੭ ਅੱਸੂ ੨੦੨੧ ਬਿਕ੍ਰਮੀ ਕੁੰਦਨ ਸਿੰਘ ਗ੍ਰਹਿ ਮਾਲ ਚੱਕ
ਗੁਰ ਸ਼ਬਦ ਕਹੇ ਪ੍ਰਭ ਵੇਖ ਆਪਣੀ ਦੁਨੀ, ਕਲਜੁਗ ਅੰਤਮ ਧਿਆਨ ਲਗਾਈਆ। ਸਾਚਾ ਦਿਸੇ ਨਾ ਕੋਇ ਰਿਸ਼ੀ ਮੁਨੀ, ਮੁਨੀ ਮੁਨੀਸ਼ਰ ਨਜ਼ਰ ਕੋਇ ਨਾ ਆਈਆ। ਮਾਇਆ ਭੁੱਲੇ ਵੱਡੇ ਗੁਣੀ, ਮਨ ਵਾਸਨਾ ਹੋਈ ਹਲਕਾਈਆ। ਤੇਰੀ ਸਿਖਿਆ ਸਭ ਨੂੰ ਭੁੱਲੀ, ਸਾਧਾਂ ਸੰਤਾਂ ਹੋਈ ਜੁਦਾਈਆ। ਤੇਰਾ ਨਾਮ ਗਾਉਂਦੇ ਰਸਨਾ ਜਿਹਵਾ ਬੁੱਲੀਂ, ਹਿਰਦੇ ਹਰਿ ਨਾ ਕੋਇ ਵਸਾਈਆ। ਕਾਇਆ ਦਿਸੇ ਖ਼ਾਲੀ ਕੁੱਲੀ, ਦੀਆ ਬਾਤੀ ਜੋਤ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਪਿਆਲੀ ਸਭ ਦੀ ਡੁਲ੍ਹੀ, ਨਿਜਰ ਝਿਰਨਾ ਨਾ ਕੋਇ ਝਿਰਾਈਆ। ਝਗੜਾ ਪਿਆ ਹਿੰਦੂ ਮੁਸਲਿਮ ਸੁੰਨੀ, ਈਸਾਈ ਧੀਰ ਨਾ ਕੋਇ ਧਰਾਈਆ। ਕਲਜੁਗ ਫੁਲਵਾੜੀ ਚਾਰੋਂ ਕੁੰਟ ਫੁੱਲੀ, ਸਿਮਲ ਰੂਪ ਨਜ਼ਰੀ ਆਈਆ। ਤੇਰੇ ਤਰਾਜ਼ੂ ਸ੍ਰੀ ਭਗਵਾਨ ਕੋਈ ਨਾ ਤੁਲੀ, ਅੰਤਮ ਕੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਹੋ ਸਹਾਈਆ। ਗੁਰ ਸ਼ਬਦ ਕਹੇ ਪ੍ਰਭ ਵੇਖ ਕਾਇਨਾਤ, ਕਲਮਾ ਭੁੱਲੀ ਸਰਬ ਲੋਕਾਈਆ। ਲੱਖ ਚੁਰਾਸੀ ਖੋਲ੍ਹ ਤਾਕ, ਪੜਦਾ ਇਕ ਉਠਾਈਆ। ਘਰ ਘਰ ਅੰਦਰ ਹੋਈ ਅੰਧੇਰੀ ਰਾਤ, ਤੇਰਾ ਸ਼ਮਾ ਚਰਾਗ਼ ਨਾ ਕੋਇ ਜਲਾਈਆ। ਆਤਮ ਪਰਮਾਤਮ ਦੇਵੇ ਨਾ ਕੋਇ ਸਾਥ, ਬ੍ਰਹਮ ਪਾਰਬ੍ਰਹਮ ਨਾ ਕੋਇ ਮਿਲਾਈਆ । ਪੰਚ ਵਿਕਾਰਾ ਝਗੜਾ ਪਿਆ ਜ਼ਾਤ ਪਾਤ, ਮਜ਼੍ਹਬ ਦੀਨ ਕਰੇ ਲੜਾਈਆ। ਸਾਚਾ ਹੁਜਰਾ ਘਰ ਸੋਹੇ ਨਾ ਕੋਇ ਮਹਿਰਾਬ, ਮਹਿਬੂਬ ਨਜ਼ਰ ਕਿਸੇ ਨਾ ਆਈਆ। ਸਚ ਸਵਾਮੀ ਕਰੇ ਨਾ ਕੋਇ ਸਲਾਮ, ਸੱਯਦਾ ਸੀਸ ਨਾ ਕੋਇ ਝੁਕਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤੈਨੂੰ ਲੱਭਦੇ ਫਿਰਨ ਭਗਵਾਨ, ਘਰ ਵਿਚ ਘਰ ਖੋਜ ਨਾ ਕੋਇ ਖੁਜਾਈਆ। ਤੇਰੀ ਸ੍ਰਿਸ਼ਟੀ ਬਿਨ ਦ੍ਰਿਸ਼ਟੀ ਤੱਕੀ ਹੋਈ ਅਨਜਾਣ, ਸੁਘੜ ਸੁਜਾਨ ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਦੇ ਕੇ ਗਏ ਬਿਆਨ, ਰਾਗਾਂ ਨਾਦਾਂ ਸ਼ਬਦਾਂ ਵਿਚ ਸੁਣਾਈਆ । ਤਿਨ੍ਹਾਂ ਦਾ ਧਰੇ ਨਾ ਕੋਇ ਧਿਆਨ, ਰਸਨਾ ਜਿਹਵਾ ਸਰਬ ਹਲਕਾਈਆ। ਕਾਇਆ ਖ਼ਾਲੀ ਕੱਪੜ ਦਿਸੇ ਮਕਾਨ, ਆਤਮ ਸੇਜਾ ਸੋਭਾ ਕੋਇ ਨਾ ਪਾਈਆ। ਸ਼ਬਦੀ ਧੁਨ ਸੁਣੇ ਨਾ ਕੋਇ ਧੁਨਕਾਨ, ਅਨਹਦ ਰਾਗ ਨਾ ਕੋਇ ਅਲਾਈਆ। ਤੇਰਾ ਨੂਰ ਜ਼ਹੂਰ ਸਕੇ ਨਾ ਕੋਇ ਪਹਿਚਾਨ, ਬੇਪਹਿਚਾਨ ਜਗਤ ਲੋਕਾਈਆ। ਕਿਰਪਾ ਨਿਧ ਠਾਕਰ ਸਵਾਮੀ ਤੂੰ ਆਪ ਮਿਹਰਵਾਨ, ਮਿਹਰ ਨਜ਼ਰ ਇਕ ਟਿਕਾਈਆ। ਕਲਜੁਗ ਕੂੜੀ ਕਿਰਿਆ ਮੇਟ ਸ਼ੈਤਾਨ, ਸ਼ਰਅ ਸ਼ਰੀਅਤ ਵਿਚੋਂ ਬਾਹਰ ਕਢਾਈਆ। ਸਿਦਕ ਸਬੂਰੀ ਦੇ ਇਕ ਈਮਾਨ, ਧੀਰਜ ਧੀਰ ਦੇ ਧਰਾਈਆ। ਤੇਰਾ ਨਾਉਂ ਨਿਰੰਕਾਰ ਦੋ ਜਹਾਨ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਤੇਰਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਮੁਹੱਬਤ ਦੇ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਵੇਖ ਆਪਣੀ ਮਾਇਆ, ਲੱਖ ਚੁਰਾਸੀ ਰਹੀ ਖਾਈਆ। ਜੀਵਾਂ ਜੰਤਾਂ ਭਰਮ ਭੁਲਾਇਆ, ਭਾਂਡਾ ਭਰਮ ਨਾ ਕੋਇ ਤੁੜਾਈਆ। ਮਨ ਵਾਸਨਾ ਫਿਰੇ ਹਲਕਾਇਆ, ਕੂੜੀ ਮਤ ਚਲਾਈਆ। ਹਉਮੇ ਹੰਗਤਾ ਗੜ੍ਹ ਬਣਾਇਆ, ਹੰਕਾਰ ਵਿਕਾਰ ਸਤਾਈਆ। ਸਾਚਾ ਦਰ ਕਿਸੇ ਨਜ਼ਰ ਨਾ ਆਇਆ, ਨਿਜ ਨੇਤਰ ਤੇਰਾ ਦਰਸ ਕੋਇ ਨਾ ਪਾਈਆ। ਮੰਜ਼ਲ ਚੜ੍ਹ ਨਾ ਖ਼ੁਸ਼ੀ ਮਨਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ।
ਗੁਰ ਸ਼ਬਦ ਕਹੇ ਕੀ ਦੱਸਾਂ ਹਾਲ, ਹਾਲਤ ਸਾਰੇ ਗਏ ਬਦਲਾਈਆ। ਤੇਰੇ ਮਿਲਣ ਦੀ ਘਾਲੇ ਕੋਈ ਨਾ ਘਾਲ, ਕੂੜਾ ਲਾਲਚ ਜਗਤ ਵਧਾਈਆ। ਤੇਰਾ ਮੰਦਰ ਕਿਸੇ ਹੱਥ ਨਾ ਆਇਆ ਸੱਚੀ ਧਰਮਸਾਲ, ਸਤਿਗੁਰ ਸੱਚਾ ਮੇਲ ਨਾ ਕੋਇ ਮਿਲਾਈਆ। ਤ੍ਰੈਗੁਣ ਮਾਇਆ ਪਾਇਆ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਪ੍ਰਭ ਸਵਾਮੀ ਜਾ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਫੇਰਾ ਪਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਲਜੁਗ ਨਗਾਰਾ ਰਿਹਾ ਵਜਾਈਆ। ਤੇਰੀ ਸਮਝ ਨਾ ਸਕਿਆ ਕੋਈ ਚਾਲ, ਨਿਰਾਲੀ ਚਾਲ ਸਮਝ ਕਿਸੇ ਨਾ ਪਾਈਆ। ਭਾਗ ਲਗਾ ਕਾਇਆ ਮਾਟੀ ਖਾਲ, ਸਾਢੇ ਤਿੰਨ ਹੱਥ ਦੇ ਸਮਝਾਈਆ। ਤੇਰੇ ਵਿਛੋੜੇ ਅੰਦਰ ਤੇਰੇ ਗੁਰਮੁਖ ਰੋਂਦੇ ਬਾਲ, ਗੁਰਸਿਖ ਬੈਠੇ ਨੈਣ ਉਠਾਈਆ। ਸੰਤ ਸੁਹੇਲੇ ਕਰਦੇ ਭਾਲ, ਅੰਦਰੇ ਅੰਦਰ ਰਾਹ ਤਕਾਈਆ। ਭਗਤਾਂ ਜਾ ਕੇ ਮਿਲ ਸ੍ਰੀ ਭਗਵਾਨ, ਭਗਵਨ ਆਪਣਾ ਫੇਰਾ ਪਾਈਆ। ਨਾਮ ਅਗੰਮਾ ਦੇ ਦਾਨ, ਦਾਤਾ ਹੋ ਕੇ ਆਪ ਵਰਤਾਈਆ। ਸਖ਼ੀ ਸਵਾਣੀ ਮਿਲ ਸੁਰਤੀ ਕਾਹਨ, ਬੰਸਰੀ ਨਾਮ ਵਜਾਈਆ। ਬਣ ਵੈਰਾਗਣ ਵੇਖ ਰਾਮ, ਸੀਤਾ ਸੁਰਤ ਸੁਰਤ ਪਰਨਾਈਆ। ਜਾ ਕੇ ਦੱਸ ਆਪਣਾ ਸਤਿਨਾਮ, ਜੋ ਸਤਿ ਸਤਿ ਸਤਿ ਵਿਚ ਸਮਾਈਆ। ਅੰਮ੍ਰਿਤ ਦੇ ਅਨੋਖਾ ਜਾਮ, ਨਾਮ ਖ਼ੁਮਾਰੀ, ਇਕ ਚੜ੍ਹਾਈਆ। ਬੰਦ ਖਲਾਸੀ ਕਰ ਜਾ ਕੇ ਜੋ ਬਰਦੇ ਹੋਏ ਗ਼ੁਲਾਮ, ਕਾਮ ਕਰੋਧ ਲੋਭ ਮੋਹ ਹੰਕਾਰ ਬੰਧਨ ਪਾਈਆ। ਕਿਰਪਾ ਕਰ ਵਡ ਇਮਾਮ, ਈਸਾ ਮੂਸਾ ਮੁਹੰਮਦ ਤੇਰੀ ਓਟ ਤਕਾਈਆ। ਸਚ ਸੰਦੇਸਾ ਦੇ ਕੇ ਗਏ ਪੈਗ਼ਾਮ, ਕਲਮਿਆਂ ਵਿਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵਾਰਤਾ ਆਪਣੀ ਲਏ ਜਣਾਈਆ। ਗੁਰ ਸ਼ਬਦ ਕਹੇ ਮੇਰੇ ਠਾਂਡੇ ਮੀਤ, ਮਿਹਰਵਾਨ ਤੇਰੀ ਸਰਨਾਈਆ। ਕਲਜੁਗ ਅੰਤਮ ਬਦਲ ਦੇ ਰੀਤ, ਸਤਿਜੁਗ ਸਾਚੀ ਧਾਰ ਚਲਾਈਆ। ਝਗੜਾ ਮੁਕ ਜਾਏ ਮੰਦਰ ਮਸੀਤ, ਸ਼ਿਵਦਵਾਲਾ ਮਠ ਕਾਇਆ ਕਾਅਬਾ ਨਜ਼ਰੀ ਆਈਆ। ਲੇਖਾ ਰਹੇ ਨਾ ਊਚ ਨੀਚ, ਰਾਓ ਰੰਕ ਇਕੋ ਰੰਗ ਰੰਗਾਈਆ। ਸਾਚੀ ਸਿਖਿਆ ਸਚ ਦਵਾਰੇ ਸਾਰੇ ਲੈਣ ਸੀਖ, ਆਤਮ ਪਰਮਾਤਮ ਕਰ ਪੜ੍ਹਾਈਆ। ਪ੍ਰਭ ਮਿਲਣ ਦੀ ਸਚ ਪ੍ਰੀਤ, ਦੂਜੀ ਯਾਰੀ ਕੰਮ ਕਿਸੇ ਨਾ ਆਈਆ। ਤੇਰਾ ਵਸੇਰਾ ਅੰਦਰ ਹਸਤ ਕੀਟ, ਕੀਟਾਂ ਅੰਦਰ ਕੀਟ ਨਜ਼ਰੀ ਆਈਆ। ਸਭ ਦੀ ਕਾਇਆ ਚੋਲੀ ਚਾੜ੍ਹ ਰੰਗ ਮਜੀਠ, ਏਥੇ ਓਥੇ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਸ਼ਬਦ ਕਹੇ ਪ੍ਰਭ ਵੇਖ ਕਲਜੁਗ ਭਵਰ, ਡੂੰਘੇ ਸਾਗਰ ਰਹੀ ਵਖਾਈਆ। ਤੁਧ ਬਿਨ ਮਾਰਗ ਦਿਸੇ ਨਾ ਕੋਈ ਅਵਰ, ਬੇਨਜ਼ੀਰ ਨਜ਼ਰ ਕੋਇ ਨਾ ਆਈਆ। ਤੈਨੂੰ ਗੁਰ ਅਵਤਾਰ ਪੈਗ਼ੰਬਰਾਂ ਕੀਤਾ ਤਸੱਵਰ, ਦਰ ਤੇਰੇ ਸੀਸ ਨਿਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਕਰਦੇ ਗਏ ਤਸੱਵਰ, ਸ਼ੁਕਰਾਨੇ ਵਿਚ ਵਕਤ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਪੜਦਾ ਲਾਹੀਆ। ਗੁਰ ਸ਼ਬਦ ਕਹੇ ਪ੍ਰਭ ਲਾਹ ਪੜਦਾ, ਮੁਖ ਨਕਾਬ ਲੁਹਾਈਆ। ਕਲਜੁਗ ਅੰਤਮ ਵੇਖ ਸੜਦਾ, ਜੀਵ ਜੰਤ ਰਿਹਾ ਕੁਰਲਾਈਆ। ਕੋਈ ਨਾ ਸਵਾਲੀ ਦਿਸੇ ਤੇਰੇ ਦਰ ਦਾ, ਖ਼ਾਲੀ ਘਰ ਘਰ ਨਜ਼ਰੀ ਆਈਆ। ਬੇਸ਼ਕ ਬਾਹਰੋਂ ਤੈਨੂੰ ਹਰ ਕੋਈ ਪੜ੍ਹਦਾ, ਅੰਦਰ ਵੜ ਕੇ ਤੇਰਾ ਦਰਸ ਕੋਇ ਨਾ ਪਾਈਆ। ਕੋਟਨ ਕੋਟ ਤੇਰੇ ਪਿਛੇ ਪਾਣੀ ਅੰਦਰ ਠਰਦਾ, ਕੋਟਨ ਕੋਟ ਅਗਨੀ ਤਤ ਤਪਾਈਆ। ਕੋਟਨ ਕੋਟ ਸ਼ਿਵਦਵਾਲੇ ਮੰਦਰ ਮਸੀਤਾਂ ਅੰਦਰ ਵੜਦਾ, ਗੁਰੂ ਦਵਾਰੇ ਬਹਿ ਬਹਿ ਵੇਖ
ਵਖਾਈਆ । ਬਿਨ ਤੇਰੀ ਕਿਰਪਾ ਠਾਕਰ ਸਵਾਮੀ ਸਾਚੀ ਮੰਜ਼ਲ ਕੋਇ ਨਾ ਚੜ੍ਹਦਾ, ਅਗਲਾ ਪਿਛਲਾ ਪੰਧ ਮੁਕਾਈਆ। ਤੂੰ ਮਾਲਕ ਹਰ ਘਟ ਘਰ ਦਾ, ਘਰ ਘਰ ਵੇਖੇਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਗੁਰ ਸ਼ਬਦ ਕਹੇ ਕਿਉਂ ਬੈਠਾਂ ਖ਼ਾਮੋਸ਼, ਸਚਖੰਡ ਦਵਾਰੇ ਡੇਰਾ ਲਾਈਆ। ਜਨ ਭਗਤ ਤੇਰਾ ਦਰਸ਼ਨ ਰਹੇ ਲੋਚ, ਨਿਜ ਨੇਤਰ ਅੱਖ ਖੁਲ੍ਹਾਈਆ। ਸਚ ਸਵਾਮੀ ਆ ਕੇ ਪਹੁੰਚ, ਸਦੀ ਵੀਹਵੀਂ ਦਏ ਦੁਹਾਈਆ। ਪੁਰਖ ਅਕਾਲ ਤੇਰੇ ਸੰਤ ਜਨ ਵੇਖਣ ਅਗੰਮੀ ਚੋਜ, ਚੋਜੀ ਪ੍ਰੀਤਮ ਦਇਆ ਕਮਾਈਆ। ਤੂੰ ਸੋਚਿਆਂ ਕਿਸੇ ਨਾ ਆਵੇਂ ਵਿਚ ਸੋਚ, ਸਮਝ ਵਿਚ ਨਾ ਚਲੇ ਕੋਇ ਚਤੁਰਾਈਆ। ਤੇਰੀ ਕਿਆ ਕੋਈ ਖੋਜੇ ਖੋਜ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਖਾਈ ਹੱਥ ਕਿਸੇ ਨਾ ਆਈਆ। ਜੁਗਾ ਜੁਗੰਤ ਭਗਤ ਉਧਾਰਨ ਤੇਰੀ ਮੌਜ, ਮੌਜੂਦਾ ਹੋ ਕੇ ਹੋ ਸਹਾਈਆ। ਗੁਰਮੁਖਾਂ ਝੱਲਿਆ ਨਾ ਜਾਵੇ ਵਿਜੋਗ, ਵਿਛੋੜੇ ਅੰਦਰ ਰਹੇ ਕੁਰਲਾਈਆ। ਆਪਣੀ ਸ੍ਰਿਸ਼ਟੀ ਪਰਮ ਪੁਰਖ ਪ੍ਰਭ ਆਪੇ ਆ ਕੇ ਸੋਧ, ਸੁਧਾਸਰ ਵਿਚੋਂ ਨੁਹਾਈਆ। ਕੂੜੀ ਕਿਰਿਆ ਕੱਟ ਕੇ ਰੋਗ, ਮਾਇਆ ਮਮਤਾ ਮੋਹ ਮਿਟਾਈਆ। ਆਪਣੇ ਮਿਲਣ ਦਾ ਸਾਚਾ ਦੱਸ ਦੇ ਜੋਗ, ਜੁਗਤੀ ਇਕੋ ਵਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਲਏ ਮਿਲਾਈਆ। ਗੁਰ ਸ਼ਬਦ ਕਹੇ ਪ੍ਰਭ ਕਿਰਪਾ ਕਰ ਆਪ, ਮਿਹਰ ਨਜ਼ਰ ਉਠਾਈਆ। ਲੱਖ ਚੁਰਾਸੀ ਦੇ ਦੇ ਇਕੋ ਜਾਪ, ਪਿਛਲੀ ਵੰਡ ਰਹਿਣ ਕੋਇ ਨਾ ਪਾਈਆ। ਤੈਨੂੰ ਗੁਰ ਅਵਤਾਰਾਂ ਪੈਗ਼ੰਬਰਾਂ ਮੰਨਿਆ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਇਕ ਜਣਾਈਆ। ਤੂੰ ਲੱਖ ਚੁਰਾਸੀ ਅੰਤਰਜਾਮੀ ਸੱਜਣ ਸਾਕ, ਬੰਧਪ ਇਕ ਅਖਵਾਈਆ। ਤੂੰ ਨਿਤ ਨਵਿਤ ਦੋ ਜਹਾਨਾਂ ਪਾਕੀ ਪਾਕ, ਰਸੂਲ ਤੇਰਾ ਕਲਮਾ ਕਰ ਕਬੂਲ ਸੀਸ ਨਿਵਾਈਆ। ਅੰਦਰ ਵੜ ਕੇ ਖੋਲ੍ਹ ਦੇ ਤਾਕ, ਤੇਰਾ ਉਪਜੇ ਅੰਤਰ ਇਕੋ ਪਾਠ, ਬਿਨ ਰਸਨਾ ਜਿਹਵਾ ਦੇ ਸਮਝਾਈਆ। ਕੂੜੀ ਮਿਟੇ ਅੰਧੇਰੀ ਰਾਤ, ਨਿਰਮਲ ਜੋਤ ਹੋਵੇ ਪਰਕਾਸ਼, ਅਨਹਦ ਸ਼ਬਦ ਹੋਵੇ ਸ਼ਨਵਾਈਆ। ਸਦ ਵਸੀਏ ਤੇਰੇ ਪਾਸ, ਮੰਡਲ ਮੰਡਪ ਪੈਂਦੀ ਵੇਖੀਏ ਸਾਚੀ ਰਾਸ, ਗੋਪੀ ਕਾਹਨ ਕੋਟਨ ਕੋਟ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਨਿਰਗੁਣ ਨਿਰਗੁਣ ਫੇਰਾ ਪਾਈਆ। ਗੁਰ ਸ਼ਬਦ ਕਹੇ ਪ੍ਰਭ ਸਚ ਖ਼ੁਦਾ, ਪਰਵਰਦਿਗਾਰ ਤੇਰੀ ਸਰਨਾਈਆ। ਤੇਰੇ ਨਾਲੋਂ ਜੋ ਹੋਏ ਜੁਦਾ, ਜੁਜ਼ ਆਪਣਾ ਬੈਠੇ ਬਣਾਈਆ। ਇਕੋ ਮਾਰਗ ਦੱਸ ਸਿੱਧਾ, ਕਲਮਾ ਸਚ ਪੜ੍ਹਾਈਆ । ਕੋਈ ਨਾ ਜਾਣੇ ਤੂੰ ਵੱਡਾ ਕਿੱਡਾ, ਨੀਕਣ ਨੀਕਾ ਸਮਝ ਕਿਸੇ ਨਾ ਆਈਆ। ਦੀਨ ਮਜ਼੍ਹਬ ਵਿਚ ਪਈ ਜ਼ਿਦਾ, ਹਉਮੇ ਕਰੇ ਲੜਾਈਆ। ਜਿਸ ਨੂੰ ਮੂਸਾ ਈਸਾ ਮੁਹੰਮਦ ਮੰਨਿਆ ਪਿਤਾ, ਓਸੇ ਨੂੰ ਗੋਬਿੰਦ ਪੁਰਖ ਅਕਾਲ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਦੇ ਮਿਟਾਈਆ। ਗੁਰ ਸ਼ਬਦ ਕਹੇ ਪ੍ਰਭ ਕਲਜੁਗ ਮੇਟ ਕੂੜ, ਕੁੜਿਆਰਾ ਰਹਿਣ ਕੋਇ ਨਾ ਪਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਜੋ ਤੈਨੂੰ ਗਏ ਭੁਲਾਈਆ। ਚਾਰੇ ਵਰਨਾਂ ਬਖ਼ਸ਼ ਸਾਚੀ ਧੂੜ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਟਿੱਕਾ ਲਾਈਆ। ਕਾਇਆ ਚੋਲੀ ਚਾੜ੍ਹ ਰੰਗ ਗੂੜ੍ਹ, ਦੁਰਮਤ ਮੈਲ ਧੁਆਈਆ। ਦਰਸ ਵਖਾ ਹੋ ਕੇ ਹਾਜ਼ਰ ਹਜ਼ੂਰ, ਹਜ਼ਰਤ ਆਪਣੀ ਫੇਰੀ ਪਾਈਆ। ਤੇਰਾ ਆਉਣਾ ਜਾਣਾ ਖੇਲ ਜਗਤ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਕਿਉਂ ਹੋਇਉਂ ਮਫ਼ਰੂਰ, ਦਰਗਾਹ ਸਾਚੀ
ਮੁਖ ਛੁਪਾਈਆ। ਆ ਕੇ ਜਲਵਾ ਦੇ ਅਗੰਮੀ ਨੂਰ, ਨੂਰੋ ਨੂਰ ਨੂਰ ਕਰ ਰੁਸ਼ਨਾਈਆ। ਸ਼ਬਦ ਅਨਾਦੀ ਵਜਾ ਤੂਰ, ਤੁਰਤ ਆਪਣਾ ਹੁਕਮ ਮਨਾਈਆ। ਸਰਬ ਖ਼ਾਲੀ ਭੰਡਾਰੇ ਕਰ ਭਰਪੂਰ, ਨਾਮ ਪਦਾਰਥ ਝੋਲੀ ਪਾਈਆ। ਤੇਰੇ ਦਰ ਦੇ ਬਰਦੇ ਸਰਬ ਮਜ਼ਦੂਰ, ਮਜ਼ਦੂਰੀ ਸਭ ਦੀ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਫੇਰਾ ਪਾਈਆ। ਗੁਰ ਸ਼ਬਦ ਕਹੇ ਵੇਖ ਅੰਧੇਰਾ, ਅੰਧ ਵਿਸ਼ਵਾਸ ਮਿਟਾਈਆ। ਚਾਰ ਕੁੰਟ ਦਹਿ ਦਿਸ਼ਾ ਪਿਆ ਝੇੜਾ, ਝਗੜੇ ਵਿਚ ਲੋਕਾਈਆ। ਨੌਂ ਖੰਡ ਪ੍ਰਿਥਮੀ ਤੇਰਾ ਸੋਹੇ ਨਾ ਸੱਚਾ ਖੇੜਾ, ਸੱਤ ਦੀਪ ਨਾ ਕੋਇ ਵਡਿਆਈਆ । ਮਾਇਆ ਮਮਤਾ ਪਾਇਆ ਘੇਰਾ, ਚਾਰੋਂ ਕੁੰਟ ਨਜ਼ਰੀ ਆਈਆ। ਧਰਤ ਮਾਤ ਦਾ ਸਾਫ਼ ਨਾ ਦਿਸੇ ਵਿਹੜਾ, ਸਤਿ ਸਚ ਨਾ ਕੋਇ ਸਮਝਾਈਆ । ਤੁਧ ਬਿਨ ਕਰੇ ਨਾ ਕੋਇ ਹਕ ਨਿਬੇੜਾ, ਅਦਲ ਅਦਾਲਤ ਨਾ ਕੋਇ ਲਗਾਈਆ। ਸ੍ਰੀ ਭਗਵਾਨ ਅਬਿਨਾਸ਼ੀ ਕਰਤੇ ਕਰ ਮਿਹਰਾ, ਪਰਵਰਦਿਗਾਰ ਸਾਂਝੇ ਯਾਰ ਹੋ ਸਹਾਈਆ। ਤੇਰੇ ਮਿਲਣ ਦਾ ਭਗਤਾਂ ਚਾਓ ਘਨੇਰਾ, ਘਰ ਘਰ ਖ਼ੁਸ਼ੀ ਬਣਾਈਆ। ਉਹ ਵਕਤ ਆਵੇ ਕਿਹੜਾ, ਜਿਸ ਵਕਤ ਮਿਲੇ ਬੇਪਰਵਾਹੀਆ। ਕੂੜੀ ਕਿਰਿਆ ਜਗਤ ਮਲੇਛਾਂ ਚੁੱਕਿਆ ਜਾਏ ਡੇਰਾ, ਜਗਤ ਵਿਹਾਰ ਰਹਿਣ ਨਾ ਪਾਈਆ। ਸਭ ਨੂੰ ਨਜ਼ਰੀ ਆਏ ਇਕੋ ਰੂਪ ਮੇਰਾ, ਫੇਰ ਮੇਰਾ ਤੇਰਾ ਤੇਰੇ ਵਿਚ ਸਮਾਈਆ। ਜੁਗ ਜੁਗ ਤੂੰ ਦੇਵਣਹਾਰਾ ਗੇੜਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਹੋ ਸਹਾਈਆ। ਗੁਰ ਸ਼ਬਦ ਕਹੇ ਸਚਖੰਡ ਨਿਵਾਸੀ, ਤੇਰੀ ਵਡ ਵਡਿਆਈਆ। ਕਲਜੁਗ ਅੰਤਮ ਹੋਈ ਉਦਾਸੀ, ਲੱਖ ਚੁਰਾਸੀ ਰਹੀ ਘਬਰਾਈਆ। ਨੇਤਰ ਰੋਂਦੇ ਪੰਡਤ ਕਾਸ਼ੀ, ਮੁੱਲਾ ਸ਼ੇਖ਼ ਉਚੀ ਕੂਕਣ ਮਾਰਨ ਧਾਈਆ। ਘਰ ਬੈਠਿਆਂ ਮਿਲੇ ਨਾ ਕੋਇ ਸਾਥੀ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਘਾਟੀ, ਅਠਸਠ ਤੀਰਥ ਦੇਣ ਦੁਹਾਈਆ। ਠੱਗ ਚੋਰ ਯਾਰ ਫਿਰਨ ਰਾਤੀਂ, ਤੇਰਾ ਨਾਮ ਜਪਣ ਦਾ ਧਿਆਨ ਨਾ ਕੋਇ ਰਖਾਈਆ। ਜਗਤ ਵਿਕਾਰਾਂ ਵਿਸ਼ਿਆਂ ਵਿਚ ਸ੍ਰਿਸ਼ਟੀ ਰੁਝੀ ਅੰਮ੍ਰਿਤ ਵੇਲੇ ਪਰਭਾਤੀ, ਭਾਵਨਾ ਤੇਰੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਹਿਰਦੇ ਦੇਣੀ ਦਇਆ ਕਮਾਈਆ। ਗੁਰ ਸ਼ਬਦ ਕਹੇ ਪ੍ਰਭ ਵੇਖ ਕਲਜੁਗ ਕਿਰਿਆ, ਚਾਰੋਂ ਕੁੰਟ ਧਿਆਨ ਲਗਾਈਆ। ਸਾਧ ਸੰਤ ਸਚ ਅਸੂਲੋਂ ਗਿਰਿਆ, ਕਰਮ ਧਰਮ ਰਹਿਣ ਕੋਇ ਨਾ ਪਾਈਆ। ਰਾਜਾ ਰਾਣਾ ਆਪਣਿਆਂ ਬਚਨਾਂ ਤੋਂ ਕਿਰਿਆ, ਗ਼ਰੀਬ ਨਿਮਾਣੇ ਗਲੇ ਨਾ ਕੋਇ ਲਗਾਈਆ। ਸਤਿ ਧਰਮ ਦਾ ਭਾਂਡਾ ਰਿੜ੍ਹਿਆ, ਕੂੜ ਕੁੜਿਆਰਾ ਸਾਰੇ ਬੈਠੇ ਸੀਸ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਫੇਰਾ ਪਾਈਆ। ਗੁਰ ਸ਼ਬਦ ਕਹੇ ਮੈਂ ਵੇਖਿਆ ਅੰਧੇਰ, ਅੰਧ ਆਤਮ ਦੇਣ ਦੁਹਾਈਆ। ਸੱਜਣਾਂ ਨਾਲ ਸੱਜਣ ਮਿਤਰਾਂ ਨਾਲ ਮਿਤਰ ਕਰਨ ਝੇੜ, ਹੇਰ ਫੇਰ ਵਿਚ ਲੋਕਾਈਆ। ਕਿਉਂ ਸਵਾਮੀ ਸਾਹਿਬ ਸੁਲਤਾਨ ਪੁਰਖ ਅਗੰਮ ਲਗਾਈ ਦੇਰ, ਮਹਿਬਾਨ ਮਹਿਬੂਬ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸ੍ਰਿਸ਼ਟੀ ਵੇਖ ਜਗਤ ਲੋਕਾਈਆ। ਹਰਿ ਸ਼ਬਦ ਕਹੇ ਉਠ ਵੇਖ ਹਾਲਤ, ਹਲਤ ਪਲਤ ਤੇਰੀ ਸਰਨਾਈਆ। ਚਾਰ ਵਰਨ ਵੜੀ ਜਹਾਲਤ, ਸਚ ਨਾ ਕੋਇ ਵਖਾਈਆ। ਕਾਮ ਕਰੋਧ ਦੀ ਲੱਗੀ ਅਲਾਮਤ, ਆਲਮ ਸਕੇ ਨਾ ਕੋਇ ਪਰੇ ਹਟਾਈਆ। ਸਾਚੀ ਦੇਵੇ ਨਾ ਕੋਈ ਜ਼ਮਾਨਤ, ਬਰੀਖ਼ਾਨਾ
ਨਾ ਕੋਇ ਵਖਾਈਆ। ਮਨ ਮਨੂਆ ਘਰ ਘਰ ਕਰੇ ਬਗ਼ਾਵਤ, ਆਪਣਾ ਬਲ ਪਰਗਟਾਈਆ। ਪਿਤਾ ਪੁੱਤ ਦੀ ਪਈ ਅਦਾਵਤ, ਗੁਰ ਚੇਲੇ ਕਰਨ ਲੜਾਈਆ। ਸਾਚਾ ਨਾਮ ਨਾ ਕੋਇ ਸਖ਼ਾਵਤ, ਵਸਤ ਅਮੋਲਕ ਝੋਲੀ ਕੋਇ ਨਾ ਪਾਈਆ। ਤੇਰੀ ਪਿਛਲੀ ਲਿਖੀ ਭੁੱਲੀ ਸਰਬ ਇਬਾਰਤ, ਅਮਲ ਵਿਚ ਨਾ ਕੋਇ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਦੀ ਵੀਹਵੀਂ ਕਿਸੇ ਦੀ ਕਰੇ ਨਾ ਕੋਈ ਸਫ਼ਾਰਸ਼, ਸਾਰੇ ਪੱਲੂ ਗਏ ਛੁਡਾਈਆ। ਮੁੱਲਾ ਸ਼ੇਖ਼ ਪੰਡਤ ਪਾਂਧੇ ਮੰਦਰ ਮਸੀਤਾਂ ਕਰਨ ਆੜ੍ਹਤ, ਜਗਤ ਦੁਕਾਨ ਗਏ ਬਣਾਈਆ। ਤੇਰੀ ਕਰੇ ਨਾ ਕੋਈ ਸੱਚੀ ਅਬਾਦਤ, ਬਿਨ ਕਾਅਬਿਉਂ ਤੇਰਾ ਦਰਸ ਕੋਇ ਨਾ ਪਾਈਆ। ਤੂੰ ਮਾਲਕ ਸਹੀ ਸਲਾਮਤ, ਆਦਿ ਜੁਗਾਦਿ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰੀ ਭਗਵਾਨ ਹੋ ਸਹਾਈਆ। ਸ਼ਬਦ ਗੁਰੂ ਕਹੇ ਉਹ ਵੇਖ ਗੁਰ ਅਵਤਾਰ, ਦਰ ਠਾਂਡੇ ਸੀਸ ਨਿਵਾਈਆ। ਪੈਗ਼ੰਬਰ ਪੀਰ ਕਰਨ ਪੁਕਾਰ, ਕੂਕ ਕੂਕ ਸੁਣਾਈਆ। ਭਗਤ ਸੁਹੇਲੇ ਵਾਜਾਂ ਰਹੇ ਮਾਰ, ਬਿਰਹੋਂ ਰਾਗ ਅਲਾਈਆ। ਸੰਤ ਸੁਹੇਲੇ ਧੂੜੀ ਮੰਗਣ ਛਾਰ, ਟਿੱਕਾ ਇਕ ਰਮਾਈਆ। ਗੁਰਮੁਖ ਕਹਿਣ ਦਰਸ ਦਿਖਾਲ, ਨਿਰਗੁਣ ਨੂਰ ਕਰ ਰੁਸ਼ਨਾਈਆ। ਗੁਰਸਿਖ ਤੇਰੀ ਕਰਨ ਭਾਲ, ਖੋਜਣ ਚਾਈਂ ਚਾਈਂਆ। ਮੁਰੀਦ ਕਹਿਣ ਮੁਰਸ਼ਦ ਦੇ ਜਮਾਲ, ਜਲਵਾ ਨੂਰ ਕਰ ਰੁਸ਼ਨਾਈਆ। ਸੂਫ਼ੀ ਕਹਿਣ ਆ ਕੇ ਸੁਰਤ ਸੰਭਾਲ, ਫੜ ਬਾਹੋਂ ਗਲੇ ਲਗਾਈਆ। ਕਲਜੁਗ ਕੂੜੀ ਕਿਰਿਆ ਚਾਰੋਂ ਕੁੰਟ ਪਏ ਧਮਾਲ, ਨਵ ਨੌ ਚਾਰ ਨੱਚੇ ਵਾਹੋ ਦਾਹੀਆ। ਬਿਨ ਤੇਰੀ ਕਿਰਪਾ ਕੋਈ ਨਾ ਉਤਰੇ ਪਾਰ, ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ। ਨੌਂ ਖੰਡ ਪ੍ਰਿਥਮੀ ਰੋਂਦੇ ਵੇਖੇ ਸ਼ਾਹ ਕੰਗਾਲ, ਧੀਰਜ ਧੀਰ ਨਜ਼ਰ ਕਿਸੇ ਨਾ ਆਈਆ। ਕਰ ਕਿਰਪਾ ਆਪ ਮਹਾਰਾਜ, ਮਹਿਬੂਬ ਨੂਰ ਖ਼ੁਦਾਈਆ। ਤੇਰੇ ਦਰ ਦੇ ਸਰਬ ਮੁਹਤਾਜ, ਮੁਹੱਬਤ ਵਿਚ ਓਟ ਰਖਾਈਆ। ਨਿਰਗੁਣ ਸਰਗੁਣ ਕਰ ਕਾਜ, ਨਿਰਵੈਰ ਆਪਣਾ ਫੇਰਾ ਪਾਈਆ। ਸਚ ਪਦਾਰਥ ਦੇ ਕੇ ਦਾਤ, ਜੀਵ ਜੰਤ ਦੇ ਸਮਝਾਈਆ। ਕਲਜੁਗ ਖੇੜਾ ਉਜੜਿਆ ਫੇਰ ਕਰ ਆਬਾਦ, ਸਤਿਜੁਗ ਸੋਹਣੀ ਨਗਰੀ ਇਕ ਬਣਾਈਆ। ਜੋ ਹੰਸ ਬੁੱਧੀ ਹੋਈ ਕਾਗ, ਕਾਗੋਂ ਹੰਸ ਦੇ ਬਣਾਈਆ। ਭਗਤ ਉਧਾਰਨਾ ਤੇਰਾ ਰਿਵਾਜ, ਜੁਗ ਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਬੁਧ ਬਿਬੇਕ ਦੇ ਕਰਾਈਆ। ਗੁਰ ਸ਼ਬਦ ਕਹੇ ਪ੍ਰਭ ਕਰ ਕਿਰਪਾ, ਨਿਰਧਨ ਸਰਧਨ ਤੇਰਾ ਧਿਆਨ ਲਗਾਈਆ। ਕਲਜੁਗ ਅੰਤਮ ਮੇਟ ਬਿਪਤਾ, ਮਿਹਰ ਨਜ਼ਰ ਉਠਾਈਆ। ਸਵਾਮੀ ਮਿਹਰਵਾਨ ਹੋ ਕੇ ਆ ਜਾ ਜਿਉਂ ਨਾਨਕ ਘਰ ਮਾਤਾ ਤ੍ਰਿਪਤਾ, ਜਿਉਂ ਗੁਜਰੀ ਗੋਬਿੰਦ ਚੰਦ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਦੱਸ ਦੇ ਪਰਮ ਪੁਰਖ ਦਾ ਇਕੋ ਇਸ਼ਟਾ, ਅਸ਼ਟਾਮ ਆਪਣਾ ਨਾਮ ਦੇ ਲਿਖਾਈਆ। ਚਾਰ ਵਰਨਾਂ ਆ ਜਾਏ ਨਿਸ਼ਚਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਝਗੜਾ ਰਹੇ ਨਾ ਰਾਈਆ। ਤੇਰਾ ਹੁਕਮ ਸਦਾ ਬੇਪਰਵਾਹ ਸਦਾ ਪੁਖ਼ਤਾ, ਨਾ ਕੋਈ ਮੇਟੇ ਮੇਟ ਮਿਟਾਈਆ। ਉਹ ਫ਼ਰਕ ਕੱਢ ਦੇ ਜੋ ਗੁਰੂ ਗ੍ਰੰਥ ਵਿਚ ਪਾਇਆ ਕੰਨਾ ਮੁਕਤਾ, ਕੰਨੀ ਸਭ ਦੀ ਦੇ ਛੁਡਾਈਆ। ਤੇਰੇ ਹੱਥ ਅਨੋਖੀ ਜੁਗਤਾ, ਜੁਗਤੀ ਜੀਵਣ ਦੇ ਸਮਝਾਈਆ। ਤੇਰਾ ਭਾਣਾ ਕਦੇ ਨਾ ਰੁਕਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਦਵਾਰੇ ਝੁਕਦਾ, ਕਰੋੜ ਤੇਤੀਸਾ ਸੀਸ ਨਿਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੈਥੋਂ ਪੁਛਦਾ, ਹੁਕਮੇ ਵਿਚੋਂ ਹੁਕਮ ਵਰਤਾਈਆ। ਕਲਜੁਗ ਅੰਤਮ ਵੇਲਾ ਨਹੀਂ ਲੁਕ ਦਾ, ਕਿਉਂ ਬੈਠਾ ਪੜਦਾ ਪਾਈਆ। ਕੂੜੀ ਕਿਰਿਆ ਬੂਟਾ ਕਿਉਂ ਨਹੀਂ
ਪੁਟਦਾ, ਸਤਿ ਧਰਮ ਜੜ੍ਹ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਦੇ ਵਖਾਈਆ। ਗੁਰ ਸ਼ਬਦ ਕਹੇ ਪ੍ਰਭ ਡੂੰਘੇ ਸਮੁੰਦਰ, ਸਾਗਰ ਬੇਪਰਵਾਹੀਆ। ਆਪਣਾ ਰੂਪ ਅਨੂਪ ਵਖਾ ਅਗੰਮਾ ਸੁੰਦਰ, ਜਿਸ ਦੀ ਮੂਰਤ ਸੂਰਤ ਨਾ ਕਿਸੇ ਘੜਾਈਆ। ਅੰਦਰ ਵੜ ਕੇ ਖੋਲ੍ਹ ਦੇ ਆਪਣੀ ਗੁੰਝਲ, ਕੜੀ ਨਾਲੋਂ ਕੜੀ ਦੇ ਛੁਡਾਈਆ। ਪਿਤਾ ਪੁਰਖ ਅਕਾਲ ਆਪਣੇ ਬੱਚਿਆਂ ਲਾ ਲੈ ਉਂਗਲ, ਕਿਉਂ ਬੈਠਾ ਮਾਤ ਭੁਲਾਈਆ। ਕਲਜੁਗ ਅੰਤਮ ਕੋਈ ਰਹਿਣ ਨਾ ਦੇਣਾ ਚੁਗ਼ਲ, ਨਿੰਦਿਆਂ ਬਖ਼ੀਲੀ ਦੇ ਖਪਾਈਆ। ਜੋ ਤੇਰੇ ਨਾਮ ਤੋਂ ਹੋ ਗਏ ਨਮੁਕਰ, ਤਿਨ੍ਹਾਂ ਦੀ ਮੁਕੰਮਲ ਕਰ ਸਫ਼ਾਈਆ। ਜੋ ਤੇਰੇ ਚਰਨ ਦਵਾਰੇ ਢਹਿ ਕੇ ਕਰਨ ਸ਼ੁਕਰ, ਤਿਨ੍ਹਾਂ ਦੇ ਸੰਸੇ ਦੇ ਕਟਾਈਆ। ਤੂੰ ਉਹਨਾ ਦਾ ਪਿਤਾ ਉਹ ਤੇਰੇ ਪੁੱਤਰ, ਗੁਰੂ ਗੋਬਿੰਦ ਗਿਆ ਸਮਝਾਈਆ। ਤੇਰਾ ਲੇਖਾ ਪੱਛਮ ਪੂਰਬ ਦੱਖਣ ਉੱਤਰ, ਦਹਿ ਦਿਸ਼ਾ ਤੇਰੀ ਵਡਿਆਈਆ। ਤੂੰ ਵੇਖੇਂ ਕੋਨਾ ਨੁੱਕਰ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਘਰ ਆਪਣੇ ਦੇ ਵਡਿਆਈਆ। ਗੁਰ ਸ਼ਬਦ ਕਹੇ ਵਡ ਮਾਲਕ ਧਰਤ, ਧਰਨੀ ਧਿਆਨ ਲਗਾਈਆ। ਠਾਕਰ ਹੋ ਕੇ ਸਵਾਮੀ ਪਰਤ, ਪਤਿਪਰਮੇਸ਼ਵਰ ਰੂਪ ਵਟਾਈਆ। ਚਾਰ ਜੁਗ ਜੋ ਲਾਉਂਦਾ ਆਇਉਂ ਸ਼ਰਤ, ਹੁਕਮੀ ਹੁਕਮ ਸੁਣਾਈਆ। ਨਿਰਗੁਣ ਨਿਰਵੈਰ ਨਿਰਾਕਾਰ ਹੋ ਕੇ ਦੇ ਦਰਸ, ਜੋਤੀ ਜੋਤ ਜੋਤ ਰੁਸ਼ਨਾਈਆ। ਜਨ ਭਗਤ ਵਡਿਆਈ ਮਿਲੇ ਫ਼ਰਸ਼, ਅਰਸ਼ ਸੋਭਾ ਪਾਈਆ। ਜਨਮ ਜਨਮ ਦੀ ਮੇਟ ਹਰਸ, ਹਵਸ ਦੇ ਗਵਾਈਆ। ਤੇਰੇ ਜਨ ਤੇਰੇ ਮਿਲਣ ਨੂੰ ਰਹੇ ਤਰਸ, ਦਿਵਸ ਰੈਣ ਘੜੀ ਪਲ ਰਾਹ ਰਹੇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਉਣਾ ਚਾਈਂ ਚਾਈਂਆ। ਚਾਈਂ ਚਾਈਂ ਮੇਲ ਮਿਲਾਉਣਾ, ਪ੍ਰਭੂ ਤੇਰੇ ਹੱਥ ਵਡਿਆਈਆ। ਸੱਜਣ ਘਰ ਦਰਸ ਦਿਖਾਉਣਾ, ਮਿਲ ਸੰਤਾਂ ਸੋਭਾ ਪਾਈਆ। ਨਾਮ ਨਿਧਾਨਾ ਮੰਗਲ ਗਾਉਣਾ, ਗੀਤ ਗੋਬਿੰਦ ਅਲਾਈਆ। ਵਿਛੜਿਆਂ ਪ੍ਰਭ ਗਲੇ ਲਗਾਉਣਾ, ਡਿਗਦਿਆਂ ਬਾਹੋਂ ਉਠਾਈਆ। ਜਗਤ ਜਹਾਨੋਂ ਪਾਰ ਕਰਾਉਣਾ, ਦੋ ਜਹਾਨਾਂ ਲੇਖਾ ਦੇਣਾ ਮੁਕਾਈਆ। ਲੱਖ ਚੁਰਾਸੀ ਫੰਦ ਕਟਾਉਣਾ, ਮਾਤ ਗਰਭ ਦਸ ਦਸ ਮਾਸ ਨਾ ਕੋਇ ਤਪਾਈਆ। ਰਾਏ ਧਰਮ ਪਰੇ ਹਟਾਉਣਾ, ਚਿਤ੍ਰਗੁਪਤ ਨਾ ਲੇਖ ਜੁੜਾਈਆ। ਜਨ ਭਗਤ ਸਹੇਲਿਆਂ ਆਪਣੀ ਗੋਦ ਬਿਠਾਉਣਾ, ਸਿਰ ਆਪਣਾ ਹੱਥ ਟਿਕਾਈਆ। ਅੰਤਮ ਜੋਤੀ ਜੋਤ ਮਿਲਾਉਣਾ, ਜਿਸ ਵਿਚੋਂ ਓਪਜੇ ਓਸੇ ਵਿਚ ਸਮਾਈਆ। ਗੁਰਮੁਖ ਕੁੰਦਨ ਕੰਚਨ ਸੋਨਾ ਕਿਸੇ ਸਰਾਫ਼ ਨਾ ਹੱਥ ਫੜਾਉਣਾ, ਆਪਣੀ ਪਰਖ ਕਰਕੇ ਤਰਸ ਆਪੇ ਲੈਣਾ ਕਰਾਈਆ। ਠਾਕਰ ਸਵਾਮੀ ਦੀਨ ਦਿਆਲ ਹਰਿ ਕਿਰਪਾਲ ਤਰਸ ਕਮਾਉਣਾ, ਤੇਰੀ ਰਹਿਮਤ ਬੇਪਰਵਾਹੀਆ। ਸੁੱਤਿਆਂ ਜਾਗਦਿਆਂ, ਚਲਦਿਆਂ ਫਿਰਦਿਆਂ, ਉਠਦਿਆਂ ਬਹਿੰਦਿਆਂ ਆਪਣਾ ਦਰਸ ਕਰੌਣਾ, ਸਾਖਿਆਤ ਸਵੱਛ ਸਰੂਪੀ ਨਜ਼ਰੀ ਆਈਆ। ਭੁੱਲਿਆਂ ਭਟਕਿਆਂ ਮਾਰਗ ਲਾਉਣਾ, ਰੁਲਿਆਂ ਨਾਲ ਰਲਾਈਆ। ਤੁਧ ਬਿਨ ਸਵਾਮੀ ਦੂਜਾ ਨਜ਼ਰ ਕੋਇ ਨਾ ਆਉਣਾ, ਪਤਿਪਰਮੇਸ਼ਵਰ ਪੁਰਖ ਅਕਾਲ ਦੀਨ ਦਿਆਲ ਤੇਰੀ ਸਰਨਾਈਆ। ਸਚਖੰਡ ਦਵਾਰੇ ਅੰਤ ਬਹਾਉਣਾ, ਕਬੀਰ ਜੁਲਾਹੇ ਨਾਲ ਮੇਲ ਮਿਲਾਉਣਾ, ਮਿਲ ਮਿਲ ਸੱਜਣ ਖ਼ੁਸ਼ੀ ਮਨਾਈਆ। ਮਾਨਸ ਜਨਮ ਫੇਰ ਹੱਥ ਨਾ ਆਉਂਣਾ, ਲੱਖ ਚੁਰਾਸੀ ਵਿਚੋਂ ਇਹ ਵਕਤ ਸੁਹਾਉਣਾ, ਘੜੀ ਪਲ ਤੇਰੀ ਯਾਦ ਵਿਚ ਰਖਾਈਆ। ਬਿਨ ਤੇਰੀ ਕਿਰਪਾ ਗੁਰਮਖਾਂ ਕਿਸੇ ਨਾ ਪਾਰ ਲੰਘਾਉਂਣਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਸ਼ਹਾਦਤ
ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਲ ਆਪਣਾ ਘਰ, ਜਿਸ ਗ੍ਰਹਿ ਬਹਿ ਕੇ ਨਿਰਮਲ ਨੂਰ ਜੋਤ ਕਰੇ ਰੁਸ਼ਨਾਈਆ।
੭ ਅੱਸੂ ੨੦੨੧ ਬਿਕ੍ਰਮੀ ਸੋਹਣ ਸਿੰਘ ਦੇ ਗ੍ਰਹਿ ਮਾਲਚੱਕ
ਗੁਰ ਸ਼ਬਦ ਕਹੇ ਪ੍ਰਭ ਛੈਲ ਛਬੀਲਾ ਮਲੂਕ, ਸੋਹਣਾ ਸੋਹਣੀ ਲਏ ਅੰਗੜਾਈਆ। ਤੇਰੀ ਦਰੋਹੀ ਸੁਣ ਲੈ ਕੂਕ, ਬੇਪਰਵਾਹ ਅੱਖ ਖੁਲ੍ਹਾਈਆ। ਸਚ ਦਵਾਰੇ ਸੁੱਤੋਂ ਘੂਕ, ਗ਼ਫ਼ਲਤ ਵਿਚ ਭਰੀ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਸੱਦਾ ਦੇ ਕੇ ਕਰ ਗਏ ਕੂਚ, ਗਲੀ ਕੂਚਾ ਹੁਕਮ ਜਗਤ ਸੁਣਾਈਆ। ਸ਼ਾਸਤਰ ਵੇਦਾਂ ਨਾਲ ਦੇ ਗਏ ਸੂਝ, ਅੱਖਰਾਂ ਨਾਲ ਪੜ੍ਹਾਈਆ। ਪ੍ਰੇਮ ਪਿਆਰ ਅੰਦਰ ਗਏ ਝੂਜ, ਤਨ ਸੀਸ ਭੇਟ ਚੜ੍ਹਾਈਆ। ਸਾਹਿਬ ਸਤਿਗੁਰ ਸਾਚਾ ਪੁਰਖ ਅਕਾਲ ਬਖ਼ਸ਼ ਸਲੂਕ, ਸੁਲਹਕੁਲ ਵੇਖ ਵਖਾਈਆ। ਭਰਮੇ ਭੁੱਲੀ ਸਰਬ ਮਖ਼ਲੂਕ, ਖ਼ਾਲਕ ਖ਼ਲਕ ਦੇ ਵਡਿਆਈਆ। ਜਗਤ ਸ਼ੈਤਾਨ ਫਿਰੇ ਨਮਰੂਦ, ਮਹਿਬੂਬ ਦਿਤਾ ਭੁਲਾਈਆ। ਅਸਲ ਲੱਭੇ ਨਾ ਕਿਸੇ ਵਜੂਦ, ਵਸਲ ਸਚ ਨਾ ਕੋਇ ਕਰਾਈਆ। ਜਗਤ ਉਲਮਾ ਹੋਏ ਬੇਵਕੂਫ਼, ਬੇਵਾ ਰੂਪ ਨਜ਼ਰੀ ਆਈਆ। ਅੰਤਮ ਇਹਨਾਂ ਆ ਕੇ ਕਰ ਮੌਕੂਫ਼, ਬਰਖ਼ਾਸਤ ਸਾਚੇ ਘਰੋਂ ਕਰਾਈਆ। ਜਨ ਭਗਤਾਂ ਝੋਲੀ ਪਾ ਹਕੂਕ, ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਾਚਾ ਧਰਮ ਧਰਮੀਆਂ ਵਿਚੋਂ ਪਰਗਟਾਈਆ।
੭ ਅੱਸੂ ੨੦੨੧ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਬਾਠ
ਗੁਰ ਸ਼ਬਦ ਕਹੇ ਪ੍ਰਭ ਛੈਲ ਛਬੀਲੇ, ਸ਼ਾਹ ਸੁਲਤਾਨ ਤੇਰੀ ਵਡਿਆਈਆ। ਕਲਜੁਗ ਅੰਤਮ ਚੁੱਕੇ ਸਰਬ ਵਸੀਲੇ, ਵਸਲ ਯਾਰ ਨਾ ਕੋਇ ਕਰਾਈਆ। ਭਰਮੇ ਭੁੱਲ ਗਏ ਗੁਰੂਆਂ ਅਵਤਾਰਾਂ ਪੈਗ਼ੰਬਰਾਂ ਵਾਲੇ ਘਰਾਨੇ ਕਬੀਲੇ, ਕਾਬਲ ਰਹਿਣ ਕੋਇ ਨਾ ਪਾਈਆ। ਫਿਰ ਗਈ ਦਰੋਹੀ ਮੱਕੇ ਮਦੀਨੇ, ਮਕਬਰੇ ਦੇਣ ਦੁਹਾਈਆ। ਤੂੰ ਠੰਡ ਨਾ ਪਾਵੇਂ ਸੀਨੇ, ਸਾਂਤਕ ਸਤਿ ਨਾ ਕੋਇ ਕਰਾਈਆ। ਬਸਤਰ ਪਹਿਨ ਕੇ ਸੂਹੇ ਕਾਲੇ ਪੀਲੇ ਨੀਲੇ, ਚਿੱਟੇ ਲਾਲ ਕੰਚਨ ਤੇਰਾ ਸਾਚਾ ਰੰਗ ਨਾ ਕੋਇ ਚੜ੍ਹਾਈਆ। ਤੇਰੇ ਪ੍ਰੇਮ ਰਸ ਕੋਈ ਨਾ ਦਿਸਣ ਭੀਨੇ, ਭਿੰਨੜੀ ਰੈਣ ਨਾ ਕੋਇ ਵਡਿਆਈਆ । ਸਾਧ ਸੰਤ ਕਲਜੁਗ ਅੰਤਮ ਲੇਖੇ ਵਿਚ ਨਾ ਜਾਣ ਗਿਣੇ, ਲੱਖ ਕਰੋੜੀ ਬੈਠੇ ਡੇਰਾ ਲਾਈਆ। ਸਭ ਨੂੰ ਝੰਝਟ ਪਏ ਘਣੇ, ਘਨਈਆ ਮੇਲ ਨਾ ਕੋਇ ਮਿਲਾਈਆ। ਬਿਨ ਨੇਤਰਾਂ ਤੋਂ ਅੰਤਰ ਹੋਏ ਅੰਨ੍ਹੇ, ਜਗਤ ਨਿਸ਼ਾਨੇ ਰਹੇ ਵਖਾਈਆ। ਤੇਰੀ ਰਜ਼ਾ ਕੋਈ ਨਾ ਮੰਨੇ, ਕਜ਼ਾ ਸਭ ਦੇ ਸਿਰ ਤੇ ਛਾਈਆ। ਤੂੰ ਕਿਉਂ ਬੈਠਾ ਸਭ ਤੋਂ ਹੋ ਕੇ ਬੰਨੇ, ਅੱਡਰਾ ਵੱਖਰਾ ਡੇਰਾ ਲਾਈਆ। ਜਨ ਭਗਤਾਂ ਸੁਨੇਹੜਾ ਦੇ ਅਗੰਮੀ ਕੰਨੇ, ਕਾਨੀ ਤੀਰ ਨਿਸ਼ਾਨਾ ਇਕ ਚਲਾਈਆ। ਭਾਗ ਲਗਾ ਸਾਢੇ ਤਿੰਨ ਹੱਥ ਛੱਪਰ ਛੰਨੇ, ਮਹੱਲ ਅਟਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਸ਼ਬਦ ਕਹੇ ਪ੍ਰਭ ਜੋਬਨਵੰਤੇ, ਤੇਰੀ ਜਵਾਨੀ ਬੇਪਰਵਾਹੀਆ। ਕਿਰਪਾ ਕਰ ਸ੍ਰੀ ਭਗਵੰਤੇ, ਭਗਵਨ ਆਪਣੀ ਲੈ ਅੰਗੜਾਈਆ। ਤੂੰ ਲੱਖ ਚੁਰਾਸੀ ਕੰਤੇ, ਘਰ ਘਰ ਸੇਜ ਸੁਹਾਈਆ। ਭਗਤ ਸੁਹੇਲੇ ਤੇਰੇ ਮੰਗਤੇ, ਦਰ ਮੰਗਣ ਝੋਲੀ ਡਾਹੀਆ। ਓਢਣ ਦੇ ਭੁੱਖੇ ਨੰਗਤੇ, ਗ਼ਰੀਬ ਨਿਮਾਣਿਆਂ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਵਸਾਈਆ। ਗੁਰ ਸ਼ਬਦ ਕਹੇ ਪ੍ਰਭ ਸਤਿ ਸਤਵਾਦੀ, ਸਤਿ ਸਤਿ ਤੇਰਾ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਵੇਖ ਹੋਈ ਬਰਬਾਦੀ, ਮਹੱਲ ਅਟਲ ਖੰਡਰ ਰੂਪ ਵਟਾਈਆ। ਸਾਚੇ ਮੰਦਰ ਨਵੀਂ ਕਰ ਆਬਾਦੀ, ਅਬਾਦਤ ਆਪਣੀ ਇਕ ਸਿਖਾਈਆ। ਝਗੜਾ ਛੁੱਟ ਜਾਏ ਮੁੱਲਾ ਕਾਜ਼ੀ, ਕਜ਼ੀਆ ਕੋਇ ਰਹਿਣ ਨਾ ਪਾਈਆ। ਤੇਰੇ ਨਾਮ ਦੇ ਬਣਨ ਸਰਬ ਨਿਮਾਜ਼ੀ, ਚਰਨ ਕਵਲ ਮਿਲੇ ਸਰਨਾਈਆ। ਨਾਮ ਪਦਾਰਥ ਦੇ ਕੇ ਭਾਜੀ, ਸਾਂਝੀ ਸਭ ਦੀ ਕੁਲ ਬਣਾਈਆ। ਜੋ ਦਿਸੇ ਸੋ ਤੇਰਾ ਹਾਜੀ, ਹਜ਼ਰਤ ਤੂੰ ਹੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭਾਵਨਾ ਪੂਰ ਕਰਾਈਆ। ਗੁਰ ਸ਼ਬਦ ਕਹੇ ਪ੍ਰਭ ਅਪਰ ਅਪਾਰੇ, ਅਪਰੰਪਰ ਤੇਰੀ ਵਡਿਆਈਆ। ਤੂੰ ਨਿਰਗੁਣ ਰੂਪ ਸਦਾ ਨਿਰੰਕਾਰੇ, ਨਿਰਵੈਰ ਇਕ ਅਖਵਾਈਆ। ਗੁਰ ਅਵਤਾਰ ਤੇਰੇ ਸਹਾਰੇ, ਪੀਰ ਪੈਗੰਬਰ ਓਟ ਤਕਾਈਆ। ਸਤਿਜੁਗ ਤ੍ਰੇਤਾ ਦੁਆਪਰ ਦਿਤੇ ਲਾਰੇ, ਕਲਜੁਗ ਅੰਤਮ ਪਰੇ ਦੇ ਕਰਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰੇ, ਉਜਰਤ ਸਭ ਦੀ ਝੋਲੀ ਪਾਈਆ । ਤੇਰੇ ਵੱਜਣ ਨਾਮ ਨਗਾਰੇ, ਸ਼ਬਦੀ ਧੁਨ ਸ਼ਨਵਾਈਆ। ਪਿਛਲੇ ਝਗੜੇ ਮੁਕ ਜਾਣ ਸਰਬ ਪੁਆੜੇ, ਅੱਗੇ ਇਕੋ ਰਾਹ ਸਮਝਾਈਆ। ਸੰਤ ਸੁਹੇਲੇ ਕੱਢਣ ਹਾੜੇ, ਹੌਕਾ ਲੈ ਕੇ ਰਹੇ ਜਣਾਈਆ। ਕਿਰਪਾ ਕਰ ਸੱਚੀ ਸਰਕਾਰੇ, ਸਰਕਾਰ ਵਿਚੋਂ ਸਰਕਾਰ ਦੇ ਬਦਲਾਈਆ। ਜਿਸ ਦਾ ਹੁਕਮ ਚਲੇ ਜੁਗ ਚਾਰੇ, ਸੋ ਫ਼ਰਮਾਨ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣਾ ਰੰਗ ਰੰਗਾਈਆ।