ਪੁਸਤਕਾਲਾਭਾਗ ੧੭

੭ ਮੱਘਰ ੨੦੨੧ ਬਿਕ੍ਰਮੀ ਬਲਵੰਤ ਸਿੰਘ ਦੇ ਗ੍ਰਹਿ ਪਿੰਡ ਚੜ੍ਹਦੀ ਤਲਵੰਡੀ

ਜਨ ਭਗਤ ਕਹੇ ਪ੍ਰਭ ਤੇਰਾ ਨਾਮ ਕਿਹੜਾ, ਨਿਰਅੱਖਰ ਦੇ ਸਮਝਾਈਆ। ਦੀਨ ਮਜ਼੍ਹਬ ਦਾ ਰਹੇ ਨਾ ਝੇੜਾ, ਝਗੜਾ ਜ਼ਾਤ ਪਾਤ ਨਾ ਕੋਇ ਵਖਾਈਆ। ਨਜ਼ਰੀ ਆਵੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਇਕੋ ਰੰਗ ਵਖਾਏ ਸੰਝ ਸਵੇਰਾ, ਕਾਲੀ ਰੈਣ ਰਹਿਣ ਨਾ ਪਾਈਆ। ਆਤਮ ਪਰਮਾਤਮ ਕਹੇ ਤੂੰ ਮੇਰਾ ਮੈਂ ਤੇਰਾ, ਧੁਰ ਦਾ ਸਾਚਾ ਮੇਲ ਮਿਲਾਈਆ। ਜਗਤ ਧਾਰ ਡੁੱਬੇ ਨਾ ਬੇੜਾ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ । ਕਾਇਆ ਮੰਦਰ ਵਸੇ ਖੇੜਾ, ਬੰਦ ਖਿੜਕੀ ਦੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਾਮ ਦੇ ਸਮਝਾਈਆ । ਜਨ ਭਗਤ ਕਹਿਣ ਪ੍ਰਭ ਨਾਮ ਦੱਸ, ਆਪਣਾ ਭੇਵ ਖੁਲ੍ਹਾਈਆ। ਕੂੜੀ ਕਿਰਿਆ ਹੋਵੇ ਭਸ, ਅਗਨੀ ਤਤ ਬੁਝਾਈਆ। ਨਿਜਰ ਮਿਲੇ ਤੇਰਾ ਰਸ, ਅੰਮ੍ਰਿਤ ਬੇਪਰਵਾਹੀਆ। ਮਨੂਆ ਮਨਸਾ ਹੋਵੇ ਵਸ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਨਿਜ ਲੋਚਣ ਦਰਸ਼ਨ ਪਾਈਏ ਅੱਖ, ਸਵੱਛ ਸਰੂਪੀ ਇਕੋ ਨਜ਼ਰੀ ਆਈਆ। ਅਗਲਾ ਪਿਛਲਾ ਮੁਕੇ ਪੰਧ, ਮੰਜ਼ਲ ਰਹਿਣ ਕੋਇ ਨਾ ਪਾਈਆ। ਸਚ ਸੁਣਾ ਦੇ ਢੋਲਾ ਛੰਦ, ਅਗੰਮੀ ਭੇਵ ਖੁਲ੍ਹਾਈਆ। ਜੁਗ ਚੌਕੜੀ ਗਏ ਲੰਘ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਜਨ ਭਗਤ ਕਹਿਣ ਤੇਰਾ ਨਾਮ ਕੀ, ਇਕੋ ਇਕ ਜਣਾਈਆ। ਨਿਰਮਲ ਹੋਵੇ ਆਤਮ ਜੀ, ਪਤਤ ਪਵਿੱਤ ਪੁਨੀਤ ਬਣਾਈਆ। ਲੇਖਾ ਚੁੱਕੇ ਸਾਢੇ ਤਿੰਨ ਹੱਥ ਸੀਂ, ਜਨਮ ਮਰਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇ ਖੁਲ੍ਹਾਈਆ। ਜਨ ਭਗਤ ਕਹਿਣ ਕੀ ਤੇਰਾ ਨਾਮ ਮਲਾਹ, ਖੇਵਟ ਖੇਟਾ ਨਜ਼ਰੀ ਆਈਆ। ਅਬਿਨਾਸ਼ੀ ਕਰਤੇ ਦੇ ਸਲਾਹ, ਸਿਖਿਆ ਸਚ ਸਮਝਾਈਆ। ਕੋਟਨ ਕੋਟ ਤੇਰੇ ਸਿਫਤੀ ਨਾਂ ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਗਾ, ਅੰਜੀਲ ਕੁਰਾਨ ਹੂ ਹੂ ਨਾਅਰਾ ਲਾਈਆ। ਅੱਖਰਾਂ ਨਾਲ ਰਹੇ ਪੜ੍ਹਾ, ਖਾਣੀ ਬਾਣੀ ਵੰਡ ਵੰਡਾਈਆ। ਸਤਰਾਂ ਨਾਲ ਰਹੇ ਲਿਖਾ, ਨਾਤਾ ਜੋੜ ਕਲਮ ਸ਼ਾਹੀਆ। ਤੇਰਾ ਭੇਵ ਨਿਹਕੇਵ ਸਕੇ ਕੋਈ ਨਾ ਪਾ, ਆਪਣਾ ਪੜਦਾ ਦਏ ਉਠਾਈਆ। ਜਿਸ ਨਾਮ ਵਿਚੋਂ ਗੁਰ ਅਵਤਾਰ ਪੀਰ ਪੈਗ਼ੰਬਰ ਲਏ ਪਰਗਟਾ, ਨਿਰਗੁਣ ਸਰਗੁਣ ਵੇਸ ਵਟਾਈਆ। ਉਸ ਦਾ ਮਤਲਬ ਦੇ ਸਮਝਾ, ਆਪਣੀ ਮਿਹਰ ਨਜ਼ਰ

ਉਠਾਈਆ। ਜਿਸ ਦੇ ਵਿਚ ਜ਼ਾਹਰ ਕਰੇ ਨੂਰ ਖ਼ੁਦਾ, ਜਲਵਾਗਰ ਤੇਰੀ ਰੁਸ਼ਨਾਈਆ। ਸਚ ਦਵਾਰੇ ਮੁਕਾਮੇ ਹਕ ਡੇਰਾ ਬੈਠਾ ਲਾ, ਨੇਤਰ ਨਜ਼ਰ ਕਿਸੇ ਨਾ ਆਈਆ। ਰਹਿਬਰ ਇਕੋ ਦੇ ਸਮਝਾ, ਭੇਵ ਅਭੇਦਾ ਆਪ ਖੁਲ੍ਹਾਈਆ। ਜੋ ਸਿੱਧਾ ਭਗਤਾਂ ਮਿਲੇ ਆ, ਦੂਜੀ ਲੋੜ ਰਹੇ ਨਾ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਤਰ ਦੇ ਜਣਾਈਆ। ਜਨ ਭਗਤ ਕਹਿਣ ਪ੍ਰਭ ਤੇਰਾ ਨਾਮ ਮੰਤਰ, ਸਮਝ ਕਿਸੇ ਨਾ ਆਈਆ। ਖੇਲੇਂ ਖੇਲ ਜੁਗਾ ਜੁਗੰਤਰ, ਜੁਗ ਚੌਕੜੀ ਵੇਸ ਵਟਾਈਆ। ਲੱਖ ਚੁਰਾਸੀ ਬਣਾਏਂ ਬਣਤਰ, ਅੰਡਜ ਜੇਰਜ ਉਤਭੁਜ ਸੇਤਜ ਸੋਭਾ ਪਾਈਆ। ਬੋਧ ਅਗਾਧਾ ਬਣ ਕੇ ਪੰਡਤ, ਨਿਰਗੁਣ ਸਰਗੁਣ ਕਰੇਂ ਪੜ੍ਹਾਈਆ। ਮਾਣ ਦਵਾ ਕੇ ਜਗਤ ਸੰਤ, ਸੰਤ ਸੱਜਣ ਹੋਏਂ ਸਹਾਈਆ । ਤੇਰਾ ਕਿਸੇ ਨਾ ਪਾਇਆ ਅੰਤ, ਬੇਅੰਤ ਕਹਿ ਸੁਣਾਈਆ। ਸਾਨੂੰ ਦੱਸ ਦੇ ਉਹ ਮੰਤ, ਜੋ ਤੇਰਾ ਤੇਰੇ ਵਿਚੋਂ ਨਜ਼ਰੀ ਆਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਏਕਾ ਨਾਮ ਦੱਸ ਦੇ ਮੰਤ, ਕੀ ਉਸ ਦੇ ਵਿਚ ਵਡਿਆਈਆ। ਜੋ ਮੇਲ ਮਿਲਾਵਾ ਕਰੇ ਨਾਰ ਕੰਤ, ਸੁਰਤੀ ਸ਼ਬਦੀ ਜੋੜ ਜੁੜਾਈਆ। ਜੋ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਜੋ ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਦੇ ਦ੍ਰਿੜਾਈਆ। ਜਨ ਭਗਤ ਕਹਿਣ ਪ੍ਰਭ ਤੇਰਾ ਨਾਮ ਨਿਧਾਨਾ, ਨੈਣ ਨਜ਼ਰ ਕਿਸੇ ਨਾ ਆਈਆ। ਜੋ ਆਦਿ ਪੁਰਖ ਆਦਿ ਦਿਤਾ ਫ਼ਰਮਾਨਾ, ਸੋ ਹੁਕਮ ਦੇ ਸੁਣਾਈਆ। ਜਿਸ ਦਾ ਰਾਗਾਂ ਨਾਦਾਂ ਵਿਚੋਂ ਬਾਹਰ ਤਰਾਨਾ, ਤੁਰੀਆ ਸਮਝ ਸਕੀ ਨਾ ਰਾਈਆ । ਜਿਸ ਦਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਬਾਹਰ ਟਿਕਾਣਾ, ਦੂਰ ਦੁਰਾਡਾ ਡੇਰਾ ਲਾਈਆ। ਜਿਸ ਦਾ ਥਿਰ ਘਰ ਹੋਏ ਮਕਾਨਾ, ਸਚਖੰਡ ਨਿਵਾਸੀ ਦੇ ਸਮਝਾਈਆ। ਜਿਸ ਦਾ ਕੋਈ ਸਮਝ ਨਾ ਸਕੇ ਮਾਪ ਪੈਮਾਨਾ, ਪੈਮਾਇਸ਼ ਵਿਚ ਕਦੇ ਨਾ ਆਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਗਾਵਣ ਬਿਨ ਰਸਨਾ ਜ਼ਬਾਨਾ, ਇਕੋ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਤਰ ਦੇ ਸਮਝਾਈਆ । ਜਨ ਭਗਤ ਕਹਿਣ ਤੇਰੇ ਨਾਮ ਦੀ ਕੀ ਵਡਿਆਈ, ਹਰਿ ਕਰਤੇ ਦੇ ਦ੍ਰਿੜਾਈਆ। ਜੁਗ ਚੌਕੜੀ ਜਿਸ ਨੇ ਧਾਰ ਬੰਧਾਈ, ਚਾਰ ਕੁੰਟ ਕਰੇ ਰੁਸ਼ਨਾਈਆ । ਨਿਰਗੁਣ ਸਰਗੁਣ ਜਿਸ ਖੇਲ ਖਿਲਾਈ, ਲੱਖ ਚੁਰਾਸੀ ਰਿਹਾ ਸਮਾਈਆ। ਛੱਪਰ ਛੰਨ ਜਿਸ ਨਾਲ ਛੁਹਾਈ, ਮਹੱਲ ਅਟਲ ਡੇਰਾ ਲਾਈਆ। ਜਿਸ ਦੀ ਨਜ਼ਰ ਨਾ ਆਈ ਕੋਈ ਮਾਈ, ਪਿਤਾ ਪੂਤ ਨਾ ਗੋਦ ਉਠਾਈਆ। ਜਿਸ ਦਾ ਸੱਜਣ ਨਾ ਕੋਈ ਭਾਈ, ਸਗਲਾ ਸੰਗ ਨਾ ਕੋਈ ਬਣਾਈਆ । ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕੋਇ ਲਿਖਾਈ, ਕਾਗ਼ਜ਼ ਕਲਮ ਨਾ ਦਏ ਕੋਇ ਵਡਿਆਈਆ। ਜਿਸ ਦੀ ਘਾੜਤ ਬਣਤ ਬਣ ਠਠਿਆਰ ਨਾ ਕਿਸੇ ਘੜਾਈ, ਰੂਪ ਰੰਗ ਸਮਝ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਦੇ ਦਰਸਾਈਆ। ਜਨ ਭਗਤ ਕਹਿਣ ਪ੍ਰਭ ਆਪਣੇ ਨਾਮ ਦਾ ਦੇ ਦਰਸ, ਦੂਜਾ ਦਰਸ ਕੋਇ ਨਾ ਪਾਈਆ। ਬਿਨ ਰਸਨਾ ਜਿਹਵਾ ਬੋਲਿਆਂ ਮਿਟ ਜਾਏ ਹਰਸ, ਹਸਤੀ ਦੇ ਬਦਲਾਈਆ। ਰਹਿਮਤ ਕਰਕੇ ਕਰ ਤਰਸ, ਮਿਹਰ ਨਜ਼ਰ ਉਠਾਈਆ। ਬਿਰਹੋਂ ਵਿਛੋੜੇ ਰਹੇ ਭਟਕ, ਭਟਕਣਾ ਦੇ ਬੁਝਾਈਆ। ਤੇਰੇ ਮਿਲਣ ਦਾ ਸੁਹੰਜਣਾ ਹੋਵੇ ਵਕਤ, ਘੜੀ ਪਲ ਪਿਛਲਾ ਪੰਧ

ਮੁਕਾਈਆ। ਲਹਿਣਾ ਜਗਤ ਮੁਕ ਜਾਏ ਅਰਸ਼ ਫ਼ਰਸ਼, ਜ਼ਿਮੀਂ ਅਸਮਾਨ ਚਰਨਾਂ ਹੇਠ ਦਬਾਈਆ। ਤੇਰੇ ਨਾਮ ਦੀ ਅਗੰਮੀ ਸੁਣੀਏ ਤਰਜ਼, ਨਾਦਾਂ ਵਿਚੋਂ ਬਾਹਰ ਜਣਾਈਆ। ਤੇਰਾ ਕੁਛ ਨਹੀਂ ਹੋਣਾ ਹਰਜ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਤੇਰੇ ਹੱਥ ਵਡਿਆਈਆ। ਜਨ ਭਗਤ ਸੁਹੇਲੇ ਕਰਨ ਅਰਜ਼, ਨਿਉਂ ਨਿਉਂ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਨਾਮ ਦੇ ਸਮਝਾਈਆ। ਧੁਰ ਦਾ ਨਾਮ ਦੱਸ ਸ੍ਰੀ ਭਗਵਾਨ, ਆਪਣੀ ਦਇਆ ਕਮਾਈਆ। ਵਾਹਿਗੁਰੂ ਅੱਲਾ ਸਾਰੇ ਕਹਿੰਦੇ ਰਾਮ, ਗਾਡ ਖ਼ੁਦਾ ਕ੍ਰਿਸ਼ਨ ਕਹਿ ਕਹਿ ਰਹੇ ਧਿਆਈਆ। ਜਿਸ ਨਾਲ ਸਭ ਦਾ ਕਰੇਂ ਇੰਤਜਾਮ, ਬੰਦੋਬਸਤ ਉਸੇ ਦੇ ਹੱਥ ਫੜਾਈਆ। ਜਿਸ ਦਾ ਬਦਲ ਨਾ ਜਾਏ ਨਿਜ਼ਾਮ, ਰਈਅਤ ਰੂਪ ਨਾ ਕੋਇ ਵਟਾਈਆ। ਜਿਸ ਦਾ ਆਦਿ ਜੁਗਾਦਿ ਇਕੋ ਕਲਮਾ ਇਕ ਕਲਾਮ, ਇਕੋ ਮੰਤਰ ਦਏ ਦ੍ਰਿੜਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸਲਾਮ, ਬਿਨ ਹੁਜਰਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਧੁਰ ਦਾ ਮੰਤਰ ਇਕ ਦ੍ਰਿੜਾਈਆ। ਜਨ ਭਗਤ ਕਹਿਣ ਤੇਰਾ ਮੰਤਰ ਕੋਈ ਨਾ ਸਕੇ ਸਮਝ, ਸਮਝ ਵਿਚ ਕਿਸੇ ਨਾ ਆਈਆ। ਕਰ ਕਿਰਪਾ ਮਾਰ ਉਹ ਰਮਜ਼, ਇਸ਼ਾਰਾ ਇਕੋ ਇਕ ਵਖਾਈਆ। ਜਿਸ ਨਾਲ ਮਿਲੇ ਮੇਲ ਸੂਰਬੀਰ ਮਰਦਾਨੇ ਮਰਦ, ਮਦਦਗਾਰ ਇਕੋ ਨਜ਼ਰੀ ਆਈਆ। ਜੋ ਦੋ ਜਹਾਨਾਂ ਵੰਡੇ ਦਰਦ, ਦੀਨਾਂ ਹੋਏ ਸਹਾਈਆ। ਜਿਸ ਦੇ ਹੱਥ ਕਿਸੇ ਨਾ ਆਏ ਛੁਰੀ ਕਸਾਈ ਕਰਦ, ਖੰਡਾ ਖੜਗ ਨਾ ਕੋਇ ਉਠਾਈਆ। ਜਿਸ ਦੇ ਹੁਕਮੇ ਅੰਦਰ ਸਵਰਗ ਨਰਕ, ਦੋਜ਼ਖ਼ ਬਹਿਸ਼ਤ ਵੰਡ ਵੰਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਨਾਮ ਦੇਣਾ ਸਮਝਾਈਆ। ਸੋ ਪੁਰਖ ਨਿਰੰਜਣ ਦੱਸ ਆਪਣਾ ਨਾਮ, ਨਰ ਹਰਿ ਨਰਾਇਣ ਇਕ ਜਣਾਈਆ। ਹਰਿ ਪੁਰਖ ਨਿਰੰਜਣ ਦੱਸ ਆਪਣਾ ਨਾਮ, ਨਿਰਗੁਣ ਨਿਰਵੈਰ ਦੇ ਦ੍ਰਿੜਾਈਆ। ਏਕੰਕਾਰ ਦੱਸ ਆਪਣਾ ਨਾਮ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਆਦਿ ਨਿਰੰਜਣ ਦੱਸ ਆਪਣਾ ਨਾਮ, ਬੇਅੰਤ ਬੇਪਰਵਾਹੀਆ। ਅਬਿਨਾਸ਼ੀ ਕਰਤੇ ਦੱਸ ਆਪਣਾ ਨਾਮ, ਨਾਉਂ ਨਿਰੰਕਾਰਾ ਇਕ ਦਰਸਾਈਆ। ਸ੍ਰੀ ਭਗਵਾਨ ਦੱਸ ਆਪਣਾ ਨਾਮ, ਬਿਨ ਅੱਖਰਾਂ ਦੇ ਸਮਝਾਈਆ। ਪਾਰਬ੍ਰਹਮ ਦੱਸ ਆਪਣਾ ਨਾਮ, ਭੇਵ ਅਭੇਦਾ ਦੇ ਖੁਲ੍ਹਾਈਆ । ਬ੍ਰਹਮ ਆਤਮ ਕਰੇ ਸਲਾਮ, ਬੰਦਨਾ ਸੀਸ ਝੁਕਾਈਆ। ਕਲਮਿਆਂ ਵਾਲੀ ਸਾਨੂੰ ਨਾ ਚਾਹੀਏ ਕਲਾਮ, ਅਲਫ਼ ਯੇ ਦੀ ਲੋੜ ਰਹੇ ਨਾ ਰਾਈਆ । ਬਿਨ ਰਸਨਾ ਜਿਹਵਾ ਦੇ ਪੈਗ਼ਾਮ, ਪੈਗੰਬਰ ਇਕੋ ਇਕ ਆਵਾਜ਼ ਸੁਣਾਈਆ। ਹਉਂ ਬਾਲਕ ਬਾਲ ਨਿਧਾਨ, ਹੱਥ ਤੇਰੇ ਵਡਿਆਈਆ। ਕੀ ਢੋਲਾ ਗਾਈਏ ਗਾਣ, ਰਸਨਾ ਜ਼ਬਾਨ ਨਾਲ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਨਾਮ ਵਰ, ਵਰਦਾਤੇ ਤੇਰੀ ਸਰਨਾਈਆ। ਸਾਚਾ ਨਾਮ ਦੇ ਇਕ, ਇਕ ਇਕੱਲਾ ਤੂੰ ਹੀ ਨਜ਼ਰੀ ਆਈਆ। ਸਾਚਾ ਨਾਮ ਦੇ ਇਕ, ਇਕ ਦਵਾਰੇ ਸੀਸ ਜਾਏ ਟਿਕ, ਚਰਨ ਕਵਲ ਇਕ ਵਡਿਆਈਆ। ਇਕ ਘਰ ਬਾਰ ਮਿਲੇ ਭਿਖ, ਭਿਛਿਆ ਇਕ ਵਰਤਾਈਆ । ਇਕ ਨਿਰੰਕਾਰਾ ਆਵੇ ਦਿਸ, ਦੂਜਾ ਇਸ਼ਟ ਨਾ ਕੋਇ ਮਨਾਈਆ। ਇਕ ਬੈਠਾ ਸਾਹਿਬ ਅਨਡਿਠ, ਸਚਖੰਡ ਸਾਚੇ ਸੋਭਾ ਪਾਈਆ। ਇਕ ਆਦਿ ਜੁਗਾਦੀ ਮਾਤ ਪਿਤ, ਪਤਿਪਰਮੇਸ਼ਵਰ ਨਾਉਂ ਧਰਾਈਆ। ਇਕੋ ਕਰੇ ਸੱਚਾ ਹਿਤ, ਪ੍ਰੀਤੀ ਆਪਣੇ ਨਾਲ ਰਖਾਈਆ। ਇਕੋ ਚਾਰ ਕੁੰਟ ਆਏ ਦਿਸ, ਦੂਜਾ ਰੂਪ ਨਾ ਕੋਇ ਧਰਾਈਆ। ਇਕੋ ਨਾਮ ਨਿਰੰਕਾਰਾ ਲਈਏ ਲਿਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਸਾਚਾ ਦੇਣਾ ਇਕ ਵਰ, ਜਨ ਭਗਤ ਮੰਗ ਮੰਗਾਈਆ । ਸਚ ਨਾਮ ਦਾ ਖੋਲ੍ਹ ਪੜਦਾ, ਆਪਣਾ ਭੇਵ ਚੁਕਾਈਆ। ਕੋਟ ਨਾਮ ਕਲਜੁਗ ਜੀਵ ਪੜ੍ਹਦਾ, ਤੇਰਾ ਮੇਲ ਨਾ ਕੋਇ ਮਿਲਾਈਆ। ਤ੍ਰੈਗੁਣ ਅਗਨ ਵਿਚ ਸੜਦਾ, ਪੰਜ ਤਤ ਕਰੇ ਲੜਾਈਆ। ਭੈ ਭਉ ਵਿਚ ਕੋਇ ਨਾ ਡਰਦਾ, ਨਿਰਭੈ ਤੇਰਾ ਮਾਣ ਨਾ ਕੋਇ ਰਖਾਈਆ। ਤੇਰਾ ਭਗਤ ਅੰਤਰ ਆਤਮ ਤੇਰਾ ਰਾਹ ਤੱਕਦਾ, ਨੇਤਰ ਨੈਣ ਅੱਖ ਖੁਲ੍ਹਾਈਆ। ਰਸਨਾ ਜਿਹਵਾ ਬੋਲ ਕੁਛ ਨਾ ਦੱਸਦਾ, ਬੱਤੀ ਦੰਦ ਨਾ ਕੋਇ ਵਡਿਆਈਆ। ਸ਼ਬਦ ਉਡਾਰੀ ਅਗੰਮੀ ਨੱਸਦਾ, ਭੱਜੇ ਵਾਹੋ ਦਾਹੀਆ। ਜਿਸ ਘਰ ਸਵਾਮੀ ਪ੍ਰੀਤਮ ਵਸਦਾ, ਵੇਖਾਂ ਸਹਿਜ ਸੁਭਾਈਆ। ਇਹ ਲੇਖਾ ਓਸ ਅੱਖ ਦਾ, ਜਿਸ ਦਾ ਨੇਤਰ ਨਾ ਕੋਇ ਸਮਝਾਈਆ। ਤੂੰ ਮਾਲਕ ਖ਼ਾਲਕ ਘਟ ਘਟ ਦਾ, ਪ੍ਰਿਤਪਾਲਕ ਬੇਪਰਵਾਹੀਆ। ਤੇਰਾ ਭਗਤ ਪ੍ਰਭੂ ਕਿਹੜਾ ਨਾਮ ਰਟਦਾ, ਜਿਸ ਨਾਲ ਰੱਟੇ ਦਏਂ ਮੁਕਾਈਆ। ਮਾਣ ਰਖਾਵੇਂ ਧੰਨੇ ਜੱਟ ਦਾ, ਨਾਮੇ ਗਊ ਜਿਵਾਈਆ। ਕਬੀਰ ਜੁਲਾਹਾ ਘਰ ਸੱਦਦਾ, ਰਵਿਦਾਸ ਚਮਾਰੇ ਵੱਜੇ ਵਧਾਈਆ। ਨਾਤਾ ਜੋੜ ਕੇ ਪਿਉ ਪੁੱਤ ਦਾ, ਘਰ ਸਾਚੇ ਮੇਲ ਮਿਲਾਈਆ। ਹੋਵੇ ਵੇਲਾ ਸੁਹੰਜਣੀ ਰੁੱਤ ਦਾ, ਰੁਤੜੀ ਇਕ ਮਹਿਕਾਈਆ । ਤੇਰਾ ਭਗਤ ਤੇਰੇ ਕੋਲੋਂ ਪੁੱਛਦਾ, ਸਚ ਸਚ ਦੇ ਸਮਝਾਈਆ। ਨਾਤਾ ਤੁਟੇ ਉਲਟੇ ਰੁੱਖ ਦਾ, ਮਾਤ ਗਰਭ ਨਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਦੇ ਦਰਸਾਈਆ। ਆਪਣੇ ਨਾਮ ਦਾ ਚੁੱਕਦੇ ਓਹਲਾ, ਦਰ ਠਾਂਡੇ ਮੰਗ ਮੰਗਾਈਆ। ਤੇਰਾ ਗਾਈਏ ਇਕੋ ਸੋਹਲਾ, ਸੋ ਪੁਰਖ ਨਿਰੰਜਣ ਸਿਫ਼ਤ ਸਾਲਾਹੀਆ। ਅਗੰਮ ਅਥਾਹ ਦੱਸ ਦੇ ਢੋਲਾ, ਧੁਰ ਦਾ ਢੋਆ ਝੋਲੀ ਪਾਈਆ। ਨਿਰਗੁਣ ਸਰਗੁਣ ਬਣ ਵਿਚੋਲਾ, ਵਿਚਲਾ ਭੇਵ ਦੇ ਖੁਲ੍ਹਾਈਆ। ਮਿਲਣੀ ਜਗਦੀਸ ਮਿਲੇ ਮੌਲਾ, ਮੁਹੱਬਤ ਨੂਰ ਖ਼ੁਦਾਈਆ। ਲੇਖਾ ਚੁੱਕੇ ਧਰਨੀ ਧਰਤ ਧੌਲਾ, ਧਾਮ ਇਕੋ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਿਛਿਆ ਝੋਲੀ ਪਾਈਆ। ਜਨ ਭਗਤ ਕਹੇ ਤੇਰੇ ਨਾਮ ਦਾ ਕੀ ਰੰਗ, ਰੰਗਾਂ ਵਿਚੋਂ ਨਜ਼ਰ ਕੋਇ ਨਾ ਆਈਆ। ਅਬਿਨਾਸ਼ੀ ਕਰਤੇ ਦੇ ਦੇ ਸੰਗ, ਸਗਲਾ ਸੰਗ ਤਜਾਈਆ। ਅਨੋਖਾ ਵੱਖਰਾ ਬਖ਼ਸ਼ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਨੂਰ ਨੁਰਾਨੀ ਚਾੜ੍ਹ ਦੇ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਪੰਧ ਮੁਕਾ ਕੇ ਖੰਡ ਬ੍ਰਹਿਮੰਡ, ਬ੍ਰਹਿਮਾਂਡ ਡੇਰਾ ਢਾਹੀਆ। ਸਚ ਦੱਸ ਦੇ ਆਪਣਾ ਚਿੰਨ੍ਹ, ਜਿਸ ਦਾ ਰੂਪ ਨਾ ਕੋਇ ਸਮਝਾਈਆ। ਨਿਰਗੁਣ ਕੋਲੋਂ ਮੰਗਦੇ ਨਿਰਗੁਣ ਮੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸ੍ਰੀ ਭਗਵਾਨ ਸੁਣ ਕੇ ਬਾਤ, ਆਪਣੀ ਲਏ ਅੰਗੜਾਈਆ। ਜਨ ਭਗਤੋ ਵੇਖੋ ਕਲਜੁਗ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਮੇਰਾ ਨਾਉਂ ਰਸਨਾ ਗਾਉਂਦੇ ਬਹੁ ਭਾਂਤ, ਕੋਟੀ ਕੋਟ ਸਿਫ਼ਤ ਸਲਾਹੀਆ । ਦੀਨ ਮਜ਼੍ਹਬ ਬਣ ਜਮਾਤ, ਸ਼ਰਅ ਸ਼ਰੀਅਤ ਨਾਲ ਮਿਲਾਈਆ। ਅੰਜੀਲ ਕੁਰਾਨਾਂ ਵਾਲੀ ਆਇਤ, ਤੀਸ ਬਤੀਸਾ ਰਹੇ ਗਾਈਆ। ਵੇਦ ਪੁਰਾਨਾਂ ਵਾਲੀ ਹਦਾਇਤ, ਹੱਦਾਂ ਵਿਚ ਸਮਝਾਈਆ। ਗਿਆਨ ਧਿਆਨ ਵਾਲੀ ਰਿਹਾਇਸ਼, ਰਹਿਬਰ ਰਹੇ ਦ੍ਰਿੜਾਈਆ। ਖਾਣੀ ਬਾਣੀ ਕਰ ਅਜ਼ਮਾਇਸ਼, ਇਸਮ ਆਜ਼ਮ ਰਹੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨ ਭਗਤੋ ਸੁਣੋ ਹਰਿ ਕਾ ਨਾਮ, ਹਰਿ ਕਰਤਾ ਆਪ ਜਣਾਈਆ। ਜਿਸ ਦਾ ਨਜ਼ਰ ਨਾ ਆਏ ਨਿਸ਼ਾਨ, ਨਿਸ਼ਾਨੇ ਤੀਰ ਰਿਹਾ ਚਲਾਈਆ। ਜਿਸ ਦਾ ਆਦਿ

ਜੁਗਾਦਿ ਪੈਗ਼ਾਮ, ਪੈਗ਼ੰਬਰਾਂ ਕਰੇ ਪੜ੍ਹਾਈਆ। ਜਿਸ ਦਾ ਨਿਤ ਨਵਿਤ ਢੋਲਾ ਗਾਣ, ਸਿਫ਼ਤਾਂ ਨਾਲ ਸਾਲਾਹੀਆ। ਜਿਸ ਦੇ ਉਤੇ ਸਭ ਦਾ ਮਾਣ, ਦਰ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਸੁਹੇਲਾ ਦਏ ਵਡਿਆਈਆ । ਜਨ ਭਗਤੋ ਸੁਣੋ ਸੋਹਲਾ ਸਚ, ਹਰਿ ਕਰਤਾ ਆਪ ਜਣਾਈਆ। ਭਾਗ ਲਗਾਵੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਰੂਪ ਵਟਾਈਆ। ਸਚ ਸੰਦੇਸ਼ਾ ਦੇਵਾਂ ਹੱਸ ਹੱਸ, ਹਸਤੀ ਆਪਣੇ ਨਾਲ ਮਿਲਾਈਆ। ਜੁਗ ਚੌਕੜੀ ਪੰਧ ਮੁੱਕਿਆ ਨੱਸ ਨੱਸ, ਕਲਜੁਗ ਵੇਲਾ ਅੰਤਮ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਇਕੱਠ, ਸਚਖੰਡ ਦਵਾਰੇ ਪ੍ਰਭ ਅੱਗੇ ਸੀਸ ਨਿਵਾਈਆ। ਨੇਤਰ ਰੋ ਪੁਕਾਰਨ ਤੀਰਥ ਤੱਟ, ਅਠਸਠ ਦੇਣ ਦੁਹਾਈਆ । ਪੁਰਖ ਅਬਿਨਾਸ਼ੀ ਬਦਲ ਆਪਣੀ ਕਰਵਟ, ਸਨਮੁਖ ਆਪਣੀ ਦਇਆ ਕਮਾਈਆ। ਸਚ ਦਵਾਰਾ ਖੋਲ੍ਹ ਕੇ ਹੱਟ, ਬਣ ਹਟਵਾਣਾ ਦਇਆ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਾਮ ਰਿਹਾ ਦ੍ਰਿੜਾਈਆ। ਸਚ ਨਾਮ ਦਾ ਸਚ ਟਿਕਾਣਾ, ਹਰਿ ਕਰਤਾ ਆਪ ਜਣਾਈਆ । ਸੋ ਪੁਰਖ ਨਿਰੰਜਣ ਹੋ ਮਿਹਰਵਾਨਾ, ਸਚ ਪ੍ਰੇਮ ਦਏ ਦਰਸਾਈਆ। ਸ਼ਾਹੋ ਭੂਪ ਬਣ ਰਾਜ ਰਾਜਾਨਾ, ਮਹਾਂਬਲੀ ਅਖਵਾਈਆ। ਜੋਧਾ ਸੂਰਬੀਰ ਬਲਵਾਨਾ, ਬਲਧਾਰੀ ਇਕ ਹੋ ਜਾਈਆ। ਪ੍ਰਿਤਪਾਲਕ ਬਣੇ ਦੋ ਜਹਾਨਾਂ, ਲੱਖ ਚੁਰਾਸੀ ਸੇਵ ਕਮਾਈਆ। ਜੈ ਜੈਕਾਰ ਗਾਵੇ ਇਕ ਤਰਾਨਾ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨ ਭਗਤ ਸੁਣੋ ਹਰਿ ਨਾਮ ਅਗੰਮ, ਅਗੰਮੜੀ ਧਾਰ ਜਣਾਇੰਦਾ। ਜੋ ਆਦਿ ਜੁਗਾਦਿ ਨਾ ਮਰੇ ਨਾ ਪਏ ਜੰਮ, ਜਨਮ ਮਰਨ ਵਿਚ ਨਾ ਆਇੰਦਾ। ਹਰਖ਼ ਸੋਗ਼ ਨਾ ਕੋਇ ਗ਼ਮ, ਚਿੰਤਾ ਰੋਗ ਨਾ ਕੋਇ ਸਤਾਇੰਦਾ। ਪਵਣ ਸਵਾਸ ਨਾ ਕੋਇ ਦਮ, ਨੇਤਰ ਨੀਰ ਨਾ ਕੋਇ ਵਹਾਇੰਦਾ। ਮਾਲ ਖ਼ਜ਼ਾਨਾ ਨਾ ਦੌਲਤ ਧਨ, ਸ਼ਾਹ ਕੰਗਾਲ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸੱਚਾ ਨਾਮ ਇਕ ਦ੍ਰਿੜਾਇੰਦਾ। ਸਾਚਾ ਨਾਮ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਆਦਿ ਅੰਤ ਸਮਝ ਕਿਸੇ ਨਾ ਆਈਆ। ਨੌ ਸੌ ਚੁਰਾਨਵੇ ਜੁਗ ਚੌਕੜੀ ਪਿਛੋਂ ਪੁਰਖ ਅਕਾਲ ਆਪੇ ਲਏ, ਆਪਣੇ ਹੱਥ ਰੱਖੇ ਵਡਿਆਈਆ। ਜਨ ਭਗਤਾਂ ਅੰਦਰ ਵੜ ਕੇ ਬਹੇ, ਨਿਰਗੁਣ ਆਪਣਾ ਆਸਣ ਲਾਈਆ। ਗੜ੍ਹ ਹੰਕਾਰੀ ਤੋੜ ਕੇ ਮੈਂ, ਮਮਤਾ ਕੂੜੀ ਦਏ ਮਿਟਾਈਆ। ਪ੍ਰੇਮ ਪ੍ਰੀਤੀ ਅੰਦਰ ਕਰਕੇ ਲੈ, ਲਹਿਣਾ ਦੇਣਾ ਦਏ ਚੁਕਾਈਆ। ਇਕੋ ਨਾਮ ਆਦਿ ਜੁਗਾਦੀ ਰਹੇ, ਜੋ ਅਬਿਨਾਸ਼ੀ ਕਰਤਾ ਆਪਣਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਸਭ ਦੇ ਦਏ ਮੁਕਾਈਆ। ਇਕੋ ਨਾਮ ਤੇਰਾ ਬਥੇਰਾ, ਜਨ ਭਗਤ ਖ਼ੁਸ਼ੀ ਮਨਾਈਆ। ਜਿਸ ਨਾਲ ਡੁਬਦਾ ਤਰੇ ਬੇੜਾ, ਵੰਝ ਮੁਹਾਣਾ ਦਏ ਲਗਾਈਆ। ਉਜੜਿਆ ਵਸੇ ਖੇੜਾ, ਘਰ ਬਹਾਰ ਲਗਾਈਆ। ਸੋਹਣਾ ਲੱਗੇ ਡੇਰਾ, ਘਰ ਦਿਸੇ ਬੇਪਰਵਾਹੀਆ। ਨਾਤਾ ਤੁੱਟੇ ਤੇਰਾ ਮੇਰਾ, ਰੂਪ ਤੂੰ ਹੀ ਨਜ਼ਰੀ ਆਈਆ। ਜਨ ਭਗਤਾਂ ਮਨ ਚਾਉ ਘਨੇਰਾ, ਖ਼ੁਸ਼ੀਆਂ ਰੰਗ ਵਖਾਈਆ। ਹਕੀਕਤ ਵਿਚੋਂ ਹਕ ਨਿਬੇੜਾ, ਸਚ ਤੌਫ਼ੀਕ ਨੂਰ ਖ਼ੁਦਾਈਆ। ਮਹਿਬੂਬ ਮੁਹੱਬਤ ਵਿਚ ਕਰੇ ਮਿਹਰਾ, ਮਿਹਰਾ ਮਜ਼ਲਸ ਇਕ ਲਗਾਈਆ। ਪਰਵਰਦਿਗਾਰ ਨੁਰਾਨੀ ਦੱਸ ਕੇ ਆਪਣਾ ਚੇਹਰਾ, ਚਮਕ ਇਕ ਚਮਕਾਈਆ। ਅਬਿਨਾਸ਼ੀ ਕਰਤਾ ਵੇਖਣਹਾਰਾ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਸਮਝਾਈਆ। ਸਾਚਾ ਮੰਤਰ ਗਾਉਣਾ ਸਚ ਜੀਭ, ਜਿਹਵਾ ਰਸਨਾ ਮਿਲੇ ਵਡਿਆਈਆ। ਜੁਗ ਚੌਕੜੀ ਪਿਛੋਂ ਮਿਲਿਆ ਅਜੀਬ, ਅਜਬ ਨਿਰਾਲੀ ਧਾਰ ਵਖਾਈਆ। ਪੁਰਖ ਅਕਾਲ ਆਪਣੇ ਨਾਮ ਦੀ ਦੱਸ ਕੇ ਆਪ ਤਰਤੀਬ, ਤਰਜ਼ ਰਾਗ ਸਮਝਾਈਆ। ਜਨ ਭਗਤਾਂ ਜਾਗੇ ਓਹ ਨਸੀਬ, ਜਿਸ ਦੀ ਨਿਸਬਤ ਨਾ ਕੋਇ ਕਢਾਈਆ। ਜਿਸ ਦੀ ਸਿਫ਼ਤ ਕਰੇ ਕੁਰਾਨ ਮਜੀਦ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਸੋ ਦੂਰ ਦੁਰਾਡਾ ਆਇਆ ਕਰੀਬ, ਕਾਇਆ ਕਾਅਬਾ ਵੇਖ ਵਖਾਈਆ। ਗ਼ਫ਼ਲਤ ਵਿਚ ਕੋਈ ਨਾ ਸੋਏ ਨੀਂਦ, ਸੁੱਤਿਆਂ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਨਾਮ ਇਕ ਪੜ੍ਹਾਈਆ। ਧੁਰ ਦਾ ਨਾਮ ਗੁਰਮੁਖ ਪੜ੍ਹਿਆ, ਭਗਤ ਮਿਲੀ ਵਡਿਆਈਆ। ਘਰ ਮੰਦਰ ਸਾਚੇ ਚੜ੍ਹਿਆ, ਨਿਜ ਘਰ ਆਪਣਾ ਪੜਦਾ ਲਾਹੀਆ। ਸਚ ਸਰੋਵਰ ਅੰਦਰ ਹਰਿਆ, ਅਗਨੀ ਤਤ ਬੁਝਾਈਆ। ਰਾਗ ਅਗੰਮੀ ਸੁਣਿਆ, ਅਨਹਦ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਚ ਨਾਮ ਦੀ ਸਿਫ਼ਤ ਸਲਾਹ, ਸਾਹਿਬ ਆਪ ਜਣਾਈਆ। ਆਪਣੇ ਨਾਮ ਪਿਛੇ ਸਚਖੰਡ ਨਿਵਾਸੀ ਲੋਕਮਾਤ ਮਿਲਿਆ ਆ, ਨਿਰਗੁਣ ਆਪਣਾ ਫੇਰਾ ਪਾਈਆ। ਭਗਤ ਭਗਵਾਨ ਲਏ ਜਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਗ ਅਭਿਆਸ ਨਾ ਦਿਤਾ ਕੋਈ ਕਰਾ, ਸਾਧਨਾ ਜਗਤ ਨਾ ਕੋਇ ਵਡਿਆਈਆ। ਬੋਧ ਅਗਾਧਾ ਇਕੋ ਮੰਤਰ ਦਿਤਾ ਦ੍ਰਿੜਾ, ਮਨ ਮਤ ਬੁਧ ਨਾ ਕੋਇ ਚਤੁਰਾਈਆ । ਸ਼ਾਹਰਗ ਦੇ ਉਪਰ ਡੇਰਾ ਲਾ, ਨੌ ਦਵਾਰੇ ਪੰਧ ਚੁਕਾਈਆ। ਰਾਤੀਂ ਸੁਤਿਆਂ ਦਰਸ ਦਿਖਾ, ਦੀਦ ਈਦ ਕਰੀ ਰੁਸ਼ਨਾਈਆ। ਇਸ ਤੋਂ ਅੱਗੇ ਨਹੀਂ ਖ਼ੁਦਾ, ਜੋ ਵੱਖਰਾ ਡੇਰਾ ਲਾਈਆ। ਜਨ ਭਗਤਾਂ ਮੇਲਾ ਸਹਿਜ ਸੁਭਾ, ਸੁਰਤੀ ਸ਼ਬਦ ਨਾਲ ਜੁੜਾਈਆ। ਨਾਨਕ ਕਬੀਰਾ ਬਣ ਗਵਾਹ, ਸ਼ਹਾਦਤ ਆਪਣੀ ਰਹੇ ਭੁਗਤਾਈਆ। ਜਿਸ ਨੂੰ ਲੱਭਣਾ ਉਤੇ ਆਸਮਾਂ, ਸੋ ਲਬਾਂ ਉਤੇ ਵੇਖ ਵਖਾਈਆ। ਆਪਣੀ ਰਸਮ ਰਿਹਾ ਬਦਲਾ, ਅਦਲ ਇਕੋ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਾਚੇ ਨਾਮ ਦਾ ਸਾਚਾ ਜੋਸ਼, ਜੋਗ ਜੁਗਤ ਆਪ ਜਣਾਈਆ। ਅੰਦਰ ਟਿੱਕਾ ਕੇ ਨਾੜੀ ਪੋਸ਼, ਪੁਸ਼ਤ ਪਨਾਹ ਹੱਥ ਰਖਾਈਆ। ਇਕੋ ਨਾਮ ਖ਼ੁਮਾਰੀ ਦੇ ਮਦਹੋਸ਼, ਮਦ ਇਕੋ ਜਾਮ ਪਿਆਈਆ। ਮਨ ਬੁਧ ਦੀ ਜਾਏ ਸੋਚ, ਸਮਝ ਇਕੋ ਦਏ ਸਮਝਾਈਆ। ਨੇਤਰ ਅੱਖ ਖੋਲ੍ਹ ਕੇ ਲੋਚ, ਲੋਚਨ ਲਏ ਮਿਲਾਈਆ। ਭਾਗ ਲਗਾ ਕੇ ਕਾਇਆ ਕੋਟ, ਸਾਢੇ ਤਿੰਨ ਹੱਥ ਦਏ ਵਡਿਆਈਆ। ਸ਼ਬਦ ਅਗੰਮੀ ਲਗਾਵੇ ਚੋਟ, ਸੋਈ ਸੁਰਤੀ ਆਪ ਉਠਾਈਆ। ਮਨ ਵਾਸਨਾ ਕੱਢੇ ਖੋਟ, ਮਮਤਾ ਮੋਹ ਮਿਟਾਈਆ। ਜਨਮ ਜਨਮ ਦਾ ਕੱਢੇ ਰੋਗ, ਧੁਰ ਸੰਜੋਗ ਮਿਲਾਈਆ। ਜਿਨ੍ਹਾਂ ਸੁਣਾਇਆ ਆਪਣਾ ਸਲੋਕ, ਸੋ ਸੋਹਲੇ ਗਾਉਂਦੇ ਚਾਈਂ ਚਾਈਂਆ। ਉਨ੍ਹਾਂ ਨੂੰ ਲੋੜ ਰਹੀ ਕੋਈ ਨਾ ਮੋਖ, ਅੰਤਮ ਜੋਤੀ ਜੋਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਭਗਤਾਂ ਹੱਥ ਟਿਕਾਈਆ। ਜਨ ਭਗਤੋ ਤੁਹਾਡਾ ਮੰਦਰ ਇਕ, ਮੰਜ਼ਲ ਆਪਣੀ ਦਏ ਸਮਝਾਈਆ। ਜਿਥੇ ਪੈਂਡਾ ਜਾਏ ਮੁਕ, ਪਾਂਧੀ ਨਜ਼ਰ ਕੋਇ ਨਾ ਆਈਆ। ਪਰਗਟ ਹੋਵੇ ਜੋ ਬੈਠਾ ਲੁਕ, ਸਨਮੁਖ ਹੋ ਕੇ ਦਰਸ ਦਿਖਾਈਆ। ਦਰਸ ਦੇਣ ਦੀ ਪ੍ਰਭ ਨੂੰ ਭੁੱਖ, ਜੁਗ ਚੌਕੜੀ ਆਪਣੀ ਧਾਰ ਚਲਾਈਆ। ਇਸ ਤੋਂ ਪਰੇ ਨਹੀਂ ਹੋਰ ਕੁਛ, ਧੁਰ ਦਾ ਲੇਖਾ ਦਏ ਦ੍ਰਿੜਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਾਨਸ ਮਨੁਸ਼ ਆਪਣੇ ਰੰਗ ਰੰਗਾਈਆ। ਜਨ ਭਗਤ ਕਹਿਣ ਤੇਰਾ ਸਚ ਜੈਕਾਰਾ, ਜੈ ਜੈਕਾਰ ਜਣਾਈਆ। ਤੇਰਾ ਅੰਤ ਨਾ ਪਾਰਾਵਾਰਾ, ਹਦੂਦ ਬੇਅੰਤ ਤੇਰੀ ਵਡਿਆਈਆ। ਤੂੰ ਵਸੇਂ ਧਾਮ ਨਿਆਰਾ, ਸਚਖੰਡ ਸੋਭਾ ਪਾਈਆ। ਚਰਨ ਕਵਲ ਗੁਰੂ ਅਵਤਾਰਾ, ਪੀਰ ਪੈਗ਼ੰਬਰ ਸੀਸ ਨਿਵਾਈਆ। ਭਿਖਾਰੀ ਬ੍ਰਹਮਾ ਵਿਸ਼ਨ ਸ਼ਿਵ ਮੰਗਣ ਵਾਰੋ ਵਾਰਾ, ਦਰ ਠਾਂਡੇ ਅਲਖ ਜਗਾਈਆ। ਤੇਰਾ ਖੇਲ ਅਗੰਮ ਅਪਾਰਾ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਉਤਰਿਆ ਪਾਰ ਕਿਨਾਰਾ, ਜੁਗ ਚੌਕੜੀ ਵੇਸ ਵਟਾਈਆ। ਨਿਰਗੁਣ ਸਰਗੁਣ ਖੇਲ ਨਿਆਰਾ, ਪੰਜ ਤਤ ਕਰੇ ਕੁੜਮਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਨੇਤਰ ਰੋਵੇ ਮਾਰੇ ਧਾਈਂਆ। ਤੇਰਾ ਭਗਤ ਤੇਰਾ ਵਣਜਾਰਾ, ਨਿਤ ਨਵਿਤ ਤੇਰੀ ਆਸ ਤਕਾਈਆ। ਕਰ ਕਿਰਪਾ ਹਰਿ ਨਿਰੰਕਾਰਾ, ਕੁਦਰਤ ਕਾਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਮੰਗਣ ਇਕ ਵਰ, ਵਸਤ ਅਮੋਲਕ ਝੋਲੀ ਪਾਈਆ । ਵਸਤ ਅਮੋਲਕ ਮਿਲੀ ਦਾਤ, ਦਾਤੇ ਦਾਨੀ ਦਇਆ ਕਮਾਈਆ। ਧੁਰਦਰਗਾਹੀ ਸਚ ਸੁਗਾਤ, ਸੁਗੰਦ ਖਾ ਕੇ ਝੋਲੀ ਪਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਸਿੱਧਾ ਆਪਣਾ ਮੇਲ ਮਿਲਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿ ਸਤਿਵਾਦੀ ਚੰਦ ਚਮਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਣਾ ਸੱਚੀ ਗਾਥ, ਸੋਹੰ ਅੱਖਰ ਇਕ ਪੜ੍ਹਾਈਆ। ਸੱਯਦੇ ਕਰਦੇ ਸੀਸ ਝੁਕਾਂਦੇ ਤ੍ਰੈਲੋਕੀ ਨਾਥ, ਗੋਪੀ ਕਾਹਨ ਨਿਉਂ ਨਿਉਂ ਲਾਗਣ ਪਾਈਆ । ਤੂੰ ਆਪ ਸਵਾਮੀ ਹਰ ਘਟ ਵਸਿਆ ਪਾਸ, ਲੱਖ ਚੁਰਾਸੀ ਡੇਰਾ ਲਾਈਆ। ਤੇਰੇ ਮਿਲਣ ਦੀ ਇਕੋ ਖ਼ਾਹਿਸ਼, ਜਨ ਭਗਤ ਰਹੇ ਜਣਾਈਆ। ਜੰਗਲਾਂ ਵਿਚ ਨਾ ਹੋਵੇ ਤਲਾਸ਼, ਬਨ ਖੋਜਣ ਕੋਇ ਨਾ ਜਾਈਆ। ਕਰ ਕਿਰਪਾ ਆ ਜਾ ਪਾਸ, ਵਿਛੜੇ ਜੋੜ ਜੁੜਾਈਆ। ਤੂੰ ਸਾਹਿਬ ਸਵਾਮੀ ਅਨਾਥਾਂ ਨਾਥ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਸਾਡੀ ਨਿਮ੍ਹੀ ਨਿਮ੍ਹੀ ਸੁਣ ਆਵਾਜ਼, ਨਿਰਗੁਣ ਨਿਰਵੈਰ ਲਏ ਅੰਗੜਾਈਆ। ਪੰਧ ਮੁਕਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਡੇਰਾ ਢਾਹੀਆ। ਘਰ ਸਾਚੇ ਵਸੇਂ ਸਾਥ, ਸੰਗੀ ਬਣ ਕੇ ਨਜ਼ਰੀ ਆਈਆ। ਆਪਣੇ ਨਾਮ ਦਾ ਦੱਸ ਦੇ ਇਕੋ ਜਾਪ, ਕੋਟ ਪਾਪ ਮਿਟਾਈਆ। ਸਤਿਜੁਗ ਸਾਚੀ ਥਾਪਣਾ ਦੇ ਥਾਪ, ਕਲਜੁਗ ਕੂੜਾ ਪਰੇ ਹਟਾਈਆ। ਤੇਰਾ ਨਾਉਂ ਰਸੂਲ ਪਾਕ, ਪਰਵਰਦਿਗਾਰ ਤੇਰਾ ਨੂਰ ਰੁਸ਼ਨਾਈਆ। ਜਨ ਭਗਤਾਂ ਤੇਰੀ ਯਾਦ, ਮੁਰੀਦ ਮੁਰਸ਼ਦ ਵੇਖ ਵਖਾਈਆ। ਆਪਣੇ ਭੇਵ ਦਾ ਖੋਲ੍ਹ ਆਗ਼ਾਜ਼, ਗ਼ਰਜ਼ ਸਭ ਦੀ ਪੂਰ ਕਰਾਈਆ। ਸਾਨੂੰ ਪੜ੍ਹਨੀ ਨਾ ਪਏ ਨਿਮਾਜ਼, ਵੁਜ਼ੂਆਂ ਵਿਚ ਨਾ ਵਕਤ ਲੰਘਾਈਆ। ਤੇਰਾ ਭਗਤਾਂ ਨਾਲ ਬਣੇ ਸੱਚਾ ਸਮਾਜ, ਚਾਰ ਵਰਨ ਦੇ ਵਡਿਆਈਆ। ਤੇਰੇ ਸੀਸ ਤੇ ਸੋਹੇ ਤਾਜ, ਹੁਕਮਰਾਨ ਤੇਰੀ ਸਰਨਾਈਆ। ਜਨ ਭਗਤ ਤੇਰੇ ਮੁਹਤਾਜ, ਮੁਹੱਬਤ ਵਿਚ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਕਹਿਣ ਪ੍ਰਭ ਕਰਾ ਦੇ ਸੋਮਨ, ਸੋਏ ਮਾਤ ਉਠਾਈਆ । ਏਕਾ ਰੰਗ ਰੰਗਾਂ ਦੇ ਕਾਫ਼ਰ ਮੋਮਨ, ਮੁਰਸ਼ਦ ਮੁਰੀਦ ਮੇਲ ਮਿਲਾਈਆ। ਤੇਰੇ ਵਿਛੋੜੇ ਅੰਦਰ ਸੰਤ ਰੋਵਣ, ਨੇਤਰ ਨੀਰ ਦੇਣ ਵਹਾਈਆ। ਗੁਰਮੁਖ ਗੂੜ੍ਹੀ ਨੀਂਦ ਕਦੇ ਨਾ ਸੋਵਣ, ਰਾਤੀ ਉਠ ਉਠ ਰਾਹ ਤਕਾਈਆ। ਗੁਰਸਿਖ ਹੰਝੂਆਂ ਹਾਰ ਪਰੋਵਣ, ਲੜੀ ਲੜੀ ਨਾਲ ਬੰਧਾਈਆ। ਤੇਰਾ ਮੁਖੜਾ ਵੇਖਣ ਕੋਮਲ, ਕਵਲ ਨੈਣ ਤੇਰਾ ਦਰਸ਼ਨ ਪਾਈਆ। ਤੂੰ ਆਵੀਂ ਦੁਰਮਤ ਧੋਵਣ, ਮਿਹਰਵਾਨ

ਮਿਹਰ ਨਜ਼ਰ ਉਠਾਈਆ। ਅੰਮ੍ਰਿਤ ਰਸ ਆਵੀਂ ਚੋਵਣ, ਨਿਜਰ ਧਾਰ ਵਹਾਈਆ। ਸਾਚਾ ਬੀਜ ਆਵੀਂ ਬੋਵਣ, ਫੁੱਲ ਫੁਲਵਾੜੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਵਡਿਆਈਆ। ਜਨ ਭਗਤ ਮੇਰਾ ਨਾਮ ਅਲੇਖ, ਲਿਖਤ ਨਾ ਕੋਇ ਸਮਝਾਈਆ। ਜਨ ਭਗਤ ਮੇਰਾ ਨਾਮ ਅਭੇਖ, ਅਵੱਲੜਾ ਭੇਖ ਵਟਾਈਆ। ਜਨ ਭਗਤ ਮੇਰਾ ਨਾਮ ਸੰਦੇਸ਼, ਧੁਰ ਦਾ ਰਾਗ ਅਲਾਈਆ। ਜਨ ਭਗਤ ਮੇਰਾ ਨਾਮ ਪਰਵੇਸ਼, ਅੰਤਰ ਆਤਮ ਜਾਏ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਲਏ ਵੇਖ, ਵੇਖਣਹਾਰਾ ਇਕ ਅਖਵਾਈਆ। ਵੇਖਣਹਾਰਾ ਇਕ ਸਵਾਮੀ, ਹਰਿ ਕਰਤਾ ਬੇਪਰਵਾਹੀਆ। ਆਦਿ ਜੁਗਾਦੀ ਅੰਤਰਜਾਮੀ, ਜਲਵਾ ਨੂਰ ਰੁਸ਼ਨਾਈਆ। ਜਿਸ ਦੇ ਨਾਮ ਦੀ ਸਿਫ਼ਤ ਕਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਆਪਣਾ ਢੋਲਾ ਗਾਈਆ। ਸੋ ਜਨ ਭਗਤਾਂ ਦੇਵੇ ਇਕ ਨਿਸ਼ਾਨੀ, ਆਤਮ ਪਰਮਾਤਮ ਜੋੜ ਜੁੜਾਈਆ। ਸਚ ਦਵਾਰੇ ਦਾ ਪਦ ਨਿਰਬਾਣੀ, ਇਕੋ ਵਾਰ ਸਮਝਾਈਆ। ਪ੍ਰਭ ਨੂੰ ਮਿਲ ਕੇ ਭਗਤੋ ਅੱਗੇ ਮੁਕ ਜਾਏ ਕਹਾਣੀ, ਲਿਖਣ ਪੜ੍ਹਣ ਦੀ ਲੋੜ ਰਹੇ ਨਾ ਰਾਈਆ। ਸਚ ਦਵਾਰੇ ਦੀ ਬਣ ਕੇ ਸਾਚੀ ਰਾਣੀ, ਰੰਗ ਰੱਤਾ ਵੇਖੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤੋ ਨਾਮ ਤੁਮਾਰਾ ਮੀਤ, ਮਿਤਰ ਹਰਿ ਅਖਵਾਈਆ। ਤੂੰ ਮੇਰਾ ਮੈਂ ਤੇਰਾ ਗੀਤ, ਵਾਹਵਾ ਰਾਗ ਅਲਾਈਆ। ਨਾਤਾ ਛੁੱਟ ਜਾਏ ਮੰਦਰ ਮਸੀਤ, ਕਾਇਆ ਕਾਅਬਾ ਸੋਭਾ ਪਾਈਆ। ਨਜ਼ਰੀ ਆਵੇ ਇਕ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਲਹਿਣਾ ਚੁਕ ਜਾਏ ਊਚ ਨੀਚ, ਜ਼ਾਤ ਪਾਤ ਨਾ ਕੋਇ ਵਖਾਈਆ। ਸਾਚਾ ਕਲਮਾ ਦੱਸੇ ਹਦੀਸ, ਹਰਿ ਮੰਤਰ ਨਾਮ ਦ੍ਰਿੜਾਈਆ। ਚਰਨ ਕਵਲ ਉਪਰ ਧਵਲ ਦੇ ਕੇ ਆਪ ਪ੍ਰੀਤ, ਪ੍ਰੀਤਮ ਆਪਣਾ ਰੰਗ ਰੰਗਾਈਆ। ਜਿਸ ਦਵਾਰੇ ਦਾ ਆਪ ਵਸਨੀਕ, ਹਰਿਜਨ ਓਸੇ ਘਰ ਬਹਾਈਆ। ਲੋਕਮਾਤ ਨਾਮ ਸ਼ਹਾਦਤ ਪਾ ਕੇ ਆਪਣੀ ਕਰਨ ਆਇਆ ਤਸਦੀਕ, ਦੂਜਾ ਸੰਗ ਨਾ ਕੋਇ ਲਿਆਈਆ। ਕੂੜਾ ਠੀਕਰ ਭੰਨ ਕੇ ਠੀਕ, ਠਾਕਰ ਆਪਣਾ ਮੇਲ ਮਿਲਾਈਆ। ਜਨ ਭਗਤਾਂ ਕਰਕੇ ਧੁਰ ਦੀ ਰੀਝ, ਰਾਜ਼ੀ ਖ਼ੁਸ਼ੀ ਦਏ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖੇ ਆਮਦੀਦ, ਆਮਦ ਵਿਚ ਸੋਭਾ ਪਾਈਆ। ਜਨ ਭਗਤ ਤੁਮਾਰਾ ਗ੍ਰਹਿ ਮੰਦਰ, ਤੁਮ ਠਾਕਰ ਆਪ ਬਣਾਇਆ। ਘਰ ਸਵਾਮੀ ਖੋਲ੍ਹ ਕੇ ਜੰਦਰ, ਜਗਤ ਤਮਾਸ਼ਾ ਇਕ ਦ੍ਰਿੜਾਇਆ। ਭਾਗ ਲਗਾ ਕੇ ਡੂੰਘੀ ਕੰਦਰ, ਦੀਪਕ ਦੀਆ ਇਕ ਜਗਾਇਆ। ਪਰਭਾਸ ਭੁਆ ਕੇ ਜੰਗਲ, ਮੰਦਰ ਇਕੋ ਘਰ ਰੁਸ਼ਨਾਇਆ। ਸ਼ਰਅ ਜ਼ੰਜੀਰ ਤੋੜ ਕੇ ਸੰਗਲ, ਪ੍ਰੇਮ ਡੋਰੀ ਤੰਦ ਬੰਧਾਇਆ। ਆਪਣੇ ਪਿਆਰ ਦਾ ਸੁਣਾ ਕੇ ਮੰਗਲ, ਮੰਗਲਾਚਾਰ ਇਕ ਜਣਾਇਆ। ਜਨਮ ਕਰਮ ਦਾ ਤੋੜ ਕੇ ਬੰਧਨ, ਬੰਦਗੀ ਸਾਚੀ ਬੰਦਾ ਆਪ ਆਪਣੇ ਰੰਗ ਰੰਗਾਇਆ। ਢੋਲਾ ਸੁਣਾ ਕੇ ਸੋਹੰ ਛੰਦਨ, ਸੰਸਾ ਰੋਗ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਰੱਖ ਕੇ ਅੰਗਣ, ਨਿਰਗੁਣ ਆਪਣੀ ਗੋਦ ਉਠਾਇਆ। ਆਪਣੀ ਗੋਦ ਉਠਾ ਕੇ ਨਿਰਗੁਣ, ਨਿਰਵੈਰ ਦਇਆ ਕਮਾਈਆ। ਨਿਰਾਧਾਰ ਸੁਣਾ ਕੇ ਸਾਚੀ ਧੁਨ, ਧੁਨੀ ਰਾਗ ਬੇਪਰਵਾਹੀਆ। ਆਪਣੇ ਅੰਤਰ ਜਣਾ ਕੇ ਆਪਣੇ ਗੁਣ, ਗੁਣਵੰਤੇ ਗੁਰਮੁਖ ਦਿਤੇ ਬਣਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਲਿਆ ਸੁਣ, ਸੋ ਸਰੋਤੇ ਸਨਮੁਖ ਬਹਿ ਬਹਿ ਦਰਸਨ ਪਾਈਆ।