੪ ਮੱਘਰ ੨੦੨੧ ਬਿਕ੍ਰਮੀ ਠਾਕਰ ਸਿੰਘ ਦੇ ਘਰ ਜੇਠੂਵਾਲ
ਜਨ ਭਗਤ ਕਹਿਣ ਪ੍ਰਭ ਤੇਰੀ ਓਟ, ਆਦਿ ਅੰਤ ਤਕਾਈਆ। ਕਰ ਪਰਕਾਸ਼ ਨਿਰਮਲ ਜੋਤ, ਘਰ ਘਰ ਵਿਚ ਹੋਵੇ ਰੁਸ਼ਨਾਈਆ। ਸ਼ਬਦ ਅਗੰਮੀ ਲਾ ਚੋਟ, ਧੁਨ ਨਾਦ ਸ਼ਨਵਾਈਆ। ਕੂੜੀ ਕਿਰਿਆ ਕੱਢਦੇ ਖੋਟ, ਸਚ ਸੁਚ ਸਮਝਾਈਆ। ਭੇਵ ਚੁਕਾ ਦੇ ਲੋਕ ਪਰਲੋਕ, ਦੋ ਜਹਾਨਾਂ ਅੱਖ ਖੁਲ੍ਹਾਈਆ। ਨਾਮ ਸੁਣਾ ਦੇ ਸਚ ਸਲੋਕ, ਢੋਲਾ ਬੇਪਰਵਾਹੀਆ। ਚਰਨ ਕਵਲ ਦੀ ਦੇ ਦੇ ਮੌਜ, ਮਜਲਸ ਸਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਲਏ ਮਿਲਾਈਆ। ਜਨ ਭਗਤ ਕਹਿਣ ਪ੍ਰਭ ਕਿਰਪਾ ਕਰ, ਹੱਥ ਤੇਰੇ ਵਡਿਆਈਆ । ਨਿਰਭੌ ਚੁਕਾ ਭੈ ਡਰ, ਨੂਰੋ ਨੂਰ ਕਰ ਰੁਸ਼ਨਾਈਆ। ਘਰ ਵਿਚ ਖੋਲ੍ਹ ਕੇ ਆਪਣਾ ਘਰ, ਗ੍ਰਹਿ ਮੰਦਰ ਦੇ ਸੁਹਾਈਆ। ਨਜ਼ਰੀ ਆ ਨਰਾਇਣ ਨਰ, ਦੂਜਾ ਇਸ਼ਟ ਨਾ ਕੋਈ ਵਖਾਈਆ। ਆਤਮ ਪਰਮਾਤਮ ਲਏ ਫੜ, ਸੁਰਤੀ ਸ਼ਬਦ ਜੁੜਾਈਆ। ਸਾਚੇ ਮੰਦਰ ਆ ਕੇ ਵੜ, ਕਿਉਂ ਬੈਠਾ ਮੁਖ ਛੁਪਾਈਆ। ਕਿਲਾ ਤੋੜ ਹੰਕਾਰੀ ਗੜ੍ਹ, ਹੰ ਬ੍ਰਹਮ ਦੇ ਸਮਝਾਈਆ। ਤੇਰਾ ਖੇਲ ਨਰਾਇਣ ਨਰ, ਨਿਰਗੁਣ ਆਦਿ ਜੁਗਾਦਿ ਨਜ਼ਰੀ ਆਈਆ । ਸਚ ਦਵਾਰੇ ਦੇ ਵਰ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਜਨ ਭਗਤ ਕਹਿਣ ਪ੍ਰਭ ਚੁੱਕ ਦੇ ਓਹਲਾ, ਪੜਦਾ ਰਹਿਣ ਕੋਇ ਨਾ ਪਾਈਆ। ਸ਼ਬਦ ਅਗੰਮੀ ਬਣ ਵਿਚੋਲਾ, ਆਪਣਾ ਮੇਲ ਮਿਲਾਈਆ। ਬੋਧ ਅਗਾਧ ਸੁਣਾ ਢੋਲਾ, ਅੱਖਰੀ ਸ਼ਬਦ ਨਾ ਕੋਈ ਜਣਾਈਆ। ਲੇਖ ਚੁਕਾ ਦੇ ਧਰਨੀ ਧਰਤ ਧੌਲਾ, ਆਪਣਾ ਘਰ ਵਖਾਈਆ। ਤੇਰੇ ਬਿਰਹੋਂ ਵਿਛੋੜੇ ਅੰਦਰ ਹੋਇਆ ਕਮਲਾ, ਬੁਧੀ ਰਹੀ ਨਾ ਰਾਈਆ। ਹੱਥਾਂ ਨਾਲ ਵਜਾਇਆ ਨਾ ਜਾਏ ਤਬਲਾ, ਢੋਲਕ ਛੈਣਾ ਨਾ ਕੋਇ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੈ ਤਰਾਈਆ। ਜਨ ਭਗਤ ਕਹਿਣ ਪ੍ਰਭ ਆ ਅੱਗੇ, ਨਿਰਗੁਣ ਆਪਣਾ ਦਰਸ ਦਿਖਾਈਆ। ਤੇਰਾ ਦੀਪਕ ਜੋਤੀ ਇਕੋ ਜਗੇ, ਦੋ ਜਹਾਨ ਕਰੇ ਰੁਸ਼ਨਾਈਆ। ਤੇਰੇ ਪਿਛੇ ਸੱਜਣ ਸਾਕ ਸੈਣ ਛੱਡੇ, ਨਾਤਾ ਤੋੜਿਆ ਭੈਣ ਭਾਈਆ। ਅੰਮ੍ਰਿਤ ਰਸ ਦੇ ਦੇ ਮਜ਼ੇ ਮੰਜ਼ਲ ਆਪਣੀ ਦੇ ਵਖਾਈਆ। ਪ੍ਰੇਮ ਪ੍ਰੀਤੀ ਅੰਦਰ ਬੱਧੇ, ਅੰਤਰ ਆਤਮ ਧਿਆਨ ਲਗਾਈਆ। ਸਚ ਸਿੰਘਾਸਣ ਬਹਿ ਬਹਿ ਸਜੇ, ਆਤਮ ਸੇਜਾ ਇਕ ਵਿਛਾਈਆ। ਕਾਗ ਰੂਪ ਬਗ ਬਪੜੇ ਬੱਗੇ, ਹੰਸ ਦੇ ਬਣਾਈਆ। ਧੁਨ ਆਤਮਕ ਵਜਾ ਨਦੇ, ਅਨਹਦ ਰਾਗ ਦੇ ਸੁਣਾਈਆ। ਪੰਚ ਵਿਕਾਰ ਜਾਣ ਭੱਜੇ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਪਵਣ ਅਗੰਮੀ ਠੰਡੀ ਵਗੇ, ਤੱਤੀ ਵਾ ਨਾ ਲਾਗੇ ਰਾਈਆ। ਦਿਵਸ ਰੈਣ ਰਹਿਣਾ ਸੱਜੇ ਖੱਬੇ, ਚਾਰੋਂ ਕੁੰਟ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਆਪਣਾ ਮੇਲ ਮਿਲਾਈਆ। ਜਨ ਭਗਤ ਕਹਿਣ ਪ੍ਰਭ ਖੋਲ੍ਹ ਅੱਖ, ਆਪਣਾ ਨੈਣ ਉਠਾਈਆ। ਸਰਬ ਸਵਾਮੀ ਹੋ ਪ੍ਰਤਖ, ਸ਼ਹਿਨਸ਼ਾਹ ਬੇਪਰਵਾਹੀਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਗਾ ਗਾ ਥੱਕੇ ਜਸ, ਵੇਦ ਪੁਰਾਨ ਸ਼ਾਸਤਰ ਸਿਮਰਤ ਗਏ ਸਲਾਹੀਆ। ਸਚ ਦਵਾਰ ਹੋ ਪਰਗਟ, ਪਰਗਟ ਆਪਣੀ ਧਾਰ ਚਲਾਈਆ। ਕਲਜੁਗ ਕੂੜੀ ਕਿਰਿਆ ਵੇਖ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਦੀਨ ਮਜ਼੍ਹਬ ਝਗੜਾ ਪਿਆ ਜ਼ਾਤ ਪਾਤ, ਸਚ ਜਮਾਤ ਨਜ਼ਰ ਕੋਈ
ਨਾ ਆਈਆ। ਅਲਫ਼ ਯੇ ਵਾਲੀ ਪੜ੍ਹਕੇ ਥੱਕੇ ਲੁਗਾਤ, ਤੇਰਾ ਨਿਰ ਅੱਖਰ ਸਮਝ ਕਿਸੇ ਨਾ ਆਈਆ। ਲੇਖਾ ਲਿਖਦੇ ਰਹੇ ਨਾਲ ਕਲਮ ਦਵਾਤ, ਸ਼ਾਹੀ ਜੋੜ ਜੁੜਾਈਆ। ਸਾਰੇ ਮੰਗਦੇ ਗਏ ਆਬੇ ਹਯਾਤ, ਪੀਰ ਪੈਗ਼ੰਬਰ ਤੇਰੇ ਅੱਗੇ ਝੋਲੀ ਡਾਹੀਆ। ਭਗਤਾਂ ਦੀ ਸਭ ਦੀ ਵੱਖਰੀ ਬਾਤ, ਬਾਤਨ ਮੰਗ ਮੰਗਾਈਆ। ਪੂਰਾ ਕਰ ਭਵਿਖਤ ਵਾਕ, ਜੋ ਵਾਕਿਆ ਗਿਆ ਲਿਖਾਈਆ। ਸਚ ਮਹੱਲਾ ਵੇਖ ਮਹਿਰਾਬ, ਮਹਿਬੂਬ ਆਪਣਾ ਫੇਰਾ ਪਾਈਆ। ਤੇਰੇ ਕਦਮਾ ਇਕ ਆਦਾਬ, ਚਸ਼ਮਦੀਦ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਰੀਦ ਮੁਰਸ਼ਦ ਲਏ ਮਿਲਾਈਆ। ਜਨ ਭਗਤ ਕਹੇ ਉਠ ਪ੍ਰਭ ਠਾਕਰ, ਠੋਕਰ ਆਪਣਾ ਨਾਮ ਲਗਾਈਆ। ਕਲਜੁਗ ਵਹਿਣ ਡੂੰਘਾ ਸਾਗਰ, ਬਿਨ ਤੇਰੇ ਤਰਨ ਕੋਈ ਨਾ ਪਾਈਆ। ਬੇੜੀ ਨਈਆ ਪਾਰ ਨਾ ਕਰੇ ਕਾਗ਼ਜ਼, ਚੱਪੂ ਨਾਮ ਨਾ ਕੋਈ ਲਗਾਈਆ। ਪੰਡਤ ਪੰਧੇ ਮੁੱਲਾ ਸ਼ੇਖ਼ ਭੁੱਲੇ ਤੇਰੀ ਇਬਾਦਤ, ਕਲਮਾ ਹਕ ਨਾ ਕੋਈ ਪੜ੍ਹਾਈਆ। ਸਚ ਵਸਤ ਦੀ ਕਰੇ ਨਾ ਕੋਈ ਸਖ਼ਾਵਤ, ਨਾਮ ਨਿਰੰਕਾਰਾ ਝੋਲੀ ਕੋਈ ਨਾ ਪਾਈਆ। ਮਨ ਮਨੂਆ ਘਰ ਘਰ ਦਿਵਸ ਰੈਣ ਕਰੇ ਬਗ਼ਾਵਤ, ਭੈ ਭੌ ਨਾ ਕੋਇ ਰਖਾਈਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦੀ ਸਹੀ ਸਲਾਮਤ, ਸ਼ਹਿਨਸ਼ਾਹ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਨ੍ਹਾਂ ਦੀ ਦੇ ਕੇ ਗਏ ਜ਼ਮਾਨਤ, ਅੰਤਮ ਬਰੀ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ ਜਨ ਭਗਤ ਕਹਿਣ ਪ੍ਰਭ ਚੁੱਕ ਦੇ ਪੜਦਾ, ਮੁਖ ਨਕਾਬ ਉਠਾਈਆ। ਸੰਤ ਸੁਹੇਲਾ ਵੇਖ ਸੜਦਾ, ਤ੍ਰੈਗੁਣ ਅਗਨੀ ਰਹੀ ਤਪਾਈਆ। ਗੁਰਮੁਖ ਤੇਰਾ ਸ੍ਰਿਸ਼ਟੀ ਕੋਲੋਂ ਡਰਦਾ, ਨੇਤਰ ਨੈਣਾਂ ਨੀਰ ਵਹਾਈਆ। ਗੁਰਮੁਖ ਘਰ ਆਪਣੇ ਮੂਲ ਨਾ ਵੜਦਾ, ਬੇਵਤਨ ਹੋਇਆਂ ਹੋਈ ਜੁਦਾਈਆ। ਮੁਰੀਦ ਮੁਰਸ਼ਦ ਕਿਸੇ ਨਾ ਮਿਲਦਾ, ਚੌਦਾਂ ਤਬਕ ਰਹੇ ਕੁਰਲਾਈਆ। ਤੂੰ ਮਾਲਕ ਹਰ ਘਟ ਦਿਲ ਦਾ, ਦਿਲਬਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ। ਜਨ ਭਗਤ ਕਹੇ ਪ੍ਰਭ ਤੇਰੀ ਉਡੀਕ, ਜੁਗ ਚੌਕੜੀ ਧਿਆਨ ਲਗਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸਿਆ ਠੀਕ, ਸ਼ਬਦ ਨਿਸ਼ਾਨਾ ਤੀਰ ਚਲਾਈਆ। ਕਲਜੁਗ ਅੰਤਮ ਹੋਏ ਅੰਧੇਰਾ ਤਾਰੀਕ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਸਤਿਗੁਰ ਨਾਲ ਕਰੇ ਨਾ ਕੋਈ ਪ੍ਰੀਤ, ਹਿਰਦੇ ਹਰਿ ਨਾ ਕੋਇ ਵਸਾਈਆ। ਝਗੜਾ ਪੈ ਜਾਏ ਊਚ ਨੀਚ, ਆਤਮ ਪ੍ਰੇਮ ਨਾ ਕੋਇ ਦ੍ਰਿੜਾਈਆ। ਤੈਨੂੰ ਘਰ ਵਿਚ ਵੇਖੇ ਨਾ ਕੋਇ ਨਜ਼ਦੀਕ, ਦੂਰ ਦੁਰਾਡੇ ਸਾਰੇ ਰਹੇ ਸੁਣਾਈਆ। ਪਾਰਬ੍ਰਹਮ ਤੇਰੇ ਬਿਨ ਬਣ ਜਾਣ ਸਾਰੇ ਸ਼ਰੀਕ, ਲਾਸ਼ਰੀਕ ਤੇਰੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਨ ਭਗਤ ਮੰਗ ਮੰਗਾਈਆ। ਜਨ ਭਗਤ ਕਹਿਣ ਪ੍ਰਭ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਸਚਖੰਡ ਨਿਵਾਸੀ ਬਖ਼ਸ਼ ਦਾਨ, ਨਾਮ ਨਿਧਾਨਾ ਝੋਲੀ ਪਾਈਆ। ਨਜ਼ਰੀ ਆ ਇਕੋ ਕਾਹਨ, ਓਮ ਰਹੀਮ ਬੇਪਰਵਾਹੀਆ। ਸਾਚਾ ਮੰਤਰ ਦੱਸ ਗਾਣ, ਗਹਿਰ ਗੰਭੀਰ ਸਮਝਾਈਆ। ਤੇਰਾ ਝੁੱਲੇ ਇਕ ਨਿਸ਼ਾਨ, ਦੋ ਜਹਾਨ ਸੀਸ ਨਿਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਪੜ੍ਹ ਪੜ੍ਹ ਰਹੇ ਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਕੇ ਗਏ ਬਿਆਨ, ਲੇਖਾ ਲਿਖ ਕੇ ਕਲਮ ਸ਼ਾਹੀਆ। ਜੋਧਾ ਸੂਰਬੀਰ ਇਕ ਬਲਵਾਨ, ਪੁਰਖ ਅਕਾਲ ਇਕ ਅਖਵਾਈਆ। ਜੋ ਸਿੱਧਾ ਜਨ ਭਗਤਾਂ ਮਿਲੇ ਆਣ, ਰਾਹ ਵਿਚ ਨਾ ਕੋਇ ਅਟਕਾਈਆ। ਨਿਰਗੁਣ
ਸਰਗੁਣ ਖੇਲ ਕਰੇ ਮਹਾਨ, ਨਿਰਵੈਰ ਵਡੀ ਵਡਿਆਈਆ। ਹਰਿਜਨ ਵੇਖੇ ਬਾਲ ਅੰਞਾਣ, ਗੁਰਮੁਖ ਗੋਦ ਉਠਾਈਆ। ਗੁਰਮੁਖਾਂ ਦੇ ਫ਼ਰਮਾਨ, ਫ਼ੁਰਨੇ ਕੂੜੇ ਬੰਦ ਕਰਾਈਆ। ਸੱਚਾ ਮੰਦਰ ਦੱਸ ਇਕ ਮਕਾਨ, ਮਹਿਬੂਬ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਜਨ ਭਗਤ ਕਹਿਣ ਪ੍ਰਭ ਦੱਸ ਦੇ ਜੋਗ, ਜੁਗਤ ਇਕ ਜਣਾਈਆ। ਜਨਮ ਜਨਮ ਦਾ ਕਟਿਆ ਜਾਏ ਵਿਜੋਗ, ਵਿਛੋੜਾ ਰਹਿਣ ਕੋਇ ਨਾ ਪਾਈਆ। ਤੇਰੇ ਨਾਲ ਹੋਵੇ ਸੰਜੋਗ, ਸੁਰਤੀ ਸ਼ਬਦ ਕੁੜਮਾਈਆ। ਸਾਡਿਆਂ ਚਰਨਾਂ ਹੇਠ ਦਬਾ ਦੇ ਮੁਕਤੀ ਮੋਖ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਡਗਮਗਾਈਆ। ਆਵਣ ਜਾਵਣ ਲੱਖ ਚੁਰਾਸੀ ਦੀ ਮਿਟ ਜਾਏ ਸੋਚ, ਅਵਣ ਗਵਣ ਨਾ ਕੋਇ ਭੁਆਈਆ। ਨਾਮ ਖ਼ੁਮਾਰੀ ਦੇ ਮਦਹੋਸ਼, ਮਧੁਰ ਧੁਨ ਨਾ ਰਾਗ ਸੁਣਾਈਆ। ਖਹਿੜਾ ਛੁੱਟ ਜਾਏ ਲੋਕ ਪਰਲੋਕ, ਝੇੜਾ ਚੁੱਕੇ ਜਗਤ ਲੋਕਾਈਆ। ਵਸੇਰਾ ਮਿਲੇ ਧੁਰ ਦੇ ਕੋਟ, ਸਚਖੰਡ ਸਾਚਾ ਦੇ ਵਖਾਈਆ। ਜਿਥੇ ਬਿਨ ਤੇਰੀ ਕਿਰਪਾ ਕੋਈ ਨਾ ਸਕੇ ਪਹੁੰਚ, ਸ਼ਾਹ ਸੁਲਤਾਨਾ ਹੱਥ ਕਿਸੇ ਨਾ ਆਈਆ। ਪ੍ਰਭੂ ਤੇਰੇ ਚਰਨ ਦਵਾਰੇ ਮਾਣੀਏ ਸੱਚੀ ਮੌਜ, ਗ਼ਮੀ ਖ਼ੁਸ਼ੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਤੇਰੀ ਆਸ ਰਖਾਈਆ। ਜਨ ਭਗਤ ਕਹਿਣ ਪ੍ਰਭ ਪੂਰੀ ਕਰਦੇ ਆਸਾ, ਇਕ ਤੇਰਾ ਧਿਆਨ ਲਗਾਈਆ। ਚਰਨ ਕਵਲ ਦਾ ਦੇ ਭਰਵਾਸਾ, ਭਾਵਨੀ ਪੂਰ ਵਖਾਈਆ। ਅੰਤਰ ਆਤਮ ਦੇ ਦੇ ਸਾਥਾ, ਸਗਲਾ ਸੰਗ ਨਿਭਾਈਆ। ਬਿਨ ਅੱਖਰਾਂ ਵਾਲਾ ਦੱਸ ਦੇ ਪਾਠਾ, ਪੂਜਾ ਇਕ ਜਣਾਈਆ। ਪ੍ਰੇਮ ਪਿਆਰ ਦਾ ਜੋੜ ਦੇ ਨਾਤਾ, ਹੋਵੇ ਨਾ ਕਦੇ ਜੁਦਾਈਆ। ਧੁਰ ਦਾ ਮਾਲਕ ਬਣ ਜਾ ਸੱਜਣ ਸਾਕਾ, ਸਗਲਾ ਸੰਗ ਵਖਾਈਆ। ਤੈਨੂੰ ਪੈਗ਼ੰਬਰਾਂ ਮੰਨਿਆ ਆਪਣਾ ਆਕਾ, ਗੁਰ ਗੁਰ ਪੁਰਖ ਅਕਾਲ ਜਣਾਈਆ। ਤੂੰ ਸਦਾ ਸਹਾਈ ਅਨਾਥ ਅਨਾਥਾ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਕਬੀਰ ਜੁਲਾਹਾ ਮਾਰ ਕੇ ਗਿਆ ਆਵਾਜ਼ਾਂ, ਸੁਤਿਆਂ ਜਗਤ ਹਿਲਾਈਆ। ਜਿਨ੍ਹਾਂ ਮਿਲਿਆ ਪੁਰਖ ਸਮਰਾਥਾ, ਉਹਨਾਂ ਹਰਸ ਰਹੀ ਨਾ ਰਾਈਆ। ਕਲਜੁਗ ਅੰਤਮ ਵੇਖ ਖੇਲ ਤਮਾਸ਼ਾ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਕੂੜੀ ਕਿਰਿਆ ਭੋਗ ਬਿਲਾਸਾ, ਸ੍ਰਿਸ਼ਟੀ ਦ੍ਰਿਸ਼ਟੀ ਰਹੀ ਵਖਾਈਆ। ਲੇਖਾ ਚੁਕਿਆ ਪਿਤਾ ਮਾਤਾ, ਪਿਤਾ ਪੂਤ ਨਾ ਕੋਇ ਵਡਿਆਈਆ। ਭਈਆ ਭੈਣ ਨਾ ਕੋਇ ਸਾਕਾ, ਨਾਰ ਕੰਤ ਦੋਹਾਗਣ ਰੂਪ ਵਟਾਈਆ। ਝਗੜਾ ਪਿਆ ਵਿਚ ਸਮਾਜਾਂ, ਧੀਰਜ ਧੀਰ ਨਾ ਕੋਇ ਰਖਾਈਆ। ਕਿਰਪਾ ਕਰ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਰਹੇ ਕੁਰਲਾਈਆ। ਗੋਬਿੰਦ ਦੱਸਿਆ ਸੰਬਲ ਨਗਰ ਤੇਰਾ ਵਾਸਾ, ਜਿਸ ਦੀ ਸਮਝ ਕੋਇ ਨਾ ਪਾਈਆ। ਜਨ ਭਗਤਾਂ ਤੇਰੇ ਉਤੇ ਭਰਵਾਸਾ, ਭਟਕਣਾ ਸਭ ਦੀ ਦੇ ਬੁਝਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਘਰ ਕੀ ਘਾਟਾ, ਦੇਂਦਿਆਂ ਤੋਟ ਕੋਇ ਨਾ ਆਈਆ। ਤੂੰ ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਇਕ ਅਖਵਾਈਆ। ਸੰਤ ਸੁਹੇਲਾ ਰਖੇਂ ਲਾਜਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਜਨ ਭਗਤ ਕਹਿਣ ਪ੍ਰਭ ਕਰ ਮਿਲਾਪ, ਮਿਲਣੀ ਜਗਦੀਸ਼ ਕਰਾਈਆ। ਆਪਣਾ ਦੱਸ ਅਗੰਮੀ ਜਾਪ, ਜਿਸ ਦਾ ਛੱਤੀ ਰਾਗ ਭੇਵ ਨਾ ਪਾਈਆ। ਧੁਰ ਦਰਬਾਰੋਂ ਮਾਰ ਆਵਾਜ਼, ਬਿਨ ਕੰਨਾਂ ਦੇ ਸੁਣਾਈਆ। ਵਸਤ ਅਮੋਲਕ ਬਖ਼ਸ਼ ਦਾਤ, ਸਤਿ ਖ਼ਜ਼ਾਨਾ ਦੇ ਭਰਾਈਆ। ਉਠ ਕੇ ਵੇਖ ਆਪਣੀ ਜ਼ਾਤ, ਆਤਮ ਪਰਮਾਤਮ ਤੇਰਾ ਰੂਪ
ਨਜ਼ਰੀ ਆਈਆ। ਸੱਜਣ ਸੁਹੇਲੇ ਜੋੜ ਨਾਤ, ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਈਆ। ਜਨ ਭਗਤ ਕਹੇ ਉਠ ਨਿਰੰਕਾਰ, ਨਿਰਗੁਣ ਆਪਣੀ ਲੈ ਅੰਗੜਾਈਆ। ਸੰਤ ਸੁਹੇਲੇ ਕਰ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਤੈਨੂੰ ਮੰਨਿਆ ਸਭ ਦਾ ਸਾਂਝਾ ਯਾਰ, ਜੁਗ ਚੌਕੜੀ ਫੇਰਾ ਪਾਈਆ। ਕਲਜੁਗ ਦੁਆਪਰ ਤ੍ਰੇਤਾ ਸਤਿਜੁਗ ਵਿਚ ਸੰਸਾਰ, ਵੇਖੇਂ ਚਾਈਂ ਚਾਈਂਆ। ਸਦੀ ਵੀਹਵੀਂ ਹਾਹਾਕਾਰ, ਅਗਨੀ ਤਤ ਨਾ ਕੋਇ ਬੁਝਾਈਆ। ਕੂੜੀ ਕਿਰਿਆ ਵੱਜੇ ਨਗਾਰ, ਡੰਕਾ ਨਾਮ ਨਾ ਕੋਇ ਸੁਣਾਈਆ। ਗ਼ਫ਼ਲਤ ਵਿਚ ਸੁੱਤੇ ਪੈਰ ਪਸਾਰ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਕੂੜੀਆਂ ਸਖ਼ੀਆਂ ਮੰਗਲਾਚਾਰ, ਸੁਰਤੀ ਸ਼ਬਦੀ ਗੋਪੀ ਕਾਹਨ ਰੂਪ ਨਾ ਕੋਇ ਵਟਾਈਆ। ਰਸਨਾ ਜਿਹਵਾ ਬੱਤੀ ਦੰਦ ਰਾਮ ਨਾਲ ਪਿਆਰ, ਆਤਮ ਰਾਮ ਮਿਲਣ ਕੋਇ ਨਾ ਪਾਈਆ। ਅੱਖਰਾਂ ਵਾਲਾ ਪੜ੍ਹਨ ਸਤਿਨਾਮ, ਸਤਿ ਸਰੂਪ ਨਾ ਕੋਇ ਸਮਾਈਆ । ਵਾਹਿਗੁਰੂ ਕਹਿ ਕੇ ਸਾਰੇ ਗਾਣ, ਗੁਰ ਗੁਰ ਰੰਗ ਨਾ ਕੋਇ ਰੰਗਾਈਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਸ਼ਾਸਤਰ ਸਿਮਰਤ ਗੀਤਾ ਗਿਆਨ ਰਹੇ ਜਣਾਈਆ। ਕਲਮਿਆਂ ਨਾਲ ਕਰ ਕਲਿਆਣ, ਤੀਸ ਬਤੀਸਾ ਰਾਗ ਅਲਾਈਆ। ਮਸਲੇ ਕਰਕੇ ਅੰਜੀਲ ਕੁਰਾਨ, ਕਾਅਬੇ ਸੀਸ ਝੁਕਾਈਆ। ਤੈਨੂੰ ਮਿਲੇ ਨਾ ਕੋਈ ਸ੍ਰੀ ਭਗਵਾਨ, ਪਾਰਬ੍ਰਹਮ ਤੇਰਾ ਦਰਸ ਕੋਇ ਨਾ ਪਾਈਆ। ਮੰਦਰ ਮਸਜਿਦ ਗੁਰਦਵਾਰੇ ਮਠ ਤੇਰਾ ਕਰਨ ਧਿਆਨ, ਅੰਦਰੋਂ ਅੱਖ ਨਾ ਕੋਇ ਖੁਲ੍ਹਾਈਆ। ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਫਿਰਨ ਸਵਾਨ, ਬਜਰ ਕਪਾਟੀ ਕੁੰਡਾ ਕੋਇ ਨਾ ਲਾਹੀਆ। ਅਠਸਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਕਰਨ ਇਸ਼ਨਾਨ, ਆਤਮ ਸਰੋਵਰ ਨਹਾਵਣ ਕੋਇ ਨਾ ਜਾਈਆ। ਪੂਜਾ ਪਾਠ ਕਰਕੇ ਵੰਡਦੇ ਦਾਨ, ਦਾਤੇ ਦਾਨੀ ਤੇਰੇ ਚਰਨਾਂ ਸੀਸ ਨਾ ਕੋਇ ਨਿਵਾਈਆ। ਗੁਰ ਅਵਤਾਰ ਕਹਿਣ ਅਸੀਂ ਹੋਏ ਹੈਰਾਨ, ਪੀਰ ਪੈਗ਼ੰਬਰ ਕਹਿਣ ਸਾਡੀ ਅੱਖ ਸ਼ਰਮਾਈਆ । ਤੇਰਾ ਸਾਚਾ ਸੁਣੇ ਨਾ ਕੋਈ ਫ਼ਰਮਾਨ, ਜੋ ਦਿਵਸ ਰੈਣ ਅੱਠੇ ਪਹਿਰ ਕਾਇਆ ਮੰਦਰ ਰਹੇ ਜਣਾਈਆ। ਕੂੜੀ ਕਿਰਿਆ ਜਗਤ ਹੋਇਆ ਅਭਿਮਾਨ, ਮਾਇਆ ਮਮਤਾ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧੁਰ ਮਸਤਕ ਵੇਖ ਵਖਾਈਆ । ਧੁਰ ਮਸਤਕ ਲੇਖਾ ਵੇਖ ਆਪ, ਆਪਣੀ ਦਇਆ ਕਮਾਈਆ। ਰੂਹ ਬੁੱਤ ਦਿਸੇ ਨਾ ਕੋਈ ਪਾਕ, ਖ਼ਾਕੀ ਖ਼ਾਕ ਨਾ ਕੋਇ ਚਤੁਰਾਈਆ। ਬੰਦ ਕੁਆੜੀ ਖੁਲ੍ਹਿਆ ਨਾ ਕਿਸੇ ਤਾਕ, ਪੜਦਾ ਸਕੇ ਨਾ ਕੋਇ ਉਠਾਈਆ। ਜਗਤ ਨੈਣਾਂ ਨਾਲ ਸਾਰੇ ਰਹੇ ਝਾਕ, ਨਿਜ ਨੇਤਰ ਅੱਖ ਨਾ ਕੋਇ ਪਰਗਟਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਦੱਸ ਕੇ ਗਏ ਭਵਿਖਤ ਵਾਕ, ਰਾਗਾਂ ਨਾਦਾਂ ਵਿਚ ਸੁਣਾਈਆ। ਜਨ ਭਗਤਾਂ ਆਪੇ ਦੇਵੇ ਸਾਥ, ਸਗਲਾ ਧੁਰ ਦਾ ਸੰਗ ਨਿਭਾਈਆ। ਪਰਗਟ ਹੋ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਫੇਰਾ ਪਾਈਆ। ਕਾਇਆ ਮੰਡਲ ਪਾ ਕੇ ਰਾਸ, ਅਚਰਜ ਲੀਲਾ ਦਏ ਵਖਾਈਆ। ਜਨ ਭਗਤਾਂ ਰੱਖੇ ਪਾਸ, ਦੂਰ ਦੁਰਾਡਾ ਪੰਧ ਮੁਕਾਈਆ। ਭੇਵ ਚੁਕਾ ਕੇ ਪ੍ਰਿਥਮੀ ਆਕਾਸ਼, ਬ੍ਰਹਿਮੰਡ ਖੰਡ ਲੇਖਾ ਦਏ ਮੁਕਾਈਆ । ਅੰਤ ਮਿਲਾ ਕੇ ਆਪਣੀ ਜ਼ਾਤ, ਜੋਤੀ ਜੋਤ ਜੋਤ ਵਿਚ ਸਮਾਈਆ। ਕਿਰਪਾ ਕਰੇ ਕਮਲਾਪਾਤ, ਪਤਿਪਰਮੇਸ਼ਵਰ ਵਡ ਵਡਿਆਈਆ। ਸਚ ਮਹੱਲ ਵਖਾ ਮਹਿਰਾਬ, ਅਰਸ਼ ਕੁਰਸ਼ ਦੋਵੇਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨ ਭਗਤ ਕਹਿਣ ਪ੍ਰਭ ਤੇਰਾ ਸਹਾਰਾ, ਦੂਜਾ ਨਜ਼ਰ ਕੋਇ
ਨਾ ਆਈਆ। ਨਿਰਗੁਣ ਰੂਪ ਤੇਰਾ ਨਿਰੰਕਾਰਾ, ਜੋਤੀ ਜੋਤ ਡਗਮਗਾਈਆ। ਸ਼ਬਦ ਅਗੰਮ ਤੇਰਾ ਜੈਕਾਰਾ, ਦੋ ਜਹਾਨਾਂ ਕਰੇ ਸ਼ਨਵਾਈਆ। ਮਹੱਲ ਅਟਲ ਤੇਰਾ ਮਨਾਰਾ, ਸਚਖੰਡ ਸਾਚਾ ਸੋਭਾ ਪਾਈਆ। ਦੀਆ ਬਾਤੀ ਤੇਰਾ ਉਜਿਆਰਾ, ਨਿਰਗੁਣ ਜੋਤ ਇਕ ਅਖਵਾਈਆ। ਅਗੰਮ ਅਥਾਹ ਤੇਰਾ ਨਗਾਰਾ, ਨੌਬਤ ਨਾਮ ਸੁਣਾਈਆ। ਤੇਰਾ ਅੰਮ੍ਰਿਤ ਠੰਡਾ ਠਾਰਾ, ਜਲਧਾਰਾ ਇਕ ਵਹਾਈਆ। ਤ੍ਰੈਗੁਣ ਮਾਇਆ ਤੇਰਾ ਅੰਗਿਆਰਾ, ਪੰਜ ਤਤ ਤੇਰੀ ਵਡਿਆਈਆ। ਜੁਗ ਚੌਕੜੀ ਖੇਲ ਨਿਆਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਵਖਾਈਆ। ਨਿਰਗੁਣ ਸਰਗੁਣ ਤੇਰਾ ਅਵਤਾਰਾ, ਗੁਰ ਅਵਤਾਰ ਤੇਰਾ ਰੂਪ ਨਜ਼ਰੀ ਆਈਆ। ਪੀਰ ਪੈਗ਼ੰਬਰ ਤੇਰਾ ਅਖਾੜਾ, ਲੋਕਮਾਤ ਰਹੇ ਵਖਾਈਆ। ਜਨ ਭਗਤ ਤੇਰਾ ਨਜ਼ਾਰਾ, ਬੇਨਜ਼ੀਰ ਨਜ਼ਰੀ ਆਈਆ। ਕਰ ਕਿਰਪਾ ਦੇ ਉਹ ਇਸ਼ਾਰਾ, ਜਿਸ ਵਿਚ ਆਸ਼ਕ ਮਾਸ਼ੂਕ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਕਹਿਣ ਤੇਰੀ ਮਹਿੰਮਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਜੁਗ ਚੌਕੜੀ ਚਲਾਵਣਹਾਰਾ ਰਥ, ਬਣ ਰਥਵਾਹੀ ਸੇਵ ਕਮਾਈਆ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਰਿਹਾ ਸਮਾਈਆ। ਸਚ ਦਵਾਰਾ ਖੋਲ੍ਹਣ ਵਾਲਾ ਹੱਟ, ਬਣ ਵਣਜਾਰਾ ਫੇਰੀ ਪਾਈਆ। ਲੱਖ ਚੁਰਾਸੀ ਵੇਖੇ ਆਪਣੀ ਅੱਖ, ਚਾਰੇ ਖਾਣੀ ਫੋਲ ਫੁਲਾਈਆ। ਭਗਤ ਸੁਹੇਲੇ ਵਿਚੋਂ ਕੱਢ, ਗੁਰ ਚੇਲੇ ਮੇਲ ਮਿਲਾਈਆ। ਜਗਤ ਰੀਤੀ ਵਿਚੋਂ ਕਰ ਕੇ ਅੱਡ, ਮੰਦਰ ਮਸੀਤੀ ਖਹਿੜਾ ਦਏ ਛੁਡਾਈਆ। ਜਗਤ ਦਵਾਰਾ ਕਰਕੇ ਪਾਰ ਹੱਦ, ਨਵ ਨੌ ਚਾਰ ਲੇਖ ਮੁਕਾਈਆ। ਧੁਰ ਦਰਗਾਹੀ ਸੁਣਾ ਕੇ ਛੰਦ, ਸੰਸਾ ਸਾਰਾ ਦਏ ਮਿਟਾਈਆ। ਆਤਮ ਪਰਮਾਤਮ ਚਾੜ੍ਹ ਕੇ ਰੰਗ, ਕਸੁੰਭੜਾ ਰੂਪ ਦਏ ਗਵਾਈਆ। ਨਿਜ ਘਰ ਦੇ ਕੇ ਸਚ ਅਨੰਦ, ਪਰਮਾਨੰਦ ਵਿਚ ਸਮਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਸੋ ਪੁਰਖ ਕਰੇ ਪੜ੍ਹਾਈਆ। ਲੇਖਾ ਜਾਣੇ ਆਪਣਾ ਮਮ, ਮਿਹਰਵਾਨ ਵਡ ਗੁਸਾਈਂਆ। ਭਗਤ ਉਧਾਰਨ ਜਿਸ ਦਾ ਕੰਮ, ਨਿਹਕਰਮੀ ਇਕ ਅਖਵਾਈਆ। ਨਿਤ ਨਵਿਤ ਬੇੜਾ ਬੰਨ੍ਹ, ਨਈਆ ਨੌਕਾ ਨਾਮ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਇਕ ਅਖਵਾਈਆ। ਜਨ ਭਗਤ ਪ੍ਰਭ ਮਾਰਨ ਤਾਅਨਾ, ਇਕੋ ਵਾਰ ਜਣਾਈਆ। ਕਲਜੁਗ ਵੇਖ ਜਗਤ ਜਹਾਨਾ, ਆਪਣੀ ਅੱਖ ਖੁਲ੍ਹਾਈਆ। ਸਤਿ ਧਰਮ ਨਾ ਦਿਸੇ ਕੋਈ ਨਿਸ਼ਾਨਾ, ਕੂੜੀ ਕਿਰਿਆ ਵੱਜੀ ਵਧਾਈਆ। ਚਾਰੋਂ ਕੁੰਟ ਮਾਣ ਅਭਿਮਾਨਾ, ਹੰਕਾਰ ਵਿਕਾਰ ਕਰੇ ਲੜਾਈਆ। ਮਨੁਸ਼ ਦਿਸੇ ਨਾ ਕੋਈ ਦਾਨਾ, ਮੂਰਖ ਮੁਗਧ ਨਜ਼ਰੀ ਆਈਆ। ਭਰਮੇ ਭੁੱਲੇ ਰਾਜ ਰਾਜਾਨਾ, ਸ਼ਾਹ ਸੁਲਤਾਨਾ ਸਾਰ ਨਾ ਪਾਈਆ। ਕਿਰਪਾ ਕਰ ਸ੍ਰੀ ਭਗਵਾਨਾ, ਹਰਿ ਭਗਤ ਰਹੇ ਜਣਾਈਆ। ਸਾਡਾ ਤੇਰੇ ਉਤੇ ਮਾਣਾ, ਸਿਦਕ ਤੇਰੇ ਨਾਲ ਰਖਾਈਆ । ਤੂੰ ਹਰ ਘਟ ਜਾਣੀ ਜਾਣਾ, ਗ੍ਰਹਿ ਗ੍ਰਹਿ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਫੇਰਾ ਪਾਈਆ । ਸ੍ਰੀ ਭਗਵਾਨ ਸਚ ਦ੍ਰਿੜੌਂਦਾ ਏ। ਅਬਿਨਾਸ਼ੀ ਕਰਤਾ ਆਖ ਸੁਣੌਂਦਾ ਏ। ਸੋ ਪੁਰਖ ਨਿਰੰਜਣ ਸਾਚੀ ਕਾਰ ਕਮੌਂਦਾ ਏ। ਹਰਿ ਪੁਰਖ ਨਿੰਰਜਣ ਨਰ ਨਿਰੰਕਾਰ ਵੇਸ ਵਟੌਂਦਾ ਏ। ਸੁਹਾਵਣ ਹਾਰਾ ਸਾਚਾ ਸਚਖੰਡ ਦੇਸ, ਦਸੰਤਰ ਆਪਣਾ ਫੇਰਾ ਪੌਂਦਾ ਏ। ਮਾਲਕ ਦੋ ਜਹਾਨਾਂ ਨਰੇਸ਼, ਨਿਰਗੁਣ ਆਪਣੀ ਖੇਲ ਵਖੌਂਦਾ ਏ। ਨਾ ਮੁੱਛ ਦਾੜ੍ਹੀ ਨਾ ਕੋਈ ਕੇਸ, ਮੂੰਡ ਮੁਡਾਇਆ ਨਜ਼ਰ ਕੋਇ ਨਾ ਆਉਂਦਾ ਏ। ਜਿਸਨੂੰ ਪੁਰਖ ਅਕਾਲ ਮੰਨਿਆ ਦਸ ਦਸਮੇਸ, ਦਹਿ ਦਿਸ਼ਾ ਖੋਜ ਖੁਜੌਂਦਾ
ਏ। ਜੋ ਆਦਿ ਜੁਗਾਦਿ ਰਹੇ ਹਮੇਸ਼, ਜੀਵਣ ਮਰਨ ਨਾ ਰੂਪ ਵਟੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਭੇਜੇ ਦੇ ਸੰਦੇਸ਼, ਸੁਨੇਹੜਾ ਇਕ ਸੁਣੌਂਦਾ ਏ। ਲੱਖ ਚੁਰਾਸੀ ਰਚਕੇ ਖੇਡ, ਅੰਡਜ ਜੇਰਜ ਉਤਭੁਜ ਸੇਤਜ ਖਾਣੀ ਬਾਣੀ ਆਪਣਾ ਰਾਹ ਵਖੌਂਦਾ ਏ। ਨਜ਼ਰੀ ਆ ਕੇ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕੌਂਦਾ ਏ। ਰੁੱਤ ਸੁਹਾ ਕੇ ਬਸੰਤੀ ਚੇਤ, ਗੁਲਸ਼ਨ ਆਪ ਮਹਿਕੌਂਦਾ ਏ। ਜਨ ਭਗਤਾਂ ਅੰਦਰ ਵੜਕੇ ਦੱਸੇ ਭੇਤ, ਬਾਹਰੋਂ ਵਿਦਿਆ ਨਾ ਕੋਇ ਪੜ੍ਹੌਂਦਾ ਏ। ਸਚ ਸਵਾਮੀ ਬਣ ਕੇ ਖੇਵਟ ਖੇਟ, ਬੇੜਾ ਆਪਣੇ ਕੰਧ ਉਠੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਣੌਂਦਾ ਏ। ਜਨ ਭਗਤਾਂ ਆਪ ਜਣੌਂਦਾ ਏ। ਦੀਨ ਦਿਆਲ ਦਇਆ ਕਮੌਂਦਾ ਏ। ਸ੍ਰੀ ਭਗਵਾਨ ਵੇਖ ਵਖੌਂਦਾ ਏ। ਨੌਜਵਾਨ ਫੇਰਾ ਪੌਂਦਾ ਏ। ਲੋਕਮਾਤ ਡੇਰਾ ਲੌਂਦਾ ਏ। ਸੰਬਲ ਨਗਰ ਇਕ ਸੁਹੋਂਦਾ ਏ। ਸੰਭਲ ਸੰਭਲ ਚਰਨ ਟਿਕੌਂਦਾ ਏ। ਜਗ ਨੇਤਰ ਨਜ਼ਰ ਕਿਸੇ ਨਾ ਔਂਦਾ ਏ। ਜਨ ਭਗਤਾਂ ਦਇਆ ਕਮੌਂਦਾ ਏ। ਆਪਣੇ ਮਿਲਣ ਦਾ ਸੋਹਣਾ ਸਮਾਂ, ਸੁਹੰਜਣੀ ਰੁੱਤ ਵਖੌਂਦਾ ਏ। ਨਾਮ ਦ੍ਰਿੜਾਵੇ ਦਮ ਦਮਾਂ, ਦਾਮਨ ਪਲੂ ਆਪ ਫੜੌਂਦਾ ਏ। ਰਾਗ ਸੁਣਾਕੇ ਧੁਰ ਦਾ ਕੰਨਾਂ, ਅਨੁਰਾਗੀ ਰਾਗ ਅਲੌਂਦਾ ਏ। ਫੜ ਉਠਾਵੇ ਉਠ ਮੇਰਿਆ ਚੰਨਾਂ, ਚੰਦ ਚਾਂਦਨਾ ਨੂਰ ਚਮਕੌਂਦਾ ਏ। ਨੇਤਰ ਵੇਖ ਸ਼ਰਮਾਏ ਧੰਨਾ, ਨਾਮਾ ਨਿਉਂ ਨਿਉਂ ਸੀਸ ਝੁਕੌਂਦਾ ਏ। ਧੁਰ ਦਾ ਠਾਕਰ ਜਿਨ੍ਹਾਂ ਨਾਲ ਮੰਨਾਂ, ਮਨਸਾ ਆਸਾ ਪੂਰ ਕਰੌਂਦਾ ਏ। ਕਲਜੁਗ ਅੰਤਮ ਜੀਵ ਜਹਾਨ ਅੰਨ੍ਹਾਂ, ਹਰਿ ਕਾ ਦਰਸ ਕੋਇ ਨਾ ਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖੌਂਦਾ ਏ। ਜਨ ਭਗਤ ਕਹਿਣ ਪ੍ਰਭ ਤੇਰਾ ਨਗਾਰਾ, ਇਕੋ ਇਕ ਵਜਾਈਆ। ਜਿਸ ਦਾ ਅੰਤ ਨਾ ਪਾਰਾਵਾਰਾ, ਬੇਪਰਵਾਹ ਅਖਵਾਈਆ। ਤੰਦ ਤਾਰ ਨਾ ਕੋਇ ਸਤਾਰਾ, ਰੂਪ ਰੰਗ ਨਾ ਕੋਇ ਵਖਾਈਆ। ਕਾਗਦ ਕਲਮ ਨਾ ਲਿਖਣਹਾਰਾ, ਮਾਣ ਮਿਲੇ ਨਾ ਕਿਸੇ ਸ਼ਾਹੀਆ। ਜਿਸ ਘਰ ਬਹਿ ਕੇ ਭਗਤਾਂ ਕਰੇ ਪਿਆਰਾ, ਮੰਦਰ ਮਹੱਲ ਅਟਲ ਇਕ ਅਖਵਾਈਆ। ਨਾ ਕੋਈ ਦੀਸੇ ਚਾਰ ਦੀਵਾਰਾ, ਮਿੱਟੀ ਗਾਰਾ ਨਾ ਕੋਇ ਲਗਾਈਆ। ਨਾ ਕੋਈ ਬਾਡੀ ਬਣਾਏ ਤਰਖਾਣਾ, ਘਾੜਤ ਆਪਣੇ ਹੱਥ ਰਖਾਈਆ। ਦੀਵਾ ਬਾਤੀ ਕਰਕੇ ਇਕ ਉਜਿਆਰਾ, ਕਮਲਾਪਾਤੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰੰਗ ਰੰਗਾਈਆ। ਜਨ ਭਗਤ ਕਹਿਣ ਪ੍ਰਭ ਚਾੜ੍ਹ ਰੰਗ, ਰੰਗਣ ਇਕ ਰੰਗਾਈਆ। ਧੰਨ ਭਾਗ ਜੇ ਮਿਲਿਆ ਤੇਰਾ ਸੰਗ, ਸੰਜੋਗੀ ਬੇਪਰਵਾਹੀਆ। ਅੰਤਰ ਆਤਮ ਦੇ ਅਨੰਦ, ਅਨੰਦ ਇਕ ਵਖਾਈਆ। ਤੇਰੇ ਨਾਲ ਮਿਲ ਕੇ ਸਾਂਝਾ ਢੋਲਾ ਗਾਈਏ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸਚ ਦੁਆਰ ਹਰਿ ਕਰਤਾਰ ਲਈਏ ਮੰਗ, ਬਣਕੇ ਮਾਂਗਤ ਭਿੱਖਕ ਆਪਣੀ ਝੋਲੀ ਡਾਹੀਆ । ਤੂੰ ਸਾਹਿਬ ਸੂਰਾ ਸਰਬੰਗ, ਦਾਤਾ ਗਹਿਰ ਗੰਭੀਰ ਅਖਵਾਈਆ। ਨਾਮ ਵਸਤ ਅਮੋਲਕ ਵੰਡ, ਆਪਣੀ ਹੱਥੀਂ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਖ ਵਖਾਈਆ। ਜਨ ਭਗਤ ਕਹਿਣ ਵੇਖ ਕਲਜੁਗ ਆਇਆ, ਪ੍ਰਭ ਆਪਣੀ ਧਾਰ ਚਲਾਈਆ। ਚਾਰੋਂ ਕੁੰਟ ਅੰਧੇਰਾ ਛਾਇਆ, ਚਾਰ ਵਰਨ ਰਿਹਾ ਡਰਾਈਆ। ਚਾਰੇ ਖਾਣੀ ਹੋਏ ਹਲਕਾਇਆ, ਚਾਰੇ ਬਾਣੀ ਮਾਣ ਮਿਟਾਈਆ। ਚਾਰ ਜੁਗ ਦਾ ਲਹਿਣਾ ਦੇਣਾ ਨਜ਼ਰ ਨਾ ਆਇਆ, ਦਹਿ ਦਿਸ਼ਾ ਵੇਖਿਆ ਅੱਖ ਉਠਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਰਹੇ ਕੁਰਲਾਇਆ, ਉਚੀ ਕੂਕ ਕੂਕ ਸੁਣਾਈਆ। ਮੰਦਰ ਮਸਜਿਦ
ਸ਼ਿਵਦਵਾਲੇ ਮੱਠ ਦੇਣ ਦੁਹਾਇਆ, ਗੁਰੂਦਵਾਰ ਨਾ ਕੋਇ ਵਡਿਆਈਆ। ਸਾਚਾ ਮੇਲ ਨਾ ਕੋਇ ਮਿਲਾਇਆ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਤੇਰਾ ਰੰਗ ਨਾ ਕੋਇ ਵਖਾਈਆ। ਕੋਟਨ ਕੋਟ ਸਿਫ਼ਤੀ ਨਾਮ ਜੀਵ ਜੰਤ ਰਹੇ ਗਾਇਆ, ਸਾਧ ਸੰਤ ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਪ੍ਰਭੂ ਸਨਮੁਖ ਹੋ ਕੇ ਤੇਰਾ ਦਰਸ ਕਿਸੇ ਨਾ ਪਾਇਆ, ਸਵੱਛ ਸਰੂਪੀ ਨਜ਼ਰ ਕਿਸੇ ਨਾ ਆਈਆ । ਕਿਸੇ ਨੂੰ ਜੰਗਲਾਂ ਵਿਚ ਫਿਰਾਇਆ, ਕਿਸੇ ਨੂੰ ਧੂੜੀ ਖ਼ਾਕ ਰਮਾਈਆ। ਕਿਸੇ ਨੂੰ ਪਾਣੀ ਵਿਚ ਠਰਾਇਆ, ਕਿਸੇ ਨੂੰ ਅਗਨੀ ਨਾਲ ਜਲਾਈਆ । ਕਿਸੇ ਨੂੰ ਨਿਓਲੀ ਕਰਮ ਵਿਚ ਲਾਇਆ, ਕਿਸੇ ਨੂੰ ਕਰਮ ਕਾਂਡ ਦਿਤਾ ਸਮਝਾਈਆ। ਕਿਸੇ ਨੂੰ ਮਾਇਆ ਭਰਮ ਭੁਲਾਇਆ, ਕਿਸੇ ਨੂੰ ਚੱਕਰਾਂ ਵਿਚ ਚਲਾਈਆ। ਕਿਸੇ ਨੂੰ ਪੱਥਰਾਂ ਦੀ ਪੂਜਾ ਕਰਨ ਡਾਹਿਆ, ਕਿਸੇ ਨੂੰ ਸੱਥਰਾਂ ਸੇਜ ਸੁਆਈਆ। ਕਿਸੇ ਨੂੰ ਅੱਖਰਾਂ ਨਾਲ ਪੜ੍ਹਾਇਆ, ਕਿਸੇ ਨੂੰ ਵੱਖਰਾ ਰਾਹ ਬਤਾਈਆ। ਕਿਸੇ ਨੂੰ ਸਫ਼ਰਾਂ ਵਿਚ ਪਾਇਆ, ਸੇਲੀ ਟੋਪੀ ਸੀਸ ਟਿਕਾਈਆ। ਕਿਸੇ ਨੂੰ ਮੰਤਰਾਂ ਵਿਚ ਗਾਇਆ, ਕਿਸੇ ਨੂੰ ਨੇਤਰਾਂ ਨਾਲ ਕਰੀ ਕੁੜਮਾਈਆ। ਕਿਸੇ ਨੂੰ ਮੰਦਰਾਂ ਵਿਚ ਬਹਾਇਆ, ਕਿਸੇ ਨੂੰ ਜੰਗਲਾਂ ਵਿਚ ਰੁਲਾਈਆ। ਕਿਸੇ ਨੂੰ ਕੰਦਰਾਂ ਵਿਚ ਫਸਾਇਆ, ਕਿਸੇ ਨੂੰ ਚੋਟੀ ਪਰਬਤ ਟਿੱਲੇ ਦਿਤਾ ਚੜ੍ਹਾਈਆ। ਕਿਸੇ ਨੂੰ ਮੁੰਦਰਾਂ ਨਾਲ ਭਰਮਾਇਆ, ਕਿਸੇ ਦੇ ਮੁਰਲੀ ਹੱਥ ਫੜਾਈਆ। ਕਿਸੇ ਨੂੰ ਸੀਤਾ ਨਾਲ ਪਰਨਾਇਆ, ਕਿਸੇ ਨੂੰ ਜੰਗਲਾਂ ਵਿਚ ਜੁਦਾਈਆ। ਕਿਸੇ ਨੂੰ ਗੀਤਾ ਨਾਲ ਸਮਝਾਇਆ, ਕਿਸੇ ਨੂੰ ਪ੍ਰੀਤਾਂ ਵਿਚ ਮੇਲ ਮਿਲਾਈਆ। ਕਿਸੇ ਨੂੰ ਅੰਗੀਠੇ ਵਿਚ ਤਪਾਇਆ, ਕਿਸੇ ਨੂੰ ਤੱਤੀ ਲੋਹਾਂ ਉਤੇ ਟਿਕਾਈਆ। ਕਿਸੇ ਨੂੰ ਜੀਤੇ ਜੀ ਦਿਤਾ ਬਦਲਾਇਆ, ਕਿਸੇ ਨੂੰ ਰੀਤ ਆਪਣੀ ਇਕ ਸਮਝਾਈਆ। ਕਿਸੇ ਨੂੰ ਨੀਚੋ ਨੀਚ ਦਿਤਾ ਦਰਸਾਇਆ, ਕਿਸੇ ਨੂੰ ਊਚੋ ਊਚ ਨਜ਼ਰੀ ਆਈਆ। ਕਿਸੇ ਨੂੰ ਦਹਿਲੀਜ਼ਾਂ ਵਿਚ ਬਹਾਇਆ, ਕਿਸੇ ਨੂੰ ਗੋਦੀ ਰਿਹਾ ਉਠਾਈਆ। ਕਿਸੇ ਨੂੰ ਕਮੀਜ਼ਾਂ ਨਾਲ ਪਰਚਾਇਆ, ਕਿਸੇ ਨੂੰ ਨਗਨ ਕਰ ਕਰ ਓਢਨ ਸੀਸ ਨਾ ਕੋਇ ਟਿਕਾਈਆ। ਕਿਸੇ ਨੂੰ ਘਰ ਘਰ ਮੰਗਣ ਡਾਹਿਆ, ਕਿਸੇ ਨੂੰ ਦੇਵੇ ਰਿਜ਼ਕ ਸਬਾਈਆ। ਕਿਸੇ ਨੂੰ ਗੁਰ ਅਵਤਾਰ ਜਣਾਇਆ, ਕਿਸੇ ਨੂੰ ਪੀਰ ਪੈਗ਼ੰਬਰ ਦਿਤੀ ਵਡਿਆਈਆ । ਕਿਸੇ ਨੂੰ ਭਗਤ ਭਗਵਾਨ ਅਖਵਾਇਆ, ਕਿਸੇ ਨੂੰ ਸੰਤ ਸੱਜਣ ਜਣਾਈਆ। ਕਿਸੇ ਨੂੰ ਗੁਰਮੁਖ ਵੰਡ ਵੰਡਾਇਆ, ਕਿਸੇ ਨੂੰ ਗੁਰਸਿਖ ਰਾਹ ਵਖਾਈਆ । ਕਿਸੇ ਨੂੰ ਚਾਰੇ ਬਾਣੀ ਨਾਲ ਪੜ੍ਹਾਇਆ, ਕਿਸੇ ਨੂੰ ਭੰਡਾਰਾ ਵਰਤਾਵਣ ਸੇਵਾ ਲਾਈਆ। ਕਿਸੇ ਨੂੰ ਮਾਰਨ ਹਕ ਰਖਾਇਆ, ਲਏ ਦੀਬਾਣ ਆਪ ਜਣਾਈਆ। ਪ੍ਰਤਖ ਰੂਪ ਸਾਖਿਆਤ ਨਾ ਕਿਸੇ ਵਖਾਇਆ, ਆਖ਼ਰ ਸਭ ਨੂੰ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਵਸਤ ਦੇ ਵਰਤਾਈਆ। ਜਨ ਭਗਤ ਕਹਿਣ ਤੈਨੂੰ ਮੰਗਦੇ ਵੇਖੇ ਅਸੰਖ, ਸੰਖਿਆ ਗਣਿਤ ਵਿਚ ਨਾ ਆਈਆ। ਤੈਨੂੰ ਲੱਭਦੇ ਪਰਮ ਹੰਸ, ਚੋਟੀਆਂ ਸੀਸ ਮੁਨਾਈਆ। ਤੈਨੂੰ ਸੰਤ ਬਣੌਂਦੇ ਕੰਤ, ਨਾਰ ਸੁਲਖਣੀ ਰੂਪ ਵਟਾਈਆ। ਤੈਨੂੰ ਮਾਲਕ ਕਹਿੰਦੇ ਜੀਵ ਜੰਤ, ਖ਼ਾਲਕ ਖ਼ਲਕ ਖ਼ੁਦਾਈਆ। ਤੇਰੇ ਦਰ ਤੇ ਬੈਠੇ ਕੋਟ ਮੰਗਤ, ਦਰ ਦਰਵੇਸ਼ ਅਲਖ ਜਗਾਈਆ। ਤੈਨੂੰ ਪੜ੍ਹਦੇ ਸਾਰੇ ਪੰਡਤ, ਵਿਦਿਆ ਨਾਲ ਦ੍ਰਿੜਾਈਆ। ਤੈਨੂੰ ਸਮਝਣ ਜੇਰਜ ਅੰਡਜ, ਉਤਭੁਜ ਸੇਤਜ ਰਿਹਾ ਸਮਾਈਆ। ਤੈਨੂੰ ਵਿਸ਼ਨ ਬ੍ਰਹਮਾ ਸ਼ਿਵ ਕਰਦੇ ਬੰਦਨ, ਕਰੋੜ ਤੇਤੀਸਾ ਸੀਸ ਨਿਵਾਈਆ। ਤੈਨੂੰ ਆਰਤੀ ਕਰਦੇ ਲਗਾ ਕੇ ਮੱਥੇ ਚੰਦਨ, ਤ੍ਰਿਸੂਲੀ ਰੂਪ ਵਟਾਈਆ। ਤੈਨੂੰ ਲੱਭਦੇ ਬਣ ਬਣ ਮਾਤ ਮਲੰਗਣ, ਭੱਜਣ ਵਾਹੋ ਦਾਹੀਆ। ਜਨ
ਭਗਤ ਤੈਨੂੰ ਘਰ ਆਪਣੇ ਸੱਦਣ, ਪ੍ਰਭੂ ਬਾਹਰ ਖੋਜਣ ਕੋਇ ਨਾ ਜਾਈਆ। ਤੂੰ ਆ ਕੇ ਵੇਖ ਭਗਤਾਂ ਦਾ ਗਗਨ, ਜੋ ਕਾਇਆ ਮੰਦਰ ਅੰਦਰ ਦਿਤਾ ਟਿਕਾਈਆ। ਜਿਸ ਭੂਮਿਕਾ ਰਹੇਂ ਮਗਨ, ਮਗਧ ਦੇਸ ਉਹ ਅਖਵਾਈਆ। ਦੀਪਕ ਨਿਰਾਲੇ ਅਗੰਮੀ ਜਗਣ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਤੇਰਾ ਰੂਪ ਸਰੂਪ ਅਨੂਪ ਮੂਰਤ ਮਦਨ, ਪੰਜ ਤਤ ਬਦਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਫੇਰਾ ਪਾਈਆ। ਜਨ ਭਗਤ ਕਹੇ ਤੈਨੂੰ ਘਰ ਮੰਗਾਉਂਣਾ, ਇਕੋ ਓਟ ਰਖਾਈਆ। ਪ੍ਰੇਮ ਪਿਆਰ ਦਾ ਵਾਸਤਾ ਪੌਣਾ, ਬਿਰਹੋਂ ਤੀਰ ਚਲਾਈਆ। ਆਹਿਸਤਾ ਆਹਿਸਤਾ ਤੇਰਾ ਪੰਧ ਮੁਕਾਉਣਾ, ਵਾਸਤਾ ਤੇਰੇ ਨਾਲ ਜੁੜਾਈਆ। ਸਿਮਰਤ ਸ਼ਾਸਤਰਾਂ ਪੰਧ ਮਕੌਣਾ, ਗਾਇਤਰੀ ਮੰਤਰ ਨਾ ਕੋਇ ਵਡਿਆਈਆ। ਨਾਮ ਗਾਤਰਾ ਇਕੋ ਪੌਣਾ, ਜਿਸ ਨੂੰ ਲੁਹਾਰ ਤਰਖਾਣ ਨਾ ਕੋਇ ਘੜਾਈਆ। ਪ੍ਰਿਥਮੀ ਆਕਾਸ਼ ਦਾ ਡੇਰਾ ਢੌਣਾ, ਗਗਨ ਗਗਨੰਤਰ ਵੇਖ ਵਖਾਈਆ। ਸਮਰਥ ਸਵਾਮੀ ਤੇਰਾ ਦਰਸ਼ਨ ਪੌਣਾ, ਦੂਜਾ ਇਸ਼ਟ ਨਾ ਕੋਈ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਪੂਰਬ ਦੇ ਚੁਕਾਈਆ। ਜਨ ਭਗਤ ਕਹੇ ਤੂੰ ਮੇਰਾ ਮਕਰੂਜ਼, ਕਰਜ਼ੇਦਾਰ ਅਖਵਾਈਆ। ਸਾਡਾ ਅਸਲ ਨਾਲ ਦੇਦੇ ਹੁਣ ਸੂਦ, ਲੇਖਾ ਸਭ ਦਾ ਝੋਲੀ ਪਾਈਆ। ਭਗਤ ਵੀ ਹਾਜ਼ਰ ਭਗਵਾਨ ਵੀ ਮੌਜ਼ੂਦ, ਦੋਹਾਂ ਜੁੜਿਆ ਜੋੜਾ ਇਕੋ ਥਾਈਂਆ । ਦੋਹਾਂ ਦੀ ਸਾਂਝੀ ਬਣੀ ਹਦੂਦ, ਵੰਡਣ ਵੰਡ ਨਾ ਕੋਈ ਵੰਡਾਈਆ। ਮੈਂ ਨਫ਼ਰ ਤੂੰ ਮਾਲਕ ਮੇਰਾ ਮਹਿਬੂਬ, ਮੰਜ਼ਲੇ ਮਕਸੂਦ ਚੜ੍ਹਕੇ ਆਪਣਾ ਪੰਧ ਮੁਕਾਈਆ। ਤੇਰੇ ਦਰ ਤੇ ਦੇਵਾਂ ਸਚ ਸਬੂਤ, ਸਬਰ ਨਾਲ ਸਮਝਾਈਆ। ਠਾਕਰ ਤੇਰੇ ਪ੍ਰੇਮ ਪਿਆਰ ਅੰਦਰ ਭਗਤ ਗਏ ਝੂਜ, ਝੁਕ ਝੁਕ ਆਪਣਾ ਸੀਸ ਨਿਵਾਈਆ। ਵਿਚੋਂ ਕੱਢਕੇ ਦਵੈਤੀ ਦੂਜ, ਦੂਏ ਨਾਲ ਸਿਫ਼ਰਾ ਦਿਤਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਇਕ ਸਮਝਾਈਆ। ਜਨ ਭਗਤ ਕਹਿਣ ਕੀ ਤੈਨੂੰ ਖ਼ਤਰਾ, ਪ੍ਰਭ ਸਚ ਦੇ ਸਮਝਾਈਆ। ਤੇਰੇ ਨੂਰ ਦਾ ਇਕੋ ਕਤਰਾ, ਕਾਤਲ ਮਕਤੂਲ ਪਾਰ ਕਰਾਈਆ। ਤੇਰੇ ਨਾਮ ਦਾ ਇਕੋ ਪਤਰਾ, ਬਿਨ ਹਰਫ਼ਾਂ ਨਜ਼ਰੀ ਆਈਆ। ਤੇਰੇ ਨਾਮ ਦਾ ਇਕੋ ਅੱਖਰਾ, ਨਿਰਅੱਖਰ ਰਿਹਾ ਜਣਾਈਆ। ਤੇਰੇ ਨੁਹਾਰ ਦਾ ਅਨੋਖਾ ਨਖ਼ਰਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਤੇਰੇ ਪ੍ਰੇਮ ਪਿਆਰ ਦਾ ਸੋਹਣਾ ਸਥਰਾ, ਗੋਬਿੰਦ ਗਿਆ ਹੰਢਾਈਆ। ਤੇਰਾ ਧਾਮ ਨਿਰਾਲਾ ਵੱਖਰਾ, ਸਚਖੰਡ ਸੋਭਾ ਪਾਈਆ। ਜਿਥੇ ਕੋਈ ਭੇਟਾ ਦੇਣਾ ਪਏ ਨਾ ਬਕਰਾ ਛਤਰਾ, ਵੱਢੀ ਖੋਰ ਨਾ ਕੋਇ ਅਖਵਾਈਆ। ਪੰਡਤ ਪਾਂਧਾ ਮੁੱਲਾ ਸ਼ੇਖ਼ ਮੁਸਾਇਕ ਕੋਈ ਪੜ੍ਹਾਈ ਕਰੇ ਨਾ ਵਿਚ ਸਤਰਾਂ, ਕਲਮ ਸ਼ਾਹੀ ਨਾ ਕੋਇ ਲਿਖਾਈਆ। ਜਨ ਭਗਤ ਕਹੇ ਪ੍ਰਭ ਲੈ ਜਾ ਓਸ ਵਤਨਾ, ਜਿਸ ਵਤਨ ਦਾ ਮਾਲਕ ਤੂੰ ਅਖਵਾਈਆ। ਸਾਡਾ ਚਲੇ ਕੋਈ ਨਾ ਯਤਨਾ, ਯਾਤਰੂ ਤੇਰੇ ਦਰ ਤੇ ਸੀਸ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਦ ਵਡਿਆਈ ਦੇਵੇ ਭਗਵੰਤ, ਜਨ ਭਗਤਾਂ ਮਾਣ ਰਖਾਇੰਦਾ । ਲੇਖਾ ਜਾਣ ਜੁਗਾਂ ਜੁਗੰਤ, ਜੁਗ ਚੌਕੜੀ ਭੇਵ ਖੁਲ੍ਹਾਇੰਦਾ। ਸਤਿ ਧਰਮ ਬਣਾ ਕੇ ਬਣਤ, ਕੂੜੀ ਕਿਰਿਆ ਮੇਟ ਮਿਟਾਇੰਦਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਇੰਦਾ। ਬੋਧ ਅਗਾਧਾ ਬਣ ਕੇ ਪੰਡਤ, ਨਿਵਣ ਸੁ ਅੱਖਰ ਇਕ ਪੜ੍ਹਾਇੰਦਾ। ਨਾਤਾ ਤੁੜਾ ਕੇ ਸਵਰਗ ਬਹਿਸ਼ਤ ਜੱਨਤ, ਚਰਨ ਕਵਲ ਇਕ ਸਮਝਾਇੰਦਾ। ਲੇਖ ਮੁਕਾ ਕੇ ਉੱਤਰ ਪੂਰਬ ਪੱਛਮ ਦੱਖਣ ਸਿਮਤ, ਸਿਰਫ਼ ਇਕੋ ਰਾਹ
ਜਣਾਇੰਦਾ। ਜਨ ਭਗਤੋ ਤੁਹਾਡੀ ਅਗੰਮੀ ਸਿਫ਼ਤ, ਅਬਿਨਾਸ਼ੀ ਕਰਤਾ ਆਪੇ ਗਾਇੰਦਾ। ਜਿਸ ਦੇ ਪ੍ਰੇਮ ਪਿਆਰ ਅੰਦਰ ਹੋਇਆ ਗਰਿਫ਼ਤ, ਪੱਲੂ ਅਵਰ ਨਾ ਕੋਇ ਛੁਡਾਇੰਦਾ। ਨਾਤਾ ਤੋੜ ਕੇ ਸਾਰੀ ਸ੍ਰਿਸ਼ਟ, ਜਨ ਭਗਤਾਂ ਮੇਲ ਮਿਲਾਇੰਦਾ। ਕਾਇਆ ਮੰਦਰ ਖੋਲ ਕੇ ਦ੍ਰਿਸ਼ਟ, ਦ੍ਰਿਸ਼ਟੀ ਆਪਣੀ ਇਕੋ ਪਾਇੰਦਾ । ਆਤਮ ਪਰਮਾਤਮ ਮਿਲ ਕੇ ਮਾਣੋ ਸਾਚਾ ਗ੍ਰਿਹਸਤ, ਆਸ਼ਰਮ ਇਕੋ ਇਕ ਜਣਾਇੰਦਾ। ਜਨ ਭਗਤ ਸਦਾ ਰਹੋ ਨਿਸਚਿੰਤ, ਚਿੰਤਾ ਰੋਗ ਸਰਬ ਗਵਾਇੰਦਾ । ਪੁਰਖ ਅਕਾਲ ਸਾਚਾ ਪਿਤ, ਪਤਿਪਰਮੇਸ਼ਵਰ ਗੋਦ ਉਠਾਇੰਦਾ। ਏਥੇ ਓਥੇ ਦੋ ਜਹਾਨ ਕਰੇ ਹਿਤ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਧੁਰ ਦਾ ਲੇਖਾ ਦੇਵੇ ਲਿਖ, ਪਿਛਲਾ ਅਗਲਾ ਲਹਿਣਾ ਝੋਲੀ ਪਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਹਿਤ, ਨਿਹਕਰਮੀ ਆਪਣਾ ਕਰਮ ਕਮਾਇੰਦਾ। ਅਬਿਨਾਸ਼ੀ ਕਰਤਾ ਵਸੇ ਚਿਤ, ਚੇਤਨ ਸੁਰਤੀ ਆਪ ਉਠਾਇੰਦਾ। ਕਰਵਟ ਲੈ ਬਦਲੇ ਪਿਠ, ਸਨਮੁਖ ਆਪਣਾ ਰੂਪ ਧਰਾਇੰਦਾ। ਜਨਮ ਕਰਮ ਦਾ ਲਹਿਣਾ ਲਏ ਨਜਿਠ, ਲੇਖਾ ਧੁਰ ਦਾ ਝੋਲੀ ਪਾਇੰਦਾ। ਕਰ ਕੇ ਖੇਲ ਪ੍ਰਭੂ ਅਨਡਿਠ, ਅਨਡਿਠੀ ਕਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਜਨ ਭਗਤਾਂ ਵੇਖੇ ਚਾਰ ਕੁੰਟ, ਕੁੰਡਾ ਖਿੜਕੀ ਆਪ ਖੁਲ੍ਹਾਈਆ। ਮਿਹਰਵਾਨ ਹੋ ਨਿਵਾਸੀ ਬੈਕੁੰਠ, ਦਹਿ ਦਿਸ਼ਾ ਫੋਲ ਫੁਲਾਈਆ। ਲੇਖਾ ਜਾਣੇ ਜਿਨ੍ਹਾਂ ਕਰਾਈ ਸੁਨਤ, ਮੂੰਡ ਮੁੰਡਾਏ ਖੋਜ ਖੁਜਾਈਆ। ਕੇਸਾ ਧਾਰੀ ਦੱਸੇ ਮੁਲਕ, ਮਾਲਕ ਬੇਪਰਵਾਹੀਆ। ਜੋ ਆਪਣੀ ਧਾਰੋਂ ਪਰਤ ਕੇ ਆਇਆ ਉਲਟ, ਉਲਟੀ ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੱਥ ਰਖਾਏ ਪੁਸ਼ਤ, ਪਨਾਹ ਇਕੋ ਘਰ ਵਖਾਈਆ। ਸਾਚੇ ਘਰ ਦੇਵੇ ਪਨਾਹ, ਮਿਹਰਵਾਨ ਨਜ਼ਰ ਟਿਕਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਦੁਰਮਤ ਮੈਲ ਧੁਆਈਆ। ਸਾਚਾ ਮੰਤਰ ਸੁਣਾ ਕੇ ਨਾਂ, ਨਾਉਂ ਨਿਰੰਕਾਰ ਦਿਤਾ ਦ੍ਰਿੜਾਈਆ। ਸਾਚਾ ਖੇੜਾ ਵਸਾਕੇ ਗਰਾਮ, ਸਾਢੇ ਤਿੰਨ ਹੱਥ ਖ਼ੁਸ਼ੀ ਵਖਾਈਆ। ਨੌ ਦਵਾਰੇ ਕਰ ਇੰਤਜਾਮ, ਨੌ ਰਸ ਬੈਠੇ ਡੇਰਾ ਢਾਹੀਆ। ਧੁਰ ਦਾ ਦੇ ਕੇ ਇਕ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਤਰਾਈਆ। ਜਨ ਭਗਤ ਕਹੇ ਪ੍ਰਭ ਤੇਰੀ ਤਰਨੀ ਤਰਨਾ, ਤਰਲ ਜਵਾਨੀ ਤੇਰੀ ਝੋਲੀ ਪਾਈਆ। ਤੇਰੇ ਦਵਾਰੇ ਹਰਿ ਜੂ ਮਰਨਾ, ਬੌਹੜ ਮਰਨ ਨਾ ਕੋਇ ਰਖਾਈਆ। ਤੇਰੇ ਦਵਾਰੇ ਅੰਤਰ ਵੜਨਾ, ਬਾਹਰੋਂ ਪੰਧ ਮੁਕਾਈਆ। ਤੇਰੇ ਮੰਦਰ ਸਾਚੇ ਚੜ੍ਹਨਾ, ਸੋਹਣੀ ਸੇਜ ਸੁਹਾਈਆ। ਤੇਰਾ ਢੋਲਾ ਨਾਮ ਇਕੋ ਪੜ੍ਹਨਾ, ਸੋਹੰ ਰਾਗ ਅਲਾਈਆ। ਨਾਤਾ ਤੋੜ ਕੇ ਵਰਨਾਂ ਬਰਨਾਂ, ਸਾਚੀ ਸਰਨ ਇਕ ਰਖਾਈਆ। ਨੇਤਰ ਖੋਲ੍ਹ ਕੇ ਹਰਨਾ ਫਰਨਾ, ਨਿਜ ਘਰ ਤੇਰਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਲਿਆ ਮੇਲ ਨਾ ਹੋਏ ਜੁਦਾਈਆ। ਜੁਦਾਈ ਜਗਤ ਗਵਾਵਾਂਗਾ। ਜਨ ਭਗਤ ਵਡਿਆਈ ਇਕ ਰਖਾਵਾਂਗਾ। ਘਰ ਸਾਚੇ ਕਰ ਕੁੜਮਾਈ, ਖ਼ੁਸ਼ੀ ਇਕ ਪਰਗਟਾਵਾਂਗਾ। ਗ੍ਰਹਿ ਮੰਦਰ ਵੱਜੇ ਵਧਾਈ, ਅਗੰਮੀ ਰਾਗ ਸੁਣਾਵਾਂਗਾ। ਲੇਖਾ ਜਾਣ ਕੇ ਥਾਉਂ ਥਾਈਂ, ਰਾਤੀਂ ਸੁਤਿਆਂ ਆਪ ਉਠਾਵਾਂਗਾ। ਕਰਾਂ ਪਿਆਰ ਜਿਉਂ ਪੁੱਤਰਾਂ ਮਾਈ, ਪੂਤ ਸਪੂਤ ਗਲੇ ਲਗਾਵਾਂਗਾ। ਚਾਰ ਵਰਨ ਦਿਆਂ ਵਡਿਆਈ, ਝੀਵਰ ਛੀਂਬੇ ਨਾਈ ਆਪਣੇ ਰੰਗ ਰੰਗਾਵਾਂਗਾ। ਕਰ ਕੇ ਖੇਲ ਬੇਪਰਵਾਹੀ, ਬੇਪਰਵਾਹੀ ਵਿਚ ਸਮਾਵਾਂਗਾ। ਜਨ ਭਗਤਾਂ ਸਾਚੇ ਮੰਦਰ ਦਿਆਂ ਬਹਾਈ, ਬਹਿ ਕੇ ਆਪਣਾ ਦਰਸ ਦਿਖਾਵਾਂਗਾ। ਜਿਥੋਂ
ਸਕੇ ਨਾ ਕੋਇ ਹਿਲਾਈ, ਹਾਲਤ ਸਭ ਦੀ ਵੇਖ ਵਖਾਵਾਂਗਾ। ਜਨ ਭਗਤੋ ਤੁਹਾਡੀ ਝੱਲਾਂ ਨਾ ਜੁਦਾਈ, ਜੁਦਾ ਰੂਪ ਨਾ ਕੋਈ ਵਟਾਵਾਂਗਾ। ਜੈਂਹ ਵੇਖੋ ਤੈਂਹ ਹੋਵਾਂ ਸਹਾਈ, ਉਗਣ ਆਥਣ ਖੇਲ ਕਰਾਵਾਂਗਾ। ਲਿਖਿਆ ਲੇਖ ਕੋਈ ਨਾ ਮੇਟੇ ਰਾਈ, ਰਈਅਤ ਦੋ ਜਹਾਨ ਬਣਾਵਾਂਗਾ। ਕੂੜਾ ਰਹੇ ਨਾ ਕੋਇ ਕਸਾਈ, ਕਜ਼ਲ ਅਜ਼ਲ ਸਭ ਦੇ ਨਾਲ ਪਰਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ । ਭਗਤ ਕਹਿਣ ਪ੍ਰਭ ਨਾ ਦੇ ਲਾਰਾ, ਇਕੋ ਵਾਰ ਸੁਣਾਈਆ। ਤੈਨੂੰ ਲੱਭਦੇ ਰਹੇ ਜੁਗ ਚਾਰਾ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਅਠਾਰਾਂ ਮਿਲਿਆ ਤੇਰਾ ਸਹਾਰਾ, ਅੱਠ ਦਸ ਕਰੀ ਕੁੜਮਾਈਆ। ਗੁਰੂ ਦਸ ਕੀਤਾ ਪਿਆਰਾ, ਨੱਸ ਨੱਸ ਪੰਧ ਮੁਕਾਈਆ। ਈਸਾ ਮੂਸਾ ਮੁਹੰਮਦ ਕਰ ਉਜਿਆਰਾ, ਰਮਜ਼ ਇਕੋ ਇਕ ਲਗਾਈਆ। ਨਾਤਾ ਜੋੜ ਤੇਈ ਅਵਤਾਰਾ, ਨਿਰਗੁਣ ਸਰਗੁਣ ਮਾਣ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਭੰਡਾਰਾ, ਵਸਤ ਅਮੋਲਕ ਝੋਲੀ ਪਾਈਆ। ਸ਼ਬਦੀ ਸੁਤ ਕਰ ਪਿਆਰਾ, ਥਿਰ ਘਰ ਸਾਚੇ ਦਿਤਾ ਟਿਕਾਈਆ। ਸਚਖੰਡ ਸਚ ਮਨਾਰਾ, ਅਸਥਿਲ ਦਵਾਰਾ ਲਿਆ ਬਣਾਈਆ। ਦੀਵਾ ਜਗਾ ਕੇ ਅਗੰਮ ਅਪਾਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਹੋ ਜਾਈਆ। ਸੀਸ ਜਗਦੀਸ ਤਾਜ ਅਪਾਰਾ, ਤਖ਼ਤ ਨਿਵਾਸੀ ਸੋਭਾ ਪਾਈਆ। ਹੁਕਮੇ ਅੰਦਰ ਕਰ ਵਰਤਾਰਾ, ਹੁਕਮੀ ਹੁਕਮ ਫਿਰਾਈਆ। ਕਾਗਦ ਕਲਮ ਨਾ ਲਿਖਣਹਾਰਾ, ਸਾਰੇ ਬੈਠੇ ਮੁਖ ਭੁਆਈਆ। ਜਨ ਭਗਤ ਕਹਿਣ ਪ੍ਰਭ ਤੇਰੇ ਮਿਲਣ ਦਾ ਉਹ ਇਸ਼ਾਰਾ, ਜਿਸ ਨੂੰ ਅਸ਼ ਅਸ਼ ਕਰਕੇ ਸਾਰੇ ਰਹੇ ਗਾਈਆ। ਤੈਨੂੰ ਮਿਲ ਕੇ ਕਬੀਰ ਜੁਲਾਹੇ ਤੇਰਾ ਸ਼ੁਕਰ ਗੁਜ਼ਾਰਾ, ਰਵਿਦਾਸ ਚਮਾਰਾ ਤੇਰਾ ਰੰਗ ਰੰਗਾਈਆ। ਤੂੰ ਸਦਾ ਸੁਹੇਲਾ ਭਗਤਾਂ ਪਿਆਰਾ, ਗੁਰ ਚੇਲਾ ਮੇਲ ਮਿਲਾਈਆ। ਕਲਜੁਗ ਅੰਤਮ ਖੇਲ ਨਿਆਰਾ, ਨਿਰਗੁਣ ਨਿਰਵੈਰ ਦਿਤਾ ਕਰਾਈਆ। ਪ੍ਰੀਤਮ ਹੋ ਕੇ ਮਿਲ ਸੱਚੇ ਦਿਲਦਾਰਾ, ਦਿਲ ਦੀ ਆਸ ਪੂਰ ਕਰਾਈਆ। ਵਾਹਿਦ ਨੂਰ ਤੇਰਾ ਉਜਿਆਰਾ, ਇਕ ਇਕੱਲਾ ਆਦਿ ਜੁਗਾਦਿ ਅਖਵਾਈਆ। ਜਨ ਭਗਤ ਤੇਰੇ ਚਰਨ ਕਰੇ ਨਿਮਸਕਾਰਾ, ਦੂਸਰ ਸੀਸ ਨਾ ਕਿਸੇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਕਰ ਰੁਸ਼ਨਾਈਆ । ਜਾਗਰਤ ਜੋਤ ਕਰ ਉਜਾਲਾ, ਕਲ ਅੰਧੇਰ ਮਿਟਾਈਆ। ਕਿਰਪਾ ਕਰ ਹਰਿ ਗੋਪਾਲਾ, ਗੋਪੀਆਂ ਵਾਲਾ ਕਾਹਨ ਧਿਆਨ ਲਗਾਈਆ। ਭਗਤ ਦਵਾਰਾ ਵੇਖ ਸੱਚੀ ਧਰਮਸਾਲਾ, ਮਹੱਲ ਅਟਲ ਵੱਜੇ ਵਧਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜੀਵਨ ਜੁਗਤ ਦੇ ਬਦਲਾਈਆ। ਅੰਦਰ ਬਾਹਰ ਗੁਪਤ ਜ਼ਾਹਰ ਸਦ ਵਸੇ ਨਾਲਾ, ਵਿਛੜ ਕਦੇ ਨਾ ਜਾਈਆ। ਆ ਕੇ ਵੇਖ ਮੁਰੀਦਾਂ ਹਾਲਾ, ਮੁਰਸ਼ਦ ਫੇਰਾ ਪਾਈਆ। ਜਨ ਭਗਤ ਤੇਰੇ ਅੰਞਾਣੇ ਬਾਲ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਤੂੰ ਆ ਕੇ ਸੁਰਤ ਸੰਭਾਲ, ਸੁਰਤੀ ਸ਼ਬਦ ਮਿਲਾਈਆ। ਤੇਰਾ ਲੇਖਾ ਸ਼ਾਹ ਕੰਗਾਲ, ਕੋਝੇ ਕਮਲੇ ਗਲੇ ਲਗਾਈਆ। ਤੂੰ ਦੋ ਜਹਾਨਾਂ ਬਣ ਦਲਾਲ, ਅਦਾਲਤ ਇਕੋ ਇਕ ਲਗਾਈਆ। ਤੇਰਾ ਨਾਉਂ ਸ੍ਰੀ ਭਗਵਾਨ, ਭਗਵਨ ਹਿੱਸਾ ਸਭ ਦਾ ਝੋਲੀ ਪਾਈਆ। ਤੂੰ ਦੇਵਣਹਾਰਾ ਦਾਨ, ਦਾਤਾ ਦਾਨੀ ਇਕ ਅਖਵਾਈਆ। ਤੇਰੇ ਭਗਤ ਤੇਰਾ ਮੰਗਣ ਦਰਸ ਮਹਾਨ, ਦੋਏ ਜੋੜ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਲੇਖਾ ਆਪਣੇ ਵਿਚ ਰਖਾਈਆ। ਸ੍ਰੀ ਭਗਵਾਨ ਆਪ ਜਣੌਂਦਾ ਏ। ਜਨ ਭਗਤਾਂ ਆਖ ਸੁਣੌਂਦਾ ਏ। ਸਾਚੀ ਰੰਗਤ ਨਾਮ ਚੜ੍ਹੌਂਦਾ ਏ। ਪਾਂਧਿਆਂ
