ਪੁਸਤਕਾਲਾਭਾਗ ੧੭

੭ ਅੱਸੂ ੨੦੨੧ ਬਿਕ੍ਰਮੀ ਮੱਸਾ ਸਿੰਘ ਦੇ ਗ੍ਰਹਿ ਨੌਰੰਗਾਬਾਦ

ਅਵਤਾਰ ਪੈਗ਼ੰਬਰ ਗੁਰ ਇਕੱਠੇ ਕੀਤੇ ਭਗਤ, ਸਚਖੰਡ ਨਿਵਾਸੀ ਸਚ ਦਵਾਰੇ ਧੁਰ ਦਾ ਹੁਕਮ ਇਕ ਸੁਣਾਈਆ। ਨੇਤਰ ਵੇਖੋ ਲੋਕਮਾਤ ਜਗਤ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਸਚ ਵਸਤ ਨਜ਼ਰ ਨਾ ਆਏ ਕੋਈ ਸ਼ਕਤ, ਸ਼ਖ਼ਸੀਅਤ ਬੈਠੀ ਮੁਖ ਭੁਆਈਆ। ਲੱਖ ਚੁਰਾਸੀ ਘਰ ਘਰ ਅੰਦਰ ਪ੍ਰਭ ਮਿਲਣ ਦਾ ਪਿਆ ਫ਼ਰਕ, ਫ਼ੈਸਲਾ ਸਕੇ ਨਾ ਕੋਇ ਕਰਾਈਆ। ਅੰਤਰ ਆਤਮ ਕਿਸੇ ਨਾ ਹੋਵੇ ਦਰਦ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਸਦੀ ਵੀਹਵੀਂ ਖੇਲ ਹੋਇਆ ਅਸਚਰਜ, ਅਚਰਜ ਲੀਲਾ ਸਮਝ ਸਕੇ ਕੋਈ ਨਾ ਰਾਈਆ। ਜਗਤ ਰਸਨਾ ਜਿਹਵਾ ਬੱਤੀ ਦੰਦ ਕਰਦੇ ਪੜ੍ਹਤ, ਹਿਰਦੇ ਭੇਵ ਨਾ ਕੋਇ ਖੁਲ੍ਹਾਈਆ। ਜੂਠ ਝੂਠ ਸੋਭਾ ਪਾਏ ਧਰਤ ਉਤੇ ਫ਼ਰਸ਼, ਅਰਸ਼ ਸੁਣੇ ਨਾ ਕੋਇ ਵਧਾਈਆ। ਮਾਇਆ ਮਮਤਾ ਹਰ ਘਟ ਵਧੀ ਦਰਦ, ਗ਼ਜ਼ਲ ਨਾਮ ਨਗ਼ਮਾ ਨਾ ਕੋਇ ਸ਼ਨਵਾਈਆ। ਜੋਧਾ ਸੂਰਬੀਰ ਦਿਸੇ ਨਾ ਕੋਈ ਮਰਦ, ਮਰਦ ਮਰਦਾਨਾ

ਰੂਪ ਨਾ ਕੋਇ ਧਰਾਈਆ। ਕਲਜੁਗ ਕਸਾਈ ਹੱਥ ਵਿਚ ਫੜ ਕੇ ਕਰਦ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਕੂੜੀ ਕਿਰਿਆ ਦਹਿ ਦਿਸ਼ਾ ਉਡੇ ਗਰਦ, ਸਤਿਗੁਰ ਧੂੜੀ ਟਿੱਕਾ ਮਸਤਕ ਖ਼ਾਕ ਨਾ ਕੋਇ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਆਪਣਾ ਹੁਕਮ ਜਣਾਈਆ। ਸਚ ਦਵਾਰੇ ਕਰ ਇਕੱਠੇ ਸ੍ਰੀ ਭਗਵੰਤ, ਧੁਰ ਦਾ ਹੁਕਮ ਜਣਾਈਆ। ਲੱਖ ਚੁਰਾਸੀ ਵੇਖੋ ਜੀਵ ਜੰਤ, ਸੱਚਾ ਸਾਧ ਸੰਤ ਨਜ਼ਰ ਕੋਇ ਨਾ ਆਈਆ। ਬੋਧ ਅਗਾਧਾ ਦਿਸੇ ਕੋਈ ਨਾ ਪੰਡਤ, ਕਲਮਾ ਹਕ ਨਾ ਕੋਇ ਸਮਝਾਈਆ। ਪੜਦਾ ਚੁੱਕੇ ਨਾ ਜੇਰਜ ਅੰਡਜ, ਉਤਭੁਜ ਸੇਤਜ ਪੰਧ ਨਾ ਕੋਇ ਮੁਕਾਈਆ। ਸਤਿ ਧਰਮ ਕੋਈ ਨਜ਼ਰ ਨਾ ਆਵੇ ਬਣਤ, ਪ੍ਰੇਮ ਪਿਆਰ ਨਾ ਕੋਇ ਵਖਾਈਆ। ਚਾਰੋਂ ਕੁੰਟ ਅੰਧੇਰਾ ਕਲਜੁਗ ਅੰਤ, ਨੂਰੀ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਦ ਅਭੇਦਾ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੱਠੇ ਕਰ, ਹਰਿ ਕਰਤਾ ਆਪ ਜਣਾਇੰਦਾ। ਲੋਕਮਾਤ ਵੇਖੋ ਆਪਣਾ ਪਿਛਲਾ ਘਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਭ ਨੂੰ ਯਾਦ ਕਰਾਇੰਦਾ। ਜੋ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਲਿਖ ਕੇ ਆਏ ਧਰ, ਖਾਣੀ ਬਾਣੀ ਰਾਗ ਨਾਦ ਸੁਣਾਇੰਦਾ। ਤਿਸ ਦਾ ਭੈ ਭੌ ਰਿਹਾ ਕੋਈ ਨਾ ਡਰ, ਭਿਆਨਕ ਰੂਪ ਨਾ ਕੋਇ ਵਖਾਇੰਦਾ। ਰਸਨਾ ਜਿਹਵਾ ਬੱਤੀ ਦੰਦ ਜੀਵ ਜੰਤ ਸਾਧ ਸੰਤ ਰਹੇ ਪੜ੍ਹ, ਅੰਦਰ ਵੜ ਤੇਰਾ ਦਰਸ ਕੋਇ ਨਾ ਪਾਇੰਦਾ। ਖ਼ਾਲੀ ਦਿਸੇ ਬੁੱਤਖ਼ਾਨੇ ਕਾਇਆ ਧੜ, ਦੀਵਾ ਬਾਤੀ ਕਮਲਾਪਾਤੀ ਜੋਤ ਨਾ ਕੋਇ ਜਗਾਇੰਦਾ। ਤ੍ਰੈਗੁਣ ਮਾਇਆ ਅਗਨੀ ਪੰਜ ਤਤ ਪੁਤਲੇ ਰਹੇ ਸੜ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਕੂੜੀ ਕਿਰਿਆ ਵਹਿੰਦਾ ਵੇਖੋ ਹੜ, ਅਗੇ ਹੋ ਨਾ ਕੋਇ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨੇਤਰ ਨੈਣਾਂ ਆਪ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਮਾਤ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਆਪ ਜਣਾਈਆ। ਵਸਤ ਅਮੋਲਕ ਜੋ ਦੇ ਕੇ ਆਏ ਦਾਤ, ਨਾਮ ਭੰਡਾਰਾ ਇਕ ਵਰਤਾਈਆ। ਕਿਸੇ ਕੋਲ ਨਾ ਰਹੀ ਸਚ ਸੌਗ਼ਾਤ, ਖ਼ਾਲੀ ਭਾਂਡੇ ਨਜ਼ਰੀ ਆਈਆ। ਅੰਦਰ ਵੜ ਕੇ ਕੋਈ ਨਾ ਮਾਰੇ ਝਾਤ, ਬਾਹਰੋਂ ਲੱਭਣ ਬੇਪਰਵਾਹੀਆ। ਬਾਤਨ ਕੋਈ ਨਾ ਕਰੇ ਬਾਤ, ਜ਼ਾਹਰ ਕੂਕੇ ਸਰਬ ਲੋਕਾਈਆ। ਤੁਹਾਡੇ ਨਾਲ ਮਿਲਣ ਦਾ ਕਿਸੇ ਨਾ ਹੋਇਆ ਇਤਫ਼ਾਕ, ਸਦੀ ਚੌਧਵੀਂ ਰਹੀ ਸੁਣਾਈਆ। ਵਾਕ ਭਵਿਖਤਾਂ ਕਰੋ ਯਾਦ, ਜੋ ਈਸਾ ਮੂਸਾ ਮੁਹੰਮਦ ਆਏ ਲਿਖਾਈਆ। ਨਾਨਕ ਨਿਰਗੁਣ ਗੋਬਿੰਦ ਖੋਲ੍ਹੋ ਤਾਕ, ਪੜਦਾ ਇਕ ਚੁਕਾਈਆ। ਪੁਰਖ ਅਕਾਲ ਜੋ ਬਣਿਆ ਬਾਪ, ਪਿਤਾ ਬੇਪਰਵਾਹੀਆ। ਜਿਸ ਦਾ ਅਨੋਖਾ ਵੱਖਰਾ ਸਭ ਤੋਂ ਜਾਪ, ਨਿਰਅੱਖਰ ਕਰੇ ਪੜ੍ਹਾਈਆ। ਆਦਿ ਜੁਗਾਦੀ ਪਾਕੀ ਪਾਕ, ਪਤਤ ਪੁਨੀਤ ਬਣਾਈਆ। ਉਹ ਦੱਸਣਹਾਰਾ ਸਾਚ, ਸਚ ਸਚ ਸਮਝਾਈਆ। ਕਲਜੁਗ ਕੂੜੀ ਕਿਰਿਆ ਰਹੀ ਨਾਚ, ਨੌਂ ਦਵਾਰੇ ਘੁੰਗਟ ਮੁਖ ਤੋਂ ਲਾਹੀਆ। ਪਰਮ ਪੁਰਖ ਦੀ ਸਾਰੇ ਭੁੱਲ ਗਏ ਗਾਥ, ਗਹਿਰ ਗੰਭੀਰ ਨਾ ਕੋਇ ਮਨਾਈਆ। ਉਠ ਕੇ ਵੇਖੋ ਤ੍ਰੈਲੋਕੀ ਨਾਥ, ਅਨਾਥ ਦੇਣ ਦੁਹਾਈਆ। ਪੀਰ ਪੈਗ਼ੰਬਰਾਂ ਸਾਰੇ ਕਰਨ ਯਾਦ, ਤੋਬਾ ਤੋਬਾ ਰਹੇ ਸੁਣਾਈਆ। ਪੂਰਬ ਲੈ ਲੈ ਖ਼ਵਾਬ, ਨੇਤਰ ਨੈਣ ਅੱਖ ਉਠਾਈਆ। ਕਲਜੁਗ ਅੰਤਮ ਵੇਖੋ ਸਭ ਦਾ ਡੁੱਬਦਾ ਜਾਏ ਜਹਾਜ਼, ਬਣ ਮਲਾਹ ਬੇੜਾ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਰਿਹਾ ਜਣਾਈਆ। ਗੁਰ ਅਵਤਾਰ ਪੀਰ

ਪੈਗ਼ੰਬਰ ਤੱਕੋ ਅੰਧੇਰੀ ਰਾਤ, ਸ੍ਰਿਸ਼ਟ ਸਬਾਈ ਨਜ਼ਰੀ ਆਈਆ। ਤੁਹਾਡੀ ਸਮਝੇ ਕੋਇ ਨਾ ਬਾਤ, ਭੇਵ ਸਕੇ ਨਾ ਕੋਇ ਖੁਲ੍ਹਾਈਆ । ਦੀਨ ਮਜ੍ਹਬ ਝਗੜਾ ਪਾਏ ਜ਼ਾਤ ਪਾਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰਨ ਲੜਾਈਆ। ਸਾਚੀ ਪੱਟੀ ਪੜ੍ਹੇ ਨਾ ਕੋਇ ਜਮਾਤ, ਡਿਗਰੀ ਹਕ ਹਾਸਲ ਨਾ ਕੋਇ ਕਰਾਈਆ। ਅਲਿਫ਼ ਯੇ ਪ੍ਰਭ ਦਾ ਖੇਲ ਕੀ ਜਾਣੇ ਵਿਚ ਲੁਗ਼ਾਤ, ਪੜਦਾ ਓਹਲਾ ਸਕੇ ਨਾ ਕੋਇ ਉਠਾਈਆ। ਨੇਤਰ ਵੇਖੋ ਮੁਰੀਦ ਮੁਰਸ਼ਦ ਦੇਵੇ ਨਾ ਕੋਇ ਨਿਜਾਤ, ਰਹਿਬਰ ਨਜ਼ਰ ਕੋਇ ਨਾ ਆਈਆ। ਵਸਤ ਅਮੋਲਕ ਨਾਮ ਪਦਾਰਥ ਕਲਮਾ ਨਬੀ ਰਸੂਲ ਨਾ ਦੇਵੇ ਕੋਈ ਦਾਤ, ਧੁਰ ਦੀ ਧਾਰ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣਾਂ ਰਿਹਾ ਦਰਸਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਅੱਗੇ, ਹਰਿ ਕਰਤਾ ਆਪ ਜਣਾਈਆ। ਕਲਜੁਗ ਅੰਤਮ ਲੋਕਮਾਤ ਵੇਖੋ ਕਲਜੁਗ ਜੀਵ ਭੱਜੇ, ਰਾਤ ਦਿਵਸ ਨੱਠਣ ਵਾਹੋ ਦਾਹੀਆ । ਕਿਸੇ ਨਾ ਪਰਮ ਪਰਮਾਤਮ ਮਿਲਦਾ ਦਿੱਸੇ ਅੱਗੇ, ਪਿਛਲਾ ਲਹਿਣਾ ਗਏ ਭੁਲਾਈਆ। ਦੀਪਕ ਜੋਤ ਕੋਇ ਨਾ ਜਗੇ, ਘਰ ਮੰਦਰ ਨਾ ਕੋਇ ਰੁਸ਼ਨਾਈਆ। ਨੌ ਦਵਾਰੇ ਮੂਲ ਨਾ ਕੋਇ ਲੰਘੇ, ਦਸਵੇਂ ਬਹਿ ਨਾ ਖ਼ੁਸ਼ੀ ਮਨਾਈਆ। ਟੁੱਟੇ ਗੜ੍ਹ ਨਾ ਹਉਮੇ ਹੰਗੇ, ਹੰ ਬ੍ਰਹਮ ਨਾ ਕੋਇ ਸਮਝਾਈਆ। ਬਿਨ ਬੰਦਗੀਉਂ ਖ਼ਾਲੀ ਦਿਸਦੇ ਬੰਦੇ, ਬੰਧਣ ਸਕੇ ਨਾ ਕੋਇ ਤੁੜਾਈਆ। ਕਲਜੁਗ ਅੰਤਮ ਟੁੱਟੀ ਕੋਇ ਨਾ ਗੰਢੇ, ਗੰਢਣਹਾਰ ਗੋਪਾਲ ਸਵਾਮੀ ਰਿਹਾ ਸਮਝਾਈਆ। ਨੇਤਰਹੀਣ ਚਾਰੋਂ ਕੁੰਟ ਅੰਧੇ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੀਰ ਪੈਗ਼ੰਬਰਾਂ ਰਿਹਾ ਦਰਸਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਉਠ ਉਠ ਰਹੇ ਤੱਕ, ਲੋਕਮਾਤ ਧਿਆਨ ਲਗਾਈਆ। ਜੋ ਕਿਹਾ ਪੁਰਖ ਸਮਰਥ, ਸੋ ਵੇਖਣ ਚਾਈਂ ਚਾਈਂਆ। ਚਾਰ ਕੁੰਟ ਦਹਿ ਦਿਸ਼ਾ ਦੀਪਕ ਕੋਈ ਨਾ ਰਿਹਾ ਜਗ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਤ੍ਰੈਗੁਣ ਮਾਇਆ ਲੱਗੀ ਅੱਗ, ਨੌਂ ਖੰਡ ਪ੍ਰਿਥਮੀ ਰਹੀ ਜਲਾਈਆ। ਮੱਕੇ ਕਾਅਬੇ ਪੂਰਾ ਹੋਏ ਨਾ ਕਿਸੇ ਹੱਜ, ਕਾਇਆ ਹੁਜਰਾ ਸਚ ਨਾ ਕੋਇ ਸੁਹਾਈਆ। ਰੋਂਦੇ ਵੇਖੇ ਸ਼ਿਵਦਵਾਲੇ ਮੰਦਰ ਮੱਠ, ਧੀਰਜ ਧੀਰ ਨਾ ਕੋਇ ਧਰਾਈਆ। ਮਿਲੇ ਵਡਿਆਈ ਨਾ ਕੋਈ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੁਲ੍ਹੀ ਮੀਂਢੀ ਨੇਤਰ ਨੈਣਾਂ ਨੀਰ ਰਹੀ ਵਹਾਈਆ। ਸਤਿ ਧਰਮ ਦਾ ਨਜ਼ਰ ਨਾ ਆਏ ਕੋਈ ਹੱਟ, ਚੌਦਾਂ ਲੋਕ ਚੌਂਦਾ ਤਬਕ, ਆਪਣਾ ਆਪ ਬੈਠੇ ਸਰਬ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਧੁਰ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕੀ ਹੋਇਆ ਜੱਗ, ਜਗਜੀਵਣ ਦਾਤੇ ਕੀ ਕੀ ਖੇਲ ਵਰਤਾਈਆ। ਜੋ ਮਾਰਗ ਨਿਰਗੁਣ ਸਰਗੁਣ ਹੋ ਕੇ ਆਏ ਦੱਸ, ਦਹਿ ਦਿਸ਼ਾ ਕਰ ਪੜ੍ਹਾਈਆ। ਸੋ ਰਸਤਾ ਕਲਜੁਗ ਜੀਵ ਗਏ ਛੱਡ, ਜਗਤ ਅੰਧੇਰੀ ਰੈਣ ਭੱਜਣ ਵਾਹੋ ਦਾਹੀਆ। ਆਤਮ ਪਰਮਾਤਮ ਨਾਲੋਂ ਕਰਕੇ ਅੱਡ, ਮਾਇਆ ਪ੍ਰਕਿਰਤੀ ਵਿਚ ਫਸਾਈਆ। ਵਿਸ਼ਵ ਦਿਸੇ ਨਾ ਕੋਇ ਯੱਦ, ਬੰਸ ਸਰਬੰਸ ਨਾ ਕੋਇ ਸੁਹਾਈਆ। ਅਨਹਦ ਵੱਜੇ ਨਾ ਕੋਇ ਨੱਦ, ਧੁਨ ਆਤਮਕ ਰਾਗ ਨਾ ਕੋਇ ਸੁਣਾਈਆ। ਸਤਿ ਧਰਮ ਦੀ ਛਡਕੇ ਹੱਦ, ਕੂੜੀ ਕਿਰਿਆ ਅੰਦਰ ਬੈਠੇ ਡੇਰੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਢਹਿ ਪਏ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਪ੍ਰਭ ਤੇਰੀ ਮਾਇਆ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ

ਸਮਝ ਕੋਇ ਨਾ ਪਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਅਚਰਜ ਖੇਲ ਰਚਾਇਆ, ਤੇਰੀ ਰਚਨਾ ਸਾਰ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਜੋ ਸੇਵਾ ਲਾਇਆ, ਲੋਕਮਾਤ ਦਿਤੀ ਵਡਿਆਈਆ। ਨਿਰਅੱਖਰ ਵਿਚੋਂ ਅੱਖਰ ਧਾਰ ਸ਼ਬਦ ਸਰੂਪੀ ਬੋਲ ਜੈਕਾਰ, ਰਾਗਾਂ ਵਿਚ ਗਾਇਆ, ਨਾਦਾਂ ਦਿਤੀ ਵਡਿਆਈਆ। ਕਾਗ਼ਜ਼ ਕਲਮ ਸ਼ਾਹੀ ਮੇਲ ਮਿਲਾਇਆ, ਤ੍ਰੈ ਪੰਜ ਜੋੜਾ ਸਹਿਜ ਸੁਭਾਈਆ। ਜੀਵਾਂ ਜੰਤਾ ਸਾਧਾਂ ਸੰਤਾਂ ਕਲਜੁਗ ਅੰਤਮ ਭੇਦ ਨਾ ਆਇਆ, ਪੜਦਾ ਸਕਿਆ ਨਾ ਕੋਇ ਖੁਲ੍ਹਾਈਆ। ਕਾਇਆ ਮੰਦਰ ਅੰਦਰ ਵੜਕੇ ਪੁਰਖ ਅਬਿਨਾਸ਼ੀ ਤੈਨੂੰ ਕਿਸੇ ਨਾ ਗਾਇਆ, ਬਾਹਰੋਂ ਲੱਭਦੇ ਵਾਹੋ ਦਾਹੀਆ। ਬੇਅੰਤ ਸਵਾਮੀ ਸਮਰਥ ਪੁਰਖ ਦਾਤੇ ਤੇਰਾ ਰੰਗ ਨਾ ਕਿਸੇ ਚੜ੍ਹਾਇਆ, ਗੇਰੂ ਕੱਪੜੇ ਸਰਬ ਰੰਗਾਈਆ। ਦਰੋਹੀ ਖ਼ੁਦਾਏ ਪੀਰ ਪੈਗ਼ੰਬਰ ਰਹੇ ਜਣਾਇਆ, ਤੋਬਾ ਤੋਬਾ ਰਹੇ ਸੁਣਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਮਖ਼ਲੂਕ ਤੇਰੀ ਸਲੂਕ ਘਰ ਘਰ ਨਜ਼ਰ ਨਾ ਆਇਆ, ਪ੍ਰੇਮ ਪ੍ਰੀਤੀ ਸਚ ਨਾ ਕੋਇ ਨਿਭਾਈਆ। ਉਚ ਅਰੂਜ ਵਡ ਮਹਿਬੂਬ ਤੇਰੀ ਮੁਹੱਬਤ ਵਿਚ ਡੇਰਾ ਨਾ ਕਿਸੇ ਲਾਇਆ, ਸਚ ਸਿੰਘਾਸਣ ਸੋਭਾ ਕੋਇ ਨਾ ਪਾਈਆ। ਪ੍ਰਿਥਮੀ ਆਕਾਸ਼ ਲੋਕ ਪਰਲੋਕ ਵੇਖ ਵਖਾਇਆ, ਸਚ ਸਲੋਕ ਢੋਲਾ ਸੋਹਲਾ ਸਾਰੇ ਗਏ ਭੁਲਾਈਆ। ਸਤਿਗੁਰੂ ਵਿਚੋਲਾ ਨਾ ਕਿਸੇ ਬਣਾਇਆ, ਜੀਵਾਂ ਜੰਤਾਂ ਘਰ ਘਰ ਹੁੰਦੀ ਵੇਖੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਘਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਕਹਿਣ ਪੈਗ਼ੰਬਰ ਸਤਿ, ਪ੍ਰਭੂ ਸਚ ਤੇਰੀ ਵਡਿਆਈਆ । ਕਲਜੁਗ ਅੰਤਮ ਹਰ ਘਟ ਹੋਈ ਮਨਮਤ, ਗੁਰਮਤ ਬੈਠੀ ਮੁਖ ਛੁਪਾਈਆ। ਨਾੜ ਬਹੱਤਰ ਉਬਲੇ ਰੱਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਈਆ। ਸਾਚੇ ਮੰਦਰ ਚੜ੍ਹੇ ਕੋਇ ਨਾ ਭੱਜ, ਪੌੜੀ ਡੰਡਾ ਹੱਥ ਕਿਸੇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਤੈਨੂੰ ਰਹੇ ਲੱਭ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖਣ ਥਾਉਂ ਥਾਈਂਆ। ਤੇਰਾ ਦਰ ਦਵਾਰ ਹਰਿ ਨਿਰੰਕਾਰ ਕਿਸੇ ਨਜ਼ਰ ਨਾ ਆਏ ਪੁਰਖ ਸਮਰਥ, ਮਹਿੰਮਾ ਅਕਥ ਨਾ ਕੋਇ ਜਣਾਈਆ। ਜੋ ਮਾਰਗ ਆਏ ਦੱਸ, ਸੋ ਸੱਜਣ ਬੈਠੇ ਭੁਲਾਈਆ। ਸਭ ਕੁਛ ਅੰਤਮ ਤੇਰੇ ਵਸ, ਤੇਰੀ ਸ੍ਰਿਸ਼ਟੀ ਤੇਰੀ ਦ੍ਰਿਸ਼ਟੀ ਤੇਰੇ ਹੱਥ ਫੜਾਈਆ। ਸਾਡੇ ਨੈਣ ਸ਼ਰਮੌਣ ਖੁਲ੍ਹੇ ਨਾ ਅੱਖ, ਨੇਤਰ ਦੇਣ ਨਾ ਕੋਇ ਗਵਾਹੀਆ। ਸਦੀ ਚੌਧਵੀਂ ਸਾਡੀ ਹੋਈ ਬਸ, ਬਸਤਾ ਬੰਨ੍ਹ ਕੇ ਤੇਰੇ ਅੱਗੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਬਾਨ ਹੋ ਸਹਾਈਆ । ਸ੍ਰੀ ਭਗਵਾਨ ਕਹੇ ਸੁਣੋ ਇਕ ਬਾਤ, ਅੰਤਮ ਅੰਤਰ ਦਿਆਂ ਜਣਾਈਆ। ਨਮੋ ਨਿਮਸਕਾਰ ਕਰੋ ਜੋੜ ਕੇ ਹਾਥ, ਬੰਦਨਾ ਇਕ ਸਮਝਾਈਆ। ਸਾਰੇ ਮਿਲਕੇ ਇਕ ਜਮਾਤ, ਢੋਲਾ ਗਾਓ ਬੇਪਰਵਾਹੀਆ। ਪਿਛਲਾ ਲੇਖਾ ਮੁਕਿਆ ਅੱਗੇ ਦੇਵੇ ਸਾਥ, ਸਦ ਮੰਨੀਏ ਸਚ ਰਜ਼ਾਈਆ। ਲੇਖਾ ਲਿਖੋ ਬਿਨ ਕਲਮ ਦਵਾਤ, ਨਿਰਅੱਖਰ ਨਾਲ ਦ੍ਰਿੜਾਈਆ। ਚਾਰ ਜੁਗ ਦਾ ਪਿਛਲਾ ਖਾਤ, ਪ੍ਰਭੂ ਤੇਰੀ ਝੋਲੀ ਪਾਈਆ। ਜੋ ਵਾਕ ਭਵਿਖਤ ਆਏ ਆਖ, ਸੋ ਪੂਰਾ ਦੇ ਕਰਾਈਆ। ਤੂੰ ਸਾਹਿਬ ਪੁਰਖ ਸਮਰਾਥ, ਵਾਲੀ ਦੋ ਜਹਾਨ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਿਓ ਲਿਖਤ, ਹਰਿ ਕਰਤਾ ਆਪ ਜਣਾਈਆ। ਤੁਹਾਡਾ ਪੂਰਾ ਕਰੇ ਭਵਿਖਤ, ਭਾਖਿਆ ਨਿਰਗੁਣ ਦਏ ਜਣਾਈਆ। ਸਾਰੇ ਮੰਨੋ ਇਕੋ ਇਸ਼ਟ, ਮਾਲਕ ਨੂਰ ਖ਼ੁਦਾਈਆ। ਮੇਰੇ ਕੋਲ ਦੋ ਜਹਾਨਾਂ ਲੱਖ

