ਪੁਸਤਕਾਲਾਭਾਗ ੧੭

੮ ਭਾਦਰੋਂ ੨੦੨੧ ਬਿਕ੍ਰਮੀ ਦਿੱਲੀ ਦਰਬਾਰ ਵਿਚ

ਸੁਤ ਸ਼ਬਦ ਕਹੇ ਪ੍ਰਭ ਸਤਿ ਸਵਾਮੀ, ਸਤਿਗੁਰ ਸੁਲਤਾਨ ਤੇਰੀ ਸਰਨਾਈਆ। ਤੇਰੀ ਸਿਫ਼ਤ ਸਲਾਹ ਆਦਿ ਜੁਗਾਦਿ ਅਗੰਮੀ ਬਾਣੀ, ਨਾਦ ਅਨਾਦੀ ਨਾਦ ਵਜਾਈਆ। ਜਗਤ ਸੰਦੇਸਾ ਚਾਰੇ ਖਾਣੀ, ਦਹਿ ਦਿਸ਼ਾ ਕਰੇ ਸ਼ਨਵਾਈਆ। ਨਾਮ ਭੰਡਾਰਾ ਧੁਰ ਦੀ ਬਾਣੀ, ਅਣਿਆਲਾ ਤੀਰ ਚਲਾਈਆ। ਕਾਗ਼ਜ਼ ਕਲਮ ਸ਼ਾਹੀ ਲਿਖ ਲਿਖ ਬਣਾਏ ਜਗਤ ਕਹਾਣੀ, ਕਹਾਵਤ ਵਿਚ ਰਖਾਈਆ। ਕੋਈ ਸਮਝ ਨਾ ਸਕੇ ਜੀਵ ਨਿਧਾਨੀ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਿਤੀ ਛੋਟੀ ਇਕ ਨਿਸ਼ਾਨੀ, ਨਿਸ਼ਾਨਾ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦਿਤਾ ਉਠਾਈਆ। ਸ਼ਬਦ ਕਹੇ ਮੈਂ ਗੋਬਿੰਦ ਪੁੱਤਰ, ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਧੁਰ ਦੀ ਧਾਰੋਂ ਆਇਆ ਉਤਰ, ਸਰਗੁਣ ਜਨਮੇ ਕੋਈ ਨਾ ਮਾਈਆ। ਪੰਜ ਤਤ ਚੜ੍ਹਿਆ ਕਿਸੇ ਨਾ ਕੁੱਛੜ, ਗੋਦੀ ਗੋਦ ਨਾ ਕੋਇ ਉਠਾਈਆ। ਤੇਰੀ ਵੇਖੀ ਅਨੋਖੀ ਅਵੱਲੜੀ ਬੁੱਕਲ, ਜਿਸ ਦਾ ਓਢਣ ਪੱਲੂ ਨਜ਼ਰ ਕਿਸੇ ਨਾ ਆਈਆ। ਪਤਿਪਰਮੇਸ਼ਵਰ ਪਾਰਬ੍ਰਹਮ ਸਤਿ ਸਰੂਪੀ ਇਕੋ ਖੇਲ ਆਇਆ ਬੁੱਝਣ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਕਲਜੁਗ ਅੰਤਮ ਪੈਂਡਾ ਆਇਆ ਮੁੱਕਣ, ਧਰਤ ਧਵਲ ਆਕਾਸ਼ ਜ਼ਿਮੀਂ ਅਸਮਾਨ ਭੱਜਣ ਵਾਹੋ ਦਾਹੀਆ। ਤੇਰਾ ਸਾਚਾ ਬੇੜਾ ਆਪਣੇ ਕੰਧੇ ਆਇਆ ਚੁੱਕਣ, ਤਰਕਸ਼ ਤੀਰ ਕਮਾਣ ਭੱਥਾ ਪਰੇ ਸੁਟਾਈਆ । ਤੇਰੇ ਪ੍ਰੇਮ ਪਿਆਰ ਅੰਦਰ ਆਇਆ ਉਠਣ, ਰੀਤੀ ਨੀਤੀ ਤੇਰੇ ਦਰ ਤੋਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਦੇਣਾ ਝੋਲੀ ਪਾਈਆ। ਸੁਤ ਸ਼ਬਦ ਕਹੇ ਮੇਰੇ ਸਾਹਿਬ ਸੁਲਤਾਨ, ਹਰਿ ਪੁਰਖ ਨਿਰੰਜਣ ਤੇਰੀ ਵਡਿਆਈਆ। ਦੋ ਜਹਾਨ ਵੇਖਿਆ ਮਾਰ ਧਿਆਨ, ਬ੍ਰਹਿਮੰਡ ਖੰਡ ਪੁਰੀ ਲੋਅ ਪ੍ਰਿਥਮੀ ਆਕਾਸ਼ ਖੋਜ ਖੋਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਬਣਦੇ ਵੇਖੇ ਮਹਿਮਾਨ, ਲੋਕਮਾਤ ਮਹਿਮਾਨਖਾਨੇ ਵਿਚ ਫੇਰਾ ਪਾਈਆ। ਅੰਤਮ ਹੋਏ ਬਾਲ ਨਿਧਾਨ, ਨੰਨ੍ਹੇ ਬੱਚੇ ਰੂਪ ਵਟਾਈਆ। ਮੈਂ ਵੇਖ ਕੇ ਹੋਇਆ ਹੈਰਾਨ, ਹੈਰਾਨੀ ਹੈਰਤ ਮੇਰੇ ਅੰਦਰ ਆਈਆ। ਕੀ ਖੇਲ ਕਰੇ ਭਗਵਾਨ, ਭਗਵਨ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਲੈਣਾ ਲੇਖੇ ਲਾਈਆ। ਗੋਬਿੰਦ ਕਹੇ ਮੈਂ ਮਾਰਿਆ ਚੱਕਰ, ਚਕਰਵਰਤੀ ਨਜ਼ਰ ਕੋਇ ਨਾ ਆਇੰਦਾ। ਪਿਛਲੇ ਸੰਦੇਸ਼ੇ

