੩ ਕੱਤਕ ੨੦੨੧ ਬਿਕ੍ਰਮੀ ਹਰਭਜਨ ਸਿੰਘ ਦੇ ਗ੍ਰਹਿ ਨਾਨਕ ਪੁਰਾ
ਸਤਿਗੁਰ ਜੁਗ ਸਦਾ ਸਤਿ, ਸਤਿ ਸਤਿ ਸਮਝਾਇੰਦਾ। ਸਤਿ ਸਤਿਵਾਦੀ ਬ੍ਰਹਮ ਮਤ, ਵਿਦਿਆ ਬ੍ਰਹਮ ਪੜ੍ਹਾਇੰਦਾ। ਆਤਮ ਪਰਮਾਤਮ ਜੋੜ ਨਤ, ਨਾਤਾ ਬਿਧਾਤਾ ਪੁਰਖ ਅਕਾਲ ਇਕ ਅਖਵਾਇੰਦਾ। ਰੰਗ ਰੰਗੀਲੇ ਰੰਗੇ ਰੱਤ, ਰੰਗ ਇਕੋ ਇਕ ਵਖਾਇੰਦਾ। ਸਤਿ ਸਤਿ ਖੋਲ੍ਹ ਅੱਖ, ਨਿਜ ਨੇਤਰ ਨੈਣ ਪੜਦਾ ਲਾਹਿੰਦਾ। ਪੰਚ ਵਿਕਾਰਾ ਕਰ ਕੇ ਭੱਠ, ਕਾਇਆ ਖੇੜਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇੰਦਾ। ਸਤਿਜੁਗ ਸਤਿਗੁਰ ਮੀਤ, ਸਦਾ ਸਦਾ ਅਖਵਾਈਆ। ਜਨ ਭਗਤਾਂ ਦੱਸ ਕੇ ਵੱਖਰੀ ਰੀਤ, ਆਤਮ ਪਰਮਾਤਮ ਜੋੜ ਜੁੜਾਈਆ। ਸਾਚਾ ਢੋਲਾ ਦੱਸ ਕੇ ਗੀਤ, ਹੰ ਬ੍ਰਹਮ ਕਰੇ ਪੜ੍ਹਾਈਆ। ਨਾਤਾ ਤੋੜ ਕੇ ਮੰਦਰ ਮਸੀਤ, ਕਾਇਆ ਕਾਅਬਾ ਇਕ ਵਖਾਈਆ। ਮਨ ਵਾਸਨਾ ਸਾਰੀ ਜੀਤ, ਕੂੜੀ ਕਿਰਿਆ ਡੇਰਾ ਢਾਹੀਆ। ਧਾਮ ਵਖਾ ਇਕ ਅਤੀਤ, ਤ੍ਰੈਗੁਣ ਲੇਖਾ ਦਏ ਚੁਕਾਈਆ। ਸਚ ਸਤਾਰ ਸੁਣਾਏ ਸੰਗੀਤ, ਅਨਰਾਗੀ ਰਾਗ ਅਲਾਈਆ। ਸਚ ਦਰਬਾਰੇ ਇਕ ਪ੍ਰੀਤ, ਪ੍ਰੀਤਮ ਦਏ ਸਮਝਾਈਆ। ਸਤਿਗੁਰ ਪੂਰਾ ਕਰ ਬਖ਼ਸ਼ੀਸ਼, ਵਸਤ ਅਮੋਲਕ ਨਾਮ ਝੋਲੀ ਪਾਈਆ। ਕਰਵਟ ਲੈ ਬਦਲੇ ਪੀਠ, ਸਨਮੁਖ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦਏ ਜਣਾਈਆ। ਸਤਿਗੁਰ ਜੁਗ ਸੋਹਣਾ ਚੰਗਾ, ਆਦਿ ਜੁਗਾਦਿ ਵੱਜੇ ਵਧਾਈਆ। ਜਿਸ ਦੇ ਅੰਦਰ ਨਾਮ ਮਰਦੰਗਾ, ਢੋਲਕ ਛੈਣਾ ਨਾ ਕੋਇ ਖੜਕਾਈਆ। ਜਿਸ ਦੇ ਗ੍ਰਹਿ ਸਚ ਸਰੋਵਰ ਅਗੰਮੀ ਗੰਗਾ, ਜਲਧਾਰ ਸਮਝ ਕੋਇ ਨਾ ਪਾਈਆ। ਜਿਸ ਦੇ ਮੰਦਰ ਜੋਤੀ ਨੂਰ ਅਨੋਖਾ ਵੱਖਰਾ ਚੰਦਾ, ਕੋਟਨ ਕੋਟ ਰਵ ਸਸ ਨੈਣ ਸ਼ਰਮਾਈਆ। ਜਿਸ ਦੇ ਹੱਥ ਦੋਹਰੀ ਧਾਰ ਤਿੱਖਾ ਖੰਡਾ, ਬ੍ਰਹਿਮੰਡਾਂ ਖੰਡਾਂ ਰਿਹਾ ਡਰਾਈਆ। ਜਿਸ ਦਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮਾਣਿਆ ਇਕ ਅਨੰਦਾ, ਅਨੰਦ ਇਕੋ ਇਕ ਸਮਝਾਈਆ। ਜੋ ਬਿਨ ਬੰਦਗੀਉਂ ਪਾਰ ਕਰਾਏ ਬੰਦਾ, ਬੰਦੀਖ਼ਾਨਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਗੁਰ ਸਾਚਾ ਜੁਗ ਇਕ ਸਮਝਾਈਆ। ਸਤਿਗੁਰ ਜੁਗ ਸਚ ਧਰਮ, ਅਧਰਮ ਨਜ਼ਰ ਕੋਇ ਨਾ ਆਈਆ। ਸਤਿ ਸਤਿਵਾਦੀ ਸਾਚਾ ਦੱਸੇ ਕਰਮ, ਨਿਹਕਰਮੀ ਕਰਮ ਕਾਂਡ ਚੁਕਾਈਆ। ਇਸ਼ਟ ਦੇਵ ਸਵਾਮੀ ਜਣਾਏ ਇਕੋ ਸਰਨ, ਸਰਨ ਪੁਰਖ ਅਕਾਲ ਦਏ ਜਣਾਈਆ। ਨਾਤਾ ਤੋੜ ਕੇ ਵਰਨ ਬਰਨ, ਚਾਰ ਅਠਾਰਾਂ ਇਕੋ ਗੰਢ ਪਵਾਈਆ। ਨੇਤਰ ਖੋਲ੍ਹ ਕੇ ਹਰਨ ਫਰਨ, ਨਿਜ ਨੈਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਜੁਗ ਇਕ ਵਡਿਆਈਆ। ਸਤਿਗੁਰ ਜੁਗ ਸਦਾ ਸੱਚਾ, ਕੂੜ ਕੁੜਿਆਰਾ ਨਜ਼ਰ ਕੋਇ ਨਾ ਆਈਆ। ਸੀਤਲ ਧਾਰ ਕਦੇ ਨਾ ਹੋਵੇ ਤੱਤਾ, ਅਗਨੀ ਅੱਗ ਨਾ ਕੋਇ ਜਲਾਈਆ। ਕੂੜੀ ਕਿਰਿਆ ਹੋਏ ਨਾ ਕੱਚਾ, ਸਦ ਕੰਚਨ ਰੂਪ ਵਟਾਈਆ। ਜਨ ਭਗਤ ਬਣਾਏ
ਧੁਰ ਦਾ ਬੱਚਾ, ਬਚਪਨ ਆਪਣੇ ਲੇਖੇ ਲਾਈਆ। ਸਾਚੇ ਨੈਣ ਖੋਲ੍ਹ ਕੇ ਅੱਖਾਂ, ਘਰ ਆਖ਼ਰ ਦਏ ਵਖਾਈਆ। ਭਾਗ ਲਗਾ ਕੇ ਕੁੱਲੀ ਕੱਖਾਂ, ਦੋ ਜਹਾਨਾਂ ਲਏ ਉਠਾਈਆ। ਲੱਖ ਚੁਰਾਸੀ ਜੀਵ ਜੰਤ ਮਾਇਆ ਮਮਤਾ ਪਾ ਕੇ ਅੱਖਾਂ ਘੱਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਜੁਗ ਇਕ ਵਡਿਆਈਆ। ਸਤਿਗੁਰ ਜੁਗ ਕਹੇ ਮੇਰਾ ਖੇਲ ਅਵੱਲਾ, ਸਮਝ ਕਿਸੇ ਨਾ ਆਈਆ। ਜੁਗ ਚੌਕੜੀ ਫਿਰਾਂ ਇਕੱਲਾ, ਦੋ ਜਹਾਨਾਂ ਖੇਲ ਖਿਲਾਈਆ। ਜਨ ਭਗਤ ਫੜਾ ਕੇ ਆਪਣਾ ਪੱਲਾ, ਪੱਲੂ ਗੰਢ ਵਖਾਈਆ। ਧਾਮ ਵਖਾ ਕੇ ਨਿਹਚਲ ਇਕ ਅਟਲਾ, ਉਚ ਮਹੱਲ ਦਿਆਂ ਬਹਾਈਆ। ਜਿਥੇ ਦੀਪਕ ਇਕੋ ਬਲਾ, ਬਿਨ ਤੇਲ ਬਾਤੀ ਹੋਏ ਰੁਸ਼ਨਾਈਆ। ਸਵਾਮੀ ਬੈਠਾ ਅਛਲ ਅਛੱਲਾ, ਵਲ ਛਲ ਧਾਰੀ ਖੇਲ ਖਿਲਾਈਆ। ਜਿਸ ਦਾ ਸੰਦੇਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੱਜਣ ਬੇਪਰਵਾਹੀਆ । ਸਤਿਗੁਰ ਜੁਗ ਕਹੇ ਮੇਰਾ ਮਾਰਗ ਏਕ, ਏਕੰਕਾਰ ਆਪ ਲਗਾਇੰਦਾ। ਸ੍ਰਿਸ਼ਟ ਸਬਾਈ ਧੁਰ ਦੀ ਟੇਕ, ਟਿੱਕਾ ਮਸਤਕ ਨਾਮ ਲਗਾਇੰਦਾ। ਕੂੜੀ ਕਿਰਿਆ ਮੇਟ ਕੇ ਭੇਖ, ਭਾਂਡਾ ਭਰਮ ਭੌ ਭੰਨਾਇੰਦਾ। ਅੰਦਰ ਵੜ ਕੇ ਦੱਸਾਂ ਭੇਤ, ਕਾਇਆ ਮੰਦਰ ਸੋਭਾ ਪਾਇੰਦਾ। ਲੇਖੇ ਵਿਚੋਂ ਬਦਲ ਕੇ ਧੁਰ ਦਾ ਲੇਖ, ਮਸਤਕ ਆਪਣਾ ਨਾਮ ਵਡਿਆਇੰਦਾ। ਅਗਨੀ ਬੁਝਾ ਕੇ ਤੱਤੀ ਜੇਠ, ਸਾਂਤਕ ਸਤਿ ਸਤਿ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਇਕ ਪਰਗਟਾਇੰਦਾ। ਸਤਿਗੁਰ ਜੁਗ ਸਦਾ ਸੁਹੇਲਾ, ਸੁਹੰਜਣਾ ਨਜ਼ਰੀ ਆਈਆ। ਸੰਤ ਸਤਿਗੁਰ ਕਰ ਕਰ ਮੇਲਾ, ਘਰ ਸਾਚੇ ਦਏ ਵਡਿਆਈਆ। ਰੰਗ ਰੰਗਾ ਕੇ ਗੁਰੂ ਗੁਰ ਚੇਲਾ, ਚੇਲਾ ਗੁਰੂ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਜੁਗ ਇਕ ਸਮਝਾਈਆ। ਸਤਿਗੁਰ ਜੁਗ ਕਹੇ ਮੇਰਾ ਇਕ ਸਵਾਮੀ, ਮਾਲਕ ਸਭ ਦਾ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਅੰਤਰਜਾਮੀ, ਅੰਤਰ ਆਤਮ ਖੋਜ ਖੁਜਾਈਆ। ਜਿਸ ਦਾ ਸ਼ਬਦ ਨਾਦ ਧੁਨ ਅਗੰਮੀ ਬਾਣੀ, ਰਾਗਾਂ ਨਾਦਾਂ ਸਮਝ ਕੋਇ ਨਾ ਆਈਆ। ਜਿਸ ਦਾ ਖੇਲ ਸਦਾ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਰਿਹਾ ਸਮਾਈਆ। ਸੋ ਸਾਹਿਬ ਸਤਿਗੁਰ ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤ ਸਤਿਜੁਗ ਦੇਵੇ ਇਕ ਨਿਸ਼ਾਨੀ, ਨਿਸ਼ਾਨਾ ਆਪਣਾ ਨਾਮ ਪਰਗਟਾਈਆ। ਚਾਰ ਜੁਗ ਦੀ ਪਿਛਲੀ ਬੀਤੀ ਚੁੱਕੇ ਕਹਾਣੀ, ਵੇਦ ਅਥਰਬਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਜੁਗ ਕਹੇ ਮੈਂ ਸਤਿਗੁਰ ਵੇਖਿਆ ਗਹਿਰ ਗੰਭੀਰ, ਬਿਨ ਤੱਤਾਂ ਸੋਭਾ ਪਾਈਆ। ਪੰਜ ਤਤ ਨਾ ਕੋਇ ਸਰੀਰ, ਮਨ ਮਤ ਬੁਧ ਨਾ ਕੋਇ ਵਡਿਆਈਆ। ਉਹਦਾ ਨੂਰ ਜ਼ਹੂਰ ਬੇਨਜ਼ੀਰ, ਜਗ ਨੇਤਰ ਨੈਣ ਤੱਕ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਇਕ ਪਰਗਟਾਈਆ। ਸਤਿਗੁਰ ਜੁਗ ਕਹੇ ਮੇਰਾ ਮਾਰਗ ਅਨੋਖਾ, ਵੱਖਰੀ ਧਾਰ ਚਲਾਈਆ। ਜਨ ਭਗਤਾਂ ਨਾਲ ਕਦੇ ਨਾ ਕਰਾਂ ਧੋਖਾ, ਧੂਏਂ ਧਾਰ ਵਿਚ ਲੋਕਾਈਆ। ਭਾਗ ਲਗਾ ਕੇ ਕਾਇਆ ਕੋਠਾ, ਸਾਢੇ ਤਿੰਨ ਹੱਥ ਮੰਦਰ ਦਿਆਂ ਵਡਿਆਈਆ। ਕਿਸੇ ਰੱਖਣਾ ਪਏ ਨਾ ਅੱਗੇ ਰੋਜ਼ਾ, ਵੁਜ਼ੂ ਕਰ ਨਿਮਾਜ਼ ਨਾ ਕੋਇ ਪੜ੍ਹਾਈਆ। ਪੜ੍ਹਨਾ ਪਏ ਕੋਇ ਨਾ ਪੋਥਾ, ਇਕੋ ਮੰਤਰ ਆਤਮ ਅੰਤਰ ਦਿਆਂ ਜਣਾਈਆ। ਦਸਮ ਦਵਾਰੀ ਚੜ੍ਹਨਾ ਹੋਵੇ ਸੌਖਾ, ਨੌ ਦਵਾਰੇ ਕੂੜ ਕੁੜਿਆਰਾ ਡੇਰਾ ਢਾਹੀਆ। ਧੁਨ ਅਨਾਦ ਘਰ ਸੁਣਨ ਦਾ ਮਿਲੇ ਮੌਕਾ, ਗੁਰੂਦਵਾਰਾ ਇਕੋ ਇਕ ਜਣਾਈਆ । ਆਤਮ ਪਰਮਾਤਮ
