ਪੁਸਤਕਾਲਾਭਾਗ ੧੭

੨੧ ਭਾਦਰੋਂ ੨੦੨੧ ਬਿਕ੍ਰਮੀ ਹਰੀ ਸਿੰਘ, ਪੂਰਨ ਸਿੰਘ ਦੇ ਗ੍ਰਹਿ ਪਿੰਡ ਸੋਹਲ

ਪੁਰਖ ਅਕਾਲ ਕਰ ਅਦਲ, ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਧਿਆਨ ਲਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਚ ਵਖਾ ਆਪਣੀ ਮਜ਼ਲ, ਮਹਿਬੂਬ ਮੁਹੱਬਤ ਆਪਣੇ ਨਾਲ ਰਖਾਈਆ। ਕੂੜੀ ਕਿਰਿਆ ਕਲਜੁਗ ਕਾਇਆ ਬਦਲ, ਮਾਇਆ ਮਮਤਾ ਮੋਹ ਮਿਟਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕਰ ਕਤਲ, ਸ਼ਬਦ ਖੰਡਾ ਹੱਥ ਉਠਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਪਿਆ ਗ਼ਦਰ, ਮਨਮਤ ਕਰੇ ਲੜਾਈਆ। ਜਨ ਭਗਤਾਂ ਪੂਰੀ ਕਰੇ ਕੋਈ ਨਾ ਸਧਰ, ਸਾਚਾ ਸੰਗ ਨਾ ਕੋਇ ਨਿਭਾਈਆ। ਤੇਰੇ ਨਾਮ ਦਾ ਚਾਰ ਕੁੰਟ ਕੋਈ ਨਾ ਕਦਰ, ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਦ੍ਰਿੜਾਈਆ। ਪਾਰਬ੍ਰਹਮ ਪ੍ਰਭ ਕਰ ਇਨਸਾਫ਼, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੇਰੀ ਕੁਦਰਤ ਹੋਈ ਗੁਸਤਾਖ਼, ਕਾਦਰ ਕਰੀਮ ਤੇਰੀ ਸਮਝ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਨਾਮ ਪਦਾਰਥ ਦੇ ਕੇ ਗਏ ਦਾਤ, ਬਣ ਵਣਜਾਰੇ ਮਾਤ ਵਰਤਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਲਿਖ ਕੇ ਗਏ ਗਾਥ, ਖਾਣੀ ਬਾਣੀ ਰਾਗ ਨਾਦ ਸੁਣਾਈਆ। ਨੌਂ ਖੰਡ ਪ੍ਰਿਥਮੀ ਜੀਵ ਜੰਤ ਸਾਧ ਸੰਤ ਕਲਜੁਗ ਸਾਰੇ ਹੋਏ ਉਦਾਸ, ਹੈਰਾਨੀ ਸਭ ਦੇ ਉਤੇ ਛਾਈਆ। ਮਨ ਮਨੂਆ ਘਰ ਵਿਚ ਵੜਿਆ ਬਦਮਾਸ਼, ਸਾਂਤਕ ਸਤਿ ਨਜ਼ਰ ਕੋਇ ਨਾ ਆਈਆ। ਤੇਰੇ ਮਿਲਣ ਦੀ ਅੰਤਰ ਆਤਮ ਪੂਰੀ ਹੋਏ ਨਾ ਖ਼ਾਹਿਸ਼, ਖ਼ਾਲਸ ਰੂਪ ਨਾ ਕੋਇ ਦਰਸਾਈਆ। ਸਾਚੇ ਮੰਡਲ ਦਿਸੇ ਕੋਈ ਨਾ ਰਾਸ, ਗੋਪੀ ਕਾਹਨ ਘਰ ਘਰ ਨੱਚਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸੋ ਪੁਰਖ ਨਿਰੰਜਣ ਕਿਰਪਾ ਕਰ, ਹਰਿ ਪੁਰਖ ਨਿਰੰਜਣ ਤੇਰੀ ਸ਼ਰਨਾਈਆ। ਏਕੰਕਾਰ ਲੋਕਮਾਤ ਵੇਖ ਆਪਣਾ ਘਰ, ਆਦਿ ਨਿਰੰਜਣ ਕਰ ਰੁਸ਼ਨਾਈਆ । ਅਬਿਨਾਸ਼ੀ ਕਰਤੇ ਸਾਚੇ ਮੰਦਰ ਅਗੰਮ ਅਥਾਹ ਚੜ੍ਹ, ਸ੍ਰੀ ਭਗਵਾਨ ਪੜਦਾ ਲਾਹੀਆ। ਪਾਰਬ੍ਰਹਮ ਵੇਖ ਆਪਣਾ ਪੰਜ ਤਤ ਕਾਇਆ ਮਾਟੀ ਧੜ, ਬ੍ਰਹਮ ਬੈਠਾ ਮੁਖ ਛੁਪਾਈਆ। ਲੱਗੀ ਅੱਗ ਬਹੱਤਰ ਨੜ, ਤਤਵ ਤਤ ਰਹੀ ਜਲਾਈਆ। ਸਾਚਾ ਮਿਲੇ ਨਾ ਕਿਸੇ ਸਰ, ਅੰਮ੍ਰਿਤ ਸਰੋਵਰ ਨਹਾਵਣ ਕੋਇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਕਲਮਾ ਕਾਇਨਾਤ ਰਹੀ ਪੜ੍ਹ, ਸਚ ਮਹਿਬੂਬ ਦਰਸ ਦੀਦਾਰ ਨਾ ਕੋਇ ਕਰਾਈਆ। ਸੱਯਦੇ ਕਰ ਕਰ ਧਰਨੀ ਧਰਤ ਧਵਲ ਖ਼ਾਕ ਉਪਰ ਡਿੱਗਣ ਦੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਤਿ ਤੇਰੀ ਸਰਨਾਈਆ। ਕਿਰਪਾ ਕਰ ਸਾਹਿਬ ਸੁਲਤਾਨ, ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ। ਜੁਗ ਚੌਕੜੀ ਬੀਤੇ ਵਿਚ ਜਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਨਿਤ ਨਵਿਤ ਤੇਰਾ ਸੰਦੇਸ਼ਾ ਨਾਮ ਸੁਨੇਹੜਾ ਦੇ ਕੇ ਗਏ ਗਿਆਨ, ਕਾਗ਼ਜ਼ ਕਲਮ ਸ਼ਾਹੀ ਵੰਡ ਵੰਡਾਈਆ। ਸਦੀ ਚੌਧਵੀਂ ਪਰਗਟ ਹੋਏ ਨੌਜਵਾਨ, ਦਾਤਾ ਦੋ ਜਹਾਨ ਫੇਰਾ ਪਾਈਆ। ਬੀਸ ਬੀਸਾ ਹਰਿ ਜਗਦੀਸਾ ਖੇਲ ਕਰੇ ਮਹਾਨ, ਮਹਿੰਮਾ ਅਕਥ ਕਥ ਬਿਨ ਕਥਨੀ ਆਪੇ ਗਾਈਆ। ਨਵ ਨੌ ਚਾਰ ਵੇਖੇ ਮਾਰ ਧਿਆਨ, ਜ਼ਿਮੀਂ ਅਸਮਾਨ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ

ਦਰ ਦਵਾਰੇ ਰਹੇ ਬੋਲ, ਧੁਰ ਦਾ ਰਾਗ ਅਲਾਈਆ। ਲੱਖ ਚੁਰਾਸੀ ਕਲਜੁਗ ਅੰਤ ਹੋਈ ਅਨਭੋਲ, ਸੁੱਤੀ ਸ੍ਰਿਸ਼ਟ ਨਾ ਕੋਇ ਜਗਾਈਆ। ਸ਼ਬਦ ਅਗੰਮੀ ਨਾਦ ਅਨਾਦੀ ਘਰ ਸੁਣੇ ਨਾ ਕੋਈ ਢੋਲ, ਢੋਲਾ ਤੇਰਾ ਰਾਗ ਨਾ ਕੋਇ ਸ਼ਨਵਾਈਆ। ਸਾਚੇ ਕੰਡੇ ਤੋਲੇ ਕੋਈ ਨਾ ਤੋਲ, ਤੋਲਣਹਾਰਾ ਨਜ਼ਰ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇ ਨਾਮ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰਗਾਹ ਸਾਚੀ ਕਰਨ ਅਰਜ਼, ਮੁਕਾਮੇ ਹੱਕ ਸੀਸ ਝੁਕਾਈਆ। ਪਰਵਰਦਿਗਾਰ ਤੇਰਾ ਫ਼ਰਜ਼, ਫ਼ਾਜ਼ਲ ਤੇਰੀ ਰਹਿਮਤ ਨਜ਼ਰੀ ਆਈਆ। ਕਲਜੁਗ ਖੇਲ ਵੇਖ ਅਸਚਰਜ, ਹੈਰਾਨੀ ਹੈਰਤ ਗ਼ੈਰਤ ਸਭ ਦੇ ਅੰਦਰ ਲਏ ਅੰਗੜਾਈਆ। ਕੂੜੀ ਕਿਰਿਆ ਸ਼ਾਸਤਰ ਸਿਮਰਤ ਵੇਦ ਪੁਰਾਨ ਕੋਇ ਨਾ ਸਕੇ ਵਰਜ, ਭੈ ਭਾਓ ਨਾ ਕੋਇ ਦ੍ਰਿੜਾਈਆ। ਭਰਮੇ ਭੁੱਲਾ ਨਾਰ ਮਰਦ, ਮਰਦ ਮਰਦਾਨੇ ਤੇਰੀ ਓਟ ਤਕਾਈਆ। ਜੀਵਾਂ ਜੰਤਾਂ ਛੁਰੀ ਸੀਸ ਕਰਦ, ਕਤਲਗਾਹ ਦਿਸੇ ਲੋਕਾਈਆ। ਕੀਤਾ ਕੌਲ ਇਕਰਾਰ ਚਾਰ ਜੁਗ ਦੀ ਵੇਖ ਫ਼ਰਦ, ਭੇਵ ਅਭੇਦਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਭਿਖ, ਪ੍ਰਭ ਭਿਛਿਆ ਦੇ ਵਰਤਾਈਆ। ਜੋ ਲੇਖਾ ਲਿਖ ਕੇ ਆਏ ਭਵਿਖ, ਕਾਗ਼ਜ਼ ਕਲਮ ਦੇ ਵਡਿਆਈਆ। ਤਿਸ ਦਾ ਲਹਿਣਾ ਦੇਣਾ ਹਰ ਘਟ ਚਿਤ, ਜਗਤ ਠਗੌਰੀ ਡੇਰਾ ਢਾਹੀਆ। ਕਰਵਟ ਲੈ ਬਦਲ ਲਏ ਆਪਣੀ ਪਿਠ, ਸਨਮੁਖ ਲਏ ਆਪਣੀ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਖੇਲ ਬੇਪਰਵਾਹੀਆ। ਬੇਪਰਵਾਹ ਵੇਖ ਮਾਤ, ਮਤਾ ਤੇਰੇ ਨਾਲ ਪਕਾਈਆ। ਕੂੜੀ ਜਗਤ ਅੰਧੇਰੀ ਦਿਸੇ ਰਾਤ, ਸਾਚਾ ਚੰਦ ਨਾ ਕੋਇ ਰੁਸ਼ਨਾਈਆ । ਝਗੜਾ ਪਿਆ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਅਲਫ਼ ਯੇ ਕਰੇ ਨਾਚ, ਘਰ ਘਰ ਡੌਰੂ ਡੰਕ ਰਹੀ ਵਜਾਈਆ। ਮਨ ਵਾਸਨਾ ਹੋਈ ਕਮਜ਼ਾਤ, ਮੁਖ ਘੁੰਗਟ ਇਕ ਰਖਾਈਆ। ਆਤਮ ਪਰਮਾਤਮ ਜੁੜੇ ਨਾ ਕਿਸੇ ਨਾਤ, ਬ੍ਰਹਮ ਪਾਰਬ੍ਰਹਮ ਨਾ ਕੋਇ ਮਿਲਾਈਆ। ਤੂੰ ਮੇਰਾ ਮੈਂ ਤੇਰਾ ਸਾਚਾ ਢੋਲਾ ਗਾਏ ਕੋਇ ਨਾ ਗਾਥ, ਗਹਿਰ ਗੰਭੀਰ ਨਾ ਕੋਇ ਸਰਨਾਈਆ। ਸਾਚੀ ਕਰੇ ਨਾ ਕੋਇ ਅਰਦਾਸ, ਆਸਾ ਪੂਰ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਠਾਕਰ ਸਵਾਮੀ ਸਭ ਦੀ ਪੂਰੀ ਕਰ ਆਸ, ਤ੍ਰਿਸਨਾ ਤੇਰੇ ਨਾਲ ਮਿਲਾਈਆ। ਦੋ ਜਹਾਨ ਹੋ ਮਿਹਰਵਾਨ ਝਾਕ, ਬੰਦ ਕਵਾੜੀ ਕੁੰਡਾ ਲਾਹੀਆ। ਭਰਮੇ ਭੁੱਲਾ ਪੰਜ ਤਤ ਖ਼ਾਕੀ ਖ਼ਾਕ, ਖ਼ਾਲਸ ਆਪਣਾ ਰੂਪ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋੜਨ ਹੱਥ, ਬਿਨ ਹੱਥਾਂ ਸੀਸ ਨਿਵਾਈਆ। ਪਰਗਟ ਹੋ ਪੁਰਖ ਸਮਰਥ, ਸਮਰਥ ਤੇਰੀ ਸਰਨਾਈਆ। ਸ੍ਰਿਸ਼ਟ ਸਬਾਈ ਮਾਰਗ ਦੱਸ, ਭਰਮੀਆਂ ਭਰਮ ਗੜ੍ਹ ਤੁੜਾਈਆ। ਆਪਣੇ ਮਿਲਣ ਦੀ ਖੋਲ੍ਹ ਅੱਖ, ਨਿਜ ਨੇਤਰ ਅੱਖ ਖੁਲ੍ਹਾਈਆ। ਅੰਮ੍ਰਿਤ ਝਿਰਨਾ ਝਿਰਾ ਰਸ, ਬੂੰਦ ਸਵਾਂਤੀ ਇਕ ਟਪਕਾਈਆ। ਨਜ਼ਰੀ ਆ ਘਟ ਘਟ, ਗ੍ਰਹਿ ਗ੍ਰਹਿ ਸੋਭਾ ਪਾਈਆ। ਲਹਿਣਾ ਦੇਣਾ ਚੁਕਾ ਤਤ ਅੱਠ, ਨੌਂ ਦਰ ਖੋਜ ਖੋਜਾਈਆ। ਦਸਮ ਦਵਾਰੀ ਬਹਿ ਕੇ ਹੱਸ, ਸੋਹੰ ਹੰਸਾ ਰਾਗ ਅਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਮੰਗ, ਮਾਂਗਤ ਹੋ ਕੇ ਸੀਸ ਨਿਵਾਈਆ। ਕਿਰਪਾ ਕਰ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਵਡਿਆਈਆ। ਦੋ

ਜਹਾਨ ਪੁਰੀ ਲੋਅ ਬ੍ਰਹਿਮੰਡ ਖੰਡ ਆਪੇ ਲੰਘ, ਬਿਨ ਮੰਜ਼ਲ ਪੰਧ ਮੁਕਾਈਆ। ਨਾਮ ਨਿਧਾਨ ਸਚ ਵਜਾ ਮਰਦੰਗ, ਢੋਲਾ ਇਕੋ ਇਕ ਜਣਾਈਆ। ਅੰਤਰ ਆਤਮ ਪਰਮਾਤਮ ਦੇ ਅਨੰਦ, ਨਿਜਾ ਨੰਦ ਰਸ ਚਖਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਹਉਮੇ ਢਾਹ ਕੰਧ, ਭਾਂਡਾ ਭਰਮ ਭੰਨਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕਰ ਖੰਡ ਖੰਡ, ਖੰਡਾ ਖੜਗ ਇਕ ਚਮਕਾਈਆ। ਸਰਬ ਸੁਹੇਲਾ ਬਣਕੇ ਸਭ ਦੇ ਵਸ ਸੰਗ, ਸਗਲ ਸ੍ਰਿਸ਼ਟੀ ਦ੍ਰਿਸ਼ਟੀ ਇਕੋ ਇਕ ਖੁਲ੍ਹਾਈਆ। ਤੂੰ ਮਾਲਕ ਖ਼ਾਲਕ ਲੱਖ ਚੁਰਾਸੀ ਤੇਰੀ ਡੋਰੀ ਨਾਲ ਪਤੰਗ, ਆਕਾਸ਼ ਆਕਾਸ਼ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਕਲਜੁਗ ਅੰਤਮ ਦਰ ਤੇਰੇ ਓਟ ਤਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਠਾਂਡੇ ਕੁਰਲਾਇਆ, ਸਚਖੰਡ ਸਾਚੇ ਰਹੇ ਸੁਣਾਈਆ। ਕਿਰਪਾ ਕਰ ਸਹਿਜ ਸੁਖਦਾਇਆ, ਪਾਰਬ੍ਰਹਮ ਤੇਰੀ ਵਡਿਆਈਆ। ਕਲਜੁਗ ਮੇਟ ਕੂੜੀ ਮਾਇਆ, ਤ੍ਰੈਗੁਣ ਡੇਰਾ ਢਾਹੀਆ। ਸਮਰਥ ਪੁਰਖ ਸਿਰ ਰੱਖ ਠਾਂਡੀ ਛਾਇਆ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੂੰ ਆਦਿ ਜੁਗਾਦਿ ਦਾਈ ਦਾਇਆ, ਦਿਵਸ ਰੈਣ ਖੇਲ ਖਲਾਈਆ। ਬੇਅੰਤ ਬੇਅੰਤ ਬੇਅੰਤ ਤੈਨੂੰ ਗਾਇਆ, ਰਸਨਾ ਜਿਹਵਾ ਤੇਰੀ ਸਿਫ਼ਤ ਸਾਲਾਹੀਆ। ਰਾਗਾਂ ਨਾਦਾਂ ਬ੍ਰਹਮ ਬ੍ਰਹਿਮਾਦਾ ਤੇਰਾ ਭੇਵ ਕਿਸੇ ਨਾ ਆਇਆ, ਪੜਦਾ ਸਕੇ ਨਾ ਕੋਇ ਉਠਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਵਕਤ ਸੁਹੰਜਣਾ ਇਕੋ ਆਇਆ, ਏਕੰਕਾਰ ਤੇਰੇ ਨਾਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਦੇਣਾ ਵਖਾਈਆ। ਏਕੰਕਾਰ ਤੇਰਾ ਨਾਮ ਡੰਕਾ, ਚਾਰੋਂ ਕੁੰਟ ਕਰੇ ਸ਼ਨਵਾਈਆ। ਪਕੜ ਉਠਾਏ ਰਾਓ ਰੰਕਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਏ ਹਿਲਾਈਆ। ਜਨ ਭਗਤਾਂ ਸੁਹਾਏ ਸਾਚਾ ਬੰਕਾ, ਬੰਕ ਦਵਾਰੀ ਇਕੋ ਨਜ਼ਰੀ ਆਈਆ। ਘਟ ਘਟ ਅੰਦਰ ਤੇਰੀ ਜੋਤੀ ਤਿਨਕਾ, ਕਿਰਨ ਕਿਰਨ ਕਰੇ ਰੁਸ਼ਨਾਈਆ। ਕਲਜੁਗ ਜੀਵਾਂ ਪ੍ਰਭ ਫੇਰ ਦੇ ਮਨ ਕਾ ਮਣਕਾ, ਮਨ ਮਮਤਾ ਮੋਹ ਮਿਟਾਈਆ। ਭੇਵ ਚੁਕਾ ਜੀਵ ਜਗ ਤਨ ਕਾ, ਤਨ ਮਾਟੀ ਖ਼ਾਕੀ ਸੋਭਾ ਪਾਈਆ। ਏਕਾ ਵਸੇਰਾ ਛੱਪਰ ਛੰਨ ਕਾ, ਚਰਨ ਕਵਲ ਮਿਲੇ ਵਡਿਆਈਆ। ਲਹਿਣਾ ਮੁਕੇ ਕੂੜੇ ਧਨ ਕਾ, ਨਾਮ ਪਦਾਰਥ ਦਏ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਾਲਕ ਤੈਨੂੰ ਮੰਨਦਾ, ਦਰ ਠਾਂਡੇ ਸੀਸ ਨਿਵਾਈਆ। ਤੂੰ ਪਿਤਾ ਓਸ ਚੰਨ ਦਾ, ਜਿਸ ਨੂੰ ਗੋਬਿੰਦ ਕਹਿ ਕਹਿ ਸੀਸ ਝੁਕਾਈਆ। ਲੱਖ ਚੁਰਾਸੀ ਘੜੇ ਆਪੇ ਭੰਨਦਾ, ਘੜਨ ਭੰਨਣਹਾਰ ਤੇਰਾ ਖੇਲ ਸਮਝ ਕੋਇ ਨਾ ਪਾਈਆ। ਵਿਸ਼ਨ ਤੇਰਾ ਹੁਕਮ ਮੰਨਦਾ, ਸਿਰ ਸਕੇ ਨਾ ਕੋਇ ਉਠਾਈਆ। ਸੁਰਪਤ ਇੰਦ ਕਰੋੜ ਤੇਤੀਸਾ ਆਪੇ ਡੰਨਦਾ, ਧੁਰ ਫ਼ਰਮਾਨਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇਣਾ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ, ਕਹਿ ਕਹਿ ਸ਼ੁਕਰ ਮਨਾਈਆ। ਤੇਰਾ ਦਰਸ਼ਨ ਮੰਗੀਏ ਲੋਚਣ ਨੈਣ, ਅੱਖ ਪ੍ਰਤਖ ਵਡਿਆਈਆ। ਤੂੰ ਸਾਹਿਬ ਸਵਾਮੀ ਸਾਕ ਸੱਜਣ ਸੈਣ, ਸਗਲਾ ਸੰਗ ਨਿਭਾਈਆ। ਜੁਗ ਚੌਕੜੀ ਦੇਵੇ ਲਹਿਣਾ ਦੇਣ, ਦੇਵਣਹਾਰ ਇਕ ਅਖਵਾਈਆ। ਕਲਜੁਗ ਅੰਤਮ ਕੂੜੀ ਕਿਰਿਆ ਵੇਖ ਵਹਿਣ, ਨਵ ਨੌਂ ਚਾਰ ਧਾਰ ਵਹਾਈਆ। ਨਾਤਾ ਤੁਟਾ ਭਾਈ ਭੈਣ, ਭਈਆ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲੈਣਾ ਮਿਲਾਈਆ। ਆਪਣਾ ਮੇਲਾ ਕਰ ਮਿਲਾਪ, ਦਰ ਠਾਂਡਾ ਇਕ ਸਮਝਾਈਆ। ਸ੍ਰਿਸ਼ਟ ਸਬਾਈ ਇਕੋ ਜਾਪ, ਇਕੋ