ਖੋਲ੍ਹ ਕੇ ਵੇਖੇ ਪੱਤਰ, ਪਾਤੀਕਮਲਾ ਕੀ ਲੇਖ ਹੱਥ ਫੜਾਇੰਦਾ। ਜਿਸ ਦੀ ਢਾਈਆਂ ਅੱਖਰਾਂ ਵਿਚੋਂ ਇਕੋ ਸਤਰ, ਸਤਿਆ ਆਪਣੀ ਨਾਲ ਪਰਗਟਾਈਆ। ਉਸ ਦਾ ਨਜ਼ਰ ਨਾ ਆਵੇ ਕਿਸੇ ਕੋਈ ਅੱਖਰ, ਅਲਫ਼ ਯੇ ਨਾ ਕੋਈ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਮੰਗ ਮੰਗਾਇੰਦਾ। ਗੋਬਿੰਦ ਕਹੇ ਮੈਂ ਖੋਲ੍ਹੀ ਪੋਥੀ, ਪੁਸਤਕ ਤੇਰੀ ਬੇਪਰਵਾਹੀਆ। ਜਿਸ ਦੇ ਵਿਚੋਂ ਗੁਰ ਅਵਤਾਰ ਪੀਰ ਪੈਗ਼ੰਬਰਾਂ ਮਿਲਦੀ ਰਹੀ ਰੋਜ਼ੀ, ਰਾਜ਼ਕ ਰਹੀਮ ਰਹਿਮਤ ਕਰਕੇ ਝੋਲੀ ਪਾਈਆ। ਜਿਸ ਦੇ ਵਿਚੋਂ ਤੇਰੇ ਨਾਮ ਪਿਆਰ ਦੀ ਆਈ ਸੋਝੀ, ਸੂਝ ਬੂਝ ਇਕ ਦ੍ਰਿੜਾਈਆ। ਜਿਸ ਦੇ ਵਿਚੋਂ ਕੋਈ ਨਾ ਲੱਭੇ ਜੰਞੂ ਟਿੱਕਾ ਬੋਦੀ, ਕੇਸ ਸੀਸ ਨਾ ਕੋਇ ਵਖਾਈਆ। ਜਿਸ ਦੀ ਕੀਮਤ ਤੇਰੇ ਬਿਨਾਂ ਪਾਵੇ ਨਾ ਕੋਇ ਕੌਡੀ, ਲੱਖ ਚੁਰਾਸੀ ਹੱਟ ਨਾ ਕੋਇ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦੇਣਾ ਸਮਝਾਈਆ। ਗੋਬਿੰਦ ਕਹੇ ਮੈਂ ਮਾਰਿਆ ਫੇਰਾ, ਫਿਰਤ ਫਿਰਤ ਆਪਣਾ ਵੇਸ ਵਟਾਈਆ। ਨਵ ਨੌ ਚਾਰ ਵੇਖਿਆ ਡੇਰਾ, ਲੱਖ ਚੁਰਾਸੀ ਖੋਜ ਖੋਜਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀਨਾਂ ਮਜ਼੍ਹਬਾਂ ਪਾਇਆ ਝੇੜਾ, ਜ਼ਾਤ ਪਾਤ ਕਰੇ ਲੜਾਈਆ। ਸਾਚਾ ਮੰਦਰ ਵਸਿਆ ਨਾ ਕੋਇ ਖੇੜਾ, ਖਿੜਕੀ ਬੰਦ ਨਾ ਕੋਇ ਖੁਲ੍ਹਾਈਆ। ਪਤਿਪਰਮੇਸ਼ਵਰ ਕਿਸੇ ਨਾ ਵੇਖਿਆ ਨੇੜਾ, ਦੂਰ ਦੁਰਾਡਾ ਪੰਧ ਮੁਕਾਈਆ। ਤੇਰਾ ਮੇਰਾ ਕਿਸੇ ਨਾ ਕੀਤਾ ਨਖੇੜਾ, ਜੋਤ ਸ਼ਬਦ ਨਾ ਕੋਇ ਦ੍ਰਿੜਾਈਆ। ਬ੍ਰਹਿਮੰਡ ਖੰਡ ਦਸਦੇ ਗਏ ਅਗੰਮੀ ਵੇਹੜਾ, ਅੰਦਰ ਬਹਿਕੇ ਖ਼ੁਸ਼ੀ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਗੋਬਿੰਦ ਕਹੇ ਮੈਂ ਵੇਖਿਆ ਅੱਖ, ਨੇਤਰ ਨੈਣ ਨੈਣਾਂ ਨਾਲ ਮਿਲਾਈਆ। ਪਤਿਪਰਮੇਸ਼ਵਰ ਹੋ ਕੇ ਵੱਖ, ਸਚਖੰਡ ਬੈਠਾ ਸੋਭਾ ਪਾਈਆ। ਹੌਲੀ ਹੌਲੀ ਮੈਨੂੰ ਰਿਹਾ ਦੱਸ, ਸਤਿ ਇਸ਼ਾਰੇ ਨਾਲ ਸਮਝਾਈਆ। ਮੇਰਾ ਲੇਖਾ ਕਦੇ ਨਾ ਹੋਵੇ ਬਸ, ਮੇਰਾ ਹੁਕਮ ਮੇਟੇ ਨਾ ਕੋਇ ਲੋਕਾਈਆ। ਜੁਗ ਚੌਕੜੀ ਜੋ ਗਾਉਂਦੇ ਗਏ ਜਸ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਢੋਲੇ ਗਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੋਕਮਾਤ ਵੇਖਿਆ ਹੱਕ, ਹਕੀਕਤ ਵਿਚੋਂ ਫੋਲ ਫੁਲਾਈਆ। ਸੰਤ ਸੁਹੇਲੇ ਸਾਚੇ ਭਗਤ ਫੜ ਬਾਹੋਂ ਲਵਾਂ ਰੱਖ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਨਾਤਾ ਲੈਣਾ ਜੁੜਾਈਆ। ਗੋਬਿੰਦ ਕਹੇ ਮੈਂ ਵੇਖਿਆ ਜਗਤ ਸਾਗਰ, ਚਾਰ ਕੁੰਟ ਫੋਲ ਫੁਲਾਈਆ। ਮਾਣ ਮਿਲੇ ਨਾ ਕਿਸੇ ਆਦਰ, ਅਦਲ ਵਿਚ ਨਾ ਕੋਇ ਲੋਕਾਈਆ। ਨਿਰਮਲ ਹੋਇਆ ਨਾ ਕੋਇ ਉਜਾਗਰ, ਸੁਰਤੀ ਸ਼ਬਦ ਨਾ ਕੋਇ ਕੁੜਮਾਈਆ। ਸੂਰਬੀਰ ਨਾ ਕੋਇ ਬਣਿਆ ਬਹਾਦਰ, ਮਨ ਕਾ ਮਣਕਾ ਲਏ ਭਵਾਈਆ। ਮਿਲਿਆ ਮੇਲ ਨਾ ਕਰਤੇ ਕਾਦਰ, ਪਰਵਰਦਿਗਾਰ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲੈਣਾ ਮਿਲਾਈਆ। ਗੋਬਿੰਦ ਕਹੇ ਮੈਂ ਵੇਖਿਆ ਜਗ, ਦਿਵਸ ਰੈਣ ਧਿਆਨ ਲਗਾਈਆ। ਲੱਖ ਚੁਰਾਸੀ ਲੱਗੀ ਅੱਗ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੇਣ ਦੁਹਾਈਆ। ਕੂੜ ਵਿਕਾਰਾ ਪਾਰ ਨਾ ਕਰੇ ਕੋਇ ਹੱਦ, ਮਾਇਆ ਮਮਤਾ ਹਉਮੇ ਹੰਗਤਾ ਡੇਰਾ ਨਾ ਕੋਇ ਢਾਹੀਆ। ਘਰ ਮੰਦਰ ਸੁਣੇ ਨਾ ਕੋਇ ਨਦ, ਧੁਨ ਨਾਦ ਰਾਗ ਨਾ ਕੋਇ ਅਲਾਈਆ। ਤੇਰਾ ਪਿਆਰ ਪਰਮ ਪੁਰਖ ਪਤਿਪਰਮੇਸ਼ਵਰ ਹਿੰਦੂ ਮੁਸਲਿਮ ਸਿੱਖ ਈਸਾਈ ਗਏ ਛੱਡ, ਸਵਾਨ ਵਾਂਗ ਕੂਕ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਮੇਰਾ ਮੇਲਾ ਲੈਣਾ ਮਿਲਾਈਆ। ਗੋਬਿੰਦ ਕਹੇ ਮੈਂ ਹੋਇਆ ਹੈਰਾਨ, ਹੈਰਾਨੀ ਮੇਰੇ ਅੰਦਰ ਛਾਹੀਆ। ਸ੍ਰਿਸ਼ਟ ਸਬਾਈ ਦਿਸੇ ਵੈਰਾਨ, ਫੁੱਲ ਫੁਲਵਾੜੀ ਨਾ ਕੋਇ ਮਹਿਕਾਈਆ। ਨਜ਼ਰੀ ਆਏ ਨਾ ਕੋਇ ਬਾਗ਼ਬਾਨ, ਹਰੀ ਸਿੰਚ ਕਿਆਰੀ ਨਾ ਕੋਇ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਦੇ ਕੇ ਗਏ ਪੈਗ਼ਾਮ, ਧੁਰ ਸੰਦੇਸ਼ ਮਾਤ ਸੁਣਾਈਆ। ਅੰਤਮ ਛੱਡ ਕੇ ਗਏ ਮੁਕਾਮ, ਮਕਾਨ ਰਹਿਣ ਕੋਇ ਨਾ ਪਾਈਆ। ਵੇਖਿਆ ਤੱਕਿਆ ਤੇਰੇ ਚਰਨਾਂ ਹੇਠ ਕਰਨ ਆਰਾਮ, ਆਮਦ ਤੇਰੇ ਨਾਲ ਰਖਾਈਆ। ਦਰ ਬਰਦੇ ਵੇਖੇ ਗ਼ੁਲਾਮ, ਸੀਸ ਸਕੇ ਨਾ ਕੋਇ ਉਠਾਈਆ । ਪਿਛਲਾ ਛੱਡ ਕੇ ਸਾਰਾ ਨਿਜ਼ਾਮ, ਨਜ਼ਰ ਆਪਣੀ ਅੱਖ ਬਚਾਈਆ। ਮਾਣ ਦੇਵੇ ਨਾ ਕੋਇ ਕਲਮਾ ਕਲਾਮ, ਕਾਇਨਾਤ ਨਾ ਸੋਭਾ ਪਾਈਆ। ਦਰੋਹੀ ਤੇਰੇ ਨਾਮ ਦੀ ਇਕ ਮਿਹਰਵਾਨ, ਮਹਿਬੂਬ ਰਹੇ ਸੁਣਾਈਆ। ਅੱਖਰਾਂ ਵਿਚ ਤੇਰੇ ਸਿਫ਼ਤੀ ਨਾਮ ਦੀ ਜੋ ਲਿਖ ਲਿਖ ਗਏ ਇਕੱਠੀ ਕਰੀਏ ਮੀਜ਼ਾਨ, ਮਿਸਲਾਂ ਵਿਚੋਂ ਮਿਸਲ ਮਸਲਿਆਂ ਵਾਲੀ ਨਜ਼ਰੀ ਆਈਆ। ਇਹ ਹਰ ਘਟ ਸਰਬ ਤਮਾਮ, ਤਮਾ ਜਗਤ ਨਾਲ ਪਰਨਾਈਆ। ਜਿਨ੍ਹਾਂ ਚਿਰ ਆਪ ਮਿਲੇ ਨਾ ਆਣ, ਨਿਰਗੁਣ ਆਪਣਾ ਫੇਰਾ ਪਾਈਆ। ਓਨਾਂ ਚਿਰ ਮੁਸ਼ਕਲ ਹੱਲ ਨਾ ਹੋਏ ਆਸਾਨ, ਹੌਸਲਾ ਸਕੇ ਨਾ ਕੋਇ ਵਧਾਈਆ । ਜਗਤ ਕੁੜਾਵੇ ਵਿਧਾਨ, ਵਿਦਿਆ ਬੈਠੀ ਮੁਖ ਛੁਪਾਈਆ। ਸ੍ਰੀ ਭਗਵਾਨ ਤੁਧ ਬਿਨ ਬਦਲੇ ਨਾ ਕੋਇ ਨਿਜ਼ਾਮ, ਨੌਬਤ ਨਾਮ ਨਾ ਕੋਇ ਵਜਾਈਆ । ਜਗਤ ਸ੍ਰਿਸ਼ਟੀ ਦ੍ਰਿਸ਼ਟੀ ਦਿਸੇ ਅਸਾਨ, ਸ਼ੈਤਾਨ ਸ਼ਰਅ ਨਾਲ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਚੁਕਾਈਆ। ਗੋਬਿੰਦ ਕਹੇ ਮੈਂ ਤੱਕਿਆ ਕਿਨਾਰਾ, ਨਈਆ ਨੌਕਾ ਨਜ਼ਰ ਕੋਇ ਨਾ ਆਈਆ। ਚਾਰ ਵਰਨਾਂ ਨਾ ਕੋਇ ਸਹਾਰਾ, ਸੱਚਾ ਸੰਗ ਨਾ ਕੋਇ ਨਿਭਾਈਆ। ਵਰਨ ਬਰਨ ਰੋਵਣ ਜ਼ਾਰੋ ਜ਼ਾਰਾ, ਧੀਰਜ ਸਚ ਨਾ ਕੋਇ ਜਣਾਈਆ। ਰਸਨਾ ਜਿਹਵਾ ਕੂਕਣ ਬੱਤੀ ਦੰਦ ਕਰਨ ਪੁਕਾਰਾ, ਮਨ ਵਾਸਨਾ ਦੇਣ ਦੁਹਾਈਆ। ਆਤਮ ਅੰਤਰ ਪਰਮ ਪੁਰਖ ਨਾ ਕੋਇ ਪਿਆਰਾ, ਸੁਰਤੀ ਸ਼ਬਦ ਨਾ ਕੋਇ ਬਣਾਈਆ। ਦੀਆ ਬਾਤੀ ਕਮਲਾਪਾਤੀ ਗ੍ਰਹਿ ਮੰਦਰ ਕੋਇ ਨਾ ਕਰੇ ਉਜਿਆਰਾ, ਅੰਧ ਅੰਧੇਰਾ ਜਗਤ ਨਾ ਕੋਇ ਮਿਟਾਈਆ। ਬੂੰਦ ਸਵਾਂਤੀ ਮਿਲੇ ਨਾ ਠੰਡੀ ਠਾਰਾ, ਅੰਮ੍ਰਿਤ ਜਲ ਨਾ ਕੋਇ ਪਿਆਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਭਰੇ ਨਾ ਕੋਇ ਭੰਡਾਰਾ, ਧੁਰ ਦੀ ਡਾਕ ਵਡ ਕਰਾਮਾਤ ਹੱਥ ਨਾ ਕੋਇ ਫੜਾਈਆ। ਸ਼ਾਹ ਸੁਲਤਾਨ ਵਿਚ ਜਹਾਨ ਨੇਤਰ ਰੋਵਣ ਜ਼ਾਰੋ ਜ਼ਾਰਾ, ਸੀਸ ਜਗਦੀਸ਼ ਹੱਥ ਨਾ ਕੋਇ ਟਿਕਾਈਆ। ਮੈਂ ਵੇਖਿਆ ਦੋ ਜਹਾਨ ਉਹ ਨਜ਼ਾਰਾ, ਜਿਹੜਾ ਨਜ਼ਰ ਕਿਸੇ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪੁਕਾਰਾ, ਰਜੋ ਤਮੋ ਸਤੋ ਨਾਲ ਮਿਲ ਕੇ ਦਏ ਦੁਹਾਈਆ। ਪੰਜ ਤਤ ਲੱਗਾ ਅਖਾੜਾ, ਆਖ਼ਰ ਬੈਠਾ ਡੇਰਾ ਢਾਹੀਆ। ਲੱਖ ਚੁਰਾਸੀ ਕੋਇ ਨਾ ਪਾਵੇ ਤੇਰੀ ਸਾਰਾ, ਸਰਬ ਸਵਾਮੀ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਮੇਰਾ ਇਕੋ ਤੇਰੇ ਅੱਗੇ ਹਾੜਾ, ਹੌਕਿਆਂ ਨਾਲ ਜਣਾਈਆ। ਹੁਣ ਲੇਖਾ ਛੱਡਦੇ ਜੰਗਲ ਜੂਹ ਉਜਾੜ ਪਹਾੜਾਂ, ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਖਾਈ ਭਵਰੀ ਆਪਣਾ ਪੜਦਾ ਲਾਹੀਆ। ਸਚ ਨਾਮ ਦਾ ਇਕ ਨਗਾਰਾ, ਦੋ ਜਹਾਨ ਵਜਾ ਅਗੰਮ ਅਪਾਰਾ, ਅਪਰੰਪਰ ਆਪਣੀ ਧਾਰ ਚਲਾਈਆ। ਕਲ ਕਲਕੀ ਪਰਗਟ ਪਰਸਿੱਧ ਹੋ ਨਰ ਨਰਾਇਣ ਅਵਤਾਰਾ, ਬੱਚਿਆਂ ਨਾਲ ਤੇਰੀ ਜ਼ਿਦ ਮੈਨੂੰ ਮੂਲ ਨਾ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਰਬ ਲਹਿਣਾ ਮੰਗ ਮੰਗਾਈਆ। ਗੋਬਿੰਦ ਕਹੇ ਮੈਂ ਵੇਖਿਆ

ਮਾਤ, ਮਤਾ ਜਗਤ ਰਿਹਾ ਪਕਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਤੁਧ ਬਿਨ ਚੰਦ ਨਾ ਕੋਇ ਰੁਸ਼ਨਾਈਆ। ਵਿਦਿਆ ਲੇਖਾ ਕਲਮ ਦਵਾਤ, ਪਰਮਾਤਮ ਪੜਦਾ ਨਾ ਕੋਇ ਉਠਾਈਆ। ਮਾਤ ਪਿਤ ਭੈਣ ਭਾਈ ਬਣੇ ਸੱਜਣ ਸਾਕ, ਨਾਰ ਕੰਤ ਜੋੜ ਜੁੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਭਵਿਖਤ ਗਏ ਆਖ, ਵਰਤਾਵਣ ਵਾਲਾ ਨਜ਼ਰ ਕੋਇ ਨਾ ਆਈਆ। ਦੂਰ ਦੁਰਾਡੇ ਤੇਰੇ ਚਰਨਾਂ ਕਵਲਾਂ ਹੇਠ ਰਹੇ ਝਾਕ, ਝਾਕੀ ਆਪਣੀ ਇਕ ਲਗਾਈਆ। ਹੌਲੀ ਹੌਲੀ ਇਕ ਦੂਜੇ ਨਾਲ ਕਰਨ ਬਾਤ, ਬੀਤੀ ਕਹਾਣੀ ਰਹੇ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਸਾਚੀ ਨਜ਼ਰ ਨਾ ਆਏ ਕੋਇ ਜਮਾਤ, ਪੱਟੀ ਨਾਮ ਨਾ ਕੋਇ ਪੜ੍ਹਾਈਆ। ਪੰਜ ਤਤ ਕਾਇਆ ਪਾ ਕੇ ਸਭ ਦਾ ਗਿਆ ਵਫ਼ਾਤ, ਵਫ਼ਾਦਾਰੀ ਆਪਣੇ ਨਾਲ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧਰਨੀ ਧਰਤ ਧਵਲ ਉਪਰ ਖੇਲ ਖਿਲਾਈਆ। ਗੋਬਿੰਦ ਕਹੇ ਜਗਤ ਡਕੇਤ, ਸਚ ਕਹਾਣੀ ਦਿਆਂ ਸੁਣਾਈਆ। ਤੇਰੇ ਪਿਛੇ ਆਪਾ ਕੀਤਾ ਭੇਟ, ਬਾਲੇ ਨੀਹਾਂ ਹੇਠ ਦਬਾਈਆ। ਇਹ ਵੀ ਸਮਝ ਕੇ ਤੇਰੀ ਖੇਡ, ਖੇਲ ਆਪਣੀ ਨਾਲ ਮਿਲਾਈਆ। ਜਿਸ ਮਾਲਕ ਖ਼ਾਲਕ ਮੈਨੂੰ ਦਿਤਾ ਭੇਜ, ਪ੍ਰਿਤਪਾਲਕ ਇਕੋ ਲਿਆ ਬਣਾਈਆ। ਤੇਰੀ ਵੇਖੀ ਸੁਹੰਜਣੀ ਸਾਚੀ ਸੇਜ, ਸੋਭਾਵੰਤ ਨਜ਼ਰੀ ਆਈਆ। ਜੋਤੀ ਜਲਵਾ ਨੂਰੀ ਤੇਜ, ਸ਼ਬਦੀ ਨਾਦ ਕਰੇ ਸ਼ਨਵਾਈਆ। ਨਾ ਕੋਇ ਰੰਗ ਰੇਖ, ਰੂਪ ਕਹਿਣ ਕੋਇ ਨਾ ਪਾਈਆ। ਨਿਰਗੁਣ ਹੋ ਕੇ ਕਰੇ ਹੇਤ, ਹਿਤਕਾਰੀ ਵਡ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇਣਾ ਵਖਾਈਆ। ਗੋਬਿੰਦ ਕਹੇ ਮੈਂ ਵੇਖਿਆ ਲੇਖ, ਜਿਹੜਾ ਧੁਰ ਦਾ ਦਿਤਾ ਬਣਾਈਆ। ਨਾਨਕ ਰੱਖ ਕੇ ਮੋਢੇ ਤੇ ਭੂਰੀ ਖੇਸ, ਬਿਨ ਅੱਖਾਂ ਅੱਖ ਰਿਹਾ ਖੁਲ੍ਹਾਈਆ। ਸੋਹਣਾ ਕਿਹੜਾ ਸੁਹੰਜਣਾ ਦੇਸ, ਜਿਸ ਘਰ ਬੈਠਾ ਡੇਰਾ ਲਾਈਆ। ਅੰਦਰ ਵੜ ਕੇ ਦੱਸੇ ਭੇਤ, ਪੜਦਾ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਜਣਾਈਆ। ਗੋਬਿੰਦ ਕਹੇ ਮੈਂ ਵੇਖਿਆ ਜਗਤ ਮਕਾਨ, ਮਕਬਰਾ ਰੂਪ ਨਜ਼ਰੀ ਆਈਆ। ਚਾਰੋਂ ਕੁੰਟ ਕੂੜ ਤੁਫ਼ਾਨ, ਤੋਬਾ ਤੋਬਾ ਕਰੇ ਲੋਕਾਈਆ । ਜੀਵ ਜੰਤ ਕਰੇ ਹਰਾਮ, ਧੀਰਜ ਧੀਰ ਨਾ ਕੋਇ ਰਖਾਈਆ। ਤੇਰਾ ਦਿਸਿਆ ਨਾ ਕੋਇ ਅਸਥਾਨ, ਭੂਮਿਕਾ ਮਿਲੇ ਨਾ ਕੋਇ ਵਡਿਆਈਆ। ਕਿਸ ਗ੍ਰਹਿ ਕਰੇਂ ਆਰਾਮ, ਸਚ ਸਿੰਘਾਸਣ ਸੋਭਾ ਪਾਈਆ। ਭੇਵ ਅਭੇਦਾ ਦੱਸ ਸ੍ਰੀ ਭਗਵਾਨ, ਦਰ ਤੇਰੇ ਮੰਗ ਮੰਗਾਈਆ। ਮੈਂ ਬਾਲਾ ਨੱਢਾ ਇਕ ਨਾਦਾਨ, ਸ਼ਬਦੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਾਥੀ ਦੇਣਾ ਵਖਾਈਆ। ਗੋਬਿੰਦ ਕਹੇ ਮੈਂ ਵੇਖਿਆ ਸਗਲਾ ਸੰਗ, ਜਗ ਜੀਵ ਨਜ਼ਰੀ ਆਈਆ। ਮੈਂ ਕਸ ਕੇ ਅਸਵ ਤੰਗ, ਸ਼ਾਹ ਸਵਾਰਾ ਬਣ ਕੇ ਫੇਰਾ ਪਾਈਆ। ਮੈਂ ਵਜਾ ਕੇ ਰਣਜੀਤ ਨਗਾਰਾ ਮਰਦੰਗ, ਮਰਦ ਮਰਦਾਨਾ ਰੂਪ ਵਟਾਈਆ। ਮੈਂ ਜਲਧਾਰਾ ਪਾਰ ਲੰਘ, ਧੁਰ ਦੀ ਕਾਰ ਕਮਾਈਆ। ਮੈਂ ਫੜ ਕੇ ਖੜਗ ਖੰਡ, ਖ਼ਾਲਸ ਤੇਰੀ ਲੋੜ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇਣਾ ਜਣਾਈਆ। ਗੋਬਿੰਦ ਕਹੇ ਮੈਂ ਵੇਖਿਆ ਘਾਟ, ਪ੍ਰਭ ਪਤਣ ਤੇਰਾ ਨਜ਼ਰੀ ਆਈਆ। ਜਿਥੇ ਕੋਇ ਨਾ ਸੱਜਣ ਸਾਕ, ਉਥੇ ਤੇਰੀ ਓਟ ਤਕਾਈਆ। ਜਿਥੇ ਦੇਵੇ ਕੋਈ ਨਾ ਦਾਤ, ਤੇਰਾ ਭੰਡਾਰਾ ਬੇਪਰਵਾਹੀਆ। ਜਿਥੇ ਕੋਈ ਨਾ ਪਿਤਾ ਮਾਤ, ਗੋਦੀ ਤੇਰੀ ਸੋਭਾ ਪਾਈਆ। ਜਿਥੇ ਕੋਈ ਨਾ ਜਗਤ ਖਾਟ, ਸਾਚੀ ਸੇਜਾ ਡੇਰਾ ਲਾਈਆ। ਜਿਥੇ ਕੋਈ ਨਾ ਦਿਸੇ

