ਪੁਸਤਕਾਲਾਭਾਗ ੧੭

੬ ਅੱਸੂ ੨੦੨੧ ਬਿਕ੍ਰਮੀ ਰੂੜ ਸਿੰਘ ਦੇ ਗ੍ਰਹਿ ਕੱਲਾ

ਸਤਿਗੁਰ ਸ਼ਬਦ ਕਹੇ ਮੈਂ ਬੜਾ ਜ਼ਬਰ, ਜ਼ਬਰਦਸਤੀ ਵਿਚ ਕਦੇ ਨਾ ਆਇੰਦਾ। ਜੁਗ ਚੌਕੜੀ ਕਰ ਕੇ ਸਬਰ, ਸਤਿ ਸਤਿ ਵਿਚ ਸਮਾਇੰਦਾ। ਕਾਇਆ ਵੜ ਕੇ ਅੰਧੇਰੀ ਕਬਰ, ਮਕਬਰੇ ਮੁਖ ਛੁਪਾਇੰਦਾ। ਬਲਧਾਰੀ ਹੋ ਕੇ ਸ਼ੇਰ ਬੱਬਰ, ਭਬਕ ਨਾ ਕੋਇ ਵਖਾਇੰਦਾ। ਬਿਨ ਹਰਿਭਗਤਾਂ ਕਿਸੇ ਦੀ ਕਦੇ ਨਾ ਕਰਾਂ ਮਦਦ, ਸੰਗੀ ਹੋ ਨਾ ਸੰਗ ਰਖਾਇੰਦਾ। ਉਨ੍ਹਾਂ ਦੇ ਅੰਦਰੋਂ ਮੇਟ ਤਸ਼ੱਦਦ, ਤਸਵੀਰ ਇਕ ਪਰਗਟਾਇੰਦਾ । ਜਿਸ ਦਾ ਸਾਰੇ ਕਰਨ ਕਦਰ, ਕੁਦਰਤ ਕਾਦਰ ਇਕ ਹੋ ਆਇੰਦਾ। ਜਿਸ ਦਾ ਰਾਗ ਧੁਨ ਮਧੁਰ, ਅਨੋਖੀ ਆਵਾਜ਼ ਲਗਾਇੰਦਾ। ਸੰਤਾਂ ਕਰ ਪੂਰੀ ਸਧਰ, ਚੋਟੀ ਸਿਖ਼ਰ ਚੜ੍ਹਾਇੰਦਾ। ਗੁਰਮੁਖਾਂ ਕਮਾ ਕੇ ਧੁਰ ਦਾ ਅਦਲ, ਆਅਲਾ ਅਦਨੇ ਲੇਖੇ ਲਾਇੰਦਾ। ਗੁਰਸਿਖਾਂ ਮੁਰੀਦਾਂ ਮੁਰਸ਼ਦ ਸੁਣਾ ਕੇ ਗ਼ਜ਼ਲ, ਨਗ਼ਮਾ ਨਾਮ ਅਲਾਇੰਦਾ। ਆਪਣਾ ਪੰਧ ਮੁਕਾ ਕੇ ਮੰਜ਼ਲ, ਮੰਜ਼ਲ ਇਕ ਵਡਿਆਇੰਦਾ। ਸਦਾ ਸਦਾ ਜੁਗ ਚੌਕੜੀ ਦੇਵਾਂ ਬਦਲ, ਬਦਲਾ ਆਪਣੇ ਹੱਥ ਰਖਾਇੰਦਾ। ਮੇਰੇ ਸੱਚੇ ਨਾਮ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਨਕਲ, ਜਿਸ ਦਾ ਹੁਲੀਆ ਮਾਤ ਨਜ਼ਰੀ ਆਇੰਦਾ । ਮੈਂ ਸਦਾ ਸਦਾ ਬੇਸ਼ਕਲ, ਕੋਝਾ ਕਮਲਾ ਹੱਥ ਕਿਸੇ ਨਾ ਆਇੰਦਾ। ਕਿਰਪਾ ਕਰ ਕੇ ਜਨ ਭਗਤਾਂ ਦੇ ਇਕ ਤਹੱਮਲ, ਸਿਦਕ ਭਰੋਸਾ ਇਕ ਵਖਾਇੰਦਾ। ਜਿਨ੍ਹਾਂ ਮੇਰੇ ਹੁਕਮ ਤੇ ਕੀਤਾ ਅਮਲ, ਤਿਨ੍ਹਾਂ ਨੂੰ ਆਲਮਾਂ ਵਿਚੋਂ ਬਾਹਰ ਕਢਾਇੰਦਾ। ਮਾਣਸ ਜਨਮ ਵਿਚ ਜੋ ਮੇਰੀ ਕਿਰਪਾ ਪੈਰ ਗਿਆ ਸੰਭਲ, ਦੋ ਜਹਾਨ ਨਾ ਕੋਇ ਗਿਰਾਇੰਦਾ। ਗੁਰਮੁਖ ਖ਼ਾਲੀ ਕਦੀ ਨਾ ਜਾਵੇ ਵਾਂਗ ਸਿਮਲ, ਪੱਤ ਡਾਲ੍ਹੀ ਫਲ ਫੁੱਲ ਆਪ ਮਹਿਕਾਇੰਦਾ । ਮੇਰਾ ਸੰਤ ਸੁਹੇਲਾ ਸਦਾ ਨਿਰਮਲ, ਹਰਿਜਨ ਸੋਭਨੀਕ ਨਜ਼ਰੀ ਆਇੰਦਾ। ਉਹਦਾ ਨੂਰ ਕਰੇ ਝਿਲਮਿਲ, ਜੋਤੀ ਜੋਤ ਰੁਸ਼ਨਾਇੰਦਾ। ਉਹ ਵਾਂਗ ਕਵਲ ਬਿਮਲ, ਅਡੋਲ ਅਡੁਲ ਸੋਭਾ ਪਾਇੰਦਾ। ਉਹਦੀ ਕੀਮਤ ਪਾਏ ਨਾ ਕੋਈ ਨੀਲਮ, ਧੁਰ ਦੇ ਹੀਰੇ ਆਪਣੇ ਪਾਸ ਰਖਾਇੰਦਾ। ਉਹਨੂੰ ਸਮਝ ਨਾ ਸਕੇ ਕੋਈ ਤਾਲੀਮ, ਤਰਫ਼ ਯਕਤਰਫ਼ ਸਮਝ ਨਾ ਕੋਇ ਸਮਝਾਇੰਦਾ। ਮੇਰੇ ਹਿਸਾਬ ਕਿਤਾਬ ਦਾ ਅੱਜ ਤਕ ਬਣਿਆ ਨਾ ਕੋਇ ਮੁਨੀਮ, ਵਹੀ ਖ਼ਾਤਾ ਅੱਡ ਨਾ ਕੋਇ ਬਣਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੈਨੂੰ ਕੀਤਾ ਤਸਲੀਮ, ਤਸਬੀ ਮਾਲਾ ਗਲ ਵਿਚ ਇਕੋ ਨਾਮ ਵਖਾਇੰਦਾ । ਜੋ ਆਇਆ ਸੋ ਬਣਿਆ ਮਸਕੀਨ, ਨਿਉਂ ਨਿਉਂ ਸੀਸ ਝੁਕਾਇੰਦਾ। ਮੈਂ ਸਭ ਨੂੰ ਕਰਾਂ ਤਲਕੀਨ, ਤਾਕਤ ਨਾਲ ਹੁਕਮ ਮਨਾਇੰਦਾ। ਜਿੰਨਾਂ ਚਿਰ ਮੈਂ ਬਖ਼ਸ਼ਾਂ ਨਾ ਆਪ ਯਕੀਨ, ਮੇਰਾ ਮੇਲ ਨਾ ਕੋਇ ਮਿਲਾਇੰਦਾ। ਮੇਰਾ ਮਾਰਗ ਇਕ ਮਹੀਨ, ਜਗ ਨੇਤਰ ਨਜ਼ਰ ਨਾ ਆਇੰਦਾ। ਮੈਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰਕੇ ਤਕਸੀਮ, ਹਿੱਸਿਆਂ ਵਿਚ ਰਾਹੇ ਪਾਇੰਦਾ। ਉਨ੍ਹਾਂ ਮੰਨਿਆਂ ਗਹਿਰ ਗੰਭੀਰ ਗ਼ਨੀਮ, ਗ਼ਰਜ਼ ਸਭ ਦੀ ਪੂਰ ਵਖਾਇੰਦਾ। ਜਾਂ ਤੱਕਿਆ ਨਾ ਨਰ ਨਾ ਮਦੀਨ, ਨਿਰਗੁਣ ਨਿਰੰਕਾਰ ਨਿਰਵੈਰ ਸਤਿ ਸਰੂਪ ਸੋਭਾ ਪਾਇੰਦਾ। ਸ਼ਾਹ ਸੁਲਤਾਨ ਅੱਗੇ ਕਦੇ ਨਾ ਹੋਵੇ ਅਧੀਨ, ਜਨ ਭਗਤਾਂ ਸੀਸ ਝੁਕਾਇੰਦਾ। ਗੁਰਮੁਖੋ ਤੁਹਾਡੀ ਮਿਸਾਲ ਕੋਈ ਨਾ ਦੇਵੇ ਜਲ ਮੀਨ, ਜਲ ਮੀਨ ਤੋਂ ਬਾਹਰ ਕਿਨਾਰਾ ਬਾਹਰ ਨਜ਼ਾਰਾ ਬਾਹਰ ਮੁਜਾਰਾ ਆਪਣਾ ਘਰ ਵਖਾਇੰਦਾ। ਸਤਿਗੁਰ ਪੂਰਾ ਹੋਛਾ ਕਮਲਾ ਕਦੇ ਨਾ ਹੋਵੇ ਕਮੀਨ, ਗ਼ਰੀਬ ਨਿਮਾਣਿਆਂ ਗੋਦ ਉਠਾਇੰਦਾ । ਉਹ ਮਾਲਕ ਨਹੀਂ ਲੋਕ ਤੀਨ, ਬੇਅੰਤ ਲੋਕ ਪਰਲੋਕ ਆਪਣੇ ਵਿਚ ਛੁਪਾਇੰਦਾ। ਜਿਸ ਦਾ ਨਾ ਕੋਈ ਮਜ਼੍ਹਬ ਨਾ ਕੋਈ ਦੀਨ, ਦੀਨ ਦਿਆਲ

ਆਪ ਅਖਵਾਇੰਦਾ। ਬਣ ਕੇ ਰਾਜ਼ਕ ਸਰਬ ਰਹੀਮ, ਗ੍ਰਹਿ ਗ੍ਰਹਿ ਮੰਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਹਰਿ ਆਪਣੇ ਜਨ ਉਪਜਾਇੰਦਾ।।

