ਪੁਸਤਕਾਲਾਭਾਗ ੧੭

੧੫ ਕੱਤਕ ੨੦੨੧ ਬਿਕ੍ਰਮੀ ਕਿਸ਼ਨ ਸਿੰਘ ਦੇ ਗ੍ਰਹਿ ਪਿੰਡ ਅਲੱੜਪਿੰਡੀ

ਵੀਹ ਸੌ ਇੱਕੀ ਪੰਦਰਾਂ ਕੱਤਕ, ਕਤਰਾ ਕਤਰਾ ਖ਼ੁਸ਼ੀ ਮਨਾਇੰਦਾ। ਜੁਗ ਚੌਕੜੀ ਪਿਛੋਂ ਆਇਆ ਉਹ ਵਕਤ, ਜਿਸ ਦਾ ਵੇਲਾ ਵਕਤ ਸਰਬ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਣਾ ਕੇ ਆਪਣੀ ਸ਼ਕਤ, ਥੋੜੀ ਥੋੜੀ ਸ਼ਨਾਖ਼ਤ ਸਰਬ ਜਣਾਇੰਦਾ। ਕਲ ਅੰਤਮ ਲੇਖਾ ਸਾਚੇ ਭਗਤ, ਹਰਿ ਭਗਵਨ ਵੇਖ ਵਖਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਚੜ੍ਹ ਕੇ ਅਗੰਮੀ ਹਸਤ, ਹਸਤੀ ਰਿਹਾ ਬਦਲਾਈਆ। ਜੋਤ ਸਰੂਪ ਹੋ ਕੇ ਮਸਤ, ਨਾਮ ਖ਼ੁਮਾਰੀ ਇਕ ਪਰਗਟਾਈਆ। ਦੋ ਜਹਾਨਾਂ ਖੋਲ੍ਹ ਕਰਕੇ ਅਰਥ, ਅਥਵਾ ਆਪਣਾ ਖੇਲ ਕਰਾਈਆ। ਬ੍ਰਹਿਮੰਡ ਖੰਡ ਹੋਏ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਸੂਰਬੀਰ ਮਰਦਾਨਾ ਬਣਕੇ ਮਰਦ, ਮੁੱਦਾ ਸਭ ਦਾ ਵੇਖ ਵਖਾਈਆ। ਨਵ ਨੌ

ਚਾਰ ਦੀ ਸੁਣ ਕੇ ਅਰਜ਼, ਅਸਲ ਆਪਣਾ ਰੂਪ ਧਰਾਈਆ। ਕੂੜੀ ਕਿਰਿਆ ਵੇਖਕੇ ਗਰਦ, ਗਰਦਿਸ਼ ਵੇਖੇ ਜਗਤ ਲੋਕਾਈਆ। ਗੁਰਮੁਖਾਂ ਵੰਡਣਹਾਰਾ ਦਰਦ, ਦਰਦੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਥਾਹੀਆ। ਪੰਦਰਾਂ ਕੱਤਕ ਪਿਛਲੀ ਯਾਦ, ਸਰਬ ਰਿਹਾ ਜਣਾਈਆ। ਗੁਰ ਅਵਤਾਰ ਸੁਣ ਆਵਾਜ਼, ਪੀਰ ਪੈਗ਼ੰਬਰ ਡੇਰਾ ਲਾਈਆ। ਸ਼ਾਹ ਸੁਤਲਾਨ ਛੱਡਕੇ ਰਾਜ, ਤਖ਼ਤ ਨਿਵਾਸੀ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਭਾਜ, ਬਣ ਬਣ ਪਾਂਧੀ ਰਾਹੀਆ। ਸ਼ਬਦ ਅਗੰਮੀ ਵੱਜੇ ਨਾਦ, ਦੋ ਜਹਾਨ ਕਰੇ ਸ਼ਨਵਾਈਆ। ਹੁਕਮ ਸੰਦੇਸਾ ਬੋਧ ਅਗਾਧ, ਅਗੰਮ ਅਥਾਹ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਪੰਦਰਾਂ ਕੱਤਕ ਵੇਖ ਕੇ ਸੋਹਣਾ, ਸੋਹਣੀ ਖ਼ੁਸ਼ੀ ਮਨਾਈਆ। ਅਠਸਠ ਤੀਰਥ ਆਇਆ ਰੋਣਾ, ਰੋ ਰੋ ਦੇਣ ਦੁਹਾਈਆ। ਸਾਡਾ ਵੇਲਾ ਵਕਤ ਜਿਸ ਸੁਹਾਉਣਾ, ਸੋ ਸਾਹਿਬ ਬੇਪਰਵਾਹੀਆ। ਸਚ ਮਧਾਣੇ ਜਿਸ ਨੇ ਦੋਹਣਾ, ਦੋ ਧਾਰਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅਠਸਠ ਤੀਰਥ ਕਰਨ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਵਾਹਵਾ ਤੇਰੀ ਖੇਲ ਸੱਚੀ ਸਰਕਾਰ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਗੁਰ ਅਵਤਾਰ ਸੱਦ ਆਪਣੇ ਦਰਬਾਰ, ਪੀਰ ਪੈਗ਼ੰਬਰ ਨਾਲ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰ, ਸਿਰ ਆਪਣਾ ਹੱਥ ਰਖਾਈਆ। ਕਰੋੜ ਤੇਤੀਸਾ ਦੇ ਅਧਾਰ, ਸੁਰਪਤ ਮਾਣ ਵਡਿਆਈਆ। ਬਹੁੜੀ ਕਿਉਂ ਸਾਨੂੰ ਦਿਤਾ ਵਿਸਾਰ, ਵੀਹ ਸੌ ਪੰਦਰਾਂ ਤੇਰੇ ਚਰਨ ਧਿਆਨ ਲਗਾਈਆ। ਤੇਰਾ ਲੇਖਾ ਅਲੇਖ ਕੋਈ ਪੜ੍ਹ ਨਾ ਸਕੇ ਵਿਚ ਸੰਸਾਰ, ਸੰਸਾਰੀ ਸਮਝ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਮਿਹਰਵਾਨ ਸਰਬ ਦੇ ਦਾਤੇ, ਦਰ ਤੇਰੇ ਸੀਸ ਝੁਕਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਤੋੜ ਕੇ ਜਗਤ ਨਾਤੇ, ਨਾਤਾ ਆਪਣੇ ਨਾਲ ਬੰਧਾਈਆ। ਚਾਰ ਜੁਗ ਦੇ ਭੁਲਾ ਕੇ ਪਿਛਲੇ ਸਾਕੇ, ਸਾਖਿਆਤ ਆਪਣਾ ਦਿਤਾ ਜਣਾਈਆ। ਆਪੇ ਵੇਖ ਖੇਲ ਤਮਾਸ਼ੇ, ਮੰਡਲ ਮੰਡਪ ਰਾਸ ਰਚਾਈਆ। ਸਾਡਾ ਤੇਰੇ ਉਤੇ ਭਰਵਾਸੇ, ਭਰਮ ਭੌ ਚੁਕਾਈਆ। ਤੇਰੇ ਦਰਸ ਸਰਬ ਪਿਆਸੇ, ਨੇਤਰ ਨੈਣ ਰਹੇ ਉਠਾਈਆ। ਸਾਡਾ ਦਿਸੇ ਨਾ ਕੋਈ ਸਾਥੇ, ਸੰਗੀ ਸੰਗ ਨਾ ਕੋਇ ਨਿਭਾਈਆ। ਦਰੋਹੀ ਫਿਰੀ ਤੀਰਥ ਤਾਟੇ, ਤਟ ਕਿਨਾਰੇ ਰਹੇ ਕੁਰਲਾਈਆ। ਮੰਜ਼ਲ ਸਭ ਦੀ ਰਹੀ ਅਧਵਾਟੇ, ਅੰਤਮ ਪੰਧ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇ ਸਮਝਾਈਆ। ਅਠਸਠ ਕਹਿਣ ਪ੍ਰਭੂ ਲਾਸ਼ਰੀਕ, ਸ਼ਿਰਕਤ ਨਜ਼ਰ ਕੋਇ ਨਾ ਆਈਆ। ਤੇਰੇ ਵਿਚ ਇਕ ਤੌਫ਼ੀਕ, ਤੋਬਾ ਤੋਬਾ ਕਰੇ ਲੋਕਾਈਆ। ਤੂੰ ਦੂਰ ਦੁਰਾਡਾ ਵਸਿਉਂ ਆ ਨਜ਼ਦੀਕ, ਨੇਰਨ ਨੇਰਾ ਡੇਰਾ ਲਾਈਆ। ਤੇਰਾ ਰਾਹ ਤੱਕੀਏ ਠੀਕ, ਠਾਕਰ ਇਕੋ ਅੱਖ ਉਠਾਈਆ। ਕਿਉਂ ਸਾਡੇ ਨਾਲੋਂ ਤੋੜ ਪ੍ਰੀਤ, ਪ੍ਰੀਤਮ ਆਪਣਾ ਮੁਖ ਭੁਆਈਆ। ਅਸੀਂ ਸਰਦੀਆਂ ਵਿਚ ਠੰਡੇ ਸੀਤ, ਗਰਮੀਆਂ ਵਿਚ ਅਗਨੀ ਤਤ ਬੁਝਾਈਆ। ਸਾਡੀ ਵੇਖ ਪਿਛਲੀ ਰੀਤ, ਰੀਤੀਵਾਨ ਧਿਆਨ ਲਗਾਈਆ। ਕੀ ਹੋਇਆ ਜੇ ਕਲਜੁਗ ਜੀਵ ਹੋਏ ਪਲੀਤ, ਪਤ ਸਾਡੀ ਰਹੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰਾਹ ਦੇ ਸਮਝਾਈਆ। ਅਠਸਠ ਤੀਰਥ ਕਹਿਣ ਹਾਏ ਹਾਏ, ਹੌਕੇ ਨਾਲ ਸੁਣਾਈਆ। ਪੰਦਰਾਂ ਕੱਤਕ ਯਾਦ ਆਏ, ਜਿਸ ਵੇਲੇ ਸਾਡੀ ਬਣਤ ਬਣਾਈਆ ।