ਮੰਤਰ ਦਏ ਦ੍ਰਿੜਾਈਆ। ਤੂੰ ਦੀਨ ਦਿਆਲ ਠਾਕਰ ਸਵਾਮੀ ਪੁਰਖ ਅਕਾਲ ਸਭ ਦਾ ਬਾਪ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਗੋਦੀ ਬਹਿ ਬਹਿ ਖ਼ੁਸ਼ੀ ਮਨਾਈਆ। ਧੁਰ ਸੰਦੇਸ਼ਾ ਨਿਤ ਨਵਿਤ ਗਏ ਆਖ, ਆਖ਼ਰ ਤੇਰੀ ਓਟ ਤਕਾਈਆ। ਕਲਜੁਗ ਅੰਤ ਪਰਗਟ ਹੋ ਸਾਖਿਆਤ, ਸਾਹਿਬ ਸਤਿਗੁਰ ਫੇਰਾ ਪਾਈਆ। ਕਲ ਮੇਟ ਅੰਧੇਰੀ ਰਾਤ, ਚੰਦ ਚਾਂਦਨਾ ਕਰ ਰੁਸ਼ਨਾਈਆ। ਸਾਚੀ ਦੱਸ ਸਚ ਪਰਭਾਤ, ਪਰਭਾਤੀ ਇਕੋ ਰਾਗ ਸੁਣਾਈਆ। ਤੇਰਾ ਪ੍ਰੇਮ ਤੇਰਾ ਧੁਰ ਦਾ ਨਾਤ, ਸਾਚਾ ਸਾਕ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਬੌਹੜ, ਪਰਵਰਦਿਗਾਰ ਵੇਸ ਵਟਾਈਆ। ਕਿਸੇ ਲਿਖਾਇਆ ਆਵੇ ਬ੍ਰਹਿਮਣ ਗੌੜ, ਪੂਤ ਸਪੂਤਾ ਵੇਸ ਵਟਾਈਆ । ਕਿਸੇ ਵਖਾਇਆ ਅਵਰ ਕਾ ਔਰ, ਪਰਵਰਦਿਗਾਰ ਨੂਰ ਅਲਾਹੀਆ। ਕਿਸੇ ਜਣਾਇਆ ਸੀਸ ਝੁਲਾਏ ਚੌਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਬਰਦਾ, ਦਰ ਬੈਠਾ ਸੀਸ ਝੁਕਾਈਆ। ਹੁਕਮੇ ਅੰਦਰ ਤੈਥੋਂ ਡਰਦਾ, ਭਾਣੇ ਵਿਚ ਰਿਹਾ ਸਮਾਈਆ। ਨਿਉਂ ਨਿਉਂ ਸੱਯਦ ਈਸਾ ਮੂਸਾ ਮੁਹੰਮਦ ਕਰਦਾ, ਮੁਸ਼ਕਲ ਹਲ ਨਾ ਕੋਇ ਕਰਾਈਆ। ਕਲਮਾ ਨਬੀ ਰਸੂਲ ਪੜ੍ਹਦਾ, ਆਲਮ ਇਲਮ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਸਾਚਾ ਦੇ ਸਮਝਾਈਆ। ਪਰਵਰਦਿਗਾਰ ਬੇਪਰਵਾਹ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ, ਹਰਿ ਪੁਰਖ ਨਿਰੰਜਣ ਦਇਆ ਕਮਾਇੰਦਾ। ਏਕੰਕਾਰਾ ਨਾਉਂ ਧਰਾ, ਆਦਿ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਦੱਸੇ ਰਾਹ, ਸ੍ਰੀ ਭਗਵਾਨ ਰਹਿਬਰ ਇਕ ਅਖਵਾਇੰਦਾ। ਪਾਰਬ੍ਰਹਮ ਪੜਦਾ ਲਾਹ, ਬ੍ਰਹਮ ਆਪਣਾ ਸੰਗ ਜਣਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਜੂਨੀ ਰਹਿਤ ਵੇਸ ਵਟਾ, ਜੋਤੀ ਜਾਤਾ ਡਗਮਗਾਇੰਦਾ। ਮਾਤ ਪਿਤ ਕੋਈ ਸਕੇ ਨਾ ਗੋਦ ਉਠਾ, ਜਨਣੀ ਜਨ ਰੂਪ ਨਾ ਕੋਇ ਵਖਾਇੰਦਾ। ਮਹੱਲ ਅਟਲ ਕਰ ਇਕ ਰੁਸ਼ਨਾ, ਦੀਵਾ ਬਾਤੀ ਕਮਲਾਪਾਤੀ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਦੀਵਾ ਬਾਤੀ ਨਾ ਕੋਇ ਮਹੱਲ, ਚਾਰ ਦਵਾਰੀ ਨਜ਼ਰ ਕੋਇ ਨਾ ਆਈਆ । ਆਪਣੀ ਧਾਰੋਂ ਆਪੇ ਬਲ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਵਸਣਹਾਰਾ ਨਿਹਚਲ ਧਾਮ ਅਟਲ, ਬੈਠਾ ਬੇਪਰਵਾਹੀਆ। ਜੁਗ ਚੌਕੜੀ ਅਛਲ ਅਛੱਲ, ਵਲ ਛਲ ਧਾਰੀ ਆਪਣੀ ਖੇਲ ਖਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਘਲ, ਸੰਦੇਸਾ ਧੁਰ ਦਾ ਆਪ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਹਕਲੰਕ ਕਲ ਆਵੇ ਚਲ, ਕਲਕੀ ਆਪਣਾ ਫੇਰਾ ਪਾਈਆ। ਦੋ ਜਹਾਨ ਵੇਖੇ ਜਲ ਥਲ, ਮਹੀਅਲ ਪੜਦਾ ਆਪ ਉਠਾਈਆ। ਜੋਤੀ ਸ਼ਬਦੀ ਜਾਏ ਰਲ, ਰੂਪ ਰੰਗ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਥਾਉਂ ਥਾਂ ਵੇਖਣ ਜੋਗ, ਜੁਗਤੀ ਆਪਣੇ ਹੱਥ ਰਖਾਇੰਦਾ। ਭੇਵ ਜਾਣੇ ਚੌਦਾਂ ਲੋਕ, ਚੌਦਾਂ ਤਬਕ ਪੜਦਾ ਲਾਹਿੰਦਾ। ਵਸਣਹਾਰਾ ਸਾਚੇ ਕੋਟ, ਸਚਖੰਡ ਸਾਚੇ ਸੋਭਾ ਪਾਇੰਦਾ। ਪਰਗਟਾਵਣਹਾਰਾ ਨਿਰਮਲ ਜੋਤ, ਜੋਤੀ ਜੋਤ ਜੋਤ ਚਮਕਾਇੰਦਾ । ਲਗਾਵਣਹਾਰਾ ਅਗੰਮੀ ਚੋਟ, ਨਾਮ ਨਗਾਰਾ ਇਕ ਸੁਣਾਇੰਦਾ। ਕੱਢਣਹਾਰਾ ਕੂੜਾ ਖੋਟ, ਕੂੜੀ ਕਿਰਿਆ ਬਾਹਰ

ਕਢਾਇੰਦਾ। ਮੰਜ਼ਲ ਦੂਰ ਦੁਰਾਡਾ ਪੰਧ ਮੁਕਾਇੰਦਾ। ਓਥੇ ਕੋਇ ਨਾ ਸੋਚੇ ਸੋਚ, ਸਮਝ ਰਮਜ਼ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਵੇਸ ਵਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਅਗੰਮੜੇ ਦੇਸ, ਜਿਸ ਦੇਸ ਦਾ ਮਾਲਕ ਇਕੋ ਨਜ਼ਰੀ ਆਇੰਦਾ।

੨੧ ਭਾਦਰੋਂ ੨੦੨੧ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ

ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਮੰਗਾਂ, ਸਤਿ ਦਵਾਰ ਧਿਆਨ ਲਗਾਈਆ। ਕਿਰਪਾ ਕਰ ਸੂਰੇ ਸਰਬੰਗਾ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਗ੍ਰਹਿ ਮੰਦਰ ਵੇਖੀਏ ਸਚਖੰਡਾ, ਦਰਗਾਹ ਸਾਚੀ ਸੋਭਾ ਪਾਈਆ। ਆਦਿ ਜੁਗਾਦਿ ਰਹੇ ਇਕ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਨਾ ਕੋਇ ਸੂਰਜ ਨਾ ਕੋਇ ਚੰਦਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਾ ਕੋਇ ਖ਼ਾਕੀ ਦਿਸੇ ਬੰਦਾ, ਬੰਦਗੀ ਰਸਨਾ ਜਿਹਵਾ ਨਾ ਕੋਇ ਸਮਝਾਈਆ। ਨਾ ਕੋਇ ਸ਼ਸਤਰ ਧਾਰ ਹੋਏ ਖੰਡਾ, ਖੜਗ ਰੂਪ ਨਾ ਕੋਇ ਧਰਾਈਆ। ਨਾ ਕੋਇ ਰਸ ਜਣਾਏ ਗੰਗਾ, ਸਰੋਵਰ ਸਮਝ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰ ਦੇਣੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਸੋ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਹਰਿ ਪੁਰਖ ਨਿਰੰਜਣ ਤੇਰੀ ਸ਼ਰਨਾਈਆ। ਏਕੰਕਾਰ ਵਖਾ ਸਚ ਦਰਬਾਰ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਸਚ ਸੰਦੇਸ਼ਾ ਦੇਣਾ ਏਕਾ ਵਾਰ, ਸ੍ਰੀ ਭਗਵਾਨ ਸਚ ਦ੍ਰਿੜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨੇਤਰ ਨੈਣ ਅੱਖ ਉਘਾੜ, ਲੋਇਣ ਆਪਣਾ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਮਿਹਰਵਾਨ ਤੇਰਾ ਸਚ ਦਰਬਾਰਾ, ਸਚਖੰਡ ਸਾਚਾ ਨਜ਼ਰੀ ਆਇੰਦਾ। ਮਹੱਲ ਅਟਲ ਉਚ ਮਨਾਰਾ, ਮੰਦਰ ਇਕੋ ਸੋਭਾ ਪਾਇੰਦਾ। ਜਲਵਾ ਕਰ ਨੂਰ ਉਜਿਆਰਾ, ਪਰਵਰਦਿਗਾਰ ਖੇਲ ਖਿਲਾਇੰਦਾ। ਦੀਆ ਬਾਤੀ ਕਮਲਾਪਾਤੀ ਜੋਤੀ ਜੋਤ ਜਗੇ ਅਪਾਰਾ, ਅਪਰੰਪਰ ਆਪਣੀ ਕਾਰ ਕਮਾਇੰਦਾ। ਨਾ ਕੋਇ ਸੱਜਣ ਮੀਤ ਮੁਰਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਸੋਹਣਾ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹੇ ਪ੍ਰਭੂ ਪ੍ਰਭ ਸੱਚਾ, ਹਰਿ ਸਚ ਤੇਰੀ ਵਡਿਆਈਆ। ਤੇਰਾ ਮੁਕਾਮੇ ਹਕ ਮੁਕਾਮ ਧੁਰ ਦਾ ਪੱਕਾ, ਪੁਖ਼ਤਾ ਇਕੋ ਨਜ਼ਰੀ ਆਈਆ। ਜਿਸ ਦਾ ਭੇਵ ਜੁਗ ਚੌਕੜੀ ਕਿਸੇ ਨਾ ਦੱਸਾ, ਸਤਿ ਸਚ ਨਾ ਕੋਇ ਦ੍ਰਿੜਾਈਆ। ਸੋ ਤੇਰੀ ਕਿਰਪਾ ਤੇਰੀ ਮਿਹਰ ਤੇਰੇ ਦਵਾਰੇ ਦਿਸਾ, ਦਰ ਠਾਂਡਾ ਵੇਖ ਵਖਾਈਆ। ਜੁਗ ਚੌਕੜੀ ਨਿਤ ਨਵਿਤ ਦੇਂਦਾ ਰਿਹੋਂ ਆਪਣਾ ਹਿੱਸਾ, ਧੁਰ ਦੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਦਰ ਕਰ ਰੁਸ਼ਨਾਈਆ । ਸਚ ਮੰਦਰ ਹਰਿ ਪ੍ਰਭ ਤੇਰਾ ਠਾਕਰ, ਇਕੋ ਨਜ਼ਰੀ ਆਈਆ। ਜਿਸ ਦਵਾਰੇ ਬਣੇ ਸਰਬ ਸੌਦਾਗਰ, ਦਰ ਠਾਂਡੇ ਮੰਗ ਮੰਗਾਈਆ । ਦੇਵਣਹਾਰਾ ਕਰਤਾ ਕਾਦਰ, ਕਰੀਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਸਭ ਦੀ ਪੂਰ ਵਖਾਈਆ।

