੧੨ ਮੱਘਰ ੨੦੨੧ ਬਿਕ੍ਰਮੀ ਗੁਰਦੀਪ ਸਿੰਘ ਦੇ ਗ੍ਰਹਿ ਤੂਤਾਂ ਵਾਲੀ
ਸਚਖੰਡ ਨਿਵਾਸੀ ਤੇਰਾ ਅਗੰਮਾ ਦੇਸ, ਬ੍ਰਹਮਵੇਤਾ ਬ੍ਰਹਮਾ ਰਿਹਾ ਜਣਾਈਆ। ਮੈਂ ਨਾ ਜਾਣਾਂ ਤੇਰਾ ਬਿਨ ਅੱਖਰਾਂ ਵਾਲਾ ਲੇਖ, ਨਿਰਅੱਖਰ ਸਮਝ ਕੋਇ ਨਾ ਆਈਆ। ਜਿਸ ਦੀ ਧਾਰ ਵਿਚੋਂ ਆਦਿ ਜੁਗਾਦਿ ਜੁਗ ਚੌਕੜੀ ਸ਼ਾਸਤਰ ਸਿਮਰਤ ਦਏਂ ਭੇਜ, ਧੁਰ ਸੰਦੇਸ਼ਾ ਇਕ ਸੁਣਾਈਆ । ਲੋਕ ਪਰਲੋਕ ਦੋ ਜਹਾਨ ਬ੍ਰਹਿਮੰਡ ਖੰਡ ਦੇਵੇਂ ਸੰਦੇਸ, ਸੋਹਲੇ ਰਾਗ ਨਾਦ ਸੁਣਾਈਆ। ਨਿਤ ਨਵਿਤ ਨਿਰਵੈਰ ਨਿਰਾਕਾਰ ਧਾਰ ਅਵਲੱੜਾ ਭੇਸ, ਭੇਖਾਧਾਰੀ ਆਪਣੀ ਖੇਲ ਖਿਲਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਖੇਲੇਂ ਖੇਡ, ਸ਼ਾਹ ਪਾਤਸ਼ਾਹ ਤੇਰੀ ਬੇਪਰਵਾਹੀਆ। ਨਿਉਂ ਨਿਉਂ ਚਰਨ ਕਵਲਾਂ ਉਤੇ ਕਰਾਂ ਆਦੇਸ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਤੂੰ ਆਦਿ ਜੁਗਾਦਿ ਰਹੇਂ ਹਮੇਸ਼, ਕੋਟਨ ਕੋਟ ਬ੍ਰਹਮੇ ਗਏ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਭੇਵ ਅਭੇਦਾ ਦੇ ਜਣਾਈਆ। ਬ੍ਰਹਮੇ ਮੇਰੀ ਕਿਤਾਬ ਵੱਖਰੀ, ਸੋ ਸਾਹਿਬ ਆਪ ਜਣਾਈਆ। ਜਿਸ ਨੂੰ ਸਮਝ ਨਾ ਸਕੇ ਕੋਇ ਬਾਵਨ ਅੱਖਰੀ, ਸਰਗੁਣ ਰੂਪ ਨਾ ਕੋਇ ਦ੍ਰਿੜਾਈਆ। ਜੇਹੜੀ ਲਿਖੀ ਨਾ ਜਾਏ ਉਤੇ ਕਾਗ਼ਜ਼ ਪਤਰੀਂ, ਕਲਮ ਸ਼ਾਹੀ ਨਾ ਕੋਇ ਜੁੜਾਈਆ। ਜਿਸ ਨੂੰ ਸਮਝ ਪਾਏ ਨਾ ਕੋਇ ਸ਼ੂਦਰ ਵੈਸ਼ ਬ੍ਰਾਹਮਣ ਖੱਤਰੀ, ਚਾਰੇ ਖਾਣੀ ਚਾਰੇ ਬਾਣੀ ਧਿਆਨ ਨਾ ਕੋਇ ਲਗਾਈਆ। ਆਦਿ ਜੁਗਾਦਿ ਜੁਗ ਚੌਕੜੀ ਵਿਸ਼ਨ ਬ੍ਰਹਮਾ ਸ਼ਿਵ ਤੁਹਾਥੋਂ ਤਿੰਨਾਂ ਤੋਂ ਰੱਖੀ ਵੱਖਰੀ, ਭੇਵ ਅਭੇਦ ਨਾ ਕੋਇ ਸਮਝਾਈਆ। ਤਿਸ ਦਾ ਲੇਖਾ ਹਰਫ਼ਾਂ ਵਿਚ ਨਾ ਸਤਰੀਂ, ਹਰੂਫ਼ ਸਕੇ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੇ ਵਿਚ ਛੁਪਾਈਆ। ਬ੍ਰਹਮਾ ਕਹੇ ਮੈਂ ਨਾ ਸਕਾਂ ਵਾਚ, ਸਮਝ ਰਮਜ਼ ਨਾ ਕੋਇ ਲਗਾਈਆ। ਹਉਂ ਬਾਲਕ ਨੱਢਾ ਤੇਰਾ ਦਾਸ, ਬੇਅੰਤ ਤੇਰੀ ਸਰਨਾਈਆ। ਹੁਕਮੇ ਅੰਦਰ ਵੇਖਾਂ ਖੇਲ ਤਮਾਸ਼, ਨਿਤ ਨਿਤ ਸੇਵ ਕਮਾਈਆ। ਦੋਏ ਜੋੜ ਕਰਾਂ ਅਰਦਾਸ, ਬੇਨੰਤੀ ਇਕੋ ਇਕ ਜਣਾਈਆ। ਆਪਣਾ ਭੇਵ ਖੋਲ੍ਹ ਕੇ ਰਾਜ਼, ਪੜਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਹੇ ਬ੍ਰਹਮੇ ਮੇਰਾ ਅੱਖਰ ਨਿਰਾਲਾ, ਆਦਿ ਜੁਗਾਦਿ ਸਕੇ ਨਾ ਕੋਇ ਸਮਝਾਈਆ। ਜਿਸ ਦਾ ਮਾਲਕ ਇਕੋ ਪੁਰਖ ਅਕਾਲਾ, ਅਕਲ ਕਲ ਧਾਰੀ ਆਪਣੀ ਰਚਨ ਰਚਾਈਆ। ਜੋ ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਸਚ ਦਵਾਰੇ
ਸੋਭਾ ਪਾਈਆ। ਜਿਸ ਦਾ ਮਾਰਗ ਘਰ ਸਾਚੇ ਸਚ ਸੁਖਾਲਾ, ਔਝੜ ਰਾਹ ਨਾ ਕੋਇ ਜਣਾਈਆ। ਜਿਸ ਦਾ ਨਿਰਗੁਣ ਨੂਰ ਜੋਤ ਉਜਾਲਾ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਈਆ। ਬ੍ਰਹਮਾ ਕਹੇ ਮੇਰੀ ਮੰਗ, ਦਰ ਠਾਂਡੇ ਸੀਸ ਝੁਕਾਈਆ। ਕਿਰਪਾ ਕਰ ਸੂਰੇ ਸਰਬੰਗ, ਸ਼ਹਿਨਸ਼ਾਹ ਤੇਰੀ ਸਰਨਾਈਆ। ਵਿਚੋਂ ਖੋਲ੍ਹ ਕੇ ਦੱਸ ਇਸ ਦਾ ਅੰਕ, ਪਹਿਲਾ ਦੂਜਾ ਸਫ਼ਾ ਦੇ ਉਠਾਈਆ। ਤੀਜੇ ਦਵਾਰਿਉਂ ਖੋਲ੍ਹ ਕੇ ਬੰਕ, ਚੌਥਾ ਅੱਖਰ ਦੇ ਪੜ੍ਹਾਈਆ। ਨਮੋ ਨਮੋ ਤੇਰਾ ਕੋਈ ਨਾ ਜਾਣਾਂ ਅੰਤ, ਅੰਤਰ ਆਪਣਾ ਭੇਵ ਚੁਕਾਈਆ। ਦਰ ਦਰਵੇਸ਼ ਭਿਖਾਰੀ ਖੜਾ ਮੰਗਤ, ਯਾਚਕ ਆਪਣੀ ਝੋਲੀ ਡਾਹੀਆ। ਕਿਰਪਾ ਕਰ ਸ੍ਰੀ ਭਗਵੰਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਦਰ ਦਵਾਰੇ ਕਰਾਂ ਮਿੰਨਤ, ਨੇਤਰ ਨੈਣ ਅੱਖ ਸ਼ਰਮਾਈਆ। ਤੇਰਾ ਹਰਫ਼ ਪੜ੍ਹਨ ਦੀ ਨਹੀਂ ਕੋਈ ਹਿੰਮਤ, ਹੌਸਲਾ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਲੇਖਾ ਵੇਖਾਂ ਜੀਵ ਜੰਤ, ਜੋ ਭਾਂਡੇ ਦਿਤੇ ਬਣਾਈਆ। ਚੌਦਾਂ ਵਿਦਿਆ ਬਣਾ ਕੇ ਬਣਤ, ਅੱਖਰਾਂ ਨਾਲ ਦਿਤਾ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਕੀਤੀ ਮਾਤ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਦ੍ਰਿੜਾਈਆ। ਸ੍ਰੀ ਭਗਵਾਨ ਕਿਹਾ ਇਸ਼ਾਰੇ, ਸੈਨਤ ਨਾਲ ਜਣਾਈਆ। ਬ੍ਰਹਮੇ ਏਥੇ ਕੋਟਨ ਕੋਟ ਬਣ ਕੇ ਗਏ ਵਣਜਾਰੇ, ਹੁਕਮੇ ਅੰਦਰ ਫੇਰੀਆਂ ਪਾਈਆ। ਏਸ ਅੱਖਰ ਨੂੰ ਲੱਭਦੇ ਗੁਰੂ ਅਵਤਾਰੇ, ਪੀਰ ਪੈਗ਼ੰਬਰ ਬਣ ਬਣ ਪਾਂਧੀ ਰਾਹੀਆ। ਕਿਸੇ ਹੱਥ ਨਾ ਆਇਆ ਲਿਖਿਆ ਲੇਖ ਲਿਖਤ ਲਖਾਰੇ, ਜਗਦੀਸ਼ ਆਪਣੇ ਹੱਥ ਰੱਖੀ ਵਡਿਆਈਆ। ਉਠ ਵੇਖ ਨੇਤਰ ਰੋਂਦੇ ਜੁਗ ਚਾਰੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਣ ਦੁਹਾਈਆ। ਗਲ ਵਿਚ ਪੱਲੂ ਪਾ ਕੇ ਖੜੇ ਤੇਈ ਅਵਤਾਰੇ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਪੀਰ ਪੈਗ਼ੰਬਰ ਈਸਾ ਮੂਸਾ ਮੁਹੰਮਦ ਝੁਕ ਝੁਕ ਕਰਨ ਨਮਸਕਾਰੇ, ਸੱਯਦਾ ਸੀਸ ਨਿਵਾਈਆ। ਨਾਨਕ ਗੋਬਿੰਦ ਦਹਿ ਦਿਸ਼ਾ ਲੱਗੇ ਵੇਖ ਅਖਾੜੇ, ਸੋਹਲਾ ਢੋਲਾ ਇਕੋ ਨਾਮ ਧਿਆਈਆ। ਭਗਤ ਸੁਹੇਲੇ ਬਣ ਵਣਜਾਰੇ, ਹੱਟੋ ਹੱਟ ਵੇਖ ਵਖਾਈਆ। ਕਾਗਤ ਕਲਮ ਲਿਖ ਲਿਖ ਹਾਰੇ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਰਾਹ ਤੱਕਣ ਜ਼ਿਮੀਂ ਅਸਮਾਨ ਸੂਰਜ ਚੰਨ ਸਤਾਰੇ, ਮੰਡਲ ਮੰਡਪ ਆਪਣੀ ਅੱਖ ਖੁਲ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਲੱਖ ਚੁਰਾਸੀ ਜੀਵ ਜੰਤ ਵੇਖੇ ਪਨਿਹਾਰੇ, ਜੁਗ ਜੁਗ ਆਪਣੀ ਸੇਵ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਭੱਜੇ ਫਿਰਨ ਦਰ ਦਵਾਰੇ, ਆਪ ਆਪਣਾ ਬਲ ਧਰਾਈਆ। ਮੇਰਾ ਅੰਤ ਨਾ ਪਾਰਾਵਾਰੇ, ਬੇਅੰਤ ਮੇਰੀ ਵਡਿਆਈਆ। ਮੇਰਾ ਨਿਰਅੱਖਰ ਨਾ ਕੋਇ ਵਿਚਾਰੇ, ਚੋਟੀ ਸਿਖ਼ਰ ਚੜ੍ਹਕੇ ਸਾਖਿਆਤ ਰੂਪ ਨਾ ਕੋਇ ਵਟਾਈਆ। ਜੋ ਦੀਸੇ ਸੋ ਚਰਨ ਦਵਾਰੇ, ਥਿਰ ਘਰ ਬਹਿ ਕੇ ਸਾਰੇ ਢੋਲੇ ਗਾਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਨਰ ਨਿਰੰਕਾਰ ਪਰਵਰਦਿਗਾਰ ਧੁਰਦਰਗਾਹੀ ਆਪ ਜਣਾਈਆ। ਬ੍ਰਹਮਾ ਕਹੇ ਮੈਂ ਖੋਲ੍ਹਦਾ ਬਸਤਾ, ਅਵਿਦਿਆ ਵਿਦਿਆ ਦੋਵੇਂ ਨਜ਼ਰੀ ਆਈਆ। ਤੇਰਾ ਮਾਰਗ ਵੱਖਰਾ ਰਸਤਾ, ਬੇਪਰਵਾਹ ਸਮਝ ਕੋਇ ਨਾ ਪਾਈਆ। ਜਿਸ ਦਵਾਰੇ ਨਾਮ ਖ਼ੁਮਾਰੀ ਚਾੜ੍ਹੇਂ ਮਸਤਾ, ਆਪਣਾ ਰੰਗ ਰੰਗਾਈਆ। ਲੇਖ ਚੁਕਾਵੇਂ ਕੀਟਾਂ ਹਸਤਾਂ, ਊਚਾਂ ਨੀਚਾਂ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਸਿਫ਼ਤ ਸਾਲਾਹੀ ਨਾਮ ਦੱਸਦਾ, ਜੁਗ ਚੌਕੜੀ ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਈਆ। ਭਗਤ ਸੁਹੇਲਾ ਤੇਰਾ ਆਸ ਲੋਕਮਾਤ ਰੱਖਦਾ, ਕਵਣ ਵੇਲਾ
