੬ ਭਾਦਰੋਂ ੨੦੨੧ ਬਿਕ੍ਰਮੀ ਬਲਵੰਤ ਸਿੰਘ ਦੇ ਗ੍ਰਹਿ ਸੇਵਕ ਕਾਲੋਨੀ ਪਟਿਆਲਾ
ਸਰਗੁਣ ਧਾਰ ਨਾ ਕੋਇ ਜੜਤ, ਬਾਡੀ ਬਣਤ ਨਾ ਕੋਇ ਬਣਾਇੰਦਾ। ਅੱਖਰਾਂ ਵਿਚ ਨਾ ਕੋਈ ਪੜਤ, ਕਲਮ ਸ਼ਾਹੀ ਵੰਡ ਨਾ ਕੋਇ ਵਖਾਇੰਦਾ। ਜ਼ਿਮੀਂ ਅਸਮਾਨ ਨਾ ਕੋਈ ਧਰਤ, ਮਹੱਲ ਅਟਲ ਰੂਪ ਰੰਗ ਨਾ ਕੋਇ ਜਣਾਇੰਦਾ। ਇਹੋ ਖੇਲ ਪ੍ਰਭੂ ਅਸਚਰਜ, ਜੁਗ ਚੌਕੜੀ ਸਮਝ ਕੋਇ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿ ਕਹਿ ਗਏ ਮਰਦਾਨਾ ਮਰਦ, ਮਿਹਰਵਾਨ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਦ੍ਰਿੜਾਇੰਦਾ। ਹਰਿ ਸਿੰਘਾਸਣ ਅਗੰਮ ਅਥਾਹ, ਮਹਿੰਮਾ ਅਗਣਤ ਗਣੀ ਨਾ ਜਾਈਆ । ਆਪ ਉਪਾਏ ਬੇਪਰਵਾਹ, ਬੇਅੰਤ ਦਇਆ ਕਮਾਈਆ। ਆਪਣੀ ਇਛਿਆ ਲਏ ਰਖਾ, ਆਪ ਆਪਣੇ ਵਿਚ ਸਮਾਈਆ। ਜਗਤ ਜੁਗ ਕੋਈ ਜਾਣੇ ਨਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜ਼ਿਮੀਂ ਅਸਮਾਨ ਰੰਗ ਮਾਣੇ ਨਾ, ਪਾਵਾ ਚੂਲ ਨਾ ਕੋਇ ਵਡਿਆਈਆ। ਚੰਦੋਆ ਚੰਦਨ ਕੋਈ ਤਾਣੇ ਨਾ, ਹੀਰੇ ਜੜਤ ਨਾ ਕੋਇ ਜੜਾਈਆ। ਚਾਰ ਕੁੰਟ ਦਹਿ ਦਿਸ਼ਾ ਕੋਈ ਵੇਖ ਵਖਾਣੇ ਨਾ, ਨਾਪ ਮਾਪ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਹਰਿ ਸਿੰਘਾਸਣ ਅਗੰਮ ਅਪਾਰ, ਹਰਿ ਅਪਰੰਪਰ ਆਪ ਬਣਾਇੰਦਾ। ਜਿਸ ਦੀ ਮਿਸਲ ਮਿਸਾਲ ਨਾ ਵਿਚ ਸੰਸਾਰ, ਇਸ਼ਾਰੇ ਨਾਲ ਨਾ ਕੋਇ ਦ੍ਰਿੜਾਇੰਦਾ। ਜਿਸ ਦਾ ਲੇਖਾ ਜਾਣੇ ਨਾ ਕੋਈ ਲੋਹਾਰ, ਤਰਖਾਣ ਘਾੜਤ ਘਾੜ ਨਾ ਕੋਇ ਘੜਾਇੰਦਾ। ਜਿਸ ਨੂੰ ਸਮਝ ਨਾ ਸਕੇ ਜੁਗ ਚਾਰ, ਚਾਰੇ ਖਾਣੀ ਚਾਰੇ ਬਾਣੀ ਭੇਵ ਕੋਇ ਨਾ ਆਇੰਦਾ। ਜੋ ਮੰਜ਼ਲੇ ਮਕਸੂਦ ਵਸਿਆ ਸਭ ਤੋਂ ਬਾਹਰ, ਬੇਨਜ਼ੀਰ ਆਪਣੀ ਨਜ਼ਰ ਵਿਚ ਰਖਾਇੰਦਾ। ਜਿਸ ਨੂੰ ਸੱਯਦਾ ਕਰਨ ਪੀਰ ਅਵਤਾਰ, ਗੁਰ ਗੁਰ
ਸੀਸ ਝੁਕਾਇੰਦਾ। ਸੋ ਤਖ਼ਤ ਨਿਵਾਸੀ ਸਾਚਾ ਤਖ਼ਤ ਜਾਣੇ ਆਪ ਨਿਰੰਕਾਰ, ਨਿਰਗੁਣ ਆਪਣਾ ਰੰਗ ਰੰਗਾਇੰਦਾ। ਸਚ ਸੰਦੇਸਾ ਨਰ ਨਰੇਸਾ ਆਦਿ ਜੁਗਾਦਿ ਜੁਗ ਚੌਕੜੀ ਦੇਵਣਹਾਰ, ਬਿਨ ਰਸਨਾ ਜਿਹਵਾ ਬੋਲ ਸੁਣਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰਕੇ ਖ਼ਬਰਦਾਰ, ਸ਼ਬਦੀ ਸ਼ਬਦੀ ਸ਼ਬਦੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਚ ਤਖ਼ਤ ਜੋਤ ਸਰੂਪ, ਜੋਤੀ ਜਾਤਾ ਆਪ ਜਣਾਈਆ। ਜਿਸ ਦਾ ਰੰਗ ਰੂਪ ਨਾ ਕਿਸੇ ਕੂਟ, ਦਹਿ ਦਿਸ਼ਾ ਨਜ਼ਰ ਕੋਇ ਨਾ ਆਈਆ। ਨਾ ਕੋਈ ਧਾਗਾ ਨਾ ਕੋਈ ਸੂਤ, ਸੂਤਰਧਾਰੀ ਸਮਝ ਕਿਸੇ ਨਾ ਆਈਆ। ਬੈਠਣਹਾਰਾ ਪੰਜ ਭੂਤ, ਤਤਵ ਤਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਰਖਾਈਆ। ਸਚ ਸਿੰਘਾਸਣ ਪੁਰਖ ਅਕਾਲ, ਅਕਲ ਕਲ ਧਾਰੀ ਆਪ ਉਪਾਇੰਦਾ। ਜਿਸ ਦੇ ਉਪਰ ਨਾ ਕੋਈ ਚਾਦਰ ਨਾ ਕੋਈ ਓਢਣ ਦਿਸੇ ਰੁਮਾਲ, ਖਟੀਆ ਰੂਪ ਨਾ ਕੋਇ ਵਟਾਇੰਦਾ। ਨਾ ਕੋਈ ਦੀਵਾ ਬਾਤੀ ਦੇਵੇ ਬਾਲ, ਜਲ ਧਾਰ ਨਾ ਕੋਇ ਵਹਾਇੰਦਾ। ਨਾ ਕੋਈ ਵੇਖੇ ਕਾਇਆ ਮਾਟੀ ਖਾਲ, ਖ਼ਾਲਕ ਖ਼ਲਕ ਨਾ ਕਿਸੇ ਸਮਝਾਇੰਦਾ। ਸਚਖੰਡ ਦਵਾਰ ਰੱਖਿਆ ਸੱਚੀ ਧਰਮਸਾਲ, ਜਿਸ ਦਾ ਆਰ ਪਾਰ ਮਧ ਨਜ਼ਰ ਕਿਸੇ ਨਾ ਆਇੰਦਾ। ਤਖ਼ਤ ਨਿਵਾਸੀ ਬੈਠ ਨੌਜਵਾਨ, ਸ਼ਾਹ ਪਾਤਸ਼ਾਹ ਆਪਣਾ ਹੁਕਮ ਸੁਣਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਜੋਤੀ ਜਾਤਾ ਇਕ ਜਣਾਇੰਦਾ। ਸਤਿ ਸੰਦੇਸਾ ਇਕ ਫ਼ਰਮਾਨ, ਸਤਿ ਸਤਿਵਾਦੀ ਇਕ ਸਮਝਾਇੰਦਾ । ਇਕੋ ਅੱਖਰ ਜਿਸ ਦਾ ਸਿਫ਼ਤਾਂ ਵਿਚ ਨਾ ਹੋਏ ਬਿਆਨ, ਕਲਮ ਸ਼ਾਹੀ ਰੰਗ ਨਾ ਕੋਇ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਦ੍ਰਿੜਾਇੰਦਾ। ਹਰਿ ਕਾ ਤਖ਼ਤ ਸਿੰਘਾਸਣ ਕਿਸੇ ਨਾ ਜੜਿਆ, ਜ਼ਰ ਜੋਬਨ ਨਜ਼ਰ ਕੋਇ ਨਾ ਆਈਆ। ਜੋਤ ਸਰੂਪ ਉਪਰ ਚੜ੍ਹਿਆ, ਪਤਿਪਰਮੇਸ਼ਵਰ ਬੇਪਰਵਾਹੀਆ। ਸਤਿ ਸਤਿਵਾਦ ਸਚ ਦਵਾਰੇ ਖੜ੍ਹਿਆ, ਦੋ ਜਹਾਨਾਂ ਵੇਖ ਵਖਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰਅੱਖਰ ਇਕੋ ਪੜ੍ਹਿਆ, ਇਸ਼ਾਰੇ ਨਾਲ ਸਮਝਾਈਆ। ਸਚ ਦਵਾਰਾ ਵੇਖੋ ਘਰਿਆ, ਗ੍ਰਹਿ ਮੰਦਰ ਸੋਭਾ ਪਾਈਆ। ਨਿਰਭਉ ਚੁਕਾਏ ਭੈ ਡਰਿਆ, ਭਵ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸੱਚਾ ਇਕ ਸੁਹਾਈਆ। ਸਚ ਸਿੰਘਾਸਣ ਪੁਰਖ ਪਰਮਾਤਮ, ਹਰਿ ਕਰਤਾ ਆਪ ਉਪਾਇੰਦਾ। ਜਿਸ ਨੂੰ ਸਮਝ ਨਾ ਸਕੇ ਕੋਈ ਆਤਮ, ਲੱਖ ਚੁਰਾਸੀ ਨਜ਼ਰ ਕਿਸੇ ਨਾ ਆਇੰਦਾ। ਜਿਸ ਦਾ ਖੇਲ ਅਗੰਮੀ ਬਾਤਨ, ਜ਼ਾਹਰ ਜ਼ਹੂਰ ਵੰਡ ਨਾ ਕੋਇ ਵੰਡਾਇੰਦਾ। ਅੱਖਰੀ ਸਿਫ਼ਤੀ ਸਾਰੇ ਆਖਣ, ਬਿਨ ਅੱਖਰ ਨਾ ਕੋਇ ਸਮਝਾਇੰਦਾ। ਕਰੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਆਪਣੀ ਕਾਰ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕੇ ਦਾਸੀ ਦਾਸਨ, ਬਾਲੇ ਨੰਨ੍ਹੇ ਅੰਞਾਣੇ ਆਪਣੇ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਆਪ ਉਠਾਇੰਦਾ । ਸਚ ਸਿੰਘਾਸਣ ਚੜ੍ਹ ਭਗਵੰਤ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਚ ਸੰਦੇਸਾ ਦੇਵੇ ਮੰਤ, ਮੰਤਰ ਇਕੋ ਇਕ ਸਮਝਾਈਆ । ਨਾਤਾ ਜੋੜ ਕੇ ਨਾਰ ਕੰਤ, ਸੇਜ ਸੁਹੰਜਣੀ ਲਏ ਸੁਹਾਈਆ। ਭੇਵ ਖੁਲ੍ਹਾ ਕੇ ਆਦਿ ਅੰਤ, ਅੰਤਰ ਆਪਣਾ ਰੰਗ ਰੰਗਾਈਆ। ਜਿਸ ਬਣਾਈ ਤੁਹਾਡੀ ਬਣਤ, ਸੋ ਠਾਕਰ ਸਵਾਮੀ ਬੇਪਰਵਾਹੀਆ। ਬੋਧ ਅਗਾਧਾ ਧੁਰ ਦਾ ਪੰਡਤ, ਸਾਚੀ ਸਿਖਿਆ ਦਏ ਸਮਝਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਉਪਾਈਆ। ਧੁਰ ਫ਼ਰਮਾਨਾ ਸਤਿ ਸੰਦੇਸ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਹਰਿ ਪੁਰਖ ਨਿਰੰਜਣ ਖੋਲ੍ਹਣਹਾਰਾ ਭੇਤ, ਏਕੰਕਾਰ ਸਰਬ ਸਮਝਾਇੰਦਾ। ਆਦਿ ਨਿਰੰਜਣ ਵਸਣਹਾਰਾ ਦੇਸ, ਅਬਿਨਾਸ਼ੀ ਕਰਤਾ ਪੜਦਾ ਲਾਹਿੰਦਾ। ਸ੍ਰੀ ਭਗਵਾਨ ਸਭ ਨੂੰ ਕਰੇ ਚੇਤਨ ਚੇਤ, ਪਾਰਬ੍ਰਹਮ ਆਪਣਾ ਹੁਕਮ ਮਨਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਕਰੇ ਹੇਤ, ਹਿਤਕਾਰੀ ਇਕੋ ਇਕ ਅਖਵਾਇੰਦਾ। ਜਿਸ ਦੀ ਗੋਦੀ ਅੰਦਰ ਰਹੇ ਖੇਡ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਜਿਸ ਲੋਕਮਾਤ ਨਿਰਗੁਣ ਸਰਗੁਣ ਧਾਰ ਦਿਤਾ ਭੇਜ, ਕਾਇਆ ਪੰਜ ਤਤ ਹੰਢਾਇੰਦਾ। ਅੰਦਰ ਵੜ ਕੇ ਮਾਣੇ ਸੇਜ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜਲਵਾ ਦੇ ਕੇ ਤੇਜ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਆਪ ਵਸੇ ਸਚਖੰਡ ਅਗੰਮੜੇ ਦੇਸ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਉਪਾਇੰਦਾ। ਸਚ ਸੁਨੇਹੜਾ ਧੁਰ ਦੀ ਰਮਜ਼, ਇਸ਼ਾਰੇ ਨਾਲ ਸਮਝਾਈਆ। ਜਿਸ ਦੀ ਕਿਸੇ ਨਾ ਪਾਈ ਸਮਝ, ਬੋਧ ਕਰ ਨਾ ਕੋਇ ਜਣਾਈਆ। ਇਕੋ ਜਲਵਾ ਨੂਰ ਨੁਰਾਨਾ ਝਲਕ, ਆਦਿ ਅੰਤ ਕਰੇ ਰੁਸ਼ਨਾਈਆ। ਜਿਸ ਬਣਾਈ ਸਭ ਦੀ ਬਣਤ, ਸੋ ਘੜਨ ਭੰਨਣਹਾਰ ਵੇਖ ਵਖਾਈਆ। ਮਹਿੰਮਾ ਦਸਾਏ ਆਪ ਅਗਣਤ, ਪੂਰਬ ਲੇਖਾ ਦਏ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖੇ ਲਾਈਆ। ਸਚ ਸਿੰਘਾਸਣ ਚੜ੍ਹ ਕੇ ਆਪ, ਪ੍ਰਭ ਧੁਰ ਦਾ ਹੁਕਮ ਜਣਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਪਰਮ ਪੁਰਖ ਪ੍ਰਭ ਤੁਹਾਡਾ ਬਾਪ, ਦੂਜਾ ਪਿਤਾ ਨਜ਼ਰ ਕੋਇ ਨਾ ਆਈਆ। ਸਤਿ ਸਤਿਵਾਦੀ ਦੇਵੇ ਜਾਪ, ਅਨਬੋਲਤ ਰਾਗ ਅਲਾਇੰਦਾ। ਵਸਤ ਅਮੋਲਕ ਝੋਲੀ ਪਾਏ ਦਾਤ, ਘਰ ਸਾਚੇ ਆਪ ਵਰਤਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਧੁਰ ਦੀ ਗਾਥ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਨਿਰਗੁਣ ਸਰਗੁਣ ਦੇਵੇ ਸਾਥ, ਸਗਲਾ ਸੰਗ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸ਼ਬਦ ਇਕ ਸੁਣਾਇੰਦਾ। ਸਚ ਸਿੰਘਾਸਣ ਹਰਿ ਜੂ ਚੜ੍ਹ ਕੇ, ਤਖ਼ਤ ਨਿਵਾਸੀ ਹੁਕਮ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਪੰਜ ਤਤ ਕਾਇਆ ਚੋਲੀ ਆਏ ਛੱਡ ਕੇ, ਲੋਕਮਾਤ ਪੰਧ ਮੁਕਾਈਆ। ਸਾਚੀ ਸਰਨੀ ਆਏ ਭੱਜ ਕੇ, ਨਿਉਂ ਨਿਉਂ ਲਾਗੇ ਪਾਈਆ। ਤਿਨ੍ਹਾਂ ਧੁਰ ਦਰਬਾਰੇ ਸੱਦ ਕੇ, ਸਚ ਸੰਦੇਸ਼ਾ ਇਕ ਸੁਣਾਈਆ। ਪਹਿਲੋਂ ਦਰਸ਼ਨ ਕਰੋ ਰੱਜ ਕੇ, ਤ੍ਰਿਸਨਾ ਭੁੱਖ ਮਿਟਾਈਆ। ਸਚ ਸਰਨਾਈ ਸਾਚੀ ਲੱਗ ਕੇ, ਏਕਾ ਦੂਜਾ ਭੇਵ ਮਿਟਾਈਆ । ਖ਼ੁਸ਼ੀਆਂ ਅੰਦਰ ਮਸਤੀ ਵਿਚ ਨੱਚ ਕੇ, ਸੋਹਣਾ ਤਾਲ ਵਜਾਈਆ। ਮੁਖੋਂ ਕਹਿਣਾ ਨਾਮ ਨਿਧਾਨਾ ਹੱਸ ਕੇ, ਤੂੰ ਮੇਰਾ ਮੈਂ ਤੇਰਾ ਸੱਚਾ ਮੇਰਾ ਮਾਹੀਆ । ਪ੍ਰੇਮ ਪ੍ਰੀਤੀ ਅੰਦਰ ਵੇਖਣਾ ਫਸ ਕੇ, ਫ਼ੈਸਲਾ ਇਕੋ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਧੁਰ ਦਾ ਹੁਕਮ ਦੱਸੇ ਭਗਵਾਨ, ਕੌਣ ਲਹਿਣਾ ਰਿਹਾ ਮੁਕਾਈਆ। ਬਿਨ ਅੱਖਾਂ ਨੇਤਰੋਂ ਬਖ਼ਸ਼ੇ ਧਿਆਨ, ਲੋਚਣ ਨੈਣ ਨਾ ਕੋਇ ਬਣਾਈਆ। ਬਿਨ ਪੜ੍ਹਿਆਂ ਦੱਸੇ ਗਿਆਨ, ਅੱਖਰ ਵੱਖਰ ਆਪ ਸਮਝਾਈਆ। ਮਿਹਰ ਕਰੇ ਹੋ ਮਿਹਰਵਾਨ, ਮੁਹੱਬਤ ਆਪਣੇ ਨਾਲ ਰਖਾਇੰਦਾ । ਮਹੱਲ ਅਟਲ ਉਚ ਮਕਾਨ, ਬਿਨ ਛੱਪਰ ਛੰਨ ਛੁਹਾਇੰਦਾ। ਰਵ ਸਸ ਸੂਰਜ ਚੰਦ ਨਾ ਕਰੇ ਪਹਿਚਾਨ, ਦੀਆ ਬਾਤੀ ਨਜ਼ਰ ਕੋਇ ਨਾ ਆਇੰਦਾ । ਨਾ ਜ਼ਿਮੀਂ ਨਾ ਅਸਮਾਨ, ਗਗਨ ਗਗਨੰਤਰ ਪੁਰੀ ਲੋਅ ਆਕਾਸ਼ ਪਰਕਾਸ਼ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਪੈਗ਼ਾਮ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਪੈਗ਼ਾਮ ਦੇਵੇ ਮੁਕਾਮੇ ਹੱਕ, ਹਕੀਕਤ ਆਪਣੀ ਦਏ ਦ੍ਰਿੜਾਈਆ। ਪੀਰ ਪੈੈਂਗ਼ੰਬਰ ਖੋਲ੍ਹੋ ਅੱਖ, ਨੇਤਰ ਲੋਚਣ ਇਕ ਖੁਲ੍ਹਾਈਆ। ਸਚ ਦਵਾਰਾ ਵੇਖਣਾ ਝੱਟ, ਪੜਦਾ ਓਹਲਾ ਰਿਹਾ ਉਠਾਈਆ। ਜੁਗ ਚੌਕੜੀ ਨਿਤ ਨਵਿਤ ਜੋ ਮਾਰਗ ਆਏ ਦੱਸ, ਤਿਸ ਦਾ ਭੇਵ ਰਿਹਾ ਖੁਲ੍ਹਾਈਆ। ਸਚ ਦਵਾਰੇ ਆ ਕੇ ਇਕੋ ਢੋਲਾ ਗਾਉਣਾ ਹੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਕਮ ਇਕ ਸੁਣਾਈਆ। ਤਖ਼ਤ ਨਿਵਾਸੀ ਸਚ ਕਲਾਮ, ਬਿਨ ਕਲਮਿਉਂ ਕਰੇ ਪੜ੍ਹਾਈਆ। ਪੀਰ ਪੈਗ਼ੰਬਰਾਂ ਦੱਸੇ ਈਮਾਨ, ਅਮਲ ਵਿਚ ਆਪ ਲਿਆਈਆ। ਬਾਲੇ ਨੱਢੇ ਵੇਖੋ ਅੰਤਰ ਮਾਰ ਧਿਆਨ, ਧਿਆਨ ਧਿਆਨ ਧਿਆਨ ਵਿਚ ਰਖਾਈਆ। ਦਾਤਾ ਦਾਨੀ ਸਦਾ ਸਦ ਮਿਹਰਵਾਨ, ਮਿਹਬਾਨ ਬੀਦੋ ਨੂਰ ਖ਼ੁਦਾਈਆ। ਸ਼ਾਹ ਪਾਤਸ਼ਾਹ ਨੌਜਵਾਨ, ਭੂਪਤ ਭੂਪ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਅੱਖਰ ਬਿਨ ਅੱਖਰਾਂ ਦਏ ਦ੍ਰਿੜਾਈਆ। ਸਾਚਾ ਹੁਕਮ ਦ੍ਰਿੜਾਵੇ ਏਕ, ਏਕੰਕਾਰ ਸਮਝਾਈਆ। ਸਚ ਦਵਾਰੇ ਇਕੋ ਟੇਕ, ਦੂਜੀ ਓਟ ਨਾ ਕੋਇ ਰਖਾਈਆ। ਬਿਨ ਹਰਿ ਕਿਰਪਾ ਖੁਲ੍ਹੇ ਨਾ ਕੋਇ ਭੇਦ, ਪੜਦਾ ਸਕੇ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਸੋਹੰ ਸੋ, ਸਾਹਿਬ ਸਵਾਮੀ ਆਪ ਜਣਾਇੰਦਾ । ਮੇਰੇ ਮੇਰੇ ਜੋਗੇ ਗਏ ਹੋ, ਹੋਰ ਨਜ਼ਰ ਕੋਇ ਨਾ ਆਇੰਦਾ। ਦੂਜਾ ਸਕੇ ਨਾ ਕੋਇ ਛੋਹ, ਸ਼ੌਹਰ ਸੇਜ ਨਾ ਕੋਇ ਹੰਢਾਇੰਦਾ। ਸਚ ਮੁਹੱਬਤ ਦਸ ਕੇ ਮੋਹ, ਧੁਰ ਦਾ ਮੇਲਾ ਮੇਲ ਮਿਲਾਇੰਦਾ। ਪਿਛਲਾ ਲੇਖਾ ਸਾਰਾ ਧੋ, ਅੱਗੇ ਮਾਰਗ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਨੇੜੇ, ਸਚਖੰਡ ਨਿਵਾਸੀ ਦਇਆ ਕਮਾਈਆ। ਪੁਰਖ ਅਕਾਲ ਦੇ ਚੜ੍ਹੋ ਬੇੜੇ, ਬਾਹੋਂ ਫੜ ਕੇ ਰਿਹਾ ਚੜ੍ਹਾਈਆ। ਦੀਨ ਮਜ਼੍ਹਬ ਦੇ ਚੁਕਾਏ ਝੇੜੇ, ਝਗੜਾ ਮਾਤ ਰਹਿਣ ਨਾ ਪਾਈਆ। ਕਾਇਆ ਮੰਦਰ ਅੰਦਰ ਵਸਣ ਸੋਹਣੇ ਖੇੜੇ, ਬਜਰ ਕਪਾਟੀ ਬੰਦ ਖਿੜਕੀ ਕੁੰਡਾ ਦਏ ਖੁਲ੍ਹਾਈਆ। ਏਕਾ ਗ੍ਰਹਿ ਸੋਹਨ ਗੁਰੂ ਗੁਰ ਚੇਰੇ, ਚੇਲਾ ਗੁਰੂ ਏਕਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਹੁਕਮ ਇਕ ਮਨਾਈਆ। ਸੋਹੰ ਸੋ ਕਹੇ ਸਦ ਸੱਚਾ, ਸਚ ਸਚ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਬੱਚਾ, ਬਚਪਨ ਆਪਣੇ ਨਾਲ ਹੰਢਾਈਆ। ਸਾਚਾ ਮਾਰਗ ਜਿਸ ਨੇ ਦੱਸਾ, ਦਹਿ ਦਿਸ਼ਾ ਕਰੇ ਪੜ੍ਹਾਈਆ। ਨਿਰਗੁਣ ਹੋ ਕੇ ਸੰਗ ਵਸਾ, ਵਿਛੜ ਕਦੇ ਨਾ ਜਾਈਆ। ਪ੍ਰੇਮੀ ਹੋ ਕੇ ਪ੍ਰੇਮ ਰਤਾ, ਰੰਗ ਰਤੜਾ ਬੇਪਰਵਾਹੀਆ। ਹੰਸਮੁਖ ਹੋ ਕੇ ਹੱਸਾ, ਸੋਹੰ ਢੋਲਾ ਰਾਗ ਅਲਾਈਆ। ਧੁਰ ਸੰਦੇਸ਼ਾ ਏਕੋ ਦੱਸਾ, ਦਹਿ ਦਿਸ਼ਾ ਇਕੋ ਵਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਇਕੋ ਦੱਸਦਾ ਰਿਹਾ ਆਪਣਾ ਪਤਾ, ਪਤਿਪਰਮੇਸ਼ਵਰ ਆਪ ਜਣਾਈਆ। ਸਚ ਸਿੰਘਾਸਣ ਚੜ੍ਹ ਕੇ ਦੇਵੇ ਹੁਕਮ, ਹਰਿ ਕਰਤਾ ਆਪ ਜਣਾਈਆ। ਪਰਮ ਪੁਰਖ ਦਾ ਇਕੋ ਤੁਖ਼ਮ, ਤਾਸੀਰ ਬਦਲ ਕਦੇ ਨਾ ਜਾਈਆ। ਕਲਜੁਗ ਅੰਤਮ ਪੈਂਡਾ ਆਵੇ ਮੁੱਕਣ, ਭੱਜ ਭੱਜ ਥੱਕਣ ਪਾਂਧੀ ਰਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਉਠਣ, ਸੋਇਆ ਰਹਿਣ ਕੋਇ ਨਾ ਪਾਈਆ। ਦਰ ਦਵਾਰੇ
ਸੱਯਦਾ ਕਰ ਕਰ ਝੁਕਣ, ਨਮੋ ਨਮੋ ਸੀਸ ਝੁਕਾਈਆ । ਪੁਰਖ ਅਕਾਲ ਦੀਨ ਦਿਆਲ ਸਭ ਨੂੰ ਆਏ ਪੁੱਛਣ, ਭੇਵ ਅਭੇਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਸਾਚੀ ਕਾਰ ਕਮਾਈਆ। ਪ੍ਰਭ ਸੰਦੇਸ਼ਾ ਕਹੇ ਮੈਂ ਦੱਸਾਂ ਸਤਿ, ਸਤਿ ਸਤਿ ਵਡਿਆਈਆ। ਜਿਸ ਵੇਲੇ ਸ੍ਰੀ ਭਗਵਾਨ ਪ੍ਰਭ ਦੇਵੇ ਆਪਣਾ ਹਕ, ਹਕੀਕਤ ਆਪਣੀ ਨਾਲ ਮਿਲਾਈਆ। ਓਸ ਵੇਲੇ ਇਕੋ ਨਿਰਅੱਖਰ ਦੇਵੇ ਦੱਸ, ਜਿਸ ਦੀ ਵੰਡ ਨਾ ਕਿਸੇ ਵੰਡਾਈਆ। ਬਾਲੇ ਨੱਢੇ ਨੰਨ੍ਹੇ ਬੱਚੇ ਮੇਰੀ ਸਰਨਾਈ ਜਾਣਾ ਵਸ, ਦੂਜੀ ਓਟ ਨਾ ਕੋਇ ਤਕਾਈਆ। ਮੇਰੇ ਮਿਲਣ ਦੀ ਸਦ ਖੁਲ੍ਹੀ ਰੱਖਣੀ ਅੱਖ, ਦੋਏ ਲੋਚਣ ਕੰਮ ਕਿਸੇ ਨਾ ਆਈਆ। ਸਚਖੰਡ ਦਵਾਰਾ ਇਕੋ ਹਟ, ਵਣਜਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸੇ ਰਾਣਾ, ਰਹਿਮਤ ਆਪਣੀ ਇਕ ਕਮਾਈਆ। ਤੂੰ ਮੇਰਾ ਮੈਂ ਤੇਰਾ ਇਕੋ ਗੌਣਾ ਗਾਣਾ, ਗਾਵਤ ਗਾ ਗਾ ਖ਼ੁਸ਼ੀ ਮਨਾਈਆ। ਨਿਤ ਨਵਿਤ ਸਦਾ ਸਦਾ ਸਦ ਸਿਰ ਮੰਨਣਾ ਮੇਰਾ ਭਾਣਾ, ਭਾਣੇ ਵਿਚ ਸਮਾਈਆ। ਚਰਨ ਕਵਲ ਰੱਖਣਾ ਧਿਆਨਾ, ਦੂਜੀ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਹੋ ਮਤ ਦਏ ਦ੍ਰਿੜਾਈਆ। ਭਾਣਾ ਮੰਨਣਾ ਹੁਕਮ ਏਕ, ਆਦਿ ਜੁਗਾਦੀ ਸਦਾ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰੋ ਪਰਮ ਪੁਰਖ ਪ੍ਰਭ ਖੇਵਟ ਖੇਟ, ਦੋ ਜਹਾਨਾਂ ਨਜ਼ਰੀ ਆਇੰਦਾ। ਜਿਸ ਦੇ ਬਾਲੇ ਨੰਨ੍ਹੇ ਬੱਚੇ ਬਣਨਾ ਬੇਟ, ਪਿਤਾ ਪੂਤ ਗੋਦ ਸੁਹਾਇੰਦਾ। ਉਸ ਨਾਲ ਕਰਨਾ ਸੱਚਾ ਹੇਤ, ਹਿਤਕਾਰੀ ਆਪ ਅਖਵਾਇੰਦਾ। ਚਰਨ ਪ੍ਰੀਤੀ ਕਰਨੀ ਪ੍ਰਭ ਖੋਲ੍ਹੇ ਆਪਣਾ ਭੇਤ, ਪੜਦਾ ਓਹਲਾ ਆਪ ਚੁਕਾਇੰਦਾ। ਨਜ਼ਰੀ ਆਵੇ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਕਮ ਇਕ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਵਣ ਅੱਗੇ, ਆਗਮਨ ਵਿਚ ਵਡਿਆਈਆ। ਸਾਹਿਬ ਸੁਲਤਾਨ ਸ੍ਰੀ ਭਗਵਾਨ ਧੁਰ ਫ਼ਰਮਾਨਾ ਇਕੋ ਦੱਸੇ, ਦੇਵਣਹਾਰ ਆਪ ਅਖਵਾਈਆ। ਮੈਂ ਸਦਾ ਸੁਹੇਲਾ ਇਕ ਅਕੇਲਾ ਦਿਵਸ ਰੈਣ ਸੱਜੇ ਖੱਬੇ, ਅੱਗੇ ਪਿਛੇ ਭੱਜਾ ਵਾਹੋ ਦਾਹੀਆ। ਆਪਣੇ ਪ੍ਰੇਮ ਦੇ ਦੇਵਾਂ ਅਨੋਖੇ ਮਜ਼ੇ, ਨੌ ਰਸ ਕੰਮ ਕਿਸੇ ਨਾ ਆਈਆ। ਲਹਿਣਾ ਦੇਣਾ ਚੁਕਾਵਾਂ ਹੱਥੋ ਹੱਥੇ, ਨਾਮ ਪਦਾਰਥ ਝੋਲੀ ਪਾਈਆ। ਸਚ ਸਰਨਾਈ ਜੋ ਸਚ ਦਵਾਰੇ ਢੱਠੇ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਮੰਨਣਾ ਕਹਿਣਾ, ਹਰਿ ਕਰਤਾ ਆਪ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭਾਣਾ ਸਹਿਣਾ, ਸੀਸ ਸਕੇ ਨਾ ਕੋਇ ਉਠਾਈਆ। ਸਦਾ ਸਦਾ ਸਦ ਦਰਸ਼ਨ ਕਰਨਾ ਨੈਣਾਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਧੁਰ ਦਾ ਢੋਲਾ ਇਕੋ ਕਹਿਣਾ, ਕਰਨੀ ਸਚ ਪੜ੍ਹਾਈਆ। ਧਾਮ ਅਵੱਲੜੇ ਸਾਚੇ ਬਹਿਣਾ, ਸਚਖੰਡ ਸੋਭਾ ਪਾਈਆ। ਕੂੜੇ ਵਹਿਣ ਕਦੇ ਨਾ ਵਹਿਣਾ, ਤਾਰਨਹਾਰ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਦੇਵੇ ਨਾਲ ਅਦਬ, ਹਰਿ ਅਦਲੀ ਦਇਆ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਚਲ ਕੇ ਆਏ ਕਦਮ ਕਦਮ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਧੁਰ ਫ਼ਰਮਾਨਾ ਸੁਣਨਾ ਨਾਤਾ ਤੋੜਨਾ ਦੀਨ ਮਜ਼੍ਹਬ, ਜ਼ਾਤ ਪਾਤ ਨਾ ਕੋਇ ਜਣਾਇੰਦਾ। ਸਾਚੀ ਧਾਰ ਆ ਕੇ ਜਾਣਾ ਬਦਲ, ਪੂਰਬ ਬਦਲਾ ਆਪ ਮੁਕਾਇੰਦਾ।
