੨੭ ਭਾਦਰੋਂ ੨੦੨੧ ਬਿਕ੍ਰਮੀ ਅਮਰ ਸਿੰਘ ਦੇ ਗ੍ਰਹਿ ਪਿੰਡ ਵਰਪਾਲ
ਸਚਖੰਡ ਦਵਾਰ ਤੇਰਾ ਵੇਖ ਪੁਰਖ ਸਮਰਥ, ਸਚ ਦਵਾਰੇ ਵੱਜੀ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਇਕੱਠ, ਦਰਗਾਹ ਸੀਸ ਨਿਵਾਈਆ। ਨਿਰਧਨ ਹੋ ਕੇ ਜੋੜਨ ਹੱਥ, ਬਿਨ ਹੱਥਾਂ ਮੇਲ ਮਿਲਾਈਆ। ਵਸਤ ਅਨੋਖੀ ਸ਼ਾਹ ਸੁਲਤਾਨ ਸ਼ਹਿਨਸ਼ਾਹ ਰਹੇ ਮੰਗ, ਸੋ ਪੁਰਖ ਨਿਰੰਜਣ ਹੋ ਸਹਾਈਆ। ਹਰਿ ਪੁਰਖ ਨਿਰੰਜਣ ਸੂਰੇ ਸਰਬੰਗ, ਏਕੰਕਾਰ ਤੇਰੀ ਸਰਨਾਈਆ। ਆਦਿ ਨਿਰੰਜਣ ਚਾੜ੍ਹ ਚੰਦ, ਜੋਤੀ ਜੋਤ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਦੋ ਜਹਾਨਾਂ ਪਾ ਠੰਡ, ਬ੍ਰਹਿਮੰਡ ਖੰਡ ਰਿਹਾ ਕੁਰਲਾਈਆ। ਸ੍ਰੀ ਭਗਵਾਨ ਸਤਿ ਸਚ ਦੇ ਅਨੰਦ, ਕੂੜੀ ਕਿਰਿਆ ਡੇਰਾ ਢਾਹੀਆ। ਪਾਰਬ੍ਰਹਮ ਪ੍ਰਭ ਚਾੜ੍ਹ ਅਵਲੜਾ ਰੰਗ, ਮਿਹਰ ਨਜ਼ਰ ਇਕ ਉਠਾਈਆ। ਲੱਖ ਚੁਰਾਸੀ ਜੀਵ ਜੰਤ ਕਲਜੁਗ ਕੂੜੀ ਕਿਰਿਆ ਮਾਇਆ ਕੀਤੇ ਨੰਗ, ਓਢਣ ਸੀਸ ਨਾ ਕੋਇ ਟਿਕਾਈਆ। ਸਾਚਾ ਵੱਜੇ ਨਾ ਕੋਈ ਨਾਮ ਮਰਦੰਗ, ਨਗਾਰਾ ਸਤਿ ਨਾ ਕੋਇ ਸੁਣਾਈਆ। ਚਾਰੋਂ ਕੁੰਟ ਭੇਖ ਪਖੰਡ, ਦਹਿ ਦਿਸ਼ਾ ਬੈਠਾ ਡੇਰਾ ਲਾਈਆ। ਸੁਰਤ ਸਵਾਣੀ ਜਗਤ ਦੁਹਾਗਣ ਹੋਈ ਰੰਡ, ਹਰਿ ਕੰਤ ਸੇਜ ਨਾ ਕੋਇ ਹੰਢਾਈਆ। ਫਿਰੀ ਦਰੋਹੀ ਵਿਚ ਵਰਭੰਡ, ਭੰਡੀ ਕਰੇ ਲੋਕਾਈਆ। ਤੂੰ ਸਾਹਿਬ ਸੁਲਤਾਨ ਸੂਰਾ ਸਰਬੰਗ, ਸਭ ਤੇਰੀ ਓਟ ਰਖਾਈਆ। ਅੰਗੀਕਾਰ ਹੋ ਕੇ ਲਾਉਣਾ ਅੰਗ, ਫੜ ਬਾਹੋਂ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਠ ਉਠ ਤੱਕਣ, ਸਚਖੰਡ ਦਵਾਰੇ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਆਏ ਪਤ ਰੱਖਣ, ਨਿਰਗੁਣ ਆਪਣਾ ਵੇਸ ਵਟਾਈਆ। ਕਲਜੁਗ ਕਾਇਆ ਹੋਈ ਸੱਖਣ, ਹਿਰਦੇ ਹਰਿ ਨਾ ਕੋਇ ਵਸਾਈਆ। ਸਾਚਾ ਕਰੇ ਨਾ ਕੋਈ ਭਜਨ, ਬੰਦਗੀ ਬੰਦਨਾ ਨਾ ਕੋਇ ਦ੍ਰਿੜਾਈਆ। ਸਤਿਗੁਰ ਧੂੜੀ ਮਿਲੇ ਕਿਸੇ ਨਾ ਮਜਨ, ਦੁਰਮਤ ਮੈਲ ਨਾ ਕੋਇ ਧੁਆਈਆ। ਸਾਚਾ ਹਾਜੀ ਕੋਈ ਨਾ ਕਰੇ ਹੱਜਨ, ਮੱਕਾ ਕਾਅਬਾ ਉਚੀ ਕੂਕ ਕੂਕ ਕੁਰਲਾਈਆ। ਪ੍ਰੇਮ ਪ੍ਰੀਤੀ ਅੰਦਰ ਆਤਮ ਪਰਮਾਤਮ ਹੋਏ ਕੋਈ ਨਾ ਮਗਨ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਦਰ, ਕਲਜੁਗ ਅੰਧੇਰਾ ਛਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਖੋਲ੍ਹ ਦਰਵਾਜ਼ਾ, ਦਰਦੀ ਹੋ ਕੇ ਦਰਦ ਵੰਡਾਈਆ। ਸਾਚਾ ਕਲਮਾ ਭੁੱਲੀ ਜਗਤ ਨਿਮਾਜ਼ਾ, ਰੋਜ਼ਾ ਹੱਕ ਨਾ ਕੋਇ ਵਖਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਸਤਿ ਧਰਮ ਦਾ ਦਿਸੇ ਨਾ ਕੋਈ ਪੂਜਾ ਪਾਠਾ, ਸੰਧਿਆ ਧੂਪ ਦੀਪ ਘਿਰਤ ਨਾ ਕੋਇ ਟਿਕਾਈਆ। ਅੰਤਰ ਆਤਮ
ਸੁਣੇ ਕੋਈ ਨਾ ਰਾਗਾ, ਅਨਹਦ ਰਾਗ ਨਾ ਕੋਇ ਵਜਾਈਆ। ਮਨ ਵਾਸਨਾ ਜੀਵ ਜਹਾਨ ਨੌ ਦਵਾਰੇ ਫਿਰੇ ਭਾਗਾ, ਕੂੜੀ ਕਿਰਿਆ ਹਿਰਸ ਹਵਸ ਵਧਾਈਆ। ਗੁਰ ਕੇ ਸ਼ਬਦ ਨਾ ਕੋਈ ਜਾਗਾ, ਸੋਈ ਸੁਰਤ ਨਾ ਕੋਇ ਉਠਾਈਆ। ਕੂੜੀ ਕਿਰਿਆ ਹੰਸ ਬਣਾਇਆ ਕਾਗਾ, ਕਾਗ ਹੰਸ ਨਾ ਰੂਪ ਵਟਾਈਆ। ਸਾਢੇ ਤਿੰਨ ਹੱਥ ਅੰਦਰ ਲੱਗਾ ਦਾਗ਼ਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਫੇਰਾ ਪਾਈਆ। ਅਬਿਨਾਸ਼ੀ ਕਰਤੇ ਸ੍ਰੀ ਭਗਵਾਨ, ਤੇਰੀ ਓਟ ਤਕਾਈਆ। ਭਿੱਖਕ ਭਿਛਿਆ ਦੇ ਸਾਚਾ ਦਾਨ, ਗੁਰ ਅਵਤਾਰ ਮੰਗ ਮੰਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਦੱਸਦੇ ਰਹੇ ਨਿਸ਼ਾਨ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਅੱਖਰਾਂ ਵਿਚ ਦੇਂਦੇ ਰਹੇ ਗਿਆਨ, ਰਸਨਾ ਜਿਹਵਾ ਬੱਤੀ ਦੰਦ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਜਗਤ ਲੋਕਾਈਆ। ਕਲਜੁਗ ਦੁਕਾਨ ਵੇਖ ਆਪ, ਪ੍ਰਭ ਆਪਣਾ ਫੇਰਾ ਪਾਈਆ। ਕੂੜੀ ਕਿਰਿਆ ਜਗਤ ਸੰਤਾਪ, ਸੰਸਾ ਰੋਗ ਸਤਾਈਆ। ਹਿਰਦੇ ਹਰਿ ਨਾ ਕੋਈ ਜਾਪ, ਰਸਨਾ ਰਸ ਨਾ ਕੋਇ ਵਖਾਈਆ। ਤੇਰੇ ਮਿਲਣ ਦੀ ਖ਼ੁੱਲੀ ਕਿਸੇ ਨਾ ਆਂਖ, ਨਿਜ ਨੇਤਰ ਦਰਸ ਕੋਇ ਨਾ ਪਾਈਆ। ਜਗਤ ਵਣਜਾਰੇ ਬਣ ਕੇ ਹਾਟ, ਕੌਡੀ ਕੌਡੀ ਰਹੇ ਵਿਕਾਈਆ। ਸਾਚੀ ਵਸਤ ਕਿਸੇ ਨਾ ਪਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸ੍ਰੀ ਭਗਵਾਨ ਸਚ ਦ੍ਰਿੜਾਉਂਦਾ ਏ। ਭੇਵ ਅਭੇਦ ਇਕ ਖੁਲ੍ਹੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠੌਂਦਾ ਏ। ਗੁਰ ਅਵਤਾਰਾਂ ਅੱਖ ਖੁਲ੍ਹੌਂਦਾ ਏ। ਪੀਰ ਪੈਗ਼ੰਬਰਾਂ ਪੜਦਾ ਲਾਹੁੰਦਾ ਏ। ਚਾਰ ਜੁਗ ਦਾ ਪੂਰਬ ਲੇਖਾ, ਸਭ ਨੂੰ ਨੈਣ ਵਖੌਂਦਾ ਏ। ਸਦੀ ਵੀਹਵੀਂ ਕਰ ਲਓ ਚੇਤਾ, ਚੌਧਵੀਂ ਜੋੜ ਜੁੜੌਂਦਾ ਏ। ਪੁਰਖ ਅਬਿਨਾਸ਼ੀ ਖੇਵਟ ਖੇਟਾ, ਲੋਕਮਾਤ ਫੇਰਾ ਪਾਉਂਦਾ ਏ। ਸ਼ਬਦ ਦੁਲਾਰਾ ਗੋਬਿੰਦ ਬੇਟਾ, ਧੁਰ ਦਾ ਸੰਗ ਜਣੌਂਦਾ ਏ। ਦੋ ਜਹਾਨਾਂ ਬਣ ਕੇ ਨੇਤਾ, ਸਾਚਾ ਅਦਲ ਕਮੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਕੂੜਾ ਲੇਖਾ, ਦੋ ਜਹਾਨਾਂ ਭੇਵ ਚੁਕੌਂਦਾ ਏ। ਦੋ ਜਹਾਨਾਂ ਭੇਵ ਚੁਕਾਵਾਂਗਾ। ਸਚਖੰਡ ਦਵਾਰਿਉਂ ਵੇਖ ਵਖਾਵਾਂਗਾ। ਮੁਕਾਮੇ ਹੱਕ ਪੜਦਾ ਲਾਹਵਾਂਗਾ। ਲਾਸ਼ਰੀਕ ਵੇਸ ਵਟਾਂਵਾਗਾ। ਸਚ ਤੌਫ਼ੀਕ ਇਕ ਰਖਾਵਾਂਗਾ। ਕਲਮਾ ਹਦੀਸ ਇਕ ਪੜ੍ਹਾਵਾਂਗਾ। ਥਿਰ ਘਰ ਜਿਸ ਦੀ ਰੱਖਦੇ ਰਹੇ ਉਡੀਕ, ਸੋ ਓੜਕ ਆਪਣਾ ਰੂਪ ਜਣਾਵਾਂਗਾ। ਨਿਰਗੁਣ ਹੋ ਕੇ ਰੱਖਾਂ ਧਾਰ ਬਾਰੀਕ, ਸਰਗੁਣ ਅੱਖ ਨਜ਼ਰ ਨਾ ਆਵਾਂਗਾ। ਲੇਖਾ ਜਾਣਾਂ ਹਸਤ ਕੀਟ, ਲੱਖ ਚੁਰਾਸੀ ਫੋਲ ਫੁਲਾਵਾਂਗਾ। ਸਤਿਜੁਗ ਸਾਚਾ ਦੱਸ ਕੇ ਗੀਤ, ਢੋਲਾ ਇਕੋ ਰਾਗ ਪਰਗਟਾਵਾਂਗਾ। ਆਤਮ ਪਰਮਾਤਮ ਬਣ ਕੇ ਮੀਤ, ਸੱਜਣ ਸੁਹੇਲਾ ਰੂਪ ਪਰਗਟਾਵਾਂਗਾ। ਲੇਖੇ ਲਾ ਕੇ ਊਚ ਨੀਚ, ਜ਼ਾਤ ਪਾਤ ਪੰਧ ਮੁਕਾਵਾਂਗਾ। ਪੁਰਖ ਅਕਾਲ ਦੀ ਇਕ ਪ੍ਰੀਤ, ਚਾਰ ਵਰਨਾਂ ਆਪ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੇਖਾ ਝੋਲੀ ਪਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਪਿਛਲੀ ਦੇ ਦੇ ਦਾਤ, ਪੂਰਬ ਲਹਿਣਾ ਝੋਲੀ ਪਾਈਆ। ਹਉਂ ਬਾਲਕ ਨੰਨ੍ਹੇ ਤੇਰੀ ਜ਼ਾਤ, ਜੋਤ ਸ਼ਬਦ ਕਰੀ ਕੁੜਮਾਈਆ। ਪੱਤਣ ਮੱਲ ਕੇ ਬੈਠੇ ਤੇਰਾ ਘਾਟ, ਸਚਖੰਡ ਦਵਾਰੇ ਤੇਰੇ ਚਰਨ ਧਿਆਨ ਲਗਾਈਆ। ਕਲਜੁਗ ਅੰਤਮ ਮੁੱਕਦੀ ਵੇਖ ਵਾਟ, ਪਾਂਧੀ ਬਣ ਕੇ ਭੱਜੇ ਵਾਹੋ ਦਾਹੀਆ। ਸਮਰਥ ਸਵਾਮੀ ਅੰਤਰਜਾਮੀ
ਮਹੱਲ ਅਟਲ ਉਚ ਮਨਾਰੇ ਆਪੇ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦੁਰਮਤ ਮੈਲ ਧੋ ਦਾਗ਼, ਅੰਮ੍ਰਿਤ ਮੇਘ ਇਕ ਬਰਸਾਈਆ। ਹਰ ਹਿਰਦੇ ਅੰਦਰ ਉਪਜਾ ਇਕ ਵੈਰਾਗ, ਵੈਰਾਗੀ ਆਪਣੀ ਖੇਲ ਖਿਲਾਈਆ। ਤੂੰ ਵਾਹਿਦ ਲਾਸ਼ਰੀਕ ਅਗੰਮੀ ਗਾਡ, ਵਾਹਿਗੁਰੂ ਤੇਰਾ ਨਾਮ ਰਾਮ ਰਾਮ ਕਹਿ ਕੇ ਸਮਝਾਈਆ। ਆਦਿ ਜੁਗਾਦਿ ਜੁਗ ਚੌਕੜੀ ਤੂੰ ਸਭ ਦੀ ਰੱਖੇਂ ਲਾਜ, ਸਿਰ ਓਢਣ ਇਕ ਟਿਕਾਈਆ। ਤੇਰੇ ਬਰਦੇ ਦਰ ਦੇ ਸਰਬ ਮੁਹਤਾਜ, ਖ਼ਾਲੀ ਝੋਲੀ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦੇ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਅਗਲੀ ਹੱਦ, ਕਿਨਾਰਾ ਨਜ਼ਰ ਕਿਸੇ ਨਾ ਆਈਆ। ਜੋ ਸਿਖਿਆ ਸਾਖਿਆਤ ਲੋਕਮਾਤ ਆਏ ਛੱਡ, ਜੀਵਾਂ ਜੰਤਾਂ ਜਗਤ ਜਣਾਈਆ। ਸੋ ਸਾਰੇ ਤੁਹਾਥੋਂ ਹੋ ਗਏ ਅੱਡ, ਮਾਇਆ ਪੜਦਾ ਵਿਚ ਟਿਕਾਈਆ। ਜਗਤ ਵਾਸਨਾ ਰਹੇ ਭੱਜ, ਭਰਮਾਂ ਵਿਚ ਭਰਮਾਈਆ। ਸਦੀ ਵੀਹਵੀਂ ਅੱਗੇ ਕਿਸੇ ਦਾ ਲੇਖਾ ਨਹੀਂ ਕੋਈ ਵੱਧ, ਹੁਕਮ ਸਕੇ ਨਾ ਕੋਇ ਚਲਾਈਆ। ਕਰੇ ਖੇਲ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਲੋਕਮਾਤ ਹੁਕਮ ਲੈ ਕੇ ਆਪਣੇ ਹੱਥ, ਸੁਰਤੀ ਸਭ ਦੀ ਦਏ ਬਦਲਾਈਆ। ਜੋ ਜੁਗ ਜੁਗ ਚਲਾਵਣਹਾਰਾ ਰਥ, ਰਥ ਰਥਵਾਹੀ ਹੋ ਕੇ ਫੇਰਾ ਪਾਈਆ। ਏਕੋ ਧਾਰ ਚਲਾਏ ਸਤਿ ਧਰਮ ਦੀ ਸਚ, ਸਚ ਸਾਚਾ ਦਏ ਵਡਿਆਈਆ। ਭਾਗ ਲਗਾਏ ਕਾਇਆ ਮਾਟੀ ਕੱਚ, ਤਤਵ ਤਤ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਪ੍ਰਭ ਚਾਈਂ ਚਾਈਂ ਵੇਖ, ਲੋਕਮਾਤ ਧਿਆਨ ਲਗਾਈਆ। ਸਾਚਾ ਦਿਸੇ ਨਾ ਕੋਈ ਕਿਲਾ ਕੋਟ, ਮਹੱਲ ਅਟਲ ਨਾ ਕੋਇ ਰੁਸ਼ਨਾਈਆ। ਸਨਿਆਸੀ ਵੈਰਾਗੀ ਤਿਆਗੀ ਬੈਰਾਗੀ ਤੇਰਾ ਜਾਣੇ ਨਾ ਕੋਈ ਜੋਗ, ਜੋਗੀਸ਼ਰ ਤਪੀਸ਼ਰ ਮੁਨੀਸ਼ਰ ਰਖੀਸ਼ਰ ਬੈਠੇ ਮੁਖ ਭਵਾਈਆ। ਘਰ ਪਰਕਾਸ਼ ਨਾ ਹੋਵੇ ਕਿਸੇ ਨਿਰਮਲ ਜੋਤ, ਨੂਰ ਨੁਰਾਨਾ ਨੂਰ ਨਾ ਕੋਇ ਰੁਸ਼ਨਾਈਆ। ਕਲਜੁਗ ਜੀਵ ਜੰਤ ਸਾਧ ਸੰਤ ਆਲ੍ਹਣਿਓ ਡਿਗੇ ਬੋਟ, ਸਦੀ ਚੌਧਵੀਂ ਫੇਰ ਵਿਚ ਨਾ ਕੋਇ ਟਿਕਾਈਆ। ਘਰ ਘਰ ਅੰਤਰ ਵਾਸਨਾ ਹੋਈ ਖੋਟ, ਸ਼ਬਦ ਚੋਟ ਨਾ ਕੋਇ ਲਗਾਈਆ। ਤੇਰੇ ਮਿਲਣ ਦੀ ਕਿਸੇ ਕੋਲ ਰਹੀ ਨਾ ਪਹੁੰਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਕਲ ਕਾਲਖ ਟਿੱਕਾ ਲਾਹੀਆ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨਾ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਗੁਰ ਅਵਤਾਰ ਕਰੋ ਧਿਆਨਾ, ਪੀਰ ਪੈਗ਼ੰਬਰ ਅੱਖ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵੇਖੋ ਸਤਿ ਨਿਸ਼ਾਨਾ, ਦੋ ਜਹਾਨਾਂ ਆਪ ਝੁਲਾਇੰਦਾ। ਜੋ ਰਾਗਾਂ ਨਾਦਾਂ ਨਾਲ ਗਾਇਆ ਜਗਤ ਤਰਾਨਾ, ਅੱਖਰਾਂ ਵੱਖਰਾਂ ਨਾਲ ਜੋੜ ਜੁੜਾਇੰਦਾ। ਉਸ ਦੇ ਉਤੇ ਕਲਜੁਗ ਅੰਤਮ ਵਰਤੇ ਅਗੰਮੀ ਭਾਣਾ, ਜਿਸ ਨੂੰ ਨਾ ਕੋਈ ਮੇਟੇ ਮੇਟ ਮਿਟਾਇੰਦਾ। ਤਖ਼ਤੋਂ ਲਾਹੇ ਰਾਜਾ ਰਾਣਾ, ਸ਼ਾਹ ਸੁਲਤਾਨ ਖ਼ਾਕ ਮਿਲਾਇੰਦਾ। ਮਾਣ ਦਵਾਏ ਗ਼ਰੀਬ ਨਿਮਾਣਾ, ਕੋਝੇ ਕਮਲਿਆਂ ਗੋਦ ਉਠਾਇੰਦਾ। ਜੋਤ ਸਰੂਪੀ ਪਹਿਰੇ ਬਾਣਾ, ਕਲ ਕਲਕੀ ਵੇਸ ਵਟਾਇੰਦਾ। ਜਿਸ ਦਾ ਸੰਬਲ ਇਕ ਮਕਾਨਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਗੁਰ ਅਵਤਾਰ ਕਹਿਣ ਪ੍ਰਭੂ ਜਗਦੀਸ, ਜਗਦੀਸ਼ਰ ਤੇਰੀ ਇਕ ਸਰਨਾਈਆ । ਏਕਾ ਛਤਰ ਝੁੱਲੇ ਤੇਰੇ ਸੀਸ, ਦੋ ਜਹਾਨ ਵੱਜੇ ਵਧਾਈਆ। ਕਲਜੁਗ ਔਧ ਰਹੀ ਬੀਤ, ਬੀਤੀ ਕਹਾਣੀ ਸਕੇ ਨਾ ਕੋਇ ਸਮਝਾਈਆ। ਸਤਿਜੁਗ ਸਾਚੀ
ਲੱਗੇ ਰੀਤ, ਮੰਦਰ ਮਸੀਤ ਮੁਖ ਛੁਪਾਈਆ। ਲਹਿਣਾ ਚੁੱਕੇ ਊਚ ਨੀਚ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਘਰ ਸਵਾਮੀ ਕਰਵਟ ਲੈ ਕੇ ਬਦਲ ਪੀਠ, ਸਨਮੁਖ ਹੋ ਕੇ ਦਰਸ ਵਖਾਈਆ। ਸਾਚਾ ਢੋਲਾ ਜਣਾਵੇ ਗੀਤ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਬਣ ਵਿਚੋਲਾ ਸੱਜਣ ਮੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਧਾਰ ਚਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵਡ ਵਡ ਭਾਗ, ਪ੍ਰਭ ਠਾਕਰ ਤੇਰੀ ਸ਼ਰਨਾਈਆ। ਜਿਸ ਵੇਲੇ ਜਗਾਏਂ ਅਗੰਮੀ ਚਰਾਗ਼, ਜੋਤੀ ਜੋਤ ਜੋਤ ਰੁਸ਼ਨਾਈਆ। ਸਤਿ ਧਰਮ ਦਾ ਸਾਜਣ ਦੇਵੇਂ ਸਾਜ, ਘੜ ਭਾਂਡੇ ਵੇਖੇਂ ਥਾਉਂ ਥਾਈਂਆ। ਤੇਰੇ ਨਾਮ ਦਾ ਵੱਜੇ ਨਾਦ, ਦੋ ਜਹਾਨਾਂ ਤੇਰਾ ਜਸ ਗਾਈਆ। ਕਲਜੁਗ ਕੂੜੀ ਕਿਰਿਆ ਹੰਸ ਬਣੇ ਕਾਗ, ਬੁਧ ਬਿਬੇਕ ਰੂਪ ਵਟਾਈਆ। ਨਈਆ ਨੌਕਾ ਨਾਮ ਚਲਾਏ ਜਹਾਜ਼, ਚੱਪੂ ਆਪਣਾ ਨਾਮ ਲਗਾਈਆ। ਲੱਖ ਚੁਰਾਸੀ ਆਪਣੇ ਹੱਥ ਵਿਚ ਫੜ ਕੇ ਵਾਗ, ਡੋਰੀ ਸਭ ਦੀ ਦਏਂ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਇਕ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਠਾਂਡੇ ਪਏ ਸ਼ਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸੱਯਦਾ, ਨਿਉਂ ਨਿਉਂ ਸੀਸ ਝੁਕਾਈਆ। ਪਰਵਰਦਿਗਾਰ ਹਉਂ ਤੇਰਾ ਬਰਦਾ, ਬੰਦੀਖ਼ਾਨੇ ਵਿਚੋਂ ਬਾਹਰ ਕਢਾਈਆ। ਨਿਤ ਨਵਿਤ ਤੇਰਾ ਕਲਮਾ ਪੜ੍ਹਦਾ, ਬਿਨ ਰਸਨਾ ਜਿਹਵਾ ਗਾਈਆ । ਸਦੀ ਚੌਧਵੀਂ ਤੈਥੋਂ ਹਰ ਜੀਅ ਡਰਦਾ, ਸਿਰ ਸਕੇ ਨਾ ਕੋਇ ਉਠਾਈਆ। ਰੂਪ ਵੇਖ ਨਰਾਇਣ ਨਰ ਦਾ, ਥਰ ਹਰ ਕੰਪੇ ਸਰਬ ਲੋਕਾਈਆ। ਪੁਰਖ ਅਗੰਮਾ ਖੇਲ ਕਰਦਾ, ਅਗੰਮੜੀ ਕਾਰ ਕਮਾਈਆ। ਜੋਤੀ ਜਾਤਾ ਹੋ ਕੇ ਲੋਕਮਾਤ ਵੜਦਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ । ਗੁਰੂ ਗੁਰ ਚੇਲਾ ਬਚਾਏ ਸੜਦਾ, ਤ੍ਰੈਗੁਣ ਮਾਇਆ ਅਗਨੀ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਵੇਖ ਵਖਾਈਆ। ਲਹਿਣਾ ਦੇਣਾ ਵੇਖਣ ਆਇਆ, ਕਲ ਕਲਕੀ ਲੈ ਅਵਤਾਰ। ਤ੍ਰੈਗੁਣ ਮਾਇਆ ਡੇਰਾ ਢਾਹਿਆ, ਪੰਜਾਂ ਤੱਤਾਂ ਦੇਵੇ ਪੈਜ ਸੁਆਰ। ਸੰਤ ਸੁਹੇਲੇ ਲਏ ਜਗਾਇਆ, ਸ਼ਬਦ ਅਨਾਦੀ ਦਏ ਧੁਨਕਾਰ। ਜੋਤ ਨਿਰੰਜਣ ਡਗਮਗਾਇਆ, ਬਿਨ ਤੇਲ ਬਾਤੀ ਦੀਵਾ ਦੇਵੇ ਬਾਲ। ਅੰਮ੍ਰਿਤ ਰਸ ਜਾਮ ਪਿਆਇਆ, ਸਚ ਸਰੋਵਰ ਦਏ ਵਖਾਲ। ਬੰਦ ਕਵਾੜੀ ਕੁੰਡਾ ਲਾਹਿਆ, ਪੜਦਾ ਓਹਲਾ ਦਏ ਉਠਾਲ। ਸਾਕੀ ਬਣ ਕੇ ਜਾਮ ਪਿਆਇਆ, ਨਾਮ ਖ਼ੁਮਾਰੀ ਚਾੜ੍ਹੇ ਇਕ ਕਮਾਲ। ਸੁਰਤੀ ਸ਼ਬਦੀ ਮੇਲ ਮਿਲਾਇਆ, ਆਪ ਬੈਠਾਏ ਸਚ ਸੱਚੀ ਧਰਮਸਾਲ । ਆਤਮ ਸੇਜਾ ਸੋਭਾ ਪਾਇਆ, ਘਰ ਮੰਦਰ ਦੀਨ ਦਿਆਲ। ਉਪਰ ਚੜ੍ਹ ਕੇ ਵੇਖ ਵਖਾਇਆ, ਜੋਤੀ ਜਗੇ ਬੇਮਿਸਾਲ। ਸੁੰਨ ਸਮਾਧ ਚਰਨਾਂ ਹੇਠ ਰਖਾਇਆ, ਥਿਰ ਘਰ ਖੇਲੇ ਖੇਲ ਆਪ ਅਕਾਲ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਬੇਪਰਵਾਹਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਹੋਵੇ ਮਿਹਰਵਾਨ। ਮਿਹਰਵਾਨ ਹੋਏ ਪ੍ਰਭ ਅਬਿਨਾਸ਼ੀ, ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਮੇਟੇ ਜਗਤ ਉਦਾਸੀ, ਸੰਸਾ ਰੋਗ ਰਹਿਣ ਨਾ ਪਾਈਆ। ਅੰਤਰ ਆਤਮ ਤੀਰ ਨਿਸ਼ਾਨਾ ਲਾਵੇ ਕਾਤੀ, ਅਣਿਆਲਾ ਆਪ ਚਲਾਈਆ। ਮੰਦਰ ਚੜ੍ਹ ਕੇ ਮਾਰੇ ਝਾਤੀ, ਘਰ ਘਰ ਵਿਚ ਖੋਜ ਖੋਜਾਈਆ। ਗੁਰਮੁਖ ਗੁਰਸਿਖ ਲਹਿਣਾ ਦੇਣਾ ਪੂਰਬ ਜਨਮ ਦਾ ਲੈ ਲਓ ਬਾਕੀ, ਲੱਖ ਚੁਰਾਸੀ ਵਿਚੋਂ ਹਿੱਸਾ ਬਾਹਰ ਕਢਾਈਆ। ਪਤਿਪਰਮੇਸ਼ਵਰ ਸਾਹਿਬ ਸੁਲਤਾਨ ਕਮਲਾਪਾਤੀ, ਨੇਤਰ ਅੱਖ ਖੁਲ੍ਹਾਈਆ। ਨਿਰਗੁਣ ਸਰਗੁਣ ਬਣ ਕੇ ਸਾਥੀ, ਦੇਵੇ
ਨਾਮ ਅਗੰਮੀ ਦਾਤੀ, ਸਚ ਭੰਡਾਰਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਸਮਝਾਈਆ। ਧੁਰ ਸੰਦੇਸ਼ਾ ਸੁਣੋ ਸੱਜਣ, ਹਰਿ ਕਰਤਾ ਆਪ ਜਣਾਇੰਦਾ। ਕੂੜੀ ਕਿਰਿਆ ਭਾਂਡੇ ਸਾਰੇ ਭੱਜਣ, ਕਲਜੁਗ ਅੰਤਮ ਬਚਿਆ ਰਹਿਣ ਕੋਇ ਨਾ ਪਾਇੰਦਾ । ਗੁਰਮੁਖ ਵਿਰਲੇ ਸੰਤ ਸੁਹੇਲੇ ਪ੍ਰਭ ਚਰਨ ਸਰਨ ਲੱਗੀ ਲੱਗਣ, ਅੰਤਰ ਆਤਮ ਵੇਖ ਵਖਾਇੰਦਾ। ਸਮਰਥ ਸਵਾਮੀ ਤਿਨ੍ਹਾਂ ਪੜਦੇ ਆਏ ਕੱਜਣ, ਦੂਰ ਦੁਰਾਡਾ ਆਪਣਾ ਪੰਧ ਮੁਕਾਇੰਦਾ। ਕੋਟਨ ਕੋਟ ਸਾਧ ਸੰਤ ਸੂਫ਼ੀ ਫ਼ਕੀਰ, ਉਚੇ ਟਿੱਲੇ ਪਰਬਤ ਚੋਟੀ ਚੜ੍ਹ ਚੜ੍ਹ ਲੱਭਣ, ਜੰਗਲ ਜੂਹ ਉਜਾੜ ਪਹਾੜ ਮੰਦਰ ਮਸਜਦ ਸ਼ਿਵਦਵਾਲੇ ਮੱਠ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਆਪਣੇ ਹੱਥ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵਾਹਵਾ, ਪ੍ਰਭ ਤੇਰੀ ਵਡ ਵਡਿਆਈਆ। ਤੇਰੇ ਉਤੇ ਸਭ ਦਾ ਦਾਅਵਾ, ਨਿਰਾਸਾ ਨਜ਼ਰ ਕੋਇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਨਾਮ ਦਾ ਲਾਇਆ ਨਾਵਾਂ, ਸ਼ਹਾਦਤ ਦੇਵੇ ਕਲਮ ਸ਼ਾਹੀਆ। ਤੇਰੇ ਚਰਨ ਕਵਲ ਧੁਰ ਦੇ ਬਲ ਬਲ ਜਾਵਾਂ, ਜਿਸ ਦਾ ਤਤ ਸਰੂਪ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਘਰ ਸਾਚੇ ਮੇਲ ਮਿਲਾਈਆ। ਘਰ ਸਾਚੇ ਮੇਲ ਕਰਾ ਭਗਵੰਤ, ਕੂੜੀ ਕਿਰਿਆ ਦੇ ਤਜਾਈਆ । ਤੇਰੀ ਮਹਿੰਮਾ ਸਦਾ ਅਗਣਤ, ਸਿਫ਼ਤਾਂ ਵਿਚ ਸਾਲਾਹੀਆ। ਤੇਰਾ ਨਾਮ ਅਨੋਖਾ ਮੰਤ, ਲਿਖਣ ਪੜ੍ਹਨ ਵਿਚ ਨਾ ਆਈਆ। ਨਾਰ ਵਿਛੋੜਾ ਕੱਟ ਕੇ ਕੰਤ, ਸੁਰਤੀ ਸ਼ਬਦ ਕਰ ਕੁੜਮਾਈਆ। ਬੋਧ ਅਗਾਧਾ ਬਣ ਕੇ ਪੰਡਤ, ਸਾਚੀ ਵਿਦਿਆ ਦੇ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸ੍ਰੀ ਭਗਵਾਨ ਕਹੇ ਮੈਂ ਔਂਦਾ ਹਾਂ। ਨਿਰਗੁਣ ਨਿਰਵੈਰ ਨਿਰਾਕਾਰ ਰੂਪ ਦਰਸੌਂਦਾ ਹਾਂ। ਜੋਤੀ ਕਰ ਉਜਿਆਰ ਨੂਰ, ਨੂਰੋ ਨੂਰ ਡਗਮਗੌਂਦਾ ਹਾਂ। ਸ਼ਬਦ ਅਗੰਮੀ ਨਾਦ ਤੂਰ, ਤੁਰੀਆ ਵਿਚੋਂ ਬਾਹਰ ਕਢੌਂਦਾ ਹਾਂ। ਸਰਬ ਕਲਾ ਬਣ ਭਰਪੂਰ, ਸਮਰਥ ਸਵਾਮੀ ਨਾਉਂ ਰਖੌਂਦਾ ਹਾਂ। ਆਸਾ ਮਨਸਾ ਕਰਾਂ ਪੂਰ, ਤ੍ਰਿਸਨਾ ਤ੍ਰਿਖਾ ਰੋਗ ਮਿਟੌਂਦਾ ਹਾਂ। ਕਲਜੁਗ ਅੰਤਮ ਆਵਾਂ ਜ਼ਰੂਰ, ਧੁਰ ਦਾ ਲੇਖਾ ਆਪ ਦ੍ਰਿੜੌਂਦਾ ਹਾਂ। ਸ਼ਬਦ ਸਰੂਪੀ ਬਣ ਮਜ਼ਦੂਰ, ਚਾਰ ਕੁੰਟ ਚਾਰ ਵਰਨਾਂ ਸੇਵ ਕਮੌਂਦਾ ਹਾਂ। ਜਗਤ ਨੇਤਰ ਰਹਾਂ ਮਫ਼ਰੂਰ, ਨਿਜ ਨੇਤਰ ਦਰਸ ਕਰੌਂਦਾ ਹਾਂ। ਨਾਤਾ ਤੋੜ ਕੇ ਕੂੜੋ ਕੂੜ, ਸਚ ਸੁੱਚ ਵਡਿਔਂਦਾ ਹਾਂ। ਜਨ ਭਗਤਾਂ ਬਖ਼ਸ਼ ਕੇ ਧੁਰ ਦੀ ਧੂੜ, ਟਿੱਕਾ ਮਸਤਕ ਨਾਮ ਲਗੌਂਦਾ ਹਾਂ। ਪਹਿਲੋਂ ਕਾਗ਼ਜ਼ਾਂ ਵਿਚ ਕਲਮਾਂ ਨਾਲ ਹੋਇਆ ਮਸ਼ਹੂਰ, ਹੁਣ ਨਿਰਗੁਣ ਰੂਪ ਦਰਸੌਂਦਾ ਹਾਂ। ਪੰਧ ਮੁਕਾ ਕੇ ਨੇੜਾ ਦੂਰ, ਘਰ ਘਰ ਆਪਣਾ ਡੇਰਾ ਲੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮੌਂਦਾ ਹਾਂ। ਸਾਚੀ ਕਰਨੀ ਕਾਰ ਕਮਾਵਾਂਗਾ। ਕਲ ਕਲਕੀ ਵੇਸ ਵਟਾਵਾਂਗਾ। ਸਤਿ ਧਰਮ ਦੀ ਸਾਚੀ ਵਨਗੀ, ਲੋਕਮਾਤ ਪਰਗਟਾਵਾਂਗਾ। ਖੇਲ ਵੇਖਾਂ ਜਨ ਜਨ ਕੀ, ਜਨ ਜਨਨੀ ਭੇਵ ਚੁਕਾਵਾਂਗਾ। ਪੂਜਾ ਮੁਕਾ ਕੇ ਪੰਜ ਤਤ ਤਨ ਦੀ, ਸ਼ਬਦ ਗੁਰੂ ਇਕ ਮਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਇਕ ਪਰਗਟਾਵਾਂਗਾ। ਸਾਚੀ ਧਾਰ ਪ੍ਰਭੂ ਪਰਗਟਾਏਗਾ। ਗੁਰ ਸ਼ਬਦ ਇਕ ਉਠਾਏਗਾ। ਸਤਿਗੁਰ ਸੱਚਾ ਨਾਮ ਧਰਾਏਗਾ। ਕਲਜੁਗ ਮਾਟੀ ਭਾਂਡਾ ਕੱਚਾ ਵੇਖ ਵਖਾਏਗਾ। ਜੋ ਮਨਮੁਖ ਹੋ ਕੇ ਨੌ ਦਵਾਰੇ
ਨੱਚਾ, ਤਿਸ ਨੂੰ ਦਰ ਤੋਂ ਆਪ ਦੁਰਕਾਏਗਾ। ਜੋ ਪ੍ਰੇਮ ਪ੍ਰੀਤੀ ਅੰਦਰ ਸੱਚਾ, ਤਿਸ ਫੜ ਬਾਹੋਂ ਗੋਦ ਬਹਾਏਗਾ। ਲੇਖਾ ਜਾਣੇ ਤੱਤਾਂ ਅੱਠਾਂ, ਨੌ ਦਵਾਰੇ ਖੋਜ ਖੁਜਾਏਗਾ। ਬਿਨ ਭਗਤਨ ਕਿਸੇ ਦਾ ਬਣੇ ਨਾ ਮੂਲ ਸਕਾ, ਜਗਤ ਨਾਤਾ ਤੋੜ ਤੁੜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੇਲ ਵਖਾਏ ਅੱਖਾਂ, ਆਖ਼ਰ ਚੋਟੀ ਆਪ ਬਹਾਏਗਾ। ਜਨ ਭਗਤ ਚਾੜ੍ਹੇ ਆਖ਼ਰ ਚੋਟੀ, ਚੋਟ ਤਨ ਨਗਾਰੇ ਲਾਈਆ। ਮਨ ਵਾਸਨਾ ਕੱਢੇ ਖੋਟੀ, ਕੂੜੀ ਕਿਰਿਆ ਦਏ ਤਜਾਈਆ। ਕਰ ਪਰਕਾਸ਼ ਨਿਰਮਲ ਜੋਤੀ, ਅੰਧ ਅੰਧੇਰ ਗਵਾਈਆ। ਸੁਰਤ ਸਵਾਣੀ ਉਠੇ ਸੋਤੀ, ਸ਼ਬਦ ਹਲੂਣਾ ਇਕ ਲਗਾਈਆ। ਕਰੇ ਖੇਲ ਪ੍ਰਭ ਅਪਰੰਪਰ ਚੋਜੀ, ਨਿਰਗੁਣ ਚੋਲਾ ਲਏ ਬਦਲਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਦੇਵੇ ਸੋਝੀ, ਭੇਵ ਅਭੇਦਾ ਆਪ ਖੁਲ੍ਹਾਈਆ। ਨਾ ਕੋਈ ਵੰਡ ਵੰਡਾਏ ਟਿੱਕਾ ਜੰਞੂ ਬੋਦੀ, ਸੀਸ ਜਗਦੀਸ ਸੰਗ ਨਾ ਕੋਇ ਰਖਾਈਆ । ਜਨਮ ਜਨਮ ਦੇ ਕਰਮ ਕਰਮ ਦੇ ਵੇਖੇ ਰੋਗੀ, ਅੰਦਰੇ ਅੰਦਰ ਪੜਦਾ ਲਾਹੀਆ। ਠਾਕਰ ਸਵਾਮੀ ਧੁਰ ਦਾ ਮੌਜੀ, ਮੌਜੂਦਾ ਹੋ ਕੇ ਖੇਲ ਖਿਲਾਈਆ। ਭਗਤ ਵਛਲ ਬਣ ਸੰਜੋਗੀ, ਹਰਿ ਸੰਤਾਂ ਲਏ ਜੁੜਾਈਆ। ਆਤਮ ਰਸੀਆ ਬਣ ਕੇ ਭੋਗੀ, ਸੋਹਣੀ ਸੇਜ ਹੰਢਾਈਆ । ਲੇਖਾ ਜਾਣ ਲੋਕ ਪਰਲੋਕੀ, ਦੋ ਜਹਾਨਾਂ ਖ਼ੁਸ਼ੀ ਮਨਾਈਆ। ਜਨ ਭਗਤਾਂ ਦੇਵੇ ਧੁਰ ਦੀ ਸੋਝੀ, ਅੰਤਰ ਆਤਮ ਅੱਖ ਖੁਲ੍ਹਾਈਆ। ਪੜ੍ਹਨੀ ਪਏ ਕਿਸੇ ਨਾ ਪੋਥੀ, ਜਿਸ ਜਨ ਆਪਣਾ ਦਰਸ ਕਰਾਈਆ। ਪੈਂਡਾ ਮੁੱਕੇ ਚੌਦਾਂ ਲੋਕੀ, ਚੌਦਾਂ ਤਬਕਾਂ ਚਰਨਾਂ ਹੇਠ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਮਾਣ ਵਡਿਆਈਆ। ਮਾਣ ਦੇਵੇ ਇਕੋ ਏਕਾ ਕਰਤਾ, ਕਰਤਾ ਪੁਰਖ ਅਖਵਾਇੰਦਾ। ਨਾ ਜੀਉਂਦਾ ਨਾ ਕਦੇ ਮਰਦਾ, ਜੁਗ ਜੁਗ ਵੇਸ ਵਟਾਇੰਦਾ। ਸੰਤ ਦਵਾਰੇ ਆਪੇ ਖੜ੍ਹਦਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਧੁਰ ਦਾ ਅੱਖਰ ਆਪੇ ਪੜ੍ਹਦਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਇੰਦਾ। ਕਾਇਆ ਮੰਦਰ ਸਚ ਦਵਾਰੇ ਚੜ੍ਹਦਾ, ਸੁਖਮਨ ਟੇਢੀ ਬੰਕ ਪਾਰ ਕਰਾਇੰਦਾ। ਮਹੱਲ ਅਟਲ ਅਗੰਮੇ ਵੜਦਾ, ਬਹਿ ਸਿੰਘਾਸਣ ਖ਼ੁਸ਼ੀ ਮਨਾਇੰਦਾ। ਲੇਖਾ ਜਾਣੇ ਸੀਸ ਧੜ ਦਾ, ਕਾਇਆ ਕੱਪੜ ਖੋਜ ਖੋਜਾਇੰਦਾ। ਆਪਣੀ ਕਰਨੀ ਆਪੇ ਕਰਦਾ, ਕੁਦਰਤ ਕਾਦਰ ਖੇਲ ਖਿਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬਣਾ ਕੇ ਬਰਦਾ, ਭਜਨ ਬੰਦਗੀ ਲੋਕਮਾਤ ਸਮਝਾਇੰਦਾ। ਅੰਤਮ ਪੰਜ ਤਤ ਕਾਇਆ ਚੋਲੇ ਵਿਚੋਂ ਖੜਦਾ, ਥਿਰ ਰਹਿਣ ਕੋਇ ਨਾ ਪਾਇੰਦਾ। ਪੁਰਖ ਅਕਾਲਾ ਦੀਨ ਦਿਆਲਾ ਸਚਖੰਡ ਦਵਾਰੇ ਨਰ ਨਰੇਸ਼ ਆਪੇ ਬਣਦਾ, ਵਿਸ਼ਨ ਬ੍ਰਹਮਾ ਸ਼ਿਵ ਕੋਟਨ ਕੋਟ ਨੀਚੇ ਬੈਠੇ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਏ ਤਰਾਈਆ। ਹਰਿਜਨ ਤਾਰਨਹਾਰ ਸਵਾਮੀ, ਪੁਰਖ ਅਕਾਲ ਇਕ ਅਖਵਾਈਆ। ਹਰ ਘਟ ਜਾਣੇ ਅੰਤਰਜਾਮੀ, ਗ੍ਰਹਿ ਗ੍ਰਹਿ ਖੋਜ ਖੋਜਾਈਆ। ਸ਼ਬਦ ਅਨਾਦ ਅਨਾਦੀ ਦੇਵਣਹਾਰਾ ਬਾਣੀ, ਅਣਿਆਲਾ ਤੀਰ ਇਕ ਚਲਾਈਆ। ਲੇਖਾ ਜਾਣੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਸ਼ਾਹੋ ਭੂਪ ਬਣ ਵਡ ਸੁਲਤਾਨੀ, ਲੱਖ ਚੁਰਾਸੀ ਸੋਈ ਸੁਰਤੀ ਲਏ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਹੋਏ ਸਹਾਈਆ। ਸਦਾ ਸੁਹੇਲਾ ਹੋਏ ਆਪ, ਧੁਰ ਸੰਗੀ ਨਜ਼ਰੀ ਆਇੰਦਾ । ਜਿਸ ਦਾ ਤੇਈ ਅਵਤਾਰ ਕਰਦੇ ਗਏ ਜਾਪ, ਜੁਗ ਜੁਗ ਆਪਣਾ ਹੁਕਮ ਵਰਤਾਇੰਦਾ। ਜਿਸ ਨੂੰ ਈਸਾ ਮੂਸਾ ਮੁਹੰਮਦ ਮੰਨਿਆ ਬਾਪ, ਪਾਕੀ ਪਾਕ ਖੇਲ ਖਿਲਾਇੰਦਾ। ਜਿਸਨੂੰ ਨਾਨਕ ਗੋਬਿੰਦ ਪੁਰਖ
ਅਕਾਲ ਕਹਿ ਕੇ ਗਏ ਬਾਪ, ਲੱਖ ਚੁਰਾਸੀ ਜੀਵ ਜੰਤ ਜਣਾਇੰਦਾ। ਸੋ ਸਚਖੰਡ ਦਵਾਰੇ ਨਿਰਗੁਣ ਜੋਤ ਕਰੇ ਪਰਕਾਸ਼, ਦੀਵਾ ਬਾਤੀ ਨਾ ਕੋਇ ਰਖਾਇੰਦਾ। ਜੁਗ ਚੌਕੜੀ ਨਿਤ ਨਵਿਤ ਲੋਕਮਾਤ ਮਾਰੇ ਝਾਕ, ਝਾਤੀ ਆਪਣੀ ਆਪਣੇ ਹੱਥ ਰਖਾਇੰਦਾ। ਸਦਾ ਸੁਹੇਲਾ ਲਹਿਣਾ ਦੇਣਾ ਕਰੇ ਬੇਬਾਕ, ਅਗਲਾ ਪਿਛਲਾ ਮੂਲ ਚੁਕਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੁਣੇ ਆਵਾਜ਼, ਦੂਰ ਦੁਰਾਡਾ ਨੇਰਨ ਨੇਰੇ ਹੋ ਕੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਫੇਰਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਇਕੋ ਗੱਲ, ਗਲ ਪੱਲੂ ਸਾਰੇ ਪਾਈਆ। ਪੁਰਖ ਅਬਿਨਾਸ਼ੀ ਅਛਲ ਅਛੱਲ, ਤੇਰੀ ਬੇਪਰਵਾਹੀਆ। ਕਲਜੁਗ ਅੰਤਮ ਸਾਚਾ ਦਿਸੇ ਕੋਈ ਨਾ ਫਲ, ਲੱਖ ਚੁਰਾਸੀ ਸਿੰਮਲ ਰੂਪ ਲਹਿਰਾਈਆ। ਅਠਸਠ ਤੀਰਥ ਮਾਣ ਨਾ ਕੋਈ ਜਲ, ਸਰੋਵਰ ਸੋਭਾ ਕੋਇ ਨਾ ਪਾਈਆ। ਜੂਠ ਝੂਠ ਕੂੜ ਕੁੜਿਆਰਾ ਜਗਤ ਦਵਾਰੇ ਬੈਠਾ ਮੱਲ, ਸੂਰਬੀਰ ਹੋ ਕੇ ਡੇਰਾ ਲਾਈਆ । ਜਿਸ ਦੀ ਕੀਤੀ ਕੋਈ ਨਾ ਸਕੇ ਉਥੱਲ, ਸਾਧ ਸੰਤ ਬੈਠੇ ਮੁਖ ਭੁਆਈਆ। ਕਲਜੁਗ ਆਪਣੀ ਵਰਤ ਰਿਹਾ ਕਲ, ਕਾਲਖ ਟਿੱਕਾ ਸਭ ਨੂੰ ਲਾਵੇ ਛਾਹੀਆ। ਸ਼ਰਅ ਜ਼ੰਜੀਰੀ ਨਾਲ ਕੋਈ ਨਾ ਸਕੇ ਹਲ, ਮਜ਼੍ਹਬ ਦੀਨ ਬੰਧਨ ਦਿਤਾ ਪਾਈਆ। ਰਾਜ ਰਾਜਾਨ ਹੋਏ ਨਿਰਬਲ, ਬਲਹੀਣ ਰਹੇ ਕੁਰਲਾਈਆ। ਸਦੀ ਵੀਹਵੀਂ ਸਾਰੇ ਤੱਕਣ ਤੇਰੇ ਵੱਲ, ਭਵਿਖਤ ਵਾਕਾਂ ਪੜ੍ਹ ਪੜ੍ਹ ਧਿਆਨ ਲਗਾਈਆ। ਕਵਣ ਕੂਟੋਂ ਕਲ ਕਲਕੀ ਆਵੇ ਚਲ, ਨਿਹਕਰਮੀ ਫੇਰਾ ਪਾਈਆ। ਸੰਬਲ ਨਗਰ ਸਚ ਸਿੰਘਾਸਣ ਲਏ ਮੱਲ, ਮਾਲਕ ਹੋ ਕੇ ਦਏ ਜਣਾਈਆ। ਨਾਮ ਖੰਡਾ ਅਗੰਮੀ ਢਲ, ਦੋ ਜਹਾਨਾਂ ਦਏ ਵਖਾਈਆ। ਜੋਤੀ ਸ਼ਬਦੀ ਜਾਏ ਰਲ, ਰੂਪ ਰੰਗ ਰੇਖ ਨਾ ਕਿਸੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲਹਿਣਾ ਦਏ ਮੁਕਾਈਆ। ਪੀਰ ਪੈਗ਼ੰਬਰ ਸਿਰ ਤੋਂ ਕੁੱਲਾ ਲੌਹਣ ਟੋਪੀ, ਚੋਲਾ ਨਜ਼ਰ ਕੋਇ ਨਾ ਆਈਆ। ਸਾਡੀ ਅਲਫ਼ੀ ਹੋਈ ਖੋਟੀ, ਅਲਫ਼ ਯੇ ਨਾ ਕੋਇ ਪੜ੍ਹਾਈਆ । ਸਦੀ ਚੌਧਵੀਂ ਮੁੱਲਾਂ ਸ਼ੇਖ਼ ਮੁਸਾਇਕ ਮੁੰਨ ਬੈਠੇ ਚੋਟੀ, ਰਤੀ ਦਾੜ੍ਹੀ ਦਏ ਦੁਹਾਈਆ। ਉਮਤ ਵੇਖੀ ਸਾਰੀ ਰੋਂਦੀ, ਨੈਣਾਂ ਨੀਰ ਵਹਾਈਆ। ਤੇਰੀ ਗੋਦ ਪਰਵਰਦਿਗਾਰ ਕੋਈ ਨਾ ਸੌਂਦੀ, ਦਿਲਗੀਰ ਹੋ ਕੇ ਦੇਣ ਦੁਹਾਈਆ। ਅੱਲਾ ਰਾਣੀ ਆਪਣੀ ਮੀਂਢੀ ਖੋਂਹਦੀ, ਸੁਹਾਗ ਰੁੱਤ ਨਾ ਕੋਇ ਵਖਾਈਆ। ਬਿਰਹੋਂ ਵਿਛੋੜੇ ਅੰਦਰ ਫਿਰਦੀ ਗੌਂਦੀ, ਤੂੰ ਹੀ ਤੂੰ ਰਹੀ ਜਣਾਈਆ। ਮੁਹੰਮਦ ਆਸ ਆਸਰਾ ਸਾਰਾ ਢੌਂਹਦੀ, ਢਾਹ ਢਾਹ ਖ਼ਾਕ ਮਿਲਾਈਆ। ਈਸਾ ਮੂਸਾ ਆਸ ਏਹ ਤਕੌਂਦੀ, ਤਕਵਾ ਤੇਰਾ ਬੇਪਰਵਾਹੀਆ। ਨੇਤਰ ਨੈਣ ਅੱਖ ਸਰਬ ਸ਼ਰਮੌਂਦੀ, ਉਪਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਵਰਦਿਗਾਰ ਹੋ ਸਹਾਈਆ । ਪਰਵਰਦਿਗਾਰ ਸਾਂਝੇ ਯਾਰ, ਯਾ ਅਮੀਨ ਤੇਰੀ ਓਟ ਤਕਾਈਆ। ਹਉਂ ਗ਼ਰੀਬ ਨਿਮਾਣੇ ਬਾਲ ਬਰਖ਼ੁਰਦਾਰ, ਧੁਰ ਦੀ ਤਲਕੀਨ ਇਕ ਜਣਾਈਆ । ਸਦੀ ਸਦੀਵੀ ਹੋਏ ਖ਼ੁਆਰ, ਤੇਰਾ ਸੱਚਾ ਟੁੱਟਾ ਜਗਤ ਪਿਆਰ, ਮੁਹੱਬਤ ਵਿਚ ਮਹਿਬੂਬ ਨਾ ਕੋਇ ਮਨਾਈਆ। ਮੱਕਾ ਮਦੀਨਾ ਹਾਹਾਕਾਰ, ਤੋਬਾ ਤੋਬਾ ਸਾਰੇ ਰਹੇ ਪੁਕਾਰ, ਹੂ ਹੂ ਨਾਅਰਾ ਹੱਕ ਨਾ ਕੋਇ ਲਗਾਈਆ। ਚੰਦ ਸੂਰਜ ਨਾ ਕੋਇ ਉਜਿਆਰ, ਸਾਚੇ ਤਾਰੇ ਨਾ ਕੋਇ ਪਿਆਰ, ਤਬੀਅਤ ਸਭ ਦੀ ਦਿਤੀ ਬਦਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਦਰਦੀ ਹੋ ਕੇ ਫੇਰਾ ਪਾਈਆ । ਦਰਦੀ ਹੋ ਕੇ ਆ ਦਵਾਰੇ, ਦਹਿ ਦਿਸ਼ਾ ਧਿਆਨ ਲਗਾਈਆ।
ਸਤਿ ਧਰਮ ਦੇ ਖੋਲ੍ਹ ਕਿਵਾੜੇ, ਪੜਦਾ ਆਪ ਉਠਾਈਆ। ਸ਼ਰਅ ਸ਼ਰੀਅਤ ਕਿਸੇ ਨਾ ਸਾੜੇ, ਅਗਨੀ ਅੱਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਰਸ਼ਦ ਮੁਰੀਦ ਕਰ ਪਿਆਰੇ, ਮਿੱਤਰ ਪਿਆਰਾ ਹੋ ਕੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਤਿ ਦਵਾਰੇ ਦੇ ਦਾਨ, ਦਾਤਾ ਦਾਨੀ ਹੋ ਕੇ ਆਪ ਵਰਤਾਈਆ।
੨੯ ਭਾਦਰੋਂ ੨੦੨੧ ਬਿਕ੍ਰਮੀ ਮੁਨੇਸ਼ਵਰਾ ਨੰਦ ਨਾਲ ਹਰਿ ਭਗਤ ਦਵਾਰ ਜੇਠੂਵਾਲ
ਪਹਿਲੇ ਦਿਨ ਦਾ ਪਹਿਲਾ ਧਨਵਾਦ, ਪਹਿਲੇ ਘਰ ਪਹਿਲੀ ਵਾਰ ਸਮਝਾਈਆ। ਜਿਸ ਦਾ ਪ੍ਰੇਮ ਅਨਡਿਠ ਅਨ ਸਵਾਦ, ਰਸਨਾ ਰਸ ਸਮਝ ਕੋਇ ਨਾ ਆਈਆ। ਜਿਸ ਦਾ ਨਾਦ ਧੁਨ ਸ਼ਬਦ ਬੋਧ ਅਗਾਧ, ਅਗੰਮ ਅਥਾਹ ਬੇਪਰਵਾਹ ਬੇਖ਼ਬਰ ਖ਼ਬਰ ਸੁਣਾਈਆ। ਸੋ ਸਚ ਦਵਾਰੇ ਅੰਤਰ ਆਤਮ ਵੇਖੇ ਆਪ, ਜੋਤੀ ਜਾਤਾ ਪੁਰਖ ਬਿਧਾਤਾ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਸੰਤਾਂ ਸੰਤ ਸੱਜਣ ਸਾਕ, ਰੂਹ ਬੁੱਤ ਦੋਵੇਂ ਪਾਕ, ਸਚ ਪੁੱਛੋ ਮੇਲਾ ਪਿਤਾ ਪੁਤ ਬਾਪ, ਆਤਮ ਪਰਮਾਤਮ ਖ਼ੁਸ਼ੀ ਮਨਾਈਆ। ਰਸਨਾ ਢੋਲੇ ਸੋਹਲੇ ਜੋ ਗੀਤ ਦਿਤੇ ਆਖ, ਕਹਿ ਕਹਿ ਆਪਣੀ ਖ਼ੁਸ਼ੀ ਮਨਾਈਆ। ਤਿਸ ਦਾ ਲੇਖਾ ਜਾਣੇ ਪ੍ਰਭੂ ਪੁਰਖ ਅਬਿਨਾਸ਼, ਕਰਤਾ ਅਬਿਨਾਸ਼ੀ ਵੇਖ ਵਖਾਈਆ। ਪਹਿਲੇ ਦਿਨ ਨਾਲੋਂ ਪਹਿਲੀ ਹੋਏ ਸੋਹਣੀ ਸੁਹੰਜਣੀ ਰਾਤ, ਭਿੰਨੜੀ ਰੈਣ ਰਾਹ ਤਕਾਈਆ। ਜਿਸ ਵਿਚ ਸੁੰਞ ਮਸਾਣ ਸੌਣ ਪ੍ਰਿਥਮੀ ਆਕਾਸ਼, ਮੰਡਲ ਮੰਡਪ ਅੱਖ ਨਾ ਕੋਇ ਖੁਲ੍ਹਾਈਆ। ਸੰਤ ਸੁਹੇਲੇ ਅੰਦਰੇ ਅੰਦਰ ਮਿਲ ਕੇ ਗੌਣ ਸੱਚੀ ਗਾਥ, ਧੁਰ ਦਾ ਰਾਗ ਅਗੰਮੀ ਇਕ ਅਲਾਈਆ। ਜਿਸ ਦੀ ਜਗਤ ਕੰਨਾਂ ਨਾਲ ਸੁਣੀ ਨਾ ਜਾਏ ਆਵਾਜ਼, ਅੰਤਰ ਆਤਮ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਕਾਇਆ ਘਰ, ਗ੍ਰਹਿ ਮੰਦਰ ਖੋਜ ਖੋਜਾਈਆ। ਸਚ ਵਸਤ ਜੋ ਲਿਆਂਦੇ ਫੂਲ, ਪ੍ਰੇਮ ਪਿਆਰ ਭੇਟ ਦਿਤੇ ਚੜ੍ਹਾਈਆ। ਤਿਸ ਦਾ ਲਹਿਣਾ ਦੇਣਾ ਚੁਕਾਏ ਸਤਿਗੁਰ ਸੱਚਾ ਮੂਲ, ਮਿਹਰ ਨਜ਼ਰ ਇਕ ਟਿਕਾਈਆ। ਸਚ ਸਵਾਮੀ ਅੰਤਰ ਆਤਮ ਦੱਸ ਅਸੂਲ, ਅਸਲੀਅਤ ਸਾਚੀ ਵੇਖ ਵਖਾਈਆ। ਮਿਹਰਵਾਨ ਹੋ ਕੰਤ ਕੰਤੂਹਲ, ਲੇਖਾ ਦੇਵੇ ਚਾਈਂ ਚਾਈਂਆ। ਮੁਹੱਬਤ ਵਿਚ ਭਰਿਆ ਆਪ ਮਹਿਬੂਬ, ਜਾਮ ਹਕੀਕੀ ਰਸ ਇਕੋ ਇਕ ਪਿਆਈਆ। ਜਿਸ ਦਾ ਅੱਗੇ ਆਪੇ ਮਿਲੇ ਸਬੂਤ, ਸਾਖਿਆਤ ਹੋ ਕੇ ਰਾਤੀਂ ਸੁਤਿਆਂ ਦਰਸ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਕਾਇਆ ਮੰਦਰ ਸਾਚਾ ਘਰ, ਘਰ ਘਰ ਵਿਚ ਫੋਲ ਫੁਲਾਈਆ। ਪਹਿਲਾ ਦਿਨ ਸਚ ਦਿਹਾੜਾ, ਖ਼ੁਸ਼ੀਆਂ ਰਾਗ ਅਲਾਈਆ। ਹੋਏ ਪਰਕਾਸ਼ ਬਹੱਤਰ ਨਾੜਾ, ਵੱਜੇ ਸਚ ਵਧਾਈਆ। ਸੱਜਣਾਂ ਮਿਲੇ ਮਿੱਤਰ ਪਿਆਰਾ, ਸੰਤਾਂ ਸੰਗ ਰਖਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਸਿਫ਼ਤੀ ਸਿਫ਼ਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਰੰਗ ਵਖਾਈਆ। ਸੰਤ ਜੀ ਇਹ ਹੋਇਆ ਚੰਗਾ, ਅੱਜ ਦਾ ਦਿਨ ਖ਼ੁਸ਼ੀ ਮਨਾਈਆ। ਇਹ ਤੀਰਥ ਗੰਗਾ ਨਾਲੋਂ ਚੰਗਾ, ਜਿਥੇ ਮਰਦੰਗਾ ਬੇਪਰਵਾਹੀਆ। ਅੰਤਰ
ਆਤਮ ਉਪਜੇ ਇਕ ਅਨੰਦਾ, ਨਿਜਾਨੰਦ ਖ਼ੁਸ਼ੀ ਵਖਾਈਆ। ਘਰ ਬਖ਼ਸ਼ ਕੇ ਪਰਮਾਨੰਦਾ, ਨਿਜ ਨੇਤਰ ਕਰੇ ਰੁਸ਼ਨਾਈਆ। ਅੰਮ੍ਰਿਤ ਮੇਘ ਬਰਸ ਕਰੇ ਠੰਡਾ, ਅਗਨੀ ਤਤ ਬੁਝਾਈਆ। ਮਨ ਮਨੂਆ ਰਹੇ ਨਾ ਗੰਦਾ, ਦੁਰਮਤ ਮੈਲ ਧੁਆਈਆ। ਨੇੜ ਨਾ ਆਏ ਭੇਖ ਭਖੰਡਾ, ਕੂੜੀ ਕਿਰਿਆ ਪਰੇ ਸੁਟਾਈਆ । ਤੂੰ ਬੰਦਿਆਂ ਨਾਲੋਂ ਚੰਗਾ ਬੰਦਾ, ਜਿਸ ਦੇ ਅੰਦਰ ਬੰਦਗੀ ਬੈਠੀ ਡੇਰਾ ਲਾਈਆ। ਤੂੰ ਮੰਜ਼ਲ ਚੜ੍ਹੇਂ ਉਹ ਡੰਡਾ, ਪੌੜੇ ਆਪਣਾ ਚਰਨ ਰਖਾਈਆ । ਸਚ ਦਵਾਰੇ ਗਾ ਲੈ ਸਾਚਾ ਛੰਦਾ, ਤੂੰ ਮੇਰਾ ਮੈਂ ਤੇਰਾ ਦੋਹਾਂ ਵਿਚ ਫ਼ਰਕ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਅੱਜ ਦਾ ਦਿਨ ਕਹੇ ਮੇਰੀ ਵੱਜੀ ਵਧਾਈ, ਘੜੀ ਪਲ ਖ਼ੁਸ਼ੀ ਰਹੇ ਮਨਾਈਆ। ਸੰਤ ਮਿਲਿਆ ਬੇਪਰਵਾਹੀ, ਬੇਪਰਵਾਹ ਆਪਣੇ ਰੰਗ ਸਮਾਈਆ। ਦੋਹਾਂ ਵਿਚੋਂ ਲੱਭਣ ਵਾਲੀ ਵਸਤ ਸਮਝ ਕਿਸੇ ਨਾ ਆਈ, ਬਿਨ ਗੁਰਮੁਖ ਗੁਰ ਬੂਝ ਨਾ ਕਿਸੇ ਬੁਝਾਈਆ। ਏਸੇ ਕਾਰਨ ਗੁਰ ਅਵਤਾਰ ਪੀਰ ਪੈਗ਼ੰਬਰ ਜਗਤ ਕਰ ਕੇ ਗਏ ਸ਼ਨਵਾਈ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਜਗਤ ਲਿਖਾਈਆ। ਬਿਨ ਸੰਤ ਸਤਿਗੁਰ ਦਰਗਾਹ ਸਾਚੀ ਮਿਲੇ ਨਾ ਕੋਈ ਚਾਈਂ ਚਾਈਂ, ਚਾਉ ਘਨੇਰਾ ਨਾ ਕੋਇ ਰਖਾਈਆ। ਆਓ ਸੰਤ ਜੀ ਚਲੀਏ ਉਸ ਥਾਈਂ, ਜਿਸ ਘਰ ਬੈਠਾ ਬੇਪਰਵਾਹੀਆ। ਇਕੋ ਨਿਰਗੁਣ ਜੋਤ ਕਰੇ ਰੁਸ਼ਨਾਈ, ਦੀਆ ਬਾਤੀ ਹੋਰ ਨਾ ਕੋਇ ਟਿਕਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ੀ ਬੈਠਾ ਡੇਰਾ ਲਾਈ, ਸੋਭਾਵੰਤ ਨਰ ਨਰਾਇਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਇਕ ਦ੍ਰਿੜਾਈਆ। ਅੱਜ ਦਾ ਦਿਹਾੜਾ ਰਿਹਾ ਨੱਠ, ਭੱਜੇ ਵਾਹੇ ਦਾਹੀਆ। ਸੰਤਾਂ ਨਾਲ ਸਤਿਗੁਰ ਹੋਇਆ ਇਕੱਠ, ਸੰਤ ਸਾਜਣ ਮਿਲਿਆ ਬੇਪਰਵਾਹੀਆ। ਅੰਤਰ ਆਤਮ ਪਿਆਰ ਰਸ, ਪ੍ਰੇਮ ਪ੍ਰੀਤੀ ਬੰਧਨ ਪਾਈਆ। ਕਰੇ ਖੇਲ ਪੁਰਖ ਸਮਰਥ, ਵਡ ਦਾਤਾ ਇਕ ਅਖਵਾਈਆ। ਸਾਚੇ ਮੰਦਰ ਉਚ ਮਹੱਲ ਅਟਲ ਰਿਹਾ ਵਸ, ਵਸਲ ਹਕੀਕਤ ਹਕ ਵਿਚੋਂ ਸਚ ਦਏ ਕਰਾਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਨਜ਼ਰੀ ਆਏ ਸਤਿ ਪ੍ਰਤਖ, ਸਵੱਛ ਸਰੂਪੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਬੰਕ ਦਵਾਰਾ ਖੋਜ ਖੋਜਾਈਆ। ਅੱਜ ਦਾ ਦਿਨ ਕਹੇ ਮੇਰੀ ਚੰਗੀ ਘੜੀ, ਘੜਿਆਲ ਆਪਣਾ ਆਪ ਰਹੀ ਵਜਾਈਆ। ਜੋ ਸਤਰਾਂ ਨਾਲ ਕਹਾਣੀ ਸੰਤਾਂ ਪੜ੍ਹੀ, ਸੋ ਸਤਿਗੁਰ ਵਾਚੇ ਚਾਈਂ ਚਾਈਂਆ। ਇਸ ਦੇ ਨਾਲੋਂ ਅੱਗੇ ਇਕ ਹੋਰ ਵੱਖਰੀ ਲੜੀ, ਜੋ ਰਸਨਾ ਜਿਹਵਾ ਸਕੇ ਨਾ ਕੋਇ ਸਮਝਾਈਆ। ਜਿਸ ਦੀ ਡੋਰ ਪੁਰਖ ਅਕਾਲ ਆਪਣੇ ਹੱਥ ਫੜੀ, ਤੰਦੀ ਤੰਦ ਨਾਲ ਜੁੜਾਈਆ। ਤ੍ਰੈਗੁਣ ਮਾਇਆ ਪੰਜ ਤਤ ਨਾਲੋਂ ਕਰ ਕੇ ਬਰੀ, ਮਹਿਜ਼ ਆਪਣਾ ਰੰਗ ਰੰਗਾਈਆ। ਉਥੇ ਕੋਈ ਜਾ ਨਾ ਸਕੇ ਸ਼ਰੀਅਤ ਸ਼ਰਅਈ, ਲਾਸ਼ਰੀਕ ਆਪਣੀ ਖੇਲ ਖਿਲਾਈਆ। ਤੱਕ ਨਜ਼ਾਰਾ ਓਮ ਹਰੀ, ਹਰੀਅੰ ਲਰੀਅੰ ਸ੍ਰੀਅੰ ਆਪਣਾ ਰੰਗ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਦਰੀ, ਦਰਵੇਸ਼ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਚ ਘਰ, ਜਿਸ ਦਾ ਮਾਲਕ ਇਕ ਅਖਵਾਈਆ। ਅੱਜ ਦਾ ਦਿਨ ਕਹੇ ਮੈਂ ਤੱਕਿਆ ਸਚ ਨਜ਼ਾਰਾ, ਨੌ ਸੱਤ ਵੱਜੀ ਸਤਿ ਵਧਾਈਆ। ਜਿਸ ਦਾ ਲੱਭਿਆ ਨਾ ਕੋਈ ਕਿਨਾਰਾ, ਨਈਆ ਨੌਕਾ ਹੱਥ ਨਾ ਕੋਇ ਫੜਾਈਆ। ਵੰਝ ਮੁਹਾਣਾ ਪਾਰ ਕਿਨਾਰਾ, ਆਰ ਪਾਰ ਦੋਵੇਂ ਰਾਹ ਛੁਡਾਈਆ। ਤਿਸ ਦਾ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਆਪਣੀ ਕਾਰ ਕਮਾਈਆ ।
ਪਹਿਲੀ ਵੇਰ ਪਿਆਰ ਦਾ ਪ੍ਰੇਮ ਅਧਾਰਾ, ਵਣਜ ਅੱਗੇ ਅਨਮੁਲੜਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰ ਦਾ ਦੇ ਇਸ਼ਾਰਾ, ਦਰ ਦਰਵਾਜ਼ਾ ਆਪੇ ਦਏ ਖੁਲ੍ਹਾਈਆ। ਇਹ ਹੱਥ ਬੜਾ ਅਨੋਖਾ, ਪੰਜ ਦਸ ਕਰੇ ਕੁੜਮਾਈਆ। ਪ੍ਰਭ ਨੂੰ ਮਿਲਣਾ ਬੜਾ ਸੌਖਾ, ਜੇ ਸਤਿਗੁਰ ਹੋਏ ਸਹਾਈਆ। ਉਥੇ ਪੜ੍ਹਨਾ ਪਏ ਨਾ ਕੋਈ ਪੋਥਾ, ਵਰਕਿਆਂ ਫੇਰ ਨਾ ਕੋਇ ਉਲਟਾਈਆ। ਰੱਖਣਾ ਪਏ ਨਾ ਕੋਈ ਰੋਜ਼ਾ, ਨਿਮਾਜ਼ਾਂ ਵਿਚ ਨਾ ਸੀਸ ਝੁਕਾਈਆ। ਨਿੰਦਰਾ ਵਿਚ ਲਾਉਣਾ ਕੋਇ ਨਾ ਝੋਕਾ, ਜਲ ਧਾਰਾ ਸੀਸ ਨਾ ਕੋਇ ਟਿਕਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਮਿਲੇ ਇਕੋ ਮੌਕਾ, ਜੋ ਮੁਕੰਮਲ ਬਰੀਖ਼ਾਨਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਚ ਸਤਿ ਦਏ ਦ੍ਰਿੜਾਈਆ। ਹੱਥ ਨਾਲ ਹੋਇਆ ਮਿਲਾਪ, ਉਂਗਲੀਆਂ ਉਂਗਲੀਆਂ ਦੇਣ ਗਵਾਹੀਆ। ਲੋੜ ਰਹੀ ਨਾ ਕਿਸੇ ਕਰਨ ਦੀ ਜਾਪ, ਜਗ ਜੀਵਣ ਦਾਤਾ ਸਾਰੇ ਲੇਖੇ ਦਏ ਮੁਕਾਈਆ। ਜੋ ਪਿਤਾ ਬਣ ਗਿਆ ਧੁਰ ਦਾ ਬਾਪ, ਬੇਟੇ ਆਪਣੀ ਗੋਦ ਬਿਠਾਈਆ। ਤੂੰ ਮੇਰਾ ਮੈਂ ਤੇਰਾ ਸਾਕ, ਵਿਛੋੜਾ ਰਹਿਣ ਕੋਇ ਨਾ ਪਾਈਆ। ਜੋ ਕੁਛ ਕਹਿਣਾ ਹੁਣ ਦਿਓ ਆਖ, ਅੱਗੇ ਲੇਖਾ ਦਏ ਚੁਕਾਈਆ। ਜੇ ਘਰ ਖੁਲ੍ਹਿਆ ਨਹੀਂ ਬਜਰ ਕਪਾਟ, ਸਿਰ ਹੱਥ ਰੱਖ ਪੜਦਾ ਦਏ ਉਠਾਈਆ। ਲਹਿਣਾ ਏਥੇ ਓਥੇ ਹੋਵੇ ਨਾ ਕਦੇ ਬਿਬਾਕ, ਸਦਾ ਸੁਹੇਲਾ ਆਪਣਾ ਸੰਗ ਨਿਭਾਈਆ। ਪਹਿਲੇ ਦਿਨ ਦਾ ਪਹਿਲਾ ਵਾਕ, ਭਵਿਖਤਾਂ ਵਿਚ ਕੁੜਮਾਈਆ। ਚਲਦਿਆਂ ਫਿਰਦਿਆਂ ਸੁਤਿਆਂ ਜਾਗਦਿਆਂ ਸੁਣੇ ਉਹ ਆਵਾਜ਼, ਜਿਸ ਦੀ ਸਮਝ ਕੋਇ ਨਾ ਪਾਈਆ। ਇਹੋ ਜਿਹਾ ਕੋਈ ਨਹੀਂ ਮਿਲਿਆ ਅਗੇ ਸਾਧ, ਜਿਸ ਸਾਧਨਾ ਦਿਤੀ ਸਮਝਾਈਆ। ਜੇ ਪੁੱਛੇਂ ਅੰਦਰ ਬਾਹਰ ਗੁਪਤ ਜ਼ਾਹਰ ਦਿਵਸ ਰੈਣ ਘੜੀ ਪਲ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਆਤਮ ਪਰਮਾਤਮ ਸਦਾ ਸਾਥ, ਸੁਹੇਲਾ ਇਕੋ ਇਕ ਅਖਵਾਈਆ। ਉਂਗਲੀਆਂ ਕਹਿਣ ਨੀ ਸੁਣ ਹਥੇਲੀ, ਮੈਂ ਤੈਨੂੰ ਦਿਆਂ ਵਧਾਈਆ। ਮੈਂ ਪਹਿਲੋਂ ਰਹੀ ਅਕੇਲੀ, ਹੁਣ ਮਿਲਿਆ ਬੇਪਰਵਾਹੀਆ। ਮੈਂ ਛੱਡ ਆਈ ਕੂੜੀ ਸਹੇਲੀ, ਜਗਤ ਨਾਤਾ ਦਿਤਾ ਤੁੜਾਈਆ। ਅਸੀਂ ਮਿਲ ਗਏ ਬੇਲੀ ਬੇਲੀ, ਬੇਲਿਆਂ ਵਿਚ ਲੁਕਣ ਕੋਇ ਨਾ ਜਾਈਆ। ਜਿਸ ਨੇ ਨਾਮ ਪਦਾਰਥ ਦੀ ਭਰ ਕੇ ਵੱਡੀ ਥੈਲੀ, ਇਕੋ ਵਾਰ ਅੰਦਰ ਦਿਤੀ ਉਲਟਾਈਆ। ਮੈਂ ਸਾਰਿਆਂ ਨਾਲੋਂ ਹੋ ਕੇ ਵਿਹਲੀ, ਇਕੋ ਕੰਤ ਰਹੀ ਮਨਾਈਆ। ਮੇਰਾ ਜੋਬਨ ਮਸਤ ਜਵਾਨੀ ਅਲਬੇਲੀ, ਅਵੱਲੜਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੱਥ ਨਾਲ ਹੱਥ ਦਿਤਾ ਮਿਲਾਈਆ।