ਆਸਾ ਪੂਰੀ ਕਰ ਭਗਵੰਤ, ਦਰ ਤੇਰੇ ਅਲਖ ਜਗਾਈਆ। ਵੇਖਿਆ ਖੇਲ ਜੁਗਾ ਜੁਗੰਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਹੰਢਾਈਆ । ਨਾਮ ਸੰਦੇਸ਼ਾ ਦੇਂਦੇ ਰਹੇ ਮਣੀਆ ਮਣਤ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਕਰ ਪੜ੍ਹਾਈਆ। ਬੋਧ ਅਗਾਧੇ ਬਣ ਬਣ ਪੰਡਤ, ਕਾਤਬ ਬਣ ਕੇ ਕਲਮ ਚਲਾਈਆ। ਲੇਖਾ ਦੱਸਦੇ ਰਹੇ ਤੇਰਾ ਆਦਿ ਅੰਤ, ਬੇਅੰਤ ਸਿਫ਼ਤ ਸਾਲਾਹੀਆ। ਪੜਦਾ ਲਾਂਹਦੇ ਰਹੇ ਜੀਵ ਜੰਤ, ਘਰ ਘਰ ਵਿਚ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਮਿਹਰਵਾਨ ਦੀਨ ਦਿਆਲ, ਦਰ ਤੇਰਾ ਨਜ਼ਰੀ ਆਈਆ। ਸ਼ਾਹ ਪਾਤਸ਼ਾਹ ਪੁਰਖ ਅਕਾਲ, ਅਕਲ ਕਲ ਤੇਰੀ ਵਡਿਆਈਆ। ਨਿਤ ਨਵਿਤ ਤੇਰਾ ਦੇਂਦੇ ਰਹੇ ਅਹਿਵਾਲ, ਹਾਲਤ ਸ੍ਰਿਸ਼ਟ ਸਬਾਈ ਜਗਤ ਲੋਕਾਈਆ। ਜਿਸ ਦੇ ਹੱਥ ਕਾਲ ਮਹਾਂਕਾਲ, ਮਹਿਬੂਬ ਬੇਪਰਵਾਹੀਆ। ਜਿਸ ਦਾ ਨਾਮ ਸ਼ਸਤਰ ਸੋਹਣਾ ਚਿੱਲਾ ਤੀਰ ਕਮਾਨ, ਦੋ ਜਹਾਨਾਂ ਡੇਰਾ ਢਾਹੀਆ। ਜੋਧਾ ਸੂਰਬੀਰ ਮਰਦ ਮਰਦਾਨ, ਸਤਿ ਸਤਿਵਾਦੀ ਇਕ ਅਖਵਾਈਆ। ਲੱਖ ਚੁਰਾਸੀ ਧੁਰ ਦਾ ਕਾਹਨ, ਘਰ ਘਰ ਗੋਪੀ ਕਾਹਨ ਨਾਚ ਨਚਾਈਆ। ਹਰ ਘਟ ਵਸਣਹਾਰਾ ਰਾਮ, ਰਮਿਆ ਇਕੋ ਇਕ ਅਖਵਾਈਆ। ਦੇਵਣਹਾਰਾ ਧੁਰ ਪੈਗ਼ਾਮ, ਪੀਰ ਪੈਗ਼ੰਬਰਾਂ ਕਰੇ ਪੜ੍ਹਾਈਆ। ਜਿਸ ਨੂੰ ਝੁਕ ਝੁਕ ਕਰਨ ਸਲਾਮ, ਸੱਯਦੇ ਵਿਚ ਲੋਕਾਈਆ। ਸੋ ਖੇਲ ਕਰੇ ਭਗਵਾਨ, ਕਰਨਹਾਰ ਇਕ ਹੋ ਜਾਈਆ। ਸਚ ਦਵਾਰੇ ਹਰਿ ਨਿਰੰਕਾਰੇ ਦੇਣਾ ਅਗੰਮੀ ਦਾਨ, ਦਾਤਾ ਹੋ ਕੇ ਆਪ ਵਰਤਾਈਆ। ਜਿਸ ਦੀ ਕਰੇ ਨਾ ਕੋਇ ਪਹਿਚਾਨ, ਬੇਪਹਿਚਾਨ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇਣਾ ਵਖਾਈਆ । ਧੁਰ ਦਾ ਲੇਖਾ ਦੱਸ ਭਗਵੰਤ, ਗੁਰ ਅਵਤਾਰ ਮੰਗ ਮੰਗਾਈਆ। ਅਬਿਨਾਸ਼ੀ ਕਰਤੇ ਸਾਚੇ ਕੰਤ, ਕੰਤੂਹਲ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਵੇਖ ਅੰਤ, ਚਾਰੋਂ ਕੁੰਟ ਅੰਧੇਰਾ ਛਾਈਆ। ਭਰਮੇ ਭੁੱਲਾ ਜੀਵ ਜੰਤ, ਮਨ ਵਾਸਨਾ ਹੋਏ ਹਲਕਾਈਆ। ਕੋਇ ਨਾ ਜਾਣੇ ਗੁਰ ਕਾ ਮੰਤ, ਅੰਤਰ ਆਤਮ ਲਿਵ ਨਾ ਕੋਇ ਲਗਾਈਆ। ਹਉਮੇ ਹੰਗਤਾ ਗੜ੍ਹ ਬਣਿਆ ਹੰਗਤ, ਹੰ ਬ੍ਰਹਮ ਨਾ ਕੋਇ ਸਮਝਾਈਆ। ਝਗੜਾ ਪਿਆ ਬਹਿਸ਼ਤ ਜੱਨਤ, ਸਵਰਗਾਂ ਵਿਚ ਲੋਕਾਈਆ। ਅੰਗੀਕਾਰ ਹੋ ਕੇ ਕੋਇ ਨਾ ਲਾਵੇ ਅੰਗਤ, ਸਗਲਾ ਸੰਗ ਨਾ ਕੋਇ ਨਿਭਾਈਆ। ਦਰ ਦਰਵੇਸ਼ ਭਿਖਾਰੀ ਮੰਗਤ, ਨੌ ਦਵਾਰੇ ਅਲਖ ਜਗਾਈਆ। ਦਸਮ ਦਵਾਰੀ ਤੇਰੇ ਪ੍ਰੇਮ ਦੀ ਕਰੇ ਕੋਈ ਨਾ ਸੰਗਤ, ਸੱਜਣ ਸਚ ਨਾ ਕੋਇ ਮਿਲਾਈਆ । ਦਰ ਠਾਂਡੇ ਕਰਦੇ ਮਿੰਨਤ, ਨਿਉਂ ਨਿਉਂ ਲਾਗਣ ਪਾਈਆ। ਕਲਜੁਗ ਕਰਮਾਂ ਵੇਖ ਇੱਲਤ, ਜ਼ਿੱਲਤ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਮਿਹਰਵਾਨ ਪ੍ਰਭ ਸਾਚੇ ਖ਼ਾਲਕ, ਦਰ ਤੇਰੇ ਅਲਖ ਜਗਾਈਆ। ਆਦਿ ਜੁਗਾਦੀ ਧੁਰ ਦੇ ਪ੍ਰਿਤਪਾਲਕ, ਬੇਪਰਵਾਹ ਤੇਰੀ ਵਡਿਆਈਆ। ਕਲਜੁਗ ਅੰਤਮ ਬਣ ਸਾਲਸ, ਦੋ ਜਹਾਨਾਂ ਵੇਖ ਵਖਾਈਆ। ਗੁਰਸਿਖ ਸੱਜਣ ਕੱਢ ਸਾਲਸ, ਖ਼ਾਲਸ ਖ਼ਾਲਸਾ ਆਪਣਾ ਰੂਪ ਵਟਾਈਆ। ਕੂੜੀ ਕਿਰਿਆ ਮੇਟ ਆਦਤ, ਮਾਇਆ ਮਮਤਾ ਮੋਹ ਚੁਕਾਈਆ। ਆਪਣੇ ਨਾਮ ਦੀ ਦੱਸ ਇਬਾਦਤ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸਾਚੇ ਘਰ ਕਰ ਤੁਆਰਫ਼, ਆਪਣਾ ਫੇਰਾ ਪਾਈਆ। ਨਿਰਧਨਾਂ ਨੇੜੇ ਆ ਕੇ ਕਰ ਹਫ਼ਾਜ਼ਤ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਚੁਕਾਉਣਾ ਥਾਉਂ ਥਾਈਂਆ। ਗੁਰ

ਅਵਤਾਰ ਪੀਰ ਪੈਗ਼ੰਬਰ ਮਾਰਨ ਕੂਕ, ਸਚ ਦਵਾਰੇ ਹਾਲ ਸੁਣਾਈਆ। ਫਿਰੀ ਦਰੋਹੀ ਚਾਰੇ ਕੂਟ, ਦਹਿ ਦਿਸ਼ਾ ਹੋਈ ਹਲਕਾਈਆ। ਘਰ ਘਰ ਵੜਿਆ ਜੂਠ ਝੂਠ, ਮਮਤਾ ਮੋਹ ਨਾਲ ਰਲਾਈਆ। ਸਾਚਾ ਦਿਸੇ ਨਾ ਕੋਇ ਪੂਤ, ਸਪੂਤ ਨਜ਼ਰ ਕੋਇ ਨਾ ਆਈਆ। ਤੇਰਾ ਸ਼ਬਦ ਦੋ ਜਹਾਨਾਂ ਵੇਖਣਹਾਰਾ ਦੂਤ, ਜੁਗ ਚੌਕੜੀ ਭੱਜੇ ਵਾਹੋ ਦਾਹੀਆ। ਪੜਦਾ ਲਾਹੇ ਪੰਜ ਤਤ ਕਾਇਆ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜ ਖੋਜਾਈਆ । ਜੀਵ ਜੰਤ ਸਾਧ ਸੰਤ ਸਦੀ ਵੀਹਵੀਂ ਸੁੱਤੇ ਘੂਕ, ਨਿਜ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰ ਦੇਣੀ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਆਖ, ਆਖ਼ਰ ਅੰਤ ਜਣਾਈਆ। ਆਪਣਾ ਪੂਰਾ ਕਰ ਭਵਿਖਤ ਵਾਕ, ਭਾਖਿਆ ਭਾਸ਼ਾ ਵਿਚ ਬਦਲਾਈਆ। ਕਲਜੁਗ ਜੀਵ ਹੋਏ ਗ਼ੁਸਤਾਖ਼, ਗ਼ੁੱਸੇ ਵਿਚ ਲੋਕਾਈਆ। ਬੰਦ ਕਿਵਾੜੀ ਖੁਲ੍ਹੇ ਕਿਸੇ ਨਾ ਤਾਕ, ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਨੌ ਦਵਾਰ ਨਾ ਮੁੱਕੇ ਵਾਟ, ਦਸਵੇਂ ਬਹਿ ਨਾ ਖ਼ੁਸ਼ੀ ਮਨਾਈਆ। ਸ਼ਬਦੀ ਧੁਨ ਨਾ ਸੁਣੇ ਆਵਾਜ਼, ਆਤਮਕ ਰਾਗ ਨਾ ਕੋਇ ਅਲਾਈਆ। ਸਾਚੀ ਪੜ੍ਹੇ ਨਾ ਕੋਇ ਨਿਮਾਜ਼, ਵੁਜ਼ੂ ਹਕ ਨਾ ਕੋਇ ਵਖਾਈਆ। ਰਸਨਾ ਜਿਹਵਾ ਬਾਹਰੋਂ ਕਰਦੇ ਪਾਠ, ਹਿਰਦੇ ਹਰਿ ਨਾ ਕੋਇ ਵਸਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਲੋਕਮਾਤ ਦੱਸੀ ਜਾਚ, ਸੋ ਯਾਚਕ ਗਏ ਭੁਲਾਈਆ। ਗੁਪਤ ਜ਼ਾਹਰ ਬਾਤਨ ਕਰੇ ਕੋਈ ਨਾ ਬਾਤ, ਬੈਤੁਲ ਰੂਪ ਨਾ ਕੋਇ ਵਟਾਈਆ। ਘਰ ਮਿਲੇ ਨਾ ਹਯਾਤੇ ਆਬ, ਅੰਮ੍ਰਿਤ ਰਸ ਝਿਰਨਾ ਨਾ ਕੋਇ ਝਿਰਾਈਆ। ਹੁਜਰਾ ਸੋਹੇ ਨਾ ਕੋਇ ਮਹਿਰਾਬ, ਮਹੱਲ ਅਟਲ ਨਾ ਕੋਇ ਰੁਸ਼ਨਾਈਆ। ਨਜ਼ਰ ਆਏ ਨਾ ਹੱਕ ਜਨਾਬ, ਲਾਸ਼ਰੀਕ ਨਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਅੰਤਮ ਵੇਲਾ, ਥਿਤ ਵਾਰ ਤੇਰੇ ਹੱਥ ਵਡਿਆਈਆ। ਕੂੜੀ ਕਿਰਿਆ ਘਰ ਘਰ ਬਣਿਆ ਗੁਰੂ ਚੇਲਾ, ਸਾਚਾ ਸਤਿਗੁਰ ਸਮਝ ਕੋਇ ਨਾ ਪਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਜੰਗਲ ਜੂਹ ਉਜਾੜ ਪਹਾੜ ਬਣਿਆ ਬੇਲਾ, ਟਿੱਲੇ ਪਰਬਤ ਕੋਟਨ ਦੇਣ ਦੁਹਾਈਆ। ਸਾਹਿਬ ਮੀਤ ਠਾਕਰ ਸਵਾਮੀ ਮੁਰੀਦ ਮੁਰਸ਼ਦ ਨਾ ਮਿਲੇ ਸੱਜਣ ਸੁਹੇਲਾ, ਆਤਮ ਪਰਮਾਤਮ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕਤ ਲੈਣਾ ਸੁਹਾਈਆ। ਪਾਰਬ੍ਰਹਮ ਪ੍ਰਭ ਵੇਖ ਵੇਲਾ ਵਕਤ, ਵਾਸਤਾ ਦਰ ਤੇਰੇ ਅਰਜ਼ੋਈਆ। ਹਾਹਾਕਾਰ ਕਰੇ ਸ੍ਰਿਸ਼ਟ ਸਬਾਈ ਜਗਤ, ਜੀਵਣ ਜੁਗਤ ਨਾ ਕੋਇ ਸਮਝਾਈਆ। ਸਾਚੀ ਨਜ਼ਰ ਨਾ ਆਵੇ ਕੋਈ ਸ਼ਕਤ, ਸ਼ਖ਼ਸੀਅਤ ਬੈਠੀ ਮੁਖ ਭਵਾਈਆ। ਮਾਇਆ ਮਮਤਾ ਪਾਇਆ ਫ਼ਰਕ, ਪੜਦਾ ਦੂਈ ਦੇਣਾ ਉਠਾਈਆ। ਤੇਰੇ ਨਾਲ ਨਾਨਕ ਗੋਬਿੰਦ ਲਾ ਕੇ ਗਿਆ ਸ਼ਰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧ ਤੇਰੀ ਵਡਿਆਈਆ। ਗੁਰ ਅਵਤਾਰ ਕਹਿਣ ਪ੍ਰਭ ਉਠ ਵੇਖ ਤੱਕ, ਤਕਵਾ ਤੇਰਾ ਇਕੋ ਨਜ਼ਰੀ ਆਈਆ। ਸਾਡੀ ਝੋਲੀ ਪਾ ਹਕ, ਹਕੀਕਤ ਇਕੋ ਮੰਗ ਮੰਗਾਈਆ। ਕਲਜੁਗ ਜੀਵ ਅੰਤਰ ਰਿਹਾ ਕੋਈ ਨਾ ਸਤਿ, ਕਰਮ ਧਰਮ ਨਾ ਕੋਇ ਜਣਾਈਆ। ਤੇਰੇ ਨਾਲੋਂ ਸਭ ਦੀ ਬਦਲ ਗਈ ਅੱਖ, ਮਿਲਣ ਵਾਲਾ ਪਾਂਧੀ ਪੰਧ ਨਾ ਕੋਇ ਚੁਕਾਈਆ। ਚਾਰ ਕੁੰਟ ਖੇਲ ਬਾਜ਼ੀਗਰ ਨਟ, ਕਲਜੁਗ ਆਪਣਾ ਸਵਾਂਗੀ ਸਵਾਂਗ ਵਖਾਈਆ। ਸਾਚੀ ਸਿਖਿਆ ਗਈ ਨੱਠ, ਮਿਥਿਆ ਹੋਈ ਲੋਕਾਈਆ। ਫਿਰ ਫਿਰ ਵੇਖ ਅਠਸਠ, ਤੀਰਥ ਤਟ ਰਹੇ ਕੁਰਲਾਈਆ।

