੬ ਅੱਸੂ ੨੦੨੧ ਬਿਕ੍ਰਮੀ ਨਰੈਣ ਸਿੰਘ ਦੇ ਗ੍ਰਹਿ ਪਿੰਡ ਕੰਗ
ਸ਼ਬਦ ਸੁਤ ਕਹੇ ਸ੍ਰੀ ਭਗਵਾਨ, ਸਚਖੰਡ ਨਿਵਾਸੀ ਸਚ ਦਿਆਂ ਦ੍ਰਿੜਾਈਆ। ਬ੍ਰਹਿਮੰਡ ਖੰਡ ਵੇਖਿਆ ਮਾਰ ਧਿਆਨ, ਪੁਰੀ ਲੋਅ ਫੇਰਾ
ਪਾਈਆ। ਲੱਖ ਚੁਰਾਸੀ ਵੇਖਿਆ ਜੀਵ ਜਹਾਨ, ਅੰਡਜ ਜੇਰਜ ਉਤਭੁਜ ਸੇਤਜ ਖੋਜ ਖੁਜਾਈਆ। ਖ਼ਾਲੀ ਦਿਸੇ ਮੰਦਰ ਮਕਾਨ, ਸਤਿ ਸੁਚ ਨੇੜ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਿਉਂ ਦੇ ਕੇ ਗਏ ਬਿਆਨ, ਧੁਰ ਦਾ ਢੋਲਾ ਰਾਗ ਸੁਣਾਈਆ। ਕਲਜੁਗ ਜੀਵ ਭੁੱਲੇ ਅੰਞਾਣ, ਅੰਤਰ ਆਤਮ ਸਮਝ ਕਿਸੇ ਨਾ ਆਈਆ। ਰਸਨਾ ਜਿਹਵਾ ਕਰਨ ਸਰਬ ਵਖਿਆਨ, ਮੰਦਰ ਚੜ੍ਹ ਕੇ ਦਰਸ ਕੋਇ ਨਾ ਪਾਈਆ। ਨਵ ਨੌ ਚਾਰ ਵੇਖ ਹੋਇਆ ਹੈਰਾਨ, ਹੈਰਾਨੀ ਸਭ ਦੇ ਉਤੇ ਨਜ਼ਰੀ ਆਈਆ। ਨੌ ਦਵਾਰੇ ਨੱਚਦਾ ਵੇਖਿਆ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਆਸਾ ਤ੍ਰਿਸ਼ਨਾ ਮਾਇਆ ਮਮਤਾ ਨਾਰ ਰਕਾਣ, ਮੂਰਖ ਮੁਗਧਾਂ ਰਹੀ ਪਰਨਾਈਆ। ਸਾਚਾ ਨਜ਼ਰ ਨਾ ਆਏ ਕਿਸੇ ਨਿਸ਼ਾਨ, ਨਿਸ਼ਾਨਾ ਹਕ ਨਾ ਕੋਇ ਉਠਾਈਆ। ਕਲਜੁਗ ਸੰਤ ਮਾਇਆ ਬੇਅੰਤ ਪਈ ਮਹਾਨ, ਪੜਦਾ ਸਕੇ ਨਾ ਕੋਇ ਖੁਲ੍ਹਾਈਆ। ਅਨਹਦ ਸ਼ਬਦ ਸਾਚੀ ਧੁਨ ਸੁਣੇ ਨਾ ਕੋਈ ਕਾਨ, ਅਨਰਾਗੀ ਰਾਗ ਨਾ ਕੋਇ ਜਣਾਈਆ। ਅੰਮ੍ਰਿਤ ਰਸ ਮਿਲੇ ਨਾ ਪੀਣ ਖਾਣ, ਨਿਜਰ ਝਿਰਨਾ ਨਾ ਕੋਇ ਝਿਰਾਈਆ। ਆਤਮ ਜੋਤੀ ਜੋਤ ਨਾ ਜਗੇ ਮਹਾਨ, ਘਰ ਵਿਚ ਘਰ ਨਾ ਕੋਇ ਰੁਸ਼ਨਾਈਆ। ਮੁਸ਼ਕਲ ਕਿਸੇ ਨਾ ਦਿਸੀ ਹੋਈ ਆਸਾਨ, ਅਸਲ ਵਸਲ ਕਰਦਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਵਿਗੜਿਆ ਤੇਰਾ ਨਿਜ਼ਾਮ, ਨੌਬਤ ਨਾਮ ਨਾ ਕੋਇ ਸੁਣਾਈਆ। ਕਲਮਾ ਸਮਝੇ ਨਾ ਕੋਇ ਕਲਾਮ, ਕਾਇਨਾਤ ਨਾ ਕੋਇ ਵਡਿਆਈਆ। ਮੈਂ ਸਚ ਦੱਸਾਂ ਪੈਗ਼ਾਮ, ਅੱਖੀਂ ਵੇਖਿਆ ਹਾਲ ਸੁਣਾਈਆ। ਮੁੱਲਾ ਸ਼ੇਖ਼ ਮੁਸਾਇਕ ਕਰਨ ਹਰਾਮ, ਪੰਡਤ ਪਾਂਧੇ ਧੀਆਂ ਭੈਣਾਂ ਰਹੇ ਤਕਾਈਆ। ਸਾਚਾ ਦਿਸੇ ਨਾ ਕੋਈ ਬਾਗ਼ਬਾਨ, ਮਾਲੀ ਰਹਿਣ ਕੋਇ ਨਾ ਪਾਈਆ। ਨਾ ਕੋਈ ਜਣਾਏ ਤੇਰਾ ਧੁਰ ਫ਼ਰਮਾਨ, ਸ਼ਬਦ ਅਗੰਮੀ ਰਾਗ ਨਾ ਕੋਇ ਅਲਾਈਆ। ਮਨ ਮਮਤਾ ਸਾਰੇ ਬੈਠ ਕੁਰਲਾਣ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਖ ਵਖਾਈਆ। ਸ਼ਬਦ ਗੁਰੂ ਕਹੇ ਪ੍ਰਭ ਮੇਰੇ ਸਮਰਥਾ, ਪੁਰਖ ਅਕਾਲ ਤੇਰੀ ਸਰਨਾਈਆ । ਸਚ ਸੁਨੇਹੜਾ ਤੈਨੂੰ ਦੱਸਾਂ, ਭੇਵ ਅਭੇਦ ਖੁਲ੍ਹਾਈਆ। ਤੇਰੇ ਹੁਕਮੇਂ ਅੰਦਰ ਫਿਰ ਕੇ ਆਇਆ ਨੱਸਾ, ਦੋ ਜਹਾਨਾਂ ਪੰਧ ਮੁਕਾਈਆ। ਕਲਜੁਗ ਜੀਵ ਨਿਧਾਨਾ ਬੱਚਾ, ਬਚਪਨ ਆਪਣਾ ਬੈਠਾ ਗਵਾਈਆ। ਹਿਰਦਿਉਂ ਕੋਈ ਨਾ ਰਿਹਾ ਪੱਕਾ, ਧੁਰ ਦਾ ਸੰਗੀ ਸੰਗ ਨਾ ਕੋਇ ਰਖਾਈਆ। ਸਚ ਦਵਾਰੇ ਨਜ਼ਰ ਨਾ ਆਇਆ ਕੋਈ ਖੁਲ੍ਹਿਆ ਹੱਟਾ, ਨਾਮ ਭੰਡਾਰਾ ਘਰ ਨਾ ਕੋਇ ਵਰਤਾਈਆ। ਸਤਿ ਧਰਮ ਦਾ ਬੁਰਜ ਢੱਠਾ, ਕੂੜ ਕੁੜਿਆਰਾ ਰਿਹਾ ਲਹਿਰਾਈਆ। ਦੀਨ ਮਜ਼੍ਹਬ ਦਾ ਪਿਆ ਰੱਟਾ, ਝਗੜਾ ਕਰੇ ਲੋਕਾਈਆ। ਤੇਰੇ ਪ੍ਰੇਮ ਦਾ ਚੜ੍ਹਿਆ ਕਿਸੇ ਨਾ ਨਸ਼ਾ, ਨਾਮ ਖ਼ੁਮਾਰੀ ਨਜ਼ਰ ਕਿਸੇ ਨਾ ਆਈਆ। ਕੋਈ ਖਾਵੇ ਢੱਗੀ ਵੱਛਾ, ਕੋਈ ਸੂਰਾਂ ਮੁਖ ਪਵਾਈਆ। ਤੇਰੇ ਮਿਲਣ ਦਾ ਕਿਸੇ ਨਾ ਲੱਗਾ ਪਤਾ, ਪਤਿਪਰਮੇਸ਼ਵਰ ਘਰ ਵਿਚ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰੀ ਭਗਵਾਨ ਹੋ ਸਹਾਈਆ। ਸਤਿਗੁਰ ਸ਼ਬਦ ਕਹੇ ਮੈਂ ਦੇਵਾਂ ਸੰਦੇਸ਼, ਸਚ ਸਚ ਦ੍ਰਿੜਾਈਆ। ਤੂੰ ਆਦਿ ਜੁਗਾਦੀ ਸ਼ਾਹ ਨਰੇਸ਼, ਸ਼ਹਿਨਸ਼ਾਹ ਤੇਰੀ ਵਡਿਆਈਆ। ਤੇਰੇ ਦਰ ਤੇ ਕੋਟਨ ਕੋਟ ਝੁਕਦੇ ਬ੍ਰਹਮਾ ਵਿਸ਼ਨ ਮਹੇਸ਼, ਸਿਰ ਸਕੇ ਨਾ ਕੋਈ ਉਠਾਈਆ। ਗੁਰ ਅਵਤਾਰ ਕਰਨ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਪੀਰ ਪੈਗ਼ੰਬਰ ਤੇਰੇ ਦਰ ਤੋਂ ਭਿਖਿਆ ਮੰਗਦੇ ਤੇਰਾ ਵੇਖ ਅਵੱਲੜਾ ਭੇਖ, ਬੇਪਰਵਾਹ ਤੇਰੀ ਵਡਿਆਈਆ। ਤੇਰਾ ਸਮਝ ਨਾ ਆਇਆ ਕਿਸੇ ਲੇਖ, ਨਿਰਅੱਖਰ ਧਾਰ
ਚਲਾਈਆ। ਤੇਰਾ ਸੋਹਣਾ ਅਗੰਮੜਾ ਵੇਸ, ਸਚਖੰਡ ਵਸੇ ਸੱਚਾ ਮਾਹੀਆ। ਤੇਰੇ ਦਵਾਰੇ ਆ ਕੇ ਹੋਇਆ ਪੇਸ਼, ਪੇਸ਼ੀਨਗੋਈ ਦਿਆਂ ਜਣਾਈਆ । ਜੋ ਕੌਲ ਇਕਰਾਰ ਕਰਕੇ ਆਇਆ ਦਸ ਦਸਮੇਸ਼, ਦਹਿ ਦਿਸ਼ਾ ਵੱਜੇ ਵਧਾਈਆ। ਨੇਤਰ ਲੋਚਨ ਨੈਣ ਤੂੰ ਠਾਕਰ ਹੋ ਕੇ ਵੇਖ, ਗ਼ਫ਼ਲਤ ਵਿਚੋਂ ਆਪਣੀ ਅੱਖ ਖੁਲ੍ਹਾਈਆ। ਤੇਰਾ ਸੋਹਣਾ ਸੁਹੰਜਣਾ ਭੇਸ, ਜੋਤੀ ਜਾਤੇ ਪੁਰਖ ਬਿਧਾਤੇ ਨੂਰੋ ਨੂਰ ਤੇਰੀ ਰੁਸ਼ਨਾਈਆ। ਤੂੰ ਪੰਜ ਤਤ ਕਾਇਆ ਚੋਲਾ ਜੁਗਾ ਜੁਗੰਤ ਰਿਹੋਂ ਖੇਡ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪਣੀ ਧਾਰ ਚਲਾਈਆ। ਤੇਰਾ ਬਿਨ ਸਤਿਗੁਰ ਨਾਨਕ ਕਿਸੇ ਨਾ ਪਾਇਆ ਭੇਤ, ਭੇਵ ਸਕਿਆ ਨਾ ਕੋਇ ਖੁਲ੍ਹਾਈਆ। ਉਠ ਸਾਹਿਬ ਸਵਾਮੀ ਵੇਖ, ਸਤਿ ਸਤਿਵਾਦੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸੁਤ ਦੁਲਾਰਾ ਝੋਲੀ ਡਾਹੀਆ। ਸੁਤ ਦੁਲਾਰਾ ਕਹੇ ਸ਼ਬਦ ਸੁਣ ਮੇਰੀ ਬਾਤ, ਬਾਤਨ ਦਿਆਂ ਜਣਾਈਆ। ਤੂੰ ਸਾਹਿਬ ਸੁਲਤਾਨ ਪੁਰਖ ਅਬਿਨਾਸ਼, ਅਬਿਨਾਸ਼ੀ ਖੇਲ ਖਿਲਾਈਆ। ਮੈਂ ਸੇਵਕ ਦਿਵਸ ਰਾਤ, ਜੁਗ ਚੌਕੜੀ ਭੱਜਾਂ ਵਾਹੋ ਦਾਹੀਆ। ਮੈਂ ਤੇਰੇ ਨਾਮ ਦੀ ਗਾਵਾਂ ਗਾਥ, ਦੋ ਜਹਾਨਾਂ ਕਰਾਂ ਪੜ੍ਹਾਈਆ। ਮੇਰੀ ਪੱਟੀ ਪੜ੍ਹ ਕੇ ਗੁਰ ਅਵਤਾਰ ਪੀਰ ਪੈਗ਼ੰਬਰ ਮਿਲ ਗਏ ਤੇਰੀ ਜਮਾਤ, ਅਲਿਫ਼ ਯੇ ਕੰਮ ਕਿਸੇ ਨਾ ਆਈਆ। ਤੂੰ ਸਰਬ ਸਵਾਮੀ ਖੋਲ੍ਹ ਆਪਣਾ ਤਾਕ, ਪੜਦਾ ਓਹਲਾ ਦੇ ਉਠਾਈਆ। ਈਸਾ ਮੂਸਾ ਮੁਹੰਮਦ ਜੋ ਲਿਖ ਕੇ ਆਏ ਭਵਿਖਤ ਵਾਕ, ਵਾਕਿਆ ਵੇਖ ਚਾਈਂ ਚਾਈਂਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਕੋਈ ਨਾ ਪੁਛੇ ਵਾਤ, ਹਸਤ ਕੀਟ ਝਗੜਾ ਨਾ ਕੋਇ ਮਿਟਾਈਆ। ਜਨ ਭਗਤਾਂ ਪੂਰੀ ਕਰੇ ਕੋਈ ਨਾ ਖ਼ਾਹਿਸ਼, ਖ਼ਾਲਸ ਖ਼ਾਲਸਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਸਾਰੇ ਬੈਠੇ ਉਦਾਸ, ਹੈਰਾਨੀ ਘਰ ਘਰ ਡੇਰਾ ਲਾਈਆ। ਫਿਰੀ ਦਰੋਹੀ ਪ੍ਰਿਥਮੀ ਆਕਾਸ਼, ਗਗਨ ਮੰਡਲ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਤਿਗੁਰ ਸ਼ਬਦ ਕਹੇ ਮੇਰੇ ਸਮਰਥ ਸਵਾਮੀ, ਸੋ ਪੁਰਖ ਨਿਰੰਜਣ ਤੇਰੀ ਓਟ ਤਕਾਈਆ। ਤੂੰ ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਰਿਹਾ ਸਮਾਈਆ। ਰਾਗਾਂ ਨਾਦਾਂ ਬਾਹਰ ਤੇਰੀ ਬਾਣੀ, ਬੇਅੰਤ ਤੇਰੀ ਵਡਿਆਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨੀ, ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਤੇਰਾ ਅਗੰਮ ਅਥਾਹ ਪਦ ਨਿਰਬਾਨੀ, ਅਲਖ ਅਗੋਚਰ ਸੋਭਾ ਪਾਈਆ। ਤੇਰਾ ਚਰਨ ਸਰੋਵਰ ਸਭ ਤੋਂ ਉੱਤਮ ਸ੍ਰੇਸ਼ਟ ਪਾਣੀ, ਅੰਮ੍ਰਿਤ ਮੇਘ ਇਕ ਬਰਸਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰੇ ਨਾਮ ਦੀ ਗਾਵਣ ਕਹਾਣੀ, ਕਹਿ ਕਹਿ ਜਗਤ ਸੁਣਾਈਆ। ਤੇਰਾ ਖੇਲ ਸਦਾ ਲਾਸਾਨੀ, ਲਾਸ਼ਰੀਕ ਤੇਰੀ ਬੇਪਰਵਾਹੀਆ। ਤੂੰ ਮਾਲਕ ਖ਼ਾਲਕ ਸਰਬ ਇਨਸਾਨੀ, ਹੈਵਾਨੀ ਵਸਣਹਾਰਾ ਨਜ਼ਰੀ ਆਈਆ। ਕਲਜੁਗ ਅੰਤਮ ਵੇਖ ਜਗਤ ਬਿਰਾਨੀ, ਘਰ ਘਰ ਬੈਠੀ ਡੇਰਾ ਲਾਈਆ। ਕਿਰਪਾ ਕਰ ਆਪਣੀ ਮਿਹਰਬਾਨੀ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਸ਼ਬਦ ਗੁਰੂ ਕਹੇ ਉਠ ਖੋਲ੍ਹ ਤਾਕੀ, ਪੜਦਾ ਦੇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਬਾਕੀ, ਪਿਛਲਾ ਲੇਖਾ ਪੂਰ ਕਰਾਈਆ। ਨਿਰਗੁਣ ਸਰਗੁਣ ਬਣ ਸਾਥੀ, ਸਗਲਾ ਸੰਗ ਨਿਭਾਈਆ। ਤੇਰੇ ਉਪਰ ਪ੍ਰੀਤਮ ਸਭ ਨੇ ਰੱਖੀ ਆਸੀ, ਆਸ਼ਾ ਨਿਰਾਸ਼ਾ ਵਿਚ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ ।
ਸ਼ਬਦ ਗੁਰੂ ਕਹੇ ਮੈਂ ਦੱਸਾਂ ਬੋਲ, ਅਨਬੋਲਤ ਦਿਆਂ ਜਣਾਈਆ। ਚਾਰ ਜੁਗ ਤੇਰੇ ਨਾਮ ਦਾ ਵੱਜਦਾ ਗਿਆ ਢੋਲ, ਸੁਰ ਤਾਲ ਕੋਟਨ ਨਾਲ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਾਇਆ ਮੰਦਰ ਅੰਦਰ ਕੁੰਡਾ ਗਏ ਖੋਲ੍ਹ, ਬਜਰ ਕਪਾਟੀ ਪਰੇ ਹਟਾਈਆ। ਆਤਮ ਪਰਮਾਤਮ ਮਿਲ ਕੇ ਗਏ ਮੌਲ, ਮੌਲਾ ਆਪਣਾ ਰੂਪ ਜਣਾਈਆ। ਸ਼ਬਦਾਂ ਵਿਚ ਕਰਕੇ ਗਏ ਕੌਲ, ਇਕਰਾਰਾਂ ਵਿਚ ਸੁਗੰਦ ਰਖਾਈਆ। ਆਦਿ ਅੰਤ ਸ੍ਰੀ ਭਗਵੰਤ ਪਰਗਟ ਹੋਵੇ ਉਪਰ ਧੌਲ, ਧਰਨੀ ਧਰਤ ਧਵਲ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। ਸ਼ਬਦ ਗੁਰੂ ਕਹੇ ਮੈਂ ਵੇਖਿਆ ਜਗ, ਨਵ ਨੌਂ ਚਾਰ ਫੇਰਾ ਪਾਈਆ। ਸ੍ਰਿਸ਼ਟ ਸਬਾਈ ਲੱਗੀ ਅੱਗ, ਤ੍ਰੈਗੁਣ ਅਗਨੀ ਰਹੀ ਜਲਾਈਆ। ਕਿਸੇ ਨਾ ਪੂਰਾ ਹੋਇਆ ਮੱਕੇ ਕਾਅਬੇ ਹੱਜ, ਹੁਜਰਾ ਹਕ ਨਾ ਕੋਇ ਵਖਾਈਆ। ਫਿਰੀ ਦਰੋਹੀ ਮੰਦਰ ਮੱਠ, ਸ਼ਿਵਦਵਾਲੇ ਰਹੇ ਕੁਰਲਾਈਆ। ਨੇਤਰ ਰੋਵਣ ਤੀਰਥ ਅਠਸਠ, ਤਟ ਕਿਨਾਰੇ ਨੈਣਾਂ ਨੀਰ ਵਹਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਚੁੱਕ ਨਾ ਸਕੇ ਅੱਖ, ਨੈਣਾਂ ਨੈਣਾਂ ਨਾਲ ਸ਼ਰਮਾਈਆ। ਸਾਧਾਂ ਸੰਤਾਂ ਰਿਹਾ ਨਾ ਧੀਰਜ ਜਤ, ਸਤਿ ਸੰਤੋਖ ਬੈਠਾ ਪਤ ਗਵਾਈਆ। ਤੇਰਾ ਪ੍ਰੇਮ ਪ੍ਰੀਤਮ ਕੋਈ ਨਾ ਸਕੇ ਦੱਸ, ਸਖ਼ਾ ਸੱਜਣ ਬੈਠਾ ਮੁਖ ਭੁਆਈਆ। ਕਲਜੁਗ ਨਕੇਲ ਪਾਈ ਨੱਕ, ਚਾਰੋਂ ਕੁੰਟ ਰਿਹਾ ਭੁਆਈਆ। ਗੁਰਮੁਖ ਵਿਰਲਾ ਕੋਟਾਂ ਵਿਚੋਂ ਉਹ ਜਾਏ ਬਚ, ਜਿਸ ਸਿਰ ਆਪਣਾ ਹੱਥ ਟਿਕਾਈਆ। ਕਿਸੇ ਨਾ ਲੇਖਾ ਚੁੱਕਿਆ ਸੀਆਂ ਸਾਢੇ ਤਿੰਨ ਹੱਥ, ਰਵਦਾਸ ਚਮਾਰਾ ਦਏ ਗਵਾਹੀਆ। ਮੰਦਰ ਚੜ੍ਹ ਕੇ ਸਚ ਦਵਾਰੇ ਖੜ੍ਹ ਕੇ ਕੋਈ ਨਾ ਬੋਲੇ ਅਲਖ, ਕਬੀਰ ਜੁਲਾਹਾ ਸਚ ਗਿਆ ਸਮਝਾਈਆ। ਸਤਿ ਧਰਮ ਦਾ ਕੋਈ ਨਾ ਖੋਲ੍ਹੇ ਹੱਟ, ਕੋਟਨ ਕੋਟ ਗੁਰੂ ਘਰ ਘਰ ਬੈਠੇ ਡੇਰਾ ਲਾਈਆ। ਤੇਰੇ ਨਾਲੋਂ ਤੇਰੀ ਸ੍ਰਿਸ਼ਟੀ ਹੋ ਗਈ ਅੱਡ, ਦ੍ਰਿਸ਼ਟੀ ਸਚ ਨਾ ਕੋਇ ਖੁਲ੍ਹਾਈਆ। ਗੁਰ ਕਾ ਮਾਰਗ ਸਾਰੇ ਗਏ ਛੱਡ, ਹਿੰਦੂ ਮੁਸਲਿਮ ਸਿੱਖ ਈਸਾਈ ਸਾਚਾ ਅਮਲ ਨਾ ਕੋਇ ਕਮਾਈਆ। ਕਲਜੁਗ ਡਿੱਗੇ ਡੂੰਘੀ ਅੰਧੇਰੀ ਖੱਡ, ਫੜ ਬਾਹੋਂ ਬਾਹਰ ਨਾ ਕੋਇ ਕਢਾਈਆ। ਤੇਰਾ ਦਰਸ ਨਾ ਮਿਲਿਆ ਕਿਸੇ ਉਪਰ ਸ਼ਾਹ ਰਗ, ਘਰ ਵਿਚ ਘਰ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਜਗਤ, ਚਾਰੋਂ ਕੁੰਟ ਧਿਆਨ ਲਗਾਈਆ। ਕਿਤੇ ਨਜ਼ਰ ਨਾ ਆਈ ਆਦਿ ਸ਼ਕਤ, ਚਤਰਭੁਜ ਸੋਭਾ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਢੋਲਾ ਗਾ ਕੇ ਆਪਣੇ ਵਕਤ, ਲੱਖ ਚੁਰਾਸੀ ਗਏ ਸਮਝਾਈਆ। ਮੁੜ ਕੇ ਫੇਰ ਕੋਈ ਨਾ ਆਇਆ ਪਰਤ, ਪ੍ਰਤੀਨਿਧ ਹੋ ਕੇ ਸੇਵ ਕਮਾਈਆ । ਸਾਰੇ ਤੇਰੇ ਨਾਮ ਦੀ ਲਾ ਕੇ ਸ਼ਰਤ, ਜਗਤ ਜਹਾਨ ਗਏ ਜਣਾਈਆ। ਕਲਜੁਗ ਅੰਤ ਸ੍ਰੀ ਭਗਵਾਨ ਹੋਵੇ ਪਰਗਟ, ਪਤਿਪਰਮੇਸ਼ਵਰ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਧੁਰ ਦਾ ਵਰ, ਹਰ ਘਟ ਮਸਤਕ ਖੋਜ ਖੁਜਾਈਆ। ਸ਼ਬਦ ਗੁਰੂ ਕਹੇ ਮੈਂ ਕੀ ਕਹਿਣਾ, ਕਹਿਣ ਵਿਚ ਕੁਛ ਨਾ ਆਈਆ। ਪ੍ਰਭ ਵੇਖ ਆਪਣਿਆਂ ਨੈਣਾਂ, ਕਲਜੁਗ ਕੀ ਕੀ ਕਿਰਿਆ ਰਿਹਾ ਕਮਾਈਆ। ਨਾਤਾ ਤੁਟਾ ਭਾਈ ਭੈਣਾਂ, ਪਿਤਾ ਪੂਤ ਸੰਗ ਨਾ ਕੋਇ ਵਖਾਈਆ। ਸਾਚੇ ਮੰਦਰ ਕਿਸੇ ਨਾ ਮਿਲੇ ਬਹਿਣਾ, ਝਗੜਾ ਪਿਆ ਲੋਕਾਈਆ। ਤੁਧ ਬਿਨ ਦੇਣਾ ਕਿਸੇ ਨਾ ਦੇਣਾ, ਖ਼ਾਲੀ ਝੋਲੀ ਨਾ ਕੋਇ ਭਰਾਈਆ। ਲਾੜੀ ਮੌਤ ਸਭ ਨੂੰ ਖਾਏ ਡੈਣਾ, ਰਾਏ ਧਰਮ ਦਏ
ਸਜ਼ਾਈਆ। ਕੂੜੀ ਕਿਰਿਆ ਜਗਤ ਜਹਾਨ ਵਹਿਣਾ, ਸਚ ਕਿਨਾਰਾ ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਦਇਆ ਕਮਾਈਆ। ਸ਼ਬਦ ਗੁਰੂ ਕਹੇ ਮੇਰੇ ਭਗਵੰਤ, ਦਰ ਠਾਂਡੇ ਸਚ ਦ੍ਰਿੜਾਈਆ। ਉਠ ਕੇ ਵੇਖ ਆਪਣਾ ਜੀਵ ਜੰਤ, ਜਾਗਰਤ ਜੋਤ ਕਰੇ ਨਾ ਕੋਇ ਰੁਸ਼ਨਾਈਆ। ਹੋਇਆ ਵਿਛੋੜਾ ਨਾਰ ਕੰਤ, ਸੇਜ ਸੁਹੰਜਣੀ ਸੋਭਾ ਕੋਇ ਨਾ ਪਾਈਆ। ਹਿਰਦੇ ਵਸਿਆ ਨਾ ਸਤਿਗੁਰ ਮੰਤ, ਮੰਤਵ ਹੱਲ ਨਾ ਕੋਇ ਕਰਾਈਆ। ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਝਾਈਆ। ਬੋਧ ਅਗਾਧੇ ਬਣਦੇ ਪੰਡਤ, ਤੇਰੀ ਵਿਦਿਆ ਵਿਦਿਆਲੇ ਵਿਚੋਂ ਨਜ਼ਰ ਕਿਸੇ ਨਾ ਆਈਆ। ਸਚ ਦਵਾਰੇ ਮੇਰੀ ਮਿੰਨਤ, ਖ਼ੁਸ਼ਾਮਦ ਨਾਲ ਜਣਾਈਆ। ਕਲਜੁਗ ਕੂੜੀ ਕਿਰਿਆ ਮੇਟ ਇੱਲਤ, ਇਲਾਹੀ ਨੂਰ ਪਰਵਰਦਿਗਾਰ ਸਾਂਝੇ ਯਾਰ ਫੇਰਾ ਪਾਈਆ। ਮਾਇਆ ਮਮਤਾ ਰਹੇ ਨਾ ਜ਼ਿੱਲਤ, ਜਗਤ ਖ਼ੁਆਰੀ ਦੇ ਗਵਾਈਆ। ਤੇਰੇ ਵਿਚ ਅਨੋਖੀ ਹਿੰਮਤ, ਹੌਸਲਾ ਸਭ ਦਾ ਦੇ ਵਧਾਈਆ। ਅੱਗੇ ਸਦੀ ਚੌਧਵੀਂ ਤੋਂ ਕੋਈ ਨਾ ਕਰੇ ਸਿੰਮਤ, ਸੰਮਤ ਸੰਮਤੀ ਲੇਖਾ ਪੂਰਾ ਦੇ ਕਰਾਈਆ। ਨਾ ਕੋਈ ਮੂੰਡ ਮੁੰਡਾਏ ਮੁੰਡਤ, ਸੀਸ ਜਗਦੀਸ ਇਕ ਪਰਗਟਾਈਆ। ਤੇਰੇ ਬਿਨਾ ਕੋਈ ਨਾ ਕਰੇ ਉਨਤ, ਏਕਾ ਨਾਇਆ ਜੋੜ ਨਾ ਕੋਇ ਜੁੜਾਈਆ । ਅੰਦਰ ਵੜ ਕੇ ਮੰਦਰ ਚੜ੍ਹ ਕੇ ਸੁਰਤੀ ਫੜ ਕੇ ਸ਼ਬਦੀ ਦੱਸ ਦੇ ਜੁਗਤ, ਜੁਗੀਸ਼ਰ ਤੇਰੀ ਬੇਪਰਵਾਹੀਆ। ਆਪਣਾ ਨਾਮ ਵੰਡ ਦੇ ਲੋਕਮਾਤ ਆ ਕੇ ਮੁਫ਼ਤ, ਕਰਤੇ ਤੇਰੀ ਕੀਮਤ ਕੋਇ ਨਾ ਪਾਈਆ। ਪਿਛਲੀ ਕਰਨੀ ਸਾਰੇ ਰਹੇ ਭੁਗਤ, ਕਾਮ ਕਰੋਧ ਘਰ ਘਰ ਹੋਇਆ ਹਲਕਾਈਆ। ਏਹੋ ਕਲਜੁਗ ਜੀਵਾਂ ਵਿਚ ਨੁਕਸ, ਜੋ ਤੈਨੂੰ ਬੈਠੇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਵੇਖ ਆਪਣਾ ਘਰ, ਗ੍ਰਹਿ ਮੰਦਰ ਫੇਰਾ ਪਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਸੋਚ, ਸਮਝ ਚਲੇ ਨਾ ਕੋਇ ਚਤੁਰਾਈਆ। ਗੁਰ ਅਵਤਾਰਾਂ ਤੇਰੀ ਰੱਖੀ ਓਟ, ਪੀਰ ਪੈਗ਼ੰਬਰ ਤੋਹੇ ਸੀਸ ਨਿਵਾਈਆ। ਤੇਰਾ ਪਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਇਕ ਅਖਵਾਈਆ। ਨਾ ਕੋਈ ਹਰਖ਼ ਨਾ ਕੋਈ ਸੋਗ, ਚਿੰਤਾ ਗ਼ਮ ਨਾ ਕੋਇ ਜਣਾਈਆ। ਤੇਰਾ ਵਸੇਰਾ ਚੌਦਾਂ ਲੋਕ, ਚੌਂਦਾ ਤਬਕ ਤੇਰਾ ਧਿਆਨ ਲਾਈਆ। ਤੇਰਾ ਅਗੰਮ ਅਥਾਹ ਅਨੋਖਾ ਕੋਟ, ਛੱਪਰ ਛੰਨ ਨਾ ਕੋਇ ਛੁਹਾਈਆ। ਤੇਰੀ ਮੌਜ ਅੰਦਰ ਮੇਰੀ ਮੌਜ, ਮੌਜੂਦਾ ਹੋ ਕੇ ਦਇਆ ਦੇ ਕਮਾਈਆ। ਇਹ ਸਭ ਨੇ ਆਖਿਆ ਸ਼ਬਦੀ ਹੋਵੇ ਖੋਜ, ਦੂਜਾ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਬੇਅੰਤ ਤੇਰੀ ਵਡਿਆਈਆ। ਸ਼ਬਦ ਗੁਰੂ ਕਹੇ ਸੁਣ ਮੇਰੇ ਮਾਲਕ, ਮਤਲਬ ਆਪਣਾ ਦਿਆਂ ਜਣਾਈਆ। ਸਰਬ ਜੀਆਂ ਬਣ ਪ੍ਰਿਤਪਾਲਕ, ਜਗਤ ਵਿਛੜੇ ਲਏਂ ਮਿਲਾਈਆ। ਕੂੜੀ ਨਿੰਦਰਾ ਲਾਹ ਆਲਸ, ਅੰਦਰੋਂ ਦਲਿਦ੍ਰ ਦੇ ਗਵਾਈਆ। ਆਪਣਾ ਰੂਪ ਦੱਸ ਕੇ ਖ਼ਾਲਸ, ਖ਼ਾਲਸ ਖ਼ਾਲਸੇ ਲਏਂ ਬਣਾਈਆ। ਤੇਰੇ ਮਿਲਣ ਦੀ ਸਭ ਨੂੰ ਲਾਲਸ, ਲਾਲਨ ਆਪਣਾ ਰੰਗ ਦੇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਮੇਰੇ ਮਹਿਬੂਬ, ਮਹਿਵਖ਼ਾਨਾ ਇਕ ਖੁਲ੍ਹਾਈਆ। ਸਾਚਾ ਦੱਸ ਉਚ ਅਰੂਜ, ਅਰਸ਼ ਕੁਰਸ਼ ਦੋਵੇਂ ਪੰਧ ਮੁਕਾਈਆ। ਤੇਰਾ ਮੰਜ਼ਲ ਵੇਖ ਮਕਸੂਦ, ਬੇਐਬ ਖ਼ੁਸ਼ੀ ਜਣਾਈਆ। ਸਚ ਦਵਾਰੇ ਆ ਕੇ ਹੋ ਮੌਜੂਦ, ਵਡ ਪੈਗ਼ੰਬਰ ਫੇਰਾ ਪਾਈਆ । ਤੇਰਾ ਸਭ ਨੂੰ ਭੁੱਲਿਆ ਹਜ਼ਾਰਾ ਦਰੂਦ, ਇਸਮ ਆਜ਼ਮ ਨਜ਼ਰ ਕਿਸੇ ਨਾ ਆਈਆ। ਤੇਰਾ ਸਮਝ ਨਾ ਸਕਿਆ
