ਪੁਸਤਕਾਲਾਭਾਗ ੧੭

੧੬ ਕੱਤਕ ੨੦੨੧ ਬਿਕ੍ਰਮੀ ਹਰਿ ਸੰਗਤ ਨਵਿਤ ਪਿੰਡ ਅਲੱੜਪਿੰਡੀ

ਅਠਸਠ ਕਹਿਣ ਸੁਣ ਭੋਲੇ ਨਾਥ, ਸਚ ਸਚ ਸੁਣਾਈਆ। ਜਟਾ ਜੂਟ ਤੇਰਾ ਪਿਛਲਾ ਸਾਥ, ਪੂਰਬ ਰਿਹਾ ਵਖਾਈਆ। ਰਿਖੀਆਂ ਮੁਨੀਆਂ ਕਿਨਾਰਾ ਘਾਟ, ਤਟ ਦਏ ਦੁਹਾਈਆ। ਅਠਸਠ ਦਾ ਖੇਲ ਤਮਾਸ਼, ਜਗਤ ਜੁਗਤੀ ਵਿਚ ਬਣਾਈਆ। ਜਲ ਧਾਰਾ ਵਿਚ ਦੱਸ ਸਮਾਜ, ਸਮਗਰੀ ਦਿਤੀ ਵਖਾਈਆ। ਬਾਹਰੋਂ ਨਹਾਵਣ ਦਾ ਦੇ ਕੇ ਰਵਾਜ, ਕਾਇਆ ਮਾਟੀ ਚੰਮ ਕਰੀ ਸਫ਼ਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਦੇ ਰਹੇ ਰਾਸ, ਗੋਪੀ ਕਾਹਨ ਨਾਚ ਨਚਾਈਆ। ਸੱਚੀ ਸਮਝ ਨਾ ਆਈ ਬਾਤ, ਬਾਤਨ ਭੇਵ ਨਾ ਕੋਇ ਖੁਲ੍ਹਾਈਆ। ਜਪੀ ਤਪੀ ਰਿਖੀ ਮੁਨੀ ਆਉਂਦੇ ਰਹੇ ਕੰਢੇ ਘਾਟ, ਘਾਟਾ ਆਪਣਾ ਪੂਰ ਕਰਾਈਆ। ਰਸਨਾ ਜਿਹਵਾ ਬੱਤੀ ਦੰਦ ਗਾਉਂਦੇ ਰਹੇ ਜਾਪ, ਦਿਵਸ ਰੈਣ ਧਿਆਨ ਲਗਾਈਆ। ਬਿਨ ਕਬੀਰੇ ਕੋਈ ਨਾ ਗਿਆ ਆਖ, ਗੰਗਾ ਗੰਗੋਤਰੀ ਨਾ ਕੋਇ ਜਣਾਈਆ। ਬਿਨ ਹਰਿ ਸਵਾਮੀ ਸੱਚਾ ਦਿਸੇ ਕੋਈ ਨਾ ਨਾਤ, ਨਾਤਵਾਂ ਜ਼ਈਫ਼ ਸਾਰੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਿਤਾ ਸਮਝਾਈਆ। ਭੋਲੇ ਨਾਥ ਵੇਖ ਉਠ, ਆਪਣੀ ਲੈ ਅੰਗੜਾਈਆ। ਜਟਾ ਜੂਟ ਖੋਲ੍ਹ ਜੁਟ, ਜੋ ਜੁੰਡਲੀ ਕੁੰਡਲ ਵਾਲਾਂ ਵਿਚ ਭੁਆਈਆ। ਨੇਤਰ ਖੋਲ੍ਹਕੇ ਵੇਖ ਮੁਖ, ਮੁਖਤਿਆਰ ਆਇਆ ਧੁਰ ਦਾ ਮਾਹੀਆ। ਜਿਸ ਸਭ ਦੇ ਕੋਲੋਂ ਲੇਖਾ ਲਿਆ ਪੁਛ, ਬਚਿਆ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਝੁਕ, ਨੇਤਰ ਅੱਖ ਨਾ ਕੋਇ ਉਠਾਈਆ। ਅੰਤਮ ਸਾਡੇ ਵੱਲ ਕਰਕੇ ਰੁਖ਼, ਹੁਕਮ ਧੁਰ ਦਾ ਆਪ ਜਣਾਈਆ। ਅਗਲਾ ਪੈਂਡਾ ਗਿਆ ਮੁਕ, ਪਿਛਲਾ ਸਫ਼ਰ ਚੁਕਾਈਆ। ਸਾਢੇ ਕੋਲ ਰਿਹਾ ਨਾ ਕੁਛ, ਖ਼ਾਲੀ ਹੱਥੀਂ ਰਹੇ ਕੁਰਲਾਈਆ। ਹੁਕਮੇ ਅੰਦਰ ਲਿਆ ਲੁੱਟ, ਸ਼ਬਦ ਨਾਲ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਧੁਰਦੀ ਰਿਹਾ ਜਣਾਈਆ। ਜਟਾ ਜੂਟ ਖੋਲ੍ਹ ਕੇ ਕੇਸ, ਜੂੜੀ ਆਪਣੀ ਵੇਖ ਵਖਾਈਆ। ਮੇਰਾ ਸਵਾਮੀ ਬਦਲ ਕੇ ਆਇਆ ਭੇਸ, ਜਿਸ ਆਦਿ ਅਨਾਦੀ ਬਣਤ ਬਣਾਈਆ। ਸ਼ਾਹ ਪਾਤਸ਼ਾਹ ਬਣ ਦਰਵੇਸ਼, ਦਰ ਦਰ ਅਲਖ ਜਗਾਈਆ। ਨਾਲ ਰਲਾਕੇ ਸੁਤ ਦੁਲਾਰਾ ਦਸਮੇਸ਼, ਦਹਿ ਦਿਸ਼ਾ ਖੋਜ ਖੁਜਾਈਆ। ਜਿਸ ਦੇ ਅੱਗੇ ਚਲੇ ਕੋਈ ਨਾ ਪੇਸ਼, ਪੇਸ਼ੀਨਗੋਈ ਸਭ ਦੀ ਪੂਰ ਕਰਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮ ਮਹੇਸ਼, ਸ਼ੰਕਰ ਤੇਰੀ ਕੀ ਵਡਿਆਈਆ। ਆਪਣੀ ਕਰਨੀ ਕਰਤਾ ਕਰੇ ਖੇਡ, ਪੁਰਖ ਪੁਰਖੋਤਮ ਵੇਖ ਵਖਾਈਆ। ਜਿਸ ਨੇ ਤੇਰੀ ਧਾਰ ਵਿਚੋਂ ਦਿਤਾ ਸਾਨੂੰ ਭੇਜ, ਭਾਓ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਹਰਿ ਰਘੁਰਾਈਆ। ਸ਼ੰਕਰ ਕਹੇ ਇਹ ਕੀ ਹੋਇਆ, ਅਨਹੋਣੀ ਦਿਤੀ ਸੁਣਾਈਆ। ਪੁਰਖ ਅਬਿਨਾਸ਼ੀ ਕਿਥੋਂ ਉਠਿਆ ਸੋਇਆ, ਜਿਨ੍ਹ

ਸੁੱਤੀ ਕਲਾ ਜਗਾਈਆ। ਜਿਸ ਮਾਣ ਤਾਣ ਸਭ ਦਾ ਖੋਇਆ, ਖ਼ਾਲੀ ਭਾਂਡੇ ਦਿਤੇ ਬਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਰ ਤੇ ਬਹਿ ਕੇ ਰੋਇਆ, ਨੇਤਰ ਨੈਣਾਂ ਛਹਿਬਰ ਲਾਈਆ। ਸੋ ਪੁਰਖ ਸਵਾਮੀ ਆਦਿ ਜੁਗਾਦੀ ਨਵਾਂ ਨਰੋਇਆਂ, ਨਿਰਗੁਣ ਨਿਰਵੈਰ ਨਿਰਾਕਾਰ ਅਖਵਾਈਆ। ਕਲਜੁਗ ਅੰਤਮ ਆਪਣੇ ਜਿਹਾ ਆਪੇ ਹੋਇਆ, ਦੂਜਾ ਸੰਗ ਨਾ ਕੋਇ ਰਲਾਈਆ। ਸਭ ਦੇ ਨਾਲ ਹੁਕਮੀ ਕਰਕੇ ਧਰੋਹਿਆ, ਦਰੋਹੀ ਦਿਤੀ ਫਿਰਾਈਆ। ਕਰ ਪਰਕਾਸ਼ ਅਗੰਮੀ ਲੋਇਆ, ਲੋਕ ਪਰਲੋਕ ਰਿਹਾ ਜਣਾਈਆ। ਅਠਸਠ ਜੋ ਕਰਨਹਾਰ ਜਲ ਵਿਛੋਇਆ, ਵਸਲ ਅਸਲ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਆਪਣਾ ਰੰਗ ਰੰਗਾਈਆ। ਭੋਲਾ ਨਾਥ ਕਹੇ ਮੈਂ ਕੀ ਕੀ ਤੱਕਾਂ, ਤਾਕਤ ਨਜ਼ਰ ਕੋਇ ਨਾ ਆਈਆ। ਪਹਿਲਾਂ ਹੱਥ ਸੀਸ ਆਪਣੇ ਰੱਖਾਂ, ਜਗਦੀਸ਼ ਧਿਆਨ ਆਈਆ। ਜੇ ਉਹ ਖੋਲ੍ਹ ਦੇਣ ਮੇਰੀਆਂ ਅੱਖਾਂ, ਆਖ਼ਰ ਵੇਖਾਂ ਬੇਪਰਵਾਹੀਆ। ਜਿਸ ਨੇ ਲੇਖ ਮੁਕਾਇਆ ਤੀਰਥ ਤਟਾਂ, ਤਟ ਕਿਨਾਰੇ ਰਿਹਾ ਚੁਕਾਈਆ। ਜਿਸ ਗੁਰ ਅਵਤਾਰ ਕੀਤੇ ਖ਼ਾਲੀ ਹੱਥਾਂ, ਪੀਰ ਪੈਗ਼ੰਬਰਾਂ ਪਟੜੀ ਰਿਹਾ ਚੁਕਾਈਆ। ਓਸਦਾ ਖੇਲ ਵੇਖਾਂ ਮਸਤਾਨਾ ਹੋ ਕੇ ਮਸਾਂ, ਮਸਤੀ ਵਿਚ ਖ਼ੁਸ਼ੀ ਜਣਾਈਆ । ਮੈਂ ਭੋਲਾ ਨਾਥ ਪਰਗਟ ਹੋਇਆ ਕੋਟਨ ਵਾਰ ਲੱਖਾਂ, ਲੱਖ ਲਖੀਣੇ ਦਿਤੀ ਵਡਿਆਈਆ। ਮੇਰੀਆਂ ਖੁਲ੍ਹੀਆਂ ਅੱਜੇ ਨਾ ਜਟਾਂ, ਜਟਾ ਜੂਟ ਰਿਹਾ ਕੁਰਲਾਈਆ। ਮੈਂ ਅੰਦਰ ਅੰਦਰ ਉਸੇ ਦਾ ਨਾਮ ਰਟਾਂ, ਜੋ ਰੱਟਾ ਰਿਹਾ ਵਖਾਈਆ। ਦੋਵੇਂ ਹੱਥ ਮਾਰਕੇ ਦੋਹਥੜ ਆਪਣੇ ਪੱਟਾਂ, ਪੱਟੀ ਪਿਛਲੀ ਯਾਦ ਆਈਆ। ਹਰਿ ਕਾ ਖੇਲ ਬਾਜ਼ੀਗਰ ਨਟਾ, ਨਟੂਆ ਆਪਣਾ ਸਵਾਂਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਭੋਲਾ ਕਹੇ ਵੇਖੋ ਭਾਓ ਗੋਬਿੰਦ, ਗਹਿਰ ਗਵਰ ਦਿਆਂ ਸਮਝਾਈਆ। ਜਿਸ ਦੀ ਧਾਰ ਅਗੰਮੀ ਸਿੰਧ, ਸਾਗਰ ਰਿਹਾ ਸਮਾਈਆ। ਮੈਂ ਓਸੇ ਦੀ ਨਿੱਕੀ ਜੇਹੀ ਬਿੰਦ, ਬੰਦਨਾ ਡੰਡੌਤ ਕਰਕੇ ਸੀਸ ਝੁਕਾਈਆ। ਜਿਸ ਦਾ ਬ੍ਰਹਿਮੰਡ ਖੰਡ ਛੋਟਾ ਪਿੰਡ, ਬਨਾਵਣਹਾਰ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰਦਾ ਲੇਖਾ ਆਪਣੇ ਹੱਥ ਰਖਾਈਆ। ਭੋਲਾ ਨਾਥ ਕਹੇ ਸੁਣੋ ਅਠਸਠ, ਸਾਖ਼ੀ ਸਚ ਸੁਣਾਈਆ। ਸਭ ਤੋਂ ਪਹਿਲੋਂ ਤੁਹਾਡਾ ਭੇਤ ਮੈਨੂੰ ਦਿਤਾ ਸਚ, ਜਿਸ ਵੇਲੇ ਆਦਿ ਬਣਤ ਬਣਾਈਆ। ਮੇਰੀ ਓਹਦੀ ਕਿਰਪਾ ਨਾਲ ਖੁਲ੍ਹੀ ਅੱਖ, ਪ੍ਰਤਖ ਰੂਪ ਗੁਸਾਈਂਆ। ਅੰਮ੍ਰਿਤ ਜਗਦੀਸ਼ ਦਿਤਾ ਝੱਟ, ਬੂੰਦ ਮਿਹਰ ਇਕ ਟਪਕਾਈਆ। ਹੱਦ ਹਦੂਦ ਆਈ ਟੱਪ, ਪੈਂਡਾ ਪੰਧ ਚੁਕਾਈਆ। ਉਹ ਸਾਗਰ ਗਾਗਰ ਅੰਦਰ ਦਿਤੀ ਰੱਖ, ਰਤਨਾਗਰ ਖ਼ੁਸ਼ੀ ਮਨਾਈਆ। ਕਰ ਖੇਲ ਸੂਰਾ ਸਰਬੰਗ, ਸ੍ਰਿਸ਼ਟੀ ਜਗ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣੇਦਾਰ ਇਕ ਹੋ ਜਾਈਆ। ਭੋਲਾ ਨਾਥ ਕਹੇ ਦੱਸਾਂ ਸਚ ਬਾਤ, ਬਾਤਨ ਹਾਲ ਜਣਾਈਆ। ਜਿਸ ਵੇਲੇ ਮਿਲੀ ਇਹ ਸੌਗਾਤ, ਸੁਗੰਧ ਖੁਆ ਕੇ ਮੈਨੂੰ ਦਿਤਾ ਸਮਝਾਈਆ। ਅੱਠ ਸੱਠ ਦੀ ਇਕ ਜਮਾਤ, ਇਕੋ ਅੱਖਰ ਸਮਝਾਈਆ। ਅਸਲ ਨਾ ਦੱਸੀ ਕੋਈ ਬਾਤ, ਵਸਲ ਕਰੇ ਲੋਕਾਈਆ। ਜੁਗ ਚੌਕੜੀ ਖੇਲ ਤਮਾਸ਼, ਅੱਖਰਾਂ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖ ਰਿਹਾ ਵਰਤਾਈਆ। ਭੋਲਾ ਨਾਥ ਕਹੇ ਮੈਂ ਦੱਸਾਂ ਖੇਲ, ਜੋ ਖ਼ਾਲਕ ਦਿਤਾ ਜਣਾਈਆ। ਜੋ ਸਭ ਤੋਂ ਵੱਖਰਾ ਨਵੇਲ, ਅਲਬੇਲਾ ਬੇਪਰਵਾਹੀਆ। ਸਵਾਮੀ ਬਣ ਕੇ ਸੱਜਣ ਸੁਹੇਲ, ਸਾਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਭੋਲਾ ਨਾਥ ਕਹੇ ਇਹ ਖੇਲ ਅਪਾਰਾ, ਸਮਝ ਕੋਇ ਨਾ ਆਈਆ। ਜਲ ਜਲ ਦੇ ਕੇ ਮਾਣ ਸੰਸਾਰਾ, ਧਾਰਾ ਧੁਰ ਦੀ ਵਿਚ ਛੁਪਾਈਆ। ਇੱਟਾਂ ਪੱਥਰਾਂ ਬਣਾ ਕੇ ਕਿਨਾਰਾ, ਤੱਟਾਂ ਖ਼ੁਸ਼ੀ ਵਖਾਈਆ। ਸ੍ਰਿਸ਼ਟ ਸਬਾਈ ਦੇ ਕੇ ਲਾਰਾ, ਅੰਦਰੋਂ ਬਾਹਰੋਂ ਹੁਕਮ ਵਰਤਾਈਆ। ਰਿਖੀਆਂ ਮੁਨੀਆਂ ਬਖ਼ਸ਼ ਸਹਾਰਾ, ਜੋਗੀਆਂ ਜਤੀਆਂ ਆਪ ਦ੍ਰਿੜਾਈਆ। ਆਪਣਾ ਭੇਵ ਰੱਖ ਨਿਆਰਾ, ਨਿਰਗੁਣ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਕਾਰ ਕਮਾਈਆ। ਅਠਸਠ ਤੀਰਥ ਜਗਤ ਨਾਤਾ, ਜਗਤ ਨਾਲ ਜੁੜਾਈਆ। ਅੱਖਰਾਂ ਨਾਲ ਲਿਖਕੇ ਗਾਥਾ, ਸਿਫ਼ਤਾਂ ਵਿਚ ਸਾਲਾਹੀਆ। ਆਸਾ ਵਿਚ ਬਦਲ ਕੇ ਆਸਾ, ਆਸ਼ਾ ਨਾਲ ਮਿਲਾਈਆ। ਸਭ ਤੋਂ ਵੱਖਰਾ ਆਪਣਾ ਪਾਸਾ, ਜੁਗ ਚੌਕੜੀ ਸਕੇ ਨਾ ਕੋਈ ਪਲਟਾਈਆ। ਤਟ ਕਿਨਾਰੇ ਦੇ ਦਿਲਾਸਾ, ਦੀਗਰ ਗਿਆ ਸਮਝਾਈਆ। ਰਸਨਾ ਜਿਹਵਾ ਜੀਵ ਪਿਆਸਾ, ਤ੍ਰਿਸਨਾ ਅੰਮ੍ਰਿਤ ਇਕ ਵਖਾਈਆ। ਜਗਤ ਕਟੋਰਾ ਭਰ ਕੇ ਕਾਸਾ, ਗਗਰੀਆ ਰਿਹਾ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਅਠਸਠ ਤੀਰਥ ਜਗਤ ਕਹਾਣੀ, ਜੁਗਤੀ ਬਣਤ ਬਣਾਈਆ । ਮਾਣ ਦੇ ਕੇ ਜੀਵ ਪਾਣੀ, ਪ੍ਰਾਣੀ ਦਿਤੇ ਵਡਿਆਈਆ। ਲੇਖ ਲਿਖਾ ਕੇ ਵੇਦ ਪੁਰਾਨ ਸ਼ਾਸਤਰ ਸਿਮਰਤ ਵੇਦ ਪੁਰਾਨੀ, ਬਾਣੀ ਬਾਣਾ ਰਿਹਾ ਬਦਲਾਈਆ । ਬੋਧ ਅਗਾਧੀ ਅਕਥ ਕਹਾਣੀ, ਆਦਿ ਜੁਗਾਦਿ ਨਾ ਕਿਸੇ ਜਣਾਈਆ। ਕਬੀਰ ਜੁਲਾਹਾ ਤਣਦਾ ਗਿਆ ਤਾਣੀ, ਚਮਾਰਾ ਪਾਨਹਾ ਗੰਢ ਵਖਾਈਆ । ਬਿਨ ਭਗਤਾਂ ਮਿਲੀ ਕਿਸੇ ਨਾ ਸਚ ਨਿਸ਼ਾਨੀ, ਸਚ ਵਸਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਭੋਲਾ ਨਾਥ ਕਹੇ ਮੈਂ ਦੱਸਾਂ ਖੋਜ, ਜੋ ਪ੍ਰਭ ਦਿਤੀ ਜਣਾਈਆ। ਓਥੇ ਚਲੇ ਮੇਰੀ ਕੋਈ ਨਾ ਸੋਚ, ਸਮਝ ਵਿਚੋਂ ਆਪਣੀ ਸਮਝ ਮਿਲਾਈਆ। ਚਰਨ ਕਵਲ ਧਿਆਨ ਧਰਕੇ ਨੇਤਰ ਲੋਚਣ ਲੋਚ, ਲੋਚਾ ਇਕ ਰਖਾਈਆ। ਪੁਰਖ ਅਬਿਨਾਸ਼ੀ ਤੇਰੀ ਅਗੰਮੀ ਮੌਜ, ਮਜਲਸ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਦ੍ਰਿੜਾਈਆ। ਭੋਲਾ ਨਾਥ ਕਹੇ ਅਠਸਠ ਤੀਰਥ, ਜਗਤ ਰੂਪ ਵਟਾਈਆ। ਇਕ ਗੱਲ ਸਮਝੀ ਜਗਤ ਭਗੀਰਥ, ਭਰਿਗੂ ਧਿਆਨ ਲਗਾਈਆ। ਗੋਬਿੰਦ ਸੂਰਬੀਰ ਜਿਸ ਵਿਚ ਅਗੰਮੀ ਬੀਰਤ, ਵਾਰਤਾ ਇਕ ਦ੍ਰਿੜਾਈਆ। ਪੁਰਖ ਅਬਿਨਾਸ਼ੀ ਲੇਖਾ ਜਾਣੇ ਪੀਰ ਪੀੜਤ, ਪੈਗ਼ੰਬਰ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਭੋਲਾ ਨਾਥ ਕਹੇ ਅਠਸਠ ਸਮਝਿਆ ਨਾ ਕੋਇ ਸਬੱਬ, ਸਭ ਨੂੰ ਦਿਤਾ ਭੁਲਾਈਆ। ਵਹਿੰਦੀ ਧਾਰ ਨੂੰ ਕਹਿਣ ਰੱਬ, ਰੱਬੀ ਰੱਬ ਨਾ ਕੋਇ ਸਮਝਾਈਆ। ਜੋ ਪਾਣੀ ਇੱਟਾਂ ਪੱਥਰ ਗਾਰਾ ਲਾ ਕੇ ਬੰਦ, ਬੰਦੀਖਾਨੇ ਵਿਚ ਬੰਦ ਕਰਾਈਆ। ਉਸਨੂੰ ਕਹਿੰਦੇ ਸਾਰੇ ਬਖ਼ਸ਼ੰਦ, ਬਖ਼ਸ਼ਣਹਾਰਾ ਯਾਦ ਕਿਸੇ ਨਾ ਆਈਆ। ਝੂਠੀ ਕਿਰਿਆ ਵਿਚ ਫਸਾ ਕੇ ਲਾਇਆ ਫੰਦ, ਫਾਂਦਕੀ ਹਰਿ ਰਘੁਰਾਈਆ। ਜਗਤ ਵਿਦਿਆ ਪੁਆਕੇ ਡੰਡ, ਡੌਰੂ ਡੰਕਾ ਦਿਤਾ ਵਜਾਈਆ। ਕਰਕੇ ਖੇਲ ਸੂਰਾ ਸਰਬੰਗ, ਆਪਣਾ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਭੋਲਾ ਨਾਥ ਕਹੇ ਅਠਸਠ ਸਮਝਿਆ ਨਾ ਕੋਇ ਸੁਜਾਨ, ਸੋਝੀ ਹਰਿ ਨਾ ਕਿਸੇ ਦਵਾਈਆ। ਸਾਰੇ ਦੇ ਕੇ ਗਏ ਬਿਆਨ, ਪਤਰਿਆਂ ਉਤੇ ਲਿਖਾਈਆ। ਇਨ੍ਹਾਂ ਅੰਦਰ ਚੰਗਾ ਕਰਨਾ ਇਸ਼ਨਾਨ, ਬਾਹਰੋਂ ਕਰਨ ਸਫ਼ਾਈਆ।

ਬਿਨ ਭਗਤਾਂ ਕਿਸੇ ਨਾ ਆਇਆ ਗਿਆਨ, ਲੱਖ ਚੁਰਾਸੀ ਦਿਤੀ ਦੁਹਾਈਆ। ਕਬੀਰ ਜੁਲਾਹੇ ਕਰ ਪਰਵਾਨ, ਪਰਮ ਪੁਰਖ ਲਿਆ ਮਿਲਾਈਆ। ਜੋ ਸਾਚੀ ਧਾਰਾ ਮਿਲਿਆ ਆਣ, ਬੇਪਹਿਚਾਨ ਫੇਰਾ ਪਾਈਆ। ਬਿਨ ਰਵਿਦਾਸ ਕਸੀਰੇ ਪਿਛੇ ਕਿਸੇ ਨਾ ਮਿਲਿਆ ਦਾਨ, ਕੰਗਣ ਹੱਥ ਨਾ ਕੋਇ ਫੜਾਈਆ। ਕੋਟਨ ਕੋਟ ਕੂੜੇ ਕਰਦੇ ਗਏ ਇਸ਼ਨਾਨ, ਆਸ਼ਾ ਪੂਰ ਨਾ ਕੋਇ ਵਖਾਈਆ। ਭੋਲਾ ਨਾਥ ਕਹੇ ਮੇਰਾ ਵਲੀਆ ਛਲੀਆ ਭਗਵਾਨ, ਭਰਮਾਂ ਵਿਚ ਭੁਲਾਈਆ। ਮੈਨੂੰ ਉਸ ਹੁਕਮ ਦਿਤਾ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਦੇਵੀਂ ਆਪਣਾ ਇਕ ਬਿਆਨ, ਭੇਵ ਅਭੇਦਾ ਧੁਰ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਧੁਰ ਦਾ ਹੱਥ ਟਿਕਾਈਆ। ਭੋਲਾ ਨਾਥ ਕਹੇ ਮੈਂ ਭੇਤ ਖੋਲ੍ਹਾਂ, ਸਾਚਾ ਅਠਸਠ ਦਿਆਂ ਬਤਲਾਈਆ। ਅੱਠਾਂ ਤੱਤਾਂ ਅੰਦਰ ਰਲ ਕੇ ਬੋਲਾਂ, ਅਨਬੋਲਤ ਰਾਗ ਅਲਾਈਆ। ਛੇਆਂ ਘਰਾਂ ਦਾ ਕੁੰਡਾ ਖੋਲ੍ਹਾਂ, ਜਿਸ ਦੀ ਸਮਝ ਪ੍ਰਭੂ ਸਮਝਾਈਆ। ਜ਼ੀਰੋ ਵੱਟੇ ਨਾਲ ਤੋਲਾਂ, ਧੜੀ ਪਸੇਰੀ ਕੰਮ ਕਿਸੇ ਨਾ ਆਈਆ । ਜਿਨ੍ਹਾਂ ਦੇ ਅੰਦਰ ਵੜ ਗਿਆ ਮੌਲਾ, ਮੂਲ ਮੰਤਰ ਦਏ ਸਮਝਾਈਆ। ਉਹਨਾਂ ਮਿਲੀ ਵਡਿਆਈ ਉਪਰ ਧੌਲਾ, ਧਰਨੀ ਧਰਤ ਖ਼ੁਸ਼ੀ ਮਨਾਈਆ । ਅਠਸਠ ਤੀਰਥ ਉਸ ਭਗਤ ਦਾ ਚਰਨੀ ਪਿਆ ਚੁੰਮਣ ਪੌਲਾ, ਪਾਨਹੀ ਸੀਸ ਨਿਵਾਈਆ। ਚਾਰ ਜੁਗ ਜਗਤ ਵਿਹਾਰੇ ਪਿਆ ਰਿਹਾ ਰੌਲਾ, ਰੌਣਕ ਘਰ ਨਾ ਕੋਇ ਵਖਾਈਆ। ਅੱਠਾਂ ਸੱਠਾਂ ਦਾ ਸਾਰੇ ਗੌਂਦੇ ਢੋਲਾ, ਸਠਅਠ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਭੋਲਾ ਨਾਥ ਕਹੇ ਮੈਨੂੰ ਦੱਸਿਆ ਸਚ, ਪ੍ਰਭੂ ਅਠਸਠ ਸਮਝਾਈਆ। ਜੋ ਮੇਰੀ ਚਰਨੀ ਗਿਆ ਢੱਠ, ਇਸ ਤੋਂ ਪਰੇ ਨਾ ਕੋਇ ਪੜ੍ਹਾਈਆ। ਬਿਨ ਮੇਰੀ ਕਿਰਪਾ ਕਿਸੇ ਦੀ ਦੁਰਮਤ ਮੈਲ ਗਈ ਨਾ ਲੱਥ, ਕੋਟਨ ਕੋਟ ਮੈਂਡਕ ਮੀਨ ਜਲ ਤਾਰੀਆਂ ਰਹੇ ਲਾਈਆ। ਜਿਨ੍ਹਾਂ ਮੇਰਾ ਪ੍ਰੇਮ ਅੰਦਰ ਪਿਆਰ ਲਿਆ ਰਟ, ਉਹੋ ਨਾਮ ਸੱਚਾ ਅਖਵਾਈਆ। ਮੈਂ ਅੰਦਰ ਵੜਕੇ ਝਟ, ਅੱਠਾਂ ਤੱਤਾਂ ਵੇਖ ਵਖਾਈਆ। ਛੇਵੇਂ ਘਰ ਦਾ ਬੂਹਾ ਖੋਲ੍ਹ ਕੇ ਫਟ, ਫਾਟਕ ਅਗਲਾ ਦਿਆਂ ਵਖਾਈਆ। ਜਿਥੇ ਸਤਿ ਸਤਿਵਾਦੀ ਨਟੂਆ ਨਟ, ਸਵਾਂਗੀ ਆਪਣਾ ਸਵਾਂਗ ਰਚਾਈਆ। ਜਾਂ ਜ਼ੀਰੋ ਯਾ ਪੁਰਖ ਸਮਰਥ, ਮਹਿੰਮਾ ਅਕਥ ਨਾ ਕੋਇ ਕਥਾਈਆ। ਭੋਲਾ ਨਾਥ ਸਿਰ ਚਰਨਾਂ ਉਤੇ ਰੱਖ, ਧੂੜੀ ਟਿੱਕਾ ਖ਼ਾਕ ਰਮਾਈਆ। ਜਗਤ ਨਾਤਾ ਤੁਟਿਆ ਅਠਸਠ, ਜਨ ਭਗਤਾਂ ਅੰਦਰ ਮਤ ਇਕ ਰਖਾਈਆ। ਗੁਰਮੁਖੋ ਬਾਹਰੋਂ ਕਿਸੇ ਪਿਆ ਨਾ ਲੱਭ, ਖੋਜਤ ਖੋਜ ਥੱਕੀ ਲੁਕਾਈਆ। ਹਰਿ ਜੂ ਪਰਗਟ ਹੋਇਆ ਕਦੀ ਕਿਸੇ ਨਾ ਭੱਗ, ਤਨ ਮਾਟੀ ਖ਼ਾਕ ਨਾ ਕੋਇ ਹੰਢਾਈਆ। ਉਹ ਸੂਰਾ ਸਾਹਿਬ ਸਰਬਗ, ਮਾਲਕ ਇਕ ਅਖਵਾਈਆ। ਜਿਸਦਾ ਗੁਰ ਅਵਤਾਰ ਪੀਰ ਪੈਗ਼ੰਬਰ ਵਸਾਇਆ ਜਗ, ਜਾਗਰਤ ਜੋਤ ਰੁਸ਼ਨਾਈਆ। ਜਿਸ ਦੇ ਹੁਕਮੇ ਅੰਦਰ ਜਗਤ ਵਡਿਆਈ ਅੱਠ ਸੱਠ, ਸਠਅਠ ਆਪਣੇ ਵਿਚ ਛੁਪਾਈਆ। ਸਭ ਦਾ ਹੁਕਮੇ ਅੰਦਰ ਕਰ ਇਕੱਠ, ਦੂਰ ਦੁਰਾਡੇ ਮੇਲ ਮਿਲਾਈਆ । ਵੀਹ ਸੌ ਇੱਕੀ ਪੰਦਰਾਂ ਕੱਤਕ ਬੰਦ ਕਰਕੇ ਸਭ ਦੇ ਹੱਟ, ਹੱਟੀਆਂ ਵਿਚੋਂ ਦਿਤੇ ਉਠਾਈਆ। ਆਪਣੇ ਚੁੱਕ ਕੇ ਫੱਟੇ ਫੱਟ, ਫੂੜ੍ਹੀ ਸਾਰੇ ਗਏ ਹਿਲਾਈਆ। ਇਸ਼ਾਰਿਆਂ ਨਾਲ ਗਏ ਦੱਸ, ਜੁਗ ਜੁਗ ਅੱਖਰਾਂ ਵਿਚ ਲਿਖਾਈਆ। ਜਿਸ ਵੇਲੇ ਆਵੇ ਪੁਰਖ ਸਮਰਥ, ਸਾਡੀ ਚਲੇ ਨਾ ਕੋਇ ਚਤੁਰਾਈਆ। ਸਦੀ ਵੀਹਵੀਂ ਲੇਖਾ ਹੋ ਜਾਏ ਬੱਸ, ਬਸਤੇ ਬੰਨ੍ਹ ਕੇ ਸੀਸ ਉਠਾਈਆ। ਜਿਧਰੋਂ ਆਏ ਓਧਰ ਜਾਈਏ ਨੱਠ, ਪਿਛੇ ਪਰਤ ਕੋਇ ਨਾ ਆਈਆ। ਸ੍ਰੀ ਭਗਵਾਨ ਜਨ ਭਗਤਾਂ ਅੰਦਰ

