ਪੁਸਤਕਾਲਾਭਾਗ ੧੭

੧੧ ਭਾਦਰੋਂ ੨੦੨੧ ਬਿਕ੍ਰਮੀ ਰਾਜਾ ਰਾਮ ਦੇ ਗ੍ਰਹਿ ਦਿੱਲੀ

ਵਸਤ ਪਵੇ ਜਿਸ ਸਾਚੇ ਭਾਂਡੇ, ਜੋ ਬਣ ਘੁਮਿਆਰ ਦਿਤਾ ਬਣਾਈਆ। ਜਗਤ ਦਵਾਰ ਕਰ ਕੇ ਠਾਂਡੇ, ਅੰਮ੍ਰਿਤ ਰਸ ਭਰਾਈਆ। ਜਿਸ ਦੀ ਸਮਝ ਨਾ ਪਾਵੇ ਆਂਢ ਗਵਾਂਢੇ, ਜਗਤ ਜਾਣੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਭਾਂਡਾ ਕਹੇ ਪ੍ਰਭ ਦੇ ਵਸਤ, ਵਸਤੂਆਂ ਵਿਚੋਂ ਆਪਣਾ ਨਾਮ ਝੋਲੀ ਪਾਈਆ। ਸਤਿ ਖ਼ੁਮਾਰੀ ਹੋਵਾਂ ਮਸਤ, ਅਲਮਸਤ ਰੂਪ ਵਟਾਈਆ। ਖਹਿੜਾ ਚੁੱਕ ਜਾਏ ਕੀਟ ਹਸਤ, ਹਸਤੀ ਤੇਰੀ ਵੇਖਾਂ ਚਾਈਂ ਚਾਈਂਆ। ਕੂੜ ਕੁੜਿਆਰਾ ਕਰਨਾ ਨਸ਼ਟ, ਭਾਂਡਾ ਭਰਮ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਚ ਵਸਤ ਜਿਸ ਭਾਂਡੇ ਪੌਂਦਾ, ਪਤਿਪਰਮੇਸ਼ਵਰ ਦਇਆ ਕਮਾਈਆ। ਸੋ ਗੀਤ ਅਗੰਮਾਂ ਇਕੋ ਗੌਂਦਾ, ਗਾ ਗਾ ਸ਼ੁਕਰ ਮਨਾਈਆ। ਚਰਨ ਕਵਲ ਧਿਆਨ ਲਗੌਂਦਾ, ਨੇਤਰ ਨੈਣ ਅੱਖ ਸ਼ਰਮਾਈਆ। ਗਲ ਪੱਲੂ ਵਾਸਤਾ ਪੌਂਦਾ, ਹਉਮੇ ਮੋਹ ਤਜਾਈਆ। ਪਰਮ ਪੁਰਖ ਦਾ ਬਰਦਾ ਬੰਦਾ ਅਖਵੌਂਦਾ, ਬੰਦਗੀ ਵਿਚ ਸਮਾਈਆ। ਪਰਮਾਨੰਦਾ ਵਿਚ ਸਮੌਂਦਾ, ਨਿਜਾਨੰਦ ਇਕੋ ਰਸ ਵਖਾਈਆ। ਦਿਵਸ ਰੈਣ ਦਰਸ਼ਨ ਪੌਂਦਾ, ਦਹਿ ਦਿਸ਼ਾ ਵੇਖੇ ਥਾਈਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਭਾਂਡਾ ਕਹੇ ਮੈਂ ਸਾਢੇ ਤਿੰਨ ਹੱਥ, ਹੱਥੀਂ ਲਿਆ ਨਾ ਕਿਸੇ ਬਣਾਈਆ। ਮੈਂ ਚੜ੍ਹਿਆ

ਨਹੀਂ ਕਿਸੇ ਚੱਕ, ਥਥਵਾ ਸੀਸ ਨਾ ਕੋਇ ਲਗਾਈਆ। ਜਗਤ ਅਗਨੀ ਮੂਲ ਨਾ ਗਿਆ ਤਪ, ਠੋਕਰ ਮਾਤ ਨਾ ਕੋਇ ਵਖਾਈਆ । ਤੇਰੀ ਕਿਰਪਾ ਮਿਹਰ ਨਜ਼ਰ ਨਾਲ ਸਰਬ ਸਵਾਮੀ ਗਿਆ ਪੱਕ, ਆਪ ਆਪਣਾ ਮੇਟ ਮਿਟਾਈਆ। ਸਭ ਕੁਛ ਤੈਨੂੰ ਸੌਂਪਿਆ ਹੱਕ, ਕੀਮਤ ਹੋਰ ਨਾ ਕੋਇ ਚੁਕਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਘਰ ਆਪਣੇ ਆਪ ਟਿਕਾਈਆ। ਮੈਂ ਖ਼ੁਸ਼ ਨਾ ਹੋਵਾਂ ਰਹਿ ਕੇ ਸਖ, ਸਖਣਾ ਹੋ ਕੇ ਦਿਆਂ ਦੁਹਾਈਆ। ਉਹ ਵਸਤ ਮੇਰੇ ਵਿਚ ਘੱਤ, ਜੋ ਭਗਤਾਂ ਝੋਲੀ ਪਾਈਆ। ਮੇਰੀ ਉਬਲੇ ਨਾ ਬਹੱਤਰ ਨਾੜੀ ਰੱਤ, ਅਗਨੀ ਅੱਗ ਨਾ ਕੋਇ ਲਗਾਈਆ। ਤੇਰੀ ਸਰਨ ਸਰਨਾਈ ਜਾਵਾਂ ਢੱਠ, ਧੂੜੀ ਟਿੱਕਾ ਮਸਤਕ ਖ਼ਾਕ ਰਮਾਈਆ। ਬਿਨ ਦਰਸ਼ਨ ਦਿਨ ਕਦੇ ਨਾ ਲੰਘਣ ਅੱਠ, ਅੱਠਾਂ ਤੱਤਾਂ ਵੇਖ ਵਖਾਈਆ। ਏਹ ਭਾਂਡਾ ਨਹੀਂ ਤੇਰਾ ਹੱਟ, ਬਣ ਵਣਜਾਰਾ ਲੈਣਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਮੇਰੀ ਝੋਲੀ ਪਾਈਆ। ਸੁਣ ਕਾਇਆ ਮਾਟੀ ਭਾਂਡੇ ਕੱਚੇ, ਕਾਚੀ ਗਗਰੀਆ ਆਪ ਜਣਾਈਆ। ਤੇਰੇ ਬਚਨ ਅਮੋਲਕ ਸੱਚੇ, ਸਚ ਰਹੇ ਜਣਾਈਆ। ਨੇਤਰ ਲੋਚਣ ਰਾਹ ਤੱਕਣ ਬਿਨ ਅੱਖੇ, ਆਖ਼ਰ ਆਪਣਾ ਆਪ ਮਿਟਾਈਆ। ਸਚ ਵਸਤ ਅਮੋਲਕ ਮੰਗੇ ਹੱਕੇ, ਹਕੀਕਤ ਵੇਖੀ ਬੇਪਰਵਾਹੀਆ। ਪਰਮ ਪੁਰਖ ਪਰਮਾਤਮ ਸਾਚਾ ਮਾਰਗ ਇਕ ਦੱਸੇ, ਸਮਝਾਵਣਹਾਰਾ ਆਪ ਸਮਝਾਈਆ। ਜੋ ਸਰਨ ਸਰਨਈ ਸਾਚੀ ਢੱਠੇ, ਆਪਣਾ ਆਪ ਭੇਟ ਕਰਾਈਆ। ਓਨ੍ਹਾਂ ਵਿਚ ਵਸਤ ਵਸਤੂ ਆਪੇ ਰੱਖੇ, ਵਾਸਤਾ ਆਪਣੇ ਨਾਲ ਜੁੜਾਈਆ। ਜੋ ਪੜਦੇ ਅੰਦਰ ਰੱਖੀ ਢਕੇ, ਉਸ ਦਾ ਓਹਲਾ ਦਏ ਚੁਕਾਈਆ। ਓਸ ਵੇਲੇ ਗੁਰਮੁਖ ਕਾਇਆ ਮਾਟੀ ਭਾਂਡੇ ਵਿਚੋਂ ਵਿਚਲੀ ਵਸਤ ਪਾ ਕੇ ਹੱਸੇ, ਹੱਸ ਹੱਸ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਭਾਂਡਾ ਕਹੇ ਮੇਰਾ ਬਖ਼ਸ਼ ਕਸੂਰ, ਕਸਰ ਆਪਣੀ ਝੋਲੀ ਪਾਈਆ। ਤੇਰਾ ਹੁਕਮ ਮੈਨੂੰ ਮੰਜ਼ੂਰ, ਮਹਿਬੂਬ ਸੱਚੇ ਮਾਹੀਆ। ਮੈਂ ਖ਼ਾਲੀ ਤੂੰ ਕਰਨਹਾਰ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਤੇਰੇ ਕੋਲੋਂ ਤੇਰੀ ਵਸਤ ਲੈਣੀ ਜ਼ਰੂਰ, ਜ਼ਰੂਰਤ ਅਪਣੀ ਪੂਰ ਕਰਾਈਆ। ਪਿਛਲਾ ਕੌਲ ਇਕਰਾਰ ਨਹੀਂ ਕੂੜ, ਝੂਠੀ ਗੰਢ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਕਾਇਆ ਮਾਟੀ ਭਾਂਡੇ ਚੰਮ, ਚੰਮ ਦ੍ਰਿਸ਼ਟੀ ਦਿਆਂ ਗਵਾਈਆ। ਹਰਖ਼ ਸੋਗ ਨਾ ਰਹੇ ਗ਼ਮ, ਚਿੰਤਾ ਚਿਖਾ ਨਾ ਕੋਇ ਤਪਾਈਆ। ਵਸਤ ਅਮੋਲਕ ਦੇ ਕੇ ਧਨ, ਵਡ ਧਨਾਢ ਦਿਆਂ ਬਣਾਈਆ। ਲੇਖੇ ਲਾ ਕੇ ਨਾਮ ਦਮਾਂ ਦਮ, ਦਾਮਨ ਆਪਣਾ ਦਿਆਂ ਫੜਾਈਆ। ਤੂੰ ਮੇਰਾ ਮੈਂ ਤੇਰੇ ਨਾਲ ਜਾਵਾਂ ਮੰਨ, ਮਨ ਕਾ ਮਣਕਾ ਦਿਆਂ ਭਵਾਈਆ। ਹੋਵੇ ਪਰਕਾਸ਼ ਨੇਤਰ ਅੰਨ੍ਹ, ਅਗਿਆਨ ਅੰਧੇਰ ਮਿਟਾਈਆ। ਲੋਕਮਾਤ ਚਮਕੇ ਗੁਰਮੁਖ ਹੋ ਕੇ ਚੰਨ, ਚੰਦ ਚਾਂਦਨੀ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਦੇਵੇ ਸੱਚਾ ਦਾਨ, ਦਾਨੀ ਹੋ ਕੇ ਆਪ ਵਰਤਾਈਆ।

੧੨ ਭਾਦਰੋਂ ੨੦੨੧ ਬਿਕ੍ਰਮੀ ਰੇਮਸ਼ ਸਿੰਘ ਦੇ ਗ੍ਰਹਿ ਮੇਰਠ ਛਾਉਣੀ

