ਪੁਸਤਕਾਲਾਭਾਗ ੧੭

੫ ਅੱਸੂ ੨੦੨੧ ਬਿਕ੍ਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕੱਲਾ

ਦੋ ਜਹਾਨ ਕਰਨ ਪੁਕਾਰ, ਕੂਕ ਕੂਕ ਰਹੇ ਸੁਣਾਈਆ। ਸਤਿਗੁਰ ਸ਼ਬਦ ਲਏ ਅਵਤਾਰ, ਨਿਰਗੁਣ ਨਿਰਵੈਰ ਫੇਰਾ ਪਾਈਆ। ਤੇਰੀ ਸਿਫ਼ਤ ਸੁਣਦੇ ਰਿਹੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਰਸਨਾ ਜਿਹਵਾ ਬੱਤੀ ਦੰਦ ਢੋਲਿਆਂ ਨਾਲ ਲਾਉਂਦੇ ਰਿਹੇ ਜੈਕਾਰ, ਜੈ ਜੈ ਕਾਰ ਇਕ ਸੁਣਾਈਆ। ਤੈਨੂੰ ਲੱਭਦੇ ਰਹੇ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤ ਸਮੁੰਦ ਸਾਗਰ ਖੋਜ ਖੁਜਾਈਆ। ਤੇਰਾ ਅੱਖਰਾਂ ਨਾਲ ਕਰਦੇ ਰਹੇ ਵਿਚਾਰ, ਅੰਜੀਲ ਕੁਰਾਨ ਖਾਣੀ ਬਾਣੀ ਫੋਲ ਫੁਲਾਈਆ। ਤੈਨੂੰ ਲੱਭਦੇ ਰਹੇ ਤੀਰਥ ਤੱਟਾਂ ਧਾਰ, ਅੱਠ ਸੱਠ ਬੈਠੇ ਪੰਧ ਮੁਕਾਈਆ। ਤੇਰੀ ਖੋਜ ਦੀਨ ਮਜ਼੍ਹਬ ਜ਼ਾਤ ਪਾਤ ਕਰਦਾ ਰਿਹਾ ਸੰਸਾਰ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਤੇਰਾ ਖੇਲ ਅਲਖ ਅਗੋਚਰ ਅਗੰਮ ਅਪਾਰ, ਬੇਪਰਵਾਹ ਸਮਝ ਕਿਸੇ ਨਾ ਆਈਆ। ਭਗਤ ਸੰਤ ਤੈਨੂੰ ਕਰਦੇ ਗਏ ਨਿਮਸਕਾਰ, ਨਮੋ ਨਮੋ ਸੀਸ ਝੁਕਾਈਆ। ਗੁਰਮੁਖ ਮੰਗਦੇ ਗਏ ਦੀਦਾਰ, ਆਦਿ ਜੁਗਾਦਿ ਝੋਲੀ ਢਾਹੀਆ। ਗੁਰਸਿਖ ਮੰਗਦੇ ਗਏ ਚਰਨ ਧੂੜੀ ਛਾਰ, ਖ਼ਾਕੀ ਖ਼ਾਕ ਰਮਾਈਆ। ਤੇਰੀ ਮਸਲਿਆਂ ਵਿਚ ਕਰਦੇ ਰਹੇ ਗੁਫ਼ਤਾਰ, ਛੰਦਾਂ ਬੰਦਾਂ ਰਾਗਾਂ ਨਾਦਾਂ ਵਿਚ ਸੁਣਾਈਆ। ਤੇਰਾ ਮੰਦਰ ਮਸਜਿਦ ਸ਼ਿਵਦਵਾਲਿਆਂ ਮੱਠਾਂ ਵਿਚੋਂ ਲੱਭਦੇ ਰਹੇ ਦੀਦਾਰ, ਸਚ ਪ੍ਰੀਤੀ ਨਜ਼ਰ ਕੋਇ ਨਾ ਆਈਆ। ਤੇਰਾ ਲੱਖ ਚੁਰਾਸੀ ਜੀਵ ਜੰਤ ਗੁਲਸ਼ਨ ਵੇਖ ਮਹਿਕੀ ਹੋਈ ਬਹਾਰ, ਸਚ ਸੁਗੰਧੀ ਅੰਤਰ ਸਤਿ ਨਾ ਕੋਇ ਵਸਾਈਆ। ਸਦੀ ਚੌਧਵੀਂ ਚਾਰ ਜੁਗ ਦੇ ਪਾਂਧੀ ਹੋਏ ਖ਼ੁਆਰ, ਦੋਏ ਜੋੜ ਵਾਸਤਾ ਪਾਈਆ । ਪਾਰਬ੍ਰਹਮ ਪਤਿਪਰਮੇਸ਼ਵਰ ਓਹ ਵੇਖ ਆਪਣੇ ਤੇਈ ਅਵਤਾਰ, ਦਰ ਤੇਰੇ ਬੈਠੇ ਸੀਸ ਨਿਵਾਈਆ। ਈਸਾ ਮੂਸਾ ਮੁਹੰਮਦ ਨੈਣ ਸ਼ਰਮਸਾਰ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਨਾਨਕ ਗੋਬਿੰਦ ਜੋਤੀ ਜੋਤ ਕਰ ਉਜਿਆਰ, ਦੀਵਾ ਬਾਤੀ ਤੇਰੇ ਘਰ ਜਗਾਈਆ। ਭਗਤ ਸੁਹੇਲੇ ਵਾਜਾਂ ਰਹੇ ਮਾਰ, ਤੇਰਾ ਨਾਮ ਧਿਆਈਆ। ਤੂੰ ਸੁੱਤਾ ਪੈਰ ਪਸਾਰ, ਬੇਅੰਤ ਲੈ ਅੰਗੜਾਈਆ। ਨਵ ਨੌ ਚਾਰ ਤੇਰੀ ਅਨੋਖੀ ਧਾਰ, ਧਰਤ ਧਵਲ ਦਿਤਾ ਤੜਫਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਗੁਰੂ ਵੇਖ ਵਖਾਈਆ। ਸਤਿਗੁਰ ਸ਼ਬਦ ਸਰਬ ਦੇ ਮਾਲਕ, ਵਾਹ ਵਾਹ ਤੇਰੀ ਵਡ ਵਡਿਆਈਆ। ਆਦਿ ਜੁਗਾਦਿ ਖ਼ਲਕ ਦੇ ਖ਼ਾਲਕ, ਮਖ਼ਲੂਕ ਤੇਰੀ ਸਰਨਾਈਆ। ਏਥੇ ਓਥੇ ਦੋ ਜਹਾਨਾਂ ਸਾਲਸ, ਚੌਦਾਂ ਤਬਕਾਂ ਪਾਰ ਕਰਾਈਆ। ਤੇਰੇ ਨਾਮ ਦੀ ਕਰਦੇ ਰਹੇ ਅਬਾਦਤ, ਕਲਮਿਆਂ ਵਿਚ ਪੜ੍ਹਾਈਆ। ਤੇਰੇ ਪ੍ਰੇਮ ਦੀ ਝੋਲੀ ਪਾਉਂਦੇ ਰਹੇ ਸਖ਼ਾਵਤ, ਵਸਤ ਅਮੋਲਕ ਗੁਰ ਅਵਤਾਰ ਗਏ ਵਰਤਾਈਆ। ਤੁਧ ਬਿਨ ਠਾਕਰ ਸਵਾਮੀ ਸਾਹਿਬ ਸੁਲਤਾਨ ਕਰੇ ਨਾ ਕੋਈ ਸਚ ਅਦਾਲਤ, ਅਦਲੀ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਕਰੇ ਬਗ਼ਾਵਤ, ਬਗ਼ਲਗੀਰ ਪੱਲੂ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਸਾਹਿਬ ਤੇਰੀ ਓਟ ਤਕਾਈਆ। ਸਤਿਗੁਰ ਸ਼ਬਦ ਪਰਗਟ ਹੋ, ਨਿਰਵੈਰ ਧਾਰ ਚਲਾਈਆ। ਕਿਰਪਾ ਕਰ ਨਰਾਇਣ ਸੋ, ਸਾਹਿਬ ਤੇਰੀ ਵਡਿਆਈਆ। ਆਤਮ ਪਰਮਾਤਮ ਦੇ ਮੋਹ, ਮੁਹੱਬਤ ਆਪਣੇ ਨਾਲ ਜਣਾਈਆ। ਸਾਚੇ ਨੈਣ ਦੇ ਲੋ, ਘਰ ਘਰ ਵਿਚ ਕਰ ਰੁਸ਼ਨਾਈਆ। ਦੁਰਮਤ ਮੈਲ ਅੰਦਰੋਂ ਧੋ, ਬਾਹਰੋਂ ਬਗ ਬਪੜਾ ਕੰਮ ਕਿਸੇ ਨਾ ਆਈਆ। ਅੰਮ੍ਰਿਤ ਅਗੰਮਾ ਨਿਜਰ ਚੋਅ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਗੁਰੂ ਸਦਾ ਸਵਾਮੀ, ਸਾਹਿਬ ਤੇਰੀ ਵਡਿਆਈਆ। ਲੱਖ ਚੁਰਸੀ ਅੰਤਰਜਾਮੀ, ਘਟ ਘਟ ਖੋਜ ਖੁਜਾਈਆ। ਜਗਤ ਜੀਵਾਂ ਭੁੱਲੀ ਧੁਰ ਦੀ ਬਾਣੀ, ਬਾਣ ਨਿਰਾਲਾ ਤੀਰ ਨਾ ਕੋਇ ਲਗਾਈਆ। ਅੰਮ੍ਰਿਤ ਆਤਮ ਮਿਲੇ ਨਾ ਠੰਡਾ ਪਾਣੀ, ਅਗਨੀ ਤਤ ਨਾ ਕੋਇ ਬੁਝਾਈਆ। ਰੋਂਦੀ ਵੇਖੀ ਤੇਰੀ ਚਾਰੇ ਖਾਣੀ, ਨੇਤਰ ਨੈਣਾਂ ਨੀਰ ਵਹਾਈਆ। ਮਿਲਿਆ ਮੇਲ ਨਾ ਸ਼ਾਹ ਸੁਲਤਾਨੀ, ਸਿਰ ਹੱਥ ਨਾ ਕੋਇ ਟਿਕਾਈਆ। ਪੀਰ ਫ਼ਕੀਰਾਂ ਮਣਕਿਆਂ ਵਾਲੀ ਗਲ ਵਿਚ ਪਾਈ ਗਾਨੀ, ਸਾਚੀ ਤਸਬੀ ਤਬਾ ਸਕੇ ਨਾ ਕੋਇ ਬਦਲਾਈਆ। ਸਚ ਪ੍ਰੇਮ ਦੀ ਦੇਵੇ ਨਾ ਕੋਈ ਨਿਸ਼ਾਨੀ, ਕਲਮਿਆਂ ਨਾਲ ਕਲਮੇ ਰਹੇ ਪੜ੍ਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਕਰ ਮਿਹਰਬਾਨੀ, ਮਹਿਬੂਬ ਤੇਰੀ ਆਸ ਤਕਾਈਆ। ਬਿਨ ਸਤਿਗੁਰ ਸ਼ਬਦ ਸਾਚਾ ਮਿਲੇ ਕੋਈ ਨਾ ਬਾਨੀ, ਬਾਣਾ ਚੋਲਾ ਨਾ ਕੋਇ ਬਦਲਾਈਆ। ਚਾਰ ਜੁਗ ਦੀ ਪਿਛਲੀ ਚੁੱਕੇ ਕਹਾਣੀ, ਅਗਲਾ ਲੇਖਾ ਦਏ ਦ੍ਰਿੜਾਈਆ। ਓਹ ਵੇਖ ਨੇਤਰ ਰੋਂਦੀ ਅੱਲਾ ਰਾਣੀ, ਖੁਲ੍ਹੜੇ ਕੇਸ ਦਏ ਦੁਹਾਈਆ। ਸਚ ਦਵਾਰ ਨਾ ਕੋਈ ਪਛਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਘਰ ਘਰ ਵਿਚ ਖੋਜ ਖੁਜਾਈਆ। ਸ਼ਬਦ ਗੁਰੂ ਗੁਰ ਤੇਰੀ ਟੇਕ, ਜੁਗ ਚੌਕੜੀ ਆਸ ਰਖਾਈਆ। ਕਲਜੁਗ ਅੰਤਮ ਆ ਕੇ ਵੇਖ, ਜੋਤੀ ਜਾਤੇ ਪੁਰਖ ਬਿਧਾਤੇ ਹੋ ਸਹਾਈਆ। ਨੌ ਖੰਡ ਪ੍ਰਿਥਮੀ ਦਿਸੇ ਭੇਖ, ਭੇਖਾਧਾਰੀ ਧਿਆਨ ਲਗਾਈਆ। ਸਭ ਨੂੰ ਭੁੱਲਿਆ ਪਿਛਲਾ ਆਪਣਾ ਦੇਸ, ਤੇਰੇ ਮਿਲਣ ਦੀ ਓਟ ਨਾ ਕੋਇ ਤਕਾਈਆ। ਝਗੜਾ ਰਿਹਾ ਮੁੱਛ ਦਾਹੜੀ ਕੇਸ, ਮੂੰਡ ਮੁੰਡਾਏ ਰਹੇ ਕੁਰਲਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਕਿਸੇ ਨਜ਼ਰ ਨਾ ਆਇਆ ਅਗੰਮੀ ਨਰੇਸ਼, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਜੋ ਆਦਿ ਜੁਗਾਦਿ ਰਹੇ ਹਮੇਸ਼, ਸਚਖੰਡ ਬੈਠਾ ਡੇਰਾ ਲਾਈਆ। ਹਰ ਘਟ ਅੰਦਰ ਜੋਤੀ ਜੋਤ ਜੋਤ ਪਰਵੇਸ਼, ਪਰਵਰਦਿਗਾਰ ਬੇਪਰਵਾਹੀਆ। ਨਿਰਗੁਣ ਸਰਗੁਣ ਖੇਡੇ ਖੇਡ, ਖੇਲਣਹਾਰਾ ਇਕ ਅਖਵਾਈਆ। ਸੁਤ ਦੁਲਾਰਾ ਸ਼ਬਦ ਸਵਾਮੀ ਗਹਿਰ ਗੰਭੀਰ ਇਕੋ ਭੇਜ, ਭਜਨ ਬੰਦਗੀ ਪਿਛਲੀ ਸਾਰੇ ਗਏ ਭੁਲਾਈਆ। ਘਰ ਘਰ ਸੁੰਨੀ ਦਿਸੇ ਸੇਜ, ਨਰ ਹਰਿ ਕੰਤ ਬੈਠਾ ਮੁਖ ਛੁਪਾਈਆ। ਸਾਨੂੰ ਤੇਰੇ ਉਤੇ ਪ੍ਰਭ

