੨੪ ਭਾਦਰੋਂ ੨੦੨੧ ਬਿਕ੍ਰਮੀ ਗੰਡਾ ਸਿੰਘ ਦੇ ਗ੍ਰਹਿ ਪਿੰਡ ਦਰਾਜਕੇ
ਸਤਿਗੁਰ ਸ਼ਬਦ ਸਦਾ ਕਿਰਪਾਲ, ਕਿਰਪਨ ਨਿਰਧਨ ਲਏ ਤਰਾਈਆ। ਸਤਿਗੁਰ ਸ਼ਬਦ ਸਦਾ ਦਿਆਲ, ਦੀਨਾਂ ਅਨਾਥਾਂ ਹੋਏ ਸਹਾਈਆ । ਸਤਿਗੁਰ ਸ਼ਬਦ ਸਦਾ ਧਨ ਮਾਲ, ਨਾਮ ਖ਼ਜ਼ੀਨਾ ਇਕ ਭਰਾਈਆ। ਸਤਿਗੁਰ ਸ਼ਬਦ ਤੋੜਨਹਾਰ ਜੰਜਾਲ, ਕੂੜੀ ਕਿਰਿਆ ਦਏ ਖਪਾਈਆ। ਸਤਿਗੁਰ ਸ਼ਬਦ ਆਦਿ ਜੁਗਾਦਿ ਨਿਭੇ ਨਾਲ, ਏਥੇ ਓਥੇ ਮੇਲ ਮਿਲਾਈਆ। ਸਤਿਗੁਰ ਸ਼ਬਦ ਵਖਾਏ ਸੱਚੀ ਧਰਮਸਾਲ, ਘਰ ਘਰ ਵਿਚ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸ਼ਬਦ ਇਕ ਉਪਜਾਈਆ। ਸਤਿਗੁਰ ਸ਼ਬਦ ਸਰਬ ਜਗ ਮੀਤਾ, ਮਿੱਤਰਾਂ ਵਿਚੋਂ ਮਿੱਤਰ ਨਜ਼ਰੀ ਆਈਆ। ਸਤਿਗੁਰ ਸ਼ਬਦ ਉਧਾਰੇ ਊਚਾਂ ਨੀਚਾਂ, ਰਾਓ ਰੰਕਾਂ ਗਲੇ ਲਗਾਈਆ। ਸਤਿਗੁਰ ਸ਼ਬਦ ਪਾਰ ਕਰਾਏ ਜਗਤ ਦਹਿਲੀਜ਼ਾਂ, ਮੰਜ਼ਲ ਸਾਚੀ ਦਏ ਵਖਾਈਆ। ਸਤਿਗੁਰ ਸ਼ਬਦ ਸੁਰਤੀ ਕਰੇ ਸਾਚੀ ਰੀਝਾ, ਲਾਲ ਗੁਲਾਲਾ ਰੰਗ ਚੜ੍ਹਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵੇਖਣਹਾਰਾ ਥਾਈਂ ਥਾਈਂਆ। ਸਤਿਗੁਰ ਸ਼ਬਦ ਸਦ ਵਿਚੋਲਾ, ਜੁਗ ਜੁਗ ਸੇਵ ਕਮਾਇੰਦਾ। ਸਤਿਗੁਰ ਸ਼ਬਦ ਚੁਕਾਏ ਪੜਦਾ ਓਹਲਾ, ਗ੍ਰਹਿ ਮੰਦਰ ਨਜ਼ਰੀ ਆਇੰਦਾ। ਸਤਿਗੁਰ ਸ਼ਬਦ ਜਨ ਭਗਤਾਂ ਗਾਇਆ ਢੋਲਾ, ਢੋਲਕ ਛੈਣੇ ਪਰੇ ਸੁਟਾਇੰਦਾ। ਸਤਿਗੁਰ ਸ਼ਬਦ ਸ਼ਬਦ ਅਨਮੋਲਾ, ਬਿਨ ਸਤਿਗੁਰ ਪੂਰੇ ਹੱਥ ਕਿਸੇ ਨਾ ਆਇੰਦਾ। ਸਤਿਗੁਰ ਸ਼ਬਦ ਮਨ ਵਾਸਨਾ ਚੁਕਾਏ ਕੂੜਾ ਰੌਲਾ, ਜੂਠ ਝੂਠ ਡੇਰਾ ਢਾਇੰਦਾ। ਸਤਿਗੁਰ ਸ਼ਬਦ ਆਵਣ ਜਾਵਣ ਪੰਧ ਕਰੇ ਹੌਲਾ, ਲੱਖ ਚੁਰਾਸੀ ਗੇੜ ਕਟਾਇੰਦਾ। ਸਤਿਗੁਰ ਸ਼ਬਦ ਦੇਵੇ ਵਡਿਆਈ ਉਪਰ ਧੌਲਾ, ਪੰਜ ਤਤ ਕਾਇਆ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸ਼ਬਦ ਇਕ ਪਰਗਟਾਇੰਦਾ। ਸਤਿਗੁਰ ਸ਼ਬਦ ਅਨਡਿਠਾ ਰਸ, ਰਸਨਾ ਰਸ ਨਾ ਕੋਇ ਵਡਿਆਈਆ। ਸਤਿਗੁਰ ਸ਼ਬਦ ਹਰਿ ਹਿਰਦੇ ਰਿਹਾ ਵਸ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਸਤਿਗੁਰ ਸ਼ਬਦ ਨਿਰਮਲ ਜੋਤ ਕਰੇ ਪਰਕਾਸ਼, ਦੀਆ ਬਾਤੀ ਡਗਮਗਾਈਆ। ਸਤਿਗੁਰ ਸ਼ਬਦ ਸਾਚੇ ਮੰਦਰ ਪਾਵੇ ਰਾਸ, ਗੋਪੀ ਕਾਹਨ ਰੂਪ ਵਟਾਈਆ। ਸਤਿਗੁਰ ਸ਼ਬਦ ਗੁਰਮੁਖਾਂ ਪੂਰੀ ਕਰੇ ਆਸ, ਆਸਾ ਤ੍ਰਿਸ਼ਨਾ ਮੇਟ ਮਿਟਾਈਆ । ਸਤਿਗੁਰ ਸ਼ਬਦ ਵੇਖੇ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਸੋਭਾ ਪਾਈਆ। ਸਤਿਗੁਰ ਸ਼ਬਦ ਜਨ ਭਗਤਾਂ ਸਦਾ ਦਾਸ, ਜੁਗ ਜੁਗ ਸੇਵ
ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਵਡਿਆਈਆ। ਸਤਿਗੁਰ ਸ਼ਬਦ ਸਦਾ ਅਨਡਿਠ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਅੰਦਰੇ ਅੰਦਰ ਕਰੇ ਹਿਤ, ਬਾਹਰ ਵਜੂਦ ਨਾ ਕੋਇ ਸਮਝਾਈਆ। ਪ੍ਰੇਮ ਪਿਆਰ ਦੀ ਮਾਰ ਅਨੋਖੀ ਖਿਚ, ਆਪ ਆਪਣੀ ਤੰਦ ਸਿਤਾਰ ਹਿਲਾਈਆ। ਗੁਰਮੁਖ ਵਿਰਲੇ ਸਤਿਗੁਰ ਕਿਰਪਾ ਪਏ ਦਿਸ, ਨਿਜ ਨੇਤਰ ਹੋਏ ਰੁਸ਼ਨਾਈਆ। ਕਰਵਟ ਲੈ ਬਦਲੇ ਪਿਠ, ਸਨਮੁਖ ਸੋਭਾ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰੂ ਇਕ ਉਪਜਾਈਆ। ਸਤਿਗੁਰ ਸ਼ਬਦ ਵਡ ਵੱਡਾ ਨੀਕਾ, ਨੀਕਨ ਨੀਕਾ ਖੇਲ ਖਿਲਾਇੰਦਾ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੀਅ ਕਾ, ਸਾਢੇ ਤਿੰਨ ਹੱਥ ਮੰਦਰ ਅੰਦਰ ਡੇਰਾ ਲਾਇੰਦਾ। ਨਿਤ ਨਵਿਤ ਜਨ ਭਗਤਾਂ ਬਣੇ ਮੀਤਾ, ਸੰਗੀ ਹੋ ਕੇ ਸੰਗ ਵਖਾਇੰਦਾ। ਘਰ ਸਾਚੇ ਵਸੇ ਚੀਤਾ, ਚੇਤਨ ਸੁਰਤੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਸਤਿਗੁਰ ਸ਼ਬਦ ਸਰਬ ਵਿਆਪੀ, ਵਿਆਪਕ ਹੋ ਕੇ ਸੇਵ ਕਮਾਈਆ। ਸਤਿਗੁਰ ਸ਼ਬਦ ਵਡ ਪਰਤਾਪੀ, ਪਸਚਾਤਾਪ ਦਏ ਚੁਕਾਈਆ। ਸਤਿਗੁਰ ਸ਼ਬਦ ਅੰਤਰ ਜਾਪੀ, ਜੀਵਣ ਜੁਗਤ ਦਏ ਵਖਾਈਆ। ਸਤਿਗੁਰ ਸ਼ਬਦ ਪਾਕਨ ਪਾਕੀ, ਦੁਰਮਤ ਮੈਲ ਨਾ ਕੋਇ ਰਖਾਈਆ। ਸਤਿਗੁਰ ਸ਼ਬਦ ਬਦਲ ਦੇਵੇ ਹਯਾਤੀ, ਜੀਵਣ ਜੀਵਣ ਵਿਚੋਂ ਪਰਗਟਾਈਆ। ਸਤਿਗੁਰ ਸ਼ਬਦ ਖੇਲੇ ਖੇਲ ਅਗੰਮੀ ਬਾਜ਼ੀ, ਡੌਰੂ ਡੰਕਾ ਸਚ ਵਜਾਈਆ। ਸਤਿਗੁਰ ਸ਼ਬਦ ਕਿਸੇ ਦਾ ਕੋਇ ਨਾ ਮੁਹਤਾਜੀ, ਭਿਖਿਆ ਮੰਗਣ ਕਦੇ ਨਾ ਜਾਈਆ। ਸਤਿਗੁਰ ਸ਼ਬਦ ਜਨ ਭਗਤਾਂ ਧੁਰ ਦਾ ਬਣੇ ਸਾਥੀ, ਨਿਤ ਨਵਿਤ ਸੇਵ ਕਮਾਈਆ। ਸਤਿਗੁਰ ਸ਼ਬਦ ਲਹਿਣਾ ਦੇਣਾ ਚੁਕਾਵੇ ਬਾਕੀ, ਪੂਰਬ ਲੇਖਾ ਝੋਲੀ ਪਾਈਆ। ਸਤਿਗੁਰ ਸ਼ਬਦ ਜੁਗ ਜੁਗ ਮੇਟੇ ਅੰਧੇਰੀ ਰਾਤੀ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸਤਿਗੁਰ ਸ਼ਬਦ ਮਨੂਆ ਰਹਿਣ ਨਾ ਦੇਵੇ ਆਕੀ, ਮਨਸਾ ਮਨਸਾ ਵਿਚ ਖਪਾਈਆ। ਸਤਿਗੁਰ ਸ਼ਬਦ ਪਕੜ ਚੜ੍ਹਾਵੇ ਔਖੀ ਘਾਟੀ, ਪਾਰ ਕਿਨਾਰੇ ਆਪ ਲਗਾਈਆ। ਸਤਿਗੁਰ ਸ਼ਬਦ ਜਨ ਭਗਤਾਂ ਸਾਚੇ ਸੰਤਾਂ ਗੁਰਮੁਖਾਂ ਗੁਰਸਿਖਾਂ ਅੰਤਰ ਦੇਵੇ ਅੰਮ੍ਰਿਤ ਬੂੰਦ ਸਵਾਂਤੀ, ਸਚ ਪਿਆਲਾ ਆਪਣਾ ਜਾਮ ਪਿਆਈਆ।
੨੪ ਭਾਦਰੋਂ ੨੦੨੧ ਬਿਕ੍ਰਮੀ ਬੀਬੀ ਦੀਪੋ ਦੇ ਗ੍ਰਹਿ ਪਿੰਡ ਬਾਸਰਕੇ
