ਪੁਸਤਕਾਲਾਭਾਗ ੧੭

੫ ਮੱਘਰ ੨੦੨੧ ਬਿਕ੍ਰਮੀ ਜਰਨੈਲ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ

ਹਰਿ ਸੱਜਣ ਸਵਾਮੀ ਠਾਕਰ ਮੇਰੇ, ਜਨ ਭਗਤ ਰਹੇ ਜਣਾਈਆ। ਅਬਿਨਾਸ਼ੀ ਕਰਤੇ ਆ ਵਸ ਨੇੜੇ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਸਚ ਦਵਾਰੇ ਕਾਇਆ ਮੰਦਰ ਅੰਦਰ ਲਾ ਕੇ ਡੇਰੇ, ਦੂਰ ਦੁਰਾਡਾ ਪੰਧ ਮੁਕਾਈਆ। ਜੁਗ ਚੌਕੜੀ ਕੋਟਨ ਕਾਲ ਬੀਤੇ ਬਥੇਰੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਮਾਰਕੇ ਵੇਖੇ ਗੇੜੇ, ਪੁਰੀ ਲੋਅ ਆਕਾਸ਼ ਧਿਆਨ ਲਗਾਈਆ। ਆਦਿ ਜੁਗਾਦਿ ਤੇਰਾ ਖੇਲ ਕੋਈ ਨਾ ਜਾਣੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਤੇਰੀ ਸਰਨਾਈਆ। ਜਨ ਭਗਤ ਕਹੇ ਪ੍ਰਭ ਸਾਹਿਬ ਸੱਚੇ, ਸਚ ਤੇਰੀ ਵਡਿਆਈਆ। ਲੋਕਮਾਤ ਜਗਤ ਨੇਤਰ ਪੰਜ ਤਤ ਕਿਸੇ ਨਾ ਲੱਭੇ, ਲੱਖ ਚੁਰਾਸੀ ਸਾਰ ਕੋਇ ਨਾ ਪਾਈਆ। ਜਗਤ ਵੈਰਾਗੀ ਖੋਜਣ ਸ਼ਿਵਦਵਾਲੇ ਮੱਠੇ, ਮੰਦਰ ਮਸੀਤ ਧਿਆਨ ਲਗਾਈਆ। ਗੁਰੂਦਵਾਰੇ ਫਿਰਨ ਨੱਠੇ, ਤੀਰਥ ਅਠਸਠੇ ਵਾਹੋ ਦਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਥੱਕੇ, ਜਗਤ ਵਿਦਿਆ ਕਰ ਪੜ੍ਹਾਈਆ। ਨੇਤਰ ਖੋਲ੍ਹ ਵੇਖਣ ਮੱਕੇ, ਕਾਅਬਿਆਂ ਵੱਲ ਨੈਣ ਉਠਾਈਆ। ਜਗਤ ਦਵਾਰੇ ਪਾਰ ਕਰਨ ਹੱਦੇ, ਪਾਂਧੀ ਆਪਣਾ ਪੰਧ ਮੁਕਾਈਆ। ਢੋਲ ਨਗਾਰੇ ਮਰਦੰਗ ਜਗਤ ਦਵਾਰੇ ਵੱਜੇ, ਰਾਗ ਰਾਗਣੀਆਂ ਨਾਲ ਮਿਲਾਈਆ। ਸਾਧ ਸੰਤ ਫਿਰਨ ਨੰਗੇ, ਤਨ ਧੂੜੀ ਖ਼ਾਕ ਰਮਾਈਆ। ਅਗਨੀਆਂ ਕੋਲ ਬਹਿ ਬਹਿ ਮਘੇ, ਤਤਵ ਤਤ ਜਲਾਈਆ। ਚਾਰੋਂ ਕੁੰਟ ਵੇਖ ਅੰਧੇਰੀ ਮੱਸੇ, ਜਨ ਭਗਤ ਦੇਣ ਦੁਹਾਈਆ। ਅਬਿਨਾਸ਼ੀ ਕਰਤੇ ਸ੍ਰੀ ਭਗਵਾਨ ਤੇਰਾ ਮਾਰਗ ਕੋਇ ਨਾ ਦੱਸੇ, ਪੜਦਾ ਸਚ ਨਾ ਕੋਈ ਖੁਲ੍ਹਾਈਆ। ਚਾਰ ਵਰਨ ਅਠਾਰਾਂ ਬਰਨ ਕੋਈ ਨਾ ਵੇਖੇ ਇਕੋ ਅੱਖੇ, ਆਖ਼ਰ ਮੇਲ ਨਾ ਕੋਇ ਮਿਲਾਈਆ। ਨਾਤਾ ਤੁੱਟਿਆ ਭੈਣ ਭਾਈ ਸਕੇ, ਪਿਤਾ ਪੂਤ ਨਾ ਕੋਇ ਵਡਿਆਈਆ। ਕੂੜੀ ਕਿਰਿਆ ਘਰ ਘਰ ਜੂਠ ਝੂਠ ਪਾਏ ਰੱਟੇ, ਰਸਨਾ ਨਾਮ ਨਾ ਕੋਈ ਧਿਆਈਆ। ਜਗਤ ਮਿਸਾਲ ਧੰਨੇ ਮਿਲਿਆ ਵਿਚੋਂ ਵੱਟੇ, ਬਜਰ ਕਪਾਟੀ ਫੱਟੇ ਪਰੇ ਨਾ ਕੋਈ ਹਟਾਈਆ। ਜਨ ਭਗਤ ਕਹਿਣ ਪ੍ਰਭ ਤੁਧ ਬਿਨ ਪਤ ਕੋਇ ਨਾ ਰੱਖੇ, ਸਿਰ ਹੱਥ ਨਾ ਕੋਇ ਟਿਕਾਈਆ। ਚਾਰੋਂ ਕੁੰਟ ਮਿਲਣ ਧੱਕੇ, ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰੀ ਭਗਵਾਨ ਹੋ ਸਹਾਈਆ। ਜਨ ਭਗਤ ਕਹੇ ਮੇਰੇ ਭਗਵੰਤ, ਕਿਉਂ ਬੈਠਾ ਮੁਖ ਛੁਪਾਈਆ। ਤੂੰ ਮਾਲਕ ਖ਼ਾਲਕ ਧੁਰ ਦਾ ਕੰਤ, ਕੰਤੂਹਲ ਤੇਰੀ ਸਰਨਾਈਆ। ਤੇਰੀ ਮਹਿੰਮਾ ਸਦਾ ਬੇਅੰਤ, ਕਥਨੀ ਕਥ

ਨਾ ਕੋਇ ਜਣਾਈਆ। ਤੂੰ ਆਦਿ ਜੁਗਾਦੀ ਪੰਡਤ, ਵਿਸ਼ਨ ਬ੍ਰਹਮਾ ਸ਼ਿਵ ਕਰੇਂ ਪੜ੍ਹਾਈਆ। ਸਚ ਦਵਾਰੇ ਤੇਰੇ ਗੁਰ ਅਵਤਾਰ ਸਦਾ ਮੰਗਤ, ਭਿੱਖਕ ਝੋਲੀਆਂ ਰਹੇ ਭਰਾਈਆ। ਤੇਰਾ ਲੇਖਾ ਜੇਰਜ ਅੰਡਜ, ਉਤਭੁਜ ਸੇਤਜ ਤੇਰੀ ਧਾਰ ਨਜ਼ਰੀ ਆਈਆ। ਤੇਰੇ ਦਵਾਰੇ ਇਕੋ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਜਨ ਭਗਤਾਂ ਅੰਤਰ ਵੇਖ ਆਪਣੀ ਸਿੰਮਤ, ਸਾਹਿਬ ਸਤਿਗੁਰ ਫੇਰਾ ਪਾਈਆ। ਜਗਤ ਖ਼ੁਆਰੀ ਮੇਟ ਜ਼ਿੱਲਤ, ਬੇਨਜ਼ੀਰ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਕਹਿਣ ਪ੍ਰਭ ਤੇਰੀ ਓਟ, ਓਟ ਅਕਾਲ ਰਖਾਈਆ। ਸ਼ਬਦ ਅਗੰਮੀ ਲਾ ਚੋਟ, ਸੋਈ ਸੁਰਤ ਉਠਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਗਵਾਈਆ। ਆਪਣੇ ਮਿਲਣ ਦੀ ਬਖ਼ਸ਼ ਸੋਚ, ਦੂਜੀ ਸਮਝ ਰਹੇ ਨਾ ਰਾਈਆ। ਲਹਿਣਾ ਚੁਕਾ ਦੇ ਚੌਦਾਂ ਲੋਕ, ਚੌਦਾਂ ਤਬਕ ਚਰਨਾਂ ਹੇਠ ਦਬਾਈਆ। ਸਚ ਸੁਣਾ ਦੇ ਇਕ ਸਲੋਕ, ਸੋਹੰ ਢੋਲਾ ਧੁਰਦਰਗਾਹੀਆ। ਤੇਰਾ ਦਰਸ਼ਨ ਕਰੀਏ ਰੋਜ਼, ਨਿਜ ਨੇਤਰ ਅੱਖ ਖੁਲ੍ਹਾਈਆ। ਰੰਗ ਚੜ੍ਹਾਦੇ ਕਾਇਆ ਮਾਟੀ ਪੋਸ਼, ਤਨ ਖ਼ਾਕੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਆਤਮ ਜੋੜ ਜੁੜਾਈਆ। ਜਨ ਭਗਤ ਕਹਿਣ ਪ੍ਰਭ ਅੰਤਰ ਪੇਖ, ਬਾਹਰੋਂ ਨਜ਼ਰ ਕੋਇ ਨਾ ਆਈਆ। ਸਚ ਮਹੱਲਾ ਤੇਰਾ ਦੇਸ, ਰਵਿਦਾਸ ਚਮਾਰਾ ਗਿਆ ਸਮਝਾਈਆ। ਸਾਢੇ ਤਿੰਨ ਹੱਥ ਅੰਦਰ ਅਵੱਲੜਾ ਭੇਸ, ਬਿਨ ਰੰਗ ਰੂਪੀ ਸੋਭਾ ਪਾਈਆ। ਸੇਜਾ ਛੱਡਕੇ ਬਾਸ਼ਕ ਸੇਜ, ਖੇਲ ਕਰੇਂ ਬੇਪਰਵਾਹੀਆ। ਸਚ ਸੁਨੇਹੜਾ ਧੁਰ ਦਾ ਭੇਜ, ਸ਼ਬਦ ਅਗੰਮੀ ਰਾਗ ਅਲਾਈਆ। ਜੋਤੀ ਜਲਵਾ ਦੇ ਤੇਜ, ਅੰਧ ਅੰਧੇਰ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਛੱਡ ਕੇ ਗਏ ਦੇਸ, ਥਿਰ ਰਹਿਣ ਕੋਇ ਨਾ ਪਾਈਆ। ਕੋਈ ਮੂੰਡ ਮੁੰਡਾਇਆ ਕਿਸੇ ਰਖਾਏ ਕੇਸ, ਕੇਸ਼ਵ ਤੇਰਾ ਭੇਦ ਕੋਇ ਨਾ ਆਈਆ। ਸਚ ਸੰਦੇਸ਼ਾ ਨਰ ਨਰੇਸ਼ਾ ਦੇ ਕੇ ਗਿਆ ਗੁਰ ਦਸਮੇਸ਼, ਦਹਿ ਦਿਸ਼ਾ ਕਰ ਪੜ੍ਹਾਈਆ। ਪਤਿਪਰਮੇਸ਼ਵਰ ਬਦਲ ਕੇ ਆਪਣਾ ਭੇਸ, ਪੁਰਖ ਅਕਾਲਾ ਫੇਰਾ ਪਾਈਆ। ਵੇਖ ਵਖਾਵੇ ਮੁਸਾਇਕ ਮੁੱਲਾ ਸ਼ੇਖ਼, ਪੰਡਤ ਪਾਂਧੇ ਪੜਦਾ ਲਾਹੀਆ। ਜਨ ਭਗਤਾਂ ਖੋਲ੍ਹੇ ਆਪਣਾ ਭੇਤ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦੇ ਮੁਕਾਈਆ। ਜਨ ਭਗਤ ਕਹਿਣ ਪ੍ਰਭ ਉਠ ਸੁੱਤੇ, ਆਪਣੀ ਲੈ ਅੰਗੜਾਈਆ। ਤੇਰਾ ਵੇਖੀਏ ਖੇਲ ਅਬਿਨਾਸ਼ੀ ਅਚੁਤੇ, ਪਤਿਪਰਮੇਸ਼ਵਰ ਤੇਰੀ ਕੀ ਵਡਿਆਈਆ। ਜੁਗ ਚੌਕੜੀ ਜਨ ਭਗਤਾਂ ਵਾਤ ਪੁੱਛੇਂ, ਨਿਰਗੁਣ ਸਰਗੁਣ ਫੇਰਾ ਪਾਈਆ। ਕਲਜੁਗ ਅੰਤਮ ਕਿਹੜੀ ਗੱਲੋਂ ਰੁੱਸੇਂ, ਨੇਤਰ ਅੱਖ ਬਦਲਾਈਆ। ਕਿਹੜੇ ਮੰਦਰ ਲੁਕੇਂ, ਸਚਖੰਡ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਦੇ ਖੁਲ੍ਹਾਈਆ। ਜਨ ਭਗਤ ਕਹਿਣ ਪ੍ਰਭ ਤੈਨੂੰ ਲੱਭਦੇ, ਦੋ ਜਹਾਨ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸੱਯਦੇ, ਨਿਉਂ ਨਿਉਂ ਸੀਸ ਝੁਕਾਈਆ। ਜਨ ਭਗਤ ਕਹਿਣ ਲੇਖ ਮੁਕਾ ਦੀਨ ਮਜ਼੍ਹਬ ਦੇ, ਕਲਜੁਗ ਅੰਤਮ ਫੇਰਾ ਪਾਈਆ। ਭੇਵ ਖੁਲ੍ਹਾ ਆਪਣੇ ਅਦਦ ਦੇ, ਅਦਾਲਤ ਇਕੋ ਇਕ ਲਗਾਈਆ। ਹੁਕਮ ਦੇ ਅਗੰਮੀ ਮੱਦਦ ਦੇ, ਮਾਲਕ ਸਿਰ ਆਪਣਾ ਹੱਥ ਟਿਕਾਈਆ। ਵੇਖ ਖੇਲ ਮਾਤਲੋਕ ਜਗਤ ਦੇ, ਕਲਜੁਗ ਜੀਵ ਤੈਨੂੰ ਬੈਠੇ ਭੁਲਾਈਆ। ਤੇਰੇ ਭਾਂਡੇ ਬੂੰਦ ਰਕਤ ਦੇ, ਪੰਜ ਤਤ ਕਾਇਆ ਚੋਲੇ ਰਹੇ ਹੰਢਾਈਆ। ਇਹ ਭਰੇ ਕੂੜ ਕੁੜਿਆਰੀ ਸ਼ਰਕਤ ਦੇ, ਲਾਸ਼ਰੀਕ ਤੇਰੀ ਸਮਝ ਕੋਇ ਨਾ ਆਈਆ।

ਜਨ ਭਗਤ ਤੇਰੇ ਦਰਸ ਨੂੰ ਤਰਸਦੇ, ਨਿਜ ਨੇਤਰ ਅੱਖ ਉਠਾਈਆ। ਅੰਮ੍ਰਿਤ ਮੇਘ ਅਨੋਖਾ ਬਰਸ ਦੇ, ਝਿਰਨਾ ਇਕ ਝਿਰਾਈਆ। ਆਪਣੇ ਮਿਲਣ ਦਾ ਸੋਹਣਾ ਸੁਹੰਜਣਾ ਵਕਤ ਦੇ, ਘੜੀ ਪਲ ਰਾਹ ਤਕਾਈਆ। ਪੜਦੇ ਲਾਹ ਕੇ ਅਰਸ਼ ਫ਼ਰਸ਼ ਦੇ, ਸਨਮੁਖ ਹੋ ਕੇ ਸੋਭਾ ਪਾਈਆ। ਬਿਰਹੋਂ ਵਿਛੋੜੇ ਅੰਦਰ ਬਣ ਵੈਰਾਗੀ ਤੜਫਦੇ, ਮੀਨ ਜਲ ਮਿਸਾਲ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਜਨ ਭਗਤ ਕਹਿਣ ਪ੍ਰਭ ਕਰ ਨਿਬੇੜੇ ਹਕ ਦੇ, ਹਕੀਕਤ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਗਏ ਦੱਸਦੇ, ਚਾਰੇ ਜੁਗ ਫ਼ਰਮਾਨ ਸੁਣਾਈਆ। ਤੇਰੇ ਮਿਲਣ ਦੀਆਂ ਆਸਾਂ ਆਏ ਰੱਖਦੇ, ਭਰਵਾਸਾ ਦੇ ਧਰਾਈਆ। ਬਿਨ ਤੇਰੀ ਕਿਰਪਾ ਸਾਡੇ ਕਾਇਆ ਖੇੜੇ ਮੂਲ ਨਾ ਵਸਦੇ, ਘਰ ਵੱਜੇ ਨਾ ਨਾਮ ਵਧਾਈਆ। ਪ੍ਰੇਮ ਪ੍ਰੀਤੀ ਅੰਦਰ ਚੋਲੀ ਰੰਗਦੇ, ਕਾਇਆ ਚੋਲਾ ਦੇ ਬਦਲਾਈਆ। ਵਸਤ ਅਮੋਲਕ ਇਕੋ ਮੰਗਦੇ, ਦਰ ਠਾਂਡੇ ਝੋਲੀ ਡਾਹੀਆ। ਨਾਮ ਪਦਾਰਥ ਧੁਰ ਦਾ ਵੰਡ ਦੇ, ਅਤੋਟ ਤੋਟ ਰਹੇ ਨਾ ਰਾਈਆ । ਭੇਵ ਖੁਲ੍ਹਾ ਦੇ ਹੰ ਬ੍ਰਹਮ ਦੇ, ਸੋ ਪੁਰਖ ਨਿਰੰਜਣ ਤੇਰੀ ਸਰਨਾਈਆ। ਬੇਸ਼ਕ ਅਸੀਂ ਪੁਤਲੇ ਮਾਟੀ ਚੰਮਦੇ, ਹੱਡ ਨਾੜੀ ਜੋੜ ਜੁੜਾਈਆ। ਅਸੀਂ ਸਹਾਰੇ ਪਵਣ ਦਮ ਦੇ, ਸਾਹ ਸਾਹ ਤੇਰਾ ਰੂਪ ਨਜ਼ਰੀ ਆਈਆ। ਭੇਵ ਖੁਲ੍ਹਾਦੇ ਆਪਣੇ ਅਗੰਮ ਦੇ, ਅਲਖ ਅਗੋਚਰ ਤੇਰੀ ਓਟ ਰਖਾਈਆ। ਕੋਟਨ ਕੋਟ ਜੀਵ ਜੰਤ ਜਨਨੀ ਹੋ ਕੇ ਜਨ ਜਣਦੇ, ਬੱਚੇ ਗੋਦੀਆਂ ਵਿਚ ਟਿਕਾਈਆ। ਬਿਨ ਤੇਰੀ ਕਿਰਪਾ ਤੈਨੂੰ ਕੋਇ ਨਾ ਮੰਨਦੇ, ਮਨਸਾ ਪੂਰ ਨਾ ਕੋਇ ਕਰਾਈਆ। ਕਲਜੁਗ ਖੇਲ ਅੰਧੇਰੇ ਅੰਧ ਦੇ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਗੁਰਮੁਖਾਂ ਮੇਲੇ ਹੋਣ ਨਾ ਗੁਜਰੀ ਚੰਦ ਦੇ, ਚਾਰੋਂ ਕੁੰਟ ਜਗਤ ਹਲਕਾਈਆ। ਨਾਤੇ ਜੁੜੇ ਨਾਰ ਦੁਹਾਗਣ ਰੰਡਦੇ, ਨਰ ਹਰਿ ਕੰਤ ਨਾ ਕੋਇ ਮਿਲਾਈਆ। ਕਰਨ ਇਸ਼ਨਾਨ ਅਠਸਠ ਤੀਰਥ ਗੰਗ ਦੇ, ਦੁਰਮਤ ਮੈਲ ਨਾ ਕੋਈ ਧੁਆਈਆ। ਰਸ ਜਾਣੇ ਨਾ ਕੋਈ ਆਤਮ ਅਨੰਦ ਦੇ, ਰਸਨਾ ਜਿਹਵਾ ਜਗਤ ਹਲਕਾਈਆ। ਵੇਖ ਝਗੜੇ ਭੇਖ ਪਖੰਡ ਦੇ, ਜਨ ਭਗਤ ਦੇਣ ਦੁਹਾਈਆ। ਤੇਰਾ ਨਾਮ ਕੋਟਨ ਕੋਟ ਫਿਰਨ ਵੰਡਦੇ, ਮਾਲਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋ ਸਹਾਈਆ। ਜਨ ਭਗਤ ਕਹਿਣ ਪ੍ਰਭ ਸੱਚੀ ਅਰਦਾਸ, ਅਰਜ਼ੋਈ ਇਕ ਸੁਣਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਵਸਣਾ ਪਾਸ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਦੀਵਾ ਬਾਤੀ ਕਮਲਾਪਾਤੀ ਸਚ ਘਰ ਕਰ ਪਰਕਾਸ਼, ਜੋਤੀ ਨੂਰ ਜ਼ਹੂਰ ਕਰ ਰੁਸ਼ਨਾਈਆ। ਤੂੰ ਮਾਲਕ ਖ਼ਾਲਕ ਦਾਤਾ ਸਤਿਗੁਣ ਤਾਸ, ਗਹਿਰ ਗੰਭੀਰ ਤੇਰੀ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਪਾਵੇਂ ਰਾਸ, ਗੋਪੀ ਕਾਹਨ ਨਾਚ ਨਚਾਈਆ। ਲੱਖ ਚੁਰਾਸੀ ਜੀਵ ਜੰਤ ਖੇਲੇਂ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਆਪਣੀ ਧਾਰ ਵਖਾਈਆ। ਬੋਧ ਅਗਾਧ ਸ਼ਬਦ ਨਾਦ ਵਜਾਵੇਂ ਆਪ, ਜਾਪ ਧੁਰ ਦਾ ਦਏਂ ਸਮਝਾਈਆ। ਪਰਵਰਦਿਗਾਰ ਸਾਂਝੇ ਯਾਰ ਬਣਾਕੇ ਪਾਕ, ਪਤਤ ਪਾਪੀ ਦਏਂ ਤਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਕੇ ਦਾਸੀ ਦਾਸ, ਸੇਵਾ ਸਚ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਵਡਿਆਈਆ। ਜਨ ਭਗਤ ਕਹੇ ਪ੍ਰਭ ਮੇਰੇ ਗੁਸਾਈਂ, ਸਤਿ ਸਚ ਤੇਰੀ ਓਟ ਤਕਾਈਆ। ਆ ਜਾ ਬਣ ਕੇ ਪਾਂਧੀ ਰਾਹੀ, ਰਹਿਬਰ ਨੂਰ ਖ਼ੁਦਾਈਆ। ਕਲਜੁਗ ਮੇਟ ਅੰਧੇਰਾ ਸ਼ਾਹੀ, ਚਾਰ ਕੁੰਟ ਹੋਵੇ ਰੁਸ਼ਨਾਈਆ। ਗ਼ਰੀਬ ਨਿਮਾਣਿਆਂ

ਪਕੜ ਬਾਂਹੀਂ, ਕੋਝੇ ਕਮਲਿਆਂ ਗਲੇ ਲਗਾਈਆ। ਮਾਣ ਦਵਾ ਦੇ ਛੀਂਬੇ ਨਾਈ, ਝੀਵਰ ਰੰਗ ਰੰਗਾਈਆ। ਦਰਸ ਦਿਖਾ ਜਾ ਧੁਰ ਦੇ ਮਾਹੀ, ਸ਼ਾਹ ਸਵਾਰੇ ਫੇਰਾ ਪਾਈਆ। ਤੇਰੇ ਪਿਛੇ ਗੋਬਿੰਦ ਬੂਟਾ ਪੁੱਟਿਆ ਇਕੋ ਕਾਹੀ, ਕਾਇਰ ਸਮਝ ਕੋਇ ਨਾ ਪਾਈਆ। ਨਾਨਕ ਗਾਇਆ ਦਾਇਆ ਦਾਈ, ਦੋ ਜਹਾਨਾਂ ਇਕ ਅਖਵਾਈਆ। ਪੀਰ ਪੈਗ਼ੰਬਰਾਂ ਕਿਹਾ ਤੇਰੀ ਸਰਨਾਈ, ਵਾਹਿਦ ਇਕੋ ਓਟ ਤਕਾਈਆ। ਦੇਵਤ ਸੁਰ ਕਿਹਾ ਆਦਿ ਸ਼ਕਤ ਮਾਈ, ਸ਼ਖ਼ਸੀਅਤ ਸਮਝ ਕੋਇ ਨਾ ਪਾਈਆ। ਗੁਰ ਅਵਤਾਰ ਪੁਰਖ ਅਕਾਲ ਕਹਿ ਕੇ ਰਹੇ ਸੁਣਾਈ, ਢੋਲੇ ਸੋਹਲੇ ਛੰਦਾਂ ਬੰਦਾਂ ਵਿਚ ਗਾਈਆ । ਵਿਸ਼ਨ ਬ੍ਰਹਮਾ ਸ਼ਿਵ ਰਹੇ ਕੁਰਲਾਈ, ਉਚੀ ਕੂਕ ਕੂਕ ਜਣਾਈਆ। ਚਾਰ ਵੇਦ ਦੇਣ ਦੁਹਾਈ, ਅੱਠ ਦਸ ਧਿਆਨ ਲਗਾਈਆ। ਅੰਜੀਲ ਕੁਰਾਨ ਰਹੀ ਸੁਣਾਈ, ਤੀਸ ਬਤੀਸ ਵੱਜੇ ਵਧਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਸਮਝ ਕਿਸੇ ਨਾ ਆਈ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਕਰ ਕਿਰਪਾ ਜਨ ਭਗਤਾਂ ਰਮਜ਼ ਇਕ ਲਗਾਈ, ਜਿਸ ਦੀ ਲਗ ਮਾਤਰ ਜਗ ਨਜ਼ਰ ਕੋਇ ਨਾ ਆਈਆ। ਬਣ ਸੁਹੇਲਾ ਦੇਵੀਂ ਠੰਡੀਆਂ ਛਾਈਂ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਆਇਆ, ਕਾਲੀ ਰੈਣ ਅੰਧੇਰੀ ਛਾਈਆ। ਚਾਰੋਂ ਕੁੰਟ ਅੰਧੇਰਾ ਛਾਇਆ, ਛਹਿਬਰ ਆਪਣੀ ਇਕ ਲਗਾਈਆ । ਬੰਧਨ ਪਾਇਆ ਤ੍ਰੈਗੁਣ ਮਾਇਆ, ਜ਼ੰਜੀਰ ਸਕੇ ਨਾ ਕੋਇ ਤੁੜਾਈਆ। ਪੰਚ ਵਿਕਾਰਾ ਦਏ ਦੁਹਾਇਆ, ਕਾਮ ਕਰੋਧ ਲੋਭ ਮੋਹ ਹਲਕਾਈਆ। ਮਨ ਮਤ ਕਰੇ ਲੜਾਇਆ, ਬੁਧੀ ਧੀਰ ਨਾ ਕੋਇ ਧਰਾਈਆ। ਹਰਿ ਕਾ ਨਾਉਂ ਸਰਬ ਭੁਲਾਇਆ, ਹਿਰਦੇ ਹਰਿ ਨਾ ਕੋਇ ਵਸਾਈਆ। ਮਸਤਕ ਸੀਸ ਨਾ ਕੋਇ ਝੁਕਾਇਆ, ਨਾਸਤਕ ਦਿਸੇ ਲੋਕਾਈਆ। ਸਾਚਾ ਸ਼ਸਤਰ ਨਾ ਕਿਸੇ ਉਠਾਇਆ, ਸ਼ਤਰੂ ਸਕੇ ਕੋਇ ਨਾ ਘਾਈਆ। ਗੁਰ ਕਾ ਮੰਤਰ ਨਾ ਕਿਸੇ ਕਮਾਇਆ, ਕਾਮ ਕਾਮਨੀ ਵੱਜੀ ਵਧਾਈਆ। ਗਗਨ ਗਗਨੰਤਰ ਚੜ੍ਹ ਕੇ ਦਰਸ ਕਿਸੇ ਨਾ ਪਾਇਆ, ਨਿਜ ਨੇਤਰ ਅੱਖ ਖੁਲ੍ਹਾਈਆ। ਜਨਮ ਕਰਮ ਦੀ ਹਰਸ ਨਾ ਕੋਇ ਮਿਟਾਇਆ, ਹਵਸ ਸਕੇ ਨਾ ਕੋਇ ਬੁਝਾਈਆ। ਅਰਸ਼ ਫ਼ਰਸ਼ ਤੇਰਾ ਰਾਹ ਤਕਾਇਆ, ਦਹਿ ਦਿਸ਼ਾ ਅੱਖ ਖੁਲ੍ਹਾਈਆ। ਸ੍ਰੀ ਭਗਵਾਨ ਤੂੰ ਹੀ ਤਰਸ ਕਮਾਇਆ, ਜਨ ਭਗਤ ਰਹੇ ਕੁਰਲਾਈਆ। ਸੰਮਤ ਸੰਮਤੀ ਬੀਤ ਗਏ ਸੰਮਤ ਇਕੀਸਾ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧੁਰ ਮਸਤਕ ਵੇਖ ਵਖਾਈਆ। ਜਨ ਭਗਤ ਨਾਲ ਕਹਿਣ ਗ਼ੁੱਸੇ, ਪ੍ਰਭੂ ਇਕ ਜਣਾਈਆ। ਸਾਡੇ ਕੋਲੋਂ ਕਾਹਨੂੰ ਲੁਕੇਂ, ਕਰੇਂ ਆਪ ਜੁਦਾਈਆ। ਗੁਰਮੁਖਾਂ ਪੈਂਡੇ ਪਿਛਲੇ ਮੁੱਕੇ, ਅਗਲਾ ਰਾਹ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਚ ਵਡਿਆਈ ਦੇਵੇ ਆਪ ਪ੍ਰਭ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਭਗਤ ਭਗਵਾਨ ਸਾਚੇ ਲੱਭ, ਹਰਿ ਪੁਰਖ ਨਿਰੰਜਣ ਮੇਲ ਮਿਲਾਈਆ। ਸੰਤ ਸੁਹੇਲੇ ਬਣਾ ਕੇ ਆਪਣੀ ਯਦ, ਏਕੰਕਾਰ ਕਰੇ ਕੁੜਮਾਈਆ। ਗੁਰਮੁਖ ਲੱਖ ਚੁਰਾਸੀ ਨਾਲੋਂ ਕਰਕੇ ਅੱਡ, ਆਦਿ ਨਿਰੰਜਣ ਜੋਤੀ ਨੂਰ ਕਰੇ ਰੁਸ਼ਨਾਈਆ। ਗੁਰਸਿਖਾਂ ਪਾਰ ਕਰਾਕੇ ਕੂੜੀ ਹੱਦ, ਅਬਿਨਾਸ਼ੀ ਕਰਤਾ ਭੇਵ ਚੁਕਾਈਆ। ਮੁਰੀਦ ਮੁਰਸ਼ਦ ਲਏ ਸੱਦ, ਸ੍ਰੀ ਭਗਵਾਨ ਸਾਹਿਬ ਗੁਸਾਈਂਆ। ਪਾਰਬ੍ਰਹਮ ਬ੍ਰਹਮ ਵਜਾਏ ਨਦ, ਧੁਰ ਦਾ ਰਾਗ ਅਲਾਈਆ। ਕੂੜ ਕੁੜਿਆਰਾ ਜਗਤ ਵਿਹਾਰਾ ਦੇਵੇ ਛੱਡ, ਸਚ ਦਵਾਰਾ ਇਕ ਦਰਸਾਈਆ। ਕਿਰਪਾ ਕਰ ਪੁਰਖ ਸਮਰਥ,

ਹਰਿਜਨ ਸਾਚੇ ਵੇਖ ਵਖਾਈਆ। ਧੁਰ ਦਾ ਮਾਰਗ ਇਕੋ ਦੱਸ, ਆਤਮ ਅੰਤਰ ਕਰੇ ਪੜ੍ਹਾਈਆ। ਤੂੰ ਮੇਰਾ ਮੈਂ ਤੇਰੇ ਵਸ, ਸੋਹੰ ਇਕੋ ਰੂਪ ਸਮਾਈਆ । ਅੰਮ੍ਰਿਤ ਝਿਰਨਾ ਦੇ ਕੇ ਰਸ, ਬੂੰਦ ਸਵਾਂਤੀ ਇਕ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਜਣਾਈਆ । ਜਨ ਭਗਤ ਸੁਣੋ ਸਚ, ਹਰਿ ਸਾਚਾ ਸਚ ਜਣਾਈਆ। ਕਰੇ ਖੇਲ ਪੁਰਖ ਸਮਰਥ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਲੱਖ ਚੁਰਾਸੀ ਵਿਚੋਂ ਲਏ ਲੱਭ, ਜੁਗ ਵਿਛੜੇ ਮੇਲ ਮਿਲਾਈਆ। ਚਰਨ ਦਵਾਰੇ ਲਏ ਸੱਦ, ਸੱਦਾ ਨਾਮ ਸੁਣਾਈਆ। ਕੂੜ ਕੁੜਾਵੇ ਦੇਵੇ ਛੱਡ, ਹਬੋਂ ਸਾਕ ਵੰਜਾਈਆ । ਸੰਤ ਸੁਹੇਲੇ ਪ੍ਰੇਮ ਪ੍ਰੀਤੀ ਲਏ ਬੰਧ, ਬੰਧਨ ਨਾਮ ਰਖਾਈਆ। ਨਿਜ ਆਤਮ ਦੇ ਕੇ ਪਰਮਾਨੰਦ, ਸੁਖ ਸਾਗਰ ਵਿਚ ਸਮਾਈਆ। ਸੀਤਲ ਧਾਰ ਪਾਏ ਠੰਡ, ਅਗਨੀ ਤਤ ਬੁਝਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਛੰਦ, ਸੋਹੰ ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਜਣਾਈਆ। ਜਨ ਭਗਤ ਕਰ ਧਿਆਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿੰਰਜਣ ਮਿਹਰਵਾਨ, ਮਹਿਬੂਬ ਆਪਣੀ ਅੱਖ ਖੁਲ੍ਹਾਇੰਦਾ। ਏਕੰਕਾਰ ਦੇਵੇ ਦਾਨ, ਦਾਤਾ ਦਾਨੀ ਆਪ ਵਰਤਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਡ ਬਲਵਾਨ, ਜੋਧਾ ਸੂਰਬੀਰ ਅਖਵਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਨਿਰਗੁਣ ਸਰਗੁਣ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਵੇਖੇ ਮਾਰ ਧਿਆਨ, ਬ੍ਰਹਮ ਪੜਦਾ ਆਪ ਉਠਾਇੰਦਾ। ਸ਼ਬਦ ਸੰਦੇਸ਼ਾ ਧੁਰ ਫ਼ਰਮਾਨ, ਸਤਿ ਸਤਿਵਾਦੀ ਆਪ ਸੁਣਾਇੰਦਾ। ਤਖ਼ਤ ਨਿਵਾਸੀ ਮਰਦ ਮਰਦਾਨ, ਮਦਦਗੀਰ ਇਕ ਹੋ ਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਕਰੋੜ ਤੇਤੀਸਾ ਅੱਖ ਨਾ ਕੋਇ ਖੁਲ੍ਹਾਇੰਦਾ। ਤ੍ਰੈਗੁਣ ਮਾਇਆ ਪੰਜ ਤਤ ਰੋਵਣ ਕੁਰਲਾਣ, ਸਿਰ ਹੱਥ ਨਾ ਕੋਇ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰੇ ਨਾ ਕੋਇ ਪਹਿਚਾਨ, ਬੇਪਹਿਚਾਨ ਆਪਣੀ ਖੇਲ ਖਿਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਹੋਏ ਹੈਰਾਨ, ਸਚਖੰਡ ਦਵਾਰੇ ਹਰਿ ਕਾ ਅੰਤ ਕੋਇ ਨਾ ਆਇੰਦਾ। ਅਬਿਨਾਸ਼ੀ ਕਰਤਾ ਆਪੇ ਜਾਣੀ ਜਾਣ, ਜਾਨਣਹਾਰਾ ਆਪੇ ਦਇਆ ਕਮਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਬੀਤੇ ਵਿਚ ਜਹਾਨ, ਪਿਛਲੀ ਕਹਾਣੀ ਵੇਖ ਵਖਾਇੰਦਾ। ਜੋ ਸੰਤ ਸੁਹੇਲੇ ਗੁਰ ਚੇਲੇ ਮੰਗਦੇ ਰਹੇ ਦਾਨ, ਦਾਤਾ ਦਾਨੀ ਧੁਰ ਦੀ ਭਿਛਿਆ ਝੋਲੀ ਪਾਇੰਦਾ । ਜੋ ਸਖ਼ੀਆਂ ਬਣ ਕੇ ਰਾਹ ਤੱਕਦੇ ਰਹੇ ਕਾਹਨ, ਤਿਨ੍ਹਾਂ ਬੰਸਰੀ ਨਾਮ ਸੁਣਾਇੰਦਾ। ਜੋ ਜੰਗਲਾਂ ਵਿਚ ਵਿਛੋੜਾ ਕੱਟਦੇ ਰਹੇ ਖੇਲ ਕੀਤਾ ਸੀਤਾ ਰਾਮ, ਸਈਆ ਇਕੋ ਵੇਸ ਵਟਾਇੰਦਾ। ਜੋ ਈਸਾ ਮੂਸਾ ਮੁਹੰਮਦ ਮੁਹੱਬਤ ਵਿਚ ਦੇਂਦਾ ਰਿਹਾ ਪੈਗ਼ਾਮ, ਧੁਰ ਸੰਦੇਸ਼ਾ ਰਾਗ ਸੁਣਾਇੰਦਾ। ਜੋ ਨਾਨਕ ਨਿਰਗੁਣ ਦੱਸਦਾ ਰਿਹਾ ਸਤਿਨਾਮ, ਮੰਤਰ ਸਚ ਸਚ ਸਮਝਾਇੰਦਾ। ਜੋ ਗਬਿੰਦ ਪਿਆਉਂਦਾ ਰਿਹਾ ਅੰਮ੍ਰਿਤ ਜਾਮ, ਰਸ ਰਸਕ ਰਸਕ ਟਪਕਾਇੰਦਾ। ਸੋ ਖੇਲ ਕਰੇ ਸ੍ਰੀ ਭਗਵਾਨ, ਜਨ ਭਗਤਾਂ ਆਪ ਉਠਾਇੰਦਾ। ਪੰਧ ਮੁਕਾ ਜ਼ਿਮੀਂ ਅਸਮਾਨ, ਗੁਰਮੁਖਾਂ ਮਾਣ ਰਖਾਇੰਦਾ। ਬਾਲ ਅੰਞਾਣੇ ਵੇਖੇ ਆਣ, ਬਾਲੀ ਬੁਧ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰੰਗ ਰੰਗਾਇੰਦਾ। ਜਨ ਭਗਤਾਂ ਰੰਗ ਰੰਗੌਂਦਾ ਏ। ਦੀਨ ਦਿਆਲ ਦਇਆ ਕਮੌਂਦਾ ਏ। ਕਲਜੁਗ ਅੰਤਮ ਵੇਸ ਵਟੌਦਾ ਏ। ਨਿਹਕਲੰਕਾ ਨਾਉਂ ਰਖੌਂਦਾ ਏ। ਸ਼ਬਦੀ ਡੰਕਾ ਇਕ ਵਜੌਂਦਾ ਏ। ਦਵਾਰ ਬੰਕਾ ਇਕ ਸਹੌਂਦਾ ਏ। ਰਾਓ ਰੰਕਾਂ ਆਪ ਸਮਝੌਂਦਾ ਏ। ਸੋਹਣਾ ਖੇਲ ਕਰੇ ਆਦਿਨ

ਅੰਤਾ, ਅੰਤਸ਼ਕਰਨ ਸਭ ਦਾ ਵੇਖ ਵਖੌਂਦਾ ਏ। ਨਾਮ ਜਣਾਵੇ ਧੁਰ ਦਾ ਮੰਤਾ, ਸੋਹੰ ਰਾਗ ਇਕ ਅਲੌਂਦਾ ਏ। ਪਕੜ ਉਠਾਏ ਸਾਚੇ ਸੰਤਾ, ਸੁਰਤੀ ਸ਼ਬਦ ਨਾਲ ਮਿਲੌਂਦਾ ਏ। ਭੇਵ ਖੁਲ੍ਹਾ ਕੇ ਪੂਰਨ ਭਗਤਾਂ, ਭਾਗ ਸਭ ਦੀ ਝੋਲੀ ਪੌਂਦਾ ਏ। ਗੜ੍ਹ ਤੋੜ ਕੇ ਹਉਮੇ ਹੰਗਤਾ, ਹੰ ਬ੍ਰਹਮ ਸਮਝੌਂਦਾ ਏ। ਕਰ ਪਰਕਾਸ਼ ਨੂਰੀ ਚੰਦ ਦਾ, ਦੀਵਾ ਬਾਤੀ ਇਕੋ ਡਗਮਗੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖੌਂਦਾ ਏ। ਜਨ ਭਗਤਾਂ ਵੇਖ ਵਖਾਵਾਂਗਾ। ਕਲਜੁਗ ਸੋਏ ਆਪ ਉਠਾਵਾਂਗਾ। ਦੁਰਮਤ ਮੈਲ ਧੋ ਕੇ, ਉਜਲ ਆਪ ਕਰਾਵਾਂਗਾ। ਪੂਰਬ ਜਨਮ ਦਾ ਦੇ ਕੇ ਢੋਏ, ਵਸਤ ਅਮੋਲਕ ਝੋਲੀ ਪਾਵਾਂਗਾ। ਲੱਖ ਚੁਰਾਸੀ ਕੂੜੀ ਰੋਏ, ਨੇਤਰ ਨੈਣਾਂ ਨੀਰ ਸਰਬ ਵਹਾਵਾਂਗਾ। ਫਿਰੇ ਦਰੋਹੀ ਤ੍ਰੈਲੋਏ, ਚੌਦਾਂ ਲੋਕ ਚੌਂਦਾ ਤਬਕ ਧੁਰ ਦਾ ਹੁਕਮ ਸੁਣਾਵਾਂਗਾ। ਜਨ ਭਗਤ ਸੁਹੇਲੇ ਜੀਂਦੇ ਮੋਏ, ਜਿਨ੍ਹਾਂ ਦਾ ਜੀਵਣ ਆਪਣੀ ਝੋਲੀ ਪਾਵਾਂਗਾ। ਹਰਿ ਕਾ ਭੇਵ ਸਮਝ ਸਕੇ ਨਾ ਕੋਇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਵੇਖ ਵਖਾਵਾਂਗਾ। ਜਨ ਭਗਤ ਕਹਿਣ ਪ੍ਰਭ ਵੇਖ ਝੱਟ, ਕਿਉਂ ਆਪਣੀ ਦੇਰੀ ਲਾਈਆ। ਰਾਹ ਤੱਕਦੇ ਤੱਕਦੇ ਗਏ ਥੱਕ, ਸਦੀ ਵੀਹਵੀਂ ਦਏ ਗਵਾਹੀਆ। ਪੁਰਖ ਅਕਾਲ ਦੀਨ ਦਿਆਲ ਵੱਖਰਾ ਨਿਰਾਲਾ ਖੋਲ੍ਹ ਹੱਟ, ਵਸਤ ਇਕੋ ਇਕ ਵਰਤਾਈਆ। ਕੂੜੀ ਕਿਰਿਆ ਖੇਲ ਚੁੱਕੇ ਬਾਜੀਗਰ ਨਟ, ਸਵਾਂਗੀ ਸਵਾਂਗ ਨਾ ਕੋਇ ਵਖਾਈਆ। ਇਕੋ ਤੇਰਾ ਨਾਮ ਲੱਖ ਚੁਰਾਸੀ ਲਏ ਜਪ, ਤੂੰ ਮੇਰਾ ਮੈਂ ਤੇਰਾ ਨਾਤਾ ਜੁੜਿਆ ਏਕਾ ਥਾਈਂਆ। ਲਹਿਣਾ ਮੁਕਾ ਦੇ ਸੀਂਆ ਸਾਢੇ ਤਿੰਨ ਹੱਥ, ਰਵਿਦਾਸ ਚਮਾਰਾ ਦਏ ਗਵਾਹੀਆ। ਆਪਣੇ ਮਿਲਣ ਦੀ ਇਕੋ ਦੇ ਦੇ ਅੱਖ, ਦੋਏ ਲੋਚਣ ਕੰਮ ਕਿਸੇ ਨਾ ਆਈਆ। ਹਿਰਦੇ ਅੰਦਰ ਆ ਕੇ ਵਸ, ਵਸਲ ਮਹਿਬੂਬ ਸਚ ਕਰਾਈਆ। ਪ੍ਰੇਮ ਪਿਆਰ ਦਾ ਦੇ ਰਸ, ਰਸਤੇ ਕੂੜੇ ਬੰਦ ਕਰਾਈਆ। ਅਸਾਂ ਸੁਣਿਆਂ ਤੂੰ ਵਸੇਂ ਘਟ ਘਟ, ਲੱਖ ਚੁਰਾਸੀ ਡੇਰਾ ਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਰਹੇ ਦੱਸ, ਖਾਣੀ ਬਾਣੀ ਨਾਲ ਰਲਾਈਆ। ਅੱਖਰਾਂ ਵਾਲਾ ਗਾਉਂਦੇ ਤੇਰਾ ਜਸ, ਅਲਿਫ਼ ਯੇ ਸਿਫ਼ਤ ਸਾਲਾਹੀਆ। ਸਾਹਿਬ ਸਵਾਮੀ ਠਾਕਰ ਧੁਰ ਦੇ ਤੂੰ ਕਿਸੇ ਨਾ ਆਇਉਂ ਹੱਥ, ਬਿਨ ਭਗਤਾਂ ਤੇਰਾ ਸੰਗ ਨਾ ਕੋਇ ਰਖਾਈਆ। ਕਲਜੁਗ ਅੰਤਮ ਤੇਰਾ ਸਹਾਰਾ ਬੈਠੇ ਤੱਕ, ਓਟ ਤੇਰੇ ਉਤੇ ਤਕਾਈਆ। ਆ ਕੇ ਲਹਿਣਾ ਦੇ ਹਕ, ਹਾਕਮ ਬਣ ਕੇ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੜ ਬਾਹੋਂ ਬਾਹਰ ਕਢਾਈਆ। ਸ੍ਰੀ ਭਗਵਾਨ ਕਹੇ ਨਾਲ ਪਿਆਰ, ਜਨ ਭਗਤਾਂ ਆਪ ਜਣਾਈਆ। ਜੁਗ ਜਨਮ ਦਾ ਪੂਰਬ ਉਧਾਰ, ਲਹਿਣਾ ਦਿਆਂ ਮੁਕਾਈਆ। ਜਨਮ ਜਨਮ ਦੇ ਵਿਛੜੇ ਯਾਰ, ਘਰ ਸਾਚੇ ਲਵਾਂ ਮਿਲਾਈਆ। ਭਗਤ ਓਧਾਰਨ ਮੇਰਾ ਅਖ਼ਤਿਆਰ, ਦੂਜਾ ਸੰਗ ਨਾ ਕੋਇ ਵਖਾਈਆ । ਮੇਰੀ ਮਹਿੰਮਾ ਬੇਅੰਤ ਬੇਸ਼ੁਮਾਰ, ਸ਼ਮਾ ਦੀਪ ਗੁਰੂ ਅਵਤਾਰ ਜੁਗ ਜੁਗ ਦਿਤੇ ਜਗਾਈਆ। ਉਚ ਅਗੰਮ ਅਥਾਹ ਅਟਲ ਮੇਰਾ ਮਨਾਰ, ਸਚਖੰਡ ਸਾਚਾ ਸੋਭਾ ਪਾਈਆ। ਜਿਥੇ ਕੋਈ ਨਾ ਪਹੁੰਚਣਹਾਰ, ਗੁਰੂ ਗੁਰ ਕਰਨ ਨਿਮਸਕਾਰ, ਚਰਨ ਕਵਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤ ਕਹੇ ਪ੍ਰਭ ਤੇਰਾ ਵੇਖਣਾ ਉਹ ਮੁਕਾਮ, ਜਿਸ ਨੂੰ ਮੁਕਾਮੇ ਹਕ ਕਹਿ ਸੁਣਾਈਆ। ਸਚਖੰਡ ਤੇਰਾ ਕੀ ਨਿਜ਼ਾਮ, ਸ਼ਾਹ ਪਾਤਸ਼ਾਹ ਹੁਕਮ ਕੀ ਜਣਾਈਆ। ਸ਼ਹਿਨਸ਼ਾਹ ਝੁੱਲੇ ਤੇਰਾ ਕੀ ਨਿਸ਼ਾਨ, ਹੁਕਮ ਕੀ ਸੁਣਾਈਆ । ਕਵਣ ਨੂਰ ਪਰਕਾਸ਼

ਹੋਵੇ ਭਾਨ, ਕਵਣ ਸਚ ਕਰੇ ਰੁਸ਼ਨਾਈਆ। ਕਵਣ ਮੰਗੇ ਦਾਨ, ਦਾਨੀ ਝੋਲੀ ਅੱਗੇ ਡਾਹੀਆ। ਕਵਣ ਤੈਨੂੰ ਕਹੇ ਭਗਵਾਨ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦੇ ਵਖਾਈਆ। ਜਨ ਭਗਤ ਕਹੇ ਪ੍ਰਭ ਤੇਰਾ ਘਰ ਲਈਏ ਵੇਖ, ਸਚ ਦਵਾਰਾ ਨਜ਼ਰੀ ਆਈਆ। ਜਿਥੇ ਨਾ ਕੋਈ ਰੂਪ ਰੰਗ ਰੇਖ, ਚਿੰਨ ਸਕੇ ਨਾ ਕੋਇ ਸਮਝਾਈਆ। ਨਾ ਕੋਈ ਖਟੀਆ ਨਿਹਾਲੀ ਲੇਫ਼, ਤਕੀਆ ਸੰਗ ਨਾ ਕੋਇ ਨਿਭਾਈਆ। ਨਾ ਕੋਈ ਬਾਲ ਬਿਰਧ ਜਵਾਨ, ਰਿਹਾ ਖੇਡ, ਗੋਦੀ ਗੋਦ ਨਾ ਕੋਇ ਸੁਹਾਈਆ । ਨਾ ਕੋਈ ਬਾਸ਼ਕ ਮਾਣੇ ਸੇਜ, ਵਿਸ਼ਨੂੰ ਸਾਂਗੋ ਪਾਂਗ ਨਾ ਕੋਇ ਹੰਢਾਈਆ। ਨਾ ਕੋਈ ਗੁਰੂ ਪਰਵਰਦਿਗਾਰ ਕਰੇ ਆਦੇਸ, ਸੱਯਦਾ ਸੀਸ ਨਾ ਕੋਇ ਨਿਵਾਈਆ। ਨਾ ਕੋਇ ਬ੍ਰਹਮਾ ਵਿਸ਼ਨ ਮਹੇਸ਼, ਗਣਪਤ ਗਣੇਸ਼ ਨਾ ਕੋਇ ਵਡਿਆਈਆ। ਨਾ ਕੋਈ ਪੁਰੀ ਲੋਅ ਆਕਾਰ ਦਿਸੇ ਦੇਸ, ਜ਼ਿਮੀਂ ਆਸਮਾਨ ਨਾ ਕੋਇ ਵਖਾਈਆ। ਨਾ ਕੋਈ ਗੁਰੂ ਚੇਲਾ ਕਰੇ ਹੇਤ, ਮੁਰੀਦ ਮੁਰਸ਼ਦ ਵੇਖਣ ਕੋਇ ਨਾ ਪਾਈਆ। ਨਾ ਕੋਈ ਰੁੱਤ ਮੌਲੇ ਬਸੰਤੀ ਚੇਤ, ਫੁੱਲ ਫੁਲਵਾੜੀ ਨਾ ਕੋਇ ਲਗਾਈਆ। ਨਾ ਕੋਈ ਜਾਣੇ ਨੇਤਨ ਨੇਤ, ਦੂਰ ਦੁਰਾਡਾ ਨਾ ਕੋਇ ਸਮਝਾਈਆ। ਨਾ ਕੋਈ ਮੋਢੇ ਧਰੇ ਆਪਣਾ ਖੇਸ, ਖੂੰਡੀ ਹੱਥ ਨਾ ਕੋਇ ਫੜਾਈਆ। ਨਾ ਕੋਈ ਤੱਤਾਂ ਵਾਲਾ ਪੰਜ ਤਤ ਖ਼ਾਕੀ ਦਿਸੇ ਦਸ ਦਸਮੇਸ਼, ਦਹਿ ਦਿਸ਼ਾਂ ਵੰਡ ਨਾ ਕੋਇ ਵੰਡਾਈਆ । ਨਾ ਕੋਈ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਦੇਵੇ ਸੰਦੇਸ, ਅੰਜੀਲ ਕੁਰਾਨਾ ਤੀਸ ਬਤੀਸਾ ਹਦੀਸ ਨਾ ਕੋਇ ਪੜ੍ਹਾਈਆ। ਨਾ ਕੋਈ ਗੁਰੂ ਗ੍ਰੰਥ ਉਪਦੇਸ਼, ਚਾਰੇ ਖਾਣੀ ਚਾਰੇ ਬਾਣੀ ਚਾਰ ਕੁੰਟ ਚਾਰ ਜੁਗ ਚਾਰ ਵਰਨ ਨਾ ਕੋਇ ਸਮਝਾਈਆ। ਜਿਸ ਘਰ ਸਾਹਿਬ ਸਵਾਮੀ ਤੂੰ ਵਸੇਂ ਇਕੋ ਏਕ, ਏਕੰਕਾਰ ਡੇਰਾ ਲਾਈਆ। ਤੇਰੇ ਭਗਤ ਕਲਜੁਗ ਅੰਤਮ ਤੇਰੀ ਰੱਖ ਕੇ ਟੇਕ, ਟਿੱਕੇ ਪਿਛਲੇ ਰਹੇ ਧੁਆਈਆ। ਕਰ ਕਿਰਪਾ ਬੁਧ ਕਰ ਬਿਬੇਕ, ਦੁਰਮਤ ਮੈਲ ਰਹਿਣ ਨਾ ਪਾਈਆ। ਤ੍ਰੈਗੁਣ ਮਾਇਆ ਨਾ ਲੱਗੇ ਸੇਕ, ਅਗਨੀ ਤਤ ਨਾ ਕੋਇ ਜਲਾਈਆ। ਤੇਰਾ ਦਵਾਰਾ ਲਈਏ ਵੇਖ, ਬਿਨ ਅੱਖਾਂ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਆਪਣਾ ਘਰ, ਜਿਸ ਘਰ ਬਹਿ ਕੇ ਸੋਭਾ ਪਾਈਆ। ਜਨ ਭਗਤਾਂ ਸਾਚਾ ਘਰ ਵਖਾਵਾਂਗਾ। ਦਰ ਇਕੋ ਇਕ ਖੁਲ੍ਹਾਵਾਂਗਾ। ਨਰ ਨਰਾਇਣ ਨਜ਼ਰੀ ਆਵਾਂਗਾ। ਨਾਤਾ ਤੋੜ ਕੇ ਭਾਈ ਭੈਣ, ਸੱਜਣ ਇਕੋ ਇਕ ਅਖਵਾਵਾਂਗਾ। ਜੁਗ ਜਨਮ ਦਾ ਦੇ ਕੇ ਲਹਿਣਾ ਦੇਣ, ਵਸਤ ਅਮੋਲਕ ਝੋਲੀ ਪਾਵਾਂਗਾ। ਭਗਤ ਭਗਵਾਨ ਇਕੋ ਘਰ ਇਕੱਠੇ ਰਹਿਣ, ਸਚਖੰਡ ਦਵਾਰ ਸੁਹਾਵਾਂਗਾ। ਭੈ ਚੁਕਾ ਕੇ ਲਾੜੀ ਮੌਤ ਡੈਣ, ਲੱਖ ਚੁਰਾਸੀ ਵਿਚੋਂ ਪਾਰ ਕਰਾਵਾਂਗਾ। ਰਾਏ ਧਰਮ ਅੱਖ ਨਾ ਤੱਕੇ ਨੈਣ, ਚਿਤ੍ਰਗੁਪਤ ਪੰਧ ਮੁਕਾਵਾਂਗਾ। ਧੁਰ ਦਾ ਬਣ ਕੇ ਸੈਣ, ਸਗਲੀ ਚਿੰਤ ਗਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਵੇਖ ਵਖਾਵਾਂਗਾ। ਜਨ ਭਗਤ ਕਹਿਣ ਕੀ ਕਰੇਂ ਤਰਸ, ਦਰਦੀ ਦਰਦ ਵੰਡਾਈਆ। ਜਨਮ ਕਰਮ ਦੇ ਰਹੇ ਭਟਕ, ਬਿਰਹੋਂ ਰੋਗ ਸਤਾਈਆ। ਕਲਜੁਗ ਕੂੜੀ ਕਿਰਿਆ ਚੜ੍ਹਿਆ ਕਟਕ, ਚਾਰੋਂ ਕੁੰਟ ਲੜਾਈਆ। ਮਾਇਆ ਮਮਤਾ ਦੇਵੇ ਕੋਈ ਨਾ ਝਟਕ, ਖੰਡਾ ਨਾਮ ਨਾ ਹੱਥ ਉਠਾਈਆ। ਪ੍ਰਭੂ ਤੇਰੇ ਮਿਲਣ ਦਾ ਜਿਹੜਾ ਲੱਭਦੇ ਰਹੇ ਵਕਤ, ਘੜੀ ਪਲ ਖੋਜ ਖੁਜਾਈਆ। ਹੋ ਸਹਾਈ ਵਿਚ ਜਗਤ, ਜੁਗ ਚੌਕੜੀ ਦਏ ਗਵਾਹੀਆ। ਤੈਨੂੰ ਲੱਭਦੇ ਤੇਰੇ ਭਗਤ, ਭਾਂਡਾ ਭਰਮ ਭਉ ਭੰਨਾਈਆ। ਨੇਤਰ ਰੋਵੇ ਧਰਨੀ

ਧਰਤ, ਧਵਲ ਰਹੀ ਕੁਰਲਾਈਆ। ਗੋਬਿੰਦ ਨਾਲ ਤੇਰੀ ਸ਼ਰਤ, ਕਲਜੁਗ ਅੰਤਮ ਸ਼ਰਅ ਦੇਣੀ ਬਦਲਾਈਆ। ਬਣ ਕੇ ਆਵਾਂ ਜੋਧਾ ਸੂਰਬੀਰ ਮਰਦ, ਮਰਦ ਮਰਦਾਨਾ ਇਕ ਅਖਵਾਈਆ। ਜਨ ਭਗਤਾਂ ਸੁਣ ਕੇ ਅਰਜ਼, ਆਰਜ਼ੂ ਆਪਣੀ ਝੋਲੀ ਪਾਈਆ। ਰਾਗ ਸੁਣਾਵਾਂ ਅਗੰਮੀ ਤਰਜ਼, ਸੋਹੰ ਢੋਲਾ ਇਕ ਜਣਾਈਆ। ਜਨਮ ਜਨਮ ਦੀ ਮੇਟ ਕੇ ਮਰਜ਼, ਮਰਜ਼ੀ ਆਪਣੇ ਨਾਲ ਰਲਾਈਆ। ਏਹੋ ਖੇਲ ਸਦਾ ਅਸਚਰਜ, ਜਿਸਦੀ ਸਮਝ ਕਿਸੇ ਨਾ ਆਈਆ। ਗ਼ਰੀਬ ਨਿਮਾਣਿਆਂ ਵੰਡੇਂ ਦਰਦ, ਦੁਖੀਆਂ ਦੁੱਖ ਵੰਡਾਈਆ। ਛੁਰੀ ਕਸਾਈ ਫੜੇ ਕੋਈ ਨਾ ਕਰਦ, ਕਤਲਗਾਹ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ। ਜਨ ਭਗਤ ਵੇਖੇ ਦਿਵਸ ਰੈਣ, ਘੜੀ ਪਲ ਧਿਆਨ ਲਗਾਈਆ। ਰਸਨਾ ਸਕੇ ਕੋਈ ਨਾ ਕਹਿਣ, ਜਿਹਵਾ ਜ਼ਬਾਨ ਨਾ ਕੋਇ ਵਡਿਆਈਆ। ਕਿਸ ਬਿਧ ਆਵੇ ਦੇਣਾ ਦੇਣ, ਦਾਤਾ ਬੇਪਰਵਾਹੀਆ। ਗੁਰਮੁਖ ਵਿਰਲੇ ਹਿੱਸਾ ਲੈਣ, ਹਸਤੀ ਆਪਣੀ ਆਪ ਮਿਟਾਈਆ। ਕੂੜੀ ਕਿਰਿਆ ਮੂਲ ਨਾ ਵਹਿਣ, ਵਹਿਮ ਝੂਠਾ ਦੇਣ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦਿਖਾਏ ਸਾਚੇ ਨੈਣ, ਨੈਣ ਮਤਵਾਲੇ ਦਏ ਬਣਾਈਆ। ਜਨ ਭਗਤ ਕਹਿਣ ਨਹੀਂ ਹੋਇਆ ਮਤਵਾਲਾ, ਮੁਤਲਾਸ਼ੀ ਹੋ ਕੇ ਵੇਖ ਵਖਾਈਆ। ਜਿਸ ਨੂੰ ਕਹਿੰਦੇ ਹਰਿ ਗੋਪਾਲਾ, ਗੋਬਿੰਦ ਰੂਪ ਸਮਾਈਆ। ਜਿਸ ਦੀ ਸਚਖੰਡ ਸੱਚੀ ਧਰਮਸਾਲਾ, ਛੱਪਰ ਛੰਨ ਨਾ ਕੋਇ ਛੁਹਾਈਆ। ਜਿਸ ਦਾ ਆਦਿ ਜੁਗਾਦਿ ਜੁਗਾ ਜੁਗੰਤਰ ਨੂਰ ਉਜਾਲਾ, ਜੋਤੀ ਜੋਤ ਡਗਮਗਾਈਆ। ਜਿਸ ਦਾ ਨਿਤ ਨਵਿਤ ਖੇਲ ਨਿਰਾਲਾ, ਨਿਰਵੈਰ ਪੁਰਖ ਅਖਵਾਈਆ। ਜਿਸ ਦਾ ਮਾਰਗ ਸਦਾ ਸੁਖਾਲਾ, ਜਨ ਭਗਤਾਂ ਦਏ ਸਮਝਾਈਆ। ਜਿਸ ਦਾ ਫਲ ਅਗੰਮੀ ਡਾਲ੍ਹਾ, ਪੱਤ ਟਹਿਣੀ ਆਪ ਮਹਿਕਾਈਆ। ਜਿਸ ਦਾ ਗੁਰੂ ਅਵਤਾਰ ਦੇਂਦੇ ਗਏ ਅਹਿਵਾਲਾ, ਪੀਰ ਪੈਗ਼ੰਬਰ ਇਸ਼ਾਰਿਆਂ ਨਾਲ ਗਏ ਜਣਾਈਆ। ਜਿਸ ਦੇ ਹੱਥ ਕਾਲ ਮਹਾਂਕਾਲਾ, ਮਾਲਕ ਇਕ ਅਖਵਾਈਆ। ਜਿਸ ਦਾ ਜਲਵਾ ਨੂਰ ਜਲਾਲਾ, ਜੋਬਨ ਇਕ ਹੰਢਾਈਆ। ਸੋ ਜਨ ਭਗਤਾਂ ਦੇਵੇ ਆਪਣੇ ਨਾਮ ਦੀ ਮਾਲਾ, ਮਨ ਕਾ ਮਣਕਾ ਦਏ ਭੁਆਈਆ। ਤੂੰ ਬ੍ਰਾਹਮਣ ਤੇਰਾ ਸਭ ਤੋਂ ਮਾਰਗ ਇਕ ਸੁਖਾਲਾ, ਸਾਚੀ ਧੁਰ ਦੀ ਕਰੇਂ ਪੜ੍ਹਾਈਆ। ਤ੍ਰੈਗੁਣ ਨਾਤਾ ਤੋੜ ਜੰਜਾਲਾ, ਹਰਿ ਦਾਤਾ ਹੋਏ ਸਹਾਈਆ। ਜਿਸ ਦਾ ਗੁਰ ਅਵਤਾਰ ਦੇ ਕੇ ਗਏ ਬਿਆਨਾ, ਅੰਤਮ ਲੇਖਾ ਦਏ ਮੁਕਾਈਆ। ਪਰਗਟ ਹੋ ਕੇ ਨੌਜਵਾਨਾ, ਜੋਬਨ ਰੱਤਾ ਬਿਨਾਂ ਤੱਤਾਂ ਆਵੇ ਸੱਚਾ ਮਾਹੀਆ। ਸਤਿ ਝੁਲਾਏ ਇਕ ਨਿਸ਼ਾਨਾ, ਵੇਖ ਵਖਾਏ ਦੋ ਜਹਾਨਾਂ, ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਵਿਸ਼ਨੂੰ ਭਗਵਾਨਾ, ਭਗਤ ਭਗਵੰਤ ਭਗੌਤੀ ਭਗਵਨ ਇਕ ਜਣਾਈਆ। ਜੋਧਾ ਸੂਰਬੀਰ ਵਡ ਮਰਦ ਮਰਦਾਨਾ, ਨੈਣ ਮਤਵਾਲਾ ਇਕ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਜਗਾਈਆ। ਜਨ ਭਗਤ ਜਗਾਏ ਆਪਣੇ ਵੇਲਾ, ਭੇਵ ਜਗਦੀਸ਼ ਖੁਲ੍ਹਾਈਆ। ਭੇਵ ਚੁਕਾਏ ਗੁਰੂ ਗੁਰ ਚੇਲਾ, ਚੇਲਾ ਗੁਰੂ ਦਏ ਸਮਝਾਈਆ। ਧਾਮ ਵਖਾ ਕੇ ਇਕ ਨਵੇਲਾ, ਵਿਛੜੇ ਰਾਮ ਦਏ ਮਿਲਾਈਆ । ਕਾਇਆ ਮੰਦਰ ਜੰਗਲ ਜੂਹ ਉਜਾੜ ਭਿਆਨਕ ਬੇਲਾ, ਠੱਗ ਚੋਰ ਯਾਰ ਅੰਦਰ ਬੈਠੇ ਡੇਰਾ ਲਾਈਆ। ਜਿਨ੍ਹਾਂ ਮਿਲਿਆ ਪ੍ਰਭ ਸੱਜਣ ਸੁਹੇਲਾ, ਸਾਹਿਬ ਸਤਿਗੁਰ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਚਾਈਂ ਚਾਈਂਆ। ਹਰਿਜਨ ਤੇਰਾ ਮੇਲ ਅਪਾਰ, ਜਗਤ ਨੈਣ ਵੇਖਣ ਨਾ

ਪਾਈਆ। ਆਤਮ ਅੰਤਰ ਇਕ ਪਿਆਰ, ਪ੍ਰੇਮੀ ਪ੍ਰੇਮ ਦਏ ਸਮਝਾਈਆ। ਬਿਨ ਰਸਨਾ ਜਿਹਵਾ ਕਰ ਗੁਫ਼ਤਾਰ, ਗੁਫ਼ਤ ਸ਼ਨੀਦ ਵੇਖ ਵਖਾਈਆ। ਸਾਚੇ ਮੰਦਰ ਲਏ ਉਠਾਲ, ਅੰਦਰੇ ਅੰਦਰ ਜੋੜ ਜੁੜਾਈਆ। ਸਾਚੀ ਸੁਰਤੀ ਲਏ ਸੰਭਾਲ, ਮਿਹਰ ਨਜ਼ਰ ਉਠਾਈਆ। ਲੇਖਾ ਜਾਣ ਸ਼ਾਹ ਕੰਗਾਲ, ਕੰਗਾਲੋਂ ਸ਼ਾਹ ਬਣਾਈਆ। ਆਪੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਫੇਰਾ ਪਾਈਆ। ਭਗਤ ਭਗਵੰਤ ਦੇਵੇ ਮਾਣ, ਅਭਿਮਾਨ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰੀ ਕਰਾਂ ਪਹਿਚਾਣ, ਸਚ ਸੰਦੇਸ਼ਾ ਦਏ ਸੁਣਾਈਆ। ਇਕੋ ਅੱਖਰ ਦੇ ਗਿਆਨ, ਅਗਿਆਨ ਅੰਧੇਰ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀ ਮਨਾਣ, ਤਾਲੀਆਂ ਤਾਲ ਵਜਾਈਆ। ਜਨ ਭਗਤਾਂ ਹਰਿ ਜੂ ਮਿਲਿਆ ਆਣ, ਹਾਲਤ ਸਭ ਦੀ ਵੇਖ ਵਖਾਈਆ। ਲੇਖੇ ਲਾ ਕੇ ਬਿਰਧ ਜਵਾਨ, ਬੁੱਢੇ ਨੱਢੇ ਦਏ ਤਰਾਈਆ। ਜਿਨ੍ਹਾਂ ਗੋਬਿੰਦ ਸੇਵਾ ਕੀਤੀ ਮਹਾਨ, ਉਚ ਦਾ ਪੀਰ ਕੰਧੇ ਉਤੇ ਰਖਾਈਆ। ਤਿਨ੍ਹਾਂ ਦਾ ਲੇਖਾ ਵਿਚ ਜਹਾਨ, ਜ਼ਾਹਰ ਹੋ ਕੇ ਰਿਹਾ ਚੁਕਾਈਆ। ਆਸਾ ਮਨਸਾ ਪੂਰੀ ਕਰੇ ਆਣ, ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤ ਤੇਰੀ ਮਿਟੇ ਤ੍ਰਿਸਨਾ ਤ੍ਰਿਖਾ, ਸਾਂਤਕ ਸਤਿ ਦਏ ਕਰਾਈਆ। ਤੂੰ ਆਤਮ ਪਰਮਾਤਮ ਬਣਿਆ ਸਿੱਖਾ, ਸਿੱਖੀ ਸਚ ਸਚ ਦ੍ਰਿੜਾਈਆ। ਜਿਸ ਦਾ ਤੀਰ ਨਿਰਾਲਾ ਤਿੱਖਾ, ਅਣਿਆਲਾ ਆਪ ਚਲਾਈਆ। ਜਿਸ ਦਾ ਅੰਮ੍ਰਿਤ ਸਭ ਤੋਂ ਮਿੱਠਾ, ਅਨਡਿਠਾ ਰਸ ਚਖਾਈਆ। ਸੋ ਸਾਹਿਬ ਕਰੇ ਹਿੱਤਾ, ਪ੍ਰੇਮ ਪ੍ਰੀਤੀ ਇਕ ਵਧਾਈਆ। ਰੂਪ ਵਖਾ ਕੇ ਆਪਣਾ ਅਨਡਿਠਾ, ਚੇਤਨ ਸੁਰਤੀ ਰਿਹਾ ਕਰਾਈਆ। ਜਨ ਭਗਤਾਂ ਦੀ ਸੇਜੇ ਸੁੱਤਾ, ਆਤਮ ਅੰਤਰ ਡੇਰਾ ਲਾਈਆ। ਗੁਰਮੁਖ ਕੋਈ ਨਾ ਰਹੇ ਰੁੱਸਾ, ਰੁੱਸਿਆਂ ਰਿਹਾ ਮਨਾਈਆ। ਭਗਤ ਭਗਵਾਨ ਦਾ ਕਾਹਦਾ ਗ਼ੁੱਸਾ, ਖ਼ੁਸ਼ੀਆਂ ਰੰਗ ਵਖਾਈਆ। ਪਿਆਰ ਨਾਲ ਕਹੇ ਪ੍ਰਭ ਉਠ ਮੇਰੇ ਲਾਡਲੇ ਪੁੱਤਾ, ਪਤਿਪਰਮੇਸ਼ਵਰ ਦਇਆ ਕਮਾਈਆ। ਉਨ੍ਹਾਂ ਦਾ ਆਵਣ ਜਾਵਣ ਮੁੱਕਾ, ਜਿਨ੍ਹਾਂ ਮੁਕੰਮਲ ਮਿਲੀ ਸਰਨਾਈਆ। ਜਨਮ ਕਰਮ ਦਾ ਮਿਟੇ ਦੁਖਾ, ਦਲਿਦ੍ਰ ਰੋਗ ਰਹੇ ਨਾ ਰਾਈਆ। ਜਨਣੀ ਕਰਾ ਕੇ ਸਫ਼ਲ ਕੁੱਖਾ, ਧੰਨ ਜਣੇਂਦੀ ਮਾਈਆ। ਜਨ ਭਗਤ ਦਵਾਰੇ ਖਾ ਕੇ ਟੁੱਕਰ ਰੁੱਖਾ, ਸ੍ਰੀ ਭਗਵਾਨ ਖ਼ੁਸ਼ੀ ਮਨਾਈਆ। ਸ਼ਾਹ ਪਾਤਸ਼ਾਹ ਰਾਜ ਰਾਜਾਨਾਂ ਕਦੇ ਨਾ ਪੁੱਛਾ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਸਭ ਤੋਂ ਉੱਤਮ ਸ੍ਰੇਸ਼ਟ ਸਤਿ ਸਰੂਪ ਗੁਰਮੁਖਾਂ, ਜੋ ਮੁਖ ਵਿਚੋਂ ਸੋਹੰ ਨਾਮ ਧਿਆਈਆ। ਪ੍ਰਭ ਦਾ ਖੇਲ ਨਹੀਂ ਕੋਈ ਲੁਕਾ, ਪੜਦਾ ਉਤੇ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਰਿਹਾ ਤਰਾਈਆ। ਭਗਤ ਕਹਿਣ ਪ੍ਰਭ ਕਲ ਡੂੰਘਾ ਸਾਗਰ, ਨਈਆ ਨਜ਼ਰ ਕੋਇ ਨਾ ਆਈਆ। ਭਵਰ ਹੋਈ ਕਾਇਆ ਗਾਗਰ, ਪਾਰ ਨਾ ਕੋਇ ਕਰਾਈਆ। ਸਾਚਾ ਵਣਜ ਨਾ ਕਰੇ ਕੋਈ ਸੌਦਾਗਰ, ਹੱਟ ਸਤਿ ਨਾ ਕੋਇ ਖੁਲ੍ਹਾਈਆ। ਨਿਰਮਲ ਕਰਮ ਨਾ ਹੋਏ ਉਜਾਗਰ, ਦੁਰਮਤ ਮੈਲ ਨਾ ਕੋਇ ਧੁਆਈਆ। ਸਚ ਦਵਾਰੇ ਦੇਵੇ ਕੋਈ ਨਾ ਆਦਰ, ਅੰਤਰ ਦ੍ਰਿਸ਼ਟ ਨਾ ਕੋਇ ਖੁਲ੍ਹਾਈਆ। ਪਿਆ ਵਿਛੋੜਾ ਕਰਤੇ ਕਾਦਰ, ਕਰੀਮ ਰਹੀਮ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦੇਣਾ ਆਪਣਾ ਬਾਤਨ, ਬੈਤੁਲ ਧਾਮ ਦੇਣਾ ਵਖਾਈਆ। ਜਨ ਭਗਤ ਕਹਿਣ ਪ੍ਰਭ ਖੋਲ੍ਹ ਤਾਕੀ, ਤੁਖ਼ਮ ਤਾਸੀਰ ਦੇ ਜਣਾਈਆ। ਤੇਰੀ ਵੇਖੀਏ ਚਾਲ ਬਾਂਕੀ, ਨਿਰਗੁਣ ਬੇਪਰਵਾਹੀਆ। ਤੂੰ ਆਦਿ ਜੁਗਾਦੀ ਸਾਥੀ, ਸਗਲਾ ਸੰਗ ਨਿਭਾਈਆ। ਤੂੰ ਧੁਰ ਮੰਤਰ ਦਾ ਪਾਠੀ,

ਤੇਰੇ ਪਾਠ ਦਾ ਭੋਗ ਕੋਇ ਨਾ ਪਾਈਆ। ਤੂੰ ਸਭ ਦਾ ਕਮਲਾਪਾਤੀ, ਲੱਖ ਚੁਰਾਸੀ ਨਾਰ ਰਿਹਾ ਹੰਢਾਈਆ। ਤੂੰ ਸਦਾ ਸਦਾ ਪੁਰਖ ਅਬਿਨਾਸ਼ੀ, ਜੀਵਣ ਮਰਨ ਵਿਚ ਨਾ ਆਈਆ। ਤੇਰਾ ਨਾਮ ਸੰਦੇਸ਼ਾ ਧੁਰ ਦੀ ਪਾਤੀ, ਜਨ ਭਗਤ ਸੁਨੇਹੜਾ ਦੇ ਸਮਝਾਈਆ। ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸੱਚਾ ਚੰਦ ਚਮਕਾਈਆ। ਲਹਿਣਾ ਦੇਣਾ ਮੁੱਕੇ ਜ਼ਾਤ ਪਾਤੀ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਬਦਲ ਦੇ ਹਯਾਤੀ, ਹਾਜ਼ਰ ਹੋ ਕੇ ਦਇਆ ਕਮਾਈਆ। ਤੇਰੇ ਨਾਮ ਦੀ ਵੱਜੇ ਇਕ ਰਬਾਬੀ, ਰੱਬੀ ਨੂਰ ਦੇ ਦਰਸਾਈਆ। ਆਵਣ ਜਾਵਣ ਦੀ ਮਿਲੇ ਆਜ਼ਾਦੀ, ਅੱਧ ਵਿਚਕਾਰ ਨਾ ਕੋਇ ਅਟਕਾਈਆ। ਤੇਰੇ ਦਵਾਰੇ ਹੋਈਏ ਪਾਕੀ, ਭਾਗ ਹਿੱਸਾ ਝੋਲੀ ਦੇਣਾ ਪਾਈਆ। ਭਗਤ ਉਧਾਰਨਾ ਤੇਰੀ ਧੁਰ ਦੀ ਵਾਦੀ, ਵਾਧਾ ਅੱਗੇ ਦੇ ਕਰਾਈਆ। ਤੇਰੇ ਸਚਖੰਡ ਦੀ ਸੋਹੇ ਸੁਹੰਜਣੀ ਆਬਾਦੀ, ਅਬਾਦਤ ਤੇਰਾ ਇਕੋ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸਾਚੇ ਸੰਤ ਗੁਰਮੁਖ ਗੁਰਸਿਖ ਤੇਰੀ ਮੰਗਣ ਇਕ ਸਰਨਾਈਆ ।

੬ ਮੱਘਰ ੨੦੨੧ ਬਿਕ੍ਰਮੀ ਗੁਰਦਾਸ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ

ਜਨ ਭਗਤ ਹਰਿ ਦਵਾਰੇ ਘੁੰਮਦਾ, ਘੁੰਮਣ ਘੇਰੀ ਜਗਤ ਤਜਾਈਆ। ਸ਼ਬਦ ਅਗੰਮੀ ਨਾਮ ਸੁਣਦਾ, ਸੁਰਤੀ ਸ਼ਬਦ ਮਿਲਾਈਆ। ਲੇਖ ਮਿਟਾ ਕੇ ਪੂਰਬ ਅਵਗੁਣ ਦਾ, ਗੁਣ ਸਾਚਾ ਝੋਲੀ ਪਾਈਆ। ਰਸ ਮਾਣੇ ਅਗੰਮੀ ਧੁਨ ਦਾ, ਅਨਹਦ ਰਾਗ ਜਣਾਈਆ। ਪੜਦਾ ਲਾਹ ਕੇ ਡੂੰਘੀ ਸੁੰਨ ਦਾ, ਨਿਜ ਨੇਤਰ ਅੱਖ ਖੁਲ੍ਹਾਈਆ। ਸਾਕ ਛੁੱਟ ਜਾਏ ਰਿਖ ਮੁਨ ਦਾ, ਪਤਿਪਰਮੇਸ਼ਵਰ ਮਿਲੇ ਬੇਪਰਵਾਹੀਆ। ਚੋਟੀ ਸੀਸ ਕੋਇ ਨਾ ਮੁੰਨਦਾ, ਸਾਬਤ ਸੂਰਤ ਇਕ ਵਖਾਈਆ। ਲੇਖਾ ਮੁੱਕ ਜਾਏ ਰਸਨਾ ਜਿਹਵਾ ਬੁੱਲ ਦਾ, ਅੰਤਰ ਆਤਮ ਜੋੜ ਜੁੜਾਈਆ। ਨਿਜਰ ਰਸ ਕਦੇ ਨਾ ਡੁਲ੍ਹਦਾ, ਸਚ ਪਿਆਲਾ ਜਾਮ ਪਿਆਈਆ। ਤ੍ਰੈਗੁਣ ਮਾਇਆ ਵਿਚ ਨਾ ਰੁਲਦਾ, ਰੁਲਦਿਆਂ ਲਏ ਤਰਾਈਆ। ਬੂਟਾ ਬਣਾ ਦੇ ਸਾਚੀ ਕੁਲ ਦਾ, ਕੁਲਵੰਤਾ ਹੋਏ ਸਹਾਈਆ। ਆਦਿ ਜੁਗਾਦਿ ਫਲਦਾ ਫੁਲਦਾ, ਪੱਤ ਡਾਲ੍ਹੀ ਨਾਲ ਮਹਿਕਾਈਆ। ਪ੍ਰੇਮ ਹੁਲਾਰੇ ਅੰਦਰ ਝੁਲਦਾ, ਸੋਹਣੀ ਰੁੱਤ ਸੁਹਾਈਆ। ਸਚ ਪ੍ਰੀਤੀ ਅੰਦਰ ਘੋਲੀ ਘੁਲਦਾ, ਘਾਲ ਆਪਣੀ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੇਲ ਮਿਲਾਈਆ। ਗੁਰਮੁਖ ਘੁੰਮ ਘੁੰਮ ਲਾਏ ਚੱਕਰ, ਚੱਕਰਵਰਤੀ ਵੇਖ ਵਖਾਈਆ। ਜਿਸ ਦੇ ਸੀਸ ਝੁਲਦਾ ਛਤਰ, ਛਤਰਧਾਰੀ ਇਕ ਅਖਵਾਈਆ। ਜਿਸ ਦਾ ਲੇਖਾ ਅਗੰਮੀ ਪੱਤਰ, ਬੁੱਧੀ ਸਮਝ ਸਕੇ ਨਾ ਰਾਈਆ। ਜਿਸ ਦੇ ਗੁਰ ਅਵਤਾਰ ਪੈਗ਼ੰਬਰ ਪੁੱਤਰ, ਭਗਤਾਂ ਦਏ ਵਡਿਆਈਆ। ਜੋ ਨਿਰਗੁਣ ਧਾਰੋਂ ਆਵੇ ਉਤਰ, ਨਿਰਵੈਰ ਪੁਰਖ ਇਕ ਅਖਵਾਈਆ। ਉਸਦਾ ਸਦਾ ਕਰੀਏ ਸ਼ੁਕਰ, ਸ਼ਾਕਰ ਆਪਣੇ ਉਤੇ ਕਰਾਈਆ। ਕੀਤਾ ਕੌਲ ਜਾਏ ਨਾ ਮੁੱਕਰ, ਗੋਬਿੰਦ ਗੁਰ ਸਮਝਾਈਆ। ਸੰਤ ਸੁਹੇਲੇ ਚੁੱਕੇ ਕੁੱਛੜ, ਗੁਰਮੁਖ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਗੁਰਮੁਖ ਘੁੰਮਣ ਘਰ ਚਾਉ ਘਨੇਰਾ, ਵੱਜੇ ਨਾਮ ਵਧਾਈਆ।

ਪੁਰਖ ਅਬਿਨਾਸ਼ੀ ਬੰਨ੍ਹੇ ਬੇੜਾ, ਸਮਰਥ ਆਪਣੇ ਕੰਧ ਉਠਾਈਆ। ਜਨਮ ਜਨਮ ਦਾ ਕੱਟ ਕੇ ਗੇੜਾ, ਲੱਖ ਚੁਰਾਸੀ ਦਏ ਕਟਾਈਆ। ਆਵਣ ਜਾਵਣ ਚੁੱਕੇ ਝੇੜਾ, ਝਗੜਾ ਰਹੇ ਨਾ ਕੋਇ ਲੋਕਾਈਆ। ਕਾਇਆ ਮੰਦਰ ਵਸੇ ਖੇੜਾ, ਸੋਹਣੀ ਬਣਤ ਬਣਾਈਆ। ਨਜ਼ਰੀ ਆਏ ਤੂੰ ਮੇਰਾ ਮੈਂ ਤੇਰਾ, ਦੂਜਾ ਰੂਪ ਨਾ ਕੋਇ ਵਟਾਈਆ। ਸ਼ਬਦ ਅਨਾਦੀ ਸਤਿਗੁਰ ਸ਼ੇਰਾ, ਸ਼ਹਿਨਸ਼ਾਹ ਵਡਿਆਈਆ। ਪ੍ਰੇਮ ਪ੍ਰੀਤੀ ਪਾ ਕੇ ਘੇਰਾ, ਡੋਰੀ ਤੰਦ ਬੰਧਾਈਆ। ਨਜ਼ਰੀ ਆਵੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖ ਘੁੰਮਣ ਚਾਰ ਕੁੰਟ, ਭੱਜਣ ਵਾਹੋ ਦਾਹੀਆ। ਠਾਕਰ ਮਿਲਿਆ ਵਾਸੀ ਬੈਕੁੰਠ, ਨਿਵਾਸੀ ਇਕੋ ਨਜ਼ਰੀ ਆਈਆ। ਜਿਸ ਨੂੰ ਜੁਗ ਚੌਕੜੀ ਲੱਭਦੇ ਸੰਤ, ਭਗਤ ਅੱਖ ਖੁਲ੍ਹਾਈਆ। ਜੋ ਮਾਲਕ ਧੁਰ ਦਾ ਕੰਤ, ਵਿਛੜਿਆਂ ਰਿਹਾ ਮਿਲਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਤਨ ਮਾਟੀ ਖ਼ਾਕ ਆਪਣੇ ਨਾਮ ਰੰਗਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਨਿਵਣ ਸੁ ਅੱਖਰ ਕਰੇ ਪੜ੍ਹਾਈਆ। ਬੋਧ ਅਗਾਧਾ ਬਣ ਕੇ ਪੰਡਤ, ਸਾਚਾ ਨਾਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਾਨਣਹਾਰਾ ਹਰ ਘਟ ਥਾਈਂਆ । ਗੁਰਮੁਖ ਘੁੰਮਣ ਇਰਦ ਗਿਰਦ, ਆਸ ਪਾਸ ਸੋਭਾ ਪਾਈਆ। ਜਿਸ ਸਵਾਮੀ ਧੁਰ ਦੀ ਦਰਦ, ਦੁਖੀਆਂ ਵੇਖ ਵਖਾਈਆ। ਓਸ ਅੱਗੇ ਇਕੋ ਅਰਜ਼, ਬੇਨੰਤੀ ਸਚ ਜਣਾਈਆ। ਜਨਮ ਕਰਮ ਦੀ ਮੇਟ ਦੇ ਮਰਜ਼, ਆਵਣ ਜਾਵਣ ਰਹਿਣ ਨਾ ਪਾਈਆ। ਤੇਰਾ ਪ੍ਰਭ ਕੀ ਹੋਣਾ ਹਰਜ, ਮਿਹਰ ਨਜ਼ਰ ਉਠਾਈਆ। ਸ਼ਰਅ ਕਸਾਈ ਨਾ ਮਾਰੇ ਕਰਦ, ਛੁਰੀ ਹਲਾਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਘੁੰਮ ਘੁੰਮ ਕੇ ਸਾਰੇ ਥੱਕੇ, ਜੁਗ ਚੌਕੜੀ ਪੰਧ ਮੁਕਾਈਆ। ਫਿਰ ਫਿਰ ਆਏ ਮਦੀਨੇ ਮੱਕੇ, ਕਾਅਬਾ ਕਬਰਾਂ ਵਿਚ ਧਿਆਨ ਲਗਾਈਆ। ਲੱਭਦੇ ਰਹੇ ਤੀਰਥ ਤਟੇ, ਅਠਸਠ ਖੋਜ ਖੁਜਾਈਆ। ਗੁਰਦਰ ਮੰਦਰ ਮਸਜਿਦ ਫਿਰਦੇ ਭੱਜੇ, ਬਣ ਕੇ ਪਾਂਧੀ ਰਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਅੱਕੇ, ਅਕਲ ਬੁਧ ਨਾ ਕੋਇ ਚਤੁਰਾਈਆ। ਸਾਚਾ ਮਾਰਗ ਤੇਰਾ ਸਵਾਮੀ ਮੂਲ ਨਾ ਲੱਭੇ, ਖੋਜੀ ਸ੍ਰਿਸ਼ਟ ਸਬਾਈਆ। ਚਾਰੋਂ ਕੁੰਟ ਤੱਤੀ ਵਾ ਵਗੇ, ਸਾਂਤਕ ਸਤਿ ਨਾ ਕੋਇ ਕਰਾਈਆ। ਕਲਜੁਗ ਜੀਵ ਬਗੜੇ ਹੋਏ ਬਪੇ, ਹੰਸ ਰੂਪ ਨਾ ਕੋਇ ਵਟਾਈਆ। ਬਿਰਹੋਂ ਵਿਛੋੜੇ ਅੰਦਰ ਤਪੇ, ਜਨ ਭਗਤ ਦੇਣ ਦੁਹਾਈਆ। ਕਵਣ ਵੇਲਾ ਪ੍ਰਭ ਸਿਰ ਆਪਣਾ ਹੱਥ ਰੱਖੇ, ਰੱਖਿਆ ਕਰੇ ਥਾਉਂ ਥਾਈਂਆ। ਸਾਡੇ ਲੇਖੇ ਲਾ ਲਏ ਟੇਕੇ ਮੱਥੇ, ਮਸਤਕ ਜੋਤੀ ਨੂਰ ਕਰੇ ਰੁਸ਼ਨਾਈਆ। ਸਗਲ ਵਸੂਰੇ ਜਾਇਣ ਲੱਥੇ, ਦੁੱਖ ਰੋਗ ਰਹਿਣ ਨਾ ਪਾਈਆ। ਨਾਮ ਰੰਗਣ ਵਿਚ ਆਪਣੇ ਰੱਤੇ, ਰੱਤੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਵਡਿਆਈਆ। ਜਨ ਭਗਤ ਕਹਿਣ ਘੁੰਮ ਘੁੰਮ ਰਹੇ ਫਿਰਦੇ, ਜੁਗ ਚੌਕੜੀ ਫੇਰਾ ਪਾਈਆ। ਪ੍ਰਭੂ ਆ ਕੇ ਵਸ ਆਪਣੇ ਹਿਰਦੇ, ਹਰਿ ਅੰਤਰ ਪੜਦਾ ਲਾਹੀਆ। ਭੇਵ ਖੁਲ੍ਹਾ ਅਨੋਖੇ ਦਿਲ ਦੇ, ਦਿਲਬਰ ਆਪਣਾ ਜੋੜ ਜੁੜਾਈਆ। ਆਤਮ ਪਰਮਾਤਮ ਵੇਖੀਏ ਮਿਲਦੇ, ਮੇਲ ਮਿਲਾਵਾ ਦੇ ਸਮਝਾਈਆ। ਭੇਵ ਖੁਲ੍ਹਾ ਦੇ ਆਪਣੇ ਦਿਲ ਦੇ, ਤਿਲਕ ਲਲਾਟੀ ਨੂਰ ਕਰ ਰੁਸ਼ਨਾਈਆ। ਸੁਖ ਦੇ ਸਾਚੇ ਵਸਲ ਦੇ, ਅਸਲ ਆਪਣਾ ਰੂਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਫਿਰਦੇ

ਫਿਰਦੇ ਆ ਗਏ ਘਰ, ਗ੍ਰਹਿ ਮੰਦਰ ਦੇ ਵਖਾਈਆ। ਜਿਥੇ ਵਸੇ ਨਰਾਇਣ ਨਰ, ਹਰਿ ਜੂ ਡੇਰਾ ਲਾਈਆ। ਓਸ ਮੰਜ਼ਲ ਜਾਈਏ ਚੜ੍ਹ, ਜਿਸ ਦਾ ਮਾਰਗ ਸਮਝ ਕੋਇ ਨਾ ਪਾਈਆ। ਤੇਰੀ ਸਰਨੀ ਡਿਗੀਏ ਦੜ, ਆਪਣਾ ਆਪ ਮਿਟਾਈਆ। ਸਾਹਿਬ ਸਵਾਮੀ ਕਿਰਪਾ ਕਰ, ਕਿਰਪਣ ਲਏ ਉਠਾਈਆ। ਨਿਰਭਉ ਚੁਕਾ ਭੈ ਡਰ, ਭਿਆਨਕ ਹੋ ਸਹਾਈਆ। ਸਵੱਛ ਸਰੂਪੀ ਅੱਗੇ ਖੜ੍ਹ, ਸਨਮੁਖ ਦਰਸ ਦੇਣਾ ਚਾਈਂ ਚਾਈਂਆ। ਤੇਰਾ ਨਾਉਂ ਨਿਰੰਕਾਰਾ ਲਈਏ ਪੜ੍ਹ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਫਿਰਦੇ ਫਿਰਦੇ ਆਏ ਆਸਣ, ਅਸਲੀਅਤ ਦੇ ਸਮਝਾਈਆ। ਤੇਰਾ ਨਾਉਂ ਪੁਰਖ ਅਬਿਨਾਸ਼ਣ, ਅਬਿਨਾਸ਼ੀ ਤੇਰੇ ਹੱਥ ਵਡਿਆਈਆ । ਭਗਤ ਸੁਹੇਲੇ ਦਾਸੀ ਦਾਸਣ, ਗੁਰ ਚੇਲੇ ਸੀਸ ਨਿਵਾਈਆ। ਪੰਧ ਮੁਕਾ ਦੇ ਪ੍ਰਿਥਮੀ ਆਕਾਸ਼ਣ, ਗਗਨ ਗਗਨੰਤਰ ਡੇਰਾ ਢਾਹੀਆ। ਤੇਰਾ ਮੰਡਲ ਵੇਖਣ ਰਾਸਣ, ਸੋਹਣਾ ਵੇਸ ਧਰਾਈਆ। ਕਰ ਬੇਨੰਤੀ ਸਾਰੇ ਆਖਣ, ਨੇਤਰ ਨੈਣਾਂ ਨੀਰ ਵਹਾਈਆ। ਪ੍ਰਭੂ ਤੇਰੇ ਆਏ ਪਾਤਣ, ਨਈਆ ਨੌਕਾ ਨਾਮ ਚੜ੍ਹਾਈਆ। ਦੋ ਜਹਾਨਾਂ ਬਣ ਸਾਥਣ, ਸਗਲਾ ਸੰਗ ਨਿਭਾਈਆ। ਕੋਟ ਜਨਮ ਉਤਾਰ ਪਾਪਣ, ਪਤਤ ਪੁਨੀਤ ਕਰਾਈਆ। ਤੂੰ ਧੁਰ ਦਾ ਮਾਈ ਬਾਪਣ, ਪਿਤਾ ਪੁਰਖ ਅਕਾਲ ਅਖਵਾਈਆ। ਅਸਾਂ ਤੇਰਾ ਕਰਨਾ ਇਕੋ ਜਾਪਣ, ਸੋ ਇਕੋ ਸੋਹੰ ਰਾਗ ਅਲਾਈਆ। ਗੁਰੂ ਅਵਤਾਰਾਂ ਪੀਰ ਪੈਗ਼ੰਬਰਾਂ ਦੱਸਿਆ ਭਵਿਖਤ ਵਾਕਣ, ਵੇਲਾ ਵਕਤ ਗਿਆ ਆਈਆ। ਤੇਰਾ ਭਗਤ ਨਾ ਹੋਏ ਨਿਰਾਸਣ, ਨਿਰਾਸਾ ਆਸਾ ਵਿਚ ਬਦਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਘੁੰਮਦੇ ਘੁੰਮਦੇ ਆ ਗਏ ਅੱਗੇ, ਆਪਣਾ ਪੰਧ ਮੁਕਾਈਆ । ਕਿਰਪਾ ਕਰ ਸੂਰੇ ਸਰਬਗੇ, ਸਚ ਤੇਰੀ ਸਰਨਾਈਆ। ਦੀਪਕ ਦੀਆ ਕਮਲਾਪਾਤੀ ਇਕੋ ਜਗੇ, ਅੰਧੇਰੀ ਰਾਤੀ ਦਏ ਮਿਟਾਈਆ। ਪਵਣ ਸੁਗੰਧੀ ਅਗੰਮੀ ਠੰਡੀ ਵਗੇ, ਤੱਤੀ ਵਾ ਨਾ ਲੱਗੇ ਰਾਈਆ। ਹੰਸ ਬਣਾ ਬਗੜੇ ਬਪੇ, ਦੁਰਮਤ ਮੈਲ ਧੁਆਈਆ। ਤੇਰਾ ਨਾਮ ਤੇਰਾ ਭਗਤ ਇਕੋ ਜਪੇ, ਜੀਵਣ ਜੁਗਤ ਇਕ ਸਮਝਾਈਆ। ਸਚ ਪ੍ਰੀਤੀ ਸੀਸ ਜਗਦੀਸ਼ ਤੇਰੇ ਅੱਗੇ, ਦੂਸਰ ਅਵਰ ਨਾ ਕੋਇ ਝੁਕਾਈਆ। ਧੁਰ ਦਰਬਾਰਾ ਹਰਿ ਨਿਰੰਕਾਰਾ ਭਗਤ ਭਗਵਾਨ ਤੇਰਾ ਲੰਘੇ, ਸਾਚੇ ਮੰਦਰ ਚੜ੍ਹ ਚੜ੍ਹ ਖ਼ੁਸ਼ੀ ਮਨਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਸਚ ਸਿੰਘਾਸਣ ਸੋਹੇਂ ਪਲੰਘੇ, ਛਤਰਧਾਰੀ ਡੇਰਾ ਲਾਈਆ। ਨਾਮ ਨਿਧਾਨ ਨੌਜਵਾਨ ਸ੍ਰੀ ਭਗਵਾਨ ਤੇਰਾ ਵੱਜੇ ਮਰਦੰਗੇ, ਅਗੰਮ ਅਗੰਮੜਾ ਰਾਗ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਰਨ ਸਰਨਾਈ ਸਾਰੇ ਢੱਠੇ, ਸਿਰ ਸਕੇ ਨਾ ਕੋਇ ਉਠਾਈਆ। ਭਗਤ ਸੁਹੇਲੇ ਪ੍ਰੇਮੀ ਪ੍ਰੇਮ ਆਪੇ ਸੱਦੇ, ਸਚ ਸੁਨੇਹੜਾ ਨਾਮ ਜਣਾਈਆ। ਦਰ ਦਵਾਰ ਤੇਰੇ ਆਈਏ ਭੱਜੇ, ਭਜਨ ਬੰਦਗੀ ਤੇਰੀ ਝੋਲੀ ਪਾਈਆ। ਲੱਖ ਚੁਰਾਸੀ ਵਿਚੋਂ ਫੜ ਫੜ ਕੱਢੇ, ਇਹੋ ਤੇਰੀ ਵਡਿਆਈਆ। ਪਾਰ ਉਤਾਰੇ ਬੁੱਢੇ ਨੱਢੇ, ਨੌਜਵਾਨਾਂ ਹੋਏ ਸਹਾਈਆ। ਜੋ ਸਰਨਾਈ ਤੇਰੀ ਲੱਗੇ, ਆਪਣਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਨ੍ਹਾਂ ਲੇਖਾ ਲੇਖੇ ਲਾਈਆ। ਘੁੰਮਦਿਆਂ ਘੁੰਮਦਿਆਂ ਮਿਲਿਆ ਦਰਵਾਜ਼ਾ, ਪੜਦਾ ਦੇ ਉਠਾਈਆ । ਤੂੰ ਸਰਬ ਸਵਾਮੀ ਗ਼ਰੀਬ ਨਿਵਾਜਾ, ਕੋਝੇ ਕਮਲਿਆਂ ਗਲੇ ਲਗਾਈਆ। ਭਗਤ ਸੁਹੇਲਾ ਮਾਰ ਆਵਾਜ਼ਾਂ, ਸੁਤਿਆਂ ਲੈ ਉਠਾਈਆ। ਅੰਦਰ ਵੜ ਕੇ ਖੋਲ੍ਹੇ ਰਾਜ਼ਾ, ਰਹਿਮਤ ਆਪ ਕਮਾਈਆ। ਹੋਏ ਸਹਾਈ ਨਾਥ ਅਨਾਥਾ, ਨਿਮਾਣਿਆਂ ਦੇ ਵਡਿਆਈਆ। ਜੁਗ ਚੌਕੜੀ ਤੇਰਾ ਸਾਥਾ,

ਸਗਲਾ ਸੰਗ ਇਕੋ ਨਜ਼ਰੀ ਆਈਆ। ਤੇਰੇ ਭਗਤਾਂ ਤੇਰਾ ਗੌਣਾ ਪਾਠਾ, ਤੇਰਾ ਨਾਮ ਧਿਆਈਆ। ਤੂੰ ਮਾਲਕ ਖ਼ਾਲਕ ਪੁਰਖ ਸਮਰਾਥਾ, ਸਚਖੰਡ ਨਿਵਾਸੀ ਇਕੋ ਨਜ਼ਰੀ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਪੂਰੀ ਕਰਦੇ ਆਸਾ, ਆਸਾ ਤ੍ਰਿਸਨਾ ਮੇਟ ਮਿਟਾਈਆ। ਤੇਰੇ ਚਰਨ ਸਚ ਭਰਵਾਸਾ, ਭਾਂਡਾ ਭਰਮ ਦੇ ਭੰਨਾਈਆ। ਪਿਛਲਾ ਖੋਲ੍ਹ ਕੇ ਵੇਖ ਖਾਤਾ, ਜਨਮ ਕਰਮ ਦਾ ਲੇਖਾ ਤੇਰੀ ਝੋਲੀ ਪਾਈਆ। ਤੂੰ ਗਹਿਰ ਗੰਭੀਰ ਵੱਡਾ ਦਾਤਾ, ਬੇਨਜ਼ੀਰ ਨਜ਼ਰੀ ਆਈਆ। ਤੇਰੇ ਨਾਲ ਜੁੜਿਆ ਭਗਤਾਂ ਨਾਤਾ, ਆਤਮ ਪਰਮਾਤਮ ਮੇਲ ਮਿਲਾਈਆ। ਦੋ ਜਹਾਨਾਂ ਬਣ ਸੱਜਣ ਸਾਕਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦੇ ਚੁਕਾਈਆ। ਘੁੰਮ ਘੁੰਮ ਕੇ ਮੇਟਿਆ ਪੰਧ, ਪਾਂਧੀ ਰਹੇ ਜਣਾਈਆ। ਤੂੰ ਸਵਾਮੀ ਹਰਿ ਬਖ਼ਸ਼ੰਦ, ਬਖ਼ਸ਼ਿਸ਼ ਝੋਲੀ ਪਾਈਆ। ਆਪਣੇ ਪ੍ਰੇਮ ਦਾ ਦੇ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ । ਘਰ ਮਿਲਾਵਾ ਸੋਹਣੇ ਚੰਦ, ਗੁਰ ਸ਼ਬਦੀ ਜੋੜ ਜੁੜਾਈਆ। ਸੁਰਤ ਸਵਾਣੀ ਨਾ ਹੋਏ ਰੰਡ, ਸੁਹਾਗੀ ਕੰਤ ਮਿਲਾਈਆ। ਸਤਿ ਸਰੂਪੀ ਇਕੋ ਛੰਦ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਭਰਮ ਭੁਲੇਖਾ ਢਹਿ ਜਾਏ ਕੰਧ, ਭਾਂਡਾ ਭਰਮ ਭੰਨਾਈਆ। ਕੂੜੀ ਕਿਰਿਆ ਮਿਟੇ ਗੰਦ, ਮਾਇਆ ਮਮਤਾ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੈ ਤਰਾਈਆ। ਘੁੰਮਦੇ ਘੁੰਮਦੇ ਆ ਗਏ ਕੋਲ, ਜਨਮ ਜਨਮ ਦਾ ਪੰਧ ਮੁਕਾਈਆ। ਆਪਣੇ ਕੰਡੇ ਹਰਿ ਜੂ ਤੋਲ, ਤਰਾਜ਼ੂ ਅਵਰ ਨਾ ਕੋਇ ਟਿਕਾਈਆ। ਅੰਦਰ ਵੜ ਕੇ ਨਿਰਗੁਣ ਬੋਲ, ਸਰਗੁਣ ਦੇ ਸਮਝਾਈਆ। ਏਥੇ ਓਥੇ ਰਹੀਏ ਅਡੋਲ, ਡੁਲ ਸਕੇ ਕੋਇ ਨਾ ਰਾਈਆ। ਸਚ ਦਵਾਰਾ ਅੰਤਰ ਖੋਲ੍ਹ, ਪੜਦਾ ਆਪ ਉਠਾਈਆ । ਜੋਤ ਸਰੂਪੀ ਹੋ ਕੇ ਮੌਲ, ਮੌਲਾ ਇਕੋ ਨਜ਼ਰੀ ਆਈਆ। ਤੇਰੇ ਭੇਵ ਜਾਣੇ ਨਾ ਕੋਈ ਪੰਡਤ ਪਾਂਧਾ ਰੌਲ, ਵਿਦਿਆ ਨਾਲ ਨਾ ਕੋਇ ਵਡਿਆਈਆ । ਜਨ ਭਗਤ ਸੁਹੇਲੇ ਤੇਰਾ ਦਰਸ਼ਨ ਮੰਗਣ ਉਪਰ ਧੌਲ, ਧਰਨੀ ਧਵਲ ਧਿਆਨ ਲਗਾਈਆ। ਪੂਰਾ ਕਰਦੇ ਆਪਣਾ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲੌਣਾ ਸਹਿਜ ਸੁਭਾਈਆ। ਘੁੰਮਦੇ ਘੁੰਮਦੇ ਵੜ ਗਏ ਅੰਦਰ, ਬੰਕ ਦਵਾਰਾ ਵੇਖ ਵਖਾਈਆ। ਸੋਹਣਾ ਲੱਗਾ ਸਤਿਗੁਰ ਮੰਦਰ, ਹਰਿ ਜੂ ਦਏ ਵਡਿਆਈਆ। ਬਜਰ ਕਪਾਟੀ ਖੋਲ੍ਹਦੇ ਜੰਦਰ, ਕੁਫ਼ਲ ਕੂੜਾ ਦੇ ਤੁੜਾਈਆ । ਭਾਗ ਲਗਾ ਦੇ ਕਾਇਆ ਖੰਡਰ, ਜੋਤੀ ਜੋਤ ਹੋਏ ਰੁਸ਼ਨਾਈਆ। ਮਨ ਵਾਸਨਾ ਬੰਨ੍ਹ ਦੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਦੂਈ ਦਵੈਤੀ ਢਾਹ ਦੇ ਕੰਧਨ, ਪੜਦਾ ਪਰੇ ਹਟਾਈਆ। ਚਰਨ ਧੂੜ ਦਾ ਲਾ ਦੇ ਚੰਦਨ, ਮਸਤਕ ਟਿੱਕਾ ਖ਼ਾਕ ਰਮਾਈਆ। ਸਚ ਪ੍ਰੇਮ ਦਾ ਪਾ ਦੇ ਬੰਧਨ, ਡੋਰੀ ਸਕੇ ਨਾ ਕੋਇ ਤੁੜਾਈਆ। ਪੁਰਖ ਅਕਾਲ ਹੋ ਕੇ ਰੱਖ ਅੰਗਨ, ਗੋਦੀ ਇਕ ਉਠਾਈਆ। ਧੁਰ ਦਾ ਦਰ ਆਏ ਮੰਗਣ, ਇਕੋ ਮੰਗ ਮੰਗਾਈਆ। ਕਾਇਆ ਚੋਲੀ ਚੜ੍ਹ ਜਾਏ ਰੰਗਣ, ਦੁਰਮਤ ਮੈਲ ਧੁਆਈਆ। ਆਤਮ ਪਰਮਾਤਮ ਮਿਲੇ ਅਨੰਦਨ, ਬ੍ਰਹਮ ਪਾਰਬ੍ਰਹਮ ਇਕ ਸਮਾਈਆ। ਤੂੰ ਭਗਤ ਸੁਹੇਲਾ ਟੁੱਟੀ ਗੰਢਣ, ਜੁਗ ਵਿਛੜੇ ਮੇਲ ਮਿਲਾਈਆ। ਦੀਨ ਦਿਆਲ ਸਦਾ ਬਖ਼ਸ਼ੰਦਨ, ਜੁਗ ਜੁਗ ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਘੁੰਮਦੇ ਘੁੰਮਦੇ ਮੰਦਰ ਲੱਭਾ, ਵੱਜੀ ਸਚ ਵਧਾਈਆ। ਹੌਕਾ ਫੇਰ ਨਾ ਨਿਕਲੇ ਹਾਏ ਰੱਬਾ, ਤੋਬਾ ਤੋਬਾ ਨਾ ਕੋਇ ਸੁਣਾਈਆ। ਤੂੰ ਸਭ ਦਾ ਪਿਤਾ ਇਕੋ ਅੱਬਾ,

ਅੰਮੀ ਮੰਮੀ ਇਕੋ ਤੂੰ ਅਖਵਾਈਆ। ਤੇਰੇ ਪਿਆਰ ਦਾ ਭਗਤ ਬੱਧਾ, ਬੰਧਨ ਸਾਰੇ ਰਿਹਾ ਤੁੜਾਈਆ। ਤੂੰ ਪਿਆਰ ਦੇ ਦੇ ਆਪਣੇ ਹੱਥਾਂ, ਸਿਰ ਆਪਣਾ ਹੱਥ ਟਿਕਾਈਆ। ਮੈਂ ਤੇਰਾ ਗਾਵਾਂ ਜਸਾ, ਜਸ ਵੇਦ ਪੁਰਾਨ ਨਾ ਸਿਫ਼ਤ ਸਲਾਹੀਆ। ਜੁਗ ਚੌਕੜੀ ਫਿਰਾਂ ਨੱਠਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਧੰਨ ਭਾਗ ਜੇ ਮਿਲਿਉਂ ਪੁਰਖ ਸਮਰਥਾ, ਸਚ ਸਵਾਮੀ ਦਇਆ ਕਮਾਈਆ। ਮੈਂ ਦਰਸ਼ਨ ਕਰਕੇ ਅੱਖਾਂ, ਨੇਤਰ ਨੈਣਾਂ ਤ੍ਰਿਖਾ ਲਈ ਬੁਝਾਈਆ। ਸਾਚੇ ਸੰਤਾਂ ਹੱਸ ਹੱਸ ਦੱਸਾਂ, ਗੁਰਮੁਖਾਂ ਦਿਆਂ ਜਣਾਈਆ। ਮੈਂ ਓਹਦੇ ਚਰਨਾਂ ਵਸਾਂ, ਜਿਸ ਦਿਤੀ ਮਾਣ ਵਡਿਆਈਆ । ਮੈਂ ਰਾਗ ਗਾਵਾਂ ਵਾਂਗ ਭੱਟਾਂ, ਧੁਰ ਦੀ ਧਾਰ ਜਣਾਈਆ। ਤੂੰ ਤਾਰਨਹਾਰਾ ਜੱਟਾਂ, ਸ਼ੱਤਰੀ ਬ੍ਰਾਹਮਣ ਸ਼ੂਦਰ ਵੇਖ ਵਖਾਈਆ। ਤੇਰੇ ਕੋਲੋਂ ਪਿਛੇ ਕਦੇ ਨਾ ਹਟਾਂ, ਚਰਨ ਕਵਲ ਮਿਲੀ ਸਰਨਾਈਆ। ਇਕੋ ਤੇਰਾ ਨਾਮ ਰੱਟਾਂ, ਤੂ ਹੀ ਤੂ ਹੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਤਰਾਈਆ। ਜਨ ਭਗਤ ਕਹੇ ਮੈਂ ਫਿਰਦਾ ਫਿਰਾਂਦਾ, ਫੇਰੀ ਤੇਰੇ ਦਰ ਤੇ ਪਾਈਆ। ਤੇਰਾ ਨਾਮ ਧਿਆਂਦਾ, ਧਰਨੀ ਧਰਤ ਧਵਲ ਭੱਜਾਂ ਵਾਹੋ ਦਾਹੀਆ। ਤੂੰ ਹੀ ਤੂੰ ਰਾਗ ਅਲਾਂਦਾ, ਰਾਗਾਂ ਨਾਦਾਂ ਖਹਿੜਾ ਲਿਆ ਛੁਡਾਈਆ। ਇਕੋ ਤੇਰਾ ਦਰਸ਼ਨ ਪਾਂਦਾ, ਪਾਂਧੀ ਹੋ ਕੇ ਆਪਣਾ ਪੰਧ ਚੁਕਾਈਆ। ਤੇਰੀ ਚਰਨ ਧੂੜੀ ਨਹਾਂਦਾ, ਦੁਰਮਤ ਮੈਲ ਧੁਆਈਆ। ਤੂੰ ਸਵਾਮੀ ਵਰਤਿਆ ਸਵਾਂਗਾ, ਨਿਹਕਰਮੀ ਆਪਣਾ ਕਰਮ ਕਮਾਈਆ। ਤੇਰੇ ਮਿਲਣ ਦੀਆਂ ਗੁਰ ਅਵਤਾਰ ਪੀਰ ਪੈਗ਼ੰਬਰ ਰੱਖਦੇ ਗਏ ਤਾਂਘਾਂ, ਨਿਤ ਨਵਿਤ ਧਿਆਨ ਲਗਾਈਆ। ਤੇਰਾ ਮੰਦਰ ਅੰਦਰ ਡੂੰਘਾ ਠਾਂਡਾ, ਸਤਿ ਸਰੂਪੀ ਨਜ਼ਰੀ ਆਈਆ। ਜਿਥੇ ਬਿਨਾ ਭਗਤਾਂ ਕੋਈ ਨਾ ਜਾਂਦਾ, ਸਚ ਦਵਾਰੇ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਿਆ ਮਿਲਾਈਆ। ਘੁੰਮ ਘੁੰਮਾਕੇ ਹੋਇਆ ਮਿਲਾਪ, ਮੇਲਾ ਹਰਿ ਕਰਾਈਆ। ਜਨਮ ਕਰਮ ਦੇ ਮਿਟ ਗਏ ਪਾਪ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਸਤਿ ਸਚ ਦਾ ਦੱਸ ਕੇ ਜਾਪ, ਜੀਵਣ ਮੁਕਤ ਕਰਾਈਆ। ਕੂੜੀ ਕਿਰਿਆ ਕੱਟਕੇ ਪਾਪ, ਪਤਤ ਪੁਨੀਤ ਲਏ ਬਣਾਈਆ। ਧੁਰ ਦਾ ਮਾਲਕ ਬਣਕੇ ਬਾਪ, ਭਗਤ ਸੁਹੇਲੇ ਗੋਦ ਉਠਾਈਆ । ਏਥੇ ਓਥੇ ਹੋ ਕੇ ਸਾਥ, ਸਗਲਾ ਸੰਗ ਨਿਭਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਾਚਾ ਚੰਦ ਚਮਕਾਈਆ। ਭਗਤ ਬਣਾ ਕੇ ਆਪਣੀ ਜ਼ਾਤ, ਅੰਤਮ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦੇਵਣਹਾਰ ਵਡਿਆਈਆ। ਵਡਿਆਈ ਦੇਵੇ ਆਪ ਪ੍ਰਭ, ਦੀਨ ਦਿਆਲ ਦਇਆ ਕਮਾਇੰਦਾ। ਸੰਤ ਸੁਹੇਲੇ ਸੱਜਣ ਲੱਭ, ਗੁਰਮੁਖ ਜੋੜ ਜੁੜਾਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਨਾਤਾ ਇਕੋ ਇਕ ਵਖਾਇੰਦਾ। ਵਿਸ਼ਵ ਰੂਪ ਬਣਾ ਕੇ ਵਿਸ਼ਵ ਯੱਦ, ਵਿਸ਼ਾ ਇਕੋ ਇਕ ਦ੍ਰਿੜਾਇੰਦਾ। ਸਚ ਦਵਾਰੇ ਆਪੇ ਸਦ, ਸਦਕੇ ਵਾਰੀ ਘੋਲੀ ਘੋਲ ਘੁਮਾਇੰਦਾ। ਧੁਰ ਦਰਗਾਹੀ ਸੁਣਾ ਨਦ, ਅਨਾਦੀ ਰਾਗ ਅਲਾਇੰਦਾ। ਦੇ ਵਡਿਆਈ ਵੱਡਾ ਜਸ, ਵਡ ਵੱਡਾ ਆਪ ਬਣਾਇੰਦਾ। ਇਹ ਖੇਲ ਪੁਰਖ ਸਮਰਥ, ਮਹਿਮਾ ਅਕਥ ਕਥ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਝੋਲੀ ਪਾਵੇ ਹਕ, ਹਕੀਕਤ ਧੁਰ ਦੀ ਵੇਖ ਵਖਾਇੰਦਾ।