ਪੁਸਤਕਾਲਾਭਾਗ ੧੭

੮ ਅੱਸੂ ੨੦੨੧ ਬਿਕ੍ਰਮੀ ਦਾਰਾ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ

ਚਾਰੇ ਜੁਗ ਬੈਠੇ ਗਿਰਦ, ਗਰਦਨ ਸਕੇ ਨਾ ਕੋਇ ਉਠਾਈਆ। ਕਲਜੁਗ ਕਹੇ ਮੈਂ ਹੋਇਆ ਬਿਰਧ, ਜੋਬਨ ਜਵਾਨੀ ਗਈ ਵਿਹਾਈਆ । ਨੌ ਖੰਡ ਪ੍ਰਿਥਮੀ ਵੇਖਿਆ ਖੇਲ ਫਿਰਤ ਫਿਰਤ, ਭੱਜ ਭੱਜ ਪੰਧ ਮੁਕਾਈਆ। ਕਿਸੇ ਦੀ ਖੁੱਲ੍ਹੀ ਰਹਿਣ ਨਹੀਂ ਦਿਤੀ ਸੁਰਤ ਨਿਰਤ, ਅੰਦਰ ਅੱਖ ਬੰਦ ਕਰਾਈਆ। ਪ੍ਰਭ ਤੇਰੇ ਮਿਲਣ ਦੀ ਉਪਜੀ ਨਾ ਕਿਸੇ ਹਿਰਸ, ਕੂੜੀ ਕਿਰਿਆ ਹਵਸ ਵਧਾਈਆ। ਜੂਠ ਝੂਠ ਦੀ ਕਰਕੇ ਕਿਰਸ, ਸਭ ਦੀ ਝੋਲੀ ਦਿਤੀ ਭਰਾਈਆ। ਤੇਰਾ ਕਰੇ ਨਾ ਕੋਈ ਦਰਸ, ਸਨਮੁਖ ਹੋ ਨਾ ਸੋਭਾ ਪਾਈਆ। ਦੀਨ ਮਜ਼੍ਹਬ ਦਾ ਪਾ ਕੇ ਫ਼ਰਕ, ਜ਼ਾਤਾਂ ਵਿਚ ਲੜਾਈਆ। ਮਾਇਆ ਮਮਤਾ ਪਰਗਟ ਕਰ ਨਿਧੜਕ, ਲੋਕਮਾਤ ਦਿਤੀ ਵਡਿਆਈਆ। ਹਉਮੇ ਨਾਅਰਾ ਬੋਲਿਆ ਕੜਕ, ਇਕੋ ਵਾਰ ਸੁਣਾਈਆ । ਸਦੀ ਚੌਧਵੀਂ ਰਹੇ ਨਾ ਕੋਈ ਅੜਕ, ਰਿੜਕ ਸੁੱਟੀ ਸਰਬ ਲੋਕਾਈਆ। ਸਾਧ ਸੰਤ ਆਪਣੇ ਪੈਤੜਿਉਂ ਗਏ ਥਿੜਕ, ਪੈਰ ਸਕੇ ਨਾ ਕੋਇ ਜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਖੇਲ ਖਿਲਾਈਆ। ਚਾਰੇ ਜੁਗ ਪਾ ਕੇ ਘੇਰਾ, ਦਰ ਬੈਠੇ ਸੀਸ ਨਿਵਾਈਆ। ਕਲਜੁਗ ਕਹੇ ਮੇਰਾ ਵੇਖ ਅੰਧੇਰਾ, ਚਾਰੋਂ ਕੁੰਟ ਛਾਈਆ। ਝਗੜਾ ਚੁਕਾ ਕੇ ਤੇਰਾ ਮੇਰਾ, ਮੈਂ ਮਮਤਾ ਵਿਚ ਫਸਾਈਆ। ਉਲਟਾ ਦੇ ਕੇ ਅੰਦਰ ਗੇੜਾ, ਮਨ ਕਾ ਮਣਕਾ ਦਿਤਾ ਉਲਟਾਈਆ। ਕੋਈ ਨਾ ਵੜੇ ਤੇਰੇ ਵਿਹੜਾ, ਖ਼ਾਲੀ ਮੰਦਰ ਦੇਣ ਦੁਹਾਈਆ। ਨਾਤੇ ਟੁਟ ਗਏ ਗੁਰੂ ਚੇਰਾ, ਚੇਲਾ ਗੁਰ ਸੋਭਾ ਕੋਇ ਨਾ ਪਾਈਆ। ਉਜੜਿਆ ਦਿਸੇ ਨੌ ਸੱਤ ਖੇੜਾ, ਗੁਲਸ਼ਨ ਸਚ ਨਾ ਕੋਇ ਮਹਿਕਾਈਆ। ਸੇਵਾਦਾਰ ਹੋ ਕੇ ਕਾਰਜ ਕੀਤਾ ਬਥੇਰਾ, ਥੋੜ੍ਹੇ ਸਮੇਂ ਅੰਦਰ ਬਹੁਤੇ ਦਿਤੇ ਭੁਲਾਈਆ। ਇਹੋ ਜਿਹਾ ਪ੍ਰਭ ਤੈਨੂੰ ਪੁੱਤਰ ਲੱਭੇ ਕਿਹੜਾ, ਜੋ ਗਿਆਨੀਆਂ ਧਿਆਨੀਆਂ ਉਲਟੀ ਮੱਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਧੁਰ ਦੀ ਦੇ ਵਖਾਈਆ। ਚਾਰੇ ਜੁਗ ਬੈਠੇ ਇਕੱਠੇ, ਚਾਰੋਂ ਕੁੰਟ ਧਿਆਨ ਲਗਾਈਆ। ਚੌਥਾ ਜੁਗ ਹਾਲਤ ਦੱਸੇ, ਸਹਿਜ ਸਹਿਜ ਸਮਝਾਈਆ। ਮੇਰੇ ਪ੍ਰਭ ਵੇਖ ਕਲਜੁਗ ਰੈਣ ਅੰਧੇਰੀ ਮੱਸੇ, ਸਾਚਾ ਚੰਦ ਮੁਖ ਛੁਪਾਈਆ। ਮੈਂ ਦੀਨ ਮਜ਼੍ਹਬ ਦੇ ਗਲ ਵਿਚ ਪਾ ਕੇ ਪਟੇ, ਪਟੇਦਾਰ ਦਿਤੇ ਰੁਆਈਆ। ਕੂੜੀ ਕਿਰਿਆ ਪਾ ਕੇ ਰੱਟੇ, ਰੌਣਕ ਸਾਰੀ ਦਿਤੀ ਗਵਾਈਆ। ਲਾਲ ਅਣਮੁੱਲੇ ਰਲਾਕੇ ਵਿਚ ਘੱਟੇ, ਕੌਡੀ ਕੌਡੀ ਹੱਟ ਵਿਕਾਈਆ। ਜਗਤ ਕੁੜਿਆਵੇ ਮਾਰਗ ਦੱਸੇ, ਹੰਗਤਾ ਮਮਤਾ ਵਿਚ ਸਮਝਾਈਆ। ਤ੍ਰਿਸ਼ਨਾ ਮਾਇਆ ਵਿਚ ਫਸੇ, ਫੰਦ ਨਾ ਕੋਇ ਕਟਾਈਆ। ਗੁਰਮੁਖ ਵਿਰਲੇ ਲੁਕ ਲੁਕ ਜੋੜਨ ਦੋਏ ਹੱਥੇ, ਸੀਸ ਹਥੇਲੀ ਉਤੇ ਰਖਾਈਆ। ਜਿਨ੍ਹਾਂ ਮਸਤਕ ਭਾਗ ਧੁਰ ਦਾ ਮੱਥੇ, ਤਿਨ੍ਹਾਂ ਲੇਖਾ ਦੇ ਚੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖ ਵੇਖ ਹੱਸੇ, ਆਪਣੀ ਖ਼ੁਸ਼ੀ ਮਨਾਈਆ। ਵੇਖੋ ਜਿਸ ਦੇ ਅੰਦਰ ਨੀਹਾਂ ਹੇਠਾਂ ਆਏ ਬੱਚੇ, ਉਹ ਬੱਚੂ ਸਭ ਨੂੰ ਚੰਗਾ ਬਣ ਕੇ ਰਿਹਾ ਵਖਾਈਆ। ਜਿਸ ਦੇ ਆਵੇ ਅੰਦਰ ਕਾਇਆ ਮਾਟੀ ਭਾਂਡੇ ਕੱਚੇ, ਪੁਖਤਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਗੰਮੀ ਰਿਹਾ ਖਿਲਾਈਆ। ਚਾਰੇ ਜੁਗ ਹੋਏ ਇਕੱਠੇ, ਇਕ ਦੂਜੇ ਰਹੇ ਸੁਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਰਹਿ ਗਏ ਪਿਛੇ, ਪਿਛਲੇ ਲੇਖੇ ਸਰਬ ਮੁਕਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਲਿਖ ਲਿਖ ਦਿਤੇ ਹਿੱਸੇ, ਹਿੱਸੇਦਾਰੀ ਜਗਤ ਬਣਾਈਆ। ਉਹ ਕਥਾ ਕਹਾਣੀ ਬਣ ਗਏ ਕਿੱਸੇ,

ਕਿਸਮਤ ਸਕੇ ਨਾ ਕੋਇ ਬਦਲਾਈਆ। ਪੁਰਖ ਅਕਾਲ ਦੀਨ ਦਿਆਲ ਕਰੇ ਖੇਲ ਆਪ ਅੱਛੇ, ਅੱਛੀ ਤਰਾ ਜਣਾਈਆ। ਸਾਚਾ ਮਾਰਗ ਧੁਰ ਦਾ ਦੱਸੇ, ਦਰਦੀ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਦ ਆਪਣਾ ਦਏ ਖੁਲ੍ਹਾਈਆ। ਚਾਰੇ ਜੁਗ ਰਹੇ ਝੁਕ, ਕਲਜੁਗ ਨੀਵਾਂ ਹੋ ਕੇ ਸੀਸ ਨਿਵਾਈਆ। ਪਰਮ ਪੁਰਖ ਮੈਂ ਤੇਰਾ ਪੁੱਤ, ਪ੍ਰੇਮੀਆਂ ਵਿਚੋਂ ਪ੍ਰੇਮੀ ਬਣਕੇ ਸੇਵ ਕਮਾਈਆ। ਮੈਨੂੰ ਖ਼ੁਸ਼ੀਆਂ ਨਾਲ ਗੋਦੀ ਚੁੱਕ, ਥਾਪੀ ਦੇ ਕੇ ਦੇ ਵਡਿਆਈਆ। ਮੈਂ ਸਤਿ ਧਰਮ ਦਾ ਬੂਟਾ ਦਿਤਾ ਪੁੱਟ, ਇਹੋ ਮੇਰੀ ਚਤੁਰਾਈਆ। ਰਾਓ ਰੰਕਾਂ ਘਰ ਪਾਈ ਲੁੱਟ, ਲੁੱਟੀ ਗਈ ਸਰਬ ਲੋਕਾਈਆ। ਸਭ ਦੇ ਭਾਗ ਗਏ ਨਿਖ਼ੁੱਟ, ਭਾਗਾਂ ਭਰਿਆ ਰਹਿਣ ਕੋਇ ਨਾ ਪਾਈਆ। ਉਜਲ ਹੋਇਆ ਨਾ ਕਿਸੇ ਮੁਖ, ਕੂੜੀ ਕਿਰਿਆ ਕਾਲਖ ਟਿੱਕਾ ਮਸਤਕ ਲਾਈਆ। ਇਹੋ ਜੇਹਾ ਸੋਹਣਾ ਚੰਗਾ ਕਿਸੇ ਨਾ ਮਿਲਿਆ ਸੁਤ, ਜੋ ਸਤਿ ਸੰਤੋਖ ਸਾਰਿਆਂ ਦਏ ਗਵਾਈਆ। ਮੈਂ ਧਰਨੀ ਦੀ ਕੀਤੀ ਸਫਲ ਕੁੱਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਸਾਚਾ ਵੇਖ ਵਖਾਈਆ। ਸੁਣ ਕੇ ਬਾਤ ਕਲਜੁਗ ਅਨੋਖੀ, ਸਤਿਜੁਗ ਲਏ ਅੰਗੜਾਈਆ। ਪ੍ਰਭੂ ਵੇਖੀਂ ਇਸ ਦੀ ਕੋਈ ਵਿਚਾਰ ਨਾ ਸੋਚੀਂ, ਸੋਚ ਸਮਝ ਕਿਸੇ ਰਹੀ ਨਾ ਰਾਈਆ। ਤੇਰਾ ਲੇਖਾ ਜਾਣੇ ਰਵਿਦਾਸ ਚਮਾਰ ਮੋਚੀ, ਮੌਜੂਦਾ ਹੋ ਕੇ ਵੇਖ ਵਖਾਈਆ। ਤੇਰਾ ਮੰਦਰ ਵੇਖ ਕੇ ਸਾਢੇ ਤਿੰਨ ਹੱਥ ਲੰਮੀ ਚੌੜੀ ਉਚੀ ਕੋਠੀ, ਸਾਚੀ ਕੁਟੀਆ ਦਏ ਵਡਿਆਈਆ। ਜਿਥੇ ਪੜ੍ਹਨੀ ਪਏ ਨਾ ਕੋਈ ਪੋਥੀ, ਪਾਂਧਾ ਪੰਡਤ ਨਜ਼ਰ ਕੋਇ ਨਾ ਆਈਆ। ਭੇਵ ਅਭੇਦਾ ਦੱਸਣਾ ਗੋਝੀ, ਗਹਿਰ ਗੰਭੀਰ ਦਇਆ ਕਮਾਈਆ। ਕਲਜੁਗ ਨੇ ਸ੍ਰਿਸ਼ਟ ਸਬਾਈ ਕੀਤੀ ਰੋਗੀ, ਹਉਮੇ ਬੀਮਾਰੀ ਇਕ ਲਗਾਈਆ। ਸਾਚਾ ਦਿਸੇ ਨਾ ਕੋਈ ਜੋਗੀ, ਜੁਗਤ ਭੁੱਲੀ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਪਿਛਲਾ ਦੇ ਮੁਕਾਈਆ । ਸਤਿਜੁਗ ਕਹੇ ਪ੍ਰਭ ਸੁਣ ਲੈ ਬਾਤ, ਸਚ ਦਿਆਂ ਦ੍ਰਿੜਾਈਆ। ਨਵ ਨਵ ਚਾਰ ਅੰਧੇਰੀ ਰਾਤ, ਅੰਧਲਾਪਨ ਨਾ ਕੋਈ ਗਵਾਈਆ। ਤੇਰੇ ਭਗਤ ਨੇਤਰ ਰੋ ਰੋ ਤੈਨੂੰ ਮਾਰਨ ਆਵਾਜ਼, ਉਚੀ ਕੂਕ ਕੂਕ ਸੁਣਾਈਆ। ਨਾਤਾ ਤੋੜ ਕੇ ਸੱਜਣ ਸਾਕ, ਓਟ ਤੇਰੀ ਇਕ ਰਖਾਈਆ। ਤੂੰ ਨਿਰਗੁਣ ਹੋ ਕੇ ਦੇ ਸਾਥ, ਸਗਲਾ ਸੰਗ ਨਿਭਾਈਆ। ਕਲਜੁਗ ਅੰਤ ਪਾਏ ਵਫ਼ਾਤ, ਮੜ੍ਹੀ ਗੋਰ ਦੇ ਦਬਾਈਆ। ਸਤਿਜੁਗ ਸਚ ਸੁਣਾ ਗਾਥ, ਸੋਹੰ ਢੋਲਾ ਇਕ ਪੜ੍ਹਾਈਆ। ਅੰਤਰ ਆਤਮ ਉਪਜੇ ਧੁਰ ਦਾ ਇਕ ਪਾਠ, ਪਾਠਸ਼ਾਲਾ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਸਚ ਪਰਗਟਾਈਆ। ਸਤਿਜੁਗ ਕਹੇ ਸੁਣ ਪੁਰਖ ਅਕਾਲ, ਅਕਲ ਕਲਾ ਤੇਰੀ ਵਡਿਆਈਆ। ਕਲਜੁਗ ਕੂੜ ਨਗਾਰਾ ਸਿਰ ਤੇ ਕੂਕੇ ਕਾਲ, ਚਾਰੋਂ ਕੁੰਟ ਦਏ ਦੁਹਾਈਆ। ਸਦੀ ਵੀਹਵੀਂ ਸਾਰੇ ਕਰ ਦੇ ਬਹਾਲ, ਬੰਦੀਖ਼ਾਨੇ ਰਹਿਣ ਕੋਇ ਨਾ ਪਾਈਆ। ਭਗਤ ਸੰਤ ਗੁਰਮੁਖ ਵੇਖ ਆਪਣੇ ਲਾਲ, ਗੁਰਸਿਖ ਗੋਦੀ ਗੋਦ ਉਠਾਈਆ। ਕੂੜੀ ਕਿਰਿਆ ਬਦਲ ਕੇ ਚਾਲ, ਸਚ ਸੁਚ ਦੇ ਪਰਗਟਾਈਆ। ਤੇਰੇ ਜਨ ਹੋਏ ਬੇਹਾਲ, ਬਹਿਬਲ ਹੋ ਕੇ ਦੇਣ ਦੁਹਾਈਆ। ਗੂੜ੍ਹੀ ਨੀਂਦ ਦੇ ਸਵਾਲ, ਸਿਰ ਆਪਣਾ ਹੱਥ ਟਿਕਾਈਆ। ਸਚ ਵਖਾ ਸੱਚੀ ਧਰਮਸਾਲ, ਧਰਮ ਦਵਾਰ ਇਕੋ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਈਆ। ਭੇਵ ਅਭੇਦਾ ਖੋਲ੍ਹ ਮਾਲਕ, ਮਲਕੀਅਤ ਤੇਰੀ ਨਜ਼ਰੀ ਆਈਆ। ਸਚ ਦਵਾਰੇ ਕਰ ਅਦਾਲਤ, ਅਦਾਵਤ ਦੇ ਮਿਟਾਈਆ। ਪ੍ਰੇਮ ਪਿਆਰ ਦੀ ਬਖ਼ਸ਼ਿਸ਼ ਕਰ

ਸਖ਼ਾਵਤ, ਕੂੜੀ ਕਿਰਿਆ ਪਰੇ ਹਟਾਈਆ। ਤੇਰੇ ਮਿਲਣ ਦੀ ਰਹੇ ਕੋਇ ਨਾ ਮਮਾਨਤ, ਅੱਗੇ ਹੋ ਨਾ ਕੋਇ ਅਟਕਾਈਆ। ਮਾਇਆ ਮਮਤਾ ਸ਼ੌਹ ਦਰਿਆ ਰੁੜ੍ਹਾ ਜਹਾਲਤ, ਜ਼ਾਹਰ ਜ਼ਹੂਰ ਆਪਣਾ ਤਰਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਲੇਖਾ ਦੇ ਚੁਕਾਈਆ। ਸਤਿਜੁਗ ਕਹੇ ਮੈਂ ਮੰਗਾਂ ਮੰਗ, ਮਾਂਗਤ ਨਜ਼ਰੀ ਆਈਆ। ਤੂੰ ਦੇਵਣਹਾਰ ਸਰਬੰਗ, ਸੂਰਬੀਰ ਬੇਪਰਵਾਹੀਆ। ਤੇਰੇ ਦਵਾਰੇ ਸਦਾ ਠੰਡ, ਦਰ ਠਾਂਡਾ ਇਕੋ ਇਕ ਵਖਾਈਆ। ਕਲਜੁਗ ਕੂੜੀ ਕਿਰਿਆ ਲੋਕਮਾਤ ਵਿਚੋਂ ਕੱਢ, ਧਰਨੀ ਧਰਤ ਧਵਲ ਰਹਿਣ ਕੋਇ ਨਾ ਪਾਈਆ। ਸੰਤ ਸੁਹੇਲੇ ਗੁਰਮੁਖ ਸਾਚੇ ਸੱਦ, ਸੱਦਾ ਦੇਕੇ ਨਾਮ ਸੁਣਾਈਆ। ਜ਼ਾਹਰ ਜ਼ਹੂਰ ਪਤਿਪਰਮੇਸ਼ਵਰ ਨਿਰਗੁਣ ਜੋਤ ਦਰਸ ਕਰੋ ਰੱਜ, ਨੇਤਰ ਲੋਚਣ ਨੈਣ ਖ਼ੁਸ਼ੀ ਮਨਾਈਆ। ਸਦੀ ਵੀਹਵੀਂ ਲਾਵੇਂ ਕਿਉਂ ਅੱਜ ਪੱਜ, ਪਾਰਬ੍ਰਹਮ ਪ੍ਰਭ ਆਪਣਾ ਭੇਵ ਪਰਦਾ ਦੇ ਉਠਾਈਆ। ਤੇਰੇ ਬਿਨਾ ਦੂਜਾ ਕਿਸੇ ਨਾ ਪੈਣਾ ਲੱਭ, ਖੋਜਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਲਏ ਅੰਗੜਾਈਆ। ਅੰਗੜਾਈ ਲੈ ਕੇ ਆ ਜਾ ਅੱਗੇ, ਸ਼ਹਿਨਸ਼ਾਹ ਤੇਰੀ ਵਡਿਆਈਆ। ਤੇਰਾ ਦੀਪਕ ਇਕੋ ਜਗੇ, ਦੂਜੀ ਸ਼ਮਾ ਰਹਿਣ ਕੋਈ ਨਾ ਪਾਈਆ। ਤੇਰੇ ਭਗਤ ਤੇਰੇ ਪਤੰਗੇ, ਦਿਵਸ ਰੈਣ ਰਾਹ ਤਕਾਈਆ। ਭੱਜੇ ਆਵਣ ਪੈਰੀ ਨੰਗੇ, ਓਢਨ ਸੀਸ ਨਾ ਕੋਇ ਟਿਕਾਈਆ। ਅੰਦਰੇ ਅੰਦਰ ਵਜਾਵਣ ਮਰਦੰਗੇ, ਢੋਲੇ ਸੋਹਲੇ ਰਾਗ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਚੀ ਕੂਕ ਕੂਕ ਕਹਿਣ ਇਹ ਸਭ ਦੇ ਨਾਲੋਂ ਚੰਗੇ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਪੰਜ ਤਤ ਦੇ ਖ਼ਾਕੀ ਬੰਦੇ, ਬੰਦਗੀ ਵਿਚੋਂ ਬਾਹਰ ਕਢਾਈਆ। ਮੁੜ ਕੇ ਮਾਤ ਗਰਭ ਕੀੜੇ ਹੋਣ ਕਦੇ ਨਾ ਗੰਦੇ, ਜੂਨੀ ਜੂਨ ਨਾ ਕੋਇ ਭੁਆਈਆ। ਪ੍ਰੇਮ ਪਿਆਰ ਅੰਦਰ ਰੰਗੇ, ਰੰਗ ਮਜੀਠੀ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਤੇਰੀ ਸਰਨਾਈਆ। ਸਤਿਜੁਗ ਕਹੇ ਪ੍ਰਭ ਲਾਹ ਦੇ ਓਹਲਾ, ਪੜਦਾ ਰਹਿਣ ਕੋਇ ਨਾ ਪਾਈਆ । ਤੇਰੇ ਬਿਨ ਦਿਸੇ ਨਾ ਕੋਇ ਵਿਚੋਲਾ, ਵਿਚਲਾ ਭੇਤ ਨਾ ਕੋਇ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਢੋਲਾ, ਸੋਹੰ ਇਕੋ ਰਾਗ ਸੁਣਾਈਆ । ਲੱਖ ਚੁਰਾਸੀ ਹੋਇਆ ਗੋਲਾ, ਬੈਠਾ ਮੁਖ ਭੁਆਈਆ। ਨਿਰਵੈਰ ਹੋ ਕੇ ਬਣ ਤੋਲਾ, ਨਾਮ ਕੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਮਿਹਰਵਾਨ ਪ੍ਰਭ ਜੀ ਠਾਕਰ, ਤੇਰੇ ਅੱਗੇ ਮੰਗ ਮੰਗਾਈਆ। ਕਲਜੁਗ ਅੰਤਮ ਵੇਖ ਬਣਿਆ ਕਾਤਲ, ਮਕਤੂਲ ਦਿਸੇ ਲੋਕਾਈਆ। ਅੱਖੋਂ ਹੀਣੇ ਬਣੇ ਹਾਫ਼ਜ਼, ਨੇਤਰ ਲੋਚਣ ਦਰਸ ਕੋਇ ਨਾ ਪਾਈਆ। ਸਤਿਜੁਗ ਕਹੇ ਕਲਜੁਗ ਵੇਲਾ ਮੈਨੂੰ ਨਹੀਂ ਮੁਆਫ਼ਕ, ਪਿਛਲਾ ਝਗੜਾ ਦੇ ਚੁਕਾਈਆ। ਮੈਂ ਮਾਰਗ ਇਕੋ ਦੱਸਾਂ ਮਾਰਫ਼ਤ, ਮਹਿਬੂਬ ਦਿਆਂ ਮਿਲਾਈਆ। ਸਨਮੁਖ ਹੋ ਕੇ ਕਰਾਂ ਤੁਆਰਫ਼, ਤਾਰੀਫ਼ ਨਾਲ ਵਡਿਆਈਆ। ਮੈਨੂੰ ਸਮਝ ਨਾ ਸਕੇ ਕੋਈ ਆਰਫ਼, ਹਰਫ਼ਾਂ ਵਿਚ ਨਾਮ ਨਾ ਕੋਈ ਸਾਲਾਹੀਆ। ਮੈਂ ਵੀਹਵੀਂ ਸਦੀ ਭਗਤਾਂ ਦੀ ਕਰਨ ਆਇਆ ਸਫ਼ਾਰਸ਼, ਦੋਵੇਂ ਜੋੜ ਵਾਸਤਾ ਪਾਈਆ। ਕੂੜੀ ਕਿਰਿਆ ਵਿਚੋਂ ਕੱਢ ਗਾਰਤ, ਗ਼ੈਰਤ ਆਪਣੇ ਵਿਚ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਪੱਲੂ ਆਪਣੀ ਗੰਢ ਬੰਧਾਈਆ। ਸਤਿਜੁਗ ਕਹੇ ਆਦਿ ਜੁਗਾਦੀ ਮਫ਼ਰੂਰ, ਪੜਦਾ ਦੇ ਉਠਾਈਆ। ਆ ਕੇ ਹਾਜ਼ਰ ਹੋ ਹਜ਼ੂਰ, ਹਜ਼ਰਤ ਫੇਰਾ ਪਾਈਆ। ਸਭ ਦੀ ਅਰਜ਼ ਕਰ ਮਨਜ਼ੂਰ,

ਮਨਜ਼ੂਰੀ ਤੇਰੇ ਦਰ ਤੋਂ ਸੋਭਾ ਪਾਈਆ। ਹੰਗਤਾ ਮਾਣ ਤੋੜ ਗ਼ਰੂਰ, ਗ਼ੁਰਬਤ ਦੇ ਚੁਕਾਈਆ। ਨਾਮ ਪਿਆਰ ਦਾ ਦੇ ਸਰੂਰ, ਸਹਿਮਤ ਹੋ ਕੇ ਵੇਖ ਵਖਾਈਆ । ਗੁਰ ਅਵਤਾਰ ਤੇਰਾ ਮਸ਼ਕੂਰ, ਸ਼ੁਕਰੀਆ ਕਹਿ ਕੇ ਸੀਸ ਨਿਵਾਈਆ। ਤੂੰ ਸਾਹਿਬ ਸਵਾਮੀ ਵਡ ਮਹਿਬੂਬ, ਮਜਲਸ ਬਹਿ ਕੇ ਖ਼ੁਸ਼ੀ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲੀ ਪਿਛੇ ਕਰ ਹਦੂਦ ਅਗਲੀ ਹੱਦ ਦੇ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਘਟ ਹਰ ਥਾਂ ਹਰ ਘੜੀ ਮੌਜੂਦ, ਮੌਜੂਦਾ ਹੋ ਕੇ ਮੌਜ ਦੇ ਜਣਾਈਆ।

੮ ਅੱਸੂ ੨੦੨੧ ਬਿਕ੍ਰਮੀ ਹਰਨਾਮ ਸਿੰਘ ਦੇ ਗ੍ਰਹਿ ਪਿੰਡ ਪੰਡੋਰੀ ਗੋਲਾ