ਉਮੀਦ, ਆਮਦ ਤੇਰੀ ਸਭ ਲੋਕਾਈਆ। ਤੇਰਾ ਦਰਸ ਕਰਕੇ ਦੀਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਕਲ ਕਲਕੀ ਫੇਰਾ ਪਾਈਆ। ਸ਼ਬਦ ਗੁਰੂ ਉਠ ਕੇ ਮਾਰਗ ਤੱਕ, ਆਪਣੀ ਲੈ ਅੰਗੜਾਈਆ। ਵੇਂਹਦਿਆਂ ਵੇਂਹਦਿਆਂ ਸਾਰੇ ਗਏ ਥੱਕ, ਪੁਰੀ ਲੋਅ ਬ੍ਰਹਿਮੰਡ ਖੰਡ ਧਿਆਨ ਲਗਾਈਆ। ਸਭ ਦੀ ਝੋਲੀ ਪਾ ਹਕ, ਹਾਕਮ ਹੋ ਕੇ ਧੁਰ ਦੇ ਮਾਹੀਆ। ਸੰਤ ਸੁਹੇਲੇ ਸੱਜਣ ਰੱਖ, ਗੁਰਮੁਖ ਆਪਣੀ ਗੋਦ ਉਠਾਈਆ। ਲੱਖ ਚੁਰਾਸੀ ਨਾਲੋਂ ਕਰ ਵੱਖ, ਵੱਖਰਾ ਮਾਰਗ ਇਕ ਲਗਾਈਆ। ਅੰਤਰ ਆਤਮ ਹੋ ਕੇ ਸਾਥ, ਸਗਲਾ ਸੰਗ ਨਿਭਾਈਆ। ਸ਼ਬਦ ਅਗੰਮੀ ਚੜ੍ਹਾ ਰਾਥ, ਰਥ ਰਥਵਾਹੀ ਇਕੋ ਨਜ਼ਰੀ ਆਈਆ । ਕਲਜੁਗ ਮੇਟ ਅੰਧੇਰੀ ਰਾਤ, ਨੂਰੀ ਚੰਦ ਕਰ ਰੁਸ਼ਨਾਈਆ। ਚਾਰ ਵਰਨ ਬਣੇ ਇਕ ਜਮਾਤ, ਇਕੋ ਤੇਰਾ ਨਾਮ ਧਿਆਈਆ। ਇਕੋ ਢੋਲਾ ਇਕੋ ਗਾਥ, ਇਕੋ ਮੰਤਰ ਦੇਵੇ ਸੁਣਾਈਆ। ਇਕੋ ਸਾਹਿਬ ਇਕੋ ਨਾਥ, ਅਨਾਥਾਂ ਦਇਆ ਕਮਾਈਆ। ਇਕੋ ਪੂਜਾ ਇਕੋ ਪਾਠ, ਇਕੋ ਮੰਤਰ ਦੇ ਪੜ੍ਹਾਈਆ। ਇਕੋ ਸਾਹਿਬ ਸਤਿਗੁਰ ਸਦਾ ਸਮਰਾਥ, ਬਿਨ ਸ਼ਬਦ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਧੁਰ ਮਸਤਕ ਲੇਖ ਲਿਖਾਈਆ। ਸ਼ਬਦ ਗੁਰ ਧੁਰ ਦੇ ਪੀਰ, ਪੈਗ਼ੰਬਰ ਤੇਰੀ ਓਟ ਤਕਾਈਆ। ਤੇਰਾ ਲੇਖਾ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਤੇਰੀ ਕਿਰਪਾ ਅੰਦਰ ਸ਼ਾਹ ਹਕੀਰ, ਹਕੀਕਤ ਤੈਨੂੰ ਰਹੇ ਸੁਣਾਈਆ। ਸੂਫ਼ੀ ਸੰਤ ਰਾਹ ਤੱਕਣ ਫ਼ਕੀਰ, ਫ਼ਿਕਰੇ ਤੇਰੇ ਢੋਲੇ ਗਾਈਆ। ਆ ਕੇ ਕੱਟ ਸ਼ਰਅ ਜੰਜੀਰ, ਦੀਨ ਮਜ਼੍ਹਬ ਝਗੜਾ ਦੇ ਮੁਕਾਈਆ। ਸਦੀ ਚੌਧਵੀਂ ਬਦਲ ਤਕਦੀਰ, ਤੋਬਾ ਤੋਬਾ ਕਰੇ ਖ਼ੁਦਾਈਆ। ਈਸਾ ਮੂਸਾ ਮੁਹੰਮਦ ਨੱਕ ਨਾਲ ਕੱਢਣ ਲਕੀਰ, ਦੋਏ ਜੋੜ ਵਾਸਤਾ ਪਾਈਆ। ਮੰਜ਼ਲ ਚੜ੍ਹ ਵੇਖ ਅਖ਼ੀਰ, ਮੁਕਾਮੇ ਹਕ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਕਿਰਪਾ ਕਰ ਹਰਿ ਨਿਰੰਕਾਰ, ਤੇਰੀ ਓਟ ਤਕਾਈਆ। ਸ਼ਬਦ ਦੁਲਾਰਾ ਇਕ ਉਠਾਲ, ਗੋਬਿੰਦ ਦਏ ਵਡਿਆਈਆ। ਲੋਕਮਾਤ ਬਣੇ ਦਲਾਲ, ਲੱਖ ਚੁਰਾਸੀ ਵਣਜ ਕਰਾਈਆ। ਜਾ ਕੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਬੇਪਰਵਾਹੀਆ। ਸਾਚੇ ਭਗਤਾਂ ਲਏ ਉਠਾਲ, ਸੋਈ ਸੁਰਤ ਜਗਾਈਆ। ਸਾਚੇ ਸੰਤਾਂ ਨਾਮ ਪਿਆਲਾ ਦਏ ਪਿਆਲ, ਅੰਮ੍ਰਿਤ ਜਾਮ ਮੁਖ ਲਵਾਈਆ। ਗੁਰਮੁਖ ਸੱਜਣ ਰੱਖੇ ਨਾਲ, ਅਗਲਾ ਪਿਛਲਾ ਵਿਛੋੜਾ ਦਏ ਕਟਾਈਆ। ਗੁਰਸਿਖਾਂ ਲੇਖੇ ਲਾਏ ਘਾਲ, ਕੀਤੀ ਘਾਲ ਪਾਏ ਥਾਈਂਆ। ਲੇਖਾ ਜਾਣੇ ਸ਼ਾਹ ਕੰਗਾਲ, ਊਚਾਂ ਨੀਚਾਂ ਮੇਲ ਮਿਲਾਈਆ। ਧਰਮ ਦਵਾਰਾ ਵਖਾਏ ਸੱਚੀ ਧਰਮਸਾਲ, ਹਰਿ ਚਰਨ ਤੇਰੀ ਸਰਨਾਈਆ। ਘਰ ਘਰ ਦੀਆ ਬਾਤੀ ਕਮਲਾਪਾਤੀ ਦੇਵੇ ਬਾਲ, ਜੋਤ ਨਿਰੰਜਣੀ ਇਕ ਰੁਸ਼ਨਾਈਆ। ਅੰਮ੍ਰਿਤ ਆਤਮ ਸੁਹਾਏ ਤਾਲ, ਗਹਿਰ ਗੰਭੀਰ ਹੋਏ ਸਹਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸੁੱਕੇ ਕਾਸ਼ਟ ਫਲ ਲਗੇ ਡਾਲ੍ਹ, ਪੱਤ ਟਹਿਣੀ ਆਪ ਮਹਿਕਾਈਆ। ਕਲਜੁਗ ਕੂੜ ਨਗਾਰਾ ਜੋ ਸਭ ਦੇ ਸਿਰ ਤੇ ਵੱਜੇ ਕਾਲ, ਨੌ ਖੰਡ ਪ੍ਰਿਥਮੀ ਸਤਿ ਦੀਪ ਰਿਹਾ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਰਿ ਸ਼ਬਦ ਤੇਰੀ ਸ਼ਰਨਾਈਆ। ਸਤਿਗੁਰ ਸ਼ਬਦ ਸਚ ਮਹਿਬੂਬ, ਮੁਹੱਬਤ ਤੇਰੀ ਨਜ਼ਰੀ ਆਈਆ। ਅਰਸ਼ ਕੁਰਸ਼ ਤੋਂ ਉਚਾ ਤੇਰਾ ਅਰੂਜ, ਆਰਜੂ ਤੈਨੂੰ ਇਕ ਸੁਣਾਈਆ। ਤੇਰਾ

ਆਰ ਪਾਰ ਕਿਨਾਰਾ ਜਾਣੇ ਨਾ ਕੋਇ ਹਦੂਦ, ਬੇਅੰਤ ਤੇਰੀ ਖ਼ੁਦਾਈਆ। ਤੂੰ ਹਰ ਘਟ ਅੰਦਰ ਜ਼ੱਰੇ ਜ਼ੱਰੇ ਮੌਜੂਦ, ਬੈਠਾ ਥਾਉਂ ਥਾਈਂਆ। ਤੇਰੀ ਇਕੋ ਮੰਜ਼ਲ ਇਕੋ ਮਕਸੂਦ, ਮੁਕਾਮ ਹਕ ਤੇਰਾ ਨੂਰ ਇਲਾਹੀਆ। ਪੀਰ ਪੈਗ਼ੰਬਰ ਤੇਰੇ ਚਰਨ ਸਦਾ ਮੌਜੂਦ ਸੱਯਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਧੁਰ ਦਾ ਵਰ, ਧੁਰ ਮਸਤਕ ਲੇਖ ਲਿਖਾਈਆ। ਸ਼ਬਦ ਗੁਰੂ ਸਰਬ ਨਿਵਾਸੀ, ਤੇਰੀ ਆਸਾ ਇਕ ਤਕਾਈਆ। ਤੇਰਾ ਪਿਤਾ ਪੁਰਖ ਅਬਿਨਾਸ਼ੀ, ਜਿਸ ਧੁਰ ਦੀ ਬਣਤ ਬਣਾਈਆ। ਜੁਗ ਜੁਗ ਲੋਕਮਾਤ ਜਨ ਭਗਤਾਂ ਕਰੇ ਰਾਖੀ, ਰੱਖਕ ਹੋ ਕੇ ਸੇਵ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਤੇਰੀ ਸਿਫ਼ਤ ਦੀ ਨਿੱਕੀ ਸਾਖੀ, ਕੋਟਨ ਕੋਟ ਗ੍ਰੰਥ ਤੇਰੀ ਸਿਫ਼ਤ ਦੀ ਮਹਿੰਮਾ ਰਹੇ ਸਾਲਾਹੀਆ। ਜੁਗ ਚੌਕੜੀ ਨਿਤ ਨਵਿਤ ਤੁਧ ਬਿਨ ਮੇਟੇ ਕੋਈ ਨਾ ਬਾਕੀ, ਹਿਸਾਬ ਕਿਤਾਬ ਨਾ ਕੋਇ ਚੁਕਾਈਆ। ਤੇਰਾ ਖੇਲ ਪੰਜ ਤਤ ਕਾਇਆ ਮਾਟੀ ਖ਼ਾਕੀ, ਬੁੱਤਖ਼ਾਨਾ ਤੇਰਾ ਨੂਰ ਰੁਸ਼ਨਾਈਆ। ਤੇਰਾ ਨਾਮ ਜਗਤ ਸਫ਼ਾਤੀ, ਭਗਤ ਭਗਵੰਤ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦਏ ਵਡਿਆਈਆ। ਉਹ ਸ਼ਬਦ ਗੁਰੂ ਪ੍ਰਭ ਦੇਵ, ਦੇਵਤਸੁਰ ਤੇਰਾ ਧਿਆਨ ਲਗਾਈਆ। ਪੀਰ ਪੈਗ਼ਬਰਾਂ ਕੀਤੀ ਤੇਰੀ ਸੇਵ, ਚਾਕਰ ਰੂਪ ਵਟਾਈਆ। ਤੂੰ ਵਸੇਂ ਨਿਹਚਲ ਧਾਮ ਨਿਹਕੇਵ, ਨਿਰਗੁਣ ਰੂਪ ਸਮਾਈਆ। ਤੇਰਾ ਕੋਈ ਨਾ ਪਾਵੇ ਭੇਵ, ਅਲਖ ਅਗੋਚਰ ਤੇਰੀ ਸੱਚੀ ਸ਼ਹਿਨਸ਼ਾਹੀਆ। ਤੇਰੀ ਸਿਫ਼ਤ ਕੀ ਕਰੇ ਰਸਨਾ ਜਿਹਵ, ਬੱਤੀ ਦੰਦ ਨਾ ਕੋਇ ਵਡਿਆਈਆ। ਕਲਜੁਗ ਅੰਤ ਆ ਕੇ ਪਿਛਲਾ ਦੇਣਾ ਦੇਣ, ਲਹਿਣਾ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਸੁਣਾਈਆ। ਸੁਨੇਹੜਾ ਦੇਵੇ ਸ੍ਰੀ ਭਗਵੰਤ, ਸਾਹਿਬ ਸੁਹੇਲਾ ਇਕ ਜਣਾਈਆ। ਸੋ ਪੁਰਖ ਨਿਰੰਜਣ ਆਦਿ ਅੰਤ, ਹਰਿ ਪੁਰਖ ਨਿਰੰਜਣ ਖੇਲ ਖਿਲਾਈਆ। ਏਕੰਕਾਰ ਬ੍ਰਹਮ ਕਹੇ ਬੇਅੰਤ, ਆਦਿ ਨਿਰੰਜਣ ਤੇਰੀ ਰੁਸ਼ਨਾਈਆ। ਅਬਿਨਾਸ਼ੀ ਕਰਤਾ ਖੇਲੇ ਖੇਲ ਸ੍ਰੀ ਭਗਵੰਤ, ਭਗਵਨ ਆਪਣੀ ਕਾਰ ਕਮਾਈਆ। ਪਾਰਬ੍ਰਹਮ ਬ੍ਰਹਮ ਦੱਸਣਹਾਰਾ ਮੰਤ, ਮੰਤਰ ਇਕ ਦ੍ਰਿੜਾਈਆ। ਖੇਲੇ ਖੇਲ ਜੁਗਾ ਜੁਗੰਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਅੱਖਰਾਂ ਨਾਲ ਗਾਵੇ ਛੰਦ, ਨਾਦਾਂ ਨਾਲ ਸ਼ਨਵਾਈਆ। ਭੇਵ ਖੁਲ੍ਹਾ ਕੇ ਜੀਵ ਜੰਤ, ਸਾਧ ਸੰਤ ਸਮਝਾਈਆ। ਕਲਜੁਗ ਅੰਤਮ ਮਾਇਆ ਪਾ ਬੇਅੰਤ, ਭਰਮ ਭੁਲਾਈ ਸਰਬ ਲੋਕਾਈਆ। ਸਭ ਨਾਲੋਂ ਵਿਛੜਿਆ ਧੁਰ ਦਾ ਕੰਤ, ਸੁਰਤ ਸ਼ਬਦ ਨਾ ਕੋਇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਵਾਂ ਇਕ ਘਰ, ਜਿਸ ਘਰ ਤੇਰਾ ਨੂਰ ਜ਼ਹੂਰ ਨਜ਼ਰੀ ਆਈਆ। ਸ਼ਬਦ ਗੁਰੂ ਸਭ ਦੇ ਮੀਤ, ਸਦ ਸਦ ਤੇਰਾ ਰਾਹ ਨਜ਼ਰੀ ਆਈਆ। ਜਿਸ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸੀ ਰੀਤ, ਧੁਰ ਦਾ ਮਾਲਕ ਦਿਤਾ ਸਮਝਾਈਆ। ਭੇਵ ਚੁਕਾ ਕੇ ਹਸਤ ਕੀਟ, ਇਕੋ ਗ੍ਰਹਿ ਦਿਤਾ ਸਮਝਾਈਆ। ਆਦਿ ਜੁਗਾਦੀ ਬਣ ਕੇ ਠਾਂਡਾ ਸੀਤ, ਅੰਮ੍ਰਿਤ ਮੇਘ ਦਿਤਾ ਬਰਸਾਈਆ। ਕਲਜੁਗ ਅੰਤਮ ਸਾਰੇ ਰਹੇ ਉਡੀਕ, ਚਾਰੇ ਕੁੰਟ ਅੱਖ ਖੁਲ੍ਹਾਈਆ। ਪੁਰਖ ਅਕਾਲ ਦੀਨ ਦਿਆਲ ਕਿਰਪਾ ਕਰੇ ਜਗਦੀਸ਼, ਜਗਦੀਸ਼ਰ ਹੋਏ ਸਹਾਈਆ। ਸਾਚੇ ਸੰਤਾਂ ਦੇ ਅਸੀਸ, ਅਸਲ ਆਪਣਾ ਰੂਪ ਪਰਗਟਾਈਆ। ਤੇਰੇ ਹੱਥ ਅਗੰਮੀ ਬਖ਼ਸ਼ੀਸ਼, ਰਹਿਮਤ ਧੁਰ ਦੀ ਦਏ ਵਰਤਾਈਆ। ਕੂੜੀ ਕਿਰਿਆ ਕਲਜੁਗ ਹੋਈ ਨੀਚ, ਨੀਚੋਂ ਊਚ ਨਾ ਕੋਇ ਬਣਾਈਆ। ਆਪਣੇ

