ਪੁਸਤਕਾਲਾਭਾਗ ੧੭

੧੪ ਮੱਘਰ ੨੦੨੧ ਬਿਕ੍ਰਮੀ ਹਰਦੇਵ ਸਿੰਘ ਦੇ ਗ੍ਰਹਿ ਫਿਰੋਜ਼ਪੁਰ ਛਾਉਣੀ ਗਵਾਲ ਟੋਲੀ

ਜਨ ਭਗਤਾਂ ਵਰਗ ਲਾਏ ਏਕ, ਇਕ ਇਕੱਲਾ ਦਇਆ ਕਮਾਈਆ। ਸਚ ਪ੍ਰੀਤੀ ਬਖ਼ਸ਼ ਕੇ ਟੇਕ, ਚਰਨ ਕਵਲ ਦਏ ਸਰਨਾਈਆ। ਬੁੱਧੀ ਕਰਕੇ ਆਪ ਬਿਬੇਕ, ਸਤਿ ਸਰੂਪ ਦਏ ਬਣਾਈਆ। ਅੰਦਰ ਵੜ ਕੇ ਲਏ ਪੇਖ, ਗ੍ਰਹਿ ਮੰਦਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵਰਗ ਸਰਬ ਸਮਝਾਈਆ। ਸਾਚਾ ਵਰਗ ਜਿਨ੍ਹਾਂ ਲੱਗਾ, ਵੇਲਾ ਵਕਤ ਗਏ ਭੁਲਾਈਆ। ਪਿਛਲਾ ਲੇਖਾ ਛੱਡ ਸੁਆਰਿਆ ਅੱਗਾ, ਅਗੰਮ ਮਿਲੀ ਵਡਿਆਈਆ। ਜਨਮ ਕਰਮ ਦਾ ਹੀਣ ਜੋ ਫਿਰੇ ਭੱਜਾ, ਤਟ ਕਿਨਾਰੇ ਫੇਰੀ ਪਾਈਆ। ਮਾਣਸਾਂ ਵਾਲੇ ਜੋ ਖਾਂਦਾ ਰਿਹਾ ਹੱਡਾ, ਢੋਰਾਂ ਖੱਲ ਲੁਹਾਈਆ। ਜੋਬਨ ਹੰਡੌਦਾ ਰਿਹਾ ਬੁੱਢਾ ਨੱਢਾ, ਮਸਤ ਜਵਾਨੀ ਵਿਚ ਸਮਾਈਆ। ਹੱਥ ਫੜੌਂਦਾ ਰਿਹਾ ਚੱਕਰ ਗੱਦਾ, ਧਨੁਸ਼ਧਾਰੀ ਰੂਪ ਵਟਾਈਆ। ਡੂੰਮ ਹੋ ਕੇ ਘਰ ਘਰ ਦੇਂਦਾ ਰਿਹਾ ਸੱਦਾ, ਸੇਵਾ ਸਚ ਕਮਾਈਆ। ਪ੍ਰਭ ਦੀ ਕਿਰਪਾ ਵਰਗ ਇਕੋ ਲੱਗਾ, ਜਿਸ ਦਾ ਵਰਮ ਅੰਦਰ ਦਿਤਾ ਕਰਾਈਆ। ਸਚ ਪ੍ਰੇਮ ਅੰਦਰ ਬੱਧਾ, ਬੰਦਨਾ ਇਕੋ ਦਿਤੀ ਸੁਣਾਈਆ। ਸਚ

ਮੁਕਾਮ ਕਰਾ ਕੇ ਹੱਜਾ, ਹਾਜਤ ਪੂਰੀ ਰਿਹਾ ਵਖਾਈਆ। ਨਾਮ ਖ਼ੁਮਾਰੀ ਅੰਦਰ ਮਧਾ, ਮਧੁ ਸੂਦਨ ਵੇਖ ਵਖਾਈਆ। ਸਚ ਪਰਕਾਸ਼ ਵਿਚ ਜਗਾ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵਰਗ ਲਗਾਈਆ। ਜੁਗ ਜੁਗ ਵਰਗ ਲਗਾਵਣਹਾਰਾ, ਹਰਿ ਕਰਤਾ ਇਕ ਅਖਵਾਈਆ। ਭਗਤ ਸੁਹੇਲੇ ਜਗਾਵਣ ਵਾਲਾ, ਜੁਗ ਚੌਕੜੀ ਫੇਰੀ ਪਾਈਆ। ਨਾਮ ਸੰਦੇਸ ਸੁਣਾਵਣਹਾਰਾ, ਸੁਤਿਆਂ ਲਏ ਉਠਾਈਆ। ਸਚ ਭੰਡਾਰੀ ਬਣ ਵਣਜਾਰਾ, ਵਸਤ ਅਮੋਲਕ ਝੋਲੀ ਪਾਈਆ। ਪਾਰ ਕਰਾ ਕੇ ਤਟ ਕਿਨਾਰਾ, ਨੱਈਆ ਨੌਕਾ ਨਾਮ ਚੜ੍ਹਾਈਆ। ਸੱਜਣ ਮਿਲਾ ਕੇ ਇਕ ਨਿਰੰਕਾਰਾ, ਨਿਰਗੁਣ ਸਰਗੁਣ ਲੇਖ ਮੁਕਾਈਆ। ਮਹੱਲ ਵਖਾਏ ਇਕ ਘਰ ਬਾਰਾ, ਸੋਹਣਾ ਮੰਦਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਈਆ। ਜੁਗ ਚੌਕੜੀ ਵੇਖਿਆ ਵਰਗ ਲੱਗਦਾ, ਸਮਝ ਵਾਲਾ ਸਮਝ ਕੋਇ ਨਾ ਪਾਈਆ। ਵਰਗਾਂ ਅੰਦਰ ਅਬਿਨਾਸ਼ੀ ਕਰਤਾ ਸਦਾ ਭੱਜਦਾ, ਬਣ ਬਣ ਪਾਂਧੀ ਰਾਹੀਆ। ਪੰਧ ਮੁਕਾ ਕੇ ਦੂਰ ਹੱਦ ਦਾ, ਨੇਰਨ ਨੇਰਾ ਨਜ਼ਰੀ ਆਈਆ। ਵੇਖ ਨਜ਼ਾਰਾ ਆਪਣੇ ਜੱਗ ਦਾ, ਜਗ ਜੀਵਣ ਦਾਤਾ ਭਗਤਾਂ ਲਏ ਮਿਲਾਈਆ। ਸਚ ਨਾਮ ਅੰਦਰ ਰੰਗਦਾ, ਖ਼ਾਕੀ ਤਨ ਮਿਲੇ ਵਡਿਆਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ ਦਾ, ਪਾਰਬ੍ਰਹਮ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਮੁਕਾ ਕੇ ਖ਼ੁਸ਼ੀ ਗ਼ਮ ਦਾ, ਸਦ ਇਕੋ ਰੰਗ ਚੜ੍ਹਾਈਆ। ਵਰਗ ਕਹੇ ਮੈਂ ਕਦੇ ਕਿਸੇ ਨਾ ਲੱਗਾ, ਮੇਰਾ ਖੇਲ ਸਮਝ ਕੋਇ ਨਾ ਪਾਈਆ। ਜਨ ਭਗਤ ਕਹੇ ਮੈਂ ਤੇਰੇ ਮਗਰ ਲੱਗਾ, ਨਾਤੇ ਸਾਰੇ ਦਿਤੇ ਤੁੜਾਈਆ। ਵਰਗ ਕਹੇ ਮੈਂ ਪ੍ਰਭ ਦੇ ਹੁਕਮ ਅੰਦਰ ਬੱਧਾ, ਬਿਨ ਹੁਕਮੇ ਕਾਰ ਨਾ ਕੋਇ ਕਮਾਈਆ। ਜਨ ਭਗਤ ਕਹੇ ਮੈਂ ਤੈਨੂੰ ਘਰ ਸਾਚੇ ਲੱਭਾ, ਆਪਣੀ ਅੱਖ ਖੁਲ੍ਹਾਈਆ। ਵਰਗ ਕਹੇ ਬਿਨ ਮੇਰੀ ਕਿਰਪਾ ਸਾਚਾ ਕਿਸੇ ਕੀਤਾ ਨਾ ਹੱਜਾ, ਹਾਜਤ ਪੂਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਮੁਕਾਈਆ। ਸਾਚਾ ਸਿੱਖੋ ਵਰਗ ਲੌਣਾ, ਹਰਿ ਕੁੰਡੀ ਆਪ ਖੁਲ੍ਹਾਈਆ। ਪਹਿਲੋਂ ਪ੍ਰਭ ਦਾ ਦਰਸ਼ਣ ਪੌਣਾ, ਨੇਤਰ ਅੱਖ ਖੁਲ੍ਹਾਈਆ । ਦੂਜੇ ਢਹਿ ਢਹਿ ਚਰਨੀਂ ਸੀਸ ਨਿਵੌਣਾ, ਮਸਤਕ ਧੂੜੀ ਖ਼ਾਕ ਰਮਾਈਆ। ਤੀਜੇ ਬਹਿ ਬਹਿ ਮੰਗਲ ਗੌਣਾ, ਸਾਚਾ ਨਾਮ ਅਲਾਈਆ। ਚੌਥੇ ਮਾਣ ਅਭਿਮਾਨ ਮਿਟੌਣਾ, ਗੜ੍ਹ ਹੰਕਾਰ ਨਜ਼ਰ ਨਾ ਆਈਆ। ਪੰਜਵੇਂ ਪੰਜਾਂ ਇਕੋ ਰੰਗ ਰੰਗੌਣਾ, ਦੂਜੀ ਵੰਡ ਨਾ ਕੋਇ ਵੰਡਾਈਆ। ਛੇਵੇਂ ਕਾਇਆ ਛੱਪਰ ਛੰਨ ਛਹੌਣਾ, ਸੋਹਣਾ ਮੰਦਰ ਲੈਣਾ ਬਣਾਈਆ। ਸਤਵੇਂ ਸਤਿ ਸਤਿਵਾਦੀ ਅੰਦਰ ਵਸੌਣਾ, ਸੋਹਣੀ ਕਰ ਸਫ਼ਾਈਆ। ਅੱਠਵੇਂ ਅੱਠਾਂ ਤੱਤਾਂ ਸੇਵਾ ਲੌਣਾ, ਅੱਗੇ ਸੀਸ ਨਾ ਕੋਇ ਉਠਾਈਆ। ਨੌਵੇਂ ਨੌ ਦਰ ਪੰਧ ਮੁਕੌਣਾ, ਲੇਖਾ ਰਹੇ ਨਾ ਰਾਈਆ। ਦਸਵੇਂ ਦਰ ਘਰ ਸਾਚੇ ਵੇਖ ਵਖੌਣਾ, ਵੇਖ ਵੇਖ ਆਪਣੀ ਖ਼ੁਸ਼ੀ ਮਨਾਈਆ। ਇਕ ਦਸ ਦੀ ਵੰਡ ਵੰਡੌਣਾ, ਦਸ ਦੋ ਵੱਜੇ ਵਧਾਈਆ। ਤਿੰਨ ਦਸ ਦਾ ਤੰਦ ਬਧੌਣਾਂ, ਦਸ ਚਾਰ ਨਾ ਹੋਏ ਜੁਦਾਈਆ। ਪੰਜ ਦਸ ਦਾ ਸੰਗ ਨਿਭੌਣਾ, ਦਸ ਛੇ ਪੜਦਾ ਦਏ ਉਠਾਈਆ। ਸੱਤ ਦਸ ਦਾ ਸੋਹਣਾ ਰੰਗ ਚੜ੍ਹੌਣਾ, ਅੱਠ ਦਸ ਵੇਖਣਾ ਚਾਈਂ ਚਾਈਂਆ। ਨੌ ਦਸ ਦਾ ਮਲੰਗ ਨਚੌਣਾ, ਦਸ ਦਸ ਬੀਸ ਦਾ ਇਕੋ ਇਕ ਗੋਸਾਈਂਆ। ਬੀਸ ਇਕ ਦਾ ਅੰਕ ਬਣੌਣਾ, ਦੂਆ ਏਕਾ ਗੰਢ ਪਵਾਈਆ। ਇੱਕੀਆਂ ਵਾਲਾ ਵਕਤ ਸੁਹੌਣਾ, ਇਕੀਸਾ ਜਗਦੀਸਾ ਸੋਭਾ ਪਾਈਆ। ਜਨ ਭਗਤਾਂ

ਵਰਗ ਲੌਣ ਦਾ ਤਰੀਕਾ ਇਕ ਰਖੌਣਾ, ਮਿਹਰ ਨਜ਼ਰ ਆਪ ਉਠਾਈਆ। ਵੱਡਿਆਂ ਛੋਟਿਆਂ ਭੇਵ ਚੁਕੌਣਾ, ਬਾਲਾਂ ਬਿਰਧਾਂ ਨੌਜਵਾਨਾਂ ਦੇਵੇ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਬ੍ਰਾਹਮਣ ਵਰਗ ਕੀ ਸਕੇ ਲਾ, ਵਿਦਿਆ ਬ੍ਰਹਮ ਪੜ੍ਹਨ ਨਾ ਪਾਈਆ। ਜਿਨ੍ਹਾਂ ਰਹਿਮਤ ਕਰੇ ਖ਼ੁਦਾ, ਖ਼ੁਦੀ ਤਕੱਬਰ ਦਏ ਗਵਾਈਆ। ਜੋ ਕਰਮਾਂ ਕਾਰਨ ਹੋਏ ਜੁਦਾ, ਹੁਕਮੇ ਵਿਚ ਭੁਆਈਆ। ਤਿਨ੍ਹਾਂ ਲੇਖਾ ਦਏ ਚੁਕਾ, ਭੁਲੇਖਾ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਵਰਗ ਕਹੇ ਮੈਂ ਸੱਚਾ, ਮੈਨੂੰ ਆਖੇ ਸਕੇ ਨਾ ਕੋਇ ਲਗਾਈਆ। ਮੈਂ ਉਸ ਪਰਮ ਪੁਰਖ ਦਾ ਬੱਚਾ, ਜਿਸ ਨਾਲ ਨਾਤਾ ਪੱਕਾ ਲਿਆ ਜੁੜਾਈਆ। ਮੈਂ ਸਦਾ ਵੇਖਾਂ ਕਾਇਆ ਮਾਟੀ ਭਾਂਡਾ ਕੱਚਾ, ਸਾਢੇ ਤਿੰਨ ਹੱਥ ਗਗਰੀਆ ਨਜ਼ਰੀ ਆਈਆ। ਜਿਸ ਵੇਲੇ ਮੇਰੇ ਸਾਹਿਬ ਦਾ ਮੈਨੂੰ ਹੁਕਮ ਸੰਦੇਸ਼ਾ ਮਿਲੇ ਪਤਾ, ਪਤਿਪਰਮੇਸ਼ਵਰ ਦਏ ਜਣਾਈਆ। ਮੈਂ ਖੋਲ੍ਹ ਕੇ ਵੇਖਾਂ ਅੱਖਾਂ, ਆਪਣੀ ਪਲਕ ਇਕ ਉਠਾਈਆ। ਨਾਲੇ ਰੋਵਾਂ ਨਾਲੇ ਹੱਸਾਂ, ਦੋਵੇਂ ਰੰਗ ਜਣਾਈਆ । ਮੈਂ ਮਾਰ ਦੋਹੱਥੜ ਹੱਥ ਮੱਥੇ ਰੱਖਾਂ, ਸੋਚ ਸਮਝ ਨਾ ਆਏ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਕਰਾਈਆ। ਵਰਗ ਕਹੇ ਮੈਂ ਧੁਰ ਦਾ ਸਾਥੀ, ਆਦਿ ਜੁਗਾਦਿ ਨਜ਼ਰੀ ਆਈਆ। ਜਿਸ ਵੇਲੇ ਜਨ ਭਗਤ ਦਾ ਲਹਿਣਾ ਮੁਕਣਾ ਹੋਵੇ ਬਾਕੀ, ਬਹੁਤਿਉਂ ਥੋੜਾ ਨਜ਼ਰੀ ਆਈਆ। ਓਸ ਵੇਲੇ ਮੈਂ ਕਰਾਂ ਇਕ ਚਾਲਾਕੀ, ਆਪਣਾ ਬਲ ਪਰਗਟਾਈਆ। ਅੰਦਰ ਵੜ ਕੇ ਠੋਕਰ ਲਾਵਾਂ ਉਤੇ ਛਾਤੀ, ਸੀਨਾ ਸੁੱਤਾ ਦਿਆਂ ਉਠਾਈਆ। ਸ਼ਾਹਰਗ ਦੇ ਉਤੋਂ ਖੋਲ੍ਹਣ ਦੀ ਜਾਚ ਦੱਸਾਂ ਤਾਕੀ, ਹੌਲੀ ਜਹੀ ਸਮਝਾਈਆ। ਲੋਕੀਂ ਮੈਨੂੰ ਕਹਿਣ ਵਰਗ ਮੈਂ ਵਰਗ ਉਹ ਨਾਮ ਵਾਲਾ ਸਾਥੀ, ਜਿਸ ਨੂੰ ਨਮਸਤੇ ਕਹਿ ਕਹਿ ਸਾਰੇ ਸੀਸ ਨਿਵਾਈਆ। ਮੇਰੀ ਸਿਖਿਆ ਸੁਣ ਕੇ ਸਾਧ ਸੰਤ ਜੁਗ ਚੌਕੜੀ ਚੜ੍ਹੇ ਮੰਜ਼ਲ ਘਾਟੀ, ਪੰਧ ਆਪਣਾ ਆਪ ਮੁਕਾਈਆ। ਇਕ ਗੱਲ ਉਚੇ ਮੰਦਰ ਬਹਿ ਕੇ ਕਬੀਰ ਜੁਲਾਹੇ ਮੈਨੂੰ ਆਖੀ, ਖ਼ੁਸ਼ੀ ਨਾਲ ਸੁਣਾਈਆ। ਅੱਗੇ ਕਲਜੁਗ ਆਉਣੀ ਅੰਧੇਰੀ ਰਾਤੀ, ਚਾਰੋਂ ਕੁੰਟ ਅੰਧੇਰਾ ਛਾਈਆ। ਪਰਗਟ ਹੋਵੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਵੇਸ ਵਟਾਈਆ। ਉਹਦੀ ਕੋਈ ਸਮਝ ਨਾ ਸਕੇ ਸਾਖੀ, ਸਾਖਿਆਤ ਹੋ ਕੇ ਖੇਲ ਵਖਾਈਆ। ਜਿਸ ਵੇਲੇ ਤੈਨੂੰ ਹੁਕਮ ਦੇਵੇ ਤੂੰ ਭਗਤ ਉਠਾਵੇਂ ਸਾਥੀ, ਅੰਦਰ ਵੜ ਵੜ ਸਾਰਿਆਂ ਨੂੰ ਇਕੋ ਵਰਗ ਲਗਾਈਆ। ਜੇ ਮਿਲਾਵੇਂ ਤੇ ਮਿਲਾਵੇਂ ਕਮਲਾਪਾਤੀ, ਪਤਿਪਰਮੇਸ਼ਵਰ ਨਾਤਾ ਦਏਂ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਰਿਹਾ ਖਿਲਾਈਆ। ਵਰਗ ਕਹੇ ਸੁਣ ਭਗਤ ਕਬੀਰ, ਮੈਂ ਨਕਰਮਣ ਦਿਆਂ ਜਣਾਈਆ । ਮੇਰਾ ਤੱਤਾਂ ਵਾਲਾ ਨਹੀਂ ਸਰੀਰ, ਸਡੌਲ ਰੂਪ ਨਜ਼ਰ ਕੋਇ ਨਾ ਆਈਆ। ਮੈਂ ਪੈਗ਼ੰਬਰਾਂ ਵਰਗਾ ਨਹੀਂ ਪੀਰ, ਗੁਰੂਆਂ ਵਰਗਾ ਗੁਰੂ ਨਾ ਕੋਇ ਅਖਵਾਈਆ। ਮੇਰੀ ਕਾਗ਼ਜਾਂ ਉਤੇ ਨਹੀਂ ਕੋਈ ਤਸਵੀਰ, ਮਣਕਿਆਂ ਵਾਲੀ ਤਸਬੀ ਹੱਥ ਨਾ ਕੋਇ ਉਠਾਈਆ। ਮੈਂ ਕਿਸੇ ਭੰਡਾਰਿਉਂ ਖਾਧੀ ਕਦੇ ਨਾ ਖੀਰ, ਪੂੜੀ ਕੜਾਹ ਮੰਗ ਨਾ ਕੋਇ ਮੰਗਾਈਆ। ਮੈਂ ਕਦੀ ਨਾ ਨਹਾਵਣ ਗਿਆ ਅਠਸਠ ਨੀਰ, ਤੱਟ ਕਿਨਾਰਾ ਫੇਰਾ ਕਦੇ ਨਾ ਪਾਈਆ। ਮੈਂ ਮੰਦਰਾਂ ਮਸਜਿਦਾਂ ਵਿਚ ਪੰਧ ਲਿਆ ਨਾ ਚੀਰ, ਬਣ ਕੇ ਪਾਂਧੀ ਰਾਹੀਆ। ਮੈਂ ਟਿੱਲਿਆਂ ਪਰਬਤਾਂ ਪਹਾੜਾਂ ਚੋਟੀ ਚੜ੍ਹਿਆ ਨਾ ਕਦੇ ਅਖ਼ੀਰ, ਜੰਗਲ ਜੂਹਾਂ ਵਿਚ ਫੇਰਾ ਨਾ ਪਾਈਆ। ਮੈਂ ਜਕੜਿਆਂ ਗਿਆ ਨਾ ਕਿਸੇ ਜ਼ੰਜੀਰ, ਸ਼ਰਅ ਡੋਰ ਨਾ ਕੋਇ ਵਖਾਈਆ।

ਜਿਸ ਵੇਲੇ ਮੇਰਾ ਸਾਹਿਬ ਦਾਤਾ ਗੁਣੀ ਗਹੀਰ, ਮੇਰੇ ਵੱਲ ਅੱਖ ਲਏ ਉਠਾਈਆ। ਮੈਂ ਦੂਰ ਦੁਰਾਡਾ ਨੇੜੇ ਆਵਾਂ ਨਜ਼ਦੀਕ, ਨਿਉਂ ਨਿਉਂ ਸੀਸ ਝੁਕਾਈਆ । ਓਸ ਵੇਲੇ ਪ੍ਰਭੂ ਆਪਣਾ ਹੁਕਮ ਦੇਵੇ ਠੀਕ, ਧੁਰ ਫ਼ਰਮਾਨਾ ਇਕ ਜਣਾਈਆ। ਜਿਹੜੇ ਭਗਤ ਮੇਰੀ ਕਰਦੇ ਰਹੇ ਉਡੀਕ, ਓਨ੍ਹਾਂ ਦੇ ਅੰਦਰ ਵੜ ਕੇ ਮੇਰੇ ਨਾਮ ਦਾ ਵਰਗ ਦੇ ਲਗਾਈਆ। ਸਾਚੀ ਬੱਝ ਜਾਏ ਇਕ ਪ੍ਰੀਤ, ਪ੍ਰੀਤਮ ਨਾਲੋਂ ਨਾ ਹੋਏ ਜੁਦਾਈਆ। ਜੁਗ ਚੌਕੜੀ ਗਏ ਬੀਤ, ਬੀਤੀ ਕਹਾਣੀ ਅੱਗੇ ਮਾਰਗ ਰਹੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵੇਖਣਹਾਰਾ ਥਾਉਂ ਥਾਈਂਆ। ਕਬੀਰ ਕਹੇ ਇਹ ਰੱਖੀਂ ਯਾਦ, ਸਚ ਸਚ ਦਿਤਾ ਦ੍ਰਿੜਾਈਆ। ਕਲਜੁਗ ਅੰਤਮ ਅਵੱਲੜਾ ਚਲੇ ਰਿਵਾਜ, ਰਸਮ ਸਮਝ ਕੋਇ ਨਾ ਪਾਈਆ। ਅਬਿਨਾਸ਼ੀ ਕਰਤਾ ਆਤਮ ਪਰਮਾਤਮ ਕਰਨ ਆਵੇ ਕਾਜ, ਸ਼ਬਦ ਵਿਚੋਲਾ ਵਿਚ ਬਣਾਈਆ। ਸਤਿ ਧਰਮ ਦਾ ਸਤਿ ਸਤਿਵਾਦੀ ਲੈ ਕੇ ਨਾਲ ਦਾਜ, ਦਾਤ ਧੁਰ ਦੀ ਇਕ ਪਰਗਟਾਈਆ। ਧੁਰ ਸੰਦੇਸਾ ਮਾਰ ਆਵਾਜ਼, ਦਰ ਤੈਨੂੰ ਲਏ ਬੁਲਾਈਆ। ਹੌਲੀ ਜੇਹੀ ਦੇਵੇ ਆਖ, ਇਕੋ ਹੁਕਮ ਸੁਣਾਈਆ । ਜਾ ਮੇਰੇ ਭਗਤਾਂ ਦੀ ਖੋਲ੍ਹ ਜਾਗ, ਸੁੱਤਿਆਂ ਰੈਣ ਨਾ ਕੋਇ ਵਿਹਾਈਆ। ਵਰਗ ਲਗਾ ਕੇ ਕਹੋ ਚਲੋ ਬੇੜੇ ਚੜ੍ਹੋ ਜਹਾਜ਼, ਬੇੜੀਆਂ ਨਈਆ ਕਿਸ਼ਤੀਆਂ ਨੌਕਾਂ ਸਾਰੇ ਦਿਉਂ ਤਜਾਈਆ। ਜਗਤ ਨਾਤੇ ਤੋੜ ਸਮਾਜ, ਸਮਝ ਇਕੋ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲਹਿਣੇ ਦਏ ਮੁਕਾਈਆ। ਵਰਗ ਕਹੇ ਧੰਨ ਭਗਤ, ਦਿਤਾ ਮੋਹੇ ਸਮਝਾਈਆ। ਜਿਸ ਵੇਲੇ ਆਵੇ ਸੁਹੰਜਣਾ ਵਕਤ, ਭਗਤ ਦਵਾਰ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਖੇਲ ਕਰੇ ਵਿਚ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਲੇਖਾ ਜਾਣੇ ਅਰਸ਼ ਫ਼ਰਸ਼, ਦੋ ਜਹਾਨਾਂ ਵੇਖ ਵਖਾਈਆ। ਮੇਰੇ ਉਤੇ ਕਰ ਕੇ ਤਰਸ, ਧੁਰ ਸੰਦੇਸਾ ਦਏ ਸੁਣਾਈਆ। ਮੈਂ ਆ ਕੇ ਨਿਮਾਣਾ ਹੋ ਕੇ ਕਰਾਂ ਅਰਜ਼, ਦੋਏ ਜੋੜ ਸੀਸ ਨਿਵਾਈਆ । ਹੇ ਪ੍ਰਭੂ ਮੇਰਾ ਕੀ ਫ਼ਰਜ਼, ਸਚ ਸਚ ਦੇ ਜਣਾਈਆ। ਸ੍ਰੀ ਭਗਵਾਨ ਕਹੇ ਮੇਰੇ ਭਗਤਾਂ ਨਾਲ ਵੰਡ ਜਾ ਕੇ ਦਰਦ, ਦਰਦ ਦੁੱਖ ਭੈ ਭੰਜਨ ਆਪ ਜਣਾਈਆ। ਉਨ੍ਹਾਂ ਦੇ ਅੰਦਰ ਵੜ ਕੇ ਖੇਲ ਕਰਾਂ ਅਸਚਰਜ, ਅਚਰਜ ਲੀਲਾ ਦਏ ਵਖਾਈਆ। ਭਾਵੇਂ ਨਾਰ ਭਾਵੇਂ ਮਰਦ, ਇਸਤਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਸਚ ਪ੍ਰੇਮ ਦੀ ਫੜ ਕੇ ਕਰਦ, ਕੂੜੀ ਕਿਰਿਆ ਅੰਦਰੋਂ ਕਤਲ ਦੇਣੀ ਕਰਾਈਆ। ਤੇਰਾ ਕੋਈ ਨਾ ਹੋਵੇ ਖ਼ਰਚ, ਬਿਨ ਪੈਸੇ ਧੇਲੇ ਆਸਾ ਪੂਰ ਵਖਾਈਆ। ਤੂੰ ਪੋਪਾਂ ਹੱਥ ਨਾ ਆਵੇਂ ਵਿਚ ਚਰਚ, ਮੰਦਰ ਮਸਜਿਦ ਸਾਰੇ ਬੈਠੇ ਤੇਰਾ ਰਾਹ ਤਕਾਈਆ। ਵਰਗ ਕਹੇ ਮੇਰੇ ਉਤੇ ਕਰੀਂ ਤਰਸ, ਮਿਹਰ ਨਜ਼ਰ ਉਠਾਈਆ। ਮੈਂ ਵੀ ਤੇਰੇ ਵਿਛੋੜੇ ਅੰਦਰ ਰਿਹਾ ਤੜਪ, ਕਬੀਰ ਜੁਲਾਹਾ ਗਿਆ ਸਮਝਾਈਆ। ਮੈਂ ਤੇਰਾ ਢੋਲਾ ਸੁਣਾਵਾਂ ਕੜਕ, ਉਚੀ ਉਚੀ ਨਾਦ ਵਜਾਈਆ। ਜਨ ਭਗਤੋਂ ਮਾਰਗ ਸਿੱਧਾ ਵੇਖੋ ਸੜਕ, ਸਾਢੇ ਤਿੰਨ ਹੱਥ ਅੰਦਰੋਂ ਪਾਰ ਲੰਘਾਈਆ । ਜਿਸ ਨੂੰ ਮੇਰਾ ਵਰਗ ਲੱਗਾ ਉਹ ਕਦੇ ਨਾ ਜਾਵੇ ਅਟਕ, ਰਾਹ ਵਿਚ ਨਾ ਕੋਇ ਠਹਿਰਾਈਆ। ਓਥੇ ਕੀ ਕਰੇ ਪੰਚ ਵਿਕਾਰਾ ਕਟਕ, ਜਿਥੇ ਮਿਹਰਵਾਨ ਤੇਰਾ ਹੁਕਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਣਾ ਸਾਚਾ ਦਰਸ, ਆਪਣੀ ਆਸ ਸੁਣਾਈਆ । ਵਰਗ ਕਹੇ ਮੈਂ ਜਿਸ ਦਰ ਵੜਿਆ, ਸੁੱਤੇ ਦਿਆਂ ਉਠਾਈਆ। ਜਿਸ ਪੌੜੇ ਜਾ ਕੇ ਚੜ੍ਹਿਆ, ਡੰਡੇ ਦਿਆਂ ਹਿਲਾਈਆ। ਜਿਸ ਮੰਦਰ ਜਾ ਕੇ ਖੜ੍ਹਿਆ, ਧੁਰ ਦੀ ਅਲਖ ਸੁਣਾਈਆ। ਜਿਸ ਘਰ ਜਾ ਕੇ ਸਾਚਾ ਢੋਲਾ ਪੜ੍ਹਿਆ, ਸੋਇਆ

ਕੋਇ ਰਹਿਣ ਨਾ ਪਾਈਆ। ਇਕੋ ਤੇਰਾ ਪੱਲੂ ਫੜਿਆ, ਜਗ ਸਕੇ ਨਾ ਕੋਇ ਛੁਡਾਈਆ। ਕਿਰਪਾ ਕਰ ਨਰਾਇਣ ਨਰਿਆ, ਨਿਰਵੈਰ ਤੇਰੀ ਵਡਿਆਈਆ। ਮੈਂ ਸਾਚੀ ਸੇਵਾ ਘਰ ਸਾਚੇ ਕਰਿਆ, ਕਰ ਕਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲੈਣਾ ਬਹਾਈਆ। ਵਰਗ ਕਹੇ ਤੇਰਾ ਵੇਖਿਆ ਵਲਗਣ, ਹੱਡ ਮਾਸ ਨਾੜੀ ਚਾਰ ਦੀਵਾਰੀ ਇਕ ਬਣਾਈਆ। ਓਸ ਦੇ ਅੰਦਰ ਯਾਤਰੀ ਤਿਲਕਣ, ਸੰਭਲ ਪੈਰ ਨਾ ਕੋਇ ਟਿਕਾਈਆ। ਚਾਰ ਜੁਗ ਕਲਜੁਗ ਸੰਤ ਸਾਧ ਸਾਰੇ ਵਿਲਕਣ, ਨੇਤਰ ਰੋਵਣ ਦੇਣ ਦੁਹਾਈਆ। ਜਿਥੇ ਪ੍ਰਭ ਤੂੰ ਵਸੇਂ ਕੂੜ ਕੁੜਿਆਰੇ ਉਥੋਂ ਖਿਸਕਣ, ਭੱਜਣ ਵਾਹੋ ਦਾਹੀਆ। ਤੇਰੇ ਭਗਤ ਸੁਹੇਲੇ ਨੂਰ ਅਗੰਮੀ ਚੰਦ ਚਮਕਣ, ਮੰਡਲ ਮੰਡਪ ਨੈਣ ਸ਼ਰਮਾਈਆ। ਜੋਧੇ ਸੂਰਬੀਰ ਨੌਜਵਾਨ ਤੱਕਣ, ਬਲਧਾਰੀ ਰੂਪ ਵਟਾਈਆ। ਜਿਨ੍ਹਾਂ ਦੀ ਪਤ ਆਇਉਂ ਰੱਖਣ, ਰੱਖਕ ਹੋ ਕੇ ਸੇਵ ਕਮਾਈਆ। ਦਰਸ ਦਿਖਾਏਂ ਨੇਤਰ ਲੋਚਣ ਅੱਖਣ, ਨੈਣ ਦੇਵੇਂ ਵਡਿਆਈਆ । ਉਹ ਮਾਹੀ ਤੇਰੇ ਬਹਿਕੇ ਪੱਤਣ, ਗਠੜੀ ਭਾਰ ਤੇਰੇ ਉਤੇ ਟਿਕਾਈਆ। ਮੈਂ ਬਾਕੀ ਸੁੱਤਿਆਂ ਨੂੰ ਫੇਰ ਜਾਵਾਂ ਦੱਸਣ, ਅੰਦਰ ਵੜਕੇ ਦਿਆਂ ਹਿਲਾਈਆ । ਉਠੋ ਵੇਖੋ ਜਿਸ ਜਹਾਜ਼ ਤਰਾਇਆ ਲਬਾਣੇ ਮੱਖਣ, ਬੇੜਾ ਕੰਧ ਉਠਾਈਆ। ਜਿਸ ਮਾਣ ਰਖਾਇਆ ਸੱਮਣ ਮੂਸਣ, ਮੁਸ਼ਕਲ ਹੱਲ ਕਰਾਈਆ। ਜਿਸ ਦਾ ਵਸੇਰਾ ਚਾਰੇ ਕੂਟਨ, ਦਹਿ ਦਿਸ਼ਾ ਵੇਖ ਵਖਾਈਆ। ਜਿਸਦਾ ਹੁਲਾਰਾ ਭਗਤ ਸੁਹੇਲੇ ਝੂਟਣ, ਦੋ ਜਹਾਨਾਂ ਆਪ ਜਣਾਈਆ। ਸੋ ਸਾਹਿਬ ਸਵਾਮੀ ਆਇਆ ਪੁੱਛਣ, ਪੁਸ਼ਤ ਪਨਾਹੀ ਫੇਰਾ ਪਾਈਆ। ਗੁਰਮੁਖਾਂ ਦੇ ਅੰਦਰ ਆਇਆ ਲੁਕਣ, ਨਿਰਗੁਣ ਹੋ ਕੇ ਡੇਰਾ ਲਾਈਆ। ਕੂੜੀ ਕਿਰਿਆ ਆਇਆ ਕੁੱਟਣ, ਨਾਮ ਖੰਡਾ ਹੱਥ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ । ਵਰਗ ਕਹੇ ਮੈਂ ਬਾਲਿਆਂ ਵਿਚੋਂ ਨਿੱਕਾ ਬਾਲਾ, ਬਚਪਨ ਆਪਣਾ ਇਕ ਬਣਾਈਆ। ਜਿਸ ਦਾ ਕਬੀਰ ਦੇ ਕੇ ਗਿਆ ਅਹਿਵਾਲਾ, ਅਹਿਲਕਾਰ ਇਕੋ ਨੂਰ ਖ਼ੁਦਾਈਆ। ਜਿਸ ਦਾ ਰੰਗ ਰੂਪ ਚਿੱਟਾ ਗੋਰਾ ਦਿਸੇ ਨਾ ਕਾਲਾ, ਸੂਹਾ ਪੀਲਾ ਵੇਸ ਨਾ ਕੋਇ ਵਟਾਈਆ। ਜਿਸ ਦੇ ਉਤੇ ਰੱਖਣਾ ਨਾ ਪਏ ਕੋਇ ਰੁਮਾਲਾ, ਦਰਵਾਜ਼ਿਆਂ ਵਿਚ ਨਾ ਬੰਦ ਕਰਾਈਆ। ਜਿਸ ਦੇ ਉਤੇ ਰੱਖਣਾ ਪਏ ਨਾ ਕੋਇ ਗਵਾਲਾ, ਗਊਆਂ ਪੂਜ ਨਾ ਸੇਵ ਕਮਾਈਆ । ਜਿਸ ਦਾ ਮੰਦਰ ਮੱਠ ਨਾ ਸ਼ਿਵਦਵਾਲਾ, ਮੜ੍ਹੀ ਗੋਰ ਨਾ ਸੀਸ ਨਿਵਾਈਆ। ਆਦਿ ਜੁਗਾਦਿ ਜੁਗ ਚੌਕੜੀ ਇਕੋ ਘਰ ਸੱਚੀ ਧਰਮਸਾਲਾ, ਸਚਖੰਡ ਸਾਚਾ ਰਿਹਾ ਸੁਹਾਈਆ। ਸੋ ਖ਼ਾਲਕ ਖ਼ਲਕ ਖੇਲ ਕਰੇ ਨਿਰਾਲਾ, ਨਿਰਗੁਣ ਆਪਣਾ ਫੇਰਾ ਪਾਈਆ। ਸੋ ਲਹਿਣਾ ਤੇਗ਼ ਬਹਾਦਰ ਸਿੰਘ ਪਾਲਾ, ਪੱਲੂ ਆਪਣੇ ਨਾਲ ਗੰਢਾਈਆ। ਸੋ ਲਹਿਣਾ ਗੋਬਿੰਦ ਸੋਹਣਾ ਪੁੱਤਰ ਲਾਲਾ, ਪੂਰਨ ਪੁਰਖ ਰਿਹਾ ਸਮਝਾਈਆ। ਸੋ ਹੁਕਮ ਸਦਾ ਕਾਲ ਮਹਾਂਕਾਲਾ, ਆਦਿ ਜੁਗਾਦਿ ਰਿਹਾ ਵਰਤਾਈਆ। ਵਰਗ ਕਹੇ ਮੈਂ ਓਸਦਾ ਸਦਾ ਹੱਥ ਉਠਾਵਣ ਵਾਲਾ ਪਿਆਲਾ, ਗੁਰਮੁਖਾਂ ਭਰ ਸੁਰਾਹੀ ਜਾਮ ਪਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਨਾਲ ਮੁਕਾਈਆ। ਵਰਗ ਕਹੇ ਜਨ ਭਗਤ ਸੱਚੇ ਸੱਜਣ, ਸਚ ਦਿਆਂ ਸੁਣਾਈਆ । ਤੁਹਾਡੇ ਨਾਲ ਮਿਲ ਕੇ ਮੈਂ ਵੀ ਕਰਾਂ ਮਜਨ, ਸਰੋਵਰ ਸਾਚੇ ਨਹਾਈਆ। ਮੇਰੀ ਅਗਲੀ ਪਿਛਲੀ ਚਾਰ ਜੁਗ ਦੀ ਮਿਟੇ ਅਗਨ, ਤੱਤੀ ਵਾਓ ਨਾ ਕੋਇ ਤਪਾਈਆ। ਤੁਹਾਡੇ ਨਾਲ ਰਲ ਕੇ ਪ੍ਰੇਮ ਪਿਆਰ ਦਾ ਮੇਰੇ ਮੁਖ ਲੱਗ ਜਾਏ ਸਗਨ, ਸਗਲੀ ਸ੍ਰਿਸ਼ਟੀ ਦਿਆਂ ਤਜਾਈਆ। ਉਸੇ ਦੀ ਯਾਦ ਵਿਚ ਹੋ ਜਾਵਾਂ