ਮਿਲਕੇ ਗਾਏ ਸਲੋਕਾ, ਸੋਹੰ ਢੋਲਾ ਰਾਗ ਅਲਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਪ੍ਰਭ ਦੱਸੇ ਮਾਰਗ ਸੌਖਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਚੁਕਾ ਕੇ ਚੌਦਾਂ ਲੋਕਾ, ਚੌਦਾਂ ਵਿਦਿਆ ਡੇਰਾ ਢਾਹੀਆ। ਸਤਿਗੁਰ ਜੁਗ ਕਹੇ ਮੇਰੀ ਸਾਚੀ ਇਛਿਆ, ਆਸ਼ਕ ਮਾਸ਼ੂਕ ਦੋਵੇਂ ਵੇਖ ਵਖਾਇੰਦਾ। ਨਾਮ ਪਦਾਰਥ ਪਾ ਕੇ ਭਿਛਿਆ, ਭਿੱਖਕ ਝੋਲੀ ਸਰਬ ਭਰਾਇੰਦਾ। ਸਤਿਗੁਰ ਹੱਟ ਇਕੋ ਵਿਕਿਆ, ਦੂਜਾ ਕੀਮਤ ਨਾ ਕੋਇ ਜਣਾਇੰਦਾ। ਮੈਂ ਮਾਣ ਦਵਾਵਾਂ ਵੱਡਿਆਂ ਨਿਕਿਆਂ, ਬਿਰਧ ਬਾਲ ਨੌਜਵਾਨ ਇਕੋ ਰੰਗ ਰੰਗਾਇੰਦਾ। ਦੀਨ ਮਜ਼੍ਹਬ ਸ਼ਰਅ ਵੰਡਾਏ ਕੋਇ ਨਾ ਹਿੱਸਿਆ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਸਚ ਸਤਿਗੁਰ ਹੋ ਕੇ ਚਾਰੋਂ ਕੁੰਟ ਦਿਸਿਆ, ਦਹਿ ਦਿਸ਼ਾ ਇਕੋ ਨਜ਼ਰੀ ਆਇੰਦਾ। ਨੀਚਾਂ ਨਾਲ ਮਿਲਕੇ ਕਦੇ ਨਾ ਜਾਵੇ ਭਿਟਿਆ, ਊਚਾਂ ਵਿਚ ਬਹਿ ਕੇ ਮਾਤ ਨਾ ਕੋਇ ਵਡਿਆਇੰਦਾ। ਜਿਸ ਦਾ ਨਕਸ਼ਾ ਮੁਸੱਵਰ ਤਸੱਵਰ ਕਰ ਕਿਸੇ ਨਾ ਖਿਚਿਆ, ਇਸ਼ਾਰਿਆਂ ਨਾਲ ਨਾ ਕੋਇ ਦ੍ਰਿੜਾਇੰਦਾ। ਸੋ ਸਰਬ ਸਵਾਮੀ ਅੰਤਰਜਾਮੀ ਸਭ ਦਾ ਲੇਖਾ ਵੇਖੇ ਲਿਖਿਆ, ਪੂਰਬ ਲਹਿਣਾ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਵੇਸ ਵਟਾਇੰਦਾ। ਸਤਿਗੁਰ ਜੁਗ ਕਹੇ ਮੈਂ ਸਭ ਦਾ ਮੀਤ, ਸੱਜਣਾਂ ਵਿਚੋਂ ਸੱਜਣ ਨਜ਼ਰੀ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੇਰੇ ਅੰਦਰ ਗਾਉਣਾ ਓਸਦਾ ਗੀਤ, ਜੋ ਗੀਤਾ ਗਿਆਨ ਗਿਆ ਦ੍ਰਿੜਾਈਆ। ਜਿਸ ਦੇ ਬਿਰਹੋਂ ਵਿਛੋੜੇ ਅੰਦਰ ਪੀਰ ਪੈਗ਼ੰਬਰ ਮਾਰਨ ਚੀਕ, ਝੱਲੀ ਨਾ ਜਾਏ ਜੁਦਾਈਆ। ਜਿਸ ਨੂੰ ਵਾਹਦ ਕਹਿੰਦੇ ਲਾਸ਼ਰੀਕ, ਸ਼ਿਰਕਤ ਸਭ ਦੀ ਰਿਹਾ ਮਿਟਾਈਆ। ਅੰਤ ਓਸੇ ਇਕ ਵਿਚ ਤੌਫ਼ੀਕ, ਤੋਹਫ਼ਾ ਘਰ ਘਰ ਦਏ ਪਹੁੰਚਾਈਆ। ਸਾਚਾ ਮਾਰਗ ਦੱਸੇ ਠੀਕ, ਸਤਿਜੁਗ ਸਾਚਾ ਰਾਹ ਵਖਾਈਆ। ਮੰਜ਼ਲ ਧਾਰ ਇਕ ਬਾਰੀਕ, ਬਿਨ ਸਤਿਗੁਰ ਚਰਨ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ । ਸਤਿਗੁਰ ਜੁਗ ਕਹੇ ਮੇਰੀ ਆਈ ਵਾਰੀ, ਵਾਰਤਾ ਅਗਲੀ ਦਿਆਂ ਸੁਣਾਈਆ। ਨਿਰਮਲ ਜੋਤ ਜਗੇ ਨਿਰੰਕਾਰੀ, ਨਿਰਗੁਣ ਨੂਰ ਨੂਰ ਰੁਸ਼ਨਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੱਦ ਕੇ ਸਚ ਦਵਾਰੀ, ਦਵਾਰਾ ਇਕੋ ਇਕ ਵਖਾਈਆ। ਸਾਚਾ ਢੋਲਾ ਬੋਲੋ ਜੈਕਾਰੀ, ਜੈ ਜੈਕਾਰ ਸੁਣਾਈਆ। ਲੱਖ ਚੁਰਾਸੀ ਕਲਜੁਗ ਅੰਤ ਚਾਰ ਕੁੰਟ ਵੇਖੋ ਖੁਆਰੀ, ਧੀਰਜ ਧੀਰ ਨਾ ਕੋਇ ਧਰਾਈਆ। ਨੇਤਰ ਰੋਂਦੇ ਟਿੱਲੇ ਪਰਬਤ ਉਚ ਪਹਾੜੀ, ਸਮੁੰਦ ਸਾਗਰ ਰਹੇ ਕੁਰਲਾਈਆ। ਨਵ ਨੌ ਚਾਰ ਕੋਈ ਨਾ ਉਤਰੇ ਪਾਰ ਕਿਨਾਰੀ, ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ। ਕਲਜੁਗ ਅੰਤ ਸਾਚਾ ਮਿਲੇ ਨਾ ਮੀਤ ਮੁਰਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਇਕ ਅਖਵਾਈਆ। ਸਤਿਗੁਰ ਜੁਗ ਕਹੇ ਮੈਂ ਭਗਤਾਂ ਜੋਗਾ, ਜੋਗ ਜੁਗਤ ਦ੍ਰਿੜਾਇੰਦਾ। ਕਾਇਆ ਕਮਲੀ ਬਦਲ ਕੇ ਚੋਗਾ, ਚੋਗ ਇਕੋ ਨਾਮ ਮੁਖ ਪੁਆਇੰਦਾ। ਸਤਿ ਧਰਮ ਦਾ ਦੇ ਕੇ ਹੋਕਾ, ਹੁਕਮ ਇਕ ਸੁਣਾਇੰਦਾ। ਪ੍ਰਭ ਮਿਲਣ ਦਾ ਸਾਚਾ ਮੌਕਾ, ਸਦੀ ਵੀਹਵੀਂ ਵੰਡ ਵੰਡਾਇੰਦਾ। ਫਿਰੇ ਦਰੋਹੀ ਚੌਦਾਂ ਲੋਕਾਂ, ਚੌਦਾਂ ਤਬਕ ਨਾ ਕੋਇ ਵਡਿਆਇੰਦਾ। ਕਲਜੁਗ ਕਰਮ ਹੋਇਆ ਥੋਥਾ, ਹੋਛੀ ਮਤ ਵਖਾਇੰਦਾ। ਰਸਨਾ ਜਿਹਵਾ ਪੜ੍ਹ ਪੜ੍ਹ ਥੱਕੇ ਸਾਰੇ ਪੋਥਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਇੰਦਾ। ਪਰਮ ਪੁਰਖ ਪਰਮਾਤਮ ਨਾਲ ਸਭ ਦਾ ਹੋਇਆ ਰੋਸਾ, ਰੁਸਿਆਂ ਅੰਤ ਨਾ ਕੋਇ ਮਿਲਾਇੰਦਾ । ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਵੇਖ ਵਖਾਇੰਦਾ। ਸਤਿਗੁਰ ਜੁਗ ਕਹੇ ਮੈਂ ਜਗਤ ਆਇਆ, ਵੱਜੇ ਸਤਿ ਵਧਾਈਆ । ਤ੍ਰੈਗੁਣ ਭੱਜੇ ਵਾਹੋ ਦਾਇਆ, ਨੇਤਰ ਨੈਣ ਸ਼ਰਮਾਈਆ। ਪੰਜ ਵਿਕਾਰਾ ਦਏ ਦੁਹਾਇਆ, ਕੂਕ ਕੂਕ ਅਲਾਈਆ। ਮਨ ਹੰਕਾਰੀ ਡੇਰਾ ਢਾਹਿਆ, ਮਤ ਮਤਵਾਲੀ ਸੀਸ ਝੁਕਾਈਆ। ਗੁਰਸਿਖ ਗੁਰਮੁਖ ਸੁਰਤ ਖੁਲ੍ਹਾਇਆ, ਸ਼ਬਦੀ ਨਾਦ ਵਜਾਈਆ। ਪੁਰਖ ਅਕਾਲਾ ਨਜ਼ਰੀ ਆਇਆ, ਦੀਨ ਦਿਆਲਾ ਬੇਪਰਵਾਹੀਆ। ਸਾਚੀ ਮਾਲਾ ਗਲ ਵਿਚ ਪਾਇਆ, ਤਸਬੀ ਇਕੋ ਇਕ ਵਖਾਈਆ। ਸ਼ਾਹ ਕੰਗਾਲਾ ਜੋੜ ਜੁੜਾਇਆ, ਦੂਈ ਦਵੈਤੀ ਡੇਰਾ ਢਾਹੀਆ। ਮੰਦਰ ਮਸੀਤ ਸ਼ਿਵਦਵਾਲਾ ਮੱਠ ਇਕ ਵਖਾਇਆ, ਕਾਇਆ ਬੰਕ ਕੁੰਡਾ ਲਾਹੀਆ। ਨਾਮ ਪਦਾਰਥ ਝੋਲੀ ਪਾਇਆ, ਵਸਤ ਅਮੋਲਕ ਆਪ ਵਰਤਾਈਆ। ਜਨਮ ਕਰਮ ਦਾ ਵਿਛੜਿਆ ਮੇਲ ਮਿਲਾਇਆ, ਧੁਰ ਸੰਜੋਗੀ ਹੋਇਆ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਸਾਚਾ ਦਿਤਾ ਜਣਾਈਆ। ਸਤਿਗੁਰ ਜੁਗ ਕਹੇ ਮੈਂ ਭਗਤਾਂ ਸੰਗ, ਧੁਰ ਦਾ ਸੰਗ ਨਿਭਾਈਆ। ਅੰਦਰ ਬਾਹਰ ਵਜਾਵਾਂ ਮਰਦੰਗ, ਗੁਪਤ ਜ਼ਾਹਿਰ ਸੁਣਾਈਆ। ਪਰਮ ਪੁਰਖ ਦਾ ਦੇ ਅਨੰਦ, ਆਤਮ ਰਸ ਚਖਾਈਆ। ਜੋਤ ਪਰਕਾਸ਼ ਚਾੜ੍ਹ ਕੇ ਚੰਦ, ਅੰਧ ਅੰਧੇਰ ਮਿਟਾਈਆ। ਅੰਮ੍ਰਿਤ ਸਰੋਵਰ ਨੁਹਾ ਕੇ ਗੰਗ, ਦੁਰਮਤ ਮੈਲ ਧੁਆਈਆ। ਭੇਵ ਖੁਲ੍ਹਾਕੇ ਆਤਮ ਹੰ, ਬ੍ਰਹਮ ਦਿਆਂ ਸਮਝਾਈਆ । ਪੜਦਾ ਲਾਹਕੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦਿਆਂ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਮੇਰੀ ਸੇਵਾ ਲਾਈਆ। ਸਤਿਗੁਰ ਜੁਗ ਕਹੇ ਮੈਂ ਭਗਤ ਸੁਹਾਗੀ, ਹਰਿ ਕੰਤ ਦਿਆਂ ਮਿਲਾਈਆ। ਕੂੜੀ ਕਿਰਿਆ ਬਣਾਂ ਤਿਆਗੀ, ਤੀਬਰ ਇਛਿਆ ਇਕ ਪਰਗਟਾਈਆ। ਪ੍ਰਭ ਮਿਲਣ ਦਾ ਜਨ ਵੈਰਾਗੀ, ਵੈਰਾਗ ਸਚ ਉਪਜਾਈਆ। ਦੁਰਮਤ ਮੈਲ ਧੋਵਾਂ ਦਾਗ਼ੀ, ਨਿਰਮਲ ਦਿਆਂ ਵਖਾਈਆ। ਹੰਸ ਬਣਾਵਾਂ ਫੜਕੇ ਕਾਗੀ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਜਨ ਭਗਤ ਮਿਲਣ ਦੀ ਮੈਨੂੰ ਵਾਦੀ, ਵਾਧਾ ਅੱਗੇ ਨਾਲੋਂ ਹੋਰ ਵਧਾਈਆ। ਜੋ ਪ੍ਰਭ ਨਾਲੋਂ ਵਿਛੜ ਹੋ ਗਏ ਬਾਗ਼ੀ, ਆਪਣਾ ਆਪ ਭੁਲਾਈਆ। ਮਨ ਵਾਸਨਾ ਵਿਚ ਫਿਰਨ ਆਜ਼ਾਦੀ, ਅਗਲਾ ਡਰ ਨਾ ਕੋਇ ਵਖਾਈਆ। ਉਨ੍ਹਾਂ ਖੇਲ ਅਗੰਮੀ ਦੱਸਾਂ ਡਾਢੀ, ਜਿਸ ਦੀ ਅੱਖਰਾਂ ਵਿਚ ਨਾ ਕੋਇ ਪੜ੍ਹਾਈਆ। ਪ੍ਰਭ ਮਾਲਕ ਖ਼ਾਲਕ ਧੁਰ ਦਾ ਬਾਢੀ, ਜਿਸ ਲੱਖ ਚੁਰਾਸੀ ਘਾੜਤ ਲਿਆ ਘੜਾਈਆ। ਉਹ ਨਿਰਗੁਣ ਸਰਗੁਣ ਵਰਤੇ ਸਵਾਂਗੀ, ਸਵਾਂਗ ਆਪਣਾ ਇਕ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਇਕ ਪਰਗਟਾਈਆ। ਸਤਿਗੁਰ ਜੁਗ ਕਹੇ ਮੈਂ ਕੀ ਕਰਾਂ ਤਾਰੀਫ਼, ਤੁਆਰਫ਼ ਭਗਤਾਂ ਨਾਲ ਕਰਾਈਆ। ਕਲਜੁਗ ਬੁੱਢਾ ਵੇਖ ਜ਼ਈਫ, ਮੇਰਾ ਨੈਣ ਸ਼ਰਮਾਈਆ। ਸ੍ਰਿਸ਼ਟ ਸਬਾਈ ਹੋਈ ਸ਼ਰੀਕ, ਲਾਸ਼ਰੀਕ ਬੈਠੇ ਭੁਲਾਈਆ। ਕੂੜੀ ਕਿਰਿਆ ਕਰ ਪ੍ਰੀਤ, ਪ੍ਰੀਤਮ ਨਾਲੋਂ ਹੋਈ ਜੁਦਾਈਆ। ਝਗੜਾ ਪਾ ਕੇ ਊਚ ਨੀਚ, ਦੀਨ ਮਜ਼੍ਹਬ ਕਰਨ ਲੜਾਈਆ। ਸਾਚਾ ਧਰਮ ਕਿਸੇ ਨਾ ਲੱਭਿਆ ਠੀਕ, ਠਾਕਰ ਘਰ ਨਾ ਕੋਇ ਮਨਾਈਆ। ਪ੍ਰਭ ਲੱਭਦੇ ਮੰਦਰ ਮਸੀਤ, ਸ਼ਿਵਦਵਾਲੇ ਮੱਠ ਗੁਰੂਦਵਾਰ ਭੱਜਣ ਵਾਹੋ ਦਾਹੀਆ। ਕਾਇਆ ਕਿਸੇ ਨਾ ਹੋਈ ਠੰਡੀ ਸੀਤ, ਕਲਜੁਗ ਅਗਨੀ ਤਤ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਧਰਮ ਇਕ ਸਮਝਾਈਆ। ਸਤਿਗੁਰ ਜੁਗ ਕਹੇ ਮੇਰਾ ਧਰਮ ਵੱਖਰਾ, ਜ਼ਾਤਾਂ ਪਾਤਾਂ ਵਿਚ ਨਾ ਆਈਆ।
ਦੀਨ ਮਜ਼੍ਹਬ ਦਾ ਚਲੇ ਕੋਇ ਨਾ ਨਖ਼ਰਾ, ਨਕਲੀ ਰੂਪ ਨਾ ਕੋਇ ਧਰਾਈਆ। ਮੇਰੀ ਵਡਿਆਈ ਕਰੇ ਨਾ ਕੋਈ ਵਿਚ ਅੱਖਰਾਂ, ਅਲਫ਼ ਯੇ ਨਾ ਸਿਫ਼ਤ ਸਾਲਾਹੀਆ। ਮੈਂ ਕਦੇ ਨਾ ਵੜਿਆ ਵਿਚ ਪੱਥਰਾ, ਸਿਲਾਂ ਵਿਚ ਸੀਸ ਨਾ ਕੋਇ ਟਿਕਾਈਆ। ਮੇਰੇ ਪ੍ਰੇਮ ਪਿਆਰ ਦਾ ਸਭ ਤੋਂ ਵੱਖਰਾ ਪੱਤਰਾ, ਜਿਸ ਦਾ ਲੇਖ ਲਿਖੇ ਨਾ ਕਲਮ ਸ਼ਾਹੀਆ। ਕੋਟਨ ਕੋਟ ਮਿਲਣ ਦਾ ਕਰਦੇ ਰਹੇ ਯਤਨਾ, ਯਥਾ ਯੋਗ ਆਪਣਾ ਜ਼ੋਰ ਲਗਾਈਆ। ਮੈਂ ਵਸਾਂ ਓਸ ਵਤਨਾ, ਜਿਸ ਦਾ ਮੰਦਰ ਜਗਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਜੁਗ ਇਕ ਸਮਝਾਈਆ। ਸਤਿਗੁਰ ਜੁਗ ਕਹੇ ਮੈਂ ਆਵਾਂ ਜਗ, ਜੁਗ ਜੁਗ ਵੇਸ ਵਟਾਈਆ। ਧਰਨੀ ਧਰਤ ਧਵਲ ਵੇਖ ਲੱਗੀ ਅੱਗ, ਰੂਪ ਅਨੂਪ ਲਵਾਂ ਪਰਗਟਾਈਆ। ਸੰਤ ਸੁਹੇਲੇ ਸਾਚੇ ਸੱਦ, ਧੁਰ ਦਾ ਨਾਮ ਸਮਝਾਈਆ। ਦੇ ਕੇ ਦਰਸ ਉਪਰ ਸ਼ਾਹ ਰਗ, ਘਰ ਸ਼ਹਿਨਸ਼ਾਹ ਦਿਆਂ ਮਿਲਾਈਆ । ਨਾਮ ਪਿਆਲਾ ਪਿਆ ਕੇ ਮਦਿ, ਮਧੁਰ ਧੁਨ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦਿਆਂ ਮਾਣ ਵਡਿਆਈਆ । ਸਤਿਗੁਰ ਜੁਗ ਕਹੇ ਮੈਂ ਦਰਸ ਕਰਾਵਾਂ ਨੈਣਾਂ, ਕਵਲ ਨੈਣ ਦਿਆਂ ਮਿਲਾਈਆ। ਜਿਸ ਦੇ ਦਵਾਰੇ ਵਜੌਣਾ ਪਏ ਨਾ ਕੋਇ ਢੋਲਕ ਛੈਣਾ, ਛਹਿਬਰ ਇਕੋ ਨਾਮ ਲਗਾਈਆ। ਸਚ ਮੁਕਾਮ ਜਿਸ ਨੇ ਬਹਿਣਾ, ਫੜ ਬਾਹੋਂ ਗੋਦ ਉਠਾਈਆ। ਸੋਹੰ ਢੋਲਾ ਇਕੋ ਕਹਿਣਾ, ਕਹਿ ਕਹਿ ਖ਼ੁਸ਼ੀਆਂ ਰਾਗ ਅਲਾਈਆ। ਕੂੜੇ ਵਹਿਣ ਅੰਤ ਨਾ ਵਹਿਣਾ, ਵਹਿੰਦੀ ਧਾਰੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਇਕ ਅਖਵਾਈਆ। ਜੁਗ ਕਹੇ ਮੋਹੇ ਸਤਿਗੁਰ ਓਟ, ਓੜਕ ਆਸ ਰਖਾਈਆ। ਜਿਸ ਦੇ ਨਗਾਰੇ ਵੱਜੇ ਚੋਟ, ਚੌਕੜੀ ਚੌਕੜ ਰਿਹਾ ਉਠਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਾ ਕੇ ਸੋਚ, ਸਮਝ ਦਿਤੀ ਸਮਝਾਈਆ। ਨੇਤਰ ਵੇਖੋ ਲੋਕ ਪਰਲੋਕ, ਦੋ ਜਹਾਨ ਰਿਹਾ ਵਖਾਈਆ । ਕਲਜੁਗ ਝਗੜਾ ਵਰਨ ਗੋਤ, ਦੀਨ ਮਜ਼੍ਹਬ ਲੜਾਈਆ। ਆਤਮ ਪਰਮਾਤਮ ਮਿਲ ਕੇ ਮਾਣੇ ਨਾ ਕੋਇ ਮੌਜ, ਝੂਠੀ ਮਜਲਸ ਰਹੇ ਲਗਾਈਆ । ਸਤਿ ਧਰਮ ਦੀ ਕਰੇ ਕੋਇ ਨਾ ਖੋਜ, ਕਾਗ਼ਜ਼ਾਂ ਉਤੇ ਕਰ ਕਰ ਥੱਕੇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਰੂਪ ਸਦਾ ਸਮਾਈਆ। ਜੁਗ ਕਹੇ ਮੇਰੇ ਸਤਿਗੁਰ ਸੱਚੇ, ਸਚ ਦਿਆਂ ਦ੍ਰਿੜਾਈਆ। ਮੈਂ ਕਾਇਆ ਮਾਟੀ ਭਾਂਡੇ ਵੇਖੇ ਕੱਚੇ, ਕਾਚੀ ਗਗਰੀਆ ਬੈਠੀ ਡੇਰਾ ਲਾਈਆ। ਨੌ ਦਵਾਰੇ ਮਨੂਆ ਨੱਚੇ, ਭੱਜੇ ਵਾਹੋ ਦਾਹੀਆ। ਰਸਨਾ ਜਿਹਵਾ ਕੂੜ ਕੁੜਿਆਰ ਬਕੇ, ਬਕਤਾ ਸਚ ਨਜ਼ਰ ਕੋਇ ਨਾ ਆਈਆ। ਮਾਇਆ ਮਮਤਾ ਮੋਹ ਅੰਦਰ ਸਾਧ ਸੰਤ ਫਸੇ, ਫਾਂਸੀ ਜਮ ਨਾ ਕੋਇ ਕਟਾਈਆ। ਪੁਰਖ ਅਕਾਲ ਸਰਨਾਈ ਕੋਇ ਨਾ ਦੱਸੇ, ਅੱਖਰਾਂ ਉਤੇ ਟੇਕ ਟਿਕਾਈਆ। ਲੱਖ ਚੁਰਾਸੀ ਵਿਰਲੇ ਜੋ ਆਸਾ ਇਕੋ ਤੱਕੇ, ਨਾਤਾ ਜਗਤ ਤੁੜਾਈਆ। ਬਾਹਰੋਂ ਚੀਥੜ ਹੋਵਣ ਫਟੇ, ਅੰਦਰੋਂ ਲਾਲ ਅਮੋਲਕ ਹੀਰਾ ਨਜ਼ਰੀ ਆਈਆ। ਸਤਿਜੁਗ ਕਲਜੁਗ ਵੇਖ ਵੇਖ ਹੱਸੇ, ਹਸਤੀ ਸਭ ਦੀ ਦਿਤੀ ਮਿਟਾਈਆ । ਕਾਮ ਕਰੋਧ ਲੋਭ ਮੋਹ ਹੰਕਾਰ ਅੰਦਰ ਸਾਰੇ ਮਧੇ, ਮਦਿਰਾ ਪਾਨ ਕਰੇ ਲੋਕਾਈਆ। ਬਿਨ ਸਾਚੇ ਓਢਨ ਸਾਰੇ ਨੰਗੇ, ਪੜਦਾ ਸਚ ਨਾ ਕੋਇ ਪਾਈਆ। ਤਨ ਮਾਟੀ ਕਿਸੇ ਨਾ ਹੋਏ ਠੰਡੇ, ਅਗਨੀ ਤਤ ਨਾ ਕੋਇ ਬੁਝਾਈਆ। ਬਿਨ ਬੰਦਗੀਉਂ ਖ਼ਾਲੀ ਦਿਸਣ ਬੰਦੇ, ਬੰਧਨ ਸਕੇ ਨਾ ਕੋਇ ਤੁੜਾਈਆ। ਬਿਨ ਹਰਿ ਕੰਤ ਸਵਾਮੀ ਹੋਏ ਰੰਡੇ, ਸ਼ੌਹਰ ਸਚ ਨਾ ਕੋਇ ਹੰਢਾਈਆ।
ਮੰਜ਼ਲ ਚੜ੍ਹਿਆ ਕੋਇ ਨਾ ਡੰਡੇ, ਡੰਡਾਵਤ ਕਰ ਕਰ ਬੈਠੇ ਢੇਰੀਆਂ ਢਾਹੀਆ। ਹਰਿ ਕਾ ਨਾਮ ਕੋਈ ਨਾ ਵੰਡੇ, ਪੜ੍ਹ ਪੜ੍ਹ ਪੁਸਤਕ ਰਹੇ ਸੁਣਾਈਆ। ਜਗਤ ਵਾਸਨਾ ਲੱਗੇ ਧੰਦੇ, ਧੁੰਦੂਕਾਰ ਨਾ ਕੋਇ ਚੁਕਾਈਆ। ਕਿਸੇ ਸਮਝ ਨਾ ਆਈ ਜੇਰਜ ਅੰਡੇ, ਉਤਭੁਜ ਸੇਤਜ ਫੋਲ ਨਾ ਕੋਇ ਫੁਲਾਈਆ। ਸਚ ਦਵਾਰ ਕੋਈ ਨਾ ਲੰਘੇ, ਪਾਂਧੀ ਪੰਧ ਨਾ ਕੋਇ ਮੁਕਾਈਆ। ਕੋਈ ਪੂਜਾ ਕਰੇ ਵਿਸ਼ਨ ਬ੍ਰਹਮੇ, ਕੋਈ ਸ਼ੰਕਰ ਸੀਸ ਨਿਵਾਈਆ। ਕੋਈ ਕਹੇ ਤੇਈ ਅਵਤਾਰ ਚੰਗੇ, ਰਾਮ ਕ੍ਰਿਸ਼ਨ ਮਿਲੇ ਵਡਿਆਈਆ। ਕੋਈ ਕਹੇ ਈਸਾ ਮੂਸਾ ਮੁਹੰਮਦ ਸਦਾ ਸੰਗੇ, ਚਾਰ ਯਾਰੀ ਗੰਢ ਪੁਆਈਆ। ਕੋਈ ਕਹੇ ਨਾਨਕ ਗੋਬਿੰਦ ਚੁੱਕੇ ਆਪਣੇ ਕੰਧੇ, ਹੋਏ ਅੰਤ ਸਹਾਈਆ। ਸਤਿਗੁਰ ਸਵਾਮੀ ਸ਼ਬਦ ਕਹੇ ਪੁਰਖ ਅਕਾਲ ਨੇ ਲੋਕਮਾਤ ਜੁਗ ਜੁਗ ਪਾਈ ਵੰਡੇ, ਥੋੜਾ ਥੋੜਾ ਭੇਵ ਖੁਲ੍ਹਾਈਆ। ਜਿਨ੍ਹਾਂ ਉਪਰ ਸਾਹਿਬ ਸਵਾਮੀ ਆਪ ਹੋਏ ਬਖ਼ਸ਼ਿੰਦੇ, ਬਖ਼ਸ਼ਿਸ਼ ਇਕ ਵਰਤਾਈਆ। ਉਹ ਕੋਝੇ ਕਮਲੇ ਸਭ ਤੋਂ ਚੰਗੇ, ਚੰਗਿਆਂ ਵਿਚੋਂ ਚੰਗੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਨ੍ਹਾਂ ਨਾਲ ਪ੍ਰੀਤਮ ਹੰਡੇ, ਪ੍ਰੀਤੀ ਜਿਨ੍ਹਾਂ ਸਚ ਲਗਾਈਆ। ਜੁਗ ਕਹੇ ਮੇਰੇ ਸਤਿਗੁਰ ਸਮਰਥ, ਤੇਰੇ ਹੱਥ ਵਡਿਆਈਆ। ਮੈਂ ਤੇਰਾ ਗਾਵਾਂ ਜਸ, ਵੇਦ ਪੁਰਾਨ ਨਾ ਸਿਫ਼ਤ ਸਾਲਾਹੀਆ। ਕਲਜੁਗ ਅੰਤਮ ਸਾਰੇ ਹੋ ਗਏ ਬਸ, ਬਸਤੇ ਸਭ ਦੇ ਬੰਨ੍ਹ ਵਖਾਈਆ। ਕੀਮਤ ਕੋਈ ਰਹੀ ਨਾ ਕੱਖ, ਹੱਟੋ ਹੱਟ ਰਹੇ ਵਿਕਾਈਆ। ਮਾਣ ਚੁਕਿਆ ਤੀਰਥ ਅੱਠ ਸੱਠ, ਜਲ ਧਾਰਾ ਨਾ ਕੋਈ ਸਮਾਈਆ। ਸਾਚੀ ਦੇ ਇਕੋ ਮਤ, ਮਨ ਮਤ ਪੰਧ ਮੁਕਾਈਆ। ਰਲ ਮਿਲ ਸਾਰੇ ਤੇਰਾ ਗਾਵਣ ਜਸ, ਪੁਰਖ ਅਕਾਲ ਇਕ ਸ਼ਰਨਾਈਆ। ਖਹਿੜਾ ਛੁਟ ਜਾਏ ਮੰਦਰ ਮਸੀਤਾਂ ਗੁਰੂਦਵਾਰੇ ਮੱਠ, ਕਾਇਆ ਮੰਦਰ ਅੰਦਰ ਇਕੋ ਨਜ਼ਰੀ ਆਈਆ। ਘਰ ਪਰਕਾਸ਼ ਜੋਤ ਜਗੇ ਲਟ ਲਟ, ਲਾਟਾਂ ਵਾਲੀ ਬੈਠੀ ਸੀਸ ਨਿਵਾਈਆ। ਚਤਰਭੁਜ ਸੀਸ ਚਰਨਾਂ ਉਤੇ ਸੱਟ, ਵਸਤ ਅਮੋਲਕ ਮੰਗ ਮੰਗਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਭੇਵ ਖੋਲ੍ਹ ਸਮਰਥ, ਮਹਿੰਮਾ ਅਕਥ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਇਕ ਵਰ, ਜੁਗ ਸਤਿ ਮੰਗ ਮੰਗਾਈਆ। ਸਤਿਜੁਗ ਕਹੇ ਮੈਂ ਸਤਿਗੁਰ ਤੇਰਾ ਹੋਇਆ, ਹੋਕਾ ਦੇ ਕੇ ਰਿਹਾ ਜਣਾਈਆ। ਜਨ ਭਗਤ ਉਠਾਇਆ ਸੋਇਆ, ਸੁਰਤੀ ਤੇਰੇ ਨਾਲ ਮਿਲਾਈਆ। ਉਹ ਗੁਰਮੁਖ ਕਦੇ ਨਾ ਮੋਇਆ, ਮੁਰਦਾ ਜੀਵਤ ਰੂਪ ਵਟਾਈਆ। ਲੇਖਾ ਚੁਕਿਆ ਤ੍ਰੈ ਤ੍ਰੈ ਲੋਇਆ, ਲੋਕ ਪਰਲੋਕ ਖ਼ੁਸ਼ੀ ਵਖਾਈਆ। ਏਥੇ ਓਥੇ ਸਦਾ ਨਵਾਂ ਨਰੋਇਆ, ਦੁੱਖ ਰੋਗ ਸੰਤਾਪ ਨਾ ਲਾਗੇ ਰਾਈਆ। ਤੇਰੇ ਨਾਮ ਦਾ ਦੇਵਾਂ ਘਰ ਘਰ ਢੋਆ, ਦਰ ਦਰ ਤੇਰੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਸਚ ਤੂੰ ਹੀ ਨਜ਼ਰੀ ਆਈਆ। ਜੁਗ ਕਹੇ ਸਤਿਗੁਰ ਸੱਚੇ, ਸਚ ਤੇਰੀ ਵਡਿਆਈਆ। ਸੰਤ ਸੁਹੇਲੇ ਤੇਰੇ ਬੱਚੇ, ਬੱਚਿਆਂ ਵਾਂਗ ਗੋਦ ਉਠਾਈਆ। ਲੂੰ ਲੂੰ ਅੰਦਰ ਇਨ੍ਹਾਂ ਰਚੇ, ਸਾਢੇ ਤਿੰਨ ਕਰੋੜ ਵੱਜੇ ਵਧਾਈਆ। ਇਹ ਗ਼ਰੀਬ ਨਿਮਾਣੇ ਉਨ੍ਹਾਂ ਨਾਲੋਂ ਕੋਟਨ ਦਰਜੇ ਅੱਛੇ, ਜੋ ਜੂਠੇ ਝੂਠੇ ਕਲਜੁਗ ਮਾਇਆ ਮਮਤਾ ਵਿਚ ਫੱਸੇ, ਅੱਠੇ ਪਹਿਰ ਭੱਜਣ ਵਾਹੋ ਦਾਹੀਆ। ਏਨ੍ਹਾਂ ਬੰਨ੍ਹ ਸਚ ਡੋਰੀ ਪ੍ਰੇਮ ਆਪਣੇ ਰੱਸੇ, ਰਸਤਾ ਇਕੋ ਦੇ ਸਮਝਾਈਆ। ਤੈਨੂੰ ਮਿਲ ਕੇ ਜਨ ਤੇਰੇ ਨਾਲ ਹੱਸੇ, ਹਸਤੀ ਹਸਤੀ ਵਿਚ ਸਮਾਈਆ। ਮਾਨਸ ਜਨਮ ਅੰਤ ਨਾ ਰਲੇ ਘੱਟੇ, ਕੌਡੀ ਕੌਡੀ ਕੀਮਤ ਦੇ ਚੁਕਾਈਆ। ਕੀ ਹੋਇਆ ਜੇ ਧੰਨੇ ਮਿਲਿਆ ਵਿਚੋਂ ਵੱਟੇ, ਜਨ ਭਗਤਾਂ ਕਾਇਆ ਮੰਦਰ ਅੰਦਰ ਦਰਸ ਕਰਾਈਆ। ਸਚ ਨਿਸ਼ਾਨਾ
ਦੱਸ ਦੇ ਆਪਣੇ ਪਤੇ, ਪਤਿਪਰਮੇਸ਼ਵਰ ਫੇਰਾ ਪਾਈਆ। ਅਸੀਂ ਸ੍ਰਿਸ਼ਟ ਸਬਾਈ ਨਾਲੋਂ ਨਾਤਾ ਤੋੜ ਕੇ ਤੇਰੇ ਨਾਲ ਹੋਏ ਪੱਕੇ, ਕੱਚੀ ਗੰਢ ਨਾ ਕੋਈ ਰਖਾਈਆ। ਲੇਖਾ ਚੁਕਿਆ ਜਮ ਕੀ ਫਾਂਸੀ ਫੱਟੇ, ਫਾਟਕ ਧੁਰ ਦਾ ਦਿਤਾ ਖੁਲ੍ਹਾਈਆ। ਤੇਰਾ ਭਗਤ ਤੇਰੇ ਕੋਲੋਂ ਕਦੇ ਨਾ ਪਿਛੇ ਹਟੇ, ਮੁਖ ਸਕੇ ਨਾ ਕੋਈ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਅੰਤਮ ਵਰ, ਅੰਤਰ ਤੇਰਾ ਰੰਗ ਰੰਗਾਈਆ। ਜੁਗ ਕਹੇ ਸਤਿਗੁਰ ਤੇਰਾ ਅਗੰਮੀ ਰਸਤਾ, ਬਰਾਸਤਾ ਗੁਰ ਸਤਿਗੁਰ ਨਜ਼ਰੀ ਆਈਆ। ਪੜ੍ਹਨ ਲਿਖਣ ਦਾ ਬੰਨ੍ਹ ਦੇਈਏ ਪਿਛਲਾ ਬਸਤਾ, ਅੱਗੇ ਇਕੋ ਨਾਮ ਸਾਲਾਹੀਆ। ਜਿਸ ਦਵਾਰੇ ਗੁਰੂ ਅਵਤਾਰ ਪੀਰ ਪੈਗ਼ੰਬਰ ਵਸਦਾ, ਉਸ ਮੰਦਰ ਬਹਿ ਕੇ ਖ਼ੁਸ਼ੀ ਮਨਾਈਆ। ਜਿਸ ਦਰ ਤੇ ਵਿਸ਼ਨ ਬ੍ਰਹਮਾ ਸ਼ਿਵ ਸੇਵਾ ਕਰਦਾ ਨੱਸਦਾ, ਆਦਿ ਜੁਗਾਦਿ ਹੁਕਮੇ ਅੰਦਰ ਭੁਆਈਆ। ਓਸ ਮੰਦਰ ਦੀਪਕ ਵੇਖੀਏ ਬਲਦਾ, ਜਿਸਦੀ ਸਦਾ ਸਦਾ ਰੁਸ਼ਨਾਈਆ। ਜੋ ਸਿੰਘਾਸਣ ਸਾਹਿਬ ਸੁਲਤਾਨ ਮੱਲਦਾ, ਤਖ਼ਤ ਨਿਵਾਸੀ ਡੇਰਾ ਲਾਈਆ। ਜੋ ਸ਼ਬਦ ਸੰਦੇਸ਼ੇ ਘਲਦਾ, ਜੁਗ ਜੁਗ ਕਰੇ ਪੜ੍ਹਾਈਆ। ਓਸਦਾ ਵਿਛੋੜਾ ਝੱਲਿਆ ਜਾਏ ਨਾ ਘੜੀ ਪਲ ਦਾ, ਪਲਕ ਅੱਖ ਨਾ ਕੋਇ ਬਦਲਾਈਆ। ਖਹਿੜਾ ਛੁੱਟ ਜਾਏ ਕਲਜੁਗ ਕਲ ਦਾ, ਕਾਲਖ ਟਿੱਕਾ ਦੇ ਮਿਟਾਈਆ। ਤੇਰੀ ਜੋਤ ਜੋ ਤੇਰਾ ਹੋ ਕੇ ਰਲਦਾ, ਅੰਤਮ ਤੇਰੇ ਵਿਚ ਸਮਾਈਆ। ਸੋ ਚਰਨ ਦਵਾਰਾ ਸਾਚਾ ਮੱਲਦਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਇਹੋ ਫਲ ਪ੍ਰਭੂ ਨੂੰ ਮਿਲਣ ਦਾ, ਮਿਲਿਆ ਮੇਲ ਨਾ ਕੋਇ ਤੁੜਾਈਆ। ਲਹਿਣਾ ਚੁੱਕੇ ਜਲ ਥਲ ਦਾ, ਟਿੱਲੇ ਪਰਬਤ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਸਤਿਜੁਗ ਸਾਚੀ ਮੰਗ ਮੰਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਹ ਸਵਾਲ ਤੇਰੇ ਹੱਲ ਦਾ, ਅਹਿਵਾਲੇ ਸਾਰੇ ਦੇ ਦੇ ਗਏ ਸਮਝਾਈਆ।।
੧੦ ਕੱਤਕ ੨੦੨੧ ਬਿਕ੍ਰਮੀ ਬਲਵੰਤ ਸਿੰਘ ਨਾਲ ਪਿੰਡ ਤ੍ਰਸਿੱਕਾ
ਸਤਿਗੁਰ ਪ੍ਰੀਤੀ ਸਚ ਅਭਿਆਸ, ਅੰਤਰ ਆਤਮ ਭੇਵ ਚੁਕਾਈਆ। ਨਿਰਗੁਣ ਨਿਰਵੈਰ ਨਿਰਾਕਾਰ ਸਦ ਵਸੇ ਪਾਸ, ਨਿਰੰਕਾਰ ਸੱਚਾ ਸ਼ਹਿਨਸ਼ਾਹੀਆ। ਲੇਖਾ ਜਾਣੇ ਪਵਣ ਸਵਾਸ, ਸਾਹ ਸਾਹ ਸਮਾਈਆ। ਮਾਣਸ ਜਨਮ ਕਰੇ ਰਾਸ, ਪੰਜ ਤਤ ਦਏ ਵਡਿਆਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਕਰੇ ਨਾਸ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਘਰ ਮੰਡਲ ਵਖਾਵੇ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਦੇਵੇ ਦਰਸ ਬਹੁ ਬਿਧ ਭਾਂਤ, ਅਨਕ ਕਲ ਵੇਸ ਵਟਾਈਆ। ਜਗਤ ਅੰਧੇਰੀ ਮਿਟੇ ਰਾਤ, ਸੂਰਜ ਸਤਿ ਸਤਿ ਰੁਸ਼ਨਾਈਆ। ਲਹਿਣਾ ਚੁਕੇ ਪ੍ਰਿਥਮੀ ਆਕਾਸ਼, ਗਗਨ ਮੰਡਲ ਪੰਧ ਮੁਕਾਈਆ। ਆਪਣਾ ਭੇਦ ਚੁਕਾਏ ਆਪੇ ਆਪ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸਰਨਾਈ ਸਾਚਾ ਜਾਪ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਸਤਿਗੁਰ ਪੂਰਾ ਕਰੇ ਪੁਨੀਤ ਪਵਿੱਤ ਪਾਕੀ ਪਾਕ, ਨੇਤਰ ਨੈਣ ਨੈਣ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਭਿਆਸ ਇਕ ਦ੍ਰਿੜਾਈਆ। ਸਚ ਅਭਿਆਸ ਸਤਿਗੁਰ ਸਰਨ, ਦੇਵੇ ਮਾਣ ਵਡਿਆਈਆ। ਨੇਤਰ ਖੋਲ੍ਹੇ ਹਰਨ ਫਰਨ, ਨਿਜ ਨੈਣ ਕਰੇ ਰੁਸ਼ਨਾਈਆ। ਜਗਤ ਦਵਾਰ ਜਗਤ
