ਪੁਸਤਕਾਲਾਭਾਗ ੧੭

੨੦ ਭਾਦਰੋਂ ੨੦੨੧ ਬਿਕ੍ਰਮੀ ਸੁਰਜਨ ਸਿੰਘ ਦੇ ਘਰ ਪਿੰਡ ਭਰੋਭਾਲ

ਸਚਖੰਡ ਦਵਾਰੇ ਅਬਿਨਾਸ਼ੀ ਅਚੁਤ, ਸੋ ਪੁਰਖ ਨਿਰੰਜਣ ਸਾਹਿਬ ਸੁਲਤਾਨ ਸੋਭਾ ਪਾਈਆ। ਚਰਨ ਕਵਲ ਸੁਤ ਦੁਲਾਰ ਸ਼ਬਦੀ ਸੁਤ, ਦਰ ਠਾਂਡੇ ਸੀਸ ਝੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਵੇਖੀ ਰੁਤ, ਬ੍ਰਹਿਮੰਡ ਖੰਡ ਧਿਆਨ ਲਗਾਈਆ। ਚਾਰ ਕੁੰਟ ਦਹਿ ਦਿਸ਼ਾ ਸਚ ਵਸਤ ਕਿਸੇ ਕੋਲ ਨਾ ਕੁਛ, ਲੱਖ ਚੁਰਾਸੀ ਭਾਂਡੇ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੈਂਡਾ ਰਿਹਾ ਮੁੱਕ, ਪਾਂਧੀ ਮੰਜ਼ਲ ਚੜ੍ਹ ਕੇ ਬੈਠੇ ਡੇਰਾ ਲਾਈਆ। ਆਤਮ ਪਰਮਾਤਮ ਤੇਰਾ ਬੂਟਾ ਰਿਹਾ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਨਿਰਗੁਣ ਨਿਰਵੈਰ ਨਿਰੰਕਾਰ ਕਵਣ ਦਵਾਰੇ ਬੈਠੋਂ ਲੁਕ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਹਨੇਰਾ ਘੁੱਪ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਦਿਸਣ ਨਾ ਇਕ ਮੁੱਠ, ਆਤਮ ਪਰਮਾਤਮ ਨਾਤਾ ਨਾ ਕੋਇ ਜੁੜਾਈਆ। ਪੰਚ ਵਿਕਾਰ ਗ੍ਰਹਿ ਗ੍ਰਹਿ ਘਰ ਘਰ ਜੀਵਾਂ ਜੰਤਾਂ ਰਿਹਾ ਕੁੱਟ, ਸਾਧ ਸੰਤ ਦੇਣ ਦੁਹਾਈਆ। ਕਲਜੁਗ ਕੂੜੀ ਕਿਰਿਆ ਦਰ ਦਰ ਪਾਈ ਲੁੱਟ, ਧੀਰਜ ਧਰਮ ਸਤਿ ਸੰਗ ਨਾ ਕੋਇ ਰਖਾਈਆ । ਮਨ ਮਮਤਾ ਵੇਖੀ ਫੁੱਟ, ਸਾਚਾ ਰੰਗ ਨਾ ਕੋਇ ਰੰਗਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਕਿਉਂ ਬੈਠੋਂ ਚੁੱਪ, ਬੇਜ਼ਬਾਨ ਬਿਨ ਰਸਨਾ ਆਪਣਾ ਹੁਕਮ ਨਾ ਕੋਇ ਸੁਣਾਈਆ। ਸਾਧ ਸੰਤ ਭਗਤ ਭਗਵੰਤ ਤੈਨੂੰ ਰਹੇ ਝੁਕ, ਦੋਏ ਜੋੜ ਸੀਸ ਨਿਵਾਈਆ। ਠਾਕਰ ਸਵਾਮੀ ਹੋ ਕੇ ਗਹਿਰ ਗੰਭੀਰ ਤੁਠ, ਬੇਅੰਤ ਬੇਪਰਵਾਹ ਆਪਣੀ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਮਿਹਰਵਾਨ ਪ੍ਰਭ ਧੁਰ ਦੇ ਠਾਕਰ, ਸੋ ਪੁਰਖ ਨਿਰੰਜਣ ਤੇਰੀ ਸਤਿ ਸਰਨਾਈਆ। ਕਲਜੁਗ ਭਵਰੀ ਵੇਖ ਡੂੰਘਾ ਸਾਗਰ, ਗਹਿਰ ਗੰਭੀਰ ਗਵਰ ਆਪਣਾ ਫੇਰਾ ਪਾਈਆ। ਸਾਚਾ ਅੰਮ੍ਰਿਤ ਸਾਢੇ ਤਿੰਨ ਹੱਥ ਦਿਸੇ ਕਿਸੇ ਨਾ ਗਾਗਰ, ਸੱਤ ਸਰੋਵਰ ਬੈਠੇ ਮੁਖ ਭਵਾਈਆ। ਨਿਜ

ਨੇਤਰ ਨਜ਼ਰ ਨਾ ਆਏ ਕਰੀਮ ਕਰਤਾ ਕਾਦਰ, ਪਰਵਰਦਿਗਾਰ ਜਲਵਾ ਦਿਸੇ ਨਾ ਨੂਰ ਇਲਾਹੀਆ। ਸਾਧ ਸੰਤ ਸੂਰਬੀਰ ਬਣੇ ਨਾ ਕੋਇ ਬਹਾਦਰ, ਕਾਮ ਕਰੋਧ ਲੋਭ ਮੋਹ ਹੰਕਾਰ ਮਨ ਵਾਸਨਾ ਦਏ ਮਿਟਾਈਆ। ਬਿਨ ਤੇਰੇ ਨਿਰਮਲ ਕਰਮ ਕਰੇ ਨਾ ਕੋਇ ਉਜਾਗਰ, ਦੁਰਮਤ ਮੈਲ ਧਵਾਈਆ। ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਨਾਮ ਦੇ ਬਣ ਸੌਦਾਗਰ, ਵਸਤ ਅਮੋਲਕ ਚੌਦਾਂ ਲੋਕ ਚੌਦਾਂ ਤਬਕ ਗਏ ਵਰਤਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਕੋਈ ਨਾ ਦੇਵੇ ਆਦਰ, ਆਦਰਸ਼ ਅਗੰਮਾ ਸਚ ਇਸ਼ਟ ਨਾ ਕੋਇ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰਾ ਨਾਮ ਦਾਨ ਪੜ੍ਹਨ ਉਪਰ ਕਾਗ਼ਜ਼, ਅੰਤਰ ਆਤਮ ਧਿਆਨ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਉਠਾ ਪ੍ਰਭ ਅਬਿਨਾਸ਼, ਪੁਰਖ ਅਬਿਨਾਸ਼ੀ ਤੇਰੀ ਇਕ ਸਰਨਾਈਆ। ਸਚਖੰਡ ਦਵਾਰੇ ਤੇਰਾ ਨਿਵਾਸ, ਭੂਮਿਕਾ ਨਜ਼ਰ ਕਿਸੇ ਨਾ ਆਈਆ। ਨਿਰਗੁਣ ਨੂਰ ਜੋਤ ਪ੍ਰਕਾਸ਼, ਦੀਵਾ ਬਾਤੀ ਸੰਗ ਨਾ ਕੋਇ ਰਖਾਈਆ। ਮੁਕਾਮੇ ਹੱਕ ਪਾਕੀ ਪਾਕ, ਲਾਸ਼ਰੀਕ ਨੂਰ ਖ਼ੁਦਾਈਆ। ਜੁਗ ਚੌਕੜੀ ਪਿਛੋਂ ਤੇਰੇ ਮਿਲਣ ਦਾ ਹੋਵੇ ਇਤਫ਼ਾਕ, ਨਿਰਗੁਣ ਸਰਗੁਣ ਮੇਲੇਂ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਕਹਿਕੇ ਗਏ ਭਵਿਖਤ ਵਾਕ, ਵਾਕਿਆ ਤੇਰਾ ਜਗਤ ਸੁਣਾਈਆ । ਸੋ ਸਾਹਿਬ ਸੁਲਤਾਨ ਖੋਲ੍ਹ ਅਗੰਮੀ ਤਾਕ, ਪੜਦਾ ਓਹਲਾ ਦਏ ਉਠਾਈਆ। ਭੇਵ ਖੁਲ੍ਹਾ ਲੋਕਮਾਤ, ਭਾਵੀ ਭਉ ਨਾ ਕੋਇ ਰਖਾਈਆ। ਵਸਤ ਅਮੋਲਕ ਦੇ ਦਾਤ, ਧੁਰ ਭੰਡਾਰਾ ਨਾਮ ਵਰਤਾਈਆ। ਲੱਖ ਚੁਰਾਸੀ ਦਸ ਆਪਣੀ ਜ਼ਾਤ, ਜ਼ਾਤ ਪਾਤ ਵਰਨ ਬਰਨ ਪੰਧ ਮੁਕਾਈਆ। ਕਰ ਪਰਕਾਸ਼ ਤਨ ਮਾਟੀ ਖ਼ਾਕ, ਪੰਜ ਤਤ ਵੱਜੇ ਇਕ ਵਧਾਈਆ। ਜ਼ਾਹਰ ਬਾਤਨ ਤੇਰੀ ਇਕੋ ਬਾਤ, ਬੈਤੁਲ ਆਪਣਾ ਧਾਮ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ ਹੋ ਸਹਾ ਸਦਾ ਨਿਤ, ਸਹਾਇਕ ਇਕੋ ਨਜ਼ਰੀ ਆਇੰਦਾ। ਕੋਈ ਨਾ ਜਾਣੇ ਤੇਰੀ ਵਾਰ ਥਿਤ, ਦਿਵਸ ਰੈਣ ਵੰਡ ਨਾ ਕੋਇ ਵੰਡਾਇੰਦਾ। ਤੂੰ ਠਾਕਰ ਸਵਾਮੀ ਅਬਿਨਾਸ਼ੀ ਪਿਤ, ਪੁਰਖ ਅਕਾਲ ਇਕੋ ਨਜ਼ਰੀ ਆਇੰਦਾ। ਸ਼ਬਦ ਦੁਲਾਰੇ ਗੋਬਿੰਦ ਸੰਗ ਕੀਤਾ ਹਿਤ, ਬਣ ਹਿਤਕਾਰੀ ਵੇਖ ਵਖਾਇੰਦਾ। ਸ਼ਬਦ ਅਗੰਮੀ ਬਿਨ ਸ਼ਾਹੀ ਲਿਖ ਕੇ ਚਿਟ, ਬਿਨ ਅੱਖਰ ਆਪਣੀ ਧਾਰ ਪਰਗਟਾਇੰਦਾ। ਜਿਸ ਦਾ ਭੇਵ ਅਭੇਦਾ ਭਵਿਖ, ਭਵਿਖਤ ਵਾਕਾਂ ਵਿਚ ਨਾ ਕੋਇ ਸਮਝਾਇੰਦਾ। ਜਗਤ ਕਵੀਸ਼ਰ ਪਏ ਨਾ ਕਿਸੇ ਦਿਸ, ਰਸਨਾ ਜਿਹਵਾ ਸਿਫ਼ਤ ਨਾ ਕੋਇ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਚ ਦੁਲਾਰਾ ਮੰਗ ਮੰਗਾਇੰਦਾ। ਸਚ ਦੁਲਾਰਾ ਮੰਗੇ ਮੰਗ, ਮਾਂਗਤ ਬੇਪਰਵਾਹੀਆ। ਅਬਿਨਾਸ਼ੀ ਕਰਤੇ ਸੋਹਾਵਣਹਾਰੇ ਸਚ ਪਲੰਘ, ਸਚਖੰਡ ਵੱਜੇ ਤੇਰੀ ਵਧਾਈਆ। ਤੇਰਾ ਘਰ ਤੇਰਾ ਇਕ ਅਨੰਦ, ਅਨੰਦ ਅਨੰਦ ਵਿਚੋਂ ਸਮਝਾਈਆ। ਜਿਥੇ ਨਾ ਕੋਈ ਸੂਰਜ ਚੰਦ, ਰਵ ਸਸ ਨਾ ਕੋਇ ਵਡਿਆਈਆ। ਮੰਡਲ ਮੰਡਪ ਨਾ ਕੋਈ ਬ੍ਰਹਿਮੰਡ, ਜੇਰਜ ਅੰਡਜ ਉਤਭੁਜ ਸੇਤਜ ਰੂਪ ਨਾ ਕੋਇ ਦਰਸਾਈਆ। ਸਾਚੇ ਧਾਮ ਧੁਰ ਦੇ ਰਾਮ ਵਸਣਾ ਸੰਗ, ਮੁਕਾਮੇ ਹੱਕ ਤੇਰੀ ਸ਼ਰਨਾਈਆ। ਸਾਚੇ ਅਸਵ ਸ਼ਾਹ ਸਵਾਰੇ ਕਸਣਾ ਤੰਗ, ਜ਼ੀਨ ਪਾਖਰ ਆਖ਼ਰ ਆਪਣੀ ਇਕੋ ਪਾਈਆ। ਨਾਮ ਨਿਧਾਨ ਦੋ ਜਹਾਨ ਵਜਾਉਣਾ ਮਰਦੰਗ, ਤਾਲ ਤਲਵਾੜਾ ਨਜ਼ਰ ਕਿਸੇ ਨਾ ਆਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਉਣਾ ਲੰਘ, ਜ਼ਿਮੀਂਂ ਅਸਮਾਨ ਚਰਨਾਂ ਹੇਠ ਦਬਾਈਆ।

ਖੇਲ ਵੇਖਣਾ ਵਿਚ ਵਰਭੰਡ, ਸ੍ਰਿਸ਼ਟ ਸਬਾਈ ਹੋਈ ਰੰਡ, ਨਰ ਹਰਿ ਕੰਤ ਨਾ ਕੋਇ ਹੰਢਾਈਆ । ਭੇਵ ਚੁਕਿਆ ਨਾ ਰਸਨਾ ਜਿਹਵਾ ਬੱਤੀ ਦੰਦ, ਆਤਮ ਅੰਤਰ ਪਰਮਾਤਮ ਗਾਏ ਨਾ ਕੋਈ ਛੰਦ, ਸੋਹਲਾ ਢੋਲਾ ਰਾਗ ਨਾਦ ਨਗ਼ਮਾ ਨਾਮ ਨਾ ਕੋਇ ਸੁਣਾਈਆ। ਮਿਹਰ ਕਰ ਸੂਰੇ ਸਰਬੰਗ, ਸਚ ਦਵਾਰ ਆਪ ਲੰਘ, ਕਾਇਆ ਮੰਦਰ ਅੰਦਰ ਨਿਰਗੁਣ ਫੇਰਾ ਪਾਈਆ। ਪੜਦਾ ਖੋਲ੍ਹ ਕਿਵਾੜੀ ਬੰਦ, ਜੋਤ ਅਗੰਮੀ ਚਾੜ੍ਹ ਚੰਦ, ਅੰਧ ਅੰਧੇਰ ਇਕ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸ਼ਬਦ ਸੁਤ ਧੁਰ ਦੁਲਾਰਾ, ਇਕੋ ਇਕ ਜਣਾਈਆ। ਸੋ ਪੁਰਖ ਨਿਰੰਜਣ ਖੋਲ੍ਹ ਕਿਵਾੜਾ, ਹਰਿ ਪੁਰਖ ਨਿਰੰਜਣ ਪੜਦਾ ਲਾਹੀਆ। ਤੇਰਾ ਨਾਉਂ ਏਕੰਕਾਰਾ, ਆਦਿ ਨਿਰੰਜਣ ਤੇਰਾ ਨੂਰ ਇਕ ਰੁਸ਼ਨਾਈਆ। ਅਬਿਨਾਸ਼ੀ ਕਰਤੇ ਤੇਰਾ ਸਹਾਰਾ, ਸ੍ਰੀ ਭਗਵਾਨ ਤੇਰੀ ਸਰਨਾਈਆ। ਪਾਰਬ੍ਰਹਮ ਤੇਰਾ ਪਸਾਰਾ, ਬ੍ਰਹਮ ਤੇਰਾ ਰੂਪ ਵਟਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਭੰਡਾਰਾ, ਤ੍ਰੈਗੁਣ ਮਾਇਆ ਝੋਲੀ ਪਾਈਆ । ਪੰਜ ਤਤ ਤੇਰਾ ਅਖਾੜਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੰਡ ਵੰਡਾਈਆ। ਅੰਡਜ ਜੇਰਜ ਉਤਭੁਜ ਸੇਤਜ, ਚਾਰੇ ਖਾਣੀ ਤੇਰਾ ਸਹਾਰਾ, ਚਾਰੇ ਬਾਣੀ ਤੇਰੀ ਸਿਫ਼ਤ ਸਾਲਾਹੀਆ। ਸਤਿਜੁਗ ਤ੍ਰੇਤਾ ਦੁਆਪਰ ਨਿਰਗੁਣ ਸਰਗੁਣ ਲਏ ਅਵਤਾਰਾ, ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਬਣ ਲਿਖਾਰਾ, ਖਾਣੀ ਬਾਣੀ ਬੋਧ ਅਗਾਧ ਦ੍ਰਿੜਾਈਆ । ਤੇਈ ਅਵਤਾਰਾਂ ਦਏ ਸਹਾਰਾ, ਨਾਮ ਨਿਧਾਨ ਬੋਲ ਜੈਕਾਰਾ, ਜੋਤੀ ਨੂਰ ਕਰ ਉਜਿਆਰਾ, ਕਾਇਆ ਮੰਦਰ ਅੰਦਰ ਸੋਭਾ ਪਾਈਆ। ਪੀਰ ਪੈਗ਼ੰਬਰ ਬਖ਼ਸ਼ ਬਖ਼ਸ਼ ਚਮਤਕਾਰਾ, ਈਸਾ ਮੂਸਾ ਮੁਹੰਮਦ ਖੋਲ੍ਹ ਕਿਵਾੜਾ, ਜਲਵਾ ਨੂਰ ਇਲਾਹੀ ਪਰਵਰਦਿਗਰ ਇਕ ਵਖਾਈਆ। ਨਾਨਕ ਗੋਬਿੰਦ ਕਰ ਪਿਆਰਾ, ਸ਼ਬਦੀ ਸ਼ਬਦ ਸ਼ਬਦ ਵਣਜਾਰਾ, ਦੋ ਜਹਾਨ ਲਾ ਅਖਾੜਾ, ਨਾਮ ਨਿਧਾਨਾ ਨਾਦ ਵਜਾਈਆ। ਕਾਤਬ ਹੋ ਕੇ ਸਚ ਲਿਖਾਰਾ, ਸ੍ਰਿਸ਼ਟ ਸਬਾਈ ਲੇਖ ਵਿਚਾਰਾ, ਲੱਖ ਚੁਰਾਸੀ ਜਾਣੇ ਕਿਨਾਰਾ, ਆਦਿ ਅੰਤ ਸ੍ਰੀ ਭਗਵੰਤ ਆਪਣੇ ਹੱਥ ਰਖਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਦੇਂਦਾ ਰਿਹੋਂ ਲਾਰਾ, ਦੱਸਦਾ ਰਿਹੋਂ ਸ਼ਬਦ ਇਸ਼ਾਰਾ, ਬਿਨ ਅੱਖਾਂ ਅੱਖਾਂ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਦਰ ਠਾਂਡੇ ਸੀਸ ਨਿਵਾਈਆ ਗ਼ਰੀਬ ਨਿਵਾਜ਼, ਹਰਿ ਕਰਤੇ ਤੇਰੀ ਓਟ ਤਕਾਈਆ। ਸ਼ਾਹ ਪਾਤਸ਼ਾਹ ਸੱਚੇ ਮਹਾਰਾਜ, ਸ਼ਹਿਨਸ਼ਾਹ ਤੇਰੀ ਸਰਨਾਈਆ। ਜੁਗ ਚੌਕੜੀ ਖੇਲ ਤਮਾਸ਼, ਨਿਰਗੁਣ ਸਰਗੁਣ ਵੇਖ ਵਖਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇਂ ਦਾਤ, ਵਸਤ ਅਮੋਲਕ ਇਕ ਵਰਤਾਈਆ। ਅੰਤਮ ਸਭ ਦੀ ਕਰਕੇ ਵਫ਼ਾਤ, ਫ਼ਾਤਿਆ ਲੋਕਮਾਤ ਪੜ੍ਹਾਈਆ। ਜੋਤ ਵਿਚ ਮਿਲਾ ਕੇ ਜਾਤ, ਜਾਤੀ ਆਪਣੀ ਖੇਲ ਕਰਾਈਆ। ਬਿਨ ਅੱਖਰਾਂ ਲੇਖਾ ਦੱਸ ਅਗੰਮੀ ਇਕ ਲੁਗ਼ਾਤ, ਜਿਸ ਦੀ ਅਲਿਫ਼ ਯੇ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅਲਿਫ਼ ਯੇ ਨਾ ਜਾਣੇ ਨੁਕਤਾ, ਨਜ਼ਰੀਆ ਨਜ਼ਰ ਨਾ ਕੋਇ ਉਠਾਈਆ। ਤੇਰਾ ਹੁਕਮ ਹਾਕਮ ਮਹਿਬੂਬ ਮੁਹੱਬਤ ਅੰਦਰ ਪੁਖ਼ਤਾ, ਪੁਸ਼ਤ ਪਨਾਹ ਆਪਣੀ ਇਕ ਵਖਾਈਆ। ਜਿਸ ਦਾ ਆਦਿ ਜੁਗਾਦਿ ਵੇਲਾ ਵਕਤ ਕਦੇ ਨਾ ਮੁਕਦਾ, ਥਿਤ ਵਾਰ ਵੰਡ ਨਾ ਕੋਇ ਵਖਾਈਆ। ਜਿਸ ਦੇ ਹੁਕਮ ਅੰਦਰ ਪੀਰ ਪੈਗ਼ੰਬਰ ਪੰਜ ਤਤ ਖ਼ਾਕੀ ਤਨ ਬੁੱਤ ਉਠਦਾ,

ਨਿਤ ਨਵਿਤ ਫੇਰਾ ਪਾਈਆ। ਆਜਿਜ਼ ਮਸਕੀਨ ਨਿਮਾਣਾ ਹੋ ਕੇ ਪੁੱਛਦਾ, ਬਰਦਾ ਹੋ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਸੁਤ ਸ਼ਬਦ ਕਹੇ ਅਲਖ ਏਕ, ਏਕੰਕਾਰ ਜਣਾਇੰਦਾ। ਕਲਜੁਗ ਅੰਤਮ ਤੇਰੀ ਟੇਕ, ਟਿੱਕਾ ਮਸਤਕ ਅਵਰ ਨਾ ਕੋਇ ਲਗਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਧਰ ਭੇਖ, ਕੂੜਾ ਭੇਖ ਤੇਰਾ ਰਾਹ ਤਕਾਇੰਦਾ। ਸਚ ਵਸਾ ਸੰਬਲ ਦੇਸ, ਜਿਸ ਦਾ ਦਰਵਾਜ਼ਾ ਨਜ਼ਰ ਕੋਇ ਨਾ ਆਇੰਦਾ। ਗੋਬਿੰਦ ਸੁਤ ਕਰ ਹੇਤ, ਨੇਤਨ ਨੇਤ ਰੂਪ ਵਟਾਇੰਦਾ । ਰੁੱਤ ਸੁਹੰਜਣੀ ਮੌਲੇ ਚੇਤ, ਗੁਲਸ਼ਨ ਸਚ ਬਹਾਰ ਲਗਾਇੰਦਾ। ਨਿਜ ਨੇਤਰ ਲੋਚਨ ਆਪਣੇ ਨੈਣ ਪੇਖ, ਪੇਖਣਹਾਰ ਤੇਰਾ ਰਾਹ ਸਰਬ ਤਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਆਸਾ ਮਨਸਾ ਪੂਰ ਕਰਾਇੰਦਾ। ਸੁਤ ਸ਼ਬਦ ਕਹੇ ਪ੍ਰਭ ਆ, ਆਮਦ ਆਪਣੀ ਦਏ ਜਣਾਈਆ। ਕਲਜੁਗ ਅੰਤਮ ਬਣ ਮਲਾਹ, ਚੱਪੂ ਧੁਰ ਦਾ ਨਾਮ ਉਠਾਈਆ । ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੇ ਇਕ ਸਲਾਹ, ਧੁਰ ਦੀ ਸਿਖਿਆ ਇਕ ਸਮਝਾਈਆ। ਜ਼ਾਤ ਪਾਤ ਦੀਨ ਮਜ਼੍ਹਬ ਸਭ ਦਾ ਪਿਤਾ ਮਾਂ, ਪੁਰਖ ਅਕਾਲ ਅਖਵਾਈਆ। ਕੋਟਨ ਕੋਟ ਸਿਫ਼ਤੀ ਨਾਂ, ਜਿਸ ਦੀ ਰਸਨਾ ਜਿਹਵਾ ਰਹੀ ਸੁਣਾਈਆ। ਸੋ ਸਾਹਿਬ ਸਵਾਮੀ ਸਭ ਦੀ ਪਕੜੇ ਬਾਂਹ, ਵਰਨ ਬਰਨ ਜ਼ਾਤ ਪਾਤ ਨਾ ਕੋਇ ਰਖਾਈਆ। ਆਤਮ ਪਰਮਾਤਮ ਸਚ ਵਖਾਏ ਨਿਸ਼ਾਂ, ਨਿਸ਼ਾਨਾ ਇਕੋ ਇਕ ਜਣਾਈਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਾਣ ਜਗਤ ਵਡਿਆਈਆ। ਸ਼ਬਦ ਸੁਤ ਕਹੇ ਪ੍ਰਭ ਆ ਜਾ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਕੂੜੀ ਕਿਰਿਆ ਮੁੱਕਣ ਝੇੜੇ, ਝਗੜਾ ਕੋਇ ਨਜ਼ਰ ਨਾ ਆਈਆ। ਮਾਇਆ ਮਮਤਾ ਹਉਮੇ ਹੰਗਤਾ ਪਾਏ ਘੇਰੇ, ਤੁਧ ਬਿਨ ਫੰਦ ਨਾ ਕੋਇ ਕਟਾਈਆ। ਰਾਹ ਤੱਕਣ ਤੇਰਾ ਗੁਰੂ ਚੇਰੇ, ਚੇਲੇ ਗੁਰ ਤੇਰਾ ਧਿਆਨ ਲਗਾਈਆ। ਸ਼ਾਸਤਰ ਸਿਮਰਤ ਕਹਿਣ ਕਲਜੁਗ ਅੰਤ ਸ੍ਰੀ ਭਗਵੰਤ ਕਰੇ ਮਿਹਰੇ, ਮਿਹਰ ਨਜ਼ਰ ਉਠਾਈਆ। ਸੰਤ ਸੁਹੇਲੇ ਸਾਚੇ ਭਗਤ ਚੜ੍ਹਾਏ ਆਪਣੇ ਬੇੜੇ, ਨਈਆ ਨੌਕਾ ਇਕੋ ਨਾਮ ਜਣਾਈਆ। ਨਾਤੇ ਜੋੜ ਤੇਰੇ ਮੇਰੇ, ਮੈਂ ਮਮਤਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵੇਖਣਾ ਸੱਚਾ ਦਰ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਦਰ ਦਰਵਾਜ਼ਾ ਆਪਣਾ ਖੋਲ੍ਹ, ਖ਼ਾਲਕ ਖ਼ਲਕ ਤੇਰੀ ਵਡਿਆਈਆ। ਸਤਿ ਵਜਾ ਧੁਰ ਦਾ ਢੋਲ, ਢੋਲਕ ਛੈਣਾ ਕੰਮ ਕਿਸੇ ਨਾ ਆਈਆ। ਹਰ ਘਟ ਅੰਦਰ ਜਾਣਾ ਮੌਲ, ਮੌਲਾ ਰੂਪ ਬੇਪਰਵਾਹੀਆ। ਨਾਮ ਕੰਡੇ ਤੋਲਣਾ ਤੋਲ, ਜਗਤ ਤਰਾਜ਼ੂ ਪਰੇ ਸੁਟਾਈਆ । ਕੂੜੀ ਕਿਰਿਆ ਕਾਇਆ ਵਿਚੋਂ ਲੈਣਾ ਫੋਲ, ਦੁਰਮਤ ਮੈਲ ਧਵਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਲੈਣੇ ਵਿਰੋਲ, ਨਾਮ ਮਧਾਣਾ ਇਕ ਰਖਾਈਆ । ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਕੱਢਣੇ ਪੋਲ, ਪੜਦਾ ਓਹਲਾ ਅੰਤ ਚੁਕਾਈਆ। ਕਰ ਪਰਕਾਸ਼ ਉਪਰ ਧੌਲ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ । ਸ਼ਬਦ ਕਹੇ ਮੇਰਾ ਗੋਬਿੰਦ ਰੂਪ, ਮਹਿੰਮਾ ਸਿਫ਼ਤ ਸਾਲਾਹੀਆ। ਫਿਰੇ ਦਰੋਹੀ ਚਾਰੇ ਕੂਟ, ਦਹਿ ਦਿਸ਼ਾ ਇਕੋ ਰਾਗ ਅਲਾਈਆ। ਸੁਤ ਦੁਲਰਾ ਤੇਰਾ ਪੂਤ, ਪਿਤਾ ਪੁਰਖ ਅਕਾਲ ਤੇਰਾ ਧਿਆਨ ਲਗਾਈਆ। ਲੱਖ ਚੁਰਾਸੀ ਵੇਖਾਂ ਤਾਣਾ ਪੇਟਾ ਸੂਤ, ਸੂਤਰਧਾਰੀ ਤੇਰਾ ਰੂਪ ਨਜ਼ਰ

ਨਾ ਆਈਆ । ਤੂੰ ਸ਼ਹਿਨਸ਼ਾਹ ਪਾਤਸ਼ਾਹ ਧੁਰ ਦਾ ਭੂਪ, ਰਾਜ ਰਾਜਾਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ। ਨਿਰਗੁਣ ਨਿਰਵੈਰ ਖੋਲ੍ਹ ਅੱਖ, ਆਖ਼ਰ ਇਕ ਧਿਆਨ ਲਗਾਈਆ। ਸਚ ਸਰੂਪ ਹੋ ਪ੍ਰਤਖ, ਪਾਰਖੂ ਬਣ ਕੇ ਵੇਸ ਵਟਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਜੋ ਭਵਿਖਤ ਲੇਖਾ ਗਏ ਦੱਸ, ਨਾਤਾ ਜੋੜਿਆ ਕਲਮ ਸ਼ਾਹੀਆ। ਸਭ ਦਾ ਨੇੜੇ ਆ ਕੇ ਦੇ ਹੱਕ, ਹਕੀਕਤ ਸਭ ਦੀ ਝੋਲੀ ਪਾਈਆ। ਸਦੀ ਚੌਧਵੀਂ ਤੇਰੇ ਉਤੇ ਪਿਆ ਸ਼ੱਕ, ਸ਼ਕੂਕ ਸਕੇ ਨਾ ਕੋਇ ਮਿਟਾਈਆ। ਕਵਣ ਦਵਾਰੇ ਗਿਉਂ ਨੱਠ, ਆਪਣਾ ਮੁਖ ਲੁਕਾਈਆ । ਨੂਰ ਨੁਰਾਨੇ ਨੌਜੁਆਨੇ ਮੁਖ ਨਕਾਬ ਚੱਕ, ਸ਼ਾਹ ਨਵਾਬ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦਏ ਮੁਕਾਈਆ। ਪਰਵਰਦਿਗਾਰ ਬੋਲੇ ਜੈਕਾਰਾ, ਇਕੋ ਇਕ ਜਣਾਈਆ। ਸ਼ਬਦ ਸੁਤ ਵੇਖ ਖੇਲ ਨਿਆਰਾ, ਨਰ ਨਰਾਇਣ ਆਪ ਦ੍ਰਿੜਾਈਆ । ਸਾਚੇ ਦਰ ਇਕੱਠੇ ਕਰ ਗੁਰ ਅਵਤਾਰਾਂ, ਪੈਗ਼ੰਬਰ ਨਾਲ ਮਿਲਾਈਆ। ਸਭਨਾ ਦੇਣਾ ਇਕ ਇਸ਼ਾਰਾ, ਸੈਨਤ ਨਾਲ ਸਮਝਾਈਆ। ਚਾਰ ਜੁਗ ਦਾ ਲੇਖਾ ਸਭ ਦਾ ਕੱਢਣਾ ਬਾਹਰਾ, ਗੁਪਤ ਸਕੇ ਨਾ ਕੋਇ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਜਣਾਈਆ। ਪਰਵਰਦਿਗਾਰ ਕਹੇ ਮੋਹੇ ਸਚ ਤੌਫ਼ੀਕ, ਮਹਿਬਾਨ ਬੀਦੋ ਮਬਾਇਣ ਵੱਡੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਨਜ਼ਦੀਕ, ਅਗਲਾ ਪਿਛਲਾ ਪੰਧ ਚੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਕਰਦੇ ਗਏ ਉਡੀਕ, ਅੰਤਰ ਅੰਤਰ ਰਾਹ ਤਕਾਈਆ । ਜਿਨ੍ਹਾਂ ਮੰਜ਼ਲ ਮਾਰਗ ਪੰਧ ਦੱਸਿਆ ਬਾਰੀਕ, ਕਦਮ ਕਦਮ ਚਲ ਨਾ ਕੋਇ ਮੁਕਾਈਆ। ਸੋ ਸਾਹਿਬ ਸੁਲਤਾਨ ਲਾਸ਼ਰੀਕ, ਜਲਵਾਗਰ ਨੂਰ ਖ਼ੁਦਾਈਆ । ਸਭ ਦਾ ਵੇਖੇ ਕਲਮਾ ਸਚ ਹਦੀਸ, ਹਜ਼ਰਤ ਹੱਕ ਪੜ੍ਹਾਈਆ। ਭੇਵ ਖੁਲ੍ਹਾਏ ਸਪਾਰੇ ਕੁਰਾਨ ਮਜੀਦ, ਮੌਜੂਦਾ ਹੋ ਕੇ ਦਏ ਦ੍ਰਿੜਾਈਆ। ਕਿਸੇ ਸਮਝ ਨਾ ਆਈ ਸਾਹਿਬ ਦੀ ਸਾਚੀ ਈਦ, ਫ਼ਿਤਰਤ ਬਣੇ ਨਾ ਕੋਇ ਲੋਕਾਈਆ। ਮੁਹੰਮਦ ਕੀਤੀ ਇਕ ਤਾਕੀਦ, ਤਾਈਦ ਜਗਤ ਦੁਨੀਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰ ਪਿਛਲੀ ਰਸੀਦ, ਪੜਦਾ ਓਹਲਾ ਆਪ ਉਠਾਈਆ। ਸ੍ਰੀ ਭਗਵਾਨ ਕਹੇ ਸਦ ਧੁਰ ਦੇ ਬੱਚੇ, ਜਿਨ੍ਹਾਂ ਬਚਪਨ ਦਿਤੀ ਵਡਿਆਈਆ। ਰਾਹ ਛੱਡ ਕੇ ਆਏ ਕਾਇਆ ਮਾਟੀ ਭਾਂਡੇ ਕੱਚੇ, ਕਾਚੀ ਗਗਰੀਆ ਨਾਤਾ ਨਾ ਕੋਇ ਰਖਾਈਆ। ਸ਼ਬਦੀ ਸ਼ਬਦ ਸੰਦੇਸ਼ਾ ਦੇ ਕੇ ਆਏ ਧੁਰ ਦੇ ਪਤੇ, ਪਤਿਪਰਮੇਸ਼ਵਰ ਇਕ ਦ੍ਰਿੜਾਈਆ। ਕਲਜੁਗ ਅੰਤ ਸਦੀ ਚੌਧਵੀਂ ਪਤ ਆਪੇ ਰੱਖੇ, ਰਖਿਅਕ ਬਣਕੇ ਸਾਹਿਬ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫ਼ਰਮਾਨਾ ਇਕ ਅਲਾਈਆ। ਸੁਤ ਦੁਲਾਰਾ ਦੇਵੇ ਸੱਦਾ, ਧੁਰ ਦਾ ਨਾਦ ਵਜਾਈਆ। ਵੇਖੋ ਖੇਲ ਸੂਰਾ ਸਰਬੱਗਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦਵਾਰੇ ਹੁਕਮੇ ਬਧਾ, ਬੰਦਗੀ ਇਕੋ ਸੀਸ ਨਿਵਾਈਆ। ਤਤਵ ਤਤ ਨਾ ਦਿਸੇ ਬੰਦਾ, ਖ਼ਾਕੀ ਤਨ ਨਾ ਕੋਇ ਹੰਢਾਈਆ । ਨਾ ਕੋਈ ਬਸਤਰ ਚੋਲੀ ਰੰਗਾ, ਭੂਸ਼ਣ ਓਢਣ ਤਨ ਨਾ ਕੋਇ ਵਡਿਆਈਆ। ਬਿਨ ਕੱਪੜ ਦਿਸੇ ਕੋਈ ਨਾ ਨੰਗਾ, ਸੰਗ ਰੱਖੇ ਨਾ ਲੇਫ ਤਲਾਈਆ । ਮਿਹਰਵਾਨ ਸਾਹਿਬ ਸੁਲਤਾਨ ਸਚ ਸੁਹਾਣਾ ਪਲੰਘ ਰੰਗੀਲਾ ਦੇਵੇ ਇਕੋ ਮੰਜਾ, ਜਿਸ ਦੀ ਪਾਵਾ ਚੂਲ ਨਾ ਕੋਇ ਬਣਾਈਆ। ਅੱਠੇ ਪਹਿਰ ਆਦਿ ਜੁਗਾਦਿ ਦਿਵਸ ਰੈਣ ਵਜੇ ਮਰਦੰਗਾ, ਵਡ

ਮਰਦਾਨਾ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਵੇਖ ਵਖਾਈਆ। ਸ਼ਬਦ ਸੁਤ ਕਹੇ ਆਓ ਗੁਰ ਅਵਤਾਰ, ਪੀਰ ਪੈਗ਼ੰਬਰ ਸੰਗ ਬਣਾਈਆ। ਵੇਖੋ ਆਪਣਾ ਧੁਰ ਦਾ ਯਾਰ, ਜੁਗ ਚੌਕੜੀ ਸੱਚਾ ਸੰਗ ਰਖਾਈਆ। ਮੰਜ਼ਲ ਮੰਦਰ ਚੜ੍ਹ ਕੇ ਵੇਖੋ ਸਭ ਤੋਂ ਵਸਿਆ ਬਾਹਰ, ਅੰਦਰ ਵੜ ਕੇ ਵੇਖੋ ਹਰ ਘਟ ਡੇਰਾ ਲਾਈਆ। ਨਿਤ ਨਵਿਤ ਜੁਗਾ ਜੁਗੰਤ ਸਭ ਦੀ ਪੈਜ ਰਿਹਾ ਸਵਾਰ, ਸਿਰ ਆਪਣਾ ਹੱਥ ਟਿਕਾਈਆ। ਤਿਸ ਸਾਹਿਬ ਸਮਰਥ ਕਰੋ ਨਿਮਸਕਾਰ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਜਿਸ ਦਾ ਜਗਤ ਵਿਚੋਂ ਸਦੀ ਬੀਸਵੀਂ ਉਠਿਆ ਇਤਬਾਰ, ਬੇਇਤਬਾਰ ਨਜ਼ਰੀ ਆਈਆ । ਸੋ ਸਾਹਿਬ ਸਵਾਮੀ ਸਭ ਨੂੰ ਰੱਖਣਹਾਰ, ਰੱਖਿਆ ਕਰੇ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਿਮਸਕਾਰ, ਨਿਉਂ ਨਿਉਂ ਲਾਗਣ ਪਾਈਆ। ਪੁਰਖ ਅਬਿਨਾਸ਼ੀ ਸਚ ਇਸ਼ਾਰੇ ਨਾਲ ਲਏ ਉਠਾਲ, ਆਪਣਾ ਹੁਕਮ ਵਰਤਾਈਆ। ਨੇਤਰ ਖੋਲ੍ਹੋ ਲੋਕਮਾਤ ਕਰੋ ਖ਼ਿਆਲ, ਜੀਵ ਜੰਤ ਵੇਖ ਵਖਾਈਆ। ਸੱਚਾ ਢੋਲਾ ਧੁਰ ਦਾ ਸੋਹਲਾ ਪੜ੍ਹੇ ਨਾ ਕੋਈ ਜ਼ਬਾਨ, ਜ਼ਬਹ ਕਰ ਕਰ ਜੀਵ ਖ਼ੁਸ਼ੀ ਮਨਾਈਆ। ਸਾਬਤ ਵੇਖੋ ਨਜ਼ਰ ਨਾ ਆਏ ਕੋਈ ਈਮਾਨ, ਅਮਲ ਵਿਚ ਨਾ ਕੋਈ ਲੋਕਾਈਆ। ਈਸਾ ਮੂਸਾ ਮੁਹੰਮਦ ਜੋ ਦੇ ਕੇ ਆਏ ਤੁਸੀਂ ਪੈਗ਼ਾਮ, ਪੈਗ਼ੰਬਰ ਹੋ ਕੇ ਕਰੋ ਸ਼ਨਵਾਈਆ । ਰਾਮ ਕ੍ਰਿਸ਼ਨ ਕਰੋ ਧਿਆਨ, ਬੰਸਰੀ ਧੁਰ ਦੀ ਹੱਥ ਉਠਾਈਆ। ਸੀਤਾ ਸੁਰਤੀ ਨਾ ਕੋਈ ਪਛਾਣ, ਰਾਜਾ ਰਾਮ ਰੰਗ ਨਾ ਕੋਇ ਰੰਗਾਈਆ। ਨਾਨਕ ਨਿਰਗੁਣ ਗੋਬਿੰਦ ਵੇਖ ਬਲਵਾਨ, ਬਲਧਾਰੀ ਬਲ ਜਣਾਈਆ। ਪੰਜਾਂ ਘਰ ਘਰ ਸ਼ੋਰ ਮਚਾਇਆ ਬਣ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਤੇਰਾ ਧਰਮ ਖੰਡਾ ਦਿਸੇ ਨਾ ਕਿਸੇ ਮਿਆਨ, ਧੀਰਜ ਜਤ ਨਜ਼ਰ ਕੋਇ ਨਾ ਆਈਆ। ਸਾਚਾ ਅੰਮ੍ਰਿਤ ਕਰੇ ਕੋਈ ਨਾ ਪਾਨ, ਬੀਰ ਰਸ ਨਾ ਕੋਇ ਜਗਾਈਆ । ਅੰਤਰ ਆਤਮ ਹੋਵੇ ਨਾ ਕੋਈ ਗਿਆਨ, ਗੋਸ਼ਟ ਕਰ ਕਰ ਸ੍ਰਿਸ਼ਟ ਰਹੇ ਸੁਣਾਈਆ। ਸੂਰਬੀਰ ਨਜ਼ਰ ਨਾ ਆਏ ਕੋਈ ਮੈਦਾਨ, ਖ਼ਾਲੀ ਨਿਸ਼ਾਨ ਰਹੇ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦਿਸ਼ਾ ਸਭ ਨੂੰ ਰਿਹਾ ਵਖਾਈਆ। ਤੇਈ ਅਵਤਾਰ ਵੇਖੋ ਝੁਕ, ਹਰਿ ਧੁਰ ਦਾ ਹੁਕਮ ਸੁਣਾਈਆ। ਨਾਤਾ ਤੁਟਿਆ ਪਿਉ ਪੁੱਤ, ਭਾਈ ਭੈਣ ਸੰਗ ਨਾ ਕੋਇ ਨਿਭਾਈਆ। ਹਰਿ ਕਾ ਨਾਮ ਘਰ ਘਰ ਗਿਆ ਰੁੱਠ, ਅੱਗੇ ਹੋ ਨਾ ਕੋਇ ਮਨਾਈਆ। ਕੂੜੀ ਕਿਰਿਆ ਕੋਈ ਨਾ ਸਕੇ ਕੁੱਠ, ਖੰਡਾ ਖੜਗ ਨਾ ਹੱਥ ਉਠਾਈਆ। ਸਦੀ ਬੀਸਵੀਂ ਸਭ ਦੀ ਔਧ ਗਈ ਪੁਗ, ਬੈਠੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਰਿਹਾ ਦ੍ਰਿੜਾਈਆ। ਤੇਈ ਅਵਤਾਰ ਕਹਿਣ ਬੇਪਰਵਾਹੀ, ਤੇਰਾ ਅੰਤ ਕੋਇ ਨਾ ਆਈਆ। ਅਸੀਂ ਲੇਖਾ ਲਿਖ ਕੇ ਆਏ ਕਲਮ ਸ਼ਾਹੀ, ਸ਼ਾਹੀ ਫ਼ਰਮਾਨ ਇਕ ਸੁਣਾਈਆ । ਨਾਮ ਸ਼ਹਾਦਤ ਦੇ ਕੇ ਆਏ ਗਵਾਹੀ, ਅੰਕੜਿਆਂ ਵਿਚ ਕਰੀ ਕੁੜਮਾਈਆ। ਤੇਰੇ ਹੁਕਮੇ ਅੰਦਰ ਹੋਏ ਸਰਬ ਗੁਨਾਹੀ, ਹਮਰਾਹੀ ਨਜ਼ਰ ਕੋਇ ਨਾ ਆਈਆ। ਏਸੇ ਕਾਰਨ ਤੇਰਾ ਲੇਖਾ ਆਏ ਸਮਝਾਈ, ਸਮਝ ਸਮਝ ਨਾਲ ਮਿਲਾਈਆ। ਕਲਜੁਗ ਅੰਤਮ ਪਰਗਟ ਹੋਵੇ ਬੇਪਰਵਾਹੀ, ਕਲ ਕਲਕੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਲੈਣਾ ਸੁਲਝਾਈਆ। ਈਸਾ ਮੂਸਾ ਮੁਹੰਮਦ ਕਹਿੰਦੇ ਮਹਿਬੂਬ, ਮਜਲਸ ਤੇਰੀ ਸਚ ਜਣਾਈਆ। ਤੂੰ ਵਸੇਂ ਉਚ ਅਰੂਜ, ਅਰਸ਼ ਕੁਰਸ਼ ਤੇਰੀ ਸਰਨਾਈਆ। ਤੇਰੀ ਮੰਜ਼ਲ ਸਚ ਮਕਸੂਦ, ਮਕਬਰਿਆਂ ਵਾਲੇ

ਦੇਣ ਗਵਾਹੀਆ। ਤੇਰੀ ਅਸਲ ਵਿਚੋਂ ਵਸਲ ਲੱਭੀ ਨਾ ਕਿਸੇ ਹਦੂਦ, ਬੇਅੰਤ ਤੇਰੀ ਵਡਿਆਈਆ। ਕਲਮੇ ਵਿਚ ਇਲਾਹੀ ਤੈਨੂੰ ਜਾਣਿਆ ਮੌਜੂਦ, ਹਰਫ਼ ਹਰੂਫ਼ ਦਿਤੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਲੇਖੇ ਦਏ ਲਗਾਈਆ। ਨਾਨਕ ਨਿਰਗੁਣ ਕਹੇ ਮੇਰੇ ਭਗਵੰਤ, ਵਾਹਵਾ ਤੇਰੀ ਵਡਿਆਈਆ। ਤੂੰ ਆਦਿ ਜੁਗਾਦੀ ਧੁਰ ਦਾ ਕੰਤ, ਕੰਤੂਹਲ ਇਕ ਅਖਵਾਈਆ । ਤੇਰਾ ਨਾਮ ਨਿਧਾਨਾ ਮੰਤ, ਮੰਤਰ ਬੇਪਰਵਾਹੀਆ। ਜਗਤ ਸਹਾਰਾ ਜੀਵ ਜੰਤ, ਜਗਤ ਹੋਏ ਆਪ ਸਹਾਈਆ। ਹਉਂ ਭਿਖਾਰੀ ਦਰ ਦਰਵੇਸ਼ ਮੰਗਤ, ਭਿਖਕ ਰੂਪ ਨਜ਼ਰੀ ਆਈਆ। ਨਾਤਾ ਤੋੜ ਸਵਰਗ ਬਹਿਸ਼ਤ ਜੱਨਤ, ਚਰਨ ਕਵਲ ਇਕੋ ਓਟ ਤਕਾਈਆ। ਲੱਖ ਚੁਰਾਸੀ ਅੱਗੇ ਕਰ ਕੇ ਆਇਆ ਮਿੰਨਤ, ਖ਼ਿਮਾਂ ਗ਼ਰੀਬੀ ਚਾਕਰੀ ਨਾਲ ਸਮਝਾਈਆ। ਪੁਰਖ ਅਕਾਲ ਵਿਚ ਇਕੋ ਹਿੰਮਤ, ਜੋ ਹਮ ਰੂਪ ਲਏ ਬਣਾਈਆ। ਕਲਜੁਗ ਅੰਤਮ ਕੂੜੀ ਕਿਰਿਆ ਮੇਟੇ ਇੱਲਤ, ਇਲਮ ਆਲਮ ਦੋਵੇਂ ਵੇਖ ਵਖਾਈਆ । ਜਿਸ ਵੇਲੇ ਸਤਿਗੁਰ ਨਾਮ ਹੋਣ ਲੱਗੇ ਬੇਇਜ਼ਤ, ਓਸ ਵੇਲੇ ਫੇਰਾ ਪਾਈਆ। ਜਿਸ ਵੇਲੇ ਗੁਰ ਧਾਮਾਂ ਦੀ ਹੋਵੇ ਜ਼ਿੱਲਤ, ਖ਼ੁਆਰੀ ਘਰ ਘਰ ਨਜ਼ਰੀ ਆਈਆ। ਓਸ ਵੇਲੇ ਨਿਰਗੁਣ ਜਾਮਾ ਪਰਗਟਾਵੇ ਪਹਿਨੇ ਆਪਣੀ ਖ਼ਿਲਤ, ਖ਼ਾਲਕ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ । ਗੋਬਿੰਦ ਕਹੇ ਮੈਂ ਸ਼ਬਦੀ ਧਾਰ, ਸੁਤ ਦੁਲਾਰਾ ਇਕ ਅਖਵਾਈਆ। ਮੇਰਾ ਪਿਤਾ ਪੁਰਖ ਅਕਾਲ, ਜਨਮੇ ਕੋਇ ਨਾ ਮਾਈਆ। ਮੈਂ ਵਸਾਂ ਸਚਖੰਡ ਸੱਚੀ ਧਰਮਸਾਲ, ਛੱਪਰ ਛੰਨ ਨਾ ਕੋਇ ਛੁਹਾਈਆ। ਦੀਵਾ ਬਾਤੀ ਸਕੇ ਨਾ ਕੋਈ ਬਾਲ, ਇਕੋ ਨਿਰਗੁਣ ਨੂਰ ਜੋਤ ਰੁਸ਼ਨਾਈਆ। ਮੇਰਾ ਸਾਹਿਬ ਸਤਿਗੁਰ ਠਾਕਰ ਦੀਨ ਦਿਆਲ, ਦਇਆਨਿਧ ਇਕ ਅਖਵਾਈਆ। ਉਹ ਲੇਖਾ ਜਾਣੇ ਸ਼ਾਹ ਕੰਗਾਲ, ਗ਼ਰੀਬ ਨਿਮਾਣੇ ਗੋਦ ਉਠਾਈਆ। ਕਲਜੁਗ ਅੰਤ ਕੂੜੀ ਕਿਰਿਆ ਕੋਲੋਂ ਕਰੇ ਬਹਾਲ, ਜੂਠਾ ਝੂਠਾ ਨਾਤਾ ਦਏ ਤੁੜਾਈਆ। ਸੰਬਲ ਵਸੇ ਸਚ ਮਕਾਨ, ਬੇਮੁਕਾਮ ਡੇਰਾ ਲਾਈਆ। ਜਿਸ ਨੂੰ ਮੁਹੰਮਦ ਮੰਨਿਆ ਇਕ ਅਮਾਮ, ਅਮਨ ਮਾਲਕ ਨੂਰ ਖ਼ੁਦਾਈਆ । ਜਿਸ ਦਾ ਦੋ ਜਹਾਨਾਂ ਸਦਾ ਇੰਤਜ਼ਾਮ, ਨਜ਼ਾਮ ਆਪਣੇ ਹੱਥ ਰਖਾਈਆ । ਉਹ ਮਾਲਕ ਖ਼ਾਲਕ ਸਦਾ ਬੇਪਛਾਣ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤ ਪਰਗਟ ਹੋਵੇ ਨੌਜਵਾਨ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਨਾਮ ਖੰਡਾ ਰੱਖੇ ਬਿਨਾ ਮਿਆਨ, ਲੋਹਾਰ ਤਰਖਾਣ ਨਾ ਕੋਇ ਘੜਾਈਆ। ਸਾਹਿਬ ਸੂਰਬੀਰ ਖੇਲੇ ਖੇਲ ਦੋ ਜਹਾਨ, ਦੋਏ ਦੋਏ ਆਪਣੀ ਕਾਰ ਕਮਾਈਆ। ਹਉਂ ਬਾਲਕ ਨੱਢਾ ਸੁਤ ਦੁਲਾਰਾ ਅੰਞਾਣ, ਦਰ ਠਾਂਡੇ ਇਕੋ ਮੰਗ ਮੰਗਾਈਆ। ਤੂੰ ਮੇਰਾ ਮੈਂ ਤੇਰਾ ਦੂਜਾ ਅਵਰ ਨਾ ਕੋਇ ਧਿਆਨ, ਇਸ਼ਟ ਇਕੋ ਇਕ ਰਖਾਈਆ। ਕਿਰਪਾ ਕਰੀਂ ਸ੍ਰੀ ਭਗਵਾਨ, ਮੋਹੇ ਦੇਣਾ ਧੁਰ ਦਾ ਦਾਨ, ਦਾਤੇ ਤੇਰੀ ਓਟ ਤਕਾਈਆ । ਭਗਤ ਸੰਤ ਮਿਲੌਣੇ ਆਣ, ਗੁਰਮੁਖ ਗੁਰਸਿਖ ਜਗੌਂਣੇ ਵਿਚ ਜਹਾਨ, ਨਿਜ ਨੇਤਰ ਅੱਖ ਖੁਲ੍ਹਾਈਆ। ਅੰਮ੍ਰਿਤ ਆਤਮ ਕਰੌਣਾ ਪਾਨ, ਜੋਤੀ ਦੀਪ ਜਗੌਣਾ ਮਹਾਨ, ਅਨਹਦ ਸ਼ਬਦ ਵੱਜੇ ਸੱਚੀ ਧੁਨਕਾਨ, ਆਤਮਕ ਰਾਗ ਅਲਾਈਆ । ਆਤਮ ਸੇਜਾ ਕਰਨਾ ਪਰਵਾਨ, ਨਜ਼ਰੀ ਔਣਾ ਸਾਖਿਆਤ ਸ੍ਰੀ ਭਗਵਾਨ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਚੇ ਲੈਣਾ ਮਿਲਾਈਆ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਸਾਹਿਬ ਸੁਲਤਾਨ ਹੁਕਮ ਸੁਣੌਂਦਾ ਏ। ਨਵ ਨੌਜਵਾਨ ਆਪ ਫ਼ਰਮੌਂਦਾ ਏ। ਮਿਹਰਵਾਨ ਮਿਹਬਾਨ ਮਿਹਰ

ਨਜ਼ਰ ਉਠੌਂਦਾ ਏ। ਸਚਖੰਡ ਦਵਾਰੇ ਕਰ ਪਰਵਾਨ, ਪਰਵਾਨਾ ਥਿਰ ਘਰ ਆਪ ਫੜੌਂਦਾ ਏ। ਸੁਤ ਦੁਲਾਰੇ ਦੇ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਤੇਰੀ ਸੇਵਾ ਲੋਕਮਾਤ ਜਣੌਂਦਾ ਏ। ਸ੍ਰਿਸ਼ਟ ਸਬਾਈ ਏਕਾ ਰਾਮ ਏਕਾ ਨਾਮ ਏਕਾ ਜਾਮ, ਏਕਾ ਰਸ ਪਿਔਂਦਾ ਏ। ਏਕਾ ਮੰਦਰ ਇਕ ਮਕਾਨ ਇਕ ਨਿਸ਼ਾਨ, ਮਿਹਰਵਾਨ ਇਕ ਝਲੌਂਦਾ ਏ। ਏਕਾ ਚਰਨ ਇਕ ਧਿਆਨ, ਏਕਾ ਸ਼ਬਦ ਇਕ ਗਿਆਨ, ਅੰਤਰ ਇਕੋ ਇਕ ਪੜ੍ਹੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਖਲੌਂਦਾ ਏ। ਧੁਰ ਦਾ ਭੇਵ ਅੰਤ ਖੁਲ੍ਹਾਵਾਂਗਾ। ਪੜਦਾ ਓਹਲਾ ਸਰਬ ਚੁਕਾਵਾਂਗਾ। ਸਾਚਾ ਢੋਲਾ ਰਾਗ ਅਲਾਵਾਂਗਾ। ਮੌਲਾ ਹੋ ਕੇ ਨਜ਼ਰੀ ਆਵਾਂਗਾ। ਗੁਰ ਅਵਤਾਰਾਂ ਕੀਤੇ ਕੌਲਾਂ, ਇਕਰਾਰ ਅੰਤਮ ਪੂਰ ਕਰਾਵਾਂਗਾ। ਲੱਖ ਚੁਰਾਸੀ ਕੂੜੀ ਕਿਰਿਆ ਜੋ ਕਲਜੁਗ ਪਾਵੇ ਰੌਲਾ, ਰੌਣਕ ਸਭ ਦੀ ਮੇਟ ਮਿਟਾਵਾਗਾਂ। ਧਰਨੀ ਧਰਤ ਧਵਲ ਕਰ ਕੇ ਭਾਰ ਹੌਲਾ, ਦੂਤੀ ਦੁਸ਼ਟ ਸਰਬ ਖਪਾਵਾਂਗਾ। ਜਨ ਭਗਤਾਂ ਬਣ ਵਿਚੋਲਾ, ਆਤਮ ਪਰਮਾਤਮ ਜੋੜ ਜੁੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਸਤਕ ਵੇਖ ਵਖਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣ ਸੁਣ ਖ਼ੁਸ਼ੀ ਮਨੌਂਦੇ ਨੇ। ਬਿਨ ਨੈਣਾਂ ਅੱਖਾਂ ਤੱਕ, ਜੋਤੀ ਦਰਸ਼ਨ ਇਕੋ ਪੌਂਦੇ ਨੇ। ਅੰਤਮ ਸਭ ਨੂੰ ਮਿਲੇ ਹੱਕ, ਹਾਕਮ ਇਕੋ ਇਕ ਮਨੌਂਦੇ ਨੇ। ਜਿਸ ਨੂੰ ਕੋਈ ਨਾ ਸਕੇ ਠੱਗ, ਸੋ ਠਾਕਰ ਇਕ ਵਡਿਔਂਦੇ ਨੇ। ਜਿਸ ਤ੍ਰੈਗੁਣ ਮਾਇਆ ਅਗਨ ਬੁਝੌਂਣੀ ਅੱਗ, ਤਤਵ ਤਤ ਨਾ ਕੋਈ ਤੜਫੌਂਦੇ ਨੇ। ਜਿਸ ਨੇ ਬਿਨਾ ਮੱਕੇ ਕਾਅਬਿਉਂ ਕਾਇਆ ਮੰਦਰ ਕਰੌਣੇ ਹੱਜ, ਹੁਜਰਾ ਇਕੋ ਇਕ ਸਮਝੌਂਦੇ ਨੇ। ਜਿਸ ਨੇ ਸਾਢੇ ਤਿੰਨ ਹੱਥ ਅੰਦਰ ਵਖੌਣੇ ਮੰਦਰ ਮਸੀਤ ਸ਼ਿਵਦਵਾਲਾ ਮੱਠ, ਗੁਰੂਦਵਾਰ ਰੰਗ ਰੰਗੌਣੇ ਨੇ। ਜਿਸ ਲੇਖ ਚੁਕਾਣੇ ਤਤ ਅੱਠ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਆਪਣੀ ਝੋਲੀ ਪੌਂਣੇ ਨੇ। ਸਚ ਦਵਾਰਾ ਖੋਲ੍ਹ ਕੇ ਹੱਟ, ਨਾਮ ਵਣਜਾਰੇ ਗੁਰਮੁਖ ਲੋਕਮਾਤ ਉਪਜੌਣੇ ਨੇ। ਦੂਈ ਦਵੈਤੀ ਮੇਟ ਕੇ ਫਟ, ਕੂੜੇ ਝਗੜੇ ਪਰ੍ਹਾਂ ਹਟੌਣੇ ਨੇ। ਚਾਰ ਵਰਨਾਂ ਅਠਾਰਾਂ ਬਰਨਾਂ ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਇਕੋ ਮਾਰਗ ਦੱਸ, ਮੰਜ਼ਲ ਮਕਸੂਦ ਆਪ ਪੁਚੌਣੇ ਨੇ। ਹਿਰਦੇ ਅੰਦਰ ਜਿਸ ਨਿਰਗੁਣ ਹੋ ਕੇ ਜਾਣਾ ਵਸ, ਵਾਸਤੇ ਆਪਣੇ ਨਾਲ ਰਖੌਣੇ ਨੇ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਝੋਲੀ ਪਾ ਕੇ ਹੱਕ, ਹੱਕੋ ਹੱਕ ਵੰਡ ਵੰਡੌਣੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਜਣਾਏ ਸਾਚੇ ਜਸ, ਜਸ ਵੇਦ ਪੁਰਾਨ ਨਾ ਸਿਫ਼ਤ ਸਾਲਾਹੁਣੇ ਨੇ। ਜਨ ਭਗਤ ਖ਼ੁਸ਼ੀ ਮਨੌਂਦੇ ਨੇ। ਅੰਤਰ ਆਤਮ ਢੋਲਾ ਗੌਂਦੇ ਨੇ। ਤੇਰੀ ਇਕੋ ਓਟ ਤਕੌਂਦੇ ਨੇ। ਦੂਜਾ ਇਸ਼ਟ ਨਾ ਕੋਈ ਮਨੌਂਦੇ ਨੇ। ਨੇਤਰ ਨੈਣਾਂ ਨੀਰ ਵਹੌਂਦੇ ਨੇ। ਬੇਨਜ਼ੀਰ ਤੇਰਾ ਦਰਸ਼ਨ ਪੌਂਦੇ ਨੇ। ਕੱਟ ਸ਼ਰਅ ਜ਼ੰਜੀਰ, ਝਗੜੇ ਦੀਨ ਮਜ਼੍ਹਬ ਮਿਟੌਂਦੇ ਨੇ। ਤੇਰੀ ਮਨ ਕੇ ਇਕ ਤਦਬੀਰ, ਰੁਤਬਾ ਤੇਰੇ ਘਰ ਪੌਂਦੇ ਨੇ। ਤੇਰੀ ਸਿਫ਼ਤ ਕਰਦੇ ਗਏ ਸ਼ਾਹ ਹਕੀਰ, ਤੇਰਾ ਫਿਕਰਾ ਇਕੋ ਇਕ ਅਲੌਂਦੇ ਨੇ। ਬਣ ਕੇ ਨੰਨ੍ਹੇ ਬੱਚੇ ਬਾਲ ਹਕੀਰ, ਹਕੀਕੀ ਇਸ਼ਕ ਆਪ ਕਮੌਂਦੇ ਨੇ। ਤੇਰਾ ਨੂਰ ਜਲਵਾ ਲਾਸਾਨੀ ਲਾਤਸਵੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਦਰ ਘਰ ਤੇਰੇ ਸੋਭਾ ਪੌਂਦੇ ਨੇ। ਮੁਰੀਦ ਮੁਰਸ਼ਦ ਮਾਰਨ ਹਾਕ, ਹੋਕਾ ਦੇ ਸੁਣਾਈਆ। ਗ਼ੁਰਬਤ ਵਿਚ ਖੋਲ੍ਹ ਤਾਕ, ਤਕਵਾ ਤੇਰੀ ਓਟ ਤਕਾਈਆ। ਪੜਦਾ ਲਾਹ ਜ਼ਾਹਰ ਬਾਤਨ ਆਪਣੀ ਕਰ ਬਾਤ, ਭੇਵ ਅਭੇਦ ਜਣਾਈਆ। ਚਾਰੋਂ

ਕੁੰਟ ਅੰਧੇਰੀ ਰਾਤ, ਚੰਦ ਨੂਰ ਨਾ ਕੋਇ ਰੁਸ਼ਨਾਈਆ। ਸਾਡਾ ਲੇਖਾ ਮੁੱਕੇ ਹਿਸਾਬ, ਕਿਤਾਬ ਸਕੇ ਨਾ ਕੋਇ ਖੁਲ੍ਹਾਈਆ। ਜਾਮ ਪਿਔਣਾ ਹਯਾਤੇ ਆਬ, ਹਯਾਤੀ ਵਿਚੋਂ ਹਯਾਤੀ ਦੇ ਬਦਲਾਈਆ। ਹਉਂ ਤੇਰੇ ਦਰ ਬੈਠੇ ਮੁਹਤਾਜ, ਮੁਹੱਬਤ ਤੇਰੀ ਮੰਗ ਮੰਗਾਈਆ। ਤੇਰੇ ਸੀਸ ਅਗੰਮੀ ਤਾਜ, ਤਖ਼ਤ ਨਿਵਾਸੀ ਵਡ ਵਡਿਆਈਆ। ਅੰਤਮ ਪੂਰਾ ਕਰਦੇ ਕਾਜ, ਕਰਤਾ ਕਰਨਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਗੋਦੀ ਲੈਣਾ ਉਠਾਈਆ। ਸਾਚੇ ਸੰਤ ਕਹਿਣ ਸਤਿਗੁਰ, ਸਾਹਿਬ ਤੇਰੀ ਸਰਨਾਈਆ। ਸਤਿ ਦਵਾਰੇ ਔਣਾ ਮੁੜ, ਆਪਣਾ ਫੇਰਾ ਪਾਈਆ। ਸੁਰਤੀ ਸ਼ਬਦੀ ਜਾਏ ਜੁੜ, ਜੋੜੀ ਤੇਰੇ ਨਾਲ ਜਣਾਈਆ। ਸ਼ਬਦ ਅਗੰਮੀ ਚੜ੍ਹੌਣਾ ਘੋੜ, ਵਾਗਾਂ ਆਪਣੇ ਹੱਥ ਰਖਾਈਆ। ਅੰਤਮ ਵੇਲੇ ਜਾਣਾ ਬੌਹੜ, ਕੂਕ ਕੂਕ ਦੁਹਾਈਆ। ਕਿਸੇ ਨੇ ਲਿਖਿਆ ਪੂਤ ਸਪੂਤਾ ਬ੍ਰਹਿਮਣ ਗੌੜ, ਵੇਦ ਵਿਆਸਾ ਕਲਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣੇ ਅੰਗ ਲਗਾਈਆ। ਗੁਰਮੁਖ ਕਹਿਣ ਸਾਹਿਬ ਸਵਾਮੀ, ਸਾਖਿਆਤ ਨਜ਼ਰੀ ਆਈਆ । ਚਾਰ ਜੁਗ ਤੇਰੀ ਸੁਣਦੇ ਰਹੇ ਕਹਾਣੀ, ਕਹਾਵਤ ਨਾਲ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਲਿਖਦੇ ਗਏ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਸਰ ਸਰੋਵਰ ਅੰਮ੍ਰਿਤ ਆਤਮ ਪਰਮਾਤਮ ਮੰਗਦੇ ਗਏ ਠੰਡਾ ਪਾਣੀ, ਜਲਧਾਰਾ ਦੇਣ ਦੁਹਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕੀ ਕਰੇ ਨਿਮਾਣੀ, ਸੀਸ ਸਕੇ ਨਾ ਕੋਇ ਉਠਾਈਆ। ਰੋਂਦੀ ਵੇਖੀ ਤੇਰੀ ਚਾਰੇ ਖਾਣੀ, ਚਾਰੋਂ ਕੁੰਟ ਰਹੀ ਕੁਰਲਾਈਆ। ਕਿਸੇ ਨਾ ਮਿਲਿਆ ਪਦ ਨਿਰਬਾਨੀ, ਨਿਰਬਾਣ ਪਦ ਨਾ ਕੋਇ ਸਮਾਈਆ। ਸੁਘੜ ਸੁਚੱਜੀ ਬਣੀ ਨਾ ਕੋਈ ਸਵਾਣੀ, ਸੱਚੇ ਘਰ ਬਹਿ ਨਾ ਖ਼ੁਸ਼ੀ ਮਨਾਈਆ । ਸੁਰਤੀ ਸ਼ਬਦ ਨਾ ਮਿਲਿਆ ਹਾਣੀ, ਮੰਦਰ ਹੋਈ ਨਾ ਅੰਤ ਕੁੜਮਾਈਆ। ਹਉਂ ਬਾਲੀ ਨੱਢੀ ਕੋਝੀ ਕਮਲੀ ਜਗਤ ਅੰਞਾਣੀ, ਸੋਚ ਸਮਝ ਨਾ ਕੋਇ ਰਖਾਈਆ। ਇਕੋ ਚਰਨ ਸਰਨ ਤੇਰੇ ਧਿਆਨੀ, ਧਿਆਨ ਧਿਆਨ ਵਿਚੋਂ ਪਰਗਟਾਈਆ। ਪਤਿਪਰਮੇਸ਼ਵਰ ਮਿਹਰਵਾਨ ਕਰਨੀ ਮਿਹਰਬਾਨੀ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਹੋਣਾ ਅੰਤ ਸਹਾਈਆ। ਗੁਰਸਿਖ ਕਹੇ ਮੇਰੇ ਗੁਰਦੇਵ, ਗੁਰੂ ਗੁਰੂ ਗੁਰ ਤੇਰੀ ਵਡਿਆਈਆ। ਅੰਤਰ ਆਤਮ ਸਾਚੀ ਕਰਾਂ ਸੇਵ, ਸੇਵਕ ਆਪਣਾ ਆਪ ਬਣਾਈਆ। ਤੂੰ ਦਾਤਾ ਦਾਨੀ ਅਲਖ ਅਭੇਵ, ਬੇਅੰਤ ਤੇਰੀ ਵਡਿਆਈਆ । ਕਰਾਂ ਸਿਫ਼ਤ ਕੀ ਰਸਨਾ ਜਿਹਵ, ਬੱਤੀ ਦੰਦ ਸੰਗ ਨਿਭਾਈਆ। ਤੂੰ ਵਸਣਹਾਰਾ ਧਾਮ ਸਦਾ ਨਿਹਕੇਵ, ਨਿਹਚਲ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਫੜ ਬਾਹੋਂ ਲੈਣਾ ਤਰਾਈਆ। ਸ੍ਰੀ ਭਗਵਾਨ ਦੂਰ ਦੁਰਾਡਾ, ਧੁਰਦਰਗਾਹੀ ਦਇਆ ਕਮਾਈਆ। ਭਗਤ ਸੰਤ ਗੁਰਮੁਖ ਗੁਰਸਿਖ ਏਥੇ ਓਥੇ ਆਂਢ ਗਵਾਂਢਾ, ਨੇੜਾ ਦੂਰ ਨਾ ਕੋਇ ਜਣਾਈਆ। ਮੁਕਾਮ ਧਾਮ ਰਾਮ ਭਗਵਾਨ ਪਰਵਰਦਿਗਾਰ ਦੇਵੇ ਠਾਂਡਾ, ਸੀਤਲ ਧਾਰ ਇਕ ਚੁਆਈਆ। ਲਹਿਣਾ ਦੇਣਾ ਮੁਕਾਵੇ ਕਰਮ ਕਾਂਡਾ, ਪਰਕਿਰਤੀ ਫੁਰਤੀ ਸੁਰਤੀ ਨਿਰਤੀ ਸਭ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਇਕੋ ਇਕ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਏ ਹੱਸ, ਹਸਤੀ ਇਕੋ ਨਜ਼ਰੀ ਆਈਆ। ਜਿਸ ਨੇ ਸਾਰੇ ਕੀਤੇ ਵਸ, ਬੇਵਸ ਦਿਸੇ ਲੋਕਾਈਆ । ਜਿਸ ਦਾ ਜੁਗ ਚੌਕੜੀ ਗਾਇਆ ਜਸ, ਸਿਫ਼ਤ

ਸਾਲਾਹ ਮਿਲੀ ਵਡਿਆਈਆ। ਸੋ ਸਾਹਿਬ ਪੁਰਖ ਸਮਰਥ, ਮਹਿੰਮਾ ਅਕਥ ਰਿਹਾ ਜਣਾਈਆ । ਕਲਜੁਗ ਅੰਤਮ ਨਿਰਗੁਣ ਜੋਤ ਕਰ ਪਰਗਟ, ਹਰ ਘਟ ਵੇਖੇ ਥਾਈਂ ਥਾਈਂਆ। ਸਤਿ ਧਰਮ ਦਾ ਖੋਲ੍ਹ ਕੇ ਹੱਟ, ਬ੍ਰਹਮ ਮਤ ਇਕ ਜਣਾਈਆ । ਸਚ ਬੀਜ ਬੀਜ ਕਾਇਆ ਵੱਤ, ਬਣ ਕਿਰਸਾਣਾ ਨਾਮ ਹੱਲ ਇਕ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਆਪਣੇ ਮਿਲਣ ਦੀ ਦੇ ਕੇ ਅੱਖ, ਬਿਨ ਅੱਖਰਾਂ ਦਏ ਪੜ੍ਹਾਈਆ। ਜਨ ਭਗਤ ਕਹਿਣ ਪ੍ਰਭ ਉਹ ਅੱਖ ਕੀ, ਸਚ ਸਚ ਦੇ ਸਮਝਾਈਆ। ਜਿਸ ਨਾਲ ਲੇਖਾ ਚੁੱਕੇ ਸਾਢੇ ਤਿੰਨ ਹੱਥ ਸੀਂ, ਧਰਨੀ ਧਰਤ ਧਵਲ ਵੰਡ ਵੰਡਾਈਆ। ਤੇਰਾ ਦਰਸ ਨਿਤ ਨਵਿਤ ਕਰ ਕਰ ਲਈਏ ਜੀ, ਜੀਵਣ ਜੁਗਤ ਤੇਰੇ ਕੋਲੋਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦੇਣਾ ਸਮਝਾਈਆ। ਸ੍ਰੀ ਭਗਵਾਨ ਕਹੇ ਮੇਰੀ ਅੱਖ ਅਵੱਲੀ, ਜਨ ਭਗਤ ਦਿਆਂ ਦ੍ਰਿੜਾਈਆ। ਜੋ ਸਭ ਤੋਂ ਵੱਖਰੀ ਇਕ ਇਕੱਲੀ, ਧਾਮ ਅਗੰਮੇ ਆਪ ਟਿਕਾਈਆ। ਜਿਸ ਦੇ ਅੰਦਰ ਜੋਤ ਨਿਰੰਜਣ ਇਕੋ ਬਲੀ, ਨੂਰੋ ਨੂਰ ਨੂਰ ਕਰੇ ਰੁਸ਼ਨਾਈਆ। ਉਸ ਨੂੰ ਜਾਣੇ ਹਰਿ ਕਰਤਾ ਵਲੀ ਛਲੀ, ਅਛਲ ਅਛੱਲ ਜਿਸ ਨੇ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਰਿਹਾ ਟਿਕਾਈਆ । ਜਨ ਭਗਤ ਕਹੇ ਪ੍ਰਭ ਦੱਸ ਟਿਕਾਣਾ, ਕਵਣ ਧਾਮ ਮਿਲੇ ਵਡਿਆਈਆ। ਜਿਸ ਬਿਧ ਹੋਵੇ ਸਚ ਪਹਿਚਾਨਾ, ਭਰਮ ਗੜ੍ਹ ਤੁੜਾਈਆ। ਨਜ਼ਰੀ ਆਵੇ ਉਹ ਨਿਸ਼ਾਨਾ, ਜੋ ਨਿਸ਼ਾਨਾ ਸਤਿਗੁਰ ਦਿਤਾ ਜਣਾਈਆ। ਦਰਸ਼ਨ ਕਰੀਏ ਓਸ ਕਾਹਨਾ, ਜੋ ਲੱਖ ਚੁਰਾਸੀ ਗੋਪੀ ਰਿਹਾ ਪਰਨਾਈਆ। ਧਾਮ ਵੇਖੀਏ ਉਹ ਮਕਾਨਾ, ਜਿਸ ਦੀ ਛੱਪਰ ਛੰਨ ਨਾ ਕਿਸੇ ਛੁਹਾਈਆ। ਦਰਸ਼ਨ ਪਾਈਏ ਨੌਜਵਾਨਾ, ਜਿਸ ਦਾ ਰੂਪ ਰੰਗ ਰੇਖ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੜਦਾ ਦੇਣਾ ਖੁਲ੍ਹਾਈਆ। ਸ੍ਰੀ ਭਗਵਾਨ ਕਹੇ ਮੇਰੀ ਅੱਖ ਬੇਨਜ਼ੀਰ, ਨਾਜ਼ਕ ਸਭ ਨੂੰ ਆਪ ਬਣਾਈਆ। ਜਿਸ ਦੀ ਕੋਈ ਨਾ ਜਾਣੇ ਅਕਸੀਰ, ਅਕਸਰੀਅਤ ਵਿਚ ਵੰਡ ਨਾ ਕੋਇ ਵੰਡਾਈਆ। ਨਕਸ਼ੇ ਵਿਚ ਨਾ ਕੋਈ ਤਸਵੀਰ, ਮੁਸੱਵਰ ਤਸੱਵਰ ਸਕੇ ਨਾ ਕੋਇ ਕਰਾਈਆ। ਜਿਸ ਦੇ ਉਤੇ ਮਿਹਰ ਕਰ ਬਦਲ ਦੇਵਾਂ ਤਕਦੀਰ, ਤਦਬੀਰ ਆਪਣੀ ਇਕ ਦ੍ਰਿੜਾਈਆ। ਜੋ ਅੰਦਰ ਬਾਹਰ ਚੋਟੀ ਵੇਖੇ ਇਕ ਅਖ਼ੀਰ, ਆਖ਼ਰ ਇਕੋ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਅੱਖ ਪ੍ਰਤਖ ਜਨ ਭਗਤਾਂ ਦਏ ਖੁਲ੍ਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਿਹਾ ਸਚ, ਸਚ ਤੇਰੀ ਵਡਿਆਈਆ। ਭਾਗ ਲਗਾਵੇਂ ਕਾਇਆ ਮਾਟੀ ਕੱਚ, ਕੱਚ ਕੰਚਨ ਰੂਪ ਵਟਾਈਆ। ਮਨੂਆ ਮਨ ਨਾ ਜਾਏ ਨੱਚ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਪੰਚ ਵਿਕਾਰਾ ਕਰੇ ਭੱਠ, ਮਮਤਾ ਮੋਹ ਮਿਟਾਈਆ । ਦੁਰਮਤ ਮੈਲ ਕੱਟ, ਨਿਰਮਲ ਰੂਪ ਪਰਗਟਾਈਆ। ਸਾਚਾ ਮਾਰਗ ਦੱਸ, ਪਾਂਧੀ ਪੰਧ ਚਲਾਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਅੱਖੀਆਂ ਵਿਚੋਂ ਸਿਖਿਆ ਦਏਂ ਸਮਝਾਈਆ। ਤੇਰਾ ਖੇਲ ਪੁਰਖ ਸਮਰਥ, ਜੁਗ ਚੌਕੜੀ ਮਿਲੇ ਵਡਿਆਈਆ। ਤੇਰੀ ਚਰਨ ਸਰਨਾਈ ਕਵਲ ਧਵਲ ਉਪਰ ਜਾਈਏ ਢੱਠ, ਧੂੜੀ ਟਿੱਕਾ ਖ਼ਾਕ ਰਮਾਈਆ। ਲੇਖੇ ਲੌਣੇ ਤਤ ਅੱਠ, ਨੌ ਦਵਾਰੇ ਪੰਧ ਚੁਕਾਈਆ। ਦਸਵੇਂ ਮਿਲ ਕੇ ਜਾਣਾ ਹੱਸ, ਸੋਹੰ ਹੰਸਾ ਰਾਗ ਸੁਣਾਈਆ। ਤੂੰ ਮੇਰਾ ਮੈਂ ਤੇਰੇ ਵਸ, ਦੂਜਾ ਨਜ਼ਰ ਕੋਇ ਨਾ ਆਈਆ। ਸਤਿਜੁਗ ਸਾਚੀ ਧਾਰ ਕਰਨੀ ਉਤਪਤ, ਉਪਮਾ ਆਪਣਾ ਨਾਮ ਸਮਝਾਈਆ। ਪੁਰਖ ਅਕਾਲ ਦੀਨ ਦਿਆਲ

ਧੁਰ ਦੀ ਨੀਂਹ ਦੇਣੀ ਰੱਖ, ਸੀਂ ਜਗਤ ਮਿਲੇ ਵਡਿਆਈਆ । ਜਿਸ ਨੂੰ ਅਗਨੀ ਦਾਹ ਨਾ ਲਾਏ ਕੱਖ, ਧੂੰਆਂਧਾਰ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਰੰਗ ਚੜ੍ਹਾਈਆ। ਸਤਿ ਸਤਿਵਾਦੀ ਰੰਗ ਚੜ੍ਹੌਣਾ, ਕੂੜ ਰਹਿਣ ਕੋਇ ਨਾ ਪਾਈਆ। ਆਤਮ ਸੇਜਾ ਪਲੰਘ ਸੁਹੌਣਾ, ਸਵਾਮੀ ਬਹਿ ਬਹਿ ਡੇਰਾ ਲਾਈਆ। ਨਾਮ ਮਰਦੰਗ ਇਕ ਵਜੌਣਾ, ਅਨਾਦੀ ਨਾਦ ਸ਼ਨਵਾਈਆ। ਸਾਚੀ ਗੰਗ ਆਪਣੇ ਚਰਨ ਨਹੌਣਾ, ਅੰਮ੍ਰਿਤ ਆਤਮ ਜਾਮ ਪਿਆਈਆ। ਜਗਤ ਵਿਛੋੜਾ ਰੰਡ ਚੁਕੌਣਾ, ਨਾਰ ਕੰਤ ਮਿਲ ਮਿਲ ਖ਼ੁਸ਼ੀ ਮਨਾਈਆ। ਪੁਰਖ ਅਕਾਲ ਅੰਗ ਲਗੌਣਾ, ਦੀਨ ਦਿਆਲ ਗੋਦ ਸੁਹਾਈਆ। ਸਦ ਬਖ਼ਸ਼ੰਦ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਮੇਲ ਕਰੌਣਾ, ਮਿਲਾਪ ਵਿਚ ਮੇਲਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਦੇਣਾ ਵਰ, ਬ੍ਰਹਮ ਬ੍ਰਹਿਮਾਦੀ ਆਪ ਜਣਾਈਆ। ਬ੍ਰਹਮ ਬ੍ਰਹਿਮਾਦੀ ਪਾਰਬ੍ਰਹਮ, ਪਤ ਪਤਵੰਤੇ ਸਚ ਦੇਣਾ ਸਮਝਾਈਆ। ਨਿਹਕਰਮੀ ਜਣੌਣਾ ਇਕੋ ਕਰਮ, ਕਰਮ ਕਾਂਡ ਡੇਰਾ ਢਾਹੀਆ। ਮਨ ਵਾਸਨਾ ਮਿਟੇ ਭਰਮ, ਭਾਂਡਾ ਭਰਮ ਭੌ ਭੰਨਾਈਆ। ਲੇਖਾ ਚੁੱਕੇ ਚੰਮ ਦ੍ਰਿਸ਼ਟੀ ਚਰਮ, ਚੰਦ ਨੂਰ ਇਕ ਰੁਸ਼ਨਾਈਆ। ਪੁਰਖ ਅਕਾਲ ਤੇਰੀ ਸਾਚੀ ਸਰਨ, ਸਰਨਗਤ ਮਿਲੇ ਵਡਿਆਈਆ । ਅੱਗੇ ਲੇਖਾ ਚੁੱਕੇ ਮਰਨ ਡਰਨ, ਲੱਖ ਚੁਰਾਸੀ ਨਾ ਕੋਇ ਭਵਾਈਆ। ਜਮ ਕਾ ਦੂਤ ਨਾ ਆਵੇ ਫੜਨ, ਚਿਤ੍ਰਗੁਪਤ ਨਾ ਲੇਖ ਵਖਾਈਆ। ਰਾਏ ਧਰਮ ਚੁੱਕੇ ਡਰਨ, ਭੈ ਭੌ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਅੰਤਮ ਵਰ, ਅੰਤਸ਼ਕਰਨ ਆਪਣੇ ਲੇਖੇ ਲਾਈਆ । ਸ੍ਰੀ ਭਗਵਾਨ ਕਹੇ ਸ਼ਬਦ ਸੁਤ ਜਗ ਮੀਤਾ, ਮਿੱਤਰ ਸ਼ਤਰੂ ਵੇਖ ਵਖਾਈਆ। ਨਿਤ ਨਵਿਤ ਜਿਸ ਦੀ ਸੁਹੰਜਣੀ ਰੀਤਾ, ਆਦਿ ਨਿਰੰਜਣ ਖੇਲ ਖਿਲਾਈਆ। ਜੋ ਸਦਾ ਸਹਾਇਕ ਊਚਾਂ ਨੀਚਾਂ, ਰਾਓ ਰੰਕਾਂ ਵੇਖ ਵਖਾਈਆ। ਓਸ ਦੇ ਨਾਲ ਕਰੋ ਸਚ ਪ੍ਰੀਤਾਂ, ਪੀਆ ਪ੍ਰੀਤਮ ਇਕ ਅਖਵਾਈਆ । ਜਿਸ ਦੀਆਂ ਸਾਰੇ ਕਰਦੇ ਰਹੇ ਉਡੀਕਾਂ, ਤਾਰੀਖਾਂ ਤਵਾਰੀਖਾਂ ਦੇਣ ਗਵਾਹੀਆ। ਓਸ ਦਵਾਰੇ ਮੰਗੋ ਭੀਖਾ, ਜੋ ਭਿਛਿਆ ਦੇ ਖ਼ੁਸ਼ੀ ਜਣਾਈਆ । ਓਸ ਦੀ ਸਚ ਸੁਣੋ ਹਦੀਸਾ, ਜੋ ਹਜ਼ਰਤ ਹੋ ਕੇ ਕਰੇ ਪੜ੍ਹਾਈਆ। ਜੋ ਲੇਖਾ ਜਾਣੇ ਜੀਵ ਜੀਅ ਕਾ, ਜਗਤ ਜੁਗਤ ਰਿਹਾ ਸਮਝਾਈਆ। ਜਿਸ ਲਹਿਣਾ ਚੁਕੌਣਾ ਅੰਤਮ ਸਾਢੇ ਤਿੰਨ ਹੱਥ ਸੀਂ ਕਾ, ਮੜ੍ਹੀ ਗੋਰ ਦੋਵੇਂ ਖੋਜ ਖੋਜਾਈਆ। ਸੋ ਸਾਹਿਬ ਸਵਾਮੀ ਨੀਕਨ ਨੀਕਾ, ਊਚੋ ਊਚ ਬੇਪਰਵਾਹੀਆ । ਜਿਸ ਨੇ ਸਤਿਜੁਗ ਸਾਚਾ ਸਾਂਝਾ ਦੱਸਣਾ ਇਕ ਤਰੀਕਾ, ਯਕ ਤਰਫ਼ਾ ਹੁਕਮ ਸੁਣਾਈਆ। ਕਰਵਟ ਲੈ ਬਦਲੇ ਆਪਣੀ ਪੀਠਾ, ਸਨਮੁਖ ਹੋ ਕੇ ਦਰਸ ਵਖਾਈਆ। ਜਿਸ ਨੂੰ ਗੋਬਿੰਦ ਪੁਰਖ ਅਕਾਲ ਮੰਨਿਆ ਪਿਤਾ, ਪਤਿਪਰਮੇਸ਼ਵਰ ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਸੋ ਸਭ ਸੰਗ ਕਰੇ ਇਕੋ ਹਿਤਾ, ਜੋ ਦੂਰ ਨੇੜੇ ਹਿੰਦੂ ਮੁਸਲਿਮ ਸਿੱਖ ਈਸਾਈ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਤਾ ਪੁਰਖ ਬਿਧਾਤਾ, ਕਲਜੁਗ ਮੇਟੇ ਅੰਧੇਰੀ ਰਾਤਾ, ਸਚ ਸੁਣਾਵੇ ਧੁਰ ਦੀ ਗਾਥਾ, ਵੇਸ ਵਟਾਏ ਪੁਰਖ ਸਮਰਾਥਾ, ਹੋਏ ਸਹਾਈ ਅਨਾਥ ਅਨਾਥਾਂ, ਨਾਮ ਪਦਾਰਥ ਦੇਵੇ ਦਾਤਾ, ਦੌਲਤ ਇਕੋ ਇਕ ਵਰਤਾਈਆ। ਹਰਿਭਗਤ ਹਰਿਸੰਤ ਗੁਰਮੁਖ ਗੁਰਸਿਖ ਤੇਰੇ ਨੇੜੇ ਨਾ ਆਏ ਮਨ ਮਤ ਨਾਰ ਕਮਜ਼ਾਤਾ, ਕੁਲਖਣੀ ਬੈਠੇ ਆਪਣਾ ਮੁਖ ਭਵਾਈਆ।