ਪੁਸਤਕਾਲਾਭਾਗ ੧੭

੨੫ ਭਾਦਰੋਂ ੨੦੨੧ ਬਿਕ੍ਰਮੀ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਮਨ੍ਹਿਲਾ

ਜਾਣੀ ਜਾਣ ਹਰ ਘਟ ਜਾਣੇ, ਲੱਖ ਚੁਰਾਸੀ ਵੇਖ ਵਖਾਇੰਦਾ। ਗੁਰਮੁਖ ਸੱਜਣ ਆਪ ਪਛਾਣੇ, ਚਾਰੇ ਖਾਣੀ ਵੇਖ ਵਖਾਇੰਦਾ। ਸਚ ਪ੍ਰੀਤੀ ਬਖ਼ਸ਼ੇ ਇਕ ਧਿਆਨੇ, ਨਿਜ ਨੇਤਰ ਲੋਚਣ ਅੱਖ ਖੁਲ੍ਹਾਇੰਦਾ। ਆਤਮ ਪਰਮਾਤਮ ਦੇਵੇ ਬ੍ਰਹਮ ਗਿਆਨੇ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ । ਨਿਰਮਲ ਜੋਤ ਕਰੇ ਪਰਕਾਸ਼ ਮਹਾਨੇ, ਪਰਕਾਸ਼ ਪਰਕਾਸ਼ ਵਿਚੋਂ ਵਖਾਇੰਦਾ। ਮੂਰਖ ਮੁਗਧ ਬਣਾਏ ਸੁਘੜ ਸੁਚੱਜੇ ਸੁਜਾਨੇ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਵੇਖ ਵਖਾਇੰਦਾ। ਜਾਨਣਹਾਰ ਪ੍ਰਭੂ ਪ੍ਰਭ ਸਵਾਮੀ, ਹਰਿ ਕਰਤਾ ਵਡ ਵਡਿਆਈਆ। ਜੀਵ ਜੰਤ ਸਾਧ ਸੰਤ ਵੇਖਣਹਾਰਾ ਅੰਤਰਜਾਮੀ, ਅਣਜਾਣਤ ਆਪਣਾ ਭੇਵ ਚੁਕਾਈਆ। ਸਾਚਾ ਮੰਦਰ ਸਚ ਵਖਾਏ ਸਤਿ ਨਿਸ਼ਾਨੀ, ਸਤਿ ਸਤਿਵਾਦੀ ਪੜਦਾ ਆਪ ਉਠਾਈਆ। ਜੋ ਹਿਰਦੇ ਗੁਰਮੁਖ ਗੁਰਸਿਖ ਮੰਗੇ ਮੰਗ ਵਸਤ ਅਮੋਲਕ ਨਾਮ ਨਿਧਾਨੀ, ਸਾਚੀ ਦੌਲਤ ਧੁਰ ਦੀ ਧਾਰ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਾਨਣਹਾਰਾ ਪੁਰਖ ਅਕਾਲਾ, ਘਟ ਘਟ ਵੇਖ ਵਖਾਇੰਦਾ। ਭਾਗ ਲਗਾਏ ਕਾਇਆ ਸਾਢੇ ਤਿੰਨ ਹੱਥ ਸੱਚੀ ਧਰਮਸਾਲਾ, ਨੌ ਦਵਾਰੇ ਪੰਧ ਮੁਕਾਇੰਦਾ। ਦਸਵੇਂ ਮੇਲਾ ਸਹਿਜ ਸੁਖਾਲਾ, ਸੁਖਮਨ ਟੇਢੀ ਬੰਕ ਰਾਹ ਵਿਚ ਨਾ ਕੋਇ ਅਟਕਾਇੰਦਾ। ਅੰਮ੍ਰਿਤ ਜਾਮ ਪਿਆਏ ਪਿਆਲਾ, ਨਿਝਰ ਝਿਰਨਾ ਇਕ ਝਿਰਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਵਸੇ ਨਾਲਾ, ਸੁਖ ਸਾਗਰ ਰੂਪ ਸਮਾਇੰਦਾ। ਤ੍ਰੈਗੁਣ ਮਾਇਆ ਤੋੜਨਹਾਰ ਜੰਜਾਲਾ, ਜਾਗਰਤ ਜੋਤ ਇਕ ਰੁਸ਼ਨਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲਾ, ਊਚਾਂ ਨੀਚਾਂ ਰਾਓ ਰੰਕਾਂ ਇਕੋ ਰੰਗ ਰੰਗਾਇੰਦਾ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਦਰ ਘਰ ਸਾਚੇ ਮੰਗੇ ਸਚ ਨਿਸ਼ਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਟ ਘਟ ਹਰਿ ਨਰ ਖੋਜ ਖੋਜਾਇੰਦਾ। ਅੰਤਰਜਾਮੀ ਹਰ ਘਟ ਜਾਨਤ, ਗ੍ਰਹਿ ਗ੍ਰਹਿ ਬੈਠਾ ਡੇਰਾ ਲਾਈਆ। ਆਤਮ ਪਰਮਾਤਮ ਜਿਸ ਬਣਾਈ ਬਣਤ, ਸਾਚੇ ਮੰਦਰ ਦਿਤੀ ਟਿਕਾਈਆ। ਸੋ ਸਾਹਿਬ ਸੁਲਤਾਨਾ ਹਰਿ ਮਿਹਰਵਾਨਾ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਕਰੇ ਖਿਆਨਤ, ਵੇਖਣਹਾਰਾ ਚਾਈਂ ਚਾਈਂਆ। ਨਿਤ ਨਵਿਤ ਜਨ ਭਗਤਾਂ ਕਰ ਕੇ ਹਿਤ, ਸਤਿਗੁਰ ਪੂਰਾ ਦਏ ਜ਼ਮਾਨਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਵੇਖੇ ਅੰਦਰ ਵੜ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਮਹਲ ਅਟਲ ਅਗੰਮੇ ਚੜ੍ਹ, ਪੜਦਾ ਓਹਲਾ ਦਏ ਉਠਾਈਆ। ਸੁਰਤ ਸਵਾਣੀ ਸ਼ਬਦੀ ਫੜ, ਅਗਲਾ ਪਿਛਲਾ ਪੰਧ ਮੁਕਾਈਆ। ਸਾਚਾ ਢੋਲਾ ਤੂੰ ਮੇਰਾ ਮੈਂ ਤੇਰਾ ਪੜ੍ਹ, ਦੂਜਾ ਰਾਗ ਨਾ ਕੋਇ ਅਲਾਈਆ। ਲੇਖਾ ਜਾਣੇ ਚੋਟੀ ਜੜ੍ਹ, ਮਧ ਆਪਣੀ ਕਾਰ ਕਮਾਈਆ। ਭੇਵ ਖੁਲ੍ਹਾ ਕੇ ਘਰ ਵਿਚ ਘਰ, ਬੰਦ ਤਾਕੀ ਖਿੜਕੀ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਬੰਕ ਦਵਾਰਾ ਖੋਜ ਖੋਜਾਈਆ। ਅੰਤਰਜਾਮੀ ਪੁਰਖ ਬਿਧਾਤਾ, ਪ੍ਰਭ ਠਾਕਰ ਵਡ ਵਡਿਆਈਆ। ਮੇਟਣਹਾਰ ਅੰਧੇਰੀ ਰਾਤਾ, ਸਤਿ ਸਤਿਵਾਦੀ ਚੰਦ ਚਮਕਾਈਆ। ਅੰਤਰ ਆਤਮ ਬੰਨ੍ਹੇ ਨਾਤਾ, ਪਰਮਾਤਮ ਆਪਣਾ ਜੋੜ ਜੁੜਾਈਆ। ਸੱਜਣ ਸੁਹੇਲਾ ਬਣ ਕੇ ਸਾਕਾ, ਸਗਲਾ ਸੰਗ ਨਿਭਾਈਆ।

