੧੭ ਕੱਤਕ ੨੦੨੧ ਬਿਕ੍ਰਮੀ ਮੱਖਣ ਸਿੰਘ ਦੇ ਗ੍ਰਹਿ ਪਿੰਡ ਬੁੱਟਰ ਕਲਾਂ
ਸਚਖੰਡ ਨਿਵਾਸੀ ਸਚ ਦਰਬਾਰ, ਦਰਗਾਹ ਸਾਚੀ ਸੋਭਾ ਪਾਇੰਦਾ। ਚਾਰ ਜੁਗ ਦੇ ਇਕੱਠੇ ਕਰ ਗੁਰੂ ਅਵਤਾਰ, ਸਚ ਸੰਦੇਸਾ ਇਕ ਸੁਣਾਇੰਦਾ । ਪੈਗ਼ੰਬਰ ਪੀਰ ਕਰ ਖ਼ਬਰਦਾਰ, ਆਲਸ ਨਿੰਦਰਾ ਅੱਖ ਖੁਲ੍ਹਾਇੰਦਾ। ਲੇਖਾ ਜਾਣ ਤੀਰਥ ਤਟ ਕਿਨਾਰ, ਅਠਸਠ ਹੁਕਮ ਇਕ ਮਨਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਲਾਏ ਨਾਲ, ਧੁਰ ਦਾ ਸੰਗ ਇਕ ਜਣਾਇੰਦਾ। ਰਵ ਸਸ ਦਰ ਭਿਖਾਰ, ਮੰਡਲ ਮੰਡਪ ਮੇਲ ਮਿਲਾਇੰਦਾ। ਜ਼ਿਮੀਂ ਆਸਮਾਨ ਦੇ ਆਧਾਰ, ਗਗਨ ਗਗਨੰਤਰ ਵੇਖ ਵਖਾਇੰਦਾ। ਲੇਖਾ ਜਾਣ ਦੋ ਜਹਾਨ, ਲੋਕ ਪਰਲੋਕ ਹੁਕਮ ਵਰਤਾਇੰਦਾ। ਚੌਦਾਂ ਲੋਕ ਚੌਦਾਂ ਤਬਕ ਦੇ ਫ਼ਰਮਾਨ, ਧੁਰ ਸੰਦੇਸਾ ਇਕ ਸੁਣਾਇੰਦਾ। ਸਦੀ ਵੀਹਵੀਂ ਸਾਰੇ ਕਰੋ ਧਿਆਨ, ਨੇਤਰ ਲੋਚਣ ਅੱਖ ਇਕ ਖੁਲ੍ਹਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਇਕੱਠੇ ਕੀਤੇ ਆਣ, ਗੀਤਾ ਗਿਆਨ ਭੇਦ ਚੁਕਾਇੰਦਾ। ਮਸਲਾ ਵੇਖ ਅੰਜੀਲ ਕੁਰਾਨ, ਅਲਫ਼ ਯੇ ਵੰਡ ਵੰਡਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਹਰਿ ਕਰਤਾ ਕਰਨੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਰਵੈਰ ਨਿਰੰਕਾਰ ਨਿਰਗੁਣ ਆਪਣਾ ਹੁਕਮ ਵਰਤਾਇੰਦਾ। ਨਿਰਗੁਣ ਹੁਕਮ ਸਦਾ ਵਰਤੰਤ, ਨਾ ਕੋਇ ਮੇਟੇ ਮੇਟ ਮਿਟਾਇੰਦਾ। ਆਦਿ ਜੁਗਾਦੀ ਹਰਿ ਭਗਵੰਤ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸਦੀ ਮਹਿੰਮਾ ਸਦਾ ਅਗਣਤ, ਲੇਖਾ ਗਣਤ ਨਾ ਕੋਇ ਗਣਾਈਆ। ਜਿਸ ਦਾ ਖੇਲ ਲੱਖ ਚੁਰਾਸੀ ਜੀਵ ਜੰਤ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਜਿਸ ਦਾ ਲੇਖਾ ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਬਣਾਏ ਬਣਤ, ਰਾਗਾਂ
ਨਾਦਾਂ ਸ਼ਬਦਾਂ ਕਰੇ ਸ਼ਨਵਾਈਆ। ਜਿਸ ਦਾ ਅਗੰਮ ਅਥਾਹ ਅਲਖ ਅਗੋਚਰ ਮੰਤ, ਮੰਤਵ ਧੁਰ ਦਾ ਹਲ ਕਰਾਈਆ। ਜਿਸ ਦੇ ਹੁਕਮੇ ਅੰਦਰ ਨਰਕ ਸਵਰਗ ਦੋਜ਼ਖ਼ ਜੰਨਤ, ਬਹਿਸ਼ਤ ਬ੍ਰਹਿਮੰਡ ਖੰਡ ਸਮਾਈਆ। ਜਿਸ ਦਾ ਨਾਮ ਨਿਧਾਨਾ ਬੋਧ ਅਗਾਧਾ ਧੁਰ ਦਾ ਪੰਡਤ, ਸਾਚੀ ਵਿਦਿਆ ਕਰੇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਖੇਲ ਖਿਲਾਈਆ। ਸਚਖੰਡ ਨਿਵਾਸੀ ਪੁਰਖ ਸਮਰਥ, ਹਰਿ ਕਰਤਾ ਵਡ ਵਡਿਆਈਆ। ਨਿਤ ਨਵਿਤ ਚਲਾਵਣਹਾਰਾ ਰਥ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁਕਮ ਵਰਤਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮਾਰਗ ਦੱਸ, ਤੇਈ ਅਵਤਾਰਾਂ ਹੁਕਮ ਮਨਾਈਆ। ਭਗਤ ਅਠਾਰਾਂ ਦੇ ਕੇ ਰਸ, ਵਸਤ ਅਮੋਲਕ ਝੋਲੀ ਪਾਈਆ। ਈਸਾ ਮੂਸਾ ਮੁਹੰਮਦ ਨਾਅਰਾ ਦੱਸ, ਅਲਖ ਪ੍ਰਤਖ ਦਿਤਾ ਦ੍ਰਿੜਾਈਆ। ਨਾਨਕ ਗੋਬਿੰਦ ਨਿਰਗੁਣ ਜੋਤ ਕਰ ਪਰਕਾਸ਼, ਸ਼ਬਦ ਅਨਾਦੀ ਨਾਦ ਜਣਾਈਆ। ਤੀਰਥ ਤੱਟਾਂ ਦੇ ਧਰਵਾਸ, ਅੱਠਾਂ ਸੱਠਾਂ ਵੇਖ ਵਖਾਈਆ। ਜਲਧਾਰਾ ਪ੍ਰਿਥਮੀ ਆਕਾਸ਼, ਚੋਟੀ ਟਿੱਲੇ ਪਰਬਤ ਖੋਜ ਖੁਜਾਈਆ। ਆਦਿ ਜੁਗਾਦਿ ਜੁਗ ਚੌਕੜੀ ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਾਤਾ ਇਕ ਅਖਵਾਈਆ। ਨਿਰਗੁਣ ਦਾਤਾ ਹਰਿ ਨਿਰੰਕਾਰ, ਦੂਜਾ ਨਜ਼ਰ ਕੋਇ ਨਾ ਆਇੰਦਾ। ਆਦਿ ਜੁਗਾਦੀ ਜਿਸ ਦੀ ਧਾਰ, ਦੋ ਜਹਾਨਾਂ ਖੇਲ ਖਿਲਾਇੰਦਾ । ਥਿਰ ਘਰ ਸਾਚੇ ਕਰ ਪਿਆਰ, ਸ਼ਬਦ ਦੁਲਾਰਾ ਸੁਤ ਉਠਾਇੰਦਾ। ਸੁੰਨ ਅਗੰਮੋਂ ਕਰਕੇ ਪਾਰ, ਧੁਰ ਦਾ ਲੇਖਾ ਆਪ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਚਮ ਨਾਤਾ ਜੋੜ ਜੁੜਾਇੰਦਾ। ਸ਼ਬਦ ਸੰਦੇਸਾ ਏਕਾ ਵਾਰ, ਏਕੰਕਾਰਾ ਆਪ ਸੁਣਾਇੰਦਾ। ਲੱਖ ਚੁਰਾਸੀ ਕਰ ਖ਼ਬਰਦਾਰ, ਨਵ ਨੌ ਚਾਰ ਖੋਜ ਖੁਜਾਇੰਦਾ। ਖੇਲ ਕਰ ਅਗੰਮ ਆਪਾਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਨਾਉਂ ਧਰ ਗੁਰੂ ਅਵਤਾਰ, ਪੈਗ਼ੰਬਰ ਆਪਣੀ ਕਾਰ ਕਮਾਇੰਦਾ। ਧੁਰ ਸੰਦੇਸਾ ਵਿਚ ਸੰਸਾਰ, ਸ਼ਾਸਤਰ ਵੇਦ ਸਿਮਰਤ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਆਪਣੀ ਕਲ ਵਖਾਇੰਦਾ। ਸਚਖੰਡ ਨਿਵਾਸੀ ਹਰਿ ਕਰਤਾਰ, ਕਰਤਾ ਬੇਪਰਵਾਹੀਆ। ਨੌ ਸੌ ਚੁਰਾਨਵੇ ਜੁਗ ਚੌਕੜੀ ਖੇਲ ਅਪਾਰ, ਅਪਰੰਪਰ ਸਵਾਮੀ ਦਿਤਾ ਕਰਾਈਆ। ਕਲਜੁਗ ਅੰਤਮ ਹੋ ਖ਼ਬਰਦਾਰ, ਦੋ ਜਹਾਨਾਂ ਰਿਹਾ ਉਠਾਈਆ। ਨੇਤਰ ਖੋਲ੍ਹ ਵੇਖੋ ਕਿਵਾੜ, ਲੋਚਣ ਬੰਦ ਨਾ ਕੋਇ ਜਣਾਈਆ। ਚਾਰੋਂ ਕੁੰਟ ਅੰਧ ਅੰਧਿਆਰ, ਸਾਚਾ ਚੰਦ ਨਾ ਕੋਇ ਚਮਕਾਈਆ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਨਾਰੀ ਕੰਤ ਨਾ ਕੋਇ ਹੰਢਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਗਏ ਹਾਰ, ਹੋਕਾ ਦੇ ਦੇ ਜਗਤ ਸੁਣਾਈਆ। ਅੱਖਰਾਂ ਵੱਖਰਾਂ ਦੇ ਆਧਾਰ, ਕਾਗ਼ਜ਼ ਕਲਮ ਸ਼ਾਹੀ ਗੰਢ ਪੁਆਈਆ। ਸ਼ਬਦ ਅਗੰਮੀ ਕਰ ਸੱਚਾ ਵਣਜ ਵਪਾਰ, ਵਣਜਾਰੇ ਹੋ ਕੇ ਗਏ ਜਣਾਈਆ। ਬਿਨ ਆਤਮ ਪਰਮਾਤਮ ਸਾਚਾ ਮੀਤ ਸੱਜਣ ਨਾ ਕੋਇ ਧੁਰ ਦਾ ਯਾਰ, ਸੰਗੀ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰਬਾਰ ਹਰਿ ਨਿਰੰਕਾਰ ਧੁਰ ਦਾ ਹੁਕਮ ਇਕ ਜਣਾਈਆ। ਧੁਰ ਦਾ ਹੁਕਮ ਸਚ ਸੰਦੇਸਾ, ਬਿਨ ਅੱਖਰਾਂ ਆਪ ਜਣਾਇੰਦਾ। ਸ਼ਾਹੋ ਭੂਪ ਹਰਿ ਵਡ ਨਰੇਸ਼ਾ, ਨਰ ਨਰਾਇਣ ਇਕ ਅਖਵਾਇੰਦਾ। ਜੁਗ ਚੌਕੜੀ ਭਗਤ ਉਧਾਰਨ ਜਿਸ ਦਾ ਪੇਸ਼ਾ, ਪੁਸ਼ਤ ਪਨਾਹ ਹੱਥ ਟਿਕਾਇੰਦਾ। ਜਿਸ ਨੂੰ ਜੁਗ ਚੌਕੜੀ
ਝੁਕਦੇ ਵਿਸ਼ਨ ਬ੍ਰਹਮਾ ਮਹੇਸ਼ਾ, ਸ਼ੰਕਰ ਨਿਉਂ ਨਿਉਂ ਧੂੜੀ ਖ਼ਾਕ ਰਮਾਇੰਦਾ। ਸਚਖੰਡ ਜਿਸ ਦਾ ਅਵੱਲੜਾ ਦੇਸਾ, ਦੋ ਜਹਾਨਾਂ ਵਾਲੀ ਸੋਭਾ ਪਾਇੰਦਾ। ਪੀਰ ਪੈਗ਼ੰਬਰ ਚਾਕਰ ਖ਼ਾਕ ਕਰਕੇ ਜਿਸ ਨੇ ਭੇਜਾ, ਗੁਰ ਅਵਤਾਰ ਬੰਦਗੀ ਨਾਮ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਆਪਣੇ ਹੱਥ ਰਖਾਇੰਦਾ। ਸਚਖੰਡ ਨਿਵਾਸੀ ਪਾਰਬ੍ਰਹਮ, ਸੋ ਪੁਰਖ ਨਿਰੰਜਣ ਖੇਲ ਰਚਾਈਆ। ਹਰਿ ਪੁਰਖ ਨਿਰੰਜਣ ਜਾਣੇ ਆਪਣਾ ਕੰਮ, ਏਕੰਕਾਰ ਵੱਡੀ ਵਡਿਆਈਆ। ਆਦਿ ਨਿਰੰਜਣ ਚਾੜ੍ਹਕੇ ਧੁਰ ਦਾ ਚੰਨ, ਅਬਿਨਾਸ਼ੀ ਕਰਤਾ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਬੇੜਾ ਸਭ ਦਾ ਬੰਨ੍ਹ, ਦੋ ਜਹਾਨਾਂ ਰਿਹਾ ਚਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਹੇ ਧੰਨ ਧੰਨ, ਵਾਹਵਾ ਵੱਡੇ ਵੱਡੀ ਤੇਰੀ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪੇ ਘੜੇ ਆਪੇ ਲਏ ਭੰਨ, ਜੁਗ ਚੌਕੜੀ ਆਪਣੀ ਖੇਲ ਰਚਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਕੇ ਦਾਨ, ਨਾਮ ਨਿਧਾਨ ਝੋਲੀ ਪਾਈਆ। ਬੰਸਰੀਆਂ ਵਾਲੇ ਬਣਾਕੇ ਕਾਹਨ, ਗੋਪੀਆਂ ਨਾਚ ਨਚਾਈਆ। ਬਨਬਾਸਾਂ ਵਿਚ ਭੁਆ ਕੇ ਰਾਮ, ਸੀਤਾ ਦਏ ਦੁਹਾਈਆ। ਈਸਾ ਮੂਸਾ ਮੁਹੰਮਦ ਦੇ ਪੈਗ਼ਾਮ, ਪੈਗ਼ੰਬਰਾਂ ਰਸੂਲਾਂ ਕਰੇ ਪੜ੍ਹਾਈਆ। ਧੁਰ ਦਾ ਕਲਮਾ ਇਕ ਕਲਾਮ, ਕਾਇਨਾਤ ਕਰੇਂ ਜਣਾਈਆ। ਆਪਣਾ ਮੰਤਰ ਸਤਿਨਾਮ, ਸਤਿ ਸਤਿਵਾਦੀ ਦਿਤਾ ਸਮਝਾਈਆ। ਧੁਰ ਸੰਦੇਸ਼ਾ ਦੇਵੀਂ ਆਣ, ਡੰਕਾ ਫ਼ਤਿਹ ਨਾਲ ਵਜਾਈਆ। ਤੇਰਾ ਵੇਖ ਖੇਲ ਸਾਰੇ ਹੋਣ ਹੈਰਾਨ, ਹਰਿ ਜੂ ਅੰਤ ਕੋਇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਕਹਿਣ ਪੁਰਾਨ, ਜੀਵ ਪ੍ਰਾਣੀ ਰਹੇ ਜਸ ਗਾਈਆ। ਤੇਰਾ ਵੱਖਰਾ ਅਨੋਖਾ ਅਗੰਮਾ ਸ਼ਬਦ ਬਿਬਾਣ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਜਿਸ ਉਪਰ ਕਿਰਪਾ ਕਰੇ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਤਿਸ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਿਲਿਆ ਮਾਣ, ਅਭਿਮਾਨ ਦਿਤਾ ਮਿਟਾਈਆ । ਸਚਖੰਡ ਨਿਵਾਸੀ ਨੌਜਵਾਨ, ਤਖ਼ਤ ਤਾਜ ਤੇਰੀ ਸਰਨਾਈਆ। ਸ਼ਾਹੋ ਭੂਪ ਰਾਜ ਰਾਜਾਨ, ਰਈਅਤ ਦੋ ਜਹਾਨ ਤੇਰੀ ਲੋਕਾਈਆ। ਨਾਨਕ ਗੋਬਿੰਦ ਈਸਾ ਮੂਸਾ ਮੁਹੰਮਦ ਦੇ ਕੇ ਗਏ ਬਿਆਨ, ਸ਼ਹਾਦਤ ਖਾਣੀ ਬਾਣੀ ਨਾਲ ਰਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਹਕਲੰਕ ਪਰਗਟ ਹੋਵੇ ਵਿਚ ਜਹਾਨ, ਜਿਸ ਦਾ ਪਿਤਾ ਨਾ ਕੋਈ ਮਾਈਆ। ਕੋਈ ਨਾ ਜਾਣੇ ਬੁੱਢਾ ਬਾਲ ਅੰਞਾਣ ਜਵਾਨ, ਜੋਬਨ ਰੱਤਾ ਨਜ਼ਰ ਕਿਸੇ ਨਾ ਆਈਆ। ਸਾਚੇ ਮੰਦਰ ਵਸੇ ਇਕ ਮਕਾਨ, ਸੰਬਲ ਨਗਰੀ ਡੇਰਾ ਅਗੰਮ ਲਗਾਈਆ। ਧੁਰ ਦਾ ਹੁਕਮ ਦੇਵੇ ਫ਼ਰਮਾਨ, ਸਚ ਸੰਦੇਸ਼ਾ ਇਕ ਸੁਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਵੇਖੇ ਆਣ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਖਾਈ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਪੁਰਖ ਅਗੰਮ, ਇਕੋ ਇਕ ਅਖਵਾਇੰਦਾ। ਜੁਗ ਚੌਕੜੀ ਜਾਣੇ ਆਪਣਾ ਕੰਮ, ਨਿਹਕਰਮੀ ਕਰਮ ਕਮਾਇੰਦਾ। ਏਥੇ ਓਥੇ ਦੋ ਜਹਾਨ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਬੇੜਾ ਬੰਨ੍ਹ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਾਰ ਕਮਾਇੰਦਾ। ਨਾਮ ਪਦਾਰਥ ਸ਼ਬਦ ਅਮੋਲਕ ਜੋਤ ਪਰਕਾਸ਼ ਦੇਵਣਹਾਰਾ ਧਨ, ਅਬਿਨਾਸ਼ੀ ਆਪਣੀ ਖੇਲ ਵਖਾਇੰਦਾ। ਬਿਨ ਕੰਨਾਂ ਰਾਗ ਸੁਣਾਏ ਹਉਮੇ ਮਾਰੇ ਮਨ, ਮਮਤਾ ਮੋਹ ਮਿਟਾਇੰਦਾ। ਪੰਚ ਵਿਕਾਰਾ ਤੋੜ ਹੰਕਾਰਾ ਦੇਵੇ ਡੰਨ, ਡੋਰੀ ਸ਼ਬਦੀ ਤਨ ਬੰਧਾਇੰਦਾ। ਚੁੱਕਣਹਾਰਾ ਲੱਖ ਚੁਰਾਸੀ ਵਿਚੋਂ ਜਨ, ਜਨ ਜਨ ਕੀ, ਪੈਜ ਆਪ ਰਖਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਕਰਨੀ ਆਪਣੀ ਆਪ ਜਣਾਇੰਦਾ। ਕਰਨੀ ਆਪਣੀ ਦੱਸੇ ਆਪ, ਪਤਿਪਰਮੇਸ਼ਵਰ ਵੱਡੀ ਵਡਿਆਈਆ। ਸ੍ਰਿਸ਼ਟ ਸਬਾਈ ਜਿਸ ਥਾਪਣ ਲਿਆ ਥਾਪ, ਲੱਖ ਚੁਰਾਸੀ ਗੋਦ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਰਸਨਾ ਜਿਹਵਾ ਬੱਤੀ ਦੰਦ ਦੱਸ ਕੇ ਗਏ ਜਾਪ, ਕੋਟਨ ਕੋਟ ਸਿਫ਼ਤੀ ਨਾਮ ਸਾਲਾਹੀਆ। ਜਿਸ ਦੀ ਸਭ ਤੋਂ ਉਤਮ ਨਿਰਾਲੀ ਅਨੋਖੀ ਵੱਖਰੀ ਜ਼ਾਤ, ਜ਼ਾਹਰ ਜ਼ਹੂਰ ਬੇਨਜ਼ੀਰ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਪਾਏ ਵਫ਼ਾਤ, ਮਕਬਰਿਆਂ ਵਿਚ ਨਾ ਕੋਇ ਦਬਾਈਆ। ਜਿਸ ਦੀ ਸਿਫ਼ਤਾਂ ਭਰੀ ਲਿਖ ਸਕੇ ਨਾ ਕੋਇ ਕਿਤਾਬ, ਕਾਤਬ ਬੈਠੇ ਮੁਖ ਭੁਆਈਆ। ਅਲਫ਼ ਯੇ ਲਾ ਨਾ ਸਕੇ ਹਿਸਾਬ, ਅੰਜੀਲ ਕੁਰਾਨ ਨਾ ਕੋਇ ਵਡਿਆਈਆ। ਖਾਣੀ ਬਾਣੀ ਬੇਅੰਤ ਦਾ ਨਿੱਕਾ ਜਿਹਾ ਬਾਬ, ਬਾਬਤ ਗੁਰ ਅਵਤਾਰਾਂ ਦਿਤਾ ਜਣਾਈਆ। ਜਿਸ ਨੂੰ ਸਜਦਿਆਂ ਵਿਚ ਕਰਨ ਆਦਾਬ, ਨਮੋ ਨਮੋ ਸੀਸ ਝੁਕਾਈਆ। ਹੁਜਰਿਆਂ ਵਿਚ ਵੇਖਣ ਮਹਿਰਾਬ, ਮਹਿਬੂਬ ਬੇਪਰਵਾਹੀਆ। ਸੋ ਸਚ ਸਵਾਮੀ ਸਦਾ ਨਿਹਕਾਮੀ ਅੰਤਰਜਾਮੀ ਕਲਜੁਗ ਅੰਤ ਇਕੋ ਰਿਹਾ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਦੀ ਭਵਿਖਤ ਵਾਕਾਂ ਅੰਦਰ ਸਾਰੇ ਦੇ ਕੇ ਗਏ ਆਵਾਜ਼, ਹੌਲੀ ਹੌਲੀ ਹਾਲ ਜਣਾਈਆ। ਜਿਸ ਨੂੰ ਸਾਹਿਬ ਸੁਲਤਾਨ ਸ੍ਰੀ ਭਗਵਾਨ ਕਹਿੰਦੇ ਸ਼ਾਹ ਪਾਤਸ਼ਾਹ ਗੁਰੂ ਮਹਾਰਾਜ, ਮਹਾਂਬਲੀ ਵੱਡੀ ਵਡਿਆਈਆ । ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਸਚ ਜਗਦੀਸ਼ ਜਿਸ ਦੇ ਸੀਸ ਸੋਹਵੇ ਤਾਜ, ਤਾਜ ਤਖ਼ਤ ਰਹਿਣ ਕੋਇ ਨਾ ਪਾਈਆ। ਭੂਪਤ ਭੂਪ ਵਡ ਨਵਾਬ, ਨੌਬਤ ਆਪਣਾ ਨਾਮ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਦੀ ਚੌਧਵੀਂ ਕੱਠੇ ਕੀਤੇ ਆਪ, ਪਿਤਾ ਪੁਰਖ ਅਕਾਲ ਬਾਪ ਰਿਹਾ ਸਮਝਾਈਆ । ਨੇਤਰ ਤੱਕੋ ਲੋਕਮਾਤ, ਧਰਨੀ ਧਰਤ ਧਵਲ ਰਿਹਾ ਵਖਾਈਆ। ਕਲਜੁਗ ਜੀਵਾਂ ਸਾਚਾ ਭੁੱਲਿਆਂ ਜਾਪ, ਅੰਤਰ ਆਤਮ ਹਿਰਦੇ ਹਰਿ ਨਾ ਕੋਇ ਵਸਾਈਆ। ਪੰਜ ਤਤ ਕਾਇਆ ਮਾਟੀ ਹੋਈ ਖ਼ਾਕ, ਰੂਹ ਬੁੱਤ ਪਾਕ ਨਾ ਕੋਇ ਕਰਾਈਆ। ਪਿਆਲਾ ਮਿਲੇ ਨਾ ਆਬੇ ਹਯਾਤ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਦਿਵਸ ਰੈਣ ਹੁੰਦਾ ਪਾਪ, ਸਾਧ ਸੰਤ ਜੀਵ ਜੰਤ ਧੀਆਂ ਭੈਣਾਂ ਰਹੇ ਤਕਾਈਆ । ਆਤਮ ਪਰਮਾਤਮ ਸਭ ਦਾ ਤੁੱਟਾ ਨਾਤ, ਮਨ ਵਾਸਨਾ ਕੂੜੀ ਕਿਰਿਆ ਕਰੀ ਕੁੜਮਾਈਆ। ਪਿਉ ਪੁੱਤ ਦਾ ਕਰੇ ਘਾਤ, ਭੈਣ ਭੱਈਆ ਰਿਹਾ ਤਕਾਈਆ। ਕੂੜ ਕੁੜਿਆਰੀ ਕੁਲਖਣੀ ਹੋਈ ਨਾਰ ਕਮਜ਼ਾਤ, ਨਰ ਹਰਿ ਕੰਤ ਨਾ ਕੋਇ ਹੰਢਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਨਾਮ ਦੀ ਦੇ ਕੇ ਗਏ ਦਾਤ, ਸਾਰੇ ਖ਼ਾਲੀ ਝੋਲੀਆਂ ਬੈਠੇ ਕਰਾਈਆ। ਗੋਬਿੰਦ ਤੇਰਾ ਜਾਣੇ ਨਾ ਕੋਈ ਭਵਿਖਤ ਵਾਕ, ਨਾਨਕ ਤੇਰਾ ਨਾਮ ਨਾ ਕੋਇ ਮਨਾਈਆ। ਮੁਹੰਮਦ ਤੇਰਾ ਖੋਲ੍ਹੇ ਕੋਈ ਨਾ ਤਾਕ, ਈਸਾ ਹੋਏ ਨਾ ਕੋਇ ਰੁਸ਼ਨਾਈਆ। ਮੂਸਾ ਤੇਰਾ ਹੋਇਆ ਨਾ ਹਿਸਾਬ ਬੇਬਾਕ, ਆਕੀ ਦਿਸੇ ਖ਼ੁਦਾਈਆ। ਕ੍ਰਿਸ਼ਨ ਤੇਰੀ ਪਈ ਨਾ ਸੱਚੀ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਾ ਰੂਪ ਵਟਾਈਆ। ਰਾਮ ਤੇਰਾ ਜਾਣੇ ਨਾ ਕੋਇ ਬਨਵਾਸ, ਸੀਤਾ ਸਵਾਣੀ ਸੰਗ ਨਾ ਕੋਇ ਨਿਭਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਦੀ ਵੀਹਵੀਂ ਸਾਰੇ ਹੋਏ ਉਦਾਸ, ਕਲਜੁਗ ਅੰਤਮ ਧੀਰ ਨਾ ਕੋਇ ਧਰਾਈਆ। ਮਾਇਆ ਕਾਰਨ ਸਾਧ ਸੰਤ ਸਾਡਾ ਕਰਦੇ ਪੂਜਾ ਪਾਠ, ਪੇਟ ਕਾਰਨੇ ਕਰਨ ਪੜ੍ਹਾਈਆ। ਕੀਮਤ ਨਾਲ ਹੱਟਾਂ ਵਿਚ ਵਿਕਦੇ ਵਾਂਗ ਕਿਤਾਬ, ਗੁਰੂ ਗ੍ਰੰਥ ਗੁਰਦੇਵ ਰਿਹਾ ਸੁਣਾਈਆ। ਅਬਿਨਾਸ਼ੀ ਕਰਤੇ ਸ੍ਰੀ ਭਗਵਾਨ ਸਾਚੀ ਸਿਖਿਆ ਕਿਸੇ ਰਹੀ
ਨਾ ਯਾਦ, ਯਾਦਦਾਸ਼ਤ ਸਾਰੇ ਬੈਠੇ ਗਵਾਈਆ। ਕਲਜੁਗ ਵਸਦਾ ਖੇੜਾ ਨਜ਼ਰ ਨਾ ਆਏ ਆਬਾਦ, ਗੁਲਸ਼ਨ ਸਚ ਨਾ ਕੋਇ ਮਹਿਕਾਈਆ। ਆਤਮ ਧੁਨ ਸੁਣੇ ਕੋਈ ਨਾ ਨਾਦ, ਢੋਲਕ ਛੈਣੇ ਸਾਰੇ ਰਹੇ ਖੜਕਾਈਆ। ਤੇਰੇ ਪ੍ਰੇਮ ਦੀ ਅੰਦਰੋਂ ਮਾਰੇ ਨਾ ਕੋਈ ਆਵਾਜ਼, ਸਚ ਸੰਦੇਸ਼ ਨਾ ਕੋਇ ਸੁਣਾਈਆ। ਬਿਨ ਸਤਿਗੁਰ ਪੂਰੇ ਖੋਲ੍ਹੇ ਕੋਈ ਨਾ ਰਾਜ਼, ਰਹਿਮਤ ਰਾਮ ਨਾ ਕੋਇ ਜਣਾਈਆ। ਸਚਖੰਡ ਨਿਵਾਸੀ ਤੇਰੀ ਨਜ਼ਰ ਨਾ ਆਈ ਕਿਸੇ ਦਾਤ, ਦਾਤੇ ਦਾਨੀ ਜੋ ਮਾਤ ਵਰਤਾਈਆ। ਸਦੀ ਚੌਧਵੀਂ ਪੀਰ ਪੈਗ਼ੰਬਰ ਕਹਿਣ ਆਈ ਅੰਧੇਰੀ ਰਾਤ, ਚੌਦਾਂ ਤਬਕ ਰਹੇ ਕੁਰਲਾਈਆ। ਅੱਲਾ ਰਾਣੀ ਪੂਰੀ ਹੋਈ ਨਾ ਖ਼ਾਹਿਸ਼, ਖ਼ਾਸਤਗਾਰ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਧੁਰ ਦਾ ਲੇਖਾ ਦੱਸੇ ਏਕ, ਏਕੋ ਏਕ ਜਣਾਈਆ। ਕਲਜੁਗ ਅੰਤਮ ਕਿਸੇ ਨਾ ਰਹੀ ਕੋਈ ਟੇਕ, ਮਸਤਕ ਟਿੱਕੇ ਬ੍ਰਾਹਮਣ ਰਹੇ ਵਖਾਈਆ। ਅੰਦਰ ਵੜਕੇ ਦੱਸੇ ਕੋਈ ਨਾ ਭੇਤ, ਕੋਟਨ ਕੋਟ ਸਾਧ ਸੰਤ ਨਾਮ ਵੰਡਣ ਥਾਉਂ ਥਾਈਂਆ। ਮਾਇਆ ਮਮਤਾ ਕੂੜੀ ਕਿਰਿਆ ਰਹੇ ਖੇਡ, ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਆਤਮ ਪਰਮਾਤਮ ਸਾਚੀ ਸਖੀ ਬਣ ਕੇ ਮਾਣੇ ਕੋਈ ਨਾ ਸੇਜ, ਸੁਹੰਜਣੀ ਰੁੱਤ ਨਾ ਕੋਇ ਸੁਹਾਈਆ। ਜੋਤੀ ਜਲਵਾ ਤੱਕੇ ਕੋਈ ਨਾ ਤੇਜ, ਤੁਅੱਜਬ ਹੋਈ ਬੈਠੀ ਲੋਕਾਈਆ। ਅੰਮ੍ਰਿਤ ਬਰਸੇ ਕੋਈ ਨਾ ਮੇਘ, ਮੇਘਲਾ ਧਾਰ ਨਾ ਕੋਇ ਬਰਸਾਈਆ। ਨਾਮ ਖੰਡਾ ਚੁੱਕੇ ਕੋਈ ਨਾ ਤੇਗ਼, ਸਾਚੀ ਖੜਗ ਨਾ ਕੋਇ ਚਮਕਾਈਆ। ਧੁਰ ਦਾ ਦੱਸੇ ਨਾ ਕੋਈ ਖੇਲ, ਸ਼ਾਸਤਰ ਸਿਮਰਤ ਪੜ੍ਹ ਪੜ੍ਹ ਸਾਰੇ ਰਹੇ ਸੁਣਾਈਆ। ਨਿਜ ਨੇਤਰ ਸਕੇ ਕੋਈ ਨਾ ਪੇਖ, ਦੋਏ ਲੋਚਣ ਅੱਖ ਉਠਾਈਆ। ਸ੍ਰਿਸ਼ਟੀ ਝਗੜਾ ਮੁੱਛ ਦਾਹੜੀ ਕੇਸ, ਮੂੰਡ ਮੁੰਡਾਏ ਦੇਣ ਦੁਹਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕੋਈ ਨਾ ਰਿਹਾ ਹਮੇਸ਼, ਥਿਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਅੰਤਰ ਦਿਸ਼ਾ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੀਰਥ ਤਟ ਕਿਨਾਰੇ, ਹਰਿ ਕਰਤਾ ਵੇਖ ਵਖਾਈਆ। ਸਦੀ ਚੌਧਵੀਂ ਨੇਤਰ ਖੋਲ੍ਹ ਚਾਰੋਂ ਕੁੰਟ ਵੇਖੋ ਵਿਚ ਸੰਸਾਰੇ, ਦਹਿ ਦਿਸ਼ਾ ਧਿਆਨ ਲਗਾਈਆ। ਸਾਚੀ ਨਈਆ ਨੌਕਾ ਲੱਗੇ ਨਾ ਕੋਈ ਕਿਨਾਰੇ, ਮੰਝਧਾਰ ਰਹੀ ਡੁਬਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜੋ ਦੇਂਦੇ ਰਹੇ ਲਾਰੇ, ਇਸ਼ਾਰਿਆਂ ਨਾਲ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀਆਂ ਸਿਫ਼ਤਾਂ ਵਿਚ ਪੁਕਾਰੇ, ਕੂਕ ਕੂਕ ਸੁਣਾਈਆ। ਜਿਸ ਦੇ ਆਦਿ ਜੁਗਾਦਿ ਜੁਗ ਚੌਕੜੀ ਅਸਥਲ ਸੋਹਣ ਚੁਬਾਰੇ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਿਸ ਦੀ ਮਹਿੰਮਾ ਕਾਗਦ ਕਲਮ ਸ਼ਾਹੀ ਲਿਖ ਲਿਖ ਹਾਰੇ, ਅੰਤਮ ਬੈਠੇ ਸੀਸ ਨਿਵਾਈਆ। ਜਿਸ ਨੂੰ ਬ੍ਰਹਮਾ ਵਿਸ਼ਨ ਸ਼ਿਵ ਕਰਨ ਨਿਮਸਕਾਰੇ, ਕਰੋੜ ਤੇਤੀਸਾ ਧਿਆਨ ਲਗਾਈਆ। ਜੋ ਸਿਫ਼ਤ ਸਲਾਹੀ ਵਸੇ ਬਾਹਰੇ, ਮਹਿਬੂਬ ਨੂਰ ਖ਼ੁਦਾਈਆ । ਜਿਸ ਖ਼ਾਲਕ ਖ਼ਲਕ ਮਖ਼ਲੂਕ ਸਾਢੇ ਤਿੰਨ ਹੱਥ ਬਣਾਏ ਤਨ ਮਨਾਰੇ, ਮੁਨੀ ਮੁਨੀਸ਼ਰ ਵੇਖਣਹਾਰਾ ਚਾਈਂ ਚਾਈਂਆ। ਜਿਸ ਦਾ ਆਦਿ ਅੰਤ ਨਾ ਪਾਰਾਵਾਰੇ, ਬੇਅੰਤ ਰੂਪ ਗੋਸਾਈਂਆ। ਸੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸੇ ਨਾਲ ਇਸ਼ਾਰੇ, ਲੋਕਮਾਤ ਰਾਹ ਵਖਾਈਆ। ਔਹ ਵੇਖੋ ਤੱਕੋ ਨੇਤਰ ਨੈਣ ਖ਼ਾਲੀ ਦਿਸਣ ਮੰਦਰ ਮਸਜਿਦ ਮਠ ਸ਼ਿਵਦਵਾਲੇ ਗੁਰੂਦਵਾਰੇ, ਗੁਰ ਕਾ ਰੂਪ ਨਜ਼ਰ ਕਿਸੇ ਨਾ ਆਈਆ। ਤੀਰਥ ਤੱਟ ਅਠਸਠ ਖ਼ਾਲੀ ਹੋਏ ਦਵਾਰੇ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਕਲਜੁਗ ਸੰਤ ਸਾਚੇ ਚੜ੍ਹਿਆ ਨਾ ਕੋਇ ਖਾਰੇ, ਵਟਣਾ ਨਾਮ ਨਾ ਕੋਇ
ਲਗਾਈਆ। ਕੂੜੀ ਕਿਰਿਆ ਦਰ ਦਰ ਘਰ ਘਰ ਨੇਤਰ ਨੈਣ ਰਹੀ ਸ਼ਿੰਗਾਰੇ, ਮਾਇਆ ਮਮਤਾ ਕੱਜਲ ਪਾਈਆ। ਸੀਸ ਮੀਂਢੀ ਗੁੰਦੇ ਅੰਤਮ ਵਾਰੇ, ਸਦੀ ਚੌਧਵੀਂ ਦਏ ਦੁਹਾਈਆ। ਈਸਾ ਮੂਸਾ ਮੁਹੰਮਦ ਵੇਖ ਹੋਏ ਸ਼ਰਮਸਾਰੇ, ਚਾਰ ਯਾਰ ਅੱਖ ਨਾ ਕੋਇ ਖੁਲ੍ਹਾਈਆ। ਅੰਜੀਲ ਕੁਰਾਨ ਕੱਢੇ ਹਾੜੇ, ਹੌਕੇ ਲੈ ਲੈ ਰਹੀ ਸੁਣਾਈਆ। ਉਮਤ ਉਮਤੀ ਦਿਨ ਆਏ ਮਾੜੇ, ਮੜ੍ਹੀ ਗੋਰ ਵਡਿਆਈਆ। ਸਚ ਖ਼ੁਦਾਏ ਤੇਰੇ ਖੇਲ ਨਿਆਰੇ, ਮਹਿਬਾਨ ਬੀਦੋ ਤੇਰਾ ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਜਣਾਈਆ। ਭੇਵ ਅਭੇਦਾ ਦੱਸਣਹਾਰਾ, ਹਰਿ ਕਰਤਾ ਇਕ ਅਖਵਾਇੰਦਾ। ਨਿਰਗੁਣ ਰੂਪ ਅਗੰਮ ਅਪਾਰਾ, ਅਲਖ ਅਗੋਚਰ ਵੇਸ ਵਟਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਨਿਰਗੁਣ ਨੂਰੋ ਨੂਰ ਡਗਮਗਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਦੋ ਜਹਾਨ ਸੁਣਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋਅ ਕਰ ਖ਼ਬਰਦਾਰਾ, ਆਲਸ ਨਿੰਦਰਾ ਮੇਟ ਮਿਟਾਇੰਦਾ। ਸਦੀ ਵੀਹਵੀਂ ਕਲ ਕਲਕੀ ਲੈ ਅਵਤਾਰਾ, ਕਲ ਕਲੇਸ਼ ਵੇਖ ਵਖਾਇੰਦਾ। ਲੱਭਿਆਂ ਹੱਥ ਨਾ ਆਏ ਵਿਚ ਸੰਸਾਰਾ, ਖੋਜਿਆਂ ਖੋਜ ਨਾ ਕੋਇ ਜਣਾਇੰਦਾ। ਜਿਸ ਦਾ ਸਿਫ਼ਤਾਂ ਭਰਿਆ ਭੰਡਾਰਾ, ਵਸਤ ਅਥਾਹ ਵਰਤਾਇੰਦਾ। ਤੀਰਥ ਤੱਟਾਂ ਕਰ ਕੇ ਪਾਰ ਕਿਨਾਰਾ, ਸਹਾਰਾ ਇਕੋ ਨਾਮ ਦ੍ਰਿੜਾਇੰਦਾ। ਲੇਖਾ ਚੁਕਾ ਕੇ ਤੇਈ ਅਵਤਾਰਾ, ਭਗਤ ਅਠਾਰਾਂ ਪੰਧ ਮੁਕਾਇੰਦਾ। ਈਸਾ ਮੂਸਾ ਮੁਹੰਮਦ ਕਰ ਨਿਮਸਕਾਰਾ, ਨਾਨਕ ਗੋਬਿੰਦ ਸੀਸ ਝੁਕਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਤਮ ਹਾਰਾ, ਆਪਣਾ ਬਲ ਨਾ ਕੋਇ ਰਖਾਇੰਦਾ । ਤੇਰੀ ਕਰਨੀ ਤੇਰੇ ਹੱਥ ਸਾਹਿਬ ਸੱਚੇ ਨਿਰੰਕਾਰਾ, ਦੂਜਾ ਵੰਡ ਨਾ ਕੋਇ ਵੰਡਾਇੰਦਾ। ਕਲਜੁਗ ਕੂੜੀ ਕਿਰਿਆ ਮੇਟ ਪਸਾਰਾ, ਪਾਸਾ ਤੇਰਾ ਇਕੋ ਨਜ਼ਰੀ ਆਇੰਦਾ। ਚਾਰ ਵਰਨਾਂ ਅਠਾਰਾਂ ਬਰਨਾਂ ਦੇ ਸਹਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਤੇਰਾ ਰੂਪ ਸੋਭਾ ਪਾਇੰਦਾ। ਬੰਦ ਕਿਵਾੜੀ ਖੋਲ੍ਹ ਤਾਲਾ, ਮਾਰਗ ਦੱਸ ਇਕ ਸੁਖਾਲਾ, ਭੇਵ ਚੁਕਾ ਸ਼ਾਹ ਕੰਗਾਲਾ, ਊਚ ਨੀਚ ਰਾਓ ਰੰਕ ਤੇਰਾ ਧਿਆਨ ਲਗਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਧੁਰ ਦਾ ਮੰਤਰ ਦੱਸ ਸੁਖਾਲਾ, ਆਤਮ ਪਰਮਾਤਮ ਤੇਰਾ ਰੂਪ ਨਜ਼ਰੀ ਆਇੰਦਾ। ਬਿਨ ਮਣਕਿਆਂ ਵਾਲੀ ਪਾ ਮਾਲਾ, ਲੇਖਾ ਚੁੱਕੇ ਕਾਲ ਮਹਾਂਕਾਲਾ, ਸਾਚੀ ਧਰਮਸਾਲਾ ਸਾਢੇ ਤਿੰਨ ਹੱਥ ਤੇਰਾ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗਹਿਰ ਗੰਭੀਰ ਆਪ ਸੁਣਾਇੰਦਾ। ਗਹਿਰ ਗੰਭੀਰ ਸੁਣਾਏ ਬਿਨ ਫ਼ਾਰਸੀ ਅਰਬੀ, ਇਕੋ ਨਾਮ ਦ੍ਰਿੜਾਈਆ। ਕਿਸੇ ਕੰਮ ਨਾ ਆਵੇ ਮਾਲਾ ਤਸਬੀ, ਮੁਤੱਸਿਬ ਦਿਓ ਗਵਾਈਆ। ਪ੍ਰੇਮ ਪ੍ਰੀਤੀ ਅੰਦਰ ਬਣੋ ਦਰਦੀ, ਦੁਖੀਆਂ ਦੁੱਖ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਏਸੇ ਨਾਮ ਦੀ ਪਾ ਕੇ ਗਏ ਅਰਜ਼ੀ, ਆਰਜ਼ੂ ਪ੍ਰਭੂ ਅੱਗੇ ਸੁਣਾਈਆ। ਪਤਿਪਰਮੇਸ਼ਵਰ ਬੇਪਰਵਾਹ ਤੇਰੀ ਸਾਚੀ ਮਰਜ਼ੀ, ਮਰਜ਼ ਹਉਮੇ ਦੇ ਗਵਾਈਆ । ਤੇਰੀ ਖੇਲ ਇਕ ਅਸਚਰਜ ਦੀ, ਅਚਰਜ ਲੀਲਾ ਰਿਹਾ ਵਰਤਾਈਆ। ਤੇਰੀ ਧਾਰ ਮਰਦਾਨੇ ਮਰਦ ਦੀ, ਮਦਦ ਇਕੋ ਇਕ ਵਖਾਈਆ। ਤੇਰੀ ਖੇਲ ਤਿੱਖੀ ਛੁਰੀ ਕਰਦ ਦੀ, ਕਾਤਲ ਮਕਤੂਲ ਦੋਵੇਂ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦੇ ਵਖਾਈਆ। ਸਾਚਾ ਮਾਰਗ ਦੱਸ ਭਗਵਾਨ, ਚਾਰ ਜੁਗ ਦੇ ਗੁਰ ਅਵਤਾਰ ਸੀਸ ਨਿਵਾਈਆ। ਦੀਨ ਮਜ਼੍ਹਬ ਦਾ ਝਗੜਾ ਮੁਕੇ ਜਹਾਨ, ਸ਼ਰਅ ਸ਼ਰੀਅਤ ਕਰੇ ਨਾ ਕੋਇ ਲੜਾਈਆ। ਸਭ ਦਾ ਨਜ਼ਰੀ ਆਏ ਇਕ ਈਮਾਨ, ਅਮਲਾਂ ਵਿਚ ਰਹੇ ਲੋਕਾਈਆ।
ਆਤਮ ਪਰਮਾਤਮ ਦੇ ਗਿਆਨ, ਚੌਦਾਂ ਵਿਦਿਆ ਕੰਮ ਕਿਸੇ ਨਾ ਆਈਆ। ਘਰ ਘਰ ਫਿਰਦਾ ਦਿਸੇ ਸ਼ੈਤਾਨ, ਆਸਾ ਤ੍ਰਿਸਨਾ ਮਮਤਾ ਮੋਹ ਨਾਲ ਮਿਲਾਈਆ। ਤੀਰ ਨਿਰਾਲਾ ਮਾਰ ਬਾਣ, ਸ਼ਬਦ ਅਗੰਮੀ ਇਕ ਚਲਾਈਆ। ਜੋ ਤੈਥੋਂ ਵਿਛੜੇ ਤੈਨੂੰ ਲੈਣ ਪਛਾਣ, ਬੇਪਹਿਚਾਨ ਪੜਦਾ ਦੇਣਾ ਉਠਾਈਆ। ਤੂੰ ਲੱਖ ਚੁਰਾਸੀ ਦਾ ਸੱਚਾ ਕਾਹਨ, ਬੰਸਰੀ ਨਾਮ ਦੇ ਸੁਣਾਈਆ। ਤੇਰੇ ਨਾਦ ਧੁਨ ਦਾ ਵੱਖਰਾ ਇਕ ਦੀਵਾਨ, ਜੋ ਦੀਵਾਨੇ ਦਏ ਬਣਾਈਆ। ਸਦੀ ਵੀਹਵੀਂ ਸਾਰੇ ਹੋ ਗਏ ਹੈਰਾਨ, ਮਿਹਰਵਾਨ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤਮ ਬਦਲ ਦੇ ਵਿਧਾਨ, ਵਲਦੀਅਤ ਪਿਛਲੀ ਦੇ ਮਿਟਾਈਆ । ਅਗਲਾ ਦੱਸ ਧੁਰ ਫ਼ਰਮਾਨ, ਸਤਿਜੁਗ ਸਾਚਾ ਹੁਕਮ ਮਨਾਈਆ। ਤਖ਼ਤੋਂ ਲਾਹ ਦੇ ਰਾਜ ਰਾਜਾਨ, ਸੀਸ ਤਾਜ ਨਾ ਕੋਇ ਟਿਕਾਈਆ। ਕਰ ਪਰਵਾਨ ਗ਼ਰੀਬ ਨਿਮਾਣੇ ਬਾਲ ਅੰਞਾਣ, ਬਾਲਕ ਅੰਞਾਣੇ ਗੋਦ ਉਠਾਈਆ। ਤੇਰੇ ਉਤੇ ਸਰਬ ਸਵਾਮੀ ਸਭ ਦਾ ਮਾਣ, ਇਕੋ ਓਟ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਿਲ ਕੇ ਕਰਨ ਸਲਾਮ, ਸਜਦਿਆਂ ਵਿਚ ਵਡਿਆਈਆ। ਤੂੰ ਸਾਹਿਬ ਸਚਖੰਡ ਨਿਵਾਸੀ ਸ੍ਰੀ ਭਗਵਾਨ, ਮਹਾਂਬਲੀ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਣਾ ਇਕੋ ਵਰ, ਕਲਜੁਗ ਅੰਤਮ ਸਾਰੇ ਧਿਆਨ ਲਗਾਈਆ । ਕਲਜੁਗ ਅੰਤ ਧਿਆਨ ਲਗੌਂਦੇ ਨੇ। ਗੁਰ ਅਵਤਾਰ ਮੰਗ ਮੰਗੌਂਦੇ ਨੇ। ਪੀਰ ਪੈਗ਼ੰਬਰ ਝੋਲੀ ਡਾਹੁਦੇ ਨੇ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕੌਂਦੇ ਨੇ। ਕਰੋੜ ਤੇਤੀਸਾ ਨੈਣ ਸ਼ਰਮੌਂਦੇ ਨੇ। ਗਣ ਗੰਧਰਬ ਰਾਗ ਅਲੌਂਦੇ ਨੇ। ਬ੍ਰਹਿਮੰਡ ਖੰਡ ਚਰਨ ਧੂੜੀ ਖ਼ਾਕ ਰਮੌਂਦੇ ਨੇ। ਤੂੰ ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਤੇਰੀ ਆਪਣੀ ਝੋਲੀ ਪੌਂਦੇ ਨੇ। ਸਤਿ ਧਰਮ ਦਾ ਦੇ ਅਨੰਦ, ਅਨੰਦ ਚੰਦ ਤੇਰਾ ਰਾਹ ਤਕੌਂਦੇ ਨੇ। ਜਨਮ ਕਰਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਤੇਰਾ ਨਾਤਾ ਤੇਰੇ ਨਾਲ ਰਖੌਂਦੇ ਨੇ। ਸਚ ਸੰਦੇਸ਼ਾ ਢੋਲਾ ਸੁਣਾ ਛੰਦ, ਨਗ਼ਮਾ ਨਾਮ ਤੇਰਾ ਅੰਤ ਸੁਣੌਂਦੇ ਨੇ। ਆਵਣ ਜਾਵਣ ਪਤਤ ਪਾਵਨ ਅਗਲਾ ਪਿਛਲਾ ਚੁਕਾ ਪੰਧ, ਦਰ ਸਾਚਾ ਇਕੋ ਵੇਖ ਵਖੌਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗੌਂਦੇ ਨੇ। ਸੋ ਪੁਰਖ ਨਿਰੰਜਣ ਸਚ ਦ੍ਰਿੜੌਂਦਾ ਏ। ਹਰਿ ਪੁਰਖ ਨਿਰੰਜਣ ਆਖ ਸੁਣੌਂਦਾ ਏ। ਏਕੰਕਾਰਾ ਭੇਵ ਖੁਲ੍ਹੌਂਦਾ ਏ। ਆਦਿ ਨਿਰੰਜਣ ਪੜਦਾ ਲਾਹੁੰਦਾ ਏ। ਅਬਿਨਾਸ਼ੀ ਕਰਤਾ ਹੁਕਮ ਸੁਣੌਂਦਾ ਏ। ਸ੍ਰੀ ਭਗਵਾਨ ਆਪ ਸਮਝੌਂਦਾ ਏ। ਪਾਰਬ੍ਰਹਮ ਵੇਖ ਵਖੌਂਦਾ ਏ। ਸ਼ਬਦੀ ਸੁਤ ਨਾਲ ਰਲੌਂਦਾ ਏ। ਬਣ ਵਿਚੋਲਾ ਫੇਰਾ ਪੌਂਦਾ ਏ। ਲੱਖ ਚੁਰਾਸੀ ਖੋਜ ਖੁਜੌਂਦਾ ਏ। ਸਾਢੇ ਤਿੰਨ ਹੱਥ ਬੰਕ ਵਡਿਆਉਦਾ ਏ। ਸੋਈ ਸੁਰਤੀ ਆਪ ਉਠੌਂਦਾ ਏ। ਅਕਾਲ ਮੂਰਤੀ ਭੇਵ ਚੁਕੌਂਦਾ ਏ। ਨਾਦ ਤੂਰਤੀ ਇਕ ਵਜੌਂਦਾ ਏ। ਅੰਮ੍ਰਿਤ ਸਵਾਂਤੀ ਬੂੰਦ ਧੁਰ ਦੀ ਆਪ ਬਰਸੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਦ੍ਰਿੜੌਂਦਾ ਏ। ਸਾਚੀ ਕਰਨੀ ਕਾਰ ਕਮਾਵਾਂਗਾ। ਕੂੜੀ ਕਿਰਿਆ ਮੇਟ ਮਿਟਾਵਾਂਗਾ। ਖੇਵਟ ਖੇਟਾ ਇਕ ਅਖਵਾਵਾਂਗਾ। ਸ਼ਬਦ ਸੰਦੇਸਾ ਧੁਰ ਦਾ ਭੇਜ, ਦੋ ਜਹਾਨ ਉਠਾਵਾਂਗਾ। ਕਲਜੁਗ ਬਦਲ ਕੇ ਕੂੜੀ ਰੇਖ, ਸਤਿਜੁਗ ਸੱਚਾ ਮਾਰਗ ਲਾਵਾਂਗਾ। ਦੋ ਜਹਾਨਾਂ ਲੇਖਾ ਚੁਕਾ ਕੇ ਦੇਸ ਪਰਦੇਸ, ਪਰਦੇਸੀ ਹੋ ਕੇ ਫੇਰਾ ਪਾਵਾਂਗਾ। ਅਗਲਾ ਦੱਸ ਕੇ ਆਪਣਾ ਲੇਖ, ਅਗੰਮ ਅਥਾਹ ਰਾਹ ਜਣਾਵਾਂਗਾ। ਕੂੜੀ ਕਿਰਿਆ ਅਗਨੀ ਮੇਟ ਕੇ ਜੇਠ, ਠੰਡੀ ਪਵਣ ਇਕ ਚਲਾਵਾਂਗਾ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਨਮਸਤੇ, ਨਮੋ ਨਮੋ ਸੀਸ ਝੁਕਾਈਆ। ਸਦੀ ਵੀਹਵੀਂ ਸਾਡੇ ਬੰਨ੍ਹ ਦੇ ਬਸਤੇ, ਬਗ਼ਲਾਂ ਵਿਚ ਕੁਰਾਨ ਟਿਕਾਈਆ। ਨਾ ਸੋਗ ਨਾ ਕੋਈ ਹਰਖ਼ੇ, ਚਿੰਤਾ ਗ਼ਮ ਨਾ ਕੋਇ ਜਣਾਈਆ। ਤੇਰੇ ਨਾਮ ਕਸਵਟੀ ਉਤੇ ਗਏ ਸਾਰੇ ਪਰਖੇ, ਪਾਰਖੂ ਦੂਜਾ ਨਜ਼ਰ ਕੋਇ ਨਾ ਆਈਆ। ਫਿਰੀ ਦਰੋਹੀ ਅਰਸ਼ੇ ਫ਼ਰਸ਼ੇ, ਫ਼ਾਜਲ ਫ਼ਜਲ ਫ਼ੈਸਲਾ ਸਚ ਨਾ ਕੋਇ ਕਰਾਈਆ। ਬਿਨ ਤੇਰੀ ਰਹਿਮਤ ਰਹਿਮਾਨ ਕਰੇ ਕੋਈ ਨਾ ਤਰਸੇ, ਮਿਹਰ ਨਜ਼ਰ ਨਾ ਕੋਇ ਉਠਾਈਆ। ਤੇਰੇ ਵਿਛੋੜੇ ਅੰਦਰ ਜਨ ਭਗਤ ਸਾਚੇ ਤੜਫੇ, ਜਲ ਮੀਨ ਨਾ ਦਏ ਗਵਾਹੀਆ। ਕਵਣ ਵੇਲਾ ਪ੍ਰਭ ਸਾਚਾ ਪਰਤੇ, ਪਤਿਪਰਮੇਸ਼ਵਰ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰੇ ਇਕੱਠੇ, ਇਕੋ ਦਰ ਬਹਾਈਆ। ਖਿੱਚ ਲਿਆਵੇ ਤੀਰਥ ਤੱਟੇ, ਅਠਸਠ ਨਾ ਕੋਇ ਵਡਿਆਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਪਤ ਕੋਈ ਨਾ ਰੱਖੇ, ਓਢਨ ਸੀਸ ਨਾ ਕੋਇ ਟਿਕਾਈਆ। ਕਰੇ ਖੇਲ ਪੁਰਖ ਸਮਰਥੇ, ਸ਼ਾਹ ਪਾਤਸ਼ਾਹ ਸੱਚਾ ਸ਼ਹਿਸ਼ਾਹੀਆ। ਗੁਰਮੁਖਾਂ ਹਕੀਕਤ ਝੋਲੀ ਪਾਵੇ ਹਕੇ, ਮੁਰੀਦ ਮੁਰਸ਼ਦ ਲਏ ਤਰਾਈਆ। ਦੀਨ ਮਜ਼੍ਹਬ ਦੇ ਗਲੋਂ ਲਾਹਕੇ ਪਟੇ, ਸ਼ਰਅ ਜ਼ੰਜੀਰ ਦਏ ਕਟਾਈਆ । ਨਾਮ ਰੰਗੀਲੇ ਆਪਣੇ ਰੱਤੇ, ਰਤੀ ਰੰਗ ਦਏ ਚੜ੍ਹਾਈਆ। ਚਾਰ ਵਰਨ ਊਚ ਨੀਚ ਰਾਓ ਰੰਕ ਰਾਜ ਰਾਜਾਨ ਭੈਣ ਭਾਈ ਬਣੇ ਸਕੇ, ਸਗਲਾ ਸੰਗ ਰਖਾਈਆ। ਪ੍ਰੇਮ ਡੋਰੀ ਅੰਦਰ ਸਭ ਨੂੰ ਨੱਥੇ, ਨੱਕ ਨਕੇਲ ਇਕ ਵਖਾਈਆ। ਮਾਣ ਗਵਾ ਕੇ ਬੂਰੇ ਕੱਕੇ, ਕੋਝੇ ਕਮਲਿਆਂ ਗਲ ਲਗਾਈਆ । ਲੇਖਾ ਚੁਕਾ ਕੇ ਮਦੀਨੇ ਮੱਕੇ, ਰਸੂਲਾਂ ਦਏ ਸਮਝਾਈਆ। ਭੇਵ ਖੁਲ੍ਹਾ ਕੇ ਮੰਦਰ ਮੱਠੇ, ਸ਼ਿਵਦਵਾਲੇ ਦਏ ਦ੍ਰਿੜਾਈਆ। ਗੁਰੂਦਵਾਰ ਜੋ ਫਿਰਦੇ ਨੱਠੇ, ਭੱਜਣ ਵਾਹੋ ਦਾਹੀਆ। ਤਿਨ੍ਹਾਂ ਨੂੰ ਸਚ ਸੁਨੇਹੜਾ ਇਕੋ ਦੱਸੇ, ਦਹਿ ਦਿਸ਼ਾ ਦਏ ਸਮਝਾਈਆ। ਹਰ ਘਟ ਅੰਦਰ ਇਕੋ ਸਵਾਮੀ ਵਸੇ, ਜਿਸ ਦੀ ਜ਼ਾਤ ਪਾਤ ਨਜ਼ਰ ਕਿਸੇ ਨਾ ਆਈਆ। ਸਤਿਜੁਗ ਸਾਚਾ ਮਾਰਗ ਸਤਿ ਸਤਿਵਾਦੀ ਲੱਗੇ, ਲਾਗਤ ਕੀਮਤ ਕਰਤਾ ਨਾ ਕੋਇ ਜਣਾਈਆ। ਕਿਰਪਾ ਕਰੇ ਸੂਰਾ ਸਰਬਗੇ, ਸੂਰਬੀਰ ਹੋਏ ਸਹਾਈਆ। ਧੁਰ ਦਾ ਤਾਲ ਇਕੋ ਵੱਜੇ, ਵਾਹਦ ਨਾਅਰਾ ਦਏ ਸੁਣਾਈਆ। ਪੰਡਤ ਪਾਂਧਾ ਮੁੱਲਾ ਸ਼ੇਖ਼ ਗ੍ਰੰਥੀ ਦਏ ਕੋਈ ਨਾ ਦੰਡੇ, ਹਿੱਸਿਆਂ ਵਿਚ ਨਾ ਕੋਇ ਲੋਕਾਈਆ। ਸਭ ਨੂੰ ਮਾਰਗ ਪੌੜੀ ਇਕ ਚੜ੍ਹਾ ਕੇ ਡੰਡੇ, ਡੰਡਾਵਤ ਬੰਦਨਾ ਸਭ ਨੂੰ ਦਏ ਸਮਝਾਈਆ। ਆਤਮ ਪਰਮਾਤਮ ਦੇ ਕੇ ਪਰਮਾਨੰਦੇ, ਨਿਜਾਨੰਦ ਰਸ ਚਖਾਈਆ। ਭੇਵ ਚੁਕਾ ਕੇ ਹੰ ਬ੍ਰਹਮੇ, ਸੋ ਪੁਰਖ ਨਿਰੰਜਣ ਵੇਖ ਵਖਾਈਆ। ਜੋ ਸ਼ੰਕੇ ਸੰਸੇ ਰਹਿੰਦੇ ਮਨ ਮੇਂ, ਮਨ ਕਾ ਮਣਕਾ ਦਏ ਭੁਆਈਆ। ਭੇਵ ਖੁਲ੍ਹਾ ਕੇ ਕਾਇਆ ਤਨ ਮੇਂ, ਤਤਵ ਤਤ ਦਏ ਦ੍ਰਿੜਾਈਆ। ਨੇਤਰ ਖੋਲ੍ਹ ਅਗਿਆਨ ਅੰਧੇਰ ਅੰਨ੍ਹ ਦੇ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਝੇੜੇ ਚੁਕਾ ਕੇ ਛੱਪਰ ਛੰਨ ਦੇ, ਸਾਚੇ ਮੰਦਰ ਦਏ ਵਸਾਈਆ। ਜਿਥੇ ਰਾਗ ਇਕੋ ਧੰਨ ਧੰਨ ਦੇ, ਸਾਰੇ ਰਹੇ ਪ੍ਰਭੂ ਜਸ ਗਾਈਆ। ਖੇਲ ਵਖਾਏ ਅਗਲੇ ਰੰਗ ਦੇ, ਪਿਛਲੀ ਮੈਲ ਧੁਆਈਆ । ਮੇਲ ਮਿਲਾ ਕੇ ਗੁਜਰੀ ਚੰਦ ਦੇ, ਚੰਦਨ ਟਿੱਕਾ ਮਸਤਕ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਰਵੇਸ਼ ਇਹੋ ਮੰਗ ਮੰਗਦੇ, ਮਾਂਗਤ ਹੋ ਕੇ ਝੋਲੀ ਡਾਹੀਆ। ਕੋਟੀ ਕੋਟ ਜੁਗ ਵੇਖੇ ਲੰਘਦੇ, ਕਲਜੁਗ ਅੰਤਮ ਗਿਆ ਆਈਆ। ਤੇਰੇ ਆਸਣ ਸੋਹਣੇ ਪ੍ਰਭੂ ਅਗੰਮੀ ਪਲੰਘ ਦੇ, ਜਿਸ ਦੀ ਪਾਵਾ ਚੂਲ ਨਾ ਕਿਸੇ ਬਣਾਈਆ। ਕਲਜੁਗ ਅੰਤਮ ਲੇਖੇ ਵੇਖ ਕਾਇਆ ਪੰਜ ਤਤ ਤਨ ਦੇ, ਅਪ ਤੇਜ ਵਾਏ
ਪ੍ਰਿਥਮੀ ਆਕਾਸ਼ ਖੋਜ ਖੁਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਤਰ ਇਕ ਸਮਝਾਈਆ। ਸਚ ਸਵਾਮੀ ਦੱਸ ਦੇ ਮੰਤਰ, ਮਤਲਬ ਸਭ ਦਾ ਹੱਲ ਕਰਾਈਆ। ਖੁਲ੍ਹੇ ਭੇਵ ਜੀਵ ਜਗ ਅੰਤਰ, ਅੰਤਸ਼ਕਰਨ ਦੇ ਬੁਝਾਈਆ। ਤ੍ਰੈਗੁਣ ਮਾਇਆ ਲੱਗੀ ਬੁਝੇ ਬਸੰਤਰ, ਅਗਨੀ ਤਤ ਨਾ ਕੋਇ ਤਪਾਈਆ। ਪੜਦਾ ਲਾਹ ਕੇ ਗਗਨ ਗਗਨੰਤਰ, ਬ੍ਰਹਿਮੰਡ ਖੰਡ ਦੇ ਵਖਾਈਆ। ਤੇਰੇ ਹੱਥ ਸਭ ਦੀ ਬਣਤਰ, ਘੜਨ ਭੰਨਣਹਾਰ ਤੇਰੀ ਸਰਨਾਈਆ । ਤੇਰਾ ਰੂਪ ਬ੍ਰਹਮ ਨਿਰੰਤਰ, ਮਾਇਆ ਬ੍ਰਹਮ ਨਾ ਕੋਇ ਦਰਸਾਈਆ। ਤੇਰਾ ਖੇਲ ਜੁਗਾ ਜੁਗੰਤਰ, ਜੁਗ ਚੌਕੜੀ ਵੇਸ ਵਟਾਈਆ। ਤੇਰਾ ਨਾਮ ਨਿਰਾਲਾ ਅਨੋਖਾ ਸ਼ਸਤਰ, ਸ਼ੱਤਰੂ ਦੇਵੇ ਖਪਾਈਆ। ਤੇਰਾ ਸਭ ਤੋਂ ਵੱਖਰਾ ਬਸਤਰ, ਓਢਨ ਬੇਪਰਵਾਹੀਆ। ਤੇਰਾ ਸਭ ਤੋਂ ਤਿੱਖਾ ਅਸਤਰ, ਉਗਣ ਆਥਣ ਵੇਖ ਵਖਾਈਆ। ਤੇਰਾ ਕਿਸੇ ਨਾ ਸਮਝਿਆ ਆਦਿ ਜੁਗਾਦਿ ਨਛੱਤਰ, ਹਿਸਾਬ ਸਕਿਆ ਨਾ ਕੋਇ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਤੂੰ ਸਭ ਦਾ ਸਾਚਾ ਮਿਤਰ, ਮਿਤਰਾਂ ਵਿਚੋਂ ਇਕੋ ਨਜ਼ਰੀ ਆਈਆ। ਆਪਣੀ ਧਾਰੋਂ ਆਵੇਂ ਨਿਕਲ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਚੋਟੀ ਚੜ੍ਹ ਕੇ ਬੈਠੋਂ ਸਿਖ਼ਰ, ਘਰ ਘਰ ਆਪਣਾ ਡੇਰਾ ਲਾਈਆ। ਚਾਰ ਜੁਗ ਤੇਰਾ ਸਿਫ਼ਤਾਂ ਵਿਚ ਕਰਦੇ ਗਏ ਜ਼ਿਕਰ, ਅੱਖਰਾਂ ਲਫ਼ਜ਼ਾਂ ਜੋੜ ਜੁੜਾਈਆ। ਤੇਰਾ ਨਕਸ਼ਾ ਕੋਇ ਨਾ ਸਕਿਆ ਚਿਤ੍ਰ, ਘਾੜਤ ਦੱਸੇ ਨਾ ਕੋਇ ਸਮਝਾਈਆ। ਕਲਜੁਗ ਅੰਤਮ ਸਚ ਸਵਾਮੀ ਤੈਨੂੰ ਤੱਕਦੇ ਬਿਟਰ ਬਿਟਰ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਦਰੋਹੀ ਖ਼ੁਦਾਏ ਨਬੀ ਰਸੂਲ ਪੈਗ਼ੰਬਰ ਕਹਿਣ ਕਿਉਂ ਗਿਉਂ ਵਿਸਰ, ਬਿਛਰਤ ਲੈ ਮਿਲਾਈਆ। ਤੂੰ ਪਿਦਰ ਮਾਦਰ ਸਭ ਦਾ ਪਿਸਰ, ਮਿਹਰਵਾਨ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠੇ ਰਹੇ ਕਰ ਕੇ ਸਿਦਕ, ਸਬੂਰੀ ਨਾਲ ਰਲਾਈਆ। ਤੈਨੂੰ ਲੱਭਦੇ ਪਹਾੜਾਂ ਵਾਲੇ ਵਿਚ ਤਿਬਤ, ਤੀਬਰ ਧਿਆਨ ਲਗਾਈਆ। ਆ ਕੇ ਵੇਖ ਜਾਗੀਰ ਆਪਣੀ ਮਿਲਖ, ਮਾਲਕ ਜਗਤ ਖ਼ੁਦਾਈਆ। ਤੇਰੇ ਭਗਤ ਸਾਚੇ ਸੰਤ ਗੁਰਮੁਖ ਗੁਰਸਿਖ ਬਿਰਹੋਂ ਵਿਚ ਰਹੇ ਵਿਲਕ, ਵਰਲਾਪ ਵਿਚ ਵਕਤ ਲੰਘਾਈਆ। ਕੇਹੜੀ ਕੂਟੇ ਕੇਹੜੀ ਧਾਰ ਕੇਹੜੇ ਮੰਦਰ ਕਿਸ ਘਰਾਨੇ ਵਿਚ ਬੈਠੋਂ ਖ਼ਿਸਕ, ਆਪਣਾ ਮੁਖ ਛੁਪਾਈਆ। ਖ਼ਾਲੀ ਦਿਸਣ ਸਵਰਗ ਬਹਿਸ਼ਤ, ਬਹਿਸ਼ਤ ਸਵਰਗ ਕੰਮ ਕਿਸੇ ਨਾ ਆਈਆ। ਤੇਰੇ ਹੱਥ ਗੁਰ ਅਵਤਾਰ ਪੀਰ ਪੈਗ਼ੰਬਰਾਂ ਦੀ ਸਾਚੀ ਫ਼ਰਿਸਤ, ਫ਼ੈਸਲਾ ਧੁਰ ਦਾ ਦੇ ਸੁਣਾਈਆ। ਤੈਨੂੰ ਖੋਜਦੇ ਗਏ ਗੁਰ ਚੇਲਾ ਰਾਮਾ ਵਸ਼ਿਸ਼ਟ, ਭੱਜ ਭੱਜ ਵਾਹੋ ਦਾਹੀਆ। ਅੰਤਮ ਜਾਣਿਆ ਤੂੰ ਸਭ ਦਾ ਇਕੋ ਇਸ਼ਟ, ਪੁਰਖ ਅਕਾਲ ਤੇਰੀ ਵਡਿਆਈਆ। ਸਚ ਦਵਾਰੇ ਖੋਲ੍ਹ ਦੇ ਦ੍ਰਿਸ਼ਟ, ਦ੍ਰਿਸ਼ਟੀ ਆਪਣੀ ਉਤੇ ਪਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਇੱਲਤ, ਆਲਮਾਂ ਆਪਣਾ ਇਲਮ ਦੇ ਸਮਝਾਈਆ । ਝੂਠੀ ਕਰੇ ਕੋਈ ਨਾ ਜ਼ਿੱਲਤ, ਖ਼ੁਆਰੀ ਦੇ ਮਿਟਾਈਆ। ਆਪਣੇ ਮਿਲਣ ਦੀ ਸਾਚੀ ਦੱਸ ਮਿੱਲਤ, ਮਿਲਣੀ ਜਗਦੀਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਚ ਮਾਰਗ ਮਾਤ ਲਗਾਈਆ। ਸਚਖੰਡ ਨਿਵਾਸੀ ਤੇਰਾ ਮਾਰਗ ਚੰਗਾ, ਦੋ ਜਹਾਨਾਂ ਨਜ਼ਰੀ ਆਈਆ। ਨਿਰਗੁਣ ਨਿਰਵੈਰ ਤੇਰਾ ਮਰਦੰਗਾ, ਸ਼ਬਦ ਅਨਾਦ ਕਰੇ ਸ਼ਨਵਾਈਆ। ਅੰਮ੍ਰਿਤ ਰਸ ਤੇਰਾ ਸਚ ਸਰੋਵਰ ਗੰਗਾ, ਗੰਗਾ ਗੋਦਾਵਰੀ ਰਹੀ ਸ਼ਰਮਾਈਆ। ਨਾਮ ਨਿਧਾਨ ਤੇਰਾ ਛੰਦਾ, ਸੋਹੰ ਢੋਲਾ ਬੇਪਰਵਾਹੀਆ। ਮੂਰਖ ਮੁਗਧ ਚਤੁਰ ਸੁਘੜ ਬਣਾਏ ਗੰਦਾ, ਦੁਰਮਤ ਮੈਲ ਧੁਆਈਆ। ਅੰਤਰ ਆਤਮ ਦੇ ਕੇ ਪਰਮਾਨੰਦਾ, ਨਿਜਾਨੰਦ
