ਪੁਸਤਕਾਲਾਭਾਗ ੧੭

੧੪ ਮੱਘਰ ੨੦੨੧ ਬਿਕ੍ਰਮੀ ਸੁਰਜਨ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਸ਼ਹਿਰ

ਚਾਰੇ ਬਾਣੀ ਕਹੇ ਮੇਰਾ ਸਮਝੇ ਕੋਈ ਨਾ ਨੁਕਤਾ, ਬੁੱਧੀ ਬਲ ਨਾ ਕੋਇ ਰਖਾਈਆ। ਜਿਸ ਨੂੰ ਜਾਣਿਆਂ ਪੈਂਡਾ ਮੁੱਕਦਾ, ਮੰਜ਼ਲ ਪੰਧ ਚੁਕਾਈਆ। ਘਰ ਸਵਾਮੀ ਆ ਕੇ ਪੁੱਛਦਾ, ਬੇਪਰਵਾਹ ਫੇਰਾ ਪਾਈਆ। ਪੜਦਾ ਲਾਹਵੇ ਆਪਣੀ ਲੁਕ ਦਾ, ਨਕਾਬ ਨਜ਼ਰ ਕੋਇ ਨਾ ਆਈਆ । ਦਰਸ ਕਰਾਵੇ ਸਤਿ ਸਰੂਪ ਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਲੇਖਾ ਮੁਕਾ ਦੇ ਜੂਠ ਝੂਠ ਦਾ, ਸਾਚਾ ਨਾਮ ਇਕ ਦ੍ਰਿੜਾਈਆ। ਨਾਤਾ ਜੁੜ ਜਾਏ ਪਿਤਾ ਪੁੱਤ ਦਾ, ਜਗਤ ਚਲਿਤ੍ਰ ਰਹਿਣ ਕੋਇ ਨਾ ਪਾਈਆ। ਮਾਰਗ ਮਿਲ ਜਾਏ ਪ੍ਰਭ ਸਾਚੇ ਦੇ ਰੁਖ਼ ਦਾ, ਰਹਿਬਰ ਇਕੋ ਨਜ਼ਰੀ ਆਈਆ। ਖਹਿੜਾ ਛੁੱਟ ਜਾਏ ਜਨਣੀ ਕੁੱਖ ਦਾ, ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਝਗੜਾ ਮੁੱਕ ਜਾਏ ਕੂੜੀ ਭੁੱਖ ਦਾ, ਮਾਇਆ ਤ੍ਰਿਸਨਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਾਰੇ ਬਾਣੀ ਕਹੇ ਮੇਰਾ ਸਮਝਿਆ ਕਿਸੇ ਨਾ ਕੰਨਾ, ਕੰਨਾਂ ਵਾਲਿਆਂ ਰਾਗ ਨਾ ਕੋਇ ਜਣਾਈਆ। ਸਾਹਿਬ ਸਵਾਮੀ ਇਕ ਕਿਸੇ ਨਾ ਮੰਨਾ, ਧੁਰ ਦਾ ਇਸ਼ਟ ਨਾ ਕੋਇ ਮਨਾਈਆ। ਜਿਸ ਦੀ ਹੱਦ ਨਾ ਕੋਈ ਬੰਨਾ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਜਿਸ ਦਾ ਨੂਰ ਅਗੰਮੀ ਇਕੋ ਚੰਨਾ, ਸਚ ਦਵਾਰ ਕਰੇ ਰੁਸ਼ਨਾਈਆ। ਨਿਤ ਨਵਿਤ ਫਿਰੇ ਭੰਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਾਰੇ ਬਾਣੀ ਕਹੇ ਮੇਰਾ ਜਾਣੇ ਕੋਇ ਨਾ ਮੁਕਤਾ, ਜੋ ਮੁਫ਼ਤ ਦਾਤ ਵਰਤਾਈਆ। ਜਿਸ ਦੇ ਬਿਨਾ ਅੱਗੇ ਕੋਈ ਨਾ ਪੁੱਛਦਾ, ਲੱਖ ਚੁਰਾਸੀ ਰਹੀ ਕੁਰਲਾਈਆ। ਜਿਥੇ ਲੇਖਾ ਮੁਕਦਾ ਦੁੱਖ ਸੁਖ ਦਾ, ਸੱਚਾ ਰੰਗ ਇਕ ਰੰਗਾਈਆ। ਠਾਕਰ ਹੋ ਕੇ ਗੋਦੀ ਚੁੱਕਦਾ, ਫੜ ਬਾਹੋਂ ਗਲੇ ਲਗਾਈਆ । ਕੋਈ ਭੇਵ ਨਾ ਜਾਣੇ ਉਸਦਾ, ਜਿਸ ਦੀ ਉਸਤੱਤ ਮੈਂ ਰਾਗਾਂ ਨਾਦਾਂ ਵਿਚ ਗਾਈਆ। ਉਹ ਧੁਰ ਦਾ ਮਾਲਕ ਕਦੇ ਨਾ ਰੁੱਸਦਾ, ਸਦਾ ਰੁੱਸਿਆਂ ਲਏ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਾਰੇ ਬਾਣੀ ਕਹੇ ਮੇਰੀ ਸਮਝ ਨਾ ਸਕਿਆ ਕੋਈ ਸਿਹਾਰੀ, ਸਈਆ ਸਚ ਨਾ ਕੋਇ ਮਿਲਾਈਆ। ਸਾਚੀ ਪ੍ਰੀਤ ਪ੍ਰੀਤਮ ਕਰੇ ਨਾ ਕੋਇ ਪਿਆਰੀ, ਪ੍ਰੀਆ ਪ੍ਰੇਮ ਨਾ ਕੋਇ ਵਧਾਈਆ । ਸਚ ਦਵਾਰੇ ਲਾਏ ਕੋਇ ਨਾ ਸੱਚੀ ਯਾਰੀ, ਜਗਤ ਯਰਾਨੇ ਰਹੇ ਹੰਢਾਈਆ। ਮਾਤ ਮੇਟੇ ਨਾ ਕੋਇ ਖੁਆਰੀ, ਅੰਧੇਰੀ ਰਾਤ ਨਾ ਕੋਇ ਚੁਕਾਈਆ । ਲੱਖ ਚੁਰਾਸੀ ਸ੍ਰਿਸ਼ਟੀ ਬਿਨ ਖੁਲ੍ਹੀ ਦ੍ਰਿਸ਼ਟੀ ਹਾਰੀ, ਬੰਦ ਕਿਵਾੜੀ ਕੁੰਡਾ ਨਾ ਕੋਇ ਲਾਹੀਆ। ਮੈਂ ਨੇਤਰ ਵੇਖੇ ਰੋਂਦੇ ਨਰ ਨਾਰੀ, ਨਰਾਇਣ ਨਜ਼ਰ ਕਿਸੇ ਨਾ

ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਾਰੇ ਬਾਣੀ ਕਹੇ ਮੇਰੀ ਵੇਖੇ ਨਾ ਕੋਇ ਬਿਹਾਰੀ, ਜੋ ਬਾਬਲ ਦਏ ਮਿਲਾਈਆ। ਜਿਸ ਦਾ ਅੰਤ ਨਾ ਪਾਰਾਵਾਰੀ, ਉਹ ਉਸੇ ਦੀ ਸੇਵਾ ਕਰਨ ਆਈਆ। ਅੱਗੇ ਹੋ ਕੇ ਹਰ ਅੱਖਰ ਨੂੰ ਰਹੀ ਵੰਗਾਰੀ, ਉਚੀ ਕੂਕ ਕੂਕ ਸੁਣਾਈਆ। ਮੈਂ ਸਭ ਦੇ ਹੋਵਾਂ ਅਗਾੜੀ, ਅੱਗੇ ਹੋ ਕੇ ਮਿਲਾਂ ਮਾਹੀਆ। ਜਿਸ ਦੀ ਮੰਜ਼ਲ ਉਚ ਅਟਾਰੀ, ਦਰਗਾਹ ਸਾਚੀ ਸੋਭਾ ਪਾਈਆ। ਸਚਖੰਡ ਜਿਹਦੀ ਸਿਕਦਾਰੀ, ਵਾਲੀ ਦੋ ਜਹਾਨ ਅਖਵਾਈਆ। ਮੈਂ ਉਸ ਦੀ ਪਨਿਹਾਰੀ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਚਾਰੇ ਬਾਣੀ ਕਹੇ ਮੇਰਾ ਔਂਕੜ ਵਾਲਾ ਸਮਝਿਆ ਨਾ ਕਿਸੇ ਡੰਡਾ, ਜੋ ਸਭ ਦੇ ਥੱਲੇ ਦਿਤਾ ਲਗਾਈਆ। ਇਸ ਦੇ ਵਿਚੋਂ ਮਾਣਸ ਮਾਨੁਖ ਉਪਜਿਆ ਬੰਦਾ, ਬੰਦਗੀ ਧੁਰ ਦੀ ਰਿਹਾ ਪੜ੍ਹਾਈਆ। ਸਚ ਪ੍ਰੇਮ ਚਾੜ੍ਹੇ ਆਪਣਾ ਰੰਗਾ, ਰੰਗ ਇਕੋ ਦਏ ਵਖਾਈਆ। ਪਤਤ ਪਾਪੀ ਸਾਫ਼ ਕਰਕੇ ਗੰਦਾ, ਨਿਰਮਲ ਨਿਰਵੈਰ ਦਏ ਬਣਾਈਆ। ਸਦਾ ਸੁਹੇਲਾ ਬਣ ਕੇ ਸੰਗਾ, ਰਾਹ ਸਾਚਾ ਦਏ ਵਖਾਈਆ। ਜਿਥੇ ਅੰਮ੍ਰਿਤ ਜਲ ਮਿਲੇ ਠੰਡਾ, ਅਗਨੀ ਤਤ ਨਾ ਕੋਇ ਤਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਚਾਰੇ ਬਾਣੀ ਕਹੇ ਮੇਰੇ ਦੁਲੈਂਕੜੇ ਜਾਣੇ ਕੋਈ ਨਾ ਦੋ, ਸਦ ਦੋਹਰੀ ਧਾਰ ਚਲਾਈਆ। ਨਿਰਗੁਣ ਸਰਗੁਣ ਆਪੇ ਹੋ, ਹਰਿ ਕਰਤਾ ਵੇਸ ਵਟਾਈਆ। ਲੱਖ ਚੁਰਾਸੀ ਘਟ ਘਟ ਅੰਤਰ ਆਪੇ ਟੋਹ, ਹਾਟੀ ਮਾਟੀ ਵੇਖ ਵਖਾਈਆ। ਸਚ ਪਰਕਾਸ਼ ਕਰ ਕੇ ਲੋਅ, ਦੀਵਾ ਬਾਤੀ ਦਏ ਜਗਾਈਆ। ਆਪਣੇ ਨਾਲ ਕਰਾ ਕੇ ਮੋਹ, ਮੁਹੱਬਤ ਇਕੋ ਘਰ ਵਖਾਈਆ। ਆਪਣੇ ਨਾਮ ਦੀ ਦੇ ਕੇ ਸੋ, ਸੋਈ ਸੁਰਤੀ ਲਏ ਉਠਾਈਆ। ਕਿਸੇ ਨਾਲ ਨਾ ਕਰੇ ਧਰੋ, ਮਿਹਰਵਾਨ ਦਇਆ ਕਮਾਈਆ । ਜਿਸ ਦੇ ਨਾਲ ਆਪੇ ਜਾਏ ਛੋਹ, ਆਪਣੇ ਵਰਗਾ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਦਏ ਵਖਾਈਆ। ਚਾਰੇ ਬਾਣੀ ਕਹੇ ਮੇਰਾ ਰੂਪ ਕਿਸੇ ਨਾ ਜਾਣਿਆ ਏ, ਏਕੰਕਾਰ ਦਿਤੀ ਵਡਿਆਈਆ। ਮੇਰਾ ਉਸੇ ਨਾਲ ਨੇਂਹ, ਜੋ ਨਿਰੰਕਾਰ ਆਪ ਅਖਵਾਈਆ। ਜੋ ਅੰਮ੍ਰਿਤ ਬਰਖੇ ਮੇਂਹ, ਅਗਨੀ ਤਤ ਬੁਝਾਈਆ। ਜਿਸ ਦੀ ਕਿਸੇ ਨਜ਼ਰ ਨਾ ਆਵੇ ਦੇਹ, ਬਿਨ ਤੱਤਾਂ ਖੇਲ ਖਿਲਾਈਆ। ਜਿਸ ਦੀ ਕਦੇ ਨਾ ਉਡਦੀ ਖੇਹ, ਮਾਟੀ ਖ਼ਾਕ ਨਾ ਕੋਇ ਰਲਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਰਹੇ, ਸਚਖੰਡ ਸਾਚੇ ਸੋਭਾ ਪਾਈਆ। ਜੋ ਸਦਾ ਪਦਾਰਥ ਧੁਰ ਦਾ ਦਏ, ਦੇਵਣਹਾਰ ਇਕ ਅਖਵਾਈਆ। ਜਿਸ ਦਾ ਨਾਮ ਜੁਗ ਚੌਕੜੀ ਸਾਰੇ ਰਹੇ ਲਏ, ਕੋਟਨ ਕੋਟ ਸਿਫ਼ਤ ਸਾਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਚਾਰੇ ਬਾਣੀ ਕਹੇ ਮੇਰੀਆਂ ਸਮਝੇ ਕੋਇ ਨਾ ਦੁਲਾਵਾਂ, ਤਾਰੀਫ਼ ਨਜ਼ਰ ਕੋਇ ਨਾ ਆਈਆ। ਇਹ ਪ੍ਰਭ ਦੀਆਂ ਸੱਚੀਆਂ ਭੁਜਾਂ ਬਾਹਵਾਂ, ਜਿਨ੍ਹਾਂ ਉਤੇ ਭਗਤਾਂ ਲਏ ਉਠਾਈਆ। ਹੰਸ ਰੂਪ ਬਣਾਏ ਫੜ ਕੇ ਕਾਵਾਂ, ਕਾਗੋਂ ਹੰਸ ਉਡਾਈਆ। ਦਰਗਾਹ ਸਾਚੀ ਲਾ ਕੇ ਨਾਵਾਂ, ਨਾਮ ਆਪਣੇ ਵਿਚ ਸਮਾਈਆ। ਉਸ ਨੂੰ ਕਿਹੜੀ ਸਿਫ਼ਤ ਸਲਾਹਵਾਂ, ਕਵਣ ਕਰਾਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਾਰੇ ਬਾਣੀ ਕਹੇ ਮੇਰਾ ਵੇਖਿਆ ਕਿਸੇ ਨਾ ਹੋੜਾ, ਹੋੜ ਥੱਕੀ ਸਰਬ ਲੋਕਾਈਆ। ਜੋ ਸਭ ਤੋਂ ਲੰਮਾ ਵੱਡਾ ਚੌੜਾ, ਪੈਮਾਨਿਆਂ ਵਿਚ ਨਾਪ ਨਾ ਕੋਇ ਰਖਾਈਆ। ਜਿਸ

ਦੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰੱਖੀ ਲੋੜਾ, ਧੁਰ ਦਾ ਧਿਆਨ ਇਕ ਲਗਾਈਆ। ਜੋ ਸਾਹਿਬ ਸੱਚੇ ਦਾ ਬਾਂਕਾ ਛੋਹਰਾ, ਬਾਲਕ ਰੂਪ ਸਖਾਈਆ । ਜਿਸ ਦੇ ਕੋਲ ਅਗੰਮੀ ਘੋੜਾ, ਚਾਲ ਬਾਂਕੀ ਇਕ ਚਲਾਈਆ। ਜਿਸ ਦੇ ਹੱਥ ਵਿਚ ਸਭ ਦੀ ਡੋਰਾ, ਧੁਰ ਦਾ ਬੈਠਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਚਾਰੇ ਬਾਣੀ ਕਹੇ ਮੇਰਾ ਵੇਖਿਆ ਕਿਸੇ ਨਾ ਕਨੌੜਾ, ਕਮਲਾਪਾਤੀ ਮੇਲ ਨਾ ਕੋਇ ਮਿਲਾਈਆ। ਲੇਖਾ ਅਵਰ ਤੇ ਅਵਰਾ, ਬਹੁੜ ਜਨਮ ਨਾ ਪਾਈਆ। ਜਿਸ ਦਾ ਨਾਮ ਨਿਧਾਨਾ ਢੋਲਾ, ਅਨਬੋਲਤ ਰਾਗ ਸੁਣਾਈਆ । ਜਿਸ ਦਾ ਛੰਦਾਂ ਬੰਦਾਂ ਬਾਹਰ ਸੋਹਲਾ, ਸੋਹਣੀ ਕਰੀ ਪੜ੍ਹਾਈਆ। ਜਿਸ ਦੇ ਦਵਾਰੇ ਕੋਈ ਨਾ ਪਾਏ ਰੌਲਾ, ਆਪਣੀ ਦੱਸੇ ਨਾ ਕੋਇ ਚਤੁਰਾਈਆ । ਜਿਸ ਦਾ ਆਦਿ ਜੁਗਾਦਿ ਸਭ ਦੇ ਨਾਲ ਇਕਰਾਰ ਕੌਲਾ, ਕਰਨੀ ਕਰਤਾ ਭੁੱਲ ਕਦੇ ਨਾ ਜਾਈਆ। ਜਿਸ ਦਾ ਲੇਖਾ ਜ਼ਿਮੀਂ ਆਸਮਾਨ ਧਰਨੀ ਧੌਲਾ, ਧਵਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਆਪ ਚੁਕਾਈਆ। ਚਾਰੇ ਬਾਣੀ ਕਹੇ ਮੇਰੀ ਸਮਝੀ ਕਿਸੇ ਨਾ ਟਿੱਪੀ, ਜੋ ਟਿੱਕੇ ਘਰ ਘਰ ਮਸਤਕ ਲਾਈਆ। ਜਿਸ ਦੇ ਵਿਚੋਂ ਗੋਬਿੰਦ ਕੱਢੀ ਸਿੱਖੀ, ਸਿਖਿਆ ਇਕੋ ਵਾਰ ਸਮਝਾਈਆ। ਜਿਸ ਦੀ ਸਿਫ਼ਤ ਸੰਬਲ ਧਾਰ ਹੋਏ ਲਿਖੀ, ਸੁਖ ਸਾਗਰ ਵਿਚ ਸਮਾਈਆ। ਜਿਸ ਦਾ ਅੰਤ ਆਦਿ ਜੁਗਾਦਿ ਕੋਈ ਸਮਝ ਨਾ ਸਕੇ ਇੱਕੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਕਰਾਈਆ। ਜਿਸ ਦੀ ਵਾਚ ਨਾ ਸਕਿਆ ਕੋਈ ਚਿੱਠੀ, ਚਿੱਠੀ ਰਸੈਣ ਕੋਟਨ ਫੇਰੀਆਂ ਗਏ ਪਾਈਆ। ਅੱਖਰਾਂ ਵਾਲੀ ਕਿਸੇ ਨਾ ਦਿਸੀ, ਸਤਰਾਂ ਨਾਲ ਨਾ ਕੋਇ ਪੜ੍ਹਾਈਆ। ਜਿਸ ਦੇ ਇਸ਼ਾਰੇ ਨਾਲ ਕੋਟਨ ਤਰ ਗਏ ਮੁਨੀ ਰਿਖੀ, ਭਗਤ ਭਗਵਾਨ ਜੋੜ ਜੁੜਾਈਆ। ਜਿਸ ਦੀ ਕੋਈ ਸਮਝ ਨਾ ਸਕੇ ਸੰਮਤਾਂ ਵਾਲੀ ਮਿਤੀ, ਮਿਤਰ ਪਿਆਰਾ ਭੇਵ ਨਾ ਕਿਸੇ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਪਰਗਟਾਈਆ। ਚਾਰੇ ਬਾਣੀ ਕਹੇ ਮੇਰੀ ਸਭ ਤੋਂ ਅਗੰਮੀ ਬਿੰਦੀ, ਬਿੰਦਰਾਬਨ ਵਾਲਾ ਬੈਠਾ ਮੁਖ ਛੁਪਾਈਆ। ਖਾਣੀ ਬਾਣੀ ਬਾਹਰ ਕੋਈ ਸਮਝ ਨਾ ਸਕੇ ਫ਼ਾਰਸੀ ਉਰਦੂ ਹਿੰਦੀ, ਚੌਦਾਂ ਵਿਦਿਆ ਸਮਝ ਕੋਇ ਨਾ ਆਈਆ । ਰਸਨਾ ਜਿਹਵਾ ਬੱਤੀ ਦੰਦ ਕੋਇ ਨਾ ਸਕੇ ਨਿੰਦੀ, ਨਿੰਦਿਆ ਵਿਚ ਕਦੇ ਨਾ ਆਈਆ। ਨਾ ਬੋਲੇ ਨਾ ਹੱਸੇ ਨਾ ਕੁੰਦੀ, ਚੁਪ ਚਾਪ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਾਰੇ ਬਾਣੀ ਕਹੇ ਮੇਰਾ ਪੰਜ ਸੱਤ ਖੇਲ, ਸਮਝ ਕਿਸੇ ਨਾ ਆਇਆ। ਪੁਰਖ ਅਬਿਨਾਸ਼ੀ ਸੱਜਣ ਸੁਹੇਲ, ਆਪਣਾ ਭਾਗ ਚਲਾਇਆ। ਜੁਗ ਚੌਕੜੀ ਦੱਸਦਾ ਰਿਹਾ ਨਵੇਲ, ਵੱਖਰਾ ਧਾਮ ਪਰਗਟਾਇਆ। ਨਿਰਗੁਣ ਸਰਗੁਣ ਹੋ ਕੇ ਖੇਲਦਾ ਰਿਹਾ ਖੇਲ, ਗੁਰ ਅਵਤਾਰ ਪੀਰ ਪੈਗ਼ੰਬਰ ਧੁਰ ਦਾ ਹੁਕਮ ਮਨਾਇਆ। ਸਗਨਾਂ ਵਾਲੀ ਮੇਰੀ ਕਰਦੇ ਰਹੇ ਵੇਲ, ਵਾਹਵਾ ਆਪਣਾ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮਾਣ ਤਾਣ ਰਖਾਇਆ। ਚਾਰੇ ਬਾਣੀ ਕਹੇ ਮੈਂ ਵੇਖੇ ਚਾਰੇ ਜੁਗ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੱਖ ਖੁਲ੍ਹਾਈਆ। ਸਦੀ ਵੀਹਵੀਂ ਸਾਰੇ ਆ ਕੇ ਅਖ਼ੀਰੀ ਨੁਕਤੇ ਉਤੇ ਗਏ ਰੁਕ, ਅੱਗੇ ਕਦਮ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਬੈਠੇ ਰਹੇ ਲੁਕ, ਸਿਰ ਸਕੇ ਨਾ ਕੋਇ ਉਠਾਈਆ । ਅਬਿਨਾਸ਼ੀ ਕਰਤੇ ਇਨ੍ਹਾਂ ਕੋਲੋਂ ਪੁਛ, ਸਨਮੁਖ ਆਪਣੇ ਲਏ ਮੰਗਾਈਆ। ਤੇਰੇ ਦਵਾਰੇ ਕੋਈ ਨਾ ਰਹੇ ਚੁਪ, ਸੁੰਨ ਸਮਾਧ ਨਾ ਕੋਇ ਸਮਾਈਆ । ਜਿਸ ਤਰ੍ਹਾਂ

ਅਸਾਂ ਫੋਲਿਆ ਆਪਣਾ ਦੁੱਖ, ਏਸੇ ਤਰ੍ਹਾਂ ਸਾਰੇ ਬੀਤੀ ਕਹਾਣੀ ਦੇਣ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਅੱਖ ਖੁਲ੍ਹਾਈਆ। ਚਾਰੇ ਬਾਣੀ ਕਹੇ ਮੇਰਾ ਲਿਖਦੇ ਰਹੇ ਕਲਮਾ ਵਿਚ ਕਲਾਮ, ਕਾਇਨਾਤ ਦ੍ਰਿੜਾਈਆ। ਪੜ੍ਹਨ ਵਾਲਿਆਂ ਕਿਸੇ ਹੱਥ ਨਾ ਆਇਆ ਅਮਾਮ, ਸਨਮੁਖ ਦਰਸ ਕੋਇ ਨਾ ਪਾਈਆ। ਏਸੇ ਕਾਰਨ ਹੋਈ ਹੈਰਾਨ, ਦਰ ਤੇਰੇ ਸੀਸ ਨਿਵਾਈਆ। ਸਦੀ ਚੌਧਵੀਂ ਘਰ ਘਰ ਵੜਿਆ ਸ਼ੈਤਾਨ, ਸ਼ਰਅ ਕਰੇ ਲੜਾਈਆ। ਸਾਚਾ ਸੁਣੇ ਨਾ ਕੋਈ ਫ਼ਰਮਾਨ, ਫ਼ੁਰਨੇ ਮਨ ਦੇ ਰਹੇ ਸਤਾਈਆ। ਮੈਂ ਰੋਂਦੀ ਵੇਖੀ ਕੁਰਾਨ, ਅੰਜੀਲ ਧੀਰ ਨਾ ਕੋਇ ਧਰਾਈਆ। ਪ੍ਰਭੂ ਸਭ ਦੇ ਲਏ ਬਿਆਨ, ਲੇਖਾ ਵੇਖ ਥਾਉਂ ਥਾਈਂਆ। ਕਾਅਬੇ ਵਿਚੋਂ ਮਿਲੇ ਨਾ ਕੋਈ ਗਿਆਨ, ਮੱਕੇ ਮੁਖ ਨਕਾਬ ਨਾ ਕੋਇ ਖੁਲ੍ਹਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਸਬੂਰੀ ਸਚ ਨਾ ਕੋਇ ਜਣਾਈਆ। ਅਲਿਫ਼ ਯੇ ਹਰਫਾਂ ਵਾਲੀ ਚਲਦੀ ਵੇਖੀ ਦੁਕਾਨ, ਨਵ ਨੌ ਚਾਰ ਫੇਰਾ ਪਾਈਆ। ਤੈਨੂੰ ਕੋਈ ਨਾ ਮਿਲੇ ਸਿੱਧਾ ਆਣ, ਸਤਿ ਸਰੂਪੀ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਵੇਖ ਵਖਾਈਆ। ਚਾਰੇ ਬਾਣੀ ਕਹੇ ਮੈਨੂੰ ਸਾਰੇ ਪੜ੍ਹਦੇ ਲਿਖਦੇ, ਆਪਣਾ ਲੇਖਾ ਸਮਝ ਕੋਇ ਨਾ ਪਾਈਆ। ਸਾਚੀ ਸਿਖਿਆ ਮੂਲ ਨਾ ਸਿਖਦੇ, ਸਾਖੀ ਘਰ ਘਰ ਰਹੇ ਜਣਾਈਆ। ਭੇਵ ਨਾ ਜਾਨਣ ਧੁਰ ਦੇ ਪਿਰ ਦੇ, ਪਤਿਪਰਮੇਸ਼ਵਰ ਤੇਰੀ ਓਟ ਨਾ ਕੋਇ ਤਕਾਈਆ। ਅੱਖਰਾਂ ਅੰਦਰ ਵੇਖੇ ਵਿਕਦੇ, ਪੱਥਰਾਂ ਸੀਸ ਝੁਕਾਈਆ। ਬ੍ਰਾਹਮਣਾਂ ਕੋਲੋਂ ਪੁਛਦੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੀ ਮਿਲੇ ਇਕ ਸਰਨਾਈਆ। ਚਾਰੇ ਬਾਣੀ ਕਹੇ ਤੂੰ ਸੁਣ ਦੀਨ ਦਿਆਲਾ, ਦਰ ਠਾਂਡੇ ਇਕ ਸੁਣਾਈਆ। ਕਾਇਆ ਮਾਟੀ ਖ਼ਾਲੀ ਦਿਸਿਆ ਜਗਤ ਪਿਆਲਾ, ਵਸਤੂ ਸਚ ਨਾ ਕੋਇ ਟਿਕਾਈਆ। ਤੇਰੇ ਨਾਲੋਂ ਵਿਛੜ ਕੇ ਕੂੜ ਕੁੜਿਆਰਾ ਹੋਇਆ ਮੁਖ ਕਾਲਾ, ਸ਼ਾਹੀ ਕੂੜ ਨਾ ਕੋਇ ਧੁਆਈਆ। ਤੈਨੂੰ ਪੜ੍ਹ ਕੇ ਮੰਦਰ ਚੜ੍ਹ ਕੇ ਘਰ ਵੇਖੇ ਨਾ ਕੋਈ ਸੱਚੀ ਧਰਮਸਾਲਾ, ਮੰਦਰ ਹਕ ਨਾ ਕੋਇ ਸੁਹਾਈਆ। ਸਚ ਸਰੋਵਰ ਮਾਰੇ ਨਾ ਕੋਇ ਉਛਾਲਾ, ਅਠਸਠ ਭੱਜਣ ਵਾਹੋ ਦਾਹੀਆ। ਅੰਦਰੋਂ ਖੋਲ੍ਹੇ ਕੋਈ ਨਾ ਤਾਲਾ, ਬਾਹਰੋਂ ਮੱਠਾਂ ਕੁੰਡੇ ਰਹੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਚਾਰੇ ਬਾਣੀ ਕਹੇ ਮੈਂ ਵੇਖੀ ਪੰਡਤਾਂ ਵਾਲੀ ਧੋਤੀ, ਥੱਲੇ ਉਪਰ ਧਿਆਨ ਲਗਾਈਆ। ਮੈਂ ਵੇਖੀ ਮੁੰਨੀ ਚੋਟੀ, ਚੂੰਡਾ ਨਜ਼ਰ ਕੋਇ ਨਾ ਆਈਆ। ਉਨ੍ਹਾਂ ਦੇ ਅੰਦਰ ਸੁਰਤ ਸਵਾਣੀ ਰਹੀ ਸੋਤੀ, ਸੁੱਤੀ ਅੱਖ ਨਾ ਕੋਇ ਖੁਲ੍ਹਾਈਆ। ਮੈਂ ਮੇਂਢੀ ਖੁਲ੍ਹੀ ਵੇਖੀ ਗੁੱਤੀ, ਸੀਸ ਸੁਹਾਗ ਨਾ ਕੋਇ ਸੁਹਾਈਆ। ਮੈਂ ਖਿਜ਼ਾਂ ਬਹਾਰ ਵੇਖੀ ਰੁੱਤੀ, ਬਸੰਤ ਗੁਲਜ਼ਾਰ ਨਾ ਕੋਇ ਖਿਲਾਈਆ। ਮੈਂ ਮਤ ਵੇਖੀ ਜਗਤ ਪੁੱਠੀ, ਜੋ ਪ੍ਰਭ ਤੈਨੂੰ ਗਏ ਭੁਲਾਈਆ। ਸਾਧ ਬਣੇ ਕਲਜੁਗ ਮਾਇਆ ਕਾਰਨ ਰੋਟੀ, ਆਪਣਾ ਮਾਣ ਨਾ ਕੋਇ ਰਖਾਈਆ। ਮੰਜ਼ਲ ਚੜ੍ਹਿਆ ਨਾ ਕੋਈ ਚੋਟੀ, ਚੁਟਕੀਆਂ ਮਾਰ ਕੇ ਸਾਰੇ ਖ਼ੁਸ਼ੀਆਂ ਰਹੇ ਮਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕੋਈ ਸੁਣਾਵੇ ਪੜ੍ਹ ਕੇ ਪੋਥੀ, ਕੋਈ ਗੁਰੂ ਗ੍ਰੰਥ ਧਿਆਨ ਲਗਾਈਆ। ਮੇਰੇ ਸਵਾਮੀ ਤੇਰੇ ਮਿਲਣ ਦੀ ਕਿਸੇ ਨਾ ਆਈ ਸੋਝੀ, ਇੱਟਾਂ ਪੱਥਰਾਂ ਮਿੱਟੀ ਗਾਰੇ ਸਾਰੇ ਸੀਸ ਨਿਵਾਈਆ। ਸ਼ਬਦੀ ਬਣਿਆ ਕੋਈ ਨਾ ਖੋਜੀ, ਖੋਜਤ ਖੋਜਤ ਤੇਰਾ ਭੇਵ ਕਿਸੇ ਨਾ ਆਈਆ। ਮੈਂ ਰੌਂਦੇ ਵੇਖੇ ਵੇਦੀ ਸੋਢੀ, ਜਿਨ੍ਹਾਂ ਨਾਨਕ ਗੋਬਿੰਦ ਦੇ ਕੇ ਮਤ ਗਿਆ ਸਮਝਾਈਆ। ਉਹ ਕਰਮ ਕਾਂਡ ਮਾਇਆ ਮਮਤਾ ਦੇ ਹੋ ਗਏ ਰੋਗੀ,

ਕੂੜੀ ਕਿਰਿਆ ਕਰੀ ਪੜ੍ਹਾਈਆ। ਤੇਰਾ ਨਾਮ ਅੰਦਰ ਵੜਿਆ ਨਾ ਧੁਰ ਦਾ ਧੋਬੀ, ਪਾਪਾਂ ਗੜ੍ਹ ਨਾ ਸਾਫ਼ ਕਰਾਈਆ। ਮੈਂ ਰੁਲਦੇ ਵੇਖੇ ਜੰਗਲਾਂ ਵਿਚ ਜੋਗੀ, ਜਿਨ੍ਹਾਂ ਜੁਗਤ ਨਾ ਕੋਇ ਜਣਾਈਆ। ਮੈਂ ਫਿਰਦੇ ਵੇਖੇ ਵਿਜੋਗੀ, ਭੱਜਣ ਵਾਹੋ ਦਾਹੀਆ। ਮੈਂ ਟੱਪਦੇ ਵੇਖੇ ਅਖਾੜਿਆਂ ਵਾਲੇ ਮੋਢੀ, ਜੋ ਆਪਣਾ ਬਲ ਵਖਾਈਆ। ਮੈਂ ਭੁੱਲਦੇ ਵੇਖੇ ਜੋ ਬੁੱਧ ਮਤ ਦੇ ਬੋਧੀ, ਸਚ ਸੰਦੇਸ਼ ਨਾ ਕੋਇ ਸੁਣਾਈਆ । ਮੈਂ ਵੇਖਿਆ ਅੰਧੇਰਾ ਚੌਦਾਂ ਲੋਕੀ, ਸਚ ਪਰਕਾਸ਼ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਚਾਰੇ ਬਾਣੀ ਕਹੇ ਮੈਂ ਦੱਸਾਂ ਹਾਲ, ਹਰਿ ਸਾਚੇ ਆਪ ਜਣਾਈਆ। ਗੁਰ ਅਵਤਾਰ ਪੈਗ਼ੰਬਰ ਮੇਰੇ ਨਾਲ, ਰਲ ਕੇ ਸਾਰੇ ਦੇਣ ਗਵਾਹੀਆ। ਕਲਜੁਗ ਅੰਤਮ ਸ੍ਰਿਸ਼ਟੀ ਹੋਈ ਬੇਹਾਲ, ਬੇਵਾ ਰੂਪ ਨਜ਼ਰੀ ਆਈਆ। ਸਾਡਾ ਛੱਡ ਕੇ ਸਾਰੇ ਮਾਣ, ਅਭਿਮਾਨ ਆਪਣੇ ਘਰ ਦਿਸਾਈਆ। ਤੇਰੇ ਨਾਮ ਨੂੰ ਵੇਚ ਕੇ ਲੈਂਦੇ ਦਾਨ, ਸ੍ਰੀ ਭਗਵਾਨ ਤੇਰੀ ਕੀਮਤ ਕੋਇ ਨਾ ਪਾਈਆ। ਤੇਰੇ ਨਾਮ ਦੇ ਪਿਛੇ ਕਰਨ ਹਰਾਮ, ਈਮਾਨ ਸਾਰੇ ਬੈਠੇ ਗਵਾਈਆ। ਕੋਈ ਕਹੇ ਰਾਮ ਕੋਈ ਕਹੇ ਕਾਹਨ, ਕੋਈ ਇਸ਼ਟ ਦੇਵਾ ਦੇਵ ਆਤਮਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਮਾਰਗ ਦੇ ਜਣਾਈਆ। ਚਾਰੇ ਬਾਣੀ ਕਹੇ ਪ੍ਰਭੂ ਮੇਰਾ ਬੰਨ੍ਹ ਦੇ ਬਸਤਾ, ਕਲਜੁਗ ਜੀਵਾਂ ਲੋੜ ਰਹੀ ਨਾ ਰਾਈਆ। ਮੇਰਾ ਵੇਖ ਹਾਲ ਹੋਇਆ ਖ਼ਸਤਾ, ਖ਼ਾਲਸ ਰੂਪ ਨਾ ਕੋਇ ਵਟਾਈਆ। ਤੇਰਾ ਨਾਮ ਕਰਕੇ ਸਸਤਾ, ਮੈਨੂੰ ਟਕਿਆਂ ਨਾਲ ਹੱਟਾਂ ਵਿਚ ਵਿਕਾਈਆ। ਕੋਈ ਨਾ ਦੇਵੇ ਭੇਦ ਕਾਗ਼ਜ਼ਾਂ ਵਾਲਾ ਦਸਤਾ, ਰਿਮਾਂ ਵਿਚੋਂ ਬਾਹਰ ਕਢਾਈਆ। ਕੋਈ ਕਹੇ ਇਹਦੇ ਉਤੇ ਕੀ ਕਰਨਾ ਨਿਸਚਾ, ਨਿਹਫਲ ਜਨਮ ਗਵਾਈਆ। ਕੋਈ ਹੱਟਾਂ ਵਿਚ ਮੇਰੇ ਉਤੇ ਵੇਚਦਾ ਪਿਸਤਾ, ਪਿਸਰ ਸਾਰੇ ਗਏ ਭੁਲਾਈਆ। ਜੇ ਤੂੰ ਕਿਸੇ ਨੂੰ ਹੋਵੇਂ ਦਿਸਦਾ, ਤੇਰਾ ਭੇਵ ਨਾ ਕਿਉਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਜਣਾ ਆਪਣਾ ਘਰ, ਗ੍ਰਹਿ ਮੰਦਰ ਖ਼ੁਸ਼ੀ ਵਖਾਈਆ । ਚਾਰੇ ਬਾਣੀ ਕਹੇ ਮੈਂ ਚਾਰ ਜੁਗ ਦੀ ਰਾਣੀ, ਤੇਰੇ ਨਾਲ ਮਿਲੀ ਵਡਿਆਈਆ। ਮੇਰੇ ਅੰਤਰ ਠੰਡਾ ਪਾਣੀ, ਪੀਵਣ ਵਾਲਾ ਨਜ਼ਰ ਕੋਇ ਨਾ ਆਈਆ । ਮੈਂ ਸਭ ਤੋਂ ਸੁਘੜ ਸੁਚੱਜੀ ਸਵਾਣੀ, ਘਰ ਸੋਹਣਾ ਸਾਫ਼ ਸੁਥਰਾ ਦਿਆਂ ਬਣਾਈਆ। ਸਦਾ ਤੇਰੀ ਸਿਫ਼ਤ ਦੀ ਗਾਵਾਂ ਬਾਣੀ, ਦੂਜੀ ਕਰਾਂ ਨਾ ਕੋਇ ਪੜ੍ਹਾਈਆ। ਤੇਰੇ ਘਰ ਦੀ ਦੱਸਾਂ ਨਿਸ਼ਾਨੀ, ਸੁਨੇਹੜੇ ਧੁਰ ਦੇ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਚਾਰੇ ਬਾਣੀ ਕਹੇ ਮੈਂ ਕੱਢਿਆ ਤਰਲਾ, ਦਰ ਤੇਰੇ ਅਲਖ ਜਗਾਈਆ। ਸਾਹਿਬ ਸਵਾਮੀ ਮੈਨੂੰ ਵਰ ਲਾ, ਕਲਜੁਗ ਮੈਂਥੋਂ ਝੱਲੀ ਨਾ ਜਾਏ ਜੁਦਾਈਆ। ਮੈਥੋਂ ਲੋਕਮਾਤ ਕੋਈ ਨਾ ਡਰਦਾ, ਭੈ ਸੀਸ ਨਾ ਕੋਇ ਰਖਾਈਆ। ਰਸਨਾ ਜਿਹਵਾ ਬੇਸ਼ਕ ਮੈਨੂੰ ਜਗਤ ਜਹਾਨ ਪੜ੍ਹਦਾ, ਅੰਤਰ ਅੰਤਰ ਨਾ ਕੋਇ ਵਸਾਈਆ। ਮੰਦਰ ਮਸਜਿਦ ਗੁਰਦਵਾਰਿਆਂ ਵਿਚ ਵੇਖ ਗ੍ਰੰਥੀ ਪੰਥੀ ਪੰਡਤ ਪਾਂਧਾ ਮੁੱਲਾ ਸ਼ੇਖ਼ ਲੜਦਾ, ਸ਼ੇਖ਼ੀ ਆਪਣੀ ਰਹੇ ਜਣਾਈਆ। ਮੇਰਾ ਮਾਣ ਗਿਆ ਸਾਚੇ ਘਰ ਦਾ, ਅੰਤਮ ਖਹਿੜਾ ਦੇ ਛੁਡਾਈਆ। ਮੈਂ ਰੰਗ ਮਾਣਾਂ ਤੇਰੇ ਦਰ ਦਾ, ਦਰ ਠਾਂਡੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਪਾਈਆ। ਚਾਰੇ ਬਾਣੀ ਕਹੇ ਮੈਂ ਤੇਰੀ ਦਾਸੀ, ਸੇਵਕ ਨਜ਼ਰੀ ਆਈਆ। ਕਲਜੁਗ ਜੀਵ ਮੈਨੂੰ ਕਰਦੇ ਹਾਸੀ, ਤੇਰੀ ਹਸਤੀ ਗਏ ਭੁਲਾਈਆ। ਓਹ ਵੇਖ ਨੇਤਰ ਰੋਂਦੇ ਪੰਡਤ ਕਾਸ਼ੀ, ਹਰਿ ਮੰਦਰ

ਵਾਲੇ ਰਹੇ ਕੁਰਲਾਈਆ। ਸਭ ਦੀ ਅਗਨੀ ਲੱਗੀ ਛਾਤੀ, ਸੀਨਾ ਸ਼ਾਂਤ ਨਾ ਕੋਇ ਕਰਾਈਆ। ਤ੍ਰੈਗੁਣ ਮਾਇਆ ਅੰਦਰ ਸੜਦੇ ਵੇਖੇ ਪਾਠੀ, ਅਗਨੀ ਤਤ ਨਾ ਕੋਇ ਬੁਝਾਈਆ। ਸਾਰੰਗੀਆਂ ਵਿਚ ਰੋਂਦੇ ਵੇਖੇ ਰਾਗੀ, ਮਾਇਆ ਕਾਰਨ ਤਾਲ ਵਜਾਈਆ। ਪ੍ਰੇਮ ਪਿਆਰ ਦਾ ਮਿਲਿਆ ਨਾ ਕੋਇ ਵੈਰਾਗੀ, ਜੋ ਵਿਛੋੜੇ ਅੰਦਰ ਦਏ ਵਖਾਈਆ। ਪ੍ਰਭੂ ਮੈਂ ਤੇਰੀ ਦੁਨੀਆ ਕੂੜੀ ਸਰਬ ਤਿਆਗੀ, ਝੂਠਿਆਂ ਨਾਲ ਕਰਾਂ ਨਾ ਕਦੇ ਕੁੜਮਾਈਆ । ਅੱਗੇ ਚੰਗੇ ਨਹੀਂ ਲਗਦੇ ਮੈਨੂੰ ਗਵਾਂਢੀ, ਨਾਤਾ ਸਭ ਨਾਲੋਂ ਲਵਾਂ ਤੁੜਾਈਆ। ਮੈਂ ਤੇਰੇ ਦਰ ਦੀ ਬਾਂਦੀ, ਬੰਦਨਾ ਕਰਕੇ ਸੀਸ ਨਿਵਾਈਆ। ਮੈਂ ਤੇਰਾ ਗੀਤ ਗਾਂਦੀ, ਸਿਫ਼ਤਾਂ ਨਾਲ ਸਾਲਾਹੀਆ। ਜੁਗ ਚੌਕੜੀ ਥੱਕੀ ਮਾਂਦੀ, ਦਰ ਤੇ ਆਈ ਬਣ ਕੇ ਪਾਂਧੀ ਰਾਹੀਆ। ਮੇਰੇ ਸੀਸ ਨਾ ਕੋਇ ਪਰਾਂਦੀ, ਸਚ ਸਚ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਖਿਆਤ ਵੇਖ ਵਖਾਈਆ। ਚਾਰੇ ਬਾਣੀ ਕਹੇ ਮੇਰੀ ਲੈ ਖ਼ਬਰ, ਖਬਰੇ ਤੈਨੂੰ ਕੀ ਹੋਇਆ, ਆਪਣੀ ਨਾ ਅੱਖ ਖੁਲ੍ਹਾਈਆ। ਮੇਰੀ ਯਾਦ ਕਰਨ ਵਾਲੇ ਪੈਗ਼ੰਬਰ ਲੁਕ ਗਏ ਵਿਚ ਕਬਰ, ਕਾਅਬਿਆਂ ਵਾਲੇ ਬੈਠੇ ਮੁਖ ਛੁਪਾਈਆ। ਜੋ ਪਿਛੇ ਉਮਤ ਛੱਡ ਕੇ ਗਏ ਆਪਣਾ ਟੱਬਰ, ਮੁਰਸ਼ਦਾਂ ਨਾਲ ਕਰਨ ਲੜਾਈਆ। ਉਨ੍ਹਾਂ ਦੇ ਅੰਦਰੋਂ ਗਿਆ ਸਬਰ, ਸਾਬਤ ਰਹਿਣ ਕੋਇ ਨਾ ਪਾਈਆ। ਮੈਂ ਉਨ੍ਹਾਂ ਦੇ ਨਹੀਂ ਲੱਗਣਾ ਮਗਰ, ਜੋ ਕੂੜੀ ਕਰਨ ਪੜ੍ਹਾਈਆ। ਤੇਰੇ ਘਰ ਜੇ ਧੁਰ ਦਾ ਅਦਲ, ਇਨਸਾਫ਼ ਤੇਰੇ ਨਾਲ ਕਮਾਈਆ। ਮੈਂ ਕੱਟ ਕੇ ਆਈ ਮਜ਼ਲ, ਮੰਜ਼ਲ ਤੇਰੀ ਇਕ ਤਕਾਈਆ। ਮੇਰੀ ਪੂਰੀ ਕਰਦੇ ਸਧਰ, ਸਦਕੇ ਵਾਰੀ ਘੋਲ ਘੁਮਾਈਆ। ਆਪਣਾ ਖੇਲ ਦੇ ਬਦਲ, ਬਦਲੀ ਸਭ ਦੀ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡੇ ਲੈਣਾ ਬਹਾਈਆ। ਚਾਰੇ ਬਾਣੀ ਕਹੇ ਮੈਂ ਵੇਖੇ ਸਾਰੇ ਸੀਸ ਨਿਵੌਂਦੇ, ਠੱਗ ਚੋਰ ਯਾਰ ਬੇਨੰਤੀ ਕਰ ਖ਼ੁਸ਼ੀ ਮਨਾਈਆ। ਮੈਂ ਵੇਖੇ ਧਿਆਨ ਲਗੌਂਦੇ, ਮਾਇਆ ਮਮਤਾ ਕਾਰਨ ਆਪਣੀ ਆਸ ਵਧਾਈਆ। ਮੈਂ ਵੇਖੇ ਫੇਰੀਆਂ ਪੌਂਦੇ, ਜੋ ਧੀਆਂ ਭੈਣਾਂ ਰਹੇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦਏ ਵਡਿਆਈਆ। ਸ੍ਰੀ ਭਗਵਾਨ ਮਾਰ ਕੇ ਆਵਾਜ਼, ਚਾਰੇ ਬਾਣੀ ਰਿਹਾ ਬੁਲਾਈਆ। ਆਉ ਨੇੜੇ ਤੁਹਾਨੂੰ ਦੱਸਾਂ ਇਕ ਬਾਤ, ਹੌਲੀ ਹੌਲੀ ਜਿਹੀ ਸੁਣਾਈਆ। ਬੇਸ਼ਕ ਕਲਜੁਗ ਅੰਧੇਰੀ ਰਾਤ, ਹਰਿ ਕਾ ਚੰਦ ਛੁਪ ਕਦੇ ਨਾ ਜਾਈਆ । ਤੈਨੂੰ ਵਖਾਵਾਂ ਸਚ ਤਮਾਸ਼, ਨੇਤਰ ਅੱਖ ਖੁਲ੍ਹਾਈਆ। ਓਹ ਤੱਕ ਭਗਤ ਜਨਾਂ ਨੂੰ ਮੇਰੇ ਮਿਲਣ ਦੀ ਆਸ, ਬੈਠੇ ਨੈਣ ਖੁਲ੍ਹਾਈਆ। ਪ੍ਰਭ ਮਿਲਣ ਦੀ ਰੱਖ ਪਿਆਸ, ਦੁਖੜੇ ਦੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਚਾਰੇ ਬਾਣੀ ਉਹ ਤੱਕ ਸੱਜਣ, ਸੋਹਣੇ ਦਿਆਂ ਵਖਾਈਆ। ਜਿਨ੍ਹਾਂ ਦਾ ਇਕੋ ਇਕ ਭਜਨ, ਤੂੰ ਮੇਰਾ ਮੈਂ ਤੇਰਾ ਢੋਲਾ ਰਹੇ ਗਾਈਆ। ਇਹੋ ਮੇਰਾ ਇਨਸਾਫ਼ ਅਦਲ, ਸਚ ਅਦਾਲਤ ਰਿਹਾ ਵਖਾਈਆ। ਅੰਦਰ ਵੜ ਕੇ ਜਿਨ੍ਹਾਂ ਦੀ ਖ਼ਾਹਿਸ਼ ਦਿਤੀ ਬਦਲ, ਆਪ ਆਪਣਾ ਨਾਲ ਮਿਲਾਈਆ। ਆਸਾ ਤ੍ਰਿਸਨਾ ਕਰਕੇ ਕਤਲ, ਸੱਧਰ ਆਪਣੇ ਨਾਲ ਜਣਾਈਆ। ਜਿਹੜਾ ਛੱਡ ਕੇ ਆਏ ਵਤਨ, ਅੰਤ ਉਸੇ ਵਤਨ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਰਿਹਾ ਮੁਕਾਈਆ। ਚਾਰੇ ਬਾਣੀ ਕਹੇ ਮੈਂ ਵੇਖਾਂ ਭਗਤ ਨਿਰਾਲੇ, ਜੋ ਨਿਰਗੁਣ ਰਹੇ ਮਨਾਈਆ। ਜਿਨ੍ਹਾਂ ਦੀ ਓਟ ਇਕ ਅਕਾਲੇ, ਦੂਸਰ ਇਸ਼ਟ ਨਾ ਕੋਇ ਰਖਾਈਆ। ਉਹ ਲੱਖ ਚੁਰਾਸੀ ਵਿਚੋਂ ਲੱਭਿਆ ਹੱਥ