ਜੋਤੀ ਜੋਤ ਹੋਣਾ ਮਗਨ, ਤਤਵ ਤਤ ਨਾ ਕੋਇ ਸਮਝਾਇੰਦਾ । ਸਾਚੀ ਵਸਤ ਅਮੋਲਕ ਦੇਵੇ ਨਾਮ ਭੰਡਾਰਾ ਸਗਨ, ਸਗਲਾ ਸੰਗ ਵਖਾਇੰਦਾ। ਚੜ੍ਹ ਕੇ ਵੇਖੋ ਉਪਰ ਗਗਨ, ਗਹਿਰ ਗੰਭੀਰ ਸੋਭਾ ਪਾਇੰਦਾ। ਤ੍ਰੈਗੁਣ ਮਾਇਆ ਕੋਇ ਨਾ ਅਗਨ, ਪੰਚਮ ਤਤ ਨਾ ਕੋਇ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕੋ ਪਰਗਟਾਇੰਦਾ। ਇਕੋ ਹੁਕਮ ਦਏ ਨਿਰੰਕਾਰ, ਨਿਰਗੁਣ ਵੱਡਾ ਵਡ ਵਡਿਆਈਆ। ਗੁਰ ਅਵਤਾਰਾਂ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ । ਸਰਬ ਜੀਆਂ ਦਾ ਸਾਂਝਾ ਯਾਰ, ਪਰਵਰਦਿਗਾਰ ਨੂਰ ਖ਼ੁਦਾਈਆ। ਮੁਕਾਮੇ ਹਕ ਵਸੇ ਵਸਣਹਾਰ, ਬੇਐਬ ਅਪਣਾ ਡੇਰਾ ਲਾਈਆ। ਜੋਤੀ ਨੂਰ ਕਰ ਉਜਿਆਰ, ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਕਾਗ਼ਜ਼ ਕਲਮ ਨਾ ਲਿਖਣਹਾਰ, ਕਾਤਬ ਬੈਠੇ ਮੁਖ ਭਵਾਈਆ। ਜੁਗ ਚੌਕੜੀ ਖੇਲ ਵਿਚ ਸੰਸਾਰ, ਵਡ ਸੰਸਾਰੀ ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਖੇਲ ਅਪਾਰ, ਅਪਰੰਪਰ ਸਵਾਮੀ ਰਿਹਾ ਕਰਾਈਆ। ਚੌਦਾਂ ਤਬਕਾਂ ਪਾਵੇ ਸਾਰ, ਚੌਦਾਂ ਵਿਦਿਆ ਖੋਜ ਖੋਜਾਈਆ। ਚੌਦਸ ਚੰਦ ਵੇਖੇ ਉਜਿਆਰ, ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਪੜਦਾ ਰਿਹਾ ਉਠਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖਣਹਾਰ, ਆਤਮ ਪਰਮਾਤਮ ਪੜਦਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਸਾਚਾ ਹੁਕਮ ਦੇਵੇ ਭਗਵਾਨ, ਹਰਿ ਕਰਤਾ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਠੋ ਨੌਜਵਾਨ, ਮਰਦ ਮਰਦਾਨਾ ਰਿਹਾ ਉਠਾਈਆ। ਪਿਛਲਾ ਲੇਖਾ ਕਰੋ ਬਿਆਨ, ਬੇਵਫ਼ਾ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਜ਼ਾਤ ਪਾਤ ਆਪਣਾ ਸਚ ਦਸੋ ਈਮਾਨ, ਇਸਮ ਆਜ਼ਮ ਕਵਣ ਦ੍ਰਿੜਾਈਆ। ਸਾਧ ਸੰਤ ਜੀਵ ਜੰਤ ਨਰ ਹਰਿ ਕੰਤ ਕਰੋ ਪਹਿਚਾਨ, ਪੜਦਾ ਓਹਲਾ ਅੰਤਰ ਆਤਮ ਮੁਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਆਪਣੇ ਵਿਚੋਂ ਜਣਾਈਆ। ਧੁਰ ਦਾ ਲੇਖਾ ਕਰ ਪਰਗਟ, ਹਰ ਘਟ ਵਾਸੀ ਵੇਖ ਵਖਾਇੰਦਾ। ਕਰੇ ਖੇਲ ਪੁਰਖ ਸਮਰਥ, ਅਬਿਨਾਸ਼ੀ ਕਰਤਾ ਦਇਆ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਚਰਨੀ ਗਏ ਢੱਠ, ਦੋਏ ਜੋੜ ਵਾਸਤਾ ਪਾਇੰਦਾ। ਧੰਨ ਵਡਿਆਈ ਕੀਤਾ ਇਕੱਠ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਇੰਦਾ। ਪਤਿਪਰਮੇਸ਼ਵਰ ਦੇ ਦੇ ਹਕ, ਪਰਵਰਦਿਗਾਰ ਤੇਰਾ ਰਹਿਮ ਇਕੋ ਨਜ਼ਰੀ ਆਇੰਦਾ। ਸੱਚਾ ਮਾਰਗ ਦੇਣਾ ਦੱਸ, ਰਹਿਬਰ ਇਕੋ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਧਾਰ ਆਪ ਸਮਝਾਇੰਦਾ। ਧੁਰ ਦੀ ਧਾਰ ਸਮਝਣਾ ਧਰਮ, ਅਧਰਮੀ ਨਜ਼ਰ ਕੋਇ ਨਾ ਆਈਆ। ਨਿਹਕਰਮੀ ਦੱਸੇ ਕਰਮ, ਕਰਮ ਕਾਂਡ ਡੇਰਾ ਢਾਹੀਆ। ਲਹਿਣਾ ਚੁੱਕੇ ਵਰਨ ਬਰਨ, ਜ਼ਾਤ ਪਾਤ ਨਾ ਕੋਇ ਸਮਝਾਈਆ। ਪੁਰਖ ਅਕਾਲ ਦੀਨ ਦਿਆਲ ਸਭ ਦੀ ਸਾਚੀ ਸਰਨ, ਸਰਨਗਤ ਇਕੋ ਇਕ ਰਖਾਈਆ। ਜੋ ਮੇਰਾ ਤੇਰਾ ਢੋਲਾ ਪੜ੍ਹਨ, ਪ੍ਰਭ ਮਿਲੇ ਚਾਈਂ ਚਾਈਂਆ। ਸੋ ਸੱਜਣ ਸਾਚੀ ਮੰਜ਼ਲ ਪਾਰ ਕਰਨ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਸੁਣਾਈਆ। ਸਾਚਾ ਮੰਤਰ ਹਰਿ ਕਰਤਾਰ, ਬਿਨ ਅੱਖਰਾਂ ਆਪ ਪੜ੍ਹਾਇੰਦਾ। ਜਿਸ ਦਾ ਜੁਗ ਚੌਕੜੀ ਸਿਫ਼ਤ ਕਰੇ ਵਿਸਥਾਰ, ਸਿਫ਼ਤਾਂ ਨਾਲ ਸਿਫ਼ਤ ਸਾਲਾਹਿੰਦਾ। ਓਸ ਦਾ ਸਮਝ ਸਕੇ ਨਾ ਕੋਇ ਆਕਾਰ, ਆਕਾਸ਼ ਧਰਤ ਨੈਣ ਸ਼ਰਮਾਇੰਦਾ। ਓਹ ਅੱਖਰਾਂ ਵਿਚ ਨਾ ਹੋਏ ਸ਼ੁਮਾਰ,
ਕਾਗ਼ਜ਼ਾਂ ਉਤੇ ਨਾ ਰੰਗ ਰੰਗਾਇੰਦਾ। ਹਰਿ ਕਾ ਹੁਕਮ ਧੁਰ ਦੀ ਧਾਰ, ਤਿੱਖੀ ਤਲਵਾਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਕਮ ਇਕ ਵਰਤਾਇੰਦਾ । ਸਚ ਹੁਕਮ ਵਰਤੇ ਵਰਤੰਤ, ਵਾਰਤਾ ਸਮਝ ਕਿਸੇ ਨਾ ਆਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਸ ਗਾਈਆ। ਜਿਸ ਨੂੰ ਸਮਝ ਨਾ ਸਕੇ ਕੋਇ ਪੰਡਤ, ਵਿਦਿਆਹੀਣ ਦੇਣ ਦੁਹਾਈਆ। ਜਿਸ ਦੇ ਦਵਾਰੇ ਸਾਰੇ ਮੰਗਤ, ਗ੍ਰਹਿ ਬੈਠੇ ਝੋਲੀਆਂ ਡਾਹੀਆ। ਜਿਸ ਦਾ ਕੋਇ ਨਾ ਜਾਣੇ ਅੰਤ, ਬੇਅੰਤ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਆਪਣੀ ਵੰਡ ਵੰਡਾਈਆ। ਸਚ ਸਿੰਘਾਸਣ ਨਾ ਕੋਇ ਜਗਤ, ਸਿਫ਼ਤ ਮੁਸੱਵਰ ਸਕੇ ਨਾ ਕੋਇ ਸਮਝਾਈਆ। ਤੱਕ ਨਾ ਸਕੇ ਕੋਇ ਦ੍ਰਿਸ਼ਟ, ਇਸ਼ਟ ਰੂਪ ਨਾ ਕੋਇ ਵਟਾਈਆ। ਭੇਵ ਨਾ ਪਾਇਆ ਰਾਮ ਵਸ਼ਿਸ਼ਟ, ਕਾਹਨ ਕਹਿਣ ਕਿਛ ਨਾ ਪਾਈਆ। ਮਾਤ ਜਨਮ ਜੋ ਉਲਟਾ ਬਿਰਖ, ਤਤ ਚੋਲਾ ਗਿਆ ਹੰਢਾਈਆ। ਆਵੇ ਜਾਵੇ ਫਿਰਤ ਫਿਰਤ, ਨਿਤ ਨਿਤ ਫੇਰਾ ਪਾਈਆ। ਤਿਸ ਨੂੰ ਸਮਝ ਨਾ ਸਕੇ ਸੁਰਤ ਨਿਰਤ, ਨਿਰਵੈਰ ਖੇਲ ਕਰਾਈਆ । ਜੋ ਕਿਸੇ ਨਿਸ਼ਾਨੇ ਵਿਚ ਨਾ ਆਵੇ ਸ਼ਿਸ਼ਤ, ਇਸ਼ਕਾਂ ਵਿਚੋਂ ਇਸ਼ਕ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਿੰਘਾਸਣ ਆਪਣੇ ਪ੍ਰੇਮ ਨਾਲ ਰੰਗਾਈਆ। ਸੋਹਣੀ ਜੜਤ ਸਤਿਗੁਰ ਪ੍ਰੇਮ ਰੰਗ, ਹਰਿ ਕਰਤਾ ਆਪ ਰੰਗਾਈਆ। ਬਿਨ ਪਾਵਾ ਚੂਲ ਅਗੰਮ ਪਲੰਘ, ਬਿਨ ਧਰਨੀ ਧਰਤ ਸੁਹਾਈਆ। ਜਿਸ ਉਪਰ ਬੈਠੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਮਾਣੇ ਇਕ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਓਸ ਉਪਰ ਬੈਠ ਕੇ ਗਾਵੇ ਉਹ ਛੰਦ, ਜਿਸ ਦਾ ਸੰਸਾ ਨਾ ਕੋਇ ਚੁਕਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰੀ ਕਰੇ ਮੰਗ, ਮਿਹਰ ਨਜ਼ਰ ਇਕ ਉਠਾਈਆ। ਕਰ ਪਰਕਾਸ਼ ਚਾੜ੍ਹ ਕੇ ਚੰਦ, ਨੂਰੋ ਨੂਰ ਡਗਮਗਾਈਆ। ਭੇਵ ਖੁਲ੍ਹਾ ਕੇ ਕੋਟ ਬ੍ਰਹਿਮੰਡ, ਬ੍ਰਹਿਮਾਂਡ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਧੁਰ ਉਪਦੇਸ਼, ਉਪਮਾ ਧੁਰ ਦੀ ਇਕ ਜਣਾਈਆ। ਤਖ਼ਤ ਨਿਵਾਸੀ ਨਰ ਨਰੇਸ਼, ਨਰਾਇਣ ਦਏ ਵਡਿਆਈਆ। ਪਰਮ ਪੁਰਖ ਪ੍ਰਭ ਕਰਨਾ ਸੱਚਾ ਹੇਤ, ਦੂਜੀ ਪ੍ਰੀਤ ਨਾ ਕੋਇ ਲਗਾਈਆ। ਲੋਕਮਾਤ ਬਾਲੇ ਬਣਨਾ ਨੇਕ, ਧੁਰ ਦਾ ਨਾਉਂ ਢੋਲਾ ਗਾਈਆ। ਫੇਰ ਮੁੜ ਕੇ ਆਉਣਾ ਆਪਣੇ ਦੇਸ, ਭੱਜਣਾ ਚਾਈਂ ਚਾਈਂਆ। ਮੈਂ ਆਉਂਦਿਆਂ ਲਵਾਂ ਵੇਖ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਗਤ ਵਡਿਆਈ ਮੁੱਛ ਦਾੜ੍ਹੀ ਨਾ ਕੇਸ, ਮਨਸਾ ਕੋਇ ਨਾ ਮੂੰਡ ਮੁੰਡਾਈਆ। ਸਚ ਦਵਾਰੇ ਜੋਤ ਪਰਵੇਸ਼, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸਮਝਾਈਆ। ਸੁਣੋ ਸੰਦੇਸ਼ਾ ਬਿਨਾ ਜਗ ਅੱਖਰ, ਨਿਰ ਨਿਰ ਆਪ ਜਣਾਇੰਦਾ। ਜਗਤ ਜਹਾਨੋਂ ਰਹਿਣ ਵੱਖਰ, ਵੱਖਰੀ ਧਾਰ ਪਰਗਟਾਇੰਦਾ। ਚੋਟੀ ਚੜ੍ਹ ਕੇ ਵੇਖਣਾ ਸਿਖ਼ਰ, ਸਚ ਮੁਨਾਰਾ ਇਕ ਵਖਾਇੰਦਾ। ਪ੍ਰਭੂ ਮਿਲਣ ਦਾ ਰੱਖਣਾ ਫ਼ਿਕਰ, ਫ਼ਿਕਰਾ ਇਕੋ ਇਕ ਅਲਾਇੰਦਾ। ਮੇਰੇ ਪ੍ਰੇਮ ਦਾ ਕਰਨਾ ਜ਼ਿਕਰ, ਜ਼ਾਹਰ ਜ਼ਹੂਰ ਆਪ ਦ੍ਰਿੜਾਇੰਦਾ। ਜਗਤ ਮਾਇਆ ਵਿਚੋਂ ਅੰਤਮ ਆਉਣਾ ਨਿੱਕਲ, ਤ੍ਰੈਗੁਣ ਮਾਇਆ ਬੰਦ ਨਾ ਕੋਇ ਰਖਾਇੰਦਾ। ਕੂੜੀ ਕਿਰਿਆ ਕੰਮ ਨਹੀਂ ਆਉਣਾ ਪਿੱਤਲ, ਪਾਰਸ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ।