ਰਸ ਦਰ ਪਾਣੀ ਭਰਨ, ਬੈਠਣ ਸੀਸ ਝੁਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਵੜਨ, ਮੂੰਹ ਦੇ ਭਾਰ ਸੁਟਾਈਆ। ਸਰਬ ਸਵਾਮੀ ਹਰਿ ਕਰਤਾ ਕਰਨੀ ਕਰਨ, ਹਰਿ ਕਰਤਾ ਇਕ ਅਖਵਾਈਆ। ਅੰਤਰ ਆਤਮ ਆਏ ਫੜਨ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਭਿਆਸ ਇਕ ਸਮਝਾਈਆ। ਸਚ ਅਭਿਆਸ ਕਾਇਆ ਜੋਗ, ਪੰਜ ਤਤ ਆਪ ਕਰਾਇੰਦਾ। ਕੂੜੀ ਕਿਰਿਆ ਕੱਟ ਕੇ ਰੋਗ, ਆਪਣੀ ਗੰਢ ਪਵਾਇੰਦਾ। ਅੰਤਰ ਅੰਦਰ ਸੁਣਾ ਸਲੋਕ, ਅਗੰਮੀ ਰਾਗ ਅਲਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਅਗਿਆਨ ਅੰਧੇਰ ਮਿਟਾਇੰਦਾ। ਆਲ੍ਹਣਿਉਂ ਡਿੱਗੇ ਉਠਾਏ ਬੋਟ, ਆਪਣੀ ਗੋਦ ਬਹਾਇੰਦਾ। ਲਹਿਣਾ ਦੇਣਾ ਚੁਕਾ ਕੇ ਹਰਖ਼ ਸੋਗ, ਚਿੰਤਾ ਗ਼ਮ ਮਿਟਾਇੰਦਾ । ਬਿਨ ਸਤਿਗੁਰ ਕਿਰਪਾ ਸਾਚੇ ਮੰਦਰ ਕੋਇ ਨਾ ਸਕੇ ਪਹੁੰਚ, ਕੋਟਨ ਕੋਟ ਜੋਗੀ ਜਤੀ ਸਤੀ ਜੋਗੀਸ਼ਰ ਧਿਆਨ ਲਗਾਇੰਦਾ। ਸਚ ਅਭਿਆਸ ਦੀ ਜਿਸ ਮਾਨਣੀ ਮੌਜ, ਸੋ ਮਜਲਸ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ । ਸਚ ਅਭਿਆਸ ਕਾਇਆ ਤਨ, ਤਤਵ ਤਤ ਦਏ ਦ੍ਰਿੜਾਈਆ। ਸਤਿਗੁਰ ਪੂਰਾ ਬੇੜਾ ਬੰਨ੍ਹ, ਆਪਣੇ ਕੰਧ ਉਠਾਈਆ। ਸ਼ਬਦੀ ਡੋਰੀ ਪਾਏ ਮਨੂਆ ਮਨ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਅਗੰਮੀ ਰਾਗ ਸੁਣਾਏ ਕੰਨ, ਢੋਲਕ ਛੈਣਾ ਨਾ ਕੋਇ ਵਜਾਈਆ। ਹਰਿਜਨ ਲੇਖੇ ਲਾਏ ਸ੍ਰੀ ਭਗਵਨ, ਭਾਗ ਧੁਰ ਦਾ ਝੋਲੀ ਪਾਈਆ। ਕਰ ਪਰਕਾਸ਼ ਨੇਤਰ ਅੰਨ੍ਹ, ਨਿਜ ਨੈਣ ਕਰੇ ਰੁਸ਼ਨਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਬੋਧ ਅਗਾਧੀ ਚੜ੍ਹਾਏ ਆਪਣਾ ਚੰਨ, ਸੂਰਜ ਚੰਨ ਮੁਖ ਸ਼ਰਮਾਈਆ। ਭਾਂਡਾ ਭਰਮ ਭੌ ਕੂੜੀ ਕਿਰਿਆ ਦੇਵੇ ਭੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਪਰਗਟਾਈਆ। ਸਚ ਅਭਿਆਸ ਸਦਾ ਗੁਰ ਮੰਤਰ, ਸ਼ਬਦੀ ਸ਼ਬਦ ਵਡਿਆਈਆ। ਜੋ ਸਰਬ ਜੀਆਂ ਬਿਧ ਜਾਣੇ ਅੰਤਰ, ਬਸੰਤਰ ਦਏ ਬੁਝਾਈਆ। ਭੇਵ ਖੁਲ੍ਹਾਏ ਗਗਨ ਗਗਨੰਤਰ, ਗ੍ਰਹਿ ਮੰਦਰ ਕਰੇ ਰੁਸ਼ਨਾਈਆ । ਫੜ ਚੜ੍ਹਾਵੇ ਓਸ ਮੰਦਰ, ਜਿਸ ਮੰਜ਼ਲ ਕਬੀਰਾ ਚੜ੍ਹਕੇ ਦਏ ਦੁਹਾਈਆ। ਗੁਰਸਿਖ ਗੁਰ ਕਾ ਹੋਏ ਹਰਦਿਲ, ਅਜ਼ੀਜ਼ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਅਭਿਆਸ ਇਕੋ ਘਰ ਸਮਝਾਈਆ। ਸਚ ਅਭਿਆਸ ਦੀ ਸਤਿਗੁਰ ਜੁਗਤੀ, ਬਿਨ ਅੱਖਰਾਂ ਦਏ ਦ੍ਰਿੜਾਈਆ। ਅੱਗੇ ਭੱਜੀ ਜਾਏ ਆਪੇ ਸੁਰਤੀ, ਸੁਖਮਨ ਟੇਡੀ ਬੰਕ ਈੜਾ ਪਿੰਗਲ ਨਾ ਕੋਇ ਅਟਕਾਈਆ। ਸ਼ਬਦ ਗੁਰੂ ਹੱਥ ਬੜੀ ਫੁਰਤੀ, ਫ਼ੁਰਨੇ ਸਭ ਦੇ ਬੰਦ ਕਰਾਈਆ। ਨਾਦ ਸੁਣਾਏ ਆਪਣਾ ਤੂਰਤੀ, ਤੁਰੀਆ ਨੈਣ ਨਾ ਸਕੇ ਉਠਾਈਆ। ਦਰਸ ਦਿਖਾਏ ਅਕਾਲ ਮੂਰਤੀ, ਅਨਭਵ ਪਰਕਾਸ਼ ਦਏ ਜਣਾਈਆ। ਆਸਾ ਮਨਸਾ ਗੁਰਮੁਖ ਪੂਰਤੀ, ਪੂਰਨ ਪੂਰਨ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸਤਿਗੁਰ ਮਿਲਣ ਦਾ ਜਿਨ੍ਹਾਂ ਚਾਓ ਘਨੇਰਾ, ਅੰਤਰ ਆਤਮ ਧਿਆਨ ਲਗਾਈਆ। ਸੋ ਕਾਇਆ ਮੰਦਰ ਅੰਦਰ ਵੇਖਣ ਖੁਲ੍ਹਾ ਵੇਹੜਾ, ਬ੍ਰਹਿਮੰਡ ਖੰਡ ਘਰ ਘਰ ਨਜ਼ਰੀ ਆਈਆ। ਤ੍ਰੈਗੁਣ ਮਾਇਆ ਪੰਜ ਤਤ ਚੁਕੇ ਝੇੜਾ, ਕੂੜੀ ਕਿਰਿਆ ਨਾ ਕਰੇ ਲੜਾਈਆ। ਓਥੇ ਨਜ਼ਰੀ ਆਏ ਇਕੋ ਤੇਰਾ ਮੇਰਾ, ਤੂੰ ਮੇਰਾ ਮੈਂ ਤੇਰਾ ਦੂਜਾ ਰੂਪ ਨਾ ਕੋਇ ਵਟਾਈਆ। ਲੱਖ ਚੁਰਾਸੀ ਵਿਚੋਂ ਜਿਨ੍ਹਾਂ ਮਾਣਸ ਜਨਮ ਵਿਚ ਮਾਰਿਆ ਫੇਰਾ, ਪੰਜ ਤਤ ਕਾਇਆ ਚੋਲਾ ਰਹੇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਮੰਦਰ ਦਏ ਵਖਾਈਆ। ਜੋਗ ਅਭਿਆਸ ਦਾ ਸਤਿਗੁਰ ਤਰੀਕਾ, ਇਕੋ ਇਕ ਜਣਾਈਆ। ਮਾਰਗ ਦੱਸੇ ਨੀਕਨ ਨੀਕਾ, ਨੇੜੇ ਨੇੜੇ ਹੋ ਕੇ ਗਲੇ ਲਗਾਈਆ। ਸਚ ਨਿਸ਼ਾਨਾ ਦੱਸੇ ਠੀਕਾ, ਠੀਕਰ ਕੂੜਾ ਭੰਨ ਢੇਰੀ ਦਏ ਵਖਾਈਆ। ਜੋ ਲੇਖਾ ਜਾਣੇ ਜੀਵ ਜੀਅ ਕਾ, ਲੱਖ ਚੁਰਾਸੀ ਰਿਹਾ ਸਮਾਈਆ। ਹੁਕਮ ਦੇਵੇ ਭੇਵ ਖੁਲ੍ਹਾਵੇ ਸਾਢੇ ਤਿੰਨ ਹੱਥ ਸੀਂ ਕਾ, ਰਵਦਾਸ ਚਮਾਰਾ ਦਏ ਗਵਾਹੀਆ। ਪਿਛੇ ਵੇਲਾ ਜੋ ਜਿਨ੍ਹਾਂ ਪਿਛੇ ਬੀਤਾ, ਬੀਤੀ ਕਹਾਣੀ ਸਮਝ ਕਿਸੇ ਨਾ ਆਈਆ। ਸਾਚੇ ਮੰਦਰ ਚੜ੍ਹਨ ਦੀ ਸਤਿਗੁਰ ਆਦਿ ਜੁਗਾਦਿ ਚਲਾਈ ਰੀਤਾ, ਜੁਗ ਚੌਕੜੀ ਖੇਲ ਵਖਾਈਆ। ਕਿਸੇ ਹੱਥ ਨਾ ਆਇਆ ਮੰਦਰ ਮਸੀਤਾ, ਸ਼ਿਵਦਵਾਲੇ ਮੱਠ ਦੇਣ ਦੁਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਕਰਦੀ ਗਈ ਉਡੀਕਾ, ਬ੍ਰਹਮ ਪਾਰਬ੍ਰਹਮ ਢੋਲੇ ਰਾਗ ਸੁਣਾਈਆ। ਬਿਨ ਸਤਿਗੁਰ ਕਿਰਪਾ ਤਨ ਮਨ ਕਾਇਆ ਠੰਡਾ ਕਿਸੇ ਨਾ ਕੀਤਾ, ਅਗਨੀ ਤਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਆਪਣੀ ਕਾਰ ਕਮਾਈਆ। ਜੋਗ ਅਭਿਆਸ ਸਾਢੇ ਤਿੰਨ ਹੱਥ ਮੰਦਰ, ਹਰਿ ਕਰਤਾ ਆਪ ਜਣਾਇੰਦਾ। ਸਤਿਗੁਰ ਪੂਰਾ ਵੜ ਕੇ ਅੰਦਰ, ਪੜਦਾ ਓਹਲਾ ਪਰੇ ਹਟਾਇੰਦਾ। ਬਜਰ ਕਪਾਟੀ ਤੋੜ ਕੇ ਜੰਦਰ, ਕੁੰਡੀ ਖਿੜਕੀ ਆਪ ਖੁਲ੍ਹਾਇੰਦਾ। ਭੇਵ ਚੁਕਾ ਕੇ ਗਗਨ ਗਗਨੰਤਰ, ਬ੍ਰਹਿਮੰਡ ਖੰਡ ਚਰਨਾਂ ਹੇਠ ਵਖਾਇੰਦਾ। ਬਿਨਾਂ ਅੱਖਰਾਂ ਬਿਨ ਰਸਨਾ ਜਿਹਵਾ ਜਣਾਏ ਆਪਣਾ ਮੰਤਰ, ਮੰਤਵ ਗੁਰਮੁਖ ਹੱਲ ਕਰਾਇੰਦਾ। ਆਤਮ ਪਰਮਾਤਮ ਬਣਾਏ ਬਣਤਰ, ਘਰ ਸਾਚੇ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਜੋਗ ਅਭਿਆਸ ਦਾ ਸਾਚਾ ਭਾਉ, ਭਗਤੀ ਮਿਲੇ ਵਡਿਆਈਆ। ਸਾਹਿਬ ਸੁਲਤਾਨ ਸਚ ਸਵਾਮੀ ਦੱਸੇ ਰਾਹੋ, ਰਹਿਬਰ ਇਕੋ ਨੂਰ ਖ਼ੁਦਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਮੰਨਦੇ ਬੇਪਰਵਾਹੋ, ਬੇਅੰਤ ਵਡ ਵਡਿਆਈਆ। ਜਿਸ ਦੀ ਮੰਜ਼ਲ ਅਗੰਮ ਅਥਾਹੋ, ਦੂਰ ਦੁਰਾਡਾ ਤਖ਼ਤ ਨਿਵਾਸੀ ਘਰ ਸਾਚੇ ਬੈਠਾ ਸੋਭਾ ਪਾਈਆ। ਕਰ ਕਿਰਪਾ ਜਿਸ ਜੁਗ ਚੌਕੜੀ ਪਕੜੇ ਬਾਹੋਂ, ਨਿਰਵੈਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਸਮਝਾਈਆ। ਸਾਚਾ ਮਾਰਗ ਹਰਿ ਕਾ ਸਿੱਧਾ, ਸਿੱਧਾਂ ਸਮਝ ਕੋਇ ਨਾ ਆਈਆ। ਜਿਨ੍ਹਾਂ ਪ੍ਰਭੂ ਆਪਣੇ ਮਿਲਣ ਦੀ ਦੱਸੇ ਅੰਦਰ ਬਿਧਾ, ਬਿਧਨਾ ਲੇਖਾ ਦਏ ਮੁਕਾਈਆ। ਸੋ ਆਤਮ ਪਰਮਾਤਮ ਮਿਲ ਕੇ ਪਾਵਣ ਗਿੱਧਾ, ਬ੍ਰਹਮ ਪਾਰਬ੍ਰਹਮ ਵਿਚ ਸਮਾਈਆ। ਸਾਚਾ ਮੰਦਰ ਉਚ ਮਹੱਲ ਅਟਲ ਅਟਾਰ ਕੋਈ ਨਾ ਜਾਣੇ ਵੱਡਾ ਕਿੱਡਾ, ਛੱਪਰ ਛੰਨ ਚਾਰ ਦੀਵਾਰ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਦ੍ਰਿੜਾਈਆ। ਜੋਗ ਅਭਿਆਸ ਦੀ ਸਾਚੀ ਸਿਖਿਆ, ਜੁਗ ਜੁਗ ਗੁਰ ਅਵਤਾਰ ਗਏ ਦ੍ਰਿੜਾਈਆ। ਬਿਨ ਸ੍ਰੀ ਭਗਵਾਨ ਸਨਮੁਖ ਹੋ ਪਾਵੇ ਕੋਈ ਨਾ ਭਿਛਿਆ, ਭਗਤਨ ਬਿਨ ਨੇਤਰ ਨੈਣ ਦਰਸ ਕੋਇ ਨਾ ਪਾਈਆ। ਸਾਚੇ ਮੰਦਰ ਅੰਦਰ ਉਚ ਮਨਾਰ ਸ੍ਰੀ ਭਗਵਾਨ ਨੌਜਵਾਨ ਜਿਨ੍ਹਾਂ ਦਿਸਿਆ, ਤਿਨ੍ਹਾਂ ਦ੍ਰਿਸ਼ਟੀ ਆਪ ਖੁਲ੍ਹਾਈਆ। ਸੋ ਸ੍ਰਿਸ਼ਟ ਸਬਾਈ ਜਾਨਣ ਮਿਥਿਆ, ਨਾਤਾ ਸਗਲ ਜਹਾਨ ਤੁੜਾਈਆ। ਅੱਖਰਾਂ ਕਾਗ਼ਜ਼ਾਂ ਕਲਮ ਸ਼ਾਹੀ ਜੋ ਲੇਖਾ ਲਿਖਿਆ, ਇਸ ਤੋਂ ਪਰੇ ਬੇਪਰਵਾਹੀਆ। ਜਿਨ੍ਹਾਂ ਆਪਣੇ ਪ੍ਰੇਮ ਦਾ ਦੇਵੇ ਅਨੋਖਾ ਵੱਖਰਾ ਹਿਸਿਆ, ਹਿੱਸੇਦਾਰ ਲਏ ਬਣਾਈਆ। ਤਿਨ੍ਹਾਂ ਧਾਮ ਵਖਾਏ ਉਹ ਅਨਡਿਠਿਆ, ਜਿਸ ਦਾ ਰੰਗ ਰੂਪ ਨਜ਼ਰ
ਕਿਸੇ ਨਾ ਆਈਆ। ਕਰਵਟ ਲੈ ਬਦਲਾਵੇ ਪਿਠਿਆ, ਸਨਮੁਖ ਬਹਿ ਖ਼ੁਸ਼ੀ ਵਖਾਈਆ। ਸਾਚੀ ਮੰਜ਼ਲ ਸੋ ਗੁਰਮੁਖ ਚੜ੍ਹ ਕੇ ਕਹੇ ਮੈਂ ਆਪਣਾ ਆਪ ਜਿੱਤਿਆ, ਮਨ ਜੀਤ ਜਿੱਤੀ ਲੋਕਾਈਆ। ਰਸ ਨੌਵੇਂ ਦਿਸੇ ਫਿਕਿਆ, ਨੌ ਦਵਾਰ ਨਾਤਾ ਦਿਤਾ ਤਜਾਈਆ। ਸਤਿਗੁਰ ਪੂਰਾ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਰਸ ਵਖਾਵੇ ਮਿਠਿਆ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਭਿਆਸ ਘਰ ਘਰ ਵਿਚੋਂ ਪਰਗਟਾਈਆ। ਸਚ ਅਭਿਆਸ ਕਰੇ ਪਰਗਟ, ਜਗ ਨੇਤਰ ਨਜ਼ਰ ਨਾ ਆਈਆ। ਅਬਿਨਾਸ਼ੀ ਕਰਤੇ ਖੋਲ੍ਹਿਆ ਹੱਟ, ਸਾਢੇ ਤਿੰਨ ਹੱਥ ਦਏ ਵਡਿਆਈਆ। ਬੇਸ਼ਕ ਬਾਹਰੋਂ ਰਸਨਾ ਜਿਹਵਾ ਬੱਤੀ ਦੰਦ ਮਣਕਿਆ ਵਾਲੀ ਮਾਲਾ ਰਹੇ ਰਟ, ਅੱਖਰਾਂ ਵਾਲਾ ਨਾਮ ਦਿਵਸ ਰੈਣ ਢੋਲੇ ਗਾਈਆ। ਜਿੰਨਾਂ ਚਿਰ ਸਤਿਗੁਰ ਪੂਰਾ ਤੀਰ ਨਿਰਾਲਾ ਅਣਿਆਲਾ ਨਾ ਮਾਰੇ ਫੱਟ, ਦੂਈ ਦਵੈਤੀ ਪੜਦਾ ਦਏ ਕਟਾਈਆ। ਓਨਾ ਚਿਰ ਮਿਲੇ ਨਾ ਕਿਸੇ ਪੁਰਖ ਸਮਰਥ, ਘਰ ਘਰ ਵਿਚ ਫੇਰਾ ਪਾਈਆ। ਸਤਿਗੁਰ ਪੂਰਾ ਮਿਹਰਵਾਨ ਹੋ ਕੇ ਜਿਸ ਦੀ ਖੋਲ੍ਹ ਦੇਵੇ ਅੰਤਰ ਅੱਖ, ਨਿਜ ਨੇਤਰ ਕਰੇ ਰੁਸ਼ਨਾਈਆ। ਉਹ ਮੰਨੇ ਮੈਨੂੰ ਪ੍ਰਭੂ ਮਿਲਿਆ ਸਚ, ਸਚ ਰੂਪ ਦਏ ਸਮਝਾਈਆ। ਮੰਜ਼ਲ ਮੁਕੇ ਕਾਇਆ ਮਾਟੀ ਸਾਢੇ ਤਿੰਨ ਹੱਥ ਕੱਚ, ਮਹੱਲ ਅਟਲ ਚੜ੍ਹ ਚੜ੍ਹ ਖ਼ੁਸ਼ੀ ਮਨਾਈਆ। ਵਾਂਗ ਮਲੰਗਾਂ ਪਏ ਨੱਚ, ਡੌਰੂ ਡੰਕਾ ਸੰਗ ਨਾ ਕੋਇ ਰਖਾਈਆ। ਮੁਰਸ਼ਦ ਮਿਲ ਕੇ ਮੁਰੀਦ ਕਹੇ ਮੇਰੀ ਮੁਕੀ ਹੱਦ, ਘਰ ਪਾਇਆ ਬੇਪਰਵਾਹੀਆ। ਜਗਤ ਕੂੜਾਵਾ ਨਾਤਾ ਦੇਵੇ ਛੱਡ, ਛੁੱਟੇ ਸਰਬ ਲੋਕਾਈਆ। ਸਾਚੀ ਮਿਲੇ ਓਸ ਯੱਦ, ਜਿਸ ਯੱਦ ਦਾ ਮਾਲਕ ਇਕ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਸੁਰਤੀ ਕਹੇ ਮੈਂ ਸਦਾ ਅੰਞਾਣੀ, ਜੁਗ ਜੁਗ ਧਿਆਨ ਲਗਾਈਆ। ਮੈਂ ਸੁਣ ਸੁਣ ਥੱਕੀ ਚਾਰੇ ਬਾਣੀ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਮੈਂ ਫਿਰ ਫਿਰ ਥੱਕੀ ਤੀਰਥ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਚਰਨਾਂ ਹੇਠ ਦਬਾਈਆ। ਬਿਨ ਸਤਿਗੁਰ ਕਿਰਪਾ ਮਿਲਿਆ ਸ਼ਬਦ ਨਾ ਸੱਚਾ ਹਾਣੀ, ਧੁਰ ਦਾ ਜੋੜ ਨਾ ਕੋਇ ਜੁੜਾਈਆ। ਲੇਖ ਚੁਕਿਆ ਨਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੰਧ ਨਾ ਕੋਇ ਮੁਕਾਈਆ। ਸਾਚੇ ਘਰ ਦੀ ਬਣੀ ਸਤਿ ਨਾ ਰਾਣੀ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਕਬੀਰ ਜੁਲਾਹੇ ਦੱਸਿਆ ਮੈਨੂੰ ਮਿਲ ਗਿਆ ਤਣਦਿਆਂ ਤਾਣੀ, ਇਹ ਓਸੇ ਦੀ ਬੇਪਰਵਾਹੀਆ। ਰਵਦਾਸ ਚਮਾਰੇ ਕੋਲ ਜੁੱਤੀਆਂ ਗੰਢਣ ਦੀ ਇਕ ਨਿਸ਼ਾਨੀ, ਕੱਚੀ ਡੋਰੀ ਤੰਦ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਗ ਅਭਿਆਸ ਆਪਣੇ ਹੱਥ ਰਖਾਈਆ। ਜੋਗ ਅਭਿਆਸ ਦੱਸਣ ਜੋਗੀ, ਜੁਗਤੀ ਨਾਲ ਦ੍ਰਿੜਾਈਆ । ਹਰਿ ਸਤਿਗੁਰ ਜੋੜਾ ਧੁਰ ਸੰਜੋਗੀ, ਜੁਗ ਜੁਗ ਵਿਛੜੇ ਦਏ ਮਿਲਾਈਆ। ਜਿਸ ਨੂੰ ਲੱਭਦੇ ਫਿਰਦੇ ਕੋਟਨ ਕੋਟੀ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਖੋਜ ਖੁਜਾਈਆ। ਸੋ ਘਰ ਘਰ ਬੈਠਾ ਉਪਰ ਚੜ੍ਹ ਕੇ ਚੋਟੀ, ਬਿਨ ਨਿਜ ਨੇਤਰ ਅੱਖ ਕਰੇ ਰੁਸ਼ਨਾਈਆ। ਜੇ ਸਤਿਗੁਰ ਪੂਰਾ ਕਿਰਪਾ ਕਰੇ ਸਿਰ ਰੱਖ ਦਏ ਇਹੋ ਜੇਹੀ ਸੋਟੀ, ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਆਪਣਾ ਦਰਸ ਕਰਾਈਆ। ਓਹ ਗੁਰਮੁਖ ਮਾਣਕ ਧੁਰ ਦਾ ਮੋਤੀ, ਹੀਰਾ ਜਵਾਹਰ ਕੰਮ ਕਿਸੇ ਨਾ ਆਈਆ। ਜਿਸ ਨੂੰ ਸੱਯਦੇ ਕਰਦੇ ਲੋਕ ਪਰਲੋਕੀ, ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਲਾਗਣ ਪਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਲਿਖਦੇ ਪੋਥੀ, ਪੁਸਤਕਾਂ ਨਾਲ ਸਮਝਾਈਆ। ਉਸ ਦੀ ਸੋਚ ਕਿਸੇ
ਨਾ ਸੋਚੀ, ਸਮਝ ਸਮਝ ਨਾ ਕੋਇ ਦ੍ਰਿੜਾਈਆ। ਜਿਨ੍ਹਾਂ ਉਪਰ ਮਿਹਰਵਾਨ ਹੋਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸੋਟੀ ਕਹੇ ਮੈਂ ਲੱਕੜੀ ਡੰਡਾ, ਅਭਿਆਸੀਆਂ ਹੱਥ ਆਈਆ। ਸਚ ਮੰਜ਼ਲ ਜੇ ਦੱਸੋ ਕੰਢਾ, ਪੜਦਾ ਇਕ ਉਠਾਈਆ। ਜਿਥੇ ਗੁਰਮੁਖ ਕੋਈ ਕਦੇ ਨਾ ਰੰਡਾ, ਕੰਤ ਸੁਹਾਗੀ ਇਕ ਹੰਢਾਈਆ। ਸਚ ਸਮਝੋ ਨਾ ਮਾਣਸ ਮਨੁਖ ਨਾ ਪ੍ਰਭੂ ਉਹ ਬੰਦਾ, ਜੋਤੀ ਜੋਤ ਜੋਤ ਰੁਸ਼ਨਾਈਆ। ਜੋ ਅੰਦਰ ਵੜ ਕੇ ਦੇਵੇ ਇਕ ਅਨੰਦਾ, ਅਨੰਦ ਅਨੰਦ ਵਿਚੋਂ ਦਰਸਾਈਆ। ਕਿਰਪਾ ਕਰ ਕੇ ਖੋਲ੍ਹ ਦਏ ਜੰਦਾ, ਕੁੰਜੀ ਆਪਣੀ ਗੰਢੋਂ ਖੁਲ੍ਹਾਈਆ। ਓਥੇ ਸੁਣੇ ਇਕੋ ਛੰਦਾ, ਦੂਜੀ ਮੁਕੇ ਸਰਬ ਪੜ੍ਹਾਈਆ। ਮੰਦਰ ਮਿਲੇ ਸੁਹਾਵਣਾ ਨਾ ਤੱਤਾ ਨਾ ਠੰਡਾ, ਅਗਨੀ ਤਤ ਨਾ ਕੋਇ ਜਲਾਈਆ। ਸਚ ਸਿੰਘਾਸਣ ਮਿਲੇ ਚੰਗਾ, ਪਾਵਾ ਚੂਲ ਬਣਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਭਿਆਸ ਇਕ ਵਖਾਈਆ। ਸੋਟੀ ਕਹੇ ਮੈਂ ਲੱਭ ਲੱਭ ਥੱਕੀ, ਚਾਰੋਂ ਕੁੰਟ ਧਿਆਨ ਲਗਾਈਆ। ਮੈਂ ਸ਼ਾਸਤਰ ਸਿਮਰਤ ਵੇਦ ਪੁਰਾਨਾਂ ਨਾਲ ਰਲ ਗਈ ਪੱਤੀ, ਹਿੱਸੇਦਾਰ ਸਰਬ ਅਖਵਾਈਆ। ਮੈਂ ਕਾਹਨਾਂ ਦੀ ਬਣ ਬਣ ਸਖ਼ੀ, ਮੰਡਲਾਂ ਵਿਚ ਰਾਸ ਰਚਾਈਆ। ਮੇਰਾ ਪ੍ਰੀਤਮ ਮੈਨੂੰ ਕਿਸੇ ਨਾ ਵਖਾਇਆ ਅੱਖੀਂ, ਅੱਖੀਆਂ ਵਾਲੇ ਅੱਖੀਆਂ ਗਏ ਬਦਲਾਈਆ। ਮੈਨੂੰ ਸੋ ਸਭ ਨੇ ਦੱਸੀ, ਸੁਨੇਹੜੇ ਰਹੇ ਜਣਾਈਆ। ਮੈਨੂੰ ਲਿਖੀ ਹੋਈ ਪੜ੍ਹਾਈ ਸਭ ਨੇ ਪੱਟੀ, ਜੋ ਅੱਖਰਾਂ ਨਾਲ ਜਣਾਈਆ। ਮੈਨੂੰ ਮਿਲੀ ਉਹ ਵਸਤ ਸੱਚੀ, ਜਿਸ ਵਿਚੋਂ ਸੱਚਾ ਬੈਠਾ ਮੁਖ ਲੁਕਾਈਆ । ਮੇਰਾ ਨਾਤਾ ਜੁੜਿਆ ਕਾਇਆ ਗਾਗਰ ਕੱਚੀ, ਤਤ ਮਾਟੀ ਖ਼ਾਕੀ ਹੱਡ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਦਏ ਸਮਝਾਈਆ। ਸੋਟੀ ਕਹੇ ਦੱਸ ਉਹ ਰਸਤਾ, ਸਭ ਸੰਗਤ ਧਿਆਨ ਲਗਾਈਆ। ਸਭ ਨੂੰ ਮਾਰਗ ਲੱਭੇ ਸਸਤਾ, ਕੌਡੀ ਕੀਮਤ ਕੋਇ ਨਾ ਪਾਈਆ। ਬੰਨ੍ਹਣਾ ਪਏ ਕੋਈ ਨਾ ਬਸਤਾ, ਮਕਤਬ ਪਾਠਸ਼ਾਲਾ ਨਾ ਕੋਇ ਪੜ੍ਹਾਈਆ। ਲੱਭਣਾ ਪਏ ਕੋਈ ਨਾ ਬਕਤਾ, ਜੋ ਰਸਨਾ ਨਾਲ ਸੁਣਾਈਆ। ਚਾਰੋਂ ਕੁੰਟ ਰਾਹ ਦਿਸੇ ਖ਼ਸਤਾ, ਕੂੜੀ ਕਿਰਿਆ ਨਜ਼ਰੀ ਆਈਆ। ਕਲਜੁਗ ਸਾਧ ਦਿਸੇ ਮਸਤਾ, ਮਨਮਤ ਰਿਹਾ ਕੁਰਲਾਈਆ । ਪ੍ਰਭੂ ਨਾਲ ਜੋੜੇ ਨਾ ਕੋਈ ਵਾਸਤਾ, ਵਸਲ ਸਚ ਨਾ ਕੋਇ ਕਰਾਈਆ। ਅਸੀਂ ਲੱਭਦੇ ਰਹੇ ਆਹਿਸਤਾ ਆਹਿਸਤਾ, ਬਣ ਬਣ ਪਾਂਧੀ ਪੰਧ ਮੁਕਾਈਆ । ਪਰਮ ਪੁਰਖ ਦਾ ਸਭ ਤੋਂ ਵਡਾ ਬਰਾਸਤਾ, ਮੋਹਰ ਜਿਸ ਵੇਲੇ ਆਪਣੀ ਦਏ ਲਗਾਈਆ। ਓਸੇ ਵੇਲੇ ਘਰ ਵਿਚ ਹੋਏ ਸ਼ਨਾਖ਼ਤਾ, ਪੜਦਾ ਓਹਲਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਗ ਅਭਿਆਸ ਇਕੋ ਦਰ ਦਰਸਾਈਆ। ਸੋਟੀ ਕਹੇ ਦੱਸ ਉਹ ਰਾਹ, ਜੋ ਰਹਿਬਰ ਨਜ਼ਰੀ ਆਈਆ। ਮੈਂ ਮਿਲਣਾ ਰੱਬੀ ਨੂਰੀ ਖ਼ੁਦਾ, ਜਲਵੇ ਨੂਰ ਵਿਚ ਸਮਾਈਆ। ਜਿਸ ਦੇ ਨਾਲੋਂ ਹੋਈ ਜੁਦਾ, ਅੰਤਮ ਓਹੋ ਘਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਘਰ ਦਏ ਸੁਹਾਈਆ। ਜੋਗ ਅਭਿਆਸ ਦਾ ਰਾਹ ਪੁਛਣਾ ਚੰਗਾ, ਅੰਤਰ ਅੰਤਰ ਆਵਾਜ਼ ਸੁਣਾਈਆ। ਨਹੌਣਾ ਪਏ ਕਿਸੇ ਨਾ ਗੰਗਾ, ਅਠਸਠ ਨਾ ਫੇਰੀਆਂ ਪਾਈਆ। ਤੀਰਥ ਤਟ ਜਾਈਏ ਨਾ ਕੰਢਾ, ਅਗਨੀ ਹਵਨ ਨਾ ਕੋਇ ਤਪਾਈਆ। ਹੱਥ ਵਿਚ ਫੜਨਾ ਪਏ ਨਾ ਕੋਈ ਖੰਡਾ, ਖੜਗ ਇਕੋ ਇਕ ਦਰਸਾਈਆ। ਬਿਨਾ ਬੰਦਗੀਉਂ ਜਿਸ ਨਾਲ ਪਾਰ ਹੋਵੇ ਬੰਦਾ, ਬੰਦਨਾ ਇਕੋ ਨਜ਼ਰੀ ਆਈਆ। ਮੂਰਖ ਮੁਗਧ ਚਤੁਰ ਸੁਘੜ ਬਣੇ
ਗੰਦਾ, ਕੱਚ ਕੰਚਨ ਰੂਪ ਵਟਾਈਆ। ਘਰ ਸਾਚੇ ਮੰਜ਼ਲ ਚੜ੍ਹੇ ਡੰਡਾ, ਅਧਵਿਚਕਾਰ ਨਾ ਕੋਇ ਅਟਕਾਈਆ। ਜਿਨ੍ਹਾਂ ਨੂੰ ਪ੍ਰੇਮ ਪਿਆਰ ਕਰ ਕੇ ਪਰਮ ਪੁਰਖ ਅੰਦਰ ਵੜ ਕੇ ਸੁਣਾ ਜਾਏ ਆਪਣਾ ਛੰਦਾ, ਧੁਰ ਦਾ ਢੋਲਾ ਇਕ ਅਲਾਈਆ। ਉਹ ਚੱਖੇ ਓਸ ਪਰਮਨੰਦਾ, ਜੋ ਅਨੰਦ ਅਨੰਦ ਵਿਚੋਂ ਅਨੰਦ ਨਜ਼ਰੀ ਆਈਆ। ਸੋ ਘਰ ਸਾਚੇ ਦਾ ਚਮਕੇ ਅਗੰਮੀ ਚੰਦ, ਜਿਸ ਦੀ ਚੰਦ ਸੂਰਜ ਕਰਨ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸ਼ਬਦ ਇਕ ਅਭਿਆਸ ਦ੍ਰਿੜਾਈਆ। ਸਤਿਗੁਰ ਅਭਿਆਸ ਉਹ ਸਚ ਕਿਹੜਾ, ਜਿਸ ਦੀ ਕਿਸਮ ਸਕੇ ਨਾ ਕੋਇ ਵਖਾਈਆ। ਕੋਈ ਕਹੇ ਅੱਲਾ ਰਾਮ ਬੰਨ੍ਹੇ ਬੇੜਾ, ਕੋਈ ਕਹੇ ਕ੍ਰਿਸ਼ਨ ਪਾਰ ਲੰਘਾਈਆ। ਕੋਈ ਕਹੇ ਈਸਾ ਮੂਸਾ ਮੁਹੰਮਦ ਵਸਾਏ ਖੇੜਾ, ਚੌਦਾਂ ਤਬਕ ਡੇਰਾ ਢਾਹੀਆ। ਕੋਈ ਕਹੇ ਨਾਨਕ ਗੋਬਿੰਦ ਇਕੋ ਘਰ ਵਖਾਏ ਸੰਝ ਸਵੇਰਾ, ਦੂਈ ਦਵੈਤੀ ਪੰਧ ਮੁਕਾਈਆ। ਪੁਰਖ ਅਕਾਲ ਦੀਨ ਦਿਆਲ ਕਹੇ ਮੈਂ ਜੁਗ ਜੁਗ ਕਰਾਂ ਹਕ ਨਬੇੜਾ, ਘਟ ਘਟ ਵੇਖਾਂ ਥਾਉਂ ਥਾਈਂਆ। ਜਨ ਭਗਤਾਂ ਨਜ਼ਰੀ ਆਵਾਂ ਨੇਰਨ ਨੇਰਾ, ਮਨਮੁਖਾਂ ਦੂਰ ਦੁਰਾਡਾ ਵਸਾਂ ਅੱਖਾਂ ਤੱਕ ਕੋਇ ਨਾ ਪਾਈਆ। ਪ੍ਰਭ ਕਾ ਰਸਤਾ ਮਿਲੇ ਚੜ੍ਹ ਨਾ ਉਤੇ ਬਸਾਂ, ਟਰੇਨਾਂ ਵਿਚ ਨਾ ਪੰਧ ਮੁਕਾਈਆ। ਬਾਹਰੋਂ ਤੱਕ ਕੇ ਲੱਭ ਨਾ ਸਕਣ ਇੱਟਾਂ, ਹੱਥਾਂ ਨਾਲ ਕੰਡੇ ਨਾ ਪਰੇ ਹਟਾਈਆ। ਸਮਝ ਨਾ ਪਾਵੇ ਤੱਤਾਂ ਅੱਠਾਂ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾ ਕੋਇ ਚਤੁਰਾਈਆ। ਜਿਸ ਦੇ ਉਪਰ ਕਿਰਪਾਲ ਠਾਕਰ ਸਵਾਮੀ ਨਿਰਗੁਣ ਆਪਣਾ ਰੱਖੇ ਹੱਥਾ, ਸਮਰਥ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸਾਵਣਹਾਰਾ ਇਕ ਦਰ, ਗ੍ਰਹਿ ਮੰਦਰ ਭੇਵ ਚੁਕਾਈਆ। ਸੋਟੀ ਕਹੇ ਮੈਨੂੰ ਦੱਸਦੇ ਮੂਲ, ਮੂਲਮੰਤਰ ਸਮਝ ਕੋਇ ਨਾ ਪਾਈਆ। ਸਚ ਸਿੰਘਾਸਣ ਜਿਸ ਦਾ ਨਾ ਪਾਵਾ ਨਾ ਚੂਲ, ਆਸਣ ਬੈਠਾ ਬੇਪਰਵਾਹੀਆ। ਜੋ ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਕੰਤ ਕੰਤੂਹਲ, ਬਿਨ ਨੈਣਾਂ ਨੈਣ ਉਠਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਅਗੰਮ ਅਗੰਮੜੇ ਬਰਸਨ ਫੂਲ, ਬਨਾਸਪਤ ਚਲੇ ਨਾ ਕੋਇ ਚਤੁਰਾਈਆ। ਜਿਸ ਦਾ ਮਾਰਗ ਅੰਦਰੋਂ ਬਾਹਰੋਂ ਕਲਜੁਗ ਅੰਤਮ ਸਾਰੇ ਗਏ ਭੂਲ, ਅਭੁਲ ਨਾ ਕੋਇ ਸਮਝਾਈਆ। ਉਸਦਾ ਹਕ ਕਿਸੇ ਦਰੋਂ ਨਾ ਹੋਵੇ ਵਸੂਲ, ਵਸੀਅਤ ਗਿਆ ਨਾ ਕੋਇ ਕਰਾਈਆ। ਤੁਹਾਡੇ ਬਚਨ ਦਾ ਜਵਾਬ ਮਾਕੂਲ, ਮੁਕੰਮਲ ਦਿਤਾ ਦ੍ਰਿੜਾਈਆ। ਆਦਿ ਜੁਗਾਦਿ ਜੁਗ ਚੌਕੜੀ ਸਤਿਗੁਰ ਪੂਰੇ ਬਿਨਾ ਅੱਗੇ ਮਿਲਣ ਦਾ ਨਹੀਂ ਕੋਈ ਅਸੂਲ, ਅਸਲੀਅਤ ਸਭ ਦੇ ਵਿਚ ਟਿਕਾਈਆ। ਸੁਰਤ ਸੁਆਣੀ ਲੱਗੇ ਨਾ ਕੋਇ ਮਸੂਲ, ਰਾਹ ਵਿਚ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਿਹੜਾ ਵਿਛੜਿਆਂ ਲਏ ਮਿਲਾਈਆ। ਸੋਟੀ ਕਹੇ ਮੈਂ ਵੇਖਣਾ ਉਹ ਨੁਰਾਨੀ, ਜਿਸ ਦਾ ਜਲਵਾ ਬੇਪਰਵਾਹੀਆ। ਜਿਸ ਤੋਂ ਵਿਛੜ ਕੇ ਹੋਈ ਪਰੇਸ਼ਾਨੀ, ਪਰਮਾਨੰਦ ਨਾ ਕੋਇ ਵਖਾਈਆ। ਮੈਂ ਕੋਝੀ ਕਮਲੀ ਜਗਤ ਨਾਦਾਨੀ, ਜਗਤ ਵਿਦਿਆ ਪੜ੍ਹਕੇ ਭੱਜੀ ਵਾਹੋ ਦਾਹੀਆ। ਠਰ ਠਰ ਵੇਖਿਆ ਠੰਡੇ ਪਾਣੀ, ਅੰਮ੍ਰਿਤ ਜਾਮ ਰਸ ਨਾ ਕੋਇ ਚਖਾਈਆ। ਮੈਂ ਫਿਰ ਫਿਰ ਵੇਖੀ ਚਾਰੇ ਖਾਣੀ, ਲੱਖ ਚੁਰਾਸੀ ਡੇਰਾ ਲਾਈਆ। ਬਿਨ ਸਤਿਗੁਰ ਪੂਰੇ ਮਿਲਿਆ ਕੋਇ ਨਾ ਸੱਚਾ ਹਾਣੀ, ਜੋ ਸਾਚੀ ਸੇਜਾ ਲਏ ਟਿਕਾਈਆ। ਘਰ ਅੰਦਰ ਮੰਦਰ ਬਣਾਵੇ ਧੁਰ ਦੀ ਰਾਣੀ, ਰੌਣਕ ਆਪਣੇ ਨਾਲ ਰਖਾਈਆ। ਸੁਰਤ ਕਹੇ ਮੈਂ ਕਿਸ ਵੇਲੇ ਬਣਾਂ ਸੁਘੜ ਸੁਚੱਜੀ ਸਿਆਣੀ, ਸਾਵਲ ਸੁੰਦਰ ਘਰ ਮਿਲੇ ਬੇਪਰਵਾਹੀਆ। ਜਿਸ ਦੀ ਬਿਨ ਅੱਖਰਾਂ
