ਪੁਸਤਕਾਲਾਭਾਗ ੧੭

੨੩ ਭਾਦਰੋਂ ੨੦੨੧ ਬਿਕ੍ਰਮੀ ਸਮੁੰਦ ਸਿੰਘ ਦੇ ਗ੍ਰਹਿ ਪਿੰਡ ਮਾੜੀ ਮੇਘਾ

ਸਚਖੰਡ ਦਵਾਰ ਸੱਚੀ ਧਰਮਸਾਲ, ਸਤਿ ਸਤਿਵਾਦੀ ਪੁਰਖ ਅਬਿਨਾਸ਼ੀ ਸੋਭਾ ਪਾਈਆ। ਖੇਲੇ ਖੇਲ ਵਾਲੀ ਦੋ ਜਹਾਨ, ਨਿਰਗੁਣ ਨਿਰਵੈਰ ਨਿਰਾਕਾਰ ਆਪਣੀ ਧਾਰ ਚਲਾਈਆ। ਸੋ ਪੁਰਖ ਨਿਰੰਜਣ ਠਾਂਡਾ ਖੋਲ੍ਹ ਇਕ ਦਰਬਾਰ, ਹਰਿ ਪੁਰਖ ਨਿਰੰਜਣ ਖ਼ੁਸ਼ੀ ਮਨਾਈਆ। ਏਕੰਕਾਰ ਵੇਖੇ ਵਿਗਸੇ ਵੇਖਣਹਾਰ, ਆਦਿ ਨਿਰੰਜਣ ਜੋਤੀ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸ਼ਾਹੋ ਭੂਪ ਸੱਜਣ ਸਿਕਦਾਰ, ਸ਼ਹਿਨਸ਼ਾਹ ਆਪਣਾ ਨਾਉਂ ਪਰਗਟਾਈਆ। ਸ੍ਰੀ ਭਗਵਾਨ ਸਤਿ ਨਿਸ਼ਾਨਾ ਇਕ ਉਠਾਲ, ਸਚ ਦਵਾਰੇ ਆਪ ਝੁਲਾਈਆ। ਪਾਰਬ੍ਰਹਮ ਪ੍ਰਭ ਖੇਲ ਅਪਾਰ, ਅਪਰੰਪਰ ਸਵਾਮੀ ਆਪਣੀ ਖੇਲ ਕਰਾਈਆ। ਮੁਕਾਮੇ ਹੱਕ ਪਰਵਰਦਿਗਾਰ, ਜਲਵਾ ਨੂਰ ਕਰੇ ਰੁਸ਼ਨਾਈਆ। ਲਾਸ਼ਰੀਕ ਬੇਐਬ ਕਰੇ ਖੇਲ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਆਪਣੀ ਕਾਰ ਕਮਾਈਆ। ਇਕ ਇਕੱਲਾ ਏਕੰਕਾਰਾ, ਸੋ ਪੁਰਖ ਨਿਰੰਜਣ

ਹਰਿ ਅਖਵਾਇੰਦਾ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਮਹੱਲ ਅਟਲ ਇਕ ਰੁਸ਼ਨਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਧਾ ਸੂਰਬੀਰ ਮਰਦ ਮਰਦਾਨਾ ਵਡ ਬਲਕਾਰਾ, ਵਾਲੀ ਦੋ ਜਹਾਨਾਂ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਕਾਰ ਕਮਾਇੰਦਾ। ਸਚ ਦਵਾਰ ਪੁਰਖ ਅਗੰਮ, ਹਰਿ ਕਰਤਾ ਆਪ ਪਰਗਟਾਈਆ। ਮਾਤ ਪਿਤ ਕੋਈ ਨਾ ਲਏ ਜੰਮ, ਜਨਨੀ ਜਨ ਗੋਦ ਨਾ ਕੋਇ ਉਠਾਈਆ। ਪਵਣ ਸਵਾਸ ਨਾ ਕੋਈ ਦਮ, ਚਿੰਤਾ ਗ਼ਮ ਸੰਗ ਨਾ ਕੋਇ ਨਿਭਾਈਆ । ਨਿਹਕਰਮੀ ਕਰੇ ਆਪਣਾ ਕੰਮ, ਕਰਨਹਾਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਖ਼ੁਸ਼ੀ ਵਖਾਈਆ। ਸਚ ਦਵਾਰਾ ਉਚ ਮਨਾਰਾ, ਹਰਿ ਕਰਤਾ ਆਪ ਸੁਹਾਈਆ। ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਵੇਖ ਵਖਾਈਆ। ਖੇਲੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਧਾਰ ਪਰਗਟਾਈਆ। ਨਿਰਗੁਣ ਨਿਰਗੁਣ ਮੀਤ ਮੁਰਾਰਾ, ਸਗਲਾ ਸੰਗ ਆਪ ਹੋ ਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਖ਼ੁਸ਼ੀ ਮਨਾਈਆ। ਸਚ ਦਵਾਰਾ ਸੋਭਾਵੰਤ, ਸਚਖੰਡ ਨਿਵਾਸੀ ਆਪ ਸੁਹਾਈਆ। ਕਰੇ ਖੇਲ ਸ੍ਰੀ ਭਗਵੰਤ, ਦੂਜਾ ਨਜ਼ਰ ਕੋਇ ਨਾ ਆਈਆ। ਆਪਣੀ ਮਹਿੰਮਾ ਜਾਣੇ ਆਪ ਬੇਅੰਤ, ਲੇਖਾ ਅਗਣਤ ਨਾ ਕੋਇ ਸਮਝਾਈਆ। ਆਪੇ ਬਣ ਕੇ ਨਾਰ ਕੰਤ , ਸੇਜ ਸੁਹੰਜਣੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇਵੇ ਮਾਣ ਵਡਿਆਈਆ। ਸਤਿ ਸਤਿਵਾਦੀ ਸ੍ਰੀ ਭਗਵਾਨ, ਹਰਿ ਕਰਤਾ ਇਕ ਅਖਵਾਇੰਦਾ। ਸਚਖੰਡ ਦਵਾਰੇ ਹੋ ਪਰਧਾਨ, ਪਰਧਾਨਗੀ ਆਪਣੇ ਹੱਥ ਰਖਾਇੰਦਾ। ਰੂਪ ਰੰਗ ਰੇਖ ਨਾ ਕੋਇ ਨਿਸ਼ਾਨ, ਤਤਵ ਤਤ ਨਾ ਕੋਇ ਬੁਝਾਇੰਦਾ। ਆਪਣੀ ਇਛਿਆ ਭਿਛਿਆ ਦੇਵੇ ਦਾਨ, ਆਪਣੀ ਵਸਤ ਅਮੋਲਕ ਆਪ ਵਰਤਾਇੰਦਾ। ਆਪੇ ਖੇਲ ਕਰੇ ਮਹਾਨ, ਕਰਤਾ ਆਪਣੀ ਕਾਰ ਕਮਾਇੰਦਾ। ਆਪੇ ਜਨਨੀ ਜਨ ਬਣ ਕੇ ਪਰਗਟਾਏ ਬਾਲ ਨਿਧਾਨ, ਸੁਤ ਸ਼ਬਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰ ਕਰਤਾਰ, ਹਰਿ ਕਰਤਾ ਖ਼ੁਸ਼ੀ ਮਨਾਈਆ। ਸਤਿ ਦਵਾਰਾ ਕਰ ਤਿਆਰ, ਸ਼ਬਦੀ ਨਾਉਂ ਪਰਗਟਾਈਆ। ਚਰਨ ਕਵਲ ਦੇ ਸਹਾਰ, ਥਿਰ ਘਰ ਸੋਹਣੀ ਵੰਡ ਵੰਡਾਈਆ। ਚੰਦ ਸੂਰਜ ਨਾ ਕੋਇ ਉਜਿਆਰ, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਪ੍ਰਿਥਮੀ ਆਕਾਸ਼ ਨਾ ਕੋਈ ਅਖਾੜ, ਪੁਰੀ ਲੋਅ ਨਾ ਸੋਭਾ ਪਾਈਆ। ਇਕ ਇਕੱਲਾ ਪੁਰਖ ਅਕਾਲ, ਅਕਲ ਕਲ ਧਾਰੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਮਿਹਰਵਾਨ ਠਾਕਰ ਸਵਾਮੀ, ਹਰਿ ਕਰਤਾ ਕਾਰ ਕਮਾਇੰਦਾ। ਲੇਖਾ ਜਾਣੇ ਸਚਖੰਡ ਨੌਜਵਾਨੀ, ਨੌਬਤ ਆਪਣਾ ਨਾਮ ਵਜਾਇੰਦਾ। ਜੋਤ ਸਰੂਪਾ ਜੋਤ ਨੁਰਾਨੀ, ਨੂਰ ਨੁਰਾਨਾ ਡਗਮਗਾਇੰਦਾ। ਸ਼ਾਹੋ ਭੂਪ ਸਿਕਦਾਰ ਵਡ ਸੁਲਤਾਨੀ, ਹੁਕਮ ਇਕੋ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਕਰਾਇੰਦਾ। ਧੁਰ ਦਾ ਖੇਲ ਕਰੇ ਨਿਰੰਕਾਰ, ਹਰਿ ਕਰਤਾ ਵਡ ਵਡਿਆਈਆ। ਸਤਿ ਦਵਾਰੇ ਦੇ ਆਧਾਰ, ਸਾਚੀ ਸਿਖਿਆ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕ ਪਿਆਰ, ਦੂਜੀ ਵੰਡ ਨਾ ਕੋਇ ਵਖਾਈਆ। ਧੁਰ ਦਾ ਹੁਕਮ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਇਕ ਸੁਣਾਈਆ।

ਥਿਰ ਘਰ ਤੇਰਾ ਸੱਚਾ ਦਰਬਾਰ, ਧੁਰ ਦਰਬਾਰੀ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸੁਤ ਦੁਲਾਰੇ ਦੇਵੇ ਮਤ, ਹਰਿ ਠਾਕਰ ਸਵਾਮੀ ਆਪ ਸਮਝਾਇੰਦਾ। ਤੂੰ ਮੇਰਾ ਨੂਰ ਅਗੰਮੀ ਰੱਤ, ਰੂਪ ਰੰਗ ਰੇਖ ਵਿਚ ਕਦੇ ਨਾ ਆਇੰਦਾ। ਸਾਚਾ ਮਾਰਗ ਦੇਣਾ ਦੱਸ, ਧੁਰ ਦੀ ਸਿਖਿਆ ਇਕ ਸਮਝਾਇੰਦਾ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਬਿਨ ਅੱਖਰਾਂ ਰਾਗ ਅਲਾਇੰਦਾ। ਅਗੰਮ ਅਥਾਹ ਝੋਲੀ ਪਾ ਕੇ ਹੱਕ, ਹਕੀਕਤ ਤੇਰੇ ਹੱਥ ਫੜਾਇੰਦਾ। ਤੇਰਾ ਨੂਰ ਕਰ ਪਰਗਟ, ਜੋਤੀ ਜਾਤਾ ਡਗਮਗਾਇੰਦਾ । ਥਿਰ ਘਰ ਖੋਲ੍ਹ ਅਨੋਖਾ ਹੱਟ, ਵਣਜਾਰਾ ਤੇਰਾ ਰੂਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਇੰਦਾ। ਧੁਰ ਫ਼ਰਮਾਨਾ ਦੇਵੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸੁਤ ਦੁਲਾਰੇ ਨੌਜਵਾਨ, ਤੇਰਾ ਇਕੋ ਰੰਗ ਵਖਾਈਆ। ਬਿਰਧ ਬਾਲ ਨਾ ਕੋਈ ਨਿਸ਼ਾਨ, ਜੋਬਨਵੰਤਾ ਸਾਚਾ ਸਾਹਿਬ ਇਕ ਅਖਵਾਈਆ। ਨਿਰਗੁਣ ਨਿਰਾਕਾਰ ਨਿਰਵੈਰ ਬਣਾਏ ਤੇਰੀ ਬਣਤਾ, ਅਜੂਨੀ ਰਹਿਤ ਸਾਚੀ ਵੰਡ ਵੰਡਾਈਆ। ਬੋਧ ਅਗਾਧਾ ਬਣ ਕੇ ਧੁਰ ਦਾ ਪੰਡਤਾ, ਨਿਰਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਸੁਤ ਦੁਲਾਰੇ ਪ੍ਰਭ ਦੇਵੇ ਦਾਤ, ਸਚਖੰਡ ਨਿਵਾਸੀ ਦਇਆ ਕਮਾਈਆ। ਤੇਰਾ ਵੇਖਾਂ ਖੇਲ ਤਮਾਸ਼, ਆਪਣਾ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਝੋਲੀ ਪਾਵਾਂ ਰਾਸ, ਧੁਰ ਦੀ ਦਾਤ ਹੱਥ ਫੜਾਈਆ। ਤ੍ਰੈਗੁਣ ਮਾਇਆ ਬਖ਼ਸ਼ ਸਾਥ, ਰਜੋ ਤਮੋ ਸਤੋ ਜੋੜ ਜੁੜਾਈਆ। ਪੰਜ ਤਤ ਬਣਾ ਰਹਿਰਾਸ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਰੰਗ ਰੰਗਾਈਆ। ਲੱਖ ਚੁਰਾਸੀ ਖੇਲ ਤਮਾਸ਼, ਵੇਖਣਹਾਰਾ ਬੇਪਰਵਾਹੀਆ। ਆਤਮ ਪਰਮਾਤਮ ਕਰ ਕੇ ਵਾਸ, ਪਵਣ ਸਵਾਸਾਂ ਨਾਲ ਮਿਲਾਈਆ। ਖੇਲ ਖਿਲਾਣਾ ਪ੍ਰਿਥਮੀ ਆਕਾਸ਼, ਗਗਨ ਮੰਡਲ ਤੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਧੁਰ ਫ਼ਰਮਾਨਾ ਸੁਣਾਇਆ ਏਕ, ਆਦਿ ਪੁਰਖ ਦਇਆ ਕਮਾਈਆ। ਸੁਤ ਸ਼ਬਦ ਤੇਰੀ ਸਾਚੀ ਟੇਕ, ਦੋ ਜਹਾਨਾਂ ਦਏ ਸਮਝਾਈਆ। ਆਦਿ ਜੁਗਾਦਿ ਰਹਿਣਾ ਬਿਬੇਕ, ਬਿਬੇਕੀ ਰੂਪ ਇਕ ਪਰਗਟਾਈਆ। ਪਿਤਾ ਪੁਰਖ ਅਕਾਲ ਕਰੇ ਹੇਤ, ਧੁਰ ਦਾ ਸੰਗ ਨਿਭਾਈਆ। ਨਿਰਗੁਣ ਸਰਗੁਣ ਹੋ ਕੇ ਲੈਣਾ ਖੇਡ, ਪੰਜ ਤਤ ਕਰ ਕੁੜਮਾਈਆ। ਅੰਤਰ ਆਤਮ ਦੱਸਣਾ ਭੇਤ, ਬ੍ਰਹਮ ਮਤ ਇਕ ਸਮਝਾਈਆ। ਤੇਰੀ ਸਮਝ ਨਾ ਸਕੇ ਕੋਈ ਰੇਖ, ਰੂਪ ਨਜ਼ਰ ਕਿਸੇ ਨਾ ਆਈਆ। ਨਿਤ ਨਵਿਤ ਧਰਨਾ ਅਵੱਲੜਾ ਭੇਖ, ਭੇਖਧਾਰੀ ਹੋ ਕੇ ਫੇਰਾ ਪਾਈਆ। ਮੇਰੇ ਨਾਮ ਦਾ ਦੇਣਾ ਸਤਿ ਸੰਦੇਸ਼, ਧੁਰ ਦਾ ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਇਕ ਦ੍ਰਿੜਾਈਆ। ਸੁਤ ਸ਼ਬਦ ਤੇਰੀ ਸਾਚੀ ਕਾਰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਲੱਖ ਚੁਰਾਸੀ ਖੇਲ ਅਪਾਰ, ਅਪਰੰਪਰ ਸਵਾਮੀ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸਾਚੀ ਸੇਵਾ ਇਕ ਸਮਝਾਇੰਦਾ। ਨਵ ਨੌ ਚਾਰ ਖੇਲ ਅਪਾਰ, ਹਰਿ ਕਰਤਾ ਕਾਰ ਕਮਾਇੰਦਾ। ਸਤਿਜੁਗ ਤੇਰੀ ਝੋਲੀ ਦੇਵੇ ਡਾਰ, ਵੱਡਾ ਛੋਟਾ ਨਿੱਕਾ ਵੰਡ ਆਪ ਵੰਡਾਇੰਦਾ। ਚਾਰੇ ਖਾਣੀ ਕਰ ਪਸਾਰ, ਚਾਰੇ ਬਾਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਹੁਕਮ ਇਕ ਵਰਤਾਇੰਦਾ। ਤੇਰਾ ਹੁਕਮ

ਵਰਤੇ ਮਾਤ, ਹਰਿ ਕਰਤਾ ਦਏ ਵਡਿਆਈਆ। ਪੰਜ ਤਤ ਕਾਇਆ ਦੇਣੀ ਦਾਤ, ਵਸਤ ਅਮੋਲਕ ਝੋਲੀ ਪਾਈਆ। ਸਚ ਸੰਦੇਸਾ ਸੁਣਾਉਣਾ ਗਾਥ, ਬੋਧ ਅਗਾਧ ਪੜ੍ਹਾਈਆ। ਜੁਗ ਚੌਕੜੀ ਚਲਾਉਣਾ ਰਾਥ, ਬਣ ਰਥਵਾਹੀ ਸੇਵ ਕਮਾਈਆ। ਸਚ ਦਵਾਰ ਜੋੜਨਾ ਨਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਦੇਵੇ ਵਡਿਆਈ ਪਾਰਬ੍ਰਹਮ, ਪਤਿਪਰਮੇਸ਼ਵਰ ਦਇਆ ਕਮਾਇੰਦਾ। ਜੁਗ ਚੌਕੜੀ ਤੇਰਾ ਕੰਮ, ਨਿਹਕਰਮੀ ਆਪ ਸਮਝਾਇੰਦਾ। ਪੰਜ ਤਤ ਕਾਇਆ ਬੇੜਾ ਦੇਣਾ ਬੰਨ੍ਹ, ਨਈਆ ਨੌਕਾ ਤੇਰੇ ਹੱਥ ਫੜਾਇੰਦਾ। ਭਾਗ ਲਗਾਉਣਾ ਕਾਇਆ ਮਾਟੀ ਚੰਮ, ਤਤਵ ਤਤ ਆਪ ਸਮਝਾਇੰਦਾ। ਹਰਖ਼ ਸੋਗ ਨਾ ਰੱਖਣਾ ਗ਼ਮ, ਚਿੰਤਾ ਰੋਗ ਨਾ ਕੋਇ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਇਕ ਸਮਝਾਇੰਦਾ। ਸਾਚੀ ਕਾਰ ਦੇ ਕਰਤਾਰ, ਹਰਿ ਕਰਤਾ ਆਪ ਜਣਾਈਆ। ਸ਼ਬਦੀ ਸੁੱਤ ਤੇਰਾ ਰੂਪ ਅਪਾਰ, ਜੁਗ ਜੁਗ ਵੇਸ ਵਟਾਈਆ। ਨਾਉਂ ਰੱਖ ਗੁਰ ਅਵਤਾਰ, ਸਰਗੁਣ ਸਾਚੇ ਘਰ ਸੋਭਾ ਪਾਈਆ। ਸ਼ਬਦ ਅਨਾਦੀ ਬੋਲ ਇਕ ਜੈਕਾਰ, ਦੋ ਜਹਾਨ ਦੇਣਾ ਸੁਣਾਈਆ। ਕਾਗ਼ਜ਼ ਕਲਮ ਬਣ ਲਿਖਾਰ, ਕਾਤਬ ਹੋ ਕੇ ਸੇਵ ਕਮਾਈਆ। ਲੇਖਾ ਜਾਣ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਗੋਝ ਦ੍ਰਿੜਾਈਆ। ਅੰਜੀਲ ਕੁਰਾਨ ਝੁਲਾ ਨਿਸ਼ਾਨ, ਖਾਣੀ ਬਾਣੀ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਹੁਕਮ ਇਕ ਵਰਤਾਈਆ। ਤੇਰਾ ਹੁਕਮ ਵਰਤੇ ਲੋਕਮਾਤ, ਚਾਰ ਕੁੰਟ ਸ਼ਨਵਾਈਆ। ਤੇਰੀ ਮੇਰੀ ਇਕੋ ਜ਼ਾਤ, ਨੂਰ ਨੂਰ ਵਿਚੋਂ ਪਰਗਟਾਈਆ। ਤੇਰੀ ਮੇਰੀ ਇਕੋ ਖਾਟ, ਸਿੰਘਾਸਣ ਇਕੋ ਨਜ਼ਰੀ ਆਈਆ। ਤੇਰੀ ਮੇਰੀ ਇਕੋ ਵਾਟ, ਦੋ ਜਹਾਨਾਂ ਪੰਧ ਮੁਕਾਈਆ। ਤੇਰੀ ਮੇਰੀ ਇਕੋ ਖ਼ਾਹਿਸ਼, ਦੂਜੀ ਆਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਈਆ। ਸਿਰ ਹੱਥ ਰੱਖੇ ਸਮਰਾਥ, ਪ੍ਰਭ ਦੇਵਣਹਾਰ ਵਡਿਆਈਆ। ਜੁਗ ਚੌਕੜੀ ਖੇਲ ਤਮਾਸ਼, ਹਰਿ ਕਰਤਾ ਵੇਖੇ ਚਾਈਂ ਚਾਈਂਆ। ਨਿਰਗੁਣ ਸਰਗੁਣ ਹੋ ਕੇ ਪਾਉਣੀ ਰਾਸ, ਘਰ ਘਰ ਗੋਪੀ ਕਾਹਨ ਨਚਾਈਆ। ਨਾਮ ਦ੍ਰਿੜਾਉਣਾ ਸਵਾਸ ਸਵਾਸ, ਅੰਤਰ ਆਤਮ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਇਕ ਸਮਝਾਈਆ। ਤੇਰੀ ਸੇਵਾ ਦੱਸੇ ਆਦਿ ਨਿਰੰਜਣ, ਸੋ ਸਾਹਿਬ ਬੇਪਰਵਾਹੀਆ। ਦਾਤਾ ਬਣਨਾ ਦਰਦ ਦੁੱਖ ਭੰਜਨ, ਭਵ ਸਾਗਰ ਵੇਖ ਵਖਾਈਆ। ਲੱਖ ਚੁਰਾਸੀ ਨੇਤਰ ਨਾਮ ਨਿਧਾਨ ਪਾਉਣਾ ਅੰਜਨ, ਨਿਜ ਨੈਣ ਅੱਖ ਖੁਲ੍ਹਾਈਆ। ਅੰਮ੍ਰਿਤ ਸਰੋਵਰ ਕਰਾਉਣਾ ਮਜਨ, ਦੁਰਮਤ ਮੈਲ ਧਵਾਈਆ। ਆਤਮ ਪਰਮਾਤਮ ਬਣਨਾ ਸੱਜਣ, ਸਗਲਾ ਸੰਗ ਨਿਭਾਈਆ। ਏਥੇ ਓਥੇ ਕਰਨਾ ਅਦਲ, ਆਦਲ ਇਕ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁਕਮੇ ਅੰਦਰ ਦੇਣਾ ਬਦਲ, ਥਿਰ ਰਹਿਣ ਕੋਇ ਨਾ ਪਾਈਆ। ਮੈਂ ਵੇਖਾਂ ਤੇਰੀ ਆਪਣੇ ਘਰ ਉਹ ਮੰਜ਼ਲ, ਜਿਸ ਦਾ ਮਾਲਕ ਇਕ ਅਖਵਾਈਆ। ਤੇਰੇ ਹੁਕਮੇ ਅੰਦਰ ਕਾਲ ਮਹਾਂਕਾਲ ਰਾਏ ਧਰਮ ਚਿਤ੍ਰਗੁਪਤ ਸੀਸ ਨਿਵਾਏ ਅਜ਼ਲ, ਲਾੜੀ ਮੌਤ ਭੱਜੇ ਵਾਹੋ ਦਾਹੀਆ। ਤੇਰਾ ਦੀਪ ਜੋਤ ਪਰਕਾਸ਼ ਹੋ ਕੇ ਦੋ ਜਹਾਨ ਜਗਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਨਿਤ ਨਵਿਤ ਬੁਝਾਉਣੀ ਅਗਨ, ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੋਹੇ ਦੇਵੇ ਮਾਣ ਵਡਿਆਈਆ। ਦੇਵੇ ਵਡਿਆਈ ਆਪ ਪ੍ਰਭ, ਪਤਿਪਰਮੇਸ਼ਵਰ ਦਇਆ ਕਮਾਇੰਦਾ। ਤੁਧ