ਮਿਲਣ ਦੀ ਸਭ ਨੂੰ ਦੇ ਪ੍ਰੀਤ, ਪ੍ਰੀਤਮ ਵਿਛੋੜਾ ਜਗਤ ਚੁਕਾਈਆ। ਧਾਮ ਵਖਾ ਅਵੱਲੜਾ ਅਨਡੀਠ, ਜਿਸ ਗ੍ਰਹਿ ਬੈਠਾ ਸੋਭਾ ਪਾਈਆ। ਓਥੇ ਨਾ ਕੋਈ ਮੰਦਰ ਨਾ ਮਸੀਤ, ਸ਼ਿਵਦਵਾਲਾ ਮੱਠ ਗੁਰੂਦਵਾਰ ਛੱਪਰ ਛੰਨ ਨਾ ਕੋਇ ਛੁਹਾਈਆ। ਜਿਸ ਘਰ ਸਵਾਮੀ ਵਸੇ ਇਕ ਅਤੀਤ, ਤ੍ਰੈਗੁਣ ਨਜ਼ਰ ਕੋਇ ਨਾ ਆਈਆ। ਨਾ ਕੋਈ ਕਲਮਾ ਨਾ ਹਦੀਸ, ਨਾ ਕੋਈ ਸ਼ਰਅ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲੈਣਾ ਮਿਲਾਈਆ। ਸ਼ਬਦ ਗੁਰੂ ਘਰ ਆਪਣਾ ਦੱਸ, ਕਿਉਂ ਬੈਠਾ ਪੜਦਾ ਪਾਈਆ । ਜਿਸ ਮੰਦਰ ਅੰਦਰ ਰਿਹੋਂ ਵਸ, ਬਹਿ ਬਹਿ ਖ਼ੁਸ਼ੀ ਮਨਾਈਆ। ਲੱਭਿਆਂ ਕਿਸੇ ਨਾ ਆਵੇ ਹੱਥ, ਖੋਜਿਆਂ ਖੋਜ ਨਾ ਕੋਇ ਖੁਜਾਈਆ। ਬੌਹੜੀ ਸਾਰੇ ਗਏ ਥੱਕ, ਦਰੋਹੀ ਨਾਮ ਖ਼ੁਦਾਈਆ। ਪੜ੍ਹ ਪੜ੍ਹ ਗਏ ਅੱਕ, ਅਕਲ ਦਿਤੀ ਗਵਾਈਆ। ਜਗਤ ਵਿਦਿਆ ਤੇਰੇ ਉਤੇ ਪਿਆ ਸ਼ੱਕ, ਸ਼ੱਕ ਸਕੇ ਨਾ ਕੋਇ ਮਿਟਾਈਆ। ਰਵਿਦਾਸ ਚਮਾਰੇ ਲੇਖਾ ਉਹ ਦਿਸੇ ਸਾਢੇ ਤਿੰਨ ਹੱਥ, ਘਰ ਘਰ ਵਿਚ ਡੇਰਾ ਲਾਈਆ। ਕਿਰਪਾ ਕਰਕੇ ਜਨ ਭਗਤਾਂ ਦੇ ਆਪਣੀ ਅੱਖ, ਜਿਸ ਨਾਲ ਤੇਰਾ ਦਰਸ਼ਨ ਪਾਈਆ। ਆਪਣੀ ਸ੍ਰਿਸ਼ਟੀ ਨਾਲੋਂ ਕਰ ਲੈ ਵਖ, ਦ੍ਰਿਸ਼ਟੀ ਦੇ ਜਣਾਈਆ। ਤੂੰ ਮਾਲਕ ਕਮਲਾਪਤ, ਸੁਹਾਗੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਗੁਰੂ ਕਿਉਂ ਬੈਠਾ ਲੁਕ, ਆਪਣਾ ਆਪ ਛੁਪਾਈਆ। ਸੰਤ ਸੁਹੇਲੇ ਰਹੇ ਪੁਛ, ਇਕ ਦੂਜੇ ਨਾਲ ਕਰਨ ਸਲਾਹੀਆ। ਬੋਧ ਅਗਾਧ ਕਿਉਂ ਹੋਇਆ ਚੁਪ, ਸਤਿ ਨਾਦ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਉਠਾਈਆ। ਸ਼ਬਦ ਸੁਤ ਤੇਰਾ ਰਾਹ ਤੱਕਣ, ਬੈਠੇ ਨੈਣ ਉਠਾਈਆ। ਕਵਣ ਵੇਲਾ ਪਤ ਆਵੇ ਰੱਖਣ, ਬਣ ਕੇ ਸੱਚਾ ਮਾਹੀਆ। ਸੀਸ ਚਰਨ ਕਵਲਾਂ ਉਤੇ ਰੱਖਣ, ਧੂੜੀ ਮਸਤਕ ਟਿੱਕਾ ਲਾਈਆ। ਸਖੇ ਸੁਹੇਲੇ ਇਕ ਦੂਜੇ ਨੂੰ ਦੱਸਣ, ਗਾਵਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ ਜਿਸ ਘਰ ਵਿਚ ਸਾਚੀ ਵਸਤ ਟਿਕਾਈਆ। ਸਤਿਗੁਰ ਸ਼ਬਦ ਆ ਕੇ ਖੋਲ੍ਹ ਪੜਦਾ, ਕਲਜੁਗ ਜੀਵ ਭਰਮ ਚੁਕਾਈਆ। ਕੂੜੀ ਅਗਨ ਵਿਚ ਸੜਦਾ, ਤ੍ਰੈਗੁਣ ਤਤ ਨਾ ਕੋਇ ਬੁਝਾਈਆ। ਬਾਹਰੋਂ ਰਸਨਾ ਢੋਲੇ ਪੜ੍ਹਦਾ, ਅੰਤਰ ਮਿਲੇ ਨਾ ਸੱਚਾ ਮਾਹੀਆ । ਬਿਨ ਤੇਰੀ ਕਿਰਪਾ ਪੌੜੇ ਕੋਇ ਨਾ ਚੜ੍ਹਦਾ, ਮੰਜ਼ਲ ਪੰਧ ਨਾ ਕੋਇ ਮੁਕਾਈਆ। ਆ ਕੇ ਭੇਵ ਦੱਸ ਆਪਣੇ ਘਰ ਦਾ, ਘਰ ਘਰ ਵਿਚ ਹੋ ਸਹਾਈਆ । ਜਨ ਭਗਤ ਏਸੇ ਕਾਰਨ ਤੇਰੇ ਨਾਲ ਲੜਦਾ, ਕਿਉਂ ਦਿਤੀ ਮਾਤ ਜੁਦਾਈਆ। ਮੈਂ ਤੇਰਾ ਤੂੰ ਮੇਰਾ ਦੋਹਾਂ ਦਾ ਪ੍ਰੇਮ ਇਕੋ ਦਰ ਦਾ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਮੇਰਾ ਮੇਲਾ ਬਣ ਚੇਲਾ ਹੋਏ ਨਰਾਇਣ ਨਰ ਦਾ, ਨਰ ਹਰਿ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਬੂਝ ਬੁਝਾਈਆ। ਸ਼ਬਦ ਗੁਰੂ ਆ ਅੰਤਰ ਵੜ, ਬਾਹਰੋਂ ਲੋੜ ਰਹੇ ਨਾ ਰਾਈਆ। ਸੋਈ ਸੁਰਤ ਸਵਾਣੀ ਫੜ, ਆਤਮ ਲਏ ਉਠਾਈਆ। ਲੈ ਕੇ ਜਾਹ ਆਪਣੇ ਘਰ, ਜਿਸ ਘਰ ਵਿਚੋਂ ਹੋਈ ਜੁਦਾਈਆ। ਮੇਲ ਮਿਲਾ ਉਸ ਅਗੰਮੀ ਹਰਿ, ਜਿਸ ਦਾ ਹਿਰਦਾ ਨਜ਼ਰ ਕਿਸੇ ਨਾ ਆਈਆ। ਲੇਖਾ ਚੁਕਾ ਸੀਸ ਧੜ, ਪੰਜ ਤਤ ਖਹਿੜਾ ਦਏ ਛੁਡਾਈਆ। ਜਨਮ ਮਰਨ ਦਾ ਚੁੱਕੇ ਡਰ, ਲੱਖ ਚੁਰਾਸੀ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲੈਣਾ ਮਿਲਾਈਆ। ਸ਼ਬਦ ਗੁਰੂ ਵਡ ਸੂਰਬੀਰ, ਬਲਧਾਰੀ ਇਕੋ ਨਜ਼ਰੀ ਆਈਆ।