ਚੁਰਾਸੀ ਜੀਵਾਂ ਜੰਤਾ ਫ਼ਰਿਸਤ, ਬਚਿਆ ਨਜ਼ਰ ਕੋਇ ਨਾ ਆਈਆ। ਵੈਰਾਗੀ ਤਿਆਗੀ ਸਨਿਆਸੀ ਬੈਰਾਗੀ ਵੇਖਾਂ ਵਿਚ ਗ੍ਰਹਿਸਤ, ਨਰ ਮਾਦਾ ਸਾਰੇ ਖੋਜ ਖੁਜਾਈਆ। ਜਿਨ੍ਹਾਂ ਨੂੰ ਪ੍ਰਭ ਮਿਲਣ ਦਾ ਅੰਤਰ ਆਤਮ ਲੱਗਾ ਇਸ਼ਕ, ਤਿਨ੍ਹਾਂ ਦਾ ਲੇਖਾ ਲੇਖੇ ਲਵਾਂ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਇਕ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਆਓ ਕਰੀਏ ਸਲਾਹ, ਮਸ਼ਵਰਾ ਇਕ ਪਕਾਈਆ। ਵੇਲਾ ਅੰਤਮ ਗਿਆ ਆ, ਜਿਸ ਦਾ ਜੁਗ ਜੁਗ ਧਿਆਨ ਲਗਾਈਆ। ਵੇਖੋ ਕੀ ਖੇਲ ਕਰੇ ਖ਼ੁਦਾ, ਖ਼ੁਦਗ਼ਰਜ਼ੀ ਸਭ ਦੀ ਦਏ ਮਿਟਾਈਆ। ਜੋ ਮਜ਼੍ਹਬਾਂ ਵਿਚ ਹੋਏ ਜੁਦਾ, ਤਿਨ੍ਹਾਂ ਦਾ ਮੇਲਾ ਲਏ ਮਿਲਾਈਆ। ਮਾਰਗ ਦੱਸਣਹਾਰਾ ਸਿੱਧਾ, ਸਾਜਣ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਬਣ ਕੇ ਰਿਹਾ ਸਮਝਾਈਆ। ਪੀਰ ਪੈਗ਼ੰਬਰ ਕਹਿਣ ਕਰੋ ਏਕਾ, ਏਕੰਕਾਰ ਦੇਵੇ ਵਡਿਆਈਆ। ਰਲਕੇ ਮੰਗੋ ਇਕੋ ਟੇਕਾ, ਸੀਸ ਜਗਦੀਸ਼ ਝੁਕਾਈਆ। ਸਦੀ ਵੀਹਵੀਂ ਪੂਰਾ ਕਰਦੇ ਲੇਖਾ, ਲਿਖਤ ਭਵਿਖਤ ਦਿਓ ਜਣਾਈਆ। ਜ਼ਾਤ ਪਾਤ ਦੀਨ ਮਜ਼੍ਹਬ ਦਾ ਛੱਡੋ ਠੇਕਾ, ਜਗਤ ਠੇਕੇਦਾਰੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਦਏ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਚਲੋ ਜੋੜੀਏ ਹੱਥ, ਪ੍ਰਭ ਅੱਗੇ ਸੀਸ ਝੁਕਾਈਆ। ਜੋ ਕੁਛ ਤੇਰਾ ਸੋ ਤੇਰੀ ਝੋਲੀ ਦਿਤਾ ਘਤ, ਸਾਡੀ ਵਸਤ ਨਜ਼ਰ ਕੋਈ ਨਾ ਆਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਤੇਰੀ ਬੇਪਰਵਾਹੀਆ। ਤੂੰ ਕਰਨਹਾਰ ਕਰਤਾ ਪੁਰਖ ਸਮਰਥ, ਦੋ ਜਹਾਨਾਂ ਵਾਲੀ ਇਕ ਅਖਵਾਈਆ। ਕਲਜੁਗ ਅੰਤ ਹੋ ਪ੍ਰਤਖ, ਪਰਗਟ ਆਪਣੀ ਧਾਰ ਚਲਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਨਿਰਗੁਣ ਨੂਰ ਚੰਦ ਕਰ ਰੁਸ਼ਨਾਈਆ। ਚਾਰ ਵਰਨ ਬਣਾਵੇ ਇਕ ਜਮਾਤ, ਬਰਨ ਅਠਾਰਾਂ ਡੇਰਾ ਢਾਹੀਆ । ਸਭ ਦੀ ਪੂਰੀ ਕਰ ਆਸ, ਆਸਾ ਤ੍ਰਿਸਨਾ ਦੇ ਮਿਟਾਈਆ। ਜੀਵਾਂ ਜੰਤਾ ਦੱਸ ਆਪਣਾ ਜਾਪ, ਜੀਵਣ ਜੁਗਤ ਦੇ ਸਮਝਾਈਆ। ਸਚ ਦਵਾਰੇ ਸਚ ਸਵਾਮੀ ਤੈਨੂੰ ਰਹੇ ਆਖ, ਆਖ਼ਰ ਬੇਨੰਤੀ ਇਕ ਜਣਾਈਆ। ਮੰਜ਼ਲ ਚੜ੍ਹਕੇ ਵੇਖ ਆਪਣੇ ਘਾਟ, ਪੱਤਣ ਬਹਿ ਕੇ ਖ਼ੁਸ਼ੀ ਮਨਾਈਆ। ਤੂੰ ਆਦਿ ਜੁਗਾਦੀ ਨਿਰਗੁਣ ਨਿਰਵੈਰ ਨਿਰਾਕਾਰ ਸਭ ਦਾ ਬਾਪ, ਸਾਂਝਾ ਯਾਰ ਸਰਬ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਦੇ ਧੁਰ ਦਾ ਵਰ, ਸਚ ਸਚ ਤੇਰੀ ਸਰਨਾਈਆ। ਸ੍ਰੀ ਭਗਵਾਨ ਦਇਆ ਕਮਾਉਂਦਾ ਏ। ਮਿਹਰਵਾਨ ਮਿਹਰ ਨਜ਼ਰ ਉਠਾਉਂਦਾ ਏ। ਸਚਖੰਡ ਨਿਵਾਸੀ ਧੁਰ ਦਾ ਹੁਕਮ ਜਣਾਉਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰਾਂ ਇਕੋ ਰਾਹ ਵਖਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭਰਵਾਸਾ ਇਕ ਰਖਾਉਂਦਾ ਏ। ਸਚ ਭਰਵਾਸਾ ਸਰਬ ਰਖਾਵਾਂਗਾ। ਕਲਜੁਗ ਅੰਤਮ ਵੇਖ ਤਮਾਸ਼ਾ, ਲੱਖ ਚੁਰਾਸੀ ਖੋਜ ਖੁਜਾਵਾਂਗਾ। ਨਿਰਗੁਣ ਹੋ ਕੇ ਸਰਗੁਣ ਦੇਵਾਂ ਸਾਥਾ, ਸਗਲਾ ਸੰਗ ਨਿਭਾਵਾਂਗਾ। ਕੂੜੀ ਕਿਰਿਆ ਪਾਰ ਕਰਾ ਕੇ ਘਾਟਾ, ਸ਼ੌਹ ਦਰਿਆਏ ਰੁੜ੍ਹਾਵਾਂਗਾ। ਸਤਿਜੁਗ ਨੇੜੇ ਲਿਆ ਕੇ ਵਾਟਾ, ਅਗਲਾ ਪੰਧ ਮੁਕਾਵਾਂਗਾ। ਚਾਰ ਵਰਨਾਂ ਦੇ ਕੇ ਸਾਚੀ ਗਾਥਾ, ਸਬਕ ਇਲਮ ਇਕੋ ਇਕ ਪੜ੍ਹਾਵਾਂਗਾ। ਅੰਤਰ ਆਤਮ ਬਜਰ ਕਪਾਟੀ ਖੋਲ੍ਹ ਕੇ ਤਾਕਾ, ਜੋਤ ਨਿਰੰਜਣ ਡਗਮਗਵਾਂਗਾ। ਮੁਸੱਵਰ ਹੋ ਕੇ ਦੋ ਜਹਾਨ ਖਿੱਚਾਂ ਖ਼ਾਕਾ, ਬ੍ਰਹਿਮੰਡ ਖੰਡ ਰੂਪ ਅਨੂਪ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ

ਵਰ, ਸਾਚੀ ਕਰਨੀ ਕਰ ਵਖਾਵਾਂਗਾ। ਸਾਚੀ ਕਰਨੀ ਕਾਰ ਕਮਾਵੇਗਾ। ਪਤਿਪਰਮੇਸ਼ਵਰ ਵੇਖ ਵਖਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰੋ ਲਹਿਣਾ ਦੇਣਾ ਸਭ ਦੀ ਝੋਲੀ ਪਾਵੇਗਾ। ਜਨ ਭਗਤਾਂ ਸਾਚੇ ਸੰਤਾਂ ਆਪ ਉਠਾਵੇਗਾ। ਸਤਿਜੁਗ ਬਣਾਵੇ ਅਗਲੀ ਬਣਤਾ, ਕੂੜੀ ਕਿਰਿਆ ਮੇਟ ਮਿਟਾਵੇਗਾ। ਖੇਲੇ ਖੇਲ ਨਾਰੀ ਕੰਤਾ, ਲੱਖ ਚੁਰਾਸੀ ਆਪ ਪਰਨਾਵੇਗਾ। ਗੜ੍ਹ ਤੋੜੇ ਹਉਮੇ ਹੰਗਤਾ, ਹੰ ਬ੍ਰਹਮ ਇਕ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਵੇਗਾ। ਧੁਰ ਦਾ ਲੇਖਾ ਵੇਖ ਵਖਾਵਾਂਗਾ। ਨਿਰਵੈਰ ਹੋ ਕੇ ਆਵਾਂਗਾ। ਜੋਤੀ ਜੋਤ ਰੁਸ਼ਨਾਵਾਂਗਾ । ਸ਼ਬਦੀ ਡੰਕ ਵਜਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਹਿਲਾਵਾਂਗਾ। ਕਰੋੜ ਤੇਤੀਸ ਉਠਾਵਾਂਗਾ। ਦੋ ਜਹਾਨਾਂ ਵੇਖ ਵਖਾਵਾਂਗਾ। ਬ੍ਰਹਿਮੰਡਾਂ ਖੰਡਾਂ ਫੋਲ ਫੁਲਾਵਾਂਗਾ। ਲੋਆਂ ਪੁਰੀਆਂ ਢੋਲਾ ਗਾਵਾਂਗਾ। ਜ਼ਿਮੀਂ ਅਸਮਾਨਾਂ ਰਾਹ ਵਖਾਵਾਂਗਾ। ਬੇਈਮਾਨਾਂ ਅੰਤ ਖਪਾਵਾਂਗਾ। ਧਰਮ ਨਿਸ਼ਾਨਾ ਇਕ ਝੁਲਾਵਾਂਗਾ। ਚਾਰ ਵਰਨਾਂ ਰੰਗ ਚੜ੍ਹਾਵਾਂਗਾ। ਊਚਾਂ ਨੀਚਾਂ ਮੇਲ ਮਿਲਾਵਾਂਗਾ। ਰਾਜ ਰਾਜਾਨਾਂ ਤਖ਼ਤੋਂ ਲਾਹਵਾਂਗਾ। ਸਚ ਮੰਦਰ ਇਕ ਮਕਾਨ, ਸਾਢੇ ਤਿੰਨ ਹੱਥ ਸੋਭਾ ਪਾਵਾਂਗਾ। ਲੇਖਾ ਜਾਣ ਜੀਵ ਜਹਾਨ, ਜਾਗਰਤ ਜੋਤ ਇਕ ਜਗਾਵਾਂਗਾ। ਨਾਮ ਪਦਾਰਥ ਦੇ ਕੇ ਦਾਨ, ਖ਼ਾਲੀ ਭਾਂਡੇ ਫੇਰ ਭਰਾਵਾਂਗਾ। ਚਰਨ ਧੂੜੀ ਇਕ ਇਸ਼ਨਾਨ, ਦੁਰਮਤ ਮੈਲ ਧੁਆਵਾਂਗਾ। ਮੇਲ ਮਿਲਾ ਕੇ ਧੁਰ ਦੇ ਕਾਹਨ, ਗੋਪੀ ਸਚ ਪਰਨਾਵਾਂਗਾ। ਸੀਤਾ ਸੁਰਤੀ ਮਿਲ ਜਾਏ ਰਾਮ, ਜਗਤ ਵਿਛੋੜਾ ਦੂਰ ਕਰਾਵਾਂਗਾ। ਘਰ ਵਿਚੋਂ ਪਰਗਟਾਕੇ ਸਤਿਨਾਮ, ਫ਼ਤਿਹ ਡੰਕਾ ਇਕ ਸੁਣਾਵਾਂਗਾ। ਸਾਰੀ ਮੁਸ਼ਕਲ ਕਰ ਆਸਾਨ, ਰਹਿਮਤ ਆਪਣੀ ਇਕ ਕਮਾਵਾਂਗਾ। ਜੋ ਬਰਦੇ ਹੋਏ ਗ਼ੁਲਾਮ, ਬੰਦੀਖ਼ਾਨਾ ਸਰਬ ਤੁੜਾਵਾਂਗਾ। ਧੁਰ ਸੰਦੇਸ਼ਾ ਦੇ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਆਪਣੇ ਨਾਲ ਜੁੜਾਵਾਂਗਾ। ਕਰਾਂ ਖੇਲ ਜਗਤ ਮਹਾਨ, ਮਹਿੰਮਾ ਅਕਥ ਕਥ ਜਣਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਸ੍ਰਿਸ਼ਟ ਸਬਾਈ ਇਕ ਜਣਾਵਾਂਗਾ। ਸਚ ਸੁਨੇਹੜਾ ਇਕ ਸੁਨਾਵੇਗਾ। ਜੋਤੀ ਸ਼ਬਦੀ ਜੋੜਾ ਜੋੜ ਜੁੜਾਵੇਗਾ। ਦੀਨ ਮਜ਼੍ਹਬੀ ਝਗੜਾ ਝੇੜਾ ਕੋਈ ਰਹਿਣ ਨਾ ਪਾਵੇਗਾ। ਕਲਜੁਗ ਕਰਕੇ ਅੰਤਮ ਬਦਲੀ, ਬਦਲਾ ਸਭ ਦਾ ਆਪ ਮੁਕਾਵੇਗਾ। ਪੁਰਖ ਅਕਾਲ ਬਣਕੇ ਅਦਲੀ, ਅਦਾਲਤ ਇਕੋ ਇਕ ਲਗਾਵੇਗਾ। ਪੰਧ ਮੁਕਾ ਕੇ ਮਜ਼ਲੋ ਮਜ਼ਲੀ, ਮੰਜ਼ਲ ਅਗੰਮੀ ਇਕ ਜਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਅਲਾ ਅਦਨੀ, ਰਾਓ ਰੰਕਾਂ ਖੋਜ ਖੁਜਾਵੇਗਾ। ਰਾਓ ਰੰਕਾਂ ਵੇਖ ਵਖਾਵੇਗਾ। ਦਵਾਰ ਬੰਕਾ ਇਕ ਸੁਹਾਵੇਗਾ। ਨਾਮ ਡੰਕਾ ਸ਼ਬਦ ਵਜਾਵੇਗਾ। ਜੀਵ ਜੰਤਾਂ ਆਪ ਉਠਾਵੇਗਾ। ਸਾਧਾਂ ਸੰਤਾਂ ਹੁਕਮ ਮਨਾਵੇਗਾ। ਨਾਰੀ ਕੰਤਾ ਮੇਲ ਮਿਲਾਵੇਗਾ। ਰੰਗ ਬਸੰਤ ਇਕ ਚੜ੍ਹਾਵੇਗਾ। ਬੋਧ ਅਗਾਧਾ ਪੰਡਤ ਇਕੋ ਨਜ਼ਰੀ ਆਵੇਗਾ। ਚਾਰ ਵਰਨ ਦੀ ਬਣਾ ਕੇ ਸਾਚੀ ਸੰਗਤ, ਸਗਲਾ ਸੰਗ ਰਖਾਵੇਗਾ। ਨਾਮ ਰੰਗੀਲਾ ਚਾੜ੍ਹਕੇ ਰੰਗਤ, ਲਾਲ ਗੁਲਾਲ ਦਾ ਲੇਖ ਮੁਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਖੇਲ ਖਿਲਾਵੇਗਾ। ਸਤਿ ਸਤਿਵਾਦੀ ਖੇਲ ਖਿਲਾਵੇਗਾ। ਸ਼ਬਦ ਅਨਾਦੀ ਨਾਦ ਵਜਾਵੇਗਾ। ਆਦਿ ਜੁਗਾਦੀ ਵੇਸ ਵਟਾਵੇਗਾ। ਹਾਡੀ ਹਾਡੀ ਫੋਲ ਫੁਲਾਵੇਗਾ। ਕਲਜੁਗ ਕਰ ਅੰਤ ਬਰਬਾਦੀ, ਸਤਿਜੁਗ ਬੂਟਾ ਫਿਰ ਲਗਾਵੇਗਾ। ਜਨ ਭਗਤਾਂ ਆਤਮ ਪਰਮਾਤਮ ਨਾਲ ਕਰਕੇ ਸ਼ਾਦੀ, ਘਰ ਘਰ ਵਿਚ ਸੋਹਣਾ ਸਗਨ

ਮਨਾਵੇਗਾ। ਪੰਜ ਸ਼ਬਦ ਬਣਾਏ ਲਾਗੀ, ਸੋਹਣਾ ਖੇਲ ਰਚਾਵੇਗਾ। ਅਨਹਦ ਨਾਦ ਸੁਣਾ ਅਨਾਦੀ, ਧੁਨ ਆਤਮਕ ਰਾਗ ਸੁਣਾਵੇਗਾ। ਨਿਰਗੁਣ ਜੋਤ ਕਰੇ ਪਰਕਾਸ਼ੀ, ਨੂਰ ਇਕੋ ਇਕ ਚਮਕਾਵੇਗਾ। ਖੇਲੇ ਖੇਲ ਪੁਰਖ ਅਬਿਨਾਸ਼ੀ, ਗਹਿਰ ਗੰਭੀਰ ਵੇਸ ਵਟਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰਾਂ ਪਿਛਲੀ ਯਾਦ ਕਰਾਏ ਸਾਖ਼ੀ, ਅਗਲਾ ਹੁਕਮ ਹੋਰ ਸੁਣਾਵੇਗਾ। ਲਹਿਣਾ ਦੇਣਾ ਚੁਕਾਏ ਬਾਕੀ, ਪਿਛਲਾ ਹਿਸਾਬ ਮੁਕਾਵੇਗਾ। ਅੱਗੇ ਧਰਮ ਸਤਿ ਦੀ ਖੋਲ੍ਹ ਕੇ ਤਾਕੀ, ਤਾਕਤ ਆਪਣੀ ਇਕ ਦ੍ਰਿੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਹਾਟੀ ਇਕ ਖੁਲ੍ਹਾਵੇਗਾ। ਪ੍ਰਭ ਸਾਚਾ ਹੱਟ ਖੁਲ੍ਹਾਵੇਗਾ। ਸਮਰਥ ਪੁਰਖ ਦਇਆ ਕਮਾਵੇਗਾ। ਤੀਰਥ ਤਟ ਨਹਾਵਣ ਕੋਇ ਨਾ ਜਾਵੇਗਾ। ਗੰਗਾ ਗੋਦਾਵਰੀ ਜਮਨਾ ਸੁਰਸਤੀ ਜਨ ਭਗਤਾਂ ਚਰਨਾਂ ਹੇਠ ਵਗਾਵੇਗਾ। ਨਾਮ ਖ਼ੁਮਾਰੀ ਚਾੜ੍ਹ ਕੇ ਮਸਤੀ, ਅੱਠੇ ਪਹਿਰ ਇਕੋ ਘਰ ਬਹਾਵੇਗਾ। ਆਪਣੇ ਨਾਲ ਮਿਲਾ ਕੇ ਹਸਤੀ, ਹਸਤ ਕੀਟ ਇਕੋ ਦਰ ਵਸਾਵੇਗਾ। ਪ੍ਰੇਮ ਪ੍ਰੀਤੀ ਕਰਕੇ ਸਸਤੀ, ਬਿਨ ਪੈਸਿਉਂ ਧੇਲਿਉਂ ਗੁਰਮੁਖਾਂ ਝੋਲੀ ਪਾਵੇਗਾ। ਕਲਜੁਗ ਅੰਤਮ ਕਰ ਦਰੁਸਤੀ, ਸਤਿਜੁਗ ਸੋਹਣੀ ਵੰਡ ਵੰਡਾਵੇਗਾ। ਕਿਸੇ ਸ਼ਾਹ ਪਾਤਸ਼ਾਹ ਕੋਲ ਰਹਿਣ ਨਾ ਦੇਵੇ ਕੁਰਸੀ, ਭਿਖਿਆ ਘਰ ਘਰ ਆਪ ਮੰਗਾਵੇਗਾ। ਇਹ ਖੇਲ ਅਗੰਮੀ ਧੁਰ ਦੀ, ਨਾ ਕੋਇ ਮੇਟੇ ਮੇਟ ਮਿਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵੇਗਾ। ਪ੍ਰਭ ਕਰਨੀ ਸਚ ਕਮਾਵੇਗਾ। ਜਨ ਭਗਤਾਂ ਹਰਨੀ ਫਰਨੀ ਨੇਤਰ ਅੱਖ ਖੁਲ੍ਹਾਵੇਗਾ। ਸਚ ਦਵਾਰਾ ਦੱਸ ਕੇ ਧੁਰ ਦੀ ਚਰਨੀ, ਚਰਨੋਦਕ ਮੁਖ ਜਾਮ ਪਿਆਵੇਗਾ। ਇਕੋ ਸਿਖਿਆ ਦੱਸੇ ਪੜ੍ਹਨੀ, ਆਤਮ ਪਰਮਾਤਮ ਢੋਲਾ ਰਾਗ ਅਲਾਵੇਗਾ। ਇਕੋ ਪੌੜੀ ਦੱਸੇ ਚੜ੍ਹਨੀ, ਸੁਖਮਨ ਟੇਢੀ ਬੰਕ ਈੜਾ ਪਿੰਗਲ ਰਾਹ ਵਿਚ ਨਾ ਕੋਇ ਅਟਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਵੇਗਾ। ਮਿਹਰ ਨਜ਼ਰ ਪ੍ਰਭੂ ਉਠਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਕਾਲ ਮਹਾਂਕਾਲ ਲੇਖ ਮੁਕਾਵੇਗਾ। ਸੰਤ ਸੁਹੇਲੇ ਸਾਚੇ ਲਾਲ, ਸ਼ਬਦੀ ਸੁਤ ਮਿਲਾਵੇਗਾ। ਪੂਰਬ ਜਨਮ ਦੀ ਵੇਖ ਕੇ ਘਾਲ, ਮਾਣਸ ਜਨਮ ਝੋਲੀ ਪਾਵੇਗਾ। ਫਲ ਲਗਾ ਕੇ ਸਾਢੇ ਤਿੰਨ ਹੱਥ ਡਾਲ੍ਹ, ਪੱਤ ਡਾਲ੍ਹੀ ਆਪ ਮਹਿਕਾਵੇਗਾ। ਜੋ ਪੈਸਿਆਂ ਵਲੋਂ ਕੰਗਾਲ, ਤਿਨ੍ਹਾਂ ਦੀ ਝੋਲੀ ਨਾਮ ਭਰਾਵੇਗਾ। ਏਥੇ ਓਥੇ ਸੁਰਤ ਲਏ ਸੰਭਾਲ, ਰਾਏ ਧਰਮ ਨੇੜ ਨਾ ਆਵੇਗਾ। ਚਿਤ੍ਰਗੁਪਤ ਲੇਖਾ ਨਾ ਸਕੇ ਵਖਾਲ, ਲਾੜੀ ਮੌਤ ਨਾ ਕੋਇ ਪਰਨਾਵੇਗਾ। ਲੈ ਕੇ ਜਾਏ ਸਚ ਸੱਚੀ ਧਰਮਸਾਲ, ਸਚਖੰਡ ਦਵਾਰੇ ਆਪ ਬਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਖਿਲਾਵੇਗਾ। ਸਾਚੀ ਖੇਲ ਪ੍ਰਭੂ ਖਿਲਾਵੇਗਾ। ਜੁਗ ਵਿਛੜੇ ਮੇਲ ਮਿਲਾਵੇਗਾ। ਵੱਡੇ ਨਿਕੜੇ ਜੋੜ ਜੁੜਾਵੇਗਾ। ਵਿਗੜੇ ਤਿਗੜੇ ਵੇਖ ਵਖਾਵੇਗਾ। ਬੇਫ਼ਿਕਰੇ ਗੁਰਮੁਖ ਘਰ ਬਹਾਵੇਗਾ। ਲੱਖ ਚੁਰਾਸੀ ਵਿਚੋਂ ਥੋੜੇ ਨਿਕਲੇ, ਜਿਨ੍ਹਾਂ ਆਪਣੀ ਬੂਝ ਬੁਝਾਵੇਗਾ। ਤਿਨ੍ਹਾਂ ਦਾ ਬਣ ਕੇ ਧੁਰ ਦਾ ਪਿਤਰੇ, ਪਿਤਾ ਪੁਰਖ ਅਕਾਲ ਅਖਵਾਵੇਗਾ। ਚੋਟੀ ਚਾੜ੍ਹੇ ਉਪਰ ਸਿਖ਼ਰੇ, ਸਚ ਦਵਾਰਾ ਇਕ ਦਰਸਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਵੇਗਾ। ਹਰਿਜਨ ਸਾਚੇ ਵੇਖ ਵਖਾਏਗਾ। ਪ੍ਰਭ ਆਪਣੀ ਦਇਆ ਕਮਾਏਗਾ। ਗੁਰਮੁਖ ਆਪਣਾ ਰੰਗ ਰੰਗਾਏਗਾ। ਨਾਮ ਮਰਦੰਗ ਸ਼ਬਦ ਸੁਣਾਏਗਾ। ਨੰਗੀ ਹੋਣ ਨਾ ਦੇਵੇ ਕੰਡ, ਪੁਸ਼ਤ ਪਨਾਹ ਆਪਣਾ ਹੱਥ ਰਖਾਏਗਾ। ਲੇਖਾ

ਕਰਕੇ ਪਾਰ ਬ੍ਰਹਿਮੰਡ, ਮੰਡਲ ਮੰਡਪ ਇਕੋ ਇਕ ਵਡਿਆਏਗਾ। ਸਚ ਪ੍ਰੇਮ ਦਾ ਦੇ ਕੇ ਅਨੰਦ, ਅਨੰਦ ਆਪਣਾ ਇਕ ਦਰਸਾਏਗਾ। ਕਰ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਜੋਤ ਜੋਤ ਰੁਸ਼ਨਾਏਗਾ। ਬਿਨ ਰਸਨਾ ਜਿਹਵਾ ਬੱਤੀ ਦੰਦ ਸੁਣਾਏ ਛੰਦ, ਤੂੰ ਮੇਰਾ ਮੈਂ ਤੇਰਾ ਇਕੋ ਰਾਗ ਦ੍ਰਿੜਾਏਗਾ। ਸੰਤ ਸੁਹੇਲਾ ਸੱਜਣ ਪ੍ਰਭ ਦਰਸ਼ਨ ਪਾਏ ਆਤਮ ਸੇਜ ਪਲੰਘ, ਘਰ ਮੰਦਰ ਇਕ ਸੁਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਵੇਖ ਵਖਾਏਗਾ। ਧੁਰ ਮਾਲਕ ਵੇਖ ਵਖਾਵੇਗਾ। ਨਿਰਗੁਣ ਸਰਗੁਣ ਲੇਖੇ ਲਾਵੇਗਾ। ਭਰਮ ਭੁਲੇਖਾ ਦੂਰ ਕਰਾਵੇਗਾ। ਜਨਮ ਜਨਮ ਦੇ ਵਿਛੜੇ, ਲੱਖ ਚੁਰਾਸੀ ਵਿਚੋਂ ਆਪ ਉਠਾਵੇਗਾ। ਦੋ ਜਹਾਨਾਂ ਆਪੇ ਵੇਖੇ, ਬ੍ਰਹਿਮੰਡਾਂ ਖੰਡਾ ਫੋਲ ਫੁਲਾਵੇਗਾ। ਨਿਰਗੁਣ ਨਿਰਵੈਰ ਧਰ ਕੇ ਭੇਖੇ, ਜੋਤੀ ਜਾਤਾ ਡਗਮਗਾਵੇਗਾ। ਸੰਬਲ ਵੜ ਕੇ ਦੇਸੇ, ਸਚ ਸਿੰਘਾਸਣ ਸੋਭਾ ਪਾਵੇਗਾ। ਨਾ ਕੋਈ ਰੂਪ ਰੰਗ ਨਾ ਰੇਖੇ, ਚਿਨ੍ਹ ਚੱਕਰ ਨਜ਼ਰ ਕਿਸੇ ਨਾ ਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਬੇਅੰਤ ਸਵਾਮੀ ਅੰਤਰਜਾਮੀ ਆਪਣੀ ਕਾਰ ਕਮਾਵੇਗਾ। ਪ੍ਰਭ ਆਪਣੀ ਕਾਰ ਕਮਾਵੇਗਾ। ਧੁਰ ਦੀ ਧਾਰ ਬਣਾਵੇਗਾ। ਵਿਚ ਸੰਸਾਰ ਵੇਖ ਵਖਾਵੇਗਾ। ਸ਼ਬਦ ਜੈਕਾਰ ਇਕ ਕਰਾਵੇਗਾ। ਸ੍ਰਿਸ਼ਟ ਸਬਾਈ ਕਰ ਪਿਆਰ, ਮੁਹੱਬਤ ਨਾਤਾ ਇਕ ਜੁੜਾਵੇਗਾ। ਲੇਖਾ ਜਾਣੇ ਦੋ ਚਾਰ, ਛੱਤੀ ਜੁਗ ਖੋਜ ਖੁਜਾਵੇਗਾ। ਨੌ ਸੌ ਚੁਰਾਨਵੇ ਚੌਕੜੀ ਜੁਗ ਪਾਵੇ ਸਾਰ, ਪੜਦਾ ਓਹਲਾ ਆਪ ਉਠਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣ ਗੁਰੂ ਅਵਤਾਰ, ਪੀਰ ਪੈਗ਼ੰਬਰ ਭੇਵ ਮਿਟਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵਾਹ ਵਾਹ, ਪੁਰਖ ਅਕਾਲ ਤੇਰੀ ਵਡਿਆਈਆ। ਤੇਰੀ ਹਾਂ ਵਿਚ ਕਰਦੇ ਸਾਰੇ ਹਾਂ ਹਾਂ, ਹਰਿ ਜੂ ਤੇਰੀ ਓਟ ਤਕਾਈਆ। ਤੇਰੇ ਹੁਕਮ ਅੰਦਰ ਕਿਹੜਾ ਕਰੇ ਨਾਂਹ, ਨਲਾਇਕ ਪੁੱਤ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਹੇ ਸਾਰੇ ਭੁੱਲ ਲਓ ਬਖ਼ਸ਼ਾ, ਮੈਂ ਸਚ ਦਿਆਂ ਸੁਣਾਈਆ। ਤੁਹਾਡੇ ਪਿਛੋਂ ਕਿਸੇ ਖਾਧਾ ਸੂਰ ਕਿਸੇ ਖਾਧੀ ਗਾਂ, ਗ਼ਰੀਬਾਂ ਉਤੇ ਜ਼ੁਲਮ ਮਜ਼ਲੂਮ ਕਾਰ ਕਮਾਈਆ। ਅੰਤਮ ਕੋਈ ਨਾ ਪਕੜੇ ਬਾਂਹ, ਅੱਗੇ ਹੋ ਨਾ ਹੋਏ ਸਹਾਈਆ। ਹੋਵੇ ਵਿਛੋੜਾ ਪੁੱਤਰਾਂ ਮਾਂ, ਭੈਣ ਭਾਈ ਨਾ ਕੋਈ ਬਚਾਈਆ। ਨਾਰ ਕੰਤ ਨਾ ਦਿਸੇ ਕੋਈ ਸਹਾ, ਪਿਤਾ ਗੋਦ ਨਾ ਕੋਈ ਉਠਾਈਆ। ਜਿਨ੍ਹਾਂ ਭੁੱਲਿਆ ਬੇਪਰਵਾਹ, ਪਤਿਪਰਮੇਸ਼ਵਰ ਸੱਚਾ ਸ਼ਹਿਨਸ਼ਾਹੀਆ। ਉਨ੍ਹਾਂ ਦੇ ਬਖ਼ਸ਼ੇ ਕਵਣ ਗੁਨਾਹ, ਲਏ ਅੰਤ ਬਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰੋ ਤੁਸੀਂ ਧਰੋ ਧਿਆਨ, ਕਲਜੁਗ ਅੰਤਮ ਲੱਖ ਚੁਰਾਸੀ ਖੋਜ ਖੁਜਾਈਆ। ਆਪਣੇ ਆਪਣੇ ਗੁਰਮੁਖ ਲਓ ਪਹਿਚਾਨ, ਜੋ ਹੁਕਮੇ ਅੰਦਰ ਰਹਿ ਕੇ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਹੁਕਮ ਵਰਤਾਈਆ। ਹੁਕਮ ਵਰਤੇ ਸਤਿ ਸਤਿਵਾਦ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਖੋਜ ਖੁਜਾਵੇ ਬ੍ਰਹਿਮੰਡ ਬ੍ਰਹਿਮਾਦ, ਬ੍ਰਹਿਮਾਂਡ ਸਰਬ ਫਿਰਾਇੰਦਾ। ਜਿਸ ਘਰ ਵਜਦਾ ਹੋਵੇ ਨਾਦ, ਸੋ ਗੁਰਮੁਖ ਨਜ਼ਰੀ ਆਇੰਦਾ। ਜਿਸ ਗ੍ਰਹਿ ਪ੍ਰਭ ਦੀ ਹੋਵੇ ਯਾਦ, ਸੋ ਸੰਤ ਸੁਹੇਲਾ ਸੋਭਾ ਪਾਇੰਦਾ। ਜੋ ਪ੍ਰੇਮ ਪਿਆਰ ਅੰਦਰ ਹੋਇਆ ਬਰਬਾਦ, ਸੋ ਭਗਤ ਭਗਵੰਤ ਰੂਪ ਵਟਾਇੰਦਾ। ਚਾਰ ਜੁਗ ਦਾ ਲਹਿਣਾ ਹਰਿ ਪ੍ਰਭ ਸਦਾ ਸਦਾ ਸਦ ਰੱਖੇ ਯਾਦ, ਅਭੁਲ ਭੁਲ ਕਦੇ ਨਾ ਜਾਇੰਦਾ। ਤੇਈ ਅਵਤਾਰ ਉਠਕੇ ਦਿਓ ਇਕ ਆਵਾਜ਼, ਸਾਹਿਬ ਸੁਲਤਾਨ ਆਪ ਸੁਣਾਇੰਦਾ। ਈਸਾ ਮੂਸਾ ਮੁਹੰਮਦ ਸਾਚੇ ਘਰ ਪੜ੍ਹੋ ਇਕ ਨਮਾਜ਼, ਕਲਮਾ ਧੁਰ ਦਾ ਇਕ ਜਣਾਇੰਦਾ।

ਦਸ ਗੁਰ ਕਹੋ ਵਾਹ ਵਾਹ ਨਿਰੰਕਾਰ, ਨਿਰਗੁਣ ਤੇਰਾ ਅੰਤ ਕੋਇ ਨਾ ਪਾਇੰਦਾ। ਭਗਤ ਅਠਾਰਾਂ ਕਰੋ ਨਿਮਸਕਾਰ, ਬੇਪਰਵਾਹ ਬੇਅੰਤ ਤੇਰਾ ਖੇਲ ਨਾ ਕੋਇ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਧੂੜੀ ਟਿੱਕਾ ਲਾਵੋ ਛਾਰ, ਖ਼ਾਕੀ ਖ਼ਾਕ ਰਮਾਇੰਦਾ। ਕਰੋੜ ਤੇਤੀਸਾ ਮੰਗੇ ਹਾਰ, ਬਲਹੀਣ ਸਰਬ ਨਜ਼ਰੀ ਆਇੰਦਾ। ਚਾਰੇ ਜੁਗ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਰਖਾਇੰਦਾ। ਚਾਰੇ ਵੇਦ ਕਰੋ ਪੁਕਾਰ, ਚਾਰੇ ਖਾਣੀ ਤੁਹਾਡੇ ਨਾਲ ਮਿਲਾਇੰਦਾ। ਚਾਰੇ ਬਾਣੀ ਕਰੋ ਇਜ਼ਹਾਰ, ਧੁਰ ਦੀ ਸਿਖਿਆ ਇਕ ਦ੍ਰਿੜਾਇੰਦਾ। ਸੂਰਜ ਚੰਨ ਨੇਤਰ ਅੱਖ ਲਓ ਉਘਾੜ, ਮੰਡਲ ਮੰਡਪ ਆਪ ਸਮਝਾਇੰਦਾ। ਧਰਨੀ ਧਰਤ ਧਵਲ ਉਚੀ ਕੂਕ ਵਾਜਾਂ ਮਾਰ, ਧੁਰ ਦਾ ਹੁਕਮ ਇਕ ਸੁਣਾਇੰਦਾ। ਸਾਰੇ ਰਲ ਕੇ ਕਰੋ ਸਚ ਦਵਾਰੇ ਆਪਣਾ ਇਜ਼ਹਾਰ, ਤੁਧ ਬਿਨ ਇਜ਼ਤ ਆਬਰੂ ਦੋ ਜਹਾਨ ਨਾ ਕੋਇ ਬਚਾਇੰਦਾ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਲਾਸ਼ਰੀਕ ਤੋਹੇ ਤੌਫ਼ੀਕ, ਨਿਰਗੁਣ ਲਏ ਅਵਤਾਰ, ਅਵਤਰੀ ਆਪਣਾ ਫੇਰਾ ਪਾਇੰਦਾ। ਕਲਜੁਗ ਕੂੜੀ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ ਦੇ ਨਿਵਾਰ, ਮਾਇਆ ਮਮਤਾ ਹਉਮੇ ਹੰਗਤਾ ਗੜ੍ਹ ਤੁੜਾਈਆ । ਸਾਚੀ ਸੰਗਤਾ ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਖ਼ਸ਼ ਇਕ ਪਿਆਰ, ਪ੍ਰੇਮ ਪ੍ਰੀਤੀ ਸਾਚੀ ਨੀਤੀ ਧੁਰ ਦੀ ਰੀਤੀ ਦੇ ਦ੍ਰਿੜਾਈਆ। ਹਉਂ ਬਾਲਕ ਤੂੰ ਪ੍ਰਿਤਪਾਲਕ ਧੁਰ ਦਾ ਸਾਲਸ, ਗੁਰਮੁਖ ਕੱਢ ਅਨੋਖੇ ਖ਼ਾਲਸ, ਖ਼ਾਲਸ ਖ਼ਾਲਸਾ ਦੇ ਬਣਾਈਆ। ਦਰ ਸੇਵਕ ਤੇਰੇ ਜਾਚਕ, ਬਰਖ਼ੁਰਦਾਰ ਪਿਆਰੇ ਆਸ਼ਕ, ਆਤਸ਼ ਸਭ ਦੀ ਦੇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਅੰਤਮ ਵਰ, ਵਾਹਵਾ ਤੇਰੇ ਹੱਥ ਵਡਿਆਈਆ। ਤੇਰੇ ਹੱਥ ਵਡਿਆਈ ਸਵਾਮੀ, ਸਰਬ ਗੁਣਵੰਤਾ ਇਕੋ ਨਜ਼ਰੀ ਆਇੰਦਾ। ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਅੰਦਰ ਵੇਖ ਵਖਾਇੰਦਾ। ਬੋਧ ਅਗਾਧ ਅਗੰਮੀ ਤੇਰੀ ਬਾਣੀ, ਤੁਧ ਬਿਨ ਬਾਣ ਨਿਰਾਲਾ ਤੀਰ ਨਾ ਕੋਇ ਚਲਾਇੰਦਾ। ਲੇਖੇ ਲਾ ਚਾਰੇ ਖਾਣੀ, ਭੇਵ ਖੁਲ੍ਹਾ ਚਾਰੇ ਬਾਣੀ, ਪੜਦਾ ਓਹਲਾ ਦੂਈ ਦਵੈਤੀ ਰਹਿਣ ਕੋਇ ਨਾ ਪਾਇੰਦਾ। ਅੰਮ੍ਰਿਤ ਆਤਮ ਬਖ਼ਸ਼ ਠੰਡਾ ਪਾਣੀ, ਸਰ ਸਰੋਵਰ ਤੇਰਾ ਇਕੋ ਨਜ਼ਰੀ ਆਇੰਦਾ। ਤੂੰ ਮਾਲਕ ਦੋ ਜਹਾਨੀ, ਸਾਚੇ ਭਗਤ ਤੇਰੀ ਨਿਸ਼ਾਨੀ, ਬਿਨ ਭਗਤਾਂ ਤੇਰਾ ਨਾਉਂ ਨਾ ਕੋਇ ਪਰਗਟਾਇੰਦਾ । ਸੰਤਾਂ ਉਤੇ ਕਰ ਮਿਹਰਵਾਨੀ, ਗੁਰਮੁਖਾਂ ਦੇ ਪਦ ਨਿਰਬਾਨੀ, ਗੁਰਸਿਖਾਂ ਬਖ਼ਸ਼ ਗੁਰ ਚਰਨ ਧਿਆਨੀ, ਸੂਫ਼ੀਆਂ ਮੰਜ਼ਲ ਦੇ ਚੜ੍ਹਾਈਆ। ਤੇਰੇ ਹੱਥ ਪ੍ਰਭੂ ਲੱਖ ਚੁਰਾਸੀ ਜ਼ਿੰਦਗਾਨੀ, ਤੇਰੇ ਘਰ ਜ਼ਿੰਦਗੀ ਚਾਰ ਦਿਨ ਮਹਿਮਾਨੀ, ਅੰਤਮ ਸ੍ਰਿਸ਼ਟੀ ਸਾਰੀ ਦਿਸੇ ਫ਼ਾਨੀ, ਥਿਰ ਰਹਿਣ ਕੋਇ ਨਾ ਪਾਈਆ । ਕਲਜੁਗ ਰੈਣ ਦਿਸੇ ਤੁਗ਼ਿਆਨੀ, ਤਰਨੀ ਨਜ਼ਰ ਨਾ ਆਏ ਆਸਾਨੀ, ਮੁਸ਼ਕਲ ਹੱਲ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਤੇਰੀ ਇਕ ਸਰਨਾਈਆ। ਨਰ ਹਰਿ ਨਰਾਇਣ ਤੇਰੀ ਸਰਨਾ, ਸਰਨਗਤ ਇਕੋ ਨਜ਼ਰੀ ਆਈਆ । ਭੈ ਭੌ ਚੁਕਾਕੇ ਡਰਨਾ, ਭਿਆਨਕ ਲੇਖਾ ਦੇ ਮੁਕਾਈਆ। ਆਪਣੇ ਪ੍ਰੇਮ ਪਿਆਰ ਅੰਦਰ ਦੱਸ ਦੇ ਮਰਨਾ, ਮਰ ਜੀਵਤ ਰੂਪ ਵਟਾਈਆ। ਆਪਣੇ ਮੰਦਰ ਅੰਦਰ ਦੱਸ ਦੇ ਪੜ੍ਹਨਾ, ਮਕਤਬ ਪਾਠਸ਼ਾਲੇ ਬਾਹਰੋਂ ਕੰਮ ਕਿਸੇ ਨਾ ਆਈਆ। ਆਪਣੇ ਪੌੜੇ ਦੱਸ ਦੇ ਚੜ੍ਹਨਾ, ਘਰ ਘਰ ਵਿਚ ਪੜਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਵਾਮੀ ਦਇਆ ਕਮਾਈਆ। ਹਰਿ ਸਵਾਮੀ ਦਇਆ ਕਮਾ ਦੇ ਤੂੰ, ਤੇਰੀ ਓਟ ਤਕਾਈਆ। ਨਾਅਰਾ ਦੱਸ ਦੇ ਇਕੋ ਹੂ, ਹੌਕਾ ਰਹੇ ਨਾ ਰਾਈਆ।

ਰਸਨਾ ਜਿਹਵਾ ਬੱਤੀ ਦੰਦ ਬੋਲਣਾ ਨਾ ਪਏ ਮੂੰਹ, ਬਿਨ ਅੱਖਰਾਂ ਅੱਖਰ ਦੇ ਪੜ੍ਹਾਈਆ। ਜਿਸ ਨਾਲ ਪਵਿਤਰ ਹੋ ਜਾਏ ਬੁੱਤ ਰੂਹ, ਦੋਵਾਂ ਦੀ ਮੈਲ ਰਹੇ ਨਾ ਰਾਈਆ। ਅੰਤਰ ਆਤਮ ਆਪਣਾ ਦੱਸ ਦੇ ਡੂੰਘਾ ਖੂਹ, ਜਿਸ ਨੂੰ ਸਮਝ ਨਾ ਸਕੇ ਕੋਇ ਰਾਈਆ। ਰੰਗ ਰੰਗਾ ਦੇ ਸਾਢੇ ਤਿੰਨ ਕਰੋੜ ਰੋਮ ਰੂ, ਹੂਬਹੂ ਆਪਣੀ ਦਇਆ ਕਮਾਈਆ। ਗੁਰਮੁਖਾਂ ਆਤਮ ਪਰਮਾਤਮ ਤੇਰੇ ਨਾਲ ਜਾਏ ਛੂਹ, ਵਿਛੋੜਾ ਰਹਿਣ ਕੋਇ ਨਾ ਪਾਈਆ। ਕੀ ਹੋਇਆ ਜੇ ਵਡਿਆਈ ਦਿਤੀ ਧਰੂ, ਤੇਰੇ ਭਗਤ ਉਸ ਤੋਂ ਅੱਗੇ ਤੇਰਾ ਦਰਸ਼ਨ ਪੌਣ ਚਾਈਂ ਚਾਈਂਆ। ਉਹ ਤੇਰੀ ਸਚਖੰਡ ਵੇਖਣ ਵਾਲੇ ਜੂਹ, ਜਿਸ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਲੈ ਮਿਲਾਈਆ। ਘਰ ਮੇਲਾ ਕਰ ਮਿਲਾਪ, ਪ੍ਰਭੂ ਤੇਰੀ ਵਡ ਵਡਿਆਈਆ। ਜਨ ਭਗਤਾਂ ਕੋਲੋਂ ਜੋਗ ਅਭਿਆਸ ਵਿਚ ਜਪਿਆ ਨਹੀਂ ਜਾਂਦਾ ਜਾਪ, ਇਕੋ ਤੇਰੀ ਓਟ ਤਕਾਈਆ। ਤੈਨੂੰ ਤਸੱਵਰ ਕੀਤਾ ਬਾਪ, ਪਰਮ ਪੁਰਖ ਤੇਰੇ ਨਾਲ ਜੋੜ ਕੇ ਨਾਤ, ਨਾਤੇ ਛੱਡੇ ਸਰਬ ਲੋਕਾਈਆ। ਤੂੰ ਧੁਰ ਦਾ ਬਣਿਆ ਸਾਥ, ਸਾਥੀ ਇਕ ਅਖਵਾਈਆ। ਉਸ ਅਗੰਮੇ ਚੜ੍ਹਾ ਰਾਥ, ਜਿਸ ਦਾ ਮਾਲਕ ਬੇਪਰਵਾਹੀਆ। ਕੀ ਹੋਇਆ ਜੇ ਕਬੀਰੇ ਦੱਸੀ ਜਾਚ, ਹੁਣ ਓਸੇ ਦੇ ਵੀਰੇ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਮਿਲਾ ਆਪਣੀ ਜ਼ਾਤ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਮਾ ਲੈ ਅੰਤ, ਅੰਤਸ਼ਕਰਨ ਰਹਿਣ ਕੋਇ ਨਾ ਪਾਈਆ। ਤੂੰ ਭਗਤਾਂ ਦਾ ਭਗਤ ਤੇਰੇ ਸੰਤ, ਸੰਤ ਸਾਜਨ ਇਕ ਅਖਵਾਈਆ। ਲੇਖਾ ਚੁਕਾ ਕੇ ਵਿਚੋਂ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਜਨ ਭਗਤਾਂ ਤੇਰੇ ਅੱਗੇ ਨਹੀਂ ਕਰਨੀ ਮਿੰਨਤ, ਆਪਣਾ ਹਕ ਮੰਗਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਜ਼ਲ ਪੈਂਡਾ ਦੇ ਮੁਕਾਈਆ। ਮੰਜ਼ਲ ਪੈਂਡਾ ਮੁਕੇ ਪੰਧ, ਗੁਰਮੁਖ ਪਾਂਧੀ ਰਹੇ ਜਣਾਈਆ। ਤੇਰੇ ਦਵਾਰੇ ਚੜ੍ਹੀਏ ਅਨੋਖਾ ਚੰਦ, ਚੰਦ ਸੂਰਜ ਦੋਵੇਂ ਸ਼ਰਮਾਈਆ। ਮਿਲਕੇ ਜੋਤ ਮਾਣੀਏ ਅਨੰਦ, ਅਨੰਦ ਵਿਚ ਸਮਾਈਆ। ਲੱਖ ਚੁਰਾਸੀ ਟੁਟੇ ਫੰਦ, ਮਾਤ ਗਰਭ ਨਾ ਫੇਰ ਤਪਾਈਆ । ਤੂੰ ਸਹਿਬ ਸਦਾ ਬਖ਼ਸ਼ੰਦ, ਰਹਿਮਤ ਤੇਰੀ ਬੇਪਰਵਾਹੀਆ। ਸਦੀ ਵੀਹਵੀਂ ਵੇਖ ਰਹੀ ਲੰਘ, ਨੱਠੀ ਜਾਂਦੀ ਵਾਹੋ ਦਾਹੀਆ। ਸੱਚੇ ਭਗਤਾਂ ਆਪਣੇ ਨਾਲ ਪਾ ਲੈ ਗੰਢ, ਬੱਧੀ ਗੰਢ ਨਾ ਕੋਇ ਖੁਲ੍ਹਾਈਆ। ਕਰ ਵਸੇਰਾ ਓਸੇ ਸਚਖੰਡ, ਜਿਸ ਘਰ ਤੇਰਾ ਨੂਰ ਕਰੇ ਰੁਸ਼ਨਾਈਆ। ਸਤਿਗੁਰੂ ਸਵਾਮੀ ਪੂਰੀ ਕਰ ਮੰਗ, ਮਾਂਗਤ ਬੈਠੇ ਆਸ ਤਕਾਈਆ। ਅਗੋਂ ਕਹੇ ਸੂਰਾ ਸਰਬੰਗ, ਦੀਨ ਦਿਆਲ ਦਇਆ ਕਮਾਈਆ। ਜਨ ਭਗਤੋ ਅੰਤਮ ਲੈ ਕੇ ਜਾਵਾਂ ਸੰਗ, ਰਾਹ ਵਿਚ ਨਾ ਕੋਇ ਅਟਕਾਈਆ। ਪਾਰ ਕਰਾਕੇ ਬ੍ਰਹਿਮੰਡ ਖੰਡ, ਆਕਾਸ਼ਾਂ ਉਤੇ ਆਪਣਾ ਘਰ ਵਖਾਈਆ । ਸੁੰਨ ਅਗੰਮੀ ਜਾਵਾਂ ਲੰਘ, ਥਿਰ ਘਰ ਪਹਿਲਾ ਚਰਨ ਟਿਕਾਈਆ। ਅੱਗੇ ਖੋਲ੍ਹ ਦਰਵਾਜ਼ਾ ਬੰਦ, ਸਚ ਦਵਾਰਾ ਦਿਆਂ ਜਣਾਈਆ। ਜਿਥੇ ਆਦਿ ਜੁਗਾਦੀ ਜੁਗ ਚੌਕੜੀ ਇਕੋ ਜਿਹਾ ਅਨੰਦ, ਬਦਲੀ ਸਕੇ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲ ਅੰਤਮ ਵੇਖ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸ਼ਬਦ ਅਗੰਮੀ ਦਾਨ, ਦਾਤਾ ਦਾਨੀ ਬੇਪਰਵਾਹੀਆ।

੮ ਅੱਸੂ ੨੦੨੧ ਬਿਕ੍ਰਮੀ ਮੱਖਣ ਸਿੰਘ ਦੇ ਗ੍ਰਹਿ ਨੌਰੰਗਾਬਾਦ

ਪੁਰਖ ਅਕਾਲ ਦੇਵਣਹਾਰਾ ਓਟੀ, ਓਟ ਇਕੋ ਇਕ ਜਣਾਈਆ। ਸਤਿ ਪਰਕਾਸ਼ ਕਰਾਂ ਜੋਤੀ, ਜੋਤੀ ਜੋਤ ਜੋਤ ਰੁਸ਼ਨਾਈਆ। ਭਗਤਾਂ ਸੁਰਤ ਉਠਾਵਾਂ ਸੋਤੀ, ਆਲਸ ਨਿੰਦਰਾ ਦਿਆਂ ਗਵਾਈਆ। ਬੁੱਧੀ ਰਹਿਣ ਨਾ ਦੇਵਾਂ ਖੋਟੀ, ਦੁਰਮਤ ਮੈਲ ਧੁਆਈਆ। ਆਪਣੇ ਮਿਲਣ ਦੀ ਬਖ਼ਸ਼ਾਂ ਸਾਚੀ ਸੋਝੀ, ਨਿਜ ਨੇਤਰ ਕਰ ਰੁਸ਼ਨਾਈਆ। ਕੋਈ ਸਵਾਣੀ ਰਹੇ ਨਾ ਕਮਲੀ ਕੋਝੀ, ਜੋ ਹਰਿ ਸਤਿਗੁਰ ਲਾਗੇ ਪਾਈਆ। ਲੇਖ ਚੁਕਾ ਕੇ ਜੰਞੂ ਬੋਦੀ, ਬੰਦਨਾ ਇਕੋ ਦਿਆਂ ਦ੍ਰਿੜਾਈਆ। ਹਉਮੇ ਰਹੇ ਕੋਈ ਨਾ ਰੋਗੀ, ਹੰਗਤਾ ਗੜ੍ਹ ਤੁੜਾਈਆ। ਗੁਰਮੁਖ ਬਿਰਹੋਂ ਦਾ ਰਹੇ ਨਾ ਕੋਇ ਵਿਜੋਗੀ, ਧੁਰ ਸੰਜੋਗੀ ਮੇਲ ਮਿਲਾਈਆ। ਲੇਖ ਚੁਕਾ ਕੇ ਲੋਕ ਪਰਲੋਕੀ, ਸਚ ਦਵਾਰਾ ਇਕ ਸੁਹਾਈਆ। ਜਿਥੇ ਸੋਚ ਕਦੇ ਕਿਸੇ ਨਾ ਸੋਚੀ, ਸੋ ਸਮਝ ਦਿਆਂ ਦ੍ਰਿੜਾਈਆ। ਨਾਮ ਪੜ੍ਹਾਕੇ ਅਗੰਮੀ ਪੋਥੀ, ਪੁਸਤਕ ਇਕੋ ਦਿਆਂ ਵਖਾਈਆ। ਮਤ ਰਹੇ ਕੋਇ ਨਾ ਥੋਥੀ, ਹੋਛਾਪਨ ਨਜ਼ਰ ਕੋਇ ਨਾ ਆਈਆ। ਕਲਜੁਗ ਔਧ ਭੋਗ ਲਈ ਚੋਖੀ, ਅੰਦਰ ਬਾਹਰ ਅਗਨੀ ਤਤ ਤਪਾਈਆ। ਗੁਰਮੁਖ ਗੁਰਸਿਖ ਮਾਣਕ ਵਿਰੋਲਾਂ ਸੱਚੇ ਮੋਤੀ, ਸਮੁੰਦ ਸਾਗਰ ਫੋਲ ਫੁਲਾਈਆ। ਗ਼ਰੀਬ ਨਿਮਾਣਿਆਂ ਘਰ ਬਖ਼ਸ਼ ਕੇ ਪੀਣ ਖਾਣ ਦੀ ਰੋਟੀ, ਰੱਟਾ ਭੁੱਖ ਦਾ ਦਿਆਂ ਮਿਟਾਈਆ। ਚਾਰ ਵਰਨ ਬਣਾਕੇ ਇਕੋ ਗੋਤੀ, ਘਰ ਸਾਚੇ ਮੇਲ ਮਿਲਾਈਆ। ਝਗੜਾ ਰਹੇ ਨਾ ਕਿਸੇ ਧੋਤੀ, ਕਛੈਹਰਾ ਕੱਛ ਨਾ ਕੋਇ ਲੜਾਈਆ। ਲੇਖਾ ਚੁੱਕੇ ਚਮਿਆਰ ਮੋਚੀ, ਬ੍ਰਾਹਮਣ ਸ਼ੂਦਰ ਇਕੋ ਘਰ ਵਖਾਈਆ। ਸਾਧੂ ਬੰਨ੍ਹੇ ਨਾ ਕੋਈ ਤੇੜ ਲੰਗੋਟੀ, ਸੀਸ ਖ਼ਾਕ ਨਾ ਕੋਈ ਪਵਾਈਆ। ਨਾਰੀ ਕੋਈ ਦਾਗ਼ ਲਗਾਵੇ ਨਾ ਉਪਰ ਠੋਡੀ, ਮਸਤਕ ਨੂਰ ਕਰਾਂ ਰੁਸ਼ਨਾਈਆ। ਪਰ ਨਾਰ ਰਹੇ ਕੋਇ ਨਾ ਭੋਗੀ, ਗੋਬਿੰਦ ਇਕੋ ਹੁਕਮ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੱਚੀ ਕਰਨੀ ਕਰੇ ਕਰਤਾਰ, ਕਾਦਰ ਬੇਪਰਵਾਹੀਆ। ਝੂਠਾ ਰਹੇ ਨਾ ਕੋਈ ਯਾਰ, ਸੱਜਣ ਠੱਗ ਸੰਗ ਨਾ ਕੋਈ ਨਿਭਾਈਆ। ਜੀਵ ਹੋਏ ਨਾ ਕੋਇ ਵਿਭਚਾਰ, ਕੂੜੀ ਧਾਰ ਦਏ ਮਿਟਾਈਆ। ਧੋਖਾ ਕਰੇ ਨਾ ਕੋਇ ਵਿਚ ਸੰਸਾਰ, ਸੌਖਾ ਮਾਰਗ ਦਏ ਸਮਝਾਈਆ। ਹਿੰਦਸਿਆਂ ਵਿਚ ਨਾ ਕੋਇ ਸ਼ੁਮਾਰ, ਗਿਣਤੀਆਂ ਵਿਚ ਨਾ ਕੋਇ ਗਿਣਾਈਆ । ਇਕ ਇਕੱਲਾ ਏਕੰਕਾਰ, ਕਲ ਆਪਣੀ ਦਏ ਬਦਲਾਈਆ। ਰਹਿਬਰ ਬਣਕੇ ਮਿਤਰ ਪਿਆਰ, ਪ੍ਰੇਮ ਪ੍ਰੀਤੀ ਇਕ ਵਧਾਈਆ। ਗੁਰਮੁਖ ਰੰਡੀ ਰਹੇ ਨਾ ਕੋਇ ਨਾਰ, ਹਰਿ ਕੰਤ ਘਰ ਘਰ ਨਜ਼ਰੀ ਆਈਆ। ਸਚ ਬਸੰਤ ਖਿੜੇ ਗੁਲਜ਼ਾਰ, ਪੱਤ ਡਾਲ੍ਹੀ ਆਪ ਮਹਿਕਾਈਆ। ਗੁਰਮੁਖਾਂ ਪ੍ਰੇਮ ਪਿਆਰ ਦੇ ਫੂਲਨ ਪਾਏ ਹਾਰ, ਸੁਗੰਧੀ ਦਿਵਸ ਰੈਣ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਦੇਵੇ ਪ੍ਰੇਮ ਸੁਗੰਧੀ, ਖ਼ੁਸ਼ਬੂ ਇਕੋ ਇਕ ਜਣਾਈਆ। ਵਾਸਨਾ ਰਹਿਣ ਨਾ ਦੇਵੇ ਗੰਦੀ, ਕੂੜੀ ਕਿਰਿਆ ਦਏ ਕਢਾਈਆ । ਦੀਨ ਮਜ਼੍ਹਬ ਦੀ ਤੋੜਕੇ ਸਰਬ ਪਾਬੰਦੀ, ਮਾਰਗ ਧੁਰ ਦਾ ਦਏ ਵਖਾਈਆ। ਅੰਦਰ ਬਾਹਰ ਧੁਰ ਦਾ ਸੰਗੀ, ਸਗਲਾ ਸੰਗ ਨਿਭਾਈਆ। ਦੂਈ ਦਵੈਤੀ ਢਾਹ ਕੇ ਕੰਧੀ, ਭਾਂਡਾ ਭਰਮ ਭੌ ਭੰਨਾਈਆ। ਦੇਵੇ ਮਾਣ ਸਰਬ ਵਰਭੰਡੀ, ਬ੍ਰਹਿਮੰਡੀ ਵੇਖ ਵਖਾਈਆ। ਸ਼ਬਦ ਕਟਾਰ ਕਰਕੇ ਨੰਗੀ ਦੋ ਜਹਾਨਾਂ ਰਿਹਾ ਡਰਾਈਆ। ਗੋਬਿੰਦ ਆਪਣੇ ਮਿਆਨੋ ਖਿੱਚੇ ਉਹ ਚੰਡੀ, ਜਿਹੜੀ ਲੁਹਾਰ ਤਰਖਾਣ ਨਾ ਕਿਸੇ ਘੜਾਈਆ।

