੧੩ ਮੱਘਰ ੨੦੨੧ ਬਿਕ੍ਰਮੀ ਕਿਰਪਾਲ ਸਿੰਘ ਦੇ ਘਰ ਪਿੰਡ ਗੋਲੇਵਾਲ
ਬ੍ਰਹਮਾ ਕਹੇ ਪ੍ਰਭ ਤੇਰਾ ਸੁਣਿਆ ਉੱਤਰ, ਮੇਰੀ ਸੁਧ ਰਹੀ ਨਾ ਰਾਈਆ। ਸ਼ੁਕਰੀਏ ਸ਼ੁਕਰਾਨੇ ਵਿਚ ਕਰਾਂ ਸ਼ੁਕਰ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਜੁਗ ਚੌਕੜੀ ਕਦੇ ਨਾ ਜਾਵਾਂ ਮੁੱਕਰ, ਅਭੁੱਲ ਤੇਰੀ ਓਟ ਤਕਾਈਆ। ਤੂੰ ਭਗਤਾਂ ਚੁੱਕੀਂ ਆਪਣੇ ਕੁੱਛੜ, ਧੁਰ ਦੀ ਗੋਦ ਉਠਾਈਆ । ਮੈਂ ਲੱਖ ਚੁਰਾਸੀ ਵੇਖਾਂ ਜਿਨ੍ਹਾਂ ਘਰ ਨਹੀਂ ਕੋਈ ਪੁੱਤਰ, ਖ਼ਾਲੀ ਗੋਦ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਬ੍ਰਹਮਾ ਕਹੇ ਮੈਂ ਸੁਣੀ ਤੇਰੀ ਸਿਖਿਆ, ਜੋ ਸਾਹਿਬ ਦਿਤੀ ਜਣਾਈਆ। ਮੈਂ ਵੇਖਿਆ ਤੇਰਾ ਲੇਖ ਲਿਖਿਆ, ਪਹਿਲਾ ਅੰਕ ਦਿਤਾ ਉਲਟਾਈਆ। ਕਰ ਕਿਰਪਾ ਜੇ ਪਾਵੇਂ ਆਪ ਭਿਖਿਆ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇਂ ਮਾਣ ਵਡਿਆਈਆ। ਬ੍ਰਹਮਾ ਕਹੇ ਮੈਂ ਸੰਦੇਸ਼ਾ ਸੁਣਿਆ, ਅੰਤਰ ਧਿਆਨ ਲਗਾਈਆ। ਤੇਰਾ ਖੇਲ ਪ੍ਰਭੂ ਗੁਣ ਅਵਗੁਣਿਆ, ਗੁਣਵੰਤ ਤੇਰੀ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਛਾਣਿਆ ਪੁਣਿਆ, ਵੇਖੀ ਸਰਬ ਲੋਕਾਈਆ। ਦਹਿ ਦਿਸ਼ਾ ਚਾਰ ਕੁੰਟ ਵੇਖਿਆ ਕੋਨਿਆਂ, ਕਾਇਆ ਕੁਰੇ ਖੋਜ ਖੁਜਾਈਆ। ਲਹਿਣਾ ਦੇਣਾ ਵੇਖਿਆ ਕੇਸਾ ਧਾਰੀ ਮੋਨਿਆਂ, ਦਰ ਦਰ ਘਰ ਘਰ ਭੇਵ ਚੁਕਾਈਆ। ਦੁੱਖ ਦਰਦ ਬਿਰਹੋਂ ਅੰਦਰ ਵਿਰਲਾ ਗੁਰਮੁਖ ਬੋਲਿਆ, ਜੋ ਆਪਣੀ ਆਵਾਜ਼ ਸੁਣਾਈਆ। ਲੋਕਮਾਤ ਬਿਨਾ ਪੁੱਤਰਾਂ ਪਿਤਾ ਡੋਲਿਆ, ਮਾਈ ਵੱਜੇ
ਨਾ ਕੋਇ ਵਧਾਈਆ। ਮੈਂ ਆਪਣਾ ਖਾਤਾ ਸਾਰਾ ਫੋਲਿਆ, ਹਿਸਾਬ ਸਮਝ ਕੋਇ ਨਾ ਆਈਆ। ਤੇਰੀ ਚਰਨ ਪ੍ਰੀਤੀ ਘੋਲ ਘੋਲਿਆ, ਸੀਸ ਜਗਦੀਸ ਤੇਰੇ ਭੇਟ ਚੜ੍ਹਾਈਆ। ਜਿਸ ਆਦਿ ਜੁਗਾਦਿ ਤਤ ਵਿਰੋਲਿਆ, ਮਥਨ ਕੀਤੀ ਸਰਬ ਲੋਕਾਈਆ। ਸਚ ਦਵਾਰ ਇਕੋ ਖੋਲ੍ਹਿਆ, ਦੋ ਜਹਾਨਾਂ ਰਿਹਾ ਜਣਾਈਆ। ਸਾਚੇ ਕੰਡੇ ਤੋਲ ਤੋਲਿਆ, ਧਰਮ ਦੁਆਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਬ੍ਰਹਮਾ ਕਹੇ ਮੈਨੂੰ ਸੁਣ ਕੇ ਆਈ ਹੈਰਾਨੀ, ਹਰਿ ਜੂ ਕੀ ਦਿਆਂ ਜਣਾਈਆ। ਤੇਰਾ ਖੇਲ ਗਹਿਰ ਗੰਭੀਰ ਵਡ ਮਹਾਨੀ, ਮਹਿੰਮਾ ਅਕਥ ਅਕਥ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਿਚੋਂ ਤੇਰੀ ਮਿਲੀ ਨਾ ਇਹ ਕਹਾਣੀ, ਜਿਹੜੀ ਬਿਨ ਅੱਖਰਾਂ ਮੈਨੂੰ ਦਿਤੀ ਸੁਣਾਈਆ। ਇਹ ਨਿਰਾਲੀ ਬਿਨ ਰਸਨਾ ਜਿਹਵਾ ਬੋਲਣ ਵਾਲੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਮੇਰਾ ਤੁੱਟਾ ਮਾਣ ਅਭਿਮਾਣੀ, ਬਲਹੀਣ ਦਿਆਂ ਦੁਹਾਈਆ। ਸ੍ਰੀ ਭਗਵਾਨ ਤੇਰੀ ਵਡਿਆਈ ਧੰਨ ਜੇ ਉਹਨਾਂ ਦੇਵੇਂ ਮਾਤ ਨਿਸ਼ਾਨੀ, ਜੋ ਨਿਸ਼ਾਨਾ ਤੇਰਾ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇਂ ਮਾਣ ਵਡਿਆਈਆ। ਬ੍ਰਹਮਾ ਕਹੇ ਤੇਰਾ ਖੇਲ ਨਿਆਰਾ, ਤੇਰੀ ਬੇਪਰਵਾਹੀਆ। ਤੂੰ ਵਸਣਹਾਰਾ ਹਰ ਘਟ ਬਾਰਾ, ਗ੍ਰਹਿ ਗ੍ਰਹਿ ਡੇਰਾ ਲਾਈਆ। ਲੱਖ ਚੁਰਾਸੀ ਤੇਰਾ ਪਸਾਰਾ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸੇਵ ਕਮਾਈਆ। ਤੇਰਾ ਲੇਖਾ ਸਦਾ ਜੁਗ ਚਾਰਾ, ਚੌਕੜੀ ਬਹਿ ਬਹਿ ਖ਼ਾਕ ਰਮਾਈਆ। ਨਾਤਾ ਜੋੜ ਜਗਤ ਸੰਸਾਰਾ, ਸਾਚੀ ਰਚਨਾ ਦਿਤੀ ਬਣਾਈਆ। ਮਾਤ ਪਿਤ ਦਾ ਪੁੱਤਰਾਂ ਨਾਲ ਪਿਆਰਾ, ਬੰਧਨ ਇਕੋ ਇਕ ਵਖਾਈਆ। ਜਨਮ ਜਨਮ ਦਾ ਜਿਨ੍ਹਾਂ ਤੇਰਾ ਨਾਉਂ ਵਿਸਾਰਾ, ਨੌ ਪੰਜ ਚਾਰ ਡੇਰਾ ਢਾਹੀਆ। ਤੇਰੇ ਹੁਕਮੇ ਅੰਦਰ ਅੱਗੇ ਬ੍ਰਹਮਾ ਬਣੇ ਫੇਰ ਲਿਖਾਰਾ, ਲੇਖਾ ਲਿਖ ਦੇਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਬ੍ਰਹਮੇ ਫੜ ਕਲਮਦਾਨੀ, ਹਰਿ ਕਰਤਾ ਆਪ ਜਣਾਈਆ। ਦਾਦ ਦੇਵੇ ਦਾਨ ਦਾਤਾ ਦਾਨੀ, ਦਇਆਨਿਧ ਵਰਤਾਈਆ। ਸਤਿਜੁਗ ਦੀ ਸਚ ਨਿਸ਼ਾਨੀ, ਸਤਿ ਸਤਿਵਾਦੀ ਆਪ ਪਰਗਟਾਈਆ। ਘਰ ਘਰ ਦੇਵੇ ਬਾਲ ਨਿਸ਼ਾਨੀ, ਪ੍ਰਿਤਪਾਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਬ੍ਰਹਮਾ ਕਹੇ ਪ੍ਰਭ ਸਚ ਤੇਰੀ ਤਾਰੀਫ਼, ਤੁਆਰਫ਼ ਵਿਚ ਸਾਰੇ ਰਹੇ ਗਾਈਆ। ਤੂੰ ਆਪਣੇ ਹੁਕਮ ਦੀ ਕਰ ਤਸਦੀਕ, ਅੱਖਰਾਂ ਲੇਖ ਲਿਖਾਈਆ। ਮੈਂ ਉਹ ਸਤਰ ਵੇਖਾਂ ਠੀਕ, ਜਿਹੜੀ ਦੂਜੇ ਪਤਰੇ ਉਤੇ ਦਿਤੀ ਟਿਕਾਈਆ। ਜਿਥੇ ਹੁਕਮ ਇਕ ਅਤੀਤ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦੀ ਧਾਰ ਸਦਾ ਬਾਰੀਕ, ਜਗਤ ਨਜ਼ਰ ਨਾ ਆਈਆ। ਜਿਸ ਦੀ ਕਰਦੇ ਗਏ ਉਡੀਕ, ਸਾਰੇ ਧਿਆਨ ਲਗਾਈਆ। ਜੋ ਸਚਖੰਡ ਦਾ ਸਚ ਵਸਨੀਕ, ਦਵਾਰਾ ਇਕੋ ਇਕ ਸੁਹਾਈਆ। ਜੋ ਬਖ਼ਸ਼ਣਹਾਰਾ ਸਚ ਪ੍ਰੀਤ, ਪ੍ਰੀਤਮ ਬੇਪਰਵਾਹੀਆ। ਜੋ ਵਸਤ ਅਮੋਲਕ ਝੋਲੀ ਪਾਵਣਹਾਰਾ ਚੀਜ਼, ਧੁਰ ਦੀ ਦਾਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਝੋਲੀ ਪਾਈਆ। ਬ੍ਰਹਮਾ ਕਹੇ ਪ੍ਰਭ ਕਰ ਦਸਖ਼ਤ, ਉਤੇ ਆਪਣੀ ਮੋਹਰ ਲਗਾਈਆ। ਵੇਖੀਂ ਭੁੱਲ ਨਾ ਜਾਈਂ ਵਤ, ਬੇਵਤਨ ਕਰਕੇ ਦੇਵੇਂ ਅੰਤ ਜੁਦਾਈਆ। ਤੇਰਾ ਰੂਪ ਆਦਿ ਜੁਗਾਦਿ ਸਤਿ, ਸਤਿ ਤੇਰੀ ਵਡਿਆਈਆ। ਬ੍ਰਹਮਾ ਤੇਰਾ ਨੂਰ ਰਤ, ਉਤਪਤ ਤੇਰੀ ਸੇਵ ਕਮਾਈਆ। ਉਹਨਾਂ ਦੀ ਪਤ ਲਵਾਂ ਰੱਖ, ਜਿਨ੍ਹਾਂ ਘਰ ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਆਪਣੇ ਹੁਕਮ
ਨਾਲ ਮੈਨੂੰ ਦੇ ਦੇ ਹਕ, ਹਾਕਮ ਹੋ ਸਮਝਾਈਆ। ਮੈਂ ਮੁਖ ਵੇਖਾਂ ਝੱਟ, ਚਾਰੇ ਖਾਣੀ ਫੋਲ ਫੁਲਾਈਆ । ਵਾਹੋ ਦਾਹੀ ਜਾਵਾਂ ਨੱਠ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਬ੍ਰਹਮਾ ਕਹੇ ਪ੍ਰਭੂ ਲਾ ਅੰਗੂਠਾ, ਨਿਸ਼ਾਨ ਆਪਣਾ ਦੇ ਜਣਾਈਆ। ਮੇਰਾ ਖ਼ਾਲੀ ਭਰਦੇ ਠੂਠਾ, ਭੰਡਾਰਾ ਇਕ ਵਰਤਾਈਆ। ਰਸ ਆਪਣਾ ਦੇ ਅਨੂਠਾ, ਅੰਮ੍ਰਿਤ ਇਕ ਪਿਆਈਆ। ਮੈਂ ਵੇਖਾਂ ਚਾਰੇ ਕੂਟਾ, ਦਹਿ ਦਿਸ਼ਾ ਧਿਆਨ ਲਗਾਈਆ। ਮਾਨਸ ਸਿੰਮਲ ਵਾਂਗ ਖ਼ਾਲੀ ਰਹੇ ਕੋਈ ਨਾ ਬੂਟਾ, ਫਲ ਘਰ ਘਰ ਨਜ਼ਰੀ ਆਈਆ। ਆਪਣੇ ਹੁਕਮ ਦਾ ਦੇ ਸਬੂਤਾ, ਸਾਹਿਬ ਆਪਣਾ ਭੇਵ ਚੁਕਾਈਆ। ਮੈਂ ਲੇਖਾ ਜਾਣਾਂ ਕਾਇਆ ਤਤ ਕਲਬੂਤਾ, ਪੰਚਮ ਖੋਜ ਖੁਜਾਈਆ। ਅੱਗੇ ਫੇਰ ਨਾ ਹੋਵਾਂ ਝੂਠਾ, ਸਤਿਜੁਗ ਮੁਖ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਦੇ ਦ੍ਰਿੜਾਈਆ। ਬ੍ਰਹਮਾ ਕਹੇ ਪ੍ਰਭ ਅੰਗੂਠਾ ਉਤੋਂ ਦੱਬ, ਬਿਨ ਸ਼ਾਹੀ ਨਿਸ਼ਾਨ ਨਜ਼ਰੀ ਆਈਆ। ਜਿਧਰ ਵੇਖਾਂ ਪਏਂ ਲੱਭ, ਹਰ ਘਟ ਬੇਪਰਵਾਹੀਆ। ਪਿਛਲੀ ਕੀਤੀ ਕਰ ਦੇ ਰੱਦ, ਅਗਲਾ ਹੁਕਮ ਵਰਤਾਈਆ। ਬਿਨ ਬੱਚਿਆਂ ਖ਼ਾਲੀ ਰਹੇ ਕੋਇ ਨਾ ਯੱਦ, ਪੁਸ਼ਤ ਦਰ ਪੁਸ਼ਤ ਪੀੜ੍ਹੀ ਦੇਣੀ ਚਲਾਈਆ। ਜੋ ਜਨਮ ਨੌ ਤੈਨੂੰ ਗਏ ਛੱਡ, ਹੱਡ ਮਾਸ ਨਾੜੀ ਉਹਨਾਂ ਵੇਖ ਵਖਾਈਆ। ਤੇਰੀ ਕਿਰਪਾ ਨਾਲ ਤੈਥੋਂ ਕੋਈ ਨਾ ਹੋਵੇ ਅੱਡ, ਮਿਹਰਵਾਨ ਵਿਛੜੇ ਜੋੜ ਜੁੜਾਈਆ। ਮੈਂ ਕਹਾਂ ਦੋਵੇਂ ਜੋੜਕੇ ਹੱਥ, ਪੱਲੂ ਗਲ ਵਿਚ ਪਾਈਆ। ਤੂੰ ਸਾਹਿਬ ਪੁਰਖ ਅਕਾਲ ਸਮਰਥ, ਸਚ ਤੇਰੀ ਸਰਨਾਈਆ। ਸਭ ਦਾ ਝੋਲੀ ਪਾ ਦੇ ਹਕ, ਵਸਤ ਅਤੋਟ ਅਤੁਟ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਅੰਗੂਠਾ ਦੱਬ ਤੇਰੀ ਨਜ਼ਰੀ ਆਏ ਲਕੀਰ, ਚੱਕਰਧਾਰੀ ਚੱਕਰ ਲਗਾਈਆ। ਜਿਸ ਹੁਕਮ ਨੂੰ ਮੰਨਦੇ ਪੀਰ ਫ਼ਕੀਰ, ਪੈਗ਼ੰਬਰ ਧਿਆਨ ਲਗਾਈਆ। ਜਿਸ ਦੇ ਨਾਲ ਧੁਰ ਦਾ ਵੱਝੇ ਜ਼ੰਜੀਰ, ਕੁਫਲ ਸਕੇ ਨਾ ਕੋਇ ਖੁਲ੍ਹਾਈਆ। ਜਿਸ ਦਾ ਲੇਖਾ ਬੇਨਜ਼ੀਰ, ਜਗ ਨੇਤਰ ਨਜ਼ਰ ਨਾ ਆਈਆ। ਜਿਸਦੀ ਸਮਝ ਨਾ ਸਕੇ ਕੋਇ ਤਸਵੀਰ, ਮੁਸੱਵਰ ਨਕਸ਼ ਨਾ ਕੋਇ ਜਣਾਈਆ। ਜੋ ਆਦਿ ਜੁਗਾਦੀ ਜ਼ਾਹਿਰਾ ਪੀਰ, ਪੀਰ ਪੈਗ਼ੰਬਰਾਂ ਕਰੇ ਪੜ੍ਹਾਈਆ। ਜੋ ਦੋ ਜਹਾਨਾਂ ਸਦਾ ਮਦਦਗੀਰ, ਮਿਹਰ ਨਜ਼ਰ ਇਕ ਉਠਾਈਆ। ਜਿਸ ਦਾ ਲਹਿਣਾ ਦੇਣਾ ਸ਼ਾਹ ਹਕੀਰ, ਲੱਖ ਚੁਰਾਸੀ ਵੇਖ ਵਖਾਈਆ। ਤੇਰੇ ਹੱਥ ਤੇਰੀ ਤਦਬੀਰ, ਦੂਸਰ ਚਲੇ ਨਾ ਕੋਇ ਚਤੁਰਾਈਆ। ਮੈਂ ਸੇਵਕ ਦਰ ਮਸਕੀਨ, ਆਜਜ਼ ਹੋ ਕੇ ਰਿਹਾ ਸੁਣਾਈਆ। ਰੋਂਦੇ ਵੇਖੇ ਲੋਕ ਤੀਨ, ਚੌਦਾਂ ਤਬਕ ਰਹੇ ਕੁਰਲਾਈਆ। ਤੜਫਦੀ ਵੇਖੀ ਬਿਨਾ ਜਲ ਮੀਨ, ਬਲ ਆਪਣਾ ਆਪ ਗਵਾਈਆ। ਮੈਂ ਹੋ ਕੇ ਤੇਰੇ ਅਧੀਨ, ਨਿਰਧਨ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖ ਦੇ ਸਮਝਾਈਆ। ਬ੍ਰਹਮਾ ਕਹੇ ਮੇਰੀ ਫ਼ਰਿਆਦ, ਕਲਜੁਗ ਅੰਤ ਦਿਆਂ ਸੁਣਾਈਆ। ਅਬਿਨਾਸ਼ੀ ਕਰਤੇ ਦੇ ਦੇ ਦਾਦ, ਆਸਾ ਪੂਰਨ ਤੇਰੀ ਓਟ ਤਕਾਈਆ। ਨਾਤਾ ਜੋੜ ਦੇ ਲੋਕਮਾਤ, ਧੁਰ ਦੀ ਸਾਂਝ ਬਣਾਈਆ। ਦਰਵੇਸ਼ ਹੋ ਕੇ ਰਿਹਾ ਆਖ, ਅਲਖ ਨਿਰੰਜਣ ਤੇਰੀ ਆਸ ਤਕਾਈਆ । ਮੈਂ ਤੇਰੀ ਨਜ਼ਰੀ ਆਵਾਂ ਇਕੋ ਸ਼ਾਖ਼, ਜਿਸਦੀ ਲੱਖ ਚੁਰਾਸੀ ਪੱਤ ਡਾਲ੍ਹੀ ਰਹੀ ਮਹਿਕਾਈਆ। ਤੂੰ ਸਭ ਦੀ ਪੁੱਛਣਹਾਰਾ ਵਾਤ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਬ੍ਰਹਮਾ ਕਹੇ ਕਰ ਮਨਜ਼ੂਰ, ਬੇਨੰਤੀ ਤੇਰੇ ਅੱਗੇ ਸੁਣਾਈਆ। ਅਬਿਨਾਸ਼ੀ ਕਰਤਾ ਕਹੇ
ਮੈਂ ਜੁਗ ਜੁਗ ਬਦਲਾਂ ਦਸਤੂਰ, ਦਸਤ ਆਪਣੇ ਹੱਥ ਰੱਖਾਂ ਵਡਿਆਈਆ। ਕਲਜੁਗ ਨਾਤਾ ਤੁਟੇ ਕੂੜ, ਕੂੜੀ ਕਿਰਿਆ ਦਿਆਂ ਖਪਾਈਆ। ਜਨ ਭਗਤਾਂ ਲਾ ਕੇ ਮਸਤਕ ਧੂੜ, ਟਿੱਕਾ ਨਾਮ ਚਮਕਾਈਆ। ਮਨਸਾ ਆਸਾ ਕਰਾਂ ਪੂਰ, ਤ੍ਰਿਸ਼ਨਾ ਜਗਤ ਬੁਝਾਈਆ। ਵਸਤ ਅਮੋਲਕ ਦਿਆਂ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਸਚ ਭੰਡਾਰੇ ਕਰ ਭਰਪੂਰ, ਭਵਰੀ ਕਵਰੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਰਹਿਮਤ ਵਿਚ ਸਮਾਈਆ। ਬ੍ਰਹਮਾ ਕਹੇ ਮੇਰੀ ਨਿਮਸਕਾਰ, ਨਿਮਖ ਨਿਮਖ ਧਿਆਈਆ। ਤੇਰਾ ਖੇਲ ਸਦਾ ਜੁਗ ਚਾਰ, ਚੌਕੜੀ ਵੇਖ ਵਖਾਈਆ। ਕਲਜੁਗ ਆਈ ਅੰਤਮ ਵਾਰ, ਵਾਰਤਾ ਤੇਰੇ ਅੱਗੇ ਸੁਣਾਈਆ। ਜਿਹੜੇ ਤੇਰੇ ਜਨ ਹੋਏ ਲਾਚਾਰ, ਜਨਨੀ ਬਣਕੇ ਦਏ ਦੁਹਾਈਆ। ਨਾਤਾ ਦਿਸੇ ਨਾ ਵਿਚ ਸੰਸਾਰ, ਟੁੱਟੀ ਗੰਢ ਨਾ ਕੋਇ ਬੰਧਾਈਆ । ਬ੍ਰਹਮਾ ਕਹੇ ਮੈਂ ਕਰਾਂ ਆਪ ਪੁਕਾਰ, ਦਰ ਤੇਰੇ ਮੰਗ ਮੰਗਾਈਆ। ਅੱਗੇ ਲੇਖਾ ਲਿਖ ਦੇ ਸੱਚੀ ਸਰਕਾਰ, ਨਿਰਦੋਸ਼ ਮੈਨੂੰ ਦੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਮਾਲਕ ਇਕ ਅਖਵਾਈਆ। ਬ੍ਰਹਮੇ ਤੈਨੂੰ ਕਰਾਂ ਬਰੀ, ਮਿਹਰ ਨਜ਼ਰ ਉਠਾਈਆ। ਸੇਵਾ ਲਾ ਕੇ ਹਰਿ ਹਰੀ, ਹਰਿਜਨ ਦਏ ਵਡਿਆਈਆ। ਸਤਿਜੁਗ ਸੁਹੰਜਣੀ ਆਏ ਘੜੀ, ਵੇਲਾ ਵਕਤ ਵਡਿਆਈਆ। ਦੌਲਤ ਧੁਰ ਦੀ ਮਿਲੇ ਬੜੀ, ਬਹੁ ਬਿਧ ਝੋਲੀ ਪਾਈਆ। ਜਿਨ੍ਹਾਂ ਪੱਟੀ ਇਕੋ ਪੜ੍ਹੀ, ਪਤਣ ਬੈਠੇ ਆਈਆ। ਤਿਨ੍ਹਾਂ ਦੀ ਜੁਗ ਪੀੜ੍ਹੀ ਚਲੇ ਲੜੀ, ਲੜੀ ਲੜੀ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬ੍ਰਹਮਾ ਕਹੇ ਕੀ ਹੋਇਆ ਨੌ ਜਨਮ ਵਿਛੜੇ, ਕੋਟਨ ਕੋਟ ਜਨਮ ਸਮਝ ਕਿਸੇ ਨਾ ਆਈਆ। ਇਹ ਤੇਰੇ ਮਾਣਕ ਮੋਤੀ ਬਿਖਰੇ, ਮਾਣਸ ਜਨਮ ਤੇਰੇ ਹੁਕਮੇ ਅੰਦਰ ਪਾਈਆ। ਇਨ੍ਹਾਂ ਵਾਸਨਾ ਮੁਕਾ ਦੇ ਫ਼ਿਕਰੇ, ਚਿੰਤਾ ਗ਼ਮ ਨਾ ਕੋਇ ਜਣਾਈਆ। ਚੋਟੀ ਚਾੜ੍ਹ ਦੇ ਫੜ ਕੇ ਸਿਖ਼ਰੇ, ਅੱਧ ਵਿਚਕਾਰ ਨਾ ਕੋਇ ਅਟਕਾਈਆ। ਜਿਸ ਧਾਰੋਂ ਪ੍ਰਭੂ ਆਪ ਨਿੱਕਲੇ, ਨਿੱਕਲ ਕੇ ਸਾਡੀ ਬਣਤ ਬਣਾਈਆ। ਕੀ ਹੋਇਆ ਜੇ ਤੈਨੂੰ ਤੇਰੇ ਵਿਸਰੇ, ਤੂੰ ਅਭੁੱਲ ਭੁੱਲ ਕਦੇ ਨਾ ਜਾਈਆ। ਤੂੰ ਧੁਰ ਦਾ ਸੱਜਣ ਮਿਤਰੇ, ਮਾਲਕ ਇਕ ਅਖਵਾਈਆ। ਬਿਨ ਤੇਰੀ ਕਿਰਪਾ ਦਰਸ਼ਨ ਕਰੇ ਕੋਈ ਨਾ ਨਿਤ ਦੇ, ਨਵਿਤ ਸਮਝ ਕੋਇ ਨਾ ਪਾਈਆ । ਤੂੰ ਮਾਲਕ ਸਭ ਦਾ ਉਹਨਾਂ ਦੇ ਲੇਖ ਲਿਖ ਦੇ, ਜਿਨ੍ਹਾਂ ਦੇ ਲੇਖੇ ਵਿਚ ਤੇਰਾ ਲੇਖਾ ਨਜ਼ਰੀ ਆਈਆ। ਭੰਡਾਰੇ ਪਾ ਦੇ ਆਸਾ ਭਿਖ ਦੇ, ਭਿਛਿਆ ਇਕ ਵਰਤਾਈਆ। ਪ੍ਰੇਮ ਵਧਾ ਦੇ ਗੁਰਮੁਖ ਸਿੱਖ ਦੇ, ਸਿਖਿਆ ਇਕ ਦ੍ਰਿੜਾਈਆ। ਨਾਤੇ ਜੋੜ ਦੇ ਆਤਮ ਹਿਤ ਦੇ, ਹਿਤਕਾਰੀ ਲਏ ਮਿਲਾਈਆ । ਜੋ ਤੇਰੇ ਚਰਨ ਕਵਲਾਂ ਉਤੋਂ ਵਿਕਦੇ, ਉਹਨਾਂ ਕੀਮਤ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬ੍ਰਹਮਾ ਕਹੇ ਕੀ ਤੇਰਾ ਘਟਦਾ, ਘਾਟਾ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਤੂੰ ਆਪਣਾ ਵਰਕਾ ਉਲਟਦਾ, ਇਸ਼ਾਰੇ ਨਾਲ ਜਣਾਈਆ। ਓਥੋਂ ਖੇਲ ਨਜ਼ਰੀ ਆਵੇ ਇਕ ਸਮਰਥ ਦਾ, ਸਮਰਥ ਵੱਜੇ ਵਧਾਈਆ। ਓਥੇ ਹੁਕਮ ਇਕ ਅਕਥ ਦਾ, ਕਥਨੀ ਕਥ ਨਾ ਸਕੇ ਰਾਈਆ। ਜੋ ਭਗਤਾਂ ਪੈਜ ਰੱਖਦਾ, ਜੁਗ ਜੁਗ ਹੋਏ ਸਹਾਈਆ। ਜਿਸ ਹਿਰਦੇ ਅੰਦਰ ਵਸਦਾ, ਘਰ ਘਰ ਡੇਰਾ ਲਾਈਆ। ਜੋ ਲੇਖਾ ਜਾਣੇ ਧੁਰ ਦੇ ਨੱਤ ਦਾ, ਸੱਜਣ ਸਾਕ ਬੰਧਨ ਪਾਈਆ। ਹਕੀਕਤ ਓਸ ਦੇ ਕੋਲ ਦੱਸਦਾ, ਪੜਦਾ ਵਿਚ ਰਹੇ ਨਾ ਰਾਈਆ। ਬਿਨਾਂ ਪੁੱਤਰਾਂ ਬਾਪ ਦਾ ਖੇੜਾ ਕਦੇ
ਨਾ ਵਸਦਾ, ਖ਼ੁਸ਼ੀ ਘਰ ਨਾ ਕੋਇ ਮਨਾਈਆ। ਤੇਰਾ ਖੇਲ ਆਪਣੇ ਪਲਕ ਅੱਖ ਦਾ, ਮਿਹਰਵਾਨ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਬ੍ਰਹਮੇ ਤੇਰੀ ਵੇਖੀ ਉਤਪਤ, ਲੱਖ ਚੁਰਾਸੀ ਖੋਜ ਖੁਜਾਈਆ। ਕਲਜੁਗ ਅੰਤਮ ਆਈ ਰੁੱਤ, ਰੁਤੜੀ ਨਾਲ ਮਹਿਕਾਈਆ। ਜਿਨ੍ਹਾਂ ਦੇ ਘਰ ਸੰਤਾਨ ਨਹੀਂ ਕੋਈ ਪੁੱਤ, ਨੇਤਰ ਰੋਵਣ ਮਾਰਨ ਧਾਈਂਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਤੂੰ ਉਹਨਾਂ ਦੀ ਪੁੱਛੀ ਸੁਖ, ਪਹਿਲੋਂ ਅੱਖ ਨਾ ਕੋਇ ਖੁਲ੍ਹਾਈਆ। ਚਾਲੀ ਲੱਖ ਸਦਾ ਖ਼ਾਲੀ ਰਹਿੰਦੀ ਰਹੀ ਕੁੱਖ, ਜਿਨ੍ਹਾਂ ਭਗਵਨ ਭਾਗ ਨਾ ਕੋਇ ਲਗਾਈਆ। ਅਗਲੀ ਰੀਤੀ ਸਾਰਾ ਮੇਟ ਕੇ ਦੁੱਖ, ਦੁਖੜੇ ਦਏ ਗਵਾਈਆ। ਜੋ ਚੁਰਾਸੀ ਵਿਚੋਂ ਜਨਮ ਧਾਰ ਕੇ ਆਏ ਮਾਣਸ ਮਨੁੱਖ, ਬਿਨਾ ਪੁੱਤਰ ਪੁੱਤ ਰਹਿਣ ਕੋਇ ਨਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਹ ਵਸਤ ਤੇਰੀ ਝੋਲੀ ਜਾਵੇ ਸੁੱਟ, ਛੱਟਾ ਦੇਣਾ ਥਾਉਂ ਥਾਈਂਆ।