ਦਾਤੇ ਦਾਨੀ ਗੁਣੀ ਗਹੀਰ, ਗਵਰ ਤੇਰੀ ਵਡਿਆਈਆ। ਕਲਜੁਗ ਅੰਤਮ ਵੇਖ ਅਖ਼ੀਰ, ਆਖ਼ਰ ਤੇਰੀ ਓਟ ਤਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਮ ਕਰ ਤਹਿਰੀਰ, ਤਕਰੀਰ ਵਿਚ ਗਏ ਜਣਾਈਆ। ਸਦੀ ਵੀਹਵੀਂ ਹਰਿ ਕਰਤਾ ਆਵੇ ਪੀਰਾਂ ਦਾ ਪੀਰ, ਪੁਰਖ ਅਕਾਲ ਸੱਚਾ ਮਾਹੀਆ। ਜਿਸ ਦੀ ਬੇਨਜ਼ੀਰ ਤਸਵੀਰ, ਤਸਲੀਮ ਸਕੇ ਨਾ ਕੋਇ ਕਰਾਈਆ। ਉਹ ਜਨ ਭਗਤਾਂ ਦੇਵੇ ਧੀਰ, ਧੀਰਜ ਇਕ ਰਖਾਈਆ। ਲੇਖਾ ਜਾਣ ਹਸਤ ਕੀਟ, ਕੀਟਾਂ ਵਿਚੋਂ ਕੀਟ ਲਏ ਰਖਾਈਆ। ਦੂਈ ਦਵੈਤੀ ਕੱਢ ਕੇ ਭੀੜ, ਭੀੜੀ ਗਲੀ ਪਾਰ ਲੰਘਾਈਆ। ਜਿਸ ਨੂੰ ਸੱਯਦੇ ਕਰਦੇ ਪੀਰ, ਪੈਗ਼ੰਬਰ ਝੋਲੀ ਰਹੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਵਰ, ਵਾਹ ਵਾਹ ਤੇਰੀ ਇਕ ਸਰਨਾਈਆ। ਸ਼ਬਦ ਗੁਰੂ ਕਹੇ ਮੈਂ ਆਉਂਦਾ ਹਾਂ। ਨਿਰਗੁਣ ਨਿਰਵੈਰ ਧਾਰ ਚਲਾਉਂਦਾ ਹਾਂ। ਕਲਜੁਗ ਕੂੜਾ ਵੇਖ ਕੇ ਕਹਿਰ, ਕਹਤ ਅੰਤਮ ਮੇਟ ਮਿਟਾਉਂਦਾ ਹਾਂ। ਸਚ ਧਰਮ ਦੀ ਲੈ ਕੇ ਲਹਿਰ, ਦੋ ਜਹਾਨਾ ਵਰਤਾਉਂਦਾ ਹਾਂ । ਪਰਮ ਪੁਰਖ ਦਾ ਇਕੋ ਵਸਾਵਾਂ ਸ਼ਹਿਰ, ਸੰਬਲ ਨਗਰੀ ਨਾਉਂ ਧਰਾਉਂਦਾ ਹਾਂ। ਜਿਥੇ ਵੜੇ ਕੋਈ ਨਾ ਐਰ ਗ਼ੈਰ, ਬ੍ਰਾਹਮਣ ਗੌੜਾ ਇਕੋ ਨਜ਼ਰੀ ਆਉਂਦਾ ਹਾਂ। ਜਿਸ ਦੇ ਅੱਗੇ ਦੋ ਜਹਾਨਾਂ ਦਾ ਮੁਕੱਦਮਾ ਹੋਵੇ ਦਾਇਰ, ਗੁਰ ਅਵਤਾਰ ਪੀਰ ਪੈਗ਼ੰਬਰ ਗਵਾਹ ਸਰਬ ਭੁਗਤਾਉਂਦਾ ਹਾਂ। ਜਿਸ ਦੀ ਸਿਫ਼ਤ ਕਰੇ ਨਾ ਕੋਈ ਸ਼ਾਇਰ, ਅੱਖਰਾਂ ਵਿਚ ਨਾ ਵੰਡ ਵੰਡਾਉਂਦਾ ਹਾਂ। ਮਿਹਰਵਾਨ ਹੋ ਕੇ ਕਰਾਂ ਆਪਣੀ ਮਿਹਰ, ਮਿਹਰ ਨਜ਼ਰ ਇਕ ਉਠਾਉਂਦਾ ਹਾਂ। ਜਿਸ ਨੂੰ ਕਹਿੰਦੇ ਗਏ ਬਲਕਾਰੀ ਕੇਹਰ, ਸੋ ਸ਼ਬਦੀ ਭਬਕ ਸੁਣਾਉਂਦਾ ਹਾਂ। ਅੰਤਮ ਲੇਖਾ ਦਿਆਂ ਨਬੇੜ, ਲਹਿਣਾ ਸਭ ਦਾ ਮੂਲ ਚੁਕਾਉਂਦਾ ਹਾਂ। ਕੂੜੀ ਕਿਰਿਆ ਰਹੇ ਨਾ ਝਗੜਾ ਝੇੜ, ਝੰਝਟ ਸਾਰੇ ਦੂਰ ਕਰਾਉਂਦਾ ਹਾਂ। ਦੋ ਜਹਾਨਾਂ ਉਲਟੀ ਲੱਠ ਗੇੜ, ਲੱਖ ਚੁਰਾਸੀ ਲੱਟੂ ਵਾਂਗ ਭਵਾਉਂਦਾ ਹਾਂ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅਛਲ ਛਲਧਾਰੀ ਜੋ ਕਰਦਾ ਹੇਰ ਫੇਰ, ਅਨਭੁਲ ਖੇਲ ਖਿਲਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਸਾ ਸਭ ਦੀ ਪੂਰ ਵਖਾਉਂਦਾ ਹਾਂ। ਆਸਾ ਸਭ ਦੀ ਪੂਰ ਕਰਾਵਾਂਗਾ । ਸ਼ਬਦੀ ਨਾਦ ਤੂਰ ਵਜਾਵਾਂਗਾ। ਹਾਜ਼ਰ ਹਜ਼ੂਰ ਹੋ ਕੇ ਵੇਖ ਵਖਾਵਾਂਗਾ। ਦੂਰ ਨੇੜੇ ਪੰਧ ਚੁਕਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਜੁਗ ਜੋ ਬਣੇ ਰਹੇ ਮਜ਼ਦੂਰ, ਤਿਨ੍ਹਾਂ ਦੀ ਮਜ਼ਦੂਰੀ ਝੋਲੀ ਪਾਵਾਂਗਾ। ਉਹਨਾਂ ਦੀ ਅਰਜ਼ ਕਰ ਮਨਜ਼ੂਰ, ਮੰਜ਼ਲ ਸਾਚਾ ਪੰਧ ਚੁਕਾਵਾਂਗਾ। ਜਿਨ੍ਹਾਂ ਨੇ ਨਾਮ ਸਿਫ਼ਤ ਕੀਤਾ ਮਸ਼ਹੂਰ, ਉਹਨਾਂ ਦਾ ਮਸ਼ਵਰਾ ਅੰਤਮ ਇਕ ਸੁਣਾਵਾਂਗਾ। ਸਭ ਨੂੰ ਮੰਨਣਾ ਪਏ ਇਕ ਦਸਤੂਰ, ਦੂਜਾ ਰਾਹ ਨਾ ਕੋਇ ਪਰਗਟਾਵਾਂਗਾ। ਕਲਜੁਗ ਨਾਤਾ ਤੋੜ ਕੇ ਕੂੜ, ਸਚ ਸੁਚ ਧਰਮ ਉਪਜਾਵਾਂਗਾ। ਜੋ ਮਾਣਸ ਮੂਰਖ ਹੋ ਗਏ ਮੂੜ੍ਹ, ਤਿਨ੍ਹਾਂ ਗੁਰਮਤ ਝੋਲੀ ਪਾਵਾਂਗਾ। ਜੋ ਪ੍ਰਭ ਦੇ ਨਾਮ ਤੋਂ ਹੋਏ ਮਫ਼ਰੂਰ, ਤਿਨ੍ਹਾਂ ਫੜ ਫੜ ਆਪ ਸਮਝਾਵਾਂਗਾ। ਜਨ ਭਗਤਾਂ ਕਰਕੇ ਆਪਣੇ ਨਾਮ ਨਾਲ ਭਰਪੂਰ, ਖ਼ਾਲੀ ਭਾਂਡੇ ਸਰਬ ਭਰਾਵਾਂਗਾ। ਸਚ ਧਰਮ ਦਾ ਬੰਨ੍ਹ ਦਸਤੂਰ, ਸਿਰ ਆਪਣਾ ਹੱਥ ਟਿਕਾਵਾਂਗਾ। ਧਰਨੀ ਧਰਤ ਧਵਲ ਉਤੇ ਰਹੇ ਨਾ ਕੋਈ ਮਫ਼ਰੂਰ, ਗ਼ੁਰਬਤ ਸਭ ਦੀ ਮੇਟ ਮਿਟਾਵਾਂਗਾ। ਗ਼ਰੀਬਾਂ ਸਿਰ ਕਰਜ਼ਾ ਨਾ ਕੋਈ ਰਹੇ ਮਕਰੂਜ਼, ਮੁਕੰਮਲ ਇਕੋ ਰੰਗ ਰੰਗਾਵਾਂਗਾ। ਚਾਰ ਵਰਨ ਬਰਨ ਅਠਾਰਾਂ ਮੇਟ ਹਦੂਦ, ਹੁਜਰਾ ਇਕੋ ਇਕ ਸੁਹਾਵਾਂਗਾ। ਸਤਿ ਸਰੂਪੀ ਹੋ ਮੌਜੂਦ, ਮੁਫ਼ਲਿਸ ਸਾਰੇ ਪਾਰ ਕਰਾਵਾਂਗਾ। ਇਸ਼ਟ ਦੇਵ ਸਵਾਮੀ ਬਣ ਮਹਿਬੂਬ, ਵਾਹਵਾ ਆਪਣਾ ਘਰ ਵਸਾਵਾਂਗਾ।

ਜਿਸ ਦਾ ਕੋਈ ਨਾ ਲਾਏ ਨਜੂਮ, ਸੋ ਵਾਕ ਭਵਿਖਤ ਕਹਿ ਕਲਮ ਸ਼ਾਹੀ ਜੋੜ ਜੁੜਾਵਾਂਗਾ । ਜਿਸ ਦਾ ਖੇਲ ਨਾ ਕਿਸੇ ਮਾਲੂਮ, ਸੋ ਮੁਸ਼ਕਲ ਹੱਲ ਕਰਾਵਾਂਗਾ। ਜਿਸ ਦੇ ਗੁਰ ਅਵਤਾਰ ਬਾਲੇ ਮਸੂਮ, ਤਿਨ੍ਹਾਂ ਬਚਿੱਆਂ ਲੇਖਾ ਲੇਖੇ ਵਿਚ ਜਣਾਵਾਂਗਾ। ਕਲਜੁਗ ਅੰਤਮ ਲੋਕਮਾਤ ਵਿਚੋਂ ਕਰ ਮਹਿਰੂਮ, ਖ਼ਾਲੀ ਹੱਥ ਮੋੜ ਮੁੜਾਵਾਂਗਾ। ਸਤਿਜੁਗ ਸਚ ਬਣਾ ਕਾਨੂੰਨ, ਮਜ਼ਮੂਨ ਆਪਣਾ ਇਕ ਸੁਣਾਵਾਂਗਾ। ਜਿਸ ਦਾ ਬਦਲ ਸਕੇ ਨਾ ਕੋਇ ਅਸੂਲ, ਅਸਲੀਅਤ ਧੁਰ ਦੀ ਇਕ ਪਰਗਟਾਵਾਂਗਾ। ਸਭ ਨੂੰ ਮੰਨਣਾ ਪਏ ਮਾਕੂਲ, ਮੁਜਰਮ ਸਾਰੇ ਫੜ ਵਖਾਵਾਂਗਾ। ਜਨ ਭਗਤਾਂ ਦੇ ਕੇ ਚਰਨ ਦੀ ਧੂਲ, ਧੂੜੀ ਟਿੱਕਾ ਮਸਤਕ ਲਾਵਾਂਗਾ। ਨਾਮ ਖ਼ੁਮਾਰੀ ਚਾੜ੍ਹ ਕੇ ਗੂੜ੍ਹ, ਸੋਈ ਸੁਰਤੀ ਆਪ ਉਠਾਵਾਂਗਾ। ਜੋਤੀ ਅੰਤਰ ਦੇ ਕੇ ਨੂਰ, ਅੰਧ ਅੰਧੇਰ ਗੁਆਵਾਂਗਾ। ਮਿਹਰ ਨਜ਼ਰ ਨਾਲ ਕੋਟ ਜਨਮ ਦੇ ਬਖ਼ਸ਼ਾਂ ਕਸੂਰ, ਕਿਸਮਤ ਸਭ ਦੀ ਫੇਰ ਬਦਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਵਾਂਗਾ। ਸਿਰ ਆਪਣਾ ਹੱਥ ਟਿਕਾਵੇਗਾ। ਪ੍ਰਭ ਠਾਕਰ ਦਇਆ ਕਮਾਵੇਗਾ। ਕਲ ਸਾਗਰ ਵੇਖ ਵਖਾਵੇਗਾ। ਕਾਇਆ ਡੂੰਘੀ ਗਾਗਰ ਫੋਲ ਫੁਲਾਵੇਗਾ। ਸੂਰਬੀਰ ਬਹਾਦਰ ਸ਼ਬਦੀ ਆਵੇਗਾ। ਬਣ ਕੇ ਧੁਰ ਦਾ ਆਦਲ, ਅਦਲੀ ਰੂਪ ਵਟਾਵੇਗਾ। ਕੋਈ ਰਹੇ ਨਾ ਜਗਤ ਕਾਤਲ, ਮਕਤੂਲ ਲੇਖਿਆਂ ਵਿਚ ਗਿਣਾਵੇਗਾ। ਸਭ ਨੂੰ ਦਰਸ ਦੇ ਕੇ ਬਾਤਨ, ਬਦਲਾ ਪਿਛਲਾ ਮਿਟਾਵੇਗਾ। ਸਾਰੇ ਵਾਹ ਪਰਮ ਪੁਰਖ ਇਕ ਆਖਣ, ਦੂਜਾ ਇਸ਼ਟ ਨਾ ਕੋਇ ਧਰਾਵੇਗਾ। ਸਭ ਦਾ ਬਣ ਕੇ ਮਾਈ ਬਾਪਣ, ਪੁਰਖ ਅਕਾਲ ਚਾਰ ਵਰਨਾਂ ਗੋਦ ਉਠਾਵੇਗਾ। ਇਕੋ ਧੁਰ ਦਾ ਜਾਪਣ, ਜੀਵਣ ਜੁਗਤ ਸਰਬ ਦ੍ਰਿੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਰਗ ਇਕ ਲਗਾਵੇਗਾ। ਧੁਰ ਦਾ ਮਾਰਗ ਇਕੋ ਲੱਗੇਗਾ । ਦੀਪਕ ਦੀਵਾ ਇਕੋ ਜਗੇਗਾ। ਸ਼ਬਦ ਨਗਾਰਾ ਧੁਰ ਦਾ ਵੱਜੇਗਾ। ਕੂੜ ਕੁੜਿਆਰਾ ਕਲਜੁਗ ਭੱਜੇਗਾ। ਸਤਿਜੁਗ ਸਾਚਾ ਧਰਤ ਮਾਤ ਦੀ ਗੋਦੀ ਬਹਿ ਕੇ ਸਜੇਗਾ। ਗੁਰਮੁਖ ਸੰਤ ਸੁਹੇਲੇ ਜੁਗ ਜਨਮ ਦੇ ਵਿਛੜੇ, ਹੁਕਮੇ ਅੰਦਰ ਸੱਦੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤਾਲ ਨਗਾਰੇ ਵਾਂਗ ਵੱਜੇਗਾ। ਤਾਲ ਨਗਾਰਾ ਇਕ ਵਜਾਵੇਗਾ। ਸ਼ਬਦ ਗੁਰੂ ਨਾਦ ਸੁਣਾਵੇਗਾ। ਲੱਖ ਚੁਰਾਸੀ ਆਪ ਉਠਾਵੇਗਾ। ਜਮ ਕੀ ਫਾਸੀ ਅੰਤ ਕਟਾਵੇਗਾ। ਮੰਡਲ ਰਾਸੀ ਰਾਸ ਰਚਾਵੇਗਾ। ਪੰਡਤ ਕਾਸ਼ੀ ਅੱਖ ਖੁਲ੍ਹਾਵੇਗਾ। ਸਾਧਾਂ ਸੰਤਾਂ ਲਾਹ ਉਦਾਸੀ, ਆਲਸ ਨਿੰਦਰਾ ਦੂਰ ਕਰਾਵੇਗਾ। ਕੋਈ ਨਾ ਦਿਸੇ ਮਦਿਰਾ ਮਾਸੀ, ਅੰਮ੍ਰਿਤ ਜਾਮ ਇਕ ਪਿਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠੇ ਪਹਿਰ ਰੱਖੇ ਪਰਭਾਤੀ, ਭਾਂਡਾ ਭਰਮ ਭਉ ਭੰਨਾਵੇਗਾ। ਸ਼ਬਦ ਗੁਰੂ ਕਹੇ ਸਤਿਜੁਗ ਪਰਭਾਤੀ, ਭਾਵਨਾ ਸਭ ਦੀ ਪੂਰ ਕਰਾਈਆ। ਕਲਜੁਗ ਮਿਟੇ ਅੰਧੇਰੀ ਰਾਤੀ, ਅੰਤਰ ਰਹਿਣ ਕੋਇ ਨਾ ਪਾਈਆ। ਚਾਰ ਜੁਗ ਦੀ ਗੁਰ ਅਵਤਾਰਾਂ ਲਿਖੀ ਸਾਖੀ, ਸਾਖਿਆਤ ਦਏ ਸਮਝਾਈਆ। ਲਹਿਣਾ ਦੇਣਾ ਦੇ ਕੇ ਬਾਕੀ, ਲੇਖਾ ਪੂਰਾ ਦਏ ਵਖਾਈਆ। ਆਤਮ ਪਰਮਾਤਮ ਬਣ ਕੇ ਸਾਥੀ, ਸਗਲਾ ਸੰਗ ਨਿਭਾਈਆ। ਮੇਲ ਮਿਲਾ ਪੁਰਖ ਸਮਰਾਥੀ, ਘਰ ਸਾਚੇ ਦਏ ਬਿਠਾਈਆ। ਸਤਿ ਧਰਮ ਦੀ ਖੋਲ੍ਹ ਕੇ ਹਾਟੀ, ਵਣਜਾਰਾ ਇਕੋ ਦਏ ਜਣਾਈਆ । ਜਿਸ ਦੀ ਵਸਤ ਕਿਸੇ ਨਾ ਨਾਪੀ, ਜਗਤ ਤੋਲ ਨਾ ਕੋਇ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਸ਼ਬਦ ਗੁਰੂ ਕਹੇ ਮੈਂ ਭਗਤਾਂ ਜੋਗਾ, ਜੁਗ ਜੁਗੀਸ਼ਰ ਮੇਰਾ ਧਿਆਨ

