ਪੁਸਤਕਾਲਾਭਾਗ ੧੭

੨੭ ਭਾਦਰੋਂ ੨੦੨੧ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਚੌਲ੍ਹਾ ਕਲਾਂ

ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਕਰ ਮਿਹਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਕੂੜੀ ਕਿਰਿਆ ਤ੍ਰੈਗੁਣ ਮਾਇਆ ਲਿਆ ਘੇਰ, ਜਗਤ ਜੰਜਾਲ ਸਕੇ ਨਾ ਕੋਇ ਤੁੜਾਈਆ। ਮੁਰਸ਼ਦ ਹੋ ਕੇ ਵੇਖ ਮੁਰੀਦਾਂ ਹਾਲ, ਜਹਾਲਤ ਦਿਤੀ ਬਦਲਾਈਆ। ਸ੍ਰਿਸ਼ਟ ਸਬਾਈ ਪੰਜ ਤਤ ਅਗਨੀ ਲੱਗੀ ਮਾਟੀ ਖਾਲ, ਕਾਇਆ ਤਨ ਰਹੀ ਜਲਾਈਆ। ਅੰਤਰ ਆਤਮ ਭੁੱਲਿਆ ਸਰਬ ਗਿਆਨ, ਮਨ ਵਾਸਨਾ ਚਾਰ ਕੁੰਟ

ਹਲਕਾਈਆ। ਸਾਚੇ ਮੰਦਰ ਕਰੇ ਨਾ ਕੋਇ ਧਿਆਨ, ਨਿਰਗੁਣ ਤੇਰਾ ਦਰਸ ਕੋਇ ਨਾ ਪਾਈਆ। ਕੋਟਨ ਕੋਟ ਸਖ਼ੀਆਂ ਵਿਚ ਨੱਚਦੇ ਵੇਖੇ ਕਾਹਨ, ਧੁਰ ਦੀ ਬੰਸਰੀ ਨਾਮ ਨਾ ਕੋਇ ਸੁਣਾਈਆ। ਸਤਿ ਧਰਮ ਦਾ ਮਿਟਿਆ ਜਗਤ ਨਿਸ਼ਾਨ, ਕੂੜੀ ਕਿਰਿਆ ਡੰਕ ਰਹੀ ਵਜਾਈਆ। ਮਾਇਆ ਮਮਤਾ ਸਾਰੇ ਹੋਏ ਗ਼ੁਲਾਮ, ਗ਼ੁਰਬਤ ਘਰ ਘਰ ਡੇਰਾ ਲਾਈਆ। ਪੀਰ ਪੈਗ਼ੰਬਰ ਜੋ ਦੇ ਕੇ ਗਏ ਪੈਗ਼ਾਮ, ਮਸਲਿਆਂ ਵਿਚ ਸੁਣਾਈਆ। ਤਿਨ੍ਹਾਂ ਸਕੇ ਨਾ ਕੋਇ ਪਛਾਣ, ਬੇਮੁਖ ਬੈਠੇ ਮੁਖ ਭੁਆਈਆ। ਨੌ ਦਵਾਰੇ ਨੱਚਦਾ ਵੇਖ ਸ਼ੈਤਾਨ, ਸ਼ਰਅ ਕਰੇ ਲੜਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਗ੍ਰਹਿ ਗ੍ਰਹਿ ਦਿਸੇ ਹਰਾਮ, ਧੀਰਜ ਜਤ ਰਹਿਣ ਕੋਇ ਨਾ ਪਾਈਆ। ਤੇਰੀ ਮੰਜ਼ਲ ਮੁਸ਼ਕਲ ਚੜ੍ਹਨੀ ਹੋਈ ਜਹਾਨ, ਪਾਂਧੀ ਪੰਧ ਨਾ ਕੋਇ ਮੁਕਾਈਆ । ਕਿਰਪਾ ਕਰ ਸ੍ਰੀ ਭਗਵਾਨ, ਧੁਰ ਦੇ ਰਾਮ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖ ਆਪਣਾ ਜਗਤ, ਨਿਰਗੁਣ ਸਰਗੁਣ ਵੇਸ ਵਟਾਈਆ। ਲੱਖ ਚੁਰਾਸੀ ਉਬਲੇ ਰਕਤ, ਨਾੜੀ ਨਾੜੀ ਦਏ ਦੁਹਾਈਆ। ਸਤਿ ਧਰਮ ਰਹੀ ਕੋਈ ਨਾ ਸ਼ਕਤ, ਸ਼ਖ਼ਸੀਅਤ ਬੈਠੀ ਮੁਖ ਭਵਾਈਆ। ਦੀਨ ਮਜ਼੍ਹਬ ਪਿਆ ਫ਼ਰਕ, ਜ਼ਾਤ ਪਾਤ ਝਗੜਿਆਂ ਵਿਚ ਲੜਾਈਆ। ਕਾਗ਼ਜ਼ ਕਲਮ ਸ਼ਾਹੀ ਨਾਲ ਜੋ ਕੀਤੀ ਲਿਖਤ ਪੜ੍ਹਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਲਿਖਾਈਆ। ਉਸ ਦਾ ਜੀਵ ਜੰਤ ਕਲਜੁਗ ਲੈਂਦੇ ਧੜਤ, ਬਣ ਵਣਜਾਰੇ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਕੇ ਵੇਖ ਵਖਾਈਆ। ਮਿਹਰਵਾਨ ਹੋ ਕੇ ਵੇਖ ਆਪਣੀ ਚੌਕੜ, ਚੌਥੇ ਜੁਗ ਧਿਆਨ ਲਗਾਈਆ। ਲੱਖ ਚੁਰਾਸੀ ਮੇਟੇ ਕੋਇ ਨਾ ਔਕੜ, ਓੜਕ ਦੇਵੇ ਨਾ ਕੋਇ ਵਡਿਆਈਆ। ਮਨ ਮਤ ਨਾਰ ਕਮਜ਼ਾਤ ਘਰ ਘਰ ਵੜੀ ਸੌਕਣ, ਦਿਵਸ ਰੈਣ ਕੂਕੇ ਦਏ ਦੁਹਾਈਆ। ਕਾਇਆ ਮਾਟੀ ਕੋਇ ਨਾ ਆਵੇ ਪੋਚਣ, ਪਤਤ ਪੁਨੀਤ ਨਾ ਕੋਇ ਕਰਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਕੂੜੀ ਕਿਰਿਆ ਸੋਚਣ, ਸਤਿ ਧਰਮ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇ ਮਾਣ ਵਡਿਆਈਆ। ਦਏ ਵਡਿਆਈ ਠਾਕਰ ਆਪ, ਕਲਕਾਤੀ ਅਗਨ ਤਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਭੁੱਲਿਆ ਜਾਪ, ਰਸਨਾ ਜਿਹਵਾ ਰਹੀ ਕੁਰਲਾਈਆ। ਅੰਦਰ ਮੰਦਰ ਕੋਇ ਨਾ ਦੇਵੇ ਸਾਥ, ਧੁਰ ਦਾ ਰਹਿਬਰ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਦਿਸੇ ਅੰਧੇਰੀ ਰਾਤ, ਰਈਅਤ ਬੈਠੀ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਘਰ ਸਾਚੇ ਫੇਰਾ ਪਾਈਆ। ਸਾਚਾ ਘਰ ਆ ਕੇ ਤੱਕ, ਧਰਨੀ ਧਰਤ ਧਵਲ ਵੇਸ ਵਟਾਈਆ। ਪਾਂਧੀ ਹੋ ਕੇ ਠਾਕਰ ਨੱਠ, ਆਪਣਾ ਫੇਰਾ ਪਾਈਆ। ਗੁਰ ਅਵਤਾਰ ਜੋ ਮਾਰਗ ਗਏ ਦੱਸ, ਪੀਰ ਪੈਗ਼ੰਬਰ ਕਲਮਾ ਕਾਇਨਾਤ ਪੜ੍ਹਾਈਆ। ਹਕੀਕਤ ਵਿਚੋਂ ਕਿਸੇ ਨਾ ਲੱਭੇ ਹੱਕ, ਸ਼ਰੀਅਤ ਸਚ ਨਾ ਕੋਇ ਸਮਝਾਈਆ। ਕੂੜੀ ਕਿਰਿਆ ਡੋਰੀ ਪਈ ਨੱਥ, ਚਾਰੋਂ ਕੁੰਟ ਜੀਵ ਜੰਤ ਖਿਚਾਈਆ। ਫਿਰੀ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਮਸਤੀ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਜਗਤ ਲੋਕਾਈਆ। ਜਗਤ ਲੋਕਾਈ ਵੇਖ ਹਾਕਮ, ਤੇਰਾ ਹੁਕਮ ਧੁਰ ਫ਼ਰਮਾਨਾ ਨਜ਼ਰੀ ਆਈਆ। ਲੇਖਾ ਜਾਣ ਜਾਹਰ ਬਾਤਨ, ਪੜਦਾ ਇਕ ਉਠਾਈਆ। ਭਗਤ ਸੰਤ ਸਾਰੇ ਆਖਣ, ਕੂਕ ਕੂਕ ਸੁਣਾਈਆ। ਸਤਿ

ਸਤਿਵਾਦੀ ਦੱਸ ਗਾਥਣ, ਅਗੰਮੀ ਕਰ ਪੜ੍ਹਾਈਆ। ਸੰਗ ਸੁਹੇਲਾ ਬਣ ਕੇ ਮਾਈ ਬਾਪਣ, ਪਿਤਾ ਪੂਤ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਸ੍ਰੀ ਭਗਵਾਨ ਸਚ ਸਵਾਮੀ, ਸੋ ਕਰਤਾ ਹਰਿ ਜਣਾਇੰਦਾ। ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਵੇਖ ਵਖਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰੋ ਸੁਣੋ ਸਚ ਕਹਾਣੀ, ਨਾਮ ਕਹਾਵਤ ਵਿਚ ਦ੍ਰਿੜਾਇੰਦਾ। ਹਉਂ ਮਾਲਕ ਖ਼ਾਲਕ ਦੋ ਜਹਾਨੀ, ਨਿਰਗੁਣ ਨਿਰਵੈਰ ਪੁਰਖ ਅਕਾਲ ਅਖਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਦੱਸੇ, ਨਾਲ ਰਲਾਏ ਖਾਣੀ ਬਾਣੀ, ਅੱਖਰ ਵੱਖਰ ਜਗਤ ਪੜ੍ਹਾਇੰਦਾ। ਅਠਸਠ ਤੀਰਥ ਸਰ ਸਰੋਵਰ ਨੀਰ ਵਿਰੋਲਿਆ ਠੰਡਾ ਪਾਣੀ, ਪਤਤ ਪਾਵਨ ਭੇਵ ਅਭੇਦਾ ਆਪ ਜਣਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਮਾਰਗ ਦੱਸੇ ਸਚ ਆਸਾਨੀ, ਅਹਿਸਾਨ ਸਿਰ ਨਾ ਕੋਇ ਰਖਾਇੰਦਾ। ਜਨ ਭਗਤਾਂ ਦੇ ਕੇ ਨਾਮ ਨਿਸ਼ਾਨੀ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਤੂੰ ਮੇਰਾ ਮੈਂ ਤੇਰਾ ਜਾਨੀ, ਅਨਜਾਨਤ ਬੂਝ ਬੁਝਾਇੰਦਾ। ਬਿਨ ਪੜ੍ਹਿਆਂ ਲਿਖਿਆਂ ਕਰ ਕੇ ਬੋਧ ਅਗਾਧ ਗਿਆਨੀ, ਮੰਤਰ ਆਪਣਾ ਨਾਮ ਸਮਝਾਇੰਦਾ। ਅੰਤਰ ਆਤਮ ਨਿਝਰ ਝਿਰਨਾ ਬਖ਼ਸ਼ ਕੇ ਠੰਡਾ ਪਾਣੀ, ਸਰੋਵਰ ਇਕੋ ਇਕ ਵਖਾਇੰਦਾ। ਸ਼ਬਦ ਅਨਾਦ ਅਨਹਦ ਧੁਨ ਆਤਮਕ ਰਾਗ ਸੁਣਾਏ ਮਹਾਨੀ, ਰਾਗਾਂ ਨਾਦਾਂ ਵਿਚੋਂ ਬਾਹਰ ਕਢਾਇੰਦਾ। ਨਿਰਮਲ ਜੋਤ ਜਗਾਏ ਮਹਾਨੀ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਧੁਰ ਦਾ ਦੇ ਕੇ ਪਦ ਨਿਰਬਾਨੀ, ਘਰ ਸਾਚਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰ ਕਰਤਾਰ, ਕੁਦਰਤ ਤੇਰੀ ਝੋਲੀ ਪਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਅੰਤਮ ਦਏ ਦੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਹਾਰ, ਬਲਹੀਣ ਦੋਏ ਦੋਏ ਜੋੜ ਸੀਸ ਨਿਵਾਈਆ। ਤੂੰ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਕਾਗਦ ਕਲਮ ਸ਼ਾਹੀ ਕਰੇ ਪੁਕਾਰ, ਅੱਖਰ ਨੈਣਾਂ ਨੀਰ ਵਹਾਈਆ। ਸਾਡਾ ਹਿੰਦਸਿਆਂ ਅੰਕੜਿਆਂ ਵਿਚ ਨਾ ਕੋਇ ਸ਼ੁਮਾਰ, ਪਦਾਂ ਵਿਚ ਨਾ ਕੋਇ ਵਡਿਆਈਆ। ਕਿਰਪਾ ਕਰ ਕਿਰਪਾ ਧਾਰ, ਕਿਰਪਨ ਆਪਣੇ ਵੇਖ ਵਖਾਈਆ। ਸਤਿ ਸਰੂਪੀ ਦੇ ਦੀਦਾਰ, ਦੀਦ ਈਦ ਚੰਦ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਲਾ ਵਕਤ ਵਡਿਆਈਆ। ਪੁਰਖ ਅਕਾਲ ਦੀਨਾ ਬੰਧਪ, ਹਰਿ ਕਰਤਾ ਆਪ ਜਣਾਇੰਦਾ। ਬੋਧ ਅਗਾਧਾ ਬਣ ਕੇ ਆਵਾਂ ਪੰਡਤ, ਭਗਤ ਭਗਵੰਤ ਆਪ ਜਗਾਇੰਦਾ। ਚਾਰ ਵਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਣਾਵਾਂ ਸਾਚੀ ਸੰਗਤ, ਸਗਲਾ ਸੰਗ ਰਖਾਇੰਦਾ। ਅਣਮੰਗੀ ਦੌਲਤ ਦੇਵਾਂ ਕੋਈ ਨਾ ਹੋਵੇ ਮੰਗਤ, ਨਾਮ ਭੰਡਾਰਾ ਇਕ ਵਰਤਾਇੰਦਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਇੰਦਾ। ਲੇਖਾ ਚੁਕਾ ਕੇ ਸਵਰਗ ਜੱਨਤ, ਪ੍ਰਭ ਚਰਨ ਰਾਹ ਵਖਾਇੰਦਾ। ਆਵਣ ਜਾਵਣ ਖੇਲ ਮੁਕਾ ਕੇ ਜੇਰਜ ਅੰਡਜ, ਉਤਭੁਜ ਸੇਤਜ ਪਾਰ ਕਰਾਇੰਦਾ। ਸਾਚੀ ਦੱਸ ਕੇ ਇਕੋ ਬੰਦਨ, ਡੰਡਾਵਤ ਧੁਰ ਦੀ ਇਕ ਵਖਾਇੰਦਾ। ਆਤਮ ਪਰਮਾਤਮ ਦੇ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਮਸਤਕ ਟਿੱਕਾ ਧੂੜੀ ਲਾਏ ਚੰਦਨ, ਦੁਰਮਤ ਮੈਲ ਧੁਆਇੰਦਾ। ਜਨਮ ਜਨਮ ਦੀ ਟੁੱਟੀ ਆਵਾਂ ਗੰਢਣ, ਜੁਗ ਜੁਗ ਦੇ ਵਿਛੜੇ ਮੇਲ ਮਿਲਾਇੰਦਾ। ਜਨ ਭਗਤਾਂ ਅੰਤਰ ਪਾਏ ਠੰਡਨ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ ਦਇਆ ਕਮਾਇੰਦਾ। ਗੁਰ ਅਵਤਾਰ ਕਹਿਣ ਤੇਰਾ ਖੇਲ ਨਿਰਾਲਾ, ਨਿਰਗੁਣ ਨਿਰਵੈਰ ਸਮਝ ਕੋਇ ਨਾ ਆਈਆ। ਕਲਜੁਗ ਅੰਤਮ ਜੀਵ ਜੰਤ ਹੋਇਆ ਬੇਹਾਲਾ, ਬਿਹਬਲ ਹੋ ਕੇ ਦਏ ਦੁਹਾਈਆ। ਸਭ ਦਾ ਕਾਇਆ ਕਫ਼ਨ ਹੋਇਆ ਕਾਲਾ, ਲਾਲ ਗੁਲਾਲਾ ਰੰਗ ਨਾ ਕੋਇ ਚੜ੍ਹਾਈਆ। ਸਚ ਨਾਮ ਦਾ ਚਾਰ ਕੁੰਟ ਨਿਕਲਿਆ ਦਵਾਲਾ, ਜੂਠ ਝੂਠ ਬੈਠੀ ਡੇਰਾ ਲਾਈਆ। ਤੇਰਾ ਮਾਰਗ ਨਾ ਮਿਲੇ ਕੋਇ ਸੁਖਾਲਾ, ਸੁਖ ਸਾਗਰ ਰੂਪ ਨਾ ਕੋਇ ਵਟਾਈਆ । ਸਾਧ ਸੰਤ ਜੀਵ ਜੰਤ ਮਣਕਿਆਂ ਵਾਲੀ ਫੇਰਦੇ ਦਿਸਣ ਮਾਲਾ, ਮਨ ਕਾ ਮਣਕਾ ਨਾ ਕੋਇ ਭੁਆਈਆ। ਚਾਰ ਕੁੰਟ ਤੈਨੂੰ ਲੱਭਦੇ ਫਿਰਦੇ ਵਿਚ ਧਰਮਸਾਲਾ, ਕਾਇਆ ਮੰਦਰ ਖੋਜਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਦਏ ਸਚ ਅਹਿਵਾਲਾ, ਜਿਸ ਵਿਚ ਸ਼ਾਹ ਕੰਗਾਲ ਰਹਿਣ ਕੋਇ ਨਾ ਪਾਈਆ। ਸ੍ਰੀ ਭਗਵਾਨ ਹੋ ਮਿਹਰਵਾਨ ਸਚ ਦ੍ਰਿੜਾਉਂਦਾ ਏ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਇਆ ਕਮਾਉਂਦਾ ਏ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅਗਲਾ ਲੇਖਾ ਆਪ ਸਮਝੌਂਦਾ ਏ। ਲਹਿਣਾ ਦੇਣਾ ਚੁੱਕੇ ਮਸੀਤਾਂ ਮੰਦਰਾਂ, ਸਾਚਾ ਰਾਹ ਇਕ ਪਰਗਟਾਉਂਦਾ ਏ। ਲੱਖ ਚੁਰਾਸੀ ਭੇਵ ਖੁਲ੍ਹਾਏ ਅੰਦਰੇ ਅੰਦਰਾ, ਕਾਇਆ ਬੰਕ ਇਕ ਸੁਹੌਂਦਾ ਏ। ਬਜਰ ਕਪਾਟੀ ਤੋੜੇ ਜੰਦਰਾ, ਦੂਈ ਦਵੈਤੀ ਪੜਦਾ ਲਾਹੁੰਦਾ ਏ। ਮਨ ਮਨੂਆ ਬੰਨ੍ਹੇ ਬੰਦਰਾ, ਦਹਿ ਦਿਸ਼ਾ ਨਾ ਉਠ ਉਠ ਧਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪ ਸਮਝਾਉਂਦਾ ਏ। ਅਗਲਾ ਖੇਲ ਸਚ ਕਰਾਵਾਂਗਾ। ਜੁਗ ਜਨਮ ਦੇ ਵਿਛੜੇ, ਹਰਿਜਨ ਸਾਚੇ ਮੇਲ ਮਿਲਾਵਾਂਗਾ । ਜਨਮ ਕਰਮ ਦੇ ਜੋ ਵਿਛੜੇ, ਫੜ ਬਾਹੋਂ ਗੋਦ ਬਿਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰਹਿਬਰ ਧੁਰ ਦਾ ਇਕ ਅਖਵਾਵਾਂਗਾ। ਧੁਰ ਦਾ ਰਹਿਬਰ ਇਕ ਅਖਵਾਏਗਾ। ਜਲਵਾ ਨੂਰੀ ਨੂਰ ਪਰਗਟਾਏਗਾ। ਲਾਸ਼ਰੀਕ ਬਣ ਕੇ ਵੇਖ ਵਖਾਏਗਾ। ਸ਼ਿਰਕਤ ਕੂੜੀ ਪਰੇ ਹਟਾਏਗਾ। ਹਰ ਘਟ ਜੂਠ ਝੂਠ ਨਾ ਕੋਇ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਯਕਤਰਫ਼ ਆਪਣਾ ਹੁਕਮ ਵਰਤਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵਾਹ ਮਜੀਦ, ਮਜਲਸ ਤੇਰੀ ਸੱਚੀ ਪਾਈਆ। ਤੇਰੇ ਹੁਕਮ ਦੀ ਤੇਰੇ ਚਰਨ ਕਵਲ ਸਾਰੇ ਕਰੀਏ ਤਾਈਦ, ਤਕਰੀਰ ਵਿਚ ਨਾ ਕੋਇ ਲਿਖਾਈਆ। ਜੋ ਆਦਿ ਪੁਰਖ ਅਬਿਨਾਸ਼ੀ ਕਰਤੇ ਸਚਖੰਡ ਦਵਾਰੇ ਮੁਕਾਮੇ ਹੱਕ ਸਾਨੂੰ ਦਿਤੀ ਰਸੀਦ, ਬਿਨ ਅੱਖਰਾਂ ਲੇਖ ਲਿਖਾਈਆ। ਉਸ ਦਾ ਖੇਲ ਵੇਖਿਆ ਅਜਬ ਅਜੀਬ, ਨਿਰਾਲੀ ਤੇਰੀ ਬੇਪਰਵਾਹੀਆ । ਤੇਰਾ ਹੁਕਮ ਹਾਕਮ ਸਦਾ ਠੀਕ, ਠੋਕਰ ਸਾਨੂੰ ਰਿਹਾ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਆਉਣ ਦੀ ਦੱਸ ਕੇ ਆਏ ਤਾਰੀਖ਼, ਤਰੀਕਾ ਤੇਰੇ ਹੱਥ ਆਏ ਸਮਝਾਈਆ। ਕਲਜੁਗ ਅੰਤ ਅੰਧੇਰਾ ਮੇਟੇ ਤਾਰੀਕ, ਬੇਪਰਵਾਹ ਵੇਖ ਵਖਾਈਆ। ਦੂਰ ਦੁਰਾਡਾ ਚਲ ਕੇ ਆਏ ਪ੍ਰਭੂ ਨਜ਼ਦੀਕ, ਨੇਰਨ ਨੇਰਾ ਹੋ ਕੇ ਨਜ਼ਰੀ ਨਜ਼ਰ ਲਏ ਮਿਲਾਈਆ। ਜਨ ਭਗਤਾਂ ਦਸੇ ਸਚ ਪ੍ਰੀਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਕਲਜੁਗ ਕਿਰਿਆ ਕੂੜੀ ਚੁੱਕੇ ਰੀਤ, ਸਚ ਸੁੱਚ ਮਾਰਗ ਦਏਂ ਸਮਝਾਈਆ। ਇਕੋ ਨਾਮ ਝੋਲੀ ਪਾ ਕੇ ਭੀਖ, ਖ਼ਾਲੀ ਭੰਡਾਰੇ ਦਏ ਭਰਾਈਆ। ਨਾਮ ਚਾੜ੍ਹ ਰੰਗ ਮਜੀਠ, ਚੌਲੀ ਕਾਇਆ ਤਨ ਦਏ ਰੰਗਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਗਾਵਣ ਗੀਤ, ਸੋਹੰ ਢੋਲਾ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ

ਇਕ ਵਰ, ਵਾਹਵਾ ਤੇਰੀ ਵੱਜਦੀ ਰਹੇ ਵਧਾਈਆ। ਵਧਾਈ ਅੰਦਰ ਹੋਵੇ ਵਾਧਾ, ਵਾਹਵਾ ਗੁਰੂ ਗੁਰੂ ਗੁਰ ਆਪ ਸਮਝਾਇੰਦਾ। ਜਿਨ੍ਹਾਂ ਦਾ ਪਿਤਾ ਗੁਰ ਗੋਬਿੰਦ ਪੁਰਖ ਅਕਾਲ ਦਾਦਾ, ਸੋ ਪੀੜ੍ਹੀ ਲੋਕਮਾਤ ਸਚ ਜਣਾਇੰਦਾ। ਜਿਸ ਦਾ ਭੇਵ ਖੋਲ੍ਹਿਆ ਨਾ ਕਿਸੇ ਰਾਜ਼ਾ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸੀਸ ਸਰਬ ਨਿਵਾਇੰਦਾ। ਸੋ ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਜੋਤ ਵੇਖਣਹਾਰਾ ਤਮਾਸ਼ਾ, ਰੂਪ ਰੰਗ ਰੇਖ ਨਾ ਕਿਸੇ ਵਖਾਇੰਦਾ। ਲੱਖ ਚੁਰਾਸੀ ਅੰਦਰ ਵੜਕੇ ਮੰਦਰ ਚੜ੍ਹ ਕੇ ਆਤਮ ਸੇਜਾ ਕਰੇ ਭੋਗ ਬਿਲਾਸਾ, ਭਸਮੜ ਆਪਣੀ ਕਾਰ ਕਮਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਦੀ ਚੌਧਵੀਂ ਪੂਰੀ ਕਰੇ ਆਸਾ, ਨਿਰਾਸਾ ਰਹਿਣ ਕੋਇ ਨਾ ਪਾਇੰਦਾ। ਸੇਵਕ ਚਾਕਰ ਨਜ਼ਰੀ ਆਏ ਦਾਸਨ ਦਾਸਾ, ਘਰ ਘਰ ਆਪਣਾ ਫੇਰਾ ਪਾਇੰਦਾ। ਦੀਵਾ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰੇ ਪਰਕਾਸ਼ਾ, ਕਲਜੁਗ ਅੰਧ ਅੰਧੇਰਾ ਅਗਿਆਨ ਮਿਟਾਇੰਦਾ। ਸੱਜਣ ਸੁਹੇਲਾ ਬਣ ਕੇ ਮਾਈ ਬਾਪਾ, ਸਤਿਜੁਗ ਸਾਚਾ ਖੋਲ੍ਹ ਸੁਣਾਏ ਸਾਕਾ, ਪਿਛਲੀ ਸਾਖ਼ੀ ਬੰਦ ਕਰਾਇੰਦਾ। ਜਿਸ ਬੇਪਰਵਾਹ ਦਾ ਮੁਸੱਵਰਾਂ ਤਸੱਵਰਾਂ ਕੋਲੋਂ ਖਿਚਿਆ ਨਾ ਗਿਆ ਖ਼ਾਕਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸੋ ਮਾਲਕ ਬਣ ਕੇ ਆਕਾ, ਦੋ ਜਹਾਨਾਂ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਭੇਵ ਆਪ ਪਰਗਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵਾਹ ਵਾਹ ਅਗੰਮੀ ਰਾਮ, ਰਮਈਆ ਤੇਰੀ ਇਕ ਸਰਨਾਈਆ। ਤੂੰ ਸਰਬ ਵਿਆਪੀ ਹਰ ਘਟ ਥਾਨ, ਥਾਨ ਥਨੰਤਰ ਗਗਨ ਗਗਨੰਤਰ ਬੈਠਾ ਡੇਰਾ ਲਾਈਆ। ਜੁਗ ਚੌਕੜੀ ਵੇਖੇ ਮਾਰ ਧਿਆਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਸੁਣ ਸੁਣ ਥੱਕੇ ਗਿਆਨ, ਬੋਧ ਅਗਾਧੇ ਤੇਰਾ ਅੰਤ ਕਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਮ ਸ਼ਾਹੀ ਨਾਲ ਲਿਖਦੇ ਗਏ ਬਿਆਨ, ਆਪ ਆਪਣੀ ਸੇਵ ਕਮਾਈਆ। ਤੇਰੇ ਰਮਜ਼ ਇਸ਼ਾਰੇ ਸਮਝੇ ਨਾ ਕੋਇ ਜਹਾਨ, ਹਕੀਕਤ ਹੱਕ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਏ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਠਾਂਡਾ ਦਰ ਤੇਰਾ ਇਕ, ਏਕੰਕਾਰ ਮਿਲੀ ਵਡਿਆਈਆ। ਜਗਤ ਨੇਤਰ ਆਏ ਨਾ ਦਿਸ, ਲੋਚਨ ਅੱਖ ਨਾ ਕੋਇ ਖੁਲ੍ਹਾਈਆ। ਜਨ ਭਗਤਾਂ ਦੇ ਕੇ ਧੁਰ ਦਾ ਹਿੱਸ, ਵਸਤ ਅਮੋਲਕ ਦਏ ਵਰਤਾਈਆ। ਕਰਵਟ ਲੈ ਬਦਲ ਲਏ ਪਿਠ, ਸਨਮੁਖ ਸਵੱਛ ਸਰੂਪੀ ਰੂਪ ਧਰਾਈਆ। ਅੰਤਰ ਆਤਮ ਮਾਰ ਖਿਚ, ਪਰਮਾਤਮ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ । ਹਰਿਜਨ ਜਗਾ ਜਗ ਪ੍ਰਭ, ਤੇਰੇ ਹੱਥ ਵਡਿਆਈਆ। ਨਵ ਨੌ ਚਾਰ ਲੱਗੀ ਅੱਗ, ਤ੍ਰਿਸ਼ਨਾ ਰਹੀ ਕੁਰਲਾਈਆ। ਹੰਸ ਬੁੱਧੀ ਹੋਈ ਕਗ, ਸਾਚਾ ਰਾਗ ਨਾ ਕੋਇ ਸੁਣਾਈਆ। ਮਨ ਵਾਸਨਾ ਰਹੇ ਭੱਜ, ਹੰਗਤਾ ਵਿਚ ਹਲਕਾਈਆ। ਨਾਦ ਸੁਣੇ ਨਾ ਕੋਈ ਅਨਹਦ, ਧੁਨ ਰਾਗ ਨਾ ਕੋਇ ਅਲਾਈਆ। ਅੰਮ੍ਰਿਤ ਜਾਮ ਪੀਵੇ ਕੋਈ ਨਾ ਮਦਿ, ਨਾਮ ਖ਼ੁਮਾਰੀ ਅੰਤਰ ਨਾ ਕੋਇ ਚੜ੍ਹਾਈਆ। ਦੂਈ ਦਵੈਤੀ ਕੂੜੀ ਕਿਰਿਆ ਕੋਈ ਨਾ ਸਕੇ ਕੱਢ, ਕਾਇਆ ਮਾਟੀ ਸਾਫ਼ ਨਾ ਕੋਇ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਦੀ ਵੀਹਵੀਂ ਸਾਰੇ ਗਏ ਛੱਡ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਕਾਇਆ ਕੂੜੇ ਬਿਨ ਹਰਿਨਾਮੇ ਦਿਸੇ ਹੱਡ, ਨਾੜੀ ਨਾੜੀ ਕਰੇ ਨਾ ਕੋਇ ਰੁਸ਼ਨਾਈਆ। ਤੇਰੀ ਨਜ਼ਰ ਨਾ ਆਵੇ ਵਿਸ਼ਵ ਯੱਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਮਿਹਰਵਾਨ ਹੋ ਕੇ ਵੇਖ ਵਖਾਈਆ। ਵਿਸ਼ਵ ਟੁੱਟਿਆ ਜਗਤ ਨਾਤਾ, ਦੀਨ ਮਜ਼੍ਹਬ ਲੜਾਈਆ। ਤੇਰਾ ਅੰਤ ਨਾ ਕਿਸੇ ਪਛਾਤਾ, ਭਰਮੇ ਭੁੱਲੀ ਲੋਕਾਈਆ। ਪੜ੍ਹ ਪੜ੍ਹ ਥੱਕੇ ਪੁਸਤਕ ਗਾਥਾ, ਢੋਲੇ ਰਹੇ ਸੁਣਾਈਆ। ਆਤਮ ਪਰਮਾਤਮ ਜੁੜਿਆ ਨਾ ਕਿਸੇ ਨਾਤਾ, ਪਾਰਬ੍ਰਹਮ ਬ੍ਰਹਮ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇ ਇਕੋ ਵਰ, ਖ਼ਾਲੀ ਝੋਲੀ ਦਏ ਭਰਾਈਆ। ਖ਼ਾਲੀ ਝੋਲੀ ਭਰ ਜਾ ਠਾਕਰ, ਜਨ ਭਗਤ ਧਿਆਨ ਲਗਾਈਆ। ਕਲਜੁਗ ਡੂੰਘਾ ਵੇਖ ਸਾਗਰ, ਚਾਰੋਂ ਕੁੰਟ ਭਵਰੀ ਗਹਿਰੀ ਨਜ਼ਰੀ ਆਈਆ। ਵਣਜ ਕਰੇ ਨਾ ਕੋਈ ਬਣ ਸੌਦਾਗਰ, ਸੱਚਾ ਸੌਦਾ ਹੱਟ ਨਾ ਕੋਇ ਵਿਕਾਈਆ। ਨਿਰਮਲ ਕਰਮ ਨਾ ਕਰੇ ਕੋਈ ਉਜਾਗਰ, ਦੁਰਮਤ ਮੈਲ ਧੁਆਈਆ। ਸੂਰਬੀਰ ਨਾ ਕੋਇ ਬਹਾਦਰ, ਅੰਤਮ ਜਮ ਕੀ ਫਾਸ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਵੇਖ ਮਾਤ ਲੋਕਾਈਆ। ਜਗ ਲੋਕਾਈ ਵੇਖ ਵਖੌਂਦਾ ਹਾਂ। ਬੇਪਰਵਾਹ ਵਿਚ ਸਮੌਂਦਾ ਹਾਂ। ਜੁਗ ਚੌਕੜੀ ਖੇਲ ਖਿਲੌਂਦਾ ਹਾਂ। ਨਿਰਗੁਣ ਸਰਗੁਣ ਵੇਸ ਵਟੌਂਦਾ ਹਾਂ। ਸ਼ਬਦ ਨਾਦ ਧੁਨ ਉਪਜੌਂਦਾ ਹਾਂ। ਬ੍ਰਹਮ ਬ੍ਰਹਿਮਾਦ ਖੋਜ ਖੁਜੌਂਦਾ ਹਾਂ। ਸਵਾਂਗੀ ਹੋ ਕੇ ਸਵਾਂਗ ਵਰਤੌਂਦਾ ਹਾਂ। ਤਾਂਘੀ ਹੋ ਕੇ ਧਿਆਨ ਲਗੌਂਦਾ ਹਾਂ। ਰਾਗੀ ਹੋ ਕੇ ਨਾਦ ਵਜੌਂਦਾ ਹਾਂ। ਮੋਹਣ ਮਾਧਵ ਮਾਧੀ ਹੋ ਕੇ ਫੇਰਾ ਪਾਉਂਦਾ ਹਾਂ। ਬੋਧ ਅਗਾਧੀ ਹੋ ਕੇ ਸ਼ਾਸਤਰ ਸਿਮਰਤ ਵੇਦ ਪੁਰਾਨ ਲਿਖੌਂਦਾ ਹਾਂ। ਆਂਢੀ ਗੁਆਂਢੀ ਹੋ ਕੇ ਗੁਰਮੁਖ ਸੱਜਣ ਸੁਹੇਲੇ ਮੇਲ ਮਿਲੌਂਦਾ ਹਾਂ। ਧੁਰ ਦਾ ਢਾਡੀ ਹੋ ਕੇ ਅੰਦਰ ਵੜਕੇ ਸਚ ਸੁਰੰਗਾ ਇਕ ਖੁਲ੍ਹੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝੌਂਦਾ ਹਾਂ। ਸਾਚੀ ਸਿਖਿਆ ਇਕ ਸਮਝੌਂਦਾ ਹਾਂ। ਧੁਰ ਦੀ ਭਿਛਿਆ ਝੋਲੀ ਪਾਉਂਦਾ ਹਾਂ। ਜਨ ਭਗਤਾਂ ਇਛਿਆ ਪੂਰ ਕਰੌਂਦਾ ਹਾਂ। ਜੋ ਲਿਖਿਆ ਬਿਧਨਾ ਲੇਖ, ਕਰ ਕਿਰਪਾ ਮੇਟ ਮਿਟੌਂਦਾ ਹਾਂ। ਜੋਤੀ ਜਲਵਾ ਦੇ ਕੇ ਤੇਜ, ਨਿਰਗੁਣ ਨੂਰ ਨੂਰ ਚਮਕੌਂਦਾ ਹਾਂ। ਆਤਮ ਪਰਮਾਤਮ ਹੋ ਕੇ ਮਾਣਾ ਸੇਜ, ਸੋਹਣਾ ਰੰਗ ਰੰਗੌਂਦਾ ਹਾਂ। ਬਿਨ ਅੱਖਾਂ ਲਵਾਂ ਵੇਖ, ਦੋ ਜਹਾਨਾਂ ਰਾਹ ਤਕੌਂਦਾ ਹਾਂ। ਕਲਜੁਗ ਅੰਤਮ ਕੂੜਾ ਬਦਲਾਂ ਭੇਖ, ਕੂੜੀ ਕਿਰਿਆ ਮੇਟ ਮਿਟੌਂਦਾ ਹਾਂ। ਲਹਿਣਾ ਚੁਕਾਵਾਂ ਮੁੱਲਾ ਸ਼ੇਖ਼, ਮੁਸਾਇਕ ਹੁਕਮ ਇਕ ਮਨੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮੌਂਦਾ ਹਾਂ। ਸਚ ਕਰਨੀ ਕਾਰ ਕਮਾਵਾਂਗਾ। ਨਿਰਵੈਰ ਪੁਰਖ ਵੇਸ ਵਟਾਵਾਂਗਾ। ਹਰਖ਼ ਸੋਗ ਮਿਟਾਵਾਂਗਾ। ਜਗਤ ਵਿਜੋਗ ਚੁਕਾਵਾਂਗਾ। ਜਨ ਭਗਤਾਂ ਧੁਰ ਸੰਜੋਗ ਮਿਲਾਵਾਂਗਾ। ਭਾਗ ਲਗਾ ਕੇ ਕਾਇਆ ਕੋਟ, ਬੰਕ ਇਕ ਸੁਹਾਵਾਂਗਾ। ਸ਼ਬਦ ਨਗਾਰੇ ਲਗੇ ਚੋਟ, ਅਨਹਦ ਰਾਗ ਅਲਾਵਾਂਗਾ। ਜੋਤ ਨਿਰੰਜਣ ਪਰਗਟੇ ਅਗੰਮੀ ਜੋਤ, ਜੋਤੀ ਜੋਤ ਡਗਮਗਾਵਾਂਗਾ। ਮੇਰੀ ਕਰਨੀ ਕੋਇ ਨਾ ਕਰੇ ਸੋਚ, ਸਭ ਦੀ ਸੋਚ ਆਪਣੇ ਵਿਚ ਛੁਪਾਵਾਂਗਾ । ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਕਰਦੇ ਗਏ ਖੋਜ, ਤਿਸ ਦਾ ਖੇਲ ਆਪ ਸਮਝਾਵਾਂਗਾ। ਸਾਚੇ ਸੰਤਾਂ ਦੇ ਕੇ ਅਗੰਮੀ ਮੌਜ, ਚਰਨ ਕਵਲ ਇਕ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋ ਮੌਜੂਦ, ਮਹਿਫ਼ਲ ਧੁਰ ਦੀ ਇਕ ਪਰਗਟਾਵਾਂਗਾ । ਮਹਿਫ਼ਲ ਸਚ ਦੀ ਧੁਰ ਪਰਗਟਾਏਗਾ। ਗ਼ਫ਼ਲਤ ਵਿਚ ਕਦੇ ਨਾ ਆਏਗਾ। ਉਲਫ਼ਤ ਸਚ ਦੀ ਇਕ ਜਣਾਏਗਾ। ਮੁਰਸ਼ਦ ਆਪਣਾ ਫੇਰਾ ਪਾਏਗਾ। ਮੁਰੀਦ ਫੜ ਫੜ ਗਲੇ ਲਗਾਏਗਾ। ਦੀਦ ਈਦ ਚੰਦ ਰੁਸ਼ਨਾਏਗਾ। ਸਾਚੇ

ਕਲਮੇ ਕਰ ਤਾਈਦ, ਆਖ਼ਰ ਇਕੋ ਨਾਮ ਪੜ੍ਹਾਏਗਾ। ਲੇਖ ਚੁਕਾਏ ਹਸਤ ਕੀਟ, ਊਚ ਨੀਚ ਮੇਲ ਮਿਲਾਏਗਾ। ਧਾਮ ਵਖਾ ਇਕ ਅਨਡੀਠ, ਸਚਖੰਡ ਸਾਚੇ ਸੋਭਾ ਪਾਏਗਾ। ਪ੍ਰਭ ਮਿਲਣ ਦੀ ਸਚ ਪ੍ਰੀਤ, ਆਤਮ ਪਰਮਾਤਮ ਆਪ ਸਮਝਾਏਗਾ। ਸਤਿਜੁਗ ਚਲੇ ਸਾਚੀ ਰੀਤ, ਸੋਹਣਾ ਮਾਰਗ ਇਕ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਏਗਾ। ਮਿਹਰ ਨਜ਼ਰ ਉਠਾਵਾਂਗਾ। ਕਲਜੁਗ ਕੂੜੀ ਕਿਰਿਆ ਬਦਲ, ਸਤਿਜੁਗ ਸਾਚੀ ਧਾਰ ਚਲਾਵਾਂਗਾ। ਸਤਿ ਦਵਾਰੇ ਕਰ ਕੇ ਅਦਲ, ਇਨਸਾਫ਼ ਸਭ ਦੇ ਹੱਥ ਫੜਾਵਾਂਗਾ। ਗੁਰ ਅਵਤਾਰਾਂ ਪੂਰੀ ਕਰਕੇ ਜਗਤ ਮਜ਼ਲ, ਮੰਜ਼ਲ ਆਪਣੀ ਇਕ ਚੜ੍ਹਾਵਾਂਗਾ। ਜਿਥੇ ਰਲ ਕੇ ਨਾਮ ਨਗ਼ਮਾ ਗਾਵਣ ਇਕੋ ਗ਼ਜ਼ਲ, ਗ਼ਰਜ਼ ਸਭ ਦੀ ਵੇਖ ਵਖਾਵਾਂਗਾ। ਜਿਸ ਦੀ ਦੋ ਜਹਾਨ ਸੁਣਨ ਤਰਜ਼, ਤਾਲ ਇਕੋ ਇਕ ਸਮਝਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਹੋਣ ਅਸਚਰਜ, ਅਚਰਜ ਲੀਲਾ ਇਕ ਰਚਾਵਾਂਗਾ। ਜੋਧਾ ਸੂਰਬੀਰ ਬਣ ਮਰਦ, ਮਰਦ ਮਰਦਾਨਾ ਹੋ ਕੇ ਡੰਕ ਸੁਣਾਵਾਂਗਾ। ਕੂੜੀ ਕਿਰਿਆ ਮੇਟ ਅੰਧੇਰੀ ਗਰਦ, ਸਾਚਾ ਚੰਦ ਨੂਰ ਰੁਸ਼ਨਾਵਾਂਗਾ। ਗ਼ਰੀਬ ਨਿਮਾਣਿਆਂ ਨਾਲ ਵੰਡ ਕੇ ਦਰਦ, ਦੁਖੀਆਂ ਦੁੱਖ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਅੰਤਮ ਖ਼ਾਕ ਮਿਲਾਵਾਂਗਾ। ਰਾਜ ਰਾਜਾਨਾਂ ਖ਼ਾਕ ਮਿਲਾਏਗਾ। ਸ਼ਾਹ ਸੁਲਤਾਨਾਂ ਭੀਖ ਮੰਗਾਏਗਾ। ਗ਼ਰੀਬ ਨਿਮਾਣੇ ਜੋ ਕਰਦੇ ਰਹੇ ਉਡੀਕ, ਤਿਨ੍ਹਾਂ ਫੜ ਕੇ ਆਪ ਉਠਾਏਗਾ। ਚਰਨ ਪ੍ਰੀਤੀ ਬਖ਼ਸ਼ ਧੁਰ ਦੀ ਰੀਤ, ਰਹਿਬਰ ਆਪਣੇ ਰਾਹੇ ਪਾਏਗਾ। ਸੋ ਵੇਲਾ ਵਕਤ ਆਇਆ ਨਜ਼ਦੀਕ, ਦੂਰ ਦੁਰਾਡਾ ਪੰਧ ਚੁਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਫੜ, ਗੁਰ ਚੇਲੇ ਵੇਖ ਵਖਾਏਗਾ। ਗੁਰ ਚੇਲੇ ਵੇਖ ਵਖਾਵਾਂਗਾ। ਘਰ ਸਾਚੇ ਮੇਲ ਮਿਲਾਵਾਂਗਾ। ਰਾਏ ਧਰਮ ਦੀ ਕੱਟ ਕੇ ਜੇਲ, ਲੱਖ ਚੁਰਾਸੀ ਫੰਦ ਕਟਾਵਾਂਗਾ। ਨਾਲ ਜੋੜ ਕੇ ਸੱਜਣ ਸੁਹੇਲ, ਪੁਰਖ ਅਕਾਲ ਡੋਰੀ ਤੰਦ ਬੰਧਾਵਾਂਗਾ। ਧਾਮ ਵਸਾ ਕੇ ਇਕ ਨਵੇਲ, ਨਿਹਚਲ ਆਸਣ ਲਾਵਾਂਗਾ। ਅਗੰਮ ਅਥਾਹ ਅਲੱਖ ਅਗੋਚਰ ਦੱਸ ਅਗੰਮੜਾ ਖੇਲ, ਖਿਲਾਰੀ ਬਣ ਕੇ ਖੇਲ ਖਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਗੋਦ ਉਠਾਵਾਂਗਾ। ਹਰਿਜਨ ਸਾਚੇ ਗੋਦ ਚੁੱਕੇਗਾ। ਪੁਰਖ ਅਬਿਨਾਸ਼ੀ ਹਰਿਜਨ ਪੁੱਛੇਗਾ। ਨਿਰਗੁਣ ਰੂਪ ਹੋ ਕਦੇ ਨਾ ਲੁਕੇਗਾ। ਸਤਿ ਸਰੂਪ ਹੋ ਸ਼ਬਦੀ ਬੁਕੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪਰਗਟਾਵਣਹਾਰਾ ਸਚ ਦਰ, ਦੋ ਜਹਾਨ ਸ੍ਰੀ ਭਗਵਾਨ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਡਜ ਜੇਰਜ ਉਤਭੁਜ ਸੇਤਜ ਗ੍ਰਹਿ ਗ੍ਰਹਿ ਅੰਦਰ ਸਵਾਮੀ ਬਣ ਕੇ ਪੁੱਛੇਗਾ।

੨੭ ਭਾਦਰੋਂ ੨੦੨੧ ਬਿਕ੍ਰਮੀ ਚੌਲ੍ਹਾ ਖ਼ੁਰਦ

ਠਾਕਰ ਸਵਾਮੀ ਸਦਾ ਦਿਆਲ, ਜੁਗ ਚੌਕੜੀ ਦਇਆ ਕਮਾਇੰਦਾ। ਨਿਰਧਨ ਸਰਧਨ ਵੇਖੇ ਦੋਵੇਂ ਬਾਲ, ਦੋ ਜਹਾਨਾਂ ਵਾਲੀ ਫੇਰਾ ਪਾਇੰਦਾ । ਗ਼ਰੀਬ ਨਿਮਾਣੇ ਕੋਝੇ ਕਮਲੇ ਲਏ ਉਠਾਲ, ਦੀਨਨ ਆਪਣੇ ਰੰਗ ਰੰਗਾਇੰਦਾ। ਲੱਖ ਚੁਰਾਸੀ ਵਿਚੋਂ ਸੁਰਤ ਲਏ ਸੰਭਾਲ, ਸੁਰਤੀ ਸ਼ਬਦੀ ਮੇਲ

ਮਿਲਾਇੰਦਾ। ਨਾਮ ਪਦਾਰਥ ਦੇ ਕੇ ਸੱਚਾ ਧਨ ਮਾਲ, ਤਨ ਖ਼ਜ਼ੀਨਾ ਇਕ ਭਰਾਇੰਦਾ। ਕੂੜੀ ਕਿਰਿਆ ਤੋੜ ਜੰਜਾਲ, ਤ੍ਰੈਗੁਣ ਪੜਦਾ ਪਰੇ ਹਟਾਇੰਦਾ। ਦੀਪਕ ਦੀਆ ਇਕੋ ਬਾਲ, ਜੋਤ ਨਿਰੰਜਣ ਘਰ ਰੁਸ਼ਨਾਇੰਦਾ। ਆਤਮ ਪਰਮਾਤਮ ਦਰਸ ਵਖਾਲ, ਨਿਰਗੁਣ ਨਿਰਗੁਣ ਜੋੜ ਜੁੜਾਇੰਦਾ। ਜਨਮ ਜਨਮ ਦੀ ਪੂਰੀ ਕਰਕੇ ਘਾਲ, ਕਰਮ ਕਰਮ ਦਾ ਰੋਗ ਮਿਟਾਇੰਦਾ। ਸਚਖੰਡ ਦਵਾਰ ਦੱਸ ਸੱਚੀ ਧਰਮਸਾਲ, ਦਰਗਾਹ ਸਾਚੀ ਸੋਭਾ ਪਾਇੰਦਾ। ਲੇਖਾ ਜਾਣਨਹਾਰਾ ਜੀਵ ਜਹਾਨ, ਜੋਗ ਜੁਗਤ ਆਪ ਸਮਝਾਇੰਦਾ। ਪਤਿਪਰਮੇਸ਼ਵਰ ਸ੍ਰੀ ਭਗਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਰ ਘਰ ਗ੍ਰਹਿ ਗ੍ਰਹਿ ਖੋਜ ਖੋਜਾਇੰਦਾ। ਦੀਨ ਦਿਆਲ ਸਰਬ ਪਿਤ ਮਾਤਾ, ਪਰਮ ਪੁਰਖ ਵੱਡੀ ਵਡਿਆਈਆ। ਗ਼ਰੀਬ ਨਿਮਣਿਆਂ ਬਖ਼ਸ਼ਿਸ਼ ਕਰੇ ਧੁਰ ਦੀ ਦਾਤਾ, ਭੰਡਾਰਾ ਸਚ ਸੁੱਚ ਵਰਤਾਈਆ। ਨਾਮ ਨਿਧਾਨ ਜਣਾ ਕੇ ਅਗੰਮੀ ਗਾਥਾ, ਅੰਤਰ ਆਤਮ ਇਕ ਪੜ੍ਹਾਈਆ। ਪੂਰਬ ਜਨਮ ਦਾ ਪੂਰਾ ਕਰੇ ਘਾਟਾ, ਵੇਖ ਵਖਾਏ ਚਾਈਂ ਚਾਈਂਆ । ਹੋਏ ਸਹਾਈ ਨਾਥ ਅਨਾਥਾਂ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਉਠਾਏ ਨਿਰੰਕਾਰ, ਨਿਰਗੁਣ ਨਿਰਵੈਰ ਵੱਡੀ ਵਡਿਆਈਆ। ਜੁਗ ਚੌਕੜੀ ਖੇਲ ਕਰੇ ਸੰਸਾਰ, ਧਰਨੀ ਧਰਤ ਧਵਲ ਸੋਭਾ ਪਾਈਆ। ਹਰਿਜਨ ਹਰਿ ਭਗਤ ਫੜ ਬਾਹੋਂ ਲਏ ਨਿਕਾਲ, ਲੱਖ ਚੁਰਾਸੀ ਬੰਧਨ ਦਏ ਕਟਾਈਆ। ਸ਼ਬਦ ਸਰੂਪੀ ਬਣ ਦਲਾਲ, ਕਾਇਆ ਮੰਦਰ ਅੰਦਰ ਸਾਢੇ ਤਿੰਨ ਹੱਥ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਉਠਾਏ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਜਨ ਭਗਤਾਂ ਨੇਤਰ ਪਾਏ ਨਾਮ ਅੰਜਨ, ਅਗਿਆਨ ਅੰਧੇਰ ਦਏ ਮਿਟਾਈਆ। ਚਰਨ ਧੂੜੀ ਸਾਚਾ ਮਜਨ, ਦੁਰਮਤ ਮੈਲ ਧੁਆਈਆ। ਪ੍ਰੇਮ ਪ੍ਰੀਤੀ ਕਰਕੇ ਮਗਨ, ਨਾਮ ਖ਼ੁਮਾਰੀ ਦਏ ਚੜ੍ਹਾਈਆ। ਤ੍ਰੈਗੁਣ ਅਗਨੀ ਤਤ ਬੁਝਾ ਕੇ ਅਗਨ, ਬੂੰਦ ਸਵਾਂਤੀ ਮੁਖ ਚੁਆਈਆ। ਆਤਮ ਪਰਮਾਤਮ ਸੋਹੰ ਢੋਲਾ ਦੇ ਕੇ ਭਜਨ, ਬੰਦਗੀ ਡੰਡੌਤ ਇਕੋ ਇਕ ਵਖਾਈਆ। ਘਰ ਸਵਾਮੀ ਠਾਕਰ ਮਿਲੇ ਸੱਜਣ, ਹਰਿ ਸ਼ਬਦੀ ਫੇਰਾ ਪਾਈਆ। ਕੂੜੀ ਕਿਰਿਆ ਕਾਇਆ ਕੱਪੜ ਦੇਵੇ ਬਦਲ, ਮਨਸਾ ਮਮਤਾ ਹਉਮੇ ਹੰਗਤਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਹੱਥ ਟਿਕਾਏ ਪੁਰਖ ਸਮਰਥ, ਜੁਗ ਜੁਗ ਆਪਣੀ ਦਇਆ ਕਮਾਇੰਦਾ। ਸੰਤ ਸੁਹੇਲੇ ਲਏ ਰੱਖ, ਗੁਰ ਚੇਲੇ ਮੇਲ ਮਿਲਾਇੰਦਾ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਨਿਜ ਨੇਤਰ ਇਕ ਰੁਸ਼ਨਾਇੰਦਾ। ਸ਼ਬਦ ਅਗੰਮੀ ਲਾ ਕੇ ਸੱਟ, ਸੋਈ ਸੁਰਤ ਉਠਾਇੰਦਾ। ਵਸਤ ਅਮੋਲਕ ਝੋਲੀ ਘਤ, ਹਿਰਸ ਹਵਸ ਗਵਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰਤ ਰਤ ਵਿਚ ਮਹਿਕਾਇੰਦਾ । ਜਾਨਣਹਾਰਾ ਮਿਤ ਗਤ, ਗਹਿਰ ਗੰਭੀਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਭੇਵ ਚੁਕਾਇੰਦਾ । ਹਰਿਜਨ ਸੱਚਾ ਗੁਰਮੁਖ ਮੀਤਾ, ਗੁਰ ਗੁਰ ਦਏ ਵਡਿਆਈਆ। ਅਗਨੀ ਤਤ ਨਾ ਤਪੇ ਅੰਗੀਠਾ, ਸਾਂਤਕ ਸਤਿ ਵਰਤਾਈਆ। ਸ਼ਬਦ ਸਵਾਮੀ ਵਸ ਕੇ ਚੀਤਾ, ਕੂੜੀ ਠਗੌਰੀ ਦਏ ਗਵਾਈਆ। ਮਾਰਗ ਦੱਸੇ ਨੀਕਣ ਨੀਕਾ, ਗੜ੍ਹ ਹੰਕਾਰ ਤੁੜਾਈਆ। ਲੇਖਾ ਜਾਣੇ ਜੀਵ ਜੀ ਕਾ, ਜੀਵਣ ਜੁਗਤ ਸਰਬ ਸਮਝਾਈਆ। ਆਪਣੇ ਮਿਲਣ ਦਾ ਦੱਸ ਤਰੀਕਾ, ਆਸਾ ਤ੍ਰਿਸ਼ਨਾ ਤ੍ਰਿਪਤ ਕਰਾਈਆ। ਪਿਛਲਾ ਵੇਲਾ ਪਿਛੇ ਬੀਤਾ, ਧੁਰ ਦਾ

ਮਾਰਗ ਅੱਗੇ ਇਕ ਜਣਾਈਆ। ਕਾਇਆ ਕੌੜਾ ਮਿੱਠਾ ਕਰੇ ਰੀਠਾ, ਅੰਮ੍ਰਿਤ ਰਸ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵੇਖਣਹਾਰਾ ਥਾਉਂ ਥਾਈਂਆ। ਵੇਖਣਹਾਰਾ ਥਾਨ ਥਨੰਤਰ, ਹਰਿ ਕਰਤਾ ਇਕ ਅਖਵਾਇੰਦਾ। ਲੇਖਾ ਜਾਣੇ ਗਗਨ ਗਗਨੰਤਰ, ਬ੍ਰਹਿਮੰਡ ਖੰਡ ਫੋਲ ਫੁਲਾਇੰਦਾ। ਸੁਣਾਵਣਹਾਰਾ ਧੁਰ ਦਾ ਮੰਤਰ, ਨਾਮ ਨਿਧਾਨਾ ਇਕ ਪੜ੍ਹਾਇੰਦਾ। ਜਾਨਣਹਾਰਾ ਸਰਬ ਬਿਧ ਸਰਬ ਜੀਆਂ ਅੰਤਰ, ਘਟ ਘਟ ਅੰਦਰ ਵੇਖ ਵਖਾਇੰਦਾ। ਕਰ ਪਰਕਾਸ਼ ਬ੍ਰਹਮ ਨਿਰੰਤਰ, ਮਾਇਆ ਬ੍ਰਹਮ ਡੇਰਾ ਢਾਇੰਦਾ। ਤਨ ਮਾਟੀ ਖ਼ਾਕੀ ਬਣਾ ਬਣਤਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਵੇਖ ਵਖਾਇੰਦਾ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਜੁੜਾਇਆ ਨਾਤਾ, ਮਨ ਮਤ ਬੁਧ ਕਰੇ ਕੁੜਮਾਈਆ। ਲੇਖਾ ਜਾਣੇ ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਈਆ । ਪਰਮਾਤਮ ਆਤਮ ਆਤਮ ਪਰਮਾਤਮ ਖੇਲ ਤਮਾਸ਼ਾ, ਗ੍ਰਹਿ ਮੰਦਰ ਸੋਭਾ ਪਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਮਿਲ ਕੇ ਇਕੋ ਗਾਥਾ, ਸੋਹੰ ਕਰੇ ਸਚ ਪੜ੍ਹਾਈਆ। ਪਾਰਬ੍ਰਹਮ ਬ੍ਰਹਮ ਜਿਸ ਪਛਾਤਾ, ਘਰ ਪੜਦਾ ਦਿਤਾ ਟਿਕਾਈਆ। ਤਿਸ ਲੇਖਾ ਚੁੱਕਿਆ ਜ਼ਾਤ ਪਾਤਾ, ਅਜਾਤੀ ਰੂਪ ਰਹਿਣ ਕੋਇ ਨਾ ਪਾਈਆ। ਪਰਮ ਪੁਰਖ ਪਰਮਾਤਮ ਪਤਿਪਰਮੇਸ਼ਵਰ ਸਵਾਮੀ ਸਗਲਾ ਸਾਥਾ, ਪਰਵਰਦਿਗਾਰ ਹੋਏ ਸਹਾਈਆ। ਸਤਿਗੁਰ ਸ਼ਬਦ ਸਦ ਹੋਏ ਸਹਾਈ ਨਾਥ ਅਨਾਥਾਂ, ਦੀਨਾਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ। ਦਇਆਵਾਨ ਨਰ ਹਰਿ ਠਾਕਰ, ਬੇਅੰਤ ਬੇਪਰਵਾਹ ਅਖਵਾਇੰਦਾ। ਹਰਿਜਨ ਕੱਢੇ ਬਾਹਰ ਜਗਤ ਸਾਗਰ, ਡੂੰਘੀ ਭਵਰ ਨਾ ਕੋਇ ਭਵਾਇੰਦਾ। ਸਚ ਦਵਾਰੇ ਦੇਵੇ ਆਦਰ, ਅਦਲ ਅਦਾਲਤ ਇਕ ਵਖਾਇੰਦਾ। ਲੇਖਾ ਜਾਣੇ ਮਕਤੂਲ ਕਾਤਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਇੰਦਾ। ਮਕਤੂਲ ਕਾਤਲ ਦੋਵੇਂ ਲਏ ਖੋਜ, ਹਰਿ ਕਰਤਾ ਵਡ ਵਡਿਆਈਆ। ਜਨ ਭਗਤਾਂ ਅੰਤਰ ਆਤਮ ਦਰਸ਼ਨ ਦੇਵੇ ਰੋਜ਼, ਮਨ ਮਮਤਾ ਮੋਹ ਮਿਟਾਈਆ। ਰਸਨਾ ਜਿਹਵਾ ਬੱਤੀ ਦੰਦ ਰਹੇ ਖ਼ਾਮੋਸ਼, ਅਨਹਦ ਧੁਨ ਆਤਮਕ ਰਾਗ ਅਲਾਈਆ। ਜੋ ਜਨ ਹਰਿ ਸਤਿਗੁਰ ਦਰਸ ਨੇਤਰ ਰਹੇ ਲੋਚ, ਤਿਨ੍ਹਾਂ ਲੋਚਣ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਦਏ ਵਡਿਆਈਆ। ਦਰਗਾਹ ਸਾਚੀ ਦੇ ਵਡਿਆਈ, ਵਡ ਵੱਡਾ ਨਜ਼ਰੀ ਆਇੰਦਾ। ਜਨ ਭਗਤਾਂ ਵਿਛੋੜਾ ਕਟ ਜਗਤ ਜੁਦਾਈ, ਜਾਗਰਤ ਜੋਤ ਇਕ ਰੁਸ਼ਨਾਇੰਦਾ। ਸੁਰਤ ਸ਼ਬਦ ਕਰ ਕੁੜਮਾਈ, ਘਰ ਸਾਚੇ ਮੇਲ ਮਿਲਾਇੰਦਾ। ਪਰਮਾਤਮ ਮਿਲ ਕੇ ਆਤਮ ਵੱਜੇ ਵਧਾਈ, ਤੁਰੀਆ ਨੈਣ ਸ਼ਰਮਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਵਿਚੋਲਾ ਦਿਸੇ ਨਾਹੀਂ, ਢੋਲਾ ਇਕੋ ਰਾਗ ਅਲਾਇੰਦਾ। ਪੁਰਖ ਅਕਾਲ ਧੁਰ ਦਾ ਮਾਲਕ ਬਣਕੇ ਮਾਹੀ, ਗੁਰਮੁਖ ਆਤਮ ਪਰਮਾਤਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਆਪ ਨਿਭਾਇੰਦਾ। ਸਗਲਾ ਸੰਗ ਸੁਰਤ ਸ਼ਬਦ, ਧੁਰ ਦੀ ਜੋੜੀ ਆਪ ਜੁੜਾਈਆ। ਜਿਸ ਦਾ ਦੀਨ ਨਾ ਕੋਈ ਮਜ਼੍ਹਬ, ਜ਼ਾਤ ਪਾਤ ਨਾ ਕੋਇ ਵਖਾਈਆ। ਜਿਸ ਦੀ ਕਾਇਆ ਸਕੇ ਨਾ ਕੋਈ ਬਦਲ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਸੋ ਸਚ ਦਵਾਰੇ ਕਰੇ ਅਦਲ, ਅਦਾਲਤ ਇਕੋ ਇਕ ਪਰਗਟਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਮੇਲ ਮਿਲਾਏ ਬਣ ਕੇ ਸੱਜਣ, ਸਤਿਗੁਰ ਦਾਤਾ ਇਕ ਅਖਵਾਈਆ । ਪ੍ਰੇਮ

ਪਿਆਰ ਸ਼ਬਦ ਧਾਰ ਜੋਤ ਉਜਿਆਰ ਵਿਚ ਰੱਖੇ ਮਗਨ, ਦਿਵਸ ਰੈਣ ਘੜੀ ਪਲ ਅੱਠੇ ਪਹਿਰ ਇਕੋ ਰੰਗ ਰੰਗਾਈਆ। ਕਾਇਆ ਮੰਦਰ ਅੰਦਰ ਸੈਰ ਕਰਾਏ ਬ੍ਰਹਿਮੰਡ ਖੰਡ ਸਾਚੇ ਸ਼ਹਿਰ, ਸ਼ਹਿਨਸ਼ਾਹ ਆਪਣੀ ਅੱਖ ਪ੍ਰਤਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਨ੍ਹਾਂ ਉਪਰ ਕਰੇ ਆਪਣੀ ਮਿਹਰ, ਤਿਨ੍ਹਾਂ ਮੁਹੱਬਤ ਨਾਲ ਪਿਆਰ ਜੋੜ ਜੁੜਾਈਆ।