ਉਹ ਅਗੰਮੇ ਰੰਗ ਰੰਗੀ, ਲਲਾਰੀ ਸਮਝ ਕੋਇ ਨਾ ਆਈਆ। ਨਾ ਚੰਗੀ ਨਾ ਮੰਦੀ, ਲੱਖ ਚੁਰਾਸੀ ਇਕੋ ਨੈਣ ਵੇਖ ਵਖਾਈਆ। ਜੋ ਕੂੜ ਕੁੜਿਆਰ ਹੋਏ ਫ਼ਰੰਗੀ, ਤਿਨ੍ਹਾਂ ਫ਼ੈਸਲਾ ਦਏ ਕਰਾਈਆ। ਜੋ ਗੁਰਮੁਖ ਬਣੇ ਭੁਯੰਗੀ, ਤਿਨ੍ਹਾਂ ਭਜਨ ਬੰਦਗੀ ਇਕ ਦ੍ਰਿੜਾਈਆ। ਕਿਸੇ ਦੇ ਕੋਲ ਕਰੇ ਨਾ ਕੋਇ ਮਛੰਦੀ, ਮੁਛੰਦਗੀ ਰਹਿਣ ਕੋਇ ਨਾ ਪਾਈਆ। ਸਨਦ ਦੇ ਕੇ ਧੁਰ ਦੀ ਸੰਧੀ, ਸਿਦਕ ਇਕੋ ਇਕ ਸਮਝਾਈਆ। ਮਾਰਗ ਦੱਸੇ ਨਿਰਾਲੀ ਡੰਡੀ, ਚਾਰੇ ਵਰਨਾਂ ਦਏ ਚਲਾਈਆ। ਕੋਈ ਲੱਭਣ ਜਾਏ ਨਾ ਤੀਰਥ ਤੱਟਾਂ ਕੰਢੀ, ਹਰਿ ਜੂ ਘਰ ਘਰ ਨਜ਼ਰੀ ਆਈਆ। ਰਹਿਣ ਦੇਵੇ ਨਾ ਕੋਈ ਪਖੰਡੀ, ਭੇਖ ਸਾਰੇ ਦਏ ਮਿਟਾਈਆ। ਬੰਦੇ ਕੱਢਕੇ ਵਿਚੋਂ ਖ਼ਾਨੇਬੰਦੀ, ਬੰਦਨਾ ਇਕੋ ਇਕ ਸਮਝਾਈਆ। ਨੂਰ ਨੁਰਾਨਾ ਚਾੜ੍ਹ ਕੇ ਚੰਦ ਨੌਚੰਦੀ, ਨੂਰੋ ਨੂਰ ਕਰੇ ਰੁਸ਼ਨਾਈਆ। ਲੇਖਾ ਚੁਕਾ ਕੇ ਹੰ ਬ੍ਰਹਮੀ, ਪਾਰਬ੍ਰਹਮ ਇਕ ਦਰਸਾਈਆ। ਕਲਜੁਗ ਅੰਤ ਜੋ ਸ੍ਰਿਸ਼ਟੀ ਹੋ ਗਈ ਨਿਕੰਮੀ, ਨਿਕਰਮਣ ਰੂਪ ਵਟਾਈਆ। ਸਤਿਜੁਗ ਸਾਚੀ ਦੇ ਕੇ ਧਰਮ ਥੰਮੀ, ਸਹਾਰਾ ਇਕੋ ਇਕ ਵਖਾਈਆ। ਜੋਤ ਅਕਾਲਣ ਬਣਕੇ ਸਭ ਦੀ ਮੰਮੀ, ਪਿਤਾ ਪੁਰਖ ਅਕਾਲ ਸਮਝਾਈਆ। ਨੈਣਹੀਣ ਦ੍ਰਿਸ਼ਟੀ ਜੋ ਹੋ ਗਈ ਅੰਨ੍ਹੀ, ਨੇਤਰ ਅੱਖ ਦਏ ਖੁਲ੍ਹਾਈਆ। ਧੁਰ ਦਾ ਰਾਗ ਸੁਣਾਏ ਕੰਨੀਂ, ਧੁਨ ਆਤਮਕ ਇਕ ਸੁਣਾਈਆ। ਚਾਰੋਂ ਕੁੰਟ ਫਿਰੇ ਭੰਨੀ, ਜੰਗਲ ਜੂਹ ਵੇਖੇ ਚਾਈਂ ਚਾਈਂਆ। ਸੁਰਤ ਸਵਾਣੀ ਉਠਾਏ ਅੰਦਰੋਂ ਵੰਨੀ, ਮੇਲ ਮਿਲਾਵੇ ਹਰਿ ਜੂ ਸਹਿਜ ਸੁਭਾਈਆ। ਮਾਲਕ ਦਿਸੇ ਇਕੋ ਧਨੀ, ਵਡ ਧਨਾਢ ਬੇਪਰਵਾਹੀਆ। ਜਿਸ ਦੀ ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਬ੍ਰਹਿਮੰਡ ਖੰਡ ਵਿਸ਼ਨ ਬ੍ਰਹਮਾ ਸ਼ਿਵ ਬੱਧੇ ਕੰਨੀ, ਗੱਠ ਆਪਣੇ ਨਾਲ ਦਵਾਈਆ। ਉਹ ਮਾਲਕ ਖ਼ਾਲਕ ਪ੍ਰੇਮ ਪਿਆਰਾ ਸਭ ਦਾ ਧਨੀ, ਹਿਰਦਾ ਹਰਿ ਹਰਿ ਵੇਖ ਵਖਾਈਆ। ਏਥੇ ਓਥੇ ਦੋ ਜਹਾਨ ਜਨ ਭਗਤਾਂ ਨਾਲ ਕਦੇ ਨਾ ਕਰੇ ਬਦਜ਼ਨੀ, ਕੀਤਾ ਕੌਲ ਇਕਰਾਰ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਪੁਰਖ ਅਕਾਲਾ ਦੀਨ ਦਿਆਲਾ ਵਡ ਧਨਾਢ, ਦੌਲਤਮੰਦ ਇਕ ਅਖਵਾਇੰਦਾ। ਜਿਸ ਦੇ ਭਗਤ ਆਂਢ ਗਵਾਂਢ, ਦੂਜਾ ਘਰ ਨਾ ਕੋਇ ਵਸਾਇੰਦਾ। ਸਚ ਪ੍ਰੀਤੀ ਜੋੜ ਕੇ ਨਾਤ, ਨਾਤਾ ਆਪਣੇ ਨਾਲ ਰਖਾਇੰਦਾ। ਵਸਤ ਅਮੋਲਕ ਦੇ ਕੇ ਦਾਤ, ਨਾਮ ਪਦਾਰਥ ਝੋਲੀ ਪਾਇੰਦਾ। ਸ਼ਬਦ ਅਨੋਖੀ ਵਰਤੇ ਦਾਤ, ਸੌਗ਼ਾਤ ਇਕੋ ਇਕ ਵਡਿਆਇੰਦਾ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਚ ਨੂਰ ਉਪਜਾਇੰਦਾ। ਗੁਰ ਅਵਤਾਰ ਜੋ ਗਏ ਆਖ, ਆਖ਼ਰ ਹੁਕਮ ਤਾਮੀਲ ਕਰਾਇੰਦਾ। ਪੀਰ ਪੈਗ਼ੰਬਰ ਜੋ ਗਏ ਭਾਖ, ਭਾਸ਼ਾ ਸਭ ਦੀ ਅੰਤ ਬਦਲਾਇੰਦਾ। ਜਨ ਭਗਤ ਜੋ ਰਹੇ ਝਾਕ, ਪੜਦਾ ਓਹਲਾ ਸਰਬ ਉਠਾਇੰਦਾ । ਪੂਰੇ ਕਰ ਭਵਿਖਤ ਵਾਕ, ਵਕਤ ਆਪਣਾ ਇਕ ਸੁਹਾਇੰਦਾ। ਵੇਖਣਹਾਰਾ ਲੱਖ ਚੁਰਾਸੀ ਪਾਕੀ ਪਾਕ ਖ਼ਾਕੀ ਖ਼ਾਕ, ਖ਼ਾਕਾ ਸਭ ਦਾ ਆਪਣੇ ਹੱਥ ਰਖਾਇੰਦਾ। ਲਹਿਣਾ ਦੇਣਾ ਜੁਗ ਚੌਕੜੀ ਕਰਨਹਾਰ ਬੇਬਾਕ, ਹਿਸਾਬ ਕਿਤਾਬ ਬਿਨਾ ਨੇਮਾਂ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਇੰਦਾ। ਧੁਰ ਦੀ ਕਰਨੀ ਕਾਰ ਰਿਹਾ ਕਰ, ਕਰਤਾ ਵਡ ਵਡਿਆਈਆ । ਸਚਖੰਡ ਦਵਾਰਿਉਂ ਆਇਆ ਚਲ, ਨਿਰਗੁਣ ਨਿਰਵੈਰ ਲਏ ਅੰਗੜਾਈਆ। ਸਚ ਸਿੰਘਾਸਣ ਬੈਠਾ ਮੱਲ, ਸਾਢੇ ਤਿੰਨ ਹੱਥ ਡੇਰਾ ਲਾਈਆ। ਜਿਸ ਦੇ ਅੰਦਰ ਅੰਮ੍ਰਿਤ ਸਰੋਵਰ ਅਗੰਮਾ ਜਲ, ਬਾਹਰੋਂ ਖੋਜਣ ਕੋਇ ਨਾ ਜਾਈਆ। ਦੀਆ ਜੋਤੀ ਦੀਪਕ

ਰਿਹਾ ਬਲ, ਨੂਰੋ ਨੂਰ ਕਰੇ ਰੁਸ਼ਨਾਈਆ । ਸਚ ਸਿੰਘਾਸਣ ਪੁਰਖ ਅਬਿਨਾਸ਼ਨ ਤਖ਼ਤ ਨਿਵਾਸੀ ਬੈਠਾ ਮਲ, ਦੂਜਾ ਨਜ਼ਰ ਕੋਇ ਨਾ ਆਈਆ। ਸ਼ਬਦ ਸੰਦੇਸਾ ਰਿਹਾ ਘਲ, ਚਾਰੋਂ ਕੁੰਟ ਕਰੇ ਜਣਾਈਆ। ਭਾਣਾ ਰਾਣਾ ਕਦੇ ਨਾ ਜਾਏ ਟਲ, ਕਲ ਕਲਕੀ ਰਿਹਾ ਦ੍ਰਿੜਾਈਆ। ਕਰਕੇ ਆਇਆ ਵਲ ਛਲ, ਅਛਲ ਛਲਧਾਰੀ ਫੇਰਾ ਪਾਈਆ। ਕਿਸੇ ਹੱਥ ਨਾ ਆਵੇ ਜਲ ਥਲ, ਸਮੁੰਦ ਸਾਗਰ ਸਾਰੇ ਦੇਣ ਦੁਹਾਈਆ। ਜੋਤੀ ਸ਼ਬਦੀ ਗਿਆ ਰਲ, ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਜਨ ਭਗਤਾਂ ਹੋਇਆ ਆਪ ਵੱਲ, ਗਲਵਕੜੀ ਇਕੋ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਥਾਉਂ ਥਾਈਂਆ। ਲੇਖਾ ਦੇਵਣ ਦਾ ਸਦਾ ਚਾਓ, ਨਿਤ ਨਵਿਤ ਵੇਖ ਵਖਾਇੰਦਾ। ਭਗਤ ਸੁਹੇਲੇ ਪਕੜੇ ਬਾਹੋਂ, ਸੰਤ ਸੁਹੇਲੇ ਆਪ ਜਗਾਇੰਦਾ। ਦੋ ਜਹਾਨਾਂ ਬਣਕੇ ਪਿਤਾ ਮਾਉਂ, ਪੂਤ ਸਪੂਤੇ ਗੋਦ ਉਠਾਇੰਦਾ। ਦੂਈ ਦਵੈਤੀ ਮੇਟ ਕੇ ਘਾਓ, ਨਾਮ ਪੱਟੀ ਇਕ ਬੰਧਾਇੰਦਾ। ਪਾਰ ਕਰਾਏ ਸ਼ੌਹ ਦਰਿਆਉਂ, ਬੇੜਾ ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਵੇਖਣ ਆਇਆ ਅੱਗੇ, ਅਗਲਾ ਹਾਲ ਸੁਣਾਈਆ। ਪੁਰਖ ਅਕਾਲਾ ਦੀਨ ਦਿਆਲਾ ਚੜ੍ਹਕੇ ਅਸਵ ਬੱਗੇ, ਸ਼ਬਦੀ ਘੋੜਾ ਰਿਹਾ ਦੌੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਫਿਰਨ ਭੱਜੇ, ਨੱਠਣ ਵਾਹੋ ਦਾਹੀਆ। ਵਿਸ਼ਨ ਬ੍ਰਹਮਾ ਸੱਜੇ ਖੱਬੇ, ਪੰਧ ਰਹੇ ਮੁਕਾਈਆ । ਸਰਬ ਸਵਾਮੀ ਸਭ ਦੇ ਵਿਚਕਾਰ ਸੱਜੇ, ਨੂਰ ਨੁਰਾਨਾ ਨੂਰ ਇਲਾਹੀਆ। ਕਰੇ ਖੇਲ ਸਾਹਿਬ ਸਮਰਥੇ, ਮਹਿੰਮਾ ਅਕਥ ਰਿਹਾ ਦ੍ਰਿੜਾਈਆ। ਕਲਜੁਗ ਵੇਖੋ ਅੰਧੇਰੀ ਮੱਸੇ, ਚਾਰੋਂ ਕੁੰਟ ਅੰਧੇਰਾ ਛਾਈਆ। ਮਾਇਆ ਮਮਤਾ ਅੰਦਰ ਕਲਜੁਗ ਜੀਵ ਫਸੇ, ਫਾਂਸੀ ਸਕੇ ਨਾ ਕੋਇ ਤੁੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਪਿਛੇ ਹਟੇ, ਪੱਲੂ ਆਪਣਾ ਗਏ ਛੁਡਾਈਆ। ਕਿਸੇ ਕੰਮ ਨਾ ਆਉਣੇ ਖਾਧੇ ਵੱਛੇ ਕੱਟੇ, ਖੱਲਾਂ ਬਕਰਿਆਂ ਉਤੋਂ ਲੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਸੀਸ ਪਾਵੇ ਘੱਟੇ, ਜੋ ਹਰਿ ਕਾ ਮਾਰਗ ਗਏ ਭੁਲਾਈਆ। ਹਰਿ ਕਾ ਮਾਰਗ ਭੁੱਲਿਆ ਬ੍ਰਹਮ ਮਤ, ਮਤ ਮਤਵਾਲੀ ਦਏ ਦੁਹਾਈਆ। ਸਭ ਦੇ ਜਾਮੇ ਲੱਗੀ ਰਤ, ਦਾਗ਼ ਸਕੇ ਨਾ ਕੋਇ ਧੁਆਈਆ। ਵੇਖੇ ਖੇਲ ਪੁਰਖ ਸਮਰਥ, ਦੂਰ ਦੁਰਾਡਾ ਨੈਣ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਕੋਈ ਨਾ ਸਕੇ ਬਚ, ਬਚਪਨ ਸਾਰੇ ਬੈਠੇ ਗਵਾਈਆ। ਗੁਰਮੁਖ ਵਿਰਲਾ ਪ੍ਰੇਮ ਪ੍ਰੀਤੀ ਅੰਦਰ ਰਿਹਾ ਹੱਸ, ਖ਼ੁਸ਼ੀਆਂ ਰਾਗ ਅਲਾਈਆ। ਤੂੰ ਮੇਰਾ ਮੈਂ ਤੇਰਾ ਗਾਵਾਂ ਜਸ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਹੋ ਮਿਹਰਵਾਨ ਕਲ ਪਤ ਲਏ ਰੱਖ, ਪਤਿਪਰਮੇਸ਼ਵਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪੁਰਖ ਸਮਰਥ, ਸਰਬ ਸਵਾਮੀ ਦਇਆ ਕਮਾਈਆ। ਸਰਬ ਸਵਾਮੀ ਆਦਿ ਜੁਗਾਦਿ ਚੰਗਾ, ਚੰਗਿਆਂ ਲਏ ਤਰਾਈਆ । ਲੇਖੇ ਲਾਵੇ ਮਾੜਾ ਗੰਦਾ, ਜੋ ਚਲ ਆਵੇ ਸਰਨਾਈਆ। ਪਾਰ ਕਰਾਏ ਜਗਤ ਕੰਢਾ, ਨਈਆ ਨਾਮ ਚੜ੍ਹਾਈਆ। ਤਨ ਮਨ ਸੀਨਾ ਕਰੇ ਠੰਡਾ, ਅਗਨੀ ਤਤ ਬੁਝਾਈਆ। ਨਾਮ ਨਿਧਾਨ ਦੇ ਕੇ ਬਣਾਵੇ ਬੰਦਾ, ਬਦਲੀ ਅੰਦਰੋਂ ਦੇਵੇ ਕਰਾਈਆ। ਲੋੜ ਰਹੇ ਨਾ ਨਹਾਵਣ ਗੰਗਾ, ਮੱਠਾਂ ਵਿਚ ਨਾ ਸੀਸ ਨਿਵਾਈਆ। ਘਰ ਵਜਾਏ ਇਕ ਮਰਦੰਗਾ, ਧੁਨੀ ਰਾਗ ਅਲਾਈਆ। ਮਿਲੇ ਪਦਾਰਥ ਮੂੰਹੋਂ ਮੰਗਾ, ਭੁੱਖਿਆ ਭੁੱਖ ਮਿਟਾਈਆ। ਵਜਾਵੇ ਉਹ ਸੁਰੰਗਾ, ਜੋ ਨਾਨਕ ਨਿਰਗੁਣ ਰਿਹਾ ਉਪਜਾਈਆ। ਜਿਸ ਦੀ ਕੋਈ ਸਮਝ ਨਾ ਸਕੇ ਤੰਦ ਸਤਾਰ

ਕਿੰਗਾ, ਇਸ਼ਾਰਾ ਕਵਣ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਸ਼ਾਹ ਪਾਤਸ਼ਾਹ ਫਿਰੇ ਭੱਜਾ, ਭਜਨ ਬੰਦਗੀ ਵੇਖੇ ਥਾਉਂ ਥਾਈਂਆ। ਸ਼ਬਦ ਸਰੂਪੀ ਹੋ ਕੇ ਗੱਜਾ, ਭਬਕ ਨਾਮ ਲਗਾਈਆ। ਦੋ ਜਹਾਨਾਂ ਦੇ ਕੇ ਸੱਦਾ, ਸਾਚੇ ਦਰ ਮੰਗਾਈਆ। ਹੁਕਮੇ ਅੰਦਰ ਹਰ ਇਕ ਬੱਧਾ, ਸਿਰ ਸਕੇ ਨਾ ਕੋਇ ਉਠਾਈਆ। ਸਾਰੇ ਛੱਡਕੇ ਚਕਰ ਗਦਾ, ਸੁਦਰਸ਼ਨ ਚਰਨਾਂ ਵਿਚ ਸੁਟਾਈਆ। ਤੂੰ ਸਾਹਿਬ ਸੂਰਾ ਸਰਬੰਗਾ, ਬੇਅੰਤ ਤੇਰੀ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਕੂੜ ਕੁੜਿਆਰਾ ਦਿਸਿਆ ਨੰਗਾ, ਘਰ ਘਰ ਨੱਚੇ ਵਾਹੋ ਦਾਹੀਆ। ਮਾਇਆ ਮਮਤਾ ਵੱਜੇ ਮਰਦੰਗਾ, ਕਾਮ ਕਰੋਧ ਰਿਹਾ ਡਰਾਈਆ। ਜਗਤ ਤ੍ਰਿਸਨਾ ਪਾਇਆ ਦੰਗਾ, ਅਗਲਾ ਪੰਧ ਨਾ ਕੋਇ ਚੁਕਾਈਆ। ਮੰਜ਼ਲ ਚੜ੍ਹੇ ਨਾ ਕੋਈ ਡੰਡਾ, ਪੌੜੀ ਸਚ ਨਾ ਕੋਇ ਵਖਾਈਆ। ਬਿਨ ਤੇਰੀ ਕਿਰਪਾ ਜਗਤ ਜਹਾਨ ਹੋਇਆ ਰੰਡਾ, ਸੁਹਾਗੀ ਰੂਪ ਨਾ ਕੋਇ ਵਖਾਈਆ। ਅੰਤਰ ਆਤਮ ਗਿਆ ਅਨੰਦਾ, ਪਰਮਾਨੰਦ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਰਿਹਾ ਸਮਝਾਈਆ। ਸਚ ਕਹਾਣੀ ਜਣਾਏ ਸਚ, ਸਚ ਸਚ ਦ੍ਰਿੜਾਈਆ। ਸਤਿਗੁਰ ਸ਼ਬਦ ਇਕੋ ਸਤਿ, ਸਾਂਤਕ ਸਤਿ ਵਖਾਈਆ। ਗੁਰਮੁਖ ਪਿਆਰ ਧੁਰ ਦੀ ਮੱਤ, ਗੁਰਮਤ ਵਡਿਆਈਆ। ਅੰਤਰ ਧਾਰ ਮਿਲਣ ਦੀ ਅੱਖ, ਨਿਰੰਤਰ ਦਏ ਬੁਝਾਈਆ । ਨਿਰਗੁਣ ਨਿਰਵੈਰ ਹੋਏ ਵਸ, ਸਰਗੁਣ ਮੇਲਾ ਸਹਿਜ ਸੁਭਾਈਆ। ਭਗਵਾਨ ਹੋ ਕੇ ਗਾਏ ਜਸ, ਭਗਤਾਂ ਲਏ ਜਗਾਈਆ। ਦੂਰ ਦੁਰਾਡਾ ਆਵੇ ਨੱਸ, ਬਣ ਕੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਲੇਖੇ ਪਾਈਆ। ਅਗਲਾ ਲੇਖਾ ਲੇਖੇ ਰੱਖ, ਰੱਖਿਆ ਕਰੇ ਹਰ ਘਟ ਥਾਈਂਆ। ਪ੍ਰੇਮ ਪ੍ਰੀਤੀ ਦੱਸੇ ਜੱਗ, ਜਾਗਰਤ ਜੋਤ ਇਕ ਰੁਸ਼ਨਾਈਆ। ਤ੍ਰੈਗੁਣ ਮਾਇਆ ਮੇਟੇ ਅੱਗ, ਅਗਨੀ ਤਤ ਬੁਝਾਈਆ। ਜਨ ਭਗਤਾਂ ਪਾਰ ਕਰਾਏ ਪਿਛਲੀ ਹੱਦ, ਅਗਲਾ ਘਰ ਵਖਾਈਆ। ਜਿਥੇ ਬਹਿ ਕੇ ਰਿਹਾ ਸਜ, ਹਰਿ ਸੱਜਣ ਸਾਹਿਬ ਸੁਖਦਾਈਆ। ਅਗੰਮੀ ਨਗਾਰੇ ਰਹੇ ਵੱਜ, ਸੁਰ ਤਾਲ ਨਾ ਕੋਇ ਦ੍ਰਿੜਾਈਆ। ਦੀਪਕ ਨਿਰਾਲੇ ਰਹੇ ਜਗ, ਦਿਵਸ ਰੈਣ ਹੋਏ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੀਪਕ ਨਿਰਾਲਾ ਜਗੇ ਜੋਤ, ਘਰ ਮੰਦਰ ਆਪ ਜਗਾਇੰਦਾ । ਗੁਰਮੁਖ ਤੇਰੀ ਪਿਛਲੀ ਚੁਕੀ ਸੋਚ, ਅੱਗੇ ਆਪਣੀ ਸਮਝ ਸਮਝਾਇੰਦਾ। ਰੱਖ ਪੁਰਖ ਅਕਾਲ ਓਟ, ਓੜਕ ਤੇਰਾ ਲੇਖਾ ਲੇਖੇ ਪਾਇੰਦਾ। ਅੰਤ ਮਿਲਾ ਕੇ ਆਪਣੀ ਗੋਤ, ਜ਼ਾਤ ਆਪਣੀ ਵਿਚ ਸਮਾਇੰਦਾ। ਪੰਜ ਤਤ ਕਾਇਆ ਮਾਟੀ ਹੋ ਜਾਏ ਫ਼ੌਤ, ਜੂਠਾ ਝੂਠਾ ਮੋਹ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਲਾਇੰਦਾ। ਲੇਖੇ ਲੇਖਾ ਲਾਵੇ ਏਕ, ਲਿਖ ਲਿਖ ਲੇਖ ਨਾ ਕੋਇ ਸਮਝਾਈਆ । ਜਨ ਸਵਾਮੀ ਦੇ ਕੇ ਟੇਕ, ਟਿੱਕਾ ਇਕ ਵਖਾਈਆ। ਨਜ਼ਰੀ ਆ ਕੇ ਨੇਤਨ ਨੇਤ, ਨੇਰਨ ਨੇਰ ਜਣਾਈਆ। ਭਗਤ ਪ੍ਰੀਤੀ ਕਰਕੇ ਹੇਤ, ਪ੍ਰੇਮੀ ਪਿਆਰ ਵਿਚ ਸਮਾਈਆ। ਜੁਗਾ ਜੁਗੰਤਰ ਕਰਨਹਾਰਾ ਖੇਲ, ਖੇਡ ਆਪੇ ਦਏ ਦ੍ਰਿੜਾਈਆ। ਜੋ ਵਿਛੜਿਆ ਸੋ ਲਿਆ ਮੇਲ, ਮਾਲਕ ਹੋ ਕੇ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਣ ਸੱਚਾ ਸੱਜਣ ਸੁਹੇਲ, ਸੱਚੇ ਸਚ ਸਚ ਵਿਚੋਂ ਲਏ ਪਰਗਟਾਈਆ।