੪ ਅੱਸੂ ੨੦੨੧ ਬਿਕ੍ਰਮੀ ਠਾਕਰ ਸਿੰਘ ਦੇ ਨਵਿਤ ਜਲਾਲਾਬਾਦ
ਠਾਕਰ ਸਿੰਘ ਦੇਵੇ ਠਾਕਰ ਸੰਦੇਸਾ, ਧੁਰ ਫ਼ਰਮਾਨ ਜਣਾਈਆ। ਸਤਿ ਦਵਾਰਾ ਇਕੋ ਵੇਖਾ, ਜਿਸ ਗ੍ਰਹਿ ਬੈਠਾ ਬੇਪਰਵਾਹੀਆ। ਮਾਣਸ ਜਨਮ ਜਿਸ ਚੁਕਾਇਆ ਲੇਖਾ, ਪੰਜ ਤਤ ਆਪਣੀ ਝੋਲੀ ਪਾਈਆ। ਪਿਛਲੇ ਘਰ ਦਾ ਕਰਾਇਆ ਚੇਤਾ, ਜਿਸ ਵਿਚੋਂ ਨੂਰ ਨੂਰ ਪਰਗਟਾਈਆ। ਕਰਮ ਕਰਮ ਦਾ ਮੁੱਕਿਆ ਲੇਖਾ, ਮਿਲੀ ਸਚ ਸਰਨਾਈਆ। ਨਜ਼ਰੀ ਆਇਆ ਇਕੋ ਨੇਤਾ, ਨਰ ਨਿਰੰਕਾਰ ਨੂਰ ਖ਼ੁਦਾਈਆ। ਭਗਤ ਉਧਾਰਨ ਜਿਸ ਦਾ ਪੇਸ਼ਾ, ਜੁਗ ਚੌਕੜੀ ਹੋਏ ਸਹਾਈਆ। ਸਚ ਸਿੰਘਾਸਣ ਅਗੰਮੀ ਲੇਟਾ, ਤਖ਼ਤ ਨਿਵਾਸੀ ਡੇਰਾ ਲਾਈਆ। ਜਿਸ ਦਾ ਗੋਬਿੰਦ ਇਕੋ ਬੇਟਾ, ਸ਼ਬਦੀ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਕਰੇ ਰੁਸ਼ਨਾਈਆ। ਠਾਕਰ ਕਹੇ ਸੁਣ ਠਾਕਰ ਬਾਣੀ, ਠੋਕਰ ਘਰ ਘਰ ਰਹੀ ਲਗਾਈਆ। ਖੇਲੇ ਖੇਲ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਬੇਪਰਵਾਹੀਆ। ਜਿਸ ਦਾ ਹੁਕਮ ਵਰਤੇ ਦੋ ਜਹਾਨੀ, ਬ੍ਰਹਿਮੰਡ ਖੰਡ ਪੁਰੀ ਲੋਅ ਪਾਤਾਲ ਆਕਾਸ਼ ਰਿਹਾ ਜਣਾਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਵਣ ਗੁਰ ਅਵਤਾਰ ਪੀਰ ਪੈਗ਼ੰਬਰ ਗਾਵਣ ਬਾਣੀ, ਰਾਗਾਂ ਨਾਦਾਂ ਨਾਲ ਬ੍ਰਹਮ ਪਾਰਬ੍ਰਹਮ ਸੁਣਾਈਆ। ਸੋ ਪਤਿਪਰਮੇਸ਼ਵਰ ਸਚ ਸਵਾਮੀ ਸਾਹਿਬ ਲਾਸਾਨੀ, ਠਾਂਡੇ ਘਰ ਦਿਤਾ ਪਦ ਨਿਰਬਾਨੀ, ਨਿਰਬਾਨ ਪਦ ਇਕੋ ਵਾਰ ਵਖਾਈਆ। ਲੋਕਮਾਤ ਮਾਰ ਝਾਤ ਦੱਸਾਂ ਇਕ ਨਿਸ਼ਾਨੀ, ਸਤਿ ਸਰੂਪ ਸਮਝ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਮੇਲਾ ਲੈਣਾ ਮਿਲਾਈਆ। ਠਾਕਰ ਕਹੇ ਮੈਂ ਪਾਇਆ ਠਾਕਰ, ਟੁਟਿਆ ਨਾਤਾ ਜਗਤ ਲੋਕਾਈਆ। ਤਰ ਕੇ ਗਿਆ ਡੂੰਘਾ ਸਾਗਰ, ਭਵਰੀ ਭਵਰ ਨਾ ਕੋਇ ਰੁੜ੍ਹਾਈਆ। ਦਰਗਾਹ ਸਾਚੀ ਮਿਲਿਆ ਆਦਰ, ਸ੍ਰੀ ਭਗਵਾਨ ਗੋਦ ਉਠਾਈਆ। ਰਾਹ ਵਿਚ ਸੱਦਿਆ ਗੁਰ ਤੇਗ਼ ਬਹਾਦਰ, ਇਸ਼ਾਰੇ ਨਾਲ ਸਮਝਾਈਆ। ਤੇਰਾ ਕਰਮ ਹੋਇਆ ਉਜਾਗਰ, ਨਿਰਮਲ ਜੋਤ ਹੋਈ ਰੁਸ਼ਨਾਈਆ। ਜਨ ਭਗਤਾਂ ਗੋਬਿੰਦ ਸੂਰਾ ਸਦਾ ਸੌਦਾਗਰ, ਵਣਜ ਕਰਾਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲਿਆ ਲਗਾਈਆ। ਠਾਕਰ ਕਹੇ ਸੁਣੋ ਠਾਕਰ ਬਾਤ, ਬਾਤਨ ਜ਼ਾਹਰ ਦਿਆਂ ਜਣਾਈਆ। ਮੈਂ ਦਰਸ਼ਨ ਆ ਕੀਤਾ ਅਖ਼ੀਰੀ ਰਾਤ, ਪ੍ਰੇਮ ਕੁਟੀਆ ਵਿਚ ਦਿਸਾਈਆ। ਆਤਮ ਪਰਮਾਤਮ ਜੁੜਿਆ ਨਾਤ, ਸੁਰਤ ਸ਼ਬਦ ਨਾਲ ਮਿਲਾਈਆ। ਸ਼ਬਦ ਅਗੰਮੀ ਸੁਣੀ ਗਾਥ, ਅਨਹਦ ਨਾਦੀ ਨਾਦ ਜਣਾਈਆ। ਮੈਨੂੰ ਨਜ਼ਰ ਆਇਆ ਇਕੋ ਬਾਪ, ਪਿਤਾ ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਅੰਤਰ ਆਤਮ ਹਿਰਦੇ
ਅੰਦਰ ਕਰਦਾ ਰਿਹਾ ਜਾਪ, ਰਸਨਾ ਜਿਹਵਾ ਬੱਤੀ ਦੰਦ ਸਮਝ ਕੋਇ ਨਾ ਪਾਈਆ। ਉਸ ਨੇ ਰੂਹ ਬੁੱਤ ਤਨ ਮਾਟੀ ਖ਼ਾਕ ਮੇਰਾ ਕੀਤਾ ਪਾਕ, ਪਤਤ ਉਧਾਰਨ ਦਇਆ ਕਮਾਈਆ। ਅੰਤਮ ਮੇਲ ਕੇ ਆਪਣੀ ਜ਼ਾਤ, ਅਜਾਤੀ ਰੂਪ ਦਿਤਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਘਰ ਦਿਤਾ ਵਖਾਈਆ। ਠਾਕਰ ਕਹੇ ਮੈਂ ਵੜਿਆ ਘਰ, ਜਿਸ ਦਾ ਮਾਲਕ ਬੇਪਰਵਾਹੀਆ। ਨਿਰਭਉ ਚੁਕਾਇਆ ਭੈ ਡਰ, ਭਿਆਨਕ ਨਜ਼ਰ ਕੋਇ ਨਾ ਆਈਆ। ਰਾਏ ਧਰਮ ਨਾ ਸਕਿਆ ਫੜ, ਚਿਤਰ ਗੁਪਤ ਲੇਖ ਨਾ ਕੋਇ ਜਣਾਈਆ। ਲਾੜੀ ਮੌਤ ਦੂਰ ਦੁਰਾਡੇ ਡਿੱਗੀ ਦੜ, ਹੌਕੇ ਲੈ ਲੈ ਦਏ ਦੁਹਾਈਆ। ਅਬਿਨਾਸ਼ੀ ਕਰਤਾ ਸ੍ਰੀ ਭਗਵਾਨ ਨੌਜਵਾਨ ਸਾਚੀ ਡੋਲੀ ਆਇਆ ਚੜ੍ਹ, ਸ਼ਬਦ ਬਬਾਨਾ ਨਾਲ ਲਿਆਈਆ । ਅੰਦਰ ਵੜ ਕੇ ਮੈਨੂੰ ਲਿਆ ਫੜ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਕਿਰਪਾ ਕਰ ਕੇ ਆਪਣੀ ਗੋਦੀ ਲਿਆ ਧਰ, ਧਰਨੀ ਧਵਲ ਹੋਈ ਜੁਦਾਈਆ। ਵਿਸ਼ਨ ਬ੍ਰਹਮਾ ਸ਼ਿਵ ਅੱਗੇ ਰਾਹ ਵਿਚ ਵੇਖਣ ਖੜ੍ਹ, ਨੇਤਰ ਲੋਚਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇਣੀ ਮਾਣ ਵਡਿਆਈਆ। ਠਾਕਰ ਕਹੇ ਸੁਣੋ ਸਭ ਸੱਜਣ ਸਾਕ, ਸਾਕਾ ਅਗਲਾ ਦਿਆਂ ਸੁਣਾਈਆ। ਪ੍ਰਭ ਖੋਲ੍ਹ ਕੇ ਧੁਰ ਦਾ ਤਾਕ, ਪੜਦਾ ਓਹਲਾ ਦਿਤਾ ਚੁਕਾਈਆ। ਮੇਰਾ ਲੇਖਾ ਕਰਕੇ ਹਿਸਾਬ ਬੇਬਾਕ, ਵਹੀ ਖ਼ਾਤਾ ਡੂੰਘੀ ਧਾਰ ਵਹਾਈਆ। ਅੰਤਮ ਲੈ ਕੇ ਗਿਆ ਸਾਥ, ਸਾਥੀ ਬਣ ਕੇ ਬਣਿਆ ਪਾਂਧੀ ਰਾਹੀਆ। ਕਿਰਪਾ ਕਰ ਪੁਰਖ ਸਮਰਾਥ, ਨਿਰਗੁਣ ਨੂਰ ਨੂਰ ਨੁਰਾਨਾ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਿਤਾ ਮੁਕਾਈਆ। ਮੇਰਾ ਲੇਖਾ ਮੁਕਿਆ ਜਗ, ਅੰਤਮ ਸਰਬ ਜਣਾਈਆ। ਸਚ ਦਵਾਰੇ ਮਨਜ਼ੂਰ ਹੋਇਆ ਹੱਜ, ਮੱਕਾ ਕਾਅਬਾ ਕੰਮ ਕਿਸੇ ਨਾ ਆਈਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲਾ ਮੱਠ ਪਾਰ ਕਰਕੇ ਹੱਦ, ਪਤਨ ਮੇਲਾ ਮਿਲਿਆ ਸ਼ਹਿਨਸ਼ਾਹੀਆ। ਜਿਸ ਨੇ ਘਲਿਆ ਉਸੇ ਲਿਆ ਸਦ, ਸੱਦਾ ਦੇ ਕੇ ਨਾਮ ਬੁਲਾਈਆ। ਪੰਜ ਤਤ ਕਾਇਆ ਠੀਕਰ ਗਿਆ ਭੱਜ, ਆਤਮ ਪਰਮਾਤਮ ਮਿਲੀ ਚਾਈਂ ਚਾਈਂਆ। ਮੈਂ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦਰਸ਼ਨ ਕੀਤਾ ਰੱਜ, ਸਚ ਦਵਾਰੇ ਜਾ ਜਾ ਖ਼ੁਸ਼ੀ ਮਨਾਈਆ। ਕੂੜੀ ਕਿਰਿਆ ਜਗਤ ਵਿਹਾਰ ਝੂਠ ਪਿਆਰ ਗਿਆ ਛੱਡ, ਪ੍ਰੇਮੀ ਪ੍ਰੇਮ ਇਕੋ ਗਿਆ ਲਗਾਈਆ। ਤੁਹਾਡੇ ਹਵਾਲੇ ਕਰ ਕੇ ਮਾਸ ਨਾੜੀ ਹੱਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਠਾਕਰ ਕਹੇ ਮੈਂ ਮੰਜ਼ਲ ਚੜ੍ਹਿਆ, ਪਾਇਆ ਮਹਿਬੂਬ ਬੇਪਰਵਾਹੀਆ। ਜਿਸ ਦਾ ਨਿਰਅੱਖਰ ਇਕੋ ਪੜਿਆ, ਸਿਫ਼ਤ ਸਿਫ਼ਤ ਨਾ ਕੋਇ ਸਾਲਾਹੀਆ। ਜਿਉਂਦਾ ਨਾ ਕਦੇ ਮਰਿਆ, ਜੀਵਣ ਮਰਨ ਵਿਚ ਨਾ ਆਈਆ। ਉਸ ਦੀ ਜਾ ਕੇ ਚਰਨੀ ਪੜ੍ਹਿਆ, ਸਰਨ ਮਿਲੀ ਸਰਨਾਈਆ। ਥਿਰ ਕੋਈ ਨਾ ਰਹੇ ਕਾਇਆ ਮਾਟੀ ਘੜਿਆ, ਘੜ ਘੜ ਘੜੀਆਂ ਰਹੀ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਮੇਰੀ ਝੋਲੀ ਪਾਈਆ। ਠਾਕਰ ਕਹੇ ਸੁਣ ਪ੍ਰੇਮ ਕੁਟੀ, ਕੁਟਲਤਾ ਵਿਚੋਂ ਦੇਣੀ ਗਵਾਈਆ। ਮੈਂ ਤੇਰੇ ਕੋਲੋਂ ਲੈ ਕੇ ਆਇਆ ਛੁੱਟੀ, ਨਾਤਾ ਜਗਤ ਜਹਾਨ ਤੁੜਾਈਆ। ਵੇਖੀਂ ਮੇਰੇ ਵਿਛੋੜੇ ਵਿਚ ਨਾ ਜਾਵੀਂ ਲੁੱਟੀ, ਆਪਣਾ ਆਪ ਗਵਾਈਆ। ਮੇਰਾ ਚਰਾਗ਼ ਤੇਰੇ ਘਰ ਜਗਦਾ ਪੁੱਤੀਂ, ਪੋਤਰੇ ਬਹਿ ਬਹਿ ਤੇਰੀ ਖ਼ੁਸ਼ੀ ਮਨਾਈਆ। ਕਮਲੀਏ ਬੇਸੁਰਤੀ ਵਿਚ ਰਹੀਂ ਨਾ ਸੁੱਤੀ, ਆਪਣੀ ਲਈਂ ਅੰਗੜਾਈਆ। ਮੇਰੀ ਧਾਰ ਵਿਚੋਂ ਉਠੀਂ, ਉਠ ਕੇ ਸਾਰਿਆਂ ਦਈਂ ਸਮਝਾਈਆ ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੇਲਾ ਲਿਆ ਮਿਲਾਈਆ। ਪ੍ਰੇਮ ਕੁਟੀਆ ਕਹੇ ਮੈਂ ਹੋਈ ਬੈਰਾਗਣ, ਬਿਨ ਅੱਖਾਂ ਰੋ ਰੋ ਦਿਆਂ ਦੁਹਾਈਆ। ਮੇਰੇ ਅੰਦਰ ਵੱਜੇ ਕੋਈ ਨਾ ਨਾਦਣ, ਪ੍ਰੇਮ ਸਤਾਰ ਨਾ ਕੋਇ ਹਿਲਾਈਆ। ਸਤਿ ਧਰਮ ਦੀ ਆਵੇ ਨਾ ਕੋਈ ਅਵਾਜ਼ਣ, ਸਾਚਾ ਰੰਗ ਨਾ ਕੋਇ ਵਖਾਈਆ। ਮੈਂ ਕੋਝੀ ਕਮਲੀ ਹੋਈ ਅਭਾਗਣ, ਭਾਗਾਂ ਭਰਿਆ ਵਿਛੜਿਆ ਮੇਰਾ ਮਾਹੀਆ। ਜਿਸ ਦੇ ਨਾਲ ਬਣੀ ਰਹੀ ਸੁਹਾਗਣ, ਜਗਤ ਰੰਡੇਪਾ ਗਿਆ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਰਿਹਾ ਖਲਾਈਆ। ਪ੍ਰੇਮ ਕੁਟੀਆ ਮੈਂ ਕੀ ਦੱਸਾਂ, ਤੀਰ ਅਣਿਆਲਾ ਗਿਆ ਲਗਾਈਆ। ਨਾਲੇ ਰੋਵਾਂ ਨਾਲੇ ਹੱਸਾਂ, ਬੌਹੜੀ ਬੌਹੜੀ ਕਰ ਕੁਰਲਾਈਆ। ਮੈਂ ਕਿਸ ਦਾ ਦਰਸ਼ਨ ਕਰਾਂ ਨਾਲ ਅੱਖਾਂ, ਨੈਣਾਂ ਚਾਰ ਜਣਾਈਆ। ਕਿਸ ਦੇ ਚਰਨਾਂ ਹੇਠਾਂ ਢੱਠਾਂ, ਧੂੜੀ ਟਿੱਕਾ ਮਸਤਕ ਲਾਈਆ। ਉਹ ਨਾਤਾ ਤੋੜ ਕੇ ਤੱਤਾਂ ਅੱਠਾਂ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਡੇਰਾ ਗਿਆ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲਏ ਲਗਾਈਆ। ਪ੍ਰੇਮ ਕੁਟੀਆ ਜੋ ਵਸਨੀਕ, ਵਸੀਅਤ ਸਭ ਨੂੰ ਗਿਆ ਸੁਣਾਈਆ। ਤੁਹਾਡਾ ਅੰਤਰ ਦਿਸੇ ਨਾ ਕੋਈ ਸ਼ਰੀਕ, ਸ਼ਰੀਅਤ ਧੁਰ ਦੀ ਇਕ ਸਮਝਾਈਆ। ਆਤਮ ਪਰਮਾਤਮ ਮਿਲਣ ਦੀ ਸਦਾ ਰੱਖਣੀ ਉਡੀਕ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਜਿਸ ਠਾਕਰ ਦੀ ਠਾਕਰ ਨਾਲ ਪ੍ਰੀਤ, ਸੋ ਪਤਿਪਰਮੇਸ਼ਵਰ ਹੋ ਕੇ ਹੋਇਆ ਸਹਾਈਆ। ਓਸ ਸੱਜਣ ਦੇ ਗਾਓ ਗੀਤ, ਜਿਸ ਗੋਬਿੰਦ ਮਿਲਿਆ ਚਾਈਂ ਚਾਈਂਆ। ਜਨ ਭਗਤਾਂ ਜਾਣ ਦੀ ਅਵੱਲੜੀ ਰੀਤ, ਸਹਿਜ ਸੁਭਾਉ ਆਪਣਾ ਕਦਮ ਉਠਾਈਆ। ਸਾਚਾ ਲੇਖਾ ਓਸ ਕੋਲੋਂ ਲਓ ਸੀਖ, ਜੋ ਸਾਖਿਆਤ ਹੋ ਕੇ ਗਿਆ ਸਮਝਾਈਆ। ਰਿਸ਼ਤੇਦਾਰੀਆਂ ਵਿਚੋਂ ਰਿਸ਼ਤੇਦਾਰਾਂ ਨਾਲੋਂ ਨਜ਼ਦੀਕ, ਪ੍ਰੇਮੀਆਂ ਵਿਚੋਂ ਪ੍ਰੇਮਿਕਾ ਆਤਮ ਪਰਮਾਤਮ ਨਜ਼ਰੀ ਆਈਆ। ਧੁਨ ਨਾਦ ਅੰਤ ਨਿਸ਼ਾਨਾ ਮਿਲ ਗਿਆ ਠੀਕ, ਠਾਕਰ ਠਾਕਰ ਹੋਇਆ ਸਹਾਈਆ। ਖ਼ੁਸ਼ੀਆਂ ਨਾਲ ਗਾਉਂਦਾ ਗੀਤ, ਚੜ੍ਹ ਬਬਾਨੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਜਣ ਲਿਆ ਬਹਾਈਆ। ਘਰ ਸੱਜਣ ਮੇਲਾ ਨਿਰਮਲ ਜੋਤ, ਪੰਜ ਤਤ ਨਜ਼ਰ ਕੋਇ ਨਾ ਆਈਆ। ਭਾਗ ਲਗਾਏ ਸਚਖੰਡ ਸਚ ਦਵਾਰੇ ਪੋਪ, ਛੱਪਰ ਛੰਨ ਨਾ ਕੋਇ ਸੁਹਾਈਆ। ਪ੍ਰੇਮ ਪਿਆਰ ਦੀ ਇਕ ਲਗਾਵੇ ਮੌਜ, ਮਜਲਸ ਆਪਣੇ ਨਾਲ ਲਗਾਈਆ। ਓਸ ਗੁਰਮੁਖ ਦੀ ਜਿਸ ਨੇ ਕਰਨੀ ਖੋਜ, ਸੋ ਹਿਰਦਾ ਆਤਮ ਪਰਮਾਤਮ ਨਾਲ ਮਿਲਾਈਆ । ਸਾਰੇ ਬੰਸ ਸਰਬੰਸ ਨਾਲ ਕਰਕੇ ਜਗਤ ਵਿਹਾਰ ਚੋਜ, ਅੰਤਮ ਚੋਲਾ ਗਿਆ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮੰਦਰ ਲਿਆ ਵਸਾਈਆ। ਠਾਕਰ ਕਹੇ ਮੈਂ ਵੇਖਿਆ ਮੰਦਰ ਚੰਗਾ, ਚਾਰੋਂ ਕੁੰਟ ਇਕੋ ਨੂਰ ਨਜ਼ਰੀ ਆਈਆ। ਓਥੇ ਕੋਲ ਨਾ ਕੋਈ ਜੰਦਾ, ਬੰਦ ਤਾਕੀ ਨਾ ਕੋਇ ਕਰਾਈਆ। ਨਾ ਕੋਈ ਸ਼ਬਦ ਨਾਦ ਗਾਵੇ ਛੰਦਾ, ਖਾਣੀ ਬਾਣੀ ਨਾ ਕੋਇ ਸਾਲਾਹੀਆ। ਪੰਜ ਤਤ ਖ਼ਾਕੀ ਨਜ਼ਰ ਨਾ ਆਏ ਗੰਦਾ, ਜਗਤ ਹੱਟ ਵਣਜਾਰਾ ਦਹਿ ਦਿਸ਼ਾ ਵਸਤ ਨਾ ਕੋਇ ਵਰਤਾਈਆ। ਓਥੇ ਦੀਨ ਦਿਆਲ ਸਵਾਮੀ ਇਕ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਰਿਹਾ ਕਮਾਈਆ। ਮੈਂ ਉਸ ਦੇ ਲੱਗਾ ਅੰਗਾ, ਅੰਗੀਕਾਰ ਕਰਕੇ ਆਪਣੀ ਗੋਦ ਬਹਾਈਆ। ਜੋਤੀ ਜੋਤ ਮਿਲ ਕੇ ਆਇਆ ਉਹ ਅਨੰਦਾ, ਜੋ ਪਰਮਾਨੰਦਾ ਵਿਚੋਂ ਬਾਹਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਘਰ ਸਾਚਾ ਇਕ ਸੁਹਾਈਆ।
੪ ਅੱਸੂ ੨੦੨੧ ਬਿਕ੍ਰਮੀ ਧਰਮਵੀਰ ਦੇ ਗ੍ਰਹਿ ਜਲਾਲਾਬਾਦ
ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਮੰਗੇ, ਪ੍ਰਭ ਚਰਨ ਦਵਾਰੇ ਸੀਸ ਨਿਵਾਈਆ। ਕਿਰਪਾ ਕਰ ਸੂਰੇ ਸਰਬੰਗੇ, ਸ਼ਾਹ ਪਾਤਸ਼ਾਹ ਤੇਰੀ ਓਟ ਤਕਾਈਆ। ਫਿਰੀ ਦਰੋਹੀ ਵਿਚ ਬ੍ਰਹਿਮੰਡੇ, ਪੁਰੀ ਲੋਅ ਰਹੇ ਕੁਰਲਾਈਆ। ਝਗੜਾ ਪਿਆ ਜੇਰਜ ਅੰਡੇ, ਉਤਭੁਜ ਸੇਤਜ ਨਾ ਕੋਇ ਸਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਲੰਘੇ, ਪਾਂਧੀ ਆਪਣਾ ਪੰਧ ਮੁਕਾਈਆ। ਜਗਤ ਜੀਵ ਜਹਾਨ ਹੋਏ ਅੰਧੇ, ਨਿਜ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਡੰਡੇ, ਮਹੱਲ ਅਟਲ ਸੋਭਾ ਕੋਇ ਨਾ ਪਾਈਆ। ਬਿਨ ਬੰਦਗੀਉਂ ਖ਼ਾਲੀ ਹੋਏ ਬੰਦੇ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਕਾਇਆ ਮਾਟੀ ਸਾਚੇ ਨਾਮ ਕੋਈ ਨਾ ਰੰਗੇ, ਰੱਤੀ ਰੱਤ ਰੰਗ ਨਾ ਕੋਇ ਵਖਾਈਆ। ਕਿਸੇ ਹੱਥ ਨਾ ਆਵੇ ਪਰਮਾਨੰਦੇ, ਨਿਜਾਨੰਦ ਨਾ ਕੋਇ ਰਖਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਭੇਖ ਭਖੰਡੇ, ਕੂੜੀ ਕਿਰਿਆ ਘਰ ਘਰ ਡੇਰਾ ਲਾਈਆ। ਜੋਤੀ ਨੂਰ ਚੜ੍ਹੇ ਨਾ ਕੋਈ ਨੌਚੰਦੇ, ਅੰਧ ਅੰਧੇਰ ਨਾ ਕੋਇ ਮਿਟਾਈਆ। ਨਾਮ ਭੰਡਾਰ ਸਾਧ ਸੰਤ ਲੋਕਮਾਤ ਕੋਈ ਨਾ ਵੰਡੇ, ਖ਼ਾਲੀ ਝੋਲੀ ਨਾ ਕੋਇ ਭਰਾਈਆ। ਜੀਵ ਜੰਤ ਹਾਲ ਹੋਏ ਮੰਦੇ, ਬਹਾਲ ਸਕੇ ਨਾ ਕੋਇ ਕਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਰਸਨਾ ਜਿਹਵਾ ਗਾਉਂਦੇ ਬੱਤੀ ਦੰਦੇ, ਹਿਰਦੇ ਹਰਿ ਨਾ ਕੋਇ ਵਸਾਈਆ। ਪਤਿਪਰਮੇਸ਼ਵਰ ਬਿਨਾਂ ਹੋਏ ਰੰਡੇ, ਸੇਜ ਸੁਹੰਜਣੀ ਸੋਭਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਅਰਦਾਸਾ, ਸਚਖੰਡ ਨਿਵਾਸੀ ਤੇਰੀ ਓਟ ਤਕਾਈਆ। ਤੂੰ ਸੁਲਤਾਨ ਸ਼ਹਿਨਸ਼ਾਹ ਸ਼ਾਹੋ ਸ਼ਬਾਸ਼ਾ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਸੋ ਪੁਰਖ ਨਿਰੰਜਣ ਤੇਰਾ ਖੇਲ ਤਮਾਸ਼ਾ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਹਰਿ ਪੁਰਖ ਨਿਰੰਜਣ ਤੇਰੀ ਕੋਈ ਨਾ ਜਾਣੇ ਰਾਸਾ, ਗੋਪੀ ਕਾਹਨ ਕੋਟਨ ਕੋਟ ਗਏ ਫੇਰੀਆਂ ਪਾਈਆ। ਆਦਿ ਨਿਰੰਜਣ ਤੇਰਾ ਨੂਰ ਅਗੰਮ ਪਰਕਾਸ਼ਾ, ਅਲਖ ਅਗੋਚਰ ਤੇਰੀ ਵਡ ਵਡਿਆਈਆ। ਸ੍ਰੀ ਭਗਵਾਨ ਤੇਰਾ ਰੱਖੇ ਨਾ ਕੋਇ ਭਰਵਾਸਾ, ਓਟ ਅਕਾਲ ਨਾ ਕੋਇ ਜਣਾਈਆ। ਅਬਿਨਾਸ਼ੀ ਕਰਤੇ ਤੇਰੀ ਸਮਝੇ ਕੋਈ ਨਾ ਜ਼ਾਤਾ, ਪੜਦਾ ਸਕੇ ਨਾ ਕੋਇ ਚੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਗਾਵੇ ਕੋਈ ਨਾ ਗਾਥਾ, ਨਾਉਂ ਨਿਰੰਕਾਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਲੋੜ, ਸਦੀ ਵੀਹਵੀਂ ਦਏ ਦੁਹਾਈਆ। ਲੱਖ ਚੁਰਾਸੀ ਵਿਛੜੀ ਆਤਮ ਜੋੜ, ਘਰ ਘਰ ਮੇਲਾ ਸਹਿਜ ਮਿਲਾਈਆ। ਦੋ ਜਹਾਨ ਸ੍ਰੀ ਭਗਵਾਨ, ਅਸਵ ਅਗੰਮੇ ਚੜ੍ਹ ਕੇ ਵੇਖ ਦੌੜ, ਪਾਂਧੀ ਹੋ ਕੇ ਪੰਧ ਮੁਕਾਈਆ। ਚੌਦਾਂ ਤਬਕਾਂ ਅੰਧ ਘੋਰ, ਸਾਚਾ ਸਬਕ ਨਾ ਕੋਇ ਸੁਣਾਈਆ। ਚੌਦਾਂ ਲੋਕ ਪਿਆ ਸ਼ੋਰ, ਡੋਰ ਹੱਥ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰ, ਖ਼ਾਲਕ ਤੇਰੀ ਓਟ ਤਕਾਈਆ। ਮੁਕਾਮੇ ਹਕ ਹੋ ਉਜਿਆਰ, ਲਾਸ਼ਰੀਕ ਵੇਸ ਵਟਾਈਆ। ਜੁਗ ਚੌਕੜੀ ਤੇਰਾ ਨਗ਼ਮਾ ਨਾਮ ਸੁਣਾਉਂਦੇ ਰਹੇ ਵਿਚ ਸੰਸਾਰ, ਅੱਖਰਾਂ ਨਾਲ ਕਰ ਪੜ੍ਹਾਈਆ। ਕਾਗ਼ਜ਼ ਕਲਮ ਸ਼ਾਹੀ ਬਣ ਲਿਖਾਰ, ਕਾਤਬ ਹੋ ਕੇ ਹੁਕਮ ਵਰਤਾਈਆ। ਆਦਿ ਜੁਗਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਤੇਰਾ
ਅੰਤ ਨਾ ਪਾਰਾਵਾਰ, ਬੇਅੰਤ ਤੇਰੀ ਵਡਿਆਈਆ। ਨਿਰਗੁਣ ਦੀਆ ਬਾਤੀ ਕਰ ਉਜਿਆਰ, ਜੋਤੀ ਜੋਤ ਤੇਰੀ ਰੁਸ਼ਨਾਈਆ । ਸੰਤ ਸੁਹੇਲੇ ਗੁਰੂ ਗੁਰ ਚੇਲੇ ਆ ਕੇ ਵੇਖ ਬਰਖ਼ੁਰਦਾਰ, ਦੂਰ ਦੁਰਾਡਾ ਨੇਰਨ ਨੇਰਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਵੇਸ ਵਟਾਈਆ। ਬੇਪਰਵਾਹ ਹਰਿ ਹਰਿ ਮਾਲਕ, ਦਰ ਤੇਰੇ ਸੀਸ ਨਿਵਾਈਆ। ਦੋ ਜਹਾਨਾਂ ਬਣ ਸਾਲਸ, ਏਥੇ ਓਥੇ ਹੋ ਸਹਾਈਆ। ਕਲਜੁਗ ਕੂੜੀ ਨਿੰਦਰਾ ਲਾਹ ਆਲਸ, ਅਰਸ਼ ਫ਼ਰਸ਼ ਖੋਜ ਖੁਜਾਈਆ। ਸਚ ਦਵਾਰੇ ਕਰ ਅਦਾਲਤ, ਅਦਲ ਬੈਠਾ ਮੁਖ ਛੁਪਾਈਆ। ਕਲਜੁਗ ਜੀਵ ਤੇਰੀ ਕਰਨ ਮੁਖ਼ਾਲਫ਼ਤ, ਨੌ ਦਵਾਰ ਹੋਏ ਹਲਕਾਈਆ। ਮਨ ਵਾਸਨਾ ਹੋਈ ਬਗ਼ਾਵਤ, ਅਦਾਵਤ ਘਰ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸੱਯਦਾ, ਨਮੋ ਨਮੋ ਸੀਸ ਨਿਵਾਈਆ। ਹਉਂ ਸੇਵਕ ਤੇਰਾ ਬਰਦਾ, ਚਾਕਰ ਰੂਪ ਧਰਾਈਆ। ਸਦੀ ਚੌਧਵੀਂ ਜਗਤ ਜਹਾਨ ਵੇਖ ਸੜਦਾ, ਦੋਜ਼ਖ਼ ਬਹਿਸ਼ਤ ਦੋਵੇਂ ਰਹੇ ਕੁਰਲਾਈਆ। ਤੇਰਾ ਭਾਣਾ ਕੋਈ ਨਾ ਜਰਦਾ, ਜ਼ਾਹਰ ਜ਼ਹੂਰ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਕਾਇਨਾਤ ਮਾਰ ਝਾਤ ਕਲਮਾ ਹਕ ਕੋਈ ਨਾ ਪੜ੍ਹਦਾ, ਮਹਿਬੂਬ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਕਲਕਾਤੀ ਫੇਰਾ ਪਾਈਆ। ਗੁਰ ਅਵਤਾਰ ਕਹਿਣ ਪੈਗ਼ੰਬਰ, ਤੇਰੀ ਸਚ ਸ਼ਰਨਾਈਆ। ਲੱਖ ਚੁਰਾਸੀ ਰਚਿਆ ਵੇਖ ਅਡੰਬਰ, ਚਾਰੇ ਖਾਣੀ ਪੜਦਾ ਲਾਹੀਆ। ਚਾਰੇ ਬਾਣੀ ਜੁਗ ਜੁਗ ਤੇਰਾ ਰਚਦੀ ਗਈ ਸਵੰਬਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖ ਜਗਤ ਨਿਸ਼ਾਨਾ, ਨਵ ਨੌ ਚਾਰ ਰਹੀ ਕੁਰਲਾਈਆ। ਅੰਤਰ ਆਤਮ ਕਿਸੇ ਨਾ ਮਿਲੇ ਬ੍ਰਹਮ ਗਿਆਨਾ, ਰਸਨਾ ਜਿਹਵਾ ਹੋਈ ਸਰਬ ਹਲਕਾਈਆ। ਭਰਮੇਂ ਭੁੱਲੇ ਵਡ ਵਿਦਵਾਨਾ, ਚੌਦਾਂ ਵਿਦਿਆ ਰਹੀ ਕੁਰਲਾਈਆ। ਨਜ਼ਰ ਨਾ ਆਵੇ ਗੋਪੀ ਕਾਹਨਾ, ਬੰਸਰੀ ਨਾਮ ਨਾ ਕੋਇ ਸੁਣਾਈਆ। ਸੁਰਤੀ ਸੀਤਾ ਮਿਲੇ ਨਾ ਰਾਮਾ, ਜਗਤ ਬਨ ਪੰਧ ਨਾ ਕੋਇ ਚੁਕਾਈਆ। ਮੰਤਰ ਦ੍ਰਿੜਾਏ ਨਾ ਕੋਈ ਸਤਿਨਾਮਾ, ਨਾਨਕ ਨਿਰਗੁਣ ਜੋੜ ਨਾ ਕੋਇ ਜੁੜਾਈਆ। ਗੋਬਿੰਦ ਚਿੱਲਾ ਤੀਰ ਨਜ਼ਰ ਨਾ ਆਏ ਕਿਸੇ ਕਮਾਨਾ, ਚਾਰ ਕੁੰਟ ਅੱਖ ਨਾ ਕੋਇ ਖੁਲ੍ਹਾਈਆ। ਦਹਿ ਦਿਸ਼ਾ ਹੋਈ ਵੈਰਾਨਾ, ਵੈਰੀ ਘਰ ਘਰ ਡੇਰਾ ਲਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰੇ ਨਾਮ ਦਾ ਇਕ ਬਿਆਨਾ, ਥੋੜਾ ਹਿੱਸਾ ਜਗਤ ਲੋਕਾਈਆ। ਪਰਮ ਪੁਰਖ ਤੇਰੇ ਨਾਪਣ ਵਾਲਾ ਕਿਸੇ ਕੋਲ ਨਾ ਕੋਇ ਪੈਮਾਨਾ, ਪੈਮਾਇਸ਼ ਸਕੇ ਨਾ ਕੋਇ ਕਰਾਈਆ। ਕਲਜੁਗ ਅੰਤਮ ਕੂੜਾ ਵੇਖ ਜ਼ਮਾਨਾ, ਜ਼ਬਾਨ ਜ਼ਿਬਹ ਸਭ ਨੂੰ ਰਹੀ ਕਰਾਈਆ। ਸਾਧ ਸੰਤ ਹੋਇਆ ਨਾਦਾਨਾ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਪ੍ਰੇਮ ਪ੍ਰੀਤੀ ਬੰਨ੍ਹੇ ਕੋਈ ਨਾ ਗਾਨਾ, ਸੱਚਾ ਸਗਨ ਨਾ ਕੋਇ ਮਨਾਈਆ। ਇਕੋ ਵਿਸਰਿਆ ਸ੍ਰੀ ਭਗਵਾਨਾ, ਕੋਟਨ ਕੋਟ ਇਸ਼ਟ ਰਹੇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਜਗਤ, ਜਗ ਜੀਵਣ ਦਾਤੇ ਤੇਰੀ ਆਸ ਰਖਾਈਆ। ਗੁਰਮੁਖ ਵਿਰਲਾ ਲੱਭੇ ਕੋਈ ਭਗਤ, ਭਗਤੀ ਬੈਠੀ ਮੁਖ ਛੁਪਾਈਆ। ਨਾੜ ਬਹੱਤਰ ਘਰ ਘਰ ਉਬਲੇ ਰਕਤ, ਸਾਂਤਕ ਸਤਿ ਨਾ ਕੋਇ ਵਰਤਾਈਆ। ਜਗਤ ਕਿਰਿਆ ਰਖਦੇ ਨੇਮ ਬਰਤ,
ਅੰਤਰ ਆਤਮ ਪਵਿਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ। ਨਿਰਗੁਣ ਨਿਰਗੁਣ ਨਿਰਗੁਣ ਰੂਪ, ਪ੍ਰਭ ਤੇਰਾ ਇਕ ਜਣਾਈਆ। ਸਦਾ ਵਸੇਰਾ ਚਾਰੇ ਕੂਟ, ਦਹਿ ਦਿਸ਼ਾ ਰੁਸ਼ਨਾਈਆ। ਕਲਜੁਗ ਕਿਰਿਆ ਵੇਖ ਝੂਠ, ਹਉਮੇ ਹੰਗਤਾ ਗੜ੍ਹ ਬਣਾਈਆ। ਸਾਚਾ ਦਿਸੇ ਨਾ ਕੋਈ ਪੂਤ, ਪਿਤਾ ਗੋਦ ਨਾ ਕੋਇ ਸੁਹਾਈਆ। ਸਤਿ ਧਰਮ ਕਰ ਗਿਆ ਕੂਚ, ਗਲੀ ਕੂਚੇ ਖ਼ਾਲੀ ਗਿਆ ਕਰਾਈਆ। ਦੀਨ ਮਜ਼੍ਹਬ ਪਈ ਦਵੈਤੀ ਦੂਜ, ਸ਼ਰਅ ਧਰਮ ਕਰੇ ਲੜਾਈਆ। ਮਾਣਸ ਸਮਝ ਨਾ ਸਕੇ ਪੰਜ ਤਤ ਭੂਪ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜ ਨਾ ਕੋਇ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਪੜਦਾ ਚੁਕ, ਅੰਤਮ ਤੇਰੀ ਵਾਰੀ ਆਈਆ। ਸਚਖੰਡ ਦਵਾਰੇ ਕਿਉਂ ਬੈਠਾ ਲੁਕ, ਨਿਰਗੁਣ ਆਪਣਾ ਆਪ ਛੁਪਾਈਆ। ਸਚ ਸੁਨੇਹੜਾ ਦੇ ਕੇ ਆਇਆ ਤੇਰਾ ਗੋਬਿੰਦ ਪੁਤ, ਧੁਰ ਦੀ ਬਾਣੀ ਰਾਗ ਅਲਾਈਆ । ਅਬਿਨਾਸ਼ੀ ਕਰਤਾ ਨਰ ਨਰਾਇਣ ਸਦੀ ਵੀਹਵੀਂ ਆਪਣੀ ਧਾਰੋਂ ਪਏ ਉਠ, ਨਾ ਕੋਈ ਜਨਮੇ ਪਿਤਾ ਮਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਦੋ ਜਹਾਨਾਂ ਖੋਜ ਖੁਜਾਈਆ। ਸਚ ਸੁਹੰਜਣੀ ਵੇਖੇ ਰੁੱਤ, ਰੁਤੜੀ ਆਪਣੀ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਝੁਕ, ਚਰਨ ਕਵਲ ਧਿਆਨ ਲਗਾਈਆ। ਪ੍ਰਭ ਠਾਕਰ ਸਾਡਾ ਪੈਂਡਾ ਗਿਆ ਮੁਕ, ਲੋਕਮਾਤ ਅੰਤ ਅਖ਼ੀਰ ਗਏ ਜਣਾਈਆ। ਲੱਖ ਚੁਰਾਸੀ ਜੀਵ ਜੰਤ ਨਾਲੋਂ ਨਾਤਾ ਗਿਆ ਤੁਟ, ਇਕੋ ਮਿਲੀ ਤੇਰੀ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਇਕ ਵਰ, ਸਾਹਿਬ ਸੁਲਤਾਨ ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਸੀਸ ਨਿਵਾਉਂਦੇ ਨੇ। ਦੋਏ ਜੋੜ ਵਾਸਤਾ ਪਾਉਂਦੇ ਨੇ। ਧੂੜੀ ਟਿੱਕਾ ਖ਼ਾਕ ਰਮਾਉਂਦੇ ਨੇ। ਪੁਰਖ ਅਕਾਲ ਪਿਤਾ ਇਕ ਮਨਾਉਂਦੇ ਨੇ। ਤੇਈ ਅਵਤਾਰ ਮਾਣ ਗਵਾਉਂਦੇ ਨੇ। ਈਸਾ ਮੂਸਾ ਮੁਹੰਮਦ ਨੇਤਰ ਨੈਣ ਸ਼ਰਮਾਉਂਦੇ ਨੇ। ਨਾਨਕ ਗੋਬਿੰਦ ਇਕੋ ਰੰਗ ਰੰਗਾਉਂਦੇ ਨੇ। ਤੂੰ ਮਾਲਕ ਖ਼ਾਲਕ ਸਰਬ ਬਖ਼ਸ਼ੰਦ, ਸਭ ਤੇਰਾ ਰਾਹ ਤਕਾਉਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਤੇਰੀ ਆਸ ਇਕ ਰਖਾਉਂਦੇ ਨੇ। ਤੇਰੀ ਆਸ ਇਕ ਰਖੌਂਦੇ ਨੇ। ਦੋਏ ਜੋੜ ਵਾਸਤਾ ਪਾਉਂਦੇ ਨੇ। ਸੀਸ ਕਦਮਾਂ ਉਤੇ ਟਿਕਾਉਂਦੇ ਨੇ। ਜਗਦੀਸ਼ ਤੈਨੂੰ ਇਕ ਮਨਾਉਂਦੇ ਨੇ। ਛਤਰ ਸੀਸ ਨਾ ਕੋਇ ਝੁਲਾਉਂਦੇ ਨੇ। ਬੀਸ ਇਕੀਸ ਰਾਹ ਤਕਾਉਂਦੇ ਨੇ। ਰਾਗ ਛਤੀਸ ਪੰਧ ਮੁਕਾਉਂਦੇ ਨੇ। ਦੰਦ ਬੱਤੀਸ ਨਾ ਢੋਲੇ ਗਾਉਂਦੇ ਨੇ। ਤੇਰੀ ਧੁਰ ਦੀ ਸੁਣ ਹਦੀਸ, ਕਲਮੇ ਆਪਣੇ ਵਿਚੋਂ ਬਾਹਰ ਕਢਾਉਂਦੇ ਨੇ। ਤੂੰ ਸਾਹਿਬ ਇਕ ਜਗਦੀਸ਼, ਜਗਦੀਸ਼ਰ ਤੇਰਾ ਰਾਹ ਤਕਾਉਂਦੇ ਨੇ। ਤੇਰਾ ਲੇਖਾ ਹਸਤ ਕੀਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਮੰਗ ਮੰਗਾਉਂਦੇ ਨੇ। ਦਰ ਠਾਂਡੇ ਮੰਗ ਮੰਗਾਉਂਦੇ ਨੇ। ਤੇਰਾ ਸਚ ਸਿੰਘਾਸਣ ਵੇਖ ਪਲੰਘ, ਸ਼ਾਹੋ ਭੂਪ ਤੇਰਾ ਦਰਸ਼ਨ ਪਾਉਂਦੇ ਨੇ। ਤੇਰੇ ਨਾਮ ਦਾ ਵਜਾ ਕੇ ਆਏ ਮਰਦੰਗ, ਸੋ ਮਰਦੰਗਾ ਤੇਰੇ ਅੱਗੇ ਸੁਟਾਉਂਦੇ ਨੇ। ਜੋ ਪ੍ਰੇਮ ਪਿਆਰ ਦਾ ਦੇ ਕੇ ਆਏ ਰੰਗ, ਲੋਕਮਾਤ ਵਣਜ ਕਰਾਉਂਦੇ ਨੇ। ਕਲਜੁਗ ਅੰਤ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਹੋਏ ਨੰਗ, ਸਿਰ ਓਢਣ ਤੇਰਾ ਨਾਮ ਨਾ ਕੋਇ ਟਿਕਾਉਂਦੇ ਨੇ। ਨਵ ਨੌ ਚਾਰ ਵਧਿਆ ਭੇਖ ਪਖੰਡ, ਭੇਖੀ ਗੁਰੂ ਵੇਸ ਵਟਾਉਂਦੇ ਨੇ। ਤੇਰੇ
ਪ੍ਰੇਮ ਪਿਆਰ ਦਾ ਗਾਏ ਕੋਈ ਨਾ ਛੰਦ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਉਂਦੇ ਨੇ। ਸ੍ਰਿਸ਼ਟ ਸਬਾਈ ਹੋਈ ਰੰਡ, ਸ਼ਬਦੀ ਕੰਤ ਨਾ ਮੇਲ ਮਿਲਾਉਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਦਰ ਤੇਰੇ ਅਲਖ ਜਗਾਉਂਦੇ ਨੇ। ਤੇਰੇ ਦਰ ਅਲਖ ਨਿਰੰਜਣ, ਅਗੋਚਰ ਤੇਰੇ ਹੱਥ ਵਡਿਆਈਆ। ਤੂੰ ਦਾਤਾ ਦਾਨੀ ਦੁੱਖ ਦਰਦ ਭੈ ਭੰਜਨ, ਭੈ ਭਉ ਤੇਰੀ ਓਟ ਤਕਾਈਆ। ਤੂੰ ਆਦਿ ਜੁਗਾਦੀ ਧੁਰ ਦਾ ਸੱਜਣ, ਸਗਲਾ ਸੰਗ ਨਿਭਾਈਆ। ਜੋਤ ਸਰੂਪੀ ਜੋਤ ਮਗਨ, ਰੂਪ ਰੰਗ ਰੇਖ ਤੇਰਾ ਨਜ਼ਰ ਕਿਸੇ ਨਾ ਆਈਆ। ਜੀਵ ਜੰਤ ਤੇਰੇ ਦੀਪਕ ਜਗਣ, ਘਰ ਘਰ ਜੋਤ ਨਿਰੰਜਣ ਕਰੇ ਰੁਸ਼ਨਾਈਆ। ਦਰ ਦਰਵੇਸ਼ ਹੋ ਕੇ ਮੰਗਣ, ਬਰਦੇ ਹੋ ਕੇ ਝੋਲੀ ਡਾਹੀਆ। ਤੂੰ ਮਿਹਰਵਾਨ ਸੂਰਾ ਸਰਬੰਗਣ, ਦੇਵਣਹਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਸਵਾਮੀ ਤੇਰੀ ਆਸ ਤਕਾਈਆ। ਸਚ ਸਵਾਮੀ ਤੇਰੀ ਆਸਾ, ਗੁਰ ਅਵਤਾਰ ਧਿਆਨ ਲਗਾਈਆ । ਪੀਰ ਪੈਗ਼ੰਬਰ ਕਰ ਭਰਵਾਸਾ, ਭਾਵਨੀ ਇਕ ਵਧਾਈਆ। ਤੂੰ ਆਦਿ ਜੁਗਾਦੀ ਪੁਰਖ ਅਬਿਨਾਸ਼ਾ, ਨਾ ਮਰੇ ਨਾ ਜਾਈਆ। ਸਚਖੰਡ ਦਵਾਰੇ ਜੋਤ ਪਰਕਾਸ਼ਾ, ਥਿਰ ਘਰ ਸ਼ਬਦੀ ਖੇਲ ਖਿਲਾਈਆ। ਭਗਤ ਭਗਵੰਤ ਜੁਗਾ ਜੁਗੰਤ ਨਿਰਗੁਣ ਸਰਗੁਣ ਖੇਲੇ ਖੇਲ ਤਮਾਸ਼ਾ, ਵਡ ਖਿਲਾਰੀ ਤੇਰੀ ਵਡ ਵਡਿਆਈਆ। ਗੋਪੀ ਕਾਹਨ ਮਿਲ ਕੇ ਪਾਵਣ ਰਾਸਾ, ਅਚਰਜ ਆਪਣੀ ਰੀਤ ਚਲਾਈਆ। ਭਗਤਾਂ ਸੰਤਾਂ ਦੇਵੇ ਚਰਨ ਨਿਵਾਸਾ, ਧਾਮ ਭੂਮਿਕਾ ਅਸਥਾਨ ਇਕ ਸਮਝਾਈਆ। ਗੁਰਮੁਖਾਂ ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਡੇਰਾ ਢਾਹੀਆ। ਗੁਰਸਿਖ ਤੇਰੇ ਦਰ ਤੋਂ ਕਦੀ ਨਾ ਜਾਏ ਨਿਰਾਸਾ, ਆਸਾ ਸਭ ਦੀ ਪੂਰ ਕਰਾਈਆ। ਸਦੀ ਚੌਧਵੀਂ ਉਲਟ ਦੇ ਪਾਸਾ, ਪੁਸ਼ਤ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਦਰ ਤੇਰੇ ਆਸ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਛੇਤੀ ਮੰਨ, ਮਨ ਕਾ ਮਣਕਾ ਸਰਬ ਭੁਆਈਆ। ਭਾਗ ਲਗਾ ਕਾਇਆ ਮਾਟੀ ਤਨ, ਤਤਵ ਤਤ ਦੇ ਸਮਝਾਈਆ। ਕਰ ਪਰਕਾਸ਼ ਅੰਧੇਰੇ ਅੰਨ੍ਹ, ਨਿਰਗੁਣ ਨੂਰ ਕਰ ਰੁਸ਼ਨਾਈਆ। ਗੁਰਮੁਖ ਪਰਗਟਾ ਸਾਚੇ ਚੰਨ, ਗੁਰਸਿਖ ਗੁਰ ਗੁਰ ਗੋਦ ਉਠਾਈਆ। ਸਾਚੇ ਸੰਤਾਂ ਦੇ ਨਾਮ ਧਨ, ਵਸਤ ਅਮੋਲਕ ਝੋਲੀ ਪਾਈਆ। ਭਗਤਾਂ ਆਪਣੇ ਨਾਲ ਗੰਢ, ਭਗਵਨ ਧੁਰ ਦਾ ਜੋੜ ਜੁੜਾਈਆ। ਨਿਰਗੁਣ ਨਿਰਵੈਰ ਦੱਸ ਛੰਦ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਚਾਰ ਵਰਨਾਂ ਬਣ ਬਖ਼ਸ਼ੰਦ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਆਤਮ ਪਰਮਾਤਮ ਦੇ ਅਨੰਦ, ਅਨੰਦ ਇਕੋ ਘਰ ਵਖਾਈਆ। ਆਤਮ ਸੇਜਾ ਚੜ੍ਹ ਪਲੰਘ, ਸਚ ਸਿੰਘਾਸਣ ਡੇਰਾ ਲਾਈਆ। ਅਨਹਦ ਵਜਾ ਅਗੰਮੀ ਨਦ, ਅਨਾਦੀ ਆਪਣਾ ਰਾਗ ਸੁਣਾਈਆ। ਨਵ ਨੌ ਚਾਰ ਪਾਰ ਕਰ ਹੱਦ, ਘਰ ਸਾਚੇ ਮੇਲ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਵਾਕ ਭਵਿਖਤਾਂ ਵਿਚ ਆਏ ਦੱਸ, ਨਾਦਾਂ ਸ਼ਬਦਾਂ ਵਿਚ ਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦਾ ਕੰਤ ਹੋਵੇ ਪਰਗਟ, ਦੋ ਜਹਾਨਾਂ ਵੇਖੇ ਚਾਈਂ ਚਾਈਂਆ । ਸੰਬਲ ਨਗਰ ਸਚ ਮਕਾਨ ਵਿਚ ਭੂਮਿਕਾ ਜਾਏ ਵਸ, ਜਿਸ ਦੀ ਹੱਦ ਨਜ਼ਰ ਕਿਸੇ ਨਾ ਆਈਆ। ਸਾਚਾ ਮਾਰਗ ਸਤਿ ਸਤਿਵਾਦੀ ਦਏ ਦੱਸ, ਦਹਿ ਦਿਸ਼ਾ ਦਏ ਸਮਝਾਈਆ। ਸਾਚੇ ਭਗਤਾਂ ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਘਰ ਘਰ ਵਿਚ ਜੋੜ ਜੁੜਾਈਆ। ਜਗਤ ਸ੍ਰਿਸ਼ਟੀ ਨਾਲੋਂ ਕਰ ਕੇ ਵੱਖ, ਵੱਖਰੀ ਧਾਰ ਚਲਾਈਆ।
ਅੰਦਰ ਵੜ ਕੇ ਮੰਦਰ ਚੜ੍ਹ ਕੇ ਆਤਮ ਪਰਮਾਤਮ ਨਾਲ ਪਏ ਹੱਸ, ਹਸਤੀ ਆਪਣੀ ਲਏ ਸਮਝਾਈਆ । ਨਿਰਗੁਣ ਨਿਰਵੈਰ ਹੋ ਕੇ ਗਾਵੇ ਜਸ, ਵੇਦ ਪੁਰਾਨ ਸਿਫ਼ਤ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰਾ ਭੇਵ ਕੋਈ ਨਾ ਜਾਣੇ ਅਗਲਾ, ਪਿਛਲੀ ਕਹਾਣੀ ਸਾਰੇ ਪੜ੍ਹ ਪੜ੍ਹ ਰਹੇ ਸੁਣਾਈਆ। ਤੇਰਾ ਮਿਤਰ ਪਿਆਰਾ ਦਿਸੇ ਕੋਈ ਨਾ ਸੱਜਣਾ, ਸੰਗੀ ਸੰਗ ਨਾ ਕੋਇ ਰਖਾਈਆ। ਜੋ ਉਪਜਿਆ ਸੋ ਤੇਰੇ ਦਰ ਤੋਂ ਮੰਗਣਾ, ਮਾਂਗਤ ਦੋ ਜਹਾਨ ਨਜ਼ਰੀ ਆਈਆ। ਬਿਨ ਤੇਰੀ ਕਿਰਪਾ ਤੇਰਾ ਦਰਸ ਦੀਦਾਰ ਕਿਸੇ ਨਾ ਲੱਭਣਾ, ਖੋਜਤ ਖੋਜਤ ਖੋਜੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦ੍ਰਿਸ਼ਟੀ ਦਏ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਨਰੇਸ਼, ਭੂਪਤ ਭੂਪ ਤੇਰੀ ਸਰਨਾਈਆ। ਤੇਰਾ ਰੂਪ ਅਗੰਮਾ ਮੁੱਛ ਦਾਹੜੀ ਨਾ ਕੇਸ, ਸੀਸ ਜਗਦੀਸ ਨਾ ਕੋਇ ਮੁੰਡਾਈਆ। ਸਚ ਦਵਾਰੇ ਹਰਿ ਨਿਰੰਕਾਰੇ ਆਦਿ ਜੁਗਾਦਿ ਰਹੇ ਹਮੇਸ਼, ਜੁਗ ਚੌਕੜੀ ਆਪਣਾ ਖੇਲ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਬੈਠੇ ਦਰਵੇਸ਼, ਕੋਟਨ ਕੋਟ ਸੀਸ ਨਿਵਾਈਆ। ਕਰੋੜ ਤੇਤੀਸਾ ਕਰੇ ਆਦੇਸ, ਸੁਰਪਤ ਨਿਉਂ ਨਿਉਂ ਲਾਗੇ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨੂਰ ਉਜਾਲਾ ਰਹੇ ਵੇਖ, ਸਾਹਿਬ ਗੋਪਾਲ ਇਕੋ ਨਜ਼ਰੀ ਆਈਆ। ਜਿਸ ਦਾ ਨਿਤ ਨਵਿਤ ਅਵਲੜਾ ਵੇਸ, ਸਰਗੁਣ ਹੋ ਕੇ ਲੋਕਮਾਤ ਆਵੇ ਚਾਈਂ ਚਾਈਂਆ। ਸ਼ਾਸਤਰ ਸਿਮਰਤ ਦੇ ਕੇ ਗਏ ਸੰਦੇਸ਼, ਅੱਠ ਦਸ ਗੀਤਾ ਗਿਆਨ ਕਰੇ ਪੜ੍ਹਾਈਆ। ਸ਼ਬਦ ਸੁਣਾਏ ਮੁੱਲਾ ਸ਼ੇਖ਼, ਅਲਿਫ਼ ਯੇ ਆਪਣਾ ਹੁਕਮ ਵਰਤਾਈਆ। ਖਾਣੀ ਬਾਣੀ ਦੇਵੇ ਭੇਜ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਲਿਖਾ ਕੇ ਲੇਖ, ਲਿਖਤ ਅੱਖਰਾਂ ਨਾਲ ਕਰਾਈਆ। ਜਿਸ ਨੂੰ ਜੀਵ ਜਹਾਨ ਜਗਤ ਪਿਛੋਂ ਲੈਣ ਵੇਖ, ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰਾ ਖੇਲ ਅਗੰਮ, ਅਗੰਮੜੀ ਕਾਰ ਨਜ਼ਰੀ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੇੜਾ ਦੇਵੇਂ ਬੰਨ੍ਹ, ਜਗਤ ਜਹਾਨ ਪਾਰ ਕਰਾਈਆ। ਲੱਖ ਚੁਰਾਸੀ ਕੂੜੀ ਕਿਰਿਆ ਦੇਵੇਂ ਸਦਾ ਡੰਨ, ਖੰਡਾ ਸ਼ਬਦ ਹੱਥ ਉਠਾਈਆ । ਜੋ ਘੜਿਆ ਸੋ ਦੇਵੇਂ ਭੰਨ, ਥਿਰ ਰਹਿਣ ਕੋਇ ਨਾ ਪਾਈਆ। ਭਗਤ ਸੁਹੇਲੇ ਪਰਗਟਾਵੇਂ ਚੰਨ, ਨੂਰੋ ਨੂਰ ਕਰ ਰੁਸ਼ਨਾਈਆ। ਸਾਚੇ ਸੰਤਾਂ ਕੋਲੋਂ ਜਾਵੇਂ ਮੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਖੋਲ੍ਹ ਆਪਣਾ ਦਰ, ਦਰ ਦਰਵਾਜ਼ਾ ਦੇ ਜਣਾਈਆ। ਗੁਰ ਅਵਤਾਰ ਕਹਿਣ ਕਿਉਂ ਹੋਇਆ ਓਹਲੇ, ਬੇਪਰਵਾਹ ਪੜਦਾ ਪਾਈਆ। ਸਾਡੇ ਨਾਲ ਕੀਤੇ ਇਕਰਾਰ ਕੌਲੇ, ਲੇਖੇ ਲਿਖ ਲਿਖ ਲਿਖਤ ਨਾਲ ਕੁੜਮਾਈਆ। ਪਰਗਟ ਹੋ ਉਪਰ ਧੌਲੇ, ਧਰਨੀ ਧਰਤ ਸੋਭਾ ਪਾਈਆ। ਤੇਰਾ ਨੂਰ ਖ਼ੁਦਾਈ ਅਵਲੇ, ਯਾਮਬੀਨ ਆਲਮੀਨ ਤੇਰੀ ਸਰਨਾਈਆ। ਮਹਿਬਾਨ ਬੀਦੋ ਬੀਖੈਰ ਯਾ ਅੱਲਾ ਤੂੰ ਹਰ ਘਟ ਹੋ ਕੇ ਮੌਲੇਂ, ਮੌਲਾ ਰੂਪ ਨੂਰ ਅਲਾਹੀਆ। ਈਸਾ ਮੂਸਾ ਮੁਹੰਮਦ ਵੇਖ ਆਪਣੀ ਬਗ਼ਲੇ, ਬਗ਼ਲਗੀਰ ਦਸਤਗੀਰ ਬੇਨਜ਼ੀਰ ਆਪਣਾ ਫੇਰਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਉਮਤ ਉਮਤੀ ਹੋਈ ਪਗ਼ਲੇ, ਸਤਿ ਸਚ ਨਾ ਕੋਇ ਪੜ੍ਹਾਈਆ। ਬਾਹਰੋਂ ਦਿਸਣ ਚਿੱਟੇ ਬਗ ਬੱਪੜੇ ਬਗਲੇ, ਅੰਤਰ ਕਾਗ ਨਜ਼ਰੀ ਆਈਆ। ਸ਼ਰਅ ਸ਼ਰੀਅਤ ਅੰਦਰ ਆਏ ਜੰਗਲੇ, ਮਜ਼੍ਹਬ ਝਗੜਾ ਨਾ ਕੋਇ ਮੁਕਾਈਆ। ਸਦੀ ਚੌਧਵੀਂ
ਤੁਧ ਬਿਨ ਮਾਲਕ ਕੋਈ ਨਾ ਬਦਲੇ, ਬਦਲਾ ਮੁਕੇ ਨਾ ਜਗਤ ਲੋਕਾਈਆ। ਦੋ ਜਹਾਨ ਤੇਰੇ ਦਰ ਤੇ ਅਦਨੇ, ਤੂੰ ਆਅਲਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਉਚੀ ਕੂਕਣ ਗੁਰ ਅਵਤਾਰ, ਪੁਨਹ ਪੁਨਹ ਸੀਸ ਨਿਵਾਈਆ। ਕਿਰਪਾ ਕਰ ਹਰਿ ਨਿਰੰਕਾਰ, ਨਿਰਧਨ ਦੇਣ ਦੁਹਾਈਆ। ਨਾਤਾ ਤੁਟਿਆ ਜਗਤ ਸੰਸਾਰ, ਸਗਲਾ ਸੰਗ ਨਾ ਕੋਇ ਨਿਭਾਈਆ । ਆਤਮ ਕਰੇ ਨਾ ਕੋਈ ਪਿਆਰ, ਪਰਮਾਤਮ ਮੇਲ ਨਾ ਕੋਇ ਮਿਲਾਈਆ। ਘਰ ਵਿਚ ਘਰ ਖੋਲ੍ਹੇ ਨਾ ਕੋਇ ਕਿਵਾੜ, ਪੜਦਾ ਸਕੇ ਨਾ ਕੋਇ ਉਠਾਈਆ। ਦੀਪਕ ਜੋਤੀ ਸਕੇ ਨਾ ਕੋਈ ਬਾਲ, ਨੂਰੋ ਨੂਰ ਨਾ ਕੋਇ ਰੁਸ਼ਨਾਈਆ। ਅਨਹਦ ਸੁਣੇ ਨਾ ਕੋਈ ਨਾਦ, ਧੁਨ ਆਤਮਕ ਰਾਗ ਨਾ ਕੋਇ ਅਲਾਈਆ। ਕਲਜੁਗ ਜੀਵ ਹੰਸ ਹੋਏ ਕਾਗ, ਕੂੜੀ ਕਿਰਿਆ ਕਾਗ ਵਾਂਗ ਕੁਰਲਾਈਆ। ਸਤਿਗੁਰ ਬੇੜੇ ਚੜ੍ਹੇ ਨਾ ਕੋਇ ਜਹਾਜ਼, ਨਈਆ ਨੌਕਾ ਹੱਥ ਕਿਸੇ ਨਾ ਆਈਆ। ਪਤਣ ਬੈਠੇ ਪਿਛੇ ਸਭ ਨੂੰ ਮਾਰਨ ਆਵਾਜ਼, ਅੱਗਾ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਧੁਰ ਦਾ ਦਏ ਦ੍ਰਿੜਾਈਆ। ਧੁਰ ਦਾ ਮਾਰਗ ਦੱਸ ਏਕ, ਏਕੰਕਾਰ ਤੇਰੀ ਸ਼ਰਨਾਈਆ। ਸ੍ਰਿਸ਼ਟ ਸਬਾਈ ਇਕੋ ਟੇਕ, ਇਕੋ ਘਰ ਵਡਿਆਈਆ। ਇਕੋ ਆਪਣਾ ਦੱਸ ਭੇਖ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਤੇਰਾ ਰੂਪ ਅਨੂਪ ਸਦਾ ਵਿਸ਼ੇਸ਼, ਵਿਸ਼ੇਸ਼ਣਾਂ ਨਾਲ ਨਾਨਕ ਨਿਰਗੁਣ ਗਿਆ ਜਣਾਈਆ। ਗੁਰੂ ਗੋਬਿੰਦ ਕਹੇ ਪੁਰਖ ਅਕਾਲ ਸਭ ਨਾਲ ਕਰੇ ਹੇਤ, ਲੱਖ ਚੁਰਾਸੀ ਪਿਤਾ ਮਾਈਆ। ਜਿਸ ਬਾਲਕ ਕੀਤੇ ਭੇਟ, ਸੇਵਾ ਸਚ ਕਮਾਈਆ। ਸੋ ਆਇਆ ਖੇਵਟ ਖੇਟ, ਰਹਿਬਰ ਨੂਰ ਖ਼ੁਦਾਈਆ। ਜਿਸ ਨੂੰ ਕੋਈ ਨਾ ਸਕੇ ਵੇਖ, ਜਗ ਦੋਏ ਲੋਚਣ ਦਰਸ਼ ਕੋਇ ਨਾ ਪਾਈਆ। ਜਿਸ ਨੇ ਭਰਮ ਭੁਲਾਏ ਮੁੱਲਾ ਸ਼ੇਖ਼, ਪੰਡਤ ਪਾਂਧੇ ਸਮਝ ਕੋਇ ਨਾ ਆਈਆ। ਅੰਤਰ ਵੜ ਕੇ ਕਰੇ ਨਾ ਸੱਚਾ ਹੇਤ, ਬਸੰਤਰ ਬਾਹਰੋਂ ਨਾ ਕੋਇ ਬੁਝਾਈਆ। ਵਾਹ ਵਾਹ ਖੇਲੀ ਅਗੰਮ ਖੇਡ, ਪ੍ਰਭੂ ਇਹੋ ਤੇਰੀ ਵਡਿਆਈਆ। ਜਿਸ ਕਾਰਨ ਗੁਰ ਅਵਤਾਰ ਪੈਗ਼ੰਬਰ ਦਿਤੇ ਭੇਜ, ਸੋ ਸੇਵਕ ਸੇਵਾ ਗਏ ਕਮਾਈਆ। ਅੰਤਮ ਦੇ ਕੇ ਤੇਰਾ ਸੰਦੇਸ਼, ਖਾਣੀ ਬਾਣੀ ਕਰੀ ਪੜ੍ਹਾਈਆ। ਹਰਿ ਮਾਲਕ ਧੁਰ ਨਰੇਸ਼, ਨਰਾਇਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਅਗੰਮੜਾ ਦੇਸ, ਜਿਸ ਗ੍ਰਹਿ ਬਹਿ ਕੇ ਹੁਕਮ ਵਰਤਾਈਆ। ਜਿਸ ਗ੍ਰਹਿ ਦੇਵੇ ਹੁਕਮ ਅਨੋਖਾ, ਧੁਰ ਦੀ ਧਾਰ ਜਣਾਈਆ। ਸੋ ਮਾਰਗ ਮੰਜ਼ਲ ਪੰਧ ਦੱਸ ਸੌਖਾ, ਰਹਿਬਰ ਹੋ ਕੇ ਮੇਲ ਮਿਲਾਈਆ। ਤੇਰਾ ਸਚਖੰਡ ਦਵਾਰਾ ਵੇਖੀਏ ਕੋਠਾ, ਛੱਪਰ ਛੰਨ ਨਜ਼ਰ ਕੋਇ ਨਾ ਆਈਆ। ਜਿਥੇ ਪਰਕਾਸ਼ ਇਕੋ ਨਿਰਮਲ ਜੋਤਾ, ਸੂਰਜ ਚੰਦ ਨਾ ਕੋਇ ਚਮਕਾਈਆ। ਲੱਖ ਚੁਰਾਸੀ ਵਿਚੋਂ ਮਾਣਸ ਜਨਮ ਮਿਲੇ ਮੌਕਾ, ਮੁਫ਼ਤ ਆਪਣੀ ਦਇਆ ਦਏ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਬਾਹਰ ਕਢਾਈਆ। ਲੇਖਾ ਲੇਖੇ ਵਿਚੋਂ ਵੇਖ ਲਿਖਤ, ਜੋ ਬਿਨ ਅੱਖਰਾਂ ਦਿਤੀ ਲਿਖਾਈਆ। ਜਿਸ ਦਾ ਭੇਵ ਤੇਰਾ ਇਕ ਇਸ਼ਟ, ਦੂਜਾ ਨਜ਼ਰ ਕੋਇ ਨਾ ਆਈਆ। ਲਹਿਣਾ ਚੁੱਕੇ ਰਾਮ ਵਸ਼ਿਸ਼ਟ, ਵਾਸਤਾ ਆਪਣੇ ਨਾਲ ਜੁੜਾਈਆ। ਭਰਮੇ ਭੁੱਲੀ ਤੇਰੀ ਸ੍ਰਿਸ਼ਟ, ਨਵ ਸੱਤ ਮੁਖ ਭੁਆਈਆ। ਤੇਰੇ ਮਿਲਣ ਦਾ ਹਕੀਕੀ ਰਿਹਾ ਕੋਈ ਨਾ ਇਸ਼ਕ, ਆਸ਼ਕ ਨਜ਼ਰ ਕੋਇ ਨਾ ਆਈਆ। ਕੋਟਨ ਕੋਟ ਪੰਡਤ ਮਸਤਕ ਲਾਉਂਦੇ ਤਿਲਕ, ਸਾਚੇ ਤਿਲ ਨਾ ਕੋਇ ਰੁਸ਼ਨਾਈਆ। ਮੁੱਲਾ ਸ਼ੇਖ਼ ਮੁਸਾਇਕ ਤੈਨੂੰ ਤੱਕਦੇ
ਵਿਚ ਬਹਿਸ਼ਤ, ਹੂਰਾਂ ਨੈਣ ਉਠਾਈਆ। ਗ੍ਰੰਥੀ ਪੰਥੀ ਤੇਰੇ ਪ੍ਰੇਮ ਤੋਂ ਗਏ ਖ਼ਿਸਕ, ਖ਼ਾਲਸ ਖ਼ਾਲਸਾ ਨਜ਼ਰ ਕੋਇ ਨਾ ਆਈਆ। ਚਾਰ ਜੁਗ ਦੀ ਦੇਵੇ ਦਰਬਾਰ ਵਿਚ ਸੱਚੀ ਲਿਸਟ, ਜਿਸ ਦੇ ਹਰਫ਼ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਦਏ ਵਰਤਾਈਆ। ਗੁਰ ਅਵਤਾਰ ਕਹਿਣ ਸ੍ਰੀ ਭਗਵੰਤ, ਵਾਹ ਵਾਹ ਤੇਰੀ ਵਡਿਆਈਆ। ਤੂੰ ਆਦਿ ਜੁਗਾਦੀ ਜੁਗਾਂ ਜੁਗੰਤ, ਕਰਤਾ ਮਾਲਕ ਇਕ ਅਖਵਾਈਆ। ਬੋਧ ਅਗਾਧਾ ਸਾਚਾ ਪੰਡਤ, ਸਚ ਕਰੇਂ ਪੜ੍ਹਾਈਆ। ਤੇਰੇ ਦਰ ਦਰਵੇਸ਼ ਬੈਠੇ ਮੰਗਤ, ਭਿੱਖਕ ਆਪਣੀ ਝੋਲੀ ਡਾਹੀਆ। ਫਿਰੀ ਦਰੋਹੀ ਕਲਜੁਗ ਅੰਤ, ਅੰਤਸ਼ਕਰਨ ਸ਼ੁਧ ਨਾ ਕੋਇ ਕਰਾਈਆ। ਗੁਰ ਅਵਤਾਰਾਂ ਜੋ ਦਿਤਾ ਤੇਰਾ ਮੰਤ, ਸੋ ਮੰਤਰ ਗਏ ਭੁਲਾਈਆ। ਘਰ ਮਿਲੇ ਨਾ ਕਿਸੇ ਕੰਤ, ਨਾਰ ਦੁਹਾਗਣ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖ ਚਾਈਂ ਚਾਈਂਆ। ਕਲਜੁਗ ਵੇਖ ਕੂੜੀ ਰੈਣ, ਭਿੰਨੜੀ ਨਜ਼ਰ ਕਿਸੇ ਨਾ ਆਈਆ। ਮਾਇਆ ਮਮਤਾ ਖਾਏ ਡੈਣ, ਸਿਰ ਸਕੇ ਨਾ ਕੋਇ ਉਠਾਈਆ। ਸਾਚਾ ਦੇਵੇ ਨਾ ਕੋਈ ਦੇਣ, ਲਹਿਣਾ ਹਕ ਨਾ ਕੋਇ ਚੁਕਾਈਆ। ਸਦੀ ਚੌਧਵੀਂ ਸਾਰੇ ਆਏ ਕਹਿਣ, ਇਕੱਠੇ ਹੋ ਕੇ ਰਹੇ ਸੁਣਾਈਆ। ਮਨੁਖਤਾ ਵਹਿ ਗਈ ਡੂੰਘੇ ਵਹਿਣ, ਮੁਰੀਦ ਮੁਰਸ਼ਦ ਪੱਲੂ ਗਏ ਛੁਡਾਈਆ। ਅਲਿਫ਼ ਯੇ ਮਿਲ ਕੇ ਪਾਏ ਵੈਣ, ਐਨ ਗ਼ੈਨ ਨੁਕਤਾ ਸਕੇ ਨਾ ਕੋਇ ਮਿਟਾਈਆ । ਸਾਚਾ ਮਿਲੇ ਨਾ ਸੱਜਣ ਸੈਣ, ਸਗਲਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ ਅੰਤਮ ਆ ਕੇ ਤੱਕ, ਤਾਕਤਵਰ ਆਪਣੀ ਤਾਕਤ ਲੈ ਅਜ਼ਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਥੱਕ, ਸ੍ਰਿਸ਼ਟੀ ਸਮਝ ਕਿਸੇ ਨਾ ਆਈਆ। ਸ੍ਰਿਸ਼ਟੀ ਚੋਲਾ ਆਏ ਛੱਡ, ਨਿਰਗੁਣ ਤੇਰੇ ਵਿਚ ਸਮਾਈਆ। ਅੰਤਮ ਦੱਸ ਕੇ ਅਗਲੀ ਹੱਦ, ਸਦੀ ਵੀਹਵੀਂ ਖਹਿੜਾ ਲਿਆ ਛੁਡਾਈਆ। ਪ੍ਰਭ ਅੱਗੇ ਸੰਭਾਲ ਆਪਣਾ ਜਗ, ਸ੍ਰਿਸ਼ਟੀ ਤੇਰੀ ਝੋਲੀ ਪਾਈਆ। ਕਲਜੁਗ ਘਰ ਘਰ ਲਾਈ ਅੱਗ, ਸਾਧ ਸੰਤ ਸਕੇ ਨਾ ਕੋਇ ਬੁਝਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਸਾਰੇ ਰਹੇ ਹੱਸ, ਹਸਤੀ ਤੇਰੀ ਸਮਝ ਕਿਸੇ ਨਾ ਪਾਈਆ। ਤੀਰਥ ਤੱਟਾਂ ਅਠਸਠਾਂ ਰਹੇ ਨੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਪਾਈਆ। ਤੇਰੇ ਮਿਲਣ ਦਾ ਕਿਸੇ ਨਾ ਮਿਲਿਆ ਜਸ, ਬਿਨ ਭਗਤਾਂ ਤੇਰੀ ਸਿਫ਼ਤ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਵੇਸ ਵਟਾਈਆ। ਕਲ ਕਲਕੀ ਤੇਰਾ ਇਕ ਅਵਤਾਰ, ਹਰਿ ਕਰਤਾ ਤੂੰ ਹੀ ਨਜ਼ਰੀ ਆਈਆ। ਜਿਸ ਦਾ ਰੂਪ ਅਗੰਮ ਅਪਾਰ, ਰੇਖ ਭੇਖ ਸਮਝ ਕੋਇ ਨਾ ਪਾਈਆ। ਜਿਸ ਦਾ ਮੰਦਰ ਅਟਲ ਉਚ ਮਨਾਰ, ਦੀਆ ਬਾਤੀ ਇਕ ਰੁਸ਼ਨਾਈਆ। ਜਿਸ ਦਾ ਥਿਰ ਘਰ ਚਰਨ ਦਵਾਰ, ਸ਼ਬਦੀ ਸੁਤ ਸੋਭਾ ਪਾਈਆ। ਸੋ ਹੁਕਮ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਜਾਓ ਸਾਰੇ ਖ਼ਬਰਦਾਰ, ਧੁਰ ਸੰਦੇਸ਼ਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਸਾਰੇ ਲਏ ਉਠਾਲ, ਕਰੋੜ ਤੇਤੀਸਾ ਨਾਲ ਮਿਲਾਈਆ। ਕਲਜੁਗ ਕਿਰਿਆ ਨੇਤਰ ਸਭ ਨੂੰ ਦੇ ਵਖਾਲ, ਲੋਚਨ ਅੱਖ ਇਕ ਜਣਾਈਆ। ਸ਼ਬਦ ਇਸ਼ਾਰੇ ਨਾਲ ਕਹੇ ਆਪਣੇ ਆਪਣੇ ਗੁਰਮੁਖ ਲਓ ਪਛਾਣ, ਮੁਰੀਦ ਮੁਰਸ਼ਦ ਖੋਜ ਖੁਜਾਈਆ। ਗੁਰ ਅਵਤਾਰ ਹੋਏ ਹੈਰਾਨ, ਪੀਰ ਪੈਗ਼ੰਬਰ ਸਾਰੇ ਨੈਣ ਸ਼ਰਮਾਈਆ। ਜੋ ਕਲਮਿਆਂ ਵਿਚ ਦੇ ਕੇ ਆਏ ਬਿਆਨ, ਹਰਫ਼ਾਂ ਵਿਚ ਪੜ੍ਹਾਈਆ। ਜੋ ਮੰਤਰ ਦੱਸ ਕੇ ਆਏ ਸਤਿਨਾਮ,
ਫ਼ਤਿਹ ਵਾਹਿਗੁਰੂ ਇਕ ਗਜਾਈਆ। ਉਸ ਦਾ ਮਿਲੇ ਨਾ ਸਚ ਨਿਸ਼ਾਨ, ਧਰਮ ਨਿਸ਼ਾਨਾ ਹੱਥ ਨਾ ਕੋਇ ਉਠਾਈਆ। ਸੁਰਤੀ ਵਿਛੜ ਕੇ ਸਾਚੇ ਰਾਮ, ਸੱਚਾ ਰੰਗ ਨਾ ਕੋਇ ਰੰਗਾਈਆ। ਸਾਚਾ ਸੁਣੇ ਨਾ ਕੋਈ ਪੈਗ਼ਾਮ, ਪਾਗ਼ਲ ਹੋਈ ਸ੍ਰਿਸ਼ਟ ਸਬਾਈਆ। ਝਗੜਾ ਪਿਆ ਸ਼ਰਅ ਈਮਾਨ, ਮਜ਼੍ਹਬ ਕਰੇ ਲੜਾਈਆ। ਸਾਧਾ ਸੰਤਾਂ ਖੋਲ੍ਹ ਮਾਇਆ ਦੁਕਾਨ, ਗੁਰ ਕੀ ਬਾਣੀ ਹੱਟੋ ਹੱਟ ਵਿਕਾਈਆ। ਮੂਰਖ ਮੁਗਧ ਹੋਏ ਅੰਞਾਣ, ਸੁਰਤੀ ਸੁਰਤ ਨਾ ਕੋਇ ਹਿਲਾਈਆ। ਗੁਰ ਕਾ ਸ਼ਬਦ ਨਾ ਕਰਨ ਪਛਾਣ, ਸਤਿਗੁਰ ਸੇਵ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਵਖਾਈਆ। ਨਿਰਗੁਣ ਖੇਲ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਸਰਬ ਜੀਆਂ ਦਾ ਸਾਂਝਾ ਯਾਰ, ਮਾਲਕ ਇਕ ਅਖਵਾਈਆ। ਕਾਗਦ ਕਲਮਾਂ ਵਸੇ ਬਾਹਰ, ਸ਼ਰਅ ਵਿਚ ਬੰਦ ਨਾ ਕੋਇ ਕਰਾਈਆ। ਅੱਖਰਾਂ ਵਿਚ ਨਾ ਕੋਇ ਵਿਚਾਰ, ਸਤਰਾਂ ਵਿਚ ਨਾ ਕੋਇ ਜਣਾਈਆ। ਨਿਰਗੁਣ ਨਿਰਵੈਰ ਨਿਰਾਕਾਰ, ਨਿਰੰਕਾਰ ਇਕ ਅਖਵਾਈਆ। ਜਿਸ ਦਾ ਮਹੱਲ ਅਟਲ ਅਪਾਰ, ਸਚਖੰਡ ਬੈਠਾ ਡੇਰਾ ਲਾਈਆ। ਜੋਤ ਉਜਾਲਾ ਨੂਰ ਪਰਵਰਦਿਗਾਰ, ਬੇਪਰਵਾਹ ਇਕ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੈਨੂੰ ਮੰਨਣ ਮੱਦਦਗਾਰ, ਮੁੱਦਾ ਤੂੰ ਹੀ ਨਜ਼ਰੀ ਆਈਆ। ਤੇਰਾ ਅਦਦਾਂ ਵਿਚ ਨਾ ਕੋਇ ਸ਼ਮਾਰ, ਹਿੰਦਸਿਆਂ ਅੰਕੜਿਆਂ ਵਿਚ ਨਾ ਕੋਇ ਜਣਾਈਆ। ਜਿਸ ਜਨ ਉਪਰ ਕਿਰਪਾ ਕਰੇ ਆਪ ਕਰਤਾਰ, ਕਰਨੀ ਆਪਣੀ ਦਏ ਸਮਝਾਈਆ। ਕਲ ਕਲਕੀ ਲਏ ਅਵਤਾਰ, ਇਕ ਇਕੱਲਾ ਫੇਰਾ ਪਾਈਆ। ਸ੍ਰਿਸ਼ਟ ਸਬਾਈ ਪੈਜ ਸਵਾਰ, ਮਾਣਸ ਮਾਨੁਖ ਮਾਨਵ ਦਏ ਜਣਾਈਆ। ਭਗਤ ਸੁਹੇਲੇ ਕਰ ਤਾਬਿਆਦਾਰ, ਸੰਤ ਸਾਜਣ ਰੰਗ ਰੰਗਾਈਆ। ਗੁਰਮੁਖ ਗੁਰ ਗੁਰ ਗੋਦ ਉਠਾਲ, ਗੁਰਸਿਖ ਅੰਮ੍ਰਿਤ ਜਾਮ ਪਿਆਈਆ। ਮੁਰਸ਼ਦ ਹੋ ਕੇ ਮੁਰੀਦਾਂ ਵਸ ਨਾਲ, ਵਾਅਦਾ ਕੀਤਾ ਤੋੜ ਨਿਭਾਈਆ। ਤੇਰਾ ਲੇਖਾ ਸ਼ਾਹ ਕੰਗਾਲ, ਊਚ ਨੀਚ ਦੇ ਸਰਨਾਈਆ। ਧਰਮ ਦਵਾਰਾ ਤੇਰਾ ਸੱਚੀ ਧਰਮਸਾਲ, ਜਿਸ ਘਰ ਬ੍ਰਹਿਮਣ ਸ਼ੱਤਰੀ ਸ਼ੂਦਰ ਵੈਸ਼ ਸੋਭਾ ਪਾਈਆ। ਆਤਮ ਪਰਮਾਤਮ ਤ੍ਰੈਗੁਣ ਮਾਇਆ ਪ੍ਰਕਿਰਤੀਆਂ ਕੋਲੋਂ ਕਰ ਬਹਾਲ, ਇੰਦਰੀਆਂ ਕੋਲੋਂ ਦਏ ਛੁਡਾਈਆ। ਫਲ ਲਗਾ ਸਾਚੇ ਡਾਲ੍ਹ, ਪੱਤ ਟਹਿਣੀ ਆਪ ਮਹਿਕਾਈਆ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਆ ਕੇ ਵੇਖ ਗ਼ਰੀਬਾਂ ਹਾਲ, ਨਿਮਾਣੇ ਦੇਣ ਦੁਹਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਲਜੁਗ ਨਗਾਰਾ ਰਿਹਾ ਵਜਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਤੈਨੂੰ ਸਾਰੇ ਰਹੇ ਭਾਲ, ਹਿੰਦੂ ਮੁਸਲਿਮ ਸਿੱਖ ਈਸਾਈ ਭੱਜਣ ਵਾਹੋ ਦਾਹੀਆ। ਤੇਰੀ ਸਮਝ ਕਿਸੇ ਨਾ ਆਏ ਚਾਲ, ਦਲਾਲ ਹੋ ਕੇ ਮੇਲ ਨਾ ਕੋਇ ਮਿਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਦੇ ਦੇ ਅਹਿਵਾਲ, ਜਗਤ ਸੰਤ ਰਹੇ ਸਮਝਾਈਆ। ਅੰਦਰੋਂ ਆਪ ਹੋਏ ਕੰਗਾਲ, ਭੰਡਾਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਆਪ ਧਰਾਈਆ। ਸ੍ਰੀ ਭਗਵਾਨ ਸਚ ਦ੍ਰਿੜਾਉਂਦਾ ਏ। ਸੋ ਪੁਰਖ ਨਿਰੰਜਣ ਸਚ ਸਮਝਾਉਂਦਾ ਏ। ਹਰਿ ਪੁਰਖ ਨਿਰੰਜਣ ਭੇਵ ਖੁਲ੍ਹੌਂਦਾ ਏ। ਆਦਿ ਨਿਰੰਜਣ ਡਗਮਗੌਂਦਾ ਏ। ਅਬਿਨਾਸ਼ੀ ਕਰਤਾ ਵੇਖ ਵਖੌਂਦਾ ਏ। ਸ੍ਰੀ ਭਗਵਾਨ ਲੇਖ ਲਿਖੌਦਾ ਏ। ਪਾਰਬ੍ਰਹਮ ਬ੍ਰਹਮ ਆਪਣਾ ਪੜਦਾ ਲਾਹੁੰਦਾ ਏ। ਨਿਰਗੁਣ ਧਾਰੋਂ ਪਏ ਜੰਮ, ਮਾਤ ਪਿਤ ਨਾ ਕੋਇ ਬਣੌਂਦਾ ਏ। ਨਿਹਕਰਮੀ ਹੋ ਕੇ ਕਰੇ ਕੰਮ, ਕਰਤਾ ਆਪਣੀ ਕਾਰ ਕਮੌਂਦਾ ਏ। ਕਲਜੁਗ ਅੰਤਮ ਦੇਵੇ ਡੰਨ, ਲੱਖ ਚੁਰਾਸੀ ਵੇਖ ਵਖੌਂਦਾ ਏ। ਸਤਿ ਧਰਮ ਦਾ ਬੇੜਾ
ਦੇਵੇ ਬੰਨ੍ਹ, ਸੱਚਾ ਮਾਰਗ ਇਕ ਲਗੌਂਦਾ ਏ। ਭਗਤ ਸੁਹੇਲੇ ਚਾੜ੍ਹ ਕੇ ਚੰਨ, ਰੈਣ ਅੰਧੇਰੀ ਦੂਰ ਕਰੌਂਦਾ ਏ। ਮਨ ਕਾ ਮਣਕਾ ਫੇਰ ਕੇ ਮਨ, ਮਨ ਮਨਸਾ ਮੋਹ ਚੁਕੌਂਦਾ ਏ। ਭਾਗ ਲਗਾ ਕੇ ਕਾਇਆ ਤਨ, ਤਤਵ ਤਤ ਇਕ ਬੁਝੌਂਦਾ ਏ। ਨਾਮ ਪਦਾਰਥ ਦੇ ਕੇ ਧਨ, ਸ਼ਾਹ ਕੰਗਾਲ ਵੰਡ ਪਵੌਂਦਾ ਏ। ਕਰ ਪਰਕਾਸ਼ ਨੇਤਰ ਅੰਨ੍ਹ, ਅੰਧ ਅੰਧੇਰਾ ਪਰੇ ਹਟੌਂਦਾ ਏ। ਭਗਤ ਸੁਹੇਲੇ ਬਣਾ ਕੇ ਜਨ, ਜਨ ਜਨਣੀ ਗੋਦ ਉਠੌਂਦਾ ਏ। ਕੂੜਾ ਭਾਂਡਾ ਦੇਵੇ ਭੰਨ, ਠੀਕਰ ਕਲਜੁਗ ਪਰੇ ਸੁਟੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਕਰਮ ਕਮੌਂਦਾ ਏ। ਨਿਹਕਰਮੀ ਕਰਮ ਕਮਾਵਾਂਗਾ। ਦੋ ਜਹਾਨਾਂ ਵੇਖ ਵਖਾਵਾਂਗਾ। ਲੋਕ ਪਰਲੋਕ ਆਪ ਸਮਝਾਵਾਂਗਾ। ਸਚ ਸਲੋਕ ਇਕ ਪਰਗਟਾਵਾਂਗਾ। ਗੁਰਮੁਖਾਂ ਮੇਲ ਸੰਜੋਗ, ਮੇਲ ਮਿਲਣੀ ਆਪਣੇ ਨਾਲ ਰਖਾਵਾਂਗਾ। ਹਉਮੇ ਹੰਗਤਾ ਕੱਟ ਕੇ ਰੋਗ, ਹੰ ਗੜ੍ਹ ਤੁੜਾਵਾਂਗਾ । ਸੋਹੰ ਹੰਸਾ ਦੇ ਕੇ ਚੋਗ, ਚੁਗ਼ਲੀ ਨਿੰਦਿਆ ਦੂਰ ਕਰਾਵਾਂਗਾ। ਘਰ ਦਰਸ਼ਨ ਦੇ ਕੇ ਅਮੋਘ, ਬਜਰ ਕਪਾਟੀ ਪੜਦਾ ਲਾਹਵਾਂਗਾ। ਲੇਖਾ ਚੁਕਾ ਕੇ ਸਮਝ ਸੋਚ, ਸੁਰਤੀ ਸ਼ਬਦ ਨਾਲ ਜੁੜਾਵਾਂਗਾ। ਜਿਸ ਦੀ ਕਲਮਿਆਂ ਵਿਚ ਕਰਦੇ ਖੋਜ, ਸਨਮੁਖ ਹੋ ਕੇ ਨਜ਼ਰੀ ਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਵਾਂਗਾ। ਸਾਚੀ ਸਿਖਿਆ ਇਕ ਦ੍ਰਿੜਾਏਗਾ। ਵਿਦਿਆ ਧੁਰ ਦੀ ਇਕ ਪੜ੍ਹਾਏਗਾ। ਨਿਕਿਆਂ ਵੱਡਿਆਂ ਰਾਹੇ ਪਾਏਗਾ। ਬਚਿਆ ਕੋਇ ਨਜ਼ਰ ਨਾ ਆਏਗਾ। ਹਿੰਦੂ ਮੁਸਲਿਮ ਸਿੱਖ ਈਸਾਈ, ਇਕੋ ਘਰ ਵਸਾਏਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਮਜ਼੍ਹਬਾਂ ਵਿਚ ਹੋਈ ਜੁਦਾਈ, ਸ਼ਰਅ ਸ਼ਰੀਅਤ ਮੇਟ ਮਿਟਾਏਗਾ। ਸਭ ਨੂੰ ਪਤਾ ਸਚ ਦੱਸ ਕੇ ਇਕਾਈ, ਅਗਲਾ ਸਿਫ਼ਰਾ ਅੰਤ ਮਿਟਾਏਗਾ। ਆਤਮ ਪਰਮਾਤਮ ਦਏ ਸਮਝਾਈ, ਬ੍ਰਹਮ ਰੂਪ ਨਜ਼ਰੀ ਆਏਗਾ। ਪੂਰਬ ਧੋ ਕੇ ਪਿਛਲੀ ਸ਼ਾਹੀ, ਦੁਰਮਤ ਮੈਲ ਕਟਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਨ੍ਹਾਂ ਦੀ ਦੇਣ ਗਵਾਹੀ, ਤਿਨ੍ਹਾਂ ਆਪਣੇ ਨਾਲ ਮਿਲਾਏਗਾ। ਕਰੇ ਖੇਲ ਸੱਚਾ ਸ਼ਹਿਨਸ਼ਾਹੀ, ਕਲਜੁਗ ਸ਼ਾਮ ਅੰਧੇਰੀ ਦੂਰ ਕਰਾਏਗਾ। ਬਣ ਕੇ ਆਇਆ ਪਾਂਧੀ ਰਾਹੀ, ਮੰਜ਼ਲ ਚੜ੍ਹ ਕੇ ਖ਼ੁਸ਼ੀ ਮਨਾਏਗਾ। ਗੋਬਿੰਦ ਲੇਖਾ ਚੁੱਕੇ ਇਕੋ ਢਈਆ ਢਾਈ, ਢੌਂਕੇ ਵਿਚੋਂ ਅੱਖ ਖੁਲ੍ਹਾਏਗਾ। ਲਿਖਿਆ ਲੇਖ ਮੇਟੇ ਕੋਇ ਨਾ ਰਾਈ, ਰਾਓ ਰੰਕਾਂ ਆਪ ਸਮਝਾਏਗਾ। ਜਿਸ ਦੇ ਨਾਮ ਦੀ ਪਈ ਦੁਹਾਈ, ਸੋ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖਿਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਏਗਾ। ਧੁਰ ਦੀ ਕਰਨੀ ਕਾਰ ਕਮਾਵੇਗਾ। ਸਾਚੀ ਸ਼ਰਨ ਸ੍ਰਿਸ਼ਟ ਲਗਾਵੇਗਾ। ਵਿਦਿਆ ਇਕੋ ਪੜ੍ਹਨ, ਪਾਰਬ੍ਰਹਮ ਪੜ੍ਹਾਵੇਗਾ। ਪੌੜੀ ਉਚੀ ਚੜ੍ਹਨ, ਨਾਮ ਡੰਡਾ ਹੱਥ ਵਖਾਵੇਗਾ। ਸਾਚੀ ਤਰਨੀ ਤਰਨ, ਤੁਰਤ ਆਪਣਾ ਰੰਗ ਰੰਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਹੋ ਕੇ ਵੇਖ ਵਖਾਵੇਗਾ। ਰਹਿਬਰ ਹੋ ਕੇ ਵੇਖ ਵਖਾਏਗਾ। ਦੇਸ ਸੁਹੰਜਣੇ ਡੇਰਾ ਲਾਏਗਾ। ਗੁਰਮੁਖ ਵੇਖੇ ਸਾਚੇ ਸੋਹਣੇ, ਸੱਜਣਾਂ ਮੇਲ ਮਿਲਾਏਗਾ। ਜਿਨ੍ਹਾਂ ਚਰਨ ਕਵਲ ਪ੍ਰਭ ਕੀਤੇ ਬੰਦਨੇ, ਬੰਦੀਖ਼ਾਨੇ ਤਿਨ੍ਹਾਂ ਤੁੜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਆਪਣੀ ਕਲ ਧਰਾਏਗਾ। ਕਲਜੁਗ ਅੰਤਮ ਕਲ ਧਰਾਵੇਗਾ। ਵਲ ਛਲ ਖੇਲ ਖਿਲਾਵੇਗਾ। ਅਬਚਲ ਨਗਰ ਇਕ ਵਸਾਵੇਗਾ। ਸੰਬਲ ਸਾਚਾ ਡੇਰਾ ਲਾਵੇਗਾ। ਕੋਈ ਨਾ ਜਾਣੇ ਜ਼ਿਮੀਂ ਅਸਮਾਨ ਉਪਰ ਅੰਬਰ, ਬ੍ਰਹਿਮੰਡ ਖੰਡ ਭੇਵ ਕੋਈ ਨਾ ਪਾਵੇਗਾ। ਸਾਢੇ
ਤਿੰਨ ਹੱਥ ਸੋਹਣਾ ਮੰਦਰ, ਹਰਿ ਜੂ ਸਾਚੀ ਬਣਤ ਬਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਬਹਿ ਕੇ ਖ਼ੁਸ਼ੀ ਵਖਾਵੇਗਾ। ਘਰ ਬਹਿ ਕੇ ਖ਼ੁਸ਼ੀ ਵਖਾਏਗਾ। ਜਨ ਭਗਤਾਂ ਰੁਚੀ ਇਕ ਲਗਾਏਗਾ। ਮਨ ਮਤ ਬੁਧ ਸੁੱਚੀ ਆਪ ਕਰਾਏਗਾ। ਗੋਬਿੰਦ ਪੁੱਤੀਂ ਭਾਗ ਲਗਾਏਗਾ। ਸਤਿਜੁਗ ਸੁਹਾਏ ਸਾਚੀ ਰੁੱਤੀ, ਰੁਤ ਰੁਤੜੀ ਆਪ ਮਹਿਕਾਏਗਾ। ਜੋ ਆਤਮ ਪਰਮਾਤਮ ਪ੍ਰੇਮ ਦੀ ਭੁੱਖੀ, ਤਿਸ ਅੰਮ੍ਰਿਤ ਜਾਮ ਪਿਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਜੀਵਾਂ ਕਰਕੇ ਮਤ ਪੁੱਠੀ, ਸਦੀ ਚੌਧਵੀਂ ਉਲਟਾ ਗੇੜ ਗਿੜਾਏਗਾ। ਪ੍ਰਭ ਉਲਟਾ ਗੇੜ ਗਿੜਾਵੇਗਾ। ਵਾਸੀ ਨੰਦੇੜ ਇਕ ਉਠਾਵੇਗਾ। ਲੱਖ ਚੁਰਾਸੀ ਭੇੜ, ਭਾਂਡਾ ਭਰਮ ਭੰਨਾਵੇਗਾ। ਸ਼ਾਹ ਸੁਲਤਾਨਾਂ ਲਹਿਣਾ ਦੇਣਾ ਦਏ ਨਬੇੜ, ਦਰ ਦਰ ਲੇਖਾ ਅੰਤ ਮੁਕਾਵੇਗਾ। ਭਗਤ ਭਗਵੰਤ ਲਿਆਏ ਘੇਰ, ਘਰ ਸਾਚੇ ਮੇਲ ਮਿਲਾਵੇਗਾ। ਸੰਤ ਸੱਜਣ ਵੇਖੇ ਸੁਹੇਲ, ਗੁਰ ਚੇਲੇ ਜੋੜ ਜੁੜਾਵੇਗਾ। ਗੁਰਮੁਖਾਂ ਚਾੜ੍ਹ ਕੇ ਤੇਲ, ਅੰਤਰ ਆਤਮ ਸਗਣ ਮਨਾਵੇਗਾ। ਧਰਮ ਰਾਏ ਦੀ ਕੱਟ ਕੇ ਜੇਲ, ਲੱਖ ਚੁਰਾਸੀ ਫੰਦ ਕਟਾਵੇਗਾ। ਸਚ ਦਰਵਾਜ਼ੇ ਕਰ ਕੇ ਆਪਣਾ ਮੇਲ, ਜਗਤ ਵਿਛੋੜਾ ਪਰ੍ਹੇ ਹਟਾਵੇਗਾ। ਅਚਰਜ ਕਰ ਅਗੰਮੀ ਖੇਲ, ਖ਼ਾਲਸ ਗੁਰਮੁਖ ਆਪਣੇ ਘਰ ਵਸਾਵੇਗਾ। ਧਾਮ ਅਵੱਲੜਾ ਰੱਖ ਨਵੇਲ, ਨਿਹਚਲ ਡੇਰਾ ਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬੀਸ ਇਕੀਸਾ ਹਰਿ ਜਗਦੀਸਾ, ਲਹਿਣਾ ਦੇਣਾ ਦੇਣਾ ਲਹਿਣਾ ਸਭ ਦਾ ਵੇਖ ਵਖਾਵੇਗਾ।