੬ ਅੱਸੂ ੨੦੨੧ ਬਿਕ੍ਰਮੀ ਦਾਰਾ ਸਿੰਘ ਦੇ ਗ੍ਰਹਿ ਪਿੰਡ ਕੱਲਾ

ਸਤਿਗੁਰ ਸ਼ਬਦ ਕਹੇ ਮੈਂ ਧੁਰ ਦਾ ਢਾਡੀ, ਸਤਿ ਸਤਿਵਾਦੀ ਢੋਲੇ ਗਾਇੰਦਾ। ਜੁਗ ਜੁਗ ਰਾਹ ਚਲਾਵਾਂ ਗਾਡੀ, ਰਹਿਬਰ ਹੋ ਕੇ ਹੁਕਮ ਵਰਤਾਇੰਦਾ। ਬੋਧ ਅਗਾਧਾ ਬਣਾਂ ਨਾਦੀ, ਰਾਗਾਂ ਸਿਫ਼ਤ ਸਲਾਹਿੰਦਾ। ਜਨ ਭਗਤ ਮਿਲਣ ਦੀ ਮੈਨੂੰ ਵਾਦੀ, ਵਿਦਿਆ ਵਿਚੋਂ ਬਾਹਰ ਕਢਾਇੰਦਾ । ਭਾਗ ਲਗਾ ਕੇ ਪੰਜ ਤਤ ਕਾਇਆ ਹਾਡੀ, ਨਾੜੀ ਨਾੜੀ ਖੇਲ ਵਖਾਇੰਦਾ। ਬਿਨ ਮੇਰੇ ਸੁਰਤ ਕਿਸੇ ਨਾ ਜਾਗੀ, ਸੋਈ ਸਵਾਣੀ ਆਪ ਉਠਾਇੰਦਾ । ਜਨ ਭਗਤਾਂ ਬਣ ਕੇ ਧੁਰ ਦਾ ਵਾਗੀ, ਚਾਰੋਂ ਕੁੰਟ ਸੇਵ ਕਮਾਇੰਦਾ। ਨਾਮ ਪਦਾਰਥ ਦੇ ਕੇ ਭਾਗੀ, ਮੁਖ ਸਾਚਾ ਸਗਨ ਲਗਾਇੰਦਾ। ਮੈਨੂੰ ਸਮਝ ਨਾ ਸਕੇ ਕੋਈ ਮੁੱਲਾ ਕਾਜ਼ੀ, ਪੰਡਤ ਪਾਧਿਆਂ ਹੱਥ ਕਿਸੇ ਨਾ ਆਇੰਦਾ। ਮੇਰਾ ਅਸਵ ਧੁਰ ਦਾ ਤਾਜੀ, ਦੋ ਜਹਾਨਾਂ ਪੰਧ ਮੁਕਾਇੰਦਾ। ਮੇਰਾ ਮੇਲਾ ਮੋਹਨ ਮਾਧਵ ਮਾਧੀ, ਦੂਜਾ ਸੰਗ ਨਾ ਕੋਇ ਰਖਾਇੰਦਾ। ਮੈਂ ਸੰਤਾਂ ਸੱਚਾ ਹਾਜੀ, ਕਾਇਆ ਕਾਅਬਾ ਵੇਖ ਵਖਾਇੰਦਾ। ਮੈਂ ਗੁਰਮੁਖਾਂ ਬਣ ਕੇ ਲਾਗੀ, ਸੱਦੇ ਘਰ ਘਰ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਵਖਾਏ ਸਾਚੇ ਘਰ, ਆਦਿ ਜੁਗਾਦੀ ਹੁਕਮ ਵਰਤਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਸ਼ਾਹਾਂ ਦਾ ਸ਼ਾਹ, ਸ਼ਹਿਨਸ਼ਾਹ ਨਜ਼ਰੀ ਆਈਆ। ਮੇਰਾ ਮਾਲਕ ਬੇਪਰਵਾਹ, ਨਰ ਨਿਰੰਕਾਰ ਇਕ ਅਖਵਾਈਆ। ਗੁਰ ਪੀਰ ਮੇਰੇ ਗਵਾਹ, ਖਾਣੀ ਬਾਣੀ ਸ਼ਹਾਦਤ ਰਹੀ ਭੁਗਤਾਈਆ। ਸਤਿਜੁਗ ਤ੍ਰੇਤਾ ਦੁਆਪਰ ਮਾਰਗ ਦੱਸਾਂ ਰਾਹ, ਰਹਿਬਰ ਇਕ ਅਖਵਾਈਆ। ਧੁਰ ਸੰਦੇਸਾ ਦਿਆਂ ਸੁਣਾ, ਨਰ ਨਰੇਸ਼ਾ ਹੁਕਮ ਮਨਾਈਆ। ਜਨ ਭਗਤਾਂ ਲਵਾਂ ਜਗਾ, ਸੰਤਾਂ ਅੱਖ ਖੁਲ੍ਹਾਈਆ । ਗੁਰਮੁਖਾਂ ਰੰਗ ਰੰਗਾ, ਗੁਰਸਿਖਾਂ ਬੂਝ ਬੁਝਾਈਆ। ਮਾਇਆ ਮਮਤਾ ਮੋਹ ਮਿਟਾ, ਹਉਮੇ ਹੰਗਤਾ ਗੜ੍ਹ ਤੁੜਾਈਆ। ਸਾਚੀ ਸੰਗਤਾ ਦੇਵਾਂ ਮਿਲਾ, ਗੁਰਮੁਖ ਗੁਰਮੁਖ ਜੋੜ ਜੁੜਾਈਆ। ਬਣ ਕੇ ਪੰਡਤ ਦੇਵਾਂ ਪੜ੍ਹਾ, ਸਚ ਨਾਮ ਦੀ ਸਿਖਿਆ ਇਕ ਸੁਣਾਈਆ। ਜੁਗ ਜਨਮ ਦੇ ਵਿਛੜੇ ਲਵਾਂ ਮਿਲਾ, ਦੂਈ ਦਵੈਤੀ ਡੇਰਾ ਢਾਹੀਆ। ਸੰਗਲ ਸ਼ਰਅ ਜ਼ੰਜੀਰ ਦਿਆਂ ਤੁੜਾ, ਲੱਖ ਚੁਰਾਸੀ ਪੈਂਡਾ ਦਿਆਂ ਮੁਕਾਈਆ। ਅੰਧ ਅੰਧੇਰੇ ਜੋਤੀ ਦੀਪ ਦਿਆਂ ਜਗਾ, ਘਰ ਘਰ ਵਿਚ ਕਰਾਂ ਰੁਸ਼ਨਾਈਆ। ਅੰਮ੍ਰਿਤ ਆਤਮ ਜਾਮ ਦਿਆਂ ਪਿਆ, ਸਰ ਸਰੋਵਰ ਇਕ ਵਖਾਈਆ। ਮੇਰੇ ਅੱਖਰ ਅੱਖਰੋਂ ਬਾਹਰ ਦੇਵਾਂ ਪੜ੍ਹਾ, ਜਿਸ ਦੀ ਅਲਫ਼ ਯੇ ਸਮਝ ਕੋਇ ਨਾ ਪਾਈਆ। ਵੱਖਰੇ ਘਰ ਦੇਵਾਂ ਬਹਾ, ਜਿਸ ਦੀ ਛੱਪਰ ਛੰਨ ਨਾ ਕੋਇ ਛੁਹਾਈਆ। ਸਤਿ ਪੁਰਖ ਨਿਰੰਜਣ ਨਾਲ ਦੇਵਾਂ ਮਿਲਾ, ਮਿਲਣੀ ਜਗਦੀਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਖ਼ੁਸ਼ਨੂਦੀ, ਖ਼ੁਸ਼ੀਆਂ ਹਾਲ ਜਣਾਈਆ। ਮੇਰਾ ਖੇਲ ਸਦਾ ਬਹਿਬੂਦੀ, ਮਿਹਬਾਨ ਦੇਵੇ ਵਡਿਆਈਆ । ਮੈਂ ਵਸਾਂ ਅਰਸ਼ ਅਰੂਜੀ, ਮਹੱਲ ਅਟਲ ਸੋਭਾ ਪਾਈਆ। ਮੇਰਾ ਖੇਲ ਮਸ਼ਰਕ ਜਨੂਬੀ, ਮਗ਼ਰਬ ਸ਼ਮਾਲੀ ਡੇਰਾ ਲਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਮਾਲਕ ਦੱਸਿਆ ਇਕ ਮਹਿਬੂਬੀ, ਜੋ ਮੁਹੱਬਤ ਵਿਚ ਸਮਾਈਆ। ਸਤਿਗੁਰ ਸ਼ਬਦ ਕਹੇ ਮੈਂ ਧੁਰ ਦਾ ਬਰਦਾ, ਬਰਖ਼ੁਰਦਾਰ ਹੋ ਕੇ ਸੇਵ ਕਮਾਈਆ। ਆਦਿ ਜੁਗਾਦਿ ਕਦੇ ਨਾ ਡਰਦਾ, ਨਿਰਵੈਰ ਨਿਰਾਧਾਰ ਨਜ਼ਰੀ ਆਈਆ। ਹਰ ਘਟ ਲੱਖ ਚੁਰਾਸੀ ਅੰਦਰ ਵੜਦਾ, ਗ੍ਰਹਿ ਗ੍ਰਹਿ ਡੇਰਾ ਲਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦਾ, ਸਾਂਝਾ ਰਾਗ ਅਲਾਈਆ। ਜੁਗ ਚੌਕੜੀ ਵੇਸ ਧਰਦਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਭੇਵ ਖੁਲ੍ਹਾਵਾਂ ਅਗਲੇ ਘਰ ਦਾ, ਪਿਛਲਾ ਮੂਲ ਚੁਕਾਈਆ। ਮੇਲ ਮਿਲਾਵਾਂ ਨਰਾਇਣ ਨਰ ਦਾ, ਨਰ ਨਰ ਦੀ ਸਾਰ ਜਣਾਈਆ। ਸਾਚੇ ਮਾਰਗ ਆਪੇ ਖੜਦਾ, ਰਾਹ ਇਕੋ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਸੇਵਾ ਸਚ ਸਮਝਾਈਆ। ਸਤਿਗੁਰ ਸ਼ਬਦ ਕਹੇ ਮੈਂ ਸਭ ਦਾ ਰਾਖਾ, ਰੱਖਿਆ ਕਰਨੀ ਮੋਹੇ ਭਾਈਆ। ਮੈਂ ਪਰਮ ਪੁਰਖ ਦਾ ਮੰਨਾਂ ਆਖਾ, ਲੱਖ ਚੁਰਾਸੀ ਆਪਣਾ ਹੁਕਮ ਸੁਣਾਈਆ। ਮੈਂ ਸ੍ਰੀ ਭਗਵਾਨ ਕੋਲੋਂ ਮੰਗ ਕੇ ਦਾਤਾਂ, ਜਗਤ ਜਹਾਨ ਝੋਲੀ ਪਾਈਆ। ਮੈਂ ਨਿਰਗੁਣ ਸਰਗੁਣ ਪੱਤਣ ਵੇਖਾਂ ਘਾਟਾਂ, ਕਾਇਆ ਤੀਰਥ ਤਟਾਂ ਖੋਜ ਖੁਜਾਈਆ। ਮੈਂ ਖੇਲਾਂ ਖੇਲ ਚੌਦਾਂ ਹਾਟਾਂ, ਚੌਦਾਂ ਤਬਕਾਂ ਰਚਨਾਂ ਵੇਖ ਵਖਾਈਆ। ਮੇਰਾ ਸਭ ਤੋਂ ਵੱਖਰਾ ਅੱਖਰਾਂ ਬਿਨਾ ਖਾਤਾ, ਸਤਰਾਂ ਵਿਚ ਨਾ ਕੋਇ ਲਿਖਾਈਆ। ਜੁਗ ਚੌਕੜੀ ਵੇਖਾਂ ਖੇਲ ਤਮਾਸ਼ਾ, ਬਣ ਨਟੂਆ ਸਾਂਗ ਵਰਤਾਈਆ । ਜਿਨ੍ਹਾਂ ਦੇ ਅੰਦਰ ਕਰਾਂ ਵਾਸਾ, ਵਾਸਤਾ ਆਪਣੇ ਨਾਲ ਰਖਾਈਆ। ਤਿਨ੍ਹਾਂ ਨੂੰ ਪੂਰਨ ਦੇ ਭਰਵਾਸਾ, ਭਾਂਡਾ ਭਰਮ ਭੰਨਾਈਆ। ਮੇਲ ਮਿਲਾ ਕੇ ਸ਼ਾਹੋ ਸ਼ਬਾਸਾ, ਜੋਤੀ ਜੋਤ ਵਿਚ ਸਮਾਈਆ। ਆਤਮ ਪਰਮਾਤਮ ਜੋੜਾਂ ਨਾਤਾ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਜਿਨ੍ਹਾਂ ਮੰਨਿਆ ਮੇਰਾ ਆਖਾ, ਸੋ ਸਚਖੰਡ ਦਵਾਰੇ ਬੈਠਣ ਚਾਈਂ ਚਾਈਂਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦਿ ਬਿਨ ਅੱਖਾਂ ਤੋਂ ਸਦਾ ਸੁਜਾਖਾ, ਲੱਖ ਚੁਰਾਸੀ ਵੇਖਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਧੁਰ ਦੀ ਸੇਵਾ ਲਾਈਆ। ਸਤਿਗੁਰ ਸ਼ਬਦ ਕਹੇ ਮੈਂ ਨਵਾਂ ਨਕੋਰ, ਦਾਗ਼ ਨਜ਼ਰ ਕੋਇ ਨਾ ਆਈਆ। ਮੇਰਾ ਖੇਲ ਸਤਿਜੁਗ ਹੋਰ ਤ੍ਰੇਤਾ ਹੋਰ ਦੁਆਪਰ ਹੋਰ, ਕਲਜੁਗ ਅਵਰ ਅਵਰ ਵਡਿਆਈਆ। ਮੇਰਾ ਨਾਮ ਸਾਲਾਹੀ ਸਿਫ਼ਤੀ ਗੁਰ ਅਵਤਾਰ ਪੀਰ ਪੈਗੰਬਰ ਗਏ ਬੋਲ, ਅਨਬੋਲਤ ਬੋਲਤ ਰੂਪ ਵਟਾਈਆ। ਛੰਦਾਂ ਬੰਦਾਂ ਕਲਮਿਆਂ ਵਿਚ ਵਜਾ ਕੇ ਢੋਲ, ਕਲਾਮਾਂ ਨਾਲ ਸਾਲਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਹੱਟ ਖੋਲ੍ਹ, ਅੰਜੀਲ ਕੁਰਾਨਾਂ ਗਏ ਟਿਕਾਈਆ। ਮੈਂ ਸਭ ਤੋਂ ਵੱਖਰਾ ਸਦਾ ਅਡੋਲ, ਅੱਖਰਾਂ ਵਿਚ ਪਾਬੰਦ ਹੋ ਕੇ ਬੰਧਨ ਨਾ ਕੋਇ ਰਖਾਈਆ। ਮੈਂ ਹਰ ਘਟ ਅੰਦਰ ਰਿਹਾ ਮੌਲ, ਘਰ ਘਰ ਡੇਰਾ ਲਾਈਆ। ਮੇਰਾ ਕਿਸੇ ਨਾ ਤੋਲਿਆ ਤੋਲ, ਬਿਨ ਪੁਰਖ ਅਕਾਲ ਬਚਨ ਸਕੇ ਨਾ ਕੋਇ ਸਮਝਾਈਆ। ਆਦਿ ਜੁਗਾਦਿ ਜੁਗ ਚੌਕੜੀ ਸ਼ਬਦੀ ਵੱਜਦਾ ਰਿਹਾ ਢੋਲ, ਢੋਲ ਮਰਦੰਗ ਸਾਰੇ ਰਾਗ ਸੁਣਾਈਆ। ਜਿਨ੍ਹਾਂ ਗੁਰਮੁਖਾਂ ਦਾ ਪੜਦਾ ਦਿਤਾ ਖੋਲ੍ਹ, ਉਹ ਗੁਰਮੁਖ ਸੱਜਣ ਵੇਖ ਵੇਖ ਮੈਨੂੰ ਬਿਗਸਾਈਆ। ਮੇਰੇ ਅੰਤਰ ਆਤਮ ਕਰਨਾ ਚੋਹਲ, ਪ੍ਰੇਮ ਪ੍ਰੀਤੀ ਇਕੋ ਭਾਈਆ। ਮੈਂ ਭਗਤਾਂ ਨਾਲ ਕਦੇ ਨਾ ਮਾਰਾਂ ਰੋਲ, ਰੌਲੇ ਵਿਚ ਰੱਖਾਂ ਸਰਬ ਲੋਕਾਈਆ। ਆਦਿ ਜੁਗਾਦਿ ਰਹਵਾਂ ਅਡੋਲ, ਸਚ ਘਰ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸਾਚਾ ਵਰ, ਆਪਣਾ ਸੰਗੀ ਸਾਥੀ ਲਿਆ ਤਰਾਈਆ।

੬ ਅੱਸੂ ੨੦੨੧ ਬਿਕ੍ਰਮੀ ਲਾਲ ਸਿੰਘ ਦੇ ਗ੍ਰਹਿ ਪਿੰਡ ਕੱਲਾ

ਸਤਿਗੁਰ ਸ਼ਬਦ ਕਹੇ ਮੇਰਾ ਲੇਖਾ ਅਰਬ ਖ਼ਰਬ, ਗਿਣਤੀਆਂ ਵਿਚ ਨਾ ਕੋਇ ਗਿਣਾਈਆ। ਹਿੰਦਸਿਆਂ ਵਿਚ ਨਾ ਦੇਵੇ ਕੋਈ ਜ਼ਰਬ, ਤਕਸੀਮ ਵਿਚ ਵੰਡ ਨਾ ਕੋਇ ਵਖਾਈਆ। ਕੋਟਨ ਕੋਟ ਜੁਗ ਮੈਂ ਆਪਣੇ ਅੰਦਰ ਕੀਤੇ ਗ਼ਰਕ, ਬਾਹਰ ਸਕੇ ਨਾ ਕੋਇ ਕਢਾਈਆ। ਕੋਟਨ ਕੋਟ ਗੁਰ ਪੀਰ ਅਵਤਾਰ ਪਰਗਟਾ ਧਰਤ, ਅੰਤ ਨਿਸ਼ਾਨੇ ਦਿਤੇ ਗਵਾਈਆ। ਕੋਟਨ ਕੋਟ ਪਾਰਖੂ ਗਏ ਪਰਖ, ਅੰਤ ਸਮਝ ਕਿਸੇ ਨਾ ਆਈਆ । ਜਿਨ੍ਹਾਂ ਉਪਰ ਕਰਾਂ ਆਪਣਾ ਤਰਸ, ਮਿਹਰ ਨਜ਼ਰ ਉਠਾਈਆ। ਉਨ੍ਹਾਂ ਮੇਟ ਕੇ ਪਿਛਲੀ ਹਰਸ, ਹਵਸ ਦਿਆਂ ਗਵਾਈਆ। ਮਾਣ ਦਵਾ ਕੇ ਉਤੇ ਫ਼ਰਸ਼, ਉਤੇ ਅਰਸ਼ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਗੁਰੂ ਕਹੇ ਮੇਰਾ ਨਜ਼ਰ ਨਾ ਆਇਆ ਕਿਸੇ ਜੁੱਸਾ, ਰੰਗ ਸਕਿਆ ਨਾ ਕੋਇ ਸਮਝਾਈਆ। ਮੇਰਾ ਸਮਝ ਨਾ ਸਕਿਆ ਕੋਈ ਗ਼ੁੱਸਾ, ਜੁਗ ਕਾਲ ਬੀਤੇ ਗਏ ਫੇਰੀਆਂ ਪਾਈਆ ਮੇਰੇ ਸਾਹਮਣੇ ਬਲਕਾਰੀ ਹੋ ਕੇ ਕੋਈ ਨਾ ਉਠਾ, ਜ਼ੋਰ ਜ਼ਬਰ ਨਾ ਕੋਇ ਜਣਾਈਆ। ਜਿਸ ਦੇ ਉਤੇ ਦਿਆਲ ਹੋ ਕੇ ਤੁਠਾ, ਮਿਹਰ ਨਜ਼ਰ ਉਠਾਈਆ। ਸੋ ਚਰਨਾਂ ਉਤੇ ਢੱਠਾ, ਮਿਲੀ ਮਾਣ ਵਡਿਆਈਆ। ਸਚ ਦਵਾਰੇ ਉਹਨੂੰ ਰੱਖਾਂ, ਮਹੱਲ ਅਟਲ ਦਿਆਂ ਬਹਾਈਆ। ਓਹਦੇ ਨਾਲ ਮਿਲ ਕੇ ਹੱਸਾਂ, ਧੁਰ ਦੀ ਖ਼ੁਸ਼ੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਨਾਲ ਮਿਲਾ ਕੇ ਆਪਣੀਆਂ ਅੱਖਾਂ, ਆਖ਼ਰ ਅਖ਼ੀਰੀ ਆਪਣੇ ਵਿਚ ਸਮਾਈਆ।

