ਪੁਸਤਕਾਲਾਭਾਗ ੧੭

੭ ਮੱਘਰ ੨੦੨੧ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ

ਜਨ ਭਗਤ ਕਹੇ ਪ੍ਰਭ ਦੱਸ ਘਰਾਨਾ, ਗ੍ਰਹਿ ਆਪਣਾ ਦੇ ਜਣਾਈਆ। ਜਿਸ ਘਰ ਨਿਰਗੁਣ ਜੋਤ ਜਗੇ ਮਹਾਨਾ, ਦੀਵਾ ਬਾਤੀ ਨਾ ਕੋਇ ਟਿਕਾਈਆ। ਸ਼ਬਦ ਅਗੰਮ ਵੱਜੇ ਤਰਾਨਾ, ਅਨਰਾਗੀ ਰਾਗ ਸੁਣਾਈਆ। ਅੰਮ੍ਰਿਤ ਰਸ ਮਿਲੇ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਨਾ ਕੋਇ ਰਖਾਈਆ । ਚਰਨ ਕਵਲ ਰਹੇ ਧਿਆਨਾ, ਦੂਜੀ ਓਟ ਨਾ ਕੋਇ ਤਕਾਈਆ। ਸਤਿ ਧਰਮ ਦਿਸੇ ਨਿਸ਼ਾਨਾ, ਸ਼ਹਿਨਸ਼ਾਹ ਤੇਰਾ ਨਜ਼ਰੀ ਆਈਆ। ਭਾਗ ਲਗਾ ਦੇ ਕਾਇਆ ਸਾਢੇ ਤਿੰਨ ਹੱਥ ਮਕਾਨਾ, ਪੜਦਾ ਓਹਲਾ ਆਪ ਚੁਕਾਈਆ। ਹਰ ਘਟ ਸਵਾਮੀ ਜਾਣੀ ਜਾਣਾ, ਬੇਅੰਤ ਤੇਰੀ ਸਰਨਾਈਆ।

ਆਦਿ ਜੁਗਾਦਿ ਜੁਗ ਚੌਕੜੀ ਤੇਰੇ ਉਤੇ ਮਾਣਾ, ਅਭਿਮਾਨ ਸਭ ਦਾ ਦੇ ਗਵਾਈਆ। ਹਉਂ ਬਾਲੀ ਬੁਧ ਗੁਰਮੁਖ ਬਾਲ ਅੰਞਾਣਾ, ਲੋਕਮਾਤ ਨਾ ਕੋਇ ਵਡਿਆਈਆ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ, ਸ਼ਹਿਨਸ਼ਾਹ ਅਖਵਾਈਆ। ਸਚਖੰਡ ਨਿਵਾਸੀ ਰਾਜ ਰਾਜਾਨਾ, ਭੂਪਤ ਭੂਪ ਬੇਪਰਵਾਹੀਆ । ਸੂਰਬੀਰ ਮਰਦ ਮਰਦਾਨਾ, ਜੋਧਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣਾ ਦੇ ਬੁਝਾਈਆ। ਜਨ ਭਗਤ ਕਹੇ ਪ੍ਰਭ ਦੱਸ ਦੇ ਝੁੱਗੀ, ਜਿਸ ਅੰਦਰ ਡੇਰਾ ਲਾਈਆ। ਜਿਸ ਦੀ ਜੋਤ ਕਦੇ ਨਾ ਬੁਝੀ, ਅੰਧ ਅੰਧੇਰ ਨਾ ਕੋਇ ਵਖਾਈਆ। ਜਿਸ ਦੀ ਸ਼ਾਨ ਸਭ ਤੋਂ ਉਚੀ, ਆਲੀਸ਼ਾਨ ਨਜ਼ਰੀ ਆਈਆ। ਜਿਥੇ ਭਗਤਾਂ ਲਗਦੀ ਰੁਚੀ, ਆਤਮ ਮਿਲੇ ਵਡਿਆਈਆ। ਜਿਥੇ ਸੁਰਤੀ ਹੁੰਦੀ ਸੁੱਚੀ, ਦੁਰਮਤ ਮੈਲ ਧੁਆਈਆ। ਜਿਥੇ ਨਜ਼ਰ ਹੁੰਦੀ ਉਪਠੀ, ਉਲਟੀ ਲੱਠ ਗਿੜਾਈਆ। ਮਾਣ ਦਵਾਵੇ ਆਪਣੀ ਹੱਥੀਂ, ਗੁਰਮੁਖ ਗੋਦ ਉਠਾਈਆ । ਜਨ ਭਗਤ ਕਹਿਣ ਪ੍ਰਭ ਤੇਰਾ ਘਰ ਵੇਖੀਏ ਅੱਖੀਂ, ਸੁਤਿਆਂ ਸ਼ਾਂਤ ਕੋਇ ਨਾ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਕਥਾ ਦੱਸੀ, ਲੇਖਾ ਲਿਖ ਕੇ ਕਲਮ ਸ਼ਾਹੀਆ। ਤੇਰੀ ਵੇਖੀਏ ਉਹ ਨਿਰਾਲੀ ਹੱਟੀ, ਜਿਸ ਵਿਚ ਵਸਤ ਆਪ ਟਿਕਾਈਆ। ਮਾਣਸ ਜਨਮ ਦੀ ਖੱਟੀਏ ਖੱਟੀ, ਅੱਗੇ ਖਟਕਾ ਰਹੇ ਨਾ ਰਾਈਆ। ਤੇਰੇ ਪ੍ਰੇਮ ਦੀ ਪੜ੍ਹੀਏ ਪੱਟੀ, ਸ਼ਾਸਤਰ ਸਿਮਰਤ ਵੇਦ ਪੁਰਾਨ ਕੰਮ ਕਿਸੇ ਨਾ ਆਈਆ। ਨਾਮ ਪਦਾਰਥ ਦੇ ਦੇ ਰਤੀ, ਰਤਨ ਅਮੋਲਕ ਹੀਰੇ ਲਾਲ ਜਵਾਹਰ ਲੈ ਬਣਾਈਆ। ਲੇਖਾ ਚੁੱਕ ਜਾਏ ਰਾਗ ਛੱਤੀ, ਬੱਤੀ ਦੰਦ ਨਾ ਸਿਫ਼ਤ ਸਾਲਾਹੀਆ। ਜੋਤ ਨਿਰੰਜਣ ਤੇਰੀ ਨਿੱਕੀ ਬੱਤੀ, ਆਦਿ ਨਿਰੰਜਣ ਆਪਣੇ ਵਿਚ ਲੈ ਮਿਲਾਈਆ। ਤੂੰ ਧੁਰ ਦਾ ਕਮਲਾਪਤੀ, ਪਤਿਪਰਮੇਸ਼ਵਰ ਤੇਰੀ ਵਡ ਵਡਿਆਈਆ । ਗੁਰਮੁਖ ਆਤਮ ਪਰਮਾਤਮ ਤੇਰੇ ਅੱਗੇ ਢੱਠੀ, ਨਿਉਂ ਨਿਉਂ ਸੀਸ ਝੁਕਾਈਆ। ਸਾਡੀ ਆਸਾ ਤ੍ਰਿਸਨਾ ਇਛਿਆ ਪੂਰਬ ਕਰ ਇਕੱਠੀ, ਬੰਧਨ ਇਕੋ ਦੇਣਾ ਪਾਈਆ। ਮਾਇਆ ਮਮਤਾ ਹਉਮੇ ਹੰਗਤਾ ਪੰਚ ਵਿਕਾਰ ਸੁਟੌਣਾ ਭੱਠੀ, ਤ੍ਰੈਗੁਣ ਅਗਨੀ ਤਤ ਤਪਾਈਆ। ਚਰਨ ਪ੍ਰੀਤੀ ਸਾਚੀ ਰੀਤੀ ਨਾਤਾ ਜੋੜਨਾ ਪੁਰਖ ਸਮਰਥੀ, ਦੂਜਾ ਅੰਗਣ ਅੰਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਦੇਣਾ ਵਖਾਈਆ। ਜਨ ਭਗਤ ਕਹਿਣ ਪ੍ਰਭ ਤੇਰਾ ਘਰ ਕਿਹੜਾ, ਨਿਰਗੁਣ ਸਚ ਦੇ ਸਮਝਾਈਆ। ਜਿਸ ਦਾ ਬ੍ਰਹਿਮੰਡਾਂ ਖੰਡਾਂ ਨਾਲੋਂ ਖੁੱਲ੍ਹਾ ਵੇਹੜਾ, ਪੁਰੀ ਲੋਅ ਸਮਝ ਕੋਇ ਨਾ ਆਈਆ। ਜਿਥੇ ਆਵਣ ਜਾਵਣ ਚੁਕੇ ਝੇੜਾ, ਲੱਖ ਚੁਰਾਸੀ ਨਾ ਕੋਇ ਭੁਆਈਆ। ਜਿਥੇ ਨਗਰ ਗਰਾਮ ਸੋਹਣਾ ਵਸੇ ਖੇੜਾ, ਮਹਿਫ਼ਲ ਤੇਰਾ ਨਾਮ ਖ਼ੁਦਾਈਆ। ਜਿਥੇ ਡੁਬਦਾ ਤਰਦਾ ਬੇੜਾ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਜਿਥੇ ਨਜ਼ਰੀ ਆਵੇਂ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜਿਥੇ ਗੁਰਮੁਖ ਸਖ਼ੀਆਂ ਪਾਇਆ ਘੇਰਾ, ਸੋਹਣਾ ਧੁਰ ਦਾ ਰਾਗ ਅਲਾਈਆ। ਜਿਥੇ ਵਸੇਂ ਹਰਿ ਜੂ ਸਿੰਘ ਸ਼ੇਰਾ, ਸ਼ਹਿਨਸ਼ਾਹ ਆਪਣਾ ਡੇਰਾ ਲਾਈਆ। ਜਿਥੇ ਹਕੀਕਤ ਹੋਏ ਨਿਬੇੜਾ, ਹਕੋ ਹਕ ਦਏ ਸਮਝਾਈਆ। ਜਿਥੇ ਗ਼ਰੀਬ ਨਿਮਾਣਿਆਂ ਉਤੇ ਕਰੇਂ ਮਿਹਰਾਂ, ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾ ਕੇ ਗਏ ਫੇਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦੇ ਵਖਾਈਆ। ਜਨ ਭਗਤ ਕਹਿਣ ਪ੍ਰਭ ਘਰ ਦੱਸ ਦੇ ਓਹ, ਜਿਸ ਵਿਚ ਤੇਰੀ ਵਡਿਆਈਆ। ਤੇਰੇ ਨਾਲ ਜਾਈਏ ਛੋਹ, ਆਤਮ ਪਰਮਾਤਮ ਮੇਲ ਮਿਲਾਈਆ। ਤੇਰੇ ਵਰਗੇ ਜਾਈਏ ਹੋ, ਦੂਜਾ ਤਤ ਨਾ ਕੋਇ ਹੰਢਾਈਆ।

ਜਗਤ ਨਾਲੋਂ ਕਰ ਨਿਰਮੋਹ, ਮੁਹੱਬਤ ਆਪਣੇ ਨਾਲ ਰਖਾਈਆ। ਸਚ ਪਰਕਾਸ਼ ਦੇ ਲੋਅ, ਜੋਤੀ ਜੋਤ ਡਗਮਗਾਈਆ । ਦੁਰਮਤ ਮੈਲ ਦੇ ਧੋ, ਪਤਤ ਪਾਪੀ ਪੁਨੀਤ ਆਪ ਵਖਾਈਆ। ਆਪਣੇ ਨਾਮ ਦੀ ਸੁਣਾ ਸਾਚੀ ਸੋ, ਸੋਹੰ ਢੋਲਾ ਇਕ ਦ੍ਰਿੜਾਈਆ। ਅੰਮ੍ਰਿਤ ਰਸ ਨਿਜਰ ਚੋ, ਝਿਰਨਾ ਇਕ ਝਿਰਾਈਆ। ਕੂੜੀ ਕਿਰਿਆ ਲੈ ਖੋਹ, ਤਨ ਮੰਦਰ ਰਹਿਣ ਨਾ ਪਾਈਆ। ਧੁਰ ਦਾ ਢੋਆ ਦੇਣਾ ਢੋ, ਨਾਮ ਪਦਾਰਥ ਇਕ ਵਰਤਾਈਆ। ਸਤਿ ਧਰਮ ਦਾ ਬੀਜ ਦੇਣਾ ਬੋ, ਪਤ ਡਾਲ੍ਹੀ ਫੁੱਲ ਆਪ ਮਹਿਕਾਈਆ। ਤੇਰੇ ਚਰਨ ਦਵਾਰੇ ਸਦਾ ਸਦ ਜਾਈਏ ਖਲੋ, ਸਨਮੁਖ ਹੋ ਕੇ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਇਕੋ ਦੇ ਸਮਝਾਈਆ। ਜਨ ਭਗਤ ਕਹਿਣ ਦੱਸ ਨਿਰੰਕਾਰ, ਕੀ ਘਰ ਤੇਰੇ ਵਡਿਆਈਆ। ਜਿਥੇ ਦੀਵਾ ਬਲੇ ਅਗੰਮ ਅਪਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਛੱਪਰ ਛੰਨ ਦਿਸੇ ਨਾ ਚਾਰ ਦੀਵਾਰ, ਮੰਡਲ ਮੰਡਪ ਮਾੜੀ ਨਜ਼ਰ ਕੋਇ ਨਾ ਆਈਆ। ਸੂਰਜ ਚੰਦ ਨਾ ਕੋਇ ਉਜਿਆਰ, ਦਿਵਸ ਰੈਣ ਨਾ ਕੋਇ ਵਖਾਈਆ। ਘੜੀ ਪਲ ਨਾ ਕੋਇ ਵਿਚਾਰ, ਮਾਸ ਬਰਖ਼ ਨਾ ਕੋਇ ਸਮਝਾਈਆ। ਜ਼ਿਮੀਂ ਆਸਮਾਨ ਨਾ ਕੋਇ ਪਹਾੜ, ਜੰਗਲ ਜੂਹ ਨਾ ਕੋਇ ਵਡਿਆਈਆ। ਕਰੇ ਖੇਲ ਆਪ ਕਰਤਾਰ, ਕੁਦਰਤ ਦਾ ਮਾਲਕ ਇਕ ਅਖਵਾਈਆ। ਸ਼ਾਹੋ ਭੂਪ ਬਣ ਸਿਕਦਾਰ, ਤਖ਼ਤ ਨਿਵਾਸੀ ਸਾਚੇ ਤਖ਼ਤ ਡੇਰਾ ਲਾਈਆ। ਦੋ ਜਹਾਨਾਂ ਬਣ ਕੇ ਹੁਕਮਰਾਨ, ਨਾਮ ਸੰਦੇਸਾ ਇਕ ਸੁਣਾਈਆ। ਜੁਗ ਚੌਕੜੀ ਕਰ ਫ਼ਰਮਾਨ, ਫ਼ੁਰਨੇ ਸਭ ਦੇ ਆਪ ਖੁਲ੍ਹਾਈਆ। ਗੁਰ ਅਵਤਾਰ ਬਰਖ਼ੁਰਦਾਰ, ਪੀਰ ਪੈਗ਼ੰਬਰ ਬੱਚੇ ਨੱਨ੍ਹੇ ਲਏਂ ਪਰਗਟਾਈਆ। ਜਨ ਭਗਤਾਂ ਦਏਂ ਦੀਦਾਰ, ਨਿਰਗੁਣ ਨੂਰ ਕਰ ਰੁਸ਼ਨਾਈਆ। ਅਸੀਂ ਵੇਂਹਦੇ ਰਹੇ ਸਦਾ ਜੁਗ ਚਾਰ, ਚੌਕੜੀ ਤੇਰਾ ਧਿਆਨ ਲਗਾਈਆ। ਰਾਹ ਤਕਦੇ ਤਕਦੇ ਗਏ ਹਾਰ, ਥੱਕ ਥੱਕ ਤੇਰੀ ਮੰਜ਼ਲ ਪੰਧ ਮੁਕਾਈਆ। ਹਕ ਦੇ ਸੱਚੀ ਸਰਕਾਰ, ਆਦਲ ਅਦਲ ਇਕ ਕਮਾਈਆ। ਦਰ ਠਾਂਡਾ ਵੇਖ ਦਰਬਾਰ, ਅਲਖ ਅਗੋਚਰ ਇਕੋ ਅਲਖ ਜਗਾਈਆ। ਸਾਚਾ ਮੰਦਰ ਦੇ ਵਖਾਲ, ਜਿਸ ਘਰ ਬਹਿ ਕੇ ਖ਼ੁਸ਼ੀ ਮਨਾਈਆ। ਇਹ ਗੁਰਮੁਖ ਤੇਰੇ ਲਾਲ, ਲਾਲਨ ਤੇਰੀ ਓਟ ਤਕਾਈਆ। ਤੂੰ ਸ਼ਹਿਨਸ਼ਾਹਾਂ ਦਾ ਸ਼ਾਹ ਹਉਂ ਕੰਗਾਲਾਂ ਦੇ ਕੰਗਾਲ, ਕੰਗਲੇ ਹੋ ਕੇ ਤੇਰੇ ਅੱਗੇ ਕਰੀ ਅਰਜ਼ੋਈਆ। ਤੂੰ ਧੁਰ ਦਾ ਬਣ ਦਲਾਲ, ਜ਼ਾਮਨੀ ਇਕੋ ਇਕ ਰਖਾਈਆ। ਸਚਖੰਡ ਦਵਾਰਾ ਵੇਖੀਏ ਤੇਰੀ ਧਰਮਸਾਲ, ਜਿਸ ਘਰ ਬਹਿ ਬਹਿ ਡੇਰਾ ਲਾਈਆ। ਜਿਥੇ ਵੱਜੇ ਅਗੰਮੀ ਤਾਲ, ਢੋਲਕ ਛੈਣਾ ਨਾ ਕੋਇ ਖੜਕਾਈਆ। ਸਾਡਾ ਮੰਨ ਲੈ ਇਕ ਸਵਾਲ, ਸਵਾਲੀ ਹੋ ਕੇ ਰਹੇ ਜਣਾਈਆ। ਤੂੰ ਆਦਿ ਜੁਗਾਦੀ ਸ੍ਰੀ ਭਗਵਾਨ, ਭਗਵਨ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗ੍ਰਹਿ ਮੰਦਰ ਦੇਣਾ ਸਮਝਾਈਆ। ਜਨ ਭਗਤ ਕਹਿਣ ਪ੍ਰਭੂ ਦੱਸ ਦੇ ਮੰਦਰ, ਮੰਜ਼ਲ ਆਪਣਾ ਪੰਧ ਮੁਕਾਈਆ। ਸਾਰੇ ਵਸੀਏ ਓਸੇ ਅੰਦਰ, ਜਿਥੇ ਦੁੱਖ ਨਾ ਲਾਗੇ ਰਾਈਆ। ਇਕੋ ਨਾਮ ਜਪੀਏ ਤੇਰਾ ਮੰਤਰ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਲੇਖਾ ਚੁਕ ਜਾਏ ਗਗਨ ਗਗਨੰਤਰ, ਜ਼ਿਮੀਂ ਅਸਮਾਨਾਂ ਚਰਨਾਂ ਹੇਠ ਦਬਾਈਆ। ਤੇਰੇ ਨਾਲ ਮਿਲ ਕੇ ਤੇਰੀ ਬਣ ਜਾਏ ਬਣਤਰ, ਘੜਨ ਭੰਨਣਹਾਰ ਸਮਰਥ ਸਵਾਮੀ ਤੇਰਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰਵਾਜ਼ਾ ਦੇਣਾ ਖੁਲ੍ਹਾਈਆ। ਭਗਤ ਕਹਿਣ ਪ੍ਰਭ ਤੇਰਾ ਘਰ ਅਵੱਲਾ, ਅਵੱਲੜੀ ਧਾਰ ਚਲਾਈਆ। ਆਦਿ ਜੁਗਾਦੀ ਰਹੇਂ ਇਕੱਲਾ, ਬੈਠਾ

ਬੇਪਰਵਾਹੀਆ । ਤੇਰਾ ਵਸਦਾ ਰਹੇ ਮਹੱਲਾ, ਮੁਹੱਬਤ ਵਿਚ ਸਮਾਈਆ। ਜੁਗ ਚੌਕੜੀ ਤੈਨੂੰ ਰਾਮ ਰਹੀਮ ਵਾਹਿਗੁਰੂ ਮੰਨਦੇ ਰਹੇ ਅੱਲਾ, ਆਲਮੀਨ ਅਖਵਾਈਆ । ਤੇਰਾ ਨਾਮ ਨਿਧਾਨਾ ਅਗੰਮੀ ਭੱਲਾ, ਦੋ ਜਹਾਨਾਂ ਰਿਹਾ ਡਰਾਈਆ। ਤੂੰ ਸਾਹਿਬ ਸਵਾਮੀ ਅਛਲ ਅਛੱਲਾ, ਵਲ ਛਲ ਧਾਰੀ ਖੇਲ ਖਿਲਾਈਆ । ਗੁਰ ਅਵਤਾਰ ਪੈਗ਼ੰਬਰ ਘੱਲਾ, ਭਗਤਾਂ ਹੁਕਮ ਸੁਣਾਈਆ। ਸੰਤਾਂ ਅੰਦਰ ਰਲਾ, ਗੁਰਮੁਖਾਂ ਦਏਂ ਵਡਿਆਈਆ। ਗੁਰਸਿਖ ਫੜਾ ਕੇ ਪੱਲਾ, ਆਪਣੀ ਗੰਢ ਬੰਧਾਈਆ। ਦੋ ਜਹਾਨ ਫਿਰੇਂ ਹੋ ਕੇ ਝੱਲਾ, ਝਲਕ ਨੁਰਾਨੀ ਇਕ ਚਮਕਾਈਆ। ਸਮਝ ਨਾ ਆਈ ਗੋਬਿੰਦ ਡੱਲਾ, ਬੇਪਰਵਾਹ ਤੇਰੀ ਵਡਿਆਈਆ। ਜਨ ਭਗਤ ਕਹਿਣ ਤੇਰਾ ਚਰਨ ਦਵਾਰਾ ਇਕੋ ਮੱਲਾ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਦੇ ਵਡਿਆਈਆ। ਜਨ ਭਗਤ ਕਹਿਣ ਪ੍ਰਭ ਖੋਲ੍ਹ ਦੇ ਖਿੜਕੀ, ਪੜਦਾ ਆਪ ਉਠਾਈਆ। ਤੇਰੇ ਚਰਨਾਂ ਲੱਗੇ ਸਾਚੀ ਬਿਰਤੀ, ਬਿਰਥਾ ਜਨਮ ਨਾ ਕੋਇ ਗਵਾਈਆ। ਨਜ਼ਰੀ ਆਵੇਂ ਸੁਰਤੀ ਨਿਰਤੀ, ਨਿਰਵੈਰ ਤੇਰੀ ਵਡਿਆਈਆ। ਦਵਾਰੇ ਆਈ ਫਿਰਦੀ ਫਿਰਦੀ, ਗੁਰਮੁਖ ਆਸਾ ਰਹੀ ਜਣਾਈਆ। ਮੈਂ ਢੂੰਢਦੀ ਰਹੀ ਪਿਛੇ ਚਿਰਦੀ, ਜੁਗ ਚੌਕੜੀ ਵੇਸ ਵਟਾਈਆ। ਕਿਸੇ ਸਮਝ ਨਾ ਦੱਸੀ ਘਰ ਥਿਰਦੀ, ਥਿਰ ਘਰ ਭੇਵ ਨਾ ਕੋਇ ਖੁਲ੍ਹਾਈਆ। ਕਲਜੁਗ ਅੰਤਮ ਵੇਖਾਂ ਲੱਠ ਗਿੜਦੀ, ਉਲਟਾ ਗੇੜਾ ਦੇਣਾ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਦਰ ਦੇਣਾ ਵਖਾਈਆ। ਜਨ ਭਗਤ ਕਹਿਣ ਤੇਰਾ ਘਰ ਅਨੋਖਾ, ਵੱਖਰੀ ਧਾਰ ਜਣਾਈਆ। ਜਿਥੇ ਹੋਵੇ ਕਦੇ ਨਾ ਧੋਖਾ, ਕੂੜਾ ਰੂਪ ਨਾ ਕੋਇ ਵਟਾਈਆ। ਮਿਲਣਾ ਹੋਵੇ ਸੌਖਾ, ਅਧਵਿਚਕਾਰ ਨਾ ਕੋਇ ਅਟਕਾਈਆ। ਮਿਲੇ ਅਗੰਮੀ ਨਈਆ ਨੌਕਾ, ਨਾਮ ਲਏ ਤਰਾਈਆ। ਜਿਸ ਨੇ ਛੱਡਿਆ ਪਟਣਾ ਪੌਂਟਾ, ਪਾਟਲ ਹੋਕੇ ਵੇਖ ਵਖਾਈਆ। ਗੁਰਮੁਖ ਮਿਲਣ ਦਾ ਰੱਖ ਕੇ ਸ਼ੌਂਕਾ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਸਚ ਦਵਾਰੇ ਆਪੇ ਪਹੁੰਚਾ, ਮੰਜ਼ਲ ਪੰਧ ਚੁਕਾਈਆ। ਦੇ ਵਡਿਆਈ ਵਿਚੋਂ ਚੌਦਾਂ ਲੋਕਾਂ, ਲੋਕ ਪਰਲੋਕ ਦਏ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਸਮਝਾਈਆ। ਜਨ ਭਗਤ ਮੇਰਾ ਘਰ ਸੋਹਣਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਨਾ ਹੱਸਣਾ ਨਾ ਕੋਇ ਰੋਣਾ, ਖ਼ੁਸ਼ੀ ਗ਼ਮ ਨਾ ਕੋਇ ਵਡਿਆਈਆ। ਨਾ ਉਜਲ ਨਾ ਮੈਲਾ ਧੋਣਾ, ਇਕੋ ਰੰਗ ਚੜ੍ਹਾਈਆ। ਨਾ ਜਾਗਣ ਨਾ ਕੋਈ ਸੌਂਣਾ, ਆਲਸ ਨਿੰਦਰਾ ਨਾ ਕੋਇ ਵਖਾਈਆ। ਨਾ ਘੜਿਆ ਨਾ ਕੋਈ ਢੌਣਾ, ਅਚਰਜ ਲੀਲ੍ਹਾ ਇਕ ਰਚਾਈਆ। ਨਾ ਉਜੜਿਆ ਨਾ ਕੋਇ ਵਸੌਣਾ, ਸਦ ਖ਼ੁਸ਼ੀਆਂ ਵੇਖ ਵਖਾਈਆ। ਨਾ ਮੈਲ ਨਾ ਤੀਰਥ ਨਹੌਣਾ, ਜਲ ਧਾਰ ਨਾ ਕੋਇ ਵਹਾਈਆ। ਨਾ ਮੰਦਰ ਨਾ ਦੀਵਾ ਬਾਤੀ ਜਗੌਂਣਾ, ਇਕੋ ਜੋਤ ਜੋਤ ਰੁਸ਼ਨਾਈਆ। ਨਾ ਗੁਰੂ ਅਵਤਾਰ ਪੀਰ ਪੈਗ਼ੰਬਰ ਮਨੌਣਾ, ਪੁਰਖ ਅਕਾਲ ਇਕੋ ਇਸ਼ਟ ਸਮਝਾਈਆ। ਨਾ ਕੋਈ ਖ਼ਾਕੀ ਤਨ ਹੰਡੌਣਾ, ਪੰਜ ਤਤ ਸੋਭਾ ਕੋਇ ਨਾ ਪਾਈਆ। ਨਿਰਗੁਣ ਜੋਤ ਨਿਰਗੁਣ ਵਿਚ ਸਮੌਣਾ, ਧੁਰ ਦਾ ਮੇਲਾ ਮੇਲ ਮਿਲਾਈਆ। ਗੁਰਮੁਖ ਵਿਰਲਾ ਦਰ ਤੇ ਔਣਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤਮ ਵਕਤ ਸੁਹੌਣਾ, ਜਨ ਭਗਤਾਂ ਅੱਖ ਖੁਲ੍ਹਾਈਆ। ਸਾਚਾ ਮੰਦਰ ਇਕ ਵਖੌਣਾ, ਉੱਤਰ ਪੂਰਬ ਪੱਛਮ ਦੱਖਣ ਚਾਰੇ ਕੁੰਟਾਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੂਝ ਬੁਝਾਈਆ। ਜਨ ਭਗਤੋ ਹਰਿ ਮੰਦਰ ਅੱਛਾ, ਹਰਿ ਕਰਤਾ ਆਪ ਜਣਾਈਆ।

ਓਥੇ ਧੰਨੇ ਵਾਲਾ ਬੰਨ੍ਹਣਾ ਪਏ ਕੋਈ ਨਾ ਵੱਛਾ, ਨਾਲੇ ਗਊ ਨਾ ਕੋਇ ਚਰਾਈਆ। ਤੇੜ ਪੌਣਾ ਪਏ ਨਾ ਕੱਛਾ, ਬੋਦੀ ਸੀਸ ਨਾ ਕੋਇ ਟਿਕਾਈਆ। ਭਾਈਆਂ ਨਾਲ ਕਰਨਾਂ ਪਏ ਨਾ ਮਤਾ, ਨਾਰ ਕੰਤ ਨਾ ਕੋਇ ਹੰਡਾਈਆ। ਦਰਸ਼ਨ ਕਰਨਾ ਪਏ ਨਾ ਲੋਚਣ ਅੱਖਾਂ, ਹੱਥਾਂ ਨਾਲ ਨਾ ਸੇਵ ਕਮਾਈਆ। ਰਸਨਾ ਨਾਲ ਗੌਣਾ ਪਏ ਨਾ ਜਸਾ, ਬੱਤੀ ਦੰਦ ਨਾ ਸਿਫ਼ਤ ਸਾਲਾਹੀਆ। ਅਗਨੀ ਵਾਲਾ ਤੌਣਾ ਪਏ ਨਾ ਭੱਠਾ, ਭਠਿਆਲਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਘਰ ਦਏ ਵਖਾਈਆ। ਜਨ ਭਗਤੋ ਘਰ ਸੋਹਣਾ ਚੰਗਾ, ਨਰ ਹਰਿ ਨਰਾਇਣ ਬਣਤ ਬਣਾਈਆ । ਜਿਥੇ ਨਾ ਕੋਈ ਸੂਰੀਆ ਨਾ ਕੋਈ ਚੰਦਾ, ਜੋਤੀ ਨੂਰ ਨੂਰ ਰੁਸ਼ਨਾਈਆ। ਨਾ ਕੋਈ ਤਨ ਖ਼ਾਕੀ ਦਿਸੇ ਬੰਦਾ, ਬੰਦਗੀ ਵਿਚ ਧਿਆਨ ਨਾ ਕੋਇ ਲਗਾਈਆ। ਨਾ ਕੋਈ ਬ੍ਰਹਿਮੰਡ ਖੰਡ ਦਿਸੇ ਵਰਭੰਡਾ, ਜੇਰਜ ਅੰਡ ਨਾ ਵਣਜ ਕਰਾਈਆ। ਨਾ ਕੋਈ ਸੰਤ ਸਾਜਣ ਦਿਸੇ ਸੰਗਾ, ਮਜਲਸ ਰੂਪ ਨਾ ਕੋਇ ਵਟਾਈਆ। ਨਾ ਕੋਈ ਵਹਿੰਦੀ ਦਿਸੇ ਧਾਰ ਗੰਗਾ, ਜਲ ਥਲ ਮਹੀਅਲ ਨਜ਼ਰ ਕੋਇ ਨਾ ਆਈਆ। ਨਾ ਕੋਈ ਨਗਰ ਖੇੜਾ ਗਰਾਮ ਦਿਸੇ ਪੁਰੀ ਅਨੰਦਾ, ਮੱਕਾ ਕਾਅਬਾ ਰੂਪ ਨਾ ਕੋਇ ਵਟਾਈਆ। ਨਾ ਕੋਈ ਢੋਲਾ ਨਾ ਕੋਈ ਛੰਦਾ, ਨਾ ਕੋਈ ਰਾਗੀ ਰਾਗ ਸੁਣਾਈਆ । ਨਾ ਕੋਈ ਦੀਨ ਨਾ ਬਖ਼ਸ਼ੰਦਾ, ਨਾ ਕੋਈ ਆਜਜ਼ ਨਜ਼ਰੀ ਆਈਆ। ਜਿਸ ਦਵਾਰੇ ਪ੍ਰਭ ਭਗਤਾਂ ਮੇਲ ਕਰੰਦਾ, ਸੋ ਦਵਾਰਾ ਸੋਭਾ ਪਾਈਆ। ਓਥੇ ਨਾ ਕੋਈ ਸਾਜ ਤਾਲ ਵਜੇ ਸੁਰੰਗਾ, ਨਾ ਕੋਈ ਸੁਰੰਗੀ ਕਿੰਗ ਹਿਲਾਈਆ। ਨਾ ਕੋਈ ਹੱਥ ਦਿਸੇ ਮਰਦੰਗਾ, ਨੌਬਤ ਨਾਮ ਨਾ ਕੋਇ ਜਣਾਈਆ । ਪ੍ਰਭ ਸਾਹਿਬ ਦਾ ਵੱਖਰਾ ਅਨੌਖਾ ਸਭ ਤੋਂ ਢੰਗਾ, ਜਿਸ ਦੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਦ੍ਰਿੜਾਈਆ। ਜਨ ਭਗਤਾਂ ਸਚ ਦ੍ਰਿੜਾਵਾਂਗਾ। ਧੁਰ ਦਾ ਮੰਦਰ ਇਕ ਵਖਾਵਾਂਗਾ। ਡੂੰਘੀ ਕੰਦਰ ਭੇਵ ਚੁਕਾਵਾਂਗਾ। ਘਰ ਸਾਚੇ ਤੋੜ ਕੇ ਜੰਦਰ, ਜੀਂਵਦਿਆਂ ਜਗਤ ਵਡਿਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਘਰ ਵਖਾਵਾਂਗਾ। ਜਨ ਭਗਤਾਂ ਘਰ ਵਖਾਏਗਾ। ਪ੍ਰਭੂ ਆਪਣੀ ਦਇਆ ਕਮਾਏਗਾ। ਨਿਰਗੁਣ ਸਰਗੁਣ ਜੋੜ ਜੁੜਾਏਗਾ । ਲੱਗੀ ਪ੍ਰੀਤੀ ਤੋੜ ਨਿਭਾਏਗਾ। ਮੇਟ ਅੰਧੇਰਾ ਘੋਰ, ਚੰਦ ਚਮਕਾਏਗਾ। ਮਾਰ ਕੇ ਪੰਜੇ ਚੋਰ, ਹੋਰ ਕਾ ਹੋਰ ਰੰਗ ਵਖਾਏਗਾ। ਸੁਰਤੀ ਬੰਨ੍ਹ ਕੇ ਸ਼ਬਦੀ ਡੋਰ, ਤੰਦ ਇਕੋ ਇਕ ਪਰਗਟਾਏਗਾ। ਜਨ ਭਗਤਾਂ ਪ੍ਰਭ ਦੀ ਸਦਾ ਲੋੜ, ਬਿਨ ਭਗਤਾਂ ਪ੍ਰਭੂ ਕੰਮ ਕਿਸੇ ਨਾ ਆਏਗਾ। ਜੁਗਾ ਜੁਗੰਤਰ ਜਾਏ ਬੌਹੜ, ਕਲਜੁਗ ਅੰਤਮ ਵੇਖ ਵਖਾਏਗਾ। ਆਪਣੇ ਅੱਗੇ ਲਏ ਤੋਰ, ਤੁਰਤ ਆਪਣਾ ਹੁਕਮ ਸੁਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਏਗਾ। ਜਨ ਭਗਤਾਂ ਦਇਆ ਕਮਾਵੇਗਾ। ਫੜ ਬਾਹੋਂ ਆਪ ਉਠਾਵੇਗਾ। ਸਾਚੇ ਰਾਹੇ ਆਪੇ ਪਾਵੇਗਾ। ਤਨ ਮਾਟੀ ਸਾਥ ਛੁਡਾਵੇਗਾ। ਸਾਚੀ ਹਾਟੀ ਤਨ ਵਿਕਾਵੇਗਾ। ਮੰਜ਼ਲ ਘਾਟੀ ਆਪ ਚੜ੍ਹਾਵੇਗਾ। ਦੂਰ ਦੁਰਾਡਾ ਪੰਧ ਮੁਕਾਵੇਗਾ। ਗੁਰਮੁਖਾਂ ਸੰਗ ਨਿਭਾਵੇਗਾ। ਅਗੰਮੀ ਰੰਗ ਰੰਗਾਵੇਗਾ। ਮਾਰਗ ਧੁਰ ਦੇ ਆਪ ਲਗਾਵੇਗਾ। ਅੱਧ ਵਿਚਕਾਰ ਨਾ ਕੋਇ ਅਟਕਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਵੇਗਾ। ਗੁਰ ਅਵਤਾਰ ਪੈਗ਼ੰਬਰ ਜੱਸ ਢੋਲਾ ਰਾਗ ਅਲਾਵੇਗਾ। ਭਗਤ ਭਗਵਾਨ ਮੇਲਾ ਕਰੇ ਹੱਸ ਹੱਸ, ਸਚਖੰਡ ਸਾਚੇ ਸੋਭਾ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਣ

ਦਵਾਵੇਗਾ। ਜਨ ਭਗਤ ਖ਼ੁਸ਼ੀ ਮਨੌਂਦੇ ਨੇ। ਇਕ ਦੂਜੇ ਨੂੰ ਆਖ ਸੁਣੌਂਦੇ ਨੇ। ਕੋਟ ਜਨਮ ਦੇ ਲੱਥੇ ਪਾਪ, ਪ੍ਰਭ ਦੀ ਝੋਲੀ ਪੌਂਦੇ ਨੇ। ਰਲ ਮਿਲ ਗਾਇਆ ਇਕੋ ਜਾਪ, ਤੂੰ ਮੇਰਾ ਮੈਂ ਤੇਰਾ ਰਾਗ ਅਲੌਂਦੇ ਨੇ। ਰੂਹ ਬੁੱਤ ਦੋਵੇਂ ਹੋ ਗਏ ਪਾਕ, ਪਤਤ ਪਾਪੀ ਭੇਵ ਚੁਕੌਂਦੇ ਨੇ। ਹਰਿ ਚਰਨ ਜੁੜਿਆ ਨਾਤ, ਨਾਤਾ ਇਕੋ ਨਾਲ ਰਖੌਂਦੇ ਨੇ। ਜਿਸ ਦੇ ਵਿਚੋਂ ਉਪਜੀ ਸਾਡੀ ਜ਼ਾਤ, ਅੰਤਮ ਓਸੇ ਵਿਚ ਮਿਲੌਂਦੇ ਨੇ। ਸਚਖੰਡ ਦਵਾਰੇ ਜਾ ਕੇ ਦਰਸ਼ਨ ਪਾਈਏ ਅਗੰਮੀ ਬਾਪ, ਪਿਤਾ ਪੁਰਖ ਅਕਾਲ ਸੀਸ ਨਿਵੌਂਦੇ ਨੇ। ਸਾਡਾ ਖਹਿੜਾ ਛੁੱਟ ਜਾਏ ਜਾਪ, ਤੀਰਥ ਤੱਟ ਨਹਾਵਣ ਨਾ ਕੋਇ ਨਹੌਂਦੇ ਨੇ। ਜੇ ਪ੍ਰਭ ਜੂ ਮਿਲ ਜਾਏ ਆਪ, ਦੂਸਰ ਰਾਹ ਨਾ ਕੋਇ ਤਕੌਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਵੇਖ ਵਖੌਂਦੇ ਨੇ। ਜਨ ਭਗਤੋ ਸਾਚਾ ਘਰ ਵਖਾਵਾਂਗਾ। ਮੰਜ਼ਲ ਪੌੜੀ ਆਪ ਚੜ੍ਹਾਵਾਂਗਾ। ਰਾਗ ਗੌੜੀ ਨਾ ਕੋਇ ਪੜ੍ਹਾਵਾਂਗਾ । ਅੱਗੇ ਗਲੀ ਜੋ ਦਿਸੇ ਭੀੜੀ, ਫੜ ਬਾਹੋਂ ਪਾਰ ਕਰਾਵਾਂਗਾ। ਜਿਉਂ ਨਰ ਸਿੰਘ ਰੂਪ ਧਾਰ ਕੇ ਕੀੜੀ, ਪ੍ਰਹਿਲਾਦ ਆਪਣੀ ਗੋਦ ਉਠਾਵਾਂਗਾ। ਜਿਸ ਦੇ ਹੱਥ ਵਿਚ ਮੀਰੀ ਪੀਰੀ, ਦੋ ਜਹਾਨਾਂ ਵੇਖ ਵਖਾਵਾਂਗਾ। ਤੁਹਾਡੇ ਗਲੋਂ ਕੱਟ ਕੇ ਸ਼ਰਅ ਜ਼ੰਜੀਰੀ, ਅਸ਼ਾਇਤ ਇਕੋ ਇਕ ਸਮਝਾਵਾਂਗਾ । ਚੋਟੀ ਚਾੜ੍ਹ ਕੇ ਓਸ ਅਖ਼ੀਰੀ, ਆਖ਼ਰ ਆਪਣਾ ਮੇਲ ਮਿਲਾਵਾਂਗਾ। ਲੱਖ ਚੁਰਾਸੀ ਵਿਚੋਂ ਮੇਲ ਹੋਇਆ ਤਕਦੀਰੀ, ਤਦਬੀਰ ਆਪਣੀ ਆਪ ਸਮਝਾਵਾਂਗਾ । ਬਿਨ ਭਗਤ ਪ੍ਰਭ ਦੀ ਚਲੇ ਕਦੇ ਨਾ ਪੀੜ੍ਹੀ, ਵਾਧਾ ਭਗਤਾਂ ਨਾਲ ਰਖਾਵਾਂਗਾ। ਤੁਹਾਡੀ ਜਨਮ ਜਨਮ ਦੀ ਕੱਟ ਦਿਲਗੀਰੀ, ਕੂੜਾ ਦਲਿਦ੍ਰ ਪਰੇ ਹਟਾਵਾਂਗਾ। ਮਹੱਲ ਵਖਾ ਬੇਨਜ਼ੀਰੀ, ਨਜ਼ਰ ਆਪਣੇ ਨਾਲ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ। ਜਨ ਭਗਤ ਧਿਆਨ ਲਗੌਂਦੇ ਨੇ। ਨੇਤਰ ਅੱਖ ਉਠੌਂਦੇ ਨੇ। ਪ੍ਰਭ ਸਾਚੇ ਰਾਹ ਤਕੌਂਦੇ ਨੇ। ਵੇਲਾ ਵਕਤ ਸੁਹੌਂਦੇ ਨੇ। ਅੰਤਰ ਅੰਤਰ ਗੀਟੀਆਂ ਗਿਣ ਗਿਣ, ਆਪਣਾ ਹਾਲ ਸੁਣੌਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲੌਂਣਾ ਸਾਚੇ ਘਰ, ਘਰ ਇਕੋ ਵੇਖ ਵਖੌਂਦੇ ਨੇ। ਘਰ ਸਾਚੇ ਮੇਲ ਮਿਲਾਵਾਂਗਾ। ਜਗਤ ਵਿਛੜੇ ਜੋੜ ਜੁੜਾਵਾਂਗਾ। ਨਿਰਗੁਣ ਹੋ ਕੇ ਜਾਵਾਂ ਬਹੁੜ, ਸਰਗੁਣ ਪੜਦਾ ਲਾਹਵਾਂਗਾ। ਸਤਿ ਸਰੂਪੀ ਚਾੜ੍ਹ ਕੇ ਘੋੜ, ਸ਼ਬਦੀ ਵਾਗ ਫੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਆਪਣੇ ਘਰ ਵਸਾਵਾਂਗਾ। ਗੁਰਮੁਖ ਕਹਿਣ ਘਰ ਸਾਚੇ ਵਸਾਂਗੇ। ਖ਼ੁਸ਼ੀਆਂ ਨਾਲ ਬਹਿ ਬਹਿ ਹੱਸਾਂਗੇ। ਪ੍ਰੀਤਮ ਤਾਈਂ ਆਪਣਾ ਹਾਲ ਦੱਸਾਂਗੇ। ਚਰਨ ਸਰਨਾਈ ਸਾਚੀ ਢੱਠਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਿਛਲੀ ਕਰਨੀ ਓਹਦੇ ਅੱਗੇ ਰੱਖਾਂਗੇ। ਪਿਛਲੀ ਕਰਨੀ ਜਬ ਅੱਗੇ ਮੇਰੇ ਟਿਕਾਓਗੇ। ਨੇਤਰ ਹਰਨ ਫਰਨ ਆਪ ਖੁਲ੍ਹਾਓਗੇ। ਜਗ ਮਰਨ ਮਾਤ ਚੁਕਾਓਗੇ। ਵਰਨ ਬਰਨ ਡੇਰਾ ਢਾਹੋਗੇ। ਪੱਟੀ ਇਕੋ ਪੜ੍ਹਨ, ਢੋਲਾ ਇਕੋ ਰਾਗ ਗਾਓਗੇ। ਸਾਚੀ ਪੌੜੀ ਚੜ੍ਹਨ, ਮੁੜ ਦੇ ਫੇਰ ਮਾਤ ਨਾ ਆਓਗੇ। ਪ੍ਰਭ ਦਰਸ ਦੀਦ ਦੀਦਾਰ ਨੇਤਰ ਲੋਚਣ ਕਰਨ, ਕਰਮਾਂ ਕਾਂਡਾਂ ਪੰਧ ਮੁਕਾਓਗੇ। ਕਿਰਪਾ ਨਿਧਾਨ ਠਾਕਰ ਸਵਾਮੀ ਆਪਣੀ ਕਿਰਪਾ ਕਰਨ, ਮੁਹੱਬਤ ਪਿਆਰ ਵਿਚ ਮਿਲਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਘਰ ਇਕੋ ਦਰਸ਼ਨ ਪਾਓਗੇ। ਗੁਰਮੁਖ ਕਹਿਣ ਘਰ ਸੱਚਾ ਤੱਕਿਆ, ਤਕਵਾ ਇਕ ਜਣਾਈਆ।

ਲੇਖਾ ਮੁਕਾ ਮਦੀਨੇ ਮੱਕਿਆ, ਮਕਬਰਿਆਂ ਸੀਸ ਨਾ ਕੋਇ ਝੁਕਾਈਆ। ਲਹਿਣਾ ਚੁੱਕਾ ਤੀਰਥ ਤੱਟਿਆ, ਅਠਸਠ ਨਾ ਉਠ ਉਠ ਧਾਈਆ। ਪਤਿਪਰਮੇਸ਼ਵਰ ਸਵਾਮੀ ਮਿਲਿਆ ਸੱਚਿਆ, ਸਚ ਦਿਤੀ ਵਡਿਆਈਆ। ਲੇਖੇ ਲਾ ਕੇ ਭਾਂਡਾ ਕੱਚਿਆ, ਕਾਇਆ ਕੰਚਨ ਦਿਤੀ ਬਣਾਈਆ। ਮਨੂਆ ਵਾਸਨਾ ਵਿਚ ਨਾ ਨੱਚਿਆ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸਿਰ ਹੱਥ ਸਵਾਮੀ ਰੱਖਿਆ, ਅੰਤਰਜਾਮੀ ਦਇਆ ਕਮਾਈਆ। ਜਨ ਭਗਤ ਉਠ ਮੇਰੇ ਬੱਚਿਆ, ਸਚਖੰਡ ਤੈਨੂੰ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤ ਕਹੇ ਮੈਂ ਵੇਖਿਆ ਸਚਖੰਡ, ਬਿਨ ਅੱਖਾਂ ਨਜ਼ਰੀ ਆਈਆ। ਓਥੇ ਵਸੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਦੀਨ ਦਿਆਲ ਹੋ ਬਖ਼ਸ਼ੰਦ, ਰਹਿਮਤ ਆਪ ਕਮਾਈਆ। ਭਗਤ ਸੁਹੇਲੇ ਲਾ ਕੇ ਅੰਗ, ਆਪਣੀ ਗੋਦ ਉਠਾਈਆ। ਅੰਤਰ ਪਾਵੇ ਇਕੋ ਠੰਡ, ਅਗਨੀ ਤਤ ਨਾ ਲਾਗੇ ਰਾਈਆ । ਭਗਤ ਭਗਵਾਨ ਇਕੋ ਪੈ ਜਾਏ ਗੰਢ, ਬੱਧੀ ਗੰਢ ਨਾ ਕੋਇ ਖੁਲ੍ਹਾਈਆ। ਆਸਾ ਮਨਸਾ ਪੂਰੀ ਹੋਈ ਮੰਗ, ਮੰਗਤਾ ਆਪਣੀ ਖ਼ੁਸ਼ੀ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਅਨੰਦ, ਜਿਸ ਅਨੰਦ ਵਿਚੋਂ ਗੁਰ ਅਵਤਾਰ ਚੰਦ ਚਮਕਾਈਆ।

੭ ਮੱਘਰ ੨੦੨੧ ਬਿਕ੍ਰਮੀ ਮਹਿੰਦਰ ਕੌਰ ਦੇ ਗ੍ਰਹਿ ਸ਼ਾਹਵਾਲਾ

ਜਨ ਭਗਤ ਕਹਿਣ ਕੀ ਪੜ੍ਹੀਏ ਪੁਸਤਕ ਪੋਥੀ, ਪੁਸ਼ਤ ਦਰ ਪੁਸ਼ਤ ਮਿਲੇ ਵਡਿਆਈਆ। ਸਾਡੀ ਮੰਜ਼ਲ ਹੋ ਜਾਏ ਸੌਖੀ, ਬਿਖੜਾ ਪੰਧ ਚੁਕਾਈਆ । ਜਿਸ ਨਾਲ ਚੜ੍ਹੀਏ ਧੁਰ ਦੀ ਚੋਟੀ, ਸੋ ਸਿਖਿਆ ਦੇਣੀ ਸਮਝਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਸਾਨੂੰ ਲੰਮੀ ਚੌੜੀ ਦਿਸੇ ਬਹੁਤੀ, ਸਿਫ਼ਤਾਂ ਵਾਲੀ ਰਾਣੀ ਨਜ਼ਰੀ ਆਈਆ। ਬਿਨ ਤੇਰੀ ਕਿਰਪਾ ਪੜ੍ਹਨ ਵਾਲਿਆਂ ਕਿਸੇ ਨਾ ਆਈ ਸੋਝੀ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਹੱਥ ਫੇਰਦੇ ਰਹੇ ਉਤੇ ਬੋਦੀ, ਬ੍ਰਾਹਮਣ ਜੰਞੂਆਂ ਹਾਰ ਬਣਾਈਆ। ਚੌਂਕੇ ਰਹੇ ਸੋਧੀ, ਗੋਬਰ ਨਾਲ ਪੋਚਾਈਆ। ਝੁਕਦੇ ਰਹੇ ਉਤੇ ਗੋਡੀਂ, ਸੀਨੇ ਹੱਥ ਟਿਕਾਈਆ। ਅੱਖਰਾਂ ਵਾਲੇ ਬਣਦੇ ਰਹੇ ਖੋਜੀ, ਰਾਗਾਂ ਤਾਲ ਅਲਾਈਆ। ਜਾਂ ਤੱਕਿਆ ਦਿਸੇ ਸਰਬ ਵਿਜੋਗੀ, ਧੁਰ ਸੰਜੋਗੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਪੁਸਤਕ ਧੁਰ ਦੀ ਇਕ ਸਮਝਾਈਆ। ਜਨ ਭਗਤ ਕਹਿਣ ਪ੍ਰਭ ਦੱਸ ਦੇ ਗ੍ਰੰਥ, ਜਿਸ ਵਿਚ ਤੂੰ ਹੀ ਨਜ਼ਰੀ ਆਈਆ। ਨਾ ਮਜ਼੍ਹਬ ਦੀਨ ਕੋਈ ਪੰਥ, ਜ਼ਾਤ ਪਾਤ ਨਾ ਕੋਇ ਜਣਾਈਆ। ਰਾਗ ਨਾਦ ਨਾ ਕੋਈ ਸੰਖ, ਨਾ ਕੋਇ ਸੰਧਿਆ ਆਰਤੀ ਦਏ ਜਣਾਈਆ। ਨਾ ਕੋਈ ਤਿਲਕ ਲਗਾਵੇ ਪੰਡਤ, ਲਲਾਟ ਤ੍ਰਿਸੂਲ ਨਾ ਕੋਇ ਵਖਾਈਆ। ਨਾ ਕੋਈ ਕਾਅਬਾ ਹੋਵੇ ਮਸਜਿਦ, ਨਿਮਾਜ਼ ਪੰਜ ਨਾ ਕੋਇ ਪੜ੍ਹਾਈਆ। ਨਾ ਕੋਈ ਗੇਰੂ ਪਾਵੇ ਬਸਤਰ, ਨਾ ਕੋਈ ਮਾਲਾ ਗਲ ਲਟਕਾਈਆ। ਨਾ ਕੋਈ ਹਵਨ ਪੂਜਾ ਹੋਵੇ ਜੰਤਰ, ਘਿਰਤ ਦੀਪ ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਪੁਸਤਕ ਦੇ ਫੜਾਈਆ। ਪੁਸਤਕ ਦੇ ਪ੍ਰਭ ਉਹ ਕੁਰਾਨ, ਜਿਸ ਦਾ ਕੁਰਾ ਨਜ਼ਰ ਕੋਇ ਨਾ ਆਈਆ। ਜਿਥੇ

ਵਸੇ ਨਾ ਕੋਇ ਸ਼ੈਤਾਨ, ਸ਼ਰਅ ਨਾ ਕੋਇ ਲੜਾਈਆ। ਨਾ ਹਿੰਦੂ ਨਾ ਮੁਸਲਮਾਨ, ਬੋਦੀ ਟਿੱਕਾ ਵੰਡ ਨਾ ਕੋਇ ਵੰਡਾਈਆ। ਨਾ ਕੋਈ ਦਿਸੇ ਬੇਈਮਾਨ, ਬੇਵਾ ਰੂਪ ਨਾ ਕੋਇ ਵਖਾਈਆ। ਜੂਠ ਝੂਠ ਨਾ ਕੋਇ ਨਜ਼ਾਮ, ਕੂੜਾ ਰਾਜ ਨਾ ਕੋਇ ਕਮਾਈਆ। ਨਾ ਨਫ਼ਰ ਨਾ ਕੋਇ ਗ਼ੁਲਾਮ, ਸਫ਼ਰਾਂ ਵਿਚ ਪੰਧ ਨਾ ਕੋਇ ਮੁਕਾਈਆ। ਨਾ ਸੱਯਦਾ ਨਾ ਸਲਾਮ, ਤੋਬਾ ਤੋਬਾ ਨਾ ਕੋਇ ਸੁਣਾਈਆ। ਨਾ ਪੈਗ਼ੰਬਰ ਨਾ ਅਮਾਮ, ਨਾ ਮਸਲੇ ਕੋਇ ਪੜ੍ਹਾਈਆ। ਨਾ ਹੁਜਰਾ ਨਾ ਨਿਸ਼ਾਨ, ਮੁਜਰਾ ਨਾਚ ਨਾ ਕੋਇ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਪੁਸਤਕ ਦੇ ਪੜ੍ਹਾਈਆ। ਸਾਚੀ ਪੁਸਤਕ ਦੱਸ ਉਹ ਅੰਜੀਲ, ਜਿਸ ਵਿਚ ਅਜ਼ਲ ਨੇੜ ਨਾ ਆਈਆ। ਆਤਮ ਨਾ ਹੋਏ ਕੁਚੀਲ, ਜੁਦਾ ਰੂਪ ਨਾ ਕੋਇ ਵਟਾਈਆ। ਤੇਰੇ ਹੁਕਮ ਦੀ ਹੋਏ ਤਅਮੀਲ, ਸਿਰ ਸਕੇ ਨਾ ਕੋਇ ਉਠਾਈਆ। ਓਥੇ ਦੇਵੇ ਨਾ ਕੋਈ ਦਲੀਲ, ਵਕੀਲ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦੀਵਾਰਾਂ ਨਾ ਦਿਸੇ ਫ਼ਸੀਲ, ਫ਼ੈਸਲਾ ਹਕੋ ਹਕ ਸੁਣਾਈਆ। ਅੱਗੇ ਹੋਰ ਨਾ ਕੋਇ ਅਪੀਲ, ਬਰੀਖਾਨਾ ਅਵਰ ਨਾ ਕੋਇ ਰਖਾਈਆ। ਇਕੋ ਤੇਰੇ ਰਹੀਏ ਮਸਕੀਨ, ਮੁਸ਼ਕਲ ਧੁਰ ਦੀ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦੇਣੀ ਸਮਝਾਈਆ। ਸੱਚੀ ਪੋਥੀ ਦੇ ਭਗਵਾਨ, ਆਪਣੀ ਦਇਆ ਕਮਾਈਆ। ਨਾਤਾ ਛੁੱਟ ਜਾਏ ਅਠਾਰਾਂ ਪੁਰਾਨ, ਅੱਠ ਦਸ ਨਾ ਕੋਇ ਸੁਣਾਈਆ। ਬਿਨ ਪੜ੍ਹਿਆਂ ਆਵੇ ਗਿਆਨ, ਪਾਠਸ਼ਾਲੇ ਦੀ ਲੋੜ ਰਹੇ ਨਾ ਰਾਈਆ। ਸਿਲ ਪਾਥਰ ਪੂਜਨ ਕਰਾਏ ਨਾ ਕੋਇ ਇਸ਼ਨਾਨ, ਸੰਧੂਰ ਤਿਲਕ ਨਾ ਕੋਇ ਲਗਾਈਆ। ਲੱਭਣਾ ਪਏ ਨਾ ਬੰਸਰੀ ਵਾਲਾ ਕਾਹਨ, ਸੀਤਾ ਵਾਲਾ ਰਾਮ ਜੰਗਲ ਢੂੰਢਨ ਕੋਇ ਨਾ ਜਾਈਆ। ਮਸਲਿਆਂ ਵਾਲਾ ਪੈਗ਼ੰਬਰ ਕਰੀਏ ਨਾ ਕਿਸੇ ਸਲਾਮ, ਸਜਦਾ ਅਵਰ ਨਾ ਕੋਇ ਜਣਾਈਆ। ਈਸਾ ਮੂਸਾ ਮੁਹੰਮਦ ਤੱਕੀਏ ਨਾ ਕੋਇ ਨਿਸ਼ਾਨ, ਨਿਸ਼ਾਨਾ ਇਕੋ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਪੁਸਤਕ ਇਕ ਦ੍ਰਿੜਾਈਆ। ਸਾਚੀ ਪੁਸਤਕ ਦੇ ਦੇ ਗੀਤਾ, ਗਿਆਨਾਂ ਵਿਚੋਂ ਬਾਹਰ ਕਢਾਈਆ। ਆਪਣੇ ਮਿਲਣ ਦੀ ਦੱਸ ਦੇ ਰੀਤਾ, ਰੀਤੀਵਾਨ ਤੇਰੀ ਸਰਨਾਈਆ। ਤ੍ਰੈਗੁਣ ਤਪੇ ਨਾ ਤਤ ਅੰਗੀਠਾ, ਪੰਜ ਤਤ ਨਾ ਕੋਇ ਲੜਾਈਆ। ਭੇਵ ਚੁਕਾ ਦੇ ਊਚਾਂ ਨੀਚਾਂ, ਨੀਚੋਂ ਊਚ ਦੇ ਬਣਾਈਆ। ਤੇਰੇ ਪ੍ਰੇਮ ਦਾ ਖਾ ਲਈਏ ਸੀਧਾ, ਅੰਮ੍ਰਿਤ ਰਸ ਮੁਖ ਚਖਾਈਆ। ਮਿਲ ਸੱਜਣ ਪਾਈਏ ਗਿੱਧਾ, ਦੋ ਹੱਥਾਂ ਤਾਲ ਵਜਾਈਆ। ਤੈਨੂੰ ਮਿਲ ਕੇ ਧੁਰ ਦੇ ਪਿਤਾ, ਬਹੁ ਖ਼ੁਸ਼ੀ ਖ਼ੁਸ਼ੀ ਵਿਚ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਸਮਝਾਈਆ। ਸਾਚਾ ਲੇਖਾ ਦੱਸ ਦੇ ਆਪ, ਆਪਣੀ ਦਇਆ ਕਮਾਈਆ । ਤੂੰ ਵੱਡਾ ਕਿ ਵੱਡਾ ਤੇਰਾ ਜਾਪ, ਕਿਸ ਦੀ ਸੇਵ ਕਮਾਈਆ। ਤੂੰ ਪਿਤਾ ਕਿ ਤੂੰ ਮਾਈ ਬਾਪ, ਦੋਵੇਂ ਅੰਗ ਵਖਾਈਆ। ਤੂੰ ਸੱਜਣ ਤੂੰ ਸਗਲਾ ਸਾਥ, ਆਦਿ ਜੁਗਾਦਿ ਤੇਰੀ ਓਟ ਤਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਉਪਜਿਆ ਸੋ ਗਿਆ ਵਿਨਾਸ, ਥਿਰ ਕੋਇ ਰਹਿਣ ਨਾ ਪਾਈਆ। ਏਸੇ ਕਰ ਕੇ ਕੋਟਨ ਕੋਟ ਤੇਰੇ ਸਿਫ਼ਤੀ ਨਾਮ ਰਸਨਾ ਕਰਦੀ ਪਾਠ, ਜਿਹਵਾ ਨਾਲ ਮਿਲਾਈਆ। ਕੋਈ ਕਹੇ ਰਸੂਲ ਪਾਕ, ਕੋਈ ਰਾਮ ਰਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਇਕ ਵਰ, ਧੁਰ ਦਾ ਲੇਖਾ ਦੇ ਸਮਝਾਈਆ । ਜਨ ਭਗਤ ਕਹਿਣ ਪ੍ਰਭ ਦੱਸ ਦੇ ਅੱਖਰ, ਅੱਖਰਾਂ ਵਿਚੋਂ ਆਪ ਪਰਗਟਾਈਆ। ਜਿਸ ਨਾਲ ਹੋਈਏ ਸਭ ਤੋਂ ਵੱਖਰ, ਤੇਰੇ

ਵਿਚ ਸਮਾਈਆ। ਬਜਰ ਕਪਾਟੀ ਪਾੜ ਕੇ ਪੱਥਰ, ਪਤਣ ਆਪਣਾ ਦੇ ਜਣਾਈਆ। ਤੇਰਾ ਸਦਾ ਵਿਛਾਈਏ ਸੱਥਰ, ਯਾਰੜੇ ਤੇਰਾ ਰਾਹ ਤਕਾਈਆ। ਵਿਛੋੜੇ ਅੰਦਰ ਵਹਾਈਏ ਅੱਥਰ, ਨੈਣਾਂ ਨੀਰ ਇਕ ਵਖਾਈਆ। ਅੱਗੇ ਰਹਿਣ ਨਾ ਦੇਵੇਂ ਕੋਈ ਕਸਰ, ਕਸਮ ਖਾ ਕੇ ਕਹੀਏ ਕਟੀ ਨਾ ਜਾਏ ਜੁਦਾਈਆ। ਜੇ ਤੂੰ ਆਦਿ ਜੁਗਾਦਿ ਭਗਤ ਵਛਲ, ਜਨ ਭਗਤਾਂ ਮੇਲ ਮਿਲਾਈਆ। ਕਿਉਂ ਕੀਤਾ ਸਾਨੂੰ ਬੇ ਵਤਨ, ਘਰ ਆਪਣੇ ਲੈ ਬਹਾਈਆ। ਪੜ੍ਹਿਆ ਸੁਣਿਆ ਕੀਤੇ ਬਹੁਤ ਯਤਨ, ਯਥਾ ਯੋਗ ਆਪਣੀ ਤਾਕਤ ਦਿਤੀ ਲਾਈਆ। ਤੇਰਾ ਮੁਖ ਨਾ ਲੱਗਾ ਸੋਹਣਾ ਸਗਨ, ਸਗਲੀ ਚਿੰਤ ਨਾ ਕੋਇ ਮਿਟਾਈਆ। ਜਿਧਰ ਵੇਖੀਏ ਲੱਗੀ ਅਗਨ, ਪੜ੍ਹਨ ਵਾਲਿਆਂ ਦੀ ਅੱਗ ਨਾ ਕੋਇ ਬੁਝਾਈਆ। ਬਿਨ ਤੇਰੀ ਕਿਰਪਾ ਦੀਪਕ ਸਚ ਮੂਲ ਨਾ ਜਗਣ, ਘਰ ਘਰ ਵਿਚ ਨਾ ਕੋਇ ਰੁਸ਼ਨਾਈਆ। ਅਸੀਂ ਆਏ ਇਕੋ ਦਾਤ ਮੰਗਣ, ਦਰ ਤੇਰੇ ਅਲਖ ਜਗਾਈਆ। ਸਾਥੋਂ ਦਰੋਹੀ ਖ਼ੁਦਾ ਦੀ ਬੰਦਗੀ ਕਲ ਨਾ ਹੁੰਦਾ ਭਜਨ, ਬੰਦਗੀ ਕਹਿਣ ਕੋਇ ਨਾ ਪਾਈਆ। ਬਿਨ ਹਰਿ ਕਰਤਾਰ ਫਿਰਦੇ ਨਗਨ, ਓਢਨ ਸੀਸ ਨਾ ਕੋਇ ਟਿਕਾਈਆ । ਸਚ ਸਵਾਮੀ ਕਰ ਦੇ ਆਪਣਾ ਅਦਲ, ਅਦਾਲਤ ਇਕੋ ਇਕ ਲਗਾਈਆ। ਸਾਡੀ ਕਿਰਿਆ ਦੇ ਬਦਲ, ਬਦਲਾ ਦੇ ਚੁਕਾਈਆ। ਸਾਡਾ ਤੋਲੀਂ ਮੂਲ ਨਾ ਵਜ਼ਨ, ਤੋਲੇ ਮਾਸ਼ੇ ਟਾਂਕ ਰਤੀ ਨਾਲ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਪੋਥੀ ਦੇ ਸਮਝਾਈਆ। ਸਾਚੀ ਪੋਥੀ ਦੱਸ ਦੇ ਪੁਸਤਕ, ਪ੍ਰਭ ਤੇਰੇ ਅੱਗੇ ਅਰਜ਼ੋਈਆ। ਇਕੋ ਤੇਰੀ ਕਰੀਏ ਉਸਤਤ, ਉਸਤਵਾ ਇਕੋ ਇਕ ਮਨਾਈਆ । ਬਾਕੀ ਸਭ ਤੋਂ ਲਈਏ ਰੁਖ਼ਸਤ, ਛੁੱਟੀ ਲਈਏ ਕਰਾਈਆ। ਸਾਨੂੰ ਬਿਨਾ ਤੇਰੇ ਮਿਲਣ ਦੀ ਦੂਜੀ ਰਹੇ ਕੋਈ ਨਾ ਫ਼ੁਰਸ਼ਤ, ਫ਼ੁਰਨੇ ਸਾਰੇ ਬੰਦ ਕਰਾਈਆ । ਤੂੰ ਡਾਹਢਾ ਪੀਰ ਅਗੰਮ ਮੁਰਸ਼ਦ, ਮੁਰੀਦਾਂ ਈਦਾਂ ਦੀਦਾਂ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦੇ ਵਖਾਈਆ। ਓਥੇ ਪੋਥੀ ਦੱਸ ਦੇ ਪ੍ਰਭੂ ਨਿਰਾਲੀ, ਜਨ ਭਗਤ ਮੰਗ ਮੰਗਾਈਆ। ਤੇਰੀ ਵੇਖੀਏ ਜੋਤ ਅਕਾਲੀ, ਅਕਲ ਕਲਧਾਰੀ ਨਜ਼ਰੀ ਆਈਆ। ਕਿਸ ਬਿਧ ਸਚਖੰਡ ਦਵਾਰੇ ਬਾਲੀ, ਆਪਣੀ ਆਪ ਕਰੀ ਰੁਸ਼ਨਾਈਆ। ਤੂੰ ਧੁਰ ਦਾ ਬਣ ਕੇ ਮਾਲੀ, ਬੈਠਾ ਮੁਖ ਛੁਪਾਈਆ। ਸਾਡੇ ਚਿਹਰਿਆਂ ਤੋਂ ਉਠ ਗਈ ਲਾਲੀ, ਬਿਨ ਤੇਰੇ ਰੋ ਰੋ ਦਈਏ ਦੁਹਾਈਆ। ਕਲਜੁਗ ਵੇਖ ਰੈਣ ਅੰਧੇਰੀ ਕਾਲੀ, ਚਾਰੋਂ ਕੁੰਟ ਚੰਦ ਨਾ ਕੋਇ ਚਮਕਾਈਆ। ਪੜ੍ਹ ਪੜ੍ਹ ਥੱਕੇ ਤੂੰ ਹੱਥ ਨਾ ਆਇਆ ਭਾਲੀ, ਚਾਰ ਕੁੰਟ ਭੱਜੇ ਵਾਹੋ ਦਾਹੀਆ। ਜਾਂ ਤੱਕਿਆ ਗੁਰ ਅਵਤਾਰ ਪੈਗ਼ੰਬਰ ਤੇਰੇ ਦਰ ਦੇ ਸਵਾਲੀ, ਬੈਠੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਝੋਲੀ ਖ਼ਾਲੀ, ਨਿਉਂ ਨਿਉਂ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਦੇ ਜਣਾਈਆ। ਪੋਥੀ ਪੁਸਤਕ ਦੇ ਦੇ ਏਕ, ਏਕੰਕਾਰ ਤੇਰੀ ਸਰਨਾਈਆ। ਜਿਸ ਵਿਚ ਮਿਲੇ ਸਾਚੀ ਟੇਕ, ਟਿੱਕਾ ਇਕੋ ਨੂਰ ਖ਼ੁਦਾਈਆ। ਬੁਧੀ ਹੋਈ ਬਿਬੇਕ, ਮਨ ਮਤ ਨਾ ਕੋਇ ਵਡਿਆਈਆ। ਤੇਰੇ ਮਿਲਣ ਦਾ ਲੱਭੇ ਭੇਤ, ਬਾਹਰ ਖੋਜਣ ਕੋਇ ਨਾ ਜਾਈਆ। ਤੂੰ ਅੰਤਰ ਕਰੇਂ ਹੇਤ, ਪ੍ਰੀਤਮ ਹੋ ਕੇ ਪ੍ਰੇਮ ਕਮਾਈਆ। ਤੇਰਾ ਦਰਸ਼ਨ ਕਰੀਏ ਨੇਤਨ ਨੇਤ, ਨਿਜ ਨੇਤਰ ਅੱਖ ਖੁਲ੍ਹਾਈਆ । ਤੇਰੀ ਗੋਦੀ ਲਈਏ ਖੇਡ, ਬਹਿ ਬਹਿ ਖ਼ੁਸ਼ੀ ਮਨਾਈਆ। ਤੇਰਾ ਜਲਵਾ ਵੇਖੀਏ ਤੇਜ, ਨੂਰੀ ਜੋਤ ਰੁਸ਼ਨਾਈਆ। ਤੇਰੀ ਮਾਣੀਏ ਸੋਹਣੀ ਸੇਜ, ਸੁਹੰਜਣੀ ਰੁੱਤ ਸੋਭਾ ਪਾਈਆ। ਸਾਡਾ ਜਨਮ ਕਰਮ ਦਾ ਬਦਲ ਦੇ ਲੇਖ, ਰੇਖਾ ਆਪਣੀ ਦੇ ਜਣਾਈਆ। ਮਿਲੀਏ

ਤੇਰੇ ਦੇਸ, ਦੇਸ ਦਸੰਤਰ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਦ੍ਰਿੜਾਈਆ। ਸ੍ਰੀ ਭਗਵਾਨ ਕਹੇ ਜਨ ਭਗਤੋ ਲਉ ਗੁਟਕਾ, ਇਕੋ ਇਕ ਜਣਾਈਆ। ਜਿਸਦਾ ਮੇਰੇ ਬਿਨਾ ਸਮਝੇ ਕੋਈ ਨਾ ਨੁਕਤਾ, ਮੁਫ਼ਤ ਮਾਤ ਨਾ ਕੋਇ ਵਰਤਾਈਆ। ਉਸ ਨੂੰ ਪੜ੍ਹਿਆਂ ਪੈਂਡਾ ਮੁੱਕਦਾ, ਏਥੇ ਓਥੇ ਨਾ ਰਹੇ ਜੁਦਾਈਆ। ਓਹ ਆਪੇ ਆ ਕੇ ਭਗਤਾਂ ਪੁੱਛਦਾ, ਸੁਤਿਆਂ ਲਏ ਉਠਾਈਆ। ਓੁਹ ਮਾਲਕ ਲੋਕ ਪਰਲੋਕ ਦਾ, ਦੋ ਜਹਾਨਾਂ ਹੋਏ ਸਹਾਈਆ। ਓੁਹ ਆਪਣੀ ਸੋਚ ਅਗੰਮੀ ਸੋਚਦਾ, ਜਿਸ ਦੀ ਸਮਝ ਅਗੰਮੀ ਕਿਸੇ ਨਾ ਪਾਈਆ। ਓਹ ਮਾਲਕ ਖ਼ਾਲਕ ਮੁਕਤੀ ਮੋਖ ਦਾ, ਮੁਕਤੀ ਗੁਰਮੁਖਾਂ ਚਰਨਾਂ ਹੇਠ ਦਬਾਈਆ। ਓੁਹ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਖੋਜਦਾ, ਭਗਤਾਂ ਅੰਤਰ ਫੋਲ ਫੁਲਾਈਆ । ਓਹ ਰਸੀਆ ਆਪਣੇ ਭੋਗ ਦਾ, ਕੁੜਾਵੀ ਸੇਜ ਨਾ ਕੋਇ ਹੰਢਾਈਆ। ਓਹ ਮਾਲਕ ਆਪਣੇ ਚੋਜ ਦਾ, ਚੋਜੀ ਪ੍ਰੀਤਮ ਇਕ ਅਖਵਾਈਆ। ਓਹ ਤਬੀਬ ਦੁਖੜੇ ਰੋਗ ਦਾ, ਬਿਰਹੋਂ ਰੋਗ ਰਿਹਾ ਗਵਾਈਆ। ਓਹ ਕੰਤ ਸੁਹਾਗੀ ਸੰਜੋਗ ਦਾ, ਹਰਿਜਨ ਮੇਲੇ ਚਾਈਂ ਚਾਈਂਆ। ਲੇਖਾ ਜਾਣੇ ਦੋਸ਼ ਨਿਰਦੋਸ਼ ਦਾ, ਗੁਰਮੁਖ ਮਨਮੁਖ ਵੇਖੇ ਥਾਉਂ ਥਾਈਂਆ। ਪੜ੍ਹਨਾ ਜਾਣੇ ਰਸਨਾ ਜੇਹਵਾ ਹੋਠ ਦਾ, ਬੱਤੀ ਦੰਦ ਭੇਵ ਚੁਕਾਈਆ। ਰਸਤਾ ਜਾਣੇ ਆਪਣੀ ਜੋਤ ਦਾ, ਜਿਸ ਘਰ ਬਹਿ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ । ਸ੍ਰੀ ਭਗਵਾਨ ਕਹੇ ਮੇਰਾ ਗੁਟਕਾ ਨਿੱਕਾ, ਨਿੱਕਿਉਂ ਵੱਡਾ ਦਏ ਬਣਾਈਆ। ਉਹ ਮੇਲ ਮਿਲਾਵੇ ਇਕੋ ਪਿਤਾ, ਪਤਿਪਰਮੇਸ਼ਵਰ ਜੋੜ ਜੁੜਾਈਆ। ਉਹ ਦੇਵੇ ਸਾਚੀ ਸਿੱਖਾ, ਸਿਖਿਆ ਇਕ ਸਮਝਾਈਆ। ਜਿਸ ਦਾ ਤੀਰ ਨਿਰਾਲਾ ਤਿੱਖਾ, ਅਣਿਆਲਾ ਦਏ ਚਲਾਈਆ। ਜਿਸ ਦਾ ਲੇਖ ਗੋਬਿੰਦ ਲਿਖਾ, ਅੰਤਮ ਗਿਆ ਸਮਝਾਈਆ। ਸੋ ਰੂਪ ਅਗੰਮ ਅਨਡਿੱਠਾ, ਹੰ ਬ੍ਰਹਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਤੇਰੀ ਪੋਥੀ ਸੋਹੰ ਸੋ, ਸੁਰਤੀ ਸ਼ਬਦ ਮਿਲਾਈਆ। ਦੂਜਾ ਅਵਰ ਨਾ ਜਾਣੇ ਕੋ, ਕੋਟੀ ਕੋਟ ਬੈਠੇ ਧਿਆਨ ਲਗਾਈਆ। ਸਿੱਧਾ ਆਤਮ ਪਰਮਾਤਮ ਨਾਲ ਹੋਵੇ ਮੋਹ, ਮੁਹੱਬਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਤਰ ਸਤਿ ਸਚ ਸਮਝਾਈਆ। ਜਨ ਭਗਤ ਗਾਉਣਾ ਸੋਹੰ ਢੋਲਾ, ਤੂੰ ਮੇਰਾ ਮੈਂ ਤੇਰੀ ਕਰਾਂ ਵਡਿਆਈਆ। ਸਾਹਿਬ ਸਵਾਮੀ ਬਣ ਵਿਚੋਲਾ, ਵਿਛੜੇ ਲਏ ਮਿਲਾਈਆ। ਆਦਿ ਜੁਗਾਦੀ ਧੁਰ ਦਾ ਬੋਲਾ, ਅਨਬੋਲਤ ਦਏ ਸਮਝਾਈਆ। ਦੀਨ ਮਜ਼੍ਹਬ ਦਾ ਇਸ ਵਿਚ ਰਹੇ ਕੋਈ ਨਾ ਰੌਲਾ, ਝਗੜਾ ਜ਼ਾਤ ਨਾ ਕੋਇ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਏਸੇ ਦਾ ਇਕਰਾਰ ਕਰਦੇ ਰਹੇ ਕੌਲਾ, ਇਸ਼ਤਿਹਾਰ ਖਾਣੀ ਬਾਣੀ ਮਾਤ ਚਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਮਿਲੇ ਪ੍ਰਭ ਸਾਚਾ ਮੌਲਾ, ਮੌਲਵੀ ਮੁੱਲਾ ਸ਼ੇਖ਼ ਮੁਸਾਇਕ ਪੰਡਤ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਟਕਾ ਕਹੇ ਮੈਂ ਫੜਾਂ ਗੁੱਟ, ਆਪਣਾ ਬਲ ਧਰਾਈਆ। ਭਗਤ ਨਾਤਾ ਨਾ ਜਾਏ ਛੁੱਟ, ਛੁੱਟੇ ਸਰਬ ਲੋਕਾਈਆ। ਸੰਤ ਸੁਹੇਲਾ ਨਾ ਜਾਏ ਰੁੱਠ, ਰੁਠਿਆਂ ਲਵਾਂ ਮਨਾਈਆ। ਗੁਰਮੁਖਾਂ ਉਪਰ ਆਪੇ ਤੁਠ, ਵਸਤ ਅਮੋਲਕ ਝੋਲੀ ਪਾਈਆ। ਗੁਰਸਿਖਾਂ ਦੇ ਕੇ ਸਾਚਾ ਸੁਖ, ਸੁਖ ਆਤਮ ਇਕ ਸਮਝਾਈਆ। ਪਿਤਾ ਨਾਲੋਂ ਵਿਛੜਿਆ ਫੇਰ ਮਿਲੇ ਪੁੱਤ ਆਤਮ ਪਰਮਾਤਮ ਵਿਚ ਸਮਾਈਆ। ਸਚ ਦਵਾਰੇ ਮੌਲੇ ਉਹ ਰੁੱਤ, ਜਿਸ ਰੁੱਤ ਦੀ ਰੁੱਤ ਬਸੰਤ ਬਹਾਰ

ਸਮਝ ਸਕੀ ਨਾ ਰਾਈਆ । ਖੇਲ ਖਿਲਾਏ ਅਬਿਨਾਸ਼ੀ ਅਚੁਤ, ਚਤੁਰ ਸੁਘੜ ਸੁਜਾਨ ਦਏ ਵਡਿਆਈਆ। ਭਗਤਨ ਮੀਤਾ ਠਾਂਡਾ ਸੀਤਾ ਨੀਕਣ ਨੀਕਾ, ਘਰ ਆ ਸਵਾਮੀ ਲਏ ਪੁੱਛ, ਪੁਸ਼ਤ ਦਰ ਪੁਸ਼ਤ ਖੋਜ ਖੁਜਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸਰੂਪ ਪੈਂਡਾ ਜਾਏ ਮੁੱਕ, ਪਾਂਧੀ ਪੰਧ ਨਾ ਕੋਇ ਕਰਾਈਆ। ਪਰਮ ਪੁਰਖ ਜਨਨੀ ਜਨ ਭਗਤ ਵਛਲ ਰਖੇ ਆਪਣੀ ਕੁੱਖ, ਕੁੱਖ ਸੁਹੰਜਣੀ ਇਕ ਸੁਹਾਈਆ। ਜਨ ਭਗਤਾਂ ਆਵਣ ਜਾਵਣ ਜਨਮ ਕਰਮ ਮੇਟ ਕੇ ਦੁੱਖ, ਸੁਖ ਸਾਗਰ ਸਾਗਰ ਸੁਖ ਚਰਨ ਹਰਿ ਸਰਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਬਦਲ ਕੇ ਸਾਰਾ ਰੁਖ਼, ਅਗੇ ਰੁਖ਼ਸਤ ਛੁੱਟੀ ਸਭ ਤੋਂ ਦਿਤੀ ਦਵਾਈਆ।