ਪੁਸਤਕਾਲਾਭਾਗ ੧੭

ਪਹਿਲੀ ਮੱਘਰ ੨੦੨੧ ਬਿਕ੍ਰਮੀ ਲਾਲ ਸਿੰਘ ਹੇਰਾਂ ਵਾਲੇ ਦੇ ਨਵਿਤ ਪਿੰਡ ਜੇਠੂਵਾਲ ਹਰਿ ਭਗਤ ਦਵਾਰ

ਬਲਿਹਾਰੀ ਮੇਰੇ ਗੁਰਮੁਖ ਲਾਲ, ਹਰਿ ਸਤਿਗੁਰ ਘੋਲ ਘੁਮਾਈਆ। ਤੇਰੇ ਕਾਇਆ ਮੰਦਰ ਅੰਦਰ ਮੇਰੀ ਧਰਮਸਾਲ, ਸਚ ਸਿੰਘਾਸਣ ਸੋਭਾ ਪਾਈਆ। ਦਿਵਸ ਰੈਣ ਅੱਠੇ ਪਹਿਰ ਵੱਜੇ ਅਗੰਮੀ ਤਾਲ, ਸ਼ਬਦ ਅਨਾਦੀ ਨਾਦ ਜਣਾਈਆ। ਅੰਮ੍ਰਿਤ ਸਰੋਵਰ ਸੁਹਾਏ ਸੱਚਾ ਤਾਲ, ਰਸ ਇਕੋ ਇਕ ਵਖਾਈਆ। ਦੀਵਾ ਬਾਤੀ ਕਮਲਾਪਾਤੀ ਘਰ ਸਾਚਾ ਬਾਲ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜਗਤ ਨਿਰਾਲੀ ਵੱਖਰੀ ਚਾਲ, ਅਵੱਲੜੀ ਆਪ ਸਮਝਾਈਆ। ਸਾਹਿਬ ਪ੍ਰੀਤੀ ਨਿਭੇ ਨਾਲ, ਸਤਿ ਸਤਿਵਾਦੀ ਹੋਏ ਸਹਾਈਆ। ਪਾਨਾ ਗੜ੍ਹ ਨਹੀਂ, ਤੇਰਾ ਕਾਇਆ ਮਕਾਨ, ਜਿਸ ਘਰ ਬੈਠਾ ਬਿਨ ਜਗਤ ਅੱਖਾਂ ਨਜ਼ਰੀ ਆਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਮਿਲਣਾ ਕਿਸੇ ਨਾ ਹੋਇਆ ਆਸਾਨ, ਮੁਸ਼ਕਲ ਸਭ ਨੂੰ ਰਿਹਾ ਸਮਝਾਈਆ। ਜਿਸ ਦੇ ਉਤੇ ਗੁਰ ਅਵਤਾਰ ਪੀਰ ਪੈਗ਼ੰਬਰ ਲਿਔਂਦੇ ਰਹੇ ਈਮਾਨ, ਸਰਗੁਣ ਨਿਰਗੁਣ ਸੀਸ ਝੁਕਾਈਆ। ਜਿਸ ਦੀ ਸਿਫ਼ਤ ਕਰੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ, ਖਾਣੀ ਬਾਣੀ ਢੋਲਾ ਸਿਫ਼ਤੀ ਰਾਗ ਅਲਾਈਆ। ਜਿਸ ਨੂੰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭਗਤਾਂ ਮੰਨਿਆ ਨਿਰਗੁਣ ਰੂਪ ਭਗਵਾਨ, ਸਚਖੰਡ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਨਿਤ ਨਵਿਤ ਘਰ ਘਰ ਵਿਚ ਮਿਲੇ ਆਣ, ਦੂਰ ਦੁਰਾਡਾ ਨੇਰਨ ਨੇਰਾ ਆਪਣਾ ਪੰਧ ਮੁਕਾਈਆ। ਜਿਸ ਦਵਾਰੇ ਜਿਸ ਗ੍ਰਹਿ ਗੁਰਮੁਖ ਗੁਰਸਿਖ ਹੋਏ ਮੁਕਾਮ, ਮਾਲਕ ਹਕ ਮੁਕਾਮੇ ਤਿਸੇ ਦਏ ਵਡਿਆਈਆ। ਗੁਰਮੁਖ ਸਿਫ਼ਤ ਗਾ ਕੇ ਜਿਹਵਾ ਜ਼ਬਾਨ, ਰਸਨਾ ਰਾਗ ਅਲਾਈਆ। ਜਗ ਨਾਲੋਂ ਬੇਸ਼ਕ ਵਿਛੜਿਆ ਰਹੇ ਭਗਵਾਨ, ਭਗਤਾਂ ਕੋਲੋਂ ਵੱਖ ਨਾ ਡੇਰਾ ਲਾਈਆ। ਕਰ ਕਿਰਪਾ ਬਿਨਾ ਪੜ੍ਹਿਆਂ ਦਿਤਾ ਗਿਆਨ, ਅਗਿਆਨ ਅੰਧੇਰ ਚੁਕਾਈਆ। ਨੇੜ ਨਾ ਆਏ ਕੂੜਾ ਸ਼ੈਤਾਨ, ਮਨ ਸ਼ਰਅ ਦਿਤੀ ਗਵਾਈਆ। ਸੁਰਤ ਮਿਲਾਵਾ ਸ਼ਬਦੀ ਨੌਜਵਾਨ, ਗੋਬਿੰਦ ਆਪਣਾ ਰੰਗ ਰੰਗਾਈਆ। ਜਿਨ੍ਹਾਂ ਕਰੇ

ਆਪ ਪਰਵਾਨ, ਧੁਰ ਸੰਦੇਸਾ ਨਾਮ ਸੁਣਾਈਆ। ਤਿਨ੍ਹਾਂ ਆਵਣ ਜਾਵਣ ਰੋਵਣ ਧੋਵਣ ਚੁਕਾ ਵਿਚ ਜਹਾਨ, ਜਹਾਂ ਤਹਾਂ ਹੋਏ ਆਪ ਸਹਾਈਆ। ਜੰਗਲ ਜੂਹ ਉਜਾੜ ਪਹਾੜ ਨਾ ਵੇਖੇ ਕੋਈ ਮੈਦਾਨ, ਸਮੁੰਦ ਸਾਗਰ ਡੂੰਘੀ ਖਾਈ ਲੋਕ ਪਰਲੋਕ ਦੋ ਜਹਾਨ ਦਏ ਵਡਿਆਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਰੂਪ ਫਿਰੇ ਬੇਪਹਿਚਾਨ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਲਾਲ ਲਾਲ ਰੰਗੀਲਾ, ਹਰਿ ਸਤਿਗੁਰ ਰੰਗ ਰੰਗਾਇਆ। ਸ਼ਬਦ ਅਗੰਮੀ ਇਕ ਵਸੀਲਾ, ਵਸਲ ਹਕ ਦਾ ਦਏ ਕਰਾਇਆ। ਲੱਖ ਚੁਰਾਸੀ ਵਿਚੋਂ ਥੋੜਾ ਕਬੀਲਾ, ਭਗਤ ਭਗਵਾਨ ਆਪ ਬਣਾਇਆ। ਕੋਇ ਸਮਝ ਨਾ ਸਕੇ ਨਾਲ ਦਲੀਲਾ, ਰਮਜ਼ ਇਸ਼ਾਰਾ ਨਾ ਕੋਇ ਜਣਾਇਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲ ਜਿਨ੍ਹਾਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੀਤੀਆਂ ਅਪੀਲਾਂ, ਲੇਖਾ ਉਨ੍ਹਾਂ ਰਿਹਾ ਮੁਕਾਇਆ। ਰੁੱਤ ਨਾਲ ਰੁਤੜੀ ਰੁਤੜੀ ਨਾਲ ਮਹੀਨਾ, ਮਾਸ ਬਰਖ਼ ਦਿਵਸ ਰੈਣ ਘੜੀ ਪਲ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਬਲਿਹਾਰੀ ਜਿਸ ਆਪਣਾ ਬਲ ਧਰਾਇਆ। ਗੁਰਮੁਖ ਬਲਿਹਾਰੀ ਪ੍ਰੇਮੀ ਸੱਚੇ, ਸਚ ਤੇਰੀ ਵਡਿਆਈਆ। ਲੱਖ ਚੁਰਾਸੀ ਭਾਂਡੇ ਕੱਚੇ, ਕੱਚੀ ਗਗਰੀਆ ਕੰਮ ਕਿਸੇ ਨਾ ਆਈਆ। ਮਨ ਵਾਸਨਾ ਸ੍ਰਿਸ਼ਟ ਸਬਾਈ ਨੱਚੇ, ਨਵ ਨੌ ਫਿਰੇ ਹਲਕਾਈਆ। ਜਿਨ੍ਹਾਂ ਦੇ ਅੰਦਰ ਹਰਿ ਜੂ ਵਸੇ, ਵਾਸਤਾ ਆਪਣੇ ਨਾਲ ਜੁੜਾਈਆ। ਉਹ ਦਰਸ ਕਰਨ ਨੂੰ ਆਵਣ ਨੱਠੇ, ਜਗਤ ਕੂੜਾ ਪੰਧ ਮੁਕਾਈਆ। ਜਿਸ ਵੇਲੇ ਹੋੜਾ ਲੱਗਾ ਉਪਰ ਸੱਸੇ, ਨਿਰਗੁਣ ਸਰਗੁਣ ਇਕੋ ਰੂਪ ਦਰਸਾਈਆ। ਹਾਹਾ ਕਹੇ ਹੰ ਬ੍ਰਹਮ ਟਿੱਪੀ ਬਿੰਦੀ ਪਾਰਬ੍ਰਹਮ ਮਿਲ ਹੋਇ ਇਕੱਠੇ, ਦੂਜਾ ਨਜ਼ਰ ਕੋਇ ਨਾ ਆਈਆ। ਏਸੇ ਕਾਰਨ ਸੰਤ ਸੱਜਣ ਸਤਿਗੁਰ ਸਰਨਾਈ ਢੱਠੇ, ਢਹਿ ਢਹਿ ਆਪਣੀ ਖ਼ੁਸ਼ੀ ਮਨਾਈਆ। ਜਿਨ੍ਹਾਂ ਦੇ ਅੰਦਰ ਵੜਕੇ ਸਚ ਸਵਾਮੀ ਹੋ ਕੇ ਵਸੇ, ਉਹ ਨਾਰ ਸੁਹਾਗਣ ਗੁਰਮੁਖ ਨਾਰੀ ਆਪਣੀ ਖ਼ੁਸ਼ੀ ਮਨਾਈਆ । ਲਿਖਤੀ ਪੜ੍ਹਨ ਦੇ ਕਲਮ ਸ਼ਾਹੀ ਦੇ ਰਹਿ ਜਾਣ ਪਟੇ, ਪਤਿਪਰਮੇਸ਼ਵਰ ਰਾਤੀਂ ਸੁੱਤਿਆਂ ਲਏ ਜਗਾਈਆ। ਜਿਸ ਕਾਇਆ ਅੰਦਰ ਵੱਡੇ ਵੱਡੇ ਮਦੀਨੇ ਮੱਕੇ, ਹੁਜਰਿਆਂ ਵਾਲਾ ਹਾਜ਼ਰ ਪੀਰ ਹਜ਼ਰਤ ਬੈਠਾ ਆਸਣ ਲਾਈਆ। ਉਹ ਕਿਸੇ ਕੋਲੋਂ ਕੀ ਸੱਦੇ ਪੁੱਛੇ, ਸ਼ਬਦ ਅਗੰਮੀ ਆਪਣੀ ਤਾਰ ਹਿਲਾਈਆ । ਇਹੋ ਇਸ਼ਾਰੇ ਪਰਮ ਪੁਰਖ ਦੇ ਗੁੱਝੇ, ਜਿਸਦਾ ਗੁਰ ਅਵਤਾਰ ਢੋਲਾ ਗਏ ਗਾਈਆ। ਦੂਰ ਦੁਰਾਡਿਆਂ ਸਭ ਦੇ ਪੈਂਡੇ ਮੁੱਕੇ, ਜਿਨ੍ਹਾਂ ਮੁਕੰਮਲ ਆਪਣੀ ਦਇਆ ਕਮਾਈਆ। ਆਵਣ ਜਾਵਣ ਲੱਖ ਚੁਰਾਸੀ ਗੇੜੇ ਚੁੱਕੇ, ਰਾਏ ਧਰਮ ਨਾ ਦਏ ਸਜ਼ਾਈਆ। ਬਲਿਹਾਰੀ ਗੁਰਮੁਖ ਨਗ ਨਗੀਨੇ ਸੁੱਚੇ, ਲਾਲਾਂ ਵਿਚੋਂ ਲਾਲ ਅਨਮੁੱਲੜੇ ਗੁਰਮੁਖ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਿਉਂ ਆਪੇ ਉਠੇ, ਜਿਸ ਘਰ ਬੈਠਾ ਸੋਭਾ ਪਾਈਆ। ਗੁਰਮੁਖ ਲਾਲ ਆਇਆ ਭੱਜ, ਆਪਣਾ ਪੰਧ ਮੁਕਾਈਆ। ਸਤਿਗੁਰ ਪੂਰਾ ਅੰਦਰ ਵੜਕੇ ਦਰਸ਼ਨ ਕਰੇ ਹੱਜ, ਨੇਤਰ ਨੇਤਰ ਕਰੇ ਰੁਸ਼ਨਾਈਆ। ਤੀਰ ਅਣਿਆਲਾ ਉਹ ਜਾਏ ਵੱਜ, ਜਿਹੜਾ ਪੁਰਖ ਅਕਾਲ ਗੋਬਿੰਦ ਅੰਦਰ ਦਿਤਾ ਲਗਾਈਆ। ਜਿਸ ਨੇ ਆਰ ਪਾਰ ਕਰਕੇ ਹੱਦ, ਦੋ ਜਹਾਨ ਚਰਨਾਂ ਹੇਠ ਦਬਾਈਆ। ਪ੍ਰੇਮ ਪਿਆਰ ਦੀ ਪੀ ਕੇ ਮਦਿ, ਅੰਮ੍ਰਿਤ ਜਾਮ ਦਿਤਾ ਵਰਤਾਈਆ। ਸੋ ਸਾਹਿਬ ਗੁਰਮੁਖਾਂ ਸਦਾ ਰਖੇ ਲੱਜ, ਏਥੇ ਓਥੇ ਹੋਏ ਸਹਾਈਆ। ਜੇ ਕੋਈ ਵੇਖੇ ਓਹਦਾ ਵੱਡਾ ਉਚਾ ਲੰਮਾ ਕੱਦ, ਵੇਖਿਆਂ ਨਜ਼ਰ ਕਿਸੇ ਨਾ ਆਈਆ।

ਸਚ ਪੁਛੋ ਗੁਰਮੁਖਾਂ ਅੰਦਰ ਰਿਹਾ ਵਸ, ਵਸੀਲਾ ਆਪਣਾ ਦਏ ਸਮਝਾਈਆ। ਪਾਨਾਗੜ੍ਹ ਨਹੀਂ, ਉਹ ਲਾਲ ਗੁਰਮੁਖ ਤੇਰੀ ਅੱਖ, ਜਿਸ ਵਿਚੋਂ ਪ੍ਰਤਖ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਗ੍ਰਹਿ ਮੰਦਰ ਬੈਠਾ ਡੇਰਾ ਲਾਈਆ। ਗੁਰਮੁਖ ਮੇਰੇ ਸੱਚੇ ਲਾਲਨ, ਲਾਲ ਲਾਲ ਤੇਰੀ ਵਡਿਆਈਆ। ਸੇਵਾ ਕਰੇ ਜੋਤ ਅਕਾਲਨ, ਨਿਰਗੁਣ ਨਿਰਵੈਰ ਫੇਰਾ ਪਾਈਆ। ਪ੍ਰੇਮ ਪਿਆਰ ਦੇ ਗੁੰਦ ਕੇ ਹਾਰ ਮਾਲਣ, ਗੁਰਮੁਖਾਂ ਗਲ ਪਹਿਨਾਈਆ। ਅੰਦਰ ਵੜਕੇ ਦੀਪ ਜਗਾਏ ਜਲਵਾ ਨੂਰ ਜਲਾਲਨ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ । ਸੋਈ ਸੁਰਤੀ ਆਏ ਉਠਾਲਣ, ਸ਼ਬਦੀ ਆਵਾਜ਼ ਲਗਾਈਆ। ਲੇਖ ਚੁਕਾ ਸ਼ਾਹ ਕੰਗਾਲਣ, ਗ਼ਰੀਬ ਨਿਮਾਣਿਆਂ ਗੋਦ ਬਹਾਈਆ। ਕਿਰਪਾ ਕਰ ਸ੍ਰੀ ਭਗਵਾਨਨ, ਭਗਵਤੀ ਭਗੌਤੀ ਭੌਣੀ ਸਭ ਦੀ ਸੇਵ ਲਗਾਈਆ। ਜਿਨ੍ਹਾਂ ਅੰਤਰ ਕਿਰਪਾ ਹੋਈ ਮਹਾਨਨ, ਮਹਿਮਾ ਅਕਥ ਕਥ ਸੁਣਾਈਆ । ਤਿਨ੍ਹਾਂ ਮਿਲਿਆ ਉਹ ਗਿਆਨਨ, ਜਿਸ ਵਿਚੋਂ ਅੱਖਰਾਂ ਵਾਲੀ ਗਾਥਾ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਆਪਣੇ ਰੰਗ ਰੰਗਾਈਆ। ਗੁਰਮੁਖ ਵਡਿਆਈ ਤੇਰੀ ਚੰਗੀ, ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਸ਼ਬਦ ਅਗੰਮੀ ਵੱਜੇ ਸੁਰੰਗੀ, ਸੁਰੰਗਾ ਤਾਲ ਤਲਵਾੜਾ ਬੈਠੇ ਮੁਖ ਛੁਪਾਈਆ। ਨੇਤਰ ਖੋਲ੍ਹ ਵੇਖਣ ਨਵ ਚੰਦੀ, ਰਾਮ ਕ੍ਰਿਸ਼ਨ ਤ੍ਰਲੋਕੀ ਨਾਥ ਅੱਖ ਉਠਾਈਆ । ਪੁਰਖ ਅਬਿਨਾਸ਼ੀ ਘਟ ਘਟ ਵਾਸੀ ਤੇਰਾ ਸੰਗੀ, ਸਤਿ ਸਵਾਮੀ ਅੰਤਰਜਾਮੀ ਸੋਹਣਾ ਸੰਗ ਨਿਭਾਈਆ। ਤੇਰੇ ਅੰਤਰ ਅੰਮ੍ਰਿਤ ਧਾਰ ਵਹਾਏ ਉਹ ਗੰਗੀ, ਗੰਗਾ ਜਮਨਾ ਸੁਰਸਤੀ ਗੋਦਾਵਰੀ ਜਿਸ ਦਾ ਰਾਹ ਤੱਕਣ ਆਪਣਾ ਘੁੰਗਟ ਮੁਖ ਉਠਾਈਆ। ਦੀਨ ਦਿਆਲ ਸਾਹਿਬ ਬਖ਼ਸ਼ੰਦੀ, ਬਖ਼ਸ਼ਿਸ਼ ਰਹਿਮਤ ਤੇਰੀ ਝੋਲੀ ਪਾਈਆ। ਪੂਰਬ ਜਨਮ ਦੀ ਆਸ ਪੂਰੀ ਹੋਏ ਮੰਗੀ, ਮਨਸਾ ਮਨ ਮਨ ਹੀ ਵਿਚ ਸਮਾਈਆ। ਇਹੋ ਖੇਲ ਸਦਾ ਬਹੁਰੰਗੀ, ਜਿਸ ਦਾ ਭੇਵ ਕੋਇ ਨਾ ਪਾਈਆ। ਸ਼ਬਦ ਡੋਰੀ ਤੰਦ ਪਤੰਗੀ, ਆਕਾਸ਼ ਪਾਤਾਲ ਇਕੋ ਵਾਰ ਉਡਾਈਆ। ਬਲਿਹਾਰੀ ਜਿਸ ਗੁਰਮੁਖ ਸਤਿਗੁਰ ਪ੍ਰੇਮ ਪਿਆਰ ਦੀ ਵਸਤ ਵੰਡੀ, ਹਿੱਸਾ ਹਿੱਸਿਆਂ ਵਿਚੋਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਣਾਵਣਹਾਰਾ ਇਕੋ ਛੰਦੀ, ਸੰਸਾ ਰੋਗ ਰਿਹਾ ਚੁਕਾਈਆ।

ਸਫ਼ਰੀ ਪਿਛੇ ਰਹਿ ਗਿਆ ਪਿਛਲਾ ਸਫ਼ਰ, ਅੱਗੇ ਮਿਲੇ ਵਡਿਆਈਆ। ਜਿਸ ਦੇ ਵਿਛੋੜੇ ਅੰਦਰ ਕੀਤਾ ਸਬਰ, ਸੋ ਸਾਬਤ ਨਜ਼ਰੀ ਆਈਆ। ਕੂੜ ਕੁਟੰਬ ਖਪਾਵਣਹਾਰਾ ਟੱਬਰ, ਵੇਖੇ ਥਾਉਂ ਥਾਈਂਆ। ਸਭ ਦੀ ਇਕੱਠੀ ਪੁੱਟੇ ਕਬਰ, ਮੁਰੀਦ ਮੁਰਸ਼ਦ ਦੋਵੇਂ ਗਏ ਦਬਾਈਆ। ਨਿਰਗੁਣ ਹੋ ਕੇ ਲੱਗਾ ਮਗਰ, ਅਗਲ ਵਾਂਡੀ ਵੇਖ ਵਖਾਈਆ। ਤੁਹਾਡੀ ਪੂਰੀ ਕਰੇ ਸਧਰ, ਸੱਦਾ ਦੇ ਦੇ ਨਾਮ ਜਣਾਈਆ। ਤਖ਼ਤ ਨਿਵਾਸੀ ਕਰਨ ਆਇਆ ਅਦਲ, ਅਦਾਲਤ ਆਪਣਾ ਨਾਮ ਵਖਾਈਆ। ਕਲਜੁਗ ਕੂੜੀ ਕਿਰਿਆ ਦੇਵੇ ਬਦਲ, ਬਦਲਾ ਚੁੱਕੇ ਸਰਬ ਲੋਕਾਈਆ। ਪੰਧ ਮੁਕ ਗਿਆ ਨੇੜੇ ਆ ਗਈ ਮਜ਼ਲ, ਮਕਸੂਦ ਆਪਣੀ ਝੋਲੀ ਪਾਈਆ। ਤੇਰੀ ਲੇਖੇ ਲੱਗੀ ਗਾਈ ਉਹ ਗ਼ਜ਼ਲ, ਜੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਨਾਅਰਾ ਦਿਤਾ ਲਾਈਆ। ਪਹਿਲੀ ਵਾਰ ਦਾ ਪਹਿਲਾ ਸਗਨ, ਹਰਿ ਸੰਗਤ ਨਾਲ ਜੁੜਾਈਆ। ਰਾਤੀਂ ਸੁਤਿਆਂ ਦਿਨੇ ਜਗਦਿਆਂ ਰੱਖੇ ਮਗਨ,

ਅੰਤਰ ਆਤਮ ਕਰ ਰੁਸ਼ਨਾਈਆ। ਅੰਦਰੇ ਅੰਦਰ ਖੇਲ ਕਰਾਕੇ ਵਿਚ ਛੁਪਾਏ ਬਦਨ, ਪੰਜ ਤਤ ਵੇਖ ਵਖਾਈਆ। ਜਿਹੜਾ ਹੱਥ ਨਾ ਆਇਆ ਕਰਦਿਆਂ ਯਤਨ, ਯਥਾਰਥ ਮਿਲਿਆ ਸ਼ਹਿਨਸ਼ਾਹੀਆ। ਫੇਰ ਵਖਾਵੇ ਪਿਛਲਾ ਉਹ ਵਤਨ, ਜਿਥੋਂ ਪਾਂਧੀ ਬਣਕੇ ਆਇਆ ਰਾਹੀਆ। ਜਿਸ ਘਰ ਵਸੇ ਮੋਹਨ ਮਦਨ, ਮੂਰਤ ਅਕਾਲ ਡੇਰਾ ਲਾਈਆ। ਓਥੇ ਤ੍ਰੈਗੁਣ ਮਾਇਆ ਪੋਹ ਨਾ ਸਕੇ ਅਗਨ, ਤਤਵ ਤਤ ਨਾ ਕੋਇ ਜਲਾਈਆ । ਘਰ ਵਿਚ ਦੀਪਕ ਸਾਚੇ ਜਗਣ, ਹਰਿ ਕਰੇ ਸਚ ਰੁਸ਼ਨਾਈਆ। ਸਚ ਪ੍ਰੀਤੀ ਰੱਖੇ ਮਗਨ, ਮਤਲਬ ਪੂਰਾ ਹਲ ਕਰਾਈਆ। ਅੰਤਰ ਦੇਵੇ ਇਕ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਸਵਾਮੀ ਹੋਕੇ ਆਇਆ ਗੰਢਣ, ਟੁੱਟੀ ਜੋੜ ਜੁੜਾਈਆ। ਧੁਰ ਦੀ ਪ੍ਰੀਤੀ ਆਇਆ ਵੰਡਣ, ਪ੍ਰੇਮੀ ਬਣਕੇ ਹਰਿ ਗੁਸਾਈਂਆ। ਗੁਰਮੁਖਾਂ ਅੰਦਰ ਆਇਆ ਲੰਘਣ, ਅਧਵਿਚਕਾਰ ਨਾ ਕੋਈ ਅਟਕਾਈਆ। ਢੋਲਾ ਸੁਣਾਵਣ ਆਇਆ ਆਪਣਾ ਛੰਦਨ, ਅਨਹਦ ਰਾਗ ਅਲਾਈਆ। ਮਸਤਕ ਟਿੱਕਾ ਲਗਾਵਣ ਆਇਆ ਚੰਦਨ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਫ਼ਰ ਵੇਖੇ ਥਾਉਂ ਥਾਈਂਆ। ਸਫ਼ਰੀ ਸਫ਼ਰ ਸਫ਼ਰ ਵਿਚ ਮੁਕਿਆ ਪੰਧ, ਹਰਿ ਜੂ ਦਇਆ ਕਮਾਈਆ। ਲਹਿਣਾ ਚੁਕਿਆ ਇਕੋ ਗਾ ਕੇ ਛੰਦ, ਸ਼ੰਕੇ ਸਾਰੇ ਗਏ ਗਵਾਈਆ। ਕਲਜੁਗ ਕੂੜੀ ਕਿਰਿਆ ਕਰਕੇ ਬੰਦ, ਸ਼ੌਹ ਦਰਿਆਏ ਦਏ ਸੁਟਾਈਆ। ਸ਼ਾਹ ਸੁਲਤਾਨ ਕਰਕੇ ਖੰਡ ਖੰਡ, ਖੰਡਾ ਖੜਗ ਨਾਮ ਖੜਕਾਈਆ। ਮਾਇਆ ਮਮਤਾ ਹਉਮੇ ਹੰਗਤਾ ਦੇ ਕੇ ਡੰਡ, ਡੰਡਾਵਤ ਸਾਚੀ ਦਏ ਸਿਖਾਈਆ। ਦੂਈ ਦਵੈਤੀ ਢਾਹ ਕੇ ਅੰਦਰੋਂ ਕੰਧ, ਸਾਚਾ ਚੰਦ ਕਰੇ ਰੁਸ਼ਨਾਈਆ। ਸਚ ਵਸਤ ਅਮੋਲਕ ਲਈ ਮੰਗ, ਸੋਹਣੀ ਆਸ ਰਖਾਈਆ। ਮੇਲ ਮਿਲਾਵਾ ਗੁਜਰੀ ਚੰਦ, ਚੰਨ ਚਾਨਣਾ ਕਰੇ ਰੁਸ਼ਨਾਈਆ। ਸੁਰਤੀ ਹੋਣ ਨਾ ਦੇਵੇ ਰੰਡ, ਹਰਿ ਕੰਤੀ ਸ਼ਬਦ ਹੰਢਾਈਆ। ਅੰਗੀਕਾਰ ਹੋ ਕੇ ਲਾਵੇ ਅੰਗ, ਸਾਚੀ ਗੋਦ ਲਵੇ ਬਹਾਈਆ। ਕਿਸੇ ਨੇ ਪਾਨਾਗੜ੍ਹ ਤੋਂ ਕੀਤਾ ਪੰਧ, ਦੂਜਾ ਬੀਕਾਨੇਰੋਂ ਉਠ ਧਾਈਆ। ਦੋਵਾਂ ਵਿਚੋਲਾ ਇਕ ਬਖ਼ਸ਼ੰਦ, ਜਿਸ ਦਾ ਨਾ ਕੋਈ ਭੈਣ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਫ਼ਰੀ ਵੇਖ ਚੁੱਕਦਾ ਪੈਂਡਾ, ਮੰਜ਼ਲ ਦਏ ਦੁਹਾਈਆ। ਮਿਲੇ ਮੁਕਾਮ ਜਿਥੇ ਸ੍ਰੀ ਭਗਵਾਨ ਰਹਿੰਦਾ, ਸਚ ਸਿੰਘਾਸਣ ਸੋਭਾ ਪਾਈਆ। ਸਚ ਸੰਦੇਸ਼ਾ ਇਕੋ ਕਹਿੰਦਾ, ਨਰ ਨਰੇਸ਼ਾ ਆਪ ਜਣਾਈਆ। ਜਿਸ ਦਾ ਅੰਤ ਨਾ ਆਵੇ ਲਹਿੰਦਾ, ਚੜ੍ਹਦਾ ਦੱਖਣ ਪਹਾੜ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਫ਼ਰੀ ਪੰਧ ਹੋਇਆ ਦੂਰ, ਦੂਰ ਦੁਰਾਡਾ ਆਪ ਚੁਕਾਈਆ। ਅੰਦਰੋਂ ਅਰਜ਼ ਹੋਈ ਮਨਜ਼ੂਰ, ਬਾਹਰੋਂ ਬੇਨੰਤੀ ਵੇਖ ਵਖਾਈਆ। ਜਿਸ ਵੇਲੇ ਸੂਲੀ ਚੜ੍ਹਿਆ ਮਨਸੂਰ, ਓਸ ਵੇਲੇ ਤੇਰਾ ਸੰਗੀ ਉਹ ਅਖਵਾਈਆ। ਤੇਰੇ ਹੱਥ ਵਿਚ ਇਕ ਤੰਬੂਰ, ਜੋ ਇਸ਼ਾਰੇ ਨਾਲ ਦਿਤਾ ਵਜਾਈਆ। ਓਸ ਵੇਲੇ ਮਹਿਬੂਬ ਹਾਜ਼ਰ ਹਜ਼ੂਰ, ਹਜ਼ਰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਮਨਸੂਰ ਦਾ ਸੱਜਣ ਇਕ ਰਫ਼ੀਕ, ਰਫ਼ਤਾ ਰਫ਼ਤਾ ਆਪ ਜਣਾਈਆ। ਜਿਸ ਦੀ ਬਾਬੂਪੁਰ ਵਿਚ ਉਡੀਕ, ਤਰੀਖ ਸਮਝ ਕੋਇ ਨਾ ਆਈਆ। ਜਿਸ ਵੇਲੇ ਸਮਾਂ ਆਵੇ ਨਜ਼ਦੀਕ, ਹੌਲੀ ਹੌਲੀ ਸਰਬ ਲਏ ਉਠਾਈਆ। ਮਾਲਕ ਹੱਥ ਵਡ ਤੌਫ਼ੀਕ, ਤੋਹਫ਼ਾ ਦੇਵੇ ਚਾਈਂ ਚਾਈਂਆ। ਰਹਿਮਤ ਕਰਨਵਾਲਾ ਬਾਲਾ ਇਕ ਅਜ਼ੀਜ਼, ਹਰਿ ਆਜਜ਼ ਵੇਖ ਵਖਾਈਆ। ਮਨਸੂਰ ਨੇ

ਗਲੋਂ ਲਾਹ ਕੇ ਆਪਣਾ ਅੰਤ ਕਮੀਜ਼, ਤੇਰੇ ਤਨ ਵਿਚ ਦਿਤਾ ਪਹਿਨਾਈਆ। ਤੇਰਾ ਰਾਖਾ ਹੋਵੇ ਲਾਸ਼ਰੀਕ, ਵਾਹਦ ਨੂਰ ਖ਼ੁਦਾਈਆ। ਜਿਹੜਾ ਏਥੇ ਓਥੇ ਦੋ ਜਹਾਨਾਂ ਨਾ ਹੋਵੇ ਪਲੀਤ, ਪਲੀਤਾਂ ਪਾਕ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ । ਮਨਸੂਰ ਕਹੇ ਸੁਣ ਯਾਰ ਮੀਤ, ਮਿਤਰਾ ਹਾਲ ਸੁਣਾਈਆ। ਜਿਹੜਾ ਵਸਿਆ ਨੀਚਾਂ ਨੀਚ, ਨੀਚੋਂ ਊਚ ਦਏ ਬਣਾਈਆ। ਮੇਰੀ ਓਸ ਦੇ ਨਾਲ ਪ੍ਰੀਤ, ਜਿਸ ਸੂਲੀ ਦਿਤਾ ਚੜ੍ਹਾਈਆ। ਮੇਰੇ ਅੰਦਰ ਵੇਖ ਨਿੱਕੀ ਜਿਹੀ ਝੀਤ, ਬਾਰੀ ਨਜ਼ਰ ਕੋਇ ਨਾ ਪਾਈਆ। ਸੱਜਣ ਕਿਹਾ ਮੈਨੂੰ ਦੱਸ ਮੈਂ ਕਿਸ ਦੀ ਰੱਖਾਂ ਉਡੀਕ, ਨੇਤਰ ਅੱਖ ਖੁਲ੍ਹਾਈਆ। ਮਨਸੂਰ ਕਿਹਾ ਸੋਲਾਂ ਜਾਮੇ ਬਦਲਣੇ ਪੈਣ ਠੀਕ, ਹਰ ਜਾਮਾ ਸੋਲਾਂ ਕੱਤਕ ਤੇਰਾ ਜਨਮ ਦੁਆਈਆ। ਸੱਤ ਵਿਚੋਂ ਆਵਣ ਕੀਟ, ਪੰਜ ਚਾਰ ਪਾਏ ਵਡਿਆਈਆ। ਦੋ ਪੰਖੇਰੂ ਅੰਧੇਰੇ ਵਿਚ ਤਾਰੀਕ, ਉਡਾਰੀਆਂ ਜਗਤ ਲਗਾਈਆ। ਇਕ ਬਨਾਸਪਤ ਤੇਰੀ ਸਚ ਪ੍ਰੀਤ, ਲਾਲੋ ਵੇਖ ਵਖਾਈਆ। ਸੋਲ੍ਹਵੇਂ ਜਾਮੇਂ ਸਾਹਿਬ ਮਿਲੇ ਜੋ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ । ਮਾਣਸ ਮਨੁਖ ਪੰਜ ਤਤ ਵਿਚੋਂ ਆਪੇ ਲਏ ਘਸੀਟ, ਦੂਰ ਦੁਰਾਡਾ ਵੇਖ ਵਖਾਈਆ। ਸਫ਼ਰੀ ਸਫ਼ਰ ਵਿਚੋਂ ਜੇ ਉਹ ਮਿਲ ਜਾਏ ਆ ਨਜ਼ਦੀਕ, ਅੱਗੇ ਪੈਂਡਾ ਦਏ ਮੁਕਾਈਆ। ਜੋ ਪਿਛੇ ਗਿਆ ਬੀਤ, ਉਸ ਦਾ ਚੇਤਾ ਦਿਓ ਭੁਲਾਈਆ। ਅੱਗੇ ਕਾਇਆ ਕਰ ਕੇ ਠੰਡੀ ਸੀਤ, ਅੰਮ੍ਰਿਤ ਮੇਘ ਦਏ ਬਰਸਾਈਆ। ਜਿਸ ਦੇ ਛਤਰ ਝੁਲਦਾ ਸੀਸ, ਇਹ ਗੋਬਿੰਦ ਮਾਲਕ ਖ਼ਾਲਕ ਖ਼ੈਰ ਖ਼ੁਦਾਈਆ। ਇਹ ਸਭ ਨੂੰ ਦੇਵਣਹਾਰਾ ਅਸੀਸ, ਬਖ਼ਸ਼ਿਸ਼ ਰਹਿਮਤ ਝੋਲੀ ਪਾਈਆ। ਸ਼ਾਹ ਸੁਲਤਾਨਾਂ ਕਰ ਕੇ ਖ਼ਾਲੀ ਖ਼ੀਸ, ਅੰਤਮ ਖ਼ਾਕੀ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਹਰਿ ਰਘੁਰਾਈਆ। ਸਫ਼ਰ ਕਹੇ ਮੈਂ ਆਇਆ ਕਦਮ ਕਦਮ, ਬਣ ਪਾਂਧੀ ਪੰਧ ਮੁਕਾਈਆ। ਮੈਂ ਵੇਖਿਆ ਨਜ਼ਾਰਾ ਅਦਾਲਤ ਅਦਮ, ਆਦਲ ਇਕ ਅਖਵਾਈਆ। ਜਿਸ ਦੀ ਚਾਰ ਜੁਗ ਕਰਦੇ ਗਏ ਨਕਲ, ਬਣ ਨਕਲੀਏ ਸਾਂਗ ਵਰਤਾਈਆ। ਮਨਮੁਖ ਕਿਸੇ ਨਾ ਵੇਖੀ ਸ਼ਕਲ, ਸ਼ਹਿਨਸ਼ਾਹ ਮੇਲ ਨਾ ਕੋਇ ਮਿਲਾਈਆ। ਕਲਜੁਗ ਅੰਤਮ ਪਿਛਲੇ ਸਾਰੇ ਕਰ ਦੇਣੇ ਮੁਅੱਤਲ, ਹਾਕਮ ਨਜ਼ਰ ਕੋਇ ਨਾ ਆਈਆ। ਬਿਨ ਖੰਡੇ ਧਾਰੋਂ ਕਰਕੇ ਕਤਲ, ਮਕਤੂਲ ਵਖਾਏ ਸ੍ਰਿਸ਼ਟ ਸਬਾਈਆ। ਜਿਹੜਾ ਆ ਗਿਆ ਚੱਲ ਕੇ ਸਾਚੇ ਪੱਤਣ, ਧੁਰ ਦੇ ਬੇੜੇ ਦਏ ਚੜ੍ਹਾਈਆ। ਲੱਖ ਚੁਰਾਸੀ ਵਿਚੋਂ ਵਰੋਲ ਮੱਖਣ, ਗੁਰਮੁਖ ਥੋੜੇ ਬਾਹਰ ਕਢਾਈਆ। ਕੂੜੀ ਕਿਰਿਆ ਆਪਣਾ ਭਾਣਾ ਆਪੇ ਆਇਆ ਡੱਕਣ, ਚਾਰ ਜੁਗ ਦੇ ਗੁਰ ਅਵਤਾਰ ਬੈਠੇ ਸੀਸ ਨਿਵਾਈਆ। ਸਚ ਸੁਨੇਹੜਾ ਆਇਆ ਦੱਸਣ, ਸਤਿ ਸਤਿਵਾਦੀ ਕਰੇ ਪੜ੍ਹਾਈਆ। ਜਨ ਭਗਤਾਂ ਹਿਰਦੇ ਆਇਆ ਵਸਣ, ਨਿਜ ਆਤਮ ਡੇਰਾ ਲਾਈਆ। ਕੂੜ ਕੁੜਿਆਰਾ ਆਇਆ ਕੱਢਣ, ਹੁਕਮੀ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਫ਼ਰ ਕਹੇ ਮੈਨੂੰ ਹੋਈ ਖ਼ੁਸ਼ੀ, ਸਫ਼ਰੀ ਸੇਵ ਕਮਾਈਆ। ਮੈਂ ਵੇਖੀ ਸੰਗਤ ਉਹ ਸੁੱਚੀ, ਮਾਣਕ ਮੋਤੀਆਂ ਨਾਲੋਂ ਉਚੀ ਪ੍ਰਭੂ ਬਣਾਈਆ। ਜਿਨ੍ਹਾਂ ਦੀ ਇਕੋ ਨਾਲ ਰੁਚੀ, ਜੋ ਗੋਬਿੰਦ ਗਿਆ ਸਮਝਾਈਆ। ਇਨ੍ਹਾਂ ਦੀ ਸੁਰਤ ਸਵਾਣੀ ਸੁੱਤੀ ਉਠੀ, ਨਿਜ ਨੇਤਰ ਅੱਖ ਖੁਲ੍ਹਾਈਆ। ਕੋਈ ਪੂਜਾ ਪਾਠ ਨਾ ਕਰਦਾ ਬਹਿ ਕੇ ਗੁਠੀਂ, ਉਚੇ ਢੋਲੇ ਰਹੇ ਗਾਈਆ। ਪ੍ਰਭ ਦਾ ਦਰਸ਼ਨ ਪਾਵਣ ਸਦਾ ਸਨਮੁਖੀ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਸਫ਼ਲ ਕਰਾ ਕੇ ਮਾਂ ਦੀ ਕੁੱਖੀ, ਘਰ ਮਿਲੀ ਵਡਿਆਈਆ।

ਚਾਰੋਂ ਤਰਫ਼ ਫਿਰਦੇ ਅੱਡੀ ਉਚੀ, ਨਿੱਕੇ ਵੱਡੇ ਦਿਤੇ ਬਣਾਈਆ। ਕੂੜੀ ਕਿਰਿਆ ਔਧ ਵੇਖੋ ਮੁੱਕੀ, ਮੁੱਕਿਆਂ ਨਾਲ ਡਰਾਈਆ। ਸਭ ਦੀ ਖੱਲ ਲਾਹਵੇ ਪੁੱਠੀ, ਚਰਖੜੀਆਂ ਉਤੇ ਦਏ ਚੜ੍ਹਾਈਆ। ਠੱਗਾਂ ਚੋਰਾਂ ਪੰਜ ਤਤ ਕਾਇਆ ਜਾਏ ਕੁੱਠੀ, ਹੱਡੀ ਹੱਡੀ ਤੋੜ ਤੁੜਾਈਆ। ਜਿਹੜੀ ਆਤਮਾ ਪਰਮਾਤਮ ਨਾਲੋਂ ਰੁੱਸੀ, ਲੱਖ ਚੁਰਾਸੀ ਵਿਚ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਸ਼ਹਿਨਸ਼ਾਹੀਆ। ਸਫ਼ਰੀ ਕੋਟਨ ਕੋਟ ਗਏ ਫਿਰਦੇ, ਫੇਰੀਆਂ ਜਗਤ ਪਾਈਆ। ਉਨ੍ਹਾਂ ਵਡਿਆਈ ਜਿਨ੍ਹਾਂ ਵਸਿਆ ਹਿਰਦੇ, ਸੰਤ ਦਾ ਹਿਰਦਾ ਸਮਝ ਕੋਇ ਨਾ ਪਾਈਆ । ਜਿਨ੍ਹਾਂ ਦਰਸ਼ਨ ਕੀਤੇ ਸੱਚੇ ਪਿਰ ਦੇ, ਪੀਆ ਪ੍ਰੀਤਮ ਇਕ ਹੰਢਾਈਆ। ਜੋ ਵਿਛੜੇ ਪੁਰਾਣੇ ਚਿਰ ਦੇ, ਪ੍ਰਭ ਛੇਤੀ ਰਿਹਾ ਮਿਲਾਈਆ। ਵੇਖੋ ਕਾਇਆ ਮੰਦਰ ਅੰਦਰ ਗੇੜ ਕਿਵੇਂ ਗਿੜਦੇ, ਉਲਟੀ ਲੱਠ ਭੁਆਈਆ। ਅੰਮ੍ਰਿਤ ਝਿਰਨੇ ਵੇਖੋ ਝਿਰਦੇ, ਬੂੰਦ ਸਵਾਂਤੀ ਇਕ ਟਪਕਾਈਆ। ਖੇਲ ਅਨੋਖੇ ਵੱਖਰੇ ਨਰਾਇਣ ਨਿਰ ਦੇ, ਨਿਰੰਕਾਰ ਸੱਚੀ ਸਰਨਾਈਆ। ਇਹ ਮੇਲੇ ਗੁਰ ਚੇਲੇ ਸੱਚੇ ਦਿਲ ਦੇ, ਵੇਹਲੇ ਕੰਮ ਕਿਸੇ ਨਾ ਆਈਆ । ਕਲਜੁਗ ਕੂੜ ਕੁੜਿਆਰ ਵੇਖੋ ਰਿੜ੍ਹਦੇ, ਕੂੜੇ ਠੀਕਰ ਦਏ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਧੁਰ ਦਾ ਇਕ ਸੁਣਾਈਆ। ਸਫ਼ਰ ਕਹੇ ਮੈਂ ਸਭ ਦਾ ਪਿਆਰਾ, ਜੋ ਗੁਰਮੁਖ ਹਰਿ ਜੂ ਮਿਲਣ ਆਈਆ। ਆਦਿ ਜੁਗਾਦੀ ਬਣ ਵਣਜਾਰਾ, ਜੁਗ ਜੁਗ ਹੱਟ ਚਲਾਈਆ। ਕਾਗਦ ਕਲਮ ਨਾ ਲਿਖਣਹਾਰਾ, ਮਸ ਮਸਾਵਣੀ ਨਾ ਕੋਇ ਚਤੁਰਾਈਆ। ਰਸਨਾ ਜਿਹਵਾ ਨਾ ਬੋਲਣਹਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਜਿਨ੍ਹਾਂ ਮਿਲਿਆ ਹਰਿ ਜੂ ਹਰਿ ਸੱਜਣ ਮੀਤ ਮੁਰਾਰਾ, ਸੋ ਘਰ ਬੈਠੇ ਖ਼ੁਸ਼ੀ ਮਨਾਈਆ। ਦਿਵਸ ਰੈਣ ਅੱਠੇ ਪਹਿਰ ਘੜੀ ਪਲ ਕਰਨ ਦੀਦਾਰਾ, ਦਿਦਾਰ ਸਿੰਘ ਆਪਣੀ ਕਹਾਣੀ ਪਹਿਲੋਂ ਦਿਤੀ ਸੁਣਾਈਆ। ਲਾਲੋ ਵੇਲੇ ਦਾ ਇਹ ਵਣਜਾਰਾ, ਜੋ ਨਾਨਕ ਕੁਕੜਾਂ ਸੌਦੇ ਰਿਹਾ ਕਰਾਈਆ। ਏਹ ਗੋਤਮ ਲੁਕਣ ਵਾਲਾ ਵਿਚ ਗਾਰਾ, ਸੇਵਾ ਸੰਗਤ ਰਿਹਾ ਕਮਾਈਆ। ਇਹ ਪਾਲ ਤ੍ਰੇਤੇ ਜੁਗ ਦਾ ਇਕ ਇਸ਼ਾਰਾ, ਜਿਨ੍ਹਾਂ ਪਿਛੇ ਸ਼ਰਅ ਰਿਹਾ ਬਦਲਾਈਆ। ਪਾਨਾਗੜ੍ਹ ਤੋਂ ਚੱਲ ਕੇ ਆਇਆ ਉਹ ਜਿਸ ਦਾ ਪ੍ਰੀਤਮ ਇਕ ਮੁਰਾਰਾ, ਮੁਰਲੀ ਹੱਥ ਨਾ ਕੋਇ ਉਠਾਈਆ। ਜਿਸ ਨੂੰ ਮਨਸੂਰ ਦਿਤਾ ਸਹਾਰਾ, ਸੋ ਸੋਭਾ ਸੁਣ ਕੇ ਫੇਰਾ ਪਾਈਆ। ਅੱਗੇ ਹੁਕਮ ਦੇਵੇ ਨਿਰੰਕਾਰਾ, ਸਚ ਸੰਦੇਸ਼ਾ ਇਕ ਦ੍ਰਿੜਾਈਆ। ਸਾਧ ਸੰਤ ਦਾ ਸਚ ਵਿਹਾਰਾ, ਸਚਖੰਡ ਨਿਵਾਸੀ ਵੇਖਣ ਆਈਆ। ਵਿਸ਼ਨੂੰ ਉਠ ਲੈ ਹੁਲਾਰਾ, ਹੁਲੀਆ ਤੇਰਾ ਦਏ ਸਮਝਾਈਆ । ਬ੍ਰਹਮੇ ਵੇਖ ਬ੍ਰਹਮ ਪਸਾਰਾ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਸ਼ੰਕਰ ਵੇਖ ਧੂੰਆਂਧਾਰਾ, ਹੱਥ ਤ੍ਰਿਸੂਲ ਟਿਕਾਈਆ। ਤ੍ਰੈਗੁਣ ਮਾਇਆ ਚਾਰੋਂ ਕੁੰਟ ਲੱਗਾ ਅਖਾੜਾ, ਕੂੜੀ ਕਿਰਿਆ ਨਾਚ ਨਚਾਈਆ। ਠੱਗ ਚੋਰ ਯਾਰ ਮਾਰਨ ਧਾੜਾ, ਦਿਵਸ ਰੈਣ ਲੁੱਟੀ ਜਾਏ ਲੋਕਾਈਆ। ਪੀਰ ਫ਼ਕੀਰ ਪੈਗ਼ੰਬਰ ਕੋਈ ਨਾ ਮਦਦਗਾਰਾ, ਨਾਅਰਾ ਹਕ ਨਾ ਕੋਇ ਸੁਣਾਈਆ। ਨਾਤਾ ਤੋੜ ਗਏ ਗੁਰੂ ਅਵਤਾਰਾ, ਸਗਲਾ ਸੰਗ ਨਾ ਕੋਇ ਨਿਭਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰੇ ਪੁਕਾਰਾ, ਉਚੀ ਕੂਕ ਕੂਕ ਸੁਣਾਈਆ। ਅੰਜੀਲ ਕੁਰਾਨ ਲਾਵੇ ਨਾਅਰਾ, ਤੋਬਾ ਤੋਬਾ ਦਏ ਦੁਹਾਈਆ। ਸਾਚਾ ਦਿਸੇ ਨਾ ਕੋਇ ਵਣਜਾਰਾ, ਹੱਟ ਸਤਿ ਨਾ ਕੋਇ ਖੁਲ੍ਹਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਧੂੰਆਂਧਾਰਾ, ਦੀਵਾ ਬਾਤੀ ਅਗਨੀ ਹਵਨ ਪਵਣ ਸੁਗੰਧ ਨਾ ਕੋਇ ਸਮਾਈਆ। ਮਿਲਾਏ ਮੇਲ ਨਾ ਕੋਈ ਕਰਤਾਰਾ, ਕੁਦਰਤ ਕਾਦਰ ਸਮਝ ਕਿਸੇ ਨਾ ਰਾਈਆ। ਸਨਮੁਖ

