੧੫ ਮੱਘਰ ੨੦੨੧ ਬਿਕ੍ਰਮੀ ਰਤਨ ਸਿੰਘ ਦੇ ਗ੍ਰਹਿ ਪਿੰਡ ੨੫ ਬੀ੦ ਬੀ੦ ਰਾਜਸਥਾਨ
ਸੋ ਪੁਰਖ ਨਿਰੰਜਣ ਮਹੱਲ ਅਟਲ ਬੈਠਾ ਉਚ ਉਚੇਰੇ, ਸਚਖੰਡ ਸਾਚੇ ਸੋਭਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਨੇੜੇ, ਸ਼ਬਦ ਇਸ਼ਾਰੇ ਨਾਲ ਜਣਾਈਆ। ਕਲਜੁਗ ਵੇਖੋ ਅੰਤਮ ਝਗੜੇ ਝੇੜੇ, ਝੰਝਟ ਪਿਆ ਸਰਬ ਲੋਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਾਚੇ ਦਿਸੇ ਕੋਈ ਨਾ ਡੇਰੇ, ਸਤ ਸਤਿਵਾਦੀ ਨਜ਼ਰ ਕੋਇ ਨਾ ਆਈਆ। ਹਕੀਕਤ ਹਕ ਝਗੜਾ ਕਵਣ ਨਬੇੜੇ, ਭਾਂਡਾ ਭਰਮ ਨਾ ਕੋਇ ਭੰਨਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਭਰੇ ਬੇੜੇ, ਸਾਚੀ ਨਈਆ ਨਜ਼ਰ ਕੋਇ ਨਾ ਆਈਆ। ਕਾਮ ਕਰੋਧ ਲੋਭ ਮੋਹ ਹੰਕਾਰ ਪਾਏ ਘੇਰੇ,
ਪੱਲੂ ਸਕੇ ਨਾ ਕੋਈ ਛੁਡਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹਨ ਬਥੇਰੇ, ਹਿਰਦੇ ਹਰਿ ਸਕੇ ਨਾ ਕੋਇ ਵਸਾਈਆ। ਜਗਤ ਹੰਝੂਆਂ ਨੇਤਰ ਸਭ ਨੇ ਕੇਰੇ, ਬਿਰਹੋਂ ਵੈਰਾਗੀ ਨਜ਼ਰ ਕੋਇ ਨਾ ਆਈਆ। ਨਾਰ ਕੰਤ ਜੀਵ ਜੰਤ ਮਾਨੁਖ ਮਾਨੁਸ਼ ਚਾਰ ਲਾਵਾਂ ਵਾਲੇ ਲੈ ਲਏ ਸਭ ਨੇ ਫੇਰੇ, ਆਤਮ ਪਰਮਾਤਮ ਨਾਲ ਨਾ ਕੋਈ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਅੱਗੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੁਹਾਡਾ ਲਹਿਣਾ ਦਏ ਵਖਾਈਆ । ਸ੍ਰਿਸ਼ਟ ਸਬਾਈ ਅਗਨੀ ਦਗੇ, ਤ੍ਰੈਗੁਣ ਮਾਇਆ ਰਹੀ ਤਪਾਈਆ। ਹੰਸ ਰੂਪ ਹੋਏ ਕੱਗੇ, ਰਸਨਾ ਕਾਗ ਵਾਂਗ ਕੁਰਲਾਈਆ। ਘਰ ਸਵਾਮੀ ਕੋਈ ਨਾ ਸੱਦੇ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਭੱਜਣ ਵਾਹੋ ਦਾਹੀਆ। ਕੂੜੀ ਕਿਰਿਆ ਅੰਦਰੋਂ ਬਾਹਰ ਕੋਈ ਨਾ ਕੱਢੇ, ਅਠਸਠ ਤੀਰਥ ਨਹਾ ਨਹਾ ਖ਼ੁਸ਼ੀ ਮਨਾਈਆ। ਸਚ ਜੈਕਾਰਾ ਏਕੰਕਾਰਾ ਰਸਨਾ ਜਿਹਵਾ ਕੋਈ ਨਾ ਦੱਸੇ, ਹਿੱਸਿਆਂ ਵਿਚ ਭਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਓ ਅੰਗੜਾਈ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਰਿਹਾ ਸਮਝਾਈ, ਏਕੰਕਾਰਾ ਹੁਕਮ ਅਲਾਇੰਦਾ। ਆਦਿ ਨਿਰੰਜਣ ਕਹੇ ਵੇਖੋ ਆਪਣੀ ਰੁਸ਼ਨਾਈ, ਜਗਤ ਅੰਧੇਰਾ ਦੂਰ ਨਾ ਕੋਇ ਕਰਾਇੰਦਾ। ਅਬਿਨਾਸ਼ੀ ਕਰਤਾ ਵੇਖਣਹਾਰਾ ਚਾਈਂ ਚਾਈਂ, ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਪੁਰੀ ਲੋਅ ਵੇਖ ਵਖਾਇੰਦਾ । ਸ੍ਰੀ ਭਗਵਾਨ ਬੇਪਰਵਾਹੀ, ਬੇਪਰਵਾਹ ਆਪਣੀ ਕਲ ਧਰਾਇੰਦਾ। ਪਾਰਬ੍ਰਹਮ ਪ੍ਰਭ ਸਚ ਗੁਸਾਈਂ, ਗਹਿਰ ਗੰਭੀਰ ਧੁਰ ਦੀ ਕਾਰ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹੋ ਨੈਣ, ਨੇਤਰ ਇਕੋ ਇਕ ਜਣਾਈਆ। ਕੂੜੀ ਕਿਰਿਆ ਵਹਿੰਦਾ ਵੇਖੋ ਵਹਿਣ, ਚਾਰ ਕੁੰਟ ਨਜ਼ਰੀ ਆਈਆ। ਨਾਤਾ ਤੁੱਟਾ ਮਾਤ ਪਿਤ ਭਾਈ ਭੈਣ, ਸਾਕ ਸੱਜਣ ਸੈਣ ਸੰਗ ਨਾ ਕੋਇ ਨਿਭਾਈਆ। ਆਤਮ ਪਰਮਾਤਮ ਕੋਈ ਨਾ ਦੇਵੇ ਲਹਿਣਾ ਦੇਣ, ਜਗਤ ਵਣਜਾਰੇ ਵਪਾਰੀ ਘਰ ਘਰ ਫੇਰੀਆਂ ਪਾਈਆ। ਨਾਮ ਕਸਵੱਟੀ ਕਿਸੇ ਹੱਥ ਨਾ ਆਈ ਰਸੈਣ, ਕਲਜੁਗ ਸਾਧ ਸੰਤ ਵਾਚਕ ਬਚਨ ਰਹੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਓ ਤੱਕ, ਲੋਕਮਾਤ ਧਿਆਨ ਲਗਾਈਆ । ਪ੍ਰਭ ਮਿਲਣ ਦੀ ਕਿਸੇ ਨਾ ਮਿਲੀ ਅੱਖ, ਸੁੰਞੀ ਵੇਖੀ ਜਗਤ ਲੋਕਾਈਆ। ਦੀਆ ਬਾਤੀ ਘਰ ਜੋਤ ਨਾ ਕੋਇ ਪਰਕਾਸ਼, ਸ਼ਬਦ ਅਗੰਮੀ ਨਾਦ ਨਾ ਕੋਇ ਵਜਾਈਆ। ਚਾਰ ਵਰਨ ਅਠਾਰਾਂ ਬਰਨ ਭੱਜੇ ਫਿਰਨ ਵਿਚ ਪਰਭਾਸ, ਗ੍ਰਹਿ ਮੰਦਰ ਖੋਜਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਤੱਕੋ ਆਪਣੀ ਦੁਨੀਆ, ਹਰਿ ਕਰਤਾ ਆਪ ਜਣਾਈਆ। ਮਿਲਿਆ ਮੇਲ ਨਾ ਕਿਸੇ ਰਿਸ਼ੀਆਂ ਮੁੰਨੀਆਂ, ਕਲਜੁਗ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਤੇਈ ਅਵਤਾਰ ਵੇਖੋ ਚੋਟੀਆਂ ਮੁਨੀਆਂ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਈਸਾ ਮੂਸਾ ਮੁਹੰਮਦ ਵੇਖੋ ਸੁੰਨੀਆਂ, ਕਲਮਾ ਹਕ ਨਾ ਕੋਇ ਸਮਝਾਈਆ। ਨਾਨਕ ਗੋਬਿੰਦ ਵੇਖੋ ਧੁਨੀਆਂ, ਅਨਹਦ ਨਾਦੀ ਨਾਦ ਆਤਮਕ ਧੁਨ ਨਾ ਕੋਇ ਸ਼ਨਵਾਈਆ। ਰਸਨਾ ਜਿਹਵਾ ਬੱਤੀ ਦੰਦ ਮਾਇਆ ਕਾਰਨ ਸਭ ਦੀਆਂ ਹਿਲਦੀਆਂ
ਬੁੱਲੀਆਂ, ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗ੍ਰੰਥੀ ਪੰਥੀ ਢੋਲੇ ਰਹੇ ਗਾਈਆ। ਧੁਰ ਪੁਕਾਰ ਹਰਿ ਨਿਰੰਕਾਰ ਕਿਸੇ ਨਾ ਸੁਣੀਆਂ, ਬੋਧ ਅਗਾਧਾ ਸ਼ਬਦ ਅਨਾਦਾ ਭੇਵ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਕਲਜੁਗ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਭਗਤਾਂ ਵਾਲੀ ਕਿਸੇ ਨਾ ਮਿਲੀ ਪਰਭਾਤ, ਪਰਭਾਤੀ ਉਠ ਕੇ ਸਾਰੇ ਮਜਨ ਰਹੇ ਕਰਾਈਆ। ਮਨ ਮਤ ਦੂਰ ਨਾ ਹੋਈ ਕਮਜ਼ਾਤ, ਕੁਲੱਖਣੀ ਘਰੋਂ ਬਾਹਰ ਨਾ ਕੋਇ ਕਢਾਈਆ। ਮਨੂਆ ਕਰੇ ਨਾ ਕੋਇ ਘਾਤ, ਹੰਕਾਰ ਅੰਦਰ ਬਹਿ ਬਹਿ ਡੇਰਾ ਲਾਈਆ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਜੋੜੇ ਕੋਈ ਨਾ ਨਾਤ, ਧੁਰ ਦਾ ਸੱਜਣ ਮੇਲ ਨਾ ਕੋਇ ਮਿਲਾਈਆ। ਬੰਦ ਕਿਵਾੜੀ ਬਜਰ ਕਪਾਟੀ ਖੋਲ੍ਹੇ ਕੋਈ ਨਾ ਤਾਕ, ਪੜਦਾ ਸਕੇ ਨਾ ਕੋਇ ਉਠਾਈਆ। ਝਗੜਾ ਪਿਆ ਵਰਨ ਬਰਨ ਜ਼ਾਤ ਪਾਤ, ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਤ ਨਵਿਤ ਜੋ ਕਲਮਾ ਲਿਖ ਕੇ ਆਏ ਕਾਇਨਾਤ, ਹਰਫ਼ ਹਰੂਫ਼ ਅਲਫ਼ ਯੇ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਲਜੁਗ ਲੇਖਾ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹ ਵੇਖੋ ਦਰਵਾਜ਼ਾ, ਦੀਨ ਦੁਨੀ ਦੋਵੇਂ ਰਹੇ ਕੁਰਲਾਈਆ। ਕਿਸੇ ਨਾ ਮਿਲਿਆ ਗ਼ਰੀਬ ਨਿਵਾਜਾ, ਆਤਮ ਅੰਤਰ ਸਵੱਛ ਸਰੂਪੀ ਦਰਸ਼ਨ ਕੋਈ ਨਾ ਪਾਈਆ। ਫਿਰ ਫਿਰ ਆਏ ਮੱਕਾ ਕਾਅਬਾ, ਕਾਇਆ ਹੁਜਰਾ ਵੇਖਣ ਕੋਇ ਨਾ ਪਾਈਆ। ਪੰਜ ਵਕਤ ਪੜ੍ਹਦੇ ਰਹੇ ਨਿਮਾਜ਼ਾ, ਸਾਚਾ ਵੁਜ਼ੂ ਹਕ ਹਲਾਲ ਗ੍ਰਹਿ ਮੰਦਰ ਨਾ ਕੋਇ ਵਖਾਈਆ। ਵੇਦ ਪੁਰਾਨਾਂ ਸ਼ਾਸਤਰਾਂ ਪੜ੍ਹਦੇ ਪੂਜਾ ਪਾਠਾ, ਹਵਨ ਦੀਪ ਘਿਰਤ ਆਰਤੀ ਸੁਗੰਧੀ ਨਾਲ ਮਿਲਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਨਹਾਉਂਦੇ ਤੀਰਥ ਤਾਟਾ, ਤਟ ਕਿਨਾਰੇ ਫਿਰਨ ਵਾਹੋ ਦਾਹੀਆ। ਸਾਹਿਬ ਸਵਾਮੀ ਅੰਤਰਜਾਮੀ ਕਿਸੇ ਨਾ ਮਿਲਿਆ ਸਾਥਾ, ਘਰ ਸਾਚੇ ਮਿਲ ਮਿਲ ਖ਼ੁਸ਼ੀ ਨਾ ਕੋਇ ਮਨਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਤੁਹਾਡਾ ਮੰਨੇ ਕੋਈ ਨਾ ਆਖਾ, ਸਦੀ ਵੀਹਵੀਂ ਦਏ ਦੁਹਾਈਆ । ਕਰਵਟ ਲੈ ਆਪਣਾ ਬਦਲੋ ਪਾਸਾ, ਨੇਤਰ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਮਾਤਰ ਭੂਮੀ, ਧਰਨੀ ਧਰਤ ਧਵਲ ਧਿਆਨ ਲਗਾਈਆ। ਕੋਈ ਨਾ ਦਿਸੇ ਗਹਿਰ ਗੰਭੀਰ ਬੇਨਜ਼ੀਰ ਸਾਚਾ ਗੁਣੀ, ਅਵਗੁਣ ਘਰ ਘਰ ਨਜ਼ਰੀ ਆਈਆ। ਸਚ ਆਵਾਜ਼ ਧੁਰ ਦਰਗਾਹੀ ਨਾ ਕਿਸੇ ਸੁਣੀ, ਸਰਵਣ ਸਮਝ ਕਿਸੇ ਨਾ ਆਈਆ । ਲੱਖ ਚੁਰਾਸੀ ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਸਾਰੀ ਪੁਣੀ, ਜੀਵ ਜੰਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਇਕ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਵੱਲ ਤੱਕਣ, ਪ੍ਰਭ ਚਰਨ ਸੀਸ ਨਿਵਾਈਆ। ਸਦੀ ਚੌਧਵੀਂ ਕੋਈ ਨਾ ਜਾਣੇ ਹਕੀਕਤ ਹਕਨ, ਹਕੂਕ ਆਪਣੇ ਸਾਰੇ ਬੈਠੇ ਗਵਾਈਆ। ਬਣ ਬਣ ਪਾਂਧੀ ਸਾਰੇ ਥੱਕਣ, ਮੰਜ਼ਲ ਨਜ਼ਰ ਕਿਸੇ ਨਾ ਆਈਆ । ਕੂੜ ਕੁੜਿਆਰਾ ਕੁੱਠਾ ਛਕਣ, ਆਬੇ ਹਯਾਤ ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਮਨ ਵਾਸਨਾ ਉਠ ਉਠ ਨੱਸਣ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਨਿਉਂ ਨਿਉਂ ਸਾਰੇ ਲਾਗਣ ਪਾਈਆ। ਤੇਈ ਅਵਤਾਰ ਉਠ
ਖਲੋਤੇ, ਆਪਣਾ ਬਲ ਧਰਾਈਆ। ਆਪਣੀ ਸੋਚ ਕੋਈ ਨਾ ਸੋਚੇ, ਸਮਝ ਸਮਝ ਨਾ ਕੋਇ ਜਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ ਅਥਾਹ ਸਾਗਰ ਵਿਚ ਸਾਰੇ ਖਾਂਦੇ ਗੋਤੇ, ਤਾਰੂ ਤਰਨ ਕੋਇ ਨਾ ਪਾਈਆ। ਸਾਧ ਸੰਤ ਵੇਖੇ ਰੋਂਦੇ, ਨੇਤਰ ਨੈਣਾਂ ਨੀਰ ਵਹਾਈਆ। ਦੁਰਮਤ ਮੈਲ ਬਿਨ ਤੇਰੀ ਕਿਰਪਾ ਕੋਈ ਨਾ ਧੋਂਦੇ, ਸਤਿ ਸਰੂਪ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਈਸਾ ਮੂਸਾ ਕਹੇ ਮੁਹੰਮਦ, ਮਿਹਰਵਾਨ ਤੇਰੀ ਸਰਨਾਈਆ। ਲਾਸ਼ਰੀਕ ਤੇਰੀ ਸਮਝੇ ਕੋਈ ਨਾ ਰਮਜ਼, ਇਸ਼ਾਰਾ ਨਜ਼ਰ ਕਿਸੇ ਨਾ ਆਈਆ। ਸਦੀ ਚੌਧਵੀਂ ਵੇਖ ਕੇ ਅਸੀਂ ਹੋਏ ਤਅੁੱਜਬ, ਹੈਰਾਨੀ ਉਤੇ ਛਾਈਆ। ਯਾ ਮਹਿਬੂਬ ਇਹ ਕੀ ਹੋਇਆ ਗ਼ਜ਼ਬ, ਤੇਰੀ ਗ਼ਰਜ਼ ਕਿਸੇ ਰਹੀ ਨਾ ਰਾਈਆ। ਸਿਦਕ ਸਬੂਰੀ ਤੁੱਟੀ ਨਾਰ ਮਰਦ, ਮਰਦ ਮਰਦਾਨੇ ਤੇਰਾ ਦਰਸ ਕੋਇ ਨਾ ਪਾਈਆ। ਹੱਥ ਕਸਾਈ ਸਭ ਨੇ ਫੜੀ ਕਰਦ, ਕਾਤਲ ਮਕਤੂਲ ਭਰਮ ਨਾ ਕੋਇ ਮੁਕਾਈਆ। ਦੀਨਾਂ ਅਨਾਥਾਂ ਕੋਈ ਨਾ ਵੰਡੇ ਦਰਦ, ਦੁਖੀਆਂ ਦੁੱਖ ਝੋਲੀ ਕੋਇ ਨਾ ਪਾਈਆ। ਸਾਰੇ ਵੇਖ ਹੋਏ ਅਸਚਰਜ, ਅਚਰਜ ਲੀਲਾ ਕੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਦਰਸਾਈਆ। ਅੱਗੇ ਹੋ ਕੇ ਜਾਣ ਗੁਰਦੇਵ, ਵਾਹ ਵਾਹ ਤੇਰੀ ਬੇਪਰਵਾਹੀਆ। ਅਸੀਂ ਲਾ ਕੇ ਆਏ ਸਾਚੀ ਸੇਵ, ਸੇਵਕ ਰੂਪ ਬਣਾਈਆ। ਤੇਰਾ ਧਾਮ ਦੱਸ ਕੇ ਆਏ ਇਕ ਨਿਹਕੇਵ, ਨਿਹਚਲ ਬੈਠਾ ਡੇਰਾ ਲਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਅੰਮ੍ਰਿਤ ਰਸ ਦੇਵੇ ਮੇਵ, ਵਸਤ ਅਮੋਲਕ ਇਕ ਵਰਤਾਈਆ। ਜਿਸ ਨੂੰ ਦਾਤਾ ਦਾਨੀ ਗਹਿਰ ਗੰਭੀਰ ਕਹਿੰਦੇ ਅਲਖ ਅਭੇਵ, ਅਗੰਮ ਅਥਾਹ ਅਗੋਚਰ ਇਕੋ ਨਜ਼ਰੀ ਆਈਆ। ਜਿਸ ਦੀ ਸਿਫ਼ਤ ਸਲਾਹ ਸਦਾ ਕਰੇ ਰਸਨਾ ਜਿਹਵ, ਜੀਵਣ ਜੁਗਤ ਜਗਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਦੇਣਾ ਦੇ ਚੁਕਾਈਆ। ਸ੍ਰੀ ਭਗਵਾਨ ਸਹਿਜ ਸੁਭਾਉ ਹੱਸਦਾ, ਬੀਸ ਇਕੀਸੀ ਖ਼ੁਸ਼ੀ ਮਨਾਈਆ। ਬੇਸ਼ਕ ਮੈਂ ਸਭ ਦੇ ਅੰਦਰ ਵਸਦਾ, ਘਟ ਘਟ ਡੇਰਾ ਲਾਈਆ। ਕੋਟਨ ਕੋਟਾਂ ਵਿਚੋਂ ਭਗਤ ਵਿਰਲੇ ਆਪਣਾ ਭੇਵ ਦੱਸਦਾ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਬਾਕੀ ਸਭ ਦੇ ਅੰਦਰ ਵੜ ਕੇ ਲੁਕਦਾ, ਲੱਭਿਆਂ ਹੱਥ ਕਿਸੇ ਨਾ ਆਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਏਸੇ ਕਾਰਨ ਤੁਹਾਨੂੰ ਪੁੱਛਦਾ, ਕਿਉਂ ਤੁਹਾਡੇ ਨਾਲੋਂ ਉਹਨਾਂ ਦੀ ਹੋਈ ਜੁਦਾਈਆ। ਜੋ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਜਾ ਕੇ ਝੁਕਦਾ, ਤਿਨ੍ਹਾਂ ਦਾ ਮੇਲ ਨਾ ਕੋਇ ਕਰਾਈਆ। ਅੰਦਰ ਵੜ ਕੇ ਕੂੜਾ ਬੂਟਾ ਜੜ੍ਹ ਕੋਈ ਨਾ ਪੁੱਟਦਾ, ਸਚ ਫੁਲਵਾੜੀ ਨਾ ਕੋਇ ਮਹਿਕਾਈਆ। ਕਲਜੁਗ ਭਰਿਆ ਵੇਖੋ ਦੁੱਖ ਦਾ, ਦਲਿਦ੍ਰ ਦਏ ਦੁਹਾਈਆ। ਕੋਝਿਆਂ ਕਮਲਿਆਂ ਕੋਇ ਨਾ ਪੁੱਛਦਾ, ਗ਼ਰੀਬਾਂ ਗਲੇ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਰਿਹਾ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣ ਕੇ ਹੋਏ ਚੁੱਪ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਪ੍ਰਭੂ ਵੇਖ ਅੰਧੇਰਾ ਘੁੱਪ, ਸਾਡੀ ਚਲੇ ਨਾ ਕੋਇ ਚਤੁਰਾਈਆ। ਕੂੜੀ ਕਿਰਿਆ ਕਲਜੁਗ ਜੀਵ ਕੀਤੇ ਬੇਮੁਖ, ਸਨਮੁਖ ਨਜ਼ਰ ਕੋਇ ਨਾ ਆਈਆ। ਤੈਨੂੰ ਭੁੱਲ ਕੇ ਪਾਵਣ ਦੁੱਖ, ਸਾਡੇ ਨਾਲੋਂ ਹੋਈ ਜੁਦਾਈਆ। ਕੋਈ ਨਾ ਫੜੇ ਕਿਸੇ ਦਾ ਸਗਨਾ ਵਾਲਾ ਗੁੱਟ, ਧੁਰ ਦਾ ਸੰਗ ਨਾ ਕੋਇ ਰਖਾਈਆ। ਸਭ ਦੀ ਅੰਤਰ ਆਤਮ ਲਿਵ ਗਈ ਛੁਟ, ਛੁਟਕੀ ਲਿਵ ਨਾ ਕੋਇ ਜੁੜਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸੇ ਬੁੱਤ, ਪੰਜ ਤਤ ਕੂੜ ਵਿਕਾਰਾ ਡੇਰਾ ਲਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਦੇ ਵਖਾਈਆ। ਸ੍ਰੀ ਭਗਵਾਨ ਦੀਨ ਦਿਆਲਾ, ਦਇਆਨਿਧ ਦਇਆ ਕਮਾਇੰਦਾ। ਸਭ ਨੂੰ ਦੇਵਾਂ ਇਕ ਅਹਿਵਾਲਾ, ਦੂਜਾ ਅੱਖਰ ਨਾ ਕੋਇ ਪੜ੍ਹਾਇੰਦਾ। ਪਤਿਪਰਮੇਸ਼ਵਰ ਆਦਿ ਜੁਗਾਦਿ ਸਦਾ ਰਖਵਾਲਾ, ਰੱਖਕ ਇਕੋ ਨਜਰੀਂ ਆਇੰਦਾ। ਸਚਖੰਡ ਵਸੇ ਸੱਚੀ ਧਰਮਸਾਲਾ, ਮੁਕਾਮੇ ਹਕ ਡੇਰਾ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਛੋਟੇ ਬੱਚੇ ਨੰਨ੍ਹੇ ਨੰਨ੍ਹੇ ਬਾਲਾ, ਲਾਲਨ ਆਪਣਾ ਹੁਕਮ ਮਨਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁਕਮੇ ਅੰਦਰ ਘਾਲਨ ਆਏ ਘਾਲਾ, ਸੇਵਕ ਸੇਵਾ ਸਾਚੀ ਸਚ ਕਰਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਲਿਖ ਕੇ ਆਏ ਜਹਾਨ, ਕਲਮ ਸ਼ਾਹੀ ਕਾਗ਼ਜ਼ ਵੰਡ ਵੰਡਾਇੰਦਾ। ਕੋਟਨ ਕੋਟ ਸਿਫ਼ਤੀ ਨਾਮ ਦੇ ਕੇ ਆਏ ਪੈਗ਼ਾਮ, ਪੀਰ ਪੈਗ਼ੰਬਰ ਸਿਫ਼ਤਾਂ ਨਾਲ ਸਲਾਹਿੰਦਾ। ਲੇਖਾ ਜਾਣੇ ਸ਼ਾਹ ਸੁਲਤਾਨ ਨੌਜਵਾਨ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਦ੍ਰਿੜਾਇੰਦਾ। ਅਬਿਨਾਸ਼ੀ ਕਰਤਾ ਕਹੇ ਸੁਣੋ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਸਮਝ ਕੋਇ ਨਾ ਆਈਆ। ਸ੍ਰੀ ਭਗਵਾਨ ਕਹੇ ਸੁਣੋ ਨਾਮ, ਅੰਡਜ ਜੇਰਜ ਉਤਭੁਜ ਸੇਤਜ ਭੇਵ ਕੋਇ ਨਾ ਪਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਕਹੇ ਸੁਣੋ ਰਾਮ, ਜੋ ਹਰ ਘਟ ਰਮਿਆ ਲੱਖ ਚੁਰਾਸੀ ਅੰਦਰ ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਪਤਿਪਰਮੇਸ਼ਵਰ ਕਹੇ ਸੁਣੋ ਧੁਰ ਦਾ ਕਾਹਨ, ਜੋ ਘਨ੍ਹਈਆ ਨਈਆ ਨੌਕਾ ਨਾਮ ਬੰਸਰੀ ਗ੍ਰਹਿ ਗ੍ਰਹਿ ਰਿਹਾ ਸੁਣਾਈਆ। ਸ਼ਾਹੋ ਭੂਪ ਕਹੇ ਸੁਣੋ ਅਮਾਮ, ਜੋ ਪੀਰ ਪੈਗ਼ੰਬਰਾਂ ਮੁੱਲਾਂ ਸ਼ੇਖ਼ਾਂ ਮੁਸਾਇਕਾਂ ਕਲਮਾ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਪੀਰ ਪੈਗ਼ੰਬਰ ਗੁਰੂ ਅਵਤਾਰ ਦੋਏ ਜੋੜ ਸਾਰੇ ਗਏ ਝੁਕ, ਪ੍ਰਭੂ ਚਰਨ ਕਵਲ ਧਿਆਨ ਲਗਾਈਆ। ਕਲਜੁਗ ਅੰਤਮ ਸਾਡਾ ਪੈਂਡਾ ਗਿਆ ਮੁੱਕ, ਅੱਗੇ ਪੰਧ ਨਾ ਕੋਇ ਵਖਾਈਆ । ਤੇਰੇ ਦਰ ਤੇ ਸਾਰੇ ਬੈਠੇ ਹੋ ਸਨਮੁਖ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਤੂੰ ਸਾਹਿਬ ਸੁਲਤਾਨ ਸ੍ਰੀ ਭਗਵਾਨ ਸ਼ਬਦ ਦੁਲਾਰਾ ਇਕੋ ਭੇਜ ਆਪਣਾ ਸੁਤ, ਸਤਿ ਸਤਿਵਾਦੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਬਣਤ ਦੇ ਬਣਾਈਆ। ਸ੍ਰੀ ਭਗਵਾਨ ਕਹੇ ਸੁਣੋ ਸੰਦੇਸ਼, ਸੱਦਾ ਇਕ ਜਣਾਈਆ। ਉਹ ਵੇਖੋ ਦਰ ਤੇ ਆਏ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਨਿਉਂ ਨਿਉਂ ਸੀਸ ਨਿਵਾਈਆ । ਕਰੋੜ ਤੇਤੀਸਾ ਨੇਤਰ ਨੈਣ ਨੀਰ ਵਹਾ ਕਰੇ ਆਦੇਸ, ਸੁਰਪਤ ਇੰਦ ਰਿਹਾ ਕੁਰਲਾਈਆ। ਚਾਰੋਂ ਕੁੰਟ ਵੇਖ ਕੂੜੀ ਖੇਡ, ਧੀਰਜ ਸਕੇ ਨਾ ਕੋਇ ਧਰਾਈਆ। ਮੁੱਲਾਂ ਸ਼ੇਖਾਂ ਮੁਸਾਇਕਾਂ ਕੋਈ ਨਾ ਸੁਣੇ ਹਦਾਇਤ, ਹਾਜ਼ਰ ਹੋ ਕੇ ਹੁਕਮ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਪ੍ਰਭ ਆਪਣਾ ਖੇਲ ਰਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਸਚ ਨਾ ਕੋਈ ਸੱਯਦਾ, ਧੂੜੀ ਟਿੱਕਾ ਖ਼ਾਕ ਨਾ ਕੋਇ ਰਮਾਈਆ। ਪਰਮ ਪੁਰਖ ਬਣੇ ਕੋਈ ਨਾ ਬਰਦਾ, ਗ਼ੁਲਾਮ ਨਫ਼ਰ ਸਾਰੇ ਘਰ ਘਰ ਇਕ ਦੂਜੇ ਦੇ ਨਜ਼ਰੀ ਆਈਆ। ਅੰਦਰੋਂ ਸਾਫ਼ ਗੁਸਤਾਖ਼ ਕਿਸੇ ਨਾ ਹੋਇਆ ਹਿਰਦਾ, ਹਰਦਮ ਹਰਿ ਹਰਿ ਧਿਆਨ ਨਾ ਕੋਇ ਲਗਾਈਆ। ਅੰਤਰ ਝਿਰਨਾ ਨਾ ਵੇਖੇ ਕਿਸੇ ਦਾ ਝਿਰਦਾ, ਬੂੰਦ ਸਵਾਂਤੀ ਨਾ ਕਿਸੇ ਟਪਕਾਈਆ। ਕਾਇਆ ਮੰਦਰ ਅੰਦਰ ਸਚ ਮਨਾਰੇ ਚੜ੍ਹ ਕੇ ਕੋਈ ਨਾ ਵੇਖਿਆ ਫਿਰਦਾ, ਬੰਦ ਕਿਵਾੜੀ ਕੁੰਡਾ ਕੋਇ ਨਾ ਲਾਹੀਆ। ਸਾਚੀ ਸੇਜਾ ਬਹਿ ਕੇ ਆਤਮ ਰਸ
ਮਾਣੇ ਕੋਈ ਨਾ ਪਿਰ ਦਾ, ਕੂੜੀ ਕਿਰਿਆ ਸੇਜ ਸਰਬ ਹੰਢਾਈਆ। ਦਰਸ ਪਾਇਆ ਨਾ ਕਿਸੇ ਘਰ ਥਿਰ ਦਾ, ਰਸਨਾ ਗਾ ਗਾ ਸਾਰੇ ਰਹੇ ਸੁਣਾਈਆ। ਵੇਰਵਾ ਕਿਸੇ ਨਾ ਕਰਿਆ ਨਿਰਵੈਰ ਨਿਰਾਕਾਰ ਨਿਰੰਕਾਰ ਨਿਰ ਦਾ, ਸਰਗੁਣ ਬੁਧ ਮਤ ਮਨ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਧੁਰ ਦਾ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰੀ ਓਟ, ਓੜਕ ਇਕ ਧਿਆਨ ਲਗਾਈਆ। ਸਾਡੀ ਚਲੇ ਨਾ ਕੋਈ ਸੋਚ, ਸੋਚ ਸਮਝ ਨਾ ਕੋਈ ਰਖਾਈਆ। ਤੂੰ ਮਾਲਕ ਖ਼ਾਲਕ ਨਿਰਵੈਰ ਪੁਰਖ ਅਗੰਮੀ ਜੋਤ, ਘਰ ਘਰ ਤੇਰਾ ਨੂਰ ਰੁਸ਼ਨਾਈਆ। ਤੇਰਾ ਖੇਲ ਬ੍ਰਹਿਮੰਡ ਖੰਡ ਪੁਰੀ ਲੋਅ ਕੋਟਨ ਕੋਟ, ਧਰਤ ਧਵਲ ਜ਼ਿਮੀਂ ਆਸਮਾਨ ਤੇਰਾ ਲਹਿਣਾ ਦੇਣਾ ਚੌਦਾਂ ਤਬਕ ਚੌਦਾਂ ਲੋਕ, ਚੌਦਾਂ ਵਿਦਿਆ ਸਾਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰੀ ਛਾਇਆ, ਸਿਰ ਆਪਣਾ ਹੱਥ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਹੁਕਮੇ ਅੰਦਰ ਸੇਵ ਕਮਾਇਆ, ਸਿਰ ਸਕੇ ਨਾ ਕੋਇ ਉਠਾਈਆ। ਤ੍ਰੈਗੁਣ ਮਾਇਆ ਭੱਜੇ ਵਾਹੋ ਦਾਹਿਆ, ਪੰਜ ਤਤ ਕਾਇਆ ਰਚਨ ਰਚਾਇਆ, ਪੰਜ ਦਸ ਪੰਝੀ ਵੰਡ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅੱਠਾਂ ਤੱਤਾਂ ਜੋੜ ਜੁੜਾਇਆ, ਨੌ ਦਰ ਰਾਹ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਾਇਆ ਗੜ੍ਹ ਬੰਕ ਸੁਹਾਇਆ, ਮਹੱਲ ਅਟਲ ਵੱਜੇ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਘਰ ਵਿਚ ਘਰ ਇਕ ਪਰਗਟਾਇਆ, ਛੱਪਰ ਛੰਨ ਨਾ ਕੋਇ ਛੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੀਵਾ ਬਾਤੀ ਕਮਲਾਪਾਤੀ ਇਕ ਜਗਾਇਆ, ਜੋਤੀ ਜੋਤ ਕਰੇ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤਾਲ ਤਲਵਾੜਾ ਇਕ ਵਜਾਇਆ, ਅਨਹਦ ਨਾਦੀ ਨਾਦ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਚ, ਸਚ ਤੇਰੀ ਵਡਿਆਈਆ। ਕਾਇਆ ਮਾਟੀ ਭਾਂਡੇ ਵੇਖੇ ਕੱਚ, ਸਾਢੇ ਤਿੰਨ ਹੱਥ ਸੋਹਣੀ ਬਣਤ ਬਣਾਈਆ। ਮਨ ਮਨੂਆ ਵਿਚ ਰਿਹਾ ਨੱਚ, ਦਹਿ ਦਿਸ਼ਾ ਉਠ ਉਠ ਧਾਈਆ। ਜੋ ਮਾਰਗ ਅਸੀਂ ਆਏ ਦੱਸ, ਕਲਜੁਗ ਜੀਵ ਗਏ ਭੁਲਾਈਆ। ਅੰਤਰ ਅੰਤਰ ਮਿਲੇ ਕਿਸੇ ਨਾ ਸਾਥ, ਸਭ ਤੋਂ ਹੋਈ ਜੁਦਾਈਆ। ਅੱਖਰਾਂ ਵਾਲਾ ਪੜ੍ਹ ਪੜ੍ਹ ਥੱਕੇ ਪਾਠ, ਨਿਰਅੱਖਰ ਭੇਵ ਨਾ ਕੋਇ ਖੁਲ੍ਹਾਈਆ। ਪਤਣਾਂ ਉਤੇ ਬਹਿ ਬਹਿ ਆਏ ਘਾਟ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਦਰੋਹੀ ਖ਼ੁਦਾ ਦੀ ਸਾਡੀ ਮੁੱਕੀ ਵਾਟ, ਪੀਰ ਪੈਗ਼ੰਬਰ ਸੀਸ ਝੁਕਾਈਆ। ਗੁਰ ਅਵਤਾਰ ਕਹਿਣ ਪ੍ਰਭ ਤੂੰ ਸਾਹਿਬ ਸਦਾ ਸਾਖਿਆਤ, ਸੱਜਣ ਸਖਾ ਇਕ ਅਖਵਾਈਆ। ਅਸੀਂ ਲੇਖਾ ਲਿਖ ਕੇ ਆਏ ਕਲਮ ਦਵਾਤ, ਭਵਿਖਤਾਂ ਵਿਚ ਸ਼ਹਾਦਤ ਏਕਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਆਵੇ ਕਮਲਾਪਾਤ, ਪਤਿਪਰਮੇਸ਼ਵਰ ਫੇਰਾ ਪਾਈਆ। ਜਿਸ ਦੀ ਸਭ ਤੋਂ ਵੱਖਰੀ ਨਿਰਾਲੀ ਜ਼ਾਤ, ਰੂਪ ਰੰਗ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਦੇ ਵਖਾਈਆ। ਸ੍ਰੀ ਭਗਵਾਨ ਕਹੇ ਤੱਕੋ ਜ਼ਿਮੀਂ ਆਸਮਾਨ, ਰਵ ਸਸ ਮੰਡਲ ਮੰਡਪ ਰਿਹਾ ਕੁਰਲਾਈਆ। ਵਿਸ਼ਨ ਬ੍ਰਹਮਾ ਸ਼ਿਵ ਸਾਰੇ ਕੁਰਲਾਣ, ਹਰਿ ਕਾ ਭੇਵ ਕੋਇ ਨਾ ਪਾਈਆ। ਪੜ੍ਹਿਆਂ ਕਿਸੇ ਨਾ ਆਇਆ ਗਿਆਨ, ਗੁਣੀਆਂ ਸਮਝ ਕੋਇ ਨਾ ਆਈਆ। ਚਾਰ ਕੁੰਟ ਮਨ ਵਾਸਨਾ ਭੱਜੇ ਸਵਾਨ,
ਉਠ ਉਠ ਦਹਿ ਦਿਸ਼ ਧਾਈਆ। ਕਾਇਆ ਮੰਦਰ ਖੋਜੇ ਨਾ ਕੋਇ ਮਕਾਨ, ਮਕਬਰਿਆਂ ਜਾ ਜਾ ਸੀਸ ਨਿਵਾਈਆ। ਘਰ ਸਵਾਮੀ ਕਿਸੇ ਨਾ ਮਿਲਿਆ ਆਣ, ਜੰਗਲ ਜੂਹ ਉਜਾੜ ਪਹਾੜ ਢੂੰਡਣ ਮੂਰਖ ਸਮਝ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਸਿਖਿਆ ਦੇ ਕੇ ਆਏ ਜਹਾਨ, ਜਹਾਲਤ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗਹਿਰ ਗੰਭੀਰ ਬੇਨਜ਼ੀਰ ਲਾਤਸਵੀਰ, ਤਦਬੀਰ ਆਪਣੀ ਇਕ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤ ਸਾਰੇ ਦੇ ਦਿਉ ਅਸਤੀਫ਼ਾ, ਮਾਲਕ ਨਜ਼ਰ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਲੱਖ ਚੁਰਾਸੀ ਆਪਣਾ ਵੇਖੇ ਆਪ ਬਾਗ਼ੀਚਾ, ਨਵ ਨੌ ਚਾਰ ਖੋਜ ਖੁਜਾਈਆ । ਸਾਚਾ ਨਾਮ ਸਾਚਾ ਕਲਮਾ ਕਾਇਨਾਤ ਸ੍ਰਿਸ਼ਟ ਸਬਾਈ ਦੇਵੇ ਇਕ ਹਦੀਸਾ, ਹਜ਼ਰਤ ਹੋ ਕੇ ਕਰੇ ਪੜ੍ਹਾਈਆ। ਭੇਵ ਚੁਕਾਏ ਰਾਓ ਰੰਕਾਂ ਊਚਾਂ ਨੀਚਾਂ, ਜ਼ਾਤ ਪਾਤ ਵਰਨ ਬਰਨ ਰਹਿਣ ਕੋਇ ਨਾ ਪਾਈਆ। ਮਾਣ ਦਵਾਏ ਹਸਤ ਕੀਟਾਂ, ਧਾਮ ਵਖਾਏ ਇਕ ਅਨਡੀਠਾ, ਤ੍ਰੈਗੁਣ ਅਗਨੀ ਨਾ ਤਪੇ ਅੰਗੀਠਾ, ਅੰਮ੍ਰਿਤ ਜਾਮ ਦਏ ਪਿਆਈਆ। ਸਤਿਜੁਗ ਚਲਾਏ ਆਪਣੀ ਰੀਤਾ, ਨਾਤਾ ਛੁੱਟੇ ਮੰਦਰ ਮਸੀਤਾ, ਇਕੋ ਢੋਲਾ ਗਾਉਣਾ ਗੀਤਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਕਾਇਆ ਤਤ ਕਰੇ ਠਾਂਡਾ ਸੀਤਾ, ਮਿੱਠਾ ਕੌੜਾ ਹੋਵੇ ਰੀਠਾ, ਅੰਮ੍ਰਿਤ ਰਸ ਇਕ ਭਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਹੁਕਮ ਆਪ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦਵਾਰੇ ਦਿਉ ਦਰਖ਼ਾਸਤ, ਬੇਨੰਤੀ ਆਪਣੀ ਇਕ ਸੁਣਾਈਆ। ਸਾਡਾ ਲਹਿਣਾ ਦੇਣਾ ਹੋਵੇ ਬਰਖ਼ਾਸਤ, ਲੋਕਮਾਤ ਹੁਕਮ ਰਹਿਣ ਕੋਇ ਨਾ ਪਾਈਆ। ਅਸੀਂ ਪ੍ਰਭ ਦੇ ਸਹਾਰੇ ਆਏ ਮਾਰਫ਼ਤ, ਮਹਿਬੂਬ ਦਾ ਹੁਕਮ ਮਾਤ ਸੁਣਾਈਆ। ਪਤਿਪਰਮੇਸ਼ਵਰ ਦੀ ਕਰਾਕੇ ਗਏ ਤੁਆਰਫ਼, ਧੁਰ ਦਾ ਰਾਗ ਅਲਾਈਆ । ਅੰਤਮ ਸਾਰੇ ਹੋਏ ਆਜਿਜ਼, ਸਿਰ ਸਕੇ ਨਾ ਕੋਇ ਉਠਾਈਆ। ਹੁਕਮੇ ਅੰਦਰ ਦੱਸੀ ਇਬਾਦਤ, ਲੋਕਮਾਤ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਆਪੇ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਿਖ ਕੇ ਦਿਓ ਆਪਣੀ ਅਰਜ਼, ਆਰਜ਼ੂ ਇਕ ਜਣਾਈਆ। ਕਲਜੁਗ ਜੀਵ ਕੋਈ ਨਾ ਸਕੇ ਵਰਜ, ਭੈ ਭਉ ਨਾ ਕੋਇ ਰਖਾਈਆ। ਦੁਖੀਆਂ ਵੰਡੇ ਕੋਈ ਨਾ ਦਰਦ, ਦੀਨਾਂ ਗਲੇ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਰਿਹਾ ਸੁਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅੰਤਰ ਆਈ ਚਿੰਦ, ਇਕੋ ਧਿਆਨ ਲਗਾਈਆ। ਕੀ ਸਾਹਿਬ ਹੁਕਮ ਦੇਵੇਂ ਬਖ਼ਸ਼ਿੰਦ, ਸ਼ਾਹ ਸੁਲਤਾਨ ਰਿਹਾ ਸੁਣਾਈਆ। ਗਹਿਰ ਗੰਭੀਰ ਅੱਗੋਂ ਬੋਲਿਆ ਗੁਰ ਗੋਬਿੰਦ, ਸੂਰਬੀਰ ਅੱਖ ਖੁਲ੍ਹਾਈਆ। ਪੁਰਖ ਅਕਾਲ ਦੀਨ ਦਿਆਲ ਮੈਂ ਤੇਰੀ ਅਨਾਦੀ ਬਿੰਦ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਮੈਂ ਤੇਰਾ ਅੰਮ੍ਰਿਤ ਰਸ ਪੀਤਾ ਸਾਗਰ ਸਿੰਧ, ਜੋ ਜਗਤ ਅੰਧੇਰੀ ਸੰਧਿਆ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਧੁਰ ਸੰਦੇਸ਼ ਦਿਆਂ ਸੁਣਾਈਆ। ਗੋਬਿੰਦ ਕਿਹਾ ਸੁਣ ਭਗਵਾਨ, ਇਕੋ ਵਾਰ ਜਣਾਈਆ। ਤੇਰਾ ਮੇਰਾ ਇਕ ਨਿਸ਼ਾਨ, ਦੂਜਾ ਨਜ਼ਰ ਕੋਇ ਨਾ ਆਈਆ। ਮਾਛੂਵਾੜਾ ਵਕਤ ਪਹਿਚਾਨ, ਸੂਲਾਂ ਸੇਜ ਸੁਹਾਈਆ। ਦਿਤਾ ਸੁਨੇਹੜਾ ਹਰਿ ਫ਼ਰਮਾਨ, ਧੁਰ ਦੀ ਧਾਰ ਜਣਾਈਆ । ਗੋਦੀ ਚੁੱਕ ਕੇ ਕਿਹਾ ਮੇਰੇ ਬਾਲ ਅੰਞਾਣ, ਲਾਲ ਤੇਰੀ ਵਡਿਆਈਆ। ਤੈਨੂੰ ਥੋੜਾ ਰੱਖਾਂ ਆਪਣੇ ਨਾਲ, ਦੋ
ਜਹਾਨ ਨਾ ਹੋਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਵਿਚ ਰਖਾਈਆ। ਗੋਬਿੰਦ ਕਹੇ ਪ੍ਰਭ ਮੇਰੀ ਸਧਰ, ਇਕੋ ਵਾਰ ਜਣਾਈਆ । ਤੂੰ ਠਾਕਰ ਹੋ ਕੇ ਕਰੀਂ ਅਦਲ, ਮੈਂ ਸੇਵਕ ਹੋ ਕੇ ਸੇਵ ਕਮਾਈਆ। ਕਲਜੁਗ ਕੂੜੀ ਕਿਰਿਆ ਦਈਏ ਬਦਲ, ਬਦਲਾ ਚੁੱਕੇ ਸਰਬ ਲੋਕਾਈਆ । ਸਭ ਦੇ ਅੰਦਰੋਂ ਕੂੜੀ ਕਿਰਿਆ ਨਾਮ ਖੰਡੇ ਨਾਲ ਕਰੀਏ ਕਤਲ, ਸੀਸ ਧੜ ਅੱਡ ਨਾ ਕੋਇ ਕਰਾਈਆ। ਮਾਰਗ ਭੁੱਲਿਆਂ ਇਹਨਾਂ ਦੱਸੀਏ ਪਿਛਲਾ ਵਤਨ, ਜਿਸ ਘਰ ਤੋਂ ਵਿਛੜ ਕੇ ਹੋਈ ਜੁਦਾਈਆ। ਇਹ ਗੁਰਮੁਖ ਲਾਲ ਰੰਗੀਲੇ ਰਤਨ, ਰੱਤੀ ਰੱਤ ਰੰਗ ਨਾਲ ਰੰਗਾਈਆ। ਤੇਰੀ ਪ੍ਰੀਤੀ ਪ੍ਰੇਮ ਅੰਦਰ ਮਗਨ, ਦੂਜੀ ਲਿਵ ਨਾ ਕੋਇ ਰਖਾਈਆ। ਸਚ ਦਵਾਰਾ ਹਰਿ ਨਿਰੰਕਾਰਾ ਧੁਰ ਦਰਬਾਰਾ ਮਹੱਲ ਅਟਲ ਉਚ ਅਗੰਮ ਅਥਾਹ ਲੰਘਣ, ਅੱਗੇ ਸਕੇ ਨਾ ਕੋਇ ਅਟਕਾਈਆ। ਦਰ ਦਰਵੇਸ਼ ਨਰ ਨਰੇਸ਼ ਵਸਤ ਅਮੋਲਕ ਤੇਰੇ ਘਰ ਚੋਂ ਮੰਗਣ, ਖ਼ਾਲੀ ਝੋਲੀ ਅੱਗੇ ਡਾਹੀਆ। ਨਾਮ ਪਦਾਰਥ ਪਾ ਦੇ ਧੁਰ ਦਾ ਸਗਣ, ਸਗਲੀ ਚਿੰਤਾ ਦੇ ਮਿਟਾਈਆ। ਨੇਤਰ ਨਾਮ ਨਿਧਾਨ ਛੁਹਾਵੇ ਕਜਲ, ਦੁਰਮਤ ਮੈਲ ਧੁਆਈਆ। ਤੂੰ ਆਦਿ ਜੁਗਾਦੀ ਸਭ ਦਾ ਸੱਚਾ ਸੱਜਣ, ਸਾਧ ਸੰਤ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੋਬਿੰਦ ਕਹੇ ਸੁਣ ਮੇਰੇ ਬਾਪ, ਪਿਤਾ ਪੁਰਖ ਅਕਾਲ ਜਣਾਈਆ। ਇਕੋ ਦੱਸ ਸ੍ਰਿਸ਼ਟ ਸਬਾਈ ਜਾਪ, ਧੁਰ ਦਾ ਨਾਮ ਆਪ ਦ੍ਰਿੜਾਈਆ। ਤ੍ਰੈਗੁਣ ਮਾਇਆ ਮੇਟ ਤੀਨੋ ਤਾਪ, ਪੰਜ ਤਤ ਅਗਨੀ ਦੇ ਬੁਝਾਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਇਕ ਤੇਰੀ ਸਰਨਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਸਾਰੇ ਗਏ ਆਖ, ਕਲਜੁਗ ਅੰਤਮ ਆਵੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਬਣਾ ਇਕ ਜਮਾਤ, ਧੁਰ ਦੀ ਪੱਟੀ ਸਚ ਪੜ੍ਹਾਈਆ। ਗੋਬਿੰਦ ਕਹੇ ਮੈਂ ਅਸਤੀਫ਼ਾ ਕਦੇ ਨਾ ਲਿਖਦਾ, ਹੱਥ ਨਾ ਤੇਰੇ ਫੜਾਈਆ। ਪ੍ਰਭੂ ਮੈਂ ਰਾਖਾ ਉਸ ਸਿੱਖ ਦਾ, ਜੋ ਤੇਰੇ ਚਰਨ ਧਿਆਨ ਲਗਾਈਆ। ਮੈਂ ਬਿਨ ਅੱਖਾਂ ਜਗਤ ਦਿਸਦਾ, ਅੰਦਰ ਵੜ ਵੜ ਦਰਸ ਦਿਖਾਈਆ। ਨਾਤਾ ਜੋੜ ਕੇ ਪਿਓ ਪੁੱਤ ਦਾ, ਪਿਤਾ ਪੂਤ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਲਿਖਾਈਆ। ਗੋਬਿੰਦ ਕਹੇ ਮੇਰਾ ਇਨਕਾਰ, ਪ੍ਰਭ ਸਚ ਦੇਣਾ ਸੁਣਾਈਆ। ਮੇਰਾ ਭਗਤਾਂ ਨਾਲ ਪਿਆਰ, ਗੁਰਮੁਖਾਂ ਆਪ ਵਧਾਈਆ। ਗੁਰਸਿਖਾਂ ਘਰ ਬਾਰ, ਗ੍ਰਹਿ ਗ੍ਰਹਿ ਡੇਰਾ ਲਾਈਆ। ਸਾਢੇ ਤਿੰਨ ਹੱਥ ਖੋਲ੍ਹ ਕਿਵਾੜ, ਜੋਤੀ ਜੋਤ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮੇਰਾ ਲੇਖਾ ਆਪਣੇ ਨਾਲ ਰਖਾਈਆ। ਗੋਬਿੰਦ ਕਹੇ ਮੈਂ ਨਹੀਂ ਗੁਸਤਾਖ, ਖ਼ੁਸ਼ੀਆਂ ਨਾਲ ਜਣਾਇੰਦਾ। ਕਲਜੁਗ ਅੰਤਮ ਸਦੀ ਵੀਹਵੀਂ ਜਨ ਭਗਤਾਂ ਜਨਮ ਜਨਮ ਕਰਨਾ ਮੁਆਫ਼, ਮਿਹਰ ਨਜ਼ਰ ਉਠਾਈਆ। ਫੜ ਕੇ ਬਾਹੋਂ ਤੋਰਨਾ ਸਾਥ, ਸਗਲਾ ਸੰਗ ਬਣਾਈਆ। ਤੇਰਾ ਮੇਰਾ ਦੱਸਣਾ ਜਾਪ, ਦੂਜੀ ਅਵਰ ਨਾ ਕੋਈ ਪੜ੍ਹਾਈਆ। ਜੋ ਨਾਨਕ ਨਿਰਗੁਣ ਗਿਆ ਆਖ, ਗੋਬਿੰਦ ਅੰਤ ਅੰਤ ਸੁਣਾਈਆ। ਜਿਸ ਭਵਿਖਤ ਨੂੰ ਕੋਈ ਨਾ ਸਕਿਆ ਵਾਚ, ਗਿਆਨੀ ਧਿਆਨੀ ਸਮਝ ਕਿਸੇ ਨਾ ਆਈਆ। ਜੋ ਲਿਖਿਆ ਜਾਏ ਨਾ ਕਲਮ ਦਵਾਤ, ਕਾਗ਼ਜ਼ ਉਤੇ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ੍ਰੀ ਭਗਵਾਨ ਤੇਰੀ ਆਸ ਰਖਾਈਆ। ਸ੍ਰੀ ਭਗਵਾਨ ਕਹੇ ਸ਼ਾਬਾਸ਼, ਸੀਸ
ਤੇਰੇ ਹੱਥ ਟਿਕਾਈਆ। ਤੇਰੇ ਨਾਲ ਮੇਰੀ ਆਸ, ਆਸ ਨਾਲ ਖ਼ਾਹਿਸ਼, ਖ਼ਾਹਿਸ਼ ਨਾਲ ਸਵਾਸ ਵੱਜੇ ਵਧਾਈਆ। ਗੋਬਿੰਦ ਤੇਰਾ ਬੂਟਾ ਕਦੇ ਨਾ ਹੋਵੇ ਨਾਸ, ਫੁੱਲ ਡਾਲ੍ਹੀ ਪੱਤ ਪਤਿਪਰਮੇਸ਼ਵਰ ਆਪ ਮਹਿਕਾਈਆ। ਤੇਰੇ ਭਗਤ ਸੁਹੇਲੇ ਗੁਰੂ ਗੁਰ ਚੇਲੇ ਸਦਾ ਰੱਖਾਂ ਸਾਥ, ਸਗਲਾ ਸੰਗ ਬਣਾਈਆ। ਇਕੋ ਦੱਸ ਕੇ ਆਤਮ ਪਰਮਾਤਮ ਜਾਪ, ਜੀਵਣ ਜੁਗਤ ਦਿਆਂ ਜਣਾਈਆ। ਰੂਹ ਬੁੱਤ ਦੋਵੇਂ ਕਰਕੇ ਪਾਕ, ਸੁਰਤੀ ਸ਼ਬਦ ਵਿਚ ਸਮਾਈਆ। ਜਿਸ ਦਾ ਕਦੇ ਨਾ ਹੋਵੇ ਨਾਸ, ਸੋ ਨਾਸਤਕਾਂ ਦਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰੀ ਕਰਨਹਾਰਾ ਖ਼ਾਹਿਸ਼, ਖ਼ਾਲਸ ਆਪਣਾ ਰੰਗ ਰੰਗਾਈਆ। ਖ਼ਾਲਸ ਰੰਗੇ ਰੰਗ ਰਾਤਾ, ਰੰਗਣਹਾਰਾ ਇਕ ਅਖਵਾਈਆ। ਪਰਮ ਪੁਰਖ ਪ੍ਰਭ ਸਰਬ ਵਿਧਾਤਾ, ਬਿਧ ਆਪਣੀ ਦਏ ਜਣਾਈਆ। ਜਨ ਭਗਤਾਂ ਨਿਰਗੁਣ ਨਿਰਗੁਣ ਜੋੜ ਕੇ ਨਾਤਾ, ਸਰਗੁਣ ਸਰਗੁਣ ਵੇਖ ਵਖਾਈਆ। ਦੀਆ ਬਾਤੀ ਕਰ ਪਰਕਾਸ਼ਾ, ਜੋਤੀ ਜਾਤਾ ਕਰੇ ਰੁਸ਼ਨਾਈਆ। ਲੇਖਾ ਜਾਣ ਪਵਣ ਸਵਾਸਾ, ਉਨੰਜਾ ਪਵਣਾਂ ਡੇਰਾ ਢਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਪ੍ਰਭੂ ਤੇਰੇ ਉਤੇ ਇਕ ਭਰਵਾਸਾ, ਤੇਰੀ ਭਾਵੀ ਭਾਣੇ ਵਿਚ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਵੇਖਣਾ ਸਾਚਾ ਘਰ, ਸਚਖੰਡ ਨਿਵਾਸੀ ਪੜਦਾ ਲਾਹੀਆ । ਗੋਬਿੰਦ ਕਹੇ ਮੈਂ ਤੇਰਾ ਬੱਚਾ, ਬਚਪਨ ਤੇਰੀ ਝੋਲੀ ਪਾਈਆ। ਤੇਰਾ ਬਚਨ ਸੁਣਾਵਾਂ ਸੱਚਾ, ਸਚ ਸਚ ਦਿਆਂ ਸੁਣਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚਾ, ਸੰਬਲ ਨਗਰ ਖੇਲ ਵਖਾਈਆ। ਜਿਸ ਦਾ ਕਿਸੇ ਨਾ ਲੱਗਾ ਪਤਾ, ਪਤਰੀ ਵਾਚ ਕੇ ਵੰਡ ਨਾ ਕੋਇ ਵੰਡਾਈਆ। ਜਗਤ ਨੇਤਰ ਨਜ਼ਰ ਨਾ ਆਇਆ ਅੱਖਾਂ, ਲੱਖ ਚੁਰਾਸੀ ਅੱਖ ਨਾ ਕੋਇ ਖੁਲ੍ਹਾਈਆ। ਮੈਂ ਕੁੱਲੀ ਵਸਾਂ ਕਦੇ ਨਾ ਕੱਖਾਂ, ਮਹੱਲਾਂ ਵਿਚ ਨਾ ਡੇਰਾ ਲਾਈਆ । ਜਨ ਭਗਤਾਂ ਅੰਦਰ ਪ੍ਰੇਮ ਪ੍ਰੀਤੀ ਨਾਲ ਹੱਸਾਂ, ਹਸਤੀ ਵਿਚ ਆਪਣੀ ਹਸਤੀ ਦਿਆਂ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਉ ਗੁਰ ਅਵਤਾਰ ਵੇਖੋ ਅਜਬ ਨਜ਼ਾਰਾ, ਹਰਿ ਕਰਤਾ ਆਪ ਵਖਾਈਆ। ਜਿਨ੍ਹਾਂ ਮਿਲਿਆ ਪ੍ਰੀਤਮ ਪਿਆਰਾ, ਪਤਿਪਰਮੇਸ਼ਵਰ ਬੇਪਰਵਾਹੀਆ। ਤਿਨ੍ਹਾਂ ਦੇ ਅੰਦਰ ਨਾਮ ਖ਼ੁਮਾਰਾ, ਖ਼ੁਸ਼ੀਆਂ ਰੰਗ ਚੜ੍ਹਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਕਾਤਬ ਚਲੇ ਨਾ ਕੋਇ ਚਤੁਰਾਈਆ। ਸੋ ਸਾਹਿਬ ਸੁਲਤਾਨ ਦਾ ਬੋਲਣ ਇਕ ਜੈਕਾਰਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਤਿਨ੍ਹਾਂ ਮਿਲਿਆ ਵਡ ਭੰਡਾਰਾ, ਅਤੋਟ ਅਤੁਟ ਵਰਤਾਈਆ। ਉਹ ਕਲਜੁਗ ਪਾਰ ਕਰਨ ਕਿਨਾਰਾ, ਅਧਵਿਚਕਾਰ ਨਾ ਕੋਇ ਅਟਕਾਈਆ। ਜਗਤ ਮਿਟਿਆ ਧੂੰਆਂਧਾਰਾ, ਸਚ ਪਰਕਾਸ਼ ਇਕੋ ਨੂਰ ਰੁਸ਼ਨਾਈਆ। ਦੋਏ ਜੋੜ ਸਮਰਥ ਸਵਾਮੀ ਕਰਕੇ ਨਿਮਸਕਾਰਾ, ਦੂਸਰ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡਾ ਦਏ ਵਖਾਈਆ। ਘਰ ਠਾਂਡਾ ਹਰਿ ਦਰਬਾਰਾ, ਧੁਰ ਦਰਬਾਰੀ ਆਪ ਵਖਾਇੰਦਾ। ਜਿਸ ਗ੍ਰਹਿ ਵਸੇ ਨਰ ਨਿਰੰਕਾਰਾ, ਨਿਰਗੁਣ ਆਸਣ ਲਾਇੰਦਾ। ਦੀਆ ਬਾਤੀ ਇਕ ਉਜਿਆਰਾ, ਤੇਲ ਬਾਤੀ ਨਾ ਕੋਇ ਟਿਕਾਇੰਦਾ। ਸ਼ਬਦ ਅਗੰਮੀ ਵੱਜੇ ਨਗਾਰਾ, ਨੌਬਤ ਆਪਣਾ ਨਾਮ ਸੁਣਾਇੰਦਾ। ਅੰਮ੍ਰਿਤ ਭਰਿਆ ਰਸ ਭੰਡਾਰਾ, ਨਿਜਰ ਝਿਰਨਾ ਇਕ ਝਿਰਾਇੰਦਾ। ਜਨ ਭਗਤਾਂ ਕਰ ਪਿਆਰਾ, ਸਚ ਪ੍ਰੀਤੀ ਇਕ ਵਖਾਇੰਦਾ। ਸਦੀ ਚੌਧਵੀਂ ਮੁਰੀਦ ਮੁਰਸ਼ਦ ਇਕ ਦੂਜੇ ਦਾ ਕਰਨ ਦੀਦਾਰਾ, ਦੀਦ ਈਦ ਚੰਦ ਨੈਣ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਘਰ ਪਰਮੇਸ਼ਵਰ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਸਲਾਹ, ਸਾਹ ਸਾਹ ਜਣਾਈਆ। ਕਲਜੁਗ ਅੰਤਮ ਬਣ ਪ੍ਰਭੂ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਕੂੜੀ ਕਿਰਿਆ ਪਾਰ ਕਰਾ, ਗਹਿਰ ਗੰਭੀਰ ਤੇਰੀ ਸਰਨਾਈਆ । ਸਤਿਜੁਗ ਸੱਚਾ ਮਾਰਗ ਲਾ, ਜਨ ਭਗਤ ਆਪ ਪਰਗਟਾਈਆ। ਕਾਗੋਂ ਹੰਸ ਬਣਾ, ਸੋਹੰ ਮਾਣਕ ਮੋਤੀ ਚੋਗ ਇਕੋ ਮੁਖ ਵਖਾਈਆ। ਧੁਰ ਦੀ ਗੋਦ ਇਕੋ ਆਪ ਬਹਾ, ਬਾਹਰ ਸਕੇ ਨਾ ਕੋਇ ਕਢਾਈਆ। ਸਭ ਦਾ ਹਿਰਦਾ ਸੋਧ ਸਾਚੀ ਬੂਝ ਦਏ ਬੁਝਾ, ਬੁਧ ਬਿਬੇਕ ਕਰਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਤੇਰਾ ਜਪਣ ਇਕੋ ਨਾਂ, ਹਿੰਦੂ ਮੁਸਲਿਮ ਸਿੱਖ ਈਸਾਈ ਮਜ਼੍ਹਬਾਂ ਵਿਚ ਵੰਡ ਨਾ ਕੋਇ ਵੰਡਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਦਇਆਵਾਨ ਹੋ ਕੇ ਬਖ਼ਸ਼ ਗੁਨਾਹ, ਪਤਤ ਪਾਪੀ ਪੁਨੀਤ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਦੇ ਦੇ ਪ੍ਰਭ ਠਾਕਰ, ਦਰ ਤੇਰੇ ਇਕ ਅਰਜ਼ੋਈਆ । ਕਲਜੁਗ ਵੇਖ ਕੇ ਡੂੰਘਾ ਸਾਗਰ, ਨੇਤਰ ਸਾਰੇ ਰਹੇ ਰੋਈਆ। ਧੁਰ ਦਾ ਮਿਲੇ ਕਿਸੇ ਨਾ ਆਦਰ, ਦਰਗਾਹ ਸਚ ਨਾ ਕੋਇ ਢੋਈਆ। ਨਿਰਮਲ ਕਰਮ ਨਾ ਕੋਇ ਉਜਾਗਰ, ਦੁਰਮਤ ਮੈਲ ਨਾ ਕੋਇ ਧੁਆਈਆ। ਸਾਚਾ ਵਣਜ ਕਰੇ ਨਾ ਕੋਇ ਸੌਦਾਗਰ, ਸੌਦਾ ਹੱਟ ਨਾ ਕੋਇ ਵਿਕਾਈਆ। ਭਾਗ ਲਗਾ ਦੇ ਕਾਇਆ ਗਾਗਰ, ਸਾਢੇ ਤਿੰਨ ਹੱਥ ਰੰਗ ਰੰਗਾਈਆ। ਤੂੰ ਮਾਲਕ ਖ਼ਾਲਕ ਕਰੀਮ ਕਰਤਾ ਕਾਦਰ, ਕੁਦਰਤ ਰੂਪ ਤੇਰਾ ਨਜ਼ਰੀ ਆਈਆ। ਸਦੀ ਚੌਧਵੀਂ ਕਰ ਦੇ ਸੱਚਾ ਅਦਲ, ਅਦਾਲਤ ਇਕੋ ਇਕ ਵਖਾਈਆ। ਆਪਣੇ ਹੁਕਮ ਨਾਲ ਸ੍ਰਿਸ਼ਟ ਸਬਾਈ ਦੇ ਬਦਲ, ਬਦਲਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਆਸਾ ਪੂਰ ਕਰਾਈਆ। ਸ੍ਰੀ ਭਗਵਾਨ ਸਚ ਜਣੌਂਦਾ ਏ। ਸ਼ਬਦ ਅਗੰਮੀ ਇਕ ਸੁਣੌਂਦਾ ਏ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਭੇਵ ਖਲੌਂਦਾ ਏ। ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਲੇਖਾ ਸਭ ਦਾ ਵੇਖ ਵਖੌਂਦਾ ਏ। ਕਲਜੁਗ ਅੰਤਮ ਜਾਵੇ ਮੁੱਕਦਾ, ਪੰਧ ਆਪਣਾ ਆਪ ਮਿਟੌਂਦਾ ਏ। ਸਤਿਜੁਗ ਸਾਚਾ ਜਾਏ ਉਠਦਾ, ਆਲਸ ਨਿੰਦਰਾ ਅੱਖ ਆਪ ਖੁਲ੍ਹੌਂਦਾ ਏ। ਪੁਰਖ ਅਕਾਲ ਇਕੋ ਤੁਠਦਾ, ਬਣ ਵਿਚੋਲਾ ਖੇਲ ਖਿਲੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਕਰਨੀ ਕਾਰ ਕਮੌਂਦਾ ਏ। ਧੁਰ ਕਰਨੀ ਕਾਰ ਕਮਾਵਾਂਗਾ। ਦਇਆਵਾਨ ਅਖਵਾਵਾਂਗਾ। ਸਤਿਜੁਗ ਸਾਚਾ ਰਾਹ ਚਲਾਵਾਂਗਾ। ਕਲਜੁਗ ਕੂੜ ਖਪਾਵਾਂਗਾ। ਭਗਤ ਸੁਹੇਲੇ ਮੇਲ ਮਿਲਾਵਾਂਗਾ। ਗੁਰ ਚੇਲੇ ਗੋਦ ਬਹਾਵਾਂਗਾ। ਸੰਤ ਸੱਜਣ ਅੰਗ ਲਗਾਵਾਂਗਾ। ਗੁਰਮੁਖ ਧੂੜੀ ਮਜਨ ਆਪ ਕਰਾਵਾਂਗਾ। ਗੁਰਸਿਖ ਧੁਰ ਦੇ ਮੇਲ ਕੇ ਸੱਜਣ, ਸਗਲਾ ਸੰਗ ਰਖਾਵਾਂਗਾ। ਤੂੰ ਮੇਰਾ ਮੈਂ ਤੇਰਾ ਬੰਦਗੀ ਦੱਸ ਕੇ ਧੁਰ ਦਾ ਭਜਨ, ਭਗਵਨ ਰੂਪ ਸਰਬ ਸਮਝਾਵਾਂਗਾ। ਜੋਤੀ ਜੋਤ ਕਰਕੇ ਮਗਨ, ਮਾਲਕ ਇਕੋ ਇਕ ਦਰਸਾਵਾਂਗਾ। ਘਰ ਨਾਦ ਅਨਾਦੀ ਵੱਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣਾ ਦੇਣਾ ਆਪਣੇ ਹੱਥ ਰਖਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀ ਮਨੌਣਗੇ। ਧੁਰ ਦਾ ਗੀਤ ਇਕੋ ਗੌਣਗੇ। ਵਿਸ਼ਨ ਬ੍ਰਹਮਾ ਸ਼ਿਵ ਨਰ ਹਰਿ ਅਲੌਣਗੇ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਉਚੀ ਕੂਕ ਸੁਣੌਣਗੇ। ਜਿਸ ਆਦਿ ਜੁਗਾਦਿ ਜੁਗ ਚੌਕੜੀ ਬਣਾਈ ਬਣਤ, ਉਸਦਾ ਇਸ਼ਟ ਇਕ ਧਰਾਉਂਣਗੇ। ਜੋ ਲੱਖ ਚੁਰਾਸੀ ਦਾ ਮਾਲਕ ਸੁਹਾਗੀ ਇਕ ਕੰਤ, ਕੰਤ ਕੰਤੂਹਲ ਵੇਖ ਵਖਾਉਂਣਗੇ। ਜਿਸ ਦੀ ਮਹਿੰਮਾ ਅਗਣਤ,
ਸ਼ਾਸਤਰ ਸਿਮਰਤ ਵੇਦ ਪੁਰਾਨ ਅੰਤ ਕਹਿਣ ਨਾ ਪਾਉਂਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਵੇਖ ਵਖਾਉਂਣਗੇ। ਘਰ ਸਾਚੇ ਸਚ ਵਖਾਵਾਂਗਾ। ਦੀਨ ਦਿਆਲ ਹੋ ਕੇ ਦਇਆ ਕਮਾਵਾਂਗਾ। ਕਲਜੁਗ ਕੂੜਾ ਕਾਲਖ ਟਿੱਕਾ ਮਸਤਕ ਲਾਹਵਾਂਗਾ। ਸਤਿਜੁਗ ਦਾ ਸਾਚਾ ਸਿੱਕਾ, ਇਕੋ ਨਾਮ ਚਲਾਵਾਂਗਾ । ਚਾਰ ਵਰਨ ਦਾ ਗੁਰਮੁਖ ਸਿੱਖਾ, ਸਿੱਖੀ ਇਕ ਦ੍ਰਿੜਾਵਾਂਗਾ। ਲੇਖੇ ਲਾ ਕੇ ਵੱਡਾ ਨਿੱਕਾ, ਬੁੱਢਾ ਬਾਲ ਬਿਰਧ ਜਵਾਨਾਂ ਇਕੋ ਘਰ ਵਸਾਵਾਂਗਾ । ਪੁਰਖ ਅਕਾਲ ਬਣ ਕੇ ਪਿਤਾ, ਭਗਤ ਭਗਵਾਨ ਆਪਣੀ ਗੋਦ ਉਠਾਵਾਂਗਾ। ਜੋ ਜੁਗ ਚੌਕੜੀ ਨਿਰਗੁਣ ਹੋ ਕੇ ਰਿਹਾ ਸੁੱਤਾ, ਅੰਤਮ ਆਪਣਾ ਵੇਸ ਵਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਤ੍ਰਿਸਨਾ ਆਪ ਮਿਟਾਵਾਂਗਾ। ਤ੍ਰਿਸ਼ਨਾ ਅੰਤ ਬੁਝਾਏਗਾ। ਸਤਿ ਸਵਾਮੀ ਖੇਲ ਖਿਲਾਏਗਾ। ਅੰਤਰਜਾਮੀ ਵੇਖ ਵਖਾਏਗਾ। ਧੁਰ ਦੀ ਬਾਣੀ ਰਾਗ ਅਲਾਏਗਾ । ਅੰਮ੍ਰਿਤ ਪਾਣੀ ਜਾਮ ਪਿਲਾਏਗਾ। ਸ਼ਬਦ ਹਾਣੀ ਸੁਰਤ ਮਿਲਾਏਗਾ। ਜਾਣਜਾਣੀ ਅਕਾਲ ਮੂਰਤ ਨਜ਼ਰੀਂ ਆਏਗਾ। ਭੇਵ ਖੋਲ੍ਹ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੜਦਾ ਲਾਹੇਗਾ। ਸੇਵਾ ਲਾ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਰਾਗ ਅਲਾਏਗਾ। ਜਨ ਭਗਤਾਂ ਸਾਚੇ ਸੰਤਾਂ ਆਪਣੀ ਦੇ ਕੇ ਸਚ ਨਿਸ਼ਾਨੀ, ਨਿਸ਼ਾਨਾ ਇਕੋ ਇਕ ਝੁਲਾਏਗਾ। ਮਿਹਰਵਾਨ ਹੋ ਕੇ ਸਭ ਦੇ ਉਤੇ ਕਰੇ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਾਤਾ ਬਿਧਾਤਾ ਆਪਣੇ ਨਾਲ ਜੁੜਾਏਗਾ।
੧੬ ਮੱਘਰ ੨੦੨੧ ਬਿਕ੍ਰਮੀ ਰਤਨ ਸਿੰਘ ਦੇ ਗ੍ਰਹਿ ੨੫ ਬੀ੦ ਬੀ੦ ਰਾਜਸਥਾਨ
ਗੱਫਾ ਬਖ਼ਸ਼ਣਹਾਰਾ ਸਤਿਗੁਰ ਦਾਨੀ, ਆਦਿ ਜੁਗਾਦਿ ਜੁਗ ਚੌਕੜੀ ਦਇਆ ਕਮਾਇੰਦਾ। ਸ਼ਬਦ ਅਗੰਮੀ ਦਏ ਨਿਸ਼ਾਨੀ, ਧੁਨ ਆਤਮਕ ਰਾਗ ਸੁਣਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡਾ ਪਾਣੀ, ਨਿਜਰ ਝਿਰਨਾ ਇਕ ਝਿਰਾਇੰਦਾ। ਨਿਰਮਲ ਜੋਤ ਜਗਾਏ ਮਹਾਨੀ, ਅੰਧ ਅੰਧੇਰ ਮਿਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਅਮੋਲਕ ਸਤਿ ਵਰਤਾਇੰਦਾ। ਸਾਚਾ ਗੱਫਾ ਨਾਮ ਮੰਤਰ, ਗੁਰਮੁਖ ਗੁਰ ਗੁਰ ਝੋਲੀ ਪਾਈਆ। ਕੂੜੀ ਕਿਰਿਆ ਮੇਟੇ ਲੱਗੀ ਬਸੰਤਰ, ਅਗਨੀ ਤਤ ਨਾ ਕੋਇ ਤਪਾਈਆ। ਖੇਲ ਵਖਾਏ ਗਗਨ ਗਗਨੰਤਰ, ਗ੍ਰਹਿ ਮੰਦਰ ਖੋਜ ਖੁਜਾਈਆ। ਮਾਣਸ ਜਨਮ ਬਣਾਏ ਬਣਤਰ, ਪੰਜ ਤਤ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਹਿਜ ਸੁਖਦਾਈਆ। ਸਾਚਾ ਗੱਫਾ ਅੰਮ੍ਰਿਤ ਰਸ, ਗੁਰ ਸਤਿਗੁਰ ਝੋਲੀ ਪਾਇੰਦਾ। ਮਨ ਮਨੂਆ ਹੋਏ ਵਸ, ਦਹਿ ਦਿਸ਼ਾ ਨਾ ਉਠ ਉਠ ਧਾਇੰਦਾ। ਸਾਚਾ ਮਾਰਗ ਦੇਵੇ ਦੱਸ, ਨੌ ਦਵਾਰੇ ਪੰਧ ਚੁਕਾਇੰਦਾ। ਖੇਲ ਖਿਲਾ ਪੁਰਖ ਸਮਰਥ, ਮਹਿੰਮਾ ਅਕਥ ਕਥ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਸਾਚਾ ਗੱਫਾ ਹਰਿ ਮਹਿਬੂਬ, ਮੁਹੱਬਤ ਵਿਚ ਜਣਾਈਆ । ਕਾਇਆ ਕਾਅਬਾ ਵਸੇ ਸਚ ਅਰੂਜ, ਅਰਸ਼ ਕੁਰਸ਼ ਭੇਵ ਖੁਲ੍ਹਾਈਆ। ਚਾੜ੍ਹੇ ਸਚ ਮੰਜ਼ਲੇ ਮਕਸੂਦ, ਪਾਰਬ੍ਰਹਮ ਬ੍ਰਹਮ ਆਪਣਾ ਘਰ ਵਖਾਈਆ ।
ਕੂੜੀ ਕਿਰਿਆ ਪਰੇ ਕਰੇ ਹਦੂਦ, ਗ੍ਰਹਿ ਮੰਦਰ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਗੱਫਾ ਸਤਿ ਸਤਿਵਾਦੀ ਝੋਲੀ ਪਾਈਆ। ਸਾਚਾ ਗੱਫਾ ਦੇਵੇ ਮੀਤ, ਪਤਿਪਰਮੇਸ਼ਵਰ ਦਇਆ ਕਮਾਇੰਦਾ। ਅੰਤਰ ਆਤਮ ਪਰਖੇ ਨੀਤ, ਕਾਇਆ ਕੱਪੜ ਖੋਜ ਖੁਜਾਇੰਦਾ। ਘਰ ਵਿਚ ਘਰ ਦਿਸੇ ਠੀਕ, ਠੀਕਰ ਕੂੜਾ ਭੰਨ ਵਖਾਇੰਦਾ। ਦੂਰ ਦੁਰਾਡਾ ਨਜ਼ਰੀ ਆਵੇ ਨਜ਼ਦੀਕ, ਘਰ ਬੈਠਾ ਸੋਭਾ ਪਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਨਿਰਗੁਣ ਨਿਰਗੁਣ ਕਰੇ ਸਚ ਪ੍ਰੀਤ, ਸਰਗੁਣ ਆਪਣੀ ਕਾਰੇ ਲਾਇੰਦਾ। ਤਨ ਮਾਟੀ ਖ਼ਾਕੀ ਤਤਵ ਤਤ ਕਰੇ ਠਾਂਡਾ ਸੀਤ, ਅਗਨੀ ਤਤ ਨਾ ਕੋਇ ਤਪਾਇੰਦਾ। ਦਿਵਸ ਰੈਣ ਘੜੀ ਪਲ ਵਸੇ ਚੀਤ, ਮਨ ਚਿਤ ਠਗੌਰੀ ਅਵਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਇੰਦਾ। ਸੱਚਾ ਗੱਫਾ ਦੇਵਣ ਜੋਗ, ਸਤਿਗੁਰ ਪੂਰਾ ਇਕ ਅਖਵਾਈਆ। ਜੁਗ ਜਨਮ ਦੀ ਵਿਛੜੀ ਆਤਮ ਪਰਮਾਤਮ ਕਰੇ ਸਚ ਸੰਜੋਗ, ਧੁਰ ਦਾ ਮੇਲਾ ਲਏ ਮਿਲਾਈਆ । ਕਰ ਪਰਕਾਸ਼ ਕਾਇਆ ਕੋਟ, ਬੰਕ ਦਵਾਰਾ ਦਏ ਸੁਹਾਈਆ। ਸ਼ਬਦ ਅਗੰਮੀ ਲਾ ਕੇ ਚੋਟ, ਸੋਈ ਸੁਰਤੀ ਆਪ ਉਠਾਈਆ। ਪੜਦਾ ਲਾਹ ਕੇ ਲੋਕ ਪਰਲੋਕ, ਦੋ ਜਹਾਨਾਂ ਭੇਵ ਖੁਲ੍ਹਾਈਆ। ਮੇਲ ਮਿਲਾ ਕੇ ਸਾਚੀ ਜੋਤ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਾਤਾ ਦਾਨੀ ਬੇਪਰਵਾਹੀਆ। ਜਿਸ ਨੂੰ ਨਾਮ ਗੱਫਾ ਦਿਤਾ, ਮਿਹਰ ਨਜ਼ਰ ਇਕ ਉਠਾਈਆ। ਉਹ ਗੁਰਮੁਖ ਬਣਿਆ ਸੱਚਾ ਬੱਚਾ, ਬਚਪਨ ਆਪਣਾ ਗਿਆ ਭੁਲਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚਾ, ਗਗਰੀਆ ਸੋਹਣੀ ਦਿਤੀ ਸੁਹਾਈਆ। ਮਨ ਵਾਸਨਾ ਕੋਇ ਨਾ ਨੱਚਾ, ਬੁੱਧ ਬਿਬੇਕ ਦਏ ਵਖਾਈਆ। ਨਾਮ ਰੰਗਣ ਚਾੜ੍ਹ ਕੇ ਰੱਤਾ, ਰੱਤੀ ਰੱਤ ਆਪਣੇ ਰੰਗ ਰੰਗਾਈਆ । ਚਰਨ ਸਰਨ ਬਖ਼ਸ਼ ਕੇ ਸਾਚੀ ਰੀਤਾ, ਰੀਤੀਵਾਨ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਗੱਫਾ ਦੇਵਣਹਾਰ ਸਵਾਮੀ, ਨਿਤ ਨਵਿਤ ਵੇਖ ਵਖਾਇੰਦਾ। ਸਰਬ ਜੀਆਂ ਘਟ ਅੰਤਰਜਾਮੀ, ਲੱਖ ਚੁਰਾਸੀ ਵੇਖ ਵਖਾਇੰਦਾ। ਜੀਵ ਜੰਤ ਕਰੇ ਧਿਆਨੀ, ਬ੍ਰਹਮ ਗਿਆਨੀ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਗੱਫਾ ਲੈਣ ਦਾ ਜਿਨ੍ਹਾਂ ਚਾਅ, ਚਾਉ ਘਨੇਰਾ ਇਕ ਰਖਾਈਆ । ਸਤਿਗੁਰ ਪੂਰਾ ਲੱਭਣਾ ਮਲਾਹ, ਬੇੜਾ ਬੰਨੇ ਦਏ ਲਗਾਈਆ। ਇਕੋ ਚੱਪੂ ਦਏ ਲਗਾ, ਵੰਝ ਮੁਹਾਣੇ ਲੋੜ ਰਹੇ ਨਾ ਰਾਈਆ। ਇਕੋ ਸਿਖਿਆ ਦਏ ਸਿਖਾ, ਚੌਦਾਂ ਵਿਦਿਆ ਕੰਮ ਕਿਸੇ ਨਾ ਆਈਆ। ਇਕੋ ਮੰਤਰ ਦਏ ਪੜ੍ਹਾ, ਬਿਨ ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਈਆ। ਇਕੋ ਮੰਦਰ ਦਏ ਵਖਾ, ਜਿਸ ਘਰ ਵਸੇ ਬੇਪਰਵਾਹੀਆ। ਇਕੋ ਜਾਮ ਦਏ ਪਿਲਾ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਇਕੋ ਰਾਗ ਦਏ ਸੁਣਾ, ਸ਼ਬਦ ਅਨਾਦੀ ਰਾਗ ਅਲਾਈਆ। ਇਕੋ ਜੋਤ ਦਏ ਜਗਾ, ਜੋਤੀ ਜੋਤ ਕਰੇ ਰੁਸ਼ਨਾਈਆ। ਇਕੋ ਚੋਟ ਦਏ ਲਗਾ, ਆਲਸ ਨਿੰਦਰਾ ਦਏ ਮਿਟਾਈਆ । ਹਉਮੇ ਹੰਗਤਾ ਦਏ ਗਵਾ, ਮਾਇਆ ਮਮਤਾ ਨੇੜ ਨਾ ਆਈਆ। ਲੇਖਾ ਜਾਣ ਪਵਣ ਸਵਾਸ ਸਚ ਹਵਾ, ਪਵਣ ਉਨੰਜਾ ਡੇਰਾ ਢਾਹੀਆ। ਸਚ ਦਵਾਰੇ ਲਏ ਮਿਲਾ, ਮਿਲਣੀ ਜਗਦੀਸ਼ ਆਪਣੇ ਨਾਲ ਕਰਾਈਆ। ਆਵਣ ਜਾਵਣ ਲੱਖ ਚੁਰਾਸੀ ਲਹਿਣਾ ਦੇਣਾ ਦਏ ਮੁਕਾ, ਦਸ ਦਸ ਮਾਸ
ਅਗਨ ਅੱਗ ਨਾ ਕੋਇ ਤਪਾਈਆ। ਜਮ ਕੀ ਫਾਸੀ ਦਏ ਤੁੜਾ, ਰਾਏ ਧਰਮ ਨਾ ਦਏ ਸਜ਼ਾਈਆ। ਚਿਤ੍ਰਗੁਪਤ ਲੇਖਾ ਸਕੇ ਨਾ ਕੋਇ ਵਖਾ, ਲਾੜੀ ਮੌਤ ਨਾ ਅੰਤ ਪਰਨਾਈਆ। ਮੜ੍ਹੀ ਗੋਰ ਸਕੇ ਨਾ ਅੰਤ ਕੋਇ ਦਬਾ, ਖ਼ਾਕੀ ਖ਼ਾਕ ਨਾ ਕੋਇ ਮਿਲਾਈਆ। ਸਾਹਿਬ ਸਤਿਗੁਰ ਸਦਾ ਸਵਾਮੀ ਜਿਨ੍ਹਾਂ ਆਪਣਾ ਗੱਫਾ ਦਏ ਛਕਾ, ਆਵਣ ਜਾਵਣ ਪਤਤ ਪਾਵਨ ਦੋ ਜਹਾਨਾਂ ਲੇਖ ਮੁਕਾਈਆ। ਸਤਿਗੁਰ ਗੱਫਾ ਜੋ ਜਨ ਛਕਦਾ, ਅੰਤਰ ਆਤਮ ਰਸ ਦਏ ਵਖਾਈਆ। ਵੇਖੇ ਖੇਲ ਪੁਰਖ ਸਮਰਥ ਦਾ, ਘਰ ਵਿਚ ਘਰ ਬਹਿ ਬਹਿ ਖ਼ੁਸ਼ੀ ਮਨਾਈਆ। ਚਾਰ ਕੁੰਟ ਦਹਿ ਦਿਸ਼ਾ ਜੰਗਲ ਜੂਹ ਉਜਾੜ ਪਹਾੜ ਨਾ ਉਠ ਉਠ ਨਠਦਾ, ਬਨ ਖੰਡ ਖੋਜਨ ਕੋਇ ਨਾ ਜਾਈਆ। ਲਹਿਣਾ ਦੇਣਾ ਚੁਕਾਏ ਤੀਰਥ ਤਟ ਦਾ, ਘਰ ਸਰੋਵਰ ਇਕ ਨੁਹਾਈਆ। ਲਹਿਣਾ ਮੁਕਾ ਕੇ ਚੌਦਾਂ ਹੱਟ ਦਾ, ਚੌਦਾਂ ਤਬਕ ਚਰਨਾਂ ਹੇਠ ਦਬਾਈਆ। ਇਕੋ ਰਾਗ ਤੂੰ ਮੇਰਾ ਮੈਂ ਤੇਰਾ ਸਾਚਾ ਢੋਲਾ ਰਟਦਾ, ਰੱਟੇ ਕੂੜੇ ਸਰਬ ਗਵਾਈਆ। ਨੇਤਰ ਖੋਲ੍ਹ ਪੜਦਾ ਆਪਣੀ ਅੱਖ ਦਾ, ਨਿਜ ਲੋਚਨ ਦਰਸ਼ਨ ਪਾਈਆ। ਸਦਾ ਪ੍ਰੇਮ ਪਿਆਰ ਪ੍ਰੀਤੀ ਵਿਚ ਵਸਦਾ, ਪ੍ਰੀਤਮ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਜਿਸ ਜਨ ਝੋਲੀ ਪਾਈਆ । ਸਾਚਾ ਗੱਫਾ ਜਿਸ ਚੱਖਿਆ ਮੁਖ, ਸਤਿਗੁਰ ਪੂਰਾ ਦਏ ਵਰਤਾਈਆ। ਜਨਮ ਕਰਮ ਦਾ ਮਿਟੇ ਦੁੱਖ, ਸਹਿੰਸਾ ਰੋਗ ਰਹਿਣ ਨਾ ਪਾਈਆ। ਉਜਲ ਹੋਵੇ ਮਾਤ ਮੁਖ, ਦੋ ਜਹਾਨ ਮਿਲੇ ਵਡਿਆਈਆ। ਸਫਲ ਹੋਵੇ ਮਾਤਾ ਕੁੱਖ, ਜਨ ਜਨਨੀ ਲੇਖੇ ਲਾਈਆ। ਘਰ ਮੌਲੇ ਬਸੰਤੀ ਰੁੱਤ, ਫੁੱਲ ਫੁਲਵਾੜੀ ਆਪ ਮਹਿਕਾਈਆ। ਭਾਗ ਲੱਗੇ ਕਾਇਆ ਬੁੱਤ, ਸਾਢੇ ਤਿੰਨ ਹੱਥ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੱਫਾ ਹਰਿਜਨ ਸਾਚੇ ਆਪ ਛਕਾਈਆ। ਸਾਚਾ ਗੱਫਾ ਜਿਸ ਜਨ ਖਾਧਾ, ਸਤਿਗੁਰ ਪੂਰਾ ਦਇਆ ਕਮਾਈਆ। ਉਸ ਨੂੰ ਨਜ਼ਰੀ ਆਏ ਇਕੋ ਮਾਧੋ ਮਾਧਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਿਸ ਨੂੰ ਗੋਬਿੰਦ ਪਿਤਾ ਮੰਨ ਕੇ ਕਿਹਾ ਪੁਰਖ ਅਕਾਲ ਦਾਦਾ, ਦੂਜਾ ਸੰਗ ਨਾ ਕੋਇ ਵਖਾਈਆ। ਬਿਨ ਮੱਕੇ ਕਾਅਬਿਉਂ ਘਰ ਵਿਚ ਘਰ ਵੇਖੀਏ ਸੱਚਾ ਹਾਜਾ, ਹਾਜੀ ਬਣਕੇ ਬਾਹਰ ਫੇਰਾ ਕੋਇ ਨਾ ਪਾਈਆ। ਦਿਵਸ ਰੈਣ ਅੱਠੇ ਪਹਿਰ ਵੱਜਦਾ ਰਹੇ ਵਾਜਾ, ਅਨਹਦ ਰਾਗੀ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਈਆ। ਸਾਚਾ ਗੱਫਾ ਸਦਾ ਅਗੰਮ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੁਗ ਚੌਕੜੀ ਪਰਮ ਪੁਰਖ ਪਰਮਾਤਮ ਦੇਵਣਹਾਰਾ ਧੰਨ, ਅਨਮੁੱਲੜੀ ਦਾਤ ਆਪ ਵਰਤਾਇੰਦਾ। ਸੰਤ ਸੁਹੇਲੇ ਗੁਰਮੁਖ ਸੱਜਣ ਲਏ ਲੱਭ, ਲੱਖ ਚੁਰਾਸੀ ਖੋਜ ਖੁਜਾਇੰਦਾ। ਦੂਰ ਦੁਰਾਡਾ ਨਿਰਗੁਣ ਨਿਰਵੈਰ ਪੁਰਖ ਅਕਾਲ ਆਵੇ ਭੱਜ, ਸ਼ਾਹ ਸੁਲਤਾਨ ਆਪਣਾ ਫੇਰਾ ਪਾਇੰਦਾ। ਆਤਮ ਪਰਮਾਤਮ ਧੁਰ ਦਾ ਮਾਰਗ ਦੇਵੇ ਦੱਸ, ਈੜਾ ਪਿੰਗਲ ਸੁਖਮਨ ਅਧਵਿਚਕਾਰ ਨਾ ਕੋਇ ਅਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੱਫਾ ਜਿਸ ਹੱਥ ਫੜਾਇੰਦਾ । ਸਾਚਾ ਗੱਫਾ ਗੁਰਮੁਖ ਵਿਰਲਾ ਲੈਂਦਾ, ਕੋਟਾਂ ਵਿਚੋਂ ਨਜ਼ਰੀ ਆਈਆ। ਰਸਨਾ ਬੇਸ਼ਕ ਸ੍ਰਿਸ਼ਟ ਜਹਾਨ ਕਹਿੰਦਾ, ਬੱਤੀ ਦੰਦਾਂ ਨਾਲ ਸੁਣਾਈਆ। ਸਤਿਗੁਰ ਸਰਨਾਈ ਬਿਨ ਗੁਰਮੁਖ ਪੂਰੇ ਕੋਇ ਨਾ ਢਹਿੰਦਾ, ਧੂੜੀ ਟਿੱਕਾ ਮਸਤਕ ਖ਼ਾਕ ਨਾ ਕੋਇ ਰਮਾਈਆ। ਸਾਚਾ ਲਹਿਣਾ ਸਾਚੇ ਘਰੋਂ ਕੋਈ ਨਾ ਲੈਂਦਾ, ਦੇਵਣਹਾਰਾ ਜੁਗ ਚੌਕੜੀ ਰਾਹ ਤਕਾਈਆ। ਜਿਸ ਵੇਲੇ ਗੁਰਮੁਖ ਗੁਰਮੁਖਾਂ ਦੀ ਪੰਗਤ ਬਹਿੰਦਾ, ਉਸ ਵਕਤ ਗੱਫਾ
ਅੰਮ੍ਰਿਤ ਭੰਡਾਰਾ ਰਸ ਦਏ ਛਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਬੇਪਰਵਾਹੀਆ। ਗੱਫਾ ਛਕੌਣਾ ਧੁਰ ਦੀ ਵਾਦੀ, ਨਿਰਗੁਣ ਸਰਗੁਣ ਦਇਆ ਕਮਾਈਆ। ਜਨ ਭਗਤਾਂ ਦੇ ਕੇ ਹੋਵੇ ਰਾਜੀ, ਗੁਰਮੁਖਾਂ ਝੋਲੀ ਭਰਾਈਆ। ਜਿਨ੍ਹਾਂ ਆਸਾ ਉਹਨਾਂ ਦਾ ਸਾਥੀ, ਸਗਲਾ ਸੰਗ ਨਿਭਾਈਆ। ਸਾਹਿਬ ਸਤਿਗੁਰ ਸਦ ਬੇਨੰਤੀ ਮੰਨੇ ਆਖੀ, ਆਰਜ਼ੂ ਅਰਜ਼ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੱਫਾ ਚੰਗਾ ਦੇਵੇ ਅੰਦਰ ਵੜਕੇ ਪੌੜੇ ਚੜ੍ਹਕੇ ਹੌਲੀ ਜੇਹੀ ਖੋਲ੍ਹ ਦੇਵੇ ਤਾਕੀ, ਪੜਦਾ ਓਹਲਾ ਦਏ ਉਠਾਈਆ। ਸਾਖਿਆਤ ਨਜ਼ਰੀ ਆਵੇ ਪੁਰਖ ਸਮਰਾਥੀ, ਰੂਪ ਅਨੂਪ ਸਤਿ ਸਰੂਪ ਆਪਣਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਏਨਾ ਨਹੀਂ ਅਜੇ ਬਹੁਤ, ਬਹੁਤਿਆਂ ਵਿਚੋਂ ਬਹੁਤ ਨਜ਼ਰੀ ਆਈਆ। ਜਿੰਨਾਂ ਚਿਰ ਗੁਰਮੁਖਾਂ ਦਾ ਅੰਦਰੋਂ ਨਾ ਖੁਲ੍ਹੇ ਸੋਤ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਨਾਮ ਨਗਾਰਾ ਨਾ ਲਾਏ ਚੋਟ, ਤਨ ਵਜੂਦ ਮਹਿਬੂਬ ਦਏ ਮਿਲਾਈਆ । ਮਨ ਵਾਸਨਾ ਨਾ ਚੁੱਕੇ ਸੋਚ, ਬੁਧ ਬਿਬੇਕ ਨਾ ਦਏ ਕਰਾਈਆ। ਲੇਖਾ ਚੁੱਕੇ ਨਾ ਲੋਕ ਪਰਲੋਕ, ਦੋ ਜਹਾਨਾਂ ਇਕੋ ਨਜ਼ਰੀ ਆਈਆ। ਜਬ ਤਕ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਮਿਲੇ ਨਾ ਪ੍ਰਭ ਦੀ ਜੋਤ, ਜੋਤੀ ਜੋਤ ਵਿਚ ਨਾ ਕੋਇ ਸਮਾਈਆ। ਓਨਾਂ ਚਿਰ ਕਦੀ ਨਾ ਜਾਣੋ ਗੱਫਾ ਬਹੁਤ, ਸਤਿਗੁਰ ਗੱਫਾ ਜਿਸ ਨੂੰ ਮਿਲਿਆ, ਉਹ ਜੁਗ ਚੌਕੜੀ ਫੇਰਾ ਲੋਕਮਾਤ ਨਾ ਪਾਈਆ। ਅਜੇ ਪੂਰੀ ਨਹੀਂ ਹੋਈ ਮਿਹਰ, ਮਿਹਰ ਗੱਲਾਂ ਬਾਤਾਂ ਵਾਲੀ ਨਜ਼ਰੀ ਆਈਆ। ਜਿੰਨਾਂ ਚਿਰ ਸਤਿਗੁਰ ਪੂਰਾ ਨਾ ਜਾਏ ਬੌਹੜ, ਸਾਚਾ ਸੰਗ ਨਾ ਕੋਇ ਜਣਾਈਆ। ਕੂੜੀ ਕਿਰਿਆ ਲਹਿਣਾ ਦੇਣਾ ਦਏ ਨਬੇੜ, ਮਾਇਆ ਮਮਤਾ ਦਏ ਚੁਕਾਈਆ। ਹੌਲੀ ਜਿਹੀ ਸੁਰਤ ਸੁਆਣੀ ਲਏ ਛੇੜ, ਸ਼ਬਦ ਇਸ਼ਾਰੇ ਨਾਲ ਉਠਾਈਆ। ਆਪਣਾ ਗੇੜ ਕੇ ਅਗੰਮਾ ਗੇੜ, ਉਲਟਾ ਗੇੜਾ ਦਏ ਵਖਾਈਆ। ਦੂਰ ਦੁਰਾਡਾ ਨਜ਼ਰੀ ਆਵੇ ਨੇਰਨ ਨੇਰ, ਘਰ ਘਰ ਵਿਚ ਸੱਚਾ ਮਾਹੀਆ। ਉਸ ਵੇਲੇ ਕਹੀਏ ਸਾਹਿਬ ਸਤਿਗੁਰ ਤੇਰੀ ਮਿਹਰ, ਜਿਸ ਵੇਲੇ ਸੁੱਤਿਆਂ ਜਾਗਦਿਆਂ ਸਨਮੁਖ ਨਜ਼ਰੀ ਆਈਆ। ਮਿਹਰਾਂ ਦਾ ਦਾਤਾ ਹੋਵੇ ਬੇਨਜ਼ੀਰ, ਨਜ਼ਰ ਆਪਣੀ ਲਏ ਉਠਾਈਆ। ਉਹ ਸਦਾ ਸਵਾਮੀ ਨਜ਼ਰੀ ਆਏ ਬੇ ਸਰੀਰ, ਤਤਵ ਤਤ ਨਾ ਕੋਇ ਵਖਾਈਆ। ਕਰ ਕਿਰਪਾ ਬਦਲ ਦੇਵੇ ਤਕਦੀਰ, ਤਦਬੀਰ ਆਪਣੀ ਇਕ ਦ੍ਰਿੜਾਈਆ। ਚੋਟੀ ਚਾੜ੍ਹਕੇ ਮੰਜ਼ਲ ਓਸ ਅਖ਼ੀਰ, ਘਰ ਘਰ ਵਿਚ ਕਰੇ ਰੁਸ਼ਨਾਈਆ। ਜਿਥੇ ਸ਼ਰਅ ਦਾ ਟੁਟੇ ਜ਼ੰਜੀਰ, ਲਾਸ਼ਰੀਕ ਇਕੋ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਮੁਹੱਬਤ ਆਪਣੇ ਹੱਥ ਰਖਾਈਆ।