੯ ਅੱਸੂ ੨੦੨੧ ਬਿਕ੍ਰਮੀ ਸੁਰੈਣ ਸਿੰਘ ਗ੍ਰਹਿ ਬੰਡਾਲਾ
ਨਿਹਕਰਮੀ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਵੇਖਣਹਾਰਾ ਬ੍ਰਹਿਮੰਡ ਖੰਡ, ਹਰਿ ਪੁਰਖ ਨਿਰੰਜਣ ਖੇਲ ਖਿਲਾਇੰਦਾ । ਭੇਵ ਚੁਕਾਵਣਹਾਰਾ ਜੇਰਜ ਅੰਡ, ਏਕੰਕਾਰ ਪੜਦਾ ਲਾਹਿੰਦਾ। ਲੱਖ ਚੁਰਾਸੀ ਚਮਕਾਵਣਹਾਰਾ ਨੂਰੀ ਚੰਦ, ਆਦਿ ਨਿਰੰਜਣ ਡਗਮਗਾਇੰਦਾ। ਦੀਨ ਦਿਆਲ ਸਰਬ ਬਖ਼ਸ਼ੰਦ, ਅਬਿਨਾਸ਼ੀ ਕਰਤਾ ਇਕ ਹੋ ਜਾਇੰਦਾ। ਅੰਤਰ ਆਤਮ ਦੇਵਣਹਾਰਾ ਅਨੰਦ, ਸ੍ਰੀ ਭਗਵਾਨ ਵਸਤ ਅਮੋਲਕ ਆਪ ਵਰਤਾਇੰਦਾ। ਜਨਮ ਕਰਮ ਦਾ ਮੇਟਣਹਾਰਾ ਪੰਧ, ਪਾਰਬ੍ਰਹਮ ਸਿਰ ਆਪਣਾ ਹੱਥ ਟਿਕਾਇੰਦਾ। ਸਤਿ ਸਤਿਵਾਦੀ ਚਾੜ੍ਹਨਹਾਰਾ ਰੰਗ, ਗੁਰ ਸ਼ਬਦੀ ਵੇਸ ਵਟਾਇੰਦਾ। ਆਤਮ ਦੇਵਣਹਾਰਾ ਸਾਚਾ ਛੰਦ, ਧੁਰ ਦਾ ਢੋਲਾ ਰਾਗ ਸੁਣਾਇੰਦਾ। ਸੇਜ ਸੁਹੰਜਣੀ ਬੈਠ ਪਲੰਘ, ਘਰ ਠਾਂਡੇ ਸੋਭਾ ਪਾਇੰਦਾ । ਨਾਤਾ ਤੋੜ ਕੇ ਖ਼ਾਨਾ ਬੰਦ, ਬੰਦ ਖ਼ੁਲਾਸੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪਣੇ ਹੱਥ ਰਖਾਇੰਦਾ। ਨਿਹਕਰਮੀ ਸਦਾ ਸੂਰਬੀਰ, ਸੁਲਤਾਨ ਇਕ ਅਖਵਾਈਆ। ਦੋ ਜਹਾਨਾਂ ਪੈਂਡਾ ਚੀਰ, ਲੋਕਮਾਤ ਸੋਭਾ ਪਾਈਆ। ਸ਼ਬਦ ਨਿਰਾਲਾ ਮਾਰ ਤੀਰ, ਸੁੱਤੇ ਲਏ ਉਠਾਈਆ। ਜੁਗ ਚੌਕੜੀ ਪਿਛਲੀ ਮੇਟਣਹਾਰਾ ਲਕੀਰ, ਆਪਣਾ ਮਾਰਗ ਅੱਗੇ ਦਏ ਸਮਝਾਈਆ। ਸੱਯਦੇ ਕਰਦੇ ਗਏ ਪੀਰ ਫ਼ਕੀਰ, ਪੈਗ਼ੰਬਰ ਮੰਗਣ ਝੋਲੀ ਡਾਹੀਆ। ਕਰੇ ਖੇਲ ਸਦਾ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਭ ਦੀ ਆਪਣੇ ਹੱਥ ਰੱਖ ਤਕਦੀਰ, ਦੂਜਾ ਕੋਈ ਤਾਕਤ ਵਾਲਾ ਸਕੇ ਨਾ ਮਾਤ ਉਲਟਾਈਆ। ਜਨ ਭਗਤਾਂ ਗਲੋਂ ਸ਼ਰਅ ਸ਼ਰੀਅਤ ਲਾਹ ਕੇ ਜ਼ੰਜੀਰ, ਕੂੜਾ ਬੰਧਨ ਦਏ ਗਵਾਈਆ। ਅੰਮ੍ਰਿਤ ਬਖ਼ਸ਼ ਕੇ ਠਾਂਡਾ ਨੀਰ, ਅਗਨੀ ਤਤ ਬੁਝਾਈਆ। ਦੇ ਵਡਿਆਈ ਪੰਜ ਤਤ ਸਰੀਰ, ਸ਼ਰੀਰ ਮਨ ਦਏ ਸਮਝਾਈਆ । ਮੰਜ਼ਲ ਚੋਟੀ ਚਾੜ੍ਹ ਅਖ਼ੀਰ, ਆਖ਼ਰ ਆਪਣਾ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਲੇਖਾ ਜਾਣੇ ਬੇਪਰਵਾਹੀਆ । ਨਿਹਕਰਮੀ ਉਚ ਅਥਾਹ, ਅਗੰਮ ਅਗੋਚਰ ਇਕ ਅਖਵਾਇੰਦਾ। ਆਦਿ ਜੁਗਾਦੀ ਬਣੇ ਮਲਾਹ, ਜੁਗ ਜੁਗ ਬੇੜਾ ਕੰਧ ਉਠਾਇੰਦਾ। ਗੁਰ ਅਵਤਾਰਾਂ ਦਏ ਸਲਾਹ, ਪੀਰ ਪੈਗ਼ੰਬਰਾਂ ਆਪ ਪੜ੍ਹਾਇੰਦਾ। ਨਈਆ ਨੌਕਾ ਨਾਮ ਚਲਾ, ਸੰਤ ਸੁਹੇਲੇ ਵਿਚ ਬਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਸ ਵਟਾ, ਕਲਜੁਗ ਆਪਣੀ ਕਾਰ ਕਮਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋਤ ਕਰ ਰੁਸ਼ਨਾ, ਦੀਵਾ ਬਾਤੀ ਇਕੋ ਡਗਮਗਾਇੰਦਾ। ਘਰ ਵਿਚ ਘਰ ਮੰਦਰ ਦਏ ਸੁਹਾ, ਸੋਭਾਵੰਤ ਆਪਣਾ ਆਸਣ ਲਾਇੰਦਾ। ਪੂਰਬ ਜਨਮ ਦਾ ਪਿਛਲਾ ਲਹਿਣਾ ਕਰਮ ਦਾ ਰੋਗ ਦਏ ਮਿਟਾ, ਧੁਰ ਸੰਜੋਗੀ ਅਗਲਾ ਮੇਲ ਮਿਲਾਇੰਦਾ। ਅੰਮ੍ਰਿਤ ਆਤਮ ਰਸ ਅਗੰਮੀ ਚੋਗ ਦਏ ਚੁਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਸਵਾਮੀ ਦਇਆ ਕਮਾਇੰਦਾ। ਨਿਹਕਰਮੀ ਬੋਧ ਅਗਾਧ, ਅਕਲ ਕਲਾ ਵਡਿਆਈਆ। ਜੁਗ ਚੌਕੜੀ ਸਾਜਣ ਸਾਜ, ਨਿਤ ਨਵਿਤ ਵੇਖ ਵਖਾਈਆ । ਨਵ ਨੌਂ ਚਾਰ ਥਾਪਣ ਥਾਪ, ਭੇਵ ਅਭੇਦਾ ਦਏ ਖੁਲ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੱਸਣਹਾਰਾ ਜਾਪ, ਗੁਰ ਅਵਤਾਰਾਂ ਕਰੇ ਪੜ੍ਹਾਈਆ । ਏਥੇ ਓਥੇ ਸਦਾ ਸਦਾ ਸਦ ਇਕ ਇਕੇਲਾ ਆਪੇ ਪਾਕ, ਦੂਜਾ ਪਾਕੀਜ਼ਾ ਰੂਪ ਨਾ ਕੋਇ ਵਖਾਈਆ। ਧਰਮ ਦਵਾਰਾ ਖੋਲ੍ਹ ਕੇ ਧੁਰ ਦਾ ਤਾਕ, ਤਖ਼ਤਾ ਦੁਨੀ ਦਏ ਉਲਟਾਈਆ। ਸਭ ਨੂੰ ਅੰਦਰੋਂ ਕਰ ਕੇ ਚਾਕ, ਚੱਕਰ ਆਪਣਾ ਦਏ ਭੁਆਈਆ। ਲੇਖਾ ਜਾਣੇ ਸ਼ਾਹ ਨਵਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਨਿਹਕਰਮੀ ਵਡ ਵੱਡਾ ਬਲਵਾਨ, ਬਲਧਾਰੀ ਇਕ ਅਖਵਾਇੰਦਾ। ਜਿਸ ਦਾ ਝੁਲਦਾ ਸਚਖੰਡ ਨਿਸ਼ਾਨ, ਦੋ ਜਹਾਨਾਂ ਵੇਖ ਵਖਾਇੰਦਾ ਸੋ ਸਾਹਿਬ ਕਿਰਪਾ ਕਰੇ ਮਹਾਨ, ਮਿਹਰਵਾਨ ਆਪਣਾ ਫੇਰਾ ਪਾਇੰਦਾ। ਲੱਖ ਚੁਰਾਸੀ ਵਿਚੋਂ ਕਰ ਪਹਿਚਾਨ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਨਾਮ ਨਿਧਾਨਾ ਦੇ ਕੇ ਦਾਨ, ਦਾਨੀ ਦਇਆ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਮਗਰੀ ਇਕ ਵਰਤਾਇੰਦਾ। ਨਿਹਕਰਮੀ ਦੇਵੇ ਧੁਰ ਦਾ ਹੋਕਾ, ਹੁਕਮ ਇਕ ਸੁਣਾਈਆ। ਕਲਜੁਗ ਅੰਤਮ ਪ੍ਰਭ ਮਿਲਣ ਦਾ ਮਿਲਿਆ ਮੌਕਾ, ਬਿਨ ਦਮਾਂ ਜੋੜ ਜੁੜਾਈਆ। ਇਸ ਤੋਂ ਚੰਗਾ ਹੋਰ ਨਹੀਂ ਕੋਈ ਮਾਰਗ ਸੌਖਾ, ਜੋ ਘਰ ਠਾਕਰ ਦਏ ਮਿਲਾਈਆ। ਅੰਤ ਮਿਲਾ ਕੇ ਆਪਣੀ ਜੋਤਾ, ਜੋਤੀ ਜੋਤ ਸਮਾਈਆ। ਗੁਰਮੁਖ ਮੰਗੇ ਥੋੜਾ, ਪ੍ਰਭ ਦੇਵਣਹਾਰਾ ਬਹੁਤਾ, ਵਸਤ ਅਨਮੁੱਲੜੀ ਆਪ ਵਰਤਾਈਆ। ਸੁਰੈਣ ਸਿੰਘ ਅੱਗੇ ਹਿਕਣਾ ਪਿਆ ਫੇਰ ਨਾ ਖੋਤਾ, ਸਚਖੰਡ ਦਵਾਰੇ ਮਿਲੀ ਮਾਣ ਵਡਿਆਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਾਜ਼ਰ ਹਜ਼ੂਰ ਸਦਾ ਖਲੋਤਾ, ਆਲਸ ਨਿੰਦਰਾ ਗ਼ਫ਼ਲਤ ਵਿਚ ਕਦੇ ਨਾ ਆਈਆ।
੯ ਅੱਸੂ ੨੦੨੧ ਬਿਕ੍ਰਮੀ ਤਰਲੋਕ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ
ਨੇਹਕਰਮੀ ਹੋਏ ਪੁਰਖ ਅਕਾਲ, ਅਕਲ ਕਲ ਧਾਰੀ ਦਇਆ ਕਮਾਇੰਦਾ। ਗੁਰਮੁਖ ਵੇਖੇ ਆਪਣੇ ਲਾਲ, ਗੁਰ ਗੁਰ ਗੋਦ ਉਠਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਸਿਰ ਆਪਣਾ ਹੱਥ ਟਿਕਾਇੰਦਾ। ਤ੍ਰੈਗੁਣ ਮਾਇਆ ਮੇਟ ਜੰਜਾਲ, ਜੀਵਣ ਜੁਗਤ ਇਕ ਸਮਝਾਇੰਦਾ। ਸਭ ਤੋਂ ਸ੍ਰੇਸ਼ਟ ਕਾਇਆ ਮੰਦਰ ਸੱਚੀ ਧਰਮਸਾਲ, ਜਿਸ ਘਰ ਹਰਿ ਸਵਾਮੀ ਡੇਰਾ ਲਾਇੰਦਾ। ਜਿਸ ਨੂੰ ਕਦੇ ਨਾ ਖਾਏ ਕਾਲ, ਜਨਮ ਮਰਨ ਵਿਚ ਨਾ
