੪ ਅੱਸੂ ੨੦੨੧ ਬਿਕ੍ਰਮੀ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਭਲਾਈ ਪੁਰ ਡੋਗਰਾ
ਸਤਿ ਧਰਮ ਕਹੇ ਪ੍ਰਭ ਮੇਰਾ ਸਾਥੀ ਦੇਹੁ ਜੁਗ, ਮੇਲਾ ਜਗਤ ਮਿਲਾਈਆ। ਤੇਰੇ ਪ੍ਰੇਮ ਦਾ ਬੂਟਾ ਰਿਹਾ ਸੁੱਕ, ਹਰਾ ਸਿੰਚ ਨਾ ਕੋਇ ਕਰਾਈਆ । ਕਲਜੁਗ ਕਿਰਿਆ ਜਾਏ ਮੁੱਕ, ਕੂੜ ਕੁੜਿਆਰਾ ਰਹਿਣ ਨਾ ਪਾਈਆ। ਮੈਂ ਗੁਰਮੁਖ ਵੇਖਾਂ ਤੇਰੇ ਸੁਤ, ਸੁਰਤੀ ਸ਼ਬਦ ਨਾਲ ਮਿਲਾਈਆ। ਉਜਲ ਹੋਏ ਉਨ੍ਹਾਂ ਮੁਖ, ਜੋ ਹਿਰਦੇ ਹਰਿ ਵਸਾਈਆ। ਠਾਕਰ ਹੋ ਕੇ ਸਵਾਮੀ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਵਸਤ ਅਮੋਲਕ ਦੇ ਸਚ ਸੁਚ, ਸਮਗਰੀ ਇਕੋ ਇਕ ਵਰਤਾਈਆ। ਗ਼ਰੀਬ ਨਿਮਾਣਿਆਂ ਵਿਚੋਂ ਨਿਕਲੇ ਭੁੱਖ, ਦੁਖੀਆਂ ਦੁੱਖ ਮਿਟਾਈਆ। ਤੇਰੀ ਜ਼ਾਤ ਸਰਬ ਮਨੁੱਖ, ਮਾਣਸ ਨਜ਼ਰੀ ਆਈਆ। ਆਲ੍ਹਣਿਉਂ ਡਿੱਗੇ ਬੋਟ ਚੁੱਕ, ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸੰਗ ਦੇ ਜਣਾਈਆ। ਧਰਮ ਕਹੇ ਪ੍ਰਭ ਜੁਗ ਦੇ ਸੱਚਾ, ਸਚ ਸਚ ਦ੍ਰਿੜਾਈਆ। ਸਤਿਜੁਗ ਉਠੇ ਤੇਰਾ ਬੱਚਾ, ਬਚਪਨ ਦੇ ਜਣਾਈਆ ।
ਮੈਂ ਉਹਦੇ ਨਾਲ ਨਾਤਾ ਕਰਾਂ ਪੱਕਾ, ਧੁਰ ਦਾ ਮੇਲ ਮਿਲਾਈਆ। ਗੁਰਮੁਖਾਂ ਦਰਸ਼ਨ ਕਰਾਂ ਅੱਖਾਂ, ਨੇਤਰ ਅੱਖ ਖੁਲ੍ਹਾਈਆ। ਖ਼ੁਸ਼ੀਆਂ ਵਿਚ ਅੰਗਣ ਬਹਿ ਕੇ ਹੱਸਾਂ, ਘਰ ਘਰ ਸੋਭਾ ਪਾਈਆ। ਪਾਂਧੀ ਹੋ ਕੇ ਚਾਰੋਂ ਕੁੰਟ ਨੱਸਾਂ, ਭੱਜਾਂ ਥਾਉਂ ਥਾਈਂਆ। ਹਿਰਦੇ ਤੇਰਾ ਰੂਪ ਹੋ ਕੇ ਵੱਸਾਂ, ਵਸਲ ਸਚ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਸਤਿ ਕਹੇ ਪ੍ਰਭ ਜੁਗ ਦੇ ਇਕ, ਜਿਸ ਵਿਚ ਇਕ ਤੇਰੀ ਵਡਿਆਈਆ। ਧੁਰ ਦਾ ਲੇਖਾ ਦੇ ਲਿਖ, ਕਲਮ ਸ਼ਾਹੀ ਬੈਠੇ ਮੁਖ ਭੁਆਈਆ। ਸਰਬ ਸਵਾਮੀ ਬਣ ਪਿਤ, ਪਰਮੇਸ਼ਵਰ ਬੇਪਰਵਾਹੀਆ। ਚਾਰੋਂ ਕੁੰਟ ਆਏਂ ਦਿਸ, ਦਹਿ ਦਿਸ਼ਾ ਤੇਰੀ ਰੁਸ਼ਨਾਈਆ। ਕਰਵਟ ਲੈ ਬਦਲ ਪਿਠ, ਸਨਮੁਖ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਹੱਥ ਟਿਕਾਇਆ ਸਮਰਥ ਸਵਾਮੀ, ਸਤਿ ਧਰਮ ਮੰਗ ਮੰਗਾਈਆ। ਲੱਖ ਚੁਰਾਸੀ ਅੰਤਰਜਾਮੀ, ਘਟ ਘਟ ਵੇਖ ਵਖਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਧੁਰ ਦੀ ਲਿਖੀ ਬਾਣੀ, ਕਲਜੁਗ ਜੀਵ ਗਏ ਭੁਲਾਈਆ। ਹਿਰਦੇ ਸਚ ਨਾ ਕਿਸੇ ਵਖਾਨੀ, ਵਿਆਖਿਆ ਕਰ ਕਰ ਜਗਤ ਰਹੇ ਸੁਣਾਈਆ। ਜੋ ਸੰਦੇਸਾ ਦਿਤਾ ਸੁਤ ਭਾਨੀ, ਰਾਗਾਂ ਨਾਦਾਂ ਵਿਚ ਜਣਾਈਆ। ਜੋ ਅੰਮ੍ਰਿਤ ਨਾਮ ਗੋਬਿੰਦ ਬਖ਼ਸ਼ਿਆ ਠੰਡਾ ਪਾਣੀ, ਸਚ ਪਿਆਲਾ ਜਾਮ ਪਿਆਈਆ। ਚਾਰ ਵਰਨਾਂ ਦਿਤੀ ਇਕ ਨਿਸ਼ਾਨੀ, ਅਠਾਰਾਂ ਬਰਨਾਂ ਸਚ ਸਮਝਾਈਆ। ਪੁਰਖ ਅਕਾਲ ਸ਼ਹਿਨਸ਼ਾਹ ਸੁਲਤਾਨੀ, ਮਾਲਕ ਦੋ ਜਹਾਨ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਦ੍ਰਿੜਾਈਆ। ਸਤਿ ਧਰਮ ਕਹੇ ਜੁਗ ਆਪਣਾ ਬਖ਼ਸ਼, ਮਿਹਰ ਨਜ਼ਰ ਉਠਾਈਆ। ਜਿਸ ਦੇ ਅੰਦਰ ਤੇਰਾ ਅਕਸ, ਅਕਸਰ ਤੇਰਾ ਓਹੋ ਅਖਵਾਈਆ। ਮਿਹਰਵਾਨ ਹੋ ਕੇ ਬਖ਼ਸ਼, ਬਖ਼ਸ਼ਿਸ਼ ਰਹਿਮਤ ਝੋਲੀ ਪਾਈਆ। ਮਾਤ ਗਰਭ ਉਲਟਾ ਹੋਏ ਨਾ ਫੇਰ ਦਰਖ਼ਤ, ਦਸ ਦਸ ਮਾਸ ਨਾ ਅਗਨ ਤਪਾਈਆ। ਤੇਰੇ ਪ੍ਰੇਮ ਪਿਆਰ ਚੋਟ ਲੱਗੇ ਸਖ਼ਤ, ਕੂੜੀ ਕਿਰਿਆ ਪਰੇ ਹਟਾਈਆ। ਮਿਲੇ ਵਡਿਆਈ ਵਿਚ ਜਗਤ, ਜੀਵਨ ਜੁਗਤ ਦੇ ਸਮਝਾਈਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦੀ ਫ਼ਕਤ, ਫ਼ਿਕਰਿਆਂ ਨਾਲ ਕਰੇਂ ਪੜ੍ਹਾਈਆ। ਤੇਰੇ ਹੁਕਮੇ ਅੰਦਰ ਆਦਿ ਸ਼ਕਤ, ਚਤਰਭੁਜ ਬੈਠੀ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਵਿਚ ਕਰਨ ਨਾ ਫ਼ਰਕ, ਗੁਰ ਅਵਤਾਰ ਭੱਜਣ ਵਾਹੋ ਦਾਹੀਆ। ਤੇਰਾ ਨੂਰ ਨੁਰਾਨਾ ਅਰਸ਼, ਫ਼ਰਸ਼ ਤੇਰੀ ਸ਼ਨਵਾਈਆ। ਤੂੰ ਸੂਰਬੀਰ ਮਰਦਾਨਾ ਮਰਦ, ਮਦਦ ਤੇਰੀ ਸਭ ਨੂੰ ਨਜ਼ਰੀ ਆਈਆ । ਤੇਰਾ ਸ਼ੁਮਾਰ ਕਦੇ ਨਾ ਹੋਵੇ ਵਿਚ ਅਦਦ, ਇਕ ਇਕਲੇ ਤੇਰੀ ਮਹਿੰਮਾ ਆਦਿ ਜੁਗਾਦਿ ਰਹੀ ਜਸ ਗਾਈਆ। ਕਲਜੁਗ ਕੂੜੀ ਕਿਰਿਆ ਮੇਟ ਤਸ਼ੱਦਦ, ਸਤਿ ਸਚ ਸਰਬ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਾਚਾ ਜੁਗ ਦੇਹੁ ਨਿਰੰਕਾਰ, ਨਿਰਵੈਰ ਤੇਰੀ ਸ਼ਰਨਾਈਆ। ਠਾਂਡੇ ਦਰ ਕਰੀ ਪੁਕਾਰ, ਪੁਨਹ ਪੁਨਹ ਸੀਸ ਝੁਕਾਈਆ। ਤੂੰ ਮਾਲਕ ਪੁਰਖ ਅਕਾਲ, ਖ਼ਾਲਕ ਦੀਨ ਦਿਆਲ ਨਜ਼ਰੀ ਆਈਆ। ਸਾਲਸ ਬਣ ਦੋ ਜਹਾਨ, ਖ਼ਾਲਸ ਖ਼ਾਲਸਾ ਲੈ ਪਰਗਟਾਈਆ। ਸੱਚਾ ਖੰਡਾ ਬਖ਼ਸ਼ ਮਿਆਨ, ਜਿਸ ਨੂੰ ਲੁਹਾਰ ਤਰਖਾਣ ਨਾ ਕੋਇ ਘੜਾਈਆ। ਅੰਮ੍ਰਿਤ ਆਤਮ ਪਿਆ ਜਾਮ, ਰਸ ਇਕੋ ਇਕ ਜਣਾਈਆ। ਸੁਤ ਦੁਲਾਰਾ ਸੂਰਬੀਰ ਇਕ ਵਖਾ ਜਵਾਨ, ਗੋਬਿੰਦ ਤੇਰਾ ਪੂਤ ਨਜ਼ਰੀ ਆਈਆ। ਜਿਸ ਦੇ ਹੱਥ ਸਚ ਨਿਸ਼ਾਨ, ਏਥੇ ਓਥੇ ਰਿਹਾ ਵਖਾਈਆ। ਓਹ ਕਾਹਨਾਂ ਵਿਚੋਂ ਕਾਹਨ, ਰਾਮਾਂ ਵਿਚੋਂ ਰਾਮ,
ਪੀਰਾਂ ਵਿਚੋਂ ਪੀਰ, ਪੈਗ਼ੰਬਰਾਂ ਵਿਚੋਂ ਪੈਗ਼ੰਬਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਅੰਤਮ ਪੂਰ ਕਰਾਈਆ। ਜੁਗ ਦੇ ਪ੍ਰਭ ਆਪਣਾ ਸਤਿ, ਸਤਿ ਮਿਲੇ ਵਡਿਆਈਆ। ਹਰ ਘਟ ਉਪਜੇ ਬ੍ਰਹਮ ਮਤ, ਵਿਦਿਆ ਬ੍ਰਹਮ ਜਣਾਈਆ। ਨਿਜ ਨੇਤਰ ਖੁਲ੍ਹੇ ਅੱਖ, ਮੰਦਰ ਇਕ ਸੁਹਾਈਆ। ਸ਼ਬਦ ਅਗੰਮੀ ਵੱਜੇ ਨੱਦ, ਅਨਹਦ ਰਾਗ ਅਲਾਈਆ। ਸੇਜ ਸੁਹੰਜਣੀ ਮਿਲੇ ਪੁਰਖ ਸਮਰਥ, ਸੋਭਾਵੰਤ ਸੋਭਾ ਪਾਈਆ। ਪ੍ਰੇਮ ਪ੍ਰੀਤੀ ਅੰਦਰ ਪਏ ਹੱਸ, ਹੰਸਮੁਖ ਆਪਣਾ ਰਾਗ ਸੁਣਾਈਆ। ਭਗਤ ਸੁਹੇਲੇ ਕਰੇ ਵਸ, ਸੰਤ ਸੱਜਣ ਜੋੜ ਜੁੜਾਈਆ। ਗੁਰਮੁਖਾਂ ਰੱਖੇ ਦੇ ਕਰ ਹੱਥ, ਗੁਰਸਿਖ ਚਰਨ ਕਵਲ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿ ਧਰਮ ਸੁਣ ਸ਼ਬਦ ਅਗੰਮ, ਸਚ ਦਿਆਂ ਦ੍ਰਿੜਾਈਆ। ਸੋ ਗੁਰਮੁਖ ਜੋ ਸਤਿਗੁਰ ਘਰ ਪਏ ਜੰਮ, ਸ਼ਬਦੀ ਰੂਪ ਵਟਾਈਆ। ਉਸ ਦਾ ਲੇਖਾ ਜਾਣੇ ਨਾ ਕੋਈ ਗੰਧਰਬ ਗਣ, ਕਰੋੜ ਤੇਤੀਸਾ ਸਮਝ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਓਸੇ ਨੂੰ ਲੈਣ ਮੰਨ, ਜਿਸ ਉਪਰ ਪ੍ਰਭ ਆਪਣੀ ਦਇਆ ਕਮਾਈਆ। ਦੋ ਜਹਾਨ ਕਹਿਣ ਧੰਨ ਧੰਨ, ਧੰਨ ਤੇਰੀ ਵਡਿਆਈਆ। ਲੋਕਮਾਤ ਚੜ੍ਹੇ ਅਰਸ਼ੀ ਚੰਨ, ਫ਼ਰਸ਼ ਹੋਏ ਰੁਸ਼ਨਾਈਆ। ਪੁਰਖ ਅਬਿਨਾਸ਼ੀ ਮਨ ਵਾਸਨਾ ਬੰਨੇ ਮੰਨ, ਮਤ ਮਤਵਾਲੀ ਵੇਖ ਵਖਾਈਆ। ਪੰਚ ਵਿਕਾਰਾ ਦੇ ਕੇ ਡੰਨ, ਕਾਇਆ ਮੰਦਰ ਬਾਹਰ ਕਢਾਈਆ। ਸਚ ਦਵਾਰੇ ਕਰ ਪਰਵਾਨ, ਪਰਵਾਨਾ ਨਾਮ ਹੱਥ ਫੜਾਈਆ। ਉਹ ਗੁਰਮੁਖ ਗੁਰਸਿਖ ਇਨਸਾਨਾਂ ਵਰਗਾ ਇਨਸਾਨ, ਬਾਹਰੋਂ ਸਭ ਨੂੰ ਨਜ਼ਰੀ ਆਈਆ। ਉਹਦੇ ਅੰਦਰ ਸ੍ਰੀ ਭਗਵਾਨ, ਸਚ ਸਵਾਮੀ ਸੋਭਾ ਪਾਈਆ। ਜਿਸ ਦੀ ਕਿਸੇ ਨਾ ਆਈ ਪਹਿਚਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਤਿ ਕਹੇ ਪ੍ਰਭ ਦੱਸ ਗੁਰਮੁਖ ਕਿਹੜਾ, ਚੁਰਾਸੀ ਵਿਚੋਂ ਦੇ ਜਣਾਈਆ। ਮੈਂ ਜਾ ਕੇ ਵੇਖਾਂ ਓਸ ਦਾ ਡੇਰਾ, ਜਿਸ ਗ੍ਰਹਿ ਬੈਠਾ ਸੋਭਾ ਪਾਈਆ। ਸ੍ਰੀ ਭਗਵਾਨ ਕਹੇ ਉਹ ਸਤਿ ਸਰੂਪ ਮੇਰਾ, ਪੰਜ ਤਤ ਕਾਇਆ ਚੋਲਾ ਜਗਤ ਹੰਡਾਈਆ। ਉਸ ਦਾ ਸਾਢੇ ਤਿੰਨ ਹੱਥ ਵਸੇ ਖੇੜਾ, ਬੰਕ ਦਵਾਰਾ ਸੋਭਾ ਪਾਈਆ। ਮਾਇਆ ਮਮਤਾ ਕੋਈ ਨਾ ਝੇੜਾ, ਕਾਮ ਕਰੋਧ ਨਾ ਕੋਇ ਲੜਾਈਆ। ਮੈਂ ਓਸ ਦਵਾਰੇ ਵਸਾਂ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਪ੍ਰੇਮ ਪ੍ਰੀਤੀ ਅੰਦਰ ਕਰਕੇ ਮਿਹਰਾ, ਮੁਹੱਬਤ ਨਾਲ ਮਿਲਾਈਆ। ਖੁਲ੍ਹਾ ਓਸ ਦਾ ਦਿਸੇ ਵਿਹੜਾ, ਪੁਰਖ ਅਬਿਨਾਸ਼ੀ ਛੱਪਰ ਛੰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਿਆਂ ਸਮਝਾਈਆ। ਸਤਿ ਕਹੇ ਪ੍ਰਭ ਕੀ ਗੁਰਮੁਖ ਰੰਗ, ਕਵਣ ਰੂਪ ਨਜ਼ਰੀ ਆਈਆ। ਸ੍ਰੀ ਭਗਵਾਨ ਕਹੇ ਉਹ ਲੱਗਾ ਮੇਰੇ ਅੰਗ, ਅੰਗੀਕਾਰ ਰਿਹਾ ਕਰਵਾਈਆ। ਉਹਦੇ ਅੰਦਰ ਅਗੰਮੀ ਚੰਦ, ਜੋਤੀ ਜੋਤ ਕਰੇ ਰੁਸ਼ਨਾਈਆ। ਉਸ ਦੀ ਰਸਨਾ ਜਿਹਵਾ ਹੋਈ ਬੰਦ, ਬੱਤੀ ਦੰਦ ਨਾ ਕੋਇ ਸਾਲਾਹੀਆ। ਉਹਦੇ ਅੰਤਰ ਪਰਮਾਨੰਦ, ਨਿਜਾਨੰਦ ਦਰਸ਼ਨ ਪਾਈਆ। ਮੈਂ ਉਹਦਾ ਗਾਵਾਂ ਛੰਦ, ਉਹ ਮੇਰਾ ਰਾਗ ਅਲਾਈਆ। ਦੋਹਾਂ ਦਾ ਆਤਮ ਪਰਮਾਤਮ ਬਣਿਆ ਸਨਬੰਧ, ਨਾਤਾ ਇਕੋ ਜੋੜ ਜੁੜਾਈਆ। ਸੁਰਤੀ ਸ਼ਬਦੀ ਪਈ ਗੰਢ, ਲੋਕਮਾਤ ਨਾ ਕੋਇ ਖੁਲ੍ਹਾਈਆ। ਅੰਮ੍ਰਿਤ ਬਰਖ ਪਾਈ ਠੰਡ, ਅਗਨੀ ਤਤ ਬੁਝਾਈਆ। ਓਹ ਸਵਾਣੀ ਕਦੀ ਨਾ ਹੋਵੇ ਰੰਡ, ਜਿਸ ਦਾ ਮਾਲਕ ਇਕ ਅਖਵਾਈਆ। ਉਹ ਗੁਰਮੁਖ ਮਾਣੇ ਸਚ ਅਨੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਇਕ ਦ੍ਰਿੜਾਈਆ।
ਧਰਮ ਕਹੇ ਪ੍ਰਭ ਗੁਰਮੁਖ ਕਵਣ ਧਾਮ ਵਸੇਰਾ, ਜੋ ਵਿਸਰ ਕਦੇ ਨਾ ਜਾਈਆ। ਜਿਸ ਗ੍ਰਹਿ ਵਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਸ੍ਰੀ ਭਗਵਾਨ ਕਹੇ ਮੈਂ ਜੁਗ ਜੁਗ ਬੰਨ੍ਹਾਂ ਬੇੜਾ, ਨਿਤ ਨਿਤ ਸੇਵ ਕਮਾਈਆ। ਲੱਖ ਚੁਰਾਸੀ ਮੇਰਾ ਨਿੱਕਾ ਜਿਹਾ ਵਿਹੜਾ, ਕੋਟਨ ਕੋਟ ਕਾਲ ਰਿਹਾ ਭੁਆਈਆ। ਲੇਖਾ ਜਾਣੇ ਗੁਰੂ ਗੁਰ ਚੇਰਾ, ਚੇਰਾ ਗੁਰ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਉਠ ਸਤਿ ਵੇਖ ਮੇਰਾ ਗੁਰਮੁਖ, ਜਿਸ ਦੀ ਆਪ ਬਣਤ ਬਣਾਈਆ। ਓਸ ਦੇ ਅੰਦਰ ਇਕੋ ਸੁਖ, ਸਾਂਤਕ ਸਤਿ ਨਜ਼ਰੀ ਆਈਆ। ਜਗਤ ਕੁਟੰਬ ਮਿਟਿਆ ਦੁੱਖ, ਦਰਦੀ ਦਰਦ ਮੇਰੇ ਨਾਲ ਰਖਾਈਆ। ਦਰਸ ਪਾ ਸੂਰਾ ਸਰਬੰਗ, ਸੂਰਤ ਹਿਰਦੇ ਸਚ ਵਸਾਈਆ। ਕੂੜੀ ਕਿਰਿਆ ਢਾਹ ਕੇ ਕੰਧ, ਮੰਦਰ ਸੋਹਣਾ ਦਿਤਾ ਸੁਹਾਈਆ। ਸੋਹੰ ਢੋਲਾ ਗਾ ਕੇ ਛੰਦ, ਆਤਮ ਪਰਮਾਤਮ ਜੋੜ ਜੁੜਾਈਆ। ਸਾਢੇ ਤਿੰਨ ਹੱਥ ਅੰਦਰ ਹੋ ਕੇ ਬੰਦ, ਬੰਦਗੀ ਇਕੋ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਉਠਾਈਆ। ਆ ਵੇਖ ਗੁਰਮੁਖ ਮੀਤ, ਹਰਿ ਮਿਤਰ ਸਚ ਦ੍ਰਿੜਾਇੰਦਾ। ਜਿਸ ਦੀ ਜਗਤ ਨਿਰਾਲੀ ਰੀਤ, ਜੋਤ ਅਕਾਲੀ ਮੇਲ ਮਿਲਾਇੰਦਾ । ਨਾਤਾ ਛੱਡ ਕੇ ਮੰਦਰ ਮਸੀਤ, ਕਾਇਆ ਬੰਕ ਸੋਭਾ ਪਾਇੰਦਾ। ਸਤਿ ਸਚ ਕਰੇ ਪ੍ਰੀਤ, ਪ੍ਰੀਤਮ ਆਪਣਾ ਇਕ ਮਿਲਾਇੰਦਾ। ਮਿੱਠਾ ਹੋਏ ਕੌੜਾ ਰੀਠ, ਰਸ ਰਸ ਵਿਚੋਂ ਵਖਾਇੰਦਾ। ਜਗਤ ਨਿਮਾਣਾ ਹੋ ਕੇ ਨੀਚੋ ਨੀਚ, ਬਾਲਮੀਕ ਚਮਰੇਟੇ ਜੋੜ ਜੁੜਾਇੰਦਾ। ਜਿਸ ਦੀ ਧਾਰ ਸਦਾ ਬਾਰੀਕ, ਬਾਹਰੋ ਬਾਹਰ ਆਪਣੀ ਖੇਲ ਖਿਲਾਇੰਦਾ। ਜਿਸ ਦੀ ਸਾਰੇ ਕਰਦੇ ਗਏ ਉਡੀਕ, ਗੁਰ ਅਵਤਾਰ ਪੀਰ ਪੈਗ਼ੰਬਰ ਰਾਹ ਤਕਾਇੰਦਾ। ਸੋ ਸਵਾਮੀ ਸਾਹਿਬ ਸਤਿਗੁਰ ਗੁਰਮੁਖਾਂ ਉਤੇ ਕਰ ਬਖ਼ਸ਼ੀਸ਼, ਬਖ਼ਸ਼ਿਸ਼ ਆਪਣੀ ਝੋਲੀ ਪਾਇੰਦਾ। ਤ੍ਰੈ ਭਵਨ ਧਨੀ ਤ੍ਰੈਗੁਣ ਅਤੀਤਾ ਬੈਠਾ ਰਹੇ ਅਤੀਤ, ਮਹੱਲ ਅਟਲ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਵੇਖ ਵਖਾਇੰਦਾ। ਆ ਵੇਖ ਗੁਰਮੁਖ ਚੰਦਾ, ਰਵੀ ਮਿਲੀ ਵਡਿਆਈਆ। ਜਿਸ ਦੇ ਚਰਨ ਚੁੰਮੇ ਗੰਗਾ, ਗੋਦਾਵਰੀ ਸੁਰਸਤੀ ਜਮਨਾ ਨਿਉਂ ਨਿਉਂ ਲਾਗੇ ਪਾਈਆ। ਉਸ ਦਾ ਲੇਖਾ ਚੁੱਕਿਆ ਬੱਤੀ ਦੰਦਾਂ, ਰਸਨਾ ਜਿਹਵਾ ਬੈਠੀ ਪੰਧ ਮੁਕਾਈਆ। ਪ੍ਰਭ ਦਿਤਾ ਪਰਮਾਨੰਦਾ, ਪਾਰਬ੍ਰਹਮ ਪ੍ਰਭ ਆਪਣੀ ਬੂਝ ਬੁਝਾਈਆ। ਤਨ ਮਨ ਸੀਤਲ ਕੀਤਾ ਠੰਡਾ, ਅਗਨੀ ਅੱਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਬਹਿ ਵਖਾਈਆ। ਆ ਵੇਖ ਦਵਾਰਾ ਭਲਾ, ਸੋਹਣਾ ਸਚ ਦ੍ਰਿੜਾਈਆ। ਜਿਥੇ ਗੁਰਮੁਖ ਵਸੇ ਸਚ ਮਹੱਲਾ, ਮਹਿਫ਼ਲ ਨਾਮ ਲਗਾਈਆ। ਸ੍ਰੀ ਭਗਵਾਨ ਫੜਾਇਆ ਪੱਲਾ, ਧੁਰ ਦਾ ਜੋੜ ਜੁੜਾਈਆ। ਪੰਧ ਮੁਕਾ ਕੇ ਜਲਾਂ ਥਲਾਂ, ਸਮੁੰਦ ਸਾਗਰ ਚਰਨਾਂ ਹੇਠ ਦਬਾਈਆ। ਸਚ ਸਿੰਘਾਸਣ ਆ ਕੇ ਮੱਲਾ, ਪ੍ਰਿਥਮੀ ਆਕਾਸ਼ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਵਾ ਸਹਿਜ ਸੁਭਾਈਆ। ਧਰਮ ਕਹੇ ਮੈਂ ਜਾਵਾਂ ਬਲਿਹਾਰ, ਗੁਰਮੁਖ ਧੰਨ ਤੇਰੀ ਵਡਿਆਈਆ। ਜਿਸ ਦਾ ਪ੍ਰੀਤਮ ਇਕ ਨਿਰੰਕਾਰ, ਕਰਤਾ ਪੁਰਖ ਘਰ ਘਰ ਕਾਰ ਕਮਾਈਆ। ਮੈਂ ਓਸ ਦਾ ਸੇਵਾਦਾਰ, ਚਾਕਰ ਰੂਪ ਵਟਾਈਆ। ਨਮੋ ਨਮੋ ਕਰਾਂ ਨਿਮਸਕਾਰ, ਨਿਉਂ ਨਿਉਂ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦਿਤੀ ਮਾਣ ਵਡਿਆਈਆ। ਧਰਮ ਕਹੇ ਗੁਰਮੁਖ ਧੂੜੀ, ਮੈਂ ਟਿੱਕਾ ਖ਼ਾਕ ਰਮਾਈਆ। ਓਹਦੀ ਰੰਗਣ ਵੇਖ ਗੂੜ੍ਹੀ, ਗੂੜ੍ਹਾ
ਰੰਗ ਮੈਨੂੰ ਗਿਆ ਭਾਈਆ। ਮੈਂ ਦਰਸ਼ਨ ਕਰਾਂ ਜ਼ਰੂਰੀ, ਜ਼ਰੂਰਤ ਆਪਣੇ ਨਾਲ ਰਲਾਈਆ। ਓਸ ਦੇ ਦਰ ਕਰਾਂ ਮਜ਼ਦੂਰੀ, ਦਿਵਸ ਰੈਣ ਪੀਸਣ ਪੀਸ ਸੇਵ ਕਮਾਈਆ। ਅਬਿਨਾਸ਼ੀ ਕਰਤਾ ਕਹੇ ਮੈਂ ਉਸ ਦਾ ਮਾਲਕ ਹਾਜ਼ਰ ਹਜ਼ੂਰੀ, ਹਰ ਦਮ ਆਪਣੇ ਨਾਲ ਮਿਲਾਈਆ। ਮਨਸਾ ਵਿਚੋਂ ਆਸਾ ਪੂਰੀ, ਆਸਾ ਵਿਚੋਂ ਮਨਸਾ ਰੋਗ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੋਹਣਾ ਘਰ ਵਖਾਈਆ । ਸਤਿ ਧਰਮ ਕਹੇ ਮੈਂ ਗੁਰਮੁਖ ਚਰਨ, ਵੇਖ ਵੇਖ ਬਿਗਸਾਈਆ। ਦੂਰ ਦੁਰਾਡਾ ਉਠ ਕੇ ਆਇਆ ਫੜਨ, ਬਣ ਕੇ ਪਾਂਧੀ ਪੰਧ ਮੁਕਾਈਆ। ਤਰਿਆਂ ਨਾਲ ਰਲਕੇ ਆਇਆ ਤਰਨ, ਅਨਤਾਰੂ ਪੱਤਨ ਘਾਟ ਬੈਠਾ ਡੇਰਾ ਲਾਈਆ। ਸਾਚੀ ਵਿਦਿਆ ਆਇਆ ਪੜ੍ਹਨ, ਜੋ ਅਬਿਨਾਸ਼ੀ ਕਰਤੇ ਦਿਤੀ ਸਿਖਾਈਆ। ਮੰਜ਼ਲ ਪੌੜੇ ਆਇਆ ਚੜ੍ਹਨ, ਜੋ ਗੁਰਮੁਖਾਂ ਅੰਦਰ ਦਿਤਾ ਲਗਾਈਆ। ਇਨ੍ਹਾਂ ਨਾਲ ਮਿਲ ਕੇ ਅਬਿਨਾਸ਼ੀ ਕਰਤੇ ਦਰਸ ਆਇਆ ਕਰਨ, ਦਹਿ ਦਿਸ਼ਾ ਵੇਖ ਵਖਾਈਆ। ਮੇਰਾ ਜੀਵਣ ਬਦਲੇ ਵਿਚ ਮਰਨ, ਮੁਰਦਿਆਂ ਵਿਚੋਂ ਮਰਦ ਲਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਰੰਗਣ ਦਏ ਚੜ੍ਹਾਈਆ। ਆਹ ਵੇਖ ਗੁਰਮੁਖ ਰੰਗ, ਰੰਗ ਰਤੜਾ ਆਪ ਜਣਾਇੰਦਾ। ਆਤਮ ਸੇਜਾ ਸਚ ਪਲੰਘ, ਪੁਰਖ ਅਬਿਨਾਸ਼ੀ ਡੇਰਾ ਲਾਇੰਦਾ। ਬੋਧ ਅਗਾਧ ਅਨਾਦ ਸ਼ਬਦ ਵਜੇ ਮਰਦੰਗ, ਸੁਰ ਤਾਲ ਨਜ਼ਰ ਕਿਸੇ ਨਾ ਆਇੰਦਾ। ਸੁਰਤੀ ਸ਼ਬਦੀ ਢੋਲਾ ਆਤਮ ਪਰਮਾਤਮ ਛੰਦ, ਪਾਰਬ੍ਰਹਮ ਪ੍ਰਭ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਘਰ ਇਕ ਸੁਹਾਇੰਦਾ। ਗੁਰਮੁਖ ਘਰ ਸਾਢੇ ਤਿੰਨ ਹੱਥ, ਹਰਿ ਸਤਿਗੁਰ ਬਣਤ ਬਣਾਈਆ। ਜਿਸ ਦੇ ਅੰਦਰ ਵਸਤ ਦਿਤੀ ਰੱਖ, ਸਮਗਰੀ ਸਚ ਬਣਾਈਆ। ਨਿਰਗੁਣ ਸਰਗੁਣ ਵੇਖੇ ਹੋ ਪਰਗਟ, ਪਰਗਟ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨੈਣ ਤਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਵਿਚੋਂ ਗੁਰਮੁਖ ਨਿਸ਼ਾਨ, ਜਿਸ ਦਾ ਨਿਸ਼ਾਨਾ ਨਿਸ਼ਾਨਿਆਂ ਵਿਚੋਂ ਲਾਈਆ। ਗੁਰਮੁਖ ਸੰਸਥਾ ਹੋਏ ਸਥਾਪਤ, ਸਗਲਾ ਸੰਗ ਨਿਭਾਈਆ। ਜਿਸ ਸੰਸਥਾ ਦਾ ਮਾਲਕ ਸਰਬ ਵਿਆਪਕ, ਹਰ ਘਟ ਡੇਰਾ ਲਾਈਆ। ਨਿਤ ਨਵਿਤ ਦੀਨ ਦਿਆਲ ਯਾਚਕ, ਜੁਗਤੀ ਜਗਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਗੁਰਮੁਖ ਸੰਸਥਾ ਚਾਰ ਵਰਨ, ਬਰਨ ਅਠਾਰਾਂ ਮੇਲ ਮਿਲਾਈਆ। ਸਭ ਨੂੰ ਬਖ਼ਸ਼ੇ ਇਕੋ ਸ਼ਰਨ, ਸਿਰ ਆਪਣਾ ਹੱਥ ਟਿਕਾਈਆ। ਮਾਲਕ ਹੋ ਕੇ ਆਇਆ ਫੜਨ, ਜ਼ਾਮਨ ਹੋ ਕੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰਮੁਖ ਸੰਸਥਾ ਗੁਰਮੁਖ ਪ੍ਰਬੰਧਕ, ਗੁਰਮੁਖ ਗੁਰਮੁਖ ਧਿਆਨ ਲਗਾਈਆ। ਗੁਰਮੁਖ ਬੋਧ ਅਗਾਧਾ ਪੰਡਤ, ਗੁਰਮੁਖ ਗੁਰਮੁਖ ਕਰੇ ਪੜ੍ਹਾਈਆ। ਗੁਰਮੁਖ ਹੁਕਮ ਗੁਰਮੁਖ ਸੰਗਤ, ਗੁਰਮੁਖ ਗੁਰਮੁਖ ਰਿਹਾ ਬਣਾਈਆ। ਜਿਸ ਦਾ ਨਾਮ ਪੁਰਖ ਅਕਾਲ ਕੀਤਾ ਅੰਕਤ, ਅੰਕ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਲਿਖਾਈਆ।।
੪ ਅੱਸੂ ੨੦੨੧ ਬਿਕ੍ਰਮੀ ਡਾਕਟਰ ਪਾਲ ਸਿੰਘ ਦੇ ਗ੍ਰਹਿ ਭਲਾਈ ਪੁਰ ਡੋਗਰਾਂ
ਸਤਿ ਧਰਮ ਦਵਾਰਾ ਵੱਖਰਾ, ਜਨ ਭਗਤਾਂ ਦਿਤਾ ਪਰਗਟਾਈਆ। ਜਿਥੇ ਗੋਬਿੰਦ ਵਿਛਾ ਕੇ ਆਪਣਾ ਸਥਰਾ, ਗੁਰਸਿਖ ਸਾਰੇ ਉਤੋਂ ਦਿਤੇ ਲੰਘਾਈਆ। ਮਾਣ ਵਡਿਆਈ ਰਿਹਾ ਨਾ ਕੋਈ ਨਖ਼ਰਾ, ਹੰਗਤਾ ਗੜ੍ਹ ਨਾ ਕੋਇ ਬਣਾਈਆ। ਮਾਰਗ ਦੱਸ ਦੇ ਸਭ ਨੂੰ ਪੱਧਰਾ, ਔਝੜ ਰਾਹ ਨਾ ਕੋਇ ਵਖਾਈਆ। ਕਲਜੁਗ ਅੰਤਮ ਕੂੜੀ ਕਿਰਿਆ ਚੁਕਾਵੇ ਬਦਲਾ, ਬਦਲ ਦੇਵੇ ਸਰਬ ਲੋਕਾਈਆ। ਸਚ ਸਿੰਘਾਸਣ ਬਹਿ ਕੇ ਕਰੇ ਅਦਲਾ, ਅਦਾਲਤ ਇਕੋ ਇਕ ਲਗਾਈਆ। ਪਿਛਲੀ ਪਿਛੇ ਰਹਿ ਗਈ ਮੰਜ਼ਲਾ, ਅੱਗੇ ਰਹਿਬਰ ਇਕ ਖ਼ੁਦਾਈਆ। ਜਿਸ ਦਾ ਢੋਲਾ ਨਾਮ ਗ਼ਜ਼ਲਾ, ਨਗ਼ਮੇ ਆਪਣੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਘਰ ਰਿਹਾ ਸਮਝਾਈਆ। ਸਤਿ ਧਰਮ ਸਚ ਦਵਾਰਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਜਿਸ ਗ੍ਰਹਿ ਵਸੇ ਏਕੰਕਾਰਾ, ਹਰਿ ਪੁਰਖ ਨਿਰੰਜਣ ਸੋਭਾ ਪਾਇੰਦਾ। ਜਿਸ ਮੰਦਰ ਦੀਪਕ ਇਕ ਉਜਿਆਰਾ, ਆਦਿ ਨਿਰੰਜਣ ਡਗਮਗਾਇੰਦਾ। ਜਿਸ ਦਵਾਰੇ ਇਕ ਵਰਤਾਰਾ, ਅਬਿਨਾਸ਼ੀ ਕਰਤਾ ਨਜ਼ਰੀ ਆਇੰਦਾ। ਜਿਸ ਗ੍ਰਹਿ ਇਕ ਜੈਕਾਰਾ, ਸ੍ਰੀ ਭਗਵਾਨ ਰਾਗ ਸੁਣਾਇੰਦਾ। ਜਿਸ ਘਰ ਇਕੋ ਵੇਖਣਹਾਰਾ, ਪਾਰਬ੍ਰਹਮ ਪ੍ਰਭ ਨਜ਼ਰੀ ਆਇੰਦਾ। ਸੋ ਮਹੱਲ ਅਟਲ ਉਚ ਮਨਾਰਾ, ਲੋਕ ਪਰਲੋਕ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰ ਇਕ ਵਡਿਆਇੰਦਾ। ਸਤਿ ਦਵਾਰਾ ਭਗਤ ਮਹੱਲ, ਹਰਿ ਕਰਤਾ ਆਪ ਬਣਾਈਆ। ਜਗਤ ਜਹਾਨ ਰਹੇ ਅਟਲ, ਸਚਖੰਡ ਸਾਚੇ ਸੋਭਾ ਪਾਈਆ। ਜਗਤ ਹੁਲਾਰੇ ਨਾ ਜਾਏ ਹੱਲ, ਧੱਕਾ ਸਕੇ ਨਾ ਕੋਇ ਲਗਾਈਆ। ਕਲਜੁਗ ਅੰਤਮ ਖੇਲ ਕਰੇ ਪ੍ਰਭ ਅਛਲ ਅਛੱਲ, ਵਲ ਛਲ ਧਾਰੀ ਹੁਕਮ ਵਰਤਾਈਆ। ਗੁਰਮੁਖਾਂ ਦਾ ਨਗਰ ਬਣਾਇਆ ਅਬਚਲ, ਜਿਸ ਦਾ ਲੇਖਾ ਗੁਰ ਅਵਤਾਰ ਗਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਗ੍ਰਹਿ ਇਕ ਸੁਹਾਈਆ। ਜਨ ਭਗਤਾਂ ਦਵਾਰਾ ਊਚੋ ਊਚ, ਅਗੰਮ ਅਥਾਹ ਰਿਹਾ ਬਣਾਈਆ। ਕਲਜੁਗ ਅੰਤਮ ਕਰਨਾ ਕੂਚ, ਕੂਚਾ ਗਲੀ ਦਏ ਦੁਹਾਈਆ । ਕਿਸੇ ਨਾ ਆਏ ਸਾਚੀ ਸੂਝ, ਸਮਝ ਵਿਚ ਨਾ ਕੋਇ ਟਿਕਾਈਆ। ਸਾਰੇ ਸੁੱਤੇ ਨੈਣ ਮੂੰਦ, ਅੱਖੀਂ ਅੱਖ ਨਾ ਕੋਇ ਪਲਟਾਈਆ। ਜਨ ਭਗਤਾਂ ਪ੍ਰਭ ਆਪੇ ਲਏ ਢੂੰਡ, ਗ੍ਰਹਿ ਖੋਜਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਸਤਿ ਧਰਮ ਕਹੇ ਮੈਂ ਤੱਕਿਆ ਅੱਖੀਂ, ਭਗਤ ਦਵਾਰ ਨਜ਼ਰੀ ਆਈਆ। ਜਿਸ ਦੀ ਧਾਰ ਦਿਸੀ ਛੱਤੀ, ਛੱਤੀ ਛੱਤੀ ਵੰਡ ਵੰਡਾਈਆ। ਉਥੇ ਖੁਲ੍ਹੀ ਇਕੋ ਹੱਟੀ, ਵਣਜਾਰਾ ਹਰਿ ਜੂ ਡੇਰਾ ਲਾਈਆ। ਪੜ੍ਹਾਵੇ ਧੁਰ ਦੀ ਪੱਟੀ, ਢੋਲਾ ਨਾਮ ਸੁਣਾਈਆ। ਕਾਇਆ ਮਿੱਟੀ ਰੰਗ ਰੰਗੇ ਰੱਤੀ, ਰੁੱਤ ਆਪਣੇ ਨਾਲ ਮਿਲਾਈਆ। ਅੰਦਰ ਹੋ ਕੇ ਮਿਲੇ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਗੁਰਮੁਖ ਬਣਾਏ ਸੱਚੀ ਸਖੀ, ਸੁਖਨ ਆਪਣੇ ਨਾਲ ਪਰਨਾਈਆ। ਦੀਪਕ ਜੋਤ ਨਿਰੰਜਣ ਜਗਾਏ ਬੱਤੀ, ਘਰ ਮੰਦਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਬੁਝਾਈਆ। ਗੁਰਮੁਖ ਦਵਾਰਾ ਸੋਹਣਾ ਉਚਾ, ਊਚੋ ਊਚ ਦਏ ਵਡਿਆਈਆ। ਤੀਰਥ ਤਟਾਂ ਨਾਲੋਂ ਸੁੱਚਾ, ਮੰਦਰਾਂ ਮੱਠਾਂ ਨਾਲੋਂ ਸੋਭਾ ਪਾਈਆ। ਉਥੇ ਹੰਕਾਰੀ ਪੁਜਾਰੀ ਕੋਈ ਨਾ ਰਹੇ ਵਾਸਨਾ ਕੁੱਤਾ, ਸਵਾਨ ਰੂਪ ਹੋ ਕੇ ਭੱਜੇ ਨਾ ਵਾਹੋ ਦਾਹੀਆ। ਉਸ
ਦਾ ਮਾਲਕ ਪੁਰਖ ਅਕਾਲ ਦਾ ਪੁੱਤਾ, ਪਤ ਸਭ ਦੀ ਰਿਹਾ ਸਮਝਾਈਆ। ਜੋ ਮਿਹਰਵਾਨ ਹੋ ਕੇ ਤੁੱਠਾ, ਦਇਆਵਾਨ ਦਇਆ ਕਮਾਈਆ। ਜਿਥੇ ਬਾਲਮੀਕ ਰਸ ਪਿਆਇਆ ਲਵ ਕੁਸ਼ਾ, ਧੁਰ ਦੇ ਰਾਮ ਧਿਆਨ ਲਗਾਈਆ। ਉਥੇ ਸ਼ੇਰ ਆਇਆ ਇਕ ਬੱਗੀ ਮੁੱਛਾ, ਚੌਂਕੜ ਛਾੜ ਲਗਾਈਆ । ਸਾਢੇ ਤਿੰਨ ਹੱਥ ਦੂਰ ਆ ਕੇ ਢੁਕਾ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਭਗਤ ਦਵਾਰਾ ਇਕ ਰਮਣੀਕ, ਭੂਮਿਕਾ ਸੋਹਣੀ ਨਜ਼ਰੀ ਆਈਆ। ਜਿਸ ਦਾ ਮਜ਼੍ਹਬ ਨਾ ਕੋਈ ਸ਼ਰੀਕ, ਸ਼ਰਅ ਨਾ ਕੋਇ ਲੜਾਈਆ। ਉਥੇ ਇਕ ਹੱਥ ਸਰਬ ਤੌਫ਼ੀਕ, ਤੋਹਫ਼ੇ ਘਰ ਘਰ ਰਿਹਾ ਪਹੁੰਚਾਈਆ। ਧਾਮ ਸੁਹਾਇਆ ਪੂਰਬ ਬਾਲਮੀਕ, ਅੰਤ ਆਪੇ ਵੇਖ ਵਖਾਈਆ। ਜਿਥੇ ਸਾਢੇ ਤਿੰਨ ਹੱਥ ਮੁਨਾਰਾ ਬਣਿਆ ਠੀਕ, ਸੋ ਸੋਹਣਾ ਰੰਗ ਵਖਾਈਆ। ਜਿਥੇ ਸੱਤ ਰੰਗ ਨਿਸ਼ਾਨਾ ਝੁੱਲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਭੂਮਿਕਾ ਦਏ ਵਡਿਆਈਆ। ਸਤਿ ਧਰਮ ਵੇਖ ਸਿੰਘਾਸਣ, ਸਿੰਘ ਸੂਰਬੀਰ ਜਣਾਈਆ। ਜਿਸ ਨੂੰ ਝੁਕਦੇ ਪ੍ਰਿਥਮੀ ਆਕਾਸ਼ਨ, ਗਗਨ ਮੰਡਲ ਸੱਯਦੇ ਕਰ ਕਰ ਖ਼ੁਸ਼ੀ ਮਨਾਈਆ। ਸੋ ਖੇਲੇ ਖੇਲ ਖ਼ਲਕ ਤਮਾਸ਼ਨ, ਚਾਰੋਂ ਕੁੰਟ ਖ਼ੁਸ਼ੀ ਮਨਾਈਆ। ਦੇਵੇ ਦਰਸ ਜ਼ਾਹਰ ਬਾਤਨ, ਭੇਵ ਅਭੇਦਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਈਆ । ਸਤਿ ਧਰਮ ਕਹੇ ਪ੍ਰਭ ਭਗਤ ਦਵਾਰਾ ਅੱਛਾ, ਸੋਹਣਾ ਨਜ਼ਰੀ ਆਈਆ। ਜਿਸ ਦੇ ਰਾਹ ਤਕਦੇ ਕੱਛ ਮੱਛਾ, ਦੂਰ ਦੁਰਾਡੇ ਅੱਖ ਉਠਾਈਆ। ਪੀਰ ਪੈਗ਼ੰਬਰ ਆਵੇ ਨੱਠਾ, ਬਣ ਕੇ ਪਾਂਧੀ ਰਾਹੀਆ। ਭਗਤ ਭਗਵਾਨ ਚਰਨੀ ਢੱਠਾ, ਮਾਣ ਅਭਿਮਾਨ ਰਹਿਣ ਕੋਇ ਨਾ ਪਾਈਆ। ਜਿਥੇ ਵੱਡੇ ਛੋਟੇ ਕੋਈ ਨਾ ਰੱਟਾ, ਸਭ ਨੂੰ ਇਕੋ ਨਜ਼ਰ ਵੇਖ ਵਖਾਈਆ। ਸਰਬ ਸਵਾਮੀ ਬਣ ਕੇ ਸਾਂਝਾ ਪਿਤਾ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਕਹਾਣੀ ਖੋਲ੍ਹ ਨਾ ਸਮਝਾਇਆ ਕਿੱਸਾ, ਕਿਸਮ ਵਿਚ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਗੁਰਮੁਖ ਦਵਾਰਾ ਵੇਖ ਵਖਾਈਆ। ਸਤਿ ਧਰਮ ਕਹੇ ਮੈਂ ਵੇਖਾਂ ਦਵਾਰੇ ਓਸ, ਜਿਸ ਘਰ ਮਾਲਕ ਇਕ ਅਖਵਾਈਆ। ਜਿਹੜਾ ਜੁਗ ਚੌਕੜੀ ਬੈਠਾ ਰਿਹਾ ਖ਼ਾਮੋਸ਼, ਸ਼ਬਦ ਇਸ਼ਾਰੇ ਨਾਲ ਸਰਬ ਸਮਝਾਈਆ। ਸੋ ਕਲਜੁਗ ਅੰਤਮ ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਵੇਸ ਵਟਾਈਆ। ਭਾਗ ਲਗਾਏ ਸਾਚੇ ਕੋਟ, ਗੜ੍ਹ ਬੰਕ ਰਿਹਾ ਸੁਹਾਈਆ। ਭੇਵ ਚੁਕਾਵੇ ਲੋਕ ਪਰਲੋਕ, ਸਚ ਸਲੋਕ ਇਕ ਸਮਝਾਈਆ। ਆਪਣੀ ਕਰ ਕੇ ਅਗਲੀ ਸੋਚ, ਪਿਛਲੀ ਸਮਝ ਰਿਹਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸ਼ਹਿਨਸ਼ਾਹੀਆ। ਭਗਤ ਦਵਾਰ ਕਹੇ ਅੱਗੇ ਆ ਧਰਮ, ਤੈਨੂੰ ਦਿਆਂ ਵਡਿਆਈਆ। ਕਲਜੁਗ ਬੇਹਯਾਈ ਦੀ ਜਾਏ ਸ਼ਰਮ, ਸ਼ਰਅ ਮੇਰੇ ਨੇੜ ਕੋਇ ਨਾ ਆਈਆ। ਨਾ ਕੋਇ ਬਰਨ ਨਾ ਕੋਈ ਵਰਨ, ਦੀਨ ਮਜ਼੍ਹਬ ਨਾ ਕੋਇ ਸਮਝਾਈਆ। ਨਾ ਕੋਇ ਭੈ ਭਉ ਡਰਨ, ਲੱਖ ਚੁਰਾਸੀ ਨਾ ਕੋਇ ਸਮਝਾਈਆ। ਅਗਨੀ ਤਤ ਮੂਲ ਨਾ ਸੜਨ, ਜੋ ਚਲ ਆਇਣ ਸਰਨਾਈਆ। ਸੱਚਾ ਢੋਲਾ ਇਕੋ ਪੜ੍ਹਨ, ਸਤਿ ਸਤਿ ਸਤਿ ਰਾਗ ਅਲਾਈਆ। ਸਚ ਦਵਾਰੇ ਸੋਈ ਵੜਨ, ਜਿਨ੍ਹਾਂ ਮੇਲਾ ਮੇਲੇ ਆਪ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਸਤਿ ਧਰਮ ਕਹੇ ਮੈਂ ਆ ਕੇ ਵੇਖਿਆ ਅਨੰਦ, ਹਰਿ ਕਰਤਾ ਰਿਹਾ ਜਣਾਈਆ।
ਦਰਸ਼ਨ ਪਾ ਕੇ ਗੁਜਰੀ ਚੰਦ, ਚੰਦਨ ਟਿੱਕਾ ਧੂੜੀ ਮਸਤਕ ਲਾਈਆ। ਖ਼ੁਸ਼ੀ ਹੋਇਆ ਬੰਦ ਬੰਦ, ਬੰਦੀਖ਼ਾਨਾ ਦਿਤਾ ਤੁੜਾਈਆ। ਮੈਂ ਇਕੋ ਮੰਗ ਲਵਾਂ ਮੰਗ, ਖ਼ਾਲੀ ਝੋਲੀ ਘਰ ਭਰਾਈਆ। ਮੇਰੀ ਪ੍ਰੀਤੀ ਮੇਰੀ ਰੀਤੀ, ਮੇਰੀ ਨੀਤੀ ਜਨ ਭਗਤਾਂ ਨਾਲ ਜਾਏ ਹੰਢ, ਮਨਮੁਖ ਨੇੜ ਕੋਇ ਨਾ ਆਈਆ । ਮੈਂ ਪਹਿਲੀ ਵਾਰ ਵਿਚ ਸੰਸਾਰ ਹਰਿ ਨਿਰੰਕਾਰ ਸਚ ਦਵਾਰੇ ਖਾਵਾਂ ਸੁਗੰਧ, ਕਸਮ ਤੇਰੀ ਵਿਚ ਰਖਾਈਆ। ਜਨ ਭਗਤਾਂ ਕੋਲੋਂ ਕਦੀ ਨਾ ਮੋੜਾਂ ਕੰਡ, ਪਿਛਾ ਦੇ ਨਾ ਮੁਖ ਭੁਆਈਆ। ਇਨ੍ਹਾਂ ਨਾਲ ਮਿਲ ਕੇ ਗਾਵਾਂ ਤੇਰਾ ਛੰਦ, ਸਾਚਾ ਢੋਲਾ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿ ਧਰਮ ਕਹੇ ਮੈਂ ਹੋਇਆ ਪਰਦੇਸੀ, ਕਲਜੁਗ ਦੇਸ ਨਜ਼ਰ ਕੋਇ ਨਾ ਆਈਆ । ਜਿਸ ਵੇਲੇ ਨਾਨਕ ਆਪਣੀ ਝਾੜੀ ਖੇਸੀ, ਮੋਢੇ ਭੂਰੀ ਗਿਆ ਰਖਾਈਆ। ਜਿਸ ਵੇਲੇ ਲਾਲੋ ਹੱਥ ਵਿਚ ਫੜ ਕੇ ਤੇਸੀ, ਕੂੜੀ ਕਿਰਿਆ ਦਿਤੀ ਝੜ੍ਹਾਈਆ। ਮੈਂ ਓਸ ਵੇਲੇ ਤੱਕਿਆ ਕੋਈ ਆਵੇ ਮਾਲਕ ਜੇਠੀ, ਜੇਠਾ ਪੁੱਤ ਲਏ ਬਚਾਈਆ। ਮੇਰੀ ਕੋਈ ਨਾ ਚਲੇ ਸ਼ੇਖ਼ੀ, ਸ਼ੇਖ਼ਾਂ ਦਿਤੀ ਮੱਤ ਭੁਆਈਆ। ਵਾਹ ਮੇਰੇ ਭਗਵਾਨ ਹੁਣ ਤੇਰੇ ਅੱਗੇ ਭੁਗਤ ਦੇਵੇ ਪੇਸ਼ੀ, ਪੀਰ ਪੈਗ਼ੰਬਰ ਸੀਸ ਨਿਵਾਈਆ। ਅਜੇਹੀ ਖੇਲ ਅਗੰਮੀ ਅੱਗੇ ਕਿਸੇ ਨਾ ਖੇਡੀ, ਲੋਕਮਾਤ ਨਾ ਵਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਧਰਮ ਕਹੇ ਮੈਨੂੰ ਪਿਛਲਾ ਯਾਦ, ਵੇਲਾ ਦਿਆਂ ਜਣਾਈਆ। ਜਿਸ ਵੇਲੇ ਬਜਵਾੜੇ ਕੀਤਾ ਆਬਾਦ, ਕੁੱਲੀ ਕੱਖ ਸੁਹਾਈਆ। ਆਯੂ ਵਿਚੋਂ ਰਹਿ ਕੇ ਨੌ ਰਾਤ, ਨੌ ਦਿਨ ਇਕ ਧਿਆਨ ਲਗਾਈਆ। ਨੌ ਦਵਾਰੇ ਵਾਸਨਾ ਕਰ ਬਰਬਾਦ, ਦਸਮ ਸਵਾਸ ਚੜ੍ਹਾਈਆ। ਓਸ ਵੇਲੇ ਆਈ ਅਗੰਮੀ ਆਵਾਜ਼, ਪੁਰਖ ਅਬਿਨਾਸ਼ੀ ਸ਼ਬਦ ਕਰੇ ਸ਼ਨਵਾਈਆ। ਕਲਜੁਗ ਅੰਤਮ ਖੇਲੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਹੋਏ ਸਹਾਈਆ। ਸਚ ਦਵਾਰੇ ਪਾਵੇ ਰਾਸ, ਧੁਰ ਦਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਅੱਖ ਖੁਲ੍ਹਾਈਆ। ਬਾਲਮੀਕ ਅੰਤਰਗਤ, ਆਤਮ ਵੇਖ ਵਖਾਈਆ। ਵਾਹ ਸਾਹਿਬ ਪੁਰਖ ਸਮਰਥ, ਤੇਰਾ ਹੁਕਮ ਬੇਪਰਵਾਹੀਆ। ਬਿਨ ਕੰਨਾਂ ਸੁਣ ਕੇ ਗਿਆ ਹੱਸ, ਆਪਣੀ ਖ਼ੁਸ਼ੀ ਮਨਾਈਆ। ਠਾਕਰ ਅਗਲਾ ਲੇਖਾ ਦੱਸ, ਕੀ ਤੇਰੀ ਵਡਿਆਈਆ। ਕਲਜੁਗ ਹੋਵੇਂ ਕਿਵੇਂ ਪਰਗਟ, ਨਿਰਗੁਣ ਨੂਰ ਧਰਾਈਆ। ਮੈਂ ਵੇਖਾਂ ਕੇਹੜੀ ਅੱਖ, ਨੈਣਾਂ ਨਾਲ ਤਕਾਈਆ। ਸ੍ਰੀ ਭਗਵਾਨ ਸ਼ਬਦ ਸਰੂਪੀ ਫੜ ਕੇ ਹੱਥ, ਇਸ਼ਾਰੇ ਨਾਲ ਜਣਾਈਆ। ਮੈਂ ਲੇਖਾ ਯਾਦ ਰੱਖਾਂ ਸਚ, ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਈਆ। ਬਾਲਮੀਕ ਕਹੇ ਮੈਨੂੰ ਦੇ ਸਚ ਸੰਦੇਸ਼, ਤੇਰਾ ਚਰਨ ਧਿਆਨ ਲਗਾਈਆ। ਤੂੰ ਮਾਲਕ ਇਕ ਨਰੇਸ਼, ਨਰਾਇਣ ਤੇਰੀ ਵਡਿਆਈਆ। ਅਗੰਮੀ ਖੋਲ੍ਹ ਆਪਣਾ ਭੇਤ, ਭਾਵਨਾ ਨਾਲ ਸਮਝਾਈਆ। ਇਹ ਸੋਹਣਾ ਚੰਗਾ ਦੇਸ, ਜਿਥੇ ਬੈਠਿਆਂ ਤੇਰਾ ਰੂਪ ਨਜ਼ਰੀ ਆਈਆ। ਲਵ ਕੁਸ਼ ਕੱਖਾਂ ਵਿਚ ਲਪੇਟ, ਸੋਹਣੇ ਆਸਣ ਦਿਤੇ ਟਿਕਾਈਆ। ਤੇਰੀ ਮੁਹੱਬਤ ਨਾਲ ਰਹੇ ਖੇਡ, ਖ਼ੁਸ਼ੀਆਂ ਵਿਚ ਸਮਾਈਆ। ਸ੍ਰੀ ਭਗਵਾਨ ਕਿਹਾ ਮੈਂ ਤਾਰਾਂ ਏਨ੍ਹਾਂ ਨਾਲ ਸਮੇਤ, ਹੋਵਾਂ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਬਾਲਮੀਕ ਕਹੇ ਮੈਨੂੰ ਆਈ ਨਹੀਂ ਕੁਛ ਸੋਚ, ਸਚ ਦੇ ਸਮਝਾਈਆ। ਜੁਗ ਜੁਗ ਦੀ ਬਖ਼ਸ਼ ਹੋਸ਼, ਹੌਸਲਾ ਦੇ ਵਧਾਈਆ। ਤੇਰੇ ਹੱਥ ਅਗੰਮੀ ਪਹੁੰਚ,
ਪਛਾਣ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ੁਰਮਾਣਾ ਹੁਕਮ ਸੁਣਾਈਆ। ਧੁਰ ਫ਼ੁਰਮਾਣ ਸੁਣਾਏ ਦਰਦੀ, ਧੁਰ ਦਾ ਦਰਦ ਵੰਡਾਇੰਦਾ। ਤੇਰੀ ਮਨਜ਼ੂਰ ਸਾਚੀ ਅਰਜ਼ੀ, ਆਰਜ਼ੂ ਆਪਣੇ ਲੇਖੇ ਲਾਇੰਦਾ। ਪੁਰਖ ਅਬਿਨਾਸ਼ੀ ਬਣਕੇ ਫ਼ਰਜ਼ੀ, ਫ਼ਰਜ਼ ਆਪਣਾ ਤੋੜ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਇੰਦਾ। ਸਾਚਾ ਹੁਕਮ ਦੇਵੇ ਨਿਰੰਕਾਰ, ਅੰਤਰ ਅੰਤਰ ਆਪ ਸੁਣਾਈਆ। ਤ੍ਰੇਤਾ ਦੁਆਪਰ ਬੀਤੇ ਵਿਚ ਸੰਸਾਰ, ਕਲਜੁਗ ਲਹਿਣਾ ਝੋਲੀ ਪਾਈਆ। ਲਵ ਕੁਸ਼ ਦਾ ਕਰ ਆਧਾਰ, ਗੋਬਿੰਦ ਗੋਦ ਸੁਹਾਈਆ। ਨੀਂਹਾਂ ਹੇਠ ਏਨ੍ਹਾਂ ਸੁਆਲ, ਕੂੜੀ ਜੜ੍ਹ ਉਖੜਾਈਆ। ਅੰਤਮ ਦੀਆ ਦੀਪਕ ਇਕੋ ਬਾਲ, ਜੋਤੀ ਜੋਤ ਕਰੇ ਰੁਸ਼ਨਾਈਆ। ਸ਼ਬਦ ਸਰੂਪੀ ਸ਼ਾਹ ਸੁਲਤਾਨ, ਵਡ ਭੂਪੀ ਫੇਰਾ ਪਾਈਆ। ਏਹ ਵੇਖ ਕੇ ਤੇਰਾ ਮੈਦਾਨ, ਭੱਜਾ ਆਵੇ ਵਾਹੋ ਦਾਹੀਆ। ਜਿਸ ਦੇ ਉਤੇ ਲਾਇਆ ਨਿਸ਼ਾਨ, ਅੱਖਰਾਂ ਨਾਲ ਪੜ੍ਹਾਈਆ। ਪੁਰਖ ਅਕਾਲ ਹੋਵੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਨਿਕਿਆਂ ਬੱਚਿਆਂ ਦੇ ਕੇ ਦਾਨ, ਤੇਰੀ ਭਿੂਮਕਾ ਲਏ ਪਰਗਟਾਈਆ। ਓਸੇ ਦਿਨ ਓਸੇ ਰਾਤ ਦੇਵੇ ਆਪ ਫ਼ਰਮਾਨ, ਫ਼ੁਰਨਾ ਇਕ ਫੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਈਆ। ਬਾਲਮੀਕ ਕਹੇ ਮੋਹੇ ਤੇਰੀ ਓਟ, ਆਸਰਾ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰੀ ਜੋਤ, ਮਾਲਕ ਬੇਪਰਵਾਹੀਆ। ਲੇਖਾ ਚੁਕਾਏ ਹਰਖ਼ ਸੋਗ, ਚਿੰਤਾ ਗ਼ਮ ਮਿਟਾਈਆ। ਮੈਂ ਵੇਖਾਂ ਤੇਰੀ ਉਹ ਮੌਜ, ਜਿਸ ਦਾ ਲੇਖ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਸਚ ਦੇ ਦ੍ਰਿੜਾਈਆ। ਬਾਲਮੀਕ ਬਾਲੀ ਬੁਧ, ਹਰਿ ਕਰਤਾ ਆਪ ਜਣਾਇੰਦਾ। ਜੁਗ ਚੌਕੜੀ ਦੇਵਣਹਾਰਾ ਸੁਧ, ਸੁਧਾਸਰ ਇਕੋ ਇਕ ਪਰਗਟਾਇੰਦਾ। ਸ਼ਾਹਸਵਾਰਾ ਅਸਵ ਬਹੇ ਕੁੱਦ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਪੰਧ ਮੁਕਾਇੰਦਾ। ਭੇਵ ਅਭੇਦਾ ਖੋਲ੍ਹੇ ਗੁਝ, ਪੜਦਾ ਓਹਲਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਭਗਵੰਤ, ਭਗਵਨ ਵਡ ਵਡਿਆਈਆ। ਖੇਲੇ ਖੇਲ ਜੁਗਾ ਜੁਗੰਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਧਾਰ ਚਲਾਈਆ। ਲੱਖ ਚੁਰਾਸੀ ਬਣਾਏ ਬਣਤ, ਸਾਧ ਸੰਤ ਲਏ ਉਪਜਾਈਆ। ਜਿਸ ਵੇਲੇ ਕਲਜੁਗ ਆਵੇ ਅੰਤ, ਸਦੀ ਬੀਸਵੀਂ ਆਪਣਾ ਰੰਗ ਰੰਗਾਈਆ। ਕਰੇ ਖੇਲ ਆਪ ਅਨੰਤ, ਗਿਣਤੀ ਗਣਤ ਨਾ ਕੋਇ ਗਣਾਈਆ। ਤੇਰੇ ਮਿਲਣ ਦੀ ਸਚ ਬਣਾ ਕੇ ਬਣਤ, ਮੇਲ ਮਿਲਾਏ ਸਹਿਜ ਸੁਭਾਈਆ। ਜਿਸ ਨੂੰ ਸਮਝੇ ਕੋਈ ਨਾ ਪਾਂਧਾ ਪੰਡਤ, ਸ਼ਾਸਤਰ ਵੇਦ ਪੁਰਾਨ ਨਾ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਦਏ ਚੁਕਾਈਆ। ਤੇਰਾ ਲਹਿਣਾ ਰੱਖੇ ਚੇਤੇ, ਚੇਤਨ ਸੁਰਤੀ ਨਾਲ ਮਿਲਾਇੰਦਾ। ਤੇਰੇ ਨੇਤਰ ਨੈਣ ਆਪੇ ਵੇਖੇ, ਲੋਚਣ ਆਪਣੀ ਅੱਖ ਖੁਲ੍ਹਾਇੰਦਾ। ਸਨਮੁਖ ਹੋ ਕੇ ਸਾਹਿਬ ਸਵਾਮੀ ਵੇਖੇ, ਦੂਰ ਦੁਰਾਡਾ ਡੇਰਾ ਢਾਇੰਦਾ। ਤੇਰੀ ਸੇਜਾ ਆਤਮ ਉਤੇ ਲੇਟੇ, ਸਚ ਸਿੰਘਾਸਣ ਸੋਭਾ ਪਾਇੰਦਾ। ਇਹ ਨਿੱਕੇ ਦੋਵੇਂ ਬੇਟੇ, ਗੋਬਿੰਦ ਰੰਗ ਰੰਗਾਇੰਦਾ। ਪਹਿਲੋਂ ਕਰ ਕੇ ਸਾਚੀ ਭੇਟੇ, ਨਿਰਗੁਣ ਸਰਗੁਣ ਜ਼ੀਰੋ ਵੀਹ ਅੰਕ ਬਣਾਇੰਦਾ। ਇਕ ਦਸ ਦਾ ਖੇਲ ਵੇਖੇ, ਏਕੰਕਾਰਾ ਆਪਣੀ ਕਲ ਧਰਾਇੰਦਾ। ਵੀਹ ਸੌ ਦਸ ਖੇਡ ਖੇਲੇ, ਭਾਂਡਾ ਭਰਮ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਘਲਾਇੰਦਾ।
ਬਾਲਮੀਕ ਅੰਦਰ ਤੱਕਿਆ, ਬਾਹਰੋਂ ਨਜ਼ਰ ਕੁਛ ਨਾ ਆਈਆ। ਕਵਣ ਸੰਦੇਸਾ ਦੇਵੇ ਹੋਇਆ ਹੱਕਿਆ ਬੱਕਿਆ, ਨੇਤਰ ਨੈਣ ਚਾਰੋਂ ਕੁੰਟ ਵੇਖ ਵਖਾਈਆ। ਪੁਰਖ ਅਬਿਨਾਸ਼ੀ ਨਿਰਗੁਣ ਧਾਰ ਆਤਮ ਪਰਮਾਤਮ ਵਿਚੋਂ ਰੱਟਿਆ, ਜੋਤੀ ਜੋਤ ਕਰੇ ਰੁਸ਼ਨਾਈਆ। ਸ਼ਬਦ ਖੰਡੇ ਧਾਰ ਨਾਲ ਕੱਟਿਆ, ਸੁਰਤੀ ਸੁਰਤ ਦਿਤੀ ਬਦਲਾਈਆ। ਉਠ ਵੇਖ ਮੇਰੇ ਬੱਚਿਆ, ਅਗਲਾ ਲੇਖਾ ਦਿਆਂ ਜਣਾਈਆ। ਕਾਇਆ ਮਾਟੀ ਭਾਂਡੇ ਕੱਚਿਆ, ਤੇਰੀ ਕਾਇਆ ਗਗਰੀ ਲੇਖੇ ਪਾਈਆ। ਪਹਿਲੋਂ ਨੌ ਦਵਾਰੇ ਵਾਟੇ ਮਾਣਸ ਮਾਰਨ ਨੱਠਿਆ, ਭੱਜੇ ਵਾਹੋ ਦਾਹੀਆ। ਪ੍ਰੇਮ ਪ੍ਰੀਤੀ ਨਾਲ ਤੀਰ ਨਿਰਾਲਾ ਮਾਰ ਤੈਨੂੰ ਫਟਿਆ, ਪੱਟੀ ਆਪਣਾ ਨਾਮ ਰਖਾਈਆ। ਕਦੀ ਤੂੰ ਨਾ ਤੋਲਿਆ ਤੱਕੜੀ ਵੱਟਿਆ, ਨਾਮ ਕੰਡਾ ਇਕੋ ਇਕ ਦਰਸਾਈਆ। ਔਹ ਵੇਖ ਤ੍ਰੇਤਾ ਦੁਆਪਰ ਕਲਜੁਗ ਦੂਰ ਦੁਰਾਡਾ ਬਹਿ ਕੇ ਹੱਸਿਆ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਤੇਰੇ ਹੱਥ ਟਿਕਾਈਆ। ਓ ਬਾਲਮੀਕ ਬਜਵਾੜੇ ਬੁੱਚੜ, ਤੈਨੂੰ ਸਚ ਦਿਆਂ ਸਮਝਾਈਆ। ਤੈਨੂੰ ਚੁੱਕ ਕੇ ਆਪਣੇ ਕੁੱਛੜ, ਆਪ ਆਪਣਾ ਮੇਲ ਮਿਲਾਈਆ। ਕਲਜੁਗ ਅੰਤ ਕਦੇ ਨਾ ਜਾਵਾਂ ਮੁਕਰ, ਮੁਜਰਮ ਹੋ ਕੇ ਕਦੇ ਨਾ ਮੁਖ ਭੁਆਈਆ। ਤੂੰ ਮੇਰਾ ਕੀਤਾ ਸ਼ੁਕਰ, ਮੈਂ ਤੇਰੇ ਸ਼ੁਕਰਾਨੇ ਵਿਚ ਖ਼ੁਸ਼ੀ ਮਨਾਈਆ। ਮੇਰੇ ਸਵਾਲ ਜਵਾਬ ਦਾ ਕੋਇ ਨਾ ਦੇਵੇ ਉੱਤਰ, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਬਾਲਮੀਕ ਕਹੇ ਮੈਂ ਕੀ ਜਾਣਾਂ, ਕੀ ਤੇਰੀ ਵਡਿਆਈਆ। ਤੂੰ ਪੁਰਖ ਬਿਨ ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਣਾ, ਸਚਖੰਡ ਬੈਠਾ ਡੇਰਾ ਲਾਈਆ। ਮੈਂ ਫਿਰਾਂ ਵਿਚ ਮਸਾਣਾਂ, ਧੂੰਆਂਧਾਰ ਵੇਖੀ ਲੋਕਾਈਆ। ਮੈਂ ਸਮਝਿਆ ਪ੍ਰਭ ਇਕ ਅੱਖੋਂ ਕਾਣਾ, ਕਿਸੇ ਨੂੰ ਡੋਬੇ ਕਿਸੇ ਨੂੰ ਤਾਰੇ ਕਿਸੇ ਨੂੰ ਸ਼ੌਹ ਦਰਿਆ ਰੁੜ੍ਹਾਈਆ। ਸ੍ਰੀ ਭਗਵਾਨ ਕਹੇ ਵਾਹ ਬਾਲ ਅੰਞਾਣੇ, ਤੇਰੀ ਵਾਰਤਾ ਮੋਹੇ ਚੰਗੀ ਭਾਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰੇ ਭਗਤ ਮੇਰੇ ਨਾਲੋਂ ਸਿਆਣੇ, ਜਿਨ੍ਹਾਂ ਮੇਰੀ ਸੋਭਾ ਗਾਈਆ। ਮੈਂ ਓਨ੍ਹਾਂ ਨਾਲ ਝਗੜਾ ਕਾਹਨੂੰ ਕਰਾਂ ਧਿੰਞਾਣੇ, ਜੋ ਮੇਰਾ ਮੇਰੇ ਅੰਦਰ ਧਿਆਨ ਲਗਾਈਆ। ਸਤਿਜੁਗ ਵਰਤਾ ਆਪਣੇ ਭਾਣੇ, ਭਾਣਾ ਸਭ ਨੂੰ ਦਿਆਂ ਸਮਝਾਈਆ। ਤਖ਼ਤੋਂ ਲਾਹ ਕੇ ਰਾਜੇ ਰਾਣੇ, ਸ਼ਾਹ ਸੁਲਤਾਨਾਂ ਖ਼ਾਕ ਰਲਾਈਆ। ਗੁਰਮੁਖ ਪਰਗਟਾ ਕੇ ਸੁਘੜ ਸਿਆਣੇ, ਸੁਚੱਜੇ ਸੋਹਣੇ ਦਿਆਂ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਹੀ ਸਲਾਮਤ ਰਿਹਾ ਸਮਝਾਈਆ। ਬਾਲਮੀਕ ਕਹੇ ਪ੍ਰਭ ਮੈਂ ਤੇਰੀ ਖ਼ਾਤਰ ਖ਼ਤਰਾ ਦਿਆਂ ਗਵਾਈਆ। ਏਹ ਤੇਰਾ ਸੰਦੇਸਾ ਮੇਰਾ ਪਾਤਰ, ਸਦ ਆਪਣੀ ਝੋਲੀ ਪਾਈਆ। ਜਿਸ ਵੇਲੇ ਕਲਜੁਗ ਆਵੇ ਆਖ਼ਰ, ਸਦੀ ਸਦੀਵੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਵਰ, ਦੂਜੇ ਦਰ ਮੰਗਣ ਕਦੇ ਨਾ ਜਾਈਆ। ਬਾਲਮੀਕ ਜਗਤ ਜਵਾਨ, ਭਗਵੰਤ ਭਗਤੀ ਵਿਚ ਬਦਲਾਈਆ। ਹੋ ਕੇ ਦਿਆਲ ਆਪ ਮਿਹਰਵਾਨ, ਘਰ ਮਹਿਮਾਨ ਲਏ ਬਠਾਈਆ। ਸਤਿ ਸਤਿਵਾਦੀ ਦੇ ਕੇ ਦਾਨ, ਬ੍ਰਹਮ ਬ੍ਰਹਿਮਾਦੀ ਭੇਵ ਖੁਲ੍ਹਾਈਆ। ਆਦਿ ਜੁਗਾਦੀ ਦੇ ਨਿਸ਼ਾਨ, ਅਨਾਦੀ ਹੱਥ ਫੜਾਈਆ। ਕਲਜੁਗ ਅੰਤ ਖੇਲ ਕਰੇ ਮਹਾਨ, ਮਹਿੰਮਾ ਅਕਥ ਕਥ ਦ੍ਰਿੜਾਈਆ। ਨੰਨ੍ਹੇ ਬੱਚੇ ਕਰ ਪਰਵਾਨ, ਬਾਲੇ ਸਾਚੀ ਸੇਵ ਲਗਾਈਆ। ਸਾਢੇ ਤਿੰਨ ਹੱਥ ਮਕਾਨ, ਛੱਤੀ ਫ਼ੁਟ ਜਗਤ ਨਿਸ਼ਾਨ, ਜੁਗ ਛੱਤੀ ਲਹਿਣਾ ਦਏ ਚੁਕਾਈਆ। ਤੇਰਾ ਲੇਖਾ ਵੇਖੇ ਆਣ, ਆਪ ਆਪਣਾ ਫੇਰਾ ਪਾਈਆ।
ਅੰਤਰ ਬਖ਼ਸ਼ ਧਰਮ ਗਿਆਨ, ਬ੍ਰਹਮ ਦਏ ਸਮਝਾਈਆ। ਨਾਤਾ ਜੋੜ ਸ੍ਰੀ ਭਗਵਾਨ, ਵਿਸ਼ਵ ਆਪਣਾ ਰੰਗ ਚੜ੍ਹਾਈਆ। ਜਨ ਭਗਤਾਂ ਬਣਾ ਕੇ ਸਚ ਅਸਥਾਨ, ਅਸਥਲ ਮੰਦਰ ਦਏ ਵਡਿਆਈਆ। ਮਾਣ ਦਵਾ ਕੇ ਗੋਪੀ ਕਾਹਨ, ਸੀਤਾ ਰਾਮ ਜਗਤ ਬਣ ਕਟਾਈਆ। ਬਨਵਾਸੀ ਫਿਰੇ ਨਾ ਕੋਇ ਜਹਾਨ, ਉਦਾਸੀ ਨਜ਼ਰ ਕੋਇ ਨਾ ਆਈਆ। ਸਚ ਦਵਾਰਾ ਖੋਲ੍ਹਿਆ ਆਣ, ਆਪਣੀ ਕਲ ਧਰਾਈਆ। ਜਿਨ੍ਹਾਂ ਗੁਰਮੁਖਾਂ ਜਨ ਭਗਤਾਂ ਢੋਲਾ ਗਾਇਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਨ੍ਹਾਂ ਦਾ ਭਾਗ ਹਿੱਸਾ ਸਕੇ ਨਾ ਕੋਇ ਵੰਡਾਈਆ।
੪ ਅੱਸੂ ੨੦੨੧ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਭਲਾਈ ਪੁਰ ਡੋਗਰਾ
ਭਗਤ ਦਵਾਰ ਕਹੇ ਕੋਈ ਰਹੇ ਨਾ ਭਰਮ, ਭੁੱਲਿਆਂ ਦਿਆਂ ਜਣਾਈਆ। ਭਗਤ ਭਗਵਾਨ ਕੱਠੇ ਹੋਏ ਧਰਮ, ਧਰਮ ਗੰਢ ਪੁਆਈਆ। ਸਭ ਨੂੰ ਮਿਲ ਕੇ ਇਕ ਦੀ ਨਜ਼ਰ ਆਏ ਸਰਨ, ਸਰਨਗਤ ਸਮਝਾਈਆ। ਅਬਿਨਾਸ਼ੀ ਕਰਤੇ ਲੱਗਣਾ ਚਰਨ, ਚਰਨੋਦਕ ਮੁਖ ਚੁਆਈਆ। ਲਹਿਣਾ ਚੁੱਕੇ ਮਾਣਸ ਜਨਮ, ਜਨਮ ਜਨਮ ਨਾ ਕੋਇ ਭੁਆਈਆ। ਝਗੜਾ ਮੁੱਕੇ ਵਰਨ ਬਰਨ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਜੋ ਮੇਰੇ ਅੰਦਰ ਆ ਕੇ ਵੜਨ, ਪਿਛਲਾ ਪੰਧ ਗਵਾਈਆ। ਸੋ ਸਾਚਾ ਢੋਲਾ ਪੜ੍ਹਨ, ਸੋਹੰ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੋਹਣੀ ਬਣਤ ਬਣਾਈਆ। ਭਗਤ ਦਵਾਰ ਕਹੇ ਮੈਂ ਲੇਖਾ ਦੱਸਾਂ ਅਗਲਾ, ਹਰਿ ਦਾ ਭੇਵ ਜਣਾਈਆ। ਕੋਈ ਲੱਭਣ ਨਾ ਜਾਇਓ ਵਿਚੋਂ ਜੰਗਲਾਂ, ਬੇਲੇ ਢੂੰਡ ਨਾ ਕੋਇ ਢੁੰਡਾਈਆ। ਤੀਰਥਾਂ ਉਤੇ ਨਾ ਮਾਰਿਓ ਮਜਲਾਂ, ਅਠਸਠ ਭੱਜਣਾਂ ਨਾ ਵਾਹੋ ਦਾਹੀਆ। ਰਾਗਾਂ ਨਾਦਾਂ ਨਾਲ ਲੋੜ ਰਹੇ ਨਾ ਗੌਂਣ ਦੀ ਗ਼ਜ਼ਲਾਂ, ਗ਼ਰਜ਼ ਸਭ ਦੀ ਪੂਰ ਕਰਾਈਆ। ਦਰ ਦਵਾਰੇ ਔਂਦਿਆਂ ਪ੍ਰਭ ਪਿਛਲਾ ਚੁਕਾਵੇ ਬਦਲਾ, ਅੰਤਰ ਆਤਮ ਦਏ ਬਦਲਾਈਆ। ਨਾਮ ਨਿਧਾਨ ਪਾ ਕੇ ਕਜਲਾ, ਨੇਤਰ ਨੈਣ ਅੱਖ ਖੁਲ੍ਹਾਈਆ। ਮੁਖ ਸ਼ਬਦ ਲਗਾ ਕੇ ਸਗਨਾ, ਧੁਰ ਦਾ ਜੋੜ ਜੁੜਾਈਆ । ਨਾਮ ਖ਼ੁਮਾਰੀ ਰੱਖ ਮਗਨਾ, ਮੰਗਲਾਚਾਰ ਜਣਾਈਆ। ਮਾਣਸ ਜਨਮ ਨਾ ਹੋਵੇ ਭੰਗਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਜਾਣੇ ਸਚ ਗੋਸਾਈਂਆ। ਭਗਤ ਦਵਾਰ ਕਹੇ ਜੋ ਅੰਦਰ ਵੜੇ, ਨੇਤਰ ਨੈਣ ਸ਼ਰਮਾਈਆ। ਪੁਰਖ ਅਬਿਨਾਸ਼ੀ ਢੋਲਾ ਪੜ੍ਹੇ, ਹਰਿ ਹਰਿ ਨਾਮ ਧਿਆਈਆ। ਤੂੰ ਮੇਰਾ ਮੈਂ ਤੇਰਾ ਆਇਆ ਘਰੇ, ਘਰ ਦੇ ਮਾਲਕ ਲੈਣਾ ਮਿਲਾਈਆ। ਜਨਮ ਕਰਮ ਦਾ ਮੁਕੇ ਡਰੇ, ਭੈ ਭੌ ਨਾ ਕੋਇ ਸਤਾਈਆ। ਅੰਤਮ ਅਧਵਿਚਕਾਰ ਕੋਈ ਨਾ ਅੜੇ, ਰਾਏ ਧਰਮ ਨਾ ਦਏ ਸਜ਼ਾਈਆ। ਪੁਰਖ ਅਕਾਲ ਦੀਨ ਦਿਆਲ ਇਕੋ ਆ ਕੇ ਖੜੇ, ਫੜ ਬਾਹੋਂ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਭਗਤ ਦਵਾਰ ਕਹੇ ਜੋ ਮੇਰਾ ਮਿਤਰ, ਸੰਗੀ ਸਾਚਾ ਸੰਗ ਨਿਭਾਈਆ। ਉਹ ਜਨਮ ਕਰਮ ਦਾ ਲਾਹ ਕੇ ਆਵੇ ਫ਼ਿਕਰ, ਜਗਤ ਫ਼ਿਕਰਾਂ ਨਾਲੋਂ ਪੱਲੂ ਤੁੜਾਈਆ । ਪ੍ਰੇਮ ਦੀ ਧਾਰੋਂ ਆਏ ਨਿੱਤਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਲਕ ਆਪਣੀ ਗੋਦ ਉਠਾਈਆ। ਧਰਮ ਦਵਾਰ ਕਹੇ ਜਿਸ ਬਣਨਾ ਮੇਰਾ ਸੱਜਣ, ਸਾਂਝਾ ਯਾਰ ਮਿਲਾਈਆ। ਜਿਸ ਦਾ ਇਕੋ ਨਾਮ ਭਜਨ, ਬੰਦਗੀ
