੮ ਅੱਸੂ ੨੦੨੧ ਬਿਕ੍ਰਮੀ ਦੀਦਾਰ ਸਿੰਘ ਦੇ ਗ੍ਰਹਿ ਪਿੰਡ ਸ਼ਫ਼ੀਪੁਰ
ਸੋ ਪੁਰਖ ਨਿਰੰਜਣ ਸਾਹਿਬ ਸਮਰਥ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਸਚਖੰਡ ਦਵਾਰੇ ਮਹਿੰਮਾ ਅਕਥ, ਕਥਨੀ ਕਥ ਨਾ ਸਕੇ ਕੋਈ ਰਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੀਤਾ ਇਕੱਠ, ਸਚ ਦਵਾਰੇ ਖ਼ੁਸ਼ੀ ਮਨਾਈਆ। ਨਿਰਗੁਣ ਹੋ ਕੇ ਨਿਰਗੁਣ ਅੱਗੇ ਜੋੜਨ ਹੱਥ, ਬਿਨ ਹੱਥਾਂ ਹੱਥ ਮਿਲਾਈਆ। ਬਿਨ ਨੇਤਰਾਂ ਨੀਰ ਵਹਾਵਣ ਅੱਖ, ਹੰਝੂਆਂ ਧਾਰ ਬੰਧਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਢੱਠ, ਧੂੜੀ ਟਿੱਕਾ ਮਸਤਕ ਲਾਈਆ। ਕਰੋੜ ਤੇਤੀਸਾ ਕਹੇ ਸਾਡੀ ਹੋਈ ਬੱਸ, ਸਿਰ ਸਕੇ ਨਾ ਕੋਇ ਉਠਾਈਆ। ਤ੍ਰੈਗੁਣ ਮਾਇਆ ਪਾਈ ਨੱਥ, ਨੇਤਰ ਰੋਵੇ ਮਾਰੇ ਧਾਈਂਆ। ਪੰਜ ਤਤ ਕਹੇ ਇਹ ਆਪਣਾ ਤਪ, ਅਗਨੀ ਤਤ ਰਹੀ ਜਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ
ਚਾਰੇ ਲਕੀਰ ਕੱਢਣ ਨਾਲ ਨੱਕ, ਬੌਹੜੀ ਬੌਹੜੀ ਕਰ ਸੁਣਾਈਆ। ਚਾਰੇ ਖਾਣੀ ਦੂਰ ਦੁਰਾਡੀ ਟੇਕ ਕੇ ਮੱਥ, ਧੂੜੀ ਟਿੱਕਾ ਖ਼ਾਕ ਰਮਾਈਆ। ਚਾਰੇ ਬਾਣੀ ਬੋਲ ਜੈਕਾਰਾ ਹਕ, ਹਕੀਕਤ ਸਾਚੀ ਰਹੀ ਸੁਣਾਈਆ। ਲੱਖ ਚੁਰਾਸੀ ਨੌ ਖੰਡ ਸੱਤ ਦੀਪ ਕੂੜੀ ਹੋਈ ਮਤ, ਭਰਮੇਂ ਭੁੱਲੀ ਸਰਬ ਲੋਕਾਈਆ । ਸ੍ਰੀ ਭਗਵਾਨ ਕਲਜੁਗ ਅੰਤਮ ਵੇਖ ਮੱਤ, ਨਾਤਾ ਛੁੱਟਾ ਧੀਰਜ ਜਤ, ਸਤਿ ਸੰਤੋਖ ਰਹਿਣ ਕੋਇ ਨਾ ਪਾਈਆ। ਮਾਇਆ ਮਮਤਾ ਹਉਮੇ ਹੰਗਤਾ ਸੱਥਰ ਬੈਠੀ ਘੱਤ, ਦਰ ਦਰ ਘਰ ਘਰ ਆਪਣੀ ਸੇਜ ਹੰਢਾਈਆ। ਮਾਇਆ ਮਮਤਾ ਮਨੂਆ ਨਾਲ ਮਿਲ ਕੇ ਰਹੀ ਨੱਚ, ਨੌ ਦਵਾਰੇ ਆਪਣਾ ਨਾਚ ਨਚਾਈਆ। ਸਾਧ ਸੰਤ ਸਦੀ ਵੀਹਵੀਂ ਕੋਈ ਨਾ ਗਿਆ ਬਚ, ਪੱਲੂ ਸਕਿਆ ਨਾ ਕੋਈ ਛੁੜਾਈਆ। ਸਾਚਾ ਦਿਸਿਆ ਨਾ ਕੋਈ ਹੱਟ, ਤੇਰਾ ਨਾਮ ਭੰਡਾਰਾ ਝੋਲੀ ਕੋਇ ਨਾ ਪਾਈਆ। ਫਿਰੀ ਦਰੋਹੀ ਤੀਰਥ ਤਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਅੰਮ੍ਰਿਤ ਸੀਰ ਮੁਖ ਨਾ ਕੋਇ ਚੁਆਈਆ। ਝਗੜਾ ਪਿਆ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਗੁਰੂ ਦਵਾਰ ਗੁਰ ਕੀ ਧਾਰ ਨਾ ਕੋਇ ਸਮਝਾਈਆ। ਨਾੜ ਬਹੱਤਰ ਸਭ ਦੀ ਉਬਲੀ ਰੱਤ, ਬ੍ਰਹਮ ਮਤ ਨਾ ਕੋਇ ਜਣਾਈਆ। ਤੇਰੇ ਮਿਲਣ ਦੀ ਪੁਰਖ ਸਵਾਮੀ ਕੋਇ ਨਾ ਖੋਲ੍ਹੇ ਅੱਖ, ਦੋਏ ਲੋਚਣ ਜਗਤ ਤਕਾਈਆ। ਕੂੜ ਕੁੜਿਆਰ ਕਲਜੁਗ ਸਦੀ ਚੌਧਵੀਂ ਨੱਕ ਨਕੇਲ ਪਾਵੇ ਨੱਥ, ਦਹਿ ਦਿਸ਼ਾ ਰਿਹਾ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਕਲਜੁਗ ਅੰਤਮ ਫੇਰਾ ਪਾਈਆ। ਸਚਖੰਡ ਨਿਵਾਸੀ ਪ੍ਰਭ ਅਬਿਨਾਸ਼ੀ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਮੰਡਲ ਮੰਡਪ ਵੇਖ ਆਪਣੀ ਰਾਸੀ, ਗੋਪੀ ਕਾਹਨ ਨੱਚ ਨੱਚ ਥੱਕੇ ਤੇਰਾ ਅੰਤ ਕਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੱਸ ਕੇ ਗਏ ਗਾਥੀ, ਗਹਿਰ ਗੰਭੀਰ ਕਰ ਪੜ੍ਹਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋੜਦਾ ਰਿਹੋਂ ਸੱਚਾ ਨਾਤੀ, ਆਤਮ ਪਰਮਾਤਮ ਮੇਲ ਮਿਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪੜਦਾ ਖੋਲ੍ਹ ਮਾਰ ਝਾਤੀ, ਝਾਕੀ ਆਪਣੀ ਇਕ ਰਖਾਈਆ। ਚਾਰੋਂ ਕੁੰਟ ਅੰਧਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਗੁਰ ਅਵਤਾਰਾਂ ਭੁੱਲੀ ਸਰਬ ਸਾਖ਼ੀ, ਸਾਖਿਆਤ ਸਤਿਗੁਰ ਨਜ਼ਰ ਨਾ ਕਿਸੇ ਆਈਆ । ਲੇਖਾ ਲਿਖਿਆ ਕਲਮ ਦਵਾਤੀ, ਕਾਲੀ ਸ਼ਾਹੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ । ਸਚਖੰਡ ਦਵਾਰੇ ਬੋਲ ਜੈਕਾਰ, ਸਾਰੇ ਰਹੇ ਜਣਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਤੇਰੀ ਓਟ ਤਕਾਈਆ। ਏਕੰਕਾਰ ਵੇਖ ਆਪਣਾ ਘਰ ਬਾਰ, ਆਦਿ ਨਿਰੰਜਣ ਨੂਰ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਹੋ ਖ਼ਬਰਦਾਰ, ਸ੍ਰੀ ਭਗਵਾਨ ਲਏ ਅੰਗੜਾਈਆ। ਪਾਰਬ੍ਰਹਮ ਬ੍ਰਹਮ ਕਰ ਤਿਆਰ, ਪ੍ਰੇਮ ਪ੍ਰੀਤੀ ਇਕ ਸਮਝਾਈਆ। ਲਾਸ਼ਰੀਕ ਪਰਵਰਦਿਗਾਰ, ਵਾਹਦ ਆਪਣਾ ਫੇਰਾ ਪਾਈਆ। ਸਚ ਤੌਫ਼ੀਕ ਸਾਂਝੇ ਯਾਰ, ਮਹਿਬਾਨ ਬੀਦੋ ਨੂਰੋ ਨੂਰ ਕਰ ਰੁਸ਼ਨਾਈਆ। ਪੀਰ ਪੈਗੰਬਰ ਗਏ ਹਾਰ, ਕਲਮਾ ਨਬੀ ਰਸੂਲ ਕਾਇਨਾਤ ਪੜ੍ਹਾਈਆ। ਅਲਿਫ਼ ਯੇ ਸਦੀ ਚੌਧਵੀਂ ਰੋਵੇ ਜ਼ਾਰੋ ਜ਼ਾਰ, ਮਕਤਬ ਵਿਚ ਸਿਫ਼ਤ ਨਾ ਕੋਇ ਸਾਲਾਹੀਆ। ਤੇਰੀ ਮਹਿੰਮਾ ਸਿਫ਼ਤ ਕਰੇ ਨਾ ਕੋਇ ਇਜ਼ਹਾਰ, ਧੁਰ ਦਾ ਭੇਦ ਨਾ ਕੋਇ ਜਣਾਈਆ। ਮੁੱਲਾ ਸ਼ੇਖ਼ ਮੁਸਾਇਕ ਆਪਣੀ ਕਰਨੀ ਗਏ ਹਾਰ, ਹਰਿ ਮੰਦਰ ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਮੱਕਾ ਕਾਅਬਾ ਹੋਇਆ ਖ਼ੁਆਰ, ਹੁਜਰਾ ਹਕ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਫੇਰਾ ਪਾਈਆ। ਸਚ ਦਵਾਰੇ ਕਰਨ ਅਰਦਾਸ,
ਦਰ ਠਾਂਡੇ ਸੀਸ ਨਿਵਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਬੇਪਰਵਾਹ ਤੇਰੀ ਸਰਨਾਈਆ। ਤੂੰ ਮਾਲਕ ਖ਼ਾਲਕ ਸ਼ਾਹੋ ਸਾਬਾਸ਼, ਸ਼ਹਿਨਸ਼ਾਹ ਤੇਰਾ ਹੁਕਮ ਇਕੋ ਨਜ਼ਰੀ ਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਚਰਨ ਧੂੜ ਮੰਗੇ ਖ਼ਾਕ, ਨਿਉਂ ਨਿਉਂ ਲਾਗੇ ਪਾਈਆ। ਪੀਰ ਪੈਗ਼ੰਬਰ ਕਹਿਣ ਤੂੰ ਪਾਕੀ ਪਾਕ, ਪਤਤ ਪੁਨੀਤ ਦੇ ਤਰਾਈਆ। ਸਦੀ ਚੌਧਵੀਂ ਸਭ ਦਾ ਟੁੱਟਾ ਇਤਫ਼ਾਕ, ਫ਼ਾਕੇ ਮਰਦੀ ਵੇਖ ਲੋਕਾਈਆ । ਅੰਦਰ ਵੜਕੇ ਖੋਲ੍ਹ ਤਾਕ, ਤਸਬੀ ਮਾਲਾ ਰਹਿਣ ਕੋਇ ਨਾ ਪਾਈਆ। ਆਪਣੇ ਮਿਲਣ ਦੀ ਆਪਣੇ ਅੰਦਰ ਦੇ ਜਾਚ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਭਾਗ ਲਗਾ ਦੇ ਮਾਟੀ ਕਾਚ, ਕੰਚਨ ਗੜ੍ਹ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਚਖੰਡ ਦਵਾਰੇ ਗੁਰ ਅਵਤਾਰ ਕਹਿੰਦੇ, ਪੂਰਬ ਲਹਿਣਾ ਰਹੇ ਜਣਾਈਆ। ਕਲਜੁਗ ਵੇਖ ਪ੍ਰਭੂ ਵਹਿਣ ਵਹਿੰਦੇ, ਰੁੜ੍ਹਦੀ ਜਾਂਦੀ ਲੋਕਾਈਆ। ਫਿਰੀ ਦਰੋਹੀ ਚੜ੍ਹਦੇ ਲਹਿੰਦੇ, ਦੱਖਣ ਪਹਾੜ ਰਿਹਾ ਕੁਰਲਾਈਆ। ਸਚ ਸ਼ਰਨਾਈ ਜੀਵ ਜੰਤ ਮੂਲ ਨਾ ਢਹਿੰਦੇ, ਹਉਮੇ ਹੰਗਤਾ ਗੜ੍ਹ ਬਣਾਈਆ। ਤੇਰਾ ਨਾਮ ਅੰਤਰ ਆਤਮ ਮੂਲ ਨਾ ਲੈਂਦੇ, ਰਸਨਾ ਜਿਹਵਾ ਸਾਰੇ ਰਹੇ ਸੁਣਾਈਆ। ਕਾਇਆ ਮੰਦਰ ਅੰਦਰ ਚੜ੍ਹ ਸਾਚੇ ਘਰ ਕੋਇ ਨਾ ਬਹਿੰਦੇ, ਨਿਜ ਨੇਤਰ ਤੇਰਾ ਦਰਸ ਕੋਇ ਨਾ ਪਾਈਆ। ਕੂੜੀ ਕਿਰਿਆ ਅੰਦਰ ਖਹਿੰਦੇ, ਖਹਿ ਖਹਿ ਅਗਨੀ ਅੱਗ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੀਰਜ ਧੀਰ ਦੇ ਬੰਧਾਈਆ। ਸ੍ਰੀ ਭਗਵਾਨ ਸਚ ਸਣੌਂਦਾ ਏ। ਅਬਿਨਾਸ਼ੀ ਕਰਤਾ ਧੀਰ ਧਰੌਂਦਾ ਏ। ਘਟ ਘਟ ਵਾਸੀ ਵੇਖ ਵਖੌਂਦਾ ਏ। ਸਚਖੰਡ ਦਵਾਰਿਉਂ ਆਪਣਾ ਪੜਦਾ ਲੌਂਹਦਾ ਏ। ਥਿਰ ਘਰ ਆਪਣਾ ਹੁਕਮ ਵਰਤੌਂਦਾ ਏ। ਸੁੰਨ ਅਗੰਮੀ ਖੋਜ ਖੁਜੌਂਦਾ ਏ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਰਲੌਂਦਾ ਏ। ਨਿਰਗੁਣ ਨਿਰਵੈਰ ਦੋ ਜਹਾਨਾਂ ਵੇਖ ਵਖੌਂਦਾ ਏ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਕਾਸ਼ ਪਾਤਾਲਾਂ ਪੰਧ ਮਕੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹੌਂਦਾ ਏ। ਤ੍ਰੈਗੁਣ ਮਾਇਆ ਹੁਕਮ ਵਰਤੌਂਦਾ ਏ। ਪੰਜ ਤਤ ਸੋਇਆ ਰਹਿਣ ਕੋਇ ਨਾ ਪੌਂਦਾ ਏ। ਚਾਰੇ ਖਾਣੀ ਵੇਖ ਵਖੌਂਦਾ ਏ। ਅੰਡਜ ਜੇਰਜ ਉਤਭੁਜ ਸੇਤਜ ਇਸ਼ਾਰੇ ਨਾਲ ਨਚੌਂਦਾ ਏ। ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਭੇਵ ਚੁਕੌਂਦਾ ਏ। ਵਿਰੋਲਣ ਹਾਰਾ ਅੱਠ ਸੱਠ ਤੀਰਥ ਪਾਣੀ, ਸਮੁੰਦ ਸਾਗਰ ਖੋਜ ਖੁਜੌਂਦਾ ਏ। ਚਾਰੇ ਜੁਗ ਕਰੇ ਧਿਆਨੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹਟੌਂਦਾ ਏ। ਕਲਜੁਗ ਅੰਤਮ ਵੇਖ ਕੂੜੀ ਨਿਸ਼ਾਨੀ, ਚਾਰੋਂ ਕੁੰਟ ਅੱਖ ਖਲੌਂਦਾ ਏ। ਪੀਰ ਪੈਗ਼ੰਬਰਾਂ ਦਿਤੇ ਜੋ ਬਿਆਨੀ, ਬਿਆਨ ਸਭ ਦੇ ਵੇਖ ਵਖੌਂਦਾ ਏ। ਲੱਖ ਚੁਰਾਸੀ ਹੋਈ ਹੈਰਾਨੀ, ਘਟ ਘਟ ਅੰਦਰ ਪੜਦਾ ਪੌਂਦਾ ਏ। ਸਾਧਾਂ ਸੰਤਾਂ ਜੀਵਾਂ ਜੰਤਾਂ ਵੇਖੀ ਬੇਈਮਾਨੀ, ਬੇਵਾ ਰੂਪ ਬਚਿਆ ਕੋਈ ਰਹਿਣ ਨਾ ਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸ਼ਬਦ ਸੰਦੇਸ਼ੇ ਨਾਲ ਸਮਝੌਂਦਾ ਏ। ਸ਼ਬਦ ਸੰਦੇਸ਼ਾ ਇਕ ਸੁਣੌਂਦਾ ਏ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਅਬਿਨਾਸ਼ੀ ਕਰਤਾ ਵੇਖ ਵਖੌਂਦਾ ਏ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਧੀਰਜ ਧੀਰ ਆਪ ਰਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠੌਂਦਾ ਏ। ਮਿਹਰ ਨਜ਼ਰ ਇਕ ਉਠਾਵੇਗਾ। ਪਰਵਰਦਿਗਾਰ ਵੇਸ ਵਟਾਵੇਗਾ। ਸਚ ਅਮਾਮ ਹੋ ਕੇ ਆਵੇਗਾ। ਚੌਦਾਂ ਤਬਕਾਂ ਖੋਜ ਖੁਜਾਵੇਗਾ। ਕਾਇਨਾਤ ਪੜਦਾ ਲਾਹਵੇਗਾ। ਉਮਤ ਨਬੀ ਰਸੂਲ ਭੇਵ ਚੁਕਾਵੇਗਾ। ਮੁਰੀਦ ਮੁਰਸ਼ਦ
ਕਰ ਕਬੂਲ, ਕਾਇਆ ਕਾਅਬਾ ਇਕ ਵਖਾਵੇਗਾ। ਪਿਛਲਾ ਬਦਲ ਸਰਬ ਅਸੂਲ, ਸਾਚੀ ਸਿਖਿਆ ਇਕ ਦ੍ਰਿੜਾਵੇਗਾ। ਹੁਕਮ ਦੇ ਕੇ ਇਕ ਮਾਅਕੂਲ, ਮਹਿੰਮਾ ਆਪਣੀ ਇਕ ਜਣਾਵੇਗਾ। ਲੇਖਾ ਜਾਣੇ ਕਾਤਲ ਮਕਤੂਲ, ਮਕਰੂਜ਼ ਘਰ ਘਰ ਖੋਜ ਖੁਜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਵੇਗਾ। ਨਿਰਗੁਣ ਆਪਣਾ ਵੇਸ ਵਟਾਵੇਗਾ। ਗੁਰ ਅਵਤਾਰ ਵੇਖ ਵਖਾਵੇਗਾ। ਬ੍ਰਹਿਮੰਡ ਖੰਡ ਬੰਨ੍ਹੇ ਧਾਰ, ਪੁਰੀਆਂ ਲੋਆਂ ਡੇਰਾ ਢਾਹਵੇਗਾ। ਕਲਜੁਗ ਕੂੜਾ ਕਰਕੇ ਪਾਰ, ਸਤਿਜੁਗ ਸਾਚਾ ਇਕ ਪਰਗਟਾਵੇਗਾ। ਲੱਖ ਚੁਰਾਸੀ ਦੇ ਅਧਾਰ, ਸੰਤ ਸੁਹੇਲੇ ਮੇਲ ਮਿਲਾਵੇਗ। ਭਗਤਾਂ ਅੰਦਰ ਬੋਲ ਜੈਕਾਰ, ਨਾਅਰਾ ਇਕੋ ਇਕ ਜਣਾਵੇਗਾ । ਏਥੇ ਓਥੇ ਦੋ ਜਹਾਨਾਂ ਸ੍ਰੀ ਭਗਵਾਨਾ ਪਾਵੇ ਸਾਰ, ਦੂਜਾ ਸੰਗ ਨਾ ਕੋਇ ਰਲਾਵੇਗਾ। ਲੇਖਾ ਜਾਣੇ ਜ਼ਿਮੀਂ ਅਸਮਾਨ, ਧਰਨੀ ਧਰਤ ਧਵਲ ਖੋਜ ਖੁਜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਿਬੂਬ ਆਪਣਾ ਵੇਸ ਵਟਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਬੋਲਣ ਸਚ ਦਵਾਰ, ਸਤਿ ਸਤਿ ਰਹੇ ਜਣਾਈਆ। ਕਿਰਪਾ ਕਰ ਸਿਰਣਹਾਰ, ਸਤਿ ਸਤਿਵਾਦੀ ਤੇਰੇ ਹੱਥ ਵਡਿਆਈਆ। ਅਸੀਂ ਸੇਵਾ ਕਰਕੇ ਆਏ ਜੁਗ ਚਾਰ, ਚੌਕੜੀ ਤੇਰਾ ਹੁਕਮ ਮੰਨ ਮੰਨ ਸੀਸ ਨਿਵਾਈਆ। ਸ੍ਰਿਸ਼ਟ ਸਬਾਈ ਦੱਸ ਕੇ ਆਏ ਵਿਹਾਰ, ਸ਼ਾਸਤਰ ਸਿਮਰਤ ਕਰ ਪੜ੍ਹਾਈਆ। ਨਾਮ ਨਿਧਾਨ ਦੀ ਜਣਾ ਕੇ ਆਏ ਧਾਰ, ਆਤਮ ਪਰਮਾਤਮ ਪੜਦਾ ਲਾਹੀਆ। ਮੰਦਰ ਮਹੱਲ ਅਟਲ ਦੱਸ ਕੇ ਆਏ ਸਾਢੇ ਤਿੰਨ ਹੱਥ ਇਕ ਮੀਨਾਰ, ਕਾਇਆ ਮਾਟੀ ਵੱਜੇ ਵਧਾਈਆ। ਜਿਸ ਦੇ ਅੰਦਰ ਦੀਵਾ ਬਾਤੀ ਜਗੇ ਅਗੰਮ ਅਪਾਰ, ਦਿਵਸ ਰੈਣ ਕਰੇ ਰੁਸ਼ਨਾਈਆ। ਅਨਹਦ ਸ਼ਬਦ ਵੱਜੇ ਧੁਨਕਾਰ, ਅਨਰਾਗੀ ਰਾਗ ਸੁਣਾਈਆ। ਸਾਚੀ ਸਖ਼ੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਆਤਮ ਸੇਜਾ ਕਰੇ ਪਿਆਰ, ਸਚ ਸਿੰਘਾਸਣ ਇਕ ਸੁਹਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕ ਸਹਾਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਮਿਹਰਵਾਨ ਪ੍ਰਭ ਵੇਖ ਦਰਦ, ਦੀਨ ਦੁਖੀ ਰਹੇ ਕੁਰਲਾਈਆ। ਕਲਜੁਗ ਫੜੀ ਛੁਰੀ ਕਰਦ, ਹਲਾਲੀ ਝਟਕਾ ਰਿਹਾ ਵਖਾਈਆ। ਗੁਰ ਅਵਤਾਰ ਕਰਨ ਅਰਜ਼ੋਈ ਅਰਜ਼, ਨਮੋ ਨਮੋ ਸੀਸ ਝੁਕਾਈਆ। ਬਿਨ ਤੇਰੇ ਕਲ ਕਲਕੀ ਕੋਈ ਨਾ ਪੂਰਾ ਕਰੇ ਫ਼ਰਜ਼, ਫ਼ੈਸਲਾ ਹਕ ਨਾ ਕੋਇ ਸੁਣਾਈਆ। ਜਗਤ ਜਹਾਨ ਜੀਵ ਰਿਹਾ ਤੜਫ, ਬਿਹਬਲ ਹੋ ਕੇ ਦਏ ਦੁਹਾਈਆ। ਨਵ ਨੌਂ ਚਾਰ ਰਿਹਾ ਭਟਕ, ਅੱਖ ਪ੍ਰਤਖ ਨਾ ਕੋਇ ਖੁਲ੍ਹਾਈਆ। ਮੰਜ਼ਲ ਚੜ੍ਹਨ ਤੋਂ ਸਾਰੇ ਗਏ ਅਟਕ, ਦਸਮ ਦਵਾਰੀ ਬਹਿ ਕੇ ਤੇਰਾ ਦਰਸ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਲੋਕਮਾਤ ਪਰਤ, ਪ੍ਰਤੀਨਿਧ ਹੋ ਕੇ ਫੇਰਾ ਪਾਈਆ। ਹੌਲਾ ਭਾਰ ਕਰ ਧਰਤ, ਧਵਲ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਵਹਾਵਣ ਨੀਰ, ਨੈਣ ਨੈਣ ਉਛਾਲਿਆ। ਤੇਰੀ ਸਚ ਨਾ ਦਿਸੇ ਕੋਈ ਤਸਵੀਰ, ਨੂਰੋ ਨੂਰ ਨਾ ਕੋਇ ਉਜਾਲਿਆ। ਕਲਜੁਗ ਸ਼ਰਅ ਪਿਆ ਜ਼ੰਜੀਰ, ਦੀਨ ਮਜ਼੍ਹਬ ਬੰਧਨ ਨਾ ਕਿਸੇ ਤੁੜਾਲਿਆ। ਜ਼ਾਤ ਪਾਤ ਲੱਗੀ ਪੀੜ, ਹਉਮੇ ਰੋਗ ਨਾ ਕਿਸੇ ਚੁਕਾ ਲਿਆ। ਚੋਟੀ ਚੜ੍ਹੇ ਨਾ ਕੋਇ ਅਖ਼ੀਰ, ਸਤਿਗੁਰ ਦਰਸ ਕੋਇ ਨਾ ਪਾ ਲਿਆ। ਭਰਮੇ ਭੁੱਲੇ ਪੀਰ ਫ਼ਕੀਰ, ਫ਼ਿਕਰਾ ਹਕ ਨਾ ਕਿਸੇ ਸੁਣਾ ਲਿਆ। ਅੰਤਰ ਦੇਵੇ ਨਾ ਕੋਇ ਧੀਰ, ਬਸੰਤਰ ਬਾਹਰੋਂ ਨਾ ਕੋਇ ਬੁਝਾ ਰਿਹਾ। ਜੁਗ ਚੌਕੜੀ ਆਪਣਾ ਪੈਂਡਾ ਗਏ ਚੀਰ, ਕਲਜੁਗ
ਵੇਲਾ ਅੰਤ ਚਾਰੋਂ ਕੁੰਟ ਅੰਧੇਰਾ ਛਾ ਰਿਹਾ। ਸਾਚਾ ਦਿਸੇ ਨਾ ਕੋਈ ਸੰਤ, ਜੋ ਪੁਰਖ ਅਕਾਲ ਮੇਲ ਮਿਲਾ ਰਿਹਾ। ਮਾਇਆ ਪਈ ਬੇਅੰਤ, ਭਰਮੀ ਭਰਮ ਭੁੱਲਾ ਰਿਹਾ। ਤੂੰ ਆਦਿ ਜੁਗਾਦੀ ਧੁਰ ਦਾ ਕੰਤ, ਸਚ ਸਵਾਮੀ ਇਕੋ ਨਜ਼ਰੀ ਆ ਰਿਹਾ। ਹਿੰਦੂ ਮੁਸਲਿਮ ਸਿੱਖ ਈਸਾਈ ਦੱਸ ਆਪਣਾ ਮੰਤ, ਧੁਰ ਦਾ ਢੋਲਾ ਇਕ ਜਣਾ ਲਿਆ। ਗੜ੍ਹ ਤੁੱਟੇ ਹਉਮੇ ਹੰਗਤ, ਹੰ ਬ੍ਰਹਮ ਇਕ ਪਰਗਟਾ ਲਿਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਣੇ ਸਾਚੀ ਸੰਗਤ, ਊਚ ਨੀਚ ਨਾ ਕੋਇ ਰਖਾ ਲਿਆ। ਬੋਧ ਅਗਾਧਾ ਬਣ ਪੰਡਤ, ਧੁਰ ਦੀ ਵਿਦਿਆ ਇਕ ਪੜ੍ਹਾ ਲਿਆ। ਸਚ ਦਵਾਰੇ ਤੇਰੇ ਸਾਰੇ ਕਰਦੇ ਮਿੰਨਤ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾ ਲਿਆ। ਪੁਰਖ ਅਕਾਲ ਤੇਰੇ ਹੱਥ ਵਡਿਆਈ ਵੱਡੀ ਹਿੰਮਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਾਪਣਾ ਹੱਥ ਟਿਕਾ ਲਿਆ। ਸ੍ਰੀ ਭਗਵਾਨ ਸਚ ਦ੍ਰਿੜੌਂਦਾ ਏ। ਵਿਸ਼ਨ ਬ੍ਰਹਮੇ ਸ਼ਿਵ ਧੀਰ ਰਖਾਉਂਦਾ ਏ। ਕਲਜੁਗ ਵੇਲਾ ਅੰਤ ਅਖ਼ੀਰ, ਸਦੀ ਵੀਹਵੀਂ ਰੰਗ ਰੰਗਾਉਂਦਾ ਏ। ਨਿਰਗੁਣ ਸਰਗੁਣ ਖੇਲ ਕਰੇ ਸ਼ਾਹ ਹਕੀਰ, ਸ਼ਹਿਨਸ਼ਾਹ ਆਪਣੀ ਕਲ ਪਰਗਟਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਵੇਸ ਵਟਾਉਂਦਾ ਏ। ਸਤਿ ਸਤਿਵਾਦੀ ਵੇਸ ਵਟਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਵਖਾਵਾਂਗਾ । ਵਿਸ਼ਨ ਬ੍ਰਹਮਾ ਸ਼ਿਵ ਨੈਣ ਖੁਲ੍ਹਾਵਾਂਗਾ। ਦਰ ਦਰਵੇਸ਼ ਹੋ ਕੇ ਅਲਖ ਜਗਾਵਾਂਗਾ। ਜੁਗ ਚੌਕੜੀ ਧਾਰਨਹਾਰਾ ਭੇਖ, ਭੇਖੀ ਹੋ ਕੇ ਫੇਰਾ ਪਾਵਾਂਗਾ । ਡੇਰਾ ਲਾ ਕੇ ਸੰਬਲ ਦੇਸ, ਸਚ ਸੰਦੇਸਾ ਇਕ ਸੁਣਾਵਾਂਗਾ। ਦੋ ਜਹਾਨਾਂ ਬਣ ਨਰੇਸ਼, ਨਰ ਨਰਾਇਣ ਨਾਉਂ ਪਰਗਟਾਵਾਂਗਾ। ਕਲਜੁਗ ਅੰਤਮ ਖੇਲ ਕੇ ਖੇਡ, ਸਤਿਜੁਗ ਸਾਚਾ ਰਾਹ ਚਲਾਵਾਂਗਾ। ਜੋਤੀ ਜਲਵਾ ਦੇ ਕੇ ਤੇਜ, ਸ਼ਬਦ ਸ਼ਬਦੀ ਸ਼ਬਦ ਸੁਣਾਵਾਂਗਾ। ਧੁਰ ਦਾ ਦੂਤ ਇਕੋ ਭੇਜ, ਨਵ ਚਾਰ ਅੰਤ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਾਰਗ ਇਕੋ ਇਕ ਵਖਾਵਾਂਗਾ। ਮਾਰਗ ਇਕੋ ਇਕ ਲੱਗੇ ਗਾ। ਦੀਪਕ ਜੋਤੀ ਨੂਰ ਜਗੇ ਗਾ। ਸ਼ਬਦ ਅਨਾਦੀ ਨਾਦ ਵੱਜੇ ਗਾ। ਕੂੜੀ ਕਿਰਿਆ ਭਾਂਡਾ ਭੱਜੇਗਾ। ਸਤਿਜੁਗ ਸਾਚਾ ਉਠ ਕੇ ਗੱਜੇਗਾ। ਭਗਤ ਭਗਵਾਨ ਇਕ ਦੂਜੇ ਨੂੰ ਵੇਖ ਵੇਖ ਹੱਸੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਹਿਬਰ ਅੱਗੇ ਲੱਗੇ ਗਾ। ਸਾਚਾ ਰਹਿਬਰ ਹੋ ਕੇ ਆਏਗਾ। ਪੁਰਖ ਅਕਾਲ ਵੇਸ ਵਟਾਏਗਾ। ਦੇਸ ਪਰਦੇਸ ਖੋਜ ਖੁਜਾਏਗਾ। ਆਦਿ ਜੁਗਾਦੀ ਰਹਿਣ ਵਾਲਾ ਹਮੇਸ਼, ਆਪਣੀ ਕਲ ਧਰਾਏਗਾ। ਕੂੜੀ ਕਿਰਿਆ ਮੇਟ ਕੇ ਲੋਕਮਾਤ ਸਚ ਨਰੇਸ਼, ਨਾਅਰਾ ਇਕੋ ਇਕ ਜਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਏਗਾ। ਭੇਵ ਅਭੇਦਾ ਆਪ ਖੁਲ੍ਹਾਵੇਗਾ। ਚਾਰੇ ਵੇਦਾਂ ਵੇਖ ਵਖਾਵੇਗਾ। ਪੁਰਾਨ ਅਠਾਰਾਂ ਪੜਦਾ ਲਾਹਵੇਗਾ। ਛੇ ਸ਼ਾਸਤਰ ਭੇਵ ਚੁਕਾਵੇਗਾ। ਸਿਮਰਤ ਮਾਣ ਨਾ ਕੋਇ ਰਖਾਵੇਗਾ। ਅੱਠ ਦੱਸ ਖੋਜ ਖੁਜਾਵੇਗਾ। ਅੰਜੀਲ ਕੁਰਾਨਾਂ ਦਰ ਬਹਾਵੇਗਾ। ਇਕੋ ਹੁਕਮ ਸੁਣਾਵੇਗਾ। ਖਾਣੀ ਬਾਣੀ ਰੰਗ ਰੰਗਾਵੇਗਾ। ਸ਼ਬਦ ਹਾਣੀ ਇਕ ਮਿਲਾਵੇਗਾ। ਜਨ ਭਗਤਾਂ ਦੇ ਕੇ ਨਾਮ ਨਿਸ਼ਾਨੀ, ਨਿਸ਼ਾਨਾ ਤੀਰ ਇਕ ਚਲਾਵੇਗਾ। ਅੰਮ੍ਰਿਤ ਦੇ ਕੇ ਠੰਡਾ ਪਾਣੀ, ਨਿਜਰ ਝਿਰਨਾ ਇਕ ਝਿਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮਾਰਗ ਲਾਵੇਗਾ। ਸਤਿਜੁਗ ਮਾਰਗ ਜਾਏ ਲੱਗ, ਹਰਿ ਕਰਤਾ ਆਪ ਲਗਾਈਆ। ਸਚ ਦਵਾਰਾ ਜਾਏ ਸਜ, ਧਰਨੀ
ਧਰਤ ਖ਼ੁਸ਼ੀ ਮਨਾਈਆ। ਸਭ ਨੂੰ ਕਰਾਏ ਇਕੋ ਹੱਜ, ਕਾਇਆ ਕਾਅਬਾ ਦਏ ਵਖਾਈਆ। ਸਾਢੇ ਤਿੰਨ ਹੱਥ ਮੰਦਰ ਮਸਜਿਦ ਮਠ, ਸ਼ਿਵਦਵਾਲਾ ਦਏ ਪਰਗਟਾਈਆ। ਹਰਿ ਮੰਦਰ ਵਖਾਏ ਪੁਰਖ ਸਮਰਥ, ਹਰ ਘਟ ਇਕੋ ਨਜ਼ਰੀ ਆਈਆ। ਦੀਪਕ ਜੋਤੀ ਰਹੀ ਜਗ, ਨਿਤ ਨਵਿਤ ਕਰੇ ਰੁਸ਼ਨਾਈਆ। ਜਗਤ ਦਵਾਰੇ ਪਾਰ ਕਰਕੇ ਹੱਦ, ਘਰ ਆਪਣੇ ਲਏ ਮਿਲਾਈਆ। ਕੂੜੀ ਕਿਰਿਆ ਸਾਰੇ ਜਾਣ ਛੱਡ, ਮਾਇਆ ਮਮਤਾ ਮੋਹ ਚੁਕਾਈਆ। ਇਕੋ ਨਾਮ ਨਿਧਾਨ ਸ਼ਬਦ ਗੁਰ ਨਿਰਗੁਣ ਲੈਣ ਭੱਜ, ਭਜਨ ਬੰਦਗੀ ਇਕੋ ਇਕ ਵਖਾਈਆ। ਇਕੋ ਨਹਾਵਣ ਤੀਰਥ ਤਟ, ਸਰ ਸਰੋਵਰ ਇਕ ਸਮਝਾਈਆ। ਇਕੋ ਖੋਲ੍ਹੇ ਧੁਰ ਦਾ ਹੱਟ, ਵਣਜਾਰਾ ਇਕੋ ਬੇਪਰਵਾਹੀਆ। ਇਕੋ ਵਸਤ ਅਮੋਲਕ ਦੇਵੇ ਘੱਤ, ਕਾਇਆ ਝੋਲੀ ਆਪ ਭਰਾਈਆ। ਇਕੋ ਦੇਵੇ ਸਾਚੀ ਮੱਤ, ਮਨ ਮਤ ਦਏ ਗਵਾਈਆ। ਇਕੋ ਖੋਲ੍ਹੇ ਨਿਜ ਨੇਤਰ ਆਪਣੀ ਅੱਖ, ਦੋਏ ਲੋਚਣ ਬੰਦ ਕਰਾਈਆ। ਇਕੋ ਤੇਰਾ ਮੇਰਾ ਢੋਲਾ ਸੋਹੰ ਗਾਏ ਜਸ, ਆਤਮ ਪਰਮਾਤਮ ਮਿਲ ਮਿਲ ਖ਼ੁਸ਼ੀ ਮਨਾਈਆ। ਇਕੋ ਮਹੱਲ ਅਟਲ ਉਚ ਮਨਾਰੇ ਜਾਵੇ ਵਸ, ਇਕੋ ਛੱਪਰ ਛੰਨ ਸੁਹਾਈਆ। ਇਕੋ ਮੇਲ ਮਿਲਾਏ ਪੁਰਖ ਸਮਰਥ, ਨਾਤਾ ਕੂੜਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਇਕ ਸਮਝਾਵਾਂਗਾ । ਗੁਰ ਅਵਤਾਰਾਂ ਸਚ ਦ੍ਰਿੜਾਵਾਂਗਾ। ਧੁਰ ਦਾ ਹੁਕਮ ਇਕ ਸੁਣਾਵਾਂਗਾ। ਕਲਜੁਗ ਮੇਟ ਕੇ ਕੂੜਾ ਤੁਖ਼ਮ, ਸਤਿਜੁਗ ਸਾਚਾ ਸਚ ਪਰਗਟਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਵਾਂਗਾ। ਸਿਰ ਆਪਣਾ ਰੱਖੇ ਹੱਥ, ਪ੍ਰਭ ਕਲਜੁਗ ਅੰਤਮ ਦਇਆ ਕਮਾਈਆ। ਕਰੇ ਖੇਲ ਅਗੰਮੀ ਝੱਬ, ਅਗੰਮੜੀ ਕਾਰ ਕਮਾਈਆ। ਸਦੀ ਚੌਧਵੀਂ ਪੂਰੀ ਕਰਕੇ ਹੱਦ, ਹਦੂਦ ਆਪਣੀ ਦਏ ਸਮਝਾਈਆ। ਪੀਰ ਪੈਗ਼ੰਬਰ ਦਰ ਤੇ ਸੱਦ, ਕਲਮਾ ਇਕ ਸਮਝਾਈਆ। ਪਿਛਲੀ ਰੀਤੀ ਸਾਰੇ ਜਾਓ ਛੱਡ, ਛੁਰੀ ਜ਼ਿਬਹ ਨਾ ਕੋਇ ਕਰਾਈਆ। ਮਿਲੇ ਮੇਲ ਸੂਰੇ ਸਰਬਗ, ਸਾਹਿਬ ਸੁਲਤਾਨ ਇਕ ਅਖਵਾਈਆ। ਘਰ ਵਿਚੋਂ ਬੈਠਾ ਪਏ ਲੱਭ, ਮਹਿਬੂਬ ਨੂਰ ਖ਼ੁਦਾਈਆ। ਉਸਦਾ ਕਰੋ ਸਦਾ ਅਦਬ, ਆਦਾਬ ਇਕੋ ਇਕ ਜਣਾਈਆ। ਜਿਸ ਦਾ ਨਾ ਕੋਈ ਦੀਨ ਨਾ ਮਜ਼੍ਹਬ, ਪਾਰਬ੍ਰਹਮ ਬ੍ਰਹਮ ਆਪਣਾ ਰੂਪ ਜਣਾਈਆ। ਕਲਜੁਗ ਵੇਖੋ ਸਦੀ ਚੌਧਵੀਂ ਉਮਤ ਉਮਤੀ ਕੀ ਹੋਇਆ ਗ਼ਜ਼ਬ, ਗ਼ਰਜ਼ ਭਰੀ ਲੋਕਾਈਆ। ਚਾਰ ਕੁੰਟ ਹੋਈ ਤਅੱਜੁਬ, ਤੋਬਾ ਤੋਬਾ ਰਹੀ ਸੁਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨੂਰੀ ਖ਼ੁਦਾ ਕਰੇ ਅਦਲ, ਅਦਾਲਤ ਇਕੋ ਘਰ ਵਖਾਈਆ। ਪਿਛਲੀ ਕਰਨੀ ਦੇਵੇ ਬਦਲ, ਬਦਲਾ ਸਭ ਦਾ ਰਿਹਾ ਚੁਕਾਈਆ। ਸਾਚੇ ਦੀਪਕ ਮੁਰੀਦ ਮੁਰਸ਼ਦ ਦੋਵੇਂ ਜਗਣ, ਜੋਤੀ ਬਾਤੀ ਇਕੋ ਡਗਮਗਾਈਆ। ਕੂੜੀ ਕਿਰਿਆ ਮੇਟ ਕੇ ਅਗਨ, ਅੰਮ੍ਰਿਤ ਮੇਘ ਇਕ ਬਰਸਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਖਾਵੇ ਅਖ਼ੀਰੀ ਮੰਜ਼ਲ, ਮੰਜ਼ਲ ਚੜ੍ਹ ਕੇ ਭਗਤ ਪੰਧ ਮੁਕਾਈਆ। ਸੋਹੰ ਢੋਲਾ ਸੁਣਾਏ ਸਾਚੀ ਗ਼ਜ਼ਲ, ਨਗ਼ਮਾ ਨਾਮ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਵਖਾਈਆ। ਧੁਰ ਦਾ ਲੇਖਾ ਇਕ ਵਖਾਉਂਦਾ ਏ। ਸਾਚਾ ਦ੍ਰਿਸ਼ ਇਕ ਜਣਾਉਂਦਾ ਏ। ਦੀਨ ਮਜ਼੍ਹਬ ਦੀ ਮੇਟ ਕੇ ਹਰਸ, ਹਵਸ ਅਗਲੀ ਬੰਦ ਕਰਾਉਂਦਾ ਏ। ਭੇਵ ਚੁਕਾਵੇ ਅਰਸ਼ ਫ਼ਰਸ਼, ਕਾਇਆ ਕਾਅਬਾ ਇਕ ਖੁਲ੍ਹਾਉਂਦਾ ਏ। ਜੋਧਾ ਸੂਰ ਬਣਕੇ ਮਰਦ, ਮਰਦਾਨਗੀ ਆਪਣੇ ਹੱਥ ਰਖਾਉਂਦਾ ਏ। ਸਦੀ ਚੌਧਵੀਂ ਬੋਲੇ ਗਰਜ, ਧੁਰ
ਦਾ ਨਾਅਰਾ ਇਕ ਲਗਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਧਾਰ ਬੰਧਾਉਂਦਾ ਏ। ਸਤਿਜੁਗ ਸਾਚੀ ਧਾਰ ਬੰਧਾਵਾਂਗਾ। ਚਾਰ ਯਾਰੀ ਪੰਧ ਮੁਕਾਵਾਂਗਾ। ਅੱਲਾ ਰਾਣੀ ਨੈਣ ਸ਼ਰਮਾਵਾਂਗਾ। ਇਕ ਇਕੱਲਾ ਹੁਕਮ ਮਨਾਵਾਂਗਾ। ਨੌਂ ਖੰਡ ਸੱਤ ਦੀਪ, ਮਹੱਲਾ ਇਕੋ ਇਕ ਬਣਾਵਾਂਗਾ। ਦੂਰ ਦੁਰਾਡਾ ਚਲ ਆਵਾਂ ਨਜ਼ਦੀਕ, ਨੇਰਨ ਨੇਰਾ ਹੋ ਕੇ ਨਜ਼ਰੀ ਆਵਾਂਗਾ । ਖੇਲ ਕਰਾਂ ਲਾਸ਼ਰੀਕ, ਕਲਜੁਗ ਸ਼ਿਰਕਤ ਪਰੇ ਹਟਾਂਵਗਾ। ਕਲਜੁਗ ਅੰਧੇਰਾ ਮੇਟ ਤਾਰੀਕ, ਨੂਰੀ ਚੰਦ ਇਕ ਚਮਕਾਵਾਂਗਾ। ਪ੍ਰਭ ਮਿਲਣ ਦੀ ਸਚ ਪ੍ਰੀਤ, ਸਾਚਾ ਮਾਰਗ ਇਕ ਦਰਸਾਵਾਂਗਾਾ। ਪੀਰ ਪੈਗ਼ੰਬਰ ਔਲੀਏ ਕੁਤਬ ਗਾਵਣ ਇਕੋ ਗੀਤ, ਢੋਲਾ ਇਕੋ ਰਾਗ ਅਲਾਵਾਂਗਾ। ਖਹਿੜਾ ਛੁੱਟ ਜਾਏ ਮੰਦਰ ਮਸੀਤ, ਸ਼ਿਵਦਵਾਲਾ ਮੱਠ ਇਕੋ ਘਰ ਜਣਾਵਾਂਗਾ। ਮਾਣ ਦਵਾਕੇ ਹਸਤ ਕੀਟ, ਊਚ ਨੀਚ ਰਾਓ ਰੰਕ ਰਾਜ ਰਾਜਾਨ ਇਕੋ ਰੰਗ ਰੰਗਾਵਾਂਗਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਰਖ ਕੇ ਨੀਤ, ਨੀਤੀਵਾਨ ਹੋ ਕੇ ਆਪਣਾ ਹੁਕਮ ਵਰਤਵਾਂਗਾ। ਸਦੀ ਵੀਹਵੀਂ ਰਹੀ ਬੀਤ, ਬੀਤੀ ਕਹਾਣੀ ਸਭ ਦੀ ਝੋਲੀ ਪਾਵਾਂਗਾ। ਅੱਗੇ ਚਲੇ ਸਾਚੀ ਰੀਤ, ਸਾਚੀ ਧਾਰ ਆਪ ਰਖਾਵਾਂਗਾ। ਨਿਰਗੁਣ ਨਿਰਵੈਰ ਨਿਰੰਕਾਰ ਨੀਕਨ ਨੀਕ, ਨੂਰ ਨੁਰਾਨਾ ਜੋਤ ਜਗਾਵਾਂਗਾ। ਸ਼ਬਦ ਤਰਾਨਾ ਗਾਵਾਂ ਠੀਕ, ਠੀਕਰ ਕੂੜਾ ਭੰਨ ਵਖਾਵਾਂਗਾ। ਮਾਇਆ ਮਮਤਾ ਕਰਕੇ ਖ਼ਾਲੀ ਖ਼ੀਸ, ਸ਼ਾਹ ਸੁਲਤਾਨਾਂ ਦਰ ਦਰ ਭੀਖ ਮੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰਾ ਅੰਤਮ ਲਹਿਣਾ ਤੇਰੀ ਝੋਲੀ ਪਾਵਾਂਗਾ। ਕਲਜੁਗ ਸੁਣ ਕੇ ਸਾਰੀ ਬਾਤ, ਆਪਣੀ ਲਏ ਅੰਗੜਾਈਆ। ਦੋਏ ਜੋੜ ਕੇ ਕਹੇ ਪ੍ਰਭੂ ਮੇਰੇ ਬਾਪ, ਸਚ ਖ਼ੁਦਾ ਤੇਰੀ ਸ਼ਰਨਾਈਆ। ਤੇਰੇ ਵਿਚੋਂ ਉਪਜੀ ਮੇਰੀ ਜ਼ਾਤ, ਵਖਰਾ ਨੂਰ ਨਜ਼ਰ ਨਾ ਆਈਆ। ਵਸਤ ਅਮੋਲਕ ਆਪਣੀ ਦਾਤ, ਤੂੰ ਮਾਲਕ ਝੋਲੀ ਦਿਤੀ ਪਾਈਆ। ਜੂਠ ਝੂਠ ਮੈਨੂੰ ਦੇ ਸੁਗ਼ਾਤ, ਲੋਕਮਾਤ ਸੇਵ ਲਗਾਈਆ। ਨਾਲ ਮਿਲਾਕੇ ਅੰਧੇਰੀ ਰਾਤ, ਅੰਧ ਅੰਧੇਰਾ ਦਿਤਾ ਕਰਾਈਆ। ਮੁਹੰਮਦ ਮਿਲਕੇ ਨਾਲ ਖ਼ਾਹਿਸ਼, ਖ਼ਲਕ ਤੇਰੀ ਵਿਚ ਸਮਾਈਆ। ਸਾਡਾ ਦੋਹਾਂ ਕਰ ਇਤਫ਼ਾਕ, ਫ਼ਕਤ ਆਪਣਾ ਹੁਕਮ ਸੁਣਾਈਆ । ਚਾਰੋਂ ਕੁੰਟ ਭੱਜੇ ਅਸੀਂ ਦਿਨ ਰਾਤ, ਨਵ ਸੱਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣਾ ਲੇਖਾ ਰਿਹਾ ਜਣਾਈਆ। ਕਲਜੁਗ ਕਹੇ ਪ੍ਰਭੂ ਮੈਨੂੰ ਦੇ ਸ਼ਾਬਾਸ਼, ਸਿਰ ਮੇਰੇ ਹੱਥ ਟਿਕਾਈਆ। ਮੈਂ ਸਤਿ ਧਰਮ ਦਾ ਕੀਤਾ ਨਾਸ, ਕੂੜਾ ਬੂਟਾ ਦਿਤਾ ਲਗਾਈਆ। ਮਨ ਮਨੂਆ ਕਰ ਬਦਮਾਸ਼, ਨੌ ਦਵਾਰੇ ਦਿਤੇ ਫਿਰਾਈਆ। ਪਿਤਾ ਦਾ ਪੁੱਤ ਕੋਲੋਂ ਕਰਾਇਆ ਘਾਤ, ਭੈਣਾਂ ਭਾਈ ਰਹੇ ਤਕਾਈਆ । ਕਲਜੁਗ ਨਾਰ ਹੋਈ ਕਮਜ਼ਾਤ, ਹਰਿ ਜੂ ਕੰਤ ਨਾ ਕੋਈ ਹੰਢਾਈਆ। ਘਰ ਘਰ ਵੰਡੀ ਝੂਠ ਸੌਗ਼ਾਤ, ਸਚ ਬੋਲਣ ਵਿਚ ਕਿਸੇ ਨਾ ਆਈਆ । ਹੋਵੇ ਸਹਾਈ ਨਾ ਕੋਈ ਅਨਾਥਾਂ ਨਾਥ, ਗ਼ਰੀਬ ਨਿਮਾਣਿਆਂ ਸਿਰ ਹੱਥ ਨਾ ਕੋਇ ਟਿਕਾਈਆ। ਝਗੜਾ ਪਾ ਕੇ ਜ਼ਾਤ ਪਾਤ, ਗੁਰ ਅਵਤਾਰ ਪੀਰ ਪੈਗ਼ੰਬਰ ਦਿਤੇ ਲੜਾਈਆ। ਆਪਣਾ ਕਰਕੇ ਕੰਮ ਖ਼ਾਸ, ਪ੍ਰਭੂ ਤੇਰੇ ਅੱਗੇ ਸੀਸ ਨਿਵਾਈਆ। ਏਹੋ ਜਿਹਾ ਫੇਰ ਕਿਸੇ ਨਹੀਂ ਕਰਨਾ ਰਾਜ, ਸਤਿਜੁਗ ਤ੍ਰੇਤਾ ਦੁਆਪਰ ਤੇਰੇ ਨੰਨ੍ਹੇ ਪੁੱਤ ਮੇਰੇ ਅੱਗੇ ਨਾ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਸਿਰ ਹੱਥ ਰਖਾਈਆ । ਕਲਜੁਗ ਸੁਣਕੇ ਬਾਤ ਏਕ, ਸਤਿਜੁਗ ਲਏ ਅੰਗੜਾਈਆ। ਪ੍ਰਭ ਮੈਂ ਨਹੀਂ ਵੇਖਣਾ ਝੂਠ ਭੇਖ, ਪਖੰਡੀ ਕੀ ਕੀ ਰਿਹਾ ਸੁਣਾਈਆ। ਇਸਨੇ
ਗੁਰੂਆਂ ਦੇ ਸਿਰ ਵਿਚ ਪਵਾਈ ਰੇਤ, ਬੱਚੇ ਨੀਹਾਂ ਹੇਠ ਦਬਾਈਆ। ਬੰਸ ਸਰਬੰਸ ਕਰਾਕੇ ਭੇਟ, ਆਪਣੀ ਖ਼ੁਸ਼ੀ ਰਿਹਾ ਵਖਾਈਆ। ਏਹੋ ਜੇਹਾ ਪੁੱਤ ਕਿਸੇ ਦੇ ਘਰ ਜੰਮੇ ਕੋਈ ਨਾ ਨੇਕ, ਜੋ ਕੁਲਘਾਤੀ ਨਜ਼ਰੀ ਆਈਆ। ਸਾਡੇ ਨਾਲੋਂ ਇਹਦਾ ਅੰਨ ਪਾਣੀ ਛੇਕ, ਭਾਈ ਚਾਰਾ ਰਹਿਣ ਕੋਈ ਨਾ ਪਾਈਆ। ਇਸਨੂੰ ਓਸ ਥਾਂ ਭੇਜ, ਜਿਥੋਂ ਸਿਰ ਨਾ ਸਕੇ ਉਠਾਈਆ। ਅਸੀਂ ਨੇਤਰ ਲਈਏ ਵੇਖ, ਇਹਨੂੰ ਕਿਵੇਂ ਮਿਲੇ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਸਾਚੀ ਆਸ ਪੁਜਾਈਆ। ਸਤਿਜੁਗ ਸੁਣਕੇ ਗੱਲ ਤ੍ਰੇਤਾ ਉਠੇ, ਉਠ ਉਠ ਲਏ ਅੰਗੜਾਈਆ । ਸ੍ਰੀ ਭਗਵਾਨ ਕੋਲੋਂ ਅੱਗੇ ਹੋ ਕੇ ਪੁੱਛੇ, ਦੋਏ ਜੋੜ ਪਿਆ ਸਰਨਾਈਆ। ਕਾਹਨੂੰ ਏਸ ਨੂੰ ਬਣਾਇਆ ਪੁੱਤੇ, ਜੋ ਪਿਓ ਪੁੱਤ ਰਿਹਾ ਲੜਾਈਆ। ਇਸ ਨੇ ਘਰ ਘਰ ਕਲਾ ਜਗਾਈ ਸੁੱਤੇ, ਸੁੱਤਿਆਂ ਰੋਂਦਿਆਂ ਰਿਹਾ ਜਣਾਈਆ। ਜੀਵ ਜੰਤ ਸਾਧ ਸੰਤ ਫੜ ਫੜ ਏਸ ਨੇ ਕੁੱਠੇ, ਕੂੜਾ ਡੰਡਾ ਹੱਥ ਉਠਾਈਆ। ਪ੍ਰਭ ਵੇਖ ਤੇਰੇ ਹੁੰਦੇ ਤੇਰੇ ਨਾਲੋਂ ਰੁੱਠੇ, ਏਸ ਕੀਤੀ ਆਪ ਜੁਦਾਈਆ। ਅੰਤਮ ਉਨ੍ਹਾਂ ਧਰਮ ਰਾਏ ਟੰਗੇ ਪੁੱਠੇ, ਬੌਹੜੀ ਦੇ ਸਜ਼ਾਈਆ । ਕਿਸੇ ਦੇ ਕਾਇਆ ਭਾਂਡੇ ਏਸਨੇ ਰਹਿਣ ਨਹੀਂ ਦਿਤੇ ਸੁੱਚੇ, ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਰਿਹਾ ਉਪਜਾਈਆ। ਅਸੀਂ ਸਾਰੇ ਏਸ ਦੇ ਨਾਲ ਹੋਏ ਗ਼ੁੱਸੇ, ਏਹੋ ਜਿਹਾ ਭਾਈ ਕੋਲ ਬਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸੁਣਕੇ ਬਾਤ ਤ੍ਰੇਤੇ ਦੁਆਪਰ ਜਾਗਿਆ, ਆਪਣੀ ਲਏ ਅੰਗੜਾਈਆ। ਪ੍ਰਭ ਤੈਥੋਂ ਮੰਗਾਂ ਇਕੋ ਆਗਿਆ, ਆਗਿਆਕਾਰੀ ਹੋ ਕੇ ਸੀਸ ਨਿਵਾਈਆ। ਇਹ ਮੇਰੇ ਨਾਲੋਂ ਛੋਟਾ ਅੱਗੇ ਆਇਆ ਭਾਗਿਆ, ਲੋਕਮਾਤ ਆਪਣਾ ਡੇਰਾ ਲਾਈਆ। ਇਸ ਨੇ ਕੂੜ ਕੁੜਿਆਰੇ ਮਾਰੀ ਵਾਜਿਆ, ਜੂਠ ਝੂਠ ਲਿਆ ਉਠਾਈਆ। ਲੱਖ ਚੁਰਾਸੀ ਝੋਲੀ ਪਾਏ ਮੰਗਤਾ ਦਾਜਿਆ, ਹਉਮੇ ਹੰਗਤਾ ਕੂੜੀ ਕਿਰਿਆ ਕਰੀ ਕੁੜਮਾਈਆ। ਮਸਤਕ ਲਾਏ ਟਿੱਕਾ ਦਾਗ਼ਿਆ, ਦੁਰਮਤ ਮੈਲ ਸਕਿਆ ਨਾ ਕੋਈ ਧੁਆਈਆ। ਸਭ ਨੂੰ ਚਾੜ੍ਹ ਕੇ ਆਪਣੇ ਜਹਾਜਿਆ, ਸ਼ੌਹ ਦਰਿਆ ਰਿਹਾ ਡੁਬਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਦਏ ਮੁਕਾਈਆ। ਕਲਜੁਗ ਕਹੇ ਕਿਉਂ ਬੋਲੋ ਵੱਡੇ, ਤੁਹਾਨੂੰ ਮੇਰੀ ਸਮਝ ਕੋਈ ਨਾ ਆਈਆ। ਤੁਹਾਡੇ ਕੋਲ ਸਚ ਧਰਮ ਦੇ ਪੱਟੇ, ਥੋੜਾ ਹੁਕਮ ਸੁਣਾਈਆ। ਮੇਰਾ ਵੇਖੋ ਹੁਕਮ ਮੈਂ ਘਰ ਘਰ ਪਾਏ ਰੱਟੇ, ਬਚਿਆ ਕੋਈ ਨਜ਼ਰ ਨਾ ਆਈਆ। ਸ਼ਾਹ ਸੁਲਤਾਨ ਮਿਲਾਵਾਂ ਵਿਚ ਘੱਟੇ, ਖ਼ਾਕੀ ਖ਼ਾਕ ਨਾਲ ਰਲਾਈਆ। ਕਿਸੇ ਦੇ ਮੂੰਹ ਵਿਚ ਦਿਤੇ ਕੱਟੇ ਵੱਛੇ, ਕਿਸੇ ਨੂੰ ਸੂਰਾਂ ਨਾਲ ਰਜਾਈਆ। ਸਤਿ ਧਰਮ ਵਿਚ ਰਹੇ ਕੋਇ ਨਾ ਬਚੇ, ਬਚਪਨ ਸਭ ਦੇ ਦਿਤੇ ਰੁਲਾਈਆ। ਕਾਇਆ ਭਾਂਡੇ ਮਾਟੀ ਵੇਖ ਕੇ ਕੱਚੇ, ਠੋਕਰ ਉਤੇ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦਿਤਾ ਇਕ ਵਰ, ਮੈਂ ਸੋਹਣੀ ਸੇਵ ਕਮਾਈਆ । ਸੇਵ ਕਰਨ ਨੂੰ ਸਭ ਤੋਂ ਚੰਗਾ, ਕਲਜੁਗ ਆਪ ਜਣਾਇੰਦਾ। ਨੇਤਰ ਰੋਵਣ ਜਮਨਾ ਸੁਰਸਤੀ ਗੋਦਾਵਰੀ ਗੰਗਾ, ਧੀਰਜ ਧੀਰ ਨਾ ਕੋਇ ਧਰਾਇੰਦਾ । ਸਾਧ ਸੰਤ ਵਿਚ ਨੁਹਾਇਆ ਨੰਗਾ, ਕਲਜੁਗ ਕੂੜ ਕੁੜਿਆਰ ਤਾਰੀਆਂ ਲਾਇੰਦਾ। ਬੰਦਗੀ ਵਿਚੋਂ ਭੁਲਾਇਆ ਬੰਦਾ, ਬੰਧਨ ਅੰਤ ਨਾ ਕੋਇ ਤੁੜਾਇੰਦਾ। ਮਨ ਹਰਾਮੀ ਕਰਕੇ ਗੰਦਾ, ਸਚ ਸੁੱਚ ਪਰੇ ਹਟਾਇੰਦਾ। ਕਿਸੇ ਦੇ ਅੰਦਰ ਜੋਤੀ ਚੜ੍ਹਨ ਨਾ ਦਿਤਾ ਚੰਦਾ, ਨੂਰੋ ਨੂਰ ਨਾ ਕੋਇ ਚਮਕਾਇੰਦਾ। ਅਨਹਦ ਸ਼ਬਦ ਨਾ ਵੱਜੇ ਕੋਈ ਸਾਰੰਗਾ, ਸੁਰ ਤਾਲ ਨਾ ਕੋਇ ਮਿਲਾਇੰਦਾ। ਸਾਧ
ਸੰਤ ਨੇਤਰ ਹੀਣ ਕੀਤਾ ਅੰਧਾ, ਤੀਜਾ ਲੋਚਣ ਨਾ ਕੋਇ ਖੁਲ੍ਹਾਇੰਦਾ। ਨੌਂ ਖੰਡ ਪ੍ਰਿਥਮੀ ਹੁਣ ਕਰੌਣਾਂ ਦੰਗਾ, ਦੋ ਟਾਂਗਾ ਬਚਿਆ ਰਹਿਣ ਕੋਇ ਨਾ ਪਾਇੰਦਾ। ਇਕੋ ਕੂੜ ਕੁੜਿਆਰ ਦਾ ਫੜਨਾ ਖੰਡਾ, ਖੜਗ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਿਤਾ ਮੋਹੇ ਵਰ, ਜੋ ਮੇਰੀ ਕਰਨੀ ਵੇਖ ਖ਼ੁਸ਼ੀ ਮਨਾਇੰਦਾ। ਕਲਜੁਗ ਕਹੇ ਪ੍ਰਭ ਹੋਵੇ ਖ਼ੁਸ਼, ਕਰਨੀ ਮੇਰੀ ਵੇਖ ਵਖਾਈਆ। ਮੈਂ ਉਸ ਦਾ ਲਾਡਲਾ ਪੁੱਤ, ਚੌਥਾ ਜੁਗ ਨਾਉਂ ਧਰਾਈਆ। ਮੈਂ ਸੋਹਣੀ ਵਟਾਈ ਰੁੱਤ, ਬਸੰਤ ਵਿਚੋਂ ਖ਼ਿਜਾਂ ਖ਼ਿਜ਼ਾਂ ਦਿਤੀ ਲਿਆਈਆ। ਸਾਰੇ ਅੰਦਰੋ ਅੰਦਰ ਵਿਚੋਂ ਕਰਾਕੇ ਚੁੱਪ, ਰਸਨਾ ਜਿਹਵਾ ਬਾਹਰ ਦੀ ਕਰਾਂ ਪੜ੍ਹਾਈਆ। ਆਪਣੇ ਪਿਤਾ ਪੁਰਖ ਅਕਾਲ ਕੋਲੋਂ ਪੁੱਛ, ਹੋਛੀ ਮਤ ਸਰਬ ਬਣਾਈਆ। ਅੰਤ ਅਖ਼ੀਰ ਓਸ ਨੇ ਮੈਨੂੰ ਗੋਦੀ ਲੈਣਾ ਚੁੱਕ, ਵੇਲਾ ਵਕਤ ਗਿਆ ਆਈਆ। ਮੇਰਾ ਪੈਂਡਾ ਜਾਣਾ ਮੁੱਕ, ਲੋਕਮਾਤ ਨਾਤਾ ਦਿਆਂ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਦਏ ਸਮਝਾਈਆ। ਸਾਚੀ ਕਰਨੀ ਦੱਸ ਭਗਵਾਨ, ਅੰਤਮ ਅੰਤ ਮੰਗ ਮੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਂਦੇ ਗਏ ਬਿਆਨ, ਅੱਖਰਾਂ ਵਿਚ ਲਿਖਾਈਆ। ਸੋ ਵਕਤ ਪਹੁੰਚਿਆ ਆਣ, ਬੀਸ ਇਕੀਸਾ ਰਾਹ ਤਕਾਈਆ। ਤੂੰ ਸੂਰਬੀਰ ਮਰਦ ਮਰਦਾਨ, ਨੌਜਵਾਨ ਬੇਅੰਤ ਬੇਪਰਵਾਹੀਆ। ਮੈਂ ਤੇਰਾ ਬੱਚਾ ਪਰਗਟ ਹੋਇਆ ਵਿਚੋਂ ਤੇਰੇ ਖ਼ਾਨਦਾਨ, ਖ਼ਾਲਸ ਤੇਰਾ ਰੂਪ ਨਜ਼ਰੀ ਆਈਆ। ਤੇਰਾ ਸਤਿਜੁਗ ਨੰਨ੍ਹਾ ਇਕ ਨਾਦਾਨ, ਜਿਸ ਦੀ ਹੌਲੀ ਹੌਲੀ ਅੱਖ ਆਪਣੇ ਨਾਲ ਮਿਲਾਈਆ। ਤ੍ਰੇਤਾ ਦੁਆਪਰ ਮੇਰੇ ਨਾਲੋਂ ਕੋਈ ਨਾ ਹੋਇਆ ਬਲਵਾਨ, ਸਾਰੇ ਬੈਠੇ ਮੁਖ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਅਗਲਾ ਵਰ, ਪਿਛਲਾ ਲੇਖਾ ਲੇਖੇ ਪਾਈਆ। ਸ੍ਰੀ ਭਗਵਾਨ ਸੁਣ ਕੇ ਪਿਆ ਹੱਸ, ਸਚਖੰਡ ਨਿਵਾਸੀ ਖ਼ੁਸ਼ੀ ਮਨਾਈਆ। ਤੁਹਾਡੇ ਕਿਸੇ ਦੇ ਨਹੀਂ ਕੁਛ ਵਸ, ਜੋ ਕਰਨੀ ਸੋ ਕਰ ਵਖਾਈਆ। ਜੁਗ ਜੁਗ ਹੁਕਮੇ ਅੰਦਰ ਰੱਖ, ਹੁਕਮੇ ਵਿਚ ਫਿਰਾਈਆ। ਕਿਸੇ ਨੂੰ ਦੇ ਕੇ ਧੀਰਜ ਜਤ, ਕਿਸੇ ਨੂੰ ਸਤਿ ਸੰਤੋਖ ਵਰਤਾਈਆ । ਕਿਸੇ ਨੂੰ ਦੇ ਕੇ ਬ੍ਰਹਮ ਮੱਤ, ਵਿਦਿਆ ਇਕ ਪੜ੍ਹਾਈਆ। ਕਿਸੇ ਦੀ ਝੋਲੀ ਜੂਠ ਝੂਠ ਦਿਤਾ ਘੱਤ, ਜੀਵਾਂ ਜੰਤਾਂ ਰਿਹਾ ਵਰਤਾਈਆ। ਕਰੇ ਖੇਲ ਪੁਰਖ ਸਮਰਥ, ਚਾਰ ਜੁਗ ਤੁਹਾਡੀ ਚਲੇ ਨਾ ਕੋਈ ਚਤੁਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋੜਨ ਹੱਥ, ਦਰ ਠਾਂਡੇ ਸੀਸ ਝੁਕਾਈਆ । ਵਿਸ਼ਨ ਬ੍ਰਹਮ ਸ਼ਿਵ ਖੋਲ੍ਹ ਕੇ ਅੱਖ, ਸਾਚੇ ਨੇਤਰ ਦਰਸ਼ਨ ਪਾਈਆ। ਕਰੋੜ ਤੇਤੀਸਾ ਮੰਗੇ ਮੰਗ, ਸੁਰਪਤ ਇੰਦ ਝੋਲੀ ਡਾਹੀਆ। ਤੇਰਾ ਖੇਲ ਸੂਰੇ ਸਰਬੰਗ, ਦੋ ਜਹਾਨਾਂ ਸਮਝ ਕਿਸੇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਤੇਰੇ ਸਿਫ਼ਤ ਦੇ ਗੌਂਦੇ ਛੰਦ, ਸੋਹਲੇ ਢੋਲੇ ਰਾਗ ਨਾਦਾਂ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਭੇਵ ਅਭੇਦਾ ਦੇ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹ ਮਾਲਕ, ਬੇਪਰਵਾਹ ਤੇਰੀ ਓਟ ਤਕਾਈਆ। ਹਉਂ ਬਾਲੇ ਨੱਢੇ ਤੇਰੇ ਬਾਲਕ, ਬਾਲੀ ਬੁਧ ਸਮਝ ਕਿਸੇ ਨਾ ਆਈਆ। ਤੂੰ ਨਿਰਮਲ ਨੂਰ ਜੋਤ ਬਣ ਸਾਲਸ, ਸਚ ਸਾਲਸੀ ਇਕ ਕਮਾਈਆ। ਸਭ ਦੀ ਨਿੰਦਰਾ ਲਾਹ ਆਲਸ, ਨੇਤਰ ਲੋਚਣ ਅੱਖ ਖੁਲ੍ਹਾਈਆ। ਜਨ ਭਗਤਾਂ ਦੇ ਧੁਰ ਦੀ ਢਾਰਸ, ਢੱਠਿਆਂ ਲੈ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੇਰੇ ਹੱਥ ਵਡਿਆਈਆ। ਤੇਰੇ ਹੱਥ ਵਡਿਆਈ ਵਡ, ਵੱਡਾ ਇਕੋ ਨਜ਼ਰੀ
ਆਇੰਦਾ। ਕਲਜੁਗ ਕੂੜਾ ਮਾਤ ਵਿਚੋਂ ਕੱਢ, ਲੋਕ ਪਰਲੋਕ ਤੇਰਾ ਜਸ ਗਾਇੰਦਾ। ਸਤਿਜੁਗ ਸਾਚਾ ਧਰਨੀ ਸੱਦ, ਸੁਲਖਣੀ ਗੋਦ ਬਹਿ ਕੇ ਖ਼ੁਸ਼ੀ ਮਨਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦੇ ਮਤਿ, ਮਨਮਤ ਸਭ ਤੇਰੀ ਝੋਲੀ ਪਾਇੰਦਾ। ਨਿਜ ਨੇਤਰ ਅੰਤਰ ਖੋਲ੍ਹ ਅੱਖ, ਪ੍ਰਤਖ ਤੂ ਹੀ ਨਜ਼ਰੀ ਆਇੰਦਾ। ਅੰਮ੍ਰਿਤ ਆਤਮ ਸਰੋਵਰ ਸਾਚੇ ਝੱਟ, ਤਾਲ ਸੁਹਾਵਾ ਇਕ ਤੇਰਾ ਸੋਭਾ ਪਾਇੰਦਾ। ਭਾਗ ਲਗਾ ਕਾਇਆ ਮੱਟ, ਸ਼ਬਦ ਲਗਾ ਅਨਹਦ ਸੱਟ, ਸੋਈ ਸੁਰਤ ਆਪ ਉਠਾਇੰਦਾ । ਜੋਤੀ ਜੋਤ ਕਰ ਪਰਕਾਸ਼, ਘਰ ਆ ਕੇ ਮਿਲ ਪੁਰਖ ਅਬਿਨਾਸ਼, ਆਤਮ ਸੇਜਾ ਬਹਿ ਬਹਿ ਖ਼ੁਸ਼ੀ ਮਨਾਈਆ। ਅੰਦਰ ਬਾਹਰ ਗੁਪਤ ਜ਼ਾਹਰ ਬਾਤਨ ਆਪਣਾ ਦੇ ਸਾਥ, ਜ਼ਾਹਰ ਜ਼ਹੂਰ ਤੇਰਾ ਨੂਰ ਨਜ਼ਰੀ ਆਈਆ। ਸਰਬ ਸਵਾਮੀ ਅੰਤਰ ਜਾਮੀ ਘਟ ਨਿਵਾਸੀ ਪੂਰੀ ਕਰ ਆਸ, ਤ੍ਰਿਸਨਾ ਤ੍ਰਿਖਾ ਦੇ ਬੁਝਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਮਿਲੇ ਸਚ ਸੌਗ਼ਾਤ, ਜਨ ਭਗਤਾਂ ਬਣੇ ਸਾਚਾ ਸਾਥ, ਸਗਲਾ ਸੰਗ ਇਕ ਵਖਾਈਆ । ਦਿਵਸ ਰੈਣ ਅੱਠੇ ਪਹਿਰ ਰਹੇ ਪਰਭਾਤ, ਸ਼ਬਦ ਅਗੰਮੀ ਦੇਵੀਂ ਦਾਤ, ਦਇਆਵਾਨ ਝੋਲੀ ਪਾਈਆ। ਤੂੰ ਪੁਰਖ ਅਕਾਲ ਦੀਨ ਦਿਆਲ ਮਾਲਕ ਸਭ ਦਾ ਬਾਪ, ਪੂਤ ਸਪੂਤੇ ਤੇਰਾ ਧਿਆਨ ਲਗਾਈਆ। ਕਲਜੁਗ ਅੰਤ ਸਾਚੇ ਸੰਤ ਸ੍ਰੀ ਭਗਵੰਤ ਆਪ ਲੰਘੌਣੇ ਆਪਣੇ ਘਾਟ, ਪੱਤਣ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿ ਧਰਮ ਦੀ ਬਖ਼ਸ਼ ਸੁਗ਼ਾਤ, ਚਾਰ ਵਰਨ ਅਠਾਰਾਂ ਬਰਨ ਨਜ਼ਰੀ ਆਏ ਇਕੋ ਜ਼ਾਤ, ਦੂਈ ਦਵੈਤੀ ਦੂਜ ਪ੍ਰਭ ਏਕਮ ਵਿਚ ਸਮਾਈਆ।
੯ ਅੱਸੂ ੨੦੨੧ ਬਿਕ੍ਰਮੀ ਇੰਦਰ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ
ਨਿਹਕਰਮੀ ਕਰੇ ਆਪਣਾ ਕਰਮ, ਪੁਰਖ ਅਕਾਲ ਦਇਆ ਕਮਾਈਆ। ਸਤਿਜੁਗ ਸਾਚਾ ਏਕੋ ਧਰਮ, ਧਰਮ ਆਤਮਾ ਦਏ ਦ੍ਰਿੜਾਈਆ। ਦੂਈ ਦਵੈਤੀ ਮੇਟ ਕੇ ਭਰਮ, ਭਾਂਡਾ ਭਰਮ ਦਏ ਭੰਨਾਈਆ। ਕਾਇਆ ਮਾਟੀ ਝਗੜਾ ਚੁਕਾਕੇ ਚਰਮ, ਚੰਮ ਦ੍ਰਿਸ਼ਟੀ ਦਏ ਗੁਆਈਆ। ਲਹਿਣਾ ਮੁਕਾ ਕੇ ਵਰਨ ਬਰਨ, ਸਰਨ ਇਕੋ ਇਕ ਵਖਾਈਆ। ਮਾਰਗ ਦੱਸੇ ਤਰਨੀ ਤਰਨ, ਹਰਿ ਚਰਨ ਮਿਲੇ ਵਡਿਆਈਆ। ਸੰਤ ਸੁਹੇਲੇ ਆਵੇ ਫੜਨ, ਨਿਰਗੁਣ ਆਪਣਾ ਵੇਸ ਵਟਾਈਆ। ਸਾਚਾ ਢੋਲਾ ਦੱਸੇ ਪੜ੍ਹਨ, ਸ੍ਰਿਸ਼ਟ ਸਬਾਈ ਇਕੋ ਗਿਆਨ ਦ੍ਰਿੜਾਈਆ। ਸੱਚੇ ਪੌੜੇ ਦੱਸੇ ਚੜ੍ਹਨ, ਮੰਜ਼ਲ ਇਕੋ ਨਜ਼ਰੀ ਆਈਆ। ਸਚ ਦਵਾਰੇ ਦੱਸੇ ਵੜਨ, ਸਚਖੰਡ ਸਾਚੇ ਸੋਭਾ ਪਾਈਆ। ਲੇਖ ਚੁਕਾਵੇ ਮਰਨ ਡਰਨ, ਜਨਮ ਕਰਮ ਭੌ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਿਹਕਰਮੀ ਕਰੇ ਆਪਣਾ ਕੰਮ, ਹਰਿ ਕਰਤਾ ਵਡ ਵਡਿਆਈਆ। ਮਾਨਸ ਜਨਮ ਵੇਖੇ ਭਗਤ ਜਨ, ਸੰਤ ਸੁਹੇਲੇ ਖੋਜ ਖੁਜਾਈਆ। ਗੁਰਮੁਖਾਂ ਕਹੇ ਧੰਨ ਧੰਨ, ਜੋ ਹਰਿ ਹਰਿ ਨਾਮ ਧਿਆਈਆ। ਗੁਰਸਿਖਾਂ ਬੇੜਾ ਦੇਵੇ ਬੰਨ੍ਹ, ਖੇਵਟ ਖੇਟਾ ਹੋ ਕੇ ਹੋਏ ਸਹਾਈਆ। ਏਕਾ ਰਾਗ ਸੁਣਾਏ ਕੰਨ, ਸਾਚੀ ਸਿਖਿਆ ਦਏ ਸਮਝਾਈਆ । ਨਾਮ ਪਦਾਰਥ ਦੇ ਕੇ ਧਨ, ਦੌਲਤ ਇਕੋ ਝੋਲੀ ਪਾਈਆ। ਪੰਚ ਵਿਕਾਰਾ ਦੇਵੇ ਡੰਨ, ਡੰਕਾ ਸ਼ਬਦ ਸੁਣਾਈਆ। ਮਨ ਕਾ ਮਣਕਾ ਫੇਰ ਕੇ ਮਨ, ਮਮਤਾ ਮੋਹ ਮਿਟਾਈਆ। ਕਰ ਪਰਕਾਸ਼ ਕਾਇਆ ਮਾਟੀ ਤਨ, ਤਤਵ ਸਾਚਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਨਿਹਕਰਮੀ ਕਰੇ ਆਪਣਾ ਖੇਲ, ਹਰਿ ਵੱਡਾ ਵਡ ਵਡਿਆਈਆ। ਸੰਤ ਸੁਹੇਲੇ ਲਏ ਮੇਲ, ਗੁਰਮੁਖ ਰੰਗ ਰੰਗਾਈਆ। ਲੇਖਾ ਜਾਣੇ ਗੁਰੂ ਗੁਰ ਚੇਲ, ਚੇਲਾ ਗੁਰ ਸਮਝਾਈਆ। ਦੀਨਾਂ ਦਾ ਸੱਜਣ ਇਕ ਸੁਹੇਲ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਸਚ ਦਵਾਰੇ ਬੈਠਾ ਰਹੇ ਨਵੇਲ, ਅਲਖ ਅਗੋਚਰ ਆਪਣਾ ਆਸਣ ਲਾਈਆ। ਜੁਗ ਚੌਕੜੀ ਨਿਤ ਨਵਿਤ ਕਰੇ ਖੇਲ, ਨਿਰਗੁਣ ਸਰਗੁਣ ਧਾਰ ਚਲਾਈਆ। ਕੱਟਣਹਾਰਾ ਰਾਏ ਧਰਮ ਦੀ ਜੇਲ, ਜਮ ਕੀ ਫਾਂਸੀ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਇਕ ਅਖਵਾਈਆ। ਨਿਹਕਰਮੀ ਕਰੇ ਆਪਣੀ ਕਰਨੀ, ਕਰਤਾ ਵਡ ਵਡਿਆਈਆ। ਸਚ ਦਰਸਾਏ ਇਕੋ ਸਰਨੀ, ਪਰਮ ਪੁਰਖ ਚਰਨ ਧਿਆਨ ਜਣਾਈਆ। ਜੋਤੀ ਜੋਤ ਜਗੇ ਘਰ ਘਰਨੀ, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਸਾਚੀ ਵਿਦਿਆ ਦੱਸੇ ਪੜ੍ਹਨੀ, ਪੰਡਤ ਪਾਂਧੇ ਲੋੜ ਰਹੇ ਨਾ ਰਾਈਆ। ਸਾਚੀ ਮੰਜ਼ਲ ਦੱਸੇ ਚੜ੍ਹਨੀ, ਔਖੀ ਘਾਟੀ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਈਆ। ਨਿਹਕਰਮੀ ਖੇਲ ਕਰੇ ਹਰਿ ਸਤਿ, ਸਤਿ ਦਏ ਸਮਝਾਈਆ। ਅੰਤਰ ਉਪਜਾਏ ਬ੍ਰਹਮ ਮਤ, ਬ੍ਰਹਮ ਵਿਦਿਆ ਦਏ ਪੜ੍ਹਾਈਆ। ਝੋਲੀ ਪਾ ਕੇ ਧਰਮ ਹਕ, ਹਕੂਕ ਦੇਵੇ ਥਾਉਂ ਥਾਈਂਆ। ਦੂਰ ਦੁਰਾਡਾ ਆਵੇ ਨੱਠ, ਨੇਰਨ ਨੇਰਾ ਨਜ਼ਰੀ ਆਈਆ । ਧੁਰ ਦਾ ਮਾਰਗ ਇਕੋ ਦੱਸ, ਇਕੋ ਵਾਰ ਸਮਝਾਈਆ। ਗੁਰਮੁਖ ਗੁਰ ਗੁਰ ਕਰ ਵਸ, ਗੁਰਸਿਖ ਵੇਖੇ ਚਾਈਂ ਚਾਈਂਆ। ਸਰਬ ਜੀਆਂ ਆਤਮ ਪਰਮਾਤਮ ਗਾਉਂਣਾ ਜਸ, ਸੋਹੰ ਢੋਲਾ ਰਾਗ ਸੁਣਾਈਆ। ਜਾਗਤ ਸੋਵਤ ਖੁਲ੍ਹੇ ਅੱਖ, ਇਸ਼ਟੀ ਦ੍ਰਿਸ਼ਟੀ ਬੇਪਰਵਾਹੀਆ। ਲੇਖਾ ਜਾਣੇ ਪੁਰਖ ਸਮਰਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਨਿਹਕਰਮੀ ਜਾਣੇ ਮਿਤਗਤ, ਘਰ ਘਰ ਖੋਜ ਖੁਜਾਇੰਦਾ । ਦੇਵਣਹਾਰਾ ਧੀਰਜ ਯਤਿ, ਸਤਿ ਸੰਤੋਖ ਆਪ ਦ੍ਰਿੜਾਇੰਦਾ। ਰੱਖਣਹਾਰਾ ਸਿਰ ਹੱਥ, ਮਿਹਰ ਨਜ਼ਰ ਉਠਾਇੰਦਾ। ਵੇਖਣਹਾਰਾ ਤਤ ਅੱਠ, ਨੌ ਦਵਾਰੇ ਖੋਜ ਖੁਜਾਇੰਦਾ। ਵਸਣਹਾਰਾ ਭਗਤਾਂ ਸਾਥ, ਸਗਲਾ ਸੰਗ ਨਿਭਾਇੰਦਾ। ਪੜ੍ਹਾਵਣਹਾਰਾ ਇਕੋ ਗਾਥ, ਆਤਮ ਪਰਮਾਤਮ ਨਾਮ ਦਿੜ੍ਹਾਇੰਦਾ । ਚਲਾਵਣਹਾਰਾ ਸੱਚਾ ਰਾਥ, ਰਥਵਾਹੀ ਹੋ ਕੇ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਵਖਾਇੰਦਾ। ਨਿਹਕਰਮੀ ਮੇਟੇ ਕੋਟਨ ਪਾਪ, ਪਤਤ ਪੁਨੀਤ ਕਰਾਈਆ। ਸਰਬ ਜੀਆਂ ਦਾ ਮਾਈ ਬਾਪ, ਪਿਤਾ ਪੁਰਖ ਅਖਵਾਈਆ। ਨਾਮ ਪਦਾਰਥ ਦੇ ਕੇ ਦਾਤ, ਸ੍ਰਿਸ਼ਟ ਦਏ ਸਮਝਾਈਆ। ਕਲਜੁਗ ਮੇਟ ਅੰਧੇਰੀ ਰਾਤ, ਰੈਣ ਭਿੰਨੜੀ ਸੋਭਾ ਪਾਈਆ। ਨਿਰਮਲ ਕਰ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਧੂੰਆਂਧਾਰ ਰਹਿਣ ਨਾ ਪਾਈਆ। ਖੇਲੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣਾ ਹੁਕਮ ਵਰਤਾਈਆ। ਸੰਤ ਸੁਹੇਲੇ ਘਰ ਘਰ ਦਾਸ, ਗੁਰਸਿਖ ਗੁਰ ਗੁਰ ਗੋਦ ਉਠਾਈਆ। ਅੰਤਰ ਆਤਮ ਪੂਰੀ ਕਰਕੇ ਖ਼ਾਹਿਸ਼, ਖ਼ਾਲਸ ਆਪਣਾ ਰੰਗ ਰੰਗਾਈਆ। ਲੇਖੇ ਲਾਵੇ ਪਵਣ ਸਵਾਸ, ਸਾਹ ਸਾਹ ਦੇਵੇ ਵਡਿਆਈਆ। ਦਾਤਾ ਵਡ ਗੁਣਤਾਸ, ਗਹਿਰ ਗੰਭੀਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਇਕ ਵਖਾਈਆ। ਨਿਹਕਰਮੀ ਸੁਣਾਵੇ ਧੁਰ ਦਾ ਢੋਲਾ, ਸੱਚਾ ਰਾਗ ਅਲਾਈਆ। ਸ਼ਬਦ ਸਰੂਪੀ ਹੋਏ ਵਿਚੋਲਾ, ਸੋਈ ਸੁਰਤੀ ਦਏ ਉਠਾਈਆ। ਭੇਵ ਚੁਕਾਏ ਪੜਦਾ ਓਹਲਾ, ਬਜਰ ਕਪਾਟੀ ਕੁੰਡਾ ਲਾਹੀਆ। ਲਾਲ ਗੁਲਾਲਾ
ਖੇਲੇ ਹੋਲਾ, ਰੰਗਣ ਰੰਗ ਇਕ ਜਣਾਈਆ। ਪੰਚ ਵਿਕਾਰ ਨਾ ਪਾਏ ਰੌਲਾ, ਕੂੜੀ ਕਿਰਿਆ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਇਕੋ ਇਕ ਜਣਾਈਆ। ਨਿਹਕਰਮੀ ਕਰਮ ਕਾਂਡ ਦੇਵੇ ਤਜ, ਕੂੜੀ ਕਿਰਿਆ ਮੇਟ ਮਿਟਾਈਆ। ਜੂਠੀ ਝੂਠੀ ਪਾਰ ਕਰਕੇ ਹੱਦ, ਘਰ ਮੰਦਰ ਸੋਭਾ ਪਾਈਆ। ਆਤਮ ਸੇਜਾ ਚੜ੍ਹੇ ਭੱਜ, ਗੁਰਮੁਖ ਲਏ ਜਗਾਈਆ। ਸ਼ਬਦ ਅਨਾਦੀ ਵਜਾਏ ਨਦ, ਅਗੰਮੀ ਰਾਗ ਸੁਣਾਈਆ। ਸਚ ਸਿੰਘਾਸਣ ਬਹੇ ਸਜ, ਸੋਹਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਖ਼ੁਸ਼ੀ ਵਖਾਈਆ। ਨਿਹਕਰਮੀ ਕਰੇ ਸਚ ਪ੍ਰੀਤ, ਪ੍ਰੀਤੀਵਾਨ ਇਕ ਅਖਵਾਇੰਦਾ। ਸੋਹੰ ਢੋਲਾ ਸੁਣਾਵੇ ਗੀਤ, ਗਾਇਤਰੀ ਮੰਤਰ ਲੇਖੇ ਪਾਇੰਦਾ। ਤ੍ਰੈ ਭਵਣ ਧਨੀ ਬੈਠ ਅਤੀਤ, ਤ੍ਰੈਗੁਣ ਡੇਰਾ ਆਪੇ ਢਾਇੰਦਾ। ਲੇਖਾ ਜਾਣ ਊਚ ਨੀਚ, ਹਸਤ ਕੀਟ ਵੇਖ ਵਖਾਇੰਦਾ। ਜਨ ਭਗਤਾਂ ਅੰਦਰ ਲੰਘ ਦਹਿਲੀਜ਼, ਸਾਚੇ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਨਿਹਕਰਮੀ ਸਾਚੇ ਮੰਦਰ ਵੜਦਾ, ਨਿਰਗੁਣ ਆਪਣਾ ਕਦਮ ਉਠਾਈਆ। ਮਹੱਲ ਅਟਲ ਅਗੰਮੇ ਚੜ੍ਹਦਾ, ਸਚ ਦਵਾਰੇ ਸੋਭਾ ਪਾਈਆ। ਸੁਰਤੀ ਸ਼ਬਦੀ ਖੇਲ ਕਰਦਾ, ਆਤਮ ਪਰਮਾਤਮ ਜੋੜ ਜੁੜਾਈਆ। ਸਾਚਾ ਰਾਗ ਇਕੋ ਪੜ੍ਹਦਾ, ਤੂੰ ਹੀ ਤੂੰ ਸੁਣਾਈਆ। ਗੁਰਮੁਖ ਕਰਕੇ ਸਾਚਾ ਬਰਦਾ, ਬੰਦੀਖ਼ਾਨੇ ਦਏ ਤੁੜਾਈਆ। ਲੇਖਾ ਜਾਣੇ ਘਰ ਘਰ ਦਾ, ਕਾਇਆ ਮੰਦਰ ਵੇਖੇ ਚਾਈਂ ਚਾਈਂਆ। ਰੂਪ ਧਰ ਨਰਾਇਣ ਨਰ ਦਾ, ਨਿਹਕਰਮੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਿਹਕਰਮੀ ਕਰੇ ਆਪਣਾ ਕਾਜ, ਕੱਜਲ ਨੈਣ ਭਗਤਾਂ ਪਾਈਆ। ਦੋ ਜਹਾਨਾਂ ਚਰਨਾਂ ਹੇਠਾਂ ਰੱਖੇ ਰਾਜ, ਲੱਖ ਚੁਰਾਸੀ ਰਈਅਤ ਵੇਖ ਵਖਾਈਆ। ਵਸਤ ਅਮੋਲਕ ਦੇ ਕੇ ਦਾਤ, ਸ਼ਬਦ ਭੰਡਾਰੇ ਦਏ ਭਰਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਾਚਾ ਨੂਰ ਕਰੇ ਰੁਸ਼ਨਾਈਆ। ਚਾਰ ਵਰਨ ਪੜ੍ਹਾਏ ਗਾਥ, ਮੰਤਰ ਇਕੋ ਇਕ ਸਮਝਾਈਆ । ਬਣ ਵਣਜਾਰਾ ਖੋਲ੍ਹੇ ਹਾਟ, ਸੌਦਾ ਸਾਚਾ ਹੱਟ ਵਿਕਾਈਆ। ਆਤਮ ਪਰਮਾਤਮ ਜੋੜ ਕੇ ਨਾਤ, ਧੁਨੀ ਰਾਗ ਸੁਣਾਈਆ। ਬੈਠਾ ਰਹੇ ਇਕ ਇਕਾਂਤ, ਘਰ ਘਰ ਸੋਭਾ ਪਾਈਆ। ਖੇਲੇ ਖੇਲ ਬਹੁ ਬਿਧ ਭਾਂਤ, ਭਾਵੀ ਭਾਵਨਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਜਗਾਈਆ। ਨਿਹਕਰਮੀ ਜਾਣੇ ਆਪਣਾ ਜੋਗ, ਜੁਗਤੀ ਸਾਚੇ ਘਰ ਵਸਾਇੰਦਾ। ਕਲਜੁਗ ਕਟ ਹਉਮੇ ਰੋਗ, ਹੰ ਬ੍ਰਹਮ ਦ੍ਰਿੜਾਇੰਦਾ। ਭੇਵ ਚੁਕਾਵੇ ਚੌਦਾਂ ਲੋਕ, ਸਚ ਸਲੋਕ ਇਕ ਸਮਝਾਇੰਦਾ। ਕੂੜੀ ਕਿਰਿਆ ਕੱਢ ਕੇ ਖੋਟ, ਖੋਟੇ ਖਰੇ ਆਪ ਮਿਲਾਇੰਦਾ । ਅੰਤ ਮਿਲਾਏ ਆਪਣੀ ਜੋਤ, ਹਰਿਜਨ ਜੋਤੀ ਜੋਤ ਸਮਾਇੰਦਾ। ਸਤਿ ਵਖਾਏ ਕਿਲਾ ਕੋਟ, ਭਗਤ ਦਵਾਰਾ ਇਕੋ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਇੰਦਾ। ਨਿਹਕਰਮੀ ਕਰੇ ਆਪਣਾ ਕਾਰਜ, ਕਰਤਾ ਦਏ ਵਡਿਆਈਆ। ਪਿਛਲਾ ਲੇਖਾ ਕਰਕੇ ਸਭ ਦਾ ਖ਼ਾਰਜ, ਅਗਲਾ ਖ਼ਰਚਾ ਦਏ ਬੰਧਾਈਆ। ਦੋ ਜਹਾਨਾਂ ਲੈ ਕੇ ਚਾਰਜ, ਗੁਰ ਅਵਤਾਰਾਂ ਪੱਲੂ ਦਏ ਛੁਡਾਈਆ । ਸਚ ਸਚ ਦੀ ਲਿਖ ਇਬਾਰਤ, ਕੂੜ ਕੂੜ ਗਵਾਈਆ। ਹਰਿਜਨਾਂ ਕਰੇ ਆਪ ਸਫ਼ਾਰਸ਼, ਆਪੇ ਲਏ ਛੁਡਾਈਆ। ਦੋ ਜਹਾਨਾਂ ਸੱਚੀ ਅਦਾਲਤ, ਪੁਰਖ ਅਕਾਲ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਨਿਹਕਰਮੀ ਭੌ ਚੁਕਾਵੇ ਦੂਜਾ, ਏਕਾ ਏਕੰਕਾਰ ਨਜ਼ਰੀ ਆਈਆ। ਸਾਚੀ ਦੱਸੇ ਅਗੰਮੀ ਪੂਜਾ, ਸਿਲ ਪਾਹਨ ਸੀਸ ਨਾ ਕੋਇ ਨਿਵਾਈਆ। ਭੇਵ ਖੁਲ੍ਹਾਵੇ ਗੂਝਾ, ਗੁਝੀ ਰਮਜ਼ ਲਗਾਈਆ। ਲੇਖਾ ਜਾਣੇ ਬੁੱਤ ਰੂਹ ਦਾ, ਸੁਰਤੀ ਸ਼ਬਦੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਨਿਹਕਰਮੀ ਪੂਰੀ ਕਰੇ ਖ਼ਾਹਿਸ, ਖ਼ਾਹਿਸ ਆਪਣੇ ਨਾਲ ਮਿਲਾਈਆ। ਜਨਮ ਜਨਮ ਦਿਆਂ ਵਿਛੜਿਆਂ ਪੂਰੀ ਕਰੇ ਆਸ, ਤ੍ਰਿਸਨਾ ਜਗਤ ਬੁਝਾਈਆ। ਸਵਾਮੀ ਹੋ ਕੇ ਵਸੇ ਪਾਸ, ਸਦਾ ਸੁਹੇਲਾ ਇਕੋ ਮਾਹੀਆ। ਲੇਖਾ ਜਾਣ ਪ੍ਰਿਥਮੀ ਆਕਾਸ਼, ਧਰਨੀ ਧਰਤ ਦੇਵੇ ਵਡਿਆਈਆ। ਮਿਲ ਸਖ਼ੀਆਂ ਪਾਵੇ ਰਾਸ, ਗੋਪੀ ਕਾਹਨ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਹਿੱਸਾ ਹਿੱਸੇਦਾਰਾਂ ਰਿਹਾ ਵਰਤਾਈਆ।
੯ ਅੱਸੂ ੨੦੨੧ ਬਿਕ੍ਰਮੀ ਸ਼ਿਵ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ
ਨਿਹਕਰਮੀ ਪ੍ਰਭ ਮਾਰਗ ਦੇਵੇ ਸੱਚਾ, ਸਚ ਸਚ ਸਰਬ ਜਣਾਈਆ। ਭਾਂਡਾ ਰਹੇ ਕੋਈ ਨਾ ਕੱਚਾ, ਜਿਸ ਜਨ ਜੋਤੀ ਅਗਨੀ ਦਏ ਤਪਾਈਆ । ਕੰਚਨ ਸੋਨਾ ਬਣੇ ਛੋਟਾ ਬੱਚਾ, ਪਾਰਸ ਆਪਣਾ ਨਾਮ ਛੁਹਾਈਆ। ਪ੍ਰੇਮ ਪ੍ਰੀਤੀ ਅੰਦਰ ਫਿਰੇ ਨੱਸਾ, ਭੱਜੇ ਵਾਹੋ ਦਾਹੀਆ। ਪੁਰਖ ਅਕਾਲ ਗਾਵੇ ਜਸਾ, ਹਿਰਦੇ ਹਰਿ ਵਸਾਈਆ। ਦਰਸ਼ਨ ਪਾਵੇ ਨੇਤਰ ਅੱਖਾਂ, ਪੜਦਾ ਘਰ ਖੁਲ੍ਹਾਈਆ। ਨਿਉਂ ਨਿਉਂ ਹਰਿ ਜਗਦੀਸ਼ ਟੇਕੇ ਮੱਥਾ, ਟਿੱਕਾ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਿਹਕਰਮੀ ਕਹੇ ਸਤਿ ਸਤਿਵਾਦ, ਵਿਵਾਦ ਮੇਟ ਮਿਟਾਈਆ। ਕਾਇਆ ਖੇੜਾ ਕਰ ਆਬਾਦ, ਘਰ ਬੂਟਾ ਨਾਮ ਸਤਿ ਲਗਾਈਆ। ਦੀਪਕ ਜੋਤ ਜਗਾ ਚਰਾਗ਼, ਸਚ ਕਰੇ ਰੁਸ਼ਨਾਈਆ । ਝਗੜਾ ਚੁਕਾਏ ਪੂਜਾ ਪਾਠ ਨਮਾਜ, ਨਾਮ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਉਠਾਏ ਇਕ ਆਵਾਜ਼, ਆਲਸ ਨਿੰਦਰਾ ਦਏ ਗਵਾਈਆ। ਨਿਹਕਰਮੀ ਮਾਰੇ ਇਕ ਕੂਕ, ਗੁਰਮੁਖ ਗੁਰਸਿਖ ਆਪ ਉਠਾਈਆ। ਕੂੜੀ ਕਿਰਿਆ ਦੇਵੇ ਫੂਕ, ਫ਼ਿਕਰਾ ਸਚ ਪੜ੍ਹਾਈਆ। ਤ੍ਰਿਸ਼ਨਾ ਮੇਟੇ ਭੂਖ, ਹਉਮੇ ਰੋਗ ਚੁਕਾਈਆ। ਘਰ ਆਤਮ ਦੇ ਸੁਖ, ਦਲਿਦ੍ਰ ਦੇਵੇ ਗਵਾਈਆ। ਉਜਲ ਕਰਕੇ ਮੁਖ, ਸਿਫ਼ਤਾਂ ਨਾਲ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਵਡਿਆਈਆ। ਨਿਹਕਰਮੀ ਦੇਵੇ ਜਨ ਵਡਿਆਈ, ਹਰਿ ਕਰਤਾ ਖੇਲ ਖਿਲਾਇੰਦਾ। ਘਰ ਵਿਚ ਵੱਜੇ ਸਦ ਸ਼ਹਿਨਾਈ, ਸੋਹਣਾ ਰਾਗ ਅਲਾਇੰਦਾ। ਅੰਤਰ ਆਤਮ ਕੱਟ ਜੁਦਾਈ, ਧੁਰ ਦਾ ਮੇਲ ਮਿਲਾਇੰਦਾ। ਜਲਵਾ ਵਖਾ ਨੂਰ ਖ਼ੁਦਾਈ, ਨੂਰੋ ਨੂਰ ਡਗਮਗਾਇੰਦਾ। ਸਾਢੇ ਤਿੰਨ ਹੱਥ ਹੋਵੇ ਰੁਸ਼ਨਾਈ, ਦੀਵਾ ਬੱਤੀ ਇਕੋ ਨਜ਼ਰੀ ਆਇੰਦਾ । ਕਿਰਪਾ ਕਰੇ ਹਰਿ ਗੁਸਾਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਬਹਾਇੰਦਾ । ਨਿਹਕਰਮੀ ਦੱਸੇ ਘਰ ਅਵੱਲਾ, ਹਰਿ ਕਰਤਾ ਵਡ ਵਡਿਆਈਆ। ਜਿਥੇ ਵਸੇ ਆਪ ਇਕੱਲਾ, ਸੋਹਣਾ ਆਸਣ ਲਾਈਆ। ਦੀਵਾ ਬੱਤੀ ਇਕੋ ਬਲਾ, ਜੋਤ ਕਰੇ
ਰੁਸ਼ਨਾਈਆ । ਨਿਰਗੁਣ ਸਰਗੁਣ ਫੜਾਏ ਆਪਣਾ ਪੱਲਾ, ਸੁਰਤੀ ਡੋਰੀ ਸ਼ਬਦ ਬੰਧਾਈਆ। ਲੱਖ ਚੁਰਾਸੀ ਨਾਲ ਕਰਕੇ ਵਲ ਛਲਾ, ਹਰਿਜਨ ਸਾਚੇ ਵੇਖ ਵਖਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਅੰਦਰ ਨਿਰਗੁਣ ਜੋਤ ਹੋ ਕੇ ਰਲਾ, ਤਿਨ੍ਹਾਂ ਜਗਤ ਰਲਿਆਂ ਬਾਹਰ ਕਢਾਈਆ।
੯ ਅੱਸੂ ੨੦੨੧ ਬਿਕ੍ਰਮੀ ਬੁੱਢਾ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ
ਨਿਹਕਰਮੀ ਬਖ਼ਸ਼ੇ ਸਾਚੀ ਟੇਕ, ਟਿੱਕਾ ਮਸਤਕ ਨਾਮ ਲਗਾਇੰਦਾ। ਮਨ ਬੁਧ ਕਰੇ ਬਿਬੇਕ, ਬਿਬੇਕੀ ਰੂਪ ਵਖਾਇੰਦਾ। ਅੰਤਰ ਆਤਮ ਦੱਸੇ ਭੇਤ, ਭੇਵ ਆਪ ਖੁਲ੍ਹਾਇੰਦਾ। ਨਿਜ ਨੇਤਰ ਲਏ ਵੇਖ, ਅੱਖ ਪ੍ਰਤਖ ਆਪ ਪਰਗਟਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਬਣਾਕੇ ਨੇਕ, ਨਿੱਕੇ ਵੱਡੇ ਜੋੜ ਜੁੜਾਇੰਦਾ। ਲੱਭਦੇ ਫਿਰਦੇ ਕੋਟਨ ਕੋਟ ਕੇਤ, ਜੰਗਲ ਜੂਹ ਉਜਾੜ ਹੱਥ ਕਿਸੇ ਨਾ ਆਇੰਦਾ। ਕੋਟਨ ਕੋਟ ਰਣ ਭੂਮੀ ਸੁੱਤੇ ਖੇਤ, ਬੰਦ ਬੰਦ ਧੜ ਸੀਸ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਇੰਦਾ। ਨਿਹਕਰਮੀ ਦੇਵੇ ਧੁਰ ਦਾ ਰੰਗ, ਰੰਗੀਲਾ ਇਕ ਅਖਵਾਈਆ। ਆਤਮ ਸੇਜ ਸੁਹਾ ਪਲੰਘ, ਸੋਹਣੀ ਬਣਤ ਬਣਾਈਆ। ਸ਼ਬਦ ਅਨਾਦ ਵਜਾ ਮਰਦੰਗ, ਧੁਰ ਦਾ ਰਾਗ ਸੁਣਾਈਆ। ਮੇਘ ਵਸਾ ਪ੍ਰੇਮ ਗੰਗ, ਲਹਿਰ ਲਹਿਰ ਨਾਲ ਟਕਰਾਈਆ। ਸਚ ਸਵਾਮੀ ਦੇ ਕੇ ਆਨੰਦ, ਆਨੰਦ ਅਨੰਦ ਵਿਚੋਂ ਜਣਾਈਆ। ਭਰਮਾਂ ਕੂੜੀ ਢਾਹਕੇ ਕੰਧ, ਝਗੜਾ ਦਏ ਗਵਾਈਆ। ਸਦਾ ਸੁਹੇਲਾ ਬਣ ਕੇ ਸੰਗ, ਧੁਰਦਾ ਸੰਗ ਰਖਾਈਆ। ਜਨਮ ਜਨਮ ਦੀ ਪੂਰੀ ਕਰੇ ਮੰਗ, ਗੁਰਮੁਖ ਮਾਂਗਤ ਨਾ ਕੋਇ ਤਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ੇ ਇਕ ਸ਼ਰਨਾਈਆ । ਨਿਹਕਰਮੀ ਦੇਵੇ ਧੁਰ ਦਾ ਨਾਮ, ਕਰੇ ਸਚ ਪੜ੍ਹਾਈਆ। ਮੇਲ ਮਿਲਾਵੇ ਵਿਛੜੇ ਰਾਮ, ਰੌਣਕ ਘਰ ਵਖਾਈਆ। ਪ੍ਰੇਮ ਪ੍ਰੀਤੀ ਪਿਆਏ ਜਾਮ, ਨਾਮ ਖ਼ੁਮਾਰ ਚੜ੍ਹਾਈਆ। ਭਾਗ ਲਗਾਕੇ ਕਾਇਆ ਗਰਾਮ, ਖੇੜਾ ਦਏ ਵਸਾਈਆ। ਆਸਣ ਸਿੰਘਾਸਣ ਉਤੇ ਗੁਰਮੁਖ ਸੁਆਏ ਬਾ-ਆਰਾਮ, ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਵੇਖ ਵਖਾਈਆ। ਨਿਹਕਰਮੀ ਚੁਕਾਏ ਅਗਲਾ ਪੰਧ, ਪਿਛਾ ਰਹਿਣ ਕੋਇ ਨਾ ਪਾਈਆ। ਦੀਨ ਦਿਆਲ ਹੋ ਬਖ਼ਸ਼ੰਦ, ਸਿਰ ਆਪਣਾ ਹੱਥ ਟਿਕਾਈਆ। ਸਤਿ ਪ੍ਰੇਮ ਦੀ ਦੇ ਸੁਗੰਧ, ਘਰ ਖ਼ੁਸ਼ੀਆਂ ਨਾਲ ਬਠਾਈਆ। ਕੂੜੀ ਕਿਰਿਆ ਬਾਹਰ ਕਢਾਕੇ ਗੰਦ, ਪਤਤ ਪੁਨੀਤ ਰੂਪ ਵਟਾਈਆ। ਅੰਮ੍ਰਿਤ ਧਾਰ ਵਹਾਕੇ ਸਾਗਰ ਸਿੰਧ, ਸ਼ੁਧ ਅੰਤਰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਹਿਣਾ ਝੋਲੀ ਪਾਈਆ। ਨਿਹਕਰਮੀ ਦੇਵੇ ਆਪਣੀ ਵਸਤ, ਧੁਰ ਦੀ ਦਾਤ ਵਰਤਾਈਆ। ਨਾਮ ਖ਼ੁਮਾਰੀ ਚਾੜ੍ਹੇ ਮਸਤ, ਹਸਤੀ ਦਏ ਬਦਲਾਈਆ। ਨਿਜ ਨੇਤਰ ਆਤਮ ਪਰਮਾਤਮ ਦਰਸ, ਦੀਦ ਈਦ ਚੰਦ ਰੁਸ਼ਨਾਈਆ। ਕਰਮ ਕਰਮ ਦੀ ਮੇਟ ਕੇ ਹਰਸ, ਭਰਮ ਭਰਮ ਦਾ ਰੋਗ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਦੀ ਦਰਦ ਵੰਡਾਈਆ। ਨਿਹਕਰਮੀ ਦੱਸੇ ਆਪਣਾ ਬੋਲ, ਅਨਬੋਲਤ ਰਾਗ ਅਲਾਈਆ। ਪਰਮ ਪੁਰਖ ਦਾ ਵੱਜੇ ਢੋਲ, ਦੋ ਜਹਾਨਾਂ ਰਿਹਾ ਸੁਣਾਈਆ। ਸਚ ਦਵਾਰਾ ਇਕੋ ਖੋਲ੍ਹ, ਰਾਓ ਰੰਕਾਂ ਇਕੋ ਘਰ ਬਹਾਈਆ। ਅੰਮ੍ਰਿਤ ਆਤਮ ਦੇ
ਕੇ ਪਾਹੁਲ, ਪਿਛਲਾ ਲੇਖਾ ਦਏ ਚੁਕਾਈਆ। ਸਾਂਤਕ ਸਤਿ ਕਰਾਏ ਗੁਰਮੁਖ ਅਡੋਲ, ਕਾਇਆ ਡੋਲੀ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਰਿਹਾ ਮੁਕਾਈਆ। ਨਿਹਕਰਮੀ ਵੇਖੇ ਕਾਇਆ ਡੋਲੀ, ਪੰਜ ਤਤ ਖੋਜ ਖੁਜਾਇੰਦਾ। ਜਿਨ੍ਹਾਂ ਸੁਣਾਏ ਆਪਣੀ ਬੋਲੀ, ਸੋ ਗੁਰਮੁਖ ਢੋਲਾ ਗਾਇੰਦਾ। ਮੇਲ ਮਿਲਾਵੇ ਹੌਲੀ ਹੌਲੀ, ਹਲਕਾ ਭਾਰ ਸਰਬ ਵਖਾਇੰਦਾ। ਸਚ ਪ੍ਰੀਤੀ ਜਿਨ੍ਹਾਂ ਘੋਲ ਘੋਲੀ, ਤਿਨ੍ਹਾਂ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਨਿਹਕਰਮੀ ਹੋਵੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਗੁਰਮੁਖਾਂ ਦੇਵੇ ਧੁਰ ਦਾ ਦਾਨ, ਵਸਤ ਆਪਣੀ ਝੋਲੀ ਪਾਈਆ। ਨਜ਼ਰੀ ਆਵੇ ਬਣਕੇ ਕਾਹਨ, ਬੰਸਰੀ ਨਾਮ ਸੁਣਾਈਆ। ਏਥੇ ਓਥੇ ਕਰੇ ਪਹਿਚਾਨ, ਅਭੁੱਲ ਭੁੱਲ ਕਦੇ ਨਾ ਜਾਈਆ। ਰਾਜਿਆਂ ਘਰ ਕਦੇ ਨਾ ਬਣਿਆ ਮਹਿਮਾਨ, ਗ਼ਰੀਬਾਂ ਘਰ ਜੁਗ ਜੁਗ ਫੇਰਾ ਪਾਈਆ। ਇਹੋ ਪਰਮ ਪੁਰਖ ਦਾ ਸਚ ਨਿਸ਼ਾਨ, ਜੋ ਲੋਕਮਾਤ ਰਿਹਾ ਝੁਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਲਾਏ ਬਾਲ ਅੰਞਾਣ, ਸੁਘੜ ਸਿਆਣੇ ਆਪ ਬਣਾਈਆ।