ਜਾਏ ਵਸ, ਵਾਸਤਾ ਆਪਣੇ ਨਾਲ ਰਖਾਈਆ। ਬਾਕੀ ਖੇੜੇ ਕਰਕੇ ਭੱਠ, ਅਗਨੀ ਤਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਤੀਰਥ ਗਏ ਜਣਾਈਆ। ਸਚ ਤੀਰਥ ਦਿਸੇ ਵਿਚ ਸ਼ਰੀਰ, ਅਠਸਠ ਜਗਤ ਜਣਾਈਆ। ਜਿਸ ਵਿਚ ਨਹਾ ਗਏ ਭਗਤ ਕਬੀਰ, ਕਾਇਆ ਕਵਰ ਗਿਆ ਤਜਾਈਆ। ਪੜ੍ਹੀ ਕੋਈ ਨਹੀਂ ਕੁਰਾਨ ਮਜੀਦ, ਹਰਫ਼ਾਂ ਨਾਲ ਨਾ ਕੋਇ ਲਿਖਾਈਆ। ਰਵਿਦਾਸ ਚਮਾਰਾ ਕਰਕੇ ਗਿਆ ਤਸਦੀਕ, ਤਸੱਵਰ ਕਰਕੇ ਨੂਰ ਖ਼ੁਦਾਈਆ। ਨਾਨਕ ਦੱਸ ਕੇ ਗਿਆ ਠੀਕ, ਕੂੜਾ ਠੀਕਰ ਸਰਬ ਭੰਨਾਈਆ। ਗੋਬਿੰਦ ਦੱਸਕੇ ਗਿਆ ਸੱਚੀ ਪ੍ਰੀਤ, ਪੁਰਖ ਅਕਾਲ ਮੇਰਾ ਮਾਹੀਆ। ਜਿਸ ਤੋਂ ਮੰਗਦੇ ਸਾਰੇ ਭੀਖ, ਦਰ ਬੈਠੇ ਝੋਲੀ ਡਾਹੀਆ। ਉਹ ਆਵੇ ਸਦਾ ਅਠਡੀਠ, ਅਨਡਿਠੜੀ ਕਾਰ ਕਮਾਈਆ। ਕਲਜੁਗ ਅੰਤਮ ਬਦਲੇ ਰੀਤ, ਮੰਦਰ ਮਸੀਤ ਦਏ ਗਵਾਈਆ । ਜਨ ਭਗਤਾਂ ਕਰ ਕੇ ਠਾਂਡੇ ਸੀਤ, ਸੀਤਲ ਧਾਰਾ ਅੰਮ੍ਰਿਤ ਮੁਖ ਚੁਆਈਆ। ਤੂੰ ਮੇਰਾ ਮੈਂ ਤੇਰਾ ਧੁਰ ਦਾ ਦੱਸ ਕੇ ਵੱਖਰਾ ਗੀਤ, ਗੋਬਿੰਦ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਖ਼ੁਸ਼ੀ ਵਖਾਈਆ। ਅਠਸਠ ਕਹਿਣ ਅਸੀਂ ਬਾਹਰ ਦੇ ਢੋਲੇ, ਢੋਰਾਂ ਪਸ਼ੂਆਂ ਰਹੇ ਨੁਹਾਈਆ। ਜਿਨ੍ਹਾਂ ਦੇ ਅੰਦਰ ਹਰਿ ਜੀ ਮੌਲੇ, ਤਿਨ੍ਹਾਂ ਦੇ ਚਰਨ ਧੋ ਧੋ ਖ਼ੁਸ਼ੀ ਵਖਾਈਆ। ਜੇਹੜੇ ਜੁਗ ਚੌਕੜੀ ਰਹਿ ਗਏ ਓਹਲੇ, ਸੋ ਪ੍ਰਭੂ ਪੜਦੇ ਰਿਹਾ ਉਠਾਈਆ। ਕੋਈ ਵਸਤ ਨਹੀਂ ਸਾਡੇ ਕੋਲੇ, ਖ਼ਾਲੀ ਹੱਥ ਰੋ ਰੋ ਰਹੇ ਕੁਰਲਾਈਆ। ਅਸੀਂ ਫੋਕਟ ਹੋਇਆ ਭੋਹ ਛੋਲੇ, ਕਰਤਾ ਕੀਮਤ ਕੋਇ ਨਾ ਪਾਈਆ। ਕਲਜੁਗ ਉਡਦੇ ਵਿਚ ਕੂੜ ਵਰੋਲੇ, ਤੱਤੀ ਪਵਣ ਰਹੀ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੇਖਣਹਾਰਾ ਇਕੋ ਆਈਆ। ਅਠਸਠ ਕਹਿਣ ਸਾਡੀ ਮੁੱਕੀ ਪੂਜਾ, ਪੁਜ ਕੇ ਨਹਾਵਣ ਕੋਇ ਨਾ ਆਈਆ। ਜਿਸ ਨੂੰ ਦੱਸਦਾ ਰਹੇ ਦੂਜਾ, ਸੋ ਦੂਈ ਦਾ ਮਾਲਕ ਇਕ ਅਖਵਾਈਆ। ਭੇਵ ਅਗੰਮ ਖੁਲ੍ਹਾ ਕੇ ਗੂਝਾ, ਗੁਝੀ ਰਮਜ਼ ਲਗਾਈਆ। ਜਿਸ ਦਾ ਲੇਖ ਲਿਖ ਨਾ ਸਕੇ ਬਸੁਧਾ, ਬਨਾਸਪਤ ਦਏ ਦੁਹਾਈਆ। ਜਿਸ ਨੇ ਗੁਰ ਅਵਤਾਰ ਪੀਰ ਪੈਗ਼ੰਬਰ ਉਪਜਾਇਆ ਬੁੱਧਾ, ਬੁੱਧ ਮਤ ਮਨ ਮਾਣ ਦਿਤੀ ਵਡਿਆਈਆ। ਜਿਸ ਦਾ ਸ਼ਬਦ ਅਨਾਦੀ ਸੁਤਾ, ਸੁਤ ਦੁਲਾਰਾ ਵੇਖ ਵਖਾਈਆ। ਜਿਸ ਦਾ ਖੇਲ ਸਦਾ ਅਨਰੁਤਾ, ਰੁਤੜੀ ਰੁੱਤ ਨਾ ਕੋਇ ਸਮਝਾਈਆ । ਜਿਸ ਦਾ ਪੰਧ ਕਦੇ ਨਾ ਮੁੱਕਾ, ਸਭ ਦੇ ਪੈਂਡੇ ਰਿਹਾ ਚੁਕਾਈਆ। ਜਿਸ ਦਾ ਸਮਝੇ ਕੋਈ ਨਾ ਨੁਕਤਾ, ਨਿਰਅੱਖਰ ਅੱਖਰਾਂ ਨਾਲ ਵਖਾਈਆ। ਓਸ ਦਾ ਹੁਕਮ ਅਗੰਮੀ ਪੁਖ਼ਤਾ, ਧੁਰ ਦਾ ਨਾਦ ਵਜਾਈਆ। ਉਹ ਮਾਲਕ ਕਲਜੁਗ ਅੰਤ ਕਦੇ ਨਾ ਲੁਕਦਾ, ਜਿਸ ਦੇ ਢੋਲੇ ਸਾਰੇ ਗਏ ਸੁਣਾਈਆ । ਏਸੇ ਕਾਰਨ ਸਭ ਨੂੰ ਪੁਛਦਾ, ਪਿਛਲੀ ਕਹਾਣੀ ਫੋਲ ਫੁਲਾਈਆ। ਉਹ ਆਧਾਰੀ ਨਹੀਂ ਕਿਸੇ ਪੰਜ ਤਤ ਬੁੱਤ ਦਾ, ਪੁਤਲਿਆਂ ਆਸ ਨਾ ਕੋਇ ਰਖਾਈਆ। ਆਪਣੀ ਧਾਰੋਂ ਆਪੇ ਉਠਦਾ, ਜਿਸ ਨੂੰ ਨਾਨਕ ਮਹਾਂਬਲੀ ਗਿਆ ਗਾਈਆ। ਆਪਣੇ ਨਿਸ਼ਾਨਿਉਂ ਕਦੇ ਨਾ ਉਕਦਾ, ਜੋ ਗੋਬਿੰਦ ਚਿੱਲਾ ਤੀਰ ਕਮਾਨ ਹੱਥ ਉਠਾਈਆ। ਉਹ ਭਗਤਾਂ ਨਾਲ ਕਦੇ ਨਾ ਰੁੱਸਦਾ, ਸਦਾ ਰੁੱਠਿਆਂ ਰਿਹਾ ਮਨਾਈਆ। ਅਠਸਠ ਤੀਰਥ ਕਹੇ ਏਥੇ ਵੇਲਾ ਇਕੋ ਚੁੱਪ ਦਾ, ਸਾਡੀ ਚਲੇ ਨਾ ਕੋਇ ਚਤੁਰਾਈਆ। ਏਹ ਸ਼ੇਰ ਉਹੋ ਚਿੱਟੀ ਮੁੱਛ ਦਾ, ਜਿਸ ਦੀ ਮੁਸ਼ਕਲ ਹਲ ਨਾ ਕੋਇ ਕਰਾਈਆ। ਜਿਸ ਦੇ ਅੰਦਰ ਖੇਲ ਪਿਉ ਪੁਤ ਦਾ, ਗੋਬਿੰਦ ਨਾਲ ਹੋਈ ਕੁੜਮਾਈਆ। ਕੋਈ ਹਿਸਾਬ ਲਾ ਨਾ ਸਕਿਆ ਏਸ ਦੇ ਰੁਖ਼ ਦਾ, ਰੁਖ਼ਸਤ ਲੈ ਕੇ ਸਾਰੇ ਭੱਜੇ ਵਾਹੋ

ਦਾਹੀਆ। ਏਹ ਮਾਲਕ ਦੋ ਜਹਾਨਾਂ ਦੁੱਧ ਪੁੱਤ ਦਾ, ਦੇਵਣਹਾਰ ਇਕ ਅਖਵਾਈਆ। ਗ਼ਰੀਬ ਨਿਮਾਣਿਆਂ ਗੋਦੀ ਚੁੱਕਦਾ, ਸ਼ਾਹ ਸੁਲਤਾਨਾਂ ਖ਼ਾਕ ਰਲਾਈਆ। ਇਸ ਦਾ ਪ੍ਰੇਮ ਪਿਆਰ ਅਨੋਖੀ ਵੱਖਰੀ ਹੁੱਕ ਦਾ, ਜਿਸ ਨੂੰ ਲੁਹਾਰ ਤਰਖਾਣ ਨਾ ਕੋਇ ਘੜਾਈਆ। ਏਹ ਸਭ ਦੀਆਂ ਜੜ੍ਹਾਂ ਆਪੇ ਪੁੱਟਦਾ, ਅਠਸਠ ਰਹਿਣ ਕੋਇ ਨਾ ਪਾਈਆ। ਏਸੇ ਦਾ ਖੇਲ ਅੰਧੇਰੇ ਘੁੱਪ ਦਾ, ਘੁੰਮਣ ਘੇਰੀ ਵਿਚ ਖ਼ੁਸ਼ੀ ਜਣਾਈਆ । ਏਹ ਮਾਲਕ ਸਚ ਸੁਚ ਦਾ, ਜੂਠ ਝੂਠ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਵਰਤਾਈਆ । ਅਠਸਠ ਕਹੇ ਕਰੀਏ ਕੀ, ਕੀਮਤ ਨਜ਼ਰ ਕੋਇ ਨਾ ਆਈਆ। ਕਿਸ ਨੂੰ ਕਹੀਏ ਅੱਗੇ ਜੀ, ਜੀਵ ਜੰਤ ਸਕੇ ਨਾ ਕੋਇ ਸਮਝਾਈਆ। ਸਾਰੇ ਕਹਿਣ ਵੇਖੀ ਪ੍ਰਭ ਦੀ ਅਗੰਮੀ ਲੀਹ, ਲਕੀਰ ਪਿਛਲੀ ਦਿਤੀ ਮਿਟਾਈਆ। ਹਰਿਜਨ ਸਾਚੇ ਸਿੱਧੇ ਬਣਾ ਕੇ ਆਪਣੇ ਪੁੱਤਰ ਧੀ, ਧਿਆਨ ਆਪਣੇ ਨਾਲ ਲਗਾਈਆ। ਜਗਤ ਵੱਖਰਾ ਬੀਜ ਕੇ ਬੀ, ਬੂਟਾ ਮਾਤ ਦਿਤਾ ਲਗਾਈਆ। ਰਵਦਾਸ ਚਮਾਰੇ ਕੋਲੋਂ ਲਿਖਾ ਕੇ ਨਾਤਾ ਤੋੜਿਆ ਸਾਢੇ ਤਿੰਨ ਹੱਥ ਸੀਂ, ਸੀਨੇ ਆਪਣੇ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਅਠਸਠ ਕਹਿਣ ਆਓ ਵੇਖੀਏ ਵੱਖਰ, ਨੇਤਰ ਅੱਖ ਖੁਲ੍ਹਾਈਆ। ਜਿਸ ਨੇ ਪਾਹਨ ਤਾਰੇ ਪੱਥਰ, ਸੱਥਰਾਂ ਸੇਜ ਹੰਢਾਈਆ। ਜਿਸ ਨੂੰ ਲੱਭਦੇ ਫਿਰਦੇ ਗਏ ਸੂਫ਼ੀ ਫ਼ੱਕਰ, ਫ਼ਿਕਰਿਆਂ ਵਿਚ ਗਾਈਆ। ਜੋ ਚੜ੍ਹ ਕੇ ਚੋਟੀ ਸਿਖ਼ਰ, ਸਿਕ ਆਪਣੀ ਆਪ ਸਮਝਾਈਆ। ਜਿਸ ਨੇ ਲੇਖੇ ਲਾਇਆ ਗੋਬਿੰਦ ਬਾਜਾਂ ਤਿੱਤਰ, ਮਿਤਰ ਇਕ ਹੋ ਜਾਈਆ। ਸੋ ਸੁਣਿਆ ਆਪਣੀ ਧਾਰੋਂ ਆਇਆ ਨਿੱਕਲ, ਮਾਤ ਪਿਤ ਨਾ ਕੋਇ ਬਣਾਈਆ। ਜਿਸ ਚਾਰ ਜੁਗ ਦੇ ਲੇਖ ਪਛਾਣੇ ਪਿਛਲ, ਕੰਚਨ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਅਠਸਠ ਕਹਿਣ ਵੇਖ ਅਜਬ ਨਜ਼ਾਰਾ, ਅਜੀਬ ਦਿਤੀ ਵਡਿਆਈਆ। ਸਾਨੂੰ ਭੁੱਲਿਆ ਪਿਛਲਾ ਕਿਨਾਰਾ, ਅੱਗੇ ਤੱਟ ਇਕ ਦਰਸਾਈਆ। ਜਿਥੇ ਵੱਜੇ ਸਚ ਨਗਾਰਾ, ਨੌਬਤ ਨਾਮ ਸੁਣਾਈਆ। ਨਾ ਮਿੱਟੀ ਨਾ ਕੋਈ ਗਾਰਾ, ਇੱਟਾਂ ਪੱਥਰਾਂ ਵੰਡ ਨਾ ਕੋਇ ਵੰਡਾਈਆ। ਮਛ ਕਛ ਨਾ ਕੋਈ ਸੰਸਾਰਾ, ਲੱਖ ਬਤਾਲੀ ਨਾ ਕੋਇ ਚਤੁਰਾਈਆ। ਸਰਦੀ ਜਗਤ ਨਾ ਠੰਡੀ ਠਾਰਾ, ਅਗਨੀ ਤਤ ਨਾ ਕੋਇ ਤਪਾਈਆ। ਨਾ ਕੋਈ ਸੂਰਜ ਚੰਦ ਮਾਰੇ ਲਿਸ਼ਕਾਰਾ, ਦਿਵਸ ਰੈਣ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਆਪਣੀ ਬਣਤ ਬਣਾਈਆ । ਅਠਸਠ ਕਹਿਣ ਔਹ ਵੇਖੀਏ ਗੁਰਮੁਖ ਨਹੌਂਦੇ, ਜਿਹੜੇ ਸਾਡਾ ਮਾਣ ਗਏ ਤਜਾਈਆ। ਜੋ ਇਕੋ ਢੋਲਾ ਅੰਦਰੋਂ ਬਾਹਰੋਂ ਗੌਂਦੇ, ਗਾ ਗਾ ਖ਼ੁਸ਼ੀ ਮਨਾਈਆ । ਲੋਚਣ ਨੇਤਰ ਹਰਿ ਹਰਿ ਦਰਸ਼ਨ ਪੌਂਦੇ, ਨਿਜ ਨੇਤਰ ਅੱਖ ਖੁਲ੍ਹਾਈਆ। ਦੁਰਮਤ ਮੈਲ ਦੂਰ ਕਰੌਂਦੇ, ਕਾਇਆ ਕੱਪੜ ਸਾਫ਼ ਵਖਾਈਆ। ਅਗਲਾ ਪਿਛਲਾ ਲੇਖ ਚੁਕੌਂਦੇ, ਦੂਜੀ ਵੇਰ ਨਾ ਹੋਏ ਜੁਦਾਈਆ। ਆਸਾ ਇਕੋ ਇਕ ਤਕੌਂਦੇ, ਮਨਸਾ ਮਨਸਾ ਵਿਚ ਸਮਾਈਆ। ਨਹਾਵਣ ਸਤਿਗੁਰ ਚਰਨ ਨਹੌਂਦੇ, ਜਿਥੇ ਪਹੁੰਚ ਸਕੇ ਕੋਈ ਨਾ ਰਾਈਆ। ਅੰਤਮ ਆਪਣਾ ਆਪ ਵਿਚ ਮਿਲੌਂਦੇ, ਮਿਲਾਵਟ ਕੂੜੀ ਗਏ ਤਜਾਈਆ। ਸਾਡੇ ਵਿਚ ਨਾ ਚਰਨ ਟਿਕੌਂਦੇ, ਅੰਤਮ ਕੰਨੀ ਰਹੇ ਕਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖੇ ਲਾਈਆ। ਅਠਸਠ ਕਹਿਣ ਉਹ ਤੀਰਥ ਚੰਗਾ, ਜਿਸ ਗ੍ਰਹਿ ਹਰਿ ਹਰਿ ਚਰਨ ਟਿਕਾਈਆ। ਓਥੇ ਕਰੇ ਕੀ ਵਿਚਾਰੀ

ਜਮਨਾ ਸੁਰਸਤੀ ਗੰਗਾ, ਗੋਦਾਵਰੀ ਨਾ ਕੋਇ ਵਡਿਆਈਆ। ਸਭ ਨੂੰ ਭੁੱਲ ਜਾਏ ਆਪਣਾ ਧੰਦਾ, ਹੋਛੀ ਮਤ ਵਖਾਈਆ। ਜਨ ਭਗਤਾਂ ਵੇਖ ਹੋਏ ਅਨੰਦਾ, ਖ਼ੁਸ਼ੀ ਖ਼ੁਸ਼ੀ ਨਾਲ ਮਿਲਾਈਆ । ਤੀਰਥ ਤੱਟਾਂ ਵਿਚ ਬਾਹਰੋਂ ਪੰਜ ਤਤ ਖ਼ਾਕੀ ਨਹੌਂਦਾ ਰਿਹਾ ਬੰਦਾ, ਅੰਦਰੋਂ ਪਤਤ ਪੁਨੀਤ ਪਵਿਤ ਨਾ ਕੋਇ ਕਰਾਈਆ। ਜਗਤ ਤੀਰਥ ਸੂਰਜ ਤਪਸ਼ ਕਰ ਕੇ ਠੰਡਾ, ਆਤਮ ਸ਼ਾਂਤ ਨਾ ਕੋਇ ਰਖਾਈਆ। ਏਸੇ ਕਰ ਕੇ ਕਲਜੁਗ ਅੰਤਮ ਏਨ੍ਹਾਂ ਦਾ ਕੀਤਾ ਕੰਢਾ, ਕੰਢੀ ਬਹਿ ਕੇ ਲੇਖ ਮੁਕਾਈਆ । ਸ਼ਬਦੀ ਧੁਰ ਦਾ ਪਿਛੇ ਲਾ ਕੇ ਡੰਡਾ, ਸਾਰੇ ਧਰਨੀ ਉਤੋਂ ਬਾਹਰ ਕਢਾਈਆ। ਕੋਈ ਨਾ ਪਾਵੇ ਆਪਣੀਆਂ ਵੰਡਾਂ, ਹਿੱਸੇਦਾਰ ਨਾ ਕੋਇ ਅਖਵਾਈਆ । ਸਭ ਦਾ ਮਾਲਕ ਇਕ ਬਖ਼ਸ਼ੰਦਾ, ਸ੍ਰੀ ਭਗਵਾਨ ਨਜ਼ਰੀ ਆਈਆ। ਦੂਜਾ ਸ਼ਬਦੀ ਸੁਤ ਚੰਦਾ, ਦੋ ਜਹਾਨ ਕਰੇ ਰੁਸ਼ਨਾਈਆ। ਜਨ ਭਗਤਾਂ ਲਾਵੇ ਅੰਗਾ, ਅੰਗੀਕਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਆਪਣਾ ਭੇਵ ਵੇਖ ਵਖਾਈਆ। ਸ਼ੰਕਰ ਕਹੇ ਮੈਨੂੰ ਹੋਈ ਖ਼ੁਸ਼ੀ, ਖ਼ੁਸ਼ਖ਼ਬਰੀ ਸਰਬ ਸੁਣਾਈਆ। ਪ੍ਰਭੂ ਦੀ ਭਗਤਾਂ ਨਾਲ ਲੱਗੀ ਰੁਚੀ, ਰੋਸ਼ਨ ਮਨਾਰੇ ਰਿਹਾ ਬਣਾਈਆ। ਸੋਈ ਸੁਰਤ ਉਠਾ ਕੇ ਸੁੱਤੀ, ਸੁੱਤਿਆਂ ਰਿਹਾ ਜਗਾਈਆ। ਆ ਕੇ ਓਨ੍ਹਾਂ ਦੀ ਹਾਲਤ ਪੁੱਛੀ, ਜਿਨ੍ਹਾਂ ਪਿਛੇ ਹੋਈ ਜੁਦਾਈਆ। ਓਨ੍ਹਾਂ ਦੀ ਬਾਹੋਂ ਫੜ ਕੇ ਵੀਣੀ ਗੁੱਟੀਂ, ਗੁੱਟੋਂ ਲਿਆ ਉਠਾਈਆ। ਅੱਗੇ ਤੋਂ ਲੱਖ ਚੁਰਾਸੀ ਵਿਚੋਂ ਦੇ ਕੇ ਛੁੱਟੀ, ਛੁਟਕਾਰਾ ਸਦਾ ਲਿਆ ਕਰਾਈਆ । ਇਹ ਕੋਈ ਖੇਲ ਨਹੀਂ ਲੁਕੀ, ਸਨਮੁਖ ਹੋ ਕੇ ਰਿਹਾ ਸਮਝਾਈਆ। ਅਠਸਠ ਤੀਰਥ ਜੜ੍ਹ ਗਈ ਪੁੱਟੀ, ਗੋਬਿੰਦ ਗੁਰਮੁਖ ਬੂਟਾ ਦਿਤਾ ਲਾਈਆ । ਉਹ ਵੇਲਾ ਯਾਦ ਜਿਸ ਵੇਲੇ ਹੱਥ ਰੱਖਿਆ ਬੁੱਧੂ ਸ਼ਾਹ ਦੀ ਉਤੇ ਕੁੱਜੀ, ਕੁਝ ਆਪਣਾ ਭੇਵ ਸਮਝਾਈਆ। ਜਿਸ ਵੇਲੇ ਮੇਰਾ ਮਾਲਕ ਆਵੇ ਧੁਰ ਦਾ ਮੁਖੀ, ਮੁਖ਼ਤਿਆਰ ਮੈਨੂੰ ਦਏ ਬਣਾਈਆ। ਅੱਗੇ ਚਾਰੇ ਵਰਨ ਵਸਾਵੇ ਸੁਖੀ, ਹਿੰਦੂ ਮੁਸਲਿਮ ਵੰਡ ਨਾ ਕੋਇ ਵੰਡਾਈਆ। ਭਗਤਾਂ ਭਾਗ ਲਗਾਵੇ ਮਾਂਵਾਂ ਕੁੱਖੀਂ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਿਹਾ ਇਕੱਲੇ ਤੋਂ ਪੰਡ ਜਾਵੇ ਨਾ ਚੁੱਕੀ, ਚੁਕਾਵਣਹਾਰਾ ਮੇਰਾ ਇਕੋ ਸਾਈਂਆ। ਜਿਸ ਦੇ ਪਿਛੇ ਨੰਗੀ ਪੈਰੀਂ ਪੈਰੋਂ ਲਾਹ ਕੇ ਜੁੱਤੀ, ਸੂਲਾਂ ਸੱਥਰ ਸੇਜ ਹੰਡਾਈਆ। ਓਸ ਦੀ ਰਜ਼ਾ ਵਿਚ ਰਹਿਣਾ ਸਦਾ ਖ਼ੁਸ਼ੀ, ਖ਼ੁਸ਼ਾਮਦ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਵਖਾਈਆ। ਅਠਸਠ ਕਹਿਣ ਗੋਬਿੰਦ ਤੱਕਿਆ, ਸੋ ਤਾਕਤ ਵਾਲਾ ਨਜ਼ਰੀ ਆਈਆ। ਜਿਸ ਦਾ ਮਾਲਕ ਵੇਖੇ ਮਦੀਨਾ ਮੱਕਿਆ, ਮਕਬਰੇ ਸਾਰੇ ਖੋਜ ਖੋਜਾਈਆ। ਚਲਦਾ ਫਿਰਦਾ ਕਦੇ ਨਾ ਥੱਕਿਆ, ਸੁੱਤਿਆਂ ਰੈਣ ਨਾ ਕੋਇ ਲੰਘਾਈਆ। ਜੁਗ ਚੌਕੜੀ ਬਦਲਦੀਆਂ ਕਦੇ ਨਾ ਅੱਖੀਆਂ, ਕੋਟਨ ਕੋਟ ਕਾਲ ਗਏ ਵਿਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅੰਦਰ ਜਗਾ ਕੇ ਨਿੱਕੀਆਂ ਨਿੱਕੀਆਂ ਬੱਤੀਆਂ, ਅਲਬੱਤਾ ਆਪਣੀ ਰਮਜ਼ ਲਗਾਈਆ। ਕਿਸੇ ਨੂੰ ਮਾਣ ਦਵਾ ਕੇ ਰਾਗਾਂ ਛੱਤੀਆਂ, ਛੱਤੀ ਜੁਗਾਂ ਵਿਚ ਭੁਆਈਆ। ਕਿਸੇ ਨੂੰ ਵਡਿਆਈ ਦੇ ਕੇ ਤੋਲੇ ਮਾਸੇ ਰੱਤੀਆਂ, ਰੱਤੀ ਰੰਗ ਦਿਤਾ ਚੜ੍ਹਾਈਆ। ਕਿਸੇ ਦੇ ਕੰਨੀ ਪਾ ਕੇ ਨੱਤੀਆਂ, ਮੁੰਦਰਾਂ ਵਾਲੇ ਦਿਤਾ ਵਡਿਆਈਆ। ਕਿਸੇ ਨੂੰ ਅੱਖਰ ਲਿਖਾ ਕੇ ਉਪਰ ਫੱਟੀਆਂ, ਅਲਫ਼ ਯੇ ਦਿਤੀ ਸਮਝਾਈਆ। ਕਿਸੇ ਤੋਂ ਚਲਾ ਕੇ ਜਗ ਹੱਟੀਆਂ, ਤੇਰਾਂ ਤੇਰਾਂ ਧਾਰ ਸੁਣਾਈਆ। ਕਿਸੇ ਨੂੰ ਬੰਧਨ ਪਾ ਕੇ ਰੱਸੀਆਂ, ਫਾਂਸੀ ਦਿਤਾ ਲਟਕਾਈਆ। ਕਿਸੇ ਨੂੰ ਮੂੰਹ ਦੇ ਭਾਰ ਸੁਟਿਆ, ਨੂਰੀ ਝਲਕ ਨੂਰ ਰੁਸ਼ਨਾਈਆ। ਕਿਸੇ ਨੂੰ ਦਰਸ

ਦਿਖਾਇਆ ਵਿਚੋਂ ਵੱਟਿਆਂ, ਕਿਸੇ ਨੂੰ ਗੰਗਾ ਵਿਚੋਂ ਗਹਿਰ ਗੰਭੀਰ ਨਜ਼ਰੀ ਆਈਆ । ਕਿਸੇ ਨੂੰ ਮਾਣ ਦਵਾਇਆ ਉਤੋਂ ਪੱਤਿਆਂ, ਸੋਹੰ ਕਰ ਪੜ੍ਹਾਈਆ। ਕਿਸੇ ਨੂੰ ਭੋਲੇ ਭਾਓ ਦੱਸਿਆ, ਅੱਖੀਆਂ ਨਾਲ ਦਿਤਾ ਜਣਾਈਆ। ਕਿਸੇ ਨੂੰ ਨਾਚ ਨਚਾਇਆ ਵਿਚ ਸਖ਼ੀਆਂ, ਕਾਹਨਾ ਰੂਪ ਵਟਾਈਆ। ਕਿਸੇ ਦੇ ਹੱਥ ਫੜਾ ਕੇ ਪੱਖੀਆਂ, ਪੌਣਾਂ ਕਰੇ ਝੁਲਾਈਆ। ਕਿਸੇ ਦਾ ਵਾਸ ਕਰਾ ਕੇ ਕੁਲੀਂ ਕੱਖੀਆਂ, ਕੱਖਾਂ ਉਤੋਂ ਲੱਖ ਬਣਾਈਆ। ਕਿਸੇ ਨੂੰ ਐਨੀਆਂ ਡੂੰਘੀਆਂ ਰਮਜ਼ਾਂ ਦੱਸੀਆਂ, ਇਸ਼ਾਰਿਆਂ ਨਾਲ ਕਰੀ ਪੜ੍ਹਾਈਆ। ਕਿਸੇ ਨੂੰ ਬਣਾ ਕੇ ਜਲ ਵਿਚ ਮੱਛੀਆਂ, ਕਿਸੇ ਨੂੰ ਕਛਵ ਰੂਪ ਵਖਾਈਆ। ਕਿਸੇ ਦੇ ਨਾਲ ਗੱਲਾਂ ਕੀਤੀਆਂ ਅਛੀਆਂ, ਸੋਹਣੀ ਸਮਝ ਸਮਝਾਈਆ । ਕਿਸੇ ਦੇ ਨੱਕ ਨਕੇਲ ਪਾ ਕੇ ਰੱਸੀਆਂ, ਚਾਰੋਂ ਕੁੰਟ ਦਿਤਾ ਭੁਆਈਆ। ਕਿਸੇ ਦੇ ਜੋਤ ਜਗਾ ਕੇ ਲਟ ਲਟੀਆਂ, ਨੂਰੋ ਨੂਰ ਕਰੀ ਰੁਸ਼ਨਾਈਆ । ਕਿਸੇ ਨੂੰ ਕਰਕੇ ਲੱਖ ਲੱਖੀਆਂ, ਲਖੀਨੇ ਦਿਤੀ ਆਪ ਵਡਿਆਈਆ। ਕਿਸੇ ਨੂੰ ਹੱਟ ਵਿਕਾ ਕੇ ਹੱਟੀਆਂ, ਕੀਮਤ ਨਾ ਕੋਇ ਰਖਾਈਆ। ਕਿਸੇ ਨੂੰ ਦੇਗ਼ ਉਬਾਲ ਕੇ ਮੱਟੀਆਂ, ਅਗਨੀ ਦਿਤਾ ਜਲਾਈਆ। ਕਿਸੇ ਦੀਆਂ ਬਾਹਰੋਂ ਬਦਲ ਕੇ ਅੱਖੀਆਂ, ਅੰਦਰੋਂ ਲਿਆ ਮਿਲਾਈਆ। ਇਹ ਸਖ਼ੀਆਂ ਸਭ ਨਾਲੋਂ ਅੱਛੀਆਂ, ਜਿਨ੍ਹਾਂ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਗਵਾਹੀਆ। ਜਿਨ੍ਹਾਂ ਦੇ ਚਰਨ ਦਵਾਰੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਆਈਆ ਨੱਠੀਆਂ, ਲਹਿੰਗੇ ਮੋਢਿਆਂ ਉਤੇ ਰਖਾਈਆ। ਦੂਰ ਦੁਰਾਡੀਆਂ ਨੇੜੇ ਹੋ ਕੇ ਢੱਠੀਆਂ, ਧੂੜੀ ਖ਼ਾਕ ਰਮਾਈਆ। ਸਾਨੂੰ ਮਾਣ ਰਿਹਾ ਨਾ ਅੱਠ ਸੱਠੀਆਂ, ਅੱਠਾਂ ਦਾ ਮਾਲਕ ਛੇਆਂ ਦਾ ਯਾਚਕ ਸਿਫ਼ਰੇ ਵਿਚੋਂ ਸਿਫ਼ਤਾਂ ਵਿਚ ਸਾਲਾਹੀਆ। ਜਿਸ ਦੀਆਂ ਭਗਤਾਂ ਨਾਲ ਰਲ ਗਈਆਂ ਪੱਤੀਆਂ, ਹਿੱਸੇਦਾਰ ਰਿਹਾ ਅਖਵਾਈਆ। ਪੰਦਰਾਂ ਕੱਤਕ ਨੂੰ ਵੇਂਹਦਿਆਂ ਵੇਂਹਦਿਆਂ ਲੰਘ ਗਈਆਂ ਸਦੀਆਂ, ਸੱਦਾ ਦੇਵਣਵਾਲਾ ਨਜ਼ਰ ਕਿਸੇ ਨਾ ਆਈਆ। ਪੁਰੀਆਂ ਲੋਆਂ ਜਿਸ ਦੇ ਹੁਕਮੇ ਅੰਦਰ ਬੱਧੀਆਂ, ਬੰਦਨਾ ਕਰੇ ਲੋਕਾਈਆ। ਜਿਸ ਨੇ ਦੋ ਜਹਾਨਾਂ ਖ਼ਾਲੀ ਕਰਕੇ ਗੱਦੀਆਂ, ਗਦਾਗਰ ਦਿਤੇ ਬਣਾਈਆ। ਓਸ ਦੇ ਚਰਨ ਸਾਰੀਆਂ ਢੱਠੀਆਂ, ਛੱਡ ਕੇ ਮਾਣ ਵਡਿਆਈਆ। ਧੰਨ ਭਾਗ ਜੇ ਹੋ ਗਈਆਂ ਕੱਠੀਆਂ, ਜੁਗ ਜਨਮ ਦੇ ਵਿਛੜੇ ਰਿਹਾ ਮਿਲਾਈਆ। ਇਹ ਕਹਾਣੀਆਂ ਗੋਬਿੰਦ ਦੀਆਂ ਹੋਈਆਂ ਸੱਚੀਆਂ, ਜੋ ਭਵਿਖਤਾਂ ਵਿਚ ਲਿਖਾਈਆ। ਉਹ ਕੋਝੀਆਂ ਕਮਲੀਆਂ ਕੱਚੀਆਂ, ਜੋ ਪੱਲੂ ਗਈਆਂ ਛੁੜਾਈਆ। ਉਹ ਜਗਤ ਦਵਾਰੇ ਨੱਚੀਆਂ, ਮਿਲਿਆ ਮੇਲ ਨਾ ਧੁਰ ਦੇ ਮਾਹੀਆ। ਪ੍ਰੀਤਮ ਨਾਲ ਨਾ ਮਿਲ ਕੇ ਹੱਸੀਆਂ, ਆਤਮ ਸੇਜ ਨਾ ਕੋਇ ਸੁਹਾਈਆ। ਖ਼ਸਮ ਨਾਲ ਨਾ ਮਿਲ ਕੇ ਵਸੀਆਂ, ਵਾਸਤਾ ਜਗਤ ਨਾਲੋਂ ਤੁੜਾਈਆ। ਉਹ ਮਾਇਆ ਮਮਤਾ ਡੱਸੀਆਂ, ਡੈਣ ਰੂਪ ਵਟਾਈਆ। ਕੋਟਨ ਕੋਟ ਥਲਾਂ ਵਿਚ ਮਰ ਗਈਆਂ ਪੁਨੂੰ ਨੂੰ ਲੱਭਦੀਆਂ ਸਸੀਆਂ, ਪੂਰਾ ਸਤਿਗੁਰ ਹੱਥ ਕਿਸੇ ਨਾ ਆਈਆ । ਇਹ ਓਸ ਵੇਲੇ ਲੇਖ ਲਿਖਿਆ, ਜਿਸ ਵੇਲੇ ਛੋਟੇ ਬੱਚਿਆਂ ਨੀਹਾਂ ਵਿਚ ਦਿਤਾ ਸਰਹੰਦ ਬਸੀਆਂ, ਸੀਨੇ ਸਾਰੇ ਹੱਥ ਟਿਕਾਈਆ। ਗੁਰਮੁਖੋ ਤੁਹਾਡੀਆਂ ਉਹਦੀਆਂ ਗੰਢਾਂ ਕਸੀਆਂ, ਆਪਣੀ ਹੱਥੀਂ ਖਿੱਚ ਲਗਾਈਆ। ਇਹ ਤੜਫਦੀਆਂ ਵਿਛੋੜੇ ਅੰਦਰ ਮੱਛੀਆਂ, ਸਤਿਗੁਰ ਅੰਮ੍ਰਿਤ ਨੀਰ ਆਪਣਾ ਆਪ ਰਿਹਾ ਬਰਸਾਈਆ। ਜਿਸ ਪ੍ਰੀਤਮ ਨੂੰ ਲੱਭ ਨਾ ਸਕਣ ਅੱਖੀਆਂ, ਸੋ ਅੱਖਾਂ ਸਾਮ੍ਹਣੇ ਹੋ ਕੇ ਦਇਆ ਕਮਾਈਆ। ਕੋਟਨ ਕੋਟ ਰਾਂਝਨ ਪਿਛੇ ਰੁਲਕੇ ਮਰ ਗਈਆਂ ਹੀਰ ਸਿਆਲਾਂ ਜੱਟੀਆਂ, ਜੰਗਲ ਬੇਲੇ ਖੋਜ ਖੁਜਾਈਆ। ਇਹੋ ਜੇਹੀ ਮੌਜ ਕਿਸੇ ਕਦੀ ਨਾ ਆਈ ਉਤੇ ਮੰਜੀਆਂ, ਜੇਹੜੀ ਟੁੱਟੀ ਮੰਜੀ ਦਿਤੀ ਵਖਾਈਆ। ਉਹ ਸਖ਼ੀਆਂ

ਸਤਿ ਪ੍ਰੇਮ ਨਾਲ ਰੰਗੀਆਂ, ਰੰਗਰਾਤਾ ਇਕੋ ਰੰਗ ਚੜ੍ਹਾਈਆ। ਦਰੋਪਤੀ ਵਾਂਗ ਹੋਵਣ ਕਦੇ ਨਾ ਨੰਗੀਆਂ, ਓਢਨ ਪੜਦਾ ਸੀਸ ਟਿਕਾਈਆ। ਏਥੇ ਓਥੇ ਆਦਿ ਜੁਗਾਦਿ ਜੁਗ ਚੌਕੜੀ ਕਦੀ ਨਾ ਹੋਵਣ ਰੰਡੀਆਂ, ਹਰਿ ਕੰਤ ਲੈਣ ਹੰਢਾਈਆ । ਤੀਰਥ ਤੱਟਾਂ ਉਤੇ ਕੂੜੇ ਸਾਧਾਂ ਦੀਆਂ ਕੋਈ ਨਾ ਵੇਖਣ ਜਾਵੇ ਮੰਡੀਆਂ, ਸਰਬ ਮੰਡਲਾਂ ਦਾ ਮਾਲਕ ਇਕੋ ਨਜ਼ਰੀ ਆਈਆ। ਉਹ ਦੁਹਾਗਣਾਂ ਵਿਭਚਾਰਨਾਂ ਹੋ ਗਈਆਂ ਗੰਦੀਆਂ, ਜਿਨ੍ਹਾਂ ਭੁੱਲਿਆ ਬੇਪਰਵਾਹੀਆ। ਉਨ੍ਹਾਂ ਦੇ ਕੰਨੀਂ ਸੋਂਹਦੀਆਂ ਕਦੇ ਨਾ ਡੰਡੀਆਂ, ਮੱਥੇ ਟਿੱਕਾ ਜੋਬਨ ਰੰਗ ਨਾ ਕੋਈ ਚੜ੍ਹਾਈਆ। ਤਨ ਸ਼ਿੰਗਰ ਨਾ ਕੋਇ ਅੰਗੀਆਂ, ਸਾੜ੍ਹੀ ਸੁਭਰ ਸਾਲੂ ਕੰਮ ਕਿਸੇ ਨਾ ਆਈਆ। ਕਿਸੇ ਕੰਮ ਨਹੀਂ ਔਣਾ ਜਲ ਜਲ ਬੰਦੀਆਂ, ਮਾਸੀ ਫੁੱਫੀ ਫੁੱਲ ਸੀਸ ਗੁੰਦਾ ਮਹਿੰਦੀ ਰੰਗ ਨਾ ਕੋਇ ਚੜ੍ਹਾਈਆ। ਜਿਨ੍ਹਾਂ ਦੀਆਂ ਆਸਾ ਮਨਸਾ ਪੂਰੀਆਂ ਹੋਈਆਂ ਤੰਗੀਆਂ, ਤ੍ਰਿਸਨਾ ਦਿਤੀ ਬੁਝਾਈਆ। ਤਿਨ੍ਹਾਂ ਦੇ ਪੰਜੇਬਾਂ ਪੈਰਾਂ ਸੋਹਣੀਆਂ ਹੰਡੀਆਂ, ਹੱਥ ਸੁਕੰਗਣ ਗਲੇ ਹਾਰ ਮਿਲੀ ਵਡਿਆਈਆ। ਨਾਤਾ ਤੁਟਿਆ ਬ੍ਰਾਹਮਣ ਪਖੰਡੀਆਂ, ਪਖੰਡਾਂ ਡੰਡਾ ਦਿਤਾ ਲਗਾਈਆ। ਦੇਵੇ ਦਾਨ ਨਾ ਕੋਈ ਘਸਾਈ ਦੰਦੀਆਂ, ਭੇਟਾ ਪੂਜਾ ਨਾ ਕੋਇ ਚੜ੍ਹਾਈਆ। ਜਨ ਭਗਤਾਂ ਵਖਾ ਕੇ ਰੀਤਾਂ ਚੰਗੀਆਂ, ਚੰਗੀ ਤਰਾ ਦਿਤਾ ਸਮਝਾਈਆ। ਸ੍ਰੀ ਭਗਵਾਨ ਬਣ ਕੇ ਧੁਰ ਦਾ ਸੰਗੀਆ, ਸਗਲਾ ਸੰਗ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਪਰਕਾਸ਼ ਨੇਤਰ ਅੰਧੀਆਂ, ਅੰਧ ਅਗਿਆਨ ਦਿਤਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਚੁਕਾਏ ਤੰਬੂਰ ਰਾਗ ਸੁਰੰਗੀਆਂ, ਧੁਰ ਦੀ ਸੁਰ ਦਿਤੀ ਸਮਝਾਈਆ। ਜਿਸ ਨੂੰ ਸੁਣ ਕੇ ਤਪਦੀਆਂ ਰੂਹਾਂ ਹੋਵਣ ਠੰਡੀਆਂ, ਅਗਨੀ ਤਤ ਗਵਾਈਆ। ਲੱਭਣ ਜਾਣ ਨਾ ਬੇਲੇ ਝੰਗੀਆਂ, ਦੱਭ ਕਾਹੀ ਨਾ ਫੋਲ ਫੁਲਾਈਆ। ਅੰਤਰ ਮਾਰ ਧਿਆਨ ਕਹਿਣ ਪ੍ਰਭ ਸੂਰੇ ਸਰਬੰਗੀਆ, ਤੇਰੀ ਬੇਪਰਵਾਹੀਆ । ਤੇਰਾ ਗਾ ਕੇ ਇਕ ਛੰਦੀਆ, ਸੋਹੰ ਢੋਲਾ ਦਿਤਾ ਸੁਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਵੇ ਮੁਕਾਵੇ ਫਿਰ ਫੰਦੀਆ, ਸਨਮੁਖ ਹੋ ਕੇ ਹੋਏ ਸਹਾਈਆ।

੧੬ ਕੱਤਕ ੨੦੨੧ ਬਿਕ੍ਰਮੀ ਮੇਲਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰਾ

ਪਾ ਕੇ ਦਰਸ ਅਗੰਮੀ ਗੁਰ ਦੇ, ਅਠਸਠ ਆਪਣਾ ਹਾਲ ਸੁਣਾਈਆ। ਜੁਗ ਚੌਕੜੀ ਰਹੇ ਤੁਰਦੇ, ਬਣ ਬਣ ਪਾਂਧੀ ਰਾਹੀ ਪਿਛਾ ਸਮਝ ਕੋਇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੱਡੀਆਂ ਸੁਟਦੇ ਰਹੇ ਸਾਡੇ ਅੰਦਰ ਮੁਰਦੇ, ਮੁੱਦਾ ਸਕਿਆ ਨਾ ਕੋਇ ਸਮਝਾਈਆ। ਇਹ ਖੇਲ ਪੁਰਖ ਅਕਾਲ ਅਨੋਖੇ ਹੋਰ ਦੇ, ਹਰਿ ਜੀ ਰਚਨ ਰਚਾਈਆ। ਵੇਸ ਕਰਕੇ ਠੱਗ ਚੋਰ ਦੇ, ਜਗਤ ਭੁਲੇਖਾ ਭਰਮ ਭੁਲਾਈਆ। ਜਗਤ ਜੀਵ ਮੂਲ ਨਾ ਸੋਚਦੇ, ਸਮਝ ਆਪਣੀ ਗਏ ਗਵਾਈਆ। ਜਗਤ ਕਿਰਿਆ ਮੂਲ ਨਾ ਰੋਕਦੇ, ਰੁੱਕਾ ਸਚ ਨਾ ਕੋਇ ਪੜ੍ਹਾਈਆ। ਐਵੇਂ ਪਤਣ ਬਣਾ ਕੇ ਮੋਖ ਦੇ, ਮੁਫ਼ਤ ਆਪਣਾ ਆਪ ਲੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣੀ ਕਾਰ ਕਮਾਈਆ । ਜੁਗ ਚੌਕੜੀ ਰਹੇ ਚਲਦੇ, ਵਹਿਣਾਂ ਧਾਰ ਵਹਾਈਆ। ਜਗਤ ਕਿਰਿਆ ਰਹੇ ਮੰਨਦੇ, ਮਨਸਾ ਨਾਲ ਲੋਕਾਈਆ। ਭੇਵ ਲੁਕਾ ਕੇ ਧੁਰ ਦੇ ਚੰਨ ਦੇ, ਜਗਤ ਚਾਂਦਨੀ ਨਾਲ ਰੁਸ਼ਨਾਈਆ। ਸਚ ਸਨੇਹੜਾ ਅੰਤਮ ਦੱਸਦੇ, ਦਹਿ ਦਿਸ਼ਾ ਰਹੇ ਸੁਣਾਈਆ। ਅਸੀਂ ਸਭ ਤੋਂ ਓਹਲੇ ਵਸਦੇ,

ਨਜ਼ਰ ਕੋਇ ਨਾ ਪਾਈਆ। ਬਿਨ ਭਗਤਾਂ ਭੇਵ ਲੱਭੇ ਨਾ ਅਠਸਠ ਦੇ, ਜਗਤ ਕਿਨਾਰੇ ਤੀਰਥ ਤਟ ਕੰਮ ਨਾ ਆਈਆ। ਕਲਜੁਗ ਅੰਤਮ ਸਾਰੇ ਅੱਕਦੇ, ਥੱਕ ਥੱਕ ਬੈਠੇ ਢੇਰੀਆਂ ਢਾਹੀਆ। ਚਾਰ ਕੁੰਟਾਂ ਦਹਿ ਦਿਸ਼ਾ ਵਿਚ ਨੱਸਦੇ, ਬੰਦਰ ਕਲੰਦਰ ਦੋਵੇਂ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਲੇਖੇ ਵੇਖ ਵਖਾਈਆ। ਅਠਸਠ ਕਹਿਣ ਭੱਜੇ ਫਿਰਦੇ, ਜੁਗ ਜੁਗ ਖੇਲ ਵਖਾਈਆ। ਹੁਕਮ ਮੰਨ ਕੇ ਸਾਚੇ ਪਿਰ ਦੇ, ਵੇਖੀ ਖੇਲ ਲੋਕਾਈਆ। ਸਾਥੋਂ ਸਾਫ਼ ਨਾ ਹੋਏ ਕਿਸੇ ਦੇ ਹਿਰਦੇ, ਹਰਿ ਹਰਿ ਰੂਪ ਨਾ ਕੋਇ ਵਖਾਈਆ। ਪੈਂਡੇ ਮੁੱਕੇ ਨਾ ਦੂਰ ਨੇੜ ਦੇ, ਮੰਜ਼ਲ ਸਕੇ ਨਾ ਕੋਇ ਚੁਕਾਈਆ। ਸ਼ੱਤਰੀ ਬ੍ਰਾਹਮਣ ਦੱਸਣ ਇਨ੍ਹਾਂ ਨਾਲ ਰਹੇ ਖੇਡ ਦੇ, ਜਗਤ ਖੇਲ ਰਚਾਈਆ। ਕੁੜਿਆਰੇ ਹੱਟਾਂ ਵਿਚ ਪਾਣੀ ਰਹੇ ਵੇਚਦੇ, ਅੰਮ੍ਰਿਤ ਨਾਉਂ ਸਾਲਾਹੀਆ। ਕਿਸੇ ਨੂੰ ਭੇਤ ਨਾ ਲੱਭੇ ਓਸ ਦੇਸ ਦੇ, ਜਿਸ ਘਰ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਅਠਸਠ ਕਹਿਣ ਭੱਜ ਭੱਜ ਥੱਕੇ, ਚੌਕੜੀ ਜਗਤ ਵਿਹਾਈਆ । ਪਾਂਧੀ ਬਣ ਬਣ ਮਾਤ ਅੱਕੇ, ਅਕਲ ਰਹੀ ਨਾ ਕੋਈ ਚਤੁਰਾਈਆ। ਸੋਭਾ ਪਾ ਪਾ ਤੀਰਥ ਤੱਟੇ, ਕਿਨਾਰੇ ਦਿਤੇ ਸੁਹਾਈਆ। ਕੰਢਿਆਂ ਉਤੇ ਟਿਕਾ ਕੇ ਮੱਥੇ, ਮਸਤਕ ਦਿਤੇ ਰਗੜਾਈਆ। ਜੀਵ ਜੰਤ ਕਰ ਕੇ ਹਕੇ ਬੱਕੇ, ਹੈਰਾਨੀ ਵਿਚ ਸਮਾਈਆ। ਮੂਰਖਾਂ ਮੁਗਦਾਂ ਸਾਡੇ ਪਿਆਲੇ ਭਰ ਭਰ ਛਕੇ, ਮੁਕਤੀ ਜਗਤ ਸਮਝਾਈਆ। ਭਗਤ ਜਨ ਵੇਖ ਵੇਖ ਹੱਸੇ, ਭਰਮੇ ਭੁੱਲੀ ਲੋਕਾਈਆ। ਜਗਤ ਵਿਵਹਾਰੀ ਜਗਤ ਰੱਟੇ, ਘਰ ਘਰ ਹਿੱਸੇ ਦਿਤੇ ਵੰਡਾਈਆ। ਸਾਚੇ ਲਾਹ ਕਿਸੇ ਨਾ ਖੱਟੇ, ਖਟਕੇ ਵਿਚ ਲੋਕਾਈਆ। ਚਾਰ ਜੁਗ ਦੇ ਦਾਰੀ ਪਟੇ, ਵਸੀਅਤ ਵਿਚ ਸਮਝਾਈਆ। ਅਸਲੀਅਤ ਵਿਚ ਹੋ ਕੇ ਪੱਕੇ, ਖ਼ਸੂਸੀਅਤ ਲਈ ਛੁਪਾਈਆ। ਬ੍ਰਾਹਮਣਾ ਕੋਲੋਂ ਧੁਆ ਕੇ ਵੱਟੇ, ਪੱਥਰਾਂ ਪੂਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇ ਮੁਕਾਈਆ। ਅਠਸਠ ਕਹਿਣ ਬਣਦੇ ਰਹੇ ਮਲਾਹ, ਮਾਹੀ ਨਜ਼ਰ ਕਿਸੇ ਨਾ ਆਈਆ। ਦੱਸਦੇ ਰਹੇ ਸਲਾਹ, ਸਮਝ ਕਿਸੇ ਨਾ ਪਾਈਆ। ਫੜਦੇ ਰਹੇ ਬਾਂਹ, ਗੋਦ ਨਾ ਕੋਇ ਟਿਕਾਈਆ। ਜਲਧਾਰ ਰਹੇ ਨੁਹਾ, ਦੁਰਮਤ ਮੈਲ ਨਾ ਕੋਇ ਧੁਆਈਆ। ਅੰਮ੍ਰਿਤ ਰਸ ਰਹੇ ਪਿਆ, ਅੰਤਰ ਆਤਮ ਭੇਵ ਨਾ ਕੋਇ ਖੁਲ੍ਹਾਈਆ। ਗੰਗਾ ਸਾਗਰ ਵਿਚ ਡੇਰਾ ਲਾ, ਸ੍ਰਿਸ਼ਟ ਸਬਾਈ ਖ਼ਾਕ ਮਿਲਾਈਆ। ਬ੍ਰਾਹਮਣਾਂ ਹੱਥ ਮਿਲੀ ਵਡਿਆ, ਪਵਿਤ ਚੌਂਕੇ ਰਹੇ ਕਰਾਈਆ। ਬਾਲ ਜੰਮੇ ਜੋ ਜਗਤ ਮਾਂ, ਮੁਖ ਲਾ ਕੇ ਸਗਨ ਮਨਾਈਆ । ਸਚ ਸਚ ਦੇਣਾ ਸਮਝਾ, ਨੇਮ ਇਕ ਦਰਸਾਈਆ। ਬੰਧਨਾਂ ਵਿਚ ਸਰਬ ਦੇਣਾ ਫਸਾ, ਫਾਂਸੀ ਸਕਿਆ ਨਾ ਕੋਇ ਕਟਾਈਆ। ਗੁਰ ਅਵਤਾਰ ਗਏ ਸਮਝਾ, ਪੀਰ ਪੈਗ਼ੰਬਰ ਕਰ ਪੜ੍ਹਾਈਆ। ਸਾਚਾ ਤੀਰਥ ਅੰਤਰ ਆਤਮ ਇਕ ਲਿਆ ਬਣਾ, ਜਿਸਦਾ ਕੰਢਾ ਨਜ਼ਰ ਕੋਇ ਨਾ ਆਈਆ। ਬਿਨ ਸਤਿਗੁਰ ਪੂਰੇ ਕੋਇ ਨਾ ਸਕੇ ਨੁਹਾ, ਮਿਹਰ ਨਜ਼ਰ ਉਠਾਈਆ।