ਸਤਿ ਦ੍ਰਿੜਾਈਆ । ਜਿਸ ਦਾ ਇਕੋ ਧੂੜੀ ਮਜਨ, ਦੁਰਮਤ ਮੈਲ ਧੁਆਈਆ। ਇਕੋ ਨੇਤਰ ਅੰਜਨ, ਨਿਜ ਨੇਤਰ ਅੱਖ ਖੁਲ੍ਹਾਈਆ। ਜਿਸ ਦੇ ਦੋ ਜਹਾਨ ਨਗਾਰੇ ਵੱਜਣ, ਪੀਰ ਪੈਗ਼ੰਬਰ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਭਗਤ ਦਵਾਰ ਕਹੇ ਮੇਰੀ ਧਾਰ ਅਵੱਲੀ, ਧਰਨੀ ਧਰਤ ਮਿਲੀ ਵਡਿਆਈਆ। ਮੇਰੀਆਂ ਨੀਹਾਂ ਹੇਠ ਉਹ ਅਨੋਖੀ ਕਲੀ, ਜਿਸ ਦਾ ਗੋਬਿੰਦ ਬੂਟਾ ਨਜ਼ਰੀ ਆਈਆ। ਉਹ ਆਦਿ ਜੁਗਾਦੀ ਵੱਡਾ ਵਲੀ, ਵਲ ਛਲ ਕਰ ਕੇ ਖੇਲ ਖਿਲਾਈਆ। ਸੂਰਬੀਰਾਂ ਵਿਚੋਂ ਬਲੀ, ਬਲਧਾਰੀ ਸੋਭਾ ਪਾਈਆ। ਜਿਸ ਮੇਰੇ ਪ੍ਰੇਮ ਦੀ ਔਣਾ ਗਲੀ, ਗਲਵਕੜੀ ਸ਼ਰਅ ਨਾ ਕੋਇ ਰਖਾਈਆ। ਸਚ ਦਵਾਰਾ ਲੈਣਾ ਮੱਲੀ, ਮਾਲਕ ਆਪਣੇ ਨਾਲ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪਦਾਰਥ ਨਾਮ ਦਿਤੀ ਅਨੋਖੀ ਫਲੀ, ਫਲ ਗੁਰਮੁਖਾਂ ਰਹੀ ਲਗਾਈਆ।।
੪ ਅੱਸੂ ੨੦੨੧ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਭਲਾਈ ਪੁਰ ਡੋਗਰਾਂ
ਸੱਚ ਦਵਾਰੇ ਪੂਰੀ ਆਸਾ, ਆਸਾ ਪੂਰ ਦਇਆ ਕਮਾਇੰਦਾ। ਭਗਤ ਭਗਵਾਨ ਦੇ ਭਰਵਾਸਾ, ਭਾਂਡਾ ਭਰਮ ਭੰਨਾਇੰਦਾ। ਨਾਮ ਪਦਾਰਥ ਦੇ ਕੇ ਦਾਤਾ, ਵਸਤ ਅਮੋਲਕ ਝੋਲੀ ਪਾਇੰਦਾ। ਚਰਨ ਪ੍ਰੀਤੀ ਜੋੜ ਕੇ ਨਾਤਾ, ਨਾਦਾਨ ਆਪਣੇ ਨਾਲ ਮਿਲਾਇੰਦਾ। ਸਤਿ ਸਚ ਦੀ ਦੱਸ ਕੇ ਗਾਥਾ, ਸੋਹੰ ਨਾਮ ਜਪਾਇੰਦਾ। ਜਿਨ੍ਹਾਂ ਗੁਰਮੁਖਾਂ ਮੰਨਿਆ ਆਖਾ, ਆਖ਼ਰ ਮੰਜ਼ਲ ਫੜ ਬਹਾਇੰਦਾ। ਏਥੇ ਓਥੇ ਹੋ ਕੇ ਰਾਖਾ, ਠੱਗਾਂ ਚੋਰਾਂ ਪਰੇ ਹਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਕ ਹੋ ਕੇ ਸੇਵ ਕਮਾਇੰਦਾ। ਮਨਸਾ ਪੂਰ ਸਾਹਿਬ ਗੁਣਵੰਤ, ਗੰਭੀਰ ਗਹਿਰ ਅਖਵਾਈਆ। ਲੇਖੇ ਲਾ ਕੇ ਧੁਰ ਦੇ ਸੰਤ, ਸੱਜਣ ਹੋਏ ਸਹਾਈਆ। ਮੇਲ ਮਿਲਾ ਕੇ ਅਰਸ਼ੀ ਕੰਤ, ਫਰਸ਼ ਸੋਭਾ ਪਾਈਆ। ਮਾਣ ਦਵਾ ਕੇ ਕਾਗ ਹੰਸ, ਹਸਤੀ ਇਕ ਸਮਝਾਈਆ। ਜਨ ਬਣਾ ਕੇ ਸਾਚਾ ਬੰਸ, ਸੰਗਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਾਂ ਹੋਏ ਸਹਾਈਆ। ਆਸਾ ਮਨਸਾ ਹਰਿਜਨ ਪੁਨੀ, ਤ੍ਰਿਸਨਾ ਜਗਤ ਮਿਟਾਈਆ। ਨਾਮ ਸੁਣਾ ਕੇ ਆਪਣਾ ਧੁਨੀ, ਧੁਰ ਦੀ ਧਾਰ ਬੰਧਾਈਆ। ਗੁਰਮੁਖ ਬਣਾ ਕੇ ਸਾਚਾ ਗੁਣੀ, ਗਿਆਨ ਗੁਰੂ ਦ੍ਰਿੜਾਈਆ। ਓਢਨ ਦੇ ਕੇ ਸੀਸ ਚੁੰਨੀ, ਸਿਰ ਆਪਣਾ ਹੱਥ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਦਏ ਸਮਝਾਈਆ। ਮਨਸਾ ਕਹੇ ਮੇਰਾ ਮੇਲਾ ਮਾਣਸ, ਜੁਗ ਜੁਗ ਵੇਖ ਵਖਾਈਆ । ਦਵਾਰ ਕਹੇ ਮੇਰਾ ਮਾਲਕ ਸਾਲਸ, ਸਾਹਿਬ ਬੇਪਰਵਾਹੀਆ। ਜਿਸ ਨੂੰ ਨਿੰਦਰਾ ਨਾ ਕੋਈ ਆਲਸ, ਖ਼ੁਸ਼ੀ ਗ਼ਮੀ ਨਾ ਵੰਡ ਵੰਡਾਈਆ। ਸਦਾ ਕਰੇ ਸਚ ਅਦਾਲਤ, ਧੁਰ ਫ਼ਰਮਾਨ ਸੁਣਾਈਆ। ਮਨਸਾ ਮਨ ਮੇਟਣਹਾਰ ਬਗ਼ਾਵਤ, ਅਦਾਵਤ ਨਜ਼ਰ ਕੋਇ ਨਾ ਆਈਆ। ਪ੍ਰੇਮ ਪ੍ਰੀਤੀ ਕਰੇ ਸਖ਼ਾਵਤ, ਸਚ ਵਸਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਦਏ ਸਮਝਾਈਆ। ਆਸਾ ਕਹੇ ਮੈਂ ਨਿਕੱਮੀ ਇਛਿਆ, ਇਸ਼ਟ ਸਕੀ ਨਾ ਕੋਈ ਮਨਾਈਆ। ਸਤਿਗੁਰ ਸਤਿ ਨਾ ਕੋਈ ਦਿਸਿਆ, ਦ੍ਰਿਸ਼ਟੀ ਦੀਦ ਨਾ ਕੋਈ ਖੁਲ੍ਹਾਈਆ। ਸਚ ਦਵਾਰ ਨਾ ਮਿਲਿਆ ਹਿੱਸਿਆ, ਖ਼ਾਲੀ ਝੋਲੀ ਨਾ ਕੋਇ ਭਰਾਈਆ। ਜਗਤ ਜਹਾਨ ਨਾ ਜਾਤਾ ਮਿਥਿਆ,
ਥਿਰ ਰਹਿਣ ਕੋਇ ਨਾ ਪਾਈਆ । ਗੁਰ ਅਵਤਾਰਾਂ ਦੀ ਭੁੱਲੀ ਸਿਖਿਆ, ਪੈਗ਼ੰਬਰਾਂ ਛੁੱਟੀ ਪੜ੍ਹਾਈਆ। ਜੀਵ ਜਹਾਨ ਜਗਤ ਜਿਤਿਆ, ਜਿੱਤੀ ਮਾਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਣੀ ਮਾਣ ਵਡਿਆਈਆ। ਤ੍ਰਿਸ਼ਨਾ ਕਹੇ ਮੈਂ ਕਮਲੀ ਕੋਝੀ ਕੁਚੱਜੀ, ਕੋਝਲ ਰੂਪ ਵਟਾਈਆ। ਅੱਖ ਖੁੱਲ੍ਹੀ ਨਾ ਵੀਹਵੀਂ ਸਦੀ, ਸਦਕੇ ਵਾਰੀ ਨਾ ਘੋਲ ਘੁਮਾਈਆ। ਪ੍ਰਭ ਚਰਨ ਨਾ ਲੱਗੀ ਹੱਥ ਬੱਧੀ, ਬੰਦਨਾ ਸੀਸ ਨਾ ਕੋਇ ਕਰਾਈਆ। ਜਗਤ ਵਿਕਾਰੇ ਵਿਚ ਹੋਈ ਗੰਦੀ, ਦੁਰਮਤ ਮੈਲ ਨਾ ਕੋਇ ਧੁਆਈਆ। ਬਿਨ ਹਰਿ ਕੰਤ ਸੁਹਾਗਣ ਹੋਈ ਰੰਡੀ, ਰੰਡੇਪਾ ਸਕੇ ਨਾ ਕੋਇ ਕਟਾਈਆ। ਪਵਣ ਮਿਲੀ ਨਾ ਕੋਇ ਸੁਗੰਧੀ, ਠੰਡੀ ਧਾਰ ਨਾ ਕੋਇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਲੇਖੇ ਲਾਈਆ। ਤ੍ਰਿਸ਼ਨਾ ਕਹੇ ਮੈਂ ਫਿਰੀ ਚਾਰੋਂ ਕੂਟ, ਕੁਟੰਬ ਵੇਖਿਆ ਜਗਤ ਲੋਕਾਈਆ। ਘਰ ਘਰ ਜੂਠ ਝੂਠ, ਦਿਵਸ ਰੈਣ ਦੁਹਾਈਆ। ਝਗੜਾ ਪਿਆ ਪੰਜ ਭੂਤ, ਭੇਵ ਅਭੇਦਾ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰੀ ਚੂਕ ਦਏ ਚੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਰੂਪ ਸਤਿ ਸਤਿ ਦਏ ਸਮਝਾਈਆ।
੪ ਅੱਸੂ ੨੦੨੧ ਬਿਕ੍ਰਮੀ ਊਧਮ ਸਿੰਘ ਦੇ ਗ੍ਰਹਿ ਜਲਾਲਾਬਾਦ