੧੩ ਮੱਘਰ ੨੦੨੧ ਬਿਕ੍ਰਮੀ ਸੁਲੱਖਣ ਸਿੰਘ ਦੇ ਗ੍ਰਹਿ ਪਿੰਡ ਮੂੰਗਲਾ
ਅਬਿਨਾਸ਼ੀ ਕਰਤਾ ਜੁਗ ਜੁਗ ਖੇਲ ਖਿਲੌਂਦਾ ਹੈ। ਆਦਿ ਜੁਗਾਦੀ ਨਿਤ ਨਵਿਤ ਵੇਖ ਵਖੌਂਦਾ ਹੈ। ਬ੍ਰਹਮ ਬ੍ਰਹਿਮਾਦੀ ਬ੍ਰਹਿਮਾਂਡ ਭੇਵ ਚੁਕੌਂਦਾ ਹੈ। ਨਿਰਗੁਣ ਸਰਗੁਣ ਬਣ ਕੇ ਵਰਤਾਏ ਸਵਾਂਗ, ਸਵਾਂਗੀ ਅਪਣੀ ਅਚਰਜ ਲੀਲ੍ਹਾ ਆਪਣੇ ਵਿਚ ਛਪੌਂਦਾ ਹੈ। ਪੂਰਬ ਜਨਮ ਦੀ ਤੁਹਾਨੂੰ ਕਰਾਏ ਯਾਦ, ਪਿਛਲਾ ਲੇਖਾ ਆਪ ਲਿਔਂਦਾ ਹੈ। ਇਹ ਹਰਬੰਸ ਕੌਰ ਉਹ ਰਾਜ, ਜਿਹੜਾ ਗੋਬਿੰਦ ਬੱਚਿਆਂ ਇੱਟਾਂ ਠੋਕ ਠੋਕ ਲਗੌਂਦਾ ਹੈ। ਓਸ ਵੇਲੇ ਇਹਦੀ ਤੇਸੀ ਕਾਂਡੀ ਵਿਚ ਸਵਾਦ, ਹਾਡੀ ਮਾਟੀ ਤੇਰੇ ਸੀਸ ਚੁਕੌਂਦਾ ਹੈ। ਜ਼ੋਰਾਵਰ ਸਿੰਘ ਇਕ ਵੇਰਾਂ ਪੁਛਿਆਂ ਇਕ ਜਵਾਬ, ਹੌਲੀ ਜਹੀ ਦ੍ਰਿੜੌਂਦਾ ਹੈ। ਕੀ ਤੈਨੂੰ ਵੀ ਕੋਈ ਔਂਦਾ ਸਵਾਦ, ਜਿਸ ਵੇਲੇ ਮੇਰੀ ਛਾਤੀ ਉਪਰ ਠੋਕਰ ਲੌਂਦਾ ਹੈ। ਉਸਨੇ ਕਿਹਾ ਹਾਂ ਮੇਰਾ ਖ਼ੁਸ਼ ਹੁੰਦਾ ਨਵਾਬ, ਮੈਂ ਜਿਸ ਦੀ ਸੇਵ ਕਮੌਂਦਾ ਹਾਂ। ਉਸ ਨੇ ਕਿਹਾ ਸ਼ਾਬਾਸ਼, ਮੈਂ ਖ਼ੁਸ਼ੀਆਂ ਵਿਚ ਤੇਰਾ ਦਰਸ਼ਨ ਪੌਂਦਾ ਹਾਂ। ਜੇ ਕਿਤੇ ਮੇਰਾ ਸਾਹਮਣੇ ਹੋਵੇ ਬਾਪ, ਫੇਰ ਓਸਨੂੰ ਇਹ ਹਾਲ ਵਖੌਂਦਾ ਹਾਂ। ਅਸੀਂ ਮਾਸੂਮ ਚੁੱਪ ਚਾਪ, ਰਸਨਾ ਜਿਹਵਾ ਨਾ ਕੋਇ ਅਲੌਂਦਾ ਹਾਂ। ਜਿਧਰ ਵੇਖਾਂ ਪਰਮ ਪੁਰਖ ਦਾ ਖੁੱਲ੍ਹਾ ਤਾਕ, ਬਾਲੀ ਬੁਧ ਵੱਡਾ ਖ਼ਿਆਲ ਬਣੌਂਦਾ ਹਾਂ। ਮੇਰੇ ਅੰਦਰੋਂ ਨਿਕਲੇ ਏਹੋ ਪਾਠ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗੌਂਦਾ ਹਾਂ । ਫਤਹਿ ਸਿੰਘ ਹੌਲੀ ਜਹੀ ਮੁਖ ਚੋਂ ਕਿਹਾ ਇਕ ਵਾਕ, ਵਾਕਿਆ ਅਗਲਾ ਨਾਲ ਰਲੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰਾਂ ਨਜ਼ਰਾਂ ਵਿਚ ਸਮੌਂਦਾ ਹਾਂ। ਛੋਟੇ ਕਿਹਾ ਓ ਰਾਜ ਜਗਤ ਮਜ਼ਦੂਰ, ਤੈਨੂੰ ਦਿਆਂ ਸੁਣਾਈਆ। ਉਹ ਕਿਹੜਾ ਸਾਡਾ ਕਸੂਰ, ਨੀਹਾਂ ਵਿਚ ਦਬਾਈਆ। ਅਸੀਂ ਪ੍ਰਭ ਦਾ ਹੁਕਮ ਮੰਨੀਏ ਜ਼ਰੂਰ, ਪ੍ਰਭ ਦਾ ਭਾਣਾ ਸੀਸ ਟਿਕਾਈਆ। ਉਹ ਮਾਲਕ ਨਹੀਂ ਦੂਰ, ਸਾਡੇ ਅੰਦਰ ਬਹਿ ਬਹਿ ਖ਼ੁਸ਼ੀ ਮਨਾਈਆ। ਇਹ ਸੋਹਣੇ ਚੰਦ ਦਾ ਸੋਹਣਾ ਨੂਰ, ਕਿਉਂ ਖ਼ਾਕ ਵਿਚ ਰਿਹਾ ਦਬਾਈਆ। ਕੋਟਨ ਕੋਟ ਜੁਗਾਂ ਪਰਵਾਨ ਭਰ ਕੇ ਬੇੜੇ ਡੁੱਬਦੇ ਰਹੇ ਪੂਰ, ਬਿਨ ਸਤਿਗੁਰ ਪਾਰ ਨਾ ਕੋਇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਧੁਰ ਦਾ ਲਹਿਣਾ ਜੁਗ ਜੁਗ ਰਿਹਾ ਚੁਕਾਈਆ। ਵੱਡੇ ਕਿਹਾ ਸੁਣ ਇਕ ਬਾਤ, ਤੈਨੂੰ ਦਿਆਂ ਜਣਾਈਆ। ਇੱਟ ਲਾਵਣ ਦੀ ਤੈਨੂੰ ਪੂਰੀ ਨਹੀਂ ਜਾਚ, ਸਾਚੀ ਸਿਖਿਆ ਦਿਆਂ ਦ੍ਰਿੜਾਈਆ। ਸਿੱਧੀ ਮੇਰੇ ਸੀਨੇ ਰੱਖ ਉਤੇ ਹਿੱਕ, ਪਿਛੋਂ ਜ਼ੋਰ ਨਾਲ ਦਬਾਈਆ। ਮੈਂ ਅੰਦਰੋਂ ਸਾਹ ਲਵਾਂ ਖਿੱਚ, ਤੂੰ ਹੀ ਤੂੰ ਰਾਗ ਅਲਾਈਆ। ਓਸ ਵੇਲੇ ਮੇਰਾ ਪ੍ਰਭ ਅੰਦਰ ਆਏ ਮੇਰੇ ਵਿਚ, ਵਿਚਕਾਰ ਡੇਰਾ ਲਾਈਆ। ਫੇਰ ਵੇਖਾਂ ਆਪਣਾ ਪਿਤ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਕੋਇ ਸਮਝ ਨਾ ਸਕੇ ਹਿਤ, ਜਗਤ ਜੀਵ ਭੇਤ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਿੱਕਾ ਕਹੇ ਰਾਜ ਨਾਲ ਪੰਜ ਮਜ਼ਦੂਰ, ਭੱਜਣ ਵਾਹੋ ਦਾਹੀਆ। ਹੁਕਮੇ ਅੰਦਰ ਹੋ ਮਜਬੂਰ, ਸੇਵਕ ਬਣਕੇ ਸੇਵਾ ਰਹੇ ਕਮਾਈਆ। ਇਸ ਦੇ ਅੰਦਰ ਇਕ ਗ਼ਰੂਰ, ਗ਼ੁਰਬਤ ਰਿਹਾ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਰਾਜ ਨਬੀ ਦੇਂਦਾ ਆਇਆ ਵਾਰ, ਆਪਣਾ ਜ਼ੋਰ ਲਗਾਈਆ। ਜਿਸ ਵੇਲੇ ਕੰਧ ਆਈ ਮੁਖ ਦੇ ਸਾਰ, ਠੋਡੀ ਚਿੰਨ ਨਾਲ ਛੁਹਾਈਆ। ਓਸ ਵੇਲੇ ਬਚਨ ਨਿਕਲਿਆ ਤੂੰ ਹਰਿ ਹਰਿ ਨਿਰੰਕਾਰ, ਸਭ ਤੇਰੀ ਬੇਪਰਵਾਹੀਆ। ਵੱਡੇ ਕਿਹਾ ਸਭ ਕੁਛ ਓਸੇ ਦੇ ਅਖ਼ਤਿਆਰ, ਜੋ ਕਰਨੀ ਰਿਹਾ ਕਮਾਈਆ। ਜਿਸ ਸਾਡਾ ਤੱਤਾਂ ਦਾ ਮਹੱਲ ਦਿਤਾ ਉਸਾਰ, ਉਹੋ ਕੰਧਾਂ ਵਿਚ ਟਿਕਾਈਆ। ਜਿਸ ਨੇ ਬੰਦਾ ਬਣਾਇਆ ਇਨਸਾਨ, ਗੰਦਾ ਕਰਕੇ ਬੁਧ ਭੁਆਈਆ। ਨਿੱਕਾ ਵੇਖ ਹੋਇਆ ਹੈਰਾਨ, ਅੰਦਰੋਂ ਅੱਖ ਖੁਲ੍ਹਾਈਆ। ਇਹ ਸ਼ਰਅ ਵਾਲੇ ਸ਼ੈਤਾਨ, ਸ਼ਰੀਅਤ ਕਰੇ ਲੜਾਈਆ। ਅੰਦਰੋਂ ਬੇਈਮਾਨ, ਬਾਹਰੋਂ ਦੇਣ ਸਫਾਈਆ। ਅਸੀਂ ਬੱਚੇ ਬਾਲ ਨਿਧਾਨ, ਗੋਬਿੰਦ ਸੁਤ ਅਖਵਾਈਆ । ਜਿਨ੍ਹਾਂ ਦੀ ਬਲੀ ਪਰਮ ਪੁਰਖ ਕਰੇ ਪਰਵਾਨ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਦ੍ਰਿੜਾਈਆ। ਮੁਖ ਤੱਕ ਆਈ ਦੀਵਾਰ, ਮੰਜ਼ਲ ਮੰਜ਼ਲ ਆਪਣਾ ਪੰਧ ਮੁਕਾਈਆ। ਅੱਗੋਂ ਹੱਸ ਕੇ ਰਾਜ ਕਿਹਾ ਬਿੰਦ ਮੁਖਾਰ, ਰਸਨਾ ਜਿਹਵਾ ਬੱਤੀ ਦੰਦ ਸੁਣਾਈਆ। ਤੁਹਾਡਾ ਨਾਤਾ ਛੁੱਟਣ ਲੱਗਾ ਸੰਸਾਰ, ਵੇਖੋ ਅੱਖ ਉਠਾਈਆ। ਨਾਵੇਂ ਸਾਲ ਦਾ ਨਵਾਂ ਇਕ ਪਿਆਰ, ਛੋਟਾ ਰਿਹਾ ਜਣਾਈਆ। ਲਹਿਣਾ ਦੇਣਾ ਸਿਰਜਣਹਾਰ, ਜੁਗ ਜੁਗ ਆਪਣੇ ਹੱਥ ਰਖਾਈਆ। ਵੱਡੇ ਕਿਹਾ ਮੂਰਖਾ ਕੇਤੇ ਜਗਤ ਮਹੱਲ ਦਿਤੇ ਉਸਾਰ, ਇਹੋ ਜਿਹੀ ਸੇਵਾ ਤੈਨੂੰ ਅੱਗੇ ਕਿਸੇ ਨਾ ਲਾਈਆ। ਇਹ ਦੀਵਾਰ ਨਹੀਂ ਤੇਰੇ ਲਈ ਦੁਸ਼ਵਾਰ, ਜੋ ਦੁਸ਼ਮਣ ਬਣ ਕੇ ਦੀਦਾ ਦਾਨਿਸਤਾ ਨਜ਼ਰੀ ਆਈਆ। ਛੋਟੇ ਕਿਹਾ ਸਹਿਜ ਨਾਲ ਇਕ ਵਾਰ, ਮੇਰੇ ਅੰਦਰੋਂ ਮੇਰਾ ਰਿਹਾ ਹਿਲਾਈਆ। ਕੁਛ ਬਖ਼ਸ਼ ਮੈਨੂੰ ਪਿਆਰ, ਸਿਰ ਆਪਣਾ ਹੱਥ ਟਿਕਾਈਆ। ਤੂੰ ਸਦਾ ਭਗਤ ਉਧਾਰਨ ਪਾਪੀਆਂ ਦੇਵੇਂ ਤਾਰ, ਸਿਰ ਆਪਣਾ ਹੱਥ ਟਿਕਾਈਆ। ਵੱਡੇ ਕਿਹਾ ਅਗਲੇ ਜਨਮ ਦਾ ਹੁਦਾਰ, ਅੱਗਾ ਦਿਆਂ ਜਣਾਈਆ। ਮੇਰੇ ਅੰਤਰ ਆਵੇ ਉਛਾਲ, ਬੇਪਰਵਾਹ ਰਿਹਾ ਸਮਝਾਈਆ। ਕਲਜੁਗ ਅੰਤਮ ਜਿਸ ਵੇਲੇ ਆਏ ਸ੍ਰੀ ਭਗਵਾਨ, ਭਗਵਨ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਅਗਲੇ ਜਨਮ ਦਾ ਦੇ ਅਹਿਵਾਲ, ਇਕੋ ਵਾਰ ਸਮਝਾਈਆ। ਜਨਮ ਜਨਮ ਖਾਏ ਕਾਲ, ਰਾਏ ਧਰਮ ਦਏ ਸਜ਼ਾਈਆ। ਜਿਸ ਵੇਲੇ ਆਵੇ ਦੀਨ ਦਿਆਲ, ਦਇਆਨਿਧ ਆਪਣਾ ਫੇਰਾ ਪਾਈਆ। ਓਧਰੋਂ ਗੁਜਰੀ ਦੀ ਆਤਮਾ ਮਾਰੀ ਆਵਾਜ਼, ਬਿਨ ਅਰਸ਼ ਫਰਸ਼ ਰਹੀ ਸੁਣਾਈਆ। ਮੋਮਨੋ ਤੁਹਾਡੀ ਕਿਧਰ ਗਈ
ਨਿਮਾਜ਼, ਕਾਫ਼ਰ ਬੈਠੇ ਰੂਪ ਵਟਾਈਆ। ਜੇ ਤੂੰ ਇੱਟਾਂ ਲਾਵਣ ਵਾਲਾ ਰਾਜ, ਮੇਰੇ ਫੁੱਲ ਗੁਲਾਬ ਕਿਉਂ ਨੀਹਾਂ ਹੇਠ ਰਖਾਈਆ। ਜੇ ਮਨੁੱਸ਼ ਨਹੀਂ ਇਸਤਰੀ ਹੁੰਦੀ ਤੇਰੇ ਅੰਦਰ ਪੁੱਤਾਂ ਦਾ ਹੁੰਦਾ ਪਿਆਰ, ਨੇਤਰ ਅੱਖਾਂ ਨੀਰ ਵਹਾਈਆ। ਜੋਰਾਵਰ ਸੁਣ ਅਗੰਮੀ ਧਾਰ, ਅੰਦਰੇ ਅੰਦਰ ਦਿਤਾ ਸੁਣਾਈਆ। ਏਸ ਜਨਮ ਨਹੀਂ ਤੇ ਦੂਜੀ ਵਾਰ, ਨਾਰੀ ਜਾਮਾ ਲਏ ਬਦਲਾਈਆ। ਪੰਜ ਮਜ਼ਦੂਰ ਜੋ ਇਹਦੇ ਨਾਲ, ਜਿੰਨ ਖ਼ਬੀਸ ਰੂਪ ਵਟਾਈਆ । ਮੈਂ ਛੋਟਾ ਬੱਚਾ ਨੌ ਸਾਲ, ਫ਼ਤਹਿ ਸਿੰਘ ਰਿਹਾ ਸਮਝਾਈਆ। ਇਸੇ ਤਰ੍ਹਾਂ ਇਹਦਾ ਦੁਖੀਆਂ ਵਾਲਾ ਹਾਲ, ਧੱਕੇ ਠੋਕ ਠੋਕ ਲਗਾਈਆ। ਇਨ ਇੱਟਾਂ ਦੀ ਚਿਣੀ ਦੀਵਾਰ, ਇਹਦੀ ਕਾਇਆ ਦੀਵਾਰ ਅੰਦਰ ਉਹ ਸੂਖ਼ਮ ਆਤਮ ਸੁਖ ਕਦੇ ਨਾ ਪਾਈਆ। ਇਹ ਦੁੱਖ ਦਾ ਨਹੀਂ ਪਿਆਰ, ਇਹ ਭੁੱਖ ਦਾ ਨਹੀਂ ਵਣਜਾਰ, ਪੂਰਬ ਲਹਿਣਾ ਲੇਖੇ ਵਿਚੋਂ ਝੋਲੀ ਰਿਹਾ ਭਰਾਈਆ। ਇਕ ਸਾਲ ਅੱਜੇ ਬਾਕੀ ਓਨਾਂ ਚਿਰ ਕਿਸੇ ਨਹੀਂ ਲੈਣੀ ਸਾਰ, ਕਿੰਨਾਂ ਚਿਰ ਰੋਵੋ ਕੁਰਲਾਵੋ ਮਾਰੋ ਧਾਹੀਂਆ। ਲਿਖਿਆ ਬਚਨ ਸੁਣਿਆ ਵਾਕ ਜੋ ਏਕ ਵਾਰ ਏਕੰਕਾਰ, ਕੋਇ ਨਾ ਸਕੇ ਬਦਲਾਈਆ। ਇਹ ਆਦਿ ਜੁਗਾਦੀ ਧੁਰ ਦੀ ਕਾਰ, ਧਰਨੀ ਧਰਤ ਵੇਖ ਵਖਾਈਆ। ਇਸ ਤੋਂ ਵੱਡਾ ਅਜੇ ਹੋਰ ਵਿਹਾਰ, ਜੋ ਆਪਣੇ ਸ਼ਬਦਾਂ ਵਿਚ ਬੰਦ ਕਰਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਲਾ ਲੇਖਾ ਦੱਸਣ ਤੋਂ ਅਜੇ ਇਨਕਾਰ, ਇਨਕੁਆਇਰੀ ਵਿਚ ਖੁਆਰੀ ਵਿਚ ਬੀਮਾਰੀ ਵਿਚ ਤੀਮਾਰੀ ਵਿਚ ਉਧਾਰੀ ਆਪਣਾ ਖੇਲ ਆਪਣੇ ਹੱਥ ਰਖਾਈਆ।