ਬਿਨ ਮੇਰੀ ਕੋਈ ਨਾ ਜਾਣੇ ਹੱਦ, ਘਰ ਸਾਚੇ ਸੋਭਾ ਕੋਈ ਨਾ ਪਾਇੰਦਾ। ਸਚਖੰਡ ਵਿਚੋਂ ਉਪਜਾਈ ਤੇਰੀ ਯੱਦ, ਥਿਰ ਘਰ ਤੇਰਾ ਆਸਣ ਲਾਇੰਦਾ। ਕਰ ਖੇਲ ਪੁਰਖ ਸਮਰਥ, ਸਰਬ ਸਵਾਮੀ ਤੇਰਾ ਵੇਸ ਵਟਾਇੰਦਾ। ਤੂੰ ਮੇਰਾ ਮੈਂ ਤੇਰਾ ਗਾਵਾਂ ਜਸ, ਦੋ ਜਹਾਨਾਂ ਮਿਲ ਕੇ ਢੋਲਾ ਆਪਣਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸ਼ਬਦ ਸੁਤ ਹਰਿ ਕਰ ਪਿਆਰ, ਪੀਆ ਪ੍ਰੀਤਮ ਦਏ ਵਡਿਆਈਆ। ਤੇਰਾ ਲਹਿਣਾ ਦੇਣਾ ਤੇਈ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਸ ਵਟਾਈਆ। ਈਸਾ ਮੂਸਾ ਮੁਹੰਮਦ ਤੇਰੀ ਧਾਰ, ਜਲਵਾ ਨੂਰ ਨੂਰ ਰੁਸ਼ਨਾਈਆ। ਨਾਨਕ ਨਿਰਗੁਣ ਤੇਰਾ ਡੰਕਾ ਅਪਰ ਅਪਾਰ, ਦੋ ਜਹਾਨਾਂ ਸਤਿ ਵਜਾਈਆ। ਗੋਬਿੰਦ ਕਹੇ ਪੁਰਖ ਅਕਾਲ, ਇਕੋ ਦਾਤਾ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਹੁਕਮ ਆਪ ਵਰਤਾਈਆ। ਤੇਰਾ ਹੁਕਮ ਵਰਤੇ ਜੁਗ ਚੌਕੜੀ ਚਾਰ, ਚਾਰੋਂ ਕੁੰਟ ਵੱਜੇ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਚਾਰੇ ਮੁਖ ਵੇਦ ਸਾਲਾਹੀਆ। ਚਾਰੇ ਵੇਦ ਹੋਣ ਪਨਿਹਾਰ, ਪੁਰਾਨ ਅਠਾਰਾਂ ਧਿਆਨ ਲਗਾਈਆ। ਗੀਤਾ ਨਿਉਂ ਨਿਉਂ ਕਰੇ ਨਿਮਸਕਾਰ, ਅੱਠ ਦਸ ਸੋਭਾ ਪਾਈਆ। ਤੀਸ ਬਤੀਸਾ ਮੰਗੇ ਮੰਗ ਦਵਾਰ, ਅੰਜੀਲ ਕੁਰਾਨ ਝੋਲੀ ਡਾਹੀਆ। ਇਕੋ ਸ਼ਬਦ ਸਚ ਭੰਡਾਰ, ਹਰਿ ਕਰਤਾ ਤੇਰਾ ਰੂਪ ਵਖਾਈਆ। ਕਲਜੁਗ ਨਾਨਕ ਨਿਰਗੁਣ ਲੋਕਮਾਤ ਕਰੇ ਉਜਿਆਰ, ਲੱਖ ਚੁਰਾਸੀ ਦਏ ਸਮਝਾਈਆ। ਸ਼ਬਦ ਸਵਾਮੀ ਸਭ ਦਾ ਯਾਰ, ਪੰਜ ਤਤ ਕੰਮ ਕਿਸੇ ਨਾ ਆਈਆ। ਗੋਬਿੰਦ ਅੰਤਮ ਬੋਲ ਜੈਕਾਰ, ਫ਼ਤਹਿ ਡੰਕਾ ਦਏ ਸੁਣਾਈਆ। ਲੇਖਾ ਚੁੱਕੇ ਸਰਬ ਸੰਸਾਰ, ਸਗਲ ਸ੍ਰਿਸ਼ਟੀ ਹੁਕਮ ਮਨਾਈਆ। ਇਕੋ ਇਸ਼ਟ ਦੀਨ ਦਿਆਲ, ਪੁਰਖ ਅਕਾਲ ਸਭ ਨੂੰ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖੇ ਚਾਈਂ ਚਾਈਂਆ। ਸੁਤ ਸ਼ਬਦ ਅੱਗੋਂ ਪਿਆ ਹੱਸ, ਪ੍ਰਭ ਚਰਨ ਖ਼ੁਸ਼ੀ ਮਨਾਈਆ। ਆਦਿ ਪੁਰਖ ਜੋ ਮਾਰਗ ਦਿਤਾ ਦੱਸ, ਸਤਿਗੁਰ ਸਹਿਜ ਸਹਿਜ ਸਮਝਾਈਆ। ਹਉਂ ਬਾਲਕ ਨੱਢਾ ਸਿਰ ਤੇ ਰੱਖਣਾ ਹੱਥ, ਤੇਰੀ ਓਟ ਤਕਾਈਆ। ਨਿਤ ਨਵਿਤ ਤੇਰਾ ਗਾਵਾਂ ਜਸ, ਤੂੰ ਮੇਰਾ ਪਿਤਾ ਮਾਈਆ । ਵਿਸ਼ਨ ਬ੍ਰਹਮਾ ਸ਼ਿਵ ਕਰ ਪਰਗਟ, ਸੋਹਣੀ ਬਣਤ ਬਣਾਈਆ। ਤ੍ਰੈਗੁਣ ਮਾਇਆ ਝੋਲੀ ਘਤ, ਪੰਜ ਤਤ ਕਰਾਂ ਕੁੜਮਾਈਆ। ਆਤਮ ਪਰਮਾਤਮ ਵਸਤ ਦੇ ਕੇ ਸਤਿ, ਲੱਖ ਚੁਰਾਸੀ ਖੇਲ ਖਿਲਾਈਆ। ਮਨ ਮਤ ਬੁਧ ਅੰਦਰ ਰੱਖ, ਨੌ ਦਵਾਰੇ ਰੰਗ ਚੜ੍ਹਾਈਆ। ਹਰਿ ਕਰਨੀ ਅੰਦਰ ਕਰ ਕੇ ਬੰਦ, ਸੁਰਤੀ ਨਿਰਤੀ ਆਪ ਛੁਪਾਈਆ। ਰਸਨਾ ਜੇਹਵਾ ਬੱਤੀ ਦੰਦ, ਢੋਲੇ ਰਾਗਾਂ ਵਿਚ ਵਡਿਆਈਆ। ਅੰਦਰ ਪਾਕੇ ਪੜਦਾ ਕੰਧ, ਆਪਣਾ ਆਪ ਲਵਾਂ ਛੁਪਾਈਆ। ਸਾਚੀ ਸੇਜ ਇਕ ਪਲੰਘ, ਘਰ ਘਰ ਵਿਚ ਵੇਖ ਵਖਾਈਆ। ਉਪਰ ਬੈਠ ਮਾਣਾਂ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਹੋਵੇ ਪਰਕਾਸ਼ ਬਿਨ ਸੂਰਜ ਚੰਦ, ਤੇਰਾ ਨੂਰ ਜੋਤ ਰੁਸ਼ਨਾਈਆ। ਬਿਨ ਰਸਨਾ ਜੇਹਵਾ ਸੋਹਣਾ ਛੰਦ, ਅਨਹਦ ਨਾਦ ਵਜੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮੇਰਾ ਸਗਲਾ ਸੰਗ ਰਖਾਈਆ। ਸ਼ਬਦ ਕਹੇ ਮੇਰਾ ਰੱਖਣਾ ਸੰਗ, ਸਤਿ ਤੇਰੀ ਓਟ ਤਕਾਈਆ। ਤੇਰਾ ਵੱਜੇ ਸ਼ਬਦ ਮਰਦੰਗ, ਏਥੇ ਓਥੇ ਖ਼ੁਸ਼ੀ ਮਨਾਈਆ। ਜੁਗ ਚੌਕੜੀ ਜਾਵਣ ਲੰਘ, ਕੋਟਨ ਕੋਟ ਕਾਲ ਬਿਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਿਚ ਵਰਭੰਡ, ਤੇਰਾ ਸੋਹਲਾ ਢੋਲਾ ਗਾਈਆ। ਅੰਤਮ ਪੰਜ ਤਤ ਕਾਇਆ

ਚੋਲਾ ਜਾਵਣ ਛੱਡ, ਛੁੱਟੇ ਖਹਿੜਾ ਜਗਤ ਲੋਕਾਈਆ। ਤੇਰੇ ਨਾਲੋਂ ਵਿਛੜੇ ਹੋ ਕੇ ਅੱਡ, ਅੰਤ ਮੇਲਾ ਲੈਣਾ ਮਿਲਾਈਆ। ਸਾਚੇ ਗੁਰਮੁਖਾਂ ਗੁਰਸਿਖਾਂ ਮਾਰਗ ਦੱਸ, ਅੰਤਰ ਆਏ ਬੂਝ ਬੁਝਾਈਆ। ਕੂੜੀ ਕਿਰਿਆ ਪਾਰ ਕਰਾ ਕੇ ਹੱਦ, ਤੇਰਾ ਮੰਦਰ ਦੇਣਾ ਸਮਝਾਈਆ। ਤੂੰ ਦੇਣਾ ਸਭ ਨੂੰ ਆਪਣਾ ਪਦ, ਘਰ ਸਾਚੇ ਲੈਣਾ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਉਠਾਣੀ ਮਹਿਬੂਬ, ਮੁਹੱਬਤ ਤੇਰੀ ਨਜ਼ਰੀ ਆਈਆ। ਤੇਰਾ ਉਚਾ ਇਕ ਅਰੂਜ, ਅਰਸ਼ ਕੁਰਸ਼ ਬੈਠੇ ਸੀਸ ਨਿਵਾਈਆ। ਤੇਰਾ ਪਾਰ ਕਿਨਾਰਾ ਸਮਝੇ ਨਾ ਕੋਇ ਹਦੂਦ, ਬੇਹਦ ਤੇਰੀ ਵਡਿਆਈਆ। ਹਰ ਘਟ ਵਸੇ ਸਦਾ ਮੌਜੂਦ, ਮਜਲਸ ਆਪਣਾ ਨਾਮ ਲਗਾਈਆ। ਤੇਰਾ ਸ਼ਬਦ ਸੁਤ ਦੁਲਾਰਾ ਸਦਾ ਮਹਿਫ਼ੂਜ਼, ਦੂਤੀ ਦੁਸ਼ਮਣ ਸੰਗ ਨਾ ਕੋਇ ਬਣਾਈਆ। ਤੇਰਾ ਨਗਾਰਾ ਵਜਾਵਾਂ ਚਾਰੇ ਕੂਟ, ਦਹਿ ਦਿਸ਼ਾ ਕਰਾਂ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਰਖਣਾ ਹੱਥ ਟਿਕਾਈਆ। ਸ੍ਰੀ ਭਗਵਾਨ ਆਦਿ ਦ੍ਰਿੜਾਉਦਾ ਏ। ਸਚਖੰਡ ਦਵਾਰੇ ਹੁਕਮ ਸੁਣਾਉਂਦਾ ਏ। ਸੁਤ ਦੁਲਾਰੇ ਮਾਣ ਦਵਾਉਂਦਾ ਏ। ਥਿਰ ਘਰ ਚੁਬਾਰੇ ਤੇਰਾ ਡੇਰਾ ਲਾਉਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਕਰ ਵਣਜਾਰੇ, ਤਿੰਨਾਂ ਇਕੋ ਹੁਕਮ ਮਨਾਉਂਦਾ ਏ। ਖੇਲਣਾ ਖੇਲ ਸਦਾ ਜੁਗ ਚਾਰੇ, ਚੌਕੜੀ ਤੇਰੀ ਵੰਡ ਵੰਡਾਉਂਦਾ ਏ। ਚਾਰੇ ਖਾਣੀ ਚਾਰੇ ਬਾਣੀ ਬੋਲੇ ਜੈਕਾਰੇ, ਧੁਨ ਅਨਾਦੀ ਨਾਦ ਸੁਣਾਉਂਦਾ ਏ। ਤੇਰਾ ਰੂਪ ਗੁਰੂ ਅਵਤਾਰੇ, ਪੀਰ ਪੈਗ਼ੰਬਰ ਤੇਰਾ ਰੂਪ ਦਰਸਾਉਂਦਾ ਏ। ਤੇਰਾ ਸ਼ਬਦ ਅਪਰ ਅਪਾਰੇ, ਬੋਧ ਅਗਾਧਾ ਜਗਤ ਸਮਝਾਉਂਦਾ ਏ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰੇ ਚਲਦੇ ਰਹੇ ਇਸ਼ਾਰੇ, ਇਸ਼ਾਰਾ ਆਪਣਾ ਨਾਮ ਹੱਥ ਫੜਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਧੁਰ ਸੰਦੇਸ਼ਾ ਇਕ ਸੁਣਾਉਂਦਾ ਏ। ਆਦਿ ਪੁਰਖ ਭਗਵੰਤ, ਹਰਿ ਕਰਤਾ ਇਕ ਦ੍ਰਿੜਾਈਆ। ਤੇਰਾ ਖੇਲ ਵੇਖਾਂ ਜੁਗਾ ਜੁਗੰਤ, ਜੁਗ ਚੌਕੜੀ ਫੇਰਾ ਪਾਈਆ। ਤੂੰ ਮੇਰਾ ਮੈਂ ਤੇਰਾ ਕੰਤ, ਲੱਖ ਚੁਰਾਸੀ ਕਰਾਂ ਪੜ੍ਹਾਈਆ। ਤੇਰਾ ਖੇਲ ਜੇਰਜ ਅੰਡਜ, ਉਤਭੁਜ ਸੇਤਜ ਤੇਰਾ ਰੂਪ ਨਜ਼ਰੀ ਆਈਆ। ਦੂਜੇ ਦਰ ਨਾ ਹੋਣਾ ਮੰਗਤ, ਇਕੋ ਵਾਰ ਭੰਡਾਰਾ ਤੇਰੇ ਹੱਥ ਫੜਾਈਆ। ਜਨ ਭਗਤ ਤੇਰੀ ਸਾਚੀ ਸੰਗਤ, ਸੰਤ ਸੁਹੇਲੇ ਨਾਲ ਰਲਾਈਆ। ਗੁਰਮੁਖ ਲਗਾਉਣੇ ਆਪਣੇ ਅੰਗਤ, ਗੁਰਸਿਖ ਗੁਰ ਗੁਰ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਅਬਿਨਾਸ਼ੀ ਕਰਤਾ ਕਹੇ ਬੋਲ, ਅਨਬੋਲਤ ਰਾਗ ਸੁਣਾਈਆ। ਸ਼ਬਦੀ ਗੁਰ ਤੇਰਾ ਸਦਾ ਵੱਜੇ ਢੋਲ, ਦੋ ਜਹਾਨਾਂ ਅੱਖ ਖੁਲ੍ਹਾਈਆ। ਤੇਰੇ ਹੱਥ ਫੜਾਇਆ ਤੋਲ, ਕੰਡਾ ਇਕੋ ਨਜ਼ਰੀ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਿਸੇ ਨਾਲ ਨਾ ਮਾਰਨਾ ਰੋਲ, ਸਤਿ ਸਚ ਦੇਣਾ ਸਮਝਾਈਆ। ਕੂੜੀ ਕਿਰਿਆ ਕੱਢਣਾ ਪੋਲ, ਭੇਵ ਅਭੇਦਾ ਜਗਤ ਖੁਲ੍ਹਾਈਆ। ਆਪ ਰਹਿਣਾ ਸਦਾ ਅਡੋਲ, ਥਿਰ ਘਰ ਬਹਿ ਕੇ ਖ਼ੁਸ਼ੀ ਮਨਾਈਆ। ਮੈਂ ਵਸਾਂ ਤੇਰੇ ਕੋਲ, ਧੁਰ ਦਾ ਸੰਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚੌਥੇ ਜੁਗ ਵੇਖ ਵੇਖ ਫੇਰਾ ਪਾਈਆ। ਸੁੱਤ ਦੁਲਾਰੇ ਰੱਖਣਾ ਯਾਦ, ਯਾਦਦਾਸ਼ਤ ਹਰਿ ਜਣਾਇੰਦਾ। ਲੱਖ ਚੁਰਾਸੀ ਜੋ ਖੇੜਾ ਕੀਤਾ ਆਬਾਦ, ਰਵ ਸਸ ਸੋਭਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਜੋ ਦੇ ਦੇ ਜਾਵਣ ਦਾਦ, ਨਾਮ ਭੰਡਾਰਾ ਸਰਬ ਵਰਤਾਇੰਦਾ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਜੋ ਚਲੇ

