੮ ਮੱਘਰ ੨੦੨੧ ਬਿਕ੍ਰਮੀ ਸੁਰੈਣ ਸਿੰਘ ਦੇ ਗ੍ਰਹਿ ਨਿਧਾਂਵਾਲਾ
ਭਗਤ ਸੁਹੇਲੇ ਵੇਖ ਕੇ ਸੁਖੀ, ਧਰਨੀ ਧਰਤ ਧਵਲ ਲਏ ਅੰਗੜਾਈਆ। ਆਸਣ ਉਠੇ ਮੁਨੀ ਰਿਖੀ, ਮੁਨੀਸ਼ਰ ਅੱਖ ਖੁਲ੍ਹਾਈਆ। ਕਲਜੁਗ ਅੰਤਮ ਹੋਏ ਦੁਖੀ, ਦਰਦੀ ਦਰਦ ਨਾ ਕੋਇ ਵੰਡਾਈਆ। ਤੇਰੇ ਨਾਲੋਂ ਪ੍ਰੀਤੀ ਟੁੱਟੀ, ਪ੍ਰਭੂ ਸਕੇ ਨਾ ਕੋਇ ਜੁੜਾਈਆ। ਪ੍ਰੇਮ ਪਿਆਰ ਦੀ ਡੋਰੀ ਮੁੱਕੀ, ਅੱਗੇ ਤੰਦ ਨਾ ਕੋਇ ਬੰਧਾਈਆ। ਹੋਇਆ ਅੰਧੇਰਾ ਚਾਰੇ ਗੁੱਠੀਂ, ਦਹਿ ਦਿਸ਼ਾ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਅੱਖ ਇਕ ਖੁਲ੍ਹਾਈਆ। ਰਿਖੀ ਮੁਨੀ ਮਾਰਨ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਕਿਰਪਾ ਕਰ ਬੇਪਰਵਾਹ, ਬੇਪਰਵਾਹ ਵੇਖ ਵਖਾਈਆ। ਸਾਡੇ ਅੰਤਰ ਅੰਧੇਰਾ ਗਿਆ ਛਾ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਰਾ ਭੁੱਲਿਆ ਨਰ ਹਰਿ ਨਾਂ, ਨਾਉਂ ਨਿਰੰਕਾਰਾ ਨਾ ਕੋਇ ਧਿਆਈਆ। ਜੰਗਲ ਜੂਹ ਉਜਾੜ ਪਹਾੜ ਧੱਕੇ ਰਹੇ ਖਾ, ਬਾਹੋਂ ਫੜ ਗਲੇ ਨਾ ਕੋਇ ਲਗਾਈਆ। ਅਠਸਠ ਤੀਰਥ ਫੇਰੀਆਂ ਰਹੇ ਪਾ, ਬਣ ਬਣ ਪਾਂਧੀ ਰਾਹੀਆ। ਸ਼ਿਵਦਵਾਲੇ ਮੱਠਾਂ ਰਾਹ ਰਹੇ ਤਕਾ, ਨੇਤਰ ਅੱਖ ਖੁਲ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸੁਣ ਸੁਣ ਮਿਲਿਆ ਨਾ ਤੇਰਾ ਰਾਹ, ਰਹਿਬਰ ਇਕੋ ਨਜ਼ਰੀ ਆਈਆ। ਕਲਮਿਆਂ ਵਿਚੋਂ ਬਾਹਰ ਦੱਸਿਆ ਖ਼ੁਦਾ, ਖ਼ਾਲਕ ਖ਼ਲਕ ਤੇਰੀ ਵਡਿਆਈਆ । ਤੇਰੇ ਨਾਲੋਂ ਹੋਏ ਜੁਦਾ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਵੇਖ ਵਖਾਈਆ। ਮੁਨੀ ਮਨੀਸ਼ਰ ਨੇਤਰ ਰੋਂਦੇ ਨੈਣਾਂ ਨੀਰ ਵਹਾਈਆ। ਗ਼ਫ਼ਲਤ ਵਿਚ ਗੂੜ੍ਹੀ ਨੀਂਦ ਸੌਂਦੇ, ਅੰਤਰ ਲਏ ਨਾ ਕੋਇ ਅੰਗੜਾਈਆ। ਮਨ ਵਾਸਨਾ ਸਾਰੇ ਭੌਂਦੇ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਹਿਰਦੇ ਹਰਿ ਨਾ ਘਰ ਵਸੌਂਦੇ, ਵਸਲ ਯਾਰ ਨਾ ਕੋਇ ਵਖਾਈਆ। ਚਾਰੋਂ ਕੁੰਟ ਉਠ ਉਠ ਧਾਉਂਦੇ, ਭੱਜਣ ਵਾਹੋ ਦਾਹੀਆ। ਆਪਣਾ ਭੇਵ ਮੂਲ ਨਾ ਪੌਂਦੇ, ਪੜਦਾ ਸਕੇ ਨਾ ਕੋਇ ਖੁਲ੍ਹਾਈਆ। ਘਰ ਠਾਕਰ ਸਵਾਮੀ ਸੇਜਾ ਸਚ ਨਾ ਮੂਲ ਬਹੌਂਦੇ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਰਿਖੀ ਮੁਨ ਕੱਢਣ ਤਰਲਾ, ਤਰਾ ਤਰਾ ਜਣਾਈਆ। ਪੁਰਖ ਅਬਿਨਾਸ਼ੀ ਸਾਚੇ ਵਰ ਲਾ, ਕੰਤ ਸੁਹਾਗੀ ਫੇਰਾ ਪਾਈਆ। ਇਕੋ ਪੱਲੂ ਤੇਰਾ ਫੜਨਾ, ਛੱਡੀ ਸਰਬ ਲੋਕਾਈਆ। ਘਰ ਸਵਾਮੀ ਤੇਰੇ ਚੜ੍ਹਨਾ, ਜਗ ਮੰਦਰ ਦਿਤੇ ਤਜਾਈਆ। ਇਕੋ ਢੋਲਾ ਤੇਰਾ ਪੜ੍ਹਨਾ, ਸ਼ਬਦੀ ਰਾਗ ਅਲਾਈਆ। ਸਚ ਸਰਨਾਈ ਸਾਚੀ ਪੜਨਾ, ਸਨਮੁਖ ਤੇਰੇ ਤੇਰੀ ਓਟ ਤਕਾਈਆ। ਬਿਰਹੋਂ ਵਿਛੋੜੇ ਅੰਦਰ ਮਰਨਾ, ਮਰ ਜੀਵਤ ਰੂਪ ਵਟਾਈਆ। ਤੇਰੀ ਚਰਨ ਧੂੜੀ ਕਲਜੁਗ ਸਾਚੀ ਤਰਨਾ, ਬੇਤਰਨੀ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਚੇ ਦੇ ਵਡਿਆਈਆ। ਰਿਖੀ ਮੁਨੀ ਕਹਿਣ ਅਸੀਂ ਵੇਖਣ ਆਏ, ਪ੍ਰਭ ਆਪਣਾ ਪੰਧ ਮੁਕਾਈਆ। ਸਚ ਦਵਾਰੇ ਡੇਰੇ ਲਾਏ, ਅਲਖ ਨਿਰੰਜਣ ਸੀਸ ਨਿਵਾਈਆ। ਦੋਏ ਜੋੜ ਵਾਸਤੇ ਪਾਏ, ਧੂੜੀ ਖ਼ਾਕ ਰਮਾਈਆ। ਮਾਣ ਅਭਿਮਾਨ ਸਰਬ ਮਿਟਾਏ, ਹੰਕਾਰ ਰਹਿਣ ਕੋਇ ਨਾ ਪਾਈਆ। ਖ਼ਾਦਮ ਹੋ ਦਰਵੇਸ਼ ਫੇਰਾ ਪਾਏ, ਅਲਫ਼ੀ ਤਨ ਨਾ ਕੋਇ ਰੰਗਾਈਆ। ਨਰ ਨਰੇਸ਼ ਪ੍ਰਭ ਦਇਆ ਕਮਾਏ, ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਨਾ ਕੋਇ ਛੁਡਾਈਆ। ਸਹੰਸਰ ਮੁਖ ਸ਼ੇਸ਼ ਰਾਗ ਨਾ ਗਾਏ, ਤਿਆਗ ਸਭ ਦੇ ਦਏ ਕਰਾਈਆ। ਆਦਿ ਜੁਗਾਦਿ ਜੁਗ ਚੌਕੜੀ ਜੋ
ਖੇਲ ਕਰਾਏ, ਪਤਿਪਰਮੇਸ਼ਵਰ ਬੇਪਰਵਾਹੀਆ। ਓਸ ਸਾਹਿਬ ਦੇ ਲਾਗੋ ਪਾਏਂ, ਜੋ ਡੁਬਦੇ ਰਿਹਾ ਤਰਾਈਆ। ਕਲਜੁਗ ਅੰਤ ਜਿਸ ਭਗਤ ਸੁਹੇਲੇ ਆਣ ਮਿਲਾਏ, ਗੁਰਮੁਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਰਿਖੀ ਮੁਨੀ ਕਹਿਣ ਪ੍ਰਭ ਛੱਡ ਦੇ ਤੱਟ, ਤੱਟ ਕਿਨਾਰਾ ਤੇਰਾ ਨਜ਼ਰੀ ਆਈਆ। ਖ਼ਾਲੀ ਵੇਖੇ ਚੌਦਾਂ ਹੱਟ, ਚੌਦਾਂ ਤਬਕ ਦੇਣ ਦੁਹਾਈਆ। ਰਸਨਾ ਜਿਹਵਾ ਬੱਤੀ ਦੰਦ ਨਾਮ ਆਏ ਜਪ, ਬਾਰਾਂ ਅਖਸ਼ਰ ਗਾਇਤਰੀ ਨਾਲ ਪੜ੍ਹਾਈਆ। ਜਾਂ ਵੇਖਿਆ ਤੇ ਖ਼ਾਲੀ ਹੱਥ, ਝੋਲੀ ਸਕੇ ਨਾ ਕੋਇ ਭਰਾਈਆ। ਭੈ ਭੀਤ ਭਿਆਨਕ ਅੰਦਰ ਆਏ ਨੱਠ, ਨੈਣਾਂ ਨਾਲ ਜਣਾਈਆ। ਸਰਨ ਸਰਨਾਈ ਗਏ ਢੱਠ, ਚਰਨ ਕਵਲ ਸੀਸ ਟਿਕਾਈਆ। ਦੁਰਮਤ ਮੈਲ ਦਰ ਦਵਾਰਿਉਂ ਕੱਟ, ਅੰਮ੍ਰਿਤ ਮੇਘ ਬਰਸਾਈਆ। ਸੱਚਾ ਮਾਰਗ ਇਕੋ ਦੱਸ, ਜਿਸ ਬਿਧ ਭਗਤ ਰਿਹਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਨੇਹੜਾ ਦੇਵੇ ਹੱਸ, ਨਰ ਹਰਿ ਸਾਚਾ ਆਪ ਜਣਾਈਆ। ਰਿਖੀ ਮੁਨੀ ਕਰੋ ਸਭ ਧਿਆਨ, ਹਰਿ ਕਰਤਾ ਆਪ ਜਣਾਈਆ। ਸਭ ਤੋਂ ਵਖਰਾ ਮੇਰਾ ਗਿਆਨ, ਸਮਝ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਸਰਬ ਸ਼ਰਮਾਣ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਮੰਗਣ ਦਾਨ, ਦਰ ਠਾਂਡੇ ਝੋਲੀ ਡਾਹੀਆ। ਮੇਰਾ ਵੱਖਰਾ ਸਭ ਤੋਂ ਜਹਾਨ, ਸਚਖੰਡ ਸਾਚਾ ਸੋਭਾ ਪਾਈਆ । ਜਿਥੇ ਖੇਲ ਕਰਾਂ ਮਹਾਨ, ਖ਼ਾਲਸ ਆਪਣੀ ਧਾਰ ਚਲਾਈਆ। ਦੂਜਾ ਵਿਚ ਨਾ ਕੋਇ ਬਲਵਾਨ, ਚੌਦਾਂ ਵਿਦਿਆ ਰੋਵੇ ਮਾਰੇ ਧਾਈਂਆ। ਸ਼ਰਅ ਵਿਚ ਨਾ ਕੋਇ ਸ਼ੈਤਾਨ, ਸ਼ਰੀਅਤ ਵਿਚ ਨਾ ਕੋਇ ਲੜਾਈਆ। ਜਿਸ ਨੂੰ ਬਖ਼ਸ਼ੇ ਚਰਨ ਧਿਆਨ, ਸੋ ਧਰਨਾਪਤ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਰਿਖ ਮੁਨ ਪੁੱਛੋ ਕੋਲੋਂ ਜਾ ਕੇ ਬ੍ਰਹਮਾ, ਬ੍ਰਹਮਾ ਇਕ ਦੇ ਜਣਾਈਆ। ਜਿਸ ਦਾ ਨਿਹਚਲ ਧਰਮਾ, ਕੀ ਨਾਮ ਰਿਹਾ ਪੜ੍ਹਾਈਆ। ਜਿਸ ਦਾ ਆਦਿ ਜੁਗਾਦਿ ਕਰਮਾ, ਨਿਹਕਰਮੀ ਖੇਲ ਖਿਲਾਈਆ। ਜਿਸ ਦਾ ਲੇਖਾ ਬਾਹਰ ਵਰਨਾਂ ਬਰਨਾਂ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਜਿਸ ਦਾ ਸਹਾਰਾ ਗੁਰ ਅਵਤਾਰਾਂ ਚਰਨਾਂ, ਚਰਨੋਦਕ ਇਕੋ ਜਾਮ ਪਿਆਈਆ। ਜਿਸ ਦੇ ਕੋਲੋਂ ਦੋ ਜਹਾਨ ਡਰਨਾ, ਬ੍ਰਹਿਮੰਡ ਖੰਡ ਸੀਸ ਨਿਵਾਈਆ। ਜਿਸ ਦਾ ਕਲਮਾ ਨਬੀ ਰਸੂਲਾਂ ਪੜ੍ਹਨਾ, ਕਾਇਨਾਤ ਦਿਆਂ ਜਣਾਈਆ। ਜਿਸ ਨੂੰ ਮਿਲ ਕੇ ਭਗਤਾਂ ਤਰਨਾ, ਅਣਤਾਰੂ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇ ਖੁਲ੍ਹਾਈਆ। ਰਿਖੀ ਮੁਨੀ ਕਹਿਣ ਦੱਸ ਬ੍ਰਹਮੇ, ਪ੍ਰਭ ਦੀ ਕੀ ਵਡਿਆਈਆ। ਕਲਜੁਗ ਅੰਤਮ ਅਸੀਂ ਹੋਏ ਨਿਕੰਮੇ, ਨਿਕਰਮਨ ਰਹੇ ਜਣਾਈਆ। ਮਾਵਾਂ ਘਰ ਐਵੇਂ ਜੰਮੇਂ, ਦਸ ਦਸ ਮਾਸ ਅਗਨ ਤਪਾਈਆ। ਅਸੀਂ ਸੀਰ ਚੁੰਘਿਆ ਮੰਮੇ, ਮਮਤਾ ਮੋਹ ਵਧਾਈਆ। ਬਿਨ ਹਰਿ ਕਿਰਪਾ ਰਹੇ ਔਗੁਣੇ, ਗੁਣ ਸਕੇ ਨਾ ਕੋਇ ਸਮਝਾਈਆ। ਸਚ ਦੱਸ ਲੱਖ ਚੁਰਾਸੀ ਕੌਣ ਜਾਣੇ ਛਾਣੇ ਪੁਣੇ, ਜੀਵ ਜੰਤ ਖੋਜ ਖੁਜਾਈਆ । ਕੌਣ ਲਗਾਵੇ ਧੁਰ ਦੀ ਧੁਨੇ, ਧੁਨ ਆਤਮਕ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਧੁਰ ਦਾ ਲੇਖਾ ਦੇ ਦ੍ਰਿੜਾਈਆ। ਰਿਖੀ ਮੁਨੀ ਕਹਿਣ ਬ੍ਰਹਮੇ ਦੱਸ, ਕਹਾਣੀ ਧੁਰ ਦੀ ਦੇ ਜਣਾਈਆ। ਹਉਂ ਹੋ ਕੇ ਤੇਰੇ ਵਸ, ਵਾਸਤਾ ਇਕੋ ਵਾਰ ਪਾਈਆ। ਕਲਜੁਗ ਕਿਰਿਆ ਕੋਲੋਂ ਆਏ ਨੱਸ, ਦੂਰ ਦੁਰਾਡਾ ਪੰਧ ਮੁਕਾਈਆ। ਤੀਰਥ ਤੱਟ ਆਏ ਛੱਡ, ਗੰਗਾ
ਗੋਦਾਵਰੀ ਜਮਨਾ ਸੁਰਸਤੀ ਦਿਤੀ ਤਜਾਈਆ । ਸਮਾਜਾਂ ਵਿਚ ਹੋ ਕੇ ਅੱਡ, ਅੱਡਰਾ ਰਾਹ ਤਕਾਈਆ। ਸਾਨੂੰ ਦੇ ਉਹ ਮਤ, ਮੰਤਰਾਂ ਵਿਚੋਂ ਪਾਰ ਕਢਾਈਆ। ਅਸੀਂ ਮਾਣੀਏ ਉਹਦਾ ਰਸ, ਜੋ ਰਸੀਆ ਬੇਪਰਵਾਹੀਆ। ਜੋ ਭਗਤਾਂ ਅੰਦਰ ਰਿਹਾ ਵਸ, ਸਾਖਿਆਤ ਅਪਣਾ ਡੇਰਾ ਲਾਈਆ। ਉਸ ਦੇ ਅੱਗੇ ਜੋੜੀਏ ਹੱਥ, ਸਚ ਸਿੰਘਾਸਣ ਦੇ ਦ੍ਰਿੜਾਈਆ। ਉਹ ਮਹਿੰਮਾ ਜਣਾਏ ਅਕਥ, ਆਪਣਾ ਪੜਦਾ ਦਏ ਉਠਾਈਆ। ਉਹਦੀ ਚਰਨੀ ਜਾਈਏ ਢੱਠ, ਨਿਉਂ ਨਿਉਂ ਲਾਗੇ ਪਾਈਆ । ਉਹ ਪੁਰਖ ਸਾਹਿਬ ਸਮਰਥ, ਸਦਾ ਸਦਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਬ੍ਰਹਮਾ ਕਹੇ ਸੁਣੋ ਮੁਨ ਰਿਖ, ਰਿਖੀਸ਼ਰ ਦਿਆਂ ਜਣਾਈਆ। ਉਸ ਦੇ ਮਿਲਣ ਦੀ ਜੇ ਲੱਗੀ ਤ੍ਰਿਖ, ਤ੍ਰਿਖਾ ਰੋਗ ਗਵਾਈਆ। ਜੇ ਜਾ ਕੇ ਵੇਖੀਏ ਓਹਦੇ ਗੁਰਸਿਖ, ਜਿਨ੍ਹਾਂ ਸਿਖਿਆ ਝੋਲੀ ਪਾਈਆ। ਜਿਨ੍ਹਾਂ ਦੀ ਪੁਸ਼ਤ ਪਨਾਹ ਹੱਥ ਰੱਖਿਆ ਪਿੱਠ, ਸੀਸ ਜਗਦੀਸ਼ ਹੋਏ ਸਹਾਈਆ। ਸਭ ਤੋਂ ਵੱਖਰੀ ਉਹਨਾਂ ਦੀ ਰੀਤ, ਮੰਦਰ ਮਸੀਤ ਕੋਇ ਨਾ ਜਾਈਆ। ਇਕੋ ਸਵਾਮੀ ਵਸੇ ਚੀਤ, ਚਿਤ ਵਿਤ ਠਗੋਰੀ ਨਾ ਕੋਇ ਰਖਾਈਆ। ਇਕੋ ਢੋਲਾ ਗਾਉਂਦੇ ਗੀਤ, ਤੂੰ ਮੇਰਾ ਮੈਂ ਤੇਰੀ ਓਟ ਤਕਾਈਆ। ਇਕੋ ਰੰਗ ਵਸਣ ਊਚ ਨੀਚ, ਜ਼ਾਤ ਪਾਤ ਨਾ ਕੋਇ ਸਮਝਾਈਆ। ਇਕੋ ਕਲਮਾ ਪੜ੍ਹਨ ਹਦੀਸ, ਇਕੋ ਹਜ਼ਰਤ ਰਹੇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ । ਬ੍ਰਹਮਾ ਕਹੇ ਰਿਖ ਮੁਨ ਸੁਣੋ ਲਾ ਕਰ ਕਾਨ, ਧੁਰ ਸੰਦੇਸ਼ ਸੁਣਾਈਆ। ਜਿਸ ਨੂੰ ਕਹਿੰਦੇ ਸ੍ਰੀ ਭਗਵਾਨ, ਪਾਰਬ੍ਰਹਮ ਬੇਪਰਵਾਹੀਆ। ਸੋ ਨਿਰਗੁਣ ਰੂਪ ਖੇਲ ਕਰੇ ਮਹਾਨ, ਮਹਿੰਮਾ ਅਕਥ ਕਥ ਸੁਣਾਈਆ। ਜਨ ਭਗਤਾਂ ਦੇਵਣ ਆਇਆ ਦਾਨ, ਲੋਕਮਾਤ ਵੇਸ ਵਟਾਈਆ। ਜਿਸ ਨੂੰ ਸੀਸ ਝੁਕਾਂਦੇ ਗੋਪੀ ਕਾਹਨ, ਰਾਮ ਸੀਤਾ ਸੇਵ ਕਮਾਈਆ। ਜਿਸ ਨੂੰ ਈਸਾ ਮੂਸਾ ਮੁਹੰਮਦ ਕਰਨ ਸਲਾਮ, ਸਜਦਿਆਂ ਨਾਲ ਮਿਲਾਈਆ। ਜਿਸ ਨੂੰ ਗੁਰ ਅਵਤਾਰ ਕਰਨ ਪਰਨਾਮ, ਟਿੱਕਾ ਮਸਤਕ ਇਕੋ ਇਕ ਛੁਹਾਈਆ। ਜਿਸ ਦਾ ਵੱਖਰਾ ਅੱਖਰਾਂ ਬਿਨਾ ਕਲਾਮ, ਕੁਦਰਤ ਕਾਦਰ ਰਿਹਾ ਸਮਝਾਈਆ । ਸੋ ਸਾਹਿਬ ਭਗਤਾਂ ਮਿਲਿਆ ਆਣ, ਭਗਵਨ ਆਪਣਾ ਫੇਰਾ ਪਾਈਆ। ਬਾਲੀ ਬੁਧ ਵੇਖ ਅੰਞਾਣ, ਕੋਝੇ ਕਮਲੇ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਬ੍ਰਹਮਾ ਕਹੇ ਰਿਸ਼ੀ ਮੁਨੀ ਪਿਛਲਾ ਬੰਨ੍ਹ ਲਓ ਬਸਤਾ, ਪੁਸਤਕ ਕੰਮ ਕੋਇ ਨਾ ਆਈਆ। ਪ੍ਰਭ ਮਿਲਣ ਦਾ ਇਕੋ ਰਸਤਾ, ਸਚ ਸਚ ਦਿਆਂ ਸਮਝਾਈਆ। ਜੋ ਗੁਰਮੁਖ ਹਿਰਦੇ ਹਰਿ ਹਰਿ ਨਾਮ ਰਟਦਾ, ਰੱਟੇ ਸਾਰੇ ਦਏ ਚੁਕਾਈਆ। ਉਹ ਮਾਲਕ ਆਪਣੇ ਹਕ ਦਾ, ਹਕੀਕਤ ਵੇਖ ਵਖਾਈਆ। ਪਤਿਪਰਮੇਸ਼ਵਰ ਪਰਮ ਪੁਰਖ ਉਸੇ ਦੀ ਪਤ ਰੱਖਦਾ, ਜੁਗ ਜੁਗ ਆਪਣਾ ਫੇਰਾ ਪਾਈਆ। ਕਲਜੁਗ ਅੰਤਮ ਹਿਰਦੇ ਅੰਦਰ ਵਸਦਾ, ਵਸਲ ਇਕੋ ਸਚ ਕਰਾਈਆ। ਅੰਧੇਰਾ ਚੁਕਾ ਕੇ ਰੈਣ ਮਸ ਦਾ, ਨੂਰੀ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣੇ ਸਭ ਦੇ ਝੋਲੀ ਪਾਈਆ। ਰਿਖੀ ਮੁਨੀ ਕਹਿਣ ਬ੍ਰਹਮੇ ਤੈਥੋਂ ਬਲਿਹਾਰੀ, ਬਲ ਬਲ ਸਾਰੇ ਜਾਈਆ। ਅਸੀਂ ਮਿਲੀਏ ਉਸ ਨਿਰੰਕਾਰੀ, ਜੋ ਨਿਰਗੁਣ ਸਰਗੁਣ ਰਿਹਾ ਤਰਾਈਆ। ਚਰਨ ਕਵਲ ਕਰੀਏ ਨਿਮਸਕਾਰੀ, ਨਿਉਂ ਨਿਉਂ ਸੀਸ ਝੁਕਾਈਆ। ਵੇਖੀਏ ਦਰਸ ਸੱਚਾ ਦਰਬਾਰੀ, ਸਚ ਸਿੰਘਾਸਣ ਸੋਭਾ ਪਾਈਆ। ਚਾਰ ਕੁੰਟ ਹੋਏ ਉਜਿਆਰੀ, ਦੀਵਾ ਬਾਤੀ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੇਲ ਮਿਲਾਈਆ। ਜਨ ਭਗਤ ਕਹੇ ਬਿਨ ਭਗਤਾਂ ਕਿਸੇ ਨਾ ਮਿਲਦਾ, ਰਿਸ਼ੀ ਮੁਨੀ ਨੇੜ ਕੋਇ ਨਾ ਆਈਆ। ਉਹ ਮਾਲਕ ਆਤਮ ਸਾਚੇ ਦਿਲ ਦਾ, ਦਿਲਬਰ ਦਾਤਾ ਬੇਪਰਵਾਹੀਆ। ਉਹ ਪੜਦਾ ਹਟਾਵੇ ਬਜਰ ਕਪਾਟੀ ਸਿਲ ਦਾ, ਨੇਤਰ ਅੱਖ ਇਕ ਖੁਲ੍ਹਾਈਆ। ਉਹ ਨੂਰ ਜਣਾਵੇ ਅਗੰਮੀ ਤਿਲ ਦਾ, ਤਿਲਕ ਲਲਾਟ ਲਗਾਈਆ। ਉਹ ਆਤਮ ਸੇਜਾ ਚੜ੍ਹ ਕੇ ਮਿਲਦਾ, ਬਾਹਰੋਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰਿਖੀ ਮੁਨੀ ਕਹਿਣ ਉਹ ਕਿਹੜਾ ਆਸਣ, ਬ੍ਰਹਮੇ ਸਚ ਦੇ ਜਣਾਈਆ। ਜਿਥੇ ਮਿਲੇ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤਾ ਫੇਰਾ ਪਾਈਆ। ਅਸੀਂ ਉਸ ਦੇ ਹੋਈਏ ਦਾਸ ਦਾਸਣ, ਬਣ ਸੇਵਕ ਸੇਵ ਕਮਾਈਆ। ਉਹ ਮਾਲਕ ਨਾਥ ਅਨਾਥਣ, ਦੀਨਣ ਗਲੇ ਲਗਾਈਆ। ਸਚ ਮਿਲਣ ਦੀ ਦੱਸ ਦੇ ਜਾਚਣ, ਜਾਚਕ ਵਾਸਤਾ ਰਹੇ ਪਾਈਆ। ਉਹਦਾ ਜਲਵਾ ਨੂਰ ਬਾਤਨ, ਕਿ ਜ਼ਾਹਰ ਕਰੇ ਰੁਸ਼ਨਾਈਆ । ਕਿ ਦਿਸੇ ਪ੍ਰਿਥਮੀ ਅਕਾਸਣ, ਮੰਡਲ ਮੰਡਪ ਉਪਰ ਡੇਰਾ ਲਾਈਆ। ਕਿਸ ਦਵਾਰਿਉਂ ਜਾਈਏ ਭਾਲਣ, ਆਪਣਾ ਪੰਧ ਮੁਕਾਈਆ। ਪ੍ਰਭ ਮਿਲੇ ਧੁਰ ਦਾ ਲਾਲਣ, ਲਾਲ ਰੰਗ ਦਏ ਚੜ੍ਹਾਈਆ। ਕਿ ਰੂਪ ਵਟਾਈਏ ਗਵਾਲਣ, ਗਗਰੀਆ ਸੀਸ ਉਠਾਈਆ। ਕਿ ਬਣ ਕੇ ਜਾਈਏ ਮਾਲਣ, ਫੁੱਲਾਂ ਹਾਰ ਪਵਾਈਆ। ਕਿ ਬਣ ਕੇ ਜਾਈਏ ਕਵਾਲਣ, ਭਗਤਾਂ ਰਾਗ ਸੁਣਾਈਆ। ਕਿ ਬਣ ਕੇ ਜਾਈਏ ਸਵਾਲਣ, ਅੱਗੇ ਆਪਣੀ ਝੋਲੀ ਡਾਹੀਆ। ਬ੍ਰਹਮਾ ਕਹੇ ਜੇ ਜਾਣਾ ਮੈਂ ਆਵਾਂ ਜਾਚ ਸਿਖਾਲਣ, ਸਾਚੀ ਸਿਖਿਆ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬ੍ਰਹਮਾ ਕਹੇ ਜੇ ਪ੍ਰਭ ਮਿਲਣ ਦਾ ਚਾਓ, ਧੁਰ ਦੀ ਧਾਰ ਦਿਆਂ ਸਮਝਾਈਆ। ਪਹਿਲੋਂ ਉਹਦਿਆਂ ਭਗਤਾਂ ਪਕੜੋ ਜਾ ਕੇ ਬਾਹੋਂ, ਆਪਣਾ ਆਪ ਮਿਟਾਈਆ। ਫਿਰ ਰੋ ਰੋ ਹਾਲ ਸੁਣਾਓ, ਨੇਤਰ ਨੈਣਾਂ ਛਹਿਬਰ ਲਾਈਆ। ਗਲਵਕੜੀ ਆਪਣੀ ਪਾਓ, ਪੱਲੂ ਗੰਢ ਬੰਧਾਈਆ। ਰੁਠਿਆਂ ਲਓ ਮਨਾਓ, ਆਪਣਾ ਆਪ ਮਿਟਾਈਆ। ਉਹਨਾਂ ਨਾਲ ਮਿਲ ਕੇ ਦੋ ਅੱਖਰਾਂ ਵਾਲਾ ਢੋਲਾ ਗਾਓ, ਗੀਤ ਗੋਬਿੰਦ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਰਿਖੀ ਮੁਨੀ ਭਗਤਾਂ ਲੱਭੋ, ਚਾਰ ਕੁੰਟ ਧਿਆਨ ਲਗਾਈਆ। ਦਹਿ ਦਿਸ਼ਾ ਉਠ ਉਠ ਭੱਜੋ, ਅਪਣਾ ਪੰਧ ਮੁਕਾਈਆ। ਜਗਤ ਸਿੰਘਾਸਣ ਕੂੜੇ ਤਜੋ, ਅਭਿਮਾਨ ਰਹਿਣ ਨਾ ਪਾਈਆ। ਜੇ ਕੋਈ ਗੁਰਮੁਖ ਮਿਲੇ ਅੱਗੋਂ, ਸੀਸ ਦੇਣਾ ਝੁਕਾਈਆ। ਫਿਰ ਆਪੇ ਬਣ ਜਾਉ ਹੰਸ ਕਗੋਂ, ਕਾਗੋਂ ਹੰਸ ਵਖਾਈਆ। ਦਰਸ਼ਨ ਕਰਕੇ ਗੁਰਮੁਖ ਰੱਜੋ, ਆਪਣੀ ਤ੍ਰਿਖਾ ਬੁਝਾਈਆ। ਉਹਨਾਂ ਨਾਲ ਅੱਗੇ ਵਧੋ, ਵਾਧਾ ਧੁਰ ਦਾ ਦਏ ਸਮਝਾਈਆ। ਪ੍ਰੇਮ ਪ੍ਰੀਤੀ ਅੰਦਰ ਮਘੋ, ਨੂਰੀ ਚੰਦ ਚਮਕਾਈਆ। ਜਿਨ੍ਹਾਂ ਨੂੰ ਮਿਲਿਆ ਉਪਰ ਸ਼ਾਹ ਰਗੋਂ, ਉਹ ਸ਼ਹਿਨਸ਼ਾਹ ਤੁਹਾਨੂੰ ਦੇਣ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਦੇਣ ਵਖਾਈਆ। ਰਿਖੀ ਮੁਨੀ ਕਹਿਣ ਸਾਨੂੰ ਮਨਜ਼ੂਰ, ਤੇਰੀ ਵਡ ਵਡਿਆਈਆ। ਅਸੀਂ ਜਾ ਕੇ ਵੇਖੀਏ ਹਜ਼ੂਰ, ਆਪਣਾ ਪੰਧ ਮੁਕਾਈਆ। ਜਨ ਭਗਤਾਂ ਦਾ ਬਣ ਮਜ਼ਦੂਰ, ਧੁਰ ਦੀ ਸੇਵ ਕਮਾਈਆ। ਨਾਤਾ ਛੋੜ ਕੇ ਕੂੜੋ ਕੂੜ, ਗੁਰਮੁਖ ਸੱਜਣ ਜੋੜ ਲੈਣਾ ਜੁੜਾਈਆ। ਉਹਨਾਂ ਦੀ ਮਸਤਕ ਲਾ ਕੇ ਧੂੜ, ਟਿੱਕਾ ਇਕੋ ਦੇਣਾ ਰਮਾਈਆ। ਉਹਨਾਂ ਦਾ ਮਾਣ ਅਭਿਮਾਣ ਤੋੜ ਗ਼ਰੂਰ, ਗ਼ੁਰਬਤ ਬਾਹਰ ਦੇਣੀ ਕਢਾਈਆ।
ਜਿਨ੍ਹਾਂ ਭਗਤਾਂ ਦੇ ਦਰਸ਼ਨ ਕਰਨ ਆਇਆ ਮਨਸੂਰ, ਸ਼ਮਸ ਤਬਰੇਜ਼ ਧਿਆਨ ਲਗਾਈਆ। ਅਸੀਂ ਵੀ ਉਹਨਾਂ ਦੇ ਹੋਏ ਮਸ਼ਕੂਰ, ਮੁਸ਼ਕਲ ਹੱਲ ਦੇਣ ਕਰਾਈਆ। ਉਨ੍ਹਾਂ ਨਾਲ ਉਹਨਾਂ ਦਾ ਮਹਿਬੂਬ, ਮੁਹੱਬਤ ਸਚ ਰਿਹਾ ਕਮਾਈਆ। ਜਿਸ ਦੀ ਮੰਜ਼ਲ ਚੜ੍ਹ ਕੇ ਮੁੱਕੇ ਅੱਗੇ ਹਦੂਦ, ਮਕਸੂਦ ਇਕੋ ਨਜ਼ਰੀ ਆਈਆ। ਜੋ ਹਰ ਘਟ ਥਾਂ ਦਿਸੇ ਸਦਾ ਮੌਜੂਦ, ਵਿਛੜ ਕਦੇ ਨਾ ਜਾਈਆ। ਉਸ ਦੇ ਨਾਲ ਮਿਲ ਕੇ ਆਪਣਾ ਦਈਏ ਸਬੂਤ, ਸਾਬਤ ਸੂਰਤ ਇਕੋ ਨਜ਼ਰੀ ਆਈਆ। ਜਿਸ ਦਾ ਰੂਹ ਨਾ ਬੁੱਤ ਕਲਬੂਤ, ਪੰਜ ਤਤ ਨਾ ਕੋਇ ਵਖਾਈਆ। ਮਹੱਲ ਅਟਲ ਵਸੇ ਅਰੂਜ, ਅਰਸ਼ਾਂ ਉਪਰ ਡੇਰਾ ਲਾਈਆ। ਜਨ ਭਗਤਾਂ ਦੇਵੇ ਆਪਣੀ ਸੂਝ, ਬੁਧ ਬਿਬੇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਲਏ ਤਰਾਈਆ। ਜਨ ਭਗਤ ਕਹਿਣ ਉਹ ਵੇਖੋ ਆ ਕੇ ਮੁਨੀ ਰਿਖੀ, ਆਪਣਾ ਪੰਧ ਮੁਕਾਈਆ। ਜਿਨ੍ਹਾਂ ਦੇ ਕੋਲ ਗਠੜੀ ਨਿੱਕੀ, ਬੋਝਿਆਂ ਰਹੇ ਉਠਾਈਆ। ਉਹਨਾਂ ਦੇ ਭਾਰ ਲੱਗਾ ਪਿੱਠੀ, ਰੋਵਣ ਦੇਣ ਦੁਹਾਈਆ। ਉਹਨਾਂ ਦੇ ਕੋਲ ਕਿਹੋ ਜਿਹੀ ਚਿੱਠੀ, ਕਬੀਰ ਜੁਲਾਹਾ ਗਿਆ ਫੜਾਈਆ। ਜਿਸ ਦੀ ਧਾਰ ਸਭ ਤੋਂ ਤਿੱਖੀ, ਨਿਰਾਲੀ ਸਮਝ ਕੋਇ ਨਾ ਆਈਆ। ਉਹ ਰੱਖੀ ਪਿਛੇ ਗੁਝੀ, ਹੋਛੀ ਮਤ ਰਖਾਈਆ। ਉਸ ਦੀ ਕਿਸੇ ਨਾ ਸਮਝੀ ਬਿਧੀ, ਭੇਵ ਸਕੇ ਨਾ ਕੋਇ ਸਮਝਾਈਆ। ਉਸ ਦੇ ਉਤੇ ਡੰਡੀ ਰੱਖੀ ਸਿੱਧੀ, ਸਿੱਧਾ ਰਾਹ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਰਿਖੀ ਮੁਨੀ ਚੁੱਕ ਕੇ ਆਏ ਬੋਝੇ, ਬੋਝਲ ਦੇਣ ਦੁਹਾਈਆ। ਦਰ ਆ ਕੇ ਭਾਰ ਡਿੱਗੇ ਗੋਡੇ, ਕੂਹਣੀਆ ਧਰਤ ਉਤੇ ਟਿਕਾਈਆ। ਸਾਡੇ ਪ੍ਰਭ ਜੀ ਥੱਕ ਗਏ ਮੋਢੇ, ਗਠੜੀ ਸੀਸ ਨਾ ਕੋਇ ਉਠਾਈਆ। ਸਾਡੇ ਚੂੰਡੇ ਹੋ ਗਏ ਰੋਡੇ, ਚੋਟੀਆਂ ਲਈਆਂ ਮੁਨਾਈਆ। ਸਾਨੂੰ ਹੱਥ ਨਾ ਆਇਉਂ ਢੂੰਡੇ, ਢੂੰਡ ਵੇਖੀ ਸਰਬ ਲੋਕਾਈਆ। ਅੰਤਮ ਹਾਰ ਕੇ ਤੇਰੇ ਦਰ ਤੇ ਹੋਏ ਮੂੰਧੇ, ਮੁਖ ਘਾਸ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਭੇਵ ਖੁਲ੍ਹਾਈਆ। ਮਿਹਰਵਾਨ ਪ੍ਰਭੂ ਹੋਇਆ ਦਿਆਲ, ਦਇਆਵਾਨ ਜਣਾਈਆ। ਭਗਤ ਸੁਹੇਲਾ ਮੇਰਾ ਲਾਲ, ਲਾਲਨ ਰੰਗ ਚੜ੍ਹਾਈਆ। ਆਪਣੀ ਚਿੱਠੀ ਦਿਉ ਵਖਾਲ, ਜੋ ਮੁਨੀ ਰਿਖੀ ਅੱਖਰ ਪੜ੍ਹਨ ਕੋਇ ਨਾ ਪਾਈਆ। ਜਿਸ ਦੇ ਉਤੇ ਇਕ ਸਵਾਲ, ਸਵਾ ਸਵਾ ਅੰਕ ਰਿਹਾ ਵਖਾਈਆ। ਸਵਾ ਰੱਤੀ ਦਾ ਲਾਲ ਨਿਸ਼ਾਨ, ਕੇਸਰ ਟਿੱਕਾ ਲਾਈਆ। ਪਿਛਲਾ ਦੇਵੇ ਆਪ ਅਹਿਵਾਲ, ਹਾਲਤ ਸਭ ਦੀ ਰਿਹਾ ਵਖਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਰਿਹਾ ਵਜਾਈਆ। ਦਰਗਾਹ ਸਾਚੀ ਮਿਲੇ ਨਾ ਕੋਇ ਦਲਾਲ, ਅੱਗੇ ਹੋ ਨਾ ਕੋਇ ਛੁਡਾਈਆ। ਫੱਲ ਦਿਸੇ ਨਾ ਕਿਸੇ ਡਾਲ੍ਹ, ਸਿਮਲ ਰੁੱਖ ਰਹੇ ਲਹਿਰਾਈਆ। ਰਿਖੀ ਮੁਨੀ ਹੋਏ ਬੇਹਾਲ, ਬਿਹਬਲ ਹੋ ਕੇ ਮਾਰਨ ਧਾਈਆ। ਬਿਨ ਤੇਰੀ ਕਿਰਪਾ ਸ੍ਰੀ ਭਗਵਾਨ, ਸਿਰ ਹੱਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਹਿਣਾ ਝੋਲੀ ਪਾਈਆ। ਰਿਖੀਆਂ ਮੁਨੀਆਂ ਸੁਣਿਆ ਚਿੱਠੀ ਖੋਲ੍ਹ ਰੱਖੀ, ਵਰਕਾ ਹਰਿ ਜੂ ਲਏ ਉਲਟਾਈਆ। ਪੁਰਖ ਅਬਿਨਾਸ਼ੀ ਕਹੇ ਮੈਂ ਪੜ੍ਹਦਾ ਆਪਣੀ ਅੱਖੀਂ, ਕਿਹੜੇ ਅੱਖਰਾਂ ਨਾਲ ਬਣਾਈਆ। ਜਿਸ ਦੇ ਉਤੇ ਲਿਖਿਆ ਪ੍ਰਭ ਸਭ ਦਾ ਇਕੋ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿੰਨਾਂ ਚਿਰ ਉਸਦੀ ਬਣੋ ਨਾ ਸੱਚੀ ਸਖੀ, ਸਾਖਿਆਤ ਨਜ਼ਰ ਕਿਸੇ ਨਾ ਆਈਆ। ਕਬੀਰ ਜੁਲਾਹੇ ਪੜ੍ਹੀ ਇਕੋ ਪੱਟੀ, ਜਿਸ ਦਾ ਲੇਖਾ ਲਿਖਿਆ ਬਿਨ ਕਲਮ ਸ਼ਾਹੀਆ। ਇਹ ਉਸਦੇ ਨਾਮ ਦੀ
ਰੱਤੀ, ਜਿਹੜੀ ਇਸਦੇ ਉਤੇ ਟਿਕਾਈਆ। ਜਿਸ ਦੇ ਨਾਲ ਤ੍ਰਿਲੋਚਣ ਦੀ ਚਲਦੀ ਰਹੀ ਹੱਟੀ, ਭੰਡਾਰਾ ਮੇਰਾ ਦਿਤਾ ਵਰਤਾਈਆ। ਉਹ ਅਜੇ ਤੱਕ ਨਾ ਮੁੱਕੀ, ਅੱਗੇ ਨਾਲੋਂ ਵੱਡੀ ਨਜ਼ਰੀ ਆਈਆ। ਉਹ ਭਗਤਾਂ ਪਿਛੇ ਪ੍ਰਭ ਨੇ ਚੁੱਕ ਰੱਖੀ, ਤੁਹਾਡੀ ਗਿੱਚੀ ਪਿਛੇ ਟਿਕਾਈਆ। ਜੇ ਤੁਸਾਂ ਵਸਣਾ ਸੁਖੀ, ਸਚ ਸੰਦੇਸਾ ਦਿਆਂ ਜਣਾਈਆ। ਜੇ ਆਤਮ ਤੁਹਾਡੀ ਭੁੱਖੀ, ਪ੍ਰਭ ਦਰਸ਼ਨ ਪੌਣਾ ਚਾਈਂ ਚਾਈਂਆ। ਜਿਸ ਦੀ ਖੇਲ ਨਹੀਂ ਜਗ ਲੁਕੀ, ਦੋ ਜਹਾਨਾਂ ਦਏ ਵਡਿਆਈਆ। ਉਹਦੀ ਭਗਤਾਂ ਨਾਲ ਮੀਟੀ ਪੁੱਗੀ, ਦੂਜਾ ਸੰਗ ਨਾ ਕੋਇ ਰਖਾਈਆ। ਉਹ ਵੜਿਆ ਭਗਤਾਂ ਦੀ ਝੁੱਗੀ, ਮਹੱਲ ਅਟਲ ਦਿਤੇ ਤਜਾਈਆ। ਉਥੇ ਖਾ ਕੇ ਮਿੱਸੀ ਰੁੱਖੀ, ਰੁਖ਼ ਆਪਣਾ ਲਿਆ ਬਦਲਾਈਆ। ਜਾਓ ਸਾਰੇ ਮੁਨੀ ਰਿਖੀ, ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਚਿੱਠੀ ਕਹੇ ਕੋਈ ਬਣੋ ਚਿੱਠੀ ਰਸੈਣ, ਆਪਣਾ ਪੰਧ ਮੁਕਾਈਆ। ਮੇਰਾ ਨੁਕਤਾ ਨਜ਼ਰ ਨਾ ਆਇਆ ਗ਼ੈਨ, ਐਨ ਅੱਖ ਨਾ ਕੋਇ ਖੁਲ੍ਹਾਈਆ। ਹਮਜ਼ਾ ਹੋ ਬੈਠਾ ਤਰਫ਼ੈਨ, ਯੇ ਯੁਕਤੀ ਨਾ ਕੋਇ ਸਮਝਾਈਆ। ਅਲਫ਼ ਇਕੋ ਆਈ ਕਹਿਣ, ਧੁਰ ਸੰਦੇਸ਼ਾ ਰਹੀ ਸੁਣਾਈਆ। ਜੋ ਸਭ ਦਾ ਮਾਲਕ ਸੱਜਣ ਸੈਣ, ਦਾਤਾ ਬੇਪਰਵਾਹੀਆ। ਭਗਤ ਸੁਹੇਲੇ ਉਸਦੇ ਦਰ ਤੇ ਰਹਿਣ, ਆਪਣਾ ਆਸਣ ਲਾਈਆ। ਇਕੋ ਢੋਲਾ ਕਹਿਣ, ਸੋਹੰ ਕਰਨ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ । ਚਿੱਠੀ ਕਹੇ ਮੇਰਾ ਦੱਸੋ ਮਜ਼ਮੂਨ, ਅੱਖਰਾਂ ਨਾਲ ਬਣਾਈਆ। ਮੇਰੇ ਵਿਚ ਉਹ ਕਾਨੂੰਨ, ਜੋ ਕਾਇਦੇ ਆਜ਼ਮ ਸਕੇ ਨਾ ਕੋਇ ਸਮਝਾਈਆ। ਜੋ ਮੇਰਾ ਹੋਇਆ ਮਮਨੂਨ, ਮੈਂ ਉਸ ਨਾਲ ਦਿਆਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਚਿੱਠੀ ਕਹੇ ਮੇਰਾ ਫੋਲੋ ਪੜਦਾ, ਸਚ ਦਿਆਂ ਸੁਣਾਈਆ। ਸਾਹਿਬ ਮੇਰਾ ਕੀ ਕੁਛ ਕਰਦਾ, ਕੁਦਰਤ ਕਾਦਰ ਵੇਖ ਵਖਾਈਆ। ਉਸਨੂੰ ਵੇਖ ਕੇ ਗੁਰਮੁਖ ਤਰਦਾ, ਭਗਤਾਂ ਹੋਏ ਸਹਾਈਆ। ਉਹ ਮਾਲਕ ਘਰ ਘਰ ਦਾ, ਖ਼ਾਲਕ ਇਕ ਅਖਵਾਈਆ। ਨਿਰਭੈ ਕਦੇ ਨਾ ਡਰਦਾ, ਭੈ ਸਭ ਨੂੰ ਆਪ ਜਣਾਈਆ। ਰਿਖੀ ਮੁਨੀ ਉਹਦੇ ਚਰਨਾਂ ਜਾ ਕੇ ਤਰਦਾ, ਜੋ ਢਹਿ ਪਿਆ ਸਰਨਾਈਆ। ਉਹ ਰੂਪ ਅਗੰਮੀ ਧਰਦਾ, ਜੋਤੀ ਜਾਮਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਚਿੱਠੀ ਕਹੇ ਕਬੀਰ ਵਜਾਇਆ ਡੰਕ, ਨਿਰਗੁਣ ਧਾਰ ਸਰਬ ਸਮਝਾਈਆ। ਜਿਸ ਦੇ ਨਾਮ ਦਾ ਇਕੋ ਅੰਕ, ਅੰਕੜੇ ਸਰਬ ਮੁਕਾਈਆ। ਜਿਸ ਦਾ ਇਸ਼ਾਰਾ ਧੁਰ ਦੀ ਤਨਕ, ਤੰਦ ਸਤਾਰ ਹਿਲਾਈਆ। ਜਿਸ ਦਾ ਦਵਾਰਾ ਸਚਖੰਡ ਬੰਕ, ਥਿਰ ਘਰ ਵੱਜੇ ਵਧਾਈਆ। ਜਿਸ ਦਾ ਲਹਿਣਾ ਆਦਿ ਅੰਤ, ਜੁਗ ਚੌਕੜੀ ਖੇਲ ਖਿਲਾਈਆ। ਜਿਸ ਨੂੰ ਕਹਿੰਦੇ ਸ੍ਰੀ ਭਗਵੰਤ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਲੱਖ ਚੁਰਾਸੀ ਕੰਤ, ਚਾਰੇ ਖਾਣੀ ਰਿਹਾ ਹੰਢਾਈਆ। ਸੋ ਅੰਤਮ ਆਵੇ ਹੋ ਕੇ ਨਿਹਕਲੰਕ, ਬਿਨ ਅੱਖਰਾਂ ਕਬੀਰ ਜੁਲਾਹਾ ਗਿਆ ਜਣਾਈਆ। ਰਿਖੀਓ ਮੁਨੀਓ ਓਹਦੀ ਕਿਰਪਾ ਬਿਨਾ ਕੋਈ ਨਾ ਬਣਨਾ ਸੰਤ, ਸਤ੍ਹਾ ਸਭ ਦੀ ਦਏ ਬਦਲਾਈਆ। ਓਹਦਾ ਫ਼ੁਰਨਾ ਇਕੋ ਮੰਤ, ਮੰਤਵ ਸਭ ਦੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ੇ ਆਪ ਸੁਣਾਈਆ। ਚਿੱਠੀ ਕਹੇ ਮੇਰੀ ਅਗਲੀ ਵੇਖੋ ਸਤਰ, ਸੱਤਾਂ ਹਿੰਦਸਿਆਂ ਨਾਲ ਬਣਾਈਆ। ਉਹ ਆਪਣੇ ਦਵਾਰਿਉਂ ਆਵੇ ਉਤਰ, ਨਾ ਕੋਈ ਜੰਮੇ ਪਿਤਾ ਮਾਈਆ। ਇਕੋ
ਸ਼ਬਦ ਬਣਾਏ ਪੁੱਤਰ, ਪੋਤਰੇ ਗੁਰਮੁਖ ਰੂਪ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਓਸੇ ਦਾ ਕਰਨ ਸ਼ੁਕਰ, ਸ਼ੁਕਰੀਆ ਕਹਿ ਕੇ ਸੀਸ ਨਿਵਾਈਆ। ਭਗਤ ਸੁਹੇਲੇ ਚੁੱਕੇ ਕੁੱਛੜ, ਆਪਣੀ ਗੋਦ ਉਠਾਈਆ। ਕੀਤਾ ਕੌਲ ਨਾ ਜਾਏ ਮੁਕਰ, ਲੱਗੀ ਪ੍ਰੀਤੀ ਤੋੜ ਨਿਭਾਈਆ। ਸੰਤ ਸੁਹੇਲਿਆਂ ਆਏ ਪੁਛਣ, ਦੁਖੀਆਂ ਦਰਦ ਵੰਡਾਈਆ। ਗੁਰਮੁਖ ਕੋਈ ਨਾ ਦੇਵੇ ਲੁਕਣ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਗੁਰਸਿਖ ਕੋਈ ਨਾ ਦੇਵੇ ਰੁੱਸਣ, ਰੁੱਸਿਆਂ ਲਏ ਮਨਾਈਆ। ਸ਼ੇਰ ਬਘੇਲਾ ਹੋ ਕੇ ਆਏ ਬੁੱਕਣ, ਇਕੋ ਭਬਕ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਚਿੱਠੀ ਕਹੇ ਮੇਰੇ ਅੱਗੇ ਵੇਖੋ ਢਾਈ ਉਂਗਲਾਂ ਵਾਲੀ ਲਕੀਰ, ਜੋ ਇਕੋ ਦਿਤੀ ਲਗਾਈਆ। ਜਿਸ ਦੇ ਵਿਚੋਂ ਅਲਫ਼ ਦੀ ਬਣੀ ਤਸਵੀਰ, ਅਸਲੀਅਤ ਰਹੇ ਦ੍ਰਿੜਾਈਆ । ਜਿਸ ਦੀ ਮੰਜ਼ਲ ਬੇਨਜ਼ੀਰ, ਸ਼ਾਹ ਹਕੀਰ ਸਮਝ ਨਾ ਪਾਈਆ। ਜਿਸ ਦੀ ਚੋਟੀ ਇਕ ਅਖ਼ੀਰ, ਆਖ਼ਰ ਬਹਿ ਕੇ ਡੇਰਾ ਲਾਈਆ। ਜਿਸ ਦੇ ਹੱਥ ਆਦਿ ਜੁਗਾਦੀ ਤਦਬੀਰ, ਤਕਦੀਰ ਰਿਹਾ ਬਣਾਈਆ। ਜਿਸ ਦਾ ਹੁਕਮ ਮੰਨਦੇ ਪੀਰ ਫ਼ਕੀਰ, ਕਲਮਾ ਮਸਲਿਆਂ ਵਿਚ ਗਾਈਆ। ਜਿਸ ਦਾ ਤਿੱਖਾ ਨਿਰਾਲਾ ਖੰਡਾ ਸ਼ਮਸ਼ੀਰ, ਸ਼ਮਾ ਦੀਪ ਰਿਹਾ ਜਗਾਈਆ। ਉਸਦੇ ਉਤੇ ਲੇਖਾ ਲਿਖਿਆ ਪ੍ਰਭ ਨਾ ਸ਼ਹਿਨਸ਼ਾਹ ਨਾ ਗ਼ਰੀਬ, ਅਮੀਰ ਉਮਰਾਉ ਵਿਚ ਨਾ ਕਦਮ ਟਿਕਾਈਆ। ਨਾ ਪਾਤਸ਼ਾਹ ਨਾ ਵਜ਼ੀਰ, ਸ਼ਾਹ ਸਵਾਰ ਨਾ ਕੋਇ ਚਤੁਰਾਈਆ। ਉਹ ਦਾਤਾ ਗੁਣੀ ਗਹੀਰ, ਗਹਿਰ ਗਵਰ ਅਖਵਾਈਆ। ਜਿਸ ਵੇਲੇ ਗੰਗਾ ਵਿਚੋਂ ਕਬੀਰ ਦੇ ਕੱਟੇ ਜ਼ੰਜੀਰ, ਖੰਡਾ ਆਪਣਾ ਨਾਮ ਫਿਰਾਈਆ। ਉਸ ਵੇਲੇ ਕਿਹਾ ਇਹ ਪੀਰਾਂ ਦਾ ਪੀਰ, ਪੈਗ਼ੰਬਰ ਨੂਰ ਖ਼ੁਦਾਈਆ। ਚਿੱਠੀ ਉਤੇ ਮਾਰ ਕੇ ਆਪ ਲਕੀਰ, ਜਗਤ ਨਿਸ਼ਾਨਾ ਗਿਆ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਸਰਨਾਈਆ। ਲਕੀਰ ਕਹੇ ਮੈਂ ਚਿੱਟੀ ਨਾ ਕਾਲੀ, ਸ਼ਾਹੀ ਰੰਗ ਨਾ ਕੋਇ ਰੰਗਾਈਆ। ਮੇਰੀ ਖੇਲ ਸਰਬ ਤੋਂ ਨਿਰਾਲੀ, ਨਿਰਾਕਾਰ ਆਪ ਜਣਾਈਆ। ਮੇਰਾ ਲਹਿਣਾ ਨਾਲ ਜੋਤ ਅਕਾਲੀ, ਦੂਜੇ ਸਮਝ ਨਾ ਸਕਣ ਰਾਈਆ। ਮੈਂ ਹੱਥ ਨਾ ਆਵਾਂ ਭਾਲੀ, ਨੌ ਖੰਡ ਨਿਸ਼ਾਨ ਨਾ ਕੋਈ ਵਖਾਈਆ। ਕਰ ਕਿਰਪਾ ਪ੍ਰਭ ਜੂ ਆਪੇ ਰੱਖੀ ਸੰਭਾਲੀ, ਰਿਖੀ ਮੁਨੀਆਂ ਦੀ ਚੋਟੀ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਚਿੱਠੀ ਕਹੇ ਮੈਂ ਰਹੀ ਪਟਕ, ਆਪਣਾ ਧਿਆਨ ਲਗਾਈਆ। ਤੁਸੀਂ ਖੋਲ੍ਹੋ ਮੈਨੂੰ ਛੇਤੀ ਚਟਕ, ਤੀਜਾ ਵਰਕਾ ਦਿਓ ਉਲਟਾਈਆ। ਜਿਸ ਉਤੇ ਭਗਵਾਨ ਨਾਲ ਕਬੀਰ ਨੇ ਲਿਖੀ ਸ਼ਰਤ, ਸ਼ਹਾਦਤ ਆਪਣੀ ਦਿਤੀ ਪਾਈਆ । ਜਿਸ ਵੇਲੇ ਪ੍ਰਭੂ ਨਿਰਗੁਣ ਹੋ ਕੇ ਆਵੇਂ ਪਰਤ, ਤੇਰੇ ਭਗਤਾਂ ਤੋਂ ਝੱਲੀ ਨਾ ਜਾਏ ਜੁਦਾਈਆ। ਤੇਰਾ ਵੇਖਣ ਖੇਲ ਅਸਚਰਜ, ਘਰ ਘਰ ਬੈਠਿਆਂ ਖ਼ੁਸ਼ੀ ਮਨਾਈਆ। ਜੇ ਤੂੰ ਜੋਧਾ ਸੂਰਬੀਰ ਮਰਦਾਨਾ ਮਰਦ, ਮਦਦਗਾਰ ਇਕ ਅਖਵਾਈਆ। ਤੇਰੇ ਹੁੰਦਿਆਂ ਦੂਜਾ ਕਿਆ ਕੋਈ ਕਰੇ ਤਸ਼ੱਦਦ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਚਿੱਠੀ ਕਹੇ ਮੇਰਾ ਚੌਥਾ ਵਰਕਾ ਤੱਕੋ, ਇਕ ਧਿਆਨ ਲਗਾਈਆ। ਜਨ ਭਗਤੋ ਪ੍ਰਭ ਨੂੰ ਮਿਲਦੇ ਕਦੇ ਨਾ ਥੱਕੋ, ਥਕਾਵਟ ਨਜ਼ਰ ਕੋਇ ਨਾ ਆਈਆ। ਜੇ ਵਸੋ ਤੇ ਓਹਦੀ ਚਰਨੀਂ ਵਸੋ, ਬਾਕੀ ਜੀਵਨ ਦੀ ਲੋੜ ਰਹੇ ਨਾ ਰਾਈਆ। ਜੇ ਹੱਸੋ ਤੇ ਓਸੇ ਨਾਲ ਹੱਸੋ, ਬਾਕੀ ਖ਼ੁਸ਼ੀ ਕੰਮ ਕਿਸੇ ਨਾ ਆਈਆ। ਜੇ ਬਚੋ ਤੇ ਓਸੇ ਦੀ ਗੋਦੀ ਬਚੋ, ਲੱਖ ਚੁਰਾਸੀ
ਜੁਗ ਜੁਗ ਕਾਲ ਰਿਹਾ ਖਾਈਆ। ਜੇ ਮਘੋ ਤੇ ਓਸੇ ਦੇ ਨੂਰ ਅੰਦਰ ਮਘੋ, ਜੋਤੀ ਜੋਤ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚੌਥਾ ਅੰਕ ਕਹੇ ਵੇਖੋ ਕਰਦੇ ਦਸਖ਼ਤ, ਖ਼ਤਰਾ ਭਗਤਾਂ ਰਿਹਾ ਚੁਕਾਈਆ। ਜੇ ਪ੍ਰਭੂ ਮੁੜ ਕੇ ਆ ਗਿਆ ਵਤ, ਵਤਨ ਤੁਹਾਡਾ ਵੇਖ ਵਖਾਈਆ। ਬਣ ਕੇ ਕਮਲਾਪਤ, ਪਤਿਪਰਮੇਸ਼ਵਰ ਹੋਏ ਸਹਾਈਆ। ਤੁਹਾਡੇ ਨਾਲ ਮਿਲਾਏ ਅੱਖ, ਅੱਖਰਾਂ ਤੋਂ ਬਾਹਰ ਕਰੇ ਪੜ੍ਹਾਈਆ। ਰਿਖ ਮੁਨ ਜੇ ਪਹਿਲੋਂ ਤੁਹਾਡੀ ਚਰਨੀ ਜਾਣ ਢੱਠ, ਫੇਰ ਆਪਣੇ ਨਾਲ ਮਿਲਾਈਆ। ਗੁਰਸਿਖ ਸਰੋਵਰ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਿਉਂ ਨਿਉਂ ਲਾਗੇ ਪਾਈਆ। ਜਿਨ੍ਹਾਂ ਮਿਲਿਆ ਸਾਚਾ ਸਾਹਿਬ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਉਹਨਾਂ ਦਾ ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੌਂਦੇ ਜਸ, ਅੰਜੀਲ ਕੁਰਾਨ ਢੋਲੇ ਰਹੇ ਸੁਣਾਈਆ। ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤਾਂ ਅੰਤਰ ਰਿਹਾ ਵਸ, ਸਚ ਦਵਾਰੇ ਡੇਰਾ ਲਾਈਆ। ਚਿੱਠੀ ਅਨੋਖੀ ਵੱਖਰੀ ਬਿਨ ਅੱਖਰੀਂ ਰਹੀ ਦੱਸ, ਦਹਿ ਦਿਸ਼ਾ ਹਾਲ ਸੁਣਾਈਆ। ਭਰਮਦੀ ਭਟਕਦੀ ਅਟਕਦੀ ਮਟਕਦੀ ਕੋਲ ਆਈ ਪੁਰਖ ਸਮਰਥ, ਜਿਸ ਲਟਕਦੀ ਆਪਣੇ ਹੱਥ ਉਠਾਈਆ। ਜਿਸ ਦੇ ਉਤੇ ਲਾਈਨ ਸਿੱਧੀ ਸੜਕ ਦੀ, ਪ੍ਰੇਮੀ ਤਾਰ ਖੜਕਦੀ, ਮਾਰਗ ਇਕੋ ਰਹੀ ਵਖਾਈਆ। ਇਹ ਖੇਲ ਓਸ ਮਰਦ ਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਸੁਣ ਸੁਣ ਖ਼ੁਸ਼ੀ ਮਨਾਈਆ। ਚਿੱਠੀ ਕਹੇ ਸੁਨੇਹੜਾ ਕਬੀਰ, ਕਬਰਾਂ ਵਿਚੋਂ ਬਾਹਰ ਸੁਣਾਈਆ। ਓਹ ਮਾਲਕ ਆਇਆ ਜਿਸ ਦਾ ਤਨ ਨਾ ਕੋਇ ਸਰੀਰ, ਤਤ ਨਜ਼ਰ ਕੋਇ ਨਾ ਆਈਆ। ਦਾਤਾ ਹੋ ਕੇ ਗੁਣੀ ਗਹੀਰ, ਗਹਿਰ ਗਵਰ ਖੇਲ ਖਿਲਾਈਆ। ਜਿਹਦਾ ਨੂਰ ਜਹੂਰ ਲਾਤਸਵੀਰ, ਤਸਬੀਆਂ ਵਾਲਾ ਕੋਈ ਸਮਝ ਨਾ ਸਕੇ ਰਾਈਆ। ਕਰਨੀਆਂ ਕਰ ਕੇ ਮਸ਼ਹੂਰ, ਕਰਤਾ ਵਡ ਵਡਿਆਈਆ। ਜਿਸ ਨੇ ਮੇਰਾ ਪੰਧ ਮੁਕਾਇਆ ਦੂਰ, ਨੇਰਨ ਨੇਰਾ ਹੋ ਕੇ ਵੇਖ ਵਖਾਈਆ। ਸਭ ਤੋਂ ਅਖ਼ੀਰੀ ਲਿਖਿਆ ਅਬਿਨਾਸ਼ੀ ਕਰਤਾ ਜਨ ਭਗਤ ਦਵਾਰੇ ਬਣੇ ਮਜ਼ਦੂਰ, ਮਜ਼ਦੂਰੀ ਗੁਰਮੁਖਾਂ ਆਪ ਕਮਾਈਆ। ਨਿਹਕਲੰਕ ਨਰਾਇਣ ਨਰ ਆਵੇ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਓਸ ਵੇਲੇ ਭਗਤ ਹੋਏ ਮਸ਼ਕੂਰ, ਜਿਸ ਵੇਲੇ ਮੁਸੀਬਤ ਵਿਚੋਂ ਬਾਹਰ ਕਢਾਈਆ । ਬੇਸ਼ਕ ਦੁੱਖ ਦਲਿਦ੍ਰ ਦਰਦ ਪ੍ਰਭ ਦੇ ਦਰ ਤੇ ਸਾਰੇ ਰੋਵਣ ਜ਼ਰੂਰ, ਧਾਈਂ ਮਾਰਨ ਵਾਹੋ ਦਾਹੀਆ। ਪ੍ਰਭੂ ਸਾਡੀ ਕਿਰਪਾ ਨਾਲ ਹੰਕਾਰੀਆਂ ਤੁਟਦਾ ਗ਼ਰੂਰ, ਮਾਣ ਅਭਿਮਾਨ ਦੇਣ ਤਜਾਈਆ। ਦੁੱਖ ਕਾਰਨ ਤੇਰਾ ਨਾਮ ਲੈਣ ਜ਼ਰੂਰ, ਸੁਖ ਵਿਚ ਸਾਰੇ ਜਾਣ ਭੁਲਾਈਆ। ਅਸੀਂ ਤੇਰੇ ਬਰਦੇ ਬਣ ਕੇ ਮਜ਼ਦੂਰ, ਤੇਰਿਆਂ ਭਗਤਾਂ ਰਹੇ ਉਠਾਈਆ। ਭੂਤ ਪ੍ਰੇਤ ਬੇਤਾਲੇ ਬਣ ਕੇ ਰਹੇ ਘੂਰ, ਜਿੰਨ ਖ਼ਬੀਸ ਹੋ ਕੇ ਭੱਜੀਏ ਵਾਹੋ ਦਾਹੀਆ । ਉਹ ਵੀ ਸਾਡੇ ਸ਼ੁਕਰੀਏ ਦਾ ਕਰਨ ਮਸ਼ਕੂਰ, ਜਿਨ੍ਹਾਂ ਦੇ ਵਿਚੋਲੇ ਹੋ ਕੇ ਰਹੇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਤੇਰਾ ਦਸਤੂਰ, ਏਥੇ ਓਥੇ ਦੋ ਜਹਾਨ ਪੁਰੀ ਲੋਅ ਬਹਿਮੰਡ ਖੰਡ ਆਕਾਸ਼ ਪਾਤਾਲ, ਜ਼ਿਮੀ ਆਸਮਾਨ ਦੀਨ ਦਿਆਲ ਕਾਲ ਮਹਾਂਕਾਲ ਕੋਇ ਮੇਟ ਨਾ ਸਕੇ ਰਾਈਆ।
੯ ਮੱਘਰ ੨੦੨੧ ਬਿਕ੍ਰਮੀ ਸੀਤਲ ਸਿੰਘ ਦੇ ਗ੍ਰਹਿ ਪਿੰਡ ਡਗਰੂ
ਰਿਖ ਮੁਨ ਕਹਿਣ ਅਸਾਂ ਭਗਤ ਤੱਕੇ, ਨੇਤਰ ਨੈਣ ਅੱਖ ਖੁਲ੍ਹਾਈਆ। ਉਹਨਾਂ ਅੰਤ ਇਰਾਦੇ ਪੱਕੇ, ਧੁਰ ਦੀ ਆਸ ਰਖਾਈਆ। ਨਾਤਾ ਤੋੜ ਕੇ ਭਾਈ ਭੈਣ ਸਕੇ, ਪੁਰਖ ਅਕਾਲ ਇਕ ਮਨਾਈਆ। ਦੂਜੇ ਦਰ ਨਾ ਟੇਕਣ ਮੱਥੇ, ਮਸਤਕ ਇਕੋ ਸੀਸ ਝੁਕਾਈਆ। ਪ੍ਰੇਮ ਪਿਆਰ ਅੰਦਰ ਫਸੇ, ਪ੍ਰੀਤੀ ਸਚ ਲਗਾਈਆ। ਦੁੱਖਾਂ ਵਿਚ ਸੁਖੀਏ ਹੋ ਕੇ ਹੱਸੇ, ਆਪਣੀ ਖ਼ੁਸ਼ੀ ਜਣਾਈਆ। ਸਚ ਦਵਾਰੇ ਆਵਣ ਨੱਸੇ, ਕੂੜਾ ਪੰਧ ਚੁਕਾਈਆ । ਸਿਫ਼ਤ ਸਾਲਾਹ ਉਹਨਾਂ ਦੀ ਸ੍ਰੀ ਭਗਵਾਨ ਦੱਸੇ, ਅਬਿਨਾਸ਼ੀ ਕਰਤਾ ਕਰੇ ਵਡਿਆਈਆ। ਫੜ ਬਾਹੋਂ ਕਰੇ ਲੱਡੇ, ਗੋਦੀ ਸਚ ਉਠਾਈਆ। ਉਹ ਸੋਹਣੇ ਢੋਲਾ ਗੌਂਦੇ ਲੱਗੇ ਚੰਗੇ, ਇਕੋ ਨਾਮ ਧਿਆਈਆ। ਤੀਰਥ ਤੱਟ ਨਾ ਜਾਵਣ ਗੰਗੇ, ਗੋਦਾਵਰੀ ਆਸ ਨਾ ਕੋਇ ਰਖਾਈਆ। ਧੁਰ ਦਵਾਰਾ ਇਕੋ ਰਹੇ ਮੰਗੇ, ਪ੍ਰਭ ਅਗੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦਿਤੀ ਆਪ ਵਡਿਆਈਆ। ਰਿਖ ਮੁਨ ਕਹਿਣ ਭਗਤਾਂ ਵੇਖਿਆ ਰਾਹ, ਹੈਰਾਨੀ ਸਾਡੇ ਉਤੇ ਆਈਆ। ਜੋ ਇਕੋ ਓਟ ਰਹੇ ਤਕਾ, ਦੂਜੀ ਸਰਨ ਨਾ ਕੋਇ ਸਰਨਾਈਆ। ਨਾਤਾ ਕੂੜਾ ਜਗਤ ਤੁੜਾ, ਸਾਚਾ ਬੰਧਨ ਨਾਮ ਰਖਾਈਆ। ਪ੍ਰਭ ਮਿਲਣ ਦਾ ਸਦਾ ਚਾਅ, ਚਾਉ ਘਨੇਰਾ ਇਕ ਸਮਝਾਈਆ। ਕਵਣ ਸੁ ਵੇਲਾ ਨਰ ਹਰਿ ਮਿਲੇ ਆ, ਹਰੀ ਹਰਿ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦ ਆਪਣਾ ਸੰਗ ਨਿਭਾਈਆ । ਰਿਖ ਮੁਨ ਕਹਿਣ ਸਾਨੂੰ ਆਈ ਹੈਰਾਨੀ, ਹੈਰਤ ਅੰਦਰ ਛਾਈਆ। ਨੇਤਰ ਵੇਖ ਹੋਈ ਪਰੇਸ਼ਾਨੀ, ਬੁੱਧੀ ਦਏ ਦੁਹਾਈਆ। ਜਨ ਭਗਤਾਂ ਖੇਲ ਦਿਸੇ ਮਹਾਨੀ, ਮਹਿੰਮਾ ਅਕਥ ਵਡਿਆਈਆ। ਜਿਨ੍ਹਾਂ ਓਟ ਇਕ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਰਹੇ ਧਿਆਈਆ। ਸ੍ਰਿਸ਼ਟ ਸਬਾਈ ਸਮਝ ਕੇ ਫ਼ਾਨੀ, ਫ਼ੈਸਲਾ ਹਕ ਦਾ ਰਿਹਾ ਕਰਾਈਆ। ਮਿਲੇ ਉਸ ਮਹਿਬੂਬ ਦਿਲਜਾਨੀ, ਜੋ ਮੁਹੱਬਤ ਸਚ ਕਮਾਈਆ। ਜਿਸ ਦੇ ਕੋਲੋਂ ਮਿਲੀ ਸੋਹੰ ਸਚ ਨਿਸ਼ਾਨੀ, ਨਿਸ਼ਾਨਾ ਤੀਰ ਨਾਮ ਚਲਾਈਆ। ਜਿਸ ਦੀ ਤਿੱਖੀ ਵੱਡੀ ਕਾਨੀ, ਕਾਇਨਾਤ ਪਾਰ ਕਰਾਈਆ। ਓਸਦੀ ਵੇਖ ਮਿਹਰਵਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦੇਵਣਹਾਰ ਵਡਿਆਈਆ। ਰਿਖ ਮੁਨ ਕਹਿਣ ਵੇਖੀਏ ਪ੍ਰਭ ਦੇ ਮੀਤ, ਮਿਤਰਾਂ ਨਾਲੋਂ ਮਿਤਰ ਨਜ਼ਰੀ ਆਈਆ। ਜਿਸ ਦਾ ਇਕੋ ਸੋਹਣਾ ਗੀਤ, ਧੁਰ ਦੀ ਕਰਨ ਪੜ੍ਹਾਈਆ। ਚਰਨ ਪ੍ਰੀਤੀ ਮੰਗ ਕੇ ਭੀਖ, ਭਿਛਿਆ ਝੋਲੀ ਪਾਈਆ। ਅੰਦਰੋਂ ਹੋ ਗਏ ਸੀਤ, ਬਾਹਰੋਂ ਅਗਨ ਨਾ ਕੋਇ ਤਪਾਈਆ। ਮਾਣ ਹੰਕਾਰ ਵੱਲੋਂ ਨੀਚ, ਨੀਚਾਂ ਵਿਚੋਂ ਊਚ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਾਲ ਰਿਹਾ ਤਰਾਈਆ। ਰਿਖ ਮੁਨ ਕਹਿਣ ਵੇਖ ਕੇ ਗ੍ਰਹਿ, ਆਪਣਾ ਆਪ ਬੈਠੇ ਤਜਾਈਆ । ਜਿਸ ਘਰ ਸਵਾਮੀ ਸਤਿਗੁਰ ਰਹੇ, ਦਿਵਸ ਰੈਣ ਡੇਰਾ ਲਾਈਆ। ਓਥੇ ਇਕੋ ਢੋਲਾ ਕਹੇ, ਮੇਰਾ ਤੇਰਾ ਰਾਗ ਅਲਾਈਆ। ਉਹਨਾਂ ਪ੍ਰਭ ਕਦੇ ਨਾ ਕਰੇ ਲੈ, ਮੜ੍ਹੀ ਗੋਰ ਸਕੇ ਨਾ ਕੋਇ ਦਬਾਈਆ। ਉਹਨਾਂ ਮੇਲਾ ਸ਼ਕਤੀ ਸ਼ਵੈ, ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਰਿਖ ਮੁਨ ਕਹਿਣ ਭਗਤਾਂ ਦੀ ਵੇਖੀ ਵੱਖਰੀ ਬਸਤੀ, ਕਾਇਆ ਵਿਚੋਂ ਕਾਇਆ ਨਜ਼ਰੀ ਆਈਆ। ਜਿਥੇ ਪਰਮ ਪੁਰਖ ਦੀ ਹਸਤੀ, ਹਸਤ ਕੀਟਾਂ ਵਿਚ ਸਮਾਈਆ।
ਓਥੇ ਵਸਤ ਅਗੰਮੀ ਸਸਤੀ, ਬਿਨ ਟੱਕਿਆਂ ਰਿਹਾ ਵਿਕਾਈਆ । ਨਾਮ ਖ਼ੁਮਾਰੀ ਦੇ ਕੇ ਮਸਤੀ, ਅਲਮਸਤ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਫ਼ਰਸ਼ੀ ਅਰਸ਼ੀ, ਅਰਸ਼ੀ ਪ੍ਰੀਤਮ ਵਡ ਵਡਿਆਈਆ। ਰਿਖ ਮੁਨ ਕਹਿਣ ਭਗਤਾਂ ਮਕਾਨ ਵੱਖਰਾ, ਵੱਖਰਾ ਡੇਰਾ ਲਾਈਆ। ਓਥੇ ਵਿਛਿਆ ਇਕੋ ਸਥਰਾ, ਜੋ ਗੋਬਿੰਦ ਸੇਜ ਗਿਆ ਹੰਢਾਈਆ। ਓਥੇ ਨਾਜ਼ ਅਨੋਖਾ ਨਖ਼ਰਾ, ਪ੍ਰਭ ਮਿਲਣ ਦਾ ਰਾਹ ਤਕਾਈਆ। ਉਹਨਾਂ ਦਾ ਅੰਤਰ ਆਤਮ ਪੜ੍ਹਨ ਵਾਲਾ ਪਤਰਾ, ਵਰਕਾ ਅਵਰ ਨਾ ਕੋਇ ਉਲਟਾਈਆ। ਜਿਸ ਦੇ ਪਾਟਨ ਦਾ ਨਹੀਂ ਕੋਈ ਖ਼ਤਰਾ, ਠੱਗ ਚੋਰ ਨਾ ਕੋਇ ਚੁਰਾਈਆ। ਉਹ ਲੇਖਾ ਅਗੰਮੀ ਅੱਖਰਾਂ, ਕਲਮ ਸ਼ਾਹੀ ਮੁਖ ਭੁਆਈਆ। ਓਸ ਦੇ ਅੰਦਰ ਢਾਈ ਸਤਰਾਂ, ਜੋ ਏਕੇ ਸਾਤੇ ਨਾਲ ਦੇਣ ਸਮਝਾਈਆ। ਜੋ ਕਿਸੇ ਹੱਥ ਨਾ ਆਏ ਪੀਰ ਪੈਗ਼ੰਬਰਾਂ, ਅਡੰਬਰਾਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਰਿਖ ਮੁਨ ਕਹਿਣ ਅਸੀਂ ਵੇਖੀ ਸਤਰ, ਜੋ ਸਤ੍ਹਾ ਉਤੇ ਨਜ਼ਰੀ ਆਈਆ। ਜਿਸ ਦਾ ਅੰਕ ਜ਼ੀਰੋ ਨਾਲ ਮਿਲ ਕੇ ਹੋਏ ਸੱਤਰ, ਸਤਿ ਦਏ ਸਮਝਾਈਆ । ਨਿਰਗੁਣ ਸਰਗੁਣ ਹੋ ਕੇ ਆਵੇ ਪਰਤ, ਸਾਤਾ ਦੂਆ ਜੋੜ ਜੁੜਾਈਆ। ਸਾਤਾ ਦੂਆ ਬਣੇ ਬਹੱਤਰ, ਨਾੜੀ ਨਾੜੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਮਾਣ ਵਡਿਆਈਆ। ਰਿਖ ਮੁਨ ਕਹਿਣ ਸੱਤ ਅੱਗੇ ਵੇਖਿਆ ਚੌਕਾ, ਚਾਰੇ ਕੁੰਟ ਧਿਆਨ ਲਗਾਈਆ। ਜਿਸ ਭਗਤਾਂ ਦਿਤੀ ਸੱਚੀ ਨੌਕਾ, ਨਈਆ ਨਾਮ ਵਖਾਈਆ। ਉਹ ਸਾਹਿਬ ਸਵਾਮੀ ਅਨੋਖਾ, ਨਿਰਗੁਣ ਆਪਣੀ ਕਾਰ ਕਮਾਈਆ । ਜਿਸ ਦੇ ਘਰ ਨਹੀਂ ਕੋਈ ਧੋਖਾ, ਧੁਖਦਿਆਂ ਸਾਂਤ ਕਰਾਈਆ। ਸਚ ਪ੍ਰੀਤੀ ਬਖ਼ਸ਼ ਕੇ ਓਟਾ, ਓੜਕ ਆਪਣੇ ਨਾਲ ਮਿਲਾਈਆ। ਜਿਸ ਦਾ ਸਚਖੰਡ ਦਵਾਰਾ ਕੋਠਾ, ਛੱਪਰ ਛੰਨ ਨਾ ਕੋਇ ਸੁਹਾਈਆ। ਜਿਸ ਦੇ ਗ੍ਰਹਿ ਇਕੋ ਜੋਤਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਿਸ ਦਾ ਇਕੋ ਸਚ ਸਲੋਕਾ, ਸੋਹੰ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਕੇ ਮੌਕਾ, ਮੁਫ਼ਤ ਆਪਣੇ ਘਰ ਵਸਾਈਆ। ਰਿਖ ਮੁਨ ਕਹਿਣ ਅਸਾਂ ਵੇਖਿਆ ਨੂਰ ਰੱਬੀ, ਰਬਾਬ ਧੁਰ ਦੀ ਰਿਹਾ ਵਜਾਈਆ। ਜਿਸ ਦੀ ਤੰਦ ਸਤਾਰ ਆਪਣੇ ਨਾਲ ਬੱਧੀ, ਬੰਦਨਾ ਧੁਰ ਦੀ ਰਿਹਾ ਦ੍ਰਿੜਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਬਦਲ ਨਾ ਗਈ ਗੱਦੀ, ਸ਼ਾਹ ਪਾਤਸ਼ਾਹ ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੇ ਹੁਕਮੇ ਅੰਦਰ ਖੇਲ ਚਲਦਾ ਸੁਦੀ ਵਦੀ, ਸੂਰਜ ਚੰਦ ਕਰਨ ਰੁਸ਼ਨਾਈਆ। ਜਿਸ ਦੇ ਹੁਕਮੇ ਅੰਦਰ ਸਚ ਪ੍ਰੀਤੀ ਲੱਗੀ, ਬਿਨ ਲਗ ਮਾਤਰ ਕਰੇ ਪੜ੍ਹਾਈਆ। ਜਿਸ ਦੇ ਪ੍ਰੇਮ ਅੰਦਰ ਭਗਤ ਸਵਾਣੀ ਫਿਰੇ ਭੱਜੀ, ਆਪਣਾ ਪੰਧ ਮੁਕਾਈਆ। ਓਸ ਦੀ ਮਹਿਫ਼ਲ ਵੇਖੀ ਲੱਗੀ, ਸਚ ਸਿੰਘਾਸਣ ਸੋਭਾ ਪਾਈਆ। ਜਨ ਭਗਤਾਂ ਦੀ ਪ੍ਰੇਮ ਪਿਆਰ ਦੀ ਵੇਖ ਕੇ ਮੰਜੀ, ਮੰਜ਼ਲ ਅਗਲੀ ਰਿਹਾ ਮੁਕਾਈਆ। ਜਿਹੜੀ ਸਭ ਤੋਂ ਹੋਈ ਚੰਗੀ, ਚੰਗਿਆਈ ਪ੍ਰਭੂ ਨਾਲ ਮਿਲੀ ਵਡਿਆਈਆ। ਜਨ ਭਗਤਾਂ ਬਣ ਕੇ ਸੰਗੀ, ਧੁਰ ਦਾ ਸੰਗ ਨਿਭਾਈਆ। ਜੁਗ ਜਨਮ ਦੀ ਕੱਟ ਕੇ ਤੰਗੀ, ਬਹੁਰੰਗੀ ਖੇਲ ਵਖਾਈਆ। ਅੱਗੇ ਕਿਸੇ ਦੀ ਕੱਟਣੀ ਨਾ ਪਏ ਮੁਛੰਦੀ, ਮੁਛੰਦਗੀ ਅਵਰ ਨਾ ਕੋਇ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਲਿਖ ਕੇ ਦਿਤੀ ਸਨਦੀ, ਸੱਨਦ ਧੁਰ ਦੀ ਹੱਥ ਫੜਾਈਆ।
੯ ਮੱਘਰ ੨੦੨੧ ਬਿਕ੍ਰਮੀ ਮੇਲਾ ਸਿੰਘ ਦੇ ਗ੍ਰਹਿ ਪਿੰਡ ਡਗਰੂ
ਰਿਖ ਮੁਨ ਕਹਿਣ ਨਾਮ ਸੋਹੰ ਚੰਗਾ, ਸੁਣ ਸੁਣ ਖ਼ੁਸ਼ੀ ਮਨਾਈਆ। ਜਿਸ ਵੇਲੇ ਭੀਲਣੀ ਕੋਲੋਂ ਸਰੋਵਰ ਕਰਾਇਆ ਚੰਗਾ, ਰਾਮ ਏਹੋ ਨਾਮ ਪੜ੍ਹਾਈਆ। ਜਿਸ ਵੇਲੇ ਦਰੋਪਤ ਪੜਦਾ ਹੋਣ ਲਗਾ ਸੀ ਨੰਗਾ, ਓਸ ਵੇਲੇ ਕ੍ਰਿਸ਼ਨ ਏਹੋ ਆਵਾਜ਼ ਸੁਣਾਈਆ। ਜਿਸ ਵੇਲੇ ਕਬੀਰ ਡੁੱਬਣ ਲੱਗਾ ਸੀ ਗੰਗਾ, ਓਸ ਵੇਲੇ ਏਹੋ ਰਾਗ ਅਲਾਈਆ। ਜਿਸ ਵੇਲੇ ਰਵਿਦਾਸ ਟੁੱਟੇ ਪਾਨਹ ਲਾਵੇ ਗੰਢਾਂ, ਓਸ ਵੇਲੇ ਏਹੋ ਨਾਮ ਧਿਆਈਆ। ਜਿਸ ਵੇਲੇ ਨਾਨਕ ਨਿਰਗੁਣ ਸਰਗੁਣ ਬਣ ਕੇ ਆਇਆ ਬੰਦਾ, ਬੰਦਗੀ ਏਹੋ ਨਾਮ ਧਿਆਈਆ। ਜਿਸ ਵੇਲੇ ਗੋਬਿੰਦ ਪੁਰਖ ਅਕਾਲ ਲਾਇਆ ਅੰਗਾ, ਓਸ ਵੇਲੇ ਗੋਬਿੰਦ ਏਹੋ ਨਾਮ ਧਿਆਈਆ। ਜਿਸ ਵੇਲੇ ਭਗਤ ਜਹਾਨ ਹੋਣ ਲੱਗੇ ਰੰਡਾ, ਓਸ ਵੇਲੇ ਏਹੋ ਨਾਮ ਆਸ ਰਖਾਈਆ। ਏਸੇ ਕਾਰਨ ਰਿਖੀ ਮੁਨੀ ਕਹਿਣ ਸ੍ਰੀ ਭਗਵਾਨ ਹੋਇਆ ਬਖ਼ਸ਼ੰਦਾ, ਮਿਹਰਵਾਨ ਆਪਣੀ ਦਇਆ ਕਮਾਈਆ। ਸਿੱਧਾ ਆਪਣਾ ਜਪਾ ਕੇ ਛੰਦਾ, ਮੁਛੰਦਗੀ ਸਭ ਦੀ ਦਿਤੀ ਮਿਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਚੁਕਾ ਕੇ ਜੇਰਜ ਅੰਡਾ, ਉਤਭੁਜ ਸੇਤਜ ਚਾਰੇ ਖਾਣੀ ਪੰਧ ਦਿਤਾ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਆਤਮ ਅਨੰਦਾ, ਅਨੰਦ ਅੰਤਰ ਆਤਮ ਆਪਣਾ ਆਪ ਜਣਾਈਆ।
੯ ਮੱਘਰ ੨੦੨੧ ਬਿਕ੍ਰਮੀ ਧੰਨਾ ਸਿੰਘ ਦੇ ਗ੍ਰਹਿ ਪਿੰਡ ਡਗਰੂ
ਰਿਖ ਮੁਨ ਕਹਿਣ ਇਹ ਧਾਰ ਧੁਰ ਦੀ, ਧੁਰ ਦਰਗਾਹੀ ਆਪ ਵਰਤਾਈਆ। ਇਹ ਨਿਸ਼ਾਨੀ ਪੁਰਖ ਅਕਾਲ ਸਾਚੇ ਸਤਿਗੁਰ ਦੀ, ਜੋ ਸਤਿ ਸਤਿ ਦਏ ਦ੍ਰਿੜਾਈਆ। ਜਿਸ ਦੀ ਕਰਨੀ ਆਦਿ ਜੁਗਾਦਿ ਕਦੇ ਨਾ ਮੁੜਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਇਹ ਵਸਤ ਨਹੀਂ ਮਾਲਕ ਕਿਸੇ ਹੋਰ ਦੀ, ਠੱਗ ਚੋਰ ਯਾਰ ਹੱਥ ਨਾ ਕਿਸੇ ਫੜਾਈਆ। ਜਿਸ ਵੇਲੇ ਪ੍ਰਭ ਆਸ਼ਾ ਕਰੇ ਭਗਤ ਲੋੜ ਦੀ, ਬਿਨ ਭਗਤੀ ਭਾਓ ਇਕੋ ਨਾਮ ਝੋਲੀ ਪਾਈਆ। ਓਥੇ ਕਹਾਣੀ ਨਹੀਂ ਕੋਈ ਜ਼ੋਰ ਦੀ, ਜਾਬਰ ਜ਼ਬਰ ਨਾ ਕੋਇ ਅਖਵਾਈਆ। ਇਹ ਵਸਤ ਪ੍ਰਭ ਦੇ ਕੋਲ ਦੀ, ਬਿਨ ਪਰਮਾਤਮ ਆਤਮ ਆਤਮ ਪਰਮਾਤਮ ਹਰਿ ਕਾ ਰੂਪ ਨਾ ਕੋਇ ਅਖਵਾਈਆ। ਏਹ ਸਤਾਰ ਧੁਰ ਦੇ ਢੋਲ ਦੀ, ਬਿਨ ਮਰਦੰਗਿਆਂ ਰਿਹਾ ਵਜਾਈਆ । ਏਹ ਵਸਤ ਨਹੀਂ ਕਿਸੇ ਪੰਡਤ ਪਾਂਧੇ ਰੌਲ ਦੀ, ਹਰਿਜਨ ਸਾਚੇ ਹਰਿ ਕਰਤਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਰਿਖ ਮੁਨ ਕਹਿਣ ਸ਼ਬਦੀ ਕੜੀ, ਹਰਿ ਕਰਤਾ ਆਪ ਬੰਧਾਈਆ। ਸੋਹੰ ਧਾਰ ਇਕੋ ਬੜੀ, ਬਹੁਤੀ ਲੋੜ ਰਹੇ ਨਾ ਰਾਈਆ। ਜਿਸ ਵੇਲੇ ਭਗਤਾਂ ਮਿਲਣ ਦੀ ਸੁਹੰਜਣੀ ਆਵੇ ਘੜੀ, ਓਸ ਵੇਲੇ ਕਰੇ ਇਹ ਪੜ੍ਹਾਈਆ। ਜਿਸ ਦੀ ਆਤਮ ਤੱਤਾਂ ਵਿਚ ਖਰੀ, ਖ਼ੈਰੀਅਤ ਨਾਲ ਆਪਣੇ ਨਾਲ ਮਿਲਾਈਆ। ਕੂੜ ਕੁੜਿਆਰਾਂ ਵਿਚੋਂ ਕਰਕੇ ਬਰੀ, ਬਾਵਰੀ ਆਪਣੇ ਘਰ ਬਹਾਈਆ। ਮਿਹਰਵਾਨ ਜਿਨ੍ਹਾਂ ਉਪਰ ਮਿਹਰ ਕਰੀ, ਮੁਹੱਬਤ ਨਾਲ ਲਿਆ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦਾ ਸੁਹੇਲਾ ਇਕ ਅਖਵਾਈਆ। ਰਿਖ ਮੁਨ ਕਹਿਣ ਅਸੀਂ ਵੇਖੇ ਪੜ੍ਹਦੇ, ਪੜਦੇ ਵਿਚ ਨਾ ਮੁਖ ਛੁਪਾਈਆ। ਸਾਚੇ ਮੰਦਰ ਵੇਖੇ ਚੜ੍ਹਦੇ, ਭੱਜਣ
ਵਾਹੋ ਦਾਹੀਆ। ਨਿਰਭੈ ਹੋਏ ਮੂਲ ਨਾ ਡਰਦੇ, ਭਿਆਨਕ ਨਜ਼ਰ ਕੋਇ ਨਾ ਆਈਆ। ਜਗਤ ਜਹਾਨ ਨਾਲ ਲੜਦੇ, ਲੜੀ ਪ੍ਰਭ ਦੇ ਨਾਲ ਬੰਧਾਈਆ । ਜਨ ਭਗਤ ਜੀਂਦੇ ਜਗ ਵਿਚ ਮਰਦੇ, ਮਰ ਕੇ ਜੀਵਣ ਲੈਣ ਬਦਲਾਈਆ। ਉਹ ਮਾਲਕ ਓਸ ਘਰ ਦੇ, ਜਿਸ ਘਰ ਬੈਠਾ ਸ਼ਹਿਨਸ਼ਾਹੀਆ। ਜਿਸ ਗ੍ਰਹਿ ਅੰਮ੍ਰਿਤ ਫੁਹਾਰ ਵਰ੍ਹਦੇ, ਅੰਮ੍ਰਿਤ ਮੇਘ ਛਹਿਬਰ ਲਾਈਆ। ਦਰਸ਼ਨ ਹੁੰਦੇ ਨਰਾਇਣ ਨਰ ਦੇ, ਨਰ ਨਾਰੀ ਰੂਪ ਨਾ ਕੋਇ ਵਟਾਈਆ । ਜੋ ਗੁਰਮੁਖ ਹਰਿ ਸੰਤ ਸੁਹੇਲੇ ਸੋਹੰ ਢੋਲਾ ਪੜ੍ਹਦੇ, ਉਹ ਪੜਦਿਆਂ ਵਿਚੋਂ ਬਾਹਰ ਡੇਰਾ ਲਾਈਆ। ਸਚ ਦਵਾਰੇ ਦੇ ਬਣ ਕੇ ਬਰਦੇ, ਬੰਦੀਖ਼ਾਨਾ ਗਏ ਤੁੜਾਈਆ। ਨਾ ਜੰਮਦੇ ਨਾ ਮਰਦੇ, ਜੋਤੀ ਜੋਤ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਨਿਤ ਦਰਸ਼ਨ ਕਰਦੇ, ਬਿਨ ਅੱਖਾਂ ਨੈਣਾਂ ਨੇਤਰਾਂ ਨਜ਼ਰੀ ਆਈਆ।