ਲਗਾਈਆ। ਨਿਤ ਨਵਿਤ ਕਾਰਨ ਬਦਲਾਂ ਚੋਗਾ, ਚੋਲੀ ਦਵਾਂ ਬਦਲਾਈਆ। ਸਾਚੇ ਨਾਮ ਦਾ ਦੇ ਕੇ ਹੋਕਾ, ਹੁਕਮ ਦਿਆਂ ਸੁਣਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਦਾ ਇਕੋ ਮੌਕਾ, ਵੇਲਾ ਗਿਆ ਹੱਥ ਨਾ ਆਈਆ। ਪ੍ਰਭ ਮਿਲਣ ਦਾ ਮਾਰਗ ਸੌਖਾ, ਸਤਿਗੁਰ ਸਾਚੇ ਲਾਗੋ ਸਰਨਾਈਆ। ਏਥੇ ਓਥੇ ਦੋ ਜਹਾਨ ਦੇਵੇ ਨਾ ਧੋਖਾ, ਡੁੱਬਦੇ ਪਾਹਨ ਪਾਰ ਕਰਾਈਆ। ਅੰਤਮ ਮਿਲਾਏ ਜੋਤ ਨਾਲ ਜੋਤਾ, ਜੋਤੀ ਜੋਤ ਸਮਾਈਆ। ਬਿਨ ਸਤਿਗੁਰ ਲੱਖ ਚੁਰਾਸੀ ਜੀਵ ਜੰਤ ਖੋਟਾ, ਅੱਗੇ ਕੀਮਤ ਕੋਇ ਨਾ ਪਾਈਆ। ਕਿਸੇ ਕੰਮ ਨਹੀਂ ਆਉਣਾ ਰੱਖਿਆ ਨਮਾਜ਼ ਰੋਜ਼ਾ, ਪੁਸਤਕਾਂ ਨਾਲ ਪੜ੍ਹਾਈਆ। ਜੀਂਵਦਿਆਂ ਕੋਟਨ ਕਰਕੇ ਸੋਚਾਂ, ਮੋਇਆਂ ਪਾਰ ਨਾ ਕੋਇ ਲੰਘਾਈਆ। ਕੋਟਨ ਕੋਟ ਬੰਨ੍ਹ ਤੇੜ ਲੰਗੋਟਾ, ਧੂੜੀ ਖ਼ਾਕ ਰਹੇ ਰਮਾਈਆ। ਪ੍ਰਭ ਦਾ ਮਾਰਗ ਸਭ ਤੋਂ ਨਿੱਕਾ ਛੋਟਾ, ਬਿਨ ਕਿਰਪਾ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਈਆ। ਸ਼ਬਦ ਗੁਰੂ ਕਹੇ ਮੈਂ ਭਗਤਾਂ ਮੀਤ, ਮਤਾ ਸਚ ਸਚ ਪਕਾਈਆ। ਨਿਰਗੁਣ ਹੋ ਸਰਗੁਣ ਉਧਾਰਨਾ ਮੇਰੀ ਰੀਤ, ਬਿਨ ਸਰਗੁਣ ਮੇਰੀ ਚਲੇ ਨਾ ਕੋਇ ਚਤੁਰਾਈਆ। ਆਦਿ ਜੁਗਾਦਿ ਜੁਗ ਚੌਕੜੀ ਜਗਤ ਨਿਰਾਲਾ ਖੇਲ ਅਨਡੀਠ, ਦੋਏ ਲੋਚਣ ਵੇਖਣ ਕੋਇ ਨਾ ਪਾਈਆ। ਵੱਖਰੀ ਅਨੋਖੀ ਘਰ ਬਾਹਰ ਤੋਂ ਮੇਰੀ ਪ੍ਰੀਤ, ਅੱਖਰਾਂ ਵਿਚੋਂ ਪੱਥਰਾਂ ਵਿਚੋਂ ਹੱਥ ਕਿਸੇ ਨਾ ਆਈਆ। ਮੈਂ ਤਾਰਾਂ ਨੀਚੋਂ ਨੀਚ, ਵੇਖਾਂ ਕੀਟੋਂ ਕੀਟ, ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਖ਼ਾਕੀ ਖ਼ਾਕ ਮਿਲਾਈਆ। ਸਭ ਦਾ ਮਾਲਕ ਇਕ ਜਗਦੀਸ਼, ਜਿਸ ਦਾ ਲੱਖ ਚੁਰਾਸੀ ਪੀਸਣ ਰਹੀ ਪੀਸ, ਚਾਰੇ ਜੁਗ ਚੱਕੀ ਆਪ ਚਲਾਈਆ। ਸੋ ਖੇਲ ਕਰੇ ਹਰਿ ਠੀਕ, ਦੂਰ ਦੁਰਾਡਾ ਆ ਨਜ਼ਦੀਕ, ਦੋ ਜਹਾਨਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰੂ ਇਕ ਬੁਝਾਈਆ। ਸ਼ਬਦ ਗੁਰੂ ਸਦਾ ਸਮਰਥ, ਹਰਿ ਮਾਲਕ ਇਕ ਅਖਵਾਇੰਦਾ। ਜਿਸਦੀ ਮਹਿੰਮਾ ਸਦਾ ਅਕਥ, ਗੁਰ ਅਵਤਾਰ ਢੋਲਾ ਗਾਇੰਦਾ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਨਿਤ ਨਵਿਤ ਮਾਰਗ ਦੱਸ, ਰਹਿਬਰ ਆਪਣਾ ਹੁਕਮ ਵਰਤਾਇੰਦਾ। ਜਨ ਭਗਤਾਂ ਅੰਦਰ ਵਸ, ਵਸਲ ਇਕੋ ਇਕ ਸਮਝਾਇੰਦਾ। ਅੰਮ੍ਰਿਤ ਆਤਮ ਦੇ ਕੇ ਰਸ, ਬੂੰਦ ਸਵਾਂਤੀ ਮੁਖ ਚੁਆਇੰਦਾ । ਧੀਰਜ ਸੰਤੋਖ ਦੇ ਕੇ ਹੱਠ, ਮਾਇਆ ਮਮਤਾ ਮੋਹ ਮਿਟਾਇੰਦਾ। ਮਾਣ ਦੇ ਕੇ ਤਤ ਅੱਠ, ਨੌਂ ਦਵਾਰੇ ਪੰਧ ਚੁਕਾਇੰਦਾ। ਦਸਵੇਂ ਘਰ ਕਰ ਪਰਕਾਸ਼, ਜੋਤੀ ਜਾਤਾ ਡਗਮਗਾਇੰਦਾ। ਸਤਿਗੁਰ ਹੋ ਕੇ ਵਸੇ ਪਾਸ, ਗੁਰ ਗੁਰ ਵਿਛੜ ਕਦੇ ਨਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਗ ਲਗਾ ਕਾਇਆ ਪਰਭਾਸ, ਗੁਰਮੁਖਾਂ ਆਸਾ ਮਨਸਾ ਪੂਰ ਕਰਾਇੰਦਾ। ਗੁਰਮੁਖ ਕਹੇ ਸਾਚੀ ਮਨਸਾ, ਮਾਣਸ ਵਿਚ ਵਡਿਆਈਆ। ਕੋਟਨ ਕੋਟ ਜਨਮ ਭਏ ਸੰਸਾ, ਸੰਸਾਰ ਸਾਗਰ ਫੇਰਾ ਪਾਈਆ। ਬਿਨ ਸੋਹੰ ਜਾਪ ਕੋਈ ਨਾ ਬਣਿਆ ਹੰਸਾ, ਹਸਤੀ ਹਰਿ ਵਿਚ ਨਾ ਕੋਇ ਮਿਲਾਈਆ। ਏਹੋ ਪ੍ਰਭ ਦਾ ਸੱਚਾ ਬੰਸਾ, ਪਰਮਾਤਮ ਆਤਮ ਖੇਲ ਖਿਲਾਈਆ। ਕਿਸੇ ਨੇ ਕਿਹਾ ਨਾਰੀ ਕੰਤਾ, ਕਿਸੇ ਨੇ ਕਿਹਾ ਮਾਲਕ ਸੰਤਾਂ, ਕਿਸੇ ਨੇ ਕਿਹਾ ਵਸੇ ਜੀਵ ਜੰਤਾਂ, ਕਿਸੇ ਨੇ ਕਿਹਾ ਜੋਤ ਨਿਰਾਲਾ ਨੂਰ ਇਲਾਹੀਆ। ਜਨ ਭਗਤਾਂ ਕਿਹਾ ਅਸਾਂ ਵੇਖਿਆ ਅੱਖਾਂ, ਜਿਸ ਦਾ ਨਾਉਂ ਪੁਰਖ ਸਮਰਥਾ, ਉਹ ਵਸਤ ਦੇਵੇ ਆਪਣੇ ਹੱਥਾਂ, ਆਤਮ ਪਰਮਾਤਮ ਮੇਲ ਮਿਲਾਈਆ। ਗੁਰਮੁਖ ਕਹੇ ਮੈਂ ਕਿਉਂ ਨਾ ਓਸ ਦੀ ਚਰਨੀ ਢੱਠਾਂ, ਜਿਸ ਨੇ ਹਰਿਜਨ ਵਿਛੜਿਆ ਮੇਲਿਆ ਕੀਤਾ ਇਕੱਠਾ,

ਏਕਾ ਘਰ ਏਕਾ ਦਰ ਏਕਾ ਨਰ ਵੇਖਿਆ ਚਾਈਂ ਚਾਈਂਆ। ਜਨ ਭਗਤੋ ਹਰਿ ਕੇ ਨਾਮ ਵਰਗਾ ਹੋਰ ਕੋਈ ਨਹੀਂ ਸਿੱਕਾ, ਜਗਤ ਵਣਜਾਰੇ ਸਾਰੇ ਗਏ ਮੁਖ ਭੁਆਈਆ। ਕਿਸੇ ਹੱਥ ਨਾ ਆਇਆ ਪੱਥਰਾਂ ਇੱਟਾਂ, ਧੰਨੇ ਹਿਰਦੇ ਵਿਚੋਂ ਹਰਿ ਹਰਿ ਲਿਆ ਪਰਗਟਾਈਆ। ਨਾਮੇ ਦਾ ਭੋਗ ਲਗਾਇਆ ਦੁੱਧ ਚਿੱਟਾ, ਚਿੱਟੀ ਧਾਰੋਂ ਚਲ ਕੇ ਆਈਆ। ਬੇਸ਼ਕ ਪਰਮਾਤਮਾ ਵੇਖਣ ਵਿਚ ਸਭ ਤੋਂ ਨਿੱਕਾ, ਮਿਹਰ ਵਿਚ ਸਭ ਤੋਂ ਵੱਡਾ ਨਜ਼ਰੀ ਆਈਆ। ਜਿਸ ਨੂੰ ਆਦਿ ਜੁਗਾਦਿ ਕਿਸੇ ਨਾ ਜਿੱਤਾ, ਫ਼ਤਿਹ ਡੰਕਾ ਦੋ ਜਹਾਨ ਵਜਾਈਆ। ਅੱਗੇ ਓਸ ਦੇ ਨਾਮ ਦਾ ਚਲਣਾ ਸਿੱਕਾ, ਸਿਕ ਸਭ ਦੀ ਪੂਰ ਦਏ ਕਰਾਈਆ। ਜਨ ਭਗਤਾਂ ਲਾ ਕੇ ਧੁਰ ਦਾ ਟਿੱਕਾ, ਟਿਕਟਿਕੀ ਆਪਣੀ ਨਾਲ ਵਖਾਈਆ। ਜਗਤ ਵਿਕਾਰ ਰਸ ਸਮਝਾ ਕੇ ਫਿਕਾ, ਕੂੜੀ ਕਿਰਿਆ ਦਏ ਤਜਾਈਆ। ਪ੍ਰਭ ਪ੍ਰੇਮ ਦਾ ਸਭ ਤੋਂ ਉੱਤਮ ਵਿਸ਼ਾ, ਜੋ ਵਿਸ਼ਵ ਸ਼ਾਂਤੀ ਦਏ ਕਰਾਈਆ। ਗੁਰਸਿਖ ਤੁਹਾਡੀ ਕਰਕੇ ਪੂਰੀ ਇੱਛਾ, ਘਰ ਵਿਚ ਪਰਮੇਸ਼ਵਰ ਮੇਲ ਮਿਲਾਈਆ। ਤੁਹਾਨੂੰ ਨਜ਼ਰੀ ਆਵੇ ਦਹਿ ਦਿਸ਼ਾ, ਚਾਰੇ ਕੁੰਟ ਨੂਰ ਖ਼ੁਦਾਈਆ। ਇਹ ਕਹਾਣੀ ਨਹੀਂ ਨਾ ਇਹ ਕਿੱਸਾ, ਧੁਰ ਦਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਮੇਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਦਵਾਰੇ ਵਿਕਾ, ਆਪਣੀ ਕੀਮਤ ਨਾ ਕੋਇ ਰਖਾਈਆ।