ਪੰਡਤਾਂ ਕੋਲੋਂ ਪੱਲੂ ਛਡੌਂਦਾ ਏ। ਸਾਚੀ ਸੰਗਤਾਂ ਵਿਚ ਮਿਲੌਂਦਾ ਏ। ਕਿਸੇ ਦਰ ਹੋਣ ਨਾ ਦੇਵੇ ਮੰਗਤਾ, ਪ੍ਰੇਮੀ ਭੁਖਿਆਂ ਆਪ ਰਜੌਂਦਾ ਏ। ਗੜ੍ਹ ਤੋੜ ਕੇ ਹਉਮੇ ਹੰਗਤਾ, ਪ੍ਰੇਮ ਪ੍ਰੀਤੀ ਇਕ ਸਿਖੌਂਦਾ ਏ। ਦਰਸ ਦਖਾ ਕੇ ਬਹੁ ਬਿਧ ਅਨੰਤਾ, ਅਕਲ ਕਲ ਧਾਰੀ ਆਪਣੀ ਕਲ ਵਰਤੌਂਦਾ ਏ। ਦੀਨ ਦਿਆਲ ਹੋ ਬਖ਼ਸ਼ੰਦਾ, ਬਖ਼ਸ਼ਿਸ਼ ਆਪਣੀ ਇਕ ਵਖੌਂਦਾ ਏ। ਮਾਲਕ ਬਣ ਕੇ ਗੁਜਰੀ ਚੰਦ ਦਾ, ਚੰਦ ਚਾਂਦਨਾ ਆਪ ਚਮਕੌਂਦਾ ਏ। ਲੇਖਾ ਮੁਕਾ ਕੇ ਜੇਰਜ ਅੰਡ ਦਾ, ਉਤਭੁਜ ਸੇਤਜ ਪਾਰ ਕਰੌਂਦਾ ਏ। ਭੇਵ ਖੁਲ੍ਹਾ ਕੇ ਆਪਣੇ ਛੰਦ ਦਾ, ਸ਼ਮਾਂ ਬੁਝੀ ਫੇਰ ਜਗੌਂਦਾ ਏ। ਜਨ ਭਗਤਾਂ ਵੇਲਾ ਸੁਹਾਏ ਆਤਮ ਅਨੰਦ ਦਾ, ਪਰਮਾਤਮ ਜੋੜ ਜੁੜੌਂਦਾ ਏ। ਪੜਦਾ ਲਾਹ ਕੇ ਦਵੈਤੀ ਕੰਧ ਦਾ, ਆਪਣਾ ਮੁਖ ਵਖੌਂਦਾ ਏ। ਲੇਖਾ ਚੁਕਾ ਕੇ ਕੂੜੀ ਕਿਰਿਆ ਗੰਦ ਦਾ, ਅੱਖਰ ਨਾਮ ਪੜ੍ਹੌਂਦਾ ਏ। ਮਾਣ ਗਵਾ ਕੇ ਢੋਲਕ ਮਰਦੰਗ ਦਾ, ਅਨਹਦ ਰਾਗ ਸੁਣੌਂਦਾ ਏ। ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰਲਾ ਪਾਰ ਲੰਘਦਾ, ਜਿਸ ਸਿਰ ਆਪਣਾ ਹੱਥ ਟਿਕੌਂਦਾ ਏ। ਇਹ ਆਦਿ ਜੁਗਾਦੀ ਖੇਲ ਸੂਰੇ ਸਰਬੰਗ ਦਾ, ਜਨ ਭਗਤਾਂ ਵੇਖ ਵਖੌਂਦਾ ਏ। ਨਾਤਾ ਜੋੜ ਕੇ ਆਪਣੇ ਅੰਗ ਦਾ, ਅੰਗੀਕਾਰ ਕਰੌਂਦਾ ਏ। ਇਸ਼ਨਾਨ ਬਖ਼ਸ਼ ਕੇ ਸਾਚੀ ਗੰਗ ਦਾ, ਚਰਨ ਧੂੜ ਨਹੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਲੋਚਣ ਅੱਖ ਖੁਲੌਂਦਾ ਏ। ਨੇਤਰ ਲੋਚਣ ਅੱਖ ਕਹੇ ਮੈਂ ਖੁਲ੍ਹੀ, ਭਗਤਾਂ ਅੰਦਰ ਡੇਰਾ ਲਾਈਆ। ਸੋਹਣੀ ਲੱਗੇ ਸਾਢੇ ਤਿੰਨ ਹੱਥ ਦੀ ਕੁਲੀ, ਜਿਸ ਵਿਚ ਪ੍ਰਭ ਨੇ ਆਪਣੀ ਕੁਲ ਉਪਜਾਈਆ। ਭਗਤਾਂ ਨਾਲ ਮਿਲ ਕੇ ਹੋਈ ਬਹੁਮੁੱਲੀ, ਮੇਰੀ ਕੀਮਤ ਨਾ ਕੋਇ ਚੁਕਾਈਆ। ਮੈਨੂੰ ਗੌਂਣਾ ਹੁਣ ਕਿਸੇ ਨਹੀਂ ਬੁੱਲ੍ਹੀਂ, ਰਸਨਾ ਨਾਲ ਸਾਲਾਹੀਆ। ਮੈਨੂੰ ਓਢਣ ਦੇਣਾ ਨਹੀਂ ਕਿਸੇ ਕੋਈ ਜੁੱਲੀ, ਤਕੀਆ ਲੇਫ਼ ਨਿਹਾਲੀ ਨਜ਼ਰ ਕੋਇ ਨਾ ਆਈਆ। ਜਿਸ ਤੋਂ ਵਿਛੜ ਕੇ ਰਹੀ ਭੁੱਲੀ, ਅੰਤਮ ਓਸੇ ਲਿਆ ਮਿਲਾਈਆ। ਮੈਂ ਖ਼ੁਸ਼ੀਆਂ ਅੰਦਰ ਫੁੱਲੀ, ਦੁਗਣੀ ਚੌਗੁਣੀ ਹੋ ਕੇ ਨਜ਼ਰੀ ਆਈਆ। ਮੇਰੇ ਨੇਤਰਾਂ ਵਿਚੋਂ ਪ੍ਰੇਮ ਦੀ ਧਾਰ ਇਕੋ ਡੁੱਲ੍ਹੀ, ਜੇਹੜੀ ਸਮੁੰਦ ਸਾਗਰਾਂ ਵਿਚੋਂ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ। ਅੰਮ੍ਰਿਤ ਧਾਰ ਕਹੇ ਮੈਂ ਬੂੰਦ ਸਵਾਂਤੀ, ਮੇਰੀ ਸਮਝ ਕਿਸੇ ਨਾ ਆਈਆ। ਜੁਗ ਚੌਕੜੀ ਮੈਂ ਵੇਖਾਂ ਮਾਰ ਝਾਤੀ, ਝਰੋਖਾ ਆਪਣਾ ਇਕ ਖੁਲ੍ਹਾਈਆ। ਮੇਰੀ ਸਮਝ ਨਾ ਆਈ ਕਿਸੇ ਨੂੰ ਤਾਕੀ, ਪੜਦਾ ਸਕੇ ਨਾ ਕੋਇ ਉਠਾਈਆ। ਮੇਰੇ ਕੋਲ ਸਭ ਦਾ ਲਹਿਣਾ ਬਾਕੀ, ਲੱਖ ਚੁਰਾਸੀ ਦਿਆਂ ਜਣਾਈਆ। ਮੈਂ ਵੇਖਾਂ ਮਾਣਸ ਮਨੁੱਖ ਤਨ ਖ਼ਾਕੀ, ਪੰਜਾਂ ਤੱਤਾਂ ਫੋਲ ਫੁਲਾਈਆ। ਮੇਰੇ ਕੋਲ ਜੋਤ ਨੁਰਾਨੀ ਬਾਤੀ, ਬਾਤਨ ਜ਼ਾਹਰ ਕਰਾਂ ਰੁਸ਼ਨਾਈਆ। ਮੇਰਾ ਸੰਗੀ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ । ਮੈਂ ਉਸ ਦੀ ਗਾਥਾ ਗਾਵਾਂ ਬਾਤੀਂ, ਵਾਤਾਵਰਨ ਦਿਆਂ ਜਣਾਈਆ। ਜਿਸ ਵੇਲੇ ਜਨ ਭਗਤਾਂ ਕੋਲ ਸੁਤਿਆਂ ਜਾਵੇ ਰਾਤੀਂ, ਰੰਗ ਰਤੜਾ ਸੱਚਾ ਮਾਹੀਆ। ਹੌਲੀ ਜੇਹੀ ਖੋਲ੍ਹ ਕੇ ਅੰਦਰੋਂ ਤਾਕੀ, ਮੰਦਰ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰ ਵਡਿਆਈਆ। ਤਾਕੀ ਕਹੇ ਮੇਰਾ ਕੋਈ ਨਾ ਜਾਣੇ ਕੁੰਡਾ, ਕੁੰਡਲੀਆਂ ਸਾਰੇ ਰਹੇ ਪਾਈਆ। ਪੁਰਖ ਅਬਿਨਾਸ਼ੀ ਇਕੋ ਮੁੰਡਾ, ਬਿਰਧ ਬਾਲ ਨਾ ਰੂਪ ਵਟਾਈਆ। ਬਿਨ ਭਗਤਾਂ ਕਿਸੇ ਨਾਲ ਕਦੇ ਨਾ ਕੂੰਦਾ, ਸਨਮੁਖ ਹੋ ਨਾ ਦਰਸ ਕਰਾਈਆ। ਲੱਭਿਆਂ ਹੱਥ ਨਾ ਆਵੇ ਢੂੰਡਾ, ਢੂੰਡ ਢੂੰਡ ਥੱਕੀ ਜਗਤ ਲੋਕਾਈਆ। ਜੁਗ ਚੌਕੜੀ ਪ੍ਰਭੂ ਰਿਹਾ ਗੂੰਗਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ
ਕੀਤੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮਸਤਕ ਭਾਗ ਲਗਾਈਆ। ਸਿਰ ਮਸਤਕ ਲੱਗਾ ਭਾਗ, ਭਗਤ ਮਿਲੇ ਵਡਿਆਈਆ। ਘਰ ਦੀਪਕ ਜਗੇ ਚਰਾਗ਼, ਚਾਰ ਕੁੰਟ ਰੁਸ਼ਨਾਈਆ। ਨਿਰਗੁਣ ਸਰਗੁਣ ਦਰਸ਼ਨ ਦੇ ਕੇ ਆਪ, ਆਪਣਾ ਮੇਲ ਮਿਲਾਈਆ। ਪਿਤਾ ਪੁਰਖ ਅਕਾਲ ਬਣ ਕੇ ਬਾਪ, ਸੰਤ ਸੁਹੇਲੇ ਗੋਦ ਉਠਾਈਆ। ਜਿਨ੍ਹਾਂ ਸੋਹੰ ਜਪਿਆ ਜਾਪ, ਕੋਟਨ ਪਾਪ ਗਏ ਗਵਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਦਾ ਸਾਥ, ਸਗਲਾ ਸੰਗ ਨਿਭਾਈਆ।।