ਆਤਮ ਸੇਜ ਸੁਹਾਏ ਖਾਟਾ, ਆਸਣ ਸਿੰਘਾਸਣ ਸੋਭਾ ਪਾਈਆ। ਜਨਮ ਕਰਮ ਦੀ ਮੇਟੇ ਵਾਟਾ, ਲੱਖ ਚੁਰਾਸੀ ਪੰਧ ਮੁਕਾਈਆ। ਮਿਹਰਵਾਨ ਹੋ ਕੇ ਦੇਵੇ ਦਾਤਾ, ਗਹਿਰ ਗੰਭੀਰ ਵਸਤ ਅਮੋਲਕ ਝੋਲੀ ਪਾਈਆ। ਗੁਰਮੁਖਾਂ ਗੁਰ ਆਪ ਪਛਾਤਾ, ਅੰਤਰ ਅੰਤਰ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਮਿਹਰਵਾਨ ਦਾਤਾ ਦਾਨੀ ਗਹਿਰ ਗੰਭੀਰ, ਗੁਰ ਸ਼ਬਦੀ ਇਕ ਅਖਵਾਇੰਦਾ । ਪੰਜ ਤਤ ਲੇਖਾ ਜਾਣੇ ਸਰੀਰ, ਨਾੜੀ ਨਾੜੀ ਹਾਡੀ ਹਾਡੀ ਫੋਲ ਫੁਲਾਇੰਦਾ। ਜਿਸ ਦੀ ਖਿਚ ਨਾ ਸਕੇ ਕੋਈ ਤਸਵੀਰ, ਰੂਪ ਰੰਗ ਰੇਖ ਨਾ ਕੋਇ ਸਮਝਾਇੰਦਾ। ਸੋ ਮੰਜ਼ਲ ਚੋਟੀ ਚੜ੍ਹ ਕੇ ਬੈਠਾ ਅਖ਼ੀਰ, ਘਰ ਘਰ ਵਿਚ ਡੇਰਾ ਲਾਇੰਦਾ। ਜਨ ਭਗਤਾਂ ਕੱਟ ਸ਼ਰਅ ਜ਼ੰਜੀਰ, ਸਿਰ ਆਪਣਾ ਹੱਥ ਟਿਕਾਇੰਦਾ। ਬਿਨ ਵੇਖਿਆਂ ਬਿਨ ਸੁਣਿਆਂ ਬਿਨ ਮੰਗਿਆਂ ਬਿਨ ਜਾਣਿਆਂ ਬਦਲ ਦੇਵੇ ਤਕਦੀਰ, ਤਦਬੀਰ ਆਪਣੀ ਇਕ ਦ੍ਰਿੜਾਇੰਦਾ। ਲੇਖਾ ਜਾਣੇ ਸ਼ਾਹ ਹਕੀਰ, ਹਕੀਕਤ ਵਿਚੋਂ ਹਕ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਭੇਵ ਅਭੇਦਾ ਖੋਲ੍ਹਣਹਾਰਾ, ਹਰਿ ਕਰਤਾ ਵਡ ਵਡਿਆਈਆ। ਆਵਣ ਜਾਵਣ ਜਾਣੇ ਪਾਰ ਕਿਨਾਰਾ, ਏਥੇ ਉਥੇ ਵੇਖ ਵਖਾਈਆ। ਅੰਤਰਜਾਮੀ ਖੇਲ ਨਿਆਰਾ, ਖ਼ਾਲਕ ਖ਼ਲਕ ਦਏ ਸਮਝਾਈਆ। ਕਾਗਤ ਕਲਮ ਨਾ ਲਿਖਣਹਾਰਾ, ਨੇਤਰ ਰੋਵੇ ਮਸ ਸ਼ਾਹੀਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਤੇਰਾ ਧਾਮ ਨਿਆਰਾ, ਸਾਹਿਬ ਸਤਿਗੁਰ ਆਪ ਪਰਗਟਾਈਆ। ਜਿਥੇ ਸੂਰਜ ਚੰਦ ਨਾ ਕੋਇ ਉਜਿਆਰਾ, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਧਰਨੀ ਧਰਤ ਧਵਲ ਨਾ ਕੋਇ ਸਹਾਰਾ, ਬ੍ਰਹਿਮੰਡ ਖੰਡ ਵੱਜੇ ਨਾ ਕੋਇ ਵਧਾਈਆ। ਸਾਕ ਸੱਜਣ ਵੇਖ ਨਾ ਕੋਇ ਪਿਆਰਾ, ਨਾਰ ਕੰਤ ਨਜ਼ਰ ਕੋਇ ਨਾ ਆਈਆ। ਸੋ ਸਾਹਿਬ ਸਤਿਗੁਰ ਸਾਚੀ ਵਸਤ ਦੇਵਣਹਾਰਾ, ਅਨਡਿਠੜੀ ਦੌਲਤ ਆਪ ਵਰਤਾਈਆ। ਜਿਸ ਨੂੰ ਮਨ ਮਤਿ ਬੁਧ ਸਮਝ ਨਾ ਸਕੇ ਵਿਚ ਸੰਸਾਰਾ, ਅਨਭਵ ਆਪਣੀ ਖੇਲ ਰਚਾਈਆ। ਜੇ ਜਾਕੇ ਵੇਖਿਆ ਉਹ ਦਵਾਰਾ, ਜਿਸ ਗ੍ਰਹਿ ਬਹਿ ਕੇ ਗੁਰਮੁਖ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਕਰੇ ਪਾਰ ਕਿਨਾਰਾ, ਨਈਆ ਨੌਕਾ ਨਾਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰਜਾਮੀ ਅੰਤਰ ਆਤਮ ਵੇਖ ਵਖਾਈਆ। ਅੰਤਰ ਆਤਮ ਲਏ ਖੋਜ, ਬਿਨ ਅੱਖਾਂ ਵੇਖ ਵਖਾਇੰਦਾ। ਸਤਿਗੁਰ ਪੂਰਾ ਸ਼ਬਦੀ ਕਰੇ ਚੋਜ, ਪ੍ਰੀਤਮ ਆਪਣੀ ਕਾਰ ਕਮਾਇੰਦਾ। ਜਨਮ ਕਰਮ ਦਾ ਕਟੇ ਰੋਗ, ਧੁਰ ਸੰਜੋਗ ਮੇਲ ਮਿਲਾਇੰਦਾ। ਦੇਵੇ ਦਰਸ ਘਰ ਅਮੋਘ, ਨਿਜ ਨੇਤਰ ਅੱਖ ਖੁਲ੍ਹਾਇੰਦਾ। ਭਾਗ ਲਗਾਏ ਕਾਇਆ ਕੋਟ, ਛੱਪਰ ਛੰਨ ਇਕ ਸੁਹਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅਗਿਆਨ ਮਿਟਾਇੰਦਾ । ਜਿਨ੍ਹਾਂ ਮਿਲਿਆ ਮੋਖ, ਤਿਨ੍ਹਾਂ ਮੁਕਤੀ ਮੁਫਤ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਘਰ ਆਪਣਾ ਵੇਖ ਵਖਾਇੰਦਾ। ਘਰ ਘਰ ਵੇਖੇ ਹਰਿ ਨਿਰੰਕਾਰਾ, ਨਿਰਗੁਣ ਵੱਡਾ ਵਡ ਵਡਿਆਈਆ। ਸਾਢੇ ਤਿੰਨ ਹੱਥ ਜਿਸ ਤਤਵ ਤਤ ਦੀਆ ਮੁਨਾਰਾ, ਬੰਕ ਦਵਾਰੀ ਸੋਭਾ ਪਾਈਆ। ਬੂਝੇ ਸੂਝੇ ਬੂਝਣਹਾਰਾ, ਜਗਤ ਵਿਦਿਆ ਸੰਗ ਨਾ ਕੋਇ ਵਖਾਈਆ। ਜਨ ਭਗਤਾਂ ਉਪਰ ਤੁਠੇ, ਸਚ ਪਦਾਰਥ ਅੰਤਮ ਦੇਵੇ ਘੁਟੇ, ਜਾਮ ਪਿਆਲਾ ਇਕ ਪਿਆਈਆ। ਆਵਣ ਜਾਵਣ ਲੇਖਾ ਛੁੱਟੇ, ਰਾਏ ਧਰਮ ਅੰਤ ਨਾ ਤੁੱਠੇ, ਚਿਤ੍ਰ ਗੁਪਤ ਹਿਸਾਬ ਨਾ ਕੋਇ ਵਖਾਈਆ। ਸਾਚੀ ਗੋਦੀ ਸਾਹਿਬ ਅੰਤਮ ਚੁੱਕੇ, ਦੋ ਜਹਾਨਾਂ

ਪੈਂਡਾ ਮੁਕੇ, ਪਾਂਧੀ ਨਜ਼ਰ ਕੋਇ ਨਾ ਆਈਆ । ਉਥੇ ਗਿਆਂ ਏਥੇ ਆਇਆਂ ਗੁਰਸਿਖ ਕਦੇ ਨਾ ਰਹੇ ਗ਼ੁੱਸੇ, ਭਾਗ ਲਗਾਏ ਕਾਇਆ ਜੁੱਸੇ, ਜੁਸਤਜੂ ਸਾਚੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਜਾਣੀ ਜਾਣ ਬੇਪਰਵਾਹੀਆ। ਜਾਣੀ ਜਾਣ ਵੇਖੇ ਮਨ ਮਤ ਬੁਧ, ਤੱਤਾਂ ਵਿਚੋਂ ਤਤ ਖੋਜ ਖੋਜਾਇੰਦਾ। ਜਗਤ ਵਾਸਨਾ ਕਿਸੇ ਨਾ ਆਵੇ ਸਾਚੀ ਸੁਧ, ਬੁਧ ਬਿਬੇਕ ਨਾ ਕੋਇ ਕਰਾਇੰਦਾ। ਮਨ ਮਨੂਆ ਤਨ ਰਿਹਾ ਕੁੱਦ, ਚਾਰ ਕੁੰਟ ਦਹਿ ਦਿਸ਼ਾ ਆਪਣਾ ਰਾਹ ਤਕਾਇੰਦਾ। ਪੜਦਾ ਓਹਲਾ ਕੋਈ ਨਾ ਦੇਵੇ ਚੁੱਕ, ਘਰ ਵਿਚ ਮੇਲ ਨਾ ਕੋਇ ਮਿਲਾਇੰਦਾ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ, ਲੇਖੇ ਲਾਏ ਮਾਣਸ ਜਨਮ ਮਨੁੱਖ, ਮਾਨਵ ਆਪਣੇ ਰੰਗ ਰੰਗਾਇੰਦਾ। ਜਨਮ ਕਰਮ ਦਾ ਮੇਟ ਕੇ ਦੁੱਖ, ਰੋਗ ਸੋਗ ਸੰਤਾਪ ਪਰੇ ਹਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਬੰਕ ਦਵਾਰੀ ਖੋਜ ਖੋਜਾਇੰਦਾ। ਅੰਤਰਜਾਮੀ ਹਰਿ ਹਰਿ ਨਰਾਇਣ, ਨਰ ਹਰਿ ਦਾਤਾ ਸਿਫ਼ਤ ਸਾਲਾਹੀਆ। ਜਿਸ ਨੂੰ ਆਦਿ ਜੁਗਾਦੀ ਮਾਲਕ ਖ਼ਾਲਕ ਖ਼ਾਲਕ ਮਾਲਕ ਦੋ ਜਹਾਨਾਂ ਕਹਿਣ, ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਨਿਵਾਈਆ। ਜਿਸ ਦਾ ਨਾਮ ਅਨਮੋਲਾ ਕਾਇਆ ਚੋਲਾ ਜਨ ਭਗਤ ਸੁਹੇਲੇ ਲੈਣ, ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਹਰਿਜਨ ਵੇਖੇ ਸਾਕ ਸੱਜਣ ਸੈਣ, ਸੰਗੀ ਬਣ ਬਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਥੇ ਓਥੇ ਦੋ ਜਹਾਨ ਧੁਰ ਦਾ ਸੰਗ ਨਿਭਾਈਆ। ਜੇ ਦਰਸ ਕਰਨ ਗਿਆ ਓਥੇ, ਆਪਣਾ ਪੰਧ ਮੁਕਾਈਆ। ਸੋ ਸਾਹਿਬ ਦਿਆਲਾ ਕਾਇਆ ਮਾਟੀ ਅੰਦਰੋਂ ਪੋਚੇ, ਬਾਹਰੋਂ ਸਮਝ ਕੋਇ ਨਾ ਪਾਈਆ। ਸੇਵਕ ਹੋ ਕੇ ਆਪ ਸੇਵਾ ਆਪਣੀ ਸੋਚੇ, ਸ਼ਬਦ ਗੁਰੂ ਵੱਡੀ ਵਡਿਆਈਆ। ਅੰਤਮ ਆਸਾ ਪੂਰਨ ਕਰੇ ਲੋਚੇ, ਨਿਜ ਲੋਚਣ ਦਏ ਖੁਲ੍ਹਾਈਆ। ਭਾਗ ਲਗਾਏ ਕਾਇਆ ਕੋਠੇ, ਦੀਪਕ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਜੇ ਦਰਸ਼ਨ ਪਾਇਆ ਜਾ ਕੇ ਅੱਗੇ, ਅਗਲਾ ਹਾਲ ਸਮਝ ਨਾ ਆਈਆ। ਜਿਸਨੂੰ ਦੂਰ ਦੁਰਾਡੇ ਟੇਕੇ ਮੱਥੇ, ਮਸਤਕ ਸਤਿਗੁਰ ਸੀਸ ਨਿਵਾਈਆ। ਸੋ ਸਤਿਗੁਰ ਸ਼ਬਦ ਸਮਰਥ ਸਿਰ ਆਪਣਾ ਹੱਥ ਰੱਖੇ, ਜਿਸ ਦਾ ਤਤ ਨਜ਼ਰ ਕਿਸੇ ਨਾ ਆਈਆ। ਕਾਇਆ ਚੋਲਾ ਰੰਗ ਅਗੰਮੜੇ ਰੱਤੇ, ਰਤੀ ਰਤ ਨਾਲ ਪਰਗਟਾਈਆ। ਬੀਜ ਬੀਜੇ ਸਾਚੇ ਵੱਤੇ, ਅੰਤਰ ਆਤਮ ਬਣ ਕਿਰਸਾਣਾ ਹੱਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਸੇ ਦਾ ਲਹਿਣਾ ਦੇਣਾ ਮੂਲ ਨਾ ਰੱਖੇ, ਧੁਰ ਦੀ ਵਸਤ ਦਰ ਦਰ ਆਪ ਵਰਤਾਈਆ। ਦਰਸ਼ਨ ਪਾ ਕੇ ਆਇਆ ਓਥੇ, ਓਹੋ ਯਾਦ ਕਰਾਈਆ। ਅੰਦਰ ਵਿਕਾਰ ਹੰਕਾਰ ਕੀਤੇ ਥੋਥੇ, ਥੋੜਾ ਪੰਧ ਮੁਕਾਈਆ। ਤਤਵ ਤਤ ਨਾ ਉਬਲੇ ਹੋ ਕੇ ਕੋਸੇ, ਅਗਨੀ ਅੱਗ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਆਤਮ ਮਾਰ ਧਿਆਨ, ਧਿਆਨ ਧਿਆਨ ਵਿਚ ਲਗਾਈਆ।

