੨ ਅੱਸੂ ੨੦੨੧ ਬਿਕ੍ਰਮੀ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਮੂਧਲ
ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਕਿਰਪਾ ਕਰ, ਪੁਰਖ ਅਕਾਲ ਦੀਨ ਦਿਆਲ ਤੇਰੀ ਸਰਨਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਲੋਕਮਾਤ ਵੇਖ ਆਪਣਾ ਘਰ, ਨਿਰਗੁਣ ਸਰਗੁਣ ਲੱਖ ਚੁਰਾਸੀ ਫੋਲ ਫੁਲਾਈਆ। ਅਬਿਨਾਸ਼ੀ ਕਰਤੇ ਨਿਰਭਉ ਹੋ ਕੇ ਚੁਕਾ ਡਰ, ਕੂੜੀ ਕਿਰਿਆ ਹਉਮੇ ਹੰਗਤਾ ਮਾਇਆ ਮਮਤਾ ਡੇਰਾ ਢਾਹੀਆ। ਨਿਰਵੈਰ ਹੋ ਕੇ ਹਰ ਘਟ ਅੰਦਰ ਵੜ, ਮਹੱਲ ਅਟਲ ਚੜ੍ਹ ਸੋਭਾ ਪਾਈਆ । ਸੁਰਤ ਸਵਾਣੀ ਸੁੱਤੀ ਫੜ, ਸ਼ਬਦ ਅਗੰਮੀ ਘਾੜਨ ਘੜ, ਅਨਹਦ ਨਾਦੀ ਨਾਦ ਸੁਣਾਈਆ। ਕਿਰਪਾਲ ਠਾਕਰ ਹੋ ਕੇ ਦੇ ਵਰ, ਪੀਰ ਪੈਗ਼ੰਬਰ ਚਰਨੀ ਡਿੱਗੇ ਦੜ, ਸੱਯਦਾ ਸੀਸ ਝੁਕਾਈਆ। ਦੀਨ ਮਜ਼੍ਹਬ ਜ਼ਾਤ ਪਾਤ ਉਖੇੜ ਜੜ੍ਹ, ਸੰਤ ਸੁਹੇਲੇ ਗੁਰੂ ਗੁਰ ਚੇਲੇ ਲਾ ਲੜ, ਪੱਲੂ ਆਪਣਾ ਨਾਮ
ਫੜਾਈਆ। ਸਤਿ ਭੰਡਾਰੇ ਨਾਮ ਭਰ, ਅੰਤਰ ਆਤਮ ਸਚ ਦਵਾਰੇ ਖੜ, ਬਜਰ ਕਪਾਟੀ ਪੜਦਾ ਦਏ ਉਠਾਈਆ। ਅੰਮ੍ਰਿਤ ਝਿਰਨਾ ਝਿਰਾ ਨਿਝਰ ਸਰ, ਨਿਜ ਨੇਤਰ ਦਰਸ ਕਰਾ ਹਰੀ ਹਰਿ, ਨਰ ਨਰਾਇਣ ਤੇਰੀ ਆਸ ਤਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤ੍ਰੈਗੁਣ ਅਗਨੀ ਮਾਇਆ ਰਹੀ ਸੜ, ਪੰਚਮ ਪੰਚ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਉਠ ਉਠ ਵੇਖ, ਜਗਤ ਮਾਤ ਲੋਕਾਈਆ। ਕੂੜੀ ਕਿਰਿਆ ਕਲਜੁਗ ਭੇਖ, ਚਾਰ ਕੁੰਟ ਅੰਧੇਰਾ ਛਾਈਆ । ਸਾਚਾ ਦਿਸੇ ਨਾ ਕੋਇ ਨਰੇਸ਼, ਅਦਾਲਤ ਹੱਕ ਨਾ ਕੋਇ ਕਮਾਈਆ। ਫ਼ੱਕਰ ਫ਼ਕੀਰ ਸੰਤ ਭਗਤ ਬਣੇ ਨਾ ਕੋਇ ਦਰਵੇਸ਼, ਧੁਰ ਦੀ ਅੱਖ ਨਾ ਕੋਇ ਖੁਲ੍ਹਾਈਆ। ਫਿਰੀ ਦਰੋਹੀ ਮੁੱਲਾ ਸ਼ੇਖ਼, ਪੰਡਤ ਪਾਂਧੇ ਰਹੇ ਕੁਰਲਾਈਆ। ਕੋਈ ਨਾ ਅੰਦਰ ਵੜ ਕੇ ਮੰਦਰ ਚੜ੍ਹ ਕੇ ਵੇਖੇ ਆਪਣਾ ਦੇਸ, ਘਰ ਘਰ ਵਿਚ ਫੇਰਾ ਪਾਈਆ। ਜਿਸ ਧਾਮ ਅਵੱਲੜੇ ਪਰਮ ਪੁਰਖ ਪਰਮਾਤਮ ਰਹੇ ਹਮੇਸ਼, ਜੋਤੀ ਜਾਤਾ ਡਗਮਗਾਈਆ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਦੇਵੇ ਸੰਦੇਸ਼, ਧੁਰ ਦਾ ਢੋਲਾ ਰਾਗ ਸੁਣਾਈਆ। ਜਨ ਭਗਤਾਂ ਕਰੇ ਅੰਤਰ ਅੰਤਰ ਹੇਤ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਵੇਖ ਕੁੜਿਆਰੀ ਖੇਡ, ਖ਼ਾਲਕ ਖ਼ਲਕ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਦਿਤੇ ਭੇਜ, ਧੁਰ ਦਾ ਹੁਕਮ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਕੇ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡੀ ਮੁਕੀ ਹੱਦ, ਹਦੂਦ ਨਜ਼ਰ ਕੋਇ ਨਾ ਆਈਆ। ਚਾਰ ਯੁਗ ਚਾਰ ਕੁੰਟ ਦਹਿ ਦਿਸ਼ਾ ਆਏ ਭੱਜ, ਦਿਵਸ ਰੈਣ ਬਣ ਕੇ ਪਾਂਧੀ ਰਾਹੀਆ। ਨਾਮ ਢੋਲਾ ਤੇਰਾ ਗਾ ਕੇ ਆਏ ਛੰਦ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਗੰਢ ਪਵਾਈਆ। ਹੋਕਾ ਦੇ ਕੇ ਆਏ ਵਿਚ ਬ੍ਰਹਿਮੰਡ, ਵਰਭੰਡ ਕਰੀ ਸ਼ਨਵਾਈਆ। ਸੱਦਾ ਦਿਤਾ ਜੇਰਜ ਅੰਡ, ਉਤਭੁਜ ਸੇਤਜ ਦਰ ਦਰ ਰਾਗ ਅਲਾਈਆ। ਸਦੀ ਚੌਧਵੀਂ ਸੁੱਤੇ ਸਾਰੇ ਦੇ ਕਰ ਕੰਡ, ਕਰਵਟ ਸਕੇ ਨਾ ਕੋਇ ਬਦਲਾਈਆ। ਘਰ ਘਰ ਦਰ ਦਰ ਦਿਸੇ ਭੇਖ ਪਾਖੰਡ, ਸਤਿ ਸਰੂਪ ਨਾ ਕੋਇ ਸਮਾਈਆ। ਨਾਰ ਦੁਹਾਗਣ ਹੋਈ ਸੁਰਤੀ ਰੰਡ, ਸ਼ਬਦੀ ਕੰਤ ਨਾ ਕੋਇ ਹੰਢਾਈਆ। ਦਰ ਠਾਂਡੇ ਪੁਰਖ ਅਕਾਲ ਤੇਰੇ ਰਹੇ ਮੰਗ, ਦੋਏ ਜੋੜ ਸੀਸ ਝੁਕਾਈਆ। ਤੂੰ ਸਭਨਾਂ ਸਵਾਮੀ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤੇਰਾ ਦੋ ਜਹਾਨ ਵੱਜੇ ਮਰਦੰਗ, ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਬੈਠਾ ਸੀਸ ਨਿਵਾਈਆ। ਤੂੰ ਨਿਤ ਨਵਿਤ ਨਿਰਗੁਣ ਸਰਗੁਣ ਸਦਾ ਸੁਹੇਲਾ ਵਸੇਂ ਸੰਗ, ਧੁਰ ਦਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪੂਰਾ ਕਰਦੇ ਵਾਇਦਾ, ਵਾਹਿਦ ਤੇਰੀ ਓਟ ਤਕਾਈਆ। ਤੇਰੀ ਉਮਤ ਤੇਰੀ ਸ੍ਰਿਸ਼ਟੀ ਤੇਰੇ ਨਾਲੋਂ ਹੋਈ ਅਲਾਇਦਾ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਜੁਗ ਚੌਕੜੀ ਤੇਰਾ ਸੱਚਾ ਕਾਇਦਾ, ਕਾਨੂੰਨ ਬੇਪਰਵਾਹੀਆ। ਲੱਖ ਚੁਰਾਸੀ ਵਿਚੋਂ ਹਰਿਜਨ ਥੋੜੇ ਲੈਂਦੇ ਫ਼ਾਇਦਾ, ਫ਼ਜ਼ੂਲ ਫਿਰਦੀ ਦਿਸੀ ਲੋਕਾਈਆ। ਗੋਬਿੰਦ ਨਾਲ ਤੇਰਾ ਮੁਆਹਿਦਾ, ਧੁਰ ਦਾ ਲੇਖਾ ਦਿਤਾ ਜਣਾਈਆ। ਪਰਗਟ ਹੋ ਕੇ ਦਰਸ ਦਿਖਾ ਪ੍ਰਭੂ ਬਾਕਾਇਦਾ, ਮਿਹਰਵਾਨ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਕਰ
ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਆ, ਨਿਰਗੁਣ ਫੇਰਾ ਪਾਈਆ। ਸਦੀ ਵੀਹਵੀਂ ਬਣ ਮਲਾਹ, ਖੇਵਟ ਖੇਟਾ ਬਣ ਕੇ ਆਪੇ ਫੇਰਾ ਪਾਈਆ। ਸ਼ਾਸਤਰ ਸਿਮਰਤ ਸਾਰੇ ਹੋਏ ਗਵਾਹ, ਸ਼ਹਾਦਤ ਇਕੋ ਵਾਰ ਭੁਗਤਾਈਆ। ਗੁਰ ਅਵਤਾਰ ਬੈਠੇ ਪੰਧ ਮੁਕਾ, ਪੀਰ ਪੈਗ਼ੰਬਰ ਸਦੀ ਚੌਧਵੀਂ ਰਾਹ ਤਕਾਈਆ। ਨਈਆ ਨੌਕਾ ਨਿਰਗੁਣ ਆਪਣਾ ਨਾਮ ਚਲਾ, ਚਾਰ ਕੁੰਟ ਦਹਿ ਦਿਸ਼ਾ ਕਰੇ ਸ਼ਨਵਾਈਆ। ਤੂੰ ਰੱਬੀ ਨੂਰ ਨੁਰਾਨਾ ਇਕ ਖ਼ੁਦਾ, ਵਾਹਵਾ ਤੇਰੀ ਬੇਪਰਵਾਹੀਆ। ਤੇਰਾ ਮਾਰਗ ਏਥੇ ਓਥੇ ਦੋ ਜਹਾਂ ਸਿੱਧਾ, ਰਹਿਬਰ ਹੋ ਕੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖ ਲੋਕਮਾਤ, ਮਾਤਰ ਭੂਮੀ ਰਹੀ ਕੁਰਲਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਸੱਚਾ ਚੰਦ ਨਾ ਕੋਇ ਚਮਕਾਈਆ। ਝਗੜਾ ਪਿਆ ਜ਼ਾਤ ਪਾਤ, ਵਰਨ ਬਰਨ ਕਰੇ ਲੜਾਈਆ। ਆਤਮ ਪਰਮਾਤਮ ਬਣਾਏ ਕੋਈ ਨਾ ਸਾਕ, ਸੱਜਣ ਮੇਲ ਨਾ ਕੋਇ ਮਿਲਾਈਆ। ਘਰ ਵਿਚ ਘਰ ਖੋਲ੍ਹੇ ਕੋਈ ਨਾ ਤਾਕ, ਪੜਦਾ ਸਕੇ ਨਾ ਕੋਇ ਉਠਾਈਆ। ਅਨਾਦੀ ਧੁਨ ਮਾਰੇ ਨਾ ਕੋਈ ਆਵਾਜ਼, ਅਨਰਾਗੀ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਆਪਣਾ ਕਲਜੁਗ, ਕਲਕਾਤੀ ਨਜ਼ਰੀ ਆਈਆ। ਪੰਚ ਵਿਕਾਰਾ ਘਰ ਘਰ ਯੁੱਧ, ਦਿਵਸ ਰੈਣ ਕਰੇ ਲੜਾਈਆ। ਸਾਰੇ ਭੁੱਲੇ ਗੁਰ ਕੀ ਮਤ ਸਾਚੀ ਬੁਧ, ਮਨਮਤ ਆਪਣਾ ਹੁਕਮ ਵਰਤਾਈਆ। ਤ੍ਰੈਗੁਣ ਮਾਇਆ ਅਗਨੀ ਤਤ ਰਹੇ ਭੁੱਜ, ਸਾਂਤਕ ਸਤਿ ਨਾ ਕੋਇ ਕਰਾਈਆ। ਤੇਰਾ ਭੇਵ ਨਿਰਾਲਾ ਦੱਸੇ ਕੋਈ ਨਾ ਗੁਝ, ਸਾਧ ਸੰਤ ਬੈਠੇ ਮੁਖ ਭਵਾਈਆ। ਚਾਰ ਵਰਨ ਅਠਾਰਾਂ ਬਰਨ ਸ੍ਰਿਸ਼ਟੀ ਪਈ ਫੁੱਟ, ਦਹਿ ਦਿਸ਼ਾ ਮੇਲ ਨਾ ਕੋਇ ਮਿਲਾਈਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਚਾਰੋਂ ਕੁੰਟ ਦਿਸੇ ਲੁਟ, ਧੀਰਜ ਜਤ ਬੈਠਾ ਮੁਖ ਛੁਪਾਈਆ। ਸ੍ਰੀ ਭਗਵਾਨ ਬੇਪਰਵਾਹ ਪਰਵਰਦਿਗਾਰ ਸਾਂਝੇ ਯਾਰ ਮੁਕਾਮੇ ਹਕ ਉਠ, ਬੇਨਕਾਬ ਪੜਦਾ ਦਏ ਚੁਕਾਈਆ। ਤੇਰਾ ਨਾਉਂ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਸਭ ਦੀ ਦਏ ਬਣਾਈਆ। ਨਿਰਵੈਰ ਹੋ ਕੇ ਬਦਲ ਆਪਣਾ ਰੁਖ਼, ਨਿਰਾਕਾਰ ਹੋ ਕੇ ਨਿਰਗੁਣ ਜੋਤ ਕਰ ਰੁਸ਼ਨਾਈਆ। ਕੂੜੀ ਕਿਰਿਆ ਬੂਟਾ ਅੰਤਮ ਪੁੱਟ, ਜੜ੍ਹ ਫੇਰ ਸਕੇ ਨਾ ਕੋਇ ਲਗਾਈਆ। ਸਤਿਜੁਗ ਸੱਚਾ ਉਠਾ ਆਪਣਾ ਪੁਤ, ਪਿਤਾ ਹੋ ਕੇ ਦਇਆ ਕਮਾਈਆ। ਸਾਧਾਂ ਸੰਤਾਂ ਜੀਵਾਂ ਜੰਤਾਂ ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਆ ਕੇ ਪੁਛ, ਜੋ ਅੰਦਰੇ ਅੰਦਰ ਤੇਰਾ ਧਿਆਨ ਲਗਾਈਆ। ਸਾਡਾ ਪੈਂਡਾ ਸਭ ਦਾ ਗਿਆ ਮੁਕ, ਸਚਖੰਡ ਦਵਾਰੇ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਕਿਰਪਾਲ, ਕਿਰਪਾਨਿਧ ਤੇਰੀ ਵਡਿਆਈਆ। ਗੁਰਮੁਖ ਵੇਖ ਆਪਣੇ ਲਾਲ, ਹਰਿਜਨ ਗੋਦ ਉਠਾਈਆ। ਭਾਗ ਲਗਾ ਕਾਇਆ ਮੰਦਰ ਸੱਚੀ ਧਰਮਸਾਲ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਏ ਸਮਝਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਦੀਵਾ ਬਾਤੀ ਕਮਲਾਪਾਤੀ ਇਕੋ ਬਾਲ, ਘਰ ਜੋਤ ਨਿਰੰਜਣ ਕਰੇ ਰੁਸ਼ਨਾਈਆ। ਸ਼ਬਦ ਅਨਾਦੀ ਵੱਜੇ ਤਾਲ, ਤੁਰੀਆ ਮੁਖ ਸ਼ਰਮਾਈਆ। ਜਿਧਰ ਵੇਖਣ ਤੱਕਣ ਗੁਰਮੁਖ ਤੂੰ ਵਸੇਂ ਭਗਤਾਂ ਨਾਲ, ਅੰਦਰ ਬਾਹਰ ਗੁਪਤ ਜ਼ਾਹਰ
ਆਪਣਾ ਸੰਗ ਨਿਭਾਈਆ। ਆ ਕੇ ਪੁਛ ਮੁਰੀਦਾਂ ਹਾਲ, ਕਿਉਂ ਮੁਰਸ਼ਦ ਬੈਠਾ ਮੁਖ ਭੁਆਈਆ। ਸਦੀ ਚੌਧਵੀਂ ਸਭ ਦੇ ਸਿਰ ਤੇ ਕੂਕੇ ਕਾਲ, ਜਗਤ ਨਗਾਰਾ ਰਿਹਾ ਵਜਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਹੋਏ ਬੇਹਾਲ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖ ਥਾਉਂ ਥਾਈਂਆ। ਹਰਿਜਨ ਵੇਖ ਪ੍ਰਭ ਥਾਨ ਥਨੰਤਰ, ਸਚਖੰਡ ਨਿਵਾਸੀ ਆਪਣਾ ਫੇਰਾ ਪਾਈਆ। ਸ਼ਬਦ ਦ੍ਰਿੜਾ ਅਗੰਮਾ ਮੰਤਰ, ਆਤਮ ਪਰਮਾਤਮ ਦੇ ਸਮਝਾਈਆ। ਭੇਵ ਚੁਕਾ ਗਗਨ ਗਗਨੰਤਰ, ਗ੍ਰਹਿ ਮੰਦਰ ਖ਼ੁਸ਼ੀ ਵਖਾਈਆ। ਨਿਤ ਬਣਾ ਆਪਣੀ ਬਣਤਰ, ਘੜਨ ਭੰਨਣਹਾਰ ਸਹਿਜ ਸੁਖਦਾਈਆ। ਤੇਰਾ ਰੂਪ ਬ੍ਰਹਮ ਵੇਖੀਏ ਨਿਰੰਤਰ, ਮਾਇਆ ਬ੍ਰਹਮ ਨੇੜ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਸ ਵਟਾਈਆ। ਕਲਜੁਗ ਅੰਤਮ ਆ ਪੁਰਖ ਸਮਰਥ, ਦੀਨਣ ਆਪਣੀ ਦਇਆ ਕਮਾਈਆ। ਜੁਗ ਚੌਕੜੀ ਚਲਾਵਣਹਾਰੇ ਆਪਣਾ ਰਥ, ਵਡ ਰਥਵਾਹੀ ਤੇਰੀ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਦੇ ਸਾਥ, ਸਗਲਾ ਸੰਗ ਨਿਭਾਈਆ। ਤੂੰ ਮੇਰਾ ਮੈਂ ਤੇਰਾ ਧੁਰ ਦੀ ਦੱਸ ਗਾਥ, ਸੋਹੰ ਸਚ ਪੜ੍ਹਾਈਆ। ਏਥੇ ਓਥੇ ਬਣ ਪਿਤਾ ਮਾਤ, ਗੁਰਮੁਖ ਬਾਲੇ ਗੋਦ ਉਠਾਈਆ। ਅੰਦਰ ਮੇਟ ਅੰਧੇਰੀ ਰਾਤ, ਨੂਰੀ ਚੰਦ ਕਰ ਰੁਸ਼ਨਾਈਆ। ਆਤਮ ਸੇਜਾ ਸੁਹਾ ਖਾਟ, ਸੁਹੰਜਣੀ ਖਟੀਆ ਡੇਰਾ ਲਾਈਆ। ਜੋਤੀ ਜੋਤ ਕਰ ਪਰਕਾਸ਼, ਪਰਕਾਸ਼ਵਾਨ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਹੋਏ ਉਦਾਸ, ਹੈਰਾਨੀ ਸਭ ਦੇ ਉਤੇ ਛਾਈਆ। ਰਾਹ ਤੱਕੇ ਪ੍ਰਿਥਮੀ ਆਕਾਸ਼, ਪੁਰੀ ਲੋਅ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਦੇ ਵਡਿਆਈ ਪਾਰਬ੍ਰਹਮ, ਹਰਿਜਨ ਧਿਆਨ ਲਗਾਇੰਦਾ। ਸਚ ਪ੍ਰੀਤੀ ਧੁਰ ਦੀ ਸ਼ਰਨ, ਚਰਨ ਕਵਲ ਇਕ ਵਖਾਇੰਦਾ। ਝਗੜਾ ਚੁਕਾ ਵਰਨ ਬਰਨ, ਜ਼ਾਤ ਅਜ਼ਾਤੀ ਤੇਰਾ ਰੂਪ ਨਜ਼ਰੀ ਆਇੰਦਾ। ਤੂੰ ਮਾਲਕ ਖ਼ਾਲਕ ਤਰਨੀ ਤਰਨ, ਪੁਰਖ ਸਮਰਥ ਮਹਿੰਮਾ ਅਕਥ ਇਕ ਪਰਗਟਾਇੰਦਾ। ਜਨ ਭਗਤਾਂ ਨੇਤਰ ਖੋਲ੍ਹ ਹਰਨ ਫਰਨ, ਲੋਚਨ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਰੱਖੀ ਆਸਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਵੇਖਿਆ ਜਗਤ ਤਮਾਸ਼ਾ, ਕਲ ਕਲਕੀ ਵੇਸ ਵਟਾਈਆ। ਦੋ ਜਹਾਨਾਂ ਬਣ ਕੇ ਕਾਹਨਾ ਪਾਵੇ ਸਾਚੀ ਰਾਸਾ, ਲੱਖ ਚੁਰਾਸੀ ਗੋਪੀ ਆਪ ਨਚਾਈਆ। ਭਗਤ ਵਛਲ ਗਿਰਵਰ ਗਿਰਧਾਰ ਬਣ ਕੇ ਦਾਸੀ ਦਾਸਾ, ਹਰਿਜਨ ਸਾਚੀ ਸੇਵ ਕਮਾਈਆ। ਅਗੰਮ ਅਥਾਹ ਬੋਧ ਅਗਾਧ ਆਤਮ ਪਰਮਾਤਮ ਖੋਲ੍ਹੇ ਸਚ ਖੁਲਾਸਾ, ਖ਼ਾਲਸ ਆਪਣੀ ਧਾਰ ਜਣਾਈਆ। ਹਰਿ ਕਾ ਨਾਮ ਕਦੀ ਨਾ ਤੋਲੇ ਰਤੀ ਤੋਲਾ ਮਾਸ਼ਾ, ਅੰਕਾਂ ਵਿਚ ਨਾ ਦਏ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਜਨ ਭਗਤਾਂ ਬਣ ਕੇ ਰਾਖਾ, ਰੱਖਿਆ ਕਰੇ ਥਾਉਂ ਥਾਈਂਆ। ਅੰਦਰ ਵੜ ਕੇ ਬਿਨ ਰਸਨਾ ਜਿਹਵਾ ਬੱਤੀ ਦੰਦ ਕਰੇ ਬਾਤਾਂ, ਬਾਤਨ ਆਪਣਾ ਭੇਵ ਖੁਲ੍ਹਾਈਆ। ਪ੍ਰੇਮ ਪਿਆਰ ਦਾ ਜੋੜ ਕੇ ਨਾਤਾ, ਬ੍ਰਹਮ ਪਾਰਬ੍ਰਹਮ ਨਾਲ ਮਿਲਾਈਆ। ਸ਼ਬਦ ਅਗੰਮ ਸੁਣਾਏ ਗਾਥਾ, ਨਿਰਅੱਖਰ ਕਰੇ ਪੜ੍ਹਾਈਆ। ਹਰਿਜਨ ਤੇਰਾ ਲੇਖਾ ਚੁਕਾਏ ਪੂਜਾ ਪਾਠਾ, ਸਿਮਰਨ ਜੋਗ ਅਭਿਆਸ ਸਚ ਚਰਨ ਦਏ ਸਰਨਾਈਆ। ਪਿਆਲਾ ਪਿਆ ਕੇ ਪ੍ਰੇਮ ਬੂੰਦ ਸਵਾਂਤੀ
ਆਬੇ ਹਯਾਤਾ, ਰਸ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਮਸਤਕ ਲਹਿਣਾ ਵੇਖ ਵਖਾਈਆ। ਗੁਰ ਅਵਤਾਰ ਕਹਿਣ ਪ੍ਰਭ ਤੇਰੀ ਓਟ, ਆਦਿ ਜੁਗਾਦਿ ਤਕਾਈਆ। ਤੇਰਾ ਪਰਕਾਸ਼ ਨਿਰਮਲ ਜੋਤ, ਘਟ ਘਟ ਦੀਵਾ ਬਾਤੀ ਕਰੇ ਰੁਸ਼ਨਾਈਆ। ਤੇਰੇ ਗ੍ਰਹਿ ਨਾ ਕੋਈ ਹਰਖ਼ ਨਾ ਕੋਈ ਸੋਗ, ਚਿੰਤਾ ਗ਼ਮ ਨਾ ਕੋਇ ਵਖਾਈਆ। ਨਾ ਕੋਈ ਸਮਝ ਨਾ ਕੋਈ ਸੋਚ, ਬੁਧੀ ਮਨ ਨਾ ਕੋਇ ਵਡਿਆਈਆ। ਨਿਤ ਨਵਿਤ ਸਾਧਾਂ ਸੰਤਾਂ ਜੀਵਾਂ ਜੰਤਾਂ ਕਿਰਪਾ ਵਿਚ ਵਖਾਵੇ ਮੌਜ, ਮੁਫ਼ਤ ਮਜਲਸ ਆਪਣੀ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਸਮਝਾਈਆ। ਧੁਰ ਦਾ ਲੇਖਾ ਦੱਸ ਭਗਵੰਤ, ਅਗਲੀ ਸਮਝ ਕਿਸੇ ਨਾ ਆਈਆ। ਵੀਹ ਸੌ ਇੱਕੀ ਵਾਕ ਭਵਿਖਤਾਂ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਦੱਸਦੇ ਰਹੇ ਸੰਤ, ਸਤਰਾਂ ਅੱਖਰਾਂ ਨਾਲ ਲਿਖਾਈਆ। ਓੜਕ ਕਹਿ ਕੇ ਹਰਿ ਬੇਅੰਤ, ਪੱਲੂ ਗਏ ਛੁਡਾਈਆ। ਕੋਟਨ ਕੋਟ ਸਿਫ਼ਤੀ ਨਾਮ ਜਪ ਕੇ ਮਣੀਆ ਮੰਤ, ਮਤਲਬ ਆਪਣਾ ਹੱਲ ਕਰਾਈਆ। ਸੰਦੇਸਿਆਂ ਨਾਲ ਦੱਸਦੇ ਰਹੇ ਹਰਿ ਹਰਿ ਸਾਚਾ ਕੰਤ, ਸੇਜ ਸੁਹੰਜਣੀ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰਾ ਇਕੋ ਮੋਹ, ਮੁਹੱਬਤ ਵਿਚ ਸਮਾਈਆ। ਜੋ ਤੇਰੇ ਨਾਲ ਜਾਏ ਛੋਹ, ਸ਼ਹਿਨਸ਼ਾਹ ਤੇਰਾ ਰੂਪ ਨਜ਼ਰੀ ਆਈਆ। ਤੂੰ ਦੁਰਮਤ ਮੈਲ ਦੇਵੇਂ ਧੋ, ਅੰਮ੍ਰਿਤ ਮੇਘ ਇਕ ਬਰਸਾਈਆ । ਕਰੇਂ ਪਰਕਾਸ਼ ਨਿਰਮਲ ਲੋ, ਜੋਤੀ ਜੋਤ ਡਗਮਗਾਈਆ। ਤੂੰ ਭਗਤਾਂ ਜੋਗਾ ਜਾਏਂ ਹੋ, ਹੋਕਾ ਦੇ ਕੇ ਦਏਂ ਸੁਣਾਈਆ। ਕੂੜੀ ਕਿਰਿਆ ਸਚ ਦਵਾਰਿਉਂ ਲਏਂ ਖੋਹ, ਮਨ ਮਨਸਾ ਮੇਟ ਮਿਟਾਈਆ। ਆਤਮ ਪਰਮਾਤਮ ਨਾਮ ਅਗੰਮਾ ਬੀਜ ਦੇਵੇਂ ਬੋ, ਪੱਤ ਡਾਲ੍ਹੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਲਏ ਅੰਗੜਾਈਆ। ਕਲਜੁਗ ਅੰਤ ਹਰਿ ਜੂ ਉਠ, ਗੁਰ ਅਵਤਾਰ ਪੀਰ ਪੈਗ਼ੰਬਰ ਵਾਸਤਾ ਪਾਈਆ। ਜਨ ਭਗਤਾਂ ਜਾ ਕੇ ਮਾਤ ਪੁਛ, ਫੜ ਬਾਹੋਂ ਗਲੇ ਲਗਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਰਿਹੋਂ ਲੁਕ, ਨਿਰਗੁਣ ਹੋ ਕੇ ਪੜਦਾ ਪਾਈਆ। ਸਦੀ ਵੀਹਵੀਂ ਬਦਲ ਆਪਣਾ ਰੁਖ, ਤਬਦੀਲੀ ਸਭ ਨੂੰ ਦਏ ਜਣਾਈਆ। ਨਾਲ ਰਲਾ ਗੋਬਿੰਦ ਸੁਤ, ਸ਼ਬਦੀ ਰੂਪ ਬੇਪਰਵਾਹੀਆ। ਨੌ ਖੰਡ ਪ੍ਰਿਥਮੀ ਸੱਤ ਦੀਪ ਲੁਕਿਆ ਰਹੇ ਨਾ ਕੋਈ ਕਿਸੇ ਗੁੱਠ, ਪੜਦਾ ਓਹਲਾ ਦਏ ਚੁਕਾਈਆ। ਮਾਇਆ ਮਮਤਾ ਜਗਤ ਵਿਕਾਰਾ ਕੱਢ ਕੁੱਟ, ਖੰਡਾ ਖੜਗ ਇਕ ਚਮਕਾਈਆ। ਪੂਰਬ ਕਰਮਾਂ ਕਰ ਕੇ ਜੋ ਗਏ ਰੁਠ, ਨਿਹਕਰਮੀ ਹੋ ਕੇ ਲਏ ਮਿਲਾਈਆ। ਤੂੰ ਸਭ ਦੇ ਅੰਦਰ ਅੰਤਰ ਆਤਮ ਰਿਹਾ ਬੁਝ, ਤੇਰੀ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਫੇਰਾ ਪਾਈਆ। ਮਿਹਰਵਾਨ ਪਾ ਫੇਰੀ, ਕਲਜੁਗ ਅੰਤ ਦਏ ਦੁਹਾਈਆ। ਕੂੜੀ ਕਿਰਿਆ ਰੈਣ ਅੰਧੇਰੀ, ਅੰਧ ਵਿਸ਼ਵਾਸ਼ ਹੋਈ ਲੋਕਾਈਆ। ਭਰਮਾਂ ਢਾਹੀ ਘਰ ਘਰ ਕਿਸੇ ਨਾ ਢੇਰੀ, ਡੰਕਾ ਨਾਮ ਨਾ ਕੋਇ ਸੁਣਾਈਆ। ਸ੍ਰਿਸ਼ਟੀ ਹੋਈ ਮਾਇਆ ਚੇਰੀ, ਚੇਲਾ ਗੁਰ ਨਜ਼ਰ ਕੋਇ ਨਾ ਆਈਆ। ਨੌਕਾ ਨਾਮ ਚੜ੍ਹੇ ਕੋਈ ਨਾ ਬੇੜੀ, ਸ਼ੌਹ ਦਰਿਆਏ ਬਣੇ ਸਾਰੇ ਪਾਂਧੀ ਰਾਹੀਆ। ਤੇਰੀ ਵਾਰ ਥਿਤ ਅਗੰਮੀ ਆਈ ਨੇੜੀ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਮਿਹਰਵਾਨ ਵੇਖ ਠਾਕਰ, ਆਪਣਾ ਪੜਦਾ ਲਾਹੀਆ।
ਕਲਜੁਗ ਵਹਿਣ ਡੂੰਘਾ ਸਾਗਰ, ਬਿਨ ਸਤਿਗੁਰ ਪੂਰੇ ਪਾਰ ਨਾ ਕੋਇ ਲੰਘਾਈਆ। ਕਿਰਪਾ ਕਰ ਕਰਤੇ ਕਾਦਰ, ਕੁਦਰਤ ਮਾਲਕ ਖ਼ਾਲਕ ਤੇਰੀ ਆਸ ਰਖਾਈਆ। ਤੂੰ ਜੋਧਾ ਸੂਰਬੀਰ ਬਹਾਦਰ, ਮਰਦ ਮਰਦਾਨਾ ਨਾਉਂ ਧਰਾਈਆ। ਗ਼ਰੀਬ ਨਿਮਾਣਿਆਂ ਸਚ ਦਵਾਰੇ ਦੇ ਆਦਰ, ਫੜ ਬਾਹੋਂ ਗਲੇ ਲਗਾਈਆ। ਲਹਿਣਾ ਚੁਕਾ ਮਕਤੂਲ ਕਾਤਲ, ਮਕਤਬ ਸਾਚੇ ਕਰ ਪੜ੍ਹਾਈਆ। ਤੇਰੇ ਹੱਥ ਧੁਰ ਆਦਲ, ਅਦਾਲਤ ਇਕੋ ਇਕ ਲਗਾਈਆ। ਕਲਜੁਗ ਜੀਵ ਮਨਮਤੀ ਹੋਏ ਪਾਗ਼ਲ, ਬੌਰੇ ਹੋ ਕੇ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਦੇ ਦ੍ਰਿੜਾਈਆ। ਸਚ ਕਰਨੀ ਪ੍ਰਭ ਆਪ ਦੱਸ, ਖਾਣੀ ਬਾਣੀ ਸਾਰ ਕੋਇ ਨਾ ਆਈਆ। ਨਿਰਵੈਰ ਹੋ ਕੇ ਹਿਰਦੇ ਵਸ, ਹਰਿ ਹਿਰਦਾ ਦੇ ਜਗਾਈਆ। ਆਪਣੇ ਮਿਲਣ ਦੀ ਖੋਲ੍ਹ ਅੱਖ, ਪੜਦਾ ਓਹਲਾ ਪਰੇ ਹਟਾਈਆ। ਤੇਰੀ ਸ੍ਰਿਸ਼ਟੀ ਤੇਰੀ ਦ੍ਰਿਸ਼ਟੀ ਆਦਿ ਜੁਗਾਦਿ ਤੇਰੇ ਹੱਥ, ਤੂੰ ਮਾਲਕ ਬੇਪਰਵਾਹੀਆ। ਕਲਜੁਗ ਅੰਤ ਪੰਧ ਮੁਕਦਾ ਜਾਏ ਨੱਸ ਨੱਸ, ਨੱਠਾ ਜਾਵੇ ਵਾਹੋ ਦਾਹੀਆ। ਸੰਤ ਸੁਹੇਲੇ ਪੂਰੀ ਕਰ ਆਸ, ਤ੍ਰਿਸ਼ਨਾ ਰੋਗ ਮਿਟਾਈਆ। ਘਰ ਘਰ ਜੋਤ ਕਰ ਪਰਕਾਸ਼, ਅੰਧ ਅੰਧੇਰ ਰਹਿਣ ਕੋਇ ਨਾ ਪਾਈਆ। ਪਰਮਾਤਮ ਆਤਮ ਤੇਰੀ ਸੱਚੀ ਦਾਤ, ਤੇਰਾ ਰੂਪ ਨਜ਼ਰੀ ਆਈਆ। ਆ ਕੇ ਵੇਖ ਪਤਨ ਘਾਟ, ਖੇਵਟ ਖੇਟਾ ਬਣ ਕੇ ਧੁਰ ਮਲਾਹੀਆ। ਈਸਾ ਮੂਸਾ ਮੁਹੰਮਦ ਗੁਰ ਅਵਤਾਰ ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਏ ਆਖ, ਅੱਖਰਾਂ ਨਾਲ ਪੜ੍ਹਾਈਆ। ਕੁਲ ਦਾ ਲਹਿਣਾ ਦੇਣਾ ਚੁਕਾ ਹਿਸਾਬ, ਕਿਤਾਬ ਆਪਣੀ ਦਏ ਖੁਲ੍ਹਾਈਆ। ਬਿਨ ਮੱਕੇ ਕਾਅਬਿਉਂ ਦੱਸ ਸੱਚੀ ਮਹਿਰਾਬ, ਜਿਸ ਹੁਜਰੇ ਵਿਚ ਮਹਿਬੂਬ ਆਪਣਾ ਆਸਣ ਲਾਈਆ। ਸੰਤਾਂ ਭਗਤਾਂ ਭੇਵ ਖੁਲ੍ਹਾ ਗੁਰੂ ਮਹਾਰਾਜ, ਮਹਿੰਮਾ ਅਕਥ ਕਥ ਦ੍ਰਿੜਾਈਆ। ਤੂੰ ਨਿਤ ਨਵਿਤ ਗ਼ਰੀਬ ਨਿਵਾਜ਼, ਹੰਕਾਰੀਆਂ ਦੁਸ਼ਟਾਂ ਦਏਂ ਸਜ਼ਾਈਆ। ਕਲਜੁਗ ਕੂੜੀ ਕਿਰਿਆ ਡੁੱਬਣ ਵਾਲਾ ਜਹਾਜ਼, ਬੇੜਾ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦਰ ਦਰਵਾਜ਼ਾ ਖੋਲ੍ਹ ਸਵਾਮੀ, ਸਚ ਸਚ ਜਣਾਈਆ। ਕਲਜੁਗ ਜੀਵਾਂ ਭੁੱਲੀ ਤੇਰੀ ਬਾਣੀ, ਬਾਣ ਨਿਰਾਲਾ ਤੀਰ ਨਾ ਕੋਇ ਚਲਾਈਆ। ਚਾਰ ਕੁੰਟ ਆਈ ਹਾਨੀ, ਹਿਰਦੇ ਹਰਿ ਨਾ ਕੋਇ ਵਸਾਈਆ। ਭਰਮੇ ਭੁੱਲੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸੋਭਾ ਕੋਇ ਨਾ ਪਾਈਆ। ਅਠਸਠ ਤੀਰਥ ਸਤਿ ਰਿਹਾ ਨਾ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਰੋ ਰੋ ਰਹੀ ਸੁਣਾਈਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਜਗਤ ਕਹਾਣੀ, ਸਤਿ ਧਰਮ ਸੰਗ ਨਾ ਕੋਇ ਨਿਭਾਈਆ। ਤੇਰੀ ਧਾਰ ਪ੍ਰਭ ਕਿਸੇ ਨਾ ਮਾਤ ਪਹਿਚਾਨੀ, ਬੇਪਹਿਚਾਨ ਹੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਮਿਲਾ ਕਰ ਮਿਲਾਪ, ਹੱਥ ਤੇਰੇ ਵਡਿਆਈਆ। ਤੂੰ ਸੱਚਾ ਮਾਈ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਅੰਤਰ ਆਤਮ ਦੱਸ ਜਾਪ, ਸਾਚੀ ਸਚ ਪੜ੍ਹਾਈਆ। ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰ ਗਵਾਈਆ। ਅੰਦਰ ਵੜ ਕੇ ਦੇ ਸਾਥ, ਸੁਰਤੀ ਸ਼ਬਦ ਜੁੜਾਈਆ । ਲਹਿਣਾ ਦੇਣਾ ਕਰ ਬੇਬਾਕ, ਹਿਸਾਬ ਲੇਖੇ ਵਿਚੋਂ ਕਢਾਈਆ। ਤੂੰ ਮੇਰਾ ਮੈਂ ਤੇਰਾ ਸਾਕ, ਨਾਤਾ ਧੁਰ ਦਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਵਾਮੀ ਦਇਆ ਕਮਾਈਆ। ਸਾਹਿਬ ਸਵਾਮੀ ਵੇਖ ਗ਼ਰੀਬ, ਨਿਮਾਣਿਆਂ ਮਾਣ ਦਵਾਈਆ।
ਤੇਰਾ ਖੇਲ ਅਜਬ ਅਜੀਬ, ਜਗਤ ਸਮਝ ਕਿਸੇ ਨਾ ਪਾਈਆ। ਤੂੰ ਮਾਲਕ ਧੁਰ ਦਾ ਇਕ ਤਬੀਬ, ਤਬੀਅਤ ਸਭ ਦੀ ਵੇਖ ਵਖਾਈਆ। ਜਿਨ੍ਹਾਂ ਦੇ ਅੰਦਰ ਵੜ ਕੇ ਦਰਸ ਦਿਖਾਏਂ ਹੋ ਨਜ਼ਦੀਕ, ਦੂਰ ਦੁਰਾਡਾ ਪੰਧ ਚੁਕਾਈਆ। ਉਹ ਤੈਨੂੰ ਮੰਨਣ ਠੀਕ, ਠੀਕਰ ਕੂੜਾ ਭੰਨ ਵਖਾਈਆ। ਚਰਨ ਪ੍ਰੀਤੀ ਦੱਸ ਪ੍ਰੀਤ, ਰੀਤ ਸਾਚੀ ਦਏ ਸਮਝਾਈਆ। ਤੇਰਾ ਲੇਖਾ ਹਸਤ ਕੀਟ, ਊਚ ਨੀਚ ਸੋਭਾ ਪਾਈਆ। ਜਿਸ ਦੇ ਅੰਦਰ ਵਸੇ ਚੀਤ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਤੂੰ ਪਤਤ ਪਾਪੀ ਕਰੇਂ ਪੁਨੀਤ, ਸਿਰ ਆਪਣਾ ਹੱਥ ਟਿਕਾਈਆ। ਤੇਰੇ ਹੱਥ ਸੱਚੀ ਬਖ਼ਸ਼ੀਸ਼, ਰਹਿਮਤ ਨਾਮ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਿਉਂ ਦਏ ਭੀਖ, ਭਿਛਿਆ ਇਕੋ ਇਕ ਵਰਤਾਈਆ। ਭਿਛਿਆ ਦੇ ਪ੍ਰਭ ਦੀਨ ਦਿਆਲ, ਗੁਰ ਅਵਤਾਰ ਝੋਲੀ ਡਾਹੀਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਜਨ ਭਗਤ ਵੇਖ ਆਪਣੇ ਲਾਲ, ਲਾਲਨ ਅਪਣਾ ਰੰਗ ਰੰਗਾਈਆ। ਜੋ ਜਗਤ ਮਾਇਆ ਵਿਚ ਕੰਗਾਲ, ਕਮਲੇ ਕੋਝੇ ਨਜ਼ਰੀ ਆਈਆ। ਉਨ੍ਹਾਂ ਵਿਚੋਂ ਇਕ ਗੁਰਸਿਖ ਸਿੰਘ ਦਿਆਲ, ਜਿਸ ਦੀ ਗੁਰ ਸਤਿਗੁਰ ਆਪ ਬਣਤ ਬਣਾਈਆ।
੨ ਅੱਸੂ ੨੦੨੧ ਬਿਕ੍ਰਮੀ ਸੁਰੈਣ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ
ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਧਰਮ, ਅਧਰਮੀ ਦਿਸੇ ਸ੍ਰਿਸ਼ਟ ਸਬਾਈਆ। ਜੁਗ ਚੌਕੜੀ ਜੋ ਦੱਸਦੇ ਆਏ ਤੇਰੀ ਸਰਨ, ਇਸ਼ਟ ਦੇਵ ਸਵਾਮੀ ਧੁਰ ਦ੍ਰਿੜਾਈਆ। ਨਿਰਗੁਣ ਸਰਗੁਣ ਤੇਰੇ ਢੋਲੇ ਸਚ ਪੜ੍ਹਨ, ਗੁਰ ਅਵਤਾਰ ਨਿਰਅੱਖਰ ਕਰੀ ਪੜ੍ਹਾਈਆ। ਕਲਜੁਗ ਅੰਤਮ ਝਗੜਾ ਪਿਆ ਵਰਨ ਬਰਨ, ਸ਼ਰਅ ਸ਼ਰੀਅਤ ਕਰੇ ਲੜਾਈਆ। ਪੱਲੂ ਕੋਈ ਨਾ ਜਾਵੇ ਫੜਨ, ਵੇਲਾ ਵਕਤ ਸਭ ਦਾ ਪੰਧ ਮੁਕਾਈਆ । ਅਰਜ਼ੋਈ ਅਰਜ਼ ਤੇਰੇ ਅੱਗੇ ਕਰਨ, ਕਰਤਾ ਪੁਰਖ ਸਚ ਤੇਰੀ ਵਡਿਆਈਆ। ਲੋਕਮਾਤ ਵੇਖ ਉਪਰ ਧਰਨੀ ਧਰਨ, ਧਵਲ ਕੂਕੇ ਦਏ ਦੁਹਾਈਆ । ਸਤਿਗੁਰ ਨਜ਼ਰ ਨਾ ਆਏ ਕਿਸੇ ਚਰਨ, ਚਰਨੋਦਕ ਅੰਮ੍ਰਿਤ ਮੁਖ ਨਾ ਕੋਇ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਅਗੰਮੀ ਅੱਖ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਮਤ, ਕਲਜੁਗ ਅੰਤਮ ਭਰਮ ਭੁਲਾਈਆ। ਧੀਰਜ ਦਿਸੇ ਨਾ ਕੋਇ ਸਤਿ, ਸਤਿ ਸੰਤੋਖ ਨਾ ਕੋਇ ਵਖਾਈਆ। ਪ੍ਰੇਮ ਪਿਆਰ ਮਿਲੇ ਨਾ ਮੰਦਰ ਮਸਜਿਦ ਮੱਠ, ਗੁਰਦਵਾਰੇ ਕੂਕਣ ਕੂਕ ਕੂਕ ਸੁਣਾਈਆ । ਗ਼ਰੀਬ ਨਿਮਾਣਿਆਂ ਝੋਲੀ ਪਾਏ ਕੋਈ ਨਾ ਹੱਕ, ਹਕੀਕਤ ਸਚ ਨਾ ਕੋਈ ਖੋਜ ਖੋਜਾਈਆ। ਸਦੀ ਬੀਸਵੀਂ ਪੱਲੂ ਛੁਡਾ ਕੇ ਸਾਰੇ ਆਏ ਨੱਠ, ਜਗਤ ਰਹਿਣ ਕੋਇ ਨਾ ਪਾਈਆ। ਸ੍ਰਿਸ਼ਟ ਕਹਾਣੀ ਤੈਨੂੰ ਰਹੀ ਦੱਸ, ਭੇਵ ਅਭੇਦਾ ਇਕ ਜਣਾਈਆ। ਆਦਿ ਜੁਗਾਦਿ ਪ੍ਰਭ ਸਭ ਕੁਛ ਤੇਰੇ ਹੱਥ, ਮਿਹਰਵਾਨ ਤੇਰੀ ਸਰਨਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਰੱਖਕ ਹੋ ਕੇ ਹੋਏਂ ਸਹਾਈਆ। ਆਪਣੇ ਮਿਲਣ ਦੀ ਖੋਲ੍ਹ ਅੱਖ, ਆਖ਼ਰ ਆਪੇ ਦੇ ਸਮਝਾਈਆ। ਤੂੰ ਬੇਪਰਵਾਹ ਅਗੰਮ ਅਥਾਹ ਸਚਖੰਡ ਦਵਾਰੇ ਰਿਹੋਂ ਵਸ, ਆਸਣ ਸਿੰਘਾਸਣ ਸਾਚੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੇ ਵਡਿਆਈਆ। ਗੁਰ ਅਵਤਾਰ ਕਹਿਣ ਪ੍ਰਭ ਗਿਆ ਸੰਤੋਖ, ਧੀਰਜ ਨਜ਼ਰ ਕੋਇ
ਨਾ ਆਈਆ। ਫਿਰੀ ਦਰੋਹੀ ਚੌਦਾਂ ਤਬਕ ਚੌਦਾਂ ਲੋਕ, ਚੌਦਾਂ ਵਿਦਿਆ ਰਹੀ ਕੁਰਲਾਈਆ। ਤੇਰੇ ਨਾਮ ਦਾ ਢੋਲਾ ਗਾਏ ਨਾ ਕੋਈ ਸਲੋਕ, ਸੁਲਹਕੁਲ ਨਜ਼ਰ ਕੋਇ ਨਾ ਆਈਆ। ਤੇਰੇ ਵੇਖੇ ਅਗੰਮੀ ਅਨੋਖੇ ਚੋਜ, ਨਿਰਾਲੀ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੋਜ ਖੋਜਾਈਆ। ਗੁਰ ਅਵਤਾਰ ਕਹਿਣ ਪ੍ਰਭ ਗਿਆ ਸਚ, ਝੂਠ ਘਰ ਘਰ ਡੇਰਾ ਲਾਈਆ। ਮਨ ਵਾਸਨਾ ਸ੍ਰਿਸ਼ਟੀ ਰਹੀ ਨੱਚ, ਸਿਰ ਹੱਥ ਨਾ ਕੋਇ ਟਿਕਾਈਆ। ਭਾਗ ਨਾ ਲੱਗੇ ਕਾਇਆ ਮਾਟੀ ਕੱਚ, ਸਾਢੇ ਤਿੰਨ ਹੱਥ ਸੋਭਾ ਕੋਇ ਨਾ ਪਾਈਆ। ਅੰਮ੍ਰਿਤ ਮਿਲੇ ਨਾ ਧੁਰ ਦਾ ਰਸ, ਰਿਸਕ ਬੂੰਦ ਨਾ ਕੋਇ ਟਪਕਾਈਆ। ਤੀਰ ਅਣਿਆਲਾ ਨਿਰਾਲਾ ਮਾਰੇ ਕੋਈ ਨਾ ਕਸ, ਸਾਚੇ ਚਿੱਲੇ ਕਮਾਨ ਚੜ੍ਹਾਈਆ। ਅੰਤਮ ਲੇਖਾ ਸਾਰੇ ਰਹੇ ਦੱਸ, ਤੇਰੇ ਅੱਗੇ ਕਰ ਕਰ ਹਾਲ ਦੁਹਾਈਆ। ਲੇਖਾ ਚੁਕਿਆ ਜਪ ਤਪ, ਸੀਲ ਸੰਜਮ ਬੈਠਾ ਮੁਖ ਭੁਆਈਆ। ਕਾਮ ਕਰੋਧ ਲੋਭ ਮੋਹ ਹੰਕਾਰ ਵਧਿਆ ਪਾਪ, ਪਤਤ ਪੁਨੀਤ ਰੂਪ ਨਾ ਕੋਇ ਵਟਾਈਆ। ਖੇੜਾ ਹੁੰਦਾ ਦਿਸੇ ਭੱਠ, ਅੱਗੇ ਹੋ ਨਾ ਕੋਇ ਬਚਾਈਆ। ਪ੍ਰਭੂ ਸਾਡੀ ਹੋਈ ਬਸ, ਬਸਤੇ ਬੰਨ੍ਹ ਕੇ ਲੋਕ ਮਾਤ ਵਿਚੋਂ ਗਏ ਆਈਆ। ਹੁਣ ਇਕੋ ਤੇਰਾ ਗਾਈਏ ਜਸ, ਪੀਰ ਪੈਗ਼ੰਬਰ ਬਹਿ ਕੇ ਖ਼ੁਸ਼ੀ ਮਨਾਈਆ। ਸਚ ਦਵਾਰੇ ਲੈਣਾ ਰੱਖ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕਲ ਭੁੱਲੀ ਸੁਰਤ, ਸੂਰਤ ਸਚ ਨਾ ਕੋਇ ਦ੍ਰਿੜਾਈਆ। ਨਜ਼ਰ ਨਾ ਆਏ ਅਕਾਲ ਮੂਰਤ, ਮੁਰਦਾ ਗੋਰ ਨਾ ਕੋਇ ਉਠਾਈਆ। ਸ਼ਬਦ ਸੁਣੇ ਨਾ ਸਾਚੀ ਤੂਰਤ, ਨਾਦ ਧੁਨ ਨਾ ਕੋਇ ਸ਼ਨਵਾਈਆ। ਸੁਘੜ ਸੁਚੱਜੀ ਹੋਈ ਮੂਰਖ ਮੂੜ੍ਹਤ, ਹੋਛੀ ਮਤ ਬਣਾਈਆ। ਜਗਤ ਵਾਸਨਾ ਲੈਣ ਨਾ ਦੇਵੇ ਚਰਨ ਧੂੜਤ, ਟਿੱਕਾ ਨਾਮ ਨਾ ਕੋਇ ਲਗਾਈਆ। ਪਰਮ ਪੁਰਖ ਤੂੰ ਆਸਾ ਮਨਸਾ ਸਭ ਦੀ ਪੂਰਤ, ਪੂਰ ਰਿਹਾ ਸਰਬ ਠਾਈਂਆ। ਆਪਣੇ ਨਾਮ ਦੀ ਵੇਖ ਸੱਚੀ ਮਹੂਰਤ, ਮੋਹਰ ਹੱਕ ਦੀ ਦੇ ਲਗਾਈਆ । ਨਾਤਾ ਚੁਕੇ ਕੂੜੋ ਕੂੜਤ, ਕਿਰਿਆ ਕੂੜੀ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਛਲ, ਚਾਰੋਂ ਕੁੰਟ ਹੈਰਾਨੀ ਛਾਈਆ। ਸਾਚਾ ਦਿਸੇ ਨਾ ਕੋਈ ਫਲ, ਸਿੰਮਲ ਖ਼ਾਲੀ ਰਹੇ ਲਹਿਰਾਈਆ। ਦੀਵਾ ਕੋਈ ਨਾ ਰਿਹਾ ਬਲ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਕਾਇਆ ਮੰਦਰ ਅੰਦਰ ਵਾਹੇ ਕੋਈ ਨਾ ਹਲ, ਬਣ ਕਿਰਸਾਣਾ ਸੇਵ ਕਮਾਈਆ। ਕਰੇ ਪਰਕਾਸ਼ ਨਾ ਅੰਧੇਰੀ ਡਲ, ਡੂੰਘੀ ਭਵਰੀ ਨਾ ਕੋਇ ਭਵਾਈਆ। ਤੇਰਾ ਪ੍ਰੇਮ ਕਰੇ ਨਾ ਕੋਈ ਘੜੀ ਪਲ, ਪਲਕ ਸਕੇ ਨਾ ਕੋਇ ਉਠਾਈਆ। ਅਬਿਨਾਸ਼ੀ ਕਰਤੇ ਤੇਰੇ ਜੀਵ ਤੇਰੇ ਨਾਲ ਕਰਨ ਛਲ, ਅਛਲ ਛਲ ਧਾਰੀ ਤੇਰਾ ਭੈ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਲਕੀਰ, ਜੋ ਚਿੱਟੇ ਉਤੇ ਕਾਲੀ ਲਾਈਆ। ਜਿਹੜੀ ਨਜ਼ਰ ਨਾ ਆਏ ਪੀਰ ਫ਼ਕੀਰ, ਪੈਗ਼ੰਬਰ ਇਸ਼ਾਰੇ ਨਾਲ ਸਮਝਾਈਆ। ਜਿਸ ਦੇ ਅੰਦਰ ਅਨੋਖੀ ਤਸਵੀਰ, ਤਸਬੀ ਮਾਲਾ ਗਲ ਨਾ ਕੋਇ ਲਟਕਾਈਆ। ਜਿਸ ਦਾ ਅੰਮ੍ਰਿਤ ਅਗੰਮਾ ਠਾਂਡਾ ਸੀਰ, ਰਸ ਇਕੋ ਇਕ ਭਰਾਈਆ। ਜਿਸ ਨੂੰ ਮਿਲ ਕੇ ਬਦਲ ਜਾਏ ਤਕਦੀਰ, ਤਬੀਅਤ ਖ਼ੁਸ਼ੀਆਂ ਵਿਚ ਰੰਗਾਈਆ। ਸੋ ਲੇਖਾ ਜਾਣੇ ਸ਼ਾਹ ਹਕੀਰ, ਗੁਰਮੁਖ ਲਏ ਜਗਾਈਆ। ਬਿਰਹੋਂ ਵਿਛੋੜਾ ਕੱਟ ਕੇ ਪੀੜ, ਜਗਤ ਪ੍ਰੀਤ ਪਰੇ ਹਟਾਈਆ।
ਸ਼ਰਅ ਤੋੜ ਆਪ ਜ਼ੰਜੀਰ, ਸਾਚੀ ਸਿਖਿਆ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰਾ ਜਗ ਭੁੱਲਾ, ਅਭੁਲ ਤੇਰੀ ਵਡਿਆਈਆ। ਬਿਨ ਜਗਤ ਅੰਧੇਰ ਗੁਬਾਰੋਂ ਰੁਲਾ, ਕੂੜੀ ਕਿਰਿਆ ਘੇਰਾ ਪਾਈਆ। ਰਸਨਾ ਜਿਹਵਾ ਨਾਮ ਨਾ ਲਏ ਬੁੱਲਾਂ, ਬੁਲਬੁਲ ਹੋ ਕੇ ਸਾਚੇ ਗੁਲਸ਼ਨ ਚਹਿਕ ਨਾ ਕੋਇ ਚਹਿਕਾਈਆ। ਕੰਡੇ ਤਰਾਜ਼ੂ ਅੱਗੇ ਤੋਲ ਨਾ ਕੋਈ ਤੁਲਾ, ਤੱਕੜ ਸਚ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰਾ ਪਿਆ ਭੁਲੇਖਾ, ਬੈਠੇ ਸਾਰੇ ਮੁਖ ਭੁਆਈਆ। ਕੋਈ ਲੱਭ ਨਾ ਸਕੇ ਧਾਰੀ ਕੇਸਾ, ਮੂੰਡ ਮੁੰਡਾਇਆ ਜੋੜ ਨਾ ਕੋਇ ਜੁੜਾਈਆ। ਮਾਇਆ ਕਾਰਨ ਕੂੜਾ ਕਰਨ ਪੇਸ਼ਾ, ਅੰਤਮ ਪਸਚਾਤਾਪ ਵਿਚ ਲੋਕਾਈਆ। ਜੋ ਸ਼ਾਸਤਰਾਂ ਸਿਮਰਤਾਂ ਵੇਦ ਪੁਰਾਨਾਂ ਅੰਜੀਲ ਕੁਰਾਨਾਂ ਰਾਹੀਂ ਦੇ ਕੇ ਆਏ ਸੰਦੇਸ਼ਾ, ਧੁਰ ਸੰਦੇਸ਼ਾ ਰਾਗ ਅਲਾਈਆ। ਉਸ ਦਾ ਅੰਤਮ ਸਦੀ ਬੀਸਵੀਂ ਤੇਰੇ ਘਰ ਦਾ ਚੁਕਿਆ ਠੇਕਾ, ਠੇਕੇਦਾਰੀ ਅੱਗੇ ਰਹਿਣ ਕੋਇ ਨਾ ਪਾਈਆ। ਅਸੀਂ ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਜੁਗ ਦੇ ਇਕੱਠੇ ਹੋ ਕੇ ਕੀਤਾ ਏਕਾ, ਇਕੋ ਮਤਾ ਪਕਾਈਆ। ਆਪਣਾ ਅੰਤਰ ਕੀਤਾ ਬਿਬੇਕਾ, ਵਿਵੇਕੀ ਤੇਰਾ ਰੂਪ ਆਪ ਪਰਗਟਾਈਆ। ਪੂਰਬ ਲਹਿਣਾ ਆਇਆ ਚੇਤਾ, ਦੁਨੀਆਂ ਤੇਰੇ ਕੋਲੋਂ ਮੰਗ ਮੰਗਾਈਆ। ਵਾਕ ਭਵਿਖਤੀ ਦੇ ਦੇ ਲੇਖਾ, ਜੋ ਕਲਮਾਂ ਨਾਲ ਲਿਖਾਈਆ। ਜਿਸ ਨੂੰ ਸਮਝ ਨਾ ਸਕੇ ਕੋਈ ਮੁੱਲਾ ਸ਼ੇਖ਼ਾ, ਮੁਸਾਇਕ ਪੜਦਾ ਨਾ ਕੋਇ ਉਠਾਈਆ। ਪੰਡਤ ਪਾਂਧਾ ਨਾ ਪਾਵੇ ਭੇਤਾ, ਅੰਦਰ ਵੜ ਨਾ ਕੋਇ ਸਮਝਾਈਆ। ਗ੍ਰੰਥੀ ਪੰਥੀ ਕਿਸੇ ਨਾ ਵੇਖਾ, ਨਿਜ ਨੇਤਰ ਨੈਣ ਦਰਸ਼ਨ ਪਾਈਆ। ਸਾਰੇ ਭੁੱਲੇ ਸੌਹਰਾ ਪੇਕਾ, ਡੋਲੀ ਸਚ ਨਾ ਕੋਇ ਚੜ੍ਹਾਈਆ। ਅੱਗੇ ਹੋ ਕੇ ਕਹੇ ਤੇਰਾ ਗੋਬਿੰਦ ਬੇਟਾ, ਸ਼ਬਦੀ ਆਵਾਜ਼ ਲਗਾਈਆ। ਤੂੰ ਪਤਿਪਰਮੇਸ਼ਵਰ ਸਭ ਦਾ ਨੇਤਾ, ਨਿਤ ਨਿਤ ਹੋਏਂ ਸਹਾਈਆ। ਤੇਰੇ ਨਾਲ ਵੇਖਿਆ ਕਰੇ ਕੋਈ ਨਾ ਹੇਤਾ, ਨਾਤਾ ਪ੍ਰੇਮ ਨਾ ਕੋਇ ਜੁੜਾਈਆ। ਕਲਜੁਗ ਜੀਵ ਅੰਦਰੋਂ ਕੌੜਾ ਹੋਇਆ ਰੀਠਾ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਰਸਨਾ ਬੋਲ ਹੋਇਆ ਫੀਕਾ, ਸਚ ਸੁੱਚ ਢੋਲਾ ਕੋਇ ਨਾ ਗਾਈਆ। ਸਾਹਿਬ ਸਵਾਮੀ ਸਭ ਨੂੰ ਦੱਸ ਇਕ ਤਰੀਕਾ, ਤਰਾ ਤਰਾ ਜਣਾਈਆ। ਤੂੰ ਮਾਲਕ ਖ਼ਾਲਕ ਜੀਵ ਜੀਅ ਕਾ, ਜੰਤ ਸੰਤ ਤੇਰੀ ਸਰਨਾਈਆ। ਤੇਰਾ ਖੇਲ ਸਾਢੇ ਤਿੰਨ ਹੱਥ ਸੀਂ ਕਾ, ਪੰਜ ਤਤ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰੀ ਸ੍ਰਿਸ਼ਟੀ ਅਵੱਲੀ, ਅਵਲ ਤੇਰਾ ਨਾਉਂ ਭੁਲਾਈਆ। ਕੋਈ ਮਹਿਕਦੀ ਦਿਸੇ ਨਾ ਸਾਚੀ ਕਲੀ, ਖ਼ੁਸ਼ਬੂ ਸਚ ਨਾ ਕੋਇ ਵਖਾਈਆ। ਕੋਈ ਨਾ ਆਵੇ ਸਤਿਗੁਰੂ ਦਵਾਰੇ ਸੀਸ ਰੱਖ ਕੇ ਤਲੀ, ਤਾਲਬ ਹੋ ਕੇ ਮੰਗ ਨਾ ਕੋਇ ਮੰਗਾਈਆ। ਪ੍ਰਭੂ ਵੇਖਿਆ ਔਖਾ ਜਾਣਾ ਤੇਰੀ ਗਲੀ, ਸੱਜਣ ਬਣ ਕੇ ਕੂਚੇ ਫੇਰਾ ਕੋਇ ਨਾ ਪਾਈਆ। ਕਲਜੁਗ ਬਣ ਕੇ ਬੈਠਾ ਬਲੀ, ਬਲ ਆਪਣਾ ਰਿਹਾ ਵਖਾਈਆ। ਜਿਸ ਮਾਣ ਗਵਾਇਆ ਅਲੀ, ਸੋ ਅੱਖਰੀਂ ਸਾਰੀ ਬਣਤ ਸਮਝਾਈਆ। ਤੂੰ ਮਾਲਕ ਬੇਪਰਵਾਹ ਧੁਰ ਦਾ ਧਨੀ, ਧਨਾਢ ਇਕ ਅਖਵਾਈਆ। ਅਸੀਂ ਸੁਨਾਉਂਦੇ ਤੂੰ ਸੁਣ ਪ੍ਰਭ ਆਪਣੀ ਕੰਨੀਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਸਹਿਜ ਸੁਭਾਉ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ
ਵੇਖ ਪ੍ਰਭ ਨੇਤਰਹੀਣ ਅੰਨ੍ਹਿਆ, ਨੈਣ ਮੂੰਦ ਕਿਉਂ ਮੁੱਖ ਛੁਪਾਈਆ। ਕਰੇ ਪੁਕਾਰ ਕੁਆਰ ਕੰਨਿਆ, ਅੰਤਰ ਰੋ ਰੋ ਦਏ ਦੁਹਾਈਆ। ਸਤਿ ਧਰਮ ਦਾ ਚੁੱਕਿਆ ਬੰਨਿਆ, ਬੰਧਣ ਬੰਧ ਨਾ ਕੋਇ ਵਖਾਈਆ। ਠੱਗਾਂ ਚੋਰਾਂ ਯਾਰਾਂ ਦੇਵੇ ਕੋਈ ਨਾ ਡੰਨਿਆ, ਫਾਸੀ ਜਮ ਨਾ ਕੋਇ ਲਟਕਾਈਆ। ਰਸਨਾ ਸਾਰੇ ਕਹਿੰਦੇ ਮਾਲ ਚਰਾਵੇ ਧੰਨਿਆ, ਜੱਟ ਗਵਾਰ ਦਏ ਵਡਿਆਈਆ। ਭੰਨਾ ਫਿਰੇ ਉਪਰ ਬੰਨਿਆ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਵੇਖ ਲੇਖਾ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਚੁਕਿਆ ਮੂਲ, ਮੋਹਲਤ ਬਾਕੀ ਨਜ਼ਰ ਕੋਇ ਨਾ ਆਈਆ। ਸ਼ੰਕਰ ਸੁੱਟ ਕੇ ਬੈਠਾ ਤ੍ਰਿਸੂਲ, ਧੂੜੀ ਟਿੱਕਾ ਖ਼ਾਕ ਰਮਾਈਆ। ਬ੍ਰਹਮ ਪਾਰਬ੍ਰਹਮ ਸਮਝੇ ਤੇਰਾ ਨਾ ਕੋਇ ਅਸੂਲ, ਅਸਲੀਅਤ ਵਲਦੀਅਤ ਸਕੇ ਨਾ ਕੋਇ ਸਮਝਾਈਆ। ਵਿਸ਼ਨੂੰ ਮਿਲੇ ਨਾ ਕਿਸੇ ਮਹਿਬੂਬ, ਸਾਂਗੋ ਪਾਂਗ ਸੇਜ ਨਾ ਕੋਇ ਸੁਹਾਈਆ। ਜਗਤ ਚੁੱਕੇ ਨਾ ਕੋਇ ਹਦੂਦ, ਝਗੜਾ ਮਿਟੇ ਨਾ ਕੋਇ ਲੋਕਾਈਆ। ਨੇਤਰ ਵੇਖ ਚਾਰੇ ਕੂਟ, ਜੂਠ ਝੂਠ ਵੱਜੀ ਵਧਾਈਆ। ਮੰਦਰ ਮੁਨਾਰਾ ਸੋਹੇ ਨਾ ਕੋਇ ਪੰਜ ਭੂਤ, ਇੱਟਾਂ ਗਾਰਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਖੇਲ ਖਿਲਾਈਆ। ਪੀਰ ਪੈਗ਼ੰਬਰ ਕਹਿਣ ਪ੍ਰਭੂ ਅਸੀਂ ਥੱਕੇ, ਸਚ ਸੁੱਚ ਦਿਤਾ ਜਣਾਈਆ। ਫਿਰ ਕੇ ਆਏ ਮਦੀਨੇ ਮੱਕੇ, ਮਕਬਰੇ ਕਬਰਾਂ ਫੋਲ ਫੁਲਾਈਆ। ਤੇਰਾ ਨਿਸ਼ਾਨ ਦਿਸੇ ਕੋਇ ਨਾ ਪਤੇ, ਪਤਣ ਮੇਲ ਨਾ ਕੋਇ ਮਿਲਾਈਆ। ਮੁੱਲਾ ਸ਼ੇਖ਼ ਮਸਲਾ ਹੱਕ ਕੋਈ ਨਾ ਦੱਸੇ, ਨਸੀਅਤ ਵਿਚ ਜਗਤ ਲੋਕਾਈਆ। ਵਾਂਗ ਸਵਾਨ ਫਿਰਨ ਨੱਸੇ, ਅੱਠੇ ਪਹਿਰ ਉਠ ਉਠ ਧਾਈਆ। ਸਤਿ ਈਮਾਨ ਮਿਟੇ ਨਾ ਰੱਟੇ, ਲੇਖਾ ਸਕੇ ਨਾ ਕੋਇ ਮੁਕਾਈਆ। ਪੁਰਾਣੇ ਚੀਥੜ ਸਭ ਦੇ ਫਟੇ, ਓਢਣ ਨਜ਼ਰ ਕੋਇ ਨਾ ਆਈਆ। ਅਸੀਂ ਮਾਨਸ ਵੇਖੇ ਪੂਜਦੇ ਪੱਥਰ ਵੱਟੇ, ਤੇਰਾ ਇਸ਼ਟ ਗਏ ਭੁਲਾਈਆ। ਸਾਧ ਸੰਤ ਵੇਖੇ ਅੰਦਰੋਂ ਤੱਤੇ, ਅਗਨੀ ਅੱਗ ਨਾ ਕੋਇ ਬੁਝਾਈਆ। ਪ੍ਰੇਮ ਪਿਆਰ ਨਾ ਮੰਦਰ ਮੱਠੇ, ਗੁਰਦਵਾਰਾ ਜੋੜ ਨਾ ਕੋਇ ਜੁੜਾਈਆ। ਜਗਤ ਦਵਾਰੇ ਵੇਖੇ ਢੱਠੇ, ਖੰਡਰ ਦੂਰੋਂ ਨਜ਼ਰੀ ਆਈਆ। ਹੁਕਮਦਾਰੀ ਦੇ ਸੁੱਟੇ ਤੇਰੇ ਅੱਗੇ ਪੱਟੇ, ਪਰਵਾਨਾ ਹੱਥ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਦੱਸੀਏ ਕੀ, ਕਲਾ ਕੁਦਰਤ ਕਾਦਰ ਤੇਰੀ ਨਜ਼ਰੀ ਆਈਆ। ਤੂੰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੀਜ ਲਵੇਂ ਬੀ, ਲੋਕਮਾਤ ਧਰਤ ਧਵਲ ਜੜ੍ਹ ਲਗਾਈਆ। ਨਿਤ ਨਵਿਤ ਨਿਰਗੁਣ ਨਿਰਵੈਰ ਰੱਖੇਂ ਨੀਂਹ, ਆਪ ਆਪਣਾ ਸਗਨ ਮਨਾਈਆ। ਤੇਰਾ ਲੇਖਾ ਜਾਣੇ ਕਿਆ ਕੋਈ ਜੀਅ, ਜੀਵਨ ਜੁਗਤ ਸਮਝ ਕੋਇ ਨਾ ਪਾਈਆ। ਜਿਸ ਉਪਰ ਕਿਰਪਾਲ ਹੋ ਕੇ ਜਾਵੇਂ ਥੀ, ਮਿਹਰ ਨਜ਼ਰ ਉਠਾਈਆ। ਸੋ ਤੇਰਾ ਬਣ ਕੇ ਪੁੱਤਰ ਧੀ, ਪਿਤਾ ਪੁਰਖ ਅਕਾਲ ਮਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੀਨ ਮਜ਼੍ਹਬ ਜੋ ਜਗਤ ਚਲਾਈ ਲੀਹ, ਵਰਨ ਬਰਨ ਵੰਡ ਵੰਡਾਈਆ। ਸੋ ਕਲਜੁਗ ਅੰਤਮ ਹੱਡੀਂ ਵੜ ਗਈ ਪੀੜ ਰੀਹ, ਦਿਵਸ ਰੈਣ ਰਹੀ ਸਤਾਈਆ। ਤੈਨੂੰ ਠਾਕਰ ਸਵਾਮੀ ਕੋਇ ਨਾ ਕਹੇ ਜੀ, ਸਾਰੇ ਬੈਠੇ ਮੁਖ ਭਵਾਈਆ। ਤੇਰਾ ਪ੍ਰੇਮ ਪਿਆਲਾ ਕੋਈ ਲਏ ਨਾ ਪੀ, ਰੱਸ ਅੰਦਰ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਅਪਣਾ ਖੇਲ ਵੇਖ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਆਪਣੀ ਖ਼ਲਕ, ਮਖ਼ਲੂਕ ਪੜਦਾ ਲਾਹੀਆ। ਤੇਰੇ ਨਾਲੋਂ ਤੋੜੇ
ਸਾਰੇ ਤੁਅਲਕ, ਤੁਅਲਕਾਤ ਮਾਇਆ ਨਾਲ ਬਣਾਈਆ। ਤੇਰੀ ਰਹਿਮਤ ਜਾਣੇ ਕੋਈ ਨਾ ਝਲਕ, ਝੱਲੀ ਬਣੀ ਲੋਕਾਈਆ। ਤੇਰਾ ਨੂਰ ਮਹਿਰਾਬੀ ਜਾਣੇ ਕੋਈ ਨਾ ਫ਼ਲਕ, ਫ਼ਰਸ਼ ਸੋਭਾ ਕੋਇ ਨਾ ਪਾਈਆ। ਨਿਜ ਨੇਤਰ ਕਰੇ ਕੋਈ ਨਾ ਦਰਸ, ਲੋਚਣ ਅੱਖ ਨਾ ਕੋਇ ਮਿਲਾਈਆ। ਬੇਖੌਫ਼ ਹੋਏ ਨਿਧੜਕ, ਖ਼ਤਰਾ ਬੈਠੇ ਗਵਾਈਆ। ਤੇਰੇ ਭਰਮ ਭੁਲੇਖੇ ਵਿਚ ਹੋਏ ਗ਼ਰਕ, ਗ਼ਫ਼ਲਤ ਨੀਂਦ ਨਾ ਕੋਇ ਖੁਲ੍ਹਾਈਆ। ਯਾਦ ਰੱਖ ਲੈ ਪਿਛਲੀ ਲਾਈ ਸ਼ਰਤ, ਸ਼ਮਾਂ ਸ਼ਮਾਂ ਨਾਲ ਜਗਾਈਆ। ਕੀਤਾ ਕੌਲ ਜਿਸ ਵੇਲੇ ਆਵਾਂ ਪਰਤ, ਪਤਿਪਰਮੇਸ਼ਵਰ ਹੋ ਕੇ ਫੇਰਾ ਪਾਈਆ। ਨੌ ਸੌ ਚੁਰਾਨਵੇਂ ਚੌਕੜੀ ਦਾ ਪਿਛਲਾ ਕੱਢ ਦਿਆਂ ਫ਼ਰਕ, ਫ਼ੈਸਲਾ ਇਕੋ ਵਾਰ ਸੁਣਾਈਆ। ਚਾਰ ਜੁਗ ਦੀ ਕਰਨੀ ਕਰ ਦਿਆਂ ਤਰਕ, ਤੁਰਤ ਆਪਣਾ ਹੁਕਮ ਮਨਾਈਆ। ਬਿਨ ਅੱਖਰਾਂ ਕਰਕੇ ਲਿਖਤ ਪੜ੍ਹਤ, ਸਚ ਅਦਾਲਤ ਦਿਆਂ ਭੁਗਤਾਈਆ। ਸੂਰਬੀਰ ਮਰਦਾਨਾ ਬਣ ਕੇ ਮਰਦ, ਮੱਦਦ ਆਪਣੀ ਇਕ ਰਖਾਈਆ। ਗ਼ਰੀਬ ਨਿਮਾਣਿਆਂ ਵੰਡਾਂ ਦਰਦ, ਦੁਖੀਆਂ ਦੁੱਖ ਆਪਣੀ ਝੋਲੀ ਪਾਈਆ। ਸ਼ਰਅ ਛੁਰੀ ਵੇਖਾਂ ਕਰਦ, ਕਤਲਗਾਹ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰੇ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਆਪਣੀ ਕਿਸ਼ਤੀ, ਰਾਮ ਕ੍ਰਿਸ਼ਨ ਸਾਰੇ ਰਹੇ ਸਾਲਾਹੀਆ। ਤ੍ਰੈਲੋਕ ਵੇਖੀ ਤੇਰੀ ਸ੍ਰਿਸ਼ਟੀ, ਨਿਤ ਨਵਿਤ ਧਿਆਨ ਲਗਾਈਆ। ਤੂੰ ਮਾਲਕ ਧੁਰ ਦਾ ਇਸ਼ਟੀ, ਦੇਵ ਸਵਾਮੀ ਬੇਪਰਵਾਹੀਆ। ਤੇਰਾ ਲੇਖਾ ਚੁੱਕਿਆ ਸਵਰਗ ਬਹਿਸ਼ਤੀ, ਸਾਚਾ ਬਸ਼ਰ ਦਏ ਨਾ ਕੋਇ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰਾ ਜਗ ਅਨੋਖਾ, ਵਾਹਵਾ ਰਚਨ ਰਚਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕਰਨ ਧੋਖਾ, ਬਾਣੀ ਮੰਤਰ ਵੇਦ ਕਲਮਾ ਪੜ੍ਹ ਕੇ ਸਾਰੇ ਗਏ ਭੁਲਾਈਆ। ਬੇਸ਼ਕ ਤੇਰਾ ਉਚਾ ਅਗੰਮਾ ਸਚਖੰਡ ਦਵਾਰ ਕੋਠਾ, ਲੋਕਮਾਤ ਤੇਰੀ ਛੱਪਰ ਛੰਨ ਨਾ ਕੋਇ ਛੁਹਾਈਆ। ਤੇਰਾ ਦੀਵਾ ਬਾਤੀ ਇਕੋ ਨਿਰਗੁਣ ਜੋਤਾ, ਜੋਤੀ ਜੋਤ ਕਰੇ ਰੁਸ਼ਨਾਈਆ । ਤੇਰਾ ਆਦਿ ਅੰਤ ਜੁਗਾ ਜੁਗੰਤ ਮਾਰਗ ਧੁਰ ਦਾ ਸੌਖਾ, ਜਿਨ੍ਹਾਂ ਪੜਦਾ ਦਏਂ ਖੁਲ੍ਹਾਈਆ। ਅੰਤਮ ਆ ਕੇ ਵੇਖ ਮੌਕਾ, ਕਲ ਕੀ ਖੇਲ ਵਰਤਾਈਆ । ਗੋਬਿੰਦ ਸੁੱਤਾ ਲਾ ਕੇ ਢਈਆ ਢੌਂਂਕਾ, ਅੰਤ ਲਏ ਅੰਗੜਾਈਆ। ਸ੍ਰੀ ਭਗਵਾਨ ਜੇ ਇਸ ਤਰਾ ਰਿਹੋਂ ਹੋ ਜਾਵੇ ਮਾਤ ਔਂਤਾ, ਪੁੱਤ ਪੋਤਰਾ ਨਜ਼ਰ ਕੋਇ ਨਾ ਆਈਆ। ਜੇ ਸਾਰ ਨਾ ਪਾਈ ਪਟਨਾ ਪੌਟਾ, ਗੋਕਲ ਮਥਰਾ ਅਯੁਧਿਆ ਨਾ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਗੁਰ ਅਵਤਾਰ ਕਹਿਣ ਰਘੁਵੰਸ, ਰਘੁਪਤ ਤੇਰੀ ਸਰਨਾਈਆ। ਹਉਂ ਬਾਲਕ ਨੱਢੇ ਤੇਰੀ ਅੰਸ, ਸਰਬੰਸ ਬੇਪਰਵਾਹੀਆ। ਤੂੰ ਰਾਵਣ ਸਿੰਘਾਰ ਮਾਰੇ ਕੰਸ, ਦਰਯੋਧਨ ਮਾਣ ਮਿਟਾਈਆ। ਕਲਜੁਗ ਵੇਖ ਦੁਖੀ ਜੀਵ ਜੰਤ, ਕਿਉਂ ਬੈਠਾ ਮੁਖ ਛੁਪਾਈਆ। ਤੈਨੂੰ ਕਿਸੇ ਨਹੀਂ ਮੰਨਣਾ ਫਿਰ ਸ੍ਰੀ ਭਗਵੰਤ, ਜੇ ਭਗਤਾਂ ਨਾ ਹੋਵੇਂ ਸਹਾਈਆ। ਜੇ ਤੂੰ ਮਾਲਕ ਸਭ ਦਾ ਕੰਤ, ਲੱਖ ਚੁਰਾਸੀ ਸੇਜ ਹੰਢਾਈਆ। ਉਠ ਵੇਖ ਆਪਣਾ ਅੰਤ, ਅੰਤਸ਼ਕਰਨ ਜੀਵ ਸੁਧ ਨਾ ਕੋਇ ਰਖਾਈਆ। ਭਰਮੇ ਭੁੱਲਾ ਪਾਂਧਾ ਪੰਡਤ, ਮੁੱਲਾ ਸ਼ੇਖ਼ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਡੋਰੀ ਲਏ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਫੜ ਲੈ ਡੋਰੀ, ਸ੍ਰਿਸ਼ਟੀ ਵਾਗ ਤੇਰੇ ਹੱਥ ਫੜਾਈਆ। ਕਲਜੁਗ
