ਪੁਸਤਕਾਲਾਭਾਗ ੧੭

੨੬ ਭਾਦਰੋਂ ੨੦੨੧ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ ਪਿੰਡ ਵਰਨਾਲਾ

ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਤੀ, ਸਚਖੰਡ ਦਵਾਰੇ ਠਾਂਡੇ ਦਰਬਾਰੇ ਸੀਸ ਝੁਕਾਈਆ। ਪਤਿਪਰਮੇਸ਼ਵਰ ਪਾਰਬ੍ਰਹਮ ਕਲਜੁਗ ਲੇਖਾ ਚੁੱਕਿਆ ਵਿਸ਼ਵ ਸ਼ਾਂਤੀ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਅੰਧੇਰੀ ਦਿਸੇ ਰਾਤੀ, ਨਿਰਗੁਣ ਨਿਰਵੈਰ ਨਿਰਾਕਾਰ ਚੰਦ ਨਾ ਕੋਇ ਚਮਕਾਈਆ। ਝਗੜਾ ਪਿਆ ਦੀਨ ਮਜ਼੍ਹਬ ਜ਼ਾਤ ਪਾਤੀ, ਕੂੜੀ ਕਿਰਿਆ ਘਰ ਘਰ ਕਰੇ ਲੜਾਈਆ। ਸੱਜਣ ਮੀਤ ਸੰਗੀ ਦਿਸੇ ਕੋਈ ਨਾ ਸਾਥੀ, ਮੰਜ਼ਲ ਪੰਧ ਜਗਤ ਨਾ ਕੋਇ ਮੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਮੰਨੇ ਕੋਇ ਨਾ ਆਖੀ, ਬੁਧ ਬਿਬੇਕ ਨਾ ਕੋਇ ਕਰਾਈਆ। ਮਹੱਲ ਅਟਲ ਚੜ੍ਹ ਕੇ ਵੇਖੇ ਕੋਇ ਨਾ ਆਪਣੀ ਘਾਟੀ, ਘਾਟੇ ਵਿਚ ਸਰਬ ਲੋਕਾਈਆ। ਹਉਮੇ ਹੰਗਤਾ ਵਧੀ ਕ੍ਰਾਂਤੀ, ਕਿਰਿਆ ਕੂੜੀ ਬੈਠੀ ਡੇਰਾ ਲਾਈਆ। ਸਾਚੇ ਮੰਦਰ ਸਾਢੇ ਤਿੰਨ ਹੱਥ ਅੰਦਰ ਖੋਲ੍ਹੇ ਕੋਇ ਨਾ ਤਾਕੀ, ਬਜਰ ਕਪਾਟੀ ਕੁੰਡਾ ਨਾ ਕੋਇ ਖੁਲ੍ਹਾਈਆ । ਅੰਮ੍ਰਿਤ ਆਤਮ ਪੀਵੇ ਨਾ ਕੋਇ ਬੂੰਦ ਸਵਾਂਤੀ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਨਿਰਮਲ ਜੋਤ ਸਚ ਗ੍ਰਹਿ ਨਾ ਕੋਇ ਪਰਕਾਸ਼ੀ, ਨੂਰੋ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਸਾਹਿਬ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਆਖਣ, ਦਰ ਠਾਂਡੇ ਸੀਸ ਨਿਵਾਈਆ। ਨਿਰਗੁਣ ਸਰਗੁਣ ਖੇਲ ਵੇਖ ਪ੍ਰਿਥਮੀ ਆਕਾਸ਼ਨ, ਗਗਨ ਮੰਡਲ ਬ੍ਰਹਿਮੰਡ ਖੰਡ ਖੋਜ ਖੋਜਾਈਆ। ਸਦੀ ਚੌਧਵੀਂ ਚੌਦਾਂ ਤਬਕ ਹੋਏ ਉਦਾਸਨ, ਹੈਰਾਨੀ ਸਭ ਦੇ ਉਤੇ ਛਾਈਆ। ਪੀਰ ਪੈਗ਼ੰਬਰ ਜੋ ਦੱਸ ਕੇ ਗਏ ਨਮਾਜ਼ਨ, ਕਲਮਾ ਕਾਇਨਾਤ ਪੜ੍ਹਾਈਆ। ਜੀਵ ਜੰਤ ਸਚ ਪ੍ਰੇਮ ਨਾ ਕੋਇ ਨਿਵਾਜਨ, ਨਗ਼ਮਾ ਨਾਮ ਨਾ ਕੋਇ ਸੁਣਾਈਆ। ਕੂੜੀ ਕਿਰਿਆ ਮਨ ਵਾਸਨਾ ਦਹਿ ਦਿਸ਼ਾ ਉਠ ਉਠ ਭਾਜਣ, ਨੱਠਣ ਵਾਹੋ ਦਾਹੀਆ। ਰਸਨਾ ਜਿਹਵਾ ਬੱਤੀ ਦੰਦ ਉਚੀ ਬੋਲ ਸਾਰੇ ਆਖਣ, ਮਸਲਿਆਂ ਨਾਲ ਕਰਨ ਪੜ੍ਹਾਈਆ । ਦਰਸ਼ਨ ਪਾਏ ਨਾ ਕੋਈ ਜ਼ਾਹਰ ਬਾਤਨ, ਜ਼ਹੂਰ ਨਜ਼ਰ ਕਿਸੇ ਨਾ ਆਈਆ। ਸਚ ਸੁਣੇ ਨਾ ਕੋਇ ਆਵਾਜ਼ਨ, ਧੁਨ ਰਾਗ ਨਾ ਕੋਇ ਸ਼ਨਵਾਈਆ ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੇਖ ਆਪਣਾ ਦਰ, ਸਰਗੁਣ ਬੈਠਾ ਮੁਖ ਭਵਾਈਆ। ਸਰਗੁਣ ਖੇਲ ਜੀਵ ਜਗਤ ਜਹਾਨ, ਲੱਖ ਚੁਰਾਸੀ ਘਾੜਤ ਲਿਆ ਘੜਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖਿਆ ਖੇਲ ਮਹਾਨ, ਜੋਤੀ ਜਾਤੇ ਕਰ ਰੁਸ਼ਨਾਈਆ। ਵਸਤ ਅਮੋਲਕ ਦੇ ਦੇ ਦਾਨ, ਨਾਮ ਭੰਡਾਰਾ ਸਦ ਵਰਤਾਈਆ। ਭਗਤ ਸੁਹੇਲੇ ਕਰ ਪਛਾਣ, ਅੰਤਰ ਆਤਮ ਬੂਝ ਬੁਝਾਈਆ। ਸੰਤ ਸੱਜਣ ਵੇਖੇ ਆਣ, ਘਰ ਪੜਦਾ ਓਹਲਾ ਦਿਤਾ ਚੁਕਾਈਆ। ਗੁਰਮੁਖ ਸੱਜਣ ਚਰਨ ਧਿਆਨ, ਚਰਨੋਦਕ ਅੰਮ੍ਰਿਤ ਜਾਮ ਪਿਆਈਆ। ਗੁਰਸਿਖਾਂ ਮਾਰ ਨਿਰਾਲਾ ਬਾਣ, ਸੋਈ ਸੁਰਤ ਉਠਾਈਆ। ਸੰਦੇਸਾ ਦੇ ਕੇ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਗੁਣ ਦ੍ਰਿੜਾਈਆ। ਅੰਜੀਲ ਕੁਰਾਨ ਵਖਾ ਨਿਸ਼ਾਨ, ਮਸਲਾ ਹਕ ਹਕ ਸਮਝਾਈਆ। ਚਾਰੇ ਖਾਣੀ ਕਰ ਪਰਧਾਨ, ਚਾਰੇ ਬਾਣੀ ਨਾਦ ਵਜਾਈਆ। ਚਾਰੇ ਕੁੰਟ ਖੇਲ ਮਹਾਨ, ਚਾਰੇ ਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਘਰ ਠਾਂਡੇ ਕਰਨ ਅਰਜ਼, ਅਰਜ਼ੋਈ ਆਪਣੀ ਇਕ ਜਣਾਈਆ। ਪਰਵਰਦਿਗਾਰ ਪੂਰਾ ਕਰ ਫ਼ਰਜ਼, ਫ਼ਾਜ਼ਿਲ ਹੋ ਕੇ ਤਰਸ ਕਮਾਈਆ। ਕਲਜੁਗ ਜੀਵਾਂ ਜੰਤਾਂ ਕੋਈ ਨਾ ਵੰਡੇ ਦਰਦ, ਦੁਖੀ ਦੀਨ ਦੇਣ ਦੁਹਾਈਆ। ਤੁਧ ਬਿਨ ਮਕਰੂਜ਼ ਕੋਈ ਨਾ ਲਾਹੇ ਕਰਜ਼, ਹਿਸਾਬ ਬੇਬਾਕ ਨਾ ਕੋਇ ਕਰਾਈਆ। ਚਾਰ ਜੁਗ ਦੀ ਪਿਛਲੀ ਵੇਖ ਫ਼ਰਦ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਹੱਥ ਨਜ਼ਰੀ ਆਈਆ। ਜੋ ਜਨ ਤੇਰੇ ਮਿਲਣ ਨੂੰ ਰਹੇ ਭਟਕ, ਅੰਤਰ ਆਤਮ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਦਰ ਤੇਰਾ ਠਾਂਡਾ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵਿਸ਼ਵ ਸ਼ਾਂਤੀ ਨਾ ਦਿਸੇ ਸਤਿ, ਧਰਮ ਸੰਤੋਖ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਘਰ ਘਰ ਗਈ ਵਸ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਅੰਤਰ ਆਤਮ ਮਿਲੇ ਕਿਸੇ ਨਾ ਰਸ, ਰਸਨਾ ਕੂੜ ਰਸ ਹਲਕਾਈਆ। ਤੇਰੇ ਮਿਲਣ ਦੀ ਤੱਕੇ ਕੋਈ ਨਾ ਅੱਖ, ਦੋਏ ਲੋਚਣ ਬੈਠੇ ਜਗਤ ਤਕਾਈਆ। ਸਾਚੀ ਮੰਜ਼ਲ ਚੜ੍ਹ ਕੇ ਤੇਰੇ ਚਰਨ ਜਾਵੇ ਕੋਈ ਨਾ ਢੱਠ, ਦੂਰ ਦੁਰਾਡਾ ਪੰਧ ਨਾ ਕੋਇ ਮੁਕਾਈਆ। ਨਾਤਾ ਤੁੱਟੇ ਨਾ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਖੇਲ ਨਾ ਕੋਇ ਚੁਕਾਈਆ। ਪਾਰਬ੍ਰਹਮ ਬ੍ਰਹਮ ਮਿਲ ਕੇ ਖ਼ੁਸ਼ੀਆਂ ਵਿਚ ਪਏ ਕੋਈ ਨਾ ਹੱਸ, ਹਸਤੀ ਤੇਰੀ ਸਮਝ ਕਿਸੇ ਨਾ ਆਈਆ। ਕਾਮ ਕਰੋਧ ਲੋਭ ਮੋਹ ਹੰਕਾਰ ਸ੍ਰਿਸ਼ਟੀ ਪਾਈ ਨੱਥ, ਦ੍ਰਿਸ਼ਟੀ ਸਕੇ ਨਾ ਕੋਇ ਖੁਲ੍ਹਾਈਆ। ਨਾਮ ਭੰਡਾਰਾ ਮਿਲੇ ਨਾ ਕਿਸੇ ਹੱਟ, ਚਾਰੋਂ ਕੁੰਟ ਜੂਠ ਝੂਠ ਵੰਡ ਵੰਡਾਈਆ। ਝਗੜਾ ਪਿਆ ਮਨ ਮਤ, ਗੁਰਮਤ ਬੈਠੀ ਮੁਖ ਛੁਪਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਆਪੇ ਬੰਨ੍ਹ, ਮਿਹਰਵਾਨ ਮਿਹਰਵਾਨ ਮਿਹਰਵਾਨ ਸਹਿਜ ਨਜ਼ਰ ਉਠਾਈਆ। ਬੌਹੜੀ ਦਰੋਹੀ ਕਲਜੁਗ ਅੰਤ ਅਖ਼ੀਰੀ ਹੋਈ ਹੱਦ, ਕਿਨਾਰਾ ਨਜ਼ਰ ਕੋਇ ਨਾ ਆਈਆ। ਭੈਣ ਭਾਈ ਸਾਕ ਸੱਜਣ ਪਿਤਾ ਪੂਤ ਨਾਰ ਕੰਤ ਜਾਏ ਛੱਡ, ਸੁਹੰਜਣੀ ਸੇਜ ਸੋਭਾ ਕੋਇ ਨਾ ਪਾਈਆ। ਤੇਰੀ ਆਤਮ ਪਰਮਾਤਮ ਤੈਥੋਂ ਵਿਛੜ ਹੋਈ ਅੱਡ, ਕੂੜੀ ਕਿਰਿਆ ਕੂੜੀ ਮਾਇਆ ਪੜਦਾ ਰਹੀ ਪਾਈਆ। ਕਰ ਕਿਰਪਾ ਵਖਾ ਆਪਣਾ ਵਿਸ਼ਵ ਉਹ ਯੱਦ, ਜਿਸ ਵਿਚੋਂ ਬੰਸ ਸਰਬੰਸ ਲਏ ਪਰਗਟਾਈਆ। ਕਾਇਆ ਕੰਦਰ ਡੂੰਘੀ ਵੇਖ ਖੱਡ, ਸਾਢੇ ਤਿੰਨ ਹੱਥ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਇਕ ਵਖਾ ਧੁਰ ਦਾ ਘਰ, ਜਿਸ ਘਰ ਤੇਰਾ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖ ਕਲਜੁਗ ਖੇਲ, ਖ਼ਾਲਕ ਖ਼ਲਕ ਤੇਰੇ ਹੱਥ ਵਡਿਆਈਆ। ਸੁਰਤ ਸ਼ਬਦ ਕਰੇ ਨਾ ਕੋਈ ਮੇਲ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਘਰ ਜੋਤ ਨਿਰੰਜਣ ਚਾੜ੍ਹੇ ਕੋਈ ਨਾ ਤੇਲ, ਸ਼ਬਦੀ ਸਗਨ ਨਾ ਕੋਇ ਮਨਾਈਆ। ਅਚਰਜ ਤੇਰਾ ਪਾਰਬ੍ਰਹਮ ਪ੍ਰਭ ਵੇਖਿਆ ਅਗੰਮੜਾ ਖੇਲ, ਅਲੱਖ ਅਗੋਚਰ ਤੇਰੀ ਸਮਝ ਕਿਸੇ ਨਾ ਆਈਆ। ਤੂੰ ਆਦਿ ਜੁਗਾਦੀ ਏਥੇ ਓਥੇ ਦੋ ਜਹਾਨਾਂ ਸੱਜਣ ਸੁਹੇਲ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਨਿਤ ਨਵਿਤ ਕਰ ਕਰ ਹਿਤ ਅਬਿਨਾਸ਼ੀ ਅਚੁਤ ਆਪਣਾ ਸ਼ਬਦ ਸੰਦੇਸਾ ਦੇਵੇਂ ਭੇਜ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਰੂਪ ਵਟਾਈਆ। ਜੋਤੀ ਜਲਵਾ ਦੇ ਕੇ ਤੇਜ, ਨੂਰ ਨੁਰਾਨਾ ਨੂਰ ਕਰੇਂ ਰੁਸ਼ਨਾਈਆ। ਘਰ ਭਗਤਾਂ ਮਾਣੇਂ ਸਾਚੀ ਸੇਜ, ਅੰਦਰ ਵੜ ਕੇ ਪੌੜੇ ਚੜ੍ਹ ਕੇ ਸਚ ਦਵਾਰੇ ਖੜ੍ਹ ਕੇ ਸੋਭਾ ਪਾਈਆ। ਪ੍ਰੇਮ ਪ੍ਰੀਤੀ ਅੰਦਰ ਜਾਵੇਂ ਲੇਟ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਲਏਂ ਅੰਗੜਾਈਆ। ਅੰਦਰ ਬਾਹਰ ਗੁਪਤ ਜ਼ਾਹਰ ਬਣ ਕੇ ਖੇਵਟ ਖੇਟ, ਸਚ ਮਲਾਹ ਬੇੜਾ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵਿਸ਼ਵ ਰੂਪ, ਤੇਰਾ ਪ੍ਰਭ ਨਜ਼ਰ ਕਿਸੇ ਨਾ ਆਈਆ। ਸ੍ਰਿਸ਼ਟੀ ਭੁੱਲੀ ਸਤਿ ਸਰੂਪ, ਸਤਿ ਸਤਿਵਾਦ ਸੰਗ ਨਾ ਕੋਇ ਰਖਾਈਆ। ਹੋਇਆ ਅੰਧੇਰਾ ਚਾਰੇ ਕੂਟ, ਜੂਠ ਝੂਠ ਵੱਜੀ ਵਧਾਈਆ। ਕਿਸੇ ਭਾਗ ਨਾ ਲੱਗੇ ਕਾਇਆ ਪੰਜ ਤਤ ਭੂਤ, ਘਰ ਮੰਦਰ ਖ਼ੁਸ਼ੀ ਨਾ ਕੋਇ ਮਨਾਈਆ। ਲੇਖਾ ਚੁਕਿਆ ਸਚ ਸੂਚ, ਧੁਰ ਦਾ ਰੰਗ ਨਾ ਕੋਇ ਰੰਗਾਈਆ। ਭਗਤ ਦੁਲਾਰਾ ਦਿਸੇ ਕੋਈ ਨਾ ਪੂਤ, ਪਿਤਾ ਪੂਤ ਗੋਦ ਨਾ ਕੋਇ ਸੁਹਾਈਆ। ਤੇਰੇ ਨਾਲੋਂ ਤੇਰੀ ਸ੍ਰਿਸ਼ਟੀ ਗਈ ਰੂਠ, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕੋ ਸ਼ਬਦ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਬਿਨ ਕੰਨਾਂ, ਹਰਿ ਕਰਤਾ ਆਪ ਜਣਾਈਆ। ਜੁਗ ਚੌਕੜੀ ਨਿਤ ਨਵਿਤ ਮੇਰਾ ਖੇਲ ਅਗੰਮਾ, ਅਲਖ ਅਗੋਚਰ ਅਗੰਮੜੀ ਕਾਰ ਕਮਾਈਆ। ਸਦਾ ਵਸੇਰਾ ਬਿਨ ਛੱਪਰ ਛੰਨਾ, ਘਰ ਸਾਚੇ ਡੇਰਾ ਲਾਈਆ। ਜੁਗ ਚੌਕੜੀ ਪਾਰ ਕਰਾਵਾਂ ਹੱਦ ਬੰਨਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਵਸਤ ਅਮੋਲਕ ਲੱਖ ਚੁਰਾਸੀ ਅੰਤਰ ਆਤਮ ਦੇ ਕੇ ਨਾਮ ਧਨਾ, ਦੌਲਤ ਇਕੋ ਇਕ ਵਰਤਾਈਆ । ਰਹਿਣ ਨਾ ਦੇਵਾਂ ਕੋਈ ਨੇਤਰ ਹੀਣ ਅੰਨ੍ਹਾ, ਸਚ ਸੁੱਚ ਸਤਿ ਕਰਾਂ ਰੁਸ਼ਨਾਈਆ। ਮੇਰਾ ਸੁਤ ਦੁਲਾਰਾ ਸ਼ਬਦੀ ਇਕੋ ਚੰਨਾ, ਦੋ ਜਹਾਨਾਂ ਵੇਖਣਹਾਰਾ ਥਾਉਂ ਥਾਈਂਆ। ਮਿਹਰਵਾਨ ਹੋ ਕੇ ਓਸ ਨੂੰ ਮਾਤ ਘੱਲਾਂ, ਹੁਕਮੇ ਅੰਦਰ ਹੁਕਮ ਸੁਣਾਈਆ। ਨਿਰਧਨ ਸਰਧਨ ਦੋਹਾਂ ਫੜ ਫੜ ਪੱਲਾ, ਪੱਲੂ ਆਪਣੀ ਗੰਢ ਬੰਧਾਈਆ। ਵੇਖਣਹਾਰਾ ਜਲਾਂ ਥਲਾਂ, ਮਹੱਲ ਅਟਲ ਪੜਦਾ ਦਏ ਚੁਕਾਈਆ। ਜਿਸ ਨੂੰ ਰਾਮ ਰਹੀਮ ਕਰੀਮ ਸਭ ਨੇ ਮੰਨਾ, ਅੱਲਾ ਹੂ ਹੂ ਸਾਰੇ ਰਹੇ ਜਸ ਗਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਛਲ ਅਛੱਲਾ, ਵਲ ਛਲ ਧਾਰੀ ਹੋ ਕੇ ਖੇਲ ਵਖਾਈਆ। ਜਿਸ ਨੂੰ ਨਾਨਕ ਗੋਬਿੰਦ ਕਿਹਾ ਪੁਰਖ ਅਕਾਲਾ, ਅਕਲ ਕਲ ਧਾਰੀ ਆਪਣੀ ਕਲ ਪਰਗਟਾਈਆ। ਸੋ ਸਾਹਿਬ ਸੁਲਤਾਨ ਸ੍ਰੀ ਭਗਵਾਨ ਜੁਗ ਚੌਕੜੀ ਵਸਣਹਾਰਾ ਸਚ ਮਹੱਲਾ, ਸਚਖੰਡ ਦਵਾਰੇ ਮੁਕਾਮੇ ਹਕ ਲਾਸ਼ਰੀਕ ਪਰਵਰਦਿਗਾਰ ਆਪਣਾ ਡੇਰਾ ਲਾਈਆ। ਖੇਲੇ ਖੇਲ ਇਕ ਇਕੱਲਾ,

ਏਕੰਕਾਰ ਆਪਣੀ ਖੇਲ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਗੁਰ ਅਵਤਾਰ ਕਹਿਣ ਪ੍ਰਭ ਵੇਖ ਕਲਜੁਗ ਕਿਰਿਆ, ਕੂੜ ਕੁੜਿਆਰਾ ਨਜ਼ਰੀ ਆਈਆ। ਮਨ ਮਨੂਆ ਸ੍ਰਿਸ਼ਟ ਸਬਾਈ ਫਿਰਿਆ, ਫਿਰਤ ਫਿਰਤ ਹੋਈ ਹਲਕਾਈਆ। ਸਾਚਾ ਦਿਸੇ ਨਾ ਕਿਸੇ ਧੀਰਜ ਧਿਰਿਆ, ਧਰਮ ਈਮਾਨ ਨਾ ਕੋਇ ਵਡਿਆਈਆ। ਉਲਟਾ ਗੇੜ ਅਗੰਮੀ ਗਿੜਿਆ, ਗੇੜੇ ਵਿਚ ਲੋਕਾਈਆ। ਦੀਨ ਮਜ਼੍ਹਬ ਝਗੜਾ ਛਿੜਿਆ, ਜ਼ਾਤ ਪਾਤ ਰੋ ਰੋ ਦਏ ਦੁਹਾਈਆ। ਗੁਰਮੁਖ ਸੰਤ ਸੁਹੇਲਾ ਕਰੇ ਬਿਰਿਹਾ, ਨੇਤਰ ਰੋਵੇ ਮਾਰੇ ਧਾਹੀਂਆ। ਕਲਜੁਗ ਗ਼ੁੰਚਾ ਅੰਤ ਅਨੋਖਾ ਫਲ ਖਿੜਿਆ, ਕੂੜੀ ਕਿਰਿਆ ਚਾਰੋਂ ਕੁੰਟ ਹਲਕਾਈਆ। ਰਾਜਾ ਰਾਣਾ ਸਾਰਾ ਭਿੜਿਆ, ਖਹਿ ਖਹਿ ਮਰੇ ਹੋਈ ਜੁਦਾਈਆ। ਪਤਿਪਰਮੇਸ਼ਵਰ ਕਲ ਅੰਤ ਲਾਏ ਕਿਉਂ ਦੇਰਿਆ, ਦੂਰ ਦੁਰਾਡਾ ਬਹਿ ਕੇ ਵੇਖ ਵਖਾਈਆ। ਤੇਰਾ ਸੰਤ ਸ੍ਰੀ ਭਗਵੰਤ ਤ੍ਰੈਗੁਣ ਮਾਇਆ ਘਿਰਿਆ, ਤੁਧ ਬਿਨ ਸਕੇ ਨਾ ਕੋਇ ਬਚਾਈਆ। ਤੇਰਾ ਰੂਪ ਨਿਰਾਕਾਰ ਨਿਰਿਆ, ਨਿਰਵੈਰ ਸਦਾ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਹਰਿਜਨ ਸਾਚੇ ਲੈ ਤਰਾਈਆ। ਹਰਿਜਨ ਵੇਖ ਪ੍ਰਭ ਠਾਕਰ ਰੋਂਦੇ, ਬਿਨ ਅੱਖਾਂ ਨੀਰ ਵਹਾਈਆ। ਸਦੀ ਚੌਧਵੀਂ ਬਿਰਹੋਂ ਵਿਛੋੜੇ ਵਿਚ ਕਦੇ ਨਾ ਸੌਂਦੇ, ਆਲਸ ਨਿੰਦਰਾ ਗ਼ਫ਼ਲਤ ਸੰਗ ਨਾ ਕੋਇ ਰਖਾਈਆ। ਕਾਇਆ ਮੰਦਰ ਅੰਦਰ ਬ੍ਰਹਿਮੰਡ ਖੰਡ ਵੇਖ ਵਖੌਂਦੇ, ਭੱਜਣ ਵਾਹੋ ਦਾਹੀਆ। ਤੇਰੇ ਪ੍ਰੇਮ ਦੇ ਢੋਲੇ ਗੌਂਦੇ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਕੋਲੋਂ ਪੱਲੂ ਛੁਡੌਂਦੇ, ਓਹਲੇ ਹੋ ਕੇ ਮੁਖ ਭਵਾਈਆ। ਤੇਰੇ ਦਰਸ ਦਾ ਰਾਹ ਤਕੌਂਦੇ, ਨਿਜ ਨੇਤਰ ਅੱਖ ਖੁਲ੍ਹਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਤੇਰਾ ਚਰਨ ਸਹਾਰਾ ਇਕ ਰਖੌਂਦੇ, ਦੂਜੀ ਓਟ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖ ਆਪਣਾ ਦਰ, ਧੁਰ ਦੇ ਮਾਲਕ ਤੇਰੀ ਓਟ ਤਕਾਈਆ। ਧੁਰ ਦੇ ਮਾਲਕ ਖੋਲ੍ਹ ਅੱਖ, ਗੁਰ ਅਵਤਾਰ ਰਹੇ ਜਣਾਈਆ। ਜੋ ਮਾਰਗ ਅਸੀਂ ਆਏ ਦੱਸ, ਭੁੱਲੀ ਸਰਬ ਲੋਕਾਈਆ। ਅੰਤਮ ਚਲੇ ਕੋਈ ਨਾ ਵਸ, ਵਾਸਤਾ ਤੇਰੇ ਅਗੇ ਪਾਈਆ। ਕਿਰਪਾ ਕਰ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਜਗਤ ਜੁਗ ਜਨਮ ਦੇ ਵਿਛੜੇ ਗੁਰਮੁਖ ਗੁਰਸਿਖ ਕਰ ਇਕੱਠ, ਹਰਿਜਨ ਸਾਚੇ ਮੇਲ ਮਿਲਾਈਆ। ਦੂਈ ਦਵੈਤੀ ਮੇਟ ਫੱਟ, ਉਤੇ ਪਟੀ ਨਾਮ ਬੰਧਾਈਆ। ਸਤਿ ਧਰਮ ਦਾ ਖੋਲ੍ਹ ਹੱਟ, ਕਲਜੁਗ ਕੂੜੀ ਕਿਰਿਆ ਦੇ ਮਿਟਾਈਆ। ਚਰਨ ਕਵਲ ਸਰਨਾਈ ਢਹਿ ਕੇ ਵਾਸਤਾ ਰਹੇ ਘਤ, ਨਿਉਂ ਨਿਉਂ ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਰਿ ਸਤਿਗੁਰ ਸਵਾਮੀ ਤੇਰੀ ਆਸ ਰਖਾਈਆ। ਪਾਰਬ੍ਰਹਮ ਪ੍ਰਭ ਤੇਰੀ ਆਸਾ, ਆਦਿ ਜੁਗਾਦਿ ਤੂੰ ਹੀ ਨਜ਼ਰੀ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਭਰਵਾਸਾ, ਕਰੋੜ ਤੇਤੀਸਾ ਤੇਰਾ ਧਿਆਨ ਲਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਮੰਨਦੇ ਆਏ ਆਖਾ, ਨਿਤ ਨਵਿਤ ਸੇਵ ਕਮਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗਾਣ ਗਾਥਾ, ਅੱਖਰਾਂ ਨਾਲ ਢੋਲੇ ਰਾਗ ਅਲਾਇੰਦਾ। ਤੇਰਾ ਨੂਰ ਜ਼ਹੂਰ ਵੇਖਿਆ ਪ੍ਰਿਥਮੀ ਆਕਾਸ਼ਾ, ਰਵ ਸਸ ਸੂਰਯਾ ਚੰਦ ਦਿਵਸ ਰੈਣ ਪੰਧ ਮੁਕਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਤੇਰਾ ਪਰਕਾਸ਼ਾ, ਘਟ ਘਟ ਅੰਦਰ ਦੀਵਾ ਬਾਤੀ ਕਮਲਾਪਾਤੀ ਜੋਤ ਜਗਾਇੰਦਾ। ਨਿਤ ਨਵਿਤ ਚਾਰ ਯੁਗ ਚਾਰ ਕੁੰਟ ਮੇਟਣਹਾਰਾ ਵਾਟਾ, ਪਾਂਧੀ ਹੋ ਕੇ ਆਪਣਾ ਪੰਧ ਮੁਕਾਇੰਦਾ।

ਸਾਹਿਬ ਸੁਲਤਾਨ ਸ੍ਰੀ ਭਗਵਾਨ ਪਾਰਬ੍ਰਹਮ ਕਲਜੁਗ ਅੰਤਮ ਵੇਖ ਅੰਧੇਰੀ ਰਾਤਾ, ਤੇਈ ਅਵਤਾਰ ਤੇਰੇ ਦਰ ਅਲੱਖ ਜਗਾਇੰਦਾ। ਭਗਤ ਭਗਵਾਨ ਮੰਨ ਆਖਾ, ਕਬੀਰ ਜੁਲਾਹਾ ਊਚੀ ਕੂਕ ਕੂਕ ਅਲਾਇੰਦਾ। ਈਸਾ ਮੂਸਾ ਮੁਹੰਮਦ ਪੜ੍ਹੇ ਨਿਮਾਜ਼ਾ, ਤੋਬਾ ਤੋਬਾ ਵਡ ਖ਼ਾਲਕ ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਨਾਨਕ ਗੋਬਿੰਦ ਕਹੇ ਜਾਤ ਮੇਂ ਤੂੰ ਤੇਰੀ ਜਾਤਾ, ਅਜ਼ਾਤੀ ਵੇਸ ਨਾ ਕੋਇ ਵਟਾਇੰਦਾ। ਕਲਜੁਗ ਅੰਤਮ ਪੂਰਾ ਕਰਦੇ ਘਾਟਾ, ਘਾਟ ਪੱਤਣ ਦਵਾਰਾ ਤੇਰਾ ਇਕੋ ਸੋਭਾ ਪਾਇੰਦਾ। ਮਿਹਰਵਾਨ ਹੋ ਪੁਰਖ ਸਮਰਾਥਾ, ਸਮਰਥ ਤੇਰੀ ਓਟ ਸਰਬ ਰਖਾਇੰਦਾ। ਤੂੰ ਸਭ ਦਾ ਪਿਤਾ ਮਾਤਾ, ਲੱਖ ਚੁਰਾਸੀ ਤੇਰਾ ਜੀਵ ਜੰਤ ਤੇਰਾ ਬਾਲ ਸਖਾਈ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਕਲ ਤੇਰਾ ਰਾਹ ਸਰਬ ਤਕਾਇੰਦਾ। ਕਲਜੁਗ ਅੰਤਮ ਤੇਰਾ ਤੱਕਣ ਰਾਹ, ਬੈਠੇ ਅੰਤਰ ਅੰਤਰ ਧਿਆਨ ਲਗਾਈਆ। ਤੂੰ ਠਾਕਰ ਸਵਾਮੀ ਜਲਵਾ ਨੂਰ ਖ਼ੁਦਾ, ਜ਼ਹੂਰ ਜ਼ਹੂਰ ਤੇਰੀ ਰੁਸ਼ਨਾਈਆ। ਤੂੰ ਮਾਲਕ ਖ਼ਾਲਕ ਬੇਪਰਵਾਹ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਦੋ ਜਹਾਨਾਂ ਬਣ ਮਲਾਹ, ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਤੇਰਾ ਕਲਮਾ ਇਕ ਸਦਾ, ਨਾਮ ਨਗ਼ਮਾ ਇਕ ਜਣਾਈਆ। ਤੇਰਾ ਝੁੱਲੇ ਸਚ ਨਿਸ਼ਾਂ, ਮੁਕਾਮੇ ਹਕ ਸੋਭਾ ਪਾਈਆ। ਤੇਰੇ ਹੱਥ ਤੌਫ਼ੀਕ ਖ਼ੁਦਾ, ਰਫ਼ੀਕ ਸਾਰੇ ਲੈ ਬਣਾਈਆ । ਫ਼ਰੀਕ ਬਣ ਜੋ ਹੋਏ ਜੁਦਾ, ਜੁਜ਼ ਅੰਗ ਬੈਠੇ ਕਟਾਈਆ। ਤਿਨ੍ਹਾਂ ਮਾਰਗ ਦੱਸ ਸਿਧਾ, ਰੂਹ ਬੁਤ ਦੋਵੇਂ ਲੈਣ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਕੱਠੇ ਹੋ ਕੇ ਬੋਲਣ, ਬਿਨ ਰਸਨਾ ਜਿਹਵਾ ਰਹੇ ਸੁਣਾਈਆ। ਪੁਰਖ ਅਬਿਨਾਸ਼ੀ ਤੇਰੇ ਦਰਸ਼ਨ ਨੂੰ ਸਾਰੇ ਲੋਚਣ, ਨੈਣ ਨੈਣ ਨੈਣ ਉਠਾਈਆ। ਤੇਰਾ ਖੇਲ ਕਿਸੇ ਵਿਚ ਨਾ ਆਵੇ ਸੋਚਣ, ਸੋਚ ਸਮਝ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਵਾਹਵਾ ਤੇਰੀ ਸਰਨ ਤਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਸੁਣ ਕੇ ਗਾਥ, ਕਲਜੁਗ ਆਪਣੀ ਲਏ ਅੰਗੜਾਈਆ। ਕਰੇ ਬੇਨੰਤੀ ਪੁਰਖ ਅਕਾਲ ਅੱਗੇ ਧੁਰ ਦੇ ਬਾਪ, ਦੋਏ ਜੋੜ ਸਰਨਾਈਆ। ਮੈਂ ਛੋਟਾ ਬੱਚਾ ਤੇਰਾ ਪਾਕੀ ਪਾਕ, ਇਕੋ ਨਜ਼ਰੀ ਆਈਆ। ਲੋਕਮਾਤ ਵੇਖ ਮੇਰਾ ਖੇਲ ਤਮਾਸ਼, ਜੋ ਸੇਵਾ ਦਿਤੀ ਸਮਝਾਈਆ। ਮੈਂ ਬਰਦਾ ਹੋ ਕੇ ਕਰਾਂ ਸੇਵਾ ਦਿਵਸ ਰਾਤ, ਘੜੀ ਪਲ ਚੈਨ ਕੋਇ ਨਾ ਆਈਆ। ਸਭ ਦੀ ਬੁਧੀ ਕੀਤੀ ਨਾਰ ਕਮਜ਼ਾਤ, ਦੁਹਾਗਣ ਬੈਠੀ ਰੂਪ ਵਟਾਈਆ। ਹੰਸ ਜੀਵ ਕੀਤੇ ਕਾਗ, ਕਾਗ ਵਾਂਗ ਰਹੇ ਕੁਰਲਾਈਆ। ਘਰ ਘਰ ਲਾਇਆ ਕੂੜਾ ਦਾਗ਼, ਦੁਰਮਤ ਮੈਲ ਸਕੇ ਨਾ ਕੋਇ ਧਵਾਈਆ। ਸਾਢੇ ਤਿੰਨ ਹੱਥ ਜਗਣ ਦਿਤਾ ਨਾ ਕੋਇ ਚਿਰਾਗ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਅੰਤਰ ਉਪਜਣ ਦਿਤਾ ਨਾ ਕੋਇ ਵੈਰਾਗ, ਵੈਰੀ ਵੈਰੀ ਘਰ ਘਰ ਦਿਤੇ ਬਣਾਈਆ। ਤੇਰੇ ਨਾਲੋਂ ਪ੍ਰਭ ਸਭ ਦਾ ਕਰ ਕੇ ਤਿਆਗ, ਸੁਰਤੀ ਮਾਇਆ ਪ੍ਰਕਿਰਤੀ ਵਿਚ ਰਖਾਈਆ। ਕਾਮ ਕਰੋਧ ਦਾ ਚਲਾ ਜਹਾਜ਼, ਸ੍ਰਿਸ਼ਟ ਸਬਾਈ ਲਈ ਬਹਾਈਆ। ਸਦੀ ਚੌਧਵੀਂ ਪਤਿਪਰਮੇਸ਼ਵਰ ਪਰਵਰਦਿਗਾਰ ਮੈਨੂੰ ਦੇ ਸ਼ਾਬਾਸ, ਸਿਰ ਮੇਰੇ ਹੱਥ ਟਿਕਾਈਆ। ਮੈਂ ਨਾਮ ਦੀ ਪੂੰਜੀ ਰਹਿਣ ਨਹੀਂ ਦਿਤੀ ਕਿਸੇ ਪਾਸ, ਖ਼ਾਲੀ ਹੱਟ ਦਿਤੇ ਕਰਾਈਆ। ਪਿਤਾ ਕੋਲੋਂ ਪੁਤ ਦਾ ਕਰਾਵਾਂ ਘਾਤ, ਭੈਣ ਭਾਈ ਇਕ ਦੂਜੇ ਦੀ ਸੇਜ ਤਕਾਈਆ। ਤੈਨੂੰ ਆਪਣੀ ਸੁਣਾਈ ਸੱਚੀ ਬਾਤ, ਪੜਦਾ ਰੱਖਿਆ ਕੋਈ ਨਾ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਤੈਨੂੰ ਰਹੇ ਆਖ,

ਇਹ ਸਾਰੇ ਮਿਲ ਕੇ ਤੇਰੀ ਮੇਰੀ ਕਰਨ ਜੁਦਾਈਆ। ਤੂੰ ਮੇਰਾ ਇਕੋ ਵੱਡਾ ਸੱਚਾ ਬਾਪ, ਪਤਿਪਰਮੇਸ਼ਵਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਕੀਤੀ ਵੇਖ ਵੇਖ ਖ਼ੁਸ਼ੀ ਮਨਾਈਆ। ਕਲਜੁਗ ਕਹੇ ਪ੍ਰਭੂ ਮੇਰੇ ਬੇਪਰਵਾਹਿਆ, ਤੇਰੀ ਬੇਪਰਵਾਹੀ ਵਿਚ ਸਮਾਇੰਦਾ। ਤ੍ਰੈਗੁਣ ਮਾਇਆ ਜਾਲ ਵਿਛਾਇਆ, ਸਾਧ ਸੰਤ ਪਰੇ ਨਾ ਕੋਇ ਹਟਾਇੰਦਾ। ਕੂੜੀ ਕਿਰਿਆ ਵਿਚ ਫਸਾਇਆ, ਫਾਂਸੀ ਗਲ ਨਾ ਕੋਇ ਕਟਾਇੰਦਾ। ਚਾਰੋਂ ਕੁੰਟ ਘੇਰਾ ਪਾਇਆ, ਦਹਿ ਦਿਸ਼ਾ ਰਾਹ ਨਜ਼ਰ ਕਿਸੇ ਨਾ ਆਇੰਦਾ। ਹਰਿ ਸਵਾਮੀ ਤੇਰਾ ਸੋਹਣਾ ਹੁਕਮ ਕਮਾਇਆ, ਹੁਕਮ ਅਦੂਲੀ ਵਿਚ ਨਾ ਕੋਇ ਰਖਾਇੰਦਾ। ਇਹੋ ਜਿਹਾ ਤੇਰਾ ਪੁੱਤ ਅੱਗੇ ਕੋਈ ਲੋਕਮਾਤ ਨਾ ਆਇਆ, ਜੋ ਤੇਰੇ ਨਾਲੋਂ ਵਿਛੋੜ ਆਪਣੇ ਰਾਹੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਵਰ, ਮੈਂ ਤੇਰੀ ਸੇਵ ਕਮਾਇੰਦਾ। ਪੁਰਖ ਅਕਾਲ ਕਹੇ ਵਾਹ ਕਲਜੁਗ ਬੱਚਾ, ਸ਼ਾਬਾਸ ਤੇਰੀ ਵਡਿਆਈਆ। ਤੂੰ ਇਨ੍ਹਾਂ ਬਚਨਾਂ ਉਤੇ ਸੱਚਾ, ਕਰਨੀ ਸੱਚੀ ਕਰ ਵਖਾਈਆ। ਦਿਵਸ ਰੈਣ ਫਿਰਿਉਂ ਨੱਠਾ, ਨੌ ਖੰਡ ਪ੍ਰਿਥਮੀ ਸੱਤ ਦੀਪ ਭੱਜਿਆ ਵਾਹੋ ਦਾਹੀਆ। ਲੇਖਾ ਮੁਕਾ ਕੇ ਮਦੀਨਾ ਮੱਕਾ, ਹੁਜਰਿਆ ਵਿਚ ਖ਼ੁਸਰੇ ਦਿਤੇ ਨਚਾਈਆ। ਭਾਗ ਰਹਿਣ ਨਾ ਦਿਤਾ ਕਿਸੇ ਸ਼ਿਵਦਵਾਲੇ ਮੰਦਰ ਮੱਠਾ, ਗੁਰਦਵਾਰੇ ਕਰੀ ਲੜਾਈਆ। ਸਤਿ ਗਵਾਇਆ ਤੀਰਥ ਤਟਾਂ, ਅਠਸਠ ਗੰਗਾ ਗੋਦਾਵਰੀ ਜਮਨਾ ਸੁਰਸਤੀ ਦਏ ਦੁਹਾਈਆ। ਘਰ ਘਰ ਅੰਦਰ ਪਾਇਆ ਰੱਟਾ, ਲੇਖਾ ਸਕੇ ਨਾ ਕੋਇ ਮੁਕਾਈਆ । ਸਭ ਦਾ ਅੰਤਰ ਹੋਇਆ ਤੱਤਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਭ ਨੇ ਵਣਜੀ ਮਨ ਮਤਾ, ਗੁਰਮਤ ਬੈਠੇ ਸਰਬ ਭੁਲਾਈਆ। ਸਚ ਨਿਸ਼ਾਨਾ ਕਿਸੇ ਨਾ ਦੱਸਿਆ ਪਤਾ, ਕੂੜਾ ਮਾਰਗ ਦਿਤਾ ਜਣਾਈਆ। ਪਰਮ ਪੁਰਖ ਕਹੇ ਪ੍ਰਭੂ ਕਲਜੁਗ ਮੈਂ ਤੇਰਾ ਖੇਲ ਵੇਖਿਆ ਅੱਖਾਂ, ਸਚਖੰਡ ਬੈਠਾ ਧਿਆਨ ਲਗਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਇਸ਼ਾਰੇ ਨਾਲ ਦੱਸਾਂ, ਰਮਜ਼ਾਂ ਨਾਲ ਸਮਝਾਈਆ। ਸਾਰੇ ਕਹਿਣ ਵਾਹ ਵਾਹ ਕਲਜੁਗ ਸੋਹਣਾ ਕੀਤਾ ਅੱਛਾ, ਹਰਿ ਜੀ ਤੇਰੀ ਸੱਚੀ ਸੇਵ ਕਮਾਈਆ। ਕਿਸੇ ਦੇ ਮੂੰਹ ਵਿਚ ਦਿਤਾ ਢੱਗੀ ਵੱਛਾ, ਕਿਸੇ ਨੂੰ ਸੂਰਾਂ ਨਾਲ ਰਜਾਈਆ। ਕਿਸੇ ਦੇ ਕੋਲੋਂ ਜ਼ਿਬਹ ਕਰਾਇਆ ਕੱਟਾ, ਕਿਸੇ ਤੋਂ ਮੁਰਗੀਆਂ ਖੱਲ ਲੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਜੋ ਅਸੀਂ ਲਿਖ ਕੇ ਆਏ ਨਾਮ ਦਾ ਪਟਾ, ਸੋ ਸਾਰੇ ਬੈਠੇ ਮੁਖ ਭਵਾਈਆ। ਚਾਰੋਂ ਕੁੰਟ ਵੇਖੀ ਉਡਦੀ ਛਾਰ ਕੂੜੀ ਘਟਾ, ਧੂੰਆਂਧਾਰ ਦਿਸੇ ਲੋਕਾਈਆ। ਕਲਜੁਗ ਵਾਹਵਾ ਤੇਰਾ ਛੋਟਾ ਨਿੱਕਾ ਬੱਚਾ, ਜਿਸ ਥੋੜੇ ਸਮੇਂ ਅੰਦਰ ਬਹੁਤੀ ਸੇਵ ਕਮਾਈਆ। ਧਰਮ ਭੁਲਾਇਆ ਬੂਰਾ ਕੱਕਾ, ਗੋਰਾ ਚਿੱਟਾ ਬਚਿਆ ਕੋਇ ਰਹਿਣ ਨਾ ਪਾਈਆ। ਪ੍ਰਭ ਦੀ ਮਾਇਆ, ਦੁੱਧ ਵੇਖੋ ਫਿੱਟਾ, ਮੱਖਣ ਸਚ ਵਿਰੋਲ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖ ਆਪਣਾ ਘਰ, ਨਵ ਸੱਤ ਆਪਣਾ ਫੇਰਾ ਪਾਈਆ। ਕਲਜੁਗ ਕਹੇ ਪ੍ਰਭ ਮੈਂ ਕਿੱਡਾ ਚੰਗਾ, ਚੰਗਿਆਂ ਵਿਚੋਂ ਨਜ਼ਰੀ ਆਈਆ। ਮੈਂ ਧੀਆਂ ਬੇਟੀਆਂ ਸੀਸ ਕੀਤਾ ਨੰਗਾ, ਓਢਣ ਸਿਰ ਨਾ ਕੋਇ ਟਿਕਾਈਆ। ਪੰਡਤਾਂ ਨੂੰ ਨੰਗਾ ਨੁਹਾਇਆ ਗੰਗਾ, ਲੱਜਿਆ ਹਯਾ ਬੈਠੀ ਮੁਖ ਛੁਪਾਈਆ। ਮੈਂ ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਕਰਾਇਆ ਦੰਗਾ, ਪੰਡਤ ਪਾਂਧੇ ਮੁੱਲਾ ਸ਼ੇਖ਼ ਮੁਸ਼ਾਇਕ ਗ੍ਰੰਥੀ ਪੰਥੀ ਦਿਤੇ ਲੜਾਈਆ। ਮੈਂ ਸਭ ਦਾ ਮਾਣ ਤੋੜਿਆ ਗ਼ਰੂਰ ਹੰਗਾ, ਹਉਮੇ ਹੰਗਤਾ ਗੜ੍ਹ ਬਣਾਈਆ। ਜੂਠ ਝੂਠ ਦਾ ਫੜ ਕੇ ਖੰਡਾ, ਸਤਿ ਧਰਮ ਸਭ ਦੇ ਅੰਦਰੋਂ ਦਿਤਾ ਬਾਹਰ ਕਢਾਈਆ।

ਕੋਈ ਨਾ ਕਹੇ ਮੈਂ ਪ੍ਰਭੂ ਦਾ ਬੰਦਾ, ਬੰਦਗੀ ਵਿਚ ਬੰਧਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਮੇਰਾ ਘਰ, ਮੈਂ ਘਰ ਘਰ ਲਾਇਆ ਜੰਦਾ, ਬਜਰ ਕਪਾਟੀ ਕੁੰਡਾ ਖੋਲ੍ਹ ਦਰਸ ਤੇਰਾ ਕੋਇ ਨਾ ਪਾਈਆ । ਕਲਜੁਗ ਕਹੇ ਪ੍ਰਭੂ ਮੈਨੂੰ ਦੇ ਪਿਆਰ, ਤੇਰੇ ਅਗੇ ਅਰਜ਼ੋਈਆ। ਮੈਂ ਸ੍ਰਿਸ਼ਟ ਫਿਰਾਈ ਵਿਚ ਨੌ ਦਵਾਰ, ਜਗਤ ਵਾਸਨਾ ਨਾਲ ਮਿਲਾਈਆ। ਗੁਰ ਕਾ ਸ਼ਬਦ ਸਕਿਆ ਕਰ ਨਾ ਕੋਇ ਵਿਚਾਰ, ਬੁੱਧੀ ਬਿਬੇਕ ਨਾ ਕੋਇ ਸਮਝਾਈਆ। ਸੁਖਮਨ ਟੇਢੀ ਬੰਕ ਕਰੇ ਕੋਈ ਨਾ ਪਾਰ, ਈੜਾ ਪਿੰਗਲ ਪੰਧ ਨਾ ਕੋਇ ਚੁਕਾਈਆ। ਅਨਹਦ ਸ਼ਬਦ ਸੁਣੇ ਨਾ ਕੋਇ ਧੁਨਕਾਰ, ਅਨਰਾਗੀ ਰਾਗ ਨਾ ਕੋਇ ਅਲਾਈਆ। ਅੰਮ੍ਰਿਤ ਆਤਮ ਜਾਮ ਨਾ ਸਕਿਆ ਕੋਇ ਪਿਆਲ, ਨਾਭੀ ਕਵਲ ਨਾ ਕੋਇ ਉਲਟਾਈਆ। ਮਾਨਸਰੋਵਰ ਸਾਚੇ ਤੀਰਥ ਸਕਿਆ ਨਾ ਕੋਇ ਨੁਹਾਲ, ਕਾਗ ਹੰਸ ਨਾ ਰੂਪ ਵਟਾਈਆ। ਸੁਰਤੀ ਸ਼ਬਦ ਨਾ ਕੋਇ ਕਰਨ ਦਿਤਾ ਪਿਆਰ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਆਤਮ ਸੇਜਾ ਕਿਸੇ ਨਾ ਲਈ ਸ਼ਿੰਗਾਰ, ਘਰ ਕੰਤ ਨਾ ਕੋਇ ਹੰਢਾਈਆ। ਕਲਜੁਗ ਜੀਵ ਵੇਖ ਨਾਰ ਮੁਟਿਆਰ, ਮਨ ਵਾਸਨਾ ਨਾਲ ਪਰਨਾਈਆ। ਅੱਠੇ ਪਹਿਰ ਕਰਨ ਵਿਭਚਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਤੇਰੇ ਨਾਲੋਂ ਵਿਛੋੜਾ ਕਰਕੇ ਧੁਰ ਦੇ ਯਾਰ, ਯਾਰਾਨਾ ਗ਼ੈਰਾਂ ਨਾਲ ਲਗਾਈਆ। ਪ੍ਰਭ ਸਚ ਪੁਛੇਂ ਤੈਥੋਂ ਸਭ ਦਾ ਚੁੱਕਿਆ ਇਤਬਾਰ, ਭੈ ਰਹਿਣ ਕੋਇ ਨਾ ਪਾਈਆ। ਕਿਉਂ ਮੈਂ ਸਭ ਨੂੰ ਅੰਦਰ ਵੜ ਕੇ ਕੀਤਾ ਖ਼ਬਰਦਾਰ, ਉਚੀ ਕੂਕ ਕੂਕ ਜਣਾਈਆ। ਜੋ ਵਿਸ਼ਿਆਂ ਵਿਚ ਪਿਆਰ, ਸੋ ਪਰਮਾਤਮਾ ਕੋਲੋਂ ਹੱਥ ਨਾ ਆਈਆ। ਏਸੇ ਕਾਰਨ ਕਲਜੁਗ ਜੀਵ ਮੇਰੇ ਰਲ ਗਏ ਨਾਲ, ਮੇਰਾ ਸੋਹਣਾ ਬੰਸ ਸੁਹਾਈਆ। ਸਦੀ ਵੀਹਵੀਂ ਵੇਖ ਮੇਰਾ ਜਮਾਲ, ਚਾਰੋਂ ਕੁੰਟ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਕਲਜੁਗ ਕਹੇ ਪ੍ਰਭ ਵੇਖ ਮੇਰਾ ਸਮਾਜ, ਸੋਹਣੀ ਬਣਤ ਬਣਾਈਆ। ਕਿਸੇ ਦੇ ਸੀਸ ਉਤੇ ਰਹਿਣ ਨਹੀਂ ਦਿਤਾ ਤਾਜ, ਤਖ਼ਤ ਨਿਵਾਸੀ ਖ਼ਾਕ ਰੁਲਾਈਆ। ਸਚ ਅਦਲ ਇਨਸਾਫ਼ ਦਾ ਡੋਬ ਜਹਾਜ਼, ਨਈਆ ਕੂੜ ਦਿਤੀ ਪਰਗਟਾਈਆ। ਜੇ ਕੋਈ ਤੈਨੂੰ ਕਹੇ ਗੁਰੂ ਮਹਾਰਾਜ, ਉਹਨੂੰ ਲੋਕਾਈ ਦਏ ਸਜ਼ਾਈਆ। ਇਹੋ ਜਿਹਾ ਬੱਚਾ ਤੈਨੂੰ ਕਦੇ ਨਾ ਲੱਭਣਾ ਫੇਰ ਆਦਿ, ਆਦਿ ਤੇਰਾ ਸਤਿਜੁਗ ਪੁੱਤ ਆਪਣਾ ਬਲ ਨਾ ਕੋਇ ਪਰਗਟਾਈਆ। ਏਸੇ ਕਾਰਨ ਮੈਂ ਤੈਨੂੰ ਰਿਹਾ ਅਰਾਧ, ਚਰਨ ਕਵਲ ਕਵਲ ਚਰਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਖੇਲ ਬੇਪਰਵਾਹੀਆ। ਪ੍ਰਭ ਮੇਰਾ ਖੇਲ ਵੇਖ ਅਨੋਖਾ, ਅਵੱਲੜੀ ਕਾਰ ਕਰਾਈਆ। ਸਭ ਦੇ ਨਾਲ ਕਰਕੇ ਧੋਖਾ, ਉਲਟੀ ਨਈਆ ਦਿਤੀ ਵਹਾਈਆ। ਜੋ ਤੇਰੇ ਨਾਮ ਦਾ ਪੜਦੇ ਪੁਸਤਕ ਪੋਥਾ, ਤਿਨ੍ਹਾਂ ਥੋਥੀ ਮਤ ਕਰਾਈਆ। ਤੇਰੀ ਮੰਜ਼ਲ ਚੜ੍ਹਨਾ ਦਿਸਦਾ ਔਖਾ, ਪੌੜੀ ਡੰਡੇ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਕਲਜੁਗ ਕਹੇ ਪ੍ਰਭ ਮੇਰੇ ਸਚ ਸਵਾਮੀ, ਸਵਾਲ ਤੇਰੇ ਅੱਗੇ ਇਕ ਰਖਾਈਆ। ਤੂੰ ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਵੇਖੇਂ ਬੇਪਰਵਾਹੀਆ। ਮੇਰੀ ਲੋਕਮਾਤ ਵੇਖ ਜਗਤ ਨਿਸ਼ਾਨੀ, ਜੋ ਨਿਸ਼ਾਨਾ ਤੇਰਾ ਰਹੀ ਜਣਾਈਆ। ਭਰਮ ਭੁਲਾਏ ਵਡ ਵਿਦਵਾਨੀ, ਗਿਆਨੀ ਧਿਆਨੀ ਸਾਰ ਕਿਸੇ ਨਾ ਪਾਈਆ। ਜਿਨ੍ਹਾਂ ਪਿਛੇ ਗੋਬਿੰਦ ਕਰਕੇ ਗਿਆ ਕੁਰਬਾਨੀ, ਬੱਚੇ ਨੀਹਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਨ੍ਹਾਂ ਲਹਿਣਾ ਦੇਣਾ ਜਣਾਈਆ। ਪੁਰਖ

ਅਕਾਲ ਕਹੇ ਵਾਹ ਸੱਚੇ ਸੁਤ, ਸਤਿ ਤੇਰੀ ਵਡਿਆਈਆ। ਸਤਿ ਧਰਮ ਦਾ ਬੂਟਾ ਦਿਤਾ ਪੁੱਟ, ਤੂੰ ਆਪਣੀ ਜੜ੍ਹ ਲਗਾਈਆ। ਅਬਿਨਾਸ਼ੀ ਕਰਤਾ ਆਦਿ ਜੁਗਾਦਿ ਦੱਸਣਹਾਰਾ ਸਚ, ਸਚ ਦਏ ਸਮਝਾਈਆ। ਅੰਤਮ ਤੇਰਾ ਲੇਖਾ ਮੁਕੇ ਜਗ, ਥਿਰ ਰਹਿਣ ਕੋਇ ਨਾ ਪਾਈਆ। ਵਾਕ ਭਵਿਖਤ ਪੂਰਾ ਕਰੇ ਪੁਰਖ ਸਮਰਥ, ਜੋ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਲਿਖਾਈਆ। ਉਸੇ ਵੇਲੇ ਤੇਰੀ ਝੋਲੀ ਪਾ ਕੇ ਤੇਰਾ ਹੱਕ, ਹਾਕਮ ਧੁਰ ਦਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਦੋ ਜਹਾਨਾਂ ਖੇਲ ਰਿਹਾ ਕਰ, ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਅਜੂਨੀ ਰਹਿਤ ਮਧਸੂਧਣ ਪਰਵਰਦਿਗਾਰ ਸਾਂਝਾ ਯਾਰ ਮਹਿਬੂਬ ਸਚ ਅਰੂਜ ਮੁਹੱਬਤ ਵਿਚ ਸੁਹਬਤ ਵਿਚ ਸਚ ਦਏ ਜਣਾਈਆ।