ਹੋਏ ਨਾ ਕੋਇ ਦੀਦਾਰਾ, ਦੀਦ ਈਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਧੁਰ ਦਾ ਇਕ ਸੁਣਾਈਆ। ਧੁਰ ਦਾ ਹੁਕਮ ਦੇਵੇ ਹੁਕਮਰਾਨ, ਹਰਿ ਕਰਤਾ ਵਡ ਵਡਿਆਈਆ। ਸੋ ਪੁਰਖ ਨਿਰੰਜਣ ਹੋ ਪਰਧਾਨ, ਸਤਿ ਸਤਿਵਾਦੀ ਖ਼ੁਸ਼ੀ ਮਨਾਈਆ। ਹਰਿ ਪੁਰਖ ਨਿਰੰਜਣ ਨੌਜਵਾਨ, ਬਲਧਾਰੀ ਲਏ ਅੰਗੜਾਈਆ। ਏਕੰਕਾਰ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਡ ਬਲਵਾਨ, ਬਲਧਾਰੀ ਬਲ ਪਰਗਟਾਈਆ। ਸ੍ਰੀ ਭਗਵਾਨ ਸਚ ਨਿਸ਼ਾਨ, ਸਤਿ ਸਤਿਵਾਦੀ ਇਕ ਝੁਲਾਈਆ। ਪਾਰਬ੍ਰਹਮ ਪ੍ਰਭ ਵੇਖੇ ਮਾਰ ਧਿਆਨ, ਆਪ ਆਪਣੀ ਅੱਖ ਖੁਲ੍ਹਾਈਆ। ਸਚਖੰਡ ਦਵਾਰਾ ਕਰ ਪਰਵਾਨ, ਸਿੰਘਾਸਣ ਆਸਣ ਦਏ ਵਡਿਆਈਆ। ਚਰਨ ਕਵਲ ਖੇਲ ਮਹਾਨ, ਥਿਰ ਘਰ ਸੋਭਾਵੰਤ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਚਖੰਡ ਨਿਵਾਸੀ ਵੇਖੇ ਥਿਰ ਘਰ, ਦਰਗਾਹ ਸਾਚੀ ਫੋਲ ਫੁਲਾਇੰਦਾ। ਜਿਸ ਦਵਾਰੇ ਇਕੋ ਸੁਤ ਦੁਲਾਰਾ ਰਿਹਾ ਵੜ, ਸ਼ਬਦੀ ਨਾਉਂ ਜਣਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਤਤਵ ਤਤ ਨਾ ਵੰਡ ਵੰਡਾਇੰਦਾ। ਨਿਹਕਰਮੀ ਹੋ ਕੇ ਆਪਣੀ ਕਰਨੀ ਰਿਹਾ ਕਰ, ਦੂਜਾ ਸੰਗ ਨਾ ਕੋਇ ਮਿਲਾਇੰਦਾ। ਹੁਕਮ ਸੰਦੇਸਾ ਸੁਣ ਨਰਾਇਣ ਨਰ, ਸੀਸ ਜਗਦੀਸ਼ ਝੁਕਾਇੰਦਾ। ਤੂੰ ਮਾਲਕ ਬੇਪਰਵਾਹ ਕਿਰਪਾ ਕਰ, ਸਚ ਤੇਰੀ ਓਟ ਰਖਾਇੰਦਾ। ਮੁਕਾਮੇ ਹਕ ਲਾਸ਼ਰੀਕ ਤੇਰਾ ਡਰ, ਬੇਪਹਿਚਾਨ ਤੇਰੀ ਆਸ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਸੁਣਾਇੰਦਾ। ਸਾਚਾ ਹੁਕਮ ਆਦਿ ਪੁਰਖ, ਆਦਨ ਆਦਿ ਜਣਾਈਆ। ਦਏ ਸੰਦੇਸ਼ਾ ਆਪਣਾ ਤੁਰਤ, ਤੁਰੀਆ ਰਾਗ ਨਾ ਕੋਇ ਅਲਾਈਆ। ਨਜ਼ਰੀ ਆਏ ਅਕਾਲ ਮੂਰਤ, ਮੂਰਤੀ ਆਪਣੀ ਨਾ ਕਿਸੇ ਸਮਝਾਈਆ। ਸਭ ਤੋਂ ਵੱਖਰੀ ਨਿਰਾਲੀ ਸੂਰਤ, ਰੂਪ ਰੰਗ ਰੇਖ ਨਾ ਕੋਇ ਰੰਗਾਈਆ। ਆਦਿ ਜੁਗਾਦਿ ਸਦਾ ਹਾਜ਼ਰ ਹਜ਼ੂਰਤ, ਸਾਚੇ ਮੰਦਰ ਸੋਭਾ ਪਾਈਆ। ਆਸਾ ਮਨਸਾ ਆਪਣੀ ਪੂਰਤ, ਪੂਰ ਰਿਹਾ ਸਭ ਠਾਈਂਆ। ਜਿਸ ਵੇਲੇ ਆਦਿ ਪੁਰਖ ਅਬਿਨਾਸ਼ੀ ਕਰਤੇ ਆਪਣੀ ਕੀਤੀ ਮਹੂਰਤ, ਆਪਣੇ ਹੱਥ ਰੱਖੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਦਏ ਸਮਝਾਈਆ। ਸਚ ਸੰਦੇਸ਼ਾ ਏਕ, ਏਕੰਕਾਰ ਜਣਾਇਆ। ਸਚ ਸਚ ਸਾਚਾ ਭੇਖ, ਸ੍ਰੀ ਭਗਵਾਨ ਆਪ ਵਟਾਇਆ। ਸਚ ਸਚ ਸਾਚਾ ਦੇਸ, ਸਚਖੰਡ ਦਵਾਰਾ ਇਕ ਸੁਹਾਇਆ । ਸਚ ਸਚ ਸਤਿ ਸੰਦੇਸ਼, ਹਰਿ ਧੁਰ ਦਾ ਰਾਗ ਅਲਾਇਆ। ਸਚ ਸਚ ਸਚ ਨਰੇਸ਼, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਇਆ। ਸਚ ਸਚ ਸਚ ਖੇਲ ਸਦਾ ਹਮੇਸ਼, ਹਰਿ ਕਰਤਾ ਆਪ ਕਮਾਇਆ। ਸਚ ਸਚ ਸਦਾ ਦਰਵੇਸ਼, ਘਰ ਆਪਣੇ ਅਲਖ ਜਗਾਇਆ। ਸਚ ਸਚ ਲਿਖਣਹਾਰਾ ਲੇਖ, ਲੇਖ ਆਪਣੀ ਧਾਰ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇਆ। ਸਾਚੀ ਕਰਨੀ ਕਰੇ ਕਰਤਾਰ, ਆਦਿ ਆਦਿ ਵਡਿਆਈਆ। ਸੁਤ ਦੁਲਾਰਾ ਇਕ ਉਠਾਲ, ਥਿਰ ਘਰ ਖ਼ੁਸ਼ੀ ਮਨਾਈਆ। ਉਠ ਲਾਡਲੇ ਮੇਰੇ ਲਾਲ, ਪੁਰਖ ਅਕਾਲ ਸਮਝਾਈਆ। ਸਤਿ ਦਵਾਰ ਤੇਰੀ ਧਰਮਸਾਲ, ਇਕੋ ਵਾਰ ਬਣਾਈਆ। ਤੈਨੂੰ ਘਾਲਣੀ ਪਏ ਕੋਈ ਨਾ ਘਾਲ, ਮੁਸ਼ੱਕਤ ਹੱਥ ਨਾ ਕੋਇ ਫੜਾਈਆ। ਸਦਾ ਕਰਾਂ ਪ੍ਰਿਤਪਾਲ, ਸਿਰ ਤੇਰੇ ਹੱਥ ਟਿਕਾਈਆ। ਤੇਰਾ ਖੇਲ ਮਹਾਨ, ਮਹਿੰਮਾ ਆਪ

ਜਣਾਈਆ। ਤੇਰੇ ਘਰ ਉਪਜਾਵਾਂ ਬਾਲ, ਵਿਸ਼ਨ ਬ੍ਰਹਮਾ ਸ਼ਿਵ ਨਾਉਂ ਧਰਾਈਆ। ਉਨ੍ਹਾਂ ਨੂੰ ਇਕੋ ਸਿਖਿਆ ਦੇਣੀ ਸਿਖਾਲ, ਸਾਚੀ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਦਿਤਾ ਜਣਾਈਆ। ਸ਼ਬਦੀ ਸੁਤ ਕਰ ਨਿਮਸਕਾਰ, ਨਮੋ ਨਮੋ ਸੀਸ ਨਿਵਾਇਆ। ਹਰਿ ਠਾਕਰ ਮਿਲੇ ਦਾਤਾਰ, ਵਡ ਦਾਤਾ ਬੇਪਰਵਾਹਿਆ। ਤੇਰਾ ਲੇਖਾ ਅਗੰਮ ਆਪਾਰ, ਅਗੋਚਰ ਭੇਵ ਕੋਇ ਨਾ ਰਾਇਆ। ਤੂੰ ਕਿਰਪਾ ਕੀਤੀ ਆਪਾਰ, ਅਪਰੰਪਰ ਹੋ ਸਹਾਇਆ। ਮੈਂ ਸੇਵਾ ਕਰਾਂ ਬਣਕੇ ਬਰਖ਼ੁਰਦਾਰ, ਬਰਦਾ ਨਾਉਂ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇਆ। ਸੁਣ ਸੁਤ ਸ਼ਬਦ ਮੇਰੇ ਬੱਚੇ, ਆਦਿ ਪੁਰਖ ਸਮਝਾਈਆ। ਮੇਰੇ ਹੁਕਮ ਨਾ ਹੋਵਣ ਕੱਚੇ, ਇਕੋ ਵਾਰੀ ਗੰਢ ਪਵਾਈਆ । ਮੇਰੇ ਧੁਰ ਸੰਦੇਸ਼ੇ ਪਤੇ, ਪਾਤੀ ਲਿਖਣ ਵਾਲੀ ਨਜ਼ਰ ਕੋਇ ਨਾ ਆਈਆ। ਤੇਰੇ ਅੰਤਰ ਆਪੇ ਰੱਖੇ, ਘਰ ਠਾਂਡੇ ਦਏ ਟਿਕਾਈਆ। ਤੇਰੀ ਝੋਲੀ ਪਾ ਕੇ ਆਪਣਾ ਹਕੇ, ਹਾਕਮ ਅਗਲਾ ਦਏ ਬਣਾਈਆ। ਜਿਸ ਨੂੰ ਸਮਝ ਕੋਈ ਨਾ ਸਕੇ, ਬਿਨ ਪ੍ਰਭੂ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦਿਤਾ ਜਣਾਈਆ। ਸੁਤ ਦੁਲਾਰਾ ਸ਼ਬਦ ਸੁਣਕੇ ਬੋਲੀ, ਚਰਨ ਧਿਆਨ ਲਗਾਈਆ। ਮੇਰੇ ਸਾਹਿਬ ਵਾਰੀ ਘੋਲੀ, ਸਦਕੜੇ ਇਕ ਅਖਵਾਈਆ। ਤੇਰੇ ਪ੍ਰੇਮ ਦੀ ਵੇਖ ਅਗੰਮੀ ਹੋਲੀ, ਆਪਣੀ ਖ਼ੁਸ਼ੀ ਬਣਾਈਆ। ਤੂੰ ਠਾਕਰ ਸਾਹਿਬ ਤੋਲ ਪੂਰਾ ਤੋਲੀਂ, ਅਤੁਲ ਤੇਰੀ ਸਰਨਾਈਆ। ਸਚ ਇਕਰਾਰ ਕਰੀਂ ਕੌਲੀ, ਕੌਲ ਆਪਣਾ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਸੁਤ ਸ਼ਬਦ ਸੁਣ ਮੇਰੇ ਆਜ਼ਜ਼, ਪੁਰਖ ਅਕਾਲ ਜਣਾਇਆ। ਥਿਰ ਘਰ ਤੇਰਾ ਰਹੇ ਸਾਬਤ, ਸਫ਼ਰੀ ਤੇਰਾ ਪੰਧ ਜਣਾਇਆ। ਏਥੇ ਕੋਈ ਨਾ ਆਵੇ ਆਫ਼ਤ, ਸਦ ਉਲਫ਼ਤ ਬੇਪਰਵਾਹਿਆ। ਤੇਰਾ ਮੇਰਾ ਹੋਵੇ ਤੁਆਰਫ਼, ਦੂਜਾ ਰੂਪ ਨਾ ਕੋਇ ਧਰਾਇਆ। ਬਿਨ ਮੇਰੇ ਤੇਰੀ ਕਰੇ ਨਾ ਕੋਇ ਸਫ਼ਾਰਸ਼, ਸਾਹਿਬ ਸਚ ਨਾ ਕੋਇ ਅਖਵਾਇਆ। ਸ਼ਬਦ ਸੁਤ ਤੇਰੀ ਵਡਿਆਈ ਜਗਤ ਵਿਚ ਇਬਾਰਤ, ਲੇਖਾ ਅੱਖਰਾਂ ਨਾਲ ਵਡਿਆਇਆ। ਵਿਦਿਆਵਾਨ ਬਣਾਕੇ ਆਰਫ਼, ਅਲਫ਼ੀ ਚੋਲੀ ਤਨ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਗੰਮਾ ਰਿਹਾ ਖੁਲ੍ਹਾਇਆ। ਸ਼ਬਦ ਸੁਤ ਕਹੇ ਪ੍ਰਭ ਕੀ ਦੱਸੀ ਇਬਾਰਤ, ਮੋਹੇ ਸਮਝ ਜ਼ਰਾ ਨਾ ਆਈਆ। ਮੈਂ ਇਕੋ ਜਾਣਾਂ ਤੂੰ ਮੇਰਾ ਮੈਂ ਤੇਰੀ ਕਰਾਂ ਇਬਾਦਤ, ਦੂਜਾ ਨਜ਼ਰ ਕੋਇ ਨਾ ਆਈਆ। ਤੇਰੇ ਹੱਥ ਸਰਬ ਸਖ਼ਾਵਤ, ਵਸਤ ਅਮੋਲਕ ਰਿਹਾ ਵਰਤਾਈਆ । ਮੈਂ ਤੇਰੇ ਪਿਆਰ ਪ੍ਰੇਮ ਵਿਚ ਚਰਨਾਂ ਕੋਲ ਅਮਾਨਤ, ਅਮਲਾਂ ਨਾਲ ਸਮਝਾਈਆ। ਤੇਰੇ ਦਰ ਦੀ ਤੱਕ ਕੇ ਇਕ ਜ਼ਮਾਨਤ, ਜ਼ਾਮਨੀ ਆਪਣੀ ਲਈ ਬਣਾਈਆ। ਤੇਰੇ ਮਿਲਣ ਦੀ ਹੋਏ ਨਾ ਕੋਇ ਮਮਾਨਤ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦੇ ਜਣਾਈਆ। ਸ਼ਬਦ ਸੁਤ ਵੇਖ ਮੇਰੀ ਧਾਰ ਆਹ ਨਿਰਅੱਖਰ, ਜੋ ਤੇਰੇ ਵਿਚ ਸਮਾਈਆ। ਜਿਸ ਵੇਲੇ ਤੇਰੇ ਵਿਚੋਂ ਕਰਾਂ ਵੱਖਰ, ਵੱਖਰਾ ਰਾਹ ਬਣਾਈਆ। ਪਹਿਲੋਂ ਪੱਥਰਾਂ ਉਤੇ ਘਸਾ ਕੇ ਪੱਥਰ, ਹਿੰਦਸਿਆਂ ਅੱਖਰਾਂ ਜੋੜ ਜੁੜਾਈਆ। ਨਿਰਗੁਣ ਸਰਗੁਣ ਮੇਲ ਮਿਲਾਕੇ ਤੱਤਾਂ ਨਾਲ ਲਗਾਵਾਂ ਟੱਕਰ, ਠੋਕਰ ਇਕ ਜਣਾਈਆ। ਹਰਫ਼ ਹਰੂਫ਼ ਬਣਾ ਚਲਾਵਾਂ ਸਤਰ, ਥੋੜੀ ਥੋੜੀ ਸਤ੍ਹਾ ਦਿਆਂ ਸਮਝਾਈਆ । ਬਨਾਸਪਤੀ ਵਿਚੋਂ ਉਪਜਾਕੇ ਪੱਤਰ, ਪਾਤਨ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਅਗਲਾ ਲੇਖਾ ਰਿਹਾ ਜਣਾਈਆ । ਸ਼ਬਦ ਸੁਤ ਕਹੇ ਕੀ ਦ੍ਰਿੜਾਵੇਂਗਾ। ਅਗਲਾ ਭੇਵ ਕੀ ਖੁਲ੍ਹਾਵੇਂਗਾ। ਸਾਚੀ ਸੇਵ ਕੀ ਲਗਾਵੇਂਗਾ। ਤੂੰ ਵਡ ਦੇਵੀ ਦੇਵ, ਦੂਜਾ ਰਾਹ ਕੀ ਚਲਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕੀ ਆਪਣਾ ਖੇਲ ਖਿਲਾਵੇਂਗਾ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਆਦਿ ਗੁਰ ਸਮਝੌਂਦਾ ਏ। ਸ਼ਬਦ ਸੁਤ ਉਠੌਂਦਾ ਏ। ਬਿਨ ਅੱਖਾਂ ਅੱਖ ਖੁਲ੍ਹੌਂਦਾ ਏ। ਅਗਲਾ ਰਾਹ ਜਣੌਂਦਾ ਏ। ਵਿਸ਼ਨੂੰ ਵਿਸ਼ਵ ਪਰਗਟੌਂਦਾ ਏ। ਬ੍ਰਹਮਾ ਬ੍ਰਹਮ ਉਠੌਂਦਾ ਏ। ਸ਼ੰਕਰ ਧੂੰਆਂ ਧਾਰ ਸਮੌਂਦਾ ਏ। ਤ੍ਰੈਗੁਣ ਵਾਹਵਾ ਵੰਡ ਵਡੌਂਦਾ ਏ। ਪੰਚਮ ਜੋੜ ਜੁੜੌਂਦਾ ਏ। ਚਾਰੇ ਖਾਣੀ ਚਾਰੇ ਬਾਣੀ ਚਾਰੇ ਜੁਗ ਰੰਗ ਰੰਗੌਂਦਾ ਏ। ਅੱਖਰਾਂ ਵਾਲੀ ਅਕਥ ਕਹਾਣੀ, ਢੋਲੇ ਧੁਰ ਦੇ ਆਪ ਸੁਣੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੱਸ ਇਕ ਨਿਸ਼ਾਨੀ, ਨਿਸ਼ਾਨਾ ਅਵੱਲੜਾ ਤੀਰ ਚਲੌਂਦਾ ਏ। ਨਿਸ਼ਾਨਾ ਅਵੱਲੜਾ ਤੀਰ ਚਲਾਵਾਂਗਾ। ਗੁਣੀ ਗਹੀਰ ਹੋ ਕੇ ਖੇਲ ਖਿਲਾਵਾਂਗਾ। ਲਾ ਤਸਵੀਰ ਤਸਵੀਰ ਇਕ ਪਰਗਟਾਵਾਂਗਾ। ਬੇਨਜ਼ੀਰ ਨਜ਼ਰ ਆਪਣੀ ਆਪ ਛੁਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਵਖਾਵਾਂਗਾ। ਸਾਚੀ ਕਰਨੀ ਕਰ ਵਖਾਵਾਂਗਾ। ਸ਼ਬਦ ਸੁਤ ਤੇਰਾ ਹੁਕਮ ਵਰਤਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਸਾਚਾ ਤੁਖ਼ਮ, ਤਾਸੀਰ ਤੇਰੇ ਨਾਲ ਮਿਲਾਵਾਂਗਾ। ਧੁਰ ਦੀ ਧਾਰੋਂ ਆਪੇ ਉਤਰ, ਤੇਰੇ ਪੁੱਤਰ ਮਾਣ ਦਵਾਵਾਂਗਾ। ਤੂੰ ਮੇਰਾ ਕਰਨਾ ਸ਼ੁਕਰ, ਸਿਰ ਤੇਰੇ ਹੱਥ ਟਿਕਾਵਾਂਗਾ। ਸਾਚੀ ਗੋਦੀ ਚੁੱਕ ਕੇ ਕੁੱਛੜ, ਲੋਰੀਆਂ ਦੇਕੇ ਆਪ ਉਠਾਵਾਂਗਾ। ਵੇਖੀਂ ਆਦਿ ਅੰਤ ਨਾ ਜਾਵੀਂ ਮੁੱਕਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਵਾਂਗਾ। ਸੁਤ ਸ਼ਬਦ ਕਹੇ ਮੈਂ ਮੰਨਦਾ ਹਾਂ। ਤੇਰੇ ਹੁਕਮ ਅੰਦਰ ਬਣ ਜਣਨੀ ਜਨ ਜਨਦਾ ਹਾਂ। ਸਾਚਾ ਬੇੜਾ ਇਕੋ ਬੰਨ੍ਹਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਲੇਖਾ ਪੁੱਛਾਂ ਇਕੋ ਗੱਲ ਦਾ ਹਾਂ। ਇਕੋ ਗੱਲ ਪੁੱਛ ਪੁਛੌਂਦਾ ਹਾਂ। ਤੇਰੇ ਅੱਗੇ ਸੀਸ ਨਿਵੌਂਦਾ ਹਾਂ। ਦੋਏ ਜੋੜ ਵਾਸਤਾ ਪੌਂਦਾ ਹਾਂ। ਆਪਣਾ ਭਰਮ ਦੂਰ ਕਰੌਂਦਾ ਹਾਂ। ਤੇਰਾ ਕਰਮ ਸਚ ਕਮੌਂਦਾ ਹਾਂ। ਵਿਸ਼ਨ ਬ੍ਰਹਮਾ ਸ਼ਿਵ ਜਨਮ ਦਵੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗੌਂਦਾ ਹਾਂ। ਦਰ ਤੇਰੇ ਮੰਗ ਮੰਗਾਵਾਂਗਾ। ਆਦਿ ਪੁਰਖ ਆਦਿ ਇਕੋ ਅਰਜ਼ ਸੁਣਾਵਾਂਗਾ। ਜਿਸ ਵੇਲੇ ਤੇਰਾ ਬ੍ਰਹਿਮੰਡ ਖੰਡ ਹੋਵੇ ਆਬਾਦ, ਪੁਰੀ ਲੋਅ ਆਕਾਸ਼ ਪਾਤਾਲ ਸੋਭਾ ਪਾਵਾਂਗਾ। ਨਿਰਗੁਣ ਸਰਗੁਣ ਹੋ ਕੇ ਕਰਾਂ ਖੇਲ ਤਮਾਸ਼, ਚਾਰੇ ਖਾਣੀ ਵੰਡ ਵੰਡਾਵਾਂਗਾ । ਸਤਿ ਸਰੂਪੀ ਹੋ ਕੇ ਮਾਰੇਂ ਆਵਾਜ਼, ਢੋਲਾ ਤੇਰਾ ਨਾਦ ਸੁਣਾਵਾਂਗਾ। ਜਿਸ ਵੇਲੇ ਖੋਲ੍ਹੇਂ ਆਪਣਾ ਰਾਜ਼, ਪੜਦਾ ਓਹਲਾ ਸਰਬ ਚੁਕਾਵਾਂਗਾ। ਜੁਗ ਚੌਕੜੀ ਤੇਰਾ ਲਾ ਕੇ ਜਗਤ ਰਿਵਾਜ, ਸਮਾਜ ਤੇਰਾ ਇਕ ਸਮਝਾਵਾਂਗਾ। ਸ਼ਹਿਨਸ਼ਾਹ ਤੇਰੇ ਸਿਰ ਤੇ ਤੱਕ ਕੇ ਤਾਜ, ਤਖ਼ਤ ਨਿਵਾਸੀ ਤੈਨੂੰ ਸੀਸ ਨਿਵਾਵਾਂਗਾ। ਮਾਣਸ ਮਾਨੁਖ ਕੋਟਨ ਕੋਟ ਬੇਸ਼ਕ ਕਰਕੇ ਜਾਣ ਰਾਜ, ਰਈਅਤ ਸ੍ਰਿਸ਼ਟੀ ਤੇਰੀ ਮੈਂ ਪਰਗਟਾਵਾਂਗਾ। ਅੰਤ ਭਗਵੰਤ ਜੁਗ ਚੌਕੜੀ ਵੇਖ ਕੇ ਖੇਲ ਤਮਾਸ਼, ਖ਼ਾਲਕ ਖ਼ਲਕ ਤੇਰੀ ਵੇਖ ਵੇਖ ਖ਼ੁਸ਼ੀ ਮਨਾਵਾਂਗਾ। ਸਚ ਦੱਸ ਮੇਰੀ ਕਿਸ ਵੇਲੇ ਪੂਰੀ ਕਰੇਂ ਆਸ, ਆਸਾ ਨਾਲ ਭਰਵਾਸਾ ਇਕ ਰਖਾਵਾਂਗਾ। ਤੂੰ ਦਾਤਾ ਸਾਹਿਬ ਸਰਬ ਗੁਣਤਾਸ, ਦੂਜੇ ਦਰ ਨਾ ਮੰਗਣ ਜਾਵਾਂਗਾ। ਸ੍ਰੀ ਭਗਵਾਨ ਕਿਹਾ