ਕਿਰਪਾ ਕਰ ਬੇਪਰਵਾਹ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਚਾਰੇ ਖਾਣੀ ਤੱਕੇ ਰਾਹ, ਨੇਤਰ ਨੈਣ ਨੈਣ ਉਠਾਈਆ। ਸਾਚਾ ਦਿਸੇ ਨਾ ਕੋਇ ਮਲਾਹ, ਬੇੜਾ ਪਾਰ ਨਾ ਕੋਇ ਲੰਘਾਈਆ। ਕਲਜੁਗ ਅੰਧੇਰਾ ਗਿਆ ਛਾ, ਰੈਣ ਅੰਧੇਰੀ ਦਏ ਦੁਹਾਈਆ। ਸਤਿ ਧਰਮ ਸਾਰੇ ਬੈਠੇ ਗੁਆ, ਧੀਰਜ ਧੀਰ ਨਾ ਕੋਇ ਰਖਾਈਆ। ਮਾਤ ਪਿਤ ਪਿਤਾ ਪੂਤ ਨਾਤਾ ਗਏ ਤੁੜਾ, ਭਈਆਂ ਭੈਣਾਂ ਪ੍ਰੇਮ ਨਾ ਕੋਇ ਵਖਾਈਆ। ਹੰਸ ਬੁੱਧੀ ਕਾਗ ਵਾਂਗਰ ਰਹੀ ਕੁਰਲਾ, ਮਨੁਖਤਾ ਬੈਠੀ ਮੁਖ ਛੁਪਾਈਆ। ਪਰਮ ਪੁਰਖ ਤੇਰਾ ਜਪੇ ਕੋਈ ਨਾ ਨਾਂ, ਹਿਰਦੇ ਹਰਿ ਨਾ ਕੋਈ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਨਿਰਾਕਾਰ ਹੋ ਸਹਾਈਆ। ਚਾਰੇ ਖਾਣੀ ਰਹੀ ਤੱਕ, ਚਾਰ ਕੁੰਟ ਧਿਆਨ ਲਗਾਈਆ। ਚਾਰੇ ਵੇਦ ਗਏ ਥੱਕ, ਜਗਤ ਸੰਦੇਸਾ ਮਾਤ ਸੁਣਾਈਆ। ਚਾਰੇ ਬਾਣੀ ਪੜ੍ਹ ਪੜ੍ਹ ਗਏ ਅੱਕ, ਹਕ ਹਕੀਕਤ ਨਾ ਕੋਇ ਸਮਝਾਈਆ । ਚਾਰੇ ਕੁੰਟ ਰਹੇ ਨੱਠ, ਕਲਜੁਗ ਜੀਵ ਵਾਹੋ ਦਾਹੀਆ। ਨਾੜ ਬਹੱਤਰ ਉਬਲੇ ਰਤ, ਰਤੀ ਰਤ ਰੰਗ ਨਾ ਕੋਇ ਰੰਗਾਈਆ। ਫਿਰੀ ਦਰੋਹੀ ਮਨਮਤ, ਗੁਰਮਤ ਸਮਝ ਕਿਸੇ ਨਾ ਆਈਆ। ਨੇਤਰ ਰੋਂਦੇ ਵੇਖੇ ਸ਼ਿਵਦਵਾਲੇ ਮਠ, ਮਸਜਿਦ ਮੰਦਰ ਰਹੇ ਕੁਰਲਾਈਆ। ਪੀਰ ਪੈਗ਼ੰਬਰ ਕੁਤਬ ਗੌਂਸ ਔਲੀਏ ਗਏ ਨੱਠ, ਪੱਲੂ ਆਪਣਾ ਗਏ ਛੁਡਾਈਆ। ਗੁਰ ਅਵਤਾਰ ਆਵੇ ਨਾ ਕਿਸੇ ਦੇ ਵਸ, ਡੋਰੀ ਪ੍ਰੇਮ ਨਾ ਕੋਇ ਬੰਧਾਈਆ। ਕਲਜੁਗ ਰੈਣ ਅੰਧੇਰੀ ਮਸ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਸਾਧ ਸੰਤ ਕਿਸੇ ਨਾ ਖੁਲ੍ਹੀ ਅੱਖ, ਨਿਜ ਨੇਤਰ ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਮਾਇਆ ਮਮਤਾ ਹਉਮੇ ਹੰਗਤਾ ਗਏ ਫਸ, ਕਾਮ ਕਰੋਧ ਲੋਭ ਮੋਹ ਹੰਕਾਰ ਪੱਲੂ ਸਕੇ ਨਾ ਕੋਇ ਛੁਡਾਈਆ। ਜਗਤ ਵਿਕਾਰਾ ਨੌ ਦਵਾਰੇ ਮਾਨਣ ਰਸ, ਅੰਮ੍ਰਿਤ ਧਾਰ ਨਿਜਰ ਝਿਰਨਾ ਨਾ ਕੋਇ ਝਿਰਾਈਆ। ਕਿਰਪਾ ਕਰ ਪੁਰਖ ਸਮਰਥ, ਬੇਪਰਵਾਹ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਹੋ ਸਹਾਈਆ। ਚਾਰੇ ਖਾਣੀ ਰਹੀ ਭੱਜ, ਭੱਜ ਭੱਜ ਆਪਣਾ ਪੰਧ ਮੁਕਾਈਆ। ਸਤਿ ਰਿਹਾ ਨਾ ਤੀਰਥ ਤਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਨੌਂ ਖੰਡ ਸੱਤ ਦੀਪ ਘਰ ਘਰ ਲੱਗੀ ਅੱਗ, ਗ੍ਰਹਿ ਗ੍ਰਹਿ ਤਪ ਤਪਾਈਆ । ਤੇਰਾ ਦਰਸ ਪਾਏ ਨਾ ਕੋਈ ਉਪਰ ਸ਼ਾਹਰਗ, ਪੜਦਾ ਦੂਈ ਨਾ ਕੋਇ ਉਠਾਈਆ। ਤੇਰੀ ਆਤਮ ਪਰਮਾਤਮ ਹੋਈ ਅੱਡ, ਘਰ ਵਿਚ ਘਰ ਬਹਿ ਨਾ ਖ਼ੁਸ਼ੀ ਮਨਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਸਚ ਖ਼ੁਮਾਰੀ ਪ੍ਰੇਮ ਨਾ ਕੋਇ ਚੜ੍ਹਾਈਆ। ਵਿਸ਼ਵ ਨਜ਼ਰ ਨਾ ਆਏ ਕੋਇ ਯੱਦ,

ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰਨ ਲੜਾਈਆ। ਅੰਤਰ ਆਤਮ ਕੋਈ ਨਾ ਸੁਣੇ ਰਾਗ ਅਨਹਦ, ਧੁਨੀ ਰਾਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਦਰ, ਧੁਰਦਰਗਾਹੀ ਫੇਰਾ ਪਾਈਆ। ਚਾਰੇ ਖਾਣੀ ਕਹੇ ਵੇਖ ਕਾਇਨਾਤ, ਕਲਮਾ ਤੇਰਾ ਕੋਇ ਨਾ ਗਾਈਆ। ਸਾਚੀ ਕਰੇ ਨਾ ਕੋਈ ਬਾਤ, ਸ਼ਰਅ ਸ਼ਰੀਅਤ ਝਗੜਾ ਪਿਆ ਲੋਕਾਈਆ। ਤੇਰੇ ਮਿਲਣ ਦਾ ਖੋਲ੍ਹੇ ਕੋਈ ਨਾ ਰਾਜ਼, ਨਿਉਂ ਨਿਉਂ ਸੱਯਦੇ ਸਾਰੇ ਸੀਸ ਝੁਕਾਈਆ। ਸਾਚਾ ਹੁਜਰਾ ਸੋਹੇ ਨਾ ਕੋਇ ਮਹਿਰਾਬ, ਮਹਿਬੂਬ ਮਿਲਕੇ ਖ਼ੁਸ਼ੀ ਨਾ ਕੋਇ ਮਨਾਈਆ । ਮੱਕੇ ਕਾਅਬੇ ਕੂਕਾਂ ਮਾਰ ਮਾਰ ਤੇਰਾ ਲੈਣ ਸੁਆਦ, ਰਸਨਾ ਜਿਹਵਾ ਬੱਤੀ ਦੰਦ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਫੇਰਾ ਪਾਈਆ। ਚਾਰੇ ਖਾਣੀ ਕਹੇ ਸ੍ਰੀ ਭਗਵੰਤ, ਚਾਰੋਂ ਕੁੰਟ ਅੰਧੇਰਾ ਛਾਈਆ। ਨਾਤਾ ਟੁੱਟਿਆ ਨਾਰ ਕੰਤ, ਧੁਰ ਦਾ ਸੰਗ ਨਾ ਕੋਇ ਨਿਭਾਈਆ। ਹਿਰਦੇ ਹਰਿ ਨਾ ਮਣੀਆ ਮੰਤ, ਮੰਤਰ ਸਚ ਨਾ ਕੋਇ ਸਮਝਾਈਆ। ਭਰਮੇ ਭੁੱਲਾ ਜੀਵ ਜੰਤ, ਕੂੜਾ ਗੜ੍ਹ ਨਾ ਕੋਇ ਤੁੜਾਈਆ। ਸਾਚੀ ਸਮਝ ਨਾ ਆਈ ਕਿਸੇ ਪੰਡਤ, ਮੁੱਲਾ ਸ਼ੇਖ਼ ਪਰਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚਾਰੇ ਖਾਣੀ ਕਹੇ ਸੁਣ ਠਾਕਰ ਸਵਾਮੀ, ਅੰਡਜ ਜੇਰਜ ਉਤਭੁਜ ਸੇਤਜ ਤੇਰਾ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਗੁਰ ਅਵਤਾਰ ਪੀਰ ਪੈਗ਼ੰਬਰ ਦੇ ਕੇ ਗਏ ਬਿਆਨੀ, ਸ਼ਾਸਤਰ ਸਿਮਰਤ ਵੇਦ ਕੁਰਾਨ ਲੇਖਾ ਗਏ ਲਿਖਾਈਆ। ਸੋ ਸਦੀ ਵੀਹਵੀਂ ਹਰਿ ਨਿਰੰਕਾਰ ਇਕ ਓਅੰਕਾਰ ਤੇਰੀ ਨਜ਼ਰੀ ਆਏ ਸਚ ਨਿਸ਼ਾਨੀ, ਨਿਸ਼ਾਨਾ ਇਕੋ ਦੇ ਝੁਲਾਈਆ। ਸਦੀ ਚੌਧਵੀਂ ਉਮਤ ਵਿਚੋਂ ਕੱਢਦੇ ਬੇਈਮਾਨੀ, ਬੇਵਾ ਰੂਪ ਰਹਿਣ ਕੋਇ ਨਾ ਪਾਈਆ। ਸਾਚੀ ਮੰਜ਼ਲ ਦੱਸ ਇਕ ਨੂਰਾਨੀ, ਨੂਰ ਜ਼ਹੂਰ ਕਰ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤੇ ਵੇਖ ਵਖਾਈਆ। ਚਾਰੇ ਖਾਣੀ ਕਹੇ ਪੁਰਖ ਅਗੰਮ, ਤੇਰੇ ਅੱਗੇ ਇਕ ਅਰਜ਼ੋਈਆ। ਸਚ ਸੰਦੇਸਾ ਸੁਣ ਲੈ ਕੰਨ, ਨਿਰਗੁਣ ਨਿਰਵੈਰ ਅੱਖ ਖੁਲ੍ਹਾਈਆ। ਸ੍ਰਿਸ਼ਟ ਸਬਾਈ ਨੇਤਰ ਹੋਈ ਅੰਨ੍ਹ, ਅੰਤਰ ਅੱਖ ਨਾ ਕੋਇ ਖੁਲ੍ਹਾਈਆ। ਚਾਰੋਂ ਕੁੰਟਾਂ ਦਹਿ ਦਿਸ਼ ਦੌੜੇ ਭੱਜੇ ਮਨ, ਮਨ ਕਾ ਮਣਕਾ ਨਾ ਕੋਇ ਭੁਆਈਆ। ਨਾਮ ਪਦਾਰਥ ਮਿਲੇ ਨਾ ਸੱਚਾ ਧਨ, ਕੂੜੀ ਕਿਰਿਆ ਹੋਈ ਹਲਕਾਈਆ। ਤੇਰਾ ਨਜ਼ਰ ਨਾ ਆਏ ਧੁਰ ਦਾ ਕੋਈ ਜਨ, ਮਿਲੇ ਵਡਿਆਈ ਨਾ ਧੰਨ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਜਿਸ ਘਰ ਲੱਖ ਚੁਰਾਸੀ ਦਿਤੀ ਵਸਾਈਆ। ਚਾਰੇ ਖਾਣੀ ਕਹੇ ਆ ਕੇ ਵੇਖ, ਨਿਰਵੈਰ ਫੇਰਾ ਪਾਈਆ। ਕਲਜੁਗ ਅੰਤਮ ਵਧਿਆ ਭੇਖ, ਪਖੰਡੀ ਘਰ ਘਰ ਡੇਰਾ ਲਾਈਆ। ਤੇਰਾ ਕੋਈ ਨਾ ਕਰੇ ਹੇਤ, ਹਿਤਕਾਰੀ ਰੂਪ ਨਾ ਕੋਇ ਵਖਾਈਆ। ਰੁਤ ਬਸੰਤੀ ਮੌਲੇ ਨਾ ਕੋਇ ਚੇਤ, ਫੁਲ ਫੁਲਵਾੜੀ ਨਾ ਕੋਇ ਮਹਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਪਿਛੇ ਦਿਤੇ ਭੇਜ, ਅੰਤਮ ਪੱਲਾ ਗਏ ਛੁੜਾਈਆ। ਆਤਮ ਸੁੰਞੀ ਦਿਸੇ ਸੇਜ, ਪਰਮਾਤਮ ਕੰਤ ਬਹਿ ਨਾ ਖ਼ੁਸ਼ੀ ਮਨਾਈਆ। ਜੋਤੀ ਜਲਵਾ ਨਜ਼ਰ ਨਾ ਆਏ ਤੇਜ, ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਿਚ ਘਰ ਦੇ ਵਖਾਈਆ । ਚਾਰੇ ਖਾਣੀ ਕਹੇ ਆ ਪ੍ਰਭ ਠਾਕਰ, ਤੇਰੀ ਜੋਤ ਜੋਤ ਰੁਸ਼ਨਾਈਆ। ਕਲਜੁਗ ਵਹਿਣ ਡੂੰਘਾ ਸਾਗਰ, ਗਹਿਰ ਗੰਭੀਰ ਪਾਰ ਨਾ ਕੋਇ ਕਰਾਈਆ । ਬਿਨ

ਪੁਰਖ ਅਕਾਲ ਦੀਨ ਦਿਆਲ ਦੇਵੇ ਕੋਈ ਨਾ ਆਦਰ, ਜਗਤ ਗੁਰੂ ਕੰਮ ਕਿਸੇ ਨਾ ਆਈਆ। ਤੂੰ ਸੂਰਬੀਰ ਬਹਾਦਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਬਦੀ ਸ਼ਬਦ ਹੋ ਉਜਾਗਰ, ਜੋਤੀ ਜੋਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਚਾਰੇ ਖਾਣੀ ਦੇਵੇ ਹੋਕਾ, ਚਾਰੋਂ ਕੁੰਟ ਜਣਾਈਆ। ਪਰਮ ਪੁਰਖ ਤੇਰੇ ਪਰਗਟ ਹੋਣ ਦਾ ਅੰਤਮ ਮੌਕਾ, ਮੁਕੰਮਲ ਗੁਰੂ ਅਵਤਾਰ ਦੇਣ ਗਵਾਹੀਆ। ਜਨ ਭਗਤਾਂ ਕਦੇ ਨਾ ਦੇਵੇਂ ਧੋਖਾ, ਸਾਚੇ ਸੰਤਾਂ ਹੋਵੇਂ ਸਹਾਈਆ। ਭਾਗ ਲਗਾ ਦੇ ਸਾਢੇ ਤਿੰਨ ਹੱਥ ਕਾਇਆ ਕੋਠਾ, ਬਾਹਰ ਢੂੰਡਣ ਕੋਇ ਨਾ ਜਾਈਆ। ਰੱਖਣਾ ਪਏ ਨਮਾਜ਼ ਨਾ ਰੋਜ਼ਾ, ਰਹਿਮਤ ਇਕੋ ਦੇ ਕਮਾਈਆ। ਪਰਵਰਦਿਗਾਰ ਸਾਂਝੇ ਯਾਰ ਮੁਕਾਮੇ ਹਕ ਬੈਠਾ ਕਿਉਂ ਖ਼ਾਮੋਸ਼ਾ, ਨਾਅਰਾ ਧੁਰ ਦਾ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਅਮਾਮ ਹੋ ਸਹਾਈਆ। ਚਾਰੇ ਖਾਣੀ ਕਹੇ ਪਾਰਬ੍ਰਹਮ, ਬ੍ਰਹਮ ਤੇਰੀ ਆਸ ਰਖਾਈਆ। ਨਿਹਕਰਮੀ ਕਰ ਆਪਣਾ ਕਰਮ, ਕਰਮ ਕਾਂਡ ਦੇ ਗਵਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਵਖਾ ਧਰਮ, ਅਧਰਮੀ ਰਹਿਣ ਕੋਇ ਨਾ ਪਾਈਆ। ਭੇਵ ਚੁਕਾ ਦੇ ਚਾਰੇ ਵਰਨ, ਜ਼ਾਤ ਪਾਤ ਡੇਰਾ ਢਾਹੀਆ। ਨੇਤਰ ਖੋਲ੍ਹ ਹਰਨ ਫਰਨ, ਨਿਜ ਨੇਤਰ ਕਰ ਰੁਸ਼ਨਾਈਆ। ਸ੍ਰਿਸ਼ਟ ਸਬਾਈ ਇਕੋ ਪੂਜੇ ਤੇਰੇ ਚਰਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਲੱਖ ਚੁਰਾਸੀ ਆਤਮ ਪਰਮਾਤਮ ਪਾਰਬ੍ਰਹਮ ਜਣਾ ਬ੍ਰਹਮ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਇਕੋ ਦੇ ਵਖਾਈਆ। ਚਾਰੇ ਖਾਣੀ ਕਹੇ ਪ੍ਰਭ ਆ ਜਾ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਦੀਨ ਮਜ਼੍ਹਬ ਜੋ ਪਏ ਝੇੜੇ, ਝਗੜਾ ਦੇ ਚੁਕਾਈਆ। ਸਾਚੇ ਵਸ ਕਾਇਆ ਖੇੜੇ, ਬੰਦ ਕਵਾੜੀ ਬਜਰ ਕਪਾਟੀ ਖਿੜਕੀ ਦੇ ਖੁਲ੍ਹਾਈਆ। ਢੋਲੇ ਗਾਈਏ ਤੇਰੇ ਮੇਰੇ, ਸੋਹੰ ਰਾਗ ਅਲਾਈਆ। ਇਕੋ ਰੰਗ ਰੰਗਾ ਗੁਰੂ ਚੇਲੇ, ਚੇਲਾ ਗੁਰੂ ਇਕੋ ਰੰਗ ਸਮਾਈਆ। ਕਲਜੁਗ ਕੂੜੀ ਕਿਰਿਆ ਚਾਰੋਂ ਕੁੰਟ ਲੱਗੇ ਡੇਰੇ, ਦਹਿ ਦਿਸ਼ਾ ਕਰ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਫੇਰਾ ਪਾਈਆ। ਚਾਰੇ ਖਾਣੀ ਕਹੇ ਆ ਕੇ ਬੋਲ, ਅਨਬੋਲਤ ਰਾਗ ਅਲਾਈਆ। ਸਤਿਜੁਗ ਦਵਾਰਾ ਸਾਚਾ ਖੋਲ੍ਹ, ਖ਼ਾਲਕ ਖ਼ਲਕ ਦੇ ਸਮਝਾਈਆ। ਨਾਮ ਕੰਡੇ ਤੋਲ ਤੋਲ, ਤਰਾਜ਼ੂ ਇਕੋ ਇਕ ਉਠਾਈਆ। ਲੱਖ ਚੁਰਾਸੀ ਮਾਰੇ ਕੋਈ ਨਾ ਰੋਲ, ਝਗੜਾ ਕੂੜਾ ਦੇ ਮਿਟਾਈਆ। ਦੇ ਵਡਿਆਈ ਉਪਰ ਧੌਲ, ਧਰਨੀ ਧਰਤ ਸੋਭਾ ਪਾਈਆ । ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕੀਤਾ ਕੌਲ, ਅੰਤ ਇਕਰਾਰ ਦਾ ਵੇਲਾ ਗਿਆ ਆਈਆ। ਤੂੰ ਸਮਰਥ ਸਵਾਮੀ ਸਦਾ ਅਡੋਲ, ਡੁੱਬਦੇ ਪਾਥਰ ਲਏਂ ਤਰਾਈਆ। ਤੇਰੇ ਕੋਲ ਵਸਤ ਅਨਮੋਲ, ਨਾਮ ਪਦਾਰਥ ਦੇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਟਿਕਾਈਆ। ਚਾਰੇ ਖਾਣੀ ਕਹੇ ਪ੍ਰਭ ਚੁੱਕ ਦੇ ਪਰਦਾ, ਓਹਲਾ ਰਹਿਣ ਕੋਇ ਨਾ ਪਾਈਆ। ਕਲਜੁਗ ਜੀਵ ਵੇਖ ਸੜਦਾ, ਤ੍ਰੈਗੁਣ ਮਾਇਆ ਤਤ ਤਪਾਈਆ। ਚਾਰੋਂ ਕੁੰਟ ਜਾਂਦਾ ਰੁੜ੍ਹਦਾ, ਵੰਝ ਮੁਹਾਣਾ ਹੱਥ ਕਿਸੇ ਨਾ ਆਈਆ। ਤੇਰਾ ਮੰਤਰ ਕੋਇ ਨਾ ਫੁਰਦਾ, ਫ਼ੁਰਨਾ ਬੰਦ ਨਾ ਕੋਇ ਕਰਾਈਆ। ਕੋਈ ਭੇਦ ਨਾ ਪਾਏ ਸ਼ਬਦੀ ਸੱਚੇ ਗੁਰ ਦਾ, ਅੰਤਰ ਆਤਮ ਖੋਜ ਨਾ ਕੋਇ ਖੁਜਾਈਆ। ਪੰਜ ਤਤ ਪ੍ਰਾਣੀ ਹੋਇਆ ਮੁਰਦਾ, ਬਿਨਾ ਮੁਰਸ਼ਦ ਜੀਵਤ ਰੂਪ ਨਾ ਕੋਇ ਵਟਾਈਆ। ਝਗੜਾ ਪਿਆ ਤਾਲ ਸੁਰ ਦਾ, ਅਨਹਦ ਰਾਗ ਨਾ

ਕੋਇ ਸੁਣਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਨਿਰਗੁਣ ਤੈਨੂੰ ਕੋਇ ਨਾ ਝੁਕਦਾ, ਸੀਸ ਸਚ ਨਾ ਕੋਇ ਨਿਵਾਈਆ। ਮੰਜ਼ਲ ਪੈਂਡਾ ਕਿਸੇ ਨਾ ਮੁੱਕਦਾ, ਭੱਜ ਭੱਜ ਥੱਕੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਅੱਖ ਖੁਲ੍ਹਾਈਆ। ਚਾਰੇ ਖਾਣੀ ਕਹੇ ਪ੍ਰਭ ਭੌ ਚੁਕਾ ਦੇ ਏਕਾ ਦੂਜਾ, ਦਵੈਤੀ ਰਹਿਣ ਕੋਇ ਨਾ ਪਾਈਆ। ਸਭ ਨੂੰ ਦੱਸ ਦੇ ਇਕੋ ਪੂਜਾ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਨਾਭੀ ਕਵਲ ਕਰ ਦੇ ਮੂਧਾ, ਅੰਮ੍ਰਿਤ ਝਿਰਨਾ ਸਚ ਝਿਰਾਈਆ। ਆਪਣੇ ਮਿਲਣ ਦੀ ਦੇ ਦੇ ਸੂਝਾ, ਜੋ ਬੈਠੇ ਤੈਨੂੰ ਭੁਲਾਈਆ। ਕਾਇਆ ਮੰਦਰ ਅੰਦਰ ਭੇਵ ਖੁਲ੍ਹਾ ਦੇ ਗੂਝਾ, ਸੁਰਤੀ ਸ਼ਬਦੀ ਜੋੜ ਜੁੜਾਈਆ। ਮਨ ਹੰਕਾਰੀ ਵਿਕਾਰੀ ਕਰ ਦੇ ਸੁੱਚਾ, ਦੁਰਮਤ ਮੈਲ ਧੁਆਈਆ। ਮਹੱਲ ਅਟਲ ਵਖਾਦੇ ਘਰ ਵਿਚ ਘਰ ਉਚਾ, ਜਿਸ ਗ੍ਰਹਿ ਦੀਵਾ ਬਾਤੀ ਇਕ ਰੁਸ਼ਨਾਈਆ। ਸਚ ਸਵਾਮੀ ਜਿਸ ਸੇਜ ਸੁੱਤਾ, ਸੋ ਮੰਦਰ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਆਸਾ ਪੂਰ ਕਰਾਈਆ। ਚਾਰੇ ਖਾਣੀ ਕਹੇ ਪ੍ਰਭ ਪੂਰੀ ਕਰਦੇ ਆਸਾ, ਨਿਰਾਸਾ ਰਹਿਣ ਕੋਇ ਨਾ ਪਾਈਆ। ਕਲਜੁਗ ਵਾਹਵਾ ਵੇਖ ਲਿਆ ਤਮਾਸ਼ਾ, ਸਦੀ ਵੀਹਵੀਂ ਅੱਖ ਖੁਲ੍ਹਾਈਆ। ਪ੍ਰੇਮ ਪਿਆਰ ਦਾ ਸਭ ਦਾ ਟੁੱਟਾ ਨਾਤਾ, ਸਾਚਾ ਸੰਗ ਨਾ ਕੋਇ ਰਖਾਈਆ। ਘਰ ਘਰ ਦਿਸੇ ਨਾਰ ਕਮਜ਼ਾਤਾ, ਕੁਲੱਖਣੀ ਬੈਠੀ ਰੂਪ ਵਟਾਈਆ। ਕਿਸੇ ਨਾ ਮਿਲਿਆ ਪੁਰਖ ਸਮਰਾਥਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਚਾਰ ਕੁੰਟ ਦਹਿ ਦਿਸ਼ਾ ਰਸਨਾ ਕਰਦੇ ਪੂਜਾ ਪਾਠਾ, ਹਿਰਦੇ ਹਰਿ ਬਹਿ ਨਾ ਡੇਰਾ ਲਾਈਆ। ਸਦੀ ਚੌਧਵੀਂ ਪੂਰਾ ਕਰ ਦੇ ਘਾਟਾ, ਅਨਮੰਗੀ ਦੌਲਤ ਝੋਲੀ ਪਾਈਆ। ਲੱਖ ਚੁਰਾਸੀ ਵਿਚ ਜਨ ਭਗਤਾਂ ਬਣ ਰਾਖਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਚਾਰੇ ਖਾਣੀ ਕਹੇ ਪ੍ਰਭ ਆ ਜਾ ਤੁਰਤ, ਦੂਰ ਦੁਰਾਡਾ ਪੰਧ ਮੁਕਾਈਆ । ਕਿਰਪਾ ਕਰ ਅਕਾਲ ਮੂਰਤ, ਅਜੂਨੀ ਰਹਿਤ ਤੇਰੀ ਸਰਨਾਈਆ। ਨਾਮ ਨਿਧਾਨ ਵਜਾ ਤੂਰਤ ਤੁਰੀਆ ਮੁਖ ਭੁਆਈਆ। ਸਚ ਵਖਾ ਅਗੰਮੀ ਸੂਰਤ, ਛੈਲ ਛਬੀਲੇ ਬੇਪਰਵਾਹੀਆ। ਨਾਤਾ ਤੋੜ ਕੂੜੋ ਕੂੜਤ, ਸਚ ਸੁਚ ਦੇ ਵਡਿਆਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹਤ, ਮਨ ਕਾ ਮਣਕਾ ਦੇ ਭੁਆਈਆ। ਸਚ ਸਰਨਾਈ ਬਖ਼ਸ਼ ਚਰਨ ਧੂੜਤ, ਨਾਮ ਟਿੱਕਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਹੋਕੇ ਦੇ ਸਮਝਾਈਆ। ਚਾਰੇ ਖਾਣੀ ਰਹੀ ਕੂਕ, ਕੂਕ ਕੂਕ ਸੁਣਾਈਆ। ਕਲਜੁਗ ਮਾਇਆ ਦਿਤਾ ਫ਼ੂਕ, ਅਗਨੀ ਅੱਗ ਤਪਾਈਆ । ਪੁਰਖ ਅਕਾਲ ਦੀਨ ਦਿਆਲ ਕਿਹੜੇ ਦਵਾਰੇ ਸੁੱਤਾ ਘੂਕ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਸਾਚੀ ਚੁੱਕੇ ਨਾ ਕੋਈ ਚੂਕ, ਚਾਰੋਂ ਕੁੰਟ ਵੇਖ ਨਾ ਕੋਇ ਵਖਾਈਆ। ਝਗੜਾ ਪਿਆ ਦੁੱਖ ਭੁੱਖ, ਭੁੱਖਿਆਂ ਭੁੱਖ ਨਾ ਕੋਇ ਮਿਟਾਈਆ। ਬਿਨ ਤੇਰੀ ਕਿਰਪਾ ਮਿਲੇ ਕਿਸੇ ਨਾ ਸੁਖ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਤੂੰ ਨਿਰਗੁਣ ਨਿਰਵੈਰ ਆਪਣੀ ਧਾਰੋਂ ਉਠ, ਤੈਨੂੰ ਜਨਮੇ ਨਾ ਕੋਇ ਪਿਤਾ ਮਾਈਆ। ਭਗਤਾਂ ਸੰਤਾਂ ਆ ਕੇ ਪੁੱਛ, ਗੁਰਮੁਖ ਗੁਰਸਿਖ ਨੇਤਰ ਰੋਵਣ ਮਾਰਨ ਧਾਈਆ। ਕਵਣ ਵੇਲਾ ਪ੍ਰਭ ਗੋਦੀ ਲਏ ਚੁੱਕ, ਫੜ ਬਾਹੋਂ ਗਲੇ ਲਗਾਈਆ। ਚਾਰੇ ਖਾਣੀ ਲੇਖਾ ਜਾਏ ਮੁੱਕ, ਚੁਰਾਸੀ ਗੇੜ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਬਖ਼ਸ਼ ਇਕ ਸਰਨਾਈਆ । ਚਾਰੇ ਖਾਣੀ ਕਹੇ ਪ੍ਰਭ ਧੁਰ ਦੇ ਮਾਲਕ, ਮਦਦਗਾਰ ਇਕੋ ਨਜ਼ਰੀ ਆਈਆ। ਤੇਰੀ ਏਥੇ ਓਥੇ ਸੱਚੀ

ਸਚ ਅਦਾਲਤ, ਅਦਲ ਕਰ ਸੱਚੇ ਸ਼ਹਿਨਸ਼ਾਹੀਆ। ਝਗੜਾ ਪਿਆ ਤੇਰੇ ਨਾਮ ਅਬਾਦਤ, ਕਲਮਿਆਂ ਹਿੰਦਸਿਆਂ ਵਿਚ ਵੰਡ ਵੰਡਾਈਆ। ਜ਼ਬਾਨਾਂ ਵਿਚ ਲਿਖੀ ਅਬਾਰਤ, ਕਲਾਮਾਂ ਵਿਚ ਸਿਫ਼ਤ ਸਾਲਾਹੀਆ। ਤੇਰੀ ਕਰੇ ਨਾ ਕੋਇ ਸਚ ਸ਼ਨਾਖ਼ਤ, ਪਰਦਾ ਸਕੇ ਨਾ ਕੋਇ ਉਠਾਈਆ। ਦੀਨ ਮਜ਼੍ਹਬ ਕਰ ਅਦਾਵਤ, ਝਗੜਾ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਧਰਨੀ ਧਰਤ ਧਵਲ ਸੋਭਾ ਪਾਈਆ । ਚਾਰੇ ਖਾਣੀ ਕਹੇ ਪਰਵਰਦਿਗਾਰ, ਬੇਪਰਵਾਹ ਤੇਰੀ ਸਰਨਾਈਆ। ਕਾਇਨਾਤ ਵੇਖ ਵਿਚਾਰ, ਮਹਿਬਾਨ ਬੀਦੋ ਆਪਣਾ ਧਿਆਨ ਲਗਾਈਆ। ਕਲਮਿਆਂ ਵਿਚੋਂ ਕਦੇ ਨਾ ਹੋਇਉਂ ਜ਼ਾਹਰ, ਕਦਮਾਂ ਵਿਚੋਂ ਨੂਰ ਕਰੇਂ ਰੁਸ਼ਨਾਈਆ। ਤੇਰਾ ਵੱਖਰਾ ਧਾਮ ਨਿਆਰ, ਮੁਕਾਮੇ ਹਕ ਸੋਭਾ ਪਾਈਆ। ਲਾਸ਼ਰੀਕ ਪਰਵਰਦਿਗਾਰ, ਬੇਪਰਵਾਹ ਵੇਸ ਵਟਾਈਆ। ਈਸਾ ਮੂਸਾ ਮੁਹੰਮਦ ਨੈਣ ਰਹੇ ਉਠਾਲ, ਚੌਦਾਂ ਤਬਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਦਰ ਦਰਬਾਰਾ ਇਕ ਸੁਹਾਈਆ। ਚਾਰੇ ਖਾਣੀ ਕਹੇ ਮੇਰੇ ਗੁਣੀ ਗਹੀਰ, ਗਹਿਰ ਗਵਰ ਤੇਰਾ ਰਾਹ ਤਕਾਈਆ। ਤੇਰੀ ਨਜ਼ਰ ਨਾ ਆਏ ਸਚ ਤਸਵੀਰ, ਤਸੱਵਰ ਸਕੇ ਨਾ ਕੋਇ ਕਰਾਈਆ। ਕਲਜੁਗ ਅੰਤਮ ਵੇਲਾ ਵੇਖ ਅਖ਼ੀਰ, ਆਖ਼ਰ ਆਪਣਾ ਵੇਸ ਵਟਾਈਆ। ਤੇਰਾ ਵਾਕ ਭਵਿਖਤ ਦੱਸ ਕੇ ਗਏ ਗੁਰੂ ਅਵਤਾਰ ਪੀਰ, ਪੈਗ਼ੰਬਰ ਦੇਣ ਗਵਾਹੀਆ। ਸ਼ਰਅ ਸ਼ਰੀਅਤ ਕੱਟ ਜ਼ੰਜੀਰ, ਕੂੜੀ ਕਿਰਿਆ ਦੇ ਮਿਟਾਈਆ। ਤੇਰੇ ਹੱਥ ਇਕ ਤੌਫੀਕ, ਸ਼ਰੀਕਤ ਸਾਰੇ ਦੇ ਮਿਟਾਈਆ। ਦੂਰ ਦੁਰਾਡੇ ਆ ਨਜ਼ਦੀਕ, ਨੇਰਨ ਨੇਰ ਰੂਪ ਵਟਾਈਆ। ਘਰ ਘਰ ਤੇਰੀ ਕਰਨ ਉਡੀਕ, ਕਲ ਕਲਕੀ ਫੇਰਾ ਪਾਈਆ। ਲੱਖ ਚੁਰਾਸੀ ਦੇ ਕੇ ਭੀਖ, ਭਿਛਿਆ ਇਕ ਵਰਤਾਈਆ । ਤੂੰ ਸਵਾਮੀ ਸੱਜਣ ਮੀਤ, ਹਰ ਘਟ ਡੇਰਾ ਲਾਈਆ। ਤੂੰ ਮਾਲਕ ਊਚ ਨੀਚ, ਹਸਤ ਕੀਟ ਤੇਰੀ ਵਡਿਆਈਆ। ਸਾਰੇ ਗਾਵਣ ਤੇਰਾ ਗੀਤ, ਮੰਦਰ ਮਸੀਤ ਇਕੋ ਨਾਮ ਜਣਾਈਆ। ਵਰਨਾਂ ਬਰਨਾਂ ਦੱਸ ਪ੍ਰੀਤ, ਪ੍ਰੀਤਮ ਹੋ ਕੇ ਨਜ਼ਰੀ ਆਈਆ। ਤੂੰ ਬੈਠਾ ਸਦਾ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਚਾਰੇ ਖਾਣੀ ਕਰੇ ਪੁਕਾਰ, ਨਿਉਂ ਨਿਉਂ ਸੀਸ ਨਿਵਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਅੰਤਮ ਵੇਲਾ ਦਏ ਦੁਹਾਈਆ। ਜਨ ਭਗਤਾਂ ਪੈਜ ਸਵਾਰ, ਸਾਚੇ ਸੰਤਾਂ ਮੇਲ ਮਿਲਾਈਆ। ਗੁਰਮੁਖਾਂ ਕਰ ਉਧਾਰ, ਗੁਰਸਿਖਾਂ ਦੇ ਵਡਿਆਈਆ। ਸੂਫ਼ੀਆਂ ਦੱਸ ਗੁਫ਼ਤਾਰ, ਮੁਰੀਦਾਂ ਕਲਮਾ ਦੇ ਪੜ੍ਹਾਈਆ। ਪੈਗ਼ੰਬਰ ਹੋ ਕੇ ਕਰ ਪਿਆਰ, ਸਤਿਗੁਰ ਹੋ ਕੇ ਗੋਦ ਉਠਾਈਆ। ਪਤਿਪਰਮੇਸ਼ਵਰ ਹੋ ਕੇ ਸਭ ਦੀ ਸੁਰਤ ਸੰਭਾਲ, ਸ਼ਾਹ ਕੰਗਾਲ ਆਪਣੇ ਲੇਖੇ ਲਾਈਆ। ਠਾਂਡੇ ਦਰ ਬਣ ਦਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਣਜ ਇਕ ਕਰਾਈਆ। ਚਾਰੇ ਖਾਣੀ ਕਹੇ ਪ੍ਰਭ ਵੇਖ ਆਪਣੇ ਲਾਲ, ਜੋ ਲਾਲਨ ਤੇਰਾ ਰਾਹ ਤਕਾਈਆ। ਪੂਰਬ ਜਨਮ ਘਾਲਣ ਆਏ ਘਾਲ, ਕੀਤੀ ਘਾਲ ਲੇਖੇ ਪਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਅੰਤਰ ਆਤਮ ਮੇਲ ਨਾਲ, ਪਰਮਾਤਮ ਸੋਭਾ ਪਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣੀ ਦਇਆ ਕਮਾਈਆ। ਕਲਜੁਗ ਕੂਕੇ ਸਿਰ ਤੇ ਕਾਲ, ਝੂਠ ਨਗਾਰਾ ਰਿਹਾ ਵਜਾਈਆ। ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਤੈਨੂੰ ਰਹੇ ਭਾਲ, ਗੁਰਦਰ ਮੰਦਰ ਸ਼ਿਵਦਵਾਲੇ ਮੱਠ ਧਿਆਨ ਲਗਾਈਆ। ਤੂੰ ਕਿਸੇ ਹੱਥ ਨਾ ਆਇਉਂ ਇੱਟਾਂ

ਵਾਲੀ ਧਰਮਸਾਲ, ਕਾਇਆ ਮੰਦਰ ਅੰਦਰ ਬਹਿ ਕੇ ਸੋਭਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਦੇ ਕੇ ਗਏ ਅਹਿਵਾਲ, ਖਾਣੀ ਬਾਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਵਸਤ ਅਗੰਮੀ ਇਕ ਵਰਤਾਈਆ। ਚਾਰੇ ਖਾਣੀ ਕਹੇ ਪ੍ਰਭ ਅਗੰਮ, ਅਲਖ ਅਗੋਚਰ ਤੇਰੀ ਵਡਿਆਈਆ। ਤੂੰ ਆਪੇ ਘੜੇਂ ਆਪੇ ਲਏਂਂ ਭੰਨ, ਘੜਨ ਭੰਨਣਹਾਰ ਆਪਣੀ ਖੇਲ ਰਚਾਈਆ। ਆਦਿ ਜੁਗਾਦਿ ਜੁਗ ਚੌਕੜੀ ਦੇਵੇਂ ਡੰਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਜਨ ਭਗਤਾਂ ਕਹਿਣਾ ਲਵੀਂ ਮੰਨ, ਭਗਵਨ ਹੋਵੀਂ ਸਦਾ ਸਹਾਈਆ। ਭਾਗ ਲਗਾਏਂ ਮਾਟੀ ਖ਼ਾਕ ਤਨ, ਤਤਵ ਤਤ ਦਏਂ ਬੁਝਾਈਆ। ਕਰ ਪਰਕਾਸ਼ ਅੰਧੇਰੇ ਚੰਨ, ਨਿਰਗੁਣ ਜੋਤ ਕਰੇਂ ਰੁਸ਼ਨਾਈਆ। ਕਰ ਵਸੇਰਾ ਬਿਨ ਛੱਪਰ ਛੰਨ, ਸੋਹਣਾ ਮੰਦਰ ਦੇਣਾ ਵਡਿਆਈਆ। ਸੱਜਣ ਸੁਹੇਲੇ ਤੈਨੂੰ ਕਹਿਣ ਧੰਨ ਧੰਨ, ਨਿਉਂ ਨਿਉਂ ਸੀਸ ਝੁਕਾਈਆ। ਕਲਜੁਗ ਅੰਤਮ ਗ਼ਰੀਬ ਨਿਮਾਣਿਆਂ ਬੇੜਾ ਬੰਨ੍ਹ, ਤੁਲਹਾ ਇਕੋ ਇਕ ਵਖਾਈਆ। ਲੇਖੇ ਲਾ ਲੈ ਜਨਨੀ ਜਨ, ਜੀਵਣ ਜੁਗਤ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਅੰਧੇਰਾ ਦੇ ਗਵਾਈਆ। ਚਾਰੇ ਖਾਣੀ ਕਹੇ ਮਿਟੇ ਅੰਧ, ਕਲਜੁਗ ਅੰਧੇਰਾ ਰਹਿਣ ਨਾ ਪਾਈਆ । ਭਟਕਦਿਆਂ ਭਰਮਦਿਆਂ ਮੁੱਕੇ ਪੰਧ, ਪਾਂਧੀ ਮੰਜ਼ਲ ਦੇ ਪਹੁੰਚਾਈਆ। ਸਤਿਜੁਗ ਸਾਚਾ ਚੜ੍ਹਿਆ ਚੰਦ, ਸਤਿ ਧਰਮ ਨੂਰ ਕਰੇ ਰੁਸ਼ਨਾਈਆ। ਢੋਲਾ ਇਕੋ ਸੁਣਾ ਇਕੋ ਛੰਦ, ਲੱਖ ਚੁਰਾਸੀ ਦੇ ਪੜ੍ਹਾਈਆ। ਅੰਮ੍ਰਿਤ ਨੁਹਾ ਧੁਰ ਦੀ ਗੰਗ, ਸਚ ਸਰੋਵਰ ਇਕ ਪਰਗਟਾਈਆ। ਸੰਤ ਸੁਹੇਲੇ ਲਗਾ ਆਪਣੇ ਅੰਗ, ਅੰਗੀਕਾਰ ਇਕ ਅਖਵਾਈਆ। ਨਾਮ ਨਿਧਾਨ ਵਜਾ ਮਰਦੰਗ, ਢੋਲਕ ਛੈਣਾ ਲੋੜ ਰਹੇ ਨਾ ਰਾਈਆ। ਕੂੜੀ ਕਿਰਿਆ ਭੱਠ ਭੱਠ ਗੰਦ, ਸੁਗੰਧ ਇਕੋ ਇਕ ਭਰਾਈਆ। ਤੂੰ ਠਾਕਰ ਸਵਾਮੀ ਸਾਹਿਬ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਤੇਰੇ ਕੋਲ ਨਜ਼ਰੀ ਆਈਆ। ਚਾਰੇ ਖਾਣੀ ਦੇ ਇਕ ਅਨੰਦ, ਅਨੰਦ ਆਤਮ ਵਿਚੋਂ ਪਰਗਟਾਈਆ। ਸਚ ਦਵਾਰ ਹਰਿ ਨਿਰੰਕਾਰ ਇਕੋ ਮੰਗ ਲਈ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ । ਤੂੰ ਸਾਹਿਬ ਗਹਿਰ ਗੰਭੀਰ ਸੂਰਾ ਸਰਬੰਗ, ਦੇਵਣਹਾਰ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਇਕ ਵਰ, ਜਿਸਦਾ ਲੇਖਾ ਫਿਰ ਮੰਗਣ ਕੋਇ ਨਾ ਆਈਆ।।