੬ ਅੱਸੂ ੨੦੨੧ ਬਿਕ੍ਰਮੀ ਸੁਖਦੇਵ ਰਾਜ ਦੇ ਗ੍ਰਹਿ ਪਿੰਡ ਕੱਲਾ

ਹਰਿ ਸ਼ਬਦ ਕਹੇ ਮੇਰਾ ਹਰ ਘਟ ਵਸੇਰਾ, ਬਿਨ ਭਗਤਾਂ ਨਜ਼ਰ ਕਿਸੇ ਨਾ ਆਇੰਦਾ। ਹੱਡ ਮਾਸ ਨਾੜੀ ਚੰਮ ਬਾਹਰ ਘੇਰਾ, ਅੰਤਰ ਮਹੱਲ ਅਟਲ ਸੁਹਾਇੰਦਾ। ਛੋਟਾ ਨਿੱਕਾ ਵਸਾ ਕੇ ਖੇੜਾ, ਬਿਨ ਖਿੜਕੀ ਬਾਰੀ ਡੇਰਾ ਲਾਇੰਦਾ। ਮੇਰਾ ਸਮਝ ਨਾ ਸਕਿਆ ਕੋਈ ਵਿਹੜਾ, ਆਂਗਨ ਬਹਿ ਖ਼ੁਸ਼ੀ ਨਾ ਕੋਇ ਮਨਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਿਖਤਾਂ ਵਿਚ ਦੱਸਿਆ ਬਥੇਰਾ, ਅੱਖਰ ਅੱਖਰ ਜੋੜ ਜੋੜ ਸਮਝਾਇੰਦਾ। ਬਿਨ ਹਰਿ ਕਿਰਪਾ ਸਭ ਦੇ ਅੰਦਰ ਅੰਧੇਰਾ, ਚੰਦ ਨੂਰ ਨਾ ਕੋਇ ਚਮਕਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਨਿਰਗੁਣ ਧਾਰ ਹੋ ਕੇ ਮਾਰਿਆ ਫੇਰਾ, ਸਰਗੁਣ ਰੂਪ ਨਾ ਕੋਇ ਧਰਾਇੰਦਾ। ਕੂੜੀ ਕਿਰਿਆ ਦੂਰ ਕਰਾ ਡੇਰਾ, ਭਾਂਡਾ ਭਰਮ ਭੰਨਾਇੰਦਾ। ਜੋ ਆਤਮ ਪਰਮਾਤਮ ਨਾਲ ਮਿਲ ਕੇ ਰੂਪ ਹੋ ਗਿਆ ਮੇਰਾ, ਮੈਂ ਓਸੇ ਦਰ ਤੇ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਅਚਰਜ ਖੇਲ ਵਖਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਹਰ ਘਟ ਵਾਸੀ, ਵਸਲ ਅਸਲ ਸਚ ਕਰਾਈਆ। ਸਤਿ ਧਰਮ ਦਾ ਬਣ ਕੇ ਸਾਥੀ, ਜੁਗ ਜੁਗ ਵੇਖ ਵਖਾਈਆ। ਅੰਦਰ ਅੰਤਰ ਜੋੜ ਕੇ ਨਾਤੀ, ਰਿਸ਼ਤਾ ਨਵਾਂ ਬਣਾਈਆ। ਹੌਲੀ ਹੌਲੀ ਮਾਰ ਆਵਾਜ਼ੀ, ਸੋਈ ਸੁਰਤ ਉਠਾਈਆ। ਸਚ ਦਵਾਰ ਦਾ ਬਣ ਕੇ ਹਾਜੀ, ਹੁਜਰਾ ਇਕ ਸੁਹਾਈਆ। ਅਗੰਮੀ ਘੋੜਾ ਧੁਰ ਦਾ ਤਾਜੀ, ਅਸਵ ਦਿਆਂ ਵਖਾਈਆ। ਮਨ ਮਨੂਆ ਮਾਰਾਂ ਗ਼ਾਜ਼ੀ, ਸਿਰ ਨਾ ਕੋਇ ਉਠਾਈਆ। ਬਿਨ ਭਗਤਾਂ ਕਿਸੇ ਨਾਲ ਮੈਂ ਹੋਇਆ ਕਦੇ ਨਾ ਰਾਜ਼ੀ, ਖ਼ੁਸ਼ੀਆਂ ਗੀਤ ਨਾ ਕੋਇ ਸੁਣਾਈਆ। ਸਭ ਦੀ ਹਾਰਦੀ ਦਿਸੇ ਬਾਜ਼ੀ, ਵਾਜਾ ਨਾਦ ਧੁਨ ਨਾ ਕੋਇ ਸੁਣਾਈਆ। ਮੰਜ਼ਲ ਚੜ੍ਹ ਨਾ ਥੱਕੇ ਬਾਜ਼ੀ, ਬਾਜ਼ੀਗਰ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਝੱਖੜ

ਆਂਧੀ, ਝਕੋਲਿਆਂ ਨਾਲ ਰਹੀ ਡੁਲਾਈਆ। ਜੁਗ ਚੌਕੜੀ ਰਹੀ ਗਾਂਦੀ, ਰਸਨਾ ਜਿਹਵਾ ਬੱਤੀ ਦੰਦ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੇਵੇ ਸਰਨਾਈਆ। ਸ਼ਬਦ ਗੁਰ ਕਹੇ ਮੈਂ ਬੜਾ ਅਨੋਖਾ, ਅਵੱਲੜੀ ਚਾਲ ਚਲਾਇੰਦਾ। ਮੇਰੀ ਸਿਫ਼ਤ ਦਾ ਕੋਟਨ ਕੋਟ ਲਿਖਿਆ ਗਿਆ ਪੋਥਾ, ਪੁਸਤਕਾਂ ਅੱਖਰਾਂ ਨਾਲ ਭਰਾਇੰਦਾ। ਬਿਨ ਹਰਿ ਸਭ ਕੁਛ ਦਿਸੇ ਥੋਥਾ, ਧੁਰ ਭੰਡਾਰਾ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰਾਂ ਮੇਰੇ ਨਾਮ ਦਾ ਦਿਤਾ ਹੋਕਾ, ਹਾਕਮ ਹੋ ਕੇ ਹੁਕਮ ਸੁਣਾਇੰਦਾ। ਕਲਜੁਗ ਅੰਤਮ ਮਾਰਗ ਦੱਸ ਕੇ ਸੌਖਾ, ਧੁਰ ਦਾ ਰਾਹ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਿਰ ਸਾਹਿਬ ਹੱਥ ਟਿਕਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਮੇਟਾਂ ਅੰਧੇਰੀ ਰਾਤ, ਰੁਤੜੀ ਇਕ ਸੁਹਾਈਆ। ਜਿਨ੍ਹਾਂ ਨੂੰ ਮੇਰੀ ਮਿਲ ਗਈ ਦਾਤ, ਝੋਲੀ ਸਚ ਭਰਾਈਆ। ਓਨ੍ਹਾਂ ਲੋੜ ਰਹੀ ਨਾ ਪੂਜਾ ਪਾਠ, ਯੋਗ ਅਭਿਆਸ ਨਾ ਕੋਇ ਕਰਾਈਆ। ਉਹ ਅੱਠੇ ਪਹਿਰ ਕਰਨ ਗੱਲ ਬਾਤ, ਸਚ ਕਹਾਣੀ ਸਤਿ ਸੁਣਾਈਆ। ਮੈਂ ਵਸਾਂ ਓਨ੍ਹਾਂ ਪਾਸ, ਘਰ ਘਰ ਵਿਚ ਡੇਰਾ ਲਾਈਆ। ਉਨ੍ਹਾਂ ਨਾਲ ਮਿਲਾ ਕੇ ਆਪਣੀ ਜ਼ਾਤ, ਭਰਮ ਭੁਲੇਖਾ ਦਿਆਂ ਕਢਾਈਆ। ਏਸੇ ਕਰ ਕੇ ਸਭ ਤੋਂ ਵੱਡਾ ਹੋ ਕੇ ਨਿੱਕੀ ਦੱਸੀ ਗਾਥ, ਸੋਹੰ ਸਚ ਪੜ੍ਹਾਈਆ। ਇਸ ਤੋਂ ਅੱਗੇ ਹੋਰ ਨਹੀਂ ਕੋਈ ਜਮਾਤ, ਮਹਾਰਾਜ ਸ਼ੇਰ ਸਿੰਘ ਰਿਹਾ ਸਮਝਾਈਆ। ਲੇਖਾ ਰਿਹਾ ਨਾ ਕਲਮ ਦਵਾਤ, ਵਿਸ਼ਨੂੰ ਵਿਸ਼ਵ ਰਿਹਾ ਸਮਾਈਆ। ਭਗਵਨ ਜੋੜ ਕੇ ਆਪਣਾ ਨਾਤ, ਨਾਤੇ ਸਾਰੇ ਦਿਤੇ ਤੁੜਾਈਆ। ਜੈ ਜੈ ਕਾਰ ਕਰੇ ਪ੍ਰਿਥਮੀ ਆਕਾਸ਼, ਗੁਰਮੁਖ ਤੇਰਾ ਦਰਸਨ ਪਾਈਆ। ਲੋੜ ਰਹੀ ਨਾ ਉਠਣ ਦੀ ਪਰਭਾਤ, ਸੰਧਿਆ ਸੇਜ ਨਾ ਕੋਇ ਵਿਛਾਈਆ। ਗੁਰਮੁਖੋ ਅੰਦਰੋਂ ਇਕੋ ਵਾਰ ਜਾਣਾ ਜਾਗ, ਮੁੜ ਮੁੜ ਆਲਸ ਨਿੰਦਰਾ ਨੇੜ ਨਾ ਆਈਆ। ਜਿਨ੍ਹਾਂ ਦੀ ਝੋਲੀ ਹਿੱਸਾ ਪਾਇਆ ਭਾਗ, ਸੋ ਭਾਗਾਂ ਭਰੇ ਖ਼ੁਸ਼ੀ ਮਨਾਈਆ। ਮੇਰੀ ਖੇਲ ਸਦਾ ਆਦਿ, ਜੁਗ ਚੌਕੜੀ ਰਚਨ ਰਚਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰਾਂ ਦੱਸਦਾ ਰਿਹਾ ਆਪਣੀ ਯਾਦ, ਅੰਤਮ ਆਪੇ ਫੇਰਾ ਪਾਈਆ। ਜੋ ਆਇਆ ਸੋ ਹੋਇਆ ਬਰਬਾਦ, ਥਿਰ ਨਜ਼ਰ ਕੋਇ ਨਾ ਆਈਆ। ਏਸੇ ਕਾਰਨ ਸਤਿਗੁਰ ਸ਼ਬਦ ਗੁਰ ਕਿਰਪਾ ਦੇਵੇ ਪਰਸਾਦਿ, ਲੋਹਾ ਕੰਚਨ ਪਾਰਸ ਲਏ ਬਣਾਈਆ। ਜਿਸ ਦਾ ਖੇੜਾ ਆਪ ਕੀਤਾ ਆਬਾਦ, ਆਪਣੀ ਹੱਥੀਂ ਬੂਟਾ ਲਾਈਆ। ਓਹਨੂੰ ਮਿਲੇ ਵਡਿਆਈ ਵਿਚ ਬ੍ਰਹਿਮਾਦ, ਬ੍ਰਹਿਮੰਡ ਖ਼ੁਸ਼ੀ ਜਣਾਈਆ। ਚਾਰ ਜੁਗ ਵਿਚ ਏਹੋ ਜਿਹਾ ਕਿਸੇ ਨਾ ਆਇਆ ਸਵਾਦ, ਜੋ ਘਰ ਘਰ ਬੈਠਿਆਂ ਹਰਿ ਹਰਿ ਦਰਸਨ ਪਾਈਆ। ਪਿਛਲਾ ਸਾਰਾ ਬਦਲ ਦਿਤਾ ਸਮਾਜ, ਇਕੋ ਰੀਤਾ ਪੁਰਖ ਅਕਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਵੱਡਾ ਵਡ, ਵਡਿਆਈ ਭਗਤਾਂ ਝੋਲੀ ਪਾਈਆ। ਭਾਗ ਲਗਾ ਕੇ ਕਾਇਆ ਹੱਡ, ਨਾੜੀ ਨਾੜੀ ਖੋਜ ਖੁਜਾਈਆ। ਪੂਰਬ ਵਿਛੜੇ ਆਪੇ ਸੱਦ, ਸਧਨੇ ਨਾਲੋਂ ਵੱਡੇ ਪਾਪੀ ਪਾਰ ਕਰਾਈਆ। ਆਪਣਾ ਹਿੱਸਾ ਦੇ ਕੇ ਅੱਧ, ਸਾਂਝੀਵਾਲ ਸਾਚਾ ਸੰਗ ਨਿਭਾਈਆ। ਪਰਗਟ ਹੋ ਕੇ ਵਿਚ ਜਗ, ਜੁਗਤੀ ਆਪਣੀ ਦਿਤੀ ਜਣਾਈਆ। ਸੋਹੰ ਢੋਲਾ ਗਾ ਕੇ ਛੰਦ, ਖਹਿੜਾ ਛਡਿਆ ਜਗਤ ਲੋਕਾਈਆ। ਲੱਖ ਚੁਰਾਸੀ ਤੋੜ ਕੇ ਫੰਦ, ਸ਼ਰਅ ਜ਼ੰਜੀਰੀ ਦਿਤੀ ਕਟਾਈਆ। ਅੰਤਰ ਆਤਮ ਲੈ ਕੇ ਅਨੰਦ, ਮੰਗਲ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ।

