ਪੁਸਤਕਾਲਾਭਾਗ ੧੭

੧੭ ਮੱਘਰ ੨੦੨੧ ਬਿਕ੍ਰਮੀ ਮਲਕੀਅਤ ਸਿੰਘ ਦੇ ਗ੍ਰਹਿ ਪਿੰਡ ਬਨ੍ਹਵਾਲਾ ਜ਼ਿਲਾ ਗੰਗਾ ਨਗਰ

ਕਿਰਪਾ ਕਰ ਹਰਿ ਜਗਦੀਸ਼, ਵਿਸ਼ਨ ਬ੍ਰਹਮਾ ਸ਼ਿਵ ਨੇਤਰ ਰੋ ਰੋ ਨੀਰ ਵਹਾਈਆ। ਗੁਰ ਅਵਤਾਰ ਕਹਿਣ ਪ੍ਰਭ ਵੇਖ ਬੀਸ ਇਕੀਸ, ਨਿਰਗੁਣ ਆਪਣੀ ਅੱਖ ਖੁਲ੍ਹਾਈਆ। ਪੀਰ ਪੈਗ਼ੰਬਰ ਕਹਿਣ ਵੇਖ ਸਚ ਹਦੀਸ, ਹਜ਼ਰਤ ਆਪਣਾ ਪੜਦਾ ਲਾਹੀਆ। ਭਗਤ ਕਹਿਣ ਭਗਵਨ ਰਹੇ ਉਡੀਕ, ਨਿਜ ਨੇਤਰ ਧਿਆਨ ਲਗਾਈਆ। ਸੰਤ ਕਹਿਣ ਸਚ ਦੱਸ ਪ੍ਰੀਤ, ਪ੍ਰੀਤਮ ਪ੍ਰੀਤਮ ਮੇਲ ਮਿਲਾਈਆ। ਗੁਰਮੁਖ ਕਹਿਣ ਸਾਡੀ ਪਰਖ ਨੀਤ, ਨੀਤੀਵਾਨ ਤੇਰੀ ਸਰਨਾਈਆ। ਗੁਰਸਿਖ ਕਹਿਣ ਲੇਖੇ ਲਾ ਊਚ ਨੀਚ, ਰਾਓ ਰੰਕ ਤੇਰੀ ਵਡਿਆਈਆ। ਧਰਨੀ ਧਰਤ ਧਵਲ ਮੰਗੇ ਭੀਖ, ਬਣ ਨਿਮਾਣੀ ਝੋਲੀ ਡਾਹੀਆ। ਸਤਿਜੁਗ ਕਹੇ ਪ੍ਰਭ ਕਿਰਪਾ ਕਰ ਅਤੀਤ, ਤ੍ਰੈਭਵਨ ਧਨੀ ਤੇਰੀ ਸਰਨਾਈਆ। ਤ੍ਰੇਤਾ ਕਹੇ ਤੇਰੇ ਵਿਚ ਇਕ ਤੌਫੀਕ, ਦੂਈ ਦੇ ਮਿਟਾਈਆ। ਦੁਆਪਰ ਕਹੇ ਦੂਰ ਦੁਰਾਡੇ ਘਰ ਵਸ ਨਜ਼ਦੀਕ, ਪਾਂਧੀ ਹੋ ਕੇ ਪੰਧ ਮੁਕਾਈਆ। ਕਲਜੁਗ ਕਹੇ ਕਿਰਪਾ ਕਰ ਲਾਸ਼ਰੀਕ, ਸ਼ਿਰਕਤ ਸਭ ਦੀ ਦੇ ਗਵਾਈਆ। ਅਠਸਠ ਤੀਰਥ ਕਹਿਣ ਸ੍ਰਿਸ਼ਟੀ ਆਪਣੀ ਵੇਖ ਹੋਈ ਪਲੀਤ, ਪਾਕੀ ਪਾਕ ਨਜ਼ਰ ਕੋਇ ਨਾ ਆਈਆ। ਸਾਂਤਕ ਦਿਸੇ ਨਾ ਕੋਈ ਠਾਂਡਾ ਸੀਤ, ਅਗਨੀ ਤਤ ਰਹੀ ਤਪਾਈਆ। ਫਿਰੀ ਦਰੋਹੀ ਮੰਦਰ ਮਸੀਤ, ਸ਼ਿਵਦਵਾਲੇ ਮੱਠ ਰਹੇ ਕੁਰਲਾਈਆ। ਆਤਮ ਪਰਮਾਤਮ ਢੋਲਾ ਗਾਏ ਕੋਇ ਨਾ ਗੀਤ, ਰਸਨਾ ਜਿਹਵਾ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਛਤਰ ਝੁਲੇ ਕਿਸੇ ਨਾ ਸੀਸ, ਰਾਜ ਰਾਜਾਨ ਸ਼ਾਹ ਸੁਲਤਾਨ ਸਚ ਹੁਕਮ ਨਾ ਕੋਇ ਸੁਣਾਈਆ। ਲੇਖਾ ਮੁੱਕੇ ਨਾ ਹਸਤ ਕੀਟ, ਦਰਦੀਆਂ ਦਰਦ ਨਾ ਕੋਇ ਵੰਡਾਈਆ । ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਖੋਲ੍ਹ ਕੇ ਵੇਖ ਭੀਤ, ਆਦਿ ਜੁਗਾਦਿ ਲੇਖਾ ਦਿਤਾ ਲਿਖਾਈਆ। ਸਦੀ ਚੌਧਵੀਂ ਰਹੀ ਬੀਤ, ਚੌਦਾਂ ਤਬਕ ਨੈਣ ਉਠਾਈਆ। ਚੌਦਾਂ ਲੋਕ ਵੇਖਣ ਲਾ ਕੇ ਨੀਝ, ਨੇਤਰ ਅੱਖ ਨਾਲ ਮਿਲਾਈਆ। ਸਵਾਮੀ ਆਪਣਾ ਭੇਵ ਖੋਲ੍ਹ ਠੀਕ, ਠੀਕਰ ਕੂੜਾ ਭੰਨ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਦਇਆ ਕਮਾਈਆ। ਗੁਰ ਅਵਤਾਰ ਕਹਿਣ ਪ੍ਰਭ ਪਾ ਭਿਛਿਆ, ਬੀਸ ਇਕੀਸਾ ਦਏ ਗਵਾਹੀਆ। ਚਾਰ ਜੁਗ ਦਾ ਵੇਖ ਲੇਖ ਭਵਿਖਤ ਲਿਖਿਆ, ਕਲਮ ਸ਼ਾਹੀ ਦਏ ਗਵਾਹੀਆ। ਸਾਚਾ ਨੂਰੀ ਚੰਦ ਤੇਰਾ ਨਾਮ ਕਿਸੇ ਨਾ ਦਿਸਿਆ, ਚਾਰੋਂ ਕੁੰਟ ਅੰਧੇਰਾ ਛਾਈਆ। ਕੂੜ ਕੁੜਿਆਰ ਜਗਤ ਵਣਜਾਰਾ ਲੱਖ ਚੁਰਾਸੀ ਘਰ ਘਰ ਵਿਕਿਆ, ਸਚ ਸੁਚ ਨਜ਼ਰ ਕੋਇ ਨਾ ਆਈਆ। ਸੱਜਣ ਮੀਤ ਦਿਸੇ ਨਾ ਕੋਈ ਮਿਤਿਆ, ਮਿਤਰ ਪਿਆਰਾ ਸੰਗ ਨਾ ਕੋਇ ਰਖਾਈਆ। ਪਿਤਾ ਪੂਤ ਰਿਹਾ ਨਾ ਕੋਈ ਹਿਤਿਆ, ਮਾਤਾ ਗੋਦ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਨੇਤਰ ਰੋ ਕੇ ਕਹੇ ਧਰਨੀ ਧਰਤ, ਧੁਰ ਦਰਗਾਹੀ ਇਕ ਅਰਜ਼ੋਈਆ। ਪੁਰਖ ਅਬਿਨਾਸ਼ੀ ਨਿਰਵੈਰ ਵੇਖ ਪਰਤ, ਪਤਿਪਰਮੇਸ਼ਵਰ ਆਪਣਾ ਫੇਰਾ ਪਾਈਆ। ਜਗਤ ਦੁਹਾਗਣ ਸਭ ਬਣਿਆ ਨਾਰ ਮਰਦ, ਨਰ ਹਰਿ ਕੰਤ ਨਾ ਕੋਇ ਹੰਢਾਈਆ। ਛੁਰੀ ਕਸਾਈ ਫੜ ਕੇ ਕਰਦ, ਦੀਨ ਮਜ਼੍ਹਬ ਕਰਨ ਲੜਾਈਆ । ਵੇਖ ਖੇਲ ਹੋਈ ਅਸਚਰਜ, ਬਣ ਨਿਮਾਣੀ ਸੇਵ ਕਮਾਈਆ। ਦੁਖੀਆਂ ਵੰਡੇ ਕੋਇ ਨਾ ਦਰਦ, ਭੁਖਿਆਂ ਭੁੱਖ ਨਾ ਕੋਇ ਮਿਟਾਈਆ। ਅੰਮ੍ਰਿਤ ਮੇਘ ਨਾ ਦੇਵੇ ਕੋਇ ਬਰਸ, ਅਗਨੀ ਤਤ ਨਾ ਕੋਇ ਬੁਝਾਈਆ। ਬਿਰਹੋਂ ਵਿਛੋੜੇ ਅੰਦਰ ਤੇਰੇ ਭਗਤ ਰਹੇ ਤੜਪ, ਸਨਮੁਖ ਸਵੱਛ ਸਰੂਪੀ ਤੇਰਾ

ਨੂਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਨੇਤਰ ਰੋ ਕੇ ਕਹੇ ਵਿਸ਼ਨ ਬ੍ਰਹਮਾ ਸ਼ਿਵ, ਸ਼ਿਵ ਸ਼ਕਤੀ ਨਜ਼ਰ ਕੋਇ ਨਾ ਆਈਆ। ਤੇਰੇ ਨਾਲੋਂ ਛੁੱਟੀ ਸਭ ਦੀ ਲਿਵ, ਆਤਮ ਜੋੜ ਨਾ ਕੋਇ ਜੁੜਾਈਆ। ਅਲਖ ਅਗੋਚਰ ਅਗੰਮ ਅਥਾਹ ਆਪਣਾ ਦੱਸ ਭੇਵ, ਅਭੇਦ ਦੇ ਜਣਾਈਆ। ਤੂੰ ਆਦਿ ਜੁਗਾਦਿ ਸਚ ਸਵਾਮੀ ਵਡ ਦੇਵੀ ਦੇਵ, ਦੇਵਤ ਸੁਰ ਤੇਰਾ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਤ ਨਵਿਤ ਤੇਰੀ ਕਰਦੇ ਰਹੇ ਸੇਵ, ਬਣ ਚਾਕਰ ਸੀਸ ਜਗਦੀਸ ਝੁਕਾਈਆ। ਵਸਣਹਾਰਾ ਸਦਾ ਸਦਾ ਧਾਮ ਨਿਹਕੇਵ, ਨਿਹਚਲ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਵੇਖ ਵਖਾਈਆ। ਜਨ ਭਗਤ ਕਰਨ ਪੁਕਾਰ, ਅੰਤਰ ਆਤਮ ਧਿਆਨ ਲਗਾਈਆ। ਸੋ ਪੁਰਖ ਨਿਰੰਜਣ ਕਰ ਖ਼ਬਰਦਾਰ, ਹਰਿ ਪੁਰਖ ਨਿਰੰਜਣ ਆਪਣੀ ਅੱਖ ਖੁਲ੍ਹਾਈਆ। ਏਕੰਕਾਰਾ ਬੇਪਰਵਾਹ ਹੋ ਤਿਆਰ, ਗ਼ਫ਼ਲਤ ਨਜ਼ਰ ਕੋਇ ਨਾ ਆਈਆ। ਆਦਿ ਨਿਰੰਜਣ ਸਾਚਾ ਦੀਪ ਕਰ ਉਜਿਆਰ, ਜੋਤ ਨਿਰੰਜਣ ਡਗਮਗਾਈਆ। ਅਬਿਨਾਸ਼ੀ ਕਰਤਾ ਸਚ ਸੰਦੇਸ਼ਾ ਸੁਣਾਵੇ ਆਪਣੀ ਧਾਰ, ਧੁਰ ਦਾ ਨਾਦ ਵਜਾਈਆ। ਸ੍ਰੀ ਭਗਵਾਨ ਬਣ ਮੀਤ ਮੁਰਾਰ, ਮਿਤਰ ਪਿਆਰੇ ਹੋ ਸਹਾਈਆ। ਪਾਰਬ੍ਰਹਮ ਆਪਣੇ ਪ੍ਰੇਮ ਕਰ ਪਿਆਰ, ਨਿਹਕਰਮੀ ਆਪਣਾ ਕਰਮ ਕਮਾਈਆ। ਚੌਥੇ ਜੁਗ ਸਦੀ ਵੀਹਵੀਂ ਵੇਖ ਸੰਸਾਰ, ਨੌ ਖੰਡ ਪ੍ਰਿਥਮੀ ਸੱਤ ਦੀਪ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਜੀਵ ਜੰਤ ਹੋਏ ਖੁਆਰ, ਗੁਰਮਤ ਸਚ ਨਾ ਕੋਇ ਕਮਾਈਆ। ਦਰ ਦਰ ਘਰ ਘਰ ਦਿਸੇ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਮਾਇਆ ਮਮਤਾ ਬੈਠੀ ਡੇਰਾ ਲਾਈਆ। ਤੇਰਾ ਨਾਤਾ ਛੱਡ ਕੇ ਧੁਰਦਰਗਾਹੀ ਸਾਂਝੇ ਯਾਰ, ਕੂੜ ਕੁੜਿਆਰਾ ਨਾਤਾ ਰਹੇ ਹੰਢਾਈਆ। ਸ਼ਾਹ ਸੁਲਤਾਨਾ ਨੌਜਵਾਨਾ ਮਦਦਗਾਰ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਮੁਕਾਮੇ ਹਕ ਤੇਰਾ ਮਨਾਰ, ਨੂਰ ਖ਼ੁਦਾਈ ਜਲਵਾ ਤੇਰਾ ਉਜਿਆਰ, ਮਹਿਬਾਨ ਬੀਦੋ ਆਪਣਾ ਤਰਸ ਕਮਾਈਆ। ਸਚਖੰਡ ਨਿਵਾਸੀ ਸਚ ਤੇਰਾ ਅਸਥਾਨ, ਨਾ ਕੋਈ ਜ਼ਿਮੀਂ ਨਾ ਕੋਈ ਅਸਮਾਨ, ਇਕੋ ਸੂਰਬੀਰ ਬਲੀ ਬਲਵਾਨ, ਸ਼ਾਹ ਪਾਤਸ਼ਾਹ ਆਪਣਾ ਡੇਰਾ ਲਾਈਆ। ਭੂਪਤ ਭੂਪ ਰਾਜ ਰਾਜਾਨ, ਆਦਿ ਜੁਗਾਦੀ ਹੁਕਮਰਾਨ, ਦੋ ਜਹਾਨਾਂ ਵੇਖ ਵਖਾਈਆ। ਸਾਡੀ ਬੇਨੰਤੀ ਕਰ ਪਰਵਾਨ, ਲੋਕਮਾਤ ਕਰ ਧਿਆਨ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਦਇਆ ਕਮਾਈਆ। ਸੰਤ ਸੁਹੇਲੇ ਕਹਿਣ ਉਠ ਜਾਗ, ਪੁਰਖ ਅਕਾਲ ਲੈ ਅੰਗੜਾਈਆ। ਕਲਜੁਗ ਜੀਵ ਹੰਸ ਬਣੇ ਕਾਗ, ਬੁਧ ਬਿਬੇਕ ਨਾ ਕੋਇ ਰਖਾਈਆ। ਸਾਚੀ ਕਰਨੀ ਸਾਰੇ ਗਏ ਤਿਆਗ, ਜੂਠ ਝੂਠ ਕਰੀ ਕੁੜਮਾਈਆ। ਅੰਤਰ ਆਤਮ ਕਿਸੇ ਨਾ ਉਪਜੇ ਵੈਰਾਗ, ਵੈਰੀ ਘਰ ਘਰ ਨਜ਼ਰੀ ਆਈਆ। ਨਿਰਗੁਣ ਜੋਤ ਨਾ ਕੋਇ ਪਰਕਾਸ਼, ਅੰਧ ਅੰਧੇਰ ਨਾ ਕੋਇ ਮਿਟਾਈਆ। ਅੰਮ੍ਰਿਤ ਬੂੰਦ ਨਿਜਰ ਰਸ ਮਿਲੇ ਨਾ ਕੋਇ ਸਵਾਂਤ, ਅਠਸਠ ਤੀਰਥ ਭੱਜਣ ਵਾਹੋ ਦਾਹੀਆ। ਸ਼ਬਦ ਅਗੰਮੀ ਅਨਹਦ ਨਾਦੀ ਸੁਣੇ ਨਾ ਕੋਇ ਆਵਾਜ਼, ਰਾਗਾਂ ਨਾਦਾਂ ਵਿਚ ਮਸਤ ਵੇਖੀ ਲੋਕਾਈਆ। ਤੇਰਾ ਨਾਤਾ ਜੋੜੇ ਨਾ ਕੋਇ ਕੰਤ ਸੁਹਾਗ, ਨਰ ਨਾਰੀ ਤੇਰਾ ਰੂਪ ਨਾ ਕੋਇ ਵਟਾਈਆ। ਚਾਰ ਕੁੰਟ ਦਹਿ ਦਿਸ਼ਾ ਸਾਚਾ ਨਾਮ ਦੇਵੇ ਨਾ ਕੋਇ ਸਾਚੀ ਦਾਤ, ਵਸਤ ਅਮੋਲਕ ਝੋਲੀ ਕੋਇ ਨਾ ਪਾਈਆ। ਕਲਜੁਗ ਅੰਤਮ ਵੇਖ ਅੰਧੇਰੀ ਰਾਤ, ਸੂਰਜ ਚੰਦ ਦੋਵੇਂ ਮੁਖ ਸ਼ਰਮਾਈਆ। ਧੀਰਜ ਮਿਲੇ ਨਾ ਕੋਇ ਪ੍ਰਿਥਮੀ ਅਕਾਸ਼, ਗਗਨ ਮੰਡਲ ਰਿਹਾ ਕੁਰਲਾਈਆ। ਨਿਤ ਨਵਿਤ ਜੁਗ ਚੌਕੜੀ ਤੇਰੀ ਕਰਦੇ ਗਏ ਆਸ, ਤ੍ਰਿਸਨਾ ਤੇਰੇ ਨਾਲ ਮਿਲਾਈਆ।

ਕਿਰਪਾ ਕਰ ਸਰਬ ਗੁਣਤਾਸ, ਗੁਣਵੰਤ ਤੇਰੀ ਸ਼ਰਨਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਸਾਰੇ ਗਏ ਭਾਖ, ਭਾਖਿਆ ਵਿਚ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਈਆ। ਗੁਰਸਿਖ ਕਹਿਣ ਪ੍ਰਭ ਠਾਕਰ ਸਵਾਮੀ, ਇਕੋ ਤੇਰੀ ਓਟ ਜਣਾਈਆ। ਤੂੰ ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਰਿਹਾ ਸਮਾਈਆ । ਪੜ੍ਹ ਕੇ ਸੁਣਕੇ ਵੇਖੀ ਤੇਰੀ ਬਾਣੀ, ਜੋ ਬਾਣ ਨਿਰਾਲਾ ਤੀਰ ਰਹੀ ਚਲਾਈਆ। ਸੰਦੇਸ਼ਾ ਦੇਵੇ ਦੋ ਜਹਾਨੀ, ਬ੍ਰਹਿਮੰਡ ਖੰਡ ਸ਼ਨਵਾਈਆ। ਜਿੰਨਾਂ ਚਿਰ ਪਰਮ ਪੁਰਖ ਮਿਲੇ ਨਾ ਸ਼ਾਹ ਸੁਲਤਾਨੀ, ਸਾਂਤਕ ਸਤਿ ਨਾ ਕੋਇ ਕਰਾਈਆ। ਲੇਖਾ ਮੁੱਕੇ ਨਾ ਆਵਣ ਜਾਣੀ, ਲੱਖ ਚੁਰਾਸੀ ਫੰਦ ਨਾ ਕੋਇ ਕਟਾਈਆ। ਸਚ ਦਵਾਰ ਦੀ ਦੇਵੇ ਨਾ ਕੋਇ ਨਿਸ਼ਾਨੀ, ਮੰਜ਼ਲ ਹਕ ਨਾ ਕੋਇ ਪੁਚਾਈਆ। ਪੁਰਖ ਅਕਾਲ ਮਿਹਰਵਾਨ ਆਪਣੀ ਕਰ ਮਿਹਰਵਾਨੀ, ਮਹਿਬੂਬ ਤੇਰੀ ਆਸ ਰਖਾਈਆ। ਕਲਜੁਗ ਅੰਤ ਵੇਖ ਹੁੰਦੀ ਵੈਰਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਉਠਾ ਦੇ ਠਾਕਰ, ਸਭ ਤੇਰਾ ਧਿਆਨ ਲਗਾਈਆ। ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਧੁਆਈਆ । ਸਚ ਵਣਜਾਰਾ ਬਣ ਸੌਦਾਗਰ, ਨਾਮ ਹੱਟ ਇਕ ਖੁਲ੍ਹਾਈਆ। ਸੁਰਤੀ ਨਿਰਤੀ ਬਿਰਤੀ ਕਰ ਦੇ ਆਪ ਇਕਾਗਰ, ਬਿਰਥਾ ਸਾਂਸ ਕੋਇ ਨਾ ਜਾਈਆ । ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਦਰ ਆਪਣੇ ਦੇ ਦੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਤੂੰ ਗਹਿਰ ਗੰਭੀਰ ਬੇਨਜ਼ੀਰ ਹਰਿ ਕਰਤਾ ਕਾਦਰ, ਕੁਦਰਤ ਤੇਰੀ ਤੇਰੇ ਅੰਦਰ ਨਜ਼ਰੀ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬਣ ਸਾਲਸ, ਧੁਰ ਦੀ ਸਾਲਸੀ ਆਪ ਕਮਾਈਆ। ਕੂੜੀ ਕਿਰਿਆ ਹਉਮੇ ਹੰਗਤਾ ਮਾਇਆ ਮਮਤਾ ਮੇਟ ਦੇ ਆਲਸ, ਚਾਰ ਕੁੰਟ ਦਹਿ ਦਿਸ਼ਾ ਚਾਰ ਵਰਨ ਅਠਾਰਾਂ ਬਰਨ ਰਹਿਣ ਨਾ ਪਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿਖ ਸੱਜਣ ਲੱਖ ਚੁਰਾਸੀ ਵਿਚੋਂ ਕੱਢ ਖ਼ਾਲਸ, ਖ਼ਾਲਸ ਆਪਣਾ ਰੂਪ ਵਖਾਈਆ। ਅੰਦਰ ਵੜਕੇ ਸਾਢੇ ਤਿੰਨ ਹੱਥ ਮੰਦਰ ਚੜ੍ਹ ਕੇ ਮਨ ਮਨੂਏ ਦੀ ਬਦਲ ਦੇ ਆਦਤ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸ੍ਰੀ ਭਗਵਾਨ ਤੇਰੇ ਹੱਥ ਸੱਚੀ ਅਦਾਲਤ, ਅਦਲ ਇਨਸਾਫ਼ ਇਕੋ ਇਕ ਕਰਾਈਆ। ਸ੍ਰਿਸ਼ਟ ਸਬਾਈ ਕਲਜੁਗ ਅੰਤਮ ਵੇਖ ਹੁੰਦੀ ਬਗ਼ਾਵਤ, ਬਗ਼ਲਗੀਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਦਇਆ ਕਮਾਈਆ। ਸਾਸਤਰ ਸਿਮਰਤ ਵੇਦ ਪੁਰਾਨ ਪਏ ਕੂਕ, ਉਚੀ ਨਾਅਰਾ ਆਪ ਲਗਾਈਆ। ਪੁਰਖ ਅਕਾਲ ਫਿਰੀ ਦੁਹਾਈ ਚਾਰੇ ਕੂਟ, ਉੱਤਰ ਪੂਰਬ ਪੱਛਮ ਦੱਖਣ ਸਰਬ ਦਏ ਦੁਹਾਈਆ। ਝਗੜਾ ਵਧਿਆ ਜੂਠ ਝੂਠ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਸਾਚਾ ਦਿਸੇ ਨਾ ਕੋਈ ਪੂਤ, ਸਪੂਤ ਨਜ਼ਰ ਕੋਇ ਨਾ ਆਈਆ। ਸਤਿ ਧਰਮ ਕਰ ਗਿਆ ਕੂਚ, ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਸਤਿ ਧਰਮ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਾਰੇ ਮਿਲਕੇ ਝੁਕਦੇ ਦਰ, ਬੇਨੰਤੀ ਇਕ ਸੁਣਾਈਆ। ਕਿਰਪਾ ਕਰ ਨਰਾਇਣ ਨਰ, ਨਰ ਹਰਿ ਤੇਰੀ ਸਦ ਸਰਨਾਈਆ। ਜੋਤ ਸਰੂਪ ਜਾਮਾ ਧਰ, ਕਲ ਕਲਕੀ ਵੇਸ ਵਟਾਈਆ। ਦਰ ਦਰਵੇਸ਼ ਵੇਖਣ ਦਰ ਖੜ੍ਹ, ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਮਿਹਰਵਾਨ ਪ੍ਰਭ ਕਰ ਦੇ ਮਿਹਰ, ਮਹਿਬੂਬ ਤੇਰੀ ਸਰਨਾਈਆ। ਪੁਰਖ ਅਕਾਲ

ਦੀਨ ਦਿਆਲ ਕਿਉਂ ਲਾਈ ਦੇਰ, ਦੂਰ ਦੁਰਾਡੇ ਨੇਰਨ ਨੇਰ ਹੋ ਕੇ ਦਰਸ ਦਿਖਾਈਆ। ਹਕ ਹਕੀਕਤ ਲਹਿਣਾ ਦੇਣਾ ਕਲਜੁਗ ਅੰਤਮ ਦੇ ਨਬੇੜ, ਬਿਨ ਤੇਰੇ ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਰਹੇ ਵਿਚ ਗੇੜ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ । ਮਿਹਰਵਾਨ ਸ੍ਰੀ ਭਗਵਾਨ, ਹਰਿ ਕਰਤਾ ਆਪ ਜਣਾਈਆ। ਸਾਰੇ ਮਿਲਕੇ ਕਰੋ ਇਕ ਪਰਨਾਮ, ਸਚ ਜਗਦੀਸ਼ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣੋ ਫ਼ਰਮਾਨ, ਧੁਰ ਦਾ ਆਪਣਾ ਆਪ ਦ੍ਰਿੜਾਈਆ। ਗੁਰ ਅਵਤਾਰ ਸੁਣੋ ਪੈਗ਼ਾਮ, ਪੀਰ ਪੈਗ਼ੰਬਰ ਇਕੋ ਨਾਮ ਜਣਾਈਆ। ਭਗਤ ਸੰਤ ਗੁਰਮੁਖ ਗੁਰਸਿਖ ਵੇਖੋ ਨਿਸ਼ਾਨ, ਹਰਿ ਕਰਤਾ ਆਪ ਉਠਾਈਆ। ਧਰਨੀ ਧਰਤ ਧਵਲ ਮੰਗਦੇ ਦਾਨ, ਦਾਤਾ ਦਾਨੀ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਸਾਰੇ ਮਿਲ ਕੇ ਕਹਿਣ ਪ੍ਰਭ ਅੰਤਰ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਕਲਜੁਗ ਲੱਗੀ ਬੁਝਾ ਦੇ ਬਸੰਤਰ, ਅੰਮ੍ਰਿਤ ਮੇਘ ਬਰਸਾਈਆ। ਸ੍ਰਿਸ਼ਟ ਸਬਾਈ ਜਣਾ ਦੇ ਆਪਣਾ ਮੰਤਰ, ਸ਼ਬਦ ਅਨਾਦੀ ਨਾਦ ਸੁਣਾਈਆ। ਭਾਗ ਲਗਾ ਦੇ ਕਾਇਆ ਮੰਦਰ ਅੰਦਰ ਗਗਨੰਤਰ, ਬ੍ਰਹਿਮੰਡ ਖੰਡ ਘਰ ਘਰ ਦੇ ਵਖਾਈਆ। ਤੇਰਾ ਰੂਪ ਨਜ਼ਰੀ ਆਵੇ ਬ੍ਰਹਮ ਨਿਰੰਤਰ, ਨਿਰਾਕਾਰ ਤੇਰੀ ਸਰਨਾਈਆ। ਇਕੋ ਮੰਗ ਮੰਗੀਏ ਸਾਰੇ ਅੰਤਮ, ਦੂਜੀ ਆਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਦੇ ਮਾਣ ਵਡਿਆਈਆ। ਸ੍ਰੀ ਭਗਵਾਨ ਕਹੇ ਸੁਣੋ ਸਭ, ਸਰਬ ਦਿਆਂ ਸਮਝਾਈਆ। ਇਕੋ ਠਾਕਰ ਸਵਾਮੀ ਲੱਖ ਚੁਰਾਸੀ ਲਏ ਲੱਭ, ਦੂਜਾ ਇਸ਼ਟ ਨਾ ਕੋਇ ਮਨਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਮੇਟ ਦੇਵਾਂ ਹੱਦ, ਸ਼ਰਅ ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਸਚ ਦਵਾਰ ਏਕੰਕਾਰ ਬਿਨ ਮੱਕੇ ਕਾਅਬੇ ਕਰਾਏ ਹੱਜ, ਹੁਜਰਾ ਇਕੋ ਇਕ ਸੁਹਾਈਆ। ਮੰਦਰ ਮਸਜਿਦ ਸ਼ਿਵਦਵਾਲਾ ਮਠ ਦਸਾਏ ਕਾਇਆ ਸਾਢੇ ਤਿੰਨ ਹੱਥ, ਘਰ ਘਰ ਵਿਚ ਪੜਦਾ ਆਪ ਉਠਾਈਆ। ਅੰਮ੍ਰਿਤ ਆਤਮ ਨਿਜਰ ਝਿਰਨਾ ਬੂੰਦ ਸਵਾਂਤੀ ਦੇਵੇ ਰਸ, ਅਠਸਠ ਖੋਜਣ ਕੋਇ ਨਾ ਜਾਈਆ। ਨਿਰਗੁਣ ਜੋਤ ਜੋਤ ਕਰ ਪਰਕਾਸ਼, ਸਤਿ ਸਰੂਪ ਇਕੋ ਨੂਰ ਦਏ ਚਮਕਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਕਰੇ ਪਵਿਤ ਪਾਕ, ਪਤਤ ਪੁਨੀਤ ਰੂਪ ਵਟਾਈਆ। ਅੰਤਰ ਅੰਤਰ ਖੋਲ੍ਹ ਕੇ ਤਾਕ, ਦ੍ਰਿਸ਼ਟੀ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਅੰਤਮ ਦਏ ਚੁਕਾਈਆ। ਕਲਜੁਗ ਅੰਤਮ ਲੇਖਾ ਮੁੱਕਣਾ, ਲੋਕਮਾਤ ਰਹਿਣ ਨਾ ਪਾਈਆ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ਬਦ ਅਗੰਮੀ ਨੌਜਵਾਨ ਇਕੋ ਉਠਣਾ, ਬਲਧਾਰੀ ਬਲ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਲੱਖ ਚੁਰਾਸੀ ਜੀਵ ਜੰਤ ਜਿਸ ਪੁੱਛਣਾ, ਅੰਡਜ ਜੇਰਜ ਉਤਭੁਜ ਸੇਤਜ ਬਚਿਆ ਕੋਇ ਰਹਿਣ ਨਾ ਪਾਈਆ । ਜਨ ਭਗਤਾਂ ਉਜਲ ਕਰੇ ਮੁਖਨਾ, ਸੰਤ ਸੁਹੇਲੇ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਕਲਜੁਗ ਕੂੜ ਕੁੜਿਆਰਾ ਮੁੱਕੇ ਪੰਧ, ਅੰਤਮ ਅੰਤ ਰਹਿਣ ਨਾ ਪਾਈਆ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਦੇ ਵਖਾਈਆ। ਭਰਮ ਭੁਲੇਖਾ ਦੂਈ ਦਵੈਤੀ ਢਾਹ ਕੇ ਕੰਧ, ਭਾਂਡਾ ਭਰਮ ਭਉ ਭੰਨਾਈਆ। ਆਤਮ ਪਰਮਾਤਮ ਦੇ ਕੇ ਅਨੰਦ, ਨਿਜਾਨੰਦ ਇਕ ਦਰਸਾਈਆ। ਕਾਇਆ

ਚੋਲੀ ਸਭ ਦੀ ਦੇਵੇ ਰੰਗ, ਨਾਮ ਮਜੀਠੀ ਰੰਗ ਚੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਦੱਸੇ ਇਕੋ ਛੰਦ, ਧੁਰ ਦਾ ਢੋਲਾ ਇਕ ਪੜ੍ਹਾਈਆ। ਖ਼ੁਸ਼ੀ ਕਰਾ ਕੇ ਬੰਦ ਬੰਦ, ਬੰਦੀਖ਼ਾਨਾ ਲੱਖ ਚੁਰਾਸੀ ਦਏ ਤੁੜਾਈਆ। ਕੂੜੀ ਕਿਰਿਆ ਮੇਟ ਕੇ ਭੇਖ ਪਖੰਡ, ਸਚ ਸੁਚ ਦਏ ਸਮਝਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਭ ਦੀ ਪੂਰੀ ਕਰੇ ਮੰਗ, ਵੇਲਾ ਵਕਤ ਨਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਲਹਿਣਾ ਦੇਣਾ ਆਪਣੇ ਹੱਥ ਰਖਾਈਆ। ਜੁਗ ਜੁਗ ਲਹਿਣਾ ਦੇਣਾ ਰੱਖੇ ਹੱਥ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਸਤਿਜੁਗ ਤ੍ਰੇਤਾ ਜਿਸ ਚਲਾਇਆ ਰਥ, ਦੁਆਪਰ ਕਲਜੁਗ ਫੇਰਾ ਪਾਇੰਦਾ। ਸਰਬ ਕਲਾ ਪ੍ਰਭ ਆਪ ਸਮਰਥ, ਦੂਜਾ ਸੰਗ ਨਾ ਕੋਇ ਮਿਲਾਇੰਦਾ। ਵਾਕ ਭਵਿਖਤ ਜੋ ਸਰਗੁਣ ਨਿਰਗੁਣ ਗਏ ਦੱਸ, ਦਹਿ ਦਿਸ਼ਾ ਆਪ ਮਨਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਹੋ ਪਰਗਟ, ਨਿਰਗੁਣ ਨਿਰਵੈਰ ਆਪਣਾ ਖੇਲ ਕਰਾਇੰਦਾ। ਜਗਤ ਜੀਵ ਜਹਾਨ ਕੋਈ ਨਾ ਸਮਝੇ ਹਰਿ ਕਾ ਖੇਲ ਅਕਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਦਇਆ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਜਨ ਭਗਤ ਕਹਿਣ, ਬਿਨ ਰਸਨਾ ਜਿਹਵਾ ਬੱਤੀ ਦੰਦ, ਅੰਤਰ ਅੰਤਰ ਆਵਾਜ਼ ਸੁਣਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਖੇਲ ਸ੍ਰੀ ਭਗਵਨ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਤੇਰੀ ਵਡਿਆਈਆ। ਕਲਜੁਗ ਕੂੜੀ ਕਿਰਿਆ ਸਦੀ ਚੌਧਵੀਂ ਕਰ ਖੰਡ ਖੰਡ, ਨਾਮ ਖੰਡਾ ਤੇਜ ਪਰਚੰਡਾ ਬ੍ਰਹਿਮੰਡਾਂ ਇਕ ਜਣਾਈਆ। ਤੇਰੀ ਕਿਰਪਾ ਅੰਦਰ ਕਿਰਪਾ ਨਿਧਾਨ ਸਾਰੇ ਰਹੇ ਮੰਗ, ਦੂਜੀ ਆਸਾ ਤ੍ਰਿਸ਼ਨਾ ਹੋਰ ਨਾ ਕੋਇ ਵਖਾਈਆ। ਸਰਬ ਸਵਾਮੀ ਅੰਤਰਜਾਮੀ ਕਾਇਆ ਮੰਦਰ ਅੰਦਰ ਗੁਰਮੁਖਾਂ ਦੇ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਉਠਾਵਣਹਾਰਾ, ਹਰਿ ਕਰਤਾ ਆਪ ਜਣਾਇੰਦਾ । ਕਲਜੁਗ ਮੇਟੇ ਕੂੜ ਅੰਧਿਆਰਾ, ਕਲ ਕਲਕੀ ਵੇਸ ਵਟਾਇੰਦਾ। ਗੋਬਿੰਦ ਮੀਤਾ ਠਾਂਡਾ ਸੀਤਾ ਏਕੰਕਾਰਾ, ਅਕਲ ਕਲਧਾਰੀ ਜੋਤ ਨਿਰੰਕਾਰੀ ਆਪਣੀ ਕਾਰ ਕਮਾਇੰਦਾ। ਸੰਬਲ ਵਸੇ ਧਾਮ ਨਿਆਰਾ, ਸ਼ਬਦ ਅਗੰਮੀ ਵਜਾਏ ਨਗਾਰਾ, ਨੌਬਤ ਇਕੋ ਇਕ ਸੁਣਾਇੰਦਾ। ਕਲਜੁਗ ਜੀਵ ਸਮਝ ਨਾ ਸਕੇ ਕੋਈ ਸੰਸਾਰਾ, ਮਨ ਮਤ ਬੁਧ ਮਿਲੇ ਨਾ ਕੋਇ ਅਧਾਰਾ, ਭੇਵ ਅਭੇਦਾ ਅਛਲ ਅਛੇਦਾ ਪੜਦਾ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਹਰਿ ਵੇਖੇ ਗਹਿਰ ਗੰਭੀਰ, ਕਰਤੇ ਹੱਥ ਵਡਿਆਈਆ। ਖੋਜ ਖੁਜਾਏ ਪੰਜ ਤਤ ਕਾਇਆ ਸਰੀਰ, ਨੌ ਦਰ ਵੇਖੇ ਥਾਉਂ ਥਾਈਂਆ। ਨਵ ਨੌ ਖੰਡ ਸੰਤ ਸੁਹੇਲੇ ਜੋ ਬੈਠੇ ਦਿਲਗੀਰ, ਰਾਹ ਤੱਕਣ ਚਾਈਂ ਚਾਈਂਆ। ਤਿਨ੍ਹਾਂ ਅੰਦਰ ਵੜ ਕੇ ਚੋਟੀ ਚੜ੍ਹੇ ਅਖ਼ੀਰ, ਸੁਖਮਣ ਟੇਢੀ ਬੰਕ ਰਾਹ ਵਿਚ ਨਾ ਕੋਇ ਅਟਕਾਈਆ। ਸਾਚੀ ਜਣਾਏ ਇਕ ਤਸਵੀਰ, ਜਿਸ ਦਾ ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚੇ ਦਏ ਵਡਿਆਈਆ। ਵਡਿਆਈ ਦੇਵੇ ਆਪ ਪ੍ਰਭ, ਜੁਗ ਜੁਗ ਦਇਆ ਕਮਾਇੰਦਾ। ਕੂੜੀ ਕਿਰਿਆ ਕਲਜੁਗ ਦੇਵੇ ਦੱਬ, ਸ਼ੌਹ ਦਰਿਆਏ ਆਪ ਸੁਟਾਇੰਦਾ। ਸੰਤ ਸੁਹੇਲੇ ਸੱਜਣ ਲੱਭ, ਗੁਰਮੁਖ ਆਪ ਉਠਾਇੰਦਾ। ਅੰਮ੍ਰਿਤ ਚੁਆ ਕੇ ਕਵਲ ਨੱਭ, ਪੱਤ ਡਾਲ੍ਹੀ ਆਪ ਮਹਿਕਾਇੰਦਾ।

ਜਗਤ ਦਵਾਰਾ ਪਾਰ ਕਰਕੇ ਹੱਦ, ਘਰ ਬਾਰਾ ਇਕ ਵਖਾਇੰਦਾ। ਦਿਵਸ ਰੈਣ ਸੁਣਾਏ ਨੱਦ, ਅਨਹਦ ਨਾਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਲੇਖਾ ਵੇਖ ਵਖਾਇੰਦਾ। ਕਲਜੁਗ ਲੇਖਾ ਵੇਖੇ ਅੰਤ, ਅੰਤਸ਼ਕਰਨ ਸਭ ਦੇ ਖੋਜ ਖੁਜਾਈਆ। ਕਿਰਪਾ ਕਰ ਸ੍ਰੀ ਭਗਵੰਤ, ਭਗਵਨ ਲਹਿਣਾ ਦੇਣਾ ਦਏ ਚੁਕਾਈਆ। ਸੰਤ ਸੁਹੇਲੇ ਵੇਖ ਕੇ ਭਗਤ, ਭਾਗ ਸਭ ਦਾ ਝੋਲੀ ਪਾਈਆ। ਜਗਤ ਵਿਹਾਰਾ ਕੁੜਿਆਰਾ ਵੇਖ ਜਗਤ, ਜਗਜੀਵਨ ਦਾਤਾ ਦਏ ਸਜ਼ਾਈਆ। ਲੇਖਾ ਜਾਨਣਹਾਰ ਸਵਰਗ ਨਰਕ, ਦੋਜ਼ਖ਼ ਬਹਿਸ਼ਤ ਖੋਜ ਖੁਜਾਈਆ। ਲਹਿਣਾ ਦੇਣਾ ਚੁਕਾਏ ਅਰਸ਼ ਫ਼ਰਸ਼, ਕਾਇਆ ਕਾਅਬਾ ਵੇਖ ਵਖਾਈਆ। ਹੌਲਾ ਭਾਰ ਕਰੇ ਧਰਨੀ ਧਵਲ ਧਰਤ, ਦੁਸ਼ਟ ਹੰਕਾਰੀ ਦੇਣ ਦੁਹਾਈਆ। ਅੰਮ੍ਰਿਤ ਮੇਘ ਇਕੋ ਬਰਸ, ਅਗਨੀ ਤਤ ਸ਼ਾਂਤ ਕਰਾਈਆ। ਜਨ ਭਗਤਾਂ ਦੇ ਕੇ ਘਰ ਵਿਚ ਘਰ ਦਰਸ, ਜਨਮ ਜਨਮ ਦੀ ਹਰਸ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਕਲ ਕਲਕੀ ਹੁਕਮ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਸੁਣੋ ਸੰਦੇਸ਼, ਵਿਸ਼ਨ ਬ੍ਰਹਮਾ ਸ਼ਿਵ ਸੋਇਆ ਕੋਇ ਰਹਿਣ ਨਾ ਪਾਈਆ । ਹਰਿ ਕਰਤਾ ਕਾਦਰ ਇਕ ਨਰੇਸ਼, ਸ਼ਾਹ ਸੁਲਤਾਨ ਵਾਲੀ ਦੋ ਜਹਾਨ ਪਰਮ ਪੁਰਖ ਬੇਪਰਵਾਹੀਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਗਣਪਤ ਗਣੇਸ਼, ਕਰੋੜ ਤੇਤੀਸਾ ਸੁਰਪਤ ਇੰਦ ਲਾਗੇ ਪਾਈਂਆ। ਜੋ ਵਸਣਹਾਰਾ ਸਚਖੰਡ ਅਗੰਮੜੇ ਦੇਸ, ਸਚ ਸਿੰਘਾਸਣ ਡੇਰਾ ਲਾਈਆ। ਸੋ ਸਾਹਿਬ ਸਵਾਮੀ ਕਲਜੁਗ ਅੰਤਮ ਨਿਰਗੁਣ ਧਰ ਕੇ ਆਇਆ ਭੇਖ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਫੇਰਾ ਪਾਈਆ । ਸਚ ਦਵਾਰ ਏਕੰਕਾਰ ਵਸਿਆ ਸੰਬਲ ਦੇਸ, ਦੇਸ ਦਸੰਤਰ ਦੋਵੇਂ ਖੋਜ ਖੁਜਾਈਆ। ਕਲਜੁਗ ਕੂੜੀ ਕਿਰਿਆ ਮੇਟੇ ਖੇਡ, ਲੋਕਮਾਤ ਰਹਿਣ ਨਾ ਪਾਈਆ। ਜੋਤੀ ਜਲਵਾ ਦੇ ਕੇ ਤੇਜ, ਅੰਧ ਅਗਿਆਨ ਦਏ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਹੋਏ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖੋ ਭਰੋਸਾ, ਬੀਸ ਇਕੀਸਾ ਹਰਿ ਜਗਦੀਸ਼ਾ ਆਪ ਜਣਾਇੰਦਾ। ਪਰਮ ਪੁਰਖ ਪਰਮਾਤਮ ਜਾਣੇ ਆਪਣਾ ਮੌਕਾ, ਮੁਕੰਮਲ ਆਪਣਾ ਹੁਕਮ ਵਰਤਾਇੰਦਾ। ਨਿਤ ਨਵਿਤ ਕਰੇ ਕਦੇ ਨਾ ਕੋਈ ਧੋਖਾ, ਸਾਖਿਆਤ ਆਪਣੀ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਸਭ ਦਾ ਵੇਖ ਵਖਾਇੰਦਾ। ਲਹਿਣਾ ਦੇਣਾ ਸਭ ਦਾ ਦਏ ਵਖਾਲ, ਬਾਕੀ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਦੀਨ ਦਿਆਲ, ਦਇਆਨਿਧ ਹੋਏ ਸਹਾਈਆ। ਸਭ ਦਾ ਪੂਰਾ ਕਰੇ ਸਵਾਲ, ਨਿਰਾਸਾ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਜਗਤ ਜੰਜਾਲ, ਸ਼ਰਅ ਵਿਚੋਂ ਸ਼ਰਅ ਦਏ ਬਦਲਾਈਆ। ਸ੍ਰਿਸ਼ਟ ਸਬਾਈ ਵਖਾ ਇਕ ਧਰਮਸਾਲ, ਧਰਮ ਦਵਾਰਾ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਕਿਰਪਾ ਸਚ, ਸਤਿ ਸਤਿਵਾਦੀ ਨਜ਼ਰੀ ਆਈਆ। ਖ਼ੁਸ਼ੀਆਂ ਨਾਲ ਸਾਰੇ ਗਾਵਣ ਤੇਰਾ ਜਸ, ਢੋਲੇ ਰਾਗਾਂ ਨਾਦਾਂ ਨਾਲ ਅਲਾਈਆ। ਧੰਨ ਵਡਿਆਈ ਜੇ ਨਿਰਗੁਣ ਹੋ ਕੇ ਵੇਖੇਂ ਆਪਣਾ ਹੱਟ, ਦੋ ਜਹਾਨਾਂ ਪੜਦਾ ਲਾਹੀਆ। ਚਰਨ ਕਵਲ ਸਰਨਾਈ ਸਾਰੇ ਜਾਈਏ ਢੱਠ, ਧੂੜੀ ਟਿੱਕਾ ਮਸਤਕ ਖ਼ਾਕ ਰਮਾਈਆ। ਤੇਰੀ ਮਿਹਰ ਪੁਰਖ ਸਮਰਥ, ਸਾਰੇ ਸੀਸ ਰਹੇ ਝੁਕਾਈਆ। ਸਭ ਦੀ ਝੋਲੀ ਪਾਉਣਾ

ਆਪਣਾ ਹਕ, ਹਾਕਮ ਬੇਪਰਵਾਹੀਆ। ਬੀਸ ਇਕੀਸਾ ਪੰਧ ਮੁਕਾ ਦੇ ਨੱਸ ਨੱਸ, ਭੱਜਾ ਜਾਏ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਕੁਛ ਤੇਰੇ ਹੱਥ, ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧੀਰ, ਹਰਿ ਕਰਤਾ ਆਪ ਜਣਾਈਆ। ਸਦੀ ਚੌਧਵੀਂ ਵੇਖੋ ਅਖ਼ੀਰ, ਆਖ਼ਰ ਆਪਣਾ ਹੁਕਮ ਵਰਤਾਈਆ। ਸਭ ਦੀ ਬਦਲ ਦੇਵੇ ਤਕਦੀਰ, ਤਦਬੀਰ ਇਕੋ ਇਕ ਸਮਝਾਈਆ। ਸ਼ਰਅ ਦਾ ਕੱਟ ਜ਼ੰਜੀਰ, ਲਾਸ਼ਰੀਕ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰਾ ਸਦਕਾ, ਸਦ ਸਚ ਤੇਰੀ ਸਰਨਾਈਆ। ਤੂੰ ਮਾਲਕ ਖ਼ਾਲਕ ਸਾਚੇ ਪਦ ਦਾ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਤੇਰਾ ਲਹਿਣਾ ਦੇਣਾ ਜੁਗ ਚੌਕੜੀ ਆਪਣੀ ਹੱਦ ਦਾ, ਮਹਿਦੂਦ ਕਰੇ ਲੋਕਾਈਆ। ਹਉਂ ਸੇਵਕ ਚਾਕਰ ਬਾਲਕ ਹੋ ਕੇ ਮੰਗਦਾ, ਝੋਲੀ ਤੇਰੇ ਅੱਗੇ ਡਾਹੀਆ। ਕਲਜੁਗ ਲੇਖਾ ਮੁੱਕੇ ਭੇਖ ਪਖੰਡ ਦਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਡੰਕਾ ਇਕੋ ਵੱਜੇ ਸੂਰੇ ਸਰਬੰਗ ਦਾ, ਗੋਬਿੰਦ ਖੰਡਾ ਇਕ ਚਮਕਾਈਆ। ਸਿੰਘਾਸਣ ਸੋਹੇ ਇਕੋ ਨੰਦ ਦਾ, ਜਿਸ ਦਾ ਨੂਰ ਜ਼ਹੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਕਢਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰ, ਪੜਦਾ ਓਹਲਾ ਦੇ ਉਠਾਈਆ। ਮੁਖ ਨਕਾਬ ਰਹੇ ਨਾ ਕੋਈ ਯਾਰ, ਨੇਤਰ ਨੈਣ ਅੱਖ ਨਾ ਕੋਇ ਸ਼ਰਮਾਈਆ। ਰਾਹ ਤੱਕਦੇ ਰਹੇ ਵਿਚ ਸੰਸਾਰ, ਸੰਸਾਰੀ ਤੇਰਾ ਧਿਆਨ ਲਗਾਈਆ। ਮੁਰੀਦ ਮੁਰਸ਼ਦ ਕਰਦੇ ਰਹੇ ਪਿਆਰ, ਪਿਆਰ ਮੁਹੱਬਤ ਵਿਚ ਬਦਲਾਈਆ। ਕਲਜੁਗ ਅੰਤਮ ਅੰਤਰ ਕਰ ਵਿਚਾਰ, ਬੇਅੰਤ ਤੇਰੀ ਸਰਨਾਈਆ। ਡੁੱਬਦੇ ਪਾਹਨ ਦਏ ਤਾਰ, ਸਚ ਕਿਨਾਰਾ ਇਕ ਦ੍ਰਿੜਾਈਆ। ਤੂੰ ਕਰਤਾ ਪੁਰਖ ਕਰਤਾਰ ਕਰਨੇਹਾਰ, ਕਰਨੀ ਤੇਰੀ ਸਭ ਨੂੰ ਭਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਲਿਖਦੇ ਗਏ ਜੁਗ ਚਾਰ, ਚੌਕੜੀ ਤੇਰਾ ਹਾਲ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਲਏ ਅਵਤਾਰ, ਜੋਤੀ ਜਾਮਾ ਧੁਰ ਦਾ ਰਾਮਾ ਸੱਚਾ ਕਾਹਨਾ ਵਡ ਅਮਾਮਾ ਆਪਣਾ ਫੇਰਾ ਪਾਈਆ। ਜਨ ਭਗਤਾਂ ਲਏ ਉਠਾਲ, ਘਰ ਸੰਤਾਂ ਦੀਆ ਬਾਤੀ ਜੋਤ ਬਾਲ, ਗੁਰਮੁਖ ਰੱਖ ਆਪਣੇ ਨਾਲ, ਗੁਰਸਿਖ ਵੇਖ ਬੱਚੇ ਸਕੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿ ਸਚ ਸਤਿ ਤੇਰੀ ਸਰਨਾਈਆ। ਸਚ ਸਰਨਾਈ ਦੇ ਸੱਚੇ ਮਾਲਕ, ਸਾਹਿਬ ਸਵਾਮੀ ਤੇਰੀ ਆਸ ਰਖਾਈਆ। ਜਨ ਭਗਤਾਂ ਬਣ ਪ੍ਰਿਤਪਾਲਕ, ਸੇਵਕ ਹੋ ਕੇ ਸੇਵ ਕਮਾਈਆ। ਲੱਖ ਚੁਰਾਸੀ ਵਿਚੋਂ ਕੱਢ ਖ਼ਾਲਸ, ਖ਼ਾਲਸ ਆਪਣਾ ਰੰਗ ਰੰਗਾਈਆ। ਕਲਜੁਗ ਬਦਲ ਦੇ ਆਦਤ, ਸਤਿਜੁਗ ਸੱਚਾ ਰਾਹ ਵਖਾਈਆ। ਤੇਰੇ ਨਾਮ ਦੀ ਇਕੋ ਬੰਦਗੀ ਭਜਨ ਹੋਵੇ ਇਬਾਦਤ, ਇਕੋ ਇਸ਼ਟ ਦੇਵ ਸਵਾਮੀ ਸਭ ਨੂੰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧੁਰ ਦਰਗਾਹੀ ਬੇਪਰਵਾਹੀ ਨੂਰ ਇਲਾਹੀ ਸ਼ਬਦ ਅਥਾਹੀ ਸਚ ਮਲਾਹੀ, ਬੇੜਾ ਜਨ ਭਗਤਾਂ ਪਾਰ ਕਰਾਈਆ।

੧੮ ਮੱਘਰ ੨੦੨੧ ਬਿਕ੍ਰਮੀ ਬੀਬੀ ਤੇਜ ਕੌਰ ਦੇ ਗ੍ਰਹਿ ਪਿੰਡ ਬਣਵਾਲੀ

ਗ਼ਰੀਬਾਂ ਉਤੇ ਸਦਾ ਦਿਆਲ, ਸ੍ਰੀ ਭਗਵਾਨ ਦਇਆ ਕਮਾਇੰਦਾ। ਜੁਗ ਜੁਗ ਵੇਖੇ ਗੁਰਮੁਖ ਅਨਮੁੱਲੜੇ ਲਾਲ, ਲੱਖ ਚੁਰਾਸੀ ਖੋਜ ਖੁਜਾਇੰਦਾ । ਜਿਨ੍ਹਾਂ ਦੇ ਅੰਦਰ ਬਖ਼ਸ਼ੇ ਪਿਆਰਾ ਨਾਮ, ਬਾਣੀ ਧੁਰ ਦੀ ਆਪ ਸਮਝਾਇੰਦਾ। ਕਾਇਆ ਖੇੜਾ ਭਾਗ ਲਗਾਵੇ ਮੰਦਰ ਗਰਾਮ, ਸਾਢੇ ਤਿੰਨ ਹੱਥ ਅੰਦਰ ਸੋਭਾ ਪਾਇੰਦਾ। ਨਾਮ ਪਿਆਲਾ ਅੰਮ੍ਰਿਤ ਦੇਵੇ ਜਾਮ, ਕੂੜਾ ਰਸ ਸਰਬ ਮੁਕਾਇੰਦਾ। ਨਾਦ ਅਨਾਦੀ ਸੁਣਾਏ ਸੱਚੀ ਧੁਨਕਾਨ, ਅਨਹਦ ਰਾਗ ਆਪ ਅਲਾਇੰਦਾ। ਕੂੜੀ ਕਿਰਿਆ ਜਗਤ ਮੇਟੇ ਤ੍ਰਿਸ਼ਨਾ ਪੀਣ ਖਾਣ, ਧੀਰਜ ਸਤਿ ਸੰਤੋਖ ਇਕ ਦ੍ਰਿੜਾਇੰਦਾ। ਸਚ ਦਵਾਰੇ ਦਰਗਾਹ ਸਾਚੀ ਦੇਵੇ ਮਾਣ, ਸਿਰ ਸਮਰਥ ਆਪਣਾ ਹੱਥ ਟਿਕਾਇੰਦਾ। ਮੂਰਖ ਮੁਗਧ ਲੇਖੇ ਲਾਏ ਬਾਲ ਅੰਞਾਣ, ਚਰਨ ਪ੍ਰੀਤੀ ਤੋੜ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਗ਼ਰੀਬ ਨਿਮਾਣਿਆਂ ਸਿਰ ਰੱਖੇ ਹੱਥ, ਸਾਹਿਬ ਸਵਾਮੀ ਵਡ ਵਡਿਆਈਆ। ਕਲਜੁਗ ਅਗਨੀ ਵਿਚੋਂ ਲਏ ਰੱਖ, ਤੱਤੀ ਵਾ ਨਾ ਲਾਗੇ ਰਾਈਆ। ਆਪਣੇ ਮਿਲਣ ਦੀ ਬਖ਼ਸ਼ ਦੇਵੇ ਅੱਖ, ਘਰ ਬੈਠਿਆਂ ਦੂਰ ਦੁਰਾਡਾ ਨਜ਼ਰੀ ਆਈਆ। ਪੂਰਬ ਜਨਮ ਦਾ ਝੋਲੀ ਪਾਵੇ ਹਕ, ਮਿਹਰਵਾਨ ਹੋ ਸਹਾਈਆ। ਅਗਲਾ ਮਾਰਗ ਦੇਵੇ ਦੱਸ, ਅੰਤਰ ਆਤਮ ਕਰ ਪੜ੍ਹਾਈਆ। ਗੁਰਮੁਖ ਤੂੰ ਮੇਰੇ ਮੈਂ ਤੇਰੇ ਵਸ, ਨਾਤਾ ਧੁਰ ਦਾ ਲਏ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗ਼ਰੀਬ ਨਿਮਾਣਿਆਂ ਬਖ਼ਸ਼ੇ ਓਟ, ਪੁਰਖ ਅਕਾਲ ਦਇਆ ਕਮਾਈਆ। ਕੂੜੀ ਕਿਰਿਆ ਅੰਦਰੋਂ ਕੱਢੇ ਖੋਟ, ਸਤਿ ਸਚ ਵਿਚ ਸਮਾਈਆ। ਹਉਮੇ ਹੰਗਤਾ ਕੱਟੇ ਰੋਗ, ਧੁਰ ਸੰਜੋਗ ਆਪ ਮਿਲਾਈਆ। ਨਾਮ ਨਿਧਾਨਾ ਸੁਣਾਏ ਸਲੋਕ, ਗੁਰ ਸ਼ਬਦੀ ਆਪ ਪੜ੍ਹਾਈਆ। ਆਤਮ ਪਰਮਾਤਮ ਮਿਲਾਏ ਜੋਤ, ਜੋਤੀ ਜੋਤ ਵਿਚ ਸਮਾਈਆ। ਝਗੜਾ ਮਿਟ ਜਾਏ ਵਰਨ ਗੋਤ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕੱਟਣਹਾਰਾ ਹਉਮੇ ਰੋਗ, ਦੂਈ ਦਵੈਤੀ ਡੇਰਾ ਢਾਹੀਆ। ਗ਼ਰੀਬ ਨਿਮਾਣਿਆਂ ਦੇਵੇ ਚਰਨ ਸਹਾਰਾ, ਸਤਿਗੁਰ ਪੂਰਾ ਦਇਆ ਕਮਾਇੰਦਾ। ਭਵਜਲ ਕਰੇ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਸਾਚਾ ਮੰਦਰ ਬਖ਼ਸ਼ੇ ਇਕ ਦਵਾਰਾ, ਜਿਸ ਗ੍ਰਹਿ ਆਪਣਾ ਡੇਰਾ ਲਾਇੰਦਾ। ਦੀਵਾ ਬਾਤੀ ਜਗੇ ਅਗੰਮ ਅਪਾਰਾ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਸਾਚੀ ਸਖ਼ੀਆਂ ਮੰਗਲਾਚਾਰਾ, ਗੀਤ ਗੋਬਿੰਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਗ਼ਰੀਬ ਨਿਮਾਣਿਆਂ ਦੇਵੇ ਆਪਣੀ ਦਾਤ, ਪ੍ਰੇਮ ਪ੍ਰੀਤੀ ਝੋਲੀ ਪਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਚ ਚੰਦ ਕਰੇ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਸੁਰਤੀ ਸ਼ਬਦੀ ਜੋੜ ਕੇ ਨਾਤ, ਬਿਧਾਤਾ ਆਪਣੇ ਰੰਗ ਰੰਗਾਈਆ। ਜਨਮ ਕਰਮ ਦੀ ਪੂਰੀ ਕਰੇ ਖਾਹਿਸ਼, ਆਸ਼ਾ ਮਨਸਾ ਨਾਲ ਮਿਲਾਈਆ। ਏਥੇ ਓਥੇ ਪੁੱਛੇ ਵਾਤ, ਸਗਲਾ ਸੰਗ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਸਦ ਵਡਿਆਈਆ। ਗ਼ਰੀਬ ਨਿਮਾਣਾ ਕੋਝਾ ਕਮਲਾ, ਹਰਿ ਸਤਿਗੁਰ ਗਲੇ ਲਗਾਇੰਦਾ। ਲਹਿਣਾ ਦੇਣਾ ਚੁਕਾਏ ਜਗਤ ਅਮਲਾਂ, ਅਮਲ ਇਕੋ ਨਾਮ ਦਸਾਇੰਦਾ। ਕਾਇਆ ਮੰਦਰ ਅੰਦਰ ਘਰ ਵਿਚ ਘਰ ਵਖਾਏ ਸੋਹਣਾ ਬੰਗਲਾ, ਜਿਸ ਘਰ ਸਵਾਮੀ ਬਹਿ ਬਹਿ ਰੰਗ ਰੰਗਾਇੰਦਾ। ਨਿਜਾਨੰਦ ਦੇਵੇ ਸਚ ਅਨੰਦਨਾ,

ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਰੰਗ ਵਖਾਇੰਦਾ। ਗੁਰਮੁਖ ਰੰਗ ਵਖਾਏ ਸਦਾ ਅਨਡਿਠਾ, ਗੁਰ ਸਤਿਗੁਰ ਦਇਆ ਕਮਾਈਆ। ਅੰਮ੍ਰਿਤ ਰਸ ਦੇਵੇ ਮਿੱਠਾ, ਨੌ ਰਸ ਜਗਤ ਦਏ ਤਜਾਈਆ। ਨੌ ਦਵਾਰੇ ਨਾਤਾ ਤੋੜੇ ਫਿੱਕਾ, ਨੌ ਖੰਡ ਵੱਜੇ ਇਕ ਵਧਾਈਆ। ਪਰਮ ਪੁਰਖ ਪਰਮਾਤਮ ਆਤਮ ਮਿਲੇ ਸੱਚਾ ਪਿਤਾ, ਪਤਿਪਰਮੇਸ਼ਵਰ ਹੋਏ ਸਹਾਈਆ। ਜਿਸ ਜਨਮ ਕਰਮ ਦਾ ਲੇਖ ਲਿਖਾ, ਸੋ ਆਪੇ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੇ ਗਲੇ ਲਗਾਈਆ। ਗ਼ਰੀਬ ਨਿਮਾਣਿਆਂ ਸਦਾ ਸਹਾਇਕ, ਆਦਿ ਜੁਗਾਦਿ ਦਇਆ ਕਮਾਇੰਦਾ। ਸ਼ਬਦ ਸਵਾਮੀ ਧੁਰ ਦਾ ਨਾਇਕ, ਨਰ ਨਰਾਇਣ ਵੇਖ ਵਖਾਇੰਦਾ। ਧੁਰ ਸੰਦੇਸ਼ਾ ਦੇ ਹਦਾਇਤ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਵੇਖ ਵਖਾਇੰਦਾ। ਗੁਰਮੁਖ ਤੇਰਾ ਦਰ ਘਰ ਸੱਚਾ, ਸਚ ਮਿਲੇ ਵਡਿਆਈਆ। ਲੇਖੇ ਲਾਏ ਵੱਡਾ ਛੋਟਾ ਨੱਢਾ ਬੱਚਾ, ਬਿਰਧ ਬਾਲਾਂ ਸਿਰ ਆਪਣਾ ਹੱਥ ਰਖਾਈਆ। ਭਾਗ ਲਗਾਏ ਕਾਇਆ ਮਾਟੀ ਭਾਂਡਾ ਕੱਚਾ, ਗਗਰੀਆ ਆਪਣੇ ਰੰਗ ਰੰਗਾਈਆ । ਮਨੂਆ ਮਨ ਉਠ ਨਾ ਦਹਿ ਦਿਸ਼ ਨੱਠਾ, ਡੋਰੀ ਸ਼ਬਦੀ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਿਹਰ ਨਜ਼ਰ ਨਾਲ ਤਾਰੇ ਆਪ, ਹਰਿ ਸਤਿਗੁਰ ਦਇਆ ਕਮਾਇੰਦਾ। ਪਤਿਪਰਮੇਸ਼ਵਰ ਬਣਕੇ ਮਾਈ ਬਾਪ, ਗੁਰਮੁਖ ਗੁਰਸਿਖ ਗੋਦ ਉਠਾਇੰਦਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਸੋਹੰ ਢੋਲਾ ਇਕ ਪੜ੍ਹਾਇੰਦਾ। ਸਚ ਦਵਾਰੇ ਬੱਝੇ ਨਾਤ, ਜੁੜਿਆ ਨਾਤਾ ਨਾ ਕੋਇ ਤੁੜਾਇੰਦਾ । ਸਾਚੀ ਮੰਜ਼ਲ ਪੌੜੇ ਚਾੜ੍ਹੇ ਘਾਟ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਤੇਰਾ ਸਚ ਪਿਆਰ, ਪ੍ਰੀਤਮ ਪ੍ਰੀਤਮ ਦਏ ਜਣਾਈਆ। ਜਿਸ ਦਾ ਲੇਖਾ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਖਿਲਾਈਆ। ਜਿਸ ਦਾ ਸੰਤ ਸੁਹੇਲੇ ਮੰਗਣ ਦੀਦਾਰ, ਨੇਤਰ ਨੈਣ ਅੱਖ ਉਠਾਈਆ। ਜਿਸ ਨੂੰ ਗੁਰ ਅਵਤਾਰ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਦੀ ਚਰਨ ਧੂੜੀ ਮੁਰਸ਼ਦ ਲੌਂਦੇ ਸ਼ਾਰ, ਪੀਰ ਪੈਗ਼ੰਬਰ ਖ਼ਾਕ ਰਮਾਈਆ। ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਪੁਕਾਰ, ਸਿਫ਼ਤਾਂ ਢੋਲਿਆਂ ਨਾਲ ਗਾਈਆ। ਜਿਸ ਦਾ ਹੁਕਮ ਲੱਖ ਚੁਰਾਸੀ ਵਿਚ ਸੰਸਾਰ, ਵਿਸ਼ਨ ਬ੍ਰਹਮਾ ਸ਼ਿਵ ਭੱਜਣ ਵਾਹੋ ਦਾਹੀਆ। ਜਿਸ ਦਾ ਨੂਰ ਸੂਰਜ ਚੰਦ ਉਜਿਆਰ, ਮੰਡਲ ਮੰਡਪ ਖੇਲ ਖਿਲਾਈਆ। ਜਿਸ ਦਾ ਹੁਕਮ ਕੋਇ ਨਾ ਮੇਟਣਹਾਰ, ਸਿਰ ਸਕੇ ਨਾ ਕੋਇ ਉਠਾਈਆ। ਸੋ ਸਾਹਿਬ ਸਵਾਮੀ ਪੁਰਖ ਅਕਾਲ, ਮਿਹਰਵਾਨ ਹੋਏ ਸਹਾਈਆ। ਗੁਰਸਿਖ ਵੇਖੇ ਸੱਚੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਪੂਰਬ ਜਨਮ ਦੀ ਝੋਲੀ ਪਾਏ ਘਾਲ, ਸਤਿ ਮੁਸ਼ੱਕਤ ਹੱਥ ਫੜਾਈਆ। ਫਲ ਲਗਾਕੇ ਸਾਚੇ ਡਾਲ੍ਹ, ਪੱਤ ਡਾਲ੍ਹੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਸਾਚੇ ਗੁਰਸਿਖ, ਸਿਖਿਆ ਇਕ ਦ੍ਰਿੜਾਇੰਦਾ। ਨਾਮ ਪਦਾਰਥ ਪਾਵੇ ਭਿਖ, ਭਿਖਿਆ ਸਤਿ ਵਰਤਾਇੰਦਾ। ਅਗਲਾ ਲੇਖਾ ਦੇਵੇ ਲਿਖ, ਪਿਛਲਾ ਕਰਮ ਮਿਟਾਇੰਦਾ। ਸਚ ਦਵਾਰੇ ਸਾਚਾ ਹਿਤ, ਹਿਤਕਾਰੀ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕਦੇ ਨਾ ਦੇਵੇ ਪਿਠ, ਸਨਮੁਖ ਹੋ ਕੇ ਨਜ਼ਰੀ

ਆਇੰਦਾ। ਸਨਮੁਖ ਸਤਿਗੁਰ ਸਦਾ ਸਵਾਮੀ, ਪੜਦਾ ਓਹਲਾ ਨਾ ਕੋਇ ਰਖਾਈਆ। ਘਟ ਘਟ ਵੇਖੇ ਅੰਤਰਜਾਮੀ, ਭੇਵ ਅਭੇਦਾ ਦਏ ਜਣਾਈਆ। ਸ਼ਬਦ ਅਗੰਮੀ ਦੇ ਕੇ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਅੰਮ੍ਰਿਤ ਬਖ਼ਸ਼ ਕੇ ਠੰਡਾ ਪਾਣੀ, ਅਗਨੀ ਤਤ ਬੁਝਾਈਆ। ਸਚ ਪ੍ਰੀਤੀ ਚਰਨ ਧਿਆਨੀ, ਦ੍ਰਿਸ਼ਟ ਇਸ਼ਟ ਵਡਿਆਈਆ। ਲੇਖ ਚੁਕਾਵੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਨਾ ਕੋਇ ਭੁਆਈਆ। ਸ਼ਬਦ ਮਿਲਾਕੇ ਸੁਰਤੀ ਹਾਣੀ, ਧੁਰ ਦਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਤਰਾਈਆ। ਗੁਰਮੁਖ ਸੱਚਾ ਸਦਾ ਤਰਦਾ, ਨਈਆ ਨੌਕਾ ਪਾਰ ਲੰਘਾਈਆ। ਜਨਮ ਕਰਮ ਵਿਚ ਕਦੇ ਨਾ ਮਰਦਾ, ਮਰ ਜੀਵਤ ਰੂਪ ਵਟਾਈਆ। ਸ਼ੌਹ ਦਰਿਆ ਕਦੇ ਨਾ ਹੜ੍ਹਦਾ, ਪਾਰ ਕਿਨਾਰੇ ਬਹਿ ਬਹਿ ਖ਼ੁਸ਼ੀ ਮਨਾਈਆ। ਚਰਨ ਕਵਲ ਧਿਆਨ ਇਕੋ ਧਰਦਾ, ਦੂਜੀ ਓਟ ਨਾ ਕੋਇ ਰਖਾਈਆ। ਸਤਿਗੁਰ ਪੂਰਾ ਨਿਰਗੁਣ ਹੋ ਕੇ ਸਰਗੁਣ ਫੜਦਾ, ਸਰਗੁਣ ਅੰਦਰੋਂ ਨਿਰਗੁਣ ਮੇਲ ਮਿਲਾਈਆ। ਸਚ ਦਵਾਰੇ ਆਪੇ ਖੜਦਾ, ਜਿਸ ਘਰ ਬੈਠਾ ਬੇਪਰਵਾਹੀਆ। ਕਿਰਪਾਨਿਧਾਨ ਆਪਣੀ ਕਿਰਪਾ ਕਰਦਾ, ਗੁਰਮੁਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਸੁਹੇਲਾ ਇਕ ਅਖਵਾਈਆ। ਸਦਾ ਸੁਹੇਲਾ ਹਰਿ ਨਿਰੰਕਾਰ, ਆਦਿ ਜੁਗਾਦਿ ਵੇਖ ਵਖਾਇੰਦਾ। ਭਗਤ ਉਧਾਰਨਾ ਜਿਸ ਦੀ ਕਾਰ, ਕਰਨੀ ਕਰਤਾ ਆਪ ਕਮਾਇੰਦਾ। ਗ਼ਰੀਬ ਉਭਾਰੇ ਪਾਵੇ ਸਾਰ, ਮਹਾਂਸਾਰਥੀ ਵੇਖ ਵਖਾਇੰਦਾ । ਕਲਜੁਗ ਵੇਖੇ ਵਿਗਸੇ ਵੇਖਣਹਾਰ, ਅਨਡਿਠ ਪ੍ਰਤਖ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦਾ ਸਦਾ ਸਦ ਸੱਚਾ ਸੰਗ ਨਿਭਾਇੰਦਾ। ਸਗਲਾ ਸੰਗ ਰੱਖੇ ਰਘੁਨਾਥ, ਰਘੁਪਤ ਆਪਣੀ ਦਇਆ ਕਮਾਈਆ। ਗੁਰਮੁਖ ਬਣਾ ਕੇ ਪਾਰਜਾਤ, ਸਾਚੇ ਰੂਪ ਸਮਾਈਆ। ਵਸਤ ਅਮੋਲਕ ਦੇ ਕੇ ਦਾਤ, ਖ਼ਾਲੀ ਭੰਡਾਰੇ ਦਏ ਭਰਾਈਆ। ਅੰਤਰ ਆਤਮਾ ਵਾਸਨਾ ਸਭ ਦੀ ਲਏ ਵਾਚ, ਦੱਸਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰਾ ਪੂਰੀ ਆਸ, ਸਿਰ ਆਪਣਾ ਹੱਥ ਰਖਾਈਆ। ਗੁਰਮੁਖ ਆਸਾ ਫਿਰੇ ਭੱਜੀ, ਚਾਰ ਕੁੰਟ ਵਾਹੋ ਦਾਹੀਆ। ਸਾਹਿਬ ਸਤਿਗੁਰ ਪੜਦਾ ਕੱਜੀਂ, ਸਿਰ ਆਪਣਾ ਹੱਥ ਟਿਕਾਈਆ। ਕੂੜੀ ਕਿਰਿਆ ਪਤ ਰੱਖੀਂ, ਤੇਰੇ ਚਰਨ ਮਿਲੇ ਵਡਿਆਈਆ। ਜਗਤ ਵਿਕਾਰ ਨਜ਼ਰ ਨਾ ਆਏ ਅੱਖੀਂ, ਇਕੋ ਨੇਤਰ ਤੇਰਾ ਦਰਸ਼ਨ ਪਾਈਆ। ਗੁਰਮੁਖ ਗੁਰਸਿਖ ਸਾਹਿਬ ਸਤਿਗੁਰ ਤੇਰੀ ਬੱਚੀਆਂ ਵਿਚੋਂ ਬੱਚੀ, ਬਚਪਨ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਾਮ ਪੜ੍ਹਾਦੇ ਆਪਣੀ ਪੱਟੀ, ਜਿਸ ਦਾ ਲੇਖਾ ਮਿਟ ਕਦੇ ਨਾ ਜਾਈਆ।

੧੮ ਮੱਘਰ ੨੦੨੧ ਬਿਕ੍ਰਮੀ ਹਰਬੰਸ ਸਿੰਘ ਦੇ ਗ੍ਰਹਿ ਸੀਡ ਫ਼ਾਰਮ ਅਬੋਹਰ

ਭਿਛਿਆ ਕਹੇ ਮੈਂ ਸਭ ਤੋਂ ਚੰਗੀ, ਆਦਿ ਪੁਰਖ ਮੇਰੀ ਬਣਤ ਬਣਾਈਆ। ਸਤਿ ਦੁਆਰਿਉਂ ਰਹੇ ਸਾਰੇ ਮੰਗੀ, ਗੁਰ ਅਵਤਾਰ ਝੋਲੀਆਂ ਡਾਹੀਆ। ਪੀਰ ਪੈਗ਼ੰਬਰ ਸੀਸ ਪੱਟੀ ਵਾਹ ਕੇ ਕੰਘੀ, ਅੱਲਾ ਰਾਣੀ ਨਾਲ ਮਿਲਾਈਆ। ਭਗਤ ਭਗਵਾਨ ਪ੍ਰਭ ਦੀ ਕਰਦੇ ਬੰਦਗੀ, ਬੰਦੀਖ਼ਾਨਾ

ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤੀ ਸਚ ਵਡਿਆਈਆ। ਭਿਛਿਆ ਕਹੇ ਮੈਂ ਸਭ ਤੋਂ ਚਾਤਰ, ਵੱਡਿਆਂ ਵਿਚੋਂ ਵੱਡੀ ਨਿਕਿਆਂ ਵਿਚੋਂ ਨਿੱਕੀ ਨਜ਼ਰੀ ਆਈਆ। ਮੇਰੇ ਪਿਛੇ ਸਾਰੇ ਕਰਦੇ ਦੂਜੀ ਖ਼ਾਤਰ, ਅੰਦਰ ਬਾਹਰ ਸੇਵ ਕਮਾਈਆ । ਜੁਗ ਚੌਕੜੀ ਫਿਰਦੇ ਉਤੇ ਪਾਤਣ, ਕੰਢੀ ਆਪਣੇ ਡੇਰੇ ਲਾਈਆ। ਸੰਤ ਸੁਹੇਲੇ ਕਹਿਣ ਬਣ ਸਾਥਣ, ਸੱਚਾ ਸੰਗ ਵਖਾਈਆ। ਗੁਰਮੁਖ ਗੁਰਸਿਖ ਕਰਨ ਪੂਜਾ ਪਾਠਨ, ਅੰਤਰ ਆਸਾ ਇਕ ਵਧਾਈਆ। ਕਵਣ ਵੇਲਾ ਭਿਛਿਆ ਪਾਏ ਪੁਰਖ ਅਬਿਨਾਸ਼ਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਮਾਣ ਵਡਿਆਈਆ। ਭਿਛਿਆ ਕਹੇ ਮੈਂ ਅਮੋਲਕ ਵਸਤ, ਪ੍ਰਭ ਆਪਣੇ ਹੱਥ ਰਖਾਈਆ। ਕਰ ਕਿਰਪਾ ਜਿਸ ਦੇ ਦੇਵੇ ਦਸਤ, ਦਸਤਗੀਰ ਲਏ ਬਣਾਈਆ। ਸਚ ਖ਼ੁਮਾਰੀ ਚਾੜ੍ਹ ਕੇ ਮਸਤ, ਰਸ ਇਕੋ ਇਕ ਵਖਾਈਆ । ਲੇਖ ਚੁਕਾ ਕੇ ਕੀਟ ਹਸਤ, ਹਸਤੀ ਆਪਣੀ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਸੰਗ ਨਿਭਾਈਆ। ਭਿਛਿਆ ਕਹੇ ਮੇਰੀ ਸਭ ਨੂੰ ਲੋੜ, ਮਾਂਗਤ ਦਿਸੀ ਸਰਬ ਲੋਕਾਈਆ। ਸਚ ਦਵਾਰੇ ਸਾਰੇ ਹੱਥ ਰਹੇ ਜੋੜ, ਕਰ ਬੰਦਨਾ ਡੰਡੌਤ ਸੀਸ ਨਿਵਾਈਆ। ਨੇਤਰ ਰੋ ਰੋ ਪਾਵਣ ਸ਼ੋਰ, ਹੋਕੇ ਦੇ ਦੇ ਰਹੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਪਣੇ ਹੱਥ ਰੱਖੇ ਵਡਿਆਈਆ। ਭਿਛਿਆ ਕਹੇ ਮੈਂ ਸਦਾ ਸੁਹੇਲੀ, ਸਾਧਾਂ ਸੰਤਾਂ ਜੀਵਾਂ ਜੰਤਾਂ ਦਿਆਂ ਵਡਿਆਈਆ। ਜੁਗ ਜੁਗ ਖੇਲ ਅਗੰਮੜੀ ਖੇਲੀ, ਖ਼ਾਲਕ ਖਲਕ ਰਿਹਾ ਵਖਾਈਆ। ਸੰਤ ਸੁਹੇਲੇ ਬਣਾ ਕੇ ਮੇਲੀ, ਮਿਲਣੀ ਜਗਦੀਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਆਪਣੇ ਹੱਥ ਰਖਾਈਆ। ਭਿਛਿਆ ਕਹੇ ਪ੍ਰਭ ਮੇਰਾ ਸੱਜਣ, ਸਦ ਆਪਣੇ ਸੰਗ ਰਖਾਈਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰ ਮੰਗਣ, ਥੋੜੀ ਥੋੜੀ ਦਏ ਵਰਤਾਈਆ। ਭਗਤਾਂ ਨਾਲ ਲਾ ਕੇ ਅੰਗਣ, ਅੰਗ ਆਪਣਾ ਲਏ ਛੁਹਾਈਆ। ਸੰਤਾਂ ਦੇ ਕੇ ਸਾਚੇ ਅਨੰਦਨ, ਅਨੰਦ ਅਨੰਦ ਵਿਚ ਸਮਾਈਆ। ਸਭ ਦੇ ਅੰਦਰ ਰੱਖ ਕੇ ਢੋਲਾ ਛੰਦਨ, ਮੇਰਾ ਹਿੱਸਾ ਝੋਲੀ ਪਾਈਆ। ਅਨਡਿਠੀ ਚਾੜ੍ਹ ਕੇ ਆਪਣੀ ਰੰਗਣ, ਰੰਗਣ ਇਕ ਵਖਾਈਆ। ਸਚ ਦਵਾਰੇ ਸਾਰੇ ਢੱਠਣ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਖੇਲ ਇਕ ਵਖਾਈਆ। ਭਿਛਿਆ ਕਹੇ ਮੇਰਾ ਦਾਤਾ ਏਕ, ਪਰਮ ਪੁਰਖ ਪ੍ਰਭ ਨਜ਼ਰੀ ਆਈਆ। ਜੁਗ ਚੌਕੜੀ ਸਭ ਨੂੰ ਦੇਵਣਹਾਰਾ ਭੇਟ, ਹਿੱਸਿਆਂ ਵਿਚੋਂ ਹਿੱਸਾ ਝੋਲੀ ਪਾਈਆ। ਮੈਂ ਨੇਤਰ ਅੱਖ ਖੋਲ੍ਹ ਲਵਾਂ ਵੇਖ, ਪਲਕ ਉਪਰ ਉਠਾਈਆ। ਕਵਣ ਸਯਦਾ ਕਰੇ ਆਦੇਸ, ਆਪਣੀ ਝੋਲੀ ਅੱਗੇ ਡਾਹੀਆ। ਸਾਚਾ ਕਰੇ ਹੇਤ, ਪ੍ਰੇਮੀ ਰੂਪ ਵਟਾਈਆ। ਰਾਹ ਤੱਕੇ ਨੇਤਨ ਨੇਤ, ਦੂਰ ਦੁਰਾਡਾ ਡੇਰਾ ਢਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੱਚੀ ਬਣਤ ਬਣਾਈਆ। ਭਿਛਿਆ ਕਹੇ ਪ੍ਰਭ ਦੇਵੇ ਦਾਨ, ਜਨ ਭਗਤਾਂ ਝੋਲੀ ਪਾਈਆ। ਮੇਰੀ ਇਛਿਆ ਵਡ ਬਲਵਾਨ, ਵੇਖਾਂ ਥਾਉਂ ਥਾਈਂਆ। ਸਾਚੀ ਵਸਤ ਸਚ ਮਹਾਨ, ਘਰ ਮੰਦਰ ਦਿਆਂ ਟਿਕਾਈਆ। ਤ੍ਰਿਸਨਾ ਭੁੱਖ ਰਹੇ ਨਾ ਵਿਚ ਜਹਾਨ, ਜਿਸ ਦੇ ਅੰਦਰ ਆਪਣਾ ਡੇਰਾ ਲਾਈਆ। ਸਚ ਦਵਾਰੇ ਬਖ਼ਸ਼ਾਂ ਮਾਣ, ਕੂੜੀ ਹਿਰਸ ਮਿਟਾਈਆ। ਪ੍ਰਭ ਦੀ ਭਿਛਿਆ ਕੋਇ ਨਾ ਸਕੇ ਪਹਿਚਾਨ, ਬਾਟਾ ਹੱਥਾਂ ਵਿਚ ਨਾ ਕੋਇ ਉਠਾਈਆ। ਜਦ ਦੇਵੇ ਕਿਰਪਾ ਕਰ ਅਣਮੰਗਿਆ ਦਾਨ, ਘਰ ਸਾਚੇ

ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਭਿਛਿਆ ਕਹੇ ਮੈਂ ਭਗਤਾਂ ਮਿਲਦੀ, ਦੂਸਰ ਹੱਥ ਕਿਸੇ ਨਾ ਆਈਆ। ਮੈਂ ਰੱਖਾਂ ਨਿਸ਼ਾਨੀ ਓਸ ਚਿੰਨ੍ਹ ਦੀ, ਜਿਥੇ ਚਿੰਤਾ ਗ਼ਮੀ ਰਹਿਣ ਕੋਇ ਨਾ ਪਾਈਆ। ਮੈਂ ਦੱਸਾਂ ਰੁਸ਼ਨਾਈ ਓਸ ਦਿਨ ਦੀ, ਜਿਥੇ ਰੈਣ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਕਰ ਕਿਰਪਾ ਮੋਹੇ ਰਿਹਾ ਵਰਤਾਈਆ। ਭਿਛਿਆ ਕਹੇ ਮੈਂ ਜਨ ਭਗਤ ਪਿਆਰੀ, ਸਾਹਿਬ ਸਤਿਗੁਰ ਦਿਤੀ ਵਡਿਆਈਆ। ਸਤਿ ਧਰਮ ਦੀ ਖੋਲ੍ਹ ਪਟਾਰੀ, ਪਾਟਲ ਸਭ ਦੀ ਝੋਲੀ ਪਾਈਆ। ਮੈਂ ਵੇਖ ਵੇਖ ਜਾਵਾਂ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਜਿਨ੍ਹਾਂ ਮਿਲਿਆ ਹਰਿ ਨਿਰੰਕਾਰੀ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਲਿਖਾਈਆ। ਭਿਛਿਆ ਕਹੇ ਮੈਂ ਜਨ ਭਗਤਾਂ ਝੋਲੀ ਭਰਦੀ, ਘਰ ਘਰ ਸੇਵ ਕਮਾਈਆ। ਲੋਕ ਲੱਜਿਆ ਕੋਲੋਂ ਕਦੇ ਨਾ ਡਰਦੀ, ਆਪਣਾ ਪੰਧ ਮੁਕਾਈਆ। ਸਚ ਸਿਖਿਆ ਇਕੋ ਦੱਸਦੀ, ਧੁਰ ਦੀ ਧਾਰ ਜਣਾਈਆ। ਮੈਂ ਉਨ੍ਹਾਂ ਅੰਦਰ ਵਸਦੀ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਖ਼ੁਸ਼ੀਆਂ ਨਾਲ ਹੱਸਦੀ, ਗਹਿਰ ਗੰਭੀਰ ਗੁਣ ਗਾਈਆ । ਧਾਰ ਦੇਵਾਂ ਅਨੋਖੇ ਰਸ ਦੀ, ਰਸਨਾ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਾਚਾ ਸੰਗ ਬਣਾਈਆ। ਭਿਛਿਆ ਕਹੇ ਮੈਂ ਭਗਤਾਂ ਦਾਸੀ, ਪ੍ਰਭ ਸਾਚੇ ਦਿਤੀ ਬਣਾਈਆ। ਹੁਕਮ ਦੇਵੇ ਪੁਰਖ ਅਬਿਨਾਸ਼ੀ, ਆਪਣਾ ਆਪ ਸਮਝਾਈਆ। ਕਿਸੇ ਹੱਥ ਨਾ ਆਵਾਂ ਪੰਡਤ ਕਾਸ਼ੀ, ਗਿਆਨੀ ਧਿਆਨੀ ਖੋਜਣ ਥਾਉਂ ਥਾਈਂਆ। ਜਿਨ੍ਹਾਂ ਸਾਹਿਬ ਸੁਲਤਾਨ ਮਿਲਿਆ ਸਾਖਿਆਤੀ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਤਿਨ੍ਹਾਂ ਦਵਾਰ ਵੇਖਾਂ ਖੇਲ ਤਮਾਸ਼ੀ, ਹਰਿ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਧੁਰ ਦਾ ਸੰਗ ਬਣਾਈਆ। ਭਿਛਿਆ ਕਹੇ ਮੇਰੀ ਸੱਚੀ ਖ਼ਾਹਿਸ਼, ਆਦਿ ਜੁਗਾਦਿ ਇਕੋ ਨਜ਼ਰੀ ਆਈਆ। ਮੈਂ ਜਨ ਭਗਤਾਂ ਕਰਾਂ ਤਲਾਸ਼, ਜਿਨ੍ਹਾਂ ਦੇ ਅੰਦਰ ਵੜ ਕੇ ਸੁਖ ਸਾਗਰ ਰੂਪ ਸਮਾਈਆ। ਸਤਿ ਭੰਡਾਰਾ ਸਾਚੀ ਦਾਤ, ਕਾਇਆ ਮੰਦਰ ਦਿਆਂ ਟਿਕਾਈਆ। ਸਚ ਪ੍ਰੀਤੀ ਸਾਚਾ ਨਾਤ, ਸਚ ਚਰਨ ਦਿਆਂ ਜੁੜਾਈਆ। ਸਾਚਾ ਸੋਹਲਾ ਸਾਚੀ ਗਾਥ, ਸਾਚਾ ਢੋਲਾ ਘਰ ਆਪਣੇ ਦਿਆਂ ਵਖਾਈਆ। ਇਕੋ ਭਿਛਿਆ ਨਾਮ ਪਦਾਰਥ ਜੋ ਜੁਗ ਜੁਗ ਪ੍ਰਭ ਭਗਤਾਂ ਦੇਵੇ ਦਾਤ, ਦੂਸਰ ਹੱਥ ਨਾ ਕਿਸੇ ਫੜਾਈਆ। ਕੋਟਨ ਕੋਟ ਜਗਤ ਤ੍ਰਿਸ਼ਨਾ ਭਿਛਿਆ ਸਾਰੇ ਰਹੇ ਬਾਂਟ, ਲੱਖ ਚੁਰਾਸੀ ਜੂਠੀ ਝੂਠੀ ਝੋਲੀ ਜਗਤ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਸੁਹੇਲਾ ਇਕ ਇਕੇਲਾ ਧੁਰ ਦੀ ਭਿਛਿਆ ਆਪਣੀ ਇਛਿਆ ਜਨ ਭਗਤਾਂ ਸਿਖਿਆ, ਸਤਿ ਸਚ ਸਚ ਵਿਚ ਮਿਲਾਈਆ। ਸਤਿਗੁਰ ਦਵਾਰ ਜੋ ਮੰਗਦੀ, ਰੂਹ ਭਟਕੀ ਦਰ ਤੇ ਆਈਆ। ਅੰਦਰੋਂ ਆਪਣਾ ਆਪ ਰੰਗਦੀ, ਬਾਹਰੋਂ ਖ਼ੁਸ਼ੀ ਵਖਾਈਆ। ਨੌ ਦਵਾਰੇ ਮੰਜ਼ਲ ਪੰਧ ਲੰਘਦੀ, ਟੇਢੀ ਬੰਕ ਨਾ ਕੋਇ ਅਟਕਾਈਆ। ਅੰਮ੍ਰਿਤ ਧਾਰ ਮਿਲੇ ਓਸ ਅਨੰਦ ਦੀ, ਝਿਰਨਾ ਨਿਜਰ ਦਏ ਝਿਰਾਈਆ। ਬਜਰ ਕਪਾਟੀ ਸਿਲਾ ਟੁੱਟੇ ਕੰਧ ਦੀ, ਪੜਦਾ ਓਹਲਾ ਦਏ ਮਿਟਾਈਆ। ਧੁਨ ਸੁਣੇ ਅਗੰਮੀ ਛੰਦ ਦੀ, ਜੋ ਬਿਨ ਰਬਾਬ ਰਿਹਾ ਵਜਾਈਆ। ਮਾਣੇ ਮੌਜ ਉਸ ਸੇਜ ਪਲੰਘ ਦੀ, ਜਿਸ ਘਰ ਬੈਠਾ ਡੇਰਾ ਲਾਈਆ। ਭਟਕਣਾ ਮਿਟ ਜਾਏ ਇਧਰ ਉਧਰ ਦਹਿ ਦਿਸ਼ਾ ਜਗ ਦੀ, ਚਾਰ ਕੁੰਟ ਨਾ ਉਠ ਉਠ ਧਾਈਆ।

ਖੇਲ ਵੇਖੇ ਉਪਰ ਸ਼ਾਹ ਰਗ ਦੀ, ਜਿਸ ਘਰ ਦੀਆ ਬਾਤੀ ਕਮਲਾਪਾਤੀ ਇਕੋ ਇਕ ਜਗਾਈਆ। ਜਗਤ ਬੇੜੀ ਉਨ੍ਹਾਂ ਦੀ ਪਾਰ ਲੰਘਦੀ, ਜਿਨ੍ਹਾਂ ਸਤਿਗੁਰ ਸ਼ਬਦ ਮਿਲਿਆ ਬੇਪਰਵਾਹੀਆ। ਉਹ ਲਹਿਰ ਧਾਰ ਨਾ ਵੇਖਣ ਮੰਝ ਦੀ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭੁੱਲੀ ਭਟਕੀ ਜੋ ਹੋਏ ਨਿਮਾਣੀ, ਦਰ ਸਤਿਗੁਰ ਡੇਰਾ ਲਾਈਆ। ਅੰਮ੍ਰਿਤ ਬਖ਼ਸ਼ੇ ਠੰਡਾ ਪਾਣੀ, ਕਲਜੁਗ ਅਗਨੀ ਤਤ ਬੁਝਾਈਆ। ਅੰਤਰ ਅੰਤਰ ਸੁਣਾਵੇ ਬਾਣੀ, ਬਿਨ ਰਸਨਾ ਜਿਹਵਾ ਬੱਤੀ ਦੰਦ ਅਲਾਈਆ। ਦੀਆ ਬਾਤੀ ਜੋਤ ਜਗਾ ਨੂਰਾਨੀ, ਨੂਰੋ ਨੂਰ ਕਰੇ ਰੁਸ਼ਨਾਈਆ। ਸਚ ਮਹੱਲ ਅਟਲ ਮੁਨਾਰ ਘਰ ਵਖਾਵੇ ਇਕ ਮੁਕਾਮੀ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਮਿਲਣ ਦੀ ਇਹ ਨਿਸ਼ਾਨੀ, ਅੰਦਰ ਬਾਹਰ ਗੁਪਤ ਜ਼ਾਹਰ ਦਰਸ਼ਨ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜੋ ਮੰਗਤੀ ਹੋਏ ਦੀਦਾਰ, ਦਿਲ ਆਸਾ ਇਕ ਰਖਾਈਆ। ਗੁਰ ਸ਼ਬਦੀ ਕਰੇ ਪਿਆਰ, ਕਾਇਆ ਮਾਟੀ ਖੋਜ ਖੁਜਾਈਆ। ਦਿਨੇ ਜਾਗਦਿਆਂ ਸਨਮੁਖ ਹੋ ਕੇ ਦਰਸ ਦਏ ਵਖਾਲ, ਨੇਤਰ ਲੋਚਣ ਨੈਣ ਅੰਤਰ ਅੱਖ ਖੁਲ੍ਹਾਈਆ । ਸਤਿ ਸਰੂਪੀ ਹੋ ਕੇ ਕਰੇ ਸੰਭਾਲ, ਸੁਰਤੀ ਸ਼ਬਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਮਾਇਆ ਤੋੜ ਜੰਜਾਲ, ਲੇਖਾ ਕਾਲ ਮਹਾਂਕਾਲ ਦੋਵੇਂ ਦਏ ਮੁਕਾਈਆ। ਬਣ ਭਿਖਾਰੀ ਜੋ ਆਏ ਦਰ ਤੇ, ਇਕੋ ਅਲਖ ਜਗਾਈਆ। ਦਰਸ਼ਨ ਕਰੇ ਘਰ ਆਪਣੇ ਵੜ ਕੇ, ਘਰ ਘਰ ਖੋਜ ਖੁਜਾਈਆ। ਪੌੜੀ ਵੇਖੇ ਮੰਦਰ ਚੜ੍ਹ ਕੇ, ਸਾਢੇ ਤਿੰਨ ਹੱਥ ਪੰਧ ਮੁਕਾਈਆ। ਸਾਹਿਬ ਸਵਾਮੀ ਅੱਗੋਂ ਮਿਲੇ ਹੱਸ ਕੇ, ਨਿਰਗੁਣ ਦਾਤਾ ਆਪਣਾ ਰੰਗ ਵਖਾਈਆ। ਮਾਂਗਤ ਦਰਵੇਸ਼ ਨਾਮ ਭਿਛਿਆ ਝੋਲੀ ਜਾਏ ਭਰ ਕੇ, ਖ਼ਾਲੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਕਾਇਆ ਗੋਲਕ ਆਪਣੀ ਆਪ ਟਿਕਾਈਆ।