ਨਿਰਗੁਣ ਸਰਗੁਣ ਹੋ ਕੇ ਮੇਲ ਮਿਲਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਤੇਰਾ ਢੋਲਾ ਗਾਵੇ ਜਸ ਦਾ, ਖ਼ੁਸ਼ੀਆਂ ਰਾਗ ਅਲਾਈਆ। ਤੂੰ ਸਭ ਤੋਂ ਵੱਖਰਾ ਨਿਰਾਲਾ ਅਗੰਮ ਅਥਾਹ ਆਪਣੇ ਘਰ ਵਸਦਾ, ਸਚ ਦਵਾਰੇ ਡੇਰਾ ਲਾਈਆ। ਤੇਰੇ ਹੁਕਮੇ ਅੰਦਰ ਜੁਗ ਚੌਕੜੀ ਬੁਰਜ ਮਨਾਰਾ ਢੱਠਦਾ, ਲੱਖ ਚੁਰਾਸੀ ਖ਼ਾਕੀ ਖ਼ਾਕ ਮਿਲਾਈਆ। ਸ਼ਬਦ ਸੁਹੇਲਾ ਗੁਰੂ ਗੁਰ ਚੇਲਾ ਤੇਰਾ ਨਾਮ ਜਪਦਾ, ਜਪ ਜਪ ਆਪਣੀ ਖ਼ੁਸ਼ੀ ਪਰਗਟਾਈਆ। ਤੇਰਾ ਵੇਸ ਅਨੋਖਾ ਪੁਰਖ ਸਮਰਥ ਦਾ, ਕੋਈ ਸਮਝ ਸਕੇ ਨਾ ਰਾਈਆ। ਤੇਰਾ ਇਸ਼ਾਰਾ ਓਸ ਅੱਖ ਦਾ, ਜਿਹੜਾ ਨੇਤਰ ਨੇਤਰਾਂ ਵਿਚੋਂ ਬਾਹਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਖੁਲ੍ਹਾ ਆਪਣੇ ਹੱਟ ਦਾ, ਦਰ ਦਰਵਾਜ਼ਾ ਦੇ ਖੁਲ੍ਹਾਈਆ। ਸ੍ਰੀ ਭਗਵਾਨ ਕਹੇ ਮੇਰਾ ਹੱਟ ਅਨੋਖਾ, ਆਪ ਆਪਣੀ ਬਣਤ ਬਣਾਈਆ। ਜਿਸ ਦੇ ਅੰਦਰ ਰਖਿਆ ਆਪਣਾ ਪੋਥਾ, ਪੁਸਤਕ ਪੜ੍ਹਨ ਕੋਇ ਨਾ ਆਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਦੇ ਲੋਚਾ, ਅੰਤਰ ਰੁਚੀ ਆਤਮਕ ਧਿਆਨ ਲਗਾਈਆ। ਜਿਥੇ ਜੋਤ ਪਰਕਾਸ਼ ਜਗਮਗ ਜਗੇ ਜੋਤਾ, ਨੂਰੋ ਨੂਰ ਨੂਰ ਡਗਮਗਾਈਆ। ਜਿਥੇ ਲਹਿਣਾ ਦੇਣਾ ਚੁਕੇ ਲੋਕ ਪਰਲੋਕਾ, ਜਗਤ ਸਲੋਕਾਂ ਰਾਗ ਨਾ ਕੋਇ ਸੁਣਾਈਆ। ਸਚ ਪੁਛੇਂ ਮੇਰਾ ਸ਼ਬਦੀ ਸੁਤ ਇਕ ਵਿਸ਼ਨ ਬ੍ਰਹਮਾ ਸ਼ਿਵ ਅੱਗੇ ਬਣਿਆ ਪੋਤਾ, ਪਿਤਾ ਪੂਤ ਆਪਣੀ ਖੇਲ ਸਮਝਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਇਕ ਵਾਰ ਦੇਵਾਂ ਸਭ ਨੂੰ ਮੌਕਾ, ਮੁਕੰਮਲ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਬ੍ਰਹਮਾ ਕਹੇ ਮੇਰੀ ਅਰਜ਼, ਆਰਜ਼ੂ ਤੇਰੇ ਅੱਗੇ ਜਣਾਈਆ। ਤੇਰਾ ਖੇਲ ਪ੍ਰਭੂ ਅਸਚਰਜ, ਮੇਰੀ ਚਲੇ ਨਾ ਕੋਇ ਚਤੁਰਾਈਆ। ਤੂੰ ਸੂਰਬੀਰ ਮਰਦਾਨਾ ਮਰਦ, ਬਲਧਾਰੀ ਇਕ ਅਖਵਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਕਰੇਂ ਅਦਲ, ਅਦਾਲਤ ਧੁਰ ਦੀ ਇਕ ਲਗਾਈਆ। ਕੋਟਨ ਕੋਟ ਬ੍ਰਹਮੇ ਦਿਤੇ ਬਦਲ, ਗੁਰ ਅਵਤਾਰ ਜੁਗ ਜੁਗ ਸੇਵ ਕਮਾਈਆ । ਤੇਰੀ ਕੋਇ ਨਾ ਜਾਣੇ ਧੁਰ ਦੀ ਮਜ਼ਲ, ਮੁਕਾਮੇ ਹਕ ਤੇਰਾ ਖੇਲ ਬੇਪਰਵਾਹੀਆ। ਕੋਟਨ ਕੋਟ ਸ਼ੰਕਰ ਲੱਖ ਚੁਰਾਸੀ ਕਰ ਕਰ ਥੱਕੇ ਕਤਲ, ਮਕਤੂਲ ਤੇਰੇ ਦਰ ਤੇ ਬੈਠੇ ਡੇਰੇ ਲਾਈਆ। ਵਿਸ਼ਨ ਭੰਡਾਰਾ ਤੇਰਾ ਕਰ ਨਾ ਸਕੇ ਵਜ਼ਨ, ਤੋਲ ਤਰਾਜ਼ੂ ਕੰਡਾ ਤੇਰਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਭੇਦ ਅਭੇਦਾ ਅਛਲ ਅਛੇਦਾ ਦੇ ਜਣਾਈਆ। ਸ੍ਰੀ ਭਗਵਾਨ ਕਹੇ ਇਕੋ ਏਕ, ਏਕੰਕਾਰ ਰਿਹਾ ਜਣਾਈਆ। ਸਭ ਤੋਂ ਵੱਖਰਾ ਮੇਰਾ ਭੇਖ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਮੈਂ ਵਸਾਂ ਧੁਰ ਦੇ ਦੇਸ, ਸਚਖੰਡ ਸਾਚੇ ਸੋਭਾ ਪਾਈਆ। ਜੁਗ ਚੌਕੜੀ ਲਵਾਂ ਪੇਖ, ਨੇਤਰ ਆਪਣਾ ਅੱਖ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਦਾ ਸਦਾ ਸਦ ਭੇਜ, ਧੁਰ ਦਾ ਹੁਕਮ ਮਨਾਈਆ। ਜੁਗ ਚੌਕੜੀ ਖੇਲ ਕੇ ਖੇਡ, ਬਣ ਖਡਾਰੀ ਖ਼ੁਸ਼ੀ ਮਨਾਈਆ। ਜੋਤੀ ਜਲਵਾ ਦੇ ਕੇ ਤੇਜ, ਸ਼ਬਦੀ ਨਾਦ ਕਰਾਂ ਸ਼ਨਵਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨਾਂ ਲਿਖ ਕੇ ਲੇਖ, ਨਿਰਗੁਣ ਸਰਗੁਣ ਸੇਵ ਕਮਾਈਆ। ਤਿੰਨ ਜੁਗ ਦੇ ਦੇ ਜਾਣ ਸੰਦੇਸ਼, ਸੋਹਲੇ ਢੋਲੇ ਜਗਤ ਜਣਾਈਆ । ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਨਰ ਨਰੇਸ਼, ਨਿਰਵੈਰ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਮੁੱਛ ਦਾਹੜੀ ਨਾ ਕੋਇ ਕੇਸ, ਮੂੰਡ ਮੁੰਡਾਇਆ ਰੂਪ ਨਾ ਕੋਇ ਵਖਾਈਆ। ਲੱਖ ਚੁਰਾਸੀ ਅੰਦਰ ਘਟ ਘਟ ਹੋ ਪਰਵੇਸ਼, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਰੰਗ ਰੰਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪਣਾ
ਧਾਰ ਅਵੱਲੜਾ ਭੇਸ, ਧੁਰ ਦੀ ਕਾਰ ਕਮਾਈਆ। ਭਾਗ ਲਗਾ ਕੇ ਸੰਬਲ ਦੇਸ, ਸੋਹਣਾ ਮੰਦਰ ਇਕ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸਾਵਣਹਾਰਾ ਇਕ ਵਰ, ਧੁਰ ਸੰਦੇਸ਼ਾ ਆਪ ਜਣਾਈਆ। ਬ੍ਰਹਮਾ ਕਹੇ ਪ੍ਰਭੂ ਸੰਬਲ ਖੇੜਾ ਨਗਰ, ਚਾਰ ਜੁਗ ਰਹੇ ਜਸ ਗਾਈਆ। ਜਿਸ ਦੀ ਤੇਰੇ ਦਵਾਰੇ ਹੋਵੇ ਕਦਰ, ਕੁਦਰਤ ਵਿਚੋਂ ਬਾਹਰ ਵਖਾਈਆ। ਜਿਥੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਪੂਰੀ ਹੋਵੇ ਸਧਰ, ਆਸਾ ਮਨਸਾ ਵੇਖ ਵਖਾਈਆ। ਜਿਸ ਦਵਾਰੇ ਵਿਸ਼ਨ ਬ੍ਰਹਮਾ ਸ਼ਿਵ ਉਠ ਉਠ ਨੱਠਣ, ਭੱਜਣ ਵਾਹੋ ਦਾਹੀਆ । ਜਿਥੇ ਭਗਤ ਭਗਵਾਨ ਅੱਗੇ ਦੁਖੜਾ ਦੱਸਣ, ਨੇਤਰ ਨੈਣਾਂ ਰੋ ਰੋ ਨੀਰ ਵਹਾਈਆ। ਜਿਥੇ ਆਤਮ ਪਰਮਾਤਮ ਆਏ ਹੱਸਣ, ਮਿਲ ਸਾਹਿਬ ਖ਼ੁਸ਼ੀ ਮਨਾਈਆ। ਜਿਥੇ ਸ਼ਬਦ ਅਗੰਮੀ ਸੁਤ ਦੁਲਾਰਾ ਤੀਰ ਅਣਿਆਲਾ ਆਏ ਕਸਣ, ਚਿੱਲਾ ਕਮਾਨ ਨਾ ਹੱਥ ਉਠਾਈਆ। ਜਿਥੇ ਅਬਿਨਾਸ਼ੀ ਕਰਤੇ ਭਗਤਾਂ ਪਤ ਆਵੇ ਰੱਖਣ, ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਵਿਚੋਂ ਬਾਹਰ ਆਏ ਕੱਢਣ, ਜਮ ਕੀ ਫਾਸ ਤੁੜਾਈਆ। ਜਿਥੇ ਸਤਿ ਸਤਿਵਾਦੀ ਇਕ ਕਰਾਏ ਅਦਲ, ਕੂੜੀ ਕਿਰਿਆ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਬ੍ਰਹਮੇ ਮੇਰੀ ਸੱਤਾਂ ਕਤਾਰਾਂ ਵਾਲੀ ਇਕ ਕਿਤਾਬ, ਜਿਸ ਦੇ ਵਿਚ ਲੇਖਾ ਦਿਤਾ ਲਿਖਾਈਆ। ਸਤ ਲੋਕ ਦਾ ਮਾਲਕ ਇਕ ਜਨਾਬ, ਆਅਲਾ ਅਦਨਾ ਬੇਪਰਵਾਹੀਆ। ਜਿਸ ਦਾ ਲੇਖਾ ਕਦੇ ਨਾ ਹੋਏ ਬੇਬਾਕ, ਲਹਿਣਾ ਸਕੇ ਨਾ ਕੋਇ ਚੁਕਾਈਆ। ਜਿਸ ਦਾ ਸਭ ਤੋਂ ਉਚਾ ਮਹਿਰਾਬ, ਮਹਿਬੂਬ ਹੋ ਕੇ ਡੇਰਾ ਲਾਈਆ। ਜਿਸ ਦੀ ਸਭ ਤੋਂ ਵੱਖਰੀ ਆਵਾਜ਼, ਸ਼ਬਦੀ ਨਾਦ ਸੁਣਾਈਆ। ਜਿਸ ਦੇ ਅੰਦਰ ਡੂੰਘਾ ਰਾਜ਼, ਸਮਝ ਕੋਇ ਨਾ ਪਾਈਆ। ਜਿਸ ਦਾ ਦੋ ਜਹਾਨ ਖੇਲ ਤਮਾਸ਼, ਲੱਖ ਚੁਰਾਸੀ ਰਿਹਾ ਸਮਾਈਆ। ਜਿਸ ਦੀ ਜੁਗ ਚੌਕੜੀ ਸਾਰੇ ਰੱਖਦੇ ਗਏ ਆਸ, ਤ੍ਰਿਸ਼ਨਾ ਨਾਲ ਮਿਲਾਈਆ। ਜਿਸ ਨੂੰ ਕਹਿੰਦੇ ਪੁਰਖ ਅਬਿਨਾਸ਼, ਅਬਿਨਾਸ਼ੀ ਹੋ ਕੇ ਖੇਲ ਖਿਲਾਈਆ। ਸੋ ਸਚ ਦਵਾਰੇ ਕਰੇ ਨਿਵਾਸ, ਅਸਥਾਨ ਭੂਮਿਕਾ ਦਏ ਵਡਿਆਈਆ। ਉਹ ਸੰਬਲ ਨਗਰ ਖ਼ਾਸ, ਜਿਸ ਦੀ ਖ਼ਸੂਸੀਅਤ ਸਮਝ ਸਕੇ ਨਾ ਰਾਈਆ। ਜਿਥੇ ਮਨ ਮਨੂਆ ਨਾ ਕੋਇ ਬਦਮਾਸ਼, ਨਾਰੀ ਨਰ ਰੂਪ ਨਾ ਕੋਇ ਵਟਾਈਆ। ਨਾ ਪਵਣ ਨਾ ਸਵਾਸ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਨਾ ਪ੍ਰਿਥਮੀ ਨਾ ਆਕਾਸ਼, ਗਗਨ ਮੰਡਲ ਸੋਭਾ ਪਾਈਆ। ਨਾ ਗੋਪੀ ਨਾ ਕਾਹਨ ਪਾਏ ਰਾਸ, ਨਾ ਸੁਰਤੀ ਰਾਮ ਹੋਏ ਜੁਦਾਈਆ। ਨਾ ਗੁਰੂ ਅਵਤਾਰ ਪੀਰ ਪੈਗ਼ੰਬਰ ਦਾਸੀ ਦਾਸ, ਸੇਵਕ ਰੂਪ ਨਾ ਕੋਇ ਵਖਾਈਆ। ਨਾ ਕੋਇ ਸਮੁੰਦ ਸਾਗਰ ਡੂੰਘਾ ਖਾਤ, ਉਚੇ ਟਿੱਲੇ ਪਰਬਤ ਜੰਗਲ ਜੂਹ ਪਹਾੜ ਨਜ਼ਰ ਕੋਇ ਨਾ ਆਈਆ। ਇਕੋ ਇਕ ਪਰਮ ਪੁਰਖ ਪਰਮਾਤਮ ਵਸੇ ਸਾਖਿਆਤ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਲੇਖਾ ਸਦਾ ਸਦ ਬਿਨਾਂ ਕਲਮ ਦਵਾਤ, ਮਸਾਵਣੀ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕੋ ਇਕ ਸਮਝਾਈਆ। ਬ੍ਰਹਮਾ ਕਹੇ ਮੇਰੀ ਨਮੋ ਨਮੋ ਨਿਮਸਕਾਰ, ਨਮਸਤੇ ਕਹਿ ਬੁਲਾਈਆ। ਤੂੰ ਦਾਤਾ ਪਰਵਰਦਿਗਾਰ, ਨਰ ਨਰਾਇਣ ਤੇਰੀ ਵਡਿਆਈਆ। ਤੂੰ ਕਾਤਬ ਅਗੰਮੜਾ ਲਿਖਾਰ, ਕੁਤਬਖ਼ਾਨਿਆਂ ਤੇਰੀ ਸਮਝ ਕੋਇ ਨਾ ਪਾਈਆ। ਜੋ ਆਇਆ ਸੋ ਬੇਅੰਤ ਬੇਅੰਤ ਬੇਅੰਤ ਗਿਆ ਉਚਾਰ, ਅੰਤ ਵਿਚ ਅੰਦਰ ਅੰਤਸ਼ਕਰਨ ਗਿਆ ਸਮਾਈਆ। ਤੇਰੇ ਕੋਟਨ ਕੋਟ ਜੁਗ ਬੀਤ ਗਏ ਵਿਚ ਸੰਸਾਰ, ਸੰਸਾਰੀ ਭੰਡਾਰੀ ਬਣਕੇ ਸਾਰੇ
ਸੇਵ ਕਮਾਈਆ। ਜਿਸ ਨੂੰ ਲਾਏ ਦੀਬਾਣ ਦਾ ਦਿਤਾ ਅਖਤਿਆਰ, ਉਹ ਵੀ ਦਰ ਤੇ ਸੀਸ ਨਿਵਾਈਆ। ਸੁਣ ਸੁਣ ਤੇਰਾ ਫ਼ਰਮਾਨ, ਫ਼ੁਰਨੇ ਸਾਰੇ ਬੈਠੇ ਬੰਦ ਕਰਾਈਆ। ਤੇਰਾ ਨਿਰਅੱਖਰਾਂ ਵਾਲਾ ਉਹ ਨਿਸ਼ਾਨ, ਜੋ ਨਿਸ਼ਾਨੇ ਤੀਰ ਨਿਰਾਲੇ ਰਿਹਾ ਚਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਿਸੇ ਨਾ ਪਰਚਾ ਪਿਆ ਵਿਚ ਇਮਤਿਹਾਨ, ਸਵਾਲ ਹੱਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਵਖਾਈਆ। ਬ੍ਰਹਮੇ ਲੇਖਾ ਲਿਖਣ ਸੁਣਨ ਤੋਂ ਬਾਹਰ, ਪੜ੍ਹਿਆਂ ਹੱਥ ਕਿਸੇ ਨਾ ਆਈਆ। ਮੇਰਾ ਖੇਲ ਗੁਪਤ ਜ਼ਾਹਰ, ਜ਼ਾਹਰ ਜ਼ਹੂਰ ਬੇਨਜ਼ੀਰ ਆਪਣੀ ਕਲ ਵਰਤਾਈਆ। ਜਦ ਕਰਾਂ ਜਨ ਭਗਤਾਂ ਪਿਆਰ, ਪ੍ਰੇਮ ਪ੍ਰੀਤੀ ਇਕ ਸਮਝਾਈਆ। ਸਾਚਾ ਮਾਰਗ ਦਿਆਂ ਵਖਾਲ, ਅੰਤਰ ਆਤਮ ਕਰ ਪੜ੍ਹਾਈਆ। ਕਾਇਆ ਮੰਦਰ ਬਣਾ ਕੇ ਸੱਚੀ ਧਰਮਸਾਲ, ਸ਼ਿਵਦਵਾਲੇ ਮੱਠ ਖਹਿੜਾ ਦਿਆਂ ਮੁਕਾਈਆ। ਨਾਤਾ ਤੋੜ ਕੇ ਕਾਲ ਮਹਾਂਕਾਲ, ਦੀਨ ਦਿਆਲ ਦੇਵਾਂ ਮਿਲਾਈਆ। ਆਪੇ ਵੇਖ ਮੁਰੀਦਾਂ ਹਾਲ, ਮੁਰਸ਼ਦ ਮਿਲ ਮਿਲ ਖ਼ੁਸ਼ੀ ਵਖਾਈਆ। ਘਰ ਸੁਹਾ ਕੇ ਅੰਮ੍ਰਿਤ ਤਾਲ, ਰਸ ਇਕੋ ਜਾਮ ਪਿਆਈਆ। ਜੋਤੀ ਦੀਪਕ ਦੀਆ ਬਾਲ, ਅੰਧ ਅੰਧੇਰ ਦਿਆਂ ਮਿਟਾਈਆ। ਸਦ ਲੈ ਕੇ ਜਾਵਾਂ ਨਾਲ, ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਭਗਤਾਂ ਆਪਣਾ ਭੇਵ ਖੁਲ੍ਹਾਈਆ। ਜਨ ਭਗਤ ਮੇਰਾ ਜਾਣੇ ਮੰਤਰ, ਮੰਤਵ ਸਭ ਦਾ ਹੱਲ ਕਰਾਈਆ। ਮੇਰਾ ਮੇਲਾ ਆਤਮ ਅੰਤਰ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਪੰਜ ਤਤ ਬੁਝਾਵਾਂ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਈਆ। ਪੰਧ ਮੁਕਾ ਕੇ ਗਗਨ ਗਗਨੰਤਰ, ਗ੍ਰਹਿ ਮੰਦਰ ਦਿਆਂ ਸੁਹਾਈਆ। ਭੇਵ ਚੁਕਾ ਕੇ ਬ੍ਰਹਮ ਨਿਰੰਤਰ, ਨਿਰਵੈਰ ਦਿਆਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਖੋਜ ਖੁਜਾਈਆ। ਬ੍ਰਹਮਾ ਕਹੇ ਵਾਹ ਪ੍ਰਭੂ ਤੇਰੇ ਭਗਤ ਚੰਗੇ, ਮੈਂ ਸੁਣ ਕੇ ਖ਼ੁਸ਼ੀ ਮਨਾਈਆ। ਜਿਨ੍ਹਾਂ ਦੇ ਆਤਮ ਅੰਦਰ ਨਿਰਗੁਣ ਹੋ ਕੇ ਲੰਘੇਂ, ਸਚ ਸਿੰਘਾਸਣ ਸੋਭਾ ਪਾਈਆ। ਨਾਮ ਨਿਧਾਨ ਵਜਾਏਂ ਮਰਦੰਗੇ, ਅਨਹਦ ਰਾਗੀ ਰਾਗ ਅਲਾਈਆ । ਅੰਮ੍ਰਿਤ ਧਾਰ ਦੇਵੇਂ ਜਲ ਠੰਡੇ, ਨਿਜਰ ਝਿਰਨਾ ਇਕ ਝਿਰਾਈਆ। ਗੀਤ ਸੁਹਾਗੀ ਸੁਣਾਏਂ ਇਕ ਛੰਦੇ, ਸੋਹੰ ਢੋਲਾ ਰਾਗ ਅਲਾਈਆ। ਬੰਦਗੀ ਵਿਚੋਂ ਬਾਹਰ ਕੱਢ ਕੇ ਬੰਦੇ, ਬੰਧਨ ਸਾਰੇ ਦਏਂ ਤੁੜਾਈਆ। ਪ੍ਰੇਮ ਪ੍ਰੀਤੀ ਨਾਲ ਰਹਿੰਦੇ ਰੰਗੇ, ਰੰਗ ਇਕੋ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੇਰੇ ਹੱਥ ਸੱਚੀ ਵਡਿਆਈਆ। ਬ੍ਰਹਮਾ ਕਹੇ ਮੈਂ ਵੇਖੇ ਭਗਤ ਸੁਹੇਲੇ, ਸਈਆਂ ਵਿਚੋਂ ਸੋਹਣੇ ਨਜ਼ਰੀ ਆਈਆ। ਜਿਨ੍ਹਾਂ ਦੇ ਹਰਿ ਜੂ ਤੇਰੇ ਨਾਲ ਮੇਲੇ, ਹਰਿ ਕਾ ਮੰਦਰ ਵੇਖ ਖ਼ੁਸ਼ੀ ਮਨਾਈਆ। ਉਹ ਵਸਣ ਧਾਮ ਨਵੇਲੇ, ਨਿਜ ਘਰ ਬੈਠਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਜੋਗਾ, ਜੁਗ ਜੁਗ ਆਪਣੀ ਸੇਵ ਕਮਾਇੰਦਾ। ਬਦਲ ਦੇਵਾਂ ਕਾਇਆ ਚੋਗਾ, ਚੋਲੀ ਆਪਣਾ ਰੰਗ ਰੰਗਾਇੰਦਾ। ਅੰਦਰ ਵੜ ਕੇ ਦੇਵਾਂ ਹੋਕਾ, ਸੋਈ ਸੁਰਤੀ ਆਪ ਉਠਾਇੰਦਾ। ਨਾਮ ਸੁਣਾ ਕੇ ਸਚ ਸਲੋਕਾ, ਇਕੋ ਰਾਗ ਦ੍ਰਿੜਾਇੰਦਾ। ਮੇਲ ਮਿਲਾ ਕੇ ਧੁਰ ਦੀ ਜੋਤਾ, ਜੋਤੀ ਜੋਤ ਜੋਤ ਮਿਲਾਇੰਦਾ। ਜਨਮ ਮਰਨ ਦੀ ਕੱਟ ਕੇ ਸੋਚਾ, ਆਵਣ ਜਾਵਣ ਗੇੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ
ਵਰ, ਭਗਤ ਸੁਹੇਲੇ ਗੋਦ ਬਹਾਇੰਦਾ। ਬ੍ਰਹਮਾ ਕਹੇ ਮੈਂ ਵੇਖੇ ਭਗਤ ਗੋਦੀ ਚੁੱਕੇ, ਦਰਗਾਹ ਬੈਠੇ ਖ਼ੁਸ਼ੀ ਮਨਾਈਆ। ਉਨ੍ਹਾਂ ਦੇ ਪੈਂਡੇ ਮੁੱਕੇ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਉਹ ਪਾਰ ਲੰਘੇ ਸੁੱਕੇ, ਕੂੜੇ ਵਹਿਣ ਨਾ ਕੋਇ ਵਹਾਈਆ। ਉਹ ਗੂੜ੍ਹੀ ਨੀਂਦ ਸੁੱਤੇ, ਸਚ ਦਵਾਰਿਉਂ ਸਕੇ ਨਾ ਕੋਇ ਉਠਾਈਆ। ਉਹਨਾਂ ਦੇ ਲੇਖੇ ਚੁੱਕੇ ਕਾਇਆ ਮਾਟੀ ਜੁਸੇ, ਤਤਵ ਤਤ ਫੇਰ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਹੇ ਭਗਤ ਮੇਰਾ ਮੀਤ, ਆਦਿ ਜੁਗਾਦਿ ਦਿਆਂ ਜਣਾਈਆ । ਜਿਸ ਨਾਲ ਚਲੇ ਮੇਰੀ ਰੀਤ, ਨਿਰਗੁਣ ਸਰਗੁਣ ਵੱਜੇ ਵਧਾਈਆ। ਜਿਸ ਦਾ ਮਾਰਗ ਸਦਾ ਬਾਰੀਕ, ਤਿੱਖੀ ਧਾਰ ਰਖਾਈਆ। ਜਿਸ ਦਾ ਰੂਪ ਨੀਕਣ ਨੀਕ, ਹੰਕਾਰੀ ਗੜ੍ਹ ਨਾ ਕੋਇ ਦ੍ਰਿੜਾਈਆ। ਜਿਸਦਾ ਨਜ਼ਰ ਨਾ ਆਵੇ ਕੋਈ ਸ਼ਰੀਕ, ਲਾਸ਼ਰੀਕ ਨੂਰ ਖ਼ੁਦਾਈਆ। ਸਾਚੇ ਭਗਤ ਵਿਚ ਇਕ ਤੌਫੀਕ, ਤਵਾਰੀਖ ਸਿਫ਼ਤਾਂ ਨਾਲ ਸਾਲਾਹੀਆ। ਉਸ ਨੂੰ ਇਕੋ ਇਕ ਉਡੀਕ, ਪਾਰਬ੍ਰਹਮ ਪਤਿਪਰਮੇਸ਼ਵਰ ਮਿਲੇ ਚਾਈਂ ਚਾਈਂਆ। ਮੇਰਾ ਅੰਦਰ ਬਾਹਰ ਕਰਦੇ ਸੀਤ, ਅਗਨੀ ਤਤ ਰਹਿਣ ਨਾ ਪਾਈਆ। ਜਿਸ ਨੂੰ ਮਿਲਿਆਂ ਲੇਖਾ ਛੁੱਟ ਜਾਏ ਮੰਦਰ ਮਸੀਤ, ਕਾਇਆ ਕਾਅਬਾ ਦਏ ਦੁਹਾਈਆ। ਜਿਸ ਨੂੰ ਮਿਲਿਆਂ ਤਨ ਮਨ ਹੋਏ ਨਾ ਕਦੇ ਪਲੀਤ, ਪਾਕੀ ਪਾਕ ਦਏ ਜਣਾਈਆ। ਜਿਸ ਮਿਲਿਆਂ ਲੇਖਾ ਚੁੱਕ ਜਾਏ ਊਚ ਨੀਚ, ਜ਼ਾਤ ਪਾਤ ਦੀਨ ਮਜ਼੍ਹਬ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਖ਼ਸ਼ ਕੇ ਸਚ ਪ੍ਰੀਤ, ਪ੍ਰੀਤਮ ਆਪਣੇ ਨਾਲ ਮਿਲਾਈਆ। ਬ੍ਰਹਮਾ ਕਹੇ ਵੇਖੇ ਮੈਂ ਜਨ ਭਗਤ ਮਿਲਦੇ, ਆਤਮ ਪਰਮਾਤਮ ਜੋੜ ਜੁੜਾਈਆ। ਕੀਤੇ ਕੌਲ ਕਦੇ ਨਾ ਫਿਰਦੇ, ਇਕਰਾਰ ਸਕਣ ਨਾ ਕਦੇ ਭੁਲਾਈਆ। ਪੜਦੇ ਚੁੱਕ ਕੇ ਬਜਰ ਕਪਾਟੀ ਸਿਲ ਦੇ, ਸਨਮੁਖ ਹੋ ਕੇ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵੇਖਣਹਾਰਾ ਚਾਈਂ ਚਾਈਂਆ। ਜਨ ਭਗਤ ਕਹੇ ਮੇਰਾ ਸ਼ੁਕਰਾਨਾ, ਪ੍ਰਭ ਆਪਣੀ ਦਇਆ ਕਮਾਈਆ। ਘਰ ਮਿਲਿਆ ਸ੍ਰੀ ਭਗਵਾਨਾ, ਗ੍ਰਹਿ ਮੰਦਰ ਵਿਚੋਂ ਉਠ ਕੇ ਦਰਸ ਦਿਖਾਈਆ। ਨਾਮ ਸੁਣਾਇਆ ਇਕ ਤਰਾਨਾ, ਤੁਰੀਆ ਮੁਖ ਸ਼ਰਮਾਈਆ। ਦੀਪਕ ਜਗਾਇਆ ਇਕ ਮਹਾਨਾ, ਅੰਧ ਅੰਧੇਰ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦਿਤੀ ਆਪ ਵਡਿਆਈਆ। ਜਨ ਭਗਤ ਕਹੇ ਘਰ ਪਾਇਆ ਠਾਕੁਰ, ਹਰਿ ਮਿਲਿਆ ਬੇਪਰਵਾਹੀਆ। ਜਿਨ ਭਾਗ ਲਗਾਇਆ ਕਾਇਆ ਗਾਗਰ, ਸਾਢੇ ਤਿੰਨ ਹੱਥ ਵੱਜੀ ਵਧਾਈਆ। ਸੁਰਤ ਸਵਾਣੀ ਦਿਤਾ ਆਦਰ, ਸ਼ਬਦੀ ਮਾਣ ਵਧਾਈਆ। ਨਿਰਮਲ ਕਰਮ ਕੀਤਾ ਉਜਾਗਰ, ਦੁਰਮਤ ਮੈਲ ਧੁਆਈਆ। ਬਣ ਕੇ ਸੂਰਬੀਰ ਬਹਾਦਰ, ਕੂੜੀ ਕਿਰਿਆ ਕੋਲੋਂ ਲਿਆ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹੇ ਮੈਂ ਪਾਇਆ ਭਗਵੰਤ, ਆਸਾ ਪੂਰ ਕਰਾਈਆ। ਘਰ ਸਵਾਮੀ ਮਿਲਿਆ ਕੰਤ, ਖ਼ੁਸ਼ੀਆਂ ਰੰਗ ਵਖਾਈਆ। ਨਾਤਾ ਤੋੜ ਕੇ ਲੱਖ ਚੁਰਾਸੀ ਜੀਵ ਜੰਤ, ਯਾਤਰੂ ਆਪਣਾ ਲਿਆ ਬਣਾਈਆ। ਘਰ ਰਿਹਾ ਨਾ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਰਿਹਾ ਸਮਝਾਈਆ। ਮੇਲ ਮਿਲਾ ਕੇ ਧੁਰ ਦੀ ਸੰਗਤ, ਸੰਗ ਆਪਣਾ ਦਿਤਾ ਸਮਝਾਈਆ। ਹਰਿ ਕਾ ਭਗਤ ਦੂਜੇ ਦਰ ਕਦੇ ਨਾ ਜਾਵੇ ਬਣ ਕੇ ਮੰਗਤ, ਝੋਲੀ ਅੱਗੇ ਨਾ ਕਿਸੇ ਫੈਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਨੂੰ ਨਾਮ ਖ਼ੁਮਾਰੀ ਚਾੜ੍ਹੀ
ਰੰਗਤ, ਜਗਤ ਲਲਾਰੀ ਕੰਮ ਕਿਸੇ ਨਾ ਆਈਆ। ਜਨ ਭਗਤ ਕਹੇ ਮੋਹੇ ਮਿਲਿਆ ਸਵਾਮੀ, ਸੋਮਾ ਅੰਮ੍ਰਿਤ ਦਿਤਾ ਪਰਗਟਾਈਆ। ਅੰਦਰ ਵੜ ਕੇ ਸੁਣਾਈ ਆਪਣੀ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਮੇਰਾ ਨਾਤਾ ਤੁਟ ਗਿਆ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਲੇਖਾ ਦਿਤਾ ਮੁਕਾਈਆ। ਮੇਰੀ ਸੁਰਤੀ ਹੋ ਕੇ ਸੁਘੜ ਸੁਚੱਜੀ ਰਾਣੀ, ਨੇਤਰ ਨੈਣ ਰਹੀ ਉਠਾਈਆ। ਸ਼ਬਦ ਮਿਲੇ ਧੁਰ ਦਾ ਹਾਣੀ, ਘਰ ਸਾਚੇ ਜੋੜ ਜੁੜਾਈਆ । ਲੇਖਾ ਚੁੱਕੇ ਆਵਣ ਜਾਣੀ, ਪਾਂਧੀ ਬਣ ਕੇ ਫੇਰਾ ਫੇਰ ਕੋਇ ਨਾ ਪਾਈਆ। ਦਰਸ਼ਨ ਕਰਾਂ ਓਸ ਸ਼ਾਹ ਸੁਲਤਾਨੀ, ਜੋ ਸ਼ਹਿਨਸ਼ਾਹ ਨੂਰ ਖ਼ੁਦਾਈਆ । ਸਾਚੇ ਮੰਦਰ ਬਹਿ ਕੇ ਚਰਨ ਕਵਲ ਕਰਾਂ ਧਿਆਨੀ, ਦੂਸਰ ਅੱਖ ਨਾ ਕੋਇ ਉਠਾਈਆ। ਜਿਸ ਕਿਰਪਾ ਕਰਕੇ ਕੀਤੀ ਮਿਹਰਵਾਨੀ, ਮਹਿਬੂਬ ਮੁਹੱਬਤ ਵਿਚ ਲਿਆ ਮਿਲਾਈਆ। ਜਨ ਭਗਤਾਂ ਦਿਤੀ ਉਹ ਨਿਸ਼ਾਨੀ, ਜਿਸ ਨਿਸ਼ਾਨੀ ਦਾ ਬ੍ਰਹਮਾ ਬੈਠਾ ਰਾਹ ਰਿਹਾ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਹੁਕਮਰਾਨ, ਹਕੂਮਤ ਇਕੋ ਘਰ ਵਖਾਈਆ।
੧੨ ਮੱਘਰ ੨੦੨੧ ਬਿਕ੍ਰਮੀ ਨਿਹਾਲ ਕੌਰ ਦੇ ਗ੍ਰਹਿ ਗੋਲੇਵਾਲਾ
ਬ੍ਰਹਮਾ ਕਹੇ ਮੇਰਾ ਮਿਟਿਆ ਮਾਣ, ਮੇਰੀ ਵਿਦਿਆ ਨਾ ਕੋਇ ਚਤੁਰਾਈਆ। ਬਿਨ ਅੱਖਰਾਂ ਵਾਲਾ ਦੇ ਪ੍ਰਭ ਗਿਆਨ, ਧੁਰ ਦੀ ਧਾਰ ਜਣਾਈਆ । ਚਾਰੇ ਵੇਦ ਹੋਏ ਹੈਰਾਨ, ਸਿਰ ਸਕੇ ਨਾ ਕੋਇ ਉਠਾਈਆ। ਸਿਮਰਤ ਪੁਰਾਨ ਸਰਬ ਕੁਰਲਾਣ, ਕੂਕ ਕੂਕ ਸੁਣਾਈਆ। ਨੇਤਰ ਰੋਵੇ ਅੰਜੀਲ ਕੁਰਾਨ, ਅੱਖ ਸਕੇ ਨਾ ਕੋਇ ਉਠਾਈਆ। ਅੱਠ ਦਸ ਵੇਖ ਹੋਏ ਹੈਰਾਨ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਖਾਣੀ ਬਾਣੀ ਹੋ ਗ਼ੁਲਾਮ, ਆਪਣੀ ਸੇਵ ਕਮਾਈਆ। ਸਿਫ਼ਤ ਸਾਲਾਹੀ ਤੇਰਾ ਗਾਉਂਦੇ ਰਹੇ ਨਾਮ, ਜੁਗ ਚੌਕੜੀ ਦੇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਂਦੇ ਗਏ ਪੈਗ਼ਾਮ, ਨਿਰਗੁਣ ਸਰਗੁਣ ਰੂਪ ਵਟਾਈਆ। ਕਲਮ ਕਾਗ਼ਜ਼ ਸ਼ਾਹੀ ਉਤੇ ਲਿਖਦੇ ਗਏ ਬਿਆਨ, ਹਰਫ਼ ਹਰੂਫ਼ ਜੋੜ ਜੁੜਾਈਆ। ਸ਼ੰਦੇਸੇ ਸੁਣਾਂਦੇ ਗਏ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਰਾਗ ਅਲਾਈਆ। ਸਤਿ ਧਰਮ ਦੇ ਦੱਸਦੇ ਗਏ ਨਿਸ਼ਾਨ, ਧੁਰ ਦਾ ਹੁਕਮ ਜਣਾਈਆ। ਚਿੱਲੇ ਧਨੁਸ਼ ਚੁਕਦੇ ਗਏ ਕਮਾਨ, ਭੱਥੇ ਸੰਗ ਰਖਾਈਆ। ਖੰਡਾ ਖੜਗ ਚਮਕਾਉਂਦੇ ਗਏ ਕਿਰਪਾਨ, ਤਿੱਖੀ ਧਾਰ ਜਣਾਈਆ। ਸੱਯਦਿਆਂ ਵਿਚ ਕਰਦੇ ਗਏ ਸਲਾਮ, ਨਮਸਤੇ ਕਹਿ ਕਹਿ ਸੀਸ ਨਿਵਾਈਆ। ਡੰਡੌਤ ਬੰਦਨਾ ਕਰਦੇ ਗਏ ਪਰਨਾਮ, ਨਿਉਂ ਨਿਉਂ ਲਾਗਣ ਪਾਈਆ। ਜੁਗ ਜਗਤ ਜਗ ਬਣਾਉਂਦੇ ਗਏ ਨਿਜ਼ਾਮ, ਨੌਬਤ ਤੇਰਾ ਨਾਮ ਵਜਾਈਆ। ਰਾਹ ਤੱਕਦੇ ਰਹੇ ਸੁਬਹ ਸ਼ਾਮ, ਘੜੀ ਪਲ ਦਿਵਸ ਰੈਣ ਆਪਣੀ ਅੱਖ ਖੁਲ੍ਹਾਈਆ । ਤੇਰਾ ਭੇਵ ਕਿਸੇ ਨਾ ਪਾਇਆ ਸ੍ਰੀ ਭਗਵਾਨ, ਬੇਅੰਤ ਕਹਿ ਕਹਿ ਸ਼ੁਕਰ ਮਨਾਈਆ। ਤੇਰਾ ਧੁਰ ਸੰਦੇਸ਼ਾ ਬਿਨ ਤੇਰੀ ਕਿਰਪਾ ਸੁਣੇ ਨਾ ਕੋਈ ਇਨਸਾਨ, ਮਨ ਮਤ ਬੁਧ ਸਮਝ ਕਿਸੇ ਨਾ ਆਈਆ। ਸਚਖੰਡ ਨਿਵਾਸੀ ਤੇਰਾ ਜਾਣੇ ਨਾ ਕੋਇ ਵਿਧਾਨ, ਪੜਦਾ ਸਕੇ ਨਾ ਕੋਇ ਉਠਾਈਆ । ਉਹ ਆਦਿ ਜੁਗਾਦੀ ਸਭ ਦਾ ਹੁਕਮਰਾਨ, ਹਾਕਮ ਬੇਪਰਵਾਹੀਆ। ਸਚ ਦਵਾਰਾ ਤੇਰਾ ਮਕਾਨ, ਮੁਕਾਮੇ ਹਕ ਸੋਭਾ ਪਾਈਆ।