ਸ਼ਾਬਾਸ਼, ਬੱਚਿਆ ਸਿਰ ਤੇਰੇ ਹੱਥ ਟਿਕਾਵਾਂਗਾ। ਜਿਸ ਵੇਲੇ ਕੋਟਨ ਕੋਟ ਗੋਪੀ ਕਾਹਨ ਪਾ ਕੇ ਜਾਣ ਰਾਸ, ਸੀਤਾ ਰਾਮ ਬਨਬਾਸ ਵਿਚ ਫਿਰਾਵਾਂਗਾ। ਪੀਰ ਪੈਗ਼ੰਬਰ ਹੋ ਕੇ ਜਾਣ ਉਦਾਸ, ਉਦਾਸੀ ਬੈਰਾਗੀ ਸਨਿਆਸੀ ਸਰਬ ਦਰਸਾਵਾਂਗਾ। ਗੁਰੂ ਗੁਰ ਮਾਰ ਕੇ ਜਾਣ ਆਵਾਜ਼, ਉਚੀ ਉਚੀ ਰਾਗ ਅਲਾਵਾਂਗਾ । ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਤੇਰਾ ਬਦਲ ਕੇ ਅੰਤ ਰਿਵਾਜ, ਰਵਾਇਤ ਆਪਣੀ ਇਕ ਸਮਝਾਵਾਂਗਾ। ਜਨ ਭਗਤਾਂ ਰਚਕੇ ਸੋਹਣਾ ਕਾਜ, ਧਰਮ ਸਮਾਜ ਇਕ ਬਣਾਵਾਂਗਾ। ਗੋਬਿੰਦ ਮਾਲੀ ਬਣਾ ਕੇ ਬੂਟੇ ਬਾਗ, ਬਗ਼ੀਚਾ ਸੋਹਣਾ ਵੇਖ ਵਖਾਵਾਂਗਾ। ਦੁਰਮਤ ਮੈਲ ਧੋ ਕੇ ਦਾਗ਼, ਚਤੁਰ ਸੁਘੜ ਰੂਪ ਪਰਗਟਾਵਾਂਗਾ। ਹੰਸ ਬਣਾ ਕੇ ਕਾਗ, ਹੰਸਾ ਡਾਰ ਮਿਲਾਵਾਂਗਾ। ਜਿਸ ਵੇਲੇ ਬੇੜਾ ਡੁੱਬਦਾ ਦਿਸੇ ਜਹਾਜ਼, ਗੁਰਮੁਖ ਸਾਚੇ ਬਾਹਰ ਕਢਾਵਾਂਗਾ। ਸ਼ਬਦ ਸੁਤ ਮੇਰੀ ਨਿਸ਼ਾਨੀ ਪੰਜ ਮੁਖ ਦਾ ਸੀਸ ਤੇ ਤਾਜ, ਸੋਹੰ ਰੂਪ ਰਖਾਵਾਂਗਾ। ਪਿਛਲੀ ਫੇਰ ਕਰਾ ਕੇ ਯਾਦ, ਯਦ ਆਪਣੀ ਆਪ ਉਠਾਵਾਂਗਾ। ਧੁਰ ਦਾ ਮਾਲਕ ਖ਼ਾਲਕ ਬਣ ਕੇ ਗਾਡ, ਲਾਸ਼ਰੀਕ ਨੂਰ ਚਮਕਾਵਾਂਗਾ। ਵਾਹਿਗੁਰੂ ਅੱਲਾ ਬਣ ਕੇ ਪਾਕ, ਰਾਮ ਰਹੀਮ ਆਪ ਅਖਵਾਵਾਂਗਾ। ਦਰਗਾਹ ਸਾਚੀ ਖੋਲ੍ਹ ਕੇ ਤਾਕ, ਥਿਰ ਘਰ ਕੁੰਡਾ ਆਪ ਖੁਲ੍ਹਾਵਾਂਗਾ। ਲਹਿਣਾ ਦੇਣਾ ਸਭ ਦਾ ਕਰ ਬੇਬਾਕ, ਹਿੱਸਾ ਤੇਰੀ ਝੋਲੀ ਪਾਵਾਂਗਾ। ਮੇਰੇ ਮਿਲਣ ਦਾ ਹੋਏ ਜਗਤ ਇਤਫ਼ਾਕ, ਇਤਫ਼ਾਕੀਆ ਫੇਰਾ ਪਾਵਾਂਗਾ। ਮੈਂ ਅੱਖਰਾਂ ਦਾ ਹੋਵਾਂ ਨਾ ਕਦੇ ਮੁਹਤਾਜ, ਸਤਰਾਂ ਵਿਚ ਨਾ ਵੰਡ ਵੰਡਾਵਾਂਗਾ। ਅਲਖ ਅਗੰਮ ਅਥਾਹ ਮੇਰਾ ਖੇਲ ਤਮਾਸ਼, ਕੋਟਨ ਨਟੂਏ ਨਾਚ ਨਚਾਵਾਂਗਾ। ਸਭ ਦੀ ਪੂਰੀ ਕਰਨਹਾਰਾ ਆਸ, ਅਸਲ ਆਪਣਾ ਰੂਪ ਦਰਸਾਵਾਂਗਾ। ਜਿਸ ਨੂੰ ਸੁਣਿਆ ਸਚਖੰਡ ਕਰਦਾ ਵਾਸ, ਸੋ ਵਾਸਤਾ ਭਗਤਾਂ ਨਾਲ ਜੁੜਾਵਾਂਗਾ। ਦੂਰੋਂ ਚਲ ਕੇ ਨੇੜੇ ਆਵਾਂ ਪਾਸ, ਸਫ਼ਰੀ ਹੋ ਕੇ ਪੰਧ ਮੁਕਾਵਾਂਗਾ। ਜੋ ਜੀਵ ਜਗਤ ਹੋਣ ਬਦਮਾਸ਼, ਬੁੱਧੀ ਸਭ ਦੀ ਅੰਤ ਖਪਾਵਾਂਗਾ। ਡੋਰੀ ਧੁਰ ਦੀ ਪਾ ਕੇ ਨਕੇਲ ਨਾਕ, ਚੌਦਾਂ ਤਬਕ ਚੌਦਾਂ ਲੋਕ ਨਚਾਵਾਂਗਾ। ਸਭ ਤੋਂ ਵੱਖਰੀ ਅਨੋਖੀ ਮੈਨੂੰ ਜਾਚ, ਆਪਣੀ ਸਿਖਿਆ ਨਾ ਕੋਇ ਸਮਝਾਵਾਂਗਾ। ਜੋ ਗੁਰ ਅਵਤਾਰ ਪੀਰ ਪੈਗ਼ੰਬਰ ਜਾਵਣ ਭਾਖ, ਭਾਸ਼ਾ ਸਭ ਦੀ ਅੰਤ ਉਲਟਾਵਾਂਗਾ। ਮੈਨੂੰ ਸਾਰੇ ਕਹਿੰਦੇ ਜੋਧਾ ਸੂਰਬੀਰ ਰਾਠ, ਰੱਟੇ ਘਰ ਘਰ ਵੇਖ ਵਖਾਵਾਂਗਾ। ਕੀ ਹੋਇਆ ਜੇ ਬੀਕਾਨੇਰ ਤੋਂ ਚਲ ਕੇ ਆ ਗਿਆ ਘਾਟ, ਚਾਰ ਜੁਗ ਦੇ ਵਿਛੜੇ ਦੋ ਜਹਾਨ ਦੇ ਮੇਲੀ ਪਾਰ ਕਰਾਵਾਂਗਾ। ਸੋਲਾਂ ਕੱਤਕ ਦੀ ਉਹ ਯਾਦ ਆਈ ਰਾਤ, ਜਿਸ ਰਾਤ ਵਿਚ ਰਾਤੀਂ ਰੁੱਤ ਸੁਹਾਵਾਂਗਾ। ਸੰਗਤ ਵਿਚੋਂ ਲਾਲ ਵਰਗੀ ਵਿਛੜਨ ਵਾਲੀ ਸੀ ਜ਼ਾਤ, ਜ਼ਾਤ ਆਪਣੀ ਉਹਨੂੰ ਸਮਝਾਵਾਂਗਾ। ਉਹ ਕਿਹੜੀ ਜਗਤ ਵਫ਼ਾਤ, ਫ਼ਾਤਿਆ ਕਿਸ ਦਾ ਅੰਤ ਪੜ੍ਹਾਵਾਂਗਾ। ਅਜੇ ਮਿਲਣ ਵਾਲੀ ਸੀ ਪਿਛਲੀ ਜਮਾਤ, ਜਿਨ੍ਹਾਂ ਦਾ ਅੱਖਰ ਇਕ ਸਮਝਾਵਾਂਗਾ। ਰਵਦਾਸ ਚਮਾਰੇ ਪਿਛਲੀ ਚਵੱਨੀ ਅੱਗੇ ਰੱਖੀ ਯਾਦ, ਧੁਰ ਦਾ ਭੇਵ ਖੁਲ੍ਹਾਵਾਂਗਾ। ਬ੍ਰਾਹਮਣ ਫੇਰ ਆਣ ਪਈ ਅਫ਼ਾਤ, ਨੌ ਜਨਮ ਦਾ ਵਿਛੜਿਆ ਜੋੜ ਜੁੜਾਵਾਂਗਾ। ਚਾਰ ਕਹਾਰਾਂ ਡੋਲੀ ਵਾਲਾ ਲੇਖਾ ਕਰਨਾ ਬੇਬਾਕ, ਤੇਲੀ ਲਹਿਣਾ ਝੋਲੀ ਪਾਵਾਂਗਾ। ਸ਼ਬਦ ਸੁਤ ਨੇ ਮਾਰੀ ਇਕ ਆਵਾਜ਼, ਪ੍ਰਭੂ ਤੇਰੇ ਅੱਗੇ ਸੀਸ ਨਿਵਾਵਾਂਗਾ। ਜਿਸ ਵੇਲੇ ਮੇਰੀ ਰਚਨਾ ਰਚੀ ਆਦਿ, ਵੇਲਾ ਚੇਤਾ ਉਹ ਕਰਾਵਾਂਗਾ। ਅਬਿਨਾਸ਼ੀ ਕਰਤੇ ਕਿਹਾ ਮੈਂ ਲੇਖਾ ਲਵਾਂ ਕਾਢ, ਆਪਣਾ ਹਿਸਾਬ ਵਖਾਵਾਂਗਾ। ਮੈਂ ਧੁਰ ਦਾ ਸ਼ਾਹ ਨਵਾਬ, ਕੀਤੀ ਕਰਨੀ ਭੁੱਲ ਨਾ ਜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਰਜ਼ ਸੁਣਾਵਾਂਗਾ। ਸ੍ਰੀ ਭਗਵਾਨ ਲੇਖਾ ਆਪ ਕਢੌਂਦਾ

ਏ। ਸੁਤ ਦੁਲਾਰੇ ਸਚ ਸਮਝੌਂਦਾ ਏ। ਪਿਛਲੀ ਯਾਦ ਕਰਾਈ ਆਪਣੀ ਮੱਤ, ਮਤਾਲਿਆ ਫੇਰ ਉਹ ਵਖੌਂਦਾ ਏ। ਔਹ ਵੇਖ ਉਹ ਸਰੂਪ ਸਤਿ, ਸਤਿ ਜਿਸ ਵਿਚੋਂ ਧਾਰ ਚਲੌਂਦਾ ਏ। ਤੇਰਾ ਇਨ੍ਹਾਂ ਉਤੇ ਹਕ, ਹਕੀਕਤ ਤੇਰੇ ਹੱਥ ਫੜੌਂਦਾ ਏ। ਜਿਸ ਵੇਲੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਜਾਵੇ ਥੱਕ, ਥਕਾਵਟ ਵਿਚ ਸਰਬ ਵਖੌਂਦਾ ਏ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਪ੍ਰਭ ਲੱਭਣ ਨੂੰ ਪੈਣ ਨੱਠ, ਚਾਰੋਂ ਕੁੰਟ ਆਪ ਭਵੌਂਦਾ ਏ। ਫਿਰੇ ਦਰੋਹੀ ਤੀਰਥ ਅਠਸਠ, ਮੱਕਾ ਕਾਅਬਾ ਮਾਤ ਕੁਰਲੌਂਦਾ ਏ। ਝਗੜਾ ਹੋਵੇ ਸ਼ਿਵਦਵਾਲੇ ਮੰਦਰ ਮਸਜਿਦ ਮੱਠ, ਗੁਰੂਦਵਾਰ ਗੁਰੂ ਮੁਖ ਨਾ ਕੋਇ ਵਖੌਂਦਾ ਏ। ਤੇਰੀ ਕਰਨੀ ਸਾਰੇ ਜਾਣ ਛੱਡ, ਹਿਰਦੇ ਹਰਿ ਨਾ ਕੋਇ ਵਸੌਂਦਾ ਏ। ਧੁਰ ਮਾਲਕ ਨਾਲੋਂ ਹੋਵਣ ਅੱਡ, ਸਾਚਾ ਜੋੜ ਨਾ ਕੋਇ ਜੁੜੌਂਦਾ ਏ। ਕੂੜੀ ਕਿਰਿਆ ਕਰਨ ਲਾਡ, ਆਤਮ ਪਰਮਾਤਮ ਪ੍ਰੇਮ ਨਾ ਕੋਇ ਵਧੌਂਦਾ ਏ। ਧੀ ਪੁੱਤਰ ਬਣਾ ਕੇ ਸੱਜਣ ਸਾਕ, ਨਾਰ ਕੰਤ ਜਗਤ ਹੰਢੌਂਦਾ ਏ। ਮਾਇਆ ਮਮਤਾ ਮੰਗਣ ਦਾਤ, ਤ੍ਰਿਸਨਾ ਲੋਭ ਮੋਹ ਹੰਕਾਰ ਵਰਤੌਂਦਾ ਏ। ਲੇਖਾ ਕੋਇ ਨਾ ਹੋਏ ਬੇਬਾਕ, ਬਾਕੀ ਸਭ ਦੀ ਵੇਖ ਵਖੌਂਦਾ ਏ। ਥੋੜਿਆਂ ਭਗਤਾਂ ਦੇ ਕੇ ਆਪਣੀ ਯਾਦ, ਯਦੀ ਆਪਣਾ ਨਾਮ ਸਮਝੌਂਦਾ ਏ। ਓਸ ਵੇਲੇ ਤੈਨੂੰ ਸੁਣਾਵੇ ਅਗੰਮੀ ਬਾਤ, ਕਹਾਣੀ ਇਕ ਵਖੌਂਦਾ ਏ। ਸਫ਼ਰ ਕਰਦਿਆਂ ਕਰਦਿਆਂ ਜੰਮਦਿਆਂ ਮਰਦਿਆਂ ਜੀਂਦਿਆਂ ਜਾਗਦਿਆਂ ਭਾਗਾਂ ਭਰੀ ਆਵੇ ਉਹ ਰਾਤ, ਜਿਸ ਦਾ ਰਾਹ ਪੰਦਰਾਂ ਕੱਤਕ ਤਕੌਂਦਾ ਏ। ਸੋਲਾਂ ਕੱਤਕ ਦੀ ਦੱਸਾਂ ਗਾਥ, ਅਕਥ ਕਹਾਣੀ ਆਪ ਦ੍ਰਿੜੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਆਪ ਸਮਝੌਂਦਾ ਏ। ਧੁਰ ਦਾ ਲੇਖਾ ਦੱਸੇ ਅਕਾਲ, ਅਕਲ ਕਲਾ ਵਡਿਆਈਆ। ਜਿਸ ਵੇਲੇ ਹੁਕਮ ਦਿਤਾ ਧੁਰ ਦੇ ਲਾਲ, ਸ਼ਬਦ ਕਰੀ ਜਣਾਈਆ। ਵਿਸ਼ਨੂੰ ਅੱਗੇ ਰਖਿਆ ਇਕ ਸਵਾਲ, ਸੱਤ ਪੱਤਰੇ ਦਿਤੇ ਫੜਾਈਆ। ਬ੍ਰਹਮੇ ਤੂੰ ਵੀ ਪੱਤ ਰੱਖ ਸੰਭਾਲ, ਸ੍ਰੀ ਭਗਵਾਨ ਆਪ ਸਮਝਾਈਆ। ਸ਼ੰਕਰ ਤੇਰੇ ਨਿਭਣ ਨਾਲ, ਦੇਵਣਹਾਰ ਵਡਿਆਈਆ। ਤਿੰਨੇ ਲਿਖੋ ਸੱਤਾਂ ਸੱਤਾਂ ਸੱਤਾਂ ਉਤੇ ਅਹਿਵਾਲ, ਕਿਸ ਬਿਧ ਤੁਹਾਡੀ ਬਣਤ ਬਣਾਈਆ। ਸਾਰੇ ਹੋ ਗਏ ਹੈਰਾਨ, ਨਜ਼ਰੀ ਆਏ ਨਾ ਪਿਤਾ ਮਾਈਆ। ਅਗੰਮੀ ਹੁਕਮ ਕਿਹਾ ਸ੍ਰੀ ਭਗਵਾਨ, ਸਚ ਦਿਆਂ ਸੁਣਾਈਆ। ਸ਼ਬਦ ਸੁਤ ਰੱਖਣਾ ਧਿਆਨ, ਧਿਆਨੀ ਧਿਆਨ ਦ੍ਰਿੜਾਈਆ। ਜਿਸ ਵੇਲੇ ਆਪ ਹੋਵਾਂ ਪਰਧਾਨ, ਲੋਕਮਾਤ ਵੇਸ ਵਟਾਈਆ। ਸਾਚੀ ਖੇਲ ਕਰਾਂ ਮਹਾਨ, ਮਹਿੰਮਾ ਅਕਥ ਸੁਣਾਈਆ। ਨਾਤਾ ਤੋੜ ਸ਼ਾਸਤਰ ਸਿਮਰਤ ਵੇਦ ਪੁਰਾਨ, ਇਕੋ ਢੋਲਾ ਰਾਗ ਸਮਝਾਈਆ। ਸਾਚਾ ਮਾਰਗ ਦੱਸ ਵਿਚ ਜਹਾਨ, ਜਹਾਲਤ ਕੂੜੀ ਦਿਆਂ ਗਵਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੱਖਰਾ ਵੱਖਰਾ ਮਿਲਦਾ ਰਿਹਾ ਭਗਤਾਂ ਆਣ, ਨਿਤ ਨਵਿਤ ਆਪਣਾ ਵੇਸ ਵਟਾਈਆ। ਨਵ ਨੌ ਚਾਰ ਪਿਛੋਂ ਹੋਵਾਂ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਜਨ ਭਗਤਾਂ ਦੇਵਾਂ ਧੁਰ ਦਾ ਦਾਨ, ਦਾਤਾ ਹੋ ਕੇ ਝੋਲੀ ਨਾਮ ਭਰਾਈਆ। ਘਰ ਸੁਰਤੀ ਸਵਾਮੀ ਮਿਲ ਜਾਏ ਕਾਹਨ, ਬਾਹਰੋਂ ਢੂੰਡਣ ਕੋਇ ਨਾ ਜਾਈਆ। ਜਿਹੜਾ ਰਾਮ ਦਸਰਥ ਬੇਟਾ ਵਿਚ ਜਹਾਨ, ਤਿਸ ਦਾ ਰਾਮ ਰਹਿਮਤ ਆਪ ਕਮਾਈਆ। ਪੀਰ ਪੈਗ਼ੰਬਰ ਮੁਹੰਮਦ ਈਸਾ ਮੂਸਾ ਜਿਸਦਾ ਕਲਮਾ ਗਾਣ, ਕਾਇਨਾਤ ਖ਼ੁਸ਼ੀ ਵਖਾਈਆ। ਨਾਨਕ ਗੋਬਿੰਦ ਜਿਸ ਦਾ ਸੁਣਨ ਫ਼ਰਮਾਨ, ਸੋ ਧੁਰ ਸੰਦੇਸ਼ਾ ਰਿਹਾ ਜਣਾਈਆ। ਸ਼ਬਦ ਸੁਤ ਤੇਰਾ ਰੱਖਾਂ ਮਾਣ, ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਸਿੱਧਾ ਮਿਲਾਂ ਆਣ, ਸਾਧਕ

ਸਿਧ ਸਮਝ ਨਾ ਰਾਈਆ। ਸਮਾਜ ਸਮਝੇ ਨਾ ਕੋਇ ਗਿਆਨ, ਬੇਪਹਿਚਾਨ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਰੱਖਣਾ ਧਿਆਨ, ਦਹਿ ਦਿਸ਼ਾ ਅੱਖ ਖੁਲ੍ਹਾਈਆ। ਜਿਸ ਵੇਲੇ ਆਪ ਪ੍ਰਭੂ ਹੋਵੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਇੱਕੀ ਪਤਰੇ ਤੁਹਾਡੇ ਛੱਡੇ ਓਸ ਵੇਲੇ ਕਰੇ ਪਰਵਾਨ, ਪਰਮ ਪੁਰਖ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗੇ ਚਲਦਾ ਪਿਛੇ ਓਸੇ ਘਰ ਪਹੁੰਚਾਈਆ। ਓਸੇ ਘਰ ਜਾਓ ਆ, ਜੋ ਸੋਲਾਂ ਕੱਤਕ ਦਏ ਵਡਿਆਈਆ। ਜਿਸ ਦਾ ਖੇਲ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜੋ ਠਾਕਰ ਸਰਬ ਮਲਾਹ, ਬੇੜਾ ਕੰਧ ਉਠਾਈਆ। ਜੋ ਗੁਰੂ ਅਵਤਾਰ ਪੀਰ ਪੈਗ਼ੰਬਰ ਬਣਾਏ ਗਵਾਹ, ਖਾਣੀ ਬਾਣੀ ਸ਼ਹਾਦਤ ਨਾਲ ਰਲਾਈਆ। ਜੋ ਭਗਤ ਭਗਵਾਨ ਦਏ ਸਲਾਹ, ਧੁਰ ਦੀ ਸਿਖਿਆ ਇਕ ਪੜ੍ਹਾਈਆ। ਜੋ ਲੇਖ ਲਿਖਾਏ ਕਲਮ ਸ਼ਾਹ, ਕਾਗ਼ਜ਼ ਦਏ ਵਡਿਆਈਆ। ਜੋ ਵੇਖੇ ਥਲ ਅਸਗਾਹ, ਘਟ ਘਟ ਰਿਹਾ ਸਮਾਈਆ। ਜੋ ਰਹਿਬਰ ਨੂਰ ਖ਼ੁਦਾ, ਜਲਵਾਗਰ ਸੱਚਾ ਸ਼ਹਿਨਸ਼ਾਹੀਆ। ਜੋ ਮੁਕਾਮੇ ਹਕ ਬੈਠਾ ਡੇਰਾ ਲਾ, ਸਚਖੰਡ ਦਵਾਰੇ ਸਚ ਸਿੰਘਾਸਣ ਇਕ ਬਣਾਈਆ। ਜਿਸ ਦਾ ਲਹਿਣਾ ਦੋ ਜਹਾਂ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਜਿਸਨੂੰ ਬ੍ਰਹਮਾ ਸ਼ਿਵ ਵਿਸ਼ਨ ਰਹੇ ਧਿਆ, ਕਰੋੜ ਤੇਤੀਸ ਲਾਗਣ ਪਾਈਆ। ਜਿਸ ਨੂੰ ਗਣ ਗੰਧਰਬ ਰਹੇ ਗਾ, ਕਿੰਨਰ ਜੱਛਪ ਨਾਚ ਨਚਾਈਆ। ਜਿਸ ਦੀਆਂ ਮਧਰ ਧੁਨਾਂ ਰਹੇ ਗਾ, ਸੁੰਨ ਸਮਾਧ ਸਮਾਈਆ। ਜਿਸ ਨੂੰ ਆਦਿ ਪੁਰਖ ਰਹੇ ਮਨਾ, ਪਤਿਪਰਮੇਸ਼ਵਰ ਵਡ ਵਡਿਆਈਆ। ਜਿਸ ਨੂੰ ਲਾਲ ਸੁਰਖ ਰੰਗ ਰਹੇ ਚੜ੍ਹਾ, ਸੋ ਸਭ ਦੀਆਂ ਸੁਰਖ਼ੀਆਂ ਫੋਲ ਫੁਲਾਈਆ। ਜਿਨ੍ਹ ਛੋਟੇ ਛੋਟੇ ਤੁਖ਼ਮ ਆਪਣੇ ਵਿਚੋਂ ਲਏ ਪਰਗਟਾ, ਹੁਕਮ ਇਕੋ ਇਕ ਜਣਾਈਆ। ਸੋ ਮੌਕੇ ਉਤੇ ਮਾਲਕ ਹੋ ਕੇ ਜਾਵੇ ਆ, ਵੇਖੇ ਖ਼ਾਲਕ ਖ਼ਲਕ ਖ਼ੁਦਾਈਆ। ਸਫ਼ਰੀ ਜੇ ਪੰਧ ਮੁਕਿਆ ਸ਼ੁਕਰ ਕਰੋ ਓਸ ਖ਼ੁਦਾ, ਜੋ ਖ਼ੁਦ ਘਰ ਘਰ ਬੈਠਾ ਡੇਰਾ ਲਾਈਆ। ਓਸ ਦੇ ਚਰਨਾਂ ਹੋਵੋ ਫ਼ਿਦਾ, ਜੇਹੜੀ ਸਭ ਦੀ ਫ਼ਿਤਰਤ ਵੇਖ ਵਖਾਈਆ। ਸੋਲ੍ਹਾਂ ਜਨਮ ਬੈਠਾ ਰਿਹੋਂ ਜੁਦਾ, ਜੁਗਤੀ ਹੱਥ ਨਾ ਕਿਸੇ ਫੜਾਈਆ। ਤਿਨ੍ਹਾਂ ਦੀ ਭੁਲਣਾ ਪਿਛੇ ਮਿਲਿਉਂ ਆ, ਗੁਰ ਪਰਸ਼ਾਦਿ ਦਏ ਗਵਾਹੀਆ। ਰਵਿਦਾਸ ਚਮਾਰਾ ਲੇਖਾ ਲਿਖੇ ਨਾਲ ਚਾਅ, ਚਾਓ ਘਨੇਰਾ ਇਕ ਜਣਾਈਆ। ਦੁਆਬੇ ਦੋਹਰਾ ਤਾਲ ਦਿਤਾ ਵਜਾ, ਦੁਤੀਆ ਭਾਓ ਚੁਕਾਈਆ। ਹਰਿ ਸੰਗਤ ਮੇਲ ਮਿਲਾ, ਮਿਲਣੀ ਜਗਦੀਸ਼ ਕਰਾਈਆ। ਜਿਸ ਦਾ ਸਮਝ ਨਾ ਆਵੇ ਕਿਸੇ ਰਾਹ, ਸੋ ਰਹਿਬਰ ਬਣ ਕੇ ਖ਼ੁਸ਼ੀ ਵਖਾਈਆ। ਕੋਈ ਭੇਵ ਨਾ ਜਾਣੇ ਕਿਉਂ ਰੁਵਾਵੇ ਕਿਉਂ ਲਵੇ ਹਸਾ, ਹਸਤੀ ਵਿਚ ਮਸਤੀ ਕਿਵੇਂ ਚੜ੍ਹਾਈਆ। ਰੁੱਤ ਬਸੰਤੀ ਦੇਵੇ ਜਣਾ, ਨਾਰ ਕੰਤੀ ਮੇਲ ਮਿਲਾਈਆ। ਇੱਕੀਆਂ ਵਰਕਿਆਂ ਦੀ ਇਕੋ ਪੰਗਤੀ ਦਿਤੀ ਛੁੜਾ, ਪੰਡਤੀ ਧਾਰ ਨਾ ਕੋਇ ਬੰਧਾਈਆ। ਸਾਚੀ ਬੰਦਗੀ ਦਏ ਸਮਝਾ, ਬੰਦਨਾ ਇਕ ਸਰਨਾਈਆ । ਮੁਛੰਦਗੀ ਦੂਜਿਆਂ ਦੀ ਛੱਡ ਕੇ ਪ੍ਰਭ ਦਾ ਵੇਖੋ ਇਕੋ ਸਿੱਧਾ ਰਾਹ, ਗੋਬਿੰਦ ਇਸ਼ਾਰਿਆਂ ਨਾਲ ਜਣਾਈਆ। ਨਿਰਗੁਣ ਹੋ ਕੇ ਬਣ ਕੇ ਆਇਆ ਮਲਾਹ, ਖੇਵਟ ਖੇਟਾ ਬੇੜਾ ਆਪਣੇ ਕੰਧ ਉਠਾਈਆ। ਜਿਸ ਨੂੰ ਫੇਰ ਜੰਮੇ ਨਾ ਗੁਜਰੀ ਮਾਂ, ਉਹ ਗੋਬਿੰਦ ਨੂਰ ਖ਼ੁਦਾਈਆ। ਬਿਸਮਲ ਰੂਪ ਹੋ ਕੇ ਰਿਹਾ ਸਮਾ, ਇਸਮ ਆਜ਼ਮ ਇਕ ਦ੍ਰਿੜਾਈਆ। ਓਸ ਦੀ ਕਿਸਮ ਜਾਣੇ ਖ਼ੁਦਾ, ਜਿਸ ਦੀ ਕਸਮ ਓਸ ਨੇ ਖਾਈਆ। ਜਿਸ ਨੇ ਆਪਣੀ ਭਸਮ ਦੀਦ ਚਸ਼ਮ ਜਿਸਮ ਸਮੇਤ ਦਿਤੀ ਜਲਾ, ਖ਼ਾਕੀ ਖ਼ਾਕ ਵਿਚ ਉਡਾਈਆ। ਕੋਈ ਨਾ ਜਾਣੇ ਕਿਉਂ ਉਡ ਗਈ ਵਿਚ ਹਵਾ, ਪਾਤਾਲ ਆਕਾਸ਼ ਫਿਰਾਈਆ।

ਗੋਬਿੰਦ ਕਿਹਾ ਮੈਂ ਜ਼ਿਮੀ ਤੋਂ ਉਤੇ ਅਸਮਾਨਾਂ ਤੋਂ ਪਰੇ ਗੁਰਮਖ ਜਾਂਦਿਆਂ ਦਿਆਂ ਸਮਝਾ, ਸਭ ਦਾ ਮਾਲਕ ਇਕ ਅਖਵਾਈਆ। ਏਸੇ ਕਰਕੇ ਅੰਗੀਠਾ ਨਹੀਂ ਦਿਤਾ ਫੁਲਾ, ਹੱਡੀਆਂ ਗੋਦਾਵਰੀ ਨਾ ਕੋਇ ਰੁੜ੍ਹਾਈਆ। ਮੇਰੇ ਅੰਗੀਠੇ ਅੰਦਰ ਕੋਟਨ ਕੋਟ ਗੁਰਮੁਖ ਜਾਣ ਸਮਾ, ਜਿਨ੍ਹਾਂ ਦੀ ਸਮਾਪਤੀ ਮੇਰੇ ਵਿਚ ਨਜ਼ਰੀ ਆਈਆ। ਗੁਰਮੁਖ ਕੋਇ ਨਾ ਚੜ੍ਹੇ ਪੌੜੀ ਪਾਪ ਦੀ, ਜਿਨ੍ਹਾਂ ਨੂੰ ਡੰਡਾ ਇਕੋ ਨਾਮ ਚੜ੍ਹਾਈਆ। ਗੋਬਿੰਦ ਰਾਖ ਸਭ ਨੂੰ ਆਖ ਦੀ, ਕੂਕ ਕੂਕ ਸੁਣਾਈਆ। ਏਹ ਖੇਲ ਪੁਰਖ ਅਬਿਨਾਸ਼ ਦੀ, ਜੋ ਵਿਛੜੇ ਰਿਹਾ ਮਿਲਾਈਆ। ਇਹ ਕਹਾਣੀ ਨਹੀਂ ਗੱਲ ਬਾਤ ਦੀ, ਪੂਰਬ ਲਹਿਣੇ ਝੋਲੀ ਪਾਈਆ। ਸਫ਼ਰਾਂ ਥੱਕੀ ਰਾਤ ਕੀ ਇਹ ਆਖਦੀ, ਭਿੰਨੜੀ ਰਹੀ ਜਣਾਈਆ। ਮੇਰੀ ਖ਼ੁਸ਼ੀਆਂ ਨਾਲ ਚੋਲੀ ਪਾਟਦੀ, ਅੰਗਣ ਤਣੀਆਂ ਰਹੀ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਭਿੰਨੜੀ ਰੈਣ ਕਹੇ ਮੈਂ ਤੱਕਾਂ ਅੱਖਾਂ, ਨੇਤਰ ਨੈਣ ਉਠਾਇਆ। ਚਾਰੋਂ ਕੁੰਟ ਉਠ ਉਠ ਨੱਠਾਂ, ਭੱਜਾਂ ਵਾਹੋ ਦਾਹਿਆ। ਕਲਜੁਗ ਰੈਣ ਅੰਧੇਰੀ ਢੱਠਾਂ, ਫੜ ਬਾਹੋਂ ਨਾ ਕੋਇ ਉਠਾਇਆ। ਕਿਤੋਂ ਨਜ਼ਰ ਨਾ ਆਏ ਮਾਹੀ ਸੱਚਾ, ਬੱਚਾ ਬੱਚਾ ਦਏ ਦੁਹਾਇਆ। ਸਾਢੇ ਤਿੰਨ ਹੱਥ ਮਾਟੀ ਭਾਂਡਾ ਕੱਚਾ, ਕਲਜੁਗ ਗੁਰੂ ਰਹੇ ਅਖਵਾਇਆ। ਮਨ ਵਾਸਨਾ ਜਗਤ ਨੱਚਾ, ਨੌ ਦਵਾਰ ਹੋਇਆ ਹਲਕਾਇਆ। ਸਚ ਪਰਮੇਸ਼ਵਰ ਮਿਲੇ ਨਾ ਪਤਾ, ਪੱਤ ਡਾਲ੍ਹੀ ਭੇਵ ਕੋਇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕੋ ਦੱਸਾਂ, ਧੁਰ ਦਾ ਹੁਕਮ ਸੁਣਾਇਆ। ਭਿੰਨੜੀ ਰੈਣ ਕਹੇ ਮੈਂ ਸੁਣਿਆ ਢੋਲਾ, ਭਗਤ ਸੁਹੇਲੇ ਰਹੇ ਗਾਈਆ। ਸੋਹੰ ਸੋਹਣਾ ਲੱਗਾ ਬੋਲਾ, ਅਨਬੋਲਤ ਰਾਗ ਜਣਾਈਆ। ਪਰਮ ਪੁਰਖ ਪ੍ਰਭ ਇਕ ਵਿਚੋਲਾ, ਲੱਖ ਚੁਰਾਸੀ ਵੇਖ ਵਖਾਈਆ। ਜਿਸ ਨੇ ਗੋਬਿੰਦ ਨਾਲ ਕੀਤਾ ਕੌਲਾ, ਇਕਰਾਰ ਆਪਣਾ ਤੋੜ ਨਿਭਾਈਆ। ਜਿਸ ਦੇ ਕਾਰਨ ਝੂਠੇ ਤਾਲ ਵਜਾ ਕੇ ਪੌਂਦੇ ਰੌਲਾ, ਪੰਡਤ ਪਾਂਧੇ ਆਪਣਾ ਰਾਗ ਅਲਾਈਆ। ਉਨ੍ਹਾਂ ਦੇ ਸਿਰ ਵਿਚ ਕੂੜ ਕੁੜਿਆਰਾ ਵੱਜਣ ਵਾਲਾ ਪੌਲਾ, ਪਾਨਹੀ ਉਠ ਉਠ ਲਏ ਅੰਗੜਾਈਆ। ਹੌਲਾ ਹੋਵੇ ਭਾਰ ਧੌਲਾ, ਧਵਲ ਮਿਲੇ ਵਡਿਆਈਆ। ਜਿਸ ਨੂੰ ਕਹਿੰਦੇ ਇਲਾਹੀ ਨੂਰ ਅਵਲਾ, ਆਲਮੀਨ ਸਮਾਈਆ । ਸੋ ਸਾਹਿਬ ਸਵਾਮੀ ਭਗਤ ਵਛਲ ਜਨ ਭਗਤਾਂ ਪਿਛੇ ਹੋਇਆ ਬਵਲਾ, ਚਾਰੋਂ ਕੁੰਟ ਖੋਜ ਖੁਜਾਈਆ। ਕਿਸੇ ਹੱਥ ਨਾ ਆਵੇ ਘਿਰਤ ਦੀਪ ਸੁਗੰਧੀ ਹਵਨਾ, ਪਵਣੀ ਪਵਣ ਨਾ ਵੇਖ ਵਖਾਈਆ। ਉਹ ਗੁਲਸ਼ਨ ਵੇਖੇ ਚਮਨਾ, ਗੋਬਿੰਦ ਮਾਲੀ ਬੇਪਰਵਾਹੀਆ। ਜਿਹਨੂੰ ਪਹਿਲੋਂ ਕਹਿੰਦੇ ਦੁਸ਼ਟ ਦਮਨਾ, ਅੰਤ ਸ਼ਬਦੀ ਰੂਪ ਵਟਾਈਆ। ਜਿਸ ਦੇ ਹੱਥ ਦੋ ਜਹਾਨਾਂ ਅਮਨਾ, ਗ਼ਮੀ ਖ਼ੁਸ਼ੀ ਵਿਚ ਬਦਲਾਈਆ। ਉਹਨੂੰ ਕੋਈ ਨਹੀਂ ਆਪਣੀ ਤਮੰਨਾ, ਬੱਚੇ ਨੀਹਾਂ ਹੇਠ ਦਬਾਈਆ। ਬੁਰਜ ਤੋਂ ਸੁੱਟ ਕੇ ਆਪਣੀ ਅੰਮਾਂ, ਹੱਡੀ ਹੱਡੀ ਦਿਤੀ ਤੁੜਾਈਆ। ਪਿਉ ਦਾ ਲਾ ਕੇ ਲੇਖੇ ਚੰਮਾਂ, ਸੀਸ ਧੜ ਅੱਡ ਵਖਾਈਆ। ਨਾ ਹਰਖ਼ ਨਾ ਕੋਈ ਗ਼ਮਾਂ, ਗਹਿਰ ਗੰਭੀਰ ਸਹਿਜ ਸੁਖਦਾਈਆ। ਉਸ ਨੇ ਗੁਰਮੁਖਾਂ ਬੰਨ੍ਹ ਕੇ ਬੰਨਾ, ਬੰਦਨ ਇਕੋ ਦਿਤੀ ਜਣਾਈਆ। ਬਿਨ ਪੁਰਖ ਅਕਾਲ ਸ੍ਰਿਸ਼ਟ ਸਬਾਈ ਜੀਵ ਜਗਤ ਜਹਾਨ ਹੋਵੇ ਨਕੰਮਾ, ਅੰਤ ਲੇਖਾ ਲਗੇ ਨਾ ਰਾਈਆ। ਅਬਿਨਾਸ਼ੀ ਕਰਤਾ ਸ੍ਰੀ ਭਗਵਾਨ ਕਲਜੁਗ ਅੰਤ ਮੇਰੇ ਦਵਾਰੇ ਆਵੇ ਭੰਨਾ, ਦੂਰ ਦੁਰਾਡਾ ਪੰਧ ਮੁਕਾਈਆ। ਵੇਖ ਵਖਾਏ ਸਾਚੀ ਛੱਪਰ ਛੰਨਾ, ਮਹੱਲ ਅਟਲ ਨਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਿੰਨੜੀ ਰੈਣ ਕਹੇ ਮੈਂ ਤੱਕਾਂ ਤਿੰਨ, ਤ੍ਰਿਲੋਕੀ ਨਾਲ ਮਿਲਾਈਆ।

ਮੈਨੂੰ ਯਾਦ ਆਇਆ ਸੋਲਾਂ ਕੱਤਕ ਦਿਨ, ਦੀਦਾ ਦਾਨਿਸਤਾ ਦਿਆਂ ਸਮਝਾਈਆ। ਕਰਿਆ ਖੇਲ ਅਗੰਮੀ ਭਿੰਨ, ਭਿੰਨੜੀ ਰੈਣ ਮਿਲੇ ਵਡਿਆਈਆ। ਜਿਨ੍ਹਾਂ ਦਾ ਮਨੁੱਖਾਂ ਵਰਗਾ ਚਿੰਨ੍ਹ, ਅੰਦਰ ਜੋਤ ਨੂਰ ਬੇਪਰਵਾਹੀਆ। ਜਿਨ੍ਹਾਂ ਦਾ ਤੱਤਾਂ ਬਣਿਆ ਪਿੰਡ, ਬ੍ਰਹਿਮੰਡ ਅੰਤਰ ਖੇਲ ਵਖਾਈਆ। ਕਿਰਪਾ ਕਰ ਗੁਣੀ ਗਹਿੰਦ, ਭੇਵ ਅਭੇਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਤਿੰਨਾਂ ਲੇਖਾ ਅਗੰਮ ਅਪਾਰਾ, ਜੁਗ ਜੁਗ ਵੇਖ ਵਖਾਈਆ। ਸਤਿ ਸਤਿ ਦਾ ਸਤਿ ਵਰਤਾਰਾ, ਸਤਿ ਸਤਿਵਾਦੀ ਦਏ ਸਮਝਾਈਆ। ਪਰਮ ਪੁਰਖ ਪਤਿਪਰਮੇਸ਼ਵਰ ਸਰਬ ਸਵਾਮੀ ਹੋ ਉਜਿਆਰਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਲੇਖਾ ਜਾਣੇ ਆਪ ਕਰਤਾਰਾ, ਕੁਦਰਤ ਕਾਦਰ ਵੇਖ ਵਖਾਈਆ। ਰਸਨਾ ਜਿਹਵਾ ਬੱਤੀ ਦੰਦ ਮਨ ਵਾਸਨਾ ਨਹੀਂ ਇਸ਼ਾਰਾ, ਧੁਰ ਦੀ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਬਣਤ ਆਪਣੇ ਹੱਥ ਰਖਾਈਆ। ਆਪਣੇ ਹੱਥ ਬਣਤ ਰੱਖੇ ਬਨਵਾਰੀ, ਖੇਲ ਅਗੰਮ ਕਰਾਇੰਦਾ । ਜਗਤ ਜੁਗਤ ਜੋਗ ਭੇਵ ਨਿਰੰਕਾਰੀ, ਨਿਰਵੈਰ ਹੁਕਮ ਵਰਤਾਇੰਦਾ। ਜਿਨ੍ਹਾਂ ਲੱਗੀ ਪਿਛਲੀ ਯਾਰੀ, ਧੁਰ ਦਾ ਮੇਲਾ ਮੇਲ ਮਿਲਾਇੰਦਾ। ਗੁਰਮੁਖ ਸੁਰਤ ਨਾ ਰਹੇ ਕੁਆਰੀ, ਹਰਿ ਕੰਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ । ਤਿੰਨਾਂ ਪਿਛੇ ਸਫ਼ਰ ਕੀਤਾ, ਸਫ਼ਰੀ ਸਫ਼ਰ ਜਣਾਈਆ। ਪ੍ਰਭ ਖੇਲ ਅਗੰਮੀ ਕਰੇ ਅਨਡੀਠਾ, ਜਗ ਨੇਤਰ ਨਜ਼ਰ ਨਾ ਆਈਆ। ਯਾਦ ਰੱਖ ਮਨਸੂਰ ਦਾ ਕੁੜਤਾ ਪਾ ਕੇ ਢਾਈ ਮਿੰਟਾਂ ਪਿਛੋਂ ਫਿਰਨ ਗਿਉਂ ਚੀਤਾ, ਲਹਿੰਦੀ ਦਿਸ਼ਾ ਮੁਖ ਰਖਾਈਆ। ਓਥੋਂ ਮਿਲੀ ਇਕ ਰਸੀਦਾ, ਜਿਸ ਦੇ ਉਤੇ ਅੱਖਰ ਅਲਫ਼ ਇਕੋ ਨਜ਼ਰੀ ਆਈਆ। ਨਾਲ ਸੂਈ ਕੱਢਣ ਵਾਲੀ ਕਸੀਦਾ, ਨੱਕੇ ਵਿਚ ਧਾਗਾ ਲਾਲ ਰੰਗ ਟਿਕਾਈਆ। ਜਿਸ ਦਾ ਪਿਛਲਾ ਸਿਰਾ ਪੀਢਾ, ਘੁੱਟ ਘੁੱਟ ਕੇ ਗੰਢ ਪਵਾਈਆ। ਪਰਤ ਕੇ ਵੇਖਿਆ ਮਨਸੂਰ ਸੂਲੀ ਚੜ੍ਹ ਕੇ ਵਿਛੜ ਗਿਆ ਨਾਲੋਂ ਹਮੀਦਾ, ਹਮ ਦੋਸਤ ਨਜ਼ਰ ਕੋਇ ਨਾ ਆਈਆ। ਅੱਗੇ ਨੇੜੇ ਆਈ ਬਕਰੀਦਾ, ਬੱਕਰੇ ਫੜੇ ਕਸਾਈਆ। ਯਾਦ ਆਈ ਫਿਰ ਤੈਨੂੰ ਉਹ ਉਡੀਕਾ, ਜੋ ਸੱਜਣ ਗਿਆ ਸਮਝਾਈਆ। ਸੱਯਦੇ ਵਿਚ ਝੁਕ ਕੇ ਆਜਿਜ਼ ਬਣ ਕੇ ਨੀਕਣ ਨੀਕਾ, ਨਿੱਕੀ ਅਰਜ਼ ਇਕ ਸੁਣਾਈਆ। ਮੈਂ ਬੰਦਾ ਖ਼ਾਕੀ ਨਾਚੀਜ਼ਾ, ਬੁਧੀ ਚਲੇ ਨਾ ਕੋਇ ਚਤੁਰਾਈਆ। ਓਧਰੋਂ ਗਮਸ ਆਇਆ ਜਿਸ ਦਾ ਤੂੰ ਭਤੀਜਾ, ਫੁੱਫੀ ਬੇਟੀ ਜਿਸ ਪਰਨਾਈਆ। ਅੰਦਰ ਲੰਘ ਕੇ ਵੇਖਿਆ ਦਹਿਲੀਜ਼ਾ, ਸਾਢੇ ਤਿੰਨ ਹੱਥ ਬੁਰਕਾ ਸੋਭਾ ਪਾਈਆ। ਤਿੰਨਾਂ ਤੱਕਿਆ ਲਾ ਕੇ ਨੀਝਾ, ਅੱਖਾਂ ਅੱਖ ਖੁਲ੍ਹਾਈਆ। ਗਲੋਂ ਲਾਹ ਕੇ ਮਨਸੂਰ ਵਾਲੀ ਕਮੀਜ਼ਾ, ਕਿੱਲੀ ਉਤੇ ਟਿਕਾਈਆ। ਆਵਾਜ਼ ਅਗੰਮੀ ਆਈ ਤੇਰੀਆਂ ਅੰਤ ਉਸ ਨਾਲ ਲੱਗਣ ਪ੍ਰੀਤਾਂ, ਜਿਸ ਨਾਲੋਂ ਨਾ ਹੋਵੇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਰ ਦੁਰਾਡੇ ਕਰ ਇਕੱਠੇ, ਲਾਲਨ ਰਿਹਾ ਮਿਲਾਈਆ। ਕੀ ਹੋਇਆ ਜੇ ਸਫ਼ਰ ਕੀਤਾ, ਬਣ ਬਣ ਪਾਂਧੀ ਰਾਹੀਆ। ਕੀ ਹੋਇਆ ਜੇ ਸੁਣਦਾ ਰਿਹੋਂ ਅਠਾਰਾਂ ਧਿਆਏ ਗੀਤਾ, ਮੰਦਰ ਮਠ ਸ਼ਿਵਦਵਾਲੇ ਬਹਿ ਬਹਿ ਖ਼ੁਸ਼ੀ ਮਨਾਈਆ। ਕੀ ਹੋਇਆ ਅਠਸਠ ਇਸ਼ਨਾਨ ਲੀਤਾ, ਗੰਗਾ ਜਲ ਸੂਰਜ ਦੇਵਤਾ ਚੜ੍ਹਾਈਆ। ਕੀ ਹੋਇਆ ਦੇਂਦਾ ਰਿਹੋਂ ਸਭ ਦੇ ਅਗਨੀ ਕੋਲ ਅੰਗੀਠਾ, ਧੂਣੀਆਂ ਤਨ ਤਪਾਈਆ। ਕੀ ਹੋਇਆ ਜੇ ਰਮਾਇਣ ਸੁਣਦਾ ਰਿਹੋਂ ਰਾਮ ਸੀਤਾ, ਸੀਤਾ ਰਾਮ ਚਤਰਭੁਜ ਦਰਸ਼ਨ ਪਾਇਆ ਥਾਉਂ ਥਾਈਂਆ। ਕੀ ਹੋਇਆ ਅਸ਼ਟਭੁਜ ਦੀਆਂ ਵੇਂਹਦਾ ਰਿਹੋਂ

