੧੧ ਮੱਘਰ ੨੦੨੧ ਬਿਕ੍ਰਮੀ ਅਰਜਨ ਸਿੰਘ ਦੇ ਗ੍ਰਹਿ ਬਸਤੀ ਖਲੀਲ
ਬ੍ਰਹਮਾ ਕਹੇ ਮੈਂ ਵਰਕਾ ਦਿਤਾ ਉਲਟ, ਪ੍ਰਭੂ ਤੇਰੇ ਹੁਕਮੇ ਕਾਰ ਕਮਾਈਆ। ਵਿਚੋਂ ਮਿਲਿਆ ਅਮੋਲਕ ਤੇਰਾ ਲਿਖਿਆ ਹੋਇਆ ਦਰੁਸਤ, ਜਿਸ ਦਾ ਭੇਵ ਕੋਇ ਨਾ ਪਾਈਆ। ਚਾਰ ਮੁਖ ਕਰ ਨਾ ਸਕਣ ਉਸਤਤ, ਪਰਦਾ ਸਕੇ ਨਾ ਕੋਇ ਉਠਾਈਆ। ਤੂੰ ਗਹਿਰ ਗੰਭੀਰ ਦਾਤਾ ਧੁਰ ਦਾ ਮੁਰਸ਼ਦ, ਮੈਂ ਮੁਰੀਦ ਤੇਰਾ ਗੁਸਾਈਂਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਮਿਲੀ ਤੈਨੂੰ ਫ਼ੁਰਸਤ, ਲੇਖਾ ਵੇਖਿਆ ਬੇਪਰਵਾਹੀਆ। ਗੁਰ ਅਵਤਾਰ ਤੇਰੀ ਕਰਦੇ ਗਏ ਉਲਫ਼ਤ, ਪੀਰ ਪੈਗ਼ੰਬਰ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਵਰਕੇ ਅੰਦਰ ਲਿਖਿਆ ਵਕਤ, ਵੇਲਾ ਰਿਹਾ ਦ੍ਰਿੜਾਈਆ। ਜਿਸ ਦਾ ਫ਼ਿਕਰਾ ਇਕੋ ਫ਼ਕਤ, ਫ਼ੈਸਲਾ ਹਕ ਸੁਣਾਈਆ । ਜੁਗ ਚੌਕੜੀ ਕਲਜੁਗ ਆਵੇ ਅੰਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਕਿਰਪਾ ਕਰ ਸ੍ਰੀ ਭਗਵੰਤ, ਭਗਵਨ ਆਪਣੀ ਖੇਲ ਰਚਾਈਆ। ਲਹਿਣਾ ਦੇਣਾ ਵੇਖ ਲੱਖ ਚੁਰਾਸੀ ਜੀਵ ਜੰਤ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਲੇਖਾ ਜਾਣ ਬ੍ਰਹਮੇ ਪੰਡਤ, ਪੜਦਾ ਓਹਲਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪਣੇ ਵਿਚ ਛੁਪਾਈਆ। ਬ੍ਰਹਮਾ ਕਹੇ ਵਰਕਾ ਲਿਖਿਆ ਬਿਨ ਅੱਖਰ, ਤੇਰੀ ਕਿਰਪਾ ਨਾਲ ਨਜ਼ਰੀ ਆਈਆ। ਜਿਸ ਦੀ ਲਿਖਤਾਂ ਵਾਲੀ ਨਾ ਕੋਈ ਸਤਰ, ਛੰਦ ਬੰਦ ਨਾ ਕੋਇ ਵਡਿਆਈਆ। ਸੰਦੇਸ਼ਿਆਂ ਵਾਲਾ ਨਾ ਕੋਈ ਪੱਤਰ, ਸੁਨੇਹੜਾ ਰਾਗ ਨਾ ਕੋਇ ਸੁਣਾਈਆ। ਯਾਰਾਂ ਵਾਲਾ ਨਾ ਕੋਈ ਸੱਥਰ, ਸੇਜਾਂ ਵਾਲੀ ਸੇਜ ਨਾ ਕੋਇ ਸੁਹਾਈਆ। ਜ਼ੀਰੋ ਸਿਫ਼ਰਾ ਨਾ ਕੋਈ ਕਸਰ, ਇਸ਼ਾਰੀਆ ਅੰਕ ਨਾ ਕੋਇ ਬਣਾਈਆ। ਵਜੂਦ ਤਤ ਨਾ ਕੋਇ ਵਸਲ, ਅਸਲ ਭੇਵ ਇਕ ਦਰਸਾਈਆ। ਲੱਖ ਚੁਰਾਸੀ ਨਾ ਕੋਈ ਨਸਲ, ਵੰਡਣ ਵੰਡ ਨਾ ਕੋਇ ਵਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਤੇਰਾ ਲੇਖਾ ਹਮ ਵਤਨ, ਦੂਜਾ ਹੁਕਮ ਨਾ ਕੋਇ ਸੁਣਾਈਆ। ਲੇਖਾ ਕੋਈ ਲੇਖ ਨਾ ਸਕੇ ਲਿਖਣ, ਕਾਤਬ ਚਲੇ ਨਾ ਕੋਇ ਚਤੁਰਾਈਆ। ਮੈਂ ਆਇਆ ਹਿਸਾਬ ਦੱਸਣ, ਦਰ ਬਰਦਾ ਸੀਸ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਦ੍ਰਿੜਾਈਆ। ਬ੍ਰਹਮਾ ਕਹੇ ਪਤਰੇ ਉਤੋਂ ਮਿਲਿਆ ਹਿਸਾਬ, ਪੁਸਤਕ ਇਕੋ ਦਿਆਂ ਜਣਾਈਆ। ਨਿਉਂ ਕੇ ਸੱਯਦਾ ਕਰਾਂ ਆਦਾਬ, ਨਮੋ ਨਮੋ ਸੀਸ ਨਿਵਾਈਆ। ਸਿਫ਼ਤ ਕਰ ਤੇਰੀ ਮਹਾਰਾਜ, ਮਹਿੰਮਾ ਅਕਥ ਅਕਥ ਵਡਿਆਈਆ। ਚਰਨ ਕਵਲ ਹੋ ਕੇ ਦਾਸੀ ਦਾਸ, ਬਰਦਾ ਦਰ ਦਾ ਨਜ਼ਰੀ ਆਈਆ। ਖੋਲ੍ਹ ਕੇ ਦੱਸਾਂ ਆਪਣੀ ਉਹ ਲੁਗ਼ਾਤ, ਜਿਸ ਵਿਚ ਅਲਫ਼ ਯੇ ਨਜ਼ਰ ਕੋਇ ਨਾ ਆਈਆ। ਬਿਨ ਹਰਫ਼ਾਂ ਵਾਲੀ ਕਿਤਾਬ, ਬਿਨ ਨਾਦਾਂ ਸ਼ਬਦਾਂ ਕਲਮਿਆਂ ਦਿਤੀ ਲਿਖਾਈਆ।
ਜਿਸ ਦੇ ਅੰਦਰ ਇਸ਼ਾਰਾ ਆਦਿ ਜੁਗਾਦਿ, ਰਮਜ਼ਾਂ ਨਾਲ ਸਮਝਾਈਆ। ਜਿਸ ਵਿਚ ਜੁਗ ਜੁਗ ਲਹਿਣਾ ਦੇਣਾ ਹੋਵੇ ਬੇਬਾਕ, ਲੇਖਾ ਸਭ ਦਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਅੰਤਰ ਦੇਣਾ ਜਣਾਈਆ। ਬ੍ਰਹਮਾ ਕਹੇ ਮੈਂ ਪੜ੍ਹਿਆ ਬਿਨ ਅੱਖਰ, ਤੇਰੀ ਰਮਜ਼ ਨਜ਼ਰੀ ਆਈਆ। ਬਿਨ ਅੱਖਾਂ ਵੇਖੀ ਸਤਰ, ਜੋ ਸਤਿ ਸਤਿ ਸਮਝਾਈਆ। ਪਰਮ ਪੁਰਖ ਜਿਸ ਜਣਾਇਆ ਧੁਰ ਦਾ ਮਿਤਰ, ਮੀਤ ਇਕੋ ਇਕ ਅਖਵਾਈਆ । ਨਿਰਗੁਣ ਧਾਰੋਂ ਆਵੇ ਨਿਕਲ, ਜਗਤ ਜਨਮੇਂ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਰ ਕਹੇ ਵਰਕਾ ਤੀਜਾ ਖੋਲ੍ਹ, ਹੌਲੀ ਜਿਹੀ ਜਣਾਈਆ। ਮੈਂ ਚੁੱਕ ਕੇ ਵੇਖਿਆ ਅਡੋਲ, ਤੇਰਾ ਧਿਆਨ ਲਗਾਈਆ। ਅੱਗੋ ਸੁਣਿਆ ਅਗੰਮੀ ਬੋਲ, ਬਿਨ ਰਸਨਾ ਜਿਹਵਾ ਗਾਈਆ। ਪੁਰਖ ਅਬਿਨਾਸ਼ੀ ਆਦਿ ਜੁਗਾਦਿ ਜੁਗ ਚੌਕੜੀ ਪੂਰਾ ਕਰੇ ਕੌਲ, ਕੀਤਾ ਕੌਲ ਭੁੱਲ ਕਦੇ ਨਾ ਜਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪਰਗਟ ਹੋਵੇ ਉਪਰ ਧੌਲ, ਜੋਤੀ ਜਾਮਾ ਵੇਸ ਵਟਾਈਆ। ਜੋਤੀ ਸ਼ਬਦੀ ਜਾਏ ਮੌਲ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸਾਚੇ ਕੰਡੇ ਤੋਲੇ ਤੋਲ, ਨਾਮ ਤਰਾਜ਼ੂ ਹੱਥ ਉਠਾਈਆ। ਕੋਈ ਸਮਝ ਨਾ ਸਕੇ ਪੰਡਤ ਪਾਂਧਾ ਰੌਲ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤੀਜਾ ਵਰਕਾ ਕਹੇ ਮੇਰੀ ਸਤਰ ਤੀਜੀ, ਤਿੰਨਾਂ ਲੋਕਾਂ ਬਾਹਰ ਨਜ਼ਰੀ ਆਈਆ। ਜਿਸ ਦੀ ਸਮਝ ਕਿਸੇ ਨਾ ਕੀਤੀ, ਵਿਦਿਆ ਵਿਚ ਨਾ ਕੋਇ ਪੜ੍ਹਾਈਆ। ਜਿਸ ਦੇ ਅੰਦਰ ਪਾਰਬ੍ਰਹਮ ਦੀ ਇਕੋ ਰੀਤੀ, ਗੁਰ ਗੁਰ ਧਾਰ ਨਾ ਕੋਇ ਵਖਾਈਆ। ਜਿਸ ਦੀ ਖੇਲ ਸਦਾ ਅਨਡਿਠੀ, ਜਗ ਨੇਤਰ ਨਜ਼ਰ ਨਾ ਆਈਆ । ਜੋ ਕਰੇ ਸਚ ਹਦੀਸੀ, ਧੁਰ ਦਾ ਨਾਮ ਪੜ੍ਹਾਈਆ। ਜੋ ਬਖ਼ਸ਼ੇ ਸਚ ਪ੍ਰੀਤੀ, ਪੀਆ ਪ੍ਰੀਤਮ ਮੇਲ ਮਿਲਾਈਆ। ਜੋ ਜਣਾਏ ਧੁਰ ਦੀ ਨੀਤੀ, ਰੀਤੀ ਇਕ ਸਮਝਾਈਆ। ਜਿਸ ਦੇ ਵਿਚ ਮਿਹਰ ਮੁਹੱਬਤ ਸਚ ਬਖ਼ਸ਼ੀਸ਼ੀ, ਬਖ਼ਸ਼ਿਸ਼ ਇਕੋ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਰਿਹਾ ਵਖਾਈਆ। ਤੀਜੀ ਸਤਰ ਕਹੇ ਬ੍ਰਹਮੇ ਮੇਰਾ ਵੇਖ ਕਿਨਾਰਾ, ਆਪਣੀ ਅੱਖ ਖੁਲ੍ਹਾਈਆ। ਜਿਥੇ ਲਿਖਿਆ ਇਕੋ ਏਕੰਕਾਰਾ, ਓਮ ਆਕਾਰ ਵਿਚ ਵੇਖੀ ਸਰਬ ਲੋਕਾਈਆ। ਜਿਥੇ ਭਰਿਆ ਅਤੁਟ ਭੰਡਾਰਾ, ਬੇਅੰਤ ਰਿਹਾ ਵਰਤਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬਣ ਸੱਚਾ ਸਿਕਦਾਰਾ, ਹੁਕਮੀ ਹੁਕਮ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਕਿਨਾਰੇ ਅੱਗੇ ਵੇਖ ਨੁਕਤਾ, ਕੋਨਾ ਕੋਨਾ ਰਿਹਾ ਜਣਾਈਆ। ਜਿਸ ਦਾ ਖੇਲ ਕਦੇ ਨਾ ਮੁੱਕਦਾ, ਉਹ ਕਰਤਾ ਵੇਸ ਵਟਾਈਆ। ਜਿਸ ਦਾ ਭਗਤ ਜਨ ਬੂਟਾ ਕਦੇ ਨਾ ਸੁੱਕਦਾ, ਦੋ ਜਹਾਨਾਂ ਆਦਿ ਜੁਗਾਦਿ ਸਦਾ ਲਹਿਰਾਈਆ। ਜੋ ਬ੍ਰਹਮੇ ਤੇਰੇ ਕੋਲੋਂ ਬੈਠਾ ਪੁੱਛਦਾ, ਬੇਪਰਵਾਹ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੁਕਤੇ ਅੱਗੇ ਵੇਖ ਸਿਫ਼ਰ, ਇਕੋ ਰੰਗ ਵਖਾਈਆ। ਬ੍ਰਹਮੇ ਕਰਨਾ ਪਵੇ ਫ਼ਿਕਰ, ਫ਼ਿਕਰਾ ਤੈਨੂੰ ਰਿਹਾ ਸਮਝਾਈਆ। ਸ੍ਰੀ ਭਗਵਾਨ ਕਿਸੇ ਨਾ ਜਾਵੇ ਵਿਸਰ, ਭੁੱਲ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਜਣਾਈਆ। ਤੀਜੀ ਸਤਰ ਕਹੇ ਵੇਖ ਚੌਥੀ, ਚੌਥੇ ਜੁਗ ਮਿਲੇ ਵਡਿਆਈਆ। ਜਿਸ ਦੀ ਮੰਜ਼ਲ ਸਭ ਤੋਂ ਸੌਖੀ, ਬਿਨ
ਪੌੜੀ ਡੰਡੇ ਪਾਰ ਕਰਾਈਆ। ਪੜ੍ਹਨੀ ਪਏ ਕੋਈ ਨਾ ਪੋਥੀ, ਪੁਸਤਕ ਹੋਰ ਨਾ ਹੱਥ ਫੜਾਈਆ। ਪੈਂਡਾ ਚੁਕੇ ਲੋਕ ਪਰਲੋਕੀ, ਦੋ ਜਹਾਨਾਂ ਪੰਧ ਮੁਕਾਈਆ। ਸਾਚਾ ਮੇਲ ਨਿਰਗੁਣ ਜੋਤੀ, ਜੋਤੀ ਜੋਤ ਜੋਤ ਸਮਾਈਆ। ਮੰਜ਼ਲ ਚੜ੍ਹਨੀ ਪਏ ਇਕੋ ਚੋਟੀ, ਅਧਵਿਚਕਾਰ ਨਾ ਕੋਇ ਅਟਕਾਈਆ। ਸ੍ਰੀ ਭਗਵਾਨ ਜਨ ਭਗਤਾਂ ਬਣੇ ਗੋਤੀ, ਨਾਤਾ ਆਪਣੇ ਨਾਲ ਰਖਾਈਆ। ਓਸ ਕਿਤਾਬ ਦੀ ਗੰਢ ਪਾਈ ਪੁਰਖ ਅਕਾਲ ਆਪ ਬਣਕੇ ਮੋਚੀ, ਤਾਗਾ ਆਪਣਾ ਨਾਮ ਅੰਦਰ ਬਾਹਰ ਦਿਤਾ ਲੰਘਾਈਆ। ਬ੍ਰਹਮੇ ਮਾਰ ਕੇ ਇਕ ਸੋਟੀ, ਸ਼ਬਦ ਇਸ਼ਾਰੇ ਨਾਲ ਹਿਲਾਈਆ। ਬ੍ਰਹਮੇ ਇਕੋ ਖ਼ਾਹਿਸ਼ ਅੰਦਰ ਸੋਚੀ, ਸਚ ਕਵਲ ਚਰਨ ਧਿਆਨ ਰਖਾਈਆ। ਮੈਂ ਮਾਰਿਆ ਗਿਆ ਬੇਦੋਸ਼ੀ, ਦੋਸ਼ ਸਮਝ ਕੋਇ ਨਾ ਪਾਈਆ। ਪੁਰਖ ਅਕਾਲ ਫੜ ਕੇ ਹਲਾਇਆ ਉਤੋਂ ਠੋਡੀ, ਚਾਰੇ ਮੁਖ ਦਿਤੇ ਭੁਆਈਆ। ਤੈਨੂੰ ਦੇਵਾਂ ਅਗਲੀ ਪਿਛਲੀ ਸੋਝੀ, ਧੁਰ ਦਾ ਹੁਕਮ ਇਕ ਸੁਣਾਈਆ। ਮੈਂ ਠਾਕਰ ਤੇਰਾ ਮੌਜੀ, ਮੌਜੂਦਾ ਹੋ ਕੇ ਕਰਾਂ ਪੜ੍ਹਾਈਆ । ਤੂੰ ਕਦੇ ਨਾ ਬਣਨਾ ਲੋਭੀ, ਮਮਤਾ ਵਿਚ ਨਾ ਕਦੇ ਲਲਚਾਈਆ। ਬ੍ਰਹਮੇ ਕਿਹਾ ਮੈਂ ਤੇਰੇ ਦਰ ਸੀਸ ਨਿਵਾਕੇ ਸੁਣਾਂ ਇਕ ਸਲੋਕੀ, ਸੋਹਲਾ ਆਪਣਾ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਚੌਥੀ ਸਤਰ ਕਹੇ ਚੌਥੇ ਅੱਖਰ ਉਤੇ ਲਿਖਿਆ ਸੱਚਾ ਯਾਰ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਜਿਸ ਦਾ ਖੇਲ ਅਗੰਮ ਅਪਾਰ, ਅਪਰੰਪਰ ਧਾਰ ਦਏ ਚਲਾਈਆ। ਆਦਿ ਜੁਗਾਦੀ ਹੋ ਉਜਿਆਰ, ਜੁਗ ਚੌਕੜੀ ਖੇਲ ਵਖਾਈਆ। ਲੇਖਾ ਜਾਣ ਗੁਰੂ ਅਵਤਾਰ, ਪੀਰ ਪੈਗ਼ੰਬਰ ਹੁਕਮ ਮਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲਾ ਅਖਾੜ, ਗੋਪੀ ਕਾਹਨ ਨਾਚ ਨਚਾਈਆ। ਜੋਧਾ ਸੂਰਬੀਰ ਬਣ ਬਲਕਾਰ, ਖੰਡਾ ਖੜਗ ਨਾਮ ਚਮਕਾਈਆ। ਧਨੁਸ਼ ਬਾਣ ਚਿੱਲਾ ਲੈ ਕਮਾਨ, ਜ਼ਿਮੀਂ ਆਸਮਾਨ ਦਏ ਹਿਲਾਈਆ। ਕਲਮਿਆਂ ਵਾਲੀ ਬੋਲ ਕਲਾਮ, ਕਾਇਨਾਤ ਕਰੇ ਪੜ੍ਹਾਈਆ। ਮੰਤਰਾਂ ਵਾਲਾ ਸਤਿਨਾਮ, ਸਤਿ ਸਤਿਵਾਦੀ ਦਏ ਸਮਝਾਈਆ। ਫ਼ਤਹਿ ਵਾਲਾ ਡੰਕਾ ਦੋ ਜਹਾਨ, ਨਿਰਗੁਣ ਸਰਗੁਣ ਦਏ ਸੁਣਾਈਆ। ਜੋਬਨਵੰਤਾ ਨੌਜਵਾਨ, ਛੈਲ ਛਬੀਲਾ ਇਕ ਅਖਵਾਈਆ । ਸ਼ਾਹੋ ਭੂਪ ਬਣ ਸੁਲਤਾਨ, ਰਾਜਨ ਰਾਜ ਵੱਡੀ ਵਡਿਆਈਆ। ਚੌਦਾਂ ਲੋਕ ਖੋਲ੍ਹ ਦੁਕਾਨ, ਚੌਦਾਂ ਤਬਕ ਵੇਖ ਵਖਾਈਆ। ਚਾਰੇ ਖਾਣੀ ਦੇਵਣਹਾਰ ਗਿਆਨ, ਚਾਰੇ ਵੇਦਾਂ ਸਿਫ਼ਤ ਸਾਲਾਹੀਆ। ਅੱਠ ਦਸ ਕਰ ਪਰਧਾਨ, ਤਤਵ ਤਤ ਰੰਗ ਰੰਗਾਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਈਆ। ਬ੍ਰਹਮੇ ਨੇਤਰ ਖੋਲ੍ਹ ਮਾਰ ਧਿਆਨ, ਚੌਥੀ ਸਤਰ ਕੀ ਰਹੀ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵਾਨ, ਹਰ ਘਟ ਹੋਵੇ ਮਿਹਵਰਾਨ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਖੇਲ ਕਰੇ ਮਹਾਨ, ਮਹਿੰਮਾ ਅਕਥ ਕਥ ਦ੍ਰਿੜਾਈਆ। ਮੋਚੀ ਵਾਲਾ ਰੂਪ ਧਾਰਕੇ ਬਣੇ ਆਪ ਚਮਿਆਰ, ਚਮਰੇਟਾ ਹੋ ਕੇ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਚੌਥੀ ਸਤਰ ਕਹੇ ਮੇਰਾ ਵੇਖੋ ਅੱਗਾ, ਇਕੋ ਵਾਰ ਰਹੀ ਜਣਾਈਆ। ਮੇਰਾ ਮਾਲਕ ਸ਼ਾਹ ਪਾਤਸ਼ਾਹ ਸੂਰਾ ਸਰਬਗਾ, ਜੋ ਲੇਖਾ ਲਿਖੇ ਬਿਨ ਕਲਮ ਸ਼ਾਹੀਆ। ਜਿਸ ਦੇ ਹੁਕਮੇਂ ਅੰਦਰ ਆਦਿ ਜੁਗਾਦਿ ਬੱਧਾ, ਦੋ ਜਹਾਨ ਸੀਸ ਨਿਵਾਈਆ। ਜਿਸ ਦਾ ਹਿਸਾਬ ਕਿਸੇ ਨਾ ਕੱਢਾ, ਅੰਕੜੇ ਸਕੇ ਨਾ ਕੋਇ ਸਮਝਾਈਆ। ਜਿਸ ਦਾ ਰੂਪ ਬਾਲ ਜਵਾਨ ਨਾ ਕਦੇ ਨੱਢਾ, ਬਿਰਧ ਵੇਸ ਨਾ ਕੋਇ ਵਟਾਈਆ। ਆਦਿ ਅੰਤ ਰਹੇ ਸਦਾ, ਸਦਕੇ ਵਾਰੀ ਘੋਲੀ ਘੋਲ ਘਮਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਬਹਿ
ਕੇ ਸਜਾ, ਸਤਿ ਸਤਿਵਾਦੀ ਡੇਰਾ ਲਾਈਆ। ਬ੍ਰਹਮਵੇਤਾ ਹੁਕਮੇ ਅੰਦਰ ਫਿਰੇ ਭੱਜਾ, ਬਣ ਕੇ ਪਾਂਧੀ ਰਾਹੀਆ। ਚੌਥੀ ਸਤਰ ਕਹੇ ਮੇਰੇ ਪ੍ਰੇਮ ਅੰਦਰ ਵੱਜੇ ਮਰਦੰਗਾ, ਮਰਦ ਮਰਦਾਨੇ ਆਪ ਵਜਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਅਬਿਨਾਸ਼ੀ ਕਰਤਾ ਸ਼ਬਦੀ ਧਾਰ ਹੋਏ ਨੰਗਾ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਈਆ। ਚੌਥੀ ਸਤਰ ਕਹੇ ਮੈਂ ਗਈ ਮੁਕ, ਆਪਣਾ ਪੰਧ ਮੁਕਾਈਆ। ਪੰਜਵੀਂ ਸਤਰ ਕਹੇ ਬਹ੍ਰਮੇ ਮੇਰੇ ਵੱਲ ਕਰ ਮੁਖ, ਪਹਿਲਾ ਅੱਖਰ ਦਿਆਂ ਸਮਝਾਈਆ। ਜਿਸ ਦੀ ਜੁਗ ਚੌਕੜੀ ਤੁਕ ਨਾ ਜਾਏ ਮੁਕ, ਗਾਵਣਹਾਰੇ ਗਾ ਗਾ ਆਪਣਾ ਸ਼ੁਕਰ ਮਨਾਈਆ। ਓਸਦਾ ਲੇਖ ਜਨ ਭਗਤਾਂ ਪ੍ਰਭ ਸਦਾ ਮੰਗੇ ਸੁਖ, ਸੁਖ ਸਾਗਰ ਰੂਪ ਵਖਾਈਆ। ਮਿਹਰ ਨਜ਼ਰ ਕਰਕੇ ਮੇਟੇ ਦੁੱਖ, ਜਨਮ ਮਰਨ ਦਾ ਵੱਡਾ ਦੁੱਖ ਰਹਿਣ ਨਾ ਪਾਈਆ। ਸਫਲ ਕਰਾਕੇ ਜਨਨੀ ਕੁੱਖ, ਕੂਕਰ ਸੂਕਰ ਪਾਰ ਕਰਾਈਆ। ਪੰਜਵੀਂ ਸਤਰ ਕਹੇ ਜੇ ਕੋਈ ਮੈਨੂੰ ਲਏ ਪੁੱਛ, ਮੈਂ ਸਚ ਸਚ ਦਿਆਂ ਸਮਝਾਈਆ। ਲੱਖ ਚੁਰਾਸੀ ਓਸੇ ਦੀ ਇਕੋ ਓਟ, ਜਿਹੜਾ ਓੜਕ ਇਕੋ ਨਜ਼ਰੀ ਆਈਆ। ਜਿਸ ਦੀ ਕੋਟਨ ਕੋਟ ਬ੍ਰਹਮੇ ਸੋਚ ਨਾ ਸਕਣ ਸੋਚ, ਸਮਝ ਨਾਲ ਨਾ ਕੋਇ ਸਮਝਾਈਆ। ਇਹ ਉਸੇ ਦਾ ਓਤ ਪੋਤ, ਪਿਤਾ ਪੂਤ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੰਜਵੀਂ ਸਤਰ ਕਹੇ ਮੈਨੂੰ ਵੇਖੋ ਵਿਚ ਅੱਧ, ਆਪਣਾ ਹਿੱਸਾ ਰਹੀ ਵੰਡਾਈਆ। ਓਥੇ ਇਕ ਜੈਕਾਰਾ ਬੋਲਾਂ ਗੱਜ, ਤੂੰ ਹੀ ਤੂੰ ਰਾਗ ਅਲਾਈਆ। ਅਬਿਨਾਸ਼ੀ ਕਰਤਾ ਆਵੇ ਭੱਜ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅੱਗੇ ਹੌਲੀ ਜੇਹੀ ਦੇਵੇ ਦੱਸ, ਇਸ਼ਾਰੇ ਨਾਲ ਸਮਝਾਈਆ। ਪੰਜਵੀਂ ਸਤਰ ਅੱਧ ਨਾਲੋਂ ਅੱਗੇ ਵਧ, ਵਾਧਾ ਤੇਰੇ ਹੱਥ ਫੜਾਈਆ। ਜਿਸ ਵੇਲੇ ਮੈਂ ਆਵਾਂ ਓਸੇ ਵੇਲੇ ਪਰਗਟ ਹੋਵੇ ਭਗਤਾਂ ਯੱਦ, ਬਿਨ ਭਗਵਾਨ ਭਗਤ ਨਾ ਕੋਇ ਬਣਾਈਆ। ਓਥੇ ਬ੍ਰਹਮਾ ਜੋੜ ਕੇ ਦੋਵੇਂ ਹੱਥ, ਕਰ ਬੰਦਨਾ ਸੀਸ ਨਿਵਾਈਆ। ਜੋ ਕੁਛ ਪ੍ਰਭ ਤੇਰੇ ਵਸ, ਹਉਂ ਸੇਵਕ ਰੂਪ ਸਖਾਈਆ। ਤੇਰੇ ਚਰਨ ਕਵਲ ਟੇਕਾਂ ਮੱਥ, ਮਸਤਕ ਧੂੜੀ ਖ਼ਾਕ ਰਮਾਈਆ। ਅਬਿਨਾਸ਼ੀ ਕਰਤਾ ਪਿਆ ਹੱਸ, ਇਸ਼ਾਰਿਆਂ ਨਾਲ ਰਿਹਾ ਦ੍ਰਿੜਾਈਆ। ਬ੍ਰਹਮੇ ਖੋਲ੍ਹ ਕੇ ਵੇਖ ਆਪਣੀ ਅਗਲੀ ਅੱਖ, ਅਗਲਾ ਅੱਖਰ ਕੀ ਸਮਝਾਈਆ। ਬ੍ਰਹਮੇ ਭਗਤ ਭਗਵਾਨ ਕਦੇ ਨਾ ਹੋਏ ਵੱਖ, ਵੱਖਰੀ ਧਾਰ ਨਾ ਕੋਇ ਚਲਾਈਆ। ਤੇਰੇ ਚਾਰੇ ਵੇਦ ਇਹਨਾਂ ਦਾ ਗਾਵਣ ਜਸ, ਸਿਫ਼ਤਾਂ ਨਾਲ ਕਰਨ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਛੇਵੀਂ ਸਤਰ ਕਹੇ ਮੇਰੀ ਨਾ ਸਿਹਾਰੀ ਨਾ ਬਿਹਾਰੀ, ਨੁਕਤਾ ਕੰਨਾਂ ਨਜ਼ਰ ਕੋਇ ਨਾ ਆਈਆ। ਮੇਰੀ ਇਕੋ ਸੱਜਣ ਨਾਲ ਯਾਰੀ, ਜੋ ਆਦਿ ਜੁਗਾਦਿ ਵਿਛੜ ਕਦੇ ਨਾ ਜਾਈਆ। ਜਿਸ ਦਾ ਖੇਲ ਅਗੰਮ ਅਥਾਹ ਬੇਅੰਤ ਨਿਆਰੀ, ਨਿਰਵੈਰ ਪੁਰਖ ਅਖਵਾਈਆ। ਜਿਸ ਦੀ ਦੋ ਜਹਾਨ ਸਦਾ ਸਿਕਦਾਰੀ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਛੇਵੀਂ ਸਤਰ ਕਹੇ ਵੇਖ ਮੇਰਾ ਘਰ, ਥਿਰ ਦੇਵਾਂ ਇਕ ਜਣਾਈਆ। ਜਿਥੇ ਸ਼ਬਦੀ ਸੁਤ ਬੈਠਾ ਵੜ, ਆਪਣਾ ਆਸਣ ਲਾਈਆ। ਨਾ ਕੋਈ ਸੀਸ ਨਾ ਧੜ, ਤਤਵ ਤਤ ਨਾ ਕੋਇ ਰਖਾਈਆ। ਨਾ ਕੋਈ ਚੋਟੀ ਨਾ ਕੋਈ ਜੜ੍ਹ, ਡਾਲ੍ਹੀ ਪੱਤ ਨਜ਼ਰ ਕੋਇ ਨਾ ਆਈਆ। ਨਾ ਕੋਈ ਵਿਦਿਆ ਰਿਹਾ ਪੜ੍ਹ, ਨਾ ਕੋਈ ਨਾਦਾਂ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਸਾਚੀ ਬਣਤ ਰਿਹਾ ਬਣਾਈਆ। ਛੇਵੀਂ ਸਤਰ ਕਹੇ ਮੇਰੀ ਹੋਈ ਅਖ਼ੀਰ, ਅੱਖਰ ਅਗਲਾ ਦਿਆਂ ਸਮਝਾਈਆ। ਸਤਿ ਸਤਿਵਾਦੀ ਬੇਨਜ਼ੀਰ, ਸੱਤਵੀਂ ਧਾਰ ਰਿਹਾ ਚਲਾਈਆ। ਜਿਸ ਦੇ ਹੱਥ ਸਰਬ ਤਦਬੀਰ, ਤਕਦੀਰ ਸਭ ਦੀ ਰਿਹਾ ਬਣਾਈਆ। ਜਿਸ ਦੇ ਅੰਦਰੋਂ ਨਿਕਲਦੇ ਗੁਰ ਅਵਤਾਰ ਪੈਗ਼ੰਬਰ ਪੀਰ, ਵਿਸ਼ਨ ਬ੍ਰਹਮਾ ਸ਼ਿਵ ਸਦਾ ਪਰਗਟਾਈਆ। ਅੱਗੇ ਮਾਰ ਕੇ ਆਪਣੇ ਹੁਕਮ ਦੀ ਇਕ ਲਕੀਰ, ਕਲਮੇ ਕਲਮਾਂ ਵਾਲੇ ਬੰਦ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੱਤਵੀਂ ਸਤਰ ਕਹੇ ਮੈਂ ਦੱਸਾਂ ਸਤਿ, ਦੋ ਇਕ ਜਣਾਈਆ। ਬ੍ਰਹਮੇ ਜਿਸ ਤੇਰੇ ਨੂਰ ਕੀਤਾ ਉਤਪਤ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਨੇ ਆਪਣਾ ਲੇਖ ਲਿਖ ਕੇ ਤੇਰੇ ਫੜਾਇਆ ਹੱਥ, ਭੇਵ ਆਪਣੇ ਵਿਚ ਛੁਪਾਈਆ। ਤੇਰੀ ਖੁਲ੍ਹਾ ਕੇ ਖੱਬੀ ਅੱਖ, ਸੱਜੀ ਪਹਿਲੋਂ ਬੰਦ ਕਰਾਈਆ। ਹੇਠਲੀ ਪੁਤਲੀ ਥਾਣੀ ਚਾਰੇ ਵੇਦ ਦਿਤੇ ਦੱਸ, ਉਤੋਂ ਪਲਕ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੱਤ ਸਤਰਾਂ ਕਹਿਣ ਸਤਿ ਪੁਰਖ ਨਿਰੰਜਣ, ਇਕੋ ਨਜ਼ਰੀ ਆਈਆ। ਜੋ ਬ੍ਰਹਮਾ ਤੈਨੂੰ ਪਾਏ ਨੇਤਰ ਅੰਜਨ, ਅੱਖ ਇਕ ਖੁਲ੍ਹਾਈਆ। ਉਸਦੀ ਚਰਨ ਧੂੜੀ ਕਰ ਮਜਨ, ਆਪਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੱਤਵੀਂ ਸਤਰ ਕਹੇ ਜਿਸ ਵੇਲੇ ਮੈਂ ਹੋਵਾਂ ਬੰਦ, ਬੰਦਨਾ ਸਭ ਦੀ ਵੇਖ ਵਖਾਈਆ। ਮੇਰੇ ਨੂਰ ਦਾ ਚਮਕੇ ਇਕ ਚੰਦ, ਏਕਾ ਏਕ ਕਰੇ ਰੁਸ਼ਨਾਈਆ। ਮੇਰੇ ਨਾਮ ਦਾ ਇਕੋ ਛੰਦ, ਮੇਰੇ ਵਿਚੋਂ ਢੋਲਾ ਗਾਈਆ। ਮੇਰੇ ਪ੍ਰੇਮ ਦਾ ਇਕੋ ਅਨੰਦ, ਅਨੰਦ ਵਿਚੋਂ ਲਵਾਂ ਪਰਗਟਾਈਆ। ਮੈਂ ਹੋ ਕੇ ਬਿਨ ਕਲਮ ਬੰਦ, ਬੰਦਗੀ ਇਕੋ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇਵਣਹਾਰ ਵਡਿਆਈਆ। ਸੱਤ ਸਤਰਾਂ ਕਹਿਣ ਸਾਡੀ ਉਹ ਕਤਾਰ, ਜਿਹੜੀ ਹਰਿ ਜੂ ਆਪ ਬਣਾਈਆ। ਜਿਹਨੂੰ ਵੇਖੇ ਇਕ ਨਿਰੰਕਾਰ, ਪੜ੍ਹੇ ਬੇਪਰਵਾਹੀਆ। ਬ੍ਰਹਮੇ ਫਿਰਦੇ ਵੇਖੇ ਬੇਸ਼ੁਮਾਰ, ਦਰ ਘਰ ਸਾਚੇ ਸੀਸ ਨਿਵਾਈਆ। ਨਿਤ ਨਵਿਤ ਦੇਂਦੇ ਰਹੇ ਹਿਸਾਬ, ਲਹਿਣਾ ਅੰਤ ਚੁਕਾਈਆ। ਮੇਰਾ ਭੇਵ ਵਿਚ ਕਿਸੇ ਨਾ ਦਿਤਾ ਕਿਤਾਬ, ਕੁਤਬਖਾਨੇ ਨਾ ਕਿਸੇ ਟਿਕਾਈਆ। ਕੀਤੀ ਬੰਦ ਨਾ ਕਿਸੇ ਮਹਿਰਾਬ, ਛੱਪਰ ਛੰਨ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਸੱਤ ਸਤਰਾਂ ਕਹਿਣ ਸਾਡਾ ਇਕੋ ਸਈਆ, ਸਾਹਿਬ ਸੁਲਤਾਨ ਨਜ਼ਰੀ ਆਈਆ। ਸਾਡਾ ਲੇਖਾ ਇਕੋ ਵਹੀਆ, ਪੁਸਤਕ ਪੋਥੀ ਵੰਡ ਨਾ ਕੋਈ ਵੰਡਾਈਆ। ਸਾਡਾ ਇਕੋ ਮਾਤ ਪਿਤ ਭਾਈ ਭੈਣ ਭਈਆ, ਸੱਜਣ ਸੈਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਸਤਵੀਂ ਸੱਤਰ ਕਹੇ ਮੈਂ ਦੇਂਵਾ ਇਸ਼ਾਰਾ, ਧੁਰ ਦੀ ਧਾਰ ਜਣਾਈਆ। ਕਲਜੁਗ ਅੰਤ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰਾ, ਪਾਰਬ੍ਰਹਮ ਬੇਪਰਵਾਹੀਆ। ਜਿਸ ਦਾ ਖੇਲ ਹੋਏ ਜੁਗ ਨਿਆਰਾ, ਜਗਤ ਜੁਗਤ ਨਾ ਕੋਇ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਇਕੱਠੇ ਕਰੇ ਇਕੋ ਵਾਰਾ, ਧੁਰ ਫ਼ਰਮਾਨਾ ਆਪ ਸੁਣਾਈਆ। ਲੇਖਾ ਮੰਗੇ ਗੁਰ ਅਵਤਾਰਾ, ਪੀਰ ਪੈਗ਼ੰਬਰ ਕੋਲ ਬਹਾਈਆ। ਹੁਕਮ ਦੇਵੇ ਸ਼ਾਹ ਸਿਕਦਾਰਾ, ਦੋ ਜਹਾਨਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਸੱਤਵੀਂ ਸਤਰ ਕਹੇ ਮੈਂ ਦੱਸਾਂ ਸ਼ੱਤਰੂ ਮਿਤਰ, ਮੀਤਾਂ ਵਿਚੋਂ ਮੀਤ ਇਕ ਅਖਵਾਈਆ।
ਸਭ ਦਾ ਬਣੇ ਪਿਤਰ, ਪਿਸਰ ਬੇਪਰਵਾਹੀਆ। ਚੋਟੀ ਚੜ੍ਹਕੇ ਬਹੇ ਸਿਖਰ, ਅਧਵਿਚਕਾਰ ਨਾ ਕੋਈ ਅਟਕਾਈਆ। ਜਿਸ ਨੂੰ ਭਗਤਾਂ ਸਦਾ ਫਿਕਰ, ਜੁਗ ਚੌਕੜੀ ਵੇਖ ਵਖਾਈਆ। ਸਾਚੀ ਧਾਰੋਂ ਆਪੇ ਨਿਕਲ, ਨਕਲੀਏ ਸਾਰੇ ਦਏ ਗਵਾਈਆ। ਬ੍ਰਹਮੇ ਤੈਥੋਂ ਇਕ ਵਾਰ ਸ਼ਬਦੀ ਪੁੱਛੇ ਜਿਕਰ, ਦੂਜੀ ਅਵਰ ਨਾ ਕੋਈ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬ੍ਰਹਮਾ ਕਹੇ ਮੈਂ ਮਜ਼ਦੂਰ, ਪ੍ਰਭ ਸੇਵਾ ਸਚ ਕਮਾਈਆ। ਚਰਨ ਕਵਲ ਸਦਾ ਹਜ਼ੂਰ, ਨਿਉਂ ਨਿਉਂ ਸੀਸ ਝੁਕਾਈਆ। ਮਾਣ ਅਭਿਮਾਣ ਨਾ ਕੋਇ ਗ਼ਰੂਰ, ਨਿਮਾਣਾ ਹੋ ਕੇ ਦਿਆਂ ਦੁਹਾਈਆ। ਤੇਰੀ ਮਿਹਰ ਦਾ ਸਦਾ ਮਸ਼ਕੂਰ, ਸ਼ੁਕਰਾਨਾ ਗਾ ਗਾ ਖ਼ੁਸ਼ੀ ਵਖਾਈਆ। ਤੇਰੇ ਭਗਤਾਂ ਦੀ ਮੰਗਾਂ ਧੂੜ, ਟਿੱਕਾ ਇਕ ਰਮਾਈਆ। ਜਿਨ੍ਹਾਂ ਨੂੰ ਮਿਲੇ ਆਪ ਜ਼ਰੂਰ, ਜ਼ਾਹਿਰ ਹੋ ਕੇ ਦਰਸ ਵਖਾਈਆ। ਜੋਤੀ ਜਲਵਾ ਦੇਵੇ ਨੂਰ, ਅੰਧ ਅੰਧੇਰਾ ਇਕ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇਣਾ ਮੁਕਾਈਆ। ਸ੍ਰੀ ਭਗਵਾਨ ਕਹੇ ਸੱਤਾਂ ਸੱਤਰਾਂ ਵਾਲੀ ਲੈ ਕਿਤਾਬ, ਤੇਰੇ ਹੱਥ ਫੜਾਈਆ। ਜਿਸ ਦੇ ਵਿਚ ਹੁਕਮ ਇਕ ਜਨਾਬ, ਜਨਾਬੇਆਲੀ ਰਿਹਾ ਸਮਝਾਈਆ। ਇਹਨੂੰ ਜੁਗ ਜੁਗ ਕਰਦਾ ਰਹੀਂ ਆਦਾਬ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਵੇਲੇ ਮੈਂ ਨਿਰਗੁਣ ਹੋ ਕੇ ਮਾਰਾਂ ਤੈਨੂੰ ਅਵਾਜ਼, ਹਾਜ਼ਰ ਹੋ ਕੇ ਅੱਗੇ ਦੇਵੀਂ ਟਿਕਾਈਆ। ਇਸ ਦੇ ਵਿਚ ਇਕੋ ਹੁਕਮ ਲਿਖਿਆ ਵਾਹਦ, ਲਾਸ਼ਰੀਕ ਰਿਹਾ ਸਮਝਾਈਆ। ਜਿਸ ਦਾ ਕਾਇਦਾ ਸਮਝ ਸਕੇ ਨਾ ਕੋਈ ਕਾਨੂੰਨ ਕਵਾਇਦ, ਆਦਤ ਸਭ ਦੀ ਦਏ ਬਦਲਾਈਆ। ਜਨ ਭਗਤਾਂ ਕਰ ਇਸ਼ਾਇਤ, ਇਸਮ ਆਪਣਾ ਦਏ ਸਮਝਾਈਆ। ਇਸ ਵਿਚ ਬ੍ਰਹਮੇ ਤੈਨੂੰ ਕਰਨ ਨਾ ਦੇਵੇ ਕੋਈ ਕਫ਼ਾਇਤ, ਕਾਫ਼ਰ ਰੂਪ ਨਾ ਕੋਈ ਵਖਾਈਆ। ਇਹ ਕਿਤਾਬ ਪੋਥੀ ਨਹੀਂ ਪੁਸਤਕ ਇਹ ਤੇਰੀ ਕਰੇ ਹਮਾਇਤ, ਹਮ ਘਰ ਸਾਜਨ ਲਏ ਮਿਲਾਈਆ। ਬ੍ਰਹਮਾ ਨਿਉਂ ਕੇ ਕਹੇ ਪ੍ਰਭੂ ਤੇਰੇ ਹੱਥ ਮੇਰੀ ਪੈਦਾਇਸ਼, ਮੈਨੂੰ ਸਮਝ ਨਾ ਆਇਆ ਕਵਣ ਪਿਤਾ ਮਾਈਆ। ਸ੍ਰੀ ਭਗਵਾਨ ਕਿਹਾ ਤੇਰੀ ਮੇਰੇ ਚਰਨਾਂ ਹੇਠ ਰਿਹਾਇਸ਼, ਲਾਮੁਕਾਮ ਬੇਮੁਕਾਮ ਸਚ ਮਕਾਨ ਰਿਹਾ ਸਮਝਾਈਆ। ਬ੍ਰਹਮੇ ਕਿਹਾ ਮੇਰੀ ਠਾਕਰ ਕਦੇ ਨਾ ਕਰੀਂ ਅਜ਼ਮਾਇਸ਼, ਅਜ਼ਮਾਵਣ ਵਿਚ ਕਦੇ ਨਾ ਆਈਆ। ਤੇਰੀ ਕਿਤਾਬ ਮੇਰੇ ਕੋਲੋਂ ਨਾ ਹੋਵੇ ਗ਼ਾਇਬ, ਅੱਗੇ ਪਿਛੇ ਨਾ ਕੋਈ ਚੁਰਾਈਆ। ਸ੍ਰੀ ਭਗਵਾਨ ਕਿਹਾ ਇਹ ਖੇਲ ਮੇਰਾ ਅਜਾਇਬ, ਅਜਬ ਲੀਲਾ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ । ਕਿਤਾਬ ਕਹੇ ਮੈਂ ਪ੍ਰਭ ਦੀ ਅਮਾਨਤ, ਬ੍ਰਹਮੇ ਤੇਰੇ ਹੱਥ ਫੜਾਈਆ। ਮੈਂ ਰਹਿਣਾ ਸਹੀ ਸਲਾਮਤ, ਜੁਗ ਜੁਗ ਵੇਖ ਵਖਾਈਆ। ਨੌ ਸੌ ਚੁਰਾਨਵੇ ਚੌਕੜੀ ਪਿਛੋਂ ਦੇਣੀ ਭਗਤਾਂ ਇਕ ਜ਼ਮਾਨਤ, ਜ਼ਾਮਨ ਹੋ ਕੇ ਲਵਾਂ ਛੁਡਾਈਆ। ਪ੍ਰਭੂ ਦਵਾਰੇ ਜਾਣ ਦੀ ਮੈਨੂੰ ਕੋਈ ਨਹੀਂ ਮਮਾਨਤ, ਮਹਿਮਾਨਖਾਨਿਆਂ ਵਿਚ ਨਾ ਕੋਈ ਅਟਕਾਈਆ। ਮੇਰੀ ਅੱਖਰਾਂ ਵਾਲੀ ਨਹੀਂ ਬਨਾਵਟ, ਪੱਥਰਾਂ ਵਾਲੀ ਨਹੀਂ ਲਿਖਾਈਆ। ਮੇਰੇ ਅੰਦਰ ਪ੍ਰਭੂ ਦੇ ਪ੍ਰੇਮ ਦੀ ਸਖ਼ਾਵਤ, ਖ਼ਾਲੀ ਝੋਲੀਆਂ ਦਿਆਂ ਭਰਾਈਆ। ਮੈਂ ਕਿਸੇ ਦਵਾਰਿਉਂ ਨਾ ਹੋਵਾਂ ਬਰਾਮਦ, ਲੱਭਿਆਂ ਹੱਥ ਕਿਸੇ ਨਾ ਆਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਮੇਰੀ ਕਰਦੇ ਜਾਣ ਖ਼ੁਸ਼ਾਮੰਦ, ਵਰਕਾ ਖੋਲ੍ਹਣ ਕੋਈ ਨਾ ਪਾਈਆ। ਜਿਸ ਵੇਲੇ ਮੇਰੇ ਪ੍ਰਭ ਦੀ ਹੋਵੇ ਆਮਦ, ਨਿਰਗੁਣ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਕਿਤਾਬ ਕਹੇ ਮੈਂ ਧੁਰ ਦੀ ਪੂੰਜੀ,
ਬ੍ਰਹਮੇ ਹੱਥ ਫੜਾਈਆ। ਮੈਂ ਨਾ ਬੋਲਦੀ ਨਾ ਕੂੰਦੀ, ਰਾਗਾਂ ਵਿਚ ਰਾਗ ਨਾ ਕੋਇ ਅਲਾਈਆ। ਮੈਂ ਕਿਸੇ ਹੱਥ ਨਾ ਆਵਾਂ ਢੂੰਡੀ, ਦੋ ਜਹਾਨ ਫਿਰ ਫਿਰ ਥੱਕੇ ਪਾਂਧੀ ਰਾਹੀਆ। ਮੇਰੇ ਪ੍ਰਭ ਦੇ ਹੱਥ ਮੇਰੀ ਕੁੰਜੀ, ਕੁਫ਼ਲ ਸਕੇ ਨਾ ਕੋਇ ਖੁਲ੍ਹਾਈਆ। ਮੈਂ ਜੁਗ ਚੌਕੜੀ ਰਹਵਾਂ ਗੂੰਗੀ, ਬਿਨ ਭਗਤਾਂ ਕਿਸੇ ਨਾਲ ਬੋਲ ਕੇ ਖ਼ੁਸ਼ੀ ਨਾ ਕਦੇ ਮਨਾਈਆ। ਮੈਂ ਜੁਗ ਚੌਕੜੀ ਸਭ ਦੀ ਸੋ ਰਹਵਾਂ ਸੁਣਦੀ, ਬਿਨ ਕੰਨਾਂ ਕੰਨ ਟਿਕਾਈਆ। ਖੇਲ ਵੇਖਾਂ ਗੁਣ ਅਵਗੁਣ ਦੀ, ਲੱਖ ਚੁਰਾਸੀ ਫੋਲ ਫੁਲਾਈਆ। ਸੁਰਤੀ ਵੇਖਾਂ ਰਿਖ ਮੁਨ ਦੀ, ਮੁੱਲਾ ਸ਼ੇਖ਼ ਮੁਸਾਇਕ ਬਚਿਆ ਕੋਈ ਨਜ਼ਰ ਨਾ ਆਈਆ । ਜਿਸ ਵੇਲੇ ਘੜੀ ਸੁਹੰਜਣੀ ਆਵੇ ਮੇਰੇ ਮਾਲਕ ਪਿਰ ਦੀ, ਪੀਆ ਪ੍ਰੀਤਮ ਫੇਰਾ ਪਾਈਆ। ਮੈਂ ਵੀ ਆ ਜਾਵਾਂ ਓਥੇ ਫਿਰਦੀ ਫਿਰਦੀ, ਜਿਸ ਦਵਾਰੇ ਬਹਿ ਕੇ ਆਪਣਾ ਰੰਗ ਰੰਗਾਈਆ। ਇਹ ਮੇਰੀ ਆਸ ਚਿਰ ਦੀ, ਜੁਗ ਚੌਕੜੀ ਪਿਛੋਂ ਪੂਰੀ ਦਏ ਕਰਾਈਆ। ਮੈਂ ਵਸਣਹਾਰੀ ਓਸ ਘਰ ਥਿਰ ਦੀ, ਜਿਸ ਦਾ ਮਾਲਕ ਇਕ ਅਖਵਾਈਆ। ਗੁੱਸੇ ਵਿਚ ਆ ਕੇ ਕਦੇ ਨਾ ਚਿੜਦੀ, ਹੌਕਿਆਂ ਵਿਚ ਹਾ ਨਾ ਕੋਈ ਲਗਾਈਆ। ਬਸੰਤ ਬਹਾਰ ਵਿਚ ਆ ਕੇ ਗੁਲਸ਼ਨ ਵਿਚ ਗੁਲ ਹੋ ਕਦੇ ਨਾ ਖਿੜਦੀ, ਪੰਖੜੀ ਪੰਖੜੀ ਰੂਪ ਨਾ ਕਦੇ ਵਟਾਈਆ। ਮੈਂ ਵੇਖਾਂ ਇਕੋ ਧਾਰ ਨਿਰਗੁਣ ਨਿਰ ਦੀ, ਜੋ ਨਿਰਵੈਰ ਨਿਰਾਕਾਰ ਨਿਰੰਕਾਰ ਪੁਰਖ ਅਕਾਲ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਆਪਣੀ ਝੋਲੀ ਪਾਈਆ। ਕਿਤਾਬ ਕਹੇ ਮੈਂ ਧੁਰ ਦੀ ਬਰਦੀ, ਪ੍ਰਭ ਸਾਚੇ ਦਿਤੀ ਵਡਿਆਈਆ। ਮੈਂ ਮਾਲਕਨ ਓਸ ਘਰ ਦੀ, ਜਿਸ ਘਰ ਵਸੇ ਬੇਪਰਵਾਹੀਆ। ਮੈਂ ਆਸਾਂ ਵਿਚ ਰਾਹ ਤਕਦੀ, ਜਿਥੋਂ ਨਿਰਾਸਾ ਨਜ਼ਰ ਕੋਇ ਨਾ ਆਈਆ। ਮੈਂ ਪ੍ਰੇਮਣ ਓਸ ਰਸ ਦੀ, ਜਿਸ ਦਾ ਰਸ ਰਸਾਂ ਵਿਚੋਂ ਬਾਹਰ ਸਮਝਾਈਆ। ਮੈਂ ਇਸ਼ਾਰਨ ਓਸ ਅੱਖ ਦੀ, ਜਿਹੜੀ ਪ੍ਰਤਖ ਮਿਲੇ ਗੋਸਾਈਂਆ। ਮੈਂ ਓਸ ਦੇ ਕੋਲ ਵਸਦੀ, ਜੋ ਮੇਰੇ ਪ੍ਰਭ ਨੂੰ ਰਹੇ ਧਿਆਈਆ। ਮੈਂ ਬ੍ਰਹਮੇ ਕਦੇ ਨਾ ਸਚ ਦੱਸਦੀ, ਅੰਦਰ ਵੜ ਕੇ ਮੁਖ ਛੁਪਾਈਆ। ਕਲਜੁਗ ਅੰਤ ਸ੍ਰੀ ਭਗਵਾਨ ਪਿਛੇ ਭਗਤਾਂ ਦਵਾਰੇ ਨੱਠਦੀ, ਆਪਣਾ ਪੰਧ ਮੁਕਾਈਆ। ਮੈਂ ਕਹਾਣੀ ਦੱਸਾਂ ਸਚ ਦੀ, ਸਚ ਸਚ ਦਿਆਂ ਦ੍ਰਿੜਾਈਆ। ਮੈਂ ਸੰਤ ਸੁਹੇਲੇ ਵੇਖ ਕੇ ਹੱਸਦੀ, ਮੇਰੀ ਹਸਤੀ ਪਿਛਲੀ ਪਿਛੇ ਮਾਹੀ ਦਿਤੀ ਬਦਲਾਈਆ। ਮੈਂ ਬ੍ਰਹਮੇ ਹੁਣ ਅਗਲਾ ਹਾਲ ਦੱਸਦੀ, ਅਹਿਵਾਲ ਦਿਆਂ ਜਣਾਈਆ। ਮੇਰੀ ਵੇਖ ਆਸ ਜੁਗ ਚੌਕੜੀ ਹੱਬ ਦੀ, ਕੋਟਨ ਕੋਟ ਕਾਲ ਤੇਰੇ ਕੋਲ ਬੈਠੀ ਰਹੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਪੂਰ ਕਰੇ ਸਭ ਦੀ ਸਾਹਿਬ ਬੇਪਰਵਾਹੀਆ। ਕਿਤਾਬ ਕਹੇ ਮੇਰੀਆਂ ਸੱਤਾਂ ਸਤਰਾਂ ਵਿਚ ਰਮਜ਼ ਇਕ, ਬਿਨ ਰਮਈਆ ਸਮਝ ਕੋਇ ਨਾ ਪਾਈਆ। ਜਿਸ ਨੇ ਮੇਰਾ ਲੇਖ ਦਿਤਾ ਲਿਖ, ਅੰਤਮ ਉਹੋ ਰਿਹਾ ਸਮਝਾਈਆ। ਮੈਂ ਜੁਗ ਚੌਕੜੀ ਕਿਸੇ ਨਾ ਆਈ ਦਿਸ, ਆਪਣਾ ਘੁੰਗਟ ਨਾ ਸਕੀ ਮੁਖ ਉਠਾਈਆ। ਸਾਰਿਆਂ ਵੱਲ ਕਰਕੇ ਪਿਠ, ਆਪਣੀ ਕਰਵਟ ਲਈ ਬਦਲਾਈਆ। ਬ੍ਰਹਮੇ ਮੈਂ ਕਦੀ ਨਾ ਕੀਤੀ ਜ਼ਿਦ, ਹੋਛੀ ਬਣ ਨਾ ਗਲ ਸੁਣਾਈਆ। ਭਾਵੇਂ ਵਸਦੀ ਰਹੀ ਤੇਰੇ ਕੋਲ ਤੇਰੇ ਪਿੰਡ, ਤੇਰੇ ਕੋਲ ਤੇਰੇ ਦਰ ਤੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਮਹਿੰਮਾ ਆਪਣੇ ਹੱਥ ਰਖਾਈਆ। ਬ੍ਰਹਮਾ ਕਹੇ ਮੈਂ ਨਹੀਂ ਟੋਲਿਆਂ ਬਸਤਾ, ਵਰਕਾ ਤੇਰਾ ਨਾ ਕੋਈ ਉਲਟਾਈਆ। ਮੈਨੂੰ ਸਮਝ ਨਾ ਆਇਆ ਰਸਤਾ, ਜੋ ਭਗਵਨ ਦਿਤਾ ਲਿਖਾਈਆ। ਮੈਂ ਅੱਗੇ ਕੀ ਕਿਸੇ ਨੂੰ ਦੱਸਦਾ, ਚਾਰੇ ਮੁਖਾਂ ਕਰ ਪੜ੍ਹਾਈਆ। ਮੈਂ ਹਰਫ ਵੇਖਿਆ ਖੇਲ ਇਕੋ ਖੱਬੀ ਅੱਖ ਦਾ, ਜਿਸ
ਦੀ ਖ਼ਬਰ ਹੇਠਾਂ ਹੇਠਾਂ ਰਿਹਾ ਜਣਾਈਆ। ਤੇਰੇ ਕੋਲੋਂ ਸੱਜੀ ਅੱਖ ਦੱਬਦਾ, ਸ਼ਰਮ ਨਾਲ ਸ਼ਰਮਾਈਆ । ਮੈਂ ਨਹੀਂ ਜਾਣਾਂ ਸ੍ਰੀ ਭਗਵਾਨ ਤੇਰੇ ਵਿਚ ਵਸਦਾ, ਮੇਰੇ ਕੋਲ ਆ ਕੇ ਮੁਖ ਛੁਪਾਈਆ। ਵਿਚੋਂ ਨੁਕਤਾ ਬੋਲਿਆ ਇਹ ਖੇਲ ਪੁਰਖ ਸਮਰਥ ਦਾ, ਹੱਥ ਨਾ ਕਿਸੇ ਫੜਾਈਆ। ਜੁਗ ਚੌਕੜੀ ਵੇਲਾ ਵਕਤ ਵੇਖਿਆ ਲੰਘਦਾ, ਬਣਕੇ ਪਾਂਧੀ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਿਆ ਮੰਗਦਾ, ਝੋਲੀਆਂ ਅੱਗੇ ਡਾਹੀਆ। ਭਗਵਾਨ ਭਗਤਾਂ ਸੂਲੀ ਵੇਖਿਆ ਟੰਗਦਾ, ਮੁਰਸ਼ਦ ਹੋ ਕੇ ਮੁਰੀਦਾਂ ਖੱਲ ਲੁਹਾਈਆ। ਸੂਫ਼ੀਆਂ ਧਾਰ ਤਿੱਖੀ ਨਾਲ ਰੰਗਦਾ, ਪੁੱਠੀ ਖੱਲ ਲੁਹਾਈਆ। ਤੱਤੀ ਲੋਹ ਬਹਾ ਕੇ ਰਸ ਵਖਾਏ ਸੇਜ ਪਲੰਘ ਦਾ, ਬੱਚੇ ਨੀਹਾਂ ਹੇਠ ਦਬਾਈਆ। ਮੇਰਾ ਬੇੜਾ ਅਜੇ ਨਾ ਉਲਟ ਦਾ, ਘਟ ਘਟ ਵੇਖਣਹਾਰ ਬੇਪਰਵਾਹੀਆ। ਬ੍ਰਹਮੇ ਬੇਸ਼ਕ ਤੇਰੇ ਕੋਲ ਰਖਦਾ, ਅਨਭੋਲ ਬਣਾ ਕੇ ਦਿਤਾ ਸਵਾਈਆ। ਜਿਸ ਵੇਲੇ ਹੁਣ ਵਕਤ ਆਇਆ ਹੋਣ ਪਰਗਟ ਦਾ, ਪਰਗਟ ਹੋ ਕੇ ਰਿਹਾ ਜਣਾਈਆ। ਮੇਲਾ ਮੇਲ ਕੇ ਸਾਚੇ ਭਗਤ ਦਾ, ਭਾਵ ਦਏ ਜਣਾਈਆ । ਲਹਿਣਾ ਤੋੜ ਕੇ ਪਿਛਲੀ ਹਰਸ ਦਾ, ਅੱਗੇ ਹਵਸ ਦਏ ਬੁਝਾਈਆ। ਮਾਲਕ ਬਣਕੇ ਰਹਿਮਤ ਤਰਸ ਦਾ, ਦਰਦੀਆਂ ਦਰਦ ਦੁੱਖ ਵੰਡਾਈਆ। ਏਹੋ ਖੇਲ ਇਕ ਅਸਚਰਜ ਦਾ, ਜੋ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਵਟਾ ਕੇ ਮਰਦਾਨੇ ਮਰਦ ਦਾ, ਮਦਦ ਕਰਨ ਆਇਆ ਥਾਈਂ ਥਾਈਂਆ। ਕਿਤਾਬ ਕਹੇ ਮੈਂ ਅੰਦਰੋਂ ਬਾਹਰੋਂ ਬੰਦ, ਪੜਦਾ ਸਕਿਆ ਨਾ ਕੋਈ ਖੁਲ੍ਹਾਈਆ। ਇਕ ਵਾਰੀ ਮੇਰੀਆਂ ਤਿੰਨ ਸਤਰਾਂ ਤੱਕੀਆਂ ਗੁਜਰੀ ਚੰਦ, ਜਿਸ ਵੇਲੇ ਸੂਲਾਂ ਸੇਜ ਆਸਣ ਲਾਈਆ। ਉਸੇ ਵੇਲੇ ਕਿਹਾ ਤੂੰ ਹੀ ਸਾਹਿਬ ਬਖ਼ਸ਼ੰਦ, ਪੁਰਖ ਅਕਾਲ ਤੇਰੀ ਵਡਿਆਈਆ। ਤੂੰ ਮੇਰਾ ਮੈਂ ਤੇਰਾ ਇਹੋ ਢੋਲਾ ਸੋਹਲਾ ਤੇਰਾ ਤੇਰੇ ਪਸੰਦ, ਸੋਹੰ ਰਾਗ ਦਿਤਾ ਸੁਣਾਈਆ। ਭੱਥੇ ਵਾਲੇ ਹੱਥ ਨਾਲ ਮੁੱਠੀ ਵੇਖੀ ਗੰਢ, ਕਮਾਨ ਧਨੁਸ਼ ਕੰਧੇ ਨਾਲੋਂ ਹਿਲਾਈਆ। ਦੂਜੀ ਵਾਰੀ ਤੇਰੇ ਦਵਾਰੇ ਆਵਾਂ ਟੰਗ, ਇਸ ਦੀ ਲੋੜ ਰਹੇ ਨਾ ਰਾਈਆ। ਪ੍ਰਭੂ ਮੈਂ ਕਿਸ ਦੇ ਨਾਲ ਕਰਾਂ ਜੰਗ, ਜੋ ਤੇਰਾ ਸੋ ਮੇਰਾ ਨਜ਼ਰੀ ਆਈਆ। ਮੇਰੇ ਕੋਲ ਨਹੀਂ ਕਿਸੇ ਦੀ ਵੰਡ, ਬ੍ਰਹਿਮੰਡ ਖੰਡ ਤੇਰਾ ਰੂਪ ਸਮਾਈਆ । ਤੇਰਾ ਪ੍ਰੇਮ ਵੇਖ ਕੇ ਪਰਮਾਨੰਦ, ਪਰਮ ਪੁਰਖ ਤੇਰੀ ਵੱਡੀ ਵਡਿਆਈਆ। ਅੱਗੋਂ ਹੱਸ ਕੇ ਸ੍ਰੀ ਭਗਵਾਨ ਕਿਹਾ ਸੂਰੇ ਸਰਬੰਗ, ਸਹਿਜ ਨਾਲ ਸਾਲਾਹੀਆ । ਵਾਹ ਮੇਰੇ ਲਾਡਲੇ ਗੁਜਰੀ ਦੇ ਚੰਦ, ਅੰਤਮ ਗੋਦ ਆਪਣੀ ਲਵਾਂ ਉਠਾਈਆ। ਸੱਤ ਸਤਰਾਂ ਵਾਲੀ ਕਿਤਾਬ ਜੋ ਰੱਖੀ ਬੰਦ, ਤੇਰੇ ਹੱਥ ਦੇਵਾਂ ਫੜਾਈਆ। ਗੋਬਿੰਦ ਕਿਹਾ ਮੈਂ ਵਸਣਾ ਸਦਾ ਗੁਰਮੁਖਾਂ ਸੰਗ, ਮੈਥੋਂ ਝੱਲੀ ਨਾ ਜਾਏ ਜੁਦਾਈਆ। ਪੁਰਖ ਅਕਾਲ ਕਿਹਾ ਭਗਤਾਂ ਦਾ ਘਰ ਤੇਰਾ ਪੁਰੀ ਅਨੰਦ, ਦੀਵਾ ਬਾਤੀ ਕਮਲਾਪਤੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਬ੍ਰਹਮਾ ਰੱਖ ਕੇ ਹੱਥ ਪੇਸ਼ਾਨੀ, ਨੇਤਰ ਅੱਖ ਖੁਲ੍ਹਾਈਆ। ਅੰਦਰੇ ਅੰਦਰ ਆਈ ਹੈਰਾਨੀ, ਬਾਹਰੋਂ ਸਕੇ ਨਾ ਕੁਛ ਸੁਣਾਈਆ। ਸ੍ਰੀ ਭਗਵਾਨ ਕਰੇ ਖੇਲ ਆਪਣੀ ਮਹਾਨੀ, ਮਿਹਰਵਾਨੀ ਵਿਚ ਸਮਾਈਆ। ਮੈਂ ਸਮਝਿਆ ਇਸ ਕਿਤਾਬ ਵਿਚ ਕੋਈ ਕਹਾਣੀ, ਜਿਹੜੀ ਕਹਾਵਤ ਲਈ ਬਣਾਈਆ। ਜਾਂ ਵੇਖਿਆ ਇਸ ਦਾ ਲੇਖਾ ਬਾਹਰ ਦੋ ਜਹਾਨੀ, ਦੋ ਜਹਾਨਾਂ ਮਾਲਕ ਆਪਣੇ ਹੱਥ ਰਖਾਈਆ। ਇਸ ਦੇ ਵਿਚੋਂ ਲੱਭੀ ਓਹ ਨਿਸ਼ਾਨੀ, ਜਿਸ ਦਾ ਨਿਸ਼ਾਨਾ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਕਿਤਾਬ ਕਹੇ ਮੇਰੇ ਵਿਚ ਉਹ ਇਬਾਦਤ, ਜੋ ਬਿਨ
ਅਮਲਾਂ ਪਾਰ ਕਰਾਈਆ। ਪ੍ਰਭ ਕਿਰਪਾ ਨਾਲ ਭਗਤਾਂ ਦੀ ਬਦਲ ਦੇਵਾਂ ਆਦਤ, ਅਦਨੇ ਆਅਲਾ ਲਵਾਂ ਤਰਾਈਆ। ਮੇਰਾ ਲੇਖਾ ਨਹੀਂ ਕਿਸੇ ਉਤੇ ਕਾਗ਼ਜ਼, ਕਲਮ ਸ਼ਾਹੀ ਨਜ਼ਰ ਕੋਇ ਨਾ ਆਈਆ। ਮੈਂ ਉਨ੍ਹਾਂ ਦੇ ਦਰ ਦੀ ਹੋਈ ਆਜਜ਼, ਮਸਕੀਨ ਹੋ ਕੇ ਫੇਰਾ ਪਾਈਆ। ਜਿਨ੍ਹਾਂ ਨੂੰ ਪ੍ਰਭ ਨੇ ਆਪਣੇ ਮਿਲਣ ਦੀ ਦਿਤੀ ਇਜਾਜ਼ਤ, ਬੰਧਨ ਸਾਰੇ ਦਿਤੇ ਤੁੜਾਈਆ। ਸਚ ਪੁਛੋ ਮੈਂ ਸਚ ਦਵਾਰੇ ਖਲੋ ਕੇ ਭਗਤਾਂ ਦੀ ਕਰਾਂ ਸਫ਼ਾਰਸ਼, ਸ਼ਹਾਦਤ ਆਪਣੀ ਦਿਆਂ ਭੁਗਤਾਈਆ। ਉਹ ਪ੍ਰਭੂ ਮੇਰੀ ਲਿਖੀ ਨਹੀਂ ਇਬਾਰਤ, ਏਸੇ ਤਰਾ ਇਨ੍ਹਾਂ ਦਾ ਲੇਖਾ ਪਾਰ ਕਰਾਈਆ। ਜੇ ਤੇਰੀ ਐਡੀ ਹੋਵੇ ਵੱਡੀ ਅਦਾਲਤ, ਵਾਹਦ ਆਪਣਾ ਹੁਕਮ ਮਨਾਈਆ। ਵੁਕਲਾ ਕਿਆ ਕੋਈ ਕਰੇ ਵਕਾਲਤ, ਧੁਰ ਦਾ ਹੁਕਮ ਇਕ ਸੁਣਾਈਆ। ਤੇਰੇ ਭਗਤ ਤੇਰੀ ਅਮਾਨਤ, ਅੰਤਮ ਤੇਰੇ ਹੱਥ ਫੜਾਈਆ । ਤੂੰ ਸਦਾ ਰੱਖ ਸਹੀ ਸਲਾਮਤ, ਅਲਾਮਤ ਕੋਈ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਪਾਈਆ। ਕਿਤਾਬ ਕਹੇ ਮੈਂ ਭਗਤੋ ਤੁਹਾਡੀ, ਜੁਗ ਜੁਗ ਆਸ ਰਖਾਈਆ। ਮੈਨੂੰ ਕੋਈ ਗਾ ਨਾ ਸਕਿਆ ਢਾਡੀ, ਰਾਗਾਂ ਵਿਚ ਅਲਾਈਆ। ਮੈਨੂੰ ਕੋਈ ਸਮਝ ਨਾ ਸਕਿਆ ਕਾਇਆ ਵਿਚ ਬਾਡੀ, ਜਿਸਮ ਜ਼ਮੀਰ ਰਮਜ਼ ਨਾ ਕੋਇ ਲਗਾਈਆ। ਮੇਰਾ ਭੇਵ ਨਾ ਪਾਇਆ ਕਿਸੇ ਰਾਗੀ ਨਾਦੀ, ਕਲਾਮ ਕਲਮਾ ਨਾ ਕੋਇ ਸਮਝਾਈਆ। ਮੈਂ ਸਭ ਤੋਂ ਰਹੀ ਗਵਾਚੀ, ਫੜ ਕੇ ਹੱਥ ਨਾ ਕੋਇ ਉਠਾਈਆ। ਅੰਤਮ ਕਲ ਹੁਕਮੇ ਅੰਦਰ ਬਣ ਕੇ ਦਾਸੀ, ਸੇਵਕਣ ਹੋ ਕੇ ਸੇਵ ਕਮਾਈਆ। ਜਿਨ੍ਹਾਂ ਪਾਰਬ੍ਰਹਮ ਮਿਲਿਆ ਸ਼ਾਹੋ ਸ਼ਬਾਸ਼ੀ, ਸ਼ਹਿਨਸ਼ਾਹ ਆਪਣਾ ਰੰਗ ਵਖਾਈਆ। ਉਨ੍ਹਾਂ ਦੱਸਾਂ ਖੇਲ ਸਾਚੀ, ਸਚ ਸਚ ਦਿਆਂ ਦ੍ਰਿੜਾਈਆ। ਬਿਨਾ ਸ੍ਰੀ ਭਗਵਾਨ ਜਨ ਭਗਤੋ ਕੋਈ ਨਾ ਅੱਗੇ ਸਾਥੀ, ਸਗਲਾ ਸੰਗ ਨਾ ਕੋਇ ਨਿਭਾਈਆ। ਸੱਤਾਂ ਸਤਰਾਂ ਦਾ ਮੂਲ ਜਿਸ ਨੂੰ ਸਮਝ ਕੇ ਸ਼ੰਕਰ ਹੱਥੋਂ ਸੁਟ ਦਏ ਤ੍ਰਿਸੂਲ, ਵਿਸ਼ਨੂੰ ਬਾਸ਼ਕ ਸੇਜਾਂ ਜਾਏ ਭੂਲ, ਸਾਂਗੋਂ ਪਾਂਗ ਨਾ ਕੋਇ ਹੰਢਾਈਆ । ਜਿਸ ਦਾ ਇਕੋ ਇਕ ਅਸੂਲ, ਮਾਅਕੂਲ, ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਵਖਾਈਆ। ਬ੍ਰਹਮੇ ਵੇਖ ਸੱਤਾਂ ਸਤਰਾਂ ਦਾ ਉਪਰਲਾ ਕਿਨਾਰਾ, ਅਪਰੰਪਰ ਰਿਹਾ ਜਣਾਈਆ। ਜਿਸ ਦੇ ਉਤੇ ਲਿਖਿਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ, ਜਿਸ ਦੇ ਹੁਕਮੇ ਅੰਦਰ ਜੈ ਜੈਕਾਰ ਕਰਨ ਥਾਉਂ ਥਾਈਂਆ। ਤੇਰਿਆਂ ਵੇਦਾਂ ਵਿਚੋਂ ਅੱਖਰ ਬਣਿਆ ਨਾ ਕੋਇ ਲਿਖਾਰਾ, ਲਿਖਤ ਭਵਿਖਤ ਨਾ ਕੋਇ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰੂ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕੀਤਾ ਉਧਾਰਾ, ਨਕਦੋ ਨਕਦੀ ਸੌਦਾ ਹੱਥ ਨਾ ਕਿਸੇ ਫੜਾਈਆ। ਰਮਜ਼ਾਂ ਨਾਲ ਸਮਝਾਇਆ ਪਰਗਟ ਹੋਵੇ ਨਿਹਕਲੰਕ ਅਵਤਾਰਾ, ਨਰ ਨਰਾਇਣ ਫੇਰਾ ਪਾਈਆ । ਇਸ਼ਾਰਿਆਂ ਨਾਲ ਦੱਸਿਆ ਅਮਾਮ ਅਮਾਮਾ ਪਰਵਰਦਿਗਾਰਾ, ਸਾਂਝਾ ਯਾਰਾ ਵੇਸ ਵਟਾਈਆ। ਅੰਤਮ ਖੇਲ ਕਰੇ ਨਿਆਰਾ, ਨਿਰਵੈਰ ਆਪਣਾ ਹੁਕਮ ਮਨਾਈਆ। ਭਗਤਾਂ ਕਰੇ ਪਿਆਰਾ, ਭਗਵਨ ਆਪਣੀ ਗੋਦ ਉਠਾਈਆ। ਇਕੋ ਚਰਨ ਕਵਲ ਦੇ ਸਹਾਰਾ, ਮਹਾਸਾਰਥੀ ਜਗਤ ਸਾਗਰ ਪਾਰ ਲੰਘਾਈਆ। ਧੁਰ ਧਾਮ ਬਖ਼ਸ਼ ਦਵਾਰਾ, ਰਾਮ ਸਾਚਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਤੇਰੇ ਅੱਖਰਾਂ ਦਾ ਅਗਲਾ ਨਜ਼ਾਰਾ, ਆਪਣਿਆਂ ਅੱਖਰਾਂ ਵਿਚੋਂ ਦਏ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਸੁਹੇਲਾ ਇਕ ਇਕੇਲਾ ਵਿਚ ਸੰਸਾਰਾ, ਦੂਜਾ ਸੰਗ ਨਾ ਕੋਇ ਰਖਾਈਆ।
੧੨ ਮੱਘਰ ੨੦੨੧ ਬਿਕ੍ਰਮੀ ਹਰੀ ਸਿੰਘ ਦੇ ਗ੍ਰਹਿ ਖਲੀਲ ਬਸਤੀ
ਸੱਤਵੀਂ ਸਤਰ ਕਹੇ ਮੈਨੂੰ ਪੜ੍ਹੋ ਉਲਟੀ, ਬਿਨ ਅੱਖਰਾਂ ਅੱਖਰ ਜੁੜਾਈਆ। ਮੈਥੋਂ ਪਰਮ ਪੁਰਖ ਦੀ ਪੀੜ੍ਹੀ ਤੁਰਦੀ, ਲੇਖਾ ਦਿਆਂ ਸਮਝਾਈਆ । ਸਮਝ ਜਣਾਵਾਂ ਸ਼ਬਦੀ ਗੁਰ ਦੀ, ਜੋ ਥਿਰ ਘਰ ਡੇਰਾ ਲਾਈਆ। ਜਿਥੋਂ ਹੁਕਮੇ ਅੰਦਰ ਧਾਰ ਤੁਰਦੀ, ਚਲੇ ਵਾਹੋ ਦਾਹੀਆ। ਜਿਥੇ ਵਿਸ਼ਨ ਬ੍ਰਹਮਾ ਸ਼ਿਵ ਉਪਜਾਵਣ ਦੀ ਤ੍ਰਿਸਨਾ ਫੁਰਦੀ, ਆਸਾ ਇਕ ਵਖਾਈਆ। ਜਿਥੇ ਲੋੜ ਨਹੀਂ ਕਿਸੇ ਹੋਰ ਦੀ, ਅਵਰਾ ਰੂਪ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਆਪਣੇ ਵਿਚ ਸਮਾਈਆ। ਸੱਤਵੀਂ ਸਤਰ ਕਹੇ ਮੈਨੂੰ ਪੜ੍ਹੋ ਪਿਛੋਂ, ਅੱਗੇ ਅਗਲਾ ਲੇਖਾ ਦਿਆਂ ਸਮਝਾਈਆ। ਜਿਸ ਦਾ ਭੇਵ ਨਾ ਲੱਗਾ ਅਜੇ, ਅੱਜ ਤਕ ਸਮਝ ਕੋਇ ਨਾ ਪਾਈਆ। ਕੋਟਨ ਕੋਟ ਜੁਗ ਚੌਕੜੀ ਕਾਲ ਲੰਘੇ, ਵਿਸ਼ਨ ਬ੍ਰਹਮਾ ਸ਼ਿਵ ਗਏ ਫੇਰੀਆਂ ਪਾਈਆ। ਕੋਟਨ ਕੋਟ ਗੁਰ ਅਵਤਾਰ ਪੈਗ਼ੰਬਰ ਬਹਿ ਕੇ ਗਏ ਸਿੰਘਾਸਣ ਉਤੇ ਮੰਜੇ, ਮਜਲਸ ਨਿਰਗੁਣ ਸਰਗੁਣ ਸਚ ਲਗਾਈਆ। ਕੋਟਨ ਕੋਟ ਬੇੜੇ ਪਾਰ ਲੰਘਦੇ ਵੇਖੇ ਕੰਢੇ, ਆਪਣਾ ਪੰਧ ਮੁਕਾਈਆ। ਮੇਰਾ ਹਿੱਸਾ ਘਰ ਸਾਚੇ ਕੋਈ ਨਾ ਵੰਡੇ, ਵੰਡਣਹਾਰਾ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਪੁਰਖ ਅਕਾਲ ਗੋਬਿੰਦ ਧਾਰ ਦਿਤੀ ਖੰਡੇ, ਮੇਰਾ ਰਸ ਅਧਵਿਚਕਾਰੋਂ ਦਿਤਾ ਚੁਆਈਆ। ਮੈਂ ਗਾ ਕੇ ਕਿਹਾ ਇਕੋ ਛੰਦੇ, ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਵਸੇਰਾ ਇਕੋ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਨਾਤਾ ਸਦਾ ਜੁੜਾਈਆ। ਸੱਤਵੀਂ ਸਤਰ ਕਹੇ ਮੇਰਾ ਵੇਖੋ ਚੁੱਕ ਕੇ ਪੜਦਾ, ਨਕਾਬ ਨਜ਼ਰ ਕੋਇ ਨਾ ਆਈਆ। ਓਥੇ ਲੇਖ ਓਸ ਘਰ ਦਾ, ਜਿਸ ਘਰ ਦਾ ਮਾਲਕ ਬੇਪਰਵਾਹੀਆ। ਬਿਨ ਪੁਰਖ ਅਕਾਲ ਦੂਜਾ ਕਦੇ ਨਾ ਕੋਈ ਪੜ੍ਹਦਾ, ਸਿਖਿਆ ਵਿਚ ਨਾ ਕੋਇ ਸਮਝਾਈਆ। ਭੈ ਅੰਦਰ ਭਉ ਵਿਚ ਸਰਬ ਡਰਦਾ, ਸਿਰ ਸਕੇ ਨਾ ਕਇ ਉਠਾਈਆ। ਜਿਸ ਵੇਲੇ ਪ੍ਰਭ ਆਪਣੀ ਕਿਰਪਾ ਕਰਦਾ, ਮਿਹਰਵਾਨ ਦਇਆ ਕਮਾਈਆ । ਉਸ ਵੇਲੇ ਮੇਰੇ ਨਾਲ ਰਲਦਾ, ਆਪਣੀ ਖ਼ੁਸ਼ੀ ਮੇਰੀ ਖ਼ੁਸ਼ੀ ਵਿਚ ਮਿਲਾਈਆ। ਮੈਂ ਕਰਾਂ ਨਾ ਵਸਾਹ ਘੜੀ ਪਲ ਦਾ, ਵਿਛੋੜਾ ਵੰਡ ਨਾ ਕੋਇ ਵੰਡਾਈਆ। ਓਥੇ ਝਗੜਾ ਇਕੋ ਗੱਲ ਦਾ, ਮੈਂ ਅੱਗੇ ਹੋ ਕੇ ਦਿਆਂ ਸੁਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਭਗਤ ਲੋਕਮਾਤ ਕਿਉਂ ਰੁਲਦਾ, ਨੇਤਰ ਨੈਣਾਂ ਨੀਰ ਵਹਾਈਆ। ਅਬਿਨਾਸ਼ੀ ਕਰਤੇ ਕਿਹਾ ਓਹਦਾ ਹੰਝੂ ਅੱਥਰੂ ਜੋ ਡੁਲ੍ਹਦਾ, ਪ੍ਰੇਮ ਰਸ ਮੇਰਾ ਨਜ਼ਰੀ ਆਈਆ। ਮੈਂ ਮਾਲਕ ਓਸ ਕੁਲ ਦਾ, ਜਿਸ ਕੁਲ ਵਿਚੋਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੁੜ ਮੁੜ ਫੇਰੀਆਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੱਤਵੀ ਸਤਰ ਕਹੇ ਮੇਰੀ ਸਭ ਤੋਂ ਪਿਛੇ ਘੁੰਡੀ, ਘੁੰਗਟ ਨਜ਼ਰ ਕੋਇ ਨਾ ਆਈਆ। ਮੇਰੀ ਓਸ ਦੇ ਹੱਥ ਕੁੰਜੀ, ਜੋ ਕੰਜੂਸਾਂ ਵਿਚੋਂ ਕੰਜੂਸ ਸ਼ਹਿਨਸ਼ਾਹਾਂ ਵਿਚੋਂ ਸ਼ਹਿਨਸ਼ਾਹ ਅਖਵਾਈਆ। ਮੈਂ ਪਰਮ ਪੁਰਖ ਦੀ ਪੂੰਜੀ, ਵਸਤ ਅਮੋਲਕ ਮੇਰਾ ਨਾਮ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤਰ ਕਹੇ ਮੇਰਾ ਅੱਗਾ ਆਇਆ ਪਿਛੇ, ਪਿਛਲਾ ਲੇਖਾ ਵੇਖ ਵਖਾਈਆ। ਸਾਹਿਬ ਸੁਲਤਾਨ ਇਕੋ ਦਿਸੇ, ਦੂਜਾ ਰੂਪ ਨਾ ਕੋਇ ਜਣਾਈਆ। ਜੋ ਮੇਰਾ ਲੇਖ ਲਿਖੇ, ਲਿਖਤੀ ਮਿਲੇ ਨਾ ਕੋਇ ਵਡਿਆਈਆ। ਧੁਰ ਦਰਗਾਹੀ ਬਣ ਕੇ ਪਿਤੇ, ਪਤਿਪਰਮੇਸ਼ਵਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ
ਦੀ ਧਾਰ ਦਏ ਸਮਝਾਈਆ। ਪਿਛਲਾ ਹਿੱਸਾ ਕਹੇ ਮੇਰਾ ਨਾਤਾ ਨਾਲ ਓਸ ਸ਼ਕਤ, ਜਿਸ ਦੀ ਸ਼ਨਾਖ਼ਤ ਸਮਝ ਕਿਸੇ ਨਾ ਆਈਆ । ਜੇ ਮਿਲਿਆ ਜਗਤ ਸੱਜਣ ਸਾਚੇ ਭਗਤ, ਭਗਤਾਂ ਆਪਣਾ ਘਰ ਵਖਾਈਆ। ਤੋੜ ਨਿਭਾਵਣ ਦੀ ਲਾ ਕੇ ਸ਼ਰਤ, ਸ਼ਰੀਅਤ ਆਪਣੀ ਦਏ ਸਮਝਾਈਆ। ਜੁਗਾਂ ਪਿਛੋਂ ਮਿਲਣ ਦਾ ਆਵੇ ਵਕਤ, ਚੌਕੜੀ ਬੈਠੀ ਰਾਹ ਤਕਾਈਆ। ਅੱਗੇ ਜਾਣ ਵਾਲਾ ਦਏ ਕੋਈ ਨਾ ਖ਼ਰਚ, ਦਰਜ ਆਪਣੇ ਘਰ ਕਰਾਈਆ। ਕਰੇ ਖੇਲ ਆਪ ਅਸਚਰਜ, ਅਚਰਜ ਲੀਲਾ ਦਏ ਵਰਤਾਈਆ। ਸਚ ਦਵਾਰੇ ਕਰ ਕੇ ਮੇਰੀ ਲਿਖਤ ਪੜ੍ਹਤ, ਪਤਰਾ ਚੌਥਾ ਦਏ ਸਫ਼ਾਈਆ। ਨਾਤਾ ਤੋੜ ਕੇ ਅਰਸ਼ ਫ਼ਰਸ਼, ਫ਼ਾਸਲਾ ਅਗਲਾ ਦਏ ਵਖਾਈਆ। ਰਹਿਮਤ ਵਿਚ ਨਾ ਕਿਸੇ ਕਰੇ ਤਰਸ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਵਖਾਈਆ। ਮੇਰਾ ਅੱਗਾ ਪਿਛਾ ਇਕੋ ਰੰਗ, ਸਤਰ ਸੱਤਵੀਂ ਰਹੀ ਜਣਾਈਆ। ਅਧਵਿਚਕਾਰ ਮੇਰਾ ਇਕੋ ਮਰਦੰਗ, ਅਨੁਰਾਗੀ ਰਾਗ ਅਲਾਈਆ। ਵੱਡੇ ਛੋਟੇ ਹਿੱਸਿਆਂ ਵਿਚ ਮੇਰਾ ਸੰਗ, ਸਾਚਾ ਸੰਗ ਨਿਭਾਈਆ। ਮੇਰੇ ਅੰਦਰ ਜਨ ਭਗਤਾਂ ਖ਼ਾਹਿਸ਼ ਉਮੰਗ, ਆਸਾ ਰੂਪ ਵਟਾਈਆ। ਉਸੇ ਆਸਾ ਕਾਰਨ ਮਿਲੇ ਸੂਰਾ ਸਰਬੰਗ, ਬੇਪਰਵਾਹ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਸਤਰ ਵਾਲੇ ਸਾਰੇ ਅੱਖਰ ਹਿੰਦਸੇ, ਅਣਗਿਣਤ ਰਹੇ ਜਣਾਈਆ। ਅਸੀਂ ਉਪਜੇ ਪ੍ਰਭ ਦੀ ਬਿੰਦ ਸੇ, ਦੂਜਾ ਨਜ਼ਰ ਕੋਇ ਨਾ ਆਈਆ। ਅਸੀਂ ਲੇਖੇ ਲਿਖੇ ਵਿਸ਼ਨ ਬ੍ਰਹਮਾ ਸ਼ਿਵ ਇੰਦ ਦੇ, ਧੁਰ ਦੀ ਬਣਤ ਬਣਾਈਆ। ਅਸੀਂ ਮਾਲਕ ਓਸ ਪਿੰਡ ਦੇ, ਜਿਸ ਘਰ ਵਸੇ ਹਰਿ ਰਘੁਰਾਈਆ। ਜੁਗ ਚੌਕੜੀ ਕਾਲ ਮਨਵੰਤਰ ਰਹੀਏ ਗਿਣਦੇ, ਹਿਸਾਬ ਆਪਣੇ ਘਰ ਲਿਖਾਈਆ। ਦੋ ਜਹਾਨ ਰਹੀਏ ਮਿਣਦੇ, ਤੋਲੇ ਬਣ ਕੇ ਸੇਵ ਕਮਾਈਆ। ਵੇਖੀਏ ਖੇਲ ਭਿੰਨ ਭਿੰਨ ਦੇ, ਪੁਰਖ ਅਬਿਨਾਸ਼ੀ ਕੀ ਕੀ ਰਚਨ ਰਚਾਈਆ। ਲਹਿਣੇ ਦੇਣੇ ਜਾਣੀਏ ਰੈਣ ਦਿਨ ਦੇ, ਘੜੀ ਪਲ ਧੁਰ ਦਾ ਹੁਕਮ ਮਨਾਈਆ। ਨਜ਼ਾਰੇ ਵੇਖੀਏ ਭੰਗਰ ਛਿਨ ਦੇ, ਪਲਕ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਾਡਾ ਰਿਹਾ ਜਣਾਈਆ । ਅੱਖਰਾਂ ਨਾਲ ਨਜ਼ਰ ਆਵਣ ਵਾਲੇ ਡੰਡੇ, ਵੱਡੇ ਛੋਟੇ ਸਾਰੇ ਰਹੇ ਜਣਾਈਆ। ਅਸੀਂ ਬੈਠੇ ਓਸ ਕੰਢੇ, ਜਿਸ ਦਾ ਪਤਣ ਇਕ ਅਖਵਾਈਆ। ਓਥੇ ਮੁਰਸ਼ਦ ਮੁਰੀਦ ਕਦੇ ਕੋਈ ਨਾ ਲੰਘੇ, ਦਵਾਰੇ ਆ ਕੇ ਨਾਨਕ ਕਬੀਰਾ ਸੀਸ ਨਿਵਾਈਆ। ਫੇਰ ਅੱਗੇ ਝੋਲੀ ਡਾਹ ਕੇ ਵਸਤ ਮੰਗੇ, ਵਾਸਤਾ ਆਪਣਾ ਇਕੋ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਆਪਣੇ ਵਿਚ ਟਿਕਾਈਆ। ਡੰਡੇ ਕਹਿਣ ਆਦਿ ਜੁਗਾਦਿ ਸਾਨੂੰ ਕਰਦੇ ਰਹੇ ਸਰਬ ਡੰਡੌਤ, ਬੰਦਨਾ ਕਰ ਕਰ ਸੀਸ ਨਿਵਾਈਆ। ਸਾਡੇ ਅੰਦਰ ਕੋਈ ਨਾ ਸਕੇ ਪਹੁੰਚ, ਜੰਦਰ ਸਕੇ ਨਾ ਕੋਇ ਖੁਲ੍ਹਾਈਆ। ਕੋਟਨ ਕੋਟ ਰੋਂਦੇ ਵੇਖੇ ਪੀਰ ਪੈਗ਼ੰਬਰ ਕੁਤਬ ਗੌਂਸ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖ਼ੁਸ਼ੀ ਮਨਾਈਆ। ਅੱਖਰਾਂ ਵਾਲੇ ਡੰਡੇ ਕਹਿਣ ਵੇਖੋ ਸਾਡਾ ਮੋੜ, ਆਪਣਾ ਰੰਗ ਬੈਠੇ ਬਦਲਾਈਆ। ਜਿਸ ਵੇਲੇ ਪ੍ਰਭ ਨੂੰ ਪਏ ਆਪਣੀ ਲੋੜ, ਓਸ ਵੇਲੇ ਸਾਡਾ ਪੜਦਾ ਲਾਹੀਆ। ਜਿਸ ਵੇਲੇ ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਦੇਵੇ ਤੋਰ, ਓਸ ਵਕਤ ਸਾਡਾ ਵਰਕਾ ਨਾ ਕੋਇ ਉਲਟਾਈਆ। ਓਸ ਦੇ ਅੱਗੇ ਕਿਸੇ ਦਾ ਨਹੀਂ ਕੋਈ ਜ਼ੋਰ, ਹੁਕਮੇ ਅੰਦਰ ਸਾਰੇ ਸੇਵ ਕਮਾਈਆ। ਜਿਸ ਵੇਲੇ ਜਨ ਭਗਤ ਸਿੱਧੇ ਪ੍ਰਭ ਮਿਲਣ
ਦਾ ਪਾਵਣ ਸ਼ੋਰ, ਕੂਕਣ ਦੇਣ ਦੁਹਾਈਆ। ਜਗਤ ਵੇਖ ਅੰਧੇਰਾ ਘੋਰ, ਅੰਧ ਅੰਧਿਆਰਾ ਛਾਈਆ। ਓਸ ਵੇਲੇ ਸਹਿਜ ਨਾਲ ਸਾਡਾ ਪੜਦਾ ਖੋਲ੍ਹ, ਇਸ਼ਾਰੇ ਨਾਲ ਸਮਝਾਈਆ। ਬ੍ਰਹਮੇ ਹੁਕਮ ਦੇਵੇ ਅਡੋਲ, ਮੇਰੀ ਕਿਤਾਬ ਲੈ ਉਠਾਈਆ। ਬ੍ਰਹਮਾ ਉਠੇ ਆਪ ਅਨਭੋਲ, ਸਮਝ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਪਹਿਲਾ ਦੂਜਾ ਤੀਜਾ ਚੌਥਾ ਵਰਕਾ ਲਏ ਵਿਰੋਲ, ਵਰਕੇ ਵਿਚੋਂ ਸਤਰਾਂ ਅੱਖਰਾਂ ਵਾਲੀਆਂ ਦਏ ਸਮਝਾਈਆ । ਜਿਸ ਦੇ ਉਤੇ ਲੇਖਾ ਅਨਮੋਲ, ਅਨਮੁੱਲੜੀ ਵਸਤ ਵਿਚ ਟਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਆਪਣੇ ਰੱਖੇ ਕੋਲ, ਜਿਸ ਵਿਚੋਂ ਕੁਲ ਭਗਤਾਂ ਲਏ ਪਰਗਟਾਈਆ।