ਅਨਾਥ, ਚਰਨ ਕਵਲ ਸੱਚੀ ਸਰਨਾਈਆ। ਜਿਥੇ ਕੋਈ ਨਾ ਨੇਤਰ ਆਂਖ, ਅੱਠੇ ਪਹਿਰ ਹੋਵੇ ਰੁਸ਼ਨਾਈਆ। ਜਿਥੇ ਕੋਈ ਨਾ ਜੈਕਾਰਾ ਅਲਖ, ਉਥੇ ਤੇਰਾ ਨਾਮ ਅੰਤਰ ਅੰਤਰ ਆਪਣਾ ਰਾਗ ਸੁਣਾਈਆ। ਜਿਥੇ ਮੇਰਾ ਕੋਈ ਨਹੀਂ ਵਸ, ਉਥੇ ਪੁਰਖ ਸਮਰਥ ਸੋਹਣਾ ਵੇਖਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਅਗਲਾ ਦੇਣਾ ਦੱਸ, ਦਸ ਦਸਮੇਸ ਮੰਗ ਮੰਗਾਈਆ। ਗੋਬਿੰਦ ਕਹੇ ਮੈਂ ਫਿਰ ਫਿਰ ਥੱਕਾ, ਥਕਾਵਟ ਤੇਰੀ ਝੋਲੀ ਪਾਈਆ। ਖਾਲੀ ਵੇਖਿਆ ਮੈਂ ਮਦੀਨਾ ਮੱਕਾ, ਸਾਰੇ ਰਹੇ ਕੁਰਲਾਈਆ। ਮੰਦਰ ਵੇਖੇ ਵੇਖਿਆ ਸ਼ਿਵਦਵਾਲਾ ਮੱਠਾ, ਗੁਰੂਦਵਾਰ ਨਾ ਕੋਇ ਚਤੁਰਾਈਆ। ਨਵ ਨੌ ਚਾਰ ਫਿਰਿਆ ਨੱਠਾ, ਬਣ ਕੇ ਪਾਂਧੀ ਪੰਧ ਮੁਕਾਈਆ। ਜਗਤ ਵਾਸਨਾ ਜਗਤ ਲੁਟਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸਤ ਸਰੋਵਰ ਹੋਏ ਨਾ ਕੋਇ ਸਹਾਈਆ। ਸਚ ਪ੍ਰੀਤੀ ਅੰਦਰ ਕੋਈ ਨਾਮ ਨਾ ਲਏ ਰਤਾ, ਰਤੀ ਰਤ ਰੰਗ ਨਾ ਕੋਇ ਰੰਗਾਈਆ। ਮੈਂ ਕਿਹੜਾ ਕਿਹੜਾ ਭੇਵ ਦੱਸਾਂ, ਤੂੰ ਵੇਖਣਹਾਰ ਬੇਪਰਵਾਹੀਆ । ਤੇਰੀ ਕਿਰਪਾ ਅੰਦਰ ਮੈਂ ਕਿਹੜੇ ਦੇਸ ਵਸਾਂ, ਸਾਚਾ ਮੰਦਰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਆਸਣ ਦੇਣਾ ਸਮਝਾਈਆ। ਗੋਬਿੰਦ ਕਹੇ ਮੈਂ ਰੱਖੀ ਆਸ, ਅਸਲ ਤੇਰੀ ਓਟ ਤਕਾਈਆ। ਨਾਤਾ ਤੁੱਟਾ ਜੰਗਲ ਜੂਹ ਪਰਭਾਸ, ਟਿਲੇ ਪਰਬਤ ਚੋਟੀ ਦਿਤੀ ਤਜਾਈਆ। ਤੇਰੇ ਚਰਨਾਂ ਕਰਨ ਵਾਸ, ਨਿਵਣ ਸੁ ਅੱਖਰ ਸਚ ਪ੍ਰੀਤੀ ਆਪਣੀ ਝੋਲੀ ਪਾਈਆ। ਅਜੇ ਨਾ ਭੁੱਲੀ ਉਹ ਰਾਤ, ਜਿਹੜੀ ਮਾਛੂਵਾੜੇ ਵਿਚ ਵਖਾਈਆ। ਉਹ ਚਿੱਠੀ ਲਿਖੀ ਨਹੀਂ ਕਲਮ ਦਵਾਤ, ਸ਼ਬਦ ਸੰਦੇਸਾ ਦੇਵੇ ਚਾਈਂ ਚਾਈਂਆ। ਜਿਸ ਦਾ ਮਾਹੀ ਮਹਿਬੂਬ ਮੁਹੱਬਤ ਕਰਨ ਵਾਲਾ ਸਾਕ, ਸੱਜਣ ਇਕੋ ਬੇਪਰਵਾਹੀਆ। ਸਾਚੇ ਤਖ਼ਤ ਕਰੇ ਨਿਵਾਸ, ਸਰਬ ਭੂਪ ਵੱਡਾ ਸ਼ਹਿਨਸ਼ਾਹੀਆ। ਜਿਸ ਕਰਨਾ ਆਪੇ ਕਾਜ, ਕਰਤਾ ਕਾਦਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਣਾ ਧੁਰ ਦਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗੋਬਿੰਦ ਕਹੇ ਮੈਂ ਫਿਰ ਕੇ ਆਇਆ, ਦੋ ਜਹਾਨਾਂ ਪੰਧ ਮੁਕਾਈਆ। ਕੂੜੀ ਦਿਸੀ ਜਗਤ ਮਾਇਆ, ਮਹੱਲ ਸਚ ਨਾ ਕੋਇ ਸੁਹਾਈਆ। ਤੇਰਾ ਰੂਪ ਨਜ਼ਰ ਨਾ ਆਇਆ, ਚਾਰੋਂ ਕੁੰਟ ਅੰਧੇਰਾ ਛਾਈਆ। ਪਿਛਲਾ ਲੇਖਾ ਚੇਤੇ ਆਇਆ, ਢੋਲਾ ਇਕ ਸੁਣਾਈਆ। ਜਿਸ ਦਾ ਭੱਤਾ ਆਪ ਖਵਾਇਆ, ਪ੍ਰਭ ਦਰ ਦਿਤਾ ਵਖਾਈਆ। ਸੋ ਸੰਤ ਦੁਲਾਰਾ ਦਰ ਮੰਗਣ ਆਇਆ, ਬਣ ਕੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਣੀ ਮਾਣ ਵਡਿਆਈਆ। ਗੋਬਿੰਦ ਕਹੇ ਮੈਂ ਵੇਖਿਆ ਬਣ ਕੇ ਮੰਗਤਾ, ਘਰ ਘਰ ਅਲਖ ਜਗਾਈਆ। ਜਗਤ ਜੀਵ ਭੁੱਖਾ ਨੰਗਤਾ, ਸਚ ਵਸਤ ਹੱਥ ਨਾ ਕੋਇ ਰਖਾਈਆ। ਸਭ ਦਾ ਲੇਖਾ ਨਾਰ ਰੰਡ ਦਾ, ਕੰਤ ਸੁਹਾਗੀ ਨਾ ਕੋਇ ਹੰਢਾਈਆ। ਟੁੱਟੀ ਮਾਤ ਨਾ ਕੋਇ ਗੰਢਦਾ, ਵਿਛੜੇ ਲਏ ਨਾ ਕੋਇ ਮਿਲਾਈਆ। ਵਣਜਾਰਾ ਵੇਖਿਆ ਭੇਖ ਪਖੰਡ ਦਾ, ਪਖੰਡੀ ਰੰਗ ਰਲੀਆਂ ਰਹੇ ਮਨਾਈਆ। ਮਨਮੁਖਾਂ ਕੋਈ ਨਾ ਡੰਡਦਾ, ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਗਏ ਛੁਡਾਈਆ। ਮਾਣ ਰਿਹਾ ਨਾ ਬਾਣੀ ਖਾਣੀ ਛੰਦ ਦਾ, ਸਹਿੰਸਾ ਸਕੇ ਨਾ ਕੋਈ ਉਠਾਈਆ। ਡਰ ਰਿਹਾ ਨਾ ਗੁਜਰੀ ਚੰਦ ਦਾ, ਚੰਦਨ ਮੁਖੀਆ ਜਿਸ ਆਪਣਾ ਆਪ ਭੇਟ ਚੜ੍ਹਾਈਆ। ਜਹਾਨ ਵੇਖਿਆ ਵਹਿਣ ਕੂੜੀ ਕੰਗ ਦਾ, ਮਮਤਾ ਨਾਲ ਸ੍ਰਿਸ਼ਟੀ ਭੱਜੇ ਵਾਹੋ ਦਾਹੀਆ। ਵਸਤ ਅਮੋਲਕ ਪਤਿਪਰਮੇਸ਼ਵਰ ਇਕੋ ਤੇਰੇ ਦਰ ਤੋਂ ਮੰਗਦਾ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਧੁਰ ਦਾ ਸੰਗ ਦੇਣਾ ਸਮਝਾਈਆ। ਗੋਬਿੰਦ ਕਹੇ ਮੈਨੂੰ ਹੋਇਆ ਫ਼ਿਕਰ, ਫ਼ਿਕਰਿਆਂ ਵਿਚ ਸੁਣਾਈਆ। ਸੱਜਣ ਦਿਸੇ ਨਾ ਕੋਈ ਮਿੱਤਰ, ਮੀਤ ਮੁਰਾਰਾ ਨਜ਼ਰ ਕੋਇ ਨਾ ਆਈਆ। ਪ੍ਰੇਮ ਪਿਆਰ ਦੀ ਧਾਰ ਵਿਚੋਂ ਕੋਈ ਨਾ ਆਵੇ ਨਿੱਕਲ, ਨਿਰੰਕਾਰ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚ ਘਰ, ਜਿਸ ਘਰ ਬਹਿ ਕੇ ਤੇਰਾ ਧਿਆਨ ਲਗਾਈਆ। ਗੋਬਿੰਦ ਕਹੇ ਮੈਂ ਵੇਖੇ ਘਰ ਦਰਵਾਜ਼ੇ, ਗ੍ਰਹਿ ਗ੍ਰਹਿ ਫੇਰਾ ਪਾਈਆ। ਕਿਸੇ ਮਿਲਿਆ ਨਾ ਗ਼ਰੀਬ ਨਿਵਾਜ਼ੇ, ਨਿਵਾਜ਼ਸ਼ ਵਿਚ ਨਾ ਕੋਇ ਲੋਕਾਈਆ। ਸੁਰਾਂ ਨਾਲ ਵੱਜਦੇ ਵੇਖੇ ਵਾਜੇ, ਅਨਹਦ ਰਾਗ ਨਾ ਕੋਇ ਸੁਣਾਈਆ। ਕੋਟਨ ਕੋਟ ਕਰਨ ਅਨੰਦ ਕਾਜੇ, ਤੇਰੀ ਕਰੇ ਨਾ ਕੋਇ ਕੁੜਮਾਈਆ। ਪਰਮ ਪੁਰਖ ਪਤਿਪਰਮੇਸ਼ਵਰ ਹੌਲੀ ਜਿਹੀ ਮਾਰੇ ਆਵਾਜ਼ੇ, ਆਪਣੀ ਆਪ ਜਣਾਈਆ । ਤੇਰਾ ਖੇਲ ਦੇਸ ਮਾਝੇ, ਮਜਲਸ ਆਪਣੇ ਨਾਲ ਬਣਾਈਆ। ਤੇਰਾ ਮਾਲਕ ਰਾਜਨ ਰਾਜੇ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਬਦੀ ਸੁਤ ਤੈਨੂੰ ਨਿਵਾਜ਼ੇ, ਸਿਰ ਆਪਣਾ ਹੱਥ ਰਖਾਈਆ। ਗੁਰੂ ਅਵਤਾਰ ਪੀਰ ਪੈਗ਼ੰਬਰ ਤੇਰੇ ਹੁਕਮੇ ਅੰਦਰ ਬਾਂਧੇ, ਬੰਦਗੀ ਦਿਤੀ ਦ੍ਰਿੜਾਈਆ। ਦਿਵਸ ਰੈਣ ਢੋਲਾ ਸੋਹਲਾ ਗਾਉਂਦੇ, ਕਲਮਾਂ ਨਬੀ ਨਬੀ ਅਲਾਈਆ। ਕਲਜੁਗ ਵੇਖ ਅੰਤ ਸ਼ਰਮਾਉਂਦੇ, ਨੈਣ ਸਕੇ ਨਾ ਕੋਇ ਉਠਾਈਆ। ਚਾਰ ਜੁਗ ਦੇ ਥੱਕੇ ਮਾਂਦੇ, ਚਰਨ ਕਵਲ ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਜਣਾਈਆ । ਪਾਰਬ੍ਰਹਮ ਕਹੇ ਉਹ ਗੋਬਿੰਦ ਤੱਕ, ਤਰਾ ਤਰਾ ਜਣਾਈਆ। ਜਿਸ ਦਾ ਲੇਖਾ ਲਿਖਿਆ ਨਾਲ ਹੱਥ, ਹਸਤ ਹਸਤ ਨਾਲ ਮਿਲਾਈਆ। ਸਾਹਿਬ ਪੁਰਖ ਸਮਰਥ, ਵਡ ਦਾਤਾ ਇਕ ਅਖਵਾਈਆ। ਲੋਕਮਾਤ ਨਿਰਗੁਣ ਧਾਰ ਜੋਤ ਸਰੂਪ ਆਇਆ ਨੱਠ, ਸ਼ਬਦੀ ਰੂਪ ਵਟਾਈਆ। ਸਾਚੇ ਮੰਦਰ ਉਚ ਮਹੱਲ ਅਟਲ ਮਨਾਰ ਗਿਆ ਵਸ, ਸੰਬਲ ਡੇਰਾ ਲਾਈਆ। ਜਿਸ ਨੂੰ ਤੱਕੇ ਨਾ ਕੋਇ ਅੱਖ, ਨੇਤਰ ਸਕੇ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਰਿਹਾ ਦ੍ਰਿੜਾਈਆ। ਤੇਰਾ ਲਹਿਣਾ ਪਹਿਲੀ ਅੱਸੂ, ਅਸੂਲ ਨਾਲ ਦਏ ਸਮਝਾਈਆ । ਓਹ ਵੇਖ ਮਸੀਹ ਯਸੂ, ਜੁਸਤਜੂ ਵਿਚ ਧਿਆਨ ਲਗਾਈਆ। ਮੁਹੰਮਦ ਮਹਿਬਾਨ ਖੇਲ ਵੇਖ ਹੱਸੂ, ਹਸਤੀ ਬੇਪਰਵਾਹ ਨਜ਼ਰੀ ਆਈਆ। ਨਾਨਕ ਨਿਰਗੁਣ ਸਭ ਨੂੰ ਦੱਸੂ, ਦਹਿ ਦਿਸ਼ਾ ਢੋਲਾ ਗਾਈਆ। ਪੁਰਖ ਅਕਾਲ ਬਣ ਦਲਾਲ ਦੋ ਜਹਾਨ ਨੱਠੂ, ਭੱਜੇ ਵਾਹੋ ਦਾਹੀਆ। ਗੋਬਿੰਦ ਤੈਨੂੰ ਚੜ੍ਹਨਾ ਪਏ ਨਾ ਉਤੇ ਟੱਟੂ, ਵਾਗ ਹੱਥ ਨਾ ਕੋਇ ਵਖਾਈਆ। ਸ਼ਬਦ ਸੁੱਤ ਮੇਰਾ ਕਦੇ ਨਾ ਹੋਵੇ ਮਨਖੱਟੂ, ਖੱਟੀ ਦੋ ਜਹਾਨਾਂ ਤੇਰੀ ਝੋਲੀ ਪਾਈਆ । ਪੁਰਖ ਅਕਾਲ ਦੀਨ ਦਿਆਲ ਆਪਣੇ ਭਾਣੇ ਪਿਛੇ ਕਦੇ ਨਾ ਹਟੂ, ਹੱਟ ਵਣਜਾਰੇ ਚੌਦਾਂ ਲੋਕ ਚੌਦਾਂ ਤਬਕ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਪਾਂਧੀ ਬਣ ਕੇ ਨੱਸੂ, ਨੱਸ ਨੱਸ ਲਾਗੇ ਪਾਈਆ। ਗੁਰਮੁਖ ਵਿਰਲਾ ਸਚ ਦਵਾਰ ਚਰਨ ਕਵਲ ਵਸੂ, ਵਾਸਤਾ ਤੇਰੇ ਮੇਰੇ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਤੇਰੀ ਝੋਲੀ ਪਾਈਆ। ਗੋਬਿੰਦ ਕਹੇ ਪ੍ਰਭ ਤੂੰ ਬੜਾ ਚਲਾਕ, ਅਛਲ ਛਲ ਤੇਰੀ ਸਮਝ ਕਿਸੇ ਨਾ ਆਈਆ। ਕੋਟਨ ਕੋਟ ਗੁਰੂ ਅਵਤਾਰ ਪੀਰ ਪੈਗ਼ੰਬਰ ਸੰਤ ਮਿਲਾਏ ਵਿਚ ਖ਼ਾਕ, ਖ਼ਾਕੀ ਖ਼ਾਕ ਰੂਪ ਸਮਾਈਆ। ਥੋੜੀ ਥੋੜੀ ਝੋਲੀ ਪਾ ਕੇ ਦਾਤ, ਜਗਤ ਦਾਨੇ ਵੱਡੇ ਅਖਵਾਈਆ। ਦੀਨ ਮਜ਼੍ਹਬ ਬਣਾਈ ਜਮਾਤ, ਜਾਮਨ ਹੋ ਕੇ ਗਏ ਸਮਝਾਈਆ। ਜਿਨ੍ਹਾਂ ਦਾ ਵੇਖਿਆ ਹੁੰਦਾ ਦਿਹਾਂਤ, ਮਕਬਰਿਆਂ ਵਿਚ ਬੈਠੇ ਡੇਰਾ ਲਾਈਆ।

ਉਨ੍ਹਾਂ ਦਾ ਸਦਾ ਸਦਾ ਸਦ ਕੀ ਬਣਿਆ ਰਹੇ ਸਿਧਾਂਤ, ਵਿਧਾਨ ਸਕੇ ਨਾ ਕੋਇ ਸਮਝਾਈਆ। ਮੈਂ ਹੈਰਾਨ ਹੋਇਆ ਤੇਰੀ ਇਹ ਨਿੱਕੀ ਜਿਹੀ ਬਾਤ, ਸਮਝ ਸਕੇ ਕੋਇ ਨਾ ਰਾਈਆ। ਮੁਰੀਦ ਮੁਰਸ਼ਦ ਦੋਵੇਂ ਪਾ ਕੇ ਗਏ ਵਫ਼ਾਤ, ਵਫ਼ਾਦਾਰ ਹੋ ਕੇ ਸੇਵ ਕਮਾਈਆ। ਸਭ ਨੂੰ ਲੇਖਾ ਦੇਣਾ ਪਿਆ ਹਿਸਾਬ, ਹਾਸਲ ਸਕਿਆ ਨਾ ਕੋਇ ਬਚਾਈਆ। ਕਿਸੇ ਸਮਝ ਨਾ ਆਇਆ ਹਕੀਕੀ ਇਸ਼ਕ ਮਿਜ਼ਾਜ, ਮਿਜਾਜ਼ੀ ਬਣ ਕੇ ਸਾਰਿਆਂ ਨੂੰ ਦਿਤਾ ਤੜਫ਼ਾਈਆ। ਨਾ ਤੇਰਾ ਕੋਈ ਜਲਵਾ ਨਾ ਆਵਾਜ਼, ਆਦਾਬ ਦਰਸ਼ਨ ਕਰ ਕਰ ਸੀਸ ਨਿਵਾਈਆ। ਕਿਸੇ ਨੂੰ ਹੁਜਰਾ ਦੱਸ ਕੇ ਮਹਿਰਾਬ, ਮੁਹੱਬਤ ਆਪਣਾ ਪੜਦਾ ਦਿਤਾ ਚੁਕਾਈਆ। ਕਿਸੇ ਨੂੰ ਬਾਹਰ ਲਗਾ ਕੇ ਕਨਾਤ, ਅੰਦਰ ਸ਼ਬਦੀ ਹੁਕਮ ਜਣਾਈਆ। ਕਿਸੇ ਨੂੰ ਹਿੱਸਿਆਂ ਵਿਚ ਵੰਡ ਜਮਾਤ, ਜੁਮਲਿਆਂ ਅੱਖਰਾਂ ਵਿਚ ਕਰੀ ਪੜ੍ਹਾਈਆ। ਕਿਸੇ ਨੂੰ ਹੱਥ ਦੇ ਕੇ ਕਲਮ ਦਵਾਤ, ਕਾਤਬ ਹੋ ਕੇ ਲੇਖ ਲਿਖਾਈਆ। ਅੰਤਮ ਸਾਰਿਆਂ ਨੂੰ ਦੇ ਅਜ਼ਾਬ, ਅਜੀਬ ਤਰਾ ਆਪਣੇ ਨਾਲ ਮਿਲਾਈਆ। ਕਿਸੇ ਨੂੰ ਘੋੜੇ ਉਤੇ ਚਾੜ੍ਹ ਹੱਥ ਫੜਾਈ ਵਾਗ, ਭੱਜਿਆ ਵਾਹੋ ਦਾਹੀਆ। ਕਿਸੇ ਦੇ ਅੰਦਰ ਨਿੱਕੀ ਜਿਹੀ ਜੋਤੀ ਜਗਾ ਕੇ ਚਰਾਗ਼, ਪੈਗ਼ੰਬਰ ਦਿਤਾ ਬਣਾਈਆ । ਕਿਸੇ ਨੂੰ ਆਤਮ ਪਰਮਾਤਮ ਦੱਸ ਕੇ ਸਾਕ, ਨਾਤਾ ਲਿਆ ਜੁੜਾਈਆ। ਕਿਸੇ ਦਾ ਖੋਲ੍ਹ ਕੇ ਅੰਦਰੋਂ ਤਾਕ, ਤਰੀਕਿਆਂ ਨਾਲ ਬੰਧਾਈਆ। ਕਿਸੇ ਨੂੰ ਹੌਲੀ ਜਿਹੀ ਆਖ, ਸ਼ਬਦੀ ਲਿਆ ਉਠਾਈਆ। ਕਿਸੇ ਨੂੰ ਲੱਭਿਆ ਜਾ ਕੇ ਰਾਤ, ਸੁਰਤੀ ਪੰਧ ਮੁਕਾਈਆ। ਕਿਸੇ ਨੂੰ ਅਗਲਾ ਲੇਖਾ ਗਿਆ ਆਖ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਕਲਜੁਗ ਅੰਤਮ ਖੇਲ ਕਰਾਂ ਤਮਾਸ਼, ਤਮਾਸ਼ਬੀਨ ਹੋ ਕੇ ਵੇਖ ਵਖਾਈਆ। ਬਣ ਕੇ ਗੋਪੀ ਕਾਹਨ ਪਾਵਾਂ ਰਾਸ, ਮੰਡਲ ਮੰਡਪ ਆਪ ਸੁਹਾਈਆ। ਠੱਗਾਂ ਚੋਰਾਂ ਯਾਰਾਂ ਡਾਕੂਆਂ ਵਿਚੋਂ ਬਣ ਕੇ ਆਪ ਬਦਮਾਸ਼, ਬਦਮਾਸ਼ੀ ਸਭ ਦੀ ਦਿਆਂ ਮਿਟਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਲੱਭਾਂ ਦਾਸ, ਗੁਰਮੁਖ ਗੁਰਸਿਖ ਆਪ ਬਣਾਈਆ। ਆਪਣੇ ਮਿਲਣ ਦੀ ਦੱਸ ਕੇ ਜਾਚ, ਜਾਚਕ ਰੂਪ ਦਿਆਂ ਜਣਾਈਆ। ਗੋਬਿੰਦ ਜਿਥੇ ਕੋਈ ਸਮਝ ਨਾ ਸਕੇ ਦਿਮਾਗ਼, ਬੁੱਧੀ ਕੰਮ ਕੋਇ ਨਾ ਆਈਆ। ਉਸ ਤੋਂ ਅੱਗੇ ਮੇਰੀ ਪਹਿਲੀ ਚਲੇ ਆਵਾਜ਼, ਅੱਗੇ ਹੋਕੇ ਦੇ ਦੇ ਰਿਹਾ ਸੁਣਾਈਆ। ਇਹ ਖੇਲ ਅਵਲੜਾ ਡੂੰਘਾ ਰਾਜ਼, ਜਿਸ ਦੀ ਰਮਜ਼ ਸਭ ਨੂੰ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਬਖ਼ਸ਼ੇ ਧੁਰ ਦੀ ਦਾਤ, ਦਇਆਵਾਨ ਦਇਆ ਕਮਾਈਆ। ਗੋਬਿੰਦ ਕਹੇ ਕੀ ਦੱਸਿਆ ਘਰ, ਘਰਾਨਿਆਂ ਵਿਚੋਂ ਨਜ਼ਰੀ ਆਈਆ। ਕਿਸ ਬਿਧ ਅੰਦਰ ਜਾਵਾਂ ਵੜ, ਦਰ ਦਰਵਾਜ਼ਾ ਕਵਣ ਖੁਲ੍ਹਾਈਆ। ਕਿਸ ਪੌੜੀ ਜਾਵਾਂ ਚੜ੍ਹ, ਮੰਜ਼ਲ ਪੰਧ ਮੁਕਾਈਆ। ਕਿਸ ਮਹਿਰਾਬੇ ਜਾਵਾਂ ਖੜ੍ਹ, ਮਹਿਬੂਬ ਵੇਖਾਂ ਚਾਈਂ ਚਾਈਂਆ। ਕਵਣ ਕਲਮਾ ਲਵਾਂ ਪੜ੍ਹ, ਕਲਾਮ ਬੇਪਰਵਾਹੀਆ। ਕਵਣ ਸਿੰਘਾਸਣ ਚਰਨ ਕਵਲ ਲਵਾਂ ਧਰ, ਸਤਿ ਸਤਿਵਾਦੀ ਹੋਵਾਂ ਸਦ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇਣਾ ਜਣਾਈਆ। ਗੋਬਿੰਦ ਤੇਰਾ ਘਰ ਘਰਾਨਾ, ਘਰ ਘਰ ਬਣਾਈਆ। ਅਗੰਮ ਅਥਾਹ ਸਚ ਮਕਾਨਾ, ਬੇਮੁਕਾਮ ਰਿਹਾ ਸੁਣਾਈਆ। ਜਿਥੇ ਆਦਿ ਜੁਗਾਦਿ ਜੁਗ ਚੌਕੜੀ ਇਕ ਤਰਾਨਾ, ਆਪ ਆਪਣਾ ਦਏ ਸਮਝਾਈਆ। ਆਸਣ ਸਿੰਘਾਸਣ ਸਚ ਮਹਾਨਾ, ਮਹਿਮਾ ਵਿਚ ਸਿਫ਼ਤ ਸਾਲਾਹੀਆ। ਆਪ ਵਖਾਏ ਸ਼ਾਹ ਪਾਤਸ਼ਾਹ ਰਾਜ ਰਾਜਾਨਾ, ਸ਼ਹਾਨਾ ਰੂਪ ਨਜ਼ਰੀ ਆਈਆ। ਕਿਰਪਾ ਕਰ ਸ੍ਰੀ ਭਗਵਾਨਾ, ਭਗਵਨ ਆਪ ਦਏ ਵਡਿਆਈਆ। ਫੜ ਬਾਹੋਂ ਬਾਲ ਅੰਞਾਣਾ, ਗੋਬਿੰਦ ਅੱਗੇ

ਦਏ ਲਗਾਈਆ। ਫੇਰ ਦਏ ਧੁਰ ਫ਼ਰਮਾਨਾ, ਸਚ ਸੰਦੇਸ਼ਾ ਇਕ ਸੁਣਾਈਆ । ਨੇਤਰ ਖੋਲ੍ਹ ਨੌਜਵਾਨਾ, ਬਾਲ ਬਿਰਧ ਨਾ ਰੂਪ ਵਟਾਈਆ। ਤੇਰਾ ਲੇਖਾ ਜਗਤ ਜਹਾਨਾਂ, ਲੋਕਮਾਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ਼ਹਿਨਸ਼ਾਹੀਆ। ਗੋਬਿੰਦ ਤੇਰਾ ਮੰਦਰ ਸੁਹਾਵਣਾ, ਸੋਭਾਵੰਤ ਦਏ ਵਡਿਆਈਆ। ਸਚ ਸਿੰਘਾਸਣ ਇਕ ਵਿਛਾਵਣਾ, ਲੇਫ਼ ਤਲਾਈ ਲੋੜ ਰਹੇ ਨਾ ਰਾਈਆ। ਦੀਵਾ ਬਾਤੀ ਇਕ ਜਗਾਵਣਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਅੰਮ੍ਰਿਤ ਰਸ ਇਕ ਰਖਾਵਣਾ, ਨਾਮ ਖ਼ੁਮਾਰੀ ਸਦਾ ਚੜ੍ਹਾਈਆ। ਪੜਦਾ ਓਹਲਾ ਆਪ ਚੁਕਾਵਣਾ, ਦੂਈ ਦਵੈਤੀ ਰਹਿਣ ਕੋਇ ਨਾ ਪਾਈਆ। ਸਾਚਾ ਢੋਲਾ ਇਕੋ ਗਾਵਣਾ, ਤੂੰ ਮੇਰਾ ਮੈਂ ਤੇਰਾ ਦੂਜਾ ਰੂਪ ਨਾ ਕੋਇ ਵਖਾਈਆ। ਸਾਚੇ ਮੰਦਰ ਮੇਲ ਮਿਲਾਵਣਾ, ਮਿਲਿਆ ਵਿਛੜ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਅੱਗੇ ਦਏ ਪਰਗਟਾਈਆ। ਗੋਬਿੰਦ ਤੇਰਾ ਲੇਖਾ ਅੱਗੇ, ਅਗਲੀ ਵਾਰਤਾ ਸਮਝ ਕਿਸੇ ਨਾ ਪਾਈਆ। ਹੌਲੀ ਹੌਲੀ ਸਾਹਿਬ ਸਵਾਮੀ ਦੱਸੇ, ਦਹਿ ਦਿਸ਼ਾ ਕਰੇ ਜਣਾਈਆ। ਜਨ ਭਗਤਾਂ ਨੇਤਰ ਵਖਾਏ ਅੱਖੇ, ਨੈਣ ਦਏ ਵਖਾਈਆ। ਜੋ ਅਹਿਬਾਬ ਬਣੇ ਰਹੇ ਸਖੇ, ਅੰਤਮ ਸਗਲਾ ਸੰਗ ਬਣਾਈਆ। ਜਿਨ੍ਹਾਂ ਤੇਰੇ ਸਚ ਪ੍ਰੇਮ ਪਿਆਰ ਦੇ ਢੋਲੇ ਰਟੇ, ਅੰਤਮ ਰੱਟਾ ਦੇ ਚੁਕਾਈਆ। ਜਿਨ੍ਹਾਂ ਚਰਨ ਧੂੜੀ ਖ਼ਾਕ ਲਾਈ ਤਨ ਰਤੇ, ਰਤੀ ਰਤ ਲੇਖੇ ਲਾਈਆ। ਤਿਨ੍ਹਾਂ ਸਾਹਿਬ ਸਵਾਮੀ ਵੇਖੇ ਆਪਣੀ ਅੱਖੇ, ਆਖ਼ਰ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਮਗਰੀ ਇਕੋ ਵਾਰ ਦਏ ਸਮਝਾਈਆ। ਗੋਬਿੰਦ ਕਹੇ ਕੀ ਦਿਤਾ ਸੰਦੇਸਾ, ਧੁਰ ਦਾ ਹਾਲ ਜਣਾਈਆ। ਮੈਂ ਅੱਖੀਂ ਏਨ੍ਹਾਂ ਵੇਖਾਂ, ਜਿਨ੍ਹਾਂ ਵੇਖਿਆ ਬੇਪਰਵਾਹੀਆ। ਜਿਨ੍ਹਾਂ ਨੂੰ ਪਾਰਬ੍ਰਹਮ ਦੇਵੇ ਸੰਦੇਸਾ, ਧੁਰ ਦਾ ਰਾਗ ਸੁਣਾਈਆ। ਮੈਂ ਏਨ੍ਹਾਂ ਚੁਕਾਵਾਂ ਲੇਖਾ, ਪਿਛਲੀ ਲਿਖਤ ਦਏ ਗਵਾਹੀਆ। ਜਿਨ੍ਹਾਂ ਸਾਥ ਮੇਰਾ ਪੰਜ ਤਤ ਮੁੱਛ ਦਾਹੜੀ ਕੇਸਾ, ਖੰਡਾ ਖੜਗ ਤਨ ਕਟਾਰ ਵਖਾਈਆ। ਏਨ੍ਹਾਂ ਪਿਛੇ ਧਾਰ ਕੇ ਭੇਸਾ, ਸ਼ਬਦੀ ਆਪਣਾ ਰੂਪ ਵਖਾਈਆ। ਸ਼ਾਹ ਪਾਤਸ਼ਾਹ ਵੇਖ ਕੇ ਨਰ ਨਰੇਸ਼ਾ ਨਰਾਇਣ ਇਕੋ ਲਿਆ ਜਣਾਈਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਪੇਸ਼ੀਨਗੋਈ ਸਦਾ ਰਿਹਾ ਜਣਾਈਆ। ਜਿਸ ਦੀ ਗੋਦੀ ਅੰਦਰ ਹੋ ਕੇ ਖੇਡਾਂ, ਬੱਚਿਆਂ ਵਾਂਗ ਸੋਭਾ ਪਾਈਆ। ਉਸ ਦਾ ਲਹਿਣਾ ਦੇਣਾ ਮੇਰੇ ਨਾਲੋਂ ਸਦਾ ਡੇਉਢਾ, ਦੁਗਣਿਆਂ ਚੌਗਣਿਆਂ ਵਿਚ ਸਾਰ ਨਾ ਕੋਇ ਜਣਾਈਆ। ਜੇ ਕੋਇ ਪੁੱਛੇ ਪ੍ਰਭੂ ਕੇਡਾ, ਵੱਡਿਆਂ ਵਿਚੋਂ ਵੱਡਾ ਸਕੇ ਨਾ ਕੋਇ ਵਡਿਆਈਆ। ਮੈਂ ਇਕੋ ਜਾਣਾ ਜਿਸ ਨੇ ਆਦਿ ਜੁਗਾਦਿ ਗੁਰ ਅਵਤਾਰ ਭੇਜਾ, ਭਜਨ ਬੰਦਗੀ ਵਿਚ ਲਗਾਈਆ। ਉਹ ਸਾਹਿਬ ਅਗੰਮੀ ਸੁੱਤਾ ਸੇਜਾ, ਬਾਂਕਾ ਸੋਹਣਾ ਛੈਲ ਛਬੀਲਾ ਨੂਰ ਇਲਾਹੀਆ। ਮੈਂ ਓਸ ਦਾ ਓਨ੍ਹਾਂ ਦਿਆਂ ਸੰਦੇਸਾ, ਧੁਰ ਦਾ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰਤਮਾਨ ਤੇਰੇ ਲੇਖੇ ਲਾਈਆ। ਗੋਬਿੰਦ ਕਹੇ ਕੀ ਵਰਤਮਾਨ, ਵਾਰਤਾ ਸਾਚੀ ਦਏ ਜਣਾਈਆ। ਪੁਰਖ ਅਕਾਲ ਵੇਖ ਮਾਰ ਧਿਆਨ, ਧਿਆਨੀ ਨਜ਼ਰ ਕੋਇ ਨਾ ਆਈਆ। ਗੋਬਿੰਦ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਦੇ ਕੇ ਆਏ ਗਿਆਨ, ਅੱਖਰਾਂ ਨਾਲ ਸਮਝਾਈਆ। ਪੁਰਖ ਅਕਾਲ ਕਹੇ ਔਹ ਵੇਖ ਸਾਰੇ ਹੋਏ ਬੇਈਮਾਨ, ਬੇਵਾ ਰੂਪ ਵਟਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਸਿਦਕ ਸਬੂਰੀ ਨਾ ਕਿਸੇ ਹੰਢਾਈਆ। ਘਰ ਘਰ ਅੰਦਰ ਵੜਿਆ ਸ਼ੈਤਾਨ, ਦਿਵਸ ਰੈਣ ਪੰਚ ਵਿਕਾਰ ਕਰੇ

ਲੜਾਈਆ। ਗੋਬਿੰਦ ਕਹੇ ਪ੍ਰਭੂ ਮੈਂ ਗੁਰਮੁਖ ਲਏ ਪਛਾਣ, ਜਿਨ੍ਹਾਂ ਦਾ ਪਿਛਲਾ ਲੇਖਾ ਮੇਰੇ ਨਾਲ ਆਈਆ। ਓਨ੍ਹਾਂ ਨੂੰ ਇਕੋ ਇਕ ਤੇਰਾ ਗਿਆਨ, ਦੂਜੀ ਪੱਟੀ ਨਾ ਕੋਇ ਜਣਾਈਆ। ਢੋਲਾ ਗਾ ਕੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਪੱਲਾ ਗਏ ਛੁਡਾਈਆ। ਸੱਯਦੇ ਕਰਦੇ ਪੀਰ ਪੈਗ਼ੰਬਰ ਨਾਲ ਸਲਾਮ, ਗੁਰ ਅਵਤਾਰ ਨਮੋ ਨਮੋ ਕਹਿ ਸੁਣਾਈਆ। ਉਹ ਬੈਠੇ ਬਾਆਰਾਮ, ਆਰਾਮਗਾਹ ਤੇਰੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲੈਣਾ ਲਗਾਈਆ। ਅਕਾਲ ਪੁਰਖ ਕਹੇ ਗੋਬਿੰਦ ਸੱਚੇ, ਸਚ ਤੇਰੀ ਵਡਿਆਈਆ। ਮੈਂ ਜਿਨ੍ਹਾਂ ਲਿਖ ਕੇ ਦਿਤੇ ਪਟੇ, ਪਾਟਲ ਹੋ ਕੇ ਹੁਕਮ ਸੁਣਾਈਆ। ਉਹ ਕਦੇ ਨਾ ਚੜ੍ਹੇ ਫਾਂਸੀ ਫਟੇ, ਰਾਏ ਧਰਮ ਨਾ ਦਏ ਸਜ਼ਾਈਆ। ਵਿਕ ਗਏ ਸਾਚੇ ਹੱਟੇ, ਕਰਤਾ ਕੀਮਤ ਰਿਹਾ ਚੁਕਾਈਆ। ਆਵਣ ਜਾਵਣ ਜਨਮ ਮਰਨ ਦੇ ਚੁੱਕ ਗਏ ਰੱਟੇ, ਰਟਿਆ ਇਕੋ ਸੱਚਾ ਮਾਹੀਆ। ਪਿਛਲੀ ਮਸਾਲ ਸਾਰੇ ਕਹਿਣ ਧੰਨੇ ਪਾਇਆ ਵਿਚੋਂ ਵੱਟੇ, ਕਲਜੁਗ ਅੰਤਮ ਸਨਮੁਖ ਹੋ ਕੇ ਦਰਸ ਵਖਾਈਆ। ਏਹੋ ਜੇਹੇ ਲਾਹੇ ਕਿਸੇ ਨਾ ਖੱਟੇ, ਚਾਰ ਜੁਗ ਗੁਰ ਅਵਤਾਰ ਸਾਰੇ ਗਏ ਧਿਆਨ ਲਗਾਈਆ। ਲਿਖ ਲਿਖ ਸੰਦੇਸ਼ੇ ਪੱਤਰਾਂ ਉਤੇ ਦੇ ਕੇ ਗਏ ਪਤੇ, ਕਲਮ ਸ਼ਾਹੀ ਨਾਲ ਬਣਾਈ ਗਵਾਹੀਆ। ਪਾਂਧੀ ਬਣ ਕੇ ਫਿਰਦੇ ਰਹੇ ਨੱਸੇ, ਭੱਜ ਭੱਜ ਪੰਧ ਮੁਕਾਈਆ। ਆਸਣ ਲੌਂਦੇ ਰਹੇ ਮਦੀਨੇ ਮੱਕੇ, ਮਕਸੂਦ ਮੰਜ਼ਲ ਗਏ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵਾਨ ਦਰ ਘਰ ਆ ਗੁਰਮੁਖਾਂ ਪਤ ਰੱਖੇ, ਪ੍ਰੀਤਮ ਪ੍ਰੇਮ ਪ੍ਰੀਤੀ ਆਪਣੇ ਨਾਲ ਰਖਾਈਆ। ਗੋਬਿੰਦ ਕਹੇ ਏਹ ਮੇਰੇ ਗੁਰਮੁਖ ਗੁਰਸਿਖ ਬਾਲੇ ਬੱਚੇ ਉਹ ਸਕੇ, ਜਿਨ੍ਹਾਂ ਨਾਤਾ ਧੁਰ ਦਾ ਲਿਆ ਜੁੜਾਈਆ। ਗੁਰਮੁਖ ਕਹਿਣ ਅਸੀਂ ਸਰਨਾਈ ਓਹਦੀ ਢੱਠੇ, ਜੋ ਢੱਠਿਆਂ ਗਲੇ ਲਗਾਈਆ। ਪੁਰਖ ਅਕਾਲ ਕਹੇ ਤੁਸੀਂ ਧੁਰ ਦੇ ਧਰੂ ਨਾਲੋਂ ਚੰਗੇ ਬੱਚੇ, ਜਿਨ੍ਹਾਂ ਰਾਹ ਵਿਚ ਨਾ ਕੋਇ ਅਟਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਦਵਾਰ ਆਪਣੇ ਰੱਖੇ, ਰੱਖਿਆ ਕਰੇ ਹਰ ਘਟ ਥਾਈਂਆ।।

੯ ਭਾਦਰੋਂ ੨੦੨੧ ਬਿਕ੍ਰਮੀ ਸਰੂਪ ਸਿੰਘ ਦੇ ਗ੍ਰਹਿ ਦਿੱਲੀ

ਸ਼ਬਦ ਗੋਬਿੰਦ ਗੋਬਿੰਦ ਸ਼ਬਦ, ਸ਼ਬਦ ਗੋਬਿੰਦ ਰੂਪ ਵਟਾਈਆ। ਦੋਹਾਂ ਦਾ ਨਾ ਕੋਈ ਦੀਨ ਨਾ ਮਜ਼੍ਹਬ, ਜ਼ਾਤ ਪਾਤ ਨਾ ਕੋਇ ਰਖਾਈਆ । ਸਚ ਦਵਾਰੇ ਇਕੋ ਜੇਹਾ ਅਦਬ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਸ਼ਬਦ ਗੋਬਿੰਦ ਧਾਰ ਲਏ ਬਦਲ, ਨਿਰਗੁਣ ਸਰਗੁਣ ਵੇਸ ਵਟਾਈਆ । ਗੋਬਿੰਦ ਸ਼ਬਦ ਹੋ ਕੇ ਕਰੇ ਅਦਲ, ਅਦਾਲਤ ਇਕੋ ਇਕ ਵਖਾਈਆ। ਸ਼ਬਦ ਗੋਬਿੰਦ ਚੜ੍ਹਾਏ ਮਜ਼ਲ, ਦਰ ਸਾਚਾ ਇਕ ਸੁਹਾਈਆ। ਗੋਬਿੰਦ ਸ਼ਬਦ ਕਦੇ ਨਾ ਆਏ ਅਜ਼ਲ, ਆਦਿ ਅੰਤ ਨਾ ਕੋਇ ਮਿਟਾਈਆ। ਸ਼ਬਦ ਗੋਬਿੰਦ ਗਾਏ ਗ਼ਜ਼ਲ, ਨਾਮ ਨਗ਼ਮਾ ਇਕ ਸਮਝਾਈਆ। ਸ਼ਬਦ ਗੋਬਿੰਦ ਕੋਈ ਨਾ ਤੋਲੇ ਵਜ਼ਨ, ਜਗਤ ਤਰਾਜ਼ੂ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਆਪ ਸਮਾਈਆ। ਗੋਬਿੰਦ ਹੁਕਮ ਸ਼ਬਦ ਫ਼ਰਮਾਨ, ਸ਼ਬਦ ਗੋਬਿੰਦ ਆਪ ਜਣਾਈਆ। ਸ਼ਬਦ ਗੋਬਿੰਦ ਕਰੇ ਧਿਆਨ, ਧਿਆਨ ਗੋਬਿੰਦ ਸ਼ਬਦ ਲਗਾਈਆ। ਸ਼ਬਦ ਗੋਬਿੰਦ ਕਰੇ ਪਰਵਾਨ, ਪਰਵਾਨਾ ਸ਼ਬਦ ਗੋਬਿੰਦ ਆਪ ਫੜਾਈਆ। ਸ਼ਬਦ ਗੋਬਿੰਦ ਦੇਵੇ ਮਾਨ, ਮਾਣ ਗੋਬਿੰਦ ਸ਼ਬਦ

ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਸ਼ਬਦ ਗੋਬਿੰਦ ਗੋਬਿੰਦ ਸ਼ਬਦ ਬਲਦੇਵ, ਬਲਧਾਰੀ ਆਪ ਪਰਗਟਾਇੰਦਾ। ਗੋਬਿੰਦ ਸ਼ਬਦ ਕਰੇ ਸੇਵ, ਸੇਵਾ ਗੋਬਿੰਦ ਸ਼ਬਦ ਲਗਾਇੰਦਾ। ਸ਼ਬਦ ਗੋਬਿੰਦ ਦੇਵੇ ਮੇਵ, ਮੇਵਾ ਸ਼ਬਦ ਗੋਬਿੰਦ ਰਸ ਚਖਾਇੰਦਾ। ਗੋਬਿੰਦ ਵਸੇ ਧਾਮ ਨਿਹਕੇਵ, ਗੋਬਿੰਦ ਸ਼ਬਦ ਨਿਹਚਲ ਧਾਮ ਵੇਖ ਵਖਾਇੰਦਾ। ਸ਼ਬਦ ਗੋਬਿੰਦ ਗਾਏ ਰਸਨਾ ਜਿਹਵ, ਜਿਹਵਾ ਰਸਨਾ ਗੋਬਿੰਦ ਸ਼ਬਦ ਸ਼ਬਦ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਸ਼ਬਦ ਗੋਬਿੰਦ ਬਣ ਸਵਾਮੀ, ਗੋਬਿੰਦ ਸ਼ਬਦ ਮਾਣ ਰਖਾਈਆ। ਸ਼ਬਦ ਗੋਬਿੰਦ ਅੰਤਰਜਾਮੀ, ਗੋਬਿੰਦ ਸ਼ਬਦ ਵੇਖੇ ਚਾਈਂ ਚਾਈਂਆ। ਸ਼ਬਦ ਗੋਬਿੰਦ ਅਗੰਮੀ ਬਾਣੀ, ਗੋਬਿੰਦ ਸ਼ਬਦ ਰਿਹਾ ਜਣਾਈਆ। ਸ਼ਬਦ ਗੋਬਿੰਦ ਅੰਮ੍ਰਿਤ ਰਸ ਠੰਡਾ ਪਾਣੀ, ਗੋਬਿੰਦ ਸ਼ਬਦ ਝਿਰਨਾ ਰਿਹਾ ਝਿਰਾਈਆ। ਸ਼ਬਦ ਗੋਬਿੰਦ ਮਹੱਲ ਅਟਲ ਵਸੇ ਸਚ ਸੁਲਤਾਨੀ, ਗੋਬਿੰਦ ਸ਼ਬਦ ਸਿੰਘਾਸਣ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗ੍ਰਹਿ ਮੰਦਰ ਘਰ ਸੱਜਣ ਇਕੋ ਇਕ ਬਣਾਈਆ। ਸ਼ਬਦ ਗੋਬਿੰਦ ਆਦਿ ਜੁਗਾਦਿ, ਜੁਗ ਚੌਕੜੀ ਗੋਬਿੰਦ ਸ਼ਬਦੀ ਰੂਪ ਵਟਾਈਆ। ਸ਼ਬਦ ਗੋਬਿੰਦ ਅਨਾਦ ਬ੍ਰਹਿਮਾਦ, ਗੋਬਿੰਦ ਸ਼ਬਦ ਬ੍ਰਹਮ ਬ੍ਰਹਿਮਾਂਡ ਸੁਣਾਈਆ। ਸ਼ਬਦ ਗੋਬਿੰਦ ਇਕ ਆਵਾਜ਼, ਗੋਬਿੰਦ ਸ਼ਬਦ ਰਾਗ ਅਲਾਈਆ। ਸ਼ਬਦ ਗੋਬਿੰਦ ਸੀਸ ਪਹਿਨਾਏ ਤਾਜ, ਗੋਬਿੰਦ ਸ਼ਬਦ ਸ਼ੁਕਰ ਮਨਾਈਆ। ਸ਼ਬਦ ਗੋਬਿੰਦ ਕਰਾਏ ਸਚ ਰਾਜ, ਗੋਬਿੰਦ ਸ਼ਬਦ ਸੀਸ ਨਿਵਾਈਆ। ਦੋਹਾਂ ਵਿਚੋਲਾ ਆਪ ਮਹਾਰਾਜ, ਨਿਰਗੁਣ ਨਿਰਵੈਰ ਨਿਰਾਕਾਰ ਪੁਰਖ ਅਕਾਲ ਅਖਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਗੋਬਿੰਦ ਆਪਣੀ ਧੁਰ ਦੀ ਰੱਖੀ ਦਾਤ, ਨਿਤ ਨਵਿਤ ਆਪ ਆਪਣੀ ਰਿਹਾ ਵਰਤਾਈਆ।

੯-੧੦ ਭਾਦਰੋਂ ੨੦੨੧ ਬਿਕ੍ਰਮੀ ਰਤਨ ਸਿੰਘ ਦਿੱਲੀ, ਕਰਤਾਰ ਸਿੰਘ ਸ਼ਕੂਰ ਬਸਤੀ ਦਿੱਲੀ

ਸਤਿਗੁਰ ਪੂਰਾ ਸਦ ਕਰੇ ਮਿਹਰ, ਮਿਹਰਵਾਨ ਦਇਆ ਕਮਾਇੰਦਾ। ਗੁਰਸਿਖ ਗੁਰਮੁਖ ਹਰਿਜਨ ਹਰਿਸੰਤ ਸਤਿ ਦਵਾਰੇ ਲਿਆਏ ਘੇਰ, ਕੂੜੀ ਕਿਰਿਆ ਵਿਚੋਂ ਕਢਾਇੰਦਾ। ਮਨ ਕਾ ਮਣਕਾ ਦੇਵੇ ਫੇਰ, ਮਨਸਾ ਮਮਤਾ ਮੋਹ ਚੁਕਾਇੰਦਾ। ਦੂਈ ਦਵੈਤੀ ਜੜ੍ਹ ਦੇਵੇ ਉਖੇੜ, ਹਉਮੇ ਹੰਗਤਾ ਰੋਗ ਗਵਾਇੰਦਾ। ਦੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰ, ਘਰ ਪਾਂਧੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਮਿਹਰ ਆਪਣੀ ਆਪ ਕਮਾਇੰਦਾ। ਮਿਹਰ ਕਰੇ ਹਰਿ ਭਗਵੰਤ, ਭਗਵਨ ਵਡ ਵਡਿਆਈਆ। ਮਿਹਰ ਅੰਦਰ ਖੇਲ ਅਨੰਤ, ਅਕਲ ਕਲਧਾਰੀ ਰੂਪ ਵਟਾਈਆ। ਮਿਹਰ ਅੰਦਰ ਮਹਿੰਮਾ ਅਗਣਤ, ਸਚਖੰਡ ਸਾਚੇ ਸੋਭਾ ਪਾਈਆ। ਮਿਹਰ ਅੰਦਰ ਬਣਾਏ ਬਣਤ, ਬਿਨ ਨਾਰ ਕੰਤ ਸ਼ਬਦੀ ਸੁਤ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਇਕ ਅਖਵਾਈਆ। ਮਿਹਰਵਾਨ ਸ੍ਰੀ ਭਗਵਾਨ, ਹਰਿ ਮੁਹੱਬਤ ਆਪ ਜਣਾਈਆ। ਮਿਹਰ ਅੰਦਰ ਦੇ ਕੇ ਦਾਨ, ਨਿਰਗੁਣ ਝੋਲੀ ਸਚ ਭਰਾਈਆ। ਮਿਹਰ ਅੰਦਰ ਦੀਆ ਬਾਤੀ ਕਮਲਾਪਾਤੀ ਜਗਾਏ ਮਹਾਨ, ਨੂਰੋ ਨੂਰ ਕਰੇ ਰੁਸ਼ਨਾਈਆ। ਮਿਹਰ ਅੰਦਰ ਸਚਖੰਡ ਨਿਵਾਸੀ ਥਿਰ ਘਰ ਕਰੇ ਪਰਵਾਨ,

ਆਪ ਆਪਣੀ ਖੇਲ ਖਿਲਾਈਆ। ਮਿਹਰ ਅੰਦਰ ਸ਼ਬਦੀ ਧਾਰਾ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਦਾਤਾ ਦਾਨੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਇਕੋ ਇਕ ਰਖਾਈਆ। ਮਿਹਰ ਅੰਦਰ ਗਹਿਰ ਗੰਭੀਰ, ਹਰਿ ਕਰਤਾ ਖੇਲ ਕਰਾਇੰਦਾ । ਮਿਹਰ ਅੰਦਰ ਬੇਨਜ਼ੀਰ, ਪਰਵਰਦਿਗਾਰ ਆਪਣਾ ਹੁਕਮ ਵਰਤਾਇੰਦਾ। ਮਿਹਰ ਅੰਦਰ ਖੇਲ ਕਰੇ ਅਖ਼ੀਰ, ਆਖ਼ਰ ਆਪਣਾ ਹੁਕਮ ਵਰਤਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਮਿਹਰ ਅੰਦਰ ਤ੍ਰੈਗੁਣ ਮਾਇਆ, ਪੰਜ ਤਤ ਦਏ ਵਡਿਆਈਆ । ਮਿਹਰ ਅੰਦਰ ਨਿਰਗੁਣ ਸਰਗੁਣ ਖੇਲ ਰਚਾਇਆ, ਤਤਵ ਤਤ ਨਾਲ ਜੁੜਾਈਆ। ਮਿਹਰ ਅੰਦਰ ਅੰਡਜ ਜੇਰਜ ਉਤਭੁਜ ਸੇਤਜ ਰਚਨ ਰਚਾਇਆ, ਚਾਰੇ ਖਾਣੀ ਬਣਤ ਬਣਾਈਆ। ਮਿਹਰ ਅੰਦਰ ਸ਼ਬਦ ਅਨਾਦੀ ਢੋਲਾ ਗਾਇਆ, ਪਰਾ ਪਸੰਤੀ ਮਧਮ ਬੈਖਰੀ ਰਾਗ ਅਲਾਈਆ। ਮਿਹਰ ਅੰਦਰ ਬ੍ਰਹਿਮੰਡ ਖੰਡ ਮਾਣ ਜਣਾਇਆ, ਪੁਰੀ ਲੋਅ ਆਕਾਸ਼ ਪਾਤਾਲ ਰਵ ਸਸ ਸੂਰਜ ਚੰਦ ਸਿਰ ਆਪਣਾ ਹੱਥ ਰਖਾਈਆ। ਮਿਹਰ ਅੰਦਰ ਆਤਮ ਬ੍ਰਹਮ ਘਰ ਘਰ ਟਿਕਾਇਆ, ਮੰਦਰ ਸਾਚੇ ਆਪ ਬਹਾਈਆ। ਮਿਹਰ ਅੰਦਰ ਜੁਗ ਚੌਕੜੀ ਵੇਸ ਵਟਾਇਆ, ਅਛਲ ਛਲ ਧਾਰੀ ਆਪਣੀ ਕਾਰ ਕਮਾਈਆ। ਮਿਹਰ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਸੰਦੇਸ਼ਾ ਨਾਮ ਸੁਣਾਇਆ, ਧੁਰ ਦਾ ਢੋਲਾ ਸੋਹਲਾ ਵਾਕ ਇਕ ਸੁਣਾਈਆ। ਮਿਹਰ ਅੰਦਰ ਭਗਤ ਭਗਵਾਨ ਲਏ ਜਗਾਇਆ, ਜਾਗਰਤ ਜੋਤ ਕਰੇ ਰੁਸ਼ਨਾਈਆ। ਮਿਹਰ ਅੰਦਰ ਸੰਤ ਸੁਹੇਲੇ ਸੰਗ ਰਲਾਇਆ, ਸਗਲਾ ਸੰਗ ਨਿਭਾਈਆ। ਮਿਹਰ ਅੰਦਰ ਗੁਰਮੁਖ ਗੁਰ ਗੁਰ ਗੋਦ ਬਿਠਾਇਆ, ਅੰਗਨ ਇਕੋ ਇਕ ਜਣਾਈਆ। ਮਿਹਰ ਅੰਦਰ ਗੁਰਸਿਖ ਠਾਂਡਾ ਦਰ ਏਕ ਜਣਾਇਆ, ਪੜਦਾ ਓਹਲਾ ਆਪ ਉਠਾਈਆ। ਮਿਹਰ ਅੰਦਰ ਮਿਹਬਾਨ ਬੀਦੋ ਮੁਹੱਬਤ ਆਪਣੇ ਨਾਲ ਪਰਗਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸੱਚਾ ਸ਼ਹਿਨਸ਼ਾਹੀਆ। ਮਿਹਰ ਅੰਦਰ ਜੁਗ ਚੌਕੜੀ ਚਾਰ, ਨਿਤ ਨਵਿਤ ਵੇਖ ਵਖਾਈਆ। ਮਿਹਰ ਅੰਦਰ ਖੇਲ ਸਰਬ ਸੰਸਾਰ, ਵਡ ਸੰਸਾਰੀ ਆਪ ਕਰਾਈਆ। ਮਿਹਰ ਅੰਦਰ ਖਾਣੀ ਬਾਣੀ ਬੋਲ ਜੈਕਾਰ, ਬੋਧ ਅਗਾਧ ਕਰੇ ਪੜ੍ਹਾਈਆ। ਮਿਹਰ ਅੰਦਰ ਕਰੇ ਖੇਲ ਆਪ ਨਿਰੰਕਾਰ, ਨਿਰਗੁਣ ਨਿਰਵੈਰ ਨਿਰਾਕਾਰ ਸਾਚੀ ਕਾਰ ਕਮਾਈਆ। ਰਚਨਾ ਰਚ ਵੇਖੇ ਵਿਗਸੇ ਵੇਖਣਹਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮਿਹਰ ਅੰਦਰ ਕਰੇ ਬਿਨ ਨਜ਼ਰਾਂ ਨਜ਼ਰ ਨਿਹਾਲ, ਭੇਵ ਅਭੇਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਰਬ ਥਾਈਂਆ। ਮਿਹਰ ਬਿਨਾ ਕਾਹਦੀ ਕੋਇ ਨਦਰ, ਨਦਰੀ ਨਜ਼ਰ ਨਿਹਾਲਿਆ। ਬਿਨਾ ਮਿਹਰ ਕਿਸੇ ਦੀ ਕੀਮਤ ਨਾ ਕੋਇ ਕਦਰ, ਕੁਦਰਤ ਤਾਰ ਨਾ ਅੰਦਰ ਧਰਾ ਲਿਆ। ਬਿਨਾ ਮਿਹਰ ਪੂਰੀ ਹੋਵੇ ਨਾ ਸਧਰ, ਅੱਖ ਨਾਲ ਪ੍ਰਤਖ ਰੂਪ ਦਰਸ ਕਿਸੇ ਨਾ ਪਾ ਲਿਆ। ਬਿਨਾ ਮਿਹਰ ਨਾਤਾ ਤੁਟੇ ਨਾ ਜਗਤ ਗ਼ਦਰ, ਕੂੜੀ ਕਿਰਿਆ ਹਉਮੇ ਹੰਗਤਾ ਰੋਗ ਗਵਾ ਲਿਆ। ਜਿਨ੍ਹਾਂ ਉਤੇ ਸਤਿਗੁਰ ਪੂਰੇ ਕੀਤੀ ਮਿਹਰ, ਇਨ੍ਹਾਂ ਦੇ ਅੱਗੇ ਪਿਛੇ ਨਦਰ, ਸੇਵਕ ਦਾਸੀ ਰੂਪ ਵਟਾ ਲਿਆ। ਏਹ ਉਚੀ ਸੱਚੀ ਸੁੱਚੀ ਮੰਜ਼ਲ, ਪੁਰਖ ਅਬਿਨਾਸ਼ੀ ਖੇਲ ਰਚਾ ਲਿਆ। ਜਿਨ੍ਹਾਂ ਅੱਖਰਾਂ ਨਾਲ ਢੋਲਾ ਗਾਏ ਗ਼ਜ਼ਲ, ਕਲਮਾ ਨਬੀ ਰਸੂਲ ਅਲਫ਼ ਯੇ ਸਮਝਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਬੇਪਰਵਾਹ ਬੇਪਰਵਾਹੀ ਵਿਚ ਸਮਾ ਲਿਆ। ਮਿਹਰ ਕਹੇ ਮੇਰੀ ਨਦਰ ਦਾਸੀ, ਦਾਸੀਆਂ ਵਿਚੋਂ ਨਜ਼ਰੀ

ਆਈਆ । ਨਦਰ ਕਹੇ ਮੇਰਾ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ੀ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਜੇਹੜਾ ਜੁਗ ਚੌਕੜੀ ਮੈਨੂੰ ਬਖ਼ਸ਼ੇ ਦਾਤੀ, ਆਪਣੀ ਮਿਹਰ ਮੇਰੇ ਨਾਲ ਮਿਲਾਈਆ। ਬਿਨ ਮਿਹਰ ਮੈਂ ਕਿਸੇ ਦੀ ਬਣੀ ਨਾ ਕਦੇ ਸਾਥੀ, ਸੰਗੀ ਹੋ ਕੇ ਸੰਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੋ ਜਹਾਨਾਂ ਦਾਤਾ ਬੇਪਰਵਾਹੀਆ। ਨਦਰ ਕਹੇ ਮਿਹਰ ਤੂੰ ਮੇਰੀ, ਮੇਰੀਆਂ ਵਿਚੋਂ ਨਜ਼ਰੀ ਆਈਆ। ਮੈਂ ਓਸ ਸਾਹਿਬ ਦੀ ਚੇਰੀ, ਜਿਸ ਤੇਰੀ ਬਣਤ ਬਣਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਗੇੜੀ, ਗੇੜਾ ਆਪਣਾ ਹੱਥ ਰਖਾਈਆ। ਨਿਤ ਨਵਿਤ ਪਾਵਣਹਾਰਾ ਫੇਰੀ, ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਆਵੇ ਜਾਵੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਦਰ ਇਕ ਦੂਜੇ ਨਾਲ ਨਾਤਾ ਦਏ ਜੁੜਾਈਆ। ਮਿਹਰ ਕਹੇ ਸੁਣ ਨਦਰ ਭੈਣ, ਹੌਲੀ ਜੇਹੀ ਸਮਝਾਈਆ। ਤੈਨੂੰ ਸੰਦੇਸਾ ਦੱਸਾਂ ਸਾਚੇ ਸਾਹਿਬ ਸੈਣ, ਜੋ ਧੁਰ ਦਾ ਰਿਹਾ ਜਣਾਈਆ। ਬਿਨ ਓਸ ਦੀ ਕਿਰਪਾ ਤੇਰਾ ਕੋਈ ਨਾ ਬਣੇ ਦੇਣਾ ਦੇਣ, ਜਗਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਦਰ ਨਦਰ ਮਿਹਰ ਅੱਗੇ ਪਿਛੇ ਪਿਛੇ ਅੱਗੇ ਦੋਹਾਂ ਆਪਣੇ ਨਾਲ ਰਲਾਈਆ। ਪਹਿਲੋਂ ਸਮਝੋ ਸਾਚਾ ਮਰਦ, ਮਰਦ ਮਰਦਾਨਾ ਦਏ ਜਣਾਈਆ । ਜਿਸ ਦਾ ਖੇਲ ਸਦਾ ਅਸਚਰਜ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਨਿਤ ਨਵਿਤ ਖੇਲੇ ਖੇਲ ਅਰਸ਼ ਫ਼ਰਸ਼, ਦੋ ਜਹਾਨਾਂ ਫੇਰਾ ਪਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ ਕੋਲ ਰੱਖੇ ਫ਼ਰਦ, ਫ਼ਰਮਾਂਬਰਦਾਰ ਆਪਣੇ ਹੁਕਮ ਚਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਿਸੇ ਦਾ ਹੋਣ ਨਾ ਦੇਵੇ ਹਰਜ, ਹਰਜਾਨੇ ਸਭ ਦੇ ਲੇਖੇ ਲਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਜਿਸ ਨੇ ਲਾਹੁਣਾ ਕਰਜ਼, ਮਕਰੂਜ਼ ਇਕੋ ਇਕ ਅਖਵਾਈਆ। ਜਿਸ ਬੇਦਰਦੀ ਨੂੰ ਸਭ ਦਾ ਦਰਦ, ਦਰ ਦੀਵਾਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਥਾਹੀਆ। ਸਾਚਾ ਮਰਦ ਪੁਰਖ ਅਕਾਲ, ਅਕਲ ਕਲ ਧਾਰੀ ਇਕ ਅਖਵਾਇੰਦਾ। ਜਿਸ ਦਾ ਸੋਹਣਾ ਸੁਹੰਜਣਾ ਲਾਲ, ਗੋਬਿੰਦ ਰੂਪ ਨਜ਼ਰੀ ਆਇੰਦਾ। ਜਿਸ ਦਾ ਦੋ ਜਹਾਨਾਂ ਏਥੇ ਓਥੇ ਵੱਜੇ ਤਾਲ, ਛੱਤੀ ਰਾਗ ਸਮਝ ਨਾ ਪਾਇੰਦਾ। ਜਿਸ ਦੇ ਹੁਕਮ ਅੰਦਰ ਕਾਲ ਮਹਾਂਕਾਲ, ਬ੍ਰਹਿਮੰਡ ਖੰਡ ਨਿਉਂ ਨਿਉਂ ਸੀਸ ਝੁਕਾਇੰਦਾ। ਜਿਸ ਦਾ ਬੋਧ ਅਗਾਧ ਸ਼ਬਦ ਅਗੰਮੀ ਗਾਨ, ਆਤਮ ਪਰਮਾਤਮ ਭੇਵ ਅਭੇਦਾ ਆਪ ਖੁਲ੍ਹਾਇੰਦਾ। ਜਿਸ ਦਾ ਲਹਿਣਾ ਦੇਣਾ ਹੁਕਮ ਜ਼ਿਮੀਂ ਅਸਮਾਨ, ਰਵ ਸਸ ਸੂਰਜ ਚੰਦ ਨਿਉਂ ਨਿਉਂ ਸੀਸ ਝੁਕਾਇੰਦਾ। ਜਿਸ ਦਾ ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਕਰੋੜ ਤੇਤੀਸਾ ਸੰਗ ਮਿਲਾਇੰਦਾ। ਜਿਸ ਦਾ ਈਸਾ ਮੂਸਾ ਮੁਹੰਮਦ ਮੰਨਣ ਸਚ ਮੁਕਾਮ, ਮੁਕਾਮੇ ਹਕ ਲਾਸ਼ਰੀਕ ਸੋਭਾ ਪਾਇੰਦਾ। ਜਿਸ ਦਾ ਖੇਲ ਚੌਦਾਂ ਤਬਕ ਚੌਦਾਂ ਲੋਕ ਚੌਦਾਂ ਵਿਦਿਆ ਕਰੇ ਹੈਰਾਨ, ਚੌਦਸ ਚੰਦ ਮੁਖ ਸ਼ਰਮਾਇੰਦਾ। ਸੋ ਜੋਧਾ ਸੂਰਬੀਰ ਬਲਵਾਨ, ਬਲਧਾਰੀ ਆਪ ਪਰਗਟਾਇੰਦਾ। ਜਿਸ ਦਾ ਚਿੱਲਾ ਤਰਕਸ਼ ਅਨੋਖਾ ਤੀਰ ਕਮਾਨ, ਸ਼ਮਸ਼ੀਰ ਆਪਣੀ ਆਪ ਪਰਗਟਾਇੰਦਾ। ਜਿਸ ਦਾ ਖੰਡਾ ਨਜ਼ਰ ਨਾ ਆਏ ਵਿਚ ਜਹਾਨ, ਲੋਹਾਰ ਤਰਖਾਣ ਨਾ ਕੋਇ ਘੜਾਇੰਦਾ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕਰਨ ਬਿਆਨ, ਅੰਜੀਲ ਕੁਰਾਨ ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹਿੰਦਾ। ਸੋ ਗਹਿਰ ਗੰਭੀਰ ਨੌਜਵਾਨ, ਸਤਿ ਸਰੂਪ ਸੋਭਾ ਪਾਇੰਦਾ। ਜਿਸ ਵੱਲ ਜੀਵ ਜੰਤ ਸਾਰੇ ਕਰਨ ਧਿਆਨ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ।

ਜੋ ਸਦਾ ਸਦਾ ਸਦ ਸੁਣਨਹਾਰ ਫ਼ਰਮਾਨ, ਅੰਤਰ ਇਕੋ ਇਕ ਧਿਆਨ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਰਦ ਆਪਣਾ ਭੇਵ ਖੁਲ੍ਹਾਇੰਦਾ। ਸਾਚਾ ਮਰਦ ਸਚ ਸੁਲਤਾਨ, ਪਤਿਪਰਮੇਸ਼ਵਰ ਨਜ਼ਰੀ ਆਈਆ। ਜਿਸ ਦਾ ਲੇਖਾ ਦੋ ਜਹਾਨ, ਬ੍ਰਹਿਮੰਡ ਖੰਡ ਸੀਸ ਨਿਵਾਈਆ। ਜੋ ਏਥੇ ਓਥੇ ਹੁਕਮਰਾਨ, ਜਗਤ ਜਗਦੀਸ਼ ਜਗਦੀਸ਼ਰ ਆਪਣੇ ਹੱਥ ਰੱਖੇ ਵਡਿਆਈਆ। ਜਿਸ ਨੂੰ ਝੁਕਦੇ ਕੋਟਨ ਕੋਟ ਗੋਪੀ ਕਾਹਨ, ਰਾਮ ਰਮਈਆ ਬੈਠੇ ਅੱਖ ਖੁਲ੍ਹਾਈਆ। ਜਿਸ ਦਾ ਨਾਨਕ ਨਿਰਗੁਣ ਲਿਖਿਆ ਬਿਆਨ, ਸਰਗੁਣ ਨਾਨਕ ਜਣਾਈਆ। ਸੋ ਮਰਦ ਮਰਦਾਂ ਵਿਚੋਂ ਉਹਦਾ ਕਿਸੇ ਨਾ ਮਿਲੇ ਨਿਸ਼ਾਨ, ਨਾਮ ਮਰਦਾਨਗੀ ਵਿਚ ਕਦੇ ਨਾ ਆਈਆ। ਅਗੰਮ ਅਥਾਹ ਮਹੱਲ ਅਟਲ ਬੈਠਾ ਓਸ ਮਕਾਨ, ਜਿਸ ਦਾ ਮਾਲਕ ਇਕ ਅਖਵਾਈਆ। ਸ਼ਬਦ ਸਰੂਪੀ ਸੰਦੇਸ਼ ਧੁਰ ਫ਼ਰਮਾਨ, ਧੁਰ ਦੀ ਧਾਰ ਜਣਾਈਆ। ਨਾਨਕ ਨਿਰਗੁਣ ਨਿਰਵੈਰ ਨਿਰੰਕਾਰ ਸਚ ਸੰਦੇਸਾ ਦਿਤਾ ਜਹਾਨ, ਲੱਖ ਚੁਰਾਸੀ ਜੀਵ ਜੰਤ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧੁਰ ਦਾ ਮਰਦ ਕਹੇ ਪ੍ਰਭ ਸੱਜਣ ਸੁਹੇਲਾ, ਸਤਿ ਸਤਿਵਾਦੀ ਆਪ ਜਣਾਈਆ। ਸਦ ਵਸਣਹਾਰਾ ਧਾਮ ਨਵੇਲਾ, ਮਹੱਲ ਅਟਲ ਕਰੇ ਰੁਸ਼ਨਾਈਆ। ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਬਹੇ ਵੇਹਲਾ, ਘੜਨ ਭੰਨਣਹਾਰ ਸਮਰਥ ਸਵਾਮੀ ਆਪਣੀ ਕਾਰ ਕਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਰਗਾਹ ਸਾਚੀ ਸਚ ਭੂਮਿਕਾ ਲੱਗਾ ਰਹੇ ਮੇਲਾ, ਧੁਰ ਦੀ ਧਾਰ ਵਿਚੋਂ ਰਹੇ ਜਣਾਈਆ। ਏਨ੍ਹਾਂ ਵਿਚੋਂ ਸ਼ਬਦੀ ਗੁਰ ਗੁਰ ਗੋਬਿੰਦ ਸਾਚਾ ਚੇਲਾ, ਜਿਸ ਦਾ ਚਿੱਲਾ ਤੀਰ ਕਮਾਨ ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਸਦਾ ਸ੍ਰਿਸ਼ਟ ਸਬਾਈ ਵੇਖੇ ਬਿਨ ਅੱਖਾਂ ਇਕੇਲਾ, ਦ੍ਰਿਸ਼ਟੀ ਸਭ ਦੇ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਦ੍ਰਿੜਾਈਆ। ਨਾਨਕ ਕਿਹਾ ਮਰਦ ਕਾ ਚੇਲਾ ਏਕ, ਏਕੰਕਾਰ ਏਕਾ ਬਣਤ ਬਣਾਈਆ । ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਜ ਤਤ ਨਾ ਕੋਇ ਵਡਿਆਈਆ। ਗੁਰ ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਕਰੇ ਹੇਤ, ਅੰਤਰ ਆਤਮ ਵੇਖ ਵਖਾਈਆ। ਰਣਭੂਮੀ ਕਦੀ ਨਾ ਸੁੱਤਾ ਖੇਤ, ਅੰਗ ਅੰਗ ਨਾ ਕੋਇ ਕਟਾਈਆ। ਸੀਸ ਕੱਟ ਕਰੇ ਨਾ ਕੋਈ ਭੇਟ, ਖੰਡਾ ਖੜਗ ਨਾ ਕੋਇ ਚਲਾਈਆ। ਓਸ ਚੇਲੇ ਦੀ ਅਗੰਮੀ ਖੇਡ, ਜੇਹੜਾ ਕਲਜੁਗ ਚਲਿੱਤਰ ਦਏ ਗਵਾਈਆ। ਉਹ ਪੁਰਖ ਅਕਾਲ ਦੇਵੇ ਭੇਜ, ਦੁਲਾਰਾ ਧੁਰ ਦਾ ਆਪ ਬਣਾਈਆ। ਸਾਚੀ ਮਾਣੇ ਇਕੋ ਸੇਜ, ਜਿਸ ਦਾ ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਜੋਤੀ ਜਲਵਾ ਹੁਕਮੇ ਤੇਜ, ਸ਼ਬਦੀ ਨਾਦ ਕਰੇ ਸ਼ਨਵਾਈਆ। ਜਿਸ ਦੀ ਮਹਿੰਮਾ ਸਿਫ਼ਤਾਂ ਵਿਚੋਂ ਅਲੇਖ, ਕਾਤਬ ਕਲਮ ਸ਼ਾਹੀ ਨਾ ਕੋਇ ਵਡਿਆਈਆ। ਤਿਸ ਚੇਲੇ ਨੂੰ ਸਾਰੇ ਕਰਨ ਆਦੇਸ, ਨਿਉਂ ਨਿਉਂ ਲਾਗਣ ਪਾਈਆ। ਏਹ ਪਰਮ ਪੁਰਖ ਦਾ ਵੇਸ, ਕਲਜੁਗ ਅੰਤਮ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀਤਾ ਕੌਲ ਪੂਰਬ ਇਕਰਾਰ, ਨਾਨਕ ਸ਼ਬਦੀ ਨੂਰ ਉਠਾਈਆ। ਮਰਦ ਕਾ ਚੇਲਾ ਔਣਾ ਜਗ, ਨਿਰਗੁਣ ਨਾਨਕ ਗਿਆ ਸਮਝਾਈਆ। ਉਹ ਉਤੇ ਵਸੇ ਸ਼ਾਹ ਰਗ, ਨੌ ਦਵਾਰੇ ਸਮਝ ਕੋਇ ਨਾ ਪਾਈਆ। ਘਰ ਵਿਚ ਘਰ ਪਾਰ ਕਰਾਏ ਹਦ, ਮੰਦਰ ਅੰਦਰ ਨਿਰਮਲ ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦੀ ਅਗੰਮੀ ਨਾਦ ਜਾਏ ਵੱਜ, ਧੁਨ ਆਤਮਕ ਰਾਗ ਸੁਣਾਈਆ। ਡੂੰਘੀ ਭਵਰੀ ਵੇਖੇ ਕਾਇਆ ਖੱਡ, ਸੁਖਮਨ ਟੇਡੀ ਬੰਕ ਪੜਦਾ ਦਏ ਚੁਕਾਈਆ। ਸੰਤ ਸੁਹੇਲੇ ਗੁਰ

ਚੇਲੇ ਗੁਰਮੁਖ ਆਪ ਬਣਾਏ ਆਪਣੀ ਯੱਦ, ਯੱਦ ਇਕੋ ਇਕ ਵਡਿਆਈਆ। ਮਿਹਰ ਨਜ਼ਰ ਨਾਲ ਲੱਖ ਚੁਰਾਸੀ ਵਿਚੋਂ ਲਏ ਕੱਢ, ਦੋ ਜਹਾਨਾਂ ਆਪਣਾ ਦਰਸ ਵਖਾਈਆ। ਲੇਖੇ ਲਾਏ ਕਾਇਆ ਮਾਟੀ ਹੱਡ, ਆਤਮ ਪਰਮਾਤਮ ਨਾਲ ਜੁੜਾਈਆ। ਉਹ ਮਰਦ ਮਰਦਾਨਾ ਸ੍ਰੀ ਭਗਵਾਨਾ ਵੇਖੇ ਹੱਸ ਹੱਸ, ਕੀ ਕੀ ਚੇਲਾ ਮੇਰਾ ਖੇਲ ਵਖਾਈਆ। ਕੂੜੀ ਕਿਰਿਆ ਭਾਂਡਾ ਜਾਏ ਭੱਜ, ਕਾਚੀ ਮਟਕੀ ਰਹਿਣ ਕੋਇ ਨਾ ਪਾਈਆ। ਜਿਸ ਸਾਹਿਬ ਸਤਿਗੁਰ ਕੋਲੋਂ ਹੋਏ ਅੱਡ, ਤਿਸ ਦੇ ਨਾਲ ਨਾਲਸ਼ ਕਰਨ ਵਾਲੇ ਲਏ ਮਿਲਾਈਆ। ਇਕੋ ਸਤਿ ਜੈਕਾਰਾ ਬੋਲੇ ਗੱਜ, ਦੋ ਜਹਾਨ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਰਦ ਕਾ ਚੇਲਾ ਆਪਣੀ ਖੇਲ ਕਰਾਈਆ। ਚੇਲਾ ਕਹੇ ਮਰਦ ਅਗੰਮੜਾ ਬਾਪ, ਪਿਤਾ ਪੁਰਖ ਅਕਾਲ ਇਕ ਅਖਵਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਾਚਾ ਜਾਪ, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਧਿਆਨ ਲਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਕਰੇ ਪਾਠ, ਅੱਖਰ ਅੱਖਰ ਰਹੇ ਜਸ ਗਾਈਆ। ਸੰਤਾਂ ਭਗਤਾਂ ਜੀਵਾਂ ਜੰਤਾਂ ਦਏ ਖ਼ਤਾਬ, ਮੁਖ਼ਾਤਬ ਹੋ ਕੇ ਦਏ ਸਮਝਾਈਆ । ਮਹੱਲ ਅਟਲ ਵਸੇ ਉਚ ਮਹਿਰਾਬ, ਮਹਿਬੂਬ ਬੇਪਰਵਾਹੀਆ। ਉਹ ਮਰਦ ਕਾ ਚੇਲਾ ਸਭ ਦਾ ਵੇਖੇ ਹਿਸਾਬ ਕਿਤਾਬ, ਹਸਤ ਕੀਟ ਊਚ ਨੀਚ ਰਾਜ ਰਾਜਾਨ ਸ਼ਾਹ ਸੁਲਤਾਨ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸ਼ਬਦੀ ਧਾਰ ਚਲਾਈਆ।