ਆਪਣੇ ਚਰਨ ਕਵਲ ਉਪਰ ਆਪਣੀ ਧਾਰ ਟਪਕਾਏ, ਅੰਮ੍ਰਿਤ ਅਮਰ ਰਸ ਵਖਾਈਆ। ਜਿਸ ਦੀ ਬੂੰਦ ਸਵਾਂਤੀ ਮਾਤ ਰਖਾਏ, ਇਕਾਂਤੀ ਆਪਣਾ ਹੁਕਮ ਜਣਾਈਆ। ਬਹੁ ਭਾਂਤੀ ਹਰਿ ਖੇਲ ਖਿਲਾਏ, ਅਗੰਮ ਅਥਾਹ ਵੱਡੀ ਵਡਿਆਈਆ। ਸਚ ਸੁਗਾਤੀ ਜਿਸ ਰਾਤੀ ਦਾਤੀ ਝੋਲੀ ਪਾਏ, ਮਾਤੀ ਰੰਗ ਚੜ੍ਹਾਈਆ। ਜੋੜ ਨਾਤੀ ਛਾਤੀ ਨਾਲ ਲਗਾਏ, ਸਾਚੀ ਬਾਤੀ ਕਥਨੀ ਕਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਲੇਖੇ ਵਿਚ ਰਖਾਈਆ। ਅਠਸਠ ਕਹਿਣ ਅਸੀਂ ਦੱਸੀਏ ਅਸਲ, ਅਸਲੀਅਤ ਇਕ ਸਮਝਾਈਆ। ਜਿਸ ਵੇਲੇ ਪ੍ਰਭੂ ਪ੍ਰੇਮ ਪਿਆਰ ਆਪਣੇ ਨਾਲ ਕੀਤਾ ਵਸਲ, ਵਾਸਤਾ ਇਕੋ ਇਕ ਜੁੜਾਈਆ। ਓਥੋਂ ਪਰਗਟੀ ਸਾਡੀ ਨਸਲ, ਜਨਨੀ ਜਨ ਇਕ ਹੋ ਜਾਈਆ। ਦੋ ਜਹਾਨਾਂ ਕਰ ਨਾ ਸਕੇ ਕੋਈ ਕਤਲ, ਖੰਡਾ ਧਾਰ ਨਾ ਕੋਇ ਡਰਾਈਆ। ਬਿਨ ਪੁਰਖ ਅਬਿਨਾਸ਼ੀ ਰਾਹ ਸਕੇ ਕੋਈ ਨਾ ਬਦਲ, ਬਦਲਾ ਸਕੇ ਨਾ ਕੋਇ ਚੁਕਾਈਆ। ਤੇਰੇ ਦਰ ਤੇ ਭਗਵਨ ਇਕੋ ਅਦਲ, ਅਦਾਲਤ ਇਕ ਵਖਾਈਆ। ਸਾਡੀ ਪੂਰੀ ਕਰ ਦੇ ਸੱਧਰ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਤੁਧ ਬਿਨ ਕੋਈ ਨਾ ਜਾਣੇ ਸਾਡਾ ਕਦਰ, ਕੁਦਰਤ ਤੇਰਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਈਆ। ਅੱਠ ਸੱਠ ਕਹਿਣ ਸੁਣ ਲੈ ਬਾਤ, ਜ਼ਾਹਰ ਬਾਤਨ ਜਣਾਈਆ। ਇਹ ਬਖ਼ਸ਼ਣ ਵਾਲੀ ਬਖ਼ਸ਼ਿਸ਼ ਉਹ ਦਾਤ, ਜਿਸ ਵਿਚੋਂ ਬਖ਼ਸ਼ੀਸ਼ ਲਈ ਪਰਗਟਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਹਿਲੋਂ ਇਕ ਕਤਰਾ ਤੇਰਾ ਬੂੰਦ ਸਵਾਂਤ, ਚਰਨ ਛੋਹ ਮਿਲੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਅੰਮ੍ਰਿਤ ਬੂੰਦ ਧੁਰ ਦਾ ਤੁਬਕਾ, ਤਬਕਾਂ ਸਮਝ ਕੋਇ ਨਾ ਆਈਆ। ਆਦਿ ਜੁਗਾਦਿ ਕਦੇ ਨਾ ਮੁਕਦਾ, ਮੁਫ਼ਤੋ ਮੁਫ਼ਤ ਰਿਹਾ ਵਰਤਾਈਆ। ਤੇਰਾ ਪ੍ਰੇਮ ਪਿਆਰ ਨੀਰ ਕਦੇ ਨਾ ਸੁੱਕਦਾ, ਛਹਿਬਰ ਇਕੋ ਰੰਗ ਰੰਗਾਈਆ। ਸਦਾ ਸਦਾ ਸਦ ਤੇਰੇ ਚਰਨਾ ਝੁਕਦਾ, ਅਠਸਠ ਬੈਠਾ ਸੀਸ ਨਿਵਾਈਆ। ਤੁਧ ਬਿਨ ਮਾਤ ਕੋਈ ਨਾ ਪੁਛਦਾ, ਪੁਸ਼ਤ ਪਨਾਹ ਹੱਥ ਨਾ ਕੋਇ ਰਖਾਈਆ। ਤੁਧ ਬਿਨ ਪੈਂਡਾ ਨਾ ਕਿਸੇ ਦਾ ਮੁਕਦਾ, ਗੁਰ ਅਵਤਾਰ ਗਏ ਜਣਾਈਆ। ਕਲਜੁਗ ਅੰਤਮ ਤੇਰਾ ਖੇਲ ਇਕੋ ਪਿਓ ਪੁਤ ਦਾ, ਪਿਤਾ ਹੋ ਕੇ ਗੋਦ ਉਠਾਈਆ। ਕਿਉਂ ਸਾਡੇ ਕੋਲੋਂ ਲੁਕਦਾ, ਸਨਮੁਖ ਹੋ ਨਾ ਦਰਸ ਕਰਾਈਆ। ਸਾਡਾ ਲੇਖਾ ਚੁਕਾ ਚੁੱਪ ਦਾ, ਅਨਬੋਲਤ ਸਾਚਾ ਬੋਲ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ । ਮਿਹਰਵਾਨ ਕਹੇ ਸੁਣ ਅਠਸਠ, ਸਤਿ ਦਿਆਂ ਜਣਾਈਆ। ਤੁਹਾਡੀ ਖੋਲ੍ਹ ਕੇ ਪਿਛਲੀ ਗੱਠ, ਗਠੜੀ ਖ਼ਾਲੀ ਦਿਆਂ ਵਖਾਈਆ। ਚਾਰ ਜੁਗ ਜੋ ਦਿਤਾ ਧੀਰਜ ਜਤ, ਸਤਿ ਸੰਤੋਖ ਨਾਲ ਰਲਾਈਆ। ਪ੍ਰੇਮ ਪਿਆਰ ਦੀ ਵਸਤ ਰੱਖ, ਚਰਨੋਦਕ ਮੁਖ ਚੁਆਈਆ। ਲੋਕਮਾਤ ਦੇ ਕੇ ਹਕ, ਹੁਕਮ ਦਿਤਾ ਸਮਝਾਈਆ। ਖੇਲ ਵੇਖਿਆ ਨੱਠ ਨੱਠ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰੀ ਭਗਵਾਨ ਰਿਹਾ ਸਮਝਾਈਆ। ਅਠਸਠ ਸੁਣ ਲੈ ਬਾਤ, ਪਾਤਸ਼ਾਹ ਸਮਝਾਇੰਦਾ। ਅੰਤਮ ਸਭ ਦਾ ਹੋਇਆ ਘਾਤ, ਬਚਿਆ ਕੋਇ ਰਹਿਣ ਨਾ ਪਾਇੰਦਾ। ਜਿਸ ਨੇ ਦਿਤੀ ਸਚ ਸੌਗ਼ਾਤ, ਸੋ ਸਾਹਿਬ ਵੇਖਣ ਆਇੰਦਾ। ਜਿਸ ਨੇ ਚਰਨ ਪ੍ਰੀਤੀ ਜੋੜਿਆ ਨਾਤ, ਸੋ ਨਾਤਾ ਬਿਧਾਤਾ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਇੰਦਾ।

ਅਠਸਠ ਕਹੇ ਮੈਂ ਵੇਖੇ ਪੀਰ ਗੁਰ, ਪੈਗ਼ੰਬਰ ਦਰ ਤੇ ਨਜ਼ਰੀ ਆਈਆ। ਜਿਨ੍ਹਾਂ ਦਾ ਇਕੋ ਰਾਗ ਇਕੋ ਸੁਰ, ਇਕੋ ਤਾਲ ਰਹੇ ਵਜਾਈਆ। ਜਿਨ੍ਹਾਂ ਨੂੰ ਇਕੋ ਮੰਤਰ ਰਿਹਾ ਫੁਰ, ਫ਼ੁਰਨਾ ਤੇਰਾ ਨਾਮ ਸ਼ਨਵਾਈਆ। ਸਾਰੇ ਲੋਕਮਾਤ ਆ ਕੇ ਪਿਛੇ ਗਏ ਮੁੜ, ਦਰ ਤੇਰੇ ਸੀਸ ਨਿਵਾਈਆ। ਅੰਤਮ ਸਾਨੂੰ ਪਈ ਤੇਰੀ ਲੋੜ, ਹੋਕਾ ਦੇ ਕੇ ਰਹੇ ਜਣਾਈਆ। ਸਚ ਸਵਾਮੀ ਆ ਕੇ ਵੇਖ ਆਪਣੇ ਘੋੜ, ਦੋ ਜਹਾਨਾਂ ਪੰਧ ਚੁਕਾਈਆ। ਕਲਜੁਗ ਅੰਧੇਰਾ ਘੋਰ, ਸਚ ਚੰਦ ਨਾ ਕੋਇ ਚਮਕਾਈਆ। ਕੂੜੀ ਕਿਰਿਆ ਪਾਇਆ ਸ਼ੋਰ, ਸ਼ੋਰਸ਼ ਵਿਚ ਲੋਕਾਈਆ। ਸਾਡੇ ਵੱਲ ਤੱਕ ਕਰ ਕੇ ਗ਼ੌਰ, ਗਹਿਰ ਗੰਭੀਰ ਅੱਖ ਖੁਲ੍ਹਾਈਆ। ਸਾਡੇ ਅੰਦਰ ਮਾਣਸ ਮਾਨੁਖ ਮਾਨੁਸ਼ ਬਣ ਗਏ ਪਸ਼ੂ ਢੋਰ, ਰਵਦਾਸ ਚਮਾਰਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਲੈ ਬੁਲਾਈਆ। ਅੱਠ ਸੱਠ ਕਹੇ ਕੀ ਦੱਸੀਏ ਹਾਲ, ਹਾਲਤ ਦੱਸਣ ਯੋਗ ਰਹੀ ਨਾ ਰਾਈਆ। ਸਾਡਾ ਲੁੱਟਿਆ ਧਨ ਮਾਲ, ਦੌਲਤ ਖ਼ਜ਼ਾਨਾ ਸਾਰੇ ਬੈਠੇ ਗਵਾਈਆ। ਸਚ ਅੰਮ੍ਰਿਤ ਮਾਰੇ ਨਾ ਕੋਇ ਉਛਾਲ, ਸੀਰ ਰਸ ਨਾ ਕੋਇ ਵਖਾਈਆ। ਅੰਦਰੇ ਅੰਦਰ ਸਾਡੀ ਬਦਲ ਗਈ ਚਾਲ, ਚਾਲ ਨਿਰਾਲੀ ਇਕੋ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਬਣ ਗਈ ਵਿਚ ਦਲਾਲ, ਮਾਇਆ ਮਮਤਾ ਮੋਹ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਦੇ ਮੁਕਾਈਆ। ਅਠਸਠ ਕਹਿਣ ਪ੍ਰਭ ਵੇਖ ਸਾਡੀ ਸੁਰਤ, ਤੇਰੇ ਚਰਨ ਧਿਆਨ ਲਗਾਈਆ। ਹੁਕਮ ਦੇ ਅਗੰਮੀ ਤੁਰਤ, ਧੁਰ ਸੰਦੇਸ ਸੁਣਾਈਆ। ਕਲਜੁਗ ਅੰਤਮ ਸੱਚਾ ਰਿਹਾ ਕੋਈ ਨਾ ਪੁਰਸ਼, ਨਰ ਨਾਰੀ ਸਾਰੇ ਬੈਠੇ ਆਪਣਾ ਆਪ ਗਵਾਈਆ। ਮਾਣਸ ਜਨਮ ਹੋਇਆ ਬੁਰਦ ਖ਼ੁਰਦ, ਖ਼ੁਦੀ ਵਿਚ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਮਿਹਰਵਾਨ ਆ ਕੇ ਤੱਕ, ਤਕਵਾ ਤੇਰਾ ਇਕ ਰਖਾਈਆ। ਕੂੜੀ ਕਿਰਿਆ ਸਾਡੇ ਅੰਦਰ ਵੜ ਗਈ ਨੱਠ, ਬਾਹਰ ਕੱਢਣ ਕੋਇ ਨਾ ਪਾਈਆ। ਸਾਧ ਸੰਤ ਛੱਡ ਕੇ ਹੱਠ, ਧੀਰਜ ਜਤ ਗਏ ਗਵਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹੇ ਪ੍ਰਭੂ ਸਾਡੀ ਸ਼ਰਮ ਨਾਲ ਸ਼ਰਮਾਵੇ ਅੱਖ, ਨੈਣ ਸਕੇ ਨਾ ਕੋਇ ਉਠਾਈਆ। ਕੂੜੀ ਕਿਰਿਆ ਵੇਖ ਕੇ ਗਈ ਥੱਕ, ਮੰਜ਼ਲ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ। ਅਠਸਠ ਵਿਚੋਂ ਕਹੇ ਗੰਗਾ, ਮੁਖ ਘੁੰਗਟ ਨੈਣ ਉਠਾਈਆ। ਵੀਹ ਸੌ ਪੰਦਰਾਂ ਮੈਨੂੰ ਲੱਗਾ ਚੰਗਾ, ਚੰਗਿਆਂ ਵਿਚੋਂ ਸੋਭਾ ਪਾਈਆ। ਜਿਸ ਵੇਲੇ ਮੈਂ ਦਰਸ਼ਨ ਪਾ ਕੇ ਹੋਈ ਅਨੰਦਾ, ਅਨੰਦ ਕਾਰਜ ਨਾਲ ਕਰਾਈਆ। ਨਜ਼ਰੀ ਆਇਆ ਗੋਬਿੰਦ ਚੰਦਾ, ਜਿਸ ਦੀ ਚਾਂਦਨੀ ਦੋ ਜਹਾਨ ਰੁਸ਼ਨਾਈਆ। ਜੇ ਕੋਈ ਏਸ ਨੂੰ ਸਮਝੇ ਬੰਦਾ, ਸੋ ਬੰਦੀਖ਼ਾਨੇ ਵਿਚ ਆਪਣਾ ਆਪ ਫਸਾਈਆ। ਏਹਦਾ ਵੇਖ ਅਗੰਮੀ ਧੰਦਾ, ਧਰਨੀ ਧਵਲ ਸੀਸ ਝੁਕਾਈਆ। ਇਸ ਦੇ ਹੱਥ ਓਹ ਖੰਡਾ, ਜਿਸ ਨੂੰ ਭਗੌਤੀ ਸੀਸ ਨਿਵਾਈਆ। ਇਸ ਦੇ ਕੋਲ ਉਹ ਅਨੰਦਾ, ਜਿਸ ਦਾ ਅਨੰਦ ਅਨੰਦ ਪੁਰੀ ਵਾਲਾ ਸਮਝਾਈਆ। ਇਸ ਦੇ ਕੋਲ ਓਹ ਰੰਦਾ, ਜੋ ਬਣ ਤਰਖਾਣ ਕਰੇ ਸਫ਼ਾਈਆ। ਇਸ ਦੇ ਕੋਲ ਉਹ ਡੰਡਾ, ਜੋ ਬਣ ਕੇ ਜੱਟ ਸਰਬ ਡਰਾਈਆ। ਇਸ ਦੇ ਕੋਲ ਉਹ ਕੰਢਾ, ਜਿਸ ਕੰਢੇ ਉਤੇ ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਇਸ ਦੇ ਕੋਲ ਉਹ ਛੰਦਾ, ਜੋ ਆਦਿ ਜੁਗਾਦਿ ਭਗਤਾਂ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਪੜਦਾ ਦੇ ਖੁਲ੍ਹਾਈਆ। ਅੱਠ ਸੱਠ ਕਹਿਣ ਪ੍ਰਭ

ਵੇਖ ਤੇਰਾ ਦਰਵਾਜ਼ਾ, ਸਾਡੀ ਪਈ ਦੁਹਾਈਆ। ਤੂੰ ਮਾਲਕ ਗ਼ਰੀਬ ਨਿਵਾਜਾ, ਸਦ ਗ਼ਰੀਬ ਨਿਮਾਣਿਆਂ ਹੋਏਂ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਿਆ ਦਾਸੀ ਦਾਸਾ, ਦਰ ਠਾਂਡੇ ਸੀਸ ਝੁਕਾਈਆ। ਸਾਨੂੰ ਉਪਜੀ ਇਕੋ ਆਸਾ, ਆਸਾ ਮਨਸਾ ਪੂਰ ਵਖਾਈਆ। ਤੇਰੇ ਚਰਨਾਂ ਇਕ ਭਰਵਾਸਾ, ਚਰਨੋਦਕ ਆਪਣੇ ਵਿਚ ਰਲਾਈਆ। ਪ੍ਰਭੂ ਬਦਲ ਦੇ ਸਾਡਾ ਪਾਸਾ, ਪਾਸ਼ਾ ਜਗਤ ਦੇ ਉਲਟਾਈਆ। ਕਲਜੁਗ ਜੀਵ ਕਰਨ ਸਾਨੂੰ ਹਾਸਾ, ਹੰਸੀ ਰਹੇ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਲੈ ਬੁਲਾਈਆ। ਅਠਸਠ ਕਹੇ ਪ੍ਰਭ ਦੇ ਬੁਲਾਵਾ, ਬਲਧਾਰੀ ਤੇਰੀ ਓਟ ਤਕਾਈਆ। ਤੇਰੇ ਵਿਛੋੜੇ ਦਾ ਇਕੋ ਹਾਵਾ, ਹਾਏ ਹਾਏ ਰਹੇ ਸੁਣਾਈਆ। ਜੇ ਕੋਈ ਗੁਰ ਅਵਤਾਰ ਪੀਰ ਪੈਗ਼ੰਬਰ ਸਦੀ ਚੌਧਵੀਂ ਆਪਣਾ ਛੱਡ ਗਏ ਦਾਅਵਾ, ਮਿਸਲ ਤੇਰੇ ਹੱਥ ਫੜਾਈਆ। ਸਾਡਾ ਲੋਕਮਾਤ ਵਿਚੋਂ ਕੱਟ ਦੇ ਨਾਵਾਂ, ਨਿਥਾਵਿਆਂ ਆਪਣੇ ਚਰਨ ਬਹਾਈਆ। ਤੇਰੀ ਧੂੜੀ ਬਹਿਕੇ ਸਾਚਾ ਨਹਾਵਣ ਨਹਾਵਾਂ, ਮੇਰੇ ਵਿਚ ਨਹਾਵਣ ਵਾਲਾ ਨਜ਼ਰ ਕੋਇ ਨਾ ਆਈਆ। ਅਸੀਂ ਨੇਤਰ ਰੋਂਦੇ ਤੁਧ ਬਿਨ ਪਕੜੇ ਕੋਈ ਨਾ ਬਾਹਵਾਂ, ਫੜ ਗਲੇ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲਏ ਬੁਲਾਈਆ। ਅਠਸਠ ਕਹਿਣ ਸਾਚੇ ਰੱਬ, ਰਮਜ਼ ਨਾਲ ਜਣਾਈਆ। ਸਦੀ ਵੀਹਵੀਂ ਲਏ ਸੱਦ, ਸੱਦਾ ਇਕ ਜਣਾਈਆ। ਅਸੀਂ ਦੂਰ ਦੁਰਾਡੇ ਆਈਏ ਭੱਜ, ਅਗਲਾ ਪੰਧ ਮੁਕਾਈਆ। ਸਭ ਕੁਛ ਮਾਤਲੋਕ ਛੱਡ, ਪੱਲੂ ਖ਼ਾਲੀ ਅੰਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਚਰਨ ਦੇ ਵਡਿਆਈਆ। ਗੰਗਾ ਗੋਦਾਵਰੀ ਕਹੇ ਜਮਨਾ ਸੁਰਸਤੀ, ਸੁਰਤੀ ਤੇਰੇ ਵਲ ਲਗਾਈਆ। ਕਲਜੁਗ ਕੂੜੀ ਸ੍ਰਿਸ਼ਟੀ ਵੇਖ ਮਸਤੀ, ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਮੇਰੇ ਅੰਦਰ ਨਹਾ ਕੇ ਕਿਸੇ ਨੂੰ ਸਮਝ ਨਾ ਆਵੇ ਤੇਰੀ ਹਸਤੀ, ਹੱਥਾਂ ਪੈਰਾਂ ਵਾਲੇ ਸਾਰੇ ਗਏ ਭੁਲਾਈਆ। ਏਸੇ ਕਰਕੇ ਸਾਡੀ ਹਾਲਤ ਹੋਈ ਖ਼ਸਤੀ, ਖ਼ਸਲਤ ਸਭ ਦੀ ਅੰਦਰ ਵੜ ਕੇ ਰਹੀ ਸ਼ਰਮਾਈਆ। ਪ੍ਰਭੂ ਸਾਡੀ ਕੱਢ ਦੇ ਇਕੋ ਵਾਰ ਅਰਥੀ, ਲੇਖਾ ਲੋਕਮਾਤ ਮੁਕਾਈਆ। ਤੂੰ ਮਾਲਕ ਅਰਸ਼ੀ ਫ਼ਰਸ਼ੀ, ਫ਼ਜ਼ਲ ਰਹਿਮਤ ਦੇ ਕਮਾਈਆ। ਤੂੰ ਮਾਲਕ ਧੁਰ ਦਾ ਦਰਦੀ, ਦੁਖੀਆਂ ਦੁੱਖ ਵੰਡਾਈਆ। ਸਚ ਪੁੱਛੇਂ ਗੋਦਾਵਰੀ ਕੰਢੇ ਨਦੇੜ ਗੋਬਿੰਦ ਕੋਲ ਦਿਤੀ ਅਰਜ਼ੀ, ਉਸ ਅਰਜ਼ੀ ਦੀ ਕੀਮਤ ਹੀਰਾ ਵਿਚ ਸੁਟਾਈਆ। ਤੇਰਾ ਲੇਖਾ ਆਦਿ ਜੁਗਾਦਿ ਨਕਦੋ ਨਕਦੀ, ਉਧਾਰ ਰਹਿਣ ਕੋਇ ਨਾ ਪਾਈਆ। ਸਦੀ ਵੀਹਵੀਂ ਜਾਂਦੀ ਲੰਘਦੀ, ਮਲਾਹ ਪਤਣ ਉਤੇ ਬੈਠੇ ਸਣੇ ਬੇੜੀ ਰਹੇ ਕੁਰਲਾਈਆ। ਕਲਜੁਗ ਧਾਰ ਡੂੰਘੇ ਸਾਗਰ ਮੰਝ ਦੀ, ਮੰਜ਼ਲ ਸਕੇ ਨਾ ਕੋਇ ਚੁਕਾਈਆ। ਤੇਰੇ ਦਰ ਤੇ ਇਕੋ ਵਸਤ ਮੰਗਦੀ, ਮਾਂਗਤ ਹੋ ਕੇ ਝੋਲੀ ਡਾਹੀਆ। ਸਾਨੂੰ ਕੋਈ ਲੱਜਿਆ ਨਹੀਂ ਭੁੱਖ ਨੰਗ ਦੀ, ਨਿਤ ਤੇਰਾ ਦਰਸ਼ਨ ਪਾ ਕੇ ਖ਼ੁਸ਼ੀ ਮਨਾਈਆ । ਆਸ ਮੁੱਕ ਜਾਏ ਮੁਹਾਣੇ ਵੰਝ ਦੀ, ਤੇਰਾ ਤੱਟ ਕਿਨਾਰਾ ਸੋਭਾ ਪਾਈਆ। ਸੁਣ ਫ਼ਰਿਆਦ ਭਾਗਾਂ ਮੰਦ ਦੀ, ਅਭਾਗਣ ਰਹੀ ਕੁਰਲਾਈਆ। ਕਥਾ ਕਹਾਣੀ ਨਹੀਂ ਬੱਤੀ ਦੰਦ ਦੀ, ਬਿਨ ਦੰਦਾਂ ਰਹੀ ਸੁਣਾਈਆ। ਧੁਰ ਦੇ ਲਾੜੇ ਯਾਦ ਰੱਖ ਉਹ ਕਹਾਣੀ ਇੱਕੀਆਂ ਦੀ ਜੰਞ ਦੀ, ਜਿਸ ਦੀ ਸੋਹਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇ ਚੁਕਾਈਆ। ਅਠਸਠ ਕਹੇ ਮੈਂ ਬੇਸ਼ਕ ਪਾਣੀ, ਤੇਰਾ ਨੀਰ ਨਜ਼ਰੀ ਆਈਆ। ਜੁਗ ਚੌਕੜੀ ਮੈਂ ਸਾਧਾਂ ਸੰਤਾਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਸੁਣਦਾ ਰਿਹਾ ਤੇਰੀ ਕਹਾਣੀ, ਜੋ

ਕੰਢੇ ਬਹਿ ਕੇ ਤੇਰਾ ਨਾਮ ਧਿਆਈਆ। ਸੋ ਵੇਲਾ ਵਕਤ ਆਇਆ ਜਗਤ ਜਹਾਨੀ, ਥਿਤ ਵਾਰ ਰਹੀ ਸਮਝਾਈਆ। ਮੈਨੂੰ ਯਾਦ ਆ ਗਈ ਉਹ ਨਿਸ਼ਾਨੀ, ਜੇਹੜੀ ਸਰਸੇ ਕੰਢੇ ਗੋਬਿੰਦ ਗਿਆ ਸਮਝਾਈਆ। ਜਿਸ ਵੇਲੇ ਮੇਰਾ ਮਾਲਕ ਦਿਲ ਦਾ ਆਵੇ ਜਾਨੀ, ਬੇ ਪਹਿਚਾਨ ਫੇਰਾ ਪਾਈਆ। ਉਸ ਦਾ ਕੋਇ ਨਾ ਦਿਸੇ ਸਾਨੀ, ਇਹਸਾਨ ਸਿਰ ਨਾ ਕੋਇ ਰਖਾਈਆ। ਉਸ ਦੀ ਖੇਲ ਹੋਵੇ ਮਹਾਨੀ, ਮਹਿੰਮਾ ਬੋਧ ਅਗਾਧ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲਹਿਣਾ ਦੇ ਮੁਕਾਈਆ। ਅਠਸਠ ਤੀਰਥ ਕਹੇ ਮੈਨੂੰ ਆਇਆ ਚੇਤਾ, ਚਿਤ ਆਪਣੇ ਨਾਲ ਸਲਾਹ ਪਕਾਈਆ। ਜਿਸ ਵੇਲੇ ਗੋਬਿੰਦ ਆਪਣੀ ਖੇਡ ਖੇਡਾ, ਚਿੱਲਾ ਤੀਰ ਕਮਾਨ ਚੜ੍ਹਾਈਆ। ਗੋਦਾਵਰੀ ਕੰਢੇ ਮਾਰ ਕੇ ਨੇਜ਼ਾ, ਨਿਜ ਧਾਰ ਲਈ ਪਰਗਟਾਈਆ। ਓਥੇ ਸਾਢੇ ਤਿੰਨ ਹੱਥ ਬਣਾ ਕੇ ਸੇਜਾ, ਇਕੱਲਾ ਆਪਣਾ ਡੇਰਾ ਲਾਈਆ। ਧੁਰ ਸੰਦੇਸ਼ ਇਕੋ ਭੇਜਾ, ਸ੍ਰੀ ਭਗਵਾਨ ਕੋਲ ਪਹੁੰਚਾਈਆ। ਅਠਸਠ ਲੇਖਾ ਕਲਜੁਗ ਭੇਟਾ, ਭੇਖੀ ਫਿਰ ਫਿਰ ਭਰਮ ਰਹੇ ਭਰਮਾਈਆ। ਸ੍ਰੀ ਭਗਵਾਨ ਕਿਹਾ ਛੇਤੀ ਇਨ੍ਹਾਂ ਦਾ ਮੇਟਾਂ ਲੇਖਾ, ਲੇਖਾ ਆਪਣੇ ਹੱਥ ਵਖਾਈਆ। ਗੋਬਿੰਦ ਤੇਰੇ ਕੋਲ ਦੇ ਕੇ ਸਭ ਦਾ ਠੇਕਾ, ਪਿਛਲੀ ਠੇਕੇਦਾਰੀ ਦਿਆਂ ਗਵਾਈਆ। ਅੱਗੇ ਕਿਸੇ ਦੀ ਰਹਿਣ ਨਾ ਦੇਵਾਂ ਭੇਟਾ, ਕਸੀਰਾ ਕੌਡੀ ਕੀਮਤ ਰਵਿਦਾਸ ਚਮਾਰੇ ਨਾਲ ਰਲਾਈਆ। ਆਪ ਬਣ ਕੇ ਖੇਵਟ ਖੇਟਾ, ਜਨ ਭਗਤਾਂ ਪਤਣ ਪਾਰ ਲੰਘਾਈਆ । ਮੈਂ ਪਿਤਾ ਤੂੰ ਮੇਰਾ ਬੇਟਾ, ਪਿਤਾ ਪੂਤ ਰੂਪ ਵਖਾਈਆ। ਇਕੋ ਵਸ ਕੇ ਸੰਬਲ ਦੇਸਾ, ਦੇਸ ਦਸੰਤਰ ਖੋਜ ਖੁਜਾਈਆ। ਮਾਲਕ ਧੁਰ ਦਾ ਬਣ ਹਮੇਸ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਦੇਣਾ ਜਣਾਈਆ। ਗੋਬਿੰਦ ਕਹੇ ਪ੍ਰਭ ਵੇਖ ਆਪਣੇ ਅੱਠ ਸੱਠ, ਅੱਠਾਂ ਤੱਤਾਂ ਮੂਲ ਚੁਕਾਈਆ। ਛੀਕੇ ਨਾਲੋਂ ਸਿਫ਼ਰਾਂ ਹੋ ਕੇ ਅੱਡ, ਵੱਖਰਾ ਘਰ ਸੁਹਾਈਆ। ਛੇ ਘਰ ਹੋ ਗਏ ਰੱਦ, ਨਿਰਗੁਣ ਤੇਰੀ ਸਮਝ ਕੋਇ ਨਾ ਪਾਈਆ। ਜਿਸ ਵੇਲੇ ਆਵੇਂ ਆਪ ਵਿਚ ਜਗ, ਜੁਗਤ ਆਪਣੇ ਨਾਲ ਰਲਾਈਆ। ਮੋਹੇ ਪ੍ਰੇਮ ਪਿਆਰ ਅੰਦਰ ਲੈਣਾਂ ਸੱਦ, ਧੁਰ ਸੰਦੇਸ ਸੁਣਾਈਆ। ਅੱਠ ਸੱਠ ਤੀਰਥ ਫੇਰ ਵੇਖਾਂ ਨੱਠ ਨੱਠ, ਚਾਰੋਂ ਕੁੰਟ ਖੋਜ ਖੁਜਾਈਆ। ਸਭ ਦਾ ਪਿਛਲਾ ਖਿੱਚ ਕੇ ਸਤਿ, ਪਿਛਲੀ ਬਖ਼ਸ਼ਿਸ਼ ਆਪਣੀ ਝੋਲੀ ਪਾਈਆ। ਜਲ ਧਾਰਾ ਕਰਕੇ ਖ਼ਾਲੀ ਹੱਥ, ਖ਼ਾਲੀ ਖਾਰੀ ਸਿਰ ਟਿਕਾਈਆ। ਜਨ ਭਗਤਾਂ ਭੇਵ ਦੱਸਕੇ ਸਚ, ਸਚ ਦਿਆਂ ਸਮਝਾਈਆ। ਵੀਹ ਸੌ ਇੱਕੀ ਤੱਕ ਕੋਈ ਨਾ ਸਕੇ ਬਚ, ਗੁਰ ਅਵਤਾਰ ਪੀਰ ਪੈਗ਼ੰਬਰ ਪਹਿਲੋਂ ਆਪਣੇ ਦਰ ਬਹਾਈਆ। ਅੰਤ ਅਖ਼ੀਰੀ ਇਨ੍ਹਾਂ ਦਾ ਖੋਹ ਕੇ ਹਕ, ਹਾਕਮ ਹੋ ਕੇ ਹੁਕਮ ਸੁਣਾਈਆ। ਅੱਗੇ ਜਨ ਭਗਤਾਂ ਨਾਲ ਕਰਕੇ ਰਹਿਣ ਫ਼ਕ, ਹਿਸਾਬ ਧੁਰ ਦਾ ਝੋਲੀ ਪਾਈਆ। ਪੰਦਰਾਂ ਕੱਤਕ ਪਿਛੋਂ ਤੀਰਥ ਤਟਾਂ ਉਤੇ ਕੋਈ ਨਾ ਰਹਿ ਜਾਏ ਸਤਿ, ਸਤਿਆ ਸਭ ਦੀ ਦਿਤੀ ਮਿਟਾਈਆ। ਕਰ ਕੇ ਖੇਲ ਪੁਰਖ ਸਮਰਥ, ਪਰਦਾ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਦੇਵੇ ਭਗਵਾਨ, ਆਪਣੀ ਦਇਆ ਕਮਾਈਆ। ਅਠਸਠ ਛੱਡ ਕੇ ਆਪੇ ਜਾਣ, ਪਿਛਲਾ ਪੰਧ ਮੁਕਾਈਆ। ਕੋਈ ਸੁੱਤਾ ਰਹੇ ਨਾ ਵਿਚ ਮੈਦਾਨ, ਜੰਗਲ ਜੂਹ ਗ਼ਫ਼ਲਤ ਨਾ ਕੋਇ ਰਖਾਈਆ। ਸਭ ਨੂੰ ਇਕੋ ਪਾ ਕੇ ਆਣ, ਭੈ ਭੌ ਰਿਹਾ ਦ੍ਰਿੜਾਈਆ। ਸਚ ਦਵਾਰੇ ਆ ਕੇ ਦਿਓ ਬਿਆਨ, ਆਪਣਾ ਆਪਣਾ ਲੇਖਾ ਦਿਓ ਜਣਾਈਆ। ਲਹਿਣਾ ਛੁੱਟਿਆ ਜਗਤ ਜਹਾਨ, ਪ੍ਰਭ ਚਰਨ ਮਿਲੇ ਸਰਨਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮਿਲੋ

ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਅਠਸਠ ਤੀਰਥ ਇਕ ਦੂਜੇ ਨੂੰ ਮਾਰਨ ਆਵਾਜ਼ਾਂ, ਪੰਦਰਾਂ ਕੱਤਕ ਰਹੇ ਸੁਣਾਈਆ। ਉਠੋ ਵੇਖੋ ਦੌੜੋ ਹੁਕਮ ਦੇਵੇ ਪ੍ਰਭ ਰਾਜਨ ਰਾਜਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਾਰੇ ਕਹਿਣ ਕਿਥੇ ਤੱਕੀਏ ਹੁਕਮ ਆਵੇ ਦੇਸ ਮਾਝਾ, ਜੋ ਸਭ ਦੇ ਤੁਖ਼ਮ ਵੇਖ ਵਖਾਈਆ। ਲੱਖ ਚੁਰਾਸੀ ਜੀਵ ਜੰਤ ਦਾ ਬਣਕੇ ਦਾਦਾ, ਗੋਬਿੰਦ ਪਿਤਾ ਰਿਹਾ ਸਮਝਾਈਆ । ਆਪਣੀ ਹੱਥੀਂ ਓਲਟਾ ਕੇ ਸਭ ਦਾ ਪਾਸ਼ਾ, ਪੇਸ਼ੀਨਗੋਈ ਪਿਛਲੀ ਪੂਰ ਕਰਾਈਆ। ਅੱਗੇ ਵਜਾਵੇ ਆਪਣਾ ਵਾਜਾ, ਦੂਜਾ ਰਾਗ ਨਾ ਕੋਇ ਸੁਣਾਈਆ । ਦਰ ਸੁਹਾਏ ਇਕੋ ਠਾਂਡਾ, ਗਹਿਰ ਗੰਭੀਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। ਅਠਸਠ ਕਹਿਣ ਕਿਥੇ ਚਲੀਏ, ਰਸਤਾ ਨਜ਼ਰ ਕੋਇ ਨਾ ਆਈਆ। ਕਵਣ ਦਵਾਰਾ ਜਾ ਕੇ ਮੱਲੀਏ, ਮਾਲਕ ਮਿਲੇ ਬੇਪਰਵਾਹੀਆ ਪਿਛਲੀ ਕਹਾਣੀ ਜਾ ਉਥੱਲੀਏ, ਆਪਣਾ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਗੰਗਾ ਸੁਰਸਤੀ ਜਮਨਾ ਪਈ ਬੋਲ, ਹੌਲੀ ਹੌਲੀ ਸਰਬ ਜਣਾਈਆ। ਸਾਰੇ ਉਠੋ ਆਪ ਅਡੋਲ, ਪੱਲੂ ਦੂਜੇ ਨਾਲ ਨਾ ਕੋਈ ਛੁਹਾਈਆ। ਉਹ ਮਾਲਕ ਖ਼ਾਲਕ ਧੁਰ ਦਾ ਆਇਆ ਉਪਰ ਧੌਲ, ਧਰਨੀ ਸੋਭਾ ਪਾਈਆ। ਜਿਸ ਦਾ ਰਵਦਾਸ ਚਮਾਰੇ ਨਾਲ ਕੌਲ, ਇਕਰਾਰ ਆਪਣੇ ਨਾਲ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਹਰ ਘਟ ਥਾਈਂਆ। ਗੰਗਾ ਗੋਦਾਵਰੀ ਕਹੇ ਮੈਂ ਵਸਾਂ ਕਿਥੇ, ਗਲੀ ਕੂਚਾ ਦਿਆਂ ਸਮਝਾਈਆ। ਸਰਬ ਸਵਾਮੀ ਵਸਦਾ ਜਿਥੇ, ਜੇਹੜਾ ਮੰਦਰ ਰਿਹਾ ਵਡਿਆਈਆ। ਅਸੀਂ ਵੀਹ ਸੌ ਵੀਹ ਬਿਕ੍ਰਮੀ ਵਿਚ ਉਹ ਥਾਂ ਜਾ ਕੇ ਡਿੱਠੇ, ਛੱਬੀ ਮਾਘ ਰਹੇ ਸਮਝਾਈਆ। ਜਿਸ ਵੇਲੇ ਬ੍ਰਹਿਮਣ ਨੇ ਧੋਤੇ ਆਪਣੇ ਗਿੱਟੇ, ਹੱਥ ਮੁਖ ਨਾਲ ਰਲਾਈਆ। ਨੌ ਜਨਮ ਦੇ ਕਾਗਜ ਹੋਏ ਚਿੱਟੇ, ਦੁਰਮਤ ਲੱਥੀ ਛਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੰਗਾ ਗੋਦਾਵਰੀ ਕਹੇ ਉਹ ਵਸੇ ਕੂਟ ਲਹਿੰਦਾ, ਲਹਿਣੇਦਾਰ ਅਖਵਾਈਆ। ਜਿਸ ਦੇ ਚਰਨ ਧੋਣ ਨੂੰ ਨੱਠੀ ਮੇਰਾ ਪਾਟ ਗਿਆ ਸੀ ਲਹਿੰਗਾ, ਅੰਗੀ ਲੀਰੋ ਲੀਰ ਵਖਾਈਆ। ਉਹ ਮਾਲਕ ਸਚ ਸਿੰਘਾਸਣ ਬਹਿੰਦਾ, ਗੁਰਮੁਖਾਂ ਦਏ ਵਡਿਆਈਆ। ਓਸ ਦਾ ਓਸ ਦੀ ਕਿਰਪਾ ਬਿਨਾ ਨਾ ਮੁੱਕੇ ਪੈਂਡਾ, ਮੰਜ਼ਲ ਸਕੇ ਨਾ ਕੋਇ ਚੁਕਾਈਆ। ਉਹ ਧੁਰ ਫ਼ਰਮਾਨ ਇਕੋ ਕਹਿੰਦਾ, ਕਹਿ ਕਹਿ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਅਠਸਠ ਕਹਿਣ ਅੜੀਏ ਦੱਸ ਛੇਤੀ, ਅਗਲਾ ਧਿਆਨ ਲਗਾਈਆ। ਜੇ ਤੂੰ ਓਸ ਦਰ ਦੀ ਭੇਤੀ, ਭੇਵ ਸੱਚਾ ਦੇ ਸਮਝਾਈਆ। ਸਾਡੇ ਨਾਲ ਕਰ ਨੇਕੀ, ਨਿੱਕੇ ਵੱਡੇ ਘਰ ਬਹਾਈਆ। ਅਸੀਂ ਬਣ ਕੇ ਚਲੇ ਪਰਦੇਸੀ, ਦੇਸ ਲੋਕਮਾਤ ਤਜਾਈਆ । ਸਾਨੂੰ ਯਾਦ ਆਇਆ ਨਾਨਕ ਮੋਢੇ ਤੋਂ ਲਾਹ ਕੇ ਆਪਣੀ ਖੇਸੀ, ਬੇਈਂ ਵਿਚ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਬੇਈਂ ਕਹੇ ਮੈਨੂੰ ਦੱਸੋ ਗੱਲ, ਕਿਉਂ ਨਾ ਨਾਨਕ ਨਾਲ ਰਲਾਈਆ। ਸਾਰੇ ਕਹਿਣ ਉਹ ਸਾਡੇ ਨਾਲ ਕਰਕੇ ਵਲ ਛਲ, ਪ੍ਰਭ ਨੂੰ ਮਿਲਣ ਗਿਆ ਚਾਈਂ ਚਾਈਂਆ। ਓਸ ਵੇਲੇ ਸਾਡੇ ਵਿਚੋਂ ਖਿੱਚ ਕੇ ਬੂੰਦ ਅੰਮ੍ਰਿਤ ਜਲ, ਪ੍ਰਭ ਦੇ ਚਰਨਾਂ ਜਾ ਕੇ ਭੇਟ ਚੜ੍ਹਾਈਆ। ਓਦੋਂ ਦਾ ਸਾਡਾ ਵਜੂਦ ਰਹਿ ਗਿਆ ਖੱਲ, ਅੰਦਰ ਵਸਤ ਰਹੀ ਨਾ ਰਾਈਆ। ਹੌਲੀ ਜੇਹੀ ਪ੍ਰਭ ਦੇ ਹੋ

ਕੇ ਵੱਲ, ਦੋਏ ਜੋੜ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਬੇਈਂ ਕਹੇ ਨਾਨਕ ਨਹੀਂ ਮੈਂ ਵੇਖਿਆ ਰਾਮ, ਦਸਰਥ ਬੇਟਾ ਰੂਪ ਵਟਾਈਆ। ਜਿਸ ਦਿਨ ਪੰਦਰਾਂ ਕੱਤਕ ਵਿਚ ਅਯੁਧਿਆ ਕੀਤਾ ਇਸ਼ਨਾਨ, ਸਰਜੂ ਸੋਭਾ ਪਾਈਆ। ਓਸ ਵੇਲੇ ਅੰਦਰੇ ਅੰਦਰ ਆਪਣਾ ਦੇ ਕੇ ਧੁਰ ਬਿਆਨ, ਫ਼ਰਮਾਨ ਆਪਣਾ ਆਪ ਸੁਣਾਈਆ। ਪਹਿਲੋਂ ਗੋਬਿੰਦ ਆਵੇ ਨੌਜਵਾਨ, ਕੰਢੇ ਘਾਟ ਡੇਰਾ ਲਾਈਆ। ਫਿਰ ਵੀਹ ਸੌ ਪੰਦਰਾਂ ਬਿਕ੍ਰਮੀ ਖੇਲ ਕਰੇ ਭਗਵਾਨ, ਹਰਿ ਭਗਤਾਂ ਜੋੜ ਜੁੜਾਈਆ। ਵੀਹ ਸੌ ਇੱਕੀ ਅਖ਼ੀਰੀ ਮਾਰ ਕੇ ਇਕ ਧਿਆਨ, ਧੰਦੇ ਸਾਰੇ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਈਂ ਕਹੇ ਨਾਨਕ ਨਹੀਂ ਮੈਂ ਵੇਖਿਆ ਘਨੱਈਆ ਕ੍ਰਿਸ਼ਨ, ਬੰਸਰੀ ਵਾਲਾ ਰਾਸ ਰਚਾਈਆ। ਜਿਸ ਨੂੰ ਗੋਬਿੰਦ ਕਿਹਾ ਧਿਆਉਂ ਨਾ ਕੋਈ ਬਿਸ਼ਨ, ਕਿਸ਼ਨ ਰੱਖੇ ਨਾ ਕੋਇ ਵਡਿਆਈਆ। ਓਸ ਕੰਢੇ ਦੇ ਉਤੇ ਭਗਤ ਸੁਹੇਲੇ ਸਾਰੇ ਦਿਸਣ, ਦਹਿ ਦਿਸ਼ਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਲੇਖੇ ਰਿਹਾ ਚੁਕਾਈਆ। ਅਠਸਠ ਤੀਰਥ ਕਹਿਣ ਕਿਥੇ ਮੁੱਕਦਾ ਲੇਖਾ, ਬਿਨ ਲਿਖਤੋਂ ਦਏ ਚੁਕਾਈਆ। ਗੰਗਾ ਕਹੇ ਮੈਨੂੰ ਆਇਆ ਚੇਤਾ, ਚੇਤਨ ਹੋ ਕੇ ਰਹੀ ਜਣਾਈਆ। ਜਿਸ ਦੇ ਕੋਲ ਆਦਿ ਜੁਗਾਦਿ ਦੋ ਜਹਾਨਾਂ ਠੇਕਾ, ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਭੁਆਈਆ। ਉਹ ਕਲਜੁਗ ਅੰਤਮ ਨਿਰਗੁਣ ਸਰਗੁਣ ਫਿਰੇ ਵਿਚ ਖੇਤਾਂ, ਖੇਤੀ ਲੱਖ ਚੁਰਾਸੀ ਵੇਖ ਵਖਾਈਆ। ਆਪਣੇ ਘਰ ਰਹੇ ਹਮੇਸ਼ਾ, ਗੁਰਮੁਖਾਂ ਦਏ ਵਡਿਆਈਆ। ਭਗਤ ਉਧਾਰਨ ਓਸਦਾ ਪੇਸ਼ਾ, ਪੁਸ਼ਤ ਪਨਾਹ ਹੱਥ ਟਿਕਾਈਆ। ਉਹਦੇ ਦਰ ਤੇ ਮੰਗਦੇ ਬ੍ਰਹਮਾ ਵਿਸ਼ਨ ਮਹੇਸ਼ਾ, ਕੋਟਨ ਕੋਟ ਝੋਲੀਆਂ ਡਾਹੀਆ। ਓਸ ਨੇ ਸਾਡੀ ਅੰਤਮ ਮੇਟਣੀ ਰੇਖਾ, ਰਿਖੀਆਂ ਮੁਨੀਆਂ ਦੀ ਬਣੀ ਦੇਵੇ ਸਭ ਢਾਹੀਆ। ਉਸ ਦਾ ਪਰਗਟ ਹੋਇਆ ਸ਼ਬਦੀ ਪੁੱਤ ਇਕੋ ਜੇਠਾ, ਜਿਸ ਦੀ ਤਾਬ ਝੱਲ ਸਕੇ ਕੋਈ ਨਾ ਰਾਈਆ। ਉਹ ਸਭ ਦਾ ਵੇਖੇ ਸੌਹਰੇ ਪੇਈਏ ਪੇਕਾ, ਨਾਨਕ ਦਾਦਕ ਖੋਜ ਖੋਜਾਈਆ। ਕਰ ਕੇ ਨਿਰਗੁਣ ਨਿਰਵੈਰ ਅਵੱਲੜਾ ਵੇਸਾ, ਭੇਖਾਧਾਰੀ ਗਿਆ ਆਈਆ। ਸਭ ਦਾ ਮਾਲਕ ਹੋ ਕੇ ਨੇਤਾ, ਨਿਤ ਨਵਿਤ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਬੈਠਾ ਖ਼ੁਸ਼ੀ ਮਨਾਈਆ। ਅਠਸਠ ਕਹਿਣ ਚਲੋ ਦਵਾਰੇ ਸਤਿ, ਸਤਿ ਸਤਿ ਦਰਸ਼ਨ ਪਾਈਆ। ਖ਼ੁਸ਼ੀਆਂ ਵਿਚ ਸਾਰੇ ਪਏ ਹੱਸ, ਹੰਸ ਮੁਖ ਵਡਿਆਈਆ। ਵਾਹੋ ਦਾਹੀ ਉਠੇ ਨੱਸ, ਬਣ ਕੇ ਪਾਂਧੀ ਰਾਹੀਆ। ਪੰਦਰਾਂ ਕੱਤਕ ਜਾ ਕੇ ਸੁਣੀਏ ਜਸ, ਜੋ ਭਗਤਾਂ ਰਿਹਾ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਨੇ ਕੀਤੇ ਵਸ, ਡੋਰੀ ਤੰਦ ਬੰਧਾਈਆ। ਉਸ ਦੀ ਚਰਨੀ ਜਾਈਏ ਢੱਠ, ਨਿਉਂ ਨਿਉਂ ਸੀਸ ਝੁਕਾਈਆ। ਮੁੜ ਕੇ ਲੋਕਮਾਤ ਫੇਰ ਨਾ ਆਈਏ ਵਤ, ਵਤਨ ਮੱਲੀਏ ਬੇਪਰਵਾਹੀਆ। ਸਾਡੇ ਅੰਦਰ ਵੜ ਕੇ ਧੋਤੀ ਟਿੱਕਾ ਬੋਦੀ ਵਾਲਾ ਪਾਣੀ ਸੂਰਜ ਕੋਈ ਨਾ ਲਵੇ ਝੱਟ, ਚੁਲੀਆਂ ਨਾਲ ਨਾ ਭੇਟ ਕਰਾਈਆ। ਜੰਞੂ ਨੂੰ ਦੇਵੇ ਫੜ ਕੇ ਕੋਈ ਨਾ ਵਟ, ਹੱਥਾਂ ਵਿਚ ਨਾ ਕੋਇ ਖ਼ਿਸਕਾਈਆ। ਬੋਦੀ ਨੂੰ ਦੇ ਕੇ ਉਤੇ ਗੱਠ, ਅੱਖਾਂ ਮੀਟ ਨਾ ਸੁਰਤੀ ਲਾਈਆ। ਸਭ ਨੂੰ ਪਿਛੇ ਜਾਈਏ ਛੱਡ, ਮਾਟੀ ਖੇਹ ਸਿਰ ਪੁਆਈਆ। ਪੰਦਰਾਂ ਕੱਤਕ ਹੋ ਕੇ ਅੱਡ, ਪ੍ਰਭ ਜਾ ਪਈਏ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਮਿਲ ਕੇ ਦੱਸੀਏ ਸਚ ਸਚ, ਬੀਤੀ ਕਹਾਣੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ

ਰਿਹਾ ਮੰਗਾਈਆ। ਅਠਸਠ ਤੀਰਥ ਉਠ ਉਠ ਭੱਜੇ, ਆਵਣ ਵਾਹੋ ਦਾਹੀਆ। ਚਲੋ ਵੇਖੀਏ ਜਿਸ ਨੇ ਭਾਗ ਲਗਾਇਆ ਟੁੱਟੇ ਮੰਜੇ, ਮੱਝੀਆਂ ਚਾਰਨ ਵਾਲਾ ਨਾਨਕ ਨਾਲ ਰਲਾਈਆ। ਜੋ ਗੋਬਿੰਦ ਹੋ ਕੇ ਕਲਗ਼ੀ ਵਾਲਾ ਸਜੇ, ਜਗਤ ਘੋੜੇ ਰਹੇ ਸ਼ਰਮਾਈਆ। ਜਿਸ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਬੱਧੇ, ਦਰ ਬੈਠੇ ਸੀਸ ਨਿਵਾਈਆ। ਜਿਸ ਦੇ ਭਗਤ ਸੱਜਣ ਆਏ ਸੱਦੇ, ਸਗਨਾਂ ਨਾਲ ਖ਼ੁਸ਼ੀ ਵਖਾਈਆ। ਜਿਸ ਨੇ ਮਾਣ ਦਵਾਇਆ ਘੁਮਿਆਰਾਂ ਵਾਲੇ ਗਧੇ, ਗੱਦੀਦਾਰਾਂ ਰਿਹਾ ਹਿਲਾਈਆ। ਜਿਸ ਨੇ ਭੇਵ ਚੁਕਾਇਆ ਪਾਂਡੇ ਪੰਡੇ, ਪੰਡਤ ਦਿਤੀ ਵਡਿਆਈਆ। ਜੇਹੜਾ ਟੁੱਟੀ ਮੰਜੀ ਸਜ ਟੁੱਟੀਆਂ ਸਭ ਦੀਆਂ ਗੰਢੇ, ਗੰਢਣਹਾਰ ਗੋਪਾਲ ਸਵਾਮੀ ਗੋਸਾਈਂਆ। ਜਿਸ ਦੀ ਧਾਰ ਤਿੱਖੀ ਖੰਡੇ, ਖੰਡਾ ਖੜਗ ਨਾਮ ਚਮਕਾਈਆ । ਚਲ ਕੇ ਬਹੀਏ ਉਸ ਦੇ ਕੰਢੇ, ਆਪਣੇ ਤਟ ਕਿਨਾਰੇ ਪੰਧ ਮੁਕਾਈਆ। ਜਿਸ ਨੇ ਬਿਨਾ ਬੰਦਗੀਉਂ ਆਪਣੇ ਬਣਾਏ ਬੰਦੇ, ਬੰਧਨ ਸਾਰੇ ਦਿਤੇ ਤੁੜਾਈਆ। ਜਿਸ ਨੇ ਗੁਰ ਅਵਤਾਰਾਂ ਸੁਣਾਏ ਆਪਣੇ ਛੰਦੇ, ਢੋਲਾ ਇਕ ਖ਼ੁਦਾਈਆ। ਜੋ ਵਸਤ ਅਮੋਲਕ ਪਿਆਰ ਪ੍ਰੀਤੀ ਵੰਡੇ, ਮੁਹੱਬਤ ਪ੍ਰੇਮ ਵਿਚੋਂ ਪਰਗਟਾਈਆ। ਜੋ ਬਿਨਾਂ ਪੌੜੀ ਡੰਡਿਉਂ ਅੰਦਰ ਸਭ ਦੇ ਲੰਘੇ, ਰਾਤੀਂ ਸੁੱਤਿਆਂ ਰਿਹਾ ਉਠਾਈਆ। ਜੋ ਚੰਗੇ ਬਣਾਏ ਭਾਂਡੇ ਮੰਦੇ, ਮਿਹਰ ਨਜ਼ਰ ਨਾਲ ਤਰਾਈਆ। ਜੋ ਏਥੇ ਓਥੇ ਦੋ ਜਹਾਨਾਂ ਨਾਲ ਹੰਢੇ, ਜਨਮ ਮਰਨ ਨਾ ਕੋਇ ਰਖਾਈਆ। ਜੋ ਭਗਤਾਂ ਚੁੱਕ ਕੇ ਆਪਣੇ ਕੰਧੇ, ਸਚਖੰਡ ਭੱਜਾ ਜਾਵੇ ਵਾਹੋ ਦਾਹੀਆ। ਚਲੋ ਓਸ ਦੇ ਫਸੀਏ ਚਲ ਕੇ ਫੰਦੇ, ਜੋ ਫਾਂਦੀ ਹੋ ਕੇ ਰਿਹਾ ਫਸਾਈਆ। ਗੰਗਾ ਨੂੰ ਯਾਦ ਆ ਗਈ ਪਿਛਲੀ ਵੰਗੇ, ਜੋ ਬ੍ਰਾਹਮਣ ਹੱਥ ਫੜਾਈਆ। ਰਵਦਾਸ ਨੂੰ ਚੇਤਾ ਆਇਆ ਜੋ ਕਲੀਰੇ ਕਿੱਲੀ ਨਾਲ ਟੰਗੇ, ਭਾਗਾਂ ਭਰੀ ਦਿਤੇ ਜਣਾਈਆ। ਸ੍ਰੀ ਭਗਵਾਨ ਨੂੰ ਖ਼ਿਆਲ ਆਇਆ ਜੋ ਰਵਦਾਸ ਦੇ ਘਰ ਬਹਿ ਕੇ ਵੰਡ ਵੰਡੇ, ਪੰਜਾਂ ਪੰਜਾਂ ਦਿਤੀ ਵਰਤਾਈਆ। ਉਸ ਦੇ ਪਿਛੇ ਅਠਸਠ ਤੀਰਥ ਆਵਣ ਪੈਰੀਂ ਨੰਗੇ, ਜੰਗਲ ਜੂਹ ਉਜਾੜ ਪਹਾੜ ਪਾਰ ਕਰਾਈਆ। ਬਿਨ ਹੁਕਮੋ ਅੰਦਰ ਲੰਘ ਨਾ ਸਕਣ ਔਹ ਕੰਧੇ, ਜਿਸ ਕੰਧ ਦਾ ਮਾਲਕ ਗੁਰਮੁਖ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਅਠਸਠ ਤੀਰਥ ਆ ਕੇ ਓਹਲੇ, ਬੈਠੇ ਧਿਆਨ ਲਗਾਈਆ। ਗੰਗਾ ਵਿਚੋਂ ਇਕੋ ਬੋਲੇ, ਹੌਲੀ ਜੇਹੀ ਸੁਣਾਈਆ। ਕੌਣ ਕਿਸ਼ਨ ਸਿੰਘ ਦਾ ਕੁੰਡਾ ਖੋਲ੍ਹੇ, ਦਰਵਾਜ਼ਾ ਬੰਦ ਦਏ ਤੁੜਾਈਆ। ਰਵਦਾਸ ਕਹੇ ਮੈਂ ਗੰਢਣਹਾਰਾ ਪੌਲੇ, ਟੁਟਿਆਂ ਜੋੜ ਜੁੜਾਈਆ। ਉਚੀ ਕੂਕ ਪਾਓ ਨਾ ਰੌਲੇ, ਅੰਦਰੇ ਅੰਦਰ ਲਓ ਮਨਾਈਆ । ਮੇਰਾ ਠਾਕਰ ਸਵਾਮੀ ਹਰ ਘਟ ਅੰਦਰ ਮੌਲੇ, ਗ੍ਰਹਿ ਗ੍ਰਹਿ ਸੋਭਾ ਪਾਈਆ। ਆਦਿ ਜੁਗਾਦਿ ਸਾਚਾ ਤੋਲ ਤੋਲੇ, ਕੰਡਾ ਨਾਮ ਤਰਾਜ਼ੂ ਹੱਥ ਉਠਾਈਆ । ਗੁਰਮੁਖ ਸਿੰਘ ਕਹੇ ਅਠਸਠ ਤੀਰਥ ਏਹ ਗੁਰਸਿਖ ਬਣਾਓ ਵਿਚੋਲੇ, ਜੋ ਵਿਛੜਿਆਂ ਰਹੇ ਮਿਲਾਈਆ। ਏਹ ਨਾ ਜਾਣੋ ਭੋਲੇ ਭਾਲੇ, ਭਲਿਆਂ ਦੀ ਅੰਸ ਆਪ ਪਰਗਟਾਈਆ। ਇਕ ਬਚਨ ਨਾਨਕ ਕਿਹਾ ਬਾਲੇ, ਬੱਚਿਆਂ ਵਾਂਗ ਸਮਝਾਈਆ। ਪ੍ਰਭ ਦੇ ਵੱਖਰੇ ਨਖ਼ਰੇ ਸਭ ਤੋਂ ਚਾਲੇ, ਚਾਲਾਕੀ ਵਿਚ ਚਲਾਣ ਸਭ ਦੇ ਰਿਹਾ ਕਰਾਈਆ। ਮਰਾਸੀ ਕਿਹਾ ਡੂਮ ਏਹ ਤੇਰੇ ਐਂਵੇ ਖ਼ਿਆਲੇ, ਜੋ ਮੁਖ ਆਵੇ ਰਿਹਾ ਸੁਣਾਈਆ। ਨਾਨਕ ਕਿਹਾ ਮੇਰਾ ਦੂਜਾ ਹੁਕਮ ਜਿਸ ਵੇਲੇ ਜਾਵਾਂ ਘਰ ਲਾਲੇ, ਲਾਲੋ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖੇ ਰਿਹਾ ਮੁਕਾਈਆ। ਬਾਲੇ ਕਿਹਾ ਮੇਰੀ ਨਾਨਕ ਵੇਖ ਰਬਾਬ, ਰੱਬੀ ਰੱਬ ਰਹੀ ਜਣਾਈਆ। ਜਿਸ ਦਾ ਕੋਈ ਨਾ ਲਾਵੇ ਹਿਸਾਬ, ਸੁਰ ਤਾਲ ਨਾ ਕੋਇ

ਬੁਝਾਈਆ। ਜੇ ਮੈਂ ਨਾ ਹੋਵਾਂ ਤੇਰੀ ਲਿਖੀ ਨਾ ਜਾਏ ਕਿਤਾਬ, ਕਲਮਾ ਧੁਰ ਨਾ ਕੋਇ ਪੜ੍ਹਾਈਆ। ਨਾਨਕ ਕਿਹਾ ਡੂਮਾਂ ਵੇਖ ਇਕ ਮਹਿਰਾਬ, ਮਹਿਬੂਬ ਦਿਆਂ ਸਮਝਾਈਆ। ਜਿਸ ਦਾ ਜਲਵਾ ਨੂਰ ਮਹਿਤਾਬ, ਆਫ਼ਤਾਬ ਸ਼ਰਮਾਈਆ। ਬਾਲੇ ਕਿਹਾ ਨਹੀਂ ਏਹ ਕੋਈ ਫੁੱਲ ਗੁਲਾਬ, ਸੂਰਜ ਨਾਲ ਰੁਸ਼ਨਾਈਆ। ਐਵੇਂ ਕੀ ਏਸ ਨੂੰ ਕਰਾਂ ਆਦਾਬ, ਬੰਦਾ ਰੂਪ ਨਾ ਕੋਇ ਵਟਾਈਆ। ਨਾਨਕ ਕਿਹਾ ਏਹ ਖ਼ੁਦਾ ਪਾਕ, ਜਿਸ ਮੇਰੀ ਜ਼ਾਤ ਪਰਗਟਾਈਆ। ਬਾਲੇ ਕਿਹਾ ਮੈਂ ਫੇਰ ਵੇਖੂੰ ਸਾਖਿਆਤ, ਜਿਸ ਵੇਲੇ ਚਲ ਕੇ ਆਵੇ ਮੇਰਾ ਮਾਹੀਆ। ਓਨ੍ਹਾਂ ਵਿਚੋਂ ਦੇਵੇ ਆਪਣਾ ਆਪ ਜਵਾਬ, ਜਿਨ੍ਹਾਂ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਲਿਆ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਆਪ ਹੋ ਜਾਈਆ। ਨਾਨਕ ਕਿਹਾ ਬਾਲੇ ਤੱਕ, ਔਹ ਵੇਖ ਤਕਦੀਰ ਤੇਰੀ ਬਦਲਾਇੰਦਾ। ਬਾਲਾ ਕਹੇ ਏਹ ਗੱਲਾਂ ਛੱਡ, ਖਹਿੜਾ ਤੇਰੇ ਕੋਲੋਂ ਛੁਡਾਇੰਦਾ। ਮੈਂ ਮਾਲਕ ਵੇਖਣਾ ਜਿਸ ਦੇ ਦੋਵੇਂ ਹੋਵਣ ਹੱਥ, ਅੱਖਾਂ ਨਾਲ ਅੱਖ ਮਿਲਾਇੰਦਾ। ਜਿਸ ਦੇ ਉਤੇ ਰਹੇ ਕੋਈ ਨਾ ਸ਼ਕ, ਸ਼ਕਵੇ ਸਰਬ ਗਵਾਇੰਦਾ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ ਨਾਮ ਦੇ ਲਿਖਦਾ ਰਹਿੰਦਾ ਖ਼ਤ, ਖ਼ਤੋਕਿਤਾਬਤ ਵਿਚ ਪਰਚਾਇੰਦਾ। ਨਾਨਕ ਕਿਹਾ ਉਹ ਮਾਲਕ ਹਕ, ਹਾਕਮ ਇਕ ਅਖਵਾਇੰਦਾ। ਕਲਜੁਗ ਅੰਤ ਹੋਵੇ ਪਰਗਟ, ਤੇਰੀ ਸਾਖੀ ਸਿਖਿਆ ਵਿਚ ਸਮਝਾਇੰਦਾ। ਜਿਸ ਨੇ ਲੇਖੇ ਮਕੌਣੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਰਸ ਨਾ ਕੋਇ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਤੇ ਸੱਦ, ਸੱਧਰਾਂ ਸਭ ਦੀਆਂ ਵੇਖ ਵਖਾਇੰਦਾ। ਜਿਨ੍ਹਾਂ ਨੂੰ ਆਪਣੇ ਨਾਲੋਂ ਕੀਤਾ ਅੱਡ, ਹੱਡ ਮਾਸ ਨਾੜੀ ਤਨ ਤਤ ਜਗਤ ਵਖਾਇੰਦਾ। ਅੰਤ ਬਣਾਏ ਆਪਣੀ ਯੱਦ, ਵਿਸ਼ਵ ਆਪਣੀ ਧਾਰ ਸਮਝਾਇੰਦਾ। ਲੇਖਾ ਮੁਕਾ ਕੇ ਅਠਸਠ, ਅੰਮ੍ਰਿਤ ਅਮਰ ਮੇਘ ਇਕ ਬਰਸਾਇੰਦਾ। ਜਨ ਭਗਤਾਂ ਮਾਰਗ ਦੱਸ, ਦਹਿ ਦਿਸ਼ਾ ਖੋਜ ਖੁਜਾਇੰਦਾ। ਵੀਹ ਸੌ ਇੱਕੀ ਬਿਕ੍ਰਮੀ ਪੰਦਰਾਂ ਕੱਤਕ ਸਭ ਦਾ ਲੇਖਾ ਕਰ ਕੇ ਬਸ, ਬਸਤੇ ਪਿਛਲੇ ਬੰਦ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੁਰਖ ਸਮਰਥ, ਸਮਰਥਿਆ ਆਪਣੀ ਅੱਗੇ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਵਾਰੇ ਸਭ ਦਾ ਪੂਰਾ ਕਰਕੇ ਹਕ, ਨਿਰਾਸਾ ਆਸਾ ਵਿਚ ਬਦਲਾਇੰਦਾ। ਪੰਦਰਾਂ ਕੱਤਕ ਨਰ ਨਰੇਸ਼ਾ, ਹਰਿ ਨਿਰੰਕਾਰ ਹੁਕਮ ਸੁਣਾਇੰਦਾ। ਸ਼ਬਦ ਅਗੰਮੀ ਦਏ ਸੰਦੇਸ਼ਾ, ਅੱਖਰਾਂ ਵਾਲਾ ਲੇਖ ਮਿਟਾਇੰਦਾ। ਸਾਧਾਂ ਸੰਤਾਂ ਸੂਫ਼ੀਆਂ ਭਗਤਾਂ ਦੱਸੇ ਆਪਣਾ ਭੇਤਾ, ਭੇਵ ਅਭੇਦ ਸਮਝਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੱਸੇ ਆਪਣੀਆਂ ਖੇਡਾਂ, ਹੁਕਮੇ ਅੰਦਰ ਖੰਡਾ ਖੜਗ ਇਕ ਚਮਕਾਇੰਦਾ। ਨਾਮ ਨਿਧਾਨ ਉਠਾਕੇ ਨੇਜਾ, ਨੌ ਖੰਡ ਪ੍ਰਿਥਮੀ ਵੇਖ ਵਖਾਇੰਦਾ। ਇੰਦ ਇੰਦਰਾਸਨ ਫੋਲਣਹਾਰਾ ਸੇਜਾ, ਅਪਛਰਾਂ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਜਣਾਏ ਲੇਖਾ, ਲੇਖਾ ਲੇਖੇ ਵਿਚੋਂ ਕਢਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰਾਏ ਚੇਤਾ, ਚੇਤਾਵਨੀ ਸਭ ਦੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਹੁਕਮ ਇਕ ਦ੍ਰਿੜਾਇੰਦਾ। ਸ਼ਬਦੀ ਹੁਕਮ ਜਾਏ ਰਾਤੋ ਰਾਤ, ਦੇਸ ਪਰਦੇਸ ਜਣਾਈਆ। ਮਾਲਕ ਖ਼ਾਲਕ ਖ਼ਾਲਸ ਪਰਗਟ ਹੋਇਆ ਸਾਖਿਆਤ, ਸ਼ਨਾਖ਼ਤ ਆਪਣੀ ਦਏ ਜਣਾਈਆ। ਨਿਰਗੁਣ ਹੋ ਕੇ ਵੇਖਣ ਆਇਆ ਹਾਲਾਤ, ਹਲਤ ਪਲਤ ਖੋਜ ਖੁਜਾਈਆ। ਕਾਅਬੇ ਵਿਚੋਂ ਫੋਲੇ ਮਹਿਰਾਬ, ਮੱਕੇ ਵਿਚੋਂ ਮਕਬਰਿਆਂ ਰਿਹਾ ਹਿਲਾਈਆ। ਮੰਦਰਾਂ ਵਿਚ ਸੁਣਾਏ ਆਵਾਜ਼, ਧੁਰ ਦਾ ਰਾਗ ਅਲਾਈਆ। ਦੋ ਜਹਾਨਾਂ ਵੇਖ ਖੇਲ ਤਮਾਸ਼, ਖ਼ਾਲਕ