ਸਚਖੰਡ ਤੇਰਾ ਨਿਸ਼ਾਨ, ਏਕੰਕਾਰ ਇਕੋ ਨਜ਼ਰੀ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲਿਆ ਖੇਲ ਮਹਾਨ, ਮਹਿੰਮਾ ਅਕਥ ਕਥ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਜਣਾਈਆ। ਬ੍ਰਹਮਾ ਕਹੇ ਮੇਰੀ ਹੋਈ ਬਸ, ਨਿਉਂ ਨਿਉਂ ਸੀਸ ਝੁਕਾਈਆ । ਕਲਜੁਗ ਅੰਤਮ ਖ਼ਾਲੀ ਹੱਥ, ਸਚ ਦਵਾਰੇ ਦਿਆਂ ਦਰਸਾਈਆ। ਤੇਰਾ ਖੇਲ ਪੁਰਖ ਸਮਰਥ, ਮੇਰੀ ਸਮਝ ਵਿਚ ਨਾ ਆਈਆ। ਮੈਂ ਨਾਤਾ ਜੋੜਦਾ ਰਿਹਾ ਤਤ ਅੱਠ, ਨੌ ਦਰ ਨਾਤਾ ਜਗਤ ਬੰਧਾਈਆ। ਦਸਵੇਂ ਨੂਰ ਜਹੂਰ ਰੱਖ, ਆਤਮ ਤੇਰੀ ਵੰਡ ਵੰਡਾਈਆ। ਬ੍ਰਹਮ ਹੋ ਕੇ ਲਿਆ ਹਕ, ਹਕੀਕਤ ਵਿਚ ਟਿਕਾਈਆ। ਜੁਗ ਚੌਕੜੀ ਸੇਵਾ ਕਰ ਕਰ ਗਿਆ ਥੱਕ, ਮੰਜ਼ਲ ਆਪਣੀ ਪੰਧ ਮੁਕਾਈਆ। ਅੰਤਮ ਲਹਿਣਾ ਦੇਣਾ ਤੇਰੇ ਹੱਥ, ਮੇਰੀ ਚਲੇ ਨਾ ਕੋਇ ਚਤੁਰਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਦਰ ਤੇਰੇ ਓਟ ਤਕਾਈਆ। ਕਲਜੁਗ ਅੰਤਮ ਖੇੜਾ ਹੁੰਦਾ ਦਿਸੇ ਭੱਠ, ਸਗਲ ਸ੍ਰਿਸ਼ਟੀ ਰਹੀ ਕੁਰਲਾਈਆ। ਨਾੜ ਬਹੱਤਰ ਉਬਲੇ ਰੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਦੋ ਜਹਾਨਾਂ ਰੱਖੇ ਕੋਈ ਨਾ ਪਤ, ਮਿਹਰ ਨਜ਼ਰ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਏ ਨੱਸ, ਕਲਜੁਗ ਅੰਤ ਪੱਲੂ ਲੋਕਮਾਤ ਛੁਡਾਈਆ। ਸ਼ਬਦ ਇਸ਼ਾਰੇ ਨਾਲ ਗਏ ਦੱਸ, ਦਹਿ ਦਿਸ਼ਾ ਆਪ ਜਣਾਈਆ। ਸਦੀ ਵੀਹਵੀਂ ਸ਼ਾਹ ਸੁਲਤਾਨਾ ਸ੍ਰੀ ਭਗਵਾਨਾ ਨਿਰਗੁਣ ਨਿਰਵੈਰ ਨਿਰੰਕਾਰ ਆਵੇ ਨੱਠ, ਬਣ ਕੇ ਪਾਂਧੀ ਪੰਧ ਮੁਕਾਈਆ। ਜੋਤ ਸਰੂਪ ਸ਼ਾਹੋ ਭੂਪ ਸਤਿ ਸਤਿਵਾਦੀ ਹੋਏ ਪਰਗਟ, ਬੋਧ ਅਗਾਧੀ ਧਾਰ ਚਲਾਈਆ। ਸਚ ਦਵਾਰਾ ਏਕੰਕਾਰਾ ਧੁਰ ਦਾ ਖੋਲ੍ਹੇ ਹੱਟ, ਅਬਿਨਾਸ਼ੀ ਕਰਤਾ ਬਣ ਵਣਜਾਰਾ ਵੇਖੇ ਚਾਈਂ ਚਾਈਂਆ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਸੱਜਣ ਲਏ ਰੱਖ, ਰੱਖਿਆ ਕਰੇ ਹਰ ਘਟ ਥਾਈਂਆ। ਸ਼ਾਸਤਰ ਸਿਮਰਤ ਵੇਦ ਪੁਰਾਨ ਮੁਖ ਪੜਦਾ ਲੈਣ ਢੱਕ, ਚਾਰ ਕੁੰਟ ਨਜ਼ਰ ਕੋਇ ਨਾ ਆਈਆ। ਤੇਰਾ ਖੇਲ ਅਗੰਮੀ ਘਟ ਘਟ, ਊਚ ਨੀਚ ਨਜ਼ਰੀ ਆਈਆ। ਤੇਰਾ ਸਿੰਘਾਸਣ ਖਟੋਲਾ ਵੇਖੀਏ ਅਗੰਮੀ ਖਾਟ, ਖਟੀਆ ਇਕੋ ਨਜ਼ਰੀ ਆਈਆ। ਨਿਰਗੁਣ ਜੋਤ ਕਰ ਪਰਕਾਸ਼, ਅਬਿਨਾਸ਼ੀ ਕਰਤੇ ਫੇਰਾ ਪਾਈਆ। ਕੂੜੀ ਕਿਰਿਆ ਮਿਟੇ ਅੰਧੇਰੀ ਰਾਤ, ਨੂਰੀ ਚੰਦ ਹੋਏ ਰੁਸ਼ਨਾਈਆ। ਸਤਿ ਧਰਮ ਦੀ ਉਪਜੇ ਇਕ ਪਰਭਾਤ, ਸੁਹੰਜਣੀ ਘੜੀ ਨਾਲ ਮਿਲਾਈਆ। ਵਾਕ ਭਵਿਖਤ ਜੋ ਗਏ ਆਖ, ਆਖ਼ਰ ਸੰਦੇਸ਼ੇ ਦੇ ਜਗਤ ਲੋਕਾਈਆ। ਸਾਹਿਬ ਸਵਾਮੀ ਪਰਗਟ ਹੋਵੇ ਸਾਖਿਆਤ, ਸਖਾ ਸੁਹੇਲਾ ਇਕੋ ਨਜ਼ਰੀ ਆਈਆ। ਕਲਮਾ ਪੜ੍ਹਾਏ ਕਾਇਨਾਤ, ਨਬੀ ਰਸੂਲਾਂ ਦਏ ਸਮਝਾਈਆ। ਜਾਮ ਪਿਆਲਾ ਪਿਆਏ ਆਬੇਹਯਾਤ, ਅੰਮ੍ਰਿਤ ਮੁਖ ਚੁਆਈਆ। ਦੋ ਜਹਾਨਾਂ ਵੇਖੇ ਹਾਲਾਤ, ਹਾਲਤ ਸਭ ਦੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬ੍ਰਹਮਾ ਕਹੇ ਮੈਂ ਵੇਖਿਆ ਜਗ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਕਾਅਬੇ ਵਾਲਿਆਂ ਭੁੱਲਾ ਹੱਜ, ਮੱਕਾ ਰੋ ਰੋ ਰਿਹਾ ਸੁਣਾਈਆ। ਫਿਰੀ ਦਰੋਹੀ ਮੰਦਰ ਮਸਜਿਦ ਮੱਠ, ਸ਼ਿਵਦਵਾਲੇ ਮਾਰਨ ਧਾਹੀਆ। ਨੇਤਰ ਨੀਰ ਵਰੋਲਨ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਧੀਰ ਨਾ ਕੋਇ ਧਰਾਈਆ। ਖਾਣੀ ਬਾਣੀ ਜਗਤ ਰਸਨਾ ਰਹੇ ਰਟ, ਹਿਰਦੇ ਹਰਿ ਨਾ ਕੋਇ ਵਸਾਈਆ । ਹਉਮੇ ਹੰਗਤਾ ਮਾਇਆ ਮਮਤਾ ਸਭ ਨੂੰ ਲੱਗਾ ਫੱਟ, ਪੱਟੀ ਨਾਮ ਨਾ ਕੋਇ ਬੰਧਾਈਆ। ਤੇਰੇ ਪ੍ਰੇਮ ਦਾ ਰਸ ਕੋਈ ਨਾ ਲਵੇ ਚਖ, ਅੰਤਰ ਰਸ ਨਾ ਕੋਇ ਸਮਝਾਈਆ। ਸਭ ਦੇ ਕਾਇਆ ਚੀਥੜ ਰਹੇ ਫਟ, ਓਢਣ ਸੀਸ ਨਾ ਕੋਇ ਟਿਕਾਈਆ। ਕਲਜੁਗ ਖੇਲ ਕਰੇ
ਬਣ ਨਟੂਆ ਨਟ, ਘਰ ਘਰ ਆਪਣਾ ਸਵਾਂਗ ਵਰਤਾਈਆ। ਮੁੱਲਾ ਸ਼ੇਖ਼ ਮੁਸਾਇਕ ਪਾਂਧੇ ਬੁਧ ਬਿਬੇਕੀ ਹੋਏ ਨਾ ਕੋਈ ਮਤ, ਸਤਿ ਦਵਾਰ ਨਜ਼ਰ ਕੋਇ ਨਾ ਆਈਆ । ਕਾਮ ਕਰੋਧ ਲੋਭ ਮੋਹ ਹੰਕਾਰ ਚਾਰੋਂ ਕੁੰਟ ਰਿਹਾ ਨੱਚ, ਮੁਖ ਘੁੰਗਟ ਦਿਤਾ ਲਾਹੀਆ। ਕਾਇਆ ਖੇੜਾ ਅੰਦਰ ਦਿਸੇ ਭੱਠ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਬ੍ਰਹਮਾ ਕਹੇ ਮੈਂ ਵੇਖਿਆ ਚਾਰ ਕੁੰਟ ਜਗਤ ਜਹਾਨ ਰੋਂਦਾ, ਨੇਤਰ ਨੈਣਾਂ ਛਹਿਬਰ ਲਾਈਆ। ਸੁਖ ਆਸਣ ਸੇਜ ਕੋਈ ਨਾ ਸੌਂਦਾ, ਕੂੜੀ ਸੇਜਾ ਸਾਰੇ ਰਹੇ ਹੰਢਾਈਆ। ਪਤਿਪਰਮੇਸ਼ਵਰ ਤੇਰਾ ਦਰਸ਼ਨ ਕੋਈ ਨਾ ਪਾਉਂਦਾ, ਨਿਜ ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਹਰਿ ਜਗਦੀਸ਼ ਤੇਰੇ ਚਰਨ ਕਵਲ ਸੀਸ ਨਾ ਕੋਇ ਝੁਕਾਉਂਦਾ, ਪੱਥਰ ਪਾਹਨ ਸਿਲ ਪੂਜਸ ਵਕਤ ਲੰਘਾਈਆ। ਤੇਰੇ ਨਾਮ ਦਾ ਅਗੰਮੀ ਢੋਲਾ ਕੋਈ ਨਾ ਗਾਉਂਦਾ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਰਸਨਾ ਜਿਹਵਾ ਬੱਤੀ ਦੰਦ ਕਰਨ ਪੜ੍ਹਾਈਆ। ਤੇਰਾ ਇਸ਼ਟ ਦੇਵ ਸਵਾਮੀ ਦਰਸ਼ਨ ਅੰਦਰ ਨਾ ਕੋਇ ਸਮਾਉਂਦਾ, ਗ੍ਰਿਹਸਤੀ ਵੈਰਾਗੀ ਸਾਰੇ ਰਹੇ ਕੁਰਲਾਈਆ। ਚਾਰ ਕੁੰਟ ਜਗਤ ਅੰਧੇਰਾ ਕੂੜੀ ਕਿਰਿਆ ਨਾ ਕੋਇ ਮਿਟਾਉਂਦਾ, ਨੂਰ ਅਗੰਮੀ ਜੋਤੀ ਚੰਦ ਨਾ ਕੋਈ ਚਮਕਾਈਆ। ਆਵਣ ਜਾਵਣ ਪਤਤ ਪਾਵਨ ਲੱਖ ਚੁਰਾਸੀ ਫੰਦ ਨਾ ਕੋਇ ਕਟਾਉਂਦਾ, ਸਾਚੇ ਦਰ ਨਾ ਕੋਇ ਬਹਾਈਆ। ਜੁਗ ਚੌਕੜੀ ਵਿਛੜਿਆ ਤੇਰੇ ਨਾਲ ਨਾ ਕੋਇ ਮਿਲਾਉਂਦਾ, ਆਤਮ ਪਰਮਾਤਮ ਗੰਢ ਨਾ ਕੋਇ ਪੁਆਈਆ। ਕੋਟਨ ਕੋਟਾਂ ਵਿਚੋਂ ਗੁਰਮੁਖ ਵਿਰਲਾ ਤੇਰਾ ਰਾਹ ਤਕਾਉਂਦਾ, ਨਿਜ ਨੇਤਰ ਧਿਆਨ ਲਗਾਈਆ। ਕੂੜੀ ਕਿਰਿਆ ਨਾਤਾ ਜਗਤ ਤੁੜਾਉਂਦਾ, ਮਾਇਆ ਮਮਤਾ ਮੋਹ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਬ੍ਰਹਮਾ ਕਹੇ ਮੈਂ ਹੋਇਆ ਹੈਰਾਨ, ਦਹਿ ਦਿਸ਼ਾ ਵੇਖ ਵਖਾਈਆ। ਚਾਰ ਜੁਗ ਦਾ ਗੁਰ ਅਵਤਾਰ ਜੋ ਦੇ ਕੇ ਗਏ ਬਿਆਨ, ਲੇਖਾ ਕਲਮਬੰਦ ਕਰਾਈਆ। ਸੰਦੇਸ਼ਾ ਦੇ ਕੇ ਆਏ ਦੋ ਜਹਾਨ, ਭੇਵ ਅਭੇਦ ਆਪ ਖੁਲ੍ਹਾਈਆ। ਸਭ ਦਾ ਮਾਲਕ ਹੁਕਮਰਾਨ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਜੁਗ ਚੌਕੜੀ ਹੋਏ ਹੈਰਾਨ, ਨਿਰਗੁਣ ਸਰਗੁਣ ਵੇਸ ਵਟਾਈਆ। ਲੇਖਾ ਜਾਣੇ ਸੀਤਾ ਰਾਮ, ਗੋਪੀਆਂ ਵਾਲੀ ਰਾਸ ਕਾਹਨਾਂ ਕੋਲੋਂ ਪੁਆਈਆ। ਈਸਾ ਮੂਸਾ ਮੁਹੰਮਦ ਦੇ ਪੈਗ਼ਾਮ, ਕਲਮੇ ਹਕ ਜਣਾਈਆ। ਜਨ ਭਗਤਾਂ ਜੁਗ ਜੁਗ ਸਿੱਧਾ ਮਿਲੇ ਆਣ, ਸਾਖਿਆਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਬ੍ਰਹਮਾ ਕਹੇ ਮੈਂ ਵੇਖੇ ਕਲਜੁਗ ਰੁਲਦੇ, ਗਿਆਨ ਧਿਆਨ ਤੇਰੀ ਸਾਰ ਕਿਸੇ ਨਾ ਆਈਆ। ਪੰਡਤ ਪਾਂਧੇ ਵੇਖੇ ਭੁਲਦੇ, ਪੁਸਤਕ ਵਾਚ ਨਾ ਕੋਇ ਸਮਝਾਈਆ । ਮੁੱਲਾ ਸ਼ੇਖ਼ ਮੁਸ਼ਾਇਕ ਵੇਖੇ ਡੁਲਦੇ, ਧੀਰਜ ਧੀਰ ਨਾ ਕੋਇ ਧਰਾਈਆ। ਸ਼ਾਹ ਸੁਲਤਾਨ ਬੂਟੇ ਵੇਖੇ ਹੁਲਦੇ, ਪਤ ਡਾਲ੍ਹੀ ਨਜ਼ਰ ਕੋਇ ਨਾ ਆਈਆ । ਕੋਟਾਂ ਵਿਚੋਂ ਭਗਤ ਸੁਹੇਲੇ ਤੇਰੀ ਪ੍ਰੀਤੀ ਜੁੜਦੇ, ਆਪ ਆਪਣਾ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦੇ ਵਡਿਆਈਆ। ਬ੍ਰਹਮਾ ਕਹੇ ਮੈਂ ਵੇਖ ਕੇ ਦੁਨੀਆ, ਦੁਨੀਦਾਰ ਤੈਨੂੰ ਦਿਆਂ ਸਮਝਾਈਆ। ਜਗਤ ਪਿਆਰ ਰਿਖੀਆਂ ਮੁਨੀਆਂ, ਮੰਤਰ ਸਤਿ ਨਾ ਕੋਇ ਸਹਾਈਆ। ਸਭ ਦੀਆਂ ਚੋਟੀਆਂ ਗਈਆਂ ਮੁੰਨੀਆਂ, ਓਢਣ ਨਜ਼ਰ ਕੋਇ ਨਾ ਆਈਆ। ਭਰਮੇ ਭੁੱਲੇ ਵਡ ਵਡ ਗੁਣੀਆਂ, ਗਹਿਰ ਗੰਭੀਰ ਤੇਰਾ ਸੰਗ ਨਾ ਕੋਇ ਨਿਭਾਈਆ। ਤੇਰੇ ਸੰਤ ਸੁਹੇਲੇ ਰਾਹ ਤੱਕਣ ਸਾਢੇ ਤਿੰਨ ਹੱਥ ਕਾਇਆ ਕੁੱਲੀਆਂ, ਮੰਦਰ ਮਹੱਲ ਅਟਲ
ਗਏ ਤਜਾਈਆ। ਜਿਨ੍ਹਾਂ ਦੀਆਂ ਅੰਦਰੋਂ ਸੁਰਤੀਆਂ ਖੁਲ੍ਹੀਆਂ, ਸੁਰਤੀ ਸ਼ਬਦੀ ਮੇਲ ਮਿਲਾਈਆ। ਉਨ੍ਹਾਂ ਦੀਆਂ ਬਾਹਰੋਂ ਹਿਲਦੀਆਂ ਕਦੇ ਨਾ ਬੁੱਲੀਆਂ, ਹੋਠਾਂ ਵਾਲਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲੈਣਾ ਮਿਲਾਈਆ। ਬ੍ਰਹਮਾ ਕਹੇ ਮੈਂ ਵੇਖ ਹੋਇਆ ਅਸਚਰਜ, ਅਚਰਜ ਲੀਲਾ ਵੇਖ ਕੇ ਤੇਰੀ ਬੇਪਰਵਾਹੀਆ। ਤੂੰ ਲੱਖ ਚੁਰਾਸੀ ਜੋੜ ਜੁੜਾਇਆ ਨਾਰ ਮਰਦ, ਇਸਤਰੀ ਪੁਰਸ਼ ਦਿਤੀ ਵਡਿਆਈਆ। ਕਲਜੁਗ ਅੰਤਮ ਸਭ ਦੇ ਅੰਤਰ ਵੇਖੀ ਛੁਰੀ ਨਿਰਾਲੀ ਕਰਦ, ਮਾਇਆ ਮਮਤਾ ਰੂਪ ਵਟਾਈਆ। ਜਿਸ ਦੇ ਅੰਦਰ ਨਹੀਂ ਕੋਈ ਦਰਦ, ਦੁਖੀਆਂ ਰਹੇ ਦੁਖਾਈਆ। ਏਸੇ ਕਾਰਨ ਪ੍ਰਭ ਤੇਰੇ ਅੱਗੇ ਕਰਾਂ ਅਰਜ਼, ਆਰਜ਼ੂ ਇਕ ਸੁਣਾਈਆ। ਜੁਗ ਚੌਕੜੀ ਪਿਛਲੀ ਛੱਡ ਪੜ੍ਹਤ, ਲਿਖਤ ਆਪਣੀ ਫੋਲ ਫੁਲਾਈਆ। ਜੀਵ ਜੰਤ ਸਾਧ ਸੰਤ ਜੋ ਤੇਰੇ ਨਾਮ ਦਾ ਲੈਂਦੇ ਧੜਤ, ਤੇਰੀ ਕੀਮਤ ਰਹੇ ਪਾਈਆ। ਓਹਨਾਂ ਦੀ ਫੋਲ ਪਿਛਲੀ ਫ਼ਰਦ, ਪੜਦਾ ਓਹਲਾ ਦੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਧੁਰ ਦਾ ਵੇਖ ਵਖਾਈਆ । ਬ੍ਰਹਮਾ ਕਹੇ ਮੇਰੀ ਸ਼ਰਮਾਏ ਅੱਖ, ਨੇਤਰ ਨੈਣ ਨਾ ਕੋਇ ਉਠਾਈਆ। ਮੈਂ ਵੇਖ ਆਇਆ ਪ੍ਰਤਖ, ਕਲਜੁਗ ਅੰਤਮ ਸਾਧ ਸੰਤ ਧੀਆਂ ਭੈਣਾਂ ਰਹੇ ਤਕਾਈਆ। ਤੂੰ ਗ਼ਫ਼ਲਤ ਵਿਚ ਪ੍ਰਭ ਕਿਥੇ ਰਿਹਾ ਵਸ, ਦੂਰ ਦੁਰਾਡਾ ਡੇਰਾ ਲਾਈਆ। ਫਿਰੀ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਗੁਰਦਵਾਰੇ ਰਹੇ ਕੁਰਲਾਈਆ। ਘਰ ਘਰ ਨਾੜ ਬਹੱਤਰ ਉਬਲੇ ਰੱਤ, ਰੱਤੀ ਰੱਤ ਤੇਰਾ ਨਾਮ ਨਜ਼ਰ ਕਿਸੇ ਨਾ ਆਈਆ। ਸਾਚੇ ਭਗਤਾਂ ਰੱਖੇ ਕੋਇ ਨਾ ਪਤ, ਪਤਿਪਰਮੇਸ਼ਵਰ ਜੋ ਤੇਰਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਚੁਕਾਈਆ। ਬ੍ਰਹਮਾ ਕਹੇ ਕਿਉਂ ਹੋਇਆ ਭੋਲਾ, ਨਿਰਗੁਣ ਨਿਰਵੈਰ ਵੇਖ ਵਖਾਈਆ। ਤੇਰਾ ਨਾਮ ਰਸਨਾ ਸੁਣਿਆ ਨਾ ਕੋਇ ਢੋਲਾ, ਢੋਲਕ ਛੈਣੇ ਸਾਰੇ ਰਹੇ ਖੜਕਾਈਆ। ਤੇਰਾ ਜੀਵ ਹੋਇਆ ਗੋਲਾ, ਕਾਇਆ ਗੋਲਕ ਸਚ ਵਸਤ ਨਾ ਕੋਇ ਟਿਕਾਈਆ। ਮਨ ਵਾਸਨਾ ਪਿਆ ਰੌਲਾ, ਬੁੱਧੀ ਕਰੇ ਪੜ੍ਹਾਈਆ । ਕਾਇਆ ਬਦਲੇ ਕੋਈ ਨਾ ਚੋਲਾ, ਚੋਲੇ ਰੰਗ ਨਾ ਕੋਇ ਵਖਾਈਆ। ਕਿਉਂ ਕਰਕੇ ਬੈਠਾ ਪੜਦਾ ਓਹਲਾ, ਪੁਰਖ ਅਬਿਨਾਸ਼ੀ ਆਪਣਾ ਮੁਖ ਛੁਪਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਦੱਸਦੇ ਵੇਲਾ, ਸਦੀ ਵੀਹਵੀਂ ਇਸ਼ਾਰਿਆਂ ਨਾਲ ਸਮਝਾਈਆ। ਤੂੰ ਸਭ ਦਾ ਮਾਲਕ ਖ਼ਾਲਕ ਬੇਪਰਵਾਹ ਮੌਲਾ, ਮਿਹਰਵਾਨ ਤੇਰੀ ਵਡਿਆਈਆ। ਧਰਨੀ ਵੇਖ ਆਪਣੀ ਧੌਲਾ, ਧਵਲ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਵਰਤਾਈਆ। ਬ੍ਰਹਮਾ ਕਹੇ ਮੈਨੂੰ ਤੇਰੇ ਉਤੇ ਗ਼ੁੱਸਾ, ਪ੍ਰਭੂ ਬੇਨੰਤੀ ਨਾਲ ਜਣਾਈਆ। ਜੇ ਤੇਰਾ ਗ਼ਰੀਬਾਂ ਵਰਗਾ ਹੋਵੇ ਜੁੱਸਾ, ਨੰਗਾ ਦਰ ਦਰ ਨਜ਼ਰੀ ਆਈਆ। ਉਹਨਾਂ ਵਿਚ ਰੱਖਾਂ ਭੁੱਖਾ, ਵਿਸ਼ਨੂੰ ਦਿਆਂ ਸਮਝਾਈਆ। ਤੇਰੇ ਹੱਥ ਫੜਾਵਾਂ ਟੁੱਕਰ ਰੁੱਖਾ, ਆਪਣਾ ਮੁਖ ਭੁਆਈਆ। ਮੁੜਕੇ ਫੇਰ ਕਦੇ ਨਾ ਪੁੱਛਾਂ, ਸਾਰ ਲੈਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਕਾਤੀ ਵੇਖ ਵਖਾਈਆ। ਬ੍ਰਹਮਾ ਕਹੇ ਮੈਂ ਵੇਖਿਆ ਕਲਜੁਗ ਵੇਲਾ, ਸਦੀ ਚੌਧਵੀਂ ਦਏ ਦੁਹਾਈਆ। ਝਗੜਾ ਪਿਆ ਗੁਰੂ ਗੁਰ ਚੇਲਾ, ਚੇਲਾ ਗੁਰ ਨਾ ਕੋਇ ਸਮਝਾਈਆ। ਤੂੰ ਕਿਥੇ ਵਸਿਆ ਧਾਮ ਨਵੇਲਾ, ਤੂੰ ਕਿਥੇ ਰਿਹਾਂ ਸਚ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ। ਨਿਰਗੁਣ ਕਹੇ ਪੁਰਖ ਅਕਾਲ, ਬ੍ਰਹਮੇ ਦਿਆਂ ਜਣਾਈਆ।
ਆਦਿ ਜੁਗਾਦਿ ਜੁਗ ਚੌਕੜੀ ਵੇਖਣਹਾਰਾ ਅਹਿਵਾਲ, ਹਾਲਤ ਸਭ ਦੀ ਖੋਜ ਖੁਜਾਈਆ। ਗ਼ਰੀਬ ਨਿਮਾਣਿਆਂ ਨਿਰਧਨਾਂ ਸਰਬ ਸੁਣਾਂ ਆਵਾਜ਼, ਜੋ ਅੰਤਰ ਆਤਮ ਦੇਣ ਦੁਹਾਈਆ । ਜੁਗ ਚੌਕੜੀ ਮੇਰਾ ਖੇਲ ਤਮਾਸ਼, ਨਿਤ ਨਵਿਤ ਵੇਖ ਵਖਾਈਆ। ਗੁਰ ਅਵਤਾਰਾਂ ਪੂਰੀ ਕਰਾਂ ਖ਼ਾਹਿਸ਼, ਪੀਰ ਪੈਗ਼ੰਬਰਾਂ ਮਨਸਾ ਦਿਆਂ ਮਿਟਾਈਆ । ਭਗਤ ਸੁਹੇਲੇ ਕਰ ਤਲਾਸ਼, ਤਾਲਬ ਆਪਣੇ ਦਿਆਂ ਬਣਾਈਆ। ਲੇਖਾ ਜਾਣ ਕੇ ਪਵਣ ਸਵਾਸ, ਸਾਹ ਸਾਹ ਖੋਜ ਖੁਜਾਈਆ। ਕਲਜੁਗ ਵੇਖ ਅੰਧੇਰੀ ਰਾਤ, ਮੇਰੀ ਖ਼ੁਸ਼ੀ ਲਏ ਅੰਗੜਾਈਆ। ਧੰਨ ਭਾਗ ਜੇ ਸਾਰੇ ਮੈਨੂੰ ਕਰਦੇ ਯਾਦ, ਚਾਰ ਜੁਗ ਦੇ ਮਾਲਕ ਧਿਆਨ ਲਗਾਈਆ। ਮੈਂ ਜਾ ਕੇ ਸੁਣਾਂ ਫ਼ਰਿਆਦ, ਨਿਰਗੁਣ ਵੇਸ ਵਟਾਈਆ। ਅੰਦਰ ਵੜ ਕੇ ਖੋਲ੍ਹਾਂ ਰਾਜ਼, ਪੜਦਾ ਇਕ ਚੁਕਾਈਆ। ਜਨ ਭਗਤਾਂ ਪੂਰੀ ਕਰਾਂ ਆਸ, ਤ੍ਰਿਸਨਾ ਦਿਆਂ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ ਦਇਆ ਕਮੌਂਦਾ ਏ। ਬ੍ਰਹਮੇ ਧੁਰ ਦਾ ਸੰਦੇਸ਼ ਇਕ ਸੁਣੌਂਦਾ ਏ। ਮੈਂ ਵਸਾਂ ਸਚਖੰਡ ਸਾਚੇ ਦੇਸ, ਦੋ ਜਹਾਨਾਂ ਖੋਜ ਖੁਜੌਂਦਾ ਏ। ਗੁਰ ਅਵਤਾਰ ਲਿਖ ਕੇ ਗਏ ਲੇਖ, ਪੀਰ ਪੈਗ਼ੰਬਰ ਕਲਮ ਚਲੌਂਦਾ ਏ। ਕਲਜੁਗ ਅੰਤ ਸ੍ਰੀ ਭਗਵੰਤ ਇਕੋ ਆਵੇ ਸਚ ਨਰੇਸ਼, ਨਰ ਨਿਰੰਕਾਰਾ ਨਾਉਂ ਪਰਗਟੌਂਦਾ ਏ। ਸਤਿ ਸਤਿਵਾਦੀ ਖੇਡੇ ਖੇਡ, ਖ਼ਾਲਕ ਖ਼ਲਕ ਭੇਵ ਚੁਕੌਂਦਾ ਏ। ਜੋਤੀ ਜਲਵਾ ਕਰ ਕੇ ਤੇਜ, ਨੂਰੀ ਚੰਦ ਇਕ ਰੁਸ਼ਨੌਂਦਾ ਏ। ਭਗਤ ਭਗਵਾਨ ਲਏ ਪੇਖ, ਲੱਖ ਚੁਰਾਸੀ ਵਿਚੋਂ ਆਪ ਪਰਗਟੌਂਦਾ ਏ। ਸ਼ਬਦ ਸੁਨੇਹੜਾ ਇਕੋ ਭੇਜ, ਸੋਈ ਸੁਰਤੀ ਆਪ ਜਗੌਂਦਾ ਏ। ਸਚ ਸੁਹੰਜਣੀ ਵਖਾ ਕੇ ਆਪਣੀ ਸੇਜ, ਆਤਮ ਪਰਮਾਤਮ ਪੜਦਾ ਲਾਹੁੰਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮੌਂਦਾ ਏ। ਧੁਰ ਦੀ ਕਰਨੀ ਕਾਰ ਕਮਾਵਾਂਗਾ। ਲੱਖ ਚੁਰਾਸੀ ਕਾਰ ਕਮਾਵਾਂਗਾ। ਭਗਤ ਸੁਹੇਲੇ ਮੇਲ ਮਿਲਾਵਾਂਗਾ। ਗੁਰ ਚੇਲੇ ਜੋੜ ਜੁੜਾਵਾਂਗਾ। ਸੱਜਣ ਸੁਹੇਲੇ ਨਾਲ ਰਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤਮ ਰੰਗ ਰੰਗਾਵਾਂਗਾ। ਕਲਜੁਗ ਅੰਤਮ ਰੰਗ ਰੰਗਾਵੇਗਾ। ਅਬਿਨਾਸ਼ੀ ਕਰਤਾ ਵੇਖ ਵਖਾਵੇਗਾ। ਕਲਜੁਗ ਕੂੜੀ ਕਿਰਿਆ ਰੇਖ ਮਿਟਾਵੇਗਾ। ਸਤਿ ਸੰਦੇਸ਼ ਇਕ ਜਣਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਗਣਪਤ ਗਨੇਸ਼ ਸੀਸ ਝੁਕਾਵੇਗਾ। ਕਰੋੜ ਤੇਤੀਸਾ ਕਰੇ ਆਦੇਸ, ਸੁਰਪਤ ਇੰਦ ਸਿਰ ਨਾ ਕੋਈ ਉਠਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਹੇਤ, ਹਿਤਕਾਰੀ ਇਕੋ ਨਜ਼ਰੀ ਆਵੇਗਾ। ਜਨ ਭਗਤਾਂ ਰੁਤ ਸੁਹੰਜਣੀ ਮੌਲੇ ਚੇਤ, ਫੱਲ ਫੁਲਵਾੜੀ ਆਪ ਮਹਿਕਾਵੇਗਾ। ਸਚ ਦਵਾਰਾ ਵਖਾ ਕੇ ਆਪਣਾ ਦੇਸ, ਨਾਤਾ ਜਗਤ ਨਾਲੋਂ ਤੁੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਵੇਗਾ। ਧੁਰ ਦੀ ਕਰਨੀ ਕਾਰ ਕਮਾਵੇਗਾ। ਵਰਨੀ ਬਰਨੀ ਡੇਰਾ ਢਾਵੇਗਾ। ਸਾਚੀ ਤਰਨੀ ਇਕ ਸਖਾਵੇਗਾ। ਨੇਤਰ ਹਰਨੀ ਫਰਨੀ ਆਪ ਖੁਲ੍ਹਾਵੇਗਾ। ਭਗਤਾਂ ਮਰਨੀ ਡਰਨੀ ਭੇਵ ਚੁਕਾਵੇਗਾ। ਸਾਚੀ ਸਰਨੀ ਇਕ ਰਖਾਵੇਗਾ। ਬ੍ਰਹਮੇ ਉਹ ਪੱਟੀ ਦੱਸਾਂ ਪੜ੍ਹਨੀ, ਜਿਸ ਵਿਚ ਆਪਣਾ ਰਾਗ ਜਣਾਵਾਂਗਾ। ਸਾਚੀ ਪੱਟੀ ਦੱਸਾਂ ਪੜ੍ਹਨੀ ਦੋ ਜਹਾਨਾਂ ਪੰਧ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੇਲ ਖਿਲਾਵਾਂਗਾ। ਜਨ ਭਗਤ ਖੇਲਣ ਆਉਣਗੇ। ਘਰ ਸਾਚੇ ਦਰਸ਼ਨ ਪਾਉਂਣਗੇ। ਜਨਮ ਜਨਮ ਦੀ ਹਰਸ ਮਿਟੌਂਣਗੇ। ਅਰਸ਼ ਫ਼ਰਸ਼ ਦੋਵੇਂ ਪੰਧ ਮੁਕੌਂਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਢੋਲਾ ਇਕੋ ਗੌਂਣਗੇ। ਸਾਚਾ ਢੋਲਾ ਇਕ ਪੜ੍ਹਾਵਾਂਗਾ। ਸ਼ਬਦ ਵਿਚੋਲਾ ਨਾਲ ਮਿਲਾਵਾਂਗਾ । ਸੋਹਲਾ ਧੁਰ ਦਾ ਰਾਗ ਸੁਣਾਵਾਂਗਾ। ਪੜਦਾ ਓਹਲਾ ਆਪ ਚੁਕਾਵਾਂਗਾ। ਬਣ ਕੇ ਮੌਲਾ ਨਜ਼ਰੀ ਆਵਾਂਗਾ। ਜਨ ਭਗਤਾਂ ਅੰਦਰ ਮਨ ਮਨੂਆ ਪਾਏ ਕੋਈ ਨਾ ਰੌਲਾ, ਇਕੋ ਧੁਰ ਦਾ ਹੁਕਮ ਸੁਣਾਵਾਂਗਾ। ਸਚ ਪ੍ਰੀਤੀ ਪ੍ਰੇਮ ਪਿਆਰ ਦਾ ਖੇਲ ਕੇ ਹੋਲਾ, ਹੌਲੀ ਹੌਲੀ ਆਪਣਾ ਰੰਗ ਚੜ੍ਹਾਵਾਂਗਾ। ਜੋ ਅੱਖਰਾਂ ਵਾਲਾ ਸੁਣ ਕੇ ਸੋਹਲਾ, ਦੋਹਰੀ ਆਪਣੀ ਧਾਰ ਪਰਗਟਾਵਾਂਗਾ। ਵਿਚੋਂ ਕੱਢ ਕੇ ਪੰਜਾਂ ਚੋਰਾਂ, ਪੰਚਮ ਪੰਜਾਂ ਆਪ ਪਰਗਟਾਵਾਂਗਾ। ਜਨ ਭਗਤ ਬਣਾ ਕੇ ਬਾਂਕਾ ਛੋਹਰਾ, ਜੋਬਨ ਇਕੋ ਇਕ ਵਖਾਵਾਂਗਾ। ਜਨ ਭਗਤ ਦੀ ਪ੍ਰਭ ਨੂੰ ਸਦਾ ਲੋੜਾ, ਲੁੜੀਂਦਾਂ ਸਾਜਨ ਘਰ ਮਿਲਾਵਾਂਗਾ। ਭਗਤ ਭਗਵਾਨ ਦਾ ਆਦਿ ਜੁਗਾਦੀ ਜੋੜਾ, ਬ੍ਰਹਮੇ ਬਿਨ ਭਗਤਾਂ ਪ੍ਰਭ ਕੰਮ ਕਿਸੇ ਨਾ ਆਵੇਗਾ। ਇਕੋ ਸੱਸੇ ਉਪਰ ਲਾ ਕੇ ਹੋੜਾ, ਹੰ ਬ੍ਰਹਮ ਆਪ ਜਣਾਵਾਂਗਾ। ਕਰ ਪਰਕਾਸ਼ ਕਲਜੁਗ ਅੰਧ ਘੋਰਾ, ਨੂਰੋ ਨੂਰ ਨੂਰ ਚਮਕਾਵਾਂਗਾ। ਅਗਲਾ ਵਕਤ ਕੋਈ ਨਾ ਜਾਣੇ ਰਹਿ ਗਿਆ ਥੋੜਾ, ਪਾਂਧੀ ਹੋ ਕੇ ਪੰਧ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਵੇਖ ਵਖਾਵਾਂਗਾ। ਜਨ ਭਗਤਾਂ ਵੇਖਣ ਆਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਆਤਮ ਅੰਤਰ ਰਾਹ ਵਖਾਵੇਗਾ। ਕਲਜੁਗ ਲੱਗੀ ਬਸੰਤਰ ਆਪ ਬੁਝਾਵੇਗਾ। ਤੂੰ ਮੇਰਾ ਮੈਂ ਤੇਰਾ ਸੋਹੰ ਮੰਤਰ ਇਕ ਸੁਣਾਵੇਗਾ। ਕੂੜੀ ਕਿਰਿਆ ਚੁੱਕ ਕੇ ਡੇਰਾ, ਘਰ ਆਪਣੇ ਅੰਤ ਲਿਆਵੇਗਾ। ਜਿਥੇ ਵਸਦਾ ਸਦਾ ਖੇੜਾ, ਖਹਿੜਾ ਜਗਤ ਕੋਲੋਂ ਛੁਡਾਵੇਗਾ। ਹਕੀਕਤ ਵਿਚੋਂ ਕਰੇ ਹਕ ਨਬੇੜਾ, ਲਾਸ਼ਰੀਕ ਵੇਖ ਵਖਾਵੇਗਾ। ਸਦ ਵਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਵੇਗਾ। ਬ੍ਰਹਮੇ ਜਨ ਭਗਤਾਂ ਇਕੋ ਮੇਰਾ ਅੱਖਰ ਬਥੇਰਾ, ਬਿਨਾਂ ਵਿਦਿਆ ਪਾਰ ਲੰਘਾਵਾਂਗਾ। ਜਿਥੇ ਆਦਿ ਜੁਗਾਦਿ ਕਦੇ ਨਾ ਹੋਵੇ ਅੰਧੇਰਾ, ਬਿਨ ਸੂਰਜ ਚੰਦ ਜੋਤ ਜਗਾਵਾਂਗਾ। ਕੂੜੀ ਕਿਰਿਆ ਅੰਤਮ ਡੋਬ ਕੇ ਬੇੜਾ, ਸਤਿ ਸਚ ਇਕ ਪਰਗਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਇਕ ਸੁਣਾਵਾਂਗਾ। ਬ੍ਰਹਮਾਵੇਤਾ ਸੀਸ ਨਿਵੌਂਦਾ ਏ। ਬਿਨ ਰਸਨਾ ਜਿਹਵਾ ਬੋਲ ਸੁਣੌਂਦਾ ਏ। ਜਿਸ ਵੇਲੇ ਪ੍ਰਭ ਆਵੇ ਭਗਤਾਂ ਕੋਲ, ਉਹ ਵੇਲਾ ਵਕਤ ਸੁਹੌਂਦਾ ਏ। ਮੈਂ ਵੇਖਾਂ ਉਠ ਅਡੋਲ, ਸਦ ਤੇਰਾ ਰਾਹ ਤਕੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਚ ਤੇਰੀ ਆਸ ਤਕੌਂਦਾ ਏ। ਜਨ ਭਗਤਾਂ ਕੋਲ ਮੈਂ ਆਵਾਂਗਾ। ਬ੍ਰਹਮੇ ਇਕੋ ਰਾਗ ਸੁਣਾਵਾਂਗਾ। ਤੂੰ ਮੈਂ ਝਗੜਾ ਮੇਟ ਮਿਟਾਵਾਂਗਾ। ਜਿਸ ਘਰ ਸਵਾਮੀ ਇਕੋ ਰਹੇ, ਦੂਜਾ ਇਸ਼ਟ ਨਾ ਕੋਇ ਦਰਸਾਵਾਂਗਾ। ਕੂੜੀ ਕਿਰਿਆ ਕਰ ਕੇ ਖੈ, ਖ਼ਾਲਸ ਖ਼ਾਲਸਾ ਆਪ ਵਖਾਵਾਂਗਾ। ਜਿਥੇ ਜੋਤ ਪਰਕਾਸ਼ੇ ਸ਼ਕਤੀ ਸਵੇ, ਸ਼ੰਕਰ ਬ੍ਰਹਮਾ ਵਿਸ਼ਨ ਤੇਰਾ ਨੈਣ ਅੱਖ ਖੁਲ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਵਡਿਆਵਾਂਗਾ। ਬ੍ਰਹਮਾ ਕਹੇ ਪ੍ਰਭੂ ਤੇਰੇ ਪੁੱਤ ਵੱਡੇ ਹੋਣਗੇ। ਨਿਤ ਤੇਰਾ ਨਾਮ ਗੌਣਗੇ। ਦੂਜਾ ਇਸ਼ਟ ਨਾ ਕੋਈ ਮਨੌਣਗੇ। ਤੇਰੀ ਆਤਮ ਸੇਜਾ ਸੌਣਗੇ। ਪੀਆ ਕੰਤ ਭਤਾਰ ਇਕ ਹੰਢੌਣਗੇ। ਦੂਜਾ ਅੰਗ ਨਾ ਕੋਈ ਲਗੌਣਗੇ। ਕੂੜੀ ਕਿਰਿਆ ਕੋਲੋਂ ਨਹੀਂ ਸ਼ਰਮੌਣਗੇ। ਜਨ ਭਗਤਾਂ ਵੇਖ ਵੇਖ ਖ਼ੁਸ਼ੀ ਮਨੌਣਗੇ। ਤੇਰੇ ਨਾਲ ਮਿਲਾ ਕੇ ਅੰਤਮ ਰੁਚੀ, ਰਚਨਾਤਮਕ ਰੰਗ ਰੰਗੌਣਗੇ। ਆਪਣੀ ਸੁਰਤੀ ਕਰਕੇ ਸੁੱਚੀ, ਅਕਾਲ ਮੂਰਤੀ ਤੇਰੇ ਘਰ ਵਸੌਣਗੇ। ਜਿਨ੍ਹਾਂ ਦੀ ਮੰਜ਼ਲ ਸਭ ਤੋਂ ਉਚੀ, ਉਹ