ਰੀਝਾਂ, ਸਿੰਘ ਸਵਾਰ ਬੈਠੀ ਆਸਣ ਲਾਈਆ। ਕੀ ਹੋਇਆ ਮਸਲਿਆਂ ਵਿਚ ਸੁਣਦਾ ਰਿਹੋਂ ਤਮੀਜ਼ਾ, ਤਬਾ ਤਬੀਅਤ ਸਿਖਿਆ ਨਾ ਕੋਇ ਬਦਲਾਈਆ। ਕੀ ਹੋਇਆ ਪੱਕਾ ਖਾਂਦਾ ਰਿਹੋਂ ਸੀਧਾ, ਘਰ ਘਰ ਖ਼ੁਸ਼ੀ ਮਨਾਈਆ। ਕੀ ਹੋਇਆ ਚਲ ਕੇ ਆਇਉਂ ਨੇਰ ਬੀਕਾ, ਬਿਕਰੀ ਵੇਖੀ ਸਹਿਜ ਸੁਭਾਈਆ। ਜਿਨ੍ਹਾਂ ਨੂੰ ਧੁਰ ਦੇ ਨਾਮ ਦਾ ਹੋ ਗਿਆ ਟੀਕਾ, ਟਿਕਟਿਕੀ ਇਕੋ ਨਾਲ ਲਗਾਈਆ। ਬਿਰਹੋਂ ਵਿਛੋੜੇ ਅੰਦਰ ਮਾਰਨ ਚੀਕਾਂ, ਨੇਤਰ ਰੋਵਣ ਦੇਣ ਦੁਹਾਈਆ। ਜਿਸ ਦੀਆਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦੇ ਗਏ ਉਡੀਕਾਂ, ਸੋ ਆਇਆ ਬੇਪਰਵਾਹੀਆ। ਜਿਸ ਦੀ ਕਾਇਆ ਚੋਲੀ ਚਾੜ੍ਹਿਆ ਰੰਗ ਮਜੀਠਾ, ਉਤਰ ਕਦੇ ਨਾ ਜਾਈਆ। ਗੋਬਿੰਦ ਫਲ ਖਵਾ ਦੇ ਮੀਠਾ, ਮਾਲਕ ਹੋ ਕੇ ਸੇਵ ਕਮਾਈਆ। ਉਹ ਗੁਰਮੁਖ ਸਦਾ ਜੀਤਾ, ਜੋ ਜੀਵਣ ਸਤਿਗੁਰ ਝੋਲੀ ਪਾਈਆ। ਉਹ ਸਭ ਕੁਛ ਦੇਵੇ ਆਪਣਾ ਕੀਤਾ, ਮਿਹਰ ਨਜ਼ਰ ਉਠਾਈਆ। ਨਾਤਾ ਤੁਟ ਜਾਏ ਮੰਦਰ ਮਸੀਤਾ, ਘਰ ਘਰ ਵਿਚ ਲਏ ਮਿਲਾਈਆ। ਤਨ ਮਨ ਅੰਤਰ ਕਰ ਕੇ ਠੰਡਾ ਸੀਤਾ, ਅਗਨੀ ਤਤ ਬੁਝਾਈਆ। ਲਹਿਣਾ ਦੇਣਾ ਚੁਕਾ ਕੇ ਊਚਾਂ ਨੀਚਾਂ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਲਏ ਮਿਲਾਈਆ। ਸਚ ਫੁਲਵਾੜੀ ਮੌਲੇ ਸੋਹਣਾ ਬਾਗ਼ੀਚਾ, ਬਾਗ਼ਵਾਨ ਫੇਰਾ ਪਾਈਆ। ਸਚ ਸਿੰਘਾਸਣ ਬਹਿ ਅਤੀਤਾ, ਤ੍ਰੈਭਵਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਫ਼ਰ ਸਭ ਦੇ ਵੇਖ ਵਖਾਈਆ। ਕੀ ਹੋਇਆ ਜੇ ਸਫ਼ਰ ਕਰਿਆ, ਸੂਰਜ ਚੰਦ ਚੰਦ ਭੱਜਣ ਵਾਹੋ ਦਾਹੀਆ। ਕੀ ਹੋਇਆ ਜੰਮ ਜੰਮ ਮਰਿਆ, ਮਰ ਜੀਵਤ ਰੂਪ ਵਟਾਈਆ। ਕੀ ਹੋਇਆ ਅਨੇਕਾਂ ਸੰਤਾਂ ਗੁਰੂਆਂ ਲੜ ਫੜਿਆ, ਬੇੜਾ ਪਾਰ ਨਾ ਕੋਇ ਕਰਾਈਆ। ਕੀ ਹੋਇਆ ਗ੍ਰੰਥਾ ਪੜ੍ਹਿਆ, ਜਗਤ ਵਿਦਿਆ ਨਾਲ ਰਖਾਈਆ। ਕੀ ਹੋਇਆ ਜਗਤ ਸਰੋਵਰ ਤਰਨੀ ਤਰਿਆ, ਜਲ ਜਲ ਨਹਾਵਣ ਜਾਈਆ। ਕੀ ਹੋਇਆ ਸੰਗਤ ਪ੍ਰੀਤੀ ਵਿਚ ਗਿਆ ਜੜਿਆ, ਹਰਿ ਧੁਰ ਦੀ ਜੜਤ ਜੜਾਈਆ। ਏਥੇ ਸੱਜਣ ਮਿਲੇ ਇਕੋ ਇਕ ਅੜਿਆ, ਦੂਜਾ ਰਹਿਣ ਕੋਇ ਨਾ ਪਾਈਆ । ਲੇਖਾ ਚੁਕੇ ਗੋਰ ਮੜ੍ਹਿਆ, ਲੱਖ ਚੁਰਾਸੀ ਫੰਦ ਕਟਾਈਆ। ਦੋ ਜਹਾਨਾਂ ਵਿਚੋਂ ਕਰ ਕੇ ਬਰਿਆ, ਆਪਣੇ ਚਰਨ ਦੇਵੇ ਸਰਨਾਈਆ। ਗੋਬਿੰਦ ਬੂਟਾ ਕਰ ਕੇ ਹਰਿਆ, ਹਰੀਦਵਾਰੇ ਲਏ ਲਗਾਈਆ। ਜਿਥੇ ਭਉ ਰਹੇ ਨਾ ਡਰਿਆ, ਨਿਰਭਉ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਲਾਲ ਕਹੇ ਮੈਂ ਭੰਨਾ ਆਇਆ, ਰਾਤੀਂ ਰਾਤੀਂ ਪੰਧ ਮੁਕਾਈਆ। ਪੁਰਖ ਅਬਿਨਾਸ਼ੀ ਕਹੇ ਤੈਨੂੰ ਸੱਦਾ ਘਲਾਇਆ, ਸੋਈ ਸੁਰਤ ਉਠਾਈਆ। ਰਾਜ ਨਰੈਣ ਕਹੇ ਮੈਂ ਤੇਰਾ ਭੇਵ ਨਾ ਪਾਇਆ, ਢੋਲਾ ਆਪੇ ਵੇਖ ਵਖਾਈਆ। ਪ੍ਰੀਤਮ ਸਿੰਘ ਕਿਹਾ ਮੈਂ ਦੋਹਾਂ ਦਾ ਹਿੱਸਾ ਵੰਡਾਇਆ, ਸਾਂਝੀ ਧਾਰ ਚਲਾਈਆ। ਲਾਲ ਸਿੰਘ ਮੇਰੇ ਤੇਰੇ ਰੁਪਈਏ ਤ੍ਰੈਗੁਣ ਤੇਰੀ ਭੇਟਾ ਲਾਇਆ, ਭਾਂਡਾ ਭਰਮ ਭਉ ਭੰਨਾਈਆ। ਨਹੀਉਂ ਬੇਟਾ ਮਾਂ ਪਿਉ ਜਾਇਆ, ਹੁਣ ਸਤਿਗੁਰ ਘਰ ਮਿਲੀ ਵਡਿਆਈਆ। ਇਹੋ ਜਿਹਾ ਲੇਖਾ ਅੱਗੇ ਨਾ ਕਿਸੇ ਚੁਕਾਇਆ, ਲਿਖ ਲਿਖ ਥੱਕੀ ਕਲਮ ਸ਼ਾਹੀਆ। ਪੁਰਖ ਅਬਿਨਾਸ਼ੀ ਵੇਸ ਵਟਾਇਆ, ਆਪ ਆਪਣਾ ਫੇਰਾ ਪਾਈਆ। ਦਸ ਦਸਮੇਸ਼ ਨਾਲ ਮਿਲਾਇਆ, ਸ਼ਬਦੀ ਰੂਪ ਵਖਾਈਆ। ਧੁਰ ਦਾ ਹਿਤਾ ਕਰਨ ਆਇਆ, ਪਿਤਾ ਬਣ ਕੇ ਬੇਪਰਵਾਹੀਆ। ਜਨਮ ਜਨਮ ਦਾ ਪੂਰਬ ਲੇਖਾ ਪੂਰਾ ਦਏ ਕਰਾਇਆ, ਭਰਮ ਭੁਲੇਖਾ ਬਾਹਰ ਕਢਾਈਆ। ਸਭ ਦਾ ਠੇਕਾ ਦਏ ਚੁਕਾਇਆ, ਠੇਕੇਦਾਰੀ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀ ਭੇਟਾ ਇਕ ਵਖਾਇਆ, ਤਿੰਨੇ ਪਰਸ਼ਾਦ ਦੇਣ ਗਵਾਹੀਆ।

ਕਲਜੁਗ ਕਹੇ ਮੈਂ ਪੰਡਤ ਪਾਂਧਿਆਂ ਗ੍ਰੰਥੀਆਂ ਪੰਥੀਆਂ ਮੁੱਲਾਂ ਸ਼ੇਖ਼ਾਂ ਡੇਰਾ ਢਾਇਆ, ਮੁਸਾਇਕ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਦੇਵਣਹਾਰ ਵਡਿਆਈਆ। ਸਦ ਵਡਿਆਈ ਦੇਵਣ ਜੋਗ, ਜੁਗਤੀ ਇਕ ਜਣਾਇੰਦਾ। ਆਤਮ ਪਰਮਾਤਮ ਸਚ ਸਲੋਕ, ਸੋਹੰ ਢੋਲਾ ਰਾਗ ਸੁਣਾਇੰਦਾ। ਕੀ ਹੋਇਆ ਜੇ ਤਾਅਨੇ ਮਾਰਨ ਲੋਕ, ਯਰਾਨੇ ਆਪਣੇ ਨਾਲ ਲਗਾਇੰਦਾ। ਤੁਹਾਡੇ ਪੈਰਾਂ ਹੇਠ ਦਬਾ ਕੇ ਮੁਕਤੀ ਮੋਖ, ਅੰਤਰ ਜੋਤੀ ਜੋਤ ਮਿਲਾਇੰਦਾ। ਜਿਸ ਦੀ ਕੋਈ ਸੋਚ ਨਾ ਸਕਿਆ ਸੋਚ, ਸਮਝ ਸਮਝ ਨਾਲ ਆਪ ਮਿਲਾਇੰਦਾ। ਏਥੇ ਓਥੇ ਦੇ ਕੇ ਓਟ, ਓੜਕ ਆਪਣੇ ਰੰਗ ਰੰਗਾਇੰਦਾ। ਸਚਖੰਡ ਦਵਾਰੇ ਲੈ ਕੇ ਜਾਵੇ ਆਪਣੇ ਕੋਟ, ਕਿਲਾ ਕੋਟ ਇਕ ਵਡਿਆਇੰਦਾ। ਲੇਖਾ ਚੁਕਾ ਕੇ ਹਰਖ਼ ਸੋਗ, ਚਿੰਤਾ ਗ਼ਮ ਸਰਬ ਮਿਟਾਇੰਦਾ। ਸਚ ਦਵਾਰੇ ਦੀ ਦੱਸੇ ਅਗੰਮੀ ਖੋਜ, ਮਜਲਸ ਆਪਣੇ ਨਾਲ ਰਖਾਇੰਦਾ। ਜੇ ਕੋਈ ਪੁੱਛੇ ਨਾਤਾ ਥੋੜਾ ਜਿਹਾ ਫ਼ੌਜ, ਅੱਗੇ ਫ਼ੈਸਲਾ ਹਕ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਮਿਹਰ ਨਜ਼ਰ ਤੱਕ ਕੇ ਆਖਣ ਪਰਸ਼ਾਦ, ਤਿੰਨੇ ਰਹੇ ਜਣਾਈਆ। ਪ੍ਰਭੂ ਸਾਡੀ ਵੀ ਪੁਛ ਵਾਤ, ਸੋਲ੍ਹਾਂ ਕੱਤਕ ਯਾਦ ਰਾਤਰੀ ਜਿਥੇ ਆਈਆ। ਜਿਹੜੇ ਵਿਛੜੇ ਉਹ ਮੇਲੇ ਆਜ, ਅਜਬ ਤੇਰੀ ਵਡਿਆਈਆ। ਪਹਿਲੀ ਮੱਘਰ ਰਚ ਕੇ ਕਾਜ, ਗੁਰਮੁਖ ਲਏ ਬਹਾਈਆ। ਅਗਲਾ ਖੋਲ੍ਹ ਦੇ ਰਾਜ਼, ਮੁਖ ਨਕਾਬ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪਰਸ਼ਾਦ ਕਹੇ ਮੇਰਾ ਰਵਦਾਸ ਨਾਤਾ ਚਵੱਨੀ, ਚੌਦਾਂ ਜੋੜ ਜੁੜਾਈਆ। ਮੈਂ ਘੁੱਟ ਕੇ ਰੱਖੀ ਕੰਨੀ, ਕੰਨੀਂ ਵਾਜ ਸੁਣਨ ਕਿਸੇ ਨਾ ਆਈਆ। ਮੇਰੇ ਪਿਆਰ ਦੀ ਗੰਢ ਸੁਖੀ ਬਾਵੀ ਜੀਤੋ ਚੰਨੀ, ਸੂਰਜ ਚੰਦ ਦੇਣ ਗਵਾਹੀਆ। ਪ੍ਰੇਮ ਵੈਰਾਗਣ ਆਈ ਭੰਨੀ, ਪਿਆਰੀ ਪਿਆਰ ਵਿਚ ਮਿਲਾਈਆ। ਰਵਿਦਾਸ ਬਣ ਕੇ ਧੁਰ ਦਾ ਧਨੀ, ਦੌਲਤ ਰਿਹਾ ਵਰਤਾਈਆ। ਭਿੰਨੜੀ ਰੈਣ ਕਹੇ ਮੈਂ ਸੁਣ ਕੇ ਆਈ ਕੰਨੀਂ, ਜੋ ਪ੍ਰਭੂ ਗੱਲ ਸਮਝਾਈਆ। ਮੈਂ ਭਾਗ ਲੱਗਾ ਵੇਖਿਆ ਛੱਪਰ ਛੰਨੀ, ਛਹਿਬਰ ਨਾਮ ਵਖਾਈਆ। ਪੁਰਖ ਅਕਾਲ ਪਿਤਾ ਸਭ ਦਾ ਧਨੀ, ਤਨ ਨਾਤਾ ਜੋੜ ਜੁੜਾਈਆ। ਉਹ ਸਭ ਤੋਂ ਵੱਖਰਾ ਨਿਰਾਲਾ ਢੰਗੀ, ਅਛਲ ਛਲ ਬੇਪਰਵਾਹੀਆ। ਜਿਸ ਨੇ ਜਨ ਭਗਤਾਂ ਵੱਲ ਭੇਜ ਕੇ ਗੰਢੀ, ਲਾਲ ਵਰਗੇ ਦੂਰੋਂ ਲਏ ਮੰਗਾਈਆ। ਜਿਸ ਦੀ ਕਾਇਆ ਹੋ ਜਾਣੀ ਸੀ ਠੰਡੀ, ਮਾਂ ਪਿਤ ਭਾਈ ਕੰਮ ਕਿਸੇ ਨਾ ਆਈਆ। ਜਿਸ ਦੀ ਨਾਰ ਜੋਬਨ ਰਤੀ ਹੋ ਜਾਣੀ ਸੀ ਰੰਡੀ, ਜੋ ਹਰਿ ਸੰਗਤ ਖ਼ੁਸ਼ੀਆਂ ਸੇਵ ਕਮਾਈਆ। ਤੁਹਾਨੂੰ ਨਹੀਂ ਚੇਤਾ ਚਾਰ ਕੱਤਕ ਵੀਹ ਸੌ ਵੀਹ ਬਿਕ੍ਰਮੀ ਰਾਤ ਲਿਖਾਇਆ ਛੰਦਾ ਬੰਦੀ, ਵਿਚ ਢਾਈ ਸਤਰਾਂ ਦਿਤਾ ਸਮਝਾਈਆ। ਪ੍ਰਭ ਠਾਕਰ ਬੜਾ ਪਖੰਡੀ, ਅਲਖ ਅਗੋਚਰ ਵੱਡੀ ਵਡਿਆਈਆ। ਜਿਸ ਦੀ ਸਭ ਤੋਂ ਨਿਰਾਲੀ ਡੰਡੀ, ਵਖਰਾ ਰਾਹ ਵਖਾਈਆ। ਕੱਟਣਹਾਰਾ ਖ਼ਾਨਾ ਬੰਦੀ, ਬੰਦਾ ਬੰਦਗੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪਰਸ਼ਾਦ ਕਹੇ ਮੈਂ ਕੁੜਮ ਕੁੜਮੇਟਾ, ਮਾਝਾ ਮਾਲਵਾ ਦਿਤਾ ਮਿਲਾਈਆ। ਦੁਆਬੇ ਵਿਚੋਂ ਕੱਢਿਆ ਇਕੋ ਬੇਟਾ, ਜਿਸ ਦੀ ਪਿਛਲੀ ਗੰਢ ਰਖਾਈਆ। ਜਿਸ ਦਾ ਤਨ ਹੋਣਾ ਸੀ ਖੇਤਾ, ਨਾਤਾ ਤੁਟਣਾ ਜਗਤ ਲੋਕਾਈਆ। ਵਸਣਾ ਜਾ ਪ੍ਰਭੂ ਸਚ ਦੇਸਾ, ਸਾਂਝ ਇਕੋ ਘਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਤੀਜਾ ਪਰਸ਼ਾਦ ਕਹੇ ਮੈਂ ਬਣਾਇਆ

