੩ ਅੱਸੂ ੨੦੨੧ ਬਿਕ੍ਰਮੀ ਪਾਲ ਸਿੰਘ ਦੇ ਗ੍ਰਹਿ ਭਲਾਈ ਪੁਰ ਡੋਗਰਾਂ
ਸਤਿ ਧਰਮ ਕਹੇ ਪ੍ਰਭ ਕਰ ਰਿਛਾ, ਰੱਛਕ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਗਏ ਪਿਛਾ, ਸਦੀ ਚੌਧਵੀਂ ਸੰਗ ਨਾ ਕੋਇ ਨਿਭਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭਵਿਖਤਾਂ ਵਿਚ ਦੱਸਦੇ ਗਏ ਪੁਰਖ ਅਕਾਲ ਪਿਤਾ, ਪਤਿਪਰਮੇਸ਼ਵਰ ਬੇਪਰਵਾਹੀਆ । ਜੋ ਆਦਿ ਜੁਗਾਦਿ ਜੁਗ ਚੌਕੜੀ ਹਰ ਘਟ ਕਰੇ ਹਿਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਊਚੋ ਊਚ ਵਡ ਨੀਕਣ ਨੀਕਾ, ਰੂਪ ਅਨੂਪ ਸਮਝ ਕੋਇ ਨਾ ਪਾਈਆ। ਦਰੋਹੀ ਖ਼ੁਦਾਏ ਦੋ ਜਹਾਨ ਸ੍ਰੀ ਭਗਵਾਨ ਦਿਤੀ ਸਭ ਨੇ ਪਿੱਠਾ, ਕਰਵਟ ਸਕੇ ਨਾ ਕੋਇ ਬਦਲਾਈਆ। ਜਗਤ ਵਿਕਾਰ ਕੂੜ ਕੁੜਿਆਰ ਕਲਜੁਗ ਅੰਤ ਕਿਸੇ ਨਾ ਜਿੱਤਾ, ਹਾਰ ਗਈ ਸਰਬ ਲੋਕਾਈਆ। ਤੇਰੇ ਨਾਮ ਦਾ ਰਸ ਹੋਇਆ ਫਿੱਕਾ, ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਜੀਵ ਜੰਤ ਸਾਧ ਸੰਤ ਮੱਥੇ ਟੇਕਣ ਪੱਥਰ ਇੱਟਾਂ, ਸਿਲ ਪੂਜਸ ਧਿਆਨ ਲਗਾਈਆ। ਤੇਰਾ ਰੂਪ ਸਤਿ ਸਰੂਪ ਸ਼ਬਦ ਸਵਾਮੀ ਕਿਸੇ ਨਾ ਡਿੱਠਾ, ਨਿਜ ਨੇਤਰ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭ ਦੇ ਮਾਣ ਵਡਿਆਈਆ । ਸਤਿ ਧਰਮ ਕਹੇ ਮੈਂ ਕੀ ਕੀ ਦੱਸਾਂ, ਤੁਧ ਨੂੰ ਹਾਲ ਸੁਣਾਈਆ। ਕੂੜ ਕੁੜਿਆਰਾ ਜਗਤ ਹੰਕਾਰਾ ਵਿਭਚਾਰਾ ਵੇਖਿਆ ਅੱਖਾਂ, ਬਿਨ ਨੈਣਾਂ ਨੈਣ ਖੁਲ੍ਹਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਨੌ ਸੱਤ ਪਿਆ ਰੱਟਾ, ਝਗੜਾ ਸਕੇ ਨਾ ਕੋਇ ਚੁਕਾਈਆ। ਤੇਰੇ ਪ੍ਰੇਮ ਪਤਿਪਰਮੇਸ਼ਵਰ ਅੰਤਰ ਆਤਮ ਕੋਈ ਨਾ ਰੱਤਾ, ਰੱਤੀ ਰਤ ਨਾ ਕੋਇ ਸੁਕਾਈਆ। ਭੈਣ ਭਾਈ ਸਾਕ ਸੱਜਣ ਬਣਿਆ ਕੋਈ ਨਾ ਸਕਾ, ਸਾਰੇ ਨਾਤਾ ਗਏ ਤੁੜਾਈਆ। ਖੇਲ ਵੇਖਿਆ ਤਤ ਅੱਠਾਂ ਨੌ ਦਵਾਰੇ ਮਨ ਵਾਸਨਾ ਨੱਚਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਚ ਗੁਸਾਈਂਆ। ਸਤਿ ਧਰਮ ਕਹੇ ਮੈਂ ਵੇਖਿਆ ਕੂੜ ਨਜ਼ਾਰਾ, ਕਲਜੁਗ ਅੰਤ ਧਿਆਨ ਲਗਾਈਆ। ਤੇਰਾ ਦਿਸੇ ਨਾ ਕੋਈ ਪਿਆਰਾ, ਨੇਤਰ ਨੈਣ ਨਾ ਕੋਇ ਤਕਾਈਆ। ਕਾਗ਼ਜ਼ ਕਲਮ ਸ਼ਾਹੀ ਕਰਨ ਨਿਮਸਕਾਰਾ, ਸੀਸ ਜਗਦੀਸ਼ ਨਾ ਕੋਇ ਝੁਕਾਈਆ। ਦੀਆ ਬਾਤੀ ਗ੍ਰਹਿ ਮੰਦਰ ਨਾ ਕੋਇ ਉਜਿਆਰਾ, ਕਮਲਾਪਾਤੀ ਮੇਲ ਨਾ ਕੋਇ ਮਿਲਾਈਆ। ਚਾਰ ਕੁੰਟ ਦਹਿ ਦਿਸ਼ਾ ਤੀਰਥ ਤਟ ਲੱਭਣ ਵਾਰੋ ਵਾਰਾ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਖੋਜਣ ਚਾਈਂ ਚਾਈਂਆ। ਪਤਿਪਰਮੇਸ਼ਵਰ ਸਤਿ ਸਵਾਮੀ ਤੇਰਾ ਨਜ਼ਰ ਨਾ ਆਏ ਕਿਸੇ ਕਿਨਾਰਾ, ਹਦ ਹਦੂਦ ਵੇਖਣ ਕੋਇ ਨਾ ਪਾਈਆ। ਤੇਰਾ ਭੇਵ ਅਭੇਦਾ ਦੱਸ ਕੇ ਗਏ ਗੁਰ ਅਵਤਾਰਾ, ਪੀਰ ਪੈਗ਼ੰਬਰ ਜਗਤ ਪੜ੍ਹਾਈਆ। ਕਲ ਕਲਕੀ ਨਰ ਨਰਾਇਣ ਲਏ ਅਵਤਾਰਾ,
ਅਮਾਮ ਇਕੋ ਬੇਪਰਵਾਹੀਆ। ਜਿਸ ਦਾ ਮੁਕਾਮੇ ਹਕ ਸਚ ਘਰ ਬਾਰਾ, ਸਚਖੰਡ ਸਾਚੇ ਡੇਰਾ ਲਾਈਆ। ਜਿਸ ਦਾ ਇਕੋ ਸੁਤ ਦੁਲਾਰਾ, ਸ਼ਬਦੀ ਨਾਉਂ ਰਖਾਈਆ। ਥਿਰ ਘਰ ਵਸੇ ਵਸਣਹਾਰਾ, ਵਾਸਤਾ ਆਪਣੇ ਨਾਲ ਜੁੜਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪਨਿਹਾਰਾ, ਸੇਵਕ ਸੇਵਾ ਇਕ ਜਣਾਈਆ। ਤ੍ਰੈਗੁਣ ਮਾਇਆ ਦੇਵਣਹਾਰ ਭੰਡਾਰਾ, ਪੰਜ ਤਤ ਕਰੇ ਕੁੜਮਾਈਆ। ਖਾਣੀ ਬਾਣੀ ਖੇਲ ਕਰੇ ਨਿਆਰਾ, ਜੇਰਜ ਅੰਡਜ ਉਤਭੁਜ ਸੇਤਜ ਸੋਭਾ ਪਾਈਆ। ਨਾਮ ਅਗੰਮੀ ਬੋਲ ਜੈਕਾਰਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡੇ ਵੰਡ ਅਗੰਮ ਅਪਾਰਾ, ਅਲਖ ਅਗੋਚਰ ਬੇਪਰਵਾਹ ਹਰਿ ਕਰਤਾ ਆਪਣੀ ਕਾਰ ਕਮਾਈਆ। ਪੁਰੀ ਲੋਅ ਬ੍ਰਹਿਮੰਡ ਖੰਡ ਕਰ ਪਸਾਰਾ, ਆਕਾਸ਼ ਪਾਤਾਲ ਜ਼ਿਮੀਂ ਅਸਮਾਨ ਗਗਨ ਗਗਨੰਤਰ ਸੋਭਾ ਪਾਈਆ। ਦੇ ਪਰਕਾਸ਼ ਰਵ ਸਸ ਸੂਰਜ ਚੰਨ ਸਿਤਾਰਾ, ਸੱਤ ਸਰੋਵਰ ਸਾਗਰ ਸੱਤ ਨੌ ਦਵਾਰਾ ਵੇਖ ਵਖਾਈਆ। ਸਤਿ ਧਰਮ ਕਹੇ ਪ੍ਰਭ ਮੈਂ ਹੋਇਆ ਮੁਰਦਾ, ਕਲਜੁਗ ਮਿਲੇ ਨਾ ਕੋਇ ਵਡਿਆਈਆ। ਮੇਰਾ ਲੇਖਾ ਚੁੱਕਿਆ ਧੁਰ ਦਾ, ਧਰਨੀ ਧਰਤ ਧਵਲ ਸੋਭਾ ਕੋਇ ਨਾ ਪਾਈਆ। ਸ੍ਰਿਸ਼ਟ ਸਬਾਈ ਸ਼ਬਦ ਭੁੱਲਿਆ ਗੁਰ ਦਾ, ਗੁਰੂ ਗੁਰਦੇਵ ਸਵਾਮੀ ਇਸ਼ਟ ਨਾ ਕੋਇ ਮਨਾਈਆ। ਤੇਰੇ ਨਾਲ ਪੁਰਖ ਅਕਾਲ ਕੋਈ ਨਾ ਜੁੜਦਾ, ਜੋੜੀ ਸਚ ਨਾ ਕੋਇ ਬਣਾਈਆ। ਮੈਂ ਨੇਤਰ ਤੱਕਾਂ ਕਲਜੁਗ ਬੇੜਾ ਰੁੜ੍ਹਦਾ, ਨਈਆ ਨੌਕਾ ਡੋਲੇ ਰਹੀ ਖਾਈਆ। ਲੇਖਾ ਚੁਕੇ ਅਵਤਾਰ ਗੁਰ ਦਾ, ਪੈਗ਼ੰਬਰ ਬੈਠੇ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਤਿ ਧਰਮ ਕਹੇ ਮੈਂ ਹੋਇਆ ਬੇਹਾਲ, ਬਿਹਬਲ ਹੋ ਕੇ ਦਿਆਂ ਦੁਹਾਈਆ। ਕੋਈ ਨਾ ਨਿਭਿਆ ਮੇਰੇ ਨਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਿਆ ਮੁਖ ਛੁਪਾਈਆ। ਜੂਹ ਜੰਗਲ ਤੇਈ ਅਵਤਾਰ ਕਰ ਕਰ ਥੱਕੇ ਭਾਲ, ਈਸਾ ਮੂਸਾ ਮੁਹੰਮਦ ਖੋਜ ਖੁਜਾਈਆ। ਨਾਨਕ ਗੋਬਿੰਦ ਦੱਸਿਆ ਇਕ ਦਲਾਲ, ਦਹਿ ਦਿਸ਼ਾ ਸਚ ਸਮਝਾਈਆ। ਸਭ ਦਾ ਖ਼ਾਲਕ ਮਾਲਕ ਪੁਰਖ ਅਕਾਲ, ਪਰਵਰਦਿਗਾਰ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਜਲਵਾ ਨੂਰ ਜਲਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਏਥੇ ਓਥੇ ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਆਪੇ ਸੁਰਤ ਸੰਭਾਲ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਪੜਦਾ ਲਾਹੀਆ। ਜਿਸ ਦੇ ਹੁਕਮੇ ਅੰਦਰ ਖੇਲਣ ਖੇਲ ਸ਼ਾਹ ਕੰਗਾਲ, ਊਚਾਂ ਨੀਚਾਂ ਆਪਣਾ ਹੁਕਮ ਵਰਤਾਈਆ। ਸੋ ਸਾਹਿਬ ਧੁਰ ਦਾ ਸੁਲਤਾਨ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਇਕ ਅਖਵਾਈਆ। ਸੋ ਜੀਵਾਂ ਜੰਤਾਂ ਸਾਧਾਂ ਸੰਤਾਂ ਸਭ ਦਾ ਮਾਲਕ ਵੱਡਾ ਕਾਹਨ, ਲੱਖ ਚੁਰਾਸੀ ਗੋਪੀ ਰਿਹਾ ਹੰਢਾਈਆ। ਪ੍ਰਭ ਦਰ ਤੇਰੇ ਤੇ ਏਸੇ ਕਾਰਨ ਮੰਗਾਂ ਦਾਨ, ਖ਼ਾਲੀ ਝੋਲੀ ਅੱਗੇ ਡਾਹੀਆ। ਤੂੰ ਮਾਲਕ ਰਾਮਾਂ ਦਾ ਰਾਮ, ਇਮਾਮਾਂ ਦਾ ਇਮਾਮ, ਆਦਿ ਜੁਗਾਦਿ ਭੇਵ ਕੋਇ ਨਾ ਆਈਆ। ਪੀਰ ਪੈਗ਼ੰਬਰ ਤੇਰਾ ਕਲਮਿਆਂ ਵਿਚ ਦੇਂਦੇ ਗਏ ਪੈਗ਼ਾਮ, ਸੁਨੇਹੜਿਆਂ ਨਾਲ ਕਰਨ ਸ਼ਨਵਾਈਆ। ਕੋਟਨ ਕੋਟ ਤੇਰੇ ਸਿਫ਼ਤੀ ਰੱਖ ਕੇ ਨਾਮ, ਸ਼ਾਸਤਰ ਸਿਮਰਤ ਵੇਦ ਪੁਰਾਨ ਦਿਤਾ ਲਿਖਾਈਆ । ਦਰ ਸੱਯਦੇ ਤੇਰੇ ਕਰਦੇ ਵੇਖੇ ਪਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਬਰਦੇ ਬਣਾ ਕੇ ਰੱਖੇ ਗ਼ੁਲਾਮ, ਚਾਕਰ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਤਿ ਧਰਮ ਕਹੇ ਮੋਹੇ ਹੋਇਆ ਸੋਗ, ਚਿੰਤਾ ਚਿਖਾ ਰਹੀ ਜਲਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਕੋਇ ਨਾ ਜਾਣੇ ਤੇਰਾ ਜੋਗ, ਗੇਰੂ ਕੱਪੜੇ ਸਾਰੇ ਰਹੇ ਰੰਗਾਈਆ। ਲੱਖ ਚੁਰਾਸੀ ਕਰੇ ਭੋਗ, ਤੇਰੇ
ਵਸਲ ਦੀ ਅਸਲ ਸਮਝ ਕਿਸੇ ਨਾ ਆਈਆ। ਜੀਵਾਂ ਜੰਤਾਂ ਹੋਇਆ ਵਿਜੋਗ, ਵਿਛੜੇ ਸਕੇ ਨਾ ਕੋਇ ਮਿਲਾਈਆ। ਹਉਮੇ ਲੱਗਾ ਰੋਗ, ਮਾਇਆ ਮਮਤਾ ਰਹੀ ਸਤਾਈਆ। ਦੁਰਮਤ ਮੈਲ ਕੋਈ ਨਾ ਸਕੇ ਧੋਗ, ਪੜਦਾ ਪਰੇ ਨਾ ਕੋਇ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਤਿ ਧਰਮ ਕਹੇ ਪ੍ਰਭ ਮੈਂ ਪੜ੍ਹਦੇ ਵੇਖੇ ਨਮਾਜ਼, ਮੁਰੀਦ ਮੁਰਸ਼ਦ ਦੋਵੇਂ ਧਿਆਨ ਲਗਾਈਆ। ਰਸਨਾ ਜਿਹਵਾ ਬੱਤੀ ਦੰਦ ਮਸਲਿਆਂ ਨਾਲ ਮਾਰਨ ਆਵਾਜ਼, ਹੂ ਹੂ ਨਾਅਰਾ ਨਾਲ ਮਿਲਾਈਆ। ਨਾਦਾਂ ਵਿਚ ਗੌਂਦੇ ਰਾਗ, ਤਰਾਨਿਆਂ ਵਿਚ ਤਾਨ ਸੁਣਾਈਆ। ਪਰਵਰਦਿਗਾਰ ਸਾਂਝੇ ਯਾਰ ਤੇਰਾ ਕੋਈ ਨਾ ਖੋਲ੍ਹੇ ਰਾਜ਼, ਰਹਿਮਤ ਸਚ ਨਾ ਕੋਇ ਕਮਾਈਆ। ਸਦੀ ਚੌਧਵੀਂ ਸਾਰੇ ਹੋਏ ਬਰਬਾਦ, ਚੌਦਾਂ ਤਬਕ ਰਹੇ ਕੁਰਲਾਈਆ। ਖੇੜਾ ਦਿਸੇ ਨਾ ਕੋਈ ਆਬਾਦ, ਇਬਾਦਤ ਸਚ ਨਾ ਕੋਇ ਕਮਾਈਆ। ਸ਼ਰਅ ਸ਼ਰੀਅਤ ਵੇਖੀ ਜਮਾਤ, ਜੁਮਲਾ ਅੱਖਰ ਹਕ ਨਾ ਕੋਇ ਪੜ੍ਹਾਈਆ। ਦਰ ਤੇਰੇ ਦਿਸੇ ਨਾ ਕੋਈ ਮੁਹਤਾਜ, ਸੀਸ ਜਗਦੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਹੋ ਸਹਾਈਆ। ਸਤਿ ਧਰਮ ਕਹੇ ਵੇਖੇ ਅਗਲੇ ਪਿਛਲੇ, ਚਾਰ ਜੁਗ ਧਿਆਨ ਲਗਾਈਆ। ਬਿਨ ਤੇਰੀ ਕਿਰਪਾ ਸਾਚੀ ਡੋਰ ਕੋਈ ਨਾ ਖਿਚ ਲਏ, ਤੰਦੀ ਤੰਦ ਨਾ ਕੋਇ ਹਿਲਾਈਆ। ਤੂੰ ਸਚ ਸਵਾਮੀ ਤੇਰੇ ਭੇਵ ਅਭੇਦ ਦਿਲ ਦੇ, ਨਿਰਵੈਰ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਸਿਰਜਣਹਾਰ ਫੇਰਾ ਪਾਈਆ। ਸਿਰਜਣਹਾਰ ਆ ਕੇ ਤੱਕ, ਸਤਿ ਸਚ ਦਿਤਾ ਜਣਾਈਆ। ਨਵ ਨੌ ਚਾਰ ਉਬਲੇ ਰੱਤ, ਨਾੜੀ ਨਾੜੀ ਰਹੀ ਕੁਰਲਾਈਆ। ਕਿਸੇ ਦੀ ਝੋਲੀ ਪਏ ਨਾ ਧੁਰ ਦਾ ਹਕ, ਹਕੀਕਤ ਬੈਠੀ ਮੁਖ ਛੁਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਣ ਗੀਤਾ ਗਿਆਨ ਸਾਰੇ ਪੜ੍ਹ ਪੜ੍ਹ ਗਏ ਅੱਕ, ਅਕਲ ਬੁਧ ਚਲੀ ਨਾ ਕੋਇ ਚਤੁਰਾਈਆ। ਅੱਠ ਸੱਠ ਸਰੋਵਰ ਤਟ ਤੀਰਥ ਜੀਵ ਜੰਤ ਆਏ ਨੱਠ, ਦੁਰਮਤ ਮੈਲ ਨਾ ਕੋਇ ਧੁਆਈਆ । ਸਤਿ ਧਰਮ ਦਾ ਨਜ਼ਰ ਨਾ ਆਇਆ ਕਿਸੇ ਹੱਟ, ਵਣਜਾਰਾ ਰੂਪ ਨਾ ਕੋਇ ਵਟਾਈਆ। ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਮਾਰਗ ਸੱਚਾ ਇਕ ਦੱਸ, ਦਹਿ ਦਿਸ਼ਾ ਵੇਖ ਵਖਾਈਆ। ਦੂਰ ਦੁਰਾਡੇ ਨੇਰਨ ਨੇਰੇ ਆਪਣੇ ਮਿਲਣ ਦੀ ਖੋਲ੍ਹ ਅੱਖ, ਬਿਨ ਅੱਖਰਾਂ ਕਰ ਪੜ੍ਹਾਈਆ। ਗੁਰ ਅਵਤਾਰ ਕਹਿ ਕੇ ਗਏ ਕਲਜੁਗ ਅੰਤ ਹੋਵੇ ਪਰਗਟ, ਪੁਰਖ ਅਕਾਲ ਦੀਨ ਦਿਆਲ ਬੇਪਰਵਾਹੀਆ। ਪੀਰ ਪੈਗ਼ੰਬਰ ਤੇਰੇ ਉਤੇ ਓਟ ਰਹੇ ਰੱਖ, ਆਸਾ ਆਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਤਿ ਧਰਮ ਕਹੇ ਪ੍ਰਭ ਕਲਜੁਗ ਗਈ ਅਕਲ, ਆਕਲ ਰਹਿਣ ਕੋਇ ਨਾ ਪਾਈਆ। ਭਰਮ ਭੁਲੇਖਾ ਕੂੜੀ ਸ਼ਕਲ, ਸ਼ਿਕਵਾ ਸਕੇ ਨਾ ਕੋਇ ਚੁਕਾਈਆ। ਧਾਮ ਦਿਸੇ ਨਾ ਕਿਸੇ ਬੈਤੁਲ, ਮੁਕੱਦਸ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸਚ ਸਵਾਮੀ ਫੇਰਾ ਪਾਈਆ। ਫੇਰਾ ਪਾ ਪ੍ਰਭ ਆ ਕੇ ਠਾਕਰ, ਠੱਗੀ ਚੋਰੀ ਦੇ ਮੁਕਾਈਆ। ਪਾਰ ਕਰਾ ਡੂੰਘੇ ਸਾਗਰ, ਸਤਿ ਸਤਿਵਾਦੀ ਵੇਖ ਵਖਾਈਆ। ਨਿਰਮਲ ਕਰਮ ਕਰ ਉਜਾਗਰ, ਕਲਜੁਗ ਜੀਵਾਂ ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਲੋਕਮਾਤ ਬਿਨ ਚਰਨਾਂ ਚਰਨ ਟਿਕਾਈਆ। ਸਤਿ ਧਰਮ ਦਾ ਸੁਣ ਕੇ ਨਾਅਰਾ, ਸਾਹਿਬ ਸੁਲਤਾਨ ਲਏ ਅੰਗੜਾਈਆ। ਸ਼ਬਦੀ ਸ਼ਬਦ
ਕਰੇ ਇਸ਼ਾਰਾ, ਇਕੋ ਹੁਕਮ ਜਣਾਈਆ। ਖ਼ਬਰਦਾਰ ਹੋ ਗੁਰੂ ਅਵਤਾਰਾ, ਪੀਰ ਪੈਗ਼ੰਬਰ ਲਓ ਅੰਗੜਾਈਆ। ਸ੍ਰਿਸ਼ਟ ਸਬਾਈ ਵੇਖੋ ਜਗਤ ਸੰਸਾਰਾ, ਦੋ ਜਹਾਨਾਂ ਖੋਜ ਖੁਜਾਈਆ। ਚਾਰ ਜੁਗ ਦਾ ਪਿਛਲਾ ਯਾਦ ਕਰੋ ਵਿਹਾਰਾ, ਵਿਵਹਾਰੀ ਰਿਹਾ ਦ੍ਰਿੜਾਈਆ । ਕਾਗ਼ਜ਼ ਕਲਮ ਉਤੇ ਜੋ ਲੇਖ ਲਿਖਿਆ ਬਣ ਲਿਖਾਰਾ, ਸ਼ਾਹੀ ਦਿਤੀ ਜਗਤ ਵਡਿਆਈਆ। ਉਸ ਦਾ ਆਇਆ ਅੰਤ ਕਿਨਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਠੋ ਝੱਟ, ਸੋਇਆ ਕੋਇ ਰਹਿਣ ਨਾ ਪਾਈਆ। ਲੋਕਮਾਤ ਖੋਲ੍ਹ ਕੇ ਵੇਖੋ ਅੱਖ, ਆਖ਼ਰ ਇਕੋ ਵਾਰ ਜਣਾਈਆ। ਜੋ ਦੀਨ ਮਜ਼੍ਹਬ ਜ਼ਾਤ ਪਾਤ ਵਰਨ ਗੋਤ ਮਾਰਗ ਆਏ ਦੱਸ, ਸ਼ਹਾਦਤ ਅਬਾਦਤ ਗ੍ਰੰਥਾਂ ਨਾਲ ਜਣਾਈਆ। ਖ਼ਾਲੀ ਵੇਖੋ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਗੁਰੂਦਵਾਰੇ ਦੇਣ ਦੁਹਾਈਆ। ਸਾਧ ਸੰਤ ਕੋਈ ਨਾ ਰੱਖੇ ਕਿਸੇ ਪਤ, ਧੀਆਂ ਭੈਣਾਂ ਬਿਨ ਅੱਖਾਂ ਨੈਣਾਂ ਨਾਲ ਤਕਾਈਆ। ਧੀਰਜ ਰਿਹਾ ਨਾ ਕਿਸੇ ਜਤ, ਸਤਿ ਸੰਤੋਖ ਨਾ ਕੋਇ ਵਡਿਆਈਆ। ਸਭ ਦੀ ਪੁੱਠੀ ਹੋਈ ਮਤ, ਮਨੂਆ ਉਠ ਉਠ ਦਹਿ ਦਿਸ਼ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ । ਗੁਰ ਅਵਤਾਰ ਅੱਖ ਖੋਲ੍ਹਣ, ਲੋਕਮਾਤ ਧਿਆਨ ਲਗਾਈਆ। ਉਚੀ ਕੂਕ ਕੂਕ ਬੋਲਣ, ਵਾਹਵਾ ਤੇਰੀ ਬੇਪਰਵਾਹੀਆ। ਤੂੰ ਕਲਜੁਗ ਅੰਤਮ ਸਾਚੇ ਕੰਡੇ ਆਇਆ ਤੋਲਣ, ਲੱਖ ਚੁਰਾਸੀ ਖੋਜ ਖੁਜਾਈਆ। ਸੰਤ ਸੁਹੇਲੇ ਆਇਆ ਵਰੋਲਣ, ਨਾਮ ਮਧਾਣਾ ਹੱਥ ਉਠਾਈਆ। ਧੁਰ ਦਾ ਬਣਨ ਆਇਉਂ ਵਚੋਲਣ, ਸੁਰਤੀ ਸ਼ਬਦੀ ਮੇਲ ਮਿਲਾਈਆ। ਵਜਾਵਣ ਆਇਉਂ ਸੱਚਾ ਢੋਲਨ, ਅਨਹਦ ਨਾਦ ਸੁਣਾਈਆ। ਸਚ ਪ੍ਰੀਤੀ ਆਇਉਂ ਘੋਲੀ ਘੋਲਣ, ਗੁਰਮੁਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖੇ ਲੈਣਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਜਗਤ ਜਹਾਨ, ਪ੍ਰਭ ਸਾਚੇ ਸੀਸ ਨਿਵਾਈਆ। ਤੇਰਾ ਖੇਲ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਤੇਰੀ ਵਡਿਆਈਆ । ਹਰਿ ਪੁਰਖ ਨਿਰੰਜਣ ਤੇਰਾ ਨਿਸ਼ਾਨ, ਆਦਿ ਨਿਰੰਜਣ ਸਮਝ ਕੋਇ ਨਾ ਪਾਈਆ। ਅਬਿਨਾਸ਼ੀ ਕਰਤੇ ਤੇਰਾ ਦਾਨ, ਸ੍ਰੀ ਭਗਵਾਨ ਝੋਲੀ ਆਪ ਭਰਾਈਆ । ਪਾਰਬ੍ਰਹਮ ਤੂੰ ਵੇਖਣਹਾਰਾ ਮਾਰ ਧਿਆਨ, ਬ੍ਰਹਮ ਖੋਜੇਂ ਥਾਉਂ ਥਾਈਂਆ। ਸਚਖੰਡ ਤੇਰਾ ਅਸਥਾਨ, ਭੂਮਿਕਾ ਇਕੋ ਇਕ ਸੁਹਾਈਆ। ਥਿਰ ਘਰ ਸੁਤ ਦੁਲਾਰਾ ਨੌਜਵਾਨ, ਸ਼ਬਦੀ ਸਾਚਾ ਡੇਰਾ ਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਹੁੰਦਾ ਰਿਹੋਂ ਪਰਧਾਨ, ਪੰਜ ਤਤ ਕਾਇਆ ਚੋਲਾ ਜਗਤ ਹੰਢਾਈਆ। ਸਿਦਕ ਸਬੂਰੀ ਧਰਮ ਪਰਮਾਤਮ ਆਤਮ ਦੱਸਦਾ ਰਿਹੋਂ ਗਿਆਨ, ਅੱਖਰਾਂ ਨਾਲ ਕਰ ਪੜ੍ਹਾਈਆ। ਲੇਖਾ ਲਿਖਦਾ ਰਿਹੋਂ ਸ਼ਾਸਤਰ ਸਿਮਰਤ ਵੇਦ ਪੁਰਾਨ, ਕਾਤਬ ਹੋ ਕੇ ਕਲਮ ਚਲਾਈਆ। ਜਨ ਭਗਤਾਂ ਅੰਦਰ ਵੜ ਕੇ ਮੰਦਰ ਚੜ੍ਹ ਕੇ ਦੇਂਦਾ ਰਿਹੋਂ ਪੈਗ਼ਾਮ, ਧੁਰ ਦਾ ਰਾਗ ਅਲਾਈਆ। ਕਲਜੁਗ ਅੰਤ ਤੇਰਾ ਕੋਈ ਨਾ ਬੇਲੀ ਵਿਚ ਜਹਾਨ, ਸਗਲਾ ਸੰਗੀ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਦਿਸੇ ਹਰਾਮ, ਸ਼ੈਤਾਨ ਕਰੇ ਲੜਾਈਆ। ਮੰਤਰ ਕੋਈ ਨਾ ਗਾਏ ਸਤਿਨਾਮ, ਨਾਮ ਸਤਿ ਨਾ ਕੋਇ ਸਮਾਈਆ। ਨਾਨਕ ਗੋਬਿੰਦ ਕਹਿਣ ਸ੍ਰੀ ਭਗਵਾਨ, ਤੇਰੇ ਹੱਥ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲੈਣਾ ਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਤਿ, ਸਤਿ ਸਤਿਵਾਦੀ ਤੇਰੀ ਇਕ ਸ਼ਰਨਾਈਆ। ਜੋ ਅਸੀਂ ਮਾਰਗ ਆਏ ਦੱਸ, ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਜਗਤ
ਜਣਾਈਆ। ਸੋ ਖੇੜਾ ਸਭ ਦਾ ਹੋਇਆ ਭੱਠ, ਕਲਜੁਗ ਅਗਨੀ ਤਤ ਤਪਾਈਆ। ਤੇਰੇ ਚਰਨ ਕਵਲ ਉਪਰ ਧਵਲ ਪਿਛੇ ਗਏ ਹਟ, ਧੂੜੀ ਖ਼ਾਕ ਨਾ ਕੋਇ ਰਮਾਈਆ। ਅੰਮ੍ਰਿਤ ਆਤਮ ਨਿਜਰ ਮਿਲੇ ਨਾ ਕਿਸੇ ਰਸ, ਸਚ ਮੇਘ ਨਾ ਕੋਇ ਬਰਸਾਈਆ । ਹੋਇਆ ਵਿਛੋੜਾ ਪੁਰਖ ਸਮਰਥ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸਾਢੇ ਤਿੰਨ ਹੱਥ ਮੰਦਰ ਸਭ ਦਾ ਰਿਹਾ ਢੱਠ, ਅੰਤਮ ਮੜ੍ਹੀ ਗੋਰ ਡੇਰਾ ਰਹੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੇੜਾ ਦੇ ਤਰਾਈਆ। ਸਤਿ ਧਰਮ ਕਹੇ ਪ੍ਰਭ ਤੇਰਾ ਸਹਾਰਾ, ਸਾਹਿਬ ਤੇਰੀ ਸਰਨਾਈਆ । ਤੂੰ ਸਤਿਗੁਰ ਸੱਚਾ ਮੀਤ ਮੁਰਾਰਾ, ਮਿਤਰ ਇਕ ਅਖਵਾਈਆ। ਤੇਰਾ ਗੋਬਿੰਦ ਸੁਤ ਦੁਲਾਰਾ, ਸ਼ਬਦੀ ਨਾਉਂ ਵਡਿਆਈਆ। ਜੋ ਲੇਖਾ ਲਿਖੇ ਅਗੰਮ ਅਪਾਰਾ, ਦ੍ਰਿਸ਼ਟ ਅਗੋਚਰ ਦਏ ਖੁਲ੍ਹਾਈਆ। ਜਿਸ ਦਾ ਵਣਜ ਅਨੋਖਾ ਵਪਾਰਾ, ਧੁਰ ਦਾ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿ ਧਰਮ ਕਹੇ ਮੈਂ ਅੰਤਮ ਮੋਇਆ, ਮਰ ਜੀਵਤ ਰੂਪ ਨਾ ਕੋਇ ਵਟਾਈਆ । ਜਗਤ ਦਵਾਰੇ ਮਿਲੇ ਨਾ ਕੋਇ ਢੋਇਆ, ਢੇਰੀ ਖ਼ਾਕ ਨਜ਼ਰੀ ਆਈਆ। ਹੰਝੂਆਂ ਨੀਰ ਵਹਾ ਕੇ ਰੋਇਆ, ਕੂਕ ਕੂਕ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਕਿਹੜੀ ਗ਼ਫ਼ਲਤ ਨੀਂਦ ਸੋਇਆ, ਸੁੱਤਾ ਲਏ ਨਾ ਕੋਇ ਅੰਗੜਾਈਆ। ਜਿਸ ਨੂੰ ਆਦਿ ਜੁਗਦਿ ਕਹਿੰਦੇ ਨਵਾਂ ਨਰੋਇਆ, ਨਾ ਮਰੇ ਨਾ ਜਾਈਆ। ਜਿਸ ਦਾ ਪਰਕਾਸ਼ ਅਗੰਮੀ ਲੋਇਆ, ਜੋਤੀ ਜੋਤ ਕਰੇ ਰੁਸ਼ਨਾਈਆ। ਜਿਸ ਨੇ ਲੱਖ ਚੁਰਾਸੀ ਘਰ ਘਰ ਅੰਦਰ ਆਪਣਾ ਬੀਜ ਬੋਇਆ, ਪਤ ਡਾਲ੍ਹੀ ਫਲ ਫੁੱਲ ਸਰਬ ਮਹਿਕਾਈਆ। ਜਿਸ ਨੇ ਜਗਤ ਜਹਾਨ ਜੁਗ ਚੌਕੜੀ ਆਪ ਬਲੋਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਸਤਿ ਧਰਮ ਕਹੇ ਮੈਨੂੰ ਹੋਈ ਚਿੰਦ, ਕਲਜੁਗ ਚਿਖਾ ਰਹੀ ਜਲਾਈਆ। ਸਾਚੀ ਦਿਸੇ ਨਾ ਕੋਈ ਬਿੰਦ, ਬੰਦਨਾ ਸਕੇ ਨਾ ਕੋਇ ਕਰਾਈਆ। ਰੋਦੇ ਵੇਖੇ ਸੁਰਪਤ ਰਾਜਾ ਇੰਦ, ਕਰੋੜ ਤੇਤੀਸਾ ਰਿਹਾ ਕੁਰਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਤੂੰ ਮਰਗਿੰਦ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਗਹਿਰ ਗੰਭੀਰ ਸਾਗਰ ਸਿੰਧ, ਹਉਂ ਮਛਲੀ ਅੰਤ ਕਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਭੇਵ ਦਏ ਖੁਲ੍ਹਾਈਆ। ਸਤਿ ਧਰਮ ਕਹੇ ਤੂੰ ਮੇਰਾ, ਮੈਂ ਤੇਰੀ ਓਟ ਤਕਾਈਆ। ਤੂੰ ਸਹਿਬ ਸੁਲਤਾਨ ਸ਼ਬਦੀ ਸ਼ੇਰਾ, ਭਬਕ ਇਕੋ ਦੇ ਸੁਣਾਈਆ । ਕੂੜੀ ਕਿਰਿਆ ਚੁੱਕੇ ਝੇੜਾ, ਲੇਖਾ ਮੁਕੇ ਜਗਤ ਲੋਕਾਈਆ। ਖੁਲ੍ਹਾ ਧਰਤ ਮਾਤ ਦਾ ਹੋਏ ਵਿਹੜਾ, ਚਾਰੋਂ ਕੁੰਟ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਏਥੇ ਪਾ ਕੇ ਗਏ ਫੇਰਾ, ਤੇਰੇ ਹੁਕਮੇ ਅੰਦਰ ਸੇਵ ਕਮਾਈਆ। ਤੂੰ ਬੈਠਾ ਰਿਹੋਂ ਕਰਕੇ ਵੱਡਾ ਜੇਰਾ, ਜੇਰਜ ਅੰਡਜ ਉਤਭੁਜ ਸੇਤਜ ਆਪਣਾ ਮੁਖ ਛੁਪਾਈਆ। ਬਿਨ ਤੇਰੀ ਕਿਰਪਾ ਤੈਨੂੰ ਜਾਣੇ ਕਿਹੜਾ, ਸੋਚ ਸਮਝ ਚਲੇ ਨਾ ਕੋਇ ਚਤੁਰਾਈਆ । ਪ੍ਰਭ ਹੁਣ ਤਰਸਾਇਆ ਸਭ ਨੂੰ ਬਥੇਰਾ, ਆਪਣਾ ਆਪ ਪੜਦਾ ਪਾਈਆ। ਸਦੀ ਵੀਹਵੀਂ ਕਰ ਮਿਹਰਾ, ਮਿਹਰ ਨਜ਼ਰ ਉਠਾਈਆ। ਦਰਸ਼ਨ ਕਰਕੇ ਗੁਰਮੁਖ ਤੇਰਾ, ਤੇਰਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਵਡਿਆਈਆ। ਸਤਿ ਧਰਮ ਕਹੇ ਮੈਂ ਭਗਤਾਂ ਮੀਤ, ਪ੍ਰਭ ਨਾਤਾ ਲਿਆ ਜੁੜਾਈਆ। ਛੱਡ ਕੇ ਮੰਦਰ ਮਸੀਤ, ਹਰਿਜਨ ਵੇਖਾਂ ਚਾਈਂ ਚਾਈਂਆ। ਜਿਨ੍ਹਾਂ ਦੇ ਅੰਦਰ ਤੇਰਾ ਗੀਤ, ਦਿਵਸ
ਰੈਣ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲਾਈਆ। ਸ੍ਰੀ ਭਗਵਾਨ ਕਹੇ ਸਤਿ ਧਰਮ ਤੇਰੀ ਪੁੰਨੀ ਆਸ, ਪੁਰਖ ਅਬਿਨਾਸ਼ੀ ਪੂਰ ਕਰਾਈਆ। ਮੈਂ ਭਗਤਾਂ ਸਦਾ ਦਾਸ, ਸੇਵਕ ਚਾਕਰ ਰੂਪ ਵਟਾਈਆ। ਉਨ੍ਹਾਂ ਅੰਦਰ ਕਰਕੇ ਵਾਸ, ਘਰ ਘਰ ਬੈਠਾ ਸੋਭਾ ਪਾਈਆ। ਨਿਰਮਲ ਜੋਤ ਕਰ ਪਰਕਾਸ਼, ਨੂਰੋ ਨੂਰ ਕਰਾਂ ਰੁਸ਼ਨਾਈਆ। ਸ਼ਬਦ ਅਗੰਮੀ ਮਾਰ ਆਵਾਜ਼, ਅਨਹਦ ਨਾਦੀ ਨਾਦ ਸੁਣਾਈਆ। ਆਤਮ ਸੇਜਾ ਖੇਲ ਤਮਾਸ਼, ਨਿਰਗੁਣ ਸਰਗੁਣ ਵੇਖ ਵਖਾਈਆ। ਬਾਤਨ ਕਰਾਂ ਆਪਣੀ ਬਾਤ, ਜ਼ਾਹਰ ਨੂਰ ਜ਼ਹੂਰ ਕਰਾਂ ਰੁਸ਼ਨਾਈਆ । ਬਿਨ ਮੱਕੇ ਕਾਅਬਿਉਂ ਵਖਾਵਾਂ ਓਹ ਮਹਿਰਾਬ, ਜਿਸ ਦਾ ਮਾਲਕ ਮਹਿਬੂਬ ਗੁਸਾਈਂਆ। ਓਥੇ ਜਗੇ ਨਾ ਕੋਈ ਆਫ਼ਤਾਬ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿ ਧਰਮ ਤੇਰੀ ਪੂਰੀ ਮਨਸਾ, ਮਾਣਸਾਂ ਵਿਚੋਂ ਗੁਰਮੁਖਾਂ ਨਾਲ ਮਿਲਾਈਆ। ਜਿਨ੍ਹਾਂ ਦਾ ਰੂਪ ਅਗੰਮੀ ਹੰਸਾ, ਸੋਹੰ ਢੋਲਾ ਰਹੇ ਗਾਈਆ। ਓਹ ਸਤਿਗੁਰ ਦਾ ਸਾਚਾ ਬੰਸਾ, ਵਿਸ਼ਵ ਯੱਦ ਸਮਝਾਈਆ। ਓਥੇ ਕੋਈ ਨਾ ਹਉਮੇ ਹੰਗਤਾ, ਹੰ ਬ੍ਰਹਮ ਇਕ ਦ੍ਰਿੜਾਈਆ। ਲੇਖਾ ਚੁਕਿਆ ਪਾਂਧੇ ਪੰਡਤਾ, ਮੁੱਲਾ ਸ਼ੇਖ਼ ਗ੍ਰੰਥੀ ਪੰਥੀ ਲੋੜ ਰਹੀ ਨਾ ਰਾਈਆ। ਓਥੇ ਵੱਜੇ ਓਹ ਸੰਖਾ, ਜਿਸ ਦੀ ਧੁਨ ਸਮਝ ਕਿਸੇ ਨਾ ਪਾਈਆ। ਲੇਖਾ ਚੁਕਾਇਆ ਵਾਸਨਾ ਮਨ ਕਾ, ਮਨ ਕਾ ਮਣਕਾ ਦਿਤਾ ਭੁਆਈਆ। ਸਤਿਗੁਰੂ ਮਾਲਕ ਹੋਇਆ ਤਨ ਕਾ, ਤਤਵ ਤਤ ਆਪਣੇ ਲੇਖੇ ਲਾਈਆ। ਦੇ ਭੰਡਾਰਾ ਸਾਚੇ ਧਨ ਕਾ, ਸਚ ਖ਼ਜ਼ੀਨਾ ਦਏ ਵਰਤਾਈਆ। ਸਤਿ ਧਰਮ ਤੇਰਾ ਮੇਲਾ ਧੁਰ ਕੇ ਜਨ ਕਾ, ਗੁਰਮੁਖ ਸਾਚੇ ਜੋੜ ਜੁੜਾਈਆ। ਲੇਖਾ ਚੁੱਕੇ ਛੱਪਰ ਛੰਨ ਕਾ, ਸ਼ਹਿਨਸ਼ਾਹ ਆਪਣੀ ਗੋਦ ਬਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਸਲਾਹੀਆ। ਸਤਿ ਧਰਮ ਕਹੇ ਮੈਂ ਸੁਣ ਕੇ ਹੱਸਾਂ, ਹਸਤੀ ਤੇਰੀ ਨਜ਼ਰੀ ਆਈਆ। ਮੇਰੀਆਂ ਬਦਲ ਗਈਆ ਅੱਖਾਂ, ਅੱਖਰਾਂ ਛੁਟੀ ਪੜ੍ਹਾਈਆ। ਮੈਂ ਚਰਨੀ ਪ੍ਰਭ ਦੀ ਢੱਠਾਂ, ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਮਨਾਈਆ। ਮੈਂ ਦਰ ਦਵਾਰੇ ਹੋ ਕੇ ਵਸਾਂ, ਜਿਸ ਦਾ ਵਾਸਤਾ ਇਕੋ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਨਾਤਾ ਲਿਆ ਜੁੜਾਈਆ। ਪੁਰਖ ਅਕਾਲ ਕਹੇ ਤੇਰਾ ਨਾਤਾ ਜੁੜਿਆ, ਜਨ ਭਗਤ ਕਰਾਂ ਕੁੜਮਾਈਆ। ਮੇਰੇ ਦਰ ਤੋਂ ਖ਼ਾਲੀ ਕੋਈ ਨਾ ਜਾਏ ਮੁੜਿਆ, ਸਭ ਦੀ ਝੋਲੀ ਦਿਆਂ ਭਰਾਈਆ। ਮੇਰਾ ਮੰਤਰ ਅੰਤਰ ਆਤਮ ਜਿਸ ਨੂੰ ਫੁਰਿਆ, ਫ਼ੁਰਨੇ ਸਭ ਦੇ ਬੰਦ ਕਰਾਈਆ। ਕਲਜੁਗ ਅੰਤ ਸ੍ਰੀ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿ ਧਰਮ ਕਹੇ ਪ੍ਰਭ ਦੱਸਿਆ ਰਾਹ, ਰਹਿਬਰ ਇਕ ਅਖਵਾਈਆ। ਮੈਂ ਭਗਤਾਂ ਦੇਵਾਂ ਸਲਾਹ, ਗੁਰਮੁਖਾਂ ਸਚ ਦ੍ਰਿੜਾਈਆ । ਸਾਚੇ ਸੰਤੋ ਮੰਨੋ ਇਕ ਮਲਾਹ, ਜੋ ਬੇੜਾ ਜੁਗ ਜੁਗ ਰਿਹਾ ਚਲਾਈਆ। ਜਿਸ ਨੂੰ ਗੋਬਿੰਦ ਪਿਤਾ ਲਿਆ ਬਣਾ, ਪੁਰਖ ਅਕਾਲ ਸਿਫ਼ਤ ਸਾਲਾਹੀਆ । ਜਿਸ ਨੂੰ ਈਸਾ ਮੂਸਾ ਮੁਹੰਮਦ ਮੰਨੇ ਖ਼ੁਦਾ, ਮੁਕਾਮੇ ਹਕ ਸੋਭਾ ਪਾਈਆ। ਤਿਸ ਦੇ ਉਤੋਂ ਹੋਵੋ ਫ਼ਿਦਾ, ਫ਼ੈਸਲਾ ਧੁਰ ਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਸਤਿ ਧਰਮ ਕਹੇ ਮੈਂ ਕਰਾਂ ਸਲਾਮ, ਸੱਯਦਾ ਸੀਸ ਨਿਵਾਈਆ । ਸੂਫ਼ੀ ਮੁਰੀਦੋ ਸੁਣੋ ਮੇਰਾ ਪੈਗ਼ਾਮ, ਜੋ ਅਮਾਮ ਦਿਤਾ ਸੁਣਾਈਆ। ਕੂੜੀ ਕਿਰਿਆ ਛੱਡੋ ਹਰਾਮ, ਸ਼ੈਤਾਨ ਘਰੋਂ ਕਢਾਈਆ। ਸਾਬਤ ਕਰੋ ਸਚ
ਈਮਾਨ, ਸਿਦਕ ਸਬੂਰੀ ਸਮਝਾਈਆ। ਮੀਆਂ ਬੀਵੀ ਗਾਓ ਇਕੋ ਗਾਣ, ਸੁਰਤੀ ਸ਼ਬਦੀ ਢੋਲਾ ਗਾਈਆ। ਹੁਕਮੀ ਖੇਲ ਸ੍ਰੀ ਭਗਵਾਨ, ਤੁਖ਼ਮ ਲੋਕਾਈ ਦਏ ਜਣਾਈਆ। ਜੋਧਾ ਸੂਰਬੀਰ ਨੌਜਵਾਨ, ਨੌਬਤ ਆਪਣਾ ਨਾਮ ਵਜਾਈਆ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਖੋਜ ਖੁਜਾਈਆ । ਗੋਬਿੰਦ ਸੁੱਟ ਕੇ ਚਿੱਲਾ ਤੀਰ ਕਮਾਨ, ਤਰਕਸ਼ ਪਰੇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਸ੍ਰੀ ਭਗਵਾਨ ਕਹੇ ਮੈਂ ਸਚ ਭਾਖਾਂ, ਭਾਖਿਆ ਭਾਸ਼ਾ ਵਿਚ ਬਦਲਾਈਆ। ਜੁਗ ਚੌਕੜੀ ਧੁਰ ਸੰਦੇਸਾ ਜੋ ਅੱਖਰਾਂ ਵਿਚ ਆਖਾਂ, ਨਿਰਅੱਖਰ ਦੀ ਧਾਰ ਪਰਗਟਾਈਆ। ਗੁਰ ਅਵਤਾਰਾਂ ਦੇਵਾਂ ਦਾਤਾਂ, ਪੀਰ ਪੈਗ਼ੰਬਰਾਂ ਝੋਲੀ ਪਾਈਆ। ਧੁਰ ਦਾ ਮਾਲਕ ਬਣ ਕੇ ਆਕਾ, ਆਕਬਤ ਵੇਖਾਂ ਚਾਈਂ ਚਾਈਂਆ। ਮੁਹੱਬਤ ਵਿਚ ਰਹਾਂ ਮੁਸ਼ਤਾਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਰਚਾਈਆ। ਹਰਿ ਸਾਚਾ ਖੇਲ ਰਚੌਂਦਾ ਏ। ਸਤਿ ਧਰਮ ਸਚ ਸਮਝੌਦਾ ਏ। ਲੱਖ ਚੁਰਾਸੀ ਕਾਇਆ ਮਾਟੀ ਵੇਖ ਕੱਚ, ਕੰਚਨ ਰੂਪ ਆਪ ਵਟੌਂਦਾ ਏ। ਪਰਗਟ ਹੋ ਪੁਰਖ ਸਮਰਥ, ਜੋਤੀ ਜਾਤਾ ਜੋਤ ਜਗੌਂਦਾ ਏ। ਜੋ ਗੁਰ ਅਵਤਾਰ ਗਏ ਦੱਸ, ਪੀਰ ਪੈਗ਼ੰਬਰਾਂ ਨਿਰਗੁਣ ਵੇਖ ਵਖੌਂਦਾ ਏ। ਨਿਰਗੁਣ ਨੂਰ ਕਰ ਪਰਗਟ, ਸ਼ਬਦੀ ਡੰਕ ਇਕ ਵਜੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮੌਂਦਾ ਏ। ਸਾਚੀ ਕਰਨੀ ਕਾਰ ਕਮਾਵਾਂਗਾ। ਕਲਜੁਗ ਕੂੜੀ ਕਿਰਿਆ ਮੇਟ ਮਿਟਾਵਾਂਗਾ। ਮਨ ਵਾਸਨਾ ਕੋਈ ਨਾ ਰਹੇ ਚੰਡਾਲ ਚੂਹੜੀ, ਚਿੰਤਾ ਚਿਖਾ ਵਿਚ ਜਲਾਵਾਂਗਾ। ਜਨ ਭਗਤਾਂ ਦੇ ਕੇ ਚਰਨਾਂ ਧੂੜੀ, ਮਸਤਕ ਟਿੱਕਾ ਨਾਮ ਲਗਾਵਾਂਗਾ। ਸਭ ਦੀ ਆਸਾ ਮਨਸਾ ਕਰਕੇ ਪੂਰੀ, ਮਾਣਸ ਆਪਣੀ ਗੋਦ ਬਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖਾਵਾਂਗਾ। ਸਾਚੀ ਕਰਨੀ ਕਰ ਵਖਾਵੇਗਾ । ਪੁਰਖ ਅਬਿਨਾਸ਼ੀ ਦਇਆ ਕਮਾਵੇਗਾ। ਘਟ ਘਟ ਵਾਸੀ ਫੋਲ ਫੁਲਾਵੇਗਾ। ਮੰਡਲ ਰਾਸੀ ਰਾਸ ਰਚਾਵੇਗਾ। ਚਾਰ ਜੁਗ ਦਾ ਲਹਿਣਾ ਦੇਣਾ, ਸਭ ਦੀ ਝੋਲੀ ਪਾਵੇਗਾ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੰਨਿਆ ਕਹਿਣਾ, ਤਿਨ੍ਹਾ ਨੈਣਾਂ ਸਰਬ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਜਣਾਵੇਗਾ। ਅਚਰਜ ਖੇਲ ਆਪ ਜਣਾਉਂਦਾ ਏ। ਜੁਗ ਜੁਗ ਵੇਸ ਵਟਾਉਂਦਾ ਏ। ਨਿਰਗੁਣ ਸਰਗੁਣ ਧਾਰ ਚਲਾਉਂਦਾ ਏ। ਸ਼ਬਦ ਜੈਕਾਰ ਇਕ ਬੁਲਾਉਂਦਾ ਏ। ਸ੍ਰਿਸ਼ਟ ਸੰਸਾਰ ਸਰਬ ਉਠਾਉਂਦਾ ਏ। ਵਿਭਚਾਰ ਮੇਟ ਮਿਟਾਉਂਦਾ ਏ। ਪ੍ਰੇਮ ਪਿਆਰ ਇਕ ਵਖਾਉਂਦਾ ਏ। ਚਾਰ ਜੁਗ ਪੰਧ ਮੁਕਾਉਂਦਾ ਏ। ਨਿਰਗੁਣ ਨੂਰ ਚੰਦ ਚਮਕਾਉਂਦਾ ਏ। ਸੋਹੰ ਢੋਲਾ ਛੰਦ ਸੁਣਾਉਂਦਾ ਏ। ਜੋ ਧੁਰ ਦੀ ਮੰਗੀ ਮੰਗ, ਪੀਰ ਪੈਗ਼ੰਬਰਾਂ ਪੂਰ ਕਰਾਉਂਦਾ ਏ। ਜਿਸ ਨੇ ਛੱਡਿਆ ਪੁਰੀ ਅਨੰਦ, ਤਿਸ ਨੂੰ ਆਪਣੇ ਅਨੰਦ ਵਿਚ ਸਮਾਉਂਦਾ ਏ। ਅੰਦਰ ਬਾਹਰ ਦੇ ਕੇ ਗੰਢ, ਪੱਲੂ ਇਕੋ ਜੋੜ ਜੁੜਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਉਂਦਾ ਏ। ਸਾਚੀ ਕਰਨੀ ਕਾਰ ਕਮਾਵਾਂਗਾ। ਨਿਹਕਰਮੀ ਹੋ ਕੇ ਵੇਖ ਵਖਾਵਾਂਗਾ। ਵਰਨੀ ਬਰਨੀ ਡੇਰਾ ਢਾਹਵਾਂਗਾ। ਸਾਚੀ ਤਰਨੀ ਇਕ ਤਰਾਵਾਂਗਾ। ਅੱਖ ਖੋਲ੍ਹ ਹਰਨੀ ਫਰਨੀ, ਲੋਚਣ ਇਕੋ ਇਕ ਚਮਕਾਵਾਂਗਾ। ਜਿਨ੍ਹਾਂ ਪੌੜ੍ਹੀ ਦੱਸਾਂ ਚੜ੍ਹਨੀ, ਮੰਜ਼ਲ ਅਗਲਾ ਪੰਧ ਮੁਕਾਵਾਂਗਾ। ਇਕੋ ਪੱਟੀ ਦੱਸਾਂ ਪੜ੍ਹਨੀ, ਜਿਸ ਦੇ ਵਿਚੋਂ ਆਪਣਾ ਆਪ ਪਰਗਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ
ਘਰ ਵੇਖ ਵਖਾਵਾਂਗਾ। ਘਰ ਸਾਚਾ ਵੇਖ ਵਖਾਏਗਾ। ਸਾਢੇ ਤਿੰਨ ਹੱਥ ਬੰਕ ਸੁਹਾਏਗਾ। ਸੁਖਮਨ ਟੇਢੀ ਬੰਕ ਪਾਰ ਕਰਾਏਗਾ। ਈੜਾ ਪਿੰਗਲ ਪੰਧ ਚੁਕਾਏਗਾ। ਸਚ ਸਰੋਵਰ ਇਕ ਨੁਹਾਏਗਾ। ਦੁਰਮਤ ਮੈਲ ਆਪ ਧੁਆਏਗਾ। ਕਾਗੋਂ ਹੰਸ ਰੂਪ ਵਟਾਏਗਾ। ਦੀਆ ਦੀਪਕ ਜੋਤ ਜਗਾਏਗਾ। ਕਾਇਆ ਕੋਟ ਇਕ ਸੁਹਾਏਗਾ। ਸ਼ਬਦ ਅਨਾਦ ਚੋਟ ਲਗਾਏਗਾ। ਦੇ ਕੇ ਦਰਸ ਆਪ ਅਮੋਘ, ਸਨਮੁਖ ਸਾਹਿਬ ਨਜ਼ਰੀ ਆਏਗਾ। ਜਨਮ ਕਰਮ ਦਾ ਕੱਟ ਕੇ ਰੋਗ, ਪੂਰਬ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਜੋਗੀ ਮੇਲ ਮਿਲਾਏਗਾ। ਧੁਰ ਸੰਜੋਗੀ ਮੇਲ ਮਿਲਾਵਾਂਗਾ। ਜਗਤ ਵਿਜੋਗੀ ਰੋਗ ਮਿਟਾਵਾਂਗਾ। ਜਨ ਭਗਤਾਂ ਦੇ ਕੇ ਅੰਦਰ ਸੋਝੀ, ਸੋਈ ਸੁਰਤ ਆਪ ਉਠਾਵਾਂਗਾ। ਲੇਖ ਮੁਕਾ ਕੇ ਜੰਞੂ ਬੋਦੀ, ਤਿਲਕ ਲਲਾਟੀ ਨਾਮ ਲਗਾਵਾਂਗਾ। ਧੁਰ ਦਾ ਬਣ ਕੇ ਅਗਾਧ ਬੋਧੀ, ਮੰਤਰ ਇਕੋ ਇਕ ਦ੍ਰਿੜਾਵਾਂਗਾ। ਖੇਲ ਕਰਾਂ ਬਣ ਕੇ ਚੋਜੀ, ਚੋਜ ਨਿਰਾਲੇ ਆਪ ਦਸਾਵਾਂਗਾ । ਜੋ ਜਨਮ ਕਰਮ ਦਾ ਹੋਇਆ ਰੋਗੀ, ਤਿਸ ਦਾ ਦੁਖੜਾ ਦੂਰ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਲਜੁਗ ਵੇਲਾ ਅੰਤ ਅੰਤ ਵਖਾਵਾਂਗਾ। ਕਲਜੁਗ ਅੰਤਮ ਖੇਲ ਖਿਲਾਵਾਂਗਾ। ਗੁਰ ਅਵਤਾਰਾਂ ਨਾਲ ਮਿਲਾਵਾਂਗਾ। ਪੀਰ ਪੈਗ਼ੰਬਰਾਂ ਫੜ ਉਠਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਹਿਲਾਵਾਂਗਾ। ਕਰੋੜ ਤੇਤੀਸਾ ਅੱਖ ਖੁਲ੍ਹਾਵਾਂਗਾ। ਬੀਸ ਇਕੀਸ ਸੋਭਾ ਪਾਵਾਂਗਾ। ਸਚ ਹਦੀਸ ਇਕ ਸੁਣਾਵਾਂਗਾ। ਰਾਗ ਛਤੀਸ ਵੇਖ ਵਖਾਵਾਂਗਾ। ਤੀਸ ਬਤੀਸ ਫੋਲ ਫੁਲਾਵਾਂਗਾ। ਹੋ ਕੇ ਆਪ ਸਾਹਿਬ ਜਗਦੀਸ, ਜਾਗਰਤ ਜੋਤ ਇਕ ਜਗਾਵਾਂਗਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਲੀ ਕਰਕੇ ਖ਼ੀਸ, ਭਿਛਿਆ ਘਰ ਘਰ ਦਰ ਦਰ ਮੰਗ ਮੰਗਾਵਾਂਗਾ। ਲੇਖਾ ਜਾਣਾਂ ਹਸਤ ਕੀਟ, ਊਚ ਨੀਚ ਪੜਦਾ ਲਾਹਵਾਂਗਾ। ਸਤਿ ਧਰਮ ਦੀ ਦੱਸ ਕੇ ਰੀਤ, ਸਤਿਜੁਗ ਸਾਚਾ ਮਾਰਗ ਲਾਵਾਂਗਾ। ਕਾਇਆ ਕਾਅਬਾ ਮੰਦਰ ਮਸੀਤ, ਸ਼ਿਵਦਵਾਲਾ ਮੱਠ ਇਕ ਦਿਖਾਵਾਂਗਾ। ਜਿਸ ਘਰ ਵਸੇ ਸਾਹਿਬ ਅਨਡੀਠ, ਸੋ ਭਗਤ ਦਵਾਰ ਸੋਭਾ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣਾ ਜੋੜ ਜੁੜਾਵਾਂਗਾ। ਹਰਿਜਨ ਸਾਚੇ ਜੋੜ ਜੁੜਾਵੇਗਾ। ਆਤਮ ਪਰਮਾਤਮ ਕਰਕੇ ਪੂਰੀ ਲੋੜ, ਪਿਛਲਾ ਲਹਿਣਾ ਝੋਲੀ ਪਾਵੇਗਾ। ਕਰਕੇ ਖੇਲ ਅਵਰ ਕਾ ਔਰ, ਅਗੰਮੀ ਕਾਰ ਕਮਾਵੇਗਾ। ਕਰ ਪਰਕਾਸ਼ ਅੰਧੇਰੇ ਘੋਰ, ਕਿਸ਼ਨਾ ਸ਼ੁਕਲਾ ਪੱਖ ਦੋਵੇਂ ਸੋਭਾ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਇਕੋ ਹੁਕਮ ਵਰਤਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਖੋਲ੍ਹ ਆਓ ਅੱਗੇ, ਅਗਲਾ ਹਾਲ ਜਣਾਈਆ । ਤੇਈ ਦਸ ਤ੍ਰੈ ਪਿਛੇ ਅੱਗੇ, ਅਠਾਰਾਂ ਸੋਹਣੀ ਵੰਡ ਵੰਡਾਈਆ। ਹੁਕਮੇ ਅੰਦਰ ਫਿਰਨ ਭੱਜੇ, ਨੱਠਣ ਵਾਹੋ ਦਾਹੀਆ। ਕੌਣ ਵੇਲਾ ਸਾਹਿਬ ਸਵਾਮੀ ਦਿਤੇ ਸੱਦੇ, ਸਦਕੇ ਵਾਰੀ ਘੋਲ ਘੁਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦੇ ਹੁਕਮੇ ਅੰਦਰ ਬੱਝੇ, ਬੰਦਨਾ ਕਰ ਸੀਸ ਨਿਵਾਈਆ। ਪੰਜ ਤਤ ਖ਼ਾਕੀ ਬਣਾਏ ਬੰਦੇ, ਅੰਤਮ ਬਦਲੀ ਦਿਤੀ ਕਰਾਈਆ। ਨਾਮ ਢੋਲੇ ਗਾਉਂਦੇ ਆਏ ਛੰਦੇ, ਮੰਤਰਾਂ ਨਾਲ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਰਿਹਾ ਵਖਾਈਆ। ਸ੍ਰੀ ਭਗਵਾਨ ਕਹੇ ਪ੍ਰਭ ਆਪ, ਅੰਤਮ ਇਕ ਦ੍ਰਿੜਾਈਆ। ਗੁਰ ਅਵਤਾਰੋਂ ਚਲੋ ਸਾਥ, ਲੋਕਮਾਤ ਵੇਖ ਵਖਾਈਆ। ਪੀਰ ਪੈਗ਼ੰਬਰ ਖੋਲ੍ਹੋ ਆਂਖ,
ਲੋਚਨ ਇਕ ਰੁਸ਼ਨਾਈਆ। ਕਲਜੁਗ ਹੋਈ ਅੰਧੇਰੀ ਰਾਤ, ਭਿੰਨੜੀ ਰੈਣ ਨਾ ਕੋਇ ਸੁਹਾਈਆ। ਜਗਤ ਵਾਸਨਾ ਨਾਰ ਹੋਈ ਕਮਜ਼ਾਤ, ਕੁਲਖਣੀ ਰੂਪ ਵਟਾਈਆ। ਪ੍ਰੇਮ ਪਿਆਰ ਦੀ ਕਰੇ ਨਾ ਕੋਈ ਬਾਤ, ਜੂਠ ਝੂਠ ਲੜਾਈਆ। ਸਤਿਗੁਰ ਨਜ਼ਰ ਨਾ ਆਏ ਕਿਸੇ ਸਾਖਿਆਤ, ਸਿਖਿਆ ਸਾਰੇ ਗਏ ਭੁਲਾਈਆ। ਅੰਮ੍ਰਿਤ ਦੇਵੇ ਨਾ ਕੋਇ ਆਬੇਹਯਾਤ, ਹਯਾਤੀ ਸਕੇ ਨਾ ਕੋਇ ਬਦਲਾਈਆ। ਹੁਜਰਾ ਸੋਹੇ ਨਾ ਕੋਇ ਮਹਿਰਾਬ, ਮਹਿਬੂਬ ਨਜ਼ਰ ਕਿਸੇ ਨਾ ਆਈਆ। ਸਤਿਗੁਰ ਮਾਰੇ ਨਾ ਕੋਇ ਆਵਾਜ਼, ਸੁੱਤੀ ਸ੍ਰਿਸ਼ਟ ਨਾ ਕੋਇ ਉਠਾਈਆ। ਨਾਨਕ ਗੁਰ ਸਭ ਦਾ ਬਣਕੇ ਆਇਆ ਦਾਸ, ਨੀਚੋ ਨੀਚ ਅਖਵਾਈਆ। ਬੋਧ ਅਗਾਧਾ ਖੋਲ੍ਹ ਕੇ ਆਇਆ ਰਾਜ਼, ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਅਲਾਈਆ। ਕੂੜੀ ਕਿਰਿਆ ਖੋਲ੍ਹ ਕੇ ਆਇਆ ਪਾਜ, ਪੜਦਾ ਦੂਈ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਪਿਆਲਾ ਮਦਿ ਦੱਸ ਕੇ ਆਇਆ ਸ਼ਰਾਬ, ਸ਼ਰਅ ਨਾ ਕੋਇ ਲੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਇਆ ਹੈਰਾਨ, ਕਲਜੁਗ ਅੰਤਮ ਵੇਖ ਵਖਾਈਆ। ਪੰਡਤ ਪਾਂਧੇ ਦਿਸੇ ਬੇਈਮਾਨ, ਬੇਵਾ ਰੂਪ ਵਟਾਈਆ। ਮੁੱਲਾ ਸ਼ੇਖ਼ ਬਗ਼ਲੀਂ ਰੱਖ ਕੁਰਾਨ, ਕਲਮੇ ਰਹੇ ਸੁਣਾਈਆ। ਸਾਧ ਸੰਤ ਰਸਨਾ ਮੰਤਰ ਪੜ੍ਹਨ ਸਤਿਨਾਮ, ਨੇਤਰ ਧੀਆਂ ਭੈਣਾਂ ਰਹੇ ਤਕਾਈਆ। ਗੁਰਦਰ ਮੰਦਰ ਮਸਜਿਦ ਮਠ ਸ਼ਿਵਦਵਾਲੇ ਵੜਿਆ ਸ਼ੈਤਾਨ, ਦਿਵਸ ਰੈਣ ਕਰੇ ਲੜਾਈਆ। ਗੁਰ ਕਾ ਸ਼ਬਦ ਨਾ ਕੋਇ ਗਿਆਨ, ਭਰਮੇ ਭੁੱਲੀ ਸਰਬ ਲੋਕਾਈਆ। ਅੰਤਰ ਆਤਮ ਵੇਖੇ ਮਾਰ ਨਾ ਕੋਇ ਧਿਆਨ, ਬਾਹਰੋਂ ਲੱਭਣ ਹਰਿ ਜੂ ਨਜ਼ਰ ਕਿਸੇ ਨਾ ਆਈਆ। ਸਚ ਭੂਮਿਕਾ ਸੋਹੇ ਨਾ ਕੋਇ ਅਸਥਾਨ, ਧਰਨੀ ਧਰਤ ਧਵਲ ਨਾ ਕੋਇ ਵਡਿਆਈਆ। ਆਲਮ ਫ਼ਾਜ਼ਲ ਗਿਆਨੀ ਧਿਆਨੀ ਹੋਏ ਨਾਦਾਨ, ਹੰਕਾਰ ਵਿਕਾਰ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਿਸ਼ਾ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੋ ਹੋਇਆ ਅਸਚਰਜ, ਭੁੱਲੀ ਸ੍ਰਿਸ਼ਟ ਲੋਕਾਈਆ। ਕੂੜੀ ਕਿਰਿਆ ਵਿਸ਼ਿਆ ਕੋਲੋਂ ਆਏ ਵਰਜ, ਇੰਦਰੀਆਂ ਵਸ ਕਰਾਈਆ। ਜਨ ਭਗਤਾਂ ਦੀ ਲਿਖ ਕੇ ਦੇ ਕੇ ਆਏ ਫ਼ਰਦ, ਸਿਫ਼ਤਾਂ ਨਾਲ ਸਾਲਾਹੀਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਸਭ ਨੇ ਵੰਡਣਾ ਦਰਦ, ਦੁਖੀਆਂ ਹੋਣਾ ਸਹਾਈਆ। ਇਕੋ ਪੁਰਖ ਅਕਾਲ ਅਗੇ ਕਰਨੀ ਅਰਜ਼, ਗੋਬਿੰਦ ਗੁਰ ਕਰੀ ਪੜ੍ਹਾਈਆ। ਓਹ ਸੂਰਬੀਰ ਦਾਤਾ ਜੋਧਾ ਮਰਦ, ਮਰਦਾਨਗੀ ਇਕ ਕਮਾਈਆ। ਕਿਸੇ ਦਾ ਹੋਣ ਨਾ ਦੇਵੇ ਹਰਜ, ਜੋ ਚਰਨ ਕਵਲ ਸੀਸ ਝੁਕਾਈਆ। ਜਨਮ ਜਨਮ ਦਾ ਪਿਛਲਾ ਲਾਹਵੇ ਕਰਜ਼, ਮਕਰੂਜ਼ ਲੇਖਾ ਦਏ ਮੁਕਾਈਆ। ਸਾਹਿਬ ਸਤਿਗੁਰ ਦਾ ਆਦਿ ਜੁਗਾਦਿ ਜੁਗ ਚੌਕੜੀ ਇਹੋ ਫ਼ਰਜ਼, ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਡੁਬਦੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡੀ ਤੋਬਾ , ਪ੍ਰਭ ਸਾਚੇ ਦਿਤਾ ਸੁਣਾਈਆ। ਅਸੀਂ ਵੇਖ ਕੇ ਆਏ ਚੌਦਾਂ ਲੋਕਾਂ, ਚੌਦਾ ਤਬਕ ਫੇਰਾ ਪਾਈਆ। ਸਾਚਾ ਗਾਏ ਨਾ ਕੋਈ ਸਲੋਕਾ, ਕਲਮਾ ਹਕ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਪਿਆ ਰੋਸਾ, ਜ਼ਾਤ ਪਾਤ ਕਰੇ ਲੜਾਈਆ। ਕਲਜੁਗ ਸੰਤ ਅੰਦਰੋਂ ਥੋਥਾ, ਬਾਹਰੋਂ ਬਹੁਤੀ ਕਰੇ ਪੜ੍ਹਾਈਆ। ਸਾਫ਼ ਦਿਸਿਆ ਨਾ ਕੋਈ ਸਾਢੇ ਤਿੰਨ ਹੱਥ ਮੰਦਰ ਕੋਠਾ, ਕੁਟੀਆ ਸਚ ਨਾ ਕੋਇ ਸੁਹਾਈਆ। ਘਰ ਪਰਕਾਸ਼ ਨਾ ਦੀਪਕ ਜੋਤਾ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਤੇਰੇ ਹੱਥ
ਵਡਿਆਈਆ। ਪੁਰਖ ਅਕਾਲ ਅੱਗੋਂ ਹੱਸਿਆ, ਖ਼ੁਸ਼ੀਆਂ ਨਾਲ ਜਣਾਈਆ। ਕਲਜੁਗ ਵੇਖੋ ਰੈਣ ਅੰਧੇਰੀ ਮੱਸਿਆ, ਚਾਰੋਂ ਕੁੰਟ ਨਾ ਕੋਇ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਮਾਰਗ ਭਗਤਾਂ ਦੱਸਿਆ, ਦਹਿ ਦਿਸ਼ਾ ਭੁੱਲੀ ਸਰਬ ਲੋਕਾਈਆ। ਕਲਜੁਗ ਕੋਲੋਂ ਕੋਈ ਨਾ ਦਿਸੇ ਬਚਿਆ, ਬੱਚੇ ਬੁੱਢੇ ਸਾਰੇ ਨਾਲ ਰਲਾਈਆ। ਕਾਇਆ ਭਾਂਡੇ ਮਾਟੀ ਹੋਏ ਕੱਚਿਆ, ਕੰਚਨ ਰੰਗ ਨਾ ਕੋਇ ਚੜ੍ਹਾਈਆ। ਜਗਤ ਵਾਸਨਾ ਜਗਤ ਨੱਚਿਆ, ਕੁੱਦੇ ਟੱਪੇ ਵਾਹੋ ਦਾਹੀਆ। ਸਚ ਸਵਾਮੀ ਸਭ ਭੁਲਾਈ ਸਿਖਿਆ, ਚੋਟੀ ਸਿਖ਼ਰ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰਾ ਛੱਡਿਆ ਜਗਤ, ਛੁੱਟੀ ਮਾਤ ਲੋਕਾਈਆ। ਹੁਣ ਤੇਰਾ ਸੁਹਜੰਣਾ ਆਇਆ ਵਕਤ, ਰੁਤੜੀ ਰੁੱਤ ਲੈ ਮਹਿਕਾਈਆ। ਸਾਰੇ ਦੋਏ ਜੋੜ ਕਰਨ ਅਰਜ਼, ਆਰਜ਼ੂ ਇਕ ਅਰਜ਼ੋਈਆ। ਆਪਣਾ ਖੇਲ ਕਰ ਅਸਚਰਜ, ਅਚਰਜ ਰੂਪ ਵਟਾਈਆ। ਛੁਰੀ ਜ਼ਬ੍ਹਾ ਵੇਖ ਕੇ ਕਰਦ, ਚਾਰੋਂ ਕੁੰਟ ਹੈਰਾਨੀ ਛਾਈਆ। ਅੱਗੋਂ ਪੁਰਖ ਅਕਾਲ ਬੋਲਿਆ ਗਰਜ਼, ਹੁਕਮ ਇਕ ਦ੍ਰਿੜਾਈਆ। ਜੇ ਤੁਸੀਂ ਨਹੀਂ ਸਕਦੇ ਵਰਜ, ਸਾਰੇ ਖ਼ਾਲੀ ਹੱਥ ਦਿਉ ਵਖਾਈਆ। ਫੇਰ ਮੈਂ ਆਪਣਾ ਪੂਰਾ ਕਰਾਂ ਫ਼ਰਜ਼, ਫ਼ਰਜ਼ ਜ਼ੁਲਮ ਸਭ ਦੇ ਉਤੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ, ਪ੍ਰਭ ਦੱਸੀਏ ਸਚ, ਸਤਿ ਸਤਿ ਦ੍ਰਿੜਾਈਆ। ਅੱਗੇ ਲੇਖਾ ਤੇਰੇ ਹੱਥ, ਹਉਂ ਲਿਖ ਕੇ ਆਏ ਸਮਝਾਈਆ। ਕਲਜੁਗ ਅੰਤਮ ਪਰਗਟ ਹੋਵੇ ਪੁਰਖ ਸਮਰਥ, · ਦਾਤਾ ਬੇਪਰਵਾਹੀਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਲਏ ਰੱਖ, ਭਗਤ ਭਗਵੰਤ
ਮੇਲ ਮਿਲਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਮਾਰਗ ਦੇਵੇ ਦੱਸ, ਹਿੱਸਿਆਂ ਵਿਚ ਵੰਡ ਨਾ ਕੋਇ ਵੰਡਾਈਆ। ਦੀਨ ਮਜ਼੍ਹਬ ਕਰ ਇਕੱਠ, ਝਗੜਾ ਦੂਈ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦਏ ਲਗਾਈਆ। ਸਚ ਮਾਰਗ ਇਕ ਲਗਾਵਾਂਗਾ। ਸਤਿਜੁਗ ਸਾਚੀ ਧਾਰ ਪਰਗਟਾਵਾਂਗਾ। ਕਲਜੁਗ ਅਗਨੀ ਅੱਗ ਬੁਝਾਵਾਂਗਾ। ਜਨ ਭਗਤਾਂ ਦਰਸ਼ਨ ਦੇ ਉਪਰ ਸ਼ਾਹਰਗ, ਘਰ ਸਾਚੇ ਵੇਖ ਵਖਾਵਾਂਗਾ। ਜੋ ਸਰਨ ਸਰਨਾਈ ਗਏ ਲੱਗ, ਸੋ ਕਾਗ ਹੰਸ ਬਣਾਵਾਂਗਾ। ਮੰਦਰ ਅੰਦਰ ਵੇਖਾਂ ਲੰਘ, ਪੌੜੇ ਚੜ੍ਹ ਕੇ ਖੋਜ ਖੁਜਾਵਾਂਗਾ। ਘਰ ਜੋਤ ਜਗਾ ਕੇ ਚੰਦ, ਅੰਧ ਅਗਿਆਨ ਮਿਟਾਵਾਂਗਾ। ਗੁਰਮੁਖ ਲਗਾ ਕੇ ਅੰਗ, ਆਪਣੀ ਗੋਦ ਬਹਾਵਾਂਗਾ। ਲਹਿਣਾ ਚੁਕਾ ਕੇ ਗੋਦਾਵਰੀ ਗੰਗ, ਅੰਮ੍ਰਿਤ ਸਰੋਵਰ ਇਕ ਨੁਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਪਰਮਾਨੰਦ, ਨਿਜਾ ਨੰਦ ਸਮਝਾਵਾਂਗਾ। ਗੁਰ ਅਵਤਾਰ ਕਹਿਣ ਪ੍ਰਭ ਤੋਹੇ ਤੌਫ਼ੀਕ, ਵਾਹਦ ਤੇਰੀ ਵਡਿਆਈਆ। ਤੂੰ ਮਾਲਕ ਵਸੇਂ ਕਰੀਬ, ਨੇਰਨ ਨੇਰਾ ਨਜ਼ਰੀ ਆਈਆ। ਤੇਰਾ ਖੇਲ ਨਿਰਾਲਾ ਅਜੀਬ, ਅਜਬ ਤੇਰੀ ਸਿਖਲਾਈਆ। ਪੀਰ ਪੈਗ਼ੰਬਰ ਤੇਰੇ ਅੱਗੇ ਰੱਖਦੇ ਕੁਰਾਨ ਮਜੀਦ, ਮੌਜੂਦਾ ਹੋ ਕੇ ਆਪ ਸੁਣਾਈਆ। ਸਾਨੂੰ ਕਰਦੇ ਇਕ ਤਾਕੀਦ, ਤਰਾ ਤਰਾ ਨਾਲ ਸਮਝਾਈਆ। ਅਸੀਂ ਬਾਲਕ ਤੇਰੇ ਅਜ਼ੀਜ਼, ਬਾਲਕ ਨੰਨ੍ਹੇ ਨਜ਼ਰੀ ਆਈਆ। ਸਾਨੂੰ ਦੱਸਣੀ ਇਕ ਤਹਿਜ਼ੀਬ, ਧੁਰ ਦੀ ਕਰ ਇਕ ਪੜ੍ਹਾਈਆ। ਤੂੰ ਮੁਰਸ਼ਦ ਮਾਲਕ ਹਉਂ ਮੁਰੀਦ, ਮੁਰਦੇ ਗੋਰ ਸਮਾਈਆ। ਤੇਰਾ ਖੇਲ ਬੇਨਜ਼ੀਰ, ਨਜ਼ਰ ਨਾ ਕੋਇ ਟਿਕਾਈਆ । ਸਾਹਿਬ ਦੱਸ ਸਚ ਤਸਵੀਰ, ਤਾਲਬ ਹੋ ਕੇ ਮੰਗ ਮੰਗਾਈਆ। ਸ਼ਰਅ ਤੋੜ ਕੂੜਾ ਜ਼ੰਜੀਰ,
ਕੜੀ ਕੜੀ ਦੇ ਉਖੜਾਈਆ। ਤੂੰ ਦਾਤਾ ਗਹਿਰ ਗੰਭੀਰ, ਗਵਰ ਤੇਰੀ ਸ਼ਰਨਾਈਆ। ਕਲਜੁਗ ਅੰਤਮ ਆਇਆ ਅਖ਼ੀਰ, ਅਕਲ ਬੁਧ ਚਲੇ ਨਾ ਕੋਇ ਚਤੁਰਾਈਆ। ਇਹ ਮਾਲਕ ਕੋਈ ਨਾ ਦਿਸੇ ਧਨ ਦੌਲਤ ਜਾਗੀਰ, ਜਗਹ ਖ਼ਾਲੀ ਚਾਰੋਂ ਕੁੰਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਉਠਾਈਆ। ਪ੍ਰਭ ਪੜਦਾ ਆਪਣਾ ਆਪ ਉਠਾਉਂਦਾ ਏ। ਹਰਿਜਨ ਸੋਏ ਜਗਤ ਜਗਾਉਂਦਾ ਏ। ਦੁਰਮਤ ਮੈਲ ਧੋਏ, ਪਤਤ ਪੁਨੀਤ ਕਰਾਉਂਦਾ ਏ। ਸਚ ਮੁਹੱਬਤ ਦੱਸ ਮੋਹੇ, ਪ੍ਰੇਮੀ ਪ੍ਰੇਮਕਾ ਰੂਪ ਵਖਾਉਂਦਾ ਏ। ਹਰਿ ਕਾ ਭੇਵ ਨਾ ਜਾਣੇ ਕੋਇ, ਕੋਝੇ ਕਮਲੇ ਗਲੇ ਲਗਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਆਪ ਪਰਗਟਾਉਂਦਾ ਏ। ਗੁਰਮੁਖ ਸੱਜਣ ਪਰਗਟੇ ਇਕ, ਏਕੰਕਾਰ ਦਏ ਵਡਿਆਈਆ। ਜਿਸ ਦੇ ਨਾਲ ਅਗੰਮਾ ਹਿਤ, ਧੁਰ ਦਾ ਮੇਲ ਮਿਲਾਈਆ। ਕਰੇ ਠਗੌਰੀ ਕੋਈ ਨਾ ਚਿਤ, ਚੇਤਨ ਸੁਰਤੀ ਦਏ ਵਖਾਈਆ। ਦਰਸ਼ਨ ਦੇਵੇ ਨਿਤ, ਨਿਜ ਨੇਤਰ ਅੱਖ ਖੁਲ੍ਹਾਈਆ। ਪਤਿਪਰਮੇਸ਼ਵਰ ਬਣ ਕੇ ਪਿਤ, ਪਿਤਾ ਪੂਤ ਗੋਦ ਸੁਹਾਈਆ। ਸਤਿਜੁਗ ਸਾਚਾ ਲੇਖ ਦੇਵੇ ਲਿਖ, ਜਿਸ ਨੂੰ ਸਕੇ ਨਾ ਕੋਇ ਮਿਟਾਈਆ। ਦੋ ਜਹਾਨਾਂ ਲਹਿਣੇ ਦੇਣੇ ਦੇਵੇ ਨਜਿਠ, ਧੁਰ ਦਾ ਹੁਕਮ ਆਪ ਵਰਤਾਈਆ। ਦੋ ਜਹਾਨ ਆਪਣੀ ਦੇ ਸਿਖ, ਸਿਖਿਆ ਇਕ ਦ੍ਰਿੜਾਈਆ। ਸਭ ਦੀ ਪੂਰੀ ਕਰੇ ਇਛ, ਮਨਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਦੇ ਜਣਾਈਆ। ਲੇਖਾ ਧੁਰ ਦਾ ਦੱਸੇ ਆਪ, ਆਪਣੀ ਦਇਆ ਕਮਾਇੰਦਾ। ਭਗਤ ਜਨਾਂ ਦਾ ਇਕੋ ਜਾਪ, ਸੰਤਾਂ ਰਾਗ ਸੁਣਾਇੰਦਾ। ਗੁਰਮੁਖਾਂ ਮਾਈ ਬਾਪ, ਗੁਰਸਿਖਾਂ ਗੋਦ ਉਠਾਇੰਦਾ। ਚਰਨ ਪ੍ਰੀਤੀ ਇਕੋ ਨਾਤ, ਸਗਲਾ ਸੰਗ ਆਪ ਬਣਾਇੰਦਾ। ਆਤਮ ਪਰਮਾਤਮ ਸੱਚੀ ਜ਼ਾਤ, ਪੜਦਾ ਓਹਲਾ ਨਾ ਕੋਇ ਰਖਾਇੰਦਾ। ਚਾਰ ਵਰਨ ਜਣਾ ਕੇ ਇਕ ਜਮਾਤ, ਸੋਹੰ ਢੋਲਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਸਾਥ, ਬਣ ਸੰਗੀ ਸੰਗ ਨਿਭਾਇੰਦਾ।