ਵੇਖ ਰੈਣ ਅੰਧੇਰ ਘੋਰੀ, ਪੱਲੂ ਸਾਰੇ ਆਏ ਛੁਡਾਈਆ। ਤੇਰੇ ਪ੍ਰੇਮ ਪਿਆਰ ਦੀ ਚੜ੍ਹ ਕੇ ਆਏ ਘੋੜੀ, ਦੂਰ ਦੁਰਾਡਾ ਪੰਧ ਮੁਕਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀਨ ਮਜ਼੍ਹਬ ਦੀ ਸ਼ਰਅ ਛੱਡ ਕੇ ਬਣਾ ਇਕੋ ਜੋੜੀ, ਜੋੜਾ ਤੇਰੇ ਨਾਲ ਰਲਾਈਆ। ਤੇਰੇ ਦਰ ਬਹਿ ਕੇ ਕਰੀਏ ਬੌਹੜੀ ਬੌਹੜੀ, ਉਚੀ ਕੂਕ ਕੂਕ ਮਾਰਨ ਧਾਈਂਆ। ਜਿਸ ਨੇ ਸੇਜ ਬਣਾਈ ਰੂੜੀ, ਤਨ ਮਾਟੀ ਖ਼ਾਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧਾਨ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਉਠ ਵੇਖ ਲੋਕ, ਲੁਕਿਆਂ ਕੰਮ ਰਾਸ ਨਾ ਆਈਆ। ਸੱਚਾ ਗਾਏ ਨਾ ਕੋਈ ਸਲੋਕ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਤੇਰੀ ਮੰਜ਼ਲ ਸਕੇ ਕੋਈ ਨਾ ਪਹੁੰਚ, ਮੰਦਰ ਦਰ ਨਾ ਕੋਇ ਖੁਲ੍ਹਾਈਆ। ਸਾਰੇ ਨਕਾਰੇ ਹੋ ਕੇ ਕਰਨ ਖੋਜ, ਵਣਜ ਵਣਜਾਰਾ ਬਣ ਕੇ ਦਰ ਮੰਗਣ ਕੋਇ ਨਾ ਆਈਆ। ਪਾਰਬ੍ਰਹਮ ਪ੍ਰਭ ਅਸਾਂ ਲੇਖਾ ਲਿਖਿਆ ਪੂਰਬ ਸੋਚ, ਤੇਰੇ ਇਸ਼ਾਰੇ ਨਾਲ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦੇ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰੀ ਖ਼ਲਕ ਰੁੱਸੀ, ਰੁੱਠਿਆਂ ਸਕੇ ਨਾ ਕੋਇ ਮਨਾਈਆ। ਫਿਰੀ ਦਰੋਹੀ ਚਾਰੇ ਗੁੱਠੀਂ, ਦਹਿ ਦਿਸ਼ਾ ਕਿਸੇ ਨਾ ਢੋਈਆ। ਜੋ ਦੌਲਤ ਨਾਮ ਭੰਡਾਰਾ ਜੁਗ ਜੁਗ ਵੰਡਦਾ ਰਿਹੋਂ ਮੁੱਠੀ, ਕਲਜੁਗ ਖ਼ਾਲੀ ਸਾਰੇ ਬੈਠੇ ਕਰਾਈਆ। ਸੋਭਾਵੰਤ ਸੁਹਾਏ ਨਾ ਕੋਇ ਰੁੱਤੀ, ਛੇ ਰੁੱਤਾਂ ਨੈਣ ਸ਼ਰਮਾਈਆ। ਸਵਾਣੀ ਫਿਰੇ ਨਾ ਕੋਈ ਅੱਡੀ ਉਚੀ, ਜਿਸ ਕੰਤ ਕੰਤੂਹਲ ਘਰ ਮਿਲਿਆ ਬੇਪਰਵਾਹੀਆ। ਬਿਨ ਗੋਬਿੰਦ ਭਾਗ ਨਾ ਲਾਇਆ ਕਿਸੇ ਪੁੱਤੀਂ, ਪ੍ਰੀਤਮ ਪ੍ਰੇਮ ਨਾ ਕਿਸੇ ਜਣਾਈਆ। ਤੇਰੀ ਪ੍ਰੀਤੀ ਇਕੋ ਸੁੱਚੀ, ਜੋ ਸੂਖ਼ਮ ਅਸਥੁੂਲ ਕਾਰਨ ਤਿੰਨੇ ਦਏ ਵਡਿਆਈਆ। ਸੋ ਭਗਤ ਭਗਵਾਨ ਸੁਹੰਜਣੀ ਘੜੀ ਵੇਲੇ ਨਾਲ ਆ ਕੇ ਢੁਕੀ, ਨੇੜੇ ਹੋ ਕੇ ਰਹੀ ਸੁਣਾਈਆ। ਗੁਰ ਅਵਤਾਰਾਂ ਦੀ ਲੜੀ ਮੁਕੀ, ਮੁਕੰਮਲ ਮਾਲਕ ਹਰਿ ਅਖਵਾਈਆ। ਜਿਸ ਦਾ ਸ਼ਬਦ ਅਗੰਮੀ ਦੂਤੀ, ਦੋ ਜਹਾਨ ਸੰਦੇਸ਼ ਸੁਣਾਈਆ। ਮਨ ਵਾਸਨਾ ਰਹਿਣ ਨਾ ਦੇਵੇ ਲੁੱਚੀ, ਠਗੌਰੀ ਠੱਗ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕਿਉਂ ਰੱਖਿਆ ਓਹਲਾ, ਆਲਮ ਇਲਮ ਸਮਝ ਨਾ ਆਈਆ। ਪ੍ਰਭੂ ਤੇਰਾ ਸਭ ਤੋਂ ਵੱਖਰਾ ਚੋਲਾ, ਚੋਲੀ ਆਪਣਾ ਰੰਗ ਚੜ੍ਹਾਈਆ। ਤੇਰਾ ਨਾਮ ਅਨੋਖਾ ਢੋਲਾ, ਰਾਗ ਨਾਦ ਰਹੇ ਜਸ ਗਾਈਆ। ਧੰਨ ਭਾਗ ਸਚ ਦਵਾਰ ਧੁਰ ਦਾ ਖੋਲਾ, ਆਪਣਾ ਹੁਕਮ ਵਰਤਾਈਆ। ਨਾਮ ਦ੍ਰਿੜਾ ਕੇ ਇਕ ਅਨਮੋਲਾ, ਗੁਰਮੁਖ ਅਨਮੁੱਲੜੇ ਲਾਲ ਦਿਤੇ ਬਣਾਈਆ। ਬੇਪਰਵਾਹ ਬਣ ਕੇ ਆਇਉਂ ਤੋਲਾ, ਕੰਡਾ ਆਪਣੇ ਹੱਥ ਉਠਾਈਆ। ਇਸ ਵਿਚ ਪਾਵੇ ਕਿਆ ਕੋਈ ਰੌਲਾ, ਝਗੜੇ ਸਾਰੇ ਰਿਹਾ ਮਿਟਾਈਆ। ਨਾਮ ਸ਼ਬਦ ਦਾ ਮਾਰ ਪੌਲਾ, ਪਾਜ਼ੀ ਗ਼ਾਜ਼ੀ ਸਾਰੇ ਦਏਂ ਮਿਟਾਈਆ। ਜਨ ਭਗਤਾਂ ਕਰ ਕੇ ਭਾਰ ਹੌਲਾ, ਹਰਿ ਜੂ ਆਪਣੇ ਕੰਧ ਉਠਾਈਆ। ਦੇ ਵਡਿਆਈ ਉਪਰ ਧੌਲਾ, ਧਰਨੀ ਖ਼ੁਸ਼ੀ ਵਖਾਈਆ। ਜੋ ਪੂਰਬ ਕੀਤਾ ਕੌਲਾ, ਸੋ ਕੌਲ ਵਾਂਗ ਅਜੀਬ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖ ਸ੍ਰਿਸ਼ਟੀ ਸੜਦੀ, ਅਗਨੀ ਤਤ ਤਪਾਈਆ। ਤੇਰੇ ਕੋਲੋਂ ਮੂਲ ਨਾ ਡਰਦੀ, ਭੈ ਭੌ ਨਾ ਕੋਇ ਵਖਾਈਆ। ਮੈਂ ਮੈਂ ਹਉਂ ਹਉਂ ਚਾਰ ਕੁੰਟ ਕਰਦੀ, ਤੂੰ ਹੀ ਤੂੰ ਰਾਗ ਨਾ ਕੋਇ ਅਲਾਈਆ। ਗੜ੍ਹ ਹੰਕਾਰੀ ਕਲਮਾ ਪੜ੍ਹਦੀ, ਮਮਤਾ ਮੋਹ ਵਿਚ ਵਡਿਆਈਆ।
ਤੇਰੇ ਪ੍ਰੇਮੀਆਂ ਨਾਲ ਪ੍ਰੀਤਮ ਅੱਗੋਂ ਲੜਦੀ, ਕੂਕ ਕੂਕ ਕਰੇ ਸੁਣਾਈਆ। ਮੰਜ਼ਲ ਪੌੜੀ ਸਚ ਨਾ ਚੜ੍ਹਦੀ, ਗ੍ਰਹਿ ਬਹਿ ਮੰਦਰ ਨਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸ੍ਰੀ ਭਗਵਾਨ ਕਹੇ ਸੁਣੋ ਗੁਰ ਅਵਤਾਰ, ਪੀਰ ਪੈਗ਼ੰਬਰ ਧੀਰ ਧਰਾਇੰਦਾ। ਕਲ ਕਲਕੀ ਆਇਆ ਅਵਤਾਰ, ਝਲਕ ਨਿਰਾਲੀ ਇਕ ਵਖਾਇੰਦਾ। ਦੋ ਜਹਾਨਾਂ ਬਣ ਕੇ ਸਾਂਝਾ ਯਾਰ, ਅਰਸ਼ ਫ਼ਰਸ਼ ਵੇਖ ਵਖਾਇੰਦਾ। ਕੁਦਰਤ ਕਾਦਰ ਕਰੇ ਪਿਆਰ, ਕਰਤਾ ਆਪਣਾ ਰੰਗ ਰੰਗਾਇੰਦਾ। ਮੁਰੀਦ ਮੁਰਸ਼ਦ ਲਏ ਉਠਾਲ, ਦੀਦ ਈਦ ਚੰਦ ਚਮਕਾਇੰਦਾ। ਲੇਖ ਚੁਕਾ ਕੇ ਸ਼ਾਹ ਕੰਗਾਲ, ਊਚ ਨੀਚ ਇਕੋ ਘਰ ਬਹਾਇੰਦਾ। ਜ਼ਾਤ ਪਾਤ ਦੀਨ ਮਜ਼੍ਹਬ ਤੋੜ ਕੇ ਡਾਲ੍ਹ, ਬੂਟਾ ਆਪਣਾ ਫੇਰ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪ ਜਣੌਂਦਾ ਏ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਸ਼ਬਦ ਅਨਾਦੀ ਨਾਦ ਵਜੌਂਦਾ ਏ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ, ਭੇਵ ਅਭੇਦਾ ਅਛਲ ਅਛੇਦਾ ਆਪ ਖੁਲ੍ਹੌਂਦਾ ਏ। ਨਿਰਗੁਣ ਨਿਰਵੈਰ ਨਿਰਾਕਾਰ ਅਛਲ ਅਛੇਦਾ, ਪੜਦਾ ਓਹਲਾ ਆਪ ਉਠੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰਾਹ ਆਪ ਜਣੌਂਦਾ ਏ। ਧੁਰ ਦਾ ਮਾਰਗ ਇਕ ਜਣਾਵਾਂਗਾ। ਸਾਜਣ ਹੋ ਕੇ ਵੇਖ ਵਖਾਵਾਂਗਾ। ਰਾਜਨ ਹੋ ਕੇ ਹੁਕਮ ਮਨਾਵਾਂਗਾ। ਤਾਜਰ ਹੋ ਕੇ ਧੁਰ ਦਾ ਵਣਜ ਕਰਾਵਾਂਗਾ । ਬਹਾਦਰ ਹੋ ਕੇ ਸੂਰਬੀਰ ਅਖਵਾਵਾਂਗਾ। ਉਜਾਗਰ ਹੋ ਕੇ ਨਿਰਮਲ ਜੋਤ ਜਗਾਵਾਂਗਾ। ਕਾਦਰ ਹੋ ਕੇ ਕੁਦਰਤ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਮੇਲ ਮਿਲਾਵਾਂਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪ ਦ੍ਰਿੜੌਂਦਾ ਏ। ਪਾਰਬ੍ਰਹਮ ਪਤਿਪਰਮੇਸ਼ਵਰ ਸਰਬ ਸਵਾਮੀ ਆਖ ਸੁਣੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਆਪਣੇ ਹੱਥ ਵਖੌਂਦਾ ਏ। ਸਾਚੀ ਕਰਨੀ ਆਪਣੇ ਹੱਥ ਰਖਾਵਾਂਗਾ। ਸਮਰਥ ਹੋ ਕੇ ਖੇਲ ਕਰਾਵਾਂਗਾ। ਮਹਿੰਮਾ ਅਕਥ ਇਕ ਦ੍ਰਿੜ੍ਹਾਵਾਂਗਾ । ਜੋ ਗੁਰ ਅਵਤਾਰ ਪੀਰ ਪੈਗ਼ੰਬਰ ਆਏ ਦੱਸ, ਸਭ ਦੇ ਦਸਤਾਵੇਜ਼ ਖੋਲ੍ਹ ਖੁਲ੍ਹਾਵਾਂਗਾ। ਪੰਧ ਮੁਕਾਵਾਂ ਨੱਠ ਨੱਠ, ਦੋ ਜਹਾਨਾਂ ਚਰਨਾਂ ਹੇਠ ਦਬਾਵਾਂਗਾ। ਸਚ ਧਰਮ ਦਾ ਖੋਲ੍ਹ ਕੇ ਇਕੋ ਹੱਟ, ਲੱਖ ਚੁਰਾਸੀ ਵਣਜ ਵਪਾਰ ਦ੍ਰਿੜਾਵਾਂਗਾ। ਪ੍ਰੇਮ ਪਿਆਰ ਦੀ ਰੰਗਣ ਚਾੜ੍ਹ ਕੇ ਰੰਗਾਂ ਰਤੀ ਰਤ, ਰਤਨ ਅਮੋਲਕ ਹੀਰੇ ਗੁਰਮੁਖ ਆਪ ਪਰਗਟਾਵਾਂਗਾ। ਅੰਤਰ ਆਤਮ ਦੇ ਕੇ ਧੀਰਜ ਜਤ, ਸਤਿ ਸੰਤੋਖ਼ ਝੋਲੀ ਪਾਵਾਂਗਾ। ਅੰਤਮ ਕੱਖੋਂ ਕਰਕੇ ਲੱਖ, ਲੱਖਾਂ ਵਿਚੋਂ ਬਾਹਰ ਕਢਾਵਾਂਗਾ। ਜਿਨ੍ਹਾਂ ਨੂੰ ਕੋਈ ਨਾ ਸਕੇ ਪਰਖ, ਸੋ ਪਰਖੇ ਹੋਏ ਆਪਣੇ ਭਗਤ ਬਣਾਵਾਂਗਾ। ਲੇਖਾ ਚੁਕਾ ਕੇ ਸੋਗ ਹਰਖ਼, ਚਿੰਤਾ ਗ਼ਮ ਸਰਬ ਮਿਟਾਵਾਂਗਾ। ਸਾਹਮਣੇ ਹੋ ਕੇ ਦੇ ਕੇ ਦਰਸ, ਦਰਦੀ ਹੋ ਕੇ ਦਰਦ ਆਪਣੀ ਝੋਲੀ ਪਾਵਾਂਗਾ। ਜਿਨ੍ਹਾਂ ਦੀ ਪੁੱਠੀ ਹੋ ਗਈ ਨਰਦ, ਤਿੰਨ੍ਹਾਂ ਦਾ ਸਾਰ ਪਾਸ਼ਾ ਆਪ ਉਲਟਾਵਾਂਗਾ। ਜਿਨ੍ਹਾਂ ਦਾ ਗੋਬਿੰਦ ਦੇਣਾ ਕਰਜ਼, ਉਨ੍ਹਾਂ ਦੀ ਝੋਲੀ ਸਚ ਭਰਾਵਾਂਗਾ । ਜੋ ਜਨਮ ਕਰਮ ਦੇ ਰਹੇ ਭਟਕ, ਤਿਨ੍ਹਾਂ ਦੀ ਭਟਕਣਾ ਮੇਟ ਮਿਟਾਵਾਂਗਾ। ਜੋ ਅਧਵਿਚਕਾਰੇ ਰਹੇ ਅਟਕ, ਤਿਨ੍ਹਾਂ ਦੀ ਮੰਜ਼ਲ ਪੰਧ ਚੁਕਾਵਾਂਗਾ । ਗੁਰਮੁਖਾਂ ਮਾਰਗ ਉਤੇ ਚਲਾਵਾਂ ਸਿੱਧਾ ਨਿਧੜਕ, ਚਾਰ ਵਰਨਾਂ ਇਕੋ ਰਾਹ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵਾਂਗਾ। ਸਾਚੀ ਕਰਨੀ ਕਾਰ ਕਮਾਵੇਗਾ। ਹਰਿ ਸਵਾਮੀ ਵੇਖ ਵਖਾਵੇਗਾ। ਅੰਤਰਜਾਮੀ
ਦਇਆ ਕਮਾਵੇਗਾ। ਸ਼ਬਦ ਅਗੰਮੀ ਬਾਣੀ ਆਪ ਪੜ੍ਹਾਵੇਗਾ। ਸਚਖੰਡ ਦੀ ਦੱਸ ਕੇ ਸਚ ਨਿਸ਼ਾਨੀ, ਮਾਰਗ ਇਕ ਜਣਾਵੇਗਾ। ਅੰਮ੍ਰਿਤ ਆਤਮ ਪਿਆ ਕੇ ਠੰਡਾ ਪਾਣੀ, ਨਿਝਰ ਝਿਰਨਾ ਇਕ ਝਿਰਾਵੇਗਾ। ਲੇਖਾ ਮੁਕਾ ਕੇ ਚਾਰੇ ਖਾਣੀ, ਚਾਰੇ ਬਾਣੀ ਪੰਧ ਮਿਟਾਵੇਗਾ। ਮਿਹਰਵਾਨ ਹੋ ਸੂਰਾ ਸਰਬੰਗ, ਆਪਣੇ ਆਪਣੀ ਗੋਦ ਉਠਾਵੇਗਾ। ਓਢਨ ਦੇ ਕੇ ਢਕੇ ਨੰਗ, ਭੁੱਖਿਆਂ ਨੰਗਿਆਂ ਰੰਗ ਰੰਗਾਵੇਗਾ। ਜਿਵੇਂ ਮਾਣ ਦਿਤਾ ਸ਼ਬਦੀ ਸਾਚੇ ਚੰਦ, ਗੁਰਮੁਖ ਸਤਾਰ ਫ਼ਲਕ ਉਤੇ ਆਪ ਚਮਕਾਵੇਗਾ। ਹੌਲੀ ਹੌਲੀ ਅੰਦਰ ਵੇਖੇ ਲੰਘ, ਪਲੰਘ ਬੈਠ ਸਾਚੀ ਸੇਜ ਸੁਹਾਵੇਗਾ। ਸ਼ਬਦ ਅਨਾਦ ਵਜਾ ਮਰਦੰਗ, ਸੁਰਤ ਸਵਾਣੀ ਆਪ ਉਠਾਵੇਗਾ। ਗੁਰਮੁਖ ਗਲਵਕੜੀ ਪਾ ਕੇ ਪਾਏ ਆਪਣੀ ਠੰਡ, ਅਗਨੀ ਤਤ ਬੁਝਾਵੇਗਾ। ਪੁਰੀ ਅਨੰਦ ਨਾਲੋਂ ਬਹੁਤਾ ਦੇ ਕੇ ਆਪਣਾ ਅਨੰਦ, ਅਨੰਦ ਅਨੰਦ ਵਿਚੋਂ ਦਰਸਾਵੇਗਾ। ਰਾਮ ਰਹੀਮ ਸਦਾ ਬਖ਼ਸ਼ੰਦ, ਕਾਹਨਾ ਕ੍ਰਿਸ਼ਨਾ ਧੁਰ ਦੀ ਬੰਸਰੀ ਨਾਮ ਸੁਣਾਵੇਗਾ। ਜਨ ਭਗਤਾਂ ਪਿਛਲਾ ਮੁਕਾ ਕੇ ਪੰਧ, ਅੱਗੇ ਪੈਂਡਾ ਨਾ ਹੋਰ ਰਖਾਵੇਗਾ। ਜਿਨ੍ਹਾਂ ਨੂੰ ਆਪਣੇ ਨਾਲ ਲਿਆ ਗੰਢ, ਤਿਨ੍ਹਾਂ ਦੀ ਗੰਢ ਨਾ ਕੋਇ ਤੁੜਾਵੇਗਾ। ਗੁਰਮੁਖਾਂ ਪੂਰੀ ਕਰ ਕੇ ਪਿਛਲੀ ਮੰਗ, ਅੱਗੇ ਮੰਗਲਾਚਾਰ ਸੁਣਾਵੇਗਾ। ਜਿਸ ਸਾਹਿਬ ਦਾ ਆਦਿ ਜੁਗਾਦੀ ਇਕੋ ਛੰਦ, ਸੋ ਸੰਸਿਆਂ ਵਿਚੋਂ ਬਾਹਰ ਕਢਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰ ਮਾਤ ਵਰਭੰਡ, ਬ੍ਰਹਿਮੰਡ ਖੋਜ ਖੁਜਾਵੇਗਾ । ਬ੍ਰਹਿਮੰਡ ਖੋਜ ਖੁਜਾਏਗਾ। ਦੂਈ ਦਵੈਤੀ ਰੋਗ ਚੁਕਾਏਗਾ। ਚਿੰਤਾ ਸੋਗ ਸਰਬ ਮਿਟਾਏਗਾ। ਜਨਮ ਕਰਮ ਦਾ ਪਿਛਲਾ ਵਿਜੋਗ, ਅੱਗੇ ਰਹਿਣ ਨਾ ਪਾਏਗਾ। ਜਿਨ੍ਹਾਂ ਨਾਲ ਕੀਤਾ ਧੁਰ ਸੰਜੋਗ, ਅੰਤਮ ਆਪਣੀ ਸੇਜ ਬੈਠਾਏਗਾ। ਦੇ ਕੇ ਦਰਸ ਇਕ ਅਮੋਘ, ਪੂਰਬ ਹਰਸ ਮਿਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਵੇਖ ਵਖਾਏਗਾ। ਧੁਰ ਦਾ ਮਾਲਕ ਵੇਖਣ ਆਇਆ ਏ। ਜਿਸ ਬਾਲਕ ਨੂੰ ਜਨਨੀ ਨਾ ਕੁੱਖ ਟਿਕਾਇਆ ਏ। ਜਿਸ ਦੀ ਮਾਤਾ ਪਿਤਾ ਦਏ ਕੋਇ ਨਾ ਸੁਖ, ਸੇਵਾਦਾਰ ਵੰਡ ਨਾ ਕੋਇ ਵੰਡਾਇਆ ਏ। ਨਾ ਮਾਣਸ ਨਾ ਮਨੁਖ, ਦੇਵਤਿਆਂ ਵਿਚੋਂ ਬਾਹਰ ਬੇਪਰਵਾਹਿਆ ਏ। ਕਲਜੁਗ ਅੰਤਮ ਬਦਲ ਕੇ ਆਪਣਾ ਰੁਖ਼, ਰੁਖ਼ਸਤ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਦਵਾਇਆ ਏ। ਜੋ ਜੁਗ ਚੌਕੜੀ ਸਚਖੰਡ ਦਵਾਰੇ ਬੈਠਾ ਰਿਹਾ ਚੁੱਪ, ਸੋ ਚੁਪ ਚੁਪੀਤਾ ਸਾਹਿਬ ਅਨਡੀਠਾ ਅਨਡਿਠੜੀ ਕਾਰ ਕਮਾਇਆ ਏ। ਗੁਰਮੁਖ ਵੇਖ ਆਪਣੇ ਸੁੱਤ, ਸੁਤਿਆਂ ਲਏ ਉਠਾਇਆ ਏ। ਦਰ ਦਰ ਘਰ ਘਰ ਆ ਕੇ ਰਿਹਾ ਪੁਛ, ਮੰਜ਼ਲ ਆਪਣੀ ਪੰਧ ਮੁਕਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਇਆ ਏ। ਗੁਰ ਅਵਤਾਰ ਕਹਿਣ ਪ੍ਰਭ ਤੇਰੀ ਵਡਿਆਈ ਵੱਡੀ, ਵੱਡਿਆਂ ਵਿਚੋਂ ਨਜ਼ਰੀ ਆਈਆ। ਤੂੰ ਭਾਗ ਲਗਾਇਆ ਬੀਸਵੀਂ ਸਦੀ, ਵਾਰੀ ਘੋਲੀ ਘੋਲ ਘੁਮਾਈਆ। ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਆਪਣੀ ਲੰਘ ਕੇ ਹੱਦੀ, ਪਿਛਲੇ ਲੇਖੇ ਦਏ ਚੁਕਾਈਆ। ਪੁਸ਼ਤ ਦਰ ਪੁਸ਼ਤ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਚਲਾਵਣਹਾਰਾ ਯੱਦੀ, ਯਕੇ ਬਾਦ ਦੀਗਰੇ ਇਕ ਦੂਜੇ ਦੇ ਪਿਛੇ ਲੋਕਮਾਤ ਘਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਰਿਹਾ ਰਚਾਈਆ। ਗੁਰ ਅਵਤਾਰ ਕਹਿਣ ਪ੍ਰਭ ਤੇਰੀ ਰਚਨਾ ਸਚ, ਸਚ ਸਚ ਵਿਚੋਂ ਪਰਗਟਾਈਆ। ਜਿਨ੍ਹਾਂ ਅੰਦਰ ਰਿਹੋਂ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਤੈਨੂੰ ਮਿਲ ਕੇ ਦਿਲਦਾਰ ਜਾਵਣ ਹੱਸ, ਦਿਲ ਦੀ ਕਹਾਣੀ ਦੇਣ ਸਮਝਾਈਆ। ਤੂੰ ਓਨ੍ਹਾਂ
ਵੱਲ ਲਈਂ ਤੱਕ, ਜੋ ਬੈਠੇ ਧਿਆਨ ਲਗਾਈਆ। ਤੇਰੇ ਹੱਥ ਵਿਚ ਹਕੀਕਤ ਹੱਕ, ਹਕੂਕ ਰਿਹਾ ਵਰਤਾਈਆ। ਜਨ ਭਗਤਾਂ ਦੇ ਕੇ ਬ੍ਰਹਮ ਮਤ, ਵਿਦਿਆ ਬ੍ਰਹਮ ਦਏਂ ਸਮਝਾਈਆ। ਸਚ ਦਵਾਰੇ ਹਰਿ ਨਿਰੰਕਾਰੇ ਤੇਰਾ ਸਾਰੇ ਗਾਈਏ ਜਸ, ਸਿਫ਼ਤਾਂ ਨਾਲ ਸਾਲਾਹੀਆ। ਤੂੰ ਪੁਰਖ ਅਲੱਖ ਅਗੋਚਰ ਸਵਾਮੀ ਸਮਰਥ, ਸਤਿ ਸਚ ਤੇਰੀ ਸਰਨਾਈਆ। ਅੰਤ ਚਰਨ ਕਵਲ ਜਾਈਏ ਢੱਠ, ਢਹਿ ਢਹਿ ਸ਼ੁਕਰ ਮਨਾਈਆ। ਵੇਖੀਂ ਅੱਗੇ ਨਾ ਹੋਵੀਂ ਸਾਥੋਂ ਅੱਡ, ਅੱਡਰਾ ਰਾਹ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਦਿਆਲ ਦਏ ਦ੍ਰਿੜਾਈਆ। ਗੁਰ ਅਵਤਾਰ ਇਕੋ ਦ੍ਰਿੜ ਵਿਸ਼ਵਾਸ਼, ਵਿਸ਼ਵ ਧਾਰ ਜਣਾਇੰਦਾ। ਜਿਸ ਦੇ ਨਾਲ ਕੋਈ ਨਾ ਹੋਏ ਉਦਾਸ, ਹੈਰਾਨੀ ਵਿਚ ਕੋਇ ਨਾ ਆਇੰਦਾ। ਸਭ ਦਾ ਸਾਂਝਾ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਜੋ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਆਖ, ਤਿਨ੍ਹਾਂ ਅੱਖਰਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵਣਹਾਰਾ ਸਚ ਸੌਗਾਤ, ਸੁਗੰਧੀ ਆਪਣਾ ਨਾਮ ਵਿਚ ਭਰਾਇੰਦਾ।