ਸਚ ਸਿੰਘਾਸਣ ਬੈਠ ਸਮਰਥ, ਦੋ ਜਹਾਨ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਿਰ ਰੱਖਾਂ ਦੇ ਕਰ ਹੱਥ, ਮਿਹਰ ਨਜ਼ਰ ਉਠਾਈਆ। ਨਾਮ ਪਦਾਰਥ ਦੇਣਾ ਵਥ, ਅਨਮੁਲੜੀ ਝੋਲੀ ਪਾਈਆ। ਲੋਕਮਾਤ ਵਰਤਾਉਣੀ ਜਗਤ, ਜਗ ਜੀਵਾਂ ਦੇਣਾ ਸਮਝਾਈਆ। ਲੇਖੇ ਲੱਗੇ ਬੂੰਦ ਰਕਤ, ਨਾੜੀ ਨਾੜੀ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਵਿਚੋਂ ਵੇਖਣੇ ਧੁਰ ਦੇ ਭਗਤ, ਜਿਨ੍ਹਾਂ ਭਗਵਨ ਭਗਤੀ ਲਈ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸਚ ਸੰਦੇਸਾ ਦੇਵੇ ਅੰਤ ਅਖ਼ੀਰ, ਹਰਿ ਆਖਰ ਆਪ ਸੁਣਾਇੰਦਾ। ਨੇਤਰ ਨੈਣ ਤੱਕੋ ਗੁਰ ਅਵਤਾਰ ਪੀਰ, ਪੈਗ਼ੰਬਰ ਇਕੋ ਨਜ਼ਰੀ ਆਇੰਦਾ। ਜਿਸ ਦੀ ਅਸਲ ਸਚ ਤਸਵੀਰ, ਤਸਬੀ ਮਾਲਾ ਨਾ ਗਲ ਲਟਕਾਇੰਦਾ। ਜਿਸ ਦਾ ਨੂਰ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਪਾਇੰਦਾ। ਜਿਸ ਦਾ ਲੇਖਾ ਹਸਤ ਕੀਟ, ਲੱਖ ਚੁਰਾਸੀ ਅੰਦਰ ਡੇਰਾ ਲਾਇੰਦਾ। ਜਿਸ ਦਾ ਨਾਮ ਸ਼ਬਦ ਅਨਡੀਠ, ਜਗਤ ਹੱਥ ਨਾ ਕੋਇ ਫੜਾਇੰਦਾ। ਜਿਸ ਦਾ ਲੇਖਾ ਮੰਦਰ ਮਸੀਤ, ਸ਼ਿਵਦਵਾਲੇ ਮੱਠ ਗੁਰ ਦਰ ਖੋਜ ਖੋਜਾਇੰਦਾ। ਜਿਸ ਦਾ ਨਿਤ ਨਵਿਤ ਅਨੋਖਾ ਗੀਤ, ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਧਿਆਇੰਦਾ। ਜੋ ਸਚ ਸਵਾਮੀ ਸਦਾ ਨਿਹਕਾਮੀ ਅੰਤਰਜਾਮੀ ਮੀਤ, ਮਿੱਤਰ ਪਿਆਰਾ ਇਕ ਅਖਵਾਇੰਦਾ। ਜਿਸ ਦੇ ਤਾਜ ਸੋਹਵੇ ਸੀਸ, ਜਗਦੀਸ਼ ਆਪਣਾ ਹੁਕਮ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬਾਲੇ ਨਿੱਕੇ ਨਾਚੀਜ਼, ਮਾਣ ਅਭਿਮਾਨ ਸਰਬ ਮਿਟਾਇੰਦਾ। ਜਿਸ ਵੇਲੇ ਲੰਘੇ ਸਚ ਦਹਿਲੀਜ਼, ਸੀਸ ਉਪਰ ਨਾ ਕੋਇ ਉਠਾਇੰਦਾ। ਪ੍ਰਭ ਚਰਨੀ ਚਰਨ ਸਚ ਪ੍ਰੀਤ, ਪ੍ਰੀਤੀਵਾਨ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਮਨਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਾਵਣ ਸਦਕੇ, ਘੋਲੀ ਵਾਰੀ ਘੋਲ ਘੁਮਾਈਆ। ਪ੍ਰਭ ਤੇਰਾ ਦਰ ਘਰ ਪਾਇਆ ਨੱਠ ਕੇ, ਪੰਧ ਮੁਕਿਆ ਜਗਤ ਜੁਦਾਈਆ। ਤ੍ਰੈਗੁਣ ਮਾਇਆ ਪੰਜ ਤਤ ਕਾਇਆ ਚੋਲਾ ਆਏ ਤਪ ਕੇ, ਜੀਵਾਂ ਜੰਤਾਂ ਕਰ ਲੜਾਈਆ। ਤੇਰਾ ਨਾਮ ਆਏ ਦੱਸ ਕੇ, ਢੋਲਾ ਸ਼ਬਦ ਸੁਣਾਈਆ। ਅੰਤਮ ਆਏ ਨੱਸ ਕੇ, ਕਾਇਆ ਮਾਟੀ ਭੇਟ ਚੜ੍ਹਾਈਆ। ਸੁਖ ਮਾਣੀਏ ਤੇਰੇ ਚਰਨਾਂ ਵਿਚ ਵਸ ਕੇ, ਵਾਸਤਾ ਤੇਰੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਅਪਣਾ ਹੱਥ ਟਿਕਾਈਆ। ਪੁਰਖ ਅਕਾਲ ਦਏ ਸੁਨੇਹੜਾ ਇਕੋ ਵਾਰ ਸਮਝਾਈਆ। ਜਨ ਭਗਤਾਂ ਵੇਖਣਾ ਸੱਚਾ ਵੇਹੜਾ, ਛੱਡਣੀ ਜਗਤ ਲੋਕਾਈਆ। ਜਿਥੇ ਨਾਮ ਇਕੋ ਤੇਰਾ ਮੇਰਾ, ਮੈਂ ਮਮਤਾ ਦਿਤੀ ਮਿਟਾਈਆ। ਤਿਸ ਗ੍ਰਹਿ ਸਵਾਮੀ ਵਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਮੇਲ ਮਿਲੇ ਗੁਰ ਗੁਰੂ ਚੇਰਾ, ਚੇਲਾ ਗੁਰੂ ਇਕੋ ਰੂਪ ਨਜ਼ਰੀ ਆਈਆ। ਸੋ ਸੁਹੰਜਣਾ ਹੋਏ ਖੇੜਾ, ਆਦਿ ਨਿਰੰਜਣਾ ਕਰੇ ਰੁਸ਼ਨਾਈਆ। ਸ਼ੌਹ ਦਰਿਆ ਨਾ ਡੁੱਬੇ ਬੇੜਾ, ਤਾਰਨਹਾਰਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਬਹਿ ਕੇ ਖ਼ੁਸ਼ੀ ਮਨਾਈਆ। ਸਚ ਸਿੰਘਾਸਣ ਅਨੋਖੀ ਬਣਤ, ਸੂਈ ਧਾਗਾ ਤੰਦ ਨਾ ਕੋਇ ਵਡਿਆਈਆ। ਜਿਸ ਦਾ ਲੇਖਾ ਆਦਿ ਅੰਤ, ਜੁਗਾ ਜੁਗੰਤ ਸੋਭਾ ਰਿਹਾ ਪਾਈਆ। ਜਿਸ ਉਪਰ ਬੈਠਾ ਧੁਰ ਦਾ ਕੰਤ, ਕੰਤੂਹਲ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਸਿੰਘਾਸਣ ਕਹੇ ਮੇਰਾ ਸੋਹਣਾ ਮਾਲਕ, ਮਾਲਕ ਬੇਪਰਵਾਹੀਆ। ਜਿਸ ਨੂੰ ਕਦੇ ਨਾ ਨਿੰਦਰਾ ਆਲਸ, ਗਫ਼ਲਤ ਰੂਪ ਨਾ ਕੋਇ ਵਟਾਈਆ। ਮੇਰੇ ਉਤੇ ਬਹਿ ਕੇ ਬਣੇ ਸਾਲਸ, ਦੋ ਜਹਾਨਾਂ ਵੇਖ ਵਖਾਈਆ।
ਜੁਗ ਜੁਗ ਜਨ ਭਗਤ ਸੁਹੇਲੇ ਕੱਢੇ ਖ਼ਾਲਸ, ਖ਼ਾਹਸ਼ ਆਪਣੇ ਨਾਲ ਰਖਾਈਆ। ਸੰਤ ਸੁਹੇਲੇ ਵੇਖੇ ਬਾਲਕ, ਬਾਲੀ ਬੁਧ ਦਏ ਵਡਿਆਈਆ। ਗੁਰਮੁਖਾਂ ਬਣੇ ਪ੍ਰਿਤਪਾਲਕ, ਸਿਰ ਆਪਣਾ ਹੱਥ ਟਿਕਾਈਆ। ਗੁਰਸਿਖਾਂ ਨਾਲ ਕਦੇ ਨਾ ਕਰੇ ਨਾਲਸ਼, ਕੂੜੀ ਕਿਰਿਆ ਪਰੇ ਹਟਾਈਆ। ਅਗਨੀ ਅੱਗ ਨਾ ਲਗੇ ਆਤਸ਼, ਅੰਮ੍ਰਿਤ ਮੇਘ ਇਕ ਬਰਸਾਈਆ। ਪ੍ਰੇਮ ਪ੍ਰੀਤੀ ਅੰਦਰ ਕਰਕੇ ਯਾਚਕ, ਯਾਦ ਆਪਣੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਪਾਈਆ। ਸਿੰਘਾਸਣ ਕਹੇ ਮੇਰਾ ਮਾਲਕ ਸਤਿ, ਸਤਿ ਸੱਚੀ ਵਡਿਆਈਆ। ਜੋ ਸਭ ਨੂੰ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਰਿਹਾ ਪੜ੍ਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮਾਰਗ ਦੱਸ, ਭਗਤਾਂ ਰਿਹਾ ਜਗਾਈਆ। ਸੰਤਾਂ ਖੋਲ੍ਹ ਕੇ ਆਪਣੀ ਅੱਖ, ਅੱਖਰਾਂ ਕੋਲੋਂ ਖਹਿੜਾ ਦਏ ਛੁਡਾਈਆ। ਗੁਰਮੁਖਾਂ ਹਿਰਦੇ ਅੰਤਰ ਵਸ, ਆਤਮ ਪਰਮਾਤਮ ਕਰੇ ਕੁੜਮਾਈਆ। ਗੁਰਸਿਖਾਂ ਮੇਟ ਅੰਧੇਰੀ ਰਾਤ, ਸਾਚਾ ਚੰਦ ਜੋਤ ਚਮਕਾਈਆ। ਪੂਰਬ ਜਨਮ ਦਾ ਪੂਰਾ ਕਰੇ ਘਾਟ, ਘਾਟਾ ਆਪਣੇ ਲੇਖੇ ਵਿਚ ਰਖਾਈਆ। ਜਨਮ ਜਨਮ ਦੀ ਮੇਟੇ ਵਾਟ, ਕਰਮ ਕਰਮ ਦਾ ਪੰਧ ਗਵਾਈਆ। ਸੱਜਣ ਸੁਹੇਲਾ ਬਣੇ ਸਾਕ, ਸਗਲਾ ਸੰਗ ਰਖਾਈਆ। ਘਰ ਮੰਦਰ ਖੋਲ੍ਹ ਕੇ ਤਾਕ, ਪੜਦਾ ਦੂਈ ਦਏ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਯਾਦ ਕਰੋ ਭਵਿਖਤ ਵਾਕ, ਜੋ ਲੋਕਮਾਤ ਗਏ ਸੁਣਾਈਆ। ਜਿਸ ਦੀ ਖ਼ੁਮਾਰੀ ਅੰਦਰ ਨਟੂਏ ਬਣ ਕੇ ਕੀਤਾ ਨਾਚ, ਨਈਆ ਨੌਕਾ ਨਾਮ ਚਲਾਈਆ। ਜਿਸ ਦਾ ਪ੍ਰੇਮ ਪਿਆਰ ਪ੍ਰੀਤੀ ਅੰਦਰ ਬਖ਼ਸ਼ ਕੇ ਆਬੇ ਹਯਾਤ, ਅੰਮ੍ਰਿਤ ਰਸ ਨਿਝਰ ਝਿਰਨਾ ਦਿਤਾ ਵਖਾਈਆ। ਜਿਸ ਨੂੰ ਮੰਨਿਆ ਪਤਿਪਰਮੇਸ਼ਵਰ ਕਮਲਾਪਾਤ, ਧੁਰ ਦਾ ਮਾਲਕ ਨੂਰ ਖ਼ੁਦਾਈਆ। ਜੋ ਅਹਿਬਾਬ ਵਜਾਵੇ ਰਬਾਬ, ਸਚ ਸਿਤਾਰ ਇਕ ਹਿਲਾਈਆ। ਜੋ ਈਸਾ ਮੂਸਾ ਮੁਹੰਮਦ ਪੂਰੇ ਕਰੇ ਖ਼ੁਆਬ, ਖਾਲਸ ਅਪਣਾ ਰੰਗ ਜਣਾਈਆ। ਸਾਚਾ ਹੁਜਰਾ ਵਖਾ ਇਕ ਮਹਿਰਾਬ, ਮਹਿਬੂਬ ਬੈਠਾ ਬੇਪਰਵਾਹੀਆ। ਸੱਯਦਾ ਕਰ ਕਰਨ ਆਦਾਬ, ਨਿਉਂ ਨਿਉਂ ਲਾਗਣ ਪਾਈਂਆ। ਤੇਰਾ ਲਹਿਣਾ ਦੇਣਾ ਤੇਰੇ ਹੱਥ ਹਿਸਾਬ, ਸਾਡੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਬਹਿ ਕੇ ਖ਼ੁਸ਼ੀ ਮਨਾਈਆ। ਸਾਚੇ ਤਖ਼ਤ ਚੜ੍ਹੇ ਤਖ਼ਤ ਨਿਵਾਸੀ, ਦੂਜਾ ਨਜ਼ਰ ਕੋਇ ਨਾ ਆਇੰਦਾ। ਕਰੇ ਖੇਲ ਪੁਰਖ ਅਬਿਨਾਸ਼ੀ, ਅਬਿਨਾਸ਼ੀ ਆਪਣੀ ਕਾਰ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰਹਿਣਾ ਬਣਕੇ ਦਾਸੀ, ਦਾਸੀ ਦਾਸ ਆਪ ਸਮਝਾਇੰਦਾ। ਕਲਜੁਗ ਅੰਤਮ ਲਹਿਣਾ ਦੇਣਾ ਦੇਵੇ ਬਾਕੀ, ਲੇਖਾ ਲੇਖੇ ਸਭ ਦਾ ਪਾਇੰਦਾ। ਕਰੇ ਖੇਲ ਬਹੁ ਬਿਧ ਭਾਤੀ, ਭਾਵੀ ਭਾਣਾ ਆਪਣਾ ਹੁਕਮ ਵਰਤਾਇੰਦਾ। ਸਚ ਬਾਤ ਇਕੋ ਆਖੀ, ਜਿਸ ਦਾ ਅੱਖਰ ਨਾ ਕੋਇ ਬਣਾਇੰਦਾ। ਮੈਂ ਧੁਰ ਦਾ ਤੁਹਾਡਾ ਸਾਥੀ, ਦੋ ਜਹਾਨਾਂ ਸੰਗ ਨਿਭਾਇੰਦਾ। ਤੁਸਾਂ ਮੇਰੀ ਮੰਨਣੀ ਆਖੀ, ਮੈਂ ਆਖਰ ਪੰਧ ਮੁਕਾਇੰਦਾ। ਭੰਨ ਤੁਹਾਡਾ ਪੰਜ ਤਤ ਤਨ ਖ਼ਾਕੀ, ਅੰਤਮ ਖ਼ਾਕ ਵਿਚ ਸਮਾਇੰਦਾ। ਤੁਹਾਡੀ ਜੋਤ ਨਿਰਬਲ ਬਾਤੀ, ਬਾਤਨ ਆਪਣੇ ਵਿਚ ਰਖਾਇੰਦਾ। ਮੇਰਾ ਸੁਨੇਹੜਾ ਧੁਰ ਦੀ ਪਾਤੀ, ਪਤਿਪਰਮੇਸ਼ਵਰ ਆਪ ਅਖਵਾਇੰਦਾ। ਸੋਹੰ ਢੋਲਾ ਗਾਉਣਾ ਗਾਥੀ, ਗਹਿਰ ਗੰਭੀਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਵਰ, ਵਾਰਸ ਸਭ ਦਾ ਆਪ ਅਖਵਾਇੰਦਾ । ਵਾਰਸ ਹੋ ਕੇ ਦੇਵੇ ਨਸੀਅਤ, ਨਗ਼ਮਾ ਨਾਮ ਸੁਣਾਈਆ। ਮੈਂ ਕਦੇ ਕਿਸੇ ਨੂੰ ਕਰਕੇ ਨਾ ਦੇਵਾਂ ਵਸੀਅਤ,
ਮੇਰੇ ਪਿਛੋਂ ਦੂਜਾ ਨਜ਼ਰ ਕੋਇ ਨਾ ਆਈਆ। ਸਭ ਦੇ ਵਿਚ ਮੇਰੀ ਅਸਲੀਅਤ, ਅਸਲ ਵਿਚੋਂ ਵਸਲ ਰਿਹਾ ਕਰਾਈਆ। ਮੇਰੀ ਕਦੇ ਨਾ ਬਦਲੇ ਤਬੀਅਤ, ਤਾਬੇਦਾਰੀ ਬਰਖ਼ੁਰਦਾਰੀ ਦੋਹਾਂ ਵਿਚੋਂ ਆਪਣਾ ਆਪ ਬਾਹਰ ਰਖਾਈਆ। ਦੋ ਜਹਾਨ ਬ੍ਰਹਿਮੰਡ ਖੰਡ ਗੁਰ ਅਵਤਾਰ ਪੀਰ ਪੈਗ਼ੰਬਰ ਆਦਿ ਜੁਗਾਦਿ ਮੇਰੀ ਮਲਕੀਅਤ, ਮਾਲਕ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿੰਘਾਸਣ ਆਪੇ ਚੜ੍ਹ, ਧੁਰ ਸੰਦੇਸਾ ਇਕ ਸੁਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਤਾ ਪੁਰਖ ਕਰਤਾਰ ਆਪਣੀ ਕਰਨੀ ਕਰ, ਕੁਦਰਤ ਕਾਦਰ ਵੇਖ ਵਖਾਈਆ।