ਰਿਵਾਜ, ਹੁਕਮੇ ਅੰਦਰ ਆਪ ਫਿਰਾਇੰਦਾ। ਸੰਤ ਭਗਤ ਸੂਫ਼ੀ ਜੋ ਮੰਜ਼ਲ ਚੜ੍ਹ ਕੇ ਸੁਣਨ ਆਵਾਜ਼, ਸੋ ਸਾਹਿਬ ਸਵਾਮੀ ਰਾਗ ਅਲਾਇੰਦਾ। ਚਾਰ ਜੁਗ ਜੋ ਦੇ ਕੇ ਜਾਣ ਭਵਿਖਤ ਵਾਕ, ਵੇਲਾ ਵਕਤ ਸੋਈ ਸੋਭਾ ਪਾਇੰਦਾ। ਅੰਤਮ ਸੰਗ ਨਿਭੇ ਨਾ ਕਿਸੇ ਤਤ ਮਾਟੀ ਖ਼ਾਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਅਛਲ ਅਛੇਦਾ ਪੜਦਾ ਓਹਲਾ ਆਪ ਉਠਾਇੰਦਾ। ਪੜਦਾ ਓਹਲਾ ਦੇਵੇ ਚੁੱਕ, ਹਰਿ ਕਰਤਾ ਆਪ ਸਮਝਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੈਂਡਾ ਜਾਏ ਮੁੱਕ, ਵੇਲਾ ਵਕਤ ਦੇਵੇ ਦੁਹਾਈਆ । ਨੌ ਖੰਡ ਪ੍ਰਿਥਮੀ ਸੱਤ ਦੀਪ ਸਚ ਧਰਮ ਦਾ ਬੂਟਾ ਜਾਏ ਸੁੱਕ, ਅੰਮ੍ਰਿਤ ਸਿੰਚ ਹਰਾ ਨਾ ਕੋਇ ਕਰਾਈਆ। ਚਾਰ ਕੁੰਟ ਦਹਿ ਦਿਸ਼ਾ ਫਿਰੇ ਦੁਹਾਈ ਜੂਠ ਝੂਠ, ਡੰਕਾ ਨਾਮ ਨਾ ਕੋਇ ਸੁਣਾਈਆ। ਨਾਤਾ ਤੁਟੇ ਪਿਤਾ ਪੂਤ, ਭੈਣ ਭਈਆ ਨੇਤਰ ਨੈਣ ਅੱਖ ਤਕਾਈਆ। ਸਾਚਾ ਦਿਸੇ ਨਾ ਕੋਈ ਅਰੂਜ, ਮਹੱਲ ਅਟਲ ਨਾ ਵਜੇ ਵਧਾਈਆ। ਭੇਵ ਚੁੱਕੇ ਨਾ ਏਕਾ ਦੂਜ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਧੁਰ ਦਾ ਦੇਵੇ ਨਾ ਕੋਈ ਖ਼ਤੂਤ, ਖਤੋ ਖਤਾਬਤ ਕਰੇ ਜਗਤ ਲੋਕਾਈਆ। ਜੀਵ ਜੰਤ ਦਿਸੇ ਨਾ ਕੋਇ ਮਹਿਫ਼ੂਜ਼, ਮੁਹੱਬਤ ਸਚ ਨਾ ਕੋਇ ਕਮਾਈਆ। ਸਤਿਗੁਰ ਪੂਰਾ ਮਿਲੇ ਨਾ ਕਿਸੇ ਹੋ ਮੌਜੂਦ, ਅੰਤਮ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅਗਲਾ ਲੇਖਾ ਰਿਹਾ ਦ੍ਰਿੜਾਈਆ। ਪੁਰਖ ਅਕਾਲ ਕਹੇ ਮੇਰੇ ਸ਼ਬਦੀ ਸੁਤ, ਤੇਰਾ ਨਾਉਂ ਵਡਿਆਈਆ। ਕਲਜੁਗ ਮੌਲੇ ਤੇਰੀ ਰੁਤ, ਰੁਤ ਰੁਤੜੀ ਨਾਲ ਮਹਿਕਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਤੇਰੀ ਧਾਰ ਵਖਾਈਆ। ਨਿਰਗੁਣ ਧਾਰੋਂ ਆਵੇ ਉਠ, ਜੋਧਾ ਸੂਰਬੀਰ ਬਣ ਕੇ ਫੇਰਾ ਪਾਈਆ। ਪੁਰਖ ਅਕਾਲ ਦਾ ਬਣ ਕੇ ਸੱਚਾ ਪੁਤ, ਪਤਿਪਰਮੇਸ਼ਵਰ ਲਏ ਮਿਲਾਈਆ। ਕੂੜੀ ਕਿਰਿਆ ਜੜ੍ਹ ਦੇਵੇ ਪੁਟ, ਛੋਟੇ ਬਾਲੇ ਨੀਹਾਂ ਹੇਠ ਦਬਾਈਆ। ਗੁਰਮੁਖ ਅੰਮ੍ਰਿਤ ਜਾਮ ਪਿਲਾ ਕੇ ਘੁਟ, ਘੁੱਟ ਘੁੱਟ ਆਪਣੇ ਸੀਨੇ ਲੈਣੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਦਏ ਵਡਿਆਈਆ। ਸੁਤ ਦੁਲਾਰੇ ਤੇਰਾ ਰੂਪ ਗੋਬਿੰਦ, ਹਰਿ ਕਰਤਾ ਆਪ ਜਣਾਇੰਦਾ। ਪੁਰਖ ਅਕਾਲ ਦੀ ਅਨਾਦੀ ਬਿੰਦ, ਮਾਤ ਪਿਤ ਜਗਤ ਸੇਵਾ ਸੇਵਕ ਰੂਪ ਵਟਾਇੰਦਾ। ਤੇਰਾ ਨਾਤਾ ਨਾਲ ਗੁਣੀ ਗਹਿੰਦ, ਗਹਿਰ ਗੰਭੀਰ ਤੇਰੀ ਧਾਰ ਪਰਗਟਾਇੰਦਾ। ਨਾ ਕੋਈ ਹਰਖ਼ ਨਾ ਕੋਈ ਸੋਗ ਨਾ ਕੋਈ ਚਿੰਦ, ਚਿੰਤਾ ਚਿਖਾ ਨਾ ਕੋਇ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਖੇਲ ਵੇਖ ਵਖਾਇੰਦਾ। ਗੋਬਿੰਦ ਸ਼ਬਦ ਸ਼ਬਦ ਗੋਬਿੰਦ, ਪ੍ਰਭ ਦੇਵਣਹਾਰ ਵਡਿਆਈਆ। ਜਿਸ ਦੇ ਦਰਸ਼ਨ ਨੂੰ ਵਿਸ਼ਨ ਬ੍ਰਹਮਾ ਸ਼ਿਵ ਲੋਚਣ ਸੁਰਪਤ ਇੰਦ, ਬੈਠੇ ਧਿਆਨ ਲਗਾਈਆ। ਜਿਸ ਦਾ ਵਾਸਾ ਲੱਖ ਚੁਰਾਸੀ ਜੀਉ ਪਿੰਡ, ਘਰ ਘਰ ਜੋਤ ਕਰੇ ਰੁਸ਼ਨਾਈਆ। ਜਿਸ ਦੀ ਅੰਮ੍ਰਿਤ ਧਾਰ ਅਗੰਮੀ ਸਾਗਰ ਸਿੰਧ, ਲਹਿਰ ਲਹਿਰ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਵੇਖੇ ਖੇਲ ਦੋ ਜਹਾਨਾਂ ਬੇਪਰਵਾਹੀਆ। ਗੋਬਿੰਦ ਕਹੇ ਮੈਂ ਤੇਰਾ ਬੱਚਾ, ਪੁਰਖ ਅਕਾਲ ਤੇਰੀ ਓਟ ਤਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਰਿਹਾ ਕੱਚਾ, ਈਸਾ ਮੂਸਾ ਮੁਹੰਮਦ ਬੈਠਾ ਨੈਣ ਸ਼ਰਮਾਈਆ। ਤੇਰੇ ਪਿਆਰ ਅੰਦਰ ਹੋਇਆ ਕੋਈ ਨਾ ਸਕਾ, ਆਪਾ ਆਪ ਭੇਟ ਨਾ ਕੋਇ ਕਰਾਈਆ। ਮੈਂ ਸੇਵਾ ਖ਼ਾਤਰ ਜਨਮ ਜਨਮ ਦਾ ਆਇਆ ਨੱਠਾ, ਬਣ ਕੇ ਪਾਂਧੀ ਪੰਧ ਚੁਕਾਈਆ। ਤੇਰਾ ਭਗਤ ਪਿਆਰਾ ਕੀਤਾ

ਇਕੱਠਾ, ਗੁਰਮੁਖ ਗੁਰਸਿਖ ਰੂਪ ਵਖਾਈਆ। ਅੰਮ੍ਰਿਤ ਜਾਮ ਪਿਆਇਆ ਮਿੱਠਾ, ਰਸ ਇਕੋ ਇਕ ਚਖਾਈਆ। ਸਭ ਨੂੰ ਦੱਸਿਆ ਪੁਰਖ ਅਕਾਲ ਤੁਹਾਡਾ ਪਿਤਾ, ਏਥੇ ਓਥੇ ਹੋਏ ਸਹਾਈਆ। ਜਿਸ ਦਾ ਦੋ ਜਹਾਨਾਂ ਚਲੇ ਸਿੱਕਾ, ਮੋਹਰ ਆਪਣੇ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਤੇਰਾ ਰੂਪ ਇਕੋ ਇਕ ਵਖਾਈਆ। ਸ਼ਬਦ ਰੂਪ ਗੋਬਿੰਦ ਮੀਤ, ਮਿੱਤਰ ਪਿਆਰਾ ਨਜ਼ਰੀ ਆਈਆ । ਸਤਿਜੁਗ ਲੋਕਮਾਤ ਬਦਲੇ ਰੀਤ, ਹੁਕਮੇ ਅੰਦਰ ਹੁਕਮ ਵਰਤਾਈਆ। ਮੇਲ ਮਿਲਾਵੇ ਹਸਤ ਕੀਟ, ਊਚ ਨੀਚ ਡੇਰਾ ਢਾਹੀਆ। ਘਟ ਘਟ ਅੰਦਰ ਪਰਖੇ ਨੀਤ, ਨੀਤੀਵਾਨ ਸਾਹਿਬ ਸੁਖਦਾਈਆ। ਪਰਮ ਪੁਰਖ ਤੇਰੀ ਦੱਸੇ ਸਚ ਪ੍ਰੀਤ, ਮੇਲ ਮਿਲਾਵੇ ਸਹਿਜ ਸੁਭਾਈਆ। ਖ਼ਾਲੀ ਝੋਲੀ ਪਾ ਕੇ ਭੀਖ, ਨਾਮ ਭੰਡਾਰਾ ਦਏ ਵਰਤਾਈਆ। ਗੁਰਮੁਖ ਸੱਜਣ ਕਰ ਅਤੀਤ, ਤ੍ਰੈਗੁਣ ਨਾਤਾ ਦਏ ਤੁੜਾਈਆ। ਕਾਇਆ ਕਾਅਬਾ ਮੰਦਰ ਮਸੀਤ, ਗੁਰਦੁਆਰਾ ਇਕੋ ਇਕ ਸਮਝਾਈਆ। ਮਨ ਵਾਸਨਾ ਲਓ ਜੀਤ, ਘਰ ਮਿਲੇ ਬੇਪਰਵਾਹੀਆ। ਮੇਰਾ ਸਾਹਿਬ ਸਵਾਮੀ ਸਦਾ ਅਨਡੀਠ, ਅੰਤਰਜਾਮੀ ਆਦਿ ਜੁਗਾਦਿ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਆਪ ਹੋ ਜਾਈਆ। ਸਗਲਾ ਸੰਗ ਬਣੇ ਪ੍ਰਿਤਪਾਲਕ, ਹਰਿ ਸਾਚਾ ਸੱਜਣ ਨਜ਼ਰੀ ਆਇੰਦਾ। ਧੁਰ ਦਰਗਾਹੀ ਬਣਕੇ ਖ਼ਾਲਕ, ਖ਼ਲਕ ਮਖ਼ਲੂਕ ਵੇਖ ਵਖਾਇੰਦਾ। ਨਾ ਕੋਈ ਰੱਖੇ ਨਿੰਦਰਾ ਆਲਸ, ਜੋਤੀ ਜਾਤਾ ਡਗਮਗਾਇੰਦਾ। ਨਿਤ ਨਵਿਤ ਬਣਕੇ ਸਾਲਸ, ਹਰਿਜਨ ਸਾਚੇ ਮੇਲ ਮਿਲਾਇੰਦਾ। ਗੁਰਮੁਖ ਗੁਰਸਿਖ ਕੱਢੇ ਖ਼ਾਲਸ, ਖ਼ਾਲਸ ਖ਼ਾਲਸਾ ਆਪ ਪਰਗਟਾਇੰਦਾ। ਨਾਮ ਨਿਧਾਨ ਦਾ ਦੇ ਕੇ ਲਾਲਚ, ਅੱਗੇ ਲਾਲਨ ਆਪਣਾ ਰੰਗ ਚੜ੍ਹਾਇੰਦਾ। ਦੇਵੇ ਦਰਸ ਜ਼ਾਹਰ ਬਾਤਨ, ਸੁਤ ਸ਼ਬਦ ਖੇਲ ਵਖਾਇੰਦਾ। ਕਲਜੁਗ ਮੇਟ ਅੰਧੇਰੀ ਰਾਤਨ, ਸਤਿਜੁਗ ਸਾਚਾ ਚੰਦ ਚਮਕਾਇੰਦਾ। ਪੁਰਖ ਅਕਾਲ ਧੁਰ ਦੀ ਗਾਥਣ, ਇਸ਼ਟ ਦੇਵ ਇਕ ਮਨਾਇੰਦਾ। ਹਿੰਦੂ ਮੁਸਲਿਮ ਸਿੱਖ ਈਸਾਈ ਵਰਨ ਬਰਨ ਜ਼ਾਤ ਪਾਤ ਜਿਸ ਦੇ ਸਾਰੇ ਦਾਸਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਧਾਰ ਇਕ ਵਖਾਇੰਦਾ। ਗੋਬਿੰਦ ਧਾਰ ਜਾਣੇ ਆਪ, ਦੂਜਾ ਸਮਝ ਕੋਇ ਨਾ ਪਾਈਆ। ਪੁਰਖ ਅਕਾਲ ਬਣ ਕੇ ਬਾਪ, ਪਿਤਾ ਪੂਤ ਦਏ ਵਡਿਆਈਆ। ਚਾਰ ਵਰਨ ਬੰਨ੍ਹਾ ਕੇ ਨਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜੋੜ ਜੁੜਾਈਆ। ਊਚਾਂ ਨੀਚਾਂ ਬਣ ਕੇ ਸਾਕ, ਸੱਜਣ ਹੋ ਕੇ ਵੇਖ ਵਖਾਈਆ। ਅੰਦਰ ਵੜ ਕੇ ਖੋਲ੍ਹ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਸ਼ਬਦ ਅਨਾਦੀ ਕਰ ਕੇ ਪਾਠ, ਧੁਨ ਆਤਮਕ ਰਾਗ ਸੁਣਾਈਆ। ਮਨ ਵਾਸਨਾ ਮੇਟ ਨਾਰ ਕਮਜ਼ਾਤ, ਗੁਰਮਤ ਘਰ ਘਰ ਦਏ ਬਹਾਈਆ। ਸਾਚੇ ਸੰਤਾਂ ਪੁੱਛੇ ਵਾਤ, ਸਾਚੇ ਭਗਤਾਂ ਗੋਦ ਉਠਾਈਆ। ਮੰਜ਼ਲ ਪੰਧ ਮੁਕਾ ਕੇ ਵਾਟ, ਭੱਜਾ ਆਵੇ ਚਾਈਂ ਚਾਈਂਆ। ਗੁਰਸਿਖ ਤੇਰੀ ਆਤਮ ਸੇਜਾ ਬਹਿ ਕੇ ਸਾਚੀ ਖਾਟ, ਖਟੀਆ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਰੂਪ ਗੋਬਿੰਦ ਪਰਗਟਾਈਆ। ਗੋਬਿੰਦ ਸ਼ਬਦ ਸੱਚਾ ਗੁਰਦੇਵ, ਪੰਜ ਤਤ ਕੰਮ ਕਿਸੇ ਨਾ ਆਈਆ। ਜਿਸ ਦੀ ਆਦਿ ਜੁਗਾਦਿ ਸਾਰੇ ਕਰਦੇ ਸੇਵ, ਖ਼ਾਲਕ ਖ਼ਿਆਲਾਂ ਵਿਚ ਸਮਾਈਆ । ਜਿਸ ਦਾ ਨਿਹਚਲ ਧਾਮ ਸਦਾ ਨਿਹਕੇਵ, ਮਹੱਲ ਅਟਲ ਡੇਰਾ ਲਾਈਆ। ਜਿਸ ਦਾ ਜੁਗ ਚੌਕੜੀ ਕਿਸੇ ਨਾ ਆਇਆ ਭੇਵ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ

ਗੋਬਿੰਦ ਲਏ ਪਰਗਟਾਈਆ। ਸ਼ਬਦ ਗੋਬਿੰਦ ਸਦਾ ਮੌਜੂਦ, ਗ਼ਰੀਬ ਨਿਮਾਣੇ ਮੁਫ਼ਲਿਸ ਵੇਖ ਵਖਾਇੰਦਾ। ਜਿਸ ਦਾ ਨਜ਼ਰ ਨਾ ਆਏ ਕਿਸੇ ਵਜੂਦ, ਸਿਫ਼ਤ ਇਸ਼ਾਰਿਆਂ ਨਾਲ ਸਰਬ ਸਮਝਾਇੰਦਾ। ਜੋ ਦਿਸੇ ਸਾਚੇ ਘਰ ਹੋ ਮਹਿਫ਼ੂਜ਼, ਛੱਪਰ ਛੰਨ ਨਾ ਕੋਇ ਸੁਹਾਇੰਦਾ। ਜਿਸ ਦੀ ਆਰ ਪਾਰ ਮੰਝਧਾਰ ਸਰਬ ਹਦੂਦ, ਕਿਨਾਰਾ ਸਹਾਰਾ ਆਪ ਦ੍ਰਿੜਾਇੰਦਾ। ਜਿਸ ਦਾ ਲੇਖਾ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਇੰਦਾ। ਜੋ ਮੇਟੇ ਜੂਠ ਝੂਠ, ਕੂੜੀ ਕਿਰਿਆ ਪਰੇ ਹਟਾਇੰਦਾ। ਜੋ ਬਣ ਕੇ ਸੱਚਾ ਦੂਤ, ਸੰਤ ਸੁਹੇਲੇ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮਾਰਗ ਆਪ ਲਗਾਇੰਦਾ। ਸ਼ਬਦ ਸੁਤ ਤੇਰਾ ਮਾਰਗ ਲੱਗੇ ਜਗ, ਜਗ ਜੀਵਣ ਦਾਤਾ ਆਪ ਜਣਾਈਆ। ਮੱਕੇ ਕਾਅਬੇ ਸਭ ਦਾ ਭੁੱਲੇ ਹੱਜ, ਪੀਰ ਪੈਗ਼ੰਬਰ ਬੈਠਣ ਪੰਧ ਮੁਕਾਈਆ। ਤੇਈ ਅਵਤਾਰ ਕਰਨ ਬਸ, ਬਸਤਾ ਆਪਣਾ ਲੈਣ ਬੰਧਾਈਆ। ਭਗਤ ਅਠਾਰਾਂ ਜਾਵਣ ਚਰਨ ਢੱਠ, ਨਿਉਂ ਨਿਉਂ ਸੀਸ ਨਿਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਚੁੱਕੇ ਨਾ ਕੋਈ ਅੱਖ, ਅੰਜ਼ੀਲ ਕੁਰਾਨ ਦਏ ਦੁਹਾਈਆ। ਅਲਫ਼ ਯੇ ਸੱਥਰ ਜਾਏ ਲੱਥ, ਮਾਣ ਤਾਣ ਨਾ ਕੋਇ ਵਡਿਆਈਆ। ਕਲਜੁਗ ਕੂੜੀ ਕਿਰਿਆ ਖੇੜਾ ਹੋਵੇ ਭੱਠ, ਅਗਨੀ ਲੰਬੂ ਇਕੋ ਲਾਈਆ। ਤੇਰਾ ਨਾਉਂ ਸੱਚਾ ਸਤਿ ਸਰੂਪ ਹੋਵੇ ਪਰਗਟ, ਪਰਗਟ ਆਪਣਾ ਹੁਕਮ ਵਰਤਾਈਆ। ਸਤਿ ਧਰਮ ਦਾ ਖੋਲ੍ਹੇ ਹੱਟ, ਚਾਰ ਵਰਨਾਂ ਦਏ ਜਣਾਈਆ। ਪਰਮ ਪੁਰਖ ਦਾ ਕਰੋ ਜਸ, ਦੂਜਾ ਇਸ਼ਟ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਤੇਰੇ ਨਾਲ ਨਿਭਾਈਆ। ਸ਼ਬਦ ਸੁਤ ਵੱਜੇ ਜੈਕਾਰਾ, ਜੈ ਜੈਕਾਰ ਦੋ ਜਹਾਨ ਕਰਾਈਆ। ਪੁਰਖ ਅਕਾਲ ਵੇਖਣਹਾਰਾ, ਪਤਿਪਰਮੇਸ਼ਵਰ ਅੱਖ ਖੁਲ੍ਹਾਈਆ । ਭੈ ਭੌ ਸਰਬ ਮਿਟੇ ਸੰਸਾਰਾ, ਸਿਰ ਸਕੇ ਨਾ ਕੋਇ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਕਰਨ ਨਿਮਸਕਾਰਾ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਤੇਈ ਅਵਤਾਰ ਤੇਰੇ ਤਾਬਿਆਦਾਰਾ, ਨੇਤਰ ਨੈਣ ਅੱਖ ਪ੍ਰਤਖ ਨਾ ਕੋਇ ਕਰਾਈਆ । ਕਾਤਬ ਬਣ ਕੇ ਤੇਰਾ ਕਰੇ ਨਾ ਕੋਈ ਇਜ਼ਹਾਰਾ, ਤੇਰਾ ਨਜ਼ਾਰਾ ਨੂਰ ਖ਼ੁਦਾਈਆ। ਤੇਰਾ ਖੇਲ ਪਰਵਰਦਿਗਾਰਾ, ਲਾਸ਼ਰੀਕ ਵੇਖੇ ਚੌਦਾਂ ਤਬਕ ਚਰਨਾਂ ਹੇਠ ਦਬਾਈਆ। ਚੌਦਾਂ ਲੋਕਾਂ ਤੇਰਾ ਨਿੱਕਾ ਜਿਹਾ ਅਖਾੜਾ, ਚੌਦਾਂ ਵਿਦਿਆ ਸਮਝ ਕੋਇ ਨਾ ਪਾਈਆ। ਚੌਦਸ ਚੰਦ ਨਾ ਕੋਇ ਉਜਿਆਰਾ, ਜਗਤ ਰੋਸ਼ਨੀ ਕੰਮ ਕਿਸੇ ਨਾ ਆਈਆ। ਤੇਰਾ ਪਿਤਾ ਪੁਰਖ ਅਕਾਲਾ, ਅਕਲ ਕਲਧਾਰੀ ਵਡੀ ਵਡਿਆਈਆ। ਜਿਸ ਦੇ ਚਰਨ ਚੁੰਮੇ ਜਗਤ ਜਵਾਲਾ, ਆਦਿ ਸ਼ਕਤ ਨਿਉਂ ਨਿਉਂ ਸੀਸ ਝੁਕਾਈਆ। ਸੋ ਏਥੇ ਓਥੇ ਹੋਏ ਰਖਵਾਲਾ, ਪ੍ਰਿਤਪਾਲਕ ਹੋਏ ਵੇਸ ਵਟਾਈਆ। ਤੂੰ ਬਣਨਾ ਭਗਤ ਦਲਾਲਾ, ਗੁਰਮੁਖ ਗੁਰਸਿਖ ਸੱਜਣ ਲੈਣਾ ਮਿਲਾਈਆ। ਅੰਮ੍ਰਿਤ ਜਾਮ ਦੇਣਾ ਉਛਾਲਾ, ਨਿਝਰ ਝਿਰਨਾ ਘਰ ਘਰ ਦੇਣਾ ਚੁਆਈਆ। ਨਾਤਾ ਤੋੜ ਕਾਲ ਮਹਾਂਕਾਲਾ, ਰਾਏ ਧਰਮ ਮੁਖ ਭਵਾਈਆ। ਮਾਰਗ ਦੱਸਣਾ ਇਕ ਸੁਖਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚੀ ਤੇਰੀ ਸ਼ਹਿਨਸ਼ਾਹੀਆ। ਸ੍ਰੀ ਭਗਵਾਨ ਕਰੇ ਖੇਲ ਧੁਰ ਦਾ ਸਾਥਾ, ਸਗਲਾ ਸੰਗ ਨਿਭਾਈਆ। ਇਕੋ ਮੰਤਰ ਇਕੋ ਪਾਠਾ, ਪੂਜਾ ਇਕੋ ਇਕ ਕਰਾਈਆ ਇਕੋ ਸਰੋਵਰ ਇਕੋ ਤਾਟਾ, ਇਕੋ ਤਾਲ ਵਡਿਆਈਆ। ਇਕੋ ਪ੍ਰੇਮ ਪਿਆਰ ਪ੍ਰੀਤੀ ਨਾਤਾ, ਇਕੋ ਰੰਗ ਰੰਗਾਈਆ। ਇਕੋ ਸੇਜਾ ਇਕੋ ਖਾਟਾ, ਇਕੋ ਬਹਿ ਬਹਿ ਖ਼ੁਸ਼ੀ ਮਨਾਈਆ। ਇਕੋ ਮੰਜ਼ਲ ਇਕੋ ਵਾਟਾ, ਇਕੋ ਪਾਂਧੀ