੨੫ ਭਾਦਰੋਂ ੨੦੨੧ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ ਪਿੰਡ ਵਰਨਾਲਾ

ਸਚਖੰਡ ਨਿਵਾਸੀ ਪੁਰਖ ਅਕਾਲ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਜਗਾਈਆ। ਦੀਆ ਬਾਤੀ ਕਮਲਾਪਾਤੀ ਇਕੋ ਇਕ ਬਾਲ, ਦਰਗਾਹ

ਸਾਚੀ ਇਕੋ ਇਕ ਰੁਸ਼ਨਾਈਆ। ਇਕੱਠੇ ਹੋਵੋ ਚਾਰ ਜੁਗ ਦੇ ਵਿਛੜੇ ਬਾਲ, ਲਾਲਨ ਆਪਣਾ ਹੁਕਮ ਵਰਤਾਈਆ। ਚਰਨ ਕਵਲ ਕਰੋ ਧਿਆਨ, ਸਚ ਸਰਨਾਈ ਇਕ ਦ੍ਰਿੜਾਈਆ। ਸ੍ਰਿਸ਼ਟ ਸਬਾਈ ਵੇਖੋ ਮਾਰ ਖਿਆਲ, ਦੋ ਜਹਾਨਾਂ ਰਾਹ ਤਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਹੋਈ ਬੇਹਾਲ, ਸਤਿ ਸੰਤੋਖ ਧੀਰਜ ਨਜ਼ਰ ਕੋਇ ਨਾ ਆਈਆ। ਅੰਡਜ ਜੇਰਜ ਉਤਭੁਜ ਸੇਤਜ ਫਲ ਦਿਸੇ ਕਿਸੇ ਨਾ ਡਾਲ੍ਹ, ਰੁਤ ਬਸੰਤ ਨਾ ਕਿਸੇ ਮਹਿਕਾਈਆ। ਦਰ ਦਰ ਘਰ ਘਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤ੍ਰੈਗੁਣ ਮਾਇਆ ਪਾਇਆ ਜੰਜਾਲ, ਕੂੜੀ ਕਿਰਿਆ ਪਰੇ ਨਾ ਕੋਇ ਹਟਾਈਆ। ਖਾਣੀ ਬਾਣੀ ਬੋਧ ਅਗਾਧ ਜੋ ਸੰਦੇਸ਼ਾ ਦੇ ਕੇ ਆਏ ਜਹਾਨ, ਰਾਗਾਂ ਨਾਦਾਂ ਵਿਚ ਕਰ ਸ਼ਨਵਾਈਆ। ਦੀਨ ਮਜ਼੍ਹਬ ਜ਼ਾਤ ਪਾਤ ਰਾਓ ਰੰਕ ਪਿਆ ਰਿਵਾਜ, ਸ਼ਾਹ ਸੁਲਤਾਨ ਸਾਚਾ ਨਜ਼ਰ ਕੋਇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਦੱਸ ਕੇ ਆਏ ਗਾਣ, ਤੀਸ ਬਤੀਸਾ ਕਰੇ ਪੜ੍ਹਾਈਆ। ਦੀਆ ਬਾਤੀ ਘਰ ਜਗੇ ਨਾ ਕੋਇ ਮਹਾਨ, ਜ਼ਹੂਰ ਨੂਰ ਨਾ ਕੋਇ ਰੁਸ਼ਨਾਈਆ। ਸਦੀ ਚੌਧਵੀਂ ਸਾਰੇ ਹੋਏ ਬੇਈਮਾਨ, ਬੇਵਾ ਰੂਪ ਦਿਸੇ ਲੋਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਨੱਚੇ ਘਰ ਘਰ ਸ਼ੈਤਾਨ, ਸ਼ਰਕਤ ਵਿਚ ਕਰੇ ਲੜਾਈਆ। ਆਤਮ ਪਰਮਾਤਮ ਦੇਵੇ ਨਾ ਕੋਈ ਗਿਆਨ, ਭੇਵ ਅਭੇਦਾ ਸਕੇ ਨਾ ਕੋਇ ਖੁਲ੍ਹਾਈਆ। ਮੁੱਲਾ ਸ਼ੇਖ਼ ਮੁਸਾਇਕ ਹੋਏ ਹੈਰਾਨ, ਨਾਅਰਾ ਹਕ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ, ਨੇਤਰ ਲੋਚਣ ਅੱਖ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਾਰੋ ਝਾਕੀ, ਲੋਕਮਾਤ ਧਿਆਨ ਲਗਾਈਆ। ਚਾਰ ਵਰਨਾਂ ਲਹਿਣਾ ਦੇਣਾ ਚੁਕਾਏ ਕੋਈ ਨਾ ਬਾਕੀ, ਬਰਨ ਅਠਾਰਾਂ ਪੰਧ ਨਾ ਕੋਇ ਮੁਕਾਈਆ। ਅੰਮ੍ਰਿਤ ਆਤਮ ਜਾਮ ਪਿਆਏ ਨਾ ਕੋਈ ਧੁਰ ਦਾ ਸਾਕੀ, ਆਬੇ ਹਯਾਤ ਨਿਝਰ ਝਿਰਨਾ ਨਾ ਕੋਇ ਝਿਰਾਈਆ। ਮੰਜ਼ਲ ਪੰਧ ਨਾ ਚੜ੍ਹਾਏ ਕੋਈ ਘਾਟੀ, ਫੜ ਬਾਹੋਂ ਗਲੇ ਨਾ ਕੋਇ ਲਗਾਈਆ। ਚਾਰੋਂ ਕੁੰਟ ਕਲਜੁਗ ਅੰਧੇਰੀ ਰਾਤੀ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਸਾਢੇ ਤਿੰਨ ਹੱਥ ਮੰਦਰ ਜਗੇ ਨਾ ਕੋਇ ਦੀਵਾ ਬਾਤੀ, ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਪਤਿਪਰਮੇਸ਼ਵਰ ਕਿਸੇ ਮਿਲੇ ਨਾ ਕਮਲਾਪਾਤੀ, ਨਾਰ ਦੋਹਾਗਣ ਰਹੀ ਕੁਰਲਾਈਆ। ਮਨ ਮਨੂਆ ਘਰ ਘਰ ਹੋਇਆ ਆਕੀ, ਸਤਿਗੁਰ ਸ਼ਬਦ ਭੈ ਨਾ ਕੋਇ ਰਖਾਈਆ। ਆਤਮ ਸੇਜਾ ਸੋਏ ਕੋਈ ਨਾ ਖਾਟੀ, ਸਚ ਸਿੰਘਾਸਣ ਡੇਰਾ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਲੋਕਮਾਤ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕੋ ਲੋਕਮਾਤ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਵਸਤ ਅਮੋਲਕ ਨਾਮ ਸਤਿ ਕਿਸੇ ਪਾਸ ਨਾ ਦਿਸੇ ਦਾਤ, ਘਰ ਮੰਦਰ ਸੋਭਾ ਕੋਇ ਨਾ ਪਾਇੰਦਾ। ਮੰਜ਼ਲ ਪੌੜਾ ਚੜ੍ਹੇ ਕੋਈ ਨਾ ਘਾਟ, ਪਾਂਧੀ ਹੋ ਕੇ ਪੰਧ ਨਾ ਕੋਇ ਮੁਕਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਜੋ ਲਿਖ ਕੇ ਆਏ ਅੱਖਰਾਂ ਨਾਲ ਕਿਤਾਬ, ਗੀਤਾ ਗਿਆਨ ਅੰਜ਼ੀਲ ਕੁਰਾਨ ਨਾ ਕੋਇ ਸਮਝਾਇੰਦਾ। ਹੁਜਰਿਆਂ ਵਿਚੋਂ ਹੁਜਰਾ ਦੱਸ ਕੇ ਆਏ ਵਿਚ ਮਹਿਰਾਬ, ਕਾਇਆ ਕਾਅਬਾ ਦੋ ਦੋਆਬਾ, ਮੇਲ ਨਾ ਕੋਇ ਮਿਲਾਇੰਦਾ। ਕੂੜੀ ਕਿਰਿਆ ਰਸਨਾ ਜਿਹਵਾ ਨੌ ਰਸ ਛੱਡੇ ਨਾ ਕੋਇ ਸੁਆਦ, ਅਨਰਸ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਧੁਰ ਦਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਦਰ ਦਰਵਾਜ਼ਾ ਖੋਲ੍ਹ ਕੇ ਖ਼ਾਲਕ, ਸ਼ਾਹ ਪਤਸ਼ਾਹ ਦਇਆ

ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤਮ ਦਿਸੇ ਕੋਈ ਨਾ ਮਾਲਕ, ਮਲਕੀਅਤ ਹੱਥ ਨਾ ਕਿਸੇ ਰਖਾਈਆ। ਨਵ ਨੌ ਚਾਰ ਬਣੇ ਕੋਈ ਨਾ ਸਾਲਸ, ਜ਼ਾਮਨ ਹੋ ਨਾ ਕੋਇ ਛੁਡਾਈਆ। ਜਲਵਾ ਦੇਵੇ ਨਾ ਕੋਈ ਬਾਤਨ, ਨਾਅਰਾ ਨਾਮ ਨਾ ਕੋਇ ਲਗਾਈਆ। ਸਦੀ ਚੌਧਵੀਂ ਪੀਰ ਪੈਗ਼ੰਬਰ ਈਸਾ ਮੂਸਾ ਮੁਹੰਮਦ ਸਾਰੇ ਆਖਣ, ਅਲਫ਼ ਯੇ ਅੱਖਰਾਂ ਨਾਲ ਪੜ੍ਹਾਈਆ। ਪਰਵਰਦਿਗਾਰ ਬੇਪਰਵਾਹ ਅਗੰਮ ਅਥਾਹ ਹੋਵੇ ਸਾਥਣ, ਲਾਸ਼ਰੀਕ ਆਪਣਾ ਵੇਸ ਵਟਾਈਆ। ਗੁਰ ਅਵਤਾਰ ਵੇਖਣ ਖੇਲ ਤਮਾਸ਼ਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਧੁਰ ਦਾ ਦਰ, ਦਰ ਘਰ ਸਾਚਾ ਇਕ ਪਰਗਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਕਲਜੁਗ ਅੰਤਮ ਹਾਲ, ਹਾਲਤ ਸਭ ਦੀ ਰਿਹਾ ਬਦਲਾਈਆ। ਲੱਖ ਚੁਰਾਸੀ ਜੀਵ ਜੰਤ ਹੋਇਆ ਬੇਹਾਲ, ਬਿਹਬਲ ਰੋਵੇ ਸਰਬ ਲੋਕਾਈਆ। ਸਦੀ ਵੀਹਵੀਂ ਸਿਰ ਤੇ ਕੂਕੇ ਕਾਲ, ਕੂੜ ਨਗਾਰਾ ਰਿਹਾ ਵਜਾਈਆ। ਸੁਰਤੀ ਸ਼ਬਦੀ ਕਰੇ ਕੋਈ ਨਾ ਭਾਲ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਕਾਇਆ ਮੰਦਰ ਸੋਹੇ ਨਾ ਕਿਸੇ ਧਰਮਸਾਲ, ਸ਼ਿਵਦਵਾਲੇ ਮਠ ਮੰਦਰ ਮਸਜਿਦ ਭੱਜਣ ਵਾਹੋ ਦਾਹੀਆ। ਸ਼ਬਦ ਅਨਾਦ ਅਨਹਦ ਵਜੇ ਕੋਈ ਨਾ ਤਾਲ, ਧੁਨ ਆਤਮਕ ਰਾਗ ਨਾ ਕੋਇ ਸੁਣਾਈਆ। ਤੇਈ ਅਵਤਾਰ ਕਰੋ ਧਿਆਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਫੇਰਾ ਪਾਈਆ। ਈਸਾ ਮੂਸਾ ਮੁਹੰਮਦ ਕਰੋ ਖ਼ਿਆਲ, ਖ਼ਾਲਕ ਖ਼ਲਕ ਰਿਹਾ ਵਖਾਈਆ। ਨਾਨਕ ਗੋਬਿੰਦ ਸੁਣੋ ਫ਼ਰਮਾਨ, ਧੁਰ ਫ਼ਰਮਾਨਾ ਆਪ ਜਣਾਈਆ। ਸ੍ਰਿਸ਼ਟ ਸਬਾਈ ਦਿਸੇ ਵੈਰਾਨ, ਵੈਰੀ ਘਰ ਘਰ ਰੂਪ ਵਟਾਈਆ। ਸਾਚਾ ਧਰਮ ਨਾ ਕੋਇ ਨਿਸ਼ਾਨ, ਇਸਮ ਆਜ਼ਮ ਨੂਰ ਨਾ ਕੋਇ ਰੁਸ਼ਨਾਈਆ। ਝਗੜਾ ਪਿਆ ਅੰਜੀਲ ਕੁਰਾਨ, ਸ਼ਾਸਤਰ ਸਿਮਰਤ ਵੇਦ ਕਰਨ ਲੜਾਈਆ। ਸਾਚੇ ਮੰਦਰ ਡੂੰਘੀ ਕੰਦਰ ਕਿਸੇ ਨਾ ਮਿਲੇ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਵੇਖੋ ਹਿਸਾਬ, ਹਰਿ ਹਜ਼ਰਤ ਆਪ ਦ੍ਰਿੜਾਇੰਦਾ। ਚਾਰ ਜੁਗ ਦੀ ਪਿਛਲੀ ਕੱਢੋ ਕਿਤਾਬ, ਬਿਨ ਹਰਫ਼ਾਂ ਹੱਥ ਫੜਾਇੰਦਾ। ਹੁਕਮ ਦੇਵੇ ਸ਼ਹਿਨਸ਼ਾਹ ਸ਼ਾਹ ਨਵਾਬ, ਨੌਬਤ ਇਕੋ ਨਾਮ ਲਗਾਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਸਾਚਾ ਦਿਸੇ ਕੋਈ ਨਾ ਸਾਥ, ਸਗਲਾ ਸੰਗ ਨਾ ਕੋਇ ਰਖਾਇੰਦਾ। ਤਨ ਮਨ ਮਿਟੇ ਨਾ ਕਿਸੇ ਵਿਵਾਦ, ਕੂੜੀ ਕਿਰਿਆ ਨਾ ਕੋਇ ਕਢਾਇੰਦਾ। ਦਵੈਤੀ ਮੁੱਕੇ ਨਾ ਕੋਈ ਰਾਜ, ਰਾਜ਼ਕ ਰਿਜ਼ਕ ਰਹੀਮ ਮਿਹਰ ਨਜ਼ਰ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਰ ਘਰ ਸਾਚੇ ਆਪ ਬਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਕਵਲ ਜਾਣਾ ਢੱਠ, ਹਰਿ ਠਾਕਰ ਰਿਹਾ ਜਣਾਈਆ। ਨਾਤਾ ਪਿਛਲਾ ਤੁਟਿਆ ਤਤ ਅੱਠ, ਨੌ ਦਰ ਨਜ਼ਰ ਕੋਇ ਨਾ ਆਈਆ। ਉੱਤਰ ਪੂਰਬ ਪੱਛਮ ਦੱਖਣ ਚਾਰ ਕੁੰਟ ਕੋਈ ਨਾ ਜਾਏ ਨੱਸ, ਦਹਿ ਦਿਸ਼ਾ ਵੰਡ ਨਾ ਕੋਇ ਵੰਡਾਈਆ। ਨੱਕ ਮੂੰਹ ਦਿਸੇ ਕੋਈ ਨਾ ਹੱਥ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਅੱਖਰ ਕਾਗ਼ਜ਼ ਕਲਮ ਸ਼ਾਹੀ ਕਰੇ ਕੋਈ ਨਾ ਜਸ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਮੰਦਰ ਮਸਜਿਦ ਸ਼ਿਵਦਵਾਲਾ ਦਿਸੇ ਨਾ ਕੋਈ ਮੱਠ, ਛੱਪਰ ਛੰਨ ਨਾ ਕੋਇ ਛੁਹਾਈਆ। ਸਰ ਸਰੋਵਰ ਨਾ ਕੋਈ ਤੀਰਥ ਤਟ, ਜਲਧਾਰ ਨਾ ਕੋਇ ਵਹਾਈਆ। ਆਸਣ ਸਿੰਘਾਸਣ ਨਾ ਕੋਈ ਸੇਜਾ ਖਾਟ, ਖੇਵਣ ਖੇਟਾ ਰੂਪ ਨਾ ਕੋਇ ਵਟਾਈਆ। ਨਾ ਕੋਈ ਮਾਈ

ਨਾ ਕੋਈ ਬਾਪ, ਪਿਤਾ ਪੂਤ ਗੋਦ ਨਾ ਕੋਇ ਉਠਾਈਆ। ਨਾ ਕੋਈ ਮੰਤਰ ਨਾ ਕੋਈ ਜਾਪ, ਨਾ ਕੋਈ ਕਲਮਾ ਨਬੀ ਪੜ੍ਹਾਈਆ। ਨਾ ਕੋਈ ਰੋਗ ਨਾ ਸੰਤਾਪ, ਚਿੰਤਾ ਦੁੱਖ ਨਾ ਕੋਇ ਵਖਾਈਆ। ਨਾ ਕੋਈ ਭੂਪ ਨਾ ਕੋਈ ਰਾਜ, ਰਈਅਤ ਵੇਸ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਲਜੁਗ ਵੇਲਾ ਵਕਤ ਰਿਹਾ ਜਣਾਈਆ। ਕਲਜੁਗ ਵੇਲਾ ਵੇਖੋ ਜਗਤ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸਾਚਾ ਦਿਸੇ ਕੋਈ ਨਾ ਭਗਤ, ਭਗਵਨ ਰੰਗ ਨਾ ਕੋਇ ਰੰਗਾਇੰਦਾ। ਜ਼ਾਤ ਪਾਤ ਪਿਆ ਫ਼ਰਕ, ਦੀਨ ਮਜ਼੍ਹਬ ਭੇਵ ਨਾ ਕੋਇ ਚੁਕਾਇੰਦਾ। ਆਸਾ ਤ੍ਰਿਸ਼ਨਾ ਕਿਸੇ ਨਾ ਮਿਟੇ ਹਰਸ, ਮਮਤਾ ਮੋਹ ਨਾ ਕੋਇ ਗਵਾਇੰਦਾ। ਗ਼ਰੀਬ ਨਿਮਾਣਿਆਂ ਉਤੇ ਕਰੇ ਕੋਈ ਨਾ ਤਰਸ, ਰਹਿਮਤ ਸਚ ਨਾ ਕੋਇ ਕਮਾਇੰਦਾ। ਜਗਤ ਵਾਸਨਾ ਸ੍ਰਿਸ਼ਟੀ ਰਹੀ ਭਟਕ, ਤ੍ਰਿਸਨਾ ਤ੍ਰਿਪਤ ਨਾ ਕੋਇ ਜਣਾਇੰਦਾ। ਸਾਧ ਸੰਤ ਅੰਤਰ ਅੰਤਰ ਮੰਜ਼ਲ ਚੜ੍ਹਨੋਂ ਗਏ ਅਟਕ, ਸੁਰਤੀ ਸ਼ਬਦ ਨਾ ਕੋਇ ਮਿਲਾਇੰਦਾ। ਘਰ ਘਰ ਪੰਚ ਵਿਕਾਰਾ ਦਿਸੇ ਕਟਕ, ਕੂੜੀ ਕਿਰਿਆ ਡੇਰਾ ਕੋਇ ਨਾ ਢਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਿਸੇ ਕੋਈ ਨਾ ਰੱਖਕ, ਸਮਰਥ ਸਭ ਦਾ ਭੇਵ ਚੁਕਾਇੰਦਾ। ਲਹਿਣਾ ਦੇਣਾ ਵੇਖਣਹਾਰਾ ਲੱਖ ਚੁਰਾਸੀ ਮਸਤਕ, ਘਟ ਨਿਵਾਸੀ ਪੜਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਇਸ਼ਾਰੇ ਨਾਲ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰਾਂ ਦਏ ਇਸ਼ਾਰਾ, ਹਰਿ ਸ਼ਬਦੀ ਸ਼ਬਦ ਜਣਾਈਆ। ਕਲਜੁਗ ਜੀਵ ਵੇਖੋ ਹੋਇਆ ਅੰਧਿਆਰਾ, ਨਿਜ ਨੇਤਰ ਨੈਣ ਕਰੇ ਨਾ ਕੋਇ ਰੁਸ਼ਨਾਈਆ। ਸਤਿਗੁਰ ਚਰਨ ਕਵਲ ਨਾ ਕੋਇ ਪਿਆਰਾ, ਕੂੜੀ ਕਿਰਿਆ ਨਾਤਾ ਰਿਹਾ ਜੁੜਾਈਆ। ਭਾਗ ਨਾ ਲੱਗੇ ਕਾਇਆ ਮੰਦਰ ਮੁਨਾਰਾ, ਦੀਪਕ ਸਚ ਨਾ ਕੋਇ ਰੁਸ਼ਨਾਈਆ । ਸ਼ਬਦ ਸੁਣੇ ਨਾ ਅਗੰਮੀ ਧਾਰਾ, ਅਨਹਦ ਨਾਦ ਨਾ ਕੋਇ ਵਜਾਈਆ। ਚਾਰ ਕੁੰਟ ਦਹਿ ਦਿਸ਼ਾ ਲੱਭਦਾ ਫਿਰੇ ਨਿਰਗੁਣ ਰੂਪ ਨਿਰੰਕਾਰਾ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਖੋਜ ਖੋਜਾਈਆ। ਪਤਿਪਰਮੇਸ਼ਵਰ ਕਦੇ ਨਾ ਵਸਿਆ ਇੱਟਾਂ ਗਾਰਾ, ਘਰ ਘਰ ਬੈਠਾ ਹਰ ਘਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਰਿਹਾ ਵਖਾਈਆ। ਸਭ ਦਾ ਲੇਖਾ ਦਏ ਵਖਾਲ, ਬਿਨ ਅੱਖਾਂ ਅੱਖ ਖੁਲ੍ਹਾਈਆ। ਗੁਰ ਅਵਤਾਰ ਹੋਏ ਹੈਰਾਨ, ਪੀਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਚਾਰ ਜੁਗ ਦਾ ਜਿਸ ਰੱਖਿਆ ਆਪਣੇ ਕੋਲ ਹਿਸਾਬ, ਨਿਤ ਨਵਿਤ ਰਿਹਾ ਸਮਝਾਈਆ। ਜਿਸ ਨੂੰ ਗੋਬਿੰਦ ਮੰਨ ਕੇ ਗਿਆ ਪੁਰਖ ਅਕਾਲ ਬਾਪ, ਪਤਿਪਰਮੇਸ਼ਵਰ ਬੇਪਰਵਾਹੀਆ। ਉਹ ਕਲਜੁਗ ਅੰਤ ਸ੍ਰੀ ਭਗਵੰਤ ਖੇਲੇ ਖੇਲ ਤਮਾਸ਼, ਖ਼ਾਲਕ ਖ਼ਲਕ ਮਖ਼ਲੂਕ ਖੋਜ ਖੋਜਾਈਆ। ਜੋ ਗੋਪੀ ਕਾਹਨ ਬਣ ਕੇ ਸਤਿਜੁਗ ਤ੍ਰੇਤਾ ਦੁਆਪਰ ਪਾਂਦੇ ਗਏ ਰਾਸ, ਸੀਤਾ ਸੁਰਤੀ ਰਾਮ ਬਣ ਹੰਢਾਈਆ। ਜੋ ਈਸਾ ਮੂਸਾ ਮੁਹੰਮਦ ਬਣ ਕੇ ਦਿੰਦੇ ਗਏ ਪੈਗ਼ਾਮ, ਕਲਮਾ ਕਾਇਨਾਤ ਜਣਾਈਆ । ਜੋ ਨਾਨਕ ਨਿਰਗੁਣ ਬਣ ਕੇ ਮੰਤਰ ਦੱਸ ਦੱਸ ਗਿਆ ਸਤਿਨਾਮ, ਸਤਿ ਸਤਿ ਸਰਬ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਇਕ ਦਰ, ਲੋਕਮਾਤ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਤੱਕ, ਅੰਤਰ ਅੰਤਰ ਹੈਰਾਨੀ ਆਈਆ। ਤੇਰਾ ਖੇਲ ਪ੍ਰਭੂ ਸਮਰਥ, ਸ਼ਹਿਨਸ਼ਾਹ ਤੇਰੀ ਵਡਿਆਈਆ। ਹਉਂ ਜੁਗ ਚੌਕੜੀ ਮਾਰਗ ਆਏ ਦੱਸ, ਨਿਤ ਨਵਿਤ ਰਹਿਬਰ ਬਣ ਕੇ ਰਾਹ ਵਖਾਈਆ। ਤੇਰੇ ਮਿਲਣ ਦੀ ਖੋਲ੍ਹ ਕੇ ਅੱਖ,

ਨਿਜ ਨੇਤਰ ਕਰ ਰੁਸ਼ਨਾਈਆ। ਸਿਮਰਨ ਪੂਜਾ ਦੱਸ ਕੇ ਆਏ ਪਾਠ, ਜੋਗ ਅਭਿਆਸ ਜਣਾਈਆ। ਸਰੋਵਰ ਬਣਾ ਕੇ ਆਏ ਤੀਰਥ ਤਾਟ, ਨਈਆ ਨੌਕਾ ਨਾਲ ਰਲਾਈਆ। ਨਾਮ ਪਦਾਰਥ ਝੋਲੀ ਪਾ ਕੇ ਆਏ ਸਚ ਸੁਗਾਤ, ਵਸਤ ਅਮੋਲਕ ਇਕ ਵਰਤਾਈਆ। ਤੇਰੇ ਨਾਮ ਨਿਧਾਨ ਦੀ ਪੜ੍ਹ ਕੇ ਆਏ ਗਾਥ, ਅੱਖਰ ਆਪਣਾ ਨਾਲ ਜੋੜ ਜੁੜਾਈਆ। ਤੇਰੀ ਪੂੰਜੀ ਸਾਚੀ ਰਾਸ, ਲੋਕਮਾਤ ਟਿਕਾਈਆ। ਅੰਤਮ ਦੇ ਸੰਦੇਸ਼ਾ ਆਏ ਆਖ, ਉਚੀ ਕੂਕ ਕੂਕ ਸੁਣਾਈਆ। ਜੁਗ ਚੌਕੜੀ ਬੀਤੇ ਕਲਜੁਗ ਅੰਤਮ ਖੇਲ ਕਰੇ ਤਮਾਸ਼, ਅਬਿਨਾਸ਼ੀ ਆਪਣੀ ਕਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗੁਰ ਅਵਤਾਰ ਤੇਰੀ ਸ਼ਰਨਾਈਆ। ਗੁਰ ਅਵਤਾਰ ਕਹਿਣ ਪ੍ਰਭ ਠਾਕਰ ਸਵਾਮੀ, ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਸਾਨੂੰ ਹੋਈ ਹੈਰਾਨੀ, ਹਿਰਦੇ ਹਰਿ ਨਾ ਕੋਇ ਵਸਾਈਆ। ਲੱਖ ਚੁਰਾਸੀ ਜੀਵ ਜੰਤ ਦਿਸੇ ਫ਼ਾਨੀ, ਫ਼ੈਸਲਾ ਤੇਰੇ ਹੱਥ ਵਡਿਆਈਆ। ਭਰਮੇ ਭੁੱਲੇ ਪੜ੍ਹ ਪੜ੍ਹ ਤੇਰੀ ਬਾਣੀ, ਬਾਣ ਨਿਰਾਲਾ ਤੀਰ ਨਾ ਕੋਇ ਲਗਾਈਆ। ਧੀਰਜ ਜਤ ਨਜ਼ਰ ਨਾ ਆਏ ਚਾਰੇ ਖਾਣੀ, ਚਾਰੇ ਵੇਦ ਦੇਣ ਦੁਹਾਈਆ। ਚੌਥੇ ਜੁਗ ਨਜ਼ਰੀ ਆਏ ਉਹ ਨਿਸ਼ਾਨੀ, ਜੋ ਵੇਦ ਵਿਆਸਾ ਗਿਆ ਦ੍ਰਿੜਾਈਆ। ਈਸਾ ਕਹੇ ਤੇਰੀ ਅਗੰਮ ਅਥਾਹ ਕਹਾਣੀ, ਬੇਪਰਵਾਹ ਸਮਝ ਕੋਇ ਨਾ ਪਾਈਆ। ਮੁਹੰਮਦ ਕਹੇ ਮੇਰੀ ਤੋਬਾ ਤੂੰ ਸ਼ਹਿਨਸ਼ਾਹ ਸੁਲਤਾਨੀ, ਇਮਾਮ ਇਮਾਮਾਂ ਇਕ ਅਖਵਾਈਆ। ਨਾਨਕ ਨਿਰਗੁਣ ਕਹੇ ਤੇਰੀ ਜੋਤ ਅਕਾਲੀ, ਅਕਲ ਕਲਧਾਰੀ ਖੇਲ ਖਿਲਾਈਆ। ਗੁਰ ਗੋਬਿੰਦ ਕਹੇ ਤੇਰੀ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਓਟਾ, ਦਰ ਠਾਂਡੇ ਸੀਸ ਨਿਵਾਈਆ। ਕਲਜੁਗ ਕੂੜਾ ਹੋਇਆ ਖੋਟਾ, ਸਚ ਸੁਚ ਨਜ਼ਰ ਕੋਇ ਨਾ ਪਾਈਆ। ਮੂਰਖ ਮੁਗਧ ਐਵੇਂ ਰੱਖਦੇ ਰੋਜ਼ਾ, ਪੜ੍ਹ ਨਿਮਾਜ਼ ਆਜਿਜ਼ ਰੂਪ ਨਾ ਕੋਇ ਵਖਾਈਆ। ਖਾਣੀ ਬਾਣੀ ਪੜ੍ਹ ਕੇ ਤੇਰੇ ਨਾਲ ਕਰਦੇ ਧੋਖਾ, ਦੂਈ ਦਵੈਤ ਨਾ ਕੋਇ ਚੁਕਾਈਆ। ਚਾਰ ਕੁੰਟ ਦਹਿ ਦਿਸ਼ਾ ਮਨ ਮਨੂਆ ਹੋਇਆ ਹੋਛਾ, ਹਉਮੇ ਹੰਗਤਾ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਕਰ ਸਫ਼ਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਵਾਰੀ, ਵਾਰਤਾ ਜੁਗ ਜੁਗ ਗਏ ਅਲਾਈਆ। ਤੂੰ ਨਿਰਗੁਣ ਨਿਰਵੈਰ ਨਰ ਨਿਰੰਕਾਰੀ, ਸ਼ਾਹ ਪਾਤਸ਼ਾਹ ਦੋ ਜਹਾਨ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌ ਸੌ ਚੁਰਾਨਵੇ ਚੌਕੜੀ ਤੇਰੀ ਖੇਲ ਅਪਾਰੀ, ਅਪਰੰਪਰ ਆਪਣੀ ਕਾਰ ਕਮਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਤੇਰਾ ਨੂਰ ਉਜਿਆਰੀ, ਮੰਡਲ ਮੰਡਪ ਗਗਨ ਗਗਨੰਤਰ ਸੋਭਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਠਾਂਡੇ ਕਰਨ ਨਿਮਸਕਾਰੀ, ਕਰੋੜ ਤੇਤੀਸਾ ਸੀਸ ਝੁਕਾਈਆ। ਗੁਰ ਅਵਤਾਰ ਮੰਗਣ ਸਚ ਦਵਾਰੀ, ਦਰ ਠਾਂਡੇ ਅਲਖ ਜਗਾਈਆ। ਹਉਂ ਸੇਵਕ ਚਾਕਰ ਬਰਖ਼ੁਰਦਾਰੀ, ਬਾਲੇ ਨੰਨ੍ਹੇ ਰੂਪ ਵਖਾਈਆ। ਤੂੰ ਪਾਤਸ਼ਾਹ ਸੱਚਾ ਸਿਕਦਾਰੀ, ਦੋ ਜਹਾਨਾਂ ਹੁਕਮ ਮਨਾਈਆ। ਕਲਜੁਗ ਅੰਤਮ ਕੂੜੀ ਕਿਰਿਆ ਵੇਖ ਵਿਚ ਸੰਸਾਰੀ, ਵਡ ਸੰਸਾਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ, ਦਰ ਠਾਂਡੇ ਅੰਤ ਸੁਣਾਈਆ। ਸਦੀ ਚੌਧਵੀਂ ਦੇਖੋ ਪ੍ਰਭ ਰਚਿਆ ਇਕ ਸਵੰਬਰ, ਕਾਰਜ ਆਪਣਾ ਆਪ ਦਰਸਾਈਆ।

ਕਰੇ ਖੇਲ ਸਰਬ ਭਰਤੰਬਰ, ਭਰਪੂਰ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਭੇਵ ਅਭੇਦਾ ਅੰਤ ਖੁਲ੍ਹਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਠਾਂਡੇ ਘਰ ਸਚ ਬਹਾਵਾਂਗਾ । ਨਿਰਗੁਣ ਸਰਗੁਣ ਖੇਲ ਰਚਾਵਾਂਗਾ। ਦੋ ਜਹਾਨਾਂ ਵੇਖ ਵਖਾਵਾਂਗਾ। ਜੋਤੀ ਜਾਤਾ ਹੋ ਉਜਿਆਰ, ਦੀਪਕ ਇਕੋ ਇਕ ਰੁਸ਼ਨਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਕਰਕੇ ਖ਼ਬਰਦਾਰ, ਆਲਸ ਨਿੰਦਰਾ ਦੂਰ ਕਰਾਵਾਂਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਠਾਂਡੇ ਦਰ ਬਹਾਵਾਂਗਾ। ਪੜਦਾ ਓਹਲਾ ਭੇਵ ਚੁਕਾਵਾਂਗਾ। ਭਗਤ ਅਠਾਰਾਂ ਸਾਚੇ ਲਾਲ, ਸੋਹਣਾ ਧੁਰ ਦਾ ਹੁਕਮ ਮਨਾਵਾਂਗਾ। ਭਾਗ ਲਗਾ ਕੇ ਸੱਚੀ ਧਰਮਸਾਲ, ਧਰਮ ਦਵਾਰਾ ਇਕ ਵਸਾਵਾਂਗਾ। ਹੁਕਮੇ ਅੰਦਰ ਕਾਲ ਮਹਾਂਕਾਲ, ਰਾਏ ਧਰਮ ਫੜ ਉਠਾਵਾਂਗਾ। ਚਿਤ੍ਰਗੁਪਤ ਰਖਾਵਾਂ ਨਾਲ, ਲਾੜੀ ਮੌਤ ਚਰਨਾਂ ਵਿਚ ਜੁੜਾਵਾਂਗਾ। ਸਦੀ ਬੀਸਵੀਂ ਹੋ ਕੇ ਆਪ ਕਿਰਪਾਲ, ਬੀਸ ਇਕੀਸਾ ਰੰਗ ਚੜ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਵਾਂਗਾ। ਸਾਚੀ ਕਰਨੀ ਪ੍ਰਭ ਕਰਾਵੇਗਾ। ਸੋ ਪੁਰਖ ਨਿਰੰਜਣ ਖੇਲ ਖਿਲਾਵੇਗਾ। ਹਰਿ ਪੁਰਖ ਨਿਰੰਜਣ ਵੇਸ ਵਟਾਵੇਗਾ। ਏਕੰਕਾਰਾ ਰੰਗ ਰੰਗਾਵੇਗਾ। ਆਦਿ ਨਿਰੰਜਣ ਨੂਰ ਰੁਸ਼ਨਾਵੇਗਾ। ਅਬਿਨਾਸ਼ੀ ਕਰਤਾ ਸੇਜ ਸੁਹਾਵੇਗਾ । ਸ੍ਰੀ ਭਗਵਾਨ ਡੇਰਾ ਲਾਵੇਗਾ। ਪਾਰਬ੍ਰਹਮ ਪੜਦਾ ਆਪ ਚੁਕਾਵੇਗਾ। ਬ੍ਰਹਮ ਆਪਣਾ ਵੇਖ ਵਖਾਵੇਗਾ। ਨਿਹਕਰਮੀ ਵੇਖ ਵਖਾਵੇਗਾ। ਜੁਗ ਚੌਕੜੀ ਲਿਖਿਆ ਲੇਖ, ਅੰਤਮ ਆਪਣੀ ਝੋਲੀ ਪਾਵੇਗਾ। ਜੋਤ ਸਰੂਪੀ ਕਰਕੇ ਭੇਖ, ਕਲ ਕਲਕੀ ਫੇਰਾ ਪਾਵੇਗਾ। ਸੰਬਲ ਵਸੇ ਅਗੰਮੜੇ ਦੇਸ, ਦੀਆ ਬਾਤੀ ਇਕ ਰੁਸ਼ਨਾਵੇਗਾ। ਸ਼ਬਦ ਅਗੰਮੜਾ ਦੂਤ ਭੇਜ, ਭਗਤ ਭਗਵਾਨ ਆਪ ਉਠਾਵੇਗਾ। ਕਲਜੁਗ ਮੇਟ ਕੇ ਝੂਠੀ ਰੇਖ, ਸਚ ਸੁੱਚ ਸਤਿ ਉਪਜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਅੰਤਮ ਲਹਿਣਾ ਦੇਣਾ ਝੋਲੀ ਸਭ ਦੀ ਪਾਵੇਗਾ। ਗੁਰ ਅਵਤਾਰ ਕਹਿਣ ਪ੍ਰਭ, ਕੀ ਵੇਲਾ ਅੰਤਮ ਢੁੱਕੇਗਾ। ਸੰਤ ਸੁਹੇਲੇ ਲਏਂ ਲੱਭ, ਲੱਖ ਚੁਰਾਸੀ ਵਿਚੋਂ ਆ ਕੇ ਪੁੱਛੇਂਗਾ। ਦਰ ਦਵਾਰੇ ਦੇ ਕੇ ਮਾਣ ਝੱਬ, ਕੂੜ ਕੁੜਿਆਰਾ ਫੜ ਕੇ ਕੁੱਟੇਂਗਾ। ਅੰਮ੍ਰਿਤ ਝਿਰਨਾ ਝਿਰਾ ਕੇ ਕਵਲ ਨਭ, ਜੋਤੀ ਸ਼ਬਦੀ ਧਾਰਾ ਉਠੇਂਗਾ। ਕੂੜੀ ਕਿਰਿਆ ਪਾਰ ਕਰਕੇ ਹੱਦ, ਸਚ ਦਵਾਰੇ ਇਕੋ ਸੁੱਟੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਘਰ ਸਾਚੇ ਆਉਂਦਾ ਜਾਂਦਾ ਕਦੇ ਨਾ ਰੁਕੇਂਗਾ। ਪਤਿਪਰਮੇਸ਼ਵਰ ਦਇਆ ਕਮਾਉਂਦਾ ਏ। ਸਚਖੰਡ ਨਿਵਾਸੀ ਸ਼ਬਦ ਅਲਾਉਂਦਾ ਏ। ਜੋਤੀ ਜਾਤਾ ਡਗਮਗਾਂਉਂਦਾ ਏ। ਗੁਰੂ ਅਵਤਾਰਾਂ ਆਪ ਦ੍ਰਿੜਾਉਂਦਾ ਏ। ਪੀਰ ਪੈਗ਼ੰਬਰਾਂ ਹੁਕਮ ਸੁਣਾਉਂਦਾ ਏ। ਸਦੀ ਚੌਧਵੀਂ ਵੇਖ ਵਖਾਉਂਦਾ ਏ। ਚੌਦਾਂ ਤਬਕਾਂ ਪੜਦਾ ਲਾਹੁੰਦਾ ਏ। ਚੌਦਾਂ ਵਿਦਿਆ ਪੰਧ ਮੁਕਾਉਂਦਾ ਏ। ਚੌਦਸ ਚੰਦ ਇਕ ਜਣਾਉਂਦਾ ਏ। ਮੁਰੀਦ ਮੁਰਸ਼ਦ ਬੇੜਾ ਬੰਨ੍ਹ, ਸਾਚੇ ਕੰਧ ਆਪ ਉਠਾਉਂਦਾ ਏ। ਕਲਜੁਗ ਕੂੜੀ ਕਿਰਿਆ ਮੇਟ ਕੇ ਤਨ, ਤਤਵ ਤਤ ਆਪ ਪਰਗਟਾਉਂਦਾ ਏ। ਸਾਚਾ ਰਾਗ ਸੁਣਾਵੇ ਕੰਨ, ਚਾਰ ਵਰਨਾਂ ਭੇਵ ਖੁਲ੍ਹਾਉਂਦਾ ਏ। ਵਸਤ ਅਮੋਲਕ ਦੇ ਕੇ ਨਾਮ ਧਨ, ਖ਼ਾਲੀ ਭੰਡਾਰੇ ਆਪ ਭਰਾਉਂਦਾ ਏ। ਪੰਚ ਵਿਕਾਰਾ ਦੇਵੇ ਡੰਨ, ਖੰਡਾ ਖੜਗ ਹੱਥ ਚਮਕਾਉਂਦਾ ਏ। ਕਰ ਪਰਕਾਸ਼ ਅੰਧੇਰੇ ਅੰਧ, ਦੀਪਕ ਜੋਤ ਇਕ ਰੁਸ਼ਨਾਉਂਦਾ ਏ। ਤੂੰ ਮੇਰਾ ਮੈਂ ਤੇਰਾ, ਦੋ ਜਹਾਨਾਂ ਗਾਉਂਣਾ ਛੰਦ, ਸੋਹੰ ਢੋਲਾ ਰਾਗ ਅਲਾਉਂਦਾ ਏ। ਆਤਮ ਪਰਮਾਤਮ