ਖ਼ਲਕ ਰਿਹਾ ਉਠਾਈਆ। ਸ਼ਾਹ ਸੁਲਤਾਨਾਂ ਨਜ਼ਰੀ ਆਏ ਸ੍ਰਿਸ਼ਟੀ ਹੁੰਦੀ ਖ਼ਾਕ, ਇਤਫ਼ਾਕ ਸਕੇ ਨਾ ਕੋਇ ਕਰਾਈਆ। ਪਿਛਲਾ ਲਹਿਣਾ ਸਭ ਦਾ ਹੋਇਆ ਬੇਬਾਕ, ਅੱਗੇ ਵੰਡ ਨਾ ਕੋਇ ਵੰਡਾਈਆ। ਇਕੋ ਹੁਕਮ ਧੁਰ ਜਨਾਬ, ਜੰਨਤ ਬਹਿਸ਼ਤ ਦੋਜ਼ਖ਼ ਸਵਰਗ ਨਰਕ ਰਿਹਾ ਸੁਣਾਈਆ। ਜਿਸ ਨੂੰ ਸੱਯਦਾ ਕਰਨਾ ਪਏ ਆਦਾਬ, ਅਦਾਲਤ ਮਾਲਕ ਫੇਰਾ ਪਾਈਆ। ਮੁਖਾਤਬ ਹੋ ਕੇ ਦੇਵੇ ਖ਼ਤਾਬ, ਖ਼ਤਰੇ ਅਗਲੇ ਦਏ ਸਮਝਾਈਆ। ਪਿਛਲੇ ਛੋਟੇ ਛੋਟੇ ਭਵਿਖਤ ਵਾਕ, ਭਾਖਿਆ ਵਿਚ ਪੜ੍ਹਾਈਆ। ਅੱਗੇ ਪ੍ਰਭ ਦਾ ਇਕੋ ਬਾਬ, ਜਿਸ ਦਾ ਹਿੱਸਾ ਨਾ ਕੋਇ ਸਮਝਾਈਆ। ਬਿਨ ਅੱਖਰਾਂ ਵਾਲੀ ਕੱਢ ਕਿਤਾਬ, ਬਿਨ ਕੁਤਬਖ਼ਾਨਿਉਂ ਦਿਤੀ ਛਪਵਾਈਆ। ਇਹ ਪੰਦਰਾਂ ਕੱਤਕ ਦੀ ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਆਈ ਰਾਤ, ਜਿਸ ਰਾਤ ਦੀ ਵਾਟ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਿਫ਼ਤਾਂ ਨਾਲ ਸਾਲਾਹੀਆ। ਜਿਥੇ ਬੈਠੀ ਇਕ ਜਮਾਤ, ਚਾਰ ਵਰਨ ਖ਼ੁਸ਼ੀ ਮਨਾਈਆ। ਸਾਹਿਬ ਸਤਿਗੁਰ ਕਰੇ ਅਨਾਇਤ, ਇਨਾਮ ਵਿਚ ਆਪਣਾ ਪ੍ਰੇਮ ਝੋਲੀ ਪਾਈਆ। ਇਹ ਸਭ ਤੋਂ ਵੱਡੀ ਜਨ ਭਗਤਾਂ ਨਾਲ ਕੀਤੀ ਹਮਾਇਤ, ਹਮਾਂ ਤੁਮਾਂ ਨੇੜ ਕੋਇ ਨਾ ਆਈਆ। ਲੱਖ ਚੁਰਾਸੀ ਵਿਚੋਂ ਕਰ ਕਫ਼ਾਇਤ, ਥੋੜ੍ਹੇ ਲਏ ਬਚਾਈਆ। ਤੁਹਾਡੇ ਨਾਲ ਕਰ ਕੇ ਪੱਕੀ ਸ਼ਰਅ ਸ਼ਰਾਇਤ, ਸ਼ਰੀਅਤ ਵਿਚ ਲਿਆ ਬੰਧਾਈਆ। ਬੇਸ਼ਕ ਪੁੱਤ ਹੋਵਣ ਨਾਲਾਇਕ, ਪਿਤਾ ਕੋਝੇ ਕਮਲਿਆਂ ਲਏ ਤਰਾਈਆ। ਸਚ ਦਵਾਰੇ ਤੁਹਾਡੀ ਵੇਖੀ ਰਿਹਾਇਸ਼, ਆਰਾਮਗਾਹ ਇਕੋ ਨਜ਼ਰੀ ਆਈਆ। ਦੋਹਾਂ ਜਹਾਨਾਂ ਕਰ ਪੈਮਾਇਸ਼, ਗੁਰਮੁਖਾਂ ਵਿਚ ਸੋਭਾ ਪਾਈਆ। ਜਨ ਭਗਤੋ ਮੇਰੀ ਕਦੇ ਨਾ ਕੀਤੀ ਕਿਸੇ ਅਜ਼ਮਾਇਸ਼, ਅਜ਼ਮਾਵਣ ਵਾਲਾ ਨਜ਼ਰ ਕੋਇ ਨਾ ਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਇਹ ਕਰੇ ਰਿਆਇਤ, ਬਿਨ ਕਲਮਿਉਂ ਬਿਨ ਨਬੀਉਂ ਬਿਨ ਨਾਮ ਰਸੂਲੋਂ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲਏ ਬਹਾਈਆ। ਪੰਦਰਾਂ ਕੱਤਕ ਧੁਰ ਦੀ ਧਾਰ, ਤੁਰਤ ਆਪ ਜਣਾਈਆ। ਰਾਤੀਂ ਸੁੱਤਿਆਂ ਸਾਰੇ ਕਰਕੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਪਹੁੰਚਾਈਆ। ਸੂਫ਼ੀਆਂ ਸੱਜਣਾਂ ਬਣਕੇ ਯਾਰ, ਭਗਤਾਂ ਮਿਤਰਾਂ ਵਾਂਗ ਉਠਾਈਆ। ਸ਼ਤਰੂਆਂ ਫੜਕੇ ਢਾਲ ਤਲਵਾਰ, ਨਾਮ ਖੰਡੇ ਨਾਲ ਘਾਈਆ। ਜਨ ਭਗਤਾਂ ਗਲ ਪਾਏ ਆਪਣੇ ਪ੍ਰੇਮ ਦਾ ਹਾਰ, ਹਾਰਦੇ ਜਿੱਤ ਵਿਚ ਵਟਾਈਆ। ਇਹੋ ਸਭ ਤੋਂ ਵੱਡਾ ਸ਼ਿੰਗਾਰ, ਸ਼ਹਿਨਸ਼ਾਹ ਰਿਹਾ ਵਖਾਈਆ। ਆਪ ਵੇਖ ਅੰਞਾਣੇ ਬਾਲ, ਬਾਲੇ ਨੱਢੇ ਬੱਚੇ ਗੋਦ ਬਹਾਈਆ। ਸਤਿ ਸਚ ਵਖਾ ਧਰਮਸਾਲ, ਧਰਮ ਦਵਾਰੇ ਕੁੰਡਾ ਲਾਹੀਆ। ਸ਼ਬਦ ਸਰੂਪੀ ਸ਼ਾਹੋ ਭੂਪੀ ਸਭ ਨੂੰ ਆਪਣਾ ਸ਼ਬਦੀ ਦੱਸੇ ਅਹਿਵਾਲ, ਹਾਲ ਆਪਣਾ ਹੁਕਮ ਮਨਾਈਆ। ਕਲਜੁਗ ਕੂਕੇ ਸਿਰ ਤੇ ਕਾਲ, ਨਗਾਰੇ ਘਰ ਘਰ ਰਿਹਾ ਸੁਣਾਈਆ। ਪ੍ਰਭ ਦੀ ਕਰਨੀ ਪਵੇ ਨਾ ਕਿਸੇ ਨੂੰ ਭਾਲ, ਆਪਣਾ ਥਾਂ ਟਿਕਾਣਾ ਦਏ ਜਣਾਈਆ । ਭਗਤ ਦਵਾਰਾ ਉਨ੍ਹਾਂ ਦਏ ਵਖਾਲ, ਜਿਨ੍ਹਾਂ ਦਾ ਪਿਛਲਾ ਲਹਿਣਾ ਨਾਲ ਮਿਲਾਈਆ। ਇਹ ਭਾਗਾਂ ਭਰੀ ਰਾਤ ਵਿਚ ਜਹਾਨ, ਵਿਦਵਾਨ ਦਏ ਭੁਲਾਈਆ। ਮੂਰਖਾਂ ਮੁਗਧਾਂ ਦੇ ਕੇ ਗਿਆਨ, ਗੋਬਿੰਦ ਵਿਛੜਿਆਂ ਲਏ ਮਿਲਾਈਆ। ਰਾਮ ਕ੍ਰਿਸ਼ਨ ਦੋਵੇਂ ਵੇਖਣ ਆਣ, ਆਪ ਆਪਣਾ ਫੇਰਾ ਪਾਈਆ। ਵਾਹਵਾ ਤੇਰੀ ਖੇਲ ਸ੍ਰੀ ਭਗਵਾਨ, ਭਗਵਤ ਕਥਾ ਕਹਿ ਨਾ ਅੰਤ ਜਣਾਈਆ। ਤੂੰ ਆਇਉਂ ਆਪ ਵਿਚ ਮੈਦਾਨ, ਮਦਨ ਮੋਹਨ ਅਕਾਲ ਮੂਰਤ ਫੇਰਾ ਪਾਈਆ। ਤੇਰਾ ਝੁਲਦਾ ਰਹੇ ਨਿਸ਼ਾਨ, ਨਿਸ਼ਾਨੇ ਸਾਰੇ ਦਏ ਮਿਟਾਈਆ। ਤੂੰ ਅਮਾਮਾਂ ਦਾ ਅਮਾਮ, ਮੂਸੇ ਦਾ ਮਸਲਾ ਹਲ ਕਰਾਈਆ। ਈਸਾ ਨੂੰ ਅਸਲ ਦੇ ਗਿਆਨ, ਇਸਮ ਆਪਣਾ

ਦਿਤਾ ਸਮਝਾਈਆ। ਮੁਹੰਮਦ ਦੱਸ ਰੂਪ ਮਿਹਰਵਾਨ, ਮਹਿਬੂਬ ਮੇਲ ਮਿਲਾਈਆ। ਆਪਣੀ ਕਰਨੀ ਵਿਚ ਹੋ ਬਲਵਾਨ, ਕਰਤਾ ਹੋ ਕੇ ਕਾਰ ਕਮਾਈਆ। ਸ਼ਬਦੀ ਤੀਰ ਨਿਸ਼ਾਨਾ ਚਿੱਲੇ ਚੜ੍ਹਾਇਆ ਨੌਜਵਾਨ, ਕਮਾਨ ਕਮੰਦ ਰਿਹਾ ਖਿਚਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੰਦੇਸ਼ਾ ਧੁਰ ਦਾ ਧੁਰ ਮਾਲਕ ਆਪ ਪਹੁੰਚਾਈਆ।