੩ ਅੱਸੂ ੨੦੨੧ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ
ਸਤਿ ਧਰਮ ਕਹੇ ਸੁਣੋ ਗੁਰ ਪੀਰ, ਦਰ ਸਾਚੇ ਸਚ ਜਣਾਈਆ। ਚਾਰ ਕੁੰਟ ਮੈਨੂੰ ਕੋਈ ਨਾ ਦੇਵੇ ਧੀਰ, ਸਾਂਤਕ ਸਤਿ ਨਾ ਕੋਇ ਵਰਤਾਈਆ। ਮੈਂ ਵੇਖੀ ਹੱਦ ਅਖ਼ੀਰ, ਆਖ਼ਰ ਪੰਧ ਮੁਕਾਈਆ। ਤੁਹਾਡੀ ਚਲੀ ਨਾ ਕੋਇ ਤਦਬੀਰ, ਲੇਖਾ ਮੁੱਕਿਆ ਥਾਉਂ ਥਾਈਂਆ। ਅੰਮ੍ਰਿਤ ਬਖ਼ਸ਼ੇ ਨਾ ਕੋਇ ਠੰਡਾ ਸੀਰ, ਰਸ ਸਚ ਨਾ ਕੋਇ ਚੁਆਈਆ। ਮੇਰਾ ਨਾਤਾ ਤੁਟਾ ਨਾਲੋਂ ਸ਼ਾਹ ਹਕੀਰ, ਹਕੀਕਤ ਦਿਆਂ ਜਣਾਈਆ। ਮੇਰੀ ਕੀਮਤ ਨਾ ਕੋਈ ਹੋਇਆ ਨਾਚੀਜ਼, ਚੀਕ ਚੀਕ ਸੁਣਾਈਆ। ਤਨ ਬਸਤਰ ਭੂਸ਼ਨ ਲੱਥੇ ਦਿਸੇ ਨਾ ਕੋਇ ਕਮੀਜ਼, ਪਗੜੀ ਸੀਸ ਨਾ ਕੋਇ ਟਿਕਾਈਆ। ਮੈਂ ਲੰਘ ਕੇ ਅਗਲੀ ਦਹਿਲੀਜ਼, ਦਿਲ ਦੀ ਕਹਾਣੀ ਰਿਹਾ ਸੁਣਾਈਆ। ਮੈਨੂੰ ਸਚ ਪੁਛੋ ਔਂਦੀ ਇਕੋ ਰੀਝ, ਸਦਾ ਸਚ ਵਿਚ ਸਮਾਈਆ। ਪ੍ਰੇਮ ਪ੍ਰੀਤੀ ਅੰਦਰ ਜਾਵਾਂ ਭੀਜ, ਭਿੰਨੜਾ ਰੰਗ ਰੰਗਾਈਆ। ਕਲਮਿਆਂ ਨਾਲ ਸੁਣਾਂ ਸਚ ਹਦੀਸ, ਨਾਮ ਨਾਲ ਸ਼ਬਦ ਸ਼ਨਵਾਈਆ । ਅੰਤਮ ਮੇਰੀ ਲੱਗੀ ਪੀਠ, ਬਲਹੀਣ ਰਿਹਾ ਕੁਰਲਾਈਆ। ਸਾਚਾ ਦਿਸੇ ਨਾ ਕੋਈ ਗੀਤ, ਸੋਹਲਾ ਸੋ ਨਾ ਕੋਇ ਸੁਣਾਈਆ। ਸੰਗੀ ਛੱਡ ਗਏ ਬਣ ਕੇ ਮੀਤ, ਸੱਜਣ ਬੈਠੇ ਮੁਖ ਭੁਆਈਆ। ਝਗੜਾ ਵੇਖਿਆ ਮੰਦਰ ਮਸੀਤ, ਮੱਠ ਵਾਲੇ ਦੇਣ ਦੁਹਾਈਆ। ਨੇਤਰ ਰੋਵਣ ਊਚ ਨੀਚ, ਹਸਤ ਕੀਟ ਹੋਈ ਜੁਦਾਈਆ। ਜਨਤਾ ਕਬਾਬ ਚੜ੍ਹਦਾ ਵੇਖਿਆ ਸੀਖ, ਦੇਗਾਂ ਵਿਚ ਉਬਲਾਈਆ। ਸਤਿ ਸਤਿ ਦੀ ਗਈ ਰੀਤ, ਰੀਤੀਵਾਨ ਬੈਠੇ ਮੁਖ ਛੁਪਾਈਆ। ਮੈਂ ਕਿਸ ਦਰ ਤੋਂ ਮੰਗਾਂ ਭੀਖ, ਕਵਣ ਹੋਏ ਅੰਤ ਸਹਾਈਆ। ਤੁਸੀਂ ਗੁਰ ਅਵਤਾਰ ਪੀਰ ਪੈਗ਼ੰਬਰ ਸਦਾ ਸਰਜੀਤ, ਜੰਮਣ ਮਰਨ ਵਿਚ ਨਾ ਆਈਆ। ਮੈਂ ਤੁਹਾਡੇ ਉਤੇ ਜਾਵਾਂ ਪਤੀਜ, ਮੈਨੂੰ ਸਚ ਦਿਓ ਸਮਝਾਈਆ। ਕਿਸ ਦਰ ਮਿਲੇ ਅਗੰਮੀ ਪ੍ਰੀਤ, ਪ੍ਰੀਤਮ ਆਪਣੀ ਗੋਦ ਉਠਾਈਆ। ਮੈਂ ਸਦਾ ਸਦਾ ਸਦ ਕਰਦਾ ਰਿਹਾ ਉਡੀਕ, ਲੋਚਣ ਅੱਖ ਉਠਾਈਆ। ਮੈਨੂੰ ਯਾਦ ਪਿਛਲਾ ਨਗਾਰਾ ਵੱਜਿਆ ਰਣਜੀਤ,
ਸੋਹਣੀ ਆਵਾਜ਼ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਆਪਣੀ ਖੇਲ ਖਿਲਾਈਆ। ਗੁਰ ਅਵਤਾਰ ਕਹਿਣ ਸੁਣ ਧਰਮ ਸਤਿ, ਸਤਿ ਸਚ ਦ੍ਰਿੜਾਈਆ। ਧੁਰ ਦੀ ਵੇਖ ਇਕੋ ਮਤ, ਬ੍ਰਹਮ ਮਤ ਵਡਿਆਈਆ। ਚਾਰ ਕੁੰਟ ਨਾ ਉਠ ਉਠ ਨੱਸ, ਦਹਿ ਦਿਸ਼ਾ ਨਾ ਦੌੜ ਵਾਹੋ ਦਾਹੀਆ। ਮਿੱਤਰ ਸਖਾਈ ਵੇਖ ਸਖ, ਸੱਜਣ ਬੇਪਰਵਾਹੀਆ। ਜਿਸ ਦੀ ਨਿਰਾਲੀ ਅਨੋਖੀ ਅੱਖ, ਜਗਤ ਨੈਣਾਂ ਬਾਹਰ ਟਿਕਾਈਆ। ਸੋ ਸਾਹਿਬ ਹੋਇਆ ਪ੍ਰਤਖ, ਪਤਿਪਰਮੇਸ਼ਵਰ ਬੇਪਰਵਾਹੀਆ। ਸਭ ਦੇ ਪੜਦੇ ਰਿਹਾ ਢਕ, ਸਿਰ ਆਪਣਾ ਹੱਥ ਟਿਕਾਈਆ। ਓਸ ਦੇ ਚਰਨਾਂ ਜਾ ਕੇ ਢੱਠ, ਧੂੜੀ ਖ਼ਾਕ ਰਮਾਈਆ। ਆਪਣੀ ਹਾਲਤ ਅੰਦਰੋਂ ਦੱਸ, ਜਗਤ ਜਹਾਲਤ ਦੇ ਜਣਾਈਆ। ਉਹ ਹੋਵੇ ਤੇਰੇ ਵਸ, ਵਾਸਤਾ ਆਪਣੇ ਨਾਲ ਰਖਾਈਆ। ਸਾਹਿਬ ਸੁਲਤਾਨ ਸਿਰ ਰੱਖੇ ਦੇ ਕਰ ਹੱਥ, ਮਿਹਰ ਨਜ਼ਰ ਟਿਕਾਈਆ। ਤੂੰ ਇਕੋ ਗੌਣਾ ਜਸ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਮੁਕਾਈਆ। ਸਤਿ ਧਰਮ ਕਹੇ ਮੈਂ ਜਾਂਦਾ ਹਾਂ । ਵਾਹੋ ਦਾਹੀ ਆਪਣਾ ਪੰਧ ਮੁਕਾਂਦਾ ਹਾਂ। ਦਰਸ਼ਨ ਕਰ ਕੇ ਬੇਪਰਵਾਹੀ, ਅੰਦਰ ਆਪਣਾ ਦੁੱਖ ਸੁਣਾਂਦਾ ਹਾਂ। ਚਾਰ ਕੁੰਟ ਜੋ ਲੱਗੀ ਕਾਲੀ ਸ਼ਾਹੀ, ਸੋ ਦੁਰਮਤ ਮੈਲ ਧਵਾਂਦਾ ਹਾਂ। ਪੜਦਾ ਲਾਹ ਕੇ ਥਾਉਂ ਥਾਈਂ, ਨਵ ਨੌ ਚਾਰ ਸਰਬ ਸਮਝਾਂਦਾ ਹਾਂ। ਨਿਉਂ ਨਿਉਂ ਲਾਗਾਂ ਪਾਈਂ, ਚਰਨ ਕਵਲ ਸੀਸ ਟਿਕਾਂਦਾ ਹਾਂ। ਜੇ ਪ੍ਰਭ ਸੱਚਾ ਪਕੜੇ ਬਾਂਹੀਂ, ਬਲ ਆਪਣਾ ਫੇਰ ਪਰਗਟਾਂਦਾ ਹਾਂ। ਜਾ ਕੇ ਕਰਾਂ ਹਾਲ ਦੁਹਾਈ, ਦੂਹਰਾ ਰਾਗ ਅਲਾਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸੇਵਾ ਇਕ ਜਣਾਂਦਾ ਹਾਂ। ਗੁਰ ਅਵਤਾਰ ਕਹਿਣ ਉਠ ਉਠ ਜਾ ਭੱਜ, ਆਪਣਾ ਪੰਧ ਮੁਕਾਈਆ। ਦਰਸ਼ ਕਰ ਪੁਰਖ ਸਮਰਥ, ਸ਼ਹਿਨਸ਼ਾਹ ਬੇਪਰਵਾਹੀਆ। ਸਤਿ ਸਿੰਘਾਸਣ ਰਿਹਾ ਸਜ, ਤਖ਼ਤ ਨਿਵਾਸੀ ਡੇਰਾ ਲਾਈਆ। ਅਸੀਂ ਓਸੇ ਦਾ ਕਰਦੇ ਹੱਜ, ਹੁਜਰੇ ਬੈਠੇ ਸਰਬ ਤਜਾਈਆ। ਓਸੇ ਦਾ ਜਪਦੇ ਜਪ, ਨਾਮ ਨਿਧਾਨ ਇਕ ਸੁਣਾਈਆ। ਓਸੇ ਦੇ ਮੰਦਰ ਰਹੇ ਵਸ, ਚਰਨ ਕਵਲ ਮਿਲੀ ਸ਼ਰਨਾਈਆ। ਓਸੇ ਦੀ ਝੋਲੀ ਪਾ ਕੇ ਧੁਰ ਦਾ ਹੱਕ, ਓਸੇ ਦਰ ਤੋਂ ਮੰਗ ਮੰਗਾਈਆ। ਉਹ ਦੇਵਣਹਾਰ ਸਭ ਵੱਲ ਰਿਹਾ ਤੱਕ, ਅਭੁਲ ਭੁਲ ਕਦੇ ਨਾ ਜਾਈਆ। ਜਿਉਂ ਭਾਵੇ ਤਿਉਂ ਲਏ ਰੱਖ, ਰੱਖਿਆ ਕਰੇ ਥਾਉਂ ਥਾਈਂਆ। ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਜਾਵੇ ਅੱਕ, ਹਿੰਮਤ ਹਾਰ ਨਾ ਹੌਸਲਾ ਢਾਹੀਆ। ਜੋ ਸਰਨਾਈ ਆ ਕੇ ਜਾਵੇ ਢੱਠ, ਤਿਨ੍ਹਾਂ ਫੜ ਫੜ ਗਲੇ ਲਗਾਈਆ। ਸਾਚਾ ਦੇ ਕੇ ਅਗੰਮੀ ਰਸ, ਰਸ ਅੰਮ੍ਰਿਤ ਜਾਮ ਪਿਆਈਆ। ਦੂਰ ਦੁਰਾਡਾ ਨੇਰਨ ਨੇਰਾ ਹੋ ਜਾਵੇ ਵਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿ ਧਰਮ ਕਹੇ ਪ੍ਰਭ ਵਸੇ ਕਿੱਥੇ, ਖੇੜਾ ਕਵਣ ਸੁਹਾਈਆ । ਉਹ ਬੈਠਾ ਕੇਹੜੀ ਕੂਟੇ ਪਾ ਕੇ ਹਿੱਸੇ, ਹਸਤੀ ਆਪਣੀ ਆਪ ਛੁਪਾਈਆ। ਜਗਤ ਨੇਤਰ ਕਿਸੇ ਨਾ ਦਿਸੇ, ਰੋਂਦੀ ਵੇਖੀ ਲੋਕਾਈਆ। ਕੀਮਤ ਨਾਲ ਕਿਤੇ ਨਾ ਵਿਕੇ, ਹੱਟਾਂ ਵਿਚ ਨਜ਼ਰ ਕਿਸੇ ਨਾ ਪਾਈਆ। ਓਹ ਕੇਹੜੀ ਭੂਮਿਕਾ ਟਿਕੇ, ਸਚ ਸਿੰਘਾਸਣ ਇਕ ਸੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸੰਤ ਸੁਹੇਲੇ ਵਸਦੇ ਜਿਥੇ, ਜਗਹ ਅਗੰਮੀ ਰਹੇ ਜਣਾਈਆ। ਜਿਨ੍ਹਾਂ ਨੂੰ ਚਾਰ ਜੁਗ ਅਸੀਂ ਮਸਤਕ ਟਿੱਕਾ ਲਾ ਕੇ ਆਏ ਟਿੱਕੇ, ਅੰਤਮ ਆਪਣੇ ਘਰ ਦੇ ਟਿੱਕੇ ਲਏ ਬਣਾਈਆ। ਨਾ ਜਾਣੇ ਛੋਟੇ ਵੱਡੇ ਨਿੱਕੇ, ਬਿਰਧ ਬਾਲਾਂ ਹੋਏ ਸਹਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਤਿ ਧਰਮ ਕਹੇ ਉਹ ਕੇਹੜੀ ਕੂਟ, ਮੋਹੇ ਸਚ ਦਿਓ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਜਿਥੇ ਨਾ ਹੋਏ ਜੂਠ ਨਾ ਝੂਠ, ਕੂੜੀ ਕਿਰਿਆ ਡੇਰਾ ਢਾਹੀਆ। ਓਥੇ ਓਸ ਦੇ ਵਸਣ ਸਚ ਸਪੂਤ, ਗੁਰਮੁਖ ਬੈਠਣ ਸੋਭਾ ਪਾਈਆ। ਬਾਹਰੋਂ ਦਿਸਣ ਪੰਜ ਤਤ ਭੂਤ, ਅੰਦਰ ਨਿਰਮਲ ਜੋਤ ਜੋਤ ਜਗਾਈਆ। ਜਿਨ੍ਹਾਂ ਦੇ ਮੰਦਰ ਵਿਚੋਂ ਕੂੜੀ ਕਿਰਿਆ ਕਰ ਗਈ ਕੂਚ, ਇਕੋ ਇਸ਼ਟ ਦੇਵ ਨਜ਼ਰੀ ਆਈਆ। ਉਹਦਾ ਸ਼ਬਦ ਅਗੰਮੀ ਦੂਤ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਦਏ ਜਣਾਈਆ। ਗੁਰ ਅਵਤਾਰ ਕਹਿਣ ਉਹ ਧਾਮ ਚੰਗਾ, ਚੰਗੀ ਤਰ੍ਹਾਂ ਜਣਾਈਆ। ਜਿਥੇ ਦਿਸੇ ਇਕ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਥੇ ਪਾਰ ਉਤਰੇ ਬਿਨਾਂ ਬੰਦਗੀਉਂ ਬੰਦਾ, ਬੰਧਨ ਸਾਰੇ ਰਿਹਾ ਤੁੜਾਈਆ। ਲੇਖੇ ਲਾਵੇ ਕੁਕਰਮੀ ਗੰਦਾ, ਮਿਹਰ ਨਜ਼ਰ ਨਾਲ ਤਰਾਈਆ। ਪ੍ਰੇਮ ਪਿਆਰ ਦਾ ਫੇਰ ਕੇ ਰੰਦਾ, ਦੁਰਮਤ ਮੈਲ ਦਏ ਧੁਆਈਆ। ਅੰਤਰ ਆਤਮ ਕਰ ਕੇ ਠੰਡਾ, ਅਗਨੀ ਤਤ ਬੁਝਾਈਆ। ਓਥੇ ਮੰਗਣੀ ਪਏ ਕੋਇ ਨਾ ਮੰਗਾ, ਅਨਮੰਗੀ ਦੋਲਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਜਣਾਏ ਆਪਣਾ ਛੰਦਾ, ਧੁਰ ਦਾ ਢੋਲਾ ਰਾਗ ਅਲਾਈਆ। ਸਤਿ ਧਰਮ ਕਹੇ ਮੈਨੂੰ ਹੋਈ ਖ਼ੁਸ਼ੀ, ਖ਼ੁਸ਼ੀਆਂ ਨਾਲ ਜਣਾਈਆ। ਉਹ ਸੇਜ ਸੁਹੰਜਣੀ ਸੁੱਚੀ, ਜਿਸ ਉਪਰ ਡੇਰਾ ਲਾਈਆ। ਜਿਥੇ ਭਗਤਾਂ ਆਵਣ ਜਾਵਣ ਖੇਲ ਮੁਕੀ, ਮੁਕੱਮਲ ਆਪਣਾ ਰੰਗ ਰੰਗਾਈਆ। ਕੂੜੀ ਕਿਰਿਆ ਜਾਏ ਕੁੱਠੀ, ਮਮਤਾ ਮੋਹ ਦਏ ਮਿਟਾਈਆ। ਸੁਹੰਜਣੀ ਸੁਹਾਏ ਆਪਣੀ ਰੁੱਤੀ, ਰੁੱਤ ਨਾਲ ਮਹਿਕਾਈਆ। ਭਾਗ ਲਗਾਏ ਜਨ ਭਗਤਾਂ ਪੁੱਤੀਂ, ਪਤਿਪਰਮੇਸ਼ਵਰ ਹੋ ਕੇ ਹੋਏ ਸਹਾਈਆ। ਗ਼ਰੀਬ ਨਿਮਾਣਿਆਂ ਗੋਦੀ ਰਿਹਾ ਚੁੱਕੀ, ਫੜ ਬਾਹੋਂ ਗਲੇ ਲਗਾਈਆ। ਜਗਤ ਵਾਸਨਾ ਕੂੜ ਨਾ ਦਿਸੇ ਕੁੱਤੀ, ਸਵਾਣੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਉਠ ਵੇਖ ਆਪਣਾ ਪੰਧ, ਪਾਂਧੀ ਰਹੇ ਜਣਾਈਆ। ਪਿਛਲਾ ਲੇਖਾ ਮੁੱਕੇ ਤੰਦ, ਧੁੰਦਲ ਦਏ ਗਵਾਈਆ। ਜਾ ਕੇ ਵੇਖ ਅਗੰਮੀ ਚੰਦ, ਗੁਰਮੁਖ ਬੈਠੇ ਸੋਭਾ ਪਾਈਆ। ਅੰਦਰ ਢੋਲਾ ਗੌਂਦੇ ਸੋਹੰ ਛੰਦ, ਤੂੰ ਮੇਰਾ ਮਾਲਕ ਬੇਪਰਵਾਹੀਆ। ਓਨ੍ਹਾਂ ਮਿਲਦਾ ਇਕ ਅਨੰਦ, ਰਸ ਸਾਚਾ ਦਏ ਸਮਝਾਈਆ। ਜ਼ਾਤ ਪਾਤ ਦੀ ਢਾਹ ਕੇ ਕੰਧ, ਭਾਂਡਾ ਭਰਮ ਭੰਨਾਈਆ। ਪਹਿਲੋਂ ਓਨ੍ਹਾਂ ਨਾਲ ਮਿਲ ਕੇ ਬਣੌਂਣਾ ਸੱਚਾ ਸੰਗ, ਸੰਗੀ ਸਾਥੀ ਇਕੋ ਨਜ਼ਰੀ ਆਈਆ। ਅੰਦਰ ਰੱਖਣਾ ਨਾ ਕੋਇ ਘਮੰਡ, ਹੰਗਤਾ ਵਿਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਸਤਿ ਧਰਮ ਕਹੇ ਮੈਂ ਜਾਵਾਂਗਾ। ਸਾਚੀ ਕਰਨੀ ਕਾਰ ਕਮਾਵਾਂਗਾ। ਗੁਰਮੁਖਾਂ ਦੀ ਸਰਨੀ ਜਾ ਕੇ ਸੀਸ ਨਿਵਾਵਾਂਗਾ। ਜਿਸ ਤਰਨੀ ਉਹ ਸੋਹਣੇ ਤਰੇ, ਓਹੋ ਪੁਛ ਪੁਛਾਵਾਂਗਾ। ਜਿਸ ਦੀ ਕਿਰਪਾ ਨਾਲ ਨਾ ਜਨਮੇ ਨਾ ਕਦੇ ਮਰੇ, ਬੰਧਨ ਸਰਬ ਮਿਟਾਵਾਂਗਾ। ਸਚ ਦਵਾਰੇ ਜਿਸ ਦੇ ਖੜੇ, ਧੂੜੀ ਟਿੱਕਾ ਓਥੇ ਖ਼ਾਕ ਰਮਾਵਾਂਗਾ। ਜੋ ਭਗਤਾਂ ਢੋਲੇ ਪੜ੍ਹੇ, ਉਨ੍ਹਾਂ ਨਾਲ ਮਿਲ ਕੇ ਗਾਵਾਂਗਾ। ਸਚ ਦਹਿਲੀਜ਼ ਲੰਘ ਦਰੇ, ਦਰਵਾਜ਼ਾ ਇਕੋ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਵਾਂਗਾ। ਗੁਰ ਅਵਤਾਰ ਕਹਿਣ ਉਠ ਛੇਤੀ ਦੌੜ, ਵੇਲਾ ਗਿਆ
ਹੱਥ ਨਾ ਆਈਆ। ਜਿਸ ਨੂੰ ਕਹਿ ਕੇ ਆਏ ਬ੍ਰਾਹਮਣ ਗੌੜ, ਸੋ ਪਾਰਬ੍ਰਹਮ ਬੇਪਰਵਾਹੀਆ। ਜਿਸ ਨੂੰ ਨੇਤਰਾਂ ਨਾਲ ਤੱਕਦੇ ਰਹੇ ਕਰ ਕੇ ਗ਼ੌਰ, ਗਹਿਰ ਗੰਭੀਰ ਨੂਰ ਖ਼ੁਦਾਈਆ। ਜਿਸ ਦੀ ਬਿਧ ਅਵਰ ਤੇ ਔਰ, ਅਵਸਥਾ ਸਮਝ ਕਿਸੇ ਨਾ ਆਈਆ। ਸੋ ਸਵਾਮੀ ਰਿਹਾ ਬੌਹੜ, ਠਾਕਰ ਹੋ ਕੇ ਠੋਕਰ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿ ਧਰਮ ਕਹੇ ਮੈਂ ਚੱਲਿਆ ਹਾਂ, ਆਪਣਾ ਪੰਧ ਮੁਕਾਵਾਂਗਾ। ਜਿਨ੍ਹਾਂ ਸਚ ਦਵਾਰਾ ਮੱਲਿਆ ਹੈ, ਤਿਨ੍ਹਾਂ ਦਾ ਦਰਸ਼ਨ ਜਾ ਕੇ ਪਾਵਾਂਗਾ। ਜਿਨ੍ਹਾਂ ਦੇ ਅੰਤਰ ਆਤਮ ਰਲਿਆ ਹੈ, ਓਨ੍ਹਾਂ ਵਿਚ ਮਿਲ ਕੇ ਖ਼ੁਸ਼ੀ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਦਰ ਓਸ ਦੇ ਮੰਗ ਮੰਗਾਵਾਂਗਾ। ਸਤਿ ਧਰਮ ਆਇਆ ਦੁਰਾਡਾ, ਦੂਰਨ ਦੂਰਨ ਪੰਧ ਮੁਕਾਈਆ। ਜਨ ਭਗਤਾਂ ਕਹੇ ਮੈਂ ਵੀਰ ਤੁਹਾਡਾ, ਛੋਟਾ ਵੱਡਾ ਨਜ਼ਰ ਕੋਇ ਨਾ ਆਈਆ। ਸਤਿਗੁਰੂ ਦਵਾਰੇ ਕੱਠਾ ਮਿਲ ਕੇ ਸਭ ਨੇ ਖਾਧਾ, ਅੰਮ੍ਰਿਤ ਮੁਖ ਚੁਆਈਆ। ਸਚ ਪੁੱਛੋ ਪਿਤਾ ਗੋਬਿੰਦ ਪੁਰਖ ਅਕਾਲ ਦਾਦਾ, ਦਹਿ ਦਿਸ਼ਾ ਇਕੋ ਨਜ਼ਰੀ ਆਈਆ। ਤੁਹਾਡਾ ਮੇਰਾ ਝਗੜਾ ਕਾਹਦਾ, ਕਲ ਕਲਕੀ ਹੋਇਆ ਸਹਾਈਆ। ਤੁਸੀਂ ਓਸ ਦਾ ਗਾਓ ਰਾਗਾ, ਮੈਂ ਉਸੇ ਨੂੰ ਰਿਹਾ ਧਿਆਈਆ। ਤੁਸੀਂ ਰੋ ਰੋ ਕੂਕ ਮਾਰੋ ਵਾਜਾਂ, ਮੈਂ ਹੌਕਿਆਂ ਨਾਲ ਸੁਣਾਈਆ। ਤੁਸੀ ਹੰਸ ਬਣੇ ਕਾਗਾ, ਮੈਂ ਮਾਣਕ ਮੋਤੀ ਚੋਗ ਤੁਹਾਡੀ ਝੋਲੀ ਪਾਈਆ। ਦੋਹਾਂ ਦਾ ਪ੍ਰੀਤਮ ਮਾਹੀ ਇਕੋ ਕੰਤ ਸੁਹਾਗਾ, ਸ਼ਹਿਨਸ਼ਾਹ ਸ਼ਹਿਨਸ਼ਾਹੀਆ। ਜਿਸ ਦੇ ਦਵਾਰੇ ਆਇਆ ਭਾਗਾ, ਭੱਜ ਭੱਜ ਪੰਧ ਮੁਕਾਈਆ। ਏਥੇ ਖੇਲ ਅਨੋਖਾ ਵੇਖਿਆ ਡਾਹਡਾ, ਅਵਲੱੜੀ ਚਾਲ ਨਜ਼ਰੀ ਆਈਆ। ਕੋਈ ਪੜ੍ਹੇ ਨਾ ਕਾ ਖਾ ਗਾ ਘਾ, ਘਰ ਘਰ ਵਿਚ ਖ਼ੁਸ਼ੀ ਵਖਾਈਆ। ਨਾਤਾ ਤੋੜ ਜਗਤ ਕੇ ਸਾਧਾਂ, ਗੁਰਮੁਖ ਸੱਦੇ ਦੇ ਦੇ ਰਿਹਾ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਤਿ ਧਰਮ ਕਹੇ ਮੈਂ ਆਇਆ ਵੇਹੜੇ, ਗੁਰਮੁਖਾਂ ਘਰ ਡੇਰਾ ਲਾਈਆ। ਮੈਨੂੰ ਲੈ ਚਲੋ ਓਸ ਡੇਰੇ, ਜਿਸ ਦਾ ਮਾਲਕ ਇਕ ਅਖਵਾਈਆ। ਗੁਰਮੁਖ ਕਹਿਣ ਏਥੇ ਬੇੜੇ ਚੜ੍ਹਦੇ ਜੇਹੜੇ, ਓਨ੍ਹਾਂ ਆਪਣਾ ਆਪ ਦਿਤਾ ਤਜਾਈਆ। ਜੁਗ ਚੌਕੜੀ ਰੱਖ ਕੇ ਬੈਠੇ ਰਹੇ ਵੱਡੇ ਜੇਰੇ, ਅੰਤਮ ਮਿਲਿਆ ਆਪੇ ਆਈਆ। ਏਥੇ ਚੜ੍ਹਨ ਵਾਲੇ ਹੋਰ ਔਣ ਬਥੇਰੇ, ਭੇਖੀ ਪਖੰਡੀ ਫੇਰੀਆਂ ਪਾਈਆ। ਪੁਰਖ ਅਬਿਨਾਸ਼ੀ ਮਾਲਕ ਧੁਰ ਦੇ ਇਸ਼ਾਰਿਆਂ ਨਾਲ ਰੇਹੜੇ, ਠੇਡਿਆਂ ਨਾਲ ਪਰੇ ਹਟਾਈਆ। ਜੇ ਸਵਾਮੀ ਆਪ ਕਰੇ ਮਿਹਰੇ, ਤੇਰੀ ਮੁਹੱਬਤ ਸਾਡੇ ਨਾਲ ਜੁੜਾਈਆ। ਫਿਰ ਲੈ ਕੇ ਤੈਨੂੰ ਆਪਣੇ ਵਿਚ ਘੇਰੇ, ਫੜ ਬਾਹੋਂ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿ ਧਰਮ ਕਹੇ ਮੈਂ ਗੁਰਮੁਖੋ ਪ੍ਰੇਮ ਕਮਾਵਾਂਗਾ। ਮੇਰਾ ਧੁਰ ਦਾ ਸੱਚਾ ਨੇਮ, ਨਿਮਕ ਹਰਾਮ ਹੋ ਨਾ ਮੁਖ ਭੁਆਵਾਂਗਾ। ਮੇਰਾ ਵਾਅਦਾ ਓਸ ਨਾਲ ਜੇਹੜਾ ਬੈਠਾ ਕੁੰਟ ਹੇਮ, ਹਮ ਓਸ ਦੀ ਭੇਟ ਕਰਾਵਾਂਗਾ। ਉਹ ਦੇਵਣਹਾਰਾ ਦੇਣ, ਦਾਤਾ ਇਕੋ ਇਕ ਜਣਾਵਾਂਗਾ। ਮੈਂ ਤੁਹਾਡੇ ਨਾਲ ਮਿਲ ਕੇ ਆਇਆ ਲੈਣ, ਲਹਿਣਾ ਆਪਣੀ ਝੋਲੀ ਪਾਵਾਂਗਾ। ਤੁਹਾਡੇ ਨਾਲੋਂ ਸੱਜਣ ਚੰਗਾ ਨਹੀਂ ਕੋਈ ਸੈਣ, ਨਾਤਾ ਤੁਹਾਡੇ ਨਾਲ ਜੁੜਾਵਾਂਗਾ। ਜਿਨ੍ਹਾਂ ਨੂੰ ਲਾੜੀ ਮੌਤ ਨਾ ਖਾਏ ਡੈਣ, ਓਨ੍ਹਾਂ ਨਾਲ ਮਿਲ ਕੇ ਖ਼ੁਸ਼ੀ ਮਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰਾ ਧੁਰ ਦਾ ਵਰ, ਵਰ ਲੈ ਕੇ ਆਪਣਾ ਆਪ ਪਰਚਾਵਾਂਗਾ। ਜਨ ਭਗਤ ਕਹਿਣ
ਸੁਣ ਧਰਮ ਸਤਿ, ਸਤਿ ਦੇਈਏ ਜਣਾਈਆ। ਅਸੀਂ ਕਦੀ ਨਹੀਂ ਕਿਹਾ ਸਾਡੀ ਵੱਡੀ ਮਤ, ਸਭ ਕੁਛ ਪ੍ਰਭ ਦੀ ਝੋਲੀ ਪਾਈਆ। ਇਕੋ ਵਾਰ ਉਸ ਦੇ ਚਰਨੀਂ ਸਿੱਧੇ ਹੋ ਕੇ ਗਏ ਢੱਠ, ਵਲ ਵਿੰਗ ਰਿਹਾ ਨਾ ਰਾਈਆ। ਏਸੇ ਕਰਕੇ ਕਰ ਇਕੱਠ, ਹਰਿ ਆਪਣਾ ਜੋੜ ਜੁੜਾਈਆ। ਕਾਇਆ ਮੰਦਰ ਅੰਦਰ ਵਖਾਇਆ ਉਹ ਮੱਠ, ਜਿਸ ਘਰ ਬੈਠਾ ਬੇਪਰਵਾਹੀਆ। ਨਾਮ ਜਪਣ ਦਾ ਰੱਟਾ ਮੁੱਕਿਆ ਰਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਿਤਾ ਖੁਲ੍ਹਾਈਆ। ਸਤਿ ਧਰਮ ਕਹੇ ਮੈਂ ਸੇਵਾਦਾਰ, ਸਚ ਦਿਆਂ ਜਣਾਈਆ। ਮੈਨੂੰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰ ਕੇ ਖ਼ਬਰਦਾਰ, ਦਰ ਤੁਹਾਡੇ ਦਿਤਾ ਘਲਾਈਆ। ਵੇਖੋ ਛੱਡ ਕੇ ਸਰਬ ਸੰਸਾਰ, ਭੱਜਿਆ ਆਇਆ ਵਾਹੋ ਦਾਹੀਆ। ਏਹੋ ਜੇਹਾ ਖੇਲ ਕਦੀ ਨਹੀਂ ਖੇਲਿਆ ਮੈਂ ਜੁਗ ਚਾਰ, ਚੌਕੜੀ ਬੈਠੀ ਨੈਣ ਉਠਾਈਆ। ਵਾਹਵਾ ਕਰ ਕੇ ਸਾਰੇ ਰਹੇ ਪੁਕਾਰ, ਖ਼ੁਸ਼ੀਆਂ ਤਾਲ ਵਜਾਈਆ। ਵੇਖ ਸਚ ਸੱਚਾ ਦਰਬਾਰ, ਦੋ ਜਹਾਨ ਧਿਆਨ ਲਗਾਈਆ। ਜਿਸ ਗ੍ਰਹਿ ਬੈਠਾ ਆਪ ਨਿਰੰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਸੰਤ ਸੁਹੇਲੇ ਵੇਖੇ ਆਣ, ਆਪਣੀ ਕਲ ਧਰਾਈਆ। ਬਿਨ ਕਲਮਿਉਂ ਕਰ ਕਲਿਆਣ, ਕਾਇਨਾਤ ਲੇਖਾ ਰਿਹਾ ਚੁਕਾਈਆ। ਓਸ ਦਾ ਸੋਹਣਾ ਅਗੰਮਾ ਵੇਖ ਮਕਾਨ, ਬੇਪਹਿਚਾਨ ਦਿਤਾ ਸਮਝਾਈਆ। ਸਚ ਪ੍ਰੀਤੀ ਬਖ਼ਸ਼ ਦਾਨ, ਦੌਲਤ ਇਕੋ ਝੋਲੀ ਪਾਈਆ। ਗੁਰਮੁਖ ਗੁਰਸਿਖ ਸਾਰੇ ਖ਼ੁਸ਼ੀ ਮਨਾਣ, ਧੁਰ ਦਾ ਰਾਗ ਅਲਾਈਆ। ਮੈਂ ਬਾਲਾ ਨੱਢਾ ਇਕ ਨਾਦਾਨ, ਵਿਚ ਰਲਿਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਜਣਾਈਆ। ਮੈਂ ਚਲ ਕੇ ਆਇਆ ਸਚ ਦਵਾਰੇ, ਪ੍ਰਭ ਦਰਵਾਜ਼ਾ ਦਏ ਖੁਲ੍ਹਾਈਆ। ਮੇਰੀ ਸੇਵਾ ਲਾਏ ਅਪਰ ਅਪਾਰੇ, ਅਪਰੰਪਰ ਆਪ ਦ੍ਰਿੜਾਈਆ। ਅਬਿਨਾਸ਼ੀ ਖੇਲ ਨਿਆਰੇ, ਹਰਿ ਕਰਤਾ ਆਪ ਜਣਾਈਆ। ਨਾਲ ਸਮਝਾਏ ਸ਼ਬਦ ਇਸ਼ਾਰੇ, ਬਿਨ ਸੈਨਤ ਅੱਖ ਲਗਾਈਆ। ਜਨ ਭਗਤਾਂ ਕਾਇਆ ਮੰਦਰ ਅੰਦਰ ਬਣ ਪਨਿਹਾਰੇ, ਧੁਰ ਦਾ ਹੁਕਮ ਮਨਾਈਆ। ਕਾਇਆ ਮੰਦਰ ਚੜ੍ਹ ਚੁਬਾਰੇ, ਮਹੱਲ ਅਟਲ ਇਕ ਸੁਹਾਈਆ। ਕੂੜੀ ਕਿਰਿਆ ਨਿਕਲੇ ਬਾਹਰੇ, ਜੂਠ ਝੂਠ ਕਰ ਕੁੜਮਾਈਆ। ਸਤਿ ਧਰਮ ਦਾ ਬੋਲ ਜੈਕਾਰੇ, ਜੈ ਜੈਕਾਰ ਇਕ ਸੁਣਾਈਆ । ਪ੍ਰਿਤਪਾਲਕ ਪ੍ਰਿਤਪਾਲ ਕਰੇ ਜਗ ਸਾਰੇ, ਸ੍ਰਿਸ਼ਟੀ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੇਵਾ ਇਕ ਸਮਝਾਈਆ। ਸਤਿ ਧਰਮ ਕਹੇ ਮੇਰੀ ਸੇਵਾ ਅੱਛੀ, ਪ੍ਰਭ ਸਾਚੇ ਸਚ ਲਗਾਈਆ। ਗੁਰਮੁਖਾਂ ਦੀ ਕਾਇਆ ਇਕੋ ਵਸੀ, ਮਨਮੁਖਾਂ ਨਾਤਾ ਦਿਤਾ ਤੁੜਾਈਆ। ਮੇਰੀ ਪ੍ਰੇਮਣ ਪ੍ਰੇਮ ਪ੍ਰੀਤੀ ਵਿਚੋਂ ਉਠ ਕੇ ਹੱਸੀ, ਹੱਸ ਹੱਸ ਖ਼ੁਸ਼ੀ ਮਨਾਈਆ। ਸਾਹਿਬ ਸਾਚੇ ਗਾਵਾਂ ਜਸੀ, ਜਸ ਇਕੋ ਗਾਈਆ । ਮੇਰਾ ਨਾਤਾ ਜੁੜਿਆ ਨਾਲ ਉਹਨਾਂ ਜਿਨ੍ਹਾਂ ਕੋਈ ਨਾ ਖਾਧੀ ਡੱਡ ਮੱਛੀ, ਮਜ਼ਲਸ ਕਰਨ ਬੇਪਰਵਾਹੀਆ। ਉਹਨਾਂ ਦੀ ਚਿੰਤਾ ਗ਼ਮੀ ਲੱਥੀ, ਹਰਖ਼ ਸੋਗ ਨੇੜ ਨਾ ਆਈਆ। ਹੰਗਤਾ ਵਾਲੀ ਕਿਰਿਆ ਕੂੜੀ ਢੱਠੀ, ਉਚ ਮਨਾਰਾ ਰਹਿਣ ਕੋਇ ਨਾ ਪਾਈਆ। ਉਹ ਪੜ੍ਹ ਕੇ ਇਕੋ ਪੱਟੀ, ਪਟਨੇ ਵਾਲਾ ਰਹੇ ਮਨਾਈਆ। ਜਿਸ ਨੂੰ ਮਿਲ ਕੇ ਕੋਈ ਨਾ ਦੇਵੇ ਚੱਟੀ, ਚੇਟਕ ਅਵਰ ਨਾ ਕੋਇ ਲਗਾਈਆ। ਨਾਮ ਪਿਆਰ ਪ੍ਰੇਮ ਨਾਲ ਤਨ ਮਾਟੀ ਖ਼ਾਕ ਜਾਏ ਰੱਤੀ, ਰਤਨ ਅਮੋਲਕ ਗੁਰਮੁਖ ਲਏ ਬਣਾਈਆ। ਮੈਂ ਠਾਕਰ ਵੇਖਿਆ ਤੱਕਿਆ ਉਹ ਸਾਹਿਬ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਗੁਰਮੁਖ ਨਿਰਾਲੀ ਅਨੋਖੀ ਸਖ਼ੀ, ਮਿਲ ਸੱਜਣ ਖ਼ੁਸ਼ੀ ਮਨਾਈਆ। ਓਹਲਾ ਪੜਦਾ ਨਹੀਂ ਇਹ ਵੇਖਾਂ ਅੱਖੀ, ਤੱਕਿਆ ਹਾਲ ਜਣਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਸਤਿ ਦਵਾਰੇ ਸਤਿ ਸਮਝਾਈਆ। ਸਤਿ ਧਰਮ ਕਹੇ ਮੈਂ ਸਾਚੀ ਸੇਵ ਕਮਾਵਾਂਗਾ। ਪ੍ਰਭ ਦਾਤੇ ਦਿਤੀ ਸਭ ਨੂੰ ਸਰਨ, ਸਿਰ ਮਸਤਕ ਚਰਨ ਕਵਲ ਟਿਕਾਵਾਂਗਾ। ਜਨ ਭਗਤਾਂ ਅੰਦਰ ਮਿਲੇ ਚੜ੍ਹਨ, ਘਰ ਬਹਿ ਕੇ ਖ਼ੁਸ਼ੀ ਮਨਾਵਾਂਗਾ। ਮੇਰੇ ਨਾਲ ਮਿਲ ਕੇ ਢੋਲਾ ਧੁਰ ਦਾ ਪੜ੍ਹਨ, ਮੈਂ ਉਹਨਾਂ ਨਾਲ ਮਿਲ ਕੇ ਗਾਵਾਂਗਾ। ਦੋਹਾਂ ਦਾ ਇਕੋ ਬਣ ਜਾਏ ਬਰਨ, ਵਰਨ ਗੋਤ ਨਾ ਕੋਇ ਸਮਝਾਵਾਂਗਾ। ਤੂੰ ਮਾਲਕ ਕਰਨੀ ਕਰਨ, ਡੁੱਬਦੇ ਪਾਹਨ ਪਾਰ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਲੇਖਾ ਧੁਰ ਦਵਾਰੇ ਮੰਗ ਮੰਗਾਵਾਂਗਾ।
੩ ਅੱਸੂ ੨੦੨੧ ਬਿਕ੍ਰਮੀ ਤੇਜਾ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ
ਸਤਿ ਧਰਮ ਕਹੇ ਮੇਰੀ ਪਈ ਗੰਢ, ਪ੍ਰਭ ਜੋੜੀ ਸਚ ਬਣਾਈਆ। ਜਨ ਭਗਤਾਂ ਮਿਲ ਕੇ ਹੋਈ ਠੰਡ, ਅਗਨੀ ਤਤ ਨਾ ਕੋਇ ਤਪਾਈਆ । ਮੈਂ ਇਹਨਾਂ ਦਾ ਅੰਦਰੋਂ ਕੂੜਾ ਕਰਕਟ ਹੂੰਝਾਂ ਗੰਦ, ਸੋਹਣੀ ਤਰਾ ਕਰਾਂ ਸਫਾਈਆ। ਉਹਨਾਂ ਦਾ ਮਾਲਕ ਇਕ ਬਖ਼ਸ਼ੰਦ, ਬਖ਼ਸ਼ਿਸ਼ ਰਿਹਾ ਕਮਾਈਆ। ਸਚ ਸਤਿ ਦਾ ਚੜ੍ਹ ਜਾਏ ਅਵਲੜਾ ਚੰਦ, ਜਗਤ ਚੰਨ ਮੁਖ ਸ਼ਰਮਾਈਆ। ਇਕ ਦੂਜੇ ਦੇ ਮਿਲਕੇ ਲੱਗੇ ਅੰਗ, ਅੰਗੀਕਾਰ ਦਇਆ ਕਮਾਈਆ। ਪ੍ਰੇਮ ਪਿਆਰ ਦਾ ਵੇਖੀਏ ਅਨੰਦ, ਮਜੀਠੀ ਆਪਣਾ ਵੇਸ ਵਟਾਈਆ। ਸਾਚੇ ਅਸਵ ਚੜ੍ਹ ਤੁਰੰਗ, ਤੁਰਤ ਭੱਜੇ ਵਾਹੋ ਦਾਹੀਆ। ਜਗਤ ਜਹਾਨ ਵੱਜੇ ਮਰਦੰਗ, ਤਾਲ ਇਕੋ ਇਕ ਸ਼ਨਵਾਈਆ। ਵੇਖੋ ਪੁਰਖ ਅਕਾਲ ਤੋੜਨਹਾਰਾ ਬੰਦੀ ਬੰਦ, ਬੰਦਨਾ ਸਚ ਰਿਹਾ ਸਮਝਾਈਆ। ਜਿਸ ਦਾ ਨਿਤ ਨਵਿਤ ਕੂੜੀ ਕਿਰਿਆ ਨਾਲ ਜੰਗ, ਯੁੱਧ ਕਰ ਕਰ ਖ਼ੁਸ਼ੀ ਮਨਾਈਆ। ਜਿਸ ਦਾ ਮਾਲਕ ਇਕ ਭੁਯੰਗ, ਭੁਯੰਗੀ ਸਮਝ ਕੋਇ ਨਾ ਪਾਈਆ। ਉਹ ਤਜ ਪੁਰੀ ਅਨੰਦ, ਸ਼ਬਦੀ ਆਪਣਾ ਭੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਖੇਲ ਖਿਲਾਈਆ। ਸਤਿ ਧਰਮ ਕਹੇ ਮੇਰਾ ਜੁੜਿਆ ਜੋੜਾ, ਜੋੜੀ ਜਗਦੀਸ਼ ਬਣਾਈਆ। ਅੱਗੇ ਹੋਵੇ ਨਾ ਕੋਇ ਅਜੋੜਾ, ਨਾਤਾ ਸਕੇ ਨਾ ਕੋਇ ਤੁੜਾਈਆ। ਅਬਿਨਾਸ਼ੀ ਕਰਤਾ ਦੇਵੇ ਧੁਰ ਦਾ ਘੋੜਾ, ਸ਼ਾਹ ਸਵਾਰਾ ਹੋਏ ਸਹਾਈਆ। ਚਾਰ ਕੁੰਟ ਦਹਿ ਦਿਸ਼ਾ ਵਿਚ ਅਟਕਾਏ ਨਾ ਕੋਈ ਰੋੜਾ, ਰੁੜ੍ਹਦੇ ਜਾਂਦੇ ਵੇਖ ਵਖਾਈਆ। ਪ੍ਰਭ ਮਿਲਣ ਦਾ ਵਕਤ ਸਭ ਤੋਂ ਥੋੜਾ, ਲੱਖ ਚੁਰਾਸੀ ਵਿਚੋਂ ਮਾਨਸ ਜਨਮ ਨਜ਼ਰੀ ਆਈਆ। ਗੁਰਮੁਖੋ ਤੁਹਾਡੀ ਰੀਸ ਕੀ ਕਰੇ ਚੰਦ ਚਕੋਰਾ, ਮਿਸਲ ਦੇ ਮਿਸਾਲ ਨਾ ਕੋਇ ਸਮਝਾਈਆ। ਲੇਖਾ ਚੁੱਕਿਆ ਅੰਧ ਘੋਰਾ, ਮਨ ਘੁਰਕੀ ਲੈ ਨਾ ਕੋਇ ਡਰਾਈਆ। ਨਾਤਾ ਤੁਟਿਆ ਖੋਟੇ ਚੋਰਾਂ, ਠੱਗਾਂ ਕੋਲੋਂ ਲਏ ਬਚਾਈਆ। ਆਪਣੇ ਪ੍ਰੇਮ ਦੀ ਬੰਨ੍ਹ ਅਗੰਮੀ ਡੋਰਾ, ਡੋਰੀ ਆਪਣੇ ਨਾਲ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਬਣਾ ਕੇ ਬਾਂਕਾ ਛੋਹਰਾ, ਸ਼ੋਹਰਤ ਨਾਲ ਦਏ ਵਡਿਆਈਆ। ਸਤਿ ਧਰਮ ਕਹੇ ਮੇਰਾ ਵੇਲਾ ਬੰਦਨ, ਹਰਿ ਬੰਦਗੀ ਇਕ ਜਣਾਈਆ। ਪ੍ਰੀਤੀ ਵਿਚੋਂ ਪ੍ਰੇਮ ਦੀ ਤੰਦਨ, ਇਕੋ ਇਕ ਸਮਝਾਈਆ। ਨਿਰਗੁਣ ਸਰਗੁਣ ਬਣ ਕੇ ਸੰਗਣ, ਸਗਲਾ ਸੰਗ ਵਖਾਈਆ।
ਜਨਮ ਕਰਮ ਦੀ ਤੁਟੀ ਆਇਆ ਗੰਢਣ, ਵਿਛੜੇ ਰਿਹਾ ਮਿਲਾਈਆ। ਦੀਨ ਦਿਆਲ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਨਾਮ ਖ਼ੁਮਾਰੀ ਚਾੜ੍ਹ ਕੇ ਰੰਗਣ, ਮਗਨ ਆਪਣੇ ਨਾਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸਤਿ ਧਰਮ ਕਹੇ ਮੈਨੂੰ ਮਿਲਿਆ ਵਸੀਲਾ, ਭਗਤਾਂ ਨਾਲ ਕੁੜਮਾਈਆ। ਹਰਿ ਸੰਗਤ ਵੇਖੀ ਧੁਰ ਦਾ ਕਬੀਲਾ, ਕਾਮਲ ਪੁਰਸ਼ ਰਿਹਾ ਬਣਾਈਆ। ਜਿਨ੍ਹਾਂ ਨੂੰ ਪਾਰ ਲੰਘਣ ਵਾਸਤੇ ਕਰਨਾ ਪਏ ਨਾ ਕੋਇ ਵਕੀਲਾ, ਮਲਾਹਗੀਰ ਨਾ ਕੋਇ ਵਖਾਈਆ। ਜਿਨ੍ਹਾਂ ਦੀ ਬਦਲੇ ਨਾ ਕੋਇ ਦਲੀਲਾ, ਦਲੀਲ ਦਾ ਮਾਲਕ ਇਕ ਅਖਵਾਈਆ। ਉਹ ਸ਼ਹਿਨਸ਼ਾਹ ਛੈਲ ਛਬੀਲਾ, ਬਿਰਧ ਬਾਲ ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਜ਼ਲ ਆਪਣੀ ਰਿਹਾ ਸਮਝਾਈਆ। ਸਤਿ ਧਰਮ ਕਹੇ ਜੁੜਿਆ ਨਾਤਾ, ਨਾਤਵਾਂ ਨਜ਼ਰ ਕੋਇ ਨਾ ਆਈਆ। ਦੋਹਾਂ ਦਾ ਪਿਤਾ ਪੁਰਖ ਬਿਧਾਤਾ, ਬਿਧ ਆਪਣੀ ਦਏ ਸਮਝਾਈਆ। ਪਿਛੇ ਦੱਸਦੇ ਆਏ ਜੋਤ ਮੇਂ ਜਾਤਾ, ਜਾਤ ਮੇਂ ਜੋਤ ਕਰੇ ਰੁਸ਼ਨਾਈਆ। ਆਣ ਕੇ ਤੱਕਿਆ ਨਜ਼ਰ ਆਇਆ ਪੁਰਖ ਸਮਰਾਥਾ, ਪ੍ਰਿਥਮੀ ਆਕਾਸ਼ ਆਪਣਾ ਖੇਲ ਖਿਲਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਖੇ ਖੇਲ ਤਮਾਸ਼ਾ, ਖ਼ਾਲਕ ਖ਼ਲਕ ਵਿਚੋਂ ਪੜਦਾ ਲਾਹੀਆ। ਧੰਨ ਵਡਿਆਈ ਸਾਡੀ ਪੂਰੀ ਕੀਤੀ ਆਸਾ, ਤ੍ਰਿਸਨਾ ਮੇਟ ਮਿਟਾਈਆ। ਆਪਣੇ ਨਾਮ ਦਾ ਖੋਲ੍ਹ ਖਲਾਸਾ, ਖ਼ਸੂਸੀਅਤ ਸਚ ਦਿਤੀ ਸਮਝਾਈਆ। ਸਚ ਦਵਾਰੇ ਦਏ ਦਿਲਾਸਾ, ਦਿਲਬਰਾਂ ਹੌਸਲਾ ਦਿਤਾ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਅੰਮ੍ਰਿਤ ਜਾਮ ਪਿਆਇਆ ਬਾਟਾ, ਸੋ ਆਪਣਾ ਘਰ ਵਖਾਈਆ। ਸਤਿ ਧਰਮ ਕਹੇ ਮੋਹੇ ਚਾਉ ਘਨੇਰਾ, ਘੜੀ ਘੜੀ ਵੱਜੇ ਵਧਾਈਆ। ਪ੍ਰਭ ਠਾਕਰ ਮਿਲਿਆ ਮੇਰਾ, ਮਿਹਰ ਮੁਹੱਬਤ ਕਰੇ ਸਚ ਗੁਸਾਈਂਆ। ਮੈਂ ਵੇਖਿਆ ਉਸ ਦਾ ਚੇਹਰਾ, ਗੁਰਮੁਖ ਸੋਹਣਾ ਨਜ਼ਰੀ ਆਈਆ। ਜਿਸਦਾ ਬਿਨ ਵੰਝ ਮੁਹਾਣੇ ਤਰਦਾ ਬੇੜਾ, ਕਿਸ਼ਤੀ ਨਈਆ ਨਜ਼ਰ ਕੋਇ ਨਾ ਆਈਆ। ਉਹਦਾ ਸੋਹਣਾ ਵਸਦਾ ਧੁਰ ਦਾ ਖੇੜਾ, ਦੀਵਾ ਬਾਤੀ ਕਮਲਾਪਾਤੀ ਅੱਠੇ ਪਹਿਰ ਕਰੇ ਰੁਸ਼ਨਾਈਆ। ਉਥੇ ਕਦੇ ਨਾ ਹੋਏ ਅੰਧੇਰਾ, ਰੈਣ ਰੂਪ ਨਾ ਕੋਇ ਵਟਾਈਆ। ਕੂੜੀ ਕਿਰਿਆ ਪਵੇ ਨਾ ਘੇਰਾ, ਹੰਗਤਾ ਗੜ੍ਹ ਨਾ ਕੋਇ ਵਸਾਈਆ। ਉਥੇ ਸਾਚੇ ਸੰਤਾਂ ਲੱਗਾ ਡੇਰਾ, ਜੋ ਸਤਿਗੁਰ ਪੁਰਖ ਅਕਾਲ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਵਖਾਈਆ। ਸਤਿ ਧਰਮ ਕਹੇ ਮੈਥੋਂ ਆ ਕੇ ਕੋਈ ਪੁਛੇ, ਮੈਂ ਸਚ ਦਿਆਂ ਸਮਝਾਈਆ। ਵੇਖੋ ਜਿਹੜੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲੋ ਰੁੱਸੇ, ਉਹ ਪ੍ਰਭ ਨੇ ਲਏ ਮਿਲਾਈਆ। ਇਹ ਸੋਹਣੇ ਹੀਰੇ ਸੁੱਚੇ, ਲੋਕਮਾਤ ਕੀਮਤ ਸਕੇ ਨਾ ਕੋਇ ਚੁਕਾਈਆ। ਇਹ ਉਹਨਾਂ ਨਾਲੋਂ ਉਚੇ, ਜੋ ਅੱਠੇ ਪਹਿਰ ਸਮਾਧੀਆਂ ਵਿਚ ਧਿਆਈਆ। ਇਹਨਾਂ ਦੇ ਮੰਜ਼ਲ ਪੈਂਡੇ ਮੁਕੇ, ਮੁਫ਼ਤ ਮਿਲੀ ਵਡਿਆਈਆ। ਇਹ ਪ੍ਰਭ ਗੋਦੀ ਨੀਂਦ ਗੂੜ੍ਹੀ ਸੁੱਤੇ, ਜਿਨ੍ਹਾਂ ਫੇਰ ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਰਿਹਾ ਬਣਾਈਆ। ਸਤਿ ਧਰਮ ਕਹੇ ਮੈਂ ਅੰਦਰ ਵੜਿਆ, ਗੁਰਮੁਖਾਂ ਵਿਚ ਧਿਆਨ ਲਗਾਈਆ। ਉਥੇ ਪਤਿਪਰਮੇਸ਼ਵਰ ਖੜਿਆ, ਸਾਖਿਆਤ ਬੇਪਰਵਾਹੀਆ। ਮੈਂ ਉਸ ਕੋਲੋਂ ਡਰਿਆ, ਨਿਉਂ ਨਿਉਂ ਸੀਸ ਝੁਕਾਈਆ। ਉਸ ਹੌਲੀ ਜਿਹੀ ਮੈਨੂੰ ਬਾਹੋਂ ਫੜਿਆ, ਪਕੜ ਲਿਆ ਉਠਾਈਆ। ਆ ਵੇਖ ਮੇਰੇ ਗੁਰਮੁਖ ਦਾ ਉਹ ਘਰਿਆ, ਜਿਸ ਘਰ ਵਿਚ ਘਰ ਰਿਹਾ
ਸੁਹਾਈਆ। ਜਿਸ ਸੋਹੰ ਢੋਲਾ ਪੜ੍ਹਿਆ, ਤਿਸ ਦਾ ਢੋਲ ਮਰਦੰਗ ਆਪ ਵਜਾਈਆ। ਉਹ ਹੀਰਾ ਮਾਣਕ ਮੋਤੀ ਜੜਿਆ, ਜੜਤ ਮੰਡਲ ਨਾਲੋਂ ਸੋਭਾ ਪਾਈਆ। ਰਵ ਸਸ ਉਹਨਾਂ ਦੀ ਚਰਨੀ ਦੜਿਆ, ਸਿਰ ਸਕੇ ਨਾ ਮੂਲ ਉਠਾਈਆ। ਜਿਨ੍ਹਾਂ ਪੁਰਖ ਅਕਾਲ ਸਵਾਮੀ ਇਕੋ ਵਰਿਆ, ਕੰਤ ਕੰਤੂਹਲ ਰਹੇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਸਤਿ ਧਰਮ ਕਹੇ ਮੈਂ ਹੋਇਆ ਹੈਰਾਨ, ਹੈਰਾਨੀ ਮੇਰੇ ਉਤੇ ਆਈਆ। ਵੇਖੋ ਕਿਹੜਾ ਖੇਲ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ । ਕੋਟਾਂ ਵਿਚੋਂ ਥੋੜੇ ਜਿਹੇ ਇਨਸਾਨ, ਆਪਣੀ ਅੰਸ ਸਮਝਾਈਆ। ਜਿਨ੍ਹਾਂ ਵਾਸਤੇ ਕਰ ਤਿਆਰ ਅਗੰਮੀ ਬਬਾਨ, ਧੁਰ ਦੀ ਘਾੜਤ ਲਏ ਘੜਾਈਆ । ਬੇਸ਼ਕ ਉਹ ਬੁਧੀ ਨਾਲ ਅੰਞਾਣ, ਸੋਝੀ ਆਪਣੀ ਦਏ ਵਡਿਆਈਆ। ਪ੍ਰਭੂ ਸਤਿਗੁਰ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੋ ਪਿਛੇ ਹੋ ਕੇ ਗਏ ਕੁਰਬਾਨ, ਤਿਨ੍ਹਾਂ ਦੀ ਕੁਰਬਾਨੀ ਲੇਖੇ ਲਾਈਆ। ਉਹ ਸਭ ਤੋਂ ਵੱਡੇ ਬਣਾ ਮਹਿਮਾਨ, ਸੇਵਕ ਹੋ ਕੇ ਸੇਵ ਕਮਾਈਆ। ਹੱਥ ਫੜਾ ਧਰਮ ਨਿਸ਼ਾਨ, ਦੋ ਜਹਾਨਾਂ ਦਏ ਝੁਲਾਈਆ। ਸਿਦਕ ਸਬੂਰੀ ਬਖ਼ਸ਼ੀ ਈਮਾਨ, ਧੁਰ ਦਾ ਅਮਲ ਦਏ ਜਣਾਈਆ। ਗੁਰਮੁਖ ਹੋਏ ਨਾ ਕੋਈ ਬੇਈਮਾਨ, ਬੇਵਾ ਰੂਪ ਨਾ ਕੋਇ ਵਟਾਈਆ। ਘਰ ਵਸੇਰਾ ਕਰੇ ਨਾ ਕੂੜ ਸ਼ੈਤਾਨ, ਸ਼ਰਅ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਧਰਮ ਸਤਿ ਕਹੇ ਮੈਂ ਵੇਖਿਆ ਨਜ਼ਾਰਾ, ਬੇਨਜ਼ੀਰ ਆਪ ਜਣਾਈਆ। ਜਿਥੇ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਮੁਜ਼ਾਹਰਾ, ਇਕੋ ਰਾਗ ਸੁਣਾਈਆ। ਉਥੇ ਨਾ ਕੋਈ ਚੰਦ ਨਾ ਸਤਾਰਾ, ਸੂਰਜ ਕਰੇ ਨਾ ਕੋਇ ਰੁਸ਼ਨਾਈਆ । ਇਕ ਇਕੱਲਾ ਬੈਠਾ ਏਕੰਕਾਰਾ, ਮਜਲਸ ਲਾ ਕੇ ਬੇਪਰਵਾਹੀਆ। ਜਨ ਭਗਤਾਂ ਦੇਵੇ ਸਚ ਪਿਆਰਾ, ਪ੍ਰੇਮ ਪ੍ਰੀਤੀ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਿ ਧਰਮ ਕਹੇ ਮੈਂ ਵੇਖੇ ਗੁਰਮੁਖ ਮਿਲਦੇ, ਮਿਲ ਮਿਲ ਖ਼ੁਸ਼ੀ ਮਨਾਈਆ । ਆਪਣੀ ਦ੍ਰਿਸ਼ਟੀ ਵਿਚ ਕਦੇ ਨਾ ਹਿਲਦੇ, ਸ੍ਰਿਸ਼ਟੀ ਲਾਜ ਨਾ ਕੋਇ ਜਣਾਈਆ। ਓਨ੍ਹਾਂ ਦੇ ਲੇਖੇ ਮੁਕੇ ਤੀਜੇ ਤਿਲ ਦੇ, ਜਗਤ ਜਹਾਨ ਤਿਲਕ ਕੋਇ ਨਾ ਜਾਈਆ। ਇਹ ਖੇਲ ਅਗੰਮੀ ਦਿਲਬਰ ਦਿਲਦਾਰ ਦਿਲ ਦੇ, ਜੋ ਦਿਲ ਵਿਚ ਆਪਣੀ ਦਲੀਲ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਟਿਕਾਈਆ। ਸਤਿ ਧਰਮ ਕਹੇ ਮੈਂ ਸੁਣਿਆ ਬੋਲ, ਅਨਬੋਲਤ ਆਪ ਜਣਾਈਆ। ਜਨ ਭਗਤਾਂ ਅੰਦਰ ਕੁੰਡਾ ਖੋਲ੍ਹ, ਬੰਦ ਖਿੜਕੀ ਪੜਦਾ ਲਾਹੀਆ। ਸਤਿ ਸਰੂਪੀ ਆ ਕੇ ਕੋਲ, ਹੌਲੀ ਜਿਹੀ ਸਮਝਾਈਆ। ਦੇਵਾਂ ਵਡਿਆਈ ਉਪਰ ਧੌਲ, ਧਰਨੀ ਸੋਭਾ ਪਾਈਆ। ਪੜਦਾ ਚੁਕਾਵਾਂ ਤੇਰਾ ਓਹਲ, ਦਵੈਤੀ ਡੇਰਾ ਢਾਹੀਆ। ਕੋਈ ਸਮਝ ਨਾ ਸਕੇ ਪਾਂਧਾ ਰੌਲ, ਪੰਡਤ ਮਿਲੇ ਨਾ ਕੋਇ ਵਡਿਆਈਆ। ਜੋ ਨਿਹਕਰਮੀ ਕੀਤਾ ਕੌਲ, ਇਕਰਾਰ ਪੂਰਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਸਤਿ ਧਰਮ ਕਹੇ ਮੈਂ ਵੇਖਿਆ ਮਹੱਲ, ਦੀਵਾ ਬਾਤੀ ਇਕੋ ਨਜ਼ਰੀ ਆਈਆ। ਜੋ ਆਦਿ ਜੁਗਾਦਿ ਸਦਾ ਅਟਲ, ਸਾਚਾ ਧਾਮ ਇਕ ਸੁਹਾਈਆ। ਜਿਥੇ ਅਗੰਮੀ ਦੀਪਕ ਰਿਹਾ ਬਲ, ਤੇਲ ਬਾਤੀ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਲੇਖੇ ਲਾਈਆ। ਸਤਿ ਧਰਮ ਕਹੇ ਮੇਰਾ ਗੁਰਮੁਖਾਂ ਨਾਲ ਮਿਲਾਪ, ਹਰਿ ਕਰਤਾ ਆਪ ਕਰਾਈਆ।
ਦੋਹਾਂ ਦਾ ਸਾਂਝਾ ਹੋ ਜਾਏ ਜਾਪ, ਇਕੋ ਰਾਗ ਅਲਾਈਆ। ਪੁਰਖ ਅਕਾਲ ਮਿਲਿਆ ਬਾਪ, ਵਡ ਪਿਤਾ ਵੱਡੀ ਵਡਿਆਈਆ । ਜਿਸ ਦਾ ਕਦੀ ਨਾ ਤੁੱਟੇ ਸਾਕ, ਨਾਤਾ ਅਵਰ ਨਾ ਕੋਇ ਵਖਾਈਆ। ਸੋ ਸਵਾਮੀ ਨਜ਼ਰੀ ਆਵੇ ਸਾਖ਼ਿਆਤ, ਜ਼ਾਹਰ ਹਜ਼ੂਰ ਹੋ ਕੇ ਰਿਹਾ ਸਮਝਾਈਆ । ਜਨ ਭਗਤੋ ਮੰਨੋ ਸੱਚੀ ਬਾਤ, ਪਤਿਪਰਮੇਸ਼ਵਰ ਮਨੌਂਣਾ ਧਿਔਣਾ ਚਾਈਂ ਚਾਈਂਆ। ਅੰਤਮ ਤੁਹਾਡੇ ਵਿਚ ਮਿਲਾਵੇ ਆਪਣੀ ਜ਼ਾਤ, ਜੋਤੀ ਜੋਤ ਜੋਤ ਸਮਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਕੋਟਨ ਕੋਟ ਮਨੁਸ਼ ਜਨਮ ਦਾ ਪੂਜਾ ਪਾਠ, ਪ੍ਰਭ ਦੇ ਦਰਸ਼ਨ ਤੁਲ ਰਹੇ ਨਾ ਰਾਈਆ। ਇਕੋ ਵਾਰ ਮਿਹਰ ਨਜ਼ਰ ਕਰ ਕੇ ਪਿਛਲੇ ਲੇਖੇ ਸਾਰੇ ਕਰੇ ਬੇਬਾਕ, ਬਾਕੀ ਨਜ਼ਰ ਕੋਇ ਨਾ ਆਈਆ। ਹਰਿ ਸਵਾਮੀ ਬੜਾ ਚਲਾਕ, ਮਾਲਕ ਚਾਕਰ ਹੋ ਕੇ ਸੇਵ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਏਸ ਦੀ ਸਿਫ਼ਤ ਦੀ ਕਰਦੀ ਬਾਤ, ਕਥਾ ਨਾਲ ਦ੍ਰਿੜਾਈਆ। ਜਿਨ੍ਹਾਂ ਨੂੰ ਦਰਸ ਦੇਵੇ ਪ੍ਰਭ ਆਪ, ਘਰ ਆਪਣਾ ਮੇਲ ਮਿਲਾਈਆ। ਉਨ੍ਹਾਂ ਕਿਸ ਦਾ ਕਰਨਾ ਜਾਪ, ਕਿਸ ਨੂੰ ਗਾ ਗਾ ਦੇਣ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਹੋ ਖੇਲ ਰੱਖਿਆ ਆਪਣੇ ਹਾਥ, ਜੋ ਕਦੇ ਕਦੇ ਜੁਗੋ ਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਏ ਸਮਝਾਈਆ। ਸਤਿ ਧਰਮ ਕਹੇ ਮੈਂ ਵੇਖਿਆ ਤਰਦਾ, ਗੁਰਮੁਖ ਵਿਰਲਾ ਨਜ਼ਰੀ ਆਈਆ। ਜਿਸ ਦਾ ਪੱਲੂ ਪ੍ਰਭ ਆਪ ਆ ਕੇ ਫੜਦਾ, ਆਪਣੀ ਗੰਢ ਪਵਾਈਆ। ਉਹ ਮੰਜ਼ਲ ਓਸ ਚੜ੍ਹਦਾ, ਜਿਸਦਾ ਮਾਲਕ ਹਰਿ ਸ਼ਹਿਨਸ਼ਾਹੀਆ। ਉਹ ਲੋਕਮਾਤ ਕਿਸੇ ਕੋਲੋਂ ਨਾ ਡਰਦਾ, ਭੈ ਭਉ ਨਾ ਸੀਸ ਟਿਕਾਈਆ। ਜਲ ਧਾਰਾ ਵਿਚ ਕਦੇ ਨਾ ਠਰਦਾ, ਅਗਨੀ ਤਤ ਨਾ ਕੋਇ ਤਪਾਈਆ। ਅੱਖਰਾਂ ਵਾਲੇ ਗੀਤ ਕਦੇ ਨਾ ਪੜ੍ਹਦਾ, ਜਿਸ ਨੂੰ ਨਿਰਅੱਖਰ ਦਿਤਾ ਸਮਝਾਈਆ। ਉਹ ਖੇਲ ਵੇਖੇ ਉਸ ਘਰ ਦਾ, ਜਿਸ ਵਿਚ ਦੀਵਾ ਬਾਤੀ ਕਰੇ ਰੁਸ਼ਨਾਈਆ। ਉਹਦਾ ਲੇਖ ਚੁੱਕੇ ਦੀਨ ਮਜ਼੍ਹਬ ਸ਼ਰਅ ਦਾ, ਸ਼ਰੀਅਤ ਵਿਚ ਨਾ ਕਰੇ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲਏ ਮਿਲਾਈਆ। ਸਤਿ ਧਰਮ ਕਹੇ ਮੈਂ ਸੁਣੀ ਕਹਾਣੀ, ਕਹਾਵਤ ਵਿਚ ਕਦੇ ਨਾ ਆਈਆ। ਪਹਿਲੇ ਗੁਰ ਅਵਤਾਰ ਪੀਰ ਪੈਗ਼ੰਬਰ ਸੁਣਾਂਦੇ ਗਏ ਧੁਰ ਦੀ ਬਾਣੀ, ਬਾਣ ਨਿਰਾਲਾ ਆਪ ਚਲਾਈਆ। ਜਿਸ ਦੀ ਸਮਝ ਨਾ ਕਰੇ ਕੋਇ ਪਹਿਚਾਨੀ, ਬੇਪਹਿਚਾਨ ਕਰੇ ਲੋਕਾਈਆ। ਗੁਰਮੁਖਾਂ ਉਤੇ ਕਰੇ ਮਿਹਰਵਾਨੀ, ਆਪਣਾ ਭੇਵ ਦਿਤਾ ਖੁਲ੍ਹਾਈਆ। ਚਰਨ ਕਵਲ ਬਖ਼ਸ਼ ਧਿਆਨੀ, ਅੰਤਰ ਆਤਮ ਜੋੜ ਜੁੜਾਈਆ । ਇਕੋ ਪਦ ਦੇ ਨਿਰਬਾਣੀ, ਘਰ ਸਾਚੇ ਲਿਆ ਬਹਾਈਆ। ਪ੍ਰਭ ਗੁਰਮੁਖਾਂ ਸ਼ਾਨ ਸ਼ੌਕਤ ਬਣਾਈ ਆਪਣੀ ਨਿਸ਼ਾਨੀ, ਨਿਸ਼ਾਨੇ ਆਪਣੇ ਨਾਲ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਵੇਖ ਵਖਾਈਆ। ਸਤਿ ਧਰਮ ਕਹੇ ਵਾਕਿਆਈ ਉਹ ਘਰ ਸੁੱਚਾ, ਸੁਚਿਆਂ ਵਿਚੋਂ ਨਜ਼ਰੀ ਆਈਆ। ਜਿਥੇ ਗੁਰਮੁਖ ਵਿਰਲਾ ਸੁੱਤਾ, ਦੂਜਾ ਨਜ਼ਰ ਕੋਇ ਨਾ ਆਈਆ। ਓਥੇ ਪੁਰਖ ਅਕਾਲ ਗੋਬਿੰਦ ਨੂੰ ਕਹੇ ਆ ਮੇਰਿਆ ਪੁਤਾ, ਪਤਿਪਰਮੇਸ਼ਵਰ ਸਿਰ ਆਪਣਾ ਹੱਥ ਟਿਕਾਈਆ। ਓਥੇ ਕਦੇ ਨਾ ਬਦਲੇ ਰੁੱਤਾ, ਸੂਰਜ ਚੰਦ ਆਪਣਾ ਪੱਖ ਨਾ ਕੋਇ ਵਖਾਈਆ। ਓਥੇ ਕਦੇ ਨਾ ਆਵੇ ਕਿਸੇ ਗ਼ੁੱਸਾ, ਰੁਸਿਆਂ ਰਿਹਾ ਮਨਾਈਆ। ਪੰਜ ਤਤ ਦਾ ਨਹੀਂ ਜੁੱਸਾ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ । ਓਥੇ ਨਹੀਂ ਦਾੜ੍ਹੀ ਮੁੱਛਾਂ, ਸੀਸ ਜਗਦੀਸ ਨਾ ਕੋਇ ਰਖਾਈਆ। ਮਾਤ ਗਰਭ ਨਾ ਕੋਈ ਉਲਟਾ ਰੁੱਖਾ, ਦਸ ਦਸ ਮਾਸ ਅਗਨ ਨਾ ਕੋਇ
ਤਪਾਈਆ। ਓਥੇ ਗੁਰਮੁਖਾਂ ਦਾ ਪੈਂਡਾ ਮੁਕਾ, ਮੌਕਾ ਮਿਲਿਆ ਬੇਪਰਵਾਹੀਆ। ਆਵਣ ਜਾਵਣ ਦਾ ਨਹੀਂ ਭੁਲੇਖਾ, ਭਰਮੇ ਭੁੱਲੀ ਜਗਤ ਲੋਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਉਜਲ ਕਰੇ ਮੁਖਾ, ਮਿਹਰਵਾਨ ਦਇਆ ਕਮਾਈਆ। ਜਨ ਭਗਤੋ ਪ੍ਰਭ ਸਰਨਾਈ ਸਭ ਤੋਂ ਉੱਤਮ ਸ਼੍ਰੇਸ਼ਟ ਸੁਖਾ, ਜਗਤ ਸੁਖ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰੋਂ ਆਪੇ ਉਠਾ, ਜਿਸ ਦਾ ਨਾ ਕੋਈ ਪਿਤਾ ਨਾ ਕੋਈ ਮਾਈਆ।
੩ ਅੱਸੂ ੨੦੨੧ ਬਿਕ੍ਰਮੀ ਸੰਤੋਖ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ
ਸਤਿ ਧਰਮ ਕਹੇ ਵੇਖੀ ਸੋਹਣੀ ਭਿੂਮਕਾ, ਭੂਪਤ ਭੂਪ ਦਿਤਾ ਸਮਝਾਈਆ। ਜਿਥੇ ਲੇਖਾ ਮੁਕਿਆ ਤੂੰ ਮੈਂ ਕਾ, ਮੇਰਾ ਤੇਰਾ ਇਕੋ ਨਜ਼ਰੀ ਆਈਆ। ਓਥੇ ਸਾਗਰ ਵਗੇ ਪ੍ਰੇਮ ਪਿਆਰ ਦੀ ਨੈਂ ਕਾ, ਲਹਿਰ ਲਹਿਰ ਨਾਲ ਟਕਰਾਈਆ। ਨਾਅਰਾ ਇਕੋ ਬੋਲਣ ਜੈ ਕਾ, ਪੁਰਖ ਅਕਾਲ ਮਨਾਈਆ। ਖਾਤਾ ਪ੍ਰਭ ਨੇ ਓਨ੍ਹਾਂ ਨੂੰ ਦਿਤਾ ਬੈ ਦਾ, ਵਾਰਸ ਨਜ਼ਰ ਕੋਇ ਨਾ ਆਈਆ। ਝਗੜਾ ਚੁਕਿਆ ਲੱਖ ਚੁਰਾਸੀ ਖੈ ਦਾ, ਖ਼ਾਲਸ ਆਪਣੇ ਨਾਲ ਮਿਲਾਈਆ। ਰੋਣਾ ਧੋਣਾ ਮੁੱਕਿਆ ਅੱਗੇ ਹਾਏ ਹਾਏ ਦਾ, ਹੌਕੇ ਵਿਚ ਨਾ ਕੋਇ ਸੁਣਾਈਆ। ਨਾਤਾ ਚੁੱਕਿਆ ਚਾਚੇ ਤਾਏ ਦਾ, ਪਿਤਾ ਪੁਰਖ ਅਕਾਲ ਗੋਦ ਉਠਾਈਆ। ਮਾਰਗ ਮੁਕਿਆ ਜਗਤ ਰਾਹੇ ਦਾ, ਰਹਿਬਰ ਮਿਲਿਆ ਬੇਪਰਵਾਹੀਆ। ਅਲਿਫ਼ ਯੇ ਨਾ ਕੋਇ ਪੜ੍ਹਾਏਗਾ, ਬਿਨ ਪੜ੍ਹਿਆਂ ਪਾਰ ਲੰਘਾਈਆ। ਸਾਚੀ ਮੰਜ਼ਲ ਆਪ ਚੜ੍ਹਾਏਗਾ, ਸਿਰ ਆਪਣਾ ਹੱਥ ਟਿਕਾਈਆ। ਘਰ ਸਾਚੇ ਅੰਤ ਬਹਾਏਗਾ । ਜਿਸ ਗ੍ਰਹਿ ਦੀਵਾ ਬਾਤੀ ਇਕ ਰੁਸ਼ਨਾਈਆ। ਸੰਤ ਸੁਹੇਲੇ ਮੇਲ ਮਿਲਾਏਗਾ, ਜੋਤੀ ਜੋਤ ਸਮਾਈਆ। ਇਹੋ ਜਿਹਾ ਠਾਕਰ ਫੇਰ ਮਿਲਣ ਕਦੇ ਨਾ ਆਏਗਾ, ਨੌ ਸੌ ਚੁਰਾਨਵੇ ਚੌਕੜੀ ਜੁਗ ਆਪਣਾ ਰੂਪ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਇਆ ਸਹਾਈਆ। ਸਤਿ ਧਰਮ ਕਹੇ ਮੈਂ ਵੇਖਿਆ ਗਹਿਰ ਗੰਭੀਰ, ਹਰਿ ਕਰਤਾ ਬੇਪਰਵਾਹੀਆ। ਜਿਸ ਦਾ ਤਤ ਨਾ ਕੋਇ ਸਰੀਰ, ਅਗਨੀ ਤਤ ਨਾ ਕੋਇ ਤਪਾਈਆ। ਉਹ ਖ਼ਾਲਸ ਬੇਨਜ਼ੀਰ, ਖ਼ਾਲਕ ਮਾਲਕ ਬੇਪਰਵਾਹੀਆ। ਮੈਂ ਉਸ ਦੀ ਜਨ ਭਗਤਾਂ ਅੰਦਰ ਤੱਕੀ ਤਸਵੀਰ, ਜਿਸ ਦਾ ਖ਼ਾਕਾ ਸਕੇ ਨਾ ਕੋਇ ਸਮਝਾਈਆ। ਉਹ ਪੀਰਾਂ ਦਾ ਪੀਰ, ਗੁਰੂਆਂ ਦਾ ਸਤਿਗੁਰ ਨਾਉਂ ਧਰਾਈਆ। ਉਹ ਸ਼ਹਿਨਸ਼ਾਹ ਪਾਤਸ਼ਾਹ ਇਕ ਅਖ਼ੀਰ, ਆਖ਼ਰ ਸਭ ਨੂੰ ਹੁਕਮ ਮਨਾਈਆ। ਉਥੇ ਕੋਈ ਲੱਗੀ ਨਾ ਦਿਸੇ ਭੀੜ, ਗੁਰਮੁਖ ਵਿਰਲੇ ਥੋੜੇ ਥੋੜੇ ਨਜ਼ਰੀ ਆਈਆ। ਜਿਨ੍ਹਾਂ ਦੀ ਬੰਨ੍ਹੀ ਉਸ ਨੇ ਆਪ ਬੀੜ, ਬੇੜਾ ਕੰਧ ਉਠਾਈਆ। ਪਾਰ ਕਰਾਏ ਜਗਤ ਲਕੀਰ, ਲਾਅਨਤ ਟਿੱਕਾ ਸਭ ਦੇ ਮਗਰੋਂ ਲਾਹੀਆਾ। ਅੱਗੇ ਮਾਰ ਕੇ ਆਪਣਾ ਜ਼ੰਜੀਰ, ਜ਼ੰਜੀਰ ਸ਼ਰਅ ਦਿਤਾ ਤੁੜਾਈਆ। ਸਾਚੀ ਬਖ਼ਸ਼ ਇਕ ਤੌਫ਼ੀਕ, ਤਬੀਅਤ ਸਭ ਦੀ ਖ਼ੁਸ਼ ਰਖਾਈਆ। ਮੁਰਸ਼ਦ ਹੋ ਕੇ ਬਣਿਆ ਮੁਰੀਦ, ਮੁਰੀਦ ਹੋ ਕੇ ਮੁਰਸ਼ਦ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਘਰ ਸਾਚੇ ਕਰੇ ਦੀਦ, ਦਾਅਵੇ ਨਾਲ ਆਪਣੇ ਨਾਲ ਮਿਲਾਈਆ। ਸਤਿ ਧਰਮ ਕਹੇ ਮੈਂ ਪਿਛੇ ਜਾਣਦਾ ਰਿਹਾ ਪ੍ਰਭ ਗੂੰਗਾ, ਬੋਲਣ ਵਿਚ ਕਦੇ ਨਾ ਆਈਆ।
ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ ਨਾਮ ਦਾ ਦੇ ਕੇ ਥੋੜਾ ਝੂੰਗਾ, ਲੋਕਮਾਤ ਹੱਟ ਦਿਤਾ ਖੁਲ੍ਹਾਈਆ। ਉਹ ਮਾਰਦੇ ਰਹੇ ਉਸ ਦੇ ਨਾਮ ਦਾ ਆ ਕੇ ਹੂੰਗਾ, ਮੰਤਰਾਂ ਨਾਲ ਸਮਝਾਈਆ। ਫਿਰ ਕਹਿ ਕੇ ਗਏ ਉਹ ਬੇਅੰਤ ਬੇਪਰਵਾਹ ਵੱਡਾ ਡੂੰਘਾ, ਸਮੁੰਦ ਸਾਗਰ ਹਾਥ ਕਿਸੇ ਨਾ ਆਈਆ । ਉਹ ਪੀਰ ਪੈਗ਼ੰਬਰਾਂ ਅੰਦਰ ਵੜ ਕੇ ਕੂੰਦਾ, ਸ਼ਬਦ ਨਾਲ ਸ਼ਨਵਾਈਆ। ਉਹ ਲੱਖ ਚੁਰਾਸੀ ਬਣਦਾ ਸੂੰਘਾ, ਵੇਖੇ ਥਾਉਂ ਥਾਈਂਆ। ਕਲਜੁਗ ਅੰਤਮ ਸਭ ਦਾ ਕਰਕੇ ਕੂੰਡਾ, ਕੁੰਡੀ ਖਿੜਕੀ ਅੰਦਰ ਬੰਦ ਦਿਤਾ ਕਰਾਈਆ। ਚਾਰ ਕੁੰਟ ਦਹਿ ਦਿਸ਼ਾ ਲੱਭੇ ਕਿਸੇ ਨਾ ਢੂੰਡਾ, ਢੂੰਡਿਆਂ ਹੱਥ ਕਿਸੇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਹੱਥ ਫੜੇ ਕੋਈ ਨਾ ਖੂੰਡਾ, ਖੁਡਿਆਂ ਵਿਚੋਂ ਸਾਰੇ ਬਾਹਰ ਕਢਾਈਆ। ਜਿਸ ਦਾ ਹੁਕਮ ਦੋ ਜਹਾਨਾਂ ਕਰੇ ਮੂਧਾ, ਲੋਕ ਪਰਲੋਕ ਦਏ ਉਲਟਾਈਆ। ਉਸ ਦਾ ਭੇਵ ਕਿਹੜਾ ਦੱਸੇ ਗੂਝਾ, ਗੁਝੀ ਰਮਜ਼ ਨਾ ਕਿਸੇ ਲਗਾਈਆ। ਪਿਪਲਾਂ ਥੱਲੇ ਬਹਿ ਕੇ ਲੱਭਦਾ ਰਿਹਾ ਬੁੱਧਾ, ਬੁੱਧ ਆਤਮ ਨਾਲ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪ੍ਰਭੂ ਨਿੱਕੀਆਂ ਨਿੱਕੀਆਂ ਖੇਲਾਂ ਵਿਚ ਰਿਹਾ ਰੁਝਾ, ਆਪਣੀ ਰੁਚੀ ਨਾ ਕਿਸੇ ਸਮਝਾਈਆ। ਕਲਜੁਗ ਅੰਤਮ ਨਿਰਗੁਣ ਹੋ ਕੇ ਹੋਇਆ ਉਘਾ, ਉਘਣ ਆਥਣ ਨਾ ਵੇਖ ਵਖਾਈਆ। ਸਚਖੰਡ ਦਵਾਰੇ ਦੋ ਜਹਾਨਾਂ ਇਕ ਵਖਾ ਆਪਣਾ ਮੁੱਕਾ, ਪੰਜੇ ਉਂਗਲਾ ਇਕੋ ਵਾਰ ਬੰਦ ਕਰਾਈਆ। ਪੀਰ ਪੈਗ਼ੰਬਰ ਪੀਤਾ ਭੁੱਲ ਗਿਆ ਹੁੱਕਾ, ਉਮਤ ਸਾਰੀ ਦਏ ਦੁਹਾਈਆ। ਗੁਰ ਅਵਤਾਰ ਕਹਿਣ ਕਿਥੋਂ ਪ੍ਰਭੂ ਉਠਿਆ ਸੁੱਤਾ, ਸੁੱਤੀ ਕਲਾ ਹੋਰ ਜਗਾਈਆ। ਜੋ ਸਾਡੇ ਕੋਲੋਂ ਪੁਛਦਾ ਪਿਛਲੀਆਂ ਪੁਛਾਂ, ਲੇਖਾ ਮੰਗੇ ਥਾਉਂ ਥਾਈਂਆ। ਸਾਰੇ ਮਿਲ ਕੇ ਕਹਿਣ ਇਹਦੇ ਨਾਲ ਕੀ ਕਰੀਏ ਗ਼ੁੱਸਾ, ਇਹਦੇ ਗ਼ਜ਼ਬ ਦੀ ਦੋ ਜਹਾਨ ਦੁਹਾਈਆ। ਜੇ ਲੇਖਾ ਵੇਖੀਏ ਸਾਡਾ ਪੈਂਡਾ ਮੁਕਾ, ਮੁਕਾਵਣਹਾਰਾ ਇਕੋ ਇਕ ਅਖਵਾਈਆ। ਹੁਣ ਏਸ ਦਾ ਵਕਤ ਸੁਹੇਲਾ ਢੁਕਾ, ਜਿਸ ਨੂੰ ਆਏ ਧਿਆਈਆ। ਜਿਹੜਾ ਸਾਨੂੰ ਬਣਾਂਦਾ ਰਿਹਾ ਪੁੱਤਾ, ਪਿਤਾ ਬਣ ਬਣ ਦਇਆ ਕਮਾਈਆ। ਹੁਣ ਓਸ ਦੀ ਵੇਖੀਏ ਰੁੱਤਾ, ਰੁਤੜੀ ਕਿਵੇਂ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਧੁਰ ਦਾ ਰਿਹਾ ਕਰਾਈਆ। ਸਤਿ ਧਰਮ ਕਹੇ ਅਸੀਂ ਸੁਣਿਆ ਪ੍ਰਭ ਬੋਲਾ, ਕੰਨੀ ਸੁਣਨ ਕੋਇ ਨਾ ਪਾਈਆ। ਜਨ ਭਗਤਾਂ ਅੰਦਰ ਵੜ ਕੇ ਵੇਖਿਆ ਉਹ ਆਦਿ ਜੁਗਾਦਿ ਬਣਿਆ ਰਿਹਾ ਵਿਚੋਲਾ, ਵਿਚਲਾ ਭੇਵ ਦਏ ਖੁਲ੍ਹਾਈਆ। ਨਾਮ ਜੈਕਾਰਾ ਹਰਿ ਨਿਰੰਕਾਰਾ ਸੁਣਾਏ ਧੁਰ ਦਾ ਢੋਲਾ, ਅਡੋਲ ਅਡੁਲ ਦਏ ਜਣਾਈਆ। ਚਾਕਰ ਸੇਵਕ ਦਰਦੀ ਬਣੇ ਗੋਲਾ, ਦਰਵੇਸ਼ ਹੋ ਕੇ ਵੇਖ ਵਖਾਈਆ। ਓਸ ਮਾਲਕ ਕੋਲੋਂ ਕਾਹਦਾ ਓਹਲਾ, ਜੋ ਘਟ ਘਟ ਰਵਿਆ ਨਜ਼ਰੀ ਆਈਆ। ਜਿਸ ਨੇ ਸਭ ਤੋਂ ਵਖਰਾ ਕਲਜੁਗ ਅੰਤ ਸੁਣਾਇਆ ਬੋਲਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈ ਜੈਕਾਰ ਕਰਾਈਆ। ਇਹੋ ਜਿਹਾ ਕਿਸੇ ਅੱਗੇ ਨਾ ਮਿਲਿਆ ਤੋਲਾ, ਅਤੋਲ ਅਤੁਲ ਬਣ ਕੇ ਫੇਰਾ ਪਾਈਆ। ਜਿਸ ਦੇ ਤਕੜੀ ਵੱਟੇ ਅੰਦਰ ਕੋਈ ਨਾ ਰੌਲਾ, ਮੋਹਰ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਰਿਹਾ ਤਰਾਈਆ। ਸਤਿ ਧਰਮ ਕਹੇ ਅਸੀਂ ਲੱਗਦੀ ਵੇਖੀ ਕੁੰਜੀ, ਕਾਇਆ ਅੰਦਰੇ ਅੰਦਰ ਲਗਾਈਆ। ਜਨ ਭਗਤਾਂ ਦੇ ਕੇ ਆਪਣੀ ਪੂੰਜੀ, ਧੁਰ ਦੀ ਦੌਲਤ ਝੋਲੀ ਪਾਈਆ। ਹੱਥ ਵਿਚ ਬਾਹਰੋਂ ਫੜ ਕੇ ਖੂੰਡੀ, ਕਾਇਆ ਖੁੱਡੇ ਖੋਜ ਖੁਜਾਈਆ। ਬੇਸ਼ਕ ਪੂਜਾ ਪਾਠ ਨਾਲੋਂ ਗੁਰਮੁਖਾਂ ਨੂੰ ਖਾਣੀ ਚੰਗੀ ਬੂੰਦੀ, ਇਕ ਇਕ ਬੂੰਦ ਨਾਲ ਬੂੰਦ ਬੂੰਦ ਟਪਕਾਈਆ। ਖੇਲ ਮੁਕੇ ਹਾਂ ਹੂੰ
ਦੀ, ਹਉਮੇ ਮਮਤਾ ਦਏ ਗਵਾਈਆ। ਆਵਾਜ਼ ਆਵੇ ਤੂੰ ਹੀ ਤੂੰ ਦੀ, ਤੂੰ ਮਾਲਕ ਬੇਪਰਵਾਹੀਆ। ਜੋ ਕਾਇਆ ਸਤਿਗੁਰ ਚਰਨ ਛੂੰਹਦੀ, ਸੋ ਛੋਹਰੇ ਬਾਲੇ ਨੱਢੇ ਬਿਰਧ ਬਾਲ ਪਾਰ ਕਰਾਈਆ। ਪ੍ਰਭ ਵੇਖਣ ਆਇਆ ਖੇਲ ਬੁੱਤ ਰੂਹ ਦੀ, ਬੁੱਤਖ਼ਾਨੇ ਪੂਜ ਨਾ ਕੋਇ ਪੁਜਾਈਆ। ਇਹ ਕਹਾਣੀ ਨਹੀਂ ਜਗਤ ਰਸਨਾ ਮੂੰਹ ਦੀ, ਧੁਰ ਦੀ ਗਾਥ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਮਾਲਕ ਇਕ ਹੋ ਆਈਆ। ਸਤਿ ਧਰਮ ਕਹੇ ਅਸਾਂ ਜਗਦੀ ਵੇਖੀ ਜੋਤੀ, ਗੁਰਮੁਖਾਂ ਅੰਦਰ ਡਗਮਗਾਈਆ। ਮੰਜ਼ਲ ਵੇਖੀ ਚੋਟੀ, ਪਿਛਲਾ ਪੰਧ ਚੁਕਾਈਆ । ਵਾਸਨਾ ਰਹੇ ਕੋਈ ਨਾ ਖੋਟੀ, ਕੂੜੀ ਕਿਰਿਆ ਬਾਹਰ ਕਢਾਈਆ। ਸੁਰਤੀ ਪਕੜ ਉਠਾਏ ਸੋਤੀ, ਸੁਤਿਆਂ ਲਿਆ ਜਗਾਈਆ। ਗਲ ਲਾਏ ਕਮਲੀ ਕੋਝੀ, ਦੇਵੇ ਮਾਣ ਵਡਿਆਈਆ। ਆਪਣੇ ਮਿਲਣ ਦੀ ਬਖ਼ਸ਼ ਕੇ ਸੋਝੀ, ਸੋਹਣਾ ਰੰਗ ਚੜ੍ਹਾਈਆ। ਖੇਲ ਨਿਰਾਲਾ ਕਰੇ ਪ੍ਰੀਤਮ ਚੋਜੀ, ਕਾਇਆ ਚੋਲੇ ਰਿਹਾ ਬਦਲਾਈਆ। ਆਤਮ ਰਸੀਆ ਬਣ ਕੇ ਧੋਥੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਚਾਈਂ ਚਾਈਂਆ। ਸਤਿ ਧਰਮ ਕਹੇ ਹਰਿ ਠਾਕਰ ਪਾਇਆ, ਗੁਰਮੁਖਾਂ ਮਿਲ ਮਿਲ ਖ਼ੁਸ਼ੀ ਮਨਾਈਆ। ਜਿਸ ਨੂੰ ਕਹਿੰਦੇ ਦਾਈ ਦਾਇਆ, ਘਰ ਆਪਣੀ ਸੇਵ ਕਮਾਈਆ। ਸਚ ਸਵਾਮੀ ਬਣ ਕੇ ਆਇਆ, ਆਪਣਾ ਫੇਰਾ ਆਪੇ ਪਾਈਆ। ਸੋਹਣਾ ਢੋਲਾ ਇਕੋ ਗਾਇਆ, ਸ਼ਬਦ ਅਨਾਦੀ ਰਾਗ ਸੁਣਾਈਆ । ਤ੍ਰੈਗੁਣ ਮਾਇਆ ਦਏ ਹਟਾਇਆ, ਤਤਵ ਤਤ ਨਾ ਕੋਇ ਲੜਾਈਆ। ਸਾਚਾ ਮੰਦਰ ਇਕ ਸੁਹਾਇਆ, ਘਰ ਘਰ ਵਿਚ ਕਰੇ ਰੁਸ਼ਨਾਈਆ। ਜਨ ਭਗਤਾਂ ਆ ਕੇ ਦਰਸ ਦਿਖਾਇਆ, ਦੀਦ ਈਦ ਚੰਦ ਚੜ੍ਹਾਈਆ। ਜਨਮ ਕਰਮ ਦਾ ਰੋਗ ਮਿਟਾਇਆ, ਭਾਂਡਾ ਭਰਮ ਭਉ ਭੰਨਾਈਆ। ਸਚ ਸਰਨਾਈ ਸ਼ਰਨਗਤ ਇਕ ਸਮਝਾਇਆ, ਬ੍ਰਹਮ ਮਤ ਦਿਤੀ ਵਡਿਆਈਆ। ਸਮਰਥ ਸਵਾਮੀ ਫੇਰਾ ਪਾਇਆ, ਕਲ ਕਲਕੀ ਨਾਉਂ ਜਣਾਈਆ। ਸੰਤ ਸੁਹੇਲੇ ਲਏ ਤਰਾਇਆ, ਤਾਰਨਹਾਰ ਹੋਇਆ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬੇੜਾ ਪਾਰ ਕਰਾਇਆ, ਮੰਝਧਾਰ ਨਾ ਕੋਇ ਰੁੜ੍ਹਾਈਆ।