ਸਤਿਗੁਰ ਸ਼ਬਦ ਕਹੇ ਮੈਂ ਸਭ ਦਾ ਯਾਚਕ, ਜਨ ਭਗਤਾਂ ਸੇਵ ਕਮਾਈਆ। ਆਸ਼ਕਾਂ ਵਿਚੋਂ ਅਵੱਲੜਾ ਆਸ਼ਕ, ਜਿਸ ਦਾ ਮਾਟੀ ਤਨ ਨਜ਼ਰ ਕੋਇ ਨਾ ਆਈਆ। ਜੁਗ ਜੁਗ ਸਾਚੇ ਸੰਤਾਂ ਕਰਾਂ ਸਫ਼ਾਰਸ਼, ਸਿਫ਼ਤਾਂ ਨਾਲ ਸਾਲਾਹੀਆ। ਅੰਮ੍ਰਿਤ ਪ੍ਰੇਮ ਦੀ ਕਰ ਕੇ ਬਾਰਸ਼, ਅਗਨੀ ਤਤ ਬੁਝਾਈਆ। ਚਰਨ ਕਵਲ ਦੇ ਕੇ ਧੁਰ ਦੀ ਢਾਰਸ, ਹੌਸਲਾ ਦਿਆਂ ਵਧਾਈਆ। ਸਭ ਤੋਂ ਉੱਤਮ ਸਭ ਤੋਂ ਸ੍ਰੇਸ਼ਟ ਕਲਜੁਗ ਹਰਿ ਸੰਤ ਸੁਹੇਲੇ ਕੀਤੇ ਖ਼ਾਲਸ, ਖ਼ਾਲਸ ਆਪਣੇ ਨਾਲ ਮਿਲਾਈਆ। ਜਗਤ ਕੁੜਾਵੀ ਛੱਡ ਕੇ ਲਾਲਸ, ਲਾਲਨ ਲਾਲ ਰੰਗ ਲਿਆ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸ਼ਬਦ ਗੁਰੂ ਵੇਖ ਮੇਰਾ ਲੇਖਾ ਜੁਗੰਤਰ ਜੁਗ, ਜੋਗੀਸ਼ਰ ਧਿਆਨ ਲਗਾਈਆ। ਗੁਰਮੁਖ ਗੁਰਸਿਖ ਹਰਿਜਨ ਲੱਖ ਚੁਰਾਸੀ ਵਿਚੋਂ ਲਵਾਂ ਚੁਗ, ਘਟ ਘਟ ਵੇਖਾਂ ਥਾਉਂ ਥਾਈਂਆ। ਮੈਨੂੰ ਪੁਰਖ ਅਕਾਲ ਬਣਾਇਆ ਆਪਣਾ ਪੁੱਤ, ਮੈਂ ਹਰਿਜਨ ਪੁੱਤ ਆਪਣੀ ਗੋਦ ਉਠਾਈਆ। ਪ੍ਰੇਮ ਪਿਆਰ ਅੰਦਰ ਚੁੰਮ ਕੇ ਮੁਖ, ਮੁਫ਼ਤ ਆਪਣੀ ਦਾਤ ਝੋਲੀ ਪਾਈਆ। ਲੋਕਮਾਤ ਵਿਚੋਂ ਚੁੱਕ, ਚੁਕੰਨਾ ਹੋ ਕੇ ਸੇਵ ਕਮਾਈਆ। ਸਚ ਦਵਾਰ ਦਾ ਕਰ ਕੇ ਰੁਖ਼ਸਤ, ਛੁੱਟੀ ਜਗਤ ਜਹਾਨੋਂ ਦਿਆਂ ਛੁਡਾਈਆ। ਉਜਲ ਕਰ ਕੇ ਮੁਖ, ਦੁਰਮਤ ਮੈਲ ਧੁਆਈਆ। ਜਿਥੇ ਪੁਰਖ ਅਬਿਨਾਸ਼ੀ ਹਰ ਘਟ ਵਾਸੀ ਸਰਬ ਸਵਾਮੀ ਬੈਠਾ ਚੁੱਪ, ਚੁੱਪ ਚੁਪੀਤਾ ਉਹਦੇ ਚਰਨਾਂ ਦਿਆਂ ਟਿਕਾਈਆ। ਉਹ ਵੇਖ ਕੇ ਜਨ ਭਗਤਾਂ ਹੋਵੇ ਖ਼ੁਸ਼, ਖ਼ੁਸ਼ੀਆਂ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸਗਲਾ ਸੰਗ ਨਿਭਾਈਆ। ਸ਼ਬਦ ਗੁਰੂ ਕਹੇ ਮੇਰਾ ਵਾਸਾ ਅੰਦਰ, ਕਾਇਆ ਬੰਕ ਸੋਭਾ ਪਾਈਆ। ਕਿਸੇ ਹੱਥ ਨਾ ਆਵਾਂ ਜਗਤ ਦਵਾਰੇ ਮੰਦਰ, ਚਾਰ ਦੀਵਾਰਾਂ ਬੰਦ ਨਾ ਕੋਇ ਕਰਾਈਆ। ਜਿਸ ਦਾ ਕਿਰਪਾ ਕਰਕੇ ਖੋਲ੍ਹਾਂ ਜੰਦਰ, ਆਪਣੀ ਕੁੰਜੀ ਇਕੋ ਲਾਈਆ । ਉਹ ਗੁਰਮੁਖ ਮੇਰੇ ਦਵਾਰੇ ਲੰਘਣ, ਆਪਣਾ ਪੰਧ ਮੁਕਾਈਆ। ਸਚ ਪ੍ਰੀਤੀ ਇਕੋ ਮੰਗਣ, ਪ੍ਰੇਮ ਪਿਆਰ ਹੋਵੇ ਕੁੜਮਾਈਆ। ਮੈਂ ਸੁਣਾਵਾਂ ਓਨ੍ਹਾਂ ਮਰਦੰਗਨ, ਧੁਰ ਦਾ ਨਾਦ ਵਜਾਈਆ। ਓਹ ਖ਼ੁਸ਼ੀਆਂ ਵਿਚ ਨੱਚਣ, ਧੁਰ ਦਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਸ਼ਬਦ ਕਹੇ ਮੈਂ ਧੁਰ ਦਾ ਗੁਰੂ, ਆਦਿ ਜੁਗਾਦੀ ਇਕ ਅਖਵਾਇੰਦਾ। ਗੁਰਮੁਖਾਂ ਦਾ ਮਾਰਗ ਓਥੋਂ ਹੁੰਦਾ ਸ਼ੁਰੂ, ਜਿਥੇ ਜੋਗ ਅਭਿਆਸ ਕੰਮ ਕੋਇ ਨਾ ਆਇੰਦਾ। ਸਤਿਗੁਰ ਦਵਾਰੇ ਵੜ ਕੇ ਫੇਰ ਕਿਹੜਾ ਪਿਛੇ ਮੁੜੂ, ਅਗਲਾ ਰਾਹ ਇਕ ਸਮਝਾਇੰਦਾ। ਕੀ ਵਡਿਆਈ ਦਿਤੀ ਇਕ ਧ੍ਰੂ, ਧ੍ਰੂੂ ਨਾਲੋਂ ਅੱਗੇ ਸੰਤ ਸੁਹੇਲੇ ਹੁਣ ਬਹਾਇੰਦਾ। ਓਥੇ ਮੰਤਰ ਕੋਇ ਨਾ ਫੁਰੂ, ਫ਼ੁਰਨਾ ਆਪਣੇ ਵਿਚ ਸਮਾਇੰਦਾ। ਜਿਨ੍ਹਾਂ ਨੂੰ ਚਰਨ ਲਗਾਇਆ ਅਧਵਿਚਕਾਰ ਕੋਇ ਨਾ ਭੁਰੂ, ਲੱਗੀ ਆਪਣੀ ਤੋੜ ਨਿਭਾਇੰਦਾ। ਸ਼ੌਹ ਦਰਿਆ ਨਾ ਕੋਇ ਰੁੜੂ, ਨਈਆ ਨੌਕਾ ਆਪਣਾ ਨਾਮ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਲਕ ਬਣ ਕੇ ਵੇਖ ਵਖਾਇੰਦਾ। ਸ਼ਬਦ ਗੁਰੂ ਕਹੇ ਮੇਰਾ ਅਨੋਖਾ ਰਸਤਾ, ਪੜ੍ਹਿਆਂ ਸਮਝ ਕਿਸੇ ਨਾ ਆਈਆ। ਜਿਥੇ ਵਿਦਿਆ ਦਾ ਬੰਦ ਹੋ ਜਾਏ ਬਸਤਾ, ਓਥੋਂ ਅੱਗੇ ਆਪਣੀ ਪੱਟੀ ਦਿਆਂ ਸਮਝਾਈਆ। ਜਿਸ ਦਾ ਸਮਝਿਆ ਨਾ ਕਿਸੇ ਇਸ਼ਟਾ, ਸੋ ਰੂਪ ਦਿਆਂ ਦ੍ਰਿੜਾਈਆ। ਆਪਣੇ ਉਤੇ ਬੰਨ੍ਹਾ ਕੇ ਪੂਰਾ ਨਿਸਚਾ, ਨਚਿੰਤ ਹੋ ਕੇ ਅੱਗੇ ਲਵਾਂ ਲਾਈਆ। ਤੁਹਾਡਾ ਲਹਿਣਾ ਦੇਣਾ ਨਹੀਂ ਮੂਲ ਵਿਚ ਕਿਸ਼ਤਾਂ, ਇਕੋ ਵਾਰ ਝੋਲੀ ਦਿਆਂ ਭਰਾਈਆ। ਮੇਰੇ ਪਾਸ ਚਾਰ ਜੁਗ ਦੀਆਂ ਉਹ ਲਿਸਟਾਂ, ਜਿਨ੍ਹਾਂ

ਦਾ ਅੱਖਰ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸ਼ਬਦ ਗੁਰੂ ਕਹੇ ਮੈਂ ਧੁਰ ਦਾ ਬੇਲੀ, ਬਿਰਧ ਬਾਲ ਜਵਾਨ ਵੇਖ ਵਖਾਈਆ। ਜਨ ਭਗਤਾਂ ਬਣ ਕੇ ਸਚ ਸਹੇਲੀ, ਦੋ ਜਹਾਨਾਂ ਖ਼ੁਸ਼ੀ ਮਨਾਈਆ। ਕਾਇਆ ਮੰਦਰ ਅੰਦਰ ਖੁਲ੍ਹੀ ਵੇਖ ਹਵੇਲੀ, ਘਰ ਬ੍ਰਹਮ ਬ੍ਰਾਹਮਣ ਪੰਡਤ ਖ਼ੁਸ਼ੀ ਮਨਾਈਆ। ਇਹੋ ਜੇਹੀ ਖੇਲ ਤਤ ਗੁਰੂ ਕਦੇ ਨਾ ਖੇਲੀ, ਸ਼ਬਦੀ ਰੰਗ ਨਾ ਕੋਇ ਰੰਗਾਈਆ। ਉਹ ਗੁਰਸਿਖ ਸਵਾਣੀ ਸਭ ਨਾਲੋਂ ਹੋ ਕੇ ਵੇਹਲੀ, ਹਰਿ ਹਰਿ ਕੰਤ ਧਿਆਨ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸ਼ਬਦ ਗੁਰੂ ਕਹੇ ਮੈਂ ਸਦਾ ਗੁਮਨਾਕ, ਨਜ਼ਰ ਕਿਸੇ ਨਾ ਆਇੰਦਾ । ਧੰਨਭਾਗ ਸਦੀ ਵੀਹਵੀਂ ਜਨ ਭਗਤਾਂ ਮਿਲਣ ਦਾ ਹੋਇਆ ਇਤਫ਼ਾਕ, ਇਬਾਦਤ ਆਪਣੀ ਇਕ ਦ੍ਰਿੜਾਇੰਦਾ। ਆਤਮ ਪਰਮਾਤਮ ਕਰਨਾ ਯਾਦ, ਯੱਦ ਸਭ ਦੀ ਇਕ ਸਮਝਾਇੰਦਾ। ਜਿਸ ਖੇੜਾ ਕੀਤਾ ਆਬਾਦ, ਸੋ ਵੇਖਣ ਅੰਤਮ ਆਇੰਦਾ। ਉਸ ਦੇ ਕੋਲੋਂ ਕਿਹੜਾ ਛੁਪਿਆ ਰਾਜ਼, ਜੋ ਅੰਦਰ ਵੜ ਲੱਖ ਚੁਰਾਸੀ ਖੋਜ ਖੁਜਾਇੰਦਾ। ਸਾਰ ਜਾਣੇ ਸੰਤ ਸਾਧ, ਬਦਮਾਸ਼ ਅੱਖਾਂ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇ ਕੇ ਦਾਤ, ਦੌਲਤ ਧਨ ਝੋਲੀ ਪਾਇੰਦਾ। ਸ਼ਬਦ ਗੁਰੂ ਕਹੇ ਮੇਰੀ ਅੰਤਰ ਮਰਜ਼ੀ, ਮਜਲਸ ਬੇਪਰਵਾਹੀਆ। ਜਨ ਭਗਤਾਂ ਮਿਲਣ ਦਾ ਸਦਾ ਗ਼ਰਜ਼ੀ, ਗ਼ਰਜ਼ ਇਕੋ ਇਕ ਵਧਾਈਆ। ਲੱਭਿਆਂ ਹੱਥ ਨਾ ਆਵਾਂ ਅਰਸ਼ੀ, ਫ਼ਰਸ਼ ਫ਼ੈਸਲਾ ਸਕੇ ਨਾ ਕੋਇ ਚੁਕਾਈਆ। ਮਿਹਰਵਾਨ ਹੋ ਬਣਾਂ ਦਰਦੀ, ਦੁਖੀਆਂ ਦਰਦ ਵੰਡਾਈਆ। ਖੇਲ ਜਾਣਾਂ ਘਰ ਘਰ ਦੀ, ਘਰ ਘਰ ਵਿਚ ਵੇਖ ਵਖਾਈਆ। ਜਿਸ ਵੇਲੇ ਗੁਰਮੁਖ ਆਤਮ ਹੋਵੇ ਸੜਦੀ, ਅੰਮ੍ਰਿਤ ਮੇਘ ਦਿਆਂ ਬਰਸਾਈਆ। ਬਿਰਹੋਂ ਵਿਛੋੜੇ ਅੰਦਰ ਹੋਏ ਮਰਦੀ, ਮਰਦਿਆਂ ਗੋਦ ਉਠਾਈਆ। ਖੇਲ ਅਗੰਮੀ ਧੁਰ ਦੇ ਹਰਿ ਦੀ, ਹਰਿ ਹਰਿਆਵਲ ਇਕ ਜਣਾਈਆ। ਜੋ ਸਵਾਣੀ ਪਿਛੋਂ ਚੰਗੇ ਘਰ ਦੀ, ਅੱਗੇ ਕੰਤ ਦਏ ਵਡਿਆਈਆ। ਸਚ ਸਵਾਮੀ ਚਰਨੀ ਪੜਦੀ, ਦੋਏ ਜੋੜ ਭੁੱਲ ਬਖ਼ਸ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਬੇਪਰਵਾਹੀਆ। ਸ਼ਬਦ ਗੁਰੂ ਕਹੇ ਮੇਰਾ ਖੇਲ ਅਪਾਰਾ, ਅਪਰੰਪਰ ਆਪ ਜਣਾਇੰਦਾ। ਪਹਿਲੋਂ ਬਣਾ ਸੇਵਾਦਾਰਾ, ਸੇਵਕ ਰੂਪ ਵਟਾਇੰਦਾ। ਦੂਜਾ ਅੰਤਰ ਦੇ ਪਿਆਰਾ, ਅਪਰੰਪਰ ਪ੍ਰੀਤੀ ਇਕ ਸਮਝਾਇੰਦਾ। ਤੀਜਾ ਨੇਤਰ ਖੋਲ੍ਹ ਕਿਵਾੜਾ, ਲੋਚਨ ਇਕ ਵਡਿਆਇੰਦਾ। ਸਾਚੇ ਸੰਤਾਂ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ । ਫੇਰ ਬੋਲ ਧੁਰ ਜੈਕਾਰਾ, ਸੋਹੰ ਨਾਮ ਸੁਣਾਇੰਦਾ। ਗੁਰਮੁਖ ਬਣਾ ਆਪਣਾ ਵਣਜਾਰਾ, ਸਾਚਾ ਹੱਟ ਚਲਾਇੰਦਾ। ਵਸਤ ਅਮੋਲਕ ਦੇ ਕੇ ਥਾਰਾ, ਧੁਰ ਦੀ ਧਾਰ ਪਰਗਟਾਇੰਦਾ। ਉਹ ਗੁਰਮੁਖ ਸਤਿਗੁਰੂ ਕਰੇ ਨਿਮਸਕਾਰਾ, ਜਿਸ ਦੇ ਅੰਦਰ ਵੜ ਕੇ ਆਪਣਾ ਪ੍ਰੇਮ ਵਧਾਇੰਦਾ। ਉਹ ਵੇਲਾ ਕਿਸੇ ਹੱਥ ਨਾ ਆਏ ਜੁਗ ਚਾਰਾ, ਚਾਰ ਜੁਗ ਰਸਨਾ ਜਿਹਵਾ ਨਾਲ ਜਗਤ ਗੁਰੂ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਆਤਮ ਮੇਲ ਮਿਲਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਅੰਦਰ ਖੋਜੀ, ਬਾਹਰ ਲੱਭਣ ਕਦੇ ਨਾ ਜਾਈਆ। ਮੈਂ ਸਰਬ ਵਿਆਪੀ ਵੱਡਾ ਬੋਧੀ, ਬੋਧ ਗਿਆਨ ਦ੍ਰਿੜਾਈਆ। ਹਰ ਘਟ ਵੇਖਾਂ ਹੋ ਕੇ ਘੋਖੀ, ਨਾੜੀ ਨਾੜੀ ਫੋਲ ਫੁਲਾਈਆ। ਜੋ ਸੰਤ ਸੁਹੇਲਾ ਪ੍ਰਭ ਮਿਲਣ ਦਾ ਰੋਗੀ, ਤਿਸ ਦਾ ਲੇਖਾ ਦਿਆਂ ਚੁਕਾਈਆ। ਘਰ ਵਿਚ ਘਰ ਕਰਕੇ ਧੁਰ ਸੰਜੋਗੀ, ਜੁਗਤੀ ਇਕ ਸਮਝਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਨੌਜਵਾਨ, ਨੌਬਤ ਆਪਣਾ ਨਾਮ ਵਜਾਈਆ।