ਫੇਰਾ ਪਾਈਆ। ਇਕੋ ਨੂਰ ਇਕੋ ਜਾਤਾ, ਇਕੋ ਜੋਤ ਕਰੇ ਰੁਸ਼ਨਾਈਆ। ਇਕੋ ਸੱਜਣ ਇਕੋ ਸਾਕਾ, ਇਕੋ ਮੇਲਾ ਮੇਲੇ ਸਹਿਜ ਸੁਭਾਈਆ। ਇਕੋ ਦਾਨੀ ਇਕੋ ਦਾਤਾ, ਦੇਵਣਹਾਰ ਇਕ ਅਖਵਾਈਆ। ਇਕੋ ਪ੍ਰਿਤਪਾਲਕ ਇਕੋ ਰਾਖਾ, ਇਕੋ ਜੁਗ ਜੁਗ ਸੇਵ ਕਮਾਈਆ। ਇਕੋ ਸ਼ਬਦੀ ਸੁਤ ਬਣਿਆ ਨਿੱਕਾ ਕਾਕਾ, ਜੁਗ ਜੁਗ ਆਪਣਾ ਵੇਸ ਵਟਾਈਆ। ਇਕੋ ਜੋਤ ਇਕੋ ਜੋਤ ਮੇਂ ਜਾਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਇਕੋ ਮਾਈ ਇਕੋ ਬਾਪਾ, ਪੁਰਖ ਪਿਤਾ ਇਕ ਅਖਵਾਈਆ। ਇਕੋ ਸਾਹਿਬ ਇਕੋ ਆਕਾ, ਸ਼ਹਿਨਸ਼ਾਹ ਇਕ ਹੋ ਜਾਈਆ। ਇਕੋ ਖੋਲ੍ਹਣਹਾਰਾ ਤਾਕਾ, ਇਕੋ ਪੜਦਾ ਰਿਹਾ ਚੁਕਾਈਆ। ਇਕੋ ਜੁਗ ਚੌਕੜੀ ਦੇਵੇ ਵਾਕਾ, ਵਾਕਿਆ ਨਵੀਸ ਇਕ ਅਖਵਾਈਆ। ਇਕੋ ਲੱਖ ਚੁਰਾਸੀ ਖਿਚਣਹਾਰਾ ਖ਼ਾਕਾ, ਬਣ ਮੁਸੱਵਰ ਤਸੱਵਰ ਸਾਚਾ ਦਏ ਜਣਾਈਆ। ਇਕੋ ਖੇਲੇ ਖੇਲ ਪ੍ਰਿਥਮੀ ਆਕਾਸਾ, ਇਕੋ ਗਗਨ ਮੰਡਲ ਫੇਰਾ ਪਾਈਆ। ਇਕੋ ਵੇਖੇ ਦਿਵਸ ਰੈਣ ਰਾਤਾ, ਘੜੀ ਪਲ ਇਕੋ ਵੰਡ ਵੰਡਾਈਆ। ਇਕੋ ਜਣਾਏ ਆਦਿ ਜੁਗਾਦਿ ਧੁਰ ਦੀ ਗਾਥਾ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ । ਇਕੋ ਮਨਸਾ ਪੂਰੀ ਕਰੇ ਆਸਾ, ਇਕੋ ਤ੍ਰਿਸਨਾ ਦਏ ਬੁਝਾਈਆ। ਇਕੋ ਗੁਰ ਅਵਤਾਰ ਪੀਰ ਪੈਗ਼ੰਬਰ ਪਰਗਟਾਏ ਆਪਣੀ ਸ਼ਾਖ਼ਾ, ਸ਼ਨਾਖ਼ਤ ਆਪਣੀ ਦਏ ਸਮਝਾਈਆ। ਇਕੋ ਮਨਾਵੇ ਸਭ ਨੂੰ ਆਖਾ, ਸਿਰ ਸਕੇ ਨਾ ਕੋਇ ਉਠਾਈਆ। ਇਕੋ ਪੁੱਛੇ ਅੰਤਮ ਵਾਤਾ, ਘਰ ਘਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸ਼ਬਦ ਗੁਰ ਤੇਰਾ ਨਾਉਂ ਪਰਗਟਾਈਆ। ਸ਼ਬਦ ਗੁਰੂ ਤੇਰਾ ਨਾਉਂ ਗਹਿਰ ਗੰਭੀਰ, ਗੋਬਿੰਦ ਨਜ਼ਰੀ ਆਈਆ। ਤੇਰੀ ਮੰਜ਼ਲ ਇਕ ਅਖ਼ੀਰ, ਸਚ ਦਵਾਰੇ ਬਹਿ ਬਹਿ ਖ਼ੁਸ਼ੀ ਮਨਾਈਆ। ਜੁਗ ਚੌਕੜੀ ਤੇਰੇ ਹੱਥ ਤਦਬੀਰ, ਤਕਦੀਰ ਸਭ ਦੀ ਦੇਣੀ ਉਲਟਾਈਆ। ਤੇਰਾ ਖੇਲ ਬੇਨਜ਼ੀਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਤੇਰੇ ਹੱਥ ਅਗੰਮੀ ਸ਼ਮਸ਼ੀਰ, ਜਗਤ ਸ਼ਸਤਰ ਬੈਠਣ ਮੁਖ ਭਵਾਈਆ। ਤੈਨੂੰ ਸੱਯਦਾ ਕਰਨ ਪੀਰ ਫ਼ਕੀਰ, ਫ਼ਿਕਰਿਆਂ ਵਿਚ ਤੇਰਾ ਰਾਗ ਅਲਾਈਆ। ਪੀਰ ਪੈਗ਼ੰਬਰ ਤੇਰੇ ਬਣਕੇ ਬਗ਼ਲਗੀਰ, ਦਸਤਗੀਰ ਤੇਰੀ ਓਟ ਤਕਾਈਆ। ਤੇਰੇ ਹੱਥ ਸ਼ਰਅ ਜ਼ੰਜੀਰ, ਕੜੀ ਕੜੀ ਨਾਲ ਜੁੜਾਈਆ । ਤੇਰੇ ਕੋਲ ਦੀਨ ਮਜ਼੍ਹਬ ਦੀ ਪੀੜ, ਦਰਦਾਂ ਨਾਲ ਭਰੀ ਲੋਕਾਈਆ। ਤੇਰੇ ਅੰਦਰ ਸ਼ਬਦ ਬੋਧ ਅਗਾਧ ਵੱਡੀ ਬੀੜ, ਜਿਸ ਦਾ ਢੋਲਾ ਨਾਨਕ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ਼ਬਦੀ ਸ਼ਬਦ ਖ਼ੁਸ਼ੀ ਮਨਾਈਆ। ਸ਼ਬਦ ਸੁਤ ਕਹੇ ਹੋਵੇ ਤੇਰਾ ਲਾਡ, ਬਚਪਨ ਤੇਰੀ ਝੋਲੀ ਪਾਈਆ। ਤੂੰ ਸਾਹਿਬ ਸਵਾਮੀ ਆਦਿ ਜੁਗਾਦਿ, ਜੁਗ ਚੌਕੜੀ ਖ਼ੁਸ਼ੀ ਵਖਾਈਆ। ਆਪਣੇ ਘਰ ਦਾ ਖੋਲ੍ਹ ਕੇ ਰਾਜ਼, ਰਹਿਮਤ ਮੇਰੇ ਉਤੇ ਕਮਾਈਆ। ਤੇਰੇ ਹੁਕਮੇ ਅੰਦਰ ਪੀਰ ਪੈਗ਼ੰਬਰਾਂ ਦੱਸੀ ਨਿਮਾਜ਼, ਸੱਯਦਾ ਕਰਨਾਂ ਦਿਤਾ ਸਮਝਾਈਆ। ਗੋਪੀ ਕਾਹਨ ਪਾਉਣੀ ਦੱਸੀ ਰਾਸ, ਸੀਤਾ ਰਾਮ ਬਣਾਂ ਵਿਚ ਭਵਾਈਆ। ਭਗਤਾਂ ਲੱਜਿਆ ਰੱਖਣ ਦੀ ਦੱਸੀ ਯਾਚ, ਨਿਰਗੁਣ ਸਰਗੁਣ ਰੂਪ ਵਟਾਈਆ। ਤੂੰ ਸੁਣਨਹਾਰ ਫ਼ਰਿਆਦ, ਫ਼ਾਜ਼ਲ ਇਕੋ ਇਕ ਅਖਵਾਈਆ। ਤੇਰਾ ਲੇਖਾ ਵਿਚ ਬ੍ਰਹਿਮਾਦ, ਬ੍ਰਹਿਮਾਂਡ ਤੇਰੀ ਸ਼ਰਨਾਈਆ। ਸਦ ਸੁਣੇ ਅਨੋਖੀ ਆਵਾਜ਼, ਬਿਨ ਰਸਨਾ ਜਿਹਵਾ ਜੋ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਅਮੋਲਕ ਦੇ ਕੇ ਦਾਦ, ਘਰ ਖ਼ਜ਼ਾਨਾ ਭੰਡਾਰ ਦਿਤਾ ਭਰਾਈਆ। ਧਨ ਦੌਲਤ ਸਚ ਖ਼ਜ਼ੀਨਾ, ਗੁਰ ਸ਼ਬਦੀ ਤੇਰੀ ਝੋਲੀ ਪਾਈਆ। ਕਿਰਪਾ ਕਰੇ ਦਾਨਾ

ਬੀਨਾ, ਬੀਨਾ ਦਾਨਾ ਹੋਇ ਸਹਾਈਆ। ਜੁਗ ਚੌਕੜੀ ਨਿਤ ਨਵਿਤ ਸਭ ਦਾ ਠਾਂਡਾ ਕਰੇ ਸੀਨਾ, ਸਤਿਗੁਰ ਅੰਮ੍ਰਿਤ ਮੇਘ ਨਾਮ ਬਰਸਾਈਆ। ਤਨ ਮਾਟੀ ਮਨ ਮਨੂਆ ਕਰੇ ਭੀਨਾ, ਬੁਧ ਬਿਬੇਕ ਆਪ ਜਣਾਈਆ। ਨਾਤਾ ਤੁਟੇ ਜਲ ਮੀਨਾ, ਮੀਨ ਜਲ ਬੈਠੇ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਮੱਕਾ ਮਦੀਨਾ, ਮਕਬਰਿਆਂ ਅੰਦਰ ਫੇਰਾ ਪਾਈਆ। ਸ਼ਬਦ ਕਹੇ ਪ੍ਰਭ ਕਿਹੜਾ ਮਕਬਰਾ, ਮਾਅਕੂਲ ਦਏ ਜਣਾਈਆ। ਜਿਸ ਦਾ ਕਿਸੇ ਕੋਲੋਂ ਨਾ ਮਿਲੇ ਸ਼ਜਰਾ, ਖਸਰਾ ਹੱਦ ਹਦੂਦ ਨਾ ਕੋਇ ਜਣਾਈਆ। ਜਿਸ ਦਾ ਕਿਸੇ ਕੋਲੋਂ ਨਕਸ਼ਾ ਨਾ ਕਦੇ ਉਤਰਾ, ਮੁਸੱਵਰ ਸਕਿਆ ਨਾ ਕੋਇ ਬਣਾਈਆ। ਜਿਸ ਦਾ ਮੰਨਦੇ ਰਹੇ ਸਾਰੇ ਖ਼ਤਰਾ, ਭੈ ਵਿਚ ਸੀਸ ਨਿਵਾਈਆ। ਜਿਸ ਦੀ ਭੇਟਾ ਹੁੰਦਾ ਰਿਹਾ ਪੁੱਤਰਾਂ ਪਿਛੇ ਬੱਕਰਾ, ਬਗ਼ਲੀ ਤਨ ਉਠਾਈਆ। ਉਹ ਵਸੇ ਕਿਹੜੇ ਧਾਮ ਵੱਖਰਾ, ਸਚ ਸਿੰਘਾਸਣ ਡੇਰਾ ਲਾਈਆ। ਜਿਸ ਦੀ ਜੁਗ ਚੌਕੜੀ ਸਾਰੇ ਕਰਦੇ ਰਿਹੇ ਯਾਤਰਾ, ਯਾਤਰੂ ਹੋ ਕੇ ਫੇਰਾ ਪਾਈਆ। ਜਿਸ ਆਪਣੀ ਕਿਰਪਾ ਕਰਕੇ ਗੋਬਿੰਦ ਦਿਤਾ ਅਗੰਮੀ ਗਾਤਰਾ, ਲੁਹਾਰ ਤਰਖਾਣ ਨਾ ਕੋਇ ਘੜਾਈਆ। ਸਮਝ ਸਕੇ ਨਾ ਕੋਇ ਵੇਦ ਸ਼ਾਸਤਰਾ, ਪ੍ਰਾਣੀ ਪੁਰਾਨ ਨਾ ਕੋਇ ਦ੍ਰਿੜਾਈਆ। ਜਿਸ ਦੀ ਨਾ ਕੋਇ ਲਗ ਨਾ ਕੋਇ ਮਾਤਰਾ, ਅੱਖਰਾਂ ਵਿਚ ਨਾ ਵੰਡ ਵੰਡਾਈਆ। ਸੂਰਬੀਰ ਸੋ ਬਹਾਦਰਾ, ਜਿਸ ਤੇਗ਼ ਬਹਾਦਰ ਸੁਤ ਦਿਤੀ ਵਡਿਆਈਆ। ਉਹ ਕਰਤਾ ਕਰੀਮ ਧੁਰ ਦਾ ਕਾਦਰਾ, ਦੋ ਜਹਾਨਾਂ ਕਤਲਗਾਹ ਵੇਖੇ ਚਾਈਂ ਚਾਈਂਆ। ਜਿਸ ਨੇ ਗੁਰਮੁਖਾਂ ਵਲ ਕੀਤਾ ਮੁਹਾਸ਼ਰਾ, ਸ਼ਬਦੀ ਹੋ ਕੇ ਵੇਖ ਵਖਾਈਆ। ਗ਼ਰੀਬ ਨਿਮਾਣਿਆਂ ਦੇਵੇ ਆਸਰਾ, ਕੋਝਿਆਂ ਕਮਲਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਗੁਰ ਤੇਰਾ ਲੇਖਾ ਅਗੰਮ ਅਥਾਹੀਆ। ਸ਼ਬਦ ਗੁਰ ਤੇਰਾ ਲੇਖਾ ਅਥਾਹ, ਅੱਖਰਾਂ ਵਿਚ ਨਾ ਕੋਇ ਸਮਝਾਈਆ। ਚਾਰੇ ਖਾਣੀ ਬਾਣੀ ਦਏ ਸਲਾਹ, ਸਿਫ਼ਤਾਂ ਨਾਲ ਵਡਿਆਈਆ। ਤੂੰ ਮਾਲਕ ਦਾਤਾ ਬੇਪਰਵਾਹ, ਬੇਅੰਤ ਰੂਪ ਵਟਾਈਆ। ਨਿਤ ਨਵਿਤ ਆਵੇਂ ਵੇਸ ਵਟਾ, ਜੁਗ ਚੌਕੜੀ ਫੇਰਾ ਪਾਈਆ। ਕਲਜੁਗ ਖੇਲ ਕੀਤਾ ਵਿਚ ਜਹਾਂ, ਜਹਾਲਤ ਕੂੜੀ ਦਿਤੀ ਖਪਾਈਆ। ਬਾਲੇ ਨੀਹਾਂ ਹੇਠ ਦਬਾ, ਕਲਜੁਗ ਕੂੜੀ ਜੜ੍ਹ ਉਖੜਾਈਆ। ਜੋ ਸ਼ਹੀਦੀ ਗਏ ਪਾ, ਸ਼ਹਾਦਤ ਦੇਵਣ ਚਾਈਂ ਚਾਈਂਆ। ਜੋ ਰਸੀਦੀ ਲੇਖਾ ਲਿਆ ਲਿਖਾ, ਪ੍ਰਭ ਲਿਖਿਆ ਬੇਪਰਵਾਹੀਆ। ਜਿਸ ਦਾ ਦਿਸੇ ਨਾ ਕੋਈ ਗਵਾਹ, ਵਕੀਲ ਵੁਕਲਾ ਸੰਗ ਨਾ ਕੋਇ ਨਿਭਾਈਆ। ਸੋ ਸਾਹਿਬ ਸੁਲਤਾਨ ਸੱਚਾ ਸ਼ਹਿਨਸ਼ਾਹ, ਤੇਰਾ ਹੁਕਮ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਦਏ ਮਿਟਾਈਆ। ਸ਼ਬਦ ਕਹੇ ਪ੍ਰਭ ਤੇਰੀ ਸਾਚੀ ਧੂੜ, ਟਿੱਕਾ ਮਸਤਕ ਇਕੋ ਲਾਈਆ। ਕਲਜੁਗ ਵੇਖ ਆਪਣਾ ਭਰਿਆ ਪੂਰ, ਬੇੜਾ ਇਕੋ ਚਾਰੋਂ ਕੁੰਟ ਨਜ਼ਰੀ ਆਈਆ। ਅਗਨੀ ਤਤ ਤਪੇ ਤੰਦੂਰ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪੀਰ ਪੈਗ਼ੰਬਰ ਹੋਏ ਮਫ਼ਰੂਰ, ਸਦੀ ਚੌਧਵੀਂ ਪੱਲੂ ਰਹੇ ਛੁਡਾਈਆ । ਤੇਈ ਅਵਤਾਰ ਨਾਲ ਹਾਜ਼ਰ ਹਜ਼ੂਰ, ਦਰ ਠਾਂਡੇ ਸੀਸ ਨਿਵਾਈਆ। ਨੌਂ ਖੰਡ ਪ੍ਰਿਥਮੀ ਪਿਆ ਫ਼ਤੂਰ, ਸੱਤ ਦੀਪ ਗ੍ਰਹਿ ਗ੍ਰਹਿ ਹੋਇ ਲੜਾਈਆ । ਤੇਰਾ ਨਾਮ ਨਾ ਕਿਸੇ ਮੰਜ਼ੂਰ, ਮਨਮਤ ਕੂਕ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੇਰੀ ਵੱਜੇ ਨਾਮ ਵਧਾਈਆ। ਪਾਰਬ੍ਰਹਮ ਵੇਖ ਕਲਜੁਗ ਕਲ, ਕਲਕਾਤੀ ਡੇਰਾ ਲਾਈਆ। ਸਾਧ ਸੰਤ ਕਰਦੇ ਛਲ, ਵਲੀਏ ਛਲੀਏ

ਰੂਪ ਵਟਾਈਆ। ਰਾਜੇ ਰਾਣੇ ਗ਼ਰੀਬ ਨਿਮਾਣਿਆਂ ਰਹੇ ਦਲ, ਸਿਰ ਸਕੇ ਨਾ ਕੋਇ ਉਠਾਈਆ। ਸੰਤਾਂ ਭਗਤਾਂ ਚੁਕਿਆ ਬਲ, ਡੰਕਾ ਸ਼ਬਦ ਨਾ ਕੋਇ ਵਜਾਈਆ । ਫਿਰੀ ਦਰੋਹੀ ਜਲ ਥਲ, ਮਹੀਅਲ ਰਿਹਾ ਕੁਰਲਾਈਆ। ਸਤਿ ਸਤਿਵਾਦ ਖ਼ਾਕ ਵਿਚ ਗਿਆ ਰੁਲ, ਸਚ ਸੁਚ ਨਜ਼ਰ ਕਿਸੇ ਨਾ ਆਈਆ। ਜੂਠ ਝੂਠ ਲੱਗਾ ਫਲ, ਜੀਵ ਜੰਤ ਖ਼ੁਸ਼ੀਆਂ ਨਾਲ ਬਹਿ ਬਹਿ ਖਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਗਿਆ ਰਲ, ਆਸਾ ਤ੍ਰਿਸ਼ਨਾ ਬੈਠੀ ਨਾਚ ਨਚਾਈਆ। ਸਤਿ ਰਿਹਾ ਨਾ ਅਠਸਠ ਜਲ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਆ। ਸਾਚਾ ਦੀਪਕ ਕਾਇਆ ਮੰਦਰ ਅੰਦਰ ਕੋਇ ਨਾ ਰਿਹਾ ਬਲ, ਸੁੰਞ ਮਸਾਣ ਦਿਸੇ ਜਗਤ ਲੋਕਾਈਆ। ਬਿਨ ਤੇਰੀ ਕਿਰਪਾ ਕੋਇ ਨਾ ਹੋਵੇ ਤੇਰੇ ਵੱਲ, ਕਲਜੁਗ ਵਲਗਣ ਆਪਣੀ ਰਿਹਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਜੋ ਦਿਤੇ ਘੱਲ, ਸੋ ਤੇਰਾ ਅੰਤ ਸੰਦੇਸਾ ਗਏ ਸੁਣਾਈਆ। ਪਰਮ ਪੁਰਖ ਪਰਮਾਤਮ ਨਿਰਗੁਣ ਨਿਰਵੈਰ ਨਿਰਾਕਾਰ ਆਵੇ ਚਲ, ਅਚਲ ਚਲ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗ੍ਰਹਿ ਮੰਦਰ ਵੇਖ ਵਖਾਈਆ। ਗ੍ਰਹਿ ਮੰਦਰ ਕਲਜੁਗ ਆ ਕੇ ਵੇਖ, ਕਿਉਂ ਬੈਠਾ ਮੁਖ ਛੁਪਾਈਆ। ਕੋਟਨ ਕੋਟ ਗੁਰੂ ਅਵਤਾਰ ਧਰ ਕੇ ਬੈਠੇ ਭੇਖ, ਆਪਣਾ ਆਪ ਰਹੇ ਵਡਿਆਈਆ। ਤੇਰੇ ਮਿਲਣ ਦਾ ਕੋਈ ਨਾ ਦੱਸੇ ਹੇਤ, ਆਪਣੀ ਸੋਭਾ ਕਰ ਕਰ ਖ਼ੁਸ਼ੀ ਮਨਾਈਆ। ਵਾਹ ਵਾਹ ਸੋਹਣੀ ਰਚੀ ਅਨੋਖੀ ਖੇਡ, ਤੇਰੀ ਸਮਝ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆ ਕੇ ਖੋਲ੍ਹ ਭੇਤ, ਪੜਦਾ ਓਹਲਾ ਦੇ ਚੁਕਾਈਆ। ਪੜਦਾ ਓਹਲਾ ਚੁੱਕ ਆਤਮ, ਹਰਿ ਸ਼ਬਦੀ ਧਿਆਨ ਲਗਾਈਆ। ਮੀਤ ਮੁਰਾਰਾ ਬਣ ਪਰਮਾਤਮ, ਕਿਉਂ ਬੈਠਾ ਪੜਦਾ ਪਾਈਆ। ਹਉਂ ਨਿਰਗੁਣ ਤੇਰੀ ਜ਼ਾਤਨ, ਨਿਰਵੈਰ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਇਕੋ ਆਖਣ, ਪੁਰਖ ਅਕਾਲ ਸਭ ਦਾ ਮਾਹੀਆ। ਸਚ ਸੰਦੇਸਾ ਦੇਵੇ ਆਪਣਾ ਜਾਪਨ, ਜੀਵਨ ਜੀਵਨ ਵਿਚੋਂ ਦਏ ਬਦਲਾਈਆ। ਇਕੋ ਵਾਰ ਕਟ ਜਨਮ ਕਰਮ ਦੇ ਪਿਛਲੇ ਪਾਪਨ, ਦੁਰਮਤ ਮੈਲ ਧੁਆਈਆ। ਪਤਤ ਪੁਨੀਤ ਕਰ ਦੇ ਪਾਕੀ ਪਾਕਨ, ਮਿਹਰ ਨਜ਼ਰ ਇਕ ਉਠਾਈਆ। ਹਉਂ ਬਲਧਾਰੀ ਸਾਹਿਬ ਸਤਿਗੁਰ ਸ਼ਾਹੋ ਸ਼ਾਬਾਸ਼ਨ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਉਣਾ ਇਕੋ ਘਰ, ਜਿਸ ਘਰ ਬਹਿ ਕੇ ਆਪਣਾ ਰੰਗ ਰੰਗਾਈਆ। ਸਾਚਾ ਘਰ ਵਖਾਉਣਾ ਓਹ, ਜਿਸ ਗ੍ਰਹਿ ਤੇਰਾ ਨੂਰ ਰੁਸ਼ਨਾਈਆ। ਜਗਤ ਪਿਆਰ ਕੱਟ ਕੇ ਮੋਹ, ਨਿਰਮੋਹ ਦੇਣਾ ਬਣਾਈਆ। ਤੇਰਾ ਬ੍ਰਹਮ ਤੇਰੇ ਨਾਲ ਜਾਏ ਛੋਹ, ਪਾਰਬ੍ਰਹਮ ਦਇਆ ਕਮਾਈਆ। ਅੰਤਮ ਤੇਰੇ ਜੋਗਾ ਜਾਏ ਹੋ, ਦੂਜਾ ਸਕੇ ਨਾ ਕੋਇ ਪਰਨਾਈਆ। ਸਚ ਦਵਾਰੇ ਦੇਣਾ ਢੋਆ ਢੋ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲੈਣਾ ਮਿਲਾਈਆ। ਸ਼ਬਦ ਸੁਤ ਧੁਰ ਦੇ ਦੂਲ੍ਹੇ, ਸੋਭਾਵੰਤ ਸਮਝਾਇੰਦਾ। ਆਦਿ ਤੇਰਾ ਉਪਜਾਇਆ ਮੂਲੇ, ਅੰਤ ਤੇਰੀ ਖੇਲ ਖਿਲਾਇੰਦਾ। ਹਰਿ ਕਾ ਨਾਮ ਜੋ ਗਏ ਭੂਲੇ, ਭੁੱਲਿਆਂ ਮਾਰਗ ਇਕ ਵਖਾਇੰਦਾ । ਜਨ ਭਗਤਾਂ ਦੇ ਕੇ ਸਾਚੇ ਝੂਲੇ, ਸਚ ਹੁਲਾਰੇ ਆਪ ਝੁਲਾਇੰਦਾ। ਵਿਸ਼ਨੂੰ ਨੇਤਰ ਤੱਕੇ ਬ੍ਰਹਮਾ ਕਹੇ ਵਾਹ ਕੰਤ ਕੰਤੂਹਲੇ, ਬਿਨ ਰਸਨਾ ਸਿਫ਼ਤ ਸਾਲਾਹਿੰਦਾ। ਸ਼ੰਕਰ ਹੱਥੋਂ ਸੁੱਟ ਤ੍ਰਿਸੂਲੇ, ਧੂੜੀ ਟਿੱਕਾ ਖ਼ਾਕ ਰਮਾਇੰਦਾ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਸਚ ਅਸੂਲੇ, ਅਸਲੀਅਤ

ਆਪਣੀ ਇਕ ਸਮਝਾਇੰਦਾ। ਤੇਰਿਆਂ ਭਗਤਾਂ ਕੋਲੋਂ ਅੱਗੇ ਕਿਰਿਆ ਕਰਾਇਆ ਨਾ ਕੋਇ ਵਸੂਲੇ, ਰਾਏ ਧਰਮ ਨਾ ਅੱਖ ਉਠਾਇੰਦਾ। ਸੋ ਗੁਰਮੁਖ ਗੁਰਸਿਖ ਲੋਕਮਾਤ ਫਲੇ ਫੂਲੇ, ਜਿਨ੍ਹਾਂ ਗੁਰ ਗੋਬਿੰਦ ਆਪਣੀ ਗੋਦ ਬਹਾਇੰਦਾ। ਏਥੇ ਓਥੇ ਦੋ ਜਹਾਨ ਹੋਏ ਅਨਮੁੱਲੇ, ਕੀਮਤ ਜਗਤ ਨਾ ਕੋਇ ਰਖਾਇੰਦਾ। ਮੇਲ ਮਿਲਾਏ ਸੁਲਹਕੁਲੇ, ਕੁਲ ਮਾਲਕ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰੂ ਗੁਰਦੇਵ ਸਤਿਗੁਰ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਭੁੱਲੇ, ਅਭੁੱਲ ਆਪਣੀ ਖੇਲ ਆਪ ਖਿਲਾਇੰਦਾ।