ਦਵਾਰ ਕਹੇ ਮੇਰਾ ਲੇਖਾ ਧੁਰ ਦਾ, ਜਨ ਭਗਤ ਦਿਆਂ ਦ੍ਰਿੜਾਈਆ। ਮੈਂ ਮੇਲ ਮਿਲਾਵਾਂ ਸਾਚੇ ਗੁਰ ਦਾ, ਨਿਰਗੁਣ ਸਰਗੁਣ ਜੋੜ ਜੁੜਾਈਆ । ਪਾਰ ਕਰਾਵਾਂ ਸ਼ੌਹ ਦਰਿਆਏ ਰੁੜ੍ਹਦਾ, ਨਈਆ ਨੌਕਾ ਨਾਮ ਚੜ੍ਹਾਈਆ। ਰਾਗ ਸੁਣਾਵਾਂ ਅਗੰਮੀ ਸੁਰ ਦਾ, ਸੁਰਤੀ ਸ਼ਬਦ ਮਿਲਾਈਆ। ਗੁਰਮੁਖ ਹੋਣ ਨਾ ਦੇਵਾਂ ਮੁਰਦਾ, ਮੜ੍ਹੀ ਗੋਰ ਸਕੇ ਨਾ ਕੋਇ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਸਚ ਲਗਾਈਆ । ਦਵਾਰ ਕਹੇ ਮੈਂ ਧੁਰ ਦਾ ਦਰਦੀ, ਦਰਦੀਆਂ ਦਰਦ ਵੰਡਾਇੰਦਾ। ਜਿਨ੍ਹਾਂ ਗੋਬਿੰਦ ਪਾਸ ਪਾਈ ਅਰਜ਼ੀ, ਤਿਨ੍ਹਾਂ ਆਰਜ਼ੂ ਖੋਜ ਖੁਜਾਇੰਦਾ। ਗੁਰਮੁਖ ਤੇਰੀ ਆਸਾ ਮਨਸਾ ਜਿਸ ਵੇਲੇ ਮੇਰੇ ਅੰਦਰ ਵੜਦੀ, ਸਚ ਸੰਦੇਸਾ ਇਕ ਸੁਣਾਇੰਦਾ। ਤੂੰ ਸਚ ਦਵਾਰੇ ਪ੍ਰਭ ਸਾਚੇ ਦੀ ਹੋ ਜਾ ਬਰਦੀ, ਬੰਦਨਾ ਬੰਦਗੀ ਇਕ ਦ੍ਰਿੜਾਇੰਦਾ। ਖੇਲ ਵਖਾਵਾਂ ਘਰ ਵਿਚ ਘਰ ਦੀ, ਗ੍ਰਹਿ ਮੰਦਰ ਕੁੰਡਾ ਲਾਹਿੰਦਾ। ਸੂਰਤ ਜਣਾਵਾਂ ਨਰਾਇਣ ਨਰ ਦੀ, ਅਕਾਲ ਮੂਰਤ ਮੇਲ ਮਿਲਾਇੰਦਾ। ਪਵਨ ਸੁਗੰਧੀ ਠੰਡੀ ਜਿਥੇ ਵਗਦੀ, ਸੀਤਲ ਧਾਰਾ ਇਕ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਦਵਾਰ ਕਹੇ ਮੈਂ ਭਗਤ ਸਵਾਲੀ, ਭਗਵਨ ਦਇਆ ਕਮਾਈਆ। ਸਚ ਦਵਾਰਿਉਂ ਜਾਵਾਂ ਨਾ ਖ਼ਾਲੀ, ਝੋਲੀ ਅੰਤ ਭਰਾਈਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਦਿਸੇ ਵੈਰਾਨੀ, ਵੈਰੀ ਘਰ ਘਰ ਨਜ਼ਰੀ ਆਈਆ। ਸਾਰੀ ਵਸਤ ਦਿਸੀ ਬੇਗਾਨੀ, ਮਾਲਕ ਅੰਤ ਨਾ ਕੋਇ ਅਖਵਾਈਆ। ਜਿਸ ਦੇ ਨਾਮ ਦੀ ਸਿਫ਼ਤ ਕਰੇ ਚਾਰੇ ਬਾਣੀ, ਚਾਰੇ ਖਾਣੀ ਢੋਲਾ ਗਾਈਆ । ਸੋ ਮਾਲਕ ਹਰਿ ਸੁਲਤਾਨੀ, ਸੁੱਤਿਆਂ ਰਿਹਾ ਉਠਾਈਆ। ਮੁਹੱਬਤ ਵਿਚ ਕਰੇ ਮਿਹਰਵਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਘਰ ਸਾਚਾ ਇਕ ਖੁਲ੍ਹਾਈਆ। ਭਗਤ ਦਵਾਰ ਕਹੇ ਮੈਂ ਧੁਰ ਦਾ ਸਾਥੀ, ਮੰਦਰਾਂ ਵਿਚੋਂ ਮੰਦਰ ਨਜ਼ਰੀ ਆਈਆ। ਜਿਸ ਦੇ ਅੰਦਰ ਕੋਈ ਨਾ ਬਣੇ ਪਾਠੀ, ਵਰਕਾ ਵਰਕਾ ਨਾ ਕੋਇ ਉਲਟਾਈਆ। ਜਿਸ ਗ੍ਰਹਿ ਇਕੋ ਦੀਵਾ ਬਾਤੀ, ਜ਼ਾਹਰ ਬਾਤਨ ਕਰੇ ਰੁਸ਼ਨਾਈਆ। ਜਿਸ ਦਾ ਮਾਲਕ ਕਮਲਾਪਾਤੀ, ਹਰਿ ਪੁਰਖ ਨਿਰੰਜਣ ਇਕ ਅਖਵਾਈਆ। ਸੋ ਵੇਖੇ ਖੇਲ ਤਮਾਸ਼ੀ, ਨਿਰਗੁਣ ਨਿਰਵੈਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਬੰਧਨ ਇਕ ਸਮਝਾਈਆ। ਦਵਾਰ ਕਹੇ ਮੈਂ ਵੇਖਾਂ ਦੁਖੀਆਂ, ਦੋ ਜਹਾਨ ਧਿਆਨ ਲਗਾਈਆ। ਜਿਨ੍ਹਾਂ ਦੀਆਂ ਰੂਹਾਂ ਅੰਦਰੋਂ ਸੁੱਤੀਆਂ, ਸੁਰਤੀ ਸ਼ਬਦ ਨਾ ਕੋਇ ਉਠਾਈਆ। ਜਗਤ ਵਾਸਨਾ ਤਿਨ੍ਹਾਂ ਹੋਈਆ ਪੁਠੀਆਂ, ਬੁੱਧ ਬਿਬੇਕ ਨਾ ਕੋਇ ਕਰਾਈਆ। ਜਗਤ ਅਗਨੀ ਵਿਚ ਭੁੱਜੀਆਂ, ਤ੍ਰੈਗੁਣ ਮਾਇਆ ਰਹੀ ਤਪਾਈਆ। ਜਗਤ ਵਿਕਾਰੇ ਅੰਦਰ ਕੁੱਦੀਆਂ, ਹਉਮੇ ਹੰਗਤਾ ਨਾਚ ਨਚਾਈਆ। ਵੰਡਾਂ ਪੌਂਦੀਆਂ ਰਹੀਆਂ ਵਦੀਆਂ ਸੁਦੀਆਂ, ਸ਼ੁਕਲਾ ਕਿਸ਼ਨਾ ਸਮਝ ਕਿਸੇ ਨਾ ਆਈਆ। ਸਚ ਦਵਾਰਿਓ ਰਹੀਆਂ ਲੁਕੀਆਂ, ਸ਼ਿਵਦਵਾਲੇ ਮੱਠ ਮੰਦਰ ਭੱਜਣ ਵਾਹੋ ਦਾਹੀਆ। ਓਨ੍ਹਾਂ ਦੀਆਂ ਸਚ ਦਵਾਰੇ ਮੂਲ ਨਾ ਲੱਗੀਆਂ ਰੁਚੀਆਂ, ਮਨ ਮਨਸਾ ਹੋਈ ਹਲਕਾਈਆ। ਉਜਲ ਕਰੇ ਨਾ ਕੋਈ ਮੁਖੀਆਂ, ਮੁਖੋਂ ਮੁਖ ਨਾ ਕੋਇ ਸਾਲਾਹੀਆ। ਜੋ ਸਾਹਿਬ ਸੁਲਤਾਨ ਸ੍ਰੀ ਭਗਵਾਨ ਚਰਨ ਕਵਲ ਦਵਾਰੇ ਝੁਕੀਆਂ, ਨਿਉਂ ਨਿਉਂ ਲਾਗਣ ਪਾਈਆ। ਓਨ੍ਹਾਂ ਦੀਆਂ ਮੰਜ਼ਲਾਂ ਅੱਗੋਂ ਮੁਕੀਆਂ, ਬੈਠੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਰਿਹਾ ਮੁਕਾਈਆ। ਧਰਮ ਦਵਾਰ ਕਹੇ ਮੈਂ ਵੇਖੀ ਦਰੋਹੀ, ਦੋ ਜਹਾਨ ਰਹੇ ਕੁਰਲਾਈਆ। ਚੌਦਾਂ ਤਬਕ ਚੌਦਾਂ ਲੋਕ ਚੌਦਾਂ ਵਿਦਿਆ ਰੋਈ, ਨੇਤਰ ਨੈਣਾਂ ਨੀਰ ਵਹਾਈਆ । ਜਗਤ ਉਦਾਸੀ ਮਿਲੇ ਕੋਈ ਨਾ ਢੋਈ, ਸਿਰ ਹੱਥ ਨਾ ਕੋਇ ਟਿਕਾਈਆ। ਕੂੜੀ ਕਿਰਿਆ ਅੰਦਰ ਸ੍ਰਿਸ਼ਟ ਸਬਾਈ ਮੋਹੀ, ਮਮਤਾ ਨਾਲ ਹੋਈ ਕੁੜਮਾਈਆ। ਅੰਮ੍ਰਿਤ ਬੂੰਦ ਸਵਾਂਤੀ ਨਿਜਰ ਝਿਰਨੇ ਕਿਸੇ ਨਾ ਚੋਈ, ਰਸ ਅਨਮੁੱਲੜਾ ਧਾਰ ਨਾ ਕੋਇ ਵਹਾਈਆ। ਧੁਰ ਦੀ ਵਸਤ ਕੂੜੀ ਕਿਰਿਆ ਅੰਦਰ ਖੋਈ, ਝੋਲੀ ਹਕ ਨਾ ਕੋਇ ਭਰਾਈਆ। ਏਥੇ ਓਥੇ ਮਿਲੇ ਨਾ ਢੋਈ, ਸਾਚੇ ਦਰ ਨਾ ਕੋਇ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਖੇਲ ਵਰਤਾਈਆ। ਦਵਾਰ ਕਹੇ ਮੈਂ ਵੇਖੇ ਦੁਰਜਨ, ਦੁਰਮਤ ਮੈਲ ਰੰਗਾਈਆ। ਜੀਂਵਦੇ ਜਗ ਹੋਏ ਮੁਰਦਨ, ਰੂਹ ਬੁੱਤ ਖ਼ਾਲੀ ਨਜ਼ਰੀ ਆਈਆ। ਕੂੜ ਕੁੜਿਆਰਾ ਝੋਲੀ ਪਾਇਆ ਦਿਨੋ ਦਿਨ, ਸਚ ਸੁੱਚ ਨਾ ਕੋਇ ਸਮਝਾਈਆ। ਹਉਮੇ ਹੰਗਤਾ ਛਿਨ ਛਿਨ, ਘਰ ਘਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਿਰਿਆ ਕੀ ਵਰਤਾਈਆ। ਦਵਾਰ ਕਹੇ ਮੈਂ ਵੇਖਿਆ ਏਕਾ ਦੂਜਾ, ਦੂਆ ਏਕਾ ਨਜ਼ਰ ਕਿਸੇ ਨਾ ਆਈਆ। ਨੇਤਰ ਖੁਲ੍ਹਿਆ ਨਾ ਕਿਸੇ ਤੀਜਾ, ਤ੍ਰੈਗੁਣ ਡੇਰਾ ਕੋਇ ਨਾ ਢਾਹੀਆ। ਸਚ ਸਵਾਮੀ ਨਾਲ ਨਾ ਕੋਇ ਪਤੀਜਾ, ਪਤਣ ਬਹਿ ਨਾ ਖ਼ੁਸ਼ੀ ਮਨਾਈਆ। ਚੌਥੇ ਪਦ ਨਾ ਲਾਈ ਨੀਝਾ, ਧੁਰ ਦਾ ਧਿਆਨ ਇਕ ਵਖਾਈਆ। ਪੰਚਮ ਸਾਚਾ ਨਜ਼ਰ ਨਾ ਆਇਆ ਸ਼ੀਸ਼ਾ, ਪੜਦਾ ਪਰੇ ਨਾ ਕੋਇ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮੀ ਖੇਲ ਰਿਹਾ ਵਰਤਾਈਆ। ਦਵਾਰ ਕਹੇ ਮੈਂ ਵੇਖਿਆ ਧਰਮ, ਚਾਰ ਵਰਨਾਂ ਵਿਚੋਂ ਨਜ਼ਰ ਕੋਇ ਨਾ ਆਈਆ। ਸਾਚੀ ਮਿਲੇ ਨਾ ਕਿਸੇ ਸਰਨ, ਸ੍ਰਿਸ਼ਟੀ ਉਠ ਉਠ ਭੱਜੇ ਵਾਹੋ ਦਾਹੀਆ। ਜਗਤ ਜਹਾਨ ਕੂੜੀ ਮੌਤੇ ਸਾਰੇ ਮਰਨ, ਸਤਿਗੁਰ
ਘਰ ਮਰਨਾ ਸਮਝ ਕਿਸੇ ਨਾ ਆਈਆ। ਮੰਜ਼ਲ ਪੌੜ੍ਹੇ ਮੂਲ ਨਾ ਚੜ੍ਹਨ, ਦਰਸ਼ਨ ਪਾਉਂਣ ਨਾ ਸਾਹਿਬ ਗੋਸਾਈਂਆ। ਮਾਣਸ ਜਨਮ ਮੂਰਖ ਹਰਨ, ਹਿਰਦੇ ਹਰਿ ਨਾ ਕੋਇ ਵਸਾਈਆ। ਪੁਰਖ ਅਕਾਲ ਤੋਂ ਸਾਰੇ ਡਰਨ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਕੋਟਾਂ ਵਿਚੋਂ ਥੋੜੇ ਤਰਨ, ਜਿਨ੍ਹਾਂ ਮਿਲੀ ਮਾਣ ਵਡਿਆਈਆ। ਸਚ ਦਵਾਰੇ ਆ ਕੇ ਵੜਨ, ਪਾਂਧੀ ਆਪਣਾ ਪੰਧ ਚੁਕਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਪੜ੍ਹਨ, ਸੱਚਾ ਰਾਗ ਅਲਾਈਆ। ਜੋਤ ਸਰੂਪ ਸ਼ਾਹੋ ਭੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਰਸ਼ਨ ਕਰਨ, ਦੀਦ ਦੀਦ ਨਾਲ ਮਿਲਾਈਆ।