ਧੁਰ ਦਾ ਦੇ ਅਨੰਦ, ਨਿਜਾ ਨੰਦ ਰਸ ਚਖਾਉਂਦਾ ਏ। ਜਨਮ ਕਰਮ ਦੀ ਤੁੱਟੀ ਦੇਵੇ ਗੰਢ, ਲੱਖ ਚੁਰਾਸੀ ਗੇੜ ਚੁਕਾਉਂਦਾ ਏ। ਸੇਜ ਸੁਹੰਜਣੀ ਸੁਹਾਏ ਪਲੰਘ, ਆਤਮ ਅੰਤਰ ਡੇਰਾ ਲਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਕਿਰਿਆ ਕੂੜ ਖਪਾਉਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਇਕੱਠੇ ਕਰਨ ਸਲਾਹ, ਖ਼ੁਸ਼ੀਆਂ ਤਾਲ ਵਜਾਈਆ। ਪ੍ਰਭ ਠਾਕਰ ਬਣੇ ਮਲਾਹ, ਕਲਜੁਗ ਅੰਤਮ ਵੇਸ ਵਟਾਈਆ। ਲੱਖ ਚੁਰਾਸੀ ਵੇਖੇ ਥਾਉਂ ਥਾਂ, ਨਵ ਨੌ ਚਾਰ ਖੋਜ ਖੋਜਾਈਆ। ਬਚਿਆ ਕੋਈ ਰਹਿਣ ਨਾ ਪਾ, ਪੜਦਾ ਸਭ ਦਾ ਦਏ ਚੁਕਾਈਆ। ਜਿਨ੍ਹਾਂ ਭੁੱਲਿਆ ਹਰਿ ਕਾ ਨਾਂ, ਤਿਨ੍ਹਾਂ ਫੜ ਫੜ ਦਏ ਸਜ਼ਾਈਆ। ਜੋ ਅੰਤਰ ਆਤਮ ਰਹੇ ਗਾ, ਤਿਨ੍ਹਾਂ ਵਿਛੜਿਆਂ ਲਏ ਮਿਲਾਈਆ। ਨਿਥਾਵਿਆਂ ਦੇਵੇ ਧੁਰ ਦਾ ਥਾਂ, ਦਰਗਾਹ ਸਾਚੀ ਸੋਭਾ ਪਾਈਆ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਕੋਝਿਆਂ ਕਮਲਿਆਂ ਗਲੇ ਲਗਾਈਆ। ਏਥੇ ਓਥੇ ਦੇਵੇ ਠੰਡੀ ਛਾਂ, ਅਗਨੀ ਤਤ ਨਾ ਕੋਇ ਤਪਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਇਕ ਜਪਾਏ ਨਾਂ, ਨਾਉਂ ਨਿਰੰਕਾਰਾ ਦਏ ਦ੍ਰਿੜਾਈਆ। ਨਾ ਕੋਈ ਸੂਰ ਖਾਏ ਨਾ ਗਾਂ, ਨਾ ਕੋਈ ਕਰੇ ਜੀਵ ਬਧ, ਬੰਧਨ ਗਲ ਨਾ ਕੋਇ ਪਾਈਆ। ਕਲਜੁਗ ਅੰਤਮ ਮੁੱਕੇ ਹੱਦ, ਹਾਜ਼ਰ ਹੋ ਕੇ ਵੇਖ ਵਖਾਈਆ । ਗੁਰ ਅਵਤਾਰ ਪੀਰ ਪੈਗ਼ੰਬਰੋ ਆਤਮ ਪਰਮਾਤਮ ਵਿਸ਼ਵ ਬਣਾਏ ਯੱਦ, ਬ੍ਰਹਮ ਪਾਰਬ੍ਰਹਮ ਜੋੜ ਜੁੜਾਈਆ। ਦਰਸ਼ਨ ਦੇਵੇ ਘਰ ਘਰ ਜਨ ਭਗਤਾਂ ਨਰ ਹਰਿ ਉਪਰ ਸ਼ਾਹਰਗ, ਨੌ ਦਵਾਰ ਡੇਰਾ ਢਾਹੀਆ। ਅਗਨੀ ਤਤ ਨਾ ਤਪਾਏ ਕੋਈ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਜਨ ਭਗਤਾਂ ਪੜਦਾ ਲਏ ਕੱਜ, ਨਾਮ ਓਢਣ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਗਲ ਇਕ ਸੁਣਾਈਆ। ਸਾਚਾ ਮੰਗਲ ਸੁਣਾਵੇ ਗੀਤ, ਹਰਿ ਕਰਤਾ ਰਾਗ ਅਲਾਇੰਦਾ। ਕਰੇ ਖੇਲ ਧਾਮ ਅਨਡੀਠ, ਸਚਖੰਡ ਦਵਾਰੇ ਸੋਭਾ ਪਾਇੰਦਾ। ਨਾ ਕੋਈ ਮੰਦਰ ਨਾ ਮਸੀਤ, ਸ਼ਿਵਦਵਾਲਾ ਵੰਡ ਨਾ ਕੋਇ ਵੰਡਾਇੰਦਾ। ਨਾ ਕੋਈ ਹਸਤ ਨਾ ਕੋਈ ਕੀਟ, ਊਚ ਨੀਚ ਨਜ਼ਰ ਕੋਇ ਨਾ ਆਇੰਦਾ। ਸਰਬ ਸਵਾਮੀ ਸਭ ਦਾ ਮੀਤ, ਘਰ ਸਾਚੇ ਸੋਭਾ ਪਾਇੰਦਾ। ਸ਼ਬਦ ਨਿਸ਼ਾਨਾ ਦੱਸੇ ਠੀਕ, ਕਾਇਆ ਕੂੜਾ ਠੀਕਰ ਭੰਨ ਵਖਾਇੰਦਾ। ਸਤਿਜੁਗ ਸਾਚੀ ਲਾਏ ਰੀਤ, ਸਾਚਾ ਲੇਖਾ ਇਕ ਪਰਗਟਾਇੰਦਾ। ਸਦੀ ਬੀਸਵੀਂ ਜਾਏ ਬੀਤ, ਬੀਸ ਇਕੀਸਾ ਖੇਲ ਖਿਲਾਇੰਦਾ। ਜਨ ਭਗਤਾਂ ਪੁਰਖ ਅਕਾਲ ਦੇ ਕੇ ਇਕ ਪ੍ਰਤੀਤ, ਪ੍ਰਤੀਨਿਧ ਇਕੋ ਨਜ਼ਰੀ ਆਇੰਦਾ। ਮਿਹਰਵਾਨ ਹੋ ਕੇ ਕਰੇ ਬਖ਼ਸ਼ੀਸ਼, ਬਖ਼ਸ਼ਿਸ਼ ਰਹਿਮਤ ਆਪ ਵਰਤਾਇੰਦਾ। ਸਾਚਾ ਕਲਮਾ ਸਚ ਹਦੀਸ, ਸਾਚਾ ਨਗ਼ਮਾ ਨਾਮ ਸੁਣਾਇੰਦਾ। ਕਲਜੁਗ ਕੂੜਾ ਭੰਨੇ ਰੀਠ, ਸਤਿਜੁਗ ਅੰਮ੍ਰਿਤ ਫਲ ਗੁਰਮੁਖਾਂ ਮੁਖ ਲਗਾਇੰਦਾ। ਕਰਵਟ ਲੈ ਬਦਲੇ ਪੀਠ, ਸਚ ਸਵਾਮੀ ਘਰ ਘਰ ਗੁਰ ਸ਼ਬਦ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਰਗ ਇਕ ਲਗਾਇੰਦਾ। ਗੁਰ ਅਵਤਾਰ ਕਹਿਣ ਪ੍ਰਭ ਤੇਰਾ ਕਿਹੜਾ ਜਗਤ, ਸਤਿ ਸਤਿ ਸਤਿ ਦੇ ਜਣਾਈਆ। ਜਿਸ ਦੇ ਵਿਚ ਇਕੋ ਬ੍ਰਹਮ ਮਤ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਅਗਨੀ ਤਤ ਨਾ ਕੋਇ ਤਪਾਈਆ। ਜਨ ਭਗਤਾਂ ਪਤ ਲਏਂ ਰੱਖ, ਨਿਰਗੁਣ ਸਰਗੁਣ ਵੇਸ ਵਟਾਈਆ। ਸਭ ਦੀ ਝੋਲੀ ਪਾਏਂ ਕਰਨੀ ਕੀਤੀ ਹੱਕ, ਹਕੀਕਤ ਦਾ ਮਾਲਕ ਆਪ ਅਖਵਾਈਆ । ਸੋ ਭਗਤ ਸੁਹੇਲੇ ਲਏਂ ਤੱਕ, ਤਾਕਤ ਆਪਣੀ ਸਰਬ ਗਵਾਈਆ।

ਜੁਗ ਚੌਕੜੀ ਜੋ ਸੰਦੇਸ਼ਿਆਂ ਅੰਦਰ ਆਏ ਦੱਸ, ਸ਼ਾਸਤਰਾਂ ਕਲਮਿਆਂ ਵਿਚ ਪੜ੍ਹਾਈਆ। ਪੁਰਖ ਅਕਾਲ ਹੋਵੇ ਪ੍ਰਤਖ, ਪਤਿਪਰਮੇਸ਼ਵਰ ਵੇਸ ਵਟਾਈਆ। ਮਹੱਲ ਅਟਲ ਉਚ ਮਨਾਰੇ ਜਾਣ ਵਸ, ਚਾਰ ਦੀਵਾਰ ਨਾ ਕੋਇ ਬਣਾਈਆ। ਜਿਸ ਦੇ ਪਿਛੇ ਗੋਬਿੰਦ ਸੱਥਰ ਲਿਆ ਘਤ, ਸੂਲਾਂ ਸੇਜ ਹੰਢਾਈਆ। ਓਸੇ ਨਾਲ ਮਿਲ ਕੇ ਆਪਣਾ ਖੇਲ ਕਰੇ ਸਮਰਥ, ਮਹਿੰਮਾ ਅਕਥ ਆਪ ਜਣਾਈਆ। ਸਤਿਜੁਗ ਸਾਚਾ ਧਰਨੀ ਧਰਤ ਧਵਲ ਦੇਵੇ ਰੱਖ, ਬਾਲਾ ਨੱਢਾ ਗੋਦ ਬਹਾਈਆ। ਕੂੜੀ ਕਿਰਿਆ ਜੜ੍ਹ ਦੇਵੇ ਪੱਟ, ਬੂਟਾ ਫੇਰ ਨਾ ਕੋਇ ਲਗਾਈਆ। ਸਤਿ ਧਰਮ ਦਾ ਖੋਲ੍ਹ ਕੇ ਹੱਟ, ਬਣ ਵਣਜਾਰਾ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਰਾਹ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਚੰਗਾ, ਚਾਰੋਂ ਕੁੰਟ ਵੱਜੇ ਵਧਾਈਆ। ਤੇਰਾ ਨਾਮ ਸ਼ਬਦ ਇਕ ਮਰਦੰਗਾ, ਲੱਖ ਚੁਰਾਸੀ ਸੁੱਤੀ ਲਏਂ ਉਠਾਈਆ। ਚਰਨ ਕਵਲ ਭੱਜੀ ਆਏ ਜਮਨਾ ਸੁਰਸਤੀ ਗੋਦਾਵਰੀ ਗੰਗਾ, ਗੰਗੋਤਰੀ ਆਪਣਾ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਪੈਰੀਂ ਆਏ ਨੰਗਾ, ਹੱਥ ਤ੍ਰਿਸੂਲ ਨਾ ਕੋਇ ਉਠਾਈਆ। ਕਰੋੜ ਤੇਤੀਸਾ ਤੇਰੇ ਨਾਮ ਦਾ ਗਾਏ ਛੰਦਾ, ਸੋਹੰ ਢੋਲਾ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾ ਸਾਚਾ ਘਰ, ਜਿਸ ਘਰ ਬਹਿ ਕੇ ਆਪਣਾ ਨਾਮ ਪਰਗਟਾਈਆ। ਮੇਰਾ ਘਰ ਵੱਖਰਾ ਅਨੋਖਾ, ਸੋ ਸਾਹਿਬ ਆਪ ਜਣਾਈਆ। ਜਿਥੇ ਛੱਪਰ ਛੰਨ ਨਾ ਕੋਇ ਕੋਠਾ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਮਕਤਬ ਪਾਠਸ਼ਾਲਾ ਨਾ ਪੁਸਤਕ ਪੋਥਾ, ਅੱਖਰਾਂ ਨਾਲ ਨਾ ਕੋਇ ਪੜ੍ਹਾਈਆ। ਮਨ ਮਤ ਬੁਧ ਸੋਚ ਨਾ ਸੋਚਾ, ਸਮਝ ਰਮਜ਼ ਨਾ ਕੋਇ ਵਖਾਈਆ। ਨਾ ਕੋਈ ਖਾਣੀ ਬਾਣੀ ਰਾਗ ਨਾਦ ਪੜ੍ਹੇ ਸਲੋਕਾ, ਸੱਯਦਾ ਸੀਸ ਨਾ ਕੋਇ ਝੁਕਾਈਆ। ਖੰਡਾ ਖੜਗ ਤਲਵਾਰ ਤੀਰ ਕਮਾਨ ਨਾ ਕੋਈ ਸੋਟਾ, ਚਿੱਲਾ ਹੱਥ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਣਾਵਣਹਾਰਾ ਸਚ ਘਰ, ਸਚ ਦਵਾਰਾ ਇਕ ਬੁਝਾਈਆ। ਸਚ ਦਵਾਰਾ ਧੁਰ ਦਾ ਸੋਹਣਾ, ਹਰਿ ਸੋਹਣੀ ਬਣਤ ਬਣਾਈਆ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਅੰਦਰੇ ਅੰਦਰ ਮੋਹਣਾ, ਬਾਹਰੋਂ ਨੂਰ ਨਾ ਕੋਇ ਰੁਸ਼ਨਾਈਆ। ਆਦਿ ਜੁਗਾਦਿ ਜੁਗ ਚੌਕੜੀ ਨਾ ਹੱਸਣਾ ਨਾ ਰੋਣਾ, ਖ਼ੁਸ਼ੀ ਗ਼ਮ ਨਾ ਕੋਇ ਪਰਗਟਾਈਆ। ਨਾ ਜਾਗਣਾ ਨਾ ਸੋਣਾ, ਸੁਫ਼ਨ ਸਖੋਪਤ ਖੇਲ ਨਾ ਕੋਇ ਵਖਾਈਆ। ਨਾ ਵੱਢਣਾ ਨਾ ਕੁਛ ਬੋਣਾ, ਪੱਤ ਡਾਲ੍ਹੀ ਨਾ ਕੋਇ ਮਹਿਕਾਈਆ। ਇਕੋ ਇਕ ਪੁਰਖ ਅਕਾਲ ਦੀਨ ਦਿਅਲ ਸਚ ਦਵਾਰ ਸੁਹੌਣਾ, ਸੋ ਪੁਰਖ ਨਿਰੰਜਣ ਬੈਠਾ ਡੇਰਾ ਲਾਈਆ। ਜਿਸ ਦੇ ਚਰਨ ਕਵਲ ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਸੀਸ ਨਵੌਣਾ, ਦਰ ਮੰਗਣ ਖ਼ਾਲੀ ਝੋਲੀ ਅੱਗੇ ਡਾਹੀਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਹੋ ਕੇ ਫੇਰਾ ਪੌਣਾ, ਨਿਤ ਨਵਿਤ ਵੇਖੇ ਥਾਉਂ ਥਾਈਂਆ। ਜਿਸ ਨੇ ਸਦੀ ਚੌਧਵੀਂ ਕੂੜੀ ਕਿਰਿਆ ਪੰਧ ਮੁਕੌਣਾ, ਚੌਦਾਂ ਤਬਕਾਂ ਆਪਣੇ ਵਿਚ ਸਮਾਈਆ। ਜਿਸ ਨੇ ਕਲ ਕਲਕੀ ਆਪਣਾ ਨਾਉਂ ਪਰਗਟੌਣਾ, ਕਲਜੁਗ ਕੂੜ ਕੁੜਿਆਰਾ ਕਲਕਾਤੀ ਮੇਟ ਮਿਟਾਈਆ। ਸੋ ਸਾਹਿਬ ਸਮਰਥ ਪੁਰਖ ਨਿਰਗੁਣ ਨਿਰਵੈਰ ਨਿਰਾਕਾਰ ਇਕ ਅਖਵੌਣਾ, ਜਿਸ ਦਾ ਰੂਪ ਰੰਗ ਰੇਖ ਜਗ ਨਜ਼ਰ ਕਿਸੇ ਨਾ ਆਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੁਹੇਲੇ ਆਪ ਮਿਲੌਣਾ, ਸ਼ਬਦ ਵਿਚੋਲਾ ਬਣਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਠਾਈਆ। ਗੁਰਮੁਖ ਸਾਚੇ ਖੋਲ੍ਹੇ ਜਾਗ, ਜਗ

ਜੀਵਨ ਦਾਤਾ ਦਇਆ ਕਮਾਇੰਦਾ। ਸ਼ਬਦ ਅਗੰਮੀ ਦੇ ਵੈਰਾਗ, ਵੈਰਾਗੀ ਰੂਪ ਵਟਾਇੰਦਾ। ਜਗਤ ਤ੍ਰਿਸਨਾ ਕਰੇ ਤਿਆਗ, ਤਿਆਗੀ ਖੇਲ ਖਿਲਾਇੰਦਾ। ਅਗਨੀ ਤਤ ਬੁਝਾਏ ਆਗ, ਬੂੰਦ ਸਵਾਂਤੀ ਮੁਖ ਚੁਆਇੰਦਾ। ਆਤਮ ਪਰਮਾਤਮ ਰਚ ਕੇ ਕਾਜ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਘਰ ਸਵਾਮੀ ਬਹਿ ਮਾਰੇ ਆਵਾਜ਼, ਧੁਰ ਦਾ ਢੋਲਾ ਰਾਗ ਅਲਾਇੰਦਾ। ਜਨ ਭਗਤਾਂ ਰੱਖੇ ਲਾਜ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਵੇਖ ਵਖਾਇੰਦਾ। ਘਰ ਸਾਚੇ ਵੇਖਣਹਾਰਾ ਏਕ, ਏਕੰਕਾਰ ਵੱਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭਗਤਾਂ ਦੇਂਂਦਾ ਆਇਆ ਟੇਕ, ਟਿੱਕਾ ਮਸਤਕ ਨਾਮ ਲਗਾਈਆ। ਵਖੌਂਦਾ ਆਇਆ ਕਾਇਆ ਮੰਦਰ ਅੰਦਰ ਜੋਤੀ ਤੇਜ, ਮਹੱਲ ਅਟਲ ਕਰ ਰੁਸ਼ਨਾਈਆ। ਤਜੌਂਦਾ ਆਇਆ ਬਾਸ਼ਕ ਸੇਜ਼, ਸਾਂਗੋ ਪਾਂਗ ਪਰ੍ਹਾਂ ਹਟਾਈਆ। ਕਰਦਾ ਆਇਆ ਜੋਤੀ ਜਲਵਾ ਤੇਜ, ਅੰਧ ਅੰਧੇਰ ਗਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਭਗਤ ਸੁਹੇਲੇ ਗੁਰੂ ਗੁਰ ਚੇਲੇ ਆਪਣਾ ਮੇਲ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਭਗਤ ਕੇਹੜਾ, ਕਲਜੁਗ ਕਵਣ ਕੋਨੇ ਡੇਰਾ ਲਾਈਆ। ਲੱਖ ਚੁਰਾਸੀ ਪਿਆ ਝੰਝਟ ਝੇੜਾ, ਝਗੜਾ ਅਗੇ ਨਾ ਕੋਇ ਮਿਟਾਈਆ। ਜੀਵ ਜੰਤ ਸਾਧ ਸੰਤ ਕਰੇ ਨਾ ਕੋਈ ਨਿਬੇੜਾ, ਮੰਜ਼ਲ ਪੰਧ ਨਾ ਕੋਇ ਮੁਕਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਬਦ ਇਸ਼ਾਰੇ ਨਾਲ ਕਰ ਕੇ ਮਿਹਰਾ, ਮਿਹਰ ਮੁਹੱਬਤ ਵਿਚ ਸਮਝਾਈਆ । ਜੋ ਜਨ ਸੋਹੰ ਢੋਲਾ ਗਾਏ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਸੋ ਸੱਜਣ ਸਾਹਿਬ ਮੀਤ ਮੁਰਾਰ ਘਰ ਠਾਂਡੇ ਪਾਵੇ ਫੇਰਾ, ਲੱਖ ਚੁਰਾਸੀ ਪੰਧ ਮੁਕਾਈਆ। ਸਾਢੇ ਤਿੰਨ ਹੱਥ ਪ੍ਰਭ ਸਚ ਦਾ ਵਸੇ ਖੇੜਾ, ਜਿਸ ਗ੍ਰਹਿ ਬੈਠਾ ਅੰਦਰ ਸੋਭਾ ਪਾਈਆ। ਸੋ ਭਗਤ ਅਨੋਖਾ ਸੱਜਣ ਚੇਰਾ, ਚੇਲਾ ਸਤਿਗੁਰ ਰੂਪ ਵਖਾਈਆ। ਜਿਸ ਦਾ ਸ਼ੌਹ ਦਰਿਆਏ ਕਦੇ ਨਾ ਡੁੱਬੇ ਬੇੜਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਰਿਹਾ ਤਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕੀ ਭਗਤਾਂ ਚਾੜ੍ਹੇਂ ਰੰਗ, ਤਨ ਮਾਟੀ ਖਾਲ ਰੰਗਾਈਆ। ਦੀਨ ਦਿਆਲ ਪੁਰਖ ਅਕਾਲ ਕਹੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਹੁਕਮ ਜਣਾਈਆ। ਮਿਹਰ ਨਜ਼ਰ ਨਾਲ ਅੰਤਰ ਆਤਮ ਦੇਵਾਂ ਇਕ ਅਨੰਦ, ਪੂਜਾ ਪਾਠ ਜੋਗ ਅਭਿਆਸ ਇਕ ਜਣਾਈਆ। ਜੁਗ ਜਨਮ ਦੇ ਵਿਛੜਿਆਂ ਸੁਰਤੀ ਸ਼ਬਦ ਦੇਵਾਂ ਗੰਢ, ਆਪ ਆਪਣੀ ਡੋਰੀ ਤੰਦ ਬੰਧਾਈਆ। ਗੁਰਸਿਖ ਸਵਾਣੀ ਕਦੇ ਨਾ ਹੋਵੇ ਰੰਡ, ਕੰਤ ਸੁਹਾਗੀ ਧੁਰ ਦਾ ਇਕ ਮਿਲਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਜਨ ਭਗਤਾਂ ਅੰਦਰ ਵੇਖੋ ਲੰਘ, ਪੁਰਖ ਅਬਿਨਾਸ਼ੀ ਬੈਠਾ ਡੇਰਾ ਲਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ, ਢੋਲਾ ਗਾਏ ਸੋਹੰ ਛੰਦ, ਤੇਰਾ ਮੇਰਾ ਮੇਰਾ ਤੇਰਾ ਭੇਵ ਰਿਹਾ ਨਾ ਰਾਈਆ। ਅੰਗੀਕਾਰ ਲਾ ਕੇ ਅੰਗ, ਕਰੇ ਖੇਲ ਸੂਰਾ ਸਰਬੰਗ, ਸਦਾ ਸੁਹੇਲਾ ਇਕ ਅਕੇਲਾ ਘਰ ਸਾਚੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਧੁਰ ਦਾ ਘਰ, ਪੜਦਾ ਓਹਲਾ ਦਏ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਵਾਹ, ਵਾਹਵਾ ਤੇਰੇ ਹੱਥ ਵੱਡੀ ਵਡਿਆਈਆ। ਭਗਤ ਮਿਲਣ ਦਾ ਤੈਨੂੰ ਚਾਅ, ਜੁਗ ਜੁਗ ਫੇਰਾ ਪਾਈਆ। ਅੰਦਰ ਵੜ ਕੇ ਦਏਂ ਸਮਝਾ, ਬਾਹਰੋਂ ਕਰੇਂ

ਨਾ ਕੋਇ ਪੜ੍ਹਾਈਆ। ਘਰ ਦੀਵਾ ਬਾਤੀ ਕਰ ਰੁਸ਼ਨਾ, ਜੋਤੀ ਜੋਤ ਕਰੇਂ ਰੁਸ਼ਨਾਈਆ। ਸਾਥੀ ਬਣ ਕੇ ਦੋ ਜਹਾਂ, ਏਥੇ ਓਥੇ ਪੰਧ ਮੁਕਾਈਆ। ਏਸੇ ਕਾਰਨ ਤੇਰੀ ਓਟ ਗਏ ਤਕਾ, ਬੈਠੇ ਧਿਆਨ ਲਗਾਈਆ। ਕਲਜੁਗ ਅੰਤਮ ਪਰਗਟ ਹੋਵੇ ਬੇਪਰਵਾਹ, ਅਮਾਮ ਅਮਾਮਾਂ ਰੂਪ ਵਟਾਈਆ। ਜਿਸ ਦਾ ਨਿਰ ਅੱਖਰਾਂ ਵਿਚੋਂ ਮਿਲੇ ਥੋੜ੍ਹਾ ਥੋੜ੍ਹਾ ਨਿਸ਼ਾਨ, ਸਚ ਨਿਸ਼ਾਨਾ ਨਾ ਕੋਇ ਜਣਾਈਆ। ਇਸ਼ਾਰਿਆਂ ਨਾਲ ਸਾਰੇ ਕਰਨ ਬੋਧ ਗਿਆਨ, ਅੱਖ ਪਰਤੱਖ ਨਾ ਕੋਇ ਖੁਲ੍ਹਾਈਆ। ਜੋ ਮਾਲਕ ਖ਼ਾਲਕ ਹਰ ਘਟ ਅੰਤਰ ਵਸਿਆ ਹਰ ਘਟ ਥਾਂ, ਲੱਖ ਚੁਰਾਸੀ ਮੰਦਰ ਅੰਦਰ ਬਹਿ ਬਹਿ ਖ਼ੁਸ਼ੀ ਮਨਾਈਆ। ਭਗਤ ਸੁਹੇਲੇ ਸੰਤ ਸੱਜਣ ਅੰਤਮ ਲਏ ਉਠਾ, ਗੁਰਮੁਖ ਗੁਰਸਿਖ ਗੁਰ ਗੁਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਲਜੁਗ ਅੰਤਮ ਚਾਰ ਜੁਗ ਦੀ ਪਿਛਲੀ ਬੀਤੀ ਸਾਰੀ ਦਏ ਵਖਾ, ਅੱਗੇ ਆਪਣਾ ਹੁਕਮ ਵਰਤਾਈਆ।