ਉਚੇ ਹੋ ਕੇ ਤੇਰਾ ਨਾਦ ਵਜੌਣਗੇ। ਉਹਨਾਂ ਦੀ ਵੱਖਰੀ ਸਭ ਤੋਂ ਖ਼ੁਸ਼ੀ, ਖ਼ੁਸ਼ਹਾਲੀ ਵਿਚ ਡੇਰਾ ਲੌਣਗੇ। ਤੂੰ ਉਹਨਾਂ ਵਾਤ ਪੁੱਛੀਂ, ਜਿਹੜੇ ਤੇਰੇ ਮੈਖਾਨੇ ਵਿਚ ਝਟ ਲੰਘੌਣਗੇ। ਉਹ ਭਗਤ ਲੱਖ ਚੁਰਾਸੀ ਵਿਚੋਂ ਇਕੋ ਮੁੱਠੀ, ਕਲਜੁਗ ਅੰਤਮ ਨਜ਼ਰੀ ਔਣਗੇ। ਜਿਨ੍ਹਾਂ ਦੀ ਭਾਗ ਲੱਗਾ ਸਾਢੇ ਤਿੰਨ ਹੱਥ ਕਾਇਆ ਕੁਟੀ, ਕੁਟੀਆ ਇਕੋ ਇਕ ਦਰਸੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਜਨ ਭਗਤ ਸੁਹੇਲੇ ਤੇਰਾ ਰਾਹ ਤਕੌਣਗੇ। ਜਨ ਭਗਤਾਂ ਦਰਸ ਦਿਖਾਵਾਂਗਾ। ਜਨਮ ਜਨਮ ਦੀ ਹਰਸ ਮਿਟਾਵਾਂਗਾ। ਅਰਸ਼ ਫ਼ਰਸ਼ ਦਾ ਪੰਧ ਮੁਕਾਵਾਂਗਾ। ਸਾਖਿਆਤ ਨਜ਼ਰੀ ਆਵਾਂਗਾ। ਜਨ ਭਗਤ ਬਣਾ ਕੇ ਪਾਰਜਾਤ, ਆਪਣੇ ਘਰ ਵਸਾਵਾਂਗਾ। ਜਿਨ੍ਹਾਂ ਦੀ ਕਥਾ ਕਹਾਣੀ ਜੁਗ ਚੌਕੜੀ ਚਲੇ ਗਾਥ, ਸ਼ਬਦੀ ਰਾਗਾਂ ਨਾਦਾਂ ਵਿਚ ਸੁਣਾਵਾਂਗਾ। ਵਸਤ ਅਮੋਲਕ ਦੇ ਕੇ ਦਾਤ, ਧੁਰ ਦੇ ਦਾਤੇ ਆਪ ਬਣਾਵਾਂਗਾ। ਨਾਤਾ ਤੋੜ ਕੇ ਨਾਰ ਕਮਜ਼ਾਤ, ਗੁਰ ਸ਼ਬਦੀ ਆਪ ਪਰਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੰਗਲ ਆਪ ਸੁਣਾਵਾਂਗਾ। ਧੁਰ ਦਾ ਮੰਗਲ ਧੁਰ ਦੀ ਬਾਣੀ, ਜਨ ਭਗਤਾਂ ਕਰੇ ਪੜ੍ਹਾਈਆ । ਧੁਰ ਦਾ ਰਸ ਅੰਮ੍ਰਿਤ ਠੰਡਾ ਪਾਣੀ, ਨਿਜਰ ਜਾਮ ਪਿਆਈਆ। ਜਨ ਭਗਤਾਂ ਮਾਲਕ ਸ਼ਬਦ ਹਾਣੀ, ਸਚ ਸਵਾਣੀ ਲਏ ਗਲ ਲਾਈਆ। ਮਹੱਲ ਅਟਲ ਦਿਸਾਏ ਇਕ ਮਕਾਨੀ, ਸਚ ਮੁਕਾਮ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੁਸ਼ਕਲ ਕਰ ਆਸਾਨੀ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਜਨ ਭਗਤਾਂ ਸਿਰ ਨਾ ਕੋਇ ਅਹਿਸਾਨ, ਹਰਿ ਜੂ ਆਪਣੀ ਸੇਵ ਕਮਾਈਆ। ਸਚ ਪਦਾਰਥ ਦੇਵਣਹਾਰਾ ਦਾਨ, ਦਾਤਾ ਹੋ ਵਰਤਾਈਆ। ਭਾਗ ਲਗਾ ਕੇ ਸਾਢੇ ਤਿੰਨ ਹੱਥ ਮਕਾਨ, ਮੁਕੰਮਲ ਆਪਣਾ ਰਾਹ ਵਖਾਈਆ। ਬਿਨ ਪੜ੍ਹਿਆਂ ਦੇ ਕੇ ਗਿਆਨ, ਧੁਰ ਦੇ ਗਿਆਨੀ ਦਏ ਬਣਾਈਆ। ਨਾਤਾ ਤੋੜ ਕੇ ਜਗਤ ਜਹਾਨ, ਬਿਧਾਤਾ ਆਪਣੇ ਰੰਗ ਰੰਗਾਈਆ। ਪਿਤਾ ਮਾਤਾ ਬਣ ਕੇ ਸ੍ਰੀ ਭਗਵਾਨ, ਭਗਤ ਸੁਹੇਲੇ ਆਪਣੀ ਗੋਦ ਉਠਾਈਆ। ਲੇਖੇ ਲਾ ਕੇ ਨੌਜਵਾਨ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਲਏ ਵਸਾਈਆ। ਬ੍ਰਹਮਾ ਉਠੇ ਹੱਸਦਾ ਹੱਸਦਾ, ਹਰਿ ਹਸਤੀ ਵੇਖ ਖ਼ੁਸ਼ੀ ਮਨਾਈਆ। ਮੈਂ ਭਗਤ ਸੁਹੇਲਾ ਵੇਖਾਂ ਤੇਰੇ ਘਰ ਵਸਦਾ, ਘਰ ਸਾਚੇ ਸੋਭਾ ਪਾਈਆ। ਅਬਿਨਾਸ਼ੀ ਕਰਤਾ ਸ਼ਬਦ ਇਸ਼ਾਰੇ ਨਾਲ ਦੱਸਦਾ, ਧੁਰ ਦਾ ਹੁਕਮ ਅਲਾਈਆ। ਮੇਰਾ ਭਗਤ ਕਦੇ ਵਿਛੋੜਾ ਸਹਿ ਨਾ ਸਕਦਾ, ਝੱਲੇ ਲੋਕਮਾਤ ਨਾ ਕਦੇ ਜੁਦਾਈਆ। ਉਹਦੇ ਅੰਦਰ ਪ੍ਰੇਮ ਪਿਆਰ ਹੱਟ ਹਠ ਦਾ, ਹਠੀ ਤਪੀ ਸਮਝ ਕੋਇ ਨਾ ਪਾਈਆ। ਲਾ ਕੇ ਪ੍ਰੀਤ ਪਿਛੇ ਨਾ ਹਟਦਾ, ਨਾਤਾ ਛੱਡ ਜਗਤ ਲੋਕਾਈਆ। ਇਕੋ ਨਾਮ ਪੁਰਖ ਅਕਾਲ ਰਟਦਾ, ਰੱਟੇ ਕੂੜੇ ਦਏ ਚੁਕਾਈਆ। ਜਿੰਨਾਂ ਚਿਰ ਦਰਸ਼ਨ ਕਰੇ ਨਾ ਪੁਰਖ ਸਮਰਥ ਦਾ, ਆਪਣੀ ਅੱਖ ਨਾ ਲਏ ਬਦਲਾਈਆ। ਬ੍ਰਹਮੇ ਹਰਿ ਕਾ ਭਗਤ ਸਦਾ ਮੇਰੇ ਦਵਾਰੇ ਵਸਦਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਬ੍ਰਹਮਾ ਕਹੇ ਪ੍ਰਭੂ ਮੈਂ ਤੇਰੇ ਭਗਤ ਵੇਖੇ ਭੋਲੇ, ਵਿਦਵਾਨ ਨਜ਼ਰ ਕੋਇ ਨਾ ਆਈਆ। ਅਬਿਨਾਸ਼ੀ ਕਰਤਾ ਕਹੇ ਬ੍ਰਹਮੇ ਮੈਂ ਵਸਾਂ ਉਹਨਾਂ ਦੇ ਚੋਲੇ, ਕਾਇਆ ਅੰਤਰ ਡੇਰਾ ਲਾਈਆ। ਹੌਲੀ ਜਿਹੀ ਪੜਦਾ ਦੇਵਾਂ ਖੋਲ੍ਹੇ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਉਹ ਖ਼ੁਸ਼ੀਆਂ ਅੰਦਰ ਕਾਇਆ ਮੰਦਰ ਡੂੰਘੀ ਕੰਦਰ ਮੇਰੇ ਗਾਉਂਦੇ ਢੋਲੇ, ਧੁਰ ਦਾ
ਰਾਗ ਅਲਾਈਆ। ਉਹ ਕਦੇ ਨਾ ਅੱਕਦੇ ਕਦੇ ਨਾ ਥੱਕਦੇ ਭੁੱਖੇ ਖਾ ਕੇ ਕੱਚੇ ਛੋਲੇ, ਛੱਤੀ ਪਦਾਰਥ ਰਸ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਬ੍ਰਹਮਾ ਕਹੇ ਪ੍ਰਭੂ ਤੇਰਾ ਖੇਲ ਅਜ਼ੀਬ, ਮੈਂ ਜੁਗ ਚੌਕੜੀ ਵੇਖ ਵਖਾਈਆ। ਤੂੰ ਸਦਾ ਵਸੇਂ ਘਰ ਗ਼ਰੀਬ, ਸ਼ਾਹ ਸੁਲਤਾਨਾਂ ਦਏਂ ਤਜਾਈਆ। ਕੋਝਿਆਂ ਕਮਲਿਆਂ ਬਣਾਵੇਂ ਨਸੀਬ, ਕਰਮ ਕਾਂਡ ਡੇਰਾ ਢਾਹੀਆ। ਕਾਇਆ ਮਾਟੀ ਕਾਚੀ ਹਾਟੀ ਕਰਕੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਜਿਸ ਦੇ ਅੰਦਰ ਵੜ ਕੇ ਆਪਣਾ ਦੱਸ ਦਏਂ ਗੀਤ, ਉਹ ਗੋਬਿੰਦ ਮਿਲੇ ਚਾਈਂ ਚਾਈਂਆ। ਉਹਦੇ ਛਤਰ ਝੁਲਦਾ ਸੀਸ, ਜਗਦੀਸ ਦਏ ਵਡਿਆਈਆ । ਲੇਖਾ ਮੁੱਕ ਜਾਏ ਹਸਤ ਕੀਟ, ਊਚ ਨੀਚ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤਾਂ ਤੇਰਾ ਸਹਾਰਾ, ਏਕਾ ਇਕੋ ਨਜ਼ਰੀ ਆਈਆ। ਜਗਤ ਛੱਡ ਕੇ ਤਟ ਕਿਨਾਰਾ, ਨਈਆ ਨੌਕਾ ਤੇਰਾ ਨਾਮ ਚਲਾਈਆ । ਇਕੋ ਬੋਲ ਹਕ ਜੈਕਾਰਾ, ਜ਼ਾਹਰਾ ਪੀਰ ਰਹੇ ਮਨਾਈਆ। ਜਿਸ ਦਾ ਆਦਿ ਅੰਤ ਨਾ ਪਾਰਾਵਾਰਾ, ਪਰਵਰਦਿਗਾਰਾ ਨੂਰ ਖ਼ੁਦਾਈਆ। ਸੋ ਸਾਹਿਬ ਮਿਲਿਆ ਸਾਂਝਾ ਯਾਰਾ, ਲੱਗੀ ਯਾਰੀ ਤੋੜ ਨਿਭਾਈਆ। ਜਗਤ ਜਨਮ ਜੋ ਕਰਦਾ ਰਿਹਾ ਅਧਾਰਾ, ਕਲਜੁਗ ਅੰਤਮ ਲੇਖਾ ਰਿਹਾ ਝੋਲੀ ਪਾਈਆ। ਪਤਿਪਰਮੇਸ਼ਵਰ ਦੀਨ ਦਿਆਲ ਠਾਕਰ ਸਵਾਮੀ ਕਲ ਕਲਕੀ ਲੈ ਅਵਤਾਰਾ, ਕਾਲਖ ਟਿੱਕੇ ਦੁਰਮਤ ਮੈਲ ਧੋਵੇ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਦਰਸ ਦੀਦਾਰਾ, ਦੀਦਾਂ ਵਿਚੋਂ ਦੀਦ ਈਦਾਂ ਵਿਚੋਂ ਈਦ, ਆਤਮ ਪਰਮਾਤਮ ਜੋਤ ਕਰੇ ਰੁਸ਼ਨਾਈਆ।