੧੪ ਭਾਦਰੋਂ ੨੦੨੧ ਬਿਕ੍ਰਮੀ ਹਜ਼ੂਰਾ ਸਿੰਘ ਦੇ ਘਰ ਗੁਰਾਇਆ
ਗੁਰ ਅਵਤਾਰ ਪੀਰ ਪੈਗ਼ੰਬਰ ਲੈਣ ਹੌਕਾ, ਹੈਰਾਨੀ ਹੈਰਾਨੀ ਵਿਚੋਂ ਪਰਗਟਾਈਆ। ਜਗਤ ਜੀਵ ਲੇਖਾ ਚੁੱਕਿਆ ਸਾਚੇ ਨਾਉਂ ਕਾ, ਨਰ ਨਿਰੰਕਾਰਾ ਹਿਰਦੇ ਹਰਿ ਨਾ ਕੋਇ ਵਸਾਈਆ। ਜਗਤ ਵਹਿਣ ਵਹੇ ਕੂੜੇ ਦਰਿਆਉ ਕਾ, ਨਈਆ ਨੌਕਾ ਸੰਗ ਨਾ ਕੋਇ ਰਖਾਈਆ। ਲੇਖਾ ਚੁੱਕਿਆ ਭੈ ਭਾਉ ਕਾ, ਸੀਸ ਜਗਦੀਸ ਨਾ ਕੋਇ ਝੁਕਾਈਆ। ਵਿਕਾਰ ਵਧਿਆ ਹਉਮੇ ਹਾਉਂ ਕਾ, ਮਮਤਾ ਮੋਹ ਨਾ ਕੋਇ ਮਿਟਾਈਆ। ਮਾਣ ਚੁੱਕਿਆ ਪਿਤਾ ਮਾਉਂ ਕਾ, ਭਈਆ ਭੈਣ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕ ਤੱਕ ਥੱਕੇ, ਬਿਨ ਅੱਖਾਂ ਨਿਜ ਨੇਤਰ ਧਿਆਨ ਲਗਾਈਆ। ਕਲਜੁਗ ਅੰਤਮ ਸਦੀ ਚੌਧਵੀਂ ਹੋਏ ਹੱਕੇ ਬੱਕੇ, ਹਕੀਕਤ ਹਕ ਨਾ ਕੋਇ ਸਮਝਾਈਆ। ਸਚ ਪ੍ਰੀਤੀ ਨਾਮ ਰੰਗਣ ਆਤਮ ਪਰਮਾਤਮ ਕੋਇ ਨਾ ਰੱਤੇ, ਕੂੜੀ ਕਿਰਿਆ ਘਰ ਘਰ ਨਜ਼ਰੀ ਆਈਆ। ਭਗਤ ਭਗਵਾਨ ਨਿਰਗੁਣ ਸਰਗੁਣ ਸਤਿ ਸਤਿਵਾਦੀ ਮਿਲ ਕੋਇ ਨਾ ਹੱਸੇ, ਹਸਤੀ ਹਰਿ ਵਿਚ ਨਾ ਕੋਇ ਸਮਝਾਈਆ। ਨਿਝ ਨੇਤਰ ਲੋਚਣ ਨੈਣ ਸਤਿਗੁਰ ਦਰਸ ਕਰੇ ਨਾ ਕੋਇ ਅੱਖੇ, ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਨਿਰਗੁਣ ਜੋਤ ਨਿਰਾਕਾਰ ਗ੍ਰਹਿ ਮੰਦਰ ਕੋਇ ਨਾ ਜਗੇ, ਅੰਧ ਅਗਿਆਨ ਨਾ ਕੋਇ ਮਿਟਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਜੂਠ ਝੂਠ ਕੋਇ ਨਾ ਤਜੇ, ਮਾਣ ਅਭਿਮਾਨ ਨਾ ਕੋਇ ਤਜਾਈਆ। ਮਨ ਵਾਸਨਾ ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਫਿਰਨ ਭੱਜੇ, ਭਵ ਸਾਗਰ ਪਾਰ ਨਾ ਕੋਇ ਕਰਾਈਆ। ਲਹਿਣਾ ਦੇਣਾ ਲੋਕਮਾਤ ਕੋਇ ਨਾ ਰੱਖੇ ਅੱਗੇ, ਅਗਲਾ ਪੰਧ ਨਾ ਕੋਇ ਸਮਝਾਈਆ। ਮਾਇਆ ਮਮਤਾ ਹਉਮੇ ਹੰਗਤਾ ਤ੍ਰੈਗੁਣ ਅਗਨੀ ਸ੍ਰਿਸ਼ਟ ਸਬਾਈ ਤਪੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪੁਰਖ ਅਕਾਲ ਦੀਨ ਦਿਆਲ ਸ਼ਬਦ
ਸਵਾਮੀ ਤੇਰਾ ਨਾਮ ਕੋਇ ਨਾ ਜਪੇ, ਰਸਨਾ ਜਿਹਵਾ ਬੱਤੀ ਦੰਦ ਦਿਵਸ ਰੈਣ ਕਰਨ ਪੜ੍ਹਾਈਆ। ਕਾਇਆ ਕਾਅਬਾ ਹਜ਼ਰਤ ਵੇਖਿਆ ਨਾ ਕਿਸੇ ਮੱਕੇ, ਜਗਤ ਮਕਬਰਿਆਂ ਬੈਠੇ ਸੀਸ ਨਿਵਾਈਆ। ਸਾਚਾ ਰਾਮ ਮੰਜ਼ਲ ਮੁਕਾਮ ਕਿਸੇ ਨਾ ਦੱਸੇ, ਮਹਿਬੂਬ ਸਨਮੁਖ ਰੂਪ ਨਾ ਕੋਇ ਦਰਸਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਸ਼ਾਹ ਪਾਤਸ਼ਾਹ ਸਤਿ ਸਰੂਪ ਸਚ ਦਵਾਰੇ ਇਕੋ ਫੱਬੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਵੇਖ ਜਗਤ, ਨੇਤਰ ਨੈਣ ਨੈਣ ਸ਼ਰਮਾਈਆ। ਸਦੀ ਵੀਹਵੀਂ ਆਇਆ ਵਕਤ, ਵਾਕਿਆ ਸਭ ਨੂੰ ਦਏ ਦ੍ਰਿੜਾਈਆ। ਪਤਿ ਪਰਮੇਸ਼ਵਰ ਸ੍ਰੀ ਭਗਵਾਨ ਆਪਣੀ ਕਰੇ ਨਿਰਗੁਣ ਹਰਕਤ, ਨਿਰਵੈਰ ਆਪਣੀ ਕਾਰ ਕਮਾਈਆ। ਦੋ ਜਹਾਨਾਂ ਮੇਟੇ ਸ਼ਰਕਤ, ਪੁਰੀ ਲੋਅ ਬ੍ਰਹਿਮੰਡ ਖੰਡ ਲੋਕ ਪਰਲੋਕ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕਣ ਮਾਤ, ਮਤਾ ਆਪਣੇ ਨਾਲ ਪਕਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਦੇਂਦੇ ਰਹੇ ਦਾਤ, ਸਰਗੁਣ ਹੋ ਕੇ ਕਰ ਪੜ੍ਹਾਈਆ। ਨਾਮ ਵਸਤ ਭੰਡਾਰ ਅਮੋਲਕ ਭਰਦੇ ਰਹੇ ਡੂੰਘੇ ਖਾਤ, ਖ਼ਾਤਰ ਮਾਣ ਜਗਤ ਵਡਿਆਈਆ। ਗੋਪੀ ਕਾਹਨ ਮੰਡਲ ਮੰਡਪ ਪਾਉਂਦੇ ਰਹੇ ਰਾਸ, ਮੋਰ ਮੁਕਟ ਸੀਸ ਟਿਕਾਈਆ। ਰਾਮ ਸੀਤਾ ਫਿਰਦੇ ਰਹੇ ਬਨਵਾਸ, ਜਗਤ ਵਿਛੋੜਾ ਸਮਝ ਸਕੇ ਕੋਇ ਨਾ ਰਾਈਆ। ਕਲਜੁਗ ਅੰਤਮ ਵੇਖ ਹੋਏ ਹਰਾਸ, ਹੈਰਾਨੀ ਸਭ ਦੇ ਉਪਰ ਛਾਈਆ। ਸਚ ਵਸਤ ਨਾ ਕਿਸੇ ਪਾਸ, ਪਾਸ਼ਾ ਹਰਿ ਜੂ ਦਿਤਾ ਉਲਟਾਈਆ। ਰਸਨਾ ਜਿਹਵਾ ਅੰਤਰ ਆਤਮ ਹਿਰਦਾ ਜਪੇ ਨਾ ਕੋਇ ਸਵਾਸ, ਮੁਰਦਾ ਦਿਸੇ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਪ੍ਰਭੂ ਤੇਰੇ ਹੱਥ ਸੱਚੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕਣ ਰੈਣ ਦਿਨ, ਦਿਵਸ ਰੈਣ ਨਾ ਕੋਇ ਵਡਿਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਬਤਾਏ ਗਿਣ ਗਿਣ, ਗਿਣਤੀ ਅੱਖਰਾਂ ਅੰਕੜਿਆਂ ਵਿਚ ਸ਼ੁਮਾਰ ਨਾ ਕੋਇ ਕਰਾਈਆ। ਸਾਹਿਬ ਸਵਾਮੀ ਠਾਕਰ ਪਰਵਰਦਿਗਾਰ ਵੇਸ ਵਟਾਏ ਭਿੰਨ ਭਿੰਨ, ਛਿੰਨ ਛਿੰਨ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਤਿ ਸਤਿ ਸਚ ਮਿਲੇ ਸ਼ਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕਣ ਨੈਣ, ਲੋਚਨ ਇਕ ਖੁਲ੍ਹਾਈਆ। ਨਿਰਗੁਣ ਧਾਰ ਨਿਰਗੁਣ ਕਹਿਣ, ਨਿਰਗੁਣ ਢੋਲਾ ਸੋਹਲਾ ਰਹੇ ਗਾਈਆ। ਨਿਰਗੁਣ ਲੇਖਾ ਨਿਰਗੁਣ ਦੇਣ, ਨਿਰਗੁਣ ਲਹਿਣਾ ਇਕੋ ਘਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰਨੀ ਧੁਰ ਦੀ ਆਪ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਗਲੀ ਗਲੀ, ਚੌਦਾਂ ਲੋਕ ਚੌਦਾਂ ਤਬਕ ਧਿਆਨ ਲਗਾਈਆ । ਪਤਿਪਰਮੇਸ਼ਵਰ ਵਲੀ ਛਲੀ, ਅਛਲ ਛਲ ਧਾਰੀ ਵੇਸ ਵਟਾਈਆ। ਜਿਸ ਨੂੰ ਸੀਸ ਝੁਕਾਉਂਦੇ ਗਏ ਵਿਸ਼ਨ ਬ੍ਰਹਮਾ ਸ਼ਿਵ ਜੋਧਾ ਸੂਰਬੀਰ ਵਡ ਅਲੀ, ਅਲਾਹ ਕਹਿ ਕਹਿ ਨਾਅਰਾ ਲਗਾਈਆ। ਕੋਟਨ ਕੋਟ ਗੁਰ ਅਵਤਾਰ ਜਿਸ ਬਾਗ਼ੀਚੇ ਬਾਗ਼ ਦੀ ਮਹਿਕਦੀ ਕਲੀ, ਕੋਮਲ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਆਪ ਦ੍ਰਿੜਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਨੂੰ ਕਰਨ ਇਸ਼ਾਰਾ, ਸੈਨਤ ਨਾਲ ਸਮਝਾਈਆ। ਈਸਾ ਮੂਸਾ ਮੁਹੰਮਦ
ਨੇਤਰ ਲੋਚਣ ਨੈਣ ਤੱਕਣ ਪਰਵਰਦਿਗਾਰਾ, ਬੇਪਰਵਾਹ ਤੇਰੀ ਵਡਿਆਈਆ। ਤੇਈ ਅਵਤਾਰ ਨਿਉਂ ਨਿਉਂ ਕਰਨ ਨਿਮਸਕਾਰਾ, ਪੁਨਹ ਪੁਨਹ ਸੀਸ ਝੁਕਾਈਆ। ਦੱਸ ਗੁਰ ਬੋਲ ਜੈਕਾਰਾ, ਤੂੰ ਹੀ ਤੂੰ ਰਾਗ ਅਲਾਈਆ। ਭਗਤ ਅਠਾਰਾਂ ਧੂੜੀ ਟਿੱਕਾ ਮਸਤਕ ਲਾਵਣ ਛਾਰਾ, ਮਸਤੀ ਨਾਮ ਖ਼ੁਮਾਰੀ ਇਕ ਚੜ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਵੇਖਿਆ ਤੇਰਾ ਨਜ਼ਾਰਾ, ਬੇਨਜ਼ੀਰ ਸਮਝ ਕੋਇ ਨਾ ਪਾਈਆ। ਕਲਜੁਗ ਅੰਤਮ ਖੇਲ ਅਪਾਰਾ, ਅਪਰੰਪਰ ਸਵਾਮੀ ਸਦਾ ਨਿਹਕਾਮੀ ਅੰਤਰਜਾਮੀ ਆਪਣੀ ਖੇਲ ਰਚਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਲਏ ਅਵਤਾਰਾ, ਕਲ ਕਲਕੀ ਵੇਸ ਵਟਾਈਆ। ਸੰਬਲ ਵਸੇ ਧਾਮ ਨਿਆਰਾ, ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਰੁਸ਼ਨਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਕਾਤਬ ਮਾਣ ਦੇਵੇ ਨਾ ਸ਼ਾਹੀਆ। ਸ੍ਰਿਸ਼ਟ ਸਬਾਈ ਜਗਤ ਬਣੇ ਨਾ ਕੋਇ ਵਣਜਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਆਪਣਾ ਖੇਲ ਰਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਲੋਚਣ ਨੈਣ ਖੋਲ੍ਹ, ਖ਼ਾਲਕ ਖ਼ਲਕ ਤੇਰੀ ਖੇਲ ਵੇਖ ਵਖਾਈਆ। ਵਾਹ ਵਾਹ ਸਵਾਮੀ ਤੋਲੇ ਤੋਲ, ਤੋਲਣਹਾਰੇ ਤੇਰੇ ਹੱਥ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਸੁੱਤੇ ਅਨਭੋਲ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਗੁਰਮੁਖ ਗੁਰਸਿਖ ਵਿਰਲੇ ਚਰਨ ਪ੍ਰੀਤੀ ਰਹੇ ਘੋਲੀ ਘੋਲ, ਘੋਲ ਘੁਮਾਈ ਤੇਰੀ ਇਕੋ ਸੇਵ ਕਮਾਈਆ। ਦੂਰ ਦੁਰਾਡੇ ਨੇਰਨ ਨੇਰੇ ਸ਼ਬਦ ਅਗੰਮੀ ਤੇਰੇ ਵੱਜਦੇ ਢੋਲ, ਢੋਲਕ ਛੈਣਾ ਕੰਮ ਕਿਸੇ ਨਾ ਆਈਆ। ਜਨ ਭਗਤਾਂ ਬਜਰ ਕਪਾਟੀ ਪੜਦੇ ਦਿਤੇ ਖੋਲ੍ਹ, ਦੂਈ ਦਵੈਤੀ ਸ਼ਰਅ ਸ਼ਰਾਇਤੀ ਪਰੇ ਹਟਾਈਆ। ਸਤਿ ਸਰੂਪੀ ਅੰਤਰ ਆਤਮ ਗਿਆ ਮੌਲ, ਪਰਮਾਤਮ ਆਪਣਾ ਰੰਗ ਚੜ੍ਹਾਈਆ। ਉਲਟਾ ਕਰ ਕੇ ਨਾਭ ਕੌਲ, ਨਿਝਰ ਝਿਰਨਾ ਅੰਮ੍ਰਿਤ ਰਸ ਝਿਰਾਈਆ। ਦੇ ਵਡਿਆਈ ਉਪਰ ਧੌਲ, ਧਰਨੀ ਧਰਤ ਸੋਭਾਵੰਤ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਕਲਜੁਗ ਅੰਤਮ ਧਾਰ, ਕਲਕਾਤੀ ਫੇਰਾ ਪਾਈਆ। ਭਰਮੇ ਭੁੱਲਿਆ ਸਰਬ ਸੰਸਾਰ, ਸਤਿ ਸਚ ਨਾ ਕੋਇ ਦ੍ਰਿੜਾਈਆ। ਰਸਨਾ ਜਿਹਵਾ ਢੋਲੇ ਰਹੇ ਉਚਾਰ, ਗੋਲੇ ਬਣ ਨਾ ਸੇਵ ਕਮਾਈਆ। ਦੋਏ ਦੋਏ ਜੋੜ ਕਰਨ ਨਿਮਸਕਾਰ, ਡੰਡਾਵਤ ਕਰ ਨਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਗੰਮੀ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਝੁਕ ਝੁਕ ਕਰਨ ਸੱਯਦਾ, ਸਹਿਜ ਸੁਭਾ ਸੀਸ ਨਿਵਾਈਆ । ਹਉਂ ਬਰਖ਼ੁਰਦਾਰ ਤੇਰਾ ਬਰਦਾ, ਬੰਦਗੀ ਬੰਦਗੀ ਵਿਚੋਂ ਨਜ਼ਰੀ ਆਈਆ। ਨਾ ਜਿਉਂਦਾ ਨਾ ਕਦੇ ਮਰਦਾ, ਮੁਰਦਾ ਹੋ ਨਾ ਗੋਰ ਸਮਾਈਆ। ਇਹੋ ਖੇਲ ਪੁਰਖ ਅਕਾਲ ਧੁਰ ਦੇ ਹਰਿ ਦਾ, ਹਰ ਘਟ ਹਿਰਦੇ ਵੇਖੇ ਚਾਈਂ ਚਾਈਂਆ। ਨਿਤ ਨਵਿਤ ਲੋਕਮਾਤ ਕਦੇ ਨਾ ਡਰਦਾ, ਭੈ ਭਾਉ ਦੋਵੇਂ ਆਪਣੇ ਹੱਥ ਰਖਾਈਆ। ਭਗਤ ਸੁਹੇਲੇ ਸਾਚੇ ਵਰਦਾ, ਨਾਤਾ ਧੁਰ ਦਾ ਜੋੜ ਜੁੜਾਈਆ। ਡੂੰਘੀ ਭਵਰੀ ਕਾਇਆ ਕਵਰੀ ਵਿਚੋਂ ਫੜਦਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੰਜ਼ਲ ਮਨਾਰ ਆਪੇ ਚੜ੍ਹਦਾ, ਬੰਕ ਦਵਾਰ ਡੇਰਾ ਲਾਈਆ। ਤੂੰ ਮੇਰਾ ਮੈਂ ਤੇਰਾ ਸਾਚਾ ਢੋਲਾ ਇਕੋ ਪੜ੍ਹਦਾ, ਬਿਨ ਪੁਸਤਕ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਧਾਰ ਬਾਰੀਕ, ਜਿਸ ਦੀ ਸਾਰ ਕੋਇ ਨਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ
ਕਲਜੁਗ ਜੋ ਦੱਸਦੇ ਰਹੇ ਤਰੀਕ, ਤਾਰੀਖ ਆਪਣੀ ਆਪ ਬਦਲਾਇੰਦਾ। ਜਿਸ ਦੀ ਨਿਰਗੁਣ ਨਿਰਵੈਰ ਨਿਰਾਧਾਰ ਕਰਦੇ ਰਹੇ ਉਡੀਕ, ਸੋ ਸਾਹਿਬ ਸੁਲਤਾਨ ਮਿਹਰਵਾਨ ਫੇਰਾ ਪਾਇੰਦਾ। ਜਿਸ ਨੂੰ ਪਰਵਰਦਿਗਾਰ ਕਹੇ ਲਾਸ਼ਰੀਕ, ਮੁਕਾਮੇ ਹੱਕ ਡੇਰਾ ਲਾਇੰਦਾ। ਜਿਸ ਦੇ ਹੱਥ ਸਰਬ ਤੌਫ਼ੀਕ, ਤੋਹਫ਼ਾ ਘਰ ਘਰ ਆਪ ਪਹੁੰਚਾਇੰਦਾ । ਜਿਸ ਨੂੰ ਸੱਯਦਾ ਕਰੇ ਕੁਰਾਨ ਮਜੀਦ, ਮੌਜੂਦਾ ਨਜ਼ਰ ਕਿਸੇ ਨਾ ਆਇੰਦਾ। ਈਸਾ ਮੂਸਾ ਮੁਹੰਮਦ ਜਿਸ ਦੀ ਕਰਕੇ ਗਏ ਤਾਈਦ, ਤਾਬੇਦਾਰੀ ਵਿਚ ਸੇਵ ਕਮਾਇੰਦਾ। ਜਿਸ ਦੀ ਨਾਨਕ ਗੋਬਿੰਦ ਲਿਖ ਕੇ ਗਏ ਰਸੀਦ, ਜਗਤ ਅੱਖਰਾਂ ਨਾਤਾ ਜੋੜ ਜੁੜਾਇੰਦਾ। ਜਿਸ ਨੂੰ ਭਗਤਾਂ ਮੰਨਿਆ ਠੀਕ, ਕਾਇਆ ਠੀਕਰ ਭੰਨ ਵਖਾਇੰਦਾ। ਜਿਸ ਨੂੰ ਸੂਫ਼ੀ ਕਹਿਣ ਲਾਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਇੰਦਾ। ਜਿਸ ਨੂੰ ਸੰਤਾਂ ਮੰਨਿਆ ਸਭ ਤੋਂ ਨਜ਼ਦੀਕ, ਦੂਰਨ ਦੂਰ ਪੰਧ ਮੁਕਾਇੰਦਾ। ਜਿਸ ਨੂੰ ਗੁਰਮੁਖ ਕਹਿਣ ਸਦਾ ਸੁਰਜੀਤ, ਜਨਮ ਮਰਨ ਨਾ ਕੋਇ ਰਖਾਇੰਦਾ। ਜਿਸ ਨੂੰ ਗੁਰਮੁਖਾਂ ਗੁਰਸਿਖਾਂ ਮਿਲ ਕੇ ਲਾਈ ਪ੍ਰੀਤ, ਪ੍ਰੀਤਮ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦਾਤਾ ਵੇਸ ਵਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪਰਮ ਪੁਰਖ ਤੇਰੀ ਵੇਖਣ ਝਾਕੀ, ਕਲਜੁਗ ਅੰਤਮ ਵੇਸ ਵਟਾਈਆ। ਨਵ ਨੌ ਚਾਰ ਦੀ ਦੇ ਬਾਕੀ, ਲਹਿਣਾ ਦੇਣਾ ਸਰਬ ਦਾ ਹਿਸਾਬ ਮੁਕਾਈਆ। ਸਚਖੰਡ ਦੁਆਰਿਉਂ ਖੋਲ੍ਹ ਅਗੰਮੀ ਤਾਕੀ, ਧੁਰ ਦਾ ਝਰੋਖਾ ਪੜਦਾ ਦਿਤਾ ਉਠਾਈਆ। ਕਲਜੁਗ ਮੇਟ ਅੰਧੇਰੀ ਰਾਤੀ, ਨਿਰਗੁਣ ਜੋਤ ਬਾਤੀ ਚੰਦ ਰੁਸ਼ਨਾਈਆ। ਸ਼ਬਦ ਕਹਾਣੀ ਦੱਸੇ ਧੁਰ ਦੀ ਸਾਖੀ, ਸਾਖਿਆਤ ਦਏ ਸਮਝਾਈਆ। ਬਣ ਕੇ ਪਰਮ ਪੁਰਖ ਪ੍ਰਭ ਕਮਲਾਪਾਤੀ, ਪਤਿਪਰਮੇਸ਼ਵਰ ਰੂਪ ਵਟਾਈਆ। ਨਾਮ ਜਾਮ ਪਿਲਾਏ ਧੁਰ ਦਾ ਸਾਕੀ, ਸਾਕਾ ਆਪਣਾ ਦਏ ਦ੍ਰਿੜਾਈਆ। ਕੋਈ ਸਮਝ ਨਾ ਸਕੇ ਬੰਦਾ ਖ਼ਾਕੀ, ਖ਼ਾਲਸ ਤੇਰੀ ਧਾਰ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੂਰੀ ਕਰੇ ਆਸੀ, ਆਸਾ ਤ੍ਰਿਸਨਾ ਆਪਣੇ ਵਿਚ ਸਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਾਵਣ ਬਲਹਾਰੀ, ਬਲ ਬਲ ਕਹਿ ਰਹੇ ਜਸ ਗਾਈਆ। ਕਲਜੁਗ ਅੰਤਮ ਤੇਰੀ ਵਾਰੀ, ਸਭ ਤੇਰੀ ਓਟ ਤਕਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚਾ ਸਿਕਦਾਰੀ, ਦੋ ਜਹਾਨਾਂ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰੀ, ਕਰੋੜ ਤੇਤੀਸਾ ਸੁਰਪਤ ਇੰਦ ਨਿਉਂ ਨਿਉਂ ਸੀਸ ਝੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰੀ, ਵਾਰਤਾ ਆਪਣੀ ਨਾਲ ਦ੍ਰਿੜਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਨਾਮ ਖ਼ੁਮਾਰੀ, ਖ਼ੁਮਾਰ ਆਪਣਾ ਇਕ ਚੜ੍ਹਾਈਆ। ਕਾਗ਼ਜ਼ ਕਲਮ ਸ਼ਾਹੀ ਕਰ ਤਿਆਰੀ, ਧੁਰ ਦਾ ਢੋਲਾ ਸਿਫ਼ਤੀ ਰਹੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਨੂੰ ਦੱਸਣ, ਦ੍ਰਿਸ਼ਟੀ ਦ੍ਰਿਸ਼ਟੀ ਨਾਲ ਮਿਲਾਈਆ। ਵੇਖੋ ਕੂੜ ਕੁੜਿਆਰੇ ਕਲਜੁਗ ਨੱਸਣ, ਭੱਜਣ ਦਿਵਸ ਰੈਣ ਵਾਹੋ ਦਾਹੀਆ। ਪੁਰਖ ਅਬਿਨਾਸ਼ੀ ਲੱਖ ਚੁਰਾਸੀ ਵਰੋਲੇ ਆਪ ਮੱਖਣ, ਸਤਿ ਮਧਾਣਾ ਹੱਥ ਉਠਾਈਆ। ਸੰਤ ਸੁਹੇਲੇ ਆਇਆ ਰੱਖਣ, ਰੱਖਿਆ ਕਰੇ ਚਾਈਂ ਚਾਈਂਆ। ਧੁਰ ਦਾ ਮਾਰਗ ਆਇਆ ਦੱਸਣ, ਦਹਿ ਦਿਸ਼ਾ ਕਰੇ ਪੜ੍ਹਾਈਆ। ਕੂੜੀ ਕਿਰਿਆ ਆਇਆ ਮਥਨ, ਚਰਨਾਂ ਹੇਠ ਦਬਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਪੜਦੇ ਆਇਆ ਢਕਣ, ਓਡਣ ਨਾਮ ਹੱਥ ਉਠਾਈਆ। ਕੂੜੀ ਕਿਰਿਆ ਆਇਆ ਕੱਢਣ, ਮਮਤਾ ਮੋਹ ਮਿਟਾਈਆ।
ਅੰਮ੍ਰਿਤ ਦੇਵਣ ਆਇਆ ਰਸਣ, ਝਿਰਨਾ ਰਿਸਕ ਰਿਸਕ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਿਲਿਆ ਜੋੜਾ, ਧੁਰ ਦੀ ਜੋੜੀ ਹਰਿ ਬਣਾਈਆ। ਸਾਰੇ ਕਹਿਣ ਵੇਖੋ ਲੱਗਾ ਹੋੜਾ, ਸੱਸਾ ਸਤਿਗੁਰ ਸਿਫ਼ਤ ਸਾਲਾਹੀਆ। ਲੱਖ ਚੁਰਾਸੀ ਦੱਸੇ ਜੀਵ ਜੰਤ ਮਿੱਠਾ ਕੌੜਾ, ਹੰ ਬ੍ਰਹਮ ਖੋਜ ਖੋਜਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਫਿਰੇ ਦੌੜਾ, ਦੋ ਜਹਾਨ ਜ਼ਿਮੀਂ ਆਸਮਾਨ ਪੁਰੀ ਲੋਅ ਬ੍ਰਹਿਮੰਡ ਖੰਡ ਫੇਰਾ ਪਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਜਿਸ ਨੇ ਆਪਣਾ ਕਾਗਤ ਰੱਖਿਆ ਕੋਰਾ, ਗੁਰ ਅਵਤਾਰ ਪੀਰ ਪੈਗ਼ੰਬਰ ਹੱਥ ਨਾ ਕੋਇ ਲਗਾਈਆ। ਓਸ ਦੇ ਉਪਰ ਲਗਾ ਕੇ ਆਪਣੀ ਮੋਹਰਾ, ਮਿਹਰ ਨਜ਼ਰ ਨਾਲ ਤਕਾਈਆ। ਤਿਸ ਦੀ ਕਲਜੁਗ ਅੰਤਮ ਲੋੜਾ, ਪਾਰਬ੍ਰਹਮ ਆਪ ਦ੍ਰਿੜਾਈਆ। ਸ੍ਰਿਸ਼ਟ ਸਬਾਈ ਹੋਏ ਅੰਧ ਘੋਰਾ, ਸੱਚਾ ਚੰਦ ਮੁਖ ਛੁਪਾਈਆ। ਓਸ ਵੇਲੇ ਸ਼ਬਦੀ ਸੁਤ ਧੁਰ ਦਾ ਬਾਂਕਾ ਆਵੇ ਛੋਹਰਾ, ਜੋਬਨਵੰਤਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਕਾਗ਼ਜ਼ ਚਿੱਟਾ, ਹਰਫ਼ ਹਰੂਫ਼ ਲਕੀਰ ਨਜ਼ਰ ਕੋਇ ਨਾ ਆਈਆ। ਸਾਰੇ ਕਹਿਣ ਵੇਖੋ ਇਸ ਦਾ ਕੀ ਨਿਕਲੇ ਸਿੱਟਾ, ਸੱਟਾ ਲਾ ਲਾ ਜੁਗ ਜੁਗ ਆਏ ਫੇਰੀਆਂ ਪਾਈਆ। ਗੁਰ ਅਵਤਾਰ ਕਹਿਣ ਇਹ ਖੇਲ ਅਗੰਮੀ ਪਿਤਾ, ਪਤਿਪਰਮੇਸ਼ਵਰ ਰਚਨ ਰਚਾਈਆ। ਗੋਬਿੰਦ ਕਹੇ ਮੈਂ ਬੇਸ਼ਕ ਸਭ ਤੋਂ ਛੋਟਾ ਨਿੱਕਾ, ਬੱਚਿਆਂ ਵਿਚੋਂ ਬੱਚਾ ਨਜ਼ਰੀ ਆਈਆ। ਪੁਰਖ ਅਕਾਲ ਮੇਰੇ ਨਾਲ ਕਰੇ ਹਿਤਾ, ਹਿਤਕਾਰੀ ਹੋ ਕੇ ਦਇਆ ਕਮਾਈਆ। ਮਾਛੂਵਾੜੇ ਬਿਨ ਅੱਖਰਾਂ ਮੈਨੂੰ ਇਹੋ ਜਿਹਾ ਦਿਤਾ ਚਿੱਠਾ, ਜਿਸ ਦੀ ਚਿੱਠੀ ਮਜ਼ਮੂਨਾਂ ਵਿਚ ਨਾ ਕਿਸੇ ਛਪਵਾਈਆ। ਇਹ ਖੇਲ ਅਬਿਨਾਸ਼ੀ ਅਚੁਤਾ, ਚੇਤਨ ਸਭ ਨੂੰ ਰਿਹਾ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਸਾਡਾ ਪੈਂਡਾ ਮੁੱਕਾ, ਪਾਂਧੀ ਆਪਣਾ ਪੰਧ ਮੁਕਾਈਆ। ਮੂਸਾ ਕਹੇ ਮੈਨੂੰ ਯਾਦ ਪਿਛਲਾ ਰੁੱਕਾ, ਜੋ ਕੋਹਤੂਰ ਡਿਗਦਿਆਂ ਨਜ਼ਰੀ ਆਈਆ। ਈਸਾ ਕਹੇ ਮੈਂ ਵੇਖਿਆ ਇਹ ਕਾਗ਼ਜ਼ ਸੁੱਚਾ, ਜਿਸ ਦੀ ਚਮਕ ਬੇਪਰਵਾਹ ਆਪ ਚਮਕਾਈਆ। ਮੁਹੰਮਦ ਕਹੇ ਮੈਂ ਇਸ ਦੀ ਪੁੱਛਦਾ ਰਿਹਾ ਪੁੱਛਾਂ, ਪਰਵਰਦਿਗਾਰ ਅਗਲੀ ਧਾਰ ਨਾ ਕੋਇ ਜਣਾਈਆ। ਨਾਨਕ ਕਹੇ ਮੈਂ ਇਸਨੂੰ ਵੇਖਿਆ ਬਿਨਾ ਜੁੱਸਾ, ਪੰਜ ਤਤ ਨਜ਼ਰ ਕੋਇ ਨਾ ਆਈਆ। ਗੋਬਿੰਦ ਕਹੇ ਲਾਡ ਕਰੇ ਵਾਂਗ ਪੁੱਤਾਂ, ਪਿਤਾ ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਚਿੱਟਾ ਕਾਗਜ ਕਹੇ ਮੈਂ ਅਸ਼ਟਾਮ, ਇਸ਼ਟ ਸਭ ਦਾ ਵੇਖ ਵਖਾਈਆ। ਮੇਰੇ ਹੱਥ ਜਗਤ ਨਜ਼ਾਮ, ਬੇਨਜ਼ੀਰ ਦਇਆ ਕਮਾਈਆ। ਜਿਸ ਦੇ ਉਤੇ ਮੇਰਾ ਮਹਿਬੂਬ ਮੁਹੱਬਤ ਵਿਚ ਲਿਖੇ ਕਲਾਮ, ਕਲਮਿਆਂ ਨਾਲ ਨਾ ਕੋਇ ਪੜ੍ਹਾਈਆ। ਜਿਸ ਦੇ ਹੁਕਮੇ ਅੰਦਰ ਖੇਲ ਤਮਾਮ, ਤਾਮੀਲ ਸਭ ਦੀ ਆਪ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਰਖਾਈਆ। ਅਸ਼ਟਾਮ ਕਹੇ ਮੈਂ ਕਾਗ਼ਜ਼ ਕੋਰਾ, ਮੇਰੀ ਬਣਤ ਨਾ ਕਿਸੇ ਬਣਾਈਆ। ਮੇਰੇ ਉਤੇ ਪਰਮ ਪੁਰਖ ਆਪਣੇ ਨਾਮ ਦੀ ਲਾਵੇ ਮੋਹਰਾ, ਮਿਹਰ ਨਜ਼ਰ ਇਕ ਉਠਾਈਆ। ਜਿਸ ਦੇ ਅੱਗੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਹੇ ਕੋਇ ਨਾ ਜ਼ੋਰਾ, ਜਾਬਰ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸੋਹਣੇ ਅਸ਼ਟਾਮ, ਕੀ ਤੇਰੀ ਵਡਿਆਈਆ। ਕੀ ਤੇਰੇ
ਉਪਰ ਰੂਪ ਲਿਖਿਆ ਜਾਏ ਬਨਾਮ, ਬਾਲੀ ਬਾਲੇ ਵੰਡ ਵੰਡਾਈਆ। ਕੀ ਤੇਰੇ ਉਤੇ ਅੰਗੂਠਿਆਂ ਨਾਲ ਲਗਾਇਆ ਜਾਏ ਨਿਸ਼ਾਨ, ਕੀ ਅੱਖਰਾਂ ਨਾਲ ਲੇਖ ਬਣਾਈਆ। ਭੇਵ ਖੋਲ੍ਹ ਆਪ ਤਮਾਮ, ਤਾਕਤ ਆਪਣੀ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਮੇਰਾ ਕਾਮ, ਬਿਨ ਕਾਗ਼ਜ਼ਾਂ ਕਾਗ਼ਜ਼ ਰਿਹਾ ਜਣਾਈਆ। ਕਲਜੁਗ ਅੰਤਮ ਖੇਲ ਕਰੇ ਸ੍ਰੀ ਭਗਵਾਨ, ਹਰਿ ਕਰਤਾ ਕਾਰ ਕਮਾਈਆ। ਤਿਸ ਦੇ ਉਤੇ ਬਿਨ ਰਸਨਾ ਜਿਹਵਾ ਬੋਲੇ ਤੁਹਾਡੇ ਲਿਖੇ ਬਿਆਨ, ਤਸਦੀਕ ਲਾਸ਼ਰੀਕ ਆਪ ਕਰਾਈਆ। ਅਗਲਾ ਖੇਲ ਕਰੇ ਮਹਾਨ, ਖ਼ਾਲਕ ਖ਼ਲਕ ਆਪਣੇ ਹੱਥ ਰਖੇ ਵਡਿਆਈਆ। ਕੂੜੀ ਕਿਰਿਆ ਬਦਲ ਦੇਵੇ ਨਜ਼ਾਮ, ਨੌਬਤ ਇਕੋ ਨਾਮ ਵਜਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕਰ ਪਰਵਾਨ, ਪਰਵਾਨਗੀ ਆਪਣੀ ਇਕ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਪ੍ਰਭੂ ਉਠਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਮਿਹਰਵਾਨ ਵੇਸ ਵਟਾਵੇਗਾ। ਦੇਸ ਪਰਦੇਸ ਸਰਬ ਤਜਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਸੀਸ ਨਿਵਾਵੇਗਾ। ਗੁਰ ਅਵਤਾਰ ਕਰ ਆਦੇਸ, ਪੀਰ ਪੈਗ਼ੰਬਰ ਸੱਯਦਾ ਸਹਿਜ ਝੁਕਾਵੇਗਾ। ਆਪ ਵਸੇ ਅਗੰਮੜੇ ਦੇਸ, ਸੰਬਲ ਚਰਨ ਟਿਕਾਵੇਗਾ। ਜੋਤੀ ਜਾਮਾ ਧਰ ਕੇ ਭੇਸ, ਭੇਖਾਧਾਰੀ ਭੇਵ ਅਭੇਦ ਆਪ ਦ੍ਰਿੜਾਵੇਗਾ। ਦੋ ਜਹਾਨਾਂ ਖੇਡੇ ਖੇਡ, ਖੰਡਾ ਖੜਗ ਨਾਮ ਚਮਕਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੇ ਦਿਤੇ ਭੇਜ, ਭਜਨ ਬੰਦਗੀ ਸੋ ਆਪਣਾ ਨਾਮ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਹੇਤ, ਹਿਤਕਾਰੀ ਬਣ ਕੇ ਮੇਲ ਮਿਲਾਵੇਗਾ। ਕਾਗ਼ਜ਼ ਕਹੇ ਬੇਸ਼ਕ ਮੇਰੀ ਨਹੀਂ ਕੋਈ ਕੀਮਤ, ਜਗਤ ਨਾ ਕੋਇ ਵਡਿਆਈਆ। ਮੇਰਾ ਮੌਕਾ ਜਿਨ੍ਹਾਂ ਭਗਤਾਂ ਮਿਲਿਆ ਉਹ ਸਮਝਣ ਗ਼ਨੀਮਤ, ਗਹਿਰ ਗੰਭੀਰ ਗਵਰ ਦਏ ਵਡਿਆਈਆ। ਪ੍ਰੇਮ ਪਿਆਰ ਕੀ ਜਾਣੇ ਸਾਗਰ ਜਲ ਜਲ ਮੀਨਤ, ਹਰਿਜਨ ਹਰਿ ਹਰਿ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਾਗ਼ਜ਼ ਕਹੇ ਮੈਂ ਦੱਸਾਂ ਕਵਾਇਦ, ਕਾਇਦਾ ਇਕ ਸਮਝਾਇੰਦਾ। ਮੇਰਾ ਗੋਬਿੰਦ ਨਾਲ ਐਹਿਦ, ਐਹਿਦਨਾਮਾ ਲਿਆ ਲਿਖਾਈਆ। ਪਤਾ ਕਿਸੇ ਨੂੰ ਅਜੇ ਨਹੀਂ ਲੱਗਾ ਸ਼ਾਇਦ, ਸ਼ਾਹ ਸੁਲਤਾਨ ਸਮਝ ਕਿਸੇ ਨਾ ਆਈਆ। ਰਸਨਾ ਜਿਹਵਾ ਕਰ ਕੇ ਸਮਝਾਵੇ ਨਾ ਕੋਇ ਵਾਅਜ਼, ਨਗ਼ਮਿਆਂ ਵਿਚ ਕੋਇ ਨਾ ਗਾਈਆ। ਮੇਰਾ ਜਾਣੇ ਨਾ ਕੋਇ ਫ਼ਰਾਇਜ਼, ਫ਼ਰਾਰ ਹੋ ਕੇ ਸਭ ਤੋਂ ਮੁਖ ਛੁਪਾਈਆ। ਕਲਜੁਗ ਅੰਤਮ ਜਨ ਭਗਤਾਂ ਕਰਾਂ ਅਜ਼ਮਾਇਸ਼, ਧੁਰ ਦੇ ਨਾਵੇਂ ਵਿਚੋਂ ਨਾਵੇਂ ਜਗਤ ਪਰਗਟਾਈਆ। ਮੇਰਾ ਤੂਲ ਅਰਜ਼ ਕਰੇ ਨਾ ਕੋਇ ਪੈਮਾਇਸ਼, ਪੈਮਾਨਿਆਂ ਵਿਚ ਨਾਪ ਨਾ ਕੋਇ ਜਣਾਈਆ। ਪ੍ਰਭ ਚਰਨ ਦਵਾਰ ਮੇਰੀ ਰਹਾਇਸ਼, ਆਰਾਮਗਾਹ ਇਕ ਸਮਝਾਈਆ। ਆਦਿ ਜੁਗਾਦਿ ਜੁਗ ਚੌਕੜੀ ਇਕੋ ਮਾਣਾ ਸੱਚਾ ਐਸ਼, ਆਸ਼ਕ ਮਾਸ਼ੂਕ ਸਮਝ ਕਿਸੇ ਨਾ ਪਾਈਆ। ਮੇਰੇ ਉਤੇ ਲੇਖ ਲਿਖਣ ਵਾਲਾ ਕਦੀ ਨਾ ਆਵੇ ਵਿਚ ਤੈਸ਼, ਗ਼ੁੱਸਾ ਗ਼ਮ ਨਾ ਕੋਇ ਜਣਾਈਆ। ਜਦ ਵੇਖਾਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰੇ ਹਦਾਇਤ, ਹਜ਼ਰਤ ਸਰਬ ਨੂੰ ਸਚ ਸਮਝਾਈਆ। ਮਿਹਰਵਾਨ ਹੋ ਕੇ ਆਪਣਾ ਨਾਮ ਕਰੇ ਅਨਾਇਤ, ਵਸਤ ਅਮੋਲਕ ਝੋਲੀ ਪਾਈਆ। ਜਨ ਭਗਤਾਂ ਖ਼ਾਤਰ ਮੈਨੂੰ ਰੱਖਿਆ ਕਰ ਕਫ਼ਾਇਤ, ਆਪਣੇ ਚਰਨਾਂ ਹੇਠ ਦਬਾਈਆ। ਮੈਂ ਅੰਤਮ ਕਰਨੀ
ਉਨ੍ਹਾਂ ਹਮਾਇਤ, ਜੋ ਹਉਮੇ ਰੋਗ ਗਏ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਕਾਗ਼ਜ਼ ਕਹੇ, ਮੈਂ ਆਪਣਾ ਲੇਖ ਦ੍ਰਿੜਾਵਾਂਗਾ। ਜਿਸ ਨੂੰ ਦੋ ਜਹਾਨ ਕਰਨ ਆਦੇਸ, ਤਿਸ ਦਾ ਅਦਲ ਇਕ ਸਮਝਾਵਾਂਗਾ। ਜਿਸ ਨੂੰ ਮੰਨਦੇ ਸਤਿ ਨਰੇਸ਼, ਤਿਸ ਦਾ ਨਾਮ ਇਕ ਪਰਗਟਾਵਾਂਗਾ। ਜਿਸ ਨੂੰ ਕਹਿੰਦੇ ਰਹੇ ਹਮੇਸ਼, ਉਸ ਦਾ ਭੇਵ ਅਭੇਦ ਖੁਲ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ। ਕਾਗ਼ਜ਼ ਕਹੇ, ਮੈਂ ਸੇਵ ਕਮਾਉਣੀ ਏ। ਖੇਲ ਦੱਸਾਂ ਅਲਖ ਅਭੇਵ, ਜਿਸ ਲੀਲਾ ਅਚਰਜ ਆਪ ਵਖਾਉਣੀ ਏ। ਜਿਸ ਨੂੰ ਲੱਭਦੇ ਦੇਵੀ ਦੇਵ, ਤਿਸ ਨਿਰਗੁਣ ਜੋਤ ਰੁਸ਼ਨਾਉਣੀ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਸਤਿ ਦ੍ਰਿੜਾਉਂਣੀ ਏ। ਕਾਗ਼ਜ਼ ਕਹੇ ਮੈਂ ਕਾਰ ਕਮਾਵਾਂਗਾ। ਪਿਛਲਾ ਲੇਖਾ ਸਰਬ ਦ੍ਰਿੜਾਵਾਂਗਾ। ਗੁਰ ਅਵਤਾਰਾਂ ਨਾਲ ਰਲਾਵਾਂਗਾ। ਪੀਰ ਪੈਗ਼ੰਬਰਾਂ ਫੜ ਉਠਾਵਾਂਗਾ। ਜਨ ਭਗਤਾਂ ਅੱਖ ਖੁਲ੍ਹਾਵਾਂਗਾ। ਕੀਤਾ ਕੌਲ ਇਕਰਾਰ, ਇਕਰਾਰਨਾਮੇ ਉਤੋਂ ਦਰਸਾਵਾਂਗਾ। ਜਿਸ ਨੂੰ ਛਾਪ ਸਕੇ ਨਾ ਕੋਇ ਇਸ਼ਤਿਹਾਰ, ਸ਼ਕਲ ਅੱਖ਼ਰਾਂ ਵਿਚ ਨਾ ਕੋਇ ਬਣਾਵਾਂਗਾ। ਜਿਸ ਦਾ ਖੇਲ ਚਲੇ ਜੁਗ ਚਾਰ, ਹੁਕਮ ਚੌਕੜੀ ਇਕ ਵਰਤਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਘਰ ਪੜਦਾ ਇਕ ਖੁਲ੍ਹਾਵਾਂਗਾ। ਘਰ ਪੜਦਾ ਇਕੋ ਖੁਲ੍ਹੇਗਾ। ਜਨ ਭਗਤ ਸਾਚੇ ਤੋਲ ਤੁਲੇਗਾ। ਧੁਰ ਦਾ ਕਾਗ਼ਜ਼ ਲੋਕਮਾਤ ਕਦੇ ਨਾ ਰੁਲੇਗਾ। ਸਤਿਜੁਗ ਦੱਸੇ ਸਾਚੀ ਧਾਰ, ਸਚ ਫੁਲਵਾੜੀ ਵਿਚ ਫੁਲੇਗਾ। ਜਿਸ ਦਾ ਲੇਖਾ ਸਕੇ ਨਾ ਕੋਇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਸਵਾਮੀ ਤੁਠੇਗਾ। ਕਾਗ਼ਜ਼ ਕਹੇ ਮੈਂ ਦੱਸਾਂ ਚੰਗਾ, ਚੰਗੀ ਤਰ੍ਹਾਂ ਸਮਝਾਈਆ। ਮੇਰਾ ਲਿਖਿਆ ਕਦੇ ਨਾ ਹੋਵੇ ਮੰਦਾ, ਮਾਹਬਦੌਲਤ ਮੇਰੀ ਸੇਵਾ ਲਾਈਆ। ਮੇਰਾ ਲੇਖਾ ਮਨ ਮਤ ਬੁੱਧ ਸਮਝ ਸਕੇ ਨਾ ਬੰਦਾ, ਬੰਦਸ਼ ਵਿਚ ਫੈਸਲਾ ਨਾ ਕੋਇ ਸੁਣਾਈਆ। ਵੇਖ ਸਕੇ ਨਾ ਨੇਤਰਹੀਣ ਜੀਵ ਅੰਧਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰਾ ਧੁਰ ਦਾ ਸੰਗ ਨਿਭਾਈਆ। ਕਾਗ਼ਜ਼ ਕਹੇ ਮੈਂ ਭਗਤਨ ਮੀਤਾ, ਮਿਤਰ ਪਿਆਰਾ ਨਜ਼ਰੀ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਆਪਣੇ ਉਤੇ ਰੱਖੀ ਅਠਾਰਾਂ ਧਿਆਏ ਗੀਤਾ, ਅੰਜੀਲ ਕੁਰਾਨ ਸੀਨੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਰਚਨਾ ਆਪ ਜਣਾਈਆ। ਧੁਰ ਦੀ ਰਚਨਾ ਆਪ ਬਣਾਉਂਣੀ ਏ। ਸਾਚੀ ਸਨਦ ਬਿਨ ਅੱਖਰਾਂ ਲਿਖ ਕੇ, ਧੁਰ ਦਰਗਾਹ ਆਪ ਟਿਕਾਉਂਣੀ ਏ। ਜੋ ਭਗਤ ਪ੍ਰੇਮ ਪਿਆਰੇ ਹਿਤ ਦੇ, ਤਿਨ੍ਹਾਂ ਹੱਥਕੜੀ ਦੋ ਜਹਾਨ ਆਪ ਤੁੜਾਉਂਣੀ ਏ। ਪਹਿਲੀ ਅੱਸੂ ਸ਼ਬਦ ਸੁਤ ਹੁਕਮ ਸੁਣਾਉਣੇ ਅਗੰਮੀ ਪਿਤ ਦੇ, ਪਾਤਰ ਪਾਤੀ ਵੰਡ ਨਾ ਕੋਇ ਵੰਡਾਉਂਣੀ ਏ। ਜੋ ਗੁਰਮੁਖ ਗੁਰਸਿਖ ਸੰਤ ਸੁਹੇਲੇ ਜੁਗ ਜੁਗ ਸਾਚੀ ਸਿਖਿਆ ਰਹੇ ਸਿਖਦੇ, ਤਿਨ੍ਹਾਂ ਸਿੱਖਾਂ ਚੋਟੀ ਚੜ੍ਹ ਕੇ ਆਪਣੀ ਜੋਤ ਜਗਾਉਂਣੀ ਏ। ਜਿਹੜੇ ਮਹੱਲ ਅਟਲ ਮੰਦਰ ਅੰਦਰ ਨਹੀਂ ਦਿਸਦੇ, ਤਿਨ੍ਹਾਂ ਨਜ਼ਰ ਕਰ ਫ਼ਜ਼ਲ ਅੱਖ ਨਾਲ ਅੱਖ ਮਿਲਾਉਂਣੀ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨਾਲ ਜ਼ੋਰ ਹਿਕ ਦੇ, ਹਿਕਮਤ ਆਪਣੀ ਨਾ ਕਿਸੇ ਸਮਝਾਉਂਣੀ ਏ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ
ਗਏ ਲਿਖਦੇ, ਲਿਖ ਲਿਖ ਲੇਖ ਰੇਖ ਵੰਡ ਨਾ ਕਿਸੇ ਵੰਡਾਉਂਣੀ ਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਆਪ ਅਨਡਿਠ ਦੇ, ਅਨਡਿਠੜੀ ਕਾਰ ਜਨ ਭਗਤ ਵਿਹਾਰ ਆਪ ਕਰਾਉਣਾ ਏ।
੨੦ ਭਾਦਰੋਂ ੨੦੨੧ ਬਿਕ੍ਰਮੀ ਭਾਗ ਸਿੰਘ ਦੇ ਗ੍ਰਹਿ ਪਿੰਡ ਮਹਾਵਾ
ਗੁਰ ਅਵਤਾਰ ਕਰਨ ਪਰਨਾਮ, ਸਚਖੰਡ ਦਵਾਰੇ ਸੀਸ ਝੁਕਾਈਆ। ਪੀਰ ਪੈਗ਼ੰਬਰ ਕਰਨ ਸਲਾਮ, ਪਰਵਰਦਿਗਾਰ ਤੇਰੀ ਸ਼ਰਨਾਈਆ। ਜੁਗ ਚੌਕੜੀ ਵੇਖਿਆ ਜਗਤ ਜਹਾਨ, ਲੋਕਮਾਤ ਧਿਆਨ ਲਗਾਈਆ। ਬ੍ਰਹਿਮੰਡ ਖੰਡ ਤੇਰਾ ਝੁੱਲਦਾ ਦਿਸਿਆ ਨਿਸ਼ਾਨ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਸਦੀ ਵੀਹਵੀਂ ਨੌ ਖੰਡ ਪ੍ਰਿਥਮੀ ਸੱਤ ਦੀਪ ਮਨ ਵਾਸਨਾ ਹੋਇਆ ਹਰਾਮ, ਹਿਰਦੇ ਹਰਿ ਕਾ ਨਾਮ ਨਾ ਕੋਇ ਸਮਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਆ ਫਿਰੇ ਸ਼ੈਤਾਨ, ਸ਼ਰਅ ਘਰ ਘਰ ਕਰੇ ਲੜਾਈਆ। ਦੀਨ ਮਜ਼੍ਹਬ ਕਿਸੇ ਘਰ ਨਾ ਆਏ ਸਚ ਪੈਗ਼ਾਮ, ਨੌਬਤ ਨਾਮ ਨਾ ਕੋਇ ਵਜਾਈਆ। ਮਾਇਆ ਮਮਤਾ ਤ੍ਰਿਸਨਾ ਹੋਏ ਗ਼ੁਲਾਮ, ਗ਼ੁਰਬਤ ਸਕੇ ਨਾ ਕੋਇ ਮਿਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਦੀ ਸਦੀਵੀ ਜੋ ਦੇਂਦੇ ਰਹੇ ਪੈਗ਼ਾਮ, ਧੁਰ ਸੰਦੇਸਾ ਨਾਮ ਸੁਣਾਈਆ। ਅੰਤਰ ਆਤਮ ਸਕੇ ਨਾ ਕੋਇ ਪਹਿਚਾਨ, ਬੇਪਹਿਚਾਨ ਹੋ ਕੇ ਆਪਣੀ ਕਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਠਾਂਡੇ ਰਿਹਾ ਸੁਣਾਈਆ। ਗੁਰ ਅਵਤਾਰ ਕਰਨ ਪੁਕਾਰ, ਕੂਕ ਕੂਕ ਸੁਣਾਈਆ। ਪੀਰ ਪੈਗ਼ੰਬਰ ਉਚੀ ਕੂਕਣ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਸਦੀ ਚੌਧਵੀਂ ਹੋਏ ਖੁਆਰ, ਖ਼ਾਲਕ ਖ਼ਲਕ ਮਖ਼ਲੂਕ ਤੇਰੀ ਸਾਰ ਕਿਸੇ ਨਾ ਪਾਈਆ। ਸਾਚਾ ਦਿਸੇ ਨਾ ਕੋਈ ਯਾਰ, ਪ੍ਰੀਤੀ ਹੱਕ ਨਾ ਕੋਇ ਨਿਭਾਈਆ। ਚੌਦਾਂ ਲੋਕ ਦਿਸੇ ਖੁਆਰ, ਚੌਦਾਂ ਤਬਕ ਧੀਰਜ ਧੀਰ ਨਾ ਕੋਇ ਧਰਾਈਆ। ਚੌਦਾਂ ਵਿਦਿਆ ਸਮਝ ਸਕੇ ਨਾ ਕੋਇ ਸੰਸਾਰ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਤੋਬਾ ਤੋਬਾ ਇਸਤਿਗਫ਼ਾਰ, ਗ਼ਾਫ਼ਲ ਵੇਖੀ ਮਾਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਪਤਿਪਰਮੇਸ਼ਵਰ ਪਰਵਰਦਿਗਾਰ ਸ਼ਾਹ ਪਾਤਸ਼ਾਹ ਤੇਰੀ ਓਟ ਤਕਾਈਆ। ਗੁਰ ਅਵਤਾਰ ਕਰਨ ਆਸ, ਆਸਾ ਤੇਰੇ ਵਿਚੋਂ ਪਰਗਟਾਈਆ। ਪੀਰ ਪੈਗ਼ੰਬਰ ਰੱਖਣ ਖ਼ਾਹਿਸ਼, ਜੀਵ ਜੰਤ ਤੇਰੇ ਤੇਰੇ ਵਿਚ ਸਮਾਈਆ। ਕਲਜੁਗ ਅੰਤਮ ਹੋਏ ਸਾਰੇ ਉਦਾਸ, ਘਰ ਘਰ ਹੈਰਾਨੀ ਇਕੋ ਛਾਈਆ। ਮਿਲਿਆ ਮੇਲ ਤੇਰਾ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੋਜਾਈਆ। ਸਚ ਜੋਤ ਨਿਰਮਲ ਦਿਸੇ ਨਾ ਕੋਇ ਪਰਕਾਸ਼, ਅੰਧ ਅਗਿਆਨ ਨਾ ਕੋਇ ਰੁਸ਼ਨਾਈਆ। ਰਸਨਾ ਜਿਹਵਾ ਸ਼ਬਦ ਨਾ ਕੋਈ ਸਵਾਸ ਸਵਾਸ, ਪੌਣ ਪਵਣਾਂ ਰਾਗ ਨਾ ਕੋਇ ਅਲਾਈਆ। ਸਾਚੀ ਧੁਨ ਨਾ ਕੋਈ ਨਾਦ, ਅਗੰਮ ਅਥਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਕਰਨ ਝੋਲੀ, ਦਰ ਠਾਂਡੇ ਸੀਸ ਨਿਵਾਈਆ। ਪੀਰ ਪੈਗ਼ੰਬਰ ਬੋਲਣ ਹੌਲੀ ਹੌਲੀ, ਆਹਿਸਤਾ ਆਹਿਸਤਾ ਰਹੇ ਜਣਾਈਆ। ਪਰਵਰਦਿਗਾਰ ਨੂਰ ਖ਼ੁਦਾ ਪਾਰਬ੍ਰਹਮ ਪਤਿਪਰਮੇਸ਼ਵਰ ਸਾਚਾ ਤੋਲ ਇਕੋ ਤੋਲੀ, ਤੋਲਣਹਾਰਾ ਬੇਪਰਵਾਹੀਆ। ਲੱਖ
ਚੁਰਾਸੀ ਜੀਵ ਜੰਤ ਕਾਇਆ ਚੜ੍ਹਿਆ ਰੰਗ ਕਿਸੇ ਨਾ ਚੋਲੀ, ਰੰਗਤ ਰੰਗ ਸਕੇ ਨਾ ਕੋਇ ਰੰਗਾਈਆ। ਮਨ ਵਾਸਨਾ ਸ੍ਰਿਸ਼ਟ ਸਬਾਈ ਹੋਈ ਗੋਲੀ, ਘਰ ਘਰ ਸੇਵ ਕਮਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਮਝੇ ਕੋਇ ਨਾ ਬੋਲੀ, ਅਨਬੋਲਤ ਤੇਰਾ ਰਾਗ ਰਾਗ ਰਾਗਨੀ ਸਿਫ਼ਤ ਨਾ ਕੋਇ ਸਾਲਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਜੋ ਕੀਤਾ ਇਕਰਾਰ ਕੌਲ ਉਪਰ ਧਵਲੀ, ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਕਹਿਣ ਪ੍ਰਭ ਤੇਰੀ ਪ੍ਰੀਤ, ਪੁਰਖ ਅਕਾਲ ਸੱਚੀ ਸਰਨਾਈਆ। ਪੀਰ ਪੈਗ਼ੰਬਰ ਕਹਿਣ ਅਨਲੇਕ ਕਮਚਖੇਲ, ਖ਼ਾਲਕ ਖ਼ਲਕ ਵਡ ਵੱਡੇ ਤੇਰੀ ਬੇਪਰਵਾਹੀਆ। ਨਿਰਗੁਣ ਹੋ ਕੇ ਸਰਗੁਣ ਮੇਲ, ਮੇਲ ਮਿਲਾਵਾ ਥਾਉਂ ਥਾਈਂਆ। ਏਥੇ ਓਥੇ ਦੋ ਜਹਾਨਾਂ ਬਣ ਸੱਜਣ ਸੁਹੇਲ, ਸਗਲਾ ਸਾਥੀ ਧੁਰ ਦਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਚੁਕਾਉਣਾ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਨੈਣ ਪੇਖਾ, ਕਲਜੁਗ ਅੰਤਮ ਧਿਆਨ ਲਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਦੇਂਦੇ ਗਏ ਸੰਦੇਸਾ, ਖਾਣੀ ਬਾਣੀ ਧੁਰ ਦਾ ਹੁਕਮ ਜਣਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਵਟਾਵਣਹਾਰਾ ਵੇਸਾ, ਵੇਸ ਅਵੱਲਾ ਰੂਪ ਵਟਾਈਆ। ਸ਼ਾਹ ਪਾਤਸ਼ਾਹ ਰਾਜ ਰਾਜਾਨ ਨਰ ਨਰੇਸ਼ਾ, ਨਿਰਵੈਰ ਨਿਰਾਕਾਰ ਇਕ ਅਖਵਾਈਆ। ਭਗਤ ਵਛਲ ਸੰਤ ਉਧਾਰਨ ਜਿਸ ਦਾ ਪੇਸ਼ਾ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਨੂੰ ਝੁਕਦੇ ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਮਹੇਸ਼ਾ, ਕਰੋੜ ਤੇਤੀਸਾ ਧੂੜੀ ਟਿੱਕਾ ਮਸਤਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਗਾਵਣ ਅਲਖ, ਉਚੀ ਕੂਕ ਕੂਕ ਨਾਅਰਾ ਜਗਤ ਅਲਾਈਆ । ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਹੋ ਪ੍ਰਤਖ, ਪਾਰਬ੍ਰਹਮ ਆਪਣਾ ਵੇਸ ਵਟਾਈਆ। ਜੁਗ ਚੌਕੜੀ ਪੂਰਾ ਕਰ ਹੱਕ, ਹਕੀਕਤ ਧੁਰ ਦੀ ਦਏ ਸਮਝਾਈਆ। ਮੁਰੀਦ ਮੁਰਸ਼ਦ ਖੋਲ੍ਹ ਆਪਣੀ ਅੱਖ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਮਾਇਆ ਮਮਤਾ ਕਰ ਭੱਠ, ਜੋਤੀ ਅਗਨੀ ਲੰਬੂ ਲਾਈਆ। ਚਾਰ ਵੇਦਾਂ ਅਠਾਰਾਂ ਪੁਰਾਨਾਂ ਧੁਰ ਦਾ ਮਾਰਗ ਦੱਸ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰ ਪੜ੍ਹਾਈਆ। ਪਰਵਰਦਿਗਾਰ ਪੁਰਖ ਸਮਰਥ, ਦੀਨ ਦਿਆਲ ਤੇਰੇ ਹੱਥ ਵਡਿਆਈਆ। ਬੋਧ ਅਗਾਧ ਸ਼ਬਦ ਨਾਦ ਮਹਿਮਾ ਤੇਰੀ ਅਕਥ, ਸ਼ਾਸਤਰ ਸਿਮਰਤ ਵੇਦ ਪੁਰਾਨ ਆਦਿ ਜੁਗਾਦਿ ਜੁਗ ਚੌਕੜੀ ਰਹੇ ਜਸ ਗਾਈਆ। ਜਨ ਭਗਤਾਂ ਰੱਖ ਦੇ ਕਰ ਹੱਥ, ਸਿਰ ਓਢਨ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਦਵਾਰ ਸਤਿ ਸਰਨਾਈ ਰਹੇ ਢੱਠ, ਸੀਸ ਜਗਦੀਸ ਇਕ ਝੁਕਾਈਆ। ਨਾਤਾ ਤੁੱਟਾ ਤਤ ਅੱਠ, ਸਰਗੁਣ ਰੂਪ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸ਼ਹਿਨਸ਼ਾਹ ਤੇਰੇ ਹੱਥ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਕਲਜੁਗ ਕੂੜੀ ਕਿਰਿਆ ਸ੍ਰਿਸ਼ਟ ਸਬਾਈ ਕੀਤਾ ਨੰਗ, ਸਤਿਗੁਰ ਸ਼ਬਦ ਪੜਦਾ ਨਜ਼ਰ ਕਿਸੇ ਨਾ ਆਈਆ। ਮਨ ਵਾਸਨਾ ਕੂੜੀ ਕਿਰਿਆ ਨੱਚੇ ਵਾਂਗ ਮਲੰਗ, ਫਿਰ ਫਿਰ ਡੋਰੂ ਡੰਕਾ ਰਹੀ ਵਜਾਈਆ। ਸੁਤ ਸ਼ਬਦ ਮਿਲ ਕੇ ਕਿਸੇ ਨਾ ਆਇਆ ਅਨੰਦ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਨਿਝਰ ਝਿਰਨਾ ਅੰਮ੍ਰਿਤ ਜਾਏ ਨਾ ਕੋਈ ਸਿੰਜ,
ਅਗਨੀ ਅੱਗ ਨਾ ਕੋਇ ਬੁਝਾਈਆ। ਜਨਮ ਜਨਮ ਦੀ ਟੁੱਟੀ ਦੇਵੇ ਨਾ ਕੋਈ ਗੰਢ, ਗੰਢਣਹਾਰ ਗੋਪਾਲ ਸਵਾਮੀ ਤੇਰੀ ਇਕ ਸਰਨਾਈਆ। ਧੁਰ ਦਾ ਢੋਲਾ ਸੋਹਲਾ ਸੁਣਿਉ ਇਕੋ ਛੰਦ, ਸ਼ਰਅ ਸ਼ਰੀਅਤ ਬੰਧਨ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਤੇਰਾ ਸੱਚਾ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਅਰਦਾਸ, ਨਮੋ ਨਮੋ ਸੀਸ ਝੁਕਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼, ਸ੍ਰੀ ਭਗਵਾਨ ਤੇਰੀ ਓਟ ਤਕਾਈਆ। ਸੋ ਪੁਰਖ ਨਿਰੰਜਣ ਦੋ ਜਹਾਨ ਬ੍ਰਹਿਮੰਡ ਖੰਡ ਤੇਰੀ ਸ਼ਬਦੀ ਵੇਖੀ ਰਾਸ, ਬਿਨ ਗੋਪੀ ਕਾਹਨ ਰਾਸ ਰਚਾਈਆ। ਜਨ ਭਗਤਾਂ ਸਾਚੇ ਸੰਤਾਂ ਨਿਰਮਲ ਜੋਤ ਕਰ ਪਰਕਾਸ਼, ਦੀਵਾ ਬਾਤੀ ਕਮਲਾਪਾਤੀ ਇਕੋ ਇਕ ਟਿਕਾਈਆ। ਕਲਜੁਗ ਮੁੱਕੇ ਅੰਧੇਰੀ ਰਾਤ, ਸਤਿਜੁਗ ਸੱਚਾ ਚੰਦ ਕਰੇ ਰੁਸ਼ਨਾਈਆ। ਲੱਖ ਚੁਰਾਸੀ ਜੀਵ ਜੰਤ ਤੇਰੇ ਨਾਮ ਦੀ ਗਾਵਣ ਗਾਥ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਪਰਮਾਤਮ ਆਤਮ ਆਤਮ ਪਰਮਾਤਮ ।