ਗੰਗਾ ਗੋਦਾਵਰੀ ਜਮਨਾ ਸੁਰਸਤੀ ਸੱਥਰ ਬੈਠੀ ਘਤ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੂਠ ਝੂਠ ਵੜਿਆ ਮੰਦਰ ਮਸਜਿਦ ਸ਼ਿਵਦਵਾਲੇ ਮਠ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਧੀਆਂ ਭੈਣਾਂ ਕੋਈ ਨਾ ਰੱਖੇ ਪਤ, ਪਤਿਪਰਮੇਸ਼ਵਰ ਭੁੱਲਿਆ ਬੇਪਰਵਾਹੀਆ। ਸਦੀ ਚੌਧਵੀਂ ਦੂਈ ਦਵੈਤੀ ਲੱਗਾ ਫੱਟ, ਪੱਟੀ ਨਾਮ ਨਾ ਕੋਇ ਬੰਧਾਈਆ। ਈਸਾ ਮੂਸਾ ਮੁਹੰਮਦ ਸਿਰ ਚਰਨਾਂ ਉਤੇ ਬੈਠੇ ਸਟ, ਅੱਖ ਪ੍ਰਤਖ ਨਾ ਕੋਇ ਉਠਾਈਆ । ਅੱਲਾ ਰਾਣੀ ਰੰਗਲੇ ਤੱਕ ਹੱਥ, ਨੱਥ ਸੁਹਾਗ ਨਾ ਕੋਇ ਜਣਾਈਆ। ਚੌਦਾਂ ਤਬਕ ਖ਼ਾਲੀ ਹੱਟ, ਵਣਜਾਰਾ ਬਹਿ ਕੇ ਖ਼ੁਸ਼ੀ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਪੀਰ ਪੈਗ਼ੰਬਰ ਹੋ ਖ਼ਾਮੋਸ਼, ਸੱਯਦਾ ਸੀਸ ਝੁਕਾਈਆ। ਤੇਰੇ ਦਰਸ਼ਨ ਨੂੰ ਰਹੇ ਲੋਚ, ਇਕ ਧਿਆਨ ਲਗਾਈਆ। ਅੰਜੀਲ ਕੁਰਾਨ ਮਸਲਿਆਂ ਵਿਚੋਂ ਕਰਨ ਖੋਜ, ਲੱਭਣ ਵਾਹੋ ਦਾਹੀਆ। ਭੁੱਖੇ ਮਰਨ ਰੋਜ਼ਿਆ ਵਿਚ ਰੋਜ਼, ਰਾਜ਼ਕ ਰਿਜ਼ਕ ਰਹੀਮ ਤੇਰੇ ਹੱਥ ਵੱਡੀ ਵਡਿਆਈਆ। ਮਸਲਿਆਂ ਵਿਚ ਨਾ ਆਵੇ ਤੇਰੀ ਸੋਚ, ਬੁਧੀ ਸਮਝ ਨਾ ਕੋਇ ਰਖਾਈਆ। ਕਲਜੁਗ ਅੰਤਮ ਚੁੱਕੇ ਕੋਈ ਨਾ ਬੋਝ, ਧਰਨੀ ਧਰਤ ਧਵਲ ਦਏ ਦੁਹਾਈਆ। ਲੱਖ ਚੁਰਾਸੀ ਕਾਇਆ ਕਪੜ ਲੱਗਾ ਰੋਗ, ਹਉਮੇ ਰਹੀ ਸਤਾਈਆ। ਸਾਚੀ ਦੇਵੇ ਨਾ ਕੋਇ ਚੋਗ, ਤੇਰਾ ਨਾਮ ਬਿਨ ਅਲਫ਼ ਯੇ ਕਰੇ ਨਾ ਕੋਇ ਪੜ੍ਹਾਈਆ। ਅੱਖਰਾਂ ਨਾਲ ਪੜ੍ਹਨ ਸਲੋਕ, ਜਿਹਵਾ ਨਾਲ ਗਾਈਆ। ਅੰਦਰ ਵੜ ਕੇ ਮੰਦਰ ਚੜ੍ਹਕੇ ਸਚ ਦਵਾਰੇ ਪਰਮਾਤਮ ਤੇਰੀ ਮਾਣੇ ਕੋਇ ਨਾ ਮੌਜ, ਮਿਲ ਮਿਲ ਖ਼ੁਸ਼ੀ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਫੇਰਾ ਪਾਈਆ। ਗੁਰ ਅਵਤਾਰ ਕਹਿਣ ਪ੍ਰਭ ਸਾਚੇ ਚੋਜੀ, ਪ੍ਰੀਤਮ ਤੇਰੇ ਹੱਥ ਵਡਿਆਈਆ। ਹਉਂ ਬਾਲੇ ਨੱਢੇ ਬੈਠੇ ਤੇਰੀ ਗੋਦੀ, ਬਾਲਕ ਰੂਪ ਸੁਹਾਈਆ। ਕਲਜੁਗ ਮਾਤ ਝਗੜਾ ਪਿਆ ਜੰਞੂ ਬੋਦੀ, ਤਿਲਕ ਦੇਣ ਦੁਹਾਈਆ। ਸਾਧ ਸੰਤ ਹੋਏ ਭੋਗੀ, ਭਗਵਨ ਤੇਰੀ ਓਟ ਨਾ ਕੋਇ ਤਕਾਈਆ। ਮਨ ਮਮਤਾ ਹੋਈ ਕੋਝੀ, ਬੁਧ ਬਿਬੇਕ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣ ਆਉਣਾ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਆਖਣ ਇਕੱਠੇ, ਇਕੋ ਵਾਰ ਜਣਾਈਆ। ਸ਼ਰਨ ਸ਼ਰਨਾਈ ਤੇਰੀ ਢੱਠੇ, ਚਰਨ ਟਿੱਕਾ ਮਸਤਕ ਧੂੜ ਰਮਾਈਆ। ਚਾਰ ਜੁਗ ਦੇ ਜੋ ਸਾਨੂੰ ਦਿਤੇ ਪਟੇ, ਹੁਕਮ ਨਾਲ ਲਿਖਾਈਆ। ਸੋ ਅੰਤਮ ਤੇਰੇ ਚਰਨਾਂ ਵਿਚ ਰੱਖੇ, ਨਾਤਾ ਜਗਤ ਨਾਲੋਂ ਤੁੜਾਈਆ। ਤੇਰੇ ਹੱਥ ਹਕੀਕਤ ਹਕੇ, ਮਾਲਕ ਖ਼ਾਲਕ ਬੇਪਰਵਾਹੀਆ । ਅਸੀਂ ਤੇਰੇ ਨਿਸ਼ਾਨੇ ਦੱਸਦੇ ਆਏ ਪਤੇ, ਪਤਰਿਆਂ ਉਤੇ ਲੇਖ ਲਿਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਭ ਦੀ ਪਤ ਰੱਖੇ, ਪਤਿਪਰਮੇਸ਼ਵਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਚੁਕਾਈਆ। ਪਾਰਬ੍ਰਹਮ ਤੇਰੀ ਸਾਚੀ ਸਰਨ, ਸ਼ਰਨਗਤ ਇਕ ਜਣਾਈਆ। ਨੇਤਰ ਖੋਲ੍ਹ ਹਰਨ ਫਰਨ, ਗੁਰਮੁਖ ਗੁਰਸਿਖ ਬੂਝ ਬੁਝਾਈਆ। ਸੰਤ ਸੁਹੇਲਾ ਤਾਰਨ ਤਰਨ, ਗੁਰ ਚੇਲਾ ਮਾਣ ਵਡਿਆਈਆ। ਭਗਤ ਭਗਵਾਨ ਤੇਰੀ ਮੰਜ਼ਲ ਚੜ੍ਹਨ, ਘਰ ਸਾਚੇ ਦਰਸ਼ਨ ਪਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਇਕੋ ਪੜ੍ਹਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਚਰਨ ਕਵਲ ਸਾਚੇ ਫੜਨ, ਦੋ ਜਹਾਨ ਨਾ ਕੋਇ ਛੁਡਾਈਆ। ਲੇਖਾ ਚੁਕਾਉਣਾ ਜ਼ਾਤ ਪਾਤ ਵਰਨ ਬਰਨ, ਦੀਨ ਮਜ਼੍ਹਬ ਕਰੇ ਨਾ ਕੋਈ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦੇਣਾ ਵਖਾਈਆ। ਸਾਚਾ ਘਰ

ਵਖਾਉਂਣਾ ਏਕ, ਏਕੰਕਾਰ ਮੰਗ ਮੰਗਾਈਆ। ਜਿਸ ਦੀ ਲੱਖ ਚੁਰਾਸੀ ਰੱਖੀ ਟੇਕ, ਟਿੱਕਾ ਮਸਤਕ ਸੀਸ ਝੁਕਾਈਆ। ਸ੍ਰਿਸ਼ਟ ਸਬਾਈ ਕਰਨੀ ਬੁਧ ਬਿਬੇਕ, ਮਨ ਮਮਤਾ ਮੋਹ ਮਿਟਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਦੇਣਾ ਬੁਝਾਈਆ। ਸਚ ਦਵਾਰਾ ਵਖਾਉਣਾ ਘਰ ਵਿਚ ਘਰ ਸਾਚਾ ਦੇਸ, ਜਿਸ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ । ਹਰਿਜਨ ਸਾਚੇ ਜਗਾਉਣੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਸਤਿ ਸਤਿਵਾਦੀ ਦੱਸ ਕੇ ਜਾਪ, ਜੀਵਣ ਜੁਗਤ ਇਕ ਵਖਾਈਆ। ਤ੍ਰੈਗੁਣ ਮਾਇਆ ਮੇਟਣਾ ਤਾਪ, ਅਗਨੀ ਤਤ ਨਾ ਕੋਇ ਵਖਾਈਆ। ਰੂਹ ਬੁਤ ਦੋਵੇਂ ਕਰਨੇ ਪਾਕ, ਪਤਤ ਪੁਨੀਤ ਵੇਖਣੇ ਥਾਉਂ ਥਾਈਂਆ। ਸੱਜਣ ਸੁਹੇਲਾ ਬਣਨਾ ਸਾਕ, ਧੁਰ ਦਾ ਸੰਗ ਨਿਭਾਈਆ। ਸਦੀ ਚੌਧਵੀਂ ਭਵਿਖਤ ਵਾਕ, ਵਾਕਿਆ ਨਾਲ ਦੇਣਾ ਸਮਝਾਈਆ। ਭਗਤਾਂ ਤੇਰੇ ਮਿਲਣ ਦਾ ਹੋਇਆ ਇਤਫ਼ਾਕ, ਮੇਲ ਮਿਲਾਉਣਾ ਸਹਿਜ ਸੁਭਾਈਆ। ਅੰਦਰ ਵੜ ਕੇ ਖੋਲ੍ਹਣਾ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਨਿਰਗੁਣ ਜੋਤ ਜਗਾਉਣੀ ਲਲਾਟ, ਨੂਰੋ ਨੂਰ ਨੂਰ ਰੁਸ਼ਨਾਈਆ। ਅੰਮ੍ਰਿਤ ਜਾਮ ਪਿਲਾਉਣਾ ਸਾਚੇ ਬਾਟ, ਘਰ ਕਾਸਾ ਇਕ ਰਖਾਈਆ। ਆਤਮ ਸੇਜ ਸੁਹਾਉਣੀ ਖਾਟ, ਖਟੀਆ ਇਕੋ ਇਕ ਵਡਿਆਈਆ। ਨਿਰਗੁਣ ਜੋਤ ਕਰ ਪਰਕਾਸ਼, ਮਹੱਲ ਅਟਲ ਦੇਣਾ ਸੁਹਾਈਆ। ਸ਼ਬਦ ਅਗੰਮੀ ਕਰਨੀ ਬਾਤ, ਰਸਨਾ ਜਿਹਵਾ ਨਾ ਸਿਫ਼ਤ ਸਾਲਾਹੀਆ। ਸਦਾ ਮਿਲਦੇ ਰਹਿਣਾ ਇਕਾਂਤ, ਇਕ ਇਕੱਲਾ ਮੇਲ ਮਿਲਾਈਆ। ਤੂੰ ਮੇਰਾ ਮੈਂ ਤੇਰੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਈਆ। ਤੂੰ ਠਾਕਰ ਸਵਾਮੀ ਪਿਤਾ ਮਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਤੇਰਾ ਲੇਖਾ ਲੱਭੇ ਨਾ ਵਿਚੋਂ ਲੁਗ਼ਾਤ, ਫ਼ਿਕਰਿਆਂ ਵਿਚ ਨਾ ਕੋਇ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦੇ ਕੰਤ ਸਭ ਦਾ ਲੇਖਾ ਕਰਨਾ ਬੇਬਾਕ, ਹਿਸਾਬ ਦੇਣਾ ਅੰਤ ਚੁਕਾਈਆ। ਜਨ ਭਗਤਾਂ ਬਖ਼ਸ਼ ਇਕ ਖ਼ਤਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਣਾ ਹਰ ਘਟ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਦੱਸ, ਦਹਿ ਦਿਸ਼ਾ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਪਿਆ ਹੱਸ, ਹਸਤੀ ਹਸਤੀ ਵਿਚੋਂ ਜਣਾਈਆ। ਨਿਤ ਨਵਿਤ ਜੁਗ ਚੌਕੜੀ ਆਦਿ ਅੰਤ ਕਰਾਂ ਖੇਲ ਪੁਰਖ ਸਮਰਥ, ਮਹਿੰਮਾ ਅਕਥ ਅਕਥ ਵਡਿਆਈਆ। ਦੋ ਜਹਾਨਾਂ ਚਰਨਾਂ ਹੇਠ ਦੱਬ, ਬ੍ਰਹਿਮੰਡ ਖੰਡ ਪੁਰੀ ਲੋਅ ਇਕੋ ਹੁਕਮ ਵਰਤਾਈਆ। ਜੁਗ ਚੌਕੜੀ ਆਪਣਾ ਲੇਖਾ ਆਪਣੇ ਵਿਚੋਂ ਕੱਢ, ਅਗਲਾ ਦਿਆਂ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਧੁਰ ਦੀ ਯੱਦ, ਬੰਸ ਇਕੋ ਇਕ ਸੁਹਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਹੱਦ, ਹਦੂਦ ਅੰਤਮ ਦਿਆਂ ਖਪਾਈਆ। ਸਤਿਜੁਗ ਸੱਚਾ ਕਰ ਪਰਗਟ, ਸਤਿ ਸਤਿਵਾਦੀ ਰਾਹ ਵਖਾਈਆ। ਚਾਰ ਵਰਨਾਂ ਜਣਾ ਕੇ ਇਕੋ ਜਾਪ, ਜੀਵਣ ਜੁਗਤ ਸਚ ਸਮਝਾਈਆ। ਜਨ ਭਗਤਾਂ ਕੋਟ ਜਨਮ ਦੇ ਮੇਟ ਕੇ ਪਾਪ, ਦੁਰਮਤ ਮੈਲ ਧੁਆਈਆ। ਜੋ ਪੀਰ ਪੈਗ਼ੰਬਰ ਗਏ ਆਖ, ਸੋ ਅੱਖਾਂ ਨਾਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਖਿਲਾਉਂਦਾ ਏ। ਜੁਗ ਚੌਕੜੀ ਵੇਸ ਵਟਾਉਂਦਾ ਏ। ਨਿਰਗੁਣ ਸਰਗੁਣ ਧਾਰ ਬਣਾਉਂਦਾ ਏ। ਪੰਜ ਤਤ ਕਾਇਆ ਜਗਤ ਹੰਢਾਉਂਦਾ ਏ। ਨਾਮ ਨਿਧਾਨਾ ਸੋਹਲਾ ਧੁਰ ਦਾ ਗਾਉਂਦਾ ਏ। ਦੀਆ ਬਾਤੀ ਕਮਲਾਪਤੀ, ਜੋਤੀ ਦੀਪਕ ਇਕ ਰੁਸ਼ਨਾਉਂਦਾ ਏ। ਦੋ ਜਹਾਨਾਂ ਬਣ ਕੇ ਸਾਥੀ, ਧੁਰ ਦੀ ਗਾਥੀ ਸ਼ਬਦ ਪੜ੍ਹਾਉਂਦਾ