੬ ਅੱਸੂ ੨੦੨੧ ਬਿਕ੍ਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕੱਲਾ

ਸਤਿਗੁਰ ਸ਼ਬਦ ਕਹੇ ਮੈਂ ਮਾਲਕ ਲੱਖ ਚੁਰਾਸੀ ਜਿਸਮ, ਖ਼ਾਲੀ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰਾ ਇਕੋ ਸੱਚਾ ਇਸਮ, ਆਜ਼ਮ ਆਲੀਸ਼ਾਨ ਦਿਆਂ ਜਣਾਈਆ। ਜਗਤ ਨਮੂਨਿਆਂ ਵਿਚ ਮੇਰੀ ਨਜ਼ਰ ਨਾ ਆਏ ਕਿਸੇ ਕਿਸਮ, ਹਿੱਸਾ ਵੰਡ ਨਾ ਕੋਇ ਵੰਡਾਈਆ। ਬਿਨ ਭਗਤਾਂ ਮੈਨੂੰ ਕਿਸੇ ਨਾ ਵੇਖਿਆ ਚਸ਼ਮ, ਦੀਦ ਦਰਸ ਕੋਇ ਨਾ ਪਾਈਆ। ਕੋਟਨ ਕੋਟ ਹੋ ਕੇ ਗਏ ਭਸਮ, ਤਨ ਮਾਟੀ ਖ਼ਾਕ ਸਮਾਈਆ। ਸੰਤ ਸੁਹੇਲੇ ਅੰਦਰ ਮਿਲ ਕੇ ਮੇਰੇ ਨਾਲ ਵਸਣ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਉਹ ਸੱਜਣ ਗੁਰਮੁਖ ਫੇਰ ਜੀਵ ਜਹਾਨ ਦੱਸਣ, ਢੋਲਾ ਸੋਹਲਾ ਰਾਗ ਸੁਣਾਈਆ। ਉਹਨੂੰ ਭਗਤ ਬਾਣੀ ਗੁਰਬਾਣੀ ਸਾਰੇ ਆਖਣ, ਜੋ ਅੱਖਰਾਂ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਵਿਚ ਤਤ ਜਿਸਮਾਨੀ, ਜਜ਼ਬਾ ਆਪਣੇ ਵਿਚ ਰਖਾਈਆ। ਮੇਰਾ ਨੂਰ ਜ਼ਿਮੀਂ ਅਸਮਾਨੀ, ਆਸਮਾਨ ਧਿਆਨ ਲਗਾਈਆ। ਮੇਰਾ ਹੁਕਮ ਦੋ ਜਹਾਨੀ, ਚਾਰ ਜੁਗ ਵਡਿਆਈਆ। ਮੇਰਾ ਨਾਉਂ ਸਿਫ਼ਤ ਕਹਾਣੀ, ਰਾਗਾਂ ਨਾਦਾਂ ਗਾਈਆ। ਮੇਰਾ ਨੇਤਰ ਕਦੇ ਨਾ ਹੋਏ ਨਾਬੀਨਾ ਬਿਤਾਨੀ, ਨੂਰੋ ਨੂਰ ਨੂਰ ਰੁਸ਼ਨਾਈਆ। ਮੇਰਾ ਮਿਲਣਾ ਮੁਸ਼ਕਲਾਂ ਵਿਚੋਂ ਮੁਸ਼ਕਲ ਆਸਾਨਾਂ ਵਿਚੋਂ ਆਸਾਨੀ, ਜੋ ਆਸ ਮੇਰੀ ਸਚ ਰਖਾਈਆ। ਮੇਰਾ ਲੇਖਾ ਸਮਝ ਨਾ ਸਕੇ ਕੋਇ ਵਿਦਵਾਨੀ, ਵਿਦਿਆ ਰਮਜ਼ ਬੇਸਮਝ ਰਹੀ ਲਗਾਈਆ। ਮੇਰਾ ਹੁਕਮ ਸੁਨੇਹੜਾ ਲਿਖੇ ਕਲਮ ਕਾਨੀ, ਸ਼ਾਹੀ ਸ਼ਹਾਦਤ ਨਾਲ ਵਖਾਈਆ। ਮੇਰਾ ਮੰਦਰ ਮਹੱਲ ਸਚ ਮਕਾਨੀ, ਹੁਜਰਿਆਂ ਵਿਚੋਂ ਹੱਥ ਕਿਸੇ ਨਾ ਆਈਆ। ਮੇਰਾ ਦਵਾਰਾ ਸੋਹਣਾ ਮੈਦਾਨੀ, ਟਿੱਲਾ ਪਰਬਤ ਕੰਦਰ ਜੂਹ ਰਾਹ ਵਿਚ ਨਾ ਕੋਇ ਅਟਕਾਈਆ । ਮੇਰਾ ਪਿਆਰ ਮੁਹੱਬਤ ਨਾਲੋਂ ਮਹਾਨੀ, ਮਿਹਰ ਵਿਚ ਵਡਿਆਈਆ। ਮੇਰਾ ਲੇਖਾ ਵਿਚ ਪੇਸ਼ਾਨੀ, ਪੁਸਤਕ ਹੱਥ ਉਠਾਈਆ। ਮੇਰਾ ਮਾਲਕ ਇਕ ਭਗਵਾਨੀ, ਭਾਗਾਂ ਵਾਲਾ ਸੱਚਾ ਮਾਹੀਆ। ਮੈਂ ਉਸੇ ਦੀ ਦੱਸਾਂ ਸਚ ਨਿਸ਼ਾਨੀ, ਜੋ ਨਿਸ਼ਾਨਾ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਉਠਾਈਆ। ਸ਼ਬਦ ਗੁਰੂ ਕਹੇ ਮੈਂ ਤਤਵ ਬਾਹਰ, ਬੇਰੂਨੀ ਅੰਦਰੂਨੀ ਖੇਲ ਮਾਮੂਲੀ ਸਮਝ ਕਿਸੇ ਨਾ ਆਈਆ। ਮੈਂ ਗੁਫ਼ਤ ਸ਼ਨੀਦ ਅੰਦਰ ਬਾਹਰ, ਮੈਂ ਜੋਧਾ ਬੀਰ ਕਾਹਿਰ, ਕਿਬਲ ਅਜ਼ ਕਿਬਲ ਭੇਵ ਕੋਇ ਨਾ ਪਾਈਆ। ਮੈਂ ਜੁਗ ਚੌਕੜੀ ਭਗਤ ਉਧਾਰਨ ਪੈਜ ਸੁਆਰਨ ਵੱਡਾ ਮਾਹਿਰ, ਮਸ਼ਵਰਾ ਕਿਸੇ ਕੋਲੋਂ ਲੈਣ ਨਾ ਜਾਈਆ। ਮੈਂ ਸਰਬ ਵਿਆਪੀ ਬਿਨ ਰਾਗਾਂ ਨਾਦਾਂ ਬੋਧ ਅਗਾਧਾ ਸ਼ਾਇਰ, ਮੇਰੀ ਸ਼ਾਇਰੀ ਸ਼ਰਅ ਵਿਚ ਨਾ ਕੋਇ ਸਮਝਾਈਆ। ਮੈਂ ਦੂਰ ਦੁਰਾਡਾ ਮਨਮੁਖਾਂ ਦਿਸਾਂ ਗ਼ੈਰ, ਗ਼ੈਰਤਵਾਲਾ ਆਪਣਾ ਮੁਖ ਛੁਪਾਈਆ। ਮੈਂ ਭਗਤ ਪਿਆਰਾ ਗੁਰਮੁਖਾਂ ਅੰਦਰ ਕਰਾਂ ਸੈਰ, ਸੈਰਗਾਹ ਇਕੋ ਇਕ ਸੁਹਾਈਆ। ਗੁਰਸਿਖਾਂ ਦੇ ਕੇ ਅਗੰਮੀ ਲਹਿਰ, ਲਹਿਣਾ ਦੇਣਾ ਝੋਲੀ ਪਾਈਆ। ਜਿਸ ਵੇਲੇ ਜੁਗ

ਜੁਗ ਲੋਕਮਾਤ ਹੋਵੇ ਕਹਿਰ, ਗਹਿਰ ਗੰਭੀਰ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਸ਼ਬਦ ਗੁਰੂ ਕਹੇ ਮੈਂ ਮੂਰਖਾਂ ਵਾਸਤੇ ਨਿਕੰਮਾ, ਨਿਹਕਰਮਣਾਂ ਹੱਥ ਕਦੇ ਨਾ ਆਈਆ। ਜਨ ਭਗਤਾਂ ਵਾਸਤੇ ਸਦਾ ਜੰਮਾ, ਮਰਨ ਜਨਮ ਨਾ ਕੋਇ ਜਣਾਈਆ। ਏਥੇ ਓਥੇ ਸਹਾਈ ਬਣਾਂ, ਸਗਲਾ ਸੰਗ ਨਿਭਾਈਆ। ਕੂੜ ਕੁੜਿਆਰਾਂ ਵਾਸਤੇ ਮੈਂ ਅੰਧਾ, ਬੰਦਿਆਂ ਵਰਗਾ ਬੰਦਾ ਨਜ਼ਰੀ ਆਈਆ। ਜਨ ਭਗਤਾਂ ਵਾਸਤੇ ਉਹ ਅਗੰਮੀ ਚੰਦਾ, ਜਿਸ ਦੀ ਸੂਰਜ ਚੰਦ ਤਾਬ ਝੱਲੇ ਨਾ ਰਾਈਆ। ਕੂੜ ਕੁੜਿਆਰਾਂ ਵਾਸਤੇ ਮੈਂ ਭੁੱਖਾ ਨੰਗਾ, ਗੁਰਮੁਖਾਂ ਵਾਸਤੇ ਸ਼ਾਹ ਪਾਤਸ਼ਾਹ ਨਜ਼ਰੀ ਆਈਆ। ਇਹੋ ਖੇਲ ਜੁਗ ਜੁਗ ਮੈਨੂੰ ਲੱਗੇ ਚੰਗਾ, ਮਨਮੁਖ ਗੁਰਮੁਖ ਦੋਵੇਂ ਧਾਰ ਚਲਾਈਆ। ਕਿਉਂ ਗੰਗਾ ਦਾ ਨੀਰ ਕੀਤਾ ਚੰਗਾ, ਸਤਲੁਜ ਬਿਆਸ ਉਹੋ ਪਾਣੀ ਰਿਹਾ ਬਹਾਈਆ। ਇਹੋ ਮੇਰਾ ਅਨੋਖਾ ਢੰਗਾ, ਕੋਟਾਂ ਵਿਚੋਂ ਗੁਰਮੁਖ ਪਾਰ ਕਰਾਈਆ। ਜਿਨ੍ਹਾਂ ਨੂੰ ਆਪਣੇ ਨਾਲ ਗੰਢਾਂ, ਡੋਰੀ ਤੰਦ ਬੰਧਾਈਆ। ਮੈਂ ਅੰਤ ਆਦਿ ਜੁਗਾਦਿ ਉਹਨਾਂ ਨਾਲ ਹੰਢਾ, ਨਾ ਮਰਿਆ ਨਾ ਮਰਨ ਦੇਵਾਂ, ਆਪਣੇ ਵਿਚ ਸਮਾਈਆ। ਨਿਤ ਨਵਿਤ ਸਦਾ ਬਖ਼ਸ਼ੰਦਾ, ਬਖ਼ਸ਼ਿਸ਼ ਸਭ ਦੀ ਝੋਲੀ ਪਾਈਆ। ਜੋ ਚਰਨ ਦਵਾਰੇ ਪਾਪੀ ਦੁਰਜਨ ਆਵੇ ਗੰਦਾ, ਗੁਰਸਿਖਾਂ ਨਾਲ ਮਿਲਾ ਕੇ ਗੁਰਮੁਖ ਦਿਆਂ ਬਣਾਈਆ। ਪ੍ਰੀਤਮ ਪ੍ਰੀਤਮ ਲਾ ਕੇ ਅੰਗਾ, ਅੰਗੀਕਾਰ ਇਕ ਅਖਵਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਅੰਤਰ ਆਤਮ ਪਾਵੇ ਠੰਡਾ, ਘਰ ਠਾਂਡੇ ਦਏ ਬਹਾਈਆ।।

੬ ਅੱਸੂ ੨੦੨੧ ਬਿਕ੍ਰਮੀ ਗੁਰਬਖ਼ਸ਼ ਸਿੰਘ ਦੇ ਗ੍ਰਹਿ ਪਿੰਡ ਕੱਲਾ

ਸਤਿਗੁਰ ਸ਼ਬਦ ਕਹੇ ਮੈਂ ਘੜਦਾ ਭੰਨਦਾ, ਲੱਖ ਚੁਰਾਸੀ ਖੇਲ ਰਚਾਈਆ। ਲੇਖਾ ਜਾਣਾ ਛੱਪਰ ਛੰਨ ਦਾ, ਬ੍ਰਹਿਮੰਡ ਖੰਡ ਸੋਭਾ ਪਾਈਆ । ਹਿੱਸਾ ਜਾਣਾ ਤਨ ਮਨ ਦਾ, ਤਤਵ ਆਪਣਾ ਰੰਗ ਰੰਗਾਈਆ। ਲਹਿਣਾ ਦੇਣਾ ਅਗੰਮੀ ਧਨ ਦਾ, ਵਸਤ ਅਮੋਲਕ ਇਕ ਵਰਤਾਈਆ। ਲੇਖਾ ਚੁਕਾਵਾਂ ਸੱਜਣ ਸਾਚੇ ਜਨ ਦਾ, ਜਨ ਭਗਤ ਦਿਆਂ ਵਡਿਆਈਆ। ਕੂੜ ਕੁੜਿਆਰੇ ਸਾਰੇ ਡੰਨਦਾ, ਰਾਏ ਧਰਮ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਘੜਨ ਭੰਨਣਹਾਰ, ਹਾਰ ਜਿੱਤ ਆਪਣੇ ਹੱਥ ਰਖਾਈਆ। ਜੁਗ ਚੌਕੜੀ ਖੇਲ ਵਿਚ ਸੰਸਾਰ, ਲੋਕਮਾਤ ਵੇਖ ਵਖਾਈਆ। ਲੇਖਾ ਜਾਣਾਂ ਸ਼ਾਹ ਸੁਲਤਾਨ ਰਾਜ ਰਾਜਾਨ, ਗ਼ਰੀਬ ਨਿਮਾਣੇ ਭੇਵ ਚੁਕਾਈਆ। ਗੁਰਮੁਖ ਵਿਰਲੇ ਕਰਾਂ ਪਰਵਾਨ, ਪਰਵਾਨਾ ਆਪਣਾ ਆਪ ਫੜਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪੂਰਾ ਕਿਸੇ ਨਾ ਦੱਸਿਆ ਨਾਮ, ਹਿੱਸਿਆ ਵਿਚ ਸਮਝਾਈਆ। ਕਲਜੁਗ ਅੰਤਮ ਹੋ ਮਿਹਰਵਾਨ, ਆਪਣੀ ਦਇਆ ਕਮਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਨਾਮ ਦੇ ਕੇ ਦਾਨ, ਦਾਤੇ ਧਨੀ ਦਿਤੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਰੰਗ ਰੰਗਾਈਆ।