ਮਗਨ, ਮਗਰਲੀ ਗੱਲ ਸਾਰੀ ਦਿਆਂ ਬੁਝਾਈਆ। ਜਿਸ ਪਾਰ ਕਰਾਇਆ ਬੱਧਕ ਅਧਿਕ ਆਪਣੀ ਧਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਵਰਗ ਕਹੇ ਇਕ ਬੱਧਕ ਤੇ ਇਕ ਸਾਥੀ, ਜੋ ਨੌ ਕਦਮ ਪਿਛੇ ਡੇਰਾ ਲਾਈਆ। ਸਤਾਰਾਂ ਸਾਲ ਉਮਰ ਉਸ ਦੀ ਆਖੀ, ਹਿਨਸਿਆਂ ਨਾਲ ਸਮਝਾਈਆ। ਜਿਸ ਵੇਲੇ ਬਾਣ ਲਗਾ ਕ੍ਰਿਸ਼ਨ ਮੁਖੋਂ ਹਰਦੇਵ ਇਹ ਗੱਲ ਆਖੀ, ਵਾਹ ਵਾਹ ਤੇਰੀ ਵਡਿਆਈਆ। ਬੱਧਕ ਦਾ ਸਾਥੀ ਬੁਧੂ ਜਿਸ ਦੇ ਕੋਲ ਢਾਈ ਉਂਗਲਾਂ ਵਾਲੀ ਇਕ ਗਲਾਸੀ, ਉਸ ਵਿਚ ਪਾਣੀ ਭਰ ਕੇ ਕ੍ਰਿਸ਼ਨ ਦੇ ਹੱਥ ਦਿਤਾ ਫੜਾਈਆ। ਉਸ ਨੇ ਕਿਹਾ ਮੇਰੀ ਲੱਥੀ ਹੁਣ ਉਦਾਸੀ, ਪਿਆਰ ਤੇਰੇ ਵਿਚੋਂ ਨਜ਼ਰੀ ਆਈਆ। ਓਸ ਨਿਉਂ ਕੇ ਮਾਰੀ ਝਾਤੀ, ਚਰਨ ਕਵਲ ਧਿਆਨ ਰਖਾਈਆ। ਕ੍ਰਿਸ਼ਨ ਪੁੱਠਾ ਹੱਥ ਮਾਰ ਕੇ ਛਾਤੀ, ਸਿਰ ਉਪਰ ਦਿਤਾ ਟਿਕਾਈਆ। ਤੁਹਾਡਾ ਦੋਹਾਂ ਦਾ ਲਹਿਣਾ ਕੁਛ ਬਾਕੀ, ਲੇਖਾ ਅੱਗੇ ਦਿਆਂ ਰਖਾਈਆ। ਜਿਸ ਵੇਲੇ ਕਲਜੁਗ ਹੋਵੇ ਅੰਧੇਰੀ ਰਾਤੀ, ਹਰਿ ਕਰਤਾ ਫੇਰਾ ਪਾਈਆ। ਦੋਹਾਂ ਦਾ ਪਿਉ ਪੁੱਤਰਾਂ ਵਾਲਾ ਰਿਸ਼ਤਾ ਜੋੜ ਕੇ ਨਾਤੀ, ਨਾਤਾ ਫੇਰ ਆਪਣੇ ਨਾਲ ਰਖਾਈਆ। ਬੇਸ਼ਕ ਏਸ ਜਨਮ ਦੇ ਇਕੋ ਜਿਹੇ ਵੱਡੇ ਛੋਟੇ ਜਮਾਤੀ, ਮਾਤਾ ਪਿਤਾ ਵੱਖੋ ਵੱਖਰੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਪੂਰੀ ਕਰ ਕੇ ਆਖੀ, ਆਖ਼ਰ ਆਪਣੇ ਨਾਲ ਰਖਾਈਆ।

੧੪ ਮੱਘਰ ੨੦੨੧ ਬਿਕ੍ਰਮੀ ਅਜਮੇਰ ਸਿੰਘ ਦੇ ਗ੍ਰਹਿ ਡੇਰੀ ਫ਼ਾਰਮ ਫ਼ਿਰੋਜ਼ਪੁਰ ਛਾਉਣੀ

ਚਾਰੇ ਖਾਣੀ ਪਿਆ ਝਗੜਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਅੱਗੇ ਅਰਜ਼ੋਈਆ। ਕੋਈ ਮਾਰਗ ਸਮਝੇ ਨਾ ਅਗਲਾ, ਚਾਰੇ ਬਾਣੀ ਦਏ ਦੁਹਾਈਆ। ਪਰਾ ਪਸੰਤੀ ਮਧਮ ਬੈਖਰੀ ਕਹੇ ਕਲਜੁਗ ਹੋਇਆ ਪਗ਼ਲਾ, ਬੁਧ ਬਿਬੇਕ ਨਾ ਕੋਇ ਕਰਾਈਆ। ਲੇਖਾ ਮੁੱਕੇ ਕਿਸੇ ਨਾ ਸਗਲਾ, ਪਰਦਾ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਢੇ ਤਿੰਨ ਹੱਥ ਕਾਇਆ ਮੰਦਰ ਹੰਢਾ ਕੇ ਗਏ ਬੰਗਲਾ, ਨਿਤ ਨਵਿਤ ਆਪਣਾ ਫੇਰਾ ਪਾਈਆ। ਭਗਤ ਭਗਵਾਨ ਲੱਭਦੇ ਗਏ ਜੂਹਾ ਜੰਗਲਾਂ, ਟਿੱਲੇ ਪਰਬਤ ਖੋਜ ਖੁਜਾਈਆ। ਰਾਗਾਂ ਨਾਦਾਂ ਗੌਂਦੇ ਗਏ ਕੀਰਤਨ ਵਿਚ ਮੰਗਲਾ, ਢੋਲੇ ਸੋਹਲੇ ਰਸਨਾ ਜਿਹਵਾ ਬੱਤੀ ਦੰਦ ਸੁਣਾਈਆ। ਸਾਧ ਸੰਤ ਸੀਸ ਜਗਦੀਸ ਝੁਕਾ ਕੇ ਕਰਦੇ ਗਏ ਬੰਦਨਾ, ਡੰਡੌਤ ਵਿਚ ਆਪਣਾ ਆਪ ਮਿਟਾਈਆ। ਦਰ ਦਰਵੇਸ਼ ਭਿਖਾਰੀ ਭਿਛਿਆ ਰਹੇ ਮੰਗਣਾ, ਮਾਂਗਤ ਹੋ ਕੇ ਲੈਣੀ ਝੋਲੀ ਡਾਹੀਆ। ਧੂਤ ਅਵਧੂਤ ਹੱਥੀਂ ਪੌਂਦੇ ਰਹੇ ਕੰਗਣਾ, ਤਨ ਮਾਟੀ ਖ਼ਾਕ ਰਮਾਈਆ। ਪੰਡਤ ਪਾਂਧੇ ਮਸਤਕ ਲੌਂਦੇ ਰਹੇ ਚੰਦਨਾ, ਤਿਲਕ ਲਲਾਟੀ ਭੇਵ ਨਾ ਆਈਆ। ਸਚ ਦਵਾਰੇ ਸਾਚਾ ਕਰੇ ਕੋਈ ਨਾ ਅਦਲਾ, ਅਦਾਵਤ ਸਕੇ ਨਾ ਕੋਇ ਮਿਟਾਈਆ। ਜੁਗ ਚੌਕੜੀ ਲੇਖਾ ਕਦੇ ਕਿਸੇ ਨਾ ਬਦਲਾ, ਲਹਿਣਾ ਦੇਣਾ ਨਾ ਕੋਇ ਮੁਕਾਈਆ । ਲੋਕਮਾਤ ਪ੍ਰਭ ਵੇਖ ਆਪਣਾ ਵਤਨਾ, ਬੇਵਤਨ ਹੋ ਕੇ ਦੇਣ ਦੁਹਾਈਆ। ਸਾਚਾ ਕੰਢਾ ਲੱਭੇ ਕਿਸੇ ਨਾ ਪੱਤਣਾ, ਸ਼ੌਹ ਦਰਿਆ ਰੁੜ੍ਹੀ ਦਿਸੇ ਲੋਕਾਈਆ । ਮਨ ਹੰਕਾਰੀ ਕਰੇ ਕੋਈ ਨਾ ਕਤਲਾ, ਮਕਤੂਲ ਰੂਪ ਨਾ ਕੋਇ ਵਟਾਈਆ। ਤਨ ਮਾਟੀ ਖ਼ਾਕੀ ਦਿਸੇ ਸਭ ਦਾ ਸੱਖਣਾ, ਹਿਰਦੇ ਹਰਿ ਹਰਿ ਨਾਮ ਨਾ ਕੋਇ ਵਸਾਈਆ।