ਸੋ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ ਸਚ ਨਰੇਸ਼, ਬੇਅੰਤ ਬੇਪਰਵਾਹ ਤੇਰੀ ਵਡ ਵਡਿਆਈਆ। ਸਚਖੰਡ ਦਵਾਰੇ ਵਸੇ ਅਗੰਮੜੇ ਦੇਸ, ਛੱਪਰ ਛੰਨ ਨਾ ਕੋਇ ਛੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੱਯਦਾ ਕਰਨ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਨਿਰਗੁਣ ਸਰਗੁਣ ਜੁਗ ਜੁਗ ਖੇਡੇ ਖੇਡ, ਨਿਤ ਨਵਿਤ ਫੇਰਾ ਪਾਈਆ। ਜੋਤੀ ਜਲਵਾ ਦੇ ਕੇ ਤੇਜ਼, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕਰੇ ਰੁਸ਼ਨਾਈਆ। ਅੰਤਰ ਆਤਮ ਘਟ ਘਟ ਮਾਣੇ ਸੇਜ, ਗ੍ਰਹਿ ਮੰਦਰ ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚੇ ਘਰ, ਗ੍ਰਹਿ ਵੱਜਦੀ ਰਹੇ ਵਧਾਈਆ। ਵੱਜੇ ਵਧਾਈ ਸਚ ਘਰ, ਸਚਖੰਡ ਸੋਭਾ ਪਾਈਆ। ਕਰੇ ਖੇਲ ਨਰਾਇਣ ਨਰ, ਨਰ ਹਰਿ
ਦਾਤਾ ਬੇਪਰਵਾਹੀਆ। ਮਹੱਲ ਅਟਲ ਅਗੰਮੀ ਚੜ੍ਹ, ਆਸਣ ਸਿੰਘਾਸਣ ਸੋਭਾ ਪਾਈਆ। ਦੋ ਜਹਾਨਾਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਵਰ, ਵਸਤ ਅਮੋਲਕ ਧੁਰ ਦੀ ਇਕ ਵਰਤਾਈਆ। ਨਿਤ ਨਵਿਤ ਲੋਕਮਾਤ ਖੇਲ ਕਰ, ਖ਼ਾਲਕ ਖ਼ਲਕ ਦੇ ਸਮਝਾਈਆ। ਪਰਵਰਦਿਗਾਰ ਸਾਂਝੇ ਯਾਰ ਆਪਣਾ ਮੇਲ ਕਰ, ਸਚ ਤੌਫ਼ੀਕ ਸਚ ਰਫ਼ੀਕ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਧੁਰ ਦਾ ਘਰ, ਜਿਸ ਗ੍ਰਹਿ ਬਹਿ ਕੇ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਿਮਸਕਾਰ, ਨਮੋ ਨਮੋ ਸੀਸ ਝੁਕਾਈਆ। ਕਰਤੇ ਤੇਰਾ ਖੇਲ ਅਪਰ ਅਪਾਰ, ਅਲੱਖ ਅਗੋਚਰ ਤੇਰੀ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕੋਟਨ ਕੋਟ ਖੜ੍ਹੇ ਦਵਾਰ, ਦਰ ਠਾਂਡੇ ਬੈਠੇ ਸੀਸ ਝੁਕਾਈਆ। ਖ਼ਾਲੀ ਝੋਲੀ ਬਣ ਭਿਖਾਰ, ਭਿੱਖਕ ਭਿਖਿਆ ਮੰਗਣ ਚਾਈਂ ਚਾਈਂਆ। ਤੂੰ ਦੇਵਣਹਾਰ ਦਾਤਾਰ, ਦਇਆਵਾਨ ਸਹਿਜ ਸੁਖਦਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਖੇਲ ਅਪਰ ਅਪਾਰ, ਅਪਰੰਪਰ ਸਵਾਮੀ ਆਪਣੀ ਰਚਨਾ ਵੇਖ ਵਖਾਈਆ। ਲੇਖਾ ਲਿਖ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਅੰਜੀਲ ਕੁਰਾਨ ਸਿਫ਼ਤ ਸਾਲਾਹੀਆ। ਖਾਣੀ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਢੋਲਾ ਗਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰੇ ਵਿਚ ਸੰਸਾਰ, ਵਡ ਸੰਸਾਰੀ ਆਪਣਾ ਵੇਸ ਵਟਾਈਆ। ਸ਼ਬਦ ਸੰਦੇਸ਼ਾ ਦੇਂਦਾ ਰਹੇ ਵਾਰੋ ਵਾਰ, ਨਾਮ ਨਿਧਾਨ ਨਾਉਂ ਨਿਰੰਕਾਰਾ ਆਪ ਪਰਗਟਾਈਆ। ਕਾਗ਼ਜ਼ਾਂ ਕਲਮਾਂ ਨਾਲ ਕਰਦਾ ਰਹੇਂ ਇਜ਼ਹਾਰ, ਕਾਤਬ ਹੋਏ ਸੇਵ ਕਮਾਈਆ। ਕਲਮਿਆਂ ਅੰਦਰ ਕਰਦਾ ਰਹੇਂ ਖ਼ਬਰਦਾਰ, ਕਾਇਨਾਤ ਕਰੇਂ ਪੜ੍ਹਾਈਆ। ਦੀਨ ਮਜ਼੍ਹਬ ਤੇਰੀ ਧਾਰ, ਜ਼ਾਤ ਪਾਤ ਸ਼ਰਅ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਲ ਧੁਰ ਦਾ ਘਰ, ਜਿਸ ਗ੍ਰਹਿ ਬਹਿ ਕੇ ਆਸਣ ਲਾਈਆ। ਸਚ ਗ੍ਰਹਿ ਪ੍ਰਭ ਇਕੋ ਦੱਸ, ਦਹਿ ਦਿਸ਼ਾ ਭੇਵ ਚੁਕਾਈਆ। ਤੂੰ ਸਵਾਮੀ ਠਾਕਰ ਪੁਰਖ ਸਮਰਥ, ਬੇਅੰਤ ਤੇਰੀ ਵਡਿਆਈਆ। ਨਿਤ ਨਵਿਤ ਢੋਲੇ ਸੋਹਲੇ ਗੁਰ ਅਵਤਾਰ ਤੇਰਾ ਗੌਂਦੇ ਜਸ, ਪੀਰ ਪੈਗ਼ੰਬਰ ਰਾਗਾਂ ਨਾਦਾਂ ਵਿਚ ਕਰਨ ਸ਼ਨਵਾਈਆ। ਸਿਫ਼ਤ ਸਾਲਾਹ ਬਾਹਰ ਗੁਪਤ ਜ਼ਾਹਰ ਤੇਰੀ ਮਹਿਮਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਹੋ ਚਲਾਵੇਂ ਰਥ, ਸਰਗੁਣ ਬੇੜਾ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਾਅਰਾ ਬੋਲ ਅਲੱਖ, ਅਲੱਖ ਅਲਖਨਾ ਆਪਣਾ ਨਾਉਂ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਮੰਗ, ਦਰ ਠਾਂਡੇ ਆਸ ਰਖਾਈਆ। ਸ਼ਾਹ ਸਵਾਮੀ ਅੰਤਰਜਾਮੀ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਵੇਖ ਲੰਘ, ਦੋ ਜਹਾਨਾਂ ਪੰਧ ਮੁਕਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਹੋਏ ਨੰਗ, ਓਢਨ ਪੜਦਾ ਸੀਸ ਨਾ ਕੋਇ ਟਿਕਾਈਆ। ਕਲਜੁਗ ਔਧ ਰਹੀ ਲੰਘ, ਸਦੀ ਵੀਹਵੀਂ ਬਿਨ ਨੇਤਰ ਨੈਣਾਂ ਤੇਰਾ ਰਾਹ ਤਕਾਈਆ। ਆਤਮ ਸੁੰਞੀ ਸੇਜ ਦਿਸੇ ਪਲੰਘ, ਹਰਿ ਕੰਤ ਬਹਿ ਖ਼ੁਸ਼ੀ ਨਾ ਕੋਇ ਮਨਾਈਆ। ਅਨਹਦ ਨਾਦ ਘਰ ਘਰ ਵਜੇ ਨਾ ਕੋਇ ਮਰਦੰਗ, ਧੁਨ ਆਤਮਕ ਕਰੇ ਨਾ ਕੋਇ ਸ਼ਨਵਾਈਆ। ਅੰਮ੍ਰਿਤ ਸਰੋਵਰ ਵਹੇ ਨਾ ਕੋਈ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਂਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਭੇਖ ਪਖੰਡ, ਕੂੜੀ ਕਿਰਿਆ ਡੌਰੂ ਡੰਕ ਰਹੀ ਵਜਾਈਆ। ਗੁਰਮਤ ਕਿਸੇ ਨਾ ਦਿਸੇ ਸੰਗ, ਮਨਮਤ ਬਹਿ ਬਹਿ ਮਤਾ ਪਕਾਈਆ। ਸੁਰਤ ਸਵਾਣੀ ਹੋਈ ਰੰਡ, ਸ਼ਬਦੀ ਕੰਤ ਨਜ਼ਰ
ਕਿਸੇ ਨਾ ਆਈਆ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਇਕ ਤੇਰੀ ਓਟ ਤਕਾਈਆ। ਈਸਾ ਮੂਸਾ ਮੁਹੰਮਦ ਮੰਗਾਂ ਰਹੇ ਮੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਨਰ ਹਰਿ ਆਪਣਾ ਫੇਰਾ ਪਾਈਆ। ਈਸਾ ਮੂਸਾ ਮੁਹੰਮਦ ਮੰਗਣ ਮਦਦ, ਨਾਅਰਾ ਹਕ ਹਕ ਜਣਾਈਆ। ਤੇਰਾ ਲੇਖਾ ਗਿਣਤੀ ਵਿਚ ਕਦੇ ਨਾ ਆਇਆ ਅਦਦ, ਏਕੰਕਾਰ ਇਕੋ ਇਕ ਤੇਰੀ ਸਰਨਾਈਆ। ਸਦੀ ਚੌਧਵੀਂ ਮੇਟ ਤਸ਼ੱਦਦ, ਚੌਦਾਂ ਤਬਕ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਪੁਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਕਲਜੁਗ ਖੇਲ, ਕਲ ਕਾਤੀ ਚਾਰੋਂ ਕੁੰਟ ਨਜ਼ਰੀ ਆਈਆ। ਆਤਮ ਪਰਮਾਤਮ ਹੋਵੇ ਕਿਸੇ ਨਾ ਮੇਲ, ਬ੍ਰਹਮ ਪਾਰਬ੍ਰਹਮ ਨਾ ਕੋਇ ਸਮਾਈਆ। ਦੀਵਾ ਜਗੇ ਨਾ ਬਿਨ ਬਾਤੀ ਤੇਲ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਸੱਚਾ ਮਿਲੇ ਨਾ ਸੱਜਣ ਸੁਹੇਲ, ਜਗਤ ਠਗੌਰੀ ਵਿਚ ਲੋਕਾਈਆ। ਤੂੰ ਵਸਿਉਂ ਧਾਮ ਨਵੇਲ, ਸਚਖੰਡ ਨਿਵਾਸੀ ਆਪਣਾ ਮੁਖ ਛੁਪਾਈਆ। ਝਗੜਾ ਪਿਆ ਗੁਰੂ ਗੁਰ ਚੇਲ, ਚੇਲਾ ਗੁਰ ਭੇਵ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਪੀਰ ਪੈਗ਼ੰਬਰ ਤੈਨੂੰ ਧਿਆਈਆ। ਪੀਰ ਪੈਗ਼ੰਬਰ ਕਹਿਣ ਪ੍ਰਭੂ ਆ ਨੇੜੇ, ਪਰਵਰਦਿਗਾਰ ਤੇਰੀ ਓਟ ਤਕਾਈਆ। ਦੀਨ ਮਜ਼੍ਹਬ ਪਏ ਝੇੜੇ, ਝਗੜਾ ਸਕੇ ਨਾ ਕੋਇ ਮਿਟਾਈਆ। ਕਾਇਆ ਮੰਦਰ ਉਜੜੇ ਖੇੜੇ, ਸਾਢੇ ਤਿੰਨ ਹੱਥ ਸਾਚਾ ਗੁਲਸ਼ਨ ਨਾ ਕੋਇ ਮਹਿਕਾਈਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਸਾਧ ਸੰਤ ਫਿਰਨ ਬਥੇਰੇ, ਧੁਰ ਦਾ ਸੰਗੀ ਨਜ਼ਰ ਕੋਇ ਨਾ ਆਈਆ। ਧਰਨੀ ਧਰਤ ਉਪਰ ਲਾਏ ਕੂੜੀ ਕਿਰਿਆ ਡੇਰੇ, ਭਾਂਡਾ ਭਰਮ ਨਾ ਕੋਇ ਭਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਵਾਹਵਾ ਤੇਰੇ ਹੱਥ ਵਡਿਆਈਆ। ਪ੍ਰਭ ਵੇਖ ਆਪਣਾ ਜਗ, ਦ੍ਰਿਸ਼ਟੀ ਸ੍ਰਿਸ਼ਟੀ ਉਪਰ ਟਿਕਾਈਆ। ਨਵ ਨੌ ਚਾਰ ਲੱਗੀ ਅੱਗ, ਤੁਧ ਬਿਨ ਸਕੇ ਨਾ ਕੋਇ ਬੁਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖਹਿੜਾ ਗਏ ਛੱਡ, ਸਦੀ ਬੀਸਵੀਂ ਦਏ ਦੁਹਾਈਆ। ਸਰਗੁਣ ਨਾਲੋਂ ਹੋਏ ਅੱਡ, ਨਿਰਗੁਣ ਤੇਰੀ ਜੋਤ ਵਿਚ ਸਮਾਈਆ। ਵਾਕ ਭਵਿਖਤਾਂ ਵਿਚ ਦੱਸ ਕੇ ਗਏ ਹੱਦ, ਹਦੂਦ ਇਕੋ ਇਕ ਦਰਸਾਈਆ। ਕਲਜੁਗ ਅੰਤਮ ਪਰਗਟ ਹੋਵੇ ਪੁਰਖ ਸਮਰਥ, ਕਲ ਕਲਕੀ ਫੇਰਾ ਪਾਈਆ। ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਪਤ ਲਏ ਰੱਖ, ਪਤਿਪਰਮੇਸ਼ਵਰ ਬੇਪਰਵਾਹੀਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਜਨ ਭਗਤਾਂ ਦੇਵੇ ਹੱਕ, ਮੁਰੀਦ ਮੁਰਸ਼ਦ ਵੇਖੇ ਚਾਈਂ ਚਾਈਂਆ। ਦੋ ਜਹਾਨਾਂ ਮੰਜ਼ਲ ਪੰਧ ਮੁਕਾਵੇ ਨੱਠ ਨੱਠ, ਨਿਰਗੁਣ ਆਵੇ ਜਾਵੇ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਹਿ ਦਿਸ਼ਾ ਵੇਖ ਵਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦਏ ਦਲਾਸਾ, ਹਰਿ ਕਰਤਾ ਆਪ ਜਣਾਈਆ। ਪੀਰ ਪੈਗ਼ੰਬਰ ਰੱਖੋ ਭਰਵਾਸਾ, ਪ੍ਰਭ ਭਰਮੀ ਗੜ੍ਹ ਤੁੜਾਈਆ। ਕੂੜੀ ਕਿਰਿਆ ਵੇਖੇ ਜਗਤ ਤਮਾਸ਼ਾ, ਖ਼ਾਲਕ ਖ਼ਲਕ ਵਿਚ ਸਮਾਈਆ। ਨਿਰਗੁਣ ਨਿਰਵੈਰ ਨਿਰਾਕਾਰ ਜੋਤੀ ਜੋਤ ਕਰੇ ਪਰਕਾਸ਼ਾ, ਪੰਜ ਤਤ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਪੀਰ ਪੈਗ਼ੰਬਰ ਕਰਨ ਸੱਯਦਾ, ਝੁਕ ਝੁਕ ਸੀਸ ਨਿਵਾਈਆ। ਹਉਂ ਖ਼ਾਲਕ ਬਾਲਕ ਤੇਰਾ ਬਰਦਾ, ਬੰਦੀਖ਼ਾਨਾ ਦੇ ਤੁੜਾਈਆ। ਤੇਰੇ ਭੈ ਭਉ ਅੰਦਰ ਸਭ ਕੋਈ ਡਰਦਾ, ਸਿਰ
ਸਕੇ ਨਾ ਕੋਇ ਉਠਾਈਆ। ਦੀਨ ਮਜ਼੍ਹਬ ਨਾ ਜੀਉਂਦਾ ਨਾ ਮਰਦਾ, ਮੁਰਦਾ ਹੋ ਗੋਰ ਨਾ ਕੋਇ ਦਬਾਈਆ। ਚੌਦਾਂ ਤਬਕ ਤੋਬਾ ਤੋਬਾ ਕਰਦਾ, ਚੌਦਾਂ ਵਿਦਿਆ ਰਹੀ ਕੁਰਲਾਈਆ। ਚੌਦਸ ਚੰਦ ਕੋਈ ਨਾ ਚੜ੍ਹਦਾ, ਸਚ ਨੂਰ ਨਾ ਕੋਇ ਰੁਸ਼ਨਾਈਆ। ਕਲਮਾ ਹੱਕ ਕੋਇ ਨਾ ਪੜ੍ਹਦਾ, ਕਾਇਨਾਤ ਭਰਮੇ ਭੁੱਲੀ ਸਰਬ ਲੋਕਾਈਆ। ਪਰਵਰਦਿਗਾਰ ਕੋਇ ਨਾ ਵਰਦਾ, ਨਾਰ ਖ਼ਾਵੰਦ ਦੋਵੇਂ ਬੈਠੇ ਮੁਖ ਭੁਆਈਆ। ਸ਼ਰਅ ਵਿਚ ਸ਼ੈਤਾਨ ਵੇਖੋ ਲੜਦਾ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਚਰਨ ਕਵਲ ਤੇਰੇ ਮਿਲੇ ਸਰਨਾਈਆ। ਪੁਰਖ ਅਕਾਲ ਕਹੇ ਸੁਣ ਮੁਹੰਮਦ, ਈਸਾ ਮੂਸਾ ਨਾਲ ਰਲਾਈਆ। ਹਰਿ ਕਾ ਖੇਲ ਅਲਨੇਕ ਕਮਚ, ਮਿਹਬਾਨ ਬੀਦੋ ਬੀ ਖੈਰ ਯਾ ਅੱਲਾ ਦਏ ਸਮਝਾਈਆ। ਗੋਬਿੰਦ ਸੂਰਾ ਜੋ ਅੰਤਮ ਮਾਰ ਕੇ ਗਿਆ ਰਮਜ਼, ਇਸ਼ਾਰੇ ਨਾਲ ਦ੍ਰਿੜਾਈਆ। ਉਸ ਦੀ ਅਨੋਖੀ ਕਰਾਂ ਦੋ ਜਹਾਨਾਂ ਚਮਕ, ਚਮਤਕਾਰ ਬੇਪਰਵਾਹੀਆ। ਪਰਵਰਦਿਗਾਰ ਉਸ ਦੀ ਕਰੇ ਮਦਦ, ਬੇਪਰਵਾਹ ਹੋ ਕੇ ਸੇਵ ਕਮਾਈਆ। ਦੇਵੇ ਵਡਿਆਈ ਜਗ ਅੰਤਮ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਦੀ ਚਰਨ ਦਾਸੀ ਆਦਿ ਸ਼ਕਤ, ਚਤਰਭੁਜ ਬੈਠੀ ਸੀਸ ਨਿਵਾਈਆ । ਸੋ ਗੋਬਿੰਦ ਸੂਰਾ ਸ਼ਬਦ ਗੁਰਦੇਵ ਇਕ ਫ਼ਕਤ, ਫ਼ਿਕਰਿਆਂ ਵਿਚ ਫ਼ਕੀਰਾਂ ਰਿਹਾ ਸਮਝਾਈਆ। ਜਿਸ ਦਾ ਲੇਖਾ ਨਾ ਹੋਏ ਉਧਾਰ ਸਦਾ ਨਕਦ, ਨੌਂ ਤੇਰਾਂ ਹਿਸਾਬ ਨਾ ਕੋਇ ਜਣਾਈਆ। ਉਸ ਦਾ ਹੁਕਮ ਏਥੇ ਓਥੇ ਕਦੀ ਨਾ ਜਾਏ ਅਟਕ, ਦੋ ਜਹਾਨ ਨਾ ਕੋਇ ਅਟਕਾਈਆ। ਜੋ ਸੰਤ ਸੁਹੇਲੇ ਜਨ ਭਗਤ ਰਹੇ ਭਟਕ, ਪ੍ਰਭ ਚਰਨ ਧਿਆਨ ਲਗਾਈਆ। ਤਿਨ੍ਹਾਂ ਵੇਲਾ ਸੁਹੰਜਣਾ ਕਰੇ ਵਕਤ, ਥਿਤ ਵਾਰ ਦਏ ਵਡਿਆਈਆ। ਸੋ ਸੂਰਬੀਰ ਜੋਧਾ ਮਰਦਾਨਾ ਮਰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਆਪ ਸੁਣਾਈਆ। ਧੁਰ ਸੰਦੇਸਾ ਸੁਣੋ ਲਾ ਕਰ ਧਿਆਨ, ਹਰਿ ਕਰਤਾ ਆਪ ਜਣਾਈਆ। ਜੋ ਗੁਰ ਗੋਬਿੰਦ ਦੇ ਕੇ ਗਿਆ ਬਿਆਨ, ਲੇਖਾ ਲਿਖ ਕੇ ਕਲਮ ਸ਼ਾਹੀਆ। ਉਸ ਨੂੰ ਪੂਰਾ ਕਰੇ ਸ੍ਰੀ ਭਗਵਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਨਾਮ ਡੰਕਾ ਵਜਾਏ ਦੋ ਜਹਾਨ, ਪੁਰੀ ਲੋਅ ਬ੍ਰਹਿਮੰਡ ਖੰਡ ਆਪ ਸੁਣਾਈਆ। ਜਿਸ ਨੂੰ ਸੁਣ ਕੇ ਵਿਸ਼ਨ ਬ੍ਰਹਮਾ ਸ਼ਿਵ ਹੋਏ ਹੈਰਾਨ, ਕਰੋੜ ਤੇਤੀਸਾ ਨਿਉਂ ਨਿਉਂ ਸੀਸ ਝੁਕਾਈਆ। ਪੀਰ ਪੈਗ਼ੰਬਰੋ ਸੁਣੋ ਇਕ ਪੈਗ਼ਾਮ, ਪਤਿਪਰਮੇਸ਼ਵਰ ਆਪ ਸੁਣਾਈਆ। ਕਲਜੁਗ ਅੰਤਮ ਬਦਲ ਦੇਣਾ ਨਿਜ਼ਾਮ, ਨੌਬਤ ਇਕੋ ਨਾਮ ਸੁਣਾਈਆ। ਸ਼ਬਦ ਗੁਰੂ ਗੁਰ ਸਵਾਮੀ ਸਾਰੇ ਬਰਦੇ ਕਰਨੇ ਗ਼ੁਲਾਮ, ਆਕੀ ਰਹਿਣ ਕੋਇ ਨਾ ਪਾਈਆ। ਮਾਰਗ ਦੱਸ ਇਕ ਆਸਾਨ, ਅਹਿਸਾਨ ਸਭ ਦੇ ਸਿਰ ਚੜ੍ਹਾਈਆ। ਕਲਜੁਗ ਜੀਵ ਪਸੂ ਪਰੇਤ ਜੋ ਹੋਏ ਹੈਵਾਨ, ਮਨਮਤ ਕਰੀ ਕੁੜਮਾਈਆ। ਤਿਨ੍ਹਾਂ ਅੰਤਰ ਆਤਮ ਸਾਚੀ ਸਿਖਿਆ ਦੇਵੇ ਗਿਆਨ, ਬੋਧ ਅਗਾਧ ਕਰੇ ਪੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਬਖ਼ਸ਼ੇ ਚਰਨ ਧਿਆਨ, ਪੁਰਖ ਅਕਾਲ ਘਰ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਈਸਾ ਮੂਸਾ ਮੁਹੰਮਦ ਕਹਿਣ ਪਰਵਰਦਿਗਾਰ, ਵਾਹਵਾ ਤੇਰੇ ਹੱਥ ਵਡਿਆਈਆ। ਸਦੀ ਚੌਧਵੀਂ ਸਾਰੇ ਗਏ ਹਾਰ, ਹੌਕਾ ਲੈ ਕੇ ਰਹੇ ਸੁਣਾਈਆ। ਸਾਡਾ ਲੇਖਾ ਲਿਖਿਆ ਪੂਰਾ ਹੋਇਆ ਕੌਲ ਇਕਰਾਰ, ਇਕਰਾਰਨਾਮੇ ਸਾਰੇ ਰਹੇ ਵਖਾਈਆ। ਤੇਰੀ ਝੋਲੀ ਸਭ ਕੁਛ ਦਿਤਾ ਡਾਰ, ਮੈਂ ਮਮਤਾ ਨਾਤਾ ਲਿਆ ਤੁੜਾਈਆ। ਹਉਂ ਬਾਲਕ ਨੰਨ੍ਹੇ ਬੱਚੇ ਤੇਰੇ ਬਰਖ਼ੁਰਦਾਰ, ਤੂੰ
ਮਾਲਕ ਖ਼ਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖੌਣਾ ਧੁਰ ਦਾ ਘਰ, ਜਿਸ ਘਰ ਮੇਲਾ ਸਹਿਜ ਸੁਭਾਈਆ। ਪੀਰ ਪੈਗ਼ੰਬਰ ਤੱਕੋ ਏਕ, ਏਕੰਕਾਰ ਰਿਹਾ ਜਣਾਈਆ। ਕਲਜੁਗ ਅੰਤਮ ਆਖ਼ਰ ਗੋਬਿੰਦ ਰੱਖੀ ਟੇਕ, ਪਿਤਾ ਪੁਰਖ ਅਕਾਲ ਗਿਆ ਸੁਣਾਈਆ । ਵਾਕ ਭਵਿਖਤ ਲਿਖ ਕੇ ਲੇਖ, ਜੀਅ ਜੀਵ ਜਗਤ ਜੰਤ ਜਹਾਨਾਂ ਗਿਆ ਸਮਝਾਈਆ। ਸਾਹਿਬ ਸੁਲਤਾਨ ਸ੍ਰੀ ਭਗਵਾਨ ਕਲਜੁਗ ਆਪਣਾ ਬਦਲੇ ਭੇਖ, ਭੇਖਾਧਾਰੀ ਭੇਖ ਵਟਾਈਆ। ਕਲਜੁਗ ਕੂੜੀ ਕਿਰਿਆ ਮੇਟੇ ਰੇਖ, ਧੂੰਆਂਧਾਰ ਰਹਿਣ ਕੋਇ ਨਾ ਪਾਈਆ। ਭਾਗ ਲਗਾਏ ਸੰਬਲ ਦੇਸ, ਸਾਢੇ ਤਿੰਨ ਹੱਥ ਢੋਲਾ ਰਾਗ ਸੁਣਾਈਆ। ਮਾਣ ਤੁੱਟੇ ਵਿਸ਼ਨੂੰ ਸ਼ੇਸ਼, ਬਾਸ਼ਕ ਨਿਉਂ ਨਿਉਂ ਸੀਸ ਝੁਕਾਈਆ। ਬ੍ਰਹਮਾ ਦਰ ਤੇ ਹੋਵੇ ਪੇਸ਼, ਗਲ ਪੱਲੂ ਇਕ ਰਖਾਈਆ। ਸ਼ੰਕਰ ਨਿਉਂ ਨਿਉਂ ਕਰੇ ਆਦੇਸ, ਤ੍ਰਿਸੂਲ ਹੱਥ ਨਾ ਕੋਇ ਫੜਾਈਆ। ਕਰੋੜ ਤੇਤੀਸਾ ਨਿਜ ਦਰਸ ਸਕੇ ਨਾ ਕੋਈ ਪੇਖ, ਦੂਰ ਦੁਰਾਡੇ ਵੇਖਣ ਨੇਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੀਰ ਪੈਗ਼ੰਬਰਾਂ ਇਕੋ ਹੁਕਮ ਸੁਣਾਈਆ। ਪੀਰ ਪੈਗ਼ੰਬਰਾਂ ਦੇਵੇ ਹੁਕਮਨਾਮਾ, ਹਾਕਮ ਧੁਰਦਰਗਾਹੀ ਅਖਵਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣੀ ਕਾਰ ਕਮਾਇੰਦਾ। ਅਮਾਮ ਅਮਾਮਾ ਨੌਜਵਾਨਾ, ਬਿਰਧ ਬਾਲ ਨਾ ਰੂਪ ਧਰਾਇੰਦਾ। ਸ਼ਬਦ ਅਗੰਮੀ ਗਾਏ ਤਰਾਨਾ, ਕਲਮਾ ਇਕ ਪੜ੍ਹਾਇੰਦਾ। ਗੋਬਿੰਦ ਸੂਰਾ ਕਰ ਪਰਵਾਨਾ, ਸਿਰ ਆਪਣਾ ਹੱਥ ਟਿਕਾਇੰਦਾ। ਸ਼ਬਦ ਸਰੂਪ ਮਿਹਰਵਾਨਾ, ਮਹਿਬੂਬ ਹੁਕਮ ਵਰਤਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਬ੍ਰਹਿਮੰਡ ਖੰਡ ਨਾ ਕੋਇ ਅਟਕਾਇੰਦਾ। ਧਰਮ ਵਖਾਏ ਇਕ ਨਿਸ਼ਾਨਾ, ਲੋਆਂ ਪੁਰੀਆਂ ਆਪ ਝੁਲਾਇੰਦਾ। ਕਲਜੁਗ ਕੂੜੀ ਕਿਰਿਆ ਮੇਟ ਸਤਿਜੁਗ ਸਤਿ ਕਰੇ ਪਰਧਾਨਾ, ਪਰਧਾਨਗੀ ਇਕੋ ਹੱਥ ਰਖਾਈਆ। ਤਖ਼ਤੋਂ ਲਾਹ ਕੇ ਰਾਜਾ ਰਾਣਾ, ਸ਼ਾਹ ਸੁਲਤਾਨਾਂ ਦਰ ਦਰ ਭੀਖ ਮੰਗਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣਾ, ਕੋਝਿਆ ਕਮਲਿਆਂ ਗੋਦ ਉਠਾਈਆ। ਸ਼ਾਹੋ ਭੂਪ ਬਣ ਸੁਲਤਾਨਾ, ਹੁਕਮਰਾਨ ਆਪਣਾ ਨਾਉਂ ਜਣਾਈਆ। ਪ੍ਰੇਮ ਪਿਆਰ ਦਾ ਦੇ ਕੇ ਪੈਗ਼ਾਮਾ, ਪੀਰਾਂ ਪੈਗ਼ੰਬਰਾਂ ਲਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਹਿਬਰ ਇਕ ਅਖਵਾਈਆ। ਸਾਚਾ ਰਹਿਬਰ ਬਣੇ ਹਰਿ ਮਹਿਬੂਬ, ਮਿਹਰਵਾਨ ਫੇਰਾ ਪਾਈਆ। ਕਲਜੁਗ ਕੂੜੀ ਕਿਰਿਆ ਮੇਟੇ ਹਦੂਦ, ਹਜ਼ਰਤ ਆਪਣਾ ਹੁਕਮ ਵਰਤਾਈਆ। ਜੂਠ ਝੂਠ ਕਰ ਜਾਏ ਕੂਚ, ਚਾਰ ਕੁੰਟ ਮੁਖ ਛੁਪਾਈਆ। ਹਰਿ ਕਾ ਨਾਮ ਪਰਗਟ ਹੋਵੇ ਸਚ ਸੁੱਚ, ਨੌਬਤ ਵੱਜੇ ਵਧਾਈਆ। ਅਬਿਨਾਸ਼ੀ ਕਰਤਾ ਸ੍ਰੀ ਭਗਵਾਨ ਜਾਏ ਤੁਠ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਗੁਰਸਿਖ ਅੰਮ੍ਰਿਤ ਜਾਮ ਪਿਆਏ ਘੁਟ, ਨਿਝਰ ਝਿਰਨਾ ਇਕ ਝਿਰਾਈਆ। ਘਰ ਮੌਲੇ ਸੋਹਣੀ ਰੁੱਤ, ਫੁਲ ਫੁਲਵਾੜੀ ਆਪ ਮਹਿਕਾਈਆ। ਜੁਗ ਜਨਮ ਦਿਆਂ ਵਿਛੜਿਆਂ ਲਏ ਪੁਛ, ਪੂਰਬ ਲੇਖਾ ਝੋਲੀ ਪਾਈਆ। ਦੇ ਵਡਿਆਈ ਗੋਬਿੰਦ ਸੁਤ, ਸਿਰ ਆਪਣਾ ਹੱਥ ਟਿਕਾਈਆ। ਦਇਆ ਕਮਾ ਅਬਿਨਾਸ਼ੀ ਅਚੁਤ, ਵੇਖੇ ਖੇਲ ਖੇਲਣਹਾਰ ਸਹਿਜ ਸੁਖਦਾਈਆ। ਕਲਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜਾਏ ਪੈਂਡਾ ਮੁਕ, ਅੱਗੇ ਹੁਕਮ ਨਾ ਕੋਇ ਸੁਣਾਈਆ । ਪੁਰਖ ਅਕਾਲ ਦੀਨ ਦਿਆਲ ਅਪਣੇ ਹੱਥ ਰੱਖੇ ਸਭ ਕੁਛ, ਮਛ ਕਛ ਜਲ ਮੀਨ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਪੀਰ ਪੈਗ਼ੰਬਰ ਕਹਿਣ ਪ੍ਰਭ ਮਾਰਗ
ਕੀ, ਕਰਤੇ ਦੇ ਜਣਾਈਆ। ਕਿਸ ਬਿਧ ਨਿਰਮਲ ਕਰੇਂ ਜੀਅ, ਲੱਖ ਚੁਰਾਸੀ ਜੰਤ ਸੰਤ ਪੜ੍ਹਾਈਆ। ਲਹਿਣਾ ਦੇਣਾ ਚੁਕਾਵੇਂ ਸਾਢੇ ਤਿੰਨ ਹੱਥ ਸੀਂ, ਰਵਦਾਸ ਚਮਾਰਾ ਆਸਾ ਪੂਰ ਕਰਾਈਆ। ਆਤਮ ਪਰਮਾਤਮ ਬੀਜ ਸਾਚਾ ਬੀ, ਸਚ ਫੁਲਵਾੜੀ ਇਕ ਮਹਿਕਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਪਿਆਰ ਕਰੇ ਪੁੱਤਰ ਧੀ, ਪਿਤਾ ਪੂਤ ਗੋਦ ਉਠਾਈਆ। ਕਿਸ ਦਵਾਰੇ ਹਰਿ ਨਿਰੰਕਾਰੇ ਸਤਿਜੁਗ ਸੱਚੀ ਰੱਖੇਂ ਨੀਂਹ, ਬੂਟਾ ਆਪਣੀ ਹੱਥੀਂ ਲਾਈਆ। ਕਵਣ ਨਾਮ ਕਵਣ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਭੇਵ ਅਭੇਦਾ ਦੇ ਖੁਲ੍ਹਾਈਆ। ਪੀਰ ਪੈਗ਼ੰਬਰ ਕਹਿਣ ਪ੍ਰਭ ਭੇਵ ਖੋਲ੍ਹ, ਕਿਉਂ ਬੈਠਾ ਪੜਦਾ ਪਾਈਆ। ਜੁਗ ਚੌਕੜੀ ਮਾਰਦਾ ਰਿਹੋਂ ਰੋਲ, ਤੇਰੀ ਸਮਝ ਕਿਸੇ ਨਾ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅੰਦਰ ਵੜ ਕੇ ਵਜੌਂਦਾ ਰਿਹੋਂ ਢੋਲ, ਨਾਮ ਨਗਾਰਾ ਇਕ ਰਖਾਈਆ। ਲੱਖ ਚੁਰਾਸੀ ਸਾਚੇ ਕੰਡੇ ਤੋਲਦਾ ਰਿਹੋਂ ਤੋਲ, ਤੋਲਣਹਾਰਾ ਆਪ ਹੋ ਜਾਈਆ। ਹਰ ਘਟ ਅੰਦਰ ਨਿਰਗੁਣ ਹੋ ਕੇ ਮੌਲਦਾ ਰਿਹੋਂ ਮੌਲ, ਮੌਲਾ ਆਪਣੀ ਕਾਰ ਕਮਾਈਆ । ਸ਼ਬਦ ਸਰੂਪੀ ਹੋ ਕੇ ਬਣਦਾ ਰਿਹੋਂ ਵਿਚੋਲ, ਆਤਮ ਪਰਮਾਤਮ ਜੋੜ ਜੁੜਾਈਆ। ਜੋਧਾ ਸੂਰਬੀਰ ਬਣ ਕੇ ਕਰਦਾ ਰਿਹੋਂ ਘੋਲ, ਦੀਨਾਂ ਮਜ਼੍ਹਬਾਂ ਵਿਚ ਲੜਾਈਆ। ਨਾਮ ਮਧਾਣੇ ਨਾਲ ਜਨ ਭਗਤ ਰਿਹੋਂ ਵਰੋਲ, ਲੱਖ ਚੁਰਾਸੀ ਛਾਛ ਨਜ਼ਰੀ ਆਈਆ। ਸਾਚੇ ਸੰਤਾਂ ਵਸਦਾ ਰਿਹੋਂ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਗੁਰਮੁਖਾਂ ਗੁਰਸਿਖਾਂ ਨਾਮ ਦੇਂਦਾ ਰਿਹੋਂ ਅਨਮੋਲ, ਆਦਿ ਜੁਗਾਦਿ ਜੁਗ ਚੌਕੜੀ ਕਰਤੇ ਕੀਮਤ ਕੋਇ ਨਾ ਲਾਈਆ । ਪਰਗਟ ਹੁੰਦਾ ਰਿਹੋਂ ਉਪਰ ਧੌਲ, ਨਿਰਗੁਣ ਸਰਗੁਣ ਵੇਸ ਵਟਾਈਆ। ਆਪਣਿਆਂ ਜੀਵਾਂ ਕੋਲੋਂ ਕਰੌਂਦਾ ਰਿਹੋਂ ਮਖ਼ੌਲ, ਕੂੜੀ ਕਿਰਿਆ ਨਿਦਕਾਂ ਸੰਗ ਰਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪਣਾ ਪੜਦਾ ਦੱਸ ਖੋਲ੍ਹ, ਕੀ ਤੇਰੇ ਹੱਥ ਚਤੁਰਾਈਆ। ਤੇਰੀ ਸਮਝ ਕਿਸੇ ਨਾ ਆਈ ਪੰਡਤ ਪਾਂਧੇ ਰੌਲ, ਸ਼ਾਸਤਰ ਸਿਮਰਤ ਵੇਦ ਪੁਰਾਨ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਚਾ ਲੇਖਾ ਦੇਣਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਦੱਸ ਕੀ ਕਰੇਂ ਅੱਗੇ, ਅਗਲੀ ਸਮਝ ਕਿਸੇ ਨਾ ਆਈਆ। ਵੀਹ ਸੌ ਇੱਕੀ ਬਿਕ੍ਰਮੀ ਤਕ ਸਭ ਦੀ ਹੱਦੇ, ਸਦੀ ਚੌਧਵੀਂ ਪਾਰ ਨਾ ਕੋਇ ਜਣਾਈਆ। ਹੁਕਮੇ ਅੰਦਰ ਸਾਰੇ ਬੱਧੇ, ਪੀਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਉਚੀ ਕੂਕਣ ਅਲ੍ਹਾਵਣ ਛੰਦੇ, ਢੋਲੇ ਸੋਹਲੇ ਰਹੇ ਗਾਈਆ। ਤੋਬਾ ਤੋਬਾ ਕਰਨ ਸੂਰੇ ਸਰਬੰਗੇ, ਸ਼ਾਹ ਪਾਤਸ਼ਾਹ ਤੇਰੇ ਚਰਨ ਮੰਗਣ ਸਰਨਾਈਆ। ਤੇਰਾ ਖੇਲ ਤੇਰੇ ਹੱਥੇ, ਤੂੰ ਦਾਤਾ ਮਾਲਕ ਬੇਪਰਵਾਹੀਆ। ਕਿਰਪਾ ਕਰ ਪੁਰਖ ਸਮਰਥੇ, ਦਰ ਠਾਂਡੇ ਮੰਗ ਮੰਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਲਜੁਗ ਜੀਵ ਜੰਤ ਸਾਧ ਸੰਤ ਪੜ੍ਹ ਪੜ੍ਹ ਥੱਕੇ, ਮੰਜ਼ਲ ਪੰਧ ਪਾਰ ਨਾ ਕੋਇ ਕਰਾਈਆ। ਫਿਰ ਫਿਰ ਆਏ ਮਦੀਨੇ ਮੱਕੇ, ਕਬਰਾਂ ਮਕਬਰਿਆਂ ਉਤੇ ਸੀਸ ਨਿਵਾਈਆ। ਭੱਜੇ ਫਿਰਦੇ ਸ਼ਿਵਦਵਾਲੇ ਮੱਠੇ, ਘੰਟੀਆਂ ਨਾਲ ਟਲ ਖੜਕਾਈਆ। ਦੀਨ ਮਜ਼੍ਹਬ ਜ਼ਾਤ ਪਾਤ ਕਿਉਂ ਪ੍ਰਭ ਪਾਏ ਰੱਟੇ, ਜੁਗ ਚੌਕੜੀ ਖੇਲ ਵਖਾਈਆ। ਗੋਬਿੰਦ ਨਾਨਕ ਕਹਿ ਕੇ ਗਿਆ ਪੁਰਖ ਅਕਾਲ ਅੰਤਮ ਸਾਰੇ ਕਰੇ ਕੱਠੇ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਚਿਆ ਕੋਇ ਰਹਿਣ ਨਾ ਪਾਈਆ। ਚਾਰ ਜੁਗ ਦੇ ਜੋ ਲਿਖੇ ਹੁਕਮਨਾਮੇ ਪਟੇ, ਸਦੀ ਬੀਸਵੀਂ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਚਾ
ਲੇਖਾ ਦੇ ਦ੍ਰਿੜਾਈਆ। ਗੁਰ ਅਵਤਾਰ ਕਹਿਣ ਪ੍ਰਭ ਕੀ ਤੇਰਾ ਵਰਤੰਤ, ਵਾਤਾਵਰਨ ਦੇ ਜਣਾਈਆ। ਪਿਛਲਾ ਖੇਲ ਵੇਖਿਆ ਜੁਗਾ ਜੁਗੰਤ, ਜੁਗ ਚੌਕੜੀ ਫੇਰਾ ਪਾਈਆ। ਤੇਰਾ ਨਾਮ ਨਿਧਾਨਾ ਦੱਸਦੇ ਰਹੇ ਮੰਤ, ਰਸਨਾ ਜਿਹਵਾ ਢੋਲਾ ਗਾਈਆ। ਤੈਨੂੰ ਮਨੌਂਦੇ ਰਹੇ ਸੱਚਾ ਕੰਤ, ਲੱਖ ਚੁਰਾਸੀ ਨਾਰੀ ਰੂਪ ਜਣਾਈਆ। ਤੇਰੇ ਹੱਥ ਦਸਦੇ ਰਹੇ ਆਦਿ ਅੰਤ, ਮਧ ਤੇਰੀ ਖੇਲ ਨਜ਼ਰੀ ਆਈਆ। ਕੋਈ ਨਾ ਜਾਣੇ ਤੇਰੀ ਅਗੰਮੀ ਬਣਤ, ਘੜਨ ਭੰਨਣਹਾਰ ਸਮਰਥ ਤੇਰੀ ਬੇਪਰਵਾਹੀਆ। ਦਰ ਦਰਵੇਸ਼ ਦਰ ਠਾਂਡੇ ਮੰਗਤ, ਭਗਤ ਝੋਲੀ ਰਹੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਭੇਵ ਆਪਣਾ ਦੇ ਸਮਝਾਈਆ। ਪੁਰਖ ਅਬਿਨਾਸ਼ੀ ਵਡ ਮਿਹਰਵਾਨਾ, ਮਹਿਬੂਬ ਬੇਪਰਵਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਏ ਫ਼ਰਮਾਨਾ, ਧੁਰ ਦਾ ਸ਼ਬਦ ਸੰਦੇਸ ਸੁਣਾਈਆ। ਸ਼ਾਹ ਪਾਤਸ਼ਾਹ ਭੂਪਤ ਭੂਪ ਨੌਜਵਾਨਾ, ਨਰ ਨਿਰੰਕਾਰ ਇਕ ਅਖਵਾਈਆ। ਸਚਖੰਡ ਦਵਾਰੇ ਵਸੇ ਉਚ ਮਕਾਨਾ, ਨਿਹਚਲ ਬੈਠਾ ਡੇਰਾ ਲਾਈਆ। ਜੋਤੀ ਦੀਪ ਜਗੇ ਮਹਾਨਾ, ਆਦਿ ਜੁਗਾਦਿ ਕਰੇ ਰੁਸ਼ਨਾਈਆ। ਸੋ ਪੁਰਖ ਨਿਰੰਜਣ ਮਰਦ ਮਰਦਾਨਾ, ਹਰਿ ਪੁਰਖ ਨਿਰੰਜਣ ਆਪਣੀ ਕਲ ਧਰਾਈਆ। ਏਕੰਕਾਰ ਦਏ ਪੈਗ਼ਾਮਾ, ਆਦਿ ਨਿਰੰਜਣ ਕਰੇ ਸਚ ਰੁਸ਼ਨਾਈਆ। ਅਬਿਨਾਸ਼ੀ ਕਰਤਾ ਖੇਲੇ ਖੇਲ ਮਹਾਨਾ, ਸ੍ਰੀ ਭਗਵਾਨ ਦਏ ਸਮਝਾਈਆ। ਪਾਰਬ੍ਰਹਮ ਪ੍ਰਭ ਹੋ ਪਰਧਾਨਾ, ਲੱਖ ਚੁਰਾਸੀ ਬ੍ਰਹਮ ਵਿਦਿਆ ਦਏ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਹੈਰਾਨਾ, ਹਰਿ ਕੀ ਸਮਝ ਕੋਇ ਨਾ ਪਾਈਆ। ਤੇਈ ਅਵਤਾਰ ਈਸਾ ਮੂਸਾ ਮੁਹੰਮਦ ਮਿਲ ਕੇ ਕਰਨ ਸਲਾਮਾ, ਸੱਯਦਾ ਸੀਸ ਝੁਕਾਈਆ। ਨਾਨਕ ਗੋਬਿੰਦ ਕਹੇ ਵਾਹ ਪੁਰਖ ਅਕਾਲਾ, ਅਕਲ ਕਲ ਧਾਰੀ ਤੇਰੇ ਹੱਥ ਵਡਿਆਈਆ। ਤੇਰੀ ਸਚਖੰਡ ਸੋਹੇ ਸੱਚੀ ਧਰਮਸਾਲਾ, ਜਿਸ ਘਰ ਬੈਠਾ ਸੋਭਾ ਪਾਈਆ। ਤੇਰੇ ਹੁਕਮੇ ਅੰਦਰ ਨੀਹਾਂ ਹੇਠ ਦਬਾਏ ਬਾਲਾਂ, ਛੋਟੇ ਬਾਲੇ ਭੇਟ ਚੜ੍ਹਾਈਆ। ਵਸ ਕਰਕੇ ਕਾਲ ਮਹਾਂਕਾਲਾ, ਰਾਏ ਧਰਮ ਦਿਤਾ ਮੁਖ ਭਵਾਈਆ। ਉਸ ਵੇਲੇ ਜੋ ਲਿਖਿਆ ਇਕ ਨਿਸ਼ਾਨਾ, ਤਿਸ ਨੂੰ ਸਕੇ ਨਾ ਕੋਇ ਸਮਝਾਈਆ। ਕਲ ਕਲਕੀ ਪਹਿਰ ਕੇ ਬਾਣਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਧਾ ਸੂਰਬੀਰ ਮਰਦ ਮਰਦਾਨਾ, ਦੋ ਜਹਾਨਾਂ ਆਪ ਅਖਵਾਈਆ। ਕਲਜੁਗ ਕੂੜੀ ਕਿਰਿਆ ਮੇਟੇ ਨਿਸ਼ਾਨਾ, ਚਾਰੋਂ ਕੁੰਟ ਹਉਮੇ ਹੰਗਤਾ ਗੜ੍ਹ ਤੁੜਾਈਆ। ਸਤਿ ਧਰਮ ਦਾ ਦੇ ਗਿਆਨਾ, ਨਿਹਕਰਮੀ ਆਪਣਾ ਕਰਮ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰੋ ਵੇਖੋ ਖੇਲ ਸ੍ਰੀ ਭਗਵਾਨਾ, ਜੋ ਆਪਣਾ ਹੁਕਮ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚਾ ਪੜਦਾ ਆਪ ਉਠਾਈਆ। ਸਾਚਾ ਪੜਦਾ ਚੁੱਕੇ ਆਪ, ਓਹਲਾ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਮਿਟੇ ਸੰਤਾਪ, ਸਤਿ ਧਰਮ ਦਏ ਵਡਿਆਈਆ। ਚਾਰ ਵਰਨਾਂ ਦੱਸ ਕੇ ਧੁਰ ਦਾ ਜਾਪ, ਪੁਰਖ ਅਕਾਲ ਇਸ਼ਟ ਵਖਾਈਆ। ਰੂਹ ਬੁੱਤ ਦੋਵੇਂ ਕਰਕੇ ਪਾਕ, ਖ਼ਾਕੀ ਖ਼ਾਕ ਰੰਗ ਰੰਗਾਈਆ। ਬਜਰ ਕਪਾਟੀ ਖੋਲ੍ਹ ਕੇ ਤਾਕ, ਦੂਈ ਦਵੈਤੀ ਦਏ ਚੁਕਾਈਆ। ਪਵਣ ਸਵਾਸੀ ਵੇਖੇ ਸਾਸ, ਸਾਹ ਸਾਹ ਸਮਾਈਆ। ਨਿਰਗੁਣ ਜੋਤ ਕਰ ਪਰਕਾਸ਼, ਜੋਤ ਨਿਰੰਜਣ ਡਗਮਗਾਈਆ। ਸ਼ਬਦ ਵੱਜੇ ਧੁਰ ਦਾ ਨਾਦ, ਅਨਹਦ ਰਾਗ ਅਲਾਈਆ। ਆਤਮ ਸੇਜਾ ਬਹਿ ਬਹਿ ਦੇਖੇ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦੇ ਸਮਝਾਈਆ। ਅਗਲਾ ਲੇਖਾ ਦੱਸੇ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੁਰਮੁਖ ਉਪਜਾਏ ਸਾਚੇ ਭਗਤ, ਭਗਵਨ ਆਪਣੀ ਦਇਆ
ਕਮਾਈਆ। ਅੰਤਰ ਆਤਮ ਬਖ਼ਸ਼ੇ ਸ਼ਕਤ, ਸਖ਼ਸ਼ੀਅਤ ਸਚ ਦਏ ਦ੍ਰਿੜਾਈਆ। ਲੇਖ ਮਿਟਾਏ ਸੋਗ ਹਰਖ਼, ਚਿੰਤਾ ਗ਼ਮ ਦਏ ਗਵਾਈਆ। ਨਿਰਗੁਣ ਨਿਰਵੈਰ ਦੇ ਕੇ ਦਰਸ, ਭੇਵ ਅਭੇਦਾ ਆਪ ਸਮਝਾਈਆ। ਅੰਮ੍ਰਿਤ ਮੇਘ ਧੁਰ ਦਾ ਬਰਸ, ਅਗਨੀ ਤਤ ਬੁਝਾਈਆ। ਆਤਮ ਪਰਮਾਤਮ ਕਰਕੇ ਲਿਖਤ ਪੜ੍ਹਤ, ਧੁਰ ਦਾ ਜੋੜਾ ਲਏ ਜੁੜਾਈਆ। ਪੰਜ ਤਤ ਪੰਚ ਵਿਕਾਰਾ ਮੇਟ ਕੇ ਕਟਕ, ਪੰਚ ਪੰਚਾਇਣ ਸਾਚਾ ਹੁਕਮ ਸੁਣਾਈਆ। ਕਾਮ ਕਰੋਧ ਦੇਵੇ ਝਟਕ, ਨਾਮ ਖੰਡਾ ਹੱਥ ਉਠਾਈਆ। ਗੁਰਮੁਖ ਗੁਰਸਿਖ ਆਪਣੇ ਨਾਲ ਮੇਲੇ ਨਿਧੜਕ, ਖ਼ਤਰਾ ਭੌ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਫ਼ਰਸ਼ ਅਰਸ਼, ਦੋ ਜਹਾਨਾਂ ਵੇਖੇ ਚਾਈਂ ਚਾਈਂਆ। ਦੋ ਜਹਾਨਾਂ ਵੇਖਣਹਾਰਾ, ਵਾਲੀ ਦੋ ਜਹਾਨ ਹਰਿ ਅਖਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜਿਸ ਦਾ ਖੇਲ ਨਿਆਰਾ, ਜੁਗ ਚੌਕੜੀ ਆਪਣੀ ਵੰਡ ਵਡਾਇੰਦਾ। ਪਰਗਟ ਕਰ ਗੁਰੂ ਅਵਤਾਰਾ, ਪੀਰ ਪੈਗ਼ੰਬਰ ਹੁਕਮ ਸੁਣਾਇੰਦਾ। ਸ਼ਬਦ ਅਨਾਦੀ ਦੇ ਸਹਾਰਾ, ਨਾਮ ਜੈਕਾਰਾ ਇਕ ਅਲਾਇੰਦਾ। ਅੱਖਰਾਂ ਵਿਚ ਕਰ ਵਿਵਹਾਰਾ, ਨਿਰਅੱਖਰ ਆਪਣਾ ਆਪ ਛੁਪਾਇੰਦਾ। ਸਭ ਨੂੰ ਦੇਂਦਾ ਗਿਆ ਲਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਆਪਣੇ ਹੱਥ ਰਖਾਇੰਦਾ। ਸਾਚਾ ਮਾਰਗ ਲੱਗੇ ਜਗ, ਹਰਿ ਕਰਤਾ ਆਪ ਜਣਾਈਆ। ਜਨ ਭਗਤਾਂ ਦਰਸ ਦੇਵੇ ਉਪਰ ਸ਼ਾਹ ਰਗ, ਨੌ ਦਵਾਰੇ ਪੰਧ ਚੁਕਾਈਆ। ਮੁੱਲਾ ਸ਼ੇਖ਼ ਮੁਸਾਇਕ ਦਰਸ ਕਰਾਏ ਬਿਨ ਮੱਕੇ ਕਾਅਬਿਉਂ ਆਪਣਾ ਹੱਜ, ਕਾਇਆ ਹੁਜਰਾ ਇਕ ਸੁਹਾਈਆ। ਸਾਚਾ ਨੂਰ ਜ਼ਹੂਰ ਜੋਤੀ ਜੋਤ ਜਾਏ ਜਗ, ਅੰਧ ਅੰਧੇਰ ਰਹਿਣ ਕੋਇ ਨਾ ਪਾਈਆ। ਕਰੇ ਖੇਲ ਪੁਰਖ ਸਮਰਥ, ਮਹਿੰਮਾ ਅਕਥ ਦਏ ਦ੍ਰਿੜਾਈਆ। ਸ੍ਰਿਸ਼ਟ ਸਬਾਈ ਲੱਖ ਚੁਰਾਸੀ ਜੀਵ ਜੰਤ ਨਾਮ ਡੋਰੀ ਪਾਏ ਨੱਥ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਮਨ ਵਾਸਨਾ ਕੋਈ ਨਾ ਸਕੇ ਭੱਜ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਘਰ ਘਰ ਹਰਿ ਹਰਿ ਮੰਦਰ ਬਹੇ ਸਜ, ਕਾਇਆ ਬੰਕ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਇਕ ਵਰ, ਵਰ ਦਾਤਾ ਆਪ ਹੋ ਜਾਈਆ। ਵਰ ਦਾਤਾ ਬਣਿਆ ਆਪ, ਸਮਰਥ ਦੇਵਣਹਾਰ ਅਖਵਾਈਆ। ਅਗਲਾ ਲੇਖਾ ਅੱਗੇ ਦੇਵਾਂ ਦੱਸ, ਜਿਸ ਦੀ ਸਮਝ ਕਿਸੇ ਨਾ ਆਈਆ। ਇਕੋ ਗੋਬਿੰਦ ਝੋਲੀ ਪਾ ਕੇ ਹੱਕ, ਹਕੀਕਤ ਨਾਲ ਦਿਆਂ ਪਰਨਾਈਆ। ਬੀਸ ਇਕੀਸਾ ਹਰਿ ਜਗਦੀਸਾ ਅੰਤਮ ਸੰਮਤ ਨਾਮ ਸਰੂਪੀ ਕਰਕੇ ਦਸਖਤ, ਮੋਹਰ ਧੁਰ ਦੀ ਦਏ ਲਗਾਈਆ । ਜਿਸ ਦਾ ਹਰਫ਼ ਹਰੂਫ਼ ਕੋਈ ਨਾ ਸਕੇ ਕੱਟ, ਦੋ ਜਹਾਨ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਸ਼ਬਦ ਅਗਾਧ ਚਾਰ ਕੁੰਟ ਦਹਿ ਦਿਸ਼ਾ ਗ੍ਰਹਿ ਗ੍ਰਹਿ ਤੇਰਾ ਨਾਮ ਕਰੇ ਸ਼ਨਵਾਈਆ।
੨੪ ਭਾਦਰੋਂ ੨੦੨੧ ਬਿਕ੍ਰਮੀ ਬੀਬੀ ਜੀਤੋ ਦੇ ਗ੍ਰਹਿ ਪਿੰਡ ਬਾਸਰਕੇ
ਨਾਮ ਪਦਾਰਥ ਲਓ ਲੁੱਟ, ਸਤਿਗੁਰ ਸ਼ਬਦ ਆਪ ਵਰਤਾਇੰਦਾ। ਅੰਮ੍ਰਿਤ ਆਤਮ ਜਾਮ ਪੀਉ ਘੁਟ, ਤ੍ਰਿਸ਼ਨਾ ਭੁੱਖ ਰੋਗ ਗਵਾਇੰਦਾ।
ਪੜਦਾ ਓਹਲਾ ਲਓ ਚੁੱਕ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਘਰ ਸਤਿਗੁਰ ਜਨਮ ਲੈ ਕੇ ਬਣੋ ਸਾਚੇ ਸੁਤ, ਅਪਰਾਧ ਰਹਿਣ ਕੋਇ ਨਾ ਪਾਇੰਦਾ । ਭਾਗ ਲੱਗੇ ਪੰਜ ਤਤ ਕਾਇਆ ਮਾਟੀ ਬੁੱਤ, ਸਾਢੇ ਤਿੰਨ ਹੱਥ ਮੰਦਰ ਆਪ ਸੁਹਾਇੰਦਾ। ਸਤਿ ਸਚ ਸੁਹੰਜਣੀ ਮੌਲੇ ਰੁੱਤ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਕਰੇ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਅਗਿਆਨ ਮਿਟਾਇੰਦਾ। ਹਉਮੇ ਹੰਗਤਾ ਮਿਟੇ ਰੋਗ, ਸਾਚੀ ਚੋਗ ਮੁਖ ਵਖਾਇੰਦਾ । ਜਨਮ ਕਰਮ ਦਿਆਂ ਵਿਛੜਿਆਂ ਕਰੇ ਮੇਲ ਸੰਜੋਗ, ਧੁਰ ਸੰਜੋਗੀ ਵੇਖ ਵਖਾਇੰਦਾ। ਧਾਮ ਵਖਾਏ ਅਵੱਲੜਾ ਸਚਖੰਡ ਦਵਾਰਾ ਕੋਟ, ਮਹੱਲ ਅਟਲ ਇਕ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲਗਾਇੰਦਾ। ਨਾਮ ਲੁਟੋ ਸਤਿਗੁਰ ਦਵਾਰੇ, ਜਗਤ ਹੱਟ ਹੱਥ ਕਿਸੇ ਨਾ ਆਈਆ। ਗੁਰਮੁਖ ਬਣੋ ਗੁਰਸਿਖ ਵਣਜਾਰੇ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਦੇਵਣਹਾਰਾ ਦਾਤਾ ਦਾਨੀ ਸਿਰਜਣਹਾਰੇ, ਗਹਿਰ ਗੰਭੀਰ ਬੇਪਰਵਾਹੀਆ। ਕਾਇਆ ਮਾਟੀ ਖ਼ਾਲੀ ਭਰੇ ਭੰਡਾਰੇ, ਵਸਤ ਅਮੋਲਕ ਵਿਚ ਟਿਕਾਈਆ। ਸ਼ਬਦ ਅਗੰਮੀ ਸੁਣੋ ਜੈਕਾਰੇ, ਧੁਨੀ ਧੁਨ ਹੋਏ ਸ਼ਨਵਾਈਆ। ਰਾਗ ਨਾਦ ਜਿਸ ਦੇ ਸਦਾ ਪਨਹਾਰੇ, ਛੱਤੀ ਰਾਗ ਬੈਠੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਝੋਲੀ ਪਾਈਆ। ਨਾਮ ਲੁੱਟੋ ਘਰ ਸਚ ਸਵਾਮੀ, ਦੇਵਣਹਾਰ ਇਕ ਅਖਵਾਇੰਦਾ। ਸਰਬ ਜੀਆਂ ਘਟ ਜਾਣੇ ਅੰਤਰਜਾਮੀ, ਬਾਹਰੋਂ ਨਜ਼ਰ ਕੋਇ ਨਾ ਪਾਇੰਦਾ। ਪ੍ਰੇਮ ਪ੍ਰੀਤੀ ਬਖ਼ਸ਼ੇ ਸਚ ਨਿਸ਼ਾਨੀ, ਨਿਸ਼ਾਨਾ ਇਕੋ ਇਕ ਝੁਲਾਇੰਦਾ। ਲਹਿਣਾ ਦੇਣਾ ਚੁਕਾਏ ਚਾਰੇ ਖਾਣੀ, ਜੇਰਜ ਅੰਡਜ ਉਤਭੁਜ ਸੇਤਜ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਪਦਾਰਥ ਆਪ ਵਰਤਾਇੰਦਾ। ਨਾਮ ਭੰਡਾਰਾ ਦੇਵੇ ਪਦਾਰਥ, ਘਰ ਸਾਚੇ ਝੋਲੀ ਪਾਈਆ। ਗੁਰਮੁਖੋ ਰੱਖੋ ਇਕ ਸੁਆਰਥ, ਦੂਜੀ ਤ੍ਰਿਸ਼ਨਾ ਜਗਤ ਮਿਟਾਈਆ। ਸਾਚਾ ਮਾਰਗ ਗੁਰ ਕਾ ਪਰਮਾਰਥ, ਸ਼ਬਦੀ ਸੁਰਤ ਕਰੋ ਕੁੜਮਾਈਆ। ਸਤਿਗੁਰ ਮਿਲਣ ਨੂੰ ਕਦੇ ਨਾ ਕਰੋ ਆਲਸ, ਕੂੜਾ ਧੰਦਾ ਦਿਉ ਤਜਾਈਆ। ਤੁਹਾਡੇ ਅੰਦਰੋਂ ਤੁਹਾਡਾ ਰੂਪ ਵਖਾਵੇ ਖ਼ਾਲਸ, ਪੜਦਾ ਓਹਲਾ ਪਰੇ ਹਟਾਈਆ । ਸਚਖੰਡ ਦਵਾਰਿਉਂ ਆ ਕੇ ਲੋਕਮਾਤ ਬਣੇ ਸਾਲਸ, ਸੋਹਣੀ ਆਪਣੀ ਵੰਡ ਵੰਡਾਈਆ। ਬਿਨ ਸਤਿਗੁਰ ਪੂਰੇ ਸੱਚੀ ਦਿਸੇ ਨਾ ਕੋਈ ਅਦਾਲਤ, ਜੋ ਲੱਖ ਚੁਰਾਸੀ ਵਿਚੋਂ ਬਰੀ ਦਏ ਕਰਾਈਆ। ਸਚ ਪੁੱਛੋ ਤੁਹਾਡੇ ਅੰਦਰ ਵੜ ਕੇ ਭਰੇ ਜ਼ਮਾਨਤ, ਵੁਕਲਾ ਵਕੀਲ ਸੰਗ ਨਾ ਕੋਇ ਰਖਾਈਆ । ਤੁਹਾਡੀ ਆਤਮਾ ਉਸੇ ਦੀ ਅਮਾਨਤ, ਜਿਸ ਤੁਹਾਡੀ ਬਣਤ ਬਣਾਈਆ। ਤੁਹਾਡਾ ਪਿਤਾ ਪੁਰਖ ਅਕਾਲ ਸਦਾ ਸਹੀ ਸਲਾਮਤ, ਨਾ ਮਰੇ ਨਾ ਜਾਈਆ। ਗੁਰਸਿਖਾਂ ਕੂੜੀ ਕਿਰਿਆ ਪਰੇ ਹਟਾਏ ਅਲਾਮਤ, ਦੁਰਮਤ ਮੈਲ ਦਏ ਧੁਆਈਆ। ਤੁਹਾਡੇ ਅੰਦਰ ਤੁਹਾਡਾ ਮਨ ਕਦੇ ਨਾ ਕਰੇ ਬਗ਼ਾਵਤ, ਆਪਣੇ ਨਾਲ ਲਏ ਚਲਾਈਆ। ਸਤਿਗੁਰ ਪੂਰੇ ਹੱਥ ਇਹੋ ਸਖ਼ਾਵਤ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖ ਸੱਜਣ ਵੇਖ ਵਖਾਈਆ। ਲੁੱਟੋ ਭੰਡਾਰਾ ਇਕ ਸਤਿ, ਸਤਿ ਸਤਿਵਾਦੀ ਆਪ ਵਰਤਾਇੰਦਾ। ਜਿਸ ਨੂੰ ਮਿਲਿਆਂ ਉਪਜੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਸਮਝਾਇੰਦਾ। ਨਾੜ ਬਹੱਤਰ ਨਾ ਉਬਲੇ ਰਤ, ਹਾਡੀ ਹਾਡੀ ਖੋਜ ਖੋਜਾਇੰਦਾ। ਤੁਹਾਡਾ ਗ਼ੁੱਸਾ ਬਦਲ ਦੇਵੇ ਆਪਣੀ ਖੋਲ੍ਹ ਕੇ ਅੰਦਰੋਂ ਅੱਖ, ਪ੍ਰਤਖ ਆਪਣਾ ਰੂਪ ਵਖਾਇੰਦਾ। ਬਿਨ ਸਤਿਗੁਰ ਪੂਰੇ ਝੋਲੀ ਕਦੇ ਕੋਇ ਨਾ ਪਾਏ
ਹੱਕ, ਬਾਕੀ ਲੇਖਾ ਨਾ ਕੋਇ ਵਖਾਇੰਦਾ। ਜੇ ਅੰਦਰ ਵੜ ਕੇ ਮੰਦਰ ਚੜ੍ਹ ਕੇ ਆਪਣੀ ਮੰਜ਼ਲ ਲਓ ਤੱਕ, ਜਗਤ ਜਹਾਨ ਕੰਮ ਕਿਸੇ ਨਾ ਆਇੰਦਾ। ਝੂਠੀ ਕੂੜੀ ਦੁਨੀਆ ਏਥੇ ਹੋ ਜਾਏ ਰਹਨ ਫ਼ਕ, ਹਿਸਾਬ ਕਿਤਾਬ ਪਿਛਲਾ ਸਰਬ ਮੁਕਾਇੰਦਾ। ਅਗਲਾ ਮੇਲ ਕਰੇ ਪੁਰਖ ਸਮਰਥ, ਗੋਦੀ ਸਚ ਦੀ ਆਪ ਉਠਾਇੰਦਾ। ਸਚਖੰਡ ਦਵਾਰੇ ਜੋ ਰਿਹਾ ਵਸ, ਗੁਰਮੁਖ ਆਪਣੇ ਨਾਲ ਮਿਲਾਇੰਦਾ। ਓਹ ਸਰਬ ਸਵਾਮੀ ਕਮਲਾਪਤ, ਪਤਿਪਰਮੇਸ਼ਵਰ ਬੇਪਰਵਾਹ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲਗਾਇੰਦਾ। ਗੁਰਮੁਖ ਲੁੱਟੋ ਇਕੋ ਨਾਮ, ਦੂਜੀ ਵਸਤ ਕੰਮ ਕਿਸੇ ਨਾ ਆਈਆ। ਸਤਿਗੁਰ ਕੋਲੋਂ ਪੀਓ ਓਹ ਜਾਮ, ਜਿਸ ਦਾ ਪਿਆਲਾ ਹੱਥ ਸਕੇ ਨਾ ਕੋਇ ਫੜਾਈਆ। ਆਪਣੇ ਮੰਦਰ ਅੰਦਰ ਆਪਣੀ ਸੁਰਤੀ ਮਿਲਾਓ ਓਸ ਰਾਮ, ਜੋ ਰਾਮ ਮਾਲਕ ਸਰਬ ਅਖਵਾਈਆ। ਤੁਹਾਡੀ ਰਾਧਾ ਕਰੇ ਓਸ ਪਰਨਾਮ, ਜੋ ਨਾਮ ਬੰਸਰੀ ਰਿਹਾ ਵਜਾਈਆ। ਤੁਹਾਡੀ ਸੁਰਤੀ ਪੜ੍ਹੇ ਸ਼ਬਦ ਓਹ ਸਤਿਨਾਮ, ਜੋ ਨਾਨਕ ਢੋਲਾ ਗਿਆ ਗਾਈਆ। ਤੁਹਾਡਾ ਬ੍ਰਹਮ ਕਰੇ ਓਹ ਪਹਿਚਾਨ, ਜਿਸ ਨੂੰ ਗੋਬਿੰਦ ਪੁਰਖ ਅਕਾਲ ਕਹਿ ਗਿਆ ਸਮਝਾਈਆ। ਬਿਨ ਸਤਿਗੁਰ ਪੂਰੇ ਲੱਖ ਚੁਰਾਸੀ ਜੀਵ ਜੰਤ ਦਿਸੇ ਵੈਰਾਨ, ਘਰ ਘਰ ਦੀਆ ਬਾਤੀ ਸਕੇ ਨਾ ਕੋਇ ਜਗਾਈਆ। ਜਿਨ੍ਹਾਂ ਮਿਲਿਆ ਸਤਿਗੁਰ ਪੂਰਾ ਲੋਕਮਾਤ ਵਿਚ ਆਣ, ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਦਿਵਸ ਰੈਣ ਅੱਠੇ ਪਹਿਰ ਦਰਸ ਕਰਨ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਇਕ ਵਰਤਾਈਆ। ਨਾਮ ਲੁੱਟਣ ਦਾ ਸਾਚਾ ਵੇਲਾ, ਗੁਰ ਸਤਿਗੁਰ ਸਚ ਸਰਨਾਈਆ। ਜਿਥੇ ਲੇਖਾ ਚੁੱਕੇ ਗੁਰੂ ਚੇਲਾ, ਚੇਲਾ ਗੁਰੂ ਇਕੋ ਰੂਪ ਸੁਹਾਈਆ। ਘਰ ਸੱਜਣ ਸਾਹਿਬ ਮਿਲੇ ਸੁਹੇਲਾ, ਦੂਰ ਦੁਰਾਡਾ ਪੰਧ ਮੁਕਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਮੇਲਾ, ਬਾਕੀ ਹੱਥ ਕਿਸੇ ਨਾ ਆਈਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਆਪੇ ਖੇਲਾ, ਖ਼ਾਲਕ ਖ਼ਲਕ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਨਿਧਾਨ ਇਕ ਵਰਤਾਈਆ। ਨਾਮ ਨਿਧਾਨ ਦੀ ਲੁੱਟੋ ਮੌਜ, ਮੁਫ਼ਲਿਸ ਰਹਿਣ ਕੋਇ ਨਾ ਪਾਈਆ। ਬਿਨ ਸਤਿਗੁਰ ਪੂਰੇ ਅੰਦਰ ਵੜਨ ਦੀ ਦੱਸੇ ਕੋਈ ਨਾ ਖੋਜ, ਸੁਖਮਨ ਟੇਡੀ ਬੰਕ ਪਾਰ ਨਾ ਕੋਇ ਕਰਾਈਆ। ਸਤਿ ਸਰੂਪ ਹੋ ਕੇ ਅੰਦਰੇ ਅੰਦਰ ਕਰੇ ਚੋਜ, ਚੋਜੀ ਪ੍ਰੀਤਮ ਹੋ ਕੇ ਹੋਏ ਸਹਾਈਆ। ਜਗਤ ਦਵੈਤੀ ਮੇਟ ਕੇ ਰੋਗ, ਅੰਮ੍ਰਿਤ ਜਾਮ ਇਕ ਪਿਆਈਆ । ਜੇ ਪਿਛਲਾ ਪਿਛੇ ਰਿਹਾ ਵਿਜੋਗ, ਅੱਗੇ ਨਾਤਾ ਲਓ ਜੁੜਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਦਰਸ ਦੇਵੇ ਕਾਇਆ ਕਿਲੇ ਕੋਟ, ਸਵੱਛ ਸਰੂਪੀ ਨਜ਼ਰੀ ਆਈਆ। ਜੇ ਭੁਲੋ ਤੇ ਕਰੇ ਪਰਕਾਸ਼ ਨਿਰਮਲ ਜੋਤ, ਨੂਰੋ ਨੂਰ ਰੁਸ਼ਨਾਈਆ। ਤੁਹਾਡੇ ਅੰਦਰੋਂ ਸਾਰਾ ਕੱਢ ਦੇਵੇ ਬਾਹਰ ਖੋਟ, ਖੋਟੀ ਮੱਤ ਰਹਿਣ ਨਾ ਪਾਈਆ। ਫੇਰ ਓਸ ਸਵਾਮੀ ਮਿਲੋ ਰੋਜ਼, ਜੋ ਸਭ ਦਾ ਮਾਲਕ ਬੇਪਰਵਾਹੀਆ। ਗੁਰਸਿਖਾਂ ਨੂੰ ਸਭ ਤੋਂ ਚੰਗੀ ਸਤਿਗੁਰ ਗੋਦ, ਜੋ ਮਾਈ ਪਿਤ ਆਪ ਹੋ ਜਾਈਆ। ਝੂਠੀ ਦ੍ਰਿਸ਼ਟੀ ਝੂਠਾ ਲੋਕ, ਵਿਚ ਪਰਲੋਕ ਇਕੋ ਨਜ਼ਰੀ ਆਈਆ। ਜਿਸ ਦੀ ਕਿਸੇ ਨਾ ਸੋਚੀ ਸੋਚ, ਬੇਅੰਤ ਕਹਿ ਕਹਿ ਸਾਰੇ ਸੀਸ ਨਿਵਾਈਆ। ਓਸ ਦਾ ਨਾਮ ਭੰਡਾਰਾ ਸਦਾ ਅਤੋਟ, ਜੁਗ ਜੁਗ ਜਨ ਭਗਤਾਂ ਆਪ ਵਰਤਾਈਆ। ਗੁਰਸਿਖੋ ਮੁਕਤੀ ਮੁਫ਼ਤ ਆਪਣੇ ਚਰਨਾਂ ਹੇਠ ਦੇਣੀ ਰੌਂਦ ਤੇ ਅੰਤਮ ਮਿਲਣਾ ਜੋਤ, ਜੋਤ ਜੋਤੀ ਵਿਚ ਸਮਾਈਆ। ਸਾਚਾ ਸਮਾਂ ਕਦੇ ਨਹੀਂ ਮਿਲਦਾ ਰੋਜ਼,
ਰੋਜ਼ੇ ਰੱਖ ਰੱਖ ਫ਼ਾਕੇ ਮਰੀ ਲੋਕਾਈਆ। ਸਤਿਗੁਰ ਉਪਰ ਕਦੇ ਨਾ ਦਿਓ ਦੋਸ਼, ਜੁਗ ਜੁਗ ਸੁਤਿਆਂ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਵੇਖ ਵਖਾਈਆ। ਨਾਮ ਪਦਾਰਥ ਲੁੱਟੇ ਗੁਰਮੁਖ, ਝੋਲੀ ਆਪਣੀ ਅੱਗੇ ਡਾਹੀਆ। ਦੋ ਜਹਾਨਾਂ ਲੈ ਕੇ ਸੁਖ, ਘਰ ਆਪਣੇ ਖ਼ੁਸ਼ੀ ਮਨਾਈਆ। ਉਜਲ ਕਰਕੇ ਮਾਤ ਮੁਖ, ਧਰਨੀ ਧਰਤ ਧਵਲ ਸੋਭਾ ਪਾਈਆ। ਫੇਰ ਕਹੇ ਮੈਂ ਸਤਿਗੁਰ ਘਰ ਜਨਮਿਆ ਪੁੱਤ, ਪਿਛਲਾ ਨਾਤਾ ਦਿਤਾ ਤੁੜਾਈਆ। ਮਾਤ ਗਰਭ ਫੇਰ ਨਹੀਂ ਹੋਣਾ ਉਲਟਾ ਰੁੱਖ਼, ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਸਫ਼ਲ ਕਰਕੇ ਅਗੰਮੀ ਕੁੱਖ, ਮਿਲੇ ਮੇਲ ਬੇਪਰਵਾਹੀਆ। ਸਤਿਗੁਰ ਪੂਰਾ ਅੰਤਮ ਆਪਣੀ ਗੋਦੀ ਆਪੇ ਲਏ ਚੁੱਕ, ਛੋਟੇ ਬਾਲੇ ਉਂਗਲਾਂ ਨਾਲ ਲਗਾਈਆ। ਕੋਈ ਜਾ ਕੇ ਕਬੀਰ ਜੁਲਾਹੇ ਕੋਲੋਂ ਲਏ ਪੁਛ, ਜਿਸ ਨੂੰ ਮਹੱਲ ਅਟਲ ਉਤੇ ਦਿਤਾ ਬਹਾਈਆ । ਜੁਗ ਜੁਗ ਪ੍ਰਭ ਦਾ ਪੈਂਡਾ ਕਦੇ ਨਾ ਜਾਏ ਮੁੱਕ, ਹੌਲੀ ਹੌਲੀ ਆਪਣੀ ਚਾਲ ਚਲਾਈਆ। ਗੁਰਸਿਖੋ ਮਾਨਸ ਜਨਮ ਵਿਚ ਕਦੇ ਨਾ ਜਾਇਓ ਰੁੱਸ, ਸਤਿਗੁਰ ਪੂਰਾ ਦਇਆਵਾਨ ਸਦਾ ਰੁੱਸਿਆ ਰਿਹਾ ਮਨਾਈਆ। ਪਾਰ ਉਤਾਰਨਾ ਉਹਦੀ ਖੇਲ ਤੁਛ, ਤੁਹਾਡਾ ਵਿਛੋੜਾ ਤੁਹਾਨੂੰ ਸਮਝ ਕਦੇ ਨਾ ਆਈਆ। ਜਿਸ ਦਾ ਸੀਸ ਜਗਦੀਸ ਇਕ ਵਾਰ ਚਰਨੀ ਗਿਆ ਝੁਕ, ਤਿਸ ਨੂੰ ਵਿਸ਼ਨੂੰ ਬ੍ਰਹਮਾ ਸ਼ਿਵ ਸੀਸ ਰਹੇ ਨਿਵਾਈਆ। ਸੋ ਗੁਰਸਿਖ ਕਹੇ ਮੇਰਾ ਪੈਂਡਾ ਗਿਆ ਮੁੱਕ, ਆਵਣ ਜਾਵਣ ਡੇਰਾ ਦਿਤਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਭੰਡਾਰੇ ਸਾਚੇ ਘਰ ਵਰਤਾਈਆ। ਨਾਮ ਭੰਡਾਰਾ ਸੁਣੋ ਚੰਗਾ, ਚੰਗੀ ਤਰਹ ਵਰਤਾਈਆ। ਜਿਸ ਨੂੰ ਤਰਸੇ ਗੋਦਾਵਰੀ ਸੁਰਸਤੀ ਜਮਨਾ ਗੰਗਾ, ਨੇਤਰ ਨੈਣ ਅੱਖ ਉਠਾਈਆ। ਜੋ ਪਰਕਾਸ਼ ਕਰੇ ਅੰਧ ਅਗਿਆਨ ਨੇਤਰ ਅੰਧਾ, ਸਤਿ ਸਤਿ ਜੋਤ ਰੁਸ਼ਨਾਈਆ। ਜਿਸ ਦਾ ਖੇਲ ਵਿਚ ਬ੍ਰਹਿਮੰਡਾ, ਵਰਭੰਡ ਖੇਲ ਖਲਾਈਆ। ਓਸ ਦਾ ਖੇਲ ਸੁਖ ਸਾਗਰ ਅਨੰਦਾ, ਪਰਮਾਨੰਦ ਦਏ ਜਣਾਈਆ। ਸੋ ਦੀਨ ਦਿਆਲ ਦੇਵਣਹਾਰ ਸਦਾ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਸਤਿਗੁਰੂ ਦੀ ਕਿਰਪਾ ਕੋਈ ਨਾ ਜਾਣੇ ਖ਼ਾਕੀ ਬੰਦਾ, ਬੰਦਾ ਬੰਦਗੀ ਵਿਚ ਸਮਝਾਈਆ। ਜਨਮ ਕਰਮ ਦਾ ਪਾਪੀ ਦੁਰਾਚਾਰ ਹੋਏ ਗੰਦਾ, ਫੜ ਬਾਹੋਂ ਨਿਰਮਲ ਰੂਪ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨਿਭਾਵੇ ਆਪਣਾ ਸੰਗਾ, ਸਾਥੀ ਹੋ ਕੇ ਵੇਖ ਵਖਾਈਆ। ਲੁੱਟੋ ਨਾਮ ਸ਼ਬਦ ਖ਼ੁਮਾਰੀ, ਲੋਕਮਾਤ ਮਿਲੇ ਵਡਿਆਈਆ। ਪਰਮ ਪੁਰਖ ਨਾਲ ਲੱਗੇ ਯਾਰੀ, ਪਤਿਪਰਮੇਸ਼ਵਰ ਮੇਲਾ ਸਹਿਜ ਸੁਖਦਾਈਆ। ਨਾਤਾ ਛੁਟੇ ਸ੍ਰਿਸ਼ਟੀ ਕੁੜਿਆਰੀ, ਕੂੜਾ ਡੇਰਾ ਦੇਣਾ ਢਾਹੀਆ। ਭਰਮਦਿਆਂ ਭਰਮਦਿਆਂ ਲੱਖ ਚੁਰਾਸੀ ਵਿਚੋਂ ਮਾਣਸ ਜਨਮ ਆਈ ਵਾਰੀ, ਵੇਲਾ ਗਿਆ ਹੱਥ ਨਾ ਆਈਆ। ਜੋ ਗੁਰਸਿਖ ਸੁਰਤੀ ਅਜੇ ਰਹੀ ਕੁਆਰੀ, ਅੱਗੇ ਫੇਰ ਨਾ ਕੋਇ ਪਰਨਾਈਆ। ਬਿਨ ਸਤਿਗੁਰ ਪੂਰੇ ਕਰੇ ਨਾ ਕੋਇ ਸ਼ਿੰਗਾਰੀ, ਨੇਤਰ ਨੈਣ ਕੱਜਲ ਕੋਇ ਨਾ ਪਾਈਆ। ਸਚਖੰਡ ਦਵਾਰੇ ਕੋਈ ਨਾ ਬਿਠਾਏ ਸਾਚੀ ਬਾਰੀ, ਬੰਦ ਤਾਕੀ ਕੁੰਡਾ ਲਾਹੀਆ। ਨਿਤ ਨਿਤ ਦਰਸ਼ਨ ਜੋਤ ਜੋਤ ਨਿਰੰਕਾਰੀ, ਨੂਰ ਨੂਰ ਨੂਰ ਰੁਸ਼ਨਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਤੇਰੀ ਆਤਮ ਪਰਮਾਤਮ ਸਦਾ ਪਿਆਰੀ, ਪ੍ਰੀਤੀ ਵਿਚੋਂ ਪ੍ਰੇਮ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਖ਼ਜ਼ਾਨਾ ਬੀਨਾ ਦਾਨਾ ਜੁਗ ਜੁਗ ਆਪ ਵਰਤਾਈਆ। ਨਾਮ ਲੁੱਟਣ ਆਵੇ ਕਿਹੜਾ,
ਸਤਿਗੁਰੂ ਦਵਾਰੇ ਫੇਰਾ ਪਾਈਆ । ਕਾਇਆ ਅੰਦਰ ਪੰਜਾਂ ਲਾਇਆ ਝੇੜਾ, ਝਗੜਾ ਕਰਕੇ ਸਭ ਕੁਛ ਰਹੇ ਭੁਲਾਈਆ। ਜਿਨ੍ਹਾਂ ਦਾ ਸਤਿਗੁਰ ਆਪ ਬੰਨ੍ਹੇ ਬੇੜਾ, ਨਈਆ ਨੌਕਾ ਕਿਸ਼ਤੀ ਆਪਣੀ ਇਕ ਵਖਾਈਆ। ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਚੁਕਾਈਆ। ਭੇਵ ਚੁਕਾਏ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਇਕੋ ਘਰ ਇਕੋ ਮੰਦਰ ਇਕੋ ਗ੍ਰਹਿ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰਾ ਹਕ ਨਿਬੇੜਾ, ਹਕ ਹਕ ਵੇਖ ਵਖਾਈਆ।