ਸੰਗਤ, ਸੰਗੀ ਸਾਥੀ ਨਜ਼ਰੀ ਆਈਆ। ਦਰ ਦਵਾਰੇ ਬਣਿਆ ਮੰਗਤ, ਝੋਲੀ ਇਕ ਵਖਾਈਆ। ਨਾਮ ਖ਼ੁਮਾਰੀ ਚਾੜ੍ਹ ਦੇ ਰੰਗਤ, ਕੂੜਾ ਰੰਗ ਚੁਕਾਈਆ। ਕੋਈ ਲੋੜ ਰਹੇ ਨਾ ਕਿਸੇ ਪੰਡਤ, ਧੁਰ ਦੀ ਕਰ ਪੜ੍ਹਾਈਆ। ਪ੍ਰਭੂ ਤੇਰੇ ਅੱਗੇ ਸਾਚੀ ਮਿੰਨਤ, ਸੀਸ ਜਗਦੀਸ ਨਿਵਾਈਆ। ਸਾਡੇ ਕੋਲ ਨਹੀਂ ਕੋਈ ਹਿੰਮਤ, ਕਲਜੁਗ ਬੈਠਾ ਬਲ ਵਧਾਈਆ। ਸਾਧ ਸੰਤ ਕਰਦੇ ਇੱਲਤ, ਗੁਰਦਰ ਮੰਦਰ ਧੀਆਂ ਭੈਣਾਂ ਰਹੇ ਤਕਾਈਆ। ਸ਼ਾਹ ਸੁਲਤਾਨਾਂ ਕੂੜਾ ਖ਼ਿੱਲਤ, ਸਚ ਪੋਸ਼ਾਕ ਨਾ ਕੋਇ ਪਹਿਨਾਈਆ। ਤੇਰੇ ਅੱਗੇ ਇਕੋ ਮਿੰਨਤ, ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦੇ ਵਡਿਆਈਆ। ਪਰਸਾਦ ਕਹੇ ਸਫ਼ਰ ਕੀਤਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੰਢਾਈਆ। ਭੇਟਾ ਚੜ੍ਹਦੇ ਰਹੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ, ਆਪਣਾ ਆਪ ਤੇਰੇ ਘਰ ਟਿਕਾਈਆ। ਸਾਨੂੰ ਖਾਂਦੇ ਰਹੇ ਠੱਗ ਚੋਰ ਯਾਰ ਬੇਸ਼ੁਮਾਰ, ਗੱਫੇ ਮਾਤ ਲਗਾਈਆ। ਸਚ ਪੁਛੇਂ ਪ੍ਰਭੂ ਸਾਨੂੰ ਤੇਰੇ ਉਤੇ ਰਿਹਾ ਨਹੀਂ ਕੋਈ ਇਤਬਾਰ, ਦਾਅਵੇ ਕੂੜੇ ਨਜ਼ਰੀ ਆਈਆ। ਜੇਹੜੇ ਮੇਰੇ ਵਿਚ ਤੇਰਾ ਨਾਮ ਲੈ ਫੇਰਨ ਕਟਾਰ, ਓਹੋ ਮੈਨੂੰ ਖਾ ਖਾ ਕਾਮ ਕਰੋਧ ਰਹੇ ਵਧਾਈਆ । ਨਾਰ ਵਿਭਚਾਰ ਕਰਨ ਸ਼ਿੰਗਾਰ, ਕੂੜ ਕੁੜਿਆਰ ਚਤੁਰਾਈਆ। ਤੇਰਾ ਦਿਸੇ ਨਾ ਕੋਇ ਪਿਆਰ, ਸਚ ਪ੍ਰੀਤ ਨਾ ਕੋਇ ਲਗਾਈਆ। ਅਸੀਂ ਦੁੱਖੀ ਰਹੇ ਜੁਗ ਚਾਰ, ਬਿਨ ਗੋਬਿੰਦ ਸਾਡਾ ਰਸ ਨਾ ਕੋਇ ਭਰਾਈਆ। ਸਦੀ ਵੀਹਵੀਂ ਹੋਏ ਲਾਚਾਰ, ਲਾਚਾਰੀ ਤੈਨੂੰ ਦਿਤੀ ਸੁਣਾਈਆ। ਧੰਨ ਭਾਗ ਤੂੰ ਆਇਉਂ ਹਰਿ ਨਿਰੰਕਾਰ, ਨਿਰਗੁਣ ਨਿਰਵੈਰ ਫੇਰਾ ਪਾਈਆ। ਵੀਹ ਸੌ ਇੱਕੀ ਬਿਕ੍ਰਮੀ ਸੋਲਾਂ ਕੱਤਕ ਦਿਵਸ ਵਿਚਾਰ, ਸੁਹੰਜਣੀ ਰੈਣ ਨਾਲ ਮਿਲਾਈਆ। ਓਥੇ ਥੋੜਾ ਕਲਜੁਗ ਲਹਿਣਾ ਦਿਤਾ ਝੋਲੀ ਡਾਰ, ਪਿਛਲਾ ਮੂਲ ਚੁਕਾਈਆ। ਗੁਰਮੁਖਾਂ ਕੋਲੋਂ ਜਗਤ ਕਰਾ ਵਿਹਾਰ, ਰਸਨਾ ਜਿਹਵਾ ਬੋਲ ਬੁਲਾਈਆ। ਹੁਕਮੇ ਅੰਦਰ ਕੱਢ ਕੇ ਬਾਹਰ, ਕਲਜੁਗ ਅੱਗੇ ਦਿਤਾ ਲਾਈਆ। ਤਿੰਨ ਜੁਗ ਫੇਰ ਨਾ ਵੜੇ ਏਸ ਦਰਬਾਰ, ਜਿਥੇ ਗੁਰਮੁਖ ਸੋਭਾ ਪਾਈਆ। ਅੱਗੇ ਜੁਗ ਦਾ ਇਕ ਭਗਤ ਹੋਵੇ ਦੀਦਾਰ, ਦੂਜੇ ਗਿਰਧਾਰ ਮਿਲੇ ਵਡਿਆਈਆ। ਤੀਜੇ ਪਾਲ ਹੋਵੇ ਸਿਕਦਾਰ, ਪਤਿਪਰਮੇਸ਼ਵਰ ਸੀਸ ਹੱਥ ਟਿਕਾਈਆ। ਕਲਜੁਗ ਰੋਂਦਾ ਗਿਆ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਬਿਨਾਸ਼ੀ ਜੇ ਬੋਲੇ ਆਪਣਾ ਸ਼ਬਦ ਅਪਾਰ, ਮੈਂ ਸੁਣਾਂ ਚਾਈਂ ਚਾਈਂਆ। ਪਾਰਬ੍ਰਹਮ ਪ੍ਰਭ ਹਰ ਘਟ ਜਾਨਣਹਾਰ, ਆਪਣੀ ਕਲ ਵਰਤਾਈਆ। ਗੁਰਮੁਖਾਂ ਵਾਲਾ ਛੱਡ ਕੇ ਓਥੇ ਵਿਹਾਰ, ਪਹਿਲੀ ਮੱਘਰ ਲੇਖਾ ਦਿਤਾ ਸਮਝਾਈਆ। ਜਿਥੇ ਹੋਵੇ ਭਗਤ ਦਵਾਰ, ਭਗਵਨ ਫੇਰਾ ਪਾਈਆ। ਓਥੇ ਵਿਛੜੇ ਮਿਲਣ ਯਾਰ, ਯਾਰੀ ਤੋੜ ਨਿਭਾਈਆ। ਹੰਸ ਮਿਲਣ ਕਾਗਾਂ ਡਾਰ, ਕਾਗ ਹੰਸ ਰੂਪ ਵਟਾਈਆ। ਸਤਿਗੁਰ ਦਾ ਸ਼ਬਦ ਸ਼ਿੰਗਾਰ, ਮਾਲਾ ਤਨ ਪਹਿਨਾਈਆ । ਮਨ ਕਾ ਮਣਕਾ ਕਰੇ ਇਜ਼ਹਾਰ, ਇਕੋ ਰਾਗ ਸੁਣਾਈਆ। ਤੂੰ ਹੀ ਤੂੰ ਮੇਰਾ ਨਿਰੰਕਾਰ, ਤੇਰੀ ਬੇਪਰਵਾਹੀਆ। ਤਿੰਨੇ ਉਠੋ ਇਕੋ ਵਾਰ, ਗੁਰ ਪਰਸ਼ਾਦਿ ਰਿਹਾ ਬੁਲਾਈਆ। ਸੇਵਾ ਕਰੋ ਹੋ ਕੇ ਖ਼ਬਰਦਾਰ, ਪ੍ਰਭੂ ਖ਼ਬਰ ਆਪ ਜਣਾਈਆ। ਬਾਬੂਪੁਰ ਨਹੀਂ ਇਹ ਬਾਬਲ ਦਾ ਵਿਹਾਰ, ਜਿਸ ਕੁਆਰੇ ਸਾਰੇ ਲਏ ਪਰਨਾਈਆ। ਸਭ ਦਾ ਮਾਲਕ ਕੰਤ ਭਤਾਰ, ਪੁਰਖ ਅਕਾਲ ਅਖਵਾਈਆ। ਓਥੇ ਨਾਰ ਕੰਤ ਦਾ ਨਹੀਂ ਸਵਾਲ, ਨਾਰੀ ਪੁਰਸ਼ ਇਕੋ ਰੰਗ ਰੰਗਾਈਆ। ਸਚਖੰਡ ਦੀ ਸੱਚੀ ਧਰਮਸਾਲ, ਧਰਮ ਦਵਾਰਾ ਦਏ ਵਖਾਈਆ। ਜਿਥੇ ਬੈਠਣ ਸ਼ਾਹ ਕੰਗਾਲ, ਗੁਰਮੁਖ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਕਰੇ ਖੇਲ ਸਾਚਾ ਹਰਿ, ਰਾਜ ਨਰੈਣ ਵਿਚ ਰਖਾਈਆ। ਰਾਜ ਨਰੈਣ ਦੀ ਇਹ ਚਲਾਕੀ, ਹਰਿ ਸਾਚੀ ਸਚ ਜਣਾਈਆ। ਲਾਲ ਸਿੰਘ ਦਾ ਬਣ ਕੇ ਸਾਥੀ, ਇਕਾਨਵੇਂ ਜਨਮ ਦਾ ਲੇਖਾ ਦਿਤਾ ਮੁਕਾਈਆ। ਸੰਦੇਸ਼ਿਆਂ ਵਾਲੀ ਘੱਲ ਕੇ ਪਾਤੀ, ਪਤਣ ਦਿਤਾ ਮਿਲਾਈਆ। ਕਰ ਕੇ ਅਰਜ਼ ਓਸ ਸੀ ਰਾਤੀਂ, ਰੁਤੜੀ ਰੁਤ ਸੁਹਾਈਆ। ਜੋ ਪਿਛੇ ਰਹਿ ਗਿਆ ਬਾਕੀ, ਬਾਕੀ ਨਵੀਸ ਕੋਲੋਂ ਲਿਆ ਕਢਾਈਆ। ਜੇ ਤੂੰ ਬਖ਼ਸ਼ ਨਹੀਂ ਸਕਦਾ ਤਨ ਖ਼ਾਕੀ, ਕੀ ਰੂਹਾਂ ਪਾਰ ਕਰਾਈਆ। ਜੇ ਤੂੰ ਜਗਾ ਨਹੀਂ ਸਕਦਾ ਘਰ ਘਰ ਦੀਵਾ ਬਾਤੀ, ਤੇਰੀ ਜੋਤ ਕੰਮ ਕਿਸੇ ਨਾ ਆਈਆ। ਜੇ ਤੂੰ ਭਗਤਾਂ ਅੰਦਰ ਵੜ ਕੇ ਬਣ ਨਹੀਂ ਸਕਦਾ ਪਾਠੀ, ਤੇਰੀ ਚਲੇ ਨਾ ਕੋਇ ਵਡਿਆਈਆ। ਗੁਰਮੁਖ ਕਹਿਣ ਅਸੀਂ ਤੇਰੇ ਨਾਲ ਮਿਲ ਕੇ ਬਣ ਗਏ ਕੀਨ ਰਾਟੀ, ਰੱਟੇ ਪਿਛਲੇ ਦਿਤੇ ਚੁਕਾਈਆ। ਸਫ਼ਰ ਕਰਦਿਆਂ ਸਫ਼ਰੀ ਅੰਤ ਮੁਕਦੀ ਵਾਟੀ, ਵੱਟਾ ਅੱਗੇ ਨਾ ਕੋਇ ਲਗਾਈਆ। ਜਿਸ ਦਾ ਰੂਪ ਰੰਗ ਰੇਖ ਨਾ ਦੱਸਦੇ ਜ਼ਾਤੀ, ਸੋ ਜ਼ਾਤ ਸਫ਼ਾਤੀ ਆਪਣਾ ਮੇਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰ ਸਦਾ ਅਖਵਾਈਆ। ਪਰਸ਼ਾਦ ਕਹਿਣ ਪ੍ਰਭੂ ਜਗਤ ਖਾਂਦਾ ਵੇਖਿਆ ਪਰਸਾਦੇ, ਟੁਕੜਿਆਂ ਢਿੱਡ ਭਰਾਈਆ। ਭੁੱਲ ਗਏ ਬਚਨ ਜੋ ਪਿਤਾ ਗੋਬਿੰਦ ਸੁਣਾਏ ਪੁਰਖ ਅਕਾਲ ਦਾਦੇ, ਦਹਿ ਦਿਸ਼ਾ ਜਣਾਈਆ। ਕੋਈ ਨਾ ਵੜੇ ਘਰ ਠਾਂਡੇ, ਅਗਨੀ ਅੱਗ ਰਹੇ ਤਪਾਈਆ। ਸਫ਼ਰ ਕਰਦਿਆਂ ਕੇਤੀ ਤੁਰੇ ਜਾਂਦੇ ਵਾਂਢੇ, ਜੂਨੀ ਜੂਨ ਵਿਚ ਫੇਰਾ ਪਾਈਆ। ਸਫ਼ਰਾਂ ਵਿਚ ਕੋਟਨ ਕੋਟ ਫਿਰਦੇ ਗਾਂਦੇ, ਢੋਲੇ ਰਾਗ ਸੁਣਾਈਆ। ਸਫ਼ਰਾਂ ਵਿਚ ਕੋਟਨ ਕੋਟ ਥੱਕੇ ਮਾਂਦੇ, ਬੈਠੇ ਢੇਰੀਆਂ ਢਾਹੀਆ। ਕੋਟਨ ਕੋਟ ਚਾਰਦੇ ਢਾਂਡੇ, ਬਿਨਾ ਧੰਨੇ ਪ੍ਰਭੂ ਹੱਥ ਕਿਸੇ ਨਾ ਆਈਆ। ਕੋਟਨ ਕੋਟ ਪੀਂਦੇ ਖਾਂਦੇ, ਰਸਨਾ ਜਿਹਵਾ ਰਸ ਲਗਾਈਆ। ਕੋਟਨ ਕੋਟ ਪਾਠਸ਼ਾਲਾ ਜਾਣ ਪਾਂਧੇ, ਪੁਸਤਕ ਬਗ਼ਲ ਉਠਾਈਆ। ਕੋਟਨ ਕੋਟ ਫਿਰਦੇ ਨਹਾਂਦੇ, ਦੁਰਮਤ ਮੈਲ ਨਾ ਕੋਇ ਧੁਆਈਆ। ਕੋਟਨ ਕੋਟ ਲੱਭਣ ਆਂਢ ਗਵਾਂਢੇ, ਚਾਰੋਂ ਕੁੰਟ ਅੱਖ ਉਠਾਈਆ। ਸਫ਼ਰ ਕਰਦਿਆਂ ਜੇ ਰਿਸ਼ਤੇ ਹੋ ਜਾਣ ਸਾਂਝੇ, ਆਤਮ ਪਰਮਾਤਮ ਮੇਲ ਮਿਲਾਈਆ। ਫੇਰ ਲੋੜ ਰਹੇ ਨਾ ਫਿਰਨ ਦੀ ਨਾਂਗੇ, ਭਬੂਤੀ ਤਨ ਨਾ ਕੋਇ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਪਰਸ਼ਾਦ ਕਹੇ ਪ੍ਰਭ ਕਰ ਤਰਸ, ਦਇਆਵਾਨ ਦਇਆ ਕਮਾਈਆ। ਅਰਸ਼ੋਂ ਆ ਜਾ ਉਤੇ ਫ਼ਰਸ਼, ਫ਼ਾਸਲਾ ਪੰਧ ਮੁਕਾਈਆ। ਤੇਰਾ ਹੋਣਾ ਕੀ ਹਰਜ, ਹਜ਼ਰਤ ਬੇਪਰਵਾਹੀਆ। ਗੋਸਾਈਂ ਸਵਾਮੀ ਸੁਣ ਅਰਜ਼, ਆਰਜ਼ੂਆਂ ਨਾਲ ਜਣਾਈਆ। ਕਲਜੁਗ ਕੂੜੀ ਕਿਰਿਆ ਲੱਗਾ ਦਰਦ, ਦੁਖੀ ਦੇਣ ਦੁਹਾਈਆ। ਕਿਸੇ ਨਾ ਸਿਰੋਂ ਲੱਥੇ ਕਰਜ਼, ਮਕਰੂਜ਼ ਹੋਈ ਲੋਕਾਈਆ। ਸ਼ਾਹ ਸੁਲਤਾਨ ਪੂਰਾ ਕਰੇ ਕੋਈ ਨਾ ਫ਼ਰਜ਼, ਸਿਰ ਹੱਥ ਨਾ ਕੋਇ ਟਿਕਾਈਆ । ਅਸੀਂ ਵੇਖ ਹੋਏ ਅਸਚਰਜ, ਅਚਰਜ ਲੀਲਾ ਕੀ ਵਰਤਾਈਆ। ਨਵ ਨੌ ਚਾਰ ਅੰਧੇਰਾ ਗਰਦ, ਉਡੇ ਖ਼ਾਕ ਸਬਾਈਆ। ਭੁੱਲਿਆ ਰਾਗ ਤੇਰਾ ਵੱਖਰੀ ਗੌਂਦੇ ਤਰਜ਼, ਪਿਛੇ ਤਮਾ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇ ਚੁਕਾਈਆ। ਪਰਸ਼ਾਦਿ ਕਹੇ ਅਸੀਂ ਆਏ ਤਿੰਨੇ, ਤਿੰਨ ਤਿੰਨ ਸੁਣਾਈਆ। ਸਾਡਾ ਲੇਖਾ ਕੋਈ ਨਾ ਗਿਣੇ, ਗਿਣਤੀ ਸਰਬ ਭੁਲਾਈਆ। ਸਾਡਾ ਪੈਮਾਨਾਂ ਕੋਈ ਨਾ ਮਿਣੇ, ਨਾਪ ਹੱਥ ਨਾ ਕੋਇ ਉਠਾਈਆ। ਸਾਡਾ ਪਿਆਰ ਨਾ ਜਾਣੇ ਕੋਈ ਦਿਨੇਂ, ਰਾਤ ਸੁਤਿਆਂ ਸਰਬ ਲੰਘਾਈਆ। ਗੱਟੀਆਂ ਵਾਲੇ ਤਾਰੇ ਗਿਣੇ, ਤੇਰਾ ਨਾਮ ਨਾ ਕੋਇ ਧਿਆਈਆ। ਕੂੜ ਕੁੜਾਵੇ ਸਾਧ

ਵੇਖੇ ਜਿੰਨੇ, ਜਿੰਨ ਭੂਤ ਖ਼ਬੀਸ ਰੂਪ ਵਟਾਈਆ। ਸਚ ਟਿਕਾਣਿਉਂ ਸਾਰੇ ਹਿੱਲੇ, ਸਤਿ ਸੰਤੋਖ ਨਾ ਕੋਇ ਰਖਾਈਆ। ਕਾਚੇ ਘੜੇ ਵਾਂਗ ਪਿੱਲੇ, ਬਿਨ ਠੋਕਰ ਭੱਜ ਜਾਈਆ। ਠੱਗੀ ਕਾਰਨ ਕਢਦੇ ਚਿਲੇ, ਚਾਲੀਸਾ ਨਾਉਂ ਧਰਾਈਆ। ਦੁੱਧ ਕਟੋਰੇ ਪੀਵਣ ਬਣ ਕੇ ਬਿੱਲੇ, ਆਪਣੀ ਜੂਨੀ ਬਦਲਾਈਆ। ਪਾਹਨ ਪੱਥਰ ਪੂਜਣ ਸਿਲੇ, ਉਪਰ ਸ਼ਿਖਾਂ ਸੂਟ ਪੁਆਈਆ। ਮਸਤਕ ਤਿਲਕ ਲਾਵਣ ਚਿੱਟੇ, ਤਿਲਕ ਲਲਾਟ ਨਾ ਕੋਇ ਰੁਸ਼ਨਾਈਆ। ਹੰਕਾਰ ਵਿਕਾਰ ਦੇ ਘੜਕੇ ਕਿਲੇ, ਕਲਮਾ ਕਾਮ ਰਹੇ ਪੜ੍ਹਾਈਆ। ਗ਼ਰੀਬ ਨਿਮਾਣੇ ਜੀਵ ਨੰਨ੍ਹੇ, ਭੁੱਖਿਆਂ ਰਹੇ ਤਰਸਾਈਆ। ਸ੍ਰੀ ਭਗਵਾਨ ਏਨ੍ਹਾਂ ਨੂੰ ਇਕੋ ਵਾਰ ਕਰ ਦੇ ਬੰਨੇਂ, ਬੰਨ੍ਹਣ ਧੁਰ ਦਾ ਪਾਈਆ। ਸਤਿਜੁਗ ਜਨਨੀ ਜਨ ਇਹੋ ਜੇਹਾ ਮੂਲ ਕੋਈ ਨਾ ਜਣੇ, ਜੋ ਤੈਨੂੰ ਬੈਠੇ ਭੁਲਾਈਆ। ਕਲਜੁਗ ਮਾਇਆ ਕੀਤੇ ਅੰਨ੍ਹੇ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪਰਸ਼ਾਦਿ ਕਹਿਣ ਸਾਨੂੰ ਉਡੀਕੇ ਤ੍ਰਿਲੋਕੀ, ਤ੍ਰੈਲੋਕੀ ਨਾਥ ਧਿਆਨ ਲਗਾਈਆ। ਇਹੋ ਜੇਹਾ ਠਾਕਰ ਮਿਲਣਾ ਨਹੀਂ ਮੌਜੀ, ਜੋ ਮਜਲਸ ਰਿਹਾ ਵਖਾਈਆ। ਗੋਬਿੰਦ ਵਰਗਾ ਮਿਲਣਾ ਨਹੀਂ ਚੋਜੀ, ਜੋ ਚੋਜ ਨਿਰਾਲੇ ਦਏ ਜਣਾਈਆ। ਸ਼ਬਦ ਵਰਗਾ ਮਿਲਣਾ ਨਹੀਂ ਖੋਜੀ, ਜੋ ਅੰਦਰੋਂ ਖੁਰਾ ਕਢਾਈਆ। ਸਤਿਗੁਰ ਵਰਗਾ ਮਿਲਣਾ ਨਹੀਂ ਬੋਧੀ, ਜੋ ਅਗਾਧ ਬੋਧ ਸਮਝਾਈਆ। ਵਿਛੋੜੇ ਵਰਗਾ ਮਿਲਣਾ ਨਹੀਂ ਰੋਗੀ, ਜੋ ਦਿਵਸ ਰੈਣ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਮੁਕਾਈਆ। ਪਰਸ਼ਾਦਿ ਕਹਿਣ ਸਾਨੂੰ ਦੋ ਜਹਾਨ ਤੱਕਣ, ਤਕਵਾ ਤੇਰੇ ਉਤੇ ਰਖਾਈਆ। ਧੰਨ ਗੁਰਮੁਖ ਜੋ ਹਰਿ ਭਗਤ ਦਵਾਰੇ ਛਕਣ, ਸੰਸਾ ਰੋਗ ਮਿਟਾਈਆ। ਦਿਵਸ ਰੈਣ ਕਦੇ ਨਾ ਅੱਕਣ, ਅੱਖ ਨਾ ਕੋਇ ਬਦਲਾਈਆ। ਹੱਜ ਛੱਡ ਕੇ ਮਦੀਨਾ ਮੱਕਣ, ਕਾਅਬਿਆਂ ਕਬਰਾਂ ਗਏ ਭੁਲਾਈਆ। ਇਕ ਦੂਜੇ ਨੂੰ ਹੌਲੀ ਹੌਲੀ ਦੱਸਣ, ਬਿਨਾ ਪੁਰਖ ਅਕਾਲ ਨਾ ਕੋਇ ਸਰਨਾਈਆ। ਜਿਸ ਨੇ ਲੈ ਜਾਣਾ ਫੇਰ ਆਪਣੇ ਵਤਨ, ਵਤ ਫੇਰ ਕੋਇ ਨਾ ਆਈਆ। ਜੋ ਸਾਹਮਣੇ ਬਹਿਕੇ ਕਰੇ ਬਚਨ, ਬੱਚਿਆਂ ਵਾਂਗ ਗੋਦ ਉਠਾਈਆ। ਕੂੜੀ ਕਿਰਿਆ ਜੜ੍ਹ ਆਇਆ ਪੱਟਣ, ਬੂਟਾ ਗੁਰਮੁਖ ਦੇਵੇ ਲਾਈਆ। ਜੋ ਹਰਿ ਦਾ ਨਾਮ ਰਟਣ, ਇਕੋ ਧਿਆਨ ਰਖਾਈਆ। ਸੂਰਬੀਰ ਜੋਧੇ ਕਮਰਕਸੇ ਉਹ ਕਸਣ, ਸੋਹਣਾ ਬਲ ਪਰਗਟਾਈਆ। ਜਿਨ੍ਹਾਂ ਦੇ ਅੰਦਰ ਪ੍ਰਭੂ ਆਇਆ ਵਸਣ, ਪਤਿਪਰਮੇਸ਼ਵਰ ਦਇਆ ਕਮਾਈਆ। ਉਹ ਖ਼ੁਸ਼ੀਆਂ ਨਾਲ ਹੱਸਣ, ਰੋਂਦਿਆ ਲੈਣ ਹਸਾਈਆ। ਪ੍ਰੇਮ ਪਿਆਰ ਨਾਲ ਸਾਚਾ ਰਸ ਚੱਖਣ, ਅੰਮ੍ਰਿਤ ਮੁਖ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਪਰਸ਼ਾਦ ਕਹਿਣ ਅਸੀਂ ਸਫ਼ਰ ਕਰਿਆ, ਸਤਿਜੁਗ ਤ੍ਰੇਤਾ ਦੁਆਪਰ ਪੰਧ ਮੁਕਾਈਆ। ਸਫ਼ਰੀ ਤੂੰ ਕਿਉਂ ਡਰੇਂ ਅੜਿਆ, ਏਥੇ ਕੋਟਨ ਕੋਟ ਗਏ ਫੇਰੀਆਂ ਪਾਈਆ। ਹਰਿ ਸੰਗਤ ਸੰਗ ਨਾਤਾ ਜੁੜਿਆ, ਜੜਤ ਆਪ ਜੜਾਈਆ। ਵੇਖਿਓ ਨਜ਼ਾਰਾ ਜਿਸ ਵੇਲੇ ਅੰਦਰ ਵੜਿਆ, ਖਿੜਕੀ ਦਿਤੀ ਖੁਲ੍ਹਾਈਆ। ਲੇਖਾ ਚੁੱਕ ਜਾਏ ਸੀਸ ਧੜਿਆ, ਧਰਨੀ ਵੱਜੇ ਵਧਾਈਆ। ਗੁਰਮੁਖ ਕਹੇ ਮੈਂ ਜੀਵਤ ਮਰਿਆ, ਮਰ ਕੇ ਜੀਵਣ ਪਾਈਆ। ਓਨ੍ਹਾਂ ਦਾ ਕਾਰਜ ਸਰਿਆ, ਜੋ ਚਲ ਆਏ ਸਰਨਾਈਆ। ਮਾਣਸ ਜਨਮ ਕਿਸੇ ਨਾ ਹਰਿਆ, ਹਰਿ ਜੂ ਹਰਿ ਕੀ ਪੌੜੀ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪਰਸ਼ਾਦਿ ਕਹਿਣ ਪ੍ਰਭ ਕਿਰਪਾ ਨਿਧਾਨ, ਤੇਰੀ ਇਕ ਸਰਨਾਈਆ। ਤੇਰੇ

ਦਰ ਤੇ ਅਸੀਂ ਮਹਿਮਾਨ, ਬੈਠੇ ਆਸਣ ਲਾਈਆ। ਸੁਣ ਕੇ ਤੇਰਾ ਅਗੰਮ ਗਿਆਨ, ਵੱਜੀ ਸਚ ਵਧਾਈਆ । ਤੇਰੇ ਭਗਤ ਸੋਹਣ ਨਿਸ਼ਾਨ, ਦੋ ਜਹਾਨ ਝੁਲਾਈਆ। ਤੇਰੇ ਮੰਦਰ ਸੋਹਣ ਮਕਾਨ, ਜਿਸ ਘਰ ਬੈਠਾ ਡੇਰਾ ਲਾਈਆ। ਤੇਰੇ ਗੁਰਮੁਖ ਚਤੁਰ ਸੁਜਾਨ, ਜੋ ਤੇਰਾ ਨਾਮ ਧਿਆਈਆ। ਧੰਨ ਵਡਿਆਈ ਜੋ ਸਾਨੂੰ ਖਾਣ, ਖਾ ਖਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਰਸ਼ਾਦ ਕਹੇ ਮੈਂ ਪਹਿਲਾ ਇਕ, ਏਕੰਕਾਰ ਦਿਤੀ ਵਡਿਆਈਆ। ਸ੍ਰਿਸ਼ਟ ਸਬਾਈ ਆਪੇ ਜਿੱਤ, ਮਿਹਰ ਨਜ਼ਰ ਉਠਾਈਆ। ਕਰਵਟ ਲੈ ਬਦਲੀ ਪਿਠ, ਸਨਮੁਖ ਰੂਪ ਧਰਾਈਆ। ਆਪਣੇ ਮਿਲਣ ਦੀ ਪੂਰੀ ਕਰ ਕੇ ਸਿਕ, ਚੋਟੀ ਸਿਖ਼ਰ ਦਿਤਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਪਰਸ਼ਾਦ ਕਹੇ ਮੈਂ ਆਇਆ ਦੂਜਾ, ਦੋ ਧਾਰੀ ਖੇਲ ਖਿਲਾਈਆ। ਭੇਵ ਖੁਲਾਵਾਂ ਆਪਣਾ ਗੂਝਾ, ਗੁੱਝੀ ਰਮਜ਼ ਲਗਾਈਆ। ਬਿਬੇਕ ਕਰਾਂ ਉੱਤਮ ਬੁੱਧਾ, ਬੁਧ ਬਿਬੇਕ ਵਖਾਈਆ। ਨਜ਼ਰੀ ਆਏ ਜੋ ਬੈਠਾ ਲੁਕਾ, ਪੜਦਾ ਇਕ ਉਠਾਈਆ। ਪ੍ਰੇਮ ਪਿਆਰ ਦਾ ਜੋ ਗੁਰਮੁਖ ਭੁੱਖਾ, ਸੋ ਖ਼ੁਸ਼ੀਆਂ ਨਾਲ ਖਾਈਆ। ਜਨਮ ਕਰਮ ਦਾ ਮੇਟਾਂ ਦੁੱਖਾਂ, ਦੁਖੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਤੀਜਾ ਪਰਸ਼ਾਦ ਕਹੇ ਮੈਂ ਨੇਤਰ ਖੋਲ੍ਹਾਂ ਤੀਜਾ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਸਫ਼ਰ ਕਰਦਿਆਂ ਵੇਖੋ ਅੰਤਮ ਨਿਕਲੇ ਕੀ ਨਤੀਜਾ, ਕਦਮ ਕਦਮ ਵੇਖਣਹਾਰਾ ਬੇਪਰਵਾਹੀਆ। ਹਰਿ ਸੰਗਤ ਵਿਚ ਇਕੱਠਾ ਹੋਇਆ ਪਿਛਲਾ ਚਾਚਾ ਭਤੀਜਾ, ਧੁਰ ਦਾ ਮੇਲਾ ਮੇਲ ਮਿਲਾਈਆ। ਸਭ ਤੋਂ ਉੱਤਮ ਗੋਬਿੰਦ ਦਾ ਇਹ ਬਾਗ਼ੀਚਾ, ਜੋ ਜੁਗ ਜੁਗ ਦੇ ਬੂਟੇ ਰਿਹਾ ਪਰਗਟਾਈਆ। ਆਪਣੀ ਹੱਥੀਂ ਤਨ ਮਨ ਸਾਚਾ ਸੀਜਾ, ਹਰੀ ਸਿੰਚ ਕਿਆਰੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਰਸ਼ਾਦ ਕਹਿਣ ਅਸੀਂ ਆਏ ਦਰ ਤੇ, ਇਕੋ ਆਸ ਰਖਾਈਆ। ਦਰਸ਼ਨ ਕਰੀਏ ਅਗੰਮੀ ਹਰਿ ਦੇ, ਜੋ ਹਰ ਘਟ ਹਿਰਦੇ ਡੇਰਾ ਲਾਈਆ। ਜਿਸ ਦੇ ਕਲਮੇ ਸਾਰੇ ਪੜ੍ਹਦੇ, ਚਰਨਾਂ ਸੀਸ ਝੁਕਾਈਆ। ਜਿਸ ਦੇ ਸਾਰੇ ਬਰਦੇ, ਗ਼ੁਲਾਮ ਨਜ਼ਰੀ ਆਈਆ। ਸਾਰੇ ਆਈਏ ਉਸ ਦਰ ਤੇ, ਜਿਥੇ ਦਰਦੀਆਂ ਦਰਦ ਵੰਡਾਈਆ। ਗੁਰਮੁਖ ਮੰਜ਼ਲ ਵੇਖੀਏ ਚੜ੍ਹਦੇ, ਹਰਿ ਕਿਰਪਾ ਨਾਲ ਚੜ੍ਹਾਈਆ। ਸਾਚਾ ਰਾਗ ਵੇਖੀਏ ਪੜ੍ਹਦੇ, ਸੋਹੰ ਢੋਲਾ ਗਾਈਆ। ਆਤਮ ਪਰਮਾਤਮ ਵੇਖੀਏ ਵਰਦੇ, ਨਾਰ ਕੰਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪਰਸ਼ਾਦਿ ਕਹਿਣ ਸਾਡਾ ਸਫ਼ਰ ਮੁੱਕਾ, ਸਿਫ਼ਰਾ ਦਿਤਾ ਬਣਾਈਆ। ਗੁਰਮੁਖ ਗੋਦ ਉਠਾ ਕੇ ਆਪਣਾ ਪੁੱਤਾ, ਪਤਿਪਰਮੇਸ਼ਵਰ ਦਏ ਵਡਿਆਈਆ। ਲਹਿਣਾ ਚੁਕਾਵੇ ਅਬਿਨਾਸ਼ੀ ਅਚੁਤਾ, ਚੇਤਨ ਆਪ ਕਰਾਈਆ। ਜਨਮ ਕਰਮ ਦਾ ਪਿਛਲਾ ਰੁੱਠਾ, ਅੰਤਮ ਲਿਆ ਮਨਾਈਆ। ਉੱਤਮ ਸ੍ਰੇਸ਼ਟ ਨਿਰਮਲ ਕਰ ਕੇ ਸੁੱਚਾ, ਸੁਚ ਸੰਜਮ ਵਿਚ ਸਮਾਈਆ। ਦੁਰਮਤ ਮੈਲ ਧੋ ਕੇ ਮੁਖਾ, ਸੋਹਣਾ ਚੰਦ ਚਮਕਾਈਆ। ਜਨ ਭਗਤਾਂ ਵੇਲਾ ਢੁਕਾ, ਭਿੰਨੜੀ ਰੈਣ ਸੁਹਾਈਆ। ਹਰਿ ਸਵਾਮੀ ਉਠਿਆ ਸੁੱਤਾ, ਸੁੱਤਿਆਂ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਭ ਦਾ ਜੁਸਾ, ਘਟ ਘਟ ਫੋਲ ਫੁਲਾਈਆ। ਪਰਸਾਦ ਕਹੇ ਮੈਨੂੰ ਲਾ ਲਾ ਭੋਗ, ਆਪਣੀ ਦਇਆ ਕਮਾਈਆ। ਮੇਰਾ ਪੂਰਾ ਹੋ ਜਾਏ ਜੋਗ, ਜਗਤ ਮਿਲੇ ਵਡਿਆਈਆ। ਤੇਰਿਆਂ ਭਗਤਾਂ ਨਾਲ ਮੇਰਾ

ਸੰਜੋਗ, ਧੁਰ ਦਾ ਜੋੜ ਜੁੜਾਈਆ। ਸਦਾ ਵਸੇਰਾ ਕਾਇਆ ਕੋਟ, ਬੰਕ ਦਵਾਰ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਝੋਲੀ ਪਾਈਆ। ਪਰਸਾਦ ਕਹਿਣ ਅਸੀਂ ਆਏ ਅੱਗੇ, ਆਪਣਾ ਹਾਲ ਸੁਣਾਈਆ। ਜਿਹੜੇ ਪਹਿਲੋਂ ਬਗ ਬਪੜੇ ਬੱਗੇ, ਅੱਗੇ ਹੰਸ ਰੂਪ ਵਟਾਈਆ। ਦੀਪਕ ਹੋ ਕੇ ਗੁਰਮੁਖ ਜਗੇ, ਜਗਤ ਕਰਨ ਰੁਸ਼ਨਾਈਆ। ਕੂੜੀ ਕਿਰਿਆ ਲੰਘ ਕੇ ਹੱਦੇ, ਹੱਦ ਆਪਣੀ ਇਕ ਬਣਾਈਆ। ਸਫ਼ਰ ਕਰਦਿਆਂ ਕਰਦਿਆਂ ਸਭ ਨਾਲੋਂ ਅੱਗੇ ਵਧੇ, ਵਾਧਾ ਸਤਿਗੁਰ ਘਰ ਰਖਾਈਆ। ਬਿਨ ਸਤਿਗੁਰ ਕਿਰਪਾ ਕੋਈ ਪਾਰ ਨਾ ਲੰਘੇ, ਕੋਟਨ ਕੋਟ ਬੈਠੇ ਡੇਰੇ ਲਾਈਆ। ਇਹ ਨਾ ਜਾਣੋ ਕਿਸ ਬਿਧ ਬੈਠਾ ਉਪਰ ਪਲੰਘ ਮੰਜੇ, ਮੰਜ਼ਲਾਂ ਸਾਰੀਆਂ ਰਿਹਾ ਚੁਕਾਈਆ। ਇਸ ਨੂੰ ਸਾਰੇ ਇਕੋ ਜੇਹੇ ਕੇਸਾਂ ਵਾਲੇ ਸਿਰੋਂ ਗੰਜੇ, ਆਤਮ ਨਾਤਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਫ਼ਰ ਕਹੇ ਮੈਂ ਹੋਇਆ ਖ਼ੁਸ਼ਹਾਲ, ਮੇਰਾ ਗੁਰਮੁਖ ਪੰਧ ਮੁਕਾਈਆ। ਗੁਰਮੁਖ ਗੁਰ ਦਾ ਸੱਚਾ ਲਾਲ, ਲਾਲਨ ਦਏ ਵਡਿਆਈਆ। ਏਥੇ ਓਥੇ ਰੱਖੇ ਸੰਭਾਲ, ਦੂਸਰ ਹੱਥ ਨਾ ਕਿਸੇ ਫੜਾਈਆ। ਜਿਸ ਵੇਲੇ ਚਾਹੇ ਲੱਖ ਚੁਰਾਸੀ ਵਿਚੋਂ ਲਏ ਭਾਲ, ਆਪਣੀ ਦਇਆ ਕਮਾਈਆ। ਅੰਤਮ ਪੂਰਾ ਹੱਲ ਕਰੇ ਸਵਾਲ, ਜੋ ਸਵਾਲੀ ਦਰ ਤੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪਰਸ਼ਾਦ ਕਹੇ ਅਸੀਂ ਬਸਤਰ ਵੇਖੇ ਚਿੱਟੇ, ਚੰਦ ਚਾਂਦਨੀ ਨੈਣ ਸ਼ਰਮਾਈਆ। ਜਿਨ੍ਹਾਂ ਮਾਣਸ ਜਨਮ ਜਿੱਤੇ, ਸੋ ਮੇਰੀ ਸੇਵ ਕਮਾਈਆ। ਜਿਨ੍ਹਾਂ ਮਿਲਿਆ ਪੁਰਖ ਅਬਿਨਾਸ਼ੀ ਅਚੁਤੇ, ਚਤੁਰ ਸੁਘੜ ਸਿਆਣੇ ਨਜ਼ਰੀ ਆਈਆ। ਓਨ੍ਹਾਂ ਵਾਸ ਨਾ ਹੋਵੇ ਮਾਤ ਗਰਭ ਉਲਟੇ ਰੁੱਖੇ, ਦਸ ਦਸ ਮਾਸ ਨਾ ਕੋਇ ਤਪਾਈਆ। ਜੇ ਕੋਈ ਸਚ ਸਾਨੂੰ ਪੁੱਛੇ, ਪਰਸਾਦ ਕਹਿਣ ਅਸੀਂ ਸਚ ਦੇਈਏ ਸਮਝਾਈਆ। ਜਿਨ੍ਹਾਂ ਦੇ ਅੰਦਰ ਵੜ ਗਏ ਅਸੀਂ ਜੁੱਸੇ, ਜਿਸਮ ਦੀ ਕਿਸਮ ਦੇਈਏ ਬਦਲਾਈਆ। ਓਨ੍ਹਾਂ ਨੂੰ ਅੱਗੇ ਕੋਈ ਨਾ ਪੁੱਛੇ, ਰਾਏ ਧਰਮ ਨਾ ਦਏ ਸਜ਼ਾਈਆ। ਸਫ਼ਰਾਂ ਵਿਚ ਓਨ੍ਹਾਂ ਦੇ ਪੈਂਡੇ ਮੁੱਕੇ, ਮੁਫ਼ਤ ਬੈਠੇ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਰਿਹਾ ਲਗਾਈਆ। ਪਹਿਲਾ ਪਰਸ਼ਾਦ ਕਹੇ ਮੇਰੀ ਆਈ ਵਾਰੀ, ਵਾਰਤਾ ਸਚ ਸੁਣਾਈਆ। ਰਵਿਦਾਸ ਨਾਲ ਜਿਨ੍ਹਾਂ ਦੀ ਯਾਰੀ, ਸੋਹਣੀ ਬਣਤ ਬਣਾਈਆ। ਪਰਮ ਪੁਰਖ ਕਰ ਕੇ ਖੇਲ ਨਿਆਰੀ, ਨਿਰਗੁਣ ਲਹਿਣਾ ਦੇਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਸਾਦ ਆਪਣੇ ਲੇਖੇ ਲਾਈਆ। ਪਰਸਾਦ ਕਹੇ ਮੈਂ ਮਾਣਿਆ ਰਸ, ਹਰਿ ਰਸੀਆ ਰਸ ਵਖਾਇੰਦਾ। ਮੈਂ ਕਿਸ ਬਿਧ ਗਾਵਾਂ ਜਸ, ਮੇਰਾ ਮੁਖ ਨਾ ਕੋਇ ਵਡਿਆਇੰਦਾ। ਮੈਂ ਇਕੋ ਪਵਾਂ ਹੱਸ, ਰੋਇਆਂ ਜਗਤ ਹਸਾਇੰਦਾ। ਜਿਨ੍ਹਾਂ ਅੰਦਰ ਗਿਆ ਵਸ, ਵਾਸਤਾ ਆਪਣੇ ਨਾਲ ਕਰਾਇੰਦਾ। ਸਾਰੇ ਖੋਲ੍ਹ ਕੇ ਵੇਖੋ ਅੱਖ, ਆਖ਼ਰ ਇਕੋ ਨਜ਼ਰੀ ਆਇੰਦਾ। ਜੋਤ ਸਰੂਪੀ ਹੋ ਪ੍ਰਤਖ, ਪ੍ਰਤਖ ਪਾਰਖੂ ਆਪਣਾ ਡੇਰਾ ਲਾਇੰਦਾ। ਵੇਂਹਦਿਆਂ ਵੇਂਹਦਿਆਂ ਤੁਹਾਥੋਂ ਹੋ ਜਾਏ ਵੱਖ, ਵੱਖਰਾ ਘਰ ਬਸਾਇੰਦਾ। ਏਹੋ ਖੇਲ ਪੁਰਖ ਸਮਰਥ, ਜਿਹੜਾ ਸਮਝ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਝੋਲੀ ਪਾਏ ਹਕ, ਖ਼ਾਲੀ ਕੋਇ ਨਜ਼ਰ ਨਾ ਆਇੰਦਾ। ਪਰਸਾਦ ਕਹੇ ਦੂਜਾ ਮੈਂ ਮੇਟਾਂ ਦਵੈਤ, ਦੂਈ ਦਿਆਂ ਗਵਾਈਆ। ਲੇਖਾ ਚੁਕਾ ਕੇ ਸ਼ਰਅ ਸ਼ਰਾਇਤ, ਸ਼ਖ਼ਸੀਅਤ ਦਿਆਂ ਸਮਝਾਈਆ। ਕਰ ਕੇ ਇਕ ਅਨਾਇਤ, ਵਸਤ ਅਮੋਲਕ ਇਕ

ਵਖਾਈਆ। ਮੈਂ ਭਗਤਾਂ ਕਰਾਂ ਹਮਾਇਤ, ਹਮ ਘਰ ਸਾਜਣ ਦਿਆਂ ਮਿਲਾਈਆ। ਬੇਸ਼ਕ ਮੈਨੂੰ ਥੋੜਾ ਖਾਇਉ ਕਰਕੇ ਕਫ਼ਾਇਤ, ਕੁਫ਼ਲ ਅੰਦਰੋਂ ਦਿਆਂ ਖੁਲ੍ਹਾਈਆ। ਗੁਰਮੁਖੋ ਤੁਹਾਡੀ ਇਕ ਜਮਾਇਤ, ਦੂਜੀ ਹੋਰ ਨਾ ਕੋਇ ਪੜ੍ਹਾਈਆ। ਬਖ਼ਸ਼ਿਸ਼ ਵਿਚੋਂ ਬਖਸ਼ਿਸ ਕੀਤੀ ਅਨਾਇਤ, ਜਿਹੜੀ ਅਨਾਇਤ ਬੁਲ੍ਹੇ ਮੰਗ ਮੰਗਾਈਆ। ਸਤਿ ਪੁਰਸ਼ ਦੀ ਸਚ ਹਦਾਇਤ, ਹਜ਼ਰਤ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਰਿਹਾ ਵਖਾਈਆ । ਪਰਸ਼ਾਦ ਕਹੇ ਮੈਂ ਵੇਖਿਆ ਪਰਸ, ਨੇਤਰ ਨੈਣ ਉਠਾਈਆ। ਮੇਰੀ ਪਿਛਲੀ ਮਿਟ ਗਈ ਹਰਸ, ਹਵਸ ਰਹੀ ਨਾ ਰਾਈਆ। ਮੈਂ ਤੱਕਿਆ ਅਰਸ਼ ਫ਼ਰਸ਼, ਮਾਲਕ ਬੇਪਰਵਾਹੀਆ। ਜਿਹੜਾ ਆਪਣਾ ਪੂਰਾ ਕਰਨ ਆਇਆ ਫ਼ਰਜ਼, ਫ਼ੈਸਲੇ ਹਕ ਕਰਾਈਆ। ਸਫ਼ਰ ਕਰਦਿਆਂ ਵੇਖਿਆ ਖੇਲ ਅਸਚਰਜ, ਅਚਰਜ ਲੀਲਾ ਹਰਿ ਵਖਾਈਆ। ਬਾਹਰੋਂ ਬੈਠਿਆਂ ਨਜ਼ਰੀ ਆਵੇ ਮਰਦ, ਅੰਦਰ ਮਰਦ ਮਰਦਾਨਾ ਨੂਰ ਖ਼ੁਦਾਈਆ। ਜਿਸ ਦੇ ਕੋਲ ਲੱਖ ਚੁਰਾਸੀ ਦਾ ਦਰਦ, ਦੁਖੀਆਂ ਆਪਣੀ ਗੋਦ ਉਠਾਈਆ। ਉਸ ਦਾ ਭਾਣਾ ਕਿਹੜਾ ਸਕੇ ਵਰਜ, ਅੱਗੇ ਪਿਛੇ ਨਾ ਕੋਇ ਕਰਾਈਆ। ਜਿਸ ਵੇਲੇ ਚਾਹੇ ਸਭ ਦੀ ਪੁੱਠੀ ਕਰ ਦੇਵੇ ਨਰਦ, ਪਾਸ਼ਾ ਖ਼ਾਲੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਬੰਦ ਕਰਕੇ ਧੜਤ, ਪੂਜਾ ਪਾਠ ਸਭ ਦੀ ਲਏ ਗਵਾਈਆ। ਤੀਜਾ ਪਰਸ਼ਾਦ ਕਹੇ ਮੈਂ ਬੜਾ ਸ਼ੌਕੀਨ, ਸ਼ਿਕਵੇ ਸਰਬ ਮਿਟਾਈਆ। ਜਿਸ ਵੇਲੇ ਮੇਰੀ ਮੰਦਰਾਂ ਮਸਜਿਦਾਂ ਗੁਰੂਦਵਾਰਿਆਂ ਵਿਚ ਹੋਈ ਤੋਹੀਨ, ਮੈਂ ਧੁਰ ਦੀ ਆਵਾਜ਼ ਦਿਤੀ ਸੁਣਾਈਆ। ਮੇਰੇ ਉਤੇ ਕਰਕੇ ਯਕੀਨ, ਮੇਰਾ ਮਹਿਬੂਬ ਫੇਰਾ ਪਾਈਆ। ਜਿਸ ਦੀ ਧਾਰ ਬੜੀ ਮਹੀਨ, ਬਾਰੀਕ ਤੋਂ ਬਾਰੀਕ ਨਜ਼ਰ ਕਿਸੇ ਨਾ ਆਈਆ। ਜਿਸ ਦਾ ਨਾ ਕੋਈ ਮਜ਼੍ਹਬ ਨਾ ਕੋਈ ਦੀਨ, ਸ਼ਰਅ ਵਿਚ ਨਾ ਸ਼ਰਅ ਲੜਾਈਆ। ਉਹਦਾ ਲੇਖਾ ਉਪਰ ਅਸਮਾਨ ਜ਼ਮੀਨ, ਜ਼ਾਮਨੀ ਸਭ ਦੀ ਆਪਣੇ ਉਤੇ ਰਖਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਤਲਕੀਨ, ਤਾਕਤ ਨਾਲ ਸਮਝਾਈਆ। ਉਸ ਦੇ ਦੋ ਜਹਾਨ ਅਧੀਨ, ਆਅਲਾ ਅਦਨਾ ਸੀਸ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਪਰਸਾਦ ਕਹੇ ਮੈਨੂੰ ਖਾਓ ਪੀਓ ਰੱਜੋ, ਰਜੋ ਤਮੋ ਸਤੋ ਸੀਸ ਝੁਕਾਈਆ। ਸਫ਼ਰ ਕਰਦੇ ਪ੍ਰਭ ਸਰਨਾਈ ਭੱਜੋ, ਭਜਨ ਬੰਦਗੀ ਲੇਖੇ ਪਾਈਆ। ਕੂੜੀ ਕਿਰਿਆ ਜਗਤ ਤੱਜੋ, ਛੁੱਟੇ ਸਰਬ ਲੋਕਾਈਆ। ਪ੍ਰੇਮ ਪ੍ਰੀਤੀ ਅੰਦਰ ਲੱਗੋ, ਮੁਫ਼ਤ ਰਿਹਾ ਲੁਟਾਈਆ। ਸਚ ਪਿਆਰ ਅੰਦਰ ਬੱਝੋ, ਬੰਧਨ ਇਕ ਵਖਾਈਆ। ਹੌਲੀ ਜਿਹੀ ਜੇ ਇਕ ਵਾਰੀ ਸੱਦੋ, ਰਾਤੀਂ ਸੁਤਿਆਂ ਘਰ ਘਰ ਦਰਸ ਵਖਾਈਆ। ਬੇਸ਼ਕ ਤੁਹਾਨੂੰ ਨਜ਼ਰੀ ਆਵੇ ਵੱਡਾ ਕੱਦੋਂ, ਨਿੱਕਿਆਂ ਨਾਲੋਂ ਨਿੱਕਾ ਡੇਰਾ ਲਾਈਆ। ਤੁਸੀਂ ਏਸਦੀ ਪਿਛਲੀ ਪੁਰਾਣੀ ਉਹ ਯੱਦੋ, ਜਿਸ ਯੱਦ ਵਿਚ ਯਾਦਦਾਸ਼ਤ ਆਪਣੀ ਆਪ ਬਣਾਈਆ। ਕਿਸ ਕਾਰਨ ਭਗਤੋ ਭਗਵਾਨ ਛੱਡੋ, ਆਪਣਾ ਮੁਖ ਭੁਆਈਆ। ਜਿਸ ਦੇ ਅੰਦਰ ਰਚਿਆ ਉਸ ਦੇ ਕਦੀ ਬਾਹਰ ਨਾ ਹੋਇਆ ਹੱਡੋਂ, ਨਿਰਗੁਣ ਨਿਰਵੈਰ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣੇ ਦੇਣੇ ਹਰਿ ਸੰਗਤ ਰਿਹਾ ਚੁਕਾਈਆ। ਹਰਿ ਸੰਗਤ ਸਫ਼ਰ ਦਾ ਕਰਨਾ ਨਾ ਕਦੇ ਵਿਚਾਰ, ਸਫ਼ਰ ਵਿਚੋਂ ਸਫ਼ਾ ਦਿਤਾ ਉਲਟਾਈਆ। ਜਿਸ ਸਫ਼ੇ ਦੇ ਉਤੇ ਬਿਨਾ ਅੱਖਰਾਂ ਵਾਲਾ ਏਕੰਕਾਰ, ਓਮ ਜਿਸ ਨੇ ਸ਼ਾਖ਼ ਚਲਾਈਆ । ਵਿਸ਼ਨ ਬ੍ਰਹਮਾ ਸ਼ਿਵ ਪਰਸ਼ਾਦ ਛੱਕਣ ਨੂੰ ਸਾਰੇ ਤਿਆਰ, ਬੈਠੇ ਝੋਲੀਆਂ ਡਾਹੀਆ।

ਜੇ ਕਿਰਪਾ ਕਰੇ ਆਪ ਕਰਤਾਰ, ਮਿਹਰ ਨਜ਼ਰ ਉਠਾਈਆ । ਭੱਜੇ ਆਵਣ ਗੁਰ ਅਵਤਾਰ, ਨੱਠਣ ਵਾਹੋ ਦਾਹੀਆ। ਚਲ ਕੇ ਵੇਖੀਏ ਉਹ ਦਵਾਰ, ਜਿਸ ਘਰ ਬੈਠਾ ਸੱਚਾ ਮਾਹੀਆ। ਜਿਸ ਨੂੰ ਲੱਭਦੇ ਰਹੇ ਜੁਗ ਚਾਰ, ਚੌਕੜੀ ਧਿਆਨ ਲਗਾਈਆ। ਉਹ ਗ਼ਰੀਬ ਨਿਮਾਣਿਆਂ ਬਣਿਆ ਯਾਰ, ਨਾਤਾ ਸੱਚਾ ਜੋੜ ਜੁੜਾਈਆ। ਉਸ ਦੇ ਦੋ ਜਹਾਨ ਅਖ਼ਤਿਆਰ, ਆਖ਼ਰ ਆਪਣਾ ਹੁਕਮ ਮਨਾਈਆ। ਜਿਸ ਨੂੰ ਕਹਿੰਦੇ ਠਠਿਆਰ, ਲੱਖ ਚੁਰਾਸੀ ਭਾਂਡੇ ਰਿਹਾ ਘੜਾਈਆ। ਸੋ ਵੇਖਣ ਆਇਆ ਨਿਰਗੁਣ ਧਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਸਚ ਪਰਸਾਦ ਕਰਾ ਤਿਆਰ, ਤ੍ਰੈਗੁਣ ਡੇਰਾ ਢਾਹੀਆ। ਤਿੰਨਾਂ ਦਾ ਤਿੰਨਾਂ ਜੁਗਾਂ ਦਾ ਇਕ ਵਿਹਾਰ, ਤਿਨਾੜਾ ਤਿੰਨਾਂ ਨਾਲ ਜੁੜਾਈਆ। ਹਰਿ ਸੰਗਤ ਤੇਰਾ ਸਚ ਪਿਆਰ, ਪ੍ਰੇਮੀ ਪ੍ਰੇਮ ਰੂਪ ਵਖਾਈਆ। ਸਭ ਦੀ ਸੁਣ ਕੇ ਸਚ ਪੁਕਾਰ, ਪੱਕਾ ਪਕਾਇਆ ਸਭ ਦੀ ਝੋਲੀ ਪਾਈਆ। ਸਾਚੀ ਭਿਛਿਆ ਨਾਲ ਭਰੇ ਭੰਡਾਰ, ਖ਼ਾਲੀ ਦਵਾਰ ਨਾ ਕੋਇ ਰਖਾਈਆ। ਦੇਵਣਹਾਰਾ ਇਕ ਨਿਰੰਕਾਰ, ਜੁਗ ਜੁਗ ਰਿਹਾ ਵਰਤਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਕੋਈ ਨਾ ਕਰੇ ਇਤਬਾਰ, ਬੇਇਤਬਾਰੀ ਹੋਈ ਲੋਕਾਈਆ। ਜਨ ਭਗਤਾਂ ਲਏ ਉਠਾਲ, ਫੜ ਬਾਹੋਂ ਗਲੇ ਲਗਾਈਆ। ਰਾਹ ਤੱਕੇ ਗੋਪੀਆਂ ਵਾਲਾ ਗੋਪਾਲ, ਗੁਆਲਾ ਆਪਣੀ ਅੱਖ ਖੁਲ੍ਹਾਈਆ। ਗੁਰਮੁਖਾਂ ਹੱਲ ਹੋਇਆ ਸਵਾਲ, ਅਹਿਵਾਲ ਪਿਛਲਾ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾ ਕੇ ਸ਼ਾਹ ਕੰਗਾਲ, ਕੰਗਾਲੋਂ ਸ਼ਾਹ ਬਣਾਈਆ।