ਨਿਜ ਨੇਤਰ ਖੋਲ੍ਹੇ ਕੋਈ ਨਾ ਅੱਖਣਾ, ਦੋਏ ਲੋਚਣ ਜਗਤ ਰਾਹ ਤਕਾਈਆ। ਤੇਰੇ ਮੰਦਰ ਕੋਈ ਨਾ ਜਾਣੇ ਵਸਣਾ, ਭਗਤ ਦਵਾਰਾ ਖੋਜਣ ਕੋਇ ਨਾ ਆਈਆ। ਅੰਮ੍ਰਿਤ ਰਸ ਕੋਈ ਨਾ ਜਾਣੇ ਰਸਨਾ, ਜਿਹਵਾ ਰਸ ਨੌ ਹਲਕਾਈਆ। ਕੂੜੀ ਕਿਰਿਆ ਚਾਰ ਕੁੰਟ ਦਹਿ ਦਿਸ਼ਾ ਮਾਇਆ ਮਮਤਾ ਕਰੇ ਨਖ਼ਰਾ, ਤੇਰਾ ਭੇਵ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹਦੇ ਨਾਲ ਅੱਖਰਾਂ, ਨਿਰਅੱਖਰ ਤੇਰਾ ਨਜ਼ਰ ਕਿਸੇ ਨਾ ਆਈਆ। ਕਲਮ ਸ਼ਾਹੀ ਕਾਗਜ ਲੇਖਾ ਲਿਖਦੇ ਵਿਚ ਸਤਰਾਂ, ਸਤਿ ਸਤਿਵਾਦੀ ਤੇਰਾ ਮੇਲ ਨਾ ਕੋਇ ਮਿਲਾਈਆ। ਰਸਨਾ ਜਿਹਵਾ ਪੜ੍ਹ ਪੜ੍ਹ ਅੰਕਾਂ ਵਾਲਾ ਬਦਲਨ ਪਤਰਾ, ਬਜਰ ਕਪਾਟੀ ਪੜਦਾ ਸਕੇ ਨਾ ਕੋਇ ਉਠਾਈਆ। ਬਾਹਰੋਂ ਠੱਗਾਂ ਚੋਰਾਂ ਕੋਲੋਂ ਸਮਝਣ ਸਾਰੇ ਖ਼ਤਰਾ, ਪੰਜ ਵਿਕਾਰਾ ਅੰਦਰੋਂ ਬਾਹਰ ਨਾ ਕੋਇ ਕਢਾਈਆ। ਪ੍ਰੇਮ ਪਿਆਰ ਨਾਲ ਤੇਰਾ ਗੀਤ ਗੌਂਦੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਤੇਰੀ ਸਰਨਾਈਆ। ਚਾਰੇ ਬਾਣੀ ਕਿਹਾ ਪਿਆ ਰੌਲਾ, ਹਾਹਾਕਾਰ ਲੋਕਾਈਆ। ਚਾਰੇ ਖਾਣੀ ਚੁੱਕੇ ਕੋਈ ਨਾ ਓਹਲਾ, ਅੰਤਰ ਆਤਮ ਭੇਵ ਨਾ ਕੋਇ ਖੁਲ੍ਹਾਈਆ। ਮਨ ਹੰਕਾਰੀ ਹੋਇਆ ਬਵਲਾ, ਅੰਦਰ ਰਾਗ ਧੁਨ ਸ਼ਬਦ ਸੁਣਨ ਕੋਇ ਨਾ ਪਾਈਆ। ਪਾਰਬ੍ਰਹਮ ਬ੍ਰਹਮ ਜਾਣੇ ਨਾ ਕੋਇ ਢੋਲਾ, ਗੀਤ ਗਾਵਤ ਗਾ ਗਾ ਜਗਤ ਖ਼ੁਸ਼ੀ ਮਨਾਈਆ। ਤੇਰਾ ਸਮਝ ਨਾ ਆਏ ਧੁਰ ਦਾ ਸੋਹਲਾ, ਸਲੋਕਾਂ ਨਾਲ ਰਾਗ ਰਾਗਨੀ ਰਹੇ ਗਾਈਆ। ਕੋਈ ਨਾ ਜਾਣੇ ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਨਾਮ ਅਨਮੋਲਾ, ਅਨਮੁੱਲੀ ਦਾਤ ਵਸਤ ਝੋਲੀ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਭ ਨੂੰ ਦੱਸ ਕੇ ਗਏ ਹਰਿ ਕਾ ਸ਼ਬਦ ਸਦਾ ਵਿਚੋਲਾ, ਏਥੇ ਓਥੇ ਦੋ ਜਹਾਨਾਂ ਬੇੜਾ ਪਾਰ ਕਰਾਈਆ। ਜੋ ਅੰਤਰ ਅੰਤਰ ਉਲਟਾ ਕਰੇ ਨਾਭ ਕਵਲਾ, ਝਿਰਨਾ ਇਕੋ ਦਏ ਝਿਰਾਈਆ। ਇਹੋ ਜਿਹਾ ਕਲਜੁਗ ਅੰਤਮ ਘਟ ਸੁਹੇਲਾ ਮਿਲੇ ਵਿਰਲਾ, ਵਰਲਾਪ ਵਿਚ ਰੋਂਦੀ ਵੇਖੀ ਸਰਬ ਲੋਕਾਈਆ। ਚਾਰੇ ਬਾਣੀ ਕਹੇ ਪ੍ਰਭੂ ਠਾਕਰ ਹੋ ਕੇ ਮੰਨ ਲੈ ਤਰਲਾ, ਸਵਾਮੀ ਤੇਰੇ ਚਰਨਾਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਚਾਰੇ ਬਾਣੀ ਕਹੇ ਮੈਂ ਵੇਖਿਆ ਜਗ, ਬਿਨ ਅੱਖਾਂ ਅੱਖ ਖੁਲ੍ਹਾਈਆ। ਸਮਰਥ ਸਵਾਮੀ ਨਵ ਸੱਤ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਾਚੇ ਕਾਅਬੇ ਕਰੇ ਕੋਈ ਨਾ ਹੱਜ, ਮਹੱਲ ਅਟਲ ਚੜ੍ਹ ਮਨਾਰ ਦਰਸ ਕੋਇ ਨਾ ਪਾਈਆ। ਜਗਤ ਵਾਸਨਾ ਸਾਰੇ ਰਹੇ ਭੱਜ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਬੁਝਾਈਆ। ਘਰ ਦਾ ਠਾਕਰ ਆਪਣਾ ਛੱਡ, ਬਨ ਖੰਡ ਖੋਜਣ ਜਾਈਆ। ਬਾਹਰੋਂ ਤਾਲ ਵੇਖਦੇ ਰਹਿਣ ਜੋ ਹੱਥਾਂ ਨਾਲ ਰਹੇ ਵੱਜ, ਅੰਤਰ ਤਾਲ ਸੁਣਨ ਕੋਇ ਨਾ ਪਾਈਆ। ਵਿਸ਼ਾ ਵਿਕਾਰ ਆਸ਼ਾ ਤ੍ਰਿਸ਼ਨਾ ਭਗ, ਭਾਂਡਾ ਭਰਮ ਨਾ ਕੋਇ ਭੰਨਾਈਆ। ਖ਼ਾਲੀ ਦਿਸੇ ਭੰਡਾਰੇ ਕਾਇਆ ਮਾਟੀ ਹੱਡ, ਸਚ ਵਸਤ ਨਾ ਕੋਇ ਟਿਕਾਈਆ। ਤੇਰਾ ਪ੍ਰੇਮ ਪਿਆਰ ਭਗਤੀ ਭਾਵ ਜਗਤ ਤ੍ਰਿਸਨਾ ਕਰ ਕੇ ਗਏ ਛੱਡ, ਨੇਤਰ ਨੈਣ ਅੱਖ ਰਾਹ ਨਾ ਕੋਇ ਤਕਾਈਆ। ਵਿਸ਼ਵ ਰੂਪ ਬਣੇ ਕੋਇ ਨਾ ਸਾਚੀ ਯੱਦ, ਵਿਸ਼ਨ ਬ੍ਰਹਮਾ ਸ਼ਿਵ ਦੇਣ ਗਵਾਹੀਆ । ਕਲਜੁਗ ਕਿਰਿਆ ਕੂੜੀ ਹੋ ਗਈ ਹੱਦ, ਹਜ਼ਰਤ ਤੇਰੇ ਅੱਗੇ ਅਰਜ਼ੋਈਆ। ਅਲਫ਼ ਯੇ ਨਾਤਾ ਗਈ ਛੱਡ, ਕਾਤਬ ਕਲਮ ਨਾ ਕੋਇ ਚਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਚਾਰੇ ਬਾਣੀ ਕਹੇ ਸੁਣ ਫ਼ਰਿਆਦ, ਤੁਧ ਬਿਨ ਦੂਜਾ ਨਜ਼ਰ

ਕੋਇ ਨ ਆਈਆ। ਤੂੰ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰਾ ਖੇਲ ਬ੍ਰਹਮ ਬ੍ਰਹਿਮਾਦ, ਵਿਸ਼ਨ ਬ੍ਰਹਮਾ ਸ਼ਿਵ ਸੇਵਕ ਧੁਰ ਦੇ ਨਜ਼ਰੀ ਆਈਆ। ਤ੍ਰੈਗੁਣ ਮਾਇਆ ਪੰਜ ਤਤ ਭੰਡਾਰਾ ਤੇਰੀ ਦਾਤ, ਜਗਤ ਵਣਜਾਰਾ ਬਣ ਕੇ ਖੇਲ ਖਿਲਾਈਆ। ਰਸਨਾ ਪੜ੍ਹ ਪੜ੍ਹ ਸਾਰੇ ਥੱਕੇ ਗਾਥ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰੇ ਫੇਰੀਆਂ ਪਾਈਆ। ਅੰਤਰ ਆਤਮ ਕਿਸੇ ਨਾ ਖੁਲ੍ਹਿਆ ਤਾਕ, ਦੀਆ ਬਾਤੀ ਕਮਲਾਪਾਤੀ ਜੋਤ ਨੂਰ ਨਾ ਕੋਇ ਰੁਸ਼ਨਾਈਆ। ਜਿਧਰ ਵੇਖਾਂ ਤੱਕਾਂ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਬੁਧੀ ਨਾਲ ਕਰਨ ਵਾਕ, ਲੇਖਾ ਬੇਬਾਕ ਨਾ ਕੋਇ ਕਰਾਈਆ। ਤੇਰਾ ਖੇਲ ਵੇਖ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਹੈਰਾਨੀ ਇਕੋ ਆਈਆ। ਕਲਮਿਆਂ ਵਾਲੀ ਵੇਖੀ ਤੇਰੀ ਨਿਮਾਜ਼, ਸੱਯਦਿਆਂ ਵਾਲਾ ਸੀਸ ਨਜ਼ਰੀ ਆਈਆ। ਅੰਦਰੋਂ ਮਨ ਠੀਕ ਨਾ ਹੋਇਆ ਗੁਸਤਾਖ਼, ਗੁੱਸਾ ਗ਼ਮ ਚਿੰਤਾ ਰੋਗ ਨਾ ਕੋਇ ਮਿਟਾਈਆ । ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਕਲਜੁਗ ਸਾਧਾਂ ਅੰਦਰੋਂ ਖੁਲ੍ਹਿਆ ਕਿਸੇ ਨਾ ਰਾਜ਼, ਰਸਤਾ ਹਕ ਨਾ ਕੋਇ ਵਖਾਈਆ। ਗ੍ਰਹਿ ਮੰਦਰ ਚੜ੍ਹ ਕੇ ਤੇਰੇ ਦਰ ਮਾਰੇ ਨਾ ਕੋਇ ਆਵਾਜ਼, ਅਲਖ ਅਲਖ ਨਾ ਕੋਇ ਸੁਣਾਈਆ। ਹਉਂ ਸ਼ਾਕਰ ਤੇਰੇ ਮੁਹਤਾਜ, ਨਿਉਂ ਨਿਉਂ ਸੀਸ ਝੁਕਾਈਆ। ਕਲਜੁਗ ਕੂੜੀ ਕਿਰਿਆ ਵੇਖ ਡੂੰਘਾ ਖਾਤ, ਭੰਡਾਰਾ ਬੇਪਰਵਾਹੀਆ। ਸਾਚੇ ਭਗਤਾਂ ਪੁੱਛੇ ਕੋਇ ਨਾ ਬਾਤ, ਜੋ ਬਾਤਨ ਤੇਰਾ ਧਿਆਨ ਲਗਾਈਆ। ਤੇਰਾ ਇਕੋ ਅੱਖਰ ਹਿਰਦੇ ਅੰਦਰ ਲੈਣ ਵਾਚ, ਵਾਚਕ ਕਰਨ ਨਾ ਕੋਇ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਤੈਨੂੰ ਬਣਾਵਣ ਧੁਰ ਦਾ ਸਾਕ, ਸਗਲਾ ਸੰਗ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚਾਰੇ ਬਾਣੀ ਕਹੇ ਪ੍ਰਭ ਵੇਖ ਆਪਣੀ ਅਗੰਮੀ ਪੱਤਰੀ, ਜਿਸ ਦਾ ਲੇਖਾ ਸਮਝ ਕੋਇ ਨਾ ਆਈਆ। ਰੋਂਦੇ ਵੇਖੇ ਬ੍ਰਾਹਮਣ ਸ਼ੂਦਰ ਵੈਸ਼ ਖੱਤਰੀ, ਖ਼ਤਰਾ ਸਭ ਨੂੰ ਰਿਹਾ ਡਰਾਈਆ। ਸਾਚਾ ਤੋਲ ਤਰਾਜ਼ੂ ਤੋਲੇ ਕੋਇ ਨਾ ਤੱਕੜੀ, ਨਾਮ ਕੰਡਾ ਹੱਥ ਨਾ ਕੋਇ ਉਠਾਈਆ। ਸਗਨਾਂ ਵਾਲੀ ਤੇਰੇ ਪਿਆਰ ਦੀ ਬੰਨ੍ਹੇ ਕੋਈ ਨਾ ਰੱਖੜੀ, ਸੁਗੰਧੀ ਤੰਦ ਨਾ ਕੋਇ ਜਣਾਈਆ। ਤੇਰਾ ਲੇਖਾ ਕੁੰਡਲੀਆਂ ਰਾਸਾਂ ਵਿਚ ਲੱਭਦੇ ਨਛੱਤਰੀ, ਨਿਸ਼ਾਨੇ ਆਪਣੇ ਰਹੇ ਚਲਾਈਆ। ਠਾਕਰ ਸਵਾਮੀ ਤੇਰੀ ਧਾਰ ਸਭ ਤੋਂ ਵੱਖਰੀ, ਆਦਿ ਜੁਗਾਦਿ ਜੁਗ ਚੌਕੜੀ ਆਪਣਾ ਖੇਲ ਖਿਲਾਈਆ। ਲੇਖਾ ਚੁਕਾ ਕੇ ਅੰਦਰੋਂ ਸਿਲਾ ਪੱਥਰੀ, ਪੜਦਾ ਓਹਲਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਚਾਰੇ ਖਾਣੀ ਕਹੇ ਜਗਤ ਵਿਦਿਆ ਰਹੀ ਰੋ, ਚੌਦਾਂ ਲੋਕ ਚੌਦਾਂ ਤਬਕ ਤੇਰੀ ਸਾਰ ਕਿਸੇ ਨਾ ਪਾਈਆ। ਹਰਿ ਕਾ ਮਾਰਗ ਬੈਠੇ ਖੋ, ਬ੍ਰਾਹਮਣ ਹੋ ਕੇ ਬਣੇ ਨਾ ਪਾਂਧੀ ਰਾਹੀਆ। ਸਚ ਪਰਕਾਸ਼ ਨਾ ਮਿਲੀ ਲੋਅ, ਅੰਧੇਰਾ ਅੰਧ ਨਾ ਕੋਇ ਚੁਕਾਈਆ। ਪਰਮਾਤਮ ਨਾਲ ਆਤਮ ਕਰੇ ਕੋਈ ਨਾ ਮੋਹ, ਕੂੜੀ ਕਿਰਿਆ ਕਰੀ ਜੁਦਾਈਆ । ਸਚ ਪ੍ਰੀਤਮ ਨਾਲ ਜਾਏ ਕੋਈ ਨਾ ਛੋਹ, ਅੰਗੀ ਅੰਗੀਕਾਰ ਨਾ ਕੋਇ ਅਖਵਾਈਆ। ਦੁਰਮਤ ਮੈਲ ਦੇਵੇ ਨਾ ਕੋਈ ਧੋ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਲੱਖ ਚੁਰਾਸੀ ਜੀਵ ਜੰਤ ਸਾਰੇ ਲਏ ਜੋਹ, ਅੰਦਰ ਵੜ ਵੜ ਵੇਖ ਵਖਾਈਆ। ਇਕ ਦੂਜੇ ਨਾਲ ਜ਼ਾਤ ਪਾਤ ਕਰਨ ਧਰੋ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚਾਰੇ ਬਾਣੀ ਕਹੇ ਪ੍ਰਭੂ ਮੇਰਾ ਗਿਆ ਅਦਬ, ਆਦਾਬ ਸੀਸ ਨਾ ਕੋਇ ਨਿਵਾਈਆ। ਝਗੜਾ ਕਰਦੇ ਦੀਨ ਮਜ਼੍ਹਬ, ਜ਼ਾਤ ਪਾਤ ਰਹੀ ਕੁਰਲਾਈਆ। ਸਦੀ ਚੌਧਵੀਂ ਹੋਈ ਹੈਰਾਨੀ ਗ਼ਜ਼ਬ, ਗਹਿਰ ਗੰਭੀਰ