ਕਰੇ ਰਸਾਈਆ। ਤੇਰਾ ਦਵਾਰਾ ਸਦਾ ਠੰਡਾ, ਅੰਮ੍ਰਿਤ ਮੇਘ ਬਰਸਾਈਆ । ਆਪਣੀ ਬੰਦਗੀ ਵਿਚ ਲਗਾ ਦੇ ਭੁੱਲਿਆ ਬੰਦਾ, ਬੰਦਨਾ ਦੇ ਸਮਝਾਈਆ। ਤੂੰ ਸਰਬ ਸਵਾਮੀ ਸਦਾ ਬਖ਼ਸ਼ੰਦਾ, ਬਖ਼ਸ਼ਿਸ਼ ਤੇਰੀ ਨਜ਼ਰੀ ਆਈਆ । ਤੂੰ ਮਾਲਕ ਜੇਰਜ ਅੰਡਾ, ਉਤਭੁਜ ਸੇਤਜ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਤੇਰੀ ਓਟ ਤਕਾਈਆ।
੧੮ ਕੱਤਕ ੨੦੨੧ ਬਿਕ੍ਰਮੀ ਪ੍ਰੀਤਮ ਕੌਰ ਦੇ ਗ੍ਰਹਿ ਪਿੰਡ ਠੀਕਰੀ
ਗੁਰ ਅਵਤਾਰ ਕਰਨ ਨਿਮਸਕਾਰ, ਹਰਿ ਜਗਦੀਸ਼ ਸੀਸ ਝੁਕਾਈਆ। ਊਚ ਅਗੰਮ ਅਥਾਹ ਤੇਰਾ ਦਰਬਾਰ, ਦੋ ਜਹਾਨਾਂ ਸੋਭਾ ਪਾਈਆ । ਪੀਰ ਪੈਗ਼ੰਬਰ ਸੱਯਦੇ ਕਰਦੇ ਵਾਰੋ ਵਾਰ, ਧੂੜੀ ਟਿੱਕਾ ਖ਼ਾਕ ਰਮਾਈਆ। ਜੁਗ ਚੌਕੜੀ ਦਰ ਦਰਵੇਸ਼ ਬਣੇ ਰਹੇ ਭਿਖਾਰ, ਦਰ ਠਾਂਡੇ ਅਲਖ ਜਗਾਈਆ। ਤੂੰ ਦਾਤਾ ਦੇਵਣਹਾਰ ਦਾਤਾਰ, ਦਇਆਵਾਨ ਤੇਰੀ ਸਰਨਾਈਆ। ਕਾਗਤ ਕਲਮ ਲਿਖ ਲਿਖ ਗਏ ਹਾਰ, ਆਦਿ ਅੰਤ ਕਹਿਣ ਕੋਇ ਨਾ ਪਾਈਆ। ਸਚ ਸਵਾਮੀ ਤੇਰਾ ਪ੍ਰੇਮ ਪ੍ਰੀਤੀ ਅੰਦਰ ਇਕ ਪਿਆਰ, ਨੀਤੀਵਾਨ ਤੇਰੀ ਵਡ ਚਤੁਰਾਈਆ। ਕਲਜੁਗ ਅੰਤਮ ਵੇਖ ਹੋਏ ਹੈਰਾਨ, ਚਾਰ ਜੁਗ ਦੀ ਪਿਛਲੀ ਕਹਾਣੀ ਯਾਦ ਆਈਆ। ਜਿਸ ਦੀ ਸਿਫ਼ਤ ਦੀ ਕਰਦੇ ਗਏ ਪੁਕਾਰ, ਸ਼ਬਦਾਂ ਰਾਗਾਂ ਨਾਦਾਂ ਵਿਚ ਸੁਣਾਈਆ । ਸੋ ਕਰਤਾ ਪੁਰਖ ਖੇਲ ਕਰੇ ਕਰਤਾਰ, ਕਰਨੀ ਆਪਣੀ ਰਿਹਾ ਜਣਾਈਆ। ਲੱਖ ਚੁਰਾਸੀ ਵਿਚੋਂ ਲਏ ਉਠਾਲ, ਚਾਰੇ ਖਾਣੀ ਫੋਲ ਫੁਲਾਈਆ। ਗੁਰਮੁਖ ਗੁਰਸਿਖ ਹਰਿਭਗਤ ਜੁਗ ਜਨਮ ਦੇ ਵਿਛੜੇ ਮੇਲੇ ਲਾਲ, ਲਾਲਣ ਆਪਣੇ ਘਰ ਵਸਾਈਆ। ਧਰਮ ਦਵਾਰਾ ਦੱਸ ਸੱਚੀ ਧਰਮਸਾਲ, ਗੁਰੂਦਵਾਰਾ ਇਕੋ ਇਕ ਵਖਾਈਆ। ਜਿਸ ਗ੍ਰਹਿ ਦੀਪਕ ਜੋਤੀ ਜਗੇ ਬੇਮਿਸਾਲ, ਆਦਿ ਅੰਤ ਹੋਏ ਰੁਸ਼ਨਾਈਆ। ਜਿਥੇ ਪੋਹ ਨਾ ਸਕੇ ਕਾਲ, ਜਨਮ ਮਰਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਹਰਿ ਨਿਰੰਕਾਰ, ਨਿਰਗੁਣ ਤੇਰੀ ਵਡ ਵਡਿਆਈਆ। ਕਲਜੁਗ ਅੰਤ ਲਏ ਅਵਤਾਰ, ਸ੍ਰੀ ਭਗਵੰਤ ਖੇਲ ਰਚਾਈਆ। ਸੰਤ ਸੁਹੇਲੇ ਲਏ ਉਭਾਰ, ਗੁਰ ਚੇਲੇ ਮੇਲ ਮਿਲਾਈਆ। ਸਾਚਾ ਮਾਰਗ ਸਤਿ ਸਤਿਵਾਦੀ ਦਏ ਵਖਾਲ, ਵੱਖਰਾ ਰੰਗ ਰੰਗਾਈਆ । ਲਹਿਣਾ ਦੇਣਾ ਦੱਸਕੇ ਸ਼ਾਹ ਕੰਗਾਲ, ਕੰਗਾਲੋਂ ਸ਼ਾਹ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਰ ਹਰਿ ਆਪਣੇ ਹੱਥ ਰੱਖੇ ਵਡਿਆਈਆ। ਨਰ ਹਰਿ ਵੱਡਾ ਬੇਪਰਵਾਹ, ਬੇਅੰਤ ਹਰਿ ਅਖਵਾਇੰਦਾ। ਭਗਤ ਭਗਵਨ ਲਏ ਜਣਾ, ਭੈ ਭੌ ਆਪ ਸਮਝਾਇੰਦਾ। ਅੰਤਰ ਆਤਮ ਮੇਲ ਮਿਲਾ, ਪਰਮਾਤਮ ਜੋੜ ਜੁੜਾਇੰਦਾ। ਜਲਵਾ ਨੂਰੀ ਕਰ ਰੁਸ਼ਨਾ, ਅੰਧ ਅੰਧੇਰ ਚੁਕਾਇੰਦਾ। ਸ਼ਬਦ ਅਨਾਦੀ ਰਾਗ ਸੁਣਾ, ਧੁਰ ਦਾ ਨਾਦ ਵਜਾਇੰਦਾ। ਅੰਮਿਉਂ ਰਸ ਅੰਮ੍ਰਿਤ ਜਾਮ ਪਿਲਾ, ਤ੍ਰਿਸਨਾ ਭੁੱਖ ਬੁਝਾਇੰਦਾ। ਚਰਨ ਕਵਲ ਬਖ਼ਸ਼ ਸਰਨਾ, ਸਰਨਗਤ ਇਕੋ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਕਾਇਆ ਅੰਦਰ ਭੇਵ ਚੁਕਾਇੰਦਾ। ਕਾਇਆ ਮੰਦਰ ਉਚ ਮਨਾਰ, ਜਨ ਭਗਤ ਮਿਲੇ ਵਡਿਆਈਆ। ਸਤਿ ਸੁਹਾਵਣਾ ਰੂਪ ਅਨੂਪ ਗੁਰੂਦਵਾਰ, ਘਟ
ਘਟ ਆਪ ਬਣਾਈਆ । ਜਿਸ ਦੀ ਸਮਝ ਨਾ ਸਕੇ ਕੋਈ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਛੁਹਾਈਆ। ਸੂਰਜ ਚੰਦ ਨਾ ਕੋਇ ਉਜਿਆਰ, ਦੀਆ ਬਾਤੀ ਨਾ ਕੋਇ ਰੁਸ਼ਨਾਈਆ। ਇਕੋ ਜੋਤ ਜਗੇ ਨਿਰੰਕਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗ੍ਰਹਿ ਮੰਦਰ ਇਕ ਸੁਹਾਈਆ। ਗ੍ਰਹਿ ਮੰਦਰ ਗੁਰਮੁਖ ਅਣਡਿਠਾ, ਮੁੱਲਾ ਸ਼ੇਖ਼ ਪੰਡਤ ਪਾਂਧਾ ਨਜ਼ਰ ਕੋਇ ਨਾ ਆਈਆ। ਸਚ ਸਵਾਮੀ ਪੁਰਖ ਅਕਾਲ ਬੈਠਾ ਧੁਰ ਦਾ ਪਿਤਾ, ਪਤਿਪਰਮੇਸ਼ਵਰ ਸੋਭਾ ਪਾਈਆ। ਸੋ ਸਚ ਦਵਾਰੇ ਵੰਡਾ ਕੇ ਧੁਰ ਦਾ ਹਿੱਸਾ, ਨਾਤਾ ਹਰਿ ਹਰਿ ਨਾਲ ਜੁੜਾਈਆ। ਲਹਿਣਾ ਦੇਣਾ ਮੁੱਕੇ ਵੱਡਾ ਨਿੱਕਾ, ਬਿਰਧ ਬਾਲ ਜਵਾਨ ਇਕੋ ਰੰਗ ਵਖਾਈਆ। ਜਨ ਭਗਤਾਂ ਕਰ ਕੇ ਧੁਰ ਦਾ ਹਿੱਤਾ, ਨਿਤ ਨਵਿਤਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਸਭ ਦਾ ਝੋਲੀ ਪਾਈਆ।
੧੯ ਕੱਤਕ ੨੦੨੧ ਬਿਕ੍ਰਮੀ ਦੀਵਾਲੀ ਦਿਵਸ ਪਿੰਡ ਜੇਠੂਵਾਲ ਹਰਿ ਭਗਤ ਦਵਾਰ
ਗੁਰਮੁਖ ਦੀਪਕ ਸਦਾ ਜਗਦਾ, ਜੁਗ ਚੌਕੜੀ ਰਹੇ ਰੁਸ਼ਨਾਈਆ। ਗੁਰ ਸਤਿਗੁਰ ਪੂਰੇ ਸੋਹਣਾ ਲੱਗਦਾ, ਦੋ ਜਹਾਨਾਂ ਵੇਖ ਵੇਖ ਖ਼ੁਸ਼ੀ ਮਨਾਈਆ। ਸਾਢੇ ਤਿੰਨ ਹੱਥ ਮੰਦਰ ਅੰਦਰ ਰੱਖਦਾ, ਘਰ ਵਿਚ ਘਰ ਲਏ ਟਿਕਾਈਆ। ਲੇਖ ਚੁਕਾ ਕੇ ਮਾਚਸ ਅੱਗ ਦਾ, ਜੋਤੀ ਜੋਤ ਕਰੇ ਰੁਸ਼ਨਾਈਆ। ਨਿਤ ਨਵਿਤ ਪੇਖ ਪੇਖ ਕਦੇ ਨਾ ਰੱਜਦਾ, ਆਸਾ ਤ੍ਰਿਸਨਾ ਹੋਰ ਵਧਾਈਆ। ਦੇ ਕੇ ਲਹਿਣਾ ਹਕੀਕਤ ਹਕ ਦਾ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਨ ਨੂਰ ਕਰੇ ਰੁਸ਼ਨਾਈਆ। ਗੁਰਮੁਖ ਦੀਪਕ ਸਦਾ ਉਜਾਲਾ, ਉਜਲ ਨਜ਼ਰੀ ਆਈਆ। ਦੋ ਜਹਾਨ ਹੋਵੇ ਨਾ ਕਾਲਾ, ਕੂੜਾ ਰੰਗ ਨਾ ਕੋਇ ਵਖਾਈਆ। ਕਾਇਆ ਮੰਦਰ ਸੱਚੀ ਧਰਮਸਾਲਾ, ਸਚ ਦਵਾਰੇ ਸੋਭਾ ਪਾਈਆ। ਵੇਖਣਹਾਰਾ ਹਰਿ ਗੋਪਾਲਾ, ਸ੍ਰੀ ਭਗਵਾਨ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਗੁਰਮੁਖ ਦੀਪਕ ਧੁਰ ਦਾ ਚਾਨਣ, ਸੂਰਜ ਚੰਦ ਕਿਰਨ ਸ਼ਰਮਾਈਆ। ਸਚ ਦਵਾਰੇ ਸਤਿਗੁਰ ਆਵੇ ਬਾਲਣ, ਮਿਹਰ ਨਜ਼ਰ ਇਕ ਉਠਾਈਆ। ਚਮਕੇ ਦਾਮਨੀ ਨਾਲੋਂ ਤੇਜ ਦਾਮਨ, ਦਮਕ ਵੱਖਰੀ ਇਕ ਪਰਗਟਾਈਆ। ਜਿਸ ਨੂੰ ਲੱਭਦੇ ਸ਼ੂਦਰ ਵੈਸ਼ ਸ਼ੱਤਰੀ ਬ੍ਰਾਹਮਣ, ਪਾਰ ਕਿਨਾਰੇ ਧਿਆਨ ਲਗਾਈਆ। ਸੋ ਦੇਵਣਹਾਰਾ ਸਚ ਨਿਸ਼ਾਨਨ, ਨਿਸ਼ਾਨਾ ਇਕੋ ਇਕ ਵਖਾਈਆ। ਸੰਤ ਸੁਹੇਲੇ ਵਿਰਲੇ ਜਾਨਣ, ਜਿਨ੍ਹਾਂ ਦੇਵੇ ਮਾਤ ਵਡਿਆਈਆ। ਗੁਰਮੁਖ ਸੱਚੇ ਲੋਕਮਾਤ ਮਾਨਣ, ਮਨਸਾ ਮਾਣ ਮਿਟਾਈਆ। ਸਾਚਾ ਦੀਪਕ ਸਾਚੇ ਗ੍ਰਹਿ ਪਹਿਚਾਨਣ, ਸਾਚੇ ਘਰ ਵੇਖ ਵਖਾਈਆ। ਹਨਵੰਤ ਕਹੇ ਮੇਰਾ ਨੂਰ ਸੱਚਾ ਰਾਮਨ, ਜੋਤੀ ਧਾਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਈਆ। ਗੁਰਮੁਖ ਦੀਆ ਜਗੇ ਬਿਨ ਬਾਤੀ, ਸਦ ਸਤਿਗੁਰ ਆਪ ਜਗਾਈਆ। ਕਰੇ ਪਰਕਾਸ਼ ਅੰਧੇਰੀ ਰਾਤੀ, ਜੁਗ ਚੌਕੜੀ ਸਚ ਰੁਸ਼ਨਾਈਆ। ਊਚੋ ਊਚ ਨਿਕਲੇ ਅਗੰਮੀ ਲਾਟੀ, ਜਵਾਲਾ ਅੱਖ ਨਾ ਕੋਇ ਉਠਾਈਆ। ਵੇਖਣਹਾਰਾ ਕਮਲਾਪਾਤੀ, ਪਤਿਪਰਮੇਸ਼ਵਰ ਵੇਖ
ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰਮੁਖ ਦੀਪਕ ਸਚ ਨਿਰਾਲਾ, ਨਿਰਗੁਣ ਆਪ ਪਰਗਟਾਈਆ। ਜਿਸ ਦੀ ਵੱਖਰੀ ਅਗੰਮੀ ਮਾਲਾ, ਦਰ ਘਰ ਕਰੇ ਰੁਸ਼ਨਾਈਆ। ਜਿਥੇ ਵੇਖਣਹਾਰਾ ਦੀਨ ਦਿਆਲਾ, ਦੂਜਾ ਨਜ਼ਰ ਕੋਇ ਨਾ ਪਾਈਆ। ਉਹ ਮੰਦਰ ਸੋਹਣਾ ਸਚ ਧਰਮਸਾਲਾ, ਦਵਾਰਾ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਪਕ ਦਏ ਵਡਿਆਈਆ। ਗੁਰਮੁਖ ਦੀਪਕ ਸਦਾ ਜਗਦਾ, ਜੁਗ ਜੁਗ ਪਰਗਟਾਇੰਦਾ। ਬਿਨ ਅੱਖਾਂ ਸੋਹਣਾ ਲੱਗਦਾ, ਬਿਨ ਨੇਤਰ ਰੰਗ ਚੜ੍ਹਾਇੰਦਾ। ਬਿਨ ਫੱਟੀ ਸਹਾਰੇ ਸਜਦਾ, ਆਸਰਾ ਅਵਰ ਨਾ ਕੋਇ ਤਕਾਇੰਦਾ। ਮਸਤੀ ਖ਼ੁਮਾਰੀ ਅੰਦਰ ਦਗਦਾ, ਰੂਪ ਅਨੂਪ ਰੰਗ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੀਪਕ ਇਕ ਰੁਸ਼ਨਾਇੰਦਾ। ਗੁਰਮੁਖ ਦੀਪਕ ਸਭ ਤੋਂ ਸੋਹਣਾ, ਗੁਰ ਅਵਤਾਰ ਗਏ ਜਸ ਗਾਈਆ। ਜਿਸ ਨੂੰ ਤੱਕੇ ਇਕੋ ਤੀਜਾ ਨੇਤਰ ਲੋਇਣਾ, ਲੋਚਣ ਦੋਏ ਨਜ਼ਰ ਨਾ ਆਈਆ। ਸਚ ਦਵਾਰੇ ਆਪ ਟਿਕੌਣਾ, ਹਰਿ ਜੂ ਧੁਰ ਦੀ ਵੰਡ ਵੰਡਾਈਆ। ਬਿਨ ਤੇਲ ਬਾਤੀ ਡਗਮਗੌਣਾ, ਦਿਵਸ ਰੈਣ ਕਰੇ ਰੁਸ਼ਨਾਈਆ। ਹਵਾ ਝਕੋਲੇ ਝੱਖੜ ਨਾ ਕਿਸੇ ਬੁਝਾਉਂਣਾ, ਸਵਾਣੀ ਫੂਕ ਨਾ ਕੋਇ ਲਗਾਈਆ। ਬਿਨ ਸਤਿਗੁਰ ਆਪਣੀ ਜੋਤ ਨਾ ਕਿਸੇ ਮਿਲੌਣਾ, ਨੂਰ ਨੂਰ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰਮੁਖ ਦੀਪਕ ਸਭ ਤੋਂ ਪਿਆਰਾ, ਮਿਤਰਾਂ ਵਿਚੋਂ ਮਿਤਰ ਨਜ਼ਰੀ ਆਈਆ। ਜਿਸ ਦਾ ਵੱਖਰਾ ਅਜੀਬ ਨਜ਼ਾਰਾ, ਬਿਨਾ ਭਗਤਾਂ ਸਮਝ ਕਿਸੇ ਨਾ ਪਾਈਆ। ਨਜ਼ਰੀ ਆਏ ਮਹੱਲ ਅਟਲ ਉਚ ਮਨਾਰਾ, ਹਰਿ ਮੰਦਰ ਦਏ ਵਡਿਆਈਆ। ਜੁਗ ਚੌਕੜੀ ਦੱਸ ਦੇ ਗਏ ਗੁਰੂ ਅਵਤਾਰਾ, ਪੈਗ਼ੰਬਰ ਮਾਤ ਜਣਾਈਆ। ਬਿਨ ਸਤਿਗੁਰ ਕਿਰਪਾ ਦੀਪਕ ਹੋਏ ਨਾ ਕੋਇ ਉਜਿਆਰਾ, ਲੱਖ ਚੁਰਾਸੀ ਅੰਧ ਅੰਧੇਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦ ਵੇਖਣਹਾਰ ਵਡਿਆਈਆ। ਗੁਰਮੁਖ ਦੀਪਕ ਗਹਿਰ ਗੰਭੀਰ, ਗੁਰ ਕਰਤਾ ਆਪ ਜਣਾਈਆ। ਘਰ ਟਿਕਾਇਆ ਤਤ ਸਰੀਰ, ਸਾਢੇ ਤਿੰਨ ਹੱਥ ਸੋਭਾ ਪਾਈਆ। ਜਿਸ ਦੀਪਕ ਨੂੰ ਤੱਕ ਗਏ ਭਗਤ ਕਬੀਰ, ਨੇਤਰ ਨੀਰ ਵਹਾਈਆ। ਇਹ ਮੰਦਰ ਰੱਖਿਆ ਉਸ ਅਖ਼ੀਰ, ਧੁਰ ਦੀ ਚੋਟੀ ਦਿਤਾ ਟਿਕਾਈਆ। ਜਿਥੇ ਸ਼ਰਅ ਦੇ ਟੁੱਟੇ ਜ਼ਜੀਰ, ਮਜ਼੍ਹਬ ਦੀਨ ਨਾ ਕੋਇ ਵਖਾਈਆ। ਅੱਖਰਾਂ ਵਾਲੀ ਨਾ ਕੋਇ ਲਕੀਰ, ਹਰਫ਼ਾਂ ਵਾਲੀ ਨਾ ਕੋਇ ਪੜ੍ਹਾਈਆ। ਨਕਸ਼ਿਆਂ ਵਾਲੀ ਨਾ ਕੋਇ ਤਸਵੀਰ, ਤਸਬੀ ਹੱਥ ਨਾ ਕੋਇ ਲਟਕਾਈਆ। ਓਥੇ ਇਕੋ ਇਕ ਜੋਤ ਸਰੂਪੀ ਧੁਰ ਦਾ ਪੀਰ, ਪਤਿਪਰਮੇਸ਼ਵਰ ਡੇਰਾ ਲਾਈਆ। ਜਿਸ ਦਾ ਖੇਲ ਬੇਨਜ਼ੀਰ, ਜਗਤ ਨਜ਼ਰ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨੂਰ ਕਰੇ ਰੁਸ਼ਨਾਈਆ। ਗੁਰਮੁਖ ਦੀਪਕ ਨੂਰੋ ਨੂਰ, ਨੁਰਾਨਾ ਇਕ ਅਖਵਾਇੰਦਾ। ਜੋ ਜਲਵਾ ਤੱਕਿਆ ਮੂਸੇ ਉਤੇ ਕੋਹਤੂਰ, ਸੋ ਗੁਰਮੁਖ ਅੰਦਰ ਹਰਿ ਪਰਗਟਾਇੰਦਾ। ਹਰਿਜਨ ਏਸੇ ਕਾਰਨ ਮਸ਼ਹੂਰ, ਭਗਤ ਭਗਵਾਨ ਘਰ ਘਰ ਵੇਖ ਵਖਾਇੰਦਾ। ਪੰਧ ਮੁਕਾ ਕੇ ਨੇੜਾ ਦੂਰ, ਦੂਰ ਦੁਰਾਡਾ ਘਰ ਸਾਚੇ ਚਲ ਕੇ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਗੁਰਮੁਖ ਦੀਪਕ ਘਰ ਮੰਦਰ ਟਿਕਿਆ, ਟਿਕਟਿਕੀ ਇਕ ਲਗਾਈਆ। ਜਿਸ ਮੰਜ਼ਲ ਤੇ ਮਿਲਦੀ ਸਾਚੀ ਸਿਖਿਆ, ਆਤਮ ਬ੍ਰਹਮ
ਹੋਵੇ ਪੜ੍ਹਾਈਆ। ਜਿਸ ਦਵਾਰੇ ਇਕੋ ਦਿਸਿਆ, ਦਹਿ ਦਿਸ਼ਾ ਦਾ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਨੂਰ ਕਰੇ ਰੁਸ਼ਨਾਈਆ। ਗੁਰਮੁਖ ਦੀਪਕ ਨੂਰ ਨੂਰਾਨਾ, ਦੋ ਜਹਾਨਾਂ ਕਰੇ ਰੁਸ਼ਨਾਈਆ। ਸਾਚਾ ਮੰਦਰ ਸੋਹੇ ਮਕਾਨਾ, ਬੰਕ ਦਵਾਰ ਮਿਲੇ ਵਡਿਆਈਆ। ਕਰੇ ਪਰਕਾਸ਼ ਕੋਟਨ ਭਾਨਾ, ਸੂਰਜ ਚੰਦ ਨੈਣ ਸ਼ਰਮਾਈਆ। ਮਿਹਰਵਾਨ ਹੋ ਸ੍ਰੀ ਭਗਵਾਨਾ, ਵੇਖੇ ਚਾਈਂ ਚਾਈਂਆ। ਕਲਜੁਗ ਅੰਤਮ ਜਨ ਭਗਤਾਂ ਦੇ ਕੇ ਦਾਨਾ, ਦਾਤੇ ਆਪਣੀ ਦਇਆ ਕਮਾਈਆ। ਅੰਤਰ ਆਤਮ ਦਿਵਸ ਰੈਣ ਅੱਠੇ ਪਹਿਰ ਨਿਰਗੁਣ ਨੂਰ ਦੀਪਕ ਜੋਤ ਜਗੇ ਮਹਾਨਾ, ਮਹਾਂਬਲੀ ਦਿਤਾ ਟਿਕਾਈਆ। ਵੇਖਣਹਾਰ ਸ੍ਰੀ ਭਗਵਾਨਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮਹਾਰਾਜ ਸ਼ੇਰ ਸਿੰਘ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਾਚੇ ਘਰ ਕਰ ਪਰਵਾਨਾ, ਦੀਪਕ ਦੀਆ ਘਰ ਘਰ ਦਿਤਾ ਟਿਕਾਈਆ। ਅੱਠੇ ਪਹਿਰ ਵੇਖੇ ਮਾਰ ਧਿਆਨਾ, ਦਿਵਸ ਰੈਣ ਘੜੀ ਪਲ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੀਵਾਲੀ ਦੀਪਕ ਕਰ ਪਰਧਾਨਾ, ਸਚ ਮੰਦਰ ਦਿਤਾ ਟਿਕਾਈਆ।