ਤੋਂ ਸੁਣਾਂ ਬਾਣੀ, ਬਿਨ ਪਤਰਿਆਂ ਤੋਂ ਹੋਵੇ ਕਹਾਣੀ, ਬਿਨ ਕਲਮ ਸ਼ਾਹੀ ਸਿਫ਼ਤ ਸਾਲਾਹੀਆ। ਜੋ ਮਾਲਕ ਪਦ ਨਿਰਬਾਣੀ, ਨਿਰਭੈ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਸੋਟੀ ਕਹੇ ਮੈਂ ਚੜ੍ਹ ਚੜ੍ਹ ਤੱਕਾਂ, ਜਲਵਾ ਨੂਰ ਇਲਾਹੀਆ। ਹਕ ਹਕੀਕਤ ਆਪਣੀ ਦੱਸਾਂ, ਪੜਦਾ ਆਪ ਉਠਾਈਆ। ਚਰਨ ਕਵਲਾਂ ਉਪਰ ਸੀਸ ਸੁੱਟਾਂ, ਸਿੱਟੇ ਬਾਜ਼ੀ ਇਕ ਲਗਾਈਆ। ਮੈਂ ਪੂਜ ਪੂਜ ਥੱਕੀ ਮੰਦਰ ਇੱਟਾਂ, ਨਿਉਂ ਨਿਉਂ ਸੀਸ ਝੁਕਾਈਆ। ਦਰੋਹੀ ਖ਼ੁਦਾਏ ਯਾ ਮੁਬੀਨ ਮਹਿਬੂਬ ਮੁਹੱਬਤ ਵਿਚ ਤੇਰੇ ਅੱਗੇ ਪਿੱਟਾਂ, ਸ੍ਰੀ ਭਗਵਾਨ ਦਿਆਂ ਦੁਹਾਈਆ। ਮੈਨੂੰ ਸਾਰੇ ਤੇਰੇ ਨਾਮ ਦੀਆਂ ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਿਚੋਂ ਕੱਢ ਵਖਾਉਂਦੇ ਚਿਟਾਂ, ਚਿੱਟੀ ਧਾਰ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸ੍ਰੀ ਭਗਵਾਨ ਸਮਰਥ ਸਵਾਮੀ, ਸਾਹਿਬ ਸਤਿਗੁਰ ਆਪ ਦ੍ਰਿੜਾਈਆ। ਆਦਿ ਜੁਗਾਦੀ ਅੰਤਰਜਾਮੀ, ਜੁਗ ਜੁਗ ਵੇਖ ਵਖਾਈਆ। ਜਿਸ ਨੇ ਰਚਨ ਰਚਾਈ ਚਾਰੇ ਖਾਣੀ, ਵੱਜੀ ਸਚ ਵਧਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਮਾਤ ਨਿਸ਼ਾਨੀ, ਨਿਰਗੁਣ ਸਰਗੁਣ ਵੇਸ ਵਟਾਈਆ। ਜਿਸਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗੁਰੂ ਗ੍ਰੰਥ ਅਕਥ ਕਹਾਣੀ, ਛੱਤੀ ਰਾਗਾਂ ਮਿਲ ਮਿਲ ਗਾਈਆ। ਜਿਸਦਾ ਮੰਦਰ ਉਚ ਅਗੰਮ ਅਥਾਹ ਬੇਪਰਵਾਹ ਸੋ ਮਾਲਕ ਪਦ ਨਿਰਬਾਣੀ, ਨਿਰਵੈਰ ਨਿਰੰਕਾਰ ਨਿਰਾਕਾਰ ਇਕ ਅਖਵਾਈਆ। ਤੂੰ ਸੁਰਤੀ ਓਸ ਦੀ ਸਚ ਸਵਾਣੀ, ਜੋ ਅਕਾਲ ਮੂਰਤੀ ਨੂਰ ਰੁਸ਼ਨਾਈਆ। ਓਸ ਦੀ ਪੜ੍ਹ ਇਕੋ ਅਗੰਮੀ ਬਾਣੀ, ਜਿਸ ਦੀ ਨਿਰਅੱਖਰ ਦਏ ਗਵਾਹੀਆ। ਜੋਗ ਅਭਿਆਸ ਸਭ ਦੀ ਚੁੱਕੇ ਕਾਣੀ, ਇਕਾਵਨ ਬਾਵਨ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਮਿਲਣ ਦਾ ਦੇਵੇ ਵਰ, ਦਰ ਭਗਤਾਂ ਸੰਤਾਂ ਅੰਦਰ ਵੜਕੇ ਆਪ ਖੁਲ੍ਹਾਈਆ। ਸੋਟੀ ਕਹੇ ਮੈਂ ਸਭ ਕੁਛ ਸੁਣਿਆ, ਸੱਜਣਾਂ ਦਏ ਜਣਾਈਆ। ਲੱਖ ਚੁਰਾਸੀ ਜਿਸ ਨੇ ਪੁਣਿਆ, ਛਾਣ ਵੇਖਿਆ ਲੋਕ ਪਰਲੋਕ ਆਪ ਖ਼ੁਦਾਈਆ। ਉਸਦੇ ਹੱਥ ਸਭ ਗੁਣਿਆ, ਗੁਣਵੰਤਾ ਬੇਪਰਵਾਹੀਆ। ਜੁਗ ਜੁਗ ਜਿਨ੍ਹਾਂ ਨੂੰ ਆਪਣੀ ਕਿਰਪਾ ਕਰਕੇ ਲੋਕਮਾਤ ਵਿਚੋਂ ਚੁਣਿਆ, ਭਗਵਨ ਭਗਤਨ ਰੂਪ ਬਣਾਈਆ। ਉਹਨਾਂ ਨੂੰ ਮਿਲੇ ਓਸੇ ਵੇਲੇ ਹੁਣਿਆ, ਘੜੀ ਪਲ ਦੇਰ ਨਾ ਕੋਇ ਜਣਾਈਆ। ਸੁਰਤੀ ਚੜ੍ਹੇ ਓਸ ਪੌੜਿਆ, ਜਿਹੜੀ ਪੌੜੀ ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਨਿਰਗੁਣ ਸਰਗੁਣ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਵਿਦਿਆ ਇਕ ਜਣਾਈਆ। ਜੁਗ ਜੁਗ ਖੇਲ ਪੁਰਖ ਸਮਰਥ, ਆਦਿ ਜੁਗਾਦਿ ਵਡਿਆਈਆ। ਨਿਰਗੁਣ ਸਰਗੁਣ ਚਲਾਏ ਰਥ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮਾਰਗ ਦੱਸ, ਧੁਰ ਦੀ ਕਰੇ ਸਚ ਪੜ੍ਹਾਈਆ। ਨਿਤ ਨਵਿਤ ਹੋ ਪ੍ਰਤਖ, ਖੇਲੇ ਖੇਲ ਬੇਪਰਵਾਹੀਆ। ਪੀਰ ਪੈਗ਼ੰਬਰ ਕਰਕੇ ਵਸ, ਕਲਮਾ ਕਾਇਨਾਤ ਜਣਾਈਆ। ਖਾਣੀ ਬਾਣੀ ਜਣਾ ਕੇ ਜਸ, ਸ਼ਾਸਤਰ ਸਿਮਰਤ ਸਿਫ਼ਤ ਸਾਲਾਹੀਆ । ਭੇਵ ਅਭੇਦ ਆਪਣੇ ਹੱਥ ਰੱਖ, ਪੜਦਾ ਓਹਲਾ ਇਕ ਵਖਾਈਆ। ਜਿਸ ਨੂੰ ਸਾਰੇ ਰਹੇ ਲੱਭ, ਬਣ ਖੋਜਣ ਥਾਉਂ ਥਾਈਂਆ। ਜਗਤ ਵਾਸਨਾ ਰਹੇ ਨੱਠ, ਚਾਰੋਂ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ
ਹਰਿ ਖੇਲ ਮਹਾਨਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਨੌਜਵਾਨਾ, ਮਰਦ ਮਰਦਾਨਾ ਰੂਪ ਵਟਾਇੰਦਾ। ਏਕੰਕਾਰਾ ਵਸੇ ਸਚ ਅਸਥਾਨਾ, ਸਚਖੰਡ ਸਾਚੇ ਸੋਭਾ ਪਾਇੰਦਾ। ਆਦਿ ਨਿਰੰਜਣ ਨੂਰ ਮਹਾਨਾ, ਜੋਤੀ ਜੋਤ ਡਗਮਗਾਇੰਦਾ। ਅਬਿਨਾਸ਼ੀ ਕਰਤਾ ਦੇਵੇ ਦਾਨਾ, ਵਸਤ ਅਮੋਲਕ ਇਕ ਵਰਤਾਇੰਦਾ। ਸ੍ਰੀ ਭਗਵਾਨ ਸਚ ਫ਼ਰਮਾਨਾ, ਧੁਰ ਸੰਦੇਸਾ ਇਕ ਅਲਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨਾ, ਸਾਚਾ ਹੁਕਮ ਇਕ ਸਮਝਾਇੰਦਾ। ਜੁਗ ਚੌਕੜੀ ਮਾਤ ਨਿਸ਼ਾਨਾ, ਨਿਰਗੁਣ ਸਰਗੁਣ ਕਾਰ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ਾਲਕ ਖ਼ਲਕ ਵਖਾਏ ਇਕ ਮਹਾਨਾ, ਮਹਾਂਬਲੀ ਆਪ ਦ੍ਰਿੜਾਇੰਦਾ। ਜੁਗਾਂ ਵਿਚੋਂ ਜੁਗ ਵੇਖਿਆ ਨੌਜਵਾਨਾ, ਕਲਜੁਗ ਇਕੋ ਨਜ਼ਰੀ ਆਇੰਦਾ। ਜਿਸ ਦਾ ਨਾਨਕ ਗੋਬਿੰਦ ਦੇ ਕੇ ਗਿਆ ਬਿਆਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਦ੍ਰਿੜਾਇੰਦਾ। ਗੋਬਿੰਦ ਕਹੇ ਮੈਂ ਦੱਸਾਂ ਸਾਚ, ਸਚ ਸਚ ਦ੍ਰਿੜਾਈਆ। ਕਲਜੁਗ ਹੋਵੇ ਅੰਧੇਰੀ ਰਾਤ, ਧੁਰ ਦਾ ਚੰਦ ਨਾ ਕੋਇ ਰੁਸ਼ਨਾਈਆ। ਮਾਣਸ ਮਨੁਖ ਬਣਨ ਨਾਰ ਕਮਜ਼ਾਤ, ਕੁਲੱਖਣੀ ਰੂਪ ਵਟਾਈਆ। ਕਿਸੇ ਨਾ ਮਿਲੇ ਕਮਲਾਪਾਤ, ਜਗਤ ਦੁਹਾਗਣ ਦਏ ਦੁਹਾਈਆ। ਸਚ ਵਸਤ ਰਹੇ ਕਿਸੇ ਨਾ ਪਾਸ, ਕੂੜੀ ਕਿਰਿਆ ਮਾਤ ਕੁੜਮਾਈਆ। ਹਰਿ ਮੰਤਰ ਭੁੱਲ ਕੇ ਪੂਜਾ ਪਾਠ, ਜਗਤ ਵਿਦਿਆ ਕਰਨ ਪੜ੍ਹਾਈਆ। ਸਦੀ ਵੀਹਵੀਂ ਹਰਿ ਵੇਖੇ ਖੇਲ ਤਮਾਸ਼, ਕੁਦਰਤ ਕਾਦਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਥਾਹੀਆ। ਸਦੀ ਵੀਹਵੀਂ ਚੌਦਾਂ ਤਬਕ ਹੋਕਾ, ਚੌਦਾਂ ਲੋਕ ਰਹੇ ਕੁਰਲਾਈਆ। ਮੁਹੰਮਦ ਆਇਆ ਉਹ ਯਾਦ ਸਲੋਕਾ, ਜੋ ਸਚ ਖ਼ੁਦਾਏ ਦਿਤਾ ਸੁਣਾਈਆ। ਉਮਤ ਉਮਤੀ ਦੇਣਾ ਇਕ ਮੌਕਾ, ਮੁਕੰਮਲ ਹੁਕਮ ਜਣਾਈਆ। ਸਤਿ ਸਚ ਨਾਲੋਂ ਹੋਵੇ ਸਭ ਦਾ ਰੋਸਾ, ਜੂਠ ਝੂਠ ਵੱਜੇ ਵਧਾਈਆ। ਲੇਖਾ ਚੁਕਾਵੇ ਪਰਮ ਪੁਰਖ ਦਾ ਪੋਤਾ, ਗੋਬਿੰਦ ਸੁਤ ਮਿਲੇ ਵਡਿਆਈਆ। ਕਿਸੇ ਰੱਖਣਾ ਪਏ ਸੱਚਾ ਨਾ ਰੋਜ਼ਾ, ਸੀਸ ਸਚ ਹਦੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਅੰਤ ਰਿਹਾ ਸਮਝਾਈਆ। ਕਲਜੁਗ ਕਹੇ ਮੇਰਾ ਵੇਲਾ ਆਇਆ, ਸਦੀ ਵੀਹਵੀਂ ਨਾਲ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੇਖ ਲਿਖਾਇਆ, ਨਾ ਕੋਇ ਮੇਟੇ ਮੇਟ ਮਿਟਾਈਆ। ਤ੍ਰੈਗੁਣ ਮਾਇਆ ਡੰਕ ਲਗਾਇਆ, ਪੰਜ ਤਤ ਕਰੇ ਲੜਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਡੰਡਾ ਹੱਥ ਉਠਾਇਆ, ਚਾਰੋਂ ਕੁੰਟ ਫਿਰੀ ਦੁਹਾਈਆ। ਗੁਰੂ ਚੇਲਾ ਇਸ਼ਟ ਦੇਵ ਨਾ ਕੋਇ ਮਨਾਇਆ, ਗੁਰੂਦਵਾਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਸਾਰੇ ਰਹੇ ਮੁਖ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਇਕ ਦਰਸਾਈਆ।