ਪੁਸਤਕਾਲਾਭਾਗ ੧੭

੧੩ ਮੱਘਰ ੨੦੨੧ ਬਿਕ੍ਰਮੀ ਰਾਮ ਸਿੰਘ ਦੇ ਗ੍ਰਹਿ ਗਵਾਲ ਟੋਲੀ ਫ਼ਿਰੋਜ਼ਪੁਰ ਛੌਣੀ

ਸਚਖੰਡ ਨਿਵਾਸੀ ਸਾਹਿਬ ਸੁਲਤਾਨ, ਹਰਿ ਕਰਤਾ ਖੇਲ ਕਰਾਈਆ। ਸ਼ਾਹੋ ਭੂਪ ਵਡ ਰਾਜ ਰਜਾਨ, ਸ਼ਹਿਨਸ਼ਾਹ ਧੁਰ ਫ਼ਰਮਾਨਾ ਇਕ ਸੁਣਾਈਆ। ਮੁਕਾਮੇ ਹਕ ਨੌਜਵਾਨ, ਲਾਸ਼ਰੀਕ ਬੇਪਰਵਾਹੀਆ। ਜੋਤੀ ਜਾਤਾ ਹੋ ਪਰਧਾਨ, ਨੂਰ ਨੂਰਾਨਾ ਡਗਮਗਾਈਆ। ਆਦਿ ਜੁਗਾਦੀ ਹੁਕਮਰਾਨ, ਦੋ ਜਹਾਨਾਂ ਖ਼ਾਲਕ ਪਾਲਕ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ । ਧੁਰ ਦਰਗਾਹੀ ਵਡ ਅਮਾਮ, ਹਰਿ ਕਰਤਾ ਹੁਕਮ ਵਰਤਾਇੰਦਾ। ਪੀਰ ਪੈਗ਼ੰਬਰ ਸੁਣੋ ਕਲਾਮ, ਬਿਨ ਅੱਖਰਾਂ ਆਪ ਪੜ੍ਹਾਇੰਦਾ। ਈਸਾ ਮੂਸਾ ਮੁਹੰਮਦ ਕਰੋ ਸਲਾਮ, ਸੱਯਦਾ ਇਕੋ ਘਰ ਜਣਾਇੰਦਾ। ਜਿਸ ਦਾ ਮਜ਼੍ਹਬ ਨਾ ਕੋਇ ਇਸਲਾਮ, ਸ਼ਰਅ ਸ਼ਰੀਅਤ ਨਾ ਵੰਡ ਵੰਡਾਇੰਦਾ। ਸਤਿ ਸਰੂਪੀ ਨੌਜਵਾਨ, ਮਰਦ ਮਰਦਾਨਾ ਇਕ ਅਖਵਾਇੰਦਾ। ਜਿਸ ਦਾ ਜਲਵਾ ਨੂਰ ਮਹਾਨ, ਆਦਿ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਮਿਹਰਵਾਨ, ਮਹਿਬੂਬ ਇਕੋ ਇਕ ਅਖਵਾਇੰਦਾ। ਪਤਿਪਰਮੇਸ਼ਵਰ ਹੋ ਪਰਧਾਨ, ਪਾਰਬ੍ਰਹਮ ਪ੍ਰਭ ਆਪਣੀ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਦ੍ਰਿੜਾਇੰਦਾ। ਧੁਰ ਦੀ ਕਰਨੀ ਅਗੰਮ ਅਥਾਹ, ਬੇਪਰਵਾਹ ਆਪ ਜਣਾਈਆ। ਧੁਰ ਸੰਦੇਸ਼ਾ ਇਕ ਸੁਣਾ, ਸ਼ਬਦੀ ਆਵਾਜ਼ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਬਿਨ ਅੱਖਾਂ ਰਿਹਾ ਜਣਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਬੋਲੋ ਜ਼ਬਾਨ, ਬੇਖਬਰਾਂ ਖ਼ਬਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਦ ਅਭੇਦਾ

ਆਪ ਦ੍ਰਿੜਾਈਆ । ਭੇਦ ਅਭੇਦਾ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪ ਖੁਲ੍ਹਾਈਆ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨ, ਮਹਿਬੂਬ ਆਪਣੇ ਹੱਥ ਰੱਖੇ ਵਡਿਆਈਆ । ਏਕੰਕਾਰਾ ਨੌਜਵਾਨ, ਮਰਦ ਮਰਦਾਨਾ ਆਪਣੀ ਧਾਰ ਚਲਾਈਆ। ਆਦਿ ਨਿਰੰਜਣ ਜੋਤੀ ਨੂਰ ਨੂਰ ਮਹਾਨ, ਨਿਰਗੁਣ ਆਪਣੀ ਕਾਰ ਕਮਾਈਆ । ਅਬਿਨਾਸ਼ੀ ਕਰਤਾ ਝੁਲਾਵਣਹਾਰਾ ਸਚ ਨਿਸ਼ਾਨ, ਸਤਿ ਸਤਿਵਾਦੀ ਖ਼ੁਸ਼ੀ ਮਨਾਈਆ। ਸ੍ਰੀ ਭਗਵਾਨ ਵੇਖਣਹਾਰਾ ਦੋ ਜਹਾਨ, ਬ੍ਰਹਿਮੰਡ ਖੰਡ ਆਪਣੇ ਵਿਚੋਂ ਪਰਗਟਾਈਆ। ਪਾਰਬ੍ਰਹਮ ਪ੍ਰਭ ਦੇਵਣਹਾਰ ਫ਼ਰਮਾਨ, ਧੁਰ ਸੰਦੇਸ਼ਾ ਇਕ ਅਲਾਈਆ। ਤਖ਼ਤ ਨਿਵਾਸੀ ਰਾਜ ਰਾਜਾਨ, ਸਚ ਸਿੰਘਾਸਣ ਬਹਿ ਬਹਿ ਆਪਣੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਇਕ ਇਕੱਲਾ, ਏਕੰਕਾਰ ਵੱਡੀ ਵਡਿਆਈਆ। ਵਸਣਹਾਰਾ ਸਚ ਮਹੱਲਾ, ਸਚ ਦਵਾਰੇ ਸੋਭਾ ਪਾਈਆ। ਜੋਤੀ ਸ਼ਬਦੀ ਧਾਰ ਰੱਲਾ, ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਆਪਣੇ ਪਰਕਾਸ਼ ਆਪੇ ਬੱਲਾ, ਕੋਇ ਜਨਮੇ ਨਾ ਪਿਤਾ ਮਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਸਚ ਦਵਾਰੇ ਆਪੇ ਮੱਲਾ, ਮੁਕਾਮੇ ਹਕ ਡੇਰਾ ਲਾਈਆ। ਅੰਦਰ ਬਾਹਰ ਗੁਪਤ ਜ਼ਾਹਰ ਨਿਰਗੁਣ ਆਪਣਾ ਫੜਕੇ ਆਪੇ ਪੱਲਾ, ਨਿਰਾਕਾਰ ਨਿਰੰਕਾਰ ਨਿਰਵੈਰ ਖੇਲ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪਣੇ ਹੱਥ ਰਖਾਈਆ। ਧੁਰ ਦਾ ਖੇਲ ਪੁਰਖ ਸਮਰਥ, ਹਰਿ ਕਰਤਾ ਆਪ ਜਣਾਇੰਦਾ। ਸਚ ਦਵਾਰੇ ਰਿਹਾ ਵਸ, ਛੱਪਰ ਛੰਨ ਨਾ ਕੋਇ ਸੁਹਾਇੰਦਾ। ਮੰਡਲ ਮੰਡਪ ਨਾ ਕੋਇ ਰਵ ਸਸ, ਜ਼ਿਮੀਂ ਆਸਮਾਨ ਨਜ਼ਰ ਕੋਇ ਨਾ ਆਇੰਦਾ। ਰੂਪ ਰੰਗ ਰੇਖ ਨਾ ਕੋਇ ਤੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਨਾ ਕੋਇ ਜੁੜਾਇੰਦਾ। ਤ੍ਰੈਗੁਣ ਮਾਇਆ ਚਲੇ ਕੋਈ ਨਾ ਰਥ, ਪੰਜ ਦੱਸ ਵੰਡ ਨਾ ਕੋਇ ਵੰਡਾਇੰਦਾ। ਪੂੰਜੀ ਕੁਛ ਨਾ ਆਵੇ ਹੱਥ, ਖ਼ਾਲੀ ਹੱਥ ਸਰਬ ਫਿਰਾਇੰਦਾ। ਸਤਿ ਸਤਿਵਾਦੀ ਆਦਿ ਜੁਗਾਦੀ ਆਪਣੀ ਖੇਲ ਕਰੇ ਅਕਥ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤੀ ਢੋਲਾ ਕੋਇ ਨਾ ਗਾਇੰਦਾ। ਉਚ ਅਗੰਮ ਅਥਾਹ ਬੇਪਰਵਾਹ ਨਿਰਾਕਾਰ ਆਪੇ ਰਿਹਾ ਵਸ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਸੋਭਾਵੰਤ ਡੇਰਾ ਲਾਇੰਦਾ। ਧੁਰ ਦਾ ਪੀਰ ਬੇਨਜ਼ੀਰ ਲਾਤਸਵੀਰ ਲਾਸ਼ਰੀਕ ਹਕ ਤੌਫ਼ੀਕ, ਤੁਆਰਫ਼ ਆਪਣੇ ਨਾਲ ਕਰਾਇੰਦਾ। ਬੈਠਾ ਰਹੇ ਸਦਾ ਅਤੀਤ, ਨਾ ਠਾਂਡਾ ਨਾ ਸੀਤ, ਅਗਨੀ ਅੱਗ ਨਾ ਕੋਇ ਤਪਾਇੰਦਾ। ਨਾ ਢੋਲਾ ਗਾਏ ਗੀਤ, ਨਾ ਮਾਰਗ ਕੋਇ ਰੀਤ, ਹਸਤ ਕੀਟ ਰੂਪ ਨਾ ਕੋਇ ਵਖਾਇੰਦਾ। ਘਰ ਸਵਾਮੀ ਘਰ ਠਾਕਰ ਘਰ ਕਰੇ ਪ੍ਰੀਤ, ਘਰ ਮੇਲਾ ਸਹਿਜ ਮਿਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚੇ ਘਰ, ਸਚ ਦਵਾਰਾ ਇਕੋ ਇਕ ਸੁਹਾਇੰਦਾ। ਸਚ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਦਏ ਵਡਿਆਈਆ। ਆਪ ਬਣਾਏ ਆਪਣੀ ਬਣਤ, ਬਾਡੀ ਸੰਗ ਨਾ ਕੋਇ ਰਖਾਈਆ। ਖੇਲੇ ਖੇਲ ਸ੍ਰੀ ਭਗਵੰਤ, ਭਗਵਨ ਆਪਣੀ ਕਾਰ ਕਮਾਈਆ। ਵੇਸ ਵਟਾਏ ਨਾਰ ਕੰਤ, ਨਰ ਨਰਾਇਣ ਸੇਜ ਸੁਹਜੰਣੀ ਆਪੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸਚ ਦਵਾਰੇ ਬਹਿ ਬਹਿ ਖ਼ੁਸ਼ੀ ਮਨਾਈਆ। ਸਚ ਦਵਾਰਾ ਸੋਭਨੀਕ, ਸਚਖੰਡ ਮਿਲੇ ਵਡਿਆਈਆ। ਜਿਥੇ ਅਵਰ ਨਾ ਕੋਇ ਸ਼ਰੀਕ, ਸ਼ਿਰਕਤ ਵੰਡ ਨਾ ਕੋਇ ਵੰਡਾਈਆ। ਹਰਿ ਕਾਦਰ ਕਰਤਾ ਇਕ ਤੌਫੀਕ, ਦੂਜੇ ਦਰ ਨਾ ਮੰਗਣ ਜਾਈਆ। ਛਤਰ ਝੁੱਲੇ ਹਰਿ ਸਾਚੇ ਸੀਸ, ਸੀਸ ਜਗਦੀਸ਼ ਸਮਝ ਕੋਇ ਨਾ ਪਾਈਆ। ਨਾ ਕਲਮਾ ਨਾ ਕੋਇ ਹਦੀਸ, ਨਾ ਹਜ਼ਰਤ

ਕਰੇ ਪੜ੍ਹਾਈਆ। ਮਿਹਰਵਾਨ ਆਪਣੀ ਕਰੇ ਆਪ ਬਖ਼ਸ਼ੀਸ਼, ਬਖ਼ਸ਼ਿਸ਼ ਆਪਣੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹੱਲ ਅਟਲ ਇਕੋ ਨੂਰ ਕਰੇ ਰੁਸ਼ਨਾਈਆ। ਮਹੱਲ ਅਟਲ ਸਚ ਪਰਕਾਸ਼, ਪਰਕਾਸ਼ਵਾਨ ਆਪ ਕਰਾਇੰਦਾ। ਦੀਵਾ ਬਾਤੀ ਕਮਲਾਪਾਤੀ ਕੋਈ ਨਾ ਰੱਖੇ ਸਾਥ, ਧੂਪ ਦੀਪ ਹਵਨ ਵੰਡ ਨਾ ਕੋਇ ਵੰਡਾਇੰਦਾ। ਆਦਿ ਜੁਗਾਦਿ ਨਿਤ ਨਵਿਤ ਆਪਣੇ ਮੰਡਲ ਆਪਣੇ ਘਰ ਆਪਣੇ ਗ੍ਰਹਿ ਪਾਵੇ ਆਪਣੀ ਰਾਸ, ਸਤਿ ਸਵਾਮੀ ਅੰਤਰਜਾਮੀ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰਾ ਏਕੰਕਾਰਾ ਮਹੱਲ ਮੁਨਾਰਾ ਆਪਣਾ ਆਪ ਸੁਹਾਇੰਦਾ। ਮਹੱਲ ਮੁਨਾਰਾ ਊਚੋ ਊਚ, ਹਰਿ ਦੇਵਣਹਾਰ ਵਡਿਆਈਆ। ਦੂਸਰ ਸਕੇ ਨਾ ਕੋਇ ਬੂਝ, ਬੇਅੰਤ ਕਹਿ ਕਹਿ ਢੋਲਾ ਇਕ ਸੁਣਾਈਆ। ਆਪਣੇ ਅੰਦਰ ਰੱਖੇ ਆਪਣੀ ਸੂਝ, ਸਚ ਸਵਾਮੀ ਬੇਪਰਵਾਹੀਆ। ਜਿਸ ਦੀ ਦਿਸ਼ਾ ਸਮਝ ਨਾ ਆਏ ਕੂਟ, ਉੱਤਰ ਪੂਰਬ ਪੱਛਮ ਦੱਖਣ ਦਹਿ ਦਿਸ਼ਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਿਸ ਦਾ ਤਤ ਵਜੂਦ ਨਾ ਕਲਬੂਤ, ਮਨਸਾ ਨਜ਼ਰ ਕੋਇ ਨਾ ਆਈਆ। ਸਚਖੰਡ ਦਵਾਰੇ ਹਰਿ ਕਰਤਾ ਪੁਰਖ, ਆਪਣੀ ਕਰਨੀ ਕਾਰ ਕਮਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਇ ਜਣਾਈਆ। ਆਪਣੀ ਆਪੇ ਜਾਣੇ ਪਰਖ, ਪ੍ਰੀਖਿਆ ਵਿਚ ਖੇਲ ਨਾ ਕੋਇ ਖਿਲਾਈਆ। ਆਪੇ ਠਾਕਰ ਆਪੇ ਸੇਵਕ ਆਪੇ ਚਾਕਰ ਆਪੇ ਦੇਵਣਹਾਰਾ ਦਰਸ, ਦੀਦਾਰੀ ਆਪੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਆਪਣਾ ਹੁਕਮ ਵਰਤਾਈਆ। ਆਪਣਾ ਹੁਕਮ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਸੁਤ ਦੁਲਾਰਾ ਸ਼ਬਦ ਉਠਾਲ, ਧੁਰ ਦਾ ਹੁਕਮ ਸੁਣਾਈਆ। ਉਠ ਲਾਡਲੇ ਮੇਰੇ ਲਾਲ, ਲਾਲਨ ਦੇਵਣਹਾਰ ਵਡਿਆਈਆ। ਥਿਰ ਘਰ ਵੇਖ ਆਪਣੀ ਸੱਚੀ ਧਰਮਸਾਲ, ਧਰਮ ਦਵਾਰਾ ਇਕ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਖ਼ਿਆਲ, ਬਿਨ ਨੇਤਰ ਅੱਖ ਖੁਲ੍ਹਾਈਆ । ਤ੍ਰੈਗੁਣ ਉਠ ਹੋ ਪਰਧਾਨ, ਪੰਜ ਤਤ ਆਪਣਾ ਪੜਦਾ ਲਾਹੀਆ। ਜੁਗ ਚੌਕੜੀ ਬੀਤੇ ਵਿਚ ਜਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਫੇਰਾ ਪਾਈਆ। ਨਿਰਗੁਣ ਸਰਗੁਣ ਖੇਲ ਖੇਲਦਾ ਰਿਹਾ ਹੋ ਪਰਧਾਨ, ਪਰਮ ਪੁਰਖ ਪਰਮਾਤਮ ਆਤਮ ਵੰਡ ਵੰਡਾਈਆ। ਪਾਰਬ੍ਰਹਮ ਬ੍ਰਹਮ ਦੇਂਦਾ ਰਿਹਾ ਨਿਸ਼ਾਨ, ਬ੍ਰਹਮ ਅਪਣਾ ਰੂਪ ਦਰਸਾਈਆ। ਹੁਕਮੇ ਅੰਦਰ ਹੁਕਮਰਾਨ, ਧੁਰ ਸੰਦੇਸ਼ਾ ਇਕ ਸਮਝਾਈਆ। ਤੱਤਾਂ ਵਾਲੀ ਖੋਲ੍ਹ ਦੁਕਾਨ, ਵਸਤ ਧੁਰ ਦੀ ਵਿਚ ਰਖਾਈਆ। ਜਿਸ ਨੂੰ ਸਕੇ ਨਾ ਕੋਇ ਪਹਿਚਾਨ, ਜਗਤ ਨੇਤਰ ਨਜ਼ਰ ਨਾ ਆਈਆ। ਜੁਗ ਚੌਕੜੀ ਹੋ ਪਰਧਾਨ, ਪੁਰਖ ਅਬਿਨਾਸ਼ੀ ਆਪਣੀ ਬੂਝ ਬੁਝਾਈਆ। ਬ੍ਰਹਮੇ ਇਕ ਫੁੰਕਾਰਾ ਲਾਇਆ ਕਾਨ, ਸੁਰਤੀ ਸੁਰਤ ਸੁਰਤ ਭੁਲਾਈਆ। ਚਾਰੇ ਵੇਦਾਂ ਦੇ ਗਿਆਨ, ਗਿਆਤਾ ਇਕੋ ਵਾਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਕਰਨੀ ਆਪਣੇ ਹੱਥ ਰਖਾਈਆ । ਧੁਰ ਦੀ ਕਰਨੀ ਹਰਿ ਕਰਨੇ ਯੋਗ, ਦੂਜਾ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਸਰਗੁਣ ਕਰ ਸੰਜੋਗ, ਪਤ ਪਤਨੀ ਵੇਸ ਵਟਾਇੰਦਾ। ਭਾਗ ਲਗਾ ਕੇ ਕਾਇਆ ਕੋਟ, ਬੰਕ ਦਵਾਰ ਹਰਿ ਸੁਹਾਇੰਦਾ। ਆਦਿ ਨਿਰੰਜਣ ਜੋਤ ਨਿਰੰਜਣ ਜਗਾ ਕੇ ਜੋਤ, ਦੀਵਾ ਬਾਤੀ ਘਰ ਘਰ ਆਪ ਰੁਸ਼ਨਾਇੰਦਾ । ਸ਼ਬਦ ਅਗੰਮੀ ਲਾ ਕੇ ਚੋਟ, ਗ੍ਰਹਿ ਮੰਦਰ ਨਗਾਰਾ ਇਕ ਵਜਾਇੰਦਾ।

ਆਸਾ ਤ੍ਰਿਸ਼ਨਾ ਮਾਇਆ ਮਮਤਾ ਹਉਮੇ ਹੰਗਤਾ ਕਾਮ ਕਰੋਧ ਲੋਭ ਮੋਹ ਹੰਕਾਰ ਭਰ ਕੇ ਪੋਟ, ਤਤਵ ਤਤ ਵਿਚ ਸਮਾਇੰਦਾ। ਹੱਡ ਮਾਸ ਨਾੜੀ ਰਕਤ ਬੂੰਦ ਕਰਕੇ ਧੁਰ ਦੀ ਸੋਚ, ਸਵੱਛ ਸਰੂਪੀ ਆਪਣੀ ਕਾਰ ਕਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਖਿਲਾਇੰਦਾ। ਧੁਰ ਦੀ ਖੇਲ ਕਰਨੇਹਾਰਾ, ਆਪਣੇ ਹੱਥ ਰੱਖੇ ਵਡਿਆਈਆ। ਇਕੋ ਸ਼ਬਦੀ ਸੁਤ ਬਲਕਾਰਾ, ਬਲੀ ਬਲਵਾਨ ਆਪ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਜੋ ਦੇਵਣਹਾਰ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਜੁਗ ਚੌਕੜੀ ਬਣ ਕੇ ਸੇਵਾਦਾਰਾ, ਸਾਚੀ ਸੇਵਾ ਇਕ ਵਖਾਈਆ। ਕਾਗਤ ਕਲਮ ਨਾ ਲਿਖਣਹਾਰਾ, ਮਸਾਵਣੀ ਰੰਗ ਨਾ ਕੋਇ ਚੜ੍ਹਾਈਆ। ਨਿਉਂ ਨਿਉਂ ਸੱਯਦਾ ਸੀਸ ਕਰ ਨਿਮਸਕਾਰਾ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਚਾਰੇ ਖਾਣੀ ਕਰ ਪਨਿਹਾਰਾ, ਚਾਰੇ ਬਾਣੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪਣੇ ਹੱਥ ਰਖਾਈਆ। ਧੁਰ ਦੀ ਧਾਰ ਆਪਣੇ ਹੱਥ ਰੱਖ, ਰੱਖਿਆ ਕਰੇ ਹਰ ਘਟ ਥਾਈਂਆ। ਅਬਿਨਾਸ਼ੀ ਕਰਤਾ ਪੁਰਖ ਸਮਰਥ, ਦਾਤਾ ਦਾਨੀ ਬੇਪਰਵਾਹੀਆ। ਜੁਗ ਚੌਕੜੀ ਹੋ ਪਰਗਟ, ਗੁਰ ਅਵਤਾਰ ਲਏ ਪਰਗਟਾਈਆ। ਨਾਮ ਨਿਧਾਨਾ ਦੇ ਕੇ ਦਾਤ, ਵਸਤ ਅਮੋਲਕ ਝੋਲੀ ਪਾਈਆ। ਅੰਤਰ ਅੰਤਰ ਜੋੜ ਕੇ ਨਾਤ, ਧੁਰ ਦਾ ਮੇਲਾ ਲਏ ਮਿਲਾਈਆ। ਬਿਨ ਅੱਖਰਾਂ ਵਾਲੀ ਦੱਸੇ ਗਾਥ, ਨਿਰਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਤ ਨਵਿਤ ਆਪਣਾ ਖੇਲ ਵਖਾਈਆ। ਨਿਤ ਨਵਿਤ ਖੇਲ ਕਰਦਾ, ਕਰਤਾ ਪੁਰਖ ਦਇਆ ਕਮਾਈਆ । ਜੁਗ ਚੌਕੜੀ ਵੇਸ ਧਰਦਾ, ਰੂਪ ਅਨੂਪ ਆਪ ਵਟਾਈਆ। ਸ਼ਬਦੀ ਢੋਲਾ ਇਕੋ ਪੜ੍ਹਦਾ, ਦੂਜਾ ਰਾਗ ਨਾ ਕੋਇ ਸੁਣਾਈਆ। ਸੰਤ ਸੁਹੇਲੇ ਸਾਚੇ ਵਰਦਾ, ਜਨ ਭਗਤਾਂ ਮੇਲ ਮਿਲਾਈਆ। ਗੁਰਮੁਖਾਂ ਅੰਦਰ ਆਪੇ ਵੜਦਾ, ਕਾਇਆ ਮੰਦਰ ਅੰਦਰ ਮਹੱਲ ਅਟਲ ਸੋਭਾ ਪਾਈਆ। ਗੁਰਸਿਖਾਂ ਲੇਖਾ ਆਪੇ ਕਰਦਾ, ਕਰਨੀ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ । ਦਏ ਵਡਿਆਈ ਆਦਿ ਜੁਗਾਦਿ, ਜੁਗ ਚੌਕੜੀ ਵੇਖ ਵਖਾਇੰਦਾ। ਸ਼ਬਦ ਅਗੰਮੀ ਇਕੋ ਨਾਦ, ਬ੍ਰਹਮ ਬ੍ਰਹਿਮਾਦ ਆਪ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬਣਾ ਕੇ ਆਪਣੀ ਸ਼ਾਖ਼, ਸ਼ਨਾਖ਼ਤ ਵਿਚੋਂ ਬਾਹਰ ਕਢਾਇੰਦਾ। ਮੇਟਣਹਾਰਾ ਸਦਾ ਅੰਧੇਰੀ ਰਾਤ, ਸਚ ਪਰਕਾਸ਼ ਜੋਤੀ ਜੋਤ ਡਗਮਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਤ ਨਵਿਤ ਆਪਣਾ ਹੁਕਮ ਵਰਤਾਇੰਦਾ। ਨਿਤ ਨਵਿਤ ਹੁਕਮੀ ਕਾਰ, ਹਰਿ ਕਰਤਾ ਆਪ ਕਮਾਈਆ। ਵੇਖਣਹਾਰਾ ਜੁਗ ਚੌਕੜੀ ਚਾਰ, ਕੋਟਨ ਕੋਟ ਕਾਲ ਹੁਕਮੇ ਵਿਚ ਫਿਰਾਈਆ। ਸੇਵਾ ਲਾ ਗੁਰੂ ਅਵਤਾਰ, ਸਾਚੀ ਸਿਖਿਆ ਇਕ ਸਮਝਾਈਆ। ਪੀਰ ਪੈਗ਼ੰਬਰਾਂ ਦੇ ਅਧਾਰ, ਧੁਰ ਦੀ ਸਿਖਿਆ ਕਰੇ ਪੜ੍ਹਾਈਆ। ਕਾਇਆ ਕਾਅਬਾ ਕਰਕੇ ਤਿਆਰ, ਹੁਜਰਾ ਹਕ ਦਏ ਵਖਾਈਆ। ਜਲਵਾ ਨੂਰ ਕਰ ਉਜਿਆਰ, ਅੰਧ ਅੰਧੇਰਾ ਦਏ ਮਿਟਾਈਆ। ਇਕੋ ਮਾਰ ਅਗੰਮੀ ਆਵਾਜ਼, ਹੂ ਹੂ ਨਾਅਰਾ ਦਏ ਸੁਣਾਈਆ। ਹੂਬਹੂ ਨਜ਼ਰੀ ਆਏ ਆਪ ਨਿਰੰਕਾਰ, ਏਕਾ ਦੂਆ ਭਉ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੇਵੇ ਵਡਿਆਈ ਸੱਚੀ ਉਪਮਾ, ਅਬਿਨਾਸ਼ੀ ਕਰਤਾ ਮਿਹਰ ਨਜ਼ਰ ਉਠਾਇੰਦਾ। ਗੀਤ ਨਾ ਗਾਵੇ ਕੋਈ ਮੁਖਣਾ, ਅਨਹਦ ਨਾਦੀ ਅਗੰਮੀ ਰਾਗ

ਸੁਣਾਇੰਦਾ। ਘਰ ਸਾਚਾ ਦੇਵੇ ਧੁਰ ਦਾ ਸੁਖਣਾ, ਸੁਖ ਸਾਗਰ ਰੂਪ ਵਟਾਇੰਦਾ। ਨਿਰਗੁਣ ਧਾਰੋਂ ਆਪੇ ਉਠਣਾ, ਆਪ ਆਪਣਾ ਬਲ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਹੁਕਮੇ ਅੰਦਰ ਰਾਹ ਚਲਾਇੰਦਾ। ਹੁਕਮੇ ਅੰਦਰ ਖੇਲ ਅਪਾਰ, ਹਰਿ ਕਰਤਾ ਆਪ ਕਰਾਈਆ। ਹੁਕਮੇ ਅੰਦਰ ਸੁਤ ਦੁਲਾਰ, ਸ਼ਬਦੀ ਰੂਪ ਪਰਗਟਾਈਆ। ਹੁਕਮੇ ਅੰਦਰ ਓਮ ਉਜਿਆਰ, ਆਪਣੀ ਕਲ ਧਰਾਈਆ। ਹੁਕਮੇ ਅੰਦਰ ਨਿਰਗੁਣ ਨਿਰਗੁਣ ਬਣ ਕੇ ਸਾਂਝਾ ਯਾਰ, ਸੋਹੰ ਰੂਪ ਸਮਾਈਆ। ਹੁਕਮੇ ਅੰਦਰ ਵਸ ਕੇ ਬਾਹਰ, ਸਚ ਸਿੰਘਾਸਣ ਰਾਮ ਬੈਠਾ ਆਸਣ ਲਾਈਆ। ਹੁਕਮੇ ਅੰਦਰ ਭਰ ਭੰਡਾਰ, ਵਸਤ ਅਮੋਲਕ ਝੋਲੀ ਪਾਈਆ। ਹੁਕਮੇ ਅੰਦਰ ਲੱਖ ਚੁਰਾਸੀ ਕਰ ਕੇ ਖ਼ਬਰਦਾਰ, ਘੜ ਭਾਂਡੇ ਵੇਖ ਵਖਾਈਆ। ਹੁਕਮੇ ਅੰਦਰ ਘਰ ਘਰ ਦੀਆ ਬਾਤੀ ਕਰ ਉਜਿਆਰ, ਹੁਕਮੇ ਅੰਦਰ ਸ਼ਬਦੀ ਨਾਦ ਸੁਣਾਈਆ। ਹੁਕਮੇ ਅੰਦਰ ਅੰਮ੍ਰਿਤ ਦੇ ਕੇ ਦੇਵੇ ਠਾਰ, ਹੁਕਮੇ ਅੰਦਰ ਝਿਰਨਾ ਕਵਲ ਨਾਭ ਝਿਰਾਈਆ। ਹੁਕਮੇ ਅੰਦਰ ਧੂੰਆਂਧਾਰ, ਹੁਕਮੇ ਅੰਦਰ ਸੁੰਨ ਸਮਾਧ ਵਖਾਈਆ। ਹੁਕਮੇ ਅੰਦਰ ਬਜਰ ਕਪਾਟੀ ਤਾਲਾ ਮਾਰ, ਹੁਕਮੇ ਅੰਦਰ ਪੜਦਾ ਦਏ ਉਠਾਈਆ। ਹੁਕਮੇ ਅੰਦਰ ਚੌਦਾਂ ਲੋਕ ਹਾਟੀ ਕਰ ਤਿਆਰ, ਚੌਦਾਂ ਤਬਕ ਵੇਖੇ ਚਾਈਂ ਚਾਈਂਆ। ਹੁਕਮੇ ਅੰਦਰ ਚੌਦਾਂ ਵਿਦਿਆ ਕਰ ਤਿਆਰ, ਹੁਕਮੇ ਅੰਦਰ ਅੱਖਰਾਂ ਵਾਲੀ ਕਰੇ ਪੜ੍ਹਾਈਆ। ਹੁਕਮੇ ਅੰਦਰ ਕਲਮ ਸ਼ਾਹੀ ਕਾਗ਼ਜ਼ ਕਰ ਅਧਾਰ, ਹੁਕਮੇ ਅੰਦਰ ਹਰਫ਼ ਹਰੂਫ਼ ਨਾਤਾ ਦਏ ਜੁੜਾਈਆ। ਹੁਕਮੇ ਅੰਦਰ ਖੇਲ ਖੇਲ ਕੇ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਹੁਕਮੇ ਅੰਦਰ ਭੇਜ ਤੇਈ ਅਵਤਾਰ, ਦੁਤਰ ਪਾਰ ਕਰਾਈਆ। ਹੁਕਮੇ ਅੰਦਰ ਭਗਤ ਅਠਾਰਾਂ ਬੋਲ ਜੈਕਾਰ, ਧੁਰ ਦਾ ਨਾਅਰਾ ਗਏ ਸੁਣਾਈਆ। ਹੁਕਮੇ ਅੰਦਰ ਈਸਾ ਮੂਸਾ ਮੁਹੰਮਦ ਕਰ ਕੇ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ। ਹੁਕਮੇ ਅੰਦਰ ਨਾਨਕ ਗੋਬਿੰਦ ਕਰ ਨਿਮਸਕਾਰ, ਘਰ ਠਾਂਡੇ ਸੀਸ ਨਿਵਾਈਆ। ਹੁਕਮੇ ਅੰਦਰ ਚਾਰੇ ਵੇਦ ਕਰ ਤਿਆਰ, ਚਾਰੇ ਖਾਣੀ ਚਾਰੇ ਬਾਣੀ ਦਿਤੀ ਜਣਾਈਆ। ਹੁਕਮੇ ਅੰਦਰ ਸ਼ਾਸਤਰ ਸਿਮਰਤ ਪਾਵਣ ਸਾਰ, ਹੁਕਮੇ ਅੰਦਰ ਗੀਤਾ ਗਿਆਨ ਦਿਤਾ ਦ੍ਰਿੜਾਈਆ। ਹੁਕਮੇ ਅੰਦਰ ਅੰਜੀਲ ਕੁਰਾਨ ਅਲਫ਼ ਯੇ ਬਣਾਇਆ ਮਨਾਰ, ਮਜ਼ਾਰ ਸਭ ਦਾ ਦਿਤਾ ਵਖਾਈਆ। ਹੁਕਮੇ ਅੰਦਰ ਗੁਰ ਅਵਤਾਰ ਦੇ ਕੇ ਗਏ ਬਿਆਨ, ਗ੍ਰੰਥ ਪੰਥ ਮਾਰਗ ਰਾਹ ਜਗਤ ਵਖਾਈਆ। ਹੁਕਮੇ ਅੰਦਰ ਦ੍ਰਿਸ਼ਟੀ ਇਸ਼ਟੀ ਸ੍ਰਿਸ਼ਟੀ ਕਰਿਆ ਖੇਲ ਅਪਾਰ, ਗ੍ਰਿਹਸਤੀ ਜੋਗੀ ਸਨਿਆਸੀ ਜੰਗਮ ਰੂਪ ਵਟਾਈਆ। ਹੁਕਮੇ ਅੰਦਰ ਦੋਜ਼ਖ਼ ਬਹਿਸ਼ਤੀ, ਨਰਕ ਸਵਰਗ ਰਚਨ ਰਚਾਈਆ। ਸਭ ਤੋਂ ਉੱਤਮ ਹਰਿ ਕਾ ਸ਼ਬਦ, ਜੋ ਗੁਰਮੂਰਤ ਨਜ਼ਰੀ ਆਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਨਾ ਕੋਈ ਦੀਨ ਨਾ ਮਜ਼੍ਹਬ, ਜ਼ਾਤ ਪਾਤ ਨਾ ਵੰਡ ਵੰਡਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਕਰਦੇ ਅਦਬ, ਨਿਉਂ ਨਿਉਂ ਸੀਸ ਝੁਕਾਈਆ । ਜਿਸ ਦੇ ਅੱਗੇ ਪਿਛੇ ਜਾਵਣ ਵਾਲਾ ਅਗੰਮਾ ਆਵੇ ਕਦਮ, ਚਾਰ ਕੁੰਟ ਦਹਿ ਦਿਸ਼ਾ ਹਰ ਘਟ ਜ਼ਿਮੀਂ ਅਸਮਾਨਾਂ ਦੋ ਜਹਾਨਾਂ ਨਜ਼ਰੀ ਇਕੋ ਵਾਰ ਆਈਆ। ਉਸ ਦਾ ਲੇਖਾ ਕੋਈ ਨਾ ਸਕੇ ਬਦਲ, ਅਦਲ ਆਪਣੇ ਹੱਥ ਵਖਾਈਆ। ਸਾਚਾ ਗੁਰੂ ਕੋਈ ਕਰ ਨਾ ਸਕੇ ਕਤਲ, ਮਕਤੂਲ ਰੂਪ ਨਾ ਕੋਇ ਵਟਾਈਆ। ਪੰਜ ਤਤ ਉਸ ਦਾ ਤੋਲ ਨਾ ਸਕੇ ਵਜਨ, ਤਰਾਜ਼ੂ ਮਾਤ ਨਾ ਕੋਇ ਚੜ੍ਹਾਈਆ। ਜਗ ਨੇਤਰ ਕੋਈ ਵੇਖ ਨਾ ਸਕੇ ਚਰਨ, ਸਰਨ ਨਜ਼ਰ ਕੋਇ ਨਾ ਪਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਹੁਕਮੇ ਅੰਦਰ ਹਰ ਪ੍ਰਕਿਰਤੀ, ਤੱਤਾਂ ਵਿਚ ਸਮਾਈਆ। ਹੁਕਮੇ ਅੰਦਰ ਸੁਰਤੀ ਨਿਰਤੀ, ਅਗੰਮੀ ਖੇਲ ਜਣਾਈਆ। ਹੁਕਮ ਅੰਦਰ ਬੰਨ੍ਹੇ ਬਿਰਤੀ, ਅੰਤਰ ਆਤਮ ਵੇਖ ਵਖਾਈਆ। ਹੁਕਮੇ ਅੰਦਰ ਖੋਲ੍ਹੇ ਖਿੜਕੀ, ਬੰਦ ਕਿਵਾੜੀ ਪੜਦਾ ਲਾਹੀਆ। ਹੁਕਮੇ ਅੰਦਰ ਸੇਜ ਵਖਾਏ ਪਿਰ ਦੀ, ਪੀਆ ਪ੍ਰੀਤਮ ਮੇਲ ਮਿਲਾਈਆ। ਹੁਕਮੇ ਅੰਦਰ ਮੇਲ ਮਿਲਾਏ ਵਿਛੁੰਨੀ ਚਿਰ ਦੀ, ਫੜ ਬਾਹੋਂ ਗਲੇ ਲਗਾਈਆ। ਹੁਕਮੇ ਅੰਦਰ ਕਵਲ ਫੁੱਲ ਗ਼ੁੰਚਾ ਫੁਲ ਫੁਲਵਾੜੀ ਖਿਲਦੀ, ਕਲੀ ਕਲੀ ਕਲੀ ਮਹਿਕਾਈਆ। ਹੁਕਮੇ ਅੰਦਰ ਸਖ਼ੀ ਸਹੇਲੀ ਮੰਜ਼ਲ ਚੜ੍ਹਦੀ, ਪੰਧ ਆਪਣਾ ਇਕ ਮੁਕਾਈਆ। ਹੁਕਮੇ ਅੰਦਰ ਆਤਮ ਮਿਲ ਪਰਮਾਤਮ ਸੋਹੰ ਢੋਲਾ ਪੜ੍ਹਦੀ, ਤੂੰ ਮੇਰਾ ਮੈਂ ਤੇਰਾ ਦੋ ਜਹਾਨਾਂ ਝੱਲੀ ਨਾ ਜਾਏ ਜੁਦਾਈਆ। ਤੇਰੇ ਪ੍ਰੇਮ ਪਿਆਰ ਅੰਦਰ ਪਰਮ ਪੁਰਖ ਪਰਮਾਤਮ ਮੈਂ ਘੇਰੇ ਅੰਦਰ ਘਿਰਦੀ, ਬਾਹਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਪਾਰਬ੍ਰਹਮ, ਪਤਿਪਰਮੇਸ਼ਵਰ ਦਇਆ ਕਮਾਇੰਦਾ। ਆਦਿ ਜੁਗਾਦੀ ਜਿਸ ਦਾ ਇਕ ਧਰਮ, ਧਰਮਾਤਮਾ ਦੂਜਾ ਸੰਗ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਜਿਸ ਦੀ ਸਰਨ, ਸਰਨਗਤ ਸਭ ਨੂੰ ਇਕ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਜਿਸਦਾ ਢੋਲਾ ਪੜ੍ਹਨ, ਕੋਟਨ ਕੋਟ ਸਿਫ਼ਤੀ ਨਾਮ ਸਾਲਾਹਿੰਦਾ। ਨਿਤ ਨਵਿਤ ਸਾਧ ਸੰਤ ਜਿਸ ਦੀ ਮੰਜ਼ਲ ਚੜ੍ਹਨ, ਪਾਂਧੀ ਬਣ ਕੇ ਪੰਧ ਮੁਕਾਇੰਦਾ। ਜਿਸ ਦੀ ਸੇਵਾ ਪੰਜ ਤਤ ਤ੍ਰੈਗੁਣ ਮਾਇਆ ਚਾਕਰ ਹੋ ਕੇ ਕਰਨ, ਚਾਕਰੀ ਸਭ ਦੀ ਆਪੇ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਖੇਲ ਖਿਲਾਇੰਦਾ। ਜੁਗ ਚੌਕੜੀ ਦਾ ਇਕੋ ਕਰਤਾ, ਪਰਵਰਦਿਗਾਰ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਘੱਲਦਾ, ਧੁਰ ਸੰਦੇਸ਼ਾ ਇਕ ਸੁਣਾਈਆ। ਜੋਤੀ ਧਾਰ ਹੋ ਕੇ ਅੰਦਰ ਰਲਦਾ, ਸ਼ਬਦੀ ਨਾਦ ਵਜਾਈਆ। ਭੇਵ ਚੁਕਾ ਕੇ ਕਾਇਆ ਡੂੰਘੀ ਡੱਲ ਦਾ, ਮਹੱਲ ਅਟਲ ਕਰੇ ਰੁਸ਼ਨਾਈਆ। ਪੜਦਾ ਲਾਹ ਕੇ ਘੜੀ ਪੱਲ ਦਾ, ਨਿਮਖ ਨਿਮਖ ਦਾ ਲੇਖਾ ਦਏ ਮੁਕਾਈਆ। ਆਰ ਪਾਰ ਕਿਨਾਰੇ ਆਪੇ ਸੱਲ ਦਾ, ਅਧਵਿਚਕਾਰ ਨਾ ਕੋਇ ਅਟਕਾਈਆ। ਮਾਲਕ ਬਣ ਕੇ ਜਲ ਥਲ ਦਾ, ਮਈਅਲ ਖੋਜ ਖੁਜਾਈਆ। ਲੱਖ ਚੁਰਾਸੀ ਅੰਤਰ ਆਤਮ ਡੇਰਾ ਮੱਲਦਾ, ਚਾਓ ਘਨੇਰਾ ਜਨ ਭਗਤਾਂ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਆਪਣਾ ਹੁਕਮ ਮਨਾਈਆ। ਸਤਿ ਸਤਿਵਾਦੀ ਹੁਕਮਨਾਮਾ, ਧੁਰ ਦਰਬਾਰੀ ਆਪ ਘਲਾਇੰਦਾ। ਗੁਰ ਅਵਤਾਰ ਕਰੋ ਧਿਆਨਾ, ਘਰ ਘਰ ਵਿਚੋਂ ਆਪ ਉਠਾਇੰਦਾ। ਪੀਰ ਪੈਗ਼ੰਬਰ ਦਿਉ ਬਿਆਨਾ, ਸਭ ਦੀ ਅੱਖ ਖੁਲ੍ਹਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਆਪਣਾ ਦੱਸੋ ਗਿਆਨਾ, ਹਰਿ ਕਰਤਾ ਮੰਗ ਮੰਗਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਤਿੰਨੇ ਕਰੋ ਪਹਿਚਾਨਾ, ਨੇਤਰ ਅੱਖ ਖੁਲ੍ਹਾਇੰਦਾ। ਕਲਜੁਗ ਕੂੜ ਕੁੜਿਆਰਾ ਵੇਖੋ ਪਰਧਾਨਾ, ਚਾਰੋਂ ਕੁੰਟ ਨਜ਼ਰੀ ਆਇੰਦਾ। ਅੰਤਰ ਆਤਮ ਮਿਲੇ ਨਾ ਕਿਸੇ ਸ੍ਰੀ ਭਗਵਾਨਾ, ਧੁਰ ਸੰਜੋਗੀ ਮੇਲ ਨਾ ਕੋਇ ਕਰਾਇੰਦਾ। ਰਸਨਾ ਜਿਹਵਾ ਬੱਤੀ ਦੰਦ ਢੋਲੇ ਗਾਉਣ ਗਾਣਾ, ਅਨਹਦ ਨਾਦੀ ਨਾਦ ਧੁਨ ਆਤਮਕ ਨਾ ਕੋਇ ਸੁਣਾਇੰਦਾ। ਕੂੜੀ ਕਿਰਿਆ ਲੱਗਾ ਜਗਤ ਜੀਵ ਜਹਾਨਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸਾਚਾ ਕਰਮ ਨਾ ਕੋਇ ਕਮਾਇੰਦਾ। ਪੰਡਤਾਂ ਵਿਦਿਆ ਹੋਇਆ ਅਭਿਮਾਨਾ,

ਮਨ ਕਾ ਮਣਕਾ ਨਾ ਕੋਇ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਦੇਸ਼ਾ ਇਕ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਉਠ ਕੇ ਲਉ ਤੱਕ, ਨਿਰਗੁਣ ਹੋ ਕੇ ਲਉ ਅੰਗੜਾਈਆ। ਸਭ ਦਾ ਲੇਖਾ ਮੁੱਕਿਆ ਹਕੀਕਤ ਹਕ, ਨਿਜ ਨੇਤਰ ਅੱਖ ਮਾਤ ਨਾ ਕੋਇ ਖੁਲ੍ਹਾਈਆ। ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਕਰਮਾਂ ਕਾਂਡਾਂ ਵਿਚ ਗਏ ਫਸ, ਮਾਇਆ ਮਮਤਾ ਮੋਹ ਵਧਾਈਆ। ਜੋ ਆਤਮ ਪਰਮਾਤਮ ਮਿਲਣ ਦਾ ਮਾਰਗ ਆਏ ਦੱਸ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਸਾਰੇ ਕਰਦੇ ਪਾਠ, ਹਵਨ ਆਹੁਤੀ ਦੇ ਦੇ ਘਿਰਤ ਸੁਗੰਧੀ ਰਹੇ ਜਣਾਈਆ। ਫਿਰ ਫਿਰ ਥੱਕੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਅੱਖ ਨਾ ਕੋਇ ਖੁਲ੍ਹਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰਦਵਾਰਿਆਂ ਅੰਦਰ ਕਰਨ ਇਕੱਠ, ਸਤਿਸੰਗ ਲਾ ਲਾ ਕਰਨ ਪੜ੍ਹਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਮਨੂਏ ਉਤੇ ਲਾਏ ਕੋਈ ਨਾ ਸੱਟ, ਸੋਈ ਸੁਰਤ ਨਾ ਕੋਇ ਉਠਾਈਆ। ਚਾਰੋਂ ਕੁੰਟ ਸਾਧਾਂ ਖੋਲ੍ਹੇ ਹੱਟ, ਬਣ ਵਣਜਾਰੇ ਨਾਮ ਵਰਤਾਈਆ। ਸ੍ਰੀ ਭਗਵਾਨ ਕਿਸੇ ਨਾ ਆਇਆ ਹੱਥ, ਖ਼ਾਲੀ ਹੱਥ ਦੇਣ ਦੁਹਾਈਆ। ਰਸਨਾ ਵਾਲਾ ਅੱਖਰਾਂ ਨਾਲ ਗਾਉਂਦੇ ਜਸ, ਵਟਣਾ ਪ੍ਰੇਮ ਰੰਗ ਨਾ ਕੋਇ ਰੰਗਾਈਆ। ਸਚ ਪ੍ਰੀਤੀ ਜੁੜਿਆ ਕਿਸੇ ਨਾ ਨਤ, ਨੌ ਦਵਾਰੇ ਪਾਰ ਕਰਕੇ ਹੱਦ, ਇੰਡ ਪਿੰਡ ਬ੍ਰਹਿਮੰਡ ਡੇਰਾ ਪਾਰ ਨਾ ਕੋਇ ਕਰਾਈਆ। ਚਾਰ ਯਾਰੀ ਨਾਲ ਮਿਲ ਮਿਲ ਕਰਨ ਸੰਗ, ਪੰਚਮ ਬਹਿ ਬਹਿ ਖ਼ੁਸ਼ੀ ਮਨਾਈਆ। ਭਰਮਾਂ ਵਾਲੀ ਢਾਹ ਨਾ ਸਕੇ ਕੰਧ, ਦੂਈ ਦਵੈਤ ਨਾ ਕੋਇ ਚੁਕਾਈਆ। ਬਿਨ ਭਗਤਾਂ ਆਤਮ ਪਰਮਾਤਮ ਨਾਲ ਮਿਲ ਕੇ ਸੋਹੰ ਕੋਇ ਨਾ ਗਾਏ ਛੰਦ, ਸੰਸਾ ਸਕੇ ਨਾ ਕੋਇ ਮਿਟਾਈਆ। ਜਗਤ ਵਡਿਆਈ ਦਾ ਸਾਰੇ ਮਾਣਦੇ ਅਨੰਦ, ਨਿਜਾਨੰਦ ਨਾ ਕੋਇ ਸਮਾਈਆ। ਸ਼ਬਦੀ ਡੋਰੀ ਤੁੱਟਾ ਤੰਦ, ਸੁਰਤੀ ਬੰਧਨ ਕੋਇ ਨਾ ਪਾਈਆ। ਘਰ ਸਵਾਮੀ ਲਾਏ ਕਿਸੇ ਨਾ ਅੰਗ, ਜਗਤ ਦੋਹਾਗਣ ਦਏ ਦੁਹਾਈਆ। ਮਾਸ ਖਲੜੀ ਲਹੂ ਮਿਝ ਰੱਤ ਪਾ ਕੇ ਵੰਡ, ਹਿੱਸਿਆਂ ਵੇਖ ਵਖਾਈਆ। ਜੋ ਮਾਲਕ ਖ਼ਾਲਕ ਸਭ ਦਾ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਬੇਪਰਵਾਹੀਆ। ਸਦਾ ਆਤਮ ਸੇਜਾ ਸੁੱਤਾ ਰਹੇ ਪਲੰਘ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜਿਸ ਵੇਲੇ ਸਤਿਗੁਰ ਪੂਰੇ ਦਾ ਹੋਵੇ ਸੰਗ, ਸਗਲਾ ਲੇਖਾ ਦਏ ਮੁਕਾਈਆ। ਓਥੇ ਕਰਮ ਕਾਂਡ ਸਾਰੇ ਕਰਕੇ ਖੰਡ, ਜਗਤ ਕਿਰਿਆ ਦਏ ਮਿਟਾਈਆ। ਘਰ ਸੁਹਾਗਣ ਨਾਰ ਕਰ ਦੇਵੇ ਅੱਗੇ ਨਾ ਹੋਵੇ ਰੰਡ, ਅੱਗੇ ਦਾ ਰੰਡੇਪਾ ਦਏ ਮੁਕਾਈਆ। ਇਕੋ ਗੀਤ ਸੁਣਾ ਕੇ ਆਪਣਾ ਛੰਦ, ਲੇਖਾ ਮੰਦਰ ਮਸੀਤ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸ੍ਰੀ ਭਗਵਾਨ ਕਹੇ ਗੁਰ ਪੀਰ ਅਵਤਾਰ ਵੇਖੋ ਮੁਰਸ਼ਦ, ਸਦੀ ਚੌਧਵੀਂ ਧਿਆਨ ਲਗਾਈਆ। ਪਰਵਰਦਿਗਾਰ ਮਿਲਣ ਦੀ ਕਿਸੇ ਨਾ ਮਿਲੇ ਫ਼ੁਰਸਤ, ਵੇਲਾ ਨਜ਼ਰ ਕੋਇ ਨਾ ਆਈਆ। ਘਰ ਘਰ ਅੰਦਰ ਮੈਲ ਹੋਈ ਦੁਰਮਤ, ਵੁਜ਼ੂਆਂ ਨਾਲ ਸਾਫ਼ ਨਾ ਕੋਇ ਕਰਾਈਆ। ਕਾਇਆ ਹੁਜਰੇ ਦੀ ਕਰੇ ਨਾ ਕੋਇ ਮੁਰੰਮਤ, ਅੰਦਰ ਵੜ ਕੇ ਵੇਖਣ ਕੋਇ ਨਾ ਆਈਆ। ਨੇਤਰ ਰੋਂਦੀ ਸਾਰੀ ਉਮਤ, ਅਮਲ ਵਿਚ ਨਾ ਕੋਇ ਜਣਾਈਆ। ਕਿਸੇ ਕੰਮ ਨਾ ਆਈ ਕੀਤੀ ਸੁੰਨਤ, ਪਰਵਰਦਿਗਾਰ ਦਏ ਭੁਲਾਈਆ। ਲੇਖਾ ਮੁਕਿਆ ਨਾ ਮੂੰਡ ਮੁੰਨਤ, ਲਬਾਂ ਮੁੱਛ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰਾਂ ਰਿਹਾ ਵਖਾਈਆ। ਪੀਰ ਪੈਗ਼ੰਬਰ ਵੇਖੋ ਨਾਲ ਇਸ਼ਾਰੇ, ਹਰਿ ਕਰਤਾ ਆਪ ਜਣਾਈਆ। ਖ਼ਾਲੀ ਦਿਸਦੇ ਮਸਜਿਦਾਂ

ਵਾਲੇ ਮਨਾਰੇ, ਮੁੱਲਾ ਸ਼ੇਖ਼ ਮੁਸਾਇਕ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਉਚੀ ਕੂਕ ਕੂਕ ਜੋ ਬੋਲਦੇ ਰਹੇ ਜੈਕਾਰੇ, ਰਸਨਾ ਢੋਲੇ ਧੁਰ ਦੇ ਗਾਈਆ। ਉਹ ਖ਼ਾਲੀ ਦਿਸੇ ਸਾਢੇ ਤਿੰਨ ਹੱਥ ਕਾਇਆ ਜਗਤ ਅਖਾੜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਵਖਾਈਆ। ਗੁਰ ਅਵਤਾਰ ਕਹਿਣ ਪ੍ਰਭ ਹੋਏ ਹੈਰਾਨ, ਹੈਰਾਨੀ ਸਾਡੇ ਉਤੇ ਛਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖਿਆ ਮਾਰ ਧਿਆਨ, ਨੌ ਖੰਡ ਪ੍ਰਿਥਮੀ ਸੱਤ ਦੀਪ ਆਪਣੀ ਅੱਖ ਖੁਲ੍ਹਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਸ਼ਰਅ ਸ਼ਰੀਅਤ ਕੀਤਾ ਬੇਈਮਾਨ, ਸਚ ਅਮਾਮ ਨਾ ਕੋਇ ਮਨਾਈਆ। ਮਨ ਵਾਸਨਾ ਹੋਏ ਗ਼ੁਲਾਮ, ਬੁੱਧੀ ਕਰੇ ਨਾ ਕੋਈ ਕਾਮ, ਹੰਕਾਰੀ ਵੜਿਆ ਅੰਦਰ ਸ਼ੈਤਾਨ, ਚਾਰੋਂ ਕੁੰਟ ਰਿਹਾ ਭੁਆਈਆ। ਮਸਲਾ ਹਕ ਨਾ ਕੋਇ ਕੁਰਾਨ, ਇਸਮ ਆਜਮ ਮਿਲਿਆ ਨਾ ਕਿਸੇ ਆਣ, ਤੁਖਮ ਤਾਸੀਰ ਸਕੇ ਨਾ ਕੋਇ ਬਦਲਾਈਆ। ਅੱਖਰਾਂ ਵਾਲਾ ਤੇਰਾ ਬਿਆਨ, ਸੱਥਰਾਂ ਵਾਲਾ ਤੇਰਾ ਨਿਸ਼ਾਨ, ਸਿਫ਼ਤਾਂ ਵਾਲਾ ਤੇਰਾ ਪੈਗ਼ਾਮ, ਬੇਮੁਕਾਮ ਸਮਝ ਕੋਇ ਨਾ ਪਾਈਆ। ਸਾਚਾ ਸੱਯਦਾ ਕਰੇ ਨਾ ਕੋਇ ਸਲਾਮ, ਭਰਮੇ ਭੁੱਲੀ ਸਰਬ ਅਵਾਮ ਤਮਾਮ, ਤੈਨੂੰ ਸੀਸ ਨਾ ਕੋਇ ਝੁਕਾਈਆ । ਕੂੜੀ ਕਿਰਿਆ ਹੋਏ ਗ਼ੁਲਾਮ, ਮੁਸ਼ਕਲ ਹੱਲ ਨਾ ਕਰੇ ਕੋਈ ਆਸਾਨ, ਸਾਚਾ ਕਲਮਾ ਉਲਮਾ ਪੜ੍ਹਨ ਕੋਇ ਨਾ ਆਈਆ। ਤੇਰਾ ਬਦਲ ਗਿਆ ਨਿਜ਼ਾਮ, ਤੇਰੇ ਅਦਲ ਦਾ ਦਿਸੇ ਨਾ ਕਿਸੇ ਕਿਆਮ, ਚਾਰੋਂ ਕੁੰਟ ਅੰਧੇਰੀ ਸ਼ਾਮ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਜੋ ਦੇ ਕੇ ਗਏ ਪੈਗ਼ਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਰਿ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਅੱਗੋਂ ਕਹਿੰਦੇ, ਦਰ ਠਾਂਡੇ ਸੀਸ ਨਿਵਾਈਆ। ਸ਼ਹਿਨਸ਼ਾਹ ਅਸੀਂ ਵੇਖ ਕੇ ਆਏ ਚੜ੍ਹਦੇ ਲਹਿੰਦੇ, ਦੱਖਣ ਪਹਾੜ ਫੇਰਾ ਪਾਈਆ। ਮਾਨਸ ਮਾਨਸਾਂ ਨਾਲ ਵੇਖੇ ਖਹਿੰਦੇ, ਮਨੁੱਸ਼ ਮਨੁੱਖ ਨਾਲ ਕਰੇ ਲੜਾਈਆ। ਕਾਇਆ ਮੰਦਰ ਅੰਦਰ ਵੜ ਮੂਲ ਨਾ ਬਹਿੰਦੇ, ਚਾਰ ਕੁੰਟ ਲੱਭਣ ਵਾਹੋ ਦਾਹੀਆ। ਅੰਤਰ ਆਤਮ ਤੇਰਾ ਨਾਮ ਮੂਲ ਨਾ ਲੈਂਦੇ, ਰਸਨਾ ਜਿਹਵਾ ਬੱਤੀ ਦੰਦ ਢੋਲੇ ਸਾਰੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਕਹਿਣ ਅਸੀਂ ਮਾਰ ਕੇ ਵੇਖਿਆ ਫੇਰਾ, ਨਵ ਨੌ ਚਾਰ ਖੋਜ ਖੁਜਾਈਆ। ਚਾਰੋਂ ਕੁੰਟ ਦਿਸੇ ਅੰਧੇਰਾ, ਸਤਿ ਨੂਰ ਨਾ ਕੋਇ ਰੁਸ਼ਨਾਈਆ। ਕਲਜੁਗ ਉਲਟਾ ਗੇੜ ਗੇੜਾ, ਲੱਠ ਅੰਦਰੋਂ ਦਿਤੀ ਭੁਆਈਆ। ਬਿਨਾ ਭਗਤਾਂ ਘਰ ਘਰ ਲੱਗਾ ਝੇੜਾ, ਪੰਜ ਸਕੇ ਨਾ ਕੋਇ ਸਮਝਾਈਆ। ਸਾਢੇ ਤਿੰਨ ਹੱਥ ਉਜੜਦਾ ਵੇਖਿਆ ਖੇੜਾ, ਰਾਖਾ ਸਕੇ ਨਾ ਕੋਇ ਬਚਾਈਆ। ਸਤਿ ਧਰਮ ਨੂੰ ਲੱਗਾ ਉਖੇੜਾ, ਕਲਜੁਗ ਆਪਣਾ ਬਲ ਵਖਾਈਆ। ਹੰਕਾਰ ਕਰੇ ਮੇਰਾ ਮੇਰਾ, ਵਿਕਾਰ ਆਪਣਾ ਰੰਗ ਚੜ੍ਹਾਈਆ। ਕੋਟਨ ਕੋਟ ਕਲਜੁਗ ਸੰਤ ਲਾ ਕੇ ਬੈਠੇ ਡੇਰਾ, ਤੇਰਾ ਘਰ ਨਾ ਕੋਇ ਵਖਾਈਆ। ਮਾਇਆ ਕਾਰਨ ਕਰਦੇ ਝੇੜਾ, ਮੰਦਰਾਂ ਮਸਜਿਦਾਂ ਕਾਰਨ ਹੋਏ ਲੜਾਈਆ। ਗੁਰੂਦਵਾਰ ਨਾ ਹਕ ਨਿਬੇੜਾ, ਹਕੀਕਤ ਸਕੇ ਨਾ ਕੋਇ ਸਮਝਾਈਆ। ਬਿਨ ਤੇਰੀ ਕਿਰਪਾ ਕਿਸੇ ਉਤੇ ਨਾ ਹੋਏ ਮਿਹਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਵਸਤ ਦਏ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੱਠੇ ਹੋ ਕੇ ਪ੍ਰਭ ਅੱਗੇ ਪਏ ਰੋ, ਖ਼ਾਲੀ ਹੱਥ ਦੇਣ ਦੁਹਾਈਆ। ਪਤਿਪਰਮੇਸ਼ਵਰ ਸਾਹਿਬ ਸਵਾਮੀ ਸਦੀ ਵੀਹਵੀਂ ਇਹ ਕੀ ਗਿਆ ਹੋ, ਹੋਕਾ ਦੇ ਕੇ ਰਹੇ ਜਣਾਈਆ। ਗੁਰ ਕਾ ਸ਼ਬਦ ਸਭ ਨਾਲੋਂ ਤੁੱਟਾ ਮੋਹ, ਮੁਹੱਬਤ ਸਚ ਨਾ ਕੋਇ ਕਮਾਈਆ। ਸਾਡੀ ਸਿਖਿਆ ਸ਼ਾਸਤਰ ਸਿਮਰਤ

ਵੇਦ ਪੁਰਾਨਾਂ ਵਾਲੀ ਸਾਰੇ ਬੈਠੇ ਖੋਹ, ਖ਼ਾਲੀ ਝੋਲੀ ਨਜ਼ਰੀ ਆਈਆ। ਆਪਣੀ ਦੁਰਮਤ ਮੈਲ ਸਕੇ ਨਾ ਕੋਈ ਧੋ, ਤੂੰਬੜੀ ਸਾਫ਼ ਨਾ ਕੋਇ ਕਰਾਈਆ। ਗਿਆਨੀਆਂ ਅੰਦਰ ਤੇਰੇ ਨੂਰ ਦੀ ਹੋਈ ਨਾ ਲੋਅ, ਵਿਦਵਾਨਾਂ ਅੰਦਰ ਸ਼ਬਦ ਨਾਦ ਨਾ ਕੋਇ ਸੁਣਾਈਆ। ਅੰਮ੍ਰਿਤ ਰਸ ਨਿਜਰ ਝਿਰਨਾ ਕੋਈ ਨਾ ਸਕੇ ਚੋਅ, ਕਵਲੀ ਕਵਲ ਨਾ ਕੋਇ ਉਲਟਾਈਆ । ਦਰੋਹੀ ਖ਼ੁਦਾਏ ਦੀ ਯਾ ਪੀਰ ਦਸਤਗੀਰ ਕਲਜੁਗ ਅੰਤ ਸਭ ਨਾਲ ਕੀਤਾ ਧਰੋ, ਧੁਰ ਦੇ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਹੋ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸਾਂ ਵੇਖਿਆ ਲਿਵ ਸਭ ਦੀ ਛੁਟਕੀ, ਧਿਆਨ ਨਾ ਕੋਇ ਲਗਾਈਆ। ਜਗਤ ਦੋਹਾਗਣ ਫਿਰੇ ਸੁਰਤੀ, ਸ਼ਬਦੀ ਕੰਤ ਨਾ ਕੋਇ ਮਿਲਾਈਆ। ਬਿਨ ਹਰਿ ਸਵਾਮੀ ਹੋਈ ਮੁਰਦੀ, ਮਨੂਆ ਆਪਣਾ ਜ਼ੋਰ ਵਧਾਈਆ। ਉਹਨੂੰ ਸਮਝ ਨਾ ਆਈ ਆਪਣੇ ਪਿਰ ਦੀ, ਪੀਆ ਪ੍ਰੀਤਮ ਹੋਈ ਜੁਦਾਈਆ। ਤੇਰੀ ਖੇਲ ਨਿਰੰਕਾਰ ਨਿਰਵੈਰ ਨਿਰ ਦੀ, ਨਿਰਾਕਾਰ ਭੇਵ ਚੁਕਾਈਆ। ਉਹ ਵਾਸਣ ਥਿਰ ਘਰ ਦੀ, ਸਚ ਦਵਾਰੇ ਲਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਦੇਣ ਸੰਦੇਸਾ, ਸਦੀ ਵੀਹਵੀਂ ਹਾਲ ਸੁਣਾਈਆ। ਚੌਦਾਂ ਲੋਕ ਵੇਖਿਆ ਭੇਖਾ, ਚੌਦਾਂ ਤਬਕ ਰਹੇ ਕੁਰਲਾਈਆ। ਕਲਜੁਗ ਸਾਧਾਂ ਤੇਰੇ ਨਾਮ ਦਾ ਲਿਆ ਠੇਕਾ, ਠੇਕੇਦਾਰੀ ਰਹੇ ਕਮਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਤੇਰਾ ਪ੍ਰਭੂ ਸਾਖਿਆਤ ਦਰਸ ਕਿਸੇ ਨਾ ਪੇਖਾ, ਪਿਛਲੀ ਰਸਨਾ ਕਰਨ ਪੜ੍ਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਪਾਇਆ ਕਿਸੇ ਨਾ ਭੇਤਾ, ਭੇਵ ਸਕੇ ਨਾ ਕੋਇ ਜਣਾਈਆ। ਸੀਸ ਜਗਦੀਸ ਕਰੇ ਨਾ ਕੋਈ ਭੇਟਾ, ਮਾਣ ਅਭਿਆਨ ਨਾ ਕੋਇ ਤਜਾਈਆ। ਨਜ਼ਰ ਨਾ ਆਵੇ ਕੋਈ ਖੇਵਟ ਖੇਟਾ, ਜੋ ਨਈਆ ਨੌਕਾ ਲਏ ਚੜ੍ਹਾਈਆ। ਪਾਰਬ੍ਰਹਮ ਸਭ ਤੋਂ ਵੱਡਾ ਮੁਰਸ਼ਦ ਤੇਰਾ ਸ਼ਬਦੀ ਸੁਤ ਬੇਟਾ, ਨਾ ਮਰੇ ਨਾ ਜਾਈਆ। ਜਿਸ ਦੀ ਧਾਰ ਵਿਚੋਂ ਸਾਨੂੰ ਭੇਜਾ, ਭਜਨ ਬੰਦਗੀ ਇਕ ਸੁਣਾਈਆ। ਉਹ ਵੇਂਹਦਾ ਰਿਹਾ ਆਪਣਾ ਤੇਰੇ ਹੁਕਮ ਵਾਲਾ ਸੰਦੇਸ਼ਾ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਝੁਕਦੇ, ਸੀਸ ਜਗਦੀਸ ਨਿਵਾਈਆ। ਪ੍ਰਭ ਇਹ ਖੇਲ ਨਹੀਂ ਹੁਣ ਮੁੱਕਦੇ, ਨਿਰਗੁਣ ਨੂਰ ਮੰਨ ਅਰਜ਼ੋਈਆ। ਅਸੀਂ ਸਾਰੇ ਤੈਥੋਂ ਪੁੱਛਦੇ, ਖ਼ਾਲੀ ਝੋਲੀ ਅੱਗੇ ਡਾਹੀਆ। ਸਾਡੇ ਨਾਤੇ ਤੇਰੇ ਨਾਲ ਪਿਉ ਪੁੱਤ ਦੇ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਤੇਰੇ ਭਾਣੇ ਆਦਿ ਜੁਗਾਦਿ ਕਦੇ ਨਾ ਰੁਕਦੇ, ਦੋ ਜਹਾਨਾਂ ਮੇਟ ਨਾ ਕੋਇ ਮਿਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੈਂਡੇ ਵੇਖੇ ਮੁੱਕਦੇ, ਕਲਜੁਗ ਅੰਤਮ ਰਾਹ ਤਕਾਈਆ । ਕੋਟਨ ਕੋਟ ਬੂਟੇ ਵੇਖੇ ਸੁੱਕਦੇ, ਅੰਮ੍ਰਿਤ ਸਿੰਚ ਹਰਾ ਨਾ ਕੋਇ ਕਰਾਈਆ। ਕੋਟਨ ਕੋਟ ਜੀਵ ਜੰਤ ਕਰਮ ਕਾਂਡਾ ਵਿਚ ਵੇਖੇ ਰੁੱਸਦੇ, ਲੋਕਮਾਤ ਮੁਖ ਭੁਆਈਆ। ਕੋਟਨ ਕੋਟ ਜੀਵ ਵੇਖੇ ਖ਼ਾਲੀ ਕੁੱਖ ਦੇ, ਖ਼ਾਲੀ ਕੁੱਖੀਂ ਭਾਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਲ ਤੇਰੀ ਆਸ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡੀ ਅਸੀਸ, ਉਦੇ ਅਸਤ ਤੇਰੀ ਸਰਨਾਈਆ । ਤੂੰ ਸਰਬ ਸਵਾਮੀ ਇਕ ਜਗਦੀਸ਼, ਜਗਦੀਸ਼ਰ ਤੇਰੀ ਓਟ ਤਕਾਈਆ। ਤੇਰਾ ਕਲਮਾ ਸਚ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਤੇਰਾ ਮਾਰਗ ਸਦਾ ਬਾਰੀਕ, ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਤੇਰੇ ਵਿਚ ਸਚ

ਤੋਫ਼ੀਕ, ਲਾਸ਼ਰੀਕ ਨੂਰ ਖ਼ੁਦਾਈਆ। ਤੇਰਾ ਰਾਹ ਤੱਕਦੇ ਰਹੇ ਸਾਰੇ ਕਰ ਉਡੀਕ, ਕਲਜੁਗ ਵੇਲਾ ਅੰਤਮ ਆਈਆ। ਲੱਖ ਚੁਰਾਸੀ ਵੇਖੇ ਨੀਤ, ਨੀਤੀਵਾਨ ਹੋਏ ਸਹਾਈਆ। ਝਗੜਾ ਮੁਕਾ ਦੇ ਊਚ ਨੀਚ, ਜ਼ਾਤ ਪਾਤ ਮਿਟਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਕਰੇ ਠਾਂਡੇ ਸੀਤ, ਅਗਨੀ ਤਤ ਬੁਝਾਈਆ। ਸ੍ਰਿਸ਼ਟ ਸਬਾਈ ਦੱਸ ਕੇ ਇਕੋ ਢੋਲਾ ਗੀਤ, ਸੋਹੰ ਕਰੇ ਪੜ੍ਹਾਈਆ। ਰਾਮ ਵਾਹਿਗੁਰੂ ਅੱਲਾ ਗਾਡ ਖ਼ੁਦਾ ਕਹੇ ਠੀਕ, ਤਾਰੀਫ਼ ਵਿਚ ਸਮਝਾਈਆ। ਜਿਸ ਨੂੰ ਕਹਿੰਦੇ ਦੂਰ ਦੁਰਾਡਾ ਸੋ ਹਰ ਘਟ ਵਸੇ ਨਜ਼ਦੀਕ, ਬਾਹਰੋਂ ਖੋਜਣ ਕੋਇ ਨਾ ਜਾਈਆ। ਸਚ ਬ੍ਰਹਮ ਦੀ ਦੱਸੇ ਪ੍ਰੀਤ, ਧੁਰ ਦੀ ਸਿਖਿਆ ਇਕ ਸਮਝਾਈਆ। ਅਲਫ਼ ਵਾਂਗਰਾਂ ਖਿੱਚਣੀ ਨਾ ਪਏ ਲੀਕ, ਨੁਕਤਿਆਂ ਵਾਲੀ ਨੂਨ ਨਾ ਕੋਇ ਸਮਝਾਈਆ। ਹਰਫ਼ਾਂ ਵਾਲਾ ਲੇਖਾ ਚੁੱਕੇ ਕਦੀਮ, ਮੁਨੀਮ ਸੰਗ ਨਾ ਕੋਇ ਰਖਾਈਆ। ਆਪਣੇ ਹੁਕਮ ਵਿਚ ਕਰ ਤਰਮੀਮ, ਧੁਰ ਸੰਦੇਸਾ ਦਏ ਜਣਾਈਆ। ਖੇਲੇ ਖੇਲ ਆਲਮੀਨ, ਆਲਮ ਉਲਮਾ ਸ਼ੁਰਫਾ ਸਾਰੇ ਦਏ ਸਮਝਾਈਆ। ਪ੍ਰਭ ਦੀ ਕਿਸੇ ਹੱਥ ਨਾ ਆਈ ਤਾਲੀਮ, ਤੋਬਾ ਤੋਬਾ ਕਰਕੇ ਪੀਰ ਪੈਗ਼ੰਬਰ ਸੀਸ ਨਿਵਾਈਆ। ਜਿਸ ਦਾ ਘਰ ਸ਼ਾਨ ਅਜ਼ੀਮ, ਆਜ਼ਮ ਇਕ ਅਖਵਾਈਆ। ਉਸ ਦੇ ਹੁਕਮੇ ਅੰਦਰ ਸਾਰੇ ਅਧੀਨ, ਸਿਰ ਸਕੇ ਨਾ ਕੋਇ ਉਠਾਈਆ। ਜੇ ਉਹ ਮਾਲਕ ਤੱਕੀਏ ਨਾ ਨਰ ਨਾ ਮਦੀਨ, ਇਸਤਰੀ ਪੁਰਸ਼ ਰੂਪ ਨਾ ਕੋਇ ਵਟਾਈਆ। ਕਰ ਕਿਰਪਾ ਜਿਸ ਨੂੰ ਆਪਣਾ ਦੇਵੇ ਆਪ ਯਕੀਨ, ਯਕਤਰਫ਼ਾ ਆਪਣਾ ਹੁਕਮ ਸੁਣਾਈਆ। ਉਹ ਉਸੇ ਵੇਲੇ ਉਸ ਦਾ ਸੱਯਦਾ ਕਰੇ ਤਸਲੀਮ, ਨਿਉਂ ਨਿਉਂ ਸੀਸ ਝੁਕਾਈਆ। ਉਹਨੂੰ ਪੜ੍ਹਨਾ ਨਾ ਪਏ ਕੁਰਾਨ ਮਜੀਦ, ਤੀਸ ਬਤੀਸ ਨਾ ਕੋਇ ਵਡਿਆਈਆ। ਜਿਸ ਦੀ ਪੀਰ ਪੈਗ਼ੰਬਰ ਕਰ ਕੇ ਗਏ ਤਮਹੀਦ, ਸੋ ਵਾਹਿਦ ਇਕੋ ਖੇਲ ਖਿਲਾਈਆ। ਜਨ ਭਗਤਾਂ ਮਿਲੇ ਠੀਕ, ਠੀਕਰ ਕੂੜਾ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਗੁਰ ਅਵਤਾਰ ਕਹਿਣ ਐ ਧੁਰ ਦੇ ਰਾਮ, ਰਾਮ ਦਸਰਥ ਰਿਹਾ ਜਣਾਈਆ। ਤੇਰਾ ਵੇਖ ਕੇ ਆਏ ਨਿਜ਼ਾਮ, ਘਟ ਘਟ ਵਾਸੀ ਰਾਮ ਤੇਰੀ ਬੇਪਰਵਾਹੀਆ। ਤੇਰਾ ਸਮਝ ਨਾ ਆਏ ਕੋਈ ਕਾਮ, ਸਭ ਤੋਂ ਨਿਆਰੇ ਰਾਮ ਤੇਰੇ ਹੱਥ ਵਡਿਆਈਆ। ਤੂੰ ਸਾਹਿਬ ਇਕ ਸੁਲਤਾਨ, ਸ਼ਹਿਨਸ਼ਾਹ ਅਖਵਾਈਆ। ਗੁਰ ਅਵਤਾਰ ਮੰਗਣ ਦਾਨ, ਬੈਠੇ ਝੋਲੀਆਂ ਡਾਹੀਆ। ਕਲਜੁਗ ਅੰਤਮ ਸਭ ਨੂੰ ਭੁੱਲਿਆ ਗਿਆਨ, ਅੱਠ ਦਸ ਗੀਤਾ ਦਏ ਗਵਾਹੀਆ। ਨੇਤਰ ਰੋਵਣ ਅਠਾਰਾਂ ਪੁਰਾਨ, ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਆਪਣੀ ਹਾਲਤ ਰਹੇ ਜਣਾਈਆ। ਕੂੜੀ ਕਿਰਿਆ ਹੋਈ ਪਰਧਾਨ, ਗੁਰ ਅਵਤਾਰਾਂ ਪੀਰਾਂ ਤੁਟਾ ਮਾਣ, ਤੀਰਥ ਤੱਟਾਂ ਨਾ ਕੋਇ ਅਸਥਾਨ, ਸਚ ਸਰੋਵਰ ਨਹਾਵਣ ਕੋਇ ਨਾ ਆਈਆ। ਤੀਰ ਨਿਰਾਲਾ ਮਾਰੇ ਨਾ ਕੋਈ ਬਾਣ, ਸ਼ਬਦ ਖੰਡਾ ਤਨ ਪਹਿਨਾਏ ਨਾ ਕੋਈ ਕਿਰਪਾਨ, ਗਾਤਰੇ ਸਾਰੇ ਗਏ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਕਲ ਤੇਰੀ ਆਸ ਰਖਾਈਆ। ਗੁਰ ਅਵਤਾਰ ਪੀਰ ਪੈਗੰਬਰ ਕਹਿਣ ਤੇਰੀ ਆਸ, ਨਰ ਹਰਿ ਨਰਾਇਣ ਤੇਰੀ ਓਟ ਤਕਾਈਆ। ਤੇਰਾ ਖੇਲ ਵੇਖ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਬੈਠਾ ਡੇਰਾ ਲਾਈਆ। ਤੇਰਾ ਜੋਤੀ ਜਲਵਾ ਤੱਕ ਕੇ ਨੂਰੀ ਪਰਕਾਸ਼, ਰਵ ਸਸ ਸੂਰਜ ਚੰਦ ਨੇਤਰ ਨੈਣ ਸ਼ਰਮਾਈਆ। ਤੇਰਾ ਵੇਖ ਖੇਲ ਪੁਰਖ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਜਗਾ

ਦੇ ਸੁਰਤੀ, ਸੁੱਤਿਆਂ ਸ਼ਬਦ ਉਠਾਈਆ। ਰੂਪ ਵਖਾ ਦੇ ਅਕਾਲ ਮੂਰਤੀ, ਜਿਸ ਨੂੰ ਕਾਲ ਕਦੇ ਨਾ ਖਾਈਆ। ਨਾਦ ਵਜਾ ਦੇ ਤੂਰਤੀ, ਤੁਰੀਆ ਅੱਖ ਸ਼ਰਮਾਈਆ। ਖੇਲ ਕਰਾ ਦੇ ਆਪਣੇ ਹਾਜ਼ਰ ਹਜ਼ੂਰ ਦੀ, ਹਜ਼ਰਤ ਵੇਖ ਵਖਾਈਆ। ਇਹ ਅਰਜ਼ ਗ਼ਰਜ਼ ਇਕ ਮਜ਼ਦੂਰ ਦੀ, ਆਜਿਜ਼ ਹੋ ਕੇ ਸੀਸ ਨਿਵਾਈਆ। ਤੇਰੀ ਖ਼ੁਮਾਰੀ ਇਕ ਸਰੂਰ ਦੀ, ਬੀਮਾਰੀ ਸਾਰੀ ਦਏ ਗਵਾਈਆ। ਤੇਰੀ ਮਿਹਰ ਆਸਾ ਮਨਸਾ ਸਭ ਦੀ ਪੂਰ ਦੀ, ਤ੍ਰਿਸ਼ਨਾ ਭੁੱਖ ਗਵਾਈਆ। ਏਥੇ ਅਕਲ ਵਡਿਆਈ ਨਾ ਕੋਈ ਸ਼ਅਊਰ ਦੀ, ਸ਼ੋਹਰਤ ਕੰਮ ਕਿਸੇ ਨਾ ਆਈਆ। ਸ਼ਕਲ ਵਖਾ ਦੇ ਉਸ ਹਜ਼ੂਰ ਦੀ, ਜੋ ਘਰ ਘਰ ਵਿਚ ਰਹਿ ਕੇ ਆਪਣਾ ਮੁਖ ਛੁਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਵਰਤਾਈਆ। ਪੁਰਖ ਅਬਿਨਾਸ਼ੀ ਕਰ ਦੇ ਨਿਰਨਾ, ਨਿਰਵੈਰ ਤੇਰੀ ਸਰਨਾਈਆ । ਪਰਮਾਤਮ ਆਤਮ ਤੇਰੀ ਨੂਰੀ ਕਿਰਨਾ, ਕਿਰਨ ਕਿਰਨ ਵਿਚੋਂ ਪਰਗਟਾਈਆ। ਲੱਖ ਚੁਰਾਸੀ ਵਿਚੋਂ ਮੁੱਕ ਜਾਏ ਇਹਦਾ ਫਿਰਨਾ, ਚਾਰੇ ਖਾਣੀ ਵੰਡ ਨਾ ਕੋਇ ਵੰਡਾਈਆ। ਉਲਟਾ ਗੇੜਾ ਹਟ ਜਾਏ ਗਿੜਨਾ, ਉਲਟੀ ਲੱਠ ਨਾ ਕੋਇ ਭੁਆਈਆ। ਇਕੋ ਸਿਖ ਲਏ ਤੈਨੂੰ ਮਿਲਣਾ, ਮਿਲ ਮਿਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਦਿਸ਼ਾ ਵੇਖ ਵਖਾਈਆ। ਕਲਜੁਗ ਦਿਸ਼ਾ ਵੇਖ ਅੰਧੇਰੀ ਰੈਣ, ਚਾਰੋਂ ਕੁੰਟ ਅੰਧੇਰਾ ਛਾਈਆ। ਮਾਇਆ ਮਮਤਾ ਸਭ ਨੂੰ ਖਾਏ ਡੈਣ, ਬਚਿਆ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਵਹਿੰਦਾ ਵਹਿਣ, ਰੁੜ੍ਹਦੀ ਜਾਏ ਲੋਕਾਈਆ। ਸੱਜਣ ਮਿਲੇ ਨਾ ਕੋਈ ਸੈਣ, ਧੁਰ ਦਾ ਸੰਗ ਨਾ ਕੋਇ ਵਖਾਈਆ। ਲਹਿਣਾ ਦੇਵੇ ਨਾ ਕੋਈ ਦੇਣ, ਝੋਲੀ ਸਚ ਨਾ ਕੋਇ ਭਰਾਈਆ। ਨਾਤਾ ਜੁੜਿਆ ਮਾਤ ਪਿਤ ਸਾਕ ਸੱਜਣ ਭਾਈ ਭੈਣ, ਸਚ ਸਵਾਮੀ ਤੇਰਾ ਮੇਲ ਨਾ ਕੋਈ ਮਿਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਮਿਲਿਆ ਬਹਿਣ, ਆਤਮ ਸੇਜਾ ਬਹਿ ਕੇ ਖ਼ੁਸ਼ੀ ਨਾ ਕੋਇ ਮਨਾਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਉਤਮ ਸ੍ਰੇਸ਼ਟ ਸਭ ਤੋਂ ਵੱਡੀ ਰਸੈਣ, ਲੋਹਾ ਪਾਰਸ ਕੰਚਨ ਰੂਪ ਦਏ ਵਟਾਈਆ। ਸਦਾ ਸਦਾ ਸਦ ਤੇਰਾ ਦਰਸ਼ਨ ਪੇਖੇ ਨੈਣ, ਨਿਜ ਨੇਤਰ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਮਿਹਰਵਾਨ ਮਿਹਰ ਨਜ਼ਰ ਉਠੌਂਦਾ ਏ। ਧੁਰ ਸੰਦੇਸ਼ਾ ਇਕ ਅਲੌਂਦਾ ਏ। ਪੀਰ ਪੈਗ਼ੰਬਰਾਂ ਆਪ ਸੁਣੌਂਦਾ ਏ। ਕੂੜੀ ਕਿਰਿਆ ਵੇਖ ਵਖੌਂਦਾ ਏ। ਨਰ ਨਰੇਸ਼ ਫੇਰਾ ਪੌਂਦਾ ਏ। ਦੇਸ ਦਸੰਤਰ ਪੜਦਾ ਲਾਹੁੰਦਾ ਏ। ਕਲਜੁਗ ਲੱਗੀ ਬਸੰਤਰ ਆਪ ਬੁਝੌਂਦਾ ਏ। ਸਰਬ ਜੀਆਂ ਜਾਣੇ ਅੰਤਰ, ਲੱਖ ਚੁਰਾਸੀ ਖੋਜ ਖੁਜੌਂਦਾ ਏ। ਭੇਵ ਚੁਕਾਏ ਬ੍ਰਹਮ ਨਿਰੰਤਰ, ਪੜਦਾ ਓਹਲਾ ਆਪ ਉਠੌਂਦਾ ਏ। ਵੇਖ ਵਖਾਏ ਕਾਇਆ ਗਗਨ ਗਗਨੰਤਰ, ਗਹਿਰ ਗੰਭੀਰ ਰਾਹ ਤਕੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠੌਂਦਾ ਏ। ਮਿਹਰ ਨਜ਼ਰ ਆਪ ਉਠਾਵਾਂਗਾ। ਲੱਖ ਚੁਰਾਸੀ ਵੇਖ ਵਖਾਵਾਂਗਾ। ਜਨ ਭਗਤ ਦਾਸੀ ਮੇਲ ਮਿਲਾਵਾਂਗਾ। ਪਵਣ ਸਵਾਸੀ ਰੰਗ ਰੰਗਾਵਾਂਗਾ। ਮੰਡਲ ਰਾਸੀ ਖੋਜ ਖੁਜਾਵਾਂਗਾ। ਕਾਇਆ ਹਾਟੀ ਪੜਦਾ ਲਾਹਵਾਂਗਾ। ਨੌ ਦਵਾਰੇ ਵਾਟੀ ਪੰਧ ਮੁਕਾਵਾਂਗਾ। ਸੁਖਮਣ ਟੇਢੀ ਬੰਕ ਪਾਰ ਕਰਾਵਾਂਗਾ। ਈੜਾ ਪਿੰਗਲ ਆਪਣੇ ਹੁਕਮ ਵਿਚ ਰਖਾਵਾਂਗਾ। ਅੰਮ੍ਰਿਤ ਧਾਰ ਬੂੰਦ ਸਵਾਂਤ ਚੁਆਵਾਂਗਾ। ਬਜਰ ਕਪਾਟੀ ਖੋਲ੍ਹ ਵਖਾਵਾਂਗਾ। ਦੀਆ ਬਾਤੀ ਜੋਤ ਅਗੰਮੀ ਇਕ ਜਗਾਵਾਂਗਾ। ਬਣ ਕੇ ਸਾਕੀ ਜਾਮ ਪਿਆਵਾਂਗਾ।

ਮਾਣਸ ਵੇਖ ਬੰਦਾ ਖ਼ਾਕੀ, ਅਬਿਨਾਸ਼ੀ ਆਪਣੇ ਰੰਗ ਰੰਗਾਵਾਂਗਾ। ਸੁਰਤੀ ਸ਼ਬਦ ਬਣਾ ਕੇ ਸਾਥੀ, ਧੁਰ ਦਾ ਰਾਹ ਵਖਾਵਾਂਗਾ। ਆਤਮ ਸੇਜ ਸੁਹਾ ਕੇ ਸਾਚੀ, ਸਾਚੀ ਕਰਨੀ ਕਾਰ ਕਮਾਵਾਂਗਾ। ਆਪੇ ਦੱਸ ਕੇ ਆਪਣੀ ਗਾਥੀ, ਤੂੰ ਮੇਰਾ ਮੈਂ ਤੇਰਾ ਨਿਰਗੁਣ ਢੋਲਾ ਨਿਰਗੁਣ ਹੋ ਸੁਣਾਵਾਂਗਾ। ਕਾਇਆ ਮੰਦਰ ਪਾਰ ਕਰਕੇ ਘਾਟੀ, ਸਾਚੇ ਮੰਦਰ ਇਕੋ ਪਾਵਾਂਗਾ। ਅਲਖ ਅਗੰਮ ਅਗਾਧ ਅਗੋਚਰ ਦ੍ਰਿਸ਼ਟ, ਇਸ਼ਟ ਆਪਣਾ ਇਕ ਵਖਾਵਾਂਗਾ। ਲਹਿਣਾ ਚੁਕਾ ਕੇ ਦੋਜ਼ਖ਼ ਬਹਿਸ਼ਤ, ਡੇਰਾ ਸਵਰਗਾਂ ਉਤੇ ਲਾਵਾਂਗਾ। ਓਮ ਰੂਪ ਸਰਬ ਪਰਕਾਸ਼ੀ, ਵਿਸ਼ਨ ਬ੍ਰਹਮਾ ਸ਼ਿਵ ਖੇਲ ਖਿਲਾਵਾਂਗਾ। ਜਿਸ ਦਾ ਨੂਰ ਇਕੋ ਜ਼ਾਤੀ, ਅੰਤਮ ਜ਼ਾਤ ਵਿਚ ਮਿਲਾਵਾਂਗਾ । ਥਿਰ ਘਰ ਦੇ ਕੇ ਸਾਚੀ ਦਾਤੀ, ਵਸਤ ਭੰਡਾਰਾ ਆਪ ਭਰਾਵਾਂਗਾ। ਸਚਖੰਡ ਦਵਾਰੇ ਚਰਨ ਕਵਲ ਬਣਾ ਕੇ ਦਾਸੀ, ਸਿਰ ਆਪਣਾ ਹੱਥ ਟਿਕਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਵਾਂਗਾ। ਧੁਰ ਦੀ ਕਰਨੀ ਕਾਰ ਕਰਾਂਗਾ। ਜਨ ਭਗਤ ਸੁਹੇਲੇ ਵਰਾਂਗਾ। ਸੰਤਾਂ ਦੀ ਸੇਜੇ ਚੜ੍ਹਾਂਗਾ। ਗੁਰਮੁਖ ਸੁਹੇਲੇ ਫੜਾਂਗਾ। ਲੱਖ ਚੁਰਾਸੀ ਨਾਲ ਲੜਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪੇ ਕਰਾਂਗਾ। ਸਾਚੀ ਕਰਨੀ ਕਾਰ ਕਮਾਵਾਂਗਾ। ਨਿਰਗੁਣ ਸਰਗੁਣ ਮੇਲ ਮਿਲਾਵਾਂਗਾ। ਸੱਜਣ ਸੁਹੇਲ ਇਕ ਅਖਵਾਵਾਂਗਾ। ਬਿਨ ਬਾਤੀ ਤੇਲ, ਦੀਪ ਆਪ ਜਗਾਵਾਂਗਾ। ਸਦ ਵਸਾਂ ਧਾਮ ਨਵੇਲ, ਧਾਮ ਵੱਖਰਾ ਆਪ ਬਹਾਵਾਂਗਾ। ਲੱਖ ਚੁਰਾਸੀ ਰਾਏ ਧਰਮ ਦੀ ਕੱਟ ਕੇ ਜੇਲ, ਬੰਦੀਖ਼ਾਨਾ ਤੋੜ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਇਕ ਸੁਣਾਵਾਂਗਾ। ਧੁਰ ਸੰਦੇਸ਼ਾ ਇਕ ਸੁਣਾਵਾਂਗਾ। ਰਾਮ ਰਹੀਮ ਆਪ ਅਖਵਾਵਾਂਗਾ। ਅੱਗੇ ਤਕਸੀਮ ਨਾ ਕੋਇ ਕਰਾਵਾਂਗਾ। ਧੁਰ ਦਾ ਨੇਮ ਹੋਰ ਨਾ ਕੋਈ ਬਣਾਵਾਂਗਾ। ਜਨ ਭਗਤਾਂ ਦੇ ਕੇ ਆਪਣਾ ਯਕੀਨ, ਯਥਾ ਯੁਗਤ ਆਪ ਆਪਣਾ ਦਰਸ ਦਿਖਾਵਾਂਗਾ। ਉਹਨਾਂ ਨੂੰ ਪੜ੍ਹਨੀ ਨਾ ਪਏ ਅੱਖਰਾਂ ਵਾਲੀ ਤਾਲੀਮ, ਜਿਨ੍ਹਾਂ ਨੂੰ ਅੰਤਰ ਆਤਮ ਆਪਣਾ ਨਾਮ ਦ੍ਰਿੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਵਾਂਗਾ। ਮਿਹਰ ਨਜ਼ਰ ਪ੍ਰਭੂ ਉਠਾਏਗਾ। ਰਹਿਮਤ ਫ਼ਜ਼ਲ ਆਪ ਕਮਾਏਗਾ। ਕਲਜੁਗ ਕਿਰਿਆ ਦੇਵੇ ਬਦਲ, ਬਦਲਾ ਸਭ ਦੀ ਝੋਲੀ ਪਾਏਗਾ। ਜਨ ਭਗਤਾਂ ਕਰਕੇ ਮਦਦ, ਮੁੱਦਾ ਆਪਣਾ ਇਕ ਦਰਸਾਏਗਾ । ਲੱਖ ਚੁਰਾਸੀ ਵਿਚੋਂ ਥੋੜੇ ਅਦਦ, ਸ਼ੁਮਾਰ ਆਪਣੇ ਘਰ ਰਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਏਗਾ। ਮਿਹਰ ਨਜ਼ਰ ਕਬ ਉਠਾਵੇਂਗਾ। ਬਿਨ ਮੱਕੇ ਕਿਵੇਂ ਜੁੜਾਵੇਂਗਾ। ਬਿਨ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦਰਸ ਦਿਖਾਵੇਗਾ । ਬਿਨ ਤੀਰਥ ਤਟ ਇਸ਼ਨਾਨ ਕਰਾਵੇਂਗਾ। ਬਿਨ ਲੋਕ ਪਰਲੋਕ ਚੌਦਾਂ ਹੱਟ, ਆਪਣਾ ਘਰ ਵਖਾਵੇਂਗਾ। ਮਿਹਰਵਾਨ ਹੋ ਕੇ ਲਏ ਸੱਦ, ਸੱਦਾ ਇਕੋ ਇਕ ਸੁਣਾਵੇਂਗਾ। ਤੇਰਾ ਪ੍ਰਭੂ ਮੰਦਰ ਵੇਖੀਏ ਨੱਠ, ਪਲੰਘ ਰੰਗੀਲਾ ਕੀ ਵਿਛਾਵੇਂਗਾ। ਜਨ ਭਗਤ ਕਹਿਣ ਕਿਸ ਬਿਧ ਅੰਦਰ ਵਜਾਏਂ ਮਰਦੰਗ, ਰਾਗ ਕੀ ਅਲਾਵੇਂਗਾ। ਕਿਹੜੀ ਧਾਰ ਵਗਾਏਂ ਗੰਗ, ਅੰਮ੍ਰਿਤ ਸੀਰ ਪਿਆਵੇਂਗਾ। ਕਿਸ ਬਿਧ ਓਢਣ ਦੇਵੇਂ ਨੰਗ, ਪੜਦਾ ਆਪਣਾ ਪਾਵੇਂਗਾ । ਸਾਡੀ ਆਸਾ ਪੂਰੀ ਹੋਵੇ ਮੰਗ, ਮੰਗਣ ਦੀ ਹਿਰਸ ਗਵਾਵੇਗਾ। ਇਕੋ ਢੋਲਾ ਸੁਣਾ ਕੇ ਸੋਹੰ ਛੰਦ, ਰਾਮ ਆਪਣੇ ਵਿਚ ਸਮਾਏਂਗਾ। ਤੇਰੇ ਲੱਗ ਕੇ ਧੁਰ ਦੇ ਅੰਗ, ਨਾਤਾ ਦੂਜਾ ਤੋੜ ਤੁੜਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਮਿਹਰਵਾਨ ਆਪਣੀ ਮਿਹਰ ਵਿਚ ਰਖਾਵੇਂਗਾ। ਜਨ ਭਗਤ ਆਖ ਸੁਣੌਂਦੇ ਨੇ। ਅਬਿਨਾਸ਼ੀ ਕਰਤੇ ਤੇਰਾ ਰਾਹ ਤਕੌਂਦੇ ਨੇ। ਨੇਤਰ ਨੈਣ ਅੱਖ ਧਿਆਨ ਲਗੌਂਦੇ ਨੇ। ਤੂੰ ਮੇਰਾ ਮੈਂ ਤੇਰਾ ਢੋਲਾ ਇਕੋ ਰਾਗ ਅਲੌਂਦੇ ਨੇ। ਅੰਤਰ ਰੱਖ ਚਾਓ ਘਨੇਰਾ, ਮਨ ਮਨਸਾ ਮੇਟ ਮਿਟੌਂਦੇ ਨੇ। ਲੱਖ ਚੁਰਾਸੀ ਘਰ ਘਰ ਦਰ ਦਰ ਜੰਗਲ ਜੂਹ ਉਜਾੜ ਪਹਾੜ ਮਾਰਦੇ ਫੇਰਾ, ਤਟ ਕਿਨਾਰੇ ਨਜ਼ਰ ਕਿਸੇ ਨਾ ਆਉਂਦਾ ਏ। ਸਚ ਸਵਾਮੀ ਅੰਤਰਜਾਮੀ ਤੇਰਾ ਦੱਸ ਕਿਹੜਾ ਡੇਰਾ, ਜਿਸ ਘਰ ਬਹਿ ਕੇ ਭਗਤ ਮਨੌਂਦਾ ਏ। ਓਥੇ ਹੋਵੇ ਹਕ ਨਿਬੇੜਾ, ਝਗੜਾ ਰਹਿਣ ਕੋਇ ਨਾ ਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਕਰੌਂਦਾ ਏ। ਗੁਰ ਅਵਤਾਰ ਕਹਿਣ ਪ੍ਰਭ ਵੇਖੀ ਕਲਜੁਗ ਚਮੜੀ, ਕਾਇਆ ਮਾਟੀ ਨਜ਼ਰੀ ਆਈਆ । ਜਿਸ ਦੀ ਕੀਮਤ ਅੰਤ ਪਏ ਨਾ ਦਮੜੀ, ਹੱਟੋ ਹੱਟ ਨਾ ਕੋਇ ਵਿਕਾਈਆ। ਮਿਲੇ ਵਡਿਆਈ ਨਾ ਜਨਮ ਵਾਲੀ ਅਮੜੀ, ਪਿਤਾ ਸੋਭਾ ਕੋਇ ਨਾ ਪਾਈਆ। ਬਿਨ ਹਰਿ ਪਿਆਰ ਹੋਈ ਨਕਮੜੀ, ਨਕਰਮਣ ਦਏ ਦੁਹਾਈਆ। ਤੇਰੀ ਖੇਲ ਸਦਾ ਅਗੰਮੜੀ, ਅਗੰਮ ਪੁਰਖ ਬਿਨ ਤੇਰੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੰਗ ਮੰਗਾਈਆ। ਘਰ ਮਾਂਗਤ ਆਏ ਦਾਤ ਮੰਗਣ, ਸਚਖੰਡ ਨਿਵਾਸੀ ਤੇਰੀ ਇਕ ਸਰਨਾਈਆ। ਚੋਲੀ ਚਾੜ੍ਹ ਦੇ ਆਪਣੀ ਰੰਗਣ, ਜਗਤ ਲਲਾਰੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਦੇ ਦੇ ਇਕ ਅਨੰਦਨ, ਦੂਜੀ ਕਰਨੀ ਨਾ ਪਏ ਪੜ੍ਹਾਈਆ। ਧੂੜੀ ਟਿੱਕਾ ਮਸਤਕ ਲਾ ਦੇ ਚੰਦਨ, ਦੁਰਮਤ ਮੈਲ ਧੁਆਈਆ। ਬਿਨ ਤੇਰੇ ਚਰਨਾ ਦੂਸਰ ਹੋਰ ਨਾ ਕਰੀਏ ਬੰਦਨ, ਬੰਦਗੀ ਡੰਡੌਤ ਸਜਦਾ ਸੀਸ ਨਾ ਕਿਸੇ ਨਿਵਾਈਆ। ਦੂਜੇ ਘਰ ਨਾ ਜਾਈਏ ਮੰਗਣ, ਆਪਣਾ ਭੰਡਾਰਾ ਦੇ ਭਰਾਈਆ । ਭੇਵ ਖੁਲ੍ਹਾ ਦੇ ਇਕੋ ਵਾਰ ਹੰ ਬ੍ਰਹਮਨ, ਪਾਰਬ੍ਰਹਮ ਤੇਰਾ ਰੂਪ ਨਜ਼ਰੀ ਆਈਆ। ਢੋਲਾ ਗਾ ਕੇ ਸਾਚਾ ਛੰਦਨ, ਸੰਸੇ ਤੇਰੇ ਅੰਦਰ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਦੇਵੇ ਵਡਿਆਈਆ। ਸਾਹਿਬ ਕਹੇ ਮੈਂ ਸਚ ਸੁਣਾਵਾਂਗਾ । ਧੁਰ ਦਾ ਰਾਮ ਇਕ ਦ੍ਰਿੜਾਵਾਂਗਾ। ਸ਼ਬਦੀ ਸੁਤ ਇਕ ਪਰਗਟਾਵਾਂਗਾ। ਜੋਤ ਸ਼ਬਦ ਸੋਹੰ ਰੂਪ ਅਖਵਾਵਾਂਗਾ। ਸ਼ਬਦੀ ਸੁਤ ਹੁਕਮ ਮਨਾਵਾਂਗਾ । ਵਿਸ਼ਨ ਆਪਣੀ ਧਾਰ ਚਲਾਵਾਂਗਾ। ਸੋਹੰ ਰੂਪ ਆਪ ਅਖਵਾਵਾਂਗਾ। ਵਿਸ਼ਨ ਅੰਮ੍ਰਿਤ ਰਸ ਪਿਆਵਾਂਗਾ। ਕਵਲ ਨਾਭ ਖੁਲ੍ਹਾਵਾਂਗਾ। ਬ੍ਰਹਮ ਰੂਪ ਪਰਗਟਾਵਾਂਗਾ। ਸੋਹੰ ਰੂਪ ਬਣ ਜਾਵਾਂਗਾ। ਧੂੰਆਂਧਾਰ ਸਮਾਵਾਂਗਾ। ਸੁੰਨ ਸਮਾਧ ਪਰਗਟਾਵਾਂਗਾ। ਆਦਿ ਸ਼ਕਤ ਖੇਲ ਖਿਲਾਵਾਂਗਾ । ਸ਼ੰਕਰ ਆਪਣੇ ਰੰਗ ਰੰਗਾਵਾਂਗਾ। ਪਿਤਾ ਪੂਤ ਆਪ ਬਣਾਵਾਂਗਾ। ਸਤਿ ਸਰੂਪ ਨਜ਼ਰੀਂ ਆਵਾਂਗਾ। ਤਿੰਨਾਂ ਇਕੋ ਮਾਣ ਵਖਾਵਾਂਗਾ। ਸ਼ਬਦੀ ਜੋੜ ਜੁੜਾਵਾਂਗਾ। ਸੋਹੰ ਰੂਪ ਫੇਰ ਵਖਾਵਾਂਗਾ। ਸੋਹੰ ਰੂਪ ਓਮ ਦਾ ਮੂਲ, ਮੰਤਰ ਮੰਤਰਾਂ ਵਿਚੋਂ ਦ੍ਰਿੜਾਵਾਂਗਾ। ਵਿਸ਼ਨ ਭੰਡਾਰਾ ਕਰ ਭਰਪੂਰ, ਬ੍ਰਹਮੇ ਬ੍ਰਹਮ ਵਿਦਿਆ ਦਿਤੀ ਪੜ੍ਹਾਈਆ। ਸ਼ੰਕਰ ਹੱਥ ਫੜ ਤ੍ਰਿਸੂਲ, ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਦਿਤਾ ਸੁਣਾਈਆ। ਦਾਤਾ ਬਣ ਕੇ ਕੰਤ ਕੰਤੂਹਲ, ਕਿਰਪਾ ਕਰੀ ਬੇਪਰਵਾਹੀਆ। ਕਰ ਕੇ ਖੇਲ ਬਿਨ ਤਤ ਵਜੂਦ, ਸਚ ਸਬੂਤ ਦਿਤਾ ਸਮਝਾਈਆ। ਆਪਣਾ ਬੰਨ੍ਹ ਕੇ ਆਪ ਅਸੂਲ, ਨਿਰਗੁਣ ਨਿਰਗੁਣ ਕਰੀ ਕੁੜਮਾਈਆ। ਸੋਹੰ ਰੂਪ ਕੋਈ ਨਾ ਜਾਵੇ ਭੂਲ, ਬਿਨ ਸੋਹੰ ਹਰਿ ਕਾ ਖੇਲ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸੋਹੰ ਰੂਪ ਸਤਿ ਸਤਿਵਾਦ, ਆਦਿ ਜੁਗਾਦਿ ਇਕ

ਅਖਵਾਇੰਦਾ। ਸੋਹੰ ਸਰੂਪ ਵਿਸ਼ਨ ਬ੍ਰਹਮਾ ਸ਼ਿਵ ਮਿਲੀ ਦਾਦ, ਜਿਨ੍ਹਾਂ ਦਾ ਨਾਨਕ ਦਾਦਕ ਸਮਝ ਕੋਇ ਨਾ ਪਾਇੰਦਾ। ਸੋਹੰ ਸਰੂਪ ਤ੍ਰੈਗੁਣ ਮਾਇਆ ਪੰਜ ਤਤ ਤਤਵ ਵਾਲੀ ਚਲੀ ਸ਼ਾਖ਼, ਸ਼ਨਾਖ਼ਤ ਘਰ ਨਾ ਕੋਇ ਸਮਝਾਇੰਦਾ। ਸੋਹੰ ਸਰੂਪ ਲੱਖ ਚੁਰਾਸੀ ਆਤਮ ਪਰਮਾਤਮ ਬਖ਼ਸ਼ ਦਾਤ, ਨੂਰ ਨੁਰਾਨਾ ਵਿਚ ਟਿਕਾਇੰਦਾ। ਸੋਹੰ ਸਰੂਪ ਪਾਰਬ੍ਰਹਮ ਬ੍ਰਹਮ ਵੇਖਿਆ ਖੇਲ ਤਮਾਸ਼, ਖ਼ਾਲਕ ਖ਼ਲਕ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਹੰ ਕਹੇ ਮੈਂ ਹੋਇਆ ਸੋ, ਸਾਹਿਬ ਦੇਵੇ ਵਡਿਆਈਆ। ਸੋ ਪੁਰਖ ਨਿਰੰਜਣ ਕਹੇ ਮੈਂ ਹੰ ਵਿਚ ਗਿਆ ਸਮੋ, ਬਿਨ ਹੰ ਮੇਰਾ ਨਾਮ ਨਾ ਕੋਇ ਜਣਾਈਆ। ਦੋਹਾਂ ਦਾ ਰੂਪ ਇਕੋ ਆਦਿ ਜੁਗਾਦਿ ਸਦਾ ਨਿਰਮੋਹ, ਜਗਤ ਮੁਹੱਬਤ ਵਿਚ ਕਦੇ ਨਾ ਆਈਆ। ਜਿਸ ਵੇਲੇ ਪਰਮਾਤਮ ਆਤਮ ਨਾਲ ਜਾਏ ਛੋਹ, ਜੋਤੀ ਜੋਤ ਨਾਲ ਜੋਤ ਕਰੇ ਰੁਸ਼ਨਾਈਆ। ਅਗਲਾ ਪਿਛਲਾ ਲੇਖਾ ਸਭ ਕੁਛ ਦੇਵੇ ਖੋਹ, ਨਾਤਾ ਅਵਰ ਰਹਿਣ ਕੋਇ ਨਾ ਪਾਈਆ। ਇਕ ਦੂਜੇ ਦੇ ਦੋਵੇਂ ਜਾਵਣ ਹੋ, ਹੋਕਾ ਦੇ ਕੇ ਦੇਣ ਸੁਣਾਈਆ। ਸ਼ਬਦ ਗੁਰੂ ਗੁਰੂ ਸ਼ਬਦ ਬਿਨ ਸ਼ਬਦ ਗੁਰੂ ਕੋਈ ਨਾ ਜਾਣੇ ਸੋ, ਸੋਇਆ ਹੰ ਨਾ ਕੋਇ ਉਠਾਈਆ। ਜਿਸ ਹੰ ਦੀ ਲੋਕਮਾਤ ਵਿਚ ਲੋਅ, ਬ੍ਰਹਮ ਮਿਲੇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਮਧ ਆਪਣੀ ਖੇਲ ਰਚਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲੇਖਾ ਮੁਕਿਆ ਨਾ ਕਦੇ ਹਿਸਾਬ, ਕੋਟਨ ਕੋਟ ਗੁਰ ਅਵਤਾਰ ਪੈਗ਼ੰਬਰ ਪੀਰ ਸ਼ਬਦ ਰਾਗ ਨਾਦ ਅੱਖਰਾਂ ਪੱਥਰਾਂ ਉਤੇ ਗਏ ਲਿਖਾਈਆ।

ਗੁਰਮੁਖ ਸੁਰਤ ਦਾ ਸਤਿਗੁਰ ਮਾਲਕ, ਆਦਿ ਅੰਤ ਇਕ ਅਖਵਾਇੰਦਾ। ਸੇਵਾਦਾਰ ਹੋ ਕੇ ਸਦਾ ਕਰੇ ਪ੍ਰਿਤਪਾਲਕ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਇੰਦਾ। ਸਚਖੰਡ ਨਿਵਾਸੀ ਆਪਣੀ ਲਾਏ ਅਗੰਮ ਅਦਾਲਤ, ਅਦਲ ਇਨਸਾਫ਼ ਆਪਣਾ ਆਪ ਜਣਾਇੰਦਾ। ਆਪਣੇ ਨਾਮ ਦੀ ਦੇ ਕੇ ਜ਼ਮਾਨਤ, ਬਰੀਖ਼ਾਨਾ ਆਪ ਵਖਾਇੰਦਾ। ਜਨ ਭਗਤ ਜੁਗ ਜੁਗ ਘਰ ਸਾਚੇ ਦੀ ਸਚ ਅਮਾਨਤ, ਜੁਗ ਵਿਛੜੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕੂੜੀ ਕਿਰਿਆ ਜਗਤ ਅਲਾਮਤ ਦੁਰਮਤ ਮੈਲ ਪੁਰਖ ਅਬਿਨਾਸ਼ੀ ਆਪ ਧਵਾਇੰਦਾ। ਸਤਿਗੁਰ ਸਵਾਮੀ ਸਦਾ ਸਦ ਰਾਖਾ, ਰੱਖਕ ਇਕੋ ਨਜ਼ਰੀ ਆਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਹੋਵੇ ਸਗਲਾ ਸਾਥਾ, ਏਥੇ ਓਥੇ ਦੋ ਜਹਾਨ ਸਿਰ ਆਪਣਾ ਹੱਥ ਟਿਕਾਇੰਦਾ। ਧੁਰਦਰਗਾਹੀ ਬੇਪਰਵਾਹ ਬਣ ਕੇ ਦਾਤਾ, ਨਾਮ ਪਦਾਰਥ ਝੋਲੀ ਪਾਇੰਦਾ। ਦਿਨੇ ਜਾਗਦਿਆਂ ਰਾਤੀਂ ਸੁਤਿਆਂ ਮਨ ਵਾਸਨਾ ਤੋਂ ਬਾਹਰ ਬਖ਼ਸ਼ੇ ਦਾਤਾਂ, ਅੰਤਰ ਆਤਮ ਖੋਜ ਖੁਜਾਇੰਦਾ। ਜਿਸ ਦੇ ਨਾਲ ਸ਼ਬਦੀ ਜੁੜੇ ਨਾਤਾ, ਧੁਰ ਦਾ ਸੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਣ ਕੇ ਮਾਈ ਬਾਪਾ, ਪਿਤਾ ਪੁਰਖ ਅਕਾਲ ਆਪਣੀ ਗੋਦ ਉਠਾਇੰਦਾ। ਜਨ ਭਗਤ ਸੁਹੇਲਾ ਗੁਣੀ ਗਹੀਰ, ਗਹਿਰ ਗਵਰ ਬੇਪਰਵਾਹੀਆ। ਸਚਖੰਡ ਨਿਵਾਸੀ ਘੱਤ ਕੇ ਆਏ ਵਹੀਰ, ਦੋ ਜਹਾਨਾਂ ਪੰਧ ਚਰਨਾਂ ਹੇਠ ਦਬਾਈਆ। ਜਿਨ੍ਹਾਂ ਦਾ ਅੰਤਰ ਆਤਮ ਪ੍ਰਭ ਮਿਲਣ ਨੂੰ ਹੋਇਆ ਦਿਲਗੀਰ, ਸਾਖਿਆਤ ਸਵੱਛ ਸਰੂਪੀ ਤਸਵੀਰ ਦਏ ਵਖਾਈਆ ।

ਅੰਦਰ ਵੜ ਕੇ ਚੋਟੀ ਚਾੜ੍ਹੇ ਉਸ ਅਖ਼ੀਰ, ਜਿਸ ਨੂੰ ਕਬੀਰ ਗਾ ਗਾ ਖ਼ੁਸ਼ੀ ਮਨਾਈਆ। ਸ਼ਰਅ ਸ਼ਰੀਅਤ ਦੀਨ ਮਜ਼੍ਹਬ ਦੇ ਕੱਟ ਜ਼ੰਜੀਰ, ਡੋਰੀ ਆਪਣੀ ਤੰਦ ਬੰਧਾਈਆ। ਮੁਰਸ਼ਦਾਂ ਦਾ ਮੁਰਸ਼ਦ ਪੀਰਾਂ ਦਾ ਪੀਰ ਪੈਗ਼ੰਬਰਾਂ ਦਾ ਪੈਗ਼ੰਬਰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦਸਤਗੀਰਾਂ ਦਾ ਦਸਤਗੀਰ, ਦਰਦੀ ਦੀਨਾਂ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਹੋਏ ਸਹਾਈਆ। ਭਗਤ ਸੁਹੇਲਾ ਆਪ ਪ੍ਰਭ, ਨਿਰਗੁਣ ਸਰਗੁਣ ਖੋਜ ਖੁਜਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਦੀ ਛੱਡ ਕੇ ਹੱਦ, ਲੱਖ ਚੁਰਾਸੀ ਵਿਚੋਂ ਹਰਿਜਨ ਆਪਣੇ ਲਏ ਜਗਾਈਆ। ਜਿਨ੍ਹਾਂ ਦੇ ਅੰਦਰ ਵੜ ਕੇ ਦੀਪਕ ਹੋ ਕੇ ਜਾਏ ਜਗ, ਨਾਦ ਹੋ ਕੇ ਜਾਏ ਵੱਜ, ਅੰਮ੍ਰਿਤ ਹੋ ਕੇ ਬੁਝਾਏ ਅੱਗ, ਤ੍ਰਿਸਨਾ ਜਗਤ ਮਿਟਾਈਆ। ਆਤਮ ਸੇਜਾ ਬਹੇ ਸਜ, ਦਰਸ ਕਰਾਏ ਰੱਜ ਰੱਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਵਸਾਈਆ। ਜਨ ਭਗਤਾਂ ਦਾ ਸਦਾ ਸੰਗੀ, ਧੁਰ ਧਾਮੀ ਇਕ ਅਖਵਾਈਆ। ਸਦਾ ਵਸਤ ਅਮੋਲਕ ਦੇਵੇ ਮੰਗੀ, ਕਦੇ ਕਦੇ ਬਿਨ ਮੰਗਿਆਂ ਵੀ ਝੋਲੀ ਪਾਈਆ। ਜਿਹਨੂੰ ਪ੍ਰਭ ਮਿਲਣ ਦੀ ਜਣਾਈ ਢੰਗੀ, ਤੰਗ ਰਾਸਤੇ ਵਿਚ ਅੰਦਰ ਵੜ ਕੇ ਆਪਣਾ ਨੂਰ ਦਏ ਚਮਕਾਈਆ। ਉਥੇ ਨੇਤਰ ਰੋਵੇ ਸੁਰਸਤੀ ਜਮਨਾ ਗੋਦਾਵਰੀ ਗੰਗੀ, ਜਿਸ ਵੇਲੇ ਅੰਮ੍ਰਿਤ ਆਪਣਾ ਮੇਘ ਬਰਸਾਈਆ। ਗੁਰਮੁਖ ਸੁਰਤੀ ਕਹੇ ਮੈਨੂੰ ਮਿਲ ਗਈ ਉਹ ਡੰਡੀ, ਜਿਸ ਦਾ ਮਾਰਗ ਬਾਹਰੋਂ ਨਾ ਕੋਇ ਸਮਝਾਈਆ। ਮੈਂ ਛੁੱਟੀ ਵਿਚੋਂ ਬੰਦੀ, ਬੰਦਨਾ ਇਕੋ ਕਰਾਂ ਚਾਈਂ ਚਾਈਂਆ। ਮੇਰੀ ਚੋਟੀ ਨਾ ਹੋਵੇ ਨੰਗੀ, ਸਿਰ ਆਪਣਾ ਹੱਥ ਟਿਕਾਈਆ। ਚਾਹੇ ਚੰਗੀ ਚਾਹੇ ਮੰਦੀ, ਅੰਤ ਉਸੇ ਦੀ ਅਖਵਾਈਆ। ਕੀ ਹੋਇਆ ਜੇ ਗੁਰਮੁਖ ਪਟਿਆਂ ਵਿਚ ਵਾਹੀ ਨਾ ਕੰਘੀ, ਕਲਜੁਗ ਨੇਤਰ ਕੱਜਲ ਧਾਰ ਨਾ ਕੋਇ ਬਣਾਈਆ। ਕੀ ਹੋਇਆ ਜੇ ਗਲ ਅਲਫ਼ੀ ਨਹੀਂ ਕੋਈ ਅੰਗੀ, ਤਨ ਲਬਾਸ ਨਾ ਕੋਇ ਰਖਾਈਆ। ਸਤਿ ਸਚ ਤੇਰੇ ਪ੍ਰੇਮ ਪਿਆਰ ਦੀ ਵਸਤ ਸਭ ਤੋਂ ਚੰਗੀ, ਜਿਹੜੀ ਹੱਟ ਬਾਜ਼ਾਰਾਂ ਵਿਚੋਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਇਕ ਇਕੇਲਾ ਸਾਹਿਬ ਸਦਾ ਬਖ਼ਸ਼ੰਦੀ, ਬਖ਼ਸ਼ਸ਼ ਰਹਿਮਤ ਆਪਣੀ ਝੋਲੀ ਪਾਈਆ। ਬਾਪੂ ਤਾਰਨਹਾਰਾ ਕਟੇ ਬਿਪਤਾ, ਨਾਤਾ ਕੂੜ ਜਗਤ ਤੁੜਾਈਆ। ਜਿਸ ਨੇ ਭਾਗ ਲਗਾਇਆ ਗੋਦ ਤ੍ਰਿਪਤਾ, ਉਹ ਮਾਲਕ ਹੋਏ ਸਹਾਈਆ। ਅੰਦਰ ਵੜ ਕੇ ਆਪਣਾ ਆਪ ਬੰਧਾ ਦਏ ਨਿਸਚਾ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਸਚ ਪ੍ਰੇਮ ਦਾ ਲਾ ਕੇ ਇਸ਼ਕਾ, ਆਸ਼ਕ ਮਾਅਸ਼ੂਕ ਦੋਹਾਂ ਮਾਣ ਗਵਾਈਆ। ਇਸ਼ਾਰੇ ਨਾਲ ਖੋਲ੍ਹ ਕੇ ਦ੍ਰਿਸ਼ਟਾ, ਇਸ਼ਟ ਇਕੋ ਦਏ ਵਖਾਈਆ। ਗੁਰਮੁਖ ਆਸਾ ਕਦੇ ਨਾ ਜਾਏ ਬਿਰਥਾ, ਸਤਿਗੁਰ ਪੂਰਾ ਸਦਾ ਸਦਾ ਸਦ ਗੁਰ ਸ਼ਬਦੀ ਪੂਰੀ ਆਸ ਕਰਾਈਆ। ਏਹੋ ਖੇਲ ਅਗੰਮੀ ਪਿਰ ਦਾ, ਪਿਤਾ ਪੁਰਖ ਅਕਾਲ ਹੋ ਕੇ ਹੋਏ ਸਹਾਈਆ। ਸੁਰਤ ਕਰਨ ਪ੍ਰਭ ਠਾਕਰ ਆਇਆ, ਠੋਕਰ ਨਾਮ ਲਗਾਈਆ। ਕੂੜੀ ਕਿਰਿਆ ਕੱਟ ਕੇ ਮਾਇਆ, ਮਮਤਾ ਮੋਹ ਚੁਕਾਈਆ। ਸਿਰ ਸਮਰਥ ਰੱਖੇ ਆਪਣੀ ਛਾਇਆ, ਸ਼ਹਿਨਸ਼ਾਹ ਦਇਆ ਕਮਾਈਆ। ਪੂਰਬ ਜਨਮ ਦਾ ਲਹਿਣਾ ਝੋਲੀ ਪਾਇਆ, ਮਕਰੂਜ਼ ਆਪਣਾ ਕਰਜ਼ਾ ਰਿਹਾ ਚੁਕਾਈਆ। ਅਗਲਾ ਸੂਦ ਅਜੇ ਬਾਕੀ ਰਖਾਇਆ, ਹੌਲੀ ਹੌਲੀ ਮੰਜ਼ਲੇ ਮਕਸੂਦ ਦਏ ਚੜ੍ਹਾਈਆ। ਸਚ ਅਰੂਜ ਦਏ ਵਖਾਇਆ, ਮਹਿਬੂਬ ਮੇਲ ਮਿਲਾਈਆ। ਮੌਜੂਦ ਹੋ ਕੇ ਮੁਜਰਾ ਦਏ ਲਗਾਇਆ, ਬਿਨ ਗੋਪੀ ਕਾਹਨ ਆਪਣੀ ਰਾਸ ਦਏ ਵਖਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਘਰ ਸੱਜਣ ਲਏ ਮਿਲਾਈਆ। ਰੰਕਾਂ ਵਿਚ ਵੜਿਆ ਰਾਓ, ਹਰਿ ਕਰਤਾ ਬੇਪਰਵਾਹੀਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਪਕੜੇ ਬਾਹੋਂ, ਜਗ ਡੁਬਦਿਆਂ ਪਾਰ ਲੰਘਾਈਆ। ਸਦਾ ਸੁਹੇਲਾ ਇਕ ਇਕੇਲਾ ਸਿਰ ਦੇਵੇ ਠੰਡੀ ਛਾਉਂ, ਮਿਹਰਵਾਨ ਆਪਣਾ ਹੱਥ ਟਿਕਾਈਆ। ਫੜ ਫੜ ਹੰਸ ਬਣਾਏ ਕਾਉਂ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਸਾਚੀ ਗੋਦ ਬਹਾਏ ਜਿਉਂ ਬਾਲਕ ਮਾਉਂ, ਪਿਤਾ ਪੂਤ ਸਹਿਜ ਸੁਖਦਾਈਆ। ਕਲਜੁਗ ਆਇਆ ਕਰਨ ਹਕ ਨਿਆਉਂ, ਹਕੀਕਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਸਰਬ ਪਾਈਆ। ਰੰਕਾਂ ਅੰਦਰ ਰਾਓ ਵੜਿਆ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਬਿਨ ਪੌੜੀ ਡੰਡੇ ਅੰਦਰ ਚੜ੍ਹਿਆ, ਸਾਢੇ ਤਿੰਨ ਹੱਥ ਬੰਕ ਦਏ ਵਡਿਆਈਆ। ਸਚ ਦਵਾਰੇ ਜਾ ਕੇ ਖੜਿਆ, ਘਰ ਗੁਰਮੁਖ ਅਲਖ ਜਗਾਈਆ। ਉਠ ਮਿਤਰ ਮੇਰੇ ਯਾਰ ਅੜਿਆ, ਧੁਰ ਦਾ ਹੁਕਮ ਸੁਣਾਈਆ। ਜਿਸ ਵੇਲੇ ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਿਆ, ਨਾਤਾ ਛੁਟਿਆ ਸਰਬ ਲੋਕਾਈਆ। ਅੰਦਰ ਆ ਕੇ ਤੇਰਾ ਆਤਮ ਪਰਮਾਤਮ ਵਰਿਆ, ਨਾਰ ਕੰਤ ਸ੍ਰੀ ਭਗਵੰਤ ਸਾਚਾ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਰਿਹਾ ਮਿਲਾਈਆ। ਰੰਕਾਂ ਅੰਦਰ ਰਾਓ ਆ ਕੇ, ਆਕੀ ਮਨੂਆ ਦਏ ਮਿਟਾਈਆ । ਪੰਜ ਚੋਰ ਹੁਕਮ ਨਾਲ ਧਮਕਾ ਕੇ, ਭੈ ਵਿਚ ਡਰਾਈਆ। ਧੁਰ ਫ਼ਰਮਾਨ ਇਕ ਸੁਣਾ ਕੇ, ਸੁਤਿਆਂ ਲਏ ਜਗਾਈਆ। ਆਓ ਮਿਲੋ ਗਲਵਕੜੀ ਪਾ ਕੇ, ਸਾਚੀ ਤੱਕੜੀ ਤੋਲ ਤੁਲਾਈਆ। ਨਕਲੀਆਂ ਕੋਲੋਂ ਪੱਲਾ ਛੁਡਾ ਕੇ, ਅਸਲ ਦਏ ਮਿਲਾਈਆ। ਧੁਰ ਦਾ ਮੰਤਰ ਇਕ ਪੜ੍ਹਾ ਕੇ, ਪੱਟੀ ਆਪਣੀ ਦਏ ਸਮਝਾਈਆ। ਜਿਸ ਨਾਲੋਂ ਵਿਛੜੀ ਉਸੇ ਦੀ ਯਾਦ ਕਰਾ ਕੇ, ਅੰਤਮ ਓਸੇ ਵਿਚ ਮਿਲਾਈਆ। ਸੱਜਣ ਦੇ ਘਰ ਸੱਜਣ ਬਹਾ ਕੇ, ਮਜਨ ਅਸ਼ਨਾਨ ਦਏ ਵਖਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜਨ ਭਗਤਾਂ ਦਾ ਜੁਗ ਜੁਗ ਦਰਸ਼ਨ ਪਾ ਕੇ, ਘਰ ਆਪਣੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਰੰਕਾਂ ਦਏ ਵਡਿਆਈਆ। ਰੰਕਾਂ ਅੰਦਰ ਵੜਿਆ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਸੋਹਣੀ ਵੇਖੀ ਧਰਮਸਾਲ, ਧਰਮ ਦਵਾਰਾ ਇਕੋ ਨਜ਼ਰੀ ਆਈਆ। ਜਿਥੇ ਪ੍ਰੇਮ ਪਿਆਰ ਦਾ ਝੁਲਦਾ ਇਕ ਨਿਸ਼ਾਨ, ਮੁਹੱਬਤ ਵਿਚ ਲਹਿਰਾਈਆ। ਉਹ ਮੰਗਦਾ ਦਰਸ ਦਾ ਇਕੋ ਦਾਨ, ਦੂਜੀ ਹਰਸ ਨਾ ਕੋਇ ਵਖਾਈਆ। ਜੇ ਮਿਲੇ ਤੇ ਮਿਲੇ ਸ੍ਰੀ ਭਗਵਾਨ, ਦੂਜੇ ਦੀ ਲੋੜ ਰਹੇ ਨਾ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਓਸੇ ਦੇ ਬਾਲ ਅੰਞਾਣ, ਨਿੱਕੇ ਨੰਨੇ ਰੂਪ ਨਜ਼ਰੀ ਆਈਆ। ਉਹ ਸ਼ਹਿਨਸ਼ਾਹਾਂ ਦਾ ਸ਼ਾਹ ਧੁਰ ਦਰਗਾਹੀ ਸੁਲਤਾਨ, ਸੁਤਿਆਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਵਡਿਆਈਆ। ਰੰਕਾਂ ਅੰਦਰ ਸੋਹਣਾ ਸੁਖ, ਹਰਿ ਰਾਓ ਦਏ ਜਣਾਈਆ। ਬੇਸ਼ਕ ਵੇਖਣ ਵਿਚ ਸਾਰੇ ਮਨੁੱਖ, ਬਿਨ ਗ਼ਰੀਬਾਂ ਮੇਰੇ ਨਾਲ ਪ੍ਰੇਮ ਨਾ ਕੋਇ ਕਰਾਈਆ। ਉਹ ਮੇਰੇ ਲਾਡਲੇ ਉਹ ਪੁੱਤ, ਜਿਨ੍ਹਾਂ ਨੂੰ ਪਹਿਲਾਂ ਜੰਮਿਆਂ ਮਾਂ ਫੇਰ ਆਪਣੀ ਗੋਦ ਬਿਠਾਈਆ। ਮੈਂ ਓਨ੍ਹਾਂ ਉਤੇ ਖ਼ੁਸ਼, ਜਿਹੜੇ ਮੇਰਾ ਰਾਹ ਤਕਾਈਆ। ਮੈਂ ਓਨ੍ਹਾਂ ਦੇ ਅੰਦਰੋਂ ਪਵਾਂ ਉਠ, ਘਰ ਵਿਚੋਂ ਲਵਾਂ ਆਪ ਅੰਗੜਾਈਆ। ਨਿਜ ਨੇਤਰ ਖੋਲ੍ਹ ਕੇ ਨਜ਼ਰੀ ਆਵਾਂ ਸਚ ਸੁੱਚ, ਕੂੜੀ ਕਿਰਿਆ ਦਿਆਂ ਤਜਾਈਆ। ਸਚ ਪੁੱਛੋ ਮੇਰੀ ਨਾ ਦਾਹੜੀ ਨਾ ਮੁੱਛ, ਚੋਟੀ ਸੀਸ ਨਾ ਕਦੇ ਮੁਨਾਈਆ। ਜਨ

ਭਗਤਾਂ ਅੱਗੇ ਗਿਆ ਝੁਕ, ਮਾਣ ਅਭਿਮਾਨ ਦੋਵੇਂ ਦਿਤੇ ਗਵਾਈਆ। ਬਾਕੀ ਲੱਖ ਚੁਰਾਸੀ ਤੋਂ ਸਦਾ ਰਿਹਾ ਲੁਕ, ਲੱਭਿਆਂ ਹੱਥ ਕਿਸੇ ਨਾ ਆਈਆ। ਕੋਈ ਢੋਲਾ ਸੋਹਲਾ ਗੌਂਦੇ ਬਾਣੀ ਤੁਕ, ਰਾਗਾਂ ਨਾਦਾਂ ਵੇਦਾਂ ਵਿਚ ਧਿਆਨ ਲਗਾਈਆ। ਤੀਰਥ ਨਹੌਦਿਆਂ ਮੰਦਰੀਂ ਜਾਦਿਆਂ ਮਸਜਿਦਾਂ ਸੀਸ ਝੁਕਾਦਿਆਂ ਮੇਰਾ ਪੈਂਡਾ ਜਾਏ ਨਾ ਮੁੱਕ, ਮੰਜ਼ਲ ਚੜ੍ਹ ਦਰਸ ਕੋਇ ਨਾ ਪਾਈਆ। ਜਿਸ ਉਤੇ ਕਿਰਪਾ ਕਰਾਂ ਉਸ ਦੇ ਅੰਦਰ ਵੜ ਜਾਵਾਂ ਛੁਪ, ਓਸ ਨੂੰ ਪੜ੍ਹਨ ਲਿਖਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ । ਰੰਕ ਕਹਿਣ ਅਸੀਂ ਪਾਇਆ ਰਾਣਾ, ਜੋ ਰਈਅਤ ਵੇਖ ਵਖਾਈਆ। ਜਿਸ ਦਾ ਹੁਕਮ ਇਕ ਫ਼ਰਮਾਨਾ, ਦੋ ਜਹਾਨਾਂ ਰਿਹਾ ਸੁਣਾਈਆ। ਜਿਸ ਦਾ ਛੱਤੀਆਂ ਰਾਗਾਂ ਤੋਂ ਬਾਹਰ ਗਾਣਾ, ਇਲਮਾਂ ਤੋਂ ਪਰੇ ਪੜ੍ਹਾਈਆ। ਅਲਿਫ਼ ਯੇ ਤੋਂ ਬਾਹਰ ਟਿਕਾਣਾ, ਸੱਦਿਆਂ ਨਾਲ ਸੱਦ ਘਰ ਨਾ ਕੋਇ ਬਹਾਈਆ। ਜੇ ਕਦੀ ਹੋਇਆ ਤੇ ਭਗਤਾਂ ਦੇ ਘਰ ਮਹਿਮਾਨਾ, ਜੁਗ ਜੁਗ ਨਿਰਗੁਣ ਸਰਗੁਣ ਫੇਰਾ ਪਾਈਆ। ਆਪਣੇ ਪ੍ਰੇਮ ਦਾ ਦੇ ਕੇ ਜਾਵੇ ਨਿਸ਼ਾਨਾ, ਨਿਸ਼ਾਨੀ ਆਪਣੀ ਦਏ ਜਣਾਈਆ। ਗੀਤਾਂ ਵਿਚੋਂ ਗੀਤ ਦੱਸ ਕੇ ਜਾਏ ਤਰਾਨਾ, ਜੋ ਤਬੀਅਤ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਦਾਤਾ, ਦਾਤਾ ਇਕੋ ਇਕ ਅਖਵਾਈਆ। ਰਾਓ ਕਹਿਣ ਪ੍ਰਭ ਪਾਇਆ ਦਾਤਾ, ਦਇਅਵਾਨ ਦਇਆ ਕਮਾਈਆ। ਰੰਕ ਕਹਿਣ ਨਹੀਂ ਸਾਨੂੰ ਓਸ ਪਛਾਤਾ, ਜਿਸ ਪਿਛਲੀ ਯਾਦ ਕਰਾਈਆ। ਉਹ ਮਾਲਕ ਖ਼ਾਲਕ ਧੁਰ ਦਾ ਆਕਾ, ਅਕਲ ਸਮਝ ਸਕੇ ਨਾ ਰਾਈਆ। ਜਿਸ ਵੇਲੇ ਅੰਦਰ ਵੜਕੇ ਖੋਲ੍ਹਿਆ ਤਾਕਾ, ਮੇਰਾ ਪੜਦਾ ਦਿਤਾ ਉਠਾਈਆ। ਮੈਨੂੰ ਉਹ ਵੀ ਨਜ਼ਰ ਆਇਆ ਪਿਤਾ ਮਾਤਾ, ਨਾਤਾ ਜਗਤ ਦਿਤਾ ਤੁੜਾਈਆ। ਮੈਂ ਛੱਡ ਕੇ ਸਰਬ ਸਾਕਾ, ਚਿੰਤਾ ਰੋਗ ਸੋਗ ਦੁੱਖ ਭੁੱਖ ਓਸੇ ਦੀ ਝੋਲੀ ਪਾਈਆ। ਇਕੋ ਪ੍ਰੇਮ ਅੰਦਰ ਮਿਲਣ ਦੀ ਰੱਖ ਕੇ ਆਸਾ, ਜਗ ਤ੍ਰਿਸ਼ਨਾ ਦਿਤੀ ਮਿਟਾਈਆ। ਜਿਨ੍ਹਾਂ ਨੂੰ ਸਤਿਗੁਰ ਪੂਰਾ ਆਪ ਦੇਵੇ ਭਰਵਾਸਾ, ਓਨ੍ਹਾਂ ਨੂੰ ਕੋਈ ਕਰਮ ਕਿਰਿਆ ਕਰਨ ਦੀ ਲੋੜ ਰਹੇ ਨਾ ਰਾਈਆ।

ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ ਚਲ ਪਰਮੇਸ਼ਵਰ ਆਇਆ।
ਹਰਿਸੰਗਤ ਤੇਰਾ ਉਹ ਦਵਾਰਾ, ਜਿਸ ਘਰ ਵਸੇ ਸਦਾ ਨਿਰੰਕਾਰਾ, ਨਿਰਗੁਣ ਆਪਣੀ ਦਇਆ ਕਮਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ
ਚਲ ਪਰਮੇਸ਼ਵਰ ਆਇਆ।
ਹਰਿਸੰਗਤ ਤੇਰਾ ਉਚ ਮਨਾਰਾ, ਇਕੋ ਵੇਖੇ ਵੇਖਣਹਾਰਾ, ਦੂਜੇ ਨਜ਼ਰ ਕਿਸੇ ਨਾ ਆਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ , ਘਰ ਚਲ ਪਰਮੇਸ਼ਵਰ
ਆਇਆ।
ਹਰਿਸੰਗਤ ਤੇਰਾ ਅਗੰਮ ਪਿਆਰਾ, ਅੰਦਰ ਬਾਹਰ ਗੁਪਤ ਜ਼ਾਹਰਾ, ਨਾਤਾ ਸਤਿਗੁਰ ਚਰਨ ਜੁੜਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ
ਚਲ ਪਰਮੇਸ਼ਵਰ ਆਇਆ।

ਹਰਿਸੰਗਤ ਤੇਰਾ ਘਰ ਬਾਰਾ, ਪ੍ਰਭ ਨੂੰ ਮਿਲਿਆ ਧਾਮ ਥਾਰਾ, ਸਚਖੰਡ ਨਿਵਾਸੀ ਆਪਣਾ ਫੇਰਾ ਪਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ ਚਲ ਪਰਮੇਸ਼ਵਰ ਆਇਆ।

ਹਰਿਸੰਗਤ ਤੇਰਾ ਸੋਹਣਾ ਆਸਣ, ਜਿਥੇ ਸੋਹੇ ਪੁਰਖ ਅਬਿਨਾਸ਼ਨ, ਸਨਮੁਖ ਹੋ ਕੇ ਦਰਸ ਵਖਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ ਚਲ ਪਰਮੇਸ਼ਵਰ ਆਇਆ।

ਹਰਿਸੰਗਤ ਤੇਰੀ ਸੋਹਣੀ ਸੇਜਾ, ਜੋਤੀ ਜਲਵਾ ਨੂਰੀ ਤੇਜਾ, ਸ਼ਬਦੀ ਰਾਗ ਸੁਣਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ ਚਲ ਪਰਮੇਸ਼ਵਰ ਆਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾਨਿਧਾਨ ਆਪਣੀ ਖੇਲ ਰਚਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ ਚਲ ਪਰਮੇਸ਼ਵਰ ਆਇਆ।

ਗੁਰਮੁਖੋ ਮੈਨੂੰ ਦਰਸ ਦਿਖਾਓ, ਜੁਗ ਜੁਗ ਦੀ ਪਿਆਸ ਬੁਝਾਉ, ਪ੍ਰੇਮ ਪ੍ਰੀਤੀ ਰੰਗ ਚੜ੍ਹਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ ਚਲ ਪਰਮੇਸ਼ਵਰ ਆਇਆ।

ਗੁਰਮੁਖੋ ਮੈਨੂੰ ਦਿਓ ਦੀਦਾਰ, ਆਪਣੇ ਨਾਲ ਸਾਂਝਾ ਕਰੋ ਪਿਆਰ, ਵੱਖਰਾ ਰਹਿਣਾ ਮੈਨੂੰ ਕਦੇ ਨਾ ਭਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ ਚਲ ਪਰਮੇਸ਼ਵਰ ਆਇਆ।

ਗੁਰਮੁਖੋ ਮੇਰੇ ਨਾਲ ਮਿਲਾਉ ਨੈਣ, ਮੈਂ ਤੁਹਾਡੇ ਅੰਦਰ ਆਇਆ ਬਹਿਣ, ਲੱਖ ਚੁਰਾਸੀ ਜਗਤ ਤਜਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ ਚਲ ਪਰਮੇਸ਼ਵਰ ਆਇਆ।

ਮੇਰੇ ਨਾਲ ਮਿਲਾਓ ਅੱਖ, ਮੈਂ ਆਪਣਾ ਭੇਤ ਦੇਵਾਂ ਦੱਸ, ਅੰਦਰੋਂ ਪੜਦਾ ਦਵੈਤ ਚੁਕਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ ਚਲ ਪਰਮੇਸ਼ਵਰ ਆਇਆ।

ਮੇਰੇ ਨਾਲ ਮਿਲਾਓ ਨੇਤਰ, ਤੁਹਾਡਾ ਲਹਿਣਾ ਚੁਕਾਵਾਂ ਛੇਕੜ, ਅੱਗੇ ਲੇਖਾ ਮੰਗਣ ਕੋਇ ਨਾ ਆਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ ਚਲ ਪਰਮੇਸ਼ਵਰ ਆਇਆ।

ਜਨ ਭਗਤੋ ਮੇਰੇ ਨਾਲ ਮਿਲਾਓ ਹੱਥ, ਮੈਂ ਓਹੀ ਪੁਰਖ ਸਮਰਥ, ਜੋ ਜੁਗ ਜੁਗ ਵੇਸ ਵਟਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ ਚਲ ਪਰਮੇਸ਼ਵਰ ਆਇਆ।

ਸਚਖੰਡ ਦਵਾਰਿਉਂ ਆਇਆ ਨੱਸ, ਤੁਹਾਡੇ ਅੰਦਰ ਜਾਵਾਂ ਵਸ, ਵਸਲ ਇਕੋ ਯਾਰ ਕਰਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ ਚਲ ਪਰਮੇਸ਼ਵਰ ਆਇਆ।

ਮੇਰਾ ਨਾਤਾ ਹੋਵੇ ਪੱਕ, ਵੇਖਿਓ ਪਿਆਰ ਕਰਦਿਆਂ ਨਾ ਜਾਣਾ ਥੱਕ, ਥਕਾਵਟ ਪਿਛਲੀ ਦਿਆਂ ਗਵਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ

ਚਲ ਪਰਮੇਸ਼ਵਰ ਆਇਆ।
ਜੇ ਪਿਛੇ ਗੋਬਿੰਦ ਗਿਆ ਛੱਡ, ਹੁਣ ਕਦੇ ਨਾ ਹੋਵਾਂ ਅੱਡ, ਵੱਖਰੀ ਧਾਰ ਨਾ ਕੋਇ ਰਖਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ ਚਲ
ਪਰਮੇਸ਼ਵਰ ਆਇਆ।
ਜੇ ਬੱਧਕ ਲਿਆ ਸੱਦ, ਮੈਂ ਪਾਰ ਕਰਕੇ ਆਇਆ ਹੱਦ, ਮਹਿਦੂਦ ਹੋ ਕੇ ਤੁਹਾਡੇ ਅੰਦਰ ਡੇਰਾ ਲਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ
ਚਲ ਪਰਮੇਸ਼ਵਰ ਆਇਆ।
ਮੈਂ ਖ਼ੁਸ਼ੀਆਂ ਨਾਲ ਗਾਵਾਂ ਤੁਹਾਡਾ ਜਸ, ਤੁਸਾਂ ਅੱਗੋਂ ਮਿਲਣਾ ਹੱਸ, ਮੈਂ ਆਪਣੀ ਹਸਤੀ ਤੁਹਾਡੀ ਮਸਤੀ ਵਿਚ ਰਖਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ
ਚਲ ਪਰਮੇਸ਼ਵਰ ਆਇਆ।
ਮਾਰਗ ਇਕੋ ਦੇਵਾਂ ਦੱਸ, ਜਪ ਤਪ ਕੋਈ ਕਰਨਾ ਪਏ ਨਾ ਹੱਠ, ਬਿਨ ਪੜ੍ਹਿਆਂ ਪਾਰ ਲੰਘਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ
ਚਲ ਪਰਮੇਸ਼ਵਰ ਆਇਆ।
ਏਥੇ ਓਥੇ ਲਵਾਂ ਰੱਖ, ਝੋਲੀ ਪਾ ਕੇ ਹਕੀਕਤ ਹਕ, ਹਾਕਮ ਧੁਰ ਦੇ ਦੇਵਾਂ ਬਣਾਇਆ ; ਹਰਿਸੰਗਤ ਤੇਰੇ ਦਰਸ਼ਨ ਨੂੰ, ਘਰ ਚਲ ਪਰਮੇਸ਼ਵਰ
ਆਇਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੀਤੀ ਅੰਦਰ ਤੁਹਾਡੇ ਅੱਗੇ ਜਾਏ ਢੱਠ, ਆਪਣਾ ਬਲ ਨਾ ਕੋਇ ਰਖਾਇਆ ; ਹਰਿਸੰਗਤ
ਤੇਰੇ ਦਰਸ਼ਨ ਨੂੰ, ਘਰ ਚਲ ਪਰਮੇਸ਼ਵਰ ਆਇਆ।