ਪੁਸਤਕਾਲਾਭਾਗ ੧੭

੧੦ ਮੱਘਰ ੨੦੨੧ ਬਿਕ੍ਰਮੀ ਸੰਪੂਰਨ ਸਿੰਘ ਦੇ ਗ੍ਰਹਿ ਪਿੰਡ ਫ਼ਿਰੋਜ਼ਸ਼ਾਹ

ਸਚਖੰਡ ਦਵਾਰ ਪੁਰਖ ਸਮਰਥੇ, ਸਤਿ ਸਤਿਵਾਦੀ ਦਇਆ ਕਮਾਈਆ। ਧੁਰ ਫ਼ਰਮਾਨੇ ਨਾਲ ਸੱਦੇ, ਸ਼ਬਦ ਸੁਨੇਹੜਾ ਇਕ ਘਲਾਈਆ। ਗੁਰ ਅਵਤਾਰ ਆਉ ਅੱਗੇ, ਪੀਰ ਪੈਗ਼ੰਬਰ ਅੱਖ ਖੁਲ੍ਹਾਈਆ। ਭਗਤ ਸੁਹੇਲੇ ਆਓ ਭੱਜੇ, ਦੂਰ ਦੁਰਾਡਾ ਪੰਧ ਮੁਕਾਈਆ। ਸੀਸ ਨਿਵਾਓ ਤੀਰਥ ਅੱਠ ਸੱਠੇ, ਮਾਣ ਅਭਿਮਾਣ ਮਿਟਾਈਆ। ਵੇਦ ਪੁਰਾਨ ਹੋ ਇਕੱਠੇ, ਵਿਛੋੜਾ ਦੂਰ ਕਰਾਈਆ। ਸ਼ਾਸਤਰ ਸਿਮਰਤ ਹੁਕਮੇਂ ਅੰਦਰ ਬੱਧੇ, ਆਪਣਾ ਪੰਧ ਲਵੋ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਧੁਰ ਫ਼ਰਮਾਨਾ ਦੇਵੇ ਹੁਕਮਰਾਨ, ਹਰਿ ਕਰਤਾ ਆਪ ਜਣਾਈਆ। ਅੱਠ ਦੱਸ ਦਾ ਗੀਤਾ ਗਿਆਨ, ਦਰ ਠਾਂਡੇ ਲਏ ਮੰਗਾਈਆ। ਭੇਵ ਚੁਕਾ ਅੰਜੀਲ ਕੁਰਾਨ, ਕੁਰਾ ਆਪਣਾ ਦਏ ਸਮਝਾਈਆ। ਸੱਯਦਾ ਸੀਸ ਝੁਕਾ ਕਰੋ ਸਲਾਮ, ਆਦਾਬ ਇਕ ਦ੍ਰਿੜਾਈਆ। ਖਾਣੀ ਬਾਣੀ ਕਰੋ ਪਰਨਾਮ, ਧੁਰ ਸੰਦੇਸ਼ਾ ਇਕ ਜਣਾਈਆ । ਸਤਿਜੁਗ ਉਠ ਮਾਰ ਧਿਆਨ, ਤ੍ਰੇਤਾ ਆਪਣਾ ਨੈਣ ਖੁਲ੍ਹਾਈਆ। ਦੁਆਪਰ ਵੇਖ ਗੋਪੀਆਂ ਵਾਲਾ ਕਾਹਨ, ਚਾਰੋਂ ਕੁੰਟ ਰਾਹ ਤਕਾਈਆ। ਕਲਜੁਗ ਧੁਰ ਦਾ ਵੇਖ ਨਿਸ਼ਾਨ, ਹਰਿ ਕਰਤਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ

ਖੇਲ ਬੇਪਰਵਾਹੀਆ। ਸਚਖੰਡ ਨਿਵਾਸੀ ਹਰਿ ਨਿਰੰਕਾਰਾ, ਇਕੋ ਨਾਮ ਜਣਾਈਆ। ਕਰੇ ਕਰਾਏ ਖ਼ਬਰਦਾਰਾ, ਆਲਸ ਨਿੰਦਰਾ ਦਏ ਮਿਟਾਈਆ। ਪੰਜ ਤਤ ਦਏ ਹੁਲਾਰਾ, ਸੋਇਆ ਰਹਿਣ ਕੋਇ ਨਾ ਪਾਈਆ। ਲੱਖ ਚੁਰਾਸੀ ਖੋਲ੍ਹੇ ਕਿਵਾੜਾ, ਚਾਰੇ ਖਾਣੀ ਵੇਖ ਵਖਾਈਆ। ਚਾਰੇ ਬਾਣੀ ਬੋਲੋ ਜੈਕਾਰਾ, ਪਰਾ ਪਸੰਤੀ ਮਧਮ ਬੈਖਰੀ ਆਪਣਾ ਰਾਗ ਸੁਣਾਈਆ। ਚਾਰੇ ਕੁੰਟ ਆਵੋ ਵਾਰੋ ਵਾਰਾ, ਉੱਤਰ ਪੂਰਬ ਪੱਛਮ ਦੱਖਣ ਆਪਣਾ ਪੰਧ ਮੁਕਾਈਆ। ਨੌ ਖੰਡ ਵੇਖੋ ਸਚ ਅਖਾੜਾ, ਦੀਪ ਸੱਤ ਨਾਲ ਮਿਲਾਈਆ। ਛੇ ਰੁੱਤ ਕਰੋ ਪਿਆਰਾ, ਧੁਰ ਫ਼ਰਮਾਨਾ ਇਕ ਸਮਝਾਈਆ। ਮਾਸ ਬਰਖ ਨਾ ਕੋਈ ਰਹੇ ਬਾਹਰਾ, ਦਿਵਸ ਰੈਣ ਘੜੀ ਪਲ ਨਾਲ ਜੋੜ ਜੁੜਾਈਆ। ਕਾਗ਼ਜ਼ ਕਲਮ ਸ਼ਾਹੀ ਦਏ ਇਸ਼ਾਰਾ, ਸੈਨਤ ਨਾਲ ਸਮਝਾਈਆ। ਕਾਤਬ ਉਠੇ ਸਰਬ ਲਿਖਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਧੁਰ ਫ਼ਰਮਾਨਾ ਦੇਵੇ ਭਗਵਾਨ, ਹਰਿ ਕਰਤਾ ਆਪ ਜਣਾਈਆ। ਆਪ ਭੇਵ ਖੁਲ੍ਹਾਏ ਦੀਨ ਮਜ਼੍ਹਬ ਇਸਲਾਮ, ਧੁਰ ਫ਼ਰਮਾਨਾ ਇਕ ਸੁਣਾਈਆ। ਕਲਮਾ ਛੋਹਵੇ ਆਪਣਾ ਕਲਾਮ, ਕਾਇਨਾਤ ਦ੍ਰਿੜਾਈਆ। ਜਲ ਥਲ ਮਹੀਅਲ ਵੇਖੇ ਜੰਗਲ ਜੂਹ ਉਜਾੜ ਪਹਾੜ ਬੀਆਬਾਨ, ਡੂੰਘੀ ਕੰਦਰ ਫੋਲ ਫੁਲਾਈਆ। ਹੁਕਮੇ ਅੰਦਰ ਖੇਲ ਖਿਲਾਏ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਆਪਣੀ ਧਾਰ ਜਣਾਈਆ। ਜੁਗ ਚੌਕੜੀ ਵੇਖਣਹਾਰਾ ਮਰਦ ਮਰਦਾਨਾ ਨੌਜਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸਾਰੇ ਰਿਹਾ ਮਿਲਾਈਆ। ਸਚ ਦਵਾਰੇ ਸਦ ਨਿਰੰਕਾਰ, ਇਕੋ ਹੁਕਮ ਸੁਣਾਈਆ । ਨੇਤਰ ਖੋਲ੍ਹੋ ਗੁਰ ਅਵਤਾਰ, ਪੀਰ ਪੈਗ਼ੰਬਰ ਨੈਣ ਉਠਾਈਆ। ਲੋਕਮਾਤ ਕਰੋ ਵਿਚਾਰ, ਚਾਰ ਯਾਰੀ ਭੇਵ ਖੁਲ੍ਹਾਈਆ। ਸ੍ਰਿਸ਼ਟ ਸਬਾਈ ਕੂੜਾ ਵੱਜੇ ਤਾਲ, ਤਲਵਾੜਾ ਸਕੇ ਨਾ ਕੋਇ ਜਣਾਈਆ। ਜੋ ਸਿਖਿਆ ਜੁਗ ਜੁਗ ਲੋਕਮਾਤ ਆਏ ਸਿਖਾਲ, ਧੁਰ ਮੰਤਰ ਨਾਮ ਪੜ੍ਹਾਈਆ। ਨਿਰਗੁਣ ਸਰਗੁਣ ਬਣ ਕੇ ਆਏ ਦਲਾਲ, ਜਗਤ ਵਿਚੋਲੇ ਸੇਵ ਕਮਾਈਆ। ਸਚ ਪ੍ਰੀਤੀ ਕਿਸੇ ਨਾ ਨਿਭੇ ਨਾਲ, ਨਾਤੇ ਸਾਰੇ ਗਏ ਤੁੜਾਈਆ। ਫੁੱਲ ਨਾ ਦਿਸੇ ਕਿਸੇ ਡਾਲ੍ਹ, ਲੱਖ ਚੁਰਾਸੀ ਸਿਮਲ ਰੁੱਖ ਲਹਿਰਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਲਜੁਗ ਨਗਾਰਾ ਰਿਹਾ ਵਜਾਈਆ। ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਹੋਈ ਬੇਹਾਲ, ਸੱਚਾ ਗ੍ਰਿਹਸਤੀ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਨੇਤਰ ਰਿਹਾ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹੋ ਅੱਖ, ਨੇਤਰ ਨੈਣ ਨੈਣ ਉਠਾਈਆ। ਸ੍ਰਿਸ਼ਟ ਸਬਾਈ ਰਹੀ ਦਗ, ਕਲਜੁਗ ਅਗਨੀ ਰਿਹਾ ਲਗਾਈਆ। ਸਾਚਾ ਹੋਇਆ ਕਿਸੇ ਨਾ ਹੱਜ, ਹਾਜਤ ਪੂਰ ਨਾ ਕੋਇ ਕਰਾਈਆ। ਮਨ ਵਾਸਨਾ ਸਾਰੇ ਰਹੇ ਭੱਜ, ਦਿਵਸ ਰੈਣ ਵਾਹੋ ਦਾਹੀਆ। ਕਿਸੇ ਨਾ ਮਿਲਿਆ ਮੇਲ ਪੁਰਖ ਸਮਰਥ, ਸ਼ਿਵਦਵਾਲੇ ਮੱਠ ਮਸਜਿਦ ਕੂਕ ਕੂਕ ਸੁਣਾਈਆ। ਨੇਤਰ ਰੋਵਣ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੈਣਾ ਛਹਿਬਰ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਨੇਤਰ ਖੋਲ੍ਹੋ ਪੀਰ ਪੈਗ਼ੰਬਰ, ਹਰਿ ਕਰਤਾ ਆਪ ਜਣਾਇੰਦਾ। ਕਲਜੁਗ ਕੂੜਾ ਵੇਖ ਅਡੰਬਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਸੁਰਤੀ ਸ਼ਬਦੀ ਦਿਸੇ ਨਾ ਕੋਇ ਸਵੰਬਰ, ਧੁਰ ਦਾ ਮੇਲ ਨਾ ਕੋਇ ਮਿਲਾਇੰਦਾ। ਦਾਤਾ ਮਿਲੇ ਨਾ ਕਿਸੇ ਪੀਆ ਪੀਤ ਪੀਤੰਬਰ, ਪੁਰਖ ਅਕਾਲ ਸੀਸ ਨਾ ਕੋਇ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਗੁਰ ਅਵਤਾਰਾਂ ਆਪ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਉਠ ਉਠ ਕਹਿੰਦੇ, ਬਿਨ ਰਸਨਾ ਰਹੇ ਜਣਾਈਆ। ਪੁਰਖ ਅਕਾਲ ਦੀਨ ਦਿਆਲ ਅਸੀਂ ਫਿਰਦੇ ਆਏ ਚੜ੍ਹਦੇ ਲਹਿੰਦੇ, ਨੱਠ ਨੱਠ ਆਪਣਾ ਫੇਰਾ ਪਾਈਆ। ਕੂੜੀ ਕਿਰਿਆ ਅੰਦਰ ਕਲਜੁਗ ਵਹਿਣ ਵੇਖੇ ਵਹਿੰਦੇ, ਸਾਚੇ ਨਾਮ ਤਾਰੀ ਕੋਇ ਨਾ ਲਾਈਆ। ਕੂੜੀ ਕਿਰਿਆ ਹੰਕਾਰੀ ਬੁਰਜ ਬਿਨ ਤੇਰੀ ਕਿਰਪਾ ਮੂਲ ਨਾ ਢਹਿੰਦੇ, ਸਾਡਾ ਅੱਖਰ ਵੱਖਰ ਤੇਰਾ ਨਾਮ ਗਏ ਭੁਲਾਈਆ। ਦੀਨ ਮਜ਼੍ਹਬ ਵੇਖੇ ਖਹਿੰਦੇ, ਝਗੜਾ ਜਾਤ ਪਾਤ ਨਜ਼ਰੀ ਆਈਆ। ਤੇਰੇ ਮੰਦਰ ਸਚ ਸਨਮੁਖ ਹੋ ਕੋਇ ਨਾ ਬਹਿੰਦੇ, ਸਤਿ ਸਰੂਪੀ ਤੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਰਨ ਹੌਕਾ, ਪ੍ਰਭ ਅੱਗੇ ਸੀਸ ਨਿਵਾਈਆ। ਕਲਜੁਗ ਵੇਲਾ ਅੰਤਮ ਨਾਤਾ ਤੁਟਿਆ ਪਿਤਾ ਪਿਉ ਦਾ, ਪੂਤ ਸਪੂਤਾ ਰੂਪ ਨਾ ਕੋਇ ਵਟਾਈਆ। ਤੇਰੀ ਸਰਨ ਸਰਨਾਈ ਕੋਇ ਨਾ ਰੱਖੇ ਓਟ, ਤਨ ਚੋਟ ਨਗਾਰੇ ਨਾਮ ਨਾ ਕੋਇ ਲਗਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਕੱਢੇ ਕੋਈ ਨਾ ਖੋਟ, ਮਨ ਵਾਸਨਾ ਸਰਬ ਹਲਕਾਈਆ। ਫਿਰੀ ਦਰੋਹੀ ਚੌਦਾਂ ਲੋਕ, ਚੌਦਾਂ ਤਬਕ ਦੇਣ ਦੁਹਾਈਆ। ਤੇਰਾ ਗਾਏ ਨਾ ਕੋਈ ਸਲੋਕ, ਸੋਹਲਾ ਸਚ ਨਾ ਕੋਇ ਸੁਣਾਈਆ। ਪ੍ਰਭ ਇਹ ਵੀ ਤੇਰੇ ਅਨੋਖੇ ਚੋਜ, ਜਿਸ ਦੀ ਸਾਰ ਕੋਇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਕਰਦੇ ਆਏ ਸਾਰੇ ਖੋਜ, ਖੋਜਤ ਖੋਜਤ ਫੇਰੀਆਂ ਪਾਈਆ। ਤੂੰ ਸਦਾ ਸੁਹੇਲਾ ਇਕ ਅਕੇਲਾ ਸਦ ਵਸੇਂ ਆਪਣੀ ਮੌਜ, ਮਜਲਸ ਆਪਣੇ ਨਾਲ ਰਖਾਈਆ । ਉਥੇ ਕਿਸੇ ਦੀ ਕੋਈ ਨਾ ਦਿਸੇ ਪਹੁੰਚ, ਦੂਰ ਦੁਰਾਡੇ ਸਾਰੇ ਸੀਸ ਨਿਵਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਾਡੀ ਚਲੇ ਨਾ ਕੋਈ ਸੋਚ, ਸਮਝ ਸਕੇ ਨਾ ਕੁਝ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ । ਸ੍ਰੀ ਭਗਵਾਨ ਕਹੇ ਸੁਣੋ ਗੁਰੂ ਅਵਤਾਰ, ਗੁਰ ਕਰਤਾ ਆਪ ਜਣਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਵੇਲਾ ਅੰਤਮ ਆਈਆ । ਕੌਲ ਇਕਰਾਰ ਕੀਤੇ ਕਦੇ ਨਾ ਭੁੱਲੇ ਸਿਰਜਣਹਾਰ, ਵਾਕ ਭਵਿਖਤਾਂ ਖੋਜ ਖੁਜਾਈਆ। ਲੇਖ ਲਿਖਤ ਤੋਂ ਵਸੇ ਬਾਹਰ ਕਲਮੇ ਵਿਚ ਬੰਦ ਨਾ ਕੋਇ ਕਰਾਈਆ। ਇਸ਼ਟਾਂ ਵਿਚੋਂ ਇਸ਼ਟ ਨਿਰੰਕਾਰ, ਦੂਜਾ ਇਸ਼ਟ ਨਾ ਕੋਇ ਜਣਾਈਆ। ਬਹਿਸ਼ਤਾਂ ਵਿਚੋਂ ਬਹਿਸ਼ਤ ਬਖ਼ਸ਼ੇ ਚਰਨ ਦਵਾਰ, ਸੱਚਾ ਘਰ ਬਾਰ ਇਕ ਦ੍ਰਿੜਾਈਆ। ਉਠੋ ਚਾਰੋਂ ਕੁੰਟ ਕਰੋ ਧਿਆਨ, ਬੇਪਹਿਚਾਨ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਲੋ ਸੰਗ, ਹਰਿ ਕਰਤਾ ਆਪ ਜਣਾਇੰਦਾ। ਪੁਰੀ ਲੋਅ ਬ੍ਰਹਿਮੰਡ ਖੰਡ ਵੇਖੋ ਲੰਘ, ਲੋਕਮਾਤ ਰਾਹ ਜਣਾਇੰਦਾ। ਭਗਤ ਸੁਹੇਲਾ ਇਕ ਅਕੇਲਾ ਸਾਹਿਬ ਸਵਾਮੀ ਜਨ ਭਗਤਾਂ ਵਸੇ ਸੰਗ, ਨਿਰਗੁਣ ਵਿਛੜ ਕਦੇ ਨਾ ਜਾਇੰਦਾ। ਜਿਸ ਨੇ ਗੋਬਿੰਦ ਪੁਰੀ ਅਨੰਦ ਦਿਤਾ ਅਨੰਦ, ਸੋ ਨੰਦ ਚੰਦ ਨੂਰੋ ਨੂਰ ਰੁਸ਼ਨਾਇੰਦਾ। ਸ਼ਬਦੀ ਧਾਰ ਅਗੰਮ ਅਪਾਰ ਆਪੇ ਗੰਢ, ਦੋ ਜਹਾਨਾਂ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਖਾਇੰਦਾ। ਗੁਰ ਅਵਤਾਰ ਚਲੋ ਦਵਾਰੇ, ਦਵਾਰਕਾ ਕੰਮ ਕਿਸੇ ਨਾ ਆਈਆ। ਵੇਖੋ ਖੇਲ ਸਿਰਜਣਹਾਰੇ, ਹਰਿ ਕਰਤਾ ਖੇਲ ਕਰਾਈਆ। ਕਾਗਤ ਕਲਮ ਨਾ ਲਿਖਣਹਾਰੇ, ਸ਼ਾਸਤਰ ਸਿਮਰਤ ਬੈਠੇ ਮੁਖ ਭੁਆਈਆ। ਪੀਰ ਪੈਗ਼ੰਬਰ ਕਰ ਨਿਮਸਕਾਰੇ,

ਸੱਯਦਾ ਸੀਸ ਝੁਕਾਈਆ। ਅਠਸਠ ਰੋਵਣ ਜ਼ਾਰੋ ਜ਼ਾਰੇ, ਨੇਤਰ ਨੈਣਾ ਨੀਰ ਵਹਾਈਆ। ਕਲਜੁਗ ਖੇਲ ਕਰੇ ਆਪ ਕਰਤਾਰੇ, ਕੁਦਰਤ ਕਾਦਰ ਆਪਣਾ ਰੰਗ ਰੰਗਾਈਆ। ਭਗਤ ਸੁਹੇਲੇ ਆਪ ਉਠਾਲੇ, ਸੋਈ ਸੁਰਤੀ ਆਪ ਜਗਾਈਆ। ਲੇਖ ਮੁਕਾ ਕੇ ਸ਼ਾਹ ਕੰਗਾਲੇ, ਊਚ ਨੀਚ ਡੇਰਾ ਢਾਹੀਆ। ਕਾਇਆ ਮੰਦਰ ਬਣਾ ਕੇ ਸੱਚੀ ਧਰਮਸਾਲੇ, ਧਰਮ ਦਵਾਰਾ ਇਕ ਬਣਾਈਆ। ਦੀਆ ਬਾਤੀ ਕਮਲਾਪਾਤੀ ਜੋਤ ਇਕੋ ਬਾਲੇ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਮੰਦਰ, ਹਰਿ ਕਰਤਾ ਆਪ ਜਣਾਈਆ। ਜਿਥੇ ਸ਼ਰਅ ਦਿਸੇ ਕੋਈ ਨਾ ਸੰਗਲ, ਮਜ਼੍ਹਬ ਦੀਨ ਨਾ ਕੋਇ ਲੜਾਈਆ। ਮਨ ਵਾਸਨਾ ਭਵੇ ਕੋਇ ਨਾ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਕੂੜੀ ਕਿਰਿਆ ਨਾ ਦਿਸੇ ਜੰਦਰ, ਮਾਇਆ ਮਮਤਾ ਮੋਹ ਮਿਟਾਈਆ। ਭਗਤ ਸੁਹੇਲੇ ਲਾ ਕੇ ਅੰਗਣ, ਇਕੋ ਗੋਦ ਸੁਹਾਈਆ। ਜਿਨ੍ਹਾਂ ਦੇ ਅੰਦਰ ਬਾਹਰ ਇਕੋ ਰੰਗਣ, ਰੰਗ ਅਗੰਮੜਾ ਦਿਤਾ ਰੰਗਾਈਆ। ਸਦਾ ਵਸਣ ਪਰਮਾਨੰਦਨ, ਨਿਜਾਨੰਦ ਵਿਚ ਸਮਾਈਆ। ਮੱਥੇ ਲਾਵੇ ਧੁਰ ਦਾ ਟਿੱਕਾ ਚੰਦਨ, ਚੰਦ ਆਪਣੇ ਲਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਵੇਖ ਜਨ ਭਗਤ, ਭਗਵਨ ਰਹੇ ਜਣਾਈਆ। ਪ੍ਰਭ ਤੇਰੇ ਹੱਥ ਤੇਰੀ ਸ਼ਕਤ, ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਕਲਜੁਗ ਤੇਰਾ ਸੋਹੇ ਵਕਤ, ਸਾਡੀ ਚਲੇ ਨਾ ਕੋਇ ਚਤੁਰਾਈਆ। ਤੇਰਾ ਲੇਖਾ ਸ੍ਰਿਸ਼ਟੀ ਜਗਤ, ਦੋ ਜਹਾਨਾਂ ਸੋਭਾ ਪਾਈਆ। ਤੂੰ ਮਾਲਕ ਅਰਸ਼ ਫ਼ਰਸ਼, ਖ਼ਾਲਕ ਖ਼ਲਕ ਵੇਖ ਵਖਾਈਆ। ਗ਼ਰੀਬਾਂ ਉਤੇ ਕਰ ਕੇ ਤਰਸ, ਰਹਿਮਤ ਆਪ ਕਮਾਈਆ। ਅੰਮ੍ਰਿਤ ਮੇਘ ਦਿਤਾ ਬਰਸ, ਅਗਨੀ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਕਹਿਣ ਪ੍ਰਭ ਤੇਰੇ ਭਗਤ ਚੰਗੇ, ਕਲਜੁਗ ਅੰਤਮ ਨਜ਼ਰੀ ਆਈਆ। ਜਿਨ੍ਹਾਂ ਦੇ ਚਰਨ ਚੁੰਮੇ ਗੰਗੇ, ਗੋਦਾਵਰੀ ਬੈਠੀ ਸੀਸ ਝੁਕਾਈਆ। ਜਿਨ੍ਹਾਂ ਦੇ ਅੰਦਰ ਵਜਦੇ ਨਾਮ ਮਰਦੰਗੇ, ਧੁਰ ਦੇ ਰਾਗ ਸੁਣਾਈਆ। ਜਿਨ੍ਹਾਂ ਦੇ ਅੰਦਰ ਜੋਤੀ ਨੂਰ ਚਮਕਦੇ ਚੰਦੇ, ਅਗਿਆਨ ਅੰਧੇਰ ਮਿਟਾਈਆ। ਉਹ ਬਾਹਰੋਂ ਬੰਦਿਆਂ ਵਰਗੇ ਬੰਦੇ, ਅੰਦਰ ਵੜਿਆ ਬੇਪਰਵਾਹੀਆ। ਨਾਮ ਅਗੰਮੀ ਰੰਗਣ ਰੰਗੇ, ਰੰਗ ਮਜੀਠੀ ਨੈਣ ਸ਼ਰਮਾਈਆ। ਤੇਰੇ ਨਾਲ ਮਿਲ ਕੇ ਤੇਰੇ ਗੌਂਦੇ ਛੰਦੇ, ਸੋਹੰ ਇਕ ਪੜ੍ਹਾਈਆ । ਤੇਰਾ ਦਰਸ਼ਨ ਪਾ ਕੇ ਠੰਡੇ, ਤੱਤੀ ਵਾ ਨਾ ਲਾਗੇ ਰਾਈਆ। ਲੱਖ ਚੁਰਾਸੀ ਜੀਵ ਜੰਤ ਸਦੀ ਚੌਧਵੀ ਹੋਏ ਅੰਧੇ, ਨਿਜ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਕਲਜੁਗ ਅੰਤਮ ਆਇਆ ਕੰਢੇ, ਢਾਹ ਸਾਰੇ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਸਾਚਾ ਵਰ, ਗੁਰ ਅਵਤਾਰ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਭਗਤ ਤੱਕੇ, ਲੱਖ ਚੁਰਾਸੀ ਖੋਜ ਖੁਜਾਈਆ। ਜਿਨ੍ਹਾਂ ਦੇ ਅੰਦਰ ਠਾਕਰ ਹੋ ਕੇ ਵਸੇਂ, ਠੋਕਰ ਨਾਮ ਲਗਾਈਆ। ਪ੍ਰੀਤਮ ਹੋ ਕੇ ਪ੍ਰੇਮ ਦਸੇਂ, ਪ੍ਰੀਤੀ ਇਕੋ ਨਾਲ ਲਗਾਈਆ। ਸੱਜਣ ਹੋ ਕੇ ਕਰੇਂ ਇਕੱਠੇ, ਵਿਛੜੇ ਲਏ ਮਿਲਾਈਆ। ਜਨਮ ਕਰਮ ਦੇ ਮੇਟ ਕੇ ਰਟੇ, ਝਗੜਾ ਲੱਖ ਚੁਰਾਸੀ ਦਏਂ ਚੁਕਾਈਆ। ਕੀ ਹੋਇਆ ਜੇ ਧੰਨੇ ਮਿਲਿਆ ਵੱਟੇ, ਕਲਜੁਗ ਅੰਤਮ ਜਨ ਭਗਤਾਂ ਸਨਮੁਖ ਹੋ ਕੇ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਜਣ ਲਏ ਮਿਲਾਈਆ। ਗੁਰ ਅਵਤਾਰ ਕਹਿਣ ਤੇਰੇ ਭਗਤ

ਜੋਗੀ, ਜੋਗੀਸ਼ਰਾਂ ਵਿਚੋਂ ਨਜ਼ਰੀ ਆਈਆ। ਜਿਨ੍ਹਾਂ ਮਿਲਿਆ ਧੁਰ ਸੰਜੋਗੀ, ਜੁਗਤੀ ਆਪਣੀ ਦਿਤੀ ਜਣਾਈਆ। ਆਤਮ ਸੇਜਾ ਬਣ ਕੇ ਭੋਗੀ, ਧੁਰ ਦਾ ਮੇਲਾ ਆਪਣੇ ਘਰ ਕਰਾਈਆ। ਜਨਮ ਜਨਮ ਦੇ ਦੁਖੀਏ ਵੇਖੇ ਰੋਗੀ, ਸੁਖ ਸਾਗਰ ਵਿਚ ਸਮਾਈਆ। ਕੋਈ ਨਾ ਜਾਣੇ ਟਿੱਕਾ ਜੰਞੂ ਬੋਦੀ, ਮੁੱਛ ਦਾਹੜੀ ਕੇਸ ਇਕੋ ਰੰਗ ਵਖਾਈਆ। ਤੇਰਾ ਖੇਲ ਨਿਆਰਾ ਵੇਦੀ ਸੋਢੀ, ਸ਼ਰਅ ਵਿਚ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦੇਣੀ ਸਰਨਾਈਆ। ਤੇਰੇ ਭਗਤ ਪ੍ਰਭੂ ਵੇਖੇ ਤਰਦੇ, ਕਲਜੁਗ ਅੰਤਮ ਖ਼ੁਸ਼ੀ ਮਨਾਈਆ। ਇਕੋ ਢੋਲਾ ਤੇਰਾ ਪੜ੍ਹਦੇ, ਤੂੰ ਹੀ ਤੂੰ ਰਾਗ ਅਲਾਈਆ। ਦੂਜਾ ਦਰ ਕੋਈ ਨਾ ਮੰਗਦੇ, ਭਿਛਿਆ ਝੋਲੀ ਨਾ ਕੋਇ ਰਖਾਈਆ। ਇਕੋ ਮੰਦਰ ਤੇਰਾ ਲੰਘਦੇ, ਆਪਣਾ ਪੰਧ ਮੁਕਾਈਆ। ਰਸ ਮਾਨਣ ਉਸ ਅਨੰਦ ਦੇ, ਜਿਸ ਅਨੰਦ ਵਿਚੋਂ ਅਨੰਦ ਆਪਣਾ ਦਏਂ ਚਖਾਈਆ। ਤੇਰੀ ਸਚ ਪ੍ਰੀਤੀ ਨਾਲ ਹੰਢਦੇ, ਜਨਮ ਮਰਨ ਦੋਵੇਂ ਦਿਤੇ ਤਜਾਈਆ। ਸੁਰਤੀ ਸ਼ਬਦੀ ਡੋਰ ਗੰਢਦੇ, ਏਥੇ ਓਥੇ ਸਕੇ ਨਾ ਕੋਇ ਤੁੜਾਈਆ। ਦਰਸ਼ਨ ਕਰਕੇ ਗੁਜਰੀ ਚੰਨ ਦੇ, ਚੰਦ ਤੇਰੇ ਵਿਚ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਖੁਲ੍ਹਾ ਦੇ ਹੰ ਬ੍ਰਹਮ ਦੇ, ਬ੍ਰਹਮ ਤੇਰੀ ਅੰਸ ਅਖਵਾਈਆ। ਗੁਰ ਅਵਤਾਰ ਕਹਿਣ ਤੇਰਾ ਵੇਖਿਆ ਬ੍ਰਹਮ, ਪਾਰਬ੍ਰਹਮ ਤੇਰੀ ਵਡਿਆਈਆ । ਤੂੰ ਭਗਤਾਂ ਇਕੋ ਧਰਮ, ਅਧਰਮੀ ਨਜ਼ਰ ਕੋਇ ਨਾ ਆਈਆ। ਝੋਲੀ ਪਾ ਕੇ ਤੇਰੀ ਕਰਮ, ਕਰਮ ਕਾਂਡ ਡੇਰਾ ਬੈਠੇ ਢਾਹੀਆ। ਨਾਤਾ ਤੋੜ ਕੇ ਵਰਨ ਬਰਨ, ਸਰਨ ਤੇਰੀ ਇਕ ਤਕਾਈਆ। ਜਿਧਰ ਵੇਖਣ ਠਾਕਰ ਸਵਾਮੀ ਤੇਰੇ ਚਰਨ, ਚਰਨੋਦਕ ਅੰਮ੍ਰਿਤ ਮੁਖ ਜਾਮ ਲਾਈਆ। ਨੇਤਰ ਖੁਲ੍ਹੇ ਹਰਨ ਫਰਨ, ਰਾਤੀਂ ਸੁਤਿਆਂ ਦਿਨੇ ਜਾਗਦਿਆਂ ਨਿਤ ਨਵਿਤ ਕਰ ਕਰ ਹਿਤ ਅਬਿਨਾਸ਼ੀ ਅਚੁਤ ਤੇਰਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏਂ ਵਡਿਆਈਆ। ਭਗਤ ਸੁਹੇਲਾ ਬਣਿਆ ਸੱਜਣ, ਹਰਿ ਸਤਿਗੁਰ ਦਇਆ ਕਮਾਈਆ। ਚਰਨ ਧੂੜੀ ਦੇ ਕੇ ਮਜਨ, ਦੁਰਮਤ ਮੈਲ ਧੁਆਈਆ। ਜਨਮ ਕਰਮ ਦਾ ਤੋੜ ਕੇ ਬੰਧਨ, ਲੱਖ ਚੁਰਾਸੀ ਫਾਂਸੀ ਦਿਤੀ ਤੁੜਾਈਆ। ਸਤਿ ਸਤਿ ਦਾ ਪਾ ਕੇ ਕੰਗਣ, ਹੱਥੋ ਹੱਥ ਵੇਖ ਵਖਾਈਆ। ਨਿਰਗੁਣ ਨਿਰਵੈਰ ਨਿਰਾਕਾਰ ਲਾਵੇ ਆਪਣੇ ਅੰਗਣ, ਅਨਭਵ ਆਪਣੀ ਖੇਲ ਵਖਾਈਆ। ਨਾਮ ਨਿਧਾਨ ਵਜਾ ਮਰਦੰਗਣ, ਮਰਦ ਮਰਦਾਨਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਤਰਾਈਆ । ਗੁਰ ਅਵਤਾਰ ਕਹਿਣ ਭਗਤ ਸੁਹੇਲੇ, ਸਈਆ ਧੁਰ ਦਾ ਵੇਖ ਵਖਾਈਆ। ਸਚਖੰਡ ਦਵਾਰੇ ਆਪੇ ਮੇਲੇ, ਥਿਰ ਘਰ ਬਹਿ ਬਹਿ ਖ਼ੁਸ਼ੀ ਮਨਾਈਆ । ਆਦਿ ਨਿਰੰਜਣ ਚਾੜ੍ਹ ਕੇ ਤੇਲੇ, ਜੋਤ ਨਿਰੰਜਣ ਸਗਨ ਮਨਾਈਆ। ਅਚਰਜ ਖੇਲ ਪ੍ਰਭੂ ਰਿਹਾ ਖੇਲੇ, ਸਰਗੁਣ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਰ ਮਿਲਾਈਆ। ਜਨ ਭਗਤ ਕਹੇ ਮੈਂ ਆਇਆ ਦਰ, ਪ੍ਰਭ ਪਿਛਲਾ ਪੰਧ ਮੁਕਾਈਆ । ਨਿਰਵੈਰ ਹੋ ਕੇ ਪੱਲੂ ਫੜ, ਆਪਣੀ ਗੰਢ ਪੁਆਈਆ। ਸਚ ਦਵਾਰੇ ਜਾਵਾਂ ਚੜ੍ਹ, ਮੰਜ਼ਲ ਪੰਧ ਮੁਕਾਈਆ। ਦਰਸ਼ਨ ਤੇਰਾ ਕਰਾਂ ਖੜ੍ਹ, ਸਨਮੁਖ ਨਜ਼ਰੀ ਆਈਆ। ਇਕੋ ਢੋਲਾ ਲਵਾਂ ਪੜ੍ਹ, ਤੇਰੀ ਵੱਜੇ ਨਾਮ ਵਧਾਈਆ। ਸਚ ਸਰਨਾਈ ਡਿੱਗਾਂ ਦੜ, ਆਪਣਾ ਆਪ ਗਵਾਈਆ। ਪੁਰਖ ਅਬਿਨਾਸ਼ੀ ਲੈਣਾ ਫੜ, ਧੁਰ ਦੀ ਗੋਦ ਸੁਹਾਈਆ। ਤੇਰਾ ਨਾਉਂ ਨਰਾਇਣ ਨਰ, ਤੂੰ ਆਦਿ ਜੁਗਾਦੀ ਪਿਤਾ ਮਾਈਆ।

ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਦੇਂਦਾ ਰਿਹਾ ਵਰ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਸਾਚੇ ਲਏ ਤਰਾਈਆ। ਜਨ ਭਗਤ ਕਹੇ ਖੋਲ੍ਹ ਦਰਵਾਜ਼ਾ, ਦਰ ਤੇਰੇ ਆਸ ਤਕਾਈਆ। ਤੂੰ ਸਾਹਿਬ ਗ਼ਰੀਬ ਨਿਵਾਜਾ, ਨਿਮਾਣਿਆਂ ਗਲੇ ਲਗਾਈਆ । ਤੇਰੇ ਸੀਸ ਸੋਹਵੇ ਤਾਜਾ, ਸਚਖੰਡ ਵੱਜੇ ਵਧਾਈਆ। ਤੂੰ ਭੂਪਤ ਰਾਜਨ ਰਾਜਾ, ਸ਼ਹਿਨਸ਼ਾਹ ਅਖਵਾਈਆ। ਤੂੰ ਦੋ ਜਹਾਨਾਂ ਕਰੇਂ ਕਾਜਾ, ਨਿਰਗੁਣ ਸਰਗੁਣ ਖੇਲ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਕਰਦੇ ਗਏ ਅਰਦਾਸਾ, ਨਿਉਂ ਨਿਉਂ ਸੀਸ ਝੁਕਾਈਆ। ਹੁਜਰਿਆਂ ਅੰਦਰ ਪੜ੍ਹਦੇ ਗਏ ਨਿਮਾਜ਼ਾਂ, ਕਾਅਬਿਆਂ ਵਿਚ ਧਿਆਨ ਲਗਾਈਆ। ਮੰਦਰਾਂ ਵਿਚ ਮਾਰਦੇ ਗਏ ਅਵਾਜ਼ਾਂ, ਕੂਕ ਕੂਕ ਸੁਣਾਈਆ। ਗ੍ਰੰਥਾਂ ਵਿਚ ਲਿਖ ਕੇ ਗਏ ਤੇਰੀ ਗਾਥਾ, ਗਹਿਰ ਗੰਭੀਰ ਤੇਰੀ ਵਡਿਆਈਆ। ਤੂੰ ਨਿਤ ਨਵਿਤ ਜੁਗ ਚੌਕੜੀ ਜਨ ਭਗਤਾਂ ਦੇਵੇਂ ਸਾਥਾ, ਸਗਲਾ ਸੰਗ ਨਿਭਾਈਆ । ਕਲਜੁਗ ਅੰਤ ਸ੍ਰੀ ਭਗਵੰਤ ਤੇਰਿਆਂ ਤੇਰੀ ਰੱਖੀ ਆਸਾ, ਦੂਜੀ ਤ੍ਰਿਸਨਾ ਨਾ ਕੋਇ ਵਧਾਈਆ। ਸਚ ਪੁਛੇਂ ਪ੍ਰਭ ਤੇਰੇ ਉਤੇ ਸਚ ਭਰਵਾਸਾ, ਕੂੜੇ ਭਰਮ ਦਿਤੇ ਮਿਟਾਈਆ। ਨਿਜ ਘਰ ਆਤਮ ਆ ਕੇ ਕਰ ਵਾਸਾ, ਵਸਲ ਸਚ ਦੇ ਕਰਾਈਆ। ਤੇਰੇ ਨਾਲੋਂ ਤੁਟੇ ਨਾ ਨਾਤਾ, ਨਾਤਾ ਛੱਡਿਆ ਜਗਤ ਲੋਕਾਈਆ। ਤੂੰ ਧੁਰ ਦਾ ਪਿਤਾ ਮਾਤਾ, ਪੁਰਖ ਅਕਾਲ ਇਕ ਅਖਵਾਈਆ। ਤੇਰਾ ਸਿਫ਼ਤਾਂ ਵਾਲਾ ਸੁਣਦੇ ਆਏ ਸਾਕਾ, ਚਾਰੇ ਬਾਣੀ ਦਏ ਗਵਾਹੀਆ। ਤੇਰਾ ਹਰਫ਼ਾਂ ਵਾਲਾ ਵੇਖਦੇ ਆਏ ਖ਼ਾਕਾ, ਅੱਖਰਾਂ ਵਾਲੀ ਪੜ੍ਹਾਈਆ। ਤੇਰਾ ਰਸਨਾ ਵਾਲਾ ਪੜ੍ਹਦੇ ਆਏ ਪਾਠਾ, ਬੱਤੀ ਦੰਦਾ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਆਪਣੇ ਵਿਚ ਸਮਾਈਆ। ਜਨ ਭਗਤ ਕਹਿਣ ਪ੍ਰਭ ਅੰਤਰ ਆਤਮ ਬੋਲ, ਅਨਬੋਲਤ ਰਾਗ ਸੁਣਾਈਆ। ਤੇਰੇ ਨਾਮ ਦਾ ਵੱਜੇ ਢੋਲ, ਅਨਹਦ ਨਾਦ ਬੇਪਰਵਾਹੀਆ। ਅੰਮ੍ਰਿਤ ਆਤਮ ਦੇ ਦੇ ਪਾਹੁਲ, ਰਸ ਇਕੋ ਇਕ ਚਖਾਈਆ। ਏਥੇ ਓਥੇ ਰਹੀਏ ਅਡੋਲ, ਡੁਲ ਸਕੇ ਕੋਇ ਨਾ ਰਾਈਆ। ਸਦਾ ਸੁਹੇਲੇ ਵਸ ਕੋਲ, ਵਿਛੜ ਕਦੇ ਨਾ ਜਾਈਆ। ਕਾਇਆ ਅੰਦਰ ਆਪੇ ਮੌਲ, ਮੌਲਾ ਹੋ ਕੇ ਨਜ਼ਰੀ ਆਈਆ। ਪੂਰਾ ਕਰ ਦੇ ਕੀਤਾ ਕੌਲ, ਇਕਰਾਰ ਆਪਣੀ ਝੋਲੀ ਪਾਈਆ। ਹੋ ਸਹਾਈ ਉਪਰ ਧੌਲ, ਧਰਨੀ ਧਵਲ ਖ਼ੁਸ਼ੀ ਮਨਾਈਆ। ਸਦਾ ਪ੍ਰੀਤੀ ਚਰਨ ਰਹੇ ਘੋਲ, ਘੋਲ ਘੁਮਾਈ ਵੇਖ ਵਖਾਈਆ। ਤੇਰਾ ਲੇਖਾ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਮੁੱਲਾ ਸ਼ੇਖ਼ ਮੁਸਾਇਕ ਸਮਝ ਕਿਸੇ ਨਾ ਆਈਆ। ਤੇਰਾ ਮਾਰਗ ਆਤਮ ਪਰਮਾਤਮ ਇਕ ਨਿਰੋਲ, ਨਿਰਵੈਰ ਸਿਖਿਆ ਦੇ ਸਮਝਾਈਆ। ਜਨ ਭਗਤ ਕਹੇ ਪ੍ਰਭ ਮੇਰੀ ਪਾਪਾਂ ਭਰੀ ਨਾ ਗਠੜੀ ਫੋਲ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇ ਮਾਣ ਵਡਿਆਈਆ। ਜਨ ਭਗਤ ਕਹੇ ਮੈਂ ਕਲਜੁਗ ਰੋਂਦਾ, ਰੋ ਰੋ ਦਿਆਂ ਦੁਹਾਈਆ। ਬਿਰਹੋਂ ਵਿਛੋੜੇ ਵਿਚ ਨਾ ਸੌਂਦਾ, ਭਿੰਨੜੀ ਰੈਣ ਨਾ ਕੋਇ ਵਡਿਆਈਆ। ਨਿਤ ਨਵਿਤ ਤੇਰਾ ਢੋਲਾ ਗਾਉਂਦਾ, ਸੋਹੰ ਰਾਗ ਅਲਾਈਆ। ਹੇ ਪ੍ਰਭੂ ਤੂੰ ਕਿਉਂ ਮੁਖ ਛੁਪਾਂਦਾ, ਕਰਵਟ ਲੈ ਨਾ ਪਿਠ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਜਨ ਭਗਤ ਮੰਗ ਮੰਗਾਈਆ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਸ਼ਬਦ ਅਨਾਦੀ ਰਾਗ ਸੁਣੌਂਦਾ ਏ। ਬ੍ਰਹਮ ਬ੍ਰਹਿਮਾਦੀ ਵੇਖ ਵਖੌਂਦਾ ਏ। ਆਦਿ ਜੁਗਾਦੀ ਫੇਰਾ ਪੌਂਦਾ ਏ। ਵਡ ਸਵਾਂਗੀ ਸਵਾਂਗ ਰਚੌਂਦਾ ਏ। ਜਨ ਭਗਤਾਂ ਵੇਖ ਕੇ ਸੱਚੀ ਤਾਂਘ, ਜੋਤੀ ਜਾਮਾ ਵੇਸ

ਵਟੌਂਦਾ ਏ। ਅੰਤਰ ਆਤਮ ਪੂਰੀ ਕਰੇ ਮਾਂਗ, ਮਾਂਗਤ ਭਿਛਿਆ ਝੋਲੀ ਆਪੇ ਪਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਪ ਦ੍ਰਿੜਾਉਂਦਾ ਏ। ਜਨ ਭਗਤ ਦਇਆ ਕਮਾਵਾਂਗਾ। ਘਰ ਸਾਚਾ ਵੇਖ ਵਖਾਵਾਂਗਾ। ਦਰ ਠਾਂਡੇ ਅਲਖ ਜਗਾਵਾਂਗਾ। ਪ੍ਰਤਖ ਹੋ ਕੇ ਦਰਸ ਕਰਾਵਾਂਗਾ। ਲੱਖ ਚੁਰਾਸੀ ਵਿਚੋਂ ਰੱਖ, ਆਪਣੀ ਗੋਦ ਬਹਾਵਾਂਗਾ। ਕੂੜ ਕੁੜਿਆਰੇ ਨਾਲੋਂ ਕਰ ਵੱਖ, ਵੱਖਰੀ ਧਾਰ ਇਕ ਸਮਝਾਵਾਂਗਾ । ਸਤਿ ਸਤਿਵਾਦ ਝੋਲੀ ਪਾ ਕੇ ਹਕ, ਹਕੀਕਤ ਇਕੋ ਇਕ ਦ੍ਰਿੜਾਵਾਂਗਾ। ਨਾਮ ਅਗੰਮੀ ਚਾੜ੍ਹ ਕੇ ਰਥ, ਲੋਆਂ ਪੁਰੀਆਂ ਪਾਰ ਕਰਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਰਾਹ ਜਾਂਦਿਆਂ ਦੋਵੇਂ ਜੋੜਨ ਹੱਥ, ਨਮੋ ਨਮੋ ਸਰਬ ਵਖਾਵਾਂਗਾ। ਸੁੰਨ ਅਗੰਮ ਸਕੇ ਕੋਇ ਨਾ ਡਕ, ਥਿਰ ਘਰ ਆਪਣਾ ਰੰਗ ਰੰਗਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਅਨੰਦ, ਅਨੰਦ ਇਕੋ ਇਕ ਵਖਾਵਾਂਗਾ। ਅਨੰਦ ਸਾਚਾ ਇਕ ਵਖਾਵਾਂਗਾ । ਲੱਖ ਚੁਰਾਸੀ ਤੋੜ ਕੇ ਫੰਦ, ਫਾਂਸੀ ਜਮ ਦੀ ਅੰਤ ਮੁਕਾਵਾਂਗਾ। ਜਨਮ ਕਰਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਦੀਨ ਦਿਆਲ ਇਕ ਅਖਵਾਵਾਂਗਾ । ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਵਿਚ ਸਮਾਵਾਂਗਾ। ਲੇਖੇ ਲਾ ਕੇ ਪੌਣ ਸਵਾਸੀ ਦਮ, ਉਨੰਜਾ ਪਵਣ ਡੇਰਾ ਢਾਵਾਂਗਾ। ਨਿਹਕਰਮੀ ਹੋ ਕੇ ਕਰਾਂ ਆਪਣਾ ਕੰਮ, ਕਿਰਿਆ ਅੱਗੇ ਨਾ ਕੋਇ ਰਖਾਵਾਂਗਾ। ਜਗਤ ਤ੍ਰਿਸਨਾ ਮੇਟ ਕੇ ਤਮ, ਮਾਇਆ ਮਮਤਾ ਮੋਹ ਚੁਕਾਵਾਂਗਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਦੁੱਖ ਨਾ ਕੋਇ ਵਖਾਵਾਂਗਾ। ਇਕ ਵਾਰ ਜਣੇਂਦੀ ਜਨ ਭਗਤ ਪਿਆ ਜੰਮ, ਦੂਜੀ ਵਾਰ ਗਰਭ ਨਾ ਫੇਰ ਲਿਆਵਾਂਗਾ । ਮਾਣਸ ਜਨਮ ਬੇੜਾ ਬੰਨ੍ਹ, ਅੰਤਮ ਆਪਣੇ ਕੰਧ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਸਚ ਵਸਾਵਾਂਗਾ। ਜਨ ਭਗਤ ਖ਼ੁਸ਼ੀ ਮਨੌਂਦੇ ਨੇ। ਦਰ ਇਕੋ ਸੀਸ ਨਿਵੌਂਦੇ ਨੇ। ਵਰ ਧੁਰ ਦਾ ਸਾਚਾ ਪੌਂਦੇ ਨੇ। ਡਰ ਰਾਏ ਧਰਮ ਗਵੌਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਮੇਲ ਮਿਲੌਂਦੇ ਨੇ। ਜਨ ਭਗਤ ਕਹੇ ਘਰ ਤੇਰਾ ਕਿਹੜਾ, ਸਚ ਸਚ ਦੇ ਸਮਝਾਈਆ। ਸ੍ਰੀ ਭਗਵਾਨ ਕਹੇ ਜਿਥੇ ਹੋਏ ਨਾ ਕੋਈ ਝੇੜਾ, ਝਗੜਾ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹੇ ਪ੍ਰਭ ਤੇਰਾ ਕਿਹੋ ਜਿਹਾ ਖੇੜਾ, ਦਰ ਸਾਚਾ ਦੇ ਜਣਾਈਆ। ਸ੍ਰੀ ਭਗਵਾਨ ਕਹੇ ਜਿਥੇ ਰੂਪ ਇਕੋ ਤੇਰਾ ਮੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹੇ ਤੇਰਾ ਕਿਹੋ ਜਿਹਾ ਡੇਰਾ, ਹਰਿ ਪੜਦਾ ਦੇ ਖੁਲ੍ਹਾਈਆ। ਸ੍ਰੀ ਭਗਵਾਨ ਕਹੇ ਜਿਥੇ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਹੋਵੇ ਅੰਧੇਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਨ ਭਗਤ ਕਹੇ ਪ੍ਰਭ ਤੇਰਾ ਕਿਹੋ ਜਿਹਾ ਨਬੇੜਾ, ਭੇਵ ਅਭੇਦਾ ਦੇ ਖੁਲ੍ਹਾਈਆ । ਸ੍ਰੀ ਭਗਵਾਨ ਕਹੇ ਮੇਰਾ ਹਕੀਕਤ ਵਲੋਂ ਸਭ ਤੋਂ ਵੱਡਾ ਜੇਰਾ, ਸ਼ਰੀਕਤ ਵਲੋਂ ਲਾਸ਼ਰੀਕ ਨਜ਼ਰੀ ਆਈਆ। ਮਹੱਲ ਅਟਲ ਉਚ ਅਗੰਮ ਅਥਾਹ ਚੰਗੇਰਾ, ਸਚਖੰਡ ਦਵਾਰਾ ਮੁਕਾਮੇ ਹਕ ਸੋਭਾ ਪਾਈਆ। ਜਿਥੇ ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਸਮਝੇ ਸੰਝ ਸਵੇਰਾ, ਦਿਵਸ ਰੈਣ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਇਕ ਸਮਝਾਈਆ। ਜਨ ਭਗਤੋ ਮੰਦਰ ਸੋਹਣਾ ਮਹੱਲਾ, ਛੱਪਰ ਛੰਨ ਨਾ ਕੋਇ ਛੁਹਾਈਆ। ਜਿਥੇ ਵਸੇ ਇਕ ਇਕੱਲਾ, ਏਕੰਕਾਰ ਆਪਣਾ ਡੇਰਾ ਲਾਈਆ। ਆਪਣੇ ਪਰਕਾਸ਼ ਆਪੇ ਬਲਾ, ਜੋਤੀ ਜੋਤ ਕਰੇ ਰੁਸ਼ਨਾਈਆ। ਸਚ ਸਿੰਘਾਸਣ ਸ਼ਾਹੋ ਭੂਪ ਆਪੇ

ਮੱਲਾ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਆਪਣੇ ਹੱਥ ਰੱਖੇ ਵਡਿਆਈਆ । ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਸ਼ਬਦੀ ਫੜਾਏ ਪੱਲਾ, ਡੋਰੀ ਆਪਣੇ ਨਾਲ ਬੰਧਾਈਆ। ਜਿਧਰ ਵੇਖੋ ਜਲਾਂ ਥਲਾਂ, ਮਹੀਅਲ ਰਿਹਾ ਸਮਾਈਆ। ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਸਚ ਦਵਾਰ ਮੱਲਾ, ਸਮੁੰਦ ਖਾਈ ਡੂੰਘੀ ਕੰਦਰ ਬਹਿ ਬਹਿ ਖ਼ੁਸ਼ੀ ਮਨਾਈਆ। ਭਗਤ ਪਿਆਰ ਸਦਾ ਜੁਗ ਚਾਰ ਵਿਚ ਸੰਸਾਰ ਪ੍ਰੇਮ ਪਿਆਰ ਅੰਦਰ ਹੋਵੇ ਝੱਲਾ, ਬਨ ਖੰਡ ਖੋਜਣ ਆਪੇ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਈ ਦਵੈਤੀ ਮੇਟਣਹਾਰਾ ਸੱਲਾ, ਅਸਲ ਵਸਲ ਆਪਣਾ ਦਏ ਸਮਝਾਈਆ। ਜਨ ਭਗਤੋ ਹਰਿ ਮੰਦਰ ਸਚ ਮੁਕਾਮ, ਕਿਆਮਗਾਹ ਇਕ ਅਖਵਾਈਆ। ਜਿਥੇ ਕਦੇ ਨਾ ਬਦਲੇ ਨਿਜ਼ਾਮ, ਸ਼ਾਹ ਪਾਤਸ਼ਾਹ ਇਕੋ ਨਜ਼ਰੀ ਆਈਆ। ਜਿਥੇ ਬਰਦਾ ਇਕ ਗੁਲਾਮ, ਸਤਿ ਦਵਾਰਾ ਬਹਿ ਬਹਿ ਖ਼ੁਸ਼ੀ ਮਨਾਈਆ। ਓਥੇ ਨਾ ਸੱਯਦਾ ਨਾ ਸਲਾਮ, ਨਮੋ ਸਤਿ ਸਤਿ ਨਾ ਕੋਇ ਸੁਣਾਈਆ। ਨਾ ਸੀਤਾ ਨਾ ਰਾਮ, ਰਾਧਾ ਕ੍ਰਿਸ਼ਨ ਨਾ ਕੋਇ ਵਡਿਆਈਆ। ਨਾ ਪੈਗ਼ੰਬਰ ਨਾ ਕਲਮਾ ਨਾ ਕਾਇਨਾਤ ਨਾ ਨਗ਼ਮਾ ਨਾ ਅਮਾਮ, ਰੂਹ ਬੁੱਤ ਖ਼ਾਕੀ ਤਤਵ ਤਤ ਨਾ ਕੋਇ ਦਰਸਾਈਆ । ਇਕ ਅਕੇਲਾ ਸਦਾ ਸੁਹੇਲਾ ਨੌਜਵਾਨ ਸ੍ਰੀ ਭਗਵਾਨ, ਭਗਵਨ ਆਪੇ ਸੋਭਾ ਪਾਈਆ। ਜਨ ਭਗਤਾਂ ਉਤੇ ਹੋ ਮਿਹਰਵਾਨ, ਮਿਹਬਾਨ ਬੀਦੋ ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਸ਼ਕਲ ਕਰਕੇ ਆਪ ਆਸਾਨ, ਮੁਰੀਦ ਮੁਰਸ਼ਦ ਮੁਰਾਸਲੇ ਇਕੇ ਦਏ ਪਹੁੰਚਾਈਆ। ਜਨ ਭਗਤੋ ਹਰਿ ਕਾ ਮੰਦਰ ਸੋਹਣਾ, ਸੋਹਣਿਆਂ ਵਿਚੋਂ ਨਜ਼ਰੀ ਆਈਆ। ਨਾ ਹੱਸਣਾ ਨਾ ਰੋਣਾ, ਖ਼ੁਸ਼ੀ ਗ਼ਮ ਨਾ ਕੋਇ ਵਡਿਆਈਆ। ਨਾ ਜਾਗਣਾ ਨਾ ਸੌਣਾ, ਆਲਸ ਨਿੰਦਰਾ ਰੂਪ ਨਾ ਕੋਇ ਵਖਾਈਆ। ਜਿਧਰ ਵੇਖੋ ਉਧਰ ਜੋਤ ਸਰੂਪ ਨਜ਼ਰੀ ਆਉਣਾ, ਬਿਨ ਰੰਗ ਰੂਪ ਰੇਖ ਬੇਪਰਵਾਹੀਆ। ਜਿਸ ਨੇ ਆਪਣੀ ਗੋਦ ਬਹੌਂਣਾ, ਫੜ ਬਾਹੋਂ ਲਏ ਉਠਾਈਆ। ਹਿਰਦਾ ਸੋਧ ਜਿਸ ਦਰਸ ਦਖੌਂਣਾ, ਘਰ ਘਰ ਫੇਰਾ ਪਾਈਆ। ਆਪਣੀ ਮੌਜ ਵਿਚ ਮਜਲਸ ਲੌਂਣਾ, ਮਹਿਬੂਬ ਮੁਹੱਬਤ ਇਕ ਰਖਾਈਆ। ਬਿਨ ਭਗਤਾਂ ਸ੍ਰੀ ਭਗਵਾਨ ਦਰਸ ਕਿਸੇ ਨਾ ਪੌਂਣਾ, ਤਰਸ ਵਿਚ ਬੈਠੀ ਸਰਬ ਲੋਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੁਗ ਵਿਛੜੇ ਜਨਮ ਰੁਠੜੇ ਆਪਣੇ ਸੰਗ ਰਖੌਣਾ, ਸੰਗੀ ਸਾਥੀ ਬਣ ਕੇ ਧੁਰ ਦਾ ਮਾਲਕ ਵੇਖ ਵਖਾਈਆ। ਸਤਿਜੁਗ ਸਾਚਾ ਰਾਹ ਚਲੌਂਣਾ, ਚਾਰ ਵਰਨ ਅਠਾਰਾਂ ਬਰਨ ਇਕੋ ਨਾਮ ਜਪੌਂਣਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਇਕ ਸਰਨਾਈਆ। ਭਗਤ ਸੁਹੇਲਾ ਗੁਰੂ ਗੁਰ ਚੇਲਾ ਆਪਣੇ ਘਰ ਬਹੌਣਾ, ਪੂਰਨ ਬ੍ਰਹਮ ਪਾਰਬ੍ਰਹਮ ਨਿਰੰਤਰ ਬ੍ਰਹਮ ਮਾਇਆ ਬ੍ਰਹਮ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਕਰੇ ਆਪਣਾ ਕਰਮ, ਕਲਕਾਤੀ ਡੇਰਾ ਢਾਹੀਆ।

