੧੬ ਮੱਘਰ ੨੦੨੧ ਬਿਕ੍ਰਮੀ ਮਹਾਂ ਸਿੰਘ ਦੇ ਗ੍ਰਹਿ ੨੫ ਬੀ੦ ਬੀ੦ ਰਾਜਸਥਾਨ
ਪੁਰਖ ਅਕਾਲ ਕਹੇ ਵੇਖੋ ਗੁਰ ਅਵਤਾਰ ਪੈਗ਼ੰਬਰ ਪੀਰ, ਧੁਰ ਦਾ ਲੇਖਾ ਰਿਹਾ ਸਮਝਾਈਆ। ਕਲਜੁਗ ਵੇਖਿਆ ਅੰਤ ਅਖ਼ੀਰ, ਨਵ ਨੌ ਚਾਰ ਆਪਣਾ ਪੰਧ ਮੁਕਾਈਆ। ਤਨ ਅਲਫ਼ੀ ਨਾ ਦਿਸੇ ਕਿਸੇ ਪੀਰ ਫ਼ਕੀਰ, ਓਢਨ ਸੀਸ ਸੰਤ ਨਾ ਕੋਇ ਟਿਕਾਈਆ। ਨੇਤਰ ਰੋਵਣ ਸ਼ਾਹ
ਹਕੀਰ, ਊਚ ਨੀਚ ਦੇਣ ਦੁਹਾਈਆ। ਅੰਤਰ ਅੰਤਰ ਸਾਰੇ ਹੋਏ ਦਿਲਗੀਰ, ਬਸੰਤਰ ਤਤ ਨਾ ਕੋਇ ਬੁਝਾਈਆ। ਜੋ ਚਿੱਟੇ ਉਤੇ ਕਾਲੀ ਮਾਰ ਕੇ ਆਏ ਲਕੀਰ, ਕਲਮ ਸ਼ਾਹੀ ਵੰਡ ਵੰਡਾਈਆ। ਤਿਸ ਦੀ ਹੱਥ ਮੇਰੇ ਤਦਬੀਰ, ਦੂਜਾ ਸਮਝ ਸਕੇ ਕੋਇ ਨਾ ਰਾਈਆ। ਖੇਲ ਅਵੱਲਾ ਬੇਨਜ਼ੀਰ, ਇਕ ਇਕੱਲਾ ਆਪ ਦ੍ਰਿੜਾਈਆ। ਦਾਤਾ ਦਾਨੀ ਗੁਣੀ ਗਹੀਰ, ਗੁਣਵੰਤਾ ਰਿਹਾ ਸੁਣਾਈਆ। ਕੂੜੀ ਕਾਇਆ ਕੱਪੜ ਤਨ ਪਾਟੇ ਚੀਥੜ ਵੇਖ ਚੀਰ, ਸਚ ਪੋਸ਼ਾਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਰਿਹਾ ਸੁਣਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਗਲ ਦੋ ਹਰਫ਼ੀ, ਇਕੋ ਵਾਰ ਜਣਾਈਆ। ਮੈਂ ਤੱਕਿਆ ਚਾਰ ਤਰਫ਼ੀ, ਚਾਰ ਕੁੰਟ ਦਹਿ ਦਿਸ਼ਾ ਆਪਣਾ ਧਿਆਨ ਲਗਾਈਆ। ਜਗਤ ਪੜ੍ਹਾਈ ਵੇਖੀ ਹਰਫ਼ੀ, ਅੱਖਰਾਂ ਦੀ ਵਡਿਆਈਆ। ਕਲਜੁਗ ਅੰਤ ਅਖ਼ੀਰੀ ਬਰਸੀ, ਸਾਰੇ ਖ਼ੁਸ਼ੀਆਂ ਲਓ ਮਨਾਈਆ। ਕਰੇ ਖੇਲ ਅਗੰਮੀ ਅਰਸ਼ੀ, ਪਤਿਪਰਮੇਸ਼ਵਰ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੜਦਾ ਓਹਲਾ ਆਪ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਇਕ ਬਾਤ, ਹਰਿ ਕਰਤਾ ਆਪ ਜਣਾਈਆ। ਕਲਜੁਗ ਵੇਖੀ ਅੰਧੇਰੀ ਰਾਤ, ਅਗਿਆਨ ਅੰਧੇਰ ਨਾ ਕੋਇ ਮਿਟਾਈਆ। ਸਨਮੁਖ ਹੋ ਕੇ ਵੇਖੋ ਸਾਖਿਆਤ, ਸਮਰਥ ਸਵਾਮੀ ਰਿਹਾ ਸਮਝਾਈਆ। ਰਲ ਮਿਲ ਸਾਰੇ ਬਣੋ ਇਕ ਜਮਾਤ, ਝਗੜਾ ਦੀਨ ਮਜ਼੍ਹਬ ਮਿਟਾਈਆ। ਰਸਨਾ ਜਿਹਵਾ ਬਿਨ ਬੋਲ ਕਹੋ ਪੁਰਖ ਸਮਰਾਥ, ਸਚ ਤੇਰੀ ਸਰਨਾਈਆ। ਹਉਂ ਬਾਲਕ ਨੱਢੇ ਤੇਰੇ ਦਾਸ, ਬਾਲੀ ਬੁਧ ਨਾ ਕੋਇ ਚਤੁਰਾਈਆ। ਸਚ ਦਵਾਰੇ ਕਰ ਨਿਵਾਸ, ਚਰਨ ਕਵਲ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਘਰ ਸਾਚੇ ਖ਼ੁਸ਼ੀ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਮੁਕਾਕੇ ਆਏ ਪੰਧ, ਲੋਕਮਾਤ ਧਿਆਨ ਲਗਾਈਆ। ਸ੍ਰਿਸ਼ਟ ਸਬਾਈ ਦਿਸੀ ਰੰਡ, ਹਰਿ ਕੰਤ ਨਾ ਕੋਇ ਹੰਢਾਈਆ। ਰਸਨਾ ਜਿਹਵਾ ਕੂੜਾ ਗੰਦ, ਮਮਤਾ ਮੋਹ ਹੋਈ ਹਲਕਾਈਆ। ਅੰਤਰ ਆਤਮ ਮਿਲੇ ਕਿਸੇ ਨਾ ਅਨੰਦ, ਨਿਜਾਨੰਦ ਨਾ ਕੋਇ ਸਮਾਈਆ। ਅੰਮ੍ਰਿਤ ਆਤਮ ਬਰਸ ਪਾਏ ਕੋਈ ਨਾ ਠੰਡ, ਅਗਨੀ ਤਤ ਨਾ ਕੋਇ ਬੁਝਾਈਆ। ਤੇਰਾ ਪ੍ਰਭ ਢੋਲਾ ਗਾਏ ਕੋਈ ਨਾ ਛੰਦ, ਧੁਰ ਦਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਸਾਡੀ ਨਮੋ ਨਮੋ ਨਿਮਸਕਾਰ, ਸੱਯਦਾ ਸੀਸ ਝੁਕਾਈਆ। ਤੇਰੀ ਸੇਵਾ ਕਰਨ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਹੰਢਾਈਆ । ਧੁਰ ਸੰਦੇਸਾ ਦੇਂਦੇ ਗਏ ਵਾਰੋ ਵਾਰ, ਨਿਰਗੁਣ ਸਰਗੁਣ ਕਰ ਪੜ੍ਹਾਈਆ। ਉਚੀ ਕੂਕ ਕਰਦੇ ਗਏ ਪੁਕਾਰ, ਤੇਰਾ ਢੋਲਾ ਸੋਹਲਾ ਰਾਗ ਸੁਣਾਈਆ । ਜੀਵਾਂ ਜੰਤਾਂ ਸਾਧਾਂ ਸੰਤਾਂ ਕਰਦੇ ਗਏ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਦੇ ਧੁਰ ਦਾ ਵਰ, ਲੇਖਾ ਆਪਣੀ ਝੋਲੀ ਪਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਸੁਣੋ ਇਕ ਸੰਦੇਸਾ, ਹਰਿ ਕਰਤਾ ਆਪ ਜਣਾਇੰਦਾ। ਸ਼ਾਹ ਪਾਤਸ਼ਾਹ ਹਰਿ ਵਡ ਨਰੇਸ਼ਾ, ਨਰ ਨਰਾਇਣ ਹੁਕਮ ਵਰਤਾਇੰਦਾ। ਲੇਖਾ ਜਾਣੇ ਦੇਸ ਪਰਦੇਸਾ, ਦੋ ਜਹਾਨਾਂ ਖੋਜ ਖੁਜਾਇੰਦਾ। ਸਦੀ ਚੌਧਵੀਂ ਸਭ ਦਾ ਦੀਨ ਮਜ਼੍ਹਬ ਦਾ ਚੁੱਕਿਆ ਠੇਕਾ, ਠੇਕੇਦਾਰੀ ਮਾਤ ਨਾ ਕੋਇ ਕਮਾਇੰਦਾ। ਸਚ ਦਵਾਰੇ ਰਲ ਮਿਲ ਕਰੋ ਏਕਾ, ਏਕਾ
ਏਕ ਏਕੰਕਾਰ ਆਪ ਸਮਝਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਰਬ ਨਿਵਾਸੀ ਜੋਤ ਸਰੂਪੀ ਵਟਾਵੇ ਭੇਸਾ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਫੇਰਾ ਪਾਇੰਦਾ। ਜੀਵ ਜੰਤ ਸਾਧ ਸੰਤ ਭਗਤ ਭਗਵਾਨ ਲੱਖ ਚੁਰਾਸੀ ਜਾਨਣਹਾਰਾ ਲੇਖਾ, ਬੋਧ ਅਗਾਧਾ ਸ਼ਬਦ ਅਨਾਦਾ ਅਗੰਮ ਆਪਣੀ ਕਾਰ ਕਮਾਇੰਦਾ। ਪੂਰਬ ਜਨਮ ਸਭ ਦਾ ਜਾਣੇ ਲੇਖਾ, ਲੇਖ ਭਵਿਖਤ ਦ੍ਰਿਸ਼ਟ ਇਸ਼ਟ ਸ੍ਰਿਸ਼ਟ ਸਰਬ ਵਖਾਇੰਦਾ। ਠਾਕਰ ਸਵਾਮੀ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਬਣ ਕੇ ਜਾਏ ਸਭ ਦਾ ਨੇਤਾ, ਸ਼ਾਹ ਸੁਲਤਾਨ ਨੌਜਵਾਨ ਮਰਦ ਮਰਦਾਨ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕੂੜੀ ਕਿਰਿਆ ਮੇਟ ਮਿਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਸਲਾਮ, ਹਰਿ ਕਰਤਾ ਆਪ ਜਣਾਈਆ । ਕਲਜੁਗ ਅੰਤ ਸ੍ਰੀ ਭਗਵੰਤ ਪਰਵਰਦਿਗਾਰ ਸਾਂਝਾ ਯਾਰ ਪਰਗਟ ਹੋਵੇ ਇਕ ਅਮਾਮ, ਅਮਲ ਆਮਲ ਸਭ ਦੇ ਵੇਖ ਵਖਾਈਆ। ਨਿਤ ਨਵਿਤ ਏਥੇ ਓਥੇ ਦੋ ਜਹਾਨਾਂ ਕਰਨਹਾਰਾ ਕਾਮ, ਕਰਨੀ ਕਰਤਾ ਆਪਣੀ ਦਏ ਦ੍ਰਿੜਾਈਆ। ਬੰਦੀਖਾਨਿਉਂ ਛੁਡਾ ਕੇ ਸੰਤ ਸੁਹੇਲੇ ਗੁਰਮੁਖ ਚੇਲੇ ਗ਼ੁਲਾਮ, ਬੰਦਨਾ ਆਪਣੀ ਦਏ ਦ੍ਰਿੜਾਈਆ। ਸਚ ਸੰਦੇਸ਼ਾ ਦੇਵੇ ਜਹਾਨ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਤਜ ਆਪ ਜਣਾਈਆ । ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਅਬਿਨਾਸ਼ੀ ਕਰਤਾ ਸ੍ਰੀ ਭਗਵਾਨ, ਪਰਵਰਦਿਗਾਰ ਨੂਰ ਜ਼ਹੂਰ ਜ਼ਾਹਰ ਇਕੋ ਇਕ ਖ਼ੁਦਾਈਆ। ਜਿਸ ਦਾ ਲੇਖਾ ਕੋਈ ਸਮਝ ਨਾ ਸਕੇ ਵਿਚ ਜਹਾਨ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਬੇਪਰਵਾਹੀਆ। ਸਾਹਿਬ ਸਵਾਮੀ ਬੇਪਰਵਾਹ, ਹਰਿ ਕਰਤਾ ਆਪ ਜਣਾਇੰਦਾ। ਗੁਰ ਅਵਤਾਰ ਕਰੋ ਸਲਾਹ, ਪੀਰ ਪੈਗ਼ੰਬਰ ਨਾਲ ਮਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਓ ਉਠਾ, ਸੋਇਆ ਕੋਇ ਨਜ਼ਰ ਨਾ ਆਇੰਦਾ। ਤ੍ਰੈਗੁਣ ਮਾਇਆ ਇਸ਼ਾਰਾ ਦਿਓ ਜਣਾ, ਸੈਨਤ ਇਕੋ ਇਕ ਦਰਸਾ, ਪੰਜ ਤਤ ਪੜਦਾ ਦਿਓ ਲਾਹ, ਭਾਂਡਾ ਭਰਮ ਭੌ ਭੰਨਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਦਰ ਠਾਂਡੇ ਲਓ ਮੰਗਾ, ਅੰਜੀਲ ਕੁਰਾਨਾਂ ਇਕੋ ਹੁਕਮ ਵਰਤਾਇੰਦਾ। ਸਾਰੇ ਰਲ ਕੇ ਸਚ ਦਵਾਰੇ ਕਰੋ ਦੁਆ, ਧੁਰ ਦੀ ਸਿਖਿਆ ਇਕ ਦ੍ਰਿੜਾਇੰਦਾ। ਪਰਗਟ ਹੋ ਪਾਰਬ੍ਰਹਮ ਪਤਿਪਰਮੇਸ਼ਵਰ ਆ, ਅਬਿਨਾਸ਼ੀ ਕਰਤੇ ਤੇਰਾ ਰਾਹ ਸਰਬ ਤਕਾਇੰਦਾ। ਲੱਖ ਚੁਰਾਸੀ ਬਣ ਮਲਾਹ, ਤੁਧ ਬਿਨ ਬੇੜਾ ਕੰਧ ਨਾ ਕੋਇ ਉਠਾਇੰਦਾ। ਕਲਜੁਗ ਕੂੜ ਕੁੜਿਆਰ ਗਿਆ ਛਾ, ਸ਼ਾਹੀ ਟਿੱਕਾ ਦੁਰਮਤ ਮੈਲ ਨਾ ਕੋਇ ਧੁਆਇੰਦਾ। ਸਾਚਾ ਮੰਦਰ ਕਾਇਆ ਕਾਅਬਾ ਦਏ ਨਾ ਕੋਇ ਵਖਾ, ਹੁਜਰਾ ਹਕ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੱਦੋ ਜਤ ਸਤਿ, ਧੀਰਜ ਆਪਣੇ ਨਾਲ ਮਿਲਾਈਆ। ਪਕੜ ਉਠਾਓ ਬ੍ਰਹਮ ਮਤ, ਕਿਉਂ ਸੁੱਤੀ ਨਾ ਲਏ ਅੰਗੜਾਈਆ। ਸਚ ਦਵਾਰੇ ਜੋੜੋ ਹੱਥ, ਦਸਤ ਬਦਸਤ ਬੰਦ ਵਖਾਈਆ। ਕਿਰਪਾ ਕਰ ਪੁਰਖ ਸਮਰਥ, ਸਚ ਤੇਰੀ ਸਰਨਾਈਆ। ਸਾਡਾ ਝੋਲੀ ਪਾ ਦੇ ਪਿਛਲਾ ਹਕ, ਜੋ ਤੇਰੀ ਸੇਵ ਕਮਾਈਆ। ਅੰਤਮ ਸਾਰੇ ਗਏ ਥੱਕ, ਇਹ ਵੀ ਤੇਰੀ ਵਡ ਵਡਿਆਈਆ । ਜਿਉਂ ਭਾਵੇ ਤਿਉਂ ਲੈਣਾ ਰੱਖ, ਹਉਂ ਬਾਲਕ ਰੂਪ ਸਖਾਈਆ। ਸੱਚਾ ਮਾਰਗ ਇਕੋ ਦੱਸ, ਦਹਿ ਦਿਸ਼ਾ ਕਰ ਪੜ੍ਹਾਈਆ। ਇਕੋ ਨਾਮ ਹਿਰਦੇ ਆਪਣਾ ਰੱਖ, ਘਟ ਘਟ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ
ਦੇਣਾ ਸਾਚਾ ਵਰ, ਤੇਰੇ ਚਰਨ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੱਦੋ ਕਲਜੁਗ, ਆਪਣੇ ਨਾਲ ਲਓ ਮਿਲਾਈਆ। ਜਿਸ ਦੀ ਔਧ ਰਹੀ ਪੁਗ, ਉਸ ਨੂੰ ਪੁੱਛੋ ਚਾਈਂ ਚਾਈਂਆ। ਲੋਕਮਾਤ ਵਿਚੋਂ ਜਾ ਉਠ, ਆਪਣਾ ਚਰਨ ਉਠਾਈਆ। ਆਪਣੇ ਖ਼ਾਲੀ ਭਾਂਡੇ ਲੈ ਜਾ ਠੁਠ, ਕਾਸੇ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਦੇਵਣ ਸੱਦਾ, ਇਕੋ ਵਾਰ ਜਣਾਈਆ। ਸਚ ਦਵਾਰੇ ਆ ਭੱਜਾ, ਪੰਧ ਮੁਕੌਣਾ ਵਾਹੋ ਦਾਹੀਆ। ਪਹਿਲੋਂ ਚਰਨ ਚੁੱਕਣਾ ਸੱਜਾ, ਖੱਬਾ ਅੱਗੇ ਨਾ ਕਦੇ ਟਿਕਾਈਆ । ਪੁਰਖ ਅਕਾਲ ਦੀਨ ਦਿਆਲ ਸਚ ਸਿੰਘਾਸਣ ਬਹਿ ਕੇ ਸਜਾ, ਤਖ਼ਤ ਨਿਵਾਸੀ ਡੇਰਾ ਲਾਈਆ। ਜਿਸ ਦੇ ਹੁਕਮੇ ਅੰਦਰ ਦੋ ਜਹਾਨ ਬੱਧਾ, ਸਿਰ ਸਕੇ ਨਾ ਕੋਇ ਉਠਾਈਆ। ਸਦੀ ਚੌਧਵੀਂ ਤੇਰਾ ਲਹਿਣਾ ਦੇਣਾ ਪਰਵਰਦਿਗਾਰ ਆਪੇ ਲੱਧਾ, ਖ਼ੁਦਾ ਖ਼ੁਦ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸਾਵਣਹਾਰਾ ਸਾਚਾ ਘਰ, ਸਚ ਸੁਨੇਹੜਾ ਰਿਹਾ ਸੁਣਾਈਆ। ਕਲਜੁਗ ਕਹੇ ਗੁਰੂ ਅਵਤਾਰ, ਮੈਂ ਆਵਾਂ ਚਾਈਂ ਚਾਈਂਆ। ਸਾਹਿਬ ਸੱਚੇ ਦਾ ਵੇਖ ਦਰਬਾਰ, ਨਿਉਂ ਨਿਉਂ ਲਾਗਾਂ ਪਾਈਆ। ਮੈਂ ਪੇਖਣਾ ਸਚ ਵਿਹਾਰ, ਲੱਖ ਚੁਰਾਸੀ ਸੇਵ ਕਮਾਈਆ । ਚਾਰੋਂ ਕੁੰਟ ਕਰ ਅੰਧਿਆਰ, ਸਾਚਾ ਚੰਦ ਦਿਤਾ ਛੁਪਾਈਆ। ਦੀਵਾ ਬਾਤੀ ਕਿਸੇ ਘਰ ਨਾ ਹੋਏ ਉਜਿਆਰ, ਸੰਤ ਸਾਧ ਅੰਧ ਅੰਧੇਰ ਬੈਠੇ ਡੇਰਾ ਲਾਈਆ। ਆਤਮ ਅੰਮ੍ਰਿਤ ਜਾਮ ਸਕੇ ਨਾ ਕੋਇ ਪਿਆਲ, ਖ਼ਾਲੀ ਭਾਂਡੇ ਸਾਰੇ ਦਏ ਕਰਾਈਆ। ਕਿਸੇ ਦਾ ਹੱਲ ਨਾ ਹੋਵੇ ਕੋਈ ਸਵਾਲ, ਬੇਨੰਤੀ ਕੰਮ ਕਿਸੇ ਨਾ ਆਈਆ। ਸ਼ਾਹ ਸੁਲਤਾਨ ਕਰ ਬੇਹਾਲ, ਖ਼ਾਕੀ ਖ਼ਾਕ ਦਏ ਮਿਲਾਈਆ। ਨੇਤਰ ਰੋਵਣ ਗ਼ਰੀਬ ਕੰਗਾਲ, ਕੋਝੇ ਕਮਲੇ ਸਾਰ ਕੋਇ ਨਾ ਪਾਈਆ। ਫਲ ਨਾ ਰਹੇ ਕਿਸੇ ਡਾਲ੍ਹ, ਪਤਝੜ ਰੁੱਤ ਖ਼ਿਜ਼ਾਂ ਦਿਤੀ ਬਣਾਈਆ। ਸਾਹਿਬ ਅੱਗੇ ਦੱਸਾਂ ਆਪਣਾ ਹਾਲ, ਹਾਲਤ ਸੱਚੀ ਦਿਆਂ ਜਣਾਈਆ। ਮੇਰੀ ਸਭ ਤੋਂ ਵੱਖਰੀ ਨਿਰਾਲੀ ਚਾਲ, ਚੌਥਾ ਜੁਗ ਕਹੇ ਮੈਨੂੰ ਦਿਓ ਵਡਿਆਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਮੈਂ ਸਦਾ ਸਦਾ ਸਦ ਤੁਹਾਡੇ ਨਾਲ, ਸਾਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਅੱਖ ਖੁਲ੍ਹਾਈਆ । ਕਲਜੁਗ ਕਹੇ ਮੈਂ ਸੋਹਣਾ ਜੋਬਨ ਮੱਤਾ, ਪਰਮ ਪੁਰਖ ਦਿਤੀ ਵਡਿਆਈਆ। ਮੈਂ ਵੇਖਣਹਾਰਾ ਪਿਛਾ ਅੱਗਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਮੈਂ ਲੱਖ ਚੁਰਾਸੀ ਜੀਵ ਜੰਤ ਕੋਈ ਬਣਿਆ ਰਹਿਣ ਨਾ ਦਿਤਾ ਸਕਾ, ਸੱਜਣਾਂ ਮੇਲ ਨਾ ਕੋਇ ਮਿਲਾਈਆ। ਜੀਵਾਂ ਜੰਤਾਂ ਦੇ ਕੇ ਧੱਕਾ, ਕਾਇਆ ਮੰਦਰ ਮੁਨਾਰਿਉਂ ਦਿਤਾ ਸੁਟਾਈਆ। ਕਿਸੇ ਨੂੰ ਖਵਾਇਆ ਕੱਟਾ ਵੱਛਾ, ਕਿਸੇ ਨੂੰ ਛੁਰੀਆਂ ਗਲ ਫਿਰਾਈਆ। ਕਿਸੇ ਤੋਂ ਕੁਹਾਇਆ ਨਿੱਕਾ ਬੱਚਾ, ਨੀਹਾਂ ਹੇਠ ਦਬਾਈਆ। ਕਿਸੇ ਦਾ ਰਹਿਣ ਨਾ ਦਿਤਾ , ਧੂੜੀ ਖ਼ਾਕ ਵਿਚ ਉਡਾਈਆ। ਤੀਰਥ ਤੱਟਾਂ ਪਾਣੀ ਕਰਕੇ ਤੱਤਾ, ਅਗਨੀ ਰੂਪ ਦਿਤਾ ਬਣਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਕੋਈ ਰਹਿਣ ਨਾ ਦਿਤੀ ਸੱਤਾ, ਸਤਿ ਸਰੂਪ ਨਾ ਕੋਇ ਸਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ, ਮੇਰੀ ਕਰਨੀ ਸਾਰੇ ਵੇਖੋ ਅੱਖਾਂ, ਆਖ਼ਰ ਸਭ ਨੂੰ ਰਿਹਾ ਸੁਣਾਈਆ। ਕਿਸੇ ਦੇ ਕੋਲ ਰਹਿਣ ਨਾ ਦਿਤੀ ਗੁਰਮਤਾ, ਮਨਮਤ ਘਰ ਘਰ ਦਿਤੀ ਬਹਾਈਆ। ਧੀਰਜ ਰਿਹਾ ਨਾ ਕੋਇ ਜਤਾ, ਸਤਿ ਸੰਤੋਖ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਅੰਦਰ ਬੁੱਢਾ ਬਿਰਧ ਜਵਾਨ ਢੱਠਾ, ਬਲ ਸਕੇ ਨਾ ਕੋਇ ਵਖਾਈਆ। ਧੰਨ ਭਾਗ ਅਬਿਨਾਸ਼ੀ ਕਰਤੇ ਸਭ ਨੂੰ ਕੀਤਾ ਕੱਠਾ, ਇਕੋ ਹੁਕਮ
ਸੁਣਾਈਆ। ਸਾਰੇ ਆਪਣਾ ਚਾਰ ਜੁਗ ਦਾ ਪਿਛਲਾ ਵਖਾਓ ਪੱਟਾ, ਹਿੱਸੇਦਾਰੀ ਮਾਤ ਦਿਉ ਜਣਾਈਆ। ਤੁਸਾਂ ਅੱਗੇ ਦੀਨ ਮਜ਼੍ਹਬ ਦਾ ਲੋਕਮਾਤ ਪਾਇਆ ਰਟਾ, ਕੌਮਾਂ ਵਿਚ ਕਰੀ ਲੜਾਈਆ। ਮੈਂ ਵੀ ਅਗਨੀ ਤਾਅ ਕੇ ਭੱਠਾ, ਇਸ ਦੇ ਵਿਚ ਰਿਹਾ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਸੇਵਾ ਸਚ ਲਗਾਈਆ। ਕਲਜੁਗ ਕਹੇ ਗੁਰ ਅਵਤਾਰੋ ਪੀਰ ਪੈਗ਼ੰਬਰੋ ਸੁਣੋ ਕਹਾਣੀ, ਮੈਂ ਸਚ ਸਚ ਦਿਆਂ ਜਣਾਈਆ। ਸਦੀ ਵੀਹਵੀਂ ਆਈ ਉਹ ਨਿਸ਼ਾਨੀ, ਜਿਸ ਦਾ ਨਿਸ਼ਾਨਾ ਸਾਰੇ ਗਏ ਲਗਾਈਆ। ਕਰੇ ਖੇਲ ਸ਼ਾਹ ਪਾਤਸ਼ਾਹ ਸੱਚਾ ਸੁਲਤਾਨੀ, ਬੇਪਰਵਾਹ ਵੱਡੀ ਵਡਿਆਈਆ । ਨੇਤਰ ਰੋਂਦੀ ਵੇਖੋ ਚਾਰੇ ਬਾਣੀ, ਚਾਰੇ ਖਾਣੀ ਸਾਰ ਕੋਇ ਨਾ ਆਈਆ। ਸੁਰਤੀ ਸ਼ਬਦ ਮਿਲੇ ਨਾ ਹਾਣੀ, ਅੰਮ੍ਰਿਤ ਮਿਲੇ ਨਾ ਠੰਡਾ ਪਾਣੀ, ਤ੍ਰਿਸਨਾ ਅੱਗ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕਲਜੁਗ ਸੁਣ ਲੈ ਏਕ, ਇਕੋ ਵਾਰ ਜਣਾਈਆ। ਸਭ ਕੁਛ ਤੇਰਾ ਪਰਮ ਪੁਰਖ ਪਰਮਾਤਮ ਲਿਆ ਵੇਖ, ਭੁੱਲ ਰਹੀ ਨਾ ਰਾਈਆ। ਹੁਕਮ ਕਰ ਕੇ ਗਿਆ ਸਾਹਿਬ ਦਸਮੇਸ਼, ਦਹਿ ਦਿਸ਼ਾ ਕਰ ਜਣਾਈਆ। ਕਲਜੁਗ ਅੰਤ ਕਲ ਕਲਕੀ ਪਰਗਟ ਹੋਵੇ ਨਰ ਨਰੇਸ਼, ਜਿਸ ਦਾ ਨਾ ਕੋਈ ਪਿਤਾ ਨਾ ਕੋਈ ਮਾਈਆ। ਕੂੜੀ ਕਿਰਿਆ ਬਦਲ ਦਏ ਰੇਖ, ਰੇਖਾ ਸਭ ਦੀ ਦਏ ਗਵਾਈਆ। ਲੇਖ ਚੁਕਾਵੇ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਆਪਣਾ ਹੁਕਮ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪ ਆਪਣਾ ਕਰਨ ਓਸ ਦੇ ਭੇਟ, ਸਿਰ ਸਕੇ ਨਾ ਕੋਇ ਉਠਾਈਆ। ਅਬਿਨਾਸ਼ੀ ਕਰਤਾ ਇਕੋ ਬਣੇ ਖੇਵਟ ਖੇਟ, ਦੋ ਜਹਾਨ ਬੇੜਾ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕਲਜੁਗ ਛੱਡ ਦੇ ਝਗੜਾ, ਵੇਲਾ ਅੰਤਮ ਆਈਆ। ਹੁਣ ਰਸਤਾ ਵੇਖ ਅਗਲਾ, ਪਿਛਲੀ ਬੀਤੀ ਕੰਮ ਕਿਸੇ ਨਾ ਆਈਆ। ਸਚ ਦਵਾਰਿਉਂ ਵਸਤ ਅਗੰਮੀ ਮੰਗ ਲਾ, ਪ੍ਰਭ ਦੇਵਣਹਾਰ ਦਇਆ ਕਮਾਈਆ। ਜੀਵ ਜੰਤ ਜਗਤ ਜਹਾਨ ਹੋਇਆ ਕੰਗਲਾ, ਵਸਤ ਅਮੋਲਕ ਹੱਥ ਨਾ ਕੋਇ ਫੜਾਈਆ। ਲੋਕਮਾਤ ਦਾ ਛੱਡਣਾ ਪਏ ਬੰਗਲਾ, ਥਿਰ ਕੋਇ ਰਹਿਣ ਨਾ ਪਾਈਆ। ਆਪਣਾ ਬਸਤਾ ਭਾਰ ਆਪੇ ਬੰਧ ਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਚੁਕਾਈਆ। ਕਲਜੁਗ ਕਹੇ ਮੈਂ ਬੜਾ ਚਲਾਕ, ਸਭ ਨੂੰ ਦਿਆਂ ਸਮਝਾਈਆ। ਮੈਂ ਜਾਂਦਾ ਜਾਂਦਾ ਸ਼ਾਹ ਸੁਲਤਾਨਾਂ ਮਿਲਾ ਜਾਵਾਂ ਵਿਚ ਖ਼ਾਕ, ਖ਼ਾਕੀ ਖ਼ਾਕ ਵਿਚ ਸਮਾਈਆ। ਲੱਖ ਚੁਰਾਸੀ ਉਤਾਰਾਂ ਆਪਣੇ ਘਾਟ, ਬੇੜੇ ਸ਼ੌਹ ਦਰਿਆ ਰੁੜ੍ਹਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਬੇਸ਼ਕ ਮੇਰਾ ਛੱਡ ਜਾਓ ਸਾਥ, ਸੰਗੀ ਸੰਗ ਨਾ ਕੋਇ ਨਿਭਾਈਆ। ਮੈਂ ਵੇਖਾਂ ਆਪਣਾ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰੀ ਆਸਾ ਪੂਰ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਛੱਡ ਦੇ ਝੇੜਾ, ਝਗੜਾ ਰਹਿਣ ਕੋਇ ਨਾ ਪਾਈਆ। ਧਰਤ ਮਾਤ ਦਾ ਖ਼ਾਲੀ ਕਰ ਦੇ ਵਿਹੜਾ, ਕਿਉਂ ਬੈਠਾ ਆਸਣ ਲਾਈਆ। ਸਦਾ ਕਿਸੇ ਦਾ ਰਿਹਾ ਨਾ ਏਥੇ ਵਸੇਰਾ, ਜੁਗ ਚੌਕੜੀ ਕੋਟਨ ਕਾਲ ਗਏ ਵਿਹਾਈਆ। ਅੰਤਮ ਵਕਤ ਆ ਗਿਆ ਨੇੜਾ, ਨੇਰਨ ਨੇਰਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਦਏ ਮੁਕਾਈਆ। ਕਲਜੁਗ ਕਹੇ ਮੈਂ ਜੋਧਾ ਸੂਰ, ਬੀਰਤਾ ਵਿਚੋਂ ਨਜ਼ਰੀ ਆਈਆ। ਮੈਂ ਜਾ ਕੇ ਕਹਾਂ
ਹਜ਼ੂਰ, ਹਰਿ ਜੂ ਸਾਚੇ ਦਿਆਂ ਸੁਣਾਈਆ। ਪ੍ਰਭ ਮੇਰਾ ਕੀ ਕਸੂਰ, ਕਿਉਂ ਮੈਨੂੰ ਰਿਹਾ ਬਦਲਾਈਆ। ਮੈਂ ਤੇਰਾ ਬਣ ਕੇ ਰਿਹਾ ਮਜ਼ਦੂਰ, ਸਾਚੀ ਸੇਵ ਕਮਾਈਆ। ਘਰ ਘਰ ਨਾਤਾ ਜੋੜ ਕੇ ਕੂੜ, ਝੂਠੀ ਕਰੀ ਜਗਤ ਪੜ੍ਹਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਤੇਰੀ ਸਮਝ ਕਿਸੇ ਨਾ ਆਈਆ। ਕੋਈ ਨਾ ਲਾਵੇ ਮਸਤਕ ਤੇਰੀ ਧੂੜ, ਟਿੱਕਾ ਨਾਮ ਨਾ ਕੋਇ ਛੁਹਾਈਆ। ਉਠ ਕੇ ਵੇਖ ਪ੍ਰਭੂ ਸਾਰੇ ਹੋਏ ਮਫ਼ਰੂਰ, ਨਿਵਣ ਸੁ ਅੱਖਰ ਘਰ ਨਾ ਕੋਇ ਜਣਾਈਆ। ਮੈਂ ਤੇਰੇ ਹੁਕਮੇ ਅੰਦਰ ਹੋਇਆ ਮਜਬੂਰ, ਦੋਏ ਜੋੜ ਵਾਸਤਾ ਪਾਈਆ। ਤੂੰ ਮੇਰਾ ਸਚ ਮਹਿਬੂਬ, ਮੁਹੱਬਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਨਾ ਬੋਲ, ਬੋਲਿਆਂ ਹੱਥ ਕੁਛ ਨਾ ਆਈਆ। ਅਬਿਨਾਸ਼ੀ ਕਰਤਾ ਤੋਲਣਹਾਰਾ ਸਾਚਾ ਤੋਲ, ਜੁਗ ਚੌਕੜੀ ਕੰਡਾ ਆਪਣੇ ਹੱਥ ਉਠਾਈਆ। ਤੇਰਿਆਂ ਕਰਮਾਂ ਰਿਹਾ ਵਰੋਲ, ਨਾਮ ਮਧਾਣਾ ਇਕ ਵਖਾਈਆ। ਸਚ ਵਸਤ ਨਾ ਤੇਰੇ ਕੋਲ, ਝੂਠੇ ਭਾਂਡੇ ਰਿਹਾ ਭਰਾਈਆ। ਅਨੰਦਪੁਰੀ ਹੋਇਆ ਕੌਲ, ਵੇਲਾ ਇਕਰਾਰ ਦਾ ਗਿਆ ਆਈਆ। ਸਦੀ ਚੌਧਵੀਂ ਖ਼ਾਲੀ ਕਰ ਦੇ ਧੌਲ, ਧਰਨੀ ਧਰਤ ਦਏ ਦੁਹਾਈਆ। ਏਥੋਂ ਉਠ ਜਾ ਆਪ ਅਡੋਲ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਮੁਕਾਈਆ। ਕਲਜੁਗ ਅੱਗੋਂ ਕਹੇ ਹੱਸ, ਹਸਤੀ ਸਰਬ ਜਣਾਈਆ। ਤੁਹਾਡੇ ਮੇਰੇ ਕੁਛ ਨਹੀਂ ਵਸ, ਵਾਸਤਾ ਇਕੋ ਨਾਲ ਰਖਾਈਆ। ਜਿਸ ਨੇ ਲੋਕਮਾਤ ਕੀਤਾ ਪਰਗਟ, ਪਰਗਟ ਕਰਕੇ ਮੇਰਾ ਹੱਟ ਚਲਾਈਆ। ਉਹ ਸਾਹਿਬ ਪੁਰਖ ਸਮਰਥ, ਸ਼ਹਿਨਸ਼ਾਹ ਅਖਵਾਈਆ। ਜੁਗ ਚੌਕੜੀ ਚਲਾਵੇ ਰਥ, ਬਣ ਰਥਵਾਹੀ ਫੇਰਾ ਪਾਈਆ। ਮੈਂ ਉਸ ਦੇ ਚਰਨਾਂ ਜਾਵਾਂ ਢੱਠ, ਨਿਉਂ ਨਿਉਂ ਸੀਸ ਨਿਵਾਈਆ । ਜਿਸ ਤੁਹਾਡਾ ਕੀਤਾ ਇਕੱਠ, ਘਰ ਸਾਚੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਦਏ ਮੁਕਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵਾਹ, ਵਾਹਵਾ ਤੇਰੀ ਵਡਿਆਈਆ। ਉਠ ਕੇ ਆਪਣਾ ਹਾਲ ਦੇ ਸੁਣਾ, ਕਿਉਂ ਬੈਠਾ ਮੁਖ ਭੁਆਈਆ। ਅਸੀਂ ਸਾਰੇ ਤੇਰੇ ਗਵਾਹ, ਸ਼ਹਾਦਤ ਇਕੋ ਵਾਰ ਭੁਗਤਾਈਆ। ਵੇਲਾ ਵਕਤ ਦਈਏ ਸੁਹਾ, ਸੁਹੰਜਣੀ ਘੜੀ ਨਾਲ ਮਿਲਾਈਆ। ਕਾਗਦ ਕਲਮ ਨਾ ਲੇਖਾ ਲਿਖਣਾ ਪਏ ਨਾਲ ਸ਼ਾਹ, ਧੁਰ ਸਵਾਮੀ ਆਪਣਾ ਹੁਕਮ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸੁਣ ਪ੍ਰਭ ਠਾਕਰ, ਦਰ ਤੇਰੇ ਅਰਜ਼ ਸੁਣਾਈਆ । ਤੇਰੀ ਲਹਿਰ ਦਾ ਡੂੰਘਾ ਸਾਗਰ, ਭਵਰ ਵਿਚ ਸਰਬ ਲੋਕਾਈਆ। ਜੋਧਾ ਦਿਸੇ ਨਾ ਕੋਇ ਬਹਾਦਰ, ਜੋ ਸਕੇ ਬਾਹਰ ਕਢਾਈਆ। ਕਲਜੁਗ ਤੇਰੇ ਦਰ ਤੇ ਮੰਗਣ ਆਇਆ ਆਦਰ, ਆਪਣਾ ਆਦਰਸ਼ ਦੇ ਜਣਾਈਆ। ਸਦੀ ਚੌਧਵੀਂ ਦਾ ਲੇਖਾ ਲੱਭ ਵੇਖ ਲੈ ਆਪਣੇ ਕਾਗਜ, ਪੜਦਾ ਅੰਤਰ ਉਠਾਈਆ। ਹਉਂ ਸੇਵਕ ਬਰਦੇ ਤੇਰੇ ਆਜਜ਼, ਆਜਜ਼ੀ ਨਾਲ ਸੀਸ ਨਿਵਾਈਆ। ਇਹ ਕਰਕੇ ਆਇਆ ਲੱਖ ਚੁਰਾਸੀ ਨਾਲ ਸਾਜ਼ਸ਼, ਸਗਲੀ ਸ੍ਰਿਸ਼ਟ ਰਹੀ ਕੁਰਲਾਈਆ। ਤੇਰੀ ਭੁਲਾਈ ਸਚ ਇਬਾਦਤ, ਅਮਲਾਂ ਵਿਚ ਨਾ ਕੋਇ ਲੋਕਾਈਆ। ਲੱਖ ਚੁਰਾਸੀ ਜੀਵ ਜੰਤ ਨੌ ਖੰਡ ਪ੍ਰਿਥਮੀ ਘਰ ਘਰ ਕਰੀ ਬਗ਼ਾਵਤ, ਗ੍ਰਹਿ ਗ੍ਰਹਿ ਧੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਤੇਰੀ ਸਰਨਾਈਆ। ਗੁਰ ਅਵਤਾਰ ਕਹਿਣ ਪ੍ਰਭ ਧੁਰ ਦੇ
ਮਾਲਕ, ਸਚ ਕਹਾਣੀ ਦਈਏ ਜਣਾਈਆ। ਤੂੰ ਠਾਕਰ ਹੋਕੇ ਬਣਨਾ ਸਾਲਸ, ਦੂਜਾ ਸੰਗ ਨਾ ਕੋਇ ਰਖਾਈਆ। ਕਲਜੁਗ ਮਸਤਕ ਵੇਖ ਟਿੱਕਾ ਲੱਗਾ ਕਾਲਖ, ਬਾਹਰੋਂ ਸਕੇ ਨਾ ਕੋਇ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਵੇਖਣਹਾਰਾ ਹਰਿ ਨਿਰੰਕਾਰ, ਇਕੋ ਅੱਖ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਪਿਆਰ, ਪਰਮ ਪੁਰਖ ਰਿਹਾ ਸਮਝਾਈਆ। ਕਲਜੁਗ ਪੁੱਤ ਬੜਾ ਹੁਸ਼ਿਆਰ, ਸੂਰਬੀਰ ਅਖਵਾਈਆ। ਜਿਸ ਚਾਰ ਕੁੰਟ ਦਹਿ ਦਿਸ਼ਾ ਕਰੀ ਖੁਆਰ, ਸਿਦਕ ਸਬੂਰੀ ਨਜ਼ਰ ਕਿਸੇ ਨਾ ਆਈਆ। ਅੰਦਰ ਵੜ ਵੜ ਪੌੜੀ ਚੜ੍ਹ ਚੜ੍ਹ ਪੰਜਾਂ ਤੱਤਾਂ ਦਿਤਾ ਹੁਲਾਰ, ਪੰਚਮ ਪੰਚਮ ਅੱਗ ਵਧਾਈਆ । ਸਾਚਾ ਕਰਨ ਨਾ ਦਿਤਾ ਕਿਸੇ ਪਿਆਰ, ਨਾਰ ਕੰਤ ਸਰਬ ਵਿਭਚਾਰ, ਨਰ ਹਰਿ ਕੰਤ ਨਾ ਕੋਇ ਹੰਢਾਈਆ। ਜੋ ਸਿਖਿਆ ਆਏ ਸਿਖਾਲ, ਨਿਰਗੁਣ ਸਰਗੁਣ ਬਣ ਦਲਾਲ, ਫੇਰਾ ਮਾਤਲੋਕ ਪਾਈਆ। ਕਲਜੁਗ ਜੀਵ ਭੁੱਲੇ ਆਣ, ਸਾਚੀ ਕਰੇ ਨਾ ਕੋਇ ਪਛਾਣ, ਪੜਦਾ ਸਕੇ ਨਾ ਕੋਇ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕਲਜੁਗ ਕੂੜ ਕੁੜਿਆਰਾ, ਪ੍ਰਭ ਇਕੋ ਨਜ਼ਰੀ ਆਈਆ। ਅਬਿਨਾਸ਼ੀ ਕਰਤਾ ਕਹੇ ਏਸ ਨੂੰ ਇਕ ਸਹਾਰਾ, ਜੋ ਇਕੋ ਆਸ ਤਕਾਈਆ। ਕਲਜੁਗ ਕਹੇ ਪ੍ਰਭੂ ਸਭ ਦਾ ਮੇਰੇ ਨਾਲ ਕਰ ਕਿਨਾਰਾ, ਘਰ ਇਕੋ ਦੇ ਵਖਾਈਆ। ਸਚ ਮਾਰਗ ਦਾ ਕਰ ਪਸਾਰਾ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਤਿਜੁਗ ਸਾਚਾ ਉਠਾ ਆਪਣਾ ਸੁਤ ਦੁਲਾਰਾ, ਲੈ ਆਪ ਅੰਗੜਾਈਆ। ਮਿਹਰਵਾਨ ਹੋ ਕੇ ਦੱਸ ਆਪਣੀ ਧਾਰਾ, ਧੁਰ ਦੀ ਸਿਖਿਆ ਇਕ ਸਮਝਾਈਆ। ਲੇਖਾ ਚੁੱਕ ਜਾਏ ਨਾਲ ਗੁਰੂ ਅਵਤਾਰਾ, ਪੀਰ ਪੈਗ਼ੰਬਰਾਂ ਲਹਿਣਾ ਦੇਣਾ ਰਹੇ ਨਾ ਰਾਈਆ। ਸਤਿਜੁਗ ਸਾਚੇ ਤੇਰੇ ਨਾਮ ਦਾ ਵੱਜੇ ਇਕ ਨਗਾਰਾ, ਦੋ ਜਹਾਨਾਂ ਕਰ ਸ਼ਨਵਾਈਆ। ਸ੍ਰਿਸ਼ਟ ਸਬਾਈ ਤੇਰਾ ਬੋਲੇ ਸਚ ਜੈਕਾਰਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰ ਜ਼ਾਹਰ ਹਾਜ਼ਰ ਪਰਵਰਦਿਗਾਰਾ, ਬੇਵਫ਼ਾ ਨਜ਼ਰ ਕੋਇ ਨਾ ਆਈਆ। ਤੂੰ ਸਚਖੰਡ ਨਿਵਾਸੀ ਏਕੰਕਾਰਾ, ਅਕਲ ਤੇਰੀ ਸਮਝ ਕੋਇ ਨਾ ਪਾਈਆ। ਹਉਂ ਭਿੱਖਕ ਹੋ ਕੇ ਮੰਗਾਂ ਇਕ ਦਵਾਰਾ, ਇਕੋ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਬੇਨੰਤੀ ਤੇਰੇ ਅੱਗੇ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਕਲਜੁਗ ਕੀ ਕਹਿੰਦਾ, ਆਪਣੀ ਕਹਾਣੀ ਰਿਹਾ ਸੁਣਾਈਆ। ਅਸੀਂ ਵੇਖ ਕੇ ਆਏ ਚੜ੍ਹਦਾ ਲਹਿੰਦਾ, ਦੱਖਣ ਪਹਾੜ ਫੇਰਾ ਪਾਈਆ। ਸਾਚੇ ਧਾਮ ਜੀਵ ਜਹਾਨ ਕੋਇ ਨਾ ਬਹਿੰਦਾ, ਭੱਜੇ ਵਾਹੋ ਦਾਹੀਆ। ਤੇਰਾ ਨਾਮ ਕੋਇ ਨਾ ਲੈਂਦਾ, ਲਹਿਣੇ ਵਿਚ ਨਾ ਕੋਇ ਲੋਕਾਈਆ। ਹੰਕਾਰੀ ਰੂਪ ਕਰ ਕਰ ਖਹਿੰਦਾ, ਗ੍ਰਹਿ ਗ੍ਰਹਿ ਹੋਵੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਸਾਲਸ ਬਣ ਕੇ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡਾ ਲੇਖਾ ਮੁੱਕੇ, ਪ੍ਰਭ ਤੇਰੀ ਝੋਲੀ ਪਾਈਆ। ਕਿਰਪਾ ਕਰ ਅਬਿਨਸ਼ੀ ਅਚੁਤੇ, ਮਿਹਰਵਾਨ ਹੋ ਸਹਾਈਆ। ਤੇਰਾ ਸੁਤ ਦੁਲਾਰਾ ਸ਼ਬਦੀ ਉਠੇ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਕੂੜੀ ਕਿਰਿਆ ਲੋਕਮਾਤ ਰਹੀ ਲੁਕੇ, ਫੜ ਬਾਹੋਂ ਬਾਹਰ ਕਢਾਈਆ। ਇਕ ਸੁਹੌਣੀ ਸਾਚੀ ਰੁੱਤੇ, ਰੁਤ ਰੁਤੜੀ ਆਪ ਮਹਿਕਾਈਆ। ਕੋਈ ਨਾ ਪੂਜਾ ਰਹੇ ਬੁੱਤੇ, ਇਕੋ ਤੇਰਾ ਰੂਪ ਨਜ਼ਰੀ ਆਈਆ। ਜਨ ਭਗਤ ਸੁਹੇਲੇ ਉਠਾ ਸੁੱਤੇ, ਨਿਜ ਨੇਤਰ ਅੱਖ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਪ੍ਰਭ ਹੋਣਾ ਆਪ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਸਚ ਬਾਤ, ਸੋ ਸਾਹਿਬ ਸਵਾਮੀ ਆਪ ਜਣਾਈਆ। ਕਲਜੁਗ ਅੰਤਮ ਮਿਟ ਜਾਏ ਅੰਧੇਰੀ ਰਾਤ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚੀ ਸੋਹਣੀ ਹੋਵੇ ਪਰਭਾਤ, ਸਾਂਤਕ ਸਤਿ ਦਏ ਵਰਤਾਈਆ। ਸਭ ਦੀ ਪੂਰੀ ਅੰਤਰ ਕਰੇ ਖ਼ਾਹਿਸ਼, ਖ਼ਾਲਸ ਆਪਣਾ ਰੰਗ ਰੰਗਾਈਆ। ਲੇਖਾ ਚੁਕਾਏ ਪੁਰਖ ਅਬਿਨਾਸ਼, ਸ੍ਰੀ ਭਗਵਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕਲਜੁਗ ਕਹੇ ਮੇਰੀ ਸਦੀ ਚੌਧਵੀਂ ਰਹਿੰਦੀ ਬਾਕੀ, ਥੋੜਾ ਹਿੱਸਾ ਨਜ਼ਰੀ ਆਈਆ। ਫੇਰ ਮੇਰੀ ਬਦਲ ਦੇਣੀ ਹਯਾਤੀ, ਤੇਰੇ ਅੱਗੇ ਸੀਸ ਨਿਵਾਈਆ। ਮੇਰੇ ਲੇਖੇ ਵਾਲੀ ਤੇਰੇ ਕੋਲ ਕਾਪੀ, ਕੁਤਬਖਾਨੇ ਨਾ ਕਿਸੇ ਫੜਾਈਆ। ਜੇ ਮੈਂ ਹੁੰਦਾ ਨਾ ਏਨਾਂ ਪਾਪੀ, ਕਲਜੁਗ ਪੰਧ ਨਾ ਕੋਇ ਮੁਕਾਈਆ। ਪ੍ਰਭੂ ਤੂੰ ਕਿਥੋਂ ਬਣਦੋਂ ਭਗਤਾਂ ਸਾਥੀ, ਛੇਤੀ ਆਪਣਾ ਫੇਰਾ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੌਣ ਪੂਰਾ ਕਰਦਾ ਭਵਿਖਤ ਵਾਕੀ, ਜੋ ਰਸਨਾ ਜਿਹਵਾ ਗਏ ਸੁਣਾਈਆ। ਕਵਣ ਜਾਮ ਪਿਆਉਂਦਾ ਬਣਕੇ ਧੁਰ ਦਾ ਸਾਕੀ, ਸਚ ਪਿਆਲਾ ਹੱਥ ਉਠਾਈਆ। ਕਵਣ ਬੋਧ ਅਗਾਧ ਸੁਣੌਦਾ ਸਾਖੀ, ਸਾਚਾ ਨਾਮ ਇਕ ਸਮਝਾਈਆ। ਕਵਣ ਭਾਗ ਲਗੌਂਦਾ ਤਨ ਖ਼ਾਕੀ, ਪੰਜ ਤਤ ਦਏ ਵਡਿਆਈਆ। ਇਕੋ ਬੇਨੰਤੀ ਦਰ ਤੇਰੇ ਸਾਚੀ ਆਖੀ, ਆਖ਼ਰ ਦਿਆਂ ਸੁਣਾਈਆ। ਤੂੰ ਸਚਖੰਡ ਦਾ ਸੱਚਾ ਵਾਸੀ, ਮੁਕਾਮੇ ਹਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਕਲਜੁਗ ਕਹੇ ਮੇਰੀ ਅੰਤ ਪੁਕਾਰ, ਪ੍ਰਭ ਸਾਚੇ ਦਿਆਂ ਸੁਣਾਈਆ। ਤੂੰ ਬਣਨਾ ਮਦਦਗਾਰ, ਸਿਰ ਆਪਣਾ ਹੱਥ ਟਿਕਾਈਆ । ਮੈਂ ਹੋਵਾਂ ਸਦਾ ਤਿਆਰ, ਤੇਰਾ ਰਾਹ ਤਕਾਈਆ। ਤੂੰ ਲੈਣ ਔਣਾ ਧੁਰ ਦੇ ਯਾਰ, ਨਿਰਗੁਣ ਆਪਣਾ ਵੇਸ ਵਟਾਈਆ। ਮੈਂ ਵੇਖਾਂ ਤੇਰਾ ਦਰਬਾਰ, ਜਿਸ ਘਰ ਬੈਠਾ ਸੋਭਾ ਪਾਈਆ। ਝੁਕਦੇ ਵੇਖਾਂ ਗੁਰ ਅਵਤਾਰ, ਪੀਰ ਪੈਗ਼ੰਬਰ ਸੀਸ ਨਿਵਾਈਆ। ਦਰ ਠਾਂਡੇ ਕਰ ਨਿਮਸਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇਣਾ ਚੁਕਾਈਆ। ਕਲਜੁਗ ਕਹੇ ਮੈਂ ਮੁਕਾਵਾਂ ਪੰਧ, ਅਗਲਾ ਲੇਖਾ ਤੇਰੇ ਹੱਥ ਫੜਾਈਆ । ਤੇਰਾ ਸਤਿਜੁਗ ਉਠੇ ਸਾਚਾ ਚੰਦ, ਲਏ ਮਾਤ ਅੰਗੜਾਈਆ। ਮੇਲ ਮਿਲਾਵੇ ਗੁਜਰੀ ਚੰਦ, ਚੰਦ ਚੰਦ ਨਾਲ ਰੁਸ਼ਨਾਈਆ। ਮੈਂ ਵੇਖਾਂ ਤੇਰਾ ਖੇਲ ਬ੍ਰਹਿਮੰਡ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸੇਵ ਕਮਾਈਆ। ਸਚ ਦਵਾਰਾ ਜਾਵਾਂ ਲੰਘ, ਅਧਵਿਚਕਾਰ ਨਾ ਕੋਇ ਅਟਕਾਈਆ। ਤੇਰੀ ਸੇਜ ਸੁਹੰਜਣੀ ਵੇਖ ਪਲੰਘ, ਜਿਸ ਦਾ ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਵੱਜੇ ਮਰਦੰਗ, ਤਰਾਨਾ ਇਕੋ ਨਾਮ ਸੁਣਾਈਆ । ਗੁਰ ਅਵਤਾਰ ਪੈਗ਼ੰਬਰ ਰਹੇ ਮੰਗ, ਖ਼ਾਲੀ ਝੋਲੀ ਰਹੇ ਡਾਹੀਆ। ਮੇਰੀ ਔਧ ਗਈ ਹੰਢ, ਸਦੀ ਚੌਧਵੀਂ ਦਏ ਦੁਹਾਈਆ। ਅੰਤਮ ਮੇਟੇ ਭੇਖ ਪਖੰਡ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਬੱਚਾ ਤੇਰਾ ਸਤਿ ਸਤਿਵਾਦੀ ਚਾੜ੍ਹੇ ਰੰਗ, ਰੰਗੀਲਾ ਇਕੋ ਰੰਗ ਵਖਾਈਆ। ਅੰਤਰ ਆਤਮ ਸਭ ਨੂੰ ਮਿਲੇ ਅਨੰਦ, ਛੰਦ ਢੋਲਾ ਤੇਰਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਹੱਥ ਸਰਬ ਵਡਿਆਈਆ। ਅਬਿਨਾਸ਼ੀ ਕਰਤਾ ਦੇਵੇ ਧੀਰ, ਸ਼ਬਦੀ ਸ਼ਬਦ ਜਣਾਈਆ। ਕਲਜੁਗ ਸਤਿਜੁਗ ਤੇਰਾ ਪਹਿਲਾ ਵੀਰ, ਮੈਂ ਦਿਆਂ ਆਪ ਉਠਾਈਆ। ਮੁਖ ਲਗਾਕੇ ਅੰਮ੍ਰਿਤ ਸੀਰ, ਸਾਂਤਕ ਸਤਿ ਦਿਆਂ ਕਰਾਈਆ। ਆਪਣੀ ਮੰਜ਼ਲ ਦੱਸ ਅਖ਼ੀਰ, ਚੋਟੀ ਦਿਆਂ ਬਹਾਈਆ। ਤੇਰਾ ਕੱਟ ਕੇ ਸ਼ਰਅ ਜ਼ੰਜੀਰ,
ਅੱਗੇ ਸਫਾ ਦਿਆਂ ਮਿਟਾਈਆ। ਸਤਿ ਧਰਮ ਦੀ ਦੱਸ ਇਕ ਤਦਬੀਰ, ਧੁਰ ਦਾ ਹੁਕਮ ਸੁਣਾਈਆ। ਇਕੋ ਜਿਹਾ ਲੇਖਾ ਸ਼ਾਹ ਫ਼ਕੀਰ, ਆਅਲਾ ਅਦਨਾ ਇਕੋ ਰੰਗ ਵਖਾਈਆ। ਇਕੋ ਅੰਮ੍ਰਿਤ ਬਖ਼ਸ਼ਾਂ ਨੀਰ, ਰਸ ਇਕੋ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦੇਵੇ ਵਡਿਆਈਆ। ਕਲਜੁਗ ਤੇਰਾ ਸਤਿਜੁਗ ਭਾਈ, ਆਪਣੀ ਲਏ ਅੰਗੜਾਈਆ। ਰਲ ਮਿਲ ਸਾਰੇ ਦਿਓ ਵਧਾਈ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਹੋ ਸਹਾਈ, ਇਕ ਬੇਨੰਤੀ ਰਿਹਾ ਜਣਾਈਆ। ਲੋਕਮਾਤ ਜਾਵਾਂ ਚਾਈਂ ਚਾਈਂ, ਤੇਰੇ ਹੁਕਮੇ ਅੰਦਰ ਪੰਧ ਮੁਕਾਈਆ। ਤੂੰ ਠਾਕਰ ਪਕੜੀਂ ਬਾਹੀਂ, ਸਰਬ ਸਵਾਮੀ ਸਿਰ ਆਪਣਾ ਹੱਥ ਰਖਾਈਆ। ਸਾਚੇ ਭਗਤਾਂ ਪਹਿਲੋਂ ਮਿਲਾਈਂ, ਜਿਨ੍ਹਾਂ ਮਿਲਿਆਂ ਤੇਰਾ ਰੂਪ ਨਜ਼ਰੀ ਆਈਆ। ਕੂੜੇ ਘਰ ਨਾ ਕਦੇ ਫਿਰਾਈਂ, ਝੂਠਿਆਂ ਨਾਲ ਨਾ ਕਰੀਂ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸ੍ਰੀ ਭਗਵਾਨ ਕਹੇ ਸੁਣ ਸਤਿਜੁਗ ਬੱਚੇ, ਤੈਨੂੰ ਦਿਆਂ ਜਣਾਈਆ। ਭਗਤ ਸੁਹੇਲੇ ਮੇਰੇ ਸੱਚੇ, ਸਚ ਦਿਆਂ ਦ੍ਰਿੜਾਈਆ। ਤੇਰਾ ਰਾਹ ਰਹੇ ਤੱਕੇ, ਨੇਤਰ ਅੱਖ ਖੁਲ੍ਹਾਈਆ। ਤੂੰ ਪੰਧ ਮੁਕੌਣਾ ਨੱਠ ਨੱਠੇ, ਬਣ ਕੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਰਖਾਈਆ। ਸਤਿਜੁਗ ਕਹੇ ਪ੍ਰਭ ਤੇਰੇ ਭਗਤ ਦੀ ਕੀ ਨਿਸ਼ਾਨੀ, ਮੈਨੂੰ ਸਮਝ ਕੋਇ ਨਾ ਆਈਆ। ਸ੍ਰੀ ਭਗਵਾਨ ਕਰੇ ਮਿਹਰਵਾਨੀ, ਮਹਿਬੂਬ ਦਏ ਸਮਝਾਈਆ। ਜਿਨ੍ਹਾਂ ਦੇ ਅੰਤਰ ਇਕੋ ਉਪਜੇ ਬਾਣੀ, ਧੁਰ ਦਾ ਰਾਗ ਅਲਾਈਆ। ਜਿਨ੍ਹਾਂ ਦੀ ਮੰਜ਼ਲ ਹੋਈ ਆਸਾਨੀ, ਰਾਹ ਵਿਚ ਨਾ ਕੋਇ ਅਟਕਾਈਆ। ਜੋ ਬੈਠੇ ਪਦ ਨਿਰਬਾਨੀ, ਨਿਰਬਾਨ ਪਦ ਵਿਚ ਸਮਾਈਆ। ਮੈਂ ਓਨ੍ਹਾਂ ਦਾ ਜਾਣ ਜਾਣੀ, ਸਚ ਸਚ ਦਿਆਂ ਦ੍ਰਿੜਾਈਆ। ਸਤਿਜੁਗ ਤੇਰਾ ਮੇਲਾ ਵਿਚ ਦੋ ਜਹਾਨੀ, ਜੋ ਲੋਕਮਾਤ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿਜੁਗ ਕਹੇ ਪ੍ਰਭੂ ਕੀ ਭਗਤਾਂ ਰੰਗ, ਸਚ ਹੁਲੀਆ ਦੇ ਸਮਝਾਈਆ। ਪੁਰਖ ਅਬਿਨਾਸ਼ੀ ਕਹੇ ਉਹਨਾਂ ਦੇ ਅੰਦਰ ਇਕ ਅਨੰਦ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਇਕੋ ਦਰਸ਼ਨ ਮੇਰਾ ਰਹੇ ਮੰਗ, ਦੂਜੀ ਓਟ ਨਾ ਕੋਇ ਤਕਾਈਆ। ਕਦੇ ਨਾ ਨਹਾਵਣ ਜਾਣ ਤੀਰਥ ਤਟ ਗੰਗ, ਘਰ ਇਕੋ ਸਰੋਵਰ ਨਹਾ ਨਹਾ ਖ਼ੁਸ਼ੀ ਮਨਾਈਆ। ਇਕੋ ਢੋਲਾ ਗਾਵਣ ਛੰਦ, ਤੂੰ ਮੇਰਾ ਮੈਂ ਤੇਰਾ ਧੁਰ ਦੀ ਕਰਨ ਪੜ੍ਹਾਈਆ। ਉਚੀ ਕੂਕ ਨਾ ਪਾਵਣ ਡੰਡ, ਅਜੱਪਾ ਜਾਪ ਦਿਤਾ ਸਿਖਾਈਆ। ਕਾਇਆ ਮੰਦਰ ਅੰਦਰ ਸਾਚੀ ਵਸਤ ਕਰਕੇ ਬੰਦ, ਜਨ ਭਗਤਾਂ ਹੱਥ ਫੜਾਈਆ। ਕੋਈ ਦੱਸ ਨਾ ਸਕੇ ਬੱਤੀ ਦੰਦ, ਬੰਦਨਾ ਇਕੋ ਦਿਤੀ ਜਣਾਈਆ। ਉਹਨਾਂ ਦੇ ਦਵਾਰੇ ਜਾਵੀਂ ਲੰਘ, ਸਤਿਜੁਗ ਆਪਣਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਪੜਦਾ ਦਏ ਉਠਾਈਆ। ਸਤਿਜੁਗ ਕਹੇ ਪ੍ਰਭ ਸਾਹਿਬ ਸਤਿਗੁਰ, ਸਚ ਤੇਰੀ ਸਰਨਾਈਆ । ਤੇਰਾ ਲੇਖਾ ਲਿਖਿਆ ਜੋ ਧੁਰ, ਨਾ ਕੋਈ ਮੇਟੇ ਮੇਟ ਮਿਟਾਈਆ। ਮੈਂ ਜਨ ਭਗਤਾਂ ਨਾਲ ਜਾਵਾਂ ਜੁੜ, ਜੋੜੀ ਆਪਣੇ ਨਾਲ ਰਖਾਈਆ। ਉਹਨਾਂ ਦੇ ਦਵਾਰਿਉਂ ਖ਼ਾਲੀ ਕਦੇ ਨਾ ਆਵਾਂ ਮੁੜ, ਜੋ ਤੇਰਾ ਨਾਮ ਧਿਆਈਆ। ਤੂੰ ਵੀ ਉਠ ਆਵੀਂ ਤੁਰ, ਨਿਰਗੁਣ ਆਪਣਾ ਫੇਰਾ ਪਾਈਆ। ਸਦਾ ਸਦਾ ਸਦ ਤੇਰੀ ਲੋੜ, ਦਰ ਤੇਰੇ ਆਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਵੇਖ ਵਖਾਈਆ। ਸਤਿਜੁਗ ਕਹੇ ਪ੍ਰਭ ਮੈਂ ਜਾਵਾਂ ਧਰਤ, ਧਰਨੀ ਵੇਖ
ਵਖਾਈਆ। ਬਿਨ ਤੇਰੇ ਹੁਕਮ ਫੇਰ ਨਾ ਆਵਾਂ ਪਰਤ, ਬਣ ਸੇਵਕ ਸੇਵ ਕਮਾਈਆ। ਮੇਰੀ ਭਗਤਾਂ ਨਾਲ ਲੱਗੀ ਸ਼ਰਤ, ਮਿਲ ਕੇ ਦੋਵੇਂ ਸ਼ਰਅ ਦਈਏ ਗਵਾਈਆ। ਮਾਣਸ ਮਾਣਸ ਵਿਚ ਰਹੇ ਨਾ ਫ਼ਰਕ, ਆਤਮ ਬ੍ਰਹਮ ਸਰਬ ਦ੍ਰਿੜਾਈਆ । ਤੂੰ ਅੰਮ੍ਰਿਤ ਮੇਘ ਇਕੋ ਦੇਣਾ ਬਰਸ, ਮਿਹਰ ਨਜ਼ਰ ਉਠਾਈਆ। ਗ਼ਰੀਬ ਨਿਵਾਜ ਗ਼ਰੀਬਾਂ ਉਤੇ ਕਰਨਾ ਤਰਸ, ਤੇਰੀ ਰਹਿਮਤ ਬਖ਼ਸ਼ੀਸ਼ ਬੇਪਰਵਾਹੀਆ । ਜੋ ਬਿਰਹੋਂ ਵਿਛੋੜੇ ਅੰਤਰ ਰਹੇ ਤੜਫ, ਤਿਨ੍ਹਾਂ ਦਰਸ ਦਿਖਾਣਾ ਚਾਈਂ ਚਾਈਂਆ। ਕਲਜੁਗ ਕੂੜੀ ਕਿਰਿਆ ਕਰਕੇ ਗ਼ਰਕ, ਗਹਿਰ ਗੰਭੀਰ ਤੇਰਾ ਨਾਮ ਲੱਖ ਚੁਰਾਸੀ ਦਿਆਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਸਤਿਜੁਗ ਸੱਚਾ ਝੋਲੀ ਡਾਹੀਆ। ਸਤਿਜੁਗ ਸਾਚੇ ਝੋਲੀ ਭਰ ਲੈ, ਭਰਮ ਭੁਲੇਖਾ ਰਹਿਣ ਨਾ ਪਾਈਆ। ਸਚ ਦਵਾਰੇ ਸਾਚਾ ਵਰ ਲੈ, ਵਰਦਾਤਾ ਆਪ ਜਣਾਈਆ । ਧੁਰ ਦੀ ਸਿਖਿਆ ਇਕੋ ਪੜ੍ਹ ਲੈ, ਦੂਜੀ ਕਰਨੀ ਨਾ ਪਏ ਪੜ੍ਹਾਈਆ। ਪਰਮ ਪੁਰਖ ਦਾ ਪੱਲੂ ਇਕੋ ਫੜ ਲੈ, ਫੜਿਆ ਛੁੱਟ ਨਾ ਜਾਈਆ। ਸਾਚੇ ਮੰਦਰ ਇਕੋ ਚੜ੍ਹ ਲੈ, ਜਿਸ ਵਿਚੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਚ ਸਚ ਸਮਝਾਈਆ। ਸਤਿਜੁਗ ਕਹੇ ਮੈਂ ਤੇਰਾ ਬੱਚਾ ਨੱਨ੍ਹਾ, ਨਿਕਿਆਂ ਵਿਚੋਂ ਨਿੱਕਾ ਨਜ਼ਰੀਂ ਆਈਆ। ਜ਼ਾਤ ਪਾਤ ਹੱਦ ਰਹਿਣ ਨਾ ਦੇਵਾਂ ਬੰਨਾ, ਕੂੜੀ ਕਿਰਿਆ ਦਿਆਂ ਮਿਟਾਈਆ। ਸਚ ਸੁਣਾਵਾਂ ਇਕੋ ਛੰਦਾ, ਧੁਰ ਦਾ ਢੋਲਾ ਰਾਗ ਅਲਾਈਆ। ਬੰਦਗੀ ਵਿਚ ਲਾਵਾਂ ਤੇਰਾ ਬੰਦਾ, ਬੰਦਨਾ ਧੁਰ ਦੀ ਦਿਆਂ ਸਮਝਾਈਆ। ਕੂੜਾ ਰਹੇ ਕੋਈ ਨਾ ਗੰਦਾ, ਨਿਰਗੁਣ ਚੰਦ ਕਰਾਂ ਰੁਸ਼ਨਾਈਆ। ਤੂੰ ਸਦਾ ਸਦ ਦੇਣਾ ਆਪਣਾ ਸੰਗਾ, ਸਗਲਾ ਸਾਥੀ ਨਜ਼ਰੀਂ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਰਗ ਸਚ ਰਖਾਈਆ। ਸਤਿਜੁਗ ਕਹੇ ਪ੍ਰਭੂ ਮੈਂ ਪਹਿਲਾਂ ਤੱਕਾਂ ਤੇਰੇ ਭਗਤ, ਘਰ ਸਾਚੇ ਅਲਖ ਜਗਾਈਆ। ਜਿਨ੍ਹਾਂ ਪਿਛੇ ਵਡਿਆਈ ਮੈਨੂੰ ਮਿਲੇ ਜਗਤ, ਲੋਕਮਾਤ ਹੋਵੇਂ ਸਹਾਈਆ। ਮੇਰੀ ਪੂਰੀ ਕਰੀਂ ਅਰਜ਼, ਫ਼ਰਜ਼ ਆਪਣਾ ਤੋੜ ਨਿਭਾਈਆ। ਤੇਰੇ ਸੰਤਾਂ ਮਿਲਣ ਦੀ ਮੈਨੂੰ ਗ਼ਰਜ਼, ਆਸਾ ਇਕੋ ਨਾਲ ਰਖਾਈਆ। ਤੇਰਾ ਲੇਖਾ ਖੇਲ ਅਸਚਰਜ, ਅਚਰਜ ਲੀਲਾ ਦੇਣੀ ਰਚਾਈਆ। ਤੂੰ ਸੂਰਬੀਰ ਮਰਦਾਨਾ ਮਰਦ, ਮਦਦਗੀਰ ਖ਼ੈਰ ਖ਼ੁਦਾਈਆ। ਤੇਰਾ ਲੇਖਾ ਅਰਸ਼ ਫ਼ਰਸ਼, ਹਰਸ ਸਭ ਦੀ ਰਿਹਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਵਸਤ ਝੋਲੀ ਦੇਣੀ ਪਾਈਆ। ਸਤਿਜੁਗ ਕਹੇ ਮੰਗਾਂ ਤੇਰਾ ਦਰਬਾਰਾ, ਢਾਢੀ ਹੋ ਕੇ ਰਾਗ ਅਲਾਈਆ। ਤੂੰ ਸਾਹਿਬ ਸਵਾਮੀ ਏਕੰਕਾਰਾ, ਅਕਲ ਕਲ ਤੇਰੀ ਵਡਿਆਈਆ। ਆਦਿ ਜੁਗਾਦੀ ਦੇਵਣਹਾਰਾ, ਅਤੋਟ ਅਤੁਟ ਵਰਤਾਈਆ। ਕੋਟਨ ਕੋਟ ਗੁਰ ਪੀਰ ਅਵਤਾਰ ਤੇਰਾ ਤੱਕਣ ਸਹਾਰਾ, ਤੁਧ ਬਿਨ ਸਾਰ ਕੋਇ ਨਾ ਪਾਈਆ। ਮੈਂ ਤੇਰੇ ਨਾਮ ਦਾ ਬਣ ਵਣਜਾਰਾ, ਲੋਕਮਾਤ ਹੱਟ ਚਲਾਈਆ। ਸਤਿ ਧਰਮ ਦਾ ਬੋਲ ਜੈਕਾਰਾ, ਸਾਚੀ ਸਿਖਿਆ ਦਿਆਂ ਸਮਝਾਈਆ। ਬਿਨ ਪੁਰਖ ਅਕਾਲ ਕੋਇ ਨਾ ਮੀਤ ਮੁਰਾਰਾ, ਮਤਲਬ ਹੱਲ ਨਾ ਕੋਇ ਕਰਾਈਆ। ਜਨ ਭਗਤਾਂ ਮਿਲ ਕੇ ਕਰਾਂ ਸਚ ਪਿਆਰਾ, ਪ੍ਰੇਮੀ ਹੋ ਕੇ ਪ੍ਰੇਮ ਕਮਾਈਆ। ਸੋਹਣਾ ਲੱਗੇ ਉਹ ਦਵਾਰਾ, ਜਿਥੇ ਇਕੋ ਤੇਰਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਿਰ ਆਪਣਾ ਹੱਥ ਟਿਕਾਈਆ। ਪੁਰਖ ਅਬਿਨਾਸ਼ੀ ਕਹੇ ਸਤਿ ਸਤਿਵਾਦ, ਸਤਿ ਪੁਰਖ ਨਿਰੰਜਣ ਦਇਆ ਕਮਾਈਆ।
ਸਤਿਜੁਗ ਬਖ਼ਸ਼ ਸੱਚੀ ਦਾਦ, ਵਸਤ ਅਮੋਲਕ ਤੇਰੀ ਝੋਲੀ ਪਾਈਆ। ਮੇਰੇ ਨਾਮ ਦਾ ਇਕੋ ਰਾਗ, ਜਨ ਭਗਤ ਸੁਹੇਲੇ ਰਹੇ ਗਾਈਆ। ਸ੍ਰਿਸ਼ਟ ਸਬਾਈ ਕਰ ਤਿਆਗ, ਰਾਗ ਇਕੋ ਨਜ਼ਰੀਂ ਆਈਆ। ਸੁਰਤੀ ਨਾਲ ਰਹੇ ਜਾਗ, ਮਨ ਵਾਸਨਾ ਗੂੜ੍ਹੀ ਨੀਂਦ ਸਵਾਈਆ। ਉਨ੍ਹਾਂ ਮਾਰ ਜਾ ਕੇ ਆਪ ਆਵਾਜ਼, ਜਿਸ ਦਾ ਅੱਖਰ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਹੋ ਕੇ ਰਾਹ ਰਿਹਾ ਵਖਾਈਆ। ਸਤਿਜੁਗ ਕਹੇ ਪ੍ਰਭ ਤੇਰਾ ਮਾਰਗ ਵੇਖਾਂ ਆਹਿਸਤਾ ਆਹਿਸਤਾ, ਆਸਾ ਸਚ ਦੇਣੀ ਜਣਾਈਆ। ਦੂਜਾ ਦੱਸੀਂ ਨਾ ਕੋਇ ਬਰਾਸਤਾ, ਸਿੱਧਾ ਆਪਣਾ ਮੇਲ ਮਿਲਾਈਆ। ਜਨ ਭਗਤਾਂ ਤੇਰੇ ਨਾਲ ਹੋਣਾ ਵਾਸਤਾ, ਵਾਸਤਵ ਆਪਣਾ ਰੰਗ ਰੰਗਾਈਆ । ਕੂੜੀ ਕਿਰਿਆ ਹੋਣਾ ਖ਼ਾਤਮਾ, ਖ਼ਤਰੇ ਵਿਚ ਦਿਸੇ ਲੋਕਾਈਆ। ਕਰਨਾ ਖੇਲ ਪੁਰਖ ਅਬਿਨਾਸ਼ਣਾ, ਅਬਿਨਾਸ਼ੀ ਕਰਤੇ ਤੇਰੀ ਬੇਪਰਵਾਹੀਆ। ਗੁਰ ਅਵਤਾਰਾਂ ਪੂਰੀ ਕਰਨੀ ਵਾਸ਼ਨਾ, ਪੀਰ ਪੈਗ਼ੰਬਰਾਂ ਆਸਾ ਆਸਾ ਨਾਲ ਮਿਲਾਈਆ। ਕਲਜੁਗ ਕੂੜੀ ਕਿਰਿਆ ਉਡੇ ਨਾ ਖ਼ਾਕਨਾ, ਧੂੜੀ ਧੂੜ ਨਾ ਕੋਇ ਉਡਾਈਆ। ਸਤਿ ਧਰਮ ਮਾਰਗ ਚਲੌਣਾ ਲੋਕ ਮਾਤਨਾ, ਧਰਨੀ ਧਰਤ ਧਵਲ ਮਿਲੇ ਵਡਿਆਈਆ। ਜਨ ਭਗਤਾਂ ਪਤ ਰਾਖਨਾ, ਰੱਖਕ ਹੋ ਕੇ ਸੇਵ ਕਮਾਈਆ। ਤੇਰਾ ਸੋਹਲਾ ਢੋਲਾ ਇਕੋ ਆਖਣਾ, ਔਖੀ ਮੰਜ਼ਲ ਰਹਿਣ ਕੋਇ ਨਾ ਪਾਈਆ। ਤੇਰਾ ਦਰਸ਼ਨ ਕਰਨ ਜ਼ਾਹਰ ਬਾਤਨਾ, ਅੰਦਰ ਬਾਹਰ ਇਕੋ ਰੂਪ ਨਜ਼ਰੀਂ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੇਣਾ ਸਾਚਾ ਵਰ, ਸਾਹਿਬ ਤੇਰੀ ਸਰਨਾਈਆ। ਸਤਿਜੁਗ ਕਹੇ ਮੈਂ ਤੇਰੇ ਘਰ ਦਾ ਗੋਲਾ, ਸੇਵਕ ਇਕੋ ਨਜ਼ਰੀ ਆਈਆ। ਮੈਨੂੰ ਦੱਸ ਦੇ ਆਪਣਾ ਬੋਲਾ, ਪ੍ਰਭ ਆਪਣਾ ਅਨਬੋਲਤ ਰਾਗ ਸੁਣਾਈਆ। ਮੈਂ ਬਦਲ ਕੇ ਚਲਿਆ ਚੋਲਾ, ਚੋਲੀ ਅਲਫ਼ੀ ਤੇਰੀ ਤਨ ਹੰਢਾਈਆ। ਤੇਰੇ ਨਾਮ ਦਾ ਬੋਲਾਂ ਇਕੋ ਢੋਲਾ, ਢੰਡੋਰਾ ਦੇਵਾਂ ਸਰਬ ਲੋਕਾਈਆ। ਅਬਿਨਾਸ਼ੀ ਕਰਤੇ ਦਰ ਦਰਵਾਜ਼ਾ ਇਕੋ ਖੋਲ੍ਹਾ, ਵਸਤ ਅਮੋਲਕ ਰਿਹਾ ਵਰਤਾਈਆ। ਧਰਨੀ ਧਰਤ ਧੌਲ ਦਾ ਕਰੇ ਭਾਰ ਹੌਲਾ, ਦੁਸ਼ਟ ਹੰਕਾਰੀ ਦਏਂ ਖਪਾਈਆ। ਮਨਮੁਖ ਪਾਵੇ ਕੋਈ ਨਾ ਰੌਲਾ, ਗੁਰਮੁਖ ਇਕੋ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰੇ ਸਤਿ ਪੜ੍ਹਾਈਆ। ਸਤਿਜੁਗ ਕਹੇ ਮੈਂ ਦੱਸਾਂ ਇਕੋ ਨਾਮ, ਪੁਰਖ ਅਕਾਲ ਤੇਰੀ ਵਡਿਆਈਆ। ਸਤਿਜੁਗ ਕਹੇ ਮੈਂ ਦੱਸਾਂ ਇਕੋ ਅਮਾਮ, ਜੋ ਹਰ ਘਟ ਰਿਹਾ ਸਮਾਈਆ। ਸਤਿਜੁਗ ਕਹੇ ਮੈਂ ਦੱਸਾਂ ਇਕੋ ਰਾਮ, ਜੋ ਰਹਿਮਤ ਰਿਹਾ ਕਮਾਈਆ। ਸਤਿਜੁਗ ਕਹੇ ਮੈਂ ਦੱਸਾਂ ਇਕੋ ਕਾਹਨ, ਜੋ ਗ੍ਰਹਿ ਗ੍ਰਹਿ ਬੰਸਰੀ ਨਾਮ ਵਜਾਈਆ। ਸਤਿਜੁਗ ਕਹੇ ਮੈਂ ਦੱਸਾਂ ਇਕੋ ਪੈਗ਼ਾਮ, ਜੋ ਪੈਗ਼ੰਬਰਾਂ ਕੀਤੀ ਪੜ੍ਹਾਈਆ । ਸਤਿਜੁਗ ਕਹੇ ਮੈਂ ਦੱਸਾਂ ਇਕੋ ਸਤਿਨਾਮ, ਜੋ ਇਕੋ ਸਤਿ ਨਜ਼ਰੀ ਆਈਆ। ਸਤਿਜੁਗ ਕਹੇ ਮੈਂ ਇਕੋ ਡੰਕਾ ਦੱਸਾਂ ਦੋ ਜਹਾਨ, ਜੋ ਵਾਹਵਾ ਗੁਰੂ ਰਿਹਾ ਵਜਾਈਆ। ਸਤਿਜੁਗ ਕਹੇ ਮੈਂ ਦੱਸਾਂ ਸਚ ਵਿਧਾਨ, ਸਚ ਇਕੋ ਰੰਗ ਵਖਾਈਆ। ਸਤਿਜੁਗ ਕਹੇ ਮੈਂ ਦੱਸਾਂ ਸਚ ਨਿਸ਼ਾਨ, ਜੋ ਪੁਰਖ ਅਬਿਨਾਸ਼ੀ ਨਿਰਗੁਣ ਧਾਰ ਰਿਹਾ ਵਖਾਈਆ। ਸਤਿਜੁਗ ਕਹੇ ਮੈਂ ਦੱਸਾਂ ਸਚ ਮਕਾਨ, ਘਰ ਘਰ ਦਿਆਂ ਦਰਸਾਈਆ। ਸਤਿਜੁਗ ਕਹੇ ਮੈਂ ਇਕੋ ਦੱਸਾਂ ਸਾਚਾ ਰਾਮ, ਬਿਨ ਹਰਿ ਚਰਨਾਂ ਸਾਂਤ ਕਿਸੇ ਨਾ ਆਈਆ। ਸਤਿਜੁਗ ਕਹੇ ਮੈਂ ਇਕੋ ਦੱਸਾਂ ਭਾਨ, ਨੂਰੀ ਚੰਦ ਕਰੇ ਰੁਸ਼ਨਾਈਆ । ਸਤਿਜੁਗ ਕਹੇ ਮੈਂ ਇਕੋ ਦੱਸਾਂ ਇਸ਼ਨਾਨ, ਪ੍ਰਭ ਚਰਨ ਸਰਨ ਦਏ ਵਡਿਆਈਆ। ਸਤਿਜੁਗ ਕਹੇ ਮੈਂ ਇਕੋ ਦੱਸਾਂ ਬਾਣ, ਸ਼ਬਦ ਨਿਰਾਲਾ ਤੀਰ ਚਲਾਈਆ। ਸਤਿਜੁਗ
ਕਹੇ ਮੈਂ ਇਕੋ ਦੱਸਾਂ ਈਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਸੇਵਾ ਇਕ ਲਗਾਈਆ । ਸਤਿਜੁਗ ਕਹੇ ਮੈਂ ਦੱਸਾਂ ਜੋਗ, ਜੋਗੀਸ਼ਰਾਂ ਦਿਆਂ ਸਮਝਾਈਆ। ਸਤਿਜੁਗ ਕਹੇ ਮੈਂ ਦੱਸਾਂ ਭੋਗ, ਆਤਮ ਸੇਜਾ ਭੋਗ ਦਿਆਂ ਜਣਾਈਆ। ਸਤਿਜੁਗ ਕਹੇ ਮੈਂ ਦੱਸਾਂ ਸੰਜੋਗ, ਬਿਨ ਪਤਿਪਰਮੇਸ਼ਵਰ ਸੱਚੀ ਦਿਸੇ ਨਾ ਕੋਇ ਕੁੜਮਾਈਆ। ਸਤਿਜੁਗ ਕਹੇ ਮੈਂ ਦੱਸਾਂ ਚੌਦਾਂ ਲੋਕ, ਚੌਦਾਂ ਤਬਕ ਕਰਾਂ ਸ਼ਨਵਾਈਆ। ਸਤਿਜੁਗ ਕਹੇ ਮੈਂ ਦੱਸਾਂ ਇਕੋ ਓਟ, ਬਿਨ ਪੁਰਖ ਅਕਾਲ ਨਾ ਕੋਇ ਸਹਾਈਆ। ਸਤਿਜੁਗ ਕਹੇ ਮੈਂ ਦੱਸਾਂ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਸਤਿਜੁਗ ਕਹੇ ਮੈਂ ਦੱਸਾਂ ਮੌਜ, ਪ੍ਰਭ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਤ੍ਰਿਸਨਾ ਸਭ ਦੀ ਮੇਟ ਮਿਟਾਈਆ। ਸਤਿਜੁਗ ਕਹੇ ਮੈਂ ਦੱਸਾਂ ਨਿਰੰਕਾਰ, ਨਿਰਗੁਣ ਦਿਆਂ ਜਣਾਈਆ। ਜੋ ਭਗਤਾਂ ਕਰੇ ਪਿਆਰ, ਜੁਗ ਜੁਗ ਵੇਖ ਵਖਾਈਆ। ਕਲਜੁਗ ਅੰਤਮ ਆਪਣਾ ਕਰਜ਼ਾ ਰਿਹਾ ਉਤਾਰ, ਮਕਰੂਜ਼ ਆਪਣਾ ਫ਼ਰਜ ਰਿਹਾ ਨਿਭਾਈਆ। ਲੱਖ ਚੁਰਾਸੀ ਵਿਚੋਂ ਆਪ ਉਠਾਲ, ਫੜ ਬਾਹੋਂ ਗਲੇ ਲਗਾਈਆ। ਨਾਤਾ ਤੋੜ ਕੇ ਸ਼ਾਹ ਕੰਗਾਲ, ਕੋਝਿਆਂ ਕਮਲਿਆਂ ਦਏ ਵਡਿਆਈਆ। ਸਤਿਜੁਗ ਵੇਖ ਹੋਏ ਨਿਹਾਲ, ਨੇਤਰ ਨੈਣ ਅੱਖ ਮਿਲਾਈਆ। ਪ੍ਰਭ ਠਾਕਰ ਹੋਇਆ ਦਿਆਲ, ਦੀਨਣ ਰਿਹਾ ਤਰਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਮੁਰੀਦਾਂ ਪੁੱਛਣ ਆਇਆ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਨਾਤਾ ਤੋੜੇ ਕਾਲ ਮਹਾਂਕਾਲ, ਸੱਚੀ ਧਰਮਸਾਲ ਦਏ ਬਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਿਸਣ ਨਾਲ, ਵਿਛੋੜਾ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਅੰਤ ਹੋਏ ਬੇਹਾਲ, ਬਿਹਬਲ ਹੋ ਕੇ ਦੇਣ ਦੁਹਾਈਆ। ਸਤਿਜੁਗ ਸੱਚਾ ਧਰਨੀ ਧਰਤ ਧਵਲ ਲੇਖਾ ਲਏ ਸੰਭਾਲ, ਸਚ ਸਿੰਘਾਸਣ ਸੋਭਾ ਪਾਈਆ। ਅਗਲਾ ਲੇਖਾ ਜਾਣੇ ਸ੍ਰੀ ਭਗਵਾਨ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਸੁਣਨਹਾਰਾ ਬਿਆਨ, ਅਭੁੱਲ ਭੁੱਲ ਕਦੇ ਨਾ ਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਬਾਲ ਬਿਰਧ ਨੌਜਵਾਨ ਰੂਪ ਨਾ ਕੋਇ ਵਟਾਈਆ।
੧੭ ਮੱਘਰ ੨੦੨੧ ਬਿਕ੍ਰਮੀ ਜਗੀਰ ਸਿੰਘ ਦੇ ਗ੍ਰਹਿ ਪਿੰਡ ਰਤੇਵਾਲ
ਪੁਰਖ ਅਕਾਲ ਕਹੇ ਮੈਂ ਵੇਖਾਂ ਸੰਸਾਰ, ਸ੍ਰਿਸ਼ਟ ਸਬਾਈ ਖੋਜ ਖੁਜਾਈਆ। ਲੱਖ ਚੁਰਾਸੀ ਜੀਵ ਜੰਤ ਪਾਵਾਂ ਸਾਰ, ਸਾਧ ਸੰਤ ਹੋਵਾਂ ਸਹਾਈਆ । ਜੁਗ ਚੌਕੜੀ ਨਿਰਗੁਣ ਸਰਗੁਣ ਬੰਨ੍ਹਾਂ ਧਾਰ, ਗੁਰ ਅਵਤਾਰ ਖੇਲ ਖਿਲਾਈਆ। ਸਚ ਸੰਦੇਸਾ ਜਣਾਵਾਂ ਨਾਮ ਜੈਕਾਰ, ਧੁਰ ਦਾ ਰਾਗ ਅਲਾਈਆ । ਆਤਮ ਪਰਮਾਤਮ ਖੋਲ੍ਹ ਕਿਵਾੜ, ਘਰ ਮੰਦਰ ਦਿਆਂ ਵਖਾਈਆ। ਮਨ ਮਤ ਬੁਧ ਦੇ ਅਧਾਰ, ਜਗਤ ਵਾਸਨਾ ਨਾਲ ਰਲਾਈਆ। ਭਗਤ ਸੁਹੇਲੇ ਨਿਤ ਨਿਤ ਲਵਾਂ ਉਠਾਲ, ਸੋਏ ਆਪ ਜਗਾਈਆ। ਕਾਇਆ ਮਾਟੀ ਬਣਾ ਕੇ ਸਾਚੀ ਧਰਮਸਾਲ, ਧਰਮ ਦਵਾਰਾ ਦਿਆਂ ਸੁਹਾਈਆ। ਅੰਮ੍ਰਿਤ ਆਤਮ ਸਾਚਾ ਜਾਮ ਪਿਆਲ, ਨਾਮ ਖ਼ੁਮਾਰੀ ਦਿਆਂ ਚੜ੍ਹਾਈਆ। ਸ਼ਬਦ ਸਰੂਪ ਵਜਾ ਤਾਲ, ਧੁਰ ਦੀ ਧਾਰ ਦ੍ਰਿੜਾਈਆ। ਚਰਨ ਪ੍ਰੀਤੀ ਬਖ਼ਸ਼ ਪਿਆਰ, ਸਾਚੀ ਰੀਤੀ ਦਿਆਂ ਵਖਾਈਆ। ਨਾਤਾ ਤੋੜ ਕੇ ਕਾਲ ਮਹਾਂਕਾਲ, ਮੁਹੱਬਤ ਇਕੋ ਨਾਲ ਵਖਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਵੱਡੀ ਵਡਿਆਈਆ। ਪੁਰਖ ਅਕਾਲ ਕਹੇ ਮੈਂ ਆਦਿ ਜੁਗਾਦੀ ਮਾਲਕ, ਦੋ ਜਹਾਨ ਅਖਵਾਇੰਦਾ। ਲੱਖ ਚੁਰਾਸੀ ਸ੍ਰਿਸ਼ਟੀ ਸਦਾ ਪ੍ਰਿਤਪਾਲਕ, ਘਰ ਘਰ ਰਿਜ਼ਕ ਪੁਚਾਇੰਦਾ। ਨਿਰਗੁਣ ਸਰਗੁਣ ਬਣ ਕੇ ਸਾਲਸ, ਲਹਿਣਾ ਦੇਣਾ ਸਰਬ ਮੁਕਾਇੰਦਾ। ਕੂੜੀ ਕਿਰਿਆ ਨਿੰਦਰਾ ਲਾਹ ਕੇ ਆਲਸ, ਜਨ ਭਗਤਾਂ ਮਾਤ ਉਠਾਇੰਦਾ। ਸਤਿ ਸਰੂਪ ਬਣਾ ਕੇ ਖ਼ਾਲਸ, ਧੁਰ ਦੀ ਰੰਗਣ ਨਾਮ ਰੰਗਾਇੰਦਾ। ਮਾਇਆ ਮਮਤਾ ਰਹੇ ਨਾ ਆਲਸ, ਸਚ ਪ੍ਰੀਤੀ ਜੋੜ ਜੁੜਾਇੰਦਾ। ਕੂੜਾ ਟਿੱਕਾ ਲਾਹ ਕੇ ਕਾਲਖ, ਜੋਤ ਲਲਾਟੀ ਤਿਲਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣੀ ਖੇਲ ਖਿਲਾਇੰਦਾ। ਪੁਰਖ ਅਕਾਲ ਕਹੇ ਮੈਂ ਸਭ ਦਾ ਮੀਤਾ, ਏਕੰਕਾਰ ਇਕੋ ਨਜ਼ਰੀਂ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਰੀ ਰੀਤਾ, ਹੁਕਮੇ ਅੰਦਰ ਬਣਾਈਆ। ਲੱਖ ਚੁਰਾਸੀ ਘਟ ਘਟ ਅੰਦਰ ਸਦ ਵਸਾਂ ਧਾਮ ਅਨਡੀਠਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਵੇਖ ਵਖਾਵਾਂ ਊਚਾਂ ਨੀਚਾਂ, ਰਾਓ ਰੰਕਾਂ ਖੋਜ ਖੁਜਾਈਆ। ਵਰਨ ਬਰਨ ਜੀਵ ਜੰਤ ਫੁਲਵਾੜੀ ਬਾਗ਼ੀਚਾ, ਪੱਤ ਟਹਿਣੀ ਖੋਜ ਖੁਜਾਈਆ। ਧੁਰ ਦਾ ਕਲਮਾ ਦੱਸ ਹਦੀਸਾ, ਹਜ਼ਰਤ ਹੋ ਕੇ ਕਰਾਂ ਪੜ੍ਹਾਈਆ। ਰੂਪ ਜਣਾ ਕੇ ਨੀਕਣ ਨੀਕਾ, ਆਤਮ ਬ੍ਰਹਮ ਦਿਆਂ ਸਮਝਾਈਆ। ਕੂੜ ਕੁੜਾਵਾ ਦੱਸਾਂ ਰਸ ਫੀਕਾ, ਫ਼ਿਕਰਾ ਆਪਣਾ ਨਾਮ ਸੁਣਾਈਆ। ਜਨ ਭਗਤਾਂ ਦੱਸ ਕੇ ਸਚ ਤਰੀਕਾ, ਘਰ ਮੰਜ਼ਲ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਈਆ। ਪੁਰਖ ਅਕਾਲ ਕਹੇ ਮੈਂ ਸਰਬ ਗੁਸਾਈਂ, ਨਈਆ ਨੌਕਾ ਦੋ ਜਹਾਨ ਚਲਾਇੰਦਾ। ਸੰਤ ਸੁਹੇਲੇ ਪਕੜਾਂ ਬਾਹੀਂ, ਫੜ ਬਾਹੋਂ ਗੋਦ ਉਠਾਇੰਦਾ। ਸਾਚਾ ਮੰਤਰ ਸਰਬ ਦਿਆਂ ਸੁਣਾਈ, ਢੋਲਾ ਇਕੋ ਰਾਗ ਅਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਰਹੇ ਕਮਾਈ, ਧੁਰ ਦਾ ਹੁਕਮ ਇਕ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੰਦੇਸ਼ ਦੇਵਣ ਚਾਈਂ ਚਾਈਂ, ਚਾਰ ਜੁਗ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਖੇਲ ਖਿਲਾਇੰਦਾ। ਪੁਰਖ ਅਕਾਲ ਕਹੇ ਮੈਂ ਘਰ ਘਰ ਵਾਸੀ, ਘਟ ਘਟ ਡੇਰਾ ਲਾਈਆ। ਨਿਰਗੁਣ ਨੂਰ ਨੂਰ ਪਰਕਾਸ਼ੀ, ਜੋਤੀ ਜੋਤ ਜੋਤ ਰੁਸ਼ਨਾਈਆ। ਆਦਿ ਜੁਗਾਦਿ ਸਦਾ ਅਬਿਨਾਸ਼ੀ, ਜਨਮ ਮਰਨ ਨਾ ਕੋਇ ਰਖਾਈਆ। ਜਨ ਭਗਤ ਬਣਾ ਕੇ ਸਾਚੀ ਦਾਸੀ, ਸੇਵਾ ਇਕੋ ਇਕ ਦ੍ਰਿੜਾਈਆ। ਆਪਣਾ ਸੰਦੇਸ਼ਾ ਦੇ ਕੇ ਪਾਤੀ, ਭਰਮ ਭੁਲੇਖਾ ਦੂਰ ਕਰਾਈਆ। ਅੰਮ੍ਰਿਤ ਦੇ ਕੇ ਬੂੰਦ ਸਵਾਂਤੀ, ਅਗਨੀ ਤਤ ਬੁਝਾਈਆ। ਨਿਰਗੁਣ ਜੋਤ ਜਗਾ ਕੇ ਬਾਤੀ, ਅਗਿਆਨ ਅੰਧੇਰ ਮਿਟਾਈਆ। ਭਵਜਲ ਅੰਦਰ ਕਰਕੇ ਰਾਖੀ, ਫੜ ਬਾਹੋਂ ਪਾਰ ਲੰਘਾਈਆ। ਲਹਿਣਾ ਦੇਣਾ ਚੁਕਾ ਕੇ ਬਾਕੀ, ਸਿਰ ਆਪਣਾ ਹੱਥ ਟਿਕਾਈਆ । ਸਚ ਦਵਾਰੇ ਖੋਲ੍ਹ ਕੇ ਤਾਕੀ, ਗ੍ਰਹਿ ਮੰਦਰ ਦਿਆਂ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਪੁਰਖ ਅਕਾਲ ਕਹੇ ਮੈਂ ਸਭ ਦਾ ਰਾਖਾ, ਰੱਖਕ ਇਕੋ ਨਜ਼ਰੀ ਆਈਆ। ਦੀਨ ਦਿਆਲ ਬਣ ਕੇ ਦਾਤਾ, ਵਸਤ ਅਮੋਲਕ ਆਪ ਵਰਤਾਈਆ। ਬੋਧ ਅਗਾਧ ਬਣ ਕੇ ਗਿਆਤਾ, ਗਿਆਨ ਧਿਆਨ ਇਕ ਸਮਝਾਈਆ। ਅੰਤਰ ਆਤਮ ਬਣ ਕੇ ਸਾਥਾ, ਸਗਲਾ ਸੰਗ ਰਖਾਈਆ। ਟਿੱਕਾ ਲਾ ਕੇ ਨਾਮ ਮਸਤਕ ਮਾਥਾ, ਜੋਤ ਲਲਾਟੀ ਡਗਮਗਾਈਆ। ਜੁਗ ਚੌਕੜੀ ਚਲਾ ਕੇ ਰਾਥਾ, ਰਥ ਰਥਵਾਹੀ ਆਪਣੀ ਖ਼ੁਸ਼ੀ ਮਨਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨਾਲ ਜੋੜ ਕੇ ਨਾਤਾ, ਧੁਰ ਦਾ ਸੰਗ ਆਪ ਨਿਭਾਈਆ। ਪੁਰਖ ਅਕਾਲ ਕਹੇ ਮੈਂ ਸਭ ਦਾ ਪਿਆਰਾ, ਪ੍ਰੀਤਮ ਇਕ ਅਖਵਾਈਆ। ਸਦ ਵਸਾਂ ਧਾਮ ਨਿਆਰਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਜੋਤ ਉਜਿਆਰਾ, ਸੁਰਤੀ ਸ਼ਬਦ ਰੂਪ ਸਮਾਈਆ। ਕਾਗਤ ਕਲਮ ਨਾ ਲਿਖਣਹਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਜੁਗ ਚੌਕੜੀ ਖੇਲ ਕਰ ਅਗੰਮ ਅਪਾਰਾ, ਅਲਖ ਆਪਣਾ ਨਾਮ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਪੁਰਖ ਅਕਾਲ ਕਹੇ ਮੈਂ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਵੇਖਾਂ ਖੇਲ ਗੁਰੂ ਗੁਰ ਚੇਰਾ, ਚੇਲਾ ਗੁਰੂ ਵੇਖ ਵਖਾਈਆ। ਜਨ ਭਗਤਾਂ ਬੰਨ੍ਹਾਂ ਸਦਾ ਬੇੜਾ, ਵੰਝ ਮੁਹਾਣਾ ਨਾਮ ਲਗਾਈਆ। ਲੱਖ ਚੁਰਾਸੀ ਕੱਟ ਕੇ ਗੇੜਾ, ਫਾਸੀ ਜਮ ਕਟਾਈਆ। ਮਿਹਰ ਮੁਹੱਬਤ ਨਜ਼ਰ ਕਰਕੇ ਮਿਹਰਾ, ਮਹਿਬੂਬ ਹੋ ਕੇ ਮਿਲਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਡ ਦਾਤਾ ਇਕ ਅਖਵਾਈਆ। ਪੁਰਖ ਅਕਾਲ ਕਹੇ ਮੈਂ ਗਹਿਰ, ਗੰਭੀਰ ਗਵਰਾ ਨਜ਼ਰੀ ਆਈਆ। ਮੇਰੀ ਆਦਿ ਜੁਗਾਦੀ ਸ਼ਬਦੀ ਲਹਿਰ, ਨਿਰਗੁਣ ਧਾਰ ਦਿਤੀ ਚਲਾਈਆ। ਜੁਗ ਚੌਕੜੀ ਕਰਾਂ ਮਿਹਰ, ਮਿਹਰ ਨਜ਼ਰ ਉਠਾਈਆ। ਭਗਤ ਸੁਹੇਲੇ ਸੱਜਣ ਘੇਰ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਲਹਿਣਾ ਦੇਣਾ ਦਿਆਂ ਨਬੇੜ, ਲੇਖਾ ਅਵਰ ਰਹਿਣ ਨਾ ਪਾਈਆ। ਕੂੜੀ ਕਿਰਿਆ ਮਿਟੇ ਝਗੜਾ ਝੇੜ, ਸਚ ਸਚ ਦਿਆਂ ਸਮਝਾਈਆ। ਭਾਗ ਲੱਗੇ ਕਾਇਆ ਖੇੜ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਤਰਾਈਆ। ਪੁਰਖ ਅਕਾਲ ਕਹੇ ਮੈਂ ਠਾਂਡਾ ਸੀਤ, ਸੀਤਲ ਧਾਰ ਇਕ ਵਖਾਈਆ। ਮੇਰੀ ਭਗਤਾਂ ਨਾਲ ਪ੍ਰੀਤ, ਪ੍ਰੀਤਮ ਹੋ ਕੇ ਤੋੜ ਨਿਭਾਈਆ। ਢੋਲਾ ਗਾਵਾਂ ਇਕੋ ਗੀਤ, ਧੁਰ ਦਾ ਰਾਗ ਅਲਾਈਆ। ਲੇਖਾ ਚੁੱਕ ਜਾਏ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ । ਪੜਦਾ ਖੁਲ੍ਹੇ ਭੀਤਰ ਭੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੁਰਖ ਅਕਾਲ ਕਹੇ ਮੈਂ ਖੇਲ ਕਰਾਂ ਬ੍ਰਹਿਮਾਦੀ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਮੇਰਾ ਸ਼ਬਦ ਅਗੰਮ ਅਥਾਹ ਅਨਾਦੀ, ਰਾਗਾਂ ਨਾਦਾਂ ਦਿਆਂ ਵਡਿਆਈਆ। ਮੇਰਾ ਰੂਪ ਸਦਾ ਵਿਸਮਾਦੀ, ਜਨ ਭਗਤਾਂ ਵਿਚ ਸਮਾਈਆ। ਮੇਰਾ ਢੋਲਾ ਸਚ ਦਵਾਰੇ ਦਾ ਸੱਚਾ ਰਾਗੀ, ਤਰਜ਼ ਤਰਾਨਾ ਇਕੋ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਪੁਰਖ ਅਕਾਲ ਕਹੇ ਮੈਂ ਕਰਨੀ ਕਰਤਾ, ਕੁਦਰਤ ਆਪਣੀ ਵੇਖ ਵਖਾਈਆ। ਆਦਿ ਜੁਗਾਦਿ ਕਦੇ ਨਾ ਮਰਦਾ, ਮੜ੍ਹੀ ਗੋਰ ਨਾ ਕੋਇ ਦਬਾਈਆ। ਜੁਗ ਚੌਕੜੀ ਵੇਸ ਧਰਦਾ, ਨਿਰਗੁਣ ਸਰਗੁਣ ਫੇਰਾ ਪਾਈਆ । ਸੰਤ ਸੁਹੇਲੇ ਸੱਜਣ ਫੜਦਾ, ਮੁਰੀਦ ਮੁਰਸ਼ਦ ਲਏ ਉਠਾਈਆ। ਸਚ ਦਵਾਰੇ ਆਪਣੇ ਖੜਦਾ, ਘਰ ਘਰ ਵਿਚ ਅਲਖ ਜਗਾਈਆ । ਕਰ ਖੇਲ ਨਰ ਹਰਿ ਦਾ, ਨਰ ਨਰਾਇਣ ਦਇਆ ਕਮਾਈਆ। ਭਗਤ ਭਗਵਾਨ ਆਪੇ ਵਰਦਾ, ਧੁਰ ਸੰਜੋਗੀ ਮੇਲ ਮਿਲਾਈਆ। ਸੁਰਤ ਸਵਾਣੀ ਲਾਹ ਕੇ ਪੜਦਾ, ਅੰਤਰ ਘੁੰਗਟ ਦਏ ਉਠਾਈਆ। ਦਰਸ ਕਰਾ ਕੇ ਸਾਚੇ ਪਿਰ ਦਾ, ਪਿਛਲਾ ਲੇਖਾ ਦਿਆਂ ਚੁਕਾਈਆ। ਵਸੇਰਾ ਕਰ ਕੇ ਘਰ ਥਿਰ ਦਾ, ਦਰਗਾਹ ਸਾਚੀ ਜੋੜ ਜੁੜਾਈਆ। ਸਚਖੰਡ ਦਵਾਰੇ ਜੋਤੀ ਜੋਤ ਮਿਲਦਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੂਜਾ ਸੰਗ ਨਾ ਕੋਇ ਵਖਾਈਆ ।