ਪੁਸਤਕਾਲਾਭਾਗ ੧੭

੮ ਮੱਘਰ ੨੦੨੧ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਮਨਾਵਾਂ

ਜਨ ਭਗਤ ਕਰਨ ਪੁਕਾਰ, ਪ੍ਰਭ ਅੱਗੇ ਸੀਸ ਨਿਵਾਈਆ। ਕਿਰਪਾ ਕਰ ਸਿਰਜਣਹਾਰ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਚਾਰੋਂ ਕੁੰਟ ਰੈਣ ਅੰਧਿਆਰ, ਸਾਚਾ ਚੰਦ ਨਜ਼ਰ ਨਾ ਆਈਆ। ਪੜ੍ਹ ਪੜ੍ਹ ਥੱਕੇ ਜਗਤ ਸੰਸਾਰ, ਸ਼ਾਸਤਰ ਸਿਮਰਤ ਵੇਦ ਨਾਲ ਮਿਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਵੇਖੇ ਕਿਵਾੜ, ਦਰ ਦਰ ਅਲਖ ਜਗਾਈਆ। ਤੀਰਥ ਤੱਟਾਂ ਪੰਧ ਆਏ ਮਾਰ, ਭੱਜ ਭੱਜ ਵਾਹੋ ਦਾਹੀਆ। ਉਚੇ ਟਿੱਲੇ ਪਰਬਤ ਸਰਬ ਵੇਖੇ ਪਹਾੜ, ਜੰਗਲ ਜੂਹ ਖੋਜ ਖੁਜਾਈਆ। ਜਲ ਧਾਰਾ ਤਨ ਲਿਆ ਠਾਰ, ਅਗਨੀ ਤਤ ਤਪਾਈਆ। ਤਨ ਮਾਟੀ ਲਾ ਕੇ ਛਾਰ, ਖ਼ਾਕੀ ਖ਼ਾਕ ਰਮਾਈਆ। ਗਦਾਗਰ ਹੋ ਕੇ ਫਿਰੇ ਦਰ ਦਰ ਦਵਾਰ, ਭਿਛਿਆ ਮੰਗੀ ਵਾਹੋ ਦਾਹੀਆ। ਗੁਫ਼ਾ ਅੰਦਰ ਬੈਠ ਕਰਦੇ ਰਹੇ ਧਿਆਨ, ਨੇਤਰ ਅੱਖ ਬੰਦ ਕਰਾਈਆ। ਪੰਡਤਾਂ ਕੋਲੋਂ ਲੈਂਦੇ ਰਹੇ ਗਿਆਨ, ਅੱਖਰਾਂ ਵਾਲੀ ਪੜ੍ਹਾਈਆ। ਮੁੱਲਾ ਸੇਖ਼ਾਂ ਕੋਲੋਂ ਸਿਖਦੇ ਰਹੇ ਕਲਾਮ, ਕਲਮਾ ਨਬੀ ਸਾਲਾਹੀਆ। ਨੇਤਿਆਂ ਕੋਲੋਂ ਜਾਣਦੇ ਰਹੇ ਨਾਮ, ਸਤਿ ਸਤਿ ਦ੍ਰਿੜਾਈਆ। ਜਲ ਵਿਚ ਕਰਦੇ ਰਿਹੇ ਇਸ਼ਨਾਨ, ਮੈਂਡਕ ਰੂਪ ਵਟਾਈਆ। ਹੇ ਪ੍ਰਭੂ ਤੇਰਾ ਨੂਰ ਜ਼ਹੂਰ ਮਿਲਿਆ ਨਾ ਕੋਇ ਸ੍ਰੀ ਭਗਵਾਨ, ਸਾਖਿਆਤ ਨਜ਼ਰ ਕੋਇ ਨਾ ਆਈਆ। ਜਨ ਭਗਤ ਹੋਏ ਹੈਰਾਨ, ਹੈਰਾਨੀ ਸਭ ਦੇ ਉਤੇ ਛਾਈਆ। ਕਲਜੁਗ ਕਿਰਿਆ ਕੂੜ ਬੇਈਮਾਨ, ਬੇਵਾ ਰੂਪ ਵਟਾਈਆ। ਕਿਰਪਾ ਕਰ ਨੌਜਵਾਨ, ਹਰਿ ਨੌਬਤ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਣਾ ਦਰਸ ਦਿਖਾਈਆ। ਜਨ ਭਗਤ ਕਹਿਣ ਅਸੀਂ ਫਿਰ ਫਿਰ ਥੱਕੇ, ਬਣ ਬਣ ਪਾਂਧੀ ਰਾਹੀਆ। ਵੇਖ ਕੇ ਆਏ ਮਦੀਨੇ ਮੱਕੇ, ਕਾਅਬੇ ਕਬਰਾਂ ਫੋਲ ਫੁਲਾਈਆ। ਲੱਭ ਲੱਭ ਥੱਕੇ ਮੰਦਰ ਮੱਠੇ, ਅਠਸੱਠੇ ਖੋਜ ਖੁਜਾਈਆ। ਕੂੜ ਕੁੜਿਆਰਾ ਗਲ ਧਾਗੇ ਘੱਤੇ, ਪੰਡੇ ਪਿੰਡ ਨਾ ਕੋਇ ਸਮਝਾਈਆ। ਰਸਨਾ ਜਿਹਵਾ ਬੱਤੀ ਦੰਦ ਮਣਕਿਆਂ ਵਾਲੇ ਨਾਮ ਰਟੇ, ਜਿਹਵਾ ਨਾਲ ਪੜ੍ਹਾਈਆ। ਸਚ ਨਾ ਮਿਲਿਆ ਕਿਸੇ ਹੱਟੇ, ਚੌਂਦਾ ਲੋਕ ਰਹੇ ਕੁਰਲਾਈਆ। ਚੌਦਾਂ ਤਬਕ ਚੀਥੜ ਫਟੇ, ਅਲਫ਼ੀ ਸਚ ਨਾ ਕੋਇ ਹੰਢਾਈਆ । ਦੀਨ ਮਜ਼੍ਹਬ ਦੇ ਝਗੜੇ ਵੇਖੇ ਰੱਟੇ, ਜ਼ਾਤ ਪਾਤ ਕਰੇ ਲੜਾਈਆ। ਕਿਸੇ ਨਾ ਖਾਧੇ ਸੂਅਰ ਕਿਸੇ ਨੇ ਵੱਛੇ ਕੱਟੇ, ਕਾਇਆ ਪਲੀਤ ਸਭ ਦੀ ਨਜ਼ਰੀ ਆਈਆ। ਤੇਰੇ ਨਾਮ ਕੋਇ ਨਾ ਦਿਸੇ ਰੰਗੇ, ਧੁਰ ਦਾ ਰੰਗ ਨਾ ਕੋਇ ਰੰਗਾਈਆ। ਬਿਨ ਹਰਿ ਓਢਨ ਸਾਰੇ ਫਿਰਦੇ ਨੰਗੇ, ਸੀਸ ਹੱਥ ਨਾ ਕੋਇ ਟਿਕਾਈਆ। ਕਲਜੁਗ ਅੰਤਮ ਆਇਆ ਕੰਢੇ, ਵਹਿੰਦੀ ਧਾਰ ਰਿਹਾ ਵਹਾਈਆ। ਕੋਈ ਨਾ ਚੜ੍ਹਿਆ ਆਪਣੇ ਡੰਡੇ, ਸਚ ਡੰਡੌਤ ਨਾ ਕੋਇ ਜਣਾਈਆ। ਅੰਮ੍ਰਿਤ ਧਾਰ ਨਾ ਮਿਲਿਆ ਖੰਡੇ, ਰਸੀਆ ਰਸ ਨਾ ਕੋਇ ਚਖਾਈਆ। ਮਨ ਵਾਸਨਾ ਹੋਏ ਗੰਦੇ, ਦੁਰਮਤ ਮੈਲ ਨਾ ਕੋਇ ਧੁਆਈਆ । ਬਿਨ ਹਰਿ ਕੰਤ ਸੁਹਾਗੀ ਦਿਸਣ ਰੰਡੇ, ਸੇਜ ਸੁਹੰਜਣੀ ਸੋਭਾ ਕੋਇ ਨਾ ਪਾਈਆ। ਆਤਮ ਮਿਲਿਆ ਨਾ ਕਿਸੇ ਅਨੰਦੇ, ਪਰਮਾਨੰਦ ਨਾ ਕੋਇ ਸਮਾਈਆ । ਸ੍ਰੀ ਭਗਵਾਨ ਤੁਧ ਬਿਨ ਤੁਟੀ ਕੋਈ ਨਾ ਗੰਢੇ, ਨਾਤਾ ਧੁਰ ਦਾ ਜੋੜ ਨਾ ਕੋਇ ਜੁੜਾਈਆ। ਜਨ ਭਗਤ ਸੁਹੇਲੇ ਦਰ ਠਾਂਡੇ ਰਹੇ ਮੰਗੇ, ਮਾਂਗਤ ਹੋ ਕੇ ਅਲਖ ਜਗਾਈਆ। ਹਉਂ ਖ਼ਾਕੀ ਤੇਰੇ ਬੰਦੇ, ਬੰਦੀਖ਼ਾਨਾ ਦੇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹਿਣ ਅਸੀਂ ਗਏ ਥੱਕ, ਜੁਗ ਚੌਕੜੀ ਸੇਵ

ਕਮਾਈਆ। ਕਿਰਪਾ ਕਰ ਪੁਰਖ ਸਮਰਥ, ਤੇਰੀ ਬੇਪਰਵਾਹੀਆ । ਸਾਥੋਂ ਹੁੰਦਾ ਨਹੀਂ ਕੋਈ ਤਪ, ਹਠ ਨਜ਼ਰ ਕੋਇ ਨਾ ਆਈਆ। ਸਾਡੀ ਝੋਲੀ ਪਾ ਦੇ ਹਕ, ਹਕੀਕਤ ਤੈਨੂੰ ਦਿਤੀ ਸਮਝਾਈਆ। ਜੇ ਕੋਈ ਅੰਤਰ ਸਾਡੇ ਸ਼ੱਕ, ਸ਼ਿਕਵਾ ਪਿਛਲਾ ਦੇ ਗਵਾਈਆ। ਹਿਰਦੇ ਅੰਤਰ ਆ ਕੇ ਵਸ, ਨਿਰਗੁਣ ਡੇਰਾ ਲਾਈਆ। ਸਾਡੇ ਜੋੜੇ ਦੋਵੇਂ ਹੱਥ, ਢਹਿ ਪਏ ਸਰਨਾਈਆ। ਤੇਰੇ ਮਿਲਣ ਦੀ ਖੁਲ੍ਹੇ ਅੱਖ, ਦੋਏ ਲੋਚਨ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੇਲ ਮਿਲਾਈਆ। ਜਨ ਭਗਤ ਕਹਿਣ ਅਸੀਂ ਰਹੇ ਰੋ, ਨੇਤਰ ਨੈਣਾਂ ਨੀਰ ਵਹਾਈਆ। ਸਾਡੀ ਫ਼ਰਿਆਦ ਸੁਣੇ ਨਾ ਕੋ, ਗੁਰ ਅਵਤਾਰ ਪੈਗ਼ੰਬਰ ਬੈਠੇ ਮੁਖ ਛੁਪਾਈਆ। ਜੁਗ ਚੌਕੜੀ ਤੇਰੀ ਸੁਣਦੇ ਰਹੇ ਸੋ, ਸੋ ਪੁਰਖ ਨਿਰੰਜਣ ਤੇਰਾ ਧਿਆਨ ਲਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਕਰ ਮੋਹ, ਸਰਗੁਣ ਇਕੋ ਓਟ ਤਕਾਈਆ। ਆਤਮ ਪਰਮਾਤਮ ਨਾਲ ਜਾਹ ਛੋਹ, ਦੂਰ ਦੁਰਾਡਾ ਫੇਰਾ ਪਾਈਆ। ਸਾਚਾ ਅੰਮ੍ਰਿਤ ਨਿਹਕਰਮੀ ਹੋ ਕੇ ਚੋਅ, ਵਰਨ ਬਰਨ ਡੇਰਾ ਢਾਹੀਆ। ਬਿਨ ਦੀਵਾ ਬਾਤੀ ਕਰਦੇ ਲੋਅ, ਕਮਲਾਪਾਤੀ ਤੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇ ਮਾਣ ਵਡਿਆਈਆ। ਜਨ ਭਗਤ ਕਹਿਣ ਤੇਰਾ ਜੁਗ ਜੁਗ ਪੂਜਾ ਪਾਠ, ਸਿਮਰਨ ਜੋਗ ਅਭਿਆਸ ਆਏ ਕਮਾਈਆ। ਕਲਜੁਗ ਅੰਤਮ ਇਕੋ ਮੰਗਦੇ ਦਾਤ, ਖ਼ਾਲੀ ਝੋਲੀ ਰਹੇ ਵਖਾਈਆ। ਸਾਨੂੰ ਖੋਲ੍ਹ ਦੇ ਆਪਣਾ ਰਾਜ਼, ਨੁਕਤਾ ਇਕੋ ਦੇ ਸਮਝਾਈਆ । ਤੂੰ ਮੇਰਾ ਮੈਂ ਤੇਰਾ ਹੋਵਾਂ ਦਾਸ, ਘਰ ਸਾਚੇ ਵੱਜੇ ਵਧਾਈਆ। ਸਾਨੂੰ ਲੋੜ ਰਹੇ ਨਾ ਗੋਪੀਆਂ ਵਾਲੀ ਵੇਖਣ ਦੀ ਰਾਸ, ਕਾਹਨਾ ਨਾਲ ਨਾ ਖ਼ੁਸ਼ੀ ਮਨਾਈਆ। ਸਿੱਧੀ ਤੇਰੇ ਨਾਲ ਕਰੀਏ ਬਾਤ, ਬਾਤਨ ਜ਼ਾਹਰ ਤੇਰਾ ਖੇਲ ਵੇਖ ਵਖਾਈਆ। ਅੰਦਰ ਬਾਹਰ ਗੁਪਤ ਜ਼ਾਹਰ ਸਗਲਾ ਸੰਗ ਬਣਨਾ ਸਾਥ, ਸਮਰਥ ਦਇਆ ਕਮਾਈਆ। ਤੇਰਾ ਪਤਣ ਵੇਖੀਏ ਘਾਟ, ਕਿਨਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਜਨ ਭਗਤ ਕਹਿਣ ਸਾਥੋਂ ਹੋਏ ਨਾ ਪੂਜਾ, ਸਿਲ ਪੱਥਰ ਪੂਜਨ ਕੋਇ ਨਾ ਜਾਈਆ। ਤੁਧ ਬਿਨ ਅਵਰ ਨਾ ਦਿਸੇ ਦੂਜਾ, ਇਸ਼ਟ ਦੇਵ ਨਾ ਕੋਇ ਮਨਾਈਆ। ਆਪਣਾ ਭੇਵ ਖੁਲ੍ਹਾ ਦੇ ਗੂਝਾ, ਗਹਿਰ ਗੰਭੀਰ ਪੜਦਾ ਦੇ ਉਠਾਈਆ। ਕਵਲ ਨਾਭ ਕਰ ਊਂਧਾ, ਅੰਮ੍ਰਿਤ ਝਿਰਨਾ ਇਕ ਝਿਰਾਈਆ। ਤੂੰ ਹੱਥ ਨਾ ਆਇਉਂ ਕਿਤੇ ਢੂੰਡਾ, ਢੂੰਡ ਵੇਖੀ ਸਰਬ ਲੋਕਾਈਆ। ਜੁਗ ਚੌਕੜੀ ਬਣਿਆ ਰਿਹੋਂ ਗੂੰਗਾ, ਗੁਰ ਅਵਤਾਰਾਂ ਕੋਲੋਂ ਕਰਾਏਂ ਪੜ੍ਹਾਈਆ। ਤੇਰੇ ਨਾਮ ਦਾ ਦੋ ਜਹਾਨ ਵੱਜਦਾ ਰਿਹਾ ਹੂੰਗਾ, ਹੂ ਹੂ ਪੀਰ ਪੈਗ਼ੰਬਰ ਰਹੇ ਸੁਣਾਈਆ । ਤੂੰ ਨਾ ਮਰਿਆ ਨਾ ਜਿਉਂਦਾ, ਜਨਮ ਮਰਨ ਦੋਵੇਂ ਵੇਖ ਵਖਾਈਆ। ਤੇਰਾ ਅੰਮ੍ਰਿਤ ਰਸ ਬਰਖੇ ਬੂੰਦ ਬੂੰਦਾ, ਆਪਣੀ ਧਾਰ ਦੇ ਬਰਸਾਈਆ। ਹੋਏ ਪ੍ਰਕਾਸ਼ ਅੰਧੇਰਾ ਮੁੱਕੇ ਸਾਢੇ ਤਿੰਨ ਕਰੋੜ ਲੂੰ ਲੂੰ ਦਾ, ਨੂਰ ਜ਼ਹੂਰ ਇਕ ਵਖਾਈਆ। ਨਾਮ ਜਪਾ ਕੇ ਰਸਨਾ ਜਿਹਵਾ ਮੂੰਹ ਦਾ, ਹਿਰਦੇ ਆਪਣਾ ਡੇਰਾ ਲਾਈਆ। ਝਗੜਾ ਚੁੱਕੇ ਮੈਂ ਤੂੰ ਦਾ, ਤੂੰ ਹੀ ਤੂੰ ਹੀ ਨਜ਼ਰੀ ਆਈਆ। ਲੇਖਾ ਮੁੱਕੇ ਬੁੱਤ ਰੂਹ ਦਾ, ਆਤਮ ਪਰਮਾਤਮ ਮੇਲ ਮਿਲਾਈਆ । ਵਸੇਰਾ ਚੁੱਕੇ ਕਾਇਆ ਭਵਰੀ ਡੂੰਘੇ ਖੂਹ ਦਾ, ਡਲ ਡੇਰਾ ਦੇਣਾ ਢਾਹੀਆ। ਮਾਣ ਤੁੱਟੇ ਪਹਿਲੇ ਧਰੂ ਦਾ, ਜਨ ਭਗਤਾਂ ਆਪਣੀ ਗੋਦ ਲਏ ਉਠਾਈਆ । ਹੁਣ ਵੇਲਾ ਨਹੀਂ ਬਹਿਣਾ ਤੇਰੀ ਬਰੂਹ ਦਾ, ਤੇਰੇ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ।

ਜਨ ਭਗਤ ਕਹਿਣ ਸਾਥੋਂ ਹੋਏ ਨਾ ਤਪ, ਕੋਟਨ ਕੋਟ ਤਪੀਸ਼ਰ ਬੈਠੇ ਧਿਆਨ ਲਗਾਈਆ। ਇਕੋ ਓਟ ਅਕਾਲ ਤੇਰੀ ਬੈਠੇ ਤੱਕ, ਨੇਤਰ ਅੱਖ ਖੁਲ੍ਹਾਈਆ। ਕਿਰਪਾ ਕਰ ਪੁਰਖ ਸਮਰਥ, ਮਹਿੰਮਾ ਅਕਥ ਦੇ ਦ੍ਰਿੜਾਈਆ। ਸਾਚਾ ਨੂਰ ਕਰ ਪਰਕਾਸ਼, ਅੰਧ ਅੰਧੇਰ ਮਿਟਾਈਆ । ਨਿਰਗੁਣ ਹੋ ਕੇ ਵਸ ਸਾਥ, ਸਗਲਾ ਸੰਗ ਨਿਭਾਈਆ। ਤੇਰੇ ਨਿਰਅੱਖਰ ਦਾ ਕਰੀਏ ਇਕੋ ਪਾਠ, ਬਾਕੀ ਛੁੱਟੇ ਸਰਬ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦੇ ਸਮਝਾਈਆ। ਜਨ ਭਗਤ ਕਹਿਣ ਨਾ ਜਾਏ ਪੜ੍ਹਿਆ, ਪੜ੍ਹਿਆਂ ਹੱਥ ਕਿਛ ਨਾ ਆਈਆ। ਜਨ ਭਗਤ ਕਹਿਣ ਨਾ ਅਗਨੀ ਜਾਏ ਸੜਿਆ, ਧੂਣੀ ਤਾਅ ਨਾ ਡੇਰਾ ਲਾਈਆ। ਜਨ ਭਗਤ ਕਹਿਣ ਜਲ ਨਾ ਜਾਏ ਠਰਿਆ, ਗੰਗਾ ਧਾਰ ਨਾ ਤਾਰੀਆਂ ਲਾਈਆ। ਜਨ ਭਗਤ ਕਹਿਣ ਡੂੰਘੀ ਕੰਦਰ ਨਾ ਜਾਏ ਵੜਿਆ, ਨੇਤਰ ਮੀਟ ਨਾ ਖੋਜ ਖੁਜਾਈਆ। ਜਨ ਭਗਤ ਕਹਿਣ ਟਿੱਲੇ ਪਰਬਤ ਜਾਏ ਨਾ ਚੜ੍ਹਿਆ, ਪਰਭਾਸ ਹੱਥ ਕੋਇ ਨਾ ਆਈਆ। ਜਨ ਭਗਤ ਕਹਿਣ ਸ਼ਾਹ ਸਵਾਰ ਬਣ ਕੇ ਜਾਏ ਨਾ ਫੜਿਆ, ਪਾਂਧੀ ਤੇਰਾ ਪੰਧ ਨਾ ਕੋਇ ਮੁਕਾਈਆ। ਜਨ ਭਗਤ ਕਹਿਣ ਕਲਜੁਗ ਤਰਨੀ ਜਾਏ ਨਾ ਤਰਿਆ, ਅਣਤਾਰੂ ਬੈਠੇ ਡੇਰਾ ਲਾਈਆ। ਜਨ ਭਗਤ ਕਹਿਣ ਜਗਤ ਤ੍ਰਿਸ਼ਨਾ ਜਾਏ ਨਾ ਮਰਿਆ, ਮਰ ਜੀਵਤ ਰੂਪ ਨਾ ਕੋਇ ਵਟਾਈਆ। ਜਨ ਭਗਤ ਕਹਿਣ ਇਕੋ ਤੇਰਾ ਲੜ ਫੜਿਆ, ਨਾਤਾ ਤੋੜ ਕੇ ਸਰਬ ਲੋਕਾਈਆ। ਕਿਰਪਾ ਕਰ ਨਰਾਇਣ ਹਰਿਆ, ਹਰਿਆਵਲ ਆਪਣੀ ਦੇ ਵਖਾਈਆ। ਸਚ ਸਰਨਾਈ ਤੇਰੀ ਪਰਿਆ, ਪਰਾ ਪਸੰਤੀ ਮਧਮ ਬੈਖਰੀ ਲੋੜ ਰਹੀ ਨਾ ਰਾਈਆ। ਆਪਣਾ ਖੋਲ੍ਹ ਵਖਾ ਦੇ ਧੁਰ ਦਾ ਘਰਿਆ, ਜਿਸ ਘਰ ਬੈਠਾ ਡੇਰਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਥੇ ਸੀਸ ਚਰਨਾਂ ਧਰਿਆ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਮਨਾਈਆ। ਜਨ ਭਗਤ ਕਹਿਣ ਅਸੀਂ ਰਹੇ ਗੌਂਦੇ, ਰਸਨਾ ਜਿਹਵਾ ਕਰ ਹਲਕਾਈਆ। ਜਗਤ ਨੇਤਰ ਰਹੇ ਉਠੌਂਦੇ, ਦੋਏ ਲੋਚਨ ਸੇਵ ਲਗਾਈਆ। ਬਾਹਰੋਂ ਮੱਥਾ ਰਹੇ ਰਗੜੌਂਦੇ, ਪੱਥਰਾਂ ਨਾਲ ਘਸਾਈਆ। ਸਰਵਣ ਸੁਣ ਸੁਣ ਰਹੇ ਖ਼ੁਸ਼ੀ ਮਨੌਂਦੇ, ਮਨ ਮਿਲੀ ਵਡਿਆਈਆ। ਅੰਤਮ ਖ਼ਾਲੀ ਹੱਥ ਵਖੌਂਦੇ, ਝੋਲੀ ਸਚ ਨਾ ਕੋਇ ਭਰਾਈਆ। ਦੋਏ ਜੋੜ ਕੇ ਵਾਸਤਾ ਪੌਂਦੇ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਜਨ ਭਗਤ ਕਹਿਣ ਪ੍ਰਭ ਪੜ੍ਹਿਆਂ ਸੁਣਿਆਂ ਮੁੱਕਿਆ ਨਾ ਪੰਧ, ਬੈਠੇ ਢੇਰੀਆਂ ਢਾਹੀਆ। ਦੂਈ ਦਵੈਤੀ ਨਾ ਢੱਠੀ ਕੰਧ, ਭਾਂਡਾ ਭਰਮ ਨਾ ਕੋਇ ਭੰਨਾਈਆ। ਅੰਦਰ ਬਾਹਰ ਨਾ ਚੜ੍ਹਿਆ ਰੰਗ, ਦੁਰਮਤ ਮੈਲ ਨਾ ਕੋਇ ਧੁਆਈਆ। ਸ਼ਬਦ ਅਨਾਦ ਨਾ ਵੱਜਾ ਮਰਦੰਗ, ਅਨਹਦ ਰਾਗ ਨਾ ਕੋਇ ਸੁਣਾਈਆ। ਧੁਰ ਦਾ ਢੋਲਾ ਸੁਣਿਆ ਕੋਇ ਨਾ ਛੰਦ, ਜੋ ਸਹਿੰਸਾ ਦਏ ਚੁਕਾਈਆ। ਸਾਢੇ ਤਿੰਨ ਹੱਥ ਮੰਦਰ ਦਵਾਰ ਰਿਹਾ ਬੰਦ, ਕੁੰਡਾ ਖਿੜਕੀ ਨਾ ਕੋਇ ਖੁਲ੍ਹਾਈਆ। ਪ੍ਰੇਮ ਪਿਆਰ ਅੰਦਰ ਲਾਏ ਨਾ ਕੋਇ ਅੰਗ, ਅੰਗੀਕਾਰ ਨਾ ਕੋਇ ਅਖਵਾਈਆ। ਏਸੇ ਕਾਰਨ ਅਬਿਨਾਸ਼ੀ ਕਰਤੇ ਤੇਰੇ ਕੋਲੋਂ ਰਹੇ ਮੰਗ, ਦੋਏ ਜੋੜ ਵਾਸਤਾ ਪਾਈਆ। ਕਿਰਪਾ ਕਰ ਸੂਰੇ ਸਰੰਬਗ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਅਨੰਦ ਦੇ ਵਖਾਈਆ। ਜਨ ਭਗਤ ਕਹਿਣ ਪ੍ਰਭ ਬਖ਼ਸ਼ ਅਨੰਦ, ਪਰਮ ਪੁਰਖ ਤੇਰੀ ਸਰਨਾਈਆ। ਲੇਖਾ ਚੁੱਕੇ ਬੱਤੀ ਦੰਦ, ਅੰਤਰ ਆਤਮ ਕਰ ਪੜ੍ਹਾਈਆ। ਸਚ ਦਵਾਰ ਦੱਸ ਸੱਚਾ

ਸੰਗ, ਸਗਲੀ ਚਿੰਤ ਮਿਟਾਈਆ। ਪੰਚ ਵਿਕਾਰ ਕਰਨਾ ਪਏ ਨਾ ਜੰਗ, ਕੂੜੀ ਕਿਰਿਆ ਨਾ ਕੋਇ ਲੜਾਈਆ। ਮਨ ਵਾਸਨਾ ਮੇਟ ਦੇ ਮੰਦ, ਮੰਦਿਉਂ ਚੰਗੇ ਦੇ ਕਰਾਈਆ। ਨਾਮ ਡੋਰੀ ਪਾ ਤੰਦ, ਸ਼ਰਅ ਜ਼ੰਜੀਰ ਦੇ ਕਟਾਈਆ। ਰੂਪ ਵਖਾ ਕੇ ਹੰ ਬ੍ਰਹਮ, ਸੋ ਸਾਹਿਬ ਹੋ ਸਹਾਈਆ। ਸੋਹੰ ਢੋਲਾ ਤੇਰਾ ਛੰਦ, ਵਿਚੋਲਾ ਦੋ ਜਹਾਂ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਢੋਲਾ ਗੌਣਾ ਇਕ, ਇਕ ਓਅੰਕਾਰ ਲਏ ਮਿਲਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਗਏ ਭਵਿਖ, ਭਵਿਖਤ ਦਏ ਦ੍ਰਿੜਾਈਆ। ਜਿਸ ਦੀ ਧਾਰ ਵਿਚੋਂ ਗੁਰਮੁਖ ਬਣਦਾ ਸਿੱਖ, ਵਾਲੋਂ ਨਿੱਕੀ ਖੰਡਿਉਂ ਤਿੱਖੀ ਦਏ ਜਣਾਈਆ। ਜਗ ਨੇਤਰ ਆਵੇ ਨਾ ਦਿਸ, ਰਸਨਾ ਸਕੇ ਨਾ ਕੋਇ ਸਮਝਾਈਆ। ਓਥੇ ਹਰਿ ਜੂ ਕਰੇ ਹਿਤ, ਪ੍ਰੀਤਮ ਬੇਪਰਵਾਹੀਆ। ਅਗਲਾ ਪਿਛਲਾ ਲੇਖਾ ਲਏ ਨਜਿੱਠ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤ ਤੇਰਾ ਸਿਮਰਨ ਏਕ, ਪੂਜਾ ਪਾਠ ਪ੍ਰਭੂ ਦ੍ਰਿੜਾਈਆ। ਹਰਿ ਸਰਨਾਈ ਸਾਚੀ ਟੇਕ, ਟਿੱਕਾ ਮਸਤਕ ਨਾਮ ਲਗਾਈਆ। ਅੰਦਰ ਵੜਕੇ ਖੋਲ੍ਹੇ ਭੇਤ, ਭੇਵ ਦਏ ਜਣਾਈਆ। ਹੋਰ ਲੱਭਦੇ ਕੇਤੀ ਕੇਤ, ਕੋਟਨ ਕੋਟ ਨੈਣ ਉਠਾਈਆ। ਬਿਨਾ ਭਗਤਾਂ ਕਿਸੇ ਨਾ ਮਿਲਿਆ ਆਪਣੇ ਦੇਸ, ਸਾਚਾ ਘਰ ਨਾ ਕੋਇ ਸਮਝਾਈਆ। ਆਦਿ ਜੁਗਾਦੀ ਅਵੱਲੜਾ ਵੇਸ, ਨਿਰਗੁਣ ਸਰਗੁਣ ਖੇਲ ਖਿਲਾਈਆ। ਗੁਰਮੁਖਾਂ ਮਾਣੇ ਆਪਣੀ ਸੇਜ, ਸੁਹੰਜਣੀ ਦਏ ਵਡਿਆਈਆ। ਨਾ ਕੋਈ ਲੋੜ ਰਹੇ ਨਿਹਾਲੀ ਲੇਫ਼, ਤਕੀਆ ਨਾਲ ਨਾ ਕੋਇ ਮਿਲਾਈਆ। ਨਾ ਕੋਈ ਮੋਢੇ ਧਰੇ ਖੇਸ, ਖੂੰਡੀ ਹੱਥ ਨਾ ਕੋਇ ਟਿਕਾਈਆ। ਜਿਸ ਦਵਾਰੇ ਮਿਲਿਆ ਆ ਕੇ ਗੁਰ ਦਸਮੇਸ਼, ਸੋ ਦਿਸ਼ਾ ਦਏ ਜਣਾਈਆ। ਜਿਥੇ ਆਦਿ ਜੁਗਾਦਿ ਰਹੇ ਹਮੇਸ਼, ਸਦਾ ਸਵਾਮੀ ਡੇਰਾ ਲਾਈਆ। ਨਿਰਵੈਰ ਪੁਰਖ ਬਣ ਨਰੇਸ਼, ਨਰ ਨਿਰੰਕਾਰਾ ਹੁਕਮ ਸੁਣਾਈਆ। ਜਨ ਭਗਤੋ ਤੁਹਾਡਾ ਉਥੇ ਲਿਖਿਆ ਲੇਖ, ਜਿਥੇ ਲੇਖਾ ਕੋਇ ਨਾ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤ ਪੜ੍ਹਨ ਲਿਖਣ ਦੀ ਰਹੇ ਨਾ ਲੋੜ, ਪੂਜਾ ਪਾਠ ਨਾ ਕੋਇ ਕਰਾਈਆ। ਜਿਸ ਨੂੰ ਆਪਣੇ ਨਾਲ ਲਏ ਜੋੜ, ਜੋੜੀ ਧੁਰ ਦੀ ਲਏ ਬਣਾਈਆ। ਲੱਗੀ ਪ੍ਰੀਤ ਨਿਭਾਵੇ ਤੋੜ, ਅਧਵਿਚਕਾਰ ਨਾ ਕੋਇ ਤੁੜਾਈਆ। ਉਹਨਾਂ ਦਾ ਕਾਰਜ ਗਿਆ ਸੌਰ, ਮਾਨਸ ਜਨਮ ਲੇਖੇ ਪਾਈਆ। ਮੁੜਕੇ ਫੇਰ ਨਾ ਆਵੇ ਬਹੁਰ, ਲੱਖ ਚੁਰਾਸੀ ਨਾ ਕੋਇ ਭੁਆਈਆ। ਉਹਨਾਂ ਦੇ ਸਿਰ ਤੇ ਝੁਲਦਾ ਚੌਰ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਤਰਾਈਆ। ਜਨ ਭਗਤ ਤੇਰਾ ਪਾਠ ਨਾ ਕੋ, ਹਰਿ ਕਰਤਾ ਆਪ ਜਣਾਈਆ। ਪਰਮ ਪੁਰਖ ਨਾਲ ਸੱਚਾ ਮੋਹ, ਮੁਹੱਬਤ ਇਕੋ ਇਕ ਵਖਾਈਆ। ਉਹ ਤੇਰਾ ਤੇਰੇ ਜੋਗਾ ਜਾਵੇ ਹੋ, ਹੋਕਾ ਦੇ ਕੇ ਆਪ ਸੁਣਾਈਆ। ਬਿਨ ਦੀਵਾ ਬਾਤੀ ਕਰਕੇ ਲੋਅ, ਅਗਿਆਨ ਅੰਧੇਰ ਮਿਟਾਈਆ। ਧੁਰ ਦਾ ਢੋਆ ਦੇਵੇ ਢੋ, ਵਸਤ ਅਮੋਲਕ ਝੋਲੀ ਪਾਈਆ। ਆਤਮ ਨਾਲ ਆਪੇ ਜਾਏ ਛੋਹ, ਪਰਮਾਤਮ ਆਪਣਾ ਮੇਲ ਮਿਲਾਈਆ। ਨਾਮ ਦ੍ਰਿੜਾ ਕੇ ਆਪਣਾ ਸੋਹੰ ਸੋ, ਬ੍ਰਹਮ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਇਕ ਅਖਵਾਈਆ। ਜਨ ਭਗਤ ਕੀ ਰਸਨਾ ਪੜ੍ਹਨਾ, ਪ੍ਰਭ ਮਿਲਿਆ ਬੇਪਰਵਾਹੀਆ। ਹਰਿ ਕਿਰਪਾ ਸਾਚੀ ਮੰਜ਼ਲ ਚੜ੍ਹਨਾ, ਰਾਹ

ਵਿਚ ਨਾ ਕੋਇ ਅਟਕਾਈਆ। ਸਚ ਦਵਾਰੇ ਦਰਸ਼ਨ ਕਰਨਾ, ਖ਼ੁਸ਼ੀਆਂ ਰੰਗ ਵਖਾਈਆ। ਸਨਮੁਖ ਹੋ ਕੇ ਚਰਨੀ ਪੜਨਾ, ਮਿਲੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਤਰਾਈਆ। ਜਨ ਭਗਤ ਤੇਰਾ ਮੁੱਕੇ ਪੰਧ, ਪਾਂਧੀ ਮਾਤ ਰਹਿਣ ਨਾ ਪਾਈਆ। ਦੀਨ ਦਿਆਲ ਹਰਿ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਰਿਹਾ ਕਮਾਈਆ। ਜੁਗ ਜਨਮ ਦੀ ਵਿਛੜੀ ਗੰਢ, ਟੁੱਟੀ ਤੋੜ ਨਿਭਾਈਆ। ਸਚਖੰਡ ਦਵਾਰ ਚਾੜ੍ਹ ਕੇ ਤੇਰਾ ਚੰਦ, ਆਪਣੇ ਘਰ ਕਰੇ ਰੁਸ਼ਨਾਈਆ। ਤੇਰਾ ਪ੍ਰੇਮ ਦਾ ਪ੍ਰੇਮੀ ਆਨੰਦ, ਪ੍ਰੇਮਕਾ ਰੂਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਰ ਬਹਾਈਆ। ਬਿਨ ਪੜ੍ਹਿਆਂ ਲਿਖਿਆਂ ਪੂਰੀ ਆਸਾ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਜਿਨ੍ਹਾਂ ਦਿਤਾ ਸਚ ਭਰਵਾਸਾ, ਭਵ ਸਾਗਰ ਪਾਰ ਕਰਾਇੰਦਾ। ਕੋਟਨ ਕੋਟ ਸਾਧ ਸੰਤ ਸਚ ਦਵਾਰੇ ਲਿਖਕੇ ਦੇ ਰਹੇ ਦਰਖਾਸਾਂ, ਦਰਖਾਸਤ ਮਨਜ਼ੂਰ ਨਾ ਕਿਸੇ ਕਰਾਇੰਦਾ। ਬਿਨ ਭਗਤਾਂ ਕਿਸੇ ਨਾਲ ਨਹੀਂ ਮੇਰਾ ਸਾਕਾ, ਸੱਜਣ ਅਵਰ ਨਾ ਕੋਇ ਬਣਾਇੰਦਾ। ਪਹਿਲੋਂ ਉਹਨਾਂ ਦਾ ਪੂਰਾ ਕਰਨਾ ਘਾਟਾ, ਘਾਟੀ ਮੰਜ਼ਲ ਆਪ ਚੜ੍ਹਾਇੰਦਾ। ਜਿਨ੍ਹਾਂ ਦੇ ਪਿਛੇ ਮਾਰੇ ਵਾਟਾਂ, ਨਿਰਗੁਣ ਹੋ ਕੇ ਫੇਰਾ ਪਾਇੰਦਾ। ਪਹਿਲੋਂ ਲਿਖਕੇ ਉਹਨਾਂ ਸਾਕਾ, ਸਾਥੀ ਜਗਤ ਜਹਾਨ ਵਖਾਇੰਦਾ। ਜਿਨ੍ਹਾਂ ਦਾ ਮਾਲਕ ਇਕੋ ਆਕਾ, ਬਿਨ ਅਕਲੋਂ ਪਾਰ ਲੰਘਾਇੰਦਾ। ਜਿਨ੍ਹਾਂ ਦਾ ਓਸ ਦੇ ਅੰਦਰ ਖ਼ਾਕਾ, ਬਿਨ ਸ਼ਕਲੋਂ ਗੋਦ ਬਹਾਇੰਦਾ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਪੂਰਾ ਕਰ ਭਵਿਖਤ ਵਾਕਾ, ਭਾਖਿਆ ਆਪਣੀ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪੁਰਖ ਸਮਰਾਥਾ, ਸਮਰਥ ਆਪਣੀ ਕਾਰ ਕਮਾਇੰਦਾ। ਜਨ ਭਗਤ ਤੇਰਾ ਸਚ ਸਵਾਮੀ, ਸਵਾਗਤ ਇਕੋ ਕਰਨ ਆਈਆ। ਆਦਿ ਜੁਗਾਦੀ ਅੰਤਰਜਾਮੀ, ਅੰਤਰ ਆਤਮਾ ਵੇਖ ਵਖਾਈਆ । ਜਨ ਭਗਤਾਂ ਪੜ੍ਹਨ ਦੀ ਇਕੋ ਬਾਣੀ, ਸੋਹੰ ਸਦਾ ਸਮਝਾਈਆ। ਜਿਸਦਾ ਰੂਪ ਚਾਰੇ ਖਾਣੀ, ਚਾਰ ਜੁਗ ਵਡਿਆਈਆ। ਜਿਸ ਦਾ ਹੁਕਮ ਚੋਜ ਵਡਾਣੀ, ਚਾਰੋਂ ਕੁੰਟ ਆਪ ਵਰਤਾਈਆ। ਜਿਸ ਦਾ ਹੁਕਮ ਖੇਲ ਮਹਾਨੀ, ਖ਼ਾਲਕ ਖ਼ਲਕ ਦਏ ਸਮਝਾਈਆ। ਜਿਸ ਦਾ ਪਦ ਇਕ ਨਿਰਬਾਨੀ, ਨਿਰਵੈਰ ਪੁਰਖ ਅਖਵਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਮਾਤ ਨਿਸ਼ਾਨੀ, ਭਗਤਾਂ ਦਏ ਵਡਿਆਈਆ। ਸੋ ਖੇਲ ਖੇਲੇ ਸ਼ਾਹ ਸੁਲਤਾਨੀ, ਕਲਜੁਗ ਅੰਤਮ ਬੇਪਰਵਾਹੀਆ। ਜਨ ਭਗਤ ਦਵਾਰੇ ਖਾ ਕੇ ਇਕ ਵਾਰ ਮਹਿਮਾਨੀ, ਅੱਗੇ ਮਹਿਮਾਨ ਸਦਾ ਦੇ ਲਏ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਹੋ ਕਰਨ ਆਇਆ ਵੱਡੀ ਮਿਹਰਵਾਨੀ, ਮਿਹਰ ਨਜ਼ਰ ਨਾਲ ਆਪਣੇ ਰਿਹਾ ਤਰਾਈਆ।

੮ ਮੱਘਰ ੨੦੨੧ ਬਿਕ੍ਰਮੀ ਗੁਰਦਿਆਲ ਸਿੰਘ ਤੇ ਚੰਦ ਕੌਰ ਦੇ ਗ੍ਰਹਿ ਪਿੰਡ ਰਾਮੂਵਾਲਾ ਨਵਾਂ

ਜਨ ਭਗਤ ਕਹੇ ਪ੍ਰਭ ਕਰ ਰੱਖਿਆ, ਰੱਖਸ਼ਕ ਇਕੋ ਨਜ਼ਰੀ ਆਈਆ। ਜਨਮ ਕਰਮ ਦੀ ਪੂਰੀ ਕਰ ਇਛਿਆ, ਨਾਮ ਅਮੋਲਕ ਵਸਤ ਝੋਲੀ ਪਾਈਆ। ਚਰਨ ਪ੍ਰੀਤੀ ਦੇ ਦੇ ਭਿਛਿਆ, ਮਿਹਰ ਨਜ਼ਰ ਉਠਾਈਆ। ਆਪਣੇ ਮਿਲਣ ਦੀ ਦੱਸ ਦੇ ਸਿਖਿਆ, ਸਾਚੀ ਕਰ ਪੜ੍ਹਾਈਆ। ਸ੍ਰਿਸ਼ਟ ਸਬਾਈ ਦਿਸੇ ਮਿਥਿਆ, ਥਿਰ ਕੋਇ ਰਹਿਣ ਨਾ ਪਾਈਆ। ਤੂੰ ਮਾਣ ਦਵਾਵੇਂ ਨਿੱਕਿਆਂ ਵੱਡਿਆਂ, ਨੀਚੋਂ ਊਚ ਬਣਾਈਆ। ਤੇਰੀ ਕਿਰਪਾ ਮਨ ਜਾਏ ਜਿੱਤਿਆ, ਦੂਜੀ ਵਾਸਨਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ ।

ਜਨ ਭਗਤ ਕਹੇ ਪ੍ਰਭ ਵੇਖ ਹਾਲ, ਹਾਲਤ ਦਿਆਂ ਜਣਾਈਆ। ਵਸਤ ਅਮੋਲਕ ਦੇ ਮਾਲ, ਦੌਲਤ ਨਾਮ ਝੋਲੀ ਪਾਈਆ। ਕੂੜੀ ਕਿਰਿਆ ਟੁੱਟੇ ਜੰਜਾਲ, ਸਤਿ ਸਚ ਇਕ ਸਮਝਾਈਆ। ਭਾਗ ਲਗਾ ਕਾਇਆ ਮਾਟੀ ਖਾਲ, ਤਤਵ ਤਤ ਦੇ ਦ੍ਰਿੜਾਈਆ। ਸਾਚੇ ਢਾਂਚੇ ਲੈਣਾ ਢਾਲ, ਸਚ ਕੁਠਾਲੀ ਆਪ ਉਪਾਈਆ। ਹਉਂ ਨੱਢੇ ਤੇਰੇ ਬਾਲ, ਬਾਲੀ ਰੂਪ ਸਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਕਹਿਣ ਪ੍ਰਭ ਸਿਰ ਦੇ ਤਾਜ, ਤੇਰੀ ਇਕ ਸਰਨਾਈਆ। ਜੁਗ ਚੌਕੜੀ ਰਖੀਂ ਲਾਜ, ਸਦਾ ਸਦਾ ਸਹਾਈਆ । ਦੋ ਜਹਾਨਾਂ ਤੇਰਾ ਰਿਵਾਜ, ਰਸਮ ਜਗਤ ਬਣਾਈਆ। ਭਗਤਾਂ ਕਰੀਂ ਆਪ ਕਾਜ, ਕਰਨੀ ਦਈਂ ਸਮਝਾਈਆ। ਮਸਤਕ ਟਿੱਕਾ ਸੀਸ ਗੁਰੂ ਮਹਾਰਾਜ, ਪਾਤਸ਼ਾਹ ਨਿਵਾਈਆ। ਦੂਸਰ ਖੇਲ ਸ੍ਰਿਸ਼ਟ ਤਮਾਸ਼, ਵੇਖੇ ਜਗਤ ਲੋਕਾਈਆ। ਕੂੜੀ ਕਿਰਿਆ ਕਰੇ ਨਾਚ, ਘਰ ਘਰ ਡੌਰੂ ਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨ ਭਗਤ ਕਹਿਣ ਪ੍ਰਭ ਕਿਰਪਾ ਕਰ, ਕਰਤੇ ਤੇਰੀ ਇਕ ਸਰਨਾਈਆ। ਤੇਰੇ ਲੇਖੇ ਲਾਇਆ ਜਰਮ, ਜਨਮ ਤੇਰੀ ਝੋਲੀ ਪਾਈਆ। ਬਿਰਹੋਂ ਵਿਛੋੜੇ ਜ਼ਖ਼ਮਾਂ ਉਤੇ ਲਾ ਮਰਹਮ, ਪੱਟੀ ਆਪਣਾ ਨਾਮ ਬੰਧਾਈਆ । ਲੇਖ ਮੁਕਾ ਦੇ ਪਿਛਲੇ ਕਰਮ, ਕਾਂਡ ਨਾਮ ਦੇ ਸਮਝਾਈਆ। ਸਚ ਦਵਾਰੇ ਮਿਲੇ ਸਰਨ, ਸਰਨਗਤ ਇਕ ਦ੍ਰਿੜਾਈਆ। ਤੂੰ ਸਾਹਿਬ ਸਵਾਮੀ ਤਾਰਨ ਤਰਨ, ਤਾਰੀਂ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਸਾਚੇ ਵੇਖ ਵਖਾਈਆ। ਜਨ ਭਗਤ ਕਹੇ ਮੇਰਾ ਧੁਰ ਦਾ ਤਰਲਾ, ਨਿਉਂ ਨਿਉਂ ਸੀਸ ਨਿਵਾਈਆ। ਭੇਵ ਖੁਲ੍ਹਾਦੇ ਆਪਣੇ ਘਰ ਦਾ, ਪੜਦਾ ਆਪ ਚੁਕਾਈਆ। ਵਸਤ ਅਨੋਖੀ ਮੰਗ ਮੰਗਦਾ, ਨਾਮ ਪਦਾਰਥ ਦੇ ਵਰਤਾਈਆ। ਸੁਣਾਂ ਨਾਦ ਅਗੰਮੀ ਮਰਦੰਗ ਦਾ, ਧੁਨ ਆਤਮਕ ਰਾਗ ਸੁਣਾਈਆ। ਰੰਗ ਚਾੜ੍ਹ ਦੇ ਆਪਣੇ ਰੰਗ ਦਾ, ਦੁਰਮਤ ਮੈਲ ਧੁਆਈਆ। ਲੇਖਾ ਚੁੱਕੇ ਦਵੈਤੀ ਕੰਧ ਦਾ, ਭਾਂਡਾ ਭਰਮ ਭੰਨਾਈਆ। ਹੋਏ ਪਰਕਾਸ਼ ਜੋਤੀ ਚੰਦ ਦਾ, ਸੂਰਜ ਚੰਦ ਮੁਖ ਛੁਪਾਈਆ। ਵੇਖਾਂ ਖੇਲ ਸੂਰੇ ਸਰਬੰਗ ਦਾ, ਸਚ ਦਵਾਰੇ ਦੇ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਦੇ ਚੁਕਾਈਆ। ਜਨ ਭਗਤ ਕਹੇ ਪ੍ਰਭ ਤੇਰੀ ਆਸਾ, ਤ੍ਰਿਸਨਾ ਦੇ ਬੁਝਾਈਆ। ਚਰਨ ਕਵਲ ਸਚ ਭਰਵਾਸਾ, ਭਉ ਦੇ ਮਿਟਾਈਆ। ਆਪਣੇ ਮਿਲਣ ਦਾ ਖੋਲ੍ਹ ਕੇ ਦੱਸ ਖ਼ੁਲਾਸਾ, ਖ਼ੁਸ਼ੀਆਂ ਨਾਲ ਸਮਝਾਈਆ। ਰਸਨਾ ਗਾਈਏ ਸਵਾਸ ਸਵਾਸਾ, ਸਿਮਰਨ ਇਕ ਬਣਾਈਆ। ਕਰਵਟ ਲੈ ਬਦਲ ਲੈ ਪਾਸਾ, ਆਪਣਾ ਮੁਖ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਲਏ ਮਿਲਾਈਆ। ਜਨ ਭਗਤ ਕਹੇ ਮੈਂ ਨਿੱਕਾ ਬੱਚਾ, ਬੱਚਿਆਂ ਵਿਚੋਂ ਨਜ਼ਰੀ ਆਈਆ। ਕਾਇਆ ਮਾਟੀ ਭਾਂਡਾ ਕੱਚਾ, ਤੱਤਾਂ ਬਣਤ ਬਣਾਈਆ। ਹਿਰਦੇ ਅੰਦਰ ਤੂੰ ਹੀ ਵਸਾ, ਨਿਰਗੁਣ ਡੇਰਾ ਲਾਈਆ। ਆਪਣੇ ਮਿਲਣ ਦੀ ਖੋਲ੍ਹਦੇ ਅੱਖਾ, ਆਖ਼ਰ ਪੜਦਾ ਦੇ ਉਠਾਈਆ। ਆਪਣਾ ਹਾਲ ਤੈਨੂੰ ਦੱਸਾਂ, ਹਕੀਕਤ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਜਨ ਭਗਤ ਕਹੇ ਮੈਂ ਤੇਰਾ ਬਰਦਾ, ਬੰਦੀਖ਼ਾਨਾ ਦੇ ਤੁੜਾਈਆ। ਤੂੰ ਮਾਲਕ ਘਰ ਘਰ ਦਾ, ਲੱਖ ਚੁਰਾਸੀ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਤੈਥੋਂ ਡਰਦਾ, ਗੁਰ ਅਵਤਾਰ ਸੀਸ ਝੁਕਾਈਆ। ਪੀਰ ਪੈਗ਼ੰਬਰ ਤੇਰਾ ਕਲਮਾ ਪੜ੍ਹਦਾ, ਤੋਬਾ ਤੋਬਾ ਰਹੇ ਸੁਣਾਈਆ। ਤੇਰਾ ਰੂਪ ਨਰਾਇਣ

ਨਰ ਦਾ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਤੂੰ ਮਾਲਕ ਖ਼ਾਲਕ ਹੁਕਮ ਅਗੰਮੀ ਕਰਦਾ, ਧੁਰ ਫ਼ਰਮਾਨਾ ਇਕ ਸੁਣਾਈਆ। ਤੇਰੇ ਅੱਗੇ ਕੋਇ ਨਾ ਅੜਦਾ, ਦੋ ਜਹਾਨ ਬੈਠੇ ਢੇਰੀਆਂ ਢਾਹੀਆ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਨਾਮ ਲੱਖ ਚੁਰਾਸੀ ਜੀਵ ਜੰਤ ਪੜ੍ਹਦਾ, ਸਿਫ਼ਤਾਂ ਨਾਲ ਸਾਲਾਹੀਆ। ਤੂੰ ਮਾਲਕ ਓਸ ਦਰ ਦਾ, ਜਿਸ ਦਾ ਦਰਵਾਜ਼ਾ ਨਜ਼ਰ ਕਿਸੇ ਨਾ ਆਈਆ। ਤੇਰਾ ਭਗਤ ਸੁਹੇਲਾ ਇਕੋ ਮੰਗ ਮੰਗਦਾ, ਮਾਂਗਤ ਹੋ ਕੇ ਝੋਲੀ ਡਾਹੀਆ। ਬਿਨ ਤੇਰੀ ਕਿਰਪਾ ਅੱਗੇ ਕੋਏ ਨਾ ਲੰਘਦਾ, ਪੰਧ ਸਕੇ ਨਾ ਕੋਇ ਮੁਕਾਈਆ। ਸੁਖ ਮਾਣੇ ਨਾ ਤੇਰੀ ਸੇਜ ਪਲੰਘ ਦਾ, ਸੁਖ ਆਸਣ ਬਹਿ ਨਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਗ ਲਗਾਈਆ। ਜਨ ਭਗਤ ਕਹਿਣ ਪ੍ਰਭ ਕਰ ਮਿਲਾਪ, ਮਿਲਣੀ ਤੇਰੇ ਹੱਥ ਰਖਾਈਆ। ਕੋਟ ਜਨਮ ਦੇ ਉਤਰਨ ਪਾਪ, ਦੁਰਮਤ ਮੈਲ ਧੁਆਈਆ। ਤੂੰ ਧੁਰ ਦਾ ਸੱਜਣ ਸਾਕ, ਸਾਹਿਬ ਇਕ ਅਖਵਾਈਆ। ਕਰ ਕਿਰਪਾ ਖੋਲ੍ਹ ਤਾਕ, ਬਜਰ ਕਪਾਟੀ ਪੜਦਾ ਲਾਹੀਆ। ਸਚ ਪ੍ਰੀਤੀ ਜੋੜ ਨਾਤ, ਆਤਮ ਪਰਮਾਤਮ ਰੰਗ ਰੰਗਾਈਆ। ਤੇਰਾ ਢੋਲਾ ਗਾਈਏ ਗਾਥ, ਸੋਹੰ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਜਨ ਭਗਤ ਕਹਿਣ ਜਗ ਜੀਵਣ ਦਾਤੇ, ਸਤਿ ਤੇਰੀ ਸਰਨਾਈਆ। ਆਦਿ ਜੁਗਾਦੀ ਪੁਰਖ ਅਬਿਨਾਸ਼ੇ, ਪਤਿਪਰਮੇਸ਼ਵਰ ਤੇਰੀ ਵਡਿਆਈਆ। ਜਨ ਭਗਤਾਂ ਜੁੜੇ ਤੇਰੇ ਸੰਗ ਨਾਤੇ, ਸਗਲਾ ਸੰਗ ਬਣਾਈਆ। ਦੂਸਰ ਅੱਗੇ ਕਰਨੇ ਹੋਰ ਨਾ ਕੋਇ ਅਰਦਾਸੇ, ਬੇਨੰਤੀ ਤੇਰੇ ਅੱਗੇ ਸੁਣਾਈਆ। ਸਾਡੀ ਹੋਰ ਅਰਜ਼ ਕੋਈ ਨਾ ਵਾਚੇ, ਫ਼ਰਜ਼ ਤੇਰਾ ਨਜ਼ਰੀ ਆਈਆ। ਤੂੰ ਲੱਭੇਂ ਮਾਤ ਗਵਾਚੇ, ਲੱਖ ਚੁਰਾਸੀ ਵਿਚੋਂ ਫੋਲ ਫੁਲਾਈਆ। ਅੰਤਮ ਢਾਲ ਆਪਣੇ ਸਾਂਚੇ, ਸੱਚਾ ਇਕੋ ਦੇ ਸਮਝਾਈਆ। ਭਾਗ ਲਗਾ ਦੇ ਕਾਇਆ ਮਾਟੀ ਕਾਚੇ, ਕੱਚ ਕੰਚਨ ਰੂਪ ਵਟਾਈਆ । ਦਰਸ ਦਿਖਾ ਦੇ ਜ਼ਾਹਰ ਬਾਤਨ ਬਾਤੇ, ਬੈਤਲ ਧਾਮ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰੰਗ ਰੰਗਾਈਆ। ਜਨ ਭਗਤ ਕਹਿਣ ਪ੍ਰਭ ਰੰਗ ਰੰਗੀਲਾ, ਰੰਗ ਰੱਤਾ ਇਕ ਅਖਵਾਈਆ। ਜੁਗ ਚੌਕੜੀ ਬਣੇ ਵਸੀਲਾ, ਕਲਜੁਗ ਅੰਤਮ ਫੇਰਾ ਪਾਈਆ। ਜਿਸ ਦਾ ਸੰਤ ਸੁਹੇਲੇ ਸਚ ਕਬੀਲਾ, ਕਿਬਲਾ ਦੇਵਣਹਾਰ ਵਡਿਆਈਆ। ਜਨ ਭਗਤਾਂ ਹੋ ਅਧੀਨਾ, ਸ਼ਾਹ ਸੁਲਤਾਨਾ ਸੇਵ ਕਮਾਈਆ । ਗ਼ਰੀਬਾਂ ਅੰਤਰ ਹੋ ਮਸਕੀਨਾ, ਮੁਸ਼ਕਲ ਹੱਲ ਕਰਾਈਆ। ਲੇਖ ਚੁਕਾਏ ਲੋਕ ਤੀਨਾ, ਤ੍ਰੈਭਵਣ ਧਨੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਤਰਾਈਆ। ਭਗਤ ਸੁਹੇਲਾ ਸਦਾ ਸਵਾਮੀ, ਹਰਿ ਕਰਤਾ ਇਕ ਅਖਵਾਇੰਦਾ। ਆਦਿ ਜੁਗਾਦਿ ਸਦਾ ਨਿਹਕਾਮੀ, ਨਿਹਚਲ ਧਾਮ ਡੇਰਾ ਲਾਇੰਦਾ। ਸੰਤ ਸੁਹੇਲਾ ਬਣ ਕੇ ਬਾਨੀ, ਰਹਿਬਰ ਇਕੋ ਰਾਹ ਸਮਝਾਇੰਦਾ। ਨਾਮ ਨਿਧਾਨਾ ਦੇ ਨਿਸ਼ਾਨੀ, ਨਿਰਅੱਖਰ ਆਪ ਪੜ੍ਹਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਪਦ ਇਕ ਨਿਰਬਾਨੀ, ਨਿਰਵੈਰ ਪੁਰਖ ਸਮਝਾਇੰਦਾ। ਭਗਤ ਭਗਵਾਨ ਸਦਾ ਸਦਾ ਸਦ ਗਾਏ ਇਕ ਕਹਾਣੀ, ਕਹਾਵਤ ਜਗਤ ਵਿਚ ਚਲਾਇੰਦਾ। ਕੋਟਨ ਕੋਟ ਕੋਟ ਖੋਲ੍ਹਦੇ ਜਗਤ ਵਿਦਵਾਨੀ, ਵਿਦਿਆ ਅੰਤਰ ਭੇਵ ਕੋਇ ਨਾ ਪਾਇੰਦਾ। ਬਿਨ ਹਰਿ ਭਗਤਾਂ ਸਭ ਦੇ ਹੋਏ ਹੈਰਾਨੀ, ਹਰਿ ਕਾ ਮੰਤਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਉਪਰ ਕਰੇ ਆਪ ਮਿਹਰਵਾਨੀ, ਮਿਹਰਵਾਨ ਆਪਣੇ ਘਰ ਵਸਾਇੰਦਾ।

੮ ਮੱਘਰ ੨੦੨੧ ਬਿਕ੍ਰਮੀ ਉਜਾਗਰ ਸਿੰਘ ਦੇ ਗ੍ਰਹਿ ਪਿੰਡ ਰਾਮੂਵਾਲਾ

ਜਨ ਭਗਤ ਕਹੇ ਪ੍ਰਭ ਕੱਟ ਦੁੱਖ, ਅਗਨੀ ਤਤ ਨਾ ਕੋਇ ਤਪਾਈਆ। ਜਨ ਭਗਤ ਕਹੇ ਪ੍ਰਭ ਕੱਟ ਭੁੱਖ, ਤ੍ਰਿਸ਼ਨਾ ਤ੍ਰਿਖਾ ਬੁਝਾਈਆ। ਜਨ ਭਗਤ ਕਹੇ ਪ੍ਰਭ ਉਜਲ ਕਰ ਮੁਖ, ਦੁਰਮਤ ਮੈਲ ਧੁਆਈਆ। ਜਨ ਭਗਤ ਕਹੇ ਪ੍ਰਭ ਆਤਮ ਦੇ ਸੁਖ, ਬ੍ਰਹਮ ਨਿਰੰਤਰ ਇਕ ਦ੍ਰਿੜਾਈਆ । ਜਨ ਭਗਤ ਕਹੇ ਪ੍ਰਭ ਗੋਦੀ ਚੁੱਕ, ਧੁਰ ਦੇ ਕੋਝੇ ਕਮਲੇ ਗਲੇ ਲਗਾਈਆ। ਜਨ ਭਗਤ ਕਹੇ ਪ੍ਰਭ ਸੁਹਾ ਆਪਣੀ ਰੁੱਤ, ਪੱਤ ਡਾਲ੍ਹੀ ਤਨ ਮਹਿਕਾਈਆ । ਜਨ ਭਗਤ ਕਹੇ ਜੁਗ ਜਨਮ ਦੇ ਵਿਛੜਿਆਂ ਆ ਕੇ ਪੁੱਛ, ਨਿਰਗੁਣ ਆਪਣਾ ਫੇਰਾ ਪਾਈਆ। ਜਨ ਭਗਤ ਕਹੇ ਬਖ਼ਸ਼ ਸਾਚੀ ਸੁਚ, ਕੂੜੀ ਕਿਰਿਆ ਪਰੇ ਹਟਾਈਆ। ਜਨ ਭਗਤ ਕਹੇ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਕਹੇ ਪ੍ਰਭ ਬਖ਼ਸ਼ ਪ੍ਰੀਤ, ਬਿਪਰੀਤ ਦੇ ਤਜਾਈਆ। ਜਨ ਭਗਤ ਕਹੇ ਤੇਰੀ ਵੇਖੀਏ ਸਾਚੀ ਰੀਤ, ਮੰਤਰ ਨਾਮ ਇਕੋ ਦੇ ਦ੍ਰਿੜਾਈਆ। ਜਨ ਭਗਤ ਕਹੇ ਨਾਤਾ ਛੁੱਟ ਜਾਏ ਮੰਦਰ ਮਸੀਤ, ਕਾਇਆ ਕਾਅਬਾ ਦੇ ਵਖਾਈਆ। ਜਨ ਭਗਤ ਕਹੇ ਲਹਿਣਾ ਦੇਣਾ ਚੁਕਾ ਊਚ ਨੀਚ, ਰਾਓ ਰੰਕ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹੇ ਰੰਗ ਵਖਾ ਹਸਤ ਕੀਟ, ਘਰ ਘਰ ਪੜਦਾ ਲਾਹੀਆ। ਜਨ ਭਗਤ ਕਹੇ ਸਚ ਕਲਮਾ ਦੱਸ ਹਦੀਸ, ਹਜ਼ਰਤ ਕਰ ਪੜ੍ਹਾਈਆ। ਜਨ ਭਗਤ ਕਹੇ ਤੇਰੇ ਹੱਥ ਪ੍ਰਭੂ ਬਖ਼ਸ਼ੀਸ਼, ਰਹਿਮਤ ਝੋਲੀ ਇਕੋ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਜਨ ਭਗਤ ਕਹੇ ਪ੍ਰਭ ਆਸਾ ਪੂਰਨ, ਪੂਰੀ ਇਛਿਆ ਦੇ ਕਰਾਈਆ। ਲੋਕਮਾਤ ਉਤਰਨ ਸਗਲ ਵਸੂਰਨ, ਵਿਖ ਰਹਿਣ ਕੋਇ ਨਾ ਪਾਈਆ। ਤੇਰੇ ਬਰਦੇ ਦਰ ਮਜ਼ਦੂਰਨ, ਸੇਵਕ ਚਾਕਰ ਪਾਖ਼ਾਕ ਨਜ਼ਰੀ ਆਈਆ। ਤੂੰ ਸਾਹਿਬ ਹਾਜ਼ਰ ਹਜ਼ੂਰਨ, ਨਿਰਗੁਣ ਨੂਰ ਕਰ ਰੁਸ਼ਨਾਈਆ। ਹਉਂ ਮੂਰਖ ਮੁਗਧ ਮੂੜ੍ਹਨ, ਅਗਿਆਨ ਅੰਧੇਰ ਦੇ ਮਟਾਈਆ। ਤੇਰੇ ਚਰਨ ਮੰਗੀਏ ਧੂੜਨ, ਮਸਤਕ ਟਿੱਕਾ ਦੇ ਲਗਾਈਆ। ਨਾਤਾ ਤੁੱਟੇ ਕੂੜੋ ਕੂੜਨ, ਕੂੜੀ ਕਿਰਿਆ ਦੇ ਖਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਦੇ ਸਮਝਾਈਆ। ਜਨ ਭਗਤ ਕਹਿਣ ਤੇਰਾ ਸਹਾਰਾ, ਸਈਆ ਇਕੋ ਨਜ਼ਰੀ ਆਈਆ। ਕਲਜੁਗ ਵੇਖ ਜਗਤ ਕਿਨਾਰਾ, ਨਈਆ ਡੌਲੇ ਥਾਉਂ ਥਾਈਂਆ। ਮਿਲੇ ਕੋਈ ਨਾ ਵੰਝ ਮੁਹਾਣਾ, ਚੱਪੂ ਨਾਮ ਨਾ ਕੋਇ ਲਗਾਈਆ । ਨੇਤਰ ਰੋਂਦਾ ਰਾਜਾ ਰਾਣਾ, ਸ਼ਾਹ ਸੁਲਤਾਨ ਦਏ ਦੁਹਾਈਆ। ਸਾਧਾਂ ਮਿਲੇ ਨਾ ਕੋਇ ਟਿਕਾਣਾ, ਸੰਤ ਭੱਜਣ ਵਾਹੋ ਦਾਹੀਆ। ਕੋਈ ਨਾ ਸਮਝੇ ਤੇਰਾ ਭਾਣਾ, ਭਾਵੀ ਸਭ ਦੇ ਸਿਰ ਤੇ ਛਾਈਆ। ਤੂੰ ਸ਼ਹਿਨਸ਼ਾਹ ਪਾਤਸ਼ਾਹ ਸ੍ਰੀ ਭਗਵਾਨਾ, ਪਾਰਬ੍ਰਹਮ ਪ੍ਰਭ ਤੇਰੀ ਆਸ ਰਖਾਈਆ। ਤੂੰ ਦੇਵਣਹਾਰਾ ਦਾਨਾ, ਦਾਤਾ ਇਕੋ ਇਕ ਇਕ ਤੇਰੀ ਵਡਿਆਈਆ। ਤੇਰਾ ਝੁਲਦਾ ਰਿਹੇ ਨਿਸ਼ਾਨਾ, ਦੋ ਜਹਾਨ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੇਨੰਤੀ ਕਰ ਪ੍ਰਵਾਨਾ, ਪਰਮ ਪੁਰਖ ਤੇਰੇ ਅੱਗੇ ਇਕ ਸੁਣਾਈਆ। ਜਨ ਭਗਤ ਕਹਿਣ ਤੋਹਿ ਤੌਫ਼ੀਕ, ਤੇਰੀ ਓਟ ਤਕਾਈਆ। ਤੂੰ ਸੱਜਣ ਸੱਚਾ ਮੀਤ, ਮਿਤਰ ਪਿਆਰਾ ਇਕ ਅਖਵਾਈਆ। ਤੇਰੇ ਨਾਉਂ ਦਾ ਗਾਈਏ ਗੀਤ, ਗੋਬਿੰਦ ਇਕ ਸਾਲਾਹੀਆ। ਹਰ ਘਟ ਵਸਣਾ ਸਦਾ ਚੀਤ, ਠਗੌਰੀ ਮਨ ਨਾ ਕੋਇ ਰਖਾਈਆ। ਅਰਸ਼ੀ ਫ਼ਰਸ਼ੀ ਦਰ ਠਾਂਡੇ ਪਾ ਭੀਖ, ਭਿਛਿਆ ਇਕ ਵਰਤਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਭੰਡਾਰਾ ਝੋਲੀ ਪਾਈਆ। ਜਨ ਭਗਤ ਕਹੇ ਮੈਂ ਮਾਂਗਤ ਦਰ ਦਾ, ਦਰਵੇਸ਼ ਨਜ਼ਰੀ ਆਈਆ। ਤੂੰ ਮਾਲਕ ਅਗੰਮੀ ਘਰ ਦਾ, ਭੰਡਾਰਾ ਇਕੋ ਦੇ ਵਰਤਾਈਆ। ਤੂੰ ਰਹਿਬਰ ਸਚਖੰਡ ਦਾ, ਥਿਰ ਘਰ ਤੇਰੀ ਸੁਣੀ ਚਤੁਰਾਈਆ। ਤੂੰ ਭਗਤਾਂ ਪੈਜ ਰੱਖਦਾ, ਜੁਗ ਜੁਗ ਵੇਖ ਵਖਾਈਆ। ਸੰਤਾਂ ਦੇ ਅੰਦਰ ਵਸਦਾ, ਹਿਰਦੇ ਹਰਿ ਹਰਿ ਡੇਰਾ ਲਾਈਆ। ਪਿਆਰਾ ਗੁਰਮੁਖਾਂ ਦੇ ਰਸ ਦਾ, ਰਸ ਆਤਮ ਦੇ ਚਖਾਈਆ। ਗੁਰਸਿਖਾਂ ਨਾਲ ਬਹਿ ਬਹਿ ਹੱਸਦਾ, ਹਸਤੀ ਆਪਣੀ ਦੇ ਸਮਝਾਈਆ। ਕਲਜੁਗ ਵੇਖ ਅੰਧੇਰਾ ਰੈਣ ਘਟ ਦਾ, ਚਾਰੋਂ ਕੁੰਟ ਚੰਦ ਨਾ ਕੋਇ ਚਮਕਾਈਆ। ਤੇਰਾ ਖੇਲ ਪੁਰਖ ਸਮਰਥ ਦਾ, ਅਕਥ ਤੇਰੀ ਵਡਿਆਈਆ। ਭਗਤ ਸੁਹੇਲਾ ਦਰ ਇਕੋ ਵਸਤ ਮੰਗਦਾ, ਖ਼ਾਲੀ ਝੋਲੀ ਦੇ ਭਰਾਈਆ। ਮੈਂ ਭੁੱਖਾਂ ਫਿਰਾਂ ਅਨੰਦ ਦਾ, ਨਿਜਾ ਨੰਦ ਦੇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋ ਸਹਾਈਆ। ਜਨ ਭਗਤਾਂ ਹੋ ਸਹਾ ਸਾਹਿਬ, ਗੁਰਮੁਖ ਰਹੇ ਜਣਾਈਆ। ਤੇਰੀ ਆਦਿ ਜੁਗਾਦਿ ਸੁਣਦੇ ਰਹੇ ਹਦਾਇਤ, ਹਜ਼ਰਤ ਕਰਨ ਪੜ੍ਹਾਈਆ। ਕਲਮੇ ਵਿਚੋਂ ਕਰ ਅਨਾਇਤ, ਕਾਅਬਾ ਦਏ ਦੁਹਾਈਆ। ਆਪਣੇ ਨਾਮ ਦੀ ਦੱਸ ਸ਼ਰਾਇਤ, ਸ਼ਰਅ ਦੇ ਬਦਲਾਈਆ। ਤੇਰੇ ਹੱਥ ਸਦਾ ਹਮਾਇਤ, ਹਮ ਸਾਜਣ ਹੋ ਕੇ ਘਰ ਆਈਆ। ਤੇਰੇ ਮੰਦਰ ਅੰਦਰ ਕਰੀਏ ਰਿਹਾਇਸ਼, ਸਚ ਦਵਾਰੇ ਡੇਰਾ ਲਾਈਆ। ਤੇਰੀ ਕਰੇ ਨਾ ਕੋਈ ਅਜ਼ਮਾਇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਲੇਖਾ ਆਪਣੇ ਵਿਚ ਸਮਾਈਆ। ਜਨ ਭਗਤ ਕਹਿਣ ਪ੍ਰਭ ਸੁਰਤ ਸੰਭਾਲ, ਸੋਈ ਸਵਾਣੀ ਲਏਂ ਉਠਾਈਆ। ਨਾਤਾ ਤੋੜ ਜਗਤ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਸੰਤ ਸਦਾ ਤੇਰੇ ਕੰਗਾਲ, ਭੁੱਖਿਆਂ ਵਿਚੋਂ ਭੁੱਖੇ ਨਜ਼ਰੀ ਆਈਆ। ਦੀਨਾ ਬੰਧਪ ਦੀਨ ਦਿਆਲ, ਦਇਆ ਨਿਧ ਠਾਕਰ ਠੋਕਰ ਆਪਣੀ ਦੇ ਲਗਾਈਆ। ਵਸਲ ਅਸਲ ਦੇ ਜਮਾਲ, ਅਸਲੀਅਤ ਵਸੀਅਤ ਦੇ ਕਰਾਈਆ। ਗ਼ਫ਼ਲਤ ਵਿਚ ਹੋਏ ਕੰਗਾਲ, ਉਲਫ਼ਤ ਵਿਚ ਵਡਿਆਈਆ। ਮੁਹੱਬਤ ਤੇਰੀ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਕਿਰਪਾ ਕਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਸਭ ਦਾ ਝੋਲੀ ਪਾਈਆ।

੮ ਮੱਘਰ ੨੦੨੧ ਬਿਕ੍ਰਮੀ ਮਾਧੋ ਸਿੰਘ ਦੇ ਗ੍ਰਹਿ ਰਾਮੂਵਾਲਾ

ਜਨ ਭਗਤ ਕਹੇ ਪ੍ਰਭ ਕਰ ਕਿਰਪਾ, ਕਿਰਪਾ ਨਿਧਾਨ ਤੇਰੀ ਓਟ ਤਕਾਈਆ। ਤੁਧ ਬਿਨ ਅਵਰ ਨਾ ਦੂਜਾ ਦਿਸਦਾ, ਨੇਤਰ ਨੈਣ ਨਾ ਦਰਸ਼ਨ ਪਾਈਆ। ਤੀਜੇ ਉਤੇ ਕਦੇ ਨਾ ਵਿਸਦਾ, ਆਸਾ ਅਵਰ ਨਾ ਕੋਇ ਵਖਾਈਆ। ਮਿਹਰਵਾਨ ਹੋ ਕੇ ਕੱਟ ਦੇ ਬਿਪਤਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਜਨ ਭਗਤ ਕਹੇ ਮੇਰਾ ਵੰਡ ਦਰਦ, ਦਰਦ ਦੁੱਖ ਭੈ ਭੰਜਨ ਨਜ਼ਰੀ ਆਇੰਦਾ। ਤੇਰੇ ਅੱਗੇ ਅਰਜ਼ੋਈ ਅਰਜ਼, ਨਮੋ ਕਰਕੇ ਸੀਸ ਝੁਕਾਇੰਦਾ। ਤੇਰਾ ਕੁਝ ਨਾ ਹੋਵੇ ਹਰਜ, ਜੁਗ ਚੌਕੜੀ ਜਨ ਭਗਤਾਂ ਸਦਾ ਤਰਾਇੰਦਾ। ਤੂੰ ਮਰਦ ਮਰਦਾਨਾ ਮਰਦ, ਮੱਦਦ ਤੇਰੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਇੰਦਾ। ਜਨ ਭਗਤ ਕਹੇ ਕੱਟ ਦੇ ਬੰਧਨ, ਫਾਂਸੀ ਰਹਿਣ ਕੋਇ ਨਾ ਪਾਈਆ।

ਮਸਤਕ ਟਿੱਕਾ ਲਾ ਦੇ ਚੰਦਨ, ਧੂੜੀ ਖ਼ਾਕ ਰਮਾਈਆ। ਦੂਜੇ ਦਰ ਨਾ ਜਾਏ ਮੰਗਣ, ਘਰ ਇਕੋ ਬੇਪਰਵਾਹੀਆ। ਤੇਰਾ ਸਾਹਿਬ ਸਾਚਾ ਸੰਗਣ, ਸਗਲਾ ਨਾਤਾ ਦੇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਚਰਨ ਕਵਲ ਬਖ਼ਸ਼ ਸਰਨਾਈਆ । ਜਨ ਭਗਤ ਕਹੇ ਮੇਰਾ ਕੱਟ ਜ਼ੰਜੀਰ, ਸਿਰ ਆਪਣਾ ਹੱਥ ਟਿਕਾਈਆ। ਬਿਨ ਤੇਰੇ ਵੰਡੇ ਕੋਇ ਨਾ ਪੀੜ, ਦਰਦੀ ਨਜ਼ਰ ਕੋਇ ਨਾ ਆਈਆ। ਤੇਰੇ ਅੱਗੇ ਬੇਨੰਤੀ ਇਕ ਅਖ਼ੀਰ, ਆਖ਼ਰ ਰਿਹਾ ਸੁਣਾਈਆ। ਤੂੰ ਜ਼ਾਹਰ ਜ਼ਹੂਰ ਸੱਚਾ ਪੀਰ, ਪੈਗ਼ੰਬਰ ਇਕ ਅਖਵਾਈਆ। ਪ੍ਰਭ ਬਦਲ ਦੇ ਤਕਦੀਰ, ਤਦਬੀਰ ਆਪਣੀ ਆਪ ਸਮਝਾਈਆ। ਕਰਮਾਂ ਉਤੇ ਮਾਰ ਲਕੀਰ, ਸ਼ਾਹ ਹਕੀਰ ਪਾਰ ਲੰਘਾਈਆ। ਇਕੋ ਤੇਰੀ ਨਜ਼ਰੀ ਆਵੇ ਤਸਵੀਰ, ਤਾਲਬ ਹੋ ਕੇ ਮੰਗ ਮੰਗਾਈਆ। ਤੂੰ ਦਾਤਾ ਗੁਣੀ ਗਹੀਰ, ਗਹਿਰ ਗਵਰ ਅਖਵਾਈਆ। ਤੇਰੇ ਹੱਥ ਨਾਮ ਸ਼ਮਸ਼ੀਰ, ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਬਖ਼ਸ਼ ਸਾਚੀ ਧੀਰ, ਧੀਰਜ ਆਪਣੇ ਚਰਨ ਬੰਧਾਈਆ।

੮ ਮੱਘਰ ੨੦੨੧ ਬਿਕ੍ਰਮੀ ਕਪੂਰ ਸਿੰਘ ਦੇ ਗ੍ਰਹਿ ਮੋਗਾ

ਜਨ ਭਗਤ ਨਾਤਾ ਅੰਤਰ ਆਦਿ, ਬ੍ਰਹਿਮਾਦ ਵੱਜੇ ਵਧਾਈਆ। ਜਨ ਸੰਤ ਨਾਤਾ ਜੁਗਾ ਜੁਗਾਦਿ, ਜੁਗ ਚੌਕੜੀ ਵੇਖ ਵਖਾਈਆ। ਗੁਰਮੁਖ ਨਾਤਾ ਸਗਲਾ ਸਾਥ, ਏਥੇ ਓਥੇ ਸੰਗ ਨਿਭਾਈਆ। ਗੁਰਸਿਖ ਨਾਤਾ ਸਾਖਿਆਤ, ਸਨਮੁਖ ਦਇਆ ਕਮਾਈਆ। ਕਿਰਪਾ ਕਰੇ ਪੁਰਖ ਸਮਰਾਥ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਲਹਿਣਾ ਦੇਣਾ ਹੱਥੋ ਹਾਥ, ਦੇਵਣਹਾਰ ਸਦਾ ਚੁਕਾਈਆ। ਪੂਰਬ ਜਨਮਾਂ ਕਰੇ ਆਸ, ਆਸਾ ਪੂਰੀ ਆਪ ਕਰਾਈਆ। ਸਚ ਪ੍ਰੀਤੀ ਦੇ ਭਰਵਾਸ, ਪਰਭਾਤ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਜਨ ਭਗਤ ਮਿਲਾਵਾ ਸਹਾਰਾ ਏਕ, ਏਕੰਕਾਰ ਦਏ ਵਡਿਆਈਆ। ਸੰਤ ਮਿਲਾਵਾ ਧੁਰ ਦੀ ਟੇਕ, ਓਟ ਇਕ ਰਖਾਈਆ। ਗੁਰਮੁਖ ਮਿਲਾਵਾ ਪ੍ਰਭ ਦੱਸ ਅੰਤਰ ਭੇਤ, ਪੜਦਾ ਦੇ ਖੁਲ੍ਹਾਈਆ। ਗੁਰਸਿਖ ਮਿਲਾਵਾ ਸੁਰਤੀ ਕਰ ਚੇਤਨ ਚੇਤ, ਸ਼ਬਦੀ ਧਾਰ ਵਹਾਈਆ। ਅਬਿਨਾਸ਼ੀ ਕਰਤਾ ਹਰ ਘਟ ਰਿਹਾ ਵੇਖ, ਲੱਖ ਚੁਰਾਸੀ ਖੋਜ ਖੁਜਾਈਆ। ਮੰਗਣਹਾਰਾ ਸਾਚੀ ਭੇਟ, ਪ੍ਰੇਮ ਪਿਆਰ ਵਸਤ ਅਮੋਲਕ ਇਕੋ ਦੇ ਸਮਝਾਈਆ। ਦੋ ਜਹਾਨਾਂ ਬਣ ਕੇ ਖੇਵਟ ਖੇਟ, ਨਈਆ ਨੌਕਾ ਜੀਵਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਗਤ ਨਾਤਾ ਚਰਨ ਦਵਾਰ, ਸਚ ਮਿਲੇ ਸਰਨਾਈਆ। ਸੰਤ ਨਾਤਾ ਨੇਤਰ ਲੋਚਨ ਨੈਣ ਦਰਸ ਦੀਦਾਰ, ਦੀਦ ਖ਼ੁਸ਼ੀ ਮਨਾਈਆ। ਗੁਰਮੁਖ ਨਾਤਾ ਚਰਨ ਧੂੜੀ ਮੰਗੇ ਛਾਰ, ਦੁਰਮਤ ਮੈਲ ਧੁਆਈਆ। ਗੁਰਸਿਖ ਨਾਤਾ ਦੋਏ ਜੋੜ ਕਰੇ ਨਿਮਸਕਾਰ, ਨਮੋ ਨਮੋ ਸੀਸ ਝੁਕਾਈਆ। ਅਬਿਨਾਸ਼ੀ ਕਰਤਾ ਸਗਲਾ ਸਾਥਾ, ਸਗਲਾ ਸੰਗ ਰਖਾਈਆ। ਦੇਵਣਹਾਰਾ ਧੁਰ ਦੀ ਦਾਤਾ, ਮਿਹਰ ਨਜ਼ਰ ਉਠਾਈਆ । ਜਗਤ ਨਾਲ ਜਗਤ ਬੰਧਾਵਾਂ ਵਾਲਾ ਨਾਤਾ, ਬੰਧਨ ਨਾਲ ਰਖਾਈਆ। ਤਿੰਨਾਂ ਬੱਚੀਆਂ ਪਿਛੋਂ ਆਏ ਓਹ ਕਾਕਾ, ਜਿਸ ਦਾ ਕਰਮ ਪ੍ਰਭ ਆਪਣੇ ਹੱਥ ਰਖਾਈਆ।