੨੪ ਭਾਦਰੋਂ ੨੦੨੧ ਬਿਕ੍ਰਮੀ ਮਿਲਖਾ ਸਿੰਘ ਦੇ ਗ੍ਰਹਿ ਪਿੰਡ ਮਾੜੀ

ਗੁਰ ਸ਼ਬਦ ਕਹੇ ਜਨ ਭਗਤਾਂ ਭਾਗ, ਜਗਤ ਜੁਗਤ ਜੁਗਤ ਜਗਤ ਵੰਡ ਵੰਡਾਈਆ। ਸ੍ਰੀ ਭਗਵਾਨ ਬਣਾ ਆਪਣਾ ਸਚ ਸਮਾਜ, ਸਮਗਰੀ ਧੁਰ ਦੀ ਝੋਲੀ ਪਾਈਆ। ਪ੍ਰਭ ਮਿਲਣ ਦਾ ਦੱਸ ਕੇ ਕਾਜ, ਸਾਚੀ ਸਿਖਿਆ ਦਏ ਦ੍ਰਿੜਾਈਆ। ਪ੍ਰੇਮ ਪਿਆਰ ਦੀ ਮਾਰ ਕੇ ਆਵਾਜ਼, ਜਗ ਸੁਤਿਆਂ ਲਏ ਉਠਾਈਆ। ਆਤਮ ਪਰਮਾਤਮ ਜੋੜ ਕੇ ਨਾਤ, ਸਾਕ ਸੱਜਣ ਇਕ ਅਖਵਾਈਆ। ਧੁਰ ਦਰਗਾਹੀ ਦੱਸ ਕੇ ਗਾਥ, ਮੰਤਰ ਨਾਮ ਕਰੇ ਪੜ੍ਹਾਈਆ। ਘਰ ਵਿਚ ਘਰ ਵਸੇ ਪਾਸ, ਸਗਲਾ ਸੰਗ ਨਿਭਾਈਆ। ਲੇਖਾ ਜਾਣ ਪਵਣ ਸਵਾਸ, ਸਾਹ ਸਾਹ ਦਇਆ ਕਮਾਈਆ। ਜਨਮ ਕਰਮ ਦੀ ਪੂਰੀ ਕਰੇ ਆਸ, ਤ੍ਰਿਸ਼ਨਾ ਭੁੱਖ ਮਿਟਾਈਆ। ਨਿਜ ਘਰ ਸਾਚੇ ਕਰ ਕੇ ਵਾਸ, ਵਸਲ ਇਕੋ ਹੱਕ ਵਖਾਈਆ। ਕਰ ਪਰਕਾਸ਼ ਅਗੰਮੀ ਮਹਿਰਾਬ, ਮਹਿਬੂਬ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਵਡਿਆਈ ਕੋ ਪ੍ਰਭ ਏਕਾ ਠਾਕਰ, ਹਰਿ ਕਰਤਾ ਨਰ ਹਰਿ ਅਖਵਾਇੰਦਾ। ਜੁਗ ਚੌਕੜੀ ਵੇਖੇ ਡੁਲ੍ਹਦਾ ਸਾਗਰ, ਵਡ ਸੰਸਾਰੀ ਆਪਣਾ ਫੇਰਾ ਪਾਇੰਦਾ। ਕਿਰਪਾ ਕਰ ਕਰੀਮ ਕਰਤਾ ਕਾਦਰ, ਕੁਦਰਤ ਆਪਣਾ ਖੇਲ ਜਣਾਇੰਦਾ। ਸੂਰਬੀਰ ਬਣ ਬਹਾਦਰ, ਧੁਰ ਫ਼ਰਮਾਨਾ ਹੁਕਮ ਮਨਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਅਪਣਾ ਹੱਥ ਟਿਕਾਈਆ। ਗੁਰ ਸ਼ਬਦ ਕਹੇ ਜਨ ਭਗਤਾਂ ਜੋਗ, ਹਰਿ ਸਤਿਗੁਰ ਆਪ ਦ੍ਰਿੜਾਈਆ। ਮੇਲ ਮਿਲਾਕੇ ਧੁਰ ਸੰਜੋਗ, ਵਿਛੋੜਾ ਜਗਤ ਕਟਾਈਆ। ਨਾਮ ਪਦਾਰਥ ਸਾਚੀ ਚੋਗ, ਸੋਹੰ ਹੰਸਾ ਮੁਖ ਲਗਾਈਆ। ਕਰ ਪਰਕਾਸ਼ ਅੰਧੇਰੇ ਕੋਟ, ਸਾਢੇ ਤਿੰਨ ਹੱਥ ਸੋਭਾ ਪਾਈਆ। ਨਾਦ ਧੁਨ ਵਜਾ ਲਗਾਏ ਚੋਟ, ਕੂੜੀ ਕਿਰਿਆ ਖੋਟ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੂਝ ਬੁਝਾਈਆ। ਗੁਰ ਸ਼ਬਦ ਕਹੇ ਪ੍ਰਭ ਭਗਤਨ ਮੀਤਾ, ਭਾਵੀ ਭੈ ਭਾਓ ਨਜ਼ਰ ਕੋਇ ਨਾ ਆਈਆ। ਏਥੇ ਓਥੇ ਦੋ ਜਹਾਨਾਂ ਠਾਂਡਾ ਸੀਤਾ, ਸਤਿ ਪੁਰਖ ਨਿਰੰਜਣ ਅਗਨੀ ਤਤ ਨਾ ਕੋਇ ਤਪਾਈਆ। ਲੱਖ ਚੁਰਾਸੀ ਘਟ ਘਟ ਵਾਸੀ ਵਸਣਹਾਰਾ ਚੀਤਾ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵੇਲਾ ਬੀਤਾ, ਪੂਰਬ ਲਹਿਣਾ ਖੋਜ ਖੋਜਾਈਆ । ਸਤਿ ਸਰੂਪ ਸ਼ਾਹੋ ਭੂਪ ਵੱਡਾ ਵਡ ਨੀਕਨ ਨੀਕਾ, ਜਗ ਨੇਤਰ ਦਰਸ ਕੋਇ ਨਾ ਪਾਈਆ। ਦੇਣਾ ਜਾਣੇ ਜੀਵ ਜੀ ਕਾ, ਦੇਵਣਹਾਰ ਸਾਹਿਬ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਜਣ ਵੇਖ ਵਖਾਈਆ। ਸ਼ਬਦ ਗੁਰ

ਕਹੇ ਭਗਤਨ ਦਾਤਾਰ, ਦੇਵਣਹਾਰ ਅਖਵਾਇੰਦਾ। ਲੱਖ ਚੁਰਾਸੀ ਵਿਚੋਂ ਲਏ ਉਠਾਲ, ਮਾਣਸ ਮਨੁੱਖ ਮਾਨਵ ਆਪਣੇ ਲੇਖੇ ਲਾਇੰਦਾ। ਸਚ ਦਵਾਰੇ ਲਏ ਬਹਾਲ, ਚਰਨ ਕਵਲ ਇਕੋ ਧਾਮ ਸੁਹਾਇੰਦਾ। ਮੇਲ ਮਿਲਾ ਕੇ ਅਗੰਮੀ ਰਾਮ, ਰਮਤਾ ਚੱਕਰ ਸਰਬ ਕਟਾਇੰਦਾ। ਖੇੜਾ ਵਸਾ ਕੇ ਧੁਰ ਦਾ ਗਰਾਮ, ਗ੍ਰਹਿ ਮੰਦਰ ਸੋਭਾ ਪਾਇੰਦਾ। ਕੂੜੀ ਕਿਰਿਆ ਮੇਟ ਨਿਜ਼ਾਮ, ਨੌਬਤ ਆਪਣਾ ਨਾਮ ਵਜਾਇੰਦਾ। ਰਸ ਅਮਿਉਂ ਪਿਆ ਕੇ ਜਾਮ, ਸਚ ਖ਼ੁਮਾਰੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਗੋਦ ਉਠਾਇੰਦਾ। ਗੁਰ ਸ਼ਬਦ ਕਹੇ ਪ੍ਰਭ ਭਗਤਨ ਸੰਗੀ, ਵਡਭਾਗੀ ਨਜ਼ਰੀ ਆਈਆ। ਨਾਤਾ ਤੋੜ ਕੇ ਖ਼ਾਨਾਬੰਦੀ, ਬੰਦਨਾ ਇਕੋ ਦਏ ਸਮਝਾਈਆ। ਅੰਤਰ ਕੱਢ ਵਾਸਨਾ ਗੰਦੀ, ਸੁਗੰਧੀ ਸਚ ਭਰਾਈਆ । ਕਰ ਪਰਕਾਸ਼ ਨੂਰਾਨਾ ਚੰਦੀ, ਅੰਧ ਅਗਿਆਨ ਦਏ ਖਪਾਈਆ। ਦੀਨ ਦਿਆਲ ਬਣ ਬਖ਼ਸ਼ੰਦੀ, ਬਖ਼ਸ਼ਿਸ਼ ਰਹਿਮਤ ਆਪ ਕਰਾਈਆ। ਪਿਠ ਹੋਣ ਨਾ ਦੇਵੀਂ ਨੰਗੀ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਬੇਪਰਵਾਹੀਆ । ਸ਼ਬਦ ਗੁਰ ਕਹੇ ਪ੍ਰਭ ਭਗਤ ਪਿਆਰਾ, ਲੱਖ ਚੁਰਾਸੀ ਦਏ ਤਜਾਈਆ। ਮੰਦਰ ਅੰਦਰ ਖੋਲ੍ਹ ਕਿਵਾੜਾ, ਘਰ ਘਰ ਵਿਚ ਸੋਭਾ ਪਾਈਆ। ਕਰ ਪਰਕਾਸ਼ ਬਹੱਤਰ ਨਾੜਾ, ਜੋਤੀ ਦੀਪ ਡਗਮਗਾਈਆ। ਸਾਢੇ ਤਿੰਨ ਹੱਥ ਅੰਦਰ ਲਾ ਅਖਾੜਾ, ਸੁਰਤੀ ਸ਼ਬਦੀ ਗੋਪੀ ਕਾਹਨ ਨਾਚ ਨਚਾਈਆ । ਅੰਮ੍ਰਿਤ ਜਾਮ ਪਿਆ ਕੇ ਤਾੜਾ, ਖ਼ੁਮਾਰੀ ਧੁਰ ਦੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਇਕ ਅਖਵਾਈਆ। ਗੁਰ ਸ਼ਬਦ ਕਹੇ ਪ੍ਰਭ ਸਚ ਸਵਾਮੀ, ਸੁਅੰਬਰ ਜੁਗ ਜੁਗ ਆਪ ਰਚਾਇੰਦਾ। ਸਰਬ ਘਟਾਂ ਬਣ ਅੰਤਰਜਾਮੀ, ਹਰਿਜਨ ਸਾਚੇ ਵੇਖ ਵਖਾਇੰਦਾ। ਬੋਧ ਅਗਾਧ ਅਗੰਮੀ ਬਾਣੀ, ਧੁਰ ਦਾ ਨਾਮ ਨਾਦ ਸਮਝਾਇੰਦਾ। ਅੰਮ੍ਰਿਤ ਬਖ਼ਸ਼ ਠੰਡਾ ਪਾਣੀ, ਨਿਝਰ ਝਿਰਨਾ ਇਕ ਝਿਰਾਇੰਦਾ। ਸ਼ਬਦ ਮਿਲਾਵਾ ਸੁਰਤੀ ਹਾਣੀ, ਸੋਹਣਾ ਜੋੜ ਵਖਾਇੰਦਾ। ਲੇਖ ਚੁਕਾ ਕੇ ਚਾਰੇ ਖਾਣੀ, ਘਰ ਇਕੋ ਇਕ ਵਡਿਆਇੰਦਾ। ਦੇਵਣਹਾਰਾ ਪਦ ਨਿਰਬਾਨੀ, ਨਿਰਬਾਣ ਪਦ ਇਕ ਸਮਝਾਇੰਦਾ। ਸ਼ਾਹੋ ਭੂਪ ਸ਼ਹਿਨਸ਼ਾਹ ਸੁਲਤਾਨੀ, ਸਚਖੰਡ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਗਲੇ ਲਗਾਇੰਦਾ। ਸਤਿਗੁਰ ਸ਼ਬਦ ਕਹੇ ਪ੍ਰਭ ਧੁਰ ਦਾ ਸੱਜਣ, ਸਾਜਣਹਾਰਾ ਨਜ਼ਰੀ ਆਈਆ। ਜੁਗ ਚੌਕੜੀ ਲੱਖ ਚੁਰਾਸੀ ਭਾਂਡੇ ਭੱਜਣ, ਬਿਨ ਸਤਿਗੁਰ ਪੂਰੇ ਆਪਣੇ ਘਰ ਨਾ ਕੋਇ ਰਖਾਈਆ। ਕੋਟਨ ਕੋਟ ਜੀਵ ਜੰਤ ਸਾਧ ਸੰਤ ਜਾਵਣ ਨਗਨ, ਪੜਦਾ ਓਹਲਾ ਓਡਣ ਸੀਸ ਨਾ ਕੋਇ ਟਿਕਾਈਆ। ਕੋਟਨ ਕੋਟ ਮਾਸ ਨਾੜੀ ਹੱਡ ਵਹਾਵਣ ਗੰਗਨ, ਗੰਗੋਤਰੀ ਸਾਰ ਕੋਇ ਨਾ ਪਾਈਆ। ਕੋਟਨ ਕੋਟ ਸੀਖਾਂ ਉਪਰ ਟੰਗਣ, ਜਗਤ ਕਬਾਬ ਕੀਮਤ ਸਕੇ ਨਾ ਕੋਇ ਚੁਕਾਈਆ। ਕੋਟਨ ਕੋਟ ਕਰ ਕਰ ਬੰਦਗੀ ਭਜਨ, ਭੱਜਣ ਵਾਹੋ ਦਾਹੀਆ। ਕੋਟਨ ਕੋਟ ਨੇਤਰ ਪਾ ਕੇ ਅੰਜਣ, ਨੈਣ ਅੱਖ ਰਹੇ ਮਟਕਾਈਆ। ਕੋਟਨ ਕੋਟ ਹਰਿ ਕਾ ਨਾਮ ਦਰ ਦਰ ਮੰਗਣ, ਗੇਰੂ ਕੱਪੜੇ ਤਨ ਛੁਹਾਈਆ। ਕੋਟਨ ਕੋਟ ਮੱਕਾ ਕਾਅਬਾ ਕਰਨ ਹੱਜਨ, ਸਚ ਮਹਿਬੂਬ ਨਜ਼ਰ ਕਿਸੇ ਨਾ ਆਈਆ। ਕੋਟਨ ਕੋਟ ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਕਰਨ ਬੰਦਨ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰ ਗੁਰ ਆਪਣੇ ਸੰਗ ਰਖਾਈਆ। ਗੁਰ ਸ਼ਬਦ ਕਹੇ ਪ੍ਰਭ ਤੇਰਾ ਖੇਲ ਅਵੱਲਾ, ਆਦਿ

ਜੁਗਾਦਿ ਸਮਝ ਕੋਇ ਨਾ ਪਾਈਆ। ਬਿਨ ਭਗਤਾਂ ਸੁਹਾਏ ਨਾ ਕੋਇ ਮਹੱਲਾ, ਮਹਿਫ਼ਲ ਸਚ ਨਾ ਕੋਇ ਲਗਾਈਆ। ਤੂੰ ਨਿਰਗੁਣ ਧਾਰ ਇਕ ਇਕੱਲਾ, ਨਿਰਵੈਰ ਪੁਰਖ ਤੇਰੀ ਵਡਿਆਈਆ। ਤੇਰਾ ਵਸੇਰਾ ਜਲਾਂ ਥਲਾਂ, ਘਟ ਘਟ ਬੈਠਾ ਡੇਰਾ ਲਾਈਆ। ਧੰਨ ਵਡਿਆਈ ਜਿਸ ਜਨ ਫੜਾਏਂ ਆਪਣਾ ਪੱਲਾ, ਸ਼ਬਦੀ ਗੰਢ ਪੁਆਈਆ। ਸੋ ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਲੋਕਮਾਤ ਫਲਿਆ ਫੁਲਾ, ਪੱਤ ਟਹਿਣੀ ਰਹੀ ਮਹਿਕਾਈਆ। ਮਿਲੇ ਵਡਿਆਈ ਸਾਚੀ ਕੁਲਾ, ਜਿਸ ਕੁਲ ਵਿਚ ਗੁਰਮੁਖ ਗੁਰ ਗੁਰ ਗਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅੰਤਮ ਕੀਮਤ ਕਰਤੇ ਪਾਏ ਆਪੇ ਮੁੱਲਾ, ਕੌਡੀ ਕੌਡੀ ਹੱਟ ਨਾ ਕੋਇ ਵਿਕਾਈਆ।