੧੧ ਮੱਘਰ ੨੦੨੧ ਬਿਕ੍ਰਮੀ ਸੁੰਦਰ ਸਿੰਘ ਦੇ ਗ੍ਰਹਿ ਫ਼ਿਰੋਜ਼ਸ਼ਾਹ

ਪੁਰਖ ਅਕਾਲ ਵੇਖੀ ਦੁਨੀ, ਨਿਰਗੁਣ ਆਪਣੀ ਅੱਖ ਖੁਲ੍ਹਾਈਆ। ਝਗੜਾ ਪਾਇਆ ਜਗਤ ਰਿਖੀ ਮੁਨੀ, ਚਾਰ ਕੁੰਟ ਦੁਹਾਈਆ। ਭਰਮ ਭੁਲੇਖੇ ਅੰਦਰ ਵਿਦਵਾਨੀ ਗੁਣੀ, ਭਰਮ ਭਉ ਨਾ ਕੋਇ ਮਿਟਾਈਆ। ਸਚ ਪੁਕਾਰ ਨਾ ਕਿਸੇ ਸੁਣੀ, ਜੀਵ ਜੰਤ ਰਹੇ ਕੁਰਲਾਈਆ। ਕਾਇਆ ਮਾਟੀ ਭਾਂਡਾ ਖ਼ਾਲੀ ਕੁੰਨੀ, ਵਸਤ ਹਕ ਨਾ ਕੋਇ ਟਿਕਾਈਆ। ਸਿਰ ਓਢਣ ਸੀਸ ਨਾ ਦਿਸੇ ਚੁੰਨੀ, ਮਿਹਰ ਨਜ਼ਰ ਨਾ ਕੋਇ ਉਠਾਈਆ।

ਨਾਮ ਨਿਧਾਨ ਸੁਣਾਏ ਕੋਇ ਨਾ ਧੁਨੀ, ਅਨਹਦ ਨਾਦ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪੁਰਖ ਅਕਾਲ ਵੇਖਿਆ ਜਗ, ਕਲਜੁਗ ਅੰਤਮ ਧਿਆਨ ਲਗਾਈਆ। ਨਵ ਨੌ ਚਾਰ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਨਾਮ ਪਿਆਲਾ ਪੀਏ ਕੋਈ ਨਾ ਮਦਿ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਕੂੜੀ ਵਾਸਨਾ ਸ੍ਰਿਸ਼ਟੀ ਰਹੀ ਭੱਜ, ਦ੍ਰਿਸ਼ਟੀ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੁਰਖ ਅਕਾਲ ਵੇਖੀਂ ਧਰਨੀ, ਧਰਤ ਧਵਲ ਵੇਖ ਵਖਾਈਆ। ਝਗੜਾ ਪਿਆ ਵਰਨੀ ਬਰਨੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਨੇਤਰ ਖੁਲ੍ਹੇ ਨਾ ਹਰਨੀ ਫਰਨੀ, ਦੋਏ ਲੋਚਣ ਜਗਤ ਤਕਾਈਆ। ਸਾਚੀ ਮੰਜ਼ਲ ਮਿਲੇ ਨਾ ਚੜ੍ਹਨੀ, ਰਹਿਬਰ ਰਾਹ ਨਾ ਕੋਇ ਵਖਾਈਆ। ਅਗੰਮੀ ਪੌੜੀ ਮਿਲੇ ਨਾ ਪੜ੍ਹਨੀ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਵੇਸ ਵਟਾਈਆ। ਪੁਰਖ ਅਕਾਲ ਵੇਖ ਜਹਾਨ, ਚਾਰੋਂ ਕੁੰਟ ਧਿਆਨ ਲਗਾਈਆ। ਝੁਲਦਾ ਦਿਸੇ ਨਾ ਕੋਇ ਨਿਸ਼ਾਨ, ਧਰਮ ਦਵਾਰ ਨਾ ਕੋਇ ਵਡਿਆਈਆ। ਹਿਰਦੇ ਹਰਿ ਨਾ ਕੋਇ ਵਸਾਣ, ਮੰਦਰ ਦਰ ਨਾ ਕੋਇ ਸੁਹਾਈਆ। ਕੁੜਿਆਰੀ ਗੋਪੀਆਂ ਰਾਸ ਮਿਲ ਕੇ ਗਾਣ, ਘਨ੍ਹਈਆ ਨਜ਼ਰ ਕਿਸੇ ਨਾ ਆਈਆ। ਭੱਥਿਆਂ ਵਾਲਾ ਬਣਾਵਣ ਰਾਮ, ਰਮਈਆ ਰੰਗ ਨਾ ਕੋਇ ਰੰਗਾਈਆ। ਸਾਚਾ ਦਿਸੇ ਨਾ ਕੋਇ ਅਮਾਮ, ਅਮਲ ਸਤਿ ਨਾ ਕੋਇ ਕਮਾਈਆ। ਕੂੜੀ ਕਿਰਿਆ ਬਰਦੇ ਬਣੇ ਗ਼ੁਲਾਮ, ਸੇਵਾ ਸਚ ਨਾ ਕੋਇ ਜਣਾਈਆ। ਮਾਇਆ ਮਮਤਾ ਲੋਭ ਹੰਕਾਰੀ ਬਣੀ ਅਵਾਮ, ਆਮਦ ਪ੍ਰਭ ਨਾ ਵੇਖ ਵਖਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਬਦਨਾਮ, ਬਦੀ ਸਕੇ ਨਾ ਕੋਇ ਗਵਾਈਆ। ਸਚ ਦਵਾਰੇ ਮਿਲੇ ਨਾ ਕਿਸੇ ਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਪੁਰਖ ਅਕਾਲ ਤੱਕੇ ਚਾਰੋਂ ਕੁੰਟ ਦੁਹਾਈ, ਗ਼ਰੀਬ ਨਿਮਾਣੇ ਰਹੇ ਕੁਰਲਾਈਆ। ਅੰਦਰ ਬਾਹਰ ਹੋਵੇ ਨਾ ਕੋਈ ਸਹਾਈ, ਸਿਰ ਹੱਥ ਨਾ ਕੋਇ ਟਿਕਾਈਆ। ਸਾਚੇ ਮੰਦਰ ਨਾ ਵੱਜੇ ਵਧਾਈ, ਖ਼ੁਸ਼ੀਆਂ ਰਾਗ ਨਾ ਕੋਇ ਅਲਾਈਆ। ਨੇਤਰ ਰੋਂਦੀ ਵੇਖੀ ਮਾਈ, ਪੂਤ ਸਪੂਤਾ ਗੋਦ ਨਜ਼ਰ ਕੋਇ ਨਾ ਆਈਆ। ਪੀਰ ਫ਼ਕੀਰ ਰਹੀ ਮਨਾਈ, ਸਿਲ ਪੂਜਸ ਸੀਸ ਝੁਕਾਈ, ਮੜ੍ਹੀ ਗੋਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਵੇਖਿਆ ਬਿਨ ਪੁੱਤਰਾਂ ਰੋਂਦੀ ਮਾਂ, ਨੇਤਰ ਨੈਣਾਂ ਨੀਰ ਵਹਾਈਆ। ਜਗਤ ਦਿਸੇ ਕੋਈ ਨਾ ਨਾਂ, ਪੀੜ੍ਹੀ ਅਵਰ ਨਾ ਕੋਇ ਵਧਾਈਆ। ਬ੍ਰਾਹਮਣਾਂ ਕੋਲ ਮਣਸ ਥੱਕੇ ਗਾਂ, ਅੰਨ ਦਾਨ ਭੇਟ ਕਰਾਈਆ। ਸਿਰ ਦੇਵੇ ਕੋਈ ਨਾ ਠੰਡੀ ਛਾਂ, ਤ੍ਰਿਸਨਾ ਅੱਗ ਨਾ ਕੋਇ ਬੁਝਾਈਆ। ਸਾਚਾ ਕਰੇ ਨਾ ਕੋਇ ਨਿਆਂ, ਅਦਾਲਤ ਹਕ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸ੍ਰਿਸ਼ਟੀ ਵੇਖੀ ਮਾਰਦੀ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਸਾਚਾ ਮਿਲੇ ਨਾ ਕੋਇ ਮਲਾਹ, ਬੇੜਾ ਪਾਰ ਨਾ ਕੋਇ ਕਰਾਈਆ। ਡੁਬਦੇ ਪਾਹਨ ਸਕੇ ਨਾ ਕੋਇ ਤਰਾ, ਮੰਝਧਾਰ ਬਾਹਰ ਨਾ ਕੋਇ ਕਢਾਈਆ। ਸਾਚਾ ਰਹਿਬਰ ਮਿਲੇ ਕੋਇ ਨਾ ਆ, ਮਾਰਗ ਦੱਸੇ ਨਾ ਚਾਈਂ ਚਾਈਂਆ। ਚਾਰ ਕੁੰਟ ਦਹਿ ਦਿਸ਼ਾ ਨੇਤਰ ਅੱਖ ਰਹੇ ਉਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਸ੍ਰੀ ਭਗਵਾਨ

ਤੱਕ ਕੇ ਲੋਕਮਾਤ, ਅੰਤਰ ਅੰਤਰ ਧਿਆਨ ਲਗਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਕਲਜੁਗ ਆਪਣਾ ਜੋਬਨ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਦੇ ਕੇ ਗਏ ਦਾਤ, ਨਿਰਗੁਣ ਸਰਗੁਣ ਹੋ ਕੇ ਮਾਤ ਵਰਤਾਈਆ। ਸਮੇਂਂ ਸਮੇਂ ਲੈ ਕੇ ਗਏ ਸ਼ਾਬਾਸ, ਪ੍ਰਭ ਦੇਵਣਹਾਰ ਵਡਿਆਈਆ । ਅੰਤਮ ਸਭ ਦੀ ਲੇਖੇ ਲੱਗੀ ਖ਼ਾਹਿਸ਼, ਸ਼ਾਹ ਪਾਤਸ਼ਾਹ ਆਸਾ ਮਨਸਾ ਪੂਰ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਅੰਦਰ ਕਰਦੇ ਸਰਬ ਤਲਾਸ਼, ਗ੍ਰੰਥਾਂ ਪੰਥਾਂ ਅੰਦਰ ਖੋਜ ਖੁਜਾਈਆ। ਸ਼ਾਹ ਸੁਲਤਾਨਾ ਸ੍ਰੀ ਭਗਵਾਨਾ ਕਿਸੇ ਨਾ ਆਵੇ ਹਾਥ, ਤੀਰਥ ਤਟ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਫੇਰਾ ਪਾਈਆ। ਕਲ ਪਾ ਕੇ ਫੇਰਾ ਅਬਿਨਾਸ਼ੀ ਅਚੁੱਤ, ਨਵ ਨੌ ਚਾਰ ਵੇਖ ਵਖਾਈਆ । ਸਾਚੀ ਮੌਲੇ ਕੋਇ ਨਾ ਰੁੱਤ, ਬਸੰਤ ਖ਼ਿਜ਼ਾਂ ਰੂਪ ਵਟਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਬੁੱਤ, ਪੰਜ ਤਤ ਨਾ ਕੋਇ ਸੁਹਾਈਆ। ਨੇਤਰ ਰੋਵੇ ਮਾਤ ਖ਼ਾਲੀ ਗੋਦ ਦਿਸੇ ਪੁੱਤ, ਧੁਰ ਦਾ ਨਾਤਾ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਖ਼ਾਲੀ ਗੋਦ ਵੇਖ ਕੇ ਮਈਆ, ਹਰਿ ਧੁਰ ਦਾ ਹੁਕਮ ਸੁਣਾਈਆ। ਬ੍ਰਹਮੇ ਉਠ ਵੇਖ ਆਪਣੀ ਨਈਆ, ਨੌਕਾ ਰਿਹਾ ਜਣਾਈਆ। ਸ਼ਾਹ ਪਾਤਸ਼ਾਹ ਸਾਜਣ ਸਈਆ, ਸਹੀ ਸਲਾਮਤ ਰਿਹਾ ਉਠਾਈਆ। ਆਪਣਾ ਲੇਖਾ ਕੱਢ ਉਪਰ ਵਹੀਆ, ਹਿਸਾਬ ਕਿਤਾਬ ਦੇ ਦ੍ਰਿੜਾਈਆ। ਲੇਖਾ ਚੁਕਿਆ ਕਲਜੁਗ ਢਈਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਬ੍ਰਹਮਾ ਖੋਲ੍ਹ ਆਪਣਾ ਗੁਟਕਾ, ਸ੍ਰੀ ਭਗਵਾਨ ਅੱਗੇ ਰਿਹਾ ਟਿਕਾਈਆ। ਤੇਰਾ ਭਾਣਾ ਕਦੇ ਨਾ ਰੁਕਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਕੀ ਪ੍ਰਭੂ ਮੇਰੇ ਕੋਲੋਂ ਪੁਛਦਾ, ਮੈਂ ਸੇਵਕ ਹੋ ਕੇ ਸੇਵ ਕਮਾਈਆ। ਤੇਰਾ ਨਾਤਾ ਪਿਉ ਪੁੱਤ ਦਾ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਜੋ ਮਨੁਸ਼ ਨੌ ਜਨਮ ਤੇਰੇ ਪਿਆਰ ਪ੍ਰੇਮ ਤੋਂ ਰੁਸਦਾ, ਤਿਸ ਘਰ ਅੰਸ ਨਜ਼ਰ ਨਾ ਆਈਆ। ਇਹ ਬਚਨ ਕਿਸੇ ਮਾਣਸ ਨਹੀਂ ਮਨੁੱਖ ਦਾ, ਬ੍ਰਹਮਵੇਤਾ ਰਿਹਾ ਸੁਣਾਈਆ। ਬਿਨ ਤੇਰੀ ਕਿਰਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਧੁਰ ਦਾ ਵਰ, ਦੋ ਜਹਾਨਾਂ ਖੋਜ ਖੁਜਾਈਆ । ਸ੍ਰੀ ਭਗਵਾਨ ਪਿਆ ਹੱਸ, ਖ਼ੁਸ਼ੀਆਂ ਨਾਲ ਜਣਾਈਆ। ਬ੍ਰਹਮੇਂ ਮੈਂ ਸਭ ਕੁਛ ਕੀਤਾ ਤੇਰੇ ਵਸ, ਉਤਭੁਜ ਤੇਰੀ ਧਾਰ ਚਲਾਈਆ। ਇਕੋ ਜਿਹਾ ਸਭ ਨੂੰ ਦੇਣਾ ਹਕ, ਖ਼ਾਲੀ ਨਜ਼ਰ ਕੋਇ ਨਾ ਆਈਆ। ਜੇ ਕਿਸੇ ਉਤੇ ਪਵੇ ਸ਼ਕ, ਉਸ ਦਾ ਲੇਖਾ ਮੈਨੂੰ ਦੇਣਾ ਸਮਝਾਈਆ। ਮੈਂ ਸਾਹਿਬ ਪੁਰਖ ਸਮਰਥ, ਸਦ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬ੍ਰਹਮਾ ਕਹੇ ਪ੍ਰਭ ਵੇਖ ਮੇਰੀ ਕਿਤਾਬ, ਕੁਤਬਖ਼ਾਨੇ ਵਿਚੋਂ ਬਾਹਰ ਕਢਾਈਆ। ਜਿਸ ਦੇ ਅੰਦਰ ਲੱਖ ਚੁਰਾਸੀ ਲਿਖਿਆ ਹਿਸਾਬ, ਨਿਸਬਤ ਸਕੇ ਨਾ ਕੋਇ ਸਮਝਾਈਆ। ਉਸ ਦਾ ਪਹਿਲਾ ਵੇਖ ਬਾਬ, ਇਕੋ ਹਿੱਸਾ ਖੋਲ੍ਹ ਵਖਾਈਆ। ਜਿਹੜੀ ਗੋਦ ਖ਼ਾਲੀ ਦਿਸੇ ਮਾਤ, ਬਿਨ ਪੁੱਤਰਾਂ ਨਜ਼ਰੀ ਆਈਆ । ਉਹ ਤੈਥੋਂ ਵਿਛੜੀ ਤੇਰੀ ਜ਼ਾਤ, ਤੇਰਾ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਮਿਹਰਵਾਨ ਹੋ ਸਹਾਈਆ। ਬ੍ਰਹਮਾ ਕਹੇ ਬੇਸ਼ਕ ਮੇਰਾ ਬ੍ਰਹਮ, ਘਰ ਘਰ ਨਜ਼ਰੀ ਆਈਆ। ਹੁਕਮੇਂ ਅੰਦਰ ਕਰਾਂ ਕਰਮ, ਬਣ ਸੇਵਕ ਸੇਵ ਕਮਾਈਆ। ਹੁਕਮੇਂ ਅੰਦਰ ਹੋਵੇ ਜਨਮ, ਮਰ ਜੰਮਣ ਰੂਪ ਵਟਾਈਆ। ਸਚ ਸੁਹੰਜਣੀ ਤੇਰੀ ਸਰਨ, ਸਰਨਗਤ ਵੱਡੀ ਵਡਿਆਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸ੍ਰੀ ਭਗਵਾਨ ਕਹੇ ਵੇਖ ਆਪਣਾ ਵਰਕਾ, ਹਿੱਸਾ ਦੂਜਾ ਫੋਲ ਫੁਲਾਈਆ। ਜਿਸ ਦੇ ਉਤੇ ਨੁਕਤੇ ਵਾਲਾ ਇਕੋ ਕਤਰਾ, ਬੂੰਦ ਅਗੰਮੀ ਦਿਤਾ ਬਰਸਾਈਆ। ਜਿਸ ਦੇ ਵਿਚ ਆਦਿ ਜੁਗਾਦੀ ਨਿਕਰਮਣਾ ਵਾਲਾ ਸ਼ਜਰਾ, ਨਿਹਕਰਮੀ ਆਪ ਰਖਾਈਆ। ਜਿਸ ਦਾ ਲੇਖਾ ਬਿਨ ਹਰਿ ਨਿਰੰਕਾਰ ਕਿਸੇ ਨਾ ਬਦਲਾ, ਬਦਲੀ ਸਕੇ ਨਾ ਕੋਇ ਕਰਾਈਆ। ਉਸ ਦਾ ਹਿਸਾਬ ਕਿਤਾਬ ਵੱਖਰਾ, ਵੱਖਰੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਬ੍ਰਹਮਾ ਕਹੇ ਮੈਂ ਵੇਖਿਆ ਦੂਜਾ ਹਿੱਸਾ, ਪਤਰਾ ਲਿਆ ਉਲਟਾਈਆ। ਉਥੇ ਇਕੋ ਤੇਰਾ ਨਾਉਂ ਦਿੱਸਾ, ਅੱਗੇ ਮਿਹਰ ਕਰੀ ਪੜ੍ਹਾਈਆ। ਜਿਸ ਦਾ ਰੂਪ ਅਨੂਪ ਸਭ ਤੋਂ ਨਿੱਕਾ, ਵੱਡਿਆਂ ਵਿਚੋਂ ਵੱਡਾ ਸਦ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਸਮਝਾਈਆ । ਵਰਕੇ ਉਤੇ ਵੇਖ ਲਕੀਰ, ਬਿਨ ਲੱਗੀ ਕਲਮ ਸ਼ਾਹੀਆ। ਜਿਸ ਦੇ ਵਿਚੋਂ ਆਉਂਦੇ ਸ਼ਾਹ ਹਕੀਰ, ਪਾਤਸ਼ਾਹ ਮਿਲੇ ਵਡਿਆਈਆ। ਜਿਸ ਧਾਰੋਂ ਲੱਖ ਚੁਰਾਸੀ ਘੱਤੇ ਵਹੀਰ, ਭੱਜੇ ਵਾਹੋ ਦਾਹੀਆ। ਜਿਸ ਵਿਚ ਮੇਰੀ ਤਸਵੀਰ, ਬਿਨ ਨੈਣਾਂ ਨੂਰ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਧੁਰ ਦਾ ਲੇਖਾ ਵੇਖ ਆਪ, ਹਰਿ ਕਰਤਾ ਆਪ ਜਣਾਈਆ। ਜਿਨ੍ਹਾਂ ਦਾ ਪੁਰਖ ਅਕਾਲ ਬਣੇ ਬਾਪ, ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ। ਉਹਨਾਂ ਦਾ ਜਗਤ ਜੋੜੇ ਨਾਤ, ਨਾਤਾ ਧੁਰ ਦਾ ਲਏ ਬਣਾਈਆ। ਘਰ ਸੁਹੇਲੇ ਬਣਾ ਕੇ ਸਾਕ, ਸੱਜਣ ਦਏ ਵਡਿਆਈਆ। ਬ੍ਰਹਮੇ ਹੁਕਮੇਂ ਅੰਦਰ ਅੱਗੇ ਲੇਖਾ ਲਿਖ ਦੇ ਕਲਮ ਦਵਾਤ, ਸ਼ਾਹੀ ਮੇਰਾ ਨਾਮ ਟਿਕਾਈਆ। ਖ਼ਾਲੀ ਗੋਦ ਦਿਸੇ ਨਾ ਕੋਈ ਵਿਚ ਮਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਬ੍ਰਹਮਾ ਕਹੇ ਪ੍ਰਭ ਕਿਹੜੀ ਕਲਮ, ਜੋ ਤੇਰਾ ਕਲਮਾ ਦਏ ਲਿਖਾਈਆ। ਮੈਨੂੰ ਸਮਝ ਨਾ ਆਵੇ ਇਲਮ, ਹਰਫਾਂ ਵਾਲੀ ਨਾ ਕੋਇ ਪੜ੍ਹਾਈਆ। ਮੈਂ ਤੇਰੀ ਕਿਰਪਾ ਨਾਲ ਲਿਆ ਜਨਮ, ਆਪਣਾ ਜਨਮ ਸਮਝ ਸਕਾਂ ਨਾ ਰਾਈਆ। ਕਿਉਂ ਭਰਮ ਭੁਲੇਖਾ ਪਾਵੇਂ ਭਰਮ, ਭਰਮੀਆਂ ਗੜ੍ਹ ਤੁੜਾਈਆ। ਜੋ ਆ ਜਾਏ ਤੇਰੀ ਸਰਨ, ਸਰਨਗਤ ਇਕ ਰਖਾਈਆ। ਤੂੰ ਮਾਲਕ ਤਰਨੀ ਤਰਨ, ਤਾਰਨਹਾਰ ਤੇਰੀ ਵਡਿਆਈਆ। ਤੂੰ ਸਭ ਦਾ ਪੱਲੂ ਫੜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਮਿਹਰਵਾਨ ਕਹੇ ਭਗਵਾਨ, ਆਪਣੀ ਦਇਆ ਕਮਾਈਆ। ਸਚ ਤੇਰਾ ਫ਼ਰਮਾਨ, ਫ਼ੁਰਨੇ ਬੰਦ ਵਖਾਈਆ। ਮੈਂ ਵੇਖਣ ਵਾਲਾ ਤੁਰਦਾ ਫਿਰਦਾ ਇਨਸਾਨ, ਇਨਸਾਨਾਂ ਵਿਚੋਂ ਚੋਲਾ ਤਤ ਤੱਤ ਹੰਢਾਈਆ। ਭਗਤਾਂ ਵਲੋਂ ਸ਼ਾਹ ਪਾਤਸ਼ਾਹ ਸ੍ਰੀ ਭਗਵਾਨ, ਭਾਗ ਹਿੱਸਾ ਸਭ ਦੀ ਝੋਲੀ ਪਾਈਆ। ਜਿਨ੍ਹਾਂ ਬਖ਼ਸ਼ਿਆਂ ਸਿਦਕ ਈਮਾਨ, ਸਬਰ ਸਬੂਰੀ ਦਿਤੀ ਸਮਝਾਈਆ । ਵਸਤ ਅਮੋਲਕ ਪਾ ਕੇ ਦਾਨ, ਸੁੱਕੇ ਕਾਸ਼ਟ ਹਰੇ ਕਰਾਈਆ। ਜਗਤ ਜਹਾਨ ਰੱਖ ਕੇ ਨਾਮ, ਨਾਤਾ ਸ੍ਰਿਸ਼ਟੀ ਨਾਲ ਬੰਧਾਈਆ। ਦੇ ਕੇ ਇਕੋ ਧੁਰ ਫ਼ਰਮਾਨ, ਧੁਰ ਲੇਖਾ ਦਿਆਂ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਬ੍ਰਹਮਾ ਕਹੇ ਤੇਰੀ ਮਿਹਰਵਾਨੀ, ਸ਼ੁਕਰੀਆ ਕਹਿ ਕਹਿ ਸੀਸ ਨਿਵਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੀ ਖੇਲ ਨੂਰਾਨੀ, ਨਿਰਵੈਰ ਨਿਰੰਕਾਰ ਤੇਰੇ ਹੱਥ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਭ ਨੂੰ ਹੋਏ ਪਰੇਸ਼ਾਨੀ, ਬਿਨ ਤੇਰੇ ਸਿਦਕ ਭਰੋਸਾ ਸਚ ਨਾ

ਕੋਇ ਰਖਾਈਆ। ਮੁੱਲਾ ਸ਼ੇਖ਼ ਮਸਾਇਕ ਗਲ ਮਣਕਿਆਂ ਵਾਲੀ ਪਾਉਂਦੇ ਗਾਨੀ, ਗਹਿਰ ਗੰਭੀਰ ਤੇਰਾ ਨਾਮ ਨਿਧਾਨਾ ਸਮਝ ਕੋਇ ਨਾ ਆਈਆ। ਪੰਡਤ ਪਾਂਧੇ ਜਲ ਧਾਰਾ ਨਹਾਉਂਦੇ ਠੰਡੇ ਪਾਣੀ, ਅੰਮ੍ਰਿਤ ਵੇਲੇ ਉਠ ਉਠ ਧਾਈਆ। ਤੇਰੇ ਪ੍ਰੇਮ ਪਿਆਰ ਦੀ ਅਗੰਮ ਅਥਾਹ ਪੜ੍ਹੇ ਕੋਇ ਨਾ ਬਾਣੀ, ਬਾਣ ਨਿਰਾਲਾ ਤੀਰ ਨਾ ਕੋਇ ਚਲਾਈਆ। ਜਗਤ ਅਵਧੂਤ ਖੇਡਣ ਵਿਚ ਮਸਾਣੀ, ਤਨ ਮਾਟੀ ਖ਼ਾਕੀ ਭਸਮੀ ਭਸਮ ਰਮਾਈਆ। ਆਤਮ ਪਰਮਾਤਮ ਤੇਰਾ ਬਣੇ ਨਾ ਕੋਇ ਬ੍ਰਹਮ ਗਿਆਨੀ, ਜਗਤ ਵਿਦਿਆ ਚੌਂਦਾਂ ਹੱਟ ਵਣਜਾਰਾ ਬਣ ਖੜੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੇਰੇ ਹੱਥ ਪ੍ਰਭੂ ਵਡਿਆਈਆ। ਪਾਰਬ੍ਰਹਮ ਪ੍ਰਭ ਦੱਸੇ ਆਪਣੀ ਹਸਤੀ, ਹਾਸਲ ਜ਼ਰਬ ਨਾ ਕੋਇ ਵਖਾਈਆ। ਮਾਲਕ ਅਰਸ਼ੀ ਫ਼ਰਸ਼ੀ, ਦੋ ਤਰਫ਼ੀ ਧਾਰ ਚਲਾਈਆ। ਜਿਉਂ ਭਾਵੇ ਤਿਉਂ ਕਰੇ ਮਰਜ਼ੀ, ਮਜ਼ਲੂਮ ਮੁਫ਼ਲਿਸ ਵੇਖੇ ਜਗਤ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਜੁਗ ਚੌਕੜੀ ਪਾਉਂਦੇ ਗਏ ਅਰਜ਼ੀ, ਕਾਗ਼ਜ਼ ਕਲਮ ਨਾਲ ਰਲਾ ਕੇ ਸ਼ਾਹੀਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸ੍ਰੀ ਪਤ ਵੇਖਣਹਾਰਾ ਧਾਮ ਅਗੰਮ ਦੀ, ਬੇਪਰਵਾਹ ਵੱਡੀ ਵਡਿਆਈਆ। ਖੇਲ ਅਨੋਖੀ ਵੱਖਰੀ ਸ੍ਰੀ ਭਗਵਨ ਦੀ, ਰਸਨਾ ਜਿਹਵਾ ਬੱਤੀ ਦੰਦ ਸਕੇ ਨਾ ਕੋਇ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਉਠਾ ਕੇ ਪਰਮ, ਪੁਰਖ ਪਰਮਾਤਮ ਵੇਖ ਵਖਾਈਆ। ਆਦਿ ਜੁਗਾਦਿ ਕੱਢਣਹਾਰਾ ਭਰਮ, ਭਰਮੀਆਂ ਭਰਮ ਮਿਟਾਈਆ। ਕਰਤਾ ਪੁਰਖ ਕਰਨੀ ਕਰਨ, ਕੁਦਰਤ ਕਾਦਰ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਸਭ ਦਾ ਝੋਲੀ ਪਾਈਆ। ਬ੍ਰਹਮਾ ਕਹੇ ਤੂੰ ਦੇਵਣਹਾਰਾ, ਹੱਥ ਤੇਰੇ ਵਡਿਆਈਆ । ਤੇਰਾ ਖੇਲ ਜਗਤ ਨਿਆਰਾ, ਨਿਰੰਕਾਰ ਤੇਰੀ ਸਰਨਾਈਆ। ਭਗਤਾਂ ਦੇਵੇ ਸਚ ਸਹਾਰਾ, ਮਿਹਰ ਨਜ਼ਰ ਉਠਾਈਆ। ਨਈਆ ਡੋਲੇ ਅੰਤ ਕਿਨਾਰਾ, ਵੰਝ ਮੁਹਾਣਾ ਦੇ ਲਗਾਈਆ। ਸਾਚੀ ਵਸਤ ਅਮੋਲਕ ਦੇ ਕੇ ਥਾਰਾ, ਥਿਰ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਬ੍ਰਹਮਾ ਕਹੇ ਪ੍ਰਭ ਕਰ ਕਿਰਪਾ, ਹੱਥ ਤੇਰੇ ਵਡਿਆਈਆ। ਦੁਖੀਆਂ ਦੀ ਦੁੱਖ ਵਾਲੀ ਕਟ ਬਿਪਤਾ, ਰੋਗੀਆਂ ਰੋਗ ਚੁਕਾਈਆ। ਮਾਨਸ ਜਨਮ ਬੀਤੇ ਸੁਖ ਦਾ, ਇਕੋ ਤੇਰਾ ਨਾਮ ਧਿਆਈਆ। ਲੱਖ ਚੁਰਾਸੀ ਵਿਚੋਂ ਬਾਣਾ ਮਿਲਿਆ ਮਨੁੱਖ ਦਾ, ਮਨੁੱਸ਼ ਹੋ ਕੇ ਤੇਰੀ ਸੇਵ ਕਮਾਈਆ। ਲੇਖ ਮੁਕਾ ਦੇ ਖ਼ਾਲੀ ਕੁੱਖ ਦਾ, ਨਾਤਾ ਪੁੱਤਰਾਂ ਨਾਲ ਜੁੜਾਈਆ। ਤੇਰਾ ਭੰਡਾਰਾ ਪ੍ਰਭੂ ਕਦੇ ਨਾ ਮੁੱਕਦਾ, ਦੇਂਦਿਆਂ ਤੋਟ ਰਹੇ ਨਾ ਰਾਈਆ। ਜੁਗ ਚੌਕੜੀ ਵਿਸ਼ਨ ਬ੍ਰਹਮਾ ਸ਼ਿਵ ਰਲ ਕੇ ਰਿਹਾ ਲੁੱਟਦਾ, ਅੰਦਰ ਵੜ ਵੜ ਬਾਹਰ ਕਢਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਤੂੰ ਸਾਹਿਬ ਇਕੋ ਵਾਰ ਪੁੱਛਦਾ, ਲੇਖੇ ਸਭ ਦੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਰੱਖੀ ਆਸ ਦਰ ਦਰਵੇਸ਼, ਧਿਆਨੀ ਧਿਆਨ ਲਗਾਈਆ। ਤੂੰ ਆਦਿ ਜੁਗਾਦੀ ਰਹੇਂ ਹਮੇਸ਼, ਹਮ ਸਾਜਣ ਬੇਪਰਵਾਹੀਆ। ਨਮੋ ਨਮੋ ਕਰੀਏ ਆਦੇਸ, ਸੱਯਦਾ ਸੀਸ ਝੁਕਾਈਆ। ਤੇਰੀ ਕਿਰਪਾ ਸਦ ਵਸੀਏ ਤੇਰੇ ਚਰਨਾਂ ਹੇਠ, ਦੇਸ ਸੁਹੰਜਣੇ ਸੋਭਾ ਪਾਈਆ। ਤੇਰੀ ਮਿਹਰ ਤੇਰਾ ਦਰਸ਼ਨ ਲਈਏ ਪੇਖ, ਨੇਤਰ ਨੈਣ ਨੈਣ ਰੁਸ਼ਨਾਈਆ । ਤੂੰ ਸਵਾਮੀ ਕਰਨਹਾਰਾ ਹੇਤ, ਜਨ ਭਗਤਾਂ ਜੋੜ ਜੁੜਾਈਆ। ਲੱਖ ਚੁਰਾਸੀ

ਜੁਗ ਚੌਕੜੀ ਹੁੰਦੀ ਆਈ ਖੇਤ, ਥਿਰ ਨਜ਼ਰ ਕੋਇ ਨਾ ਆਈਆ । ਜਨਮ ਮਰਨ ਤੇਰੀ ਖੇਡ, ਘੜਨ ਭੰਨਣਹਾਰ ਤੇਰਾ ਅੰਤ ਕੋਇ ਨਾ ਪਾਈਆ। ਇਕ ਆਪਣੀ ਕਿਰਪਾ ਨਾਲ ਇਕ ਦੁਲਾਰਾ ਆਪਣਾ ਭੇਜ, ਵਣਜਾਰਾ ਜਗਤ ਲੋਕਾਈਆ। ਸੁਹੰਜਣੀ ਹੋਵੇ ਸੇਜ, ਸੋਭਾਵੰਤ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖਾ ਲੇਖੇ ਵਿਚੋਂ ਲਿਖਾਈਆ।