ਫੇਰਾ ਪਾਇੰਦਾ। ਤਿਸ ਸਵਾਮੀ ਕਰੋ ਭਾਲ, ਜੋ ਭੁੱਲਿਆਂ ਭਟਕਿਆਂ ਰਾਹੇ ਲਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਊਚਾਂ ਨੀਚਾਂ ਗੋਦ ਉਠਾਇੰਦਾ । ਲੱਖ ਚੁਰਾਸੀ ਵਿਚੋਂ ਕਰ ਬਹਾਲ, ਚਾਰੇ ਖਾਣੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਨਿਹਕਰਮੀ ਨਿਰਗੁਣ ਨਿਰਵੈਰ ਨਿਰਮਲ ਜੋਤ, ਜੋਤੀ ਜਾਤਾ ਹਰਿ ਅਖਵਾਇੰਦਾ। ਵਸਣਹਾਰਾ ਸਚਖੰਡ ਸਾਚੇ ਕੋਟ, ਸਚ ਸਿੰਘਾਸਣ ਸੋਭਾ ਪਾਇੰਦਾ। ਜਨ ਭਗਤਾਂ ਨਿਤ ਨਵਿਤ ਦਰਸ ਕਰਨ ਨੂੰ ਆਪੇ ਰਿਹਾ ਲੋਚ, ਆਸਾ ਗੁਰਮੁਖਾਂ ਨਾਲ ਰਲਾਇੰਦਾ। ਲੱਖ ਚੁਰਾਸੀ ਵਿਚੋਂ ਕਰ ਕੇ ਖੋਜ, ਅੰਤਮ ਆਪਣਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਨਿਹਕਰਮੀ ਹਰਿ ਪੁਰਖ ਬਿਧਾਤਾ, ਬਦਲਾ ਜੁਗ ਜੁਗ ਰਿਹਾ ਚੁਕਾਈਆ। ਸਰਬ ਜੀਆਂ ਬਣ ਪਿਤਾ ਮਾਤਾ, ਗੋਦੀ ਗੋਦ ਸੁਹਾਈਆ। ਏਥੇ ਓਥੇ ਹੋਵੇ ਰਾਖਾ, ਰੱਖਿਆ ਕਰੇ ਥਾਉਂ ਥਾਈਂਆ। ਜਿਸ ਦੀ ਕਾਗ਼ਜ਼ਾਂ ਉਤੇ ਲਿਖੀ ਗਾਥਾ, ਨਿਮਾਜ਼ਾਂ ਵਿਚ ਸੱਯਦੇ ਰਹੇ ਝੁਕਾਈਆ। ਸੋ ਖੇਲੇ ਖੇਲ ਪੁਰਖ ਸਮਰਾਥਾ, ਸਮਰਥ ਆਪਣਾ ਫੇਰਾ ਪਾਈਆ। ਗੁਰਮੁਖ ਵਿਰਲੇ ਲੋਕਮਾਤ ਜਾਤਾ, ਜਿਸ ਆਪਣੀ ਬੂਝ ਬੁਝਾਈਆ। ਸ੍ਰਿਸ਼ਟ ਵਖਾਏ ਸ੍ਰਿਸ਼ਟ ਤਮਾਸ਼ਾ, ਸ੍ਰਿਸ਼ਟੀ ਸ੍ਰਿਸ਼ਟੀ ਵਿਚ ਭੁਆਈਆ। ਜਨ ਭਗਤਾਂ ਵੱਖਰਾ ਰੱਖਿਆ ਸਭ ਤੋਂ ਨਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਮੇਲਾ ਰਿਹਾ ਮਿਲਾਈਆ। ਨਿਹਕਰਮੀ ਹਰਿ ਵਡ ਗੁਣਵੰਤਾ, ਗੁਣ ਭਰਪੂਰ ਅਖਵਾਈਆ। ਮਾਣ ਦਵਾ ਕੇ ਸਾਚੇ ਸੰਤਾਂ, ਸਤਿਗੁਰ ਲਏ ਤਰਾਈਆ। ਸਤਿ ਧਰਮ ਦੀ ਬਣਾ ਕੇ ਬਣਤਾ, ਘਾੜਤ ਧੁਰ ਦੀ ਲਏ ਘੜਾਈਆ। ਦੇ ਕੇ ਗਿਆਨ ਸ਼ਬਦੀ ਪੰਡਤਾ, ਬੋਧ ਦਏ ਜਣਾਈਆ। ਮੇਲ ਮਿਲਾਏ ਸਾਚੀ ਸੰਗਤਾ, ਘਰ ਸਾਚੇ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸ਼ਹਿਨਸ਼ਾਹੀਆ। ਨਿਹਕਰਮੀ ਹਰਿ ਸ਼ਾਹ ਪਾਤਸ਼ਾਹ, ਪਰਵਰਦਿਗਾਰ ਅਖਵਾਇੰਦਾ। ਫੜ ਫੜ ਬਾਹੋਂ ਰਾਹੇ ਰਿਹਾ ਪਾ, ਰਹਿਬਰ ਇਕ ਹੋ ਆਇੰਦਾ। ਖ਼ੁਦੀ ਤਕੱਬਰ ਦਏ ਗਵਾ, ਖ਼ੁਦਾ ਖ਼ਾਲਸ ਰੂਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਵਖਾਇੰਦਾ। ਨਿਹਕਰਮੀ ਰਿਹਾ ਹੱਸ, ਹਸਤੀ ਆਪਣੀ ਮਾਤ ਪਰਗਟਾਈਆ। ਦੋ ਜਹਾਨਾਂ ਦੇ ਕੇ ਵੱਥ, ਵਸਤੂ ਰਿਹਾ ਵਰਤਾਈਆ। ਨਿਰਗੁਣ ਸਰਗੁਣ ਮੇਲ ਕੇ ਝੱਟ, ਝਗੜਾ ਰਿਹਾ ਚੁਕਾਈਆ। ਸਚ ਦਵਾਰਾ ਖੋਲ੍ਹ ਕੇ ਹੱਟ, ਗੁਰਮੁਖ ਵਣਜਾਰੇ ਰਿਹਾ ਕਰਾਈਆ । ਸਤਿ ਧਰਮ ਦੀ ਦੇ ਕੇ ਮੱਤ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਸ੍ਰੀ ਭਗਵਾਨ ਦਾ ਗੌਣਾ ਸੱਚਾ ਜਸ, ਜਿਸ ਨੂੰ ਵੇਦ ਪੁਰਾਨ ਸਾਲਾਹੀਆ। ਉਹ ਸਭ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਜਿਸ ਦਾ ਸੋਹੰ ਇਕੋ ਜਾਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਗੁਰਸਿਖ ਗੁਰਮੁਖ ਗੁਰ ਸਤਿਗੁਰ ਰੰਗ ਰੰਗਾਈਆ।
੯ ਅੱਸੂ ੨੦੨੧ ਬਿਕ੍ਰਮੀ ਵਧਾਵਾ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ
ਨਿਹਕਰਮੀ ਹਰਿ ਸੱਚਾ ਸੱਜਣ, ਮਾਲਕ ਦੋ ਜਹਾਨ ਅਖਵਾਇੰਦਾ। ਚਰਨ ਧੂੜ ਕਰਾਏ ਮਜਨ, ਅੰਤਰ ਆਤਮ ਮੈਲ ਧੁਆਇੰਦਾ। ਲੇਖੇ ਲਾ ਕੇ ਕਾਇਆ ਮਾਟੀ ਕੰਚਨ, ਕਰਤਾ ਕੀਮਤ ਆਪ ਚੁਕਾਇੰਦਾ। ਮਨ ਵਾਸਨਾ ਦੇਵੇ ਬਦਲ, ਕੂੜੀ ਕਿਰਿਆ ਡੇਰਾ ਢਾਇੰਦਾ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ। ਨਿਹਕਰਮੀ ਸਤਿਗੁਰ ਦੇਵੇ ਮੰਤਰ, ਸ਼ਬਦ ਨਾਮ ਪੜ੍ਹਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਭੇਵ ਖੁਲ੍ਹਾਵੇ ਬ੍ਰਹਮ ਨਿਰੰਤਰ, ਮਾਇਆ ਪਰਦਾ ਦਏ ਚੁਕਾਈਆ। ਕਰ ਪਰਕਾਸ਼ ਘਰ ਗਗਨੰਤਰ, ਗਗਨ ਮੰਡਲ ਕਰੇ ਰੁਸ਼ਨਾਈਆ। ਤ੍ਰੈਗੁਣ ਮਾਇਆ ਬੁਝਾ ਬਸੰਤਰ, ਅੰਮ੍ਰਿਤ ਮੇਘ ਬਰਸਾਈਆ। ਮੇਲ ਮਿਲਾਕੇ ਸਾਚੇ ਸੰਤਨ, ਸਾਚੀ ਸੁਰਤੀ ਦਏ ਖੁਲ੍ਹਾਈਆ। ਜੋੜ ਜੁੜਾਕੇ ਧੁਰ ਦੇ ਕੰਤਨ, ਦੁਹਾਗਣ ਲੇਖਾ ਦਏ ਮੁਕਾਈਆ। ਪਾਰ ਕਰਾ ਕੇ ਜਗਤ ਪਤਣ, ਕੰਢਾ ਇਕੋ ਇਕ ਸਮਝਾਈਆ। ਜਿਸ ਦਾ ਮਾਲਕ ਪੁਰਖ ਸਮਰਥਨ, ਸ਼ਹਿਨਸ਼ਾਹ ਇਕ ਅਖਵਾਈਆ। ਜਿਸ ਦੀ ਮਹਿਮਾ ਸ਼ਾਸਤਰ ਸਿਮਰਤ ਵੇਦ ਪੁਰਾਨ ਗੁਰ ਅਵਤਾਰ ਪੈਗ਼ੰਬਰ ਕਥਨ, ਕਥਨੀ ਨਾਲ ਸੁਣਾਈਆ। ਸੋ ਸਦਾ ਸਹਾਇਕ ਧੁਰ ਦਾ ਨਾਇਕ ਹਰਿ ਖ਼ਾਲਕ ਮਾਰਗ ਆਇਆ ਦੱਸਣ, ਰਹਿਬਰ ਰਾਹ ਜਣਾਈਆ। ਕੂੜੀ ਕਿਰਿਆ ਜੂਠ ਝੂਠ ਜੜ੍ਹ ਆਇਆ ਪੁੱਟਣ, ਸਤਿ ਧਰਮ ਬੂਟਾ ਦਏ ਲਗਾਈਆ। ਜਨ ਭਗਤਾਂ ਸੁਣਾਏ ਅਨੋਖੇ ਬਚਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਨਿਹਕਰਮੀ ਹਰਿ ਪਰਮ ਪਿਆਰਾ, ਪਰਮ ਪੁਰਖ ਅਖਵਾਇੰਦਾ। ਲੇਖਾ ਜਾਣੇ ਸਦਾ ਜੁਗ ਚਾਰਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਵਰਨ ਬਰਨ ਤੋਂ ਵਸੇ ਬਾਹਰਾ, ਜੋਤੀ ਜਾਤਾ ਡਗਮਗਾਇੰਦਾ । ਕਾਗਤ ਕਲਮ ਨਾ ਲਿਖਣਹਾਰਾ, ਸ਼ਾਸਤਰ ਸਿਮਰਤ ਵੇਦ ਅੰਤ ਕਿਸੇ ਨਾ ਆਇੰਦਾ। ਖੇਲੇ ਖੇਲ ਗੁਪਤ ਜ਼ਾਹਰਾ, ਨਿਤ ਨਵਿਤ ਆਪਣਾ ਫੇਰਾ ਪਾਇੰਦਾ। ਜਨ ਭਗਤਾਂ ਦੇਵੇ ਸਚ ਸਹਾਰਾ, ਸਿਰ ਆਪਣਾ ਹੱਥ ਰਖਾਇੰਦਾ। ਕਾਇਆ ਮੰਦਰ ਖੋਲ੍ਹ ਕਿਵਾੜਾ, ਬਜਰ ਕਪਾਟੀ ਤੋੜ ਤੁੜਾਇੰਦਾ । ਦੀਆ ਬਾਤੀ ਕਰ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਅੰਮ੍ਰਿਤ ਬੂੰਦ ਸਵਾਂਤੀ ਠੰਡਾ ਠਾਰਾ, ਘਰ ਝਿਰਨਾ ਆਪ ਝਿਰਾਇੰਦਾ। ਸਤਿ ਸਤਿਵਾਦੀ ਬੋਲ ਜੈਕਾਰਾ, ਧੁਨ ਰਾਗੀ ਰਾਗ ਅਲਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਲੋਚਣ ਨੈਣ ਅੱਖ ਖੁਲ੍ਹਾਇੰਦਾ। ਭਗਤ ਜਨਾਂ ਜਨ ਪਾਏ ਸਾਰਾ, ਜਗਤ ਜੁਗੀਸ਼ਰ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ । ਨਿਹਕਰਮੀ ਹਰਿ ਧੁਰ ਦਾ ਮਾਲਕ, ਬੇਪਰਵਾਹ ਅਖਵਾਇੰਦਾ। ਲੇਖਾ ਜਾਣੇ ਮਖ਼ਲੂਕ ਖ਼ਾਲਕ, ਲੋਕ ਪਰਲੋਕ ਪੜਦਾ ਲਾਹਿੰਦਾ। ਸਚ ਸਵਾਮੀ ਧੁਰ ਦਾ ਸਾਲਸ, ਸਤਿ ਦਵਾਰੇ ਬਹਿ ਬਹਿ ਖ਼ੁਸ਼ੀ ਮਨਾਇੰਦਾ। ਲੱਖ ਚੁਰਾਸੀ ਬਣ ਪ੍ਰਿਤਪਾਲਕ, ਪਾਲਣਾ ਸਭ ਦੀ ਆਪ ਜਣਾਇੰਦਾ। ਗੁਰਮੁਖ ਵੇਖੇ ਬਾਲੇ ਬਾਲਕ, ਬਚਪਨ ਆਪਣੇ ਵਿਚੋਂ ਪਰਗਟਾਇੰਦਾ। ਜਨਮ ਕਰਮ ਦਾ ਮੇਟ ਕੇ ਆਲਸ, ਨਿੰਦਰਾ ਕੂੜ ਗਵਾਇੰਦਾ। ਸੰਤ ਸੁਹੇਲੇ ਵਿਰੋਲੇ ਖ਼ਾਲਸ, ਖ਼ਾਸ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਾਂ ਵਿਚ ਸਮਾਇੰਦਾ। ਨਿਹਕਰਮੀ ਹਰਿ ਸੰਤ ਸਮਾਇਆ, ਵੱਜੇ ਸਚ ਵਧਾਈਆ। ਜਗਤ ਨੇਤਰ ਨਜ਼ਰ ਨਾ ਆਇਆ, ਨਿਜ ਅੱਖ ਕਰੇ ਰੁਸ਼ਨਾਈਆ। ਤ੍ਰੈਗੁਣ ਮਾਇਆ ਡੇਰਾ ਢਾਹਿਆ, ਪੰਚਮ ਦੇਵੇ ਨਾਮ ਵਡਿਆਈਆ। ਸਚ ਸੰਦੇਸਾ ਇਕ ਸੁਣਾਇਆ, ਧੁਰ ਦਾ ਰਾਗ ਅਲਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਜੋੜ ਜੁੜਾਇਆ, ਜਗਤ ਵਿਛੋੜਾ ਰਹਿਣ ਨਾ ਪਾਈਆ। ਸੱਸੇ ਉਪਰ ਹੋੜਾ ਲਾਇਆ, ਹੰ ਬ੍ਰਹਮ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਬਣਤ ਰਿਹਾ ਬਣਾਈਆ। ਨਿਹਕਰਮੀ ਬਣਤ ਬਣਾਏ ਮਾਤ, ਧੁਰ ਦਾ ਘਾੜਨ
ਰਿਹਾ ਘੜਾਈਆ। ਗੁਰਮੁਖ ਬਣਾ ਕੇ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਇਕੋ ਵਾਰ ਬੇਨੰਤੀ ਸੁਣ ਅਰਦਾਸ, ਅੰਦਰੇ ਅੰਦਰ ਅਦਲਾ ਬਦਲੀ ਦਿਤੀ ਕਰਾਈਆ। ਜਗਤ ਤ੍ਰਿਸ਼ਨਾ ਮਿਟਾਈ ਖਾਹਿਸ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਾ ਕੋਇ ਨਿਵਾਈਆ। ਅੱਠੇ ਪਹਿਰ ਦਿਵਸ ਰੈਣ ਸਤਿਗੁਰ ਪੂਰਾ ਸਦਾ ਵਸੇ ਪਾਸ, ਜਗਤ ਵਿਛੋੜਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਿਹਕਰਮੀ ਖੇਲ ਅਨਡਿਠਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਜਨ ਭਗਤਾਂ ਅੰਮ੍ਰਿਤ ਦੇ ਕੇ ਰਸ ਮਿੱਠਾ, ਕੂੜੀ ਕਿਰਿਆ ਪਰੇ ਹਟਾਇੰਦਾ। ਸਚ ਦਵਾਰੇ ਸਚ ਸਵਾਮੀ ਦਿਸਾ, ਦਹਿ ਦਿਸ਼ਾ ਨਾ ਵੰਡ ਵੰਡਾਇੰਦਾ। ਵੱਡਿਆਂ ਨਾਲੋਂ ਵੱਡਾ ਨਿਕਿਆਂ ਨਾਲੋਂ ਨਿੱਕਾ, ਮਧ ਆਪਣੀ ਧਾਰ ਚਲਾਇੰਦਾ। ਆਦਿ ਜੁਗਾਦੀ ਬਣ ਕੇ ਧੁਰ ਦਾ ਪਿਤਾ, ਪਤਿਪਰਮੇਸ਼ਵਰ ਵੇਖ ਵਖਾਇੰਦਾ। ਜਿਨ੍ਹਾਂ ਨੂੰ ਭੁੱਲ ਗਿਆ ਪਿਛਲਾ ਪਿਛਾ, ਤਿਨ੍ਹਾਂ ਨੂੰ ਸੁਰਤੀ ਸ਼ਬਦ ਜਣਾਇੰਦਾ। ਜਿਸ ਨੇ ਮਾਤ ਗਰਭ ਕੀਤੀ ਰੱਛਾ, ਸੋ ਮਾਲਕ ਅੰਤਮ ਲੇਖੇ ਲਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਉਸੇ ਦਾ ਸੱਚਾ ਬੱਚਾ, ਜੋ ਅੱਗੇ ਬੱਚਿਆਂ ਵਾਂਗ ਗੋਦ ਉਠਾਇੰਦਾ। ਕਿਸੇ ਕੰਮ ਨਹੀਂ ਔਣਾ ਕਾਇਆ ਮਾਟੀ ਭਾਂਡਾ ਕੱਚਾ, ਬਿਨ ਸਤਿਗੁਰ ਪੂਰੇ ਆਤਮ ਪਰਮਾਤਮ ਜੋੜ ਨਾ ਕੋਇ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਅੰਗ ਲਗਾਇੰਦਾ। ਨਿਹਕਰਮੀ ਲਾਏ ਆਪਣੇ ਅੰਗ, ਅੰਗੀਕਾਰ ਅਖਵਾਈਆ । ਗੁਰਮੁਖਾਂ ਨੌ ਦਵਾਰੇ ਵੇਖੇ ਪਾਰ ਲੰਘ, ਮੰਜ਼ਲ ਪੰਧ ਚੁਕਾਈਆ। ਦਸਮ ਦਵਾਰੀ ਅਗੰਮਾ ਅਨੋਖਾ ਪਲੰਘ, ਬਿਨ ਪਾਵੇ ਚੂਲ ਟਿਕਾਈਆ। ਦਿਵਸ ਰੈਣ ਵੱਜੇ ਮਰਦੰਗ, ਅਨਰਾਗੀ ਰਾਗ ਅਲਾਈਆ। ਸੁਰਤੀ ਸ਼ਬਦੀ ਮਿਲ ਕੇ ਗਾਵੇ ਛੰਦ, ਸੋਹੰ ਢੋਲਾ ਇਕ ਸੁਣਾਈਆ। ਓਥੇ ਹੋਏ ਬੇਨੰਤੀ ਨਾ ਬੱਤੀ ਦੰਦ, ਰਸਨਾ ਜਿਹਵਾ ਨਾ ਕੋਈ ਵਡਿਆਈਆ। ਲੋੜ ਰਹੇ ਨਾ ਸੂਰਜ ਚੰਦ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਤੀਰਥ ਜਾਣਾ ਪਏ ਨਾ ਗੋਦਾਵਰੀ ਗੰਗ, ਅੰਮ੍ਰਿਤ ਮੇਘ ਇਕ ਬਰਸਾਈਆ। ਘਰ ਸਵਾਮੀ ਦੇਵੇ ਅਨੰਦ, ਪਰਮਾਨੰਦ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦਏ ਬੁਝਾਈਆ। ਨਿਹਕਰਮੀ ਜਨ ਭਗਤ ਕਰੇ ਮਨਜ਼ੂਰ, ਮੰਜ਼ਲ ਸਭ ਦੀ ਵੇਖ ਵਖਾਈਆ। ਓਹਦਾ ਜਲਵਾ ਉਤੇ ਕੋਹਤੂਰ, ਮੂਸਾ ਨੈਣ ਸ਼ਰਮਾਈਆ। ਓਹ ਚੜ੍ਹਦੇ ਵੇਖੇ ਸੂਲੀ ਮਨਸੂਰ, ਸ਼ਮਸ ਬੈਠਾ ਖੱਲ ਲੁਹਾਈਆ। ਉਸਨੇ ਗੌਂਦੇ ਵੇਖੇ ਜ਼ਰੂਰ, ਕਬੀਰ ਜੁਲਾਹੇ ਜਹੇ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਹਾਜ਼ਰ ਹਜ਼ੂਰ, ਹਾਜ਼ਰੀ ਸਭ ਦੀ ਲੇਖੇ ਪਾਈਆ। ਨਿਹਕਰਮੀ ਕਹੇ ਮੇਰਾ ਸ਼ਬਦ ਤੁਰੰਗ, ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ। ਦੋ ਜਹਾਨਾਂ ਆਪੇ ਜਾਏ ਪਾਰ ਲੰਘ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਨੌ ਖੰਡ ਪ੍ਰਿਥਮੀ ਸਚਖੰਡ ਜਨ ਭਗਤਾਂ ਪੂਰੀ ਕਰਾਂ ਮੰਗ, ਮਨਸਾ ਸਭ ਦੀ ਝੋਲੀ ਪਾਇੰਦਾ। ਜਿਨ੍ਹਾਂ ਕਲਜੁਗ ਅੰਤ ਸ੍ਰੀ ਭਗਵੰਤ ਢੋਲਾ ਗਾਇਆ ਸੋਹੰ ਛੰਦ, ਸੋ ਪੁਰਖ ਨਿਰੰਜਣ ਨਿਜ ਨੇਤਰ ਨੈਣ ਅੱਖ ਦਰਸ ਵਖਾਇੰਦਾ। ਦੀਨ ਦਿਆਲ ਸਰਬ ਸਵਾਮੀ ਹੋ ਬਖ਼ਸ਼ੰਦ, ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਕਰਮ ਦੀ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੇ ਨਾਲ ਮਿਲਾਇੰਦਾ।
੯ ਅੱਸੂ ੨੦੨੧ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ
ਨਿਹਕਰਮੀ ਕਹੇ ਸੁਣੋ ਜਨ ਭਗਤ, ਅੰਤਮ ਭਾਵਨਾ ਪੂਰ ਕਰਾਈਆ। ਨਾਤਾ ਤੋੜ ਕੇ ਕੂੜੇ ਜਗਤ, ਜਗਮਗ ਜੋਤ ਕਰਾਂ ਰੁਸ਼ਨਾਈਆ। ਆਪਣੇ ਨਾਮ ਦਾ ਦੱਸਕੇ ਅਰਥ, ਅਰਥਾਤ ਸਭ ਨੂੰ ਦਿਤਾ ਜਣਾਈਆ। ਪਿਛਲਾ ਕਰਕੇ ਪੂਰਾ ਵਾਕ, ਵਕਤ ਵੇਲਾ ਰਿਹਾ ਸੁਹਾਈਆ। ਤੁਹਾਡੇ ਨਾਲ ਮਿਲਾ ਕੇ ਆਪਣੀ ਜ਼ਾਤ, ਜ਼ਾਹਰ ਕਰਾਂ ਰੁਸ਼ਨਾਈਆ। ਖੇਲਾਂ ਖੇਲ ਬਹੁ ਬਿਧ ਭਾਂਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਧਾਰ ਚਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਇਆ ਸਹਾਈਆ। ਜਨ ਭਗਤੋ ਸੁਣੋ ਇਕ ਸੰਦੇਸ, ਸਦਾ ਹਰਿ ਜਣਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਹੋ ਕੇ ਪੇਸ਼, ਪੇਸ਼ੀਨਗੋਈ ਰਹੇ ਜਣਾਈਆ। ਸਭ ਤੋਂ ਅਗਲਾ ਅਖ਼ੀਰੀ ਸਾਡਾ ਪੂਰਾ ਹੋਇਆ ਲੇਖ, ਲਿਖਤ ਦਿਤੀ ਚੁਕਾਈਆ। ਤੂੰ ਸਾਹਿਬ ਕਰਕੇ ਜੋਤੀ ਭੇਸ, ਭੇਖ ਪਾਖੰਡ ਦੇ ਗਵਾਈਆ। ਜਨ ਭਗਤਾਂ ਲਏਂ ਪੇਖ, ਆਪਣੇ ਨੈਣ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲਏ ਲਗਾਈਆ। ਨਿਹਕਰਮੀ ਕਹੇ ਜਨ ਭਗਤ ਪਿਆਰੇ, ਭਗਤੀ ਇਕ ਕਮਾਈਆ। ਸੋਹੰ ਸ਼ਬਦ ਸਚ ਜੈਕਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈ ਜੈਕਾਰ ਸੁਣਾਈਆ। ਇਸ ਤੋਂ ਕੁਛ ਨਹੀਂ ਹੋਰ ਬਾਹਰੇ, ਬ੍ਰਹਿਮੰਡ ਖੰਡ ਇਸੇ ਵਿਚ ਬੰਦ ਕਰਾਈਆ। ਖਾਣੀ ਬਾਣੀ ਏਸੇ ਦੇ ਪਨਿਹਾਰੇ, ਜੁਗ ਜੁਗ ਸੇਵ ਕਮਾਈਆ। ਗੁਰ ਅਵਤਾਰ ਏਸੇ ਦੇ ਵਣਜਾਰੇ, ਲੋਕਮਾਤ ਹੱਟ ਚਲਾਈਆ । ਜਿਨ੍ਹਾਂ ਉਪਰ ਆਪ ਕਿਰਪਾ ਧਾਰੇ, ਧਰਨੀ ਧਵਲ ਉਤੇ ਵੇਖ ਵਖਾਈਆ। ਤਿਨ੍ਹਾਂ ਦੇ ਮਾਣਸ ਜਨਮ ਗਏ ਸਵਾਰੇ, ਬਗ ਬਪੜਾ ਰਹਿਣ ਕੋਇ ਨਾ ਪਾਈਆ। ਸੋ ਗੁਰਮੁਖ ਮਿਲੇ ਹੰਸਾਂ ਡਾਰੇ, ਕਾਗੀ ਕਾਗ ਨਾ ਕੋਇ ਕੁਰਲਾਈਆ। ਸਭ ਦੀ ਮਨਜ਼ੂਰ ਕਰੇ ਨਿਮਸਕਾਰੇ, ਬੰਦਨਾ ਆਪਣੀ ਝੋਲੀ ਪਾਈਆ। ਅੰਤਮ ਬਹਾਵੇ ਓਸ ਮੁਨਾਰੇ, ਜਿਸ ਦੀ ਮੰਜ਼ਲ ਬੇਪਰਵਾਹੀਆ। ਅੱਗੇ ਹੋ ਮਿਲੇ ਨਿਰੰਕਾਰੇ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਲੈ ਕੇ ਜਾਏ ਸਚ ਦਰਬਾਰੇ, ਦਰਗਾਹ ਸਾਚੀ ਧਾਮ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਹੁਤਿਆਂ ਵਿਚੋਂ ਥੋੜੇ ਕੀਤੇ ਪਿਆਰੇ, ਥੋੜਿਆ ਵਿਚੋਂ ਥੁੜੇ ਜੋੜ ਜੁੜਾਈਆ।
੧੨ ਅੱਸੂ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਚਿਰੀਂ ਕੂਆ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੋਲਣ ਵਿਚ ਕਦੇ ਨਾ ਆਈਆ। ਦੋ ਜਹਾਨ ਬ੍ਰਹਿਮੰਡ ਖੰਡ ਪ੍ਰਿਥਮੀ ਆਕਾਸ਼ ਗਗਨ ਗਗਨੰਤਰ ਚਰਨਾਂ ਹੇਠ ਵਖਾਵੇ ਆਪਣਾ ਖੂਹਾ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਾਰ ਨਾ ਕੋਇ ਕਰਾਈਆ। ਜਲ ਧਾਰ ਅੰਦਰ ਮਨੁਸ਼ ਮਾਨਵ ਮਨੁਖ ਪਾਣੀ ਭਿੱਜਾ ਚੂਹਾ, ਭੱਜ ਸਕੇ ਨਾ ਵਾਹੋ ਦਾਹੀਆ। ਤਤ ਬੁਤ ਮਾਟੀ ਖ਼ਾਕੀ ਮੇਲ ਨਿਰਗੁਣ ਰੂਹਾ, ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਕੋਟਨ ਕੋਟ ਕੋਟ ਜੁਗਾਂ ਪਿਛੋਂ ਨਿੱਕਾ ਜਿਹਾ ਖੋਲ੍ਹਿਆ ਬੂਹਾ, ਜਿਸ ਵਿਚੋਂ ਗੁਰਮੁਖ ਬਾਹਰ ਕਢਾਈਆ । ਕਲਜੁਗ ਅੰਤਮ ਵੇਖ ਕੇ ਧਾਰ ਧੂੰਆਂ, ਨਿਰਗੁਣ ਨਿਰਵੈਰ ਨਿਰਾਕਾਰ ਜੋਤੀ ਜੋਤ ਕਰੀ ਰੁਸ਼ਨਾਈਆ। ਪਰਮ ਪੁਰਖ ਪਰਮਾਤਮ ਲੇਖਾ ਜਾਣੇ ਆਤਮ ਦੁੱਖ
ਸੁਖ ਰੋਗ ਭੁੱਖ ਵਿਚ ਕਦੇ ਨਾ ਮੋਆ, ਜਨਮ ਮਰਨ ਨਾ ਕੋਇ ਜਣਾਈਆ। ਨਿਤ ਨਵਿਤ ਜੁਗਾ ਜੁਗੰਤ ਉਨ੍ਹਾਂ ਦਾ ਹੋਆ, ਜੋ ਹੌਕੇ ਸਿਸਕੀਆਂ ਵਿਚ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਚਿਰਾਂ ਪਿਛੋਂ ਕੂਇਆ ਕਰਤਾ, ਕੁਦਰਤ ਕਾਦਰ ਵੇਖ ਵਖਾਈਆ। ਜੋ ਦਰਵੇਸ਼ ਬਣੇ ਬਰਦਾ, ਭਿੱਖਕ ਭਿਛਿਆ ਝੋਲੀ ਦੇਵੇ ਪਾਈਆ। ਅਜੇ ਸਿੱਖਾਂ ਦਾ ਮਨ ਪੂਰਾ ਨਹੀਂ ਡਰਦਾ, ਭੈ ਥੋੜਾ ਥੋੜਾ ਰਖਾਈਆ। ਏਸੇ ਕਰਕੇ ਸਤਿਗੁਰ ਪੂਰਾ ਅੰਦਰ ਨਹੀਂ ਵੜਦਾ, ਬਾਹਰੋਂ ਬਾਹਰੋਂ ਮੇਲ ਮਿਲਾਈਆ। ਜੋ ਭਾਣਾ ਪੂਰਾ ਮੰਨਦਾ, ਭਾਵੀ ਖਹਿੜਾ ਦਏ ਛੁਡਾਈਆ। ਥੋੜਾ ਲੇਖਾ ਪਿਛਲੇ ਧਨ ਦਾ, ਹੌਲੀ ਹੌਲੀ ਵਰਤਾਈਆ। ਇਹ ਲਹਿਣਾ ਗੁਜਰੀ ਚੰਨ ਦਾ, ਜੋ ਚੰਦ ਦਿਨਾਂ ਵਿਚ ਦਏ ਖਪਾਈਆ। ਅੱਗੇ ਇਕੇ ਹੁਕਮ ਨਾਲ ਰੋਗ ਸੋਗ ਚਿੰਤਾ ਦੁੱਖ ਸਰਬ ਬੰਨ੍ਹਦਾ, ਬੰਧਨ ਦੇਵੇ ਪਾਈਆ। ਸ੍ਰੀ ਭਗਵਾਨ ਵਡ ਮਿਹਰਵਾਨ ਕੱਚਾ ਨਹੀਂ ਕੰਨ ਦਾ, ਸੁਣਨਹਾਰਾ ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਜੀਵ ਜੰਤ ਡੰਨਦਾ, ਡੰਕੇ ਡੌਰੂ ਨਾਲ ਸਮਝਾਈਆ । ਜੋ ਘੜਿਆ ਸੋ ਭੰਨਦਾ, ਘੜਨ ਭੰਨਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਸੱਚਾ ਹੱਥ ਰਖਾਈਆ। ਚਿਰਾਂ ਪਿਛੋਂ ਪਿਆ ਬੋਲ, ਬੋਲੀ ਆਪਣੀ ਨਾਲ ਲਿਆਈਆ। ਜਿਸ ਦਾ ਕੋਈ ਨਾ ਤੋਲੇ ਤੋਲ, ਤਰਾਜ਼ੂ ਵਜ਼ਨ ਨਾ ਕੋਈ ਸਮਝਾਈਆ। ਸ਼ਬਦ ਨਗਾਰਾ ਵਜਾ ਕੇ ਢੋਲ, ਢੋਲੇ ਸੁਣਾਵੇ ਬੇਪਰਵਾਹੀਆ। ਜਿਨ੍ਹਾਂ ਦੇ ਅੰਦਰ ਵਸਿਆ ਕੋਲ, ਤਿਸ ਕੁਲ ਮਿਲੇ ਵਡਿਆਈਆ । ਸਤਿਗੁਰ ਸ਼ਬਦ ਸਦਾ ਅਨਮੋਲ, ਅਨਮੁੱਲੜੀ ਕੀਮਤ ਸਕੇ ਨਾ ਕੋਇ ਚੁਕਾਈਆ। ਜਨ ਭਗਤਾਂ ਦੇਵੇ ਵਡਿਆਈ ਉਪਰ ਧੌਲ, ਧਰਨੀ ਦੁੱਖ ਗਵਾਈਆ । ਗੋਬਿੰਦ ਕਰਕੇ ਗਿਆ ਕੌਲ, ਇਕਰਾਰ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਬੇਪਰਵਾਹੀਆ। ਚਿਰਾਂ ਪਿਛੋਂ ਆਇਆ ਨੱਠਾ, ਪਿਛਲਾ ਪੰਧ ਮੁਕਾਈਆ। ਭਗਤ ਸੰਤ ਕਰ ਇਕੱਠਾ, ਅਗਲੀ ਕਰੇ ਪੜ੍ਹਾਈਆ। ਕਿਸੇ ਦਾ ਮਖੌਲ ਕਿਸੇ ਦਾ ਠੱਠਾ, ਠੋਕਰ ਨਾਲ ਉਠਾਈਆ। ਪੰਜ ਤਤ ਕਾਇਆ ਬੱਧਾ ਗੱਠਾ, ਗਠੜੀ ਸੀਸ ਟਿਕਾਈਆ। ਨਾਤਾ ਜੁੜਿਆ ਤੱਤਾਂ ਅੱਠਾਂ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮੱਤ ਬੁਧ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਦਏ ਦ੍ਰਿੜਾਈਆ। ਸਚ ਦਵਾਰੇ ਦ੍ਰਿੜ ਵਿਸ਼ਵਾਸ, ਦ੍ਰਿੜਤਾ ਇਕ ਵਖਾਈਆ। ਜਿਸ ਦੇ ਵਿਚ ਨਾ ਹੋਵੇ ਘਾਤ, ਘਾਓ ਸਕੇ ਨਾ ਕੋਇ ਲਗਾਈਆ। ਅੰਤਰ ਆਤਮ ਬੱਝੇ ਨਾਤ, ਨਾਤਾ ਸਕੇ ਨਾ ਕੋਇ ਤੁੜਾਈਆ। ਹੁਕਮ ਮੰਨਣ ਦੀ ਧੁਰ ਦੀ ਜਾਚ, ਜਾਚਕਾਂ ਦਏ ਜਣਾਈਆ। ਕਾਇਆ ਮਾਟੀ ਕਾਚ, ਅੰਤਮ ਕੀਮਤ ਰਹੇ ਨਾ ਰਾਈਆ। ਤਨ ਖ਼ਾਕੀ ਹੋਵੇ ਨਾਸ, ਨੇਸਤੋ ਨਾਬੂਦ ਦਿਸੇ ਲੋਕਾਈਆ। ਜਨ ਭਗਤਾਂ ਮਿਹਰ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਹੋਏ ਸਹਾਈਆ। ਬੀਸ ਇਕੀਸ ਤੋਂ ਬਾਦ ਗੁਰਮੁਖਾਂ ਦਾ ਦੁਖੜਾ ਜਾਏ ਨਾਸ, ਆਪਣਾ ਮੁਖ ਛੁਪਾਈਆ। ਤਿਸ ਸਮੇਂ ਅੰਤਰ ਸ਼ਬਦ ਚਲੇ ਸਵਾਸ ਸਵਾਸ, ਸਾਹ ਸਾਹ ਸਦਾ ਸਦਾ ਗੁਣ ਗਾਈਆ। ਬਿਨ ਮੰਤਰਾਂ ਦੱਸ ਅਭਿਆਸ, ਆਬੀ ਨਾਭੀ ਮਹਿਰਾਬੀ ਮਹਿਤਾਬੀ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇ ਕੇ ਪੂੰਜੀ ਰਾਸ, ਰਸਦ ਦਸਤ ਬਦਸਤ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਸੁਖਾਲੇ ਕਰੇ ਸਵਾਸ, ਸ਼ਬਦ
ਸੁਰਤ ਨਾਲ ਮਿਲਾਈਆ। ਦੁੱਖ ਕਹਿਣ ਸਾਡੇ ਗਾਓ ਗੀਤ, ਸਭਨਾਂ ਰਹੇ ਜਣਾਈਆ। ਕਿਸੇ ਨੂੰ ਮੰਦਰ ਕਿਸੇ ਨੂੰ ਭਜਾਇਆ ਮਸੀਤ, ਕਿਸੇ ਨੂੰ ਮੰਦਰਾਂ ਵਿਚ ਭੁਆਈਆ। ਕਿਸੇ ਨੂੰ ਪਾਣੀਆਂ ਅੰਦਰ ਨਹਾਵਣ ਦੀ ਦੱਸੀ ਰੀਤ, ਕਿਸੇ ਨੂੰ ਮੜ੍ਹੀ ਮੱਠਾਂ ਸੀਸ ਝੁਕਾਈਆ। ਬਿਨ ਭਗਤਾਂ ਪਰਮ ਪੁਰਖ ਨੂੰ ਮਿਲਣ ਦੀ ਕਿਸੇ ਨਾ ਦੱਸੀ ਰੀਤ, ਸਾਚੀ ਸਿਖਿਆ ਨਾ ਕੋਇ ਦ੍ਰਿੜਾਈਆ। ਜਿਹੜੇ ਸਮਝ ਨਹੀਂ ਸਕੇ ਠੀਕ, ਉਨ੍ਹਾਂ ਨੂੰ ਦੁਖ ਦਲਿਦ੍ਰ ਲੈ ਕੇ ਭੱਜਣ ਵਾਹੋ ਦਾਹੀਆ। ਚਲੋ ਚਲ ਕੇ ਵੇਖੀਏ ਲਾਸ਼ਰੀਕ, ਜੋ ਦੁਖੜੇ ਰਿਹਾ ਮਿਟਾਈਆ। ਇਨ੍ਹਾਂ ਦੁੱਖਾਂ ਦੀ ਦੁੱਖਾਂ ਵਿਚੋਂ ਨਿਕਲਣ ਵਾਸਤੇ ਪ੍ਰਭ ਦੇ ਨਾਲ ਪ੍ਰੀਤ, ਇਹ ਵੀ ਜਨਮ ਅਜਨਮਾਂ ਵਿਚੋਂ ਪਰਗਟਾਈਆ । ਅਠਾਸੀ ਹਜ਼ਾਰ ਰਿਸ਼ੀਆਂ ਵਿਚੋਂ ਪਰਗਟ ਕੀਤਾ ਦੁੱਖ ਇਕ ਇਕ ਨੀਚ, ਨੀਚ ਨੀਚਾਂ ਵਿਚੋਂ ਜਣਾਈਆ। ਜਿੰਨਾਂ ਚਿਰ ਸਤਿਗੁਰ ਦਾ ਦਵਾਰਾ ਨਾ ਵੇਖਣ ਦਹਿਲੀਜ਼, ਪਾਰ ਨਾ ਕੋਇ ਲੰਘਾਈਆ। ਜੋ ਕਰਿਆ ਸੋ ਭਗਵਨ ਠੀਕ, ਠਾਕਰ ਆਪਣੀ ਖੇਲ ਬਣਾਈਆ। ਤੱਤਾਂ ਸਰੀਰਕ ਅੰਦਰ ਰੱਖਕੇ ਭੀਤ, ਭੀਤਰ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲੇਖੇ ਰਿਹਾ ਲਗਾਈਆ।
੧੩ ਅੱਸੂ ੨੦੨੧ ਬਿਕ੍ਰਮੀ ਮਾਨ ਸਿੰਘ ਦੇ ਗ੍ਰਹਿ ਅੰਮ੍ਰਿਤਸਰ
ਬਨਾਰਸ ਖੇਟਾ ਮਾਰਗ ਖਾਸ, ਅਧਵਾਟੀ ਨਜ਼ਰੀ ਆਈਆ। ਜਿਥੇ ਬੈਠਾ ਚਮਿਆਰ ਰਵਿਦਾਸ, ਪਾਣਾ ਗੰਢ ਖ਼ੁਸ਼ੀ ਮਨਾਈਆ। ਓਥੇ ਰਾਹੀ ਪਾਂਧੀ ਚਲਦਾ ਆਇਆ ਆਪਣੇ ਘਾਟ, ਮਾਨ ਸਿੰਘ ਪੂਰਬ ਜਨਮ ਮਲੂਕਾ ਦਿਤਾ ਸਮਝਾਈਆ। ਕੰਡਾ ਵਜਿਆ ਅੰਗੁਸ਼ਤ ਸਾਚ, ਸੱਜਾ ਚਰਨ ਹੋਇਆ ਦੁਖਦਾਈਆ। ਨੇਰਨ ਨੇਰ ਆ ਕੇ ਕੀਤੀ ਅਰਦਾਸ, ਪ੍ਰੇਮ ਪਿਆਰ ਨਾਲ ਬੇਨੰਤੀ ਦਿਤੀ ਸੁਣਾਈਆ। ਮੈਨੂੰ ਕੰਡਾ ਘਾਓ ਲਗਾ ਘਾਤ, ਦੁੱਖ ਦਰਦ ਰਿਹਾ ਸਤਾਈਆ। ਚਮਰੇਟੇ ਤੈਨੂੰ ਸੋਹਣੀ ਜਾਚ, ਆਰ ਰੰਬੀ ਨਾਲ ਬਾਹਰ ਕਢਾਈਆ। ਰਵਿਦਾਸ ਖ਼ੁਸ਼ੀਆਂ ਨਾਲ ਪਿਆ ਹਾਸ, ਹਸਤ ਕਵਲਾਂ ਸੇਵ ਕਮਾਈਆ। ਓਸ ਵੇਲੇ ਆਪ ਕਿਹਾ ਸ਼ਾਬਾਸ਼, ਜਿਸ ਮੇਰੀ ਦਰਦ ਵੰਡਾਈਆ। ਰਵਿਦਾਸ ਕਿਹਾ ਮੇਰੇ ਨਾਲੋਂ ਚੰਗਾ ਮੇਰਾ ਬਾਪ, ਪੁਰਖ ਅਕਾਲ ਜੋ ਸਭ ਦਾ ਪਿਤਾ ਮਾਈਆ। ਨਿਤ ਨਵਿਤ ਸਦਾ ਸੁਹੇਲਾ ਰਹਵੇ ਸਾਥ, ਸਗਲਾ ਸੰਗ ਨਿਭਾਈਆ। ਓਸ ਕੋਲੋਂ ਮੰਗ ਦਾਤ, ਜੋ ਦੁੱਖਾਂ ਰੋਗਾਂ ਰਿਹਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਲੇਖੇ ਵਿਚੋਂ ਸਮਝਾਈਆ। ਪੂਰਬ ਜਨਮ ਵਿਚ ਕਿਹਾ ਉਹ ਕਵਣ ਬਾਪ, ਕਵਣ ਧਾਮ ਡੇਰਾ ਲਾਈਆ। ਰਵਿਦਾਸ ਕਿਹਾ ਜਨ ਭਗਤਾਂ ਸਾਖਿਆਤ, ਨਿਰਗੁਣ ਸਰਗੁਣ ਖੇਲ ਖਿਲਾਈਆ। ਜਿਸ ਦਾ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਦੇ ਜਾਪ, ਸਾਧ ਸੰਤ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗਾ ਗਾ ਵਿਸ਼ਨ ਬ੍ਰਹਮਾ ਸ਼ਿਵ ਗਾਥ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਲਾਹੀਆ। ਸੋ ਸਵਾਮੀ ਸਚ ਹਾਮੀ ਨਿਹਕਰਮੀ ਅੰਤਰਜਾਮੀ ਸਰਬ ਕਲਾ ਸਮਰਾਥ, ਮਹਿਮਾ ਅਕਥ ਕਥਨੀ ਕਥ ਨਾ ਸਕੇ ਰਾਈਆ। ਰੋਗ ਸੋਗ ਚਿੰਤਾ ਦੁਖ ਕਰਨਹਾਰ ਵਿਨਾਸ਼, ਅਬਿਨਾਸ਼ੀ ਕਰਤਾ ਇਕ ਅਖਵਾਈਆ। ਲੱਖ ਚੁਰਾਸੀ ਸੀਸ ਜਗਦੀਸ ਰੱਖਣਹਾਰਾ ਹਾਥ, ਮਿਹਰ
ਨਜ਼ਰ ਇਕ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਦੇਵਣਹਾਰਾ ਸੱਚਾ ਵਰ, ਸਾਹਿਬ ਸਰਬ ਦਾ ਇਕ ਗੁਸਾਈਂਆ। ਮਲੂਕੇ ਕਿਹਾ ਉਹ ਕਿਹੜਾ ਮੁਲਕ, ਮਾਲਕ ਬੈਠਾ ਬੇਪਰਵਾਹੀਆ। ਸਚ ਦੱਸ ਓਸ ਜ਼ਬਾਨ ਦਰੁਸਤ, ਜਿਸ ਵਿਚ ਦਰੁਸਤੀ ਫੇਰ ਕਦੇ ਨਾ ਆਈਆ। ਕਵਣ ਮਹੱਲਾ ਅਰਸ਼ ਕੁਰਸ਼, ਕਵਣ ਸਿੰਘਾਸਣ ਬੈਠਾ ਡੇਰਾ ਲਾਈਆ। ਰਵੀ ਕਿਹਾ ਮਨੁੱਸ਼ਾ ਵਿਚ ਮਨੁੱਸ਼ਾਂ ਵਰਗਾ ਪੁਰਸ਼, ਪਰਮ ਪੁਰਖ ਪਰਮੇਸ਼ਵਰ ਪਰਸ਼ੋਤਮ ਪਾਰਬ੍ਰਹਮ ਵੱਡੀ ਵਡਿਆਈਆ। ਅਗੰਮ ਅਥਾਹ ਊਚ ਓਸ ਦਾ ਉਰਸ, ਬੇਨਜ਼ੀਰ ਸੱਚੀ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦ ਆਪ ਖੁਲ੍ਹਾਈਆ। ਰਵਿਦਾਸ ਕਿਹਾ ਮੇਰਾ ਸਾਹਿਬ ਸੁਲਤਾਨ, ਪਰਵਰਦਿਗਾਰ ਇਕ ਅਖਵਾਈਆ। ਜੋ ਜੁਗ ਚੌਕੜੀ ਨਿਤ ਨਵਿਤ ਦੇਵਣਹਾਰਾ ਧੁਰ ਦਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਤੇਰਾ ਲੇਖਾ ਚੁਕਾਏ ਵਿਚ ਜਹਾਨ, ਜਾਗਰਤ ਜੋਤ ਇਕ ਰੁਸ਼ਨਾਈਆ। ਕਾਇਆ ਮਾਟੀ ਸਾਢੇ ਤਿੰਨ ਹੱਥ ਮਕਾਨ, ਮਹਿਰਾਬ ਹੁਜਰਾ ਇਕੋ ਇਕ ਸੁਹਾਈਆ। ਮਿਹਰ ਨਜ਼ਰ ਕਰ ਹੋਵੇ ਆਪ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਜਣਾਈਆ। ਜਿਸ ਦਾ ਵਾਸ ਉਪਰ ਜ਼ਿਮੀਂ ਆਸਮਾਨ, ਆਦਿ ਅੰਤ ਇਕ ਅਖਵਾਈਆ। ਓਸਦੀ ਦਾਸਤਾਨ ਕੀ ਕਰੇ ਬਿਆਨ, ਨਜ਼ਮ ਨਗ਼ਮਾ ਤਹਿਰੀਰ ਤਕਰੀਰ ਸਿਫ਼ਤ ਨਾ ਕੋਇ ਸਾਲਾਹੀਆ। ਉਹ ਬੇਪਰਵਾਹ ਖੇਲੇ ਖੇਲ ਦੋ ਜਹਾਨ, ਮਾਲਕ ਖ਼ਾਲਕ ਪ੍ਰਿਤਪਾਲਕ ਇਕ ਅਖਵਾਈਆ। ਇਕ ਏਕ ਰੱਖੋ ਚਰਨ ਧਿਆਨ, ਆਤਮ ਦੇਵੇ ਬ੍ਰਹਮ ਗਿਆਨ, ਵਿਦਿਆ ਸਤਿ ਸਤਿ ਸਮਝਾਈਆ। ਦੁੱਖ ਦਰਦ ਰੋਗ ਸੋਗ ਚਿੰਤ ਸਭ ਮਿਟ ਜਾਣ, ਹਉਮੇ ਹਰਸ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਘਲਾਈਆ। ਮਲੂਕ ਕਿਹਾ ਮੈਨੂੰ ਮੇਲ ਮਲੂਕ, ਮਾਲਕ ਬੇਪਰਵਾਹੀਆ। ਮੇਰਾ ਰਵਿਦਾਸ ਦੇ ਨਾਲ ਹੋਵੇ ਸਲੂਕ, ਸੁਲਹਕੁਲ ਇਕੋ ਨਜ਼ਰੀ ਆਈਆ। ਲੇਖਾ ਚੁੱਕੇ ਦੂਰ ਨਜ਼ਦੀਕ, ਨੇਰਨ ਨੇਰਾ ਘਰ ਘਰ ਬੈਠਾ ਸੋਭਾ ਪਾਈਆ। ਝਗੜਾ ਰਹੇ ਨਾ ਕੋਈ ਸ਼ਰੀਕ, ਸ਼ਰਕਤ ਦਏ ਮਿਟਾਈਆ। ਪ੍ਰੇਮ ਪ੍ਰੀਤੀ ਬਖ਼ਸ਼ ਸਚ ਪ੍ਰੀਤ, ਪ੍ਰੀਤਮ ਆਪਣੀ ਗੋਦ ਬਹਾਈਆ। ਰਵਿਦਾਸ ਕਿਹਾ ਸਦੀ ਵੀਹਵੀਂ ਰੱਖ ਉਡੀਕ, ਇਕ ਇਕੀਸਾ ਹੋਏ ਸਹਾਈਆ। ਜਿਸ ਦਾ ਨਾਮ ਕਲਮਾ ਇਕ ਹਦੀਸ, ਹਜ਼ਰਤ ਹੋ ਕੇ ਕਰੇ ਪੜ੍ਹਾਈਆ। ਨਾਨਕ ਨਿਰਗੁਣ ਕਹੇ ਓਸਦੀ ਸਚ ਤੌਫ਼ੀਕ, ਅਮਰਦਾਸ ਨਿਉਂ ਨਿਉਂ ਲਾਗੇ ਪਾਈਆ। ਸਤਿਗੁਰ ਸਾਵਣ ਕਰੇ ਤਸਦੀਕ, ਸ਼ਹਾਦਤ ਇਕੋ ਵਾਰ ਭੁਗਤਾਈਆ। ਬਿਨ ਪੁਰਖ ਅਕਾਲ ਸਚ ਦਵਾਰਾ ਨਾ ਕੋਈ ਠੀਕ, ਕਾਇਆ ਠੀਕਰ ਸਭ ਦੇ ਭੰਨ ਵਖਾਈਆ। ਸੋਚਦਿਆਂ ਸੋਚਦਿਆਂ ਵਕਤ ਆਇਆ ਓਸ ਤਾਰੀਖ, ਜਿਸ ਦਾ ਤਰੀਕਾ ਸਮਝ ਕੋਇ ਨਾ ਪਾਈਆ। ਅੰਦਰ ਵੜਕੇ ਵੇਖੇ ਧਾਰ ਬਾਰੀਕ, ਡੂੰਘੀ ਭਵਰੀ ਕਵਰੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦੇਵਣਹਾਰ ਰਵਿਦਾਸ ਚਮਾਰੇ ਆਪਣਾ ਸੰਗ ਬਣਾਈਆ। ਮਾਨ ਸਿੰਘ ਮਨ ਜਾਏ ਮੰਨ, ਮਨਸਾ ਕੋਇ ਰਹਿਣ ਨਾ ਪਾਈਆ। ਸਤਿਗੁਰ ਪੂਰਾ ਲੇਖਾ ਜਾਣੇ ਪੰਜ ਤਤ ਤਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਵੇਖਣਹਾਰ ਚਾਈਂ ਚਾਈਂਆ। ਜਗਤ ਵਿਕਾਰ ਮਨ ਹੰਕਾਰ ਦੇਵੇ ਡੰਨ, ਨਾਮ ਖੰਡਾ ਹੱਥ ਉਠਾਈਆ। ਸ਼ਬਦ ਅਮੋਲਕ ਵਸਤ ਘਰ ਵਿਚ ਘਰ ਟਿਕਾਏ ਧਨ, ਦੌਲਤ ਇਕੋ ਵਾਰ ਵਰਤਾਈਆ। ਸਾਚਾ ਰਾਗ ਸੁਣਾਏ ਬਿਨ ਕੰਨ, ਅਗੰਮੀ ਨਾਦ ਵਜਾਈਆ । ਕਰੇ ਪਰਕਾਸ਼
ਬਿਨ ਸੂਰਜ ਚੰਨ, ਜੋਤੀ ਜੋਤ ਡਗਮਗਾਈਆ। ਏਥੇ ਓਥੇ ਦੋ ਜਹਾਨ ਬੇੜਾ ਦੇਵੇ ਬੰਨ੍ਹ, ਭਾਰ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸਾਹਿਬ ਸਤਿਗੁਰੂ ਕਰੇ ਮਿਹਰ, ਮਿਹਰ ਨਜ਼ਰ ਉਠਾਇੰਦਾ। ਮਨ ਕਾ ਮਣਕਾ ਦੇਵੇ ਫੇਰ, ਸੁਰਤ ਨਿਰਤ ਖੋਜ ਖੁਜਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲ, ਚੇਲਾ ਗੁਰ ਇਕੋ ਰੰਗ ਵਖਾਇੰਦਾ। ਏਥੇ ਓਥੇ ਸੱਜਣ ਸੁਹੇਲ, ਧੁਰ ਦਾ ਸੰਗ ਨਿਭਾਇੰਦਾ। ਜਨਮ ਕਰਮ ਦਿਆਂ ਵਿਛੜਿਆਂ ਲਏ ਮੇਲ, ਧੁਰ ਸੰਜੋਗੀ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਿਰ ਹੱਥ ਨਹੀਂ ਇਹ ਸਿਰੋਪਾ, ਵਸਤ ਆਪਣੀ ਝੋਲੀ ਪਾਈਆ। ਅੱਗੇ ਮਿਲਣ ਦਾ ਸੱਚਾ ਰਾਹ, ਮਰਨ ਤੋਂ ਪਹਿਲੋਂ ਦਏ ਵਖਾਈਆ। ਰਾਏ ਧਰਮ ਅੱਧ ਵਿਚਕਾਰ ਨਾ ਸਕੇ ਕੋਇ ਅਟਕਾ, ਚਿਤ੍ਰਗੁਪਤ ਨਾ ਲੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸ ਬੈਠਣ ਸੀਸ ਝੁਕਾ, ਨਿਉਂ ਨਿਉਂ ਲਾਗਣ ਪਾਈਂਆ। ਸੁਰਤੀ ਸ਼ਬਦੀ ਮੇਲਾ ਸਹਿਜ ਸੁਭਾ, ਜੋੜੀ ਇਕੋ ਘਰ ਵਖਾਈਆ। ਭੱਜੇ ਜਾਣ ਵਾਹੋ ਦਾਹ, ਮਾਰਗ ਆਪਣਾ ਆਪੇ ਨਜ਼ਰੀ ਆਈਆ। ਸੁੰਨ ਅਗੰਮੀ ਪਾਰ ਕਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਗੁਰ ਅਵਤਾਰਾਂ ਦਿਤੀ ਸ਼ਹਾਦਤ, ਸ਼ਹਿਨਸ਼ਾਹ ਵੇਖ ਵਖਾਈਆ। ਹੁਣ ਲੋੜ ਨਾ ਰਹੇ ਕਰਨ ਦੀ ਬੰਦਗੀ ਅਬਾਦਤ, ਇਬਾਰਤ ਪੜ੍ਹਨੀ ਪਿਛਲੇ ਖ਼ਾਨੇ ਵਿਚ ਰਖਾਈਆ। ਇਕੋ ਵਾਰ ਪ੍ਰੇਮ ਪਿਆਰ ਅੰਦਰ ਕਰਕੇ ਸ਼ਫ਼ਾਰਸ਼, ਸਾਬਤ ਸੂਰਤ ਨਾਲ ਦਏ ਮਿਲਾਈਆ। ਅੰਦਰ ਬਾਹਰ ਦੇ ਕੇ ਢਾਰਸ, ਧੀਰਜ ਧੀਰ ਇਕ ਵਖਾਈਆ। ਉਹ ਸਤਿਗੁਰ ਨਹੀਂ ਜੋ ਨਾਮ ਭਜਨ ਬੰਦਗੀ ਦੀ ਲਏ ਆੜ੍ਹਤ, ਸਤਿਗੁਰ ਸੋ ਜੋ ਮਿਹਰ ਨਜ਼ਰ ਨਾਲ ਪਾਰ ਕਰਾਈਆ। ਗੁਰਮੁਖ ਨਾਲ ਕਿਆ ਕੋਈ ਵਿਕਾਰ ਕਰੇ ਸ਼ਰਾਰਤ, ਸ਼ਰਅ ਮਜ਼੍ਹਬ ਦੀਨ ਬੰਧਨ ਕੋਈ ਨਾ ਪਾਈਆ। ਸਚ ਦਵਾਰੇ ਸਚਖੰਡ ਪਰਮ ਪੁਰਖ ਦੀ ਇਕ ਵਜ਼ਾਰਤ, ਜਿਸ ਨੂੰ ਨਾ ਕੋਇ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਆਸਾ ਆਸ਼ਾ ਵਿਚ ਬਦਲਾਈਆ। ਸਤਿਗੁਰ ਪੂਰਾ ਸ਼ਬਦ ਸਮਰਥ, ਆਦਿ ਜੁਗਾਦਿ ਅਖਵਾਇੰਦਾ। ਜਨ ਭਗਤਾਂ ਖੋਲ੍ਹ ਕੇ ਅੰਦਰੋਂ ਅੱਖ, ਨਿਜ ਨੇਤਰ ਨੂਰ ਚਮਕਾਇੰਦਾ। ਪ੍ਰੇਮ ਪਿਆਰ ਦੀ ਮਾਰ ਕੇ ਸੱਟ, ਸੋਈ ਸੁਰਤੀ ਆਪ ਉਠਾਇੰਦਾ। ਘਰ ਵਿਚ ਘਰ ਖੋਲ੍ਹ ਕੇ ਹੱਟ, ਵਸਤ ਅਮੋਲਕ ਝੋਲੀ ਪਾਇੰਦਾ। ਬ੍ਰਹਿਮੰਡ ਖੰਡ ਚੌਦਾਂ ਲੋਕ ਚੌਦਾਂ ਤਬਕ ਗੁਰਮੁਖ ਦਿਆਂ ਚਰਨਾਂ ਹੇਠ ਜਾਣ ਢੱਠ, ਜਿਨ੍ਹਾਂ ਦਾ ਮੇਲ ਪਰਮ ਪੁਰਖ ਆਪ ਕਰਾਇੰਦਾ। ਓਥੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਸਾਰੇ ਆਪਣਾ ਮੂੰਹ ਲੈਣ ਢਕ, ਨੇਤਰ ਨੈਣਾ ਨਜ਼ਰ ਕੋਇ ਨਾ ਆਇੰਦਾ। ਇਕੋ ਏਕ ਭਗਤ ਭਗਵਾਨ ਇਕ ਦੂਜੇ ਦਾ ਕਰਨ ਜਸ, ਵੇਦ ਪੁਰਾਨ ਸਿਫ਼ਤ ਨਾ ਕੋਇ ਸਾਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸਿਰ ਰੱਖੇ ਆਪਣਾ ਹੱਥ, ਤਿਸ ਹੱਟੋ ਹੱਟ ਨਾ ਕੋਇ ਵਿਕਾਇੰਦਾ। ਮਾਨ ਸਿੰਘ ਤਨ ਮਾਟੀ ਖ਼ਾਕੀ , ਪੰਜ ਤਤ ਮਿਲੀ ਵਡਿਆਈਆ। ਇਸ ਦੇ ਅੰਦਰ ਵਸਤ ਉਹ ਖ਼ਾਲਸ, ਜਿਸ ਦੀ ਖ਼ਸੂਸੀਅਤ ਸਮਝ ਕੋਇ ਨਾ ਪਾਈਆ। ਏਸੇ ਕਰਕੇ ਗੁਰ ਅਵਤਾਰ ਪੀਰ ਪੈਗ਼ੰਬਰ ਬਣਕੇ ਗਏ ਸਾਲਸ, ਜਗਤ ਸਮੱਸਿਆ ਸਚ ਸਮਝਾਈਆ । ਕਲਜੁਗ ਅੰਤਮ ਲੱਖ ਚੁਰਾਸੀ ਗੂੜ੍ਹੀ ਨੀਂਦ ਪਾਇਆ ਆਲਸ, ਅੰਤਰ ਅੱਖ ਨਾ ਕੋਇ ਖੁਲ੍ਹਾਈਆ। ਪਿਤਾ ਪੁਰਖ ਅਕਾਲ ਘਰ ਜੰਮੇ ਨਾ ਕੋਇ
ਬਾਲਕ, ਗੁਰਮੁਖ ਰੂਪ ਨਾ ਕੋਇ ਵਟਾਈਆ। ਉਹ ਵੇਖਣਹਾਰਾ ਲੱਖ ਚੁਰਾਸੀ ਸਾਧ ਸੰਤ ਜੀਵ ਜੰਤ ਖ਼ਲਕ ਖ਼ਾਲਕ, ਮਖ਼ਲੂਕ ਖੋਜੇ ਥਾਉਂ ਥਾਈਂਆ । ਚਾਰ ਵਰਨ ਅਠਾਰਾਂ ਬਰਨ ਦਰ ਦਰ ਘਰ ਘਰ ਦਿਸੇ ਜਹਾਲਤ, ਮਨ ਜਾਬਰ ਜ਼ਬਰਦਸਤੀ ਆਪਣਾ ਹੁਕਮ ਮਨਾਈਆ। ਜਿਨ੍ਹਾਂ ਨੂੰ ਪਰਮ ਪੁਰਖ ਪਰਮਾਤਮ ਮਿਲਣ ਦੀ ਪਈ ਆਦਤ, ਸੋ ਅਦਨੇ ਆਅਲਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਲੇਖੇ ਵਿਚ ਲਗਾਈਆ। ਸਵਾਸ ਕਹਿਣ ਸੁਣ ਸਵਾਮੀ ਸਵਾਸਾ, ਸਾਹ ਸਾਹ ਤੇਰਾ ਧਿਆਨ ਲਗਾਈਆ। ਜਗਤ ਜਹਾਨ ਦਿਸਿਆ ਕੂੜਾ ਕਾਸਾ, ਸਾਚਾ ਸੰਗ ਨਾ ਕੋਇ ਨਿਭਾਈਆ। ਬਾਲ ਜਵਾਨੀ ਬਿਰਧ ਵੇਖਿਆ ਤਮਾਸ਼ਾ, ਅਵਸਥਾ ਜਗਤ ਵਸਤੂ ਵਿਚ ਲੰਘਾਈਆ । ਅੰਤਮ ਚਰਨ ਕਮਲ ਪ੍ਰਭੂ ਭਰਵਾਸਾ, ਧੁਰ ਦੀ ਓਟ ਰਖਾਈਆ। ਜਨਮ ਕਰਮ ਦੁੱਖ ਹੋਏ ਵਿਨਾਸਾ, ਸੁਖ ਸਾਗਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤਮ ਅੰਤ ਸ੍ਰੀ ਭਗਵੰਤ ਲੈ ਕੇ ਜਾਏ ਸਾਥਾ, ਧੁਰ ਦਾ ਸੰਗ ਬਣਾਈਆ ।
੩੦ ਅੱਸੂ ੨੦੨੧ ਬਿਕ੍ਰਮੀ ਰਾਜ ਨਰਾਇਣ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਕਿਰਪਾ ਕਰੇ ਨਰ ਹਰਾ, ਹਰਿ ਨਰਾਇਣ ਵੱਡੀ ਵਡਿਆਈਆ। ਲੇਖਾ ਜਾਣੇ ਦੋ ਜਹਾਂ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੁਗ ਚੌਕੜੀ ਵੇਖੇ ਥਾਉਂ ਥਾਂ, ਥਨੰਤਰ ਅੰਤਰ ਖੋਜ ਖੁਜਾਈਆ। ਸੰਤ ਸੁਹੇਲੇ ਪਕੜੇ ਬਾਂਹ, ਭਗਤ ਭਗਵੰਤ ਵੇਖ ਵਖਾਈਆ। ਸਤਿਜੁਗ ਸਤਿ ਸਤਿਵਾਦੀ ਲਿਆ ਹੰਡਾ, ਨਿਰਗੁਣ ਆਪਣਾ ਭੇਵ ਚੁਕਾਈਆ। ਤ੍ਰੇਤੇ ਰਾਮ ਰਾਮਾ ਰੂਪ ਵਟਾ, ਰਹਿਬਰ ਬੇਪਰਵਾਹੀਆ। ਰਾਵਣ ਦੁਸ਼ਟ ਦਰ ਹਰਾ, ਵੱਜੀ ਸਚ ਵਧਾਈਆ। ਕਾਹਨਾ ਕ੍ਰਿਸ਼ਨਾ ਸਚ ਘਰਾ, ਬੰਸਰੀ ਨਾਮ ਸੁਣਾਈਆ। ਗੋਬਿੰਦ ਦਰ ਇਕ ਮਿਲਾ, ਮਿਲਣੀ ਜਗਦੀਸ ਜਣਾਈਆ। ਪਟਨਾ ਸ਼ਹਿਰ ਚੰਦ ਚੜ੍ਹਾ, ਜੋਤ ਨੂਰ ਰੁਸ਼ਨਾਈਆ। ਬਾਲੀ ਬਾਲਾ ਖੇਲ ਕਰਾ, ਬਾਲਕ ਨੂਰ ਇਲਾਹੀਆ। ਸਚ ਦਵਾਰੇ ਜਾ ਵੜਾ, ਚਰਨ ਕਵਲ ਇਕ ਟਿਕਾਈਆ। ਰਾਜ ਰਾਜਾਨ ਮਾਣ ਬੜਾ, ਸ਼ਾਹ ਸੁਲਤਾਨ ਸੋਭਾ ਪਾਈਆ। ਮਾਤ ਪਿਤ ਹੇਤ ਕਰਾ, ਪਿਤਾ ਪੂਤ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਸਤਿ ਸਤਿਵਾਦ, ਸਾਚੀ ਦਇਆ ਕਮਾਇੰਦਾ। ਜੁਗ ਚੌਕੜੀ ਖੇਲ ਤਮਾਸ਼, ਨਿਤ ਨਵਿਤ ਵੇਖ ਵਖਾਇੰਦਾ। ਸਚ ਸਤਿ ਕਰ ਪੂਰੀ ਆਸ, ਤ੍ਰਿਸਨਾ ਮੋਹ ਮਿਟਾਇੰਦਾ। ਪੂਰਬ ਲੇਖਾ ਰੱਖੇ ਯਾਦ, ਅਭੁਲ ਭੁਲ ਵਿਚ ਨਾ ਆਇੰਦਾ। ਦੇਵਣਹਾਰਾ ਸਾਚੀ ਦਾਦ, ਵਸਤ ਅਮੋਲਕ ਇਕ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰਨੇਹਾਰ, ਕਰਤਾ ਵਡ ਵਡਿਆਈਆ। ਲੇਖਾ ਜਾਣੇ ਜੁਗ ਚੌਕੜੀ ਚਾਰ, ਕੋਟਨ ਕੋਟ ਕਾਲ ਚਰਨਾਂ ਹੇਠ ਦਬਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਵਿਚ ਸੰਸਾਰ, ਸਦੀ ਸਦੀਵੀ ਖੋਜ ਖੁਜਾਈਆ। ੨੦੧੭ ਬਿਕ੍ਰਮੀ ਕਰ ਪਿਆਰ, ਬੀਸ ਅੱਠ ਜੋੜ ਜੁੜਾਈਆ। ਅੰਤਰ ਅੰਤਰ ਕਰ ਪਿਆਰ, ਪ੍ਰੀਤਮ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਸਚ ਵਡਿਆਈ ਦੇਵੇ ਏਕ, ਸਾਹਿਬ ਸਤਿਗੁਰ ਦਇਆ ਕਮਾਇੰਦਾ। ਅੰਦਰ
ਬਾਹਰ ਗੁਪਤ ਜ਼ਾਹਰ ਲਏ ਵੇਖ, ਪੜਦਾ ਓਹਲਾ ਨਾ ਕੋਇ ਜਣਾਇੰਦਾ। ਸਚ ਸਵਾਮੀ ਖੋਲ੍ਹੇ ਭੇਤ, ਭੇਵ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਕਰਤੇ ਹੱਥ ਵਡਿਆਈਆ। ਰਾਜ ਰਾਜਾਨਾਂ ਦਏ ਅਧਾਰ, ਮਿਹਰ ਨਜ਼ਰ ਟਿਕਾਈਆ। ਰਾਜਾ ਮੈਹਣੀ ਮੋਹ ਪਿਆਰ, ਮੁਹੱਬਤ ਇਕ ਸਮਝਾਈਆ। ੧੭੧੮ ਬਿਕ੍ਰਮੀ ਦੁਸ਼ਟਹਾਰ, ਦੁਸਹਿਰਾ ਖ਼ੁਸ਼ੀ ਵਖਾਈਆ। ਮਾਲਣ ਆਈ ਇਕ ਦਵਾਰ, ਫੂਲਣ ਹਾਰ ਇਕ ਗੁੰਦਾਈਆ। ਕਲੀ ਕਲੀ ਕਰੇ ਪੁਕਾਰ, ਪੰਖੜੀਆਂ ਨੈਣਾਂ ਨੀਰ ਵਹਾਈਆ। ਦੋਏ ਜੋੜ ਜੋੜ ਨਿਮਸਕਾਰ, ਨਮੋ ਨਮੋ ਸੀਸ ਝੁਕਾਈਆ। ਸਾਚੇ ਬਸਤਰ ਤਨ ਸ਼ਿੰਗਾਰ, ਸ਼ਹਿਨਸ਼ਾਹ ਸੋਭਾ ਪਾਈਆ। ਤੇੜ ਧੋਤੀ ਨਾ ਸਲਵਾਰ, ਸਾਚਾ ਭੂਸ਼ਣ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਬੇਪਰਵਾਹੀ ਖੇਲ ਖਿਲਾਇਆ, ਖ਼ਾਲਕ ਖ਼ਲਕ ਵੇਖ ਵਖਾਈਆ। ਰਾਜਾ ਰਾਣਾ ਰੰਗ ਰੰਗਾਇਆ, ਰੰਕਾਂ ਸੋਭਾ ਪਾਈਆ। ਸਚ ਤਿਵਹਾਰ ਦਇਆ ਕਮਾਇਆ, ਵਿਵਹਾਰ ਇਕ ਸਮਝਾਈਆ। ਮਾਲਣ ਬਣਕੇ ਮਾਲਕ ਆਇਆ, ਕਲੀ ਫੂਲ ਮਹਿਕਾਈਆ। ਸਚ ਸੰਦੇਸ਼ਾ ਗਿਆ ਜਣਾਇਆ, ਭੇਵ ਅਭੇਵ ਖੁਲ੍ਹਾਈਆ । ਸਾਢੇ ਤਿੰਨ ਵਕਤ ਸੁਹਾਇਆ, ਸਾਢੇ ਤਿੰਨ ਹੱਥ ਰੰਗ ਰੰਗਾਈਆ। ਮਹੱਲ ਅਟਲ ਹੋਏ ਰੁਸ਼ਨਾਇਆ, ਉਜਲ ਨੂਰ ਜੋਤ ਰੁਸ਼ਨਾਈਆ। ਗੋਬਿੰਦ ਛੋਹਰਾ ਬਾਂਕਾ ਖੇਲ ਰਚਾਇਆ, ਰਚਨਾ ਪਿਛਲੀ ਵੇਖ ਵਖਾਈਆ। ਕੰਚਨ ਗੜ੍ਹ ਇਕ ਸੁਹਾਇਆ, ਬੰਕ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਣੀ ਸੁਣੀ ਬਾਤ ਅਗੰਮ, ਅਗੰਮੜਾ ਧਿਆਨ ਲਗਾਈਆ। ਜਗਤ ਸੁਆਣੀ ਮਾਲਣ ਦੱਸ ਕੰਮ, ਭੇਵ ਅਭੇਦ ਖੁਲ੍ਹਾਈਆ। ਕਵਣ ਨੂਰ ਜ਼ਹੂਰ ਚੜ੍ਹੇ ਚੰਨ, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਜਿਸ ਨੂੰ ਵੇਖ ਕਹੀਏ ਧੰਨ ਧੰਨ, ਰਸਨਾ ਢੋਲਾ ਗਾਈਆ। ਮਨ ਆਤਮਾ ਜਾਏ ਮੰਨ, ਮਨਸਾ ਮੋਹ ਮਿਟਾਈਆ। ਹੌਲੀ ਜੇਹੀ ਆਖ ਸੁਣਾਇਆ ਬਿਨ ਕੰਨ, ਗੋਬਿੰਦ ਰੰਗ ਰੰਗਾਈਆ। ਜਿਸ ਦਾ ਪਿਤਾ ਪੁਰਖ ਅਕਾਲ ਸ੍ਰੀ ਭਗਵਨ, ਭਾਗਾਂ ਭਰਿਆ ਇਕ ਅਖਵਾਈਆ। ਸੋ ਖੇਲ ਕਰੇ ਕਾਇਆ ਪੰਜ ਤਤ ਮਾਟੀ ਤਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਣੀ ਕਹੇ ਕੀ ਵਕਤ ਸਾਢੇ ਤਿੰਨ, ਸਮਝ ਕੋਇ ਨਾ ਆਈਆ। ਮਾਲਣ ਕਹੇ ਜਿਸਦਾ ਖੇਲ ਭਿੰਨ ਭਿੰਨ, ਭਿੰਨੜੀ ਰੈਣ ਖ਼ੁਸ਼ੀ ਮਨਾਈਆ। ਜਿਸ ਨੂੰ ਜੁਗ ਚੌਕੜੀ ਲੰਘਾਏ ਗਿਣ ਗਿਣ, ਅਗਣਤ ਵੱਡੀ ਵਡਿਆਈਆ। ਜਿਸ ਦਾ ਖੇਲ ਛਿਨ ਛਿਨ, ਕੋਟਨ ਕੋਟ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਦੱਸ ਮਾਲਣ ਕਵਣ ਮਿਹਰਵਾਨ, ਮਹਿਬੂਬ ਕਵਣ ਅਖਵਾਇੰਦਾ। ਕਿਸ ਦਵਾਰੇ ਕਰਾਂ ਪਹਿਚਾਨ, ਕਵਣ ਨੇਤਰ ਨਜ਼ਰੀ ਆਇੰਦਾ। ਕਵਣ ਜ਼ਬਾਨ ਗਾਵਾਂ ਗਾਨ, ਸਿਫ਼ਤੀ ਕਵਣ ਸਾਲਾਹਿੰਦਾ। ਕਵਣ ਵਸਤ ਦੇਵੇ ਦਾਨ, ਅਮੋਲਕ ਝੋਲੀ ਪਾਇੰਦਾ। ਮੈਂ ਵੇਖਾਂ ਉਹ ਕਾਹਨ, ਜੋ ਘਰ ਘਰ ਬੰਸਰੀ ਆਪ ਵਜਾਇੰਦਾ। ਜਿਸ ਦਾ ਮਹੱਲ ਅਟਲ ਮਕਾਨ, ਬੇਮੁਕਾਮ ਸੋਭਾ ਪਾਇੰਦਾ। ਜਲਵਾ ਨੂਰ ਦੋ ਜਹਾਨ, ਜਹਾਲਤ ਸਭ ਦੀ ਵੇਖ ਵਖਾਇੰਦਾ। ਸਚ ਸੰਦੇਸ਼ਾ ਦਏ ਪੈਗ਼ਾਮ, ਧੁਰ ਦਾ ਰਾਗੀ ਰਾਗ ਅਲਾਇੰਦਾ। ਸ਼ਾਨਾਂ ਉਤੋਂ ਵੱਖਰੀ ਉਸਦੀ ਸ਼ਾਨ, ਸ਼ਾਹਾਂ ਨਾਲੋਂ ਸ਼ਹਿਨਸ਼ਾਹ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ
ਕਰਨੀ ਕਾਰ ਕਮਾਇੰਦਾ। ਮਾਲਣ ਕਹੇ ਮੈਂ ਕੋਝੀ ਕਮਲੀ, ਸਮਝ ਕੋਇ ਨਾ ਆਈਆ। ਦਰ ਦਰ ਫਿਰਾਂ ਹੋ ਕੇ ਯਮਲੀ, ਜ਼ਾਹਰ ਕਰਾਂ ਨਾ ਕੋਇ ਰੁਸ਼ਨਾਈਆ। ਪੱਲੇ ਪੈਸਾ ਨਾ ਕੋਇ ਦਮੜੀ, ਜ਼ੇਵਰ ਜ਼ਰ ਨਾ ਕੋਇ ਰਖਾਈਆ। ਮਾਤ ਪਿਤ ਨਾ ਅੰਮੜੀ, ਪਿਤਾ ਪੂਤ ਨਾ ਗੋਦ ਸੁਹਾਈਆ। ਬਿਨ ਸੁਧ ਬੁਧ ਹੋਈ ਕਮਲੀ, ਕਵਲ ਨੈਨ ਵੇਖਾਂ ਚਾਈਂ ਚਾਈਂਆ। ਜਗਤ ਜਹਾਨ ਦਿਸਾਂ ਪਗ਼ਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਰਾਣੀ ਕਹੇ ਸੁਣ ਮਾਲਣ ਇਕ, ਇਕ ਦਿਆਂ ਦ੍ਰਿੜਾਈਆ। ਕਿਸ ਕੋਲੋਂ ਤੂੰ ਆਈ ਸਿਖ, ਪੱਟੀ ਕਿਸ ਪੜ੍ਹਾਈਆ। ਮੈਨੂੰ ਲੇਖਾ ਦੇ ਲਿਖ, ਲੇਖਣੀ ਨਾਲ ਰਲਾਈਆ। ਕਿਸ ਬਿਧ ਗੋਬਿੰਦ ਕਰੇ ਹਿਤ, ਪ੍ਰੀਤਮ ਗੋਦ ਸੁਹਾਈਆ। ਮੈਂ ਵੇਖਾਂ ਸਦਾ ਨਿਤ, ਨਿਜ ਨੇਤਰ ਧਿਆਨ ਲਗਾਈਆ। ਮੇਰੇ ਅੰਦਰ ਓਹੋ ਸਿਕ, ਸਿਖ਼ਰ ਚੋਟੀ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਈਆ। ਮਾਲਣ ਕਹੇ ਸੁਣ ਰਾਣੀ ਭੋਲੀ, ਭੋਲੇ ਭਾਓ ਦਿਆਂ ਦ੍ਰਿੜਾਈਆ। ਥਿਰ ਰਹੇ ਨਾ ਕਿਸੇ ਕਾਇਆ ਪੰਜ ਤਤ ਚੋਲੀ, ਸ਼ਾਹ ਸੁਲਤਾਨ ਕੋਟਨ ਗਏ ਹੰਢਾਈਆ। ਮੇਰੀ ਸਮਝ ਲਈ ਜਿਸ ਧੁਰ ਦੀ ਬੋਲੀ, ਅਨਬੋਲਤ ਰਾਗ ਵਿਚ ਸਮਾਈਆ। ਮੈਂ ਤੇਰੇ ਕੋਲ ਅਗਲੀ ਘੁੰਡੀ ਖੋਲ੍ਹੀ, ਜਿਸ ਦਾ ਭੇਵ ਕੋਇ ਨਾ ਪਾਈਆ। ਤੇਰੇ ਗ੍ਰਹਿ ਮੰਦਰ ਗੋਬਿੰਦ ਆਉਂਣਾ ਹੌਲੀ ਹੌਲੀ, ਹੌਸਲਾ ਤੇਰਾ ਦਿਆਂ ਵਧਾਈਆ। ਤੇਰੇ ਨਾਲ ਜਾਏ ਕਰਕੇ ਇਕਰਾਰ ਕੌਲੀ, ਕੌਲ ਇਕੋ ਇਕ ਸਮਝਾਈਆ। ਕਲਜੁਗ ਅੰਤ ਪਰਮ ਪੁਰਖ ਖੇਲ ਕਰੇ ਉਪਰ ਧੌਲੀ, ਧਰਨੀ ਧਰਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਚ ਦਏ ਵਡਿਆਈਆ। ਸਤਿ ਸਚ ਦਏ ਵਡਿਆਈ ਏਕ, ਏਕੰਕਾਰ ਦਇਆ ਕਮਾਇੰਦਾ। ਨਿਰਗੁਣ ਹੋ ਕੇ ਧਾਰੇ ਭੇਖ, ਪੂਰਬ ਲੇਖਾ ਵੇਖ ਵਖਾਇੰਦਾ। ਬੀਸ ਇਕੀਸਾ ਖੇਲੇ ਖੇਡ, ਖਿੜਕੀ ਕੁੰਡਾ ਆਪ ਖੁਲ੍ਹਾਇੰਦਾ। ਜੋਤੀ ਜਲਵਾ ਦੇ ਕੇ ਤੇਜ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਸ਼ਬਦ ਅਗੰਮੀ ਸੰਦੇਸ਼ਾ ਭੇਜ, ਚਤਰਭੁਜ ਰੰਗ ਰੰਗਾਇੰਦਾ। ਪ੍ਰੇਮ ਪਿਆਰ ਦਾ ਪਹਿਲਾ ਹੇਤ, ਹਿਤਕਾਰੀ ਆਪ ਕਰਾਇੰਦਾ। ਦਰਸ਼ਨ ਦੇ ਕੇ ਨੇਤਨ ਨੇਤ, ਨਿਜ ਆਤਮ ਮੇਲ ਮਿਲਾਇੰਦਾ। ਦੂਰ ਦੁਰਾਡਾ ਸ਼ਬਦ ਲਏ ਵੇਖ, ਬਾਹਰੋਂ ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਸਚ ਕਰਨੀ ਕਾਰ ਕਮਾਵੇਗਾ। ਤੇਰਾ ਲਹਿਣਾ ਲੇਖੇ ਪਾਵੇਗਾ। ਸਾਚੇ ਦੇਸ ਨਰ ਨਰੇਸ਼, ਆਪ ਵਸਾਵੇਗਾ। ਕਰ ਅਵੱਲੜਾ ਭੇਸ, ਭੇਖਾ ਧਾਰੀ ਫੇਰਾ ਪਾਵੇਗਾ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਵਾਲੀ ਸਾਚੀ ਖੇਡ, ਹਰਿ ਕਰਤਾ ਆਪ ਦ੍ਰਿੜਾਵੇਗਾ। ਧੁਰ ਸੰਦੇਸਾ ਇਕੋ ਭੇਜ, ਸ੍ਰਿਸ਼ਟੀ ਸਵਾਧਾਨ ਕਰਾਵੇਗਾ। ਪੂਰਬ ਲਹਿਣਾ ਚੁਕਾਏ ਲੇਖ, ਲੇਖਾ ਆਪਣੇ ਹੱਥ ਰਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵੇਗਾ। ਸਾਚੀ ਕਰਨੀ ਕਾਰ ਕਮਾਵੇਗਾ। ਅਬਿਨਾਸ਼ੀ ਕਰਤਾ ਖੇਲ ਖਿਲਾਵੇਗਾ। ਰਾਜ ਰਾਜਾਨਾਂ ਬਣਾ ਕੇ ਆਪਣਾ ਬਰਦਾ, ਬੰਦਗੀ ਇਕੋ ਇਕ ਦ੍ਰਿੜਾਵੇਗਾ। ਲੇਖਾ ਜਾਣੇ ਸਾਚੇ ਘਰ ਦਾ, ਗ੍ਰਹਿ ਮੰਦਰ ਫੋਲ ਫੁਲਾਵੇਗਾ। ਲਹਿਣਾ ਦੇਣਾ ਦੂਰ ਨੇੜ ਦਾ, ਨੇਰਨ ਨੇਰ ਹੋ ਚੁਕਾਵੇਗਾ। ਸਚ ਦਵਾਰੇ ਹਕ ਨਬੇੜਦਾ, ਹਕੀਕਤ ਇਕੋ ਇਕ ਸਮਝਾਵੇਗਾ। ਸਾਢੇ ਤਿੰਨ ਹੱਥ ਵਕਤ ਸੁਹੰਜਣੀ ਸੇਜ ਦਾ, ਆਤਮ ਪਰਮਾਤਮ ਮੇਲ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਕਾਇਆ ਮਾਟੀ ਰੰਗ ਰੰਗਾਵੇਗਾ। ਰਾਣੀ ਕਹੇ ਦੱਸ ਉਹ ਮਾਲਣ, ਮਾਲਕ ਬੇਪਰਵਾਹੀਆ। ਉਹ ਲੇਖਾ ਜਾਣੇ ਜੁਗ ਜੁਗ ਜਿਉਂ ਦੁਆਪਰ ਕ੍ਰਿਸ਼ਨ ਗਵਾਲਨ, ਗੋਪੀ ਰਾਸ ਰਚਾਈਆ। ਮੈਂ ਦਰ ਤੇਰੇ ਸਵਾਲਨ, ਬੇਨੰਤੀ ਇਕ ਦ੍ਰਿੜਾਈਆ। ਮੈਂ ਕਿਥੋਂ ਜਾਵਾਂ ਭਾਲਣ, ਕੁੰਟੀ ਕੁੰਟ ਵੇਖਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਦੇਵਣਹਾਰ ਵਡਿਆਈਆ। ਮਾਲਣ ਕਹੇ ਪ੍ਰਭ ਛੈਲ ਛਬੀਲਾ, ਸ਼ਹਿਨਸ਼ਾਹ ਇਕੋ ਇਕ ਅਖਵਾਇੰਦਾ। ਜੁਗਾ ਜੁਗੰਤਰ ਨਿਤ ਨਵਿਤ ਆਪਣੇ ਮਿਲਣ ਦਾ ਆਪੇ ਬਣੇ ਵਸੀਲਾ, ਵਸਲ ਆਪਣਾ ਸਚ ਕਰਾਇੰਦਾ। ਉਸ ਦਾ ਰੂਪ ਅਨੂਪ ਕੋਈ ਨਾ ਜਾਣੇ ਸੁੰਦਰ ਸਾਵਲ ਕਾਲਾ ਪੀਲਾ, ਮੋਹਣੀ ਰੂਪ ਆਪ ਵਖਾਇੰਦਾ। ਹੱਥ ਨਾ ਆਏ ਕਦੇ ਨਾਲ ਦਲੀਲਾਂ, ਸੋਚਾਂ ਵਿਚ ਨਾ ਕੋਇ ਸਮਝਾਇੰਦਾ। ਮਿਹਰਵਾਨ ਹੋ ਕੇ ਵਸਦਾ ਰਹੇ ਅੰਦਰ ਦਹਿਲੀਜ਼ਾਂ, ਦਹਿ ਦਿਸ਼ਾ ਪੰਧ ਮੁਕਾਇੰਦਾ। ਜਨ ਭਗਤਾਂ ਜੁਗ ਜੁਗ ਪੂਰੀਆਂ ਕਰੇ ਰੀਝਾਂ, ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤ ਰਾਜਾ ਰਾਣੀ ਦੋਹਾਂ ਧੋਤੀ ਅੰਗੀ ਬਦਲ ਲੈਣੀਆਂ ਕਮੀਜ਼ਾਂ, ਤਨ ਕਾਇਆ ਚੋਲਾ ਆਪ ਬਦਲਾਇੰਦਾ। ਏਥੇ ਓਥੇ ਜਿਸ ਦੀਆਂ ਉਡੀਕਾਂ, ਸੋ ਆਰ ਪਾਰ ਪੰਧ ਮੁਕਾਇੰਦਾ। ਪ੍ਰਭੂ ਮਿਲਣ ਦੀਆਂ ਦੱਸਾਂ ਸਚ ਤਰੀਕਾਂ, ਭੇਵ ਅਭੇਵ ਵਿਚ ਨਾ ਕੋਇ ਦਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਜਣਾਇੰਦਾ। ਰਾਣੀ ਕਹੇ ਉਹ ਕੇਹੜੀ ਤਾਰੀਖ਼, ਸਚ ਦੇ ਦ੍ਰਿੜਾਈਆ। ਮਾਲਣ ਕਿਹਾ ਵੀਹ ਸੌ ਇੱਕੀ ਬਿਕ੍ਰਮੀ ਠੀਕ, ਦਸਰਥ ਬੇਟਾ ਦਹਿਸਿਰ ਦੇਵੇ ਘਾਈਆ । ਸਾਢੇ ਤਿੰਨ ਵਕਤ ਅੰਤਰ ਆਤਮ ਮਿਲੇ ਪ੍ਰੀਤ, ਪ੍ਰੀਤਮ ਪ੍ਰੇਮ ਜਣਾਈਆ। ਦੂਰ ਦੁਰਾਡਾ ਵੇਖੇ ਆ ਨਜ਼ਦੀਕ, ਆਪਣਾ ਪੰਧ ਚੁਕਾਈਆ। ਨਵੇਂ ਬਸਤਰ ਨਵਾਂ ਜਨਮ ਨਵੇਂ ਕਰਮ ਦੀ ਅੱਗੇ ਉਡੀਕ, ਅੱਗੇ ਨਾਲੋਂ ਅੱਗਾ ਆਪ ਹੋਰ ਦਵਾਈਆ। ਜਿਹੜਾ ਥੋੜਾ ਅੰਧੇਰਾ ਵਿਚ ਰਿਹਾ ਤਾਰੀਕ, ਧੁੰਦਲਾਪਨ ਗਵਾਈਆ। ਸਚ ਦਵਾਰ ਦੀ ਬਖ਼ਸ਼ਿਸ਼ ਕਰ ਬਖ਼ਸ਼ੀਸ਼, ਬਖ਼ਸ਼ਿੰਦ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ।