੨੬ ਭਾਦਰੋਂ ੨੦੨੧ ਬਿਕ੍ਰਮੀ ਬਲੀ ਸਿੰਘ ਦੇ ਗ੍ਰਹਿ ਪਿੰਡ ਕੈਰੋਂ
ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਸਮਰਥ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੇਰੀ ਮਹਿੰਮਾ ਅਕਥ, ਏਥੇ ਉਥੇ ਦੋ ਜਹਾਨਾਂ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਪਰਵਰਦਿਗਾਰ ਸਾਂਝੇ ਯਾਰ ਮਾਰਗ ਸੱਚਾ ਦੱਸ, ਦਰ ਸਾਚੇ ਓਟ ਤਕਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕਲਜੁਗ ਕੂੜੀ ਕਿਰਿਆ ਤੈਥੋਂ ਕੀਤੇ ਅੱਡ, ਸੰਗੀ ਸਾਥੀ ਮੁਖ ਭਵਾਈਆ। ਨਾੜ ਬਹੱਤਰ ਘਰ ਘਰ ਗ੍ਰਹਿ ਗ੍ਰਹਿ ਮਾਟੀ ਖ਼ਾਕ ਉਬਲੇ ਰਤ, ਅਗਨੀ ਤਤ ਨਾ ਕੋਇ ਬੁਝਾਈਆ। ਰਸਨਾ ਜੇਹਵਾ ਬੱਤੀ ਦੰਦ ਨੌ ਖੰਡ ਪ੍ਰਿਥਮੀ ਸੱਤ ਦੀਪ ਕੋਇ ਨਾ ਬੋਲੇ ਸਚ, ਜੂਠ ਝੂਠ ਬੈਠਾ ਡੋਰੂ ਡੰਕ ਵਜਾਈਆ। ਆਸਾ ਤ੍ਰਿਸਨਾ ਮਨ ਵਾਸਨਾ ਘਰ ਘਰ ਰਹੇ ਨੱਚ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਤੇਰੇ ਮਿਲਣ ਦੀ ਨਿਜ ਨੇਤਰ ਖੋਲ੍ਹੇ ਕੋਈ ਨਾ ਅੱਖ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਚੌਦਾਂ ਲੋਕ ਚੌਦਾਂ ਤਬਕ ਸਚ ਵਣਜਾਰਾ ਜਣਾਏ ਕੋਈ ਨਾ ਅਗੰਮਾ ਹੱਟ, ਧੁਰ ਦੀ ਦਾਤ ਝੋਲੀ ਕੋਇ ਨਾ ਪਾਈਆ। ਸਚ ਸੰਦੇਸ਼ਾ ਸ਼ਬਦ ਨਾਦ ਬੋਧ ਅਗਾਧ ਸੁਣਾਏ ਕੋਈ ਨਾ ਗਾਥ, ਆਤਮਕ ਧੁਨ ਨਾ ਕੋਇ ਉਪਜਾਈਆ। ਅੰਦਰ ਵੜ ਪੌੜੇ ਚੜ੍ਹ ਕਾਇਆ ਕਵਰੀ ਡੂੰਘੀ ਭਵਰੀ ਖੋਲ੍ਹੇ ਕੋਈ ਨਾ ਰਾਜ਼, ਰਹਿਮਤ ਸਚ ਨਾ ਕੋਇ ਕਮਾਈਆ। ਪੀਰ ਪੈਗ਼ੰਬਰ ਸਦੀ ਚੌਧਵੀਂ ਸਾਰੇ ਹੋਏ ਉਦਾਸ, ਸਚ ਦਵਾਰੇ ਹੈਰਾਨੀ ਸਭ ਦੇ ਉਤੇ ਛਾਈਆ। ਕਲਮਾ ਕਾਇਨਾਤ ਜੋ ਦੱਸ ਕੇ ਆਏ ਨਿਮਾਜ਼, ਨਿਵਾਜ਼ਿਸ਼ ਨਾਲ ਸਰਬ ਸਮਝਾਈਆ। ਸੋ ਉਮਤ ਨਬੀ ਰਸੂਲ ਕੋਇ ਨਾ ਦੇਵੇ ਸਾਥ, ਸਗਲਾ ਸੰਗ ਨਾ ਕੋਇ ਬਣਾਈਆ। ਸਾਚੇ ਪੱਤਨ ਪਾਰ ਕਿਨਾਰੇ ਉਤਰੇ ਕੋਈ ਨਾ ਘਾਟ, ਸ਼ੌਹ ਦਰਿਆ ਰੁੜ੍ਹੀ ਜਾਂਦੀ ਲੋਕਾਈਆ। ਮੁੱਲਾ ਸ਼ੇਖ਼ ਮੁਸਾਇਕ ਬਗ਼ਲ ਮਾਰ ਕੁਰਾਨ ਕਿਤਾਬ, ਕੁਤਬ ਗੌਂਸ ਬਣ ਕੇ ਮਸਲੇ ਰਹੇ ਸੁਣਾਈਆ। ਸਚ ਪਿਆਲੇ ਚਾੜ੍ਹੇ ਨਾ ਕੋਈ ਆਬੇਹਯਾਤ, ਹਯਾਤੀ ਵਿਚੋਂ ਹਯਾਤੀ ਦਏ ਨਾ ਕੋਇ ਬਦਲਾਈਆ। ਸਾਚਾ ਨਜ਼ਰ ਨਾ ਆਏ ਕੋਇ ਨਵਾਬ, ਨੌਬਤ ਹੱਕ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਵਾਹਵਾ ਤੇਰੀ ਤੇਰੇ ਹੱਥ ਵਡਿਆਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਭੇਵ ਖੋਲ੍ਹਣ, ਧੁਰ ਦੀ ਧਾਰ ਆਪ ਜਣਾਈਆ। ਸਚਖੰਡ ਦਵਾਰੇ ਕੂਕ ਕੂਕ ਬੋਲਣ, ਬਿਨ ਰਸਨਾ ਰਾਗ ਅਲਾਈਆ। ਸਚ ਭੰਡਾਰੇ ਬਿਨ ਤੇਰੇ ਕੋਈ ਨਾ ਜਾਏ ਤੋਲਣ, ਨਾਮ ਤਰਾਜ਼ੂ ਹੱਥ ਨਾ ਕੋਇ ਉਠਾਈਆ। ਨਿਰਗੁਣ ਸਰਗੁਣ ਬਣੇ ਨਾ ਕੋਇ ਵਿਚੋਲਣ, ਸ਼ਬਦੀ ਸੁਰਤੀ ਮੇਲ ਨਾ ਕੋਇ ਮਿਲਾਈਆ। ਸਚ ਪਰਕਾਸ਼ ਨਾ ਹੋਏ ਉਪਰ ਧੌਲਣ, ਅੰਧ ਅੰਧੇਰ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਪੜਦਾ ਲਾਹ, ਮੁਖ ਨਕਾਬ ਰਹਿਣ ਕੋਇ ਨਾ ਪਾਈਆ। ਖੋਲ੍ਹ ਨੈਣ ਬਿਨ ਅੱਖਾਂ ਅੱਖ ਖੁਲ੍ਹਾ, ਲੋਚਨ ਬੰਦ ਨਾ ਕੋਇ ਕਰਾਈਆ। ਲੋਕਮਾਤ ਸਚ ਅਦਾਲਤ ਇਕ ਲਗਾ, ਆਦਲ ਹੋ ਕੇ ਅਦਲ ਕਮਾਈਆ। ਕੂੜੀ ਕਿਰਿਆ ਦੋ ਜਹਾਨਾਂ ਬਗ਼ਾਵਤ ਦੇ ਮੁਕਾ, ਅਦਾਵਤ ਘਰ ਘਰ ਡੇਰਾ ਲਾਈਆ। ਨਾਮ ਸਖ਼ਾਵਤ ਝੋਲੀ ਪਾ, ਰਹਿਮਤ ਨੂਰ ਖ਼ੁਦਾਈਆ। ਬਣ ਮਲਾਹ ਬੇੜਾ ਕੰਧ ਟਿਕਾ, ਖੇਵਟ ਖੇਟਾ ਹੋ ਕੇ ਸੇਵ ਕਮਾਈਆ। ਗੋਬਿੰਦ ਬੇਟਾ ਸੁਤ ਦੁਲਾਰਾ ਸ਼ਬਦੀ ਰੂਪ ਇਕ ਪਰਗਟਾ, ਜਿਸ ਦਾ ਨਾ ਕੋਈ ਪਿਤਾ ਨਾ ਕੋਈ ਮਾਈਆ। ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਸਾਰੇ ਰਹੇ ਗਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਿਫ਼ਤਾਂ ਨਾਲ ਸਾਲਾਹੀਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਲੋਕਮਾਤ ਪਕੜੇ ਬਾਂਹ, ਫੜ ਆਪਣੇ ਗਲੇ ਲਗਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਜਪਾਏ ਸੱਚਾ ਨਾਂ, ਇਸ਼ਟ ਦੇਵ ਸਵਾਮੀ ਇਕੋ ਦਏ ਸਮਝਾਈਆ। ਭਾਗ ਲਗਾਏ ਨਗਰ ਖੇੜੇ ਕਾਇਆ ਸਚ ਗਰਾਂ, ਸਾਢੇ ਤਿੰਨ ਹੱਥ ਬੰਕ ਦਏ ਵਡਿਆਈਆ। ਫੜ ਫੜ ਕਾਗੋਂ ਹੰਸ ਰੂਪ ਦਏ ਵਟਾ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਭਗਤ ਵਛਲ ਭਗਤ ਅਧਾਰੀ ਹਰਿਜਨ ਸਾਚੇ ਭਗਤ ਲਏ ਉਠਾ, ਅੰਤਰ ਆਤਮ ਹਰ ਘਟ ਸਵਾਮੀ ਆਪੇ ਖੋਜ ਖੋਜਾਈਆ। ਦੀਆ ਬਾਤੀ ਕਮਲਾਪਾਤੀ ਸਾਚੇ ਮੰਦਰ ਇਕ ਜਗਾ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਬੰਦਾ ਖ਼ਾਕੀ ਖੋਲ੍ਹ ਤਾਕ ਪੜਦਾ ਓਹਲਾ ਦਏ ਉਠਾ, ਪਰਵਰਦਿਗਾਰ ਬੇਪਰਵਾਹੀਆ। ਤੇਰੀ ਇਕ ਸਰਨਾਈ ਹੱਕ ਮੁਕਾਮੇ ਦਰਸ ਵਖਾ, ਸਚਖੰਡ ਦਵਾਰ ਇਕ ਜਣਾ, ਜਿਸ ਗ੍ਰਹਿ ਦੂਜਾ ਨਜ਼ਰ ਕੋਇ ਨਾ ਆਈਆ। ਸੰਤ ਸੁਹੇਲੇ ਲਏ ਮਲਾ, ਗੁਰੂ ਗੁਰ ਚੇਲੇ ਅੰਗ ਲਗਾ, ਗੁਰਮੁਖ ਗੋਦ ਬਹਾਈਆ। ਗੁਰਸਿਖ ਸੱਜਣ ਚਰਨ ਕਵਲ ਧੂੜੀ ਮਸਤਕ ਟਿੱਕਾ ਲਾ, ਦੁਰਮਤ ਮੈਲ ਧਵਾਈਆ। ਲੇਖਾ ਵੇਖ ਦੋ ਜਹਾਂ, ਪੁਰੀ ਲੋਅ ਬ੍ਰਹਿਮੰਡ ਖੰਡ ਆਕਾਸ਼ ਪਾਤਾਲ ਗਗਨ ਗਗਨੰਤਰ ਤੇਰੀ ਓਟ ਤਕਾਈਆ। ਤੂੰ ਦਾਤਾ ਦਾਨੀ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਜਿਸ ਦਾ ਲੇਖਾ ਕੋਈ ਲਿਖੇ ਨਾ ਕਾਗ਼ਜ਼ ਕਲਮ ਸ਼ਾਹ, ਕਥਨੀ ਕਥ ਨਾ ਕੋਇ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਠਾਂਡੇ ਦੋਏ ਜੋੜ ਮੰਗਣ ਦੁਆ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਵੇਖ ਸਾਚਾ ਘਰ, ਕਲਜੁਗ ਅੰਤਮ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਆਪਣਾ ਜੁਗ, ਸਾਚੀ ਜੁਗਤੀ ਨਜ਼ਰ ਕੋਇ ਨਾ ਆਈਆ। ਸਤਿਗੁਰੂ ਨਿਸ਼ਾਨਿਉਂ ਸਾਰੇ ਗਏ ਉਕ, ਚਾਰੋਂ ਕੁੰਟ ਭੱਜਣ ਵਾਹੋ ਦਾਹੀਆ। ਸਚ ਦਵਾਰੇ ਕਰੇ ਕੋਈ ਨਾ ਰੁਖ਼, ਮੰਜ਼ਲ ਪੰਧ ਨਾ ਕੋਇ ਮੁਕਾਈਆ। ਕੂੜੀ ਕਿਰਿਆ ਘਰ ਘਰ ਵੜੀ ਭੁੱਖ, ਤ੍ਰਿਸ਼ਨਾ ਹਉਮੇ ਹੰਗਤਾ ਨਾਲ ਮਿਲਾਈਆ। ਜਨਣੀ ਕੋਈ ਨਾ ਹੋਵੇ ਸਫ਼ਲ ਕੁੱਖ, ਭਗਤ ਭਗਵਾਨ ਜੋੜ
ਨਾ ਕੋਇ ਜੁੜਾਈਆ। ਉਜਲ ਕਰੇ ਨਾ ਕੋਈ ਮੁਖ, ਦੁਰਮਤ ਮੈਲ ਨਾ ਕੋਇ ਧਵਾਈਆ। ਸਦੀ ਬੀਸਵੀਂ ਸਭ ਦਾ ਪੈਂਡਾ ਰਿਹਾ ਮੁੱਕ, ਪਾਂਧੀ ਹੋ ਕੇ ਸਾਚੀ ਮੰਜ਼ਲ ਚੜ੍ਹ ਖ਼ੁਸ਼ੀ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਗੁਰ ਅਵਤਾਰ ਕਹਿਣ ਪ੍ਰਭ ਤੋਹੇ ਆਦਾਬ, ਸੱਯਦਾ ਸੀਸ ਝੁਕਾਈਆ। ਕਲਜੁਗ ਲੇਖਾ ਚੁਕਣਾ ਪੁੰਨ ਸਵਾਬ, ਕੀਮਤ ਸਚ ਨਾ ਕੋਇ ਦ੍ਰਿੜਾਈਆ। ਹੁਜਰਾ ਸੋਹੇ ਨਾ ਕੋਈ ਮਹਿਰਾਬ, ਮੁਹੱਬਤ ਮਹਿਬੂਬ ਨਾ ਕੋਇ ਕਮਾਈਆ। ਨਿਰਅੱਖਰ ਵਾਚੇ ਨਾ ਕੋਈ ਕਿਤਾਬ, ਅਲਫ਼ ਯੇ ਨਾ ਕਰੇ ਕੋਇ ਪੜ੍ਹਾਈਆ। ਸਾਚੇ ਮੰਦਰ ਸੁਣੇ ਨਾ ਕੋਈ ਨਾਦ, ਨਗ਼ਮਾ ਨਾਮ ਨਾ ਕੋਇ ਸੁਣਾਈਆ। ਤੇਰੇ ਦਵਾਰਿਉਂ ਸਾਰੇ ਰਹੇ ਭਾਜ, ਤੋਬਾ ਤੋਬਾ ਕਰ ਸਾਰੇ ਰਹੇ ਕੁਰਲਾਈਆ। ਉਠ ਸੁਲਤਾਨ ਸ਼ੈਤਾਨ ਮਾਰ ਆਵਾਜ਼, ਦਰ ਆਪਣੇ ਲਏ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਅਗੰਮਾ ਘਰ, ਜਿਸ ਗ੍ਰਹਿ ਲੱਖ ਚੁਰਾਸੀ ਰਿਹਾ ਟਿਕਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੁਣੀ ਕਹਾਣੀ, ਕਲਜੁਗ ਲਏ ਅੰਗੜਾਈਆ। ਮੇਰੀ ਖੇਲ ਅਜਬ ਨਿਰਾਲੀ, ਜਗਤ ਜਹਾਨੀ ਚਾਲ ਚਲਾਈਆ । ਸਤਿ ਧਰਮ ਕੀਤਾ ਖ਼ਾਲੀ, ਗ੍ਰਹਿ ਮੰਦਰ ਰਹਿਣ ਕਿਸੇ ਨਾ ਪਾਈਆ। ਬੁਧ ਬਿਬੇਕੀ ਨੱਢੀ ਬਾਲੀ, ਦਰ ਦਵਾਰਿਉਂ ਦਿਤੀ ਕਢਾਈਆ। ਚਾਰੋਂ ਕੁੰਟ ਕਰ ਰੈਣ ਅੰਧੇਰੀ ਕਾਲੀ, ਅੰਧ ਅੰਧੇਰ ਵਖਾਈਆ। ਜੀਵਾਂ ਜੰਤਾਂ ਬਣ ਕੇ ਮਾਲੀ, ਕੂੜਾ ਬੂਟਾ ਦਿਤਾ ਲਗਾਈਆ। ਨੌ ਖੰਡ ਪ੍ਰਿਥਮੀ ਬਣਾ ਕੇ ਹਾਲੀ, ਸਚ ਸੁੱਚ ਜੜ੍ਹ ਦਿਤੀ ਉਖੜਾਈਆ। ਫਲ ਰਹਿਣ ਨਾ ਦਿਤਾ ਕਿਸੇ ਡਾਲ੍ਹੀ, ਸਿੰਮਲ ਰੁੱਖ ਸਰਬ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੋਹਣੀ ਸੇਵ ਲਗਾਈਆ। ਕਲਜੁਗ ਆਪਣਾ ਭੇਵ ਸਰਬ ਜਣਾਉਂਦਾ ਏ। ਕਰ ਨਿਮਸਕਾਰ ਨਮੋ ਨਮੋ, ਪ੍ਰਭ ਸਾਚੇ ਸੀਸ ਨਿਵਾਉਂਦਾ ਏ। ਹੁਕਮੇ ਅੰਦਰ ਤ੍ਰੈਗੁਣ ਮਾਇਆ ਤਮੋ, ਤਮੋ ਰਜੋ ਸਤੋ ਪੜਦਾ ਆਪੇ ਪਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਖੇਲ ਵਖਾਉਂਦਾ ਏ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਪੁੱਤ ਚਲਾਕ, ਸੋਹਣੀ ਘਰ ਘਰ ਸੇਵ ਕਮਾਈਆ। ਰੂਹ ਬੁੱਤ ਰਹਿਣ ਦਿਤਾ ਕੋਈ ਨਾ ਪਾਕ, ਪਵਿਤ੍ਰ ਦਿਸੇ ਨਾ ਕੋਈ ਲੋਕਾਈਆ। ਤੇਰੀ ਜ਼ਾਤ ਦਾ ਤੇਰੇ ਨਾਲੋਂ ਤੋੜ ਕੇ ਨਾਤ, ਘਰ ਵਿਚ ਪੜਦਾ ਦਿਤਾ ਵਖਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਨਿਰਗੁਣ ਤੇਰੇ ਨਾਲ ਕਰੇ ਕੋਈ ਨਾ ਬਾਤ, ਸੱਜਣ ਸੱਚਾ ਨਜ਼ਰ ਕਿਸੇ ਨਾ ਆਈਆ। ਝਗੜਾ ਪਾ ਕੇ ਜ਼ਾਤ ਪਾਤ, ਦੀਨ ਮਜ਼੍ਹਬ ਰਿਹਾ ਟਕਰਾਈਆ। ਮਾਇਆ ਮਮਤਾ ਦੇ ਖ਼ਿਤਾਬ, ਕੂੜ ਕੁੜਿਆਰਿਆਂ ਟਿੱਕਾ ਦਿਤਾ ਲਗਾਈਆ। ਤੂੰ ਮਾਲਕ ਮੇਰਾ ਇਕ ਸੱਚਾ ਜਨਾਬ, ਆਅਲਾ ਅਦਨਾ ਵੇਖੇ ਥਾਉਂ ਥਾਈਂਆ। ਸਚ ਦੱਸ ਪ੍ਰਭੂ ਕੀ ਦੇਵੇਂ ਮੈਨੂੰ ਖ਼ਿਤਾਬ, ਖ਼ਤਾ ਵਿਚ ਕੀਤੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਅਰਜ਼ ਸੁਣਾਈਆ। ਕਲਜੁਗ ਕਹੇ ਮੈਂ ਸੇਵਾਦਾਰ, ਸੋਹਣੀ ਸੇਵ ਕਮਾਈਆ। ਨਵ ਨੌ ਚਾਰ ਕਰ ਕੇ ਖ਼ਬਰਦਾਰ, ਬੇਖ਼ਬਰ ਖ਼ਬਰ ਦ੍ਰਿੜਾਈਆ। ਜੀਵੋ ਜੰਤੋ ਸਾਧੋ ਸੰਤੋ ਭੁੱਲ ਜਾਓ ਹਰਿ ਕਾ ਨਾਮ ਕਰਤਾਰ, ਇਸ਼ਟ ਦੇਵ ਨਾ ਕੋਇ ਮਨਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕਰੋ ਪਿਆਰ, ਮਾਇਆ ਮਮਤਾ ਤੁਹਾਡੀ ਝੋਲੀ ਪਾਈਆ। ਵਿਭਚਾਰ ਦੁਹਾਗਣ ਬਣ ਕਰੋ ਸ਼ੰਗਾਰ, ਸਾਚਾ ਕੰਤ ਨਰ ਨਰਾਇਣ ਨਾ ਕੋਇ ਹੰਢਾਈਆ। ਸਾਚੀ ਸਿਖਿਆ ਕੋਇ ਨਾ ਮੰਗਲਾਚਾਰ,
ਗੋਪੀ ਕਾਹਨ ਸੁਰਤ ਸ਼ਬਦ ਸਾਚੇ ਮੰਡਲ ਨਾਚ ਨਾ ਕੋਇ ਨਚਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖਾਂ ਨੈਣ ਉਠਾਲ, ਬਚਿਆ ਕੋਇ ਰਹਿਣ ਨਾ ਪਾਈਆ। ਬਿਨ ਹਰਿਨਾਮੇ ਸਾਰੇ ਕੀਤੇ ਕੰਗਾਲ, ਖ਼ਾਲੀ ਝੋਲੀ ਸਰਬ ਰਹੇ ਜਣਾਈਆ। ਸਦੀ ਚੌਧਵੀਂ ਬਣ ਦਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੈਂ ਤੇਰੀ ਸਾਚੀ ਸੇਵ ਕਮਾਈਆ। ਕਲਜੁਗ ਕਹੇ ਪ੍ਰਭ ਆ ਕੇ ਵੇਖ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਮੈਂ ਘਰ ਘਰ ਪਾਏ ਝੇੜੇ, ਝਗੜਾ ਸਕੇ ਨਾ ਕੋਇ ਚੁਕਾਈਆ। ਵਸਦੇ ਉਜਾੜੇ ਖੇੜੇ, ਮਾਟੀ ਖ਼ਾਕ ਵਿਚ ਮਿਲਾਈਆ। ਭਰ ਭਰ ਪੂਰ ਡੋਬੇ ਬੇੜੇ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਕੋਟਨ ਕੋਟ ਸਾਧ ਸੰਤ ਜੋ ਮੇਰੇ ਅੰਦਰ ਲਾ ਕੇ ਬੈਠੇ ਡੇਰੇ, ਕੂੜੀ ਕਿਰਿਆ ਧੂਣੀ ਰਹੇ ਤਪਾਈਆ। ਉਤੋਂ ਰੰਗੇ ਕੱਪੜੇ ਗੇਰੇ, ਅੰਦਰ ਰੰਗ ਨਾ ਕੋਇ ਚੜ੍ਹਾਈਆ। ਮਾਇਆ ਮਮਤਾ ਕਾਮ ਕਰੋਧ ਪਾਏ ਝੇੜੇ, ਸਚ ਇਨਸਾਫ਼ ਹੱਥ ਨਾ ਕੋਇ ਫੜਾਈਆ। ਕੋਈ ਵੜੇ ਨਾ ਪ੍ਰਭ ਜੂ ਤੇਰੇ ਵੇਹੜੇ, ਰਾਹ ਵਿਚ ਸਾਰੇ ਬੈਠਾ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਮੇਰਾ ਦਰ, ਜਿਸ ਘਰ ਬਹਿ ਕੇ ਤੇਰੀ ਸੇਵ ਕਮਾਈਆ। ਕਲਜੁਗ ਕਹੇ ਪ੍ਰਭ ਆ ਕੇ ਵੇਖ ਧਰਤ, ਧਰਨੀ ਧਵਲ ਧਿਆਨ ਲਗਾਈਆ। ਨਿਰਗੁਣ ਨਿਰਵੈਰ ਹੋ ਕੇ ਪਰਤ, ਨਿਰਾਕਾਰ ਵੇਸ ਵਟਾਈਆ। ਜੋ ਲਾ ਕੇ ਆਇਆ ਦਰਗਾਹ ਸਾਚੀ ਸ਼ਰਤ, ਤਿਸ ਸ਼ਰਅ ਵਿਚ ਸ੍ਰਿਸ਼ਟ ਦਿਤੀ ਲਗਾਈਆ। ਸੂਰਬੀਰ ਰਹਿਣ ਨਾ ਦਿਤਾ ਕੋਈ ਮਰਦ, ਨਾਮ ਖੰਡਾ ਹੱਥ ਨਾ ਕੋਇ ਉਠਾਈਆ। ਭਾਈ ਭਾਈ ਦਾ ਕਰੇ ਕੋਈ ਨਾ ਦਰਦ, ਪਿਤਾ ਪੂਤ ਪੀੜ ਨਾ ਕੋਇ ਮਨਾਈਆ। ਗੁਰੂ ਚੇਲਾ ਕਿਸੇ ਦੀ ਸੁਣੇ ਕੋਈ ਨਾ ਅਰਜ਼, ਸਿਰ ਹੱਥ ਨਾ ਕੋਇ ਰਖਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਪੂਰਾ ਕਰੇ ਕੋਈ ਨਾ ਫ਼ਰਜ਼, ਫ਼ੈਸਲਾ ਸਚ ਨਾ ਕੋਇ ਸੁਣਾਈਆ। ਪਰਵਰਦਿਗਾਰ ਸਾਂਝੇ ਯਾਰ ਮੇਰਾ ਖੇਲ ਵੇਖ ਅਸਚਰਜ, ਅਚਰਜ ਲੀਲਾ ਦਿਤੀ ਵਰਤਾਈਆ। ਤੇਰੇ ਨਾਮ ਦਾ ਸਿਰੋਂ ਕੋਈ ਨਾ ਲਾਹਵੇ ਕਰਜ਼, ਮਕਰੂਜ਼ ਦਿਸੀ ਸਰਬ ਲੋਕਾਈਆ। ਸਦੀ ਚੌਧਵੀਂ ਕਰ ਕੇ ਸਭ ਦੀ ਪੁੱਠੀ ਨਰਦ, ਸਾਰ ਪਾਸ਼ਾ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮੇਰੀ ਕਰਨੀ ਵੇਖ ਵਖਾਈਆ। ਕਲਜੁਗ ਕਹੇ ਪ੍ਰਭ ਆ ਕੇ ਤੱਕ, ਤੇਰਾ ਤਕਵਾ ਇਕ ਰਖਾਈਆ। ਲੱਖ ਚੁਰਾਸੀ ਵੇਖ ਪਾਈ ਨੱਥ, ਡੋਰੀ ਆਪਣੇ ਹੱਥ ਉਠਾਈਆ। ਦੂਈ ਦਵੈਤੀ ਲਾ ਕੇ ਫੱਟ, ਜੀਵ ਜੰਤ ਸਾਧ ਸੰਤ ਰਿਹਾ ਰੁਆਈਆ। ਦੀਨ ਮਜ਼੍ਹਬ ਜ਼ਾਤ ਪਾਤ ਕੋਈ ਨਾ ਦੇਵੇ ਸਾਥ, ਸੰਗੀ ਸਾਥੀ ਸਾਰੇ ਮੁਖ ਭਵਾਈਆ। ਚਾਰੋਂ ਕੁੰਟ ਕਰ ਅੰਧੇਰੀ ਰਾਤ, ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਮਾਣ ਦੇ ਕੇ ਮਨਮਤ ਨਾਰ ਕਮਜ਼ਾਤ, ਬੁਧ ਬਿਬੇਕੀ ਪੜਦਾ ਪਾਈਆ। ਬੇਸ਼ਕ ਦਿਵਸ ਰੈਣ ਰਸਨਾ ਜਿਹਵਾ ਪੰਡਤ ਪਾਂਧੇ ਮੁੱਲਾ ਸ਼ੇਖ਼ ਮੁਸਾਇਕ ਗ੍ਰੰਥੀ ਪੰਥੀ ਤੇਰਾ ਪੜ੍ਹਦੇ ਪਾਠ, ਹਿਰਦੇ ਤੇਰਾ ਨਾਉਂ ਨਾ ਕੋਇ ਟਿਕਾਈਆ। ਸਾਚੀ ਮੰਜ਼ਲ ਉਚੇ ਪੌੜੇ ਮਹੱਲ ਅਟਲ ਮੁਕੀ ਕਿਸੇ ਨਾ ਵਾਟ, ਹੁਜਰਾ ਸਚ ਨਾ ਕੋਇ ਸੁਹਾਈਆ। ਆ ਕੇ ਵੇਖ ਖੇਲ ਤਮਾਸ਼, ਮਾਇਆ ਮਮਤਾ ਪਾਵੇ ਰਾਸ, ਨਵ ਨੌ ਚਾਰ ਨਟੂਆ ਸਾਂਗ ਵਰਤਾਈਆ। ਮੇਰੀ ਪੂਰੀ ਕਰ ਆਸ, ਤੇਰੇ ਚਰਨ ਇਕ ਭਰਵਾਸ, ਤੂੰ ਸਾਹਿਬ ਸਰਬ ਗੁਣਤਾਸ, ਦੇਵਣਹਾਰ ਸਦਾ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਤੈਨੂੰ ਰਹੇ ਆਖ, ਸੋ ਮੈਨੂੰ ਗਈ ਭਾਖ, ਤੂੰ ਸਭ ਦਾ ਮਾਈ ਬਾਪ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੈਂ ਤੈਥੋਂ ਸਿੱਖੀ ਜਾਚ, ਪੜਦਾ ਪਾਇਆ ਪੰਜ ਤਤ ਮਾਟੀ
ਕਾਚ, ਮਨ ਵਾਸਨਾ ਜਗਤ ਹੁਕਮੇ ਅੰਦਰ ਰਿਹਾ ਨਾਚ, ਚਾਰ ਕੁੰਟ ਭੱਜੇ ਵਾਹੋ ਦਾਹੀਆ। ਮੈਂ ਜਲਵਾ ਤੇਰਾ ਤੱਕਿਆ ਪ੍ਰਿਥਮੀ ਆਕਾਸ਼, ਨਿਰਗੁਣ ਨੂਰ ਜੋਤ ਪਰਕਾਸ਼, ਸ਼ਬਦ ਅਗੰਮੀ ਇਕ ਆਵਾਜ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਮੋਹੇ ਵਰ, ਦਰ ਤੇਰੇ ਠਾਂਡੇ ਸੇਵ ਕਮਾਈਆ। ਪੁਰਖ ਅਕਾਲ ਗਹਿਰ ਗੰਭੀਰ, ਗਵਰ ਹਰਿ ਜਣਾਇੰਦਾ। ਤੇਰਾ ਲਹਿਣਾ ਦੇਣਾ ਲੇਖਾ ਦਿਆਂ ਅਖ਼ੀਰ, ਆਖ਼ਰ ਮੰਜ਼ਲ ਵੇਖ ਵਖਾਇੰਦਾ। ਮਿਹਰਵਾਨ ਹੋ ਬਦਲ ਦੇਵਾਂ ਤਕਦੀਰ, ਤਦਬੀਰ ਆਪਣੀ ਆਪਣੇ ਹੱਥ ਰਖਾਇੰਦਾ। ਕੂੜੀ ਕਿਰਿਆ ਕਟ ਸ਼ਰਅ ਜ਼ੰਜੀਰ, ਬੰਦੀ ਬੰਦਾ ਬੰਦੀਖ਼ਾਨੇ ਵਿਚੋਂ ਛੁਡਾਇੰਦਾ। ਬਿਰਹੋਂ ਵਿਛੋੜਾ ਕਰ ਕੇ ਦੂਰ ਪੀੜ, ਹਉਮੇ ਹੰਗਤਾ ਰੋਗ ਚੁਕਾਇੰਦਾ। ਅੰਮ੍ਰਿਤ ਅਗੰਮਾ ਬਰਸ ਕੇ ਨੀਰ, ਬੂੰਦ ਸਵਾਂਤੀ ਇਕ ਵਖਾਇੰਦਾ। ਲੇਖਾ ਜਾਣ ਹਸਤ ਕੀਟ, ਲੱਖ ਚੁਰਾਸੀ ਖੋਜ ਖੋਜਾਇੰਦਾ। ਜਿਸ ਵੇਲੇ ਵੀਹ ਸੌ ਇੱਕੀ ਬਿਕ੍ਰਮੀ ਜਾਏ ਬੀਤ, ਅਗਲਾ ਲੇਖਾ ਸਭ ਦਾ ਆਪ ਪਰਗਟਾਇੰਦਾ। ਕੋਈ ਰਹੇ ਨਾ ਊਚ ਨੀਚ, ਜ਼ਾਤ ਪਾਤ ਡੇਰਾ ਢਾਹਿੰਦਾ। ਸਾਚਾ ਕਲਮਾ ਦੱਸ ਹਦੀਸ, ਨਾਮ ਨਿਧਾਨਾ ਇਕ ਸੁਣਾਇੰਦਾ। ਜੋ ਗੁਰ ਅਵਤਾਰ ਪੀਰ ਪੈਗ਼ੰਬਰ ਵਸਤ ਅਮੋਲਕ ਮੰਗਣ ਠੀਕ, ਸੋ ਕਾਇਆ ਠੀਕਰ ਆਪ ਭਰਾਇੰਦਾ। ਹੌਲੀ ਹੌਲੀ ਪੰਧ ਮੁਕਾ ਕੇ ਨੇੜੇ ਔਂਦੀ ਜਾਏ ਉਹ ਤਾਰੀਖ਼, ਜਿਸ ਦਾ ਹਾਲ ਤਵਾਰੀਖ਼ ਵਿਚ ਨਾ ਕੋਇ ਸਮਝਾਇੰਦਾ। ਸੋ ਸਾਹਿਬ ਸਵਾਮੀ ਅੰਤਰਜਾਮੀ ਸਭ ਦੀ ਇਛਿਆ ਪੂਰੀ ਕਰ ਕੇ ਪਾਏ ਭੀਖ, ਭਿੱਖਕ ਖ਼ਾਲੀ ਰਹਿਣ ਕੋਇ ਨਾ ਪਾਇੰਦਾ। ਜਿਸ ਦੀ ਨੌ ਸੌ ਚੁਰਾਨਵੇ ਚੌਕੜੀ ਜੁਗ ਕਰਦੇ ਰਹੇ ਉਡੀਕ, ਸੋ ਵੇਲਾ ਵਕਤ ਸੁਹਾਇੰਦਾ। ਜਿਸ ਦਾ ਮਾਰਗ ਅਗੰਮਾ ਸਦਾ ਬਾਰੀਕ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਦੇਵੇ ਕਲ, ਸ਼ਬਦੀ ਧਾਰ ਜਣਾਈਆ। ਪੁਰਖ ਅਕਾਲ ਅਛਲ ਅਛੱਲ, ਭੇਵ ਅਭੇਦਾ ਦਏ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਦਵਾਰੇ ਵੇਖੋ ਖਲ, ਖ਼ਾਲਕ ਖ਼ਲਕ ਰਿਹਾ ਦ੍ਰਿੜਾਈਆ। ਕਲਜੁਗ ਕੂੜ ਕੁੜਿਆਰਾ ਅੰਤਮ ਜਾਵੇ ਚਲ, ਸਦਾ ਰਹਿਣ ਕੋਇ ਨਾ ਪਾਈਆ। ਕੱਚੇ ਬਿਰਹੋਂ ਤੁਟੇ ਫਲ, ਪੱਤ ਡਾਲ੍ਹੀ ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀ ਮਨੌਂਦੇ ਨੇ। ਕਿਰਪਾ ਕਰ ਹਰਿ ਨਿਰੰਕਾਰ, ਸਾਰੇ ਤੇਰੀ ਓਟ ਤਕੌਂਦੇ ਨੇ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਨਿਰਗੁਣ ਸਰਗੁਣ ਸਾਰੇ ਤੇਰਾ ਧਿਆਨ ਲਗੌਂਦੇ ਨੇ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਉਚੀ ਕੂਕ ਕੂਕ ਅਲੌਂਦੇ ਨੇ। ਦਿਵਸ ਰੈਣ ਅੱਠੇ ਪਹਿਰ ਮੰਗਣ ਮੰਗ ਮਿਹਰਵਾਨ, ਤੇਰੀ ਇਕੋ ਓਟ ਤਕੌਂਦੇ ਨੇ। ਕਵਣ ਵੇਲੇ ਦੇਵੇਂ ਦਾਨ, ਖ਼ਾਲੀ ਝੋਲੀ ਸਰਬ ਵਖੌਂਦੇ ਨੇ। ਸਚ ਦਵਾਰੇ ਪਰਗਟ ਹੋਵੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਅਗੰਮਾ ਵਰ, ਜਿਸ ਦਾ ਅੰਕੜਿਆਂ ਵਿਚ ਲੇਖ ਨਾ ਕੋਇ ਜਣੌਂਦੇ ਨੇ। ਅੰਕੜਿਆਂ ਵਿਚ ਨਾ ਕੋਈ ਲੇਖਾ, ਗਣਤੀਆਂ ਵਿਚ ਨਾ ਕੋਇ ਗਣਾਈਆ। ਤੂੰ ਠਾਕਰ ਸਵਾਮੀ ਨਰ ਨਰੇਸ਼ਾ, ਸ਼ਹਿਨਸ਼ਾਹ ਅਖਵਾਈਆ। ਜੁਗ ਚੌਕੜੀ ਧਾਰੇਂ ਭੇਸਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਬਣ ਕੇ ਨੇਤਾ, ਧੁਰ ਫ਼ਰਮਾਨਾ ਹੁਕਮ ਮਨਾਈਆ। ਤੇਰੇ ਪ੍ਰੇਮ ਪਿਆਰ ਅੰਦਰ ਗੁਰ ਅਵਤਾਰ ਪੀਰ
ਪੈਗ਼ੰਬਰ ਹੁੰਦੇ ਗਏ ਖੇਤਾ, ਤਨ ਮਾਟੀ ਖ਼ਾਕੀ ਮੜ੍ਹੀ ਗੋਰ ਦਬਾਈਆ। ਤੇਰੀ ਸੇਵਾ ਅੰਦਰ ਬਾਲਕ ਨੀਂਹਾਂ ਹੇਠਾਂ ਦਿਤੇ ਭੇਟਾ, ਭਾਣਾ ਮੰਨ ਮੰਨ ਖ਼ੁਸ਼ੀ ਮਨਾਈਆ। ਤੂੰ ਪੁਰਖ ਅਕਾਲ ਦੀਨ ਦਿਆਲ ਪੂਰਬ ਰੱਖੇਂ ਚੇਤਾ, ਚੇਤਨ ਭੁੱਲ ਕਦੇ ਨਾ ਜਾਈਆ। ਜਿਸ ਗੋਬਿੰਦ ਬਣਾਇਆ ਇਕੋ ਬੇਟਾ, ਸਿਰ ਆਪਣਾ ਹੱਥ ਟਿਕਾਈਆ। ਲੋਕਮਾਤ ਬਣਾਏ ਸਾਚਾ ਖੇਵਟ ਖੇਟਾ, ਸਾਚਾ ਰਹਿਬਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦੱਸ ਆਪਣੇ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਪੁਰਖ ਅਬਿਨਾਸ਼ੀ ਦਇਆ ਕਮੌਂਦਾ ਏ। ਸਚਖੰਡ ਨਿਵਾਸੀ ਭੇਵ ਚੁਕੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਰਹੇ ਉਦਾਸੀ, ਹੈਰਾਨੀ ਸਭ ਦੀ ਮੇਟ ਮਿਟੌਂਦਾ ਏ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਵਾਕ ਭਵਿਖਤ ਬਾਣੀ ਭਾਖੀ, ਤਿੰਨ੍ਹਾਂ ਆਸਾ ਮਨਸਾ ਪੂਰ ਕਰੌਂਦਾ ਏ। ਜਨ ਭਗਤਾਂ ਜੁਗ ਚੌਕੜੀ ਕਰਨਹਾਰਾ ਰਾਖੀ, ਸੇਵਕ ਹੋ ਕੇ ਸਾਚੀ ਸੇਵ ਕਮੌਂਦਾ ਏ। ਜਗਤ ਜਹਾਨ ਮੇਟਣਹਾਰ ਅੰਧੇਰੀ ਰਾਤੀ, ਰੁੱਤ ਰੁਤੜੀ ਆਪ ਸੁਹੌਂਦਾ ਏ। ਸਭ ਦਾ ਲਹਿਣਾ ਦੇਣਾ ਦੇਵੇ ਬਾਕੀ, ਹਿਸਾਬ ਕਿਤਾਬ ਸਰਬ ਆਪ ਸਮਝੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸਭ ਦੀ ਖੋਲ੍ਹ ਕੇ ਤਾਕੀ, ਪੜਦਾ ਓਹਲਾ ਆਪ ਉਠੌਂਦਾ ਏ। ਮੰਜ਼ਲ ਚੜ੍ਹ ਕੇ ਵੇਖੇ ਘਾਟੀ, ਹਰਿ ਜੂ ਆਪਣਾ ਪੰਧ ਮੁਕੌਂਦਾ ਏ। ਸਦੀ ਚੌਧਵੀਂ ਨੇੜੇ ਆਈ ਵਾਟੀ, ਕਦਮ ਕਦਮ ਆਪਣਾ ਆਪ ਉਠੌਂਦਾ ਏ। ਪਰਵਰਦਿਗਾਰ ਸਾਚਾ ਬਣੇ ਸਾਕੀ, ਸਚ ਪਿਆਲਾ ਜਾਮ ਹੱਥ ਉਠੌਂਦਾ ਏ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅੰਮ੍ਰਿਤ ਪਿਆਲਾ ਦੇਵੇ ਅਗੰਮੀ ਬਾਟੀ, ਰਸ ਇਕੋ ਇਕ ਵਖੌਂਦਾ ਏ। ਖੇਲੇ ਖੇਲ ਬੈਠ ਕੇ ਆਪ ਇਕਾਂਤੀ, ਇਕ ਇਕੱਲਾ ਹੁਕਮ ਵਰਤੌਂਦਾ ਏ। ਜੋ ਬਿਨ ਅੱਖਰਾਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਂਦਾ ਰਿਹਾ ਲਿਖ ਕੇ ਪਾਤੀ, ਚਿੱਠੀ ਪਿਛਲੀ ਯਾਦ ਕਰੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਉਹ ਪੱਤਰ, ਜੋ ਪਤ੍ਰਿਕਾ ਨਿਰਅੱਖਰ ਨਾਲ ਬਣਾਈਆ। ਜਿਸ ਦੇ ਉਤੇ ਨਜ਼ਰ ਨਾ ਆਵੇ ਕੋਈ ਸਤਰ, ਗਿਣਤੀਆਂ ਵਿਚ ਨਾ ਕੋਇ ਗਿਣਾਈਆ। ਜਿਸ ਦਾ ਵਰਕਾ ਕੋਇ ਨਾ ਸਕੇ ਬਦਲ, ਉਲਟਾ ਕਰ ਨਾ ਕੋਇ ਸਮਝਾਈਆ। ਜਿਸ ਨੂੰ ਖੰਡੇ ਖੜਗ ਧਾਰ ਨਾਲ ਕਰੇ ਕੋਈ ਨਾ ਕਤਲ, ਮਕਤੂਲ ਨਾ ਲਏ ਬਣਾਈਆ। ਜਿਸ ਦੇ ਵਿਚੋਂ ਦੋ ਜਹਾਨਾਂ ਲੱਭੇ ਅਦਲ, ਸਾਚਾ ਹੁਕਮ ਇਕ ਦ੍ਰਿੜਾਈਆ। ਆਪਣੀ ਚੜ੍ਹ ਕੇ ਵੇਖੋ ਅਗੰਮੀ ਉਹ ਮਜ਼ਲ, ਜਿਸ ਮੰਜ਼ਲ ਦਾ ਮਾਲਕ ਇਕ ਅਖਵਾਈਆ। ਜਿਥੇ ਨਾ ਕੋਈ ਢੋਲਾ ਨਾ ਕੋਈ ਗ਼ਜ਼ਲ, ਸਦਾ ਬਾਂਗ ਨਾ ਕੋਇ ਸੁਣਾਈਆ। ਨਾ ਕੋਈ ਮੌਤ ਨਾ ਕੋਈ ਅਜ਼ਲ, ਮਕਬਰਾ ਗੋਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹਣ ਬਸਤਾ, ਆਪਣੀ ਆਪਣੀ ਗੰਢ ਖੁਲ੍ਹਾਈਆ। ਪਰਮ ਪੁਰਖ ਦਾ ਇਕੋ ਮਿਲਿਆ ਵਰਕਾ, ਜਿਸ ਦੀ ਵੰਡ ਨਾ ਕੋਇ ਵੰਡਾਈਆ। ਉਪਰ ਲੇਖ ਲਿਖਿਆ ਪਰਮ ਪੁਰਖ ਪਰਮਾਤਮ ਸਭ ਦਾ ਭਰਤਾ, ਨਾਰੀ ਹੋ ਹੋ ਸੇਵ ਕਮਾਈਆ। ਜੋ ਮੰਜ਼ਲ ਪੌੜੇ ਚੜ੍ਹਦਾ, ਸਚਖੰਡ ਬੈਠਾ ਡੇਰਾ ਲਾਈਆ। ਆਦਿ ਜੁਗਾਦਿ ਜੁਗ ਚੌਕੜੀ ਨਾ ਜੀਂਦਾ ਨਾ ਮਰਦਾ, ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਜੋ ਚਾਹੇ ਸੋ ਕਰਨੀ ਕਰਦਾ, ਕਾਦਰ ਕਰਤਾ ਆਪ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਸਦਾ ਬਰਦਾ, ਬਾਲਕ ਨੰਨ੍ਹਾ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ
ਰਿਹਾ ਵਖਾਈਆ।ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਨਿਰਅੱਖਰ, ਅੱਖਰਾਂ ਵਿਚ ਨਾ ਕੋਇ ਵਡਿਆਈਆ। ਧਾਮ ਨਿਰਾਲੇ ਰੱਖਿਆ ਵੱਖਰ, ਵਾਸਤਾ ਆਪਣੇ ਨਾਲ ਜੁੜਾਈਆ। ਗੋਬਿੰਦ ਵੇਲਾ ਯਾਦ ਕਰ ਆਪਣਾ ਮਾਛੂਵਾੜਾ ਸੱਥਰ, ਸੂਲਾਂ ਸੇਜ ਹੰਢਾਈਆ। ਜਿਥੇ ਨਾ ਕੋਈ ਸਿਲਾ ਨਾ ਕੋਈ ਪੱਥਰ, ਨਾ ਕੋਈ ਅੱਥਰ ਨੀਰ ਵਹਾਈਆ। ਪ੍ਰਭ ਤੇਰਾ ਲੇਖਾ ਕਿਸੇ ਨਾ ਜਾਣਿਆ ਵਿਚ ਅਸ਼ਾਰੀਆ ਕਸਰ, ਜ਼ੀਰੋ ਅੰਕ ਭੇਵ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦਿਤਾ ਇਕ ਵਰ, ਸਾਰੇ ਵੇਖ ਖ਼ੁਸ਼ੀ ਮਨਾਈਆ। ਪੀਰ ਪੈਗ਼ੰਬਰ ਕਹਿਣ ਸਾਨੂੰ ਮਿਲਿਆ ਨਾ ਕੋਇ ਹਰੂਫ਼, ਹਰਫ਼ਾਂ ਵਿਚ ਨਾ ਕੋਇ ਪੜ੍ਹਾਈਆ। ਬੇਪਰਵਾਹ ਕਿਸ ਧਾਮ ਅਵੱਲੜੇ ਰੱਖਿਆ ਮਹਿਫ਼ੂਜ, ਚਾਰ ਕੁੰਟ ਧਿਆਨ ਲਗਾਈਆ। ਪਰਵਰਦਿਗਾਰ ਕਹੇ ਮੇਰਾ ਉਚ ਅਰੂਜ, ਅਰਸ਼ ਕੁਰਸ਼ ਦੋਵੇਂ ਸੀਸ ਨਿਵਾਈਆ। ਜਿਸ ਦੀ ਈਸਾ ਮੂਸਾ ਮੁਹੰਮਦ ਸਮਝ ਨਾ ਸਕੇ ਹਦੂਦ, ਆਰ ਪਾਰ ਭੇਵ ਕੋਇ ਨਾ ਆਈਆ। ਤੁਸੀਂ ਛੋਟੇ ਬਾਲੇ ਨਿੱਕੇ ਨੰਨ੍ਹੇ ਚੌਦਾਂ ਤਬਕਾਂ ਵਿਚ ਮਹਿਦੂਦ, ਚੌਦਾਂ ਵਿਦਿਆ ਨਾਲ ਸਾਲਾਹੀਆ। ਪਰਵਰਦਿਗਾਰ ਅਗੰਮ ਅਥਾਹ ਵਡ ਵੱਡਾ ਸੱਚਾ ਮਹਿਬੂਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਗੁਰ ਅਵਤਾਰ ਕਹਿਣ ਪ੍ਰਭ ਸਚ ਦੱਸ ਓਹ ਨਿਸ਼ਾਨੀ, ਜੋ ਬਿਨ ਕਲਮ ਸ਼ਾਹੀ ਦਿਤੀ ਲਗਾਈਆ। ਜਿਸ ਦਾ ਖੇਲ ਦੋ ਜਹਾਨੀ, ਨਿਰਗੁਣ ਸਰਗੁਣ ਵੇਸ ਵਟਾਈਆ। ਜਿਸ ਦੀ ਸਮਝ ਨਾ ਪਾਏ ਕੋਇ ਵਿਦਵਾਨੀ, ਧਿਆਨੀ ਧਿਆਨ ਨਾ ਕੋਇ ਲਗਾਈਆ। ਜਿਸ ਦੀ ਸਿਫ਼ਤ ਲਿਖੇ ਕੋਈ ਨਾ ਕਾਨੀ, ਕਲਮਿਆਂ ਵਿਚ ਨਾ ਕੋਇ ਪੜ੍ਹਾਈਆ। ਜਿਸ ਦੀ ਤੇਰੇ ਹੱਥ ਪੇਸ਼ਾਨੀ, ਤਿਸ ਦਾ ਭੇਵ ਦੇਵੇ ਖੁਲ੍ਹਾਈਆ। ਮਿਹਰਵਾਨ ਕਰ ਆਪਣੀ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਪੁਰਖ ਅਕਾਲ ਕਹੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਗ ਨੇਤਰ ਸਾਰੇ ਬਣੋ ਨਿਧਾਨੀ, ਨਾਬੀਨਾ ਰੂਪ ਵਟਾਈਆ। ਚਰਨ ਕਵਲ ਕਰੋ ਧਿਆਨੀ, ਮੰਗੋ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੇਰ ਦੇਵੇ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰਾ ਨਿਰਅੱਖਰ ਅਖ਼ੀਰੀ, ਆਖ਼ਰ ਮੰਜ਼ਲ ਸੋਭਾ ਪਾਇੰਦਾ। ਜਿਸ ਨੂੰ ਜਾਣੇ ਕੋਈ ਨਾ ਮੀਰੀ ਪੀਰੀ, ਪਰਾ ਪਸੰਤੀ ਮਧਮ ਬੈਖਰੀ ਰਾਗ ਵਿਚ ਨਾ ਕੋਇ ਸਮਝਾਇੰਦਾ। ਜਿਸ ਦੀ ਤਾਰੀਫ਼ ਕੋਈ ਨਾ ਕਰੇ ਮਾਰ ਲਕੀਰੀ, ਭੇਵ ਅਭੇਵ ਨਾ ਕੋਇ ਖੁਲ੍ਹਾਇੰਦਾ। ਜਿਸ ਦੇ ਵਿਚੋਂ ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਚਲੇ ਪੀੜ੍ਹੀ, ਤੇਰਾ ਸੁਤ ਦੁਲਾਰਾ ਸ਼ਬਦ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਦੇ ਇਕ ਵਰ, ਤੁਧ ਬਿਨ ਭੇਵ ਨਾ ਕੋਇ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਹੱਦ, ਹਰਿ ਹਾਲਤ ਦਏ ਜਣਾਈਆ। ਜਿਸ ਧਾਰੋਂ ਉਪਜੇ ਮੇਰੀ ਯਦ, ਸ਼ਬਦੀ ਸ਼ਬਦ ਸ਼ਬਦ ਪਰਗਟਾਈਆ। ਥਿਰ ਘਰ ਸਾਚੇ ਜਾਏ ਵਸ, ਹੱਸ ਹੱਸ ਖ਼ੁਸ਼ੀ ਮਨਾਈਆ। ਚਰਨ ਕਵਲ ਜਾਏ ਢੱਠ, ਨਿਉਂ ਨਿਉਂ ਲਾਗੇ ਪਾਈਆ। ਓਸ ਵੇਲੇ ਸਾਚੀ ਵਸਤ ਝੋਲੀ ਦੇਵਾਂ ਘਤ, ਸਚਖੰਡ ਦਵਾਰਿਉਂ ਆਪ ਵਰਤਾਈਆ। ਆਪਣਾ ਧੁਰ ਦਾ ਦੇ ਕੇ ਹੱਕ, ਮਿਹਰ ਨਜ਼ਰ ਟਿਕਾਈਆ। ਬਿਨ ਅੱਖਰਾਂ ਲੇਖ ਦੇਵਾਂ ਲਿਖ, ਜੋ ਲਿਖਣ ਪੜ੍ਹਨ ਵਿਚ ਨਾ ਆਈਆ। ਓਸੇ ਵਿਚੋਂ ਗੁਰ ਅਵਤਾਰੋ ਪੀਰ ਪੈਗ਼ੰਬਰੋ ਤੁਸੀਂ ਸਿਖਿਆ ਲਓ ਸਿਖ, ਜੁਗ ਚੌਕੜੀ ਨਿਤ ਨਵਿਤ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪੰਜ ਤਤ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡੀ ਪੁੰਨੀ ਆਸ, ਮਨਸਾ ਮਨਸਾ ਵਿਚ ਸਮਾਈਆ। ਜਿਸ ਗ੍ਰਹਿ ਪ੍ਰਭੂ ਤੇਰਾ ਨੂਰ ਜੋਤ ਪਰਕਾਸ਼, ਆਦਿ ਜੁਗਾਦਿ ਰੁਸ਼ਨਾਈਆ। ਮਹੱਲ ਅਟਲ ਸੁਹਾਏ ਸ਼ਹਿਨਸ਼ਾਹ ਸ਼ਾਹ ਸ਼ਾਬਾਸ਼, ਤਖ਼ਤ ਨਿਵਾਸੀ ਸੋਭਾ ਪਾਈਆ। ਨਾ ਪ੍ਰਿਥਮੀ ਨਾ ਆਕਾਸ਼, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਨਾ ਗੋਪੀ ਨਾ ਕਾਹਨ ਨਾ ਕੋਈ ਪਾਵੇ ਰਾਸ, ਨਟੂਆ ਨਟ ਸਾਂਗ ਨਾ ਕੋਇ ਵਰਤਾਈਆ। ਤੇਰਾ ਖੇਲ ਇਹ ਸਰਬ ਗੁਣਤਾਸ, ਬੇਅੰਤ ਤੇਰੀ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦਿਤਾ ਇਕ ਵਰ, ਭੇਵ ਅਭੇਦਾ ਦਿਤਾ ਖੁਲ੍ਹਾਈਆ। ਭੇਵ ਅਭੇਦਾ ਇਕ ਖੁਲ੍ਹਾਉਂਦਾ ਹਾਂ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪ ਸਮਝੌਂਦਾ ਹਾਂ। ਜੋਤੀ ਧਾਰੋਂ ਸ਼ਬਦ ਪ੍ਰਗਟਾਉਂਦਾ ਹਾਂ। ਥਿਰ ਘਰ ਦਵਾਰ ਬਹੌਂਦਾ ਹਾਂ। ਨਿਰਮਲ ਦੀਵਾ ਜੋਤ ਜਗਾਉਂਦਾ ਹਾਂ। ਹਰਖ਼ ਸੋਗ ਚਿੰਤਾ ਗ਼ਮ ਨਾ ਕੋਇ ਮਨੌਂਦਾ ਹਾਂ। ਗ੍ਰਹਿ ਮੰਦਰ ਵਖਾਏ ਇਕ ਮੌਜ, ਮਜਲਸ ਆਪਣੇ ਨਾਲ ਲਗੌਂਦਾ ਹਾਂ। ਸਚ ਦਵਾਰ ਸੁਹਾ ਕੇ ਕੋਟ, ਕਿਲਾ ਸਤਿਨਾਮ ਦ੍ਰਿੜਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਵਰਤਾਉਂਦਾ ਹਾਂ। ਗੁਰ ਅਵਤਾਰ ਕਹਿਣ ਪ੍ਰਭ ਤੇਰੀ ਖੇਲ ਕਮਾਲ, ਕਾਮਲ ਪੁਰਸ਼ ਤੇਰੇ ਹੱਥ ਵਡਿਆਈਆ। ਹਉਂ ਬਾਲੇ ਨੱਢੇ ਤੇਰੇ ਲਾਲ, ਤੂੰ ਸਭ ਦਾ ਪਿਤਾ ਮਾਈਆ। ਨਿਤ ਨਵਿਤ ਨਿਰਗੁਣ ਸਰਗੁਣ ਬਣੇ ਸਦਾ ਦਲਾਲ, ਦੋ ਜਹਾਨਾਂ ਵਣਜ ਕਰਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੇਰੇ ਦਰ ਸੁਣਾਇਆ ਹਾਲ, ਹਕੀਕਤ ਦਿਤੀ ਦ੍ਰਿੜਾਈਆ। ਕੂੜੀ ਕਿਰਿਆ ਜਗਤ ਨਗਾਰਾ ਵਜਾਏ ਕਲੂ ਕਾਲ, ਕਾਲਖ਼ ਟਿੱਕਾ ਸਭ ਨੂੰ ਦਿਤਾ ਲਗਾਈਆ। ਸਾਧ ਸੰਤ ਕਿਸੇ ਦੀ ਕੁਛ ਨਹੀਂ ਮਜਾਲ, ਜੋ ਮਜਲਸ ਲਾ ਮੌਜੂਦ ਹੋ ਕੇ ਡੁਬਦੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਵੇਖ ਵਖਾਈਆ। ਆਪਣਾ ਵੇਲਾ ਵੇਖ ਹਰਿ ਨਿਰੰਕਾਰ, ਵਕਤ ਸੁਹੰਜਣਾ ਆਈਆ। ਸ੍ਰਿਸ਼ਟ ਸਬਾਈ ਧੂੰਆਂਧਾਰ, ਗਰਦ ਗ਼ੁਬਾਰ ਛਾਈਆ। ਸਤਿ ਧਰਮ ਦਾ ਰਿਹਾ ਨਾ ਕੋਇ ਇਤਬਾਰ, ਬੀਮਾਰ ਸਰਬ ਲੋਕਾਈਆ। ਕੂੜਾ ਰੌਲਾ ਮਚਿਆ ਜਗਤ ਜਹਾਨ ਸੰਸਾਰ, ਸਹਿੰਸਾ ਰੋਗ ਨਾ ਕੋਇ ਮਿਟਾਈਆ। ਜਿਉਂ ਭਾਵੇ ਤਿਉਂ ਆ ਕੇ ਪੈਜ ਸਵਾਰ, ਨਿਰਗੁਣ ਆਪਣਾ ਵੇਸ ਵਟਾਈਆ। ਦਰ ਤੇਰੇ ਸਾਰੇ ਕਰਨ ਪੁਕਾਰ, ਉਚੀ ਕੂਕ ਕੂਕ ਜਣਾਈਆ। ਕਲ ਕਲਕੀ ਤੇਰਾ ਖੇਲ ਅਪਰੰਪਾਰ, ਨਿਹਕਲੰਕ ਤੂੰ ਹੀ ਨਜ਼ਰੀ ਆਈਆ। ਤੇਰਾ ਸੰਬਲ ਧਾਮ ਨਿਆਰ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਸ਼ਬਦ ਡੰਕਾ ਵਜਾਉਣਾ ਅਪਰ ਅਪਾਰ, ਚਾਰ ਕੁੰਟ ਕਰੇ ਜਣਾਈਆ। ਪੀਰ ਪੈਗ਼ੰਬਰ ਸਾਰੇ ਗਏ ਹਾਰ, ਹੌਕਾ ਲੈ ਲੈ ਸੀਸ ਨਿਵਾਈਆ। ਸਾਡਾ ਮੁੱਕਿਆ ਪੰਧ ਅੰਤਮ ਵਾਰ, ਅੰਤਮ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਜਗਤ ਲੋਕਾਈਆ। ਜਗਤ ਲੋਕਾਈ ਵੇਖ ਆਖਰ, ਅੱਖੀਆਂ ਨੈਣ ਵਖਾਈਆ। ਤੇਰੇ ਉਤੇ ਰਿਹਾ ਕੋਈ ਨਾ ਸ਼ਾਕਰ, ਸ਼ੁਕਰੀਆ ਕਰ ਨਾ ਖ਼ੁਸ਼ੀ ਮਨਾਈਆ। ਰੂਪ ਬਣਾਇਆ ਹਾਕਣ ਡਾਕਣ, ਨਵ ਨੌ ਚਾਰ ਵੇਖ ਵਖਾਈਆ। ਜਲਵਾ ਮਿਲੇ ਕਿਸੇ ਨਾ ਬਾਤਨ, ਜ਼ਾਹਰ ਹੋਏ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਡ ਕੇ ਵੇਖ ਆਪਣਾ ਆਸਣ, ਅਬਿਨਾਸ਼ੀ ਫੇਰਾ ਪਾਈਆ। ਅਬਿਨਾਸ਼ੀ ਕਰ ਆਪਣਾ ਕਰਮ, ਨਿਹਕਰਮੀ ਕਾਰ ਕਮਾਈਆ। ਵਿਸ਼ਵ ਰਿਹਾ ਕੋਈ ਨਾ ਧਰਮ, ਵਿਸ਼ਨੂੰ ਦਏ ਦੁਹਾਈਆ। ਪੜਦਾ
ਲਾਹੇ ਨਾ ਕੋਈ ਬ੍ਰਹਮ, ਪਾਰਬ੍ਰਹਮ ਨਾ ਕੋਇ ਮਿਲਾਈਆ । ਝਗੜਾ ਚੁੱਕੇ ਨਾ ਕੋਈ ਵਰਨ, ਬਰਨ ਨਾ ਕੋਇ ਸਮਝਾਈਆ। ਤੇਰਾ ਸਾਚਾ ਨਾਮ ਜਗਤ ਨਾ ਪੜ੍ਹਨ, ਅੰਤਰ ਆਤਮ ਮੇਲ ਨਾ ਕੋਇ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਦਏ ਸਮਝਾਈਆ। ਸ੍ਰਿਸ਼ਟ ਸਬਾਈ ਆ ਕੇ ਦੱਸ, ਦਹਿ ਦਿਸ਼ਾ ਕਰ ਜਣਾਈਆ । ਹਰ ਘਟ ਅੰਦਰ ਆ ਕੇ ਵਸ, ਸਾਚਾ ਵਸਲ ਇਕ ਵਖਾਈਆ। ਜਿੰਨਾਂ ਚਿਰ ਨਾ ਹੋਵੇਂ ਪ੍ਰਤਖ, ਪ੍ਰਭ ਆਪਣਾ ਰੂਪ ਵਟਾਈਆ । ਸਾਚਾ ਖੁਲ੍ਹੇ ਕੋਈ ਨਾ ਹੱਟ, ਵਣਜਾਰਾ ਸੇਵ ਨਾ ਕੋਇ ਕਮਾਈਆ। ਦੂਰ ਦੁਰਾਡੇ ਆ ਨੱਠ, ਨੇਰਨ ਨੇਰਾ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਸੰਦੇਸ਼ੇ ਜੁਗ ਚੌਕੜੀ ਗਏ ਥੱਕ, ਥਕਾਵਟ ਤੇਰੀ ਝੋਲੀ ਪਾਈਆ। ਤੇਰੀ ਸ੍ਰਿਸ਼ਟੀ ਤੇਰੀ ਦ੍ਰਿਸ਼ਟੀ ਤੇਰਾ ਇਸ਼ਟੀ ਤੂੰ ਹੀ ਦੇ ਮੱਤ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਠ ਵੇਖ ਆਪਣਾ ਦਰ, ਦਰਦੀ ਹੋ ਕੇ ਦਰਦ ਵੰਡਾਈਆ। ਦਰਦੀ ਹੋ ਕੇ ਵੰਡ ਦਰਦ, ਦੁੱਖ ਭੰਜਨ ਤੇਰੀ ਓਟ ਤਕਾਈਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦ, ਗਹਿਰ ਗੰਭੀਰ ਅਖਵਾਈਆ । ਤੇਰਾ ਖੇਲ ਸਦਾ ਅਸਚਰਜ, ਅਚਰਜ ਲੀਲਾ ਬੇਪਰਵਾਹੀਆ। ਕਲਜੁਗ ਕਸਾਈ ਮੈਥੋਂ ਛੁਡਾ ਛੁਰੀ ਕਰਦ, ਜ਼ਿਬਹ ਸਕੇ ਨਾ ਕੋਇ ਕਰਾਈਆ। ਪ੍ਰਭ ਸਵਾਮੀ ਠਾਕਰ ਪ੍ਰਮਾਤਮ ਤੇਰਾ ਹੋਵੇ ਕੋਈ ਨਾ ਹਰਜ, ਹਰਜਾਨੇ ਵਿਚ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਉਖੇੜ ਜੜ੍ਹ, ਆਪ ਆਪਣਾ ਹੁਕਮ ਵਰਤਾਈਆ। ਗੁਰਮੁਖਾਂ ਗੁਰਸਿਖਾਂ ਸਾਚੇ ਸੰਤਾਂ ਭਗਤਾਂ ਕਰ ਨਿਬੇੜਾ, ਨਿਵੇਕਲੇ ਧਾਮ ਬਹਾਈਆ। ਆਵਣ ਜਾਵਣ ਲੱਖ ਚੁਰਾਸੀ ਜਨਮ ਮਰਨ ਚੁੱਕੇ ਗੇੜਾ, ਗੇੜੇ ਵਿਚ ਨਾ ਕੋਇ ਭਵਾਈਆ। ਮਿਹਰਵਾਨ ਹੋ ਕੇ ਕਰ ਦੇ ਨਜ਼ਰ ਮਿਹਰਾ, ਨਜ਼ਰੀਆ ਨਜ਼ਰ ਆਪਣੀ ਆਪ ਰਖਾਈਆ। ਤੈਨੂੰ ਤਾਰਦਿਆਂ ਲੱਗੇ ਕੋਈ ਨਾ ਦੇਰਾ, ਜੁਗ ਚੌਕੜੀ ਸਾਰੇ ਗਏ ਸਮਝਾਈਆ। ਲੱਖ ਚੁਰਾਸੀ ਵਿਚੋਂ ਸੱਜਣ ਸੁਹੇਲੇ ਆਪਣੇ ਲਏ ਨਿਖੇੜਾ, ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹੀਆ।
੨੭ ਭਾਦਰੋਂ ੨੦੨੧ ਬਿਕ੍ਰਮੀ ਜਗੀਰ ਸਿੰਘ ਦੇ ਗ੍ਰਹਿ ਪਿੰਡ ਕੈਰੋਂ
ਜਨ ਭਗਤ ਕਹਿਣ ਪ੍ਰਭ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਕੂੜੀ ਕਿਰਿਆ ਸਭ ਦੀ ਹਰ, ਹਿਰਦੇ ਹਰਿ ਹਰਿ ਸਚ ਵਸਾਈਆ। ਅੰਤਰ ਆਤਮ ਆ ਕੇ ਵੜ, ਦੂਈ ਦਵੈਤੀ ਪੜਦਾ ਲਾਹੀਆ। ਸਾਚੇ ਮੰਦਰ ਮੁਨਾਰੇ ਖੜ੍ਹ, ਘਰ ਘਰ ਵਿਚ ਕਰ ਰੁਸ਼ਨਾਈਆ । ਸੁਰਤੀ ਸੁਰਤ ਆਪੇ ਫੜ, ਸ਼ਬਦੀ ਅੱਖ ਖੁਲ੍ਹਾਈਆ। ਪਾਰਬ੍ਰਹਮ ਪ੍ਰਭ ਦੇ ਸੱਚਾ ਵਰ, ਸਚ ਤੇਰੀ ਸਰਨਾਈਆ। ਇਕ ਸਰਨਾਈ ਜਾਈਏ ਪੜ, ਦੂਜਾ ਇਸ਼ਟ ਨਾ ਕੋਇ ਮਨਾਈਆ। ਧੁਰ ਦਾ ਅੱਖਰ ਲਈਏ ਪੜ੍ਹ, ਬੋਧ ਅਗਾਧ ਵਖਾਈਆ। ਜੀਵਦਿਆਂ ਜਗ ਜਾਈਏ ਮਰ, ਮਰਿਆਂ ਜੀਵਣ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਲਏ ਬਹਾਈਆ। ਜਨ ਭਗਤ ਕਹਿਣ ਪ੍ਰਭ ਹੋ ਮਿਹਰਵਾਨ,
ਦੀਨ ਦਿਆਲ ਦਇਆ ਕਮਾਈਆ। ਸ਼ਬਦ ਅਗੰਮਾ ਦੇ ਦਾਨ, ਝੋਲੀ ਸਚ ਭਰਾਈਆ। ਦਰ ਬੇਨੰਤੀ ਕਰ ਪਰਵਾਨ, ਮਿਹਰ ਨਜ਼ਰ ਉਠਾਈਆ। ਸਚ ਸੰਦੇਸਾ ਸੁਣਾ ਕਾਨ, ਧੁਰ ਦਾ ਰਾਗ ਅਲਾਈਆ। ਭਾਗ ਲਗਾ ਕਾਇਆ ਮਕਾਨ, ਮੰਦਰ ਵੱਜੇ ਵਧਾਈਆ। ਨਾਮ ਦੇ ਇਕ ਫ਼ਰਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਜਣ ਸਾਚੇ ਲਏ ਮਿਲਾਈਆ। ਜਨ ਭਗਤ ਕਹਿਣ ਪ੍ਰਭ ਤੇਰੀ ਸਚ ਸਰੋਤ, ਸੁਣ ਸੁਣ ਬੈਠੇ ਧਿਆਨ ਲਗਾਈਆ। ਜਗਤ ਲੱਭਿਆਂ ਲੱਭੇ ਨਾ ਕੋਈ ਖੋਜ, ਖੋਜ ਖੋਜ ਥੱਕੀ ਸਰਬ ਲੋਕਾਈਆ। ਭੇਵ ਅਭੇਦਾ ਖੋਲ੍ਹ ਲੋਕ ਪਰਲੋਕ, ਪੜਦਾ ਦਏ ਉਠਾਈਆ। ਅੰਤਰ ਆਤਮ ਦੱਸ ਇਕ ਸਲੋਕ, ਅੰਤਸ਼ਕਰਨ ਦੇ ਬਦਲਾਈਆ। ਤੇਰੇ ਨਾਲ ਮਿਲ ਕੇ ਮਾਣੀਏ ਮੌਜ, ਮੌਜੂਦਾ ਹੋ ਕੇ ਦਰਸ ਦਿਖਾਈਆ। ਕੂੜੀ ਕਿਰਆ ਮਿਟੇ ਹਉਮੇ ਰੋਗ, ਬ੍ਰਹਮ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਦਏ ਸੁਹਾਈਆ। ਜਨ ਭਗਤ ਕਹਿਣ ਪ੍ਰਭ ਗ੍ਰਹਿ ਮੰਦਰ ਸੁਹਾ, ਸੋਭਾਵੰਤ ਡੇਰਾ ਲਾਈਆ। ਨਿਰਗੁਣ ਨਿਰਵੈਰ ਮਹੱਲ ਅਟਲ ਕਰ ਰੁਸ਼ਨਾ, ਦੀਵਾ ਬਾਤੀ ਇਕੋ ਡਗਮਗਾਈਆ। ਸ਼ਬਦ ਅਨਾਦੀ ਧੁਰ ਦਾ ਰਾਗ ਸੁਣਾ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਜੁਗ ਜਨਮ ਦੇ ਵਿਛੜੇ ਕਰ ਕਿਰਪਾ ਲਏ ਮਿਲਾ, ਆਵਣ ਜਾਵਣ ਲੱਖ ਚੁਰਾਸੀ ਪੰਧ ਰਹੇ ਨਾ ਰਾਈਆ। ਫੜ ਫੜ ਬਾਹੋਂ ਸਾਚਾ ਮਾਰਗ ਦਏ ਵਖਾ, ਕੂੜੀ ਕਿਰਿਆ ਪਰੇ ਹਟਾਈਆ। ਤੂੰ ਦਾਤਾ ਮਾਲਕ ਬੇਪਰਵਾਹ, ਮਾਲਕ ਹੋ ਕੇ ਹੋ ਸਹਾਈਆ। ਖ਼ਾਲਸ ਖ਼ਾਲਸਾ ਲਏ ਬਣਾ, ਚਾਰ ਵਰਨ ਦਏ ਵਡਿਆਈਆ। ਨੇਤਰ ਰੋਵੇ ਨੈਣ ਉਛਾਲੇ ਧਰਨੀ ਧਰਤ ਧਵਲ ਜਗਤ ਮਾਂ, ਖੁਲ੍ਹੀ ਮੇਂਢੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਜਨ ਭਗਤ ਕਹਿਣ ਪ੍ਰਭ ਕਿਉਂ ਬੈਠਾ ਛੁਪ, ਪ੍ਰਭ ਆਪਣਾ ਆਪ ਛੁਪਾਈਆ। ਕਲਜੁਗ ਅੰਤਮ ਵੇਖ ਅੰਧੇਰਾ ਘੁਪ, ਪੜਦਾ ਸਕੇ ਨਾ ਕੋਇ ਉਠਾਈਆ। ਕਿਹੜੀ ਕੂਟੇ ਰਿਹੋਂ ਲੁਕ, ਆਪਣੀ ਨਜ਼ਰ ਲਏ ਉਠਾਈਆ। ਗੁਰ ਅਵਤਾਰਾਂ ਪੀਰ ਪੈਗੰਬਰਾਂ ਪੈਂਡਾ ਰਿਹਾ ਮੁਕ, ਮੁਕੰਮਲ ਬੈਠੇ ਖਹਿੜਾ ਛੁਡਾਈਆ। ਮਿਹਰਵਾਨ ਹੋ ਕੇ ਠਾਕਰ ਤੁਠ, ਭਗਵਨ ਦਇਆ ਕਮਾਈਆ। ਸਾਜਣ ਹੋ ਕੇ ਘਰ ਘਰ ਪੁਛ, ਆਪਣਾ ਪੰਧ ਮੁਕਾਈਆ। ਖ਼ਾਲੀ ਭੰਡਾਰੇ ਨਹੀਂ ਕੋਲ ਕੁਛ, ਸਾਰੇ ਦੇਣ ਦੁਹਾਈਆ। ਤੇਰਾ ਨਜ਼ਰ ਨਾ ਆਏ ਕੋਈ ਸਾਚਾ ਪੁੱਤ, ਪਿਤਾ ਪੁਰਖ ਅਕਾਲ ਨਾ ਕੋਇ ਮਨਾਈਆ। ਸਤਿ ਨਿਸ਼ਾਨਿਉਂ ਸਾਰੇ ਗਏ ਉਕ, ਚਿੱਲਾ ਤੀਰ ਕਮਾਨ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਦੇ ਸਾਚਾ ਵਰ, ਆਪਣਾ ਭੇਵ ਖੁਲ੍ਹਾਈਆ। ਜਨ ਭਗਤ ਕਹਿਣ ਕਿਉਂ ਦਿਤੀ ਪਿੱਠ, ਕਰਵਟ ਲੈ ਬਦਲਾਈਆ। ਤੇਰਾ ਧਾਮ ਪ੍ਰਭੂ ਅਨਡਿਠ, ਬਿਨ ਤੇਰੀ ਕਿਰਪਾ ਨਜ਼ਰ ਕਿਸੇ ਨਾ ਆਈਆ। ਤੂੰ ਆਦਿ ਜੁਗਾਦੀ ਧੁਰ ਦਾ ਪਿਤ, ਪਤਿਪਰਮੇਸ਼ਵਰ ਤੇਰੀ ਸਰਨਾਈਆ। ਗ਼ਰੀਬ ਨਿਮਾਣਿਆਂ ਨਾਲ ਕਰ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਠਾਕਰ ਹੋ ਕੇ ਵਸ ਚਿਤ, ਠਗੌਰੀ ਰਹਿਣ ਕੋਈ ਨਾ ਪਾਈਆ। ਤੇਰਾ ਦਰਸਨ ਕਰੀਏ ਸਦਾ ਨਿਤ, ਸਵੱਛ ਸਰੂਪੀ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਉਠਾਈਆ। ਜਨ ਭਗਤ ਕਹਿਣ ਪ੍ਰਭ ਲੈ ਅੰਗੜਾਈ, ਸਭ ਤੇਰਾ ਧਿਆਨ ਲਗਾਈਆ। ਝੱਲੀ ਨਾ ਜਾਏ ਅੰਤ ਜੁਦਾਈ, ਜੁਦਾ ਜੁਜ਼ ਨਾ ਕੋਇ ਰਖਾਈਆ। ਆਤਮ ਪਰਮਾਤਮ ਕਰ ਕੁੜਮਾਈ, ਸਾਚਾ ਸਗਨ ਮਨਾਈਆ। ਸਾਢੇ ਤਿੰਨ
ਹੱਥ ਮੰਦਰ ਅੰਦਰ ਵੱਜੇ ਵਧਾਈ, ਮਿਲ ਸਖ਼ੀਆਂ ਰਾਗ ਅਲਾਈਆ। ਸੇਜ ਸੁਹਾਣੀ ਚਾਈਂ ਚਾਈਂ, ਆਸਣ ਸਿੰਘਾਸਣ ਡੇਰਾ ਲਾਈਆ। ਨਿਰਮਲ ਨੂਰ ਜੋਤ ਕਰੀਂ ਰੁਸ਼ਨਾਈ, ਨੂਰੋ ਨੂਰ ਡਗਮਗਾਈਆ। ਮੈਂ ਸਚ ਸਵਾਮੀ ਵੇਖਾਂ ਚਾਈਂ ਚਾਈਂ, ਚਾਓ ਘਨੇਰਾ ਦੇਣਾ ਪਰਗਟਾਈਆ। ਆਸਾ ਮਨਸਾ ਹਿਰਸ ਹਵਸ ਪੂਰ ਕਰਾਈ, ਕਰਤੇ ਤੇਰੇ ਹੱਥ ਵਡਿਆਈਆ। ਦਿਵਸ ਰੈਣ ਅੱਠੇ ਪਹਿਰ ਘੜੀ ਪਲ ਇਕੋ ਰੰਗ ਰੰਗਾਈਂ, ਧੁਰ ਦਾ ਰੰਗ ਇਕ ਚੜ੍ਹਾਈਆ। ਤੂੰ ਹੀ ਮਾਲਕ ਖ਼ਾਲਕ ਪਿਤਾ ਮਾਈ, ਪਿਤਾ ਪੂਤ ਲੈਣੇ ਗੋਦ ਉਠਾਈਆ। ਗੋਬਿੰਦ ਬੂਟਾ ਪੁਟਿਆ ਇਕੋ ਕਾਹੀ, ਜਿਸ ਦੀ ਕਾਗਤ ਕਲਮ ਸ਼ਾਹੀ ਦੇਵੇ ਨਾ ਕੋਇ ਗਵਾਹੀਆ। ਜਿਸ ਦੇ ਪਿਛੇ ਨਿਰਗੁਣ ਨਿਰੰਕਾਰ ਬਣ ਰਾਹੀ, ਦੋ ਜਹਾਨਾਂ ਪੰਧ ਮੁਕਾਈਆ। ਤੇਰੇ ਜਨ ਬੈਠੇ ਤੇਰਾ ਧਿਆਨ ਲਗਾਈ, ਦੂਜੀ ਓਟ ਨਾ ਕੋਇ ਤਕਾਈਆ। ਤੂੰ ਮਨ ਕਾ ਮਣਕਾ ਫੇਰ ਮਨ, ਮਨਸਾ ਮੋਹ ਮਿਟਾਈਆ। ਨਾਮ ਪਦਾਰਥ ਦੇ ਧਨ, ਦੌਲਤ ਇਕ ਵਰਤਾਈਆ। ਭਾਗ ਲਗਾ ਛੱਪਰ ਛੰਨ, ਮਹੱਲ ਅਟਲ ਪਰੇ ਸੁਟਾਈਆ। ਪੰਚ ਵਿਕਾਰਾ ਦੇ ਡੰਨ, ਘਰ ਘਰ ਵਿਚ ਰਹਿਣ ਨਾ ਪਾਈਆ। ਗੜ੍ਹ ਹੰਕਾਰੀ ਭਾਂਡਾ ਭੰਨ, ਭਰਮ ਦਏ ਚੁਕਾਈਆ। ਕਰ ਪਰਕਾਸ਼ ਅੰਧੇਰੇ ਅੰਨ੍ਹ, ਸਾਚਾ ਨੂਰ ਦਏ ਚਮਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੇੜਾ ਮਾਤ ਬੰਨ੍ਹ, ਅੰਤਮ ਬੇੜਾ ਬੰਨੇ ਦਏ ਲਗਾਈਆ। ਜਨ ਭਗਤ ਕਹਿਣ ਪ੍ਰਭ ਆ ਛੇਤੀ, ਦੂਰ ਦੁਰਾਡਾ ਪੰਧ ਮੁਕਾਈਆ। ਬੰਦੇ ਬੰਦਗੀ ਵਿਚੋਂ ਭੁੱਲੇ ਤੇਰੀ ਨੇਕੀ, ਨਿਹਕਰਮੀ ਸਾਚਾ ਕਰਮ ਨਾ ਕੋਇ ਕਮਾਈਆ। ਅੰਦਰ ਵੜ ਕੇ ਧੁਰ ਦਾ ਬਣੇ ਕੋਇ ਨਾ ਭੇਤੀ, ਨੌ ਦਵਾਰੇ ਭੱਜਣ ਵਾਹੋ ਦਾਹੀਆ। ਮਾਇਆ ਮਮਤਾ ਕਲਜੁਗ ਖੇਲ ਕੂੜੀ ਖੇਡੀ, ਚਾਰੋਂ ਕੁੰਟ ਖੇਹ ਉਡਾਈਆ। ਤੇਰੀ ਖਾਣੀ ਬਾਣੀ ਵਸਤ ਜੋ ਮਾਤ ਅਮੋਲਕ ਭੇਜੀ, ਸੋ ਭਜਨ ਬੰਦਗੀ ਸਾਰੇ ਰਹੇ ਭੁਲਾਈਆ। ਆਪਣੇ ਘਰ ਵਿਚੋਂ ਨਿਕਲ ਕੇ ਸਾਰੇ ਹੋਏ ਪਰਦੇਸੀ, ਮਾਲਕ ਮਕਾਨ ਨਜ਼ਰ ਕੋਇ ਨਾ ਆਈਆ। ਜਿਉਂ ਨਾਨਕ ਨਿਰੰਕਾਰ ਭੇਜਿਆ ਧਰ ਕੇ ਮੋਢੇ ਭੂਰੀ ਖੇਸੀ, ਖ਼ਾਲਸ ਆਪਣਾ ਰੂਪ ਪਰਗਟਾਈਆ। ਜਿਉਂ ਗੁਰੂ ਗੋਬਿੰਦ ਦੇ ਕੇ ਗਿਆ ਸੰਦੇਸੀ, ਧੁਰ ਦਾ ਢੋਲਾ ਰਾਗ ਅਲਾਈਆ। ਸ੍ਰਿਸ਼ਟ ਸਬਾਈ ਨੇਤਰ ਲੋਚਣ ਨੈਣ ਆਪਣੇ ਪੇਖੀ, ਨਿਰਗੁਣ ਸਰਗੁਣ ਰੂਪ ਵਟਾਈਆ। ਜਨ ਭਗਤਾਂ ਬਣ ਕੇ ਸੱਚਾ ਹੇਤੀ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਫੇਰਾ ਪਾਈਆ। ਜਨ ਭਗਤ ਕਹਿਣ ਪ੍ਰਭ ਆ ਕੇ ਵੇਖ ਸਾਡੀ ਝੁੱਗੀ, ਹੱਡ ਮਾਸ ਨਾੜੀ ਪਿੰਜਰ ਸੋਹਣੀ ਬਣਤ ਬਣਾਈਆ। ਜਿਸ ਦੀ ਔਧ ਜਾਂਦੀ ਪੁੱਗੀ, ਪੈਂਡਾ ਆਪਣਾ ਪੰਧ ਚੁਕਾਈਆ। ਗ਼ਫ਼ਲਤ ਵਿਚ ਅੰਦਰ ਸੁਰਤੀ ਸੁੱਤੀ, ਸਵਾਣੀ ਸਕੇ ਨਾ ਕੋਇ ਜਗਾਈਆ। ਤੂੰ ਕੰਤ ਸੁਹਾਗ ਹੋ ਕੇ ਪੁਛੀਂ, ਪਤਿਪਰਮੇਸ਼ਵਰ ਦਇਆ ਕਮਾਈਆ। ਜੁਗ ਜੁਗ ਜਗਤ ਜੇ ਕਰਮ ਕਰ ਕੇ ਰੁੱਸੀ, ਰੁੱਸਿਆਂ ਲਏ ਮਨਾਈਆ। ਜੇ ਮਾਰਗ ਪੈ ਗਈ ਪੁੱਠੀ, ਰਹਿਬਰ ਹੋ ਕੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਜਨ ਭਗਤ ਕਹਿਣ ਪ੍ਰਭ ਆ ਵੜ ਅੰਦਰ, ਮੰਜ਼ਲ ਪੰਧ ਮੁਕਾਈਆ। ਆਪਣੀ ਹੱਥੀਂ ਤੋੜ ਜੰਦਰ, ਜੋ ਦਿਤਾ ਸਚ ਲਗਾਈਆ। ਭਾਗ ਲਗਾ ਅੰਧੇਰੀ ਕੰਦਰ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਸੋਹਣਾ ਲੱਗੇ ਕੂੜਾ ਖੰਡਰ, ਸਚ ਸੁਚ ਵਰਤਾਈਆ। ਰੁੱਤ ਮੌਲੇ ਕਾਇਆ ਕਲਰ ਬੰਜਰ, ਨਾਮ ਫੁਲਵਾੜੀ ਪੱਤ ਡਾਲ੍ਹੀ ਮਹਿਕਾਈਆ। ਮਨੂਆ ਮਨ ਭਵੇ ਨਾ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣਾ ਦਏ ਵਖਾਈਆ। ਜਨ ਭਗਤ ਕਹਿਣ ਪ੍ਰਭ ਅਸੀਂ ਹੋਏ ਵੈਰਾਗੀ, ਬਿਰਹੋਂ ਰੋਗ ਸਤਾਈਆ। ਜਗਤ ਸ੍ਰਿਸ਼ਟੀ ਰਹੇ ਤਿਆਗੀ, ਤੇਰਾ ਧਿਆਨ ਲਗਾਈਆ। ਨਾਮ ਪਦਾਰਥ ਦੇਵੇ ਦਾਤੀ, ਵਸਤ ਸਚ ਵਰਤਾਈਆ। ਦਿਨੇ ਜਾਗਦਿਆਂ ਦਰਸ ਦੇ ਸੁਤਿਆਂ ਰਾਤੀ, ਰੂਪ ਅਨੂਪ ਆਪਣਾ ਇਕ ਪਰਗਟਾਈਆ। ਅੰਮ੍ਰਿਤ ਆਤਮ ਬਖ਼ਸ਼ੀਂ ਬੂੰਦ ਸਵਾਂਤੀ, ਅਗਨੀ ਤੱਤ ਤਤ ਬੁਝਾਈਆ। ਨਜ਼ਰੀ ਆਵੀਂ ਇਕ ਇਕਾਂਤੀ, ਸਚਖੰਡ ਆਪਣਾ ਡੇਰਾ ਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਉਣ ਤੋਂ ਪਹਿਲੋਂ ਜੋ ਲਿਖ ਕੇ ਦਿਤੀ ਪਾਤੀ, ਧੁਰ ਦਾ ਲੇਖ ਦ੍ਰਿੜਾਈਆ। ਓਸ ਦੇ ਅੰਦਰ ਸਾਨੂੰ ਮਰਵਾ ਇਕ ਝਾਕੀ, ਝਾਕੀ ਨਾਲ ਰਲਾਈਆ। ਥੋੜੀ ਖਿੜਕੀ ਖੋਲ੍ਹ ਤਾਕੀ, ਇਸ਼ਾਰੇ ਨਾਲ ਸਮਝਾਈਆ। ਮੰਜ਼ਲ ਚੜ੍ਹ ਕੇ ਵੇਖੀਏ ਵਾਟੀ, ਆਪਣਾ ਪੰਧ ਮੁਕਾਈਆ। ਦਰਸ਼ਨ ਕਰਕੇ ਕਮਲਾਪਾਤੀ, ਕਵਲ ਨੈਣ ਬਿਗਸਾਈਆ। ਫਿਰ ਜਾਣੀਏ ਪ੍ਰਭ ਤੇਰੀ ਸੱਚੀ ਸਾਖ਼ੀ, ਜੋ ਜੁਗ ਜੁਗ ਜਗਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪੜਦਾ ਦੇ ਚੁਕਾਈਆ। ਸਚ ਸਾਖ਼ੀ ਦੱਸ ਸਾਖ਼ਿਆਤ, ਸਖ਼ੀ ਸੁਲਤਾਨ ਤੂੰ ਹੀ ਨਜ਼ਰੀ ਆਇੰਦਾ। ਜੋ ਲੇਖਾ ਲਿਖਿਆ ਬਿਨ ਕਲਮ ਦਵਾਤ, ਕਾਗ਼ਜ਼ ਸ਼ਾਹੀ ਵੰਡ ਨਾ ਕੋਇ ਵੰਡਾਇੰਦਾ। ਜਿਸ ਦੇ ਹਰਫ਼ ਲੱਭਣ ਨਾ ਵਿਚੋਂ ਕਿਸੇ ਲੁਗ਼ਾਤ, ਸ਼ਬਦਾਂ ਵਿਚ ਨਾ ਕੋਇ ਸਮਝਾਇੰਦਾ। ਜਿਸ ਦਾ ਕੰਨਾ ਸਿਹਾਰੀ ਬਿਹਾਰੀ ਕੋਇ ਨਾ ਲਗ ਮਾਤ, ਮਾਤਰਾ ਵਿਚ ਵੰਡ ਨਾ ਕੋਇ ਵੰਡਾਇੰਦਾ। ਜਿਸ ਦੀ ਹਰਫ਼ਾਂ ਵਿਚ ਨਾ ਕੋਇ ਕਿਤਾਬ, ਕੁਤਬਖ਼ਾਨੇ ਨਾ ਕੋਇ ਟਿਕਾਇੰਦਾ। ਉਸ ਦਾ ਪੜਦਾ ਚੁੱਕ ਨਕਾਬ, ਜਨਭਗਤ ਮੰਗ ਮੰਗਾਇੰਦਾ। ਅਸੀਂ ਵੇਖੀਏ ਪਿਛਲਾ ਲਹਿਣਾ ਦੇਣਾ ਆਪਣਾ ਹਿਸਾਬ, ਜੋ ਹਿੱਸਾ ਤੇਰੇ ਘਰ ਨਜ਼ਰੀ ਆਇੰਦਾ। ਅਗੋਂ ਕਹੇ ਪੁਰਖ ਅਕਾਲ ਗੁਰੂ ਮਹਾਰਾਜ, ਮਹਿੰਮਾ ਸਾਚੀ ਵਿਚ ਸਮਝਾਇੰਦਾ। ਖੇਲਣਹਾਰ ਖੇਲ ਆਦਿ ਜੁਗਾਦਿ, ਜੁਗ ਚੌਕੜੀ ਵੇਖ ਵਖਾਇੰਦਾ। ਜਨ ਭਗਤੋ ਸੰਮਤ ਵੀਹ ਸੌ ਇੱਕੀ ਅੰਤ ਅਖ਼ੀਰੀ ਦੱਸੋ ਉਸ ਦਾ ਰਾਜ਼, ਜਿਸ ਦੇ ਵਿਚੋਂ ਰੋਜ਼ਾ ਨਿਮਾਜ਼ ਅੰਜੀਲ ਕੁਰਾਨ ਸ਼ਾਸਤਰ ਸਿਮਰਤ ਵੇਦ ਪੁਰਾਨ ਬਾਹਰ ਕਢਾਇੰਦਾ। ਜਿਸ ਦੇ ਵਿਚੋਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਹੋਵੇ ਆਗ਼ਾਜ਼, ਨਿਰਾਕਾਰ ਸਾਕਾਰ ਰੂਪ ਵਖਾਇੰਦਾ। ਜਿਸ ਦੇ ਵਿਚੋਂ ਅਗੰਮੀ ਬਿਨ ਪਿਤਾ ਮਾਤ ਜੰਮੀ ਨਿਕਲੇ ਧਾਰ, ਸਤਿ ਸਤਿਵਾਦੀ ਸੋਭਾ ਪਾਇੰਦਾ । ਏਹੋ ਖੇਲ ਰਖਿਆ ਹੱਥ ਆਪਣੇ ਕਰਤਾਰ, ਜਿਸ ਦਾ ਅੰਤ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨਾਲ ਕਰ ਕੇ ਪਿਆਰ, ਪ੍ਰੇਮ ਰੀਤੀ ਪਿਆਰ ਵਿਚੋਂ ਪਰਗਟਾਇੰਦਾ।।