ਏ। ਕਲਜੁਗ ਮੇਟੇ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਉਂਦਾ ਏ। ਸਾਚਾ ਹੁਕਮ ਧੁਰ ਫ਼ਰਮਾਨ, ਹਰਿ ਕਰਤਾ ਆਪ ਜਣਾਈਆ। ਵਿਸ਼ਨੂੰ ਉਠ ਕਰ ਧਿਆਨ, ਹੁਕਮ ਦੇਵੇ ਬੇਪਰਵਾਹੀਆ। ਬ੍ਰਹਮੇ ਬ੍ਰਹਮ ਕਰ ਪਛਾਣ, ਲੱਖ ਚੁਰਾਸੀ ਖੋਜ ਖੋਜਾਈਆ। ਸ਼ੰਕਰ ਬਖ਼ਸ਼ੇ ਇਕੋ ਮਾਣ, ਸਿਰ ਆਪਣਾ ਹੱਥ ਟਿਕਾਈਆ। ਕਰੋੜ ਤੇਤੀਸਾ ਬਾਲ ਅੰਜਾਣ, ਸੁਰਪਤ ਇੰਦ ਬਿਨ ਅੱਖਰਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਜ਼ਲ ਮੰਜ਼ਲ ਵੇਖ ਵਖਾਈਆ। ਮੰਜ਼ਲ ਮੰਜ਼ਲ ਵੇਖੇ ਪੰਧ, ਪਾਂਧੀ ਇਕੋ ਇਕ ਅਖਵਾਇੰਦਾ। ਬ੍ਰਹਿਮੰਡ ਖੰਡ ਆਪੇ ਲੰਘ, ਪੁਰੀ ਲੋਅ ਚਰਨਾਂ ਹੇਠ ਦਬਾਇੰਦਾ। ਲੱਖ ਚੁਰਾਸੀ ਘਰ ਘਰ ਅੰਦਰ ਆਤਮ ਸੇਜਾ ਸੁਹਾਏ ਪਲੰਘ, ਸਚ ਸਿੰਘਸਣ ਸੋਭਾ ਪਾਇੰਦਾ। ਸ਼ਬਦ ਅਨਾਦ ਵਜਾਏ ਮਰਦੰਗ, ਅਨਹਦ ਰਾਗ ਅਲਾਇੰਦਾ। ਅੰਮ੍ਰਿਤ ਧਾਰ ਨਿਝਰ ਝਿਰਨਾ ਝਿਰਾਏ ਗੰਗ, ਬੂੰਦ ਸਵਾਂਤੀ ਆਪ ਟਪਕਾਇੰਦਾ। ਤੋੜਨਹਾਰਾ ਬੰਦੀਖ਼ਾਨਾ ਬੰਦ, ਲੱਖ ਚੁਰਾਸੀ ਗੇੜ ਚੁਕਾਇੰਦਾ। ਜਨਮ ਕਰਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣਾ ਰੰਗ ਸੁਹਾਇੰਦਾ। ਭਗਤ ਭਗਵਾਨ ਹੋ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਝੋਲੀ ਆਪ ਭਰਾਇੰਦਾ। ਸਾਚੇ ਸੰਤਾਂ ਦੇਵੇ ਅਨੰਦ, ਅਨੰਦ ਆਤਮ ਵਿਚ ਸਮਾਇੰਦਾ। ਗੁਰਮੁਖਾਂ ਦੂਈ ਦਵੈਤੀ ਢਾਹ ਕੇ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਗੁਰਮੁਖ ਨੂਰ ਉਜਾਲੇ ਚਾੜ੍ਹ ਕੇ ਚੰਦ, ਗੋਬਿੰਦ ਟਿੱਕਾ ਨਾਮ ਲਗਾਇੰਦਾ। ਖੇਲੇ ਖੇਲ ਸੂਰਾ ਸਰਬੰਗ, ਸੂਰਜ ਚੰਦ ਨੈਣ ਸ਼ਰਮਾਇੰਦਾ । ਕਲਜੁਗ ਮੇਟੇ ਭੇਖ ਪਖੰਡ, ਕੂੜੀ ਕਿਰਿਆ ਡੇਰਾ ਢਾਇੰਦਾ। ਅੰਤਮ ਦੇਵੇ ਸਭ ਨੂੰ ਦੰਡ, ਜੋ ਹਰਿ ਕਾ ਨਾਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਹਰਿ ਕਾ ਨਾਮ ਨਾ ਭੁੱਲੋ ਜਗ, ਗੁਰ ਅਵਤਾਰ ਪੀਰ ਪੈਗ਼ੰਬਰ ਗਏ ਜਣਾਈਆ। ਬਿਨ ਮੱਕੇ ਕਾਅਬਿਉਂ ਸਾਢੇ ਤਿੰਨ ਹੱਥ ਅੰਦਰ ਕਰੋ ਹੱਜ, ਹੁਜਰੇ ਬੈਠਾ ਬੇਪਰਵਾਹੀਆ। ਦਰਸ਼ਨ ਕਰੋ ਉਪਰ ਸ਼ਾਹ ਰਗ, ਜਗਤ ਦਵਾਰੇ ਪੰਧ ਮੁਕਾਈਆ। ਆਤਮ ਸੇਜਾ ਚੜ੍ਹੋ ਭੱਜ, ਸੁਖਮਨ ਟੇਢੀ ਬੰਕ ਬੈਠੇ ਮੁਖ ਸ਼ਰਮਾਈਆ। ਆਤਮ ਪਰਮਾਤਮ ਮਿਲ ਕੇ ਦਰਸ਼ਨ ਕਰੋ ਰੱਜ, ਜੁਗ ਜਨਮ ਦੀ ਤ੍ਰਿਸਨਾ ਭੁੱਖ ਗਵਾਈਆ। ਆਪਣਾ ਲੇਖਾ ਦਿਓ ਦੱਸ, ਸੁਣਨਹਾਰ ਇਕ ਹੋ ਜਾਈਆ। ਬਾਤਨ ਬਾਤ ਸਦਾ ਕਰੋ ਅਨਝਕ, ਸੁਰਤੀ ਸ਼ਬਦ ਮਿਲਾਈਆ। ਜੋ ਵਸਣਹਾਰਾ ਘਟ ਘਟ, ਗ੍ਰਹਿ ਗ੍ਰਹਿ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਿਰਗੁਣ ਨੂਰ ਤੇਰਾ ਨਿਰੰਕਾਰ, ਵੇਖਣ ਵਿਚ ਜਗਤ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਅਠਾਰਾਂ ਧਿਆਏ ਗੀਤਾ ਗਿਆਨ ਰਿਹਾ ਦ੍ਰਿੜਾਈਆ। ਅੰਜੀਲ ਕੁਰਾਨ ਦੱਸਦੇ ਰਿਹੇ ਨਿਸ਼ਾਨ, ਮੰਜ਼ਲ ਹੱਕ ਨਾ ਕੋਇ ਮਿਲਾਈਆ। ਸਿਦਕ ਸਬੂਰੀ ਤੋਹਫ਼ਾ ਦੇਂਦੇ ਰਹੇ ਈਮਾਨ, ਇਮਾਨਤ ਆਪਣੀ ਝੋਲੀ ਪਾਈਆ। ਪੀਰ ਪੈਗ਼ੰਬਰ ਦੱਸਦੇ ਗਏ ਪੈਗ਼ਾਮ, ਅੱਖਰਾਂ ਨਾਲ ਜਣਾਈਆ। ਸੂਫ਼ੀ ਕਰਦੇ ਗਏ ਸਲਾਮ, ਸਯਦਾ ਸੀਸ ਝੁਕਾਈਆ। ਮੁਰੀਦ ਹੁੰਦੇ ਗਏ ਗ਼ੁਲਾਮ, ਚਾਕਰ ਨਾਉਂ ਧਰਾਈਆ। ਤੈਨੂੰ ਲੱਭਦੇ ਗਏ ਅਮਾਮ, ਅਮਲਾਂ ਵਿਚ ਖੋਜ ਖੋਜਾਈਆ। ਕਲਜੁਗ ਅੰਤਮ ਸ਼ਰਅ ਵੇਖ ਹੋਈ ਸ਼ੈਤਾਨ, ਘਰ ਘਰ ਕਰੇ ਲੜਾਈਆ। ਭਰਮੇ ਭੁੱਲੇ ਜੀਵ ਨਾਦਾਨ, ਨਿੰਦਿਆ ਵਿਚ ਸਰਬ ਲੋਕਾਈਆ। ਝਗੜਾ ਪਿਆ ਪੀਣ ਖਾਣ, ਰਸਨਾ ਰਸ ਹੋਈ ਹਲਕਾਈਆ। ਮਾਰੇ ਕੋਈ ਨਾ ਅਨੋਖਾ

ਬਾਣ, ਅਣਿਆਲਾ ਤੀਰ ਨਾ ਕੋਇ ਚਲਾਈਆ। ਰਸਨਾ ਸਾਰੇ ਕਹਿੰਦੇ ਸਭ ਦਾ ਦਾਤਾ ਇਕ ਭਗਵਾਨ, ਅੰਦਰੋਂ ਮਨ ਖ਼ੁਸ਼ੀ ਨਾ ਕੋਇ ਬਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਦੀ ਵੀਹਵੀਂ ਸਾਰੇ ਹੋਏ ਹੈਰਾਨ, ਹਰਿ ਜੀ ਅਚਰਜ ਖੇਲ ਵਰਤਾਈਆ। ਕੂੜ ਕੁੜਿਆਰਾ ਹੋਇਆ ਪਰਧਾਨ, ਭੱਜੇ ਵਾਹੋ ਦਾਹੀਆ। ਕਲਜੁਗ ਬਣਿਆ ਬਾਗ਼ਬਾਨ, ਮਾਲੀ ਝੂਠੇ ਬੂਟੇ ਵੇਖ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਸ਼ਬਦ ਸਵਾਮੀ ਕਵਣ ਵੇਲਾ ਹੋਏ ਵੈਰਾਨੀ, ਵਰਾਸਤ ਨਜ਼ਰ ਕੋਇ ਨਾ ਆਈਆ। ਸ਼ੌਹ ਦਰਿਆਏ ਚੜ੍ਹੇ ਤੁਗ਼ਿਆਨੀ, ਚਾਰੋਂ ਕੁੰਟ ਪਾਏ ਦੁਹਾਈਆ। ਸ੍ਰਿਸ਼ਟ ਸਬਾਈ ਦਿਸੇ ਫ਼ਾਨੀ, ਫ਼ੈਸਲਾ ਹਕ ਕਵਣ ਸੁਣਾਈਆ । ਜਗਤ ਨੇਤਰ ਅੰਧ ਹੋਏ ਬੀਨਾਨੀ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਸਮਝ ਨਾ ਸਕੇ ਕੋਈ ਈਰਾਨੀ ਯੂਨਾਨੀ, ਅਫ਼ਗ਼ਾਨੀ ਬੈਠੇ ਮੁਖ ਭਵਾਈਆ । ਤੇਰਾ ਲੇਖਾ ਜਾਣੇ ਇਕ ਸੁਤ ਭਾਨੀ, ਜਿਨ੍ਹ ਧੁਰ ਦੀ ਕਲਮ ਉਠਾਈਆ। ਗੋਬਿੰਦ ਦੱਸ ਕੇ ਗਿਆ ਨਿਸ਼ਾਨੀ, ਨਿਸ਼ਾਨਾ ਆਪਣੇ ਨਾਲ ਮਿਲਾਈਆ । ਮੇਰਾ ਪਿਤਾ ਪੁਰਖ ਅਕਾਲ ਨੌਜਵਾਨੀ, ਬਿਰਧ ਬਾਲ ਨਾ ਰੂਪ ਵਟਾਈਆ। ਸਾਚੇ ਮੰਦਰ ਵਸੇ ਮੁਕਾਮੀ, ਸੰਬਲ ਆਪਣਾ ਡੇਰਾ ਲਾਈਆ। ਜੋਤੀ ਨੂਰ ਚਮਕੇ ਵੇਖਣਹਾਰ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਇਕੋ ਇਕ ਨਜ਼ਰੀ ਆਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਸਿਫ਼ਤ ਸਾਲਾਹ ਕਰੇ ਬਾਣੀ, ਢੋਲੇ ਰਾਗ ਸਲੋਕਾਂ ਵਿਚ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਦਏ ਚੁਕਾਈਆ। ਕਲਜੁਗ ਲੇਖਾ ਚੁੱਕਣਾ, ਲੋਕਮਾਤ ਰਹਿਣ ਨਾ ਪਾਈਆ। ਅੰਤਮ ਵੇਲੇ ਪੰਧ ਮੁੱਕਣਾ, ਪਾਂਧੀ ਬੈਠਾ ਢੇਰੀਆਂ ਢਾਹੀਆ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਪਰਮ ਪੁਰਖ ਪਰਮਾਤਮ ਜੋਧਾ ਸੂਰਬੀਰ ਇਕੋ ਉਠਣਾ, ਲਾਸਾਨੀ ਆਸਾਨੀ ਆਪਣੀ ਲਏ ਕਰਾਈਆ । ਸ਼ਬਦੀ ਸ਼ੇਰ ਹੋ ਕੇ ਬੁੱਕਣਾ, ਭਬਕ ਆਪਣਾ ਨਾਮ ਸੁਣਾਈਆ। ਜੂਠਿਆਂ ਝੂਠਿਆਂ ਕੋਲੋਂ ਪੁੱਛਣਾ, ਨਿੰਦਕਾਂ ਦਏ ਸਜ਼ਾਈਆ। ਜਨ ਭਗਤਾਂ ਸੰਤਾਂ ਗੁਰਮੁਖਾਂ ਗੁਰਸਿੱਖਾਂ ਨੀਵੇਂ ਹੋ ਕੇ ਝੁਕਣਾ, ਹੰਗਤਾ ਰੋਗ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦਏ ਵਖਾਈਆ। ਸਚ ਮਾਰਗ ਪ੍ਰਭੂ ਲਗਾਵੇਗਾ। ਬੀਸ ਇਕੀਸਾ ਖੇਲ ਖਿਲਾਵੇਗਾ। ਜਗਤ ਜਗਦੀਸਾ ਹੁਕਮ ਵਰਤਾਵੇਗਾ। ਜੁਗ ਚੌਕੜੀ ਵਕਤ ਜੋ ਬੀਤਾ, ਬੀਤੀ ਕਹਾਣੀ ਫਿਰ ਪਰਗਟਾਵੇਗਾ। ਸਤਿਜੁਗ ਸਾਚੀ ਦੱਸੇ ਰੀਤਾ, ਰੀਤੀ ਇਕੋ ਇਕ ਰਖਾਵੇਗਾ। ਮਾਣ ਗਵਾਵੇ ਹਸਤ ਕੀਟਾ, ਊਚ ਨੀਚ ਡੇਰਾ ਢਾਵੇਗਾ। ਨਾਮ ਨਿਧਾਨ ਦਏ ਰਸ ਮੀਠਾ, ਅਨਰਸ ਦੂਰ ਕਰਾਵੇਗਾ। ਪ੍ਰਭ ਮਿਲਣ ਦਾ ਸਚ ਤਰੀਕਾ, ਤਰਾ ਤਰਾ ਸਮਝਾਵੇਗਾ। ਜਿਸ ਦੀਆਂ ਗੁਰ ਅਵਤਾਰ ਪੀਰ ਪੈਗ਼ੰਬਰ ਰੱਖਦੇ ਗਏ ਉਡੀਕਾ, ਸੋ ਮਹਾਂਬਲੀ ਆਪਣੀ ਧਾਰੋਂ ਉਤਰ ਆਪਣਾ ਖੇਲ ਖਿਲਾਵੇਗਾ । ਉਸ ਦਾ ਰੂਪ ਨੀਕਨ ਨੀਕਾ, ਪੁੱਤਰ ਬਣ ਕੇ ਮਾਤ ਗੋਦ ਨਾ ਡੇਰਾ ਲਗਾਵੇਗਾ। ਲਹਿਣਾ ਜਾਣੇ ਜੀਵ ਜੀਅ ਕਾ, ਲੱਖ ਚੁਰਾਸੀ ਖੋਜ ਖੁਜਾਵੇਗਾ । ਲੇਖਾ ਚੁਕਾਵੇ ਸਾਢੇ ਤਿੰਨ ਹੱਥ ਸੀਂ ਕਾ, ਰਵਿਦਾਸ ਚਮਾਰਾ ਨਾਲ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਇਕੋ ਇਕ ਹੋ ਜਾਵੇਗਾ। ਰਹਿਬਰ ਹੋਵੇ ਇਕ ਖ਼ੁਦਾ, ਖ਼ੁਦੀ ਕਲਜੁਗ ਮੇਟ ਮਿਟਾਵੇਗਾ। ਜੋ ਵਿਛੜ ਹੋਏ ਜੁਦਾ, ਤਿਨ੍ਹਾਂ ਜੁਜ਼ ਅੰਗ ਮਿਲਾਵੇਗਾ । ਮਾਰਗ ਦੱਸ ਕੇ ਇਕੋ ਸਿੱਧਾ, ਸਿਧਾਂਤ ਸਾਚਾ ਸਚ ਸਮਝਾਵੇਗਾ। ਪਰਮ ਪੁਰਖ ਦੀ ਸਾਚੀ ਬਿਧਾ, ਆਤਮ ਪਰਮਾਤਮ ਜੋੜ ਜੁੜਾਵੇਗਾ। ਜਨਮ ਕਰਮ ਦੀ ਪੂਰ ਕਰਾਏ ਸਿੱਕਾ, ਸਗਲਾ ਸੰਗ ਰਖਾਵੇਗਾ। ਮਾਣ ਰਖਵਾਏ ਵੱਡਾ ਨਿੱਕਾ, ਇਕੋ

ਰੰਗ ਚੜ੍ਹਾਵੇਗਾ। ਸਤਿਜੁਗ ਸਾਚਾ ਚਲੇ ਸਿੱਕਾ, ਸ੍ਰਿਸ਼ਟ ਸਬਾਈ ਇਕੋ ਮੋਹਰ ਲਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਨਡਿੱਠਾ, ਜੁਗ ਚੌਕੜੀ ਲਿਖਿਆ ਧੁਰ ਦਾ ਚਿੱਠਾ, ਬਿਨ ਅੱਖਰਾਂ ਖੋਲ੍ਹ ਵਖਾਵੇਗਾ। ਜਨ ਭਗਤਾਂ ਕਰਕੇ ਸਾਚਾ ਹਿੱਤਾ, ਹਿਤਕਾਰੀ ਰੂਪ ਨਜ਼ਰੀ ਆਵੇਗਾ। ਦੇਵੇ ਵਡਿਆਈ ਗੁਰਮੁਖ ਸਾਚੇ ਗੁਰਸਿਖਾਂ, ਆਤਮ ਪਰਮਾਤਮ ਜੋੜ ਜੁੜਾਵੇਗਾ। ਜਾਗਤ ਸੋਵਤ ਦਿਵਸ ਰੈਣ ਪ੍ਰਭ ਮਿਲਣ ਦੀਆਂ ਅੰਦਰ ਪੈਂਦੀਆਂ ਰਹਿਣ ਖਿੱਚਾਂ, ਤੰਦ ਸਿਤਾਰ ਇਕ ਹਿਲਾਵੇਗਾ। ਪੁਰਖ ਅਕਾਲ ਆਦਿ ਜੁਗਾਦਿ ਜੋ ਸਭ ਦਾ ਸਾਂਝਾ ਪਿਤਾ, ਤਿਸ ਦੀ ਗੋਦ ਬਹਾਵੇਗਾ। ਜਿਸ ਦਾ ਨਾਮ ਸ਼ਬਦ ਰਾਗ ਛੱਤੀਸਾ ਕਦੇ ਨਾ ਹੋਵੇ ਫਿੱਕਾ, ਫਿਕਿਆਂ ਰਸ ਭਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਮੇਲ ਮਿਲਾਵਾ ਧੁਰ ਦੇ ਕੰਤ, ਜਗਤ ਵਿਛੋੜਾ ਪੰਧ ਮੁਕਾਵੇਗਾ।