੬ ਅੱਸੂ ੨੦੨੧ ਬਿਕ੍ਰਮੀ ਹਰੀ ਸਿੰਘ ਦੇ ਗ੍ਰਹਿ ਪਿੰਡ ਕੱਲਾ

ਸਤਿਗੁਰ ਸ਼ਬਦ ਕਹੇ ਮੇਰਾ ਸ਼ਬਦ ਅਨਮੋਲਾ, ਅਮੋਲ ਅਮੁੱਲ ਖੇਲ ਕਰਾਈਆ। ਧੁਰ ਦਰਗਾਹੋਂ ਬਣ ਵਿਚੋਲਾ, ਲੋਕਮਾਤ ਫੇਰਾ ਪਾਈਆ । ਭਾਗ ਲਗਾ ਕੇ ਕਾਇਆ ਚੋਲਾ, ਤਤਵ ਤਤ ਦਿਆਂ ਵਡਿਆਈਆ। ਧੁਰ ਸੰਦੇਸ਼ ਸੁਣਾ ਕੇ ਸੋਹਲਾ, ਸੱਚਾ ਰਾਗ ਸਮਝਾਈਆ। ਭੇਵ ਖੁਲ੍ਹਾ ਕੇ ਪੜਦਾ ਓਹਲਾ, ਮੰਦਰ ਇਕ ਸੁਹਾਈਆ। ਦੂਰ ਦੁਰਾਡਾ ਨੇਰਨ ਨੇਰਾ ਨਜ਼ਰੀ ਆਵਾਂ ਕੋਲਾ, ਗ੍ਰਹਿ ਮੰਦਰ ਸੋਭਾ ਪਾਈਆ। ਕੂੜੀ ਕਿਰਿਆ ਮੇਟ ਕੇ ਰੌਲਾ, ਸਚ ਸੁਚ ਦਿਆਂ ਸਮਝਾਈਆ। ਜਗਤ ਪਾਪਾਂ ਭਾਰ ਕਰਕੇ ਹੌਲਾ, ਗੁਰਮੁਖ ਗੁਰਸਿਖ ਲਵਾਂ ਉਠਾਈਆ। ਦੇ ਵਡਿਆਈ ਉਪਰ ਧੌਲਾ, ਧਰਨੀ ਧਰਤ ਖ਼ੁਸ਼ੀ ਵਖਾਈਆ। ਨੂਰ ਖ਼ੁਦਾਈ ਦੱਸ ਕੇ ਅਗਲਾ, ਜੋਤੀ ਜੋਤ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਇਕ ਸਮਝਾਈਆ। ਸ਼ਬਦ ਗੁਰੂ ਕਹੇ ਮੇਰਾ ਖੇਲ ਬੇਸਮਝ, ਬਿਨ ਕਿਰਪਾ ਸਮਝ ਕਿਸੇ ਨਾ ਆਈਆ। ਜਿਨ੍ਹਾਂ ਲਾਈ ਆਪਣੀ ਰਮਜ਼, ਇਸ਼ਾਰੇ ਨਾਲ ਉਠਾਈਆ। ਓਹ ਖੱਲ ਲੁਹਾਵੇ ਵਾਂਗ ਸ਼ਮਸ, ਸੂਲੀ ਮਨਸੂਰ ਵਾਂਗ ਖ਼ੁਸ਼ੀ ਮਨਾਈਆ। ਪਰਮ ਪੁਰਖ ਦਾ ਬਣ ਕੇ ਬੰਸ, ਘਰ ਸਾਚੇ ਡੇਰਾ ਲਾਈਆ। ਜਨ ਭਗਤਾਂ ਬਿਨ ਕੋਈ ਨਾ ਸੋਹੇ ਸਾਚੀ ਅੰਸ, ਆਸਾ ਪੂਰ ਨਾ ਕੋਇ ਵਖਾਈਆ। ਕਲਜੁਗ ਅੰਤ ਸੰਤ ਬਣੇ ਫਿਰਦੇ ਸਹੰਸ, ਬਿਨ ਪੁਰਖ ਅਕਾਲ ਸਾਚੀ ਮੋਹਰ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਏਥੇ ਓਥੇ ਦੇਵਣਹਾਰ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਆਤਮ ਗੁਰਦੇਵ, ਪਰਮਾਤਮ ਦਿਤੀ ਵਡਿਆਈਆ। ਭਗਤ ਉਧਾਰਨ ਮੇਰੀ ਸੇਵ, ਜੁਗ ਚੌਕੜੀ ਇਕ ਸਮਝਾਈਆ। ਮੈਂ ਵਸਾਂ ਧਾਮ ਨਿਹਕੇਵ, ਨਿਹਚਲ ਡੇਰਾ ਲਾਈਆ। ਮੇਰਾ ਹੁਕਮ ਸੁਣਾਏ ਰਸਨਾ ਜਿਹਵ, ਬੱਤੀ ਦੰਦ ਸਾਲਾਹੀਆ। ਮੇਰਾ ਵੱਖਰਾ ਅਨੋਖਾ ਮੇਲ, ਰਸਨਾ ਵਿਚੋਂ ਰਸ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਲੇਖਾ ਦਏ ਚੁਕਾਈਆ। ਸ਼ਬਦ ਗੁਰੂ ਕਹੇ ਮੇਰਾ ਭੇਵ ਗੁਝਾ, ਅਨਭਵ ਕਾਰ ਕਮਾਇੰਦਾ। ਮਸ ਸ਼ਾਹੀ ਕਾਗ਼ਜ਼ ਬਣ ਲਿਖ ਨਾ ਸਕੀ ਬਸੁਧਾ, ਬਨਾਸਪਤ ਚਲੀ ਨਾ ਕੋਇ ਚਤੁਰਾਈਆ। ਬ੍ਰਹਿਮੰਡ ਖੰਡ ਮੇਰਾ ਨਿੱਕਾ ਜਿਹਾ ਕੁੱਜਾ, ਜਿਸ ਵਿਚ ਲੱਖ ਚੁਰਾਸੀ ਦਿਤੀ ਟਿਕਾਈਆ। ਜੀਵ ਆਤਮਾ ਮੇਰਾ ਅਰਸ਼ੀ ਫ਼ਰਸ਼ੀ ਗੁੱਡਾ, ਜਿਉਂ ਭਾਵੇ ਤਿਉਂ ਰਿਹਾ ਚੜ੍ਹਾਈਆ। ਮੇਰੇ ਹੁਕਮੇ ਅੰਦਰ ਬਾਲਕ ਜਵਾਨ ਬੁੱਢਾ, ਆਯੂ ਜਗਤ ਵਿਚ ਹੰਢਾਈਆ। ਜਗਤ ਰੁਝੇਵੇਂ ਵਿਚ ਰੁਝਾ, ਰੁਚੀ ਮਾਇਆ ਨਾਲ ਭਰਮਾਈਆ। ਬਿਨ ਗੁਰਮੁਖ ਅੰਤਰ ਹੋਏ ਕਿਸੇ ਨਾ ਸੁਚਾ, ਸੋਝੀ ਸਚ ਨਾ ਕੋਇ ਸਮਝਾਈਆ। ਕਲਜੁਗ ਅੰਤ ਉਹਨਾਂ ਪੈਂਡਾ ਮੁਕਾ, ਅਗਲਾ ਪੰਧ ਦਿਤਾ ਮਿਟਾਈਆ। ਆਵਣ ਜਾਵਣ ਖਹਿੜਾ ਛੁੱਟਾ, ਛੁੱਟੀ ਜਗਤ ਲੋਕਾਈਆ । ਜਿਨ੍ਹਾਂ ਅੰਮ੍ਰਿਤ ਜਾਮ ਪੀਤਾ ਘੁਟਾ, ਰਸਨਾ ਰਸ ਚਖਾਈਆ। ਉਹਨਾਂ ਆਪੇ ਅੰਤ ਆ ਕੇ ਕਹੇ ਉਠ ਮੇਰਿਆ ਪੁੱਤਾ, ਪਿਤਾ ਪੂਤ ਆਪਣੀ ਗੋਦ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗ਼ੁੱਸੇ ਵਿਚ ਕਦੇ ਨਾ ਰੁੱਸਾ, ਰੁੱਸਿਆਂ ਲਏ ਮਿਲਾਈਆ।

੬ ਅੱਸੂ ੨੦੨੧ ਬਿਕ੍ਰਮੀ ਕੁੰਦਨ ਸਿੰਘ ਦੇ ਗ੍ਰਹਿ ਪਿੰਡ ਕੱਲਾ

ਸਤਿਗੁਰ ਸ਼ਬਦ ਕਹੇ ਮੇਰਾ ਮੇਲ ਸ੍ਰੀ ਭਗਵਾਨਾ, ਭਾਵਨੀ ਇਕੋ ਨਜ਼ਰੀ ਆਈਆ। ਭਾਣੇ ਅੰਦਰ ਖੇਲ ਦੋ ਜਹਾਨਾਂ, ਜੁਗ ਜੁਗ ਹੁਕਮ ਵਰਤਾਈਆ। ਪ੍ਰੇਮ ਪਿਆਰ ਅੰਦਰ ਤਰਾਨਾ, ਰਾਗਾਂ ਨਾਦਾਂ ਵਿਚ ਸੁਣਾਈਆ। ਜਨ ਭਗਤਾਂ ਨਾਲ ਮੇਰਾ ਯਰਾਨਾ, ਗ਼ੈਰਾਂ ਨਾਲੋਂ ਕਰਾਂ ਜੁਦਾਈਆ । ਖੇਲ ਵੇਖ ਜ਼ਿਮੀਂ ਅਸਮਾਨਾ, ਆਸ਼ਕ ਹੋ ਕੇ ਫੇਰਾ ਪਾਈਆ। ਸੰਤ ਸੁਹੇਲਾ ਕਰ ਪਰਵਾਨਾ, ਆਪਣੇ ਅੰਗ ਲਗਾਈਆ। ਗੁਰਮੁਖਾਂ ਵਖਾ ਸਚ ਨਿਸ਼ਾਨਾ, ਤੀਰ ਅਣਿਆਲਾ ਇਕ ਚਲਾਈਆ। ਗੁਰਸਿਖਾਂ ਬਖ਼ਸ਼ ਚਰਨ ਧਿਆਨਾ, ਅੰਤਰ ਆਤਮ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਹੁਕਮ ਦਿਤਾ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਧੁਰ ਦਾ ਭੋਗੀ, ਭਗਵਨ ਖੇਲ ਖਿਲਾਈਆ। ਸਤਿ ਸਰੂਪ ਸਦਾ ਸੰਜੋਗੀ, ਵਿਛੜੇ ਰਿਹਾ ਮਿਲਾਈਆ। ਜਪੀ ਤਪੀ ਹਠੀ ਸਤੀ ਜੋਗੀ, ਜੁਗਤ ਦਿਆਂ ਜਣਾਈਆ। ਏਥੇ ਉਥੇ ਦੋ ਜਹਾਨਾਂ ਮੌਜੀ, ਮਜਲਸ ਪ੍ਰੇਮ ਪਿਆਰ ਵਖਾਈਆ। ਮੰਜ਼ਲ ਪੌੜੀ ਦੱਸਾਂ ਸੌਖੀ, ਰਹਿਬਰ ਹੋ ਕੇ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਮਾਣ ਵਡਿਆਈਆ। ਸ਼ਬਦ ਗੁਰੂ ਕਹੇ ਮੈਂ ਸਚ ਘਰ ਨਿਵਾਸੀ, ਗ੍ਰਹਿ ਗ੍ਰਹਿ ਸੋਭਾ ਪਾਈਆ। ਗੁਰਮੁਖਾਂ ਬਣ ਕੇ ਅੰਤਰ ਸਾਥੀ, ਸਾਚਾ ਸੰਗ ਨਿਭਾਈਆ। ਦਿਵਸ ਰੈਣ ਜਾਗਤ ਸੁਫ਼ਨ ਕਰ ਕੇ ਬਾਤੀ, ਗਾਵਾਂ ਗੀਤ ਚਾਈਂ ਚਾਈਂਆ। ਨਾਤਾ ਤੋੜ ਇਸ਼ਕ ਮਜਾਜ਼ੀ, ਹਕੀਕੀ ਹਕ ਵਿਚੋਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨਿਤ ਨਵਿਤ ਮਿਲੇ ਸ਼ਤਾਬੀ,

ਦੂਰ ਦੁਰਾਡਾ ਪੰਧ ਮੁਕਾਈਆ। ਸਤਿਗੁਰ ਸ਼ਬਦ ਕਹੇ ਮੇਰਾ ਮਸਤ ਪਿਆਲਾ, ਸੁਰਾਹੀ ਹੱਥ ਕਿਸੇ ਨਾ ਆਈਆ। ਸੋਹਣਾ ਮੰਦਰ ਇਕ ਸ਼ਿਵਾਲਾ, ਵਿਦਿਆਲੇ ਵਿਚੋਂ ਅੱਗੇ ਪੜ੍ਹਾਈਆ। ਸੋਹਣਾ ਮੱਠ ਵੱਖਰਾ ਨਿਰਾਲਾ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਜਿਥੇ ਧੂੰਆਂਧਾਰ ਕਰੇ ਕੋਈ ਨਾ ਕਾਲਾ, ਦਾਗ਼ ਨਜ਼ਰ ਕੋਇ ਨਾ ਆਈਆ। ਮੈਂ ਬੈਠ ਓਸ ਧਰਮਸਾਲਾ, ਧਰਮ ਦੀ ਕਾਰ ਦਿਆਂ ਸਮਝਾਈਆ। ਸੋ ਕਲਜੁਗ ਅੰਤਮ ਪ੍ਰਭ ਕੀਤਾ ਖੇਲ ਨਿਰਾਲਾ, ਮੇਰੀ ਨਿਰਾਲੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਖਿਲਾਈਆ। ਸ਼ਬਦ ਗੁਰੂ ਕਹੇ ਮੈਂ ਧੁਰ ਦਾ ਰਫ਼ੀਕ, ਫ਼ਰੀਕ ਅੰਦਰ ਰਹਿਣ ਕੋਇ ਨਾ ਪਾਈਆ। ਮੁਰੀਦਾਂ ਦੇ ਤੌਫ਼ੀਕ, ਮੁਰਸ਼ਦ ਦਿਆਂ ਮਿਲਾਈਆ। ਨਜ਼ਰ ਆਵਾਂ ਕਰੀਬ, ਨਜ਼ਦੀਕ ਹੋ ਕੇ ਖ਼ੁਸ਼ੀ ਵਖਾਈਆ। ਮੇਰਾ ਖੇਲ ਸਦਾ ਅਜੀਬ, ਅਜਬ ਵੱਡੀ ਵਡਿਆਈਆ। ਮੈਂ ਤਾਰਾਂ ਸਦਾ ਗ਼ਰੀਬ, ਅਦਨਿਆਂ ਗਲੇ ਲਗਾਈਆ। ਮੈਂ ਬਦਲ ਦੇਵਾਂ ਨਸੀਬ, ਕਿਸਮਤ ਦਿਆਂ ਉਲਟਾਈਆ। ਜਿਸ ਨੇ ਪ੍ਰੇਮ ਪਿਆਰ ਕਰ ਕੇ ਮੈਨੂੰ ਲਿਆ ਖ਼ਰੀਦ, ਓਸ ਦਾ ਹੋ ਕੇ ਸੇਵ ਕਮਾਈਆ। ਰਵਦਾਸ ਚਮਾਰਾ ਵੇਖੋ ਹੱਥੀਂ ਦੇਂਦਾ ਰਸੀਦ, ਸੌਦਾ ਨਕਦ ਉਧਾਰ ਨਾ ਕੋਇ ਕਰਾਈਆ। ਜਨ ਭਗਤਾਂ ਦੀ ਸਤਿਗੁਰ ਪੂਰਾ ਵੱਡੀ ਜਾਗੀਰ, ਜਿਸ ਵਿਚੋਂ ਖਾਣ ਖਰਚਣ ਤੋਟ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਦੇਵਣਹਾਰ ਵਡਿਆਈਆ। ਸਤਿਗੁਰ ਸ਼ਬਦ ਜਨ ਭਗਤਾਂ ਲਿਖ ਲਿਖਤ, ਲੇਖ ਇਕ ਜਣਾਇੰਦਾ। ਜਿਸ ਦੀ ਧੁਰ ਤੋਂ ਹੋਈ ਲਿਖਤ, ਲਿਖਿਆ ਹਕ ਨਾ ਕੋਈ ਮਿਟਾਇੰਦਾ। ਸਿਦਕ ਭਰੋਸਾ ਦੇ ਕੇ ਆਪਣੇ ਇਸ਼ਟ, ਅਸ਼ਟਾਮ ਪਟਾ ਆਪਣਾ ਨਾਮ ਵਰਤਾਇੰਦਾ। ਸਚਖੰਡ ਦਵਾਰ ਦੀ ਪਹਿਲੋਂ ਕਰ ਵਸੀਅਤ, ਮਰਿਆਂ ਬਾਦ ਹਕ ਹਕੀਕਤ ਝੋਲੀ ਪਾਇੰਦਾ। ਪੁਰਖ ਅਕਾਲ ਮਿਲਣ ਦੀ ਕਰ ਨਸੀਹਤ, ਨਸਰ ਨਗ਼ਮਿਆਂ ਵਿਚ ਜਣਾਇੰਦਾ। ਸਤਿਗੁਰੂ ਦਵਾਰਾ ਅਸਲਾਂ ਵਿਚੋਂ ਅਸਲੀਅਤ, ਅਸੂਲਾਂ ਵਿਚੋਂ ਸੱਚਾ ਆਪ ਬਣਾਇੰਦਾ। ਗੁਰਮੁਖ ਗੁਰੂਦਵਾਰੇ ਮਨ ਮਨਸਾ ਕਰੇ ਨਾ ਕੋਈ ਕਲਬੀਅਤ, ਕੂੜੀ ਕਿਰਿਆ ਡੇਰਾ ਢਾਇੰਦਾ। ਤੁਹਾਡੀ ਸਾਰਿਆਂ ਦੀ ਇਕੋ ਵਲਦੀਅਤ, ਪਿਤਾ ਪੁਰਖ ਅਕਾਲ ਅਖਵਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਵ ਆਪਣਾ ਰੂਪ ਸਮਝਾਇੰਦਾ।

੬ ਅੱਸੂ ੨੦੨੧ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ

ਸਤਿਗੁਰ ਸ਼ਬਦ ਸੱਚਾ ਆਦਿ, ਆਦੀ ਅਨਾਦੀ ਇਕ ਅਖਵਾਇੰਦਾ। ਜਿਸ ਥਿਰ ਘਰ ਰੱਖੀ ਬੁਨਿਆਦ, ਦਰ ਘਰ ਸਾਚੇ ਸੋਭਾ ਪਾਇੰਦਾ । ਜਿਸ ਵਿਸ਼ਨ ਬ੍ਰਹਮਾ ਸ਼ਿਵ ਲਏ ਸਾਜ, ਸਾਜਣ ਹੋ ਕੇ ਖੇਲ ਖਿਲਾਇੰਦਾ। ਤ੍ਰੈਗੁਣ ਮਾਇਆ ਦਿਤੀ ਦਾਤ, ਦੌਲਤ ਇਕੋ ਝੋਲੀ ਪਾਇੰਦਾ। ਪੰਜ ਤਤ ਕਰ ਆਬਾਦ, ਸਾਚਾ ਮੇਲਾ ਮੇਲ ਮਿਲਾਇੰਦਾ। ਚਾਰੇ ਖਾਣੀ ਦੇ ਕੇ ਰਾਸ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਲੱਖ ਚੁਰਾਸੀ ਘਾੜਤ ਘੜ ਅਬਿਨਾਸ਼, ਆਪਣੀ ਕਲ ਧਰਾਇੰਦਾ। ਵੇਖਣਹਾਰਾ ਖੇਲ ਤਮਾਸ਼, ਜੁਗ ਜੁਗ ਵੇਸ ਵਟਾਇੰਦਾ। ਨਿਰਗੁਣ ਸਰਗੁਣ ਹੋ ਪਰਕਾਸ਼, ਗੁਰ ਗੁਰ ਆਪਣੀ ਕਾਰ ਕਮਾਇੰਦਾ। ਪੀਰ ਪੈਗ਼ੰਬਰ ਬੰਨ੍ਹ ਨਾਤ, ਨਾਤਾ ਆਪਣੇ ਨਾਲ ਰਖਾਇੰਦਾ। ਪ੍ਰੇਮ ਪਿਆਰ ਦੀ ਬਖ਼ਸ਼ ਸੌਗ਼ਾਤ, ਧੁਰ ਦੀ

ਝੋਲੀ ਆਪ ਭਰਾਇੰਦਾ। ਇਸ਼ਾਰਿਆਂ ਨਾਲ ਲਿਖਾ ਕਿਤਾਬ, ਕਲਮ ਸ਼ਾਹੀ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਇਕ ਦਰਸਾਇੰਦਾ। ਸ਼ਬਦ ਗੁਰ ਆਦੀ ਅਨਾਦੀ, ਇਕੋ ਇਕ ਅਖਵਾਈਆ। ਖੇਲੇ ਖੇਲ ਬ੍ਰਹਮ ਬ੍ਰਹਿਮਾਦੀ, ਬ੍ਰਹਿਮਾਂਡ ਵੇਖ ਵਖਾਈਆ। ਸ੍ਰਿਸ਼ਟ ਸਬਾਈ ਜਿਸ ਨੇ ਸਾਜੀ, ਘੜ ਭਾਂਡੇ ਸੋਭਾ ਪਾਈਆ। ਅੰਦਰ ਵੜ ਕੇ ਵੇਖੇ ਬਾਜ਼ੀ, ਬਾਜ਼ੀਗਰ ਨਟੂਆ ਆਪਣਾ ਸਾਂਗ ਵਰਤਾਈਆ। ਬਿਨ ਤੰਦ ਸਤਾਰਾਂ ਬਣੇ ਰਾਗੀ, ਧੁਰ ਦਾ ਰਾਗ ਅਲਾਈਆ। ਮਸਤੀ ਅੰਦਰ ਹੋ ਵਿਸਮਾਦੀ, ਬਿਸਮਲ ਰੂਪ ਸਮਾਈਆ। ਆਤਮ ਪਰਮਾਤਮ ਨਿਤ ਕਰਾਏ ਸ਼ਾਦੀ, ਬਣ ਵਿਚੋਲਾ ਖੇਲ ਖਿਲਾਈਆ। ਜਿਸ ਵੇਲੇ ਲੋਕਮਾਤ ਮਨ ਹੋਵੇ ਸਭ ਤੋਂ ਬਾਗ਼ੀ, ਆਪਣਾ ਖੰਡਾ ਫੇਰ ਉਠਾਈਆ । ਜਨ ਭਗਤ ਦਵਾਰਿਉਂ ਦੇਵੇ ਕਾਢੀ, ਭੈ ਭਉ ਇਕ ਜਣਾਈਆ। ਸਤਿ ਧਰਮ ਦਾ ਹੋ ਕੇ ਢਾਡੀ, ਸੋਹਣੀ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਾਂਂ ਬਣੇ ਸਚ ਸਮਾਜੀ, ਸਮਗਰੀ ਇਕੋ ਇਕ ਵਰਤਾਈਆ। ਸ਼ਬਦ ਗੁਰੂ ਆਦਿ ਅੰਤਾ, ਅਕਲ ਕਲਧਾਰੀ ਖੇਲ ਖਿਲਾਇੰਦਾ। ਪਰਗਟ ਹੋਵੇ ਜੁਗਾ ਜੁਗੰਤਾ, ਜੁਗ ਚੌਕੜੀ ਵੇਖ ਵਖਾਇੰਦਾ। ਆਪ ਜਣਾਏ ਆਪਣਾ ਮੰਤਾ, ਮੰਤਰ ਫ਼ੁਰਨਾ ਆਪ ਸਮਝਾਇੰਦਾ । ਆਪ ਜਗਾਏ ਸਾਚੇ ਸੰਤਾ, ਸਤਿ ਸਤਿਵਾਦੀ ਦਇਆ ਕਮਾਇੰਦਾ। ਆਪ ਮਿਟਾਏ ਹਉਮੇ ਹੰਗਤਾ, ਹੰ ਬ੍ਰਹਮ ਪੜਦਾ ਲਾਹਿੰਦਾ। ਆਪੇ ਵੇਖੇ ਲੱਖ ਚੁਰਾਸੀ ਜੀਵ ਜੰਤਾ, ਘਟ ਘਟ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਸਮਝਾਇੰਦਾ । ਸਤਿਗੁਰ ਸ਼ਬਦ ਬੋਧ ਅਗਾਧਾ, ਅਲਖ ਕਰੇ ਪੜ੍ਹਾਈਆ। ਵੇਸ ਵਟਾ ਕੇ ਆਦਿ ਜੁਗਾਦਾ, ਜੁਗ ਜੁਗ ਰੀਤ ਚਲਾਈਆ। ਆਤਮਕ ਧੁਨ ਦੇਵੇ ਅਨਾਦਾ, ਅਨਡਿਠੜੀ ਕਾਰ ਕਮਾਈਆ। ਫੜ ਫੜ ਹੰਸ ਬਣਾਵੇ ਕਾਗਾ, ਕਾਗੋਂ ਹੰਸ ਉਡਾਈਆ। ਦੁਰਮਤ ਮੈਲ ਧੋ ਕੇ ਦਾਗ਼ਾ, ਦੂਈ ਦਵੈਤੀ ਪਰੇ ਸੁਟਾਈਆ। ਘਰ ਦੀਪਕ ਜੋਤ ਜਾਗਾ ਚਰਾਗ਼ਾ, ਜਗਮਗ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੋ ਕੇ ਨਜ਼ਰੀ ਆਈਆ। ਸਤਿਗੁਰ ਸ਼ਬਦ ਸਦਾ ਸਨਮੁਖ, ਮੁਖ ਉਜਲ ਜਗਤ ਕਰਾਇੰਦਾ। ਜਨ ਭਗਤਾਂ ਮੇਟੇ ਕਰਮ ਕਰਮ ਦਾ ਦੁੱਖ, ਦੁਖੀਆਂ ਦਰਦ ਵੰਡਾਇੰਦਾ। ਪ੍ਰੇਮ ਪਿਆਰ ਦਾ ਦੇ ਕੇ ਸੁਖ, ਸਾਂਤਕ ਸਤਿ ਕਰਾਇੰਦਾ। ਕੂੜੀ ਕਿਰਿਆ ਮੇਟ ਕੇ ਭੁੱਖ, ਨਾਮ ਪਦਾਰਥ ਇਕ ਵਰਤਾਇੰਦਾ। ਸਾਢੇ ਤਿੰਨ ਹੱਥ ਮੰਦਰ ਲੁਕ, ਪੜਦਾ ਕਾਇਆ ਮਾਟੀ ਹਾਡੀ ਉਤੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਸਤਿਗੁਰ ਸ਼ਬਦ ਏਕੋ ਏਕਾ, ਏਕ ਏਕ ਅਖਵਾਈਆ। ਜਿਸ ਦੀ ਰੱਖਣ ਸਾਰੇ ਟੇਕਾ, ਬੈਠੇ ਅੱਖ ਖੁਲ੍ਹਾਈਆ। ਨਿਤ ਨਵਿਤ ਸਦ ਆਵੇ ਜਾਵੇ ਬੁਧ ਕਰੇ ਬਿਬੇਕਾ, ਗੁਰਮੁਖਾਂ ਲਏ ਸਮਝਾਈਆ। ਏਥੇ ਓਥੇ ਮੁਕਾਵਣਹਾਰਾ ਲੇਖਾ, ਲਹਿਣਾ ਸਭ ਦੀ ਝੋਲੀ ਪਾਈਆ। ਬਿਨ ਭਗਤ ਕਿਸੇ ਨਾ ਦੇਖਾ, ਸਨਮੁਖ ਨਜ਼ਰ ਕਿਸੇ ਨਾ ਆਈਆ। ਭਗਤ ਉਧਾਰਨ ਜਗਤ ਉਲਟਾਵਣ ਪੈਜ ਸਵਾਰਨ ਜਿਸ ਦਾ ਠੇਕਾ, ਠੇਕੇਦਾਰੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸੋ ਅਨੇਕਾ, ਸਹੀ ਸਲਾਮਤ ਬੇਪਰਵਾਹੀਆ। ਸ਼ਬਦ ਗੁਰੂ ਸੌਹਰੇ ਪੇਈਏ ਰਿਹਾ ਤੱਕ, ਦੋ ਜਹਾਨ ਧਿਆਨ ਲਗਾਈਆ। ਥਾਉਂ ਥਾਈਂ ਸਭ ਦਾ ਦੇਵੇ ਹਕ, ਹਾਕਮ ਹੋ ਕੇ ਹੁਕਮ ਵਰਤਾਈਆ। ਮੰਜ਼ਲ ਚੜ੍ਹਦਾ ਕਦੀ ਨਾ ਜਾਵੇ ਥੱਕ, ਅਧਵਿਚਕਾਰ ਨਾ ਕੋਇ ਅਟਕਾਈਆ।