ਨਾ ਆਵਣ ਭਾਲੇ, ਭਗਤਾਂ ਵਿਚੋਂ ਥੋੜੇ ਲਏ ਮਨਾਈਆ। ਜੋ ਇਕੋ ਵਸਣ ਸਚ ਕਾਇਆ ਧਰਮਸਾਲੇ, ਦੂਜੇ ਮੰਦਰ ਕੋਇ ਨਾ ਜਾਈਆ। ਜਿਨ੍ਹਾਂ ਦੇ ਸਵਾਮੀ ਸਦਾ ਵਸੇ ਨਾਲੇ, ਘਰ ਬਹਿ ਬਹਿ ਖ਼ੁਸ਼ੀ ਵਖਾਈਆ। ਉਨ੍ਹਾਂ ਦੇ ਅੱਗੇ ਸਭ ਨੇ ਦੇਣੇ ਅਹਿਵਾਲੇ, ਸ਼ਹਾਦਤਾਂ ਨਾਲ ਗਵਾਹੀ ਸਰਬ ਭੁਗਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਨਇਆ ਰੰਗ ਰੰਗਾਈਆ। ਚਾਰੇ ਬਾਣੀ ਕਹੇ ਤੇਰੇ ਭਗਤ ਧੰਨ, ਧੰਨ ਧੰਨ ਜਣੇਂਦੀ ਮਾਈਆ। ਜਿਨ੍ਹਾਂ ਇਕੋ ਤੈਨੂੰ ਲਿਆ ਮੰਨ, ਦੂਜੀ ਓਟ ਨਾ ਕੋਇ ਰਖਾਈਆ। ਪ੍ਰਭੂ ਉਨ੍ਹਾਂ ਨੂੰ ਕਿਹੜਾ ਦੇਵੇ ਡੰਨ, ਰਾਏ ਧਰਮ ਉਹਨਾਂ ਦੇ ਚਰਨ ਚੁੰਮ ਚੁੰਮ ਖ਼ੁਸ਼ੀ ਮਨਾਈਆ। ਜਿਹਨਾਂ ਦੇ ਆਪ ਹੋਇਉਂ ਵੱਲ, ਵਲਵਲੇ ਸਾਰੇ ਦਏਂ ਮੁਕਾਈਆ। ਉਨ੍ਹਾਂ ਦਾ ਨਾਤਾ ਤੁੱਟਾ ਕਲਜੁਗ ਕਲ, ਕਾਲਖ ਟਿੱਕਾ ਗਏ ਧੁਆਈਆ। ਉਨ੍ਹਾਂ ਦਾ ਦੂਈ ਦਵੈਤੀ ਮਿਟਿਆ ਸੱਲ, ਸਲਲ ਇਕੋ ਤੇਰਾ ਇਸ਼ਟ ਵੇਖ ਵਖਾਈਆ। ਵਿਛੋੜਾ ਸਹਿ ਨਾ ਸਕਣ ਪਲ, ਪਲਕ ਅੱਖ ਨਾ ਕੋਇ ਝਮਕਾਈਆ। ਉਨ੍ਹਾਂ ਦੇ ਅੰਤਰ ਅੰਮ੍ਰਿਤ ਭਰ ਕੇ ਠੰਡਾ ਜਲ, ਸਾਂਤਕ ਸਤਿ ਦਿਤਾ ਕਰਾਈਆ। ਸ਼ਬਦ ਅਗੰਮੀ ਵਜਾ ਕੇ ਟੱਲ, ਸੋਈ ਸੁਰਤੀ ਦਿਤੀ ਉਠਾਈਆ। ਦੀਪਕ ਜੋਤੀ ਗਿਆ ਬਲ, ਅੰਧ ਅੰਧੇਰਾ ਨਜ਼ਰ ਨਾ ਆਈਆ। ਤੇਰਾ ਦਵਾਰਾ ਬੈਠੇ ਮੱਲ, ਘਰ ਸਾਚੇ ਸੋਭਾ ਪਾਈਆ। ਤੂੰ ਕਿਰਸਾਨਾ ਬਣ ਕੇ ਉਹਨਾਂ ਅੰਦਰ ਚਲਾਇਆ ਹਲ, ਬੀਜ ਇਕੋ ਨਾਮ ਪਾਈਆ। ਮੈਂ ਦੋ ਜਹਾਨਾਂ ਦਾ ਅੰਮ੍ਰਿਤ ਲਗਾਵਾਂ ਫਲ, ਜਿਸ ਨੂੰ ਨੇਤਰ ਵੇਖਣ ਨੈਣ ਉਠਾਈਆ। ਮੈਂ ਵੀ ਉਨ੍ਹਾਂ ਦੇ ਅੰਦਰ ਜਾਵਾਂ ਰਲ, ਪਰਾ ਪਸੰਤੀ ਮਧਮ ਬੈਖਰੀ ਕਹੇ ਸਚ ਸਿੰਘਾਸਣ ਖ਼ੁਸ਼ੀ ਮਨਾਈਆ। ਜੋ ਤੇਰੇ ਦਵਾਰੇ ਆਏ ਚਲ, ਜਗਤ ਚਲਿਤ੍ਰ ਸਰਬ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਗੀਕਾਰ ਲੈਣਾ ਕਰਾਈਆ। ਚਾਰੇ ਬਾਣੀ ਕਹੇ ਸੁਣੋਂ ਜਨ ਭਗਤੋ, ਮੈਂ ਆਪਣੀ ਕਹਾਣੀ ਦਿਆਂ ਸੁਣਾਈਆ। ਮੈਂ ਵੀ ਮੰਗਾਂ ਨਿਤ ਉਸੇ ਦਰ ਤੋਂ, ਜੋ ਮਾਲਕ ਬੇਪਰਵਾਹੀਆ। ਪੱਲਾ ਛੁਡਾ ਦੇ ਕੂੜੇ ਕਲਜੁਗ ਜਗ ਤੋਂ, ਜਗਤ ਮਾਲਕ ਆਪਣੀ ਦਇਆ ਕਮਾਈਆ। ਆਪਣਾ ਮੇਲ ਮਿਲਾ ਕੇ ਉਪਰ ਸ਼ਾਹਰਗ ਤੋਂ, ਥੱਲੇ ਲੋੜ ਰਹੇ ਨਾ ਰਾਈਆ। ਕੂੜੀ ਕਿਰਿਆ ਬਚਾ ਲੈ ਅੱਗ ਤੋਂ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਸ਼ਤ ਪਨਾਹ ਹੱਥ ਟਿਕਾਈਆ। ਜਨ ਭਗਤੋ ਮੈਂ ਤੁਹਾਡੀ ਸਚ ਸ਼ਹਾਦਤ, ਸ਼ਹਿਨਸ਼ਾਹ ਅੱਗੇ ਸੁਣਾਈਆ । ਇਨ੍ਹਾਂ ਦੀ ਕਿਹੜੀ ਬਾਕੀ ਇਬਾਦਤ, ਜੋ ਤੈਨੂੰ ਮਿਲ ਕੇ ਤੇਰਾ ਦਰਸ਼ਨ ਪਾਈਆ। ਇਨ੍ਹਾਂ ਨੂੰ ਕੀ ਲੋੜ ਲਿਖੀ ਹੋਈ ਪੜ੍ਹਨ ਦੀ ਇਬਾਰਤ, ਜਿਨ੍ਹਾਂ ਨੂੰ ਆਪਣੇ ਘਰ ਲਿਆ ਸਮਾਈਆ। ਮੁਕਤਾ ਕੰਨਾਂ ਸਿਹਾਰੀ ਬਿਹਾਰੀ ਔਕੜ ਦੁਲੈਂਕੜੇ ਲਾਵਾਂ ਦੁਲਾਵਾਂ ਹੋੜਾ ਕਨੌੜਾ ਇਹਨਾਂ ਦੀ ਕਰੇ ਸਫ਼ਾਰਸ਼, ਅਬਿਨਾਸ਼ੀ ਕਰਤੇ ਅੱਗੇ ਸੀਸ ਨਿਵਾਈਆ। ਤੇਰੀ ਵੇਖੀ ਇਕ ਅਦਾਲਤ, ਅਦਲ ਕਰਨਾ ਧੁਰ ਦਰਗਾਹੀਆ। ਤੇਰੇ ਭਗਤ ਰਹਿਣ ਸਦਾ ਸਹੀ ਸਲਾਮਤ, ਜਨਮ ਮਰਨ ਵਿਚ ਕਦੇ ਨਾ ਆਈਆ। ਦਰਗਾਹ ਸਾਚੀ ਦੀ ਸਚ ਅਮਾਨਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਲੈਣਾ ਮਿਲਾਈਆ। ਚਾਰੇ ਬਾਣੀ ਕਹੇ ਭਗਤੋ ਤੁਸਾਂ ਗਾਇਆ ਉਹ ਗੀਤ, ਜਿਹੜਾ ਨਾਨਕ ਗਿਆ ਗਾਈਆ। ਝਗੜਾ ਛੁੱਟ ਗਿਆ ਮੰਦਰ ਮਸੀਤ, ਮਸਲਾ ਇਕੋ ਵਾਰ ਹੱਲ ਕਰਾਈਆ। ਤੁਹਾਡੀ ਠਾਕਰ ਨਾਲ ਪ੍ਰੀਤ, ਠੋਕਰ ਜਗਤ ਨਾ ਕੋਇ ਲਗਾਈਆ। ਨਾਤਾ ਤੁੱਟਾ ਹਸਤ ਕੀਟ, ਊਚ ਨੀਚ ਰਾਓ ਰੰਕ ਇਕੋ ਰੰਗ ਵਖਾਈਆ। ਤੁਹਾਡੀ ਕਾਇਆ ਸੀਤਲ ਸੀਤ, ਮਨ ਮਨੂਆ ਉਠ ਨਾ ਦਹਿ ਦਿਸ਼

ਧਾਈਆ। ਤੁਸੀਂ ਜੀਵਦਿਆਂ ਜਗ ਗਏ ਜੀਤ, ਮਰਿਆਂ ਪਿਛੋਂ ਜੰਮਣਾ ਫੇਰ ਨੇੜ ਕਦੇ ਨਾ ਆਈਆ। ਇਹ ਪ੍ਰਭ ਦੀ ਵੱਡੀ ਬਖ਼ਸ਼ੀਸ਼, ਜਿਹੜਾ ਤੁਹਾਨੂੰ ਆਪਣਾ ਨਾਮ ਦਿਤਾ ਸਮਝਾਈਆ। ਮੇਲ ਮਿਲਾ ਕੇ ਨਾਲ ਕਲਗੀਧਰ ਜਗਦੀਸ਼, ਈਸ਼ ਆਪਣੀ ਦਿਸ਼ਾ ਦਿਤੀ ਵਖਾਈਆ। ਜਿਸ ਦੀ ਮਹਿੰਮਾ ਸਿਫ਼ਤ ਸਲਾਹ ਕਰਦੇ ਰਾਗ ਛਤੀਸ, ਤੀਸ ਬਤੀਸ ਹਦੀਸ ਕਲਮਿਆਂ ਵਿਚ ਪੜ੍ਹਾਈਆ। ਇਹ ਸਾਰੇ ਕਰਦੇ ਗਏ ਉਡੀਕ, ਜੋ ਆਖ਼ਰ ਮਿਲਿਆ ਨਿਰਗੁਣ ਧੁਰ ਦਾ ਦਾਤਾ ਸੱਚਾ ਮਾਹੀਆ। ਜਿਸ ਦਾ ਚਾਰੇ ਬਾਣੀ ਸਿਫ਼ਤਾਂ ਵਾਲੀ ਕਰੇ ਤਾਰੀਫ਼, ਸੋ ਤੁਆਰਫ਼ ਆਪਣਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਇਕ ਗੁਸਾਈਂਆ। ਚਾਰੇ ਬਾਣੀ ਕਹੇ ਮੈਨੂੰ ਹੋਈ ਖ਼ੁਸ਼ੀ, ਖ਼ੁਸ਼ਹਾਲੀ ਸਚ ਘਰ ਨਜ਼ਰੀ ਆਈਆ। ਜਿਨ੍ਹਾਂ ਦੀ ਇਕੋ ਨਾਲ ਲੱਗੀ ਰੁਚੀ, ਰਸਤਾ ਇਕੋ ਵੇਖ ਵਖਾਈਆ। ਉਹਨਾਂ ਆਤਮ ਹੋ ਗਈ ਸੁੱਚੀ, ਦੁਰਮਤ ਮੈਲ ਰਹਿਣ ਨਾ ਪਾਈਆ। ਉਹਨਾਂ ਦੀ ਅਗਲੀ ਮੰਜ਼ਲ ਮੁੱਕੀ, ਪਾਂਧੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਰਿਹਾ ਚੁਕਾਈਆ। ਚਾਰੇ ਬਾਣੀ ਕਹੇ ਮੈਂ ਬਣਦੀ ਰਹੀ ਮਲਾਹ, ਪ੍ਰਭ ਹੁਕਮ ਦੇ ਸੁਣਾਈਆ। ਅਬਿਨਾਸ਼ੀ ਕਰਤੇ ਕਿਹਾ ਨੀ ਤੂੰ ਹੁਣ ਬਣ ਗਵਾਹ, ਸ਼ਹਾਦਤ ਦੇ ਭੁਗਤਾਈਆ। ਜਨ ਭਗਤਾਂ ਇਕੋ ਇਕ ਏਕੰਕਾਰ ਸਦਾ ਮਿਲੇ ਆ, ਆਪ ਆਪਣਾ ਫੇਰਾ ਪਾਈਆ। ਫੜ ਗੋਦੀ ਲਏ ਉਠਾ, ਗਲ ਆਪਣੇ ਨਾਲ ਛੁਹਾਈਆ। ਜਿਹਨੂੰ ਮਿਲਿਆਂ ਪੜ੍ਹਨ ਲਿਖਣ ਦੀ ਲੋੜ ਰਹੇ ਨਾ, ਰਾਗਾਂ ਨਾਦਾਂ ਵਾਲੇ ਗੀਤ ਨਾ ਕੋਇ ਸੁਣਾਈਆ। ਜਿਧਰ ਵੇਖੇ ਉਧਰ ਇਕੋ ਨਜ਼ਰੀ ਜਾਏ ਆ, ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਜੋਤ ਸਰੂਪੀ ਜੋਤੀ ਜੋਤ ਕਰ ਰੁਸ਼ਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨਾਂ ਹੋ ਸਹਾ, ਸਾਹਿਬ ਸਹੀ ਸਲਾਮਤ ਆਪਣੇ ਘਰ ਰਖਾਈਆ।

੧੫ ਮੱਘਰ ੨੦੨੧ ਬਿਕ੍ਰਮੀ ਬਲਬੀਰ ਸਿੰਘ ਦੇ ਗ੍ਰਹਿ ਫ਼ਾਜ਼ਿਲਕਾ

ਆਦਿ ਅੰਤ ਭਗਵਾਨ ਸਦਾ ਮਾਲਕ ਜਗਤ, ਦੋ ਜਹਾਨਾਂ ਵਾਲੀ ਇਕ ਅਖਵਾਇੰਦਾ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਦੇਵਣਹਾਰਾ ਸ਼ਕਤ, ਜੋਤੀ ਜਾਤਾ ਪੁਰਖ ਬਿਧਾਤਾ ਦਇਆ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਵੇਖਣਹਾਰਾ ਭਗਤ, ਭਗਵਨ ਆਪਣੇ ਰੰਗ ਰੰਗਾਇੰਦਾ। ਕੂੜੀ ਕਿਰਿਆ ਮੇਟਣਹਾਰਾ ਵਿਚ ਸੰਸਾਰਾ, ਕਲ ਕਲਕੀ ਜਾਣੇ ਆਪਣਾ ਵਕਤ, ਘੜੀ ਵਾਰ ਥਿਤ ਆਪਣੇ ਘਰ ਰਖਾਈਆ। ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਸ੍ਰਿਸ਼ਟ ਸਬਾਈ ਇਕੋ ਦੱਸੇ ਪੁਰਖ ਅਕਾਲਾ ਇਸ਼ਟ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰਾਹ ਵਖਾਈਆ। ਅੰਤਰ ਆਤਮ ਬ੍ਰਹਮ ਪਾਰਬ੍ਰਹਮ ਖੋਲ੍ਹਣਹਾਰਾ ਦ੍ਰਿਸ਼ਟ, ਸ਼ਬਦ ਅਨਾਦੀ ਨਾਦ ਧੁਰ ਦਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਵਿਸ਼ਨੂੰ ਕਹੇ ਮੈਂ ਸੇਵਾਦਾਰ, ਸ੍ਰੀ ਭਗਵਾਨ ਕਹੇ ਹੁਕਮੇ ਅੰਦਰ ਖੇਲ ਖਿਲਾਈਆ । ਗੁਰ ਅਵਤਾਰ ਕਹਿਣ ਜੁਗ ਚੌਕੜੀ ਕਰੀਏ ਕਾਰ, ਨਿਤ ਨਵਿਤ ਹੁਕਮੇ ਅੰਦਰ ਫੇਰਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਅੰਜੀਲ ਕੁਰਾਨ ਚਾਰੇ ਖਾਣੀ ਚਾਰੇ ਬਾਣੀ ਰਹੀ ਜਣਾਈਆ। ਸਭ ਦਾ ਮਾਲਕ ਏਕੰਕਾਰਾ ਹਰਿ ਨਿਰੰਕਾਰਾ ਧੁਰ ਦਰਗਾਹੀ ਪਰਵਰਦਿਗਾਰ, ਸਚਖੰਡ

ਨਿਵਾਸੀ ਪੁਰਖ ਅਬਿਨਾਸ਼ੀ ਮੁਕਾਮੇ ਹਕ ਡੇਰਾ ਲਾਈਆ। ਜਿਸ ਦਾ ਭਵਿਖਤਾਂ ਵਿਚ ਕਰਦੇ ਗਏ ਵਿਚਾਰ, ਲਿਖਤਾਂ ਵਿਚ ਸੁਨੇਹੜੇ ਦਿੰਦੇ ਗਏ ਸੰਸਾਰ, ਰਸਨਾ ਜਿਹਵਾ ਬੱਤੀ ਦੰਦ ਸੁਣਾਈਆ। ਕਲ ਕਲਕੀ ਲਏ ਅਵਤਾਰ, ਜੋਤੀ ਜਾਤਾ ਵਡ ਬਲਕਾਰ, ਨਿਹਕਲੰਕ ਆਪਣਾ ਡੰਕ ਵਜਾਈਆ । ਨੌ ਖੰਡ ਪ੍ਰਿਥਮੀ ਸੱਤ ਦੀਪ ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਕਰੇ ਖੁਆਰ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਨਾਮ ਡੰਕਾ ਰਾਓ ਰੰਕਾਂ ਆਪ ਸੁਣਾ ਕੇ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਜਗਮਗ ਜੋਤ ਜੋਤ ਜਗੇ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ ਕਰੇ ਸਚ ਰੁਸ਼ਨਾਈਆ। ਗੁਰਮੁਖ ਗੁਰਸਿਖ ਸੱਜਣ ਸੁਹੇਲੇ ਲਏ ਉਠਾਲ, ਗੁਰ ਚੇਲੇ ਮੇਲ ਮਿਲਾਈਆ। ਧੁਰ ਦੀ ਸਿਖਿਆ ਇਕੋ ਦਏ ਸਿਖਾਲ, ਸਾਚੀ ਕਰੇ ਪੜ੍ਹਾਈਆ। ਉਠ ਲਾਡਲੇ ਮੇਰੇ ਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰੇ ਨਿਰੰਕਾਰ, ਕਰਤੇ ਹੱਥ ਵੱਡੀ ਵਡਿਆਈਆ। ਬੀਸ ਇਕੀਸਾ ਹੋਇਆ ਖ਼ਬਰਦਾਰ, ਧੁਰ ਸੰਦੇਸ਼ਾ ਰਿਹਾ ਸੁਣਾਈਆ। ਸਦੀ ਚੌਧਵੀਂ ਮਾਰੇ ਮਾਰ, ਚੌਦਾਂ ਤਬਕ ਦਏ ਹਿਲਾਈਆ। ਚੌਦਾਂ ਲੋਕ ਰੋਵਣ ਧਾਹੀਂ ਮਾਰ, ਬ੍ਰਹਿਮੰਡ ਖੰਡ ਸਰਬ ਕੁਰਲਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੇਵੇ ਨਾ ਕੋਇ ਆਧਾਰ, ਚਾਰ ਵਰਨ ਅਠਾਰਾਂ ਬਰਨ ਧੀਰਜ ਧੀਰ ਨਾ ਕੋਇ ਧਰਾਈਆ। ਖੜਗ ਖੰਡਾ ਨਾਮ ਕਟਾਰ, ਤੇਜ ਪਰਚੰਡਾ ਇਕੋ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਖੇਲ ਕਰੇ ਵਿਸ਼ਨੂੰ ਭਗਵਾਨਾ, ਵੱਡੀ ਵਡ ਵਡਿਆਈਆ। ਸਤਿ ਧਰਮ ਦਾ ਇਕ ਨਿਸ਼ਾਨਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪ ਝੁਲਾਈਆ। ਗੁਰਮੁਖਾਂ ਗੁਰਸਿਖਾਂ ਦੇਵੇ ਨਾਮ ਨਿਧਾਨਾ, ਅੰਮ੍ਰਿਤ ਰਸ ਇਕੋ ਜਾਮ ਪਿਆਈਆ। ਭਾਗ ਲਗਾਏ ਕਾਇਆ ਮੰਦਰ ਸਾਢੇ ਤਿੰਨ ਹੱਥ ਮਕਾਨਾ, ਘਰ ਵਿਚ ਘਰ ਕਰੇ ਰੁਸ਼ਨਾਈਆ। ਸ਼ਬਦ ਸੁਣਾਏ ਅਗੰਮੀ ਗਾਣਾ, ਅਨਹਦ ਨਾਦੀ ਨਾਦ ਵਜਾਈਆ। ਹਰਿ ਕਾ ਰੋਕ ਨਾ ਸਕੇ ਕੋਈ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਬੀਸ ਇਕੀਸਾ ਹਰਿ ਜਗਦੀਸਾ ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਛਤਰ ਨਾ ਕੋਇ ਝੁਲਾਈਆ। ਲੇਖਾ ਜਾਣੇ ਦੋ ਜਹਾਨਾਂ, ਬ੍ਰਹਿਮੰਡ ਖੰਡ ਜੇਰਜ ਅੰਡਜ ਉਤਭੁਜ ਸੇਤਜ ਖੋਜ ਖੁਜਾਈਆ। ਜੋਤ ਸਰੂਪੀ ਪਹਿਰੇ ਬਾਣਾ, ਨਿਹਕਲੰਕ ਬਲੀ ਬਲਵਾਨਾ, ਭੇਦ ਅਭੇਦਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਬਖ਼ਸ਼ੇ ਸਚ ਸਰਨਾਈਆ। ਨਿਹਕਲੰਕ ਵਡ ਰਾਜਨ ਰਾਜ, ਪਾਰਬ੍ਰਹਮ ਅਖਵਾਇੰਦਾ। ਜਿਸ ਦੇ ਸੀਸ ਸੋਹੇ ਇਕੋ ਤਾਜ, ਤਖ਼ਤ ਨਿਵਾਸੀ ਸਾਰੇ ਮੇਟ ਮਿਟਾਇੰਦਾ। ਕਰਨੀ ਕਰਤਾ ਕਰੇ ਆਪਣਾ ਕਾਜ, ਕੁਦਰਤ ਕਾਦਰ ਖੇਲ ਵਖਾਇੰਦਾ। ਜਨ ਭਗਤਾਂ ਰੱਖੇ ਲਾਜ, ਗੁਰਮੁਖਾਂ ਆਪਣੇ ਰੰਗ ਰੰਗਾਇੰਦਾ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਸ਼ਬਦ ਸਰੂਪੀ ਮਾਰੇ ਆਵਾਜ਼, ਸੋਈ ਸੁਰਤ ਆਪ ਉਠਾਇੰਦਾ। ਸਾਚੇ ਬੇੜੇ ਨਾਮ ਚੜ੍ਹਾ ਕੇ ਜਹਾਜ਼, ਨਈਆ ਨੌਕਾ ਪਾਰ ਕਰਾਇੰਦਾ। ਏਥੇ ਓਥੇ ਦੋ ਜਹਾਨਾਂ ਦੇ ਕੇ ਸਾਥ, ਧੁਰ ਦਾ ਸੰਗੀ ਵੇਖ ਵਖਾਇੰਦਾ। ਸਾਚਾ ਸਿਮਰਨ ਪੂਜਾ ਪਾਠ, ਜੋਗ ਅਭਿਆਸ ਹਠ ਤਪ ਸਾਧਨ ਇਕੋ ਨਾਮ ਜਣਾਇੰਦਾ। ਕਾਇਆ ਮੰਦਰ ਅੰਦਰ ਸੁਰਤੀ ਸ਼ਬਦੀ ਗੋਪੀ ਕਾਹਨ ਪੁਆਏ ਰਾਸ, ਘਨਈਆ ਸਈਆ ਇਕੋ ਨਜ਼ਰੀਂ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਪੂਰੀ ਕਰਕੇ ਆਸ, ਨਾਨਕ ਗੋਬਿੰਦ ਆਪਣੀ

ਖੇਲ ਵਖਾਇੰਦਾ। ਨਿਹਕਲੰਕ ਹਰਿ ਗੋਬਿੰਦ ਸੂਰਾ, ਸ਼ਬਦੀ ਰੂਪ ਵਟਾਈਆ। ਏਥੇ ਓਥੇ ਦੋ ਜਹਾਨਾਂ ਹਾਜ਼ਰ ਹਜ਼ੂਰਾ, ਹਜ਼ਰਤਾਂ ਵਿਚੋਂ ਬੇਪਰਵਾਹੀਆ । ਸੇਵਕਾਂ ਵਿਚੋਂ ਸੇਵਕ ਚਾਕਰ ਬਣੇ ਮਜ਼ਦੂਰਾ, ਮਾਣ ਅਭਿਮਾਨ ਨੇੜ ਕੋਈ ਨਾ ਆਈਆ। ਰਾਗਾਂ ਵਿਚੋਂ ਨਾਦ ਅਗੰਮੀ ਵਜਾਏ ਅਨਹਦ ਸਾਚੀ ਤੂਰਾ, ਧੁਰ ਦੀ ਬਾਣੀ ਆਪ ਸੁਣਾਈਆ। ਭਵਿਖਤ ਵਾਕਾਂ ਕਰਕੇ ਪੂਰਾ, ਲੇਖਾ ਲਿਖਤ ਦਏ ਕਰਾਈਆ। ਕਲਜੁਗ ਕਿਰਿਆ ਸਾਫ਼ ਕਰੇ ਕੂੜਾ, ਸਤਿਜੁਗ ਸਾਚਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਿਹਕਲੰਕ ਹਰਿ ਗੋਬਿੰਦ ਆਇਆ, ਸ਼ਬਦੀ ਧਾਰ ਜਣਾਈਆ। ਤ੍ਰੈਗੁਣ ਕੂੜੀ ਮੇਟਣਹਾਰਾ ਮਾਇਆ, ਮਮਤਾ ਮੋਹ ਚੁਕਾਈਆ। ਸਾਚਾ ਮਾਰਗ ਇਕ ਰਖਾਇਆ, ਸ੍ਰਿਸ਼ਟ ਸਬਾਈ ਦਏ ਸਮਝਾਈਆ। ਪੁਰਖ ਅਕਾਲ ਸਭ ਦਾ ਇਸ਼ਟ ਜਣਾਇਆ, ਦ੍ਰਿਸ਼ਟ ਦਿਭ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਨਿਹਕਲੰਕ ਹਰਿ ਕਾ ਰੂਪ, ਹਰਿ ਹੀ ਨਜ਼ਰੀਂ ਆਈਆ। ਆਦਿ ਜੁਗਾਦੀ ਸਤਿ ਸਰੂਪ, ਸਤਿ ਸਤਿਵਾਦੀ ਖੇਲ ਖਿਲਾਈਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਈਆ। ਗੁਰਮੁਖ ਵੇਖੇ ਸਚ ਸਪੂਤ, ਸੰਤ ਸੁਹੇਲੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਬੇਪਰਵਾਹੀਆ । ਸਾਹਿਬ ਸੁਲਤਾਨ ਸ੍ਰੀ ਭਗਵੰਤ, ਏਕੰਕਾਰਾ ਇਕ ਅਖਵਾਇੰਦਾ। ਵੇਖਣਹਾਰਾ ਲੱਖ ਚੁਰਾਸੀ ਜੀਵ ਜੰਤ, ਜਗਤ ਜੁਗਤ ਆਪਣੇ ਹੱਥ ਰਖਾਇੰਦਾ । ਕਲਜੁਗ ਵੇਲਾ ਆਇਆ ਅੰਤ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਅੰਦਰ ਵੜਕੇ ਰੋਂਦੇ ਗੁਰਮੁਖ ਸੱਚੇ ਭਗਤ, ਨੇਤਰ ਨਿਜ ਧਿਆਨ ਸਰਬ ਲਗਾਇੰਦਾ । ਕਿਰਪਾ ਕਰ ਵਾਲੀ ਅਰਸ਼ ਫ਼ਰਸ਼, ਆਸ਼ਰਮ ਤੇਰਾ ਸੱਚਾ ਨਜ਼ਰ ਕਿਸੇ ਨਾ ਆਇੰਦਾ। ਜਗਤ ਤ੍ਰਿਸਨਾ ਮਾਇਆ ਮਮਤਾ ਕਾਮ ਕਰੋਧ ਲੋਭ ਮੋਹ ਹੰਕਾਰ ਰਿਹਾ ਭੜਕ, ਅਗਨੀ ਅੱਗ ਅੰਮ੍ਰਿਤ ਸਿੰਚ ਨਾ ਕੋਇ ਬੁਝਾਇੰਦਾ। ਸਤਿ ਧਰਮ ਜਤ ਸੀਲ ਸੰਤੋਖ ਤੁਟਾ ਤਗ, ਡੋਰੀ ਨਾਮ ਤੰਦ ਨਾ ਕੋਇ ਵਖਾਇੰਦਾ। ਕਲਜੁਗ ਜੀਵ ਹੰਸ ਬੁੱਧੀ ਹੋਈ ਕਗ, ਬਗਲਾ ਬਪ ਨਜ਼ਰੀ ਆਇੰਦਾ। ਅੰਤਰ ਵੇਖ ਖੇਲ ਪੁਰਖ ਸਮਰਥ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਰਾਹ ਤਕਾਇੰਦਾ। ਨਿਹਕਲੰਕ ਹੋ ਪਰਗਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੇਰਾ ਦਰ ਸੁੱਚਾ ਨਜ਼ਰੀਂ ਆਇੰਦਾ। ਵਿਸ਼ਨੂੰ ਭਗਵਾਨ ਤੇਰੀ ਆਸ਼ਾ, ਆਸਾ ਆਸਾ ਵਿਚੋਂ ਪਰਗਟਾਈਆ। ਨਿਤ ਨਵਿਤ ਤੇਰਾ ਭਰਵਾਸਾ, ਮਿਹਰ ਨਜ਼ਰ ਉਠਾਈਆ। ਕਲਜੁਗ ਅੰਤਮ ਕੂੜੀ ਕਿਰਿਆ ਵੇਖ ਤਮਾਸ਼ਾ, ਜੂਠ ਝੂਠ ਵੱਜੀ ਵਧਾਈਆ। ਜੀਵਾ ਜੰਤਾਂ ਸਾਧਾ ਸੰਤਾਂ ਅੰਦਰੋਂ ਖ਼ਾਲੀ ਕਾਸਾ, ਨਾਮ ਪਦਾਰਥ ਵਸਤੂ ਸਚ ਝੋਲੀ ਨਾ ਕੋਈ ਟਿਕਾਈਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਥੱਕੇ ਗਾਥਾ, ਵਿਦਿਆ ਨਾਲ ਕਰਨ ਲੜਾਈਆ । ਜਿਧਰ ਵੇਖੋ ਸਭ ਨੂੰ ਦਿਸੇ ਘਾਟਾ, ਕੰਨੀ ਗੰਢ ਨਾ ਕੋਇ ਵਖਾਈਆ। ਤੁਧ ਬਿਨ ਸਾਹਿਬ ਸਵਾਮੀ ਕਲ ਦਿਸੇ ਕੋਈ ਨਾ ਰਾਖਾ, ਰੱਖਿਆ ਕਰੇ ਨਾ ਕੋਈ ਥਾਉਂ ਥਾਈਂਆ। ਗੋਬਿੰਦ ਸੂਰਾ ਲਿਖਾ ਕੇ ਗਿਆ ਸਾਕਾ, ਸਾਖੀ ਆਪਣੀ ਇਕ ਸਮਝਾਈਆ। ਕਲਜੁਗ ਅੰਤਮ ਸਦੀ ਵੀਹਵੀਂ ਲਹਿਣਾ ਦੇਣਾ ਦੇਵਾਂ ਬਾਕਾ, ਲੇਖਾ ਅਗਲਾ ਪਿਛਲਾ ਝੋਲੀ ਪਾਈਆ। ਅੱਗੇ ਰਹਿਣ ਨਾ ਦੇਵਾਂ ਕੋਈ ਆਕਾ, ਅਕਲ ਸਭ ਦੀ ਦਿਆਂ ਭੁਆਈਆ। ਸਚ ਦਵਾਰ ਦਾ ਖੋਲ੍ਹ ਕੇ ਸਾਚਾ ਤਾਕਾ, ਸਤਿਜੁਗ ਸੱਚਾ ਰਾਹ ਚਲਾਈਆ। ਸਭ ਦਾ ਬਣਕੇ ਮਾਈ ਬਾਪਾ, ਪਿਤਾ ਪੁਰਖ ਅਕਾਲ

ਦੇਣਾ ਮਿਲਾਈਆ । ਜਿਸ ਦੀ ਜ਼ਾਤ ਪਾਤ ਨਾ ਕੋਈ ਵਰਨ ਬਰਨ ਜ਼ਾਤਾ, ਊਚ ਨੀਚ ਰਾਓ ਰੰਕ ਨਜ਼ਰ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਦਇਆ ਕਮਾਈਆ। ਸਤਿ ਸਤਿਵਾਦੀ ਸਾਚਾ ਕਰਮ, ਹਰਿ ਕਰਤਾ ਆਪ ਕਮਾਈਆ। ਇਕ ਵਖਾਏ ਸ੍ਰਿਸ਼ਟੀ ਧਰਮ, ਕੂੜੀ ਕਿਰਿਆ ਬਾਹਰ ਕਢਾਈਆ। ਭੇਵ ਚੁਕਾਏ ਆਤਮ ਬ੍ਰਹਮ, ਪਾਰਬ੍ਰਹਮ ਪੜਦਾ ਦਏ ਉਠਾਈਆ। ਗੋਬਿੰਦ ਦੱਸੇ ਸਾਚੀ ਸਰਨ, ਪੁਰਖ ਅਕਾਲ ਮਿਲਾਈਆ। ਠੱਗਾਂ ਚੋਰਾਂ ਯਾਰਾਂ ਆਵੇ ਫੜਨ, ਕੂੜ ਕੁੜਿਆਰਾਂ ਬੰਧਨ ਦੇਵੇ ਪਾਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਨਾਲ ਆਇਆ ਲੜਨ, ਸਾਚਾ ਖੰਡਾ ਖੜਗ ਤੇਗ਼ ਖਿੱਚ ਇਕੋ ਹੱਥ ਉਠਾਈਆ। ਸਾਚੀ ਮੰਜ਼ਲ ਆਇਆ ਚੜ੍ਹਨ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਫੇਰਾ ਪਾਈਆ। ਕਲਜੁਗ ਕਿਰਪਾ ਆਇਆ ਕਰਨ, ਗੁਰਮੁਖ ਗੁਰਸਿਖ ਵੇਖ ਵਖਾਈਆ। ਜੋ ਨਿਤ ਨਵਿਤ ਆਤਮ ਅੰਤਰ ਧਿਆਨ ਕਰਨ, ਬਿਨ ਸਮਾਧੀ ਸਮਾਧੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਖੋਲ੍ਹਕੇ ਹਰਨ ਫਰਨ, ਨਿਜ ਨੈਣ ਕਰੇ ਰੁਸ਼ਨਾਈਆ। ਵਿਸ਼ਨੂੰ ਭਗਵਾਨ ਜੋਤ ਮੈਂ ਜਾਤਾ, ਅਕਲ ਕਲਾ ਅਖਵਾਈਆ। ਆਦਿ ਜੁਗਾਦਿ ਬਣ ਗਿਆਤਾ, ਗਿਆਨ ਇਕੋ ਇਕ ਦ੍ਰਿੜਾਈਆ । ਸੁਰਤੀ ਸ਼ਬਦੀ ਬੰਨ੍ਹ ਕੇ ਨਾਤਾ, ਆਤਮ ਪਰਮਾਤਮ ਮੇਲ ਮਿਲਾਈਆ। ਕਲਜੁਗ ਅੰਤਮ ਵੇਖਣਹਾਰ ਤਮਾਸ਼ਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪਾਵਣਹਾਰਾ ਰਾਸਾਂ, ਮੰਡਲ ਮੰਡਪ ਸਾਰੇ ਬੰਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਬੰਸਰੀ ਨਾਮ ਵਜਾਈਆ। ਸਾਚੀ ਬੰਸਰੀ ਵਜਾਵੇ ਬੀਨ, ਨਾਮ ਖ਼ੁਮਾਰੀ ਇਕ ਚੜ੍ਹਾਈਆ । ਲੇਖਾ ਚੁੱਕੇ ਲੋਕ ਤੀਨ, ਤ੍ਰੈਗੁਣ ਡੇਰਾ ਢਾਹੀਆ। ਮਾਰਗ ਦੱਸ ਇਕ ਮਹੀਨ, ਸੁਖਮਨ ਪੰਧ ਮੁਕਾਈਆ। ਤੇਰਾ ਨਾਮ ਲਈਏ ਚੀਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤੇਰੇ ਉਤੇ ਸਭ ਦਾ ਆਵੇ ਯਕੀਨ, ਭਰੋਸਾ ਇਕੋ ਦੇ ਕਰਾਈਆ। ਸਵਾਮੀ ਤੇਰੀ ਸ੍ਰਿਸ਼ਟੀ ਤੇਰੇ ਹੋਏ ਅਧੀਨ, ਸਿਰ ਸਕੇ ਨਾ ਕੋਇ ਉਠਾਈਆ। ਹੁਕਮੇ ਅੰਦਰ ਨਰ ਮਦੀਨ, ਨਾਰੀ ਨਰ ਦੋਵੇਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦੋ ਜਹਾਨਾਂ ਵੇਖ ਵਖਾਈਆ। ਦੋ ਜਹਾਨਾਂ ਹਰਿ ਜੂ ਮਾਲਕ, ਏਕੰਕਾਰ ਆਪ ਅਖਵਾਈਆ। ਸ੍ਰਿਸ਼ਟ ਸਬਾਈ ਬਣ ਪ੍ਰਿਤਪਾਲਕ, ਵਿਸ਼ਨੂੰ ਹੋ ਕੇ ਸੇਵ ਕਮਾਈਆ। ਨੂਰ ਖ਼ੁਦਾਈ ਜ਼ਾਹਰ ਜ਼ਹੂਰ ਹੋ ਕੇ ਖ਼ਲਕ ਖ਼ਾਲਕ, ਮਖ਼ਲੂਕ ਆਪਣੇ ਰੰਗ ਰੰਗਾਈਆ। ਕਲਜੁਗ ਅੰਤਮ ਸਭ ਦੀ ਸੂਰਤ ਰੱਖੇ ਸਾਬਤ, ਸਤਿਜੁਗ ਸਾਚਾ ਰਾਹ ਚਲਾਈਆ। ਜਿਸ ਕਰਨੀ ਕਰਨ ਆਇਆ ਬਾਬਤ, ਬਾਬਲ ਆਪਣਾ ਫੇਰਾ ਪਾਈਆ । ਸੋ ਸਭ ਦੀ ਪੂਰੀ ਕਰਕੇ ਹਾਜਤ, ਹੁਜਰਾ ਹਕ ਦਏ ਵਖਾਈਆ। ਜਿਥੇ ਵੱਜੇ ਇਕੋ ਨੌਬਤ, ਡੰਕਾ ਨਾਮ ਸੁਣਾਈਆ। ਪਰਮ ਪੁਰਖ ਦੀ ਹੋਵੇ ਸੋਹਬਤ, ਇਕੋ ਨਾਮ ਧਿਆਈਆ। ਕਲਜੁਗ ਅੰਤਮ ਮੁੱਕੀ ਵੇਖੋ ਮੁਹਲਤ, ਵੇਲਾ ਵਕਤ ਦਏ ਦੁਹਾਈਆ। ਸਭ ਦੀ ਖ਼ਾਲੀ ਹੋਣੀ ਕੂੜੀ ਗੋਲਕ, ਮਾਇਆ ਮੋਹ ਰਹਿਣ ਨਾ ਪਾਈਆ। ਗੋਬਿੰਦ ਡੰਕਾ ਵੱਜਣਾ ਇਕ ਅਮੋਲਕ, ਦੋ ਜਹਾਨਾਂ ਕਰੇ ਸ਼ਨਵਾਈਆ। ਪਰਮ ਪੁਰਖ ਦਾ ਮੇਲਾ ਹੋਣਾ ਓੜਕ, ਨਾਤਾ ਤੁੱਟੇ ਸਰਬ ਲੁਕਾਈਆ। ਜਿਸਨੂੰ ਖੋਜਦੇ ਗਏ ਕੋਟ ਕੋਟਨ, ਕੋਟੀ ਕੋਟ ਧਿਆਨ ਲਗਾਈਆ। ਉਹ ਚੜ੍ਹਕੇ ਵੇਖੇ ਕਾਇਆ ਮੰਦਰ ਅੰਦਰ ਸਭ ਦੀ ਚੋਟਨ, ਸਚ ਦਵਾਰੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸ੍ਰੀ ਭਗਵਾਨ ਕਹੇ ਸੁਣੋ ਲੋਕ ਪਰਲੋਕ, ਬ੍ਰਹਿਮੰਡ ਖੰਡ ਦਿਆਂ ਜਣਾਈਆ। ਕਲਜੁਗ ਅੰਤਮ ਸ਼ਬਦ ਸੰਦੇਸ਼ਾ ਦੇਵਾਂ ਧੁਰ ਸਲੋਕ, ਸੋਹਲਾ ਆਪਣਾ ਨਾਮ ਸੁਣਾਈਆ। ਨਿਹਕਲੰਕ ਨਿਰਗੁਣ ਜੋਤ, ਰੂਪ ਰੰਗ ਰੇਖ ਸਮਝ ਕਿਸੇ ਨਾ ਆਈਆ। ਸਤਿ ਦਵਾਰੇ ਬਿਨ ਸਤਿਗੁਰ ਪੂਰੇ ਕੋਈ ਨਾ ਸਕੇ ਪਹੁੰਚ, ਕੋਟਨ ਕੋਟ ਪਾਂਧੀ ਰਾਹੀ ਰਾਹ ਵਿਚ ਬੈਠੇ ਡੇਰਾ ਲਾਈਆ। ਬੁੱਧੀ ਨਾਲ ਕਿਸੇ ਨਾ ਆਵੇ ਸੋਚ, ਕਲਜੁਗ ਜੀਵ ਅਨਭਵ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਲੇਖਾ ਦਏ ਮੁਕਾਈਆ। ਕਲਜੁਗ ਕੂਚ ਹੋਣਾ ਡੇਰਾ, ਲੋਕਮਾਤ ਰਹਿਣ ਨਾ ਪਾਈਆ। ਸ਼ਬਦ ਗੁਰ ਗੋਬਿੰਦ ਮਾਰੇ ਫੇਰਾ, ਵੇਸ ਆਪਣਾ ਆਪ ਵਟਾਈਆ। ਲੱਖ ਚੁਰਾਸੀ ਉਲਟਾ ਦੇਵੇ ਗੇੜਾ, ਸ਼ਬਦੀ ਲੱਠ ਭੁਆਈਆ। ਏਸ ਭਾਣੇ ਨੂੰ ਰੋਕੇ ਕਿਹੜਾ, ਰਾਜੇ ਰਾਣੇ ਸਰਬ ਖ਼ਾਕ ਮਿਲਾਈਆ। ਕੂੜੀ ਕਿਰਿਆ ਮਾਤ ਵਿਚੋਂ ਚੁੱਕੇ ਝੇੜਾ, ਸਚ ਸੁੱਚ ਵੱਜੇ ਵਧਾਈਆ। ਚਾਰ ਕੁੰਟ ਦਹਿ ਦਿਸ਼ਾ ਵਸਦਾ ਉਜੜੇ ਸਾਰਾ ਖੇੜਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦੇਣ ਦੁਹਾਈਆ। ਅੱਠਾਂ ਸੱਠਾਂ ਤੀਰਥ ਤੱਟਾਂ ਹੋਇਆ ਅੰਧੇਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੈਣਾਂ ਨੀਰ ਰਹੀ ਵਹਾਈਆ। ਬਿਨ ਸਾਹਿਬ ਸਵਾਮੀ ਅੰਤਰਜਾਮੀ ਕੋਈ ਨਾ ਬੰਨ੍ਹੇ ਬੇੜਾ, ਸ਼ੌਹ ਦਰਿਆ ਪਾਰ ਨਾ ਕੋਇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸ਼ਾ ਰਿਹਾ ਸੁਣਾਈਆ। ਕਲਜੁਗ ਅੰਤਮ ਸਾਰੇ ਰਹੇ ਦੌੜ, ਭੱਜਣ ਵਾਹੋ ਦਾਹੀਆ। ਕੋਈ ਕਹੇ ਓ ਬ੍ਰਾਹਮਣ ਗੌੜ, ਨੇਤਰ ਨੈਣ ਅੱਖ ਖੁਲ੍ਹਾਈਆ। ਕੋਈ ਕਹੇ ਉਸ ਜਾਣਾ ਬਹੁੜ, ਜੋ ਅਮਾਮਾਂ ਦਾ ਅਮਾਮ ਬੇਪਰਵਾਹੀਆ। ਕੋਈ ਕਹੇ ਉਸਨੇ ਵੇਖਣਾ ਤੱਕ ਕੇ ਗੌਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਸ ਦੇ ਆਦਿ ਜੁਗਾਦਿ ਸਿਰ ਤੇ ਝੁਲਦਾ ਚੌਰ, ਸੋ ਸਾਹਿਬ ਸਵਾਮੀ ਲਾਸਾਨੀ ਇਕੋ ਇਕ ਅਖਵਾਈਆ। ਨਾਨਕ ਗੋਬਿੰਦ ਕਿਹਾ ਕਲ ਕਲਕੀ ਜਾਏ ਬਹੁੜ, ਨਿਹਕਲੰਕ ਆਪਣਾ ਨਾਮ ਰਖਾਈਆ। ਜਿਸ ਦੇ ਹੱਥ ਵਿਚ ਲੱਖ ਚੁਰਾਸੀ ਡੋਰ, ਵਿਸ਼ਨ ਬ੍ਰਹਮਾ ਸ਼ਿਵ ਹੁਕਮੇ ਵਿਚ ਭੁਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਉਸਦੇ ਅੱਗੇ ਖੜ੍ਹੇ ਹੱਥ ਜੋੜ, ਨਮੋ ਨਮੋ ਸੱਯਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਨਿਹਕਲੰਕ ਨਿਹਕਰਮੀ, ਕਰਮ ਕਾਂਡ ਨਜ਼ਰ ਕੋਇ ਨਾ ਆਈਆ। ਧੁਰ ਦਾ ਮਾਲਕ ਸਭ ਦਾ ਧਰਮੀ, ਧਰਮ ਇਕੋ ਇਕ ਲਗਾਈਆ। ਵਸੇ ਬਾਹਰ ਵਰਨੀ ਬਰਨੀ, ਜ਼ਾਤ ਪਾਤ ਵਿਚ ਵੜਕੇ ਆਪਣਾ ਆਪ ਨਾ ਕਦੇ ਫਸਾਈਆ। ਜੀਵ ਜੰਤ ਸਾਧ ਸੰਤ ਸਭ ਨੂੰ ਬਖ਼ਸ਼ੇ ਇਕੋ ਸਰਨੀ, ਸਰਨਗਤ ਇਕੋ ਦਏ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਇਕੋ ਤੁਕ ਪੜ੍ਹਨੀ, ਸੋਹੰ ਸਤਿ ਸਰੂਪ ਸਮਾਈਆ। ਸਾਚੀ ਮੰਜ਼ਲ ਗੁਰਮੁਖ ਚੜ੍ਹਨੀ, ਕਾਇਆ ਮੰਦਰ ਅੰਦਰ ਪੌੜ੍ਹੀ ਡੰਡਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲ ਕਲਕੀ ਬੇਪਰਵਾਹੀਆ। ਕਲ ਕਲਕੀ ਹਰਿ ਫੇਰਾ ਪਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਜਿਸ ਦਾ ਰੂਪ ਰੰਗ ਕਿਸੇ ਨਜ਼ਰ ਨਾ ਆਇਆ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਰਹੀ ਸੁਣਾਈਆ। ਸਾਚੇ ਨਗਰ ਡੇਰਾ ਲਾਇਆ, ਉਚ ਮੁਨਾਰਾ ਇਕ ਸੁਹਾਇਆ, ਸੰਬਲ ਮਿਲੀ ਵਡਿਆਈਆ। ਅਦਲ ਇਨਸਾਫ ਕਰਨੇ ਆਇਆ, ਜਗਤ ਗੁਸਤਾਖ਼ ਮੇਟਣ ਆਇਆ, ਭਗਤ ਉਦਾਸ ਵੇਖਣ ਆਇਆ, ਗੁਰਮੁਖ ਲਏ ਜਗਾਈਆ। ਪ੍ਰਿਥਮੀ ਆਕਾਸ਼ ਖੋਜਣ ਆਇਆ,

ਬ੍ਰਹਮ ਬ੍ਰਹਿਮਾਦ ਵਿਰੋਲਣ ਆਇਆ, ਸ਼ਬਦ ਅਗੰਮੀ ਬੋਲਣ ਆਇਆ, ਧੁਰ ਦਾ ਰਾਗ ਸੁਣਾਈਆ। ਲੱਖ ਚੁਰਾਸੀ ਨਾਮ ਕੰਡੇ ਤੋਲਣ ਆਇਆ, ਸਚ ਦਵਾਰ ਸ੍ਰਿਸ਼ਟ ਸਬਾਈ ਇਕੋ ਖੋਲ੍ਹਣ ਆਇਆ, ਏਕਾ ਦੂਜਾ ਭਉ ਸਰਬ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਕਲ ਕਲਕੀ ਵਰਤੇ ਆਪਣੀ ਕਲ, ਕਾਲਖ ਟਿੱਕਾ ਦਏ ਮਿਟਾਈਆ। ਆਦਿ ਜੁਗਾਦੀ ਜਿਸ ਦਾ ਛਲ, ਅਛਲ ਛਲ ਧਾਰੀ ਆਪਣਾ ਖੇਲ ਵਖਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਦੀਨ ਦਿਆਲ ਬੈਠਾ ਮੱਲ, ਛੱਪਰ ਛੰਨ ਚਾਰ ਦੀਵਾਰ ਨਜ਼ਰ ਕੋਇ ਨਾ ਪਾਈਆ। ਜੋਤ ਸ਼ਬਦ ਸ਼ਬਦ ਜੋਤ ਗਿਆ ਰਲ, ਰਲ ਮਿਲ ਆਪਣਾ ਹੁਕਮ ਵਰਤਾਈਆ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲ, ਸਮੁੰਦ ਸਾਗਰ ਖੋਜ ਖੁਜਾਈਆ। ਕਰੇ ਖੇਲ ਘੜੀ ਘੜੀ ਪਲ ਪਲ, ਛਿਨ ਛਿਨ ਆਪਣੀ ਕਾਰ ਕਮਾਈਆ। ਸ਼ਾਹ ਪਾਤਸ਼ਾਹਾਂ ਰਾਜ ਰਾਜਾਨਾਂ ਦੇਵੇ ਦਲ, ਆਪਣਿਆਂ ਚਰਨਾ ਹੇਠ ਦਬਾਈਆ। ਸਾਚਾ ਤਖ਼ਤ ਦਿਲੀ ਦਵਾਰਾ ਲਏ ਮੱਲ, ਮਾਲਕ ਇਕ ਅਖਵਾਈਆ। ਧਾਮ ਵਖਾ ਕੇ ਇਕ ਨਿਹਚਲ, ਨਿਸਚਾ ਸਭ ਦਾ ਦਏ ਬੰਧਾਈਆ। ਪ੍ਰਭ ਨੂੰ ਸ੍ਰਿਸ਼ਟੀ ਦ੍ਰਿਸ਼ਟੀ ਬਦਲਣ ਲੱਗਿਆਂ ਕੋਈ ਨਾ ਹੋਵੇ ਖੇਚਲ, ਅੰਦਰੋ ਅੰਦਰੇ ਸੁਰਤੀ ਸੁਰਤ ਦਏ ਭੁਆਈਆ । ਸੰਤ ਸੁਹੇਲੇ ਗੁਰਮੁਖ ਸੱਚੇ ਮੁਰੀਦ ਮੁਰਸ਼ਦ ਨਾਲ ਮਿਲ ਕੇ ਵੇਖਣ, ਬਿਨ ਅੱਖਾਂ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਕਾਤੀ ਦਏ ਮਿਟਾਈਆ। ਕਲਜੁਗ ਕੂੜਾ ਵੇਲਾ ਚੁੱਕਣਾ, ਚਾਰ ਕੁੰਟ ਖ਼ੁਸ਼ੀ ਮਨਾਈਆ। ਸਫਾ ਮਲੇਛ ਉਠਣਾ, ਬਸਤੇ ਸਭ ਦੇ ਬੰਨ੍ਹ ਵਖਾਈਆ। ਹੰਕਾਰ ਵਿਕਾਰ ਕੁੱਟਣਾ, ਨਾਮ ਖੰਡਾ ਹੱਥ ਉਠਾਈਆ। ਝੂਠਾ ਬੂਟਾ ਪੁੱਟਣਾ, ਸ਼ੌਹ ਦਰਿਆ ਸੁਟਾਈਆ। ਸੰਤ ਸੁਹੇਲਿਆ ਪੁੱਛਣਾ, ਹਰਿਜਨ ਮੇਲ ਮਿਲਾਈਆ। ਪ੍ਰਭ ਦਾ ਤੀਰ ਨਿਸ਼ਾਨਿਉਂ ਕਦੇ ਨਾ ਉਕਣਾ, ਅਣਿਆਲਾ ਆਪ ਰਿਹਾ ਚਲਾਈਆ। ਸ੍ਰਿਸ਼ਟ ਸਬਾਈ ਉਸ ਦੇ ਅੱਗੇ ਝੁਕਣਾ, ਜੋ ਝੁਕਦਿਆਂ ਰਿਹਾ ਤਰਾਈਆ। ਦੂਈ ਦਵੈਤੀ ਮੇਟੇ ਦੁੱਖਣਾ, ਦਰਦੀਆਂ ਦਰਦ ਵੰਡਾਈਆ । ਭੁੱਖਿਆਂ ਦੀ ਕੱਢੇ ਭੁੱਖਣਾ, ਤ੍ਰਿਸਨਾ ਤ੍ਰਿਪਤ ਵਖਾਈਆ। ਏਸੇ ਕਾਰਨ ਗੁਰੂ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤ ਸ੍ਰੀ ਭਗਵੰਤ ਦੇ ਆਉਣ ਦੀਆਂ ਸੁੱਖਦੇ ਗਏ ਸੁੱਖਣਾਂ, ਲਿਖਤਾਂ ਭਵਿਖਤਾਂ ਵਾਕਾਂ ਵਿਚ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ।