ਪੁਸਤਕਾਲਾਭਾਗ ੧੭

੯ ਮੱਘਰ ੨੦੨੧ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਸੱਦਾ ਸਿੰਘ ਵਾਲਾ

ਰਿਖ ਮੁਨ ਕਹਿਣ ਅਸਾਂ ਸੁਣੀ ਖ਼ਬਰ, ਗੁਰ ਅਵਤਾਰ ਪੈਗ਼ੰਬਰ ਰਹੇ ਜਣਾਈਆ। ਸ੍ਰੀ ਭਗਵਾਨ ਜਨ ਭਗਤਾਂ ਪੂਰੀ ਕਰੇ ਸਧਰ, ਸਤਿ ਸਤਿਵਾਦੀ ਵੇਖ ਵਖਾਈਆ। ਕੋਝੇ ਕਮਲਿਆਂ ਕਰ ਕੇ ਕਦਰ, ਕਾਦਰ ਆਪਣੇ ਰੰਗ ਰੰਗਾਈਆ। ਮਨ ਮਨੂਆ ਦੇਵੇ ਬਦਲ, ਸੁਰਤੀ ਆਪਣੇ ਸ਼ਬਦ ਜੁੜਾਈਆ। ਜਗਤ ਸ਼ਰੀਅਤ ਕਰ ਕੇ ਕਤਲ, ਕੁਦਰਤ ਆਪਣੀ ਦਏ ਸਮਝਾਈਆ। ਪੰਚ ਵਿਕਾਰਾ ਕਰ ਕੇ ਜਲਾਵਤਨ, ਘਰ ਠਾਂਡੇ ਕਰੇ ਸਫਾਈਆ। ਗੁਰਮੁਖਾਂ ਵਖਾਏ ਆਪਣਾ ਵਤਨ, ਜੋ ਬੈਠੇ ਮਾਤ ਭੁਲਾਈਆ। ਮਾਣਕ ਮੋਤੀ ਹੀਰੇ ਬਣਾ ਕੇ ਰਤਨ, ਕੀਮਤ ਆਪਣੀ ਆਪੇ ਪਾਈਆ। ਕਲਜੁਗ ਅੰਤਮ ਅਬਿਨਾਸ਼ੀ ਕਰਤਾ ਆਇਆ ਸੱਦਣ, ਸੱਦਾ ਇਕੋ ਇਕ ਜਣਾਈਆ। ਕੂੜੀ ਕਿਰਿਆ ਵਿਚੋਂ ਆਇਆ ਕੱਢਣ, ਮਾਇਆ ਮਮਤਾ ਮੋਹ ਚੁਕਾਈਆ। ਤਾਲ ਨਗਾਰਾ ਹੋ ਕੇ ਆਇਆ ਵੱਜਣ, ਗ੍ਰਹਿ ਸ਼ਬਦੀ ਰਾਗ ਅਲਾਈਆ। ਖੇਵਟ ਖੇਟਾ ਹੋ ਕੇ ਬੈਠਾ ਪੱਤਣ, ਪਤਿਪਰਮੇਸ਼ਵਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਤਰਾਈਆ। ਰਿਖ ਮੁਨ ਕਹਿਣ ਅਸਾਂ ਵੇਖਿਆ ਕਲ, ਕਲ ਕਲਕੀ ਵੇਸ ਵਟਾਈਆ। ਜਿਸ ਦਾ ਵਸੇਰਾ ਜਲ ਥਲ, ਮਹੀਅਲ ਆਪਣਾ ਡੇਰਾ ਲਾਈਆ। ਜੋ ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਘਲ, ਨਿਰਗੁਣ ਸਰਗੁਣ ਖੇਲ ਕਰਾਈਆ। ਜਿਸ ਦਾ ਧਾਮ ਅਗੰਮੜਾ ਅਬਚਲ, ਥਿਰ ਘਰ ਵਾਸੀ ਹੁਕਮ ਵਰਤਾਈਆ । ਸੋ ਭਗਤਾਂ ਅੰਦਰ ਗਿਆ ਰਲ, ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਪੂਰਬ ਜਨਮ ਦਾ ਦੇਵਣ ਆਇਆ ਫਲ, ਫਲ ਅੰਮ੍ਰਿਤ ਰੂਪ ਵਟਾਈਆ। ਜਨਮ ਕਰਮ ਦਾ ਮੇਟਣ ਆਇਆ ਸੱਲ, ਦੂਈ ਦਵੈਤੀ ਡੇਰਾ ਢਾਹੀਆ। ਭਾਗ ਲਗਾਵਣ ਆਇਆ ਕਾਇਆ ਮਾਟੀ ਖੱਲ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਤਰਾਈਆ। ਰਿਖ ਮੁਨ ਕਹਿਣ ਅਸੀਂ ਵੇਖੇ ਤਰਦੇ, ਅਣਤਾਰੂ ਪਾਰ ਲੰਘਾਈਆ। ਹਰਿ ਸੰਤ ਸੁਹੇਲੇ ਬਣਾ ਕੇ ਬਰਦੇ, ਤੇਰੇ ਬੰਦੀਖਾਨੇ ਵਿਚੋਂ ਬਾਹਰ ਕਢਾਈਆ। ਜੋ ਇਕੋ ਢੋਲਾ ਪੜ੍ਹਦੇ, ਸੋਹੰ ਨਾਮ ਧਿਆਈਆ। ਸਾਚੇ ਮੰਦਰ ਪੌੜ੍ਹੀ ਚੜ੍ਹਦੇ, ਅਧਵਿਚਕਾਰ ਨਾ ਕੋਇ ਅਟਕਾਈਆ। ਵਿਸ਼ਨ ਬ੍ਰਹਮਾ ਸ਼ਿਵ ਦੋਏ ਜੋੜ ਬੰਦਨਾ ਕਰਦੇ,

ਸਿਰ ਸਕੇ ਨਾ ਕੋਇ ਉਠਾਈਆ। ਕਰੋੜ ਤੇਤੀਸਾ ਹਾੜੇ ਕੱਢਦੇ, ਬਲਹੀਣ ਦੇਣ ਦੁਹਾਈਆ। ਗੁਰ ਅਵਤਾਰ ਖ਼ੁਸ਼ੀਆਂ ਨਾਲ ਹੱਸਦੇ, ਆਪਣਾ ਰੰਗ ਵਖਾਈਆ। ਪੀਰ ਪੈਗ਼ੰਬਰ ਕਲਮਾ ਸਾਚਾ ਪੜ੍ਹਦੇ, ਨਾਅਰਾ ਇਕ ਲਗਾਈਆ। ਵੇਖ ਖੇਲ ਅਗੰਮੀ ਹਰਿ ਦੇ, ਹਿਰਦੇ ਸਾਰੇ ਖ਼ੁਸ਼ੀ ਮਨਾਈਆ। ਭਗਤ ਸੁਹੇਲੇ ਗੁਰ ਚੇਲੇ ਵੇਖੇ ਬਣਦੇ, ਨਿਰਗੁਣ ਸਰਗੁਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਮੇਲੇ ਰਿਹਾ ਮਿਲਾਈਆ। ਰਿਖੀ ਮੁਨੀ ਕਹਿਣ ਅਸੀਂ ਸੁਣੀ ਅਨੋਖੀ ਧੁਨ, ਧੁਨੀ ਨਾਦ ਵਜਾਈਆ। ਪਹਿਲੋਂ ਖੋਲ੍ਹ ਕੇ ਅਗੰਮੀ ਸੁੰਨ, ਸੁੰਨ ਸਮਾਧੀ ਦਿਤੀ ਤੁੜਾਈਆ। ਫੇਰ ਜਣਾ ਕੇ ਆਪਣਾ ਗੁਣ, ਅਵਗੁਣ ਦਿਤੇ ਤਜਾਈਆ। ਲੱਖ ਚੁਰਾਸੀ ਵਿਚੋਂ ਚੁਣ, ਚੂੰਡੀ ਸੀਸ ਵੇਖ ਵਖਾਈਆ। ਅਬਿਨਾਸ਼ੀ ਦੱਸ ਕੇ ਫੁਨ, ਫ਼ੁਰਨੇ ਸਾਰੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਇਕ ਅਖਵਾਈਆ। ਰਿਖੀ ਮੁਨੀ ਕਹਿਣ ਅਸੀਂ ਆਏ ਤੱਕਦੇ, ਨੈਣ ਅੱਖ ਉਠਾਈਆ। ਉਥੇ ਲਹਿਣੇ ਹਕੀਕਤ ਹਕ ਦੇ, ਲਾਸ਼ਰੀਕ ਝੋਲੀ ਪਾਈਆ । ਭਗਤ ਸੁਹੇਲੇ ਚਰਨ ਕਵਲ ਉਹਦੇ ਵਸਦੇ, ਸਚ ਦਵਾਰੇ ਡੇਰਾ ਲਾਈਆ। ਗੀਤ ਗੋਬਿੰਦ ਗਾ ਗਾ ਹੱਸਦੇ, ਆਪਣੀ ਹੱਸਤੀ ਲਈ ਬਦਲਾਈਆ । ਪ੍ਰੇਮ ਪਿਆਲੇ ਪੀਤੇ ਅੰਮ੍ਰਿਤ ਰਸ ਦੇ, ਰਸਨਾ ਜਿਹਵਾ ਨਾ ਕੋਇ ਹਲਕਾਈਆ। ਚਰਨ ਕਵਲ ਸਰਨਾਈ ਇਕ ਢੱਠ ਦੇ, ਦੂਜਾ ਦੇਵ ਨਾ ਕੋਇ ਮਨਾਈਆ। ਝਗੜੇ ਮੁਕਣ ਤਤ ਅੱਠ ਦੇ, ਨੌ ਦਵਾਰੇ ਪੰਧ ਚੁਕਾਈਆ। ਦਸਮ ਦਵਾਰੇ ਬਹਿ ਕੇ ਵਸਦੇ, ਵਾਸਤਾ ਇਕੋ ਨਾਲ ਜੁੜਾਈਆ। ਹੋਏ ਮੇਲ ਤੀਜੀ ਅੱਖ ਦੇ, ਨਿਜ ਨੇਤਰ ਹੋਏ ਰੁਸ਼ਨਾਈਆ। ਨਾਮ ਨਿਧਾਨ ਇਕੋ ਰੱਟਦੇ, ਰੱਟੇ ਕੂੜੇ ਜਗਤ ਮੁਕਾਈਆ। ਮਾਲਕ ਬਣ ਕੇ ਸਾਚੇ ਹੱਟ ਦੇ, ਖ਼ਜ਼ਾਨਾ ਆਪਣੀ ਝੋਲੀ ਪਾਈਆ। ਮਿਟੇ ਰੋਗ ਵਿਛੋੜੇ ਫੱਟ ਦੇ, ਕੱਟੀ ਗਈ ਜੁਦਾਈਆ। ਘਰ ਸਾਚੇ ਬਹਿ ਬਹਿ ਨੱਚਦੇ, ਨਾਰਦ ਮੁਨ ਸ਼ਰਮਾਈਆ। ਵਿਸ਼ਨ ਬ੍ਰਹਮਾ ਸ਼ਿਵ ਚਰਨਾਂ ਹੇਠਾਂ ਹੱਥ ਰੱਖ ਦੇ, ਸਮਰਥ ਤੇਰੀ ਵਡਿਆਈਆ। ਜੈਕਾਰੇ ਬੋਲ ਇਕ ਅਲਖ ਦੇ, ਅਲਖ ਅਗੋਚਰ ਲਿਆ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਰਿਖ ਮੁਨ ਕਹਿਣ ਅਸੀਂ ਸੁਣੀ ਬੋਲੀ, ਅਨਬੋਲਤ ਆਪ ਜਣਾਈਆ। ਜੋਤ ਅਕਾਲਣ ਬਣ ਵਿਚੋਲੀ, ਧੁਰ ਦੀ ਕਰੇ ਪੜ੍ਹਾਈਆ। ਪ੍ਰੇਮ ਪਿਆਰ ਦੀ ਖੇਲਕੇ ਹੋਲੀ, ਰੰਗਣ ਨਾਮ ਰੰਗਾਈਆ। ਸਤਿ ਧਰਮ ਦੀ ਗਠੜੀ ਖੋਲ੍ਹੀ, ਵਸਤ ਇਕੋ ਇਕ ਵਖਾਈਆ। ਸੰਤ ਸੁਹੇਲੇ ਬਣਕੇ ਟੋਲੀ, ਪ੍ਰਭ ਟੋਲਣ ਚਾਈਂ ਚਾਈਂਆ। ਸਚ ਪ੍ਰੀਤੀ ਘੋਲ ਘੋਲੀ, ਕਵਲ ਚਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਰਿਖੀ ਮੁਨੀ ਕਹਿਣ ਅਸੀਂ ਸੁਣਿਆ ਸੰਗੀਤ, ਰਾਗਾਂ ਵਿਚ ਨਾ ਕੋਇ ਗਾਈਆ। ਨਾ ਕੋਇ ਦੇਉਰਾ ਮੰਦਰ ਮਸੀਤ, ਸ਼ਿਵਦਵਾਲਾ ਮੱਠ ਨਾ ਕੋਇ ਵਡਿਆਈਆ। ਜਨ ਭਗਤਾਂ ਵੱਖਰੀ ਨਿਰਾਲੀ ਵੇਖੀ ਰੀਤ, ਰੱਤੀ ਆਪਣਾ ਰੰਗ ਰੰਗਾਈਆ। ਦਰ ਠਾਂਡੇ ਬੈਠੇ ਸੀਤ, ਅਗਨੀ ਤਤ ਬੁਝਾਈਆ। ਪੁਰਖ ਅਬਿਨਾਸ਼ੀ ਨਾਲ ਲਾ ਪ੍ਰੀਤ, ਪ੍ਰੀਤਮ ਆਪਣਾ ਰਹੇ ਮਨਾਈਆ। ਜੇਹੜਾ ਧੁਰ ਦੀ ਕਰਕੇ ਦਏ ਵਸੀਹਤ, ਅਸਲੀਅਤ ਅਗਲੀ ਦਏ ਸਮਝਾਈਆ। ਜਿਸ ਦੇ ਕੋਲੋਂ ਗੁਰ ਅਵਤਾਰ ਪੀਰ ਪੈਗ਼ੰਬਰ ਲੈਂਦੇ ਰਹੇ ਨਸੀਹਤ, ਧੁਰ ਦੀ ਕਰੇ ਸਚ ਪੜ੍ਹਾਈਆ। ਜਿਸ ਦੀ ਦੋ ਜਹਾਨਾਂ ਇਕ ਵਲਦੀਅਤ, ਵਾਲਦ ਪਿਤਾ ਪੁਰਖ ਅਕਾਲ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰ ਘਟ ਥਾਈਂਆ। ਰਿਖੀ

ਮੁਨੀ ਕਹਿਣ ਅਸੀਂ ਵੇਖਿਆ ਪੜ੍ਹਦੇ ਰੁੱਕਾ, ਜੋ ਰੁਕਮਣੀ ਕ੍ਰਿਸ਼ਨ ਗਈ ਫੜਾਈਆ। ਜਿਸਦੇ ਉਤੇ ਅਗੰਮੀ ਲੇਖ ਲਿਖਾ, ਢਾਈ ਅੱਖਰਾਂ ਨਾਲ ਰਲਾਈਆ। ਕਰੇ ਖੇਲ ਅਬਿਨਾਸ਼ੀ ਅਚੁਤਾ, ਚਤੁਰਭੁਜ ਬੇਪਰਵਾਹੀਆ। ਜਿਸ ਦੇ ਸੀਸ ਤਾਜ ਪੰਜ ਮੁਖਾ, ਮੁਫਤ ਆਪਣੀ ਦਇਆ ਕਮਾਈਆ। ਕਲਜੁਗ ਵੇਲੇ ਅੰਤ ਹੋਏ ਸਨਮੁਖਾ, ਸਤਿ ਸਰੂਪੀ ਵੇਖ ਵਖਾਈਆ। ਜੁਗ ਜਨਮ ਦਾ ਜੋ ਗੁਰਮੁਖ ਹੋਏ ਭੁੱਖਾ, ਤਿਸ ਆਸਾ ਮਨਸਾ ਤ੍ਰਿਪਤ ਕਰਾਈਆ। ਪ੍ਰੇਮ ਪਿਆਰ ਦਾ ਪਿਆ ਕੇ ਅੰਮ੍ਰਿਤ ਘੁੱਟਾ, ਅਗਨੀ ਤਤ ਦਏ ਬੁਝਾਈਆ। ਜਨਮ ਕਰਮ ਦਾ ਹੋਵੇ ਰੁੱਠਾ, ਰੁੱਸਿਆਂ ਲਏ ਮਨਾਈਆ। ਗੂੜ੍ਹੀਂ ਨੀਂਦ ਵਿਚ ਹੋਵੇ ਸੁੱਤਾ, ਸੋਈ ਸੁਰਤੀ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਰਿਖ ਮੁਨ ਕਹਿਣ ਰੁੱਕੇ ਵਿਚੋਂ ਵੇਖੇ ਉਹ ਹਰਫ਼, ਜਿਨ੍ਹਾਂ ਦੀ ਸਮਝ ਕੋਇ ਨਾ ਪਾਈਆ । ਉਥੇ ਫ਼ੈਸਲਾ ਯੱਕਤਰਫ਼, ਦੋ ਤਰਫ਼ੀ ਧਾਰ ਨਾ ਕੋਇ ਬੰਧਾਈਆ। ਗੋਪੀ ਕਾਹਨ ਦੀ ਲੱਗੀ ਸ਼ਰਤ, ਝਗੜੇ ਨਾਲ ਜਣਾਈਆ। ਜਿਸ ਵੇਲੇ ਪਰਮ ਪੁਰਖ ਪਰਮਾਤਮ ਆਵੇ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਸਰਗੁਣ ਨਿਰਗੁਣ ਹੋ ਕੇ ਦੇਵੇ ਦਰਸ, ਨਿਰਵੈਰ ਆਪਣੀ ਕਲ ਚਲਾਈਆ। ਵੇਖ ਵਖਾਏ ਧੁਰ ਦੇ ਭਗਤ, ਭਗਵਨ ਆਪਣਾ ਖੇਲ ਖਿਲਾਈਆ। ਸੋਹਣਾ ਹੋਵੇ ਵਕਤ, ਘੜੀ ਸੁਲੱਖਣੀ ਸੋਭਾ ਪਾਈਆ। ਗੀਤ ਗਾਵਣ ਅਰਸ਼ ਫ਼ਰਸ਼, ਦੋ ਜਹਾਨਾਂ ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਅੱਖ ਖੁਲ੍ਹਾਈਆ। ਰੁੱਕੇ ਉਤੇ ਲਿਖਿਆ ਲੇਖ ਸਭ ਨੂੰ ਹੋਵੇ ਰੁਖ਼ਸਤ, ਗੁਰ ਅਵਤਾਰ ਪੀਰ ਪੈਗ਼ੰਬਰ ਪੰਧ ਮੁਕਾਈਆ। ਲੋਕਮਾਤ ਵਿਚੋਂ ਮਿਲੇ ਫ਼ੁਰਸਤ, ਫ਼ੁਰਨਾ ਬੰਦ ਵਖਾਈਆ। ਅਬਿਨਾਸ਼ੀ ਕਰਤਾ ਇਕੋ ਆਵੇ ਮੁਰਸ਼ਦ, ਮੁਰੀਦਾਂ ਵੇਖ ਵਖਾਈਆ। ਕੂੜੀ ਕਿਰਿਆ ਮੇਟੇ ਗ਼ੁਰਬਤ, ਮਾਇਆ ਮਮਤਾ ਮੋਹ ਚੁਕਾਈਆ । ਲੇਖ ਚੁਕਾ ਕੇ ਰਾਜਾ ਸੁਰਪਤ, ਇੰਦ ਇੰਦਰਾਸਣ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਰੁੱਕੇ ਉਤੇ ਲਿਖਿਆ ਇਕੋ ਲਫ਼ਜ਼, ਅਲਫ਼ ਯੇ ਸਮਝ ਕੋਇ ਨਾ ਪਾਈਆ। ਕਲਜੁਗ ਅੰਤਮ ਕਹਿਰ ਹੋਵੇ ਗ਼ਜ਼ਬ, ਤਅੱਜੁਬ ਹੋਏ ਲੋਕਾਈਆ। ਝਗੜਾ ਹੋਵੇ ਦੀਨ ਮਜ਼੍ਹਬ, ਜ਼ਾਤ ਪਾਤ ਲੜਾਈਆ। ਸ੍ਰੀ ਭਗਵਾਨ ਸਭ ਦੀ ਵੇਖੇ ਪਿਛਲੀ ਫ਼ਰਦ, ਪੂਰਬ ਲਹਿਣਾ ਖੋਜ ਖੁਜਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਨ੍ਹਾਂ ਭਗਤਾਂ ਕੀਤੀ ਅਰਜ਼, ਆਰਜ਼ੂ ਸਭ ਦੀ ਵੇਖ ਵਖਾਈਆ। ਉਨ੍ਹਾਂ ਨਾਲ ਵੰਡੇ ਦਰਦ, ਦਰਦੀ ਹੋ ਕੇ ਦਰਦ ਆਪਣੀ ਝੋਲੀ ਪਾਈਆ। ਸੂਰਬੀਰ ਮਰਦਾਨਾ ਮਰਦ, ਜੋਧਾ ਇਕੋ ਇਕ ਅਖਵਾਈਆ। ਜਿਸਦਾ ਨਾਮ ਖੰਡਾ ਧੁਰ ਦੀ ਤਿੱਖੀ ਹੋਵੇ ਖੜਗ, ਧਾਰ ਧਾਰੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਰੁੱਕਾ ਕਹੇ ਮੇਰਾ ਮਜ਼ਮੂਨ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ। ਮੈਂ ਵੇਖਾਂ ਚੋਟੀ ਚੜ੍ਹ ਅਖ਼ੀਰ, ਮੰਜ਼ਲ ਧੁਰ ਦੀ ਡੇਰਾ ਲਾਈਆ। ਜਿਸ ਦੇ ਸਯਦੇ ਕਰਦੇ ਪੀਰ ਫ਼ਕੀਰ, ਪੈਗ਼ੰਬਰ ਧੂੜੀ ਖ਼ਾਕ ਰਮਾਈਆ। ਜਿਥੇ ਨਿਰਗੁਣ ਸਰਗੁਣ ਬਣਾਵਣਹਾਰ ਤਸਵੀਰ, ਸਤਿ ਸਤਿਵਾਦੀ ਦਇਆ ਕਮਾਈਆ। ਜਿਥੇ ਸ਼ਰਅ ਦੇ ਪੈਂਦੇ ਜ਼ੰਜੀਰ, ਸ਼ਰੀਅਤ ਨਾਲ ਰਲਾਈਆ। ਜਿਥੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਔਂਦੇ ਘਤ ਵਹੀਰ, ਲੋਕਮਾਤ ਵੇਸ ਵਟਾਈਆ। ਜਿਥੇ ਨਿਤ ਨਵਿਤ ਬਦਲਦੀ ਰਹੇ ਤਕਦੀਰ, ਤਦਬੀਰ ਆਪਣੀ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰਦਾ ਲੇਖਾ ਆਪਣੇ ਹੱਥ ਰਖਾਈਆ। ਰੁੱਕਾ ਕਹੇ ਮੇਰਾ

ਅੱਖਰ ਊੜਾ, ਓਅੰਕਾਰ ਦਿਤਾ ਬਣਾਈਆ। ਜਿਸਦਾ ਰੰਗ ਅਗੰਮੀ ਗੂੜ੍ਹਾ, ਜਗਤ ਲਲਾਰੀ ਨਾ ਕੋਇ ਬਣਾਈਆ। ਚਤੁਰ ਸੁਘੜ ਬਣਾਏ ਮੂੜ੍ਹਾ, ਮੂਰਖ ਮੂੜ੍ਹੇ ਆਪਣੇ ਘਰ ਵਸਾਈਆ। ਸ੍ਰੀ ਭਗਵਾਨ ਜਿਨ੍ਹਾਂ ਦੇ ਅੰਦਰ ਆਪ ਵੜ ਕੇ ਵਜਾਏ ਤੰਬੂਰਾ, ਤਬਅ ਕਾਇਆ ਦਏ ਬਦਲਾਈਆ। ਮਾਇਆ ਮਮਤਾ ਜਗਤ ਤੋੜੇ ਮੋਹ ਗ਼ਰੂਰਾ, ਕੂੜੀ ਕਿਰਿਆ ਪਰੇ ਹਟਾਈਆ। ਜੋਤੀ ਜਲਵਾ ਬਖ਼ਸ਼ੇ ਨੂਰਾ, ਜ਼ਾਹਰ ਜਹੂਰ ਕਰੇ ਰੁਸ਼ਨਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬਚਨ ਹੋਵੇ ਪੂਰਾ, ਜੋ ਭਵਿਖਤ ਵਾਕਾਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰੁਕਮਣੀ ਕਹੇ ਰੁੱਕਾ ਕ੍ਰਿਸ਼ਨ, ਕਿਸ਼ਨਾ ਸ਼ੁਕਲਾ ਦੋਵੇ ਪੱਖ ਗਵਾਈਆ । ਜਿਸ ਵੇਲੇ ਭਗਵਾਨ ਸੇਵਾ ਲਾਏ ਵਿਸ਼ਨ, ਵਿਸ਼ਵ ਹੁਕਮ ਵਰਤਾਈਆ। ਜਿਸ ਨੂੰ ਭਗਤ ਸੁਹੇਲੇ ਦਿਸਣ, ਨਾਤਾ ਜਗਤ ਨਾਲੋਂ ਤੁੜਾਈਆ। ਉਹਨਾਂ ਦਾ ਲੇਖ ਆਪੇ ਆਵੇ ਲਿਖਣ, ਧੁਰ ਦਾ ਮਾਲਕ ਫੇਰਾ ਪਾਈਆ। ਓਦੋਂ ਰਾਮ ਕ੍ਰਿਸ਼ਨ ਨੂੰ ਹੋਣੀ ਅੰਤਮ ਪਿਨਸ਼ਨ, ਗੋਪੀ ਮੰਡਲ ਰਾਸ ਨਾ ਕੋਇ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਰੁਕਮਣੀ ਕਹੇ ਸੁਣ ਕ੍ਰਿਸ਼ਨ ਘਨਈਆ, ਸਚ ਦਿਆਂ ਦ੍ਰਿੜਾਈਆ। ਕਲਜੁਗ ਅੰਤਮ ਡੋਲੇ ਨਈਆ, ਤਟ ਕਿਨਾਰਾ ਨਜ਼ਰ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਸਾਚਾ ਸਈਆ, ਤੇਰਾ ਮੇਰਾ ਮਾਲਕ ਫੇਰਾ ਪਾਈਆ। ਧੁਰ ਫ਼ਰਮਾਨ ਇਕੋ ਹੁਕਮ ਜਣਈਆ, ਜਗ ਜੀਵਣ ਦਾਤਾ ਆਪਣੇ ਹੱਥ ਰੱਖੇ ਵਡਿਆਈਆ। ਉਹਦਾ ਨਾਵਾਂ ਇਕੋ ਅੱਖਰਾਂ ਵਾਲਾ ਢਈਆ, ਢਈਆ ਢੌਂਕੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਸਈਆ, ਸਾਹਿਬ ਸੁਲਤਾਨ ਬੇਪਰਵਾਹੀਆ। ਰੁੱਕੇ ਉਤੇ ਖੇਲ ਅਜਬ, ਰਹਿਮਤ ਵਿਚ ਵਡਿਆਈਆ। ਹੋਏ ਹੈਰਾਨੀ ਸਰਬ ਤਅੱਜੁਬ, ਤੋਬਾ ਕਰੇ ਖ਼ੁਦਾਈਆ। ਮੁਹੰਮਦ ਨਾ ਦਿਸੇ ਅਲੀ ਮੱਦਦ, ਦਸਤਗੀਰ ਨਾ ਕੋਇ ਸਹਾਈਆ। ਪੀਰ ਪੈਗ਼ੰਬਰ ਕਰਨ ਤਸ਼ੱਦਦ, ਸਾਂਤਕ ਸਤਿ ਨਾ ਕੋਇ ਵਰਤਾਈਆ। ਗੁਰ ਅਵਤਾਰ ਝਗੜਾ ਮਜ਼੍ਹਬ, ਮਜਲਸ ਇਕ ਲਗਾਈਆ। ਪੁਰਖ ਅਬਿਨਾਸ਼ੀ ਤੋਲੇ ਸਭ ਦਾ ਆ ਕੇ ਵਜ਼ਨ, ਨਾਮ ਕੰਡਾ ਹੱਥ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਉਠ ਉਠ ਭੱਜਣ, ਨਵ ਨੌ ਚਾਰ ਵਾਹੋ ਦਾਹੀਆ। ਗੁਰਮੁਖ ਵਿਰਲੇ ਵਿਚੋਂ ਬਚਣ, ਜਿਨ੍ਹਾਂ ਧੁਰ ਦਾ ਬਚਨ ਲਿਆ ਕਮਾਈਆ। ਕਾਇਆ ਮਾਟੀ ਕਰਕੇ ਕੰਚਨ, ਕੰਚਨ ਪਾਰਸ ਨਾਲ ਛੁਹਾਈਆ। ਨੇਤਰ ਨਾਮ ਦਾ ਪਾ ਕੇ ਅੰਜਣ, ਅੰਜਣ ਇਕੋ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਅੱਖ ਖੁਲ੍ਹਾਈਆ। ਰੁਕਮਣੀ ਕਹੇ ਕ੍ਰਿਸ਼ਨ ਕਰ ਤਸਦੀਕ, ਤੇਰੇ ਹੱਥ ਫੜਾਈਆ। ਜਿਸ ਦੀ ਸਾਰੇ ਕਰਨ ਉਡੀਕ, ਆਕਾਸ਼ਾਂ ਉਤੇ ਡੇਰਾ ਲਾਈਆ। ਜਿਸ ਦੇ ਵਿਚ ਸਚ ਤੌਫ਼ੀਕ, ਕੋਟਨ ਕ੍ਰਿਸ਼ਨ ਰੂਪ ਪਰਗਟਾਈਆ। ਜੋ ਭਗਤਾਂ ਕਰੇ ਪ੍ਰੀਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਜੋ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਜਿਸ ਦਾ ਵਸੇਰਾ ਊਚ ਨੀਚ, ਘਟ ਘਟ ਰਿਹਾ ਸਮਾਈਆ। ਜਿਸ ਰਾਮ ਦਾ ਰਾਮ ਗਾਉਂਦਾ ਗੀਤ, ਸੀਤਾ ਸੁਰਤੀ ਧਿਆਨ ਲਗਾਈਆ। ਉਸ ਦਾ ਆਉਣਾ ਜਾਣਾ ਠੀਕ, ਨਾ ਸਕੇ ਕੋਇ ਬਦਲਾਈਆ। ਕਲਜੁਗ ਅੰਤ ਲੋਕਮਾਤ ਦਾ ਬਣੇ ਵਸਨੀਕ, ਸਾਢੇ ਤਿੰਨ ਹੱਥ ਸੋਭਾ ਪਾਈਆ। ਖੇਲ ਕਰੇ ਲਾਸ਼ਰੀਕ, ਸ਼ਿਰਕਤ ਸਭ ਦੀ ਦਏ ਗਵਾਈਆ। ਜਨ ਭਗਤਾਂ ਸੁਣਾ ਕੇ ਆਪਣਾ ਗੀਤ, ਢੋਲਾ ਸੋਹਲਾ ਦਏ ਵਡਿਆਈਆ। ਜਿਸ ਦੇ ਪਿਛੇ ਗੋਬਿੰਦ ਸ਼ਹੀਦ ਕਰਾਏ ਜੁਝਾਰ ਅਜੀਤ, ਛੋਟੇ ਨੀਹਾਂ

ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕ੍ਰਿਸ਼ਨ ਕਹੇ ਰੁਕਮਣੀ ਵੇਖ ਰੁੱਕਾ, ਏਕਾ ਇਕੋ ਨਜ਼ਰੀ ਆਈਆ। ਜਿਸ ਦਾ ਪਿਆਰ ਇਕੋ ਸ਼ਬਦੀ ਪੁੱਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਸਚਖੰਡ ਦਵਾਰ ਰਹੇ ਸੁੱਤਾ, ਥਿਰ ਘਰ ਖ਼ੁਸ਼ੀ ਮਨਾਈਆ। ਜੋ ਜੁਗ ਚੌਕੜੀ ਉਠਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਜੋ ਨਿਤ ਨਵਿਤ ਪ੍ਰੇਮ ਪਿਆਰ ਦਾ ਭੁੱਖਾ, ਜਨ ਭਗਤਾਂ ਮੇਲ ਮਿਲਾਈਆ। ਜਿਸ ਦੇ ਕੋਲ ਦੋ ਜਹਾਨਾਂ ਸੁਖਾ, ਸੁਖ ਸਾਗਰ ਰੂਪ ਸਮਾਈਆ। ਜੋ ਕਰਮ ਜਨਮ ਦਾ ਮੇਟੇ ਦੁੱਖਾ, ਦੁਖੀਆਂ ਦਰਦ ਵੰਡਾਈਆ। ਜਿਸ ਵੇਲੇ ਕਲਜੁਗ ਅੰਤਮ ਪੈਂਡਾ ਮੁੱਕਾ, ਮੁਕੰਮਲ ਆਪਣਾ ਫੇਰਾ ਪਾਈਆ। ਓਹਦੇ ਹੱਥ ਨਾ ਦਿਸੇ ਹੁੱਕਾ, ਹੁੱਕੇ ਗੱਠ ਨਾ ਕੋਇ ਖੁਲ੍ਹਾਈਆ। ਓਹਦੇ ਮੁਖ ਨਾ ਦਿਸਣ ਮੁੱਛਾਂ, ਚੋਟੀ ਸੀਸ ਨਾ ਕੋਇ ਮੁਨਾਈਆ। ਓਹਦਾ ਤਨ ਵਜੂਦ ਨਾ ਕੋਇ ਜੁੱਸਾ, ਪੰਜ ਤਤ ਨਾ ਕੋਇ ਹੰਢਾਈਆ। ਹਰਖ਼ ਸੋਗ ਨਾ ਕੋਈ ਗ਼ੁੱਸਾ, ਮਾਇਆ ਮਮਤਾ ਨਾ ਕੋਇ ਰਖਾਈਆ। ਜਗਤ ਵਿਹਾਰ ਕਦੇ ਨਾ ਰੁੱਠਾ, ਸਦ ਰੁੱਸਿਆਂ ਰਿਹਾ ਮਨਾਈਆ। ਓਹਦਾ ਲੇਖਾ ਨਾ ਹਲਾਲੀ ਕੁੱਠਾ, ਕਤਲਗਾਹ ਨਾ ਕੋਇ ਵਡਿਆਈਆ। ਉਹ ਮਿਹਰਵਾਨ ਮਹਿਬੂਬ ਸਭ ਦਾ ਸਾਂਝਾ ਪਿਤਾ, ਪਤਿਪਰਮੇਸ਼ਵਰ ਇਕ ਅਖਵਾਈਆ। ਜੋ ਉਸ ਦੇ ਸਰਨ ਸਰਨਾਈ ਝੁਕਾ, ਫੜ ਬਾਹੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਵੇਲਾ ਲਏ ਸੁਹਾਈਆ। ਰੁਕਮਣੀ ਵੇਖ ਰੁੱਕੇ ਦਾ ਸਿਰਲੇਖ, ਬੰਸਰੀ ਵਾਲਾ ਰਿਹਾ ਜਣਾਈਆ। ਜਿਸ ਨੇ ਮੈਨੂੰ ਦਿੱਤਾ ਭੇਜ, ਹੁਕਮੀ ਹੁਕਮ ਸੁਣਾਈਆ। ਉਸ ਦਾ ਅਗੰਮੜਾ ਹੋਵੇ ਭੇਖ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਵੇਦ ਵਿਆਸਾ ਕਹੇ ਉਹ ਵਸੇ ਸੰਬਲ ਦੇਸ, ਮੈਂ ਕਹਾਂ ਉਹ ਆਪ ਆਪਣੇ ਵਿਚ ਡੇਰਾ ਲਾਈਆ। ਜਿਸ ਦਾ ਘਰ ਵਿਚ ਘਰ ਸਾਚਾ ਹੇਤ, ਦੂਜੇ ਦਰ ਨਾ ਮੰਗਣ ਜਾਈਆ। ਜਿਸ ਦੇ ਚਰਨ ਚੁੰਮੇ ਵਿਸ਼ਨੂੰ ਸੋਹਵਣਹਾਰਾ ਬਾਸ਼ਕ ਸੇਜ, ਬ੍ਰਹਮਾ ਧੂੜੀ ਖ਼ਾਕ ਰਮਾਈਆ। ਜਿਸ ਨੂੰ ਸ਼ੰਕਰ ਕਰੇ ਆਦੇਸ, ਨਿਉਂ ਨਿਉਂ ਲਾਗੇ ਪਾਈਆ। ਜਿਸ ਦਾ ਹੋਏ ਅਵੱਲੜਾ ਵੇਸ, ਜੁਗ ਜੁਗ ਵੇਸ ਵਟਾਈਆ। ਜਨ ਭਗਤਾਂ ਖੋਲ੍ਹ ਕੇ ਆਪਣਾ ਭੇਤ, ਭੇਤੀ ਆਪਣੇ ਲਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਵਖਾਈਆ। ਕ੍ਰਿਸ਼ਨ ਕਹੇ ਰੁੱਕੇ ਦਾ ਮਾਲਕ, ਰੁਕਮਣੀ ਇਕੋ ਨਜ਼ਰੀ ਆਈਆ। ਜਿਸ ਦੀ ਸਚ ਸੱਚੀ ਅਦਾਲਤ, ਕੋਟਨ ਕੋਟ ਕਾਹਨ ਕੰਸ ਬੈਠੇ ਡੇਰੇ ਲਾਈਆ। ਜਿਸ ਦੀ ਆਦਿ ਜੁਗਾਦਿ ਕਰੇ ਨਾ ਕੋਈ ਵਕਾਲਤ, ਵੁਕਲਾ ਸ਼ਬਦ ਇਕੋ ਬੇਪਰਵਾਹੀਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਕਰਨ ਸਫ਼ਾਰਸ਼, ਸਿਫ਼ਤਾਂ ਨਾਲ ਸਾਲਾਹੀਆ। ਏਸ ਰੁੱਕੇ ਦੇ ਉਤੇ ਉਹ ਲਿਖੀ ਨਹੀਂ ਇਬਾਰਤ, ਜੋ ਕਲਮਾ ਅਮਲਾਂ ਵਿਚ ਸਮਝਾਈਆ । ਇਹ ਰੁੱਕਾ ਨਿਰਗੁਣ ਨਿਰਗੁਣ ਨਾਲ ਕਰੇ ਤੁਆਰਫ਼, ਤਰਾ ਤਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਰੁਕਮਣੀ ਕਹੇ ਮੈਂ ਰੁੱਕਾ ਰੱਖਾਂ ਸਾਂਭ, ਆਪਣੀ ਝੋਲੀ ਪਾਈਆ। ਜਿਸ ਵੇਲੇ ਆਏ ਪ੍ਰਭ ਦੇਸ ਮਾਝ, ਮਜਲਸ ਆਪਣੀ ਇਕ ਲਗਾਈਆ। ਜਨ ਭਗਤਾਂ ਨਾਲ ਪਾਏ ਸਾਂਝ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਮੈਂ ਵਸਾਂ ਉਹਨਾਂ ਗਵਾਂਢ, ਆਪਣਾ ਡੇਰਾ ਲਾਈਆ। ਮੇਰਾ ਲੇਖਾ ਚੁੱਕੇ ਕਰਮ ਕਾਂਡ, ਨਿਹਕਰਮੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ। ਰੁੱਕਾ ਰੱਖੇ

ਕਾਇਆ ਓਹਲੇ, ਚੋਲੇ ਵਿਚ ਲੋਕਾਈਆ। ਪੁਰਖ ਅਬਿਨਾਸ਼ੀ ਪੜਦਾ ਫੋਲੇ, ਹੌਲੀ ਦਏ ਉਠਾਈਆ। ਨਿਰਗੁਣ ਹੋ ਕੇ ਤੋਲ ਤੋਲੇ, ਨਾਮ ਕੰਡਾ ਇਕ ਜਣਾਈਆ। ਰਿਖ ਮੁਨ ਸਭ ਵੇਖਣ ਕੋਲੇ, ਚਾਰ ਜੁਗ ਦੇ ਨੇਤਰ ਅੱਖ ਉਠਾਈਆ। ਕਲਜੁਗ ਅੰਤਮ ਭਾਲੇ ਭੋਲੇ, ਭਗਤ ਸੁਹੇਲੇ ਲਏ ਮਿਲਾਈਆ। ਸਚ ਦਵਾਰ ਦੇ ਕਰਕੇ ਗੋਲੇ, ਗੁਲਸ਼ਨ ਆਪਣਾ ਮਾਤ ਮਹਿਕਾਈਆ। ਲੱਖ ਚੁਰਾਸੀ ਵਿਚੋਂ ਵਿਰੋਲੇ, ਨਾਮ ਮਧਾਣਾ ਇਕੋ ਪਾਈਆ। ਅੰਦਰ ਵੜ ਕੇ ਸਾਹਿਬ ਸਤਿਗੁਰ ਬੋਲੇ, ਅਨਬੋਲਤ ਰਾਗ ਸੁਣਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਮਿਲ ਕੇ ਗਾਓ ਢੋਲੇ, ਦੋ ਜਹਾਨਾਂ ਵੱਜੇ ਵਧਾਈਆ। ਪੁਰਖ ਸਮਰਥ ਸਦ ਵਸੇ ਕੋਲੇ, ਨੇਰਨ ਨੇਰਾ ਦੂਰ ਦੁਰਾਡਾ ਵਿਛੜ ਕਦੇ ਨਾ ਜਾਈਆ। ਸਭ ਦੇ ਭਾਰ ਕਰੇ ਹੌਲੇ, ਹਾਲਤ ਅੰਦਰੋਂ ਬਾਹਰੋਂ ਦਏ ਬਦਲਾਈਆ। ਸੁਰਤੀ ਅੰਦਰ ਸ਼ਬਦੀ ਹੋ ਕੇ ਮੌਲੇ, ਮੌਲਾ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਇਕੋ ਖੋਲ੍ਹੇ, ਖ਼ਾਲਕ ਖ਼ਲਕ ਮਖ਼ਲੂਕ ਦਏ ਸਮਝਾਈਆ।

੧੦ ਮੱਘਰ ੨੦੨੧ ਬਿਕ੍ਰਮੀ ਬੀਬੀ ਪੰਜਾਬ ਕੌਰ ਦੇ ਗ੍ਰਹਿ ਸਦਾ ਸਿੰਘ ਵਾਲਾ

ਰਿਖ ਮੁਨ ਕਹਿਣ ਜਨ ਭਗਤ ਕੌਣ, ਜੈ ਜੈਕਾਰ ਕਰੇ ਲੋਕਾਈਆ। ਚਰਨ ਪ੍ਰੀਤੀ ਇਕ ਰਖੌਣ, ਅਵਰੀ ਓਟ ਨਾ ਕੋਇ ਤਕਾਈਆ। ਸੀਸ ਕਦਮਾਂ ਉਤੇ ਝੁਕੌਣ, ਪਤਿਪਰਮੇਸ਼ਵਰ ਧਿਆਨ ਲਗਾਈਆ। ਦਰ ਠਾਂਡੇ ਖ਼ੁਸ਼ੀ ਮਨੌਣ, ਚਿੰਤਾ ਗ਼ਮ ਨਾ ਕੋਇ ਰਖਾਈਆ। ਅਬਿਨਾਸ਼ੀ ਕਰਤਾ ਕਲ ਅੰਤਮ ਆਏ ਉਠੌਣ, ਸੁੱਤਿਆਂ ਅੱਖ ਖੁਲ੍ਹਾਈਆ। ਪ੍ਰੇਮ ਪਿਆਰ ਦੀ ਠੰਡੀ ਬਖ਼ਸ਼ ਕੇ ਪੌਣ, ਪਵਣ ਸਵਾਸੀ ਵੇਖ ਵਖਾਈਆ। ਮਨ ਹੰਕਾਰੀ ਮਾਰ ਕੇ ਰੌਣ, ਸੀਤਾ ਸੁਰਤੀ ਲਏ ਬਚਾਈਆ। ਉਜੜੇ ਖੇੜੇ ਆਇਆ ਵਸੌਣ, ਡੁਬਦੇ ਪਾਹਨ ਪਾਰ ਕਰਾਈਆ। ਸਾਚੇ ਬੇੜੇ ਆਇਆ ਚੜ੍ਹੌਣ, ਨਿਰਗੁਣ ਨਈਆ ਨੌਕਾ ਨਾਮ ਚਲਾਈਆ। ਸਚ ਦਵਾਰਾ ਆਇਆ ਵਖੌਣ, ਬੰਦ ਤਾਕੀ ਕੁੰਡਾ ਲਾਹੀਆ। ਸਚਖੰਡ ਦਵਾਰੇ ਆਇਆ ਬਹੌਣ, ਬਣ ਪਾਂਧੀ ਪੰਧ ਮੁਕਾਈਆ। ਜੋਤੀ ਜੋਤ ਆਇਆ ਸਮੌਣ, ਨਾਤਾ ਤੱਤਾਂ ਦਏ ਤੁੜਾਈਆ। ਜੁਗ ਜਨਮ ਦੇ ਵਿਛੜੇ ਆਇਆ ਮਿਲੌਣ, ਮੁਨੀ ਮੁਨੀਸ਼ਰ ਖੋਜ ਖੁਜਾਈਆ। ਵਾਧਾ ਆਇਆ ਵਧੌਣ, ਬਿਧ ਆਪਣੇ ਹੱਥ ਰਖਾਈਆ। ਸਤਿ ਸਤਿਵਾਦੀ ਮਾਰਗ ਆਇਆ ਲੌਣ, ਸਤਿਜੁਗ ਸੱਚਾ ਰਾਹ ਚਲਾਈਆ। ਕਲਜੁਗ ਕਿਰਿਆ ਆਇਆ ਮਿਟੌਣ, ਕੂੜ ਕੁੜਿਆਰਾ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਕਰੰਦਾ, ਕਰਤਾ ਪੁਰਖ ਵੱਡੀ ਵਡਿਆਈਆ। ਭਗਤ ਸੁਹੇਲੇ ਮੇਲ ਮਿਲੰਦਾ, ਮਿਲਣੀ ਜਗਦੀਸ਼ ਇਕ ਕਰਾਈਆ। ਧਾਮ ਸੁਹੰਜਣਾ ਇਕ ਸੁਹੰਦਾ, ਸੋਭਾਵੰਤ ਸਮਝਾਈਆ। ਨਾਮ ਨਿਧਾਨਾ ਇਕ ਜਗੰਦਾ, ਜੋ ਗੁਰ ਅਵਤਾਰ ਪੈਗ਼ੰਬਰ ਗਏ ਸਮਝਾਈਆ। ਸਾਚੀ ਵਿਦਿਆ ਇਕ ਪੜ੍ਹੰਦਾ, ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਪੜ੍ਹ ਪੜ੍ਹ ਸੀਸ ਨਿਵਾਈਆ। ਸਾਚਾ ਮਾਰਗ ਇਕ ਦਸੰਦਾ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਸਾਚਾ ਮੰਦਰ ਇਕ ਸੁਹੰਦਾ, ਸਾਢੇ ਤਿੰਨ ਹੱਥ ਸੋਭਾ ਪਾਈਆ। ਅਗੰਮੀ ਨਾਦ ਆਪ ਵਜੰਦਾ, ਵਜਾਵਣਹਾਰ ਬੇਪਰਵਾਹੀਆ। ਲੇਖ ਚੁਕਾ ਕੇ ਸਾਰੰਗੀ ਸਾਰੰਗਾ, ਤੰਬੂਰੀ ਇਕੋ ਇਕ ਜਣਾਈਆ। ਜਿਸ ਦੇ ਅੰਦਰ ਓਹ ਅਨੰਦਾ,

ਜੋ ਅਨੰਦ ਧਰੂ ਕਬੀਰ ਪ੍ਰਹਿਲਾਦ ਦਿਤਾ ਚਖਾਈਆ। ਕਿਰਪਾ ਕਰ ਸੂਰਾ ਸਰਬੰਗਾ, ਸੁਰਤੀ ਸ਼ਬਦੀ ਜੋੜ ਜੁੜਾਈਆ। ਸੋਹੰ ਢੋਲਾ ਸੁਣਾਕੇ ਛੰਦਾ, ਮੁਛੰਦਗੀ ਸਾਰੀ ਦਿਤੀ ਗਵਾਈਆ। ਬਿਨ ਬੰਦਗੀ ਬਣਾ ਕੇ ਬੰਦਾ, ਬੰਧਨ ਅਗਲੇ ਦਿਤੇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਇਕੋ ਇਕ ਵਖਾਈਆ। ਮਾਰਗ ਦੱਸੇ ਏਕੰਕਾਰ, ਅਕਲ ਕਲਾ ਅਖਵਾਇੰਦਾ। ਜਿਸ ਘਰ ਵਸੇ ਆਪ ਨਿਰੰਕਾਰ, ਨਿਰਗੁਣ ਆਸਣ ਲਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਸੀਸ ਨਿਵਾਵਣ ਗੁਰ ਅਵਤਾਰ, ਪੈਗ਼ੰਬਰ ਸੱਯਦਾ ਇਕ ਕਰਾਇੰਦਾ । ਦੇਵਣਹਾਰ ਵਸਤ ਭੰਡਾਰ, ਅਮੋਲਕ ਆਪ ਵਰਤਾਇੰਦਾ। ਸੰਤ ਸੁਹੇਲੇ ਵੇਖੇ ਜੁਗ ਚਾਰ, ਚੌਕੜੀ ਆਪਣਾ ਹੁਕਮ ਮਨਾਇੰਦਾ। ਭਗਤ ਵਛਲ ਬਣ ਗਿਰਧਾਰ, ਗਿਰਧਰ ਆਪਣੀ ਖੋਜ ਖੁਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲਏ ਅਵਤਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਪਾਵਣਹਾਰਾ ਸਾਰ, ਅੰਜੀਲ ਕੁਰਾਨਾ ਫੋਲ ਫੁਲਾਇੰਦਾ। ਖਾਣੀ ਬਾਣੀ ਢੋਲ ਢਮੱਕਾ ਵਜਾਏ ਵਿਚ ਸੰਸਾਰ, ਰਾਗਾਂ ਨਾਦਾਂ ਸਿਫ਼ਤ ਸਾਲਾਇੰਦਾ। ਪੁਰੀ ਲੋਅ ਵੇਖ ਜ਼ਿਮੀਂ ਆਸਮਾਨ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਪੜਦਾ ਲਾਹਿੰਦਾ। ਲੱਖ ਚੁਰਾਸੀ ਜਾਨਣਹਾਰਾ ਜੀਵ ਜਹਾਨ, ਜੋਤੀ ਜਾਤਾ ਪੁਰਖ ਬਿਧਾਤਾ ਗ੍ਰਹਿ ਗ੍ਰਹਿ ਬੰਧਨ ਫੋਲ ਫੁਲਾਇੰਦਾ। ਚਾਰੋਂ ਕੁੰਟ ਜਗਤ ਅੰਧੇਰਾ ਕੂੜੀ ਕਿਰਿਆ ਵੇਖੇ ਆਣ, ਨੌ ਖੰਡ ਪ੍ਰਿਥਮੀ ਸੱਤ ਦੀਪ ਦਹਿ ਦਿਸ਼ਾ ਆਪਣਾ ਫੇਰਾ ਪਾਇੰਦਾ। ਵਰਨ ਬਰਨ ਸ਼ਰਅ ਸ਼ਰੀਅਤ ਮਨ ਵਾਸਨਾ ਲੜੇ ਸ਼ੈਤਾਨ, ਦੂਈ ਦਵੈਤੀ ਹਉਮੇ ਹੰਗਤਾ ਹੰ ਬ੍ਰਹਮ ਨਾ ਕੋਇ ਸਮਝਾਇੰਦਾ। ਦੀਵਾ ਬਾਤੀ ਕਮਲਾਪਾਤੀ ਜਗਾਏ ਨਾ ਕੋਇ ਮਕਾਨ, ਬੰਕ ਦਵਾਰਾ ਹਰਿ ਨਿਰੰਕਾਰਾ ਖ਼ਾਲੀ ਸਰਬ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਧੁਰ ਦੀ ਕਰਨੀ ਕਾਰ ਕਮਾਇੰਦਾ। ਧੁਰ ਦੀ ਕਰਨੀ ਕਰਨੇ ਆਇਆ, ਕਰਤਾ ਪੁਰਖ ਕਰਤਾਰ। ਪਤਿਪਰਮੇਸ਼ਵਰ ਵੇਸ ਵਟਾਇਆ, ਨਿਰਗੁਣ ਨੂਰ ਜੋਤ ਉਜਿਆਰ। ਸ਼ਬਦ ਅਗੰਮੀ ਡੰਕ ਵਜਾਇਆ, ਦੋ ਜਹਾਨਾਂ ਕਰੇ ਖ਼ਬਰਦਾਰ। ਸੰਤ ਸੁਹੇਲੇ ਲਏ ਉਠਾਇਆ, ਗੁਰ ਚੇਲੇ ਮੇਲਣਹਾਰ। ਸਾਚਾ ਮਾਰਗ ਇਕ ਸਮਝਾਇਆ, ਭੇਵ ਅਭੇਦਾ ਖੋਲ੍ਹ ਕਿਵਾੜ। ਨਾਮ ਪਦਾਰਥ ਝੋਲੀ ਪਾਇਆ, ਕਿਰਪਾ ਕਰ ਸੱਚੀ ਸਰਕਾਰ। ਜਗਤ ਸਵਾਰਥ ਪੈਜ ਰਖਾਇਆ, ਪਰਮਾਰਥ ਬਖ਼ਸ਼ੇ ਚਰਨ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਪਰਵਰਦਿਗਾਰ। ਪਰਵਰਦਿਗਾਰ ਮੁਰੀਦਾਂ ਮੁਰਸ਼ਦ, ਮੁਸ਼ਕਲ ਹੱਲ ਕਰਾਈਆ। ਲੱਖ ਚੁਰਾਸੀ ਨਾਲੋਂ ਕਰਕੇ ਫ਼ੁਰਸਤ, ਖ਼ਾਕੀ ਪਾਕੀ ਲਏ ਉਠਾਈਆ। ਕੂੜੀ ਕਿਰਿਆ ਮੇਟ ਕੇ ਗ਼ੁਰਬਤ, ਗੁਰਮਤ ਇਕੋ ਇਕ ਸਮਝਾਈਆ। ਪਾਪਾਂ ਭਰੀ ਧੋ ਕੇ ਦੁਰਮਤ, ਸਵੱਛ ਸਰੂਪੀ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਰਿਖ ਮੁਨ ਕਹਿਣ ਵੇਖੇ ਭਗਤ ਹਸੰਦੇ, ਹਸਤੀ ਆਪਣੀ ਗਏ ਬਦਲਾਈਆ। ਓਹ ਮਾਣਸ ਰੂਪ ਬਾਹਰੋਂ ਦਿਸਦੇ ਬੰਦੇ, ਅੰਤਰ ਆਤਮ ਪਰਮਾਤਮ ਨਾਲ ਮਿਲਾਈਆ। ਘਰ ਕਿਵਾੜ ਦੇ ਖੋਲ੍ਹ ਕੇ ਜੰਦੇ, ਕੁੰਜੀ ਧੁਰ ਦੀ ਨਿਰਗੁਣ ਲਗਾਈਆ। ਮਰਨ ਜਨਮ ਦੀ ਚੁੱਕੀ ਚਿੰਦੇ, ਚਿੰਤਾ ਗ਼ਮ ਨਾ ਕੋਇ ਸਤਾਈਆ। ਪਰਮ ਪੁਰਖ ਦੀ ਬਣ ਕੇ ਬਿੰਦੇ, ਸੁਤ ਅਨਾਦੀ ਰੂਪ ਵਟਾਈਆ। ਲੇਖ ਚੁਕਾ ਕੇ ਜੀਉ ਪਿੰਡੇ, ਬ੍ਰਹਿਮੰਡ ਖੰਡ ਖੋਜੇ ਘਰ ਸਾਚੇ ਖ਼ੁਸ਼ੀ ਮਨਾਈਆ। ਭਉ ਚੁਕਿਆ ਸੁਰਪਤ ਰਾਜੇ ਇੰਦੇ, ਵਿਸ਼ਨ ਬ੍ਰਹਮਾ ਸ਼ਿਵ ਡਰ ਨਾ

ਕੋਇ ਰਖਾਈਆ। ਸਚ ਦਵਾਰੇ ਇਕੋ ਤਾਲ ਵਜੰਦੇ, ਖ਼ੁਸ਼ੀਆਂ ਰਾਗ ਅਲਾਈਆ। ਸ੍ਰੀ ਭਗਵਾਨ ਹੋ ਮਿਹਰਵਾਨ ਆਪਣੇ ਲਾਏ ਅੰਗੇ, ਅੰਗੀਕਾਰ ਇਕ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਦਏ ਮਿਟਾਈਆ। ਧੁਰ ਦਾ ਲੇਖਾ ਵੇਖਿਆ ਮੁਕਦਾ, ਜਨ ਭਗਤ ਮਿਲੇ ਵਡਿਆਈਆ। ਸਾਹਿਬ ਸਤਿਗੁਰ ਪੁਰਖ ਅਬਿਨਾਸ਼ੀ ਪੁਛਦਾ, ਘਰ ਘਰ ਫੇਰਾ ਪਾਈਆ। ਜਿਸ ਦਾ ਭਾਣਾ ਕਦੇ ਨਾ ਰੁਕਦਾ, ਗੁਰ ਅਵਤਾਰ ਮੇਟ ਨਾ ਕੋਇ ਮਿਟਾਈਆ। ਜੋ ਆਪਣੀ ਧਾਰੋਂ ਉਠਦਾ, ਜਨਮੇ ਕੋਈ ਨਾ ਮਾਈਆ। ਕਿਰਪਾਲੂ ਹੋ ਕੇ ਤੁਠਦਾ, ਦਿਆਲੂ ਹੋ ਕੇ ਗੋਦ ਉਠਾਈਆ । ਉਸਦਾ ਖੇਲ ਨਹੀਂ ਕੋਈ ਲੁਕਦਾ, ਜਾਹਰ ਜਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਵੇਖ ਵਖਾਈਆ। ਰਿਖ ਮੁਨ ਕਹਿਣ ਹਰਿਜਨ ਵੇਖ ਤਰਦੇ, ਤਾਰਨਹਾਰਾ ਦਇਆ ਕਮਾਈਆ। ਸਚ ਦਵਾਰੇ ਇਕੋ ਵੜਦੇ, ਮੰਜ਼ਲ ਆਪਣਾ ਪੰਧ ਮੁਕਾਈਆ । ਮਹੱਲ ਅਟਲ ਉਚੇ ਚੜ੍ਹਦੇ, ਜਿਸ ਘਰ ਬੈਠਾ ਬੇਪਰਵਾਹੀਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦੇ, ਢੋਲਕ ਛੈਣਾ ਨਾ ਕੋਇ ਵਜਾਈਆ। ਦਰਸ਼ਨ ਕਰ ਨਰਾਇਣ ਨਰ ਦੇ, ਨਿਰਗੁਣ ਰੂਪ ਸਮਾਈਆ। ਅੰਤਮ ਜੋਤੀ ਜੋਤ ਮਿਲਦੇ, ਮਿਲਣੀ ਜਗਦੀਸ਼ ਜਗਦੀਸ਼ਰ ਆਪਣੇ ਨਾਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਅਗੰਮੀ ਪਿਰ ਦੇ, ਪੀਆ ਪ੍ਰੀਤਮ ਆਪਣੇ ਨਾਲ ਰਖਾਈਆ।

੧੦ ਮੱਘਰ ੨੦੨੧ ਬਿਕ੍ਰਮੀ ਜੋਰਾ ਸਿੰਘ ਦੇ ਗ੍ਰਹਿ ਸਦਾ ਸਿੰਘ ਵਾਲਾ

ਰਿਖ ਮੁਨ ਕਹਿਣ ਜਨ ਭਗਤਾਂ ਵੇਖਿਆ ਨੇਮ ਨਿਤ, ਦਿਵਸ ਰੈਣ ਧਿਆਨ ਲਗਾਈਆ। ਸ੍ਰੀ ਭਗਵਾਨ ਮੰਨਣ ਇਕੋ ਪਿਤ, ਪਤਿਪਰਮੇਸ਼ਵਰ ਓਟ ਤਕਾਈਆ। ਅੰਤਰ ਆਤਮ ਕਰਨ ਹਿਤ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਜੋ ਧੁਰ ਦਾ ਲੇਖਾ ਰਿਹਾ ਲਿਖ, ਪੂਰਬ ਰੇਖਾ ਰਿਹਾ ਮਿਟਾਈਆ । ਦਰਸ਼ਨ ਦੇਵੇ ਘਰ ਨਿਜ, ਗ੍ਰਹਿ ਮੰਦਰ ਪੜਦਾ ਲਾਹੀਆ। ਚਾਰੋਂ ਕੁੰਟ ਆਏ ਦਿਸ, ਦਹਿ ਦਿਸ਼ਾ ਭੇਵ ਖੁਲ੍ਹਾਈਆ। ਜਨਮ ਕਰਮ ਦੀ ਪੂਰੀ ਕਰੇ ਇੱਛ, ਇਛਿਆ ਪੂਰ ਵਖਾਈਆ। ਨਾਮ ਪਦਾਰਥ ਪਾ ਕੇ ਭਿਛ, ਭੁੱਖਿਆਂ ਦਏ ਰਜਾਈਆ। ਕਿਰਪਾ ਕੀਤੀ ਉਪਰ ਜਿਸ, ਜਿਸਮ ਜ਼ਮੀਰ ਦੋਵੇਂ ਦਿਤੇ ਬਦਲਾਈਆ। ਕਰਵਟ ਲੈ ਬਦਲ ਲਏ ਪਿੱਠ, ਸਨਮੁਖ ਹੋ ਕੇ ਨਜ਼ਰੀ ਆਈਆ। ਅਬਿਨਾਸ਼ੀ ਹੋ ਕੇ ਵਸੇ ਚਿਤ, ਸੁਰਤੀ ਚੇਤਨ ਦਏ ਕਰਾਈਆ। ਵਿਛੋੜਾ ਹੋਣ ਨਾ ਦੇਵੇ ਨਿਮਖ, ਘੜੀ ਪਲ ਨਾ ਕੋਇ ਜੁਦਾਈਆ। ਸੋ ਗੁਰਮੁਖ ਕਹੀਏ ਸਿੱਖ, ਜਿਸ ਸਤਿਗੁਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਫੇਰਾ ਪਾਈਆ। ਰਿਖੀ ਕਹਿਣ ਪ੍ਰਭ ਵੇਖਿਆ ਭਗਤਾਂ ਮਿਤਰ, ਮਸਤ ਅਲਮਸਤ ਖੋਜ ਖੁਜਾਈਆ। ਨਾਮ ਨਿਧਾਨਾ ਦੱਸ ਕੇ ਆਪਣਾ ਅੱਖਰ, ਆਖ਼ਰ ਲੇਖਾ ਦਏ ਮੁਕਾਈਆ। ਧੁਰ ਦੀ ਚੋਟੀ ਚਾੜ੍ਹ ਕੇ ਸਿਖ਼ਰ, ਸੱਖਣੇ ਭਾਂਡੇ ਦਏ ਭਰਾਈਆ। ਲੱਖ ਚੁਰਾਸੀ ਮੇਟ ਕੇ ਫ਼ਿਕਰ, ਫ਼ਾਕਿਆਂ ਵਿਚੋਂ ਬਾਹਰ ਕਢਾਈਆ। ਲਹਿਣਾ ਚੁਕਾ ਕੇ ਗ੍ਰਹਿ ਨਛੱਤਰ, ਮੰਤਰ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ।

ਜਨ ਭਗਤ ਕਹੇ ਮੈਂ ਅਦਨਾ ਨੀਚ, ਕੀਟਾਂ ਵਿਚੋਂ ਕੀਟ ਨਜ਼ਰੀ ਆਈਆ। ਸ੍ਰੀ ਭਗਵਾਨ ਕਹੇ ਤੂੰ ਮੇਰਾ ਮੀਤ, ਮਿਤਰ ਪਿਆਰਾ ਸਦਾ ਸਖਾਈਆ। ਜਨ ਭਗਤ ਕਹੇ ਮੈਂ ਸਮਝ ਨਾ ਸਕਾਂ ਪ੍ਰੀਤ, ਪ੍ਰੇਮੀ ਰੂਪ ਨਾ ਕੋਇ ਵਟਾਈਆ। ਸ੍ਰੀ ਭਗਵਾਨ ਕਹੇ ਤੂੰ ਮੇਰਾ ਧੁਰ ਦਾ ਗੀਤ, ਤੁਧ ਬਿਨ ਚਲੇ ਨਾ ਕੋਇ ਪੜ੍ਹਾਈਆ। ਜਨ ਭਗਤ ਕਹੇ ਮੈਂ ਸਦਾ ਪਲੀਤ, ਪਤਤ ਨਜ਼ਰੀ ਆਈਆ। ਸ੍ਰੀ ਭਗਵਾਨ ਕਹੇ ਤੂੰ ਮੇਰੀ ਅਸਲੀਅਤ, ਅਸਲ ਵਜੂਦ ਦਏਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਆਪ ਬਣਾਈਆ। ਜਨ ਭਗਤ ਕਹੇ ਮੈਂ ਸਦਾ ਨਿਕੰਮਾ, ਨਿਕਰਮਣ ਨਜ਼ਰੀਂ ਆਈਆ। ਸ੍ਰੀ ਭਗਵਾਨ ਕਹੇ ਤੂੰ ਸਚ ਦਵਾਰੇ ਜਨਮਾ, ਜਨਮ ਸਤਿਗੁਰ ਘਰ ਪਾਈਆ। ਜਨ ਭਗਤ ਕਹੇ ਮੇਰਾ ਲੇਖਾ ਵਰਨਾਂ ਬਰਨਾਂ, ਜ਼ਾਤਾਂ ਪਾਤਾਂ ਵਿਚ ਸਮਾਈਆ। ਸ੍ਰੀ ਭਗਵਾਨ ਕਹੇ ਤੂੰ ਅਗੰਮੀ ਨੂਰੀ ਕਿਰਨਾ, ਆਤਮ ਬ੍ਰਹਮ ਰੂਪ ਪਰਗਟਾਈਆ। ਜਨ ਭਗਤ ਕਹੇ ਮੇਰਾ ਲੱਖ ਚੁਰਾਸੀ ਆਵਣ ਜਾਵਣ ਫਿਰਨਾ, ਜੂਨੀ ਜੂਨ ਡੇਰਾ ਲਾਈਆ। ਸ੍ਰੀ ਭਗਵਾਨ ਕਹੇ ਤੇਰਾ ਫੇਰ ਨਾ ਹੋਵੇ ਮਰਨਾ, ਪ੍ਰਭੂ ਮਿਲੀ ਸੱਚੀ ਸਰਨਾਈਆ। ਜਨ ਭਗਤ ਕਹੇ ਮੈਂ ਮੰਜ਼ਲ ਕਿਹੜੀ ਚੜ੍ਹਨਾ, ਮਾਰਗ ਨਜ਼ਰ ਕੋਇ ਨਾ ਆਈਆ। ਅਬਿਨਾਸ਼ੀ ਕਰਤਾ ਕਹੇ ਤੂੰ ਪੱਲੂ ਮੇਰਾ ਫੜਨਾ, ਦੋ ਜਹਾਨਾਂ ਲੇਖ ਚੁਕਾਈਆ। ਜਨ ਭਗਤ ਕਹੇ ਮੈਂ ਢੋਲਾ ਕਿਹੜਾ ਪੜ੍ਹਨਾ, ਛੱਤੀ ਰਾਗਾਂ ਸਮਝ ਕੋਇ ਨਾ ਆਈਆ। ਅਬਿਨਾਸ਼ੀ ਕਰਤਾ ਕਹੇ ਤੂੰ ਮੇਰਾ ਮੇਰਾ ਕਰਨਾ, ਮੈਂ ਮਮਤਾ ਦੇਣੀ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮੰਜ਼ਲ ਦਏ ਬਹਾਈਆ। ਜਨ ਭਗਤ ਕਹੇ ਮੈਂ ਕੋਝਾ ਕਮਲਾ, ਬੁਧੀ ਮਤ ਨਾ ਕੋਇ ਚਤੁਰਾਈਆ। ਸ੍ਰੀ ਭਗਵਾਨ ਕਹੇ ਤੇਰੀ ਸਾਚੀ ਸਰਨਾ, ਸਰਨਗਤ ਮਿਲੇ ਵਡਿਆਈਆ। ਜਨ ਭਗਤ ਕਹੇ ਪ੍ਰਭੂ ਮੈਂ ਤੇਰੇ ਨਾਲ ਲੜਨਾ, ਝਗੜਾ ਇਕ ਰਖਾਈਆ। ਅਬਿਨਾਸ਼ੀ ਕਰਤਾ ਕਹੇ ਮੈਂ ਤੈਨੂੰ ਆਪਣੀ ਗੋਦੀ ਧਰਨਾ, ਧਰਨੀ ਧਰਤ ਧਵਲ ਸੋਭਾ ਪਾਈਆ। ਜਨ ਭਗਤ ਕਹੇ ਮੈਂ ਕਲਜੁਗ ਅੰਤਮ ਜਗਤ ਸੁਹੇਲਾ ਛੱਡਣਾ, ਛੁੱਟੇ ਸਰਬ ਲੋਕਾਈਆ। ਸਚ ਦਵਾਰਾ ਤੇਰਾ ਲੱਭਣਾ, ਪੜਦਾ ਇਕ ਉਠਾਈਆ। ਅਬਿਨਾਸ਼ੀ ਕਰਤਾ ਕਹੇ ਮੈਂ ਸ਼ਬਦ ਅਗੰਮੀ ਧਾਰ ਵਿਚ ਸੱਦਣਾ, ਸੱਦਾ ਇਕੋ ਨਾਮ ਸੁਣਾਈਆ । ਲੇਖ ਮੁਕਾ ਕੇ ਆਅਲਾ ਅਦਨਾ, ਗ਼ਰੀਬ ਨਿਮਾਣਿਆਂ ਹੋਵਾਂ ਸਹਾਈਆ। ਜਨ ਭਗਤ ਕਹੇ ਮੈਂ ਦਵਾਰਾ ਇਕੋ ਮੰਗਣਾ, ਪੁਰਖ ਅਕਾਲ ਤੇਰੀ ਵਡਿਆਈਆ। ਆਤਮ ਪਰਮਾਤਮ ਲੈਣਾ ਅਨੰਦਨਾ, ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਾਲੀ ਛੱਡੀ ਪੜ੍ਹਾਈਆ। ਅਬਿਨਾਸ਼ੀ ਕਰਤਾ ਕਹੇ ਮੈਂ ਨੂਰੀ ਦੇਵਾਂ ਚੰਦਨਾ, ਜੋਤੀ ਜੋਤ ਜੋਤ ਰੁਸ਼ਨਾਈਆ। ਸਚ ਦਵਾਰੇ ਤੇਰੀ ਮਨਜ਼ੂਰ ਕਰ ਕੇ ਬੰਦਨਾ, ਬੰਦੀਖ਼ਾਨਾ ਦਿਆਂ ਤੁੜਾਈਆ। ਮਸਤਕ ਟਿੱਕਾ ਨਾਮ ਦਾ ਲਾ ਕੇ ਚੰਦਨਾ, ਜੋਤੀ ਨੂਰ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਾਦ ਵਜਾਵੇ ਮਰਦੰਗਨਾ, ਅਨਹਦ ਰਾਗ ਸੁਣਾਈਆ। ਜਨ ਭਗਤ ਕਹੇ ਮੈਂ ਸੁਣਾਂ ਅਨਹਦ ਢੋਲਾ, ਅਨਬੋਲਤ ਦੇਣਾ ਜਣਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਬਣ ਵਿਚੋਲਾ, ਵਿਚਲਾ ਪੜਦਾ ਦੇਣਾ ਉਠਾਈਆ। ਤੇਰਾ ਮੇਰਾ ਰਹੇ ਕੋਈ ਨਾ ਰੌਲਾ, ਦੂਈ ਦਵੈਤੀ ਝਗੜਾ ਦੇਣਾ ਮਿਟਾਈਆ। ਸਾਚੇ ਮੰਦਰ ਸੁਣੌਣਾ ਧੁਰ ਦਾ ਸੋਹਲਾ, ਸੋ ਪੁਰਖ ਨਿਰੰਜਣ ਇਕੋ ਕਰ ਪੜ੍ਹਾਈਆ। ਹੰ ਬ੍ਰਹਮ ਪ੍ਰਭ ਤੇਰੇ ਅੰਤਰ ਮੌਲਾ, ਫੁੱਲ ਫੁਲਵਾੜੀ ਤੇਰੀ ਵੇਖ ਖ਼ੁਸ਼ੀ ਮਨਾਈਆ। ਤੇਰਾ ਅੰਮ੍ਰਿਤ ਰਸ ਝਿਰਨਾ ਝਿਰੇ ਨਾਭ ਕੌਲਾ, ਬੂੰਦ ਬੂੰਦ ਇਕ ਟਪਕਾਈਆ। ਤੇਰਾ ਨੂਰ ਖ਼ੁਦਾਈ ਨਜ਼ਰੀ ਆਵੇ ਅਵਲਾ,

ਆਲਮੀਨ ਤੇਰੀ ਸਰਨਾਈਆ। ਤੇਰੀ ਧਾਰ ਵਿਚ ਹੋਵੇ ਬਿਸਮਿਲਾ, ਬਿਸਮਿਲ ਤੇਰਾ ਰੂਪ ਵੇਖ ਵਿਚ ਸਮਾਈਆ। ਤੇਰਾ ਨਾਅਰਾ ਇਲਲਿੱਲਾ, ਅੱਲਾ ਹੂ ਤੇਰੀ ਵਡਿਆਈਆ। ਤੇਰਾ ਗੋਬਿੰਦ ਵਾਲਾ ਚਿੱਲਾ, ਸ਼ਬਦ ਕਮਾਨ ਖਿਚਾਈਆ। ਬਜਰ ਕਪਾਟੀ ਤੋੜ ਕੇ ਸਿਲਾ, ਸਿਲ ਪਾਥਰ ਬਾਹਰ ਕਢਾਈਆ । ਪੜਦਾ ਲਾਹ ਕੇ ਅੰਬਰ ਨੀਲਾ, ਸਚ ਵਸੀਲਾ ਇਕੋ ਨਜ਼ਰੀ ਆਈਆ। ਤੂੰ ਮਾਲਕ ਖ਼ਾਲਕ ਸ਼ਹਿਨਸ਼ਾਹ ਸ਼ਾਹ ਛੈਲ ਛਬੀਲਾ, ਜੋਬਨਵੰਤਾ ਸੂਰਾ ਸਰਬੰਗਾ ਇਕ ਅਖਵਾਈਆ। ਜਨ ਭਗਤ ਤੇਰਾ ਕਬੀਲਾ, ਏਥੇ ਓਥੇ ਦੋ ਜਹਾਨ ਤੇਰੀ ਸਰਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੇਰੇ ਮਿਲਣ ਦਾ ਬਿਨ ਤੇਰੀ ਕਿਰਪਾ ਕਿਸੇ ਹੱਥ ਨਾ ਆਵੇ ਹੀਲਾ, ਜਹਾਲਤ ਵਿਚ ਵੇਖੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲੈ ਮਿਲਾਈਆ। ਜਨ ਭਗਤ ਕਹਿਣ ਪ੍ਰਭੂ ਕਰ ਮਿਲਾਪ, ਦਰ ਤੇਰੇ ਇਕ ਅਰਜ਼ੋਈਆ। ਤੂੰ ਦੋ ਜਹਾਨਾਂ ਮਾਈ ਬਾਪ, ਪਿਤਾ ਪਰਮੇਸ਼ਵਰ ਇਕੋ ਆਪ ਅਖਵਾਈਆ। ਤੇਰਾ ਇਕੋ ਨਾਮ ਜਾਪ, ਸੋਹੰ ਢੋਲਾ ਦੇ ਸਮਝਾਈਆ। ਤ੍ਰੈਗੁਣ ਮਾਇਆ ਤੁਟੇ ਤਾਪ, ਅਗਨੀ ਤਤ ਨਾ ਕੋਇ ਜਲਾਈਆ। ਜਿਧਰ ਵੇਖੀਏ ਨਜ਼ਰੀ ਆਵੇਂ ਸਾਥ, ਸਗਲਾ ਸੰਗ ਨਿਭਾਈਆ। ਸਭ ਕੁਛ ਪ੍ਰਭ ਜੀ ਤੇਰੇ ਹਾਥ, ਸਮਰਥ ਤੇਰੀ ਸਰਨਾਈਆ । ਹਉਂ ਦੀਨਨ ਅਨਾਥਾਂ ਕੇ ਅਨਾਥ, ਨਿਥਾਵੇਂ ਤੇਰੇ ਦਰ ਤੇ ਸੀਸ ਝੁਕਾਈਆ। ਤੇਰਾ ਖੇਲ ਬਾਹਰ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਸਮਝ ਕੋਇ ਨਾ ਆਈਆ। ਕਰ ਕਿਰਪਾ ਰੱਖ ਲੈ ਆਪਣੇ ਦਾਸ, ਦਾਸਨ ਦਾਸੀ ਹੋ ਕੇ ਸੇਵ ਕਮਾਈਆ। ਭਗਤ ਵਛਲ ਤੇਰੇ ਅੱਗੇ ਇਕ ਅਰਦਾਸ, ਬੇਨੰਤੀ ਸਚ ਸੁਣਾਈਆ। ਭਗਤ ਸੁਹੇਲੇ ਗੁਰ ਚੇਲੇ ਰਹੇ ਆਖ, ਧੁਰ ਦੇ ਮੇਲੇ ਲੈ ਮਿਲਾਈਆ। ਤੇਰਾ ਨਾਉਂ ਰਸੂਲ ਪਾਕ, ਪੈਗ਼ੰਬਰ ਤੇਰੀ ਦੇਣ ਗਵਾਹੀਆ। ਮੁਰੀਦ ਮੁਰਸ਼ਦਾਂ ਉਤੇ ਮੁਸ਼ਤਾਕ, ਮੁਸ਼ਕਲ ਅਗਲੀ ਹੱਲ ਕਰਾਈਆ। ਜੇ ਬੱਚੇ ਹੋਏ ਗੁਸਤਾਖ਼, ਗ਼ੁੱਸਾ ਗਿਲਾ ਨਾ ਕੋਇ ਜਣਾਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਰੱਖਿਆ ਕਰਨੀ ਹਰ ਘਟ ਥਾਈਂਆ। ਤੇਰੇ ਨਾਮ ਦੀ ਪੜ੍ਹੀਏ ਨਿਮਾਜ਼, ਹੁਜਰਾ ਇਕੋ ਦੇਣਾ ਸੁਹਾਈਆ। ਤੇਰੇ ਨਗ਼ਮੇ ਦੀ ਆਵੇ ਆਵਾਜ਼, ਧੁਨ ਇਕੋ ਰਾਗ ਅਲਾਈਆ। ਤੂੰ ਸਾਹਿਬ ਸਵਾਮੀ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਇਕ ਅਖਵਾਈਆ। ਜਨ ਭਗਤ ਸਚ ਪ੍ਰੀਤੀ ਮੰਗਦੇ ਦਾਤ, ਚਰਨ ਕਵਲ ਕਵਲ ਚਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਪੂਰੀ ਹੋਣੀ ਆਸ, ਆਸਾ ਤ੍ਰਿਸਨਾ ਤ੍ਰਿਸਨਾ ਆਸਾ ਆਪਣੇ ਵਿਚ ਸਮਾਈਆ।

੧੦ ਮੱਘਰ ੨੦੨੧ ਬਿਕ੍ਰਮੀ ਗੁਰਦਿਆਲ ਸਿੰਘ ਦੇ ਗ੍ਰਹਿ ਸਦਾ ਸਿੰਘ ਵਾਲਾ

ਭਗਤ ਆਸਾ ਕਹੇ ਮੈਂ ਸਭ ਤੋਂ ਉਚੀ, ਮਿਲੀ ਸਚ ਵਡਿਆਈਆ। ਸੂਖਮਾਂ ਨਾਲੋਂ ਸੂਖ਼ਮ ਸੁੱਚੀਆਂ ਨਾਲੋਂ ਸੁੱਚੀ, ਸੋਹਣੀਆਂ ਨਾਲੋਂ ਸੋਹਣੀ ਨਜ਼ਰੀ ਆਈਆ। ਜਿਸ ਦੀ ਪਰਮ ਪੁਰਖ ਪ੍ਰੀਤਮ ਨਾਲ ਰੁਚੀ, ਰੁਚ ਆਤਮਕ ਆਪਣਾ ਰੰਗ ਰੰਗਾਈਆ। ਪਤਿਪਰਮੇਸ਼ਵਰ ਨਿਰਗੁਣ ਸਰਗੁਣ ਵੇਖ ਕੇ ਸਾਚਾ ਮੁਖੀ, ਮੁਸ਼ਕਲ ਆਪਣੀ ਹੱਲ ਕਰਾਈਆ। ਲੋਕ ਪਰਲੋਕ ਦੋ ਜਹਾਨ ਜੁਗ ਜੁਗ ਹੋਈ ਉਘੀ, ਆਪਣਾ ਮਾਣ ਵਧਾਈਆ।

ਤੇਰੀ ਖੇਲ ਕਦੇ ਨਾ ਰਹੀ ਗੁੱਝੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਰਬ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਮੇਰੇ ਸਿਰ ਤੇ ਹੱਥ ਟਿਕਾਈਆ। ਭਗਤ ਆਸ਼ਾ ਕਹੇ ਮੇਰੀ ਸਚ ਮਹੂਰਤ, ਘੜੀ ਸੁਲੱਖਣੀ ਦਏ ਗਵਾਹੀਆ। ਹਰਿ ਪਾਇਆ ਆਸਾ ਪੂਰਤ, ਹੋਏ ਸਦਾ ਸਹਾਈਆ। ਮੇਰੀ ਤ੍ਰਿਸਨਾ ਹੋਈ ਦੂਰਤ, ਦੁੱਖ ਦਰਦ ਨਾ ਲਾਗੇ ਰਾਈਆ। ਮੈਂ ਚਤੁਰ ਸਵਾਣੀ ਹੋਈ ਮੂੜ੍ਹਤ, ਮੂਰਖ ਧੰਦੇ ਲਾਈਆ। ਮੈਂ ਵੇਖਿਆ ਚਮਕਿਆ ਨੂਰਤ, ਨੂਰ ਨੂਰ ਰੁਸ਼ਨਾਈਆ। ਮੈਨੂੰ ਇਕੋ ਪ੍ਰਭ ਦੀ ਸੱਚੀ ਜ਼ਰੂਰਤ, ਜੋ ਜ਼ਾਹਰ ਜ਼ਹੂਰ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਮੇਰਾ ਸੰਗ ਨਿਭਾਈਆ। ਭਗਤ ਆਸ਼ਾ ਕਹੇ ਮੇਰਾ ਹੋਇਆ ਵਾਧਾ, ਵਦੀ ਸੁਦੀ ਸਮਝ ਕੋਇ ਨਾ ਪਾਈਆ। ਜਿਸ ਨੇ ਸੁਣਿਆ ਧੁਰ ਦਾ ਰਾਗਾ, ਹਰਿ ਅਗੰਮੀ ਰਾਗ ਸੁਣਾਈਆ। ਮੇਰਾ ਸੋਇਆ ਹਿਰਦਾ ਜਾਗਾ, ਮੇਰੀ ਸੁਰਤ ਲਏ ਅੰਗੜਾਈਆ। ਮੇਰਾ ਦੁਖੜਾ ਦੂਰ ਭਾਜਾ, ਭਾਂਡਾ ਭਰਮ ਭੰਨਾਈਆ। ਹਰਿ ਮਿਲਿਆ ਸੱਜਣ ਸਾਕਾ, ਨਾਤੇ ਕੁੜਾਵੇ ਦਿਤੇ ਤਜਾਈਆ। ਕਾਇਆ ਮੰਦਰ ਅੰਦਰ ਬਦਲਕੇ ਆਪਣਾ ਆਪ ਸਮਾਜਾ, ਸਚ ਸਮਗਰੀ ਦੇ ਵਖਾਈਆ। ਜਿਥੇ ਵਜੇ ਅਨਹਦ ਵਾਜਾ, ਵਜੰਤੀਮਾਲਾ ਬੈਠੀ ਮੁਖ ਸ਼ਰਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਕਰਮ ਕਰੇ ਸੁਭਾਗਾ, ਸੋਭਾਵੰਤ ਦਏ ਸੁਹਾਈਆ। ਭਗਤ ਇਛਿਆ ਨੱਚੇ ਕੁੱਦੇ, ਖ਼ੁਸ਼ੀਆਂ ਰਾਗ ਅਲਾਈਆ। ਨੀ ਸਖ਼ੀਓ ਕੋਈ ਅੱਜ ਮੈਨੂੰ ਪੁਛੇ, ਆਪਣਾ ਭੇਤ ਦਏ ਸਮਝਾਈਆ। ਜਿਹੜਾ ਨੇਤਰ ਸਾਹਿਬ ਕਿਸੇ ਨਾ ਦਿਸੇ, ਓਹ ਮੇਰਾ ਬਣਿਆ ਮਾਹੀਆ। ਸਦਾ ਹੱਥ ਰੱਖੇ ਪਿੱਠੇ, ਸਾਚੀ ਓਟ ਇਕ ਜਣਾਈਆ। ਏਥੇ ਓਥੇ ਦੋ ਜਹਾਨ ਕਰੇ ਰੱਛੇ, ਰੱਛਕ ਹੋ ਕੇ ਵੇਖ ਵਖਾਈਆ । ਮੇਰੀ ਪੂਰਨ ਹੋਈ ਇੱਛੇ, ਆਸਾ ਤ੍ਰਿਸਨਾ ਦਏ ਮਿਟਾਈਆ। ਅਗਲਾ ਲੇਖਾ ਆਪਣੇ ਨਾਲ ਲਿਖੇ, ਲਿਖਤ ਭਵਿਖਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਭਗਤ ਇਛਿਆ ਕਹੇ ਮੈਂ ਸਖ਼ੀ ਸਹੇਲੀ, ਸੱਜਣ ਦਿਆਂ ਸਮਝਾਈਆ। ਮੈਂ ਫਿਰਾਂ ਮਾਤ ਅਲਬੇਲੀ, ਜੋਬਨਵੰਤੀ ਵਾਹੋ ਦਾਹੀਆ। ਮੈਂ ਚੇਰੀ ਇਕ ਅਕੇਲੀ, ਜਿਸ ਦੀ ਸੋਹਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਦਇਆ ਕਮਾਈਆ। ਭਗਤ ਇਛਿਆ ਕਹੇ ਮੈਂ ਵਡਭਾਗਣ, ਭਾਗਾਂ ਭਰੀ ਰਹੀ ਜਣਾਈਆ। ਗੁਰਮੁਖ ਵਿਰਲੇ ਕਲਜੁਗ ਜਾਗਣ, ਸੁੱਤੀ ਮਾਤ ਲੋਕਾਈਆ। ਮੈਂ ਸਚ ਸੁਨੇਹੜਾ ਆਈ ਆਖਣ, ਧੁਰ ਦਾ ਰਾਗ ਜਣਾਈਆ । ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਅਬਿਨਾਸ਼ੀ ਕਰਤਾ ਆਖਣ, ਪਤਿਪਰਮੇਸ਼ਵਰ ਕਹਿ ਕੇ ਰਹੇ ਗਾਈਆ। ਸੋ ਸਰਬ ਸਵਾਮੀ ਮੇਰਾ ਬਣਿਆ ਸਾਥਣ, ਧੁਰ ਦਾ ਸੰਗ ਨਿਭਾਈਆ। ਨਿਜ ਘਰ ਆਤਮ ਕਰਕੇ ਵਾਸਣ, ਘਰ ਬੈਠਾ ਡੇਰਾ ਲਾਈਆ। ਮੇਰੀ ਸੁਹੰਜਣੀ ਹੋਈ ਪ੍ਰਭਾਤਣ, ਸੰਧਿਆ ਬੈਠੀ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇਣਾ ਪੂਰਬ ਕਰਮ ਆਇਆ ਵਾਚਣ, ਵਾਚਕ ਗਿਆਨ ਨਾ ਕੋਇ ਸੁਣਾਈਆ। ਭਗਤ ਇਛਿਆ ਕਹੇ ਮੈਂ ਪਾਇਆ ਰਸ, ਹਰਿ ਰਸੀਆ ਦਇਆ ਕਮਾਇੰਦਾ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਘਰ ਸਾਚੇ ਜੋੜ ਜੁੜਾਇੰਦਾ। ਮਾਰਗ ਧੁਰ ਦਾ ਇਕੋ ਦੱਭਾਂਡਾ ਭਰਮ ਭੰਨਾਇੰਦਾ। ਹਰਿ ਸੰਗਤ ਸੰਗ ਕਰ ਇਕੱਠ, ਸਿਰ ਆਪਣਾ ਹੱਥ ਟਿਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਭਗਤਾਂ ਗਾਵੇ ਜਸ, ਅੰਦਰ ਵੜ ਕੇ ਮੇਰਾ ਰਾਹ ਤਕਾਇੰਦਾ।

੧੦ ਮੱਘਰ ੨੦੨੧ ਬਿਕ੍ਰਮੀ ਗਹਿਣਾ ਸਿੰਘ ਦੇ ਗ੍ਰਹਿ ਪਿੰਡ ਕਲਾਸ਼

ਦੀਨਾ ਨਾਥ ਸਹਿਜ ਸੁਖਦਾਇਕ, ਸਰਬ ਸਵਾਮੀ ਦਇਆ ਕਮਾਈਆ। ਨਿਰਧਨ ਸਿਰਧਨ ਹੋਏ ਸਹਾਇਕ, ਮਿਹਰ ਨਜ਼ਰ ਉਠਾਈਆ। ਜਨਮ ਕਰਮ ਦੀ ਕਰ ਅਨਾਇਤ, ਬਖ਼ਸ਼ਿਸ਼ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਨਿਭਾਈਆ। ਦੀਨਾ ਨਾਥ ਦਰਦ ਦੁੱਖ ਭੈ ਭੰਜਨ, ਭੈ ਭਿਆਨਕ ਦਇਆ ਕਮਾਈਆ। ਜਨ ਭਗਤਾਂ ਬਣ ਕੇ ਸੱਚਾ ਸੱਜਣ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਦੁੱਖ ਦਲਿਦ੍ਰ ਕਰੇ ਦਜਨ, ਮਿਹਰ ਨਜ਼ਰ ਉਠਾਈਆ। ਸਚ ਪ੍ਰੀਤੀ ਰੱਖੇ ਮਗਨ, ਦੇਵੇ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਵਿਚੋਂ ਲੇਖਾ ਰਿਹਾ ਵਰਤਾਈਆ। ਲੇਖੇ ਵਿਚੋਂ ਲੇਖ ਅਪਾਰਾ, ਅਪਰੰਪਰ ਝੋਲੀ ਪਾਇੰਦਾ। ਡੁਬਦਿਆਂ ਲਾਵੇ ਪਾਰ ਕਿਨਾਰਾ, ਨਈਆ ਆਪਣੀ ਆਪ ਚੜ੍ਹਾਇੰਦਾ। ਸਾਜਨ ਬਣ ਕੇ ਮੀਤ ਮੁਰਾਰਾ, ਸਿਰ ਸਤਿਗੁਰ ਹੱਥ ਟਿਕਾਇੰਦਾ। ਜਨਮ ਕਰਮ ਦਾ ਰੋਗ ਨਿਵਾਰਾ, ਚਿੰਤਾ ਸੋਗ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਸਚ ਸਹਾਰਾ ਸਾਹਿਬ ਸਵਾਮੀ, ਹਰਿ ਕਰਤਾ ਇਕ ਜਣਾਈਆ। ਸਚ ਪ੍ਰੀਤੀ ਪ੍ਰਭ ਚਰਨ ਧਿਆਨੀ, ਗਿਆਨੀ ਉੱਤਮ ਦਏ ਵਡਿਆਈਆ। ਧੁਰ ਦੀ ਧੂਲ ਸਤਿ ਇਸ਼ਨਾਨੀ, ਦੁਰਮਤ ਮੈਲ ਧੁਆਈਆ। ਵੇਖਦਿਆਂ ਵੇਖਦਿਆਂ ਦੁੱਖ ਦਰਦ ਦੀ ਬਦਲ ਦੇਵੇ ਕਹਾਣੀ, ਮਿਹਰਵਾਨੀ ਆਪਣੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਨ ਫ਼ਰਮਾਨੀ ਇਕ ਸੁਣਾਈਆ।