੩ ਅੱਸੂ ੨੦੨੧ ਬਿਕ੍ਰਮੀ ਸਵਰਨ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ
ਸਤਿ ਧਰਮ ਕਹੇ ਜਗਦੀ ਵੇਖੀ ਜੋਤੀ, ਗੁਰਮੁਖ ਕਾਇਆ ਮੰਦਰ ਸੋਭਾ ਪਾਈਆ। ਸਾਢੇ ਤਿੰਨ ਹੱਥ ਦੀ ਅਗੰਮੀ ਨਿੱਕੀ ਕੋਠੀ, ਪੁਰਖ ਅਬਿਨਾਸ਼ੀ ਲਈ ਬਣਾਈਆ। ਉਥੇ ਪੜ੍ਹਨੀ ਪਏ ਨਾ ਪੋਥੀ, ਅੱਖਰਾਂ ਨਾਲ ਨਾ ਕੋਇ ਸਮਝਾਈਆ। ਮਤ ਨਾ ਹੋਵੇ ਹੋਛੀ, ਮਨ ਨਾ ਕੋਇ ਚਤੁਰਾਈਆ। ਸਾਹਿਬ ਸਤਿਗੁਰ ਸੋਈ ਸੁਰਤ ਉਠਾਈ ਸੋਤੀ, ਹਰਿਜਨ ਸੁੱਤੇ ਆਪ ਜਗਾਈਆ। ਦੁਰਮਤ ਮੈਲ ਅੰਦਰੋਂ ਧੋਤੀ, ਨਿਰਮਲ ਰੂਪ ਵਟਾਈਆ। ਆਤਮ ਪਰਮਾਤਮ ਦਿਤੀ ਸੋਝੀ, ਸ਼ਬਦੀ ਰਮਜ਼ ਲਗਾਈਆ। ਲੇਖ ਚੁਕਾ ਕੇ ਜੰਞੂ ਟਿੱਕਾ ਧੋਤੀ ਬੋਦੀ, ਬੰਦਗੀ ਆਪਣੀ ਇਕ ਦ੍ਰਿੜਾਈਆ। ਭੇਵ ਖੁਲ੍ਹੇ ਲੋਕ ਪਰਲੋਕੀ, ਬ੍ਰਹਿਮੰਡ ਖੰਡ ਇਕੋ ਘਰ ਵਖਾਈਆ। ਨਾਮ ਸੰਦੇਸਾ ਸਚ ਸਲੋਕੀ, ਸੋਹਲਾ ਰਾਗ ਅਲਾਈਆ। ਠਾਕਰ ਮਿਲੇ ਅਗੰਮਾ ਮੌਜੀ, ਮਜਲਸ ਆਪਣੀ ਵਿਚ ਬਹਾਈਆ। ਕੋਈ ਗੁਰਮੁਖ ਹਉਮੇ ਦਾ ਰਹੇ ਨਾ ਰੋਗੀ, ਮਮਤਾ ਨੇੜ ਕੋਇ ਨਾ ਆਈਆ। ਬਿਨ ਸਤਿਗੁਰ ਕਿਰਪਾ
ਸੱਚਾ ਬਣੇ ਨਾ ਧੁਰ ਦਾ ਜੋਗੀ, ਕੋਟਨ ਕੋਟ ਜੁਗੀਸ਼ਰ ਬੈਠੇ ਧਿਆਨ ਲਗਾਈਆ। ਸਦਾ ਸੁਹੇਲਾ ਇਕ ਅਕੇਲਾ ਧੁਰ ਸੰਜੋਗੀ, ਜੁਗ ਜੁਗ ਭਗਤਾਂ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਤਿ ਧਰਮ ਕਹੇ ਵੇਖਿਆ ਕਾਇਆ ਗ੍ਰਹਿ, ਮਾਟੀ ਕਾਚੀ ਨਜ਼ਰੀ ਆਈਆ। ਜਿਸ ਘਰ ਸਵਾਮੀ ਠਾਕਰ ਬਹੇ, ਨਿਰਗੁਣ ਆਪਣਾ ਆਸਣ ਲਾਈਆ। ਉਸ ਦੀ ਸਿਫ਼ਤ ਸ਼ਾਸਤਰ ਸਿਮਰਤ ਵੇਦ ਪੁਰਾਨ ਕੀ ਕਹੇ, ਕਿਤਾਬ ਮਕਤਬਖ਼ਾਨੇ ਵਿਚ ਸਕੇ ਨਾ ਕੋਇ ਛੁਪਾਈਆ। ਦੀਨ ਦਿਆਲ ਪੁਰਖ ਅਕਾਲ ਜੋ ਕਰਨੀ ਸੋ ਕਰ ਕਰ ਰਹੇ, ਕਰਤਾ ਆਪਣੇ ਹੱਥ ਰੱਖੇ ਵਡਿਆਈਆ। ਵਸਤ ਅਮੋਲਕ ਨਾਮ ਭੰਡਾਰਾ ਗੁਰਮੁਖਾਂ ਕਾਇਆ ਅੰਦਰ ਦਏ, ਅਨਮੁੱਲੜੀ ਦਾਤ ਵਰਤਾਈਆ। ਸੋ ਗੁਰਸਿਖ ਸੱਜਣ ਸੁਹੇਲਾ ਸਤਿਗੁਰ ਸਰਨਾਈ ਢਹੇ, ਮਸਤਕ ਧੂੜੀ ਟਿੱਕਾ ਖ਼ਾਕ ਰਮਾਈਆ। ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਕਹੇ, ਸੋਹੰ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਰਿਹਾ ਮੁਕਾਈਆ। ਸਤਿ ਧਰਮ ਕਹੇ ਅੰਦਰ ਵੜ ਕੇ ਤੱਕਿਆ, ਨਜ਼ਰੀ ਆਇਆ ਬੇਪਰਵਾਹ। ਜਿਸ ਮੱਕਾ ਮਦੀਨਾ ਛੱਡਿਆ, ਹੁਜਰਿਉਂ ਬੈਠਾ ਮੁਖ ਭੁਆ। ਮੰਦਰਾਂ ਮਸਜਿਦਾਂ ਵਿਚੋਂ ਨੱਠਿਆ, ਆਪਣਾ ਪੰਧ ਮੁਕਾ। ਜਨ ਭਗਤਾਂ ਅੰਦਰ ਵਸਿਆ, ਸਚ ਸਵਾਮੀ ਡੇਰਾ ਲਾ। ਰੈਣ ਅੰਧੇਰੀ ਮੇਟੇ ਮਸਿਆ, ਮਸਲਾ ਇਕ ਸੁਣਾ। ਆਤਮ ਮਿਲ ਕੇ ਪਰਮਾਤਮ ਹੱਸਿਆ, ਪਾਰਬ੍ਰਹਮ ਬ੍ਰਹਮ ਸਾਚਾ ਜੋੜ ਜੁੜਾ। ਪ੍ਰੇਮ ਪ੍ਰੀਤੀ ਨਾਲ ਆਪਣੀ ਦੱਸੇ ਕਥਿਆ, ਦੂਈ ਦਵੈਤੀ ਡੇਰਾ ਢਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਜਣ ਮੇਲ ਮਿਲਾ। ਸਤਿ ਧਰਮ ਕਹੇ ਅੰਦਰ ਵੇਖੀ ਸੱਚੀ ਸਲਾਹ, ਤੂੰ ਸਤਿਗੁਰ ਆਪ ਜਣਾਈਆ। ਸੰਤ ਸੁਹੇਲੇ ਨਾਲ ਰਲਾ, ਗੁਰ ਚੇਲੇ ਜੋੜ ਜੁੜਾਈਆ। ਗੁਰ ਅਵਤਾਰ ਬਣਾ ਗਵਾਹ, ਪੀਰ ਪੈਗ਼ੰਬਰ ਸ਼ਹਾਦਤ ਦਏ ਭੁਗਤਾਈਆ । ਜਿਨ੍ਹਾਂ ਮੰਨਿਆ ਇਕ ਖ਼ੁਦਾ, ਵਾਹਿਗੁਰੂ ਪੁਰਖ ਅਕਾਲ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਸਮਝਾਈਆ। ਸਤਿ ਧਰਮ ਕਹੇ ਅੰਦਰ ਖੇਲ ਅਵੱਲੀ, ਘਰ ਗੁਰਮੁਖਾਂ ਨਜ਼ਰੀ ਆਈਆ। ਨਿਰਗੁਣ ਜੋਤ ਇਕੋ ਬਲੀ, ਦਿਵਸ ਰੈਣ ਕਰੇ ਰੁਸ਼ਨਾਈਆ । ਓਥੇ ਮੰਦਰਾਂ ਵਾਂਗ ਵਜਾਣੀ ਪਏ ਨਾ ਟੱਲੀ, ਅਨਹਦ ਧੁਨ ਆਪਣਾ ਰਾਗ ਸੁਣਾਈਆ। ਵਾਂਗ ਕਲੰਦਰ ਪਾਉਣੀ ਪਏ ਨਾ ਜੱਲੀ, ਨਾਮ ਖ਼ੁਮਾਰੀ ਸਚ ਚੜ੍ਹਾਈਆ। ਜਿਸ ਰਹਿਬਰ ਨੂੰ ਰਾਹ ਵਿਚ ਲੱਭਦਾ ਥੱਕ ਗਿਆ ਮੁਹੰਮਦ ਅਲੀ, ਸੋ ਆਲੀਸ਼ਾਨ ਗੁਰਮੁਖਾਂ ਵੇਖ ਮਕਾਨ ਖ਼ੁਸ਼ੀ ਮਨਾਈਆ । ਦੋ ਜਹਾਨਾਂ ਬਣ ਕੇ ਬੇਲੀ, ਬੇਲੇ ਜੰਗਲ ਜੂਹ ਉਜਾੜ ਪਹਾੜ ਪਾਰ ਲੰਘਾਈਆ। ਜਿਸ ਦੀ ਵਸਤ ਅਨੋਖੀ ਸਦਾ ਨਵੇਲੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਓਸ ਦੀ ਆਤਮ ਇਕ ਸਹੇਲੀ, ਲੱਖ ਚੁਰਾਸੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਦੇਵਣਹਾਰ ਵਡਿਆਈਆ। ਸਤਿ ਧਰਮ ਕਹੇ ਮੈਂ ਵੇਖਿਆ ਖੇਲ ਗੁਰਮੁਖ ਘਰ ਦਾ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਉਥੇ ਅੰਮ੍ਰਿਤ ਝਿਰਨਾ ਝਿਰਦਾ, ਨਾਭ ਕਵਲ ਉਲਟਾਈਆ। ਮੇਲ ਹੋਏ ਵਿਛੋੜੇ ਚਿਰ ਦਾ, ਪਛੜਿਆਂ ਨਾਲ ਮਿਲਾਈਆ। ਕੀਤੇ ਕੌਲ ਇਕਰਾਰੋਂ ਕਦੇ ਨਾ ਫਿਰਦਾ, ਪੂਰੇ ਸਤਿਗੁਰ ਹੱਥ ਵਡਿਆਈਆ। ਉਹ ਭੇਵ ਚੁਕਾਏ ਘਰ ਥਿਰ ਦਾ, ਸਚਖੰਡ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਸਤਿ ਧਰਮ ਕਹੇ ਮੈਂ ਤੱਕੀ ਤਾਕੀ, ਪ੍ਰਭ ਸਤਿਗੁਰ ਆਪ ਖੁਲ੍ਹਾਈਆ।
ਜਿਥੇ ਨਜ਼ਰੀ ਆਇਆ ਧੁਰ ਦਾ ਸਾਥੀ, ਸਾਖਿਆਤ ਬੇਪਰਵਾਹੀਆ। ਉਸ ਨੂੰ ਮੰਨਦੇ ਸਾਰੇ ਕਮਲਾਪਾਤੀ, ਪਤਿਪਰਮੇਸ਼ਵਰ ਸੋ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਸੇ ਦੀ ਗਾਉਂਦੇ ਸਾਖ਼ੀ, ਸੁਖਨਾਂ ਨਾਲ ਸੁਣਾਈਆ। ਉਸ ਦੇ ਅੱਗੇ ਰਿਹਾ ਕੋਈ ਨਾ ਆਕੀ, ਅਕਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਉਹ ਮੰਜ਼ਲ ਚੜ੍ਹ ਕੇ ਬੈਠਾ ਅਗੰਮੀ ਘਾਟੀ, ਸਚ ਦਵਾਰੇ ਸੋਭਾ ਪਾਈਆ। ਜਨ ਭਗਤਾਂ ਕਲਜੁਗ ਅੰਤ ਮੇਟਣ ਆਇਆ ਅੰਧੇਰੀ ਰਾਤੀ, ਅਮਾਵਸ ਰਹਿਣ ਕੋਇ ਨਾ ਪਾਈਆ। ਸਚ ਪਤਰਕਾ ਦੇਵੇ ਸੱਚੀ ਪਾਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਖ਼ਲਕ ਖ਼ੁਦਾਈਆ। ਸਤਿ ਧਰਮ ਕਹੇ ਅੰਦਰ ਡੂੰਘਾ ਰਾਜ਼, ਰਸਨਾ ਕਹਿਣ ਕੋਇ ਨਾ ਪਾਈਆ। ਜਿਸ ਉਤੇ ਕਿਰਪਾ ਕਰੇ ਪ੍ਰਭ ਆਪ, ਮਿਹਰ ਨਜ਼ਰ ਉਠਾਈਆ। ਉਥੇ ਲੋੜ ਰਹੇ ਨਾ ਕੋਈ ਜਾਪ, ਰਸਨਾ ਜਿਹਵਾ ਬੱਤੀ ਦੰਦ ਚਲੇ ਨਾ ਕੋਇ ਵਡਿਆਈਆ। ਲੇਖਾ ਚੁੱਕੇ ਜਗਤ ਨਿਮਾਜ਼, ਰੋਜ਼ਾ ਰੱਖ ਫ਼ਾਕਾ ਮਾਤ ਨਾ ਕੋਇ ਕਟਾਈਆ। ਜੋ ਸਾਜਣ ਦਿਤਾ ਸਾਜ, ਸੋ ਸਾਜਸ਼ ਕੂੜੀ ਪਰੇ ਹਟਾਈਆ। ਕਾਇਆ ਮੰਦਰ ਕਰ ਆਬਾਦ, ਇਬਾਦਤ ਇਕੋ ਦਏ ਦ੍ਰਿੜਾਈਆ। ਤੂੰ ਮੇਰਾ ਮੈਂ ਤੈਨੂੰ ਰੱਖਾਂ ਯਾਦ, ਦੂਜੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸਤਿ ਧਰਮ ਕਹੇ ਵੇਖਿਆ ਪਿਆਰ, ਪ੍ਰੀਤੀ ਗੁਰਮੁਖ ਅੰਦਰ ਨਜ਼ਰੀ ਆਈਆ। ਜਿਥੇ ਦੂਜਾ ਨਾ ਕੋਇ ਵਿਚਾਰ, ਮਨ ਉਠ ਨਾ ਦਹਿ ਦਿਸ਼ ਧਾਈਆ। ਹਉਮੇ ਹੰਗਤਾ ਨਾ ਕੋਇ ਖ਼ੁਮਾਰ, ਕੂੜੀ ਕਿਰਿਆ ਨਾ ਸੰਗ ਰਲਾਈਆ। ਜਗਤ ਵਿਦਿਆ ਨਾ ਕੋਇ ਬਲਕਾਰ, ਇਕੋ ਨਾਮ ਓਟ ਤਕਾਈਆ। ਸੋਹਣਾ ਬਸਤਰ ਨਾ ਕੋਇ ਸ਼ਿੰਗਾਰ, ਨਾਮ ਰੰਗਤ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਸਤਿ ਧਰਮ ਕਹੇ ਜਨ ਭਗਤਾਂ ਅੰਦਰ ਵੇਖਿਆ ਇਕ ਪਲੰਘ, ਜਿਸ ਦਾ ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਉਸ ਦਾ ਅਨੋਖਾ ਅਵੱਲੜਾ ਵਿਚੋਂ ਰੰਗ, ਜਗਤ ਲਲਾਰੀ ਨਾ ਕੋਇ ਰੰਗਾਈਆ। ਉਸ ਦੇ ਥੱਲੇ ਵੱਜੇ ਮਰਦੰਗ, ਹੌਲੀ ਹੌਲੀ ਆਵਾਜ਼ ਸੁਣਾਈਆ। ਉਸ ਦੇ ਉਤੇ ਬਹਿ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਆਸਣ ਲਾਈਆ। ਉਸ ਦਵਾਰੇ ਉਹ ਅਨੰਦ, ਜਿਸ ਅਨੰਦ ਨੂੰ ਅਨੰਦ ਪੁਰੀ ਵਾਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਘਰ, ਗ੍ਰਹਿ ਮੰਦਰ ਪੜਦਾ ਲਾਹੀਆ। ਸਤਿ ਧਰਮ ਕਹੇ ਵੇਖਿਆ ਪੜਦਾ ਲਹਿੰਦਾ, ਹਰਿ ਸਤਿਗੁਰ ਪਰੇ ਹਟਾਈਆ। ਗੁਰਮੁਖ ਸਚ ਦਵਾਰੇ ਬਹਿੰਦਾ, ਬਹਿ ਬਹਿ ਖ਼ੁਸ਼ੀ ਮਨਾਈਆ। ਦੇਵ ਸਵਾਮੀ ਅੱਗੋਂ ਕਹਿੰਦਾ, ਸ਼ਬਦੀ ਸ਼ਬਦ ਰਾਗ ਅਲਾਈਆ। ਸੰਤ ਸੁਹੇਲਾ ਚਰਨੀ ਢਹਿੰਦਾ, ਢਹਿ ਢਹਿ ਖ਼ੁਸ਼ੀ ਮਨਾਈਆ। ਦੇਵਣਹਾਰਾ ਵਸਤ ਅਗੰਮੀ ਦਾਨ ਦੇਂਦਾ, ਸਚ ਭੰਡਾਰਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਭੇਵ ਖੁਲ੍ਹਾਈਆ। ਸਤਿ ਧਰਮ ਕਹੇ ਮੈਂ ਖੁਲ੍ਹਦਾ ਵੇਖਿਆ ਦਰਵਾਜ਼ਾ, ਜਨ ਭਗਤਾਂ ਪ੍ਰਭ ਜੀ ਦਇਆ ਕਮਾਈਆ। ਉਥੇ ਵੱਜਦਾ ਵੇਖਿਆ ਵਾਜਾ, ਅਨਾਦ ਨਾਦੀ ਰਾਗ ਅਲਾਈਆ। ਉਥੇ ਪ੍ਰੇਮ ਪਿਆਰ ਦਾ ਸੁਣਦਾ ਰਿਹਾ ਸਾਜਾ, ਸਾਰੰਗ ਸੁਰੰਗੀ ਕੰਮ ਕਿਸੇ ਨਾ ਆਈਆ। ਭੇਵ ਖੋਲ੍ਹਿਆ ਪੁਰਖ ਸਮਰਾਥਾ, ਮਹਿੰਮਾ ਅਕਥ ਕਥ ਦ੍ਰਿੜਾਈਆ। ਜਣਾਉਂਦਾ ਰਿਹਾ ਅਗੰਮੀ ਗਾਥਾ, ਧੁਰ ਦੀ ਕਰੇ ਪੜ੍ਹਾਈਆ। ਆਤਮ ਪਰਮਾਤਮ ਦੇਂਦਾ ਵੇਖਿਆ ਸਾਥਾ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਬਿਨ ਗੋਪੀ ਕਾਹਨ ਪੈਂਦੀ ਵੇਖੀ ਰਾਸਾ, ਮੰਡਲ ਮੰਡਪ ਨਾਚ
ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਸਤਿ ਧਰਮ ਕਹੇ ਗੁਰਮੁਖ ਅੰਦਰੋਂ ਸੋਹਣਾ, ਪ੍ਰਭ ਸੋਹਣੀ ਬਣਤ ਬਣਾਈਆ। ਨਾ ਹੱਸਣਾ ਨਾ ਰੋਣਾ, ਖ਼ੁਸ਼ੀ ਗ਼ਮ ਨਾ ਕੋਇ ਰਖਾਈਆ। ਨਾ ਜਾਗਣਾ ਨਾ ਸੌਣਾ, ਆਲਸ ਨਿੰਦਰਾ ਨੇੜ ਕੋਇ ਨਾ ਆਈਆ । ਰਾਗੀ ਨਾਦੀ ਰਾਗ ਨਾ ਗਾਉਂਣਾ, ਢੋਲਕ ਛੈਣਾ ਨਾ ਕੋਇ ਖੜਕਾਈਆ। ਮਨ ਖ਼ਿਆਲ ਨਾ ਬਣਾਉਂਣਾ ਨਾ ਢਾਹੁਣਾ, ਢਹਿ ਢਹਿ ਢੇਰੀ ਖ਼ਾਕ ਨਾ ਕੋਇ ਮਿਲਾਈਆ। ਇਕੋ ਪਰਮ ਪੁਰਖ ਪਰਮਾਤਮ ਦਰਸ਼ਨ ਪਾਉਂਣਾ, ਦ੍ਰਿਸ਼ਟੀ ਇਸ਼ਟੀ ਇਕੋ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਸੋਭਾ ਪਾਈਆ। ਸਤਿ ਧਰਮ ਕਹੇ ਮੈਂ ਗੁਰਮੁਖਾਂ ਅੰਦਰ ਖੁਲ੍ਹਦੀ ਵੇਖੀ ਖਿੜਕੀ, ਸਤਿਗੁਰ ਪੂਰਾ ਆਪ ਖੁਲ੍ਹਾਈਆ। ਮੈਂ ਲੱਗਦੀ ਵੇਖੀ ਬਿਰਤੀ, ਬਿਰਥਾ ਸਵਾਸ ਨਾ ਕੋਇ ਜਾਈਆ। ਮੈਂ ਪੜਦਾ ਚੁਕਿਆ ਵੇਖਿਆ ਸੁਰਤੀ ਨਿਰਤੀ, ਨਿਜ ਨੇਤਰ ਹੋਏ ਰੁਸ਼ਨਾਈਆ। ਇਹ ਖੇਲ ਅਗੰਮੀ ਪਿਰ ਦੀ, ਪੀਆ ਪ੍ਰੀਤਮ ਹੋਏ ਸਹਾਈਆ। ਇਹ ਧਾਰ ਅਨੋਖੀ ਨਿਰਵੈਰ ਨਿਰ ਦੀ, ਨਿਰੰਕਾਰ ਆਪ ਜਣਾਈਆ। ਕੋਟ ਜਨਮ ਦੀ ਵਿਛੜੀ ਲੱਖ ਚੁਰਸੀ ਵਿਚ ਫਿਰਦੀ, ਸਾਹਿਬ ਸੁਲਤਾਨ ਆਪਣੇ ਲੇਖੇ ਲਾਈਆ। ਮਾਨਸ ਦੇਹ ਨਾ ਜਾਏ ਬਿਰਥੀ, ਬਿਰਥਾ ਜਨਮ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਜਾਣੇ ਧੜ ਸਿਰ ਦੀ, ਪੰਜ ਤਤ ਵੇਖਣਹਾਰਾ ਚਾਈਂ ਚਾਈਂਆ। ਸਤਿ ਧਰਮ ਕਹੇ ਮੈਂ ਵੇਖੀ ਕਾਇਆ ਮਾਟੀ, ਅੰਦਰ ਵੜ ਕੇ ਫੋਲ ਫੁਲਾਈਆ। ਜਿਸ ਵਿਚ ਮੰਜ਼ਲ ਡੂੰਘੀ ਘਾਟੀ, ਰਹਿਬਰ ਬੈਠਾ ਮੁਖ ਛੁਪਾਈਆ। ਅੰਦਰ ਰੱਖ ਬੂੰਦ ਸਵਾਂਤੀ, ਕਲਜੁਗ ਜੀਵ ਰਿਹਾ ਤਰਸਾਈਆ। ਚਾਰੋਂ ਕੁੰਟ ਕਰ ਅੰਧੇਰੀ ਰਾਤੀ, ਆਪਣਾ ਨੂਰ ਬੈਠਾ ਛੁਪਾਈਆ। ਜਾਮ ਦੇਵੇ ਨਾ ਬਣ ਕੇ ਸਾਕੀ, ਪਿਆਲਾ ਹਕ ਨਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਿਹਾ ਵਰਤਾਈਆ। ਸਤਿ ਧਰਮ ਕਹੇ ਮੈਂ ਵੇਖਿਆ ਚਾਲਾਕ, ਜਿਸ ਦੀ ਸਮਝ ਕੋਇ ਨਾ ਆਈਆ। ਉਹ ਲੇਖਾ ਜਾਣੇ ਰੂਹ ਬੁੱਤ ਖ਼ਾਕੀ ਖ਼ਾਕ, ਖ਼ਾਲਕ ਮਾਲਕ ਖ਼ਲਕ ਖ਼ੁਦਾਈਆ। ਓਹ ਲਹਿਣਾ ਦੇਣਾ ਜਾਣੇ ਹਿਸਾਬ, ਕਿਤਾਬ ਆਪਣੀ ਬਗ਼ਲ ਉਠਾਈਆ। ਉਹ ਵਸੇ ਦੂਰ ਨੇੜੇ ਸਚ ਮਹਿਰਾਬ, ਮਹਿਬੂਬ ਆਪਣਾ ਆਸਣ ਲਾਈਆ। ਮੁਰੀਦ ਹੋ ਕੇ ਮੁਰਸ਼ਦ ਦੇਵੇ ਸਚ ਖ਼ਿਤਾਬ, ਖ਼ਤਾ ਸਭ ਦੀ ਮੁਆਫ਼ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦੱਸੇ ਇਕ ਆਦਾਬ, ਅਦਬ ਨਾਲ ਦਏ ਜਣਾਈਆ। ਸਤਿ ਧਰਮ ਕਹੇ ਵੇਖੇ ਪੈਗ਼ੰਬਰ ਪੀਰ, ਮਸਲਿਆਂ ਨਾਲ ਕਰਨ ਪੜ੍ਹਾਈਆ। ਚਿੱਟੇ ਉਤੇ ਕਾਲੀ ਖਿਚ ਲਕੀਰ, ਅਲਫ਼ ਯੇ ਦਏ ਸਮਝਾਈਆ। ਹਰੂਫ਼ਾਂ ਨਾਲ ਕਰ ਤਹਿਰੀਰ, ਤਕਰੀਰ ਨਾਲ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਬਦਲ ਨਾ ਸਕਿਆ ਕੋਇ ਤਕਦੀਰ, ਤਦਬੀਰ ਆਪਣੀ ਨਾ ਕੋਇ ਦ੍ਰਿੜਾਈਆ । ਸਾਰੇ ਮੰਨ ਕੇ ਗਏ ਸਚ ਖ਼ੁਦਾ ਇਕ ਅਖ਼ੀਰ, ਆਖ਼ਰ ਮੰਜ਼ਲ ਬੈਠਾ ਬੇਪਰਵਾਹੀਆ। ਜਿਸ ਦਾ ਲਹਿਣਾ ਲੇਖਾ ਸ਼ਾਹ ਹਕੀਰ, ਹਕੀਕਤ ਵਿਚ ਸ਼ਨਵਾਈਆ। ਉਹਦਾ ਨੂਰ ਜ਼ਹੂਰ ਬੇਨਜ਼ੀਰ, ਮੂਸਾ ਮੂੰਹ ਦੇ ਭਾਰ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਸਮਝਾਈਆ। ਸਤਿ ਧਰਮ ਕਹੇ ਜਨ ਭਗਤ ਚੰਗਾ, ਪ੍ਰਭ ਸੋਹਣਾ ਹੱਟ ਖੁਲ੍ਹਾਇਆ। ਜਿਸ ਦੇ ਚਰਨ ਚੁੰਮੇ ਗੰਗਾ, ਗੋਦਾਵਰੀ ਜਮਨਾ ਸੁਰਸਤੀ ਧਿਆਨ ਲਗਾਇਆ। ਜਿਨ੍ਹਾਂ ਦੇ ਨਾਮ ਵੱਜੇ ਦਾ ਜਗਤ ਮਰਦੰਗਾ, ਸ਼ਾਸਤਰ ਸਿਮਰਤ ਰਹੇ ਸਾਲਾਹਿਆ।
ਉਹ ਪੰਜਾਂ ਤੱਤਾਂ ਵਾਲਾ ਨਜ਼ਰੀ ਆਵੇ ਬੰਦਾ, ਪੁਰਖ ਅਬਿਨਾਸ਼ੀ ਬੰਧਨਾ ਵਿਚੋਂ ਪਾਰ ਕਰਾਇਆ। ਘਾਟ ਲਗਾਏ ਆਪਣੇ ਕੰਢਾ, ਸਾਚਾ ਲੇਖਾ ਦਏ ਜਣਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲੇ ਸਹਿਜ ਸੁਭਾਇਆ। ਸਤਿ ਧਰਮ ਕਹੇ ਮੈਂ ਮਿਤਰ ਭਗਤ, ਦੂਜਾ ਸੰਗ ਨਾ ਕੋਇ ਰਖਾਈਆ। ਮੇਰਾ ਪ੍ਰੇਮ ਪਿਆਰ ਨਾਤਾ ਜਗਤ, ਜੀਵਣ ਜੁਗਤ ਦਿਆਂ ਦ੍ਰਿੜਾਈਆ। ਅੰਤਰ ਆਤਮ ਦੇਵਾਂ ਸਾਚੀ ਸ਼ਕਤ, ਸ਼ਖ਼ਸੀਅਤ ਦਿਆਂ ਸਮਝਾਈਆ। ਹਰਿ ਮਿਲਾਵਾ ਹਰਿ ਦੇ ਵਕਤ, ਹਿਰਦੇ ਹਰਿ ਸਮਾਈਆ। ਪੜਦਾ ਲਾਹ ਕੇ ਅਰਸ਼ ਫ਼ਰਸ਼, ਦੂਰ ਦੁਰਾਡਾ ਫ਼ੈਸਲਾ ਦਿਆਂ ਮੁਕਾਈਆ। ਜਨਮ ਕਰਮ ਦੀ ਮੇਟ ਕੇ ਹਰਸ, ਹਵਸ ਦਿਆਂ ਬੁਝਾਈਆ। ਜੋ ਸਤਿਗੁਰ ਵਿਛੜੇ ਤੜਪਣ ਵਿਚ ਤਪਸ਼, ਤਿਨ੍ਹਾਂ ਅੰਮ੍ਰਿਤ ਮੇਘ ਨਾਮ ਬਰਸਾਈਆ। ਉਹਨਾਂ ਫੜ ਕੇ ਉਸ ਘਰ ਲੈ ਜਾਵਾਂ ਪਰਤ, ਜਿਸ ਘਰ ਵਿਚੋਂ ਚਲ ਕੇ ਆਈਆ। ਝਗੜਾ ਛੁਟ ਜਾਏ, ਉਨ੍ਹਾਂ ਨਰਕ ਸਵਰਗ, ਦੋਜਕ ਬਹਿਸ਼ਤ ਰਹਿਣ ਕੋਇ ਨਾ ਪਾਈਆ। ਭਗਤ ਭਗਵਾਨ ਵਿਚ ਰਹੇ ਕੋਈ ਨਾ ਫ਼ਰਕ, ਜੋਤੀ ਜੋਤ ਜੋਤ ਸਮਾਈਆ। ਸਚ ਦਰ ਸਚ ਵਿਚੋਂ ਕੀ ਕੋਈ ਕੱਢੇ ਅਰਥ, ਅਰਥਾਂ ਵਿਚ ਕੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਸਮਰਥਿਆ ਅਪਣੀ ਨਾਲ ਰਖਾਈਆ।
੩ ਅੱਸੂ ੨੦੨੧ ਬਿਕ੍ਰਮੀ ਸੁਰੈਣ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ
ਸਤਿ ਧਰਮ ਕਹੇ ਮੈਂ ਵੇਖਿਆ ਖੇਲ ਲੁਕ ਦਾ, ਜਨ ਭਗਤਾਂ ਦਇਆ ਕਮਾਈਆ। ਨਾਤਾ ਜੋੜ ਕੇ ਪਿਉ ਪੁਤ ਦਾ, ਪਿਤਾ ਪੁਰਖ ਅਕਾਲ ਗੋਦ ਸੁਹਾਈਆ। ਉਹਨਾਂ ਪੜ੍ਹਨਾ ਪਏ ਨਾ ਕੋਈ ਗੁਟਕਾ, ਜਿਨ੍ਹਾਂ ਗੁੱਟੋਂ ਫੜ ਕੇ ਲਿਆ ਉਠਾਈਆ। ਲੇਖਾ ਚੁਕਾਵੇ ਉਲਟੇ ਰੁੱਖ ਦਾ, ਮਾਤ ਗਰਭ ਨਾ ਫੇਰ ਫਿਰਾਈਆ। ਇਹ ਲਾਹਾ ਮਾਣਸ ਦੇਹ ਮਨੁੱਖ ਦਾ, ਹਰਿ ਸਤਿਗੁਰ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਰਿਹਾ ਮਿਲਾਈਆ। ਸਤਿ ਧਰਮ ਕਹੇ ਮੈਂ ਵੇਖਿਆ ਛੁਪਦਾ, ਅੰਦਰੇ ਅੰਦਰ ਡੇਰਾ ਲਾਈਆ। ਸਾਢੇ ਤਿੰਨ ਹੱਥ ਮੰਦਰ ਅੰਦਰ ਲੁਕਦਾ, ਲੁਕ ਲੁਕ ਖੇਲ ਖਿਲਾਈਆ। ਭੇਵ ਦੱਸੇ ਨਾ ਆਪਣੀ ਗੁੱਠ ਦਾ, ਪੜਦਾ ਸਕੇ ਨਾ ਕੋਇ ਚੁਕਾਈਆ। ਕਰ ਕਿਰਪਾ ਜਿਨ੍ਹਾਂ ਦਿਆਲ ਹੋ ਕੇ ਤੁਠਦਾ, ਪਿਛਲਾ ਲੇਖਾ ਵੇਖ ਵਖਾਈਆ। ਉਹਨਾਂ ਵਕਤ ਸੁਹਾਵੇ ਆਪਣੀ ਰੁਤ ਦਾ, ਰੁਤੜੀ ਨਾਲ ਮਹਿਕਾਈਆ। ਜਨ ਭਗਤਾਂ ਸੀਸ ਪ੍ਰਭੂ ਨੂੰ ਝੁਕਦਾ, ਦੂਜੀ ਓਟ ਨਾ ਕੋਇ ਰਖਾਈਆ। ਦੋਹਾਂ ਦਾ ਮੰਜ਼ਲ ਪੰਧ ਇਕੋ ਵਾਰ ਮੁਕਦਾ, ਕਦਮ ਕਦਮ ਨਾ ਕੋਇ ਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਸਤਿ ਧਰਮ ਕਹੇ ਮੈਂ ਵੇਖਿਆ ਨੈਣ, ਨੇਤਰ ਅੱਖ ਖੁਲ੍ਹਾਈਆ । ਜਨ ਭਗਤਾਂ ਧੁਰ ਦਾ ਸੱਜਣ ਸੈਣ, ਹਰਿ ਕਰਤਾ ਇਕ ਅਖਵਾਈਆ। ਨਿਤ ਨਵਿਤ ਜੁਗ ਚੌਕੜੀ ਆਵੇ ਲੈਣ, ਨਿਰਗੁਣ ਸਰਗੁਣ ਰੂਪ ਵਟਾਈਆ । ਸਾਚੀ ਸਿਖਿਆ ਆਵੇ ਦੇਣ, ਕਰੇ ਸਚ ਪੜ੍ਹਾਈਆ। ਨਾਤਾ ਤੋੜ ਕੇ ਭਾਈ ਭੈਣ, ਆਤਮ ਪਰਮਾਤਮ ਜੋੜ ਜੁੜਾਈਆ। ਵਹਿਣ ਨਾ ਦੇਵੇ ਡੂੰਘੇ ਵਹਿਣ, ਪਾਰ ਕਿਨਾਰਾ ਇਕ ਸਮਝਾਈਆ। ਨੁਕਤਾ ਮੁਕਾਏ ਐਨ ਗ਼ੈਨ, ਅੱਖ ਇਕੋ ਇਕ ਖੁਲ੍ਹਾਈਆ।
ਨਾਮ ਕਸਵਟੀ ਦੇ ਰਸੈਣ, ਰਸਤੇ ਸਾਚੇ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਸਤਿ ਧਰਮ ਕਹੇ ਮੈਂ ਵੇਖੀ ਕਲਾ ਚੜ੍ਹਦੀ, ਆਵਣ ਜਾਵਣ ਸਮਝ ਕੋਇ ਨਾ ਆਈਆ। ਉਥੇ ਏਕੰਕਾਰ ਇਕੋ ਦਰਦੀ, ਦੁਖੀਆਂ ਦਰਦ ਰਿਹਾ ਮਿਟਾਈਆ। ਅੱਖਰ ਰਸਨਾ ਜ਼ਬਾਨ ਕੋਇ ਨਾ ਪੜ੍ਹਦੀ, ਕਲਮਾ ਸਕੇ ਨਾ ਕੋਇ ਜਣਾਈਆ। ਇਹੋ ਖੇਲ ਪ੍ਰਭੂ ਅਸਚਰਜ ਦੀ, ਅਚਰਜ ਲੀਲਾ ਆਪ ਵਰਤਾਈਆ। ਰਚਨਾ ਰਚ ਕੇ ਨਾਰ ਮਰਦ ਦੀ, ਲੱਖ ਚੁਰਾਸੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਖੇਲ ਅਗੰਮ ਅਥਾਹੀਆ। ਸਤਿ ਧਰਮ ਕਹੇ ਪ੍ਰਭ ਖੇਲ ਅਗੰਮ, ਅਲਖ ਅਲਖਨਾ ਆਪ ਕਰਾਇੰਦਾ। ਜੁਗ ਜੁਗ ਭਗਤਾਂ ਬੇੜਾ ਬੰਨ੍ਹ, ਮਾਰਗ ਧੁਰ ਦੇ ਆਪ ਵਖਾਇੰਦਾ। ਸੱਚਾ ਰਾਗ ਸੁਣਾਏ ਕੰਨ, ਬਿਨ ਅੱਖਰਾਂ ਆਪ ਪੜ੍ਹਾਇੰਦਾ। ਨਾਮ ਭੰਡਾਰਾ ਦੇ ਕੇ ਧਨ, ਦੌਲਤ ਇਕ ਵਰਤਾਇੰਦਾ। ਬਿਨ ਚੰਦੋਂ ਚਾੜ੍ਹ ਕੇ ਚੰਨ, ਜੋਤ ਨੂਰ ਰੁਸ਼ਨਾਇੰਦਾ। ਬਿਨ ਮੰਦਰੋਂ ਵਸੇਰਾ ਕਰੇ ਅਗੰਮੀ ਛੰਨ, ਛੱਪਰ ਇਕੋ ਇਕ ਵਖਾਇੰਦਾ। ਕਰ ਪਰਕਾਸ਼ ਅੰਧੇਰੇ ਅੰਨ੍ਹ, ਲੋਚਨ ਅੰਤਰ ਇਕ ਖੁਲ੍ਹਾਇੰਦਾ। ਪੰਚ ਪੰਚਾਇਣ ਦੇ ਕੇ ਡੰਨ, ਡੰਕਾ ਇਕੋ ਨਾਮ ਵਜਾਇੰਦਾ। ਜੋ ਘੜਿਆ ਸੋ ਦੇਵੇ ਭੰਨ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਸਤਿ ਧਰਮ ਕਹੇ ਪ੍ਰਭ ਭਗਤਾਂ ਮੇਲਾ, ਮਿਲਣੀ ਜਗਦੀਸ਼ ਕਰਾਈਆ। ਘਰ ਸੋਹੇ ਗੁਰੂ ਗੁਰ ਚੇਲਾ, ਚੇਲਾ ਗੁਰੂ ਰੂਪ ਵਟਾਈਆ। ਦੋਹਾਂ ਇਕੋ ਸੱਜਣ ਸੁਹੇਲਾ, ਪੁਰਖ ਅਕਾਲ ਸਰਬ ਸੁਖਦਾਈਆ। ਵਸਣਹਾਰਾ ਧਾਮ ਨਵੇਲਾ, ਨਿਜ ਘਰ ਬੈਠਾ ਤਾੜੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸਤਿ ਧਰਮ ਕਹੇ ਮੈਂ ਹੁੰਦੀ ਵੇਖੀ ਮਿਹਰ, ਮੁਰੀਦਾਂ ਉਤੇ ਮੁਰਸ਼ਦ ਦਇਆ ਕਮਾਇੰਦਾ। ਤਾਰਨ ਲੱਗਾ ਨਾ ਲਾਵੇ ਦੇਰ, ਪਲਕ ਅੱਖ ਨਾ ਕੋਇ ਝਪਕਾਇੰਦਾ। ਸਚ ਧਰਮ ਦੇ ਚਾੜ੍ਹ ਕੇ ਬੇੜ, ਨਈਆ ਨੌਕਾ ਇਕ ਤਰਾਇੰਦਾ। ਲੱਖ ਚੁਰਾਸੀ ਵਿਚੋਂ ਨਖੇੜ, ਆਪ ਆਪਣਾ ਜੋੜ ਜੁੜਾਇੰਦਾ। ਪੂਰਬ ਲੇਖਾ ਦਏ ਨਬੇੜ, ਅੱਗੇ ਮੰਗਣ ਕੋਇ ਨਾ ਆਇੰਦਾ। ਨਾਤਾ ਤੋੜ ਕੇ ਅੰਡਜ ਜੇਰ, ਉਤਭੁਜ ਸੇਤਜ ਡੇਰਾ ਢਾਹਿੰਦਾ। ਨਾਮ ਰਖਾ ਕੇ ਸ਼ਬਦੀ ਸਿੰਘ ਸ਼ੇਰ, ਭਬਕ ਇਕੋ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਵਖਾਏ ਧੁਰ ਦਾ ਘਰ, ਜਿਸ ਗ੍ਰਹਿ ਆਪਣਾ ਆਸਣ ਲਾਇੰਦਾ।
੩ ਅੱਸੂ ੨੦੨੧ ਬਿਕ੍ਰਮੀ ਬੀਬੀ ਬੰਤੀ ਦੇ ਗ੍ਰਹਿ ਪਿੰਡ ਧਾਰੜ
ਸਤਿ ਧਰਮ ਕਹੇ ਮੈਂ ਵੇਖਿਆ ਜਗਦੀਸ਼, ਜਨ ਭਗਤਾਂ ਅੰਦਰ ਨਜ਼ਰੀ ਆਈਆ। ਜਿਸ ਦੇ ਛੱਤਰ ਝੁੱਲੇ ਸੀਸ, ਦੋ ਜਹਾਨਾਂ ਹੁਕਮ ਵਰਤਾਈਆ। ਜਿਸ ਦੀ ਸਿਫ਼ਤ ਕਰਦੇ ਰਾਗ ਛਤੀਸ, ਖਾਣੀ ਬਾਣੀ ਦਏ ਵਡਿਆਈਆ। ਜਿਸ ਨੂੰ ਗਾਉਂਦੇ ਤੀਸ ਬਤੀਸ, ਰਸਨਾ ਨਾਲ ਮਿਲਾਈਆ । ਜਿਸ ਦਾ ਕਲਮਾ ਸਚ ਹਦੀਸ, ਨਾਮ ਸਤਿ ਪੜ੍ਹਾਈਆ। ਜਿਸ ਦਾ ਵਾਸਾ ਹਸਤ ਕੀਟ, ਘਟ ਘਟ ਰਿਹਾ ਸਮਾਈਆ। ਉਹ ਵਸਿਆ ਧਾਮ ਅਵਲੜੇ ਅਨਡੀਠ, ਨਿਰਮਲ ਜੋਤ ਕਰ ਰੁਸ਼ਨਾਈਆ। ਜਨ ਭਗਤਾਂ ਦੱਸ ਕੇ ਆਪਣਾ ਗੀਤ, ਸੋਹੰ ਢੋਲਾ ਦਿਤਾ ਸਮਝਾਈਆ। ਨਾਤਾ ਤੋੜ ਕੇ ਮੰਦਰ
ਮਸੀਤ, ਕਾਇਆ ਕਾਅਬਾ ਦਿਤਾ ਜਣਾਈਆ। ਅੰਦਰੇ ਅੰਦਰ ਬਦਲ ਕੇ ਨੀਤ, ਸਾਚੀ ਰੀਤੀ ਦਿਤੀ ਵਖਾਈਆ। ਬਖ਼ਸ਼ਿਸ਼ ਕਰਕੇ ਚਰਨ ਪ੍ਰੀਤ, ਰਹਿਮਤ ਸਚ ਕਮਾਈਆ। ਨਾਮ ਪਦਾਰਥ ਪਾਏ ਭੀਖ, ਭਿਛਿਆ ਇਕ ਵਰਤਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਰੱਖਦੇ ਗਏ ਉਡੀਕ, ਧੁਰ ਦਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਕਾਰ ਕਮਾਈਆ। ਸਤਿ ਧਰਮ ਕਹੇ ਮੈਂ ਵੇਖਿਆ ਸਚ ਦਵਾਰ, ਗੁਰਮੁਖ ਅੰਤਰ ਨਜ਼ਰੀ ਆਈਆ। ਜਿਥੇ ਦੀਆ ਬਾਤੀ ਜਗੇ ਅਗੰਮ ਅਪਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦ ਅਨਹਦ ਨਾਦ ਵੱਜੇ ਸੱਚੀ ਧੁਨਕਾਰ, ਆਤਮਕ ਰਾਗ ਅਲਾਈਆ। ਬਿਨ ਸਖ਼ੀਆਂ ਮੰਗਲਾਚਾਰ, ਸੋਹਣਾ ਗੀਤ ਅਲਾਈਆ। ਅੰਮ੍ਰਿਤ ਬਰਖੇ ਮੇਘਲਾ ਧਾਰ, ਅੰਮਿਉਂ ਰਸ ਇਕ ਚੁਆਈਆ। ਸਾਚੇ ਗ੍ਰਹਿ ਕਰੇ ਪਿਆਰ, ਪ੍ਰੀਤਮ ਹੋ ਕੇ ਗੋਦ ਉਠਾਈਆ । ਕਾਗਦ ਕਲਮ ਨਾ ਲਿਖਣਹਾਰ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਸਭ ਤੋਂ ਨਿਰਾਲਾ ਵੱਖਰਾ ਵਸੇ ਬਾਹਰ, ਸਚਖੰਡ ਬੈਠਾ ਡੇਰਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਵਰਤਾਈਆ। ਸਤਿ ਧਰਮ ਕਹੇ ਮੈਂ ਗੁਰਮੁਖ ਵੇਖੇ ਲਾਲ, ਲੱਖ ਚੁਰਾਸੀ ਵਿਚੋਂ ਨਜ਼ਰੀ ਆਈਆ। ਜਿਨ੍ਹਾਂ ਉਪਰ ਸਾਹਿਬ ਦਿਆਲ, ਸ੍ਰੀ ਭਗਵਾਨ ਹੋਇਆ ਸਹਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਪੰਚ ਵਿਕਾਰ ਪਰੇ ਹਟਾਈਆ। ਅੰਮ੍ਰਿਤ ਆਤਮ ਇਕ ਉਛਾਲ, ਝਿਰਨਾ ਧੁਰ ਦਾ ਦਿਤਾ ਝਿਰਾਈਆ। ਵਸਤ ਟਿਕਾ ਕੇ ਦੀਪਕ ਥਾਲ, ਨੂਰ ਜ਼ਹੂਰ ਕਰੀ ਰੁਸ਼ਨਾਈਆ। ਲਹਿਣਾ ਚੁਕਾ ਕੇ ਕਾਲ ਮਹਾਂਕਾਲ, ਚਰਨ ਸਰਨ ਦਿਤੀ ਸਰਨਾਈਆ। ਲੇਖੇ ਲਾ ਕੇ ਕਾਇਆ ਮਾਟੀ ਖ਼ਾਲ, ਤਨ ਮਨ ਆਪਣੀ ਝੋਲੀ ਪਾਈਆ। ਮਾਤ ਗਰਭ ਤੋਂ ਕਰ ਬਹਾਲ, ਅਗਨੀ ਤਤ ਦਿਤਾ ਬੁਝਾਈਆ। ਸਚ ਦਵਾਰ ਵਖਾ ਸੱਚੀ ਧਰਮਸਾਲ, ਮੰਦਰ ਇਕੋ ਇਕ ਰੁਸ਼ਨਾਈਆ। ਜਿਥੇ ਨਾ ਕੋਈ ਸ਼ਾਹ ਨਾ ਦਿਸੇ ਕੰਗਾਲ, ਰਾਓ ਰੰਕ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਸਤਿ ਧਰਮ ਕਹੇ ਮੈਂ ਅੰਤਰ ਪੇਖਿਆ, ਆਪਣਾ ਧਿਆਨ ਲਗਾਈਆ। ਜਿਥੇ ਪੁੱਜ ਨਾ ਸਕੇ ਕੋਈ ਮੁੱਲਾ ਸ਼ੇਖ਼ਿਆ, ਪੰਡਤ ਪਾਂਧਾ ਲੰਘ ਕੋਇ ਨਾ ਪਾਈਆ। ਸੋ ਧਾਮ ਅਗੰਮੜਾ ਸੱਚਾ ਸੋਹੇ ਦੇਸਿਆ, ਘਰ ਠਾਂਡਾ ਨਜ਼ਰੀ ਆਈਆ। ਜਿਥੇ ਨਾ ਕੋਈ ਰੂਪ ਰੰਗ ਨਾ ਰੇਖਿਆ, ਨਿਰਾਕਾਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਰਿਹਾ ਮਿਲਾਈਆ । ਸਤਿ ਧਰਮ ਕਹੇ ਮੈਂ ਵੇਖੇ ਗੁਰਮੁਖ ਚੁਗਦੇ ਚੋਗ, ਹਰਿ ਜੂ ਹਰਿ ਹਰਿ ਨਾਮ ਚੁਗਾਈਆ। ਪੂਰਬ ਜਨਮ ਦੇ ਮਿਟਦੇ ਵੇਖੇ ਰੋਗ, ਰੰਗਣ ਇਕ ਰੰਗਾਈਆ। ਦੋਹਾਂ ਮੇਲੇ ਹੁੰਦੇ ਵੇਖੇ ਧੁਰ ਸੰਜੋਗ, ਵਿਜੋਗੀ ਰਹਿਣ ਕੋਇ ਨਾ ਪਾਈਆ। ਦੀਪਕ ਜਗਦੇ ਤੱਕੇ ਕਾਇਆ ਕੋਟ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦ ਨਗਾਰੇ ਲੱਗਦੀ ਵੇਖੀ ਚੋਟ, ਧੁਰ ਦਾ ਨਾਦੀ ਨਾਦ ਸੁਣਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਪਾਰਬ੍ਰਹਮ ਦੀ ਕਰਦੇ ਵੇਖੇ ਖੋਜ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਤ ਨਵਿਤ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਸਤਿ ਧਰਮ ਕਹੇ ਮੈਂ ਵੇਖਿਆ ਕਰਨੀ ਕਰਤਾ, ਪੁਰਖ ਅਗੋਚਰ ਵਡ ਵਡਿਆਈਆ। ਨਾ ਜੀਉਂਦਾ ਨਾ ਕਦੇ ਮਰਦਾ, ਸਦਾ ਸਤਿ ਸਰੂਪ ਸਮਾਈਆ। ਮਹੱਲ ਅਟਲ ਅਗੰਮ ਅਥਾਹ ਸਚਖੰਡ ਦਵਾਰੇ ਖੜਦਾ, ਉਚੇ ਟਿੱਲੇ ਪਰਬਤ ਵੇਖਣਹਾਰਾ ਥਾਉਂ
ਥਾਈਂਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਜਿਸ ਦਾ ਬਰਦਾ, ਬਦਲੀ ਨਿਤ ਨਵਿਤ ਰਿਹਾ ਕਰਾਈਆ। ਦੋ ਜਹਾਨ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੀਸ ਚਰਨਾਂ ਧਰਦਾ, ਸਿਰ ਸਕੇ ਨਾ ਕੋਇ ਉਠਾਈਆ। ਏਥੇ ਉਥੇ ਨਿਰਗੁਣ ਸਰਗੁਣ ਕਰਨੀ ਆਪਣੀ ਕਰਦਾ, ਦੂਜਾ ਸੰਗ ਨਾ ਕੋਇ ਬਣਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਢੋਲਾ ਪੜ੍ਹਦਾ, ਪਾਠਸ਼ਾਲਾ ਜਗਤ ਦਏ ਵਖਾਈਆ। ਲੇਖਾ ਜਾਣੇ ਲੱਖ ਚੁਰਾਸੀ ਘਰ ਘਰ ਦਾ, ਗ੍ਰਹਿ ਗ੍ਰਹਿ ਪੜਦਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਸਤਿ ਧਰਮ ਕਹੇ ਮੈਂ ਵੇਖੀ ਪ੍ਰਭ ਦੀ ਮਾਇਆ, ਬਿਨ ਅੱਖਾਂ ਨਜ਼ਰੀ ਆਈਆ। ਲੱਖ ਚੁਰਾਸੀ ਜੀਵ ਜੰਤ ਜਿਸ ਭੁਲਾਇਆ, ਕਲਜੁਗ ਅਗਨੀ ਤਤ ਤਪਾਈਆ। ਸਾਧ ਸੰਤ ਕੀਤਾ ਹਲਕਾਇਆ, ਧੀਰਜ ਧੀਰ ਨਾ ਕੋਇ ਰਖਾਈਆ। ਚਾਰੋਂ ਕੁੰਟ ਅੰਧੇਰਾ ਛਾਇਆ, ਨੂਰੀ ਚੰਦ ਨਾ ਕੋਇ ਚਮਕਾਈਆ। ਮਾਤ ਪਿਤ ਭਾਈ ਭੈਣ ਨਾਤਾ ਦਿਤਾ ਪੁੱਤ ਤੁੜਾਇਆ, ਸਾਕ ਸੱਜਣ ਸੈਣ ਸੰਗ ਨਾ ਕੋਇ ਰਖਾਈਆ। ਘਰ ਘਰ ਦਰ ਦਰ ਜੂਠ ਝੂਠ ਡੇਰਾ ਲਾਇਆ, ਆਸਾ ਤ੍ਰਿਸਨਾ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਕਾਤੀ ਵੇਖ ਵਖਾਈਆ। ਸਤਿ ਧਰਮ ਕਹੇ ਮੈਂ ਵੇਖੇ ਅੰਦਰ ਪੰਜ ਚੋਰ, ਘਰ ਘਰ ਆਪਣਾ ਡੇਰਾ ਲਾਈਆ। ਸਦਾ ਵਸਣ ਅੰਧੇਰੇ ਘੋਰ, ਦੀਆ ਬਾਤੀ ਨਾ ਕੋਇ ਰੁਸ਼ਨਾਈਆ। ਅੱਠੇ ਪਹਿਰ ਪਾਵਣ ਸ਼ੋਰ, ਘੜੀ ਪਲ ਧੀਰ ਨਾ ਕੋਇ ਧਰਾਈਆ। ਮਨ ਵਾਸਨਾ ਕਰ ਕੇ ਜ਼ੋਰ, ਮਤ ਮਤਵਾਲੀ ਦੇਣ ਗਵਾਈਆ। ਜੋ ਹੁਕਮ ਦੇ ਕੇ ਗੁਰ ਅਵਤਾਰ ਪੀਰ ਪੈਗ਼ੰਬਰ ਕਰਨੀ ਗਏ ਹੋੜ, ਸੋ ਕਿਰਤ ਸਰਬ ਕਮਾਈਆ। ਸੁਰਤ ਸ਼ਬਦ ਦਾ ਕਰ ਅਜੋੜ, ਪ੍ਰਕਿਰਤੀ ਦਿਤਾ ਮੁਖ ਭੁਆਈਆ। ਮੰਤਰ ਕਿਸੇ ਨਾ ਫੁਰੇ ਫ਼ੁਰਨਾ ਫੋਰ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਮਾਇਆ ਦਿਤੀ ਵਰਤਾਈਆ। ਸਤਿ ਧਰਮ ਕਹੇ ਮੈਂ ਵੇਖਿਆ ਅੰਦਰ ਠੱਗ, ਚੋਰ ਘਰ ਘਰ ਠਗੌਰੀ ਰਿਹਾ ਪਾਈਆ। ਨੌ ਦਵਾਰੇ ਰਿਹਾ ਭੱਜ, ਜਗਤ ਵਾਸਨਾ ਨਾਲ ਮਿਲਾਈਆ। ਆਸਾ ਤ੍ਰਿਸਨਾ ਲਾਉਂਦਾ ਫਿਰੇ ਅੱਗ, ਜਗਤ ਜੀਵ ਨਾ ਕੋਇ ਬੁਝਾਈਆ। ਸਤਿ ਦਵਾਰਾ ਗਿਆ ਤੱਜ, ਕੂੜ ਕੁੜਿਆਰੇ ਬਹਿ ਬਹਿ ਸੋਭਾ ਪਾਈਆ। ਝਗੜਾ ਪਾ ਕੇ ਗੁਰਦਵਾਰੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਮੱਕੇ ਕਾਅਬੇ ਕਲਮਾ ਹਕ ਨਾ ਕੋਇ ਪੜ੍ਹਾਈਆ। ਜਗਤ ਵਿਕਾਰੇ ਸ੍ਰਿਸ਼ਟੀ ਲਈ ਦੱਬ, ਸਿਰ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਪੱਲੂ ਗਏ ਛੱਡ, ਸਖ਼ਾ ਸਖਾਈ ਰਹਿਣ ਨਾ ਕੋਇ ਪਾਈਆ। ਸਦੀ ਵੀਹਵੀਂ ਹੋਏ ਅੱਡ, ਸੰਗੀ ਸਾਥੀ ਸੰਗ ਨਾ ਕੋਇ ਰਖਾਈਆ। ਕਿਰਪਾ ਕਰ ਪੁਰਖ ਸਮਰਥ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿਖ ਕਰ ਪਰਗਟ, ਘਟ ਘਟ ਆਪਣੀ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾ ਇਕ ਘਰ, ਘਰ ਸੱਜਣ ਮੇਲ ਮਿਲਾਈਆ। ਸਤਿ ਧਰਮ ਕਹੇ ਮੈਂ ਵੇਖਿਆ ਠੀਕ, ਠਾਕਰ ਸਵਾਮੀ ਨਜ਼ਰੀ ਆਈਆ। ਜਿਸ ਦਾ ਮਾਰਗ ਸਦਾ ਬਾਰੀਕ, ਜੁਗ ਚੌਕੜੀ ਜਗਤ ਚਲਾਈਆ। ਜਿਸ ਦਾ ਲੇਖਾ ਸਮਝਾਏ ਨਾ ਕੋਈ ਤਵਾਰੀਖ, ਮਿਸਲ ਵਿਚ ਮਸਾਇਲ ਨਾ ਕੋਇ ਬਣਾਈਆ। ਜਿਸ ਦਾ ਦਾਰੂ ਰੋਗ ਸਮਝੇ ਨਾ ਕੋਈ ਤਬੀਬ, ਤਬੀਅਤ ਸਮਝ ਕਿਸੇ ਨਾ ਆਈਆ। ਸੋ ਵਸਣਹਾਰਾ ਸਦਾ ਕਰੀਬ, ਦੂਰ ਦੁਰਾਡਾ ਪੰਧ ਮੁਕਾਈਆ। ਕਲਜੁਗ ਅੰਤਮ ਉਸ ਦਾ ਖੇਲ ਅਜਬ
ਅਜੀਬ, ਆਜਿਜ਼ ਹੋ ਕੇ ਸੇਵ ਕਮਾਈਆ। ਜਨ ਭਗਤਾਂ ਦੱਸ ਇਕ ਤਾਰੀਖ, ਪਤਿਪਰਮੇਸ਼ਵਰ ਰਿਹਾ ਮਿਲਾਈਆ। ਮਿਹਰਵਾਨ ਹੋ ਕੇ ਲਾ ਸ਼ਰੀਕ, ਸ਼ਰਕਤ ਦੂਈ ਰਿਹਾ ਗਵਾਈਆ। ਪਰਵਰਦਿਗਾਰ ਸਾਂਝਾ ਯਾਰ ਘਰ ਸੱਜਣ ਮਿਲੇ ਠੀਕ, ਠੀਕਰ ਕੂੜਾ ਭੰਨ ਵਖਾਈਆ। ਓਸ ਦੇ ਮਿਲਣ ਦੀ ਜਨ ਭਗਤਾਂ ਮਿਲੀ ਤਾਰੀਖ, ਤਰੀਕੇ ਨਾਲ ਰਿਹਾ ਜਣਾਈਆ। ਮਨ ਵਾਸਨਾ ਅੰਤਰ ਲਏ ਜੀਤ, ਬਸੰਤਰ ਬਾਹਰ ਬੁਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜਨ ਲਹਿਣਾ ਦੇਣਾ ਝੋਲੀ ਪਾਈਆ। ਸਤਿ ਧਰਮ ਕਹੇ ਮੈਂ ਗੁਰਮੁਖ ਵੇਖਾਂ, ਗੁਰ ਗੁਰ ਦਏ ਵਡਿਆਈਆ। ਜਿਨ੍ਹਾਂ ਦੀ ਬੁੱਧ ਹੋਈ ਬਿਬੇਕਾ, ਵਿਵੇਕੀ ਰੂਪ ਵਟਾਈਆ। ਤਿਨ੍ਹਾਂ ਦਾ ਮਾਲਕ ਇਕੋ ਨੇਤਾ, ਨਿਜ ਨੇਤਰ ਨਜ਼ਰੀ ਆਈਆ। ਕੋਟਨ ਕੋਟ ਜਨਮ ਦੇ ਵਿਛੜਿਆਂ ਰੱਖੇ ਚੇਤਾ, ਲੱਖ ਚੁਰਾਸੀ ਵਿਚੋਂ ਲਏ ਉਠਾਈਆ। ਕਰੇ ਪਿਆਰ ਜਿਉਂ ਪੁੱਤਾਂ ਪਿਉ ਬੇਟਾ, ਗੋਦ ਸੁਹੰਜਣੀ ਆਪ ਸੁਹਾਈਆ। ਘਰ ਆ ਕੇ ਦੇਵੇ ਲੇਖਾ, ਲੇਖਣੀ ਬਣੇ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਸਾਚੀ ਰਿਹਾ ਕਮਾਈਆ। ਸਤਿ ਧਰਮ ਕਹੇ ਮੈਂ ਫੜਿਆ ਪੱਲਾ, ਪੱਲੂ ਗੰਢ ਬੰਧਾਈਆ। ਪ੍ਰਭ ਤੈਨੂੰ ਕਹਿੰਦੇ ਮੀਆਂ ਅੱਲਾ, ਆਲਮ ਇਲਮ ਵਿਚ ਸਮਝਾਈਆ । ਜਾਂ ਤਕਿਆ ਤੂੰ ਇਕ ਇਕੱਲਾ, ਜਾਂ ਵੇਖਿਆ ਘਟ ਘਟ ਨਜ਼ਰੀ ਆਈਆ। ਤੇਰਾ ਨਾਮ ਅਨੋਖਾ ਤਿੱਖਾ ਭੱਲਾ, ਦੋ ਜਹਾਨਾਂ ਆਰ ਪਾਰ ਦਏ ਕਰਾਈਆ। ਮਿਹਰ ਮੁਹੱਬਤ ਪ੍ਰੇਮ ਪ੍ਰੀਤੀ ਨਾਲ ਗੁਰਮੁਖ ਆਤਮ ਸੱਲਾ, ਨਿਸ਼ਾਨਾ ਧੁਰ ਦਾ ਇਕ ਲਗਾਈਆ। ਉਹ ਬਿਰਹੋਂ ਵੈਰਾਗੀ ਵਿਛੋੜੇ ਵਿਚ ਹੋਇਆ ਝੱਲਾ, ਝਲਕ ਤੇਰੀ ਵੇਖੇ ਚਾਈਂ ਚਾਈਂਆ। ਮਿਹਰਵਾਨ ਸ੍ਰੀ ਭਗਵਾਨ ਸ਼ਬਦ ਸਰੂਪ ਤੇਰਾ ਦੀਪਕ ਇਕੋ ਬਲਾ, ਜਗਤ ਅੰਧੇਰਾ ਦਿਤਾ ਮਿਟਾਈਆ। ਭਗਤ ਦਵਾਰੇ ਆ ਕੇ ਖਲਾ, ਜਨ ਭਗਤਾਂ ਹੋਏ ਸਹਾਈਆ। ਜੋਤੀ ਜੋਤ ਆਪੇ ਰਲਾ, ਨੂਰ ਨੂਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸ਼ਬਦ ਜੁਗਤੀ ਲਏ ਫੜ, ਜਗਤ ਡੋਰੀ ਹੱਥ ਨਾ ਕੋਇ ਉਠਾਈਆ।
੩ ਅੱਸੂ ੨੦੨੧ ਬਿਕ੍ਰਮੀ ਬੂਟਾ ਸਿੰਘ ਦੇ ਗ੍ਰਹਿ ਪਿੰਡ ਏਕਲਗੰਡਾ
ਸਤਿ ਧਰਮ ਕਹੇ ਪ੍ਰਭ ਵੇਖੀ ਕਲ ਉਦਾਸੀ, ਨਵ ਨੌ ਚਾਰ ਹੈਰਾਨੀ ਛਾਈਆ। ਆਤਮ ਪਰਮਾਤਮ ਬਣੇ ਕੋਈ ਨਾ ਸਾਥੀ, ਧੁਰ ਦਾ ਸੰਗ ਨਾ ਕੋਇ ਨਿਭਾਈਆ। ਰਸਨਾ ਜਿਹਵਾ ਦੇ ਪੂਜਾ ਪਾਠੀ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਅੰਮ੍ਰਿਤ ਸਰੋਵਰ ਘਰ ਨਹਾਵਣ ਕੋਇ ਨਾ ਨ੍ਹਾਤੀ, ਅੱਠ ਸੱਠ ਭੱਜਣ ਵਾਹੋ ਦਾਹੀਆ। ਤੇਰੀ ਸੂਰਤ ਸਚ ਨਾ ਕਿਸੇ ਪਛਾਤੀ, ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਰਹੇ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਦੀ ਮੰਨੀ ਕਿਸੇ ਨਾ ਆਖੀ, ਮਨਮਤ ਆਪਣਾ ਰੰਗ ਵਖਾਈਆ। ਤੇਰਾ ਰੂਪ ਅਨੂਪ ਸਤਿ ਸਰੂਪ ਕਿਸੇ ਨਜ਼ਰ ਨਾ ਆਇਆ ਇਕ ਇਕਾਂਤੀ, ਜਗਤ ਤੱਕਣ ਨੇਤਰ ਕੂੜ ਲੋਕਾਈਆ। ਘਰ ਪਰਕਾਸ਼ ਨਾ ਹੋਇਆ ਦੀਵਾ ਬਾਤੀ, ਜਗਤ ਦੀਵਾਲੀ ਸਾਰੇ ਰਹੇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਦੇ ਜਣਾਈਆ। ਸਤਿ ਧਰਮ ਕਹੇ ਪ੍ਰਭ ਵੇਖੀ ਤੇਰੀ ਸ੍ਰਿਸ਼ਟ, ਕਲਜੁਗ
ਅੰਤ ਧਿਆਨ ਲਗਾਈਆ। ਬੁਧੀ ਜਗਤ ਹੋਈ ਭ੍ਰਿਸ਼ਟ, ਸਤਿ ਸਰੂਪ ਨਾ ਕੋਇ ਸਮਾਈਆ। ਤੇਰਾ ਨਜ਼ਰ ਨਾ ਆਏ ਇਸ਼ਟ, ਕੋਟਨ ਕੋਟ ਗੁਰੂ ਰਹੇ ਮਨਾਈਆ। ਆਸਾਂ ਰਖ ਕੇ ਸਵਰਗ ਬਹਿਸ਼ਤ, ਤੇਰਾ ਮੰਦਰ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਸਮਝਾਈਆ। ਸਤਿ ਧਰਮ ਕਹੇ ਸਾਚੀ ਚੁੱਕੀ ਚੂਕ, ਘਰ ਘਰ ਵੈਰਾਨੀ ਨਜ਼ਰੀ ਆਈਆ। ਕਲਜੁਗ ਅਗਨੀ ਰਹੀ ਫੂਕ, ਪੰਜ ਤਤ ਮਠ ਤਪਾਈਆ। ਜਲਦਾ ਵੇਖਿਆ ਪੰਜ ਭੂਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਨੌ ਦਵਾਰੇ ਜੂਠ ਝੂਠ, ਰਸਨਾ ਲੋਭ ਮੋਹ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦਏ ਪੜ੍ਹਾਈਆ। ਸਤਿ ਧਰਮ ਕਹੇ ਮੈਂ ਵੇਖਿਆ ਕੂੜ, ਕਲਜੁਗ ਘਰ ਘਰ ਨਜ਼ਰੀ ਆਈਆ। ਚਤੁਰ ਸੁਘੜ ਬਣੇ ਮੂਰਖ ਮੂੜ੍ਹ, ਆਪਣੀ ਸੁਰਤ ਸ਼ਬਦ ਨਾ ਕਿਸੇ ਮਿਲਾਈਆ। ਸਤਿਗੁਰ ਮਸਤਕ ਚਰਨ ਨਾ ਲਾਵੇ ਕੋਈ ਧੂੜ, ਦੁਰਮਤ ਮੈਲ ਨਾ ਕੋਇ ਧੁਆਈਆ। ਮਾਇਆ ਮਮਤਾ ਹਉਮੇ ਹੰਗਤਾ ਭੰਡਾਰਾ ਹੋਇਆ ਭਰਪੂਰ, ਬਿਨ ਤੇਰੀ ਕਿਰਪਾ ਖ਼ਾਲੀ ਨਾ ਕੋਇ ਕਰਾਈਆ। ਰਸਨਾ ਜਿਹਵਾ ਢੋਲਾ ਗਾਉਂਦੇ ਮੁੱਲਾ ਸ਼ੇਖ਼ ਮੁਸਾਇਕ ਸੂਲੀ ਚੜ੍ਹਿਆ ਮਨਸੂਰ, ਮਨਸੂਰ ਸਿਖਿਆ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਰਗ ਦਏ ਵਖਾਈਆ। ਸਤਿ ਧਰਮ ਕਹੇ ਮੈਂ ਰਿਹਾ ਉਡੀਕ, ਸਦੀ ਵੀਹਵੀਂ ਧਿਆਨ ਲਗਾਈਆ। ਪ੍ਰਭ ਲਹਿਣਾ ਦੇਣਾ ਚੁਕਾ ਊਚ ਨੀਚ, ਜ਼ਾਤ ਪਾਤ ਦੇ ਮਿਟਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਪਾ ਭੀਖ, ਭਿਛਿਆ ਆਪਣਾ ਨਾਮ ਵਰਤਾਈਆ। ਅੰਤਰ ਆਤਮ ਪਰਮਾਤਮ ਕਾਇਨਾਤ ਕਲਮਾ ਦੱਸ ਹਦੀਸ, ਹਜ਼ਰਤ ਧੁਰ ਦੀ ਕਰ ਪੜ੍ਹਾਈਆ। ਨਾਮ ਅਨਮੋਲਾ ਜਗਤ ਵਿਚੋਲਾ ਦੱਸ ਠੀਕ, ਕੂੜਾ ਠੀਕਰ ਭੰਨ ਭੰਨਾਈਆ। ਤੇਰਾ ਮਾਰਗ ਨਿਤ ਨਵਿਤ ਸਦਾ ਬਾਰੀਕ, ਮੰਜ਼ਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟੀ ਦ੍ਰਿਸ਼ਟੀ ਦੇ ਖੁਲ੍ਹਾਈਆ। ਸਤਿ ਧਰਮ ਕਹੇ ਮੈਂ ਰੱਖੀ ਤਾਂਘ, ਪ੍ਰਭ ਤੇਰਾ ਧਿਆਨ ਲਗਾਈਆ। ਸਵਾਂਗੀ ਹੋ ਕੇ ਵਰਤ ਸਵਾਂਗ, ਨਿਰਗੁਣ ਆਪਣਾ ਫੇਰਾ ਪਾਈਆ। ਕਲਜੁਗ ਅੰਤ ਜੀਵ ਜੰਤ ਹੰਸ ਬੁਧੀ ਹੋਈ ਕਾਗ, ਕਾਗ ਵਾਂਗ ਕੁਰਲਾਈਆ। ਸਚ ਸੁਚ ਗਏ ਤਿਅਗ, ਜੂਠ ਝੂਠ ਲਈ ਪਰਨਾਈਆ। ਅੰਤਰ ਆਤਮ ਤੈਨੂੰ ਮਾਰੇ ਨਾ ਕੋਈ ਆਵਾਜ਼, ਰਸਨਾ ਕੂਕ ਕੂਕ ਦੇਣ ਦੁਹਾਈਆ। ਤੂੰ ਸਾਹਿਬ ਸਵਾਮੀ ਗ਼ਰੀਬ ਨਿਵਾਜ, ਗੁਣਵੰਤਾ ਵਡ ਅਖਵਾਈਆ। ਜੁਗ ਚੌਕੜੀ ਤੇਰਾ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਰਾਹ ਤਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਦਾਸ, ਸੇਵਕ ਚਾਕਰ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਤਿ ਧਰਮ ਕਹੇ ਪ੍ਰਭ ਵੇਖ ਆਪਣਾ ਜਗ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਘਰ ਘਰ ਲੱਗੀ ਦਿਸੇ ਅੱਗ, ਤਤਵ ਤਤ ਤਪਾਈਆ। ਬਿਨ ਹਰਿਨਾਮੇ ਖ਼ਾਲੀ ਹੋਏ ਹੱਡ, ਗ੍ਰਹਿ ਮੰਦਰ ਖ਼ੁਸ਼ੀ ਨਾ ਕੋਇ ਮਨਾਈਆ। ਸਚ ਧਰਮ ਦੀ ਕਿਰਿਆ ਗਏ ਛੱਡ, ਜਗਤ ਵਿਹਾਰਨੇ ਕੀਰਨੇ ਰਹੇ ਪਾਈਆ। ਤੇਰੀ ਮੰਜ਼ਲ ਚੜ੍ਹ ਕੇ ਵੇਖੇ ਕੋਈ ਨਾ ਹੱਦ, ਪਾਂਧੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਧੁਰ ਦਾ ਵਰ, ਦਰਦੀ ਹੋ ਕੇ ਦਰਦ ਵੰਡਾਈਆ । ਸਤਿ ਧਰਮ ਕਹੇ ਤੇਰਾ ਖੇੜਾ ਰਿਹਾ ਉਜੜ, ਸਾਚੀ ਬਸਤੀ ਨਜ਼ਰ ਕੋਇ ਨਾ ਆਈਆ। ਕਲਜੁਗ ਜੀਵ
ਹੋਏ ਬੁਚੜ, ਛੁਰੀ ਜ਼ਿਬਹ ਹੱਥ ਉਠਾਈਆ । ਤੇਰੇ ਕਲਮਿਉਂ ਹੋਏ ਨਮੁਕਰ, ਨਾਮ ਸਤਿ ਨਾ ਕੋਇ ਧਿਆਈਆ। ਕੁਠਾ ਖਾ ਕੇ ਕਰਨ ਸ਼ੁਕਰ, ਸ਼ੁਕਰੀਏ ਵਿਚ ਲੋਕਾਈਆ। ਤੇਰਾ ਇਕੋ ਸੋਹਣਾ ਸੱਚਾ ਸੁੱਚਾ ਪੁੱਤਰ, ਗੋਬਿੰਦ ਗਹਿਰ ਗੰਭੀਰ ਅਖਵਾਈਆ। ਜਿਸ ਨੂੰ ਚੁੱਕਿਆ ਗੋਦੀ ਕੁੱਛੜ, ਅੰਗਣ ਆਪਣੇ ਲਿਆ ਬਹਾਈਆ। ਸੋ ਤੇਰੀ ਧਾਰੋਂ ਆਇਆ ਉਤਰ, ਉੱਤਰ ਪੂਰਬ ਪੱਛਮ ਦੱਖਣ ਦਿਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਤੇਰੀ ਆਸ ਰਖਾਈਆ। ਸਤਿ ਧਰਮ ਕਹੇ ਪ੍ਰਭ ਤੂੰ ਸਵਾਮੀ ਮਿਹਰਵਾਨ, ਪਰਵਰਦਿਗਾਰ ਇਕ ਅਖਵਾਇੰਦਾ। ਹਕ ਮੁਕਾਮੇ ਤੇਰਾ ਨਿਸ਼ਾਨ, ਸਚਖੰਡ ਸਾਚੇ ਸੋਭਾ ਪਾਇੰਦਾ। ਥਿਰ ਘਰ ਤੇਰਾ ਇਕ ਧਿਆਨ, ਬਿਨ ਅੱਖਾਂ ਵੇਖ ਵਖਾਇੰਦਾ। ਸ਼ਬਦ ਅਗੰਮੀ ਸਚ ਗਿਆਨ, ਨਿਰਅੱਖਰ ਆਪ ਪੜ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਗੁਰ ਅਵਤਾਰ ਪੀਰ ਪੈਗ਼ੰਬਰ ਝੋਲੀ ਡਾਹਿੰਦਾ। ਭਗਤ ਸੁਹੇਲਾ ਹੋ ਕੇ ਦੇਵੇ ਦਾਨ, ਨਾਮ ਭੰਡਾਰਾ ਇਕ ਵਰਤਾਇੰਦਾ। ਸੰਤ ਸੁਹੇਲੇ ਲਏ ਪਹਿਚਾਣ, ਜੁਗ ਚੌਕੜੀ ਵੇਖ ਵਖਾਇੰਦਾ। ਗੁਰਮੁਖਾਂ ਦੇ ਕੇ ਚਰਨ ਪ੍ਰੀਤੀ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਗੁਰਸਿਖ ਤੇਰੀ ਓਟ ਇਕ ਤਕਾਣ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਸਦੀ ਚੌਧਵੀਂ ਨਬੀ ਰਸੂਲ ਈਸਾ ਮੂਸਾ ਮੁਹੰਮਦ ਸਰਬ ਕੁਰਲਾਣ, ਧੀਰਜ ਧੀਰ ਨਾ ਕੋਇ ਧਰਾਇੰਦਾ। ਸਾਬਤ ਰਿਹਾ ਨਾ ਕਿਸੇ ਈਮਾਨ, ਮਸਲਾ ਹੱਲ ਨਾ ਕੋਇ ਵਖਾਇੰਦਾ। ਚਾਰੋਂ ਕੁੰਟ ਫਿਰੇ ਸ਼ੈਤਾਨ, ਸ਼ਰਅ ਸ਼ਰਅ ਨਾਲ ਲੜਾਇੰਦਾ। ਫਿਰੀ ਦਰੋਹੀ ਬੀਆਬਾਨ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸੋਭਾ ਕੋਇ ਨਾ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇ ਇਕ ਦਾਨ, ਦਾਤਾ ਤੂੰ ਹੀ ਨਜ਼ਰੀ ਆਇੰਦਾ। ਸਤਿ ਧਰਮ ਕਹੇ ਮੈਂ ਰੋਂਦੇ ਵੇਖੇ ਪੈਗ਼ੰਬਰ ਪੀਰ, ਉਚੀ ਕੂਕ ਕੂਕ ਸੁਣਾਈਆ। ਤੁਧ ਬਿਨ ਦੇਵੇ ਨਾ ਕੋਇ ਧੀਰ, ਸੀਸ ਹੱਥ ਨਾ ਕੋਇ ਟਿਕਾਈਆ। ਸਦੀ ਚੌਧਵੀਂ ਸਭ ਦਾ ਹੋਇਆ ਅਖ਼ੀਰ, ਅੱਖਰਾਂ ਵਾਲੀ ਮੁਕੀ ਪੜ੍ਹਾਈਆ। ਅਗਲੀ ਜਣਾਏ ਨਾ ਕੋਈ ਤਦਬੀਰ, ਤਕਦੀਰ ਸਕੇ ਨਾ ਕੋਇ ਬਦਲਾਈਆ। ਸ਼ਰਅ ਟੁੱਟਣ ਲੱਗਾ ਜ਼ੰਜੀਰ, ਜ਼ਰਾ ਜ਼ਰਾ ਦਏ ਕਰਾਈਆ। ਕਰੇ ਖੇਲ ਗਹਿਰ ਗੰਭੀਰ, ਗ਼ੁਰਬਤ ਸਭ ਦੀ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਸਤਿ ਧਰਮ ਕਹੇ ਜਗਤ ਨਈਆ ਡੋਲੇ, ਚਾਰੋਂ ਕੁੰਟ ਝਕੋਲਾ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਚਾ ਢੋਲਾ ਇਕੋ ਬੋਲੇ, ਧੁਰ ਦਾ ਰਾਗ ਸੁਣਾਈਆ। ਪੁਰਖ ਅਬਿਨਾਸ਼ੀ ਕੀਤਾ ਇਕਰਾਰ ਕੌਲੇ, ਸੋ ਵੇਲਾ ਵਕਤ ਸੁਹਾਈਆ। ਨਿਰਗੁਣ ਹੋ ਕੇ ਪਰਗਟ ਹੋਇਆ ਉਪਰ ਧੌਲੇ, ਧਰਨੀ ਧਵਲ ਦਏ ਵਡਿਆਈਆ। ਜਨ ਭਗਤਾਂ ਭਾਗ ਲਗਾਵੇ ਕਾਇਆ ਚੋਲੇ, ਪੰਜ ਤਤ ਮੇਲਾ ਸਹਿਜ ਸੁਭਾਈਆ। ਸ਼ਬਦ ਜਣਾਏ ਅੰਤਰ ਓਹਲੇ, ਅੰਤਰ ਆਤਮ ਦਏ ਸਮਝਾਈਆ। ਸਤਿ ਸਰੂਪੀ ਤਤ ਵਿਰੋਲੇ, ਨਾਮ ਮਧਾਣਾ ਇਕੋ ਪਾਈਆ। ਗੁਰਮੁਖਾਂ ਨੇਤਰ ਇਕੋ ਖੋਲ੍ਹੇ, ਦੋਏ ਲੋਚਣ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਤਿ ਧਰਮ ਕਹੇ ਪ੍ਰਭ ਵੇਖ ਆਪਣਾ ਜਗ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਨੌ ਸੱਤ ਲਗੀ ਅੱਗ, ਅਗਨੀ ਅੱਗ ਨਾ ਕੋਇ ਬੁਝਾਈਆ। ਨੌ ਦਵਾਰੇ ਸਾਰੇ ਰਹੇ ਭੱਜ, ਭੱਜਣ ਵਾਹੋ ਦਾਹੀਆ। ਕੋਈ ਚੜ੍ਹੇ ਨਾ ਉਪਰ ਸ਼ਾਹਰਗ, ਮੰਜ਼ਲ ਪੰਧ ਮੁਕਾਈਆ। ਬਿਨ ਮੱਕੇ ਕਾਅਬਿਉਂ ਪੂਰਾ ਨਾ ਹੋਵੇ ਕਿਸੇ
ਹੱਜ, ਹੁਜਰਾ ਹਕ ਨਾ ਕੋਇ ਵਖਾਈਆ। ਘਰ ਸੁਣੇ ਨਾ ਕੋਈ ਅਨਹਦ, ਨਾਦੀ ਨਾਦ ਨਾ ਕੋਇ ਵਜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਪੜ੍ਹ ਪੜ੍ਹ ਗਏ ਥੱਕ, ਥਕਾਵਟ ਵਿਚ ਜਗਤ ਲੋਕਾਈਆ। ਘਰ ਸਵਾਮੀ ਠਾਕਰ ਪਰਵਰਦਿਗਾਰ ਮਿਲਿਆ ਨਾ ਪੁਰਖ ਸਮਰਥ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਗ੍ਰਹਿ ਮੰਦਰ ਹੋ ਸਹਾਈਆ। ਸਤਿ ਧਰਮ ਕਹੇ ਪ੍ਰਭ ਆ ਜਾ ਮੰਦਰ, ਸਾਢੇ ਤਿੰਨ ਹੱਥ ਡੇਰਾ ਲਾਈਆ। ਬਜਰ ਕਪਾਟੀ ਤੋੜ ਜੰਦਰ, ਜ਼ਿੰਦਗੀ ਭਗਤਾਂ ਦੇ ਸਮਝਾਈਆ। ਕਰ ਪਰਕਾਸ਼ ਅੰਧੇਰੇ ਕੰਦਰ, ਨਿਰਗੁਣ ਨੂਰ ਕਰ ਰੁਸ਼ਨਾਈਆ। ਜਿਸ ਦੇ ਵਿਚੋਂ ਨਜ਼ਰੀ ਆਏ ਬ੍ਰਹਿਮੰਡ ਖੰਡ ਤੇਰਾ ਮੰਡਲ, ਮੰਡਪ ਬੇਪਰਵਾਹੀਆ। ਲੇਖਾ ਚੁਕਾ ਜੇਰਜ ਅੰਡਜ, ਉਤਭੁਜ ਸੇਤਜ ਡੇਰਾ ਢਾਹੀਆ। ਨਾਮ ਅਨੋਖੀ ਚਾੜ੍ਹ ਰੰਗਤ, ਰੰਗ ਰੰਗੀਲਾ ਇਕ ਰੰਗਾਈਆ। ਦੂਜੇ ਦਰ ਗੁਰਮੁਖ ਕਦੇ ਨਾ ਜਾਏ ਮੰਗਤ, ਆਸਾ ਮਨਸਾ ਪੂਰ ਕਰਾਈਆ। ਤੂੰ ਬੋਧ ਅਗਾਧ ਧੁਰ ਦਾ ਪੰਡਤ, ਤੇਰੀ ਸਿਖਿਆ ਬੇਪਰਵਾਹੀਆ। ਤੂੰ ਆਦਿ ਜੁਗਾਦੀ ਮਾਲਕ ਸੱਚੇ ਸੰਤ, ਸਤਿਗੁਰ ਨਜ਼ਰੀ ਆਈਆ। ਤੇਰੀ ਮਹਿੰਮਾ ਅਗੰਮ ਅਥਾਹ ਸਦਾ ਬੇਅੰਤ, ਲੇਖਾ ਲਿਖੇ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੇ ਵਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਸਾਚੇ ਜਗਾ ਪ੍ਰਭ, ਤੇਰੇ ਹੱਥ ਵੱਡੀ ਵਡਿਆਈਆ। ਲੱਖ ਚੁਰਾਸੀ ਵਿਚੋਂ ਲੱਭ, ਚਾਰੇ ਖਾਣੀ ਖੋਜ ਖੁਜਾਈਆ। ਅੰਦਰ ਵੜ ਕੇ ਸੁਣਾ ਦੇ ਛੰਦ, ਬਾਹਰੋਂ ਸ਼ਬਦ ਪੜ੍ਹਾਈਆ। ਆਤਮ ਨਾਲੋਂ ਪਰਮਾਤਮ ਜੋ ਹੋਈ ਅੱਡ, ਪ੍ਰੇਮ ਪ੍ਰੀਤੀ ਨਾਲ ਦੇ ਮਿਲਾਈਆ। ਕੂੜੀ ਕਿਰਿਆ ਕਾਇਆ ਅੰਦਰ ਮੰਦਰ ਵਿਚੋਂ ਦੇ ਕੱਢ, ਨਾਮ ਖੰਡਾ ਇਕ ਚਮਕਾਈਆ। ਤੇਰਾ ਪ੍ਰੇਮ ਨਿਜ ਤੇਰੇ ਨਾਲ ਜਾਏ ਹੰਢ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ੁਸ਼ੀ ਦੇ ਅਨੰਦ, ਨਿਮਰਤਾ ਵਿਚ ਤੇਰੇ ਅੱਗੇ ਸੀਸ ਨਿਵਾਈਆ। ਸਤਿ ਧਰਮ ਕਹੇ ਪ੍ਰਭ ਜਗਤ ਹੋਇਆ ਕੂੜਿਆਰ, ਕੂੜੀ ਕਿਰਿਆ ਘਰ ਘਰ ਨਜ਼ਰੀ ਆਈਆ । ਠਾਂਡਾ ਦਿਸੇ ਨਾ ਕੋਇ ਦਰਬਾਰ, ਅਗਨੀ ਤਤ ਨਾ ਕੋਇ ਬੁਝਾਈਆ। ਮਾਇਆ ਮਮਤਾ ਸ੍ਰਿਸ਼ਟ ਸਬਾਈ ਵਧਿਆ ਹੰਕਾਰ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਏਸੇ ਕਰਕੇ ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਅੱਗੇ ਕਰ ਕੇ ਗਏ ਪੁਕਾਰ, ਨਿਉਂ ਨਿਉਂ ਸੀਸ ਨਿਵਾਈਆ। ਕਲ ਕਲਕੀ ਲਏ ਅਵਤਾਰ ਜੋਧਾ ਸੂਰਬੀਰ ਬਲੀ ਬਲਕਾਰ, ਨਿਰਗੁਣ ਨਿਰਵੈਰ ਇਕ ਅਖਵਾਈਆ। ਜਿਸ ਦਾ ਹੁਕਮ ਚਲੇ ਜੁਗ ਚਾਰ, ਦੋ ਜਹਾਨਾਂ ਪਾਵੇ ਸਾਰ, ਸਮਰਥ ਪੁਰਖ ਖੋਜ ਖੁਜਾਈਆ। ਜਿਸ ਦੇ ਦਰ ਤੇ ਵਿਸ਼ਨ ਬ੍ਰਹਮ ਸ਼ਿਵ ਖੜ੍ਹੇ ਭਿਖਾਰ, ਕਰੋੜ ਤੇਤੀਸਾ ਧੂੜ ਮੰਗੇ ਛਾਰ, ਸੀਸ ਸਕੇ ਨਾ ਕੋਇ ਉਠਾਈਆ। ਉਹ ਖ਼ਾਲਕ ਮਾਲਕ ਮੇਰਾ ਯਾਰ, ਬੇਪਰਵਾਹ ਬੇਨਜ਼ੀਰ ਲਾਸ਼ਰੀਕ ਨੂਰ ਖ਼ੁਦਾਈਆ। ਕਲਮਿਆਂ ਵਿਚੋਂ ਵਸੇ ਬਾਹਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਵਿਚ ਮੇਲ ਮਿਲਾਈਆ। ਸਤਿ ਧਰਮ ਕਹੇ ਪ੍ਰਭ ਤੇਰੀ ਲੋੜ, ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ। ਆਤਮ ਪਰਮਾਤਮ ਪਰਮ ਪੁਰਖ ਆਪਣੀ ਆਪਣੇ ਨਾਲ ਜੋੜ, ਵਿਛੋੜਾ ਜਗਤ ਦਏ ਕਟਾਈਆ। ਤੇਰੇ ਹੱਥ ਅਗੰਮੀ ਡੋਰ, ਸ਼ਬਦੀ ਤੰਦ ਨਜ਼ਰ ਕਿਸੇ ਨਾ ਆਈਆ। ਤੂੰ ਸ਼ਾਹ ਸੁਲਤਾਨ ਸ੍ਰੀ ਭਗਵਾਨ ਦੋ ਜਹਾਨਾਂ ਰਿਹਾ ਦੌੜ, ਆਵਣ ਜਾਵਣ ਆਪਣਾ ਖੇਲ ਖਿਲਾਈਆ । ਨਿਤ ਨਵਿਤ ਜੁਗਾ ਜੁਗੰਤ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਰਸ ਵੇਖਿਆ ਮਿੱਠਾ ਕੌੜ, ਘਟ
ਘਟ ਅੰਦਰ ਫੋਲ ਫੁਲਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਪਿਆ ਸ਼ੋਰ, ਸ਼ੌਹਰ ਸਕੇ ਨਾ ਕੋਇ ਮਿਲਾਈਆ। ਕਿਰਪਾ ਨਿਧਾਨ ਠਾਕਰ ਸਵਾਮੀ ਸਚਖੰਡ ਨਿਵਾਸੀ ਤੱਕ ਨਾਲ ਗ਼ੌਰ, ਗਹਿਰ ਗੰਭੀਰ ਲਏ ਅੰਗੜਾਈਆ। ਤੁਧ ਬਿਨ ਦਿਸੇ ਨਾ ਮਾਲਕ ਕੋਈ ਹੋਰ, ਹੋਕਾ ਦੇਕੇ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜਨ ਸਾਚੇ ਆ ਕੇ ਬੌਹੜ, ਬੌਹੜੀ ਤੇਰੇ ਨਾਮ ਦੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਜਾਣੇ ਨਾ ਕੋਈ ਹੋਰ, ਅਵਰਾ ਸਕੇ ਨਾ ਕੋਇ ਸਮਝਾਈਆ।