ਬੇਪਰਵਾਹੀਆ। ਲਾਸ਼ਰੀਕ ਕਰ ਮਦਦ, ਸਚ ਤੌਫੀਕ ਇਕ ਖ਼ੁਦਾਈਆ। ਕੂੜੀ ਕਿਰਿਆ ਮੇਟ ਤਸ਼ਦੱਦ, ਤਸੱਵਰ ਆਪਣਾ ਆਪ ਕਰਾਈਆ। ਸਤਿਜੁਗ ਵੇਲਾ ਸੋਹੇ ਵਕਤ, ਸਤਿ ਦਵਾਰ ਦਏ ਗਵਾਹੀਆ। ਨਜ਼ਰੀ ਆਏ ਇਕੋ ਫਕਤ, ਜੋ ਫ਼ਿਕਰਾ ਇਕੋ ਦਏ ਜਣਾਈਆ। ਜਿਸ ਦੇ ਦਰਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਸਾਰੇ ਰਹੇ ਤਰਸ, ਨਿਜ ਨੇਤਰ ਧਿਆਨ ਲਗਾਈਆ। ਸੋ ਕਿਰਪਾ ਨਿਧਾਨ ਮਿਹਰਵਾਨ ਮਿਟਾ ਸਭ ਦੀ ਹਰਸ, ਹਵਸ ਅੱਗੇ ਰਹਿਣ ਕੋਇ ਨਾ ਪਾਈਆ। ਤੂੰ ਮਾਲਕ ਅਰਸ਼ ਫ਼ਰਸ਼, ਫ਼ਲਕ ਉਪਰ ਆਪਣਾ ਡੇਰਾ ਲਾਈਆ। ਤੇਰਾ ਪਹਿਲਾ ਲੇਖਾ ਸਾਰੇ ਕਰਦੇ ਤਰਕ, ਉਠ ਵੇਖ ਤੁਰੀਆ ਰੋ ਰੋ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਫੇਰਾ ਪਾਈਆ। ਚਾਰੇ ਬਾਣੀ ਕਹੇ ਆਪਣੀ ਵੇਖੀ ਪੈਂਦੀ ਕੀਮਤ, ਟਕਿਆਂ ਨਾਲ ਹੱਟ ਵਿਕਾਈਆ। ਦਰੋਹੀ ਖ਼ੁਦਾਏ ਕੀ ਹੋਈ ਗ਼ਨੀਮਤ, ਗਹਿਰ ਗੰਭੀਰ ਸਮਝ ਕੋਇ ਨਾ ਆਈਆ। ਕੋਈ ਨਾ ਲੱਭੇ ਸਾਡੀ ਅਸਲੀਅਤ, ਅਸਲ ਰੂਪ ਨਾ ਕੋਇ ਜਣਾਈਆ । ਪੈਗ਼ੰਬਰਾਂ ਮੁਰਸ਼ਦਾਂ ਮੁਰੀਦਾਂ ਦੇ ਨਾਮ ਤੇ ਕੀਤੀ ਵਸੀਅਤ, ਸ਼ਜਰਾ ਹੁਜਰਾ ਸਚ ਨਾ ਕੋਇ ਸਮਝਾਈਆ। ਸਾਡੇ ਅੰਦਰ ਉਹ ਨਸੀਹਤ, ਜਿਸ ਦੀ ਨਕਲ ਕਰੇ ਲੋਕਾਈਆ। ਕਲਜੁਗ ਕੋਈ ਨਾ ਜਾਣੇ ਸੱਚੀ ਖ਼ਸੂਸੀਅਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮਿਹਰਵਾਨ ਤੇਰੀ ਵਡਿਆਈਆ। ਚਾਰੇ ਬਾਣੀ ਕਹੇ ਮੈਂ ਸਿਫ਼ਤਾਂ ਕਰਾਂ ਤੇਰੇ ਨਾਮ, ਜੁਗ ਚੌਕੜੀ ਅੱਖਰਾਂ ਨਾਲ ਵਡਿਆਈਆ। ਧੁਰ ਸੰਦੇਸ਼ਾ ਦੇਵਾਂ ਸਦਾ ਪੈਗ਼ਾਮ, ਪੀਰ ਪੈਗ਼ੰਬਰਾਂ ਨਾਲ ਮਿਲਾਈਆ। ਅੰਮ੍ਰਿਤ ਰਸ ਪਿਆਵਾਂ ਜਾਮ, ਧੁਰ ਦੀ ਧਾਰ ਵਰਤਾਈਆ। ਸਦਾ ਸੇਵਾ ਕਰਾਂ ਨਿਸ਼ਕਾਮ, ਆਪਣੀ ਆਸ ਨਾ ਕੋਇ ਰਖਾਈਆ। ਤੇਰੇ ਬਰਦੇ ਬਣਾਵਾਂ ਗ਼ੁਲਾਮ, ਬੰਦੀਖ਼ਾਨਾ ਜਗਤ ਤੁੜਾਈਆ। ਤੇਰੇ ਘਰ ਦਾ ਦੱਸਾਂ ਨਿਸ਼ਾਨ, ਸਚਖੰਡ ਨਿਵਾਸੀ ਤੇਰਾ ਹੁਕਮ ਮਨਾਈਆ। ਕਲਜੁਗ ਅੰਤਮ ਮੈਨੂੰ ਸਾਰੇ ਕਰਨ ਬਦਨਾਮ, ਰਸਨਾ ਪੜ੍ਹ ਪੜ੍ਹ ਅੰਦਰੋਂ ਸਾਰੇ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਚਾਰੇ ਬਾਣੀ ਕਹੇ ਪ੍ਰਭੂ ਤੇਰਾ ਭੁੱਲਿਆ ਮੰਤਰ, ਮੰਤਵ ਹੱਲ ਨਾ ਕੋਇ ਕਰਾਈਆ। ਮੈਂ ਵੇਖ ਕੇ ਆਈ ਸਭ ਦੇ ਅੰਤਰ, ਮਾਨਸ ਮਨੁੱਖ ਮਨੁੱਸ਼ ਤੇਰਾ ਧਿਆਨ ਨਾ ਕੋਇ ਲਗਾਈਆ। ਕੂੜੀ ਕਿਰਿਆ ਮਾਇਆ ਮਮਤਾ ਲਗੀ ਬਸੰਤਰ, ਦਿਵਸ ਰੈਣ ਅਗਨੀ ਤਤ ਰਹੀ ਜਲਾਈਆ। ਕੋਈ ਚੜ੍ਹ ਨਾ ਵੇਖੇ ਆਪਣੇ ਗਗਨ ਗਗਨੰਤਰ, ਗਹਿਰ ਗੰਭੀਰ ਤੇਰਾ ਦਰਸ ਕੋਇ ਨਾ ਪਾਈਆ। ਨੇਤਰ ਰੋਵੇ ਜੇਰਜ ਅੰਡਜ, ਉਤਭੁਜ ਸੇਤਜ ਰਹੀ ਕੁਰਲਾਈਆ। ਕੋਈ ਭੇਵ ਨਾ ਜਾਣੇ ਪਾਂਧਾ ਪੰਡਤ, ਗ੍ਰੰਥੀ ਪੰਥੀ ਸਮਝ ਕੋਇ ਨਾ ਆਈਆ। ਮੁੱਲਾ ਸ਼ੇਖ਼ ਚੜ੍ਹਾਏ ਕੋਈ ਨਾ ਰੰਗਤ, ਦੁਰਮਤ ਮੈਲ ਨਾ ਕੋਇ ਧੁਆਈਆ। ਜਿਧਰ ਵੇਖਿਆ ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਝਾਈਆ। ਭਗਤਾਂ ਵਾਲੀ ਮਿਲੇ ਕੋਈ ਨਾ ਸੰਗਤ, ਹੰਸ ਕਾਗ ਰੂਪ ਵਟਾਈਆ। ਦਰ ਦਰ ਘਰ ਘਰ ਜਗਤ ਭਿਖਾਰੀ ਫਿਰਨ ਮੰਗਤ, ਤੇਰੇ ਅੱਗੇ ਝੋਲੀ ਕੋਈ ਨਾ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਇਕੋ ਮੰਨ ਮਿੰਨਤ, ਦਰ ਤੇਰੇ ਰਹੀ ਸੁਣਾਈਆ। ਚਾਰੇ ਬਾਣੀ ਕਹੇ ਪ੍ਰਭ ਹੋਇਆ ਅੰਧੇਰਾ, ਅੰਧ ਆਤਮ ਨਾ ਕੋਇ ਮਿਟਾਈਆ। ਉਲਟਾ ਗਿੜੇ ਕੋਈ ਨਾ ਗੇੜਾ, ਅੰਤਰ ਲੱਠ ਨਾ ਕੋਇ ਭੁਆਈਆ। ਬਿਨ ਤੇਰੀ ਕਿਰਪਾ ਚੁੱਕੇ ਨਾ ਕਿਸੇ ਤੇਰਾ ਮੇਰਾ, ਤੂੰਹੀ ਤੂੰ ਰਾਗ ਨਾ ਕੋਇ ਅਲਾਈਆ । ਤੇਰੇ ਨਾਮ ਦਾ ਇਕੋ ਅੱਖਰ ਬਥੇਰਾ, ਜੁਗ

ਜੁਗ ਜੋ ਜਨ ਭਗਤਾਂ ਦਿਤਾ ਸਖਾਈਆ। ਉਸੇ ਵਿਚੋਂ ਕਰਕੇ ਮਿਹਰਾਂ, ਅੰਤਮ ਆਪਣੇ ਨਾਲ ਮਿਲਾਈਆ । ਹਕੀਕਤ ਵਿਚੋਂ ਕਰੇਂ ਹਕ ਨਬੇੜਾ, ਹਾਕਮ ਹੋ ਕੇ ਬੇਪਰਵਾਹੀਆ। ਸਾਚਾ ਵਸੇ ਨਾ ਸਾਢੇ ਤਿੰਨ ਹੱਥ ਕਾਇਆ ਖੇੜਾ, ਘਰ ਖ਼ੁਸ਼ੀਆਂ ਰਾਗ ਨਾ ਕੋਇ ਅਲਾਈਆ। ਪਤਿਪਰਮੇਸ਼ਵਰ ਸਰਬ ਸਵਾਮੀ ਕਿਉਂ ਲਾਈ ਦੇਰਾ, ਦੂਰ ਦੁਰਾਡੇ ਧੁਰ ਦੇ ਮਾਹੀ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਚਾਰ ਚਾਰ ਚਾਰ ਤੇਰਾ ਧਿਆਨ ਲਗਾਈਆ।