੧੮ ਮੱਘਰ ੨੦੨੧ ਬਿਕ੍ਰਮੀ ਲਾਭ ਸਿੰਘ ਦੇ ਗ੍ਰਹਿ ਚੱਕ ਫ਼ਤਿਹ ਸਿੰਘ ਵਾਲਾ ਜ਼ਿਲਾ ਬਠਿੰਡਾ
ਦੋ ਜਹਾਨ ਮੰਗਣ ਦਾਨ, ਦਰ ਠਾਂਡੇ ਝੋਲੀ ਡਾਹੀਆ। ਕਿਰਪਾ ਕਰ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਤਕਾਈਆ । ਕਲਜੁਗ ਕੂੜੀ ਕਿਰਿਆ ਮੇਟ ਨਿਸ਼ਾਨ, ਸਾਚਾ ਨਾਮ ਇਕ ਪਰਗਟਾਈਆ। ਅੰਤਰ ਆਤਮ ਦੇ ਬ੍ਰਹਮ ਗਿਆਨ, ਸ੍ਰਿਸ਼ਟ ਸਬਾਈ ਕਰ ਪੜ੍ਹਾਈਆ । ਕਾਇਆ ਮੰਦਰ ਦੱਸ ਮਕਾਨ, ਪੜਦਾ ਓਹਲਾ ਦੇ ਉਠਾਈਆ। ਮੂਰਖ ਮੂੜ੍ਹ ਬਣਾ ਚਤੁਰ ਸੁਘੜ ਸੁਜਾਨ, ਮਨਮਤ ਦੂਰ ਕਰਾਈਆ। ਨਿਜਰ ਝਿਰਨਾ ਪਿਆ ਜਾਮ, ਰਸ ਇਕੋ ਇਕ ਵਖਾਈਆ। ਤੇਰੇ ਚਰਨ ਕਵਲ ਧਿਆਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਬੋਧ ਅਗਾਧ ਸ਼ਬਦ ਅਨਾਦ ਸਚ ਸਵਾਮੀ ਦੇ ਗਿਆਨ, ਧੁਰ ਦੀ ਬਾਣੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਦੋ ਜਹਾਨ ਮੰਗਣ ਮੰਗ, ਸਦੀ ਵੀਹਵੀਂ ਧਿਆਨ ਲਗਾਈਆ। ਕਿਰਪਾ ਕਰ ਸੂਰੇ ਸਰਬੰਗ, ਸਤਿ ਸਤਿਵਾਦੀ ਤੇਰੀ ਆਸ ਰਖਾਈਆ। ਕੂੜੀ ਕਿਰਿਆ ਮੇਟ ਭੇਖ ਪਖੰਡ, ਚਾਰ ਕੁੰਟ ਦਹਿ ਦਿਸ਼ਾ ਰਹਿਣ ਕੋਇ ਨਾ ਪਾਈਆ। ਕਾਇਆ ਚੋਲੀ ਸਭ ਦੀ
ਰੰਗ, ਜੋ ਬੈਠੇ ਤੈਨੂੰ ਧਿਆਈਆ। ਸ਼ਬਦ ਨਾਦ ਧੁਨ ਵਜਾ ਮਰਦੰਗ, ਅਨਹਦ ਨਾਦੀ ਨਾਦ ਸੁਣਾਈਆ। ਦੂਈ ਦਵੈਤੀ ਭਰਮਾਂ ਢਾਹ ਕੰਧ, ਭਾਂਡਾ ਭਰਮ ਭਉ ਭੰਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੁਣਾ ਸਾਚਾ ਛੰਦ, ਧੁਰ ਦਾ ਰਾਗੀ ਰਾਗ ਅਲਾਈਆ। ਨਿਜ ਘਰ ਵਾਸੀ ਸਾਚਾ ਦੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਸੰਤ ਸੁਹੇਲੇ ਚਾੜ੍ਹ ਆਪਣੇ ਚੰਦ, ਜਗਤ ਅੰਧੇਰਾ ਦੇ ਗਵਾਈਆ। ਬਣ ਸਵਾਮੀ ਲਾ ਅੰਗ, ਅੰਗੀਕਾਰ ਇਕ ਅਖਵਾਈਆ। ਜਨਮ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦੇ ਵਡਿਆਈਆ। ਦੋ ਜਹਾਨ ਕਰਨ ਨਿਮਸਕਾਰ, ਨਿਉਂ ਨਿਉਂ ਲਾਗਣ ਪਾਈਆ। ਤੂੰ ਦਾਤਾ ਕਰਤਾ ਕਰਨੇਹਾਰ ਬੇਅੰਤ, ਤੇਰੀ ਵਡਿਆਈਆ। ਹਉਂ ਮਾਂਗਤ ਦਰ ਖੜੇ ਭਿਖਾਰ, ਖ਼ਾਲੀ ਝੋਲੀ ਰਹੇ ਵਖਾਈਆ। ਸਾਚੀ ਭਿਛਿਆ ਆਪਣੀ ਡਾਰ, ਵਸਤ ਅਮੋਲਕ ਨਾਮ ਵਰਤਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਿਆ ਹਾਰ, ਸਦੀ ਸਦੀਵੀ ਸੰਗ ਨਾ ਕੋਇ ਨਿਭਾਈਆ। ਖਹਿੜਾ ਛੁਡਾ ਦੇ ਗੁਰੂ ਅਵਤਾਰ, ਪੀਰ ਪੈਗ਼ੰਬਰ ਅੰਗ ਨਾ ਕੋਇ ਲਗਾਈਆ। ਭਗਤ ਭਗਵਾਨ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਸਾਚੇ ਸੰਤ ਕਰਨ ਗਿਰਿਆਜ਼ਾਰ, ਕਲਜੁਗ ਅੰਤਮ ਧੀਰਜ ਧੀਰ ਨਾ ਕੋਇ ਰਖਾਈਆ। ਗੁਰਮੁਖ ਉਚੀ ਕੂਕਣ ਧਾਹਾਂ ਮਾਰ, ਸਤਿ ਸੰਤੋਖ ਰੂਪ ਨਾ ਕੋਇ ਵਟਾਈਆ। ਗੁਰਮੁਖ ਮੰਗਣ ਤੇਰਾ ਦੀਦਾਰ, ਨਿਤ ਨਵਿਤ ਨਿਜ ਨੇਤਰ ਨੈਣ ਇਕੋ ਆਸ ਰਖਾਈਆ। ਤੂੰ ਸਮਰਥ ਪੁਰਖ ਸਰਬ ਕਿਛ ਕਰਨੇਹਾਰ, ਅੰਤਰਜਾਮੀ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਦੋ ਜਹਾਨ ਕਹਿੰਦੇ ਬਿਨ ਮੁਖ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਮ ਮੇਟ ਦੁੱਖ, ਦੀਨਾਂ ਨਾਥ ਦੀਨਾਂ ਹੋ ਸਹਾਈਆ। ਸਚਖੰਡ ਦਵਾਰੇ ਕਿਉਂ ਬੈਠਾ ਲੁਕ, ਨਿਰਗੁਣ ਆਪਣਾ ਡੇਰਾ ਲਾਈਆ। ਜਨ ਭਗਤ ਸੁਹੇਲੇ ਸੱਜਣ ਆਪੇ ਪੁੱਛ, ਦੂਰ ਦੁਰਾਡਾ ਪੰਧ ਮੁਕਾਈਆ। ਗੁਰਮੁਖ ਗੁਰਸਿਖ ਆਪਣੀ ਗੋਦੀ ਚੁੱਕ, ਫੜ ਬਾਹੋਂ ਗਲੇ ਲਗਾਈਆ। ਸਚ ਸੁਹੰਜਣੀ ਮੌਲੇ ਰੁੱਤ, ਪੱਤ ਡਾਲ੍ਹੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦੇ ਵਡਿਆਈਆ। ਦੋ ਜਹਾਨ ਕਹਿਣ ਪ੍ਰਭ ਠਾਕਰ, ਹੱਥ ਤੇਰੇ ਵਡਿਆਈਆ। ਕਲਜੁਗ ਵੇਖ ਡੂੰਘਾ ਸਾਗਰ, ਨਈਆ ਨੌਕਾ ਪਾਰ ਨਾ ਕੋਇ ਲੰਘਾਈਆ। ਵਣਜ ਵਪਾਰੀ ਦਿਸੇ ਨਾ ਕੋਈ ਸੌਦਾਗਰ, ਹਰਿ ਕਾ ਨਾਮ ਹੱਟ ਨਾ ਕੋਇ ਚਲਾਈਆ। ਕੋਈ ਨਾ ਮੇਲੇ ਮੇਲ ਕਰਤਾ ਕਰੀਮ ਕਾਦਰ, ਕਾਇਆ ਕਾਅਬਾ ਪੜਦਾ ਨਾ ਕੋਇ ਉਠਾਈਆ। ਤੂੰ ਸਾਹਿਬ ਸੁਲਤਾਨ ਸੱਚਾ ਆਦਲ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਕਿਉਂ ਦਰਵੇਸ਼ ਖੜ੍ਹੇ ਆਜ਼ਜ਼, ਬੰਦਗੀ ਕਰ ਕਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਦੋ ਜਹਾਨ ਸੀਸ ਝੁਕਾਈਆ। ਦੋ ਜਹਾਨ ਰਹੇ ਝੁਕ, ਹਰਿ ਕਦਮਾਂ ਸੀਸ ਨਿਵਾਈਆ। ਪੁਰਖ ਅਬਿਨਾਸ਼ੀ ਸਦੀ ਚੌਧਵੀਂ ਪੈਂਡਾ ਰਿਹਾ ਮੁੱਕ, ਚਾਰ ਕੁੰਟ ਦਹਿ ਦਿਸ਼ਾਂ ਵੇਖ ਵਖਾਈਆ । ਤੇਰਾ ਭਾਣਾ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਜਾਵੇ ਰੁਕ, ਨਾ ਕੋਈ ਮੇਟੇ ਮੇਟ ਮਿਟਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਦੁਖੀਆਂ ਦਰਦੀਆਂ ਵੰਡਾ ਦੁੱਖ, ਕੂੜੀ ਕਿਰਿਆ ਪਰੇ ਹਟਾਈਆ। ਦੋ ਜਹਾਨ ਨੇਤਰ ਵਹਾਵਣ ਨੀਰ, ਸਾਂਤਕ ਸਤਿ ਨਾ ਕੋਇ ਕਰਾਈਆ। ਦੂਰ ਦੁਰਾਡਾ ਪੰਧ
ਆਏ ਚੀਰ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਚਰਨਾਂ ਹੇਠ ਦਬਾਈਆ। ਤੇਰਾ ਦਰ ਗ਼ਰੀਬ ਨਿਵਾਜ਼ ਵੇਖਿਆ ਇਕ ਅਖ਼ੀਰ, ਆਖ਼ਰ ਮੰਜ਼ਲ ਬੇਪਰਵਾਹੀਆ। ਕਿਰਪਾ ਕਰ ਲਾਸ਼ਰੀਕ, ਤੇਰੇ ਵਿਚ ਇਕ ਤੌਫ਼ੀਕ, ਤੋਬਾ ਕਰ ਕਰ ਰਹੇ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਕਰਦੇ ਗਏ ਉਡੀਕ, ਜੁਗ ਚੌਕੜੀ ਨੇਤਰ ਨੈਣ ਲੋਚਨ ਅੱਖ ਖੁਲ੍ਹਾਈਆ। ਸਾਹਿਬ ਸਵਾਮੀ ਸਦੀ ਵੀਹਵੀਂ ਵੇਲਾ ਰਿਹਾ ਬੀਤ, ਦਿਵਸ ਰੈਣ ਘੜੀ ਪਲ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਵਟਾਈਆ। ਦੋ ਜਹਾਨ ਕਹਿਣ ਪ੍ਰਭ ਵੇਖ ਕਲਜੁਗ ਰਿਖੀ ਮੁਨੀ, ਮੁਨੀਸ਼ਰ ਨਜ਼ਰ ਕੋਇ ਨਾ ਆਈਆ। ਸਾਚਾ ਨਾਦ ਨਾ ਕੋਈ ਰਿਹਾ ਸੁਣੀ, ਢੋਲਕ ਛੈਣੇ ਸਾਰੇ ਰਹੇ ਖੜਕਾਈਆ। ਬੋਧ ਅਗਾਧ ਸ਼ਬਦ ਅਨਾਦ ਦਿਸੇ ਨਾ ਕੋਇ ਗੁਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਸਰਬ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਵੱਜੇ ਤੇਰੇ ਵਧਾਈਆ। ਦੋ ਜਹਾਨ ਕਹਿੰਦੇ ਪ੍ਰਭੂ ਸਾਡੀ ਇਕ ਅਰਦਾਸ, ਦਰ ਤੇਰੇ ਸਚ ਸੁਣਾਈਆ। ਕਲਜੁਗ ਕੂੜੀ ਕਿਰਿਆ ਘਰ ਘਰ ਪੈਂਦੀਂ ਰਾਸ, ਸੁਰਤੀ ਸ਼ਬਦ ਗੋਪੀ ਕਾਹਨ ਨਾ ਕੋਇ ਨਚਾਈਆ। ਆਤਮ ਪਰਮਾਤਮ ਵਸੇ ਨਾ ਕਿਸੇ ਪਾਸ, ਸਗਲਾ ਸੰਗ ਨਾ ਕੋਇ ਰਖਾਈਆ। ਸਾਚਾ ਮਾਹੀ ਪਤਣ ਮਿਲੇ ਨਾ ਕਿਸੇ ਘਾਟ, ਪਨਘਟ ਬੈਠੀ ਜਗਤ ਲੋਕਾਈਆ। ਨਾਮ ਪਦਾਰਥ ਦੇਵੇ ਕੋਈ ਨਾ ਦਾਤ, ਅੱਖਰਾਂ ਵਾਲੀ ਕਰਨ ਸਰਬ ਪੜ੍ਹਾਈਆ। ਲੇਖਾ ਚੁੱਕੇ ਨਾ ਜ਼ਾਤ ਪਾਤ, ਊਚ ਨੀਚ ਰਾਓ ਰੰਕ ਡੇਰਾ ਕੋਇ ਨਾ ਢਾਹੀਆ। ਸਚ ਸਵਾਮੀ ਅਸੀਂ ਵੇਖ ਕੇ ਆਏ ਸਾਖਿਆਤ, ਲੋਕਮਾਤ ਧਿਆਨ ਲਗਾਈਆ। ਸ੍ਰਿਸ਼ਟ ਸਬਾਈ ਹੋਈ ਨਾਰ ਕਮਜ਼ਾਤ, ਨਰ ਹਰਿ ਕੰਤ ਸੁਹਾਗੀ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਮੇਟ ਅੰਧੇਰੀ ਰਾਤ, ਧੁਰ ਦਾ ਚੰਦ ਇਕ ਚਮਕਾਈਆ। ਦੋ ਜਹਾਨ ਨਿਵਾਵਣ ਸੀਸ, ਚਰਨ ਕਵਲ ਧਿਆਨ ਲਗਾਈਆ। ਤੂੰ ਠਾਕਰ ਸਵਾਮੀ ਹਰਿ ਜਗਦੀਸ, ਜਗਦੀਸ਼ਰ ਤੇਰੇ ਹੱਥ ਵਡਿਆਈਆ। ਜੁਗ ਚੌਕੜੀ ਗਿਆ ਬੀਤ, ਵੇਲਾ ਵਕਤ ਦੇ ਵਡਿਆਈਆ। ਸ੍ਰਿਸ਼ਟ ਸਬਾਈ ਬਦਲ ਨੀਤ, ਕੂੜੀ ਕਿਰਿਆ ਦੇ ਖਪਾਈਆ। ਵੇਖ ਆਪਣਾ ਨਿਰਗੁਣ ਸ਼ਿਵਦਵਾਲਾ ਮੰਦਰ ਮਸੀਤ, ਗੁਰੂਦਵਾਰ ਫੇਰਾ ਪਾਈਆ। ਪੰਡਤ ਪਾਂਧੇ ਮੁੱਲਾ ਸ਼ੇਖ਼ ਮੁਸਾਇਕ ਸਾਰੇ ਰਹੇ ਚੀਤ, ਸਚ ਹਦੀਸ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਫੇਰਾ ਪਾਈਆ। ਦੋ ਜਹਾਨ ਕਹਿਣ ਸੁਣ ਬੇਨੰਤੀ, ਤੁਧ ਬਿਨ ਦੇਵੇ ਕੋਈ ਨਾ ਢੋਈਆ। ਸ੍ਰਿਸ਼ਟ ਸਬਾਈ ਕੂੜ ਕੁੜਿਆਰੀ ਹੋਈ ਮੰਗਤੀ, ਸਚ ਦਵਾਰ ਮੰਗਣ ਕੋਇ ਨਾ ਜਾਈਆ। ਮਾਇਆ ਮਮਤਾ ਗੜ੍ਹ ਬਣਿਆ ਹਉਮੇ ਹੰਗਤੀ, ਹੰ ਬ੍ਰਹਮ ਨਾ ਕੋਇ ਸਮਝਾਈਆ। ਸਾਚਾ ਮੇਲ ਨਾ ਮਿਲੇ ਹਰਿ ਕੀ ਸੰਗਤੀ, ਗੁਰਮੁਖ ਰੰਗ ਨਾ ਕੋਇ ਵਟਾਈਆ। ਮੂਲ ਮੰਤਰ ਲੱਭਦੇ ਫਿਰਦੇ ਕੋਲੋਂ ਪੰਡਤੀ, ਧੁਰ ਦਾ ਪੰਡਤ ਹਰਿ ਕਰਤਾਰ ਕਰੇ ਨਾ ਕੋਈ ਪੜ੍ਹਾਈਆ। ਭਰਮੇ ਭੁੱਲੇ ਜੇਰਜ ਅੰਡਜੀ, ਉਤਭੁਜ ਸੇਤਜ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਦੋ ਜਹਾਨ ਜਗਾਵਣ ਅਲਖ, ਸਚਖੰਡ ਸਾਚੇ ਮੰਗ ਮੰਗਾਈਆ। ਸੋ ਪੁਰਖ ਨਿਰੰਜਣ ਹੋ ਪ੍ਰਤਖ, ਹਰਿ ਪੁਰਖ ਨਿਰੰਜਣ ਤੇਰੀ ਵਡ ਵਡਿਆਈਆ। ਏਕੰਕਾਰ ਜਿਉਂ ਭਾਵੇ ਤਿਉਂ ਲੈਣਾ ਰੱਖ, ਆਦਿ ਨਿਰੰਜਣ ਆਪਣਾ ਨੂਰ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਸਤਿ ਸਤਿਵਾਦੀ ਮਾਰਗ ਸੱਚਾ ਦੱਸ,
ਸ੍ਰੀ ਭਗਵਾਨ ਧੁਰ ਦੀ ਕਰ ਪੜ੍ਹਾਈਆ। ਪਾਰਬ੍ਰਹਮ ਦੇ ਆਪਣੀ ਮੱਤ, ਬ੍ਰਹਮ ਵਿਦਿਆ ਇਕ ਸਮਝਾਈਆ। ਆਪਣੇ ਮਿਲਣ ਦੀ ਨਿਜ ਨੇਤਰ ਖੋਲ੍ਹ ਕੇ ਅੱਖ, ਪੰਚ ਵਿਕਾਰ ਪਾ ਨੱਥ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਟਾਈਆ। ਤ੍ਰੈਗੁਣ ਮਾਇਆ ਅਗਨੀ ਬੁਝੇ ਭੱਠ, ਤਤਵ ਤਤ ਨਾ ਕੋਇ ਤਪਾਈਆ। ਗੁਰਮੁਖ ਸੁਹੇਲੇ ਮਾਤ ਰੱਖ, ਗੁਰਸਿਖ ਆਪਣੇ ਰੰਗ ਰੰਗਾਈਆ। ਮੁਰੀਦ ਮੁਰਸ਼ਦ ਤੇਰੇ ਚਰਨ ਕਦਮ ਜਾਵਣ ਢੱਠ, ਤਸ਼ੱਦਦ ਰਹਿਣ ਕੋਇ ਨਾ ਪਾਈਆ। ਕਿਰਪਾ ਕਰ ਪੁਰਖ ਸਮਰਥ, ਮਹਿੰਮਾ ਅਕਥ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਦੋ ਜਹਾਨ ਕਰਨ ਸਲਾਮ, ਚੌਦਾਂ ਤਬਕਾਂ ਨਾਲ ਮਿਲਾਈਆ। ਹਉਂ ਬਰਦੇ ਤੇਰੇ ਗ਼ੁਲਾਮ, ਚਾਕਰ ਰੂਪ ਨਜ਼ਰੀ ਆਈਆ। ਕਿਰਪਾ ਕਰ ਵਡ ਅਮਾਮ, ਮੁਕਾਮੇ ਹਕ ਤੇਰੀ ਰੁਸ਼ਨਾਈਆ। ਕਲਜੁਗ ਅੰਤਮ ਕਰ ਆਸਾਨ, ਮੁਸ਼ਕਲ ਕੋਇ ਰਹਿਣ ਨਾ ਪਾਈਆ। ਹਉਂ ਬਾਲਕ ਨੱਢੇ ਤੇਰੇ ਨਿਧਾਨ, ਬੱਚਿਆਂ ਵਿਚੋਂ ਬੱਚੇ ਨਜ਼ਰੀ ਆਈਆ। ਤੂੰ ਦਾਤਾ ਦਾਨੀ ਮਿਹਰਵਾਨ, ਮਹਿਬੂਬ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਲਗਾਈਆ। ਦੋ ਜਹਾਨ ਕੱਢਣ ਹਾੜਾ, ਹੌਕੇ ਲੈ ਕੇ ਰਹੇ ਜਣਾਈਆ। ਲੱਖ ਚੁਰਾਸੀ ਲੱਗੀ ਅੱਗ ਬਹੱਤਰ ਨਾੜਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਫਿਰੀ ਦਰੋਹੀ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਸਮੁੰਦ ਸਾਗਰ ਦੇਣ ਦੁਹਾਈਆ। ਨਾਤਾ ਤੁਟਿਆ ਪੁਰਖ ਨਾਰਾ, ਵਿਭਚਾਰੀ ਵੇਖੀ ਸਰਬ ਲੋਕਾਈਆ। ਆਤਮ ਪਰਮਾਤਮ ਕਰੇ ਨਾ ਕੋਈ ਪਿਆਰਾ, ਗੁਰ ਸ਼ਬਦ ਨਾ ਕੋਇ ਕਮਾਈਆ। ਚਾਰੋਂ ਕੁੰਟ ਧੂੰਆਂਧਾਰਾ, ਸਾਚਾ ਨੂਰ ਨਾ ਕੋਇ ਚਮਕਾਈਆ। ਪ੍ਰਿਥਮੀ ਆਕਾਸ਼ ਲੱਗਾ ਅਖਾੜਾ, ਕੂੜੀ ਕਿਰਿਆ ਨਾਚ ਨਚਾਈਆ। ਕਲਜੁਗ ਮੰਗੀ ਜਾਏ ਦਿਨ ਦਿਹਾੜਾ, ਮੂਰਖ ਮੁਗਧ ਸਰਬ ਰਿਹਾ ਬਣਾਈਆ। ਤੇਰੇ ਨਾਮ ਦਾ ਪ੍ਰਭੂ ਦਿਸੇ ਨਾ ਕੋਇ ਵਣਜਾਰਾ, ਖ਼ਰੀਦਦਾਰ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋ ਸਹਾਈਆ। ਦੋ ਜਹਾਨ ਡਿੱਗਣ ਦੜ, ਬਲਹੀਣ ਕੁਰਲਾਈਆ। ਸ੍ਰੀ ਭਗਵਾਨ ਪ੍ਰਭ ਪੱਲੂ ਫੜ, ਆਪਣੀ ਗੰਢ ਪੁਆਈਆ। ਲੇਖਾ ਮੁੱਕਿਆ ਸੀਸ ਧੜ, ਤਤਵ ਤਤ ਜੁਦਾਈਆ। ਕਿਰਪਾ ਨਿਧਾਨ ਕਿਰਪਾ ਕਰ, ਕਿਰਪਨ ਲਏ ਤਰਾਈਆ। ਸਾਚਾ ਸੋਹਲਾ ਤੇਰਾ ਇਕੋ ਲਈਏ ਪੜ੍ਹ, ਬਹੁਤੀ ਵਿਦਿਆ ਕੰਮ ਕਿਸੇ ਨਾ ਆਈਆ। ਦਰਸ਼ਨ ਵੇਖੀਏ ਨਰਾਇਣ ਨਰ, ਨਰ ਹਰਿ ਆਪਣਾ ਮੇਲ ਮਿਲਾਈਆ। ਮਿਹਰਵਾਨ ਹੋ ਕੇ ਦੇ ਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੇਲ ਮਿਲਾਈਆ। ਦੋ ਜਹਾਨ ਕਹਿਣ ਪ੍ਰਭ ਦੇ ਖ਼ੁਸ਼ੀ, ਖ਼ੁਸ਼ਹਾਲੀ ਤੇਰੇ ਵਿਚੋਂ ਨਜ਼ਰੀਂ ਆਈਆ। ਤੂੰ ਮਾਲਕ ਖ਼ਾਲਕ ਪੰਜ ਮੁਖੀ, ਮੁਫ਼ਤ ਆਪਣਾ ਨਾਮ ਵਰਤਾਈਆ। ਬਿਰਹੋਂ ਵੈਰਾਗਣ ਵੇਖੇਂ ਦੁਖੀ, ਦਰਦੀਆਂ ਦਰਦ ਵੰਡਾਈਆ। ਤੇਰੇ ਕੋਲੋਂ ਕੋਈ ਗੱਲ ਨਹੀਂ ਗੁੱਝੀ, ਹਰ ਘਟ ਬੈਠਾ ਖੋਜ ਖੁਜਾਈਆ। ਜਿਨ੍ਹਾਂ ਭਗਤਾਂ ਦੀ ਤੇਰੇ ਨਾਲ ਰੁਚੀ, ਸੁਰਤੀ ਸ਼ਬਦ ਨਾਲ ਜੁੜਾਈਆ। ਉਹਨਾਂ ਦੀ ਭਾਗ ਲਗੌਣਾ ਕੁੱਖੀਂ, ਮਿਹਰ ਨਜ਼ਰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਦੋ ਜਹਾਨ ਕਹਿਣ ਹਉਂ ਘੋਲੀ, ਘੋਲ ਘੁਮਾਈ ਨਜ਼ਰੀ ਆਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੰਤਰਜਾਮੀ ਨਿਰਗੁਣ ਨਿਰਵੈਰ ਆਪਣੀ ਦੱਸ ਅਗੰਮੀ ਬੋਲੀ, ਅਨਬੋਲਤ ਆਪਣਾ ਰਾਗ ਜਣਾਈਆ। ਪੰਜ ਤਤ ਕਾਇਆ ਸਾਢੇ ਤਿੰਨ ਹੱਥ ਰੰਗ
ਦੇ ਚੋਲੀ, ਰੰਗ ਰਤੜੇ ਇਕੋ ਰੰਗ ਰੰਗਾਈਆ। ਤੇਰੇ ਪ੍ਰੇਮ ਪਿਆਰ ਦੀ ਗੁਰਮੁਖ ਖੇਲਣ ਹੋਲੀ, ਦੂਜਾ ਸੰਗੀ ਨਜ਼ਰ ਕੋਇ ਨਾ ਆਈਆ। ਜੋਤ ਅਕਾਲਣ ਅੰਦਰ ਬਾਹਰ ਬਣ ਵਿਚੋਲੀ, ਵਿਚਲਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੀਂ ਮਾਣ ਵਡਿਆਈਆ। ਦੋ ਜਹਾਨ ਕਹਿਣ ਪ੍ਰਭ ਜਨ ਭਗਤਾਂ ਤੱਕ, ਜੋ ਤੇਰਾ ਧਿਆਨ ਲਗਾਈਆ। ਨੇਤਰ ਵੇਖਦੇ ਗਏ ਥੱਕ, ਪਲਕ ਸਕੇ ਨਾ ਕੋਇ ਬਦਲਾਈਆ। ਅੰਤਰ ਆਸਾ ਇਕੋ ਰੱਖ, ਬੈਠੇ ਵਾਸਤਾ ਪਾਈਆ। ਕਵਣ ਵੇਲਾ ਕਿਰਪਾ ਕਰੇ ਪੁਰਖ ਸਮਰਥ, ਦੀਨਾਂ ਨਾਥ ਦਇਆ ਕਮਾਈਆ । ਨਿਰਗੁਣ ਹੋ ਕੇ ਆਵੇ ਨੱਠ, ਬਣ ਕੇ ਪਾਂਧੀ ਪੰਧ ਮੁਕਾਈਆ। ਸਾਚਾ ਦੱਸੇ ਆਪਣਾ ਜਸ, ਧੁਰ ਦਾ ਰਾਗ ਸੁਣਾਈਆ। ਝੋਲੀ ਪਾ ਕੇ ਆਪਣਾ ਹਕ, ਹਕੀਕਤ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਜਗਾਈਆ। ਦੋ ਜਹਾਨ ਕਹਿਣ ਅਸਾਂ ਵੇਖਿਆ ਦੋ ਜਹਾਨ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਚਾਰੋਂ ਕੁੰਟ ਫਿਰਨ ਸ਼ੈਤਾਨ, ਬੇਈਮਾਨ ਕਰਨ ਲੜਾਈਆ। ਸਾਬਤ ਦਿਸਿਆ ਨਾ ਕਿਸੇ ਈਮਾਨ, ਸਤਿ ਸੰਤੋਖ ਨਾ ਕੋਇ ਰਖਾਈਆ। ਕਾਇਆ ਖ਼ਾਲੀ ਦਿਸੇ ਮਕਾਨ, ਸਾਚਾ ਨਾਮ ਵਿਚ ਨਾ ਕੋਇ ਟਿਕਾਈਆ। ਦ੍ਰਿਸ਼ਟੀ ਭੁੱਲਿਆ ਸ੍ਰੀ ਭਗਵਾਨ, ਇਸ਼ਟੀ ਗੁਰੂ ਮਨਾਈਆ। ਕਿਰਪਾ ਕਰ ਨੌਜਵਾਨ, ਹਰਿ ਕਰਤੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਆਪ ਰਖਾਈਆ। ਦੋ ਜਹਾਨ ਕਹਿੰਦੇ ਨਾਲ ਜ਼ੋਰ, ਪ੍ਰਭ ਸਾਚੇ ਸਚ ਦੇ ਸਰਨਾਈਆ। ਚਰਨ ਕਵਲ ਤੇਰੇ ਚਲ ਕੇ ਆਏ ਕੋਲ, ਕੌਲ ਇਕਰਾਰ ਪੂਰਾ ਦੇ ਕਰਾਈਆ। ਸਦੀ ਚੌਧਵੀਂ ਸਾਰੇ ਗਏ ਡੋਲ, ਧੀਰਜ ਰਹਿਣ ਕੋਇ ਨਾ ਪਾਈਆ। ਨੇਤਰ ਰੋਂਦੀ ਵੇਖੀ ਧਰਨੀ ਧਰਤ ਧੌਲ, ਹੰਝੂਆਂ ਹਾਰ ਰਹੀ ਬਣਾਈਆ। ਸਤਿ ਧਰਮ ਜਤ ਸਤਿ ਰਿਹਾ ਨਾ ਕਿਸੇ ਕੋਲ, ਖ਼ਾਲੀ ਭਾਂਡੇ ਰਹੇ ਨਜ਼ਰੀ ਆਈਆ। ਦੇ ਵਸਤ ਨਾਮ ਅਨਮੋਲ, ਅਬਿਨਾਸ਼ੀ ਕਰਤੇ ਆਪ ਵਰਤਾਈਆ। ਸਚ ਦਵਾਰਾ ਇਕੋ ਖੋਲ੍ਹ, ਸ੍ਰਿਸ਼ਟ ਸਬਾਈ ਦੇ ਸਮਝਾਈਆ। ਨਾਮ ਨਿਧਾਨ ਵਜਾ ਢੋਲ, ਡੰਕਾ ਇਕੋ ਹੱਥ ਉਠਾਈਆ। ਧੁਰ ਦੇ ਕੰਡੇ ਤੋਲ ਤੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦੇ ਮੁਕਾਈਆ। ਦੋ ਜਹਾਨ ਕਹਿਣ ਸੁਣ ਸਾਡੀ ਆਵਾਜ਼, ਜੋ ਇਕੋ ਵਾਰ ਸੁਣਾਈਆ। ਆਪਣੇ ਮਿਲਣ ਦਾ ਖੋਲ੍ਹ ਰਾਜ਼, ਪੜਦਾ ਦੇ ਉਠਾਈਆ। ਕਲਜੁਗ ਨਈਆ ਨੌਕਾ ਡੋਲੇ ਜਹਾਜ਼, ਵੰਝ ਮੁਹਾਣਾ ਚਪੂ ਨਾਮ ਨਾ ਕੋਇ ਲਗਾਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਸੀਸ ਦਿਸੇ ਨਾ ਕੋਈ ਤਾਜ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ, ਤੁਧ ਬਿਨ ਸਾਚਾ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਸਾਚੇ ਸੰਤਾਂ ਰੱਖ ਲਾਜ, ਸਮਰਥ ਪੁਰਖ ਤੇਰੀ ਵਡਿਆਈਆ। ਗੁਰਮੁਖਾਂ ਕਰ ਅੰਤਰ ਕਾਜ, ਬਸੰਤਰ ਬਾਹਰੋਂ ਦੇ ਬੁਝਾਈਆ। ਗੁਰਮੁਖਾਂ ਦੇ ਅਨਰਸ ਸਵਾਦ, ਅੰਮ੍ਰਿਤ ਆਤਮ ਜਾਮ ਪਿਆਈਆ। ਕੂੜੀ ਕਿਰਿਆ ਕੱਢ ਦੇ ਵਾਦ ਵਿਵਾਦ, ਵਿਖ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਕਰ ਸਫਾਈਆ। ਦੋ ਜਹਾਨ ਕਹਿਣ ਪ੍ਰਭ ਕਿਰਪਾ ਕਰ ਸੋ, ਸਚ ਸਤਿ ਤੇਰੀ ਸਰਨਾਈਆ। ਹੰ ਬ੍ਰਹਮ ਆਪੇ ਹੋ, ਸੋਹੰ ਰੂਪ ਦੇ ਦ੍ਰਿੜਾਈਆ। ਜਗਤ ਨਾਤਾ ਤੁੱਟੇ ਮੋਹ, ਮੁਹੱਬਤ ਪ੍ਰਭੂ ਆਪਣੇ ਨਾਲ ਰਖਾਈਆ। ਕੂੜੀ ਕਿਰਿਆ ਲੈਣੀ ਖੋਹ, ਨਾਮ ਵਸਤ ਝੋਲੀ ਪਾਈਆ। ਤੇਰੇ ਜੋਗੇ ਜਾਈਏ ਹੋ, ਹੋਕਾ ਦੇ ਕੇ ਅੰਤ ਸੁਣਾਈਆ। ਘਰ ਪਰਕਾਸ਼ ਕਰ ਲੋ, ਜੋਤੀ
ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲੈਣਾ ਤਰਾਈਆ। ਦੋ ਜਹਾਨ ਕਹਿਣ ਪ੍ਰਭ ਧੁਰ ਸੰਜੋਗੀ, ਤੁਧ ਬਿਨ ਮੇਲ ਨਾ ਕੋਇ ਮਿਲਾਈਆ। ਜਨਮ ਜਨਮ ਦੇ ਜਗਤ ਵਿਜੋਗੀ, ਜਨਮੇ ਜਨਮੇ ਜਨਮ ਜਨਮੇ, ਫਿਰ ਫਿਰ ਆਪਣਾ ਫੇਰਾ ਪਾਈਆ। ਮਾਣਸ ਜਨਮ ਪਏ ਭਰਮੇ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੋ ਜਨ ਆਇਨ ਤੇਰੀ ਸਰਨੇ, ਸਰਨ ਸਰਨਾਈ ਦੇ ਵਡਿਆਈਆ। ਫੜ ਬਾਹੋਂ ਪਾਰ ਕਰਨੇ, ਅਧਵਿਚਕਾਰ ਨਾ ਕੋਇ ਰੁੜ੍ਹਾਈਆ। ਤੇਰੇ ਗੀਤ ਸਾਚੇ ਢੋਲੇ ਪੜ੍ਹਨੇ, ਸੋਹੰ ਸੋ ਸਦਾ ਸ਼ਨਵਾਈਆ। ਗੁਰੂ ਅਵਤਾਰਾਂ ਪੀਰ ਪੈਗ਼ੰਬਰਾਂ ਪੱਲੂ ਫੜਨੇ, ਲੜ ਆਪਣੇ ਨਾਲ ਜੁੜਾਈਆ। ਤੇਰੇ ਭਗਤ ਸੁਹੇਲੇ ਗੁਰੂ ਗੁਰ ਚੇਲੇ ਸਾਚੇ ਮੰਦਰ ਚੜ੍ਹਨੇ, ਉਚ ਅਗੰਮ ਅਥਾਹ ਬੇਪਰਵਾਹ ਦਰਗਾਹ ਸਾਚੀ ਸਚਖੰਡ ਦੇਣੀ ਵਡਿਆਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਪੁਰਖ ਅਕਾਲਾ ਪਿਤਾ ਮਾਂ, ਪੂਤ ਸਪੂਤ ਤੇਰਾ ਰੂਪ ਨਜ਼ਰੀ ਆਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦੇਣੀ ਵਡਿਆਈਆ। ਦੋ ਜਹਾਨ ਕਹਿਣ ਤੇਰੀ ਵਡਿਆਈ ਵਡ, ਬੇਅੰਤ ਸਮਝ ਕੋਇ ਨਾ ਪਾਈਆ। ਭਗਤ ਸੁਹੇਲੇ ਲੱਖ ਚੁਰਾਸੀ ਵਿਚੋਂ ਕੱਢ, ਕਲਜੁਗ ਆਪਣੇ ਨਾਲ ਮਿਲਾਈਆ। ਰੱਤੀ ਰੱਤ ਰੰਗ ਚਾੜ੍ਹ ਕੇ ਕਾਇਆ ਮਾਟੀ ਹੱਡ, ਨਾੜੀ ਨਾੜੀ ਕਰ ਰੁਸ਼ਨਾਈਆ। ਨੌ ਦਵਾਰ ਚੁਕਾ ਕੇ ਪੰਧ, ਨਵਖੰਡ ਲੇਖਾ ਦੇਣਾ ਮੁਕਾਈਆ। ਵਿਸ਼ਨੂੰ ਧਾਰ ਬਣਾ ਕੇ ਯੱਦ, ਵਿਸ਼ਵ ਇਕੋ ਰੂਪ ਵਖਾਈਆ। ਧੁਰ ਦਰਬਾਰੇ ਸਾਚੇ ਸੱਦ, ਦਰਗਾਹ ਸਾਚੀ ਲੇਖਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਸਰਨਾਈਆ। ਦੋ ਜਹਾਨ ਮੰਗਣ ਸਰਨਾ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਮਿਲੇ ਪ੍ਰੀਤੀ ਸਾਚੇ ਚਰਨਾ, ਚਰਨ ਕਵਲ ਵਡਿਆਈਆ। ਦੇਣਾ ਮਾਣ ਉਪਰ ਧਰਨਾ, ਧਰਤ ਧਵਲ ਸੁਹਾਈਆ। ਸਾਚਾ ਮੰਤਰ ਤੇਰਾ ਪੜ੍ਹਨਾ, ਇਕੋ ਦੇ ਸਮਝਾਈਆ। ਸਚ ਦਵਾਰੇ ਤੇਰੇ ਖੜਨਾ, ਅਲਖ ਅਗੋਚਰ ਤੇਰਾ ਨਾਮ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਦੋ ਜਹਾਨ ਕਹਿਣ ਪ੍ਰਭ ਵੇਖੇ ਭਗਤ, ਜੋ ਭਾਗ ਹਿੱਸਾ ਰਹੇ ਵੰਡਾਈਆ। ਵੱਖਰੇ ਨਿਰਾਲੇ ਦਿਸਣ ਵਿਚੋਂ ਜਗਤ, ਜੁਗ ਚੌਕੜੀ ਦੇਣ ਗਵਾਹੀਆ। ਜਿਨ੍ਹਾਂ ਦੇ ਅੰਦਰ ਤੇਰੀ ਸ਼ਕਤ, ਸ਼ਖ਼ਸ਼ੀਅਤ ਗਏ ਬਦਲਾਈਆ। ਇਕੋ ਤੇਰੇ ਮਿਲਣ ਦੀ ਰੱਖ ਕੇ ਹਰਸ, ਨਾਤੇ ਕੂੜੇ ਦਿਤੇ ਤੁੜਾਈਆ। ਦਰਸ ਪ੍ਰੇਮੀ ਰਹੇ ਤੜਫ, ਬਿਰਹੋਂ ਅੱਗ ਜਲਾਈਆ। ਅੰਮ੍ਰਿਤ ਮੇਘ ਪ੍ਰਭ ਸਾਚੇ ਦੇ ਬਰਖ, ਤ੍ਰਿਸਨਾ ਅੱਗ ਬੁਝਾਈਆ। ਕਾਇਆ ਤਨ ਦੁੱਖ ਰਹੇ ਨਾ ਦਰਦ, ਰੋਗ ਸੋਗ ਚਿੰਤ ਗਵਾਈਆ। ਹੋਣਾ ਸਹਾਈ ਅਰਸ਼ ਕੁਰਸ਼, ਸਿਰ ਆਪਣਾ ਹੱਥ ਟਿਕਾਈਆ। ਤੇਰੀ ਰਹਿਮਤ ਤੇਰਾ ਤਰਸ, ਤੇਰਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨ ਸੰਗ ਦੇਣਾ ਨਿਭਾਈਆ। ਦੋ ਜਹਾਨ ਕਹਿਣ ਪ੍ਰਭ ਵੇਖੇ ਤੇਰੇ ਸੰਤ, ਕਲਜੁਗ ਅੰਤਮ ਧਿਆਨ ਲਗਾਈਆ। ਜਿਨ੍ਹਾਂ ਦਾ ਮੇਲਾ ਨਰ ਹਰਿ ਸਾਚੇ ਕੰਤ, ਸੁਹਾਗੀ ਇਕੋ ਇਕ ਹੰਢਾਈਆ । ਧੁਰ ਦਾ ਢੋਲਾ ਪੜ੍ਹਦੇ ਮੰਤ, ਸੋਹੰ ਰਾਗ ਅਲਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹਰਿ ਹਰਿਜੂ ਤੇਰੇ ਵਿਚ ਸਮਾਈਆ। ਦੂਜੇ ਦਰ ਨਾ ਜਾਣ ਮੰਗਤ, ਭਿਛਿਆ ਇਕੋ ਦੇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੜ ਬਾਹੋਂ ਗਲੇ ਲਗਾਈਆ। ਦੋ ਜਹਾਨ ਕਹਿਣ ਵੇਖੇ ਤੇਰੇ ਗੁਰਮੁਖ, ਜੋ ਮੁਖੜੇ ਮੁਖ ਸਾਲਾਹੀਆ। ਜਿਨ੍ਹਾਂ ਦੀ ਅੰਦਰੋਂ ਸੁਰਤੀ ਗਈ ਉਠ,
ਸੁੱਤਿਆਂ ਰੈਣ ਨਾ ਕੋਇ ਵਿਹਾਈਆ । ਬਾਹਰੋਂ ਦਿਸਣ ਬੈਠੇ ਚੁਪ, ਅੰਦਰੇ ਅੰਦਰ ਤੇਰਾ ਨਾਮ ਧਿਆਈਆ। ਉਹਨਾਂ ਦੇ ਆਪਣਾ ਸੁਖ, ਜੋ ਸੁਖ ਸਾਗਰ ਵਿਚ ਸਮਾਈਆ। ਕੂੜੀ ਕਿਰਿਆ ਜਗਤ ਤ੍ਰਿਸਨਾ ਮੇਟ ਦੇ ਭੁੱਖ, ਅੰਮ੍ਰਿਤ ਆਤਮ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਦੋ ਜਹਾਨ ਕਹਿਣ ਤੇਰੇ ਵੇਖੇ ਸਿੱਖ, ਜਿਨ੍ਹਾਂ ਸਿਖਿਆ ਸਚ ਸਮਝਾਈਆ। ਤੇਰੇ ਮਿਲਣ ਦੀ ਰੱਖ ਕੇ ਤ੍ਰਿਖ, ਤਿੱਖੇ ਤੀਰ ਨਿਰਾਲੇ ਪ੍ਰੇਮ ਰਹੇ ਚਲਾਈਆ। ਮਨ ਵਾਸਨਾ ਸਾਰੀ ਜਿੱਤ, ਹਿਰਸ ਹਵਸ ਬੁਝਾਈਆ। ਇਕੋ ਰੱਖਣ ਤੈਨੂੰ ਚਿੱਤ, ਚੇਤਨ ਹੋ ਕੇ ਗਾਈਆ। ਚਾਰ ਕੁੰਟ ਦਹਿ ਦਿਸ਼ਾ ਆਵੇਂ ਦਿਸ, ਸਤਿ ਸਰੂਪੀ ਨਜ਼ਰੀ ਆਈਆ। ਕਰਵਟ ਲੈ ਪ੍ਰਭ ਬਦਲ ਪਿੱਠ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੇਲ ਮਿਲਾਈਆ। ਅਬਿਨਾਸ਼ੀ ਕਰਤਾ ਆਪ ਸੁਣੌਂਦਾ ਏ। ਸ਼ਬਦ ਅਨਾਦੀ ਨਾਦ ਵਜੌਂਦਾ ਏ। ਦੋ ਜਹਾਨਾਂ ਆਪ ਸਮਝੌਂਦਾ ਏ। ਅੰਤਰ ਭੇਵ ਅਭੇਦ ਆਪ ਖਲੌਂਦਾ ਏ। ਜਿਸ ਨੂੰ ਸਮਝ ਸਕੇ ਨਾ ਚਾਰੇ ਵੇਦ, ਉਸ ਦਾ ਪੜਦਾ ਆਪ ਉਠੌਂਦਾ ਏ। ਜੋ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਖੇਲੇ ਖੇਡ, ਖ਼ਾਲਕ ਖ਼ਲਕ ਰੂਪ ਵਟੌਂਦਾ ਏ। ਜਿਸ ਦਾ ਜੋਤੀ ਜਲਵਾ ਨੂਰੀ ਤੇਜ, ਅਨਭਵ ਪਰਕਾਸ਼ ਆਪਣਾ ਰੰਗ ਰੰਗੌਂਦਾ ਏ। ਸੋ ਸਾਹਿਬ ਸਵਾਮੀ ਅੰਤਰਜਾਮੀ ਵੇਖਣਹਾਰਾ ਲੱਖ ਚੁਰਾਸੀ ਖੇਲ ਤਮਾਸ਼, ਮੰਡਲ ਮੰਡਪ ਗੋਪੀ ਕਾਹਨ ਸੀਤਾ ਰਾਮ ਆਪਣਾ ਹੁਕਮ ਵਰਤੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਜਣੌਂਦਾ ਏ। ਭੇਵ ਅਭੇਦਾ ਆਪ ਜਣਾਵਾਂਗਾ। ਅਛਲ ਅਛੇਦਾ ਹੋ ਕੇ ਖੇਲ ਖਿਲਾਵਾਂਗਾ। ਜਨ ਭਗਤ ਸੁਹਾ ਕੇ ਸੇਜਾ, ਨਿਰਗੁਣ ਹੋ ਕੇ ਆਸਣ ਲਾਵਾਂਗਾ। ਸਾਚਾ ਨੂਰੀ ਦੇ ਕੇ ਤੇਜਾ, ਦੀਪਕ ਜੋਤੀ ਇਕ ਜਗਾਵਾਂਗਾ। ਪਰਮਾਤਮ ਆਤਮ ਨਾਲ ਮਿਲ ਕੇ ਖੇਲਾਂ ਖੇਡਾਂ, ਕਾਇਆ ਖਿੜਕੀ ਆਪ ਖੁਲ੍ਹਾਵਾਂਗਾ। ਸ਼ਬਦ ਅਗੰਮੀ ਦੇ ਸੰਦੇਸਾ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਇਕ ਪੜ੍ਹਾਵਾਂਗਾ। ਪੜਦਾ ਲਾਹ ਕੇ ਸਚਖੰਡ ਸਾਚੇ ਦੇਸਾ, ਥਿਰ ਘਰ ਆਪਣੇ ਰੰਗ ਰੰਗਾਵਾਂਗਾ। ਸੁੰਨ ਅਗੰਮ ਦਾ ਰਹੇ ਕੋਈ ਨਾ ਠੇਕਾ, ਠੇਕਦਾਰੀ ਮੇਟ ਮਿਟਾਵਾਂਗਾ। ਦੋ ਜਹਾਨਾਂ ਬਣ ਕੇ ਨੇਤਾ, ਧੁਰ ਦਾ ਹੁਕਮ ਇਕ ਸੁਣਾਵਾਂਗਾ। ਜਨ ਭਗਤਾਂ ਲੋਕਮਾਤ ਦਾ ਚੁੱਕੇ ਲੇਖਾ, ਅੱਗੇ ਹਿਸਾਬ ਨਾ ਕੋਇ ਦ੍ਰਿੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਾਤੀ ਵੇਖ ਵਖਾਵਾਂਗਾ। ਕਲ ਕਲ ਵੇਖੇ ਹਰਿ ਜੂ ਕਾਤੀ, ਕਤਲਗਾਹ ਰਹਿਣ ਕੋਇ ਨਾ ਪਾਈਆ। ਨਿਰਗੁਣ ਸਰਗੁਣ ਬਣੇ ਸਾਥੀ, ਆਤਮ ਪਰਮਾਤਮ ਸੰਗ ਨਿਭਾਈਆ। ਘਰ ਪਰਕਾਸ਼ ਕਰੇ ਏਕ ਕਮਲਾਪਾਤੀ, ਕੂੜੀ ਕਿਰਿਆ ਜਗਤ ਅੰਧੇਰ ਮਿਟਾਈਆ । ਅੰਮ੍ਰਿਤ ਜਾਮ ਪਿਆਏ ਬਣ ਕੇ ਧੁਰ ਦਾ ਸਾਕੀ, ਸਾਖਿਆਤ ਆਪਣਾ ਦਰਸ ਦਿਖਾਈਆ। ਪੰਚ ਵਿਕਾਰਾ ਗੜ੍ਹ ਹੰਕਾਰਾ ਰਹਿਣ ਨਾ ਦੇਵੇ ਆਕੀ, ਅਕਲ ਬੁਧ ਮਨ ਮਤ ਨਾ ਕੋਇ ਚਤੁਰਾਈਆ। ਜਨ ਭਗਤ ਸੁਹੇਲਾ ਬਣਾਏ ਆਪਣੀ ਦਾਸੀ, ਨਾਰ ਪੁਰਖ ਵੰਡ ਨਾ ਕੋਇ ਵੰਡਾਈਆ। ਖੇਲੇ ਖੇਲ ਪੁਰਖ ਅਬਿਨਾਸ਼ੀ, ਅਬਚਲ ਆਪਣਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਮਰਥ ਪੁਰਖ ਬੇਪਰਵਾਹੀਆ। ਦੋ ਜਹਾਨ ਕਹਿਣ ਪ੍ਰਭ ਬੇਪਰਵਾਹ, ਗਹਿਰ ਗੰਭੀਰ ਤੂੰ ਅਖਵਾਇੰਦਾ। ਕਲਜੁਗ ਅੰਤਮ ਬਣ ਮਲਾਹ, ਖੇਵਟ ਖੇਟਾ ਦੂਜਾ ਨਜ਼ਰ ਕੋਇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ
ਦੇ ਕੇ ਗਏ ਸਲਾਹ, ਖਾਣੀ ਬਾਣੀ ਧੁਰ ਦੀ ਧਾਰ ਜਣਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਕਲ ਕਲਕੀ ਆਵੇ ਸ਼ਹਿਨਸ਼ਾਹ, ਪਾਤਸ਼ਾਹ ਆਪਣਾ ਫੇਰਾ ਪਾਇੰਦਾ। ਜਿਸ ਦਾ ਰੂਪ ਰੰਗ ਰੇਖ ਸਮਝ ਨਾ ਸਕੇ ਕੋਈ ਰਾਅ, ਪੜਦਾ ਓਹਲਾ ਨਾ ਕੋਇ ਉਠਾਇੰਦਾ। ਜਿਸ ਨੂੰ ਈਸਾ ਮੂਸਾ ਮੁਹੰਮਦ ਬੈਠੇ ਸੀਸ ਝੁਕਾ, ਸਿਰ ਉਪਰ ਨਾ ਕੋਇ ਉਠਾਇੰਦਾ। ਨੂਰੀ ਨੂਰ ਮੰਨਣ ਖ਼ੁਦਾ, ਲਾਸ਼ਰੀਕ ਇਕ ਅਖਵਾਇੰਦਾ। ਜਿਸ ਨੂੰ ਤੇਈ ਅਵਤਾਰ ਇਸ਼ਟ ਦੇਵ ਸਵਾਮੀ ਗਏ ਜਣਾ, ਅੰਤਰਜਾਮੀ ਫੇਰਾ ਪਾਇੰਦਾ। ਜਿਸ ਨੂੰ ਭਗਤ ਸੁਹੇਲੇ ਗਏ ਗਾ, ਰਾਗਾਂ ਨਾਦਾਂ ਵਿਚ ਬੰਦ ਨਾ ਕੋਇ ਕਰਾਇੰਦਾ। ਜਿਸ ਨੂੰ ਨਾਨਕ ਗੋਬਿੰਦ ਪੁਰਖ ਅਕਾਲ ਗਏ ਦ੍ਰਿੜਾ, ਅਕਲ ਕਲਧਾਰੀ ਵੇਸ ਵਟਾਇੰਦਾ। ਨਿਰਗੁਣ ਨੂਰ ਨੂਰ ਕਰ ਰੁਸ਼ਨਾ, ਜੋਤੀ ਜਾਮਾ ਆਪ ਪਰਗਟਾਇੰਦਾ। ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਗਗਨ ਪਤਾਲਾਂ ਲਹਿਣਾ ਦੇਣਾ ਦਏ ਚੁਕਾ, ਬਚਿਆ ਕੋਇ ਰਹਿਣ ਨਾ ਪਾਇੰਦਾ। ਭਗਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਗੁਰਮੁਖ ਸੱਜਣ ਲਏ ਬਚਾ, ਬਚਪਨ ਆਪਣੇ ਲੇਖੇ ਲਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਹਕ ਨਬੇੜਾ ਦਏ ਕਰਾ, ਕੂੜੀ ਵੰਡ ਨਾ ਕੋਇ ਵੰਡਾਇੰਦਾ। ਪ੍ਰੇਮ ਪ੍ਰੀਤੀ ਨਾਲ ਪ੍ਰਭੂ ਦਏ ਸਮਝਾ, ਸਮਝ ਰਮਝ ਨਾਲ ਮਿਲਾਇੰਦਾ। ਅੰਤਮ ਲੇਖਾ ਚੁਕਾਏ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਇੰਦਾ। ਸਾਚੇ ਭਗਤਾਂ ਪਕੜੇ ਬਾਂਹ, ਫੜ ਬਾਹੋਂ ਆਪ ਉਠਾਇੰਦਾ। ਕਰੇ ਪਿਆਰ ਜਿਉਂ ਪੁੱਤਰਾਂ ਮਾਂ, ਪੂਤ ਸਪੂਤਾਂ ਵੇਖ ਵਖਾਇੰਦਾ। ਏਥੇ ਓਥੇ ਦੋ ਜਹਾਨਾਂ ਸਿਰ ਦੇਵੇ ਠੰਡੀ ਛਾਂ, ਅਗਨੀ ਤਤ ਨਾ ਕੋਇ ਤਪਾਇੰਦਾ। ਮਿਹਰਵਾਨ ਸਾਹਿਬ ਸਤਿਗੁਰ ਪੁਰਖ ਅਕਾਲ ਜਿਨ੍ਹਾਂ ਮਿਲਿਆ ਆ, ਆਪ ਆਪਣੇ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦ੍ਰਿੜਾਏ ਸਾਚਾ ਨਾਂ, ਨਾਉਂ ਨਿਰੰਕਾਰਾ ਆਪ ਜਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸ੍ਰੀ ਭਗਵੰਤ, ਜੁਗਾ ਜੁਗੰਤ ਖ਼ਾਲਕ ਖ਼ਲਕ ਮਖ਼ਲੂਕ ਆਪਣੀ ਖੇਲ ਕਰਾਇੰਦਾ।
੧੯ ਮੱਘਰ ੨੦੨੧ ਬਿਕ੍ਰਮੀ ਹਰਚੰਦ ਸਿੰਘ ਦੇ ਗ੍ਰਹਿ ਹਰਿਰਾਏਪੁਰ
ਜਨ ਭਗਤ ਕਹਿਣ ਪ੍ਰਭ ਕਰ ਮਿਹਰਵਾਨੀ, ਮਿਹਰਵਾਨ ਤੇਰੀ ਸਰਨਾਈਆ। ਕਲਜੁਗ ਅੰਤਮ ਹੋਈ ਹੈਰਾਨੀ, ਧੀਰਜ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਪਰੇਸ਼ਾਨੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਸ਼ਾਹ ਸੁਲਤਾਨ ਕਰਨ ਬੇਈਮਾਨੀ, ਸਚ ਸੁਚ ਕੋਇ ਨਜ਼ਰ ਨਾ ਆਈਆ। ਅੰਮ੍ਰਿਤ ਰਸ ਮਿਲੇ ਨਾ ਠੰਡਾ ਪਾਣੀ, ਅਠਸਠ ਤੀਰਥ ਰਹੇ ਕੁਰਲਾਈਆ। ਹਿਰਦੇ ਵਸਾਏ ਕੋਈ ਨਾ ਤੇਰੀ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰੀ ਦੇਣ ਗਵਾਹੀਆ। ਅੰਤਰ ਆਤਮ ਮਿਲੇ ਨਾ ਸਚ ਨਿਸ਼ਾਨੀ, ਪੜਦਾ ਦੂਈ ਦਵੈਤ ਨਾ ਕੋਇ ਉਠਾਈਆ। ਬਿਰਹੋਂ ਤੀਰ ਨਿਰਾਲਾ ਵੱਜੇ ਨਾ ਕੋਇ ਕਾਨੀ, ਸੁਰਤੀ ਕਾਇਨਾਤ ਨਾ ਕੋਇ ਉਠਾਈਆ। ਚਾਰ ਕੁੰਟ ਦਹਿ ਦਿਸ਼ਾਂ ਦਿਸੇ ਸ਼ੈਤਾਨੀ, ਦੀਨ ਮਜ਼੍ਹਬ ਸ਼ਰਅ ਕਰੇ ਲੜਾਈਆ। ਬੋਧ ਅਗਾਧਾ ਆਤਮ ਪੰਡਤ ਦਿਸੇ ਨਾ ਕੋਈ ਗਿਆਨੀ, ਜਗਤ ਵਿਦਿਆ ਪੜ੍ਹ ਪੜ੍ਹ ਹੋਏ ਹਲਕਾਈਆ। ਲੇਖਾ ਮੁੱਕੇ ਨਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੱਲੂ ਨਾ ਕੋਇ ਛੁਡਾਈਆ। ਭੇਵ ਨਾ ਪਾਏ ਕੋਈ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ
ਸਮਝ ਕਿਸੇ ਨਾ ਆਈਆ। ਸੁਰਤ ਸ਼ਬਦ ਮਿਲਾਵੇ ਮੇਲ ਨਾ ਕੋਇ ਹਾਣੀ, ਧੁਰ ਦਾ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਜਨ ਭਗਤ ਕਹਿਣ ਪ੍ਰਭ ਵੇਖ ਆਪਣਾ ਜੱਗ, ਸਦੀ ਵੀਹਵੀਂ ਧਿਆਨ ਲਗਾਈਆ। ਚਾਰ ਵਰਨ ਲੱਗੀ ਅੱਗ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਅਗਨੀ ਤਤ ਨਾ ਕੋਇ ਬੁਝਾਈਆ। ਕਾਇਆ ਕਾਅਬੇ ਕਰੇ ਕੋਈ ਨਾ ਹੱਜ, ਹੁਜਰਾ ਹਕ ਨਜ਼ਰ ਕਿਸੇ ਨਾ ਆਈਆ। ਮੰਦਰ ਮਸਜਿਦ ਸ਼ਿਵਦਵਾਲੇ ਸਾਰੇ ਰਹੇ ਨੱਠ, ਕਾਇਆ ਮੱਠ ਖੋਜ ਨਾ ਕੋਇ ਖੁਜਾਈਆ। ਤੇਰਾ ਸ਼ਬਦ ਸਵਾਮੀ ਸੁਣੇ ਨਾ ਕੋਈ ਅਨਹਦ, ਘਰ ਘਰ ਵਿਚ ਰਾਗ ਨਾ ਕੋਇ ਅਲਾਈਆ। ਅੰਮ੍ਰਿਤ ਝਿਰਨਾ ਝਿਰੇ ਨਾ ਨਿਜਰ ਧਾਰ ਦਏ ਪਲਟ, ਰਸ ਇਕੋ ਇਕ ਵਖਾਈਆ । ਨਿਰਗੁਣ ਜੋਤ ਨਜ਼ਰ ਨਾ ਆਏ ਲਟ ਲਟ, ਕਮਲਾਪਾਤੀ ਦੀਆ ਬਾਤੀ ਗ੍ਰਹਿ ਮੰਦਰ ਦਿਸੇ ਨਾ ਕੋਈ ਰੁਸ਼ਨਾਈਆ। ਚੌਦਾਂ ਤਬਕ ਚੌਦਾਂ ਲੋਕ ਰੋਂਦੇ ਵੇਖੇ ਖ਼ਾਲੀ ਹੱਟ, ਬਣ ਵਣਜਾਰਾ ਸਾਚੀ ਵਸਤ ਨਾ ਕੋਇ ਵਿਕਾਈਆ। ਜੀਵ ਜੰਤ ਸਾਧ ਸੰਤ ਨਾੜ ਬਹੱਤਰ ਉਬਲੀ ਰੱਤ, ਗੁਰਮਤ ਸਮਝ ਕੋਇ ਨਾ ਪਾਈਆ। ਮਨ ਵਾਸਨਾ ਦ੍ਰਿਸ਼ਟੀ ਸ੍ਰਿਸ਼ਟੀ ਇਸ਼ਟੀ ਰਹੀ ਨੱਠ, ਸਾਚਾ ਸੱਜਣ ਮਿਲੇ ਕਿਸੇ ਨਾ ਮਾਹੀਆ। ਦੁਰਮਤ ਮੈਲ ਦੂਈ ਦਵੈਤੀ ਮਾਇਆ ਮਮਤਾ ਹਉਮੇ ਹੰਗਤਾ ਸਕੇ ਕੋਈ ਨਾ ਕੱਟ, ਸਚ ਖ਼ੁਮਾਰੀ ਨਾਮ ਨਾ ਕੋਇ ਚੜ੍ਹਾਈਆ। ਤੇਰੀ ਚਰਨ ਪ੍ਰੀਤੀ ਸਾਚੀ ਰੀਤੀ ਮਿਲੇ ਕਿਸੇ ਨਾ ਰਸ, ਜਗਤ ਰਸਨਾ ਨੌਂ ਦਵਾਰ ਹੋਈ ਹਲਕਾਈਆ। ਤੇਰੇ ਮਿਲਣ ਦੀ ਸਾਹਿਬ ਸਤਿਗੁਰ ਕਿਸੇ ਨਾ ਖੁਲ੍ਹੀ ਅੱਖ, ਨਿਜ ਨੇਤਰ ਦਰਸ ਕੋਇ ਨਾ ਪਾਈਆ। ਆਤਮ ਪਰਮਾਤਮ ਮਿਲ ਕੇ ਤੂੰ ਮੇਰਾ ਮੈਂ ਤੇਰਾ ਗਾਏ ਕੋਈ ਨਾ ਜਸ, ਧੁਰ ਦਾ ਨਾਅਰਾ ਸਚ ਨਾ ਕੋਇ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਆਏ ਦੱਸ, ਸੋ ਸਿਖਿਆ ਸਾਰੇ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਜਨ ਭਗਤ ਕਹੇ ਪ੍ਰਭ ਸਾਡੇ ਨੇਤਰ ਵੇਖ ਰੋਂਦੇ, ਨੈਣਾਂ ਛਹਿਬਰ ਲਾਈਆ। ਬਿਰਹੋਂ ਵਿਛੋੜੇ ਅੰਦਰ ਮੂਲ ਨਾ ਸੌਂਦੇ, ਗਿੱਟੀਆਂ ਗਿਣ ਗਿਣ ਰਾਤ ਲੰਘਾਈਆ। ਅੰਦਰੇ ਅੰਦਰ ਕਾਇਆ ਮੰਦਰ ਤੇਰੇ ਨਾਮ ਦਾ ਢੋਲਾ ਗੌਂਦੇ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸਦਾ ਸਦਾ ਸਦ ਤੇਰਾ ਰਾਹ ਤਕੌਂਦੇ, ਕਵਣ ਵੇਲਾ ਮਿਲੇ ਸੱਚਾ ਮਾਹੀਆ। ਦੋਏ ਜੋੜ ਚਰਨ ਧੂੜੀ ਟਿੱਕਾ ਮਸਤਕ ਲੌਂਦੇ, ਇਕੋ ਖ਼ਾਕ ਰਮਾਈਆ। ਗਲ ਪੱਲੂ ਨਮੋ ਨਮੋ ਨਿਮਸਕਾਰ ਸੱਯਦਾ ਕਰਕੇ ਖ਼ੁਸ਼ੀ ਮਨੌਂਦੇ, ਵਾਹ ਵਾਹ ਤੇਰੀ ਬੇਪਰਵਾਹੀਆ। ਚਾਰ ਕੁੰਟ ਦਹਿ ਦਿਸ਼ਾ ਪ੍ਰਿਥਮੀ ਆਕਾਸ਼ ਤੇਰਾ ਧਿਆਨ ਲਗੌਂਦੇ, ਮੰਡਲ ਮੰਡਪ ਤੇਰਾ ਰਾਹ ਤਕਾਈਆ। ਕਲਜੁਗ ਜੀਵ ਜੰਤ ਤੇਰੇ ਕੋਲੋਂ ਅੱਖ ਸ਼ਰਮੌਂਦੇ, ਨੇਤਰ ਨੈਣ ਨਾ ਕੋਇ ਮਿਲਾਈਆ। ਜਗਤ ਵਿਕਾਰ ਕਰਨ ਮਨ ਭੌਂਦੇ, ਭੈ ਭਉ ਸਿਰ ਤੋਂ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਵੇਖ ਆਪਣੀ ਦੁਨੀਆ, ਨੌ ਖੰਡ ਪ੍ਰਿਥਮੀ ਸੱਤ ਦੀਪ ਧਿਆਨ ਲਗਾਈਆ। ਸਤਿ ਰਿਹਾ ਨਾ ਰਿਖੀਆਂ ਮੁਨੀਆਂ, ਮੁੱਲਾ ਸ਼ੇਖ਼ ਮੁਸਾਇਕ ਮਸਲਾ ਹਕ ਨਾ ਕੋਇ ਸੁਣਾਈਆ। ਸਿਰ ਤੋਂ ਓਢਣ ਲੱਥੇ ਚੁੰਨੀਆਂ, ਚੋਟੀ ਪੜਦਾ ਸੀਸ ਨਾ ਕੋਇ ਟਿਕਾਈਆ। ਤੇਰਾ ਭੇਵ ਨਾ ਆਇਆ ਗਹਿਰ ਗੰਭੀਰ ਵਡ ਵਡ ਗੁਣੀਆਂ, ਵਿਦਤ ਸਮਝ ਕੋਏ ਨਾ ਪਾਈਆ। ਤੇਰੀ ਅੰਦਰੋਂ ਅੜਕੇ ਧਾਰ ਸ਼ਬਦ ਅਨਾਦ ਕਿਸੇ ਨਾ ਸੁਣੀਆ, ਰਾਗੀ ਆਪਣਾ ਆਪਣਾ ਰਾਗ ਰਹੇ ਅਲਾਈਆ।
ਅੰਦਰ ਵੜ ਕੇ ਸੁਰਤੀ ਸੁਰਤ ਤੇਰੀ ਕਿਰਪਾ ਨਾਲ ਕਿਸੇ ਨਾ ਖੁਲ੍ਹੀਆ, ਅਕਾਲ ਮੂਰਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ। ਜਨ ਭਗਤ ਕਹਿਣ ਤੇਰਾ ਵੇਖਿਆ ਖੇਲ ਅਜੀਬ, ਅਜਬ ਤੇਰੀ ਵਡਿਆਈਆ। ਕਲਜੁਗ ਰੋਂਦੇ ਵੇਖੇ ਨਿਮਾਣੇ ਗ਼ਰੀਬ, ਮਿਹਰ ਨਜ਼ਰ ਨਾ ਕੋਇ ਉਠਾਈਆ। ਭਾਈ ਭਾਈਆਂ ਬਣੇ ਸ਼ਰੀਕ, ਪਿਤਾ ਪੂਤ ਕਰੇ ਲੜਾਈਆ। ਗੁਰ ਚੇਲਾ ਚੇਲਾ ਗੁਰੂ ਦਏ ਹਦੀਸ, ਕਲਮਾ ਕਲਾਮ ਜਗਤ ਸੁਣਾਈਆ। ਲੇਖਾ ਚੁਕਿਆ ਨਾ ਹਸਤ ਕੀਟ, ਊਚ ਨੀਚ ਪੰਧ ਨਾ ਕੋਇ ਮੁਕਾਈਆ। ਕਾਇਆ ਦਿਸੇ ਨਾ ਕੋਈ ਠਾਂਡੀ ਸੀਤ, ਅਗਨੀ ਅੱਗ ਰਹੀ ਤਪਾਈਆ। ਸ੍ਰੀ ਭਗਵਾਨ ਤੇਰੇ ਨਾਲ ਲਾਏ ਨਾ ਕੋਈ ਪ੍ਰੀਤ, ਸਾਚਾ ਸੰਗ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋ ਸਹਾਈਆ। ਜਨ ਭਗਤ ਕਹੇ ਵੇਖ ਆਪਣਾ ਜਹਾਨ, ਜਹਾਲਤ ਚਾਰੋਂ ਕੁੰਟ ਨਜ਼ਰੀ ਆਈਆ। ਕਿਸੇ ਨਜ਼ਰ ਨਾ ਆਏ ਧੁਰ ਦਾ ਰਾਮ, ਜੋ ਹਰ ਘਟ ਰਿਹਾ ਸਮਾਈਆ। ਕੋਈ ਵੇਖ ਨਾ ਸਕੇ ਸੱਚਾ ਕਾਹਨ, ਜੋ ਲੱਖ ਚੁਰਾਸੀ ਅੰਦਰ ਬੰਸਰੀ ਨਾਮ ਰਿਹਾ ਵਜਾਈਆ। ਕੋਈ ਸਮਝ ਨਾ ਸਕੇ ਉਹਦਾ ਅਮਾਮ, ਪਰਵਰਦਿਗਾਰ ਨੂਰ ਇਲਾਹੀਆ। ਕੋਈ ਜਾਣ ਨਾ ਸਕੇ ਪੁਰਖ ਅਕਾਲ, ਕੀ ਤੇਰੀ ਵਡਿਆਈਆ। ਕੂੜੀ ਕਿਰਿਆ ਚਾਰੋਂ ਕੁੰਟ ਨੱਚੇ ਕੁੱਦੇ ਪਾਵੇ ਧਮਾਲ, ਮੁਖ ਘੁੰਗਟ ਰਹੀ ਉਠਾਈਆ। ਵਰਨਾਂ ਬਰਨਾਂ ਸਕੇ ਨਾ ਕੋਇ ਸੰਭਾਲ, ਸਿਰ ਹੱਥ ਨਾ ਕੋਇ ਟਿਕਾਈਆ। ਬਿਨ ਹਰਿ ਨਾਮੇ ਸਾਰੇ ਦਿਸੇ ਕੰਗਾਲ, ਖ਼ਾਲੀ ਭਾਂਡੇ ਨਜ਼ਰੀ ਆਈਆ। ਸਾਚਾ ਬਣੇ ਨਾ ਕੋਇ ਦਲਾਲ, ਵਿਚੋਲਾ ਨਜ਼ਰ ਕੋਇ ਨਾ ਆਈਆ। ਹਕੀਕਤ ਦੱਸੇ ਨਾ ਕੋਇ ਹਲਾਲ, ਮਨਸਾ ਪੂਰ ਨਾ ਕੋਇ ਵਖਾਈਆ। ਚਾਰ ਕੁੰਟ ਅਵੱਲੜੀ ਚਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਸਿਰ ਮਸਤਕ ਹੱਥ ਟਿਕਾਈਆ। ਜਨ ਭਗਤ ਕਹਿਣ ਪ੍ਰਭ ਵੇਖ ਲੋਕਮਾਤ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਸਾਚਾ ਦੇਵੇ ਨਾ ਕੋਈ ਸਾਥ, ਧੁਰ ਦਾ ਸੰਗੀ ਨਜ਼ਰ ਕੋਇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹਨ ਤੇਰਾ ਪਾਠ, ਅੰਦਰ ਵੜ ਕੇ ਨਿਰਗੁਣ ਤੇਰਾ ਦਰਸ ਕੋਇ ਨਾ ਪਾਈਆ। ਸਾਹਿਬ ਸਵਾਮੀ ਵੇਖ ਅੰਧੇਰੀ ਰਾਤ, ਅੰਤਰਜਾਮੀ ਫੇਰਾ ਪਾਈਆ। ਲੱਖ ਚੁਰਾਸੀ ਕਿਸੇ ਲੇਖੇ ਲੱਗੇ ਨਾ ਪਵਣ ਸਵਾਸ, ਪਵਣ ਪਵਣੀ ਦਏ ਦੁਹਾਈਆ। ਮੰਜ਼ਲ ਪੌੜੀ ਚੜ੍ਹੇ ਕੋਈ ਨਾ ਘਾਟ, ਰੁੜ੍ਹਦੀ ਵੇਖ ਲੋਕਾਈਆ। ਆਤਮ ਸੇਜਾ ਸੁੱਤਾ ਕੋਈ ਨਾ ਖਾਟ, ਜਗਤ ਸਿੰਘਾਸਣ ਰਹੇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਜਨ ਭਗਤ ਕਹਿਣ ਪ੍ਰਭ ਤੇਰੀ ਓਟ, ਆਸਰਾ ਦੂਜਾ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਅੰਦਰੋਂ ਕੱਢ ਦੇ ਖੋਟ, ਖੋਟੇ ਖਰੇ ਲਏ ਬਣਾਈਆ। ਆਪਣੇ ਨਾਮ ਦੀ ਲਾ ਅਗੰਮੀ ਚੋਟ, ਸੋਈ ਸੁਰਤੀ ਦੇ ਉਠਾਈਆ । ਆਲ੍ਹਣਿਉਂ ਡਿੱਗੇ ਫੜ ਬੋਟ, ਬੇਪਰਵਾਹ ਦਇਆ ਕਮਾਈਆ। ਕਰ ਪਰਕਾਸ਼ ਘਰ ਨਿਰਮਲ ਜੋਤ, ਦੀਵਾ ਬਾਤੀ ਲੋੜ ਰਹੇ ਨਾ ਰਾਈਆ। ਪੜਦਾ ਚੁਕ ਜਾਏ ਚੌਦਾਂ ਲੋਕ, ਚੌਦਾਂ ਤਬਕ ਇਕੋ ਰੰਗ ਵਖਾਈਆ। ਆਪਣੇ ਨਾਮ ਦਾ ਸਾਚਾ ਦੱਸ ਸਲੋਕ, ਬਹੁਤੀ ਕਰਨੀ ਨਾ ਪਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਕਹਿਣ ਪ੍ਰਭ ਦੱਸ ਦੇ ਪੜ੍ਹਨਾ, ਨਿਰਅੱਖਰ ਦੇ ਸਮਝਾਈਆ। ਆਪਣੀ ਮੰਜ਼ਲ ਦੱਸਦੇ ਚੜ੍ਹਨਾ, ਘਰ ਘਰ ਵਿਚ ਰਾਹ ਪਰਗਟਾਈਆ। ਟੇਢੀ ਬੰਕ ਦੱਸਦੇ ਪਾਰ ਕਰਨਾ, ਈੜਾ ਪਿੰਗਲ
ਬੈਠੇ ਸੀਸ ਨਿਵਾਈਆ। ਸਚ ਦਵਾਰੇ ਦੱਸ ਦੇ ਖੜ੍ਹਨਾ, ਕੁੰਡੀ ਖਿੜਕੀ ਆਪ ਖੁਲ੍ਹਾਈਆ। ਸਾਚਾ ਢੋਲਾ ਦੱਸਦੇ ਪੜ੍ਹਨਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜੀਂਵਦਿਆਂ ਜਗ ਦੱਸਦੇ ਮਰਨਾ, ਮਰਿਆਂ ਜੀਵਤ ਰੂਪ ਵਟਾਈਆ। ਆਪਣੇ ਅੰਦਰ ਦੱਸਦੇ ਵਸਣਾ, ਮਹੱਲ ਅਟਲ ਡੇਰਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਸਮਝਾਈਆ। ਜਨ ਭਗਤ ਕਹਿਣ ਪ੍ਰਭ ਪੜਦਾ ਖੋਲ੍ਹ, ਓਹਲਾ ਰਹਿਣ ਕੋਇ ਨਾ ਪਾਈਆ। ਤੇਰੇ ਨਾਮ ਦਾ ਸੁਣੀਏ ਅਗੰਮੀ ਢੋਲ, ਢੋਲਕ ਛੈਣਾ ਨਾ ਕੋਇ ਖੜਕਾਈਆ। ਤੇਰਾ ਸੰਦੇਸ਼ਾ ਸੁਣੀਏ ਅਨੋਖਾ ਬੋਲ, ਜਿਸ ਦਾ ਜਸ ਛੱਤੀ ਰਾਗ ਰਹੇ ਗਾਈਆ। ਤੇਰਾ ਦਰਸ ਕਰੀਏ ਅਨਮੋਲ, ਸਨਮੁਖ ਆਪਣਾ ਮੁਖੜਾ ਦੇ ਵਖਾਈਆ। ਸਦ ਵਸੀਏ ਤੇਰੇ ਕੋਲ, ਜਗਤ ਵਿਛੋੜਾ ਪੰਧ ਮੁਕਾਈਆ। ਅੰਤਰ ਆਤਮ ਜਾਣਾ ਮੌਲ, ਪਰਮਾਤਮ ਭੇਵ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਹੋ ਸਹਾਈਆ। ਜਨ ਭਗਤ ਕਹਿਣ ਪ੍ਰਭ ਚਾੜ੍ਹ ਦੇ ਰੰਗ, ਅਨਡਿਠੜਾ ਆਪ ਰੰਗਾਈਆ। ਤੂੰ ਸਾਹਿਬ ਸੂਰਾ ਸਰਬੰਗ, ਸਮਰਥ ਤੇਰੀ ਸਰਨਾਈਆ। ਦਰ ਠਾਂਡਾ ਤੇਰਾ ਇਕੋ ਰਹੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਆਪਣੇ ਪ੍ਰੇਮ ਦਾ ਦੇ ਆਨੰਦ, ਨਿਜਾਨੰਦ ਅਨੰਦ ਵਿਚੋਂ ਦਰਸਾਈਆ। ਤੇਰਾ ਢੋਲਾ ਗਾਈਏ ਛੰਦ, ਇਕੋ ਰਾਗ ਅਲਾਈਆ। ਲੇਖਾ ਮੁਕ ਜਾਏ ਬੱਤੀ ਦੰਦ, ਰਸਨਾ ਜਿਹਵਾ ਲੋੜ ਰਹੇ ਨਾ ਰਾਈਆ। ਘਰ ਪਰਕਾਸ਼ ਕਰਨਾ ਚੰਦ, ਜੋਤੀ ਜੋਤ ਡਗਮਗਾਈਆ। ਤੇਰੀ ਸੇਜ ਵੇਖੀਏ ਇਕ ਪਲੰਘ, ਜਿਸ ਉਪਰ ਨਿਰਗੁਣ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦੇ ਵਡਿਆਈਆ। ਜਨ ਭਗਤ ਕਹਿਣ ਸਾਡਾ ਵੇਖ ਸਰੀਰ, ਪੰਜਾਂ ਤੱਤਾਂ ਵਾਲਾ ਨਜ਼ਰੀ ਆਈਆ। ਬਿਨ ਤੇਰੀ ਕਿਰਪਾ ਆਵੇ ਨਾ ਕੋਈ ਧੀਰ, ਸਾਂਤਕ ਸਤਿ ਨਾ ਕੋਇ ਕਰਾਈਆ। ਕੂੜੀ ਕਿਰਿਆ ਸ਼ਰਅ ਵੱਝਾ ਜ਼ੰਜੀਰ, ਕਲ ਸਕੇ ਨਾ ਕੋਇ ਤੁੜਾਈਆ। ਬਦਲੀ ਵਿਚ ਬਦਲ ਸਕੇ ਨਾ ਕੋਇ ਤਕਦੀਰ, ਤਦਬੀਰ ਸਕੇ ਨਾ ਕੋਇ ਬਣਾਈਆ। ਤੈਨੂੰ ਲੱਭਦੇ ਫਿਰਦੇ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਵਡ ਫ਼ਕੀਰ, ਫ਼ਿਕਰਿਆਂ ਵਿਚ ਤੇਰਾ ਰਾਗ ਸੁਣਾਈਆ। ਤੂੰ ਚੋਟੀ ਚਾੜ੍ਹ ਓਸ ਅਖ਼ੀਰ, ਜਿਸ ਘਰ ਵਸੇਂ ਸ਼ਹਿਨਸ਼ਾਹੀਆ। ਜਿਸ ਗ੍ਰਹਿ ਮਿਲਾਵਾ ਹੋਇਆ ਕਬੀਰ, ਸੋ ਮੰਦਰ ਦੇ ਵਖਾਈਆ। ਤੇਰਾ ਲੇਖਾ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਦੀ ਵੀਹਵੀਂ ਹੋਏ ਦਿਲਗੀਰ, ਦਿਲਬਰ ਮਿਲਿਆ ਨਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਤਰਾਈਆ। ਜਨ ਭਗਤ ਕਹਿਣ ਤੇਰੀ ਵੇਖੀ ਸ੍ਰਿਸ਼ਟੀ, ਚਾਰ ਕੁੰਟ ਧਿਆਨ ਲਗਾਈਆ। ਲੱਖ ਚੁਰਾਸੀ ਜੋੜਾ ਜੋੜਾ ਦਿਸੇ ਗ੍ਰਹਿਸਤੀ, ਆਤਮ ਸੇਜਾ ਸ੍ਰੀ ਭਗਵੰਤ ਤੇਰੀ ਸਚ ਨਾ ਕੋਇ ਹੰਢਾਈਆ। ਸਚ ਦਵਾਰੇ ਖੁਲ੍ਹੀ ਵੇਖੀ ਨਾ ਕਿਸੇ ਦ੍ਰਿਸ਼ਟੀ, ਦੀਦ ਈਦ ਚੰਦ ਨਾ ਕੋਇ ਰੁਸ਼ਨਾਈਆ। ਝਗੜਾ ਰਿਹਾ ਸਵਰਗ ਬਹਿਸ਼ਤੀ, ਦੋਵੇਂ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕੋ ਘਰ ਵਖਾਈਆ। ਜਨ ਭਗਤ ਕਹਿਣ ਖੋਲ੍ਹ ਦਰਵਾਜ਼ਾ, ਘਰ ਠਾਂਡੇ ਇਕ ਅਰਜ਼ੋਈਆ। ਤੂੰ ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਅਖਵਾਈਆ। ਜੁਗ ਚੌਕੜੀ ਨਿਤ ਨਵਿਤ ਗੁਰਮੁਖਾਂ ਰੱਖੇਂ ਲਾਜਾ, ਹਰਿਜਨ ਸਾਚੇ ਗਲੇ ਲਗਾਈਆ। ਕਲਜੁਗ ਮੇਟ ਅੰਧੇਰੀ ਰਾਤਾ, ਭਿੰਨੜੀ ਰੈਣ ਦੇ ਵਖਾਈਆ। ਨਜ਼ਰੀ ਆਵੇਂ ਇਕ ਇਕਾਂਤਾ, ਦੂਜਾ ਸੰਗ ਨਾ ਕੋਇ ਨਿਭਾਈਆ। ਤੂੰ ਹੀ ਪਿਤਾ ਤੂੰ ਹੀ
ਮਾਤਾ, ਪਿਤਾ ਪੂਤ ਗੋਦ ਉਠਾਈਆ। ਧੁਰ ਦਾ ਦੇ ਦੇ ਆਪਣਾ ਸਾਥਾ, ਸੰਗੀ ਹੋ ਕੇ ਅੰਗ ਲਗਾਈਆ। ਨਾਤਾ ਤੁੱਟ ਜਾਏ ਤਤ ਆਠਾ, ਨੌ ਦਵਾਰੇ ਪੰਧ ਚੁਕਾਈਆ । ਦਸਵੇਂ ਵੇਖਾਂ ਇਕ ਤਮਾਸ਼ਾ, ਤੇਰਾ ਨੂਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ । ਜਨ ਭਗਤ ਕਹਿਣ ਤੇਰੇ ਚਰਨ ਲੱਗੇ ਸੁਰਤੀ, ਆਲਸ ਨਿੰਦਰਾ ਰਹਿਣ ਕੋਇ ਨਾ ਪਾਈਆ। ਇਕੋ ਧਾਰ ਨਜ਼ਰੀ ਆਏ ਨਿਰਤੀ, ਨਿਰਵੈਰ ਤੇਰੀ ਸਰਨਾਈਆ। ਤੇਰੇ ਚਰਨ ਕਵਲ ਲੱਗੀ ਰਹੇ ਬਿਰਤੀ, ਕਲਜੁਗ ਕਿਰਿਆ ਨਾ ਸਕੇ ਤੁੜਾਈਆ। ਮੈਂ ਦੁਹਾਗਣ ਲੱਖ ਚੁਰਾਸੀ ਵਿਚੋਂ ਆਈ ਫਿਰਦੀ, ਤੇਰੀ ਆਤਮ ਦਿਆਂ ਦੁਹਾਈਆ। ਮੈਨੂੰ ਉਡੀਕ ਪ੍ਰਭ ਤੇਰੀ ਚਿਰ ਦੀ, ਪਿਛਲਾ ਲੇਖਾ ਦੇ ਮੁਕਾਈਆ। ਇਹ ਖੇਲ ਅਗੰਮੀ ਨਿਰਵੈਰ ਨਿਰ ਦੀ, ਨਿਰਾਕਾਰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਕਹੇ ਮੇਰੀ ਆਸਾ ਮਨਸਾ, ਪ੍ਰਭ ਤੇਰੀ ਆਸ ਰਖਾਈਆ। ਜਨਮ ਜਨਮ ਦਾ ਚੁੱਕ ਜਾਏ ਸੰਸਾ, ਹਉਮੇ ਰੋਗ ਰਹਿਣ ਨਾ ਪਾਈਆ। ਬਣ ਨਿਮਾਣਾ ਦਰ ਤੇ ਕਹਿੰਦਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਤੇਰੀ ਓਟ ਤਕਾਈਆ। ਸਚ ਦਵਾਰੇ ਕਰ ਬੇਨੰਤੀ ਢਹਿੰਦਾ, ਗਲ ਵਿਚ ਪੱਲੂ ਪਾਈਆ। ਮੈਨੂੰ ਕੋਈ ਨਜ਼ਰ ਨਾ ਆਏ ਚੜ੍ਹਦਾ ਲਹਿੰਦਾ, ਦੱਖਣ ਪਹਾੜ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਤੇਰੀ ਵਡਿਆਈਆ। ਜਨ ਭਗਤ ਕਹੇ ਮੇਰੀ ਵੇਖ ਤ੍ਰਿਸਨਾ, ਤ੍ਰਿਖਾ ਰਹੀ ਜਣਾਈਆ । ਮੈਂ ਵੇਖੇ ਬ੍ਰਹਮਾ ਸ਼ਿਵ ਵਿਸ਼ਨਾ, ਨਿਰਗੁਣ ਸਰਗੁਣ ਖੋਜ ਖੁਜਾਈਆ। ਮੈਂ ਰਾਹ ਤਕਿਆ ਰਾਮਾ ਕ੍ਰਿਸ਼ਨਾ, ਈਸਾ ਮੂਸਾ ਮੁਹੰਮਦ ਨੈਣ ਅੱਖ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਘਰ, ਜਿਸ ਗ੍ਰਹਿ ਮਿਲੇ ਮਾਣ ਵਡਿਆਈਆ। ਜਨ ਭਗਤ ਕਹੇ ਮੈਂ ਤੇਰਾ ਚੰਦ, ਕੋਟਨ ਕੋਟ ਚੰਦ੍ਰਮਾ ਬੈਠੇ ਸੀਸ ਨਿਵਾਈਆ। ਤੇਰੇ ਨਾਮ ਦਾ ਢੋਲਾ ਸਦਾ ਗਾਵਾਂ ਛੰਦ, ਧੁਰ ਦਾ ਰਾਗ ਇਕ ਅਲਾਈਆ । ਤੇਰੇ ਪ੍ਰੇਮ ਦਾ ਮਾਣਾਂ ਅਨੰਦ, ਨਾਤਾ ਤੋੜ ਕੇ ਜਗਤ ਲੋਕਾਈਆ। ਤੂੰ ਠਾਕਰ ਸਵਾਮੀ ਪਤਿਪਰਮੇਸ਼ਵਰ ਅੰਤਰਜਾਮੀ ਜੁਗ ਜਨਮ ਦੀ ਟੁੱਟੀ ਲੈਣੀ ਗੰਢ, ਗੰਢਣਹਾਰ ਤੇਰੇ ਹੱਥ ਵਡਿਆਈਆ। ਸਵੱਛ ਸਰੂਪੀ ਬਿਨ ਰੰਗ ਰੂਪੀ ਸ਼ਾਹੋ ਭੂਪੀ ਦਰਸ਼ਨ ਦੇ ਕੇ ਕਰਨਾ ਅਨੰਦ, ਅਨੰਦ ਆਪਣਾ ਮੇਰੀ ਝੋਲੀ ਪਾਈਆ। ਹਉਂ ਭਿੱਖਕ ਭਿਖਾਰੀ ਦਰਵੇਸ਼ ਤੇਰੇ ਦਰ ਤੇ ਰਿਹਾ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਨਾਤਾ ਛੱਡ ਸ੍ਰਿਸ਼ਟ ਸਬਾਈ ਵਰਭੰਡ, ਬ੍ਰਹਿਮੰਡ ਤੇਰੇ ਚਰਨਾਂ ਹੇਠਾਂ ਨਜ਼ਰੀ ਆਈਆ। ਤੂੰ ਦੀਨ ਦਿਆਲ ਸਦਾ ਬਖ਼ਸ਼ੰਦ, ਸ਼ਾਹ ਪਾਤਸ਼ਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇਣਾ ਮੁਕਾਈਆ। ਜਨ ਭਗਤ ਕਹੇ ਮੈਂ ਤੇਰਾ ਜੋਗੀ, ਜੰਗਲ ਜੂਹ ਉਜਾੜ ਪਹਾੜ ਖੋਜਣ ਕੋਇ ਨਾ ਜਾਈਆ। ਤੂੰ ਠਾਕਰ ਮੇਰਾ ਧੁਰ ਸੰਜੋਗੀ, ਜਨ ਵਿਛੜੇ ਲਏਂ ਮਿਲਾਈਆ। ਤੂੰ ਆਤਮ ਰਸੀਆ ਸਾਚਾ ਭੋਗੀ, ਸਾਚੀ ਸੇਜਾ ਇਕ ਸੁਹਾਈਆ। ਮੈਂ ਬਿਰਹੋਂ ਵਿਜੋਗੀ ਧੁਰ ਦਾ ਰੋਗੀ, ਜੁਗ ਜੁਗ ਤੇਰਾ ਧਿਆਨ ਲਗਾਈਆ। ਤੂੰ ਲੱਖ ਚੁਰਾਸੀ ਸਾਚਾ ਖੋਜੀ, ਕੋਟਨ ਕੋਟਾਂ ਵਿਚੋਂ ਗੁਰਮੁਖ ਆਪਣੇ ਲਏਂ ਉਠਾਈਆ । ਤੂੰ ਅੰਤਰ ਆਤਮ ਬੁਧ ਬਿਬੇਕ ਸਭ ਦੀ ਰਿਹਾ ਸੋਧੀ, ਦੁਰਮਤ ਮੈਲ ਆਪ ਧੁਆਈਆ। ਧੰਨ ਭਾਗ ਪ੍ਰਭ ਜੇ ਆਪਣੇ ਮਿਲਣ ਦੀ ਦੇਵੇਂ ਸੋਝੀ, ਪੜਦਾ ਉਪਰ ਉਠਾਈਆ। ਬੇਸ਼ਕ ਮੈਨੂੰ ਤਾਅਨੇ ਦੇਵਣ ਲੋਕੀ, ਝਗੜਾ ਕਰੇ ਲੋਕਾਈਆ।
ਮੈਂ ਕਹਾਂ ਮੈਨੂੰ ਠਾਕਰ ਮਿਲਿਆ ਮੌਜੀ, ਜੋ ਮੇਰੀ ਕਾਇਆ ਮੰਦਰ ਅੰਦਰ ਆਪਣੀ ਮਜਲਸ ਸਦਾ ਲਗਾਈਆ। ਉਹ ਬਣ ਕੇ ਧੁਰ ਦਾ ਧੋਬੀ, ਮੇਰੀ ਦੁਰਮਤ ਮੈਲ ਰਿਹਾ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਦੇਣੀ ਇਕ ਸਰਨਾਈਆ। ਜਨ ਭਗਤ ਕਹੇ ਮੈਂ ਛੱਡਿਆ ਝਗੜਾ ਝੇੜਾ, ਪ੍ਰਭ ਚਰਨ ਕਵਲ ਮਿਲੀ ਸਰਨਾਈਆ। ਮੇਰਾ ਸਾਢੇ ਤਿੰਨ ਹੱਥ ਵਸਿਆ ਖੇੜਾ, ਬੰਕ ਹੋਈ ਰੁਸ਼ਨਾਈਆ। ਆਵਣ ਜਾਵਣ ਚੁੱਕਿਆ ਗੇੜਾ, ਲੱਖ ਚੁਰਾਸੀ ਪੰਧ ਕਟਾਈਆ। ਮਾਤ ਗਰਭ ਪੌਣਾ ਪਏ ਨਾ ਫੇਰਾ, ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਸ਼ੌਹ ਦਰਿਆਏ ਡੁਬੇ ਨਾ ਬੇੜਾ, ਬਿਨ ਵੰਝ ਮੁਹਾਣੇ ਪਾਰ ਲੰਘਾਈਆ। ਜਿਸ ਨਾਮ ਜਣਾਇਆ ਤੇਰਾ ਮੇਰਾ, ਸੋਹੰ ਸਚ ਦ੍ਰਿੜਾਈਆ। ਸੋ ਸਾਹਿਬ ਸਵਾਮੀ ਨੇਰਨ ਨੇਰਾ, ਘਰ ਘਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਪ੍ਰੀਤੀ ਤੋੜ ਨਿਭਾਈਆ। ਜਨ ਭਗਤ ਕਹੇ ਮੇਰੀ ਨਿਭ ਜਾਏ ਤੋੜ, ਅਧਵਿਚਕਾਰ ਨਾ ਕੋਇ ਰਖਾਈਆ। ਪੁਰਖ ਅਕਾਲ ਕਹੇ ਮੈਂ ਨਿਰਗੁਣ ਹੋ ਕੇ ਆਪਣੇ ਨਾਲ ਲਿਆ ਜੋੜ, ਸਰਗੁਣ ਮੇਲਾ ਸਹਿਜ ਸੁਭਾਈਆ। ਜਨ ਭਗਤ ਕਹੇ ਮੇਰਾ ਲੇਖਾ ਮੁੱਕੇ ਅੰਧੇਰਾ ਘੋਰ, ਅੰਧ ਅਗਿਆਨ ਨਜ਼ਰ ਨਾ ਆਈਆ। ਸ੍ਰੀ ਭਗਵਾਨ ਕਹੇ ਤੇਰੀ ਮੇਰੇ ਹੱਥ ਡੋਰ, ਚੋਰ ਯਾਰ ਲੁੱਟ ਕੋਇ ਨਾ ਜਾਈਆ। ਜਨ ਭਗਤ ਕਹੇ ਮੈਂ ਵੇਖਾਂ ਕਰ ਕੇ ਗ਼ੌਰ, ਗਹਿਰ ਗੰਭੀਰ ਇਕੋ ਨਜ਼ਰੀ ਆਈਆ । ਅਬਿਨਾਸ਼ੀ ਕਰਤਾ ਕਹੇ ਪ੍ਰਭੂ ਜਨ ਭਗਤਾਂ ਰੱਖੇ ਸਦਾ ਲੋੜ, ਭਗਤ ਭਗਵਾਨ ਇਕੋ ਰੰਗ ਸਮਾਈਆ। ਕਲਜੁਗ ਅੰਤਮ ਜਾਏ ਬੌਹੜ, ਬੌਹੜੀ ਬੌਹੜੀ ਕਰਨੀ ਨਾ ਪਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਮੇਲ ਮਿਲਾਈਆ । ਜਨ ਭਗਤ ਕਹੇ ਪ੍ਰਭ ਤੇਰਾ ਮਿਲਾਪ, ਮੇਲ ਮਿਲਾਵਾ ਸਾਚਾ ਨਜ਼ਰੀ ਆਈਆ। ਤੂੰ ਠਾਕਰ ਸਵਾਮੀ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਅਖਵਾਈਆ । ਮੈਂ ਤੇਰਾ ਕਰਾਂ ਇਕੋ ਜਾਪ, ਅਵਰ ਨਾ ਕੋਇ ਸਰਨਾਈਆ। ਤ੍ਰੈਗੁਣ ਮਾਇਆ ਮੇਟ ਸੰਤਾਪ, ਪੰਜ ਤਤ ਨਾ ਕੋਇ ਲੜਾਈਆ। ਦਰਸ਼ਨ ਦੇ ਸਾਖਿਆਤ, ਘਰ ਘਰ ਵਿਚ ਨਜ਼ਰੀ ਆਈਆ। ਸੁਰਤੀ ਸ਼ਬਦੀ ਜੋੜ ਨਾਤ, ਨਾਤਾ ਆਪਣੇ ਨਾਲ ਰਖਾਈਆ। ਅੰਤਰ ਆਤਮ ਪੂਰੀ ਹੋਵੇ ਖ਼ਾਹਿਸ਼, ਖ਼ਾਲਸ ਆਪਣਾ ਰੰਗ ਰੰਗਾਈਆ। ਬਿਰਥਾ ਜਾਏ ਕੋਈ ਨਾ ਸਾਂਸ, ਸਾਹ ਸਾਹ ਤੋਹੇ ਧਿਆਈਆ। ਰੂਹ ਬੁੱਤ ਪਤਤ ਪੁਨੀਤ ਦੋਵੇਂ ਕਰਨੇ ਪਾਕ, ਪਤਤ ਰਹਿਣ ਕੋਇ ਨਾ ਪਾਈਆ। ਅੰਦਰ ਬਾਹਰ ਗੁਪਤ ਜ਼ਾਹਰ ਏਥੇ ਓਥੇ ਦੋ ਜਹਾਨਾਂ ਦੇਣਾ ਸਗਲਾ ਸਾਥ, ਧੁਰ ਦੇ ਮਾਲਕ ਖ਼ਾਲਕ ਬਣ ਪ੍ਰਿਤਪਾਲਕ ਆਪਣੀ ਸੇਵ ਕਮਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਇਕੋ ਜ਼ਾਤ, ਪਾਰਬ੍ਰਹਮ ਬ੍ਰਹਮ ਬ੍ਰਹਮ ਪਾਰਬ੍ਰਹਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕੋ ਦੇਣੀ ਦਾਤ, ਵਸਤ ਅਮੋਲਕ ਕਾਇਆ ਗੋਲਕ ਨਾਮ ਭੰਡਾਰਾ ਬਣ ਵਰਤਾਰਾ ਝੋਲੀ ਪਾਈਆ ।