ਲੱਖ ਚੁਰਾਸੀ ਜੀਵ ਜੰਤ ਵੇਖੇ ਆਪਣੀ ਅੱਖ, ਗ੍ਰਹਿ ਗ੍ਰਹਿ ਮੰਦਰ ਫੋਲ ਫੁਲਾਈਆ। ਗੁਰਮੁਖ ਸੱਜਣ ਕਰੇ ਵੱਖ, ਵੱਖਰੀ ਧਾਰ ਬੰਧਾਈਆ। ਮਨਮੁਖ ਜੀਵ ਜਾਵੇ ਛੱਡ, ਪੱਲੂ ਲਏਛੁਡਾਈਆ। ਵੱਖਰਾ ਨਿਰਾਲਾ ਗੋਪਾਲਾ ਹੋ ਕੇ ਅੱਡ, ਅਨੋਖੀ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸ਼ਬਦ ਗੁਰੂ ਕਹੇ ਮੈਂ ਅਨਦ ਬਨੋਦੀ, ਅਨਨ ਕਲਾ ਅਖਵਾਇੰਦਾ। ਗੁਰ ਅਵਤਾਰ ਖੇਡਦੇ ਮੇਰੀ ਗੋਦੀ, ਪੀਰ ਪੈਗ਼ੰਬਰਾਂ ਹੁਲਾਰੇ ਵਿਚ ਰਖਾਇੰਦਾ। ਮੇਰੇ ਫ਼ਰਮਾਨ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਬਣੇ ਪੋਥੀ, ਅੰਜੀਲ ਕੁਰਾਨ ਹੁਕਮੇ ਅੰਦਰ ਢੋਲਾ ਗਾਇੰਦਾ। ਪੜ੍ਹ ਪੜ੍ਹ ਮੇਰੇ ਮਿਲਣ ਦੀ ਘਾਟੀ ਔਖੀ, ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਮੈਂ ਠਾਕਰ ਮੇਲਾ ਕਰਾਂ ਬਣ ਕੇ ਮੌਜੀ, ਮੁਫ਼ਤ ਆਪਣੀ ਦਇਆ ਕਮਾਇੰਦਾ। ਜਿਸ ਵੇਲੇ ਜਨ ਭਗਤਾਂ ਲਵਾਂ ਖੋਜੀ, ਸੁਤਿਆਂ ਜਾਗਦਿਆਂ ਫੜ ਫੜ ਆਪ ਉਠਾਇੰਦਾ। ਕਦੀ ਨਾ ਵੇਖਾਂ ਜੰਞੂ ਬੋਦੀ, ਮੁੱਛ ਦਾਹੜੀ ਕੇਸ ਵੰਡ ਨਾ ਕੋਇ ਵਖਾਇੰਦਾ। ਜਿਨ੍ਹਾਂ ਲੇਖਾ ਧੁਰ ਸੰਜੋਗੀ, ਫੜ ਫੜ ਗਲੇ ਲਗਾਇੰਦਾ। ਉਹਨਾਂ ਤਾਹਨੇ ਦੇਵਣ ਲੋਕੀ, ਲੋਕ ਪਰਲੋਕ ਉਹਨਾਂ ਵੇਖ ਖ਼ੁਸ਼ੀ ਮਨਾਇੰਦਾ। ਜਿਨ੍ਹਾਂ ਸਤਿਗੁਰ ਸਾਹਿਬ ਦਾ ਗਾਇਆ ਇਕ ਸਲੋਕੀ, ਸੋਹੰ ਢੋਲਾ ਰਾਗ ਸੁਣਾਇੰਦਾ । ਉਸ ਦਾ ਭੇਵ ਕਿਆ ਕੋਈ ਜਾਣੇ ਜੋਸ਼ੀ, ਜੋਤਸ਼ੀ ਸਮਝ ਕੋਇ ਨਾ ਪਾਇੰਦਾ। ਉਥੇ ਵਿਦਿਆ ਸਾਰੀ ਹੋਏ ਖ਼ਾਮੋਸ਼ੀ, ਮਸਲਾ ਹੱਲ ਨਾ ਕੋਇ ਕਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਤਰ ਰਿਹਾ ਸੋਧੀ, ਸਿੱਧਾ ਆਪਣਾ ਮੇਲ ਮਿਲਾਇੰਦਾ।

੬ ਅੱਸੂ ੨੦੨੧ ਬਿਕ੍ਰਮੀ ਸਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ

ਸਤਿਗੁਰ ਸ਼ਬਦ ਕਹੇ ਮੇਰਾ ਘਰ ਅਨਡਿਠਾ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਜਿਥੋਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮਿਲੇ ਚਿੱਠਾ, ਧੁਰ ਦੀ ਧਾਰ ਨਾਮ ਜਣਾਈਆ। ਅੱਖਰਾਂ ਵਿਚ ਜਿਨ੍ਹਾਂ ਲੇਖ ਲਿਖਾ, ਸ਼ਾਸਤਰ ਸਿਮਰਤ ਵੇਦ ਪੁਰਾਨ ਦਿਤੇ ਬਣਾਈਆ। ਆਦਿ ਜੁਗਾਦਿ ਪਾਵਣਹਾਰਾ ਭਿਛਾ, ਭਿਖਿਆ ਇਕ ਵਰਤਾਈਆ। ਸਭ ਤੋਂ ਵੱਖਰਾ ਭਗਤਾਂ ਜੋਗਾ ਹਿੱਸਾ, ਆਪਣੇ ਕੋਲ ਰਖਾਈਆ। ਜੁਗ ਜੁਗ ਤਾਰਾਂ ਵੱਡਾ ਨਿੱਕਾ, ਨਿਕਿਉਂ ਵੱਡੇ ਦਿਆਂ ਬਣਾਈਆ। ਜਿਨ੍ਹਾਂ ਲਾਵਾਂ ਨਾਮ ਦਾ ਟਿੱਕਾ, ਮਸਤਕ ਖ਼ੁਸ਼ੀ ਵਖਾਈਆ। ਉਹ ਕਹਿਣ ਪੁਰਖ ਅਕਾਲ ਸਾਡਾ ਪਿਤਾ, ਜਿਸ ਦੀ ਹੈਸੀਯਤ ਸਮਝ ਕਿਸੇ ਨਾ ਆਈਆ। ਉਸ ਦਾ ਰਸ ਕਦੇ ਨਾ ਫਿਟਾ, ਅਨੂਠਾ ਰਸ ਮੁਖ ਚੁਆਈਆ। ਦੋ ਜਹਾਨ ਦਏ ਨਾ ਪਿੱਠਾ, ਕਰਵਟ ਆਪਣੀ ਲਏ ਬਦਲਾਈਆ। ਅੰਤਰ ਆਤਮ ਕਰੇ ਹਿੱਤਾ, ਪਰਮਾਤਮ ਸਾਚਾ ਸੰਗ ਰਖਾਈਆ। ਲੇਖਾ ਜਾਣੇ ਜੀਵ ਜੀਂਕਾ, ਖੋਜਣਹਾਰਾ ਹਰ ਘਟ ਥਾਈਂਆ। ਲਹਿਣਾ ਮੁਕਾਵੇ ਸਾਢੇ ਤਿੰਨ ਹੱਥ ਸੀਂ ਕਾ, ਜੀਵਣ ਜੁਗਤ ਜਣਾਈਆ। ਮਹੱਲ ਵੇਖੇ ਡੂੰਘੀ ਨੀਂਹ ਦਾ, ਗੁਰਮੁਖ ਵਿਰਲਾ ਨਜ਼ਰੀ ਆਈਆ। ਮੇਘ ਬਰਸੇ ਅੰਬਰ ਆਪਣੇ ਮੀਂਹ ਕਾ, ਬੂੰਦ ਸਵਾਂਤੀ ਇਕ ਟਪਕਾਈਆ। ਲੇਖਾ ਜਾਣੇ ਘਰ ਵਸੀਹ ਕਾ, ਵਡ ਵੱਡਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਸਮਝਾਈਆ। ਸ਼ਬਦ ਗੁਰੂ ਕਹੇ ਮੈਂ ਧੁਰ ਦਾ ਸੰਗੀ, ਸਗਲਾ ਸੰਗ ਰਖਾਈਆ। ਜੁਗ ਜੁਗ ਦੇਵਾਂ ਵਸਤ ਗੁਰਮੁਖਾਂ ਮੰਗੀ, ਅਮੋਲਕ ਇਕ ਵਰਤਾਈਆ। ਜਨ ਭਗਤਾਂ ਪਿੱਠ ਹੋਣ ਨਾ ਦੇਵਾਂ ਨੰਗੀ, ਪੁਸ਼ਤ

ਪਨਾਹ ਇਕ ਸਮਝਾਈਆ। ਖ਼ਾਨਾ ਤੋੜ ਕੇ ਬੰਦੀ, ਬੰਦਗੀ ਆਪਣੀ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਗੁਰੂ ਕਹੇ ਮੈਂ ਰਾਜਾ ਪਰਜਾ, ਦੋਹਾਂ ਰੂਪ ਜਣਾਇੰਦਾ। ਆਦਿ ਜੁਗਾਦਿ ਗ੍ਰੰਥਾਂ ਵਿਚ ਮੇਰਾ ਚਰਚਾ, ਚਾਰੋਂ ਕੁੰਟ ਵੇਖ ਵਖਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅੱਗੇ ਮੇਰਾ ਪਰਚਾ, ਨਾਮ ਇਬਾਰਤ ਇਕ ਲਿਖਾਇੰਦਾ। ਭਗਤਾਂ ਸੰਤਾ ਅੰਦਰ ਪ੍ਰੇਮ ਪਿਆਰ ਦਾ ਵਿਰਸਾ, ਵਸਤ ਅਮੋਲਕ ਇਕ ਟਿਕਾਇੰਦਾ। ਗੁਰਮੁਖਾਂ ਗੁਰਸਿਖਾਂ ਖੋਲ੍ਹਣਹਾਰਾ ਦ੍ਰਿਸ਼ਟਾ, ਪੜਦਾ ਪਰੇ ਹਟਾਇੰਦਾ। ਸਰਬ ਜੀਆਂ ਦਾ ਸਾਂਝਾ ਬਣਕੇ ਇਸ਼ਟਾ, ਈਸ਼ਵਰ ਇਕੋ ਘਰ ਮਿਲਾਇੰਦਾ। ਸਚ ਦਵਾਰੇ ਬੰਨ੍ਹਾ ਕੇ ਨਿਸਚਾ, ਨਿਹਚਲ ਧਾਮ ਵਖਾਇੰਦਾ। ਕੂੜੀ ਕਿਰਿਆ ਮੇਟ ਕੇ ਚਿੰਤਾ, ਸੁਖ ਸਾਗਰ ਵਿਚ ਸਮਾਇੰਦਾ। ਦਰ ਦੁਰਕਾ ਕੇ ਕੂੜਿਆਂ ਨਿੰਦਕਾਂ, ਗੁਰਮੁਖ ਆਪਣੀ ਗੋਦ ਉਠਾਇੰਦਾ। ਜਾਮ ਪਿਆ ਕੇ ਸਾਗਰ ਸਿੰਧ ਕਾ, ਸਿੱਧਾ ਰਾਹ ਇਕ ਵਖਾਇੰਦਾ। ਖੇਲ ਵਖਾ ਕੇ ਗੁਣੀ ਗਹਿੰਦ ਕਾ, ਗਹਿਰ ਗੰਭੀਰ ਜੋੜ ਜੁੜਾਇੰਦਾ। ਲਹਿਣਾ ਚੁਕਾ ਕੇ ਅਨਾਦੀ ਬਿੰਦ ਕਾ, ਬੰਦਾ ਬੰਧਨ ਵਿਚੋਂ ਪਾਰ ਕਰਾਇੰਦਾ। ਕਿਸੇ ਨਹੀਂ ਵਸਾਹ ਆਪਣੀ ਜਿੰਦ ਕਾ, ਸਭ ਦੀ ਜ਼ਿੰਦਗੀ ਸਤਿਗੁਰ ਆਪਣੇ ਹੱਥ ਰਖਾਇੰਦਾ। ਲੇਖਾ ਚੁੱਕੇ ਵਿਸ਼ਨ ਬ੍ਰਹਮਾ ਸ਼ਿਵ ਇੰਦ ਕਾ, ਸਿੰਘਾਸਣ ਆਸਣ ਇਕੋ ਸੋਭਾ ਪਾਇੰਦਾ। ਇਹ ਖੇਲ ਜੀਉ ਪਿੰਡ ਕਾ, ਇੰਡ ਬ੍ਰਹਿਮੰਡ ਖੋਜ ਖੁਜਾਇੰਦਾ। ਏਥੇ ਵੇਲਾ ਨਹੀਂ ਸੁਣਨਾ ਰਾਗ ਕਿੰਗ ਦਾ, ਧੁਰ ਦਾ ਢੋਲਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸ਼ਬਦ ਗੁਰੂ ਕਹੇ ਮੈਂ ਧੁਰ ਦਾ ਮੰਤਰ, ਮੰਤਵ ਸਾਰੇ ਹਲ ਕਰਾਈਆ। ਮੇਰਾ ਖੇਲ ਗਗਨ ਗਗਨੰਤਰ, ਬ੍ਰਹਿਮੰਡ ਖੰਡ ਸੋਭਾ ਪਾਈਆ। ਲੱਖ ਚੁਰਾਸੀ ਸਰਬ ਜੀਆਂ ਬਿਧ ਜਾਣਾਂ ਅੰਤਰ, ਅੰਤਸ਼ਕਰਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਿਤਾ ਬਣਾਈਆ। ਸ਼ਬਦ ਗੁਰੂ ਕਹੇ ਮੈਂ ਸਦਾ ਅਨਪੜ੍ਹ, ਜਗਤ ਵਿਦਿਆ ਵਿਚ ਕਦੇ ਨਾ ਆਈਆ। ਮੇਰਾ ਲੇਖਾ ਬਾਹਰ ਸੀਸ ਧੜ, ਤਤਵ ਤਤ ਨਾ ਕੋਇ ਵਡਿਆਈਆ। ਜੋ ਕਰਨੀ ਸੋ ਰਿਹਾ ਕਰ, ਹੁਕਮੇ ਅੰਦਰ ਖ਼ਲਕ ਖ਼ੁਦਾਈਆ। ਮੈਨੂੰ ਧੁਰ ਦਾ ਮਿਲਿਆ ਵਰ, ਮਿਹਰਵਾਨ ਸਿਰ ਮੇਰੇ ਹੱਥ ਟਿਕਾਈਆ। ਜੁਗ ਚੌਕੜੀ ਖੇਲ ਰਿਹਾ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਕਲਜੁਗ ਅੰਤਮ ਧਰਨੀ ਉਪਰ ਆਪਣਾ ਆਪ ਧਰ, ਧਵਲ ਦਿਤਾ ਸਿਖਾਈਆ। ਸੰਤ ਸੁਹੇਲੇ ਲਏ ਫੜ, ਭਗਤਾਂ ਜੋੜ ਜੁੜਾਈਆ। ਗੁਰਮੁਖ ਅੱਗੇ ਕੋਇ ਨਾ ਸਕਿਆ ਅੜ, ਨਿਉਂ ਨਿਉਂ ਲਾਗਣ ਪਾਈਆ। ਗੁਰਸਿਖਾਂ ਸਚ ਦਵਾਰੇ ਲਾਈ ਜੜ੍ਹ, ਜਿਥੋਂ ਸਕੇ ਨਾ ਕੋਇ ਉਖੜਾਈਆ। ਲੱਖ ਚੁਰਾਸੀ ਪੁੱਤਰ ਧੀਆਂ ਅੰਤਮ ਸਭ ਦੇ ਜਾਵਣ ਮਰ, ਗੁਰਮੁਖ ਬੱਚਾ ਜਨਮ ਮਰਨ ਵਿਚ ਕਦੇ ਨਾ ਆਈਆ। ਏਹੋ ਜਿਹਾ ਸਨਮੁਖ ਹੋ ਕੇ ਕੋਈ ਨਾ ਦੇਵੇ ਵਰ, ਵਾਰਸ ਹੋ ਕੇ ਆਪਣਾ ਹਕ ਜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵੇ ਖੇੜਾ ਸੱਚਾ ਘਰ, ਘਰ ਵਿਚ ਘਰ ਦੀਪ ਦੀਪ ਰੁਸ਼ਨਾਈਆ।

੬ ਅੱਸੂ ੨੦੨੧ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ

ਸਤਿਗੁਰ ਸ਼ਬਦ ਰਹੇ ਸਦਾ ਜੁਗ ਚਾਰੇ, ਚੌਕੜੀ ਆਪਣਾ ਹੁਕਮ ਵਰਤਾਈਆ। ਨਿਤ ਨਵਿਤ ਜਨ ਭਗਤਾਂ ਆਪ ਉਭਾਰੇ, ਸਦਾ ਸਦਾ ਸਹਾਈਆ। ਡੁਬਦੀ ਨਈਆ ਲਾਏ ਕਿਨਾਰੇ, ਪਤਣ ਬਹਿ ਕੇ ਵੇਖ ਵਖਾਈਆ। ਸਚ ਕਿਨਾਰੇ ਆਪ ਉਤਾਰੇ, ਅੱਗੇ ਹੋ ਕੇ ਗਲੇ ਲਗਾਈਆ। ਮਿਲ ਕੇ ਬੋਲੇ ਆਪ ਜੈਕਾਰੇ, ਧੁਰ ਦਾ ਢੋਲਾ ਗਾਈਆ। ਗੁਰਮੁਖ ਗੁਰ ਗੁਰ ਸਦਾ ਕਰੇ ਨਿਮਸਕਾਰੇ, ਨਿਉਂ ਨਿਉਂ ਸੀਸ ਝੁਕਾਈਆ। ਹਉਂ ਬਾਲਕ ਸਦਾ ਤੁਮਾਰੇ, ਤੁਮਰੀ ਓਟ ਰਖਾਈਆ। ਗੁਰ ਮੰਤਰ ਸਚ ਕਰੇ ਪਿਆਰੇ, ਪ੍ਰੇਮ ਪ੍ਰੀਤੀ ਆਪਣੇ ਨਾਲ ਰਖਾਈਆ। ਜਨ ਭਗਤੋ ਜਿਨ੍ਹਾਂ ਗਾਏ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰੇ, ਤਿਨ੍ਹਾਂ ਦੀ ਜਗਹ ਨਾਲੋਂ ਜਗਹ ਦਏ ਬਦਲਾਈਆ। ਜਗਹ ਨਾਲੋਂ ਕਿਹੜੀ ਜਗਹ, ਜਗਤ ਦਾਤੇ ਦੇ ਸਮਝਾਈਆ। ਪੁਰਖ ਅਕਾਲ ਕਹੇ ਜਿਸ ਨਾਲ ਵਧੇ ਮੇਰਾ ਅੱਗਾ, ਪੀਹੜੀ ਜਗਤ ਵਧਾਈਆ। ਜਿਸ ਉਪਰ ਅਗੰਮੀ ਛੱਤਾ, ਸਾਢੇ ਤਿੰਨ ਹੱਥ ਉਸ ਦੀ ਵੰਡ ਵੰਡਾਈਆ। ਉਹ ਮੰਦਰ ਸੋਹਣਾ ਲੱਗਾ, ਘਰ ਘਰ ਵਿਚ ਸੋਭਾ ਪਾਈਆ। ਸੰਤ ਸੁਹੇਲੇ ਦੇ ਕੇ ਸੱਦਾ, ਇਕੱਠੇ ਲਏ ਕਰਾਈਆ। ਜਗਤ ਵਾਸਨਾ ਵਿਚ ਬੱਧਾ, ਕਰ ਕਿਰਪਾ ਲਿਆ ਛੁਡਾਈਆ। ਸਾਖਿਆਤ ਹੋ ਕੇ ਦਰਸ ਦਿਤਾ ਸੂਰਾ ਸਰਬੰਗਾ, ਮਿਹਰ ਨਜ਼ਰ ਉਠਾਈਆ। ਘਰ ਵਿਚੋਂ ਘਰ ਬਦਲਾ ਕੇ ਆਪਣੀ ਦਿਤੀ ਉਹ ਜਗਹ, ਜਿਸ ਘਰ ਨੂੰ ਫੇਰ ਸਕੇ ਨਾ ਕੋਇ ਬਦਲਾਈਆ।

੬ ਅੱਸੂ ੨੦੨੧ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਿੰਡ ਕੱਲਾ

ਸਤਿਗੁਰ ਸ਼ਬਦ ਖੇਲ ਸਚ ਰਚਾਇਆ, ਰਚਨਾ ਰਚ ਰਚ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਇਆ, ਧੁਰ ਫ਼ਰਮਾਨਾ ਹੁਕਮ ਮਨਾਇੰਦਾ। ਲੱਖ ਚੁਰਸੀ ਗੇੜ ਚਲਾਇਆ, ਜੁਗ ਜੁਗ ਵੇਸ ਵਟਾਇੰਦਾ। ਨਿਰਗੁਣ ਸਰਗੁਣ ਸੋਭਾ ਪਾਇਆ, ਘਰ ਘਰ ਮੇਲ ਮਿਲਾਇੰਦਾ । ਕਲਜੁਗ ਅੰਤਮ ਵੇਖਣ ਆਇਆ, ਨਿਰਵੈਰ ਹੋ ਕੇ ਪੰਧ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਇੰਦਾ। ਸ਼ਬਦ ਗੁਰੂ ਸਤਿਗੁਰ ਸਰਬ ਵਿਆਪੀ, ਵਿਆਪਕ ਹਰ ਘਟ ਨਜ਼ਰੀ ਆਈਆ। ਆਦਿ ਜੁਗਾਦਿ ਵਡ ਪਰਤਾਪੀ, ਭਗਵਨ ਬੇਪਰਵਾਹੀਆ । ਉਧਾਰਨਹਾਰਾ ਪਤਤ ਪਾਪੀ, ਪੁਨੀਤ ਦਏ ਬਣਾਈਆ। ਮੰਜ਼ਲ ਚੜ੍ਹਾ ਕੇ ਔਖੀ ਘਾਟੀ, ਘਰ ਸਾਚੇ ਦਏ ਬਹਾਈਆ। ਜਿਨ੍ਹਾਂ ਦਾ ਲੋਕਮਾਤ ਬਣ ਗਿਆ ਸਾਥੀ, ਤਿਨ੍ਹਾਂ ਦਾ ਸੱਥਰ ਵਿਛਾ ਕੇ ਸੇਜ ਖ਼ੁਸ਼ੀ ਮਨਾਈਆ। ਅੰਤਮ ਅੰਤ ਕਰੇ ਰਾਖੀ, ਰੱਖਕ ਹੋ ਕੇ ਹੋਏ ਸਹਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਲਹਿਣਾ ਦੇਣਾ ਦੇਵੇ ਬਾਕੀ, ਬਕਾਇਆ ਨਜ਼ਰ ਕੋਇ ਨਾ ਆਈਆ।।