ਕੋਈ ਵਜੂਦ, ਵਸਲ ਹਕ ਨਾ ਕੋਇ ਕਮਾਈਆ। ਤੇਰੀ ਲੋਕਾਈ ਤੇਰੇ ਬਿਨਾ ਕਰੇ ਨਾ ਕੋਈ ਮਹਿਫ਼ੂਜ਼, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿਗੁਰ ਸ਼ਬਦ ਕਹੇ ਤੇਰਾ ਭੁੱਲਿਆ ਕਲਮਾ ਕਲਾਮ, ਕਾਇਨਾਤ ਬੈਠੀ ਮੁਖ ਭੁਆਈਆ। ਉਠ ਸਵਾਮੀ ਵਡ ਇਮਾਮ, ਆਮਦ ਤੇਰੀ ਸਭ ਨੂੰ ਭਾਈਆ। ਈਸਾ ਮੂਸਾ ਮੁਹੰਮਦ ਦੇ ਕੇ ਗਏ ਪੈਗ਼ਾਮ, ਅੱਖਰਾਂ ਨਾਲ ਲਿਖਾਈਆ । ਅੰਤਮ ਆਵੇ ਸ਼ਾਹ ਸੁਲਤਾਨ, ਸ਼ਹਿਨਸ਼ਾਹ ਬੇਪਰਵਾਹੀਆ। ਜਿਸ ਦੇ ਬਰਦੇ ਸਰਬ ਗ਼ੁਲਾਮ, ਚਾਕਰ ਰੂਪ ਵਟਾਈਆ। ਜਿਸ ਨੂੰ ਝੁਕ ਝੁਕ ਕਰਦੇ ਸਰਬ ਸਲਾਮ, ਸਜਦਿਆਂ ਵਿਚ ਵਡਿਆਈਆ। ਸੋ ਖੇਲ ਵੇਖੇ ਖ਼ਾਲਕ ਆਣ, ਮਖ਼ਲੂਕ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ। ਸ਼ਬਦ ਕਹੇ ਮੈਂ ਦੱਸਾਂ ਕਹਾਣੀ, ਕਹਾਵਤ ਵਿਚ ਕਦੇ ਨਾ ਆਈਆ । ਮੈਂ ਰੋਂਦੀ ਵੇਖੀ ਅੱਲਾ ਰਾਣੀ, ਖੁਲ੍ਹੀ ਮੇਂਡੀ ਸੀਸ ਪੱਟੀ ਨਾ ਕੋਇ ਬੰਧਾਈਆ। ਆਬੇਹਯਾਤ ਮੰਗਦੀ ਫਿਰੇ ਪਾਣੀ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ । ਸਾਚਾ ਮੀਂਆ ਖ਼ਾਵੰਦ ਮਿਲੇ ਕੋਈ ਨਾ ਸਾਚਾ ਹਾਣੀ, ਧੁਰ ਦਾ ਨਕਾਹ ਚੁੱਕ ਨਿਕਾਬ ਮੁਖ ਦਰਸ ਨਾ ਕੋਇ ਕਰਾਈਆ। ਤੂੰ ਠਾਕਰ ਸਵਾਮੀ ਸਭ ਦਾ ਜਾਣ ਜਾਣੀ, ਵੇਖਣਹਾਰਾ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਓਹ ਧੁਰ ਦੇ ਰਾਮ, ਕਿਉਂ ਬੈਠਾ ਮੁਖ ਛੁਪਾਈਆ। ਸ੍ਰਿਸ਼ਟ ਸਬਾਈ ਵੇਖ ਮਾਰ ਧਿਆਨ, ਨੇਤਰ ਅੱਖ ਇਕ ਖੁਲ੍ਹਾਈਆ। ਤੇਰੀ ਕੋਈ ਨਾ ਕਰੇ ਪਹਿਚਾਣ, ਅੰਤਰ ਆਤਮ ਮੇਲ ਨਾ ਕੋਇ ਮਿਲਾਈਆ। ਸ਼ਬਦ ਅਗੰਮਾ ਮਾਰ ਬਾਣ, ਅਣਿਆਲਾ ਤੀਰ ਚਲਾਈਆ। ਮੂਰਖ ਮੂੜ੍ਹ ਬਣਾ ਚਤੁਰ ਸੁਘੜ ਸੁਜਾਨ, ਸਾਚੀ ਸਿਖਿਆ ਇਕ ਸਮਝਾਈਆ। ਅੰਦਰ ਵੜ ਕੇ ਦੇ ਗਿਆਨ, ਜਗਤ ਵਿਦਿਆ ਬੈਠੀ ਮੁਖ ਛੁਪਾਈਆ । ਤੂੰ ਹਰ ਘਟ ਵਸਣਹਾਰਾ ਰਾਮ, ਰਮਈਆ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰੇ ਆਦਿ ਨਿਰੰਜਣ, ਆਦਿ ਜੁਗਾਦਿ ਤੇਰਾ ਰਾਹ ਤਕਾਈਆ। ਤੂੰ ਦਾਤਾ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਨਿਤ ਨਵਿਤ ਜੁਗ ਚੌਕੜੀ ਆਪਣੇ ਨਾਮ ਦਾ ਦੇਵੇਂ ਅੰਜਨ, ਅਗਿਆਨ ਅੰਧੇਰ ਚੁਕਾਈਆ। ਚਰਨ ਧੂੜ ਕਰਾਏਂ ਸਾਚਾ ਮਜਨ, ਦੁਰਮਤ ਮੈਲ ਧੁਆਈਆ। ਨਿਰਗੁਣ ਹੋ ਕੇ ਸਰਗੁਣ ਬਣੇਂ ਸੱਜਣ, ਸਾਖਿਆਤ ਫੇਰਾ ਪਾਈਆ। ਤ੍ਰੈਗੁਣ ਬੁਝਾਏਂ ਲੱਗੀ ਅਗਨ, ਅੰਮ੍ਰਿਤ ਮੇਘ ਇਕ ਬਰਸਾਈਆ। ਬਿਨ ਤੇਰੀ ਕਿਰਪਾ ਤੇਰਾ ਕੋਈ ਨਾ ਕਰੇ ਭਜਨ, ਬੰਦਗੀ ਬੰਦਿਆਂ ਆਪਣੇ ਵਿਚੋਂ ਦਿਤੀ ਬਾਹਰ ਕਢਾਈਆ। ਬਿਨ ਹਰਿ ਨਾਮੇ ਸਾਰੇ ਦਿਸਦੇ ਨਗਨ, ਓਢਣ ਸੀਸ ਨਾ ਕੋਇ ਟਿਕਾਈਆ। ਪ੍ਰਭ ਜੂ ਤੇਰਾ ਦਰਸ਼ਨ ਕੋਈ ਨਾ ਪਾਏ ਚੜ੍ਹ ਕੇ ਗਗਨ, ਮਗਨ ਜੋਤ ਨਾ ਕੋਇ ਰੁਸ਼ਨਾਈਆ। ਕਾਇਆ ਮਾਟੀ ਜੂਠੇ ਝੂਠੇ ਭਾਂਡੇ ਇਕ ਦੂਜੇ ਨਾਲ ਵੱਜਣ, ਕੂੜੀ ਕਿਰਿਆ ਤਾਲ ਸੁਣਾਈਆ। ਮਾਇਆ ਮਮਤਾ ਹਉਮੇ ਹੰਗਤਾ ਵਿਚ ਹੋਏ ਦਝਣ, ਦੁਰਜਨ ਆਪਣਾ ਨਾਉਂ ਧਰਾਈਆ। ਏਸੇ ਕਾਰਨ ਸਤਿ ਸਵਾਮੀ ਤੈਨੂੰ ਆਇਆ ਸੱਦਣ, ਚਰਨ ਕਵਲ ਬਹਿ ਬਹਿ ਸੀਸ ਨਿਵਾਈਆ। ਕਲਜੁਗ ਅੰਤਮ ਕਰ ਅਦਲ, ਅਦਾਲਤ ਇਕੋ ਘਰ ਜਣਾਈਆ। ਮਾਸੂਮਾਂ ਵੇਖ ਹੁੰਦਾ ਕਤਲ, ਤੇਰੀ ਅੱਖ ਨਾ ਕਿਸੇ ਖੁਲ੍ਹਾਈਆ । ਬਿਨ ਤੇਰੀ ਕਿਰਪਾ ਤੇਰੇ ਮਿਲਣ ਦਾ ਕੋਈ ਚਲੇ ਨਾ ਯਤਨ, ਜਗਤ ਜੁਗਤੀ ਬੈਠੀ ਮੁਖ ਭੁਆਈਆ। ਸਤਿਗੁਰ
ਠਾਕਰ ਜਿਨ੍ਹਾਂ ਭੁਲਿਆ ਤੇਰਾ ਪਿਛਲਾ ਵਤਨ, ਉਹ ਜਲਾਵਤਨ ਲੋਕਮਾਤ ਨਜ਼ਰੀ ਆਈਆ। ਗੁਰਮੁਖ ਵਿਰਲੇ ਸੰਤ ਸੁਹੇਲੇ ਮੁੜ ਕੇ ਵਾਪਸ ਪਰਤਣ, ਜਿਨ੍ਹਾਂ ਆਪਣਾ ਰਾਹ ਵਖਾਈਆ । ਤੇਰਾ ਅੰਤਰ ਆਤਮ ਕਰਕੇ ਦਰਸ਼ਨ, ਖ਼ੁਸ਼ੀਆਂ ਰਾਗ ਅਲਾਈਆ। ਜਿਨ੍ਹਾਂ ਵਿਛੜਿਆਂ ਉਹਨਾਂ ਦੀ ਕੋਈ ਨਾ ਮੇਟੇ ਤੜਪਨ, ਧੀਰਜ ਸਕੇ ਨਾ ਕੋਇ ਧਰਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਕੱਢੇ ਅਟਕਣ, ਫੜ ਬਾਹੋਂ ਪਾਰ ਲੰਘਾਈਆ। ਪ੍ਰਭ ਮਿਲਣ ਨੂੰ ਸਾਰੇ ਭਟਕਣ, ਲੱਖ ਚੁਰਾਸੀ ਫਿਰੇ ਤਿਸਾਈਆ। ਤੇਰਾ ਖੇਲ ਜੁਗਾ ਜੁਗੰਤਰ ਵਕਤਨ ਕਵਕਤਨ, ਮਿਹਰਵਾਨ ਤੇਰੀ ਸ਼ਰਨਾਈਆ। ਜਿਨ੍ਹਾਂ ਦਾ ਆਪੇ ਸਾਫ਼ ਕਰੇਂ ਕਾਇਆ ਬਰਤਨ, ਕੂੜਾ ਕਰਕਟ ਬਾਹਰ ਕਢਾਈਆ। ਉਹ ਫੇਰ ਕਾਹਨੂੰ ਤੇਰੇ ਦਰਸ ਨੂੰ ਤਰਸਣ, ਘਰ ਘਰ ਆਵੇਂ ਜਾਵੇਂ ਚਾਈਂ ਚਾਈਂਆ। ਉਹ ਗੁਰਮੁਖ ਨਾਮ ਹੀਰੇ ਅਮੋਲਕ ਰਤਨ, ਰੱਤੀ ਰੱਤ ਰੱਤ ਨਾਲ ਰੰਗਾਈਆ। ਸਚ ਦਵਾਰੇ ਹਰਿ ਨਿਰੰਕਾਰੇ ਤੇਰੇ ਢੱਠਣ, ਨਿਉਂ ਨਿਉਂ ਧੂੜੀ ਖ਼ਾਕ ਰਮਾਈਆ। ਤੇਰੇ ਪ੍ਰੇਮ ਦੇ ਢੋਲੇ ਗਾਉਂਦੇ ਬਚਨ, ਇਕੋ ਤੇਰਾ ਨਾਮ ਧਿਆਈਆ। ਸਚ ਮਹੱਲੇ ਚੜ੍ਹ ਕੇ ਵਸਣ, ਵਾਸਤਾ ਤੇਰੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖ ਆਪਣਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਸ੍ਰੀ ਭਗਵਾਨ, ਭਗਵਨ ਤੇਰੇ ਹੱਥ ਵਡਿਆਈਆ। ਆਦਿ ਜੁਗਾਦਿ ਝੁਲਦਾ ਤੇਰਾ ਨਿਸ਼ਾਨ, ਸਚ ਦਵਾਰੇ ਸੋਭਾ ਪਾਈਆ। ਦੋ ਜਹਾਨ ਤੇਰਾ ਫ਼ਰਮਾਨ, ਸਚ ਸੰਦੇਸਾ ਇਕ ਅਲਾਈਆ। ਜੀਵ ਜੰਤ ਕਰਨ ਪਰਵਾਨ, ਸਾਧ ਸੰਤ ਹਿਰਦੇ ਲੈਣ ਵਸਾਈਆ। ਕਲਜੁਗ ਅੰਤਮ ਵੇਖਿਆ ਖੇਲ ਮਹਾਨ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਗਾਉਂਦੇ ਰਾਮ, ਹਿਰਦੇ ਅੰਦਰ ਸਤਿ ਨਾ ਕੋਇ ਵਸਾਈਆ। ਕਲਮਿਆਂ ਵਿਚੋਂ ਪੜ੍ਹ ਪੜ੍ਹ ਤੇਰੀ ਕਲਾਮ, ਆਲਮ ਬਣ ਕੇ ਇਲਮ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸ਼ਬਦ ਗੁਰੂ ਕਹੇ ਪੁਰਖ ਅਗੰਮ, ਅਗੰਮੜੇ ਕੀ ਕੀ ਕਾਰ ਕਮਾਈਆ। ਤੂੰ ਠਾਕਰ ਨਾ ਮਰੇਂ ਨਾ ਪਏਂ ਜੰਮ, ਅਜੂਨੀ ਰਹਿਤ ਤੇਰੀ ਸ਼ਰਨਾਈਆ। ਸਚ ਦੱਸ ਕਲਜੁਗ ਅੰਤਮ ਕਿਹੜਾ ਕਰਨਾ ਕੰਮ, ਕਰਨੀ ਕਵਣ ਕਮਾਈਆ। ਤੇਰਾ ਜਗਤ ਹੋਇਆ ਅੰਨ੍ਹ, ਨਿਜ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਫ਼ਰਿਆਦ ਮੇਰੀ ਇਕ ਮੰਨ, ਦੋਏ ਜੋੜ ਅਰਜ਼ੋਈਆ। ਕੂੜ ਕੁੜਿਆਰਾ ਭਾਂਡਾ ਭੰਨ, ਹਉਮੇ ਹੰਗਤਾ ਗੜ੍ਹ ਤੁੜਾਈਆ । ਗੁਰਮੁਖ ਉਪਜਾ ਸਾਚੇ ਚੰਨ, ਬਿਨ ਚੰਦਰਮਾ ਹੋਏ ਰੁਸ਼ਨਾਈਆ। ਕਰ ਪਰਕਾਸ਼ ਅੰਧੇਰੇ ਤਨ, ਜੋਤੀ ਜੋਤ ਜੋਤ ਰੁਸ਼ਨਾਈਆ। ਨਾਮ ਪਦਾਰਥ ਝੋਲੀ ਪਾ ਧਨ, ਅਨਮੁੱਲੜਾ ਆਪ ਵਰਤਾਈਆ। ਇਕੋ ਰਾਗ ਸੁਣਾਏ ਕੰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਗਾ ਗਾ ਖ਼ੁਸ਼ੀ ਮਨਾਈਆ। ਸਤਿਗੁਰ ਸ਼ਬਦ ਸਭ ਦਾ ਮਾਲਕ ਜਾਏ ਬਣ, ਦੂਜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਦੀਨ ਦਿਆਲ, ਘਰ ਸਾਚੇ ਦੇ ਵਡਿਆਈਆ। ਸੁਤ ਸ਼ਬਦ ਕਹੇ ਮੇਰੇ ਸਾਹਿਬ ਉਜਾਲੇ, ਨੂਰੋ ਨੂਰ ਤੇਰੀ ਰੁਸ਼ਨਾਈਆ। ਕੋਟਨ ਕੋਟ ਤੇਰੇ ਦਰ ਤੇ ਖੇਲੇ ਗਵਾਲੇ, ਗੋਕਲ ਬਿੰਦਰਾਬਨ ਰਾਸਾਂ ਗਏ ਪਾਈਆ। ਕੋਟਨ ਕੋਟ ਰਾਮ ਦਸਰੱਥ ਬੇਟੇ ਵੇਖੇ ਬੈਠੇ ਦੁਆਲੇ, ਨਿਉਂ ਨਿਉਂ ਲਾਗਣ ਪਾਈਆ । ਕੋਟਨ ਕੋਟ ਈਸਾ ਮੂਸਾ ਮੁਹੰਮਦ ਗਾਵਣ ਗਾਣੇ, ਗਾ ਗਾ ਸ਼ੁਕਰ ਮਨਾਈਆ। ਨਾਨਕ ਨਿਰਗੁਣ ਕਿਹਾ ਸ੍ਰੀ ਭਗਵਾਨੇ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨਜ਼ਰੀ ਆਈਆ। ਗੋਬਿੰਦ ਕਿਹਾ ਮੇਰਾ ਪੁਰਖ ਅਕਾਲੇ, ਏਥੇ ਓਥੇ ਸਦਾ
ਕਰੇ ਪ੍ਰਿਤਪਾਲੇ, ਆਦਿ ਜੁਗਾਦੀ ਸਾਚੀ ਸੇਵ ਕਮਾਈਆ। ਜਿਸ ਦੇ ਹੁਕਮੇ ਅੰਦਰ ਨੀਹਾਂ ਹੇਠ ਦਬਾਏ ਬਾਲੇ, ਬਾਲਕ ਹੋ ਕੇ ਸੇਵ ਕਮਾਈਆ। ਸੋ ਕਲਜੁਗ ਅੰਤਮ ਸਭ ਦੀ ਸੁਰਤ ਸੰਭਾਲੇ, ਕਲ ਕਲਕੀ ਫੇਰਾ ਪਾਈਆ। ਜਿਸ ਦਾ ਜਲਵਾ ਨੂਰ ਜਮਾਲੇ, ਅਮਾਮ ਅਮਾਮਾ ਇਕ ਅਖਵਾਈਆ। ਜੋ ਵਸੇ ਜ਼ਿਮੀਂ ਅਸਮਾਨੇ, ਅਸਮਾਨਾਂ ਉਪਰ ਕਿਆਮ ਆਪਣਾ ਦਏ ਜਣਾਈਆ। ਉਹ ਕਿਸੇ ਦੇ ਚਲਣ ਨਾ ਦੇਵੇ ਕੋਈ ਬਹਾਨੇ, ਕੂੜੀ ਕਿਰਿਆ ਅੰਤਮ ਦਏ ਗਵਾਈਆ। ਆਪਣਾ ਨਾਮ ਨਿਧਾਨ ਘਰ ਘਰ ਟਿਕਾ ਦਏ ਉਸ ਖ਼ਜ਼ਾਨੇ, ਜਿਸ ਖ਼ਾਨੇ ਵਿਚੋਂ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸ੍ਰਿਸ਼ਟ ਸਬਾਈ ਦ੍ਰਿਸ਼ਟੀ ਅੰਦਰ ਆਪੇ ਜਾਣੇ, ਵਿਸ਼ੇਸ਼ ਵਸ਼ਿਸ਼ਟ ਰੂਪ ਵਖਾਈਆ। ਲੇਖਾ ਜਾਣ ਦੋ ਜਹਾਨੇ, ਡੰਕ ਵਜਾਏ ਮਰਦ ਮਰਦਾਨੇ, ਰਾਗ ਸੁਣਾਏ ਅਗੰਮੀ ਤਰਾਨੇ, ਤੁਰੀਆ ਬੈਠੇ ਮੁਖ ਸ਼ਰਮਾਈਆ। ਉਸ ਪ੍ਰਭੂ ਦੇ ਝੁਲਣੇ ਇਕ ਨਿਸ਼ਾਨੇ, ਤਖ਼ਤੋਂ ਲਹਿਣੇ ਰਾਜੇ ਰਾਣੇ, ਗ਼ਰੀਬ ਨਿਮਾਣੇ ਗਲੇ ਲਗਾਣੇ, ਰਾਓ ਰੰਕ ਦਏ ਵਡਿਆਈਆ । ਗੁਰ ਕਾ ਸ਼ਬਦ ਗੁਰਮੁਖ ਵਿਰਲਾ ਮਾਤ ਪਛਾਣੇ, ਜਿਸ ਜਨ ਪੜਦਾ ਦਿਤਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਮਰਦਾਨੇ ਮਰਦ, ਤੇਰੀ ਮਦਦ ਇਕ ਜਣਾਈਆ। ਕਲਜੁਗ ਅੰਤਮ ਵੰਡ ਦਰਦ, ਦਰਦੀ ਹੋ ਕੇ ਬਣ ਸਹਾਈਆ। ਕੂੜੀ ਕਿਰਿਆ ਚਲਦੀ ਵੇਖ ਕਰਦ, ਛੁਰੀ ਹਲਾਲ ਰਹੀ ਕਰਾਈਆ। ਗੁਰ ਅਵਤਾਰ ਏਸੇ ਕਾਰਨ ਕਰਨ ਅਰਜ਼, ਆਰਜ਼ੂ ਇਕ ਜਣਾਈਆ। ਸਦੀ ਚੌਧਵੀਂ ਕਰਨਾ ਪੂਰਾ ਫ਼ਰਜ਼, ਫ਼ੈਸਲਾ ਹਕ ਸੁਣਾਈਆ। ਤੇਰਾ ਖੇਲ ਸਦਾ ਅਸਚਰਜ, ਅਚਰਜ ਭੇਵ ਕੋਇ ਨਾ ਪਾਈਆ। ਕਲਜੁਗ ਉਲਟੀ ਕਰ ਦੇ ਨਰਦ, ਸਾਰ ਪਾਸ਼ਾ ਪਰੇ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਰਨ ਬਰਨਾਂ ਮੇਲ ਮਿਲਾਈਆ। ਸ਼ਬਦ ਗੁਰ ਕਹੇ ਪ੍ਰਭ ਤੇਰੇ ਚਰਨ, ਬੇਨੰਤੀ ਇਕ ਸੁਣਾਈਆ। ਸਭ ਦਾ ਨੇਤਰ ਖੋਲ੍ਹ ਹਰਨ ਫਰਨ, ਨਿਜ ਨੇਤਰ ਕਰ ਰੁਸ਼ਨਾਈਆ। ਲੱਖ ਚੁਰਾਸੀ ਜੀਵ ਜੰਤ ਇਕੋ ਨਾਮ ਤੇਰਾ ਪੜ੍ਹਨ, ਇਸ਼ਟ ਦੇਵ ਇਕ ਮਨਾਈਆ। ਇਕੋ ਮੰਦਰ ਸਾਚੇ ਵੜਨ, ਸਾਢੇ ਤਿੰਨ ਹੱਥ ਖ਼ੁਸ਼ੀ ਮਨਾਈਆ। ਝਗੜਾ ਚੁੱਕੇ ਵਰਨ ਬਰਨ, ਜ਼ਾਤ ਪਾਤ ਰਹਿਣ ਨਾ ਪਾਈਆ। ਘਰ ਵਿਚ ਘਰ ਵਖਾ ਦੇ ਬ੍ਰਹਮ, ਪਾਰਬ੍ਰਹਮ ਪੜਦਾ ਦੇ ਉਠਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਨਜ਼ਰੀ ਆਏ ਧਰਮ, ਧਰਮ ਆਤਮਾ ਸਭ ਦੀ ਮਿਲੇ ਵਡਿਆਈਆ। ਕੂੜੀ ਕਿਰਿਆ ਮੇਟ ਦੇ ਕਰਮ, ਨਿਹਕਰਮੀ ਹੋਏ ਸਹਾਈਆ। ਸਤਿਜੁਗ ਸਾਚੇ ਦੇ ਦੇ ਜਨਮ, ਧਰਤ ਮਾਤ ਦੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦੇ ਸਮਝਾਈਆ। ਅਗਲਾ ਲੇਖਾ ਦੱਸਦੇ ਏਕ, ਏਕੰਕਾਰ ਤੇਰੀ ਸ਼ਰਨਾਈਆ। ਸਰਬ ਵਿਆਪੀ ਸਭ ਨੂੰ ਦੇ ਟੇਕ, ਟਿੱਕਾ ਮਸਤਕ ਨਾਮ ਲਗਾਈਆ। ਅੰਦਰ ਵੜ ਕੇ ਬੁੱਧੀ ਕਰ ਬਿਬੇਕ, ਦੁਰਮਤ ਮੈਲ ਧੁਆਈਆ। ਤ੍ਰੈਗੁਣ ਮਾਇਆ ਨਾ ਆਏ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਨਜ਼ਰੀ ਆ ਨੇਤਨ ਨੇਤ, ਦੂਰ ਦੁਰਾਡਾ ਪੰਧ ਚੁਕਾਈਆ। ਪਰਮਾਤਮ ਆਤਮ ਕਰ ਹੇਤ, ਪ੍ਰੇਮ ਪ੍ਰੀਤੀ ਦੇ ਸਮਝਾਈਆ। ਸਭ ਦੀ ਮੌਲੇ ਸੁਹੰਜਣੀ ਰੁੱਤ ਚੇਤ, ਫੁੱਲ ਫੁਲਵਾੜੀ ਦੇ ਮਹਿਕਾਈਆ। ਨਿਜ ਨੇਤਰ ਤੈਨੂੰ ਸਾਰੇ ਲੈਣ ਵੇਖ, ਝਗੜਾ ਚੁੱਕੇ ਸਰਬ ਲੋਕਾਈਆ। ਤੂੰ ਬਣ ਕੇ ਖੇਵਟ ਖੇਟ, ਡੁਬਦੇ ਬੇੜੇ ਲੈ ਤਰਾਈਆ। ਸਚ ਦੋਸ਼ਾਲੇ ਲੈ ਲਪੇਟ, ਸ਼ਬਦੀ ਬਸਤਰ ਇਕ ਉਠਾਈਆ। ਤੇਰੇ ਘਰ ਦੀ ਵੇਖੀਏ ਖੇਡ, ਘਰ ਘਰ ਵਿਚ ਸੋਭਾ ਪਾਈਆ। ਸਾਚੀ ਸੇਜਾ ਜਾਈਏ ਲੇਟ, ਅੰਤਰ ਆਤਮ
ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਦੇ ਜਣਾਈਆ। ਸ਼ਬਦ ਗੁਰੂ ਕਹੇ ਪ੍ਰਭ ਦੇ ਦੇ ਸਿਖਿਆ, ਸਾਖੀ ਆਪਣੀ ਦੇ ਸਮਝਾਈਆ। ਸ੍ਰਿਸ਼ਟ ਸਬਾਈ ਦਿਸੇ ਮਿਥਿਆ, ਥਿਰ ਰਹਿਣ ਕੋਇ ਨਾ ਪਾਈਆ। ਨਾਮ ਨਿਧਾਨਾ ਝੋਲੀ ਪਾ ਦੇ ਭਿਛਿਆ, ਖ਼ਾਲੀ ਭਾਂਡੇ ਪੂਰ ਕਰਾਈਆ। ਆਪਣੇ ਮਿਲਣ ਦੀ ਬਖ਼ਸ਼ ਦੇ ਇਛਿਆ, ਆਸਾ ਹੋਰ ਵਧਾਈਆ। ਮਾਣ ਦੇ ਦੇ ਵੱਡਿਆਂ ਨਿਕਿਆਂ, ਤੇਰਾ ਘਟ ਕੁਛ ਨਾ ਜਾਈਆ। ਜੋ ਤੇਰੇ ਹੱਟ ਦਵਾਰੇ ਵਿਕਿਆ, ਤਿਸ ਨੂੰ ਗੋਦੀ ਲੈ ਉਠਾਈਆ। ਤੂੰ ਸਭ ਦਾ ਮਾਲਕ ਇਕੋ ਪਿਤਿਆ, ਪਿਤਾ ਪੁਰਖ ਅਕਾਲ ਅਖਵਾਈਆ। ਸਤਿਜੁਗ ਰਹਿਣ ਨਾ ਦੇਣਾ ਕੋਈ ਮਿੱਸਿਆ, ਖ਼ਾਲਸ ਖ਼ਾਲਸਾ ਲੈ ਪਰਗਟਾਈਆ। ਤੇਰਾ ਬ੍ਰਹਮ ਕਦੇ ਨਾ ਜਾਵੇ ਭਿਟਿਆ, ਮਾਟੀ ਚਮੜੀ ਕੰਮ ਕਿਸੇ ਨਾ ਆਈਆ । ਤੇਰਾ ਲੇਖਾ ਜੁਗਾ ਜੁਗੰਤਰ ਚਿਟਿਆ, ਕਾਲੀ ਧਾਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਰਖਾਈਆ। ਸ਼ਬਦ ਗੁਰੂ ਕਹੇ ਸਭ ਦੇ ਸਤਿਗੁਰ, ਸੁੱਤੀ ਸੁਰਤੀ ਦੇ ਜਗਾਈਆ। ਮੇਲ ਮਿਲਾ ਲੈ ਆਪਣਾ ਧੁਰ, ਵਿਛੜੇ ਜੋੜ ਜੁੜਾਈਆ । ਤੇਰਾ ਨਾਦ ਤੇਰਾ ਸੁਰ, ਤੇਰਾ ਤਾਲ ਵਜਾਈਆ। ਤੇਰਾ ਝਿਰਨਾ ਰਿਹਾ ਝਿਰ, ਰਸਕ ਰਸਕ ਬੂੰਦ ਟਪਕਾਈਆ। ਤੇਰਾ ਗੇੜਾ ਰਿਹਾ ਫਿਰ, ਜੁਗ ਜੁਗ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਨਾਤਾ ਇਕ ਬੰਧਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਠਾਕਰ, ਠੋਕਰ ਇਕ ਲਗਾਈਆ। ਕਲਜੁਗ ਵੇਖ ਡੂੰਘਾ ਸਾਗਰ, ਭਵਰੀ ਪਾਰ ਨਾ ਕੋਇ ਕਰਾਈਆ। ਤੇਰਿਆਂ ਭਗਤਾਂ ਸੰਤਾਂ ਮਿਲੇ ਨਾ ਕੋਈ ਆਦਰ, ਸਗਲਾ ਸੰਗ ਨਾ ਕੋਇ ਵਖਾਈਆ। ਨਿਰਮਲ ਕਰਮ ਕਰ ਉਜਾਗਰ, ਉਜਾਲਾ ਹੋ ਕੇ ਰੂਪ ਪਰਗਟਾਈਆ। ਭਾਗ ਲਗਾ ਦੇ ਕਾਇਆ ਗਾਗਰ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਮੇਲ ਮਿਲਾ ਦੇ ਨਾਲ ਓਸ ਬਹਾਦਰ, ਜਿਸ ਦਾ ਚੰਨ ਗੋਬਿੰਦ ਨਜ਼ਰੀ ਆਈਆ। ਤੂੰ ਕਰੀਮ ਧੁਰ ਦਾ ਕਰਤਾ ਕਾਦਰ, ਕੁਦਰਤ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਕੂੜਾ ਕਰਕਟ ਪਰੇ ਦੇ ਹਟਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਹੋਵੇ ਦੂਰ, ਆਪਣਾ ਵਕਤ ਚੁਕਾਈਆ। ਕਿਰਪਾ ਕਰੇ ਹਾਜ਼ਰ ਹਜ਼ੂਰ, ਹਜ਼ਰਤ ਬੇਪਰਵਾਹੀਆ। ਦਰਸ ਦਿਖਾਏ ਨੇਰਨ ਦੂਰ, ਦੂਰ ਦੁਰਾਡਾ ਪੰਧ ਚੁਕਾਈਆ। ਸੰਤ ਸੁਹੇਲੇ ਮੇਲੇ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਹਉਮੇ ਗੜ੍ਹ ਤੋੜ ਗ਼ਰੂਰ, ਨਿਮਰਤਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਈਆ। ਸੱਚਾ ਮਾਰਗ ਸਤਿਗੁਰ ਪਿਆਰਾ, ਹਰਿ ਹਰਿ ਨਾਮੇ ਆਪ ਲਗਾਇੰਦਾ। ਜਿਸ ਦਾ ਕਦੇ ਨਾ ਬਣੇ ਕੋਇ ਹਿੱਸੇਦਾਰਾ, ਅੱਧਾ ਸਾਰਾ ਵੰਡ ਨਾ ਕੋਇ ਵੰਡਾਇੰਦਾ। ਦੋ ਜਹਾਨਾਂ ਵੇਖਣਹਾਰਾ, ਘਰ ਘਰ ਅੰਦਰ ਸੋਭਾ ਪਾਇੰਦਾ। ਗੁਰਮੁਖਾਂ ਦੇਵੇ ਅੰਦਰੋਂ ਇਕ ਇਸ਼ਾਰਾ, ਸੈਨਤ ਨਾਲ ਸਮਝਾਇੰਦਾ। ਸ਼ਬਦੀ ਨਾਦ ਦਏ ਧੁਨਕਾਰਾ, ਅਗੰਮੀ ਰਾਗ ਸੁਣਾਇੰਦਾ। ਅੰਮ੍ਰਿਤ ਬਖ਼ਸ਼ ਕੇ ਠੰਡਾ ਠਾਰਾ, ਝਿਰਨਾ ਇਕ ਝਿਰਾਇੰਦਾ। ਦੀਆ ਬਾਤੀ ਕਰ ਉਜਿਆਰਾ, ਜੋਤ ਨਿਰੰਜਣ ਘਰ ਰੁਸ਼ਨਾਇੰਦਾ। ਸੇਜ ਸੁਹੰਜਣੀ ਬੈਠ ਹਰਿ ਕੰਤ ਭਤਾਰਾ, ਘਰ ਘਰ ਵਿਚ ਖ਼ੁਸ਼ੀ ਮਨਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੱਸੇ ਇਕ ਦਰਬਾਰਾ, ਦੂਜਾ ਹੱਟ ਨਾ ਕੋਇ ਖੁਲ੍ਹਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਇਕ ਅਵਤਾਰਾ, ਪੁਰਖ ਅਕਾਲ ਅਖਵਾਇੰਦਾ । ਗੁਰ ਅਵਤਾਰ ਜਿਸ ਦਾ ਮੰਗਦੇ ਰਹੇ ਸਹਾਰਾ, ਪੀਰ ਪੈਗ਼ੰਬਰਾਂ ਸਿਰ ਹੱਥ ਟਿਕਾਇੰਦਾ।
ਸੋ ਨਿਰਗੁਣ ਨਿਰਵੈਰ ਨਿਰੰਕਾਰਾ, ਕਲ ਕਲਕੀ ਇਕ ਅਖਵਾਇੰਦਾ। ਜਿਸ ਦਾ ਸੰਬਲ ਧਾਮ ਅਪਾਰਾ, ਬਾਡੀ ਬਣਤ ਨਾ ਕੋਇ ਬਣਾਇੰਦਾ। ਨਾ ਕੋਇ ਲਾਏ ਇੱਟਾਂ ਗਾਰਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਓਥੇ ਵੱਜੇ ਨਾਮ ਨਗਾਰਾ, ਨੌਬਤ ਇਕੋ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚਾ ਰਾਹ ਇਕ ਸਮਝਾਇੰਦਾ। ਸਾਚਾ ਰਾਹ ਦੱਸੇ ਏਕ, ਇਕੋ ਘਰ ਵਡਿਆਈਆ। ਇਕੋ ਸਤਿਗੁਰ ਇਕੋ ਟੇਕ, ਇਕੋ ਬੁੱਧ ਬਿਬੇਕ ਕਰਾਈਆ। ਇਕੋ ਨਿਰਗੁਣ ਸਰਗੁਣ ਧਰੇ ਭੇਖ, ਇਕੋ ਜੋਤੀ ਜੋਤ ਕਰੇ ਰੁਸ਼ਨਾਈਆ। ਇਕੋ ਹਰ ਘਟ ਰਿਹਾ ਵੇਖ, ਇਕੋ ਤ੍ਰੈਗੁਣ ਅਤੀਤਾ ਨਾਉਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਚਾ ਨਾਮ ਇਕ ਦ੍ਰਿੜਾਈਆ। ਸੱਚਾ ਨਾਮ ਨਾਮ ਸਤਿ, ਸਤਿ ਸਤਿ ਸਮਝਾਇੰਦਾ। ਸਭ ਨੂੰ ਉਪਜੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਨਾੜ ਬਹੱਤਰ ਨਾ ਉਬਲੇ ਰਤ, ਅਗਨੀ ਤਤ ਨਾ ਕੋਇ ਤਪਾਇੰਦਾ। ਘਰ ਸਵਾਮੀ ਮਿਲੇ ਸਮਰਥ, ਘਟ ਘਟ ਵਾਸੀ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿਵਾਦੀ ਸਾਚਾ ਵਖਾਏ ਇਕ ਹੱਟ, ਜਿਸ ਹੱਟ ਦਾ ਮਾਲਕ ਪੁਰਖ ਅਕਾਲ ਇਕੋ ਨਜ਼ਰੀ ਆਇੰਦਾ।
੭ ਅੱਸੂ ੨੦੨੧ ਬਿਕ੍ਰਮੀ ਮਾਨ ਸਿੰਘ ਦੇ ਗ੍ਰਹਿ ਪਿੰਡ ਕੰਗ
ਸਤਿਗੁਰ ਪੂਰਾ ਸਦਾ ਮਹਾਂ ਦਾਨੀ, ਦੌਲਤਮੰਦ ਅਖਵਾਇੰਦਾ। ਜੁਗ ਜੁਗ ਭਗਤਾਂ ਦੇ ਨਿਸ਼ਾਨੀ, ਨਿਸ਼ਾਨਾ ਇਕੋ ਘਰ ਵਖਾਇੰਦਾ। ਮਾਲਕ ਬਣ ਕੇ ਸ਼ਾਹ ਸੁਲਤਾਨੀ, ਸਿਰ ਆਪਣਾ ਹੱਥ ਟਿਕਾਇੰਦਾ। ਏਥੇ ਓਥੇ ਉਹ ਵਿਛੜੇ ਨਾ ਕਦੇ ਪ੍ਰਾਣੀ, ਜਿਸ ਪਰਮ ਪੁਰਖ ਪ੍ਰਭ ਆਪਣਾ ਨਾਤਾ ਜੋੜ ਜੁੜਾਇੰਦਾ। ਝਗੜਾ ਚੁਕਾਏ ਚਾਰੇ ਖਾਣੀ, ਖ਼ਾਨੇ ਆਪਣੇ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਇੰਦਾ। ਜਨ ਭਗਤਾਂ ਦਇਆ ਕੀਤੀ ਏਕ, ਏਕੰਕਾਰ ਜਣਾਈਆ। ਨਿਰਗੁਣ ਹੋ ਕੇ ਬਖ਼ਸ਼ੀ ਟੇਕ, ਸਰਗੁਣ ਦਿਤਾ ਸਮਝਾਈਆ । ਜਿਸ ਅੰਤਰ ਆਤਮ ਲਿਆ ਚੇਤ, ਤਿਸ ਚਿੰਤਾ ਸਰਬ ਗਵਾਈਆ। ਅੰਤਮ ਲੈ ਕੇ ਜਾਏ ਆਪਣੇ ਦੇਸ, ਘਰ ਸਾਚੇ ਲਏ ਬਹਾਈਆ। ਕੂੜੀ ਕਿਰਿਆ ਨਹੀਂ ਕੋਈ ਭੇਖ, ਜੂਠ ਝੂਠ ਨਾ ਕੋਇ ਵਡਿਆਈਆ। ਕਰਨੇਹਾਰਾ ਨਰ ਨਰੇਸ਼, ਨਰਾਇਣ ਦਇਆ ਕਮਾਈਆ। ਗੁਰਮੁਖਾਂ ਪਿਛਲੇ ਬਦਲ ਕੇ ਲੇਖ, ਲੇਖਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿਗੁਰ ਪੂਰਾ ਸਦਾ ਸਦਾ ਸਦ ਮਿੱਤ, ਮਿਤਰਾਂ ਵਿਚੋਂ ਮਿਤਰ ਨਜ਼ਰੀ ਆਈਆ। ਭਰਮ ਭੁਲੇਖਾ ਪਾਵੇ ਨਾ ਕਦਾ ਚਿਤ, ਸਚ ਸਤਿ ਦਏ ਦ੍ਰਿੜਾਈਆ। ਜੋ ਗੁਰਮੁਖ ਬਣ ਗਿਆ ਸਤਿਗੁਰ ਸਿੱਖ, ਸਿਖਿਆ ਅੰਦਰ ਵਸਾਈਆ। ਉਸਦਾ ਕਾਰਜ ਆਪੇ ਲਏ ਨਜਿਠ, ਏਥੇ ਓਥੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ੈਸਲਾ ਇਕੋ ਵਾਰ ਸੁਣਾਈਆ। ਫ਼ੈਸਲਾ ਰਖਿਆ ਸਚ ਅਦਾਲਤ, ਏਕੰਕਾਰ ਇਕੋ ਵਾਰ ਜਣਾਈਆ । ਸਤਿ ਦਵਾਰੇ ਸ਼ਬਦ ਸਰੂਪੀ ਦੇ ਜ਼ਮਾਨਤ, ਅੰਦਰ ਅੰਦਰ ਸੰਗ ਰਖਾਈਆ। ਬਰੀਖ਼ਾਨਾ ਖੋਲ੍ਹ ਲੈ ਕੇ ਜਾਏ ਸਹੀ ਸਲਾਮਤ, ਸਾਹਿਬ ਆਪਣੀ ਉਂਗਲੀ ਲਾਈਆ। ਜਗਤ ਜ਼ਿੰਦਗਾਨੀ ਚਾਰ ਦਿਹਾੜੇ ਅਮਾਨਤ, ਅੰਤਮ ਆਪਣੀ ਵਸਤ ਆਪਣੇ ਦਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਜਨ ਭਗਤਾਂ ਕਰਕੇ ਸਚ ਪਿਆਰ, ਮਿਹਰ ਨਜ਼ਰ ਇਕੋ ਵਾਰ ਉਠਾਈਆ। ਜਿਨ੍ਹਾਂ ਬਖ਼ਸ਼ਿਆ ਚਰਨ ਪਿਆਰ, ਪ੍ਰੀਤੀ ਇਕ ਲਗਾਈਆ। ਜਿਨ੍ਹਾਂ ਦਿਤਾ ਇਕ ਆਧਾਰ, ਸਾਂਤਕ ਸਤਿ ਵਰਤਾਈਆ। ਜਿਨ੍ਹਾਂ ਜਣਾਇਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲਣਾ ਜੈਕਾਰ, ਤਿਨ੍ਹਾਂ ਜਮ ਕੰਕਰ ਨੇੜ ਕੋਇ ਨਾ ਆਈਆ। ਅੰਤਮ ਲੈ ਕੇ ਜਾਏ ਸਚ ਦਰਬਾਰ, ਜਿਸ ਦਰਬਾਰ ਦਾ ਮਾਲਕ ਆਪ ਅਖਵਾਈਆ। ਸਭ ਤੋਂ ਵੱਖਰਾ ਨਿਰਾਲਾ ਕਰਕੇ ਵਿਹਾਰ, ਵਾਅਦੇ ਨਾਲ ਫੜ ਫੜ ਪਾਰ ਲੰਘਾਈਆ। ਬੇਕਾਇਦਗੀ ਵਿਚ ਨਾ ਆਏ ਕਦੇ ਕਰਤਾਰ, ਕਾਇਦਾ ਤਰੀਕਾ ਆਪਣਾ ਦਏ ਸਮਝਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਲੋਕਮਾਤ ਕੀਤਾ ਇਹ ਵਿਹਾਰ, ਗ਼ਰੀਬ ਨਿਮਾਣੇ ਕੋਝੇ ਕਮਲੇ ਬਿਨ ਭਗਤੀ ਸ਼ਕਤੀ ਬਸਤੀ ਆਪਣੀ ਵਿਚ ਵਸਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੀ ਸਰਕਾਰ, ਸਰਕਾਰੀ ਹੁਕਮ ਨਾਲ ਲੇਖਾ ਦਏ ਮੁਕਾਈਆ।
੭ ਅੱਸੂ ੨੦੨੧ ਬਿਕ੍ਰਮੀ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਕੰਗ
ਸਤਿਗੁਰ ਪੂਰਾ ਸਦਾ ਦਿਆਲਾ, ਦਇਆਵਾਨ ਅਖਵਾਇੰਦਾ। ਜੁਗ ਚੌਕੜੀ ਖੇਲੇ ਖੇਲ ਨਿਰਾਲਾ, ਨਿਰਗੁਣ ਸਰਗੁਣ ਕਾਰ ਕਮਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਆਪਣੇ ਵੇਖੇ ਲਾਲਾ, ਸੰਤ ਸੁਹੇਲੇ ਪਕੜ ਉਠਾਇੰਦਾ। ਤ੍ਰੈਗੁਣ ਮਾਇਆ ਤੋੜਨਹਾਰ ਜੰਜਾਲਾ, ਜਾਗਰਤ ਜੋਤ ਇਕ ਰੁਸ਼ਨਾਇੰਦਾ। ਲੇਖੇ ਲਾਵੇ ਸ਼ਾਹ ਕੰਗਾਲਾ, ਮਿਹਰ ਨਜ਼ਰ ਇਕ ਉਠਾਇੰਦਾ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲਾ, ਧਰਮ ਦਵਾਰਾ ਇਕੋ ਇਕ ਜਣਾਇੰਦਾ। ਅੱਠੇ ਪਹਿਰ ਰਹੇ ਰਖਵਾਲਾ, ਦਿਵਸ ਰੈਣ ਸੇਵ ਕਮਾਇੰਦਾ। ਸਾਚਾ ਮਾਰਗ ਦੱਸ ਸੁਖਾਲਾ, ਸੰਸਾਰ ਸਾਗਰ ਪਾਰ ਕਰਾਇੰਦਾ । ਨਾਮ ਅਗੰਮੀ ਅੰਤਰ ਆਤਮ ਪਾਏ ਮਾਲਾ, ਮਨ ਕਾ ਮਣਕਾ ਫੇਰ ਭੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਤਿਗੁਰ ਪੂਰਾ ਗਹਿਰ ਗੰਭੀਰ, ਹਰਿ ਵੱਡਾ ਵਡ ਵਡਿਆਈਆ। ਲੇਖਾ ਜਾਣੇ ਪੰਜ ਤਤ ਸਰੀਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜ ਖੁਜਾਈਆ। ਜਨ ਭਗਤਾਂ ਦੇਵੇ ਪ੍ਰਭ ਮਿਲਣ ਦੀ ਸਾਚੀ ਧੀਰ, ਧੀਰਜ ਇਕੋ ਇਕ ਸਮਝਾਈਆ। ਜਨਮ ਜਨਮ ਦੀ ਕੱਟ ਕੇ ਭੀੜ, ਕਰਮ ਕਰਮ ਦਾ ਰੋਗ ਚੁਕਾਈਆ। ਅੰਮ੍ਰਿਤ ਆਤਮ ਬਖ਼ਸ਼ੇ ਸੀਰ, ਸੱਚਾ ਜਾਮ ਹੱਥ ਫੜਾਈਆ। ਤਦਬੀਰ ਨਾਲ ਬਦਲ ਦੇਵੇ ਤਕਦੀਰ, ਤਕਰੀਰ ਤਹਿਰੀਰ ਵਿਚ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਮੇਲੇ ਸਹਿਜ ਸੁਭਾਈਆ। ਸਤਿਗੁਰ ਸੱਚਾ ਆਦਿ ਜੁਗਾਦੀ ਠਾਂਡਾ, ਅਗਨੀ ਤਤ ਨਾ ਕੋਇ ਤਪਾਇੰਦਾ। ਹਰਿਜਨ ਵੇਖੇ ਅੰਤਰ ਆਤਮ ਢੋਲਾ ਗਾਂਦਾ, ਪ੍ਰੇਮ ਪ੍ਰੀਤੀ ਇਕ ਨਿਭਾਇੰਦਾ। ਦੀਨ ਦਿਆਲ ਹੋਏ ਸਦ ਬਖ਼ਸ਼ਿੰਦਾ, ਬਖ਼ਸ਼ਸ਼ ਰਹਿਮਤ ਆਪਣੀ ਆਪੇ ਆਪ ਵਰਤਾਇੰਦਾ। ਸਚ ਦਵਾਰੇ ਜੋੜ ਕੇ ਨਾਤਾ, ਪੁਰਖ ਬਿਧਾਤਾ ਵੇਖ ਵਖਾਇੰਦਾ। ਜੀਵਣ ਜੁਗਤੀ ਦੇ ਕੇ ਦਾਤਾ, ਮੁਕਤੀ ਚਰਨਾਂ ਹੇਠ ਦਬਾਇੰਦਾ। ਅੰਤਰ ਆਤਮ ਹੋਏ ਸਾਥਾ, ਸਗਲਾ ਸੰਗ ਬਣਾਇੰਦਾ। ਤੂੰ ਮੇਰਾ ਮੈਂ ਤੇਰੀ ਗਾਥਾ, ਮੰਤਰ ਇਕ ਪੜ੍ਹਾਇੰਦਾ। ਜਨਮ ਕਰਮ ਦਾ ਧੋ ਕੇ ਪਾਪਾ, ਦੁਰਮਤ ਮੈਲ ਪਰੇ ਹਟਾਇੰਦਾ।
ਹੋਏ ਸਹਾਈ ਨਾਥ ਅਨਾਥਾਂ, ਦੀਨਣ ਆਪਣੇ ਗਲੇ ਲਗਾਇੰਦਾ। ਜੁਗ ਚੌਕੜੀ ਵੇਖਣਹਾਰ ਤਮਾਸ਼ਾ, ਨਿਤ ਨਵਿਤ ਆਪਣਾ ਵੇਸ ਵਟਾਇੰਦਾ। ਗੋਪੀ ਕਾਹਨ ਮਿਲ ਮਿਲ ਪਾਵਣਹਾਰਾ ਰਾਸਾ, ਮੰਡਲ ਮੰਡਪ ਨਿਰਗੁਣ ਸਰਗੁਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੂਰੀ ਕਰੇ ਆਸਾ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਸਤਿਗੁਰ ਪੂਰਾ ਸ਼ਬਦ ਅਨਾਦੀ, ਏਕੰਕਾਰ ਦਏ ਵਡਿਆਈਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦੀ, ਬ੍ਰਹਿਮਾਂਡ ਖੋਜੇ ਥਾਉਂ ਥਾਈਂਆ। ਆਤਮ ਪਰਮਾਤਮ ਹੋ ਵਿਸਮਾਦੀ, ਬਿਸਮਿਲ ਆਪਣੀ ਕਾਰ ਕਮਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ, ਸੀਸ ਜਗਦੀਸ ਦੇਵਣਹਾਰਾ ਥਾਪੀ, ਪੁਸ਼ਤ ਪਨਾਹ ਆਪਣਾ ਹੱਥ ਰਖਾਈਆ। ਰੂਹ ਬੁੱਤ ਤਨ ਮਾਟੀ ਖ਼ਾਕੀ ਕਰੇ ਪਾਕੀ, ਪਤਤ ਪੁਨੀਤ ਪਾਰ ਕਰਾਈਆ। ਨਾਮ ਨਿਧਾਨ ਸੁਣਾਏ ਅਗੰਮੀ ਸਾਖ਼ੀ, ਸਾਖ਼ਿਆਤ ਆਪਣਾ ਦਰਸ ਦਏ ਵਖਾਈਆ। ਜਨਮ ਕਰਮ ਦਾ ਪੂਰਬ ਲੇਖਾ ਦੇਵੇ ਬਾਕੀ, ਧੁਰ ਦਾ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਸਚ ਹਯਾਤੀ, ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਪੂਰਾ ਨੀਕਣ ਨੀਕਾ, ਵੱਡਾ ਵੱਡੀ ਵਡ ਵਡਿਆਈਆ। ਲੇਖਾ ਜਾਣੇ ਜੀਵ ਜੀਅ ਕਾ, ਅੰਤਰ ਆਤਮ ਵੇਖ ਵਖਾਈਆ। ਲਹਿਣਾ ਦੇਣਾ ਮਿਟਾਵਣਹਾਰਾ ਸਾਢੇ ਤਿੰਨ ਹੱਥ ਸੀਂ ਕਾ, ਸਗਲਾ ਸੰਗੀ ਇਕ ਅਖਵਾਈਆ। ਆਪਣੇ ਮਿਲਣ ਦਾ ਆਦਿ ਜੁਗਾਦਿ ਸਚ ਦਵਾਰੇ ਜਾਣੇ ਸਚ ਤਰੀਕਾ, ਤਰਾ ਤਰਾ ਦਏ ਸਮਝਾਈਆ। ਏਥੇ ਉਥੇ ਦੋ ਜਹਾਨਾਂ ਬਣ ਕੇ ਮੀਤਾ, ਮਿਤਰ ਪਿਆਰਾ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਜਣ ਸਾਹਿਬ ਇਕ ਗੁਸਾਂਈਆ। ਸਤਿਗੁਰ ਪੂਰਾ ਵਡ ਵਡੇਰਾ, ਊਚੋ ਊਚ ਅਖਵਾਇੰਦਾ। ਦੂਰ ਦੁਰਾਡਾ ਨੇਰਨ ਨੇਰਾ, ਘਟ ਘਟ ਸੋਭਾ ਪਾਇੰਦਾ। ਝਗੜਾ ਚੁਕਾਏ ਤੇਰਾ ਮੇਰਾ, ਤੂੰਹੀ ਤੂੰਹੀ ਰਾਗ ਸੁਣਾਇੰਦਾ। ਜੋਤ ਜਗਾਏ ਕਾਇਆ ਖੇੜਾ, ਦੀਆ ਬਾਤੀ ਇਕੋ ਡਗਮਗਾਇੰਦਾ। ਗੁਰਮੁਖ ਅੰਦਰ ਚੁੱਕੇ ਅੰਧੇਰਾ, ਮਾਇਆ ਮਮਤਾ ਮੋਹ ਗਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਵਾਮੀ ਕਰ ਕੇ ਮਿਹਰਾ, ਮਿਹਰ ਮੁਹੱਬਤ ਇਕ ਦ੍ਰਿੜਾਇੰਦਾ। ਸਤਿਗੁਰ ਪੂਰਾ ਪੁਰਖ ਸਮਰਥ, ਦੂਜਾ ਨਜ਼ਰ ਕੋਇ ਨਾ ਆਈਆ। ਨਿਤ ਨਵਿਤ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਸ਼ਬਦ ਮਹਿੰਮਾ ਦੱਸੇ ਅਕਥ, ਕਥਨੀ ਕੋਈ ਨਾ ਸਕੇ ਕਥ, ਰਸਨਾ ਢੋਲਾ ਨਾ ਕੋਇ ਗਾਈਆ। ਸਾਚੇ ਸੰਤਾਂ ਸੀਸ ਰੱਖੇ ਹੱਥ, ਓਢਣ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਬਿਨ ਅੱਖਰਾਂ ਦਏ ਸਮਝਾਈਆ। ਸਤਿਗੁਰ ਪੂਰਾ ਖੋਲ੍ਹੇ ਅੱਖ, ਨਿਜ ਨੇਤਰ ਧਿਆਨ ਲਗਾਈਆ। ਸਾਖਿਆਤ ਹੋ ਪ੍ਰਤਖ, ਪਤਿਪਰਮੇਸ਼ਵਰ ਸਵੱਛ ਸਰੂਪੀ ਦਰਸ ਦਏ ਵਖਾਈਆ। ਪ੍ਰੇਮ ਪਿਆਰ ਦਾ ਗੀਤ ਸੁਹੰਜਣਾ ਸੁਣਾਏ ਜਸ, ਢੋਲਾ ਇਕੋ ਰਾਗ ਸੁਣਾਈਆ। ਸੰਤ ਸੁਹੇਲਾ ਹੋਵੇ ਵਸ, ਡੋਰੀ ਤੰਦ ਪ੍ਰੇਮ ਬੰਨਾਈਆ। ਜਨਮ ਕਰਮ ਦਾ ਲਹਿਣਾ ਦੇਣਾ ਝੋਲੀ ਦੇਵੇ ਘਤ, ਕੂੜੀ ਕਿਰਿਆ ਕਰਮ ਕਾਂਡ ਖਪਾਈਆ। ਲੇਖਾ ਜਾਣੇ ਪੰਜ ਤੱਤ, ਤ੍ਰੈਗੁਣ ਪੜਦਾ ਦਏ ਉਠਾਈਆ। ਹਕੀਕਤ ਵਿਚੋਂ ਦੇ ਕੇ ਹਕ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਮਾਰਗ ਅਗੰਮੀ ਦੱਸ, ਨਿਕੰਮੀ ਸੁਰਤੀ ਸ਼ਬਦ ਮਿਲਾਈਆ।