ਪਰਮ ਪੁਰਖ ਪਤਿਪਰਮੇਸ਼ਵਰ ਸਿਰਜਣਹਾਰ, ਆਦਿ ਜੁਗਾਦਿ ਦਾਤਾ ਵਡ ਵੱਡੀ ਵਡਿਆਈਆ। ਮਹੱਲ ਅਟਲ ਉਚ ਮਨਾਰ ਵਸਣਹਾਰ, ਦਰਗਾਹ ਸਾਚੀ ਪਰਵਰਦਿਗਾਰ, ਮੁਕਾਮੇ ਹੱਕ ਡੇਰਾ ਲਾਈਆ। ਸ਼ਬਦ ਅਨਾਦੀ ਬੋਧ ਅਗਾਧੀ ਅਗੰਮ ਅਥਾਹ ਕਰੇ ਜੈਕਾਰ, ਕਲਮਾ ਨਾਮ ਨਗ਼ਮਾ ਢੋਲਾ ਇਕੋ ਗਾਈਆ। ਨਿਰਗੁਣ ਸਰਗੁਣ ਖੇਲ ਕਰੇ ਸ਼ਹਿਨਸ਼ਾਹ ਸ਼ਾਹ ਸੁਲਤਾਨ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਇਕ ਉਠਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਤ ਨਵਿਤ ਦੇਵਣਹਾਰਾ ਦਾਨ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਜੋਧਾ ਸੂਰਬੀਰ ਅਛਲ ਛਲ ਧਾਰੀ ਨੌਜਵਾਨ, ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਵੇਖਣਹਾਰਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਦਇਆ ਕਮਾਈਆ। ਸਾਹਿਬ ਸਤਿਗੁਰ ਦਇਆਵਾਨ, ਹਰਿ ਕਰਤਾ ਆਪ ਅਖਵਾਇੰਦਾ। ਨਿਤ ਨਵਿਤ ਹੋ ਮਿਹਰਵਾਨ, ਮੁਹੱਬਤ ਆਪਣੇ ਨਾਲ ਬਣਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਗੁਰਸਿਖ ਸੰਤ ਸੁਹੇਲੇ ਕਰ ਪਰਵਾਨ, ਪਰਮ ਪੁਰਖ ਪਤਿਪਰਮੇਸ਼ਵਰ ਆਪਣੇ ਰੰਗ ਰੰਗਾਇੰਦਾ। ਸਾਚੀ ਸਿਖਿਆ ਦੇਵੇ ਦਾਨ, ਵਸਤ ਅਮੋਲਕ ਕਾਇਆ ਗੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਆਪਣੇ ਹੱਥ ਰਖਾਇੰਦਾ। ਕਰਨੀ ਕਰਤਾ ਕਰਨੇ ਜੋਗ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਸੁਣਾਵਣਹਾਰਾ ਧੁਰ ਸਲੋਕ, ਬਿਨ ਅੱਖਰਾਂ ਰਾਗ ਅਲਾਈਆ। ਏਕੰਕਾਰਾ ਪਰਗਟਾਵਣ ਹਾਰਾ ਸਾਚੀ ਜੋਤ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਮੇਲਣਹਾਰਾ ਧੁਰ ਸੰਜੋਗ, ਸ੍ਰੀ ਭਗਵਾਨ ਨਿਰਗੁਣ ਸਰਗੁਣ ਜੋੜ ਜੁੜਾਈਆ। ਪਾਰਬ੍ਰਹਮ ਬ੍ਰਹਮ ਦੇਵਣਹਾਰਾ ਦਰਸ ਅਮੋਘ, ਸਵੱਛ ਸਰੂਪੀ ਨਜ਼ਰੀ ਆਈਆ । ਲਹਿਣਾ ਦੇਣਾ ਚੁਕਾਵਣਹਾਰਾ ਲੋਕ ਪਰਲੋਕ, ਚੌਦਾਂ ਤਬਕ ਚਰਨਾਂ ਹੇਠ ਵਖਾਈਆ। ਮਹੱਲ ਅਟਲ ਵਖਾਏ ਸੱਚਾ ਕੋਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ ਸਰਬ ਗੁਣਵੰਤ, ਹਰਿ ਕਰਤਾ ਵਡ ਵਡਿਆਈਆ। ਖੇਲੇ ਖੇਲ ਜੁਗਾ ਜੁਗੰਤ, ਨਿਤ ਨਵਿਤ ਫੇਰਾ ਪਾਈਆ। ਨਾਮ ਨਿਰੰਕਾਰਾ ਪਰਗਟਾਏ ਮਣੀਆਂ ਮੰਤ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਆਤਮ ਪਰਮਾਤਮ ਗੁਰਮੁਖਾਂ ਦੇਵੇ ਨਾਮ ਅਨੰਤ, ਅਕਲ ਕਲ ਧਾਰੀ ਆਪਣੀ ਦਇਆ ਕਮਾਈਆ। ਦੇ ਵਡਿਆਈ ਜੀਵ ਜੰਤ, ਸੰਗਤ ਸਾਚੀ ਰੂਪ ਵਖਾਈਆ । ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਇਕ ਦ੍ਰਿੜਾਈਆ। ਲੇਖਾ ਮੁਕਾ ਬਹਿਸ਼ਤ ਸਵਰਗ ਜੰਨਤ, ਦੋਜ਼ਖ਼ ਲੇਖਾ ਨਾ ਕੋਇ ਬਣਾਈਆ। ਚਰਨਾਂ ਹੇਠ ਦਬਾ ਮੰਡਲ ਮੰਡਪ, ਜ਼ਿਮੀਂ ਅਸਮਾਨ ਪੰਧ ਮੁਕਾਈਆ। ਪ੍ਰੇਮ ਪਿਆਰ ਦੀ ਚਾੜ੍ਹ ਕੇ ਰੰਗਤ, ਕਾਇਆ ਚੋਲਾ ਦਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਹਰਿ ਰਖਾਈਆ। ਮਿਹਰ ਨਜ਼ਰ ਕਰੇ ਬੇਨਜ਼ੀਰ, ਨਜ਼ਰ ਆਪਣੀ ਵਿਚ ਮਿਲਾਇੰਦਾ । ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਵਖਾਏ ਅਗੰਮ ਤਸਵੀਰ, ਜਿਸ ਨੂੰ ਮਸੱਵਰ ਤਸੱਵਰ ਨਾ ਕੋਇ ਕਰਾਇੰਦਾ। ਮੰਜ਼ਲ ਚੋਟੀ ਸਚਖੰਡ ਦਵਾਰੇ ਹੱਕ ਮੁਕਾਮੇ ਚਾੜ੍ਹੇ ਅਖ਼ੀਰ, ਆਖ਼ਰ ਆਪਣੀ ਕਾਰ ਕਮਾਇੰਦਾ। ਪ੍ਰਭ ਮੁਰਸ਼ਦ ਦੱਸਣਹਾਰ ਤਦਬੀਰ, ਕਲਮਾ ਨਬੀ ਰਸੂਲ ਆਪ ਸਮਝਾਇੰਦਾ।

ਅੰਤਰ ਆਤਮ ਬਣ ਤਬੀਬ, ਤਬਾ ਸਭ ਦੀ ਵੇਖ ਵਖਾਇੰਦਾ। ਦੂਰ ਦੁਰਾਡਾ ਨੇਰਨ ਨੇਰਾ ਨਜ਼ਰੀ ਆਏ ਨਜ਼ਦੀਕ, ਨਿਰਗੁਣ ਆਪਣਾ ਪੰਧ ਮੁਕਾਇੰਦਾ। ਆਪਣੇ ਹੱਥ ਰੱਖੇ ਸਚ ਤੌਫ਼ੀਕ, ਲਾਸ਼ਰੀਕ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਧੁਰ ਦੀ ਪ੍ਰੀਤ, ਹਰਿ ਪ੍ਰੀਤਮ ਆਪ ਜਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸੀ ਰੀਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋੜ ਜੁੜਾਈਆ। ਨਾਮ ਨਿਧਾਨਾ ਸੁਣਾ ਕੇ ਅਗੰਮੀ ਗੀਤ, ਧੁਰ ਦਾ ਢੋਲਾ ਦਿਤਾ ਜਣਾਈਆ। ਤਨ ਮਾਟੀ ਕਾਇਆ ਕਰ ਠਾਂਡਾ ਸੀਤ, ਤਤਵ ਸਚ ਦਿਤਾ ਬੁਝਾਈਆ। ਲੇਖ ਚੁਕਾਏ ਹਸਤ ਕੀਟ, ਰੂਪ ਅਨੂਪ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਹਰਿ ਕਰਤਾਰ, ਕੁਦਰਤ ਕਾਦਰ ਆਪ ਜਣਾਇੰਦਾ । ਭਗਤ ਵਛਲ ਗਿਰਵਰ ਗਿਰਧਾਰ, ਗਹਿਰ ਗੰਭੀਰ ਖੇਲ ਖਿਲਾਇੰਦਾ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਏਥੇ ਓਥੇ ਦੋ ਜਹਾਨਾਂ ਸਗਲਾ ਸੰਗ ਨਿਭਾਇੰਦਾ । ਕਾਗ਼ਜ਼ ਕਲਮ ਨਾ ਲਿਖਣਹਾਰ, ਕਾਤਬ ਜਗਤ ਜੁਗ ਨਾ ਕੋਇ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਜਨ ਭਗਤ, ਹਰਿ ਭਗਵਨ ਆਪ ਜਣਾਈਆ। ਅੰਤਰ ਆਤਮ ਦੇ ਕੇ ਸ਼ਕਤ, ਸਚ ਸ਼ਖ਼ਸ਼ੀਅਤ ਆਪ ਸਮਝਾਈਆ। ਲੇਖਾ ਤੋੜ ਸੋਗ ਹਰਖ਼, ਚਿੰਤਾ ਗ਼ਮ ਨਾ ਕੋਇ ਰਖਾਈਆ। ਪੜਦਾ ਲਾਹ ਅਰਸ਼ ਫ਼ਰਸ਼, ਕਾਇਆ ਕੁਰਹ ਕਰੇ ਸਫਾਈਆ। ਆਤਮ ਪਰਮਾਤਮ ਨਿਜ ਘਰ ਸਵਾਮੀ ਦੇਵੇ ਦਰਸ, ਧੁਰ ਦੀਦਾਰ ਇਕ ਕਰਾਈਆ। ਮਿਹਰਵਾਨ ਮੁਹੱਬਤ ਵਿਚ ਕਰੇ ਤਰਸ, ਮਹਿਬੂਬ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਹਿਬ ਦਾਤਾ ਇਕ ਅਖਵਾਈਆ। ਸਤਿਗੁਰ ਦਾਤਾ ਸਾਹਿਬ ਸਚ, ਘਰ ਵੱਡਾ ਵਡ ਵਡਿਆਈਆ। ਭਾਗ ਲਗਾਏ ਕਾਇਆ ਮਾਟੀ ਕੱਚ, ਸਾਢੇ ਤਿੰਨ ਹੱਥ ਵੇਖੇ ਚਾਈਂ ਚਾਈਂਆ। ਮਨ ਵਾਸਨਾ ਹਰਿਜਨ ਨਾ ਪਏ ਨੱਚ, ਕੂੜੀ ਕਿਰਿਆ ਕਾਇਆ ਕੋਟ ਸੋਭਾ ਕੋਇ ਨਾ ਪਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਕਵਲ ਕਵਲੀ ਦਏ ਰਸ, ਅੰਮ੍ਰਿਤ ਰਸ ਮੁਖ ਇਕ ਚੁਆਈਆ। ਆਪਣੇ ਮਿਲਣ ਦੀ ਨਿਜ ਨੇਤਰ ਖੋਲ੍ਹ ਕੇ ਅੱਖ, ਪ੍ਰਤਖ ਕਰੇ ਰੁਸ਼ਨਾਈਆ। ਧੁਰ ਦਾ ਮਾਰਗ ਸਾਚਾ ਦੱਸ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਚਾ ਦਰਸ ਕਰ ਦੀਦਾਰ, ਗ੍ਰਹਿ ਗ੍ਰਹਿ ਆਪਣਾ ਰੂਪ ਜਣਾਇੰਦਾ। ਮੰਜ਼ਲ ਚੜ੍ਹ ਆਪ ਨਿਰੰਕਾਰ, ਬਣ ਕੇ ਪਾਂਧੀ ਪੰਧ ਮੁਕਾਇੰਦਾ। ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰ ਉਜਿਆਰ, ਅੰਧ ਅਗਿਆਨ ਅੰਧੇਰਾ ਦੂਰ ਕਰਾਇੰਦਾ। ਸ਼ਬਦ ਅਨਾਦੀ ਬੋਲ ਜੈਕਾਰ, ਬਿਨ ਰਸਨਾ ਜਿਹਵਾ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਸ ਆਪ ਵਖਾਇੰਦਾ। ਸਚ ਦਰਸ ਦੇਵੇ ਗਹਿਰ ਗੰਭੀਰ, ਹਰਿ ਕਰਤਾ ਵਡ ਵਡਿਆਈਆ। ਭਾਗ ਲਗਾ ਪੰਜ ਤਤ ਸਰੀਰ, ਸ਼ਰੀਰ ਵਿਚੋਂ ਦੇਵੇ ਬਾਹਰ ਕਢਾਈਆ। ਅੰਦਰ ਬਾਹਰ ਗੁਪਤ ਜ਼ਾਹਰ ਹੋਏ ਬਗ਼ਲਗੀਰ, ਦਸਤਯਾਬ ਆਪਣਾ ਦਸਤ ਲਏ ਮਿਲਾਈਆ। ਨਾਤਾ ਤੋੜ ਸ਼ਾਹ ਫ਼ਕੀਰ, ਊਚ ਨੀਚ ਰਾਓ ਰੰਕ ਇਕੋ ਦਰ ਵਸਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿ ਸੰਤ ਸਤਿਗੁਰ ਮਿਲ ਨਾ ਹੋਏ ਦਿਲਗੀਰ, ਜਗਤ ਜ਼ੰਜੀਰ ਸ਼ਰਅ ਰਹਿਣ ਕੋਇ ਨਾ ਪਾਈਆ। ਜਿਸ ਮੰਜ਼ਲ

ਨੂੰ ਲੱਭਦੇ ਪੀਰ ਫ਼ਕੀਰ, ਪੈਗ਼ੰਬਰ ਬੈਠੇ ਅੱਖ ਖੁਲ੍ਹਾਈਆ। ਪਾਂਧੀ ਬਣ ਕੇ ਜਗਤ ਮੁਸ਼ੀਰ, ਮੁਸ਼ਾਇਰਿਆਂ ਨਾਲ ਢੋਲੇ ਦਏ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਸਚ ਵਰ, ਦਰਸ ਇਕੋ ਘਰ ਵਖਾਈਆ। ਗੁਰਮੁਖ ਦਰਸ ਕਰੇ ਪ੍ਰਭ ਨਿਤ, ਨੇਤ ਨੇਤ ਰੂਪ ਜਣਾਈਆ। ਆਤਮ ਪਰਮਾਤਮ ਸੱਚਾ ਹਿਤ, ਹਿਤਕਾਰੀ ਵੇਖ ਵਖਾਈਆ। ਕਰਵਟ ਲੈ ਬਦਲੇ ਪਿਠ, ਸਨਮੁਖ ਸਤਿ ਸਰੂਪੀ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੀਦ ਇਕੋ ਇਕ ਦੇ ਸਮਝਾਈਆ। ਸਚ ਦੀਦ ਦੀਦਾਰ ਨਿਰਗੁਣ ਜੋਤ, ਨਿਰਵੈਰ ਨਿਰਾਕਾਰ ਨਿਰੰਕਾਰ ਆਪ ਕਰਾਇੰਦਾ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਕੱਢੇ ਖੋਟ, ਸਚ ਸੁੱਚ ਸਤਿ ਸਤਿਵਾਦੀ ਧਾਰ ਬੰਧਾਇੰਦਾ । ਕਰ ਪਰਕਾਸ਼ ਨਿਰੰਜਣ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਨੂਰੋ ਨੂਰ ਨੂਰ ਰੁਸ਼ਨਾਇੰਦਾ। ਭਾਗ ਲਗਾਏ ਕਾਇਆ ਕੋਟ, ਬੰਕ ਦਵਾਰੀ ਗ੍ਰਹਿ ਮੰਦਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰਸ ਸਾਚੇ ਨੈਣ ਆਪ ਕਰਾਇੰਦਾ। ਗੁਰਮੁਖ ਵਿਰਲਾ ਦਰਸ ਕਰੇ ਕਲਜੁਗ ਜਗ, ਜਗ ਜੀਵਣ ਦਾਤਾ ਦਏ ਵਡਿਆਈਆ। ਤ੍ਰੈਗੁਣ ਅਗਨੀ ਬੁਝਾ ਅੱਗ, ਅਗਲਾ ਲੇਖਾ ਦਏ ਮੁਕਾਈਆ। ਕੂੜੀ ਕਿਰਿਆ ਪਾਰ ਹੱਦ, ਮਾਇਆ ਮਮਤਾ ਮੋਹ ਦਏ ਹਟਾਈਆ। ਬਿਨ ਮੱਕੇ ਕਾਅਬਿਉਂ ਘਰ ਸਵਾਮੀ ਕਰਾਏ ਹੱਜ, ਮੁਰੀਦ ਮੁਰਸ਼ਦ ਜੋੜ ਜੁੜਾਈਆ। ਦਇਆ ਧਾਰ ਦਰਸ ਦਿਖਾ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਭੇਵ ਜਣਾਈਆ। ਧੁਨ ਆਤਮਕ ਵੱਜੇ ਨੱਦ, ਅਨਾਦੀ ਰਾਗ ਅਲਾਈਆ। ਲੱਖ ਚੁਰਾਸੀ ਵਿਚੋਂ ਕੱਢ, ਸਾਚਾ ਮਾਰਗ ਇਕ ਦਰਸਾਈਆ। ਬਿਨ ਸਤਿਗੁਰ ਪ੍ਰੇਮ ਕਾਇਆ ਮਾਟੀ ਕਿਸੇ ਕੰਮ ਨਾ ਆਏ ਹੱਡ, ਚੰਮ ਦ੍ਰਿਸ਼ਟੀ ਇਸ਼ਟ ਨਾ ਕੋਇ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਢੇ ਤਿੰਨ ਹੱਥ ਚੋਲਾ ਗਏ ਛੱਡ, ਬਿਨ ਹਰਿ ਪ੍ਰੀਤੀ ਪ੍ਰੀਤਮ ਅੰਤ ਨਾ ਮੇਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਿਸ਼ਵ ਬਣਾਈ ਯਦ, ਵਾਸਤਾ ਆਪਣੇ ਨਾਲ ਰਖਾਈਆ। ਦਰਸ ਦੀਦਾਰ ਦਏ ਪ੍ਰਭ ਠਾਕਰ, ਹਰਿ ਕਰਤਾ ਵਡ ਵਡਿਆਈਆ। ਕਲਜੁਗ ਬੇੜਾ ਪਾਰ ਕਰਾਏ ਭਵ ਸਾਗਰ, ਡੂੰਘੇ ਸਮੁੰਦ ਰਹਿਣ ਕੋਇ ਨਾ ਪਾਈਆ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਦਰ ਆਇਆ ਘਰ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੈਣ ਅੱਖ ਨਾਲ ਖੁਲ੍ਹਾਈਆ। ਨੈਣ ਅੱਖ ਦਏ ਮਿਲਾ, ਨਿਝ ਨੇਤਰ ਵਜੇ ਵਧਾਈਆ। ਨਾਤਾ ਜੁੜੇ ਪਿਤਾ ਪੂਤ ਬਾਪ, ਪੁਰਖ ਅਕਾਲ ਖੇਲ ਖਿਲਾਈਆ। ਦੋਹਾਂ ਦਾ ਮਿਲ ਕੇ ਇਕੋ ਬਣੇ ਜਾਪ, ਜਪ ਜਪ ਘਰ ਸਾਚੇ ਖ਼ੁਸ਼ੀ ਮਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਧੁਰ ਦਾ ਸਾਕ, ਨਾਤਾ ਛੁਟ ਕਦੇ ਨਾ ਜਾਈਆ। ਵਸਤ ਅਮੋਲਕ ਸਤਿਗੁਰ ਪੂਰਾ ਦੇਵੇ ਦਾਤ, ਧੁਰ ਦੀ ਝੋਲੀ ਆਪ ਭਰਾਈਆ। ਮਨ ਵਾਸਨਾ ਘਰ ਰਹਿਣ ਨਾ ਪਾਏ ਨਾਰ ਕਮਜ਼ਾਤ, ਕੁਲਖਣੀ ਬੈਠੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਮਿਲਾਏ ਸਾਹਿਬ ਸਤਿਗੁਰ, ਹਰਿ ਕਰਤਾ ਵਡ ਵਡਿਆਈਆ। ਜਿਨ੍ਹਾਂ ਲੇਖਾ ਲਿਖਿਆ ਧੁਰ, ਧੁਰ ਮਸਤਕ ਵੇਖੇ ਥਾਉਂ ਥਾਈਂਆ। ਉਨ੍ਹਾਂ ਸਚ ਪ੍ਰੀਤੀ ਗਈ ਜੁੜ, ਚਰਨ ਕਵਲ ਕਵਲ ਚਰਨ ਉਪਰ ਧਵਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਾਤ ਇਕੋ

ਇਕ ਵਰਤਾਈਆ। ਸਾਚੀ ਦਾਤ ਕੁਲ ਕੁਲਵੰਤਾ, ਹਰਿ ਕਰਤਾ ਆਪ ਵਰਤਾਇੰਦਾ। ਜਿਸ ਨੂੰ ਜੁਗ ਚੌਕੜੀ ਲੱਭਦੇ ਗੁਰੂ ਅਵਤਾਰ ਦਰ ਦਰਵੇਸ਼ ਹੋ ਕੇ ਮੰਗਤਾ, ਭਿਖਕ ਭਿਖਾਰੀ ਰੂਪ ਵਟਾਈਆ। ਜਿਸ ਦਾ ਨਾਮ ਸਿਫ਼ਤੀ ਕੋਟਨ ਕੋਟ ਅੱਖਰਾਂ ਵਿਚ ਅਨੰਤਾ, ਅੰਤ ਕਹਿ ਨਾ ਕੋਇ ਸਮਝਾਈਆ। ਸੋ ਲੱਖ ਚੁਰਾਸੀ ਜੀਵ ਜੰਤ ਅੰਡਜ ਜੇਰਜ ਉਤਭੁਜ ਸੇਤਜ ਬਣਾਏ ਬਣਤਾ, ਚਾਰੇ ਖਾਣੀ ਰੰਗ ਰੰਗਾਈਆ। ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਬਣ ਕੇ ਧੁਰ ਦਾ ਪੰਡਤਾ, ਦੋ ਜਹਾਨ ਸ੍ਰੀ ਭਗਵਾਨ ਬ੍ਰਹਿਮੰਡ ਖੰਡ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਹੱਥ ਰੱਖ ਸਮਰਥ, ਜਨ ਭਗਤ ਆਪ ਜਗਾਈਆ। ਨਾਮ ਅਮੋਲਕ ਦੇ ਕੇ ਵਥ, ਆਤਮ ਪਰਮਾਤਮ ਬੂਝ ਬੁਝਾਈਆ। ਤੂੰ ਮੇਰਾ ਮੈਂ ਤੇਰਾ ਗਾਉਣਾ ਜਸ, ਜਸ ਵੇਦ ਪੁਰਾਨ ਸਿਫ਼ਤ ਸਾਲਾਹੀ ਸਚ ਨਾ ਕੋਇ ਸਮਝਾਈਆ। ਤੇਰੇ ਮੇਰੇ ਮਿਲਣ ਦੀ ਇਕੋ ਅੱਖ, ਦੋਏ ਲੋਚਣ ਵੇਖਣ ਜਗਤ ਲੋਕਾਈਆ। ਜਿਸ ਪਰਮਾਤਮ ਨਾਲੋਂ ਆਤਮ ਹੋਈ ਵੱਖ, ਤਿਸ ਸਤਿਗੁਰ ਸ਼ਬਦ ਸ਼ਬਦੀ ਰੂਪ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੇਵੇ ਵਡਿਆਈ ਵੱਡਾ ਵਡ, ਗਹਿਰ ਗੰਭੀਰ ਦਇਆ ਕਮਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਕੱਢ, ਹਰਿ ਆਪਣਾ ਮੇਲ ਮਿਲਾਇੰਦਾ। ਕਾਇਆ ਚੋਲੀ ਨਾਮ ਮਜੀਠੀ ਚਾੜ੍ਹ ਰੰਗ, ਰੰਗ ਰੱਤਾ ਸੋਭਾ ਪਾਇੰਦਾ। ਅੰਮ੍ਰਿਤ ਧਾਰ ਵਹਾ ਅਗੰਮੀ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੈਣ ਸ਼ਰਮਾਇੰਦਾ। ਘਰ ਸਵਾਮੀ ਸ਼ਬਦ ਨਿਹਕਾਮੀ ਵਜਾਏ ਮਰਦੰਗ, ਮਰਦ ਮਰਦਾਨਾ ਸਾਚੀ ਤਾਰ ਬਿਨ ਤੰਦ ਆਪ ਹਿਲਾਇੰਦਾ। ਸਾਚੀ ਮੰਜ਼ਲ ਮਨਾਰ ਮਹੱਲ ਅਟਲ ਵੇਖੇ ਲੰਘ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਗੁਰਮੁਖ ਤੇਰੀ ਸੇਜ ਸੁਹੰਜਣੀ ਆਤਮ ਸੋਏ ਪਲੰਘ, ਪਾਵਾ ਚੂਲ ਵੰਡ ਨਾ ਕੋਇ ਵੰਡਾਇੰਦਾ। ਜਨਮ ਕਰਮ ਦੀ ਪੂਰਬ ਸਭ ਦੀ ਝੋਲੀ ਪਾਈ ਮੰਗ, ਗੁਰਸਿਖ ਮਾਂਗਤ ਨਜ਼ਰ ਕੋਇ ਨਾ ਆਇੰਦਾ। ਸਦੀ ਚੌਧਵੀ ਚਾੜ੍ਹ ਕੇ ਚੰਦ, ਦੋ ਜਹਾਨਾਂ ਆਪ ਰੁਸ਼ਨਾਇੰਦਾ। ਭੇਵ ਚੁਕਾ ਕੇ ਬ੍ਰਹਮ ਹੰ, ਹੰਗਤਾ ਰੋਗ ਸਰਬ ਮਿਟਾਇੰਦਾ । ਆਤਮ ਅੰਤਰ ਦੇ ਕੇ ਅਨੰਦ, ਨਿਜਾ ਨੰਦ ਇਕੋ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਜੋੜ ਜੁੜਾਇੰਦਾ । ਸਚ ਪ੍ਰੀਤੀ ਵੇਖੋ ਜੋੜ ਜੁੜਦਾ, ਜੋਤੀ ਸ਼ਬਦੀ ਮੇਲ ਮਿਲਾਈਆ। ਗੁਰਮੁਖ ਸਚ ਦਵਾਰਿਉਂ ਖ਼ਾਲੀ ਕਦੇ ਨਾ ਮੁੜਦਾ, ਸ੍ਰੀ ਭਗਵਾਨ ਦੇਵਣਹਾਰਾ ਬੇਪਰਵਾਹੀਆ। ਕਲਜੁਗ ਅੰਤ ਵੇਲਾ ਨਹੀਂ ਥੁੜ ਦਾ, ਬਹੁਮੁੱਲਾ ਕਰਤਾ ਕੀਮਤ ਆਪੇ ਪਾਈਆ। ਲੱਖ ਚੁਰਾਸੀ ਕੂੜੀ ਕਿਰਿਆ ਅੰਦਰ ਬੇੜਾ ਸਭ ਦਾ ਰੁੜ੍ਹਦਾ, ਗੁਰਸਿਖ ਗੁਰਮੁਖ ਹਰਿਜਨ ਹਰਿ ਭਗਤ ਸਾਚੀ ਨਈਆ ਨੌਕਾ ਬੈਠੇ ਚਾਈਂ ਚਾਈਂਆ। ਜਿਸ ਦਾ ਮੰਤਰ ਦੋ ਜਹਾਨ ਬਿਨ ਅੱਖਰਾਂ ਫ਼ੁਰਨਾ ਫੁਰਦਾ, ਫ਼ੁਰਨੇ ਵਿਚ ਵੇਖੇ ਸਰਬ ਲੋਕਾਈਆ। ਓਹ ਸਤਿਗੁਰ ਬਿਨ ਸਚ ਪ੍ਰੀਤੀ ਲੋਕਮਾਤ ਸਦਾ ਮੁਰਦਾ, ਬਿਨ ਕੱਫਨੋਂ ਗੋਰ ਵਿਚ ਬੈਠਾ ਡੇਰਾ ਲਾਈਆ। ਜਿਸ ਦਾ ਲਹਿਣਾ ਦੇਣਾ ਧੁਰ ਦਾ, ਧੁਰ ਧਾਮੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਬਖ਼ਸ਼ੇ ਇਕ ਸਰਨਾਈਆ। ਚਰਨ ਕਵਲ ਹਰਿ ਜੋੜੇ ਨਾਤਾ, ਨਾਤਵਾਂ ਆਪ ਅਖਵਾਇੰਦਾ। ਪਰਮ ਪੁਰਖ ਬਣ ਆਪ ਵਿਧਾਤਾ, ਬਿਧ ਧੁਰ ਦੀ ਸਚ ਸਮਝਾਇੰਦਾ। ਕਲਜੁਗ ਵੇਖ ਅੰਧੇਰੀ ਰਾਤਾ, ਨਵ ਸੱਤ ਖੋਜ ਖੋਜਾਇੰਦਾ। ਅੰਧੇਰਾ ਦਿਸੇ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਸੋਭਾ ਕੋਇ ਨਾ ਪਾਇੰਦਾ। ਰਸਨਾ ਜਿਹਵਾ ਬੱਤੀ ਦੰਦ ਕਲਜੁਗ

ਜੀਵ ਕਰਨ ਪੂਜਾ ਪਾਠਾ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਪ੍ਰਭ ਮਿਲਣ ਦੀ ਪੂਰੀ ਕਿਸੇ ਨਾ ਹੋਵੇ ਆਸਾ, ਨਿਰਾਸਾ ਰੂਪ ਜੀਵ ਜਗਤ ਨਜ਼ਰੀ ਆਇੰਦਾ। ਜਗਤ ਵਿਦਿਆਲੇ ਪੜ੍ਹਾਵਣ ਆਪਣੀ ਭਾਸ਼ਾ, ਭਾਖਿਆ ਸਚ ਨਾ ਕੋਇ ਸਮਝਾਇੰਦਾ। ਜੋ ਆਦਿ ਜੁਗਾਦਿ ਪਿਤਾ ਮਾਤਾ, ਪੁਰਖ ਅਕਾਲ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਗੋਬਿੰਦ, ਗੋਬਿੰਦ ਹਰਿ ਵਡਿਆਈਆ। ਕਲਜੁਗ ਤ੍ਰਿਸ਼ਨਾ ਮੇਟ ਕੇ ਚਿੰਦ, ਚਿਖਾ ਅਗਨ ਦਏ ਬੁਝਾਈਆ। ਦਾਤਾ ਦਾਨੀ ਗਹਿਰ ਗੰਭੀਰ ਗੁਣੀ ਗਹਿੰਦ, ਵਡ ਸਾਗਰ ਬੇਪਰਵਾਹੀਆ। ਸੰਤ ਸੁਹੇਲੇ ਗੁਰੂ ਗੁਰ ਚੇਲੇ, ਸ਼ਬਦ ਅਨਾਦੀ ਬਣਾਏ ਆਪਣੀ ਬਿੰਦ, ਆਤਮ ਪਰਮਾਤਮ ਦਏ ਪਰਗਟਾਈਆ। ਪ੍ਰੇਮ ਲਹਿਰ ਵਖਾਏ ਗੰਭੀਰ ਸਾਗਰ ਸਿੰਧ, ਕਤਰਾ ਬੂੰਦ ਨਾ ਕੋਇ ਟਪਕਾਈਆ। ਭਾਗ ਲਗਾਏ ਜੀਓ ਪਿੰਡ, ਬ੍ਰਹਿਮੰਡ ਖੰਡ ਦਏ ਸਮਝਾਈਆ। ਜਿਸ ਪ੍ਰੀਤੀ ਨੂੰ ਤਰਸਣ ਕਰੋੜ ਤੇਤੀਸਾ ਸੁਰਪਤ ਇੰਦ, ਵਿਸ਼ਨ ਬ੍ਰਹਮਾ ਸ਼ਿਵ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪ੍ਰੀਤੀ ਇਕ ਸਮਝਾਈਆ। ਸਚ ਪ੍ਰੀਤੀ ਸਤਿਗੁਰ ਸਰਨਾਈ, ਸਰਨਗਤ ਸਮਝਾਇੰਦਾ। ਕੂੜੀ ਕਿਰਿਆ ਹੋਏ ਜੁਦਾਈ, ਜੁਦਾ ਜੁਜ਼ ਨਾ ਕੋਇ ਵਖਾਇੰਦਾ। ਅੰਤਰ ਆਤਮ ਵੱਜੇ ਵਧਾਈ, ਸ਼ਬਦ ਸ਼ਨਵਾਈ ਆਪ ਸਮਝਾਇੰਦਾ। ਨਿਰਗੁਣ ਨੂਰ ਹੋਏ ਰੁਸ਼ਨਾਈ, ਜੋਤੀ ਜਾਤਾ ਡਗਮਗਾਇੰਦਾ। ਸਚ ਪ੍ਰੀਤੀ ਇਕ ਲਗਾਈ, ਏਥੇ ਓਥੇ ਨਾ ਕੋਇ ਤੁੜਾਇੰਦਾ। ਸਿਫ਼ਤ ਕੀ ਲਿਖੇ ਕਾਗ਼ਜ਼ ਕਲਮ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਦਰਸ ਦੀਦਾਰ ਕਰਨਾ ਚਾਈਂ ਚਾਈਂ, ਚਾਓ ਘਨੇਰਾ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਮਨਸਾ ਪੂਰ ਆਪ ਹੋ ਜਾਇੰਦਾ। ਆਸਾ ਮਨਸਾ ਪੂਰ ਪ੍ਰਭ ਏਕ, ਏਕੰਕਾਰ ਨਜ਼ਰੀ ਆਈਆ। ਜਨ ਭਗਤਾਂ ਬਖ਼ਸ਼ ਕੇ ਧੁਰ ਦੀ ਟੇਕ, ਕਲਜੁਗ ਕਾਇਆ ਕੱਪੜ ਦਿਤਾ ਬਦਲਾਈਆ । ਅੰਤਰ ਆਤਮ ਬੁੱਧੀ ਕਰ ਬਿਬੇਕ, ਮਨ ਮਤ ਡੇਰਾ ਢਾਹੀਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਮਹੱਲ ਅਟਲ ਰਿਹਾ ਵੇਖ, ਜਿਸ ਘਰ ਦੀਆ ਬਾਤੀ ਕਮਲਾਪਾਤੀ ਆਪ ਜਗਾਈਆ। ਸ਼ਬਦ ਅਨਾਦੀ ਹੋ ਕੇ ਖੋਲ੍ਹੇ ਭੇਤ, ਭੇਵ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤੀ ਪ੍ਰੀਤੀਵਾਨ ਤੋੜ ਨਿਭਾਈਆ। ਪ੍ਰੀਤੀ ਕਰਨਹਾਰਾ ਪ੍ਰਭ ਸਵਾਮੀ, ਜਨ ਭਗਤਾਂ ਰਿਹਾ ਸਮਝਾਈਆ। ਆਦਿ ਜੁਗਾਦਿ ਜਿਸ ਦੀ ਬਾਣੀ, ਗੁਰ ਅਵਤਾਰ ਪੀਰ ਪੈਗ਼ੰਬਰ ਗਏ ਸੁਣਾਈਆ। ਓਸ ਸਾਹਿਬ ਦੀ ਸਚਖੰਡ ਦਵਾਰੇ ਅਕਥ ਕਹਾਣੀ, ਕਥਨੀ ਕਥ ਨਾ ਸਕੇ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਕੋਟ ਖੜੇ ਕਰ ਚਰਨ ਧਿਆਨੀ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਜਗਤ ਵਿਦਿਆ ਫਿਰੇ ਨਾ ਕੋਇ ਮਸ਼ਰਾਣੀ, ਘਰ ਘਰ ਫੇਰਾ ਪਾਈਆ। ਨਜ਼ਰ ਨਾ ਆਏ ਅਠਸਠ ਤੀਰਥ ਪਾਣੀ, ਸਰੋਵਰ ਲਹਿਰ ਨਾ ਕੋਇ ਜਣਾਈਆ। ਰਾਗ ਅਲਾਇਆ ਨਾ ਕੋਇ ਖਾਣੀ, ਚਾਰੇ ਬਾਣੀ ਨਾ ਕੋਇ ਪੜ੍ਹਾਈਆ। ਪਵਣ ਦਿਸੇ ਨਾ ਮਸਾਣੀ, ਸਤਿ ਸਰੂਪ ਨਾ ਕੋਇ ਵਟਾਈਆ। ਸੋ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸਾਹਿਬ ਸੁਲਤਾਨੀ, ਪਰਵਰਦਿਗਾਰ ਨੂਰ ਖ਼ੁਦਾਈਆ। ਓਹ ਆਪਣਾ ਆਪ ਪ੍ਰੇਮ ਪ੍ਰੀਤੀ ਅੰਦਰ ਕਰ ਕੇ ਭੇਟ ਦਏ ਕੁਰਬਾਨੀ, ਕਾਇਆ ਲੇਖਾ ਅੰਤ ਮੁਕਾਈਆ। ਭਗਤਾਂ ਜੁਗ ਚੌਕੜੀ ਰਹਿ ਜਾਏ ਸਚ ਨਿਸ਼ਾਨੀ, ਨਿਸ਼ਾਨਾ ਪਰਮ ਪੁਰਖ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਆਇਆ ਬਣਕੇ ਧੁਰ

ਦਾ ਬਾਨੀ, ਬਾਣ ਅਣਿਆਲਾ ਏਕਾ ਲਾਈਆ। ਜਨ ਭਗਤੋ ਸਿੱਖੋ ਪ੍ਰੀਤ, ਹਰਿ ਸਤਿਗੁਰ ਆਪ ਸਮਝਾਇੰਦਾ। ਕਾਇਆ ਕਾਅਬਾ ਮੰਦਰ ਮਸੀਤ, ਸਾਢੇ ਤਿੰਨ ਹੱਥ ਪੜਦਾ ਲਾਹਿੰਦਾ। ਅੱਠੇ ਪਹਿਰ ਸ਼ਬਦ ਸਵਾਮੀ ਵਸੇ ਵਿਚ ਅਨਡੀਠ, ਅਨਡਿਠੜੀ ਕਾਰ ਕਮਾਇੰਦਾ। ਨਿਤ ਨਵਿਤ ਜੁਗ ਚੌਕੜੀ ਜਿਸ ਦੀ ਸਮਝੇ ਕੋਇ ਨਾ ਰੀਤ, ਰੀਤੀਵਾਨ ਸਚ ਸਵਾਮੀ ਘਰ ਬਹਿ ਬਹਿ ਖ਼ੁਸ਼ੀ ਮਨਾਇੰਦਾ। ਜੋ ਮਾਲਕ ਨੀਚਾਂ ਨੀਚ, ਅਦਾਲਤ ਆਪਣੀ ਹੱਕ ਜਣਾਇੰਦਾ। ਪੀਰ ਪੈਗ਼ੰਬਰਾਂ ਜਿਹੜਾ ਦੱਸਦਾ ਰਿਹਾ ਹਦੀਸ, ਹਜ਼ਰਤ ਹੋ ਕੇ ਕਾਇਨਾਤ ਸਮਝਾਇੰਦਾ। ਓਸ ਦੀ ਪ੍ਰੀਤ ਸਦਾ ਜਗ ਠੀਕ, ਕੂੜੀ ਕਿਰਿਆ ਰੂਪ ਨਾ ਕੋਇ ਵਟਾਇੰਦਾ। ਦੀਦਾਰ ਦੇਣ ਨੂੰ ਚਲ ਕੇ ਆਵੇ ਨਜ਼ਦੀਕ, ਅਰਸ਼ ਫ਼ਰਸ਼ ਪੰਧ ਮੁਕਾਇੰਦਾ। ਕਲਜੁਗ ਅੰਤਮ ਜਿਸ ਦਾ ਹੁਕਮ ਦੂਜਾ ਕਰੇ ਨਾ ਕੋਇ ਤਸਦੀਕ, ਹਕ ਹਕੂਕ ਹੱਥ ਨਾ ਕਿਸੇ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪ੍ਰੀਤੀ ਆਪ ਕਮਾਇੰਦਾ। ਜਨ ਭਗਤਾਂ ਪ੍ਰੀਤੀ ਆਪ ਕਮਾਉਂਦਾ ਏ। ਸੋ ਪੁਰਖ ਨਿਰੰਜਣ ਮਿਹਰ ਨਜ਼ਰ ਟਿਕਾਉਂਦਾ ਏ। ਹਰਿ ਪੁਰਖ ਨਿਰੰਜਣ ਆਪਣੀ ਕਲ ਵਖਾਉਂਦਾ ਏ। ਏਕੰਕਾਰਾ ਅਛਲ ਛਲ ਆਪਣੀ ਧਾਰ ਚਲਾਉਂਦਾ ਏ। ਆਦਿ ਨਿਰੰਜਣ ਦੀਪਕ ਜੋਤੀ ਬਲ, ਗ੍ਰਹਿ ਮੰਦਰ ਸਚ ਰੁਸ਼ਨਾਉਂਦਾ ਏ। ਅਬਿਨਾਸ਼ੀ ਕਰਤਾ ਵਸਣਹਾਰਾ ਨਿਹਚਲ ਧਾਮ ਅਟਲ, ਸਚ ਦਵਾਰ ਇਕੋ ਇਕ ਰਖਾਉਂਦਾ ਏ। ਸ੍ਰੀ ਭਗਵਾਨ ਸਚ ਸੰਦੇਸਾ ਜੁਗ ਚੌਕੜੀ ਰਿਹਾ ਘੱਲ, ਗੁਰ ਅਵਤਾਰਾਂ ਆਪ ਪੜ੍ਹਾਉਂਦਾ ਏ। ਪਾਰਬ੍ਰਹਮ ਸਚ ਸਿੰਘਾਸਣ ਜੋ ਆਤਮ ਸੇਜਾ ਬੈਠਾ ਮੱਲ, ਸਾਢੇ ਤਿੰਨ ਹੱਥ ਡੇਰਾ ਲਾਉਂਦਾ ਏ। ਲੱਖ ਚੁਰਾਸੀ ਨਾਲ ਕਰਕੇ ਵਲ ਛਲ, ਗੁਰਮੁਖ ਗੁਰਸਿਖ ਗੂੜ੍ਹੀ ਨੀਂਦ ਸੁੱਤੇ ਆਪ ਉਠਾਉਂਦਾ ਏ। ਦੂਰ ਦੁਰਾਡਾ ਨਿਹਕਾਮੀ ਅੰਤਰਜਾਮੀ ਘਰ ਸਵਾਮੀ ਆਏ ਚਲ, ਚਲਿਤ੍ਰ ਆਪਣਾ ਇਕ ਵਰਤਾਉਂਦਾ ਏ। ਦੂਈ ਦਵੈਤੀ ਸ਼ਰਅ ਸ਼ਰਾਇਤੀ ਕੂੜੀ ਕਿਰਿਆ ਮੇਟ ਕੇ ਸੱਲ, ਸਲਲ ਆਪਣਾ ਨਾਮ ਦ੍ਰਿੜਾਉਂਦਾ ਏ। ਕੱਟ ਵਿਛੋੜਾ ਘੜੀ ਪਲ, ਛਿੰਨ ਭੰਗਰ ਆਪਣੀ ਧਾਰ ਦਰਸਾਉਂਦਾ ਏ। ਜਿਉਂ ਜਲ ਦੀ ਬੂੰਦ ਜਲ ਵਿਚ ਜਾਏ ਮਿਲ, ਅੰਤ ਜਲ ਹੀ ਜਲ ਵਖਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪ੍ਰੀਤ ਲਗਾਉਂਦਾ ਏ। ਜਨ ਭਗਤ ਕਹੇ ਪ੍ਰਭ ਦਸ ਦੇ ਰਾਜ਼, ਰਹਿਮਤ ਆਪ ਕਮਾਈਆ। ਕਿਸ ਬਿਧ ਤੇਰੇ ਵਿਚ ਹੋਵਾਂ ਬਿਸਮਾਦ, ਬਿਸਮਲ ਰੂਪ ਵਟਾਈਆ। ਤੇਰਾ ਨਾਮ ਢੋਲਾ ਗਾਵਾਂ ਇਕੋ ਨਾਦ, ਅਨਾਦੀ ਤੇਰੀ ਕਰਾਂ ਵਡਿਆਈਆ। ਤੂੰ ਮੇਰਾ ਮੈਨੂੰ ਤੇਰੀ ਆਵੇ ਯਾਦ, ਯਾਦਦਾਸ਼ਤ ਦੇਣੀ ਸਮਝਾਈਆ। ਤੇਰਾ ਲੇਖਾ ਸਦਾ ਆਦਿ ਜੁਗਾਦਿ ਤੇਰੀ ਸ਼ਰਨਾਈਆ। ਤੈਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪਰਮ ਪੁਰਖ ਗੁਰੂ ਮਹਾਰਾਜ, ਮਹਿੰਮਾ ਤੇਰੀ ਜਸ ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਿਚ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਬਖ਼ਸ਼ ਦਾਤ, ਇਕੋ ਧੁਰ ਦੀ ਮੰਗ ਮੰਗਾਈਆ। ਸਾਚੀ ਦਾਤ ਬਖ਼ਸ਼ ਦੇ ਜੁਗ ਕਲ, ਕਲ ਕਾਤੀ ਨੇੜ ਕੋਇ ਨਾ ਆਈਆ। ਅੰਮ੍ਰਿਤ ਰਸ ਅਨੋਖਾ ਦੇਣਾ ਫਲ, ਬਨਾਸਪਤ ਵੰਡ ਨਾ ਕੋਇ ਵੰਡਾਈਆ। ਪੂਤ ਸਪੂਤਾ ਸਤਿਗੁਰ ਸ਼ਬਦ ਬਾਲਾ ਨੰਨ੍ਹਾ ਬੱਚਾ ਗੁਰਮੁਖਾਂ ਅੰਦਰ ਦੇਣਾ ਘਲ, ਘੋਲੀ ਘਾਲੀ ਘਾਲ ਲੇਖੇ ਪਾਈਆ। ਤੇਰਾ ਸਤਿ ਸਰੂਪ ਅਗੰਮੀ ਬਲ, ਬਲਧਾਰੀ ਤੇਰੇ ਹੱਥ ਵਡਿਆਈਆ। ਤੇਰਾ ਵੇਖ ਅਗੰਮੀ ਧਾਮ ਨਿਹਚਲ ਅਟਲ, ਦੋ ਜਹਾਨ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਰਸ ਦੀਦਾਰ ਦੇ ਨੇਂਹੁ ਆਪਣੇ ਨਾਲ ਲਗਾਈਆ।

ਜਨ ਭਗਤਾਂ ਦਰਸ ਦੀਦਾਰ ਦੇਣਾ ਮਾਤ, ਇਹ ਪ੍ਰਭ ਦੀ ਵੱਡੀ ਵਡਿਆਈਆ। ਇਹੋ ਧੁਰ ਦੀ ਲੈ ਕੇ ਆਇਆ ਸੌਗ਼ਾਤ, ਨਾਮ ਅਨਮੁੱਲੜਾ ਝੋਲੀ ਪਾਈਆ। ਭਰਮ ਮਿਟਾਏ ਜ਼ਾਤ ਪਾਤ, ਊਚ ਨੀਚ ਕਰੇ ਕੁੜਮਾਈਆ। ਅੰਦਰ ਵੜ ਕੇ ਜਾਏ ਆਖ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਗੁਰਸਿਖ ਤੂੰ ਸਾਹਿਬ ਸਤਿਗੁਰ ਦੀ ਸਾਚੀ ਸ਼ਾਖ਼, ਬਿਨ ਸਤਿਗੁਰ ਸ਼ਨਾਖ਼ਤ ਸਕੇ ਨਾ ਕੋਇ ਕਰਾਈਆ। ਕਲਜੁਗ ਵੇਖੋ ਅੰਧੇਰੀ ਰਾਤ, ਅੰਧਲੀ ਕੂਕੇ ਦਏ ਦੁਹਾਈਆ। ਬਿਨ ਭਗਤਾਂ ਭਿੰਨੜੀ ਕਿਸੇ ਨਾ ਵਖਾਏ ਸਚ ਪਰਭਾਤ, ਪਰਭਾਤੀ ਰੋਵੇ ਮਾਰੇ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕੋ ਇਕ ਲਗਾਈਆ। ਸਚ ਪ੍ਰੀਤੀ ਗੁਰਮੁਖ ਤੇਰੀ, ਤੇਰੇ ਵਿਚੋਂ ਨਜ਼ਰੀ ਆਈਆ। ਤੇਰੀ ਆਤਮ ਪਰਮਾਤਮ ਬਣੀ ਚੇਰੀ, ਘਰ ਸਾਚੇ ਬਹਿ ਬਹਿ ਸੋਹਣਾ ਮੰਗਲ ਗਾਈਆ। ਕਿਸੇ ਕੰਮ ਨਾ ਆਉਣੀ ਕਾਇਆ ਢੇਰੀ, ਅੰਤਮ ਖ਼ਾਕੀ ਖ਼ਾਕ ਸਮਾਈਆ। ਸਤਿਗੁਰ ਵਸਤ ਨਾਮ ਪਦਾਰਥ ਦੇਵੇ ਜਿਹੜੀ, ਇਹੋ ਪ੍ਰੀਤ ਰੂਪ ਵਟਾਈਆ। ਤਨ ਮੌਲੇ ਕਾਇਆ ਖੇੜੀ, ਬੰਦ ਕੁਆੜੀ ਖਿੜਕੀ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤ ਅੰਦਰ ਦਰਸ ਦੀਦਾਰ ਇਕ ਕਰਾਈਆ। ਪ੍ਰੀਤ ਅੰਦਰ ਕਰਨਾ ਦਰਸ, ਹਰਿ ਦਰਸੀ ਆਪ ਕਰਾਇੰਦਾ। ਜਨਮ ਜਨਮ ਦੀ ਮਿਟੇ ਹਰਸ, ਅੱਗੇ ਹਵਸ ਨਾ ਕੋਇ ਵਧਾਇੰਦਾ। ਮਿਹਰਵਾਨ ਹੋ ਕੇ ਕਰੇ ਤਰਸ, ਤਰਾ ਤਰਾ ਨਾਲ ਸਮਝਾਇੰਦਾ। ਜਨ ਭਗਤਾਂ ਪਿਛਲਾ ਮਕਰੂਜ਼ ਲਾਵੇ ਕਰਜ਼, ਅੱਗੇ ਲਹਿਣਾ ਨਜ਼ਰ ਕੋਇ ਨਾ ਆਇੰਦਾ। ਇਹੋ ਖੇਲ ਸਦਾ ਅਸਚਰਜ, ਅਚਰਜ ਲੀਲ੍ਹਾ ਆਪ ਵਰਤਾਇੰਦਾ। ਜੋਧਾ ਸੂਰਬੀਰ ਬਣ ਕੇ ਮਰਦ, ਮਦਦ ਭਗਤਾਂ ਆਪ ਕਰਾਇੰਦਾ। ਪੁਠੀ ਸਿੱਧੀ ਕਰਕੇ ਨਰਦ, ਨਰਕ ਸਵਰਗ ਦੋਹਾਂ ਵਿਚੋਂ ਪਾਰ ਕਰਾਇੰਦਾ। ਜਨਮ ਮਰਨ ਦੀ ਰਹਿਣ ਨਾ ਦੇਵੇ ਮਰਜ਼, ਲੱਖ ਚੁਰਾਸੀ ਪੰਧ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਗੁਰਮੁਖਾਂ ਆਪ ਵਖਾਇੰਦਾ। ਗੁਰਮੁਖ ਪ੍ਰੀਤੀ ਕਾਇਆ ਮੰਦਰ, ਆਤਮ ਪਰਮਾਤਮ ਜੋੜ ਜੁੜਾਈਆ। ਲੱਗੇ ਭਾਗ ਅੰਧੇਰੀ ਕੰਦਰ, ਸਤਿ ਸਚ ਕਰੇ ਰੁਸ਼ਨਾਈਆ । ਮਾਇਆ ਮਮਤਾ ਤੋੜੇ ਜੰਦਰ, ਨਾਮ ਕੁੰਜੀ ਇਕੋ ਲਾਈਆ। ਮਨ ਵਾਸਨਾ ਬੰਨ੍ਹੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਕਰ ਪਰਕਾਸ਼ ਡੂੰਘੇ ਖੰਡਰ, ਸਾਚਾ ਨੂਰ ਦਏ ਚਮਕਾਈਆ। ਮਾਣ ਤੁਟੇ ਸੂਰੀਆ ਚੰਦਰ, ਰਵ ਸਸ ਨੈਣ ਸ਼ਰਮਾਈਆ। ਪੁਰਖ ਅਕਾਲ ਭਗਤ ਭਗਵਾਨ ਦੋਵੇਂ ਇਕ ਦੂਜੇ ਨੂੰ ਕਰਨ ਬੰਦਨ, ਬੰਦਨਾ ਬੰਦਗੀ ਡੰਡੌਤ ਰੂਪ ਵਟਾਈਆ। ਇਕ ਦੂਜੇ ਨੂੰ ਲਾਵਣ ਅੰਗਨ, ਅੰਗੀਕਾਰ ਅਖਵਾਈਆ। ਸਚ ਪ੍ਰੀਤੀ ਚੜ੍ਹੇ ਰੰਗਣ, ਰੰਗਣਹਾਰਾ ਬੇਪਰਵਾਹੀਆ। ਅੰਦਰ ਬਾਹਰ ਆਵੇ ਸੁਗੰਧਨ, ਨਾਮ ਨਿਧਾਨ ਫੁਲ ਫੁਲਵਾੜੀ ਮਹਿਕ ਮਹਿਕਾਈਆ। ਮਸਤਕ ਟਿੱਕਾ ਜੋਤ ਲਲਾਟ ਲਗਾਏ ਚੰਦਨ, ਸੋਹਣਾ ਸਗਨ ਮਨਾਈਆ। ਆਤਮ ਪਰਮਾਤਮ ਸਦਾ ਇਕ ਦੂਜੇ ਦੇ ਨਾਲ ਹੰਢਣ, ਜਗਤ ਯਾਰ ਕੰਮ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਪ੍ਰੀਤੀ ਇਕੋ ਨੇਂਹੁ ਵਖਾਈਆ। ਸਚ ਪ੍ਰੀਤੀ ਲੱਗੇ ਨੇਂਹੁ, ਨਿਹਕਰਮੀ ਆਪ ਲਗਾਈਆ। ਅੰਮ੍ਰਿਤ ਅਗੰਮ ਅਥਾਹ ਬਰਸੇ ਮੇਂਹੁ, ਝਿਰਨਾ ਧੁਰ ਦਾ ਆਪ ਝਿਰਾਈਆ। ਗੁਰਮੁਖ ਗੁਰਸਿਖ ਅਡੋਲ ਰਖੇ ਜਿਉਂ ਕੇ ਤਿਉਂ, ਕਲਜੁਗ ਵਾਅ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਲੇਖੇ ਪਾਈਆ। ਗੁਰਸਿਖ ਕਹੇ ਪ੍ਰੀਤ ਹਮੇਸ਼, ਚਿਤ

ਚਰਨ ਰਹੇ ਧਿਆਨ ਲਗਾਈਆ। ਜਿਸ ਦਰਸ਼ਨ ਨੂੰ ਤਰਸਨ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਗਣਪਤ ਗਣੇਸ਼ ਧਿਆਨ ਲਗਾਈਆ। ਜਿਸ ਨੂੰ ਕਰੋੜ ਤੇਤੀਸਾ ਸੁਰਪਤ ਕਰੇ ਆਦੇਸ, ਨਿਉਂ ਨਿਉਂ ਨੈਣ ਸ਼ਰਮਾਈਆ । ਜਿਸ ਦੀ ਖੇਲ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਖੇਡ, ਖ਼ਾਲਕ ਖ਼ਲਕ ਵਿਚ ਪਰਗਟਾਈਆ। ਜਿਸ ਦਾ ਜੋਤੀ ਜਲਵਾ ਨੂਰ ਅਗੰਮੀ ਤੇਜ, ਪ੍ਰਿਥਮੀ ਆਕਾਸ਼ ਕਰੇ ਰੁਸ਼ਨਾਈਆ। ਜਿਸ ਨੂੰ ਦੋ ਜਹਾਨ ਸੱਯਦਾ ਕਰਨ ਆਦੇਸ, ਬਰਦੇ ਬਣ ਬਣ ਲਾਗਣ ਪਾਈਆ। ਸੋ ਸਤਿਗੁਰ ਸਵਾਮੀ ਅੰਤਰਜਾਮੀ ਜਨ ਭਗਤਾਂ ਕਰੇ ਸਾਚਾ ਹੇਤ, ਬਣ ਹਿਤਕਾਰੀ ਫੇਰਾ ਪਾਈਆ। ਹਰਿਜਨ ਗੁਰਸਿਖ ਸੋਹਣੇ ਬਣਾ ਕੇ ਨੇਕ, ਨੇਕੀ ਆਪਣੇ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤੀ ਧੁਰ ਦੀ ਦਏ ਸਮਝਾਈਆ। ਧੁਰ ਪ੍ਰੀਤੀ ਪੂਰਬ ਪਤਵੰਤ, ਹਰਖ਼ ਸੋਗ ਨਾ ਕੋਇ ਰਖਾਈਆ। ਪ੍ਰੇਮ ਵਿਚੋਂ ਬਣੀ ਬਣਤ, ਮੁਹੱਬਤ ਵਿਚ ਕੁੜਮਾਈਆ। ਸੋ ਸਵਾਮੀ ਵੇਖਣਹਾਰਾ ਜੁਗਾ ਜੁਗੰਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੁੱਲ ਕਦੇ ਨਾ ਜਾਈਆ। ਨਿਰਗੁਣ ਸਰਗੁਣ ਬਣਾਵਣਹਾਰਾ ਬਣਤ, ਘਾੜਤ ਘੜ ਘੜ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਪ੍ਰੇਮ ਪ੍ਰੀਤੀ ਪਿਛਲਾ ਲਹਿਣਾ, ਲੇਖਿਆਂ ਵਿਚੋਂ ਲੇਖਾ ਆਪਣੇ ਹੱਥ ਰਖਾਈਆ। ਦਰਸ ਦੀਦਾਰ ਸਤਿਗੁਰ ਲੋਚਣ ਨੈਣਾਂ, ਅੱਖ ਪ੍ਰਤਖ ਦਏ ਵਡਿਆਈਆ। ਗੁਰ ਸਰਨਾਈ ਸਾਚੀ ਬਹਿਣਾ, ਚਰਨ ਕਵਲ ਉਪਰ ਧਵਲ ਦ੍ਰਿੜਾਈਆ। ਕੂੜੀ ਕਿਰਿਆ ਕਦੇ ਨਾ ਵਹਿਣਾ, ਕਾਮ ਕਰੋਧ ਲੋਭ ਮੋਹ ਹੰਕਾਰ ਹਕ ਸਕੇ ਨਾ ਕੋਇ ਜਮਾਈਆ। ਹੁਕਮੇ ਅੰਦਰ ਸਦਾ ਰਹਿਣਾ, ਭੈ ਭਾਉ ਦੋਵੇਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ ਸਮਝਾਈਆ। ਪ੍ਰੀਤ ਕਹੇ ਮੈਂ ਭਗਤਾਂ ਜੋਗੀ, ਜੁਗੀਸ਼ਰ ਮੁਨੀਸ਼ਰ ਤਪੀਸ਼ਰ ਗਏ ਸਮਝਾਈਆ। ਬਿਨ ਮੇਰੇ ਗੁਰਸਿਖ ਸਦਾ ਰੋਗੀ, ਕੂੜਾ ਰੋਗ ਨਾ ਕੋਇ ਗਵਾਈਆ। ਮੈਂ ਖੇਲ ਕਰਾਂ ਵਿਚ ਕਾਇਆ ਚੋਗੀ, ਚੁਗ਼ਲੀ ਨਿੰਦਿਆ ਮੋਹੇ ਕਦੇ ਨਾ ਭਾਈਆ। ਮੈਂ ਮੇਲ ਮਿਲਾਵਾਂ ਨਾਲ ਪ੍ਰੀਤਮ ਚੋਜੀ, ਜੋ ਚੋਲੇ ਅੰਦਰ ਬਹਿ ਕੇ ਵੇਖ ਵਖਾਈਆ । ਪ੍ਰੇਮ ਪਿਆਰ ਕਰਕੇ ਗੁਰਸਿਖਾਂ ਬਣਾਣਾਂ ਸਾਚੇ ਖੋਜੀ, ਧੁਰ ਦਾ ਮਾਰਗ ਇਕ ਵਖਾਈਆ। ਜਨ ਭਗਤਾਂ ਪ੍ਰੇਮ ਮੇਰੀ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਇਹੋ ਦਿਤੀ ਵਡਿਆਈਆ। ਮੈਂ ਓਸ ਸਾਹਿਬ ਦੀ ਸਵਾਵਾਂ ਅਗੰਮੀ ਗੋਦੀ, ਜਿਥੇ ਪੰਜ ਤਤ ਵਾਲਾ ਨਜ਼ਰ ਕੋਇ ਨਾ ਆਈਆ । ਮਿਹਰ ਕਰਕੇ ਕਮਲਿਆਂ ਕੋਝਿਆਂ ਦੇਵਾਂ ਸੋਝੀ, ਸੁੱਤੀ ਸੁਰਤ ਸੁਰਤੀ ਆਪ ਜਗਾਈਆ। ਮੈਂ ਨਾਤਾ ਛੁਡਾਵਾਂ ਜੰਞੂ ਬੋਦੀ, ਸੁੰਨਤ ਤਿਲਕ ਦਾਹੜੀ ਮੁੱਛ ਵੰਡ ਨਾ ਕੋਇ ਵੰਡਾਈਆ। ਮੈਂ ਭੇਵ ਖੁਲਾਵਾਂ ਗਿਆਨੀ ਬੋਧੀ, ਆਤਮ ਬੋਧ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਦਿਤੀ ਲਗਾਈਆ। ਪ੍ਰੀਤੀ ਕਹੇ ਮੈਂ ਸੇਵਾ ਕਰਨੀ, ਚਾਕਰ ਰੂਪ ਮਾਤ ਵਡਿਆਈਆ। ਜਨ ਭਗਤਾਂ ਦੀ ਕੰਨੀ ਫੜਨੀ, ਪੱਲੂ ਪ੍ਰਭ ਦੇ ਨਾਲ ਬੰਧਾਈਆ। ਮੈਂ ਲੇਖ ਚੁਕਾਉਣੇ ਬਰਨੀ ਵਰਨੀ, ਸਾਚੀ ਸਰਨ ਇਕ ਸਮਝਾਈਆ। ਮੈਂ ਨੈਣ ਖੁਲ੍ਹਾਉਣੇ ਹਰਨੀ ਫਰਨੀ, ਹਿਰਦੇ ਹਰਿ ਇਕ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲਏ ਲਗਾਈਆ। ਪ੍ਰੇਮ ਕਹੇ ਉਠੋ ਗੁਰਮੁਖੋ, ਮੁਖ ਉਜਲ ਲਓ ਕਰਾਈਆ। ਪਰਮ ਪੁਰਖ ਦੇ ਸਾਚੇ ਸੁਤੋ, ਸੁਰਤੀ ਸ਼ਬਦ ਲਓ ਜਗਾਈਆ। ਕਲਜੁਗ ਅੰਤ ਨਿਸ਼ਾਨਿਓ ਮੂਲ ਨਾ ਉਕੋ, ਵੇਲਾ ਵਕਤ ਨਾ ਜਾਏ ਵਿਹਾਈਆ। ਹੁਣ ਸਤਿਗੁਰ ਕੋਲੋਂ ਪੁੱਛੋ, ਨਿਰਗੁਣ

ਦਾਤਾ ਧੁਰ ਦਰਗਾਹੀਆ। ਓਸ ਸਾਹਿਬ ਨਾਲ ਕਦੇ ਨਾ ਰੁੱਸੋ, ਜੋ ਰੁਸਿਆਂ ਰਿਹਾ ਮਨਾਈਆ। ਮਨ ਵਿਕਾਰ ਕੂੜੀ ਕਿਰਿਆ ਕੁੱਠੋ, ਜੂਠਾ ਝੂਠਾ ਡੇਰਾ ਢਾਹੀਆ। ਸਾਹਿਬ ਸਤਿਗੁਰ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਧੁਰ ਦੇ ਰਾਮ ਝੁਕੋ, ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਨਿਵਾਈਆ। ਨੇਤਰ ਨੈਣ ਮੂੰਦ ਜਗਤ ਜਗ ਮੂਲ ਨਾ ਛੁਪੋ, ਪੜਦਾ ਸਕੇ ਨਾ ਕੋਇ ਪਾਈਆ। ਸਾਢੇ ਤਿੰਨ ਹੱਥ ਕਾਇਆ ਅੰਦਰ ਧੂੰਆਂਧਾਰ ਹੋ ਨਾ ਧੁਖੋ, ਸੋਹਣੀ ਸਚ ਕਰੋ ਰੁਸ਼ਨਾਈਆ। ਸਤਿਗੁਰ ਪ੍ਰੀਤੀ ਧੁਰ ਦਾ ਸ਼ਬਦ ਬੋਲਣਾ ਮੁਖੋ, ਜਿਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤ ਇਕੋ ਘਰ ਵਖਾਈਆ। ਪ੍ਰੀਤ ਕਹੇ ਮੈਂ ਜਗਤ ਨਿਮਾਣੀ, ਨਿਮਾਣਿਆਂ ਵਿਚੋਂ ਨਜ਼ਰੀ ਆਈਆ। ਦੇਵਾਂ ਸੰਦੇਸਾ ਦੋ ਜਹਾਨੀ, ਭੱਜਾਂ ਵਾਹੋ ਦਾਹੀਆ। ਅੰਦਰੋਂ ਬਾਹਰੋਂ ਵੇਖਾਂ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਮੇਲ ਮਿਲਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖਾਂ ਕਰ ਪਛਾਣੀ, ਪਹਿਚਾਣ ਓਸ ਦੇ ਨਾਲ ਕਰਾਈਆ। ਜਿਸ ਦੀ ਗੁਰ ਅਵਤਾਰਾਂ ਸਿਫ਼ਤ ਵਿਚ ਗਾਈ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਉਹ ਸਮਰਥ ਸਵਾਮੀ ਸਭ ਦਾ ਜਾਣ ਜਾਣੀ, ਜਾਨਣਹਾਰ ਇਕ ਹੋ ਜਾਈਆ। ਜਿਸ ਦਾ ਅੰਮ੍ਰਿਤ ਰਸ ਅਨੋਖਾ ਠੰਡਾ ਪਾਣੀ, ਸਮੁੰਦ ਸਾਗਰ ਕੋਟਨ ਕੋਟ ਸਮਝ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤ ਆਪਣੇ ਘਰ ਵਖਾਈਆ। ਵੇਖੋ ਪ੍ਰੀਤ ਪ੍ਰਭੂ ਘਰ ਕਰਦਾ, ਧੁਰ ਦੀ ਕਿਰਤ ਕਮਾਈਆ । ਗ਼ਰੀਬ ਨਿਮਾਣਿਆਂ ਦੁਖੀਆਂ ਵੰਡੇ ਦਰਦਾ, ਦਰਦੀ ਹੋ ਕੇ ਹੋਏ ਸਹਾਈਆ। ਜੁਗ ਜਨਮ ਪਿਛਲੀਆਂ ਜਿਨ੍ਹਾਂ ਕੀਤੀਆਂ ਅਰਜ਼ਾਂ, ਆਰਜ਼ੂਆਂ ਵਿਚ ਰੂਪ ਜਣਾਈਆ। ਇਨ੍ਹਾਂ ਦੀਆਂ ਕੱਢ ਕੇ ਵੇਖੇ ਫ਼ਰਦਾਂ, ਪੜਦਾ ਓਹਲਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਘਰ ਘਰ ਦਾ, ਬਚਿਆ ਕੋਇ ਰਹਿਣ ਨਾ ਪਾਈਆ। ਪ੍ਰੀਤ ਕਹੇ ਮੈਂ ਬੜੀ ਸੁਚੱਜੀ, ਸੋਹਣਿਆਂ ਵਿਚੋਂ ਸੋਹਣੀ ਨਜ਼ਰੀ ਆਈਆ । ਵਸਤ ਅਮੋਲਕ ਇਕੋ ਮੰਗੀ, ਨਾਤਾ ਜੁੜੇ ਗੁਰਮੁਖ ਗੁਰਸਿਖ ਸੰਤ ਸੱਜਣ ਸੱਚੇ ਮਾਹੀਆ। ਮੇਰੀ ਮੇਂਢੀ ਸੀਸ ਚੋਟੀ ਨਾ ਹੋਵੇ ਨੰਗੀ, ਸਾਚਾ ਓਢਣ ਦੇਣਾ ਸਿਰ ਟਿਕਾਈਆ। ਮੇਰੀ ਵਾਸਨਾ ਜਗਤ ਵਿਚ ਹੋਵੇ ਨਾ ਗੰਦੀ, ਕੂੜੀ ਕਰੇ ਨਾ ਕੋਇ ਕੁੜਮਾਈਆ। ਮੈਂ ਮਨਮੁਖਾਂ ਕਰਾਂ ਨਾ ਕਦੇ ਮਛੰਦਗੀ, ਸਨਮੁਖ ਹੋ ਨਾ ਦਰਸ ਦਿਖਾਈਆ। ਮੈਂ ਤੇਰਿਆਂ ਭਗਤਾਂ ਤੇਰੇ ਪ੍ਰੇਮ ਅੰਦਰ ਸੁਣਾਵਾਂ ਬੰਦਗੀ, ਬੰਦੇ ਖ਼ਾਕੀ ਇਕ ਜਣਾਈਆ। ਤੂੰ ਦੱਸਣਾ ਭੇਵ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਸਚ ਗੁਸਾਈਂਆ। ਪ੍ਰੀਤ ਕਹੇ ਲਓ ਉਠ ਤੱਕ, ਤਕਵਾ ਇਕ ਜਣਾਈਆ। ਲੇਖਾ ਜਾਣੇ ਪੁਰਖ ਸਮਰਥ, ਸਮਰਥ ਵੱਡੀ ਵਡਿਆਈਆ। ਪ੍ਰੇਮ ਪਿਆਰ ਅੰਦਰ ਹੋ ਕੇ ਵਸ, ਵਾਸਤਾ ਗੁਰਮੁਖਾਂ ਨਾਲ ਜਣਾਈਆ । ਰੋਗ ਸੋਗ ਚਿੰਤਾ ਦੁੱਖ ਜਗਤ ਸੰਖਿਆ ਵਿਚ ਪਏ ਹੱਸ, ਹਸਤੀ ਆਪਣੀ ਇਕ ਦ੍ਰਿੜਾਈਆ। ਜਗਤ ਵਿਛੋੜੇ ਵਿਚੋਂ ਆਏ ਨੱਠ, ਗੁਰਮੁਖਾਂ ਸੰਗ ਜਾਏ ਵਸ, ਅਸਲ ਵਸਲ ਬਿਨਾ ਵਜੂਦ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਆਤਮ ਪ੍ਰੀਤੀ ਦਿਤਾ ਰਸ, ਸੋ ਰਸਤੇ ਪੈ ਪੈ ਖ਼ੁਸ਼ੀ ਮਨਾਈਆ। ਪ੍ਰੀਤ ਕਹੇ ਮੈਂ ਦੱਸਿਆ ਰਸਤਾ, ਬਰਾਸਤਾ ਵਿਚੋ ਵਿਚ ਜਣਾਈਆ। ਚੁੱਕਣਾ ਪਏ ਨਾ ਕੋਇ ਪੋਥੀ ਬਸਤਾ, ਅੱਖਰਾਂ ਨਾਲ ਨਾ ਕੋਇ ਵਡਿਆਈਆ। ਰਹਿਬਰ ਮਿਲਾਇਆ ਧੁਰ ਦਾ ਸਸਤਾ, ਜਿਸ ਦੀ ਕੀਮਤ ਨਾ ਕੋਇ ਮੁਕਾਈਆ । ਜੋ ਏਥੇ ਓਥੇ ਦੋ

ਜਹਾਨਾਂ ਪਤ ਰੱਖਦਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਵਟਾਈਆ। ਜੋ ਸਚਖੰਡ ਦਵਾਰੇ ਸਤਿ ਸਰੂਪੀ ਵਸਦਾ, ਥਿਰ ਘਰ ਸ਼ਬਦੀ ਸੁਤ ਬਹਾਈਆ। ਓਹ ਕੌਲ ਇਕਰਾਰ ਕਰ ਕਦੇ ਨਾ ਨੱਸਦਾ, ਪੱਲੂ ਛੁਡਾ ਨਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਲਕ ਬਣੇ ਧੁਰ ਦੇ ਹੱਟ ਦਾ, ਵਣਜਾਰਾ ਇਕੋ ਨਜ਼ਰੀ ਆਈਆ। ਪ੍ਰੀਤ ਕਹੇ ਮੈਂ ਮਿਲਾਵਾਂ ਮੇਲ, ਮਿਲਣੀ ਜਗਦੀਸ ਕਰਾਈਆ। ਨਾਤਾ ਜੁੜੇ ਧੁਰ ਦੇ ਸੱਜਣ ਸੁਹੇਲ, ਸਾਜਣ ਇਕੋ ਬੇਪਰਵਾਹੀਆ। ਧਾਮ ਮਿਲਾਵਾਂ ਸਚ ਨਵੇਲ, ਅਗੰਮ ਅਥਾਹ ਬੇਪਰਵਾਹ ਸੋਭਾ ਪਾਈਆ। ਦੀਪਕ ਜਗੇ ਬਿਨ ਬਾਤੀ ਤੇਲ, ਜੋਤੀ ਜੋਤ ਜੋਤ ਰੁਸ਼ਨਾਈਆ। ਅਚਰਜ ਵਖਾਵਾਂ ਉਸ ਦਾ ਖੇਲ, ਜੋ ਖ਼ਾਲਕ ਖ਼ਲਕ ਅਖਵਾਈਆ । ਜਨ ਭਗਤਾਂ ਸਾਚੇ ਸੰਤਾਂ ਗੁਰਮੁਖਾਂ ਗੁਰਸਿਖਾਂ ਬਿਨ ਕਰਨੀਉਂ ਕਲਜੁਗ ਅੰਤਮ ਦੇਵੇ ਮੇਲ, ਮਿਲਾਪ ਇਕੋ ਘਰ ਵਖਾਈਆ। ਦਰਸ ਦੀਦਾਰ ਦੇਵੇ ਨਿਹਕੇਵ, ਸਚ ਸਿੰਘਾਸਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੀਦਾਰ ਪ੍ਰੀਤੀ ਧੁਰ ਦੀ ਰੀਤੀ ਹਸਤ ਕੀਟੀ ਊਚ ਨੀਚੀ ਸਦੀ ਬੀਸੀ ਖੇਲ ਇਕੀਸੀ ਏਕੰਕਾਰ ਹਰਿ ਨਿਰੰਕਾਰ ਸ਼ਬਦ ਧਾਰ ਸੁਰਤ ਪਿਆਰ ਪ੍ਰੇਮੀ ਪ੍ਰੇਮਿਕਾ